Punjab State Board PSEB 8th Class Science Book Solutions Chapter 6 ਜਾਲਣ ਅਤੇ ਲਾਟ Textbook Exercise Questions, and Answers.
PSEB Solutions for Class 8 Science Chapter 6 ਜਾਲਣ ਅਤੇ ਲਾਟ
PSEB 8th Class Science Guide ਜਾਲਣ ਅਤੇ ਲਾਟ Textbook Questions and Answers
ਪ੍ਰਸ਼ਨ 1.
ਜਾਣ ਦੀਆਂ ਪਰਿਸਥਿਤੀਆਂ ਦੀ ਸੂਚੀ ਬਣਾਓ ।
ਉੱਤਰ-
ਜਾਲਣ ਲਈ ਜ਼ਰੂਰੀ ਪਰਿਸਥਿਤੀਆਂ-ਜਾਲਣ ਪੈਦਾ ਕਰਨ ਲਈ ਤਿੰਨ ਜ਼ਰੂਰੀ ਪਰਿਸਥਿਤੀਆਂ ਹਨ :
- ਆਕਸੀਜਨ ਦੀ ਮੌਜੂਦਗੀ !
- ਜਲਣ ਪਦਾਰਥਾਂ ਦੀ ਮੌਜੂਦਗੀ ।
- ਪਦਾਰਥਾਂ ਦਾ ਨਿਮਨ ਜਲਣ ਤਾਪ ।
ਪ੍ਰਸ਼ਨ 2.
ਖਾਲੀ ਸਥਾਨ ਭਰੋ
(ੳ) ਲੱਕੜੀ ਅਤੇ ਕੋਲਾ ਬਲਣ ਨਾਲ ਹਵਾ ਦਾ ……….. ਹੁੰਦਾ ਹੈ ।
(ਅ) ਘਰਾਂ ਵਿੱਚ ਕੰਮ ਆਉਣ ਵਾਲਾ ਇੱਕ ਵ ਬਾਲਣ ………….. ਹੈ ।
(ਇ) ਬਲਣਾ ਸ਼ੁਰੂ ਹੋਣ ਤੋਂ ਪਹਿਲਾਂ ਬਾਲਣ ਨੂੰ ਉਸਦੇ …………. ਤਕ ਗਰਮ ਕਰਨਾ ਜ਼ਰੂਰੀ ਹੈ ।
(ਸ) ਤੇਲ ਦੀ ਅੱਗ ਨੂੰ ………… ਦੁਆਰਾ ਕਾਬੂ ਨਹੀਂ ਕੀਤਾ ਜਾ ਸਕਦਾ ।
ਉੱਤਰ-
(ਉ), ਪ੍ਰਦੂਸ਼ਣ ਅਤੇ ਮਿੱਟੀ ਦਾ ਤੇਲ
(ਏ) ਜਲਣ ਤਾਪ
(ਸ) ਪਾਣੀ ॥
ਪ੍ਰਸ਼ਨ 3.
ਸਮਝਾਓ ਕਿ ਮੋਟਰ ਵਾਹਨਾਂ ਵਿੱਚ ਸੀ. ਐੱਨ.ਜੀ. ਦੀ ਵਰਤੋਂ ਨਾਲ ਸਾਡੇ ਸ਼ਹਿਰਾਂ ਦਾ ਪ੍ਰਦੂਸ਼ਣ ਕਿਵੇਂ ਘੱਟ ਹੋਇਆ ਹੈ ?
ਉੱਤਰ-
ਸੀ. ਐੱਨ. ਜੀ. ਇੱਕ ਸਾਫ਼ ਗੈਸੀ ਬਾਲਣ ਹੈ । ਇਸਦਾ ਹਵਾ ਵਿੱਚ ਪੂਰਨ ਜਾਣ ਹੁੰਦਾ ਹੈ ਜਿਸ ਤੋਂ ਇਹ ਕੋਈ ਹਾਨੀਕਾਰਕ ਗੈਸਾਂ ਪੈਦਾ ਨਹੀਂ ਕਰਦਾ । ਇਸ ਲਈ ਸੀ. ਐੱਨ. ਜੀ. ਦਾ ਉਪਯੋਗ ਕਰਨ ਨਾਲ ਸ਼ਹਿਰਾਂ ਦਾ ਪ੍ਰਦੂਸ਼ਣ ਘੱਟ ਹੋਇਆ ਹੈ ।
ਪ੍ਰਸ਼ਨ 4.
ਬਾਲਣ ਦੇ ਰੂਪ ਵਿੱਚ ਐੱਲ. ਪੀ. ਜੀ. ਅਤੇ ਲੱਕੜੀ ਦੀ ਤੁਲਨਾ ਕਰੋ ।
ਉੱਤਰ-
ਐੱਲ.ਪੀ.ਜੀ. ਇੱਕ ਤਰਲ ਪੈਟੋਲੀਅਮ ਗੈਸ ਹੈ । ਇਸਦਾ ਕੈਲੋਰੀ ਮੁੱਲ 50 ks/g ਹੈ । ਇਹ ਸਾਫ਼ ਸੁਥਰਾ । ਬਾਲਣ ਹੈ । ਇਹ ਧੂੰਆਂ ਰਹਿਤ ਲਾਟ ਨਾਲ ਜਲਦਾ ਹੈ ਅਤੇ ਕੋਈ ਹਾਨੀਕਾਰਕ ਗੈਸ ਪੈਦਾ ਨਹੀਂ ਕਰਦਾ | ਲੱਕੜੀ ਦਾ ਕੈਲੋਰੀ ਮੁੱਲ 17 kJ/gਹੈ । ਇਹ ਜਲਣ ਤੇ ਧੂੰਆਂ ਅਤੇ ਹਾਨੀਕਾਰਕ ਗੈਸਾਂ ਪੈਦਾ ਕਰਦੀ ਹੈ । ਇਸ ਲਈ ਲੱਕੜੀ ਦੀ ਤੁਲਨਾ ਵਿਚ ਐੱਲ. ਪੀ. ਜੀ. ਇੱਕ ਵਧੀਆ ਬਾਲਣ ਹੈ ।
ਪ੍ਰਸ਼ਨ 5.
ਕਾਰਣ ਦੱਸੋ
(ਓ) ਬਿਜਲਈ ਉਪਕਰਨਾਂ ਨਾਲ ਸੰਬੰਧਿਤ ਅੱਗ ਉੱਤੇ ਕਾਬੂ ਪਾਉਣ ਲਈ ਪਾਣੀ ਦੀ ਵਰਤੋਂ ਨਹੀਂ ਕੀਤੀ ਜਾਂਦੀ ।
(ਅ) ਐੱਲ. ਪੀ. ਜੀ. ਲੱਕੜੀ ਨਾਲੋਂ ਵਧੀਆ ਘਰੇਲੂ ਬਾਲਣ ਹੈ ।
(ਇ) ਕਾਗ਼ਜ਼ ਆਪ ਅਸਾਨੀ ਨਾਲ ਅੱਗ ਫੜ ਲੈਂਦਾ ਹੈ ਜਦੋਂ ਕਿ ਐਲੂਮੀਨੀਅਮ ਦੇ ਪਾਈਪ ਦੇ ਚੋਹਾਂ ਪਾਸਿਆਂ ਉੱਤੇ ਲਪੇਟਿਆ ਗਿਆ ਕਾਗ਼ਜ਼ ਦਾ ਟੁੱਕੜਾ ਅੱਗ ਨਹੀਂ ਫੜਦਾ ।
ਉੱਤਰ-
(ੳ) ਬਿਜਲੀ ਉਪਕਰਨ ਦੇ ਸੰਬੰਧ ਵਿੱਚ ਅੱਗ ਤੇ ਕਾਬੂ ਪਾਉਣ ਲਈ ਉਸ ਪਦਾਰਥ ਦੀ ਵਰਤੋਂ ਨਹੀਂ ਕਰ ਸਕਦੇ, ਜੋ ਬਿਜਲੀ ਦਾ ਸੂਚਾਲਕ ਹੋਵੇ । ਅਜਿਹਾ ਕਰਨ ਨਾਲ ਮੌਤ ਹੋ ਸਕਦੀ ਹੈ | ਪਾਣੀ ਬਿਜਲੀ ਦਾ ਸੁਚਾਲਕ ਹੈ, ਇਸ ਲਈ ਇਸਨੂੰ ਅੱਗ ਬੁਝਾਉਣ ਲਈ ਨਹੀਂ ਵਰਤ ਸਕਦੇ । ਬਿਜਲੀ ਉਪਕਰਨਾਂ ਨਾਲ ਸੰਬੰਧਿਤ ਅੱਗ ਉੱਤੇ ਕਾਬੂ ਪਾਉਣ ਲਈ ਕਾਰਬਨ ਟੈਟਰਾਕਲੋਰਾਈਡ ਦੀ ਵਰਤੋਂ ਕੀਤੀ ਜਾਂਦੀ ਹੈ ।
(ਅ) ਐੱਲ.ਪੀ.ਜੀ. ਇੱਕ ਤਰਲ ਪੈਟੋਲੀਅਮ ਗੈਸ ਹੈ । ਇਸਦਾ ਕੈਲੋਰੀ ਮੁੱਲ 50 ks/g ਹੈ । ਇਹ ਸਾਫ਼ ਸੁਥਰਾ । ਬਾਲਣ ਹੈ । ਇਹ ਧੂੰਆਂ ਰਹਿਤ ਲਾਟ ਨਾਲ ਜਲਦਾ ਹੈ ਅਤੇ ਕੋਈ ਹਾਨੀਕਾਰਕ ਗੈਸ ਪੈਦਾ ਨਹੀਂ ਕਰਦਾ | ਲੱਕੜੀ ਦਾ ਕੈਲੋਰੀ ਮੁੱਲ 17 kJ/gਹੈ । ਇਹ ਜਲਣ ਤੇ ਧੂੰਆਂ ਅਤੇ ਹਾਨੀਕਾਰਕ ਗੈਸਾਂ ਪੈਦਾ ਕਰਦੀ ਹੈ । ਇਸ ਲਈ ਲੱਕੜੀ ਦੀ ਤੁਲਨਾ ਵਿਚ ਐੱਲ. ਪੀ. ਜੀ. ਇੱਕ ਵਧੀਆ ਬਾਲਣ ਹੈ ।
(ਈ) ਐਲੂਮੀਨੀਅਮ ਪਾਈਪ ਦੇ ਚਹੁੰ ਪਾਸੇ ਲਪੇਟਿਆ ਹੋਇਆ ਕਾਗ਼ਜ਼ ਦਾ ਟੁੱਕੜਾ ਅੱਗ ਨਹੀਂ ਫੜਦਾ, ਕਿਉਂਕਿ ਤਾਪ ਦਾ ਐਲੂਮੀਨੀਅਮ ਵਿੱਚ ਸਥਾਨਾਂਤਰਣ ਹੋ ਜਾਂਦਾ ਹੈ ਅਤੇ ਕਾਗ਼ਜ਼ ਦਾ ਤਾਪਮਾਨ ਜਲਣ ਤਾਪ ਤੱਕ ਨਹੀਂ ਪਹੁੰਚ ਪਾਉਂਦਾ ਹੈ ।
ਪ੍ਰਸ਼ਨ 6.
ਮੋਮਬੱਤੀ ਦੀ ਲਾਟ ਦਾ ਲੇਬਲਡ ਚਿੱਤਰ ਬਣਾਓ ।
ਉੱਤਰ-
ਮੋਮਬੱਤੀ ਦੀ ਲਾਟ ਦਾ ਲੇਬਲਡ ਚਿੱਤਰ –
ਪ੍ਰਸ਼ਨ 7.
ਬਾਲਣ ਦੇ ਕੈਲੋਰੀ ਮੁੱਲ ਨੂੰ ਕਿਸ ਇਕਾਈ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ ?
ਉੱਤਰ-
ਕਿਲੋਜੂਲ ਪ੍ਰਤੀ ਕਿਲੋਗ੍ਰਾਮ (kj/kg) ਨਾਲ ।
ਪ੍ਰਸ਼ਨ 8.
ਸਮਝਾਓ ਕਿ CO2, ਕਿਸ ਤਰ੍ਹਾਂ ਅੱਗ ਨੂੰ ਕਾਬੂ ਕਰਦੀ ਹੈ ?
ਉੱਤਰ-
CO2, ਗੈਸ ਹਵਾ ਤੋਂ ਭਾਰੀ ਹੁੰਦੀ ਹੈ । ਇਸ ਲਈ ਇਹ ਜਲਦੀ ਹੋਈ ਅੱਗ ਦੇ ਆਲੇ-ਦੁਆਲੇ ਇੱਕ ਗਿਲਾਫ | ਕਵਰ ਬਣਾ ਲੈਂਦੀ ਹੈ । ਇਸ ਗਿਲਾਫ ਕਵਰ ਦੇ ਬਣਨ ਨਾਲ ਆਕਸੀਜਨ ਦੀ ਆਪੂਰਤੀ ਨਹੀਂ ਹੋ ਪਾਉਂਦੀ ਅਤੇ ਆਕਸੀਜਨ ਦੀ ਸਪਲਾਈ ਕੱਟੀ ਜਾਂਦੀ ਹੈ ਅਤੇ ਅੱਗ ਜਲਣਾ ਬੰਦ ਕਰ ਦਿੰਦੀ ਹੈ ਅਤੇ ਅੱਗ ਕਾਬੂ ਵਿੱਚ ਆ ਜਾਂਦੀ ਹੈ ।
ਪ੍ਰਸ਼ਨ 9.
ਹਰੇ ਪੱਤਿਆਂ ਦੇ ਢੇਰ ਨੂੰ ਜਲਾਉਣਾ ਮੁਸ਼ਕਿਲ ਹੁੰਦਾ ਹੈ, ਪਰੰਤੂ ਸੁੱਕੇ ਪੱਤਿਆਂ ਵਿੱਚ ਅੱਗ ਅਸਾਨੀ ਨਾਲ ਲੱਗ ਜਾਂਦੀ ਹੈ, ਸਮਝਾਓ ।
ਉੱਤਰ-
ਹਰੇ ਪੱਤਿਆਂ ਵਿੱਚ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਹਰੀ ਪੱਤੀਆਂ ਦੇ ਢੇਰ ਵਿੱਚ ਆਕਸੀਜਨ ਦੀ ਮਾਤਰਾ ਘੱਟ ਹੁੰਦੀ ਹੈ ਪਰੰਤੂ ਸੁੱਕੀਆਂ ਪੱਤੀਆਂ ਵਿੱਚ ਨਮੀ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਇਹਨਾਂ ਵਿੱਚ ਆਕਸੀਜਨ ਦੀ ਮਾਤਰਾ ਵੱਧ ਹੁੰਦੀ ਹੈ । ਇਸ ਲਈ ਸੁੱਕੀਆਂ ਪੱਤੀਆਂ ਦੇ ਢੇਰ ਨੂੰ ਅੱਗ ਅਸਾਨੀ ਨਾਲ ਲੱਗ ਜਾਂਦੀ ਹੈ ।
ਪ੍ਰਸ਼ਨ 10.
ਸੋਨੇ ਅਤੇ ਚਾਂਦੀ ਨੂੰ ਪਿਘਲਾਉਣ ਦੇ ਲਈ ਸੁਨਿਆਰਾ ਲਾਟ ਦੇ ਕਿਸ ਖੇਤਰ ਦੀ ਵਰਤੋਂ ਕਰਦਾ ਹੈ ਅਤੇ ਕਿਉਂ ?
ਉੱਤਰ-
ਸੁਨਿਆਰਾ ਲਾਟ ਦੇ ਸਭ ਤੋਂ ਉੱਪਰੀ ਅਦੀਪਤ ਨੀਲੇ ਭਾਗ ਦੀ ਵਰਤੋਂ ਸੋਨਾ ਅਤੇ ਚਾਂਦੀ ਨੂੰ ਪਿਘਲਾਉਣ ਲਈ ਕਰਦਾ ਹੈ ਕਿਉਂਕਿ ਇਹ ਲਾਟ ਦਾ ਸਭ ਤੋਂ ਗਰਮ ਭਾਗ ਹੁੰਦਾ ਹੈ ।
ਪ੍ਰਸ਼ਨ 11.
ਇੱਕ ਪ੍ਰਯੋਗ ਵਿੱਚ 4.5 kg ਬਾਲਣ ਨੂੰ ਪੂਰਨ ਰੂਪ ਵਿੱਚ ਜਲਾਇਆ ਗਿਆ । ਪੈਦਾ ਗਰਮੀ ਦਾ ਮਾਪ 1,80,000 kJ ਸੀ । ਬਾਲਣ ਦਾ ਕੈਲੋਰੀ ਮੁੱਲ ਪਤਾ ਕਰੋ ।
ਹੱਲ-
ਬਾਲਣ ਦਾ ਪੁੰਜ = 4.5 kg
ਪੈਦਾ ਹੋਈ ਤਾਪ ਉਰਜਾ = 1,80,000 kJ
= \(\frac{180,000}{4.5} \)
= \(\frac{180 \times 1000}{45}\)
= 4 x 104 kJ/kg ਉੱਤਰ
ਪ੍ਰਸ਼ਨ 12.
ਕੀ ਜੰਗ ਲੱਗਣ ਦੀ ਕਿਰਿਆ ਨੂੰ ਜਾਲਣ ਕਿਹਾ ਜਾ ਸਕਦਾ ਹੈ ? ਵਿਸਥਾਰ ਸਹਿਤ ਸਮਝਾਓ ।
ਉੱਤਰ-
ਜੰਗਾਲ ਲੱਗਣ ਦੀ ਪ੍ਰਕਿਰਿਆ-ਜਦੋਂ ਲੋਹੇ ਨੂੰ ਨਮੀ ਯੁਕਤ ਹਵਾ ਵਿੱਚ ਰੱਖਿਆ ਜਾਂਦਾ ਹੈ, ਤਾਂ ਇਹ ਜਲੀ ਆਇਰਨ ਆਕਸਾਈਡ ਦੀ ਪਰਤ ਨਾਲ ਢੱਕ ਜਾਂਦਾ ਹੈ। ਇਹ ਪ੍ਰਕਰਮ ਜੰਗ ਲੱਗਣਾ ਕਹਾਉਂਦਾ ਹੈ ਅਤੇ ਪਰਤ ਨੂੰ ਢੰਗ ਕਹਿੰਦੇ ਹਨ । ਰਸਾਇਣਿਕ ਢੰਗ, ਆਇਰਨ ਆਕਸਾਈਡ ਦਾ ਜਲੀ ਰੂਪ ਹੈ ਅਰਥਾਤ Fe2O3, x H2O ਇਹ ਭੂਰੇ ਲਾਲ ਰੰਗ ਦਾ ਹੁੰਦਾ ਹੈ ।
ਪੂਰਨ ਸਮੀਕਰਣ –
4Fe + 3O2 + 3H2O → Fe2O3 + 9 Fe(OH)3
Fe2O3 + x H2O → Fe2O3.xH2O
ਜੰਗ ਲੱਗਣਾ ਇੱਕ ਆਕਸੀਕਰਨ ਅਭਿਕਿਰਿਆ ਹੈ, ਪਰ ਇਹ ਧੀਮੀ ਗਤੀ ਨਾਲ ਹੋਣ ਵਾਲੀ ਅਭਿਕਿਰਿਆ ਹੈ ।
ਪ੍ਰਸ਼ਨ 13.
ਆਬਿਦਾ ਅਤੇ ਰਮੇਸ਼ ਨੇ ਇੱਕ ਪ੍ਰਯੋਗ ਕੀਤਾ, ਜਿਸ ਵਿੱਚ ਬੀਕਰ ਵਿੱਚ ਰੱਖੇ ਪਾਣੀ ਨੂੰ ਗਰਮ ਕੀਤਾ ਗਿਆ | ਆਬਿਦਾ ਨੇ ਬੀਕਰ ਨੂੰ ਮੋਮਬੱਤੀ ਦੀ ਲਾਟ ਦੇ ਪੀਲੇ ਭਾਗ ਦੇ ਕੋਲ ਰੱਖਿਆ । ਰਮੇਸ਼ ਨੇ ਬੀਕਰ ਨੂੰ ਲਾਟ ਦੇ ਸਭ ਤੋਂ ਬਾਹਰੀ ਭਾਗ ਦੇ ਕੋਲ ਰੱਖਿਆ । ਕਿਸਦਾ ਪਾਣੀ ਘੱਟ ਸਮੇਂ ਵਿੱਚ ਗਰਮ ਹੋ ਜਾਵੇਗਾ ?
ਉੱਤਰ-
ਰਮੇਸ਼ ਦਾ ਪਾਣੀ ਘੱਟ ਸਮੇਂ ਵਿੱਚ ਗਰਮ ਹੋ ਜਾਵੇਗਾ, ਕਿਉਂਕਿ ਲਾਟ ਦਾ ਸਭ ਤੋਂ ਬਾਹਰੀ ਭਾਗ ਸਭ ਤੋਂ ਵੱਧ ਗਰਮ ਹੁੰਦਾ ਹੈ ।
PSEB Solutions for Class 8 Science ਜਾਲਣ ਅਤੇ ਲਾਟ Important Questions and Answers
(A) ਬਹੁ-ਵਿਕਲਪੀ ਪ੍ਰਸ਼ਨ-ਉੱਤਰ
1. ਹੇਠ ਦਿੱਤੇ ਚਿੱਤਰ ਨੂੰ ਵੇਖ ਕੇ ਇਹਨਾਂ ਦੀ ਲਾਟ ਦਾ ਰੰਗ ਦੱਸੋ।
ਉੱਤਰ-
ਲੈਂਪ ਦੀ ਲਾਟ ਦਾ ਰੰਗ : ਪੀਲਾ ਮੋਮਬੱਤੀ ਦੀ ਲਾਟ ਦਾ ਰੰਗ : ਪੀਲਾ ਬੁਨਸਨ ਬਰਨਰ ਦੀ ਲਾਟ ਦਾ ਰੰਗ : ਨੀਲਾ ।
2. ਨੂੰ ਦਿੱਤੇ ਚਿੱਤਰ ਵਿੱਚ ਮੋਮਬੱਤੀ ਦੀ ਲਾਟ ਦੇ ਵੱਖ-ਵੱਖ ਭਾਗ ਦਿੱਤੇ ਹਨ | ਦੱਸੋ ਇਹਨਾਂ ਵਿੱਚੋਂ ਕਿਹੜਾ ਸਭ ਤੋਂ ਘੱਟ ਗਰਮ ਭਾਗ ਹੈ ?
(ਉ) ਬਾਹਰੀ ਖੇਤਰ
(ਅ) ਅੰਦਰੂਨੀ ਖੇਤਰ
(ਈ) ਮੱਧ ਖੇਤਰ ।
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਈ) ਮੱਧ ਖੇਤਰ ।
3. ਬਾਲਣ ਹੈ
(ਉ) ਠੋਸ
(ਅ) ਦ੍ਰਵ
(ਈ) ਗੈਸ
(ਸ) ਠੋਸ, ਦ੍ਰਵ ਅਤੇ ਗੈਸ ।
ਉੱਤਰ-
(ਸ) ਠੋਸ, ਸ੍ਵ ਅਤੇ ਗੈਸ ॥
4. ਜਲਣ ਵਿੱਚ ਸਹਾਇਕ ਹੈ
(ੳ) ਆਕਸੀਜਨ ਗੈਸ
(ਅ) ਐੱਲ. ਪੀ. ਜੀ.
(ਈ) ਨਾਈਟਰੋਜਨ ਗੈਸ
(ਸ) ਕਾਰਬਨ ਡਾਈਆਕਸਾਈਡ ਗੈਸ ।
ਉੱਤਰ-
(ੳ) ਆਕਸੀਜਨ ਗੈਸ ॥
5. ਹੇਠ ਲਿਖਿਆਂ ਵਿੱਚੋਂ ਕਿਹੜਾ ਜਲਣਸ਼ੀਲ ਪਦਾਰਥ ਹੈ ?
(ਉ) ਲੋਹੇ ਦੀ ਕਿੱਲ
(ਅ) ਕੱਚ
(ਈ) ਕਾਗ਼ਜ਼
(ਸ) ਪੱਥਰ ਦਾ ਟੁਕੜਾ ।
ਉੱਤਰ-
(ਈ) ਕਾਗ਼ਜ਼ ।
6. ਦਹਿਨ ਲਈ ਜ਼ਰੂਰੀ ਸ਼ਰਤਾਂ ਹਨ
(ਉ) ਬਾਲਣ ਅਤੇ ਹਵਾ
(ਅ) ਬਾਲਣ, ਹਵਾ ਅਤੇ ਤਾਪ
(ਇ) ਬਾਲਣ ਅਤੇ ਤਾਪ
(ਸ) ਹਵਾ ਅਤੇ ਤਾਪ ।
ਉੱਤਰ-
(ਅ) ਬਾਲਣ, ਹਵਾ ਅਤੇ ਤਾਪ ।
7. ਹੇਠ ਲਿਖਿਆਂ ਵਿੱਚੋਂ ਕਿਸ ਦਾ ਸਭ ਤੋਂ ਨਿਮਨ ਜਲਣ ਤਾਪ ਹੈ ?
(ਉ) ਪੈਟਰੋਲ
(ਅ) ਕਿਰੋਸੀਨ
(ਇ) ਕੋਲਾ
(ਸ) ਐੱਲ. ਪੀ. ਜੀ. ।
ਉੱਤਰ-
(ਸ) ਐੱਲ.ਪੀ.ਜੀ. ।
8. ਹੇਠ ਲਿਖੀਆਂ ਗੈਸਾਂ ਵਿੱਚੋਂ ਕਿਹੜੀ ਗੈਸ ਕਾਰਨ ਤੇਜ਼ਾਬੀ ਵਰਖਾ ਹੁੰਦੀ ਹੈ ?
(ਉ) ਕਾਰਬਨ ਡਾਈਆਕਸਾਈਡ
(ਅ) ਸਲਫਰ ਡਾਈਆਕਸਾਈਡ
(ਈ) ਕਾਰਬਨ ਮੋਨੋਆਕਸਾਈਡ
(ਸ) ਸਲਫਰ ਅਤੇ ਨਾਈਟ੍ਰੋਜਨ ਦੇ ਆਕਸਾਈ !
ਉੱਤਰ-
(ਸ) ਸਲਫਰ ਅਤੇ ਨਾਈਟ੍ਰੋਜਨ ਦੇ ਆਕਸਾਈਡ ।
9. ਬਿਜਲੀ ਦੀਆਂ ਤਾਰਾਂ ਅਤੇ ਬਿਜਲੀ ਦੇ ਉਪਕਰਨਾਂ ਨੂੰ ਲੱਗੀ ਅੱਗ ਬੁਝਾਉਣ ਲਈ ਹੇਠ ਲਿਖਿਆਂ ਵਿੱਚੋਂ ਕਿਸਦਾ ਪ੍ਰਯੋਗ ਨਹੀਂ ਕੀਤਾ ਜਾਂਦਾ ਹੈ ?
(ਉ) ਰੇਤ
(ਅ) ਪਾਣੀ
(ਈ) ਫੋਮ
(ਸ) ਕਾਰਬਨ ਡਾਈਆਕਸਾਈਡ ।
ਉੱਤਰ-
(ਆ) ਪਾਣੀ ॥
10. ਈਂਧਨ ਦਾ ਕਲੋਰੀਨ ਮੁੱਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ :
(ਉ) ਜੁਲ
(ਅ) ਕਿਲੋਜੂਲ ਕਿਲੋਗ੍ਰਾਮ
(ਏ) ਕਿਲੋਜੂਲ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਕਿਲੋਜੂਲ/ਕਿਲੋਗ੍ਰਾਮ ॥
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤੀ ਘਰਾਂ ਵਿੱਚ ਵਰਤੋਂ ਵਿੱਚ ਆਉਣ ਵਾਲੇ ਵ ਬਾਲਣ ਦਾ ਨਾਂ ਦੱਸੋ !
ਉੱਤਰ-
ਮਿੱਟੀ ਦਾ ਤੇਲ ।
ਪ੍ਰਸ਼ਨ 2.
ਤਿੰਨ ਦ੍ਰਵ ਬਾਲਣਾਂ ਦੇ ਨਾਂ ਦੱਸੋ ।
ਉੱਤਰ-
ਮਿੱਟੀ ਦਾ ਤੇਲ ਕੈਰੋਸੀਨ ਤੇਲ, ਪੈਟੋਲ, ਡੀਜ਼ਲ ।
ਪ੍ਰਸ਼ਨ 3.
ਜਦੋਂ ਬਾਲਣ ਜਲਦੇ ਹਨ, ਤਾਂ ਕੀ ਪੈਦਾ ਹੁੰਦਾ ਹੈ ?
ਉੱਤਰ-
ਪ੍ਰਕਾਸ਼ ਅਤੇ ਤਾਪ ਊਰਜਾ ।
ਪ੍ਰਸ਼ਨ 4.
ਜਲਣ ਅਤੇ ਤਾਪ ਕੀ ਹੈ ?
ਉੱਤਰ-
ਉਹ ਘੱਟ ਤੋਂ ਘੱਟ ਤਾਪਮਾਨ, ਜਿਸ ਉੱਤੇ ਕੋਈ ਪਦਾਰਥ ਆਕਸੀਜਨ ਦੀ ਮੌਜੂਦਗੀ ਵਿੱਚ ਅੱਗ ਫੜ ਲੈਂਦਾ ਹੈ, ਜਲਣ ਤਾਪ ਹੁੰਦਾ ਹੈ ।
ਪ੍ਰਸ਼ਨ 5.
ਦੋ ਦ੍ਰਵ ਪਦਾਰਥਾਂ ਦੇ ਨਾਂ ਲਿਖੋ, ਜਿਨ੍ਹਾਂ ਦਾ ਜਲਣ ਤਾਪ ਬਹੁਤ ਘੱਟ ਹੁੰਦਾ ਹੈ ।
ਉੱਤਰ-
ਐਲਕੋਹਲ ਅਤੇ ਈਥਰ ।
ਪ੍ਰਸ਼ਨ 6.
ਬਿਜਲੀ ਦੁਆਰਾ ਲੱਗੀ ਅੱਗ ਨੂੰ ਬੁਝਾਉਣ ਲਈ ਕਿਸ ਤਰ੍ਹਾਂ ਦੇ ਅੱਗ ਬੁਝਾਊ ਯੰਤਰ (ਅਗਨੀਸ਼ਾਮਕ) ਦੀ ਵਰਤੋਂ ਹੁੰਦੀ ਹੈ ?
ਉੱਤਰ-
ਕਾਰਬਨ ਟੈਟਰਾਕਲੋਰਾਈਡ ਅੱਗ ਬੁਝਾਊ ਯੰਤਰ ।
ਪ੍ਰਸ਼ਨ 7.
ਜਾਲਣ ਕੀ ਹੈ ?
ਉੱਤਰ-
ਜਾਲਣ-ਇਹ ਇੱਕ ਅਜਿਹਾ ਪ੍ਰਕਰਮ ਹੈ ਜਿਸ ਵਿੱਚ ਪਦਾਰਥ ਨੂੰ ਆਕਸੀਜਨ ਵਿੱਚ ਜਲਾਉਣ ਨਾਲ ਤਾਪ ਅਤੇ ਪ੍ਰਕਾਸ਼ ਪੈਦਾ ਹੁੰਦਾ ਹੈ ।
ਪ੍ਰਸ਼ਨ 8.
ਬਾਲਣ ਦੇ ਕੈਲੋਰੀ ਮੁੱਲ ਦੀ ਪਰਿਭਾਸ਼ਾ ਦਿਓ ।
ਉੱਤਰ-
ਕੈਲੋਰੀ ਮੁੱਲ-1 ਕਿਲੋਗ੍ਰਾਮ ਪਦਾਰਥ (ਬਾਲਣ) ਦੇ ਪੂਰਨ ਬਾਲਣ ਤੋਂ ਪ੍ਰਾਪਤ ਹੋਈ ਊਰਜਾ ਦੀ ਮਾਤਰਾ ਨੂੰ ਕੈਲੋਰੀ ਮੁੱਲ ਕਹਿੰਦੇ ਹਨ ।
ਪ੍ਰਸ਼ਨ 9.
ਤੇਲ ਵਾਲੀ ਅੱਗ ਨੂੰ ਬੁਝਾਉਣ ਲਈ ਕਿਹੜਾ ਅੱਗ ਬੁਝਾਊ ਯੰਤਰ ਵਰਤਿਆ ਜਾਂਦਾ ਹੈ ?
ਉੱਤਰ-
ਝੱਗ (Foam) ਵਾਲਾ ਅੱਗ ਬੁਝਾਊ ਯੰਤਰ ।
ਪ੍ਰਸ਼ਨ 10.
ਲੱਕੜੀ ਦਾ ਕੋਲਾ, ਲੱਕੜੀ ਦੀ ਤੁਲਨਾ ਵਿੱਚ ਵਧੀਆ ਬਾਲਣ ਕਿਉਂ ਹੈ ?
ਉੱਤਰ-
ਲੱਕੜੀ ਦੇ ਕੋਲੇ ਦਾ ਕੈਲੋਰੀ ਮੁੱਲ, ਲੱਕੜੀ ਦੇ ਕੈਲੋਰੀ ਮੁੱਲ ਨਾਲੋਂ ਵੱਧ ਹੈ । ਇਸ ਲਈ ਲੱਕੜੀ ਦਾ ਕੋਲਾ, ਲੱਕੜੀ ਦੀ ਤੁਲਨਾ ਵਿਚ ਇੱਕ ਵਧੀਆ ਬਾਲਣ ਹੈ ।
ਪ੍ਰਸ਼ਨ 11.
ਦੋ ਅਜਿਹੇ ਪਦਾਰਥਾਂ ਦੇ ਨਾਂ ਲਿਖੋ ਜੋ ਅੱਗ ਬੁਝਾਉਣ ਦੇ ਕੰਮ ਆਉਂਦੇ ਹਨ ।
ਉੱਤਰ-
ਪਾਣੀ, ਝੱਗ (Foam) ।
ਪ੍ਰਸ਼ਨ 12.
ਕੋਈ ਤਿੰਨ ਜਲਣਸ਼ੀਲ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
- ਕਾਗ਼ਜ਼,
- ਲੱਕੜੀ,
- ਰਸੋਈ ਗੈਸ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹੇਠਾਂ ਵਿਖਾਈ ਕਿਰਿਆ ਵਿੱਚ ਕੱਚ ਦੀ ਚਿਮਨੀ ਬਲਦੀ ਮੋਮਬੱਤੀ ‘ਤੇ ਰੱਖਣ ‘ਤੇ ਲਾਟ ਕੰਬਦੀ ਕਿਉਂ ਹੈ ?
ਉੱਤਰ-
ਅਸੀਂ ਜਾਣਦੇ ਹਾਂ ਕਿ ਜਲਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ, ਪਰੰਤੂ ਜਦੋਂ ਜਲਦੀ ਹੋਈ ਮੋਮਬੱਤੀ ਨੂੰ ਕੱਚ ਦੀ ਚਿਮਨੀ ਨਾਲ ਢੱਕ ਦਿੰਦੇ ਹਾਂ ਤਾਂ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ। ਆਕਸੀਜਨ ਦੀ ਸਹੀ ਮਾਤਰਾ ਨਾ ਹੋਣ ਕਾਰਨ ਮੋਮਬੱਤੀ ਦੀ ਲਾਟ ਬੁੱਝਣ ਲੱਗਦੀ ਹੈ।
ਪ੍ਰਸ਼ਨ 2.
ਕਿਵੇਂ ਸਿੱਧ ਕਰੋਗੇ ਕਿ ਜਾਲਣ ਲਈ ਹਵਾ ਜ਼ਰੂਰੀ ਹੈ ?
ਉੱਤਰ-
ਜਾਲਣ ਲਈ ਹਵਾ ਦੀ ਜ਼ਰੂਰਤ-ਇੱਕ ਜਲਦਾ ਹੋਇਆ ਕੋਲਾ ਅਤੇ ਲੱਕੜੀ ਦਾ ਕੜਾ ਕੁੱਝ ਦੇਰ ਬਾਅਦ ਜਲਣਾ ਬੰਦ ਕਰ ਦਿੰਦਾ ਹੈ, ਜਦੋਂ ਇਸ ਨੂੰ ਕੱਚ ਦੇ ਇੱਕ ਜ਼ਾਰ ਨਾਲ ਢੱਕ ਦਿੰਦੇ ਹਾਂ । ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਢੱਕਣ ਨਾਲ ਆਕਸੀਜਨ ਦੀ ਮਾਤਰਾ ਘੱਟ ਹੋ ਜਾਂਦੀ ਹੈ ਅਤੇ ਜਦੋਂ ਇਸ ਤੇ ਫੂਕ ਮਾਰੀ ਜਾਂਦੀ ਹੈ, ਤਾਂ ਇਹ ਫਿਰ ਲਾਟ ਦੇ ਨਾਲ ਜਲਣਾਂ ਸ਼ੁਰੂ ਕਰ ਦਿੰਦਾ ਹੈ । ਇਸ ਲਈ ਇਹ ਨਤੀਜਾ ਨਿਕਲਦਾ ਹੈ ਕਿ ਜਲਣ ਲਈ ਆਕਸੀਜਨ ਦੀ ਲੋੜ ਹੈ ।
ਪ੍ਰਸ਼ਨ 3.
ਸੁਨਾਰ ਫੂਕਣੀ ਦੀ ਵਰਤੋਂ ਕਿਉਂ ਕਰਦੇ ਹਨ ?
ਉੱਤਰ-
ਸੁਨਾਰ ਫੁਕਣੀ ਨਾਲ ਲਾਟ ਦੇ ਉੱਪਰਲੇ ਭਾਗ ਨੂੰ ਫੂਕ ਮਾਰ ਕੇ ਸੋਨੇ ਤੇ ਸੁੱਟਦੇ ਹਨ । ਇਸ ਨਾਲ ਅੱਗ ਦੀ ਪ੍ਰਬਲਤਾ ਵੱਧ ਜਾਂਦੀ ਹੈ, ਜਿਸ ਨਾਲ ਸੋਨਾ ਜਾਂ ਚਾਂਦੀ ਪਿਘਲ ਜਾਂਦੇ ਹਨ । ਫੂਕ ਮਾਰਨ ਨਾਲ ਅਣਜਲੇ ਕਾਰਬਨ ਦੇ ਕਣ ਆਕਸੀਜਨ ਦੀ ਕਾਫ਼ੀ ਮਾਤਰਾ ਵਿੱਚ ਜਲਣ ਲੱਗ ਪੈਂਦੇ ਹਨ ਅਤੇ ਲਾਟ ਵਧੇਰੇ ਗਰਮ ਹੋ ਜਾਂਦੀ ਹੈ ।
ਪ੍ਰਸ਼ਨ 4.
ਜਲਣਸ਼ੀਲ ਪਦਾਰਥ ਆਪਣੇ ਆਪ ਅੱਗ ਕਿਉਂ ਨਹੀਂ ਫੜ ਲੈਂਦੇ ਹਨ ?
ਉੱਤਰ-
ਜਲਣਸ਼ੀਲ ਪਦਾਰਥਾਂ ਦਾ ਜਲਣ ਤਾਪਮਾਨ ਕਮਰੇ ਦੇ ਤਾਪਮਾਨ ਤੋਂ ਵੱਧ ਹੁੰਦਾ ਹੈ । ਇਸ ਲਈ ਇਹ ਖ਼ੁਦ ਅੱਗ ਨਹੀਂ ਫੜਦੇ : ਜਦੋਂ ਤਾਪ ਜਲਣ ਤਾਪ ਤੋਂ ਵੱਧ ਹੁੰਦਾ ਹੈ, ਤਾਂ ਹੀ ਅੱਗ ਲਗਦੀ ਹੈ ।
ਪ੍ਰਸ਼ਨ 5.
ਮਾਚਿਸ ਦੀ ਤੀਲੀ, ਮਾਚਿਸ ਦੀ ਡੱਬੀ ਦੇ ਬਗਲ ਉੱਤੇ ਰਗੜਨ ਨਾਲ ਕਿਉਂ ਜਲਣ ਲੱਗ ਜਾਂਦੀ ਹੈ ?
ਉੱਤਰ-
ਜਦੋਂ ਮਾਚਿਸ ਦੀ ਤੀਲੀ ਖੁਰਦਰੀ ਸਤਹਿ ਤੇ ਰਗੜੀ ਜਾਂਦੀ ਹੈ ਤਾਂ ਰਗੜ ਨਾਲ ਤਾਪ ਦੇ ਕਾਰਨ ਮਾਚਿਸ ਦੀ ਤੀਲੀ ਦੇ ਸਿਰੇ ਉੱਤੇ ਰਸਾਇਣ ਦਾ ਜਲਣ ਤਾਪ ਵੱਧ ਜਾਂਦਾ ਹੈ ਅਤੇ ਰਸਾਇਣ ਜਲਣ ਲੱਗ ਜਾਂਦਾ ਹੈ ਅਤੇ ਮਾਚਿਸ ਦੀ ਤੀਲੀ ਜਲਣਾ ਸ਼ੁਰੂ ਕਰ ਦਿੰਦੀ ਹੈ ।
ਪ੍ਰਸ਼ਨ 6.
ਅੱਗ ਨਾਲ ਲੜਨਾ ਜਾਂ ਅੱਗ ਬੁਝਾਉਣਾ (Fire fighting) ਕੀ ਹੁੰਦੀ ਹੈ ?
ਉੱਤਰ-
ਅੱਗ ਨਾਲ ਲੜਨਾ ਜਾਂ ਅੱਗ ਬੁਝਾਉਣਾ-ਅੱਗ ਨਾਲ ਲੜਨਾ ਭਾਵ, ਅੱਗ ਨੂੰ ਬੁਝਾਉਣ ਜਾਂ ਉਸ ਤੇ ਕਾਬੂ ਪਾਉਣਾ ਹੈ | ਅੱਗ, ਦੁਰਘਟਨਾ ਕਰਕੇ, ਸ਼ਾਰਟ ਸਰਕਟ ਜਾਂ ਮਨੁੱਖੀ ਲਾਪਰਵਾਹੀ ਕਾਰਨ ਲੱਗ ਸਕਦੀ ਹੈ । ਕਿਸੇ ਪਦਾਰਥ ਦੇ ਜਾਲਣ ਲਈ ਜਲਣਸ਼ੀਲ ਪਦਾਰਥ, ਆਕਸੀਜਨ (ਹਵਾ) ਅਤੇ ਤਾਪ ਦੀ ਜ਼ਰੂਰਤ ਹੁੰਦੀ ਹੈ । ਇਸ ਲਈ ਅੱਗ ਬੁਝਾਉਣ ਲਈ ਹਵਾ ਜਾਂ ਆਕਸੀਜਨ ਸਪਲਾਈ ਨੂੰ ਕੱਟ ਦੇਣਾ ਚਾਹੀਦਾ ਹੈ ।
ਪ੍ਰਸ਼ਨ 7.
ਤੁਸੀਂ ਅੱਗ ਬੁਝਾਉਣ ਲਈ ਕੀ ਕਰਦੇ ਹੋ ?
ਉੱਤਰ-
ਅੱਗ ਦੁਰਘਟਨਾ ਜਾਂ ਮਨੁੱਖੀ ਲਾਪਰਵਾਹੀ ਕਾਰਣ ਲੱਗ ਸਕਦੀ ਹੈ । ਜਲਣ ਦੇ ਲਈ ਜਲਣਸ਼ੀਲ ਪਦਾਰਥ, ਆਕਸੀਜਨ ਅਤੇ ਤਾਪ ਦੀ ਲੋੜ ਹੁੰਦੀ ਹੈ । ਅੱਗ ਨੂੰ ਰੋਕਣ ਲਈ ਕਾਰਬਨ-ਡਾਈਆਕਸਾਈਡ, ਪਾਣੀ, ਰੇਤ, ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਹਵਾ ਦੀ ਸਪਲਾਈ ਨੂੰ ਰੋਕਿਆ ਜਾ ਸਕੇ ।
ਪ੍ਰਸ਼ਨ 8.
(i) ਮਿੱਟੀ ਦੇ ਤੇਲ ਜਾਂ ਪੈਟੋਲ
(ii) ਸ਼ਾਰਟ ਸਰਕਟ ਕਾਰਨ ਲੱਗੀ ਅੱਗ ਪਾਣੀ ਨਾਲ ਕਿਉਂ ਨਹੀਂ ਕਾਬੂ ਕੀਤੀ ਜਾਣੀ ਚਾਹੀਦੀ ?
ਉੱਤਰ-
(i) ਮਿੱਟੀ ਦਾ ਤੇਲ ਜਾਂ ਪੈਟੋਲ ਦੇ ਵਾਸ਼ਪ ਪਾਣੀ ਨਾਲੋਂ ਹਲਕੇ ਹੋਣ ਕਾਰਨ ਉੱਪਰ ਤੈਰਨ ਲੱਗਦੇ ਹਨ ਅਤੇ ਅੱਗ ਨੂੰ ਫੈਲਾਉਣ ਲਈ ਸਹਾਇਕ ਹੁੰਦੇ ਹਨ ।
(ii) ਪਾਣੀ ਬਿਜਲੀ ਦਾ ਸੁਚਾਲਕ ਹੈ । ਇਸ ਲਈ ਇਸਦੇ ਪ੍ਰਯੋਗ ਨਾਲ ਸ਼ਾਰਟ ਸਰਕਟ ਵਾਲੀ ਅੱਗ ਤੇ ਕਾਬੂ ਕਰਨ ਨਾਲ ਮੌਤ ਵੀ ਹੋ ਸਕਦੀ ਹੈ ।
ਪ੍ਰਸ਼ਨ 9.
ਸਾਨੂੰ ਸੁਲਗਦੀ ਹੋਈ ਕੋਲੇ ਦੀ ਅੰਗੀਠੀ ਰੱਖੇ ਹੋਏ ਬੰਦ ਕਮਰੇ ਵਿੱਚ ਸੌਣ ਦੀ ਸਲਾਹ ਕਿਉਂ ਨਹੀਂ ਦਿੱਤੀ ਜਾਂਦੀ ?
ਉੱਤਰ-
ਬੰਦ ਕਮਰੇ ਵਿੱਚ ਹਵਾ ਦੀ ਸਪਲਾਈ ਸੀਮਿਤ ਹੁੰਦੀ ਹੈ ਜਿਸ ਕਰਕੇ ਕੋਲੇ ਦੇ ਅਪੂਰਨ ਜਲਣ ਨਾਲ ਕਾਰਬਨ ਮੋਨੋਆਕਸਾਈਡ (CO) ਪੈਦਾ ਹੁੰਦੀ ਹੈ । ਇਹ ਇੱਕ ਜ਼ਹਿਰੀਲੀ ਗੈਸ ਹੈ ਜੋ ਕਿ ਜਾਨਲੇਵਾ ਸਿੱਧ ਹੋ ਸਕਦੀ ਹੈ । ਇਸ ਲਈ ਲੱਗੀ ਅੰਗੀਠੀ ਵਾਲੇ ਬੰਦ ਕਮਰੇ ਵਿੱਚ ਸੌਣ ਦੀ ਸਲਾਹ ਨਹੀਂ ਦਿੱਤੀ ਜਾਂਦੀ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਉੱਤਰ-
ਪੂਰਣ ਜਾਲਣ ਬਾਹਰੀ ਨੀਲੇ ਖੇਤਰ ਵਿੱਚ ਹੁੰਦਾ ਹੈ ਇਸ ਲਈ ਇਹ ਲਾਟ ਦਾ ਸਭ ਤੋਂ ਗਰਮ ਭਾਗ ਹੈ ।
ਪ੍ਰਸ਼ਨ 2.
ਹੇਠਾਂ ਦਿੱਤੇ ਚਿੱਤਰ ਨੂੰ ਦੇਖ ਕੇ ਦੱਸੋ ਕਿ ਇਸ ਯੰਤਰ ਦਾ ਕੀ ਨਾਂ ਹੈ ? ਕੀ ਇਸ ਨਾਲ ਬਿਜਲਈ ਉਪਕਰਣਾਂ ਨੂੰ ਲੱਗੀ ਅੱਗ ਨੂੰ ਬੁਝਾਇਆ ਜਾ ਸਕਦਾ ਹੈ । ਇਹ ਅੱਗ ਬੁਝਾਉਣ ਦਾ ਕੰਮ ਕਿਵੇਂ ਕਰਦਾ ਹੈ ।
ਉੱਤਰ-
ਇਹ ਚਿੱਤਰ ਅੱਗ ਬੁਝਾਊ ਯੰਤਰ ਦਾ ਹੈ । ਬਿਜਲਈ ਉਪਕਰਣਾਂ ਵਿਚ ਲੱਗੀ ਅੱਗ ਨੂੰ ਬੁਝਾਉਣ ਲਈ CO2, ਸਭ ਤੋਂ ਵਧੀਆ ਅੱਗ ਬੁਝਾਉ ਪਦਾਰਥ ਹੈ ਜੋ ਬਿਜਲਈ ਉਪਕਰਣਾਂ ਨੂੰ ਕੋਈ ਹਾਨੀ ਨਹੀਂ ਪਹੁੰਚਾਉਂਦੀ ਹੈ । ਇਸ ਵਿਚੋਂ ਸਾਨੂੰ CO2, ਦੀ ਸਪਲਾਈ ਮਿਲਦੀ ਹੈ । CO2, ਬਹੁਤ ਜ਼ਿਆਦਾ ਫੈਲਦੀ ਹੈ ਅਤੇ ਠੰਡੀ ਹੋ ਜਾਂਦੀ ਹੈ । ਇਹ ਅੱਗ ਨੂੰ ਚੌਹਾਂ ਪਾਸਿਆਂ ਤੋਂ ਘੇਰ ਲੈਂਦੀ ਹੈ ਤੇ ਬਾਲਣ ਦੇ ਤਾਪਮਾਨ ਨੂੰ ਹੇਠਾਂ ਲੈ ਆਉਂਦੀ ਹੈ ਜੋ ਅੱਗ ਨੂੰ ਬੁਝਾ ਦਿੰਦੀ ਹੈ ।
ਪ੍ਰਸ਼ਨ 3.
ਹੇਠਾਂ ਦਰਸਾਏ ਗਏ ਚਿੱਤਰ ਵਿਚ ਕਾਗਜ਼ ਦੇ ਦੋ ਕੱਪ A ਅਤੇ B ਹਨ । A ਕੱਪ ਵਿਚ ਪਾਣੀ ਲਿਆ ਗਿਆ ਹੈ B ਕੱਪ ਖਾਲੀ ਹੈ । ਦੋਹਾਂ ਕੱਪਾਂ ਨੂੰ ਵੱਖ-ਵੱਖ ਮੋਮਬੱਤੀਆਂ ਤੇ ਗਰਮ ਕੀਤਾ ਜਾ ਰਿਹਾ ਹੈ । ਕੀ ਅਸੀਂ ਪਾਣੀ ਵਾਲੇ ਕੱਪ ਵਿਚ ਪਾਣੀ ਨੂੰ ਉਬਾਲ ਸਕਦੇ ਹਾਂ ? ਜੇਕਰ ਹਾਂ, ਤਾਂ ਕਾਰਨ ਸਮਝਾਓ ।
ਉੱਤਰ-
ਹਾਂ, ਕਾਗਜ਼ ਦੇ ਕੱਪ A ਵਿਚ ਪਾਣੀ ਨੂੰ ਉਬਾਲਿਆ ਜਾ ਸਕਦਾ ਹੈ । ਇਸ ਦਾ ਕਾਰਨ ਇਹ ਹੈ ਕਿ ਕਾਗਜ਼ ਦੇ ਕੱਪ ਨੂੰ ਦਿੱਤੀ ਉਸ਼ਮਾ ਚਾਲਨ ਵਿਧੀ ਦੁਆਰਾ ਪਾਣੀ ਨੂੰ ਚਲੀ ਜਾਂਦੀ ਹੈ ਅਤੇ ਕਾਗਜ਼ ਦਾ ਤਾਪਮਾਨ ਉਸਦੇ ਜਾਲਣ ਤਾਪਮਾਨ ਤੱਕ ਨਹੀਂ ਪਹੁੰਚਦਾ ਹੈ । ਇਸ ਤਰ੍ਹਾਂ ਪਾਣੀ ਨਾਲ ਭਰਿਆ ਕਾਗਜ਼ ਦਾ ਕੱਪ ਜਲਣ ਤੋਂ ਬਚ ਜਾਂਦਾ ਹੈ ।
ਪ੍ਰਸ਼ਨ 4.
ਬਾਲਣ ਕੀ ਹੈ ? ਕਿਹੜੀਆਂ ਵੱਖ-ਵੱਖ ਅਵਸਥਾਵਾਂ ਵਿੱਚ ਬਾਲਣ ਪਾਏ ਜਾਂਦੇ ਹਨ ?
ਉੱਤਰ-
ਬਾਲਣ-ਉਹ ਪਦਾਰਥ, ਜੋ ਬਲਣ ਤੇ ਤਾਪ ਅਤੇ ਪ੍ਰਕਾਸ਼ ਪੈਦਾ ਕਰਦੇ ਹਨ, ਬਾਲਣ ਕਹਾਉਂਦੇ ਹਨ | ਬਾਲਣ ਦੀਆਂ ਤਿੰਨ ਅਵਸਥਾਵਾਂ ਹਨ
- ਠੋਸ (ਲੱਕੜੀ, ਕੋਲਾ, ਲੱਕੜੀ ਦਾ ਕੋਲਾ)
- ਵ ਪੈਟਰੋਲ, ਮਿੱਟੀ ਦਾ ਤੇਲ, ਡੀਜ਼ਲ)
- ਗੈਸ (ਕੁਦਰਤੀ ਗੈਸ, ਕੋਲਾ ਗੈਸ, ਬਾਇਓਗੈਸ) ਆਦਿ !
ਪ੍ਰਸ਼ਨ 5.
ਦੁਰਘਟਨਾ ਵਿੱਚ ਲੱਗੀ ਅੱਗ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ ?
ਉੱਤਰ-
ਦੁਰਘਟਨਾ ਵਿੱਚ ਲੱਗੀ ਅੱਗ ਤੇ ਕਾਬੂ ਪਾਉਣ ਲਈ ਹੇਠ ਲਿਖੀਆਂ ਸ਼ਰਤਾਂ ਵਿੱਚੋਂ ਕਿਸੇ ਇੱਕ ਜ਼ਰੂਰੀ ਸ਼ਰਤ ਨੂੰ ਹਟਾਉਣ ਨਾਲ ਅੱਗ ਕਾਬੂ ਵਿੱਚ ਆ ਜਾਂਦੀ ਹੈ ।
- ਆਕਸੀਜਨ ਦੀ ਅਪੂਰਤੀ ਨੂੰ ਰੋਕਣ ਨਾਲ ਜਲਣਸ਼ੀਲ ਪਦਾਰਥ ਜਲਣਾ ਬੰਦ ਕਰ ਦਿੰਦਾ ਹੈ ।
- ਜਲਣਸ਼ੀਲ ਪਦਾਰਥ ਨੂੰ ਠੰਡਾ ਕਰਕੇ ਜਾਂ ਉਸਦਾ ਜਲਣ-ਤਾਪ ਘੱਟ ਕਰਕੇ :
- ਅੱਗ ਨੂੰ ਫੈਲਾਉਣ ਤੋਂ ਰੋਕਣ ਲਈ ਜਲਣਸ਼ੀਲ ਪਦਾਰਥ ਨੂੰ ਹਟਾ ਦੇਣ ਨਾਲ ।
ਪ੍ਰਸ਼ਨ 6.
ਜਲਣ ਤਾਪ, ਜਲਣਸ਼ੀਲ ਪਦਾਰਥ, ਜਾਲਣ ਲਈ ਸਹਾਇਕ ਦੀ ਜਾਲਣ ਵਿੱਚ ਜ਼ਰੂਰੀ ਲੋੜਾਂ ਦੇ ਸੰਦਰਭ ਵਿੱਚ ਵਿਆਖਿਆ ਕਰੋ ।
ਉੱਤਰ-
ਜਲਣ ਤਾਪ-ਇਹ ਇੱਕ ਨਿਮਨ ਤਾਪ ਹੈ, ਜਿਸ ਤੇ ਬਾਲਣ ਅੱਗ ਫੜ ਲੈਂਦਾ ਹੈ । ਹਰੇਕ ਪਦਾਰਥ ਦਾ ਜਲਣ ਤਾਪਮਾਨ ਨਿਸਚਿਤ ਹੁੰਦਾ ਹੈ, ਜਿਸ ਤੋਂ ਘੱਟ ਤਾਪਮਾਨ ਤੇ ਇਹ ਅੱਗ ਨਹੀਂ ਫੜਦਾ ਹੈ ।
ਜਲਣਸ਼ੀਲ ਪਦਾਰਥ-ਇਹ ਪਦਾਰਥ ਸੌਖਿਆਂ ਹੀ ਅੱਗ ਫੜ ਲੈਂਦੇ ਹਨ । ਕਾਗ਼ਜ਼, ਐੱਲ. ਪੀ. ਜੀ., ਕੱਪੜੇ ਆਦਿ ਜਲਣਸ਼ੀਲ ਪਦਾਰਥ ਹਨ । ਜਾਲਣ ਦੇ ਲਈ ਸਹਾਇਕ-ਉਹ ਪਦਾਰਥ ਜੋ ਬਾਲਣ ਜਾਂ ਜਲਣਸ਼ੀਲ ਪਦਾਰਥ ਦੀ ਜਲਣ ਵਿੱਚ ਸਹਾਇਤਾ ਕਰਦੇ ਹਨ । ਪੈਟੋਲ, ਐੱਲ. ਪੀ. ਜੀ. ਵਰਗੇ ਜਲਣਸ਼ੀਲ ਪਦਾਰਥ ਉਦੋਂ ਤੱਕ ਨਹੀਂ ਜਲਦੇ ਜਦੋਂ ਤਕ ਜਾਲਣ ਵਿੱਚ ਸਹਾਇਕ ਜਾਂ ਆਕਸੀਜਨ ਦੀ ਵੱਧ ਮਾਤਰਾ ਮੌਜੂਦ ਨਾ ਹੋਵੇ ।
ਪ੍ਰਸ਼ਨ 7.
ਦਿੱਤੀ ਹੋਈ ਸਮੀਕਰਣ :C + O2 → CO2+ 385 kJ ਵਿੱਚ ਕਾਰਬਨ ਦਾ ਕੈਲੋਰੀ ਮੁੱਲ ਪਤਾ ਕਰੋ | (Ca ਦਾ ਪੁੰਜ = 12g)
ਉੱਤਰ-
ਸਮੀਕਰਣ ਅਨੁਸਾਰ, 1 ਮੋਲ C ਜਾਂ 12 ਕਾਰਬਨ ਜਲਣ ਤੇ 385 kJ ਤਾਪ ਪੈਦਾ ਕਰਦਾ ਹੈ ।
ਇਸ ਲਈ 12 g ਕਾਰਬਨ ਤਾਪ ਪੈਦਾ ਕਰਦਾ ਹੈ = 385 kJ
1 g ਕਾਰਬਨ ਤਾਪ ਪੈਦਾ ਕਰਦਾ ਹੈ = \(\frac{385}{12} \)
ਕਾਰਬਨ ਦਾ ਕੈਲੋਰੀ ਮੁੱਲ = 32.1 kJ/g ਉੱਤਰ
ਪ੍ਰਸ਼ਨ 8.
ਕੋਕ, ਕੋਲੇ ਤੋਂ ਵਧੀਆ ਬਾਲਣ ਕਿਉਂ ਹੈ ? ਕੋਈ ਚਾਰ ਕਾਰਨ ਦੱਸੋ ।
ਉੱਤਰ-
ਕੋਕ, ਕੋਲੇ ਤੋਂ ਵਧੀਆ ਬਾਲਣ ਹੇਠ ਲਿਖੇ ਕਾਰਨਾਂ ਕਰਕੇ ਹੈ :
- ਕੋਕ ਦਾ ਕੈਲੋਰੀ ਮੁੱਲ ਕੋਲੇ ਦੇ ਕੈਲੋਰੀ ਮੁੱਲ ਤੋਂ ਵੱਧ ਹੈ ।
- ਕੋਕ ਦਾ ਚਲਣ ਤਾਪ ਕੋਲੇ ਦੇ ਜਲਣ ਤਾਪ ਤੋਂ ਘੱਟ ਹੈ ।
- ਕੋਕ, ਕੋਲੇ ਤੋਂ ਘੱਟ ਧੂੰਆਂ ਪੈਦਾ ਕਰਦਾ ਹੈ |
- ਕੋਲਾ ਜਲਣ ਕਾਰਨ ਸੀ ਪ੍ਰਦੂਸ਼ਤ CO2, SO2, ਅਤੇ CO2 ਪੈਦਾ ਹੁੰਦੇ ਹਨ, ਜਦੋਂ ਕਿ ਕੋਕ ਅਜਿਹਾ ਕੋਈ ਪ੍ਰਦੂਸ਼ਕ ਪੈਦਾ ਨਹੀਂ ਕਰਦਾ ।
ਪ੍ਰਸ਼ਨ 9.
ਗਲੋਬਲ ਵਾਰਮਿੰਗ ਨੂੰ ਸਮਝਾਓ ।
ਉੱਤਰ-
ਗਲੋਬਲ ਵਾਰਮਿੰਗ-ਵਧੇਰੇ ਬਾਲਣਾਂ ਦੇ ਜਾਣ ਨਾਲ ਵਾਤਾਵਰਣ ਵਿੱਚ ਕਾਰਬਨ ਡਾਈਆਕਸਾਈਡ ਮਿਲਦੀ ਹੈ । ਹਵਾ ਵਿੱਚ ਕਾਰਬਨ ਡਾਈਆਕਸਾਈਡ ਦੀ ਵੱਧ ਮਾਤਰਾ ਗਲੋਬਲ ਵਾਰਮਿੰਗ ਦਾ ਕਾਰਨ ਬਣਦੀ ਹੈ । ਗਲੋਬਲ ਵਾਰਮਿੰਗ ਦੇ ਨਤੀਜੇ ਵਜੋਂ ਨਦੀਆਂ ਵਿੱਚ ਬਰਫ਼ ਪਿਘਲਣ ਲੱਗਦੀ ਹੈ ਅਤੇ ਸਮੁੰਦਰ ਦਾ ਜਲ ਪੱਧਰ ਵੱਧ ਜਾਂਦਾ ਹੈ ਅਤੇ ਤੱਟੀ ਖੇਤਰ ਹੜ੍ਹ ਗ੍ਰਸਤ ਹੋ ਜਾਂਦੇ ਹਨ । ਹੇਠਲੇ ਤਟੀ ਖੇਤਰ ਪੱਕੇ ਤੌਰ ਤੇ ਪਾਣੀ ਵਿੱਚ ਡੁੱਬ ਜਾਂਦੇ ਹਨ ।
ਪ੍ਰਸ਼ਨ 10.
ਤੇਜ਼ਾਬੀ ਮੀਂਹ ਕਿਸ ਨੂੰ ਕਹਿੰਦੇ ਹਨ ?
ਉੱਤਰ-
ਤੇਜ਼ਾਬੀ ਮੀਂਹ (Acid Rain)-ਕੋਲਾ ਅਤੇ ਡੀਜ਼ਲ ਦੇ ਜਾਣ ਨਾਲ ਸਲਫ਼ਰ ਡਾਈਆਕਸਾਈਡ ਗੈਸ ਨਿਕਲਦੀ ਹੈ ਜੋਕਿ ਬਹੁਤ ਹੀ ਸਾਹ ਘੁੱਟਣ ਵਾਲੀ ਅਤੇ ਵਸਤੂਆਂ ਨੂੰ ਖੋਰਨ ਵਾਲੀ ਗੈਸ ਹੈ । ਇਸ ਤੋਂ ਇਲਾਵਾ ਪੈਟੋਲ ਇੰਜਨ ਨਾਈਟਰੋਜਨ ਦੇ ਗੈਸੀ ਆਕਸਾਈਡ ਛੱਡਦੇ ਹਨ । ਸਲਫ਼ਰ ਅਤੇ ਨਾਈਟਰੋਜਨ ਦੇ ਆਕਸਾਈਡ ਮੀਂਹ ਦੇ ਪਾਣੀ ਵਿੱਚ ਘੁਲ ਕੇ ਤੇਜ਼ਾਬ ਬਣਾਉਂਦੇ ਹਨ । ਇਸ ਤੇਜ਼ਾਬ ਯੁਕਤ ਮੀਂਹ ਨੂੰ ਤੇਜ਼ਾਬੀ ਮੀਂਹ ਕਹਿੰਦੇ ਹਨ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮੋਮਬੱਤੀ ਦੀ ਲਾਟ ਦੇ ਵੱਖ-ਵੱਖ ਭਾਗਾਂ ਦਾ ਚਿੱਤਰ ਸਹਿਤ ਵਰਣਨ ਕਰੋ !
ਉੱਤਰ-
ਮੋਮਬੱਤੀ ਲਾਟ ਦੇ ਖੇਤਰ-ਲਾਟ ਦੇ ਤਿੰਨ ਮੁੱਖ ਭਾਗ ਹਨ
(i) ਅੰਦਰੂਨੀ ਭਾਗ
(ii) ਦੀਪਤ ਭਾਗ
(ii) ਅਦੀਪਤ ਭਾਗ ।
(i) ਅੰਦਰੂਨੀ ਭਾਗ-ਇਹ ਲਾਟ ਦਾ ਸਭ ਤੋਂ ਅੰਦਰੂਨੀ ਠੰਡਾ ਭਾਗ ਹੈ । ਇਸ ਵਿੱਚ ਮੋਮ ਦੇ ਵਾਸ਼ਪ ਹੁੰਦੇ ਹਨ । ਇੱਕ ਸ਼ੀਸ਼ੇ ਦੀ ਨਲੀ ਦਾ ਇੱਕ ਸਿਰਾ ਇਸ ਖੇਤਰ ਵਿੱਚ ਰੱਖੋ, ਦੂਸਰੇ ਸਿਰੇ ਨਾਲ ਸਫ਼ੈਦ ਵਾਸ਼ਪ ਨਿਕਲਦੇ ਹੋਏ ਦਿਖਾਈ ਦੇਣਗੇ, ਜਿਹਨਾਂ ਨੂੰ ਮਾਚਿਸ ਦੀ ਤੀਲੀ ਨਾਲ ਜਲਾਉਣ ਤੇ ਲਾਟ ਨਿਕਲਦੀ ਹੈ ।
(ii) ਦੀਪਤ ਖੇਤਰ-ਮੱਧ ਭਾਗ ਚਮਕੀਲਾ ਦੀਪਤ ਖੇਤਰ ਹੈ । ਇਸ ਖੇਤਰ ਵਿੱਚ ਕਾਰਬਨ ਦੇ ਅੱਧਜਲੇ ਕਣ ਹੁੰਦੇ ਹਨ । ਇਹਨਾਂ ਕਣਾਂ ਦੇ ਚਮਕਣ ਕਾਰਨ ਇਹ ਖੇਤਰ ਚਮਕੀਲਾ ਹੁੰਦਾ ਹੈ । ਇਹ ਕਣ ਲਾਟ ਤੋਂ ਧੂੰਏਂ ਅਤੇ ਕਾਜਲ ਦੇ ਰੂਪ ਵਿੱਚ ਪੈਦਾ ਹੁੰਦੇ ਹਨ ।
(iii) ਅਦੀਪਤ ਖੇਤਰ-ਇਹ ਲਾਟ ਦਾ ਸਭ ਤੋਂ ਬਾਹਰਲਾ ਭਾਗ ਹੈ, ਜਿਸਦਾ ਰੰਗ ਫਿੱਕਾ ਨੀਲਾ ਹੁੰਦਾ ਹੈ । ਇਸ ਭਾਗ ਵਿੱਚ ਆਕਸੀਜਨ, ਬਾਲਣ ਨਾਲ ਮਿਲ ਕੇ ਪੂਰਨ ਜਾਲਣ (ਦਹਿਨ ਕਰਦੀ ਹੈ । ਇਹ ਸਭ ਤੋਂ ਬਾਹਰਲਾ ਅਦੀਪਤ ਭਾਗ ਹੈ, ਜਿਸ ਦਾ ਤਾਪਮਾਨ 1800°C ਦੇ ਲਗਪਗ ਹੈ ।
ਪ੍ਰਸ਼ਨ 2.
ਵਰਣਨ ਕਰੋ-
(i) ਤੇਜ਼ ਜਾਲਣ
(ii) ਸਵੈ-ਜਾਲਣ
(iii) ਧੀਮਾ ਜਾਲਣ
(iv) ਵਿਸਫੋਟ ।
ਉੱਤਰ-
(i) ਤੇਜ਼ ਜਾਲਣ (Rapid Combustion)-ਉਹ ਆਕਸੀਕਰਨ ਅਭਿਕਿਰਿਆ, ਜਿਸ ਵਿੱਚ ਪ੍ਰਕਾਸ਼ ਅਤੇ ਉਸ਼ਮਾ ਬਹੁਤ ਘੱਟ ਸਮੇਂ ਵਿੱਚ ਪੈਦਾ ਹੋ ਜਾਂਦੇ ਹਨ, ਤੇਜ਼ ਜਾਲਣ ਕਹਾਉਂਦੀ ਹੈ । ਉਦਾਹਰਨ ਲਈ ਜਦੋਂ ਬਲਦੀ ਹੋਈ ਤੀਲੀ ਨੂੰ ਗੈਸ ਬਰਨਰ ਦੇ ਨੇੜੇ ਲਿਆਂਦਾ ਜਾਂਦਾ ਹੈ, ਤਾਂ ਗੈਸ ਤੇਜ਼ ਗਤੀ ਨਾਲ ਜਲਣਾ ਸ਼ੁਰੂ ਕਰ ਦਿੰਦੀ ਹੈ । ਇਸ ਤਰ੍ਹਾਂ ਮੋਮਬੱਤੀ ਦੀ ਬੱਤੀ ਬਲਣ ਲੱਗ ਪੈਂਦੀ ਹੈ । ਜਦੋਂ ਮਾਚਿਸ ਦੀ ਜਲਦੀ ਹੋਈ ਤੀਲੀ, ਇਸਦੇ ਸੰਪਰਕ ਵਿੱਚ ਲਿਆਈ ਜਾਂਦੀ ਹੈ ਤਾਂ ਇਹ ਜਵਾਲਾ ਪ੍ਰਕਾਸ਼ ਅਤੇ ਤਾਪ ਪੈਦਾ ਕਰਦੀ ਹੈ ।
(ii) ਸਵੈ-ਜਾਲਣ (Spontaneous Combustion)-ਉਹ ਜਾਲਣ, ਜੋ ਬਾਹਰੀ ਤਾਪ ਦੀ ਸਹਾਇਤਾ ਤੋਂ ਬਿਨਾਂ ਸੰਭਵ ਹੋਵੇ, ਸਵੈ ਜਲਣ ਕਹਾਉਂਦਾ ਹੈ । | ਸਫ਼ੈਦ ਫ਼ਾਸਫੋਰਸ ਸਵੈ-ਜਾਲਣ ਦਾ ਵਧੀਆ ਉਦਾਹਰਨ ਹੈ ।
(iii) ਧੀਮਾ ਜਾਲਣ (Slow Combustion)-ਇਹ ਇਕ ਧੀਮੀ ਆਕਸੀਕਰਨ ਅਭਿਕਿਰਿਆ ਹੈ । ਇਸ ਵਿੱਚ ਪ੍ਰਕਾਸ਼ ਪੈਦਾ ਨਹੀਂ ਹੁੰਦਾ । ਇਸ ਅਭਿਕਿਰਿਆ ਤੋਂ ਨਿਕਲਣ ਵਾਲੀ ਤਾਪ ਦੀ ਮਾਤਰਾ ਇੰਨੀ ਘੱਟ ਹੁੰਦੀ ਹੈ ਕਿ ਇਸ ਦਾ ਅਨੁਭਵ ਨਹੀਂ ਹੁੰਦਾ ।
ਲੋਹੇ ਨੂੰ ਜੰਗ ਲੱਗਣਾ ਅਤੇ ਸਾਹ ਕਿਰਿਆ ਧੀਮੀ ਜਾਲਣ ਕਿਰਿਆ ਦੇ ਉਦਾਹਰਨ ਹਨ ।
(iv) ਵਿਸਫੋਟ-ਜਿਸ ਜਾਲਣ ਅਭਿਕਿਰਿਆ ਵਿੱਚ ਜਲਣ ਤੇ ਕਈ ਗੈਸਾਂ ਦੇ ਮਿਸ਼ਰਣ ਨਾਲ ਵੱਡੀ ਮਾਤਰਾ ਵਿੱਚ ਪ੍ਰਕਾਸ਼ ਅਤੇ ਊਸ਼ਮਾ ਪੈਦਾ ਹੁੰਦੀ ਹੈ, ਵਿਸਫੋਟ ਕਹਾਉਂਦੀ ਹੈ । ਦੀਵਾਲੀ ਦੇ ਦਿਨਾਂ ਵਿੱਚ ਕਈ ਪਟਾਖੇ ਸਿਰਫ਼ ਦਬਾਅ ਪਾਉਣ ਤੇ ਚੱਲਦੇ ਹਨ । ਇਸ ਅਭਿਕਿਰਿਆ ਵਿੱਚ ਰਸਾਇਣਾਂ ਨੂੰ ਆਕਸੀਕਰਨ ਬਹੁਤ ਤੇਜ਼ੀ ਨਾਲ ਹੁੰਦਾ ਹੈ, ਜਿਸਦੇ ਨਤੀਜੇ ਵਜੋਂ ਕਈ ਗੈਸਾਂ ਦੇ ਮਿਸ਼ਰਣ ਦੇ ਨਾਲ ਪ੍ਰਕਾਸ਼ ਅਤੇ ਤਾਪ ਦੀ ਬਹੁਤ ਵੱਡੀ ਮਾਤਰਾ ਪੈਦਾ ਹੁੰਦੀ ਹੈ । ਬੰਦੂਕ ਤੋਂ ਦਾਗੀ ਗੋਲੀ ਵੀ ਇੱਕ ਵਿਸਫੋਟ ਹੈ ।