Punjab State Board PSEB 12th Class Environmental Education Book Solutions Chapter 4 ਵਾਤਾਵਰਣੀ ਪ੍ਰਬੰਧਣ (ਭਾਗ-1) Textbook Exercise Questions and Answers.
PSEB Solutions for Class 12 Environmental Education Chapter 4 ਵਾਤਾਵਰਣੀ ਪ੍ਰਬੰਧਣ (ਭਾਗ-1)
Environmental Education Guide for Class 12 PSEB ਵਾਤਾਵਰਣੀ ਪ੍ਰਬੰਧਣ (ਭਾਗ-1) Textbook Questions and Answers
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਵਿਕਾਸ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਆਕਸਫੋਰਡ ਡਿਕਸ਼ਨਰੀ ਦੇ ਅਨੁਸਾਰ ਵਿਕਾਸ (Development) ਦਾ ਅਰਥ ਵਾਧਾ (Growth) ਜਾਂ ਪ੍ਰਤੀ (Advancement) ਜਾਂ ਅੱਗੇ ਵਧਣਾ ਹੈ । ਪਰੰਪਰਾਗਤ ਤੌਰ ‘ਤੇ ਜਿਹੜਾ ਦੇਸ਼ ਤੈਕਨਾਲੋਜੀ ਪੱਖੋਂ ਅੱਗੇ ਹੈ ਅਤੇ ਜਿੱਥੋਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੈ, ਉਸ ਦੇਸ਼ ਨੂੰ ਵਿਕਸਿਤ ਦੇਸ਼ ਆਖਦੇ ਹਨ । ਅਧਿਕਤਰ ਮਾਮਲਿਆਂ ਵਿਚ ਜਿਨ੍ਹਾਂ ਦੇਸ਼ਾਂ ਦਾ ਕੁਲ ਘਰੇਲੂ ਉਤਪਾਦ (Gross Domestic Product, GDP) ਜਾਂ ਕੁੱਲ ਰਾਸ਼ਟਰੀ ਉਤਪਾਦ (Gross National Product) ਉੱਚਾ ਹੈ, ਉਹ ਦੇਸ਼ ਵਿਕਸਿਤ ਦੇਸ਼ ਅਖਵਾਉਂਦੇ ਹਨ । ਜਿਹੜੇ ਦੇਸ਼ ਆਪਣੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਿਆਂ ਕਰਨ ਦੇ ਵਾਸਤੇ ਅਜਿਹਾ ਵਿਕਾਸ ਪ੍ਰਾਪਤ ਕਰਨ ਵਿਚ ਰੁੱਝੇ ਹੋਏ ਹਨ, ਉਨ੍ਹਾਂ ਦੇਸ਼ਾਂ ਨੂੰ ਵਿਕਾਸਸ਼ੀਲ ਦੇਸ਼ ਆਖਦੇ ਹਨ ।
ਪ੍ਰਸ਼ਨ 2.
ਵਿਕਾਸ ਵਾਤਾਵਰਣ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਜਾਂ
ਕੀ ਵਿਕਾਸ ਵਾਤਾਵਰਣ ਨੂੰ ਪ੍ਰਭਾਵਿਤ ਕਰਦਾ ਹੈ ? ਜੇ ਹਾਂ, ਤਾਂ ਕਿਵੇਂ ?
ਉੱਤਰ-
ਹਾਂ, ਵਿਕਾਸ ਵਾਤਾਵਰਣ ਨੂੰ ਪ੍ਰਭਾਵਿਤ ਕਰਦਾ ਹੈ । ਵਿਕਾਸ ਦੇ ਲਈ ਅਸੀਂ ਕੁਦਰਤੀ ਸਾਧਨਾਂ ਦੀ ਵਰਤੋਂ ਕਰਦੇ ਹਾਂ । ਅਸੀਂ ਕੁਦਰਤੀ ਸਾਧਨਾਂ ਦਾ ਸ਼ੋਸ਼ਣ ਕਰਦੇ ਹਾਂ ਅਤੇ ਅਸੀਂ ਵਾਤਾਵਰਣ ਵਿਚ ਪ੍ਰਦੂਸ਼ਣ ਫੈਲਾਉਂਦੇ ਹਾਂ । ਵਿਕਾਸ ਦੇ ਕਾਰਨ ਕੁਦਰਤੀ ਸਾਧਨਾਂ ਦਾ ਪਤਨ ਹੁੰਦਾ ਹੈ । ਵਿਕਾਸ ਕਾਰਨ ਪੈਦਾ ਹੋਣ ਵਾਲੇ ਫੋਕਟ ਪਦਾਰਥ ਕੁਦਰਤ ਵਿਚ ਮੁੜ ਵਾਪਸ ਹੋ ਜਾਂਦੇ ਹਨ । ਇਸੇ ਹੀ ਕਾਰਨ ਕਰਕੇ ਵਾਤਾਵਰਣ ਸਾਰੀਆਂ ਵਿਕਾਸ ਗਤੀਵਿਧੀਆਂ ਨੂੰ ਸਰੋਤ ਅਤੇ ਗ੍ਰਾਹੀ (Source as well as sink) ਵਜੋਂ ਮੰਨਿਆ ਗਿਆ ਹੈ ।
ਪ੍ਰਸ਼ਨ 3.
ਵਾਤਾਵਰਣੀ ਬੰਧਣ ਤੋਂ ਕੀ ਭਾਵ ਹੈ ?
ਉੱਤਰ-
ਮਨੁੱਖ ਜਾਤੀ ਅਤੇ ਵਾਤਾਵਰਣ ਵਿਚਾਲੇ ਦੀਆਂ ਆਪਸੀ ਅੰਤਰ-ਕਿਰਿਆਵਾਂ ਅਤੇ ਇਨ੍ਹਾਂ ਅੰਤਰ-ਕਿਰਿਆਵਾਂ ਦੁਆਰਾ ਵਾਤਾਵਰਣ ਉੱਪਰ ਪੈਣ ਵਾਲੇ ਪ੍ਰਭਾਵ ਨੂੰ ਵਾਤਾਵਰਣੀ ਪ੍ਰਬੰਧਣ ਆਖਦੇ ਹਨ । ਇਸ ਪ੍ਰਬੰਧਣ ਵਿਚ ਜੀਵ-ਭੌਤਿਕ ਵਾਤਾਵਰਣ ਦੇ ਜੀਵਿਤ ਅਤੇ ਨਿਰਜੀਵ ਦੋਵੇਂ ਹੀ ਸ਼ਾਮਿਲ ਹਨ । ਇਹ ਸਭ ਕੁੱਝ ਸਾਰੀਆਂ ਜੀਵਿਤ ਜਾਤੀਆਂ ਅਤੇ ਉਨ੍ਹਾਂ ਦੇ ਨਿਵਾਸ ਸਥਾਨਾਂ ਦੇ ਆਪਸੀ ਸੰਬੰਧਾਂ ਦੇ ਕਾਰਨ ਬਣੇ ਜਾਲ ਦੇ ਕਾਰਨ ਕਰਕੇ ਹੈ ਵਾਤਾਵਰਣ ਵਿਚ ਮਨੁੱਖੀ ਵਾਤਾਵਰਣ ਵੀ ਹਿੱਸੇਦਾਰੀ ਰੱਖਦੇ ਹਨ । ਇਸ ਹਿੱਸੇਦਾਰੀ ਵਿਚ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਵਾਤਾਵਰਣ ਦੇ ਨਾਲ ਜੀਵ-ਭੌਤਿਕ ਵਾਤਾਵਰਣ ਵੀ ਸ਼ਾਮਿਲ ਹੈ ।
ਪ੍ਰਸ਼ਨ 4.
ਸਹਿਣਯੋਗ ਸਮਰੱਥਾ (Carrying Capacity) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਪਰਿਸਥਿਤਕ ਪ੍ਰਣਾਲੀ ਵਿਚ ਮੌਜੂਦ ਜਨਸੰਖਿਆ ਦਾ ਆਕਾਰ ਜਿਸਨੂੰ ਲੰਬੇ ਸਮੇਂ ਤਕ ਉਸ ਪ੍ਰਣਾਲੀ ਵਿਚ ਮੌਜੂਦ ਉਪਲੱਬਧ ਸਾਧਨਾਂ ਅਤੇ ਸੇਵਾਵਾਂ ਦੁਆਰਾ ਕਾਇਮ ਰੱਖੇ ਜਾਣ ਨੂੰ ਸਹਿਯੋਗ ਸਮਰੱਥਾ ਜਾਂ ਝੱਲਣਯੋਗ ਸਮਰੱਥਾ ਕਹਿੰਦੇ ਹਨ ।
ਪ੍ਰਸ਼ਨ 5.
ਵਾਤਾਵਰਣ ਦਾ ਪ੍ਰਬੰਧਣ ਕਿਉਂ ਜ਼ਰੂਰੀ ਹੈ ?
ਉੱਤਰ-
ਅਸੀਂ ਸਾਰੇ ਜਾਣਦੇ ਹਾਂ ਕਿ ਮੁੱਖ ਸਮੱਸਿਆਵਾਂ ਖੇਤੀਬਾੜੀ ਕਾਰਜ ਵਿਧੀਆਂ, ਉਦਯੋਗਕੀਕਰਨ, ਸ਼ਹਿਰੀਕਰਨ, ਜਨਸੰਖਿਆ ਵਿਚ ਵਾਧਾ ਅਤੇ ਰਹਿਣ-ਸਹਿਣ ਦੇ ਤਰੀਕਿਆਂ ਦਾ ਨਤੀਜਾ ਹਨ । ਸਾਨੂੰ ਇਹ ਵੀ ਜਾਣਕਾਰੀ ਹੈ ਕਿ ਇਹ ਵਾਤਾਵਰਣੀ ਪ੍ਰਬੰਧਣ ਵਿਕਾਸ ਦੇ ਨੁਕਤੇ ਤੋਂ ਅਤੇ ਸਾਡੇ ਜੀਵਨ ਦੀ ਪੱਧਰ ਅਤੇ ਰਹਿਣ-ਸਹਿਣ ਦੇ ਢੰਗਾਂ-ਤਰੀਕਿਆਂ ਅਤੇ ਜੀਵਨ ਦੀ ਗੁਣਵਤਾ ਵਿਚ ਵਾਧੇ ਵਾਸਤੇ ਜ਼ਰੂਰੀ ਹੈ । ਇਸ ਕਰਕੇ ਇਨ੍ਹਾਂ ਸਮੱਸਿਆਵਾਂ ਤੋਂ ਬਚਣ ਦੇ ਵਾਸਤੇ ਅਸੀਂ ਕਈ ਪ੍ਰਕਾਰ ਦੇ ਵਿਕਾਸ ਦੇ ਕੰਮਾਂ ਨੂੰ ਨਹੀਂ ਰੋਕ ਸਕਦੇ । ਵਿਧੀ ਨਾਲ ਕਰਦਿਆਂ ਹੋਇਆਂ ਸਾਨੂੰ ਇਨ੍ਹਾਂ ਸਮੱਸਿਆਵਾਂ ਦਾ ਹੱਲ ਲੱਭਣਾ ਹੋਵੇਗਾ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਵਾਤਾਵਰਣ ਤੇ ਵਿਕਾਸ ਵਿਚ ਕੀ ਸੰਬੰਧ ਹੈ ?
ਉੱਤਰ-
ਵਾਤਾਵਰਣ ਅਤੇ ਵਿਕਾਸ ਵਿਚ ਸੰਬੰਧ-ਅਸੀਂ ਸਾਰੇ ਵਿਕਾਸ ਚਾਹੁੰਦੇ ਹਾਂ ਅਤੇ ਵਿਕਾਸ ਦੇ ਲਈ ਸਾਨੂੰ ਕੁਦਰਤੀ ਸਾਧਨਾਂ ਦੀ ਵਰਤੋਂ ਕਰਨੀ ਪੈਂਦੀ ਹੈ । ਇਸ ਵਰਤੋਂ ਦੇ ਫਲਸਰੂਪ ਇਕ ਜਾਂ ਇਕ ਤੋਂ ਜ਼ਿਆਦਾ ਫੋਕਟ ਪਦਾਰਥ ਪੈਦਾ ਹੁੰਦੇ ਹਨ ਜਿਹੜੇ ਮੁੜ ਪ੍ਰਕਿਰਤੀ ਵਿਚ ਜਾ ਮਿਲਦੇ ਹਨ । ਇਸ ਤਰ੍ਹਾਂ ਵਾਤਾਵਰਣ ਵਿਕਾਸ ਦੀਆਂ ਸਾਰੀਆਂ ਗਤੀਵਿਧੀਆਂ ਦੇ ਲਈ ਸੋਤ ਅਤੇ ਹੀ ਦੋਵਾਂ ਵਜੋਂ ਕਾਰਜ ਕਰਦਾ ਹੈ (Acts both as a source and sink) ।
ਉਦਾਹਰਨ ਵਜੋਂ ਪਿੰਡਾਂ ਵਿਚਲੇ ਛੱਪੜ ਮੱਛੀਆਂ ਪਾਲਣ ਅਤੇ ਵੱਖ-ਵੱਖ ਕੰਮਾਂ ਲਈ ਸੋਤ ਵਜੋਂ ਕਾਰਜ ਕਰਦਿਆਂ ਹੋਇਆਂ ਪਿੰਡ ਦੀ ਆਰਥਿਕਤਾ ਵਿਚ ਵੱਡੀ ਭੂਮਿਕਾ ਨਿਭਾਉਂਦੇ ਹਨ । ਖੇਤਾਂ ਤੋਂ ਰੁੜ੍ਹ ਕੇ ਆਏ ਪਾਣੀ ਨਾਲ ਖੇਤਾਂ ਵਿਚ ਆਉਣ ਵਾਲੇ ਵਾਧੂ ਫਰਟੀਲਾਈਜ਼ਰਜ਼ ਅਤੇ ਕੀਟਨਾਸ਼ਕ ਦਵਾਈਆਂ ਦੇ ਹੀ (Sink) ਵਜੋਂ ਵੀ ਕਾਰਜ ਕਰਦੇ ਹਨ ।
ਭੂਮੀ ਦੇ ਵਿਕਾਸ ਦੇ ਸੰਦਰਭ ਵਿਚ ਵਾਤਾਵਰਣ ਅਤੇ ਵਿਕਾਸ ਵਿਚਾਲੇ ਦੇ ਰਿਸ਼ਤਿਆਂ ਬਾਰੇ ਘੋਖ ਕਰਨਾ ਜ਼ਰੂਰੀ ਹੈ । ਕਿਉਂਕਿ ਵੱਡੇ ਆਕਾਰ ਵਾਲੇ ਪ੍ਰਾਜੈਕਟਾਂ (Megaprojects) ਦੇ ਕਾਰਨ ਵਾਤਾਵਰਣ ਅਤੇ ਵਿਕਾਸ ਵਿਚ ਝਗੜੇ ਹੋ ਜਾਂਦੇ ਹਨ ।
ਉਦਾਹਰਨ ਵਜੋਂ ਕੋਈ ਵੀ ਵਿਅਕਤੀ ਪ੍ਰਦੂਸ਼ਣ ਪੈਦਾ ਕਰਨ ਵਾਲੇ ਉਦਯੋਗਾਂ ਨੂੰ ਬਗੈਰ ਇਸ ਗੱਲ ਵੱਲ ਧਿਆਨ ਦਿੱਤਿਆਂ ਕਿ ਅਜਿਹਾ ਕਰਨ ਦੇ ਨਾਲ ਕਾਮਿਆਂ ਉੱਪਰ ਕੀ ਅਸਰ ਹੋਵੇਗਾ, ਬੰਦ ਕਰਨ ਦੀ ਸਲਾਹ ਦਿੰਦੇ ਹਨ । ਇਸੇ ਹੀ ਤਰ੍ਹਾਂ ਇਮਾਰਤੀ ਲੱਕੜੀ ਪ੍ਰਾਪਤ ਕਰਨ ਦੇ ਲਈ ਵਣਾਂ ਨੂੰ ਠੇਕੇ ‘ਤੇ ਦੇ ਦਿੱਤਾ ਜਾਂਦਾ ਹੈ ਤਾਂ ਜੋ ਇਸ ਲੱਕੜੀ ਦਾ ਆਯਾਤ ਜਾਂ ਨਿਰਯਾਤ ਕੀਤਾ ਜਾ ਸਕੇ । ਪਰ ਲੱਕੜ ਦੀ ਕਟਾਈ ਦੇ ਫਲਸਰੂਪ ਵਣਾਂ ਅਤੇ ਉਨ੍ਹਾਂ ਦੀ ਜੈਵਿਕ ਅਨੇਕਰੂਪਤਾ ਦੀ ਹਾਨੀ ਹੁੰਦੀ ਹੈ ।
ਪ੍ਰਸ਼ਨ 2.
ਵਿਕਾਸ ਦਾ ਅੱਜ ਦਾ ਮਾਡਲ ਵਾਤਾਵਰਣ ਨੂੰ ਤਬਾਹ ਕਰ ਦੇਵੇਗਾ । ਵਿਸਥਾਰ ਸਹਿਤ ਲਿਖੋ ।
ਉੱਤਰ-
ਅੱਜ-ਕਲ੍ਹ ਮਨੁੱਖ ਆਪਣੇ ਆਪ ਨੂੰ ਇਕ ਵੱਖਰਾ, ਉੱਤਮ ਵਜੂਦ (Entity) ਵਜੋਂ ਮੰਨ ਰਿਹਾ ਹੈ ਜਿਸ ਵਿਚ ਸ਼ਕਤੀ, ਖੁਸ਼ਹਾਲੀ ਅਤੇ ਪ੍ਰਤਿਸ਼ਠਾ ਲਈ ਨਾ ਖ਼ਤਮ ਹੋਣ ਵਾਲੀ ਭੁੱਖ ਵੱਧ ਚੁੱਕੀ ਹੈ । ਪ੍ਰਕਿਰਤੀ ਨਾਲ ਆਪਣੇ ਮਧੁਰ ਸੰਬੰਧਾਂ ਨੂੰ ਭੁਲਾਉਂਦਿਆਂ ਹੋਇਆਂ, ਮਨੁੱਖ ਨੇ ਆਪਣੀ ਬੁੱਧੀ (ਅਕਲ) ਨੂੰ ਕੁਦਰਤ ਉੱਤੇ ਹਾਵੀ ਹੋਣ ਅਤੇ ਜਿੱਤ ਪ੍ਰਾਪਤ ਕਰਨ ਲਈ ਵਰਤਿਆ ਹੈ । ਉਦਯੋਗੀਕਰਨ ਅਤੇ ਸ਼ਹਿਰੀਕਰਨ, ਆਰਥਿਕ ਵਿਕਾਸ ਦੇ ਦੋ ਜ਼ਰੂਰੀ ਸੂਚਕ ਹਨ । ਵਿਕਾਸ ਦਾ ਮੁੱਖ ਉਦੇਸ਼, ਕੇਵਲ ਵਸਤੁਆਂ ਦੇ ਵਿਕਾਸ ਤਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ ਅਤੇ ਜਾਤੀ ਦੇ ਵਿਕਾਸ ਵਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ । ਤਕਨਾਲੋਜੀ ਅਤੇ ਪਰਿਸਥਿਤੀ ਵਿਗਿਆਨ (Ecology) ਇੱਕ-ਦੂਸਰੇ ਨਾਲੋਂ ਲਗਪਗ ਅਲੱਗ ਹੀ ਹੋ ਗਏ ਹਨ । ਵਿਸ਼ਵ ਪੱਧਰ ਤੇ ਵਿਕਾਸ ਦੀਆਂ ਨੀਤੀਆਂ ਅਤੇ ਸਰਗਰਮੀਆਂ ਲਗਪਗ ਕੁਦਰਤ ਲਈ ਸ਼ੋਸ਼ਣੀ (Exploitive) ਬਣ ਕੇ ਰਹਿ ਗਈਆਂ ਹਨ ।
ਇਸ ਦੇ ਕਾਰਨ ਪ੍ਰਿਥਵੀ ਉੱਤੇ ਮਨੁੱਖ ਜਾਤੀ ਦੀ ਹੋਂਦ ਲਈ ਖ਼ਤਰਾ ਪੈਦਾ ਹੋ ਗਿਆ ਹੈ । ਥੋਂ ਦਾ ਲਗਪਗ 50% ਭਾਗ ਅਪਰਤ (Eroded) ਹੋ ਚੁੱਕਿਆ ਹੈ, ਜਿਸ ਕਾਰਨ ਭਾਂ ਦੀ ਉਪਜਾਊ ਸ਼ਕਤੀ ਘਟ ਚੁੱਕੀ ਹੈ । ਵਿਸ਼ਵ ਭਰ ਦੀ ਜੈਵਿਕ ਵਿਭਿੰਨਤਾ ਅਤੇ ਪਰਿਸਥਿਤਿਕ ਪ੍ਰਣਾਲੀ ਨੂੰ ਪੁੱਜੇ ਨੁਕਸਾਨ ਨੂੰ ਅੰਕਿਤ ਨਹੀਂ ਕੀਤਾ ਜਾ ਸਕਦਾ । ਸਾਡੇ ਨਵਿਆਉਣਯੋਗ ਅਤੇ ਨਾ-ਨਵਿਆਉਣਯੋਗ ਸਾਧਨਾਂ ਦਾ ਸਖਣਿਆਉਣ (Depletion) ਖ਼ਤਰਨਾਕ ਸੀਮਾ ਤਕ ਹੋ ਚੁੱਕਿਆ ਹੈ । ਅੰਨ੍ਹੇਵਾਹ ਕੀਤੀਆਂ ਜਾਂਦੀਆਂ ਉਦਯੋਗੀ ਗਤੀਵਿਧੀਆਂ ਅਤੇ ਵੱਧ ਰਹੀ ਜਨ ਸੰਖਿਆ ਦੇ ਵਧਦੇ ਹੋਏ ਦਬਾਉ ਦੇ ਕਾਰਨ ਸਾਡੇ ਜਲਵਾਯੂ, ਪਾਣੀ, ਜ਼ਮੀਨ ਅਤੇ ਭੋਜਨ ਪ੍ਰਦੂਸ਼ਿਤ ਅਤੇ ਮਲੀਨ ਹੋ ਗਏ ਹਨ । ਇਹ ਅਤੇ ਮਨੁੱਖ ਜਾਤੀ ਦੇ ਨਿਵਾਸ ਸਥਾਨ ਦਾ ਪਤਨ ਪਹਿਲਾਂ ਤੋਂ ਹੀ ਨਾ ਮੁੱਕਣ ਵਾਲੀਆਂ ਮੁਸੀਬਤਾਂ ਅਤੇ ਆਫ਼ਤਾਂ ਦੇ ਕਾਰਨ ਹਨ । ਵਿਕਾਸ ਦਾ ਚਾਲੂ (Current) ਮਾਡਲ ਸਿਰਫ ਆਰਥਿਕ ਵਾਧੇ ‘ਤੇ ਹੀ ਕੇਂਦਰਿਤ ਹੈ । ਵਿਕਾਸ ਦਾ ਇਹ ਮਾਡਲ ਅੰਤ ਵਿਚ ਵਾਤਾਵਰਣ ਦੇ ਲਈ ਤਬਾਹੀ ਵਾਲਾ ਹੋਵੇਗਾ ।
ਪ੍ਰਸ਼ਨ 3.
ਧਰਤੀ ਮਾਤਾ ਦੀ ਇੱਜ਼ਤ ਕਰਨ ਦੇ ਲਈ ਤੁਸੀਂ ਕਿਹੜੇ ਸੁਹਜ ਅਪਣਾਉਗੇ ?
ਉੱਤਰ-
ਧਰਤੀ ਮਾਤਾ ਦੀ ਇੱਜ਼ਤ ਲਈ ਹੇਠ ਲਿਖੇ ਸੁਹਜ ਅਪਣਾਏ ਜਾ ਸਕਦੇ ਹਨ-
- ਧਰਤੀ ਮਾਤਾ ਦੀ ਇੱਜ਼ਤ ਕਰਨਾ ।
- ਜੈਵਿਕ ਅਨੇਕਰੂਪਤਾ ਨੂੰ ਸੁਰੱਖਿਅਤ ਰੱਖਣਾ ।
- ਵਾਤਾਵਰਣ ਨਾਲ ਸੰਬੰਧਿਤ ਸਾਰੇ ਦਿਨਾਂ ਨੂੰ ਮਨਾਉਣਾ ।
- ਮਨੁੱਖੀ ਜਨਸੰਖਿਆ ਨੂੰ ਸੀਮਿਤ ਕਰਨਾ ।
- ਕੁਦਰਤੀ ਸਾਧਨਾਂ ਦੀ ਅਕਲਮੰਦੀ ਨਾਲ ਵਰਤੋਂ ਕਰਨਾ ।
- ਵਾਤਾਵਰਣ ਨਾਲ ਸੰਬੰਧਿਤ ਫਰਜ਼ਾਂ ਅਤੇ ਹੱਕਾਂ ਨੂੰ ਸਮਝਣਾ ।
- ਗ੍ਰਹਿ ਸੀਮਾ (Sink-limit) ਵਿਚ ਰਹਿਣਾ ।
ਪ੍ਰਸ਼ਨ 4.
ਵਾਤਾਵਰਣ ਦੇ ਪ੍ਰਬੰਧਣ ਲਈ ਤਕਨੀਕਾਂ ਕਿਵੇਂ ਸਹਾਈ ਹੋ ਸਕਦੀਆਂ ਹਨ ?
ਉੱਤਰ-
ਕਾਇਮ ਰਹਿਣ ਦੇ ਵਾਸਤੇ ਨਵੀਆਂ ਕਾਢਾਂ ਕੱਢਣੀਆਂ ਅਤੇ ਆਵਾਸ ਸਨੇਹੀ ਤਕਨੀਕਾਂ ਨੂੰ ਅਪਨਾਉਣ ਦੀ ਸਮੇਂ ਦੀ ਜ਼ਰੂਰਤ ਹੈ । ਤਕਨਾਲੋਜੀ ਪੱਖ ਵਿਚ ਉਹ ਸਾਰੀਆਂ ਤਕਨੀਕੀ ਪ੍ਰਤੀਆਂ ਸ਼ਾਮਿਲ ਹਨ ਜਿਹੜੀਆਂ ਵਾਤਾਵਰਣ ਦੇ ਪ੍ਰਬੰਧਣ ਵਿਚ ਸਹਾਈ ਹੋਣ । ਵਾਤਾਵਰਣੀ ਪ੍ਰਬੰਧਣ ਲਈ ਤਕਨਾਲੋਜੀ ਦੀ ਵਰਤੋਂ ਕਰਨ ਦੇ ਟੀਚਿਆਂ ਵਿਚ ਸ਼ਾਮਿਲ ਹਨ-
- ਮਨੁੱਖ ਦੁਆਰਾ ਪੈਦਾ ਕੀਤੇ ਗਏ ਪ੍ਰਦੂਸ਼ਣ ਨੂੰ ਘਟਾਉਣਾ ਅਤੇ ਇਸ ਦੀ ਸਫਾਈ, ਇਸ ਉਦੇਸ਼ ਨਾਲ ਕਰਨਾ ਕਿ ਭਵਿੱਖ ਦਾ ਟੀਚਾ ਸਿਫਰ ਹੋਵੇ ।
- ਨਾ-ਨਵਿਆਉਯੋਗ ਸਾਧਨਾਂ ਦੀ ਸਮਾਜਿਕ ਖਪਤ ਨੂੰ ਘਟਾਉਣਾ ।
- ਸ੍ਰੀਨ ਹਾਊਸ ਪ੍ਰਭਾਵ ਅਤੇ ਵਿਸ਼ਵ ਤਾਪਨ ਨੂੰ ਸਿੱਝਣ ਦੇ ਲਈ, ਘੱਟ ਕਾਰਬਨ ਦੀ ਮਾਤਰਾ ਜਾਂ ਨਾ-ਨਵਿਆਉਣਯੋਗ ਊਰਜਾ ਦੇ ਬਦਲ ਦਾ ਵਿਕਾਸ ਕਰਨਾ ।
- ਪਾਣੀ, ਤੋਂ ਅਤੇ ਹਵਾ ਵਰਗੇ ਸਾਧਨਾਂ ਦਾ ਸੁਰੱਖਿਅਣ ਅਤੇ ਜ਼ਿਆਦਾ ਸਮੇਂ ਤਕ ਕਾਇਮ ਰਹਿਣ ਦੇ ਲਈ ਇਨ੍ਹਾਂ ਦੀ ਵਰਤੋਂ ਕਰਨਾ ।
- ਨਮੂਨੇ ਦੇ ਜਾਂ ਵਚਿੱਤਰ ਜਾਂ ਆਦਿਕਾਲੀਨ (Pristine) ਆਵਾਸ ਪ੍ਰਣਾਲੀ ਦੀ ਹਿਫ਼ਾਜ਼ਿਤ ।
- ਸੰਕਟ ਜਾਂ ਖ਼ਤਰੇ ਵਿਚਲੀਆਂ ਜਾਤੀਆਂ ਜਾਂ ਆਵਾਸ ਪ੍ਰਣਾਲੀਆਂ ਨੂੰ ਲੁਪਤ ਹੋਣ ਤੋਂ ਬਚਾਉਣਾ ।
- ਅਜਿਹੇ ਜੈਵਿਕ ਅਨੇਕਰੂਪਤਾ / ਜੀਵ ਵਿਭਿੰਨਤਾ ਅਤੇ ਆਵਾਸ ਪ੍ਰਣਾਲੀਆਂ, ਜਿਨ੍ਹਾਂ ਉੱਪਰ ਧਰਤੀ ਉੱਤੇ ਮੌਜੂਦ ਸਮੁੱਚੀ ਮਨੁੱਖ ਜਾਤੀ ਅਤੇ ਦੂਸਰੇ ਸਾਰੇ ਜੀਵਾਂ ਦੀ ਜ਼ਿੰਦਗੀ ਨਿਰਭਰ ਕਰਦੀ ਹੈ, ਦੇ ਬਚਾਉ ਲਈ ਪ੍ਰਕਿਰਤਿਕ ਅਤੇ ਜੀਵ ਮੰਡਲ ਸੁਰੱਖਿਅਤ ਸਥਾਨਾਂ ਨੂੰ ਸਥਾਪਿਤ ਕਰਨਾ ।
- ਓਜ਼ੋਨ ਨੂੰ ਸਖਣਿਆਉਣ (Depletion) ਤੋਂ ਬਚਾਉਣ ਦੇ ਮੰਤਵ ਨਾਲ ਨਾਨ-ਕਲੋਰੋਫਲੋਰੋ-ਕਾਰਬਨ ਤਕਨਾਲੋਜੀ ਉੱਤੇ ਨਿਯੰਤਰਣ ਰੱਖਣਾ ।
ਪ੍ਰਸ਼ਨ 5.
ਵਾਤਾਵਰਣ ਬੰਧਣ ਦੇ ਸਮਾਜਿਕ ਪਹਿਲੂ ਕੀ ਹਨ ? ਵਿਸਥਾਰ ਪੂਰਵਕ ਲਿਖੋ ।
ਉੱਤਰ-
ਸਮਾਜਿਕ ਵਾਤਾਵਰਣ ਪ੍ਰਬੰਧਣ ਦੇ ਟੀਚੇ ਹੇਠ ਲਿਖੇ ਹਨ-
ਮਹਿਫੂਜ਼ ਵਿਭਿੰਨਤਾ (Preserve Diversity) – ਟਿਕਾਊ-ਯੋਗਤਾ ਕੇਵਲ ਵਾਤਾਵਰਣੀ ਸੰਪਦਾ ਦੀ ਸੁਰੱਖਿਆ ਨਾਲ ਹੀ ਸੰਬੰਧਿਤ ਨਹੀਂ ਹੈ, ਬਲਕਿ ਇਸ ਦਾ ਰਿਸ਼ਤਾ ਸਮਾਜਿਕ ਅਤੇ ਸਭਿਆਚਾਰਕ ਸੰਪਦਾ ਨਾਲ ਵੀ ਹੈ ।ਵਿਸ਼ਵ-ਵਿਆਪੀ ਸਭਿਆਚਾਰ, ਭਾਸ਼ਾਵਾਂ (Languages), ਧਰਮਾਂ ਅਤੇ ਰਹਿਣ-ਸਹਿਣ ਦੇ ਤਰੀਕੇ ਇਸ ਸਮੇਂ ਖ਼ਤਰੇ ਵਿਚ ਹਨ ।
ਮੁੱਢਲੀਆਂ ਲੋੜਾਂ ਨੂੰ ਪੂਰਿਆਂ ਕਰਨਾ (To Meet Basic Needs) – ਵਿਕਾਸ ਕਰ ਰਹੇ · ਦੇਸ਼ਾਂ ਦੇ ਜ਼ਿਆਦਾਤਰ ਹਿੱਸਿਆਂ ਵਿਚ ਅਤੇ ਵਿਕਸਿਤ ਹੋਏ ਦੇਸ਼ਾਂ ਦੇ ਛੋਟੇ-ਛੋਟੇ ਖੰਡਾਂ ਵਿਚ ਭੋਜਨ, ਪਨਾਹ (Shelter), ਸਿਹਤ ਦੀ ਦੇਖਭਾਲ ਅਤੇ ਸਿੱਖਿਆ ਆਦਿ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਨਹੀਂ ਹੋ ਰਹੀ । ਗ਼ਰੀਬੀ, ਜਿੱਥੇ ਕਿਤੇ ਵੀ ਇਹ ਹੈ, ਨਾ ਕਾਇਮ ਰਹਿਣਯੋਗ ਦਾ ਅਜੇ ਤਕ ਬੁਨਿਆਦੀ ਸੋਤ ਹੈ ।
ਕਾਇਮ ਰਹਿਣਯੋਗਤਾ ਦਾ ਅਰਥ ਮੁੱਢਲੀਆਂ ਲੋੜਾਂ ਦੀ ਪੂਰਤੀ ਅਤੇ ਗ਼ਰੀਬੀ ਨਾਲ ਸਿੱਝਣ ਤੋਂ ਹੈ । ਇਸ ਟੀਚੇ ਦੀ ਪ੍ਰਾਪਤੀ ਦੇ ਲਈ ਸਾਨੂੰ ਲੋੜਵੰਦਾਂ ਨਾਲ ਸਹਿਯੋਗ ਕਰਨ ਦੇ ਇਲਾਵਾ ਐਜਿਹੇ ਲੋਕਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ ।
ਮਾਲੀ ਹਾਲਤ/ਸਮਾਨਤਾ (Equity) – ਇਹ ਸੋਚਣਾ ਕਿ ਇਹ ਸੋਸਾਇਟੀ ਜਿਸ ਵਿਚ ਭਾਰੀ ਨਾ ਬਰਾਬਰੀ ਹੈ, ਕਾਇਮ ਰਹਿਣਯੋਗ ਹੋ ਸਕਦੀ ਹੈ । ਇਸ ਹੀ ਤਰ੍ਹਾਂ ਕਾਇਮ ਰਹਿਣਯੋਗਤਾ ਦਾ ਅਰਥ ਗ਼ਰੀਬੀ ਅਤੇ ਅਮੀਰੀ ਵਿਚਲੇ ਪਾੜ ਨੂੰ ਭਰ ਕੇ ਅਤੇ ਦੇਸ਼ਾਂ ਵਿਚਲੀ ਮਾਲੀ ਹਾਲਤ ਨੂੰ ਸਾਧਾਰਨ ਅਤੇ ਇਕ ਸਮਾਨਤਾ ਲਿਆਉਣ ਤੋਂ ਹੈ ।
ਮੌਕੇ ਤਕ ਪਹੁੰਚ (Access to Opportunity) – ਸਮਾਨਤਾ (Equity) ਦਾ ਅਰਥ ਕੇਵਲ ਨਿਕਲਣ ਵਾਲੇ ਨਤੀਜਿਆਂ ਤਕ ਹੀ ਸੀਮਿਤ ਨਹੀਂ ਹੈ । ਇਸ ਦਾ ਅਰਥ ਮੌਕਿਆਂ (Opportunities) ਤਕ ਪੁੱਜਣ ਦਾ ਹੈ । ਮੌਕਿਆਂ ਵਿਚ ਅਸਮਾਨਤਾਵਾਂ ਸਿੱਖਿਆ, ਵੇਨਿੰਗ, ਪੂੰਜੀ ਦੀ ਉਪਲੱਬਧੀ ਜਾਂ ਵਿੱਤੀ ਸਹਾਇਤਾ, ਆਧਾਰਿਕ ਸੰਰਚਨਾ (Infrastructure) ਅਤੇ ਤਕਨਾਲੋਜੀਕਲ ਜਾਣਕਾਰੀ (Technological Know how) ਦੇ ਕਾਰਨ ਹਨ ।
ਰੁਜ਼ਗਾਰ (Employment) – ਰੁਜ਼ਗਾਰ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਹੋਇਆਂ, ਰੁਜ਼ਗਾਰ ਸਮੇਂ ਅਪਣਾਈ ਜਾਂਦੀ ਪਹੁੰਚ ਸੰਪੂਰਣ ਅਤੇ ਯੋਗ ਹੋਣ ਦੀ ਜ਼ਰੂਰਤ ਹੈ । ਇਸ ਦਾ ਅਰਥ ਉਮਰ ਭਰ ਲਈ ਇਕੋ ਹੀ ਨੌਕਰੀ ਤੇ ਟਿਕੇ ਰਹਿਣ ਤੋਂ ਨਹੀਂ ਹੈ, ਸਗੋਂ ਇਸ ਦਾ ਭਾਵ ਚਿਰਕਾਲੀ ਅਤੇ ਲੰਮੇ ਸਮੇਂ ਦੀ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਤੋਂ ਹੈ ।
ਟਿਕਾਊ/ਕਾਇਮ ਰਹਿਣਯੋਗ ਖਪਤ (Sustainable Consumption) – ਖਪਤ ਦੇ ਤਰੀਕਿਆਂ ਨੂੰ ਸਿੱਧੇ ਤੌਰ ਤੇ ਜੀਵਨ ਦੀ ਕਿਸਮ ਵੱਲ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ, ਨਾ ਕਿ ਜਿਉਣ ਦੇ ਸਟੈਂਡਰਡ ਦੀ (Standard of living) । ਪਿਛਲੇ ਦੋ ਦਹਾਕਿਆਂ ਵਿਚ ਕਈ ਵਿਕਸਿਤ ਦੇਸ਼ਾਂ ਦੇ ਆਰਥਿਕ ਵਾਧੇ ਅਤੇ ਲੋਕਾਂ ਦੇ ਜਿਊਣ ਦਾ ਸਟੈਂਡਰਡ ਜਾਂ ਤਾਂ ਸਥਿਰ ਰਿਹਾ ਹੈ ਜਾਂ ਇਸ ਵਿਚ ਨਿਘਾਰ ਆਇਆ ਹੈ, ਭਾਵੇਂ ਕਿ ਉੱਪਰਲੀ ਸ਼੍ਰੇਣੀ ਦੇ 10-20 ਪ੍ਰਤੀਸ਼ਤ ਲੋਕ ਹਰ ਪੱਖ ਤੋਂ ਬਹੁਤ ਚੰਗੀ ਹਾਲਤ ਵਿਚ ਹਨ । ਟਿਕਾਊ ਖਪਤ ਨੂੰ ਲੋਕਾਂ ਦੀਆਂ ਭੋਜਨ, ਆਵਾਸ (Housing), ਵਾਂਸਪੋਰਟ, ਸਿੱਖਿਆ, ਮਨ-ਪਰਚਾਵਾ ਅਤੇ ਪੂਰਨ ਤਸੱਲੀ ਦੇ ਲਈ ਸਿੱਖਿਆ, ਹਾਊਸਿੰਗ, ਟਰਾਂਸਪੋਰਟ, ਸਮਾਜਿਕ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਧਿਆਨ ਰੱਖਣਾ ਹੋਵੇਗਾ ।
ਇਸਤਰੀ-ਸ਼ਕਤੀ ਨੂੰ ਅਧਿਕ੍ਰਿਤ ਕਰਨਾ (Women Empowerment) – ਕੁਦਰਤੀ ਸਾਧਨਾਂ ਦੇ ਪ੍ਰਬੰਧਣ ਵਿਚ ਇਸਤਰੀਆਂ ਵੱਲੋਂ ਭੂਮਿਕਾ ਨਿਭਾਉਣੀ ਅਤੀ ਜ਼ਰੂਰੀ ਹੈ । ਇਸਤਰੀਆਂ ਨੂੰ ਕੁਦਰਤੀ ਸਾਧਨਾਂ ਦੇ ਪਤਨ ਕਾਰਨ ਪੈਦਾ ਹੋਈਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਇਨ੍ਹਾਂ ਸਾਧਨਾਂ ਉੱਤੇ ਇਸਤਰੀਆਂ ਦਾ ਕੋਈ ਕੰਟਰੋਲ ਨਹੀਂ ਹੈ ।
ਇਸਤਰੀਆਂ ਨੂੰ ਅਧਿਕ੍ਰਿਤ ਕਰਨ ਵਾਲੀ ਰਾਸ਼ਟਰੀ ਪਾਲਿਸੀ (National Policy for the Empowerment of Women) ਵਿਚ ਇਸ ਸੰਬੰਧੀ ਲਿਖੀਆਂ ਗਈਆਂ ਢੁੱਕਵੀਆਂ ਧਾਰਾਵਾਂ ਅਨੁਸਾਰ ਸੁਝਾਈਆਂ ਗਈਆਂ ਕ੍ਰਿਆਵਾਂ ਨੂੰ ਸ਼ਾਮਿਲ ਕਰਨ ਦਾ ਢਾਂਚਾ ਦਿੱਤਾ ਹੋਇਆ ਹੈ ।
ਕੁਦਰਤੀ ਸੋਤਾਂ ਦੀ ਸਾਂਭ-ਸੰਭਾਲ (National Resources Conservation) – ਰਾਸ਼ਟਰੀ ਸਾਧਨਾਂ ਜਿਵੇਂ ਕਿ ਪਥਰਾਟ ਈਂਧਨ (Fossil Fuels) ਖਣਿਜ ਪਦਾਰਥਾਂ ਦੇ ਸਾਧਨ ਅਤੇ ਭੂਮੀ ਦੀ ਸੀਮਿਤ ਵਰਤੋਂ ਕਰਨ ਨਾਲ, ਇਨ੍ਹਾਂ ਕੁਦਰਤੀ ਸਾਧਨਾਂ ਦੇ ਲੁਪਤ ਹੋਣ ਦੀ ਦਰ ਨੂੰ ਘੱਟ ਕਰਨ ਦੇ ਨਾਲ ਅਤੇ ਇਨ੍ਹਾਂ ਦੇ ਵਿਕਲਪਾਂ (Substitute) ਦੀ ਖੋਜ ਕਰਕੇ, ਨਵਿਆਉਣਯੋਗ ਸਾਧਨਾਂ, ਜਿਵੇਂ ਕਿ ਵਣ ਅਤੇ ਦੂਜੇ ਜੀਵ ਪੁੰਜ (Biomass) ਅਤੇ ਉਤਪਾਦਨ ਪ੍ਰਣਾਲੀਆਂ ਦਾ ਟਿਕਾਉ ਆਧਾਰ ਤੇ ਪ੍ਰਬੰਧ ਕਰਕੇ, ਮਨੁੱਖ ਜਾਤੀ ਦੀਆਂ ਗਤੀਵਿਧੀਆਂ ਦੇ ਕਾਰਨ ਪੌਦਿਆਂ ਅਤੇ ਪ੍ਰਾਣੀਆਂ ਨੂੰ ਲੁਪਤ ਹੋਣ ਤੋਂ ਬਚਾਉਣ ਦੇ ਲਈ ਅਤੇ ਰਸਤੇ ਦੀ ਭਾਲ ਕਰਨ ਦੀ ਲੋੜ ਹੈ ।