Punjab State Board PSEB 9th Class Agriculture Book Solutions Chapter 3 ਫੁੱਲਾਂ ਦੀ ਕਾਸ਼ਤ Textbook Exercise Questions and Answers.
PSEB Solutions for Class 9 Agriculture Chapter 3 ਫੁੱਲਾਂ ਦੀ ਕਾਸ਼ਤ
Agriculture Guide for Class 9 PSEB ਫੁੱਲਾਂ ਦੀ ਕਾਸ਼ਤ Textbook Questions and Answers
ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ
ਪ੍ਰਸ਼ਨ 1.
ਡੰਡੀ ਵਾਲੇ ਫੁੱਲ ਵਜੋਂ ਉਗਾਈ ਜਾਣ ਵਾਲੀ ਮੁੱਖ ਫ਼ਸਲ ਕਿਹੜੀ ਹੈ ?
ਉੱਤਰ-
ਗਲੈਡੀਓਲਸ ।
ਪ੍ਰਸ਼ਨ 2.
ਝੰਡੀ ਰਹਿਤ ਫੁੱਲ ਵਾਲੀ ਮੁੱਖ ਫ਼ਸਲ ਦਾ ਨਾਂ ਲਿਖੋ ।
ਉੱਤਰ-
ਗੇਂਦਾ ।
ਪ੍ਰਸ਼ਨ 3.
ਪੰਜਾਬ ਵਿੱਚ ਕੁੱਲ ਕਿੰਨੇ ਰਕਬੇ ਉੱਤੇ ਫੁੱਲਾਂ ਦੀ ਖੇਤੀ ਕੀਤੀ ਜਾ ਰਹੀ ਹੈ ?
ਉੱਤਰ-
2160 ਹੈਕਟੇਅਰ ਰਕਬੇ ਹੇਠ ਜਿਸ ਵਿੱਚ 1300 ਹੈਕਟੇਅਰ ਰਕਬੇ ਉੱਪਰ ਤਾਜ਼ੇ ਤੋੜਨ ਵਾਲੇ ਫੁੱਲਾਂ ਦੀ ਕਾਸ਼ਤ ਹੋ ਰਹੀ ਹੈ ।
ਪ੍ਰਸ਼ਨ 4.
ਪੰਜਾਬ ਵਿੱਚ ਉਗਾਈਆਂ ਜਾਣ ਵਾਲੀਆਂ ਫੁੱਲਾਂ ਦੀਆਂ ਫ਼ਸਲਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਦੋ ਭਾਗਾਂ ਵਿਚ
- ਡੰਡੀ ਰਹਿਤ ਫੁੱਲ,
- ਡੰਡੀ ਵਾਲੇ ਫੁੱਲ ॥
ਪ੍ਰਸ਼ਨ 5.
ਗਲੈਡੀਓਲਸ ਦੇ ਗੰਢਿਆਂ ਦੀ ਬੀਜਾਈ ਕਦੋਂ ਕੀਤੀ ਜਾਂਦੀ ਹੈ ?
ਉੱਤਰ-
ਸਤੰਬਰ ਤੋਂ ਅੱਧ ਨਵੰਬਰ ।
ਪ੍ਰਸ਼ਨ 6.
ਗੁਲਦਾਉਦੀ ਦੀਆਂ ਕਲਮਾਂ ਕਿਹੜੇ ਮਹੀਨੇ ਵਿੱਚ ਤਿਆਰ ਕੀਤੀਆਂ ਜਾਂਦੀਆਂ ਹਨ ?
ਉੱਤਰ-
ਜੂਨ ਦੇ ਅੰਤ ਤੋਂ ਅੱਧ ਜੁਲਾਈ ਤੱਕ ।
ਪ੍ਰਸ਼ਨ 7.
ਜਰਬਰਾ ਦੇ ਬੂਟੇ ਕਿਵੇਂ ਤਿਆਰ ਕੀਤੇ ਜਾਂਦੇ ਹਨ ?
ਉੱਤਰ-
ਟਿਸ਼ੂ ਕਲਚਰ ਦੁਆਰਾ ।
ਪ੍ਰਸ਼ਨ 8.
ਪੰਜਾਬ ਵਿੱਚ ਡੰਡੀ ਰਹਿਤ ਫੁੱਲਾਂ ਲਈ ਕਿਹੜੇ ਰੰਗ ਦਾ ਗੁਲਾਬ ਲਗਾਇਆ ਜਾਂਦਾ ਹੈ ?
ਉੱਤਰ-
ਲਾਲ ਗੁਲਾਬ ।
ਪ੍ਰਸ਼ਨ 9.
ਤੇਲ ਕੱਢਣ ਲਈ ਕਿਹੜੇ-ਕਿਹੜੇ ਫੁੱਲ ਵਰਤੇ ਜਾਂਦੇ ਹਨ ?
ਉੱਤਰ-
ਰਜਨੀਗੰਧਾ, ਮੋਤੀਆ ਦੇ ਫੁੱਲ ।
ਪ੍ਰਸ਼ਨ 10.
ਸੁਰੱਖਿਅਤ ਢਾਂਚਿਆਂ ਵਿੱਚ ਕਿਹੜੇ ਫੁੱਲ ਦੀ ਖੇਤੀ ਕੀਤੀ ਜਾਂਦੀ ਹੈ ?
ਉੱਤਰ-
ਜਰਬਰਾ ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1.
ਡੰਡੀ ਵਾਲੇ ਫੁੱਲਾਂ ਦੀ ਪਰਿਭਾਸ਼ਾ ਦਿਓ ਅਤੇ ਡੰਡੀ ਵਾਲੇ ਮੁੱਖ ਫੁੱਲਾਂ ਦੇ ਨਾਂ ਦੱਸੋ ।
ਉੱਤਰ-
ਡੰਡੀ ਵਾਲੇ ਫੁੱਲ ਉਹ ਹੁੰਦੇ ਹਨ ਜਿਨ੍ਹਾਂ ਨੂੰ ਲੰਬੀ ਡੰਡੀ ਸਮੇਤ ਤੋੜਿਆ ਜਾਂਦਾ ਹੈ । ਇਸ ਦੇ ਮੁੱਖ ਫੁੱਲ ਹਨ-ਗਲੈਡੀਓਲਸ, ਗੁਲਦਾਉਦੀ, ਜਰਬਰਾ, ਗੁਲਾਬ, ਲਿਲੀ ਆਦਿ ।
ਪ੍ਰਸ਼ਨ 2.
ਗਲੈਡੀਓਲਸ ਫੁੱਲ ਡੰਡੀਆਂ ਦੀ ਕਟਾਈ ਅਤੇ ਸਟੋਰ ਕਰਨ ਬਾਰੇ ਜਾਣਕਾਰੀ ਦਿਓ ।
ਉੱਤਰ-
ਕਟਾਈ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਪਹਿਲਾ ਫੁੱਲ ਅੱਧਾ ਜਾਂ ਪੂਰਾ ਖੁੱਲ੍ਹ ਜਾਂਦਾ ਹੈ । ਗਲੈਡੀਓਲਸ ਦੀਆਂ ਫੁੱਲ ਡੰਡੀਆਂ ਨੂੰ ਪਾਣੀ ਵਿਚ ਰੱਖ ਕੇ ਨੌਂ ਦਿਨਾਂ ਲਈ ਕੋਲਡ ਸਟੋਰ ਵਿਚ ਭੰਡਾਰਨ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 3.
ਗੁਲਾਬ ਦੇ ਬੂਟੇ ਕਿਵੇਂ ਤਿਆਰ ਕੀਤੇ ਜਾਂਦੇ ਹਨ ?
ਉੱਤਰ-
ਡੰਡੀ ਵਾਲੇ ਫੁੱਲਾਂ ਦੀਆਂ ਕਿਸਮਾਂ ਨੂੰ ਟੀ (IT)-ਵਿਧੀ ਦੁਆਰਾ ਪਿਉਂਦ ਕਰਕੇ ਤਿਆਰ ਕੀਤਾ ਜਾਂਦਾ ਹੈ । ਡੰਡੀ ਰਹਿਤ ਫੁੱਲਾਂ ਵਾਲੇ ਲਾਲ ਗੁਲਾਬ ਨੂੰ ਕਲਮਾਂ ਦੁਆਰਾ ਤਿਆਰ ਕੀਤਾ ਜਾਂਦਾ ਹੈ ।
ਪ੍ਰਸ਼ਨ 4.
ਗੇਂਦੇ ਦੀ ਨਰਸਰੀ ਕਿਹੜੇ ਮਹੀਨਿਆਂ ਵਿੱਚ ਤਿਆਰ ਕੀਤੀ ਜਾਂਦੀ ਹੈ ?
ਉੱਤਰ-
ਗੇਂਦੇ ਦੀ ਨਰਸਰੀ ਬਰਸਾਤਾਂ ਲਈ ਜੂਨ ਦੇ ਆਖਰੀ ਹਫਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਸਰਦੀਆਂ ਲਈ ਅੱਧ ਸਤੰਬਰ ਅਤੇ ਗਰਮੀਆਂ ਲਈ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਲਗਾਈ ਜਾਂਦੀ ਹੈ ।
ਪ੍ਰਸ਼ਨ 5.
ਮੌਸਮੀ ਫੁੱਲਾਂ ਦੀ ਬੀਜਾਈ ਦਾ ਸਮਾਂ ਦੱਸੋ !
ਉੱਤਰ-
ਮੌਸਮੀ ਫੁੱਲ ਇਕ ਸਾਲ ਜਾਂ ਇਕ ਮੌਸਮ ਵਿੱਚ ਆਪਣਾ ਜੀਵਨ ਚੱਕਰ ਪੂਰਾ ਕਰ ਲੈਂਦੇ ਹਨ । ਇਹਨਾਂ ਦੀ ਬਿਜਾਈ ਦਾ ਸਮਾਂ ਗਰਮੀ ਰੁੱਤ ਦੇ ਫੁੱਲ-ਫ਼ਰਵਰੀ-ਮਾਰਚ, ਵਿਚ ਪਨੀਰੀ ਤੇ ਖੇਤਾਂ ਵਿਚ ਜਦੋਂ ਪਨੀਰੀ ਚਾਰ ਹਫਤੇ ਦੀ ਹੋ ਜਾਵੇ । ਬਰਸਾਤ ਰੁੱਤ ਦੇ ਫੁੱਲ-ਜੂਨ ਦੇ ਪਹਿਲੇ ਹਫ਼ਤੇ ਪਨੀਰੀ ਅਤੇ ਖੇਤਾਂ ਵਿਚ ਜੁਲਾਈ ਦੇ ਪਹਿਲੇ ਹਫ਼ਤੇ ॥ ਸਰਦੀ ਰੁੱਤ ਦੇ ਫੁੱਲ-ਸਤੰਬਰ ਦੇ ਅੱਧ ਵਿਚ ਪਨੀਰੀ ਤੇ ਖੇਤਾਂ ਵਿਚ ਅਕਤੂਬਰ ਦੇ ਅੱਧ ਵਿਚ ।
ਪ੍ਰਸ਼ਨ 6.
ਹੇਠ ਲਿਖੇ ਫੁੱਲਾਂ ਨੂੰ ਕਦੋਂ ਤੋੜਿਆ ਜਾਂਦਾ ਹੈ ?
(ਉ) ਗਲੈਡੀਓਲਸ
(ਅ) ਡੰਡੀ ਵਾਲਾ ਗੁਲਾਬ
(ਬ) ਮੋਤੀਆ ।
ਉੱਤਰ-
(ੳ) ਗਲੈਡੀਓਲਸ-ਕਟਾਈ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਪਹਿਲਾ ਫੁੱਲ ਅੱਧਾ ਜਾਂ ਪੂਰਾ ਖੁੱਲ੍ਹ ਜਾਂਦਾ ਹੈ ।
(ਅ) ਡੰਡੀ ਵਾਲਾ ਗੁਲਾਬ-ਡੰਡੀ ਵਾਲੇ ਫੁੱਲਾਂ ਨੂੰ ਬੰਦ ਫੁੱਲ ਅਵਸਥਾ ਵਿੱਚ ਤੋੜਿਆ ਜਾਂਦਾ ਹੈ ।
(ਇ) ਮੋਤੀਆ-ਮੋਤੀਏ ਦੇ ਫੁੱਲ ਨੂੰ ਜਦੋਂ ਕਲੀਆਂ ਪੂਰੀਆਂ ਨਹੀਂ ਖੁੱਲੀਆਂ ਹੁੰਦੀਆਂ, ਤੋੜ ਕੇ ਵੇਚਿਆ ਜਾਂਦਾ ਹੈ ।
ਪ੍ਰਸ਼ਨ 7.
ਅਫ਼ਰੀਕਨ ਅਤੇ ਫਰਾਂਸੀਸੀ ਗੇਂਦੇ ਦੇ ਬੂਟਿਆਂ ਵਿੱਚ ਕਿੰਨਾ ਫ਼ਾਸਲਾ ਰੱਖਿਆ ਜਾਂਦਾ ਹੈ ?
ਉੱਤਰ-
ਅਫਰੀਕਨ ਕਿਸਮਾਂ ਲਈ ਫਾਸਲਾ 40 x 30 ਸੈਂ.ਮੀ. ਅਤੇ ਫਰਾਂਸੀਸੀ ਕਿਸਮਾਂ ਲਈ 60 x 60 ਸੈਂ.ਮੀ. ਰੱਖਿਆ ਜਾਂਦਾ ਹੈ ।
ਪ੍ਰਸ਼ਨ 8.
ਜਰਬਰਾ ਦੇ ਬੂਟੇ ਕਿਹੜੇ ਮਹੀਨੇ ਲਗਾਏ ਜਾਂਦੇ ਹਨ ? ਇਹ ਫ਼ਸਲ ਕਿੰਨੀ ਦੇਰ ਤੱਕ ਫੁੱਲ ਦਿੰਦੀ ਹੈ ?
ਉੱਤਰ-
ਜਰਬਰਾ ਦੇ ਬੂਟੇ ਸਤੰਬਰ ਤੋਂ ਅਕਤੂਬਰ ਮਹੀਨੇ ਵਿੱਚ ਲਗਾਏ ਜਾਂਦੇ ਹਨ । ਤਿੰਨ ਸਾਲ ਤਕ ਇਹ ਫ਼ਸਲ ਖੇਤ ਵਿਚ ਰਹਿੰਦੀ ਹੈ ।
ਪ੍ਰਸ਼ਨ 9.
ਡੰਡੀ ਰਹਿਤ ਫੁੱਲਾਂ ਦੇ ਨਾਂ ਅਤੇ ਇਹਨਾਂ ਦੀ ਵਰਤੋਂ ਬਾਰੇ ਲਿਖੋ ।
ਉੱਤਰ-
ਡੰਡੀ ਰਹਿਤ ਫੁੱਲ ਹਨ-ਗੇਂਦਾ, ਗੁਲਾਬ, ਮੋਤੀਆ, ਗੁਲਦਾਉਦੀ ਆਦਿ । ਇਹਨਾਂ ਸਾਰੇ ਫੁੱਲਾਂ ਨੂੰ ਹਾਰ ਬਣਾਉਣ ਲਈ, ਪੁਜਾ ਦੇ ਕੰਮਾਂ ਜਾਂ ਹੋਰ ਸਜਾਵਟੀ ਕੰਮਾਂ ਲਈ ਵਰਤਿਆ ਜਾਂਦਾ ਹੈ ।
ਪ੍ਰਸ਼ਨ 10.
ਮੋਤੀਆ ਦੀ ਫ਼ਸਲ ਲਈ ਢੁੱਕਵੀਂ ਜ਼ਮੀਨ ਕਿਹੜੀ ਹੈ ?
ਉੱਤਰ-
ਮੋਤੀਆਂ ਦੀ ਖੇਤੀ ਲਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ, ਜਿਨ੍ਹਾਂ ਵਿਚ ਪਾਣੀ ਨਾ ਖੜਦਾ ਹੋਵੇ, ਵਧੀਆ ਰਹਿੰਦੀਆਂ ਹਨ ।
(ਇ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ –
ਪ੍ਰਸ਼ਨ 1.
ਮਨੁੱਖੀ ਜੀਵਨ ਵਿੱਚ ਫੁੱਲਾਂ ਦੇ ਮਹੱਤਵ ਬਾਰੇ ਵਿਸਤਾਰ ਨਾਲ ਦੱਸੋ ।
ਉੱਤਰ-
ਫੁੱਲਾਂ ਦਾ ਮਨੁੱਖੀ ਜੀਵਨ ਵਿੱਚ ਮਹੱਤਵਪੂਰਨ ਸਥਾਨ ਹੈ । ਸਾਡੇ ਆਲੇ-ਦੁਆਲੇ ਦੀ ਦੁਨੀਆ ਨੂੰ ਰੰਗੀਨ ਅਤੇ ਸੁਹਜ ਸੁਆਦ ਪ੍ਰਦਾਨ ਕਰਨ ਵਿਚ ਇਹਨਾਂ ਦਾ ਬਹੁਤ ਯੋਗਦਾਨ ਹੈ । ਸਾਡੇ ਰੀਤੀ-ਰਿਵਾਜਾਂ ਨਾਲ ਵੀ ਫੁੱਲਾਂ ਦਾ ਗੂੜ੍ਹਾ ਸੰਬੰਧ ਹੈ । ਵਿਆਹਾਂ, ਜਨਮ ਦਿਹਾੜਿਆਂ ਆਦਿ ਮੌਕਿਆਂ ਤੇ ਫੁੱਲ ਆਮ ਵਰਤੇ ਜਾਂਦੇ ਹਨ| ਧਾਰਮਿਕ ਸਥਾਨਾਂ, ਮੰਦਰਾਂ ਆਦਿ ਵਿਚ ਅਸੀਂ ਫੁੱਲਾਂ ਨਾਲ ਰੱਬ ਪਤੀ ਆਪਣੀ ਸ਼ਰਧਾ ਪ੍ਰਗਟ ਕਰਦੇ ਹਾਂ । ਹੋਰ ਸਮਾਗਮਾਂ ਵਿਚ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਹਿਣ ਲਈ ਅਸੀਂ ਫੁੱਲਾਂ ਦੇ ਗੁਲਦਸਤੇ ਅਤੇ ਹਾਰ ਪੇਸ਼ ਕਰਦੇ ਹਾਂ ।
ਫੁੱਲਾਂ ਨੂੰ ਔਰਤਾਂ ਵਲੋਂ ਸ਼ਿੰਗਾਰ ਲਈ ਵਰਤਿਆ ਜਾਂਦਾ ਹੈ । ਫੁੱਲਾਂ ਦੀ ਖੇਤੀ ਆਰਥਿਕ ਪੱਖ ਤੋਂ ਇੱਕ ਲਾਹੇਵੰਦ ਧੰਦਾ ਬਣ ਗਈ ਹੈ । ਇਸ ਤਰ੍ਹਾਂ ਫੁੱਲਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ ।
ਪ੍ਰਸ਼ਨ 2.
ਝੰਡੀ ਰਹਿਤ ਅਤੇ ਡੰਡੀ ਵਾਲੇ ਫੁੱਲਾਂ ਵਿੱਚ ਕੀ ਅੰਤਰ ਹੈ ? ਉਦਾਹਰਨ ਸਹਿਤ ਦੱਸੋ ।
ਉੱਤਰ-
ਡੰਡੀ ਰਹਿਤ ਫੁੱਲ-ਇਹ ਉਹ ਫੁੱਲ ਹੁੰਦੇ ਹਨ ਜਿਨ੍ਹਾਂ ਨੂੰ ਡੰਡੀ ਤੋਂ ਬਿਨਾਂ ਤੋੜਿਆ ਜਾਂਦਾ ਹੈ । ਇਹ ਫੁੱਲ ਹਨ-ਗੇਂਦਾ, ਗੁਲਾਬ, ਮੋਤੀਆ, ਗੁਲਦਾਉਦੀ ਆਦਿ|ਇਹਨਾਂ ਦੀ ਵਰਤੋਂ ਹਾਰ ਬਣਾਉਣ ਲਈ, ਪੂਜਾ ਲਈ ਜਾਂ ਹੋਰ ਸਜਾਵਟੀ ਕੰਮਾਂ ਲਈ ਕੀਤੀ ਜਾਂਦੀ ਹੈ । ਡੰਡੀ ਵਾਲੇ ਫੁੱਲ-ਡੰਡੀ ਵਾਲੇ ਫੁੱਲ ਉਹ ਹੁੰਦੇ ਹਨ ਜਿਨ੍ਹਾਂ ਨੂੰ ਲੰਬੀ ਡੰਡੀ ਸਮੇਤ ਤੋੜਿਆ ਜਾਂਦਾ ਹੈ । ਇਹਨਾਂ ਨੂੰ ਡੰਡੀ ਸਮੇਤ ਹੀ ਵੇਚਿਆ ਜਾਂਦਾ ਹੈ । ਇਹਨਾਂ ਫੁੱਲਾਂ ਦੀ ਵਰਤੋਂ ਆਮ ਕਰਕੇ ਗੁਲਦਸਤੇ ਬਣਾਉਣ ਲਈ ਹੁੰਦੀ ਹੈ । ਇਹਨਾਂ ਨੂੰ ਤੋਹਫ਼ੇ ਵਜੋਂ ਦੇਣ ਲਈ ਵੀ ਵਰਤਿਆ ਜਾਂਦਾ ਹੈ । ਉਦਾਹਰਨ-ਗਲੈਡੀਓਲਸ, ਗੁਲਦਾਉਦੀ, ਜਰਬਰਾ, ਗੁਲਾਬ ਅਤੇ ਲਿਲੀ ਆਦਿ ।
ਪ੍ਰਸ਼ਨ 3.
ਮੋਤੀਆ ਦੇ ਫੁੱਲ ਦੀ ਮਹੱਤਤਾ ਬਾਰੇ ਦੱਸਦੇ ਹੋਏ, ਇਸ ਦੀ ਖੇਤੀ ਉੱਪਰ ਨੋਟ ਲਿਖੋ ।
ਉੱਤਰ-
ਮੋਤੀਆ ਖੁਸ਼ਬੂਦਾਰ ਫੁੱਲਾਂ ਵਿਚੋਂ ਇੱਕ ਮਹੱਤਵਪੂਰਨ ਫੁੱਲ ਹੈ । ਇਸ ਦੇ ਫੁੱਲ ਚਿੱਟੇ ਰੰਗ ਦੇ ਹੁੰਦੇ ਹਨ । ਇਹਨਾਂ ਫੁੱਲਾਂ ਵਿਚੋਂ ਖੁਸ਼ਬੂਦਾਰ ਤੇਲ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਇਹਨਾਂ ਨੂੰ ਪੂਜਾ ਪਾਠ ਲਈ ਵੀ ਵਰਤਿਆ ਜਾਂਦਾ ਹੈ ।
ਜਲਵਾਯੂ-ਵਧੇਰੇ ਤਾਪਮਾਨ ਅਤੇ ਖ਼ੁਸ਼ਕ ਮੌਸਮ ਮੋਤੀਆ ਵੀ ਪੈਦਾਵਾਰ ਲਈ ਢੁੱਕਵਾਂ ਰਹਿੰਦਾ ਹੈ । ਜ਼ਮੀਨ-ਮੋਤੀਆ ਦੀ ਖੇਤੀ ਲਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ, ਜਿਨ੍ਹਾਂ ਵਿਚ ਪਾਣੀ ਨਾ ਖੜਾ ਹੁੰਦਾ ਹੋਵੇ, ਵਧੀਆ ਰਹਿੰਦੀਆਂ ਹਨ ।
ਚਿੱਤਰ-ਮੋਤੀਆ ਕਟਾਈ-ਬੂਟਿਆਂ ਨੂੰ ਦੂਸਰੇ ਸਾਲ ਤੋਂ ਬਾਅਦ ਕਟਾਈ ਕਰਕੇ 45 ਤੋਂ 60 ਸੈਂ.ਮੀ. ਦੀ ਉਚਾਈ ਤੇ ਹੀ ਰੱਖਣਾ ਚਾਹੀਦਾ ਹੈ । ਫੁੱਲਾਂ ਦਾ ਸਮਾਂ-ਫੁੱਲ ਅਪਰੈਲ ਤੋਂ ਜੁਲਾਈ-ਅਗਸਤ ਮਹੀਨੇ ਤੱਕ ਮਿਲਦੇ ਹਨ । ਤੁੜਾਈ-ਮੋਤੀਏ ਦੇ ਫੁੱਲ ਦੀਆਂ ਕਲੀਆਂ, ਜਿਹੜੀਆਂ ਅਜੇ ਪੂਰੀਆਂ ਨਹੀਂ ਖੁੱਲੀਆਂ ਹੁੰਦੀਆਂ, ਨੂੰ ਤੋੜ ਕੇ ਵੇਚ ਸਕਦੇ ਹਾਂ ।
ਪ੍ਰਸ਼ਨ 4.
ਗੇਂਦੇ ਦੀ ਬੀਜਾਈ, ਤੁੜਾਈ ਅਤੇ ਝਾੜ ਉੱਤੇ ਨੋਟ ਲਿਖੋ ।
ਉੱਤਰ-
ਗੱਦਾ ਇੱਕ ਡੰਡੀ ਰਹਿਤ ਫੁੱਲ ਹੈ । ਪੰਜਾਬ ਵਿੱਚ ਇਸਦੀ ਖੇਤੀ ਸਾਰਾ ਸਾਲ ਕੀਤੀ ਜਾ ਸਕਦੀ ਹੈ । ਗੇਂਦੇ ਦੀ ਫ਼ਸਲ ਲਈ ਪੰਜਾਬ ਦੀਆਂ ਮਿੱਟੀਆਂ ਬਹੁਤ ਢੁੱਕਵੀਆਂ ਹਨ । ਨਰਸਰੀ ਬੀਜਣਾ-ਗੇਂਦੇ ਦੀ ਨਰਸਰੀ ਬਰਸਾਤਾਂ ਲਈ ਜੂਨ ਦੇ ਆਖਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ, ਸਰਦੀਆਂ ਲਈ ਅੱਧ ਸਤੰਬਰ ਅਤੇ ਗਰਮੀਆਂ ਲਈ ਜਨਵਰੀ ਦੇ ਪਹਿਲੇ ਹਫ਼ਤੇ ਵਿਚ ਲਗਾਈ ਜਾਂਦੀ ਹੈ । ਇਹ ਪਨੀਰੀ ਲਗਪਗ ਇੱਕ ਮਹੀਨੇ ਵਿਚ ਖੇਤਾਂ ਵਿਚ ਲਾਉਣ ਲਈ ਤਿਆਰ ਹੋ ਜਾਂਦੀ ਹੈ ।
ਕਿਸਮਾਂ-ਗੇਂਦੇ ਦੀਆਂ ਦੋ ਕਿਸਮਾਂ ਹਨ-ਅਫ਼ਰੀਕਨ ਅਤੇ ਫਰਾਂਸੀਸੀ । ਚਿੱਤਰ-ਗੇਂਦਾ ਫਾਸਲਾ-ਅਫ਼ਰੀਕਨ ਕਿਸਮਾਂ ਲਈ ਫਾਸਲਾ 40 x 30 ਸੈਂ.ਮੀ. ਅਤੇ ਫਰਾਂਸੀਸੀ ਕਿਸਮਾਂ ਲਈ 60 x 60 ਸੈਂ.ਮੀ. ।
ਫੁੱਲਾਂ ਦੀ ਪ੍ਰਾਪਤੀ-50 ਤੋਂ 60 ਦਿਨਾਂ ਬਾਅਦ ਫੁੱਲਾਂ ਦੀ ਪ੍ਰਾਪਤੀ ਹੋਣ ਲਗਦੀ ਹੈ । ਤੁੜਾਈ ਤੇ ਮੰਡੀਕਰਨ-ਫੁੱਲ ਪੂਰੇ ਖੁੱਲ੍ਹ ਜਾਣ ਤੇ ਤੋੜ ਕੇ ਮੰਡੀਕਰਨ ਕੀਤਾ ਜਾਂਦਾ ਹੈ । ਝਾੜ-ਬਰਸਾਤਾਂ ਵਿਚ ਔਸਤਨ ਝਾੜ 200 ਕੁਇੰਟਲ ਪ੍ਰਤੀ ਹੈਕਟੇਅਰ ਅਤੇ ਸਰਦੀਆਂ ਵਿਚ 150 ਤੋਂ 170 ਕੁਇੰਟਲ ਪ੍ਰਤੀ ਹੈਕਟੇਅਰ ।
ਪ੍ਰਸ਼ਨ 5.
ਹੇਠ ਲਿਖੇ ਫੁੱਲਾਂ ਦੀਆਂ ਫ਼ਸਲਾਂ ਦਾ ਪੌਦ ਵਾਧਾ ਕਿਵੇਂ ਕੀਤਾ ਜਾਂਦਾ ਹੈ ?
(ਉ) ਗਲੈਡੀਓਲਸ
(ਅ) ਰਜਨੀਗੰਧਾ
(ਇ) ਗੁਲਦਾਉਦੀ
(ਸ) ਜਰਬਰਾ ।
ਉੱਤਰ-
(ੳ) ਗਲੈਡੀਓਲਸ-ਗਲੈਡੀਓਲਸ ਦੀ ਬੀਜਾਈ ਗੰਢੀਆਂ ਤੋਂ ਕੀਤੀ ਜਾਂਦੀ ਹੈ ।
(ਅ) ਰਜਨੀਰੀਧਾ-ਰਜਨੀਗੰਧਾ ਦੇ ਗੰਢੇ ਲਗਾਏ ਜਾਂਦੇ ਹਨ ।
(ਇ) ਗੁਲਦਾਉਦੀ-ਗੁਲਦਾਉਦੀ ਦੀਆਂ ਕਲਮਾਂ ਪੁਰਾਣੇ ਬੂਟਿਆਂ ਦੇ ਟੂਸਿਆਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ ।
(ਸ) ਜਰਬਰਾ-ਟਿਸ਼ੂ ਕਲਚਰ ਦੁਆਰਾ ਤਿਆਰ ਕੀਤੇ ਜਾਂਦੇ ਹਨ ।
PSEB 9th Class Agriculture Guide ਫੁੱਲਾਂ ਦੀ ਕਾਸ਼ਤ Important Questions and Answers
ਹੀ ਕੁਝ ਹੋਰ ਮਹੱਤਵਪੂਰਨ ਪ੍ਰਸ਼ਨ
ਵਸਤੁਨਿਸ਼ਠ ਪ੍ਰਸ਼ਨ । ਬਹੁ-ਭਾਂਤੀ ਉੱਤਰਾਂ ਵਾਲੇ
ਪ੍ਰਸ਼ਨ 1.
ਡੰਡੀ ਵਾਲੇ ਫੁੱਲ ਵਜੋਂ ਉਗਾਈ ਜਾਣ ਵਾਲੀ ਮੁੱਖ ਫ਼ਸਲ ਹੈ :
(ਉ) ਗੇਂਦਾ
(ਅ) ਗੁਲਾਬ
(ਇ) ਗਲੈਡੀਓਲਸ
(ਸ) ਕੋਈ ਨਹੀਂ ॥
ਉੱਤਰ-
(ਇ) ਗਲੈਡੀਓਲਸ
ਪ੍ਰਸ਼ਨ 2.
ਰਜਨੀਗੰਧਾ ਫੁੱਲਾਂ ਦਾ ਡੰਡੀ ਰਹਿਤ ਪ੍ਰਤੀ ਏਕੜ ਝਾੜ ਹੈ : ‘
(ਉ) 2-2.5 ਟਨ
(ਅ) 5 ਟਨ
(ਬ) 20 ਟਨ
(ਸ) ਟਨ ।
ਉੱਤਰ-
(ਉ) 2-2.5 ਟਨ
ਪ੍ਰਸ਼ਨ 3.
ਗਲੈਡੀਓਲਸ ਦੀ ਖੇਤੀ ……………………. ਤੋਂ ਕੀਤੀ ਜਾਂਦੀ ਹੈ :
(ਉ) ਗੰਢਿਆਂ
(ਅ) ਕਲਮਾਂ
(ੲ) ਪੱਤੇ
(ਸ) ਕੁੱਝ ਵੀ ।
ਉੱਤਰ-
(ਉ) ਗੰਢਿਆਂ
ਪ੍ਰਸ਼ਨ 4.
ਝੰਡੀ ਰਹਿਤ ਫੁੱਲ ਹੈ :
(ਉ) ਗੇਂਦਾ
(ਅ) ਗੁਲਾਬ
(ਇ) ਮੋਤੀਆ।
(ਸ) ਸਾਰੇ ਠੀਕ ॥
ਉੱਤਰ-
(ਸ) ਸਾਰੇ ਠੀਕ ॥
ਪ੍ਰਸ਼ਨ 5.
ਫਰਾਂਸੀਸੀ ਫੁੱਲ …………………………… ਦੀ ਕਿਸਮ ਹੈ :
(ਉ) ਗੇਂਦਾ
(ਅ) ਗੁਲਾਬ
(ਇ) ਮੋਤੀਆ
(ਸਿ) ਜਰਬਰਾ ।
ਉੱਤਰ-
(ਉ) ਗੇਂਦਾ।
ਠੀਕ/ਗ਼ਲਤ ਦੱਸੋ :
ਪ੍ਰਸ਼ਨ 1.
ਪੰਜਾਬ ਵਿੱਚ 5000 ਹੈਕਟੇਅਰ ਰਕਬਾ ਫੁੱਲਾਂ ਦੀ ਕਾਸ਼ਤ ਹੇਠ ਹੈ ।
ਉੱਤਰ-
ਗਲਤ,
ਪ੍ਰਸ਼ਨ 2.
ਪੰਜਾਬ ਵਿੱਚ 13000 ਹੈਕਟੇਅਰ ਰਕਬੇ ਉੱਪਰ ਤਾਜ਼ੇ ਤੋੜਨ ਵਾਲੇ ਫੁੱਲਾਂ ਦੀ ਖੇਤੀ ਹੁੰਦੀ ਹੈ ।
ਉੱਤਰ-
ਗਲਤ,
ਪ੍ਰਸ਼ਨ 3.
ਗਲੈਡੀਓਲਸ ਦੀ ਖੇਤੀ ਢਿਆਂ ਤੋਂ ਕੀਤੀ ਜਾਂਦੀ ਹੈ ।
ਉੱਤਰ-
ਠੀਕ,
ਪ੍ਰਸ਼ਨ 4.
ਗੇਂਦੇ ਦੀ ਕਾਸ਼ਤ ਲਈ ਇੱਕ ਏਕੜ ਦੀ ਨਰਸਰੀ ਲਈ 600 ਗਰਾਮ ਬੀਜ ਦੀ ਲੋੜ ਹੈ ।
ਉੱਤਰ-
ਠੀਕ,
ਪ੍ਰਸ਼ਨ 5.
ਗੁਲਦਾਉਦੀ ਡੰਡੀ ਵਾਲਾ ਤੇ ਡੰਡੀ ਰਹਿਤ ਫੁੱਲ ਦੋਵੇਂ ਤਰ੍ਹਾਂ ਵਰਤੇ ਜਾਂਦੇ ਹਨ ।
ਉੱਤਰ-
ਠੀਕ ।
ਖ਼ਾਲੀ ਥਾਂ ਭਰੋ :
ਪ੍ਰਸ਼ਨ 1.
ਪੰਜਾਬ ਵਿਚ ਮੁੱਖ ਫੁੱਲਾਂ ਵਾਲੀਆਂ ਫ਼ਸਲਾਂ ਨੂੰ ………………………… ਭਾਗਾਂ ਵਿਚ ਵੰਡਿਆ ਜਾਂਦਾ ਹੈ-ਡੰਡੀ ਰਹਿਤ ਫੁੱਲ, ਡੰਡੀ ਵਾਲੇ ਫੁੱਲ ।
ਉੱਤਰ-
ਦੋ,
ਪ੍ਰਸ਼ਨ 2.
ਡੰਡੀ ਵਾਲੇ ਫੁੱਲਾਂ ਨੂੰ …………….. ਸਮੇਤ ਤੋੜਿਆ ਜਾਂਦਾ ਹੈ, ਜਿਵੇਂ ਗਲੈਡੀਓਲਸ ।
ਉੱਤਰ-
ਲੰਬੀ ਡੰਡੀ,
ਪ੍ਰਸ਼ਨ 3.
ਗੇਂਦਾ ਪੰਜਾਬ ਦਾ …………….. ਫੁੱਲਾਂ ਵਿਚੋਂ ਮੁੱਖ ਫੁੱਲ ਹੈ ।
ਉੱਤਰ-
ਡੰਡੀ ਰਹਿਤ,
ਪ੍ਰਸ਼ਨ 4.
ਰਜਨੀਰੀਧਾ ਦੇ ਗੰਢੇ …………… .. ਵਿਚ ਲਗਾਏ ਜਾਂਦੇ ਹਨ ।
ਉੱਤਰ-
ਫ਼ਰਵਰੀ-ਮਾਰਚ,
ਪ੍ਰਸ਼ਨ 5.
ਮੋਤੀਆ ਦੇ ਫੁੱਲ …………….. ਦੇ ਅਤੇ ਖ਼ੁਸ਼ਬੂਦਾਰ ਹੁੰਦੇ ਹਨ ।
ਉੱਤਰ-
ਚਿੱਟੇ ਰੰਗ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੰਜਾਬ ਵਿਚ ਤਾਜ਼ੇ ਤੋੜਨ ਵਾਲੇ ਫੁੱਲਾਂ ਦੀ ਕਾਸ਼ਤ ਹੇਠ ਰਕਬਾ ਦੱਸੋ ।
ਉੱਤਰ-
1300 ਹੈਕਟੇਅਰ ॥
ਪ੍ਰਸ਼ਨ 2.
ਗਲੈਡੀਓਲਸ, ਗੁਲਦਾਉਦੀ, ਜਰਬਰਾ ਕਿਸ ਤਰ੍ਹਾਂ ਦੇ ਫੁੱਲ ਹਨ ?
ਉੱਤਰ-
ਡੰਡੀ ਵਾਲੇ ।
ਪ੍ਰਸ਼ਨ 3.
ਗੁਲਾਬ, ਮੋਤੀਆ ਕਿਸ ਤਰ੍ਹਾਂ ਦੇ ਫੁੱਲ ਹਨ ?
ਉੱਤਰ-
ਡੰਡੀ ਰਹਿਤ ਫੁੱਲ ।
ਪ੍ਰਸ਼ਨ 4.
ਗਲੈਡੀਓਲਸ ਦੀ ਖੇਤੀ ਕਿਸ ਤੋਂ ਕੀਤੀ ਜਾਂਦੀ ਹੈ ?
ਉੱਤਰ-
ਗੰਢੀਆਂ ਤੋਂ ।
ਪ੍ਰਸ਼ਨ 5.
ਗਲੈਡੀਓਲਸ ਦੇ ਗੰਢੇ ਕਦੋਂ ਬੀਜੇ ਜਾਂਦੇ ਹਨ ?
ਉੱਤਰ-
ਸਤੰਬਰ ਤੋਂ ਅੱਧ ਨਵੰਬਰ ।
ਪ੍ਰਸ਼ਨ 6.
ਪੰਜਾਬ ਵਿਚ ਗੇਂਦੇ ਦੀ ਕਾਸ਼ਤ ਕਦੋਂ ਕੀਤੀ ਜਾ ਸਕਦੀ ਹੈ ?
ਉੱਤਰ-
ਪੰਜਾਬ ਵਿਚ ਗੇਂਦੇ ਦੀ ਕਾਸ਼ਤ ਸਾਰਾ ਸਾਲ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 7.
ਗੇਂਦੇ ਦੀ ਫ਼ਸਲ ਲਈ ਕਿਹੜੀ ਮਿੱਟੀ ਢੁੱਕਵੀਂ ਹੈ ?
ਉੱਤਰ-
ਗੇਂਦੇ ਦੀ ਫ਼ਸਲ ਲਈ ਪੰਜਾਬ ਦੀਆਂ ਸਾਰੀਆਂ ਜ਼ਮੀਨਾਂ ਠੀਕ ਹਨ ।
ਪ੍ਰਸ਼ਨ 8.
ਗੇਂਦੇ ਦੀਆਂ ਕਿਸਮਾਂ ਦੱਸੋ ।
ਉੱਤਰ-
ਅਫਰੀਕਨ ਅਤੇ ਫਰਾਂਸੀਸੀ ।
ਪ੍ਰਸ਼ਨ 9.
ਇੱਕ ਏਕੜ ਨਰਸਰੀ ਲਈ ਗੇਂਦੇ ਦੇ ਬੀਜ ਦੀ ਮਾਤਰਾ ਦੱਸੋ ।
ਉੱਤਰ-
600 ਗਰਾਮ ॥
ਪ੍ਰਸ਼ਨ 10.
ਬਰਸਾਤ ਲਈ ਗੇਂਦੇ ਦੀ ਪਨੀਰੀ ਕਦੋਂ ਲਾਈ ਜਾਂਦੀ ਹੈ ?
ਉੱਤਰ-
ਜੂਨ ਦੇ ਆਖਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ !
ਪ੍ਰਸ਼ਨ 11.
ਗੇਂਦੇ ਦੇ ਫੁੱਲ ਕਿੰਨੇ ਦਿਨਾਂ ਬਾਅਦ ਮਿਲਣ ਲਗਦੇ ਹਨ ?
ਉੱਤਰ-
50 ਤੋਂ 60 ਦਿਨਾਂ ਬਾਅਦ ।
ਪ੍ਰਸ਼ਨ 12.
ਗੇਂਦੇ ਦਾ ਬਰਸਾਤਾਂ ਦੇ ਮੌਸਮ ਵਿਚ ਝਾੜ ਦੱਸੋ ।
ਉੱਤਰ-
ਲਗਪਗ 200 ਕੁਇੰਟਲ ਪ੍ਰਤੀ ਹੈਕਟੇਅਰ ।
ਪ੍ਰਸ਼ਨ 13.
ਗੇਂਦੇ ਦੇ ਫੁੱਲਾਂ ਦਾ ਸਰਦੀਆਂ ਵਿਚ ਝਾੜ ਦੱਸੋ ।
ਉੱਤਰ-
150-170 ਕੁਇੰਟਲ ਪ੍ਰਤੀ ਹੈਕਟੇਅਰ ।
ਪ੍ਰਸ਼ਨ 14.
ਗੁਲਦਾਉਦੀ ਦੀਆਂ ਕਲਮਾਂ ਕਿੱਥੋਂ ਲਈਆਂ ਜਾਂਦੀਆਂ ਹਨ ?
ਉੱਤਰ-
ਪੁਰਾਣੇ ਬੂਟਿਆਂ ਦੇ ਟੂਸਿਆਂ ਤੋਂ ।
ਪ੍ਰਸ਼ਨ 15.
ਗੁਲਦਾਉਦੀ ਦੀਆਂ ਕਲਮਾਂ ਕਦੋਂ ਤਿਆਰ ਕੀਤੀਆਂ ਜਾਂਦੀਆਂ ਹਨ ?
ਉੱਤਰ-
ਜੂਨ ਦੇ ਅੰਤ ਤੋਂ ਅੱਧ ਜੁਲਾਈ ਤੱਕ ॥
ਪ੍ਰਸ਼ਨ 16.
ਗੁਲਦਾਉਦੀ ਦੀਆਂ ਕਲਮਾਂ ਖੇਤਾਂ ਵਿਚ ਕਦੋਂ ਲਾਈਆਂ ਜਾਂਦੀਆਂ ਹਨ ?
ਉੱਤਰ-
ਅੱਧ ਜੁਲਾਈ ਤੋਂ ਅੱਧ ਸਤੰਬਰ ਤੱਕ ।
ਪ੍ਰਸ਼ਨ 17.
ਗੁਲਦਾਉਦੀ ਦੇ ਬੂਟਿਆਂ ਦਾ ਫਾਸਲਾ ਦੱਸੋ ।
ਉੱਤਰ-
30 x 30 ਸੈਂ.ਮੀ. ।
ਪ੍ਰਸ਼ਨ 18.
ਗੁਲਦਾਉਦੀ ਦੇ ਫੁੱਲ ਕਦੋਂ ਆਉਂਦੇ ਹਨ ?
ਉੱਤਰ-
ਨਵੰਬਰ-ਦਸੰਬਰ ।
ਪ੍ਰਸ਼ਨ 19.
ਗੁਲਦਾਉਦੀ ਦੇ ਫੁੱਲਾਂ ਨੂੰ ਜ਼ਮੀਨ ਤੋਂ ਕਿੰਨੀ ਦੂਰ ਕੱਟਿਆ ਜਾਂਦਾ ਹੈ ?
ਉੱਤਰ-
ਜ਼ਮੀਨ ਤੋਂ ਪੰਜ ਸੈਂ.ਮੀ. ਛੱਡ ਕੇ !
ਪ੍ਰਸ਼ਨ 20.
ਪੰਜਾਬ ਵਿਚ ਗੁਲਾਬ ਦੇ ਫੁੱਲ ਕਦੋਂ ਪ੍ਰਾਪਤ ਹੁੰਦੇ ਹਨ ?
ਉੱਤਰ-
ਨਵੰਬਰ ਤੋਂ ਫ਼ਰਵਰੀ-ਮਾਰਚ ਤੱਕ ।
ਪ੍ਰਸ਼ਨ 21.
ਜਰਬਰੇ ਦੇ ਫੁੱਲਾਂ ਦਾ ਰੰਗ ਦੱਸੋ ।
ਉੱਤਰ-
ਲਾਲ, ਸੰਤਰੀ, ਚਿੱਟੇ, ਗੁਲਾਬੀ, ਪੀਲੇ ।
ਪ੍ਰਸ਼ਨ 22.
ਜਰਬਰਾ ਦੇ ਬੂਟੇ ਕਦੋਂ ਲਗਾਏ ਜਾਂਦੇ ਹਨ ?
ਉੱਤਰ-
ਸਤੰਬਰ-ਅਕਤੂਬਰ !
ਪ੍ਰਸ਼ਨ 23.
ਰਜਨੀਗੰਧਾ ਕਿੰਨੀਆਂ ਕਿਸਮਾਂ ਵਿਚ ਆਉਂਦੇ ਹਨ ?
ਉੱਤਰ-
ਸਿੰਗਲ ਅਤੇ ਡਬਲ ਕਿਸਮਾਂ ਵਿਚ ।
ਪ੍ਰਸ਼ਨ 24.
ਰਜਨੀਰੀਧਾ ਦੀ ਕਿਹੜੀ ਕਿਸਮ ਖੁਸ਼ਬੂਦਾਰ ਹੈ ?
ਉੱਤਰ-
ਸਿੰਗਲ ਕਿਸਮਾਂ ।
ਪ੍ਰਸ਼ਨ 25.
ਰਜਨੀਗੰਧਾ ਦੇ ਗੰਦੇ ਕਦੋਂ ਲਾਏ ਜਾਂਦੇ ਹਨ ?
ਉੱਤਰ-
ਫ਼ਰਵਰੀ-ਮਾਰਚ !
ਪ੍ਰਸ਼ਨ 26.
ਰਜਨੀਰੀਧਾ ਦੇ ਫੁੱਲ ਕਦੋਂ ਆਉਂਦੇ ਹਨ ?
ਉੱਤਰ-
ਜੁਲਾਈ-ਅਗਸਤ ॥
ਪ੍ਰਸ਼ਨ 27.
ਰਜਨੀਗੰਧਾ ਦਾ ਝਾੜ ਦੱਸੋ ।
ਉੱਤਰ-
80,000 ਫੁੱਲ ਡੰਡੀਆਂ ਜਾਂ 2-2.5 ਟਨ ਪ੍ਰਤੀ ਏਕੜ ਝੰਡੀ ਰਹਿਤ ਫੁੱਲਾਂ ਦਾ ਝਾੜ ਮਿਲਦਾ ਹੈ ।
ਪ੍ਰਸ਼ਨ 28.
ਇੱਕ ਖੁਸ਼ਬੂਦਾਰ ਫੁੱਲ ਦਾ ਨਾਂ ਦੱਸੋ ।
ਉੱਤਰ-
ਮੋਤੀਆ ।
ਪ੍ਰਸ਼ਨ 29.
ਮੋਤੀਆ ਦੇ ਫੁੱਲਾਂ ਦਾ ਰੰਗ ਦੱਸੋ ।
ਉੱਤਰ-
ਚਿੱਟਾ ।
ਪ੍ਰਸ਼ਨ 30.
ਮੋਤੀਆ ਦੇ ਫੁੱਲ ਕਦੋਂ ਆਉਂਦੇ ਹਨ ?
ਉੱਤਰ-
ਅਪਰੈਲ ਤੋਂ ਜੁਲਾਈ-ਅਗਸਤ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਗਲੈਡੀਓਲਸ ਦੀਆਂ ਗੰਢੀਆਂ ਨੂੰ ਅਗਲੇ ਸਾਲ ਲਈ ਕਿਵੇਂ ਤਿਆਰ ਕੀਤਾ ਜਾਂਦਾ ਹੈ ?
ਉੱਤਰ-
ਫੁੱਲ ਡੰਡੀਆਂ ਕੱਟਣ ਤੋਂ 6-8 ਹਫ਼ਤੇ ਬਾਅਦ ਜ਼ਮੀਨ ਵਿਚੋਂ ਗੰਢੀਆਂ ਪੱਟ ਕੇ ਛਾਂਵੇਂ ਸੁਕਾ ਕੇ ਅਗਲੇ ਸਾਲ ਦੀ ਬੀਜਾਈ ਲਈ ਕੋਲਡ ਸਟੋਰ ਵਿਚ ਰੱਖ ਲਈਆਂ ਜਾਂਦੀਆਂ ਹਨ ।
ਪ੍ਰਸ਼ਨ 2.
ਗੱਦੇ ਦੀ ਨਰਸਰੀ ਕਦੋਂ ਲਗਾਈ ਜਾਂਦੀ ਹੈ ?
ਉੱਤਰ-
ਬਰਸਾਤਾਂ ਲਈ ਜੂਨ ਦੇ ਆਖ਼ਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ, ਸਰਦੀਆਂ ਲਈ ਅੱਧ ਸਤੰਬਰ ਅਤੇ ਗਰਮੀਆਂ ਲਈ ਜਨਵਰੀ ਦੇ ਪਹਿਲੇ ਹਫ਼ਤੇ ਲਗਾਈ ਜਾਂਦੀ ਹੈ ।
ਪ੍ਰਸ਼ਨ 3.
ਗੁਲਦਾਉਦੀ ਦੀਆਂ ਕਲਮਾਂ ਨੂੰ ਕਦੋਂ ਤਿਆਰ ਕੀਤਾ ਤੇ ਲਾਇਆ ਜਾਂਦਾ ਹੈ ?
ਉੱਤਰ-
ਕਲਮਾਂ ਨੂੰ ਜੂਨ ਦੇ ਅੰਤ ਤੋਂ ਅੱਧ ਜੁਲਾਈ ਤੱਕ ਪੁਰਾਣੇ ਬੂਟਿਆਂ ਦੇ ਟੂਸਿਆਂ ਤੋਂ ਤਿਆਰ ਕੀਤਾ ਜਾਂਦਾ ਹੈ । ਖੇਤਾਂ ਵਿਚ ਅੱਧ ਜੁਲਾਈ ਤੋਂ ਅੱਧ ਸਤੰਬਰ ਤਕ ਖੇਤਾਂ ਵਿਚ ਲਾਇਆ ਜਾਂਦਾ ਹੈ ।
ਪ੍ਰਸ਼ਨ 4.
ਗੁਲਦਾਉਦੀ ਦੇ ਫੁੱਲ ਕਦੋਂ ਆਉਂਦੇ ਹਨ ਤੇ ਇਹਨਾਂ ਦੀ ਤੁੜਾਈ ਬਾਰੇ ਦੱਸੋ !
ਉੱਤਰ-
ਗੁਲਦਾਉਦੀ ਦੇ ਫੁੱਲ ਨਵੰਬਰ-ਦਸੰਬਰ ਵਿਚ ਲਗਦੇ ਹਨ ਤੇ ਡੰਡੀ ਵਾਲੇ ਫੁੱਲਾਂ ਨੂੰ ਜ਼ਮੀਨ ਤੋਂ ਪੰਜ ਸੈਂ.ਮੀ. ਛੱਡ ਕੇ ਕੱਟਿਆ ਜਾਂਦਾ ਹੈ ਜਦੋਂ ਕਿ ਡੰਡੀ ਤੋਂ ਬਿਨਾਂ ਫੁੱਲਾਂ ਨੂੰ ਪੂਰਾ ਖੁੱਲ੍ਹਣ ਤੇ ਤੋੜਿਆ ਜਾਂਦਾ ਹੈ ।
ਪ੍ਰਸ਼ਨ 5.
ਗੁਲਾਬ ਦੇ ਫੁੱਲ ਕਦੋਂ ਆਉਂਦੇ ਹਨ ਤੇ ਇਹਨਾਂ ਦੀ ਤੁੜਾਈ ਬਾਰੇ ਦੱਸੋ ।
ਉੱਤਰ-
ਗੁਲਾਬ ਦੇ ਫੁੱਲ ਪੰਜਾਬ ਵਿਚ ਨਵੰਬਰ ਤੋਂ ਫ਼ਰਵਰੀ-ਮਾਰਚ ਤੱਕ ਆਉਂਦੇ ਹਨ । ਗੁਲਾਬ ਦੀ ਡੰਡੀ ਵਾਲੇ ਫੁੱਲਾਂ ਨੂੰ ਬੰਦ ਫੁੱਲ ਅਵਸਥਾ ਵਿਚ ਅਤੇ ਡੰਡੀ ਰਹਿਤ ਫੁੱਲਾਂ ਨੂੰ ਪੂਰੇ ਖੁੱਲ੍ਹਣ ਤੇ ਤੋੜਿਆ ਜਾਂਦਾ ਹੈ ।
ਪ੍ਰਸ਼ਨ 6.
ਰਜਨੀਗੰਧਾ ਦੀਆਂ ਕਿਸਮਾਂ ਬਾਰੇ ਦੱਸੋ ।
ਉੱਤਰ-
ਰਜਨੀਗੰਧਾ ਦੀਆਂ ਦੋ ਕਿਸਮਾਂ ਹਨ-ਸਿੰਗਲ ਅਤੇ ਡਬਲ । ਸਿੰਗਲ ਕਿਸਮਾਂ ਵਧੇਰੇ ਖੁਸ਼ਬੂਦਾਰ ਹਨ ਅਤੇ ਇਹਨਾਂ ਵਿਚੋਂ ਤੇਲ ਵੀ ਕੱਢਿਆ ਜਾਂਦਾ ਹੈ ।
ਪ੍ਰਸ਼ਨ 7.
ਰਜਨੀਗੰਧਾ ਦੇ, ਗੰਢੇ ਕਦੋਂ ਲਗਾਏ ਜਾਂਦੇ ਹਨ ਤੇ ਫੁੱਲ ਕਦੋਂ ਆਉਂਦੇ ਹਨ ?
ਉੱਤਰ-
ਗੰਢੇ ਫ਼ਰਵਰੀ-ਮਾਰਚ ਵਿਚ ਲਗਾਏ ਜਾਂਦੇ ਹਨ ਤੇ ਫੁੱਲ ਜੁਲਾਈ-ਅਗਸਤ ਵਿਚ ਆਉਂਦੇ ਹਨ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਗਲੈਡੀਓਲਸ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਗਲੈਡੀਓਲਸ ਪੰਜਾਬ ਵਿਚ ਡੰਡੀ ਵਾਲੇ ਫੁੱਲਾਂ ਵਿਚੋਂ ਮੁੱਖ ਫੁੱਲ ਹੈ । ਬੀਜ-ਗਲੈਡੀਓਲਸ ਦੀ ਬੀਜਾਈ ਲਈ ਗੰਢਿਆਂ ਦੀ ਵਰਤੋਂ ਕੀਤੀ ਜਾਂਦੀ ਹੈ ।
ਚਿੱਤਰ-ਗਲੈਡੀਓਲਸ ਬੀਜਾਈ ਦਾ ਸਮਾਂ-ਸਤੰਬਰ ਤੋਂ ਅੱਧ ਨਵੰਬਰ । ਫਾਸਲਾ-30 x 20 ਸੈਂ.ਮੀ. 1 ਕਟਾਈ-ਡੰਡੀਆਂ ਦੀ ਕਟਾਈ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਪਹਿਲਾ ਫੁੱਲ ਅੱਧਾ ਜਾਂ ਪੂਰਾ ਖੁੱਲ੍ਹ ਜਾਵੇ । ਸਟੋਰ ਕਰਨਾ-ਫੁੱਲ ਡੰਡੀਆਂ ਨੂੰ ਪਾਣੀ ਵਿੱਚ ਰੱਖ ਕੇ ਨੌਂ ਦਿਨਾਂ ਲਈ ਕੋਲਡ ਸਟੋਰ ਵਿਚ ਸਟੋਰ ਕੀਤਾ ਜਾ ਸਕਦਾ ਹੈ । ਅਗਲੇ ਸਾਲ ਦਾ ਬੀਜ-ਜਦੋਂ ਫੁੱਲ ਡੰਡੀਆਂ ਕੱਟ ਲਈਆਂ ਜਾਣ ਤਾਂ 6-8 ਹਫ਼ਤੇ ਬਾਅਦ ਜ਼ਮੀਨ ਵਿਚੋਂ ਗੰਢੀਆਂ ਪੁੱਟ ਕੇ ਛਾਂ ਵਿਚ ਸੁਕਾ ਲਾਈਆਂ ਜਾਂਦੀਆਂ ਹਨ । ਇਹਨਾਂ ਨੂੰ ਅਗਲੇ ਸਾਲ ਦੀ ਬੀਜਾਈ ਲਈ ਕੋਲਡ ਸਟੋਰ ਵਿਚ ਸਟੋਰ ਕੀਤਾ ਜਾਂਦਾ ਹੈ ।
ਪ੍ਰਸ਼ਨ 2.
ਗੁਲਦਾਉਦੀ ਦੀ ਕਾਸ਼ਤ ਬਾਰੇ ਕੀ ਜਾਣਦੇ ਹੋ ?
ਉੱਤਰ-
ਗੁਲਦਾਉਦੀ ਦੇ ਫੁੱਲ ਡੰਡੀ ਵਾਲੇ ਅਤੇ ਬਿਨਾਂ ਡੰਡੀ ਵਾਲੇ ਵੀ ਹੋ ਸਕਦੇ ਹਨ । ਇਹਨਾਂ ਨੂੰ ਗਮਲਿਆਂ ਵਿਚ ਵੀ ਲਗਾਇਆ ਜਾਂਦਾ ਹੈ । ਕਲਮਾਂ ਤਿਆਰ ਕਰਨਾ-ਕਲਮਾਂ ਨੂੰ ਜੂਨ ਦੇ ਅੰਤ ਤੋਂ ਅੱਧ ਜੁਲਾਈ ਤੱਕ ਪੁਰਾਣੇ ਬੁਟਿਆਂ ਦੇ ਟੂਸਿਆਂ ਤੋਂ ਤਿਆਰ ਕੀਤਾ ਜਾਂਦਾ ਹੈ । ਬੀਜਾਈ ਦਾ ਸਮਾਂ-ਕਲਮਾਂ ਨੂੰ ਅੱਧ ਜੁਲਾਈ ਤੋਂ ਅੱਧ ਸਤੰਬਰ ਤੱਕ ਖੇਤਾਂ ਵਿਚ ਲਾਇਆ ਜਾਂਦਾ ਹੈ । ਫ਼ਾਸਲਾ-30 x 30 ਸੈਂ.ਮੀ. । ਫੁੱਲ ਆਉਣ ਦਾ ਸਮਾਂ-ਨਵੰਬਰ-ਦਸੰਬਰ ਵਿਚ । ਕਟਾਈ-ਡੰਡੀ ਵਾਲੇ ਫੁੱਲਾਂ ਨੂੰ ਜ਼ਮੀਨ ਤੋਂ ਪੰਜ ਸੈਂ.ਮੀ. ਛੱਡ ਕੇ ਕੱਟਿਆ ਜਾਂਦਾ ਹੈ । ਪਰ ਡੰਡੀ ਰਹਿਤ ਫੁੱਲਾਂ ਨੂੰ ਪੂਰਾ ਖੁੱਲ੍ਹਣ ਤੇ ਤੋੜਿਆ ਜਾਂਦਾ ਹੈ ।
ਫੁੱਲਾਂ ਦੀ ਕਾਸ਼ਤ PSEB 9th Class Agriculture Notes
ਪਾਠ ਇੱਕ ਨਜ਼ਰ ਵਿੱਚ
- ਭਾਰਤੀ ਸਮਾਜ ਵਿੱਚ ਫੁੱਲਾਂ ਦੀ ਮਹੱਤਤਾ ਪੁਰਾਣੇ ਸਮੇਂ ਤੋਂ ਹੀ ਬਣੀ ਹੋਈ ਹੈ ।
- ਫੁੱਲਾਂ ਦੀ ਵਰਤੋਂ ਪੂਜਾ ਲਈ, ਵਿਆਹ ਸ਼ਾਦੀਆਂ ਲਈ ਅਤੇ ਹੋਰ ਸਮਾਜਿਕ ਸਮਾਰੋਹਾਂ ਲਈ ਵੱਡੀ ਮਾਤਰਾ ਵਿਚ ਕੀਤੀ ਜਾਂਦੀ ਹੈ ।
- ਪੰਜਾਬ ਵਿੱਚ 2160 ਹੈਕਟੇਅਰ ਰਕਬਾ ਫੁੱਲਾਂ ਦੀ ਕਾਸ਼ਤ ਹੇਠ ਹੈ ।
- ਪੰਜਾਬ ਵਿੱਚ 1300 ਹੈਕਟੇਅਰ ਰਕਬੇ ਉੱਪਰ ਤਾਜ਼ੇ ਤੋੜਨ ਵਾਲੇ ਫੁੱਲਾਂ ਦੀ ਖੇਤੀ ਹੁੰਦੀ ਹੈ ।
- ਪੰਜਾਬ ਵਿਚ ਮੁੱਖ ਫੁੱਲਾਂ ਵਾਲੀਆਂ ਫ਼ਸਲਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ । ਹੈ-ਡੰਡੀ ਰਹਿਤ ਫੁੱਲ, ਡੰਡੀ ਵਾਲੇ ਫੁੱਲ । “
- ਡੰਡੀ ਰਹਿਤ ਫੁੱਲਾਂ ਨੂੰ ਲੰਬੀ ਡੰਡੀ ਤੋਂ ਬਿਨਾਂ ਤੋੜਿਆ ਜਾਂਦਾ ਹੈ । ਉਦਾਹਰਨ | ਗੇਂਦਾ, ਗੁਲਾਬ, ਮੋਤੀਆ ਆਦਿ ।
- ਡੰਡੀ ਵਾਲੇ ਫੁੱਲਾਂ ਨੂੰ ਲੰਬੀ ਡੰਡੀ ਸਮੇਤ ਤੋੜਿਆ ਜਾਂਦਾ ਹੈ, ਜਿਵੇਂ| ਗਲੈਡੀਓਲਸ, ਜਰਬਰਾ, ਲਿਲੀ ਆਦਿ ।
- ਗਲੈਡੀਓਲਸ ਪੰਜਾਬ ਦੀ ਡੰਡੀ ਵਾਲੇ ਫੁੱਲਾਂ ਵਜੋਂ ਕਾਸ਼ਤ ਕੀਤੇ ਜਾਣ ਵਾਲੀ ਮੁੱਖ ਫ਼ਸਲ ਹੈ ।
- ਗਲੈਡੀਓਲਸ ਦੀ ਖੇਤੀ ਗੰਢਿਆਂ ਤੋਂ ਕੀਤੀ ਜਾਂਦੀ ਹੈ ।
- ਗੇਂਦਾ ਪੰਜਾਬ ਦਾ ਡੰਡੀ ਰਹਿਤ ਫੁੱਲਾਂ ਵਿਚੋਂ ਮੁੱਖ ਫੁੱਲ ਹੈ ।
- ਗੋਂਦਾ ਦੋ ਪ੍ਰਕਾਰ ਦਾ ਹੈ-ਅਫਰੀਕਨ, ਫਰਾਂਸੀਸੀ ।
- ਗੇਂਦੇ ਦੀ ਕਾਸ਼ਤ ਲਈ ਇੱਕ ਏਕੜ ਦੀ ਨਰਸਰੀ ਲਈ 600 ਗ੍ਰਾਮ ਬੀਜ ਦੀ ਲੋੜ ਹੈ ।
- ਗੁਲਦਾਉਦੀ ਡੰਡੀ ਵਾਲਾ ਤੇ ਡੰਡੀ ਰਹਿਤ ਫੁੱਲ ਦੋਵੇਂ ਤਰ੍ਹਾਂ ਵਰਤੇ ਜਾਂਦੇ ਹਨ ।
- ਗੁਲਦਾਉਦੀ ਦੀਆਂ ਕਲਮਾਂ ਜੂਨ ਦੇ ਅੰਤ ਤੋਂ ਅੱਧ ਜੁਲਾਈ ਤੱਕ ਪੁਰਾਣੇ ਬੁਟਿਆਂ ਦੇ ਸਿਆਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ ।
- ਗੁਲਾਬ ਦੀ ਖੇਤੀ ਵੀ ਡੰਡੀ ਵਾਲੇ ਤੇ ਡੰਡੀ ਰਹਿਤ ਫੁੱਲਾਂ ਵਜੋਂ ਕੀਤੀ ਜਾਂਦੀ ਹੈ ।
- ਗੁਲਾਬ ਦੇ ਡੰਡੀ ਵਾਲੇ ਫੁੱਲਾਂ ਨੂੰ ਬੰਦ ਫੁੱਲ ਅਵਸਥਾ ਅਤੇ ਡੰਡੀ ਰਹਿਤ ਫੁੱਲਾਂ ਨੂੰ ਪੂਰੀ ਤਰ੍ਹਾਂ ਖੁੱਲ੍ਹਣ ਤੇ ਤੋੜਿਆ ਜਾਂਦਾ ਹੈ ।
- ਜਰਬਰੇ ਦੇ ਲਾਲ, ਸੰਤਰੀ, ਚਿੱਟੇ, ਗੁਲਾਬੀ ਅਤੇ ਪੀਲੇ ਰੰਗ ਦੇ ਫੁੱਲਾਂ ਦੀ ਵਧੇਰੇ ਮੰਗ ਹੈ ।
- ਰਜਨੀਰੀਧਾ ਦੇ ਫੁੱਲ ਡੰਡੀ ਰਹਿਤ, ਡੰਡੀ ਸਹਿਤ ਅਤੇ ਤੇਲ ਕੱਢਣ ਲਈ । ਵਰਤੇ ਜਾਂਦੇ ਹਨ ।
- ਰਜਨੀ ਗੰਧਾ ਦੇ ਗੰਢੇ ਫ਼ਰਵਰੀ-ਮਾਰਚ ਵਿਚ ਲਗਾਏ ਜਾਂਦੇ ਹਨ ।
- ਰਜਨੀ ਗੰਧਾ ਤੋਂ 80,000 ਫੁੱਲ ਡੰਡੀਆਂ ਜਾਂ 2-25 ਟਨ ਪ੍ਰਤੀ ਏਕੜ ਡੰਡੀ ਰਹਿਤ ਫੁੱਲਾਂ ਦਾ ਝਾੜ ਮਿਲ ਜਾਂਦਾ ਹੈ ।
- ਮੋਤੀਆ ਦੇ ਫੁੱਲ ਚਿੱਟੇ ਰੰਗ ਦੇ ਅਤੇ ਖੁਸ਼ਬੂਦਾਰ ਹੁੰਦੇ ਹਨ ।
- ਮੋਤੀਆ ਦੀ ਖੇਤੀ ਲਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ, ਜਿਨ੍ਹਾਂ ਵਿੱਚ ਪਾਣੀ ਨਾ ਖੜ੍ਹਦਾ ਹੋਵੇ, ਵਧੀਆ ਰਹਿੰਦੀਆਂ ਹਨ ।