Punjab State Board PSEB 6th Class Social Science Book Solutions History Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ Textbook Exercise Questions and Answers.
PSEB Solutions for Class 6 Social Science History Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ
SST Guide for Class 6 PSEB ਭਾਰਤ 200 ਈ: ਪੂ: ਤੋਂ 300 ਈ: ਤੱਕ Textbook Questions and Answers
ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :
ਪ੍ਰਸ਼ਨ 1.
ਸਾਤਵਾਹਨਾਂ ਦੇ ਸ਼ਾਸਨ ਪ੍ਰਬੰਧ ਬਾਰੇ ਲਿਖੋ ।
ਉੱਤਰ-
ਸਾਤਵਾਹਨਾਂ ਨੇ ਦੱਕਨ ਵਿੱਚ ਲਗਪਗ 300 ਸਾਲਾਂ ਤੱਕ ਰਾਜ ਕੀਤਾ । ਇਹਨਾਂ ਦਾ ਸ਼ਾਸਨ ਪ੍ਰਬੰਧ ਬਹੁਤ ਚੰਗਾ ਸੀ ਜਿਸ ਕਾਰਨ ਰਾਜ ਵਿੱਚ ਸੁਖ-ਸ਼ਾਂਤੀ ਅਤੇ ਖ਼ੁਸ਼ਹਾਲੀ ਸੀ । ਇਹਨਾਂ ਦੇ ਸ਼ਾਸਨ ਪ੍ਰਬੰਧ ਦਾ ਵਰਣਨ ਇਸ ਤਰ੍ਹਾਂ ਹੈ-
- ਰਾਜਾ – ਸਾਤਵਾਹਨ ਸਾਮਰਾਜ ਵਿੱਚ ਰਾਜੇ ਨੂੰ ਸਰਵਉੱਚ ਸਥਾਨ ਪ੍ਰਾਪਤ ਸੀ । ਉਸਨੂੰ ਧਰਮ ਦਾ ਰੱਖਿਅਕ ਅਤੇ ਦੈਵੀ ਸ਼ਕਤੀਆਂ ਦਾ ਮਾਲਕ ਮੰਨਿਆ ਜਾਂਦਾ ਸੀ । ਭਾਵੇਂ ਰਾਜਾ ਨਿਰੰਕੁਸ਼ ਸੀ, ਫਿਰ ਵੀ ਸਥਾਨਕ ਸੰਸਥਾਵਾਂ ਨੂੰ ਪੂਰੀ ਸੁਤੰਤਰਤਾ ਪ੍ਰਾਪਤ ਸੀ ।
- ਅਧਿਕਾਰੀ – ਅਮਾਤਯ ਅਤੇ ਮਹਾਮਾਤਰ ਆਦਿ ਅਧਿਕਾਰੀ ਰਾਜੇ ਦੀ , ਸ਼ਾਸਨ ਪ੍ਰਬੰਧ ਚਲਾਉਣ ਵਿੱਚ ਸਹਾਇਤਾ ਕਰਦੇ ਸਨ ।
- ਪ੍ਰਾਂਤ – ਸਾਮਰਾਜ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ । ਪ੍ਰਾਂਤ ਦਾ ਪ੍ਰਬੰਧ ਸੈਨਾਪਤੀ ਦੁਆਰਾ ਚਲਾਇਆ ਜਾਂਦਾ ਸੀ ।
- ਜ਼ਿਲ੍ਹੇ – ਪ੍ਰਾਂਤਾਂ ਨੂੰ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਸੀ । ਜ਼ਿਲ੍ਹਿਆਂ ਨੂੰ ਅਹਾਰਾਸ ਕਿਹਾ ਜਾਂਦਾ ਸੀ ।
- ਪਿੰਡਾਂ ਦਾ ਸ਼ਾਸਨ – ਪਿੰਡਾਂ ਦਾ ਸ਼ਾਸਨ ਪਿੰਡਾਂ ਦੇ ਮੁਖੀਆਂ ਦੁਆਰਾ ਚਲਾਇਆ ਜਾਂਦਾ ਸੀ । ਉਹ ਗੋਲਮਿਕਾਸ ਕਹਾਉਂਦਾ ਸੀ ।
- ਨਿਆਂ ਅਤੇ ਸੈਨਾ – ਸਾਤਵਾਹਨਾਂ ਦੀ ਨਿਆਂ ਵਿਵਸਥਾ ਕਠੋਰ ਸੀ । ਸੈਨਾ ਵਿੱਚ ਘੋੜਿਆਂ, ਪੈਦਲ ਸੈਨਿਕਾਂ, ਰੱਥਾਂ, ਹਾਥੀਆਂ ਅਤੇ ਕਿਸ਼ਤੀਆਂ ਦੀ ਵਰਤੋਂ ਕੀਤੀ ਜਾਂਦੀ ਸੀ ।
- ਆਮਦਨ ਦੇ ਸਾਧਨ – ਸਾਤਵਾਹਨਾਂ ਦੀ ਆਮਦਨ ਦਾ ਮੁੱਖ ਸਾਧਨ ਸ਼ਾਇਦ ਭੁਮੀ ਟੈਕਸ ਸੀ ।
ਪ੍ਰਸ਼ਨ 2.
ਪਹਿਲਾ ਮਹਾਨ ਚੋਲ ਸ਼ਾਸਕ ਕੌਣ ਸੀ ?
ਉੱਤਰ-
ਪਹਿਲਾ ਮਹਾਨ ਚੋਲ ਸ਼ਾਸਕ ਕਾਰੀਕਲ ਸੀ ।
ਪ੍ਰਾਪਤੀਆਂ-
- ਭਾਰੀਕਲ ਨੇ ਆਪਣੇ ਗੁਆਂਢੀ ਚੇਰ ਅਤੇ ਪਾਂਡਯ ਰਾਜਿਆਂ ਨੂੰ ਬੁਰੀ ਤਰ੍ਹਾਂ ਹਰਾਇਆ ।
- ਉਸਨੇ ਸੀ ਲੰਕਾ ’ਤੇ ਹਮਲਾ ਕੀਤਾ ।
- ਉਸਨੇ ਜੰਗਲਾਂ ਨੂੰ ਸਾਫ਼ ਕਰਕੇ ਭੂਮੀ ਨੂੰ ਖੇਤੀ ਯੋਗ ਬਣਾਇਆ ਅਤੇ ਸਿੰਜਾਈ ਲਈ ਨਹਿਰਾਂ ਤੇ ਤਲਾਬਾਂ ਦਾ ਪ੍ਰਬੰਧ ਕੀਤਾ ।
- ਉਸਨੇ ਹੜਾਂ ਨੂੰ ਰੋਕਣ ਲਈ ਕਾਵੇਰੀ ਨਦੀ ‘ਤੇ ਬੰਨ੍ਹ ਬਣਵਾਇਆ ।
ਪ੍ਰਸ਼ਨ 3.
200 ਈ: ਪੂਰਵ ਤੋਂ 300 ਈ: ਤੱਕ ਦੱਖਣੀ ਭਾਰਤ ਦੇ ਲੋਕਾਂ ਦੇ ਜੀਵਨ ਬਾਰੇ ਲਿਖੋ ।
ਉੱਤਰ-
200 ਈ: ਪੂਰਵ ਤੋਂ 300 ਈ: ਤੱਕ ਦੱਖਣੀ ਭਾਰਤ ਦੇ ਲੋਕਾਂ ਦਾ ਜੀਵਨ ਬਹੁਤ ਸਾਧਾਰਨ ਸੀ । ਵਧੇਰੇ ਲੋਕ ਕਿਸਾਨ ਸਨ ਅਤੇ ਪਿੰਡਾਂ ਵਿੱਚ ਰਹਿੰਦੇ ਸਨ ।
- ਪਰ ਸ਼ਾਹੀ ਘਰਾਣੇ ਦੇ ਲੋਕ ਅਤੇ ਅਮੀਰ ਲੋਕ ਸ਼ਹਿਰਾਂ ਦੇ ਅੰਦਰੂਨੀ ਭਾਗਾਂ ਵਿੱਚ ਰਹਿੰਦੇ ਸਨ ।
- ਬਹੁਤ ਸਾਰੇ ਵਪਾਰੀ ਅਤੇ ਕਾਰੀਗਰ ਸਮੁੰਦਰੀ ਤੱਟਾਂ ਨਾਲ ਲੱਗਦੇ ਸ਼ਹਿਰਾਂ ਵਿੱਚ ਵਸੇ ਹੋਏ ਸਨ ਤਾਂ ਜੋ ਉਨ੍ਹਾਂ ਨੂੰ ਵਪਾਰ ਕਰਨ ਵਿੱਚ ਆਸਾਨੀ ਰਹੇ ।
- ਲੋਕ ਪਰਿਵਾਰ ਵਿੱਚ ਮਿਲ-ਜੁਲ ਕੇ ਵਸੇ ਹੋਏ ਸਨ । ਦਿਨ ਭਰ ਕੰਮ ਕਰਨ ਤੋਂ ਬਾਅਦ ਲੋਕ ਆਪਣਾ ਮਨ ਪਰਚਾਉਣ ਲਈ ਸੰਗੀਤ, ਨਾਚ, ਕਵਿਤਾ-ਪਾਠ ਅਤੇ ਜੂਆ ਆਦਿ ਮਨੋਰੰਜਨ ਦੇ ਸਾਧਨਾਂ ਦੀ ਵਰਤੋਂ ਕਰਦੇ ਸਨ ।
- ਸੰਗੀਤ-ਯੰਤਰਾਂ ਦੇ ਰੂਪ ਵਿੱਚ ਵੀਣਾ, ਬੰਸਰੀ, ਤਾਰਾਂ ਦੇ ਰੰਗ ਵਾਲੇ ਯੰਤਰਾਂ ਅਤੇ ਢੋਲ ਦੀ ਵਰਤੋਂ ਕੀਤੀ ਜਾਂਦੀ ਸੀ । ਸੰਗੀਤ ਬਹੁਤ ਵਿਕਸਿਤ ਸੀ । ਲੋਕ ਰਾਤ ਅਤੇ ਦਿਨ ਲਈ ਅਲੱਗ-ਅਲੱਗ ਰਾਗ · ਵਜਾਉਂਦੇ-ਗਾਉਂਦੇ ਸਨ ।
- ਕਿਸਾਨ, ਵਪਾਰੀ, ਪਸ਼ੂ-ਪਾਲਕ ਅਤੇ ਕਾਰੀਗਰ ਸਰਕਾਰ ਨੂੰ ਟੈਕਸ ਦਿੰਦੇ ਸਨ ।
ਪ੍ਰਸ਼ਨ 4.
ਮਹਾਂਪਾਸ਼ਾਣ ਸੰਸਕ੍ਰਿਤੀ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਦੱਖਣੀ ਭਾਰਤ ਵਿੱਚ ਮਹਾਂਪਾਸ਼ਾਣ ਸੰਸਕ੍ਰਿਤੀ ਲਗਪਗ 1000 ਈ:ਪੂ: ਹੋਂਦ ਵਿੱਚ ਆਈ ਸੀ । ਇਸ ਭਾਗ ਵਿੱਚ ਉਹ ਲੋਕ ਨਿਵਾਸ ਕਰਦੇ ਸਨ, ਜਿਨ੍ਹਾਂ ਨੂੰ ਮਹਾਂਪਾਸ਼ਾਣ-
ਨਿਰਮਾਤਾ ਕਿਹਾ ਜਾਂਦਾ ਹੈ । ਕਿਸੇ ਵਿਸ਼ਾਲ ਪੱਥਰ ਨੂੰ ਮਹਾਂਪਾਸ਼ਾਣ ਕਹਿੰਦੇ ਹਨ । ਇਸ ਸੰਸਕ੍ਰਿਤੀ ਦੇ ਲੋਕ ਆਪਣੀਆਂ ਕਬਰਾਂ ਨੂੰ ਵੱਡੇ-ਵੱਡੇ ਪੱਥਰ ਦੇ ਟੁਕੜਿਆਂ ਨਾਲ ਘੋਰ ਦਿੰਦੇ ਸਨ । ਇਸੇ ਕਾਰਨ ਉਹਨਾਂ ਦੀ ਸੰਸਕ੍ਰਿਤੀ ਨੂੰ ਮਹਾਂਪਾਸ਼ਣ ਸੰਸਕ੍ਰਿਤੀ ਦਾ ਨਾਂ ਦਿੱਤਾ ਗਿਆ ਹੈ ।
ਮਹਾਂਪਾਸ਼ਾਣ ਸੰਸਕ੍ਰਿਤੀ ਦੀ ਜਾਣਕਾਰੀ ਸਾਨੂੰ ਮਹਾਂਰਾਸ਼ਟਰ ਵਿੱਚ ਇਨਾਮਗਾਉਂ, ਤਕਲਾਘਾਟ ਤੇ ਮਹੁਰਝੜੀ ਅਤੇ ਦੱਖਣੀ ਭਾਰਤ ਵਿੱਚ ਮਾਸਕੀ, ਕੋਪਬਲ ਤੇ ਬ੍ਰਹਮਗਿਰੀ ਆਦਿ ਸਥਾਨਾਂ ਤੋਂ ਮਿਲੇ ਖੰਡਰਾਂ ਤੋਂ ਪ੍ਰਾਪਤ ਹੁੰਦੀ ਹੈ । ਇਹਨਾਂ ਖੰਡਰਾਂ ਤੋਂ ਪਤਾ ਲੱਗਦਾ ਹੈ ਕਿ ਮਹਾਂਪਾਸ਼ਾਣ ਸੰਸਕ੍ਰਿਤੀ ਦੇ ਲੋਕ ਕਾਲੇ ਅਤੇ ਲਾਲ ਰੰਗ ਦੇ ਮਿੱਟੀ ਦੇ ਬਰਤਨਾਂ ਦੀ ਵਰਤੋਂ ਕਰਦੇ ਸਨ । ਇਹਨਾਂ ਬਰਤਨਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਘੜੇ ਅਤੇ ਹੋਰ ਬਰਤਨ ਸ਼ਾਮਿਲ ਹੁੰਦੇ ਸਨ । ਕਈ ਬਰਤਨ ਚੱਕ ‘ਤੇ ਬਣਾਏ ਜਾਂਦੇ ਸਨ ।
ਲੋਕ ਖੇਤੀਬਾੜੀ ਅਤੇ ਸ਼ਿਕਾਰ, ਦੋਹਾਂ ਤਰ੍ਹਾਂ ਦੇ ਕਿੱਤੇ ਕਰਦੇ ਸਨ । ਖੇਤੀਬਾੜੀ ਦਾ ਕਿੱਤਾ ਕਾਫ਼ੀ ਉੱਨਤ ਸੀ, ਪਰ ਵਧੇਰੇ ਲੋਕ ਸ਼ਿਕਾਰ ਕਰਨਾ ਪਸੰਦ ਕਰਦੇ ਸਨ ।
ਪ੍ਰਸ਼ਨ 5.
ਮਹਾਂਪਾਸ਼ਾ ਸੰਸਕ੍ਰਿਤੀ ਦੇ ਮੁਰਦਿਆਂ ਨੂੰ ਦਫ਼ਨਾਉਣ ਦੇ ਢੰਗ ਬਾਰੇ ਲਿਖੋ ।
ਉੱਤਰ-
ਮਹਾਂਪਾਸ਼ਾਣ ਸੰਸਕ੍ਰਿਤੀ ਦੇ ਲੋਕ ਮੁਰਦਿਆਂ ਨੂੰ ਦਫ਼ਨਾਉਣ ਲਈ ਇੱਕ ਵਿਸ਼ੇਸ਼ ਰਿਵਾਜ ਦਾ ਪਾਲਣ ਕਰਦੇ ਸਨ । ਉਹ ਮੁਰਦਿਆਂ ਨੂੰ ਦਫ਼ਨਾ ਕੇ ਉਹਨਾਂ ਦੇ ਚਾਰੇ ਪਾਸੇ ਵੱਡੇਵੱਡੇ ਪੱਥਰਾਂ ਦਾ ਇੱਕ ਘੇਰਾ ਬਣਾਉਂਦੇ ਸਨ । ਇਸ ਤੋਂ ਇਲਾਵਾ ਉਹ ਲੋਕ ਮ੍ਰਿਤਕਾਂ ਦੇ ਭਾਂਡੇ, ਔਜ਼ਾਰ ਅਤੇ ਹਥਿਆਰ ਆਦਿ ਉਹਨਾਂ ਦੇ ਨਾਲ ਹੀ ਦਫ਼ਨਾ ਦਿੰਦੇ ਸਨ । ਸ਼ਾਇਦ ਉਹਨਾਂ ਲੋਕਾਂ ਨੂੰ ਵਿਸ਼ਵਾਸ ਸੀ ਕਿ ਮੌਤ ਤੋਂ ਬਾਅਦ ਮਨੁੱਖ ਦੁਸਰੀ ਦੁਨੀਆਂ ਵਿੱਚ ਚਲਾ ਜਾਂਦਾ ਹੈ ਅਤੇ ਉਸਨੂੰ ਉੱਥੇ ਵੀ ਆਪਣੀਆਂ ਵਸਤਾਂ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 6.
ਮਿਟਰੀਅਸ ਅਤੇ ਮੀਰੇਂਦਰ ਕੌਣ ਸਨ ?
ਉੱਤਰ-
- ਮਿਟਰੀਅਸ – ਮਿਟਰੀਅਸ ਪਹਿਲਾ ਹਿੰਦ-ਯੂਨਾਨੀ ਹਮਲਾਵਰ ਸੀ ਜਿਸ ਨੇ ਮੌਰੀਆ ਸਾਮਰਾਜ ਦੇ ਪਤਨ ਤੋਂ ਬਾਅਦ ਭਾਰਤ ‘ਤੇ ਹਮਲਾ ਕਰਕੇ ਅਫ਼ਗਾਨਿਸਤਾਨ, ਪੰਜਾਬ ਅਤੇ ਸਿੰਧ ਦੇ ਇੱਕ ਵੱਡੇ ਭਾਗ ‘ਤੇ ਕਬਜ਼ਾ ਕਰ ਲਿਆ ਸੀ । ਪਰ ਡਿਮਿਟਰੀਅਸ ਨੂੰ ਮੱਧ ਏਸ਼ੀਆ ਦੇ ਬਲਖ ਪਾਂਤ ਤੋਂ ਹੱਥ ਧੋਣੇ ਪਏ ਸਨ ਕਿਉਂਕਿ ਉੱਥੇ ਯੂਕੇਟਾਈਸ ਨੇ ਸਫਲ ਵਿਦਰੋਹ ਕੀਤਾ ਸੀ ।
- ਮੀਰੇਂਦਰ – ਮੀਰੇਂਦਰ ਹਿੰਦ-ਯੂਨਾਨੀਆਂ ਦਾ ਇੱਕ ਮਹਾਨ ਸ਼ਾਸਕ ਸੀ । ਉਸਨੇ ਬੁੱਧ ਧਰਮ ਅਪਨਾ ਲਿਆ ਸੀ। ਬੁੱਧ ਸਾਹਿਤ ਵਿੱਚ ਇਹ ਮਿਲਿੰਦ ਦੇ ਨਾਂ ਨਾਲ ਪ੍ਰਸਿੱਧ ਹੈ । ਇਹ ਬੜਾ ਯੋਗ ਅਤੇ ਬਹਾਦਰ ਸ਼ਾਸਕ ਸੀ । ਉਸਨੇ ਪੁਸ਼ਿਆਮਿੱਤਰ ਸ਼ੰਗ ਦੇ ਕਾਲ ਵਿੱਚ ਭਾਰਤ ‘ਤੇ ਹਮਲਾ ਕਰਕੇ ਪੰਜਾਬ (ਆਧੁਨਿਕ ਪਾਕਿਸਤਾਨ ਸਹਿਤ) ਅਤੇ ਕਸ਼ਮੀਰ ਦੇ ਕੁਝ ਭਾਗਾਂ ‘ਤੇ ਅਧਿਕਾਰ ਜਮਾ ਲਿਆ ਸੀ ।
ਪ੍ਰਸ਼ਨ 7.
ਸ਼ਕਾਂ (ਸਿਥੀਅਨਜ਼) ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸ਼ਕ (ਸਿਥੀਅਨਜ਼ ਮੱਧ ਏਸ਼ੀਆ ਦੇ ਮੂਲ ਨਿਵਾਸੀ ਸਨ । ਇਹ 200 ਈ: ਪੂ: ਦੇ ਮੱਧ ਵਿੱਚ ਭਾਰਤ ਵਿੱਚ ਹਮਲਾਵਰ ਦੇ ਰੂਪ ਵਿੱਚ ਆਏ ਸਨ ਅਤੇ ਇੱਥੇ ਹੀ ਸਥਾਈ ਰੂਪ ਵਿੱਚ ਰਹਿਣ ਲੱਗ ਪਏ । ਆਰੰਭ ਵਿੱਚ ਇਨ੍ਹਾਂ ਲੋਕਾਂ ਦੀਆਂ ਬਸਤੀਆਂ ਉੱਤਰ-ਪੱਛਮੀ ਪੰਜਾਬ, ਉੱਤਰ ਪ੍ਰਦੇਸ਼ ਵਿੱਚ ਮਥੁਰਾ ਅਤੇ ਮੱਧ ਭਾਰਤ ਵਿੱਚ ਸਨ । ਪਰ ਬਾਅਦ ਵਿੱਚ ਪੱਛਮੀ ਭਾਰਤ ਦਾ ਗੁਜਰਾਤ ਅਤੇ ਮੱਧ ਪ੍ਰਦੇਸ਼ ਦਾ ਉਜੈਨ ਖੇਤਰ ਇਹਨਾਂ ਦੀ ਸ਼ਕਤੀ ਦੇ ਕੇਂਦਰ ਬਣ ਗਏ । ਰੁਦਰਦਮਨ-I ਸ਼ਕ ਵੰਸ਼ ਦਾ ਬਹੁਤ ਪ੍ਰਸਿੱਧ ਸ਼ਾਸਕ ਸੀ, ਜਿਸ ਨੇ 200 ਈ: ਵਿੱਚ ਰਾਜ ਕੀਤਾ । ਚੌਥੀ ਸਦੀ ਦੇ ਅੰਤ ਵਿੱਚ ਗੁਪਤ ਸਮਰਾਟ ਚੰਦਰਗੁਪਤ ਵਿਕਰਮਾਦਿੱਤ (ਚੰਦਰਗੁਪਤ-II) ਨੇ ਸ਼ਕਾਂ ਨੂੰ ਹਰਾ ਕੇ ਉਨ੍ਹਾਂ ਦੇ ਸ਼ਾਸਨ ਨੂੰ ਖ਼ਤਮ ਕਰ ਦਿੱਤਾ ।
ਪ੍ਰਸ਼ਨ 8.
ਕਨਿਸ਼ਕ ‘ਤੇ ਇੱਕ ਨੋਟ ਲਿਖੋ ।
ਉੱਤਰ-
ਕਨਿਸ਼ਕ ਕੁਸ਼ਾਨ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਸੀ । ਉਸਨੇ 78 ਈ: ਤੋਂ 102 ਈ: ਤੱਕ ਸ਼ਾਸਨ ਕੀਤਾ | ਬਹਾਦਰੀ ਦੀ ਦ੍ਰਿਸ਼ਟੀ ਤੋਂ ਉਸਦੀ ਤੁਲਨਾ ਸਮੁਦਰਗੁਪਤ ਨਾਲ ਕੀਤੀ ਜਾਂਦੀ ਹੈ ।
ਰਾਜ ਦਾ ਵਿਸਥਾਰ – ਕਨਿਸ਼ਕ ਦੇ ਸ਼ਾਸਨ ਕਾਲ ਵਿੱਚ ਕੁਸ਼ਾਨ ਰਾਜ ਦਾ ਸਭ ਤੋਂ ਵੱਧ ਵਿਸਤਾਰ ਹੋਇਆ । ਉਸ ਦਾ ਰਾਜ ਬਿਹਾਰ ਤੱਕ ਫੈਲਿਆ ਹੋਇਆ ਸੀ, ਜਿਸ ਵਿੱਚ ਮੱਧ ਭਾਰਤ, ਗੁਜਰਾਤ, ਸਿੰਧ, ਪੰਜਾਬ, ਅਫ਼ਗਾਨਿਸਤਾਨ ਅਤੇ ਬਲਖ ਸ਼ਾਮਿਲ ਸਨ । ਉਸਨੇ ਚੀਨੀ ਸੈਨਾਪਤੀ ਪਾਨ ਚਾਓ ਨਾਲ ਵੀ ਯੁੱਧ ਕੀਤਾ ਸੀ ।
ਬੁੱਧ ਧਰਮ ਅਤੇ ਕਨਿਸ਼ਕ – ਬੁੱਧ ਧਰਮ ਦੇ ਪੈਰੋਕਾਰ ਦੇ ਰੂਪ ਵਿੱਚ ਕਨਿਸ਼ਕ ਦੀ ਤੁਲਨਾ ਸਮਰਾਟ ਅਸ਼ੋਕ ਨਾਲ ਕੀਤੀ ਜਾਂਦੀ ਹੈ । ਉਸਨੇ ਬੁੱਧ ਧਰਮ ਦੇ ਮੱਠਾਂ ਤੇ ਵਿਹਾਰਾਂ ਦੀ ਮੁਰੰਮਤ ਕਰਵਾਈ ਅਤੇ ਕਈ ਨਵੇਂ ਮੱਠਾਂ ਤੇ ਵਿਹਾਰਾਂ ਦਾ ਨਿਰਮਾਣ ਕਰਵਾਇਆ । ਉਸਨੇ ਕਸ਼ਮੀਰ ਵਿੱਚ ਬੁੱਧ ਧਰਮ ਦੇ ਵਿਦਵਾਨਾਂ ਦੀ ਇੱਕ ਸਭਾ ਬੁਲਾਈ ਸੀ, ਜਿਸ ਨੂੰ ਚੌਥੀ ਬੁੱਧ ਸਭਾ ਕਿਹਾ ਜਾਂਦਾ ਹੈ । ਉਸਨੇ ਅਸ਼ਵਘੋਸ਼, ਨਾਗਾਰਜੁਨ ਅਤੇ ਵਸੁਮਿੱਤਰ ਵਰਗੇ ਬੋਧ ਵਿਦਵਾਨਾਂ ਨੂੰ ਸਰਪ੍ਰਸਤੀ ਦਿੱਤੀ ।
ਕਲਾ-ਪ੍ਰੇਮੀ – ਕਨਿਸ਼ਕ ਇੱਕ ਮਹਾਨ ਕਲਾ-ਪੇਮੀ ਸੀ । ਉਸਦੇ ਸਮੇਂ ਮਹਾਤਮਾ ਬੁੱਧ ਦੀਆਂ ਅਨੇਕਾਂ ਸੁੰਦਰ ਮੂਰਤੀਆਂ ਬਣਾਈਆਂ ਗਈਆਂ । ਉਸਦੇ ਕਾਲ ਵਿੱਚ ਗੰਧਾਰ ਕਲਾ ਤੋਂ ਇਲਾਵਾ ਮਥੁਰਾ ਕਲਾ ਦਾ ਵੀ ਵਿਕਾਸ ਹੋਇਆ | ਉਸਨੇ ਬਹੁਤ ਸਾਰੇ ਸੋਨੇ-ਚਾਂਦੀ ਦੇ ਸਿੱਕੇ ਵੀ ਚਲਾਏ ।
II. ਹੇਠ ਲਿਖੇ ਵਾਕਾਂ ਵਿਚ ਖ਼ਾਲੀ ਥਾਂਵਾਂ ਭਰੋ :
(1) ਗੌਤਮੀ ਪੁੱਤਰ ਸ਼ਾਕਰਣੀ ਨੇ ………………………… ਤੋਂ ………………….. ਈ: ਤੱਕ ਰਾਜ ਕੀਤਾ ।
ਉੱਤਰ-
106 ਈ:, 130
(2) ਸਾਤਵਾਹਨਾਂ ਨੇ ਨਗਰਾਂ ਅਤੇ ਪਿੰਡਾਂ ਨੂੰ ਜੋੜਨ ਲਈ …………………… ਬਣਾਈਆਂ ।
ਉੱਤਰ-
ਸੜਕਾਂ
(3) ਸਾਤਵਾਹਨ ਰਾਜੇ ………………………….. ਦੇ ਅਨੁਯਾਈ ਸਨ ।
ਉੱਤਰ-
ਹਿੰਦੂ ਧਰਮ
(4) ਪਾਂਡਯ ਰਾਜ ਦੀ ਰਾਜਧਾਨੀ …………………………….. ਸੀ ।
ਉੱਤਰ-
ਮਦੁਰਈ
(5) ਪੱਲਵ ਜਿਨ੍ਹਾਂ ਨੂੰ ……………………………. ਕਹਿੰਦੇ ਹਨ ਇਰਾਨ ਤੋਂ ਆਉਣ ਵਾਲਾ ਵਿਦੇਸ਼ੀ ਕਬੀਲਾ ਸੀ ।
ਉੱਤਰ-
ਪਾਰਥੀਅਨ
(6) ਕੁਸ਼ਾਨ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ……………………… ਸੀ ।
ਉੱਤਰ-
ਕਨਿਸ਼ਕ
III. ਹੇਠ ਲਿਖੇ ਵਾਕਾਂ ਦੇ ਸਹੀ ਜੋੜੇ ਬਣਾਓ :
(1) ਗੌਤਮੀਪੁੱਤਰ ਸ਼ਾਹਕਰਣੀ ਦਾ ਉੱਤਰਾਧਿਕਾਰੀ | (ਉ) ਯੁੱਗਸ਼ੀ ਸ਼ਾਪਕਰਣੀ |
(2) ਸਾਤਵਾਹਨਾਂ ਦਾ ਅੰਤਿਮ ਮਹਾਨ ਸ਼ਾਸਕ | (ਅ) ਵਸ਼ਿਸ਼ਟੀਪੁੱਤਰ ਪੁਲਮਾਵਿ |
(3) ਕਾਲੇ ਅਤੇ ਲਾਲ ਬਰਤਨ | (ੲ) ਘੁਮਿਆਰਾ ਕੰਮ |
(4) ਦਾਤਰੀ ਅਤੇ ਕਹੀ | (ਸ) ਕੁਸ਼ਾਨ ਰਾਜਾ |
(5) ਮੀਰੇਂਦਰ | (ਹ) ਚੀਨੀ ਸੈਨਾਪਤੀ |
(6) ਕੁਜੁਲ ਕੈਡਫ਼ਿਸਿਜ਼ | (ਕ) ਹਿੰਦੀ-ਯੂਨਾਨੀ ਹਮਲਾਵਰ |
(7) ਪਾਨ ਚਾਉ | (ਖ) ਬੋਧੀ ਵਿਦਵਾਨ |
(8) ਅਸ਼ਵਘੋਸ਼ | (ਗ) ਔਜ਼ਾਰ |
ਉੱਤਰ-
ਸਹੀ ਜੋੜੇ-
(1) ਗੌਤਮੀਪੁੱਤਰ ਸ਼ਾਹਕਰਣੀ ਦਾ ਉੱਤਰਾਧਿਕਾਰੀ | (ਅ) ਵਸ਼ਿਸ਼ਟੀਪੁੱਤਰ ਪੁਲਮਾਵਿ |
(2) ਸਾਤਵਾਹਨਾਂ ਦਾ ਅੰਤਿਮ ਮਹਾਨ ਸ਼ਾਸਕ | (ਉ) ਯੁੱਗਸ਼ੀ ਸ਼ਾਤਕਰਣੀ |
(3) ਕਾਲੇ ਅਤੇ ਲਾਲ ਬਰਤਨ | (ੲ) ਘੁਮਿਆਰਾ ਕੰਮ |
(4) ਦਾਤਰੀ ਅਤੇ ਕਹੀ | (ਗ) ਔਜ਼ਾਰ |
(5) ਮੀਰੇਂਦਰ | (ਕ) ਹਿੰਦੀ-ਯੂਨਾਨੀ ਹਮਲਾਵਰ |
(6) ਕੁਜੁਲ ਕੈਡਫ਼ਿਸਿਜ਼ | (ਸ) ਕੁਸ਼ਾਨ ਰਾਜਾ |
(7) ਪਾਨ ਚਾਉ | (ਹ) ਚੀਨੀ ਸੈਨਾਪਤੀ |
(8) ਅਸ਼ਵਘੋਸ਼ | (ਖ) ਬੋਧੀ ਵਿਦਵਾਨ |
IV. ਹੇਠ ਲਿਖੇ ਵਾਕਾਂ ਦੇ ਸਾਹਮਣੇ ਸਹੀ (√) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ :
(1) ਦੱਕਨ ਵਿੱਚ ਮੌਰੀਆਂ ਦੇ ਪ੍ਰਸਿੱਧ ਉੱਤਰਾਧਿਕਾਰੀ ਸਾਤਵਾਹਨ ਸਨ ।
ਉੱਤਰ-
(√)
(2) ਗੌਤਮੀਪੁੱਤਰ ਸ਼ਾਕਰਣੀ ਨੇ 106 ਈ: ਤੋਂ 131 ਈ: ਤੱਕ ਰਾਜ ਕੀਤਾ ।
ਉੱਤਰ-
(×)
(3) ਸੰਗੀਤ, ਨਾਚ, ਕਾਵਿ-ਉੱਚਾਰਣ ਅਤੇ ਜੁਆ ਮਨੋਰੰਜਨ ਦੀਆਂ ਪ੍ਰਸਿੱਧ ਕਿਸਮਾਂ ਸਨ ।
ਉੱਤਰ-
(√)
(4) ਸ਼ਕਾਂ ਨੂੰ ਚੰਦਰਗੁਪਤ ਵਿਕਰਮਾਦਿੱਤਿਆ ਨੇ ਨਹੀਂ ਹਰਾਇਆ ਸੀ ।
ਉੱਤਰ-
(×)
(5) ਗੋਡੋਫ਼ਰਨੀਜ਼ ਇੱਕ ਸ਼ਕ ਰਾਜਾ ਸੀ ।
ਉੱਤਰ-
(√)
(6) ਕਨਿਸ਼ਕ ਨੇ ਚੌਥੀ ਬੋਧੀ ਸਭਾ ਬੁਲਾਈ ਸੀ ।
ਉੱਤਰ-
(√)
(7) ਹੁਵਿਸ਼ਕ ਇੱਕ ਪੱਲਵ ਰਾਜਾ ਸੀ ।
ਉੱਤਰ-
(×)
PSEB 6th Class Social Science Guide ਭਾਰਤ 200 ਈ: ਪੂ: ਤੋਂ 300 ਈ: ਤੱਕ Important Questions and Answers
ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਗੌਤਮੀਪੁੱਤਰ ਸ਼ਤਕਰਣੀ ਦੱਕਨ ਦਾ ਇਕ ਪ੍ਰਸਿੱਧ ਸ਼ਾਸਕ ਸੀ । ਉਸ ਵੰਸ਼ ਦਾ ਨਾਂ ਦੱਸੋ ।
ਉੱਤਰ-
ਸਾਤਵਾਹਨ ।
ਪ੍ਰਸ਼ਨ 2.
ਸਾਤਵਾਹਨ ਸ਼ਾਸਕ ਹਿੰਦੂ ਧਰਮ ਦੇ ਅਨੁਯਾਈ ਸਨ । ਪਰੰਤੂ ਉਨ੍ਹਾਂ ਦਾ ਵਿਉਪਾਰੀ ਵਰਗ ਇਕ ਹੋਰ ਧਰਮ ਨੂੰ ਮੰਨਦਾ ਸੀ। ਉਹ ਧਰਮ ਕਿਹੜਾ ਸੀ ?
ਉੱਤਰ-
ਬੁੱਧ ਧਰਮ ।
ਪ੍ਰਸ਼ਨ 3.
ਭਾਰਤ ਦਾ ਪ੍ਰਸਿੱਧ ਯੂਨਾਨੀ ਸ਼ਾਸਕ ਮੀਰੇਂਦਰ ਬੁੱਧ ਸਾਹਿਤ ਵਿਚ ਕਿਹੜੇ ਨਾਂ ਨਾਲ ਪ੍ਰਸਿੱਧ ਹੈ ?
ਉੱਤਰ-
ਸਮਰਾਟ ਮਿਲਿੰਦ ।
ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਕੁਸ਼ਾਨ ਸ਼ਾਸਕ ਕਨਿਸ਼ਕ ਨੇ ਹੇਠਾਂ ਲਿਖਿਆਂ ਵਿਚੋਂ ਕਿਹੜੇ ਚੀਨੀ ਸੈਨਾਪਤੀ ਦੇ ਨਾਲ · ਯੁੱਧ ਕੀਤਾ ?
(ਉ) ਪਾਨ ਚਾਉ
(ਅ) ਚਿਨ-ਪਿੰਗ
(ੲ) ਪਿੰਗ-ਚਿਨ ।
ਉੱਤਰ-
(ਉ) ਪਾਨ ਚਾਉ
ਪ੍ਰਸ਼ਨ 2.
ਗੰਧਾਰ ਕਲਾ ਸ਼ੈਲੀ ਕਿਨ੍ਹਾਂ ਦੋ ਕਲਾ ਸ਼ੈਲੀਆਂ ਦਾ ਮਿਸ਼ਰਣ ਸੀ ?
(ਉ) ਯੂਨਾਨੀ ਅਤੇ ਇਰਾਨੀ
(ਅ) ਯੂਨਾਨੀ ਅਤੇ ਭਾਰਤੀ
(ੲ) ਮਥੁਰਾ ਅਤੇ ਵਿੜ ।
ਉੱਤਰ-
(ਅ) ਯੂਨਾਨੀ ਅਤੇ ਭਾਰਤੀ
ਪ੍ਰਸ਼ਨ 3.
ਅਸ਼ਵਘੋਸ਼ ਇਕ ਪ੍ਰਸਿੱਧ ਬੁੱਧ ਵਿਦਵਾਨ ਸੀ । ਦੱਸੋ ਕਿ ਹੇਠਾਂ ਲਿਖਿਆਂ ਵਿਚੋਂ ਉਹ ਕਿਸ ‘ ਸ਼ਾਸਕ ਦਾ ਦਰਬਾਰੀ ਸੀ ?
(ਉ) ਹੁਵਿਸ਼ਕ
(ਅ) ਮੀਰੇਂਦਰ
(ੲ) ਕਨਿਸ਼ਕ ।
ਉੱਤਰ-
(ੲ) ਕਨਿਸ਼ਕ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਾਤਵਾਹਨ ਵੰਸ਼ ਦਾ ਸੰਸਥਾਪਕ ਕੌਣ ਸੀ ?
ਉੱਤਰ-
ਸਾਤਵਾਹਨ ਵੰਸ਼ ਦਾ ਸੰਸਥਾਪਕ ਸਿਮਕ ਸੀ ।
ਪ੍ਰਸ਼ਨ 2.
ਗੌਤਮੀਪੁੱਤਰ ਸ਼ਾਹਕਰਣੀ ਦਾ ਰਾਜਕਾਲ ਲਿਖੋ ।
ਉੱਤਰ-
ਗੌਤਮੀਪੁੱਤਰ ਸ਼ਾਹਕਰਣੀ ਨੇ 106 ਈ: ਤੋਂ 130 ਈ: ਤੱਕ ਰਾਜ ਕੀਤਾ ।
ਪ੍ਰਸ਼ਨ 3.
ਚੋਲ ਵੰਸ਼ ਦਾ ਪਹਿਲਾ ਰਾਜਾ ਕੌਣ ਸੀ ?
ਉੱਤਰ-
ਚੋਲ ਵੰਸ਼ ਦਾ ਪਹਿਲਾ ਰਾਜਾ ਕਾਰੀਕਲ ਸੀ ।
ਪ੍ਰਸ਼ਨ 4.
ਨੇਡਮ ਚੇਲਿਯਨ ਕਿਸ ਵੰਸ਼ ਦਾ ਪ੍ਰਸਿੱਧ ਰਾਜਾ ਸੀ ?
ਉੱਤਰ-
ਪਾਂਡਯ ਵੰਸ਼ ਦਾ ।
ਪ੍ਰਸ਼ਨ 5.
ਪੱਲਵ ਸ਼ਾਸਕ ਅੰਗਰੇਜ਼ੀ ਵਿਚ ਕਿਹੜੇ ਨਾਂ ਨਾਲ ਜਾਣੇ ਜਾਂਦੇ ਸਨ ?
ਉੱਤਰ-
ਪਾਰਥੀਅਮ ।
ਪ੍ਰਸ਼ਨ 6.
ਸਰਾਪ ਤੋਂ ਕੀ ਭਾਵ ਹੈ ?
ਉੱਤਰ-
ਸ਼ਕ ਜਾਤੀ ਦੇ ਕੁਝ ਲੋਕ ਪੱਲਵ ਰਾਜਿਆਂ ਦੇ ਅਧੀਨ ਪ੍ਰਾਂਤਾਂ ਦੇ ਗਵਰਨਰ ਬਣ ਗਏ ਸਨ । ਇਨ੍ਹਾਂ ਗਵਰਨਰਾਂ ਨੂੰ ਸਰਾਪ ਕਿਹਾ ਜਾਂਦਾ ਸੀ ।
ਪ੍ਰਸ਼ਨ 7.
ਕੁਸ਼ਾਨ ਵੰਸ਼ ਦਾ ਸੰਸਥਾਪਕ ਕੌਣ ਸੀ ?
ਉੱਤਰ-
ਕੁਸ਼ਾਨ ਵੰਸ਼ ਦਾ ਸੰਸਥਾਪਕ ਕੁਜੁਲ ਕੈਡਫ਼ਿਸਿਜ਼ ਸੀ ।
ਪ੍ਰਸ਼ਨ 8.
ਕਨਿਸ਼ਕ ਦੀ ਰਾਜਧਾਨੀ ਕਿਹੜੀ ਸੀ ?
ਉੱਤਰ-
ਕਨਿਸ਼ਕ ਦੀ ਰਾਜਧਾਨੀ ਪੁਰਸ਼ਪੁਰ (ਵਰਤਮਾਨ ਪੇਸ਼ਾਵਰ) ਸੀ ।
ਪ੍ਰਸ਼ਨ 9.
ਕਨਿਸ਼ਕ ਕਿਹੜੇ ਬੋਧੀ ਵਿਦਵਾਨ ਦੇ ਪ੍ਰਭਾਵ ਹੇਠ ਬੁੱਧ ਧਰਮ ਦਾ ਪੈਰੋਕਾਰ ਬਣਿਆ ?
ਉੱਤਰ-
ਕਨਿਸ਼ਕ ਬੋਧੀ ਵਿਦਵਾਨ ਅਸ਼ਵਘੋਸ਼ ਦੇ ਪ੍ਰਭਾਵ ਹੇਠ ਬੁੱਧ ਧਰਮ ਦਾ ਪੈਰੋਕਾਰ ਬਣਿਆ ।
ਪ੍ਰਸ਼ਨ 10.
ਕਨਿਸ਼ਕ ਨੇ ਕਿਹੜਾ ਸ਼ਹਿਰ ਵਸਾਇਆ ?
ਉੱਤਰ-
ਕਨਿਸ਼ਕ ਨੇ ਬਾਰਾਮੂਲਾ ਦੇ ਨੇੜੇ ਕਨਿਸ਼ਕਪੁਰ ਸ਼ਹਿਰ ਵਸਾਇਆ ।
ਪ੍ਰਸ਼ਨ 11.
ਕਨਿਸ਼ਕ ਨੇ ਚੌਥੀ ਬੁੱਧ ਸਭਾ ਦਾ ਆਯੋਜਨ ਕਿੱਥੇ ਕੀਤਾ ?
ਉੱਤਰ-
ਕਨਿਸ਼ਕ ਨੇ ਚੌਥੀ ਬੁੱਧ ਸਭਾ ਦਾ ਆਯੋਜਨ ਕਸ਼ਮੀਰ ਵਿੱਚ ਕੀਤਾ ।
ਪ੍ਰਸ਼ਨ 12.
ਅਸ਼ਵਘੋਸ਼ ਦੀ ਪੁਸਤਕ ਦਾ ਨਾਂ ਦੱਸੋ ।
ਉੱਤਰ-
ਅਸ਼ਵਘੋਸ਼ ਦੀ ਪੁਸਤਕ ‘ਬੁੱਧ ਚਰਿੱਤਰਮ’ ਸੀ ।
ਪ੍ਰਸ਼ਨ 13.
200 ਈ: ਪੂ: ਤੋਂ 300 ਈ: ਪੂ. ਤੱਕ ਭਾਰਤ ਵਿੱਚ ਕਲਾ ਦੀਆਂ ਕਿਹੜੀਆਂ ਦੋ ਸ਼ੈਲੀਆਂ ਦਾ ਆਰੰਭ ਹੋਇਆ ?
ਉੱਤਰ-
ਗੰਧਾਰ ਸ਼ੈਲੀ ਅਤੇ ਮਥੁਰਾ ਸ਼ੈਲੀ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸ਼ਕ ਜਾਤੀ ਦੇ ਹਮਲੇ ਬਾਰੇ ਦੱਸੋ ।’ ਉੱਤਰ-ਸ਼ਕ ਜਾਤੀ ਮੱਧ ਏਸ਼ੀਆ ਦੀ ਰਹਿਣ ਵਾਲੀ ਸੀ । ਲਗਪਗ 165 ਈ: ਪੂਰਵ ਵਿੱਚ ਚੀਨ ਦੇ ਉੱਤਰ-ਪੱਛਮੀ ਭਾਗ ਵਿੱਚ ਰਹਿਣ ਵਾਲੀ ਯੂ-ਚੀ ਜਾਤੀ ਨੇ ਸ਼ਕ ਜਾਤੀ ਨੂੰ ਮੱਧ ਏਸ਼ੀਆ ਤੋਂ ਖਦੇੜ ਦਿੱਤਾ । ਇਸ ਲਈ ਸ਼ਕਾਂ ਨੇ ਮੱਧ ਏਸ਼ੀਆ ਤੋਂ ਨਿਕਲ ਕੇ ਕਈ ਯੂਨਾਨੀ ਦੇਸ਼ਾਂ ਨੂੰ ਜਿੱਤ ਲਿਆ | ਇਨ੍ਹਾਂ ਨੇ ਆਪਣੇ ਛੋਟੇ-ਛੋਟੇ ਰਾਜ ਸਥਾਪਿਤ ਕਰ ਲਏ ।
ਪ੍ਰਸ਼ਨ 2.
ਕਨਿਸ਼ਕ ਦੀਆਂ ਦੋ ਜਿੱਤਾਂ ਬਾਰੇ ਦੱਸੋ ।
ਉੱਤਰ-
- ਕਸ਼ਮੀਰ ਦੀ ਜਿੱਤ – ਕਸ਼ਮੀਰ ਦੀ ਜਿੱਤ ਕਨਿਸ਼ਕ ਦੀ ਪ੍ਰਸਿੱਧ ਜਿੱਤ ਸੀ । ਉੱਥੇ ਉਸ ਨੇ ਕਈ ਨਗਰਾਂ ਦੀ ਸਥਾਪਨਾ ਕੀਤੀ ।ਵਰਤਮਾਨ ਬਾਰਾਮੂਲਾ ਦੇ ਨੇੜੇ ਸਥਿਤ ਕਨਿਸ਼ਕਪੁਰ ਇਨ੍ਹਾਂ ਨਗਰਾਂ ਵਿੱਚੋਂ ਇੱਕ ਸੀ ।
- ਮਗਧ ਨਾਲ ਯੁੱਧ – ਉਸ ਨੇ ਮਗਧ ਦੇ ਸ਼ਾਸਕ ਨਾਲ ਵੀ ਯੁੱਧ ਕੀਤਾ । ਉੱਥੋਂ ਉਹ ਪਾਟਲੀਪੁੱਤਰ ਦੇ ਪ੍ਰਸਿੱਧ ਭਿਕਸ਼ੂ ਅਸ਼ਵਘੋਸ਼ ਨੂੰ ਆਪਣੇ ਨਾਲ ਲੈ ਆਇਆ ।
ਪ੍ਰਸ਼ਨ 3.
ਵਿਦੇਸ਼ੀ ਹਮਲਿਆਂ ਦਾ ਸਮਾਜ ‘ ਤੇ ਕੀ ਪ੍ਰਭਾਵ ਪਿਆ ?
ਉੱਤਰ-
ਵਿਦੇਸ਼ੀ ਹਮਲਿਆਂ ਕਾਰਨ ਭਾਰਤ ਦੇ ਸਮਾਜਿਕ ਅਤੇ ਸਭਿਆਚਾਰਕ ਜੀਵਨ ‘ਤੇ ਬਹੁਤ ਪ੍ਰਭਾਵ ਪਿਆ ।
- ਸ਼ਕ, ਹਿੰਦ-ਯੂਨਾਨੀ, ਪੱਲਵ, ਕੁਸ਼ਾਨ ਆਦਿ ਅਨੇਕਾਂ ਵਿਦੇਸ਼ੀ ਜਾਤੀਆਂ ਦੇ ਲੋਕ ਭਾਰਤੀ ਸਮਾਜ ਵਿੱਚ ਸ਼ਾਮਲ ਹੋ ਗਏ । ਉਹ ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲੱਗ ਪਏ ।
- ਕਈ ਵਿਦੇਸ਼ੀ ਲੋਕਾਂ ਨੇ ਭਾਰਤੀਆਂ ਨਾਲ ਵਿਆਹ ਸੰਬੰਧ ਸਥਾਪਿਤ ਕਰਕੇ ਭਾਰਤੀ ਸੰਸਕ੍ਰਿਤੀ ਨੂੰ ਅਪਣਾ ਲਿਆ ।
- ਕਨਿਸ਼ਕ ਆਦਿ ਵਿਦੇਸ਼ੀ ਰਾਜਿਆਂ ਨੇ ਬੁੱਧ ਧਰਮ ਨੂੰ ਅਪਣਾਇਆ ਅਤੇ ਇਸ ਦਾ . ਪ੍ਰਚਾਰ ਵਿਦੇਸ਼ਾਂ ਵਿੱਚ ਕੀਤਾ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਾਤਵਾਹਨਾਂ ਦਾ ਇਤਿਹਾਸ ਲਿਖੋ ।
ਉੱਤਰ-
ਸਾਤਵਾਹਨਾਂ ਦੀ ਜਾਣਕਾਰੀ ਵੈਦਿਕ ਸਾਹਿਤ ਤੋਂ ਵੀ ਮਿਲਦੀ ਹੈ । ਸਾਤਵਾਹਨਾਂ ਨੇ ਕਿਸ਼ਨਾ ਨਦੀ ਅਤੇ ਗੋਦਾਵਰੀ ਨਦੀ ਦਾ ਵਿਚਕਾਰਲਾ ਦੇਸ਼ (ਆਂਧਰਾ) ਜਿੱਤ ਲਿਆ । ਇਸ ਲਈ ਸਾਤਵਾਹਨਾਂ ਨੂੰ ਆਂਧਰਾ ਵੀ ਕਿਹਾ ਜਾਂਦਾ ਹੈ । ਸਾਤਵਾਹਨ ਬਾਹਮਣ ਜਾਤੀ ਦੇ ਸਨ ।
- ਸਿਮੁਕ. ਅਤੇ ਕ੍ਰਿਸ਼ਨਾ – ਸਿਮੁਕ ਸਾਤਵਾਹਨ ਵੰਸ਼ ਦਾ ਮੋਢੀ ਸੀ । ਸਿਮੁਕ ਤੋਂ ਬਾਅਦ ਉਸ ਦਾ ਛੋਟਾ ਭਰਾ ਕਾਨਾ ਜਾਂ ਕ੍ਰਿਸ਼ਨ ਰਾਜ-ਗੱਦੀ ‘ਤੇ ਬੈਠਿਆ ।
- ਸ਼ਾਹਕਰਣੀ ਪਹਿਲਾ – ਸ਼ਾਕਰਣੀ ਪਹਿਲਾ ਕ੍ਰਿਸ਼ਨ ਦਾ ਪੁੱਤਰ ਸੀ । ਉਹ ਇੱਕ ਬਹੁਤ ਵੱਡਾ ਜੇਤੂ ਸੀ । ਉਸਨੇ ਮੱਧ ਭਾਰਤ ਵਿੱਚ ਮਾਲਵਾ ਅਤੇ ਬਰਾਰ ਨੂੰ ਜਿੱਤ ਲਿਆ ਅਤੇ ਹੈਦਰਾਬਾਦ ਨੂੰ ਵੀ ਆਪਣੇ ਸਾਮਰਾਜ ਵਿੱਚ ਮਿਲਾਇਆ ।ਉਸਨੇ ਅਸ਼ਵਮੇਧ ਯੱਗ ਵੀ ਕੀਤਾ ਅਤੇ ਕਈ ਉਪਾਧੀਆਂ ਧਾਰਨ ਕੀਤੀਆਂ | ਸ਼ਾਕਰਣੀ ਦੇ ਰਾਜ ਦੀਆਂ ਸੀਮਾਵਾਂ ਸੌਰਾਸ਼ਟਰ, ਮਾਲਵਾ, ਬਰਾਰ, ਉੱਤਰੀ ਕੋਂਕਣ, ਪੁਨਾ ਅਤੇ ਨਾਸਿਕ ਤੱਕ ਫੈਲੀਆਂ ਹੋਈਆਂ ਸਨ ।
- ਗੌਤਮੀਪੁੱਤਰ ਸ਼ਾਕਰਣੀ – ਗੌਤਮੀਪੁੱਤਰ ਸ਼ਾਹਕਰਣੀ ਸਾਤਵਾਹਨਾਂ ਦਾ ਬਹੁਤ ਹੀ ਸ਼ਕਤੀਸ਼ਾਲੀ ਰਾਜਾ ਸੀ । ਉਸਨੇ 106 ਈ: ਤੋਂ 130 ਈ: ਤੱਕ ਰਾਜ ਕੀਤਾ ਉਸਨੇ ਸ਼ਕ, ਯੂਨਾਨੀ ਤੇ ਪਾਰਥੀਅਨ ਜਾਤੀ ਦੀਆਂ ਵਿਦੇਸ਼ੀ ਤਾਕਤਾਂ ਦਾ ਮੁਕਾਬਲਾ ਕੀਤਾ ।
- ਯੁੱਗ ਸ਼ਾਕਰਣੀ – ਯੁੱਗਸ਼ੀ ਸ਼ਾਤਕਰਣੀ ਸਾਤਵਾਹਨਾਂ ਦਾ ਆਖ਼ਰੀ ਮਹਾਨ ਰਾਜਾ ਸੀ । ਉਸਦੇ ਸਮੇਂ ਸ਼ਕ ਜਾਤੀ ਦੇ ਵਾਰ-ਵਾਰ ਹਮਲਿਆਂ ਕਾਰਨ ਸਾਤਵਾਹਨਾਂ ਦੀ ਤਾਕਤ ਨੂੰ ਭਾਰੀ ਹਾਨੀ ਪਹੁੰਚੀ ।
ਪ੍ਰਸ਼ਨ 2.
ਕਨਿਸ਼ਕ ਦੀਆਂ ਮੁੱਖ ਜਿੱਤਾਂ ਬਾਰੇ ਲਿਖੋ ।
ਉੱਤਰ-
ਕਨਿਸ਼ਕ ਕੁਸ਼ਾਨ ਜਾਤੀ ਦਾ ਸਭ ਤੋਂ ਪ੍ਰਸਿੱਧ ਰਾਜਾ ਸੀ । ਉਹ 78 ਈ: ਦੇ ਲਗਪਗ ਰਾਜ-ਗੱਦੀ ‘ਤੇ ਬੈਠਾ । ਉਸ ਨੇ ਪੁਰਸ਼ਪੁਰ ਪੇਸ਼ਾਵਰ) ਨੂੰ ਆਪਣੀ ਰਾਜਧਾਨੀ ਬਣਾਇਆ । ਉਸਨੇ ਅਨੇਕਾਂ ਪ੍ਰਦੇਸ਼ ਦਿੱਤੇ, ਜਿਨ੍ਹਾਂ ਦਾ ਵਰਣਨ ਇਸ ਤਰ੍ਹਾਂ ਹੈ-
- ਸ਼ਕ ਸਤਰਾਪਾਂ ‘ਤੇ ਜਿੱਤ – ਉਸ ਨੇ ਉਜੈਨ, ਮਥੁਰਾ ਤੇ ਪੰਜਾਬ ਦੇ ਸ਼ਕ ਸਤਰਾਪਾਂ ਨੂੰ ਹਰਾਇਆ ਅਤੇ ਉਨ੍ਹਾਂ ਦਾ ਰਾਜ ਆਪਣੇ ਰਾਜ ਵਿੱਚ ਮਿਲਾ ਲਿਆ ।
- ਕਸ਼ਮੀਰ ਦੀ ਜਿੱਤ – ਕਸ਼ਮੀਰ ਕਨਿਸ਼ਕ ਦੀ ਪ੍ਰਸਿੱਧ ਜਿੱਤ ਸੀ । ਉੱਥੇ ਉਸ ਨੇ ਕਈ ਨਗਰਾਂ ਦੀ ਸਥਾਪਨਾ ਕੀਤੀ ।
- ਮਗਧ ਨਾਲ ਯੁੱਧ – ਉਸ ਨੇ ਮਗਧ ਦੇ ਸ਼ਾਸਕ ਨਾਲ ਵੀ ਯੁੱਧ ਕੀਤਾ । ਉੱਥੋਂ ਉਹ ਪਾਟਲੀਪੁੱਤਰ ਦੇ ਪ੍ਰਸਿੱਧ ਭਿਕਸ਼ੂ ਅਸ਼ਵਘੋਸ਼ ਨੂੰ ਆਪਣੇ ਨਾਲ ਲੈ ਆਇਆ ।
- ਚੀਨ ਦੀ ਜਿੱਤ – ਕਨਿਸ਼ਕ ਨੇ ਚੀਨ ‘ਤੇ ਦੋ ਵਾਰੀ ਹਮਲਾ ਕੀਤਾ । ਉਸ ਨੂੰ ਦੁਸਰੀ ਵਾਰੀ ਸਫਲਤਾ ਮਿਲੀ । ਇਸ ਤਰ੍ਹਾਂ ਉਸ ਨੂੰ ਕਾਸ਼ਗਰ, ਯਾਰਕੰਦ ਅਤੇ ਖੋਤਾਨ ਦੇਸ਼ ਚੀਨ ਤੋਂ ਮਿਲ ਗਏ ।
ਪ੍ਰਸ਼ਨ 3.
ਗੰਧਾਰ ਕਲਾ ਅਤੇ ਮਥੁਰਾ ਕਲਾ ਸ਼ੈਲੀਆਂ ਬਾਰੇ ਲਿਖੋ ।
ਉੱਤਰ-
ਗੰਧਾਰ ਕਲਾ ਅਤੇ ਮਥੁਰਾ ਕਲਾ ਸ਼ੈਲੀਆਂ ਦਾ ਜਨਮ 200 ਈ: ਪੂਰਵ ਤੋਂ 300 ਈ: ਦੇ ਵਿਚਕਾਰਲੇ ਸਮੇਂ ਵਿੱਚ ਹੋਇਆ । ਇਹਨਾਂ ਸ਼ੈਲੀਆਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਇਸ ਤਰ੍ਹਾਂ ਹੈ-
1. ਗੰਧਾਰ ਕਲਾ – ਇਸ ਕਲਾ ਦਾ ਜਨਮ ਗੰਧਾਰ ਵਿੱਚ ਹੋਇਆ, ਇਸ ਲਈ ਇਸ ਦਾ ਨਾਂ ਗੰਧਾਰ ਕਲਾ ਰੱਖਿਆ ਗਿਆ । ਇਸ ਕਲਾ ਦਾ ਵਿਕਾਸ ਕੁਸ਼ਾਨ ਯੁੱਗ ਵਿੱਚ ਹੋਇਆ । ਇਸ ਕਲਾ ਵਿੱਚ ਮੂਰਤੀਆਂ ਦਾ ਵਿਸ਼ਾ ਭਾਰਤੀ ਸੀ ਜਦ ਕਿ ਮੂਰਤੀਆਂ ਬਣਾਉਣ ਦਾ ਢੰਗ ਯੂਨਾਨੀ ਸੀ । ਗੰਧਾਰ ਸ਼ੈਲੀ ਵਿੱਚ ਮੁੱਖ ਰੂਪ ਨਾਲ ਮਹਾਤਮਾ ਬੁੱਧ ਦੀਆਂ ਮੂਰਤੀਆਂ ਬਣਾਈਆਂ ਗਈਆਂ ਸਨ । ਇਹਨਾਂ ਮੂਰਤੀਆਂ ਵਿੱਚ ਚਿਹਰੇ ਦੇ ਭਾਵਾਂ ਨੂੰ ਬਹੁਤ ਹੀ ਆਕਰਸ਼ਣ ਰੂਪ ਨਾਲ ਦਰਸਾਇਆ ਗਿਆ ਹੈ । ਉਦਾਹਰਨ ਲਈ, ਬੁੱਧ ਦੀ ਮੂਰਤੀ ਦੇ ਚਿਹਰੇ ‘ਤੇ ਸ਼ਾਂਤ ਭਾਵਾਂ ਨੂੰ ਅਸਾਨੀ ਨਾਲ ਪੜਿਆ ਜਾ ਸਕਦਾ ਹੈ ।
2. ਮਥੁਰਾ ਸ਼ੈਲੀ – ਕਨਿਸ਼ਕ ਦੇ ਸਮੇਂ ਮਥੁਰਾ ਵਿੱਚ ਕੁਝ ਭਾਰਤੀ ਕਲਾਕਾਰ ਰਹਿੰਦੇ ਸਨ । ਉਹਨਾਂ ਨੇ ਇੱਕ ਨਵੀਂ ਕਲਾ ਸ਼ੈਲੀ ਨੂੰ ਜਨਮ ਦਿੱਤਾ, ਜਿਸ ਨੂੰ ਮਥੁਰਾ ਸ਼ੈਲੀ ਕਹਿੰਦੇ ਹਨ । ਇਹ ਸ਼ੁੱਧ ਭਾਰਤੀ ਕਲਾ ਸੀ । ਇਸ ‘ਤੇ ਵਿਦੇਸ਼ੀ ਕਲਾ ਦਾ ਕੋਈ ਪ੍ਰਭਾਵ ਨਹੀਂ ਸੀ । ਇਸ ਵਿੱਚ ਵਧੇਰੇ ਮੂਰਤੀਆਂ ਮਹਾਤਮਾ ਬੁੱਧ ਦੀਆਂ ਬਣਾਈਆਂ ਜਾਂਦੀਆਂ ਸਨ।