PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

Punjab State Board PSEB 5th Class Punjabi Book Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ Textbook Exercise Questions and Answers.

PSEB Solutions for Class 5 Punjabi Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ (1st Language)

ਪਾਠ-ਅਭਿਆਸ ਪ੍ਰਸ਼ਨ-ਉੱਤਰ

I. ਯਾਦ ਰੱਖਣ ਯੋਗ ਗੱਲਾਂ

ਪ੍ਰਸ਼ਨ 1.
‘ਸਾਡਾ ਪਾਰਸ ਸਾਡਾ ਪਾਤਸ਼ਾਹ’ ਇਕਾਂਗੀ ਵਿਚੋਂ ਤੁਹਾਨੂੰ ਕਿਹੜੀਆਂ ਚਾਰ-ਪੰਜ ਗੱਲਾਂ ਯਾਦ ਕਰਨ ਯੋਗ ਲੱਗੀਆਂ ਹਨ ?
ਉੱਤਰ:

  1. ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ 13 ਨਵੰਬਰ, 1780 ਨੂੰ ਗੁਜਰਾਵਾਲਾ, ਪਾਕਿਸਤਾਨ ਵਿੱਚ ਹੋਇਆ ।
  2. ਆਪ ਦੇ ਪਿਤਾ ਦਾ ਨਾਂ ਸ. ਮਹਾਂ ਸਿੰਘ ਅਤੇ ਮਾਤਾ ਦਾ ਨਾਂ ਸੀਮਤੀ ਰਾਜ ਕੌਰ ਸਨ ।
  3. ਆਪ ਦੀ ਇੱਕ ਅੱਖ ਬਿਮਾਰੀ ਕਾਰਨ ਖ਼ਰਾਬ ਹੋ ਗਈ ਸੀ ।
  4. ਆਪ ਨੇ ਦਸ-ਗਿਆਰਾਂ ਸਾਲ ਦੀ ਉਮਰ ਵਿੱਚ ਪਹਿਲੀ ਲੜਾਈ ਲੜੀ ਸੀ ।
  5. ਆਪ ਨੂੰ “ਸ਼ੇਰੇ-ਪੰਜਾਬ’ ਕਿਹਾ ਜਾਂਦਾ ਹੈ ।

II. ਜ਼ਬਾਨੀ ਪ੍ਰਸ਼ਨ

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਜੀ ਦੀ ਸਵਾਰੀ ਕਿੱਥੋਂ ਲੰਘ ਰਹੀ ਸੀ ?
ਉੱਤਰ:
ਲਾਹੌਰ ਸ਼ਹਿਰ ਵਿਚੋਂ ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 2.
ਪਾਂਡੀ ਦਾ ਕੀ ਅਰਥ ਹੈ ?
ਉੱਤਰ:
ਸਿਰੇ ‘ਤੇ ਭਾਰ ਢੋਣ ਵਾਲਾ ਮਨੁੱਖ ।

ਪ੍ਰਸ਼ਨ 3.
ਮਹਾਰਾਜ ਨੂੰ “ਪਾਰਸ’ ਕਿਉਂ ਕਿਹਾ ਜਾਂਦਾ · ਸੀ ?
ਉੱਤਰ:
ਮਹਾਰਾਜਾ ਰਣਜੀਤ ਸਿੰਘ ਬਹੁਤ ਲੋਕਦਰਦੀ ਸੀ ।ਲੋਕਾਂ ਨੂੰ ਉਸਦੇ ਰਾਜ ਵਿਚ ਬਹੁਤ ਸੁਖ ਪ੍ਰਾਪਤ ਸਨ, ਜਿਸ ਕਰਕੇ ਉਹ ਉਸਨੂੰ ‘ਪਾਰਸ’ ਆਖਦੇ ਸਨ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ:
ਸ਼ੇਰੇ-ਪੰਜਾਬ ।

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
‘ਸਾਡਾ ਪਾਰਸ ਸਾਡਾ ਪਾਤਸ਼ਾਹ’ ਇਕਾਂਗੀ ਦੇ ਪਾਤਰਾਂ ਦੇ ਨਾਂ ਲਿਖੋ ।
ਉੱਤਰ:
ਮਹਾਰਾਜਾ ਰਣਜੀਤ ਸਿੰਘ, ਬੱਚਾ , ਫੁੱਲ ‘ਬੱਚਾ ਰੁਲਦੂ, ਸਿਪਾਹੀ, ਬੁੱਢੀ ਅਤੇ ਬੱਚੀ ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 2.
ਬੱਚੇ ਬੇਰੀ ਨੂੰ ਢੀਮਾਂ ਕਿਉਂ ਮਾਰ ਰਹੇ ਸਨ ?
ਉੱਤਰ:
ਬੱਚੇ ਬੇਰੀ ਤੋਂ ਬੇਰ, ਲਾਹੁਣ ਲਈ ਢੀਮਾਂ ਮਾਰ ਰਹੇ ਸਨ ।

ਪ੍ਰਸ਼ਨ 3.
ਸਿਪਾਹੀ ਨੇ ਬੱਚੇ ਨੂੰ ਮਹਾਰਾਜ ਸਾਹਮਣੇ ਕਿਉਂ ਪੇਸ਼ ਕੀਤਾ ?
ਉੱਤਰ:
ਸਿਪਾਹੀ ਨੇ ਮੁੰਡੇ ਨੂੰ ਫੜ ਕੇ ਮਹਾਰਾਜ ਦੇ ਸਾਹਮਣੇ ਇਸ ਕਰਕੇ ਪੇਸ਼ ਕੀਤਾ, ਕਿਉਂਕਿ ਉਸ ਦੁਆਰਾ ਬੇਰੀ ਨੂੰ ਮਾਰੀ ਢੀਮ ਮਹਾਰਾਜੇ ਦੇ ਲੱਗੀ, ਸੀ ।

ਪ੍ਰਸ਼ਨ 4.
ਮਹਾਰਾਜ ਨੇ ਬੱਚੇ ਦੀ ਝੋਲੀ ਵਿਚ ਕੀ ਪਾਇਆ ?
ਉੱਤਰ:
ਮਹਾਰਾਜ ਨੇ ਬੱਚੇ ਦੀ ਝੋਲੀ ਵਿਚ ਮੋਹਰਾਂ ਪਾਈਆਂ ।

ਪ੍ਰਸ਼ਨ 5.
ਮਹਾਰਾਜੇ ਨੇ ਬੱਚੇ ਨੂੰ ਮੋਹਰਾਂ ਕਿਉਂ ਦਿੱਤੀਆਂ ?
ਉੱਤਰ:
ਮਹਾਰਾਜੇ ਨੇ ਕਿਹਾ ਕਿ ਜੇਕਰ ਢੀਮ ਬੇਰੀ ਨੂੰ ਵੱਜਦੀ, ਤਾਂ ਉਸਨੇ ਇਸ ਬੱਚੇ ਦੀ ਝੋਲੀ ਬੇਰਾਂ ਨਾਲ ਭਰਨੀ ਸੀ, ਪਰ ਹੁਣ ਢੀਮ ਉਨ੍ਹਾਂ ਮਹਾਰਾਜੇ ਨੂੰ ਵੱਜੀ ਹੈ, ਤਾਂ ਉਹ ਉਸਦੀ ਝੋਲੀ ਵਿਚ ਮੋਹਰਾਂ ਪਾਉਂਦੇ ਹਨ ।

ਪ੍ਰਸ਼ਨ 6.
ਬੁੱਢੀ ਮਾਈ ਮਹਾਰਾਜ ਨਾਲ ਪਤੀਲਾ ਕਿਉਂ ਛੁਹਾਉਣਾ ਚਾਹੁੰਦੀ ਸੀ ? (ਪ੍ਰੀਖਿਆ 2008)
ਉੱਤਰ:
ਬੁੱਢੀ ਮਾਈ ਮਹਾਰਾਜ ਨਾਲ ਆਪਣਾ ਪਤੀਲਾ ਇਸ ਕਰਕੇ ਛੁਹਾਉਣਾ ਚਾਹੁੰਦੀ ਸੀ, ਕਿਉਂਕਿ ਉਹ ਮਹਾਰਾਜ ਨੂੰ ਪਾਰਸ ਸਮਝਦੀ ਸੀ ਤੇ ਇਹ ਗੱਲ ਲੋਕਾਂ ਵਿਚ ਆਮ ਪ੍ਰਚੱਲਿਤ ਸੀ ਕਿ ਪਾਰਸ ਨੂੰ ਛੋਹ ਕੇ ਧਾਤਾਂ ਸੋਨਾ ਬਣ ਜਾਂਦੀਆਂ ਹਨ ਉਹ ਆਪਣਾ ਪਤੀਲਾ ਮਹਾਰਾਜੇ ਨੂੰ ਛੁਹਾ ਕੇ ਉਸ ਨੂੰ ਸੋਨੇ ਦਾ ਬਣਾਉਣਾ ਚਾਹੁੰਦੀ ਸੀ ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 7.
ਜਦੋਂ ਬੁੱਢਾ ਮਹਾਰਾਜ ਤੋਂ ਮੁਆਫ਼ੀ ਮੰਗਦਾ ਹੈ, ਤਾਂ ਉਹ ਕੀ ਕਹਿੰਦੇ ਹਨ ?
ਉੱਤਰ:
ਉਹ ਬੁੱਢੇ ਨੂੰ ਕਹਿੰਦੇ ਹਨ ਕਿ ਉਹ ਘਬਰਾਵੇ ਨਾ, ਕਿਉਂਕਿ ਇਹ ਉਨ੍ਹਾਂ ਦਾ ਫ਼ਰਜ਼ ਹੈ ਕਿ ਉਹ ਪਰਜਾ ਦੀ ਸੇਵਾ ਕਰਨ ।

ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸ ਕੇ ਇਨ੍ਹਾਂ ਦੀ ਵਾਕਾਂ ਵਿਚ ਵਰਤੋਂ ਕਰੋ :-
ਢੀਮ, ਮੋਹਰਾਂ, ਬੇਰੀ, ਮਹਾਰਾਜ, ਪਤੀਲਾ, ਫ਼ਰਿਆਦ, ਕੁੰਦਨ, ਐਲਾਨ, ਪਾਂਡੀ, ਮਿਹਰ, ਉਪਕਾਰ, ਭੇਸ, ਖ਼ਿਮਾ ।
ਉੱਤਰ:

  1. ਢੀਮ (ਕੱਚਾ ਰੋੜਾ, ਮਿੱਟੀ ਦਾ ਢੇਲਾ)ਵਾਹੇ ਖੇਤ ਵਿਚ ਮਿੱਟੀ ਦੀਆਂ ਨਿੱਕੀਆਂ-ਵੱਡੀਆਂ ਢੀਮਾਂ ਪਈਆਂ ਸਨ ।
  2. ਮੋਹਰਾਂ ਸੋਨੇ ਦੇ ਸਿੱਕੇ)-ਮਹਾਰਾਜਾ ਰਣਜੀਤ ਸਿੰਘ ਨੇ ਬੁੱਢੀ ਦਾ ਪਤੀਲਾਂ ਮੋਹਰਾਂ ਨਾਲ ਭਰ ਦਿੱਤਾ । (ਪ੍ਰੀਖਿਆ 2008)
  3. ਬੇਰੀ (ਇਕ ਫਲਦਾਰ ਤੇ ਕੰਡੇਦਾਰ ਰੁੱਖ)-ਇਸ ਬੇਰੀ ਨੂੰ ਬਹੁਤ ਸਾਰੇ ਬੇਰ ਲੱਗੇ ਹੋਏ ਹਨ ।
  4. ਮਹਾਰਾਜ (ਰਾਜਾ, ਰਾਜੇ ਦਾ ਸੰਬੋਧਨ ਰੂਪਬੁੱਢੇ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ, ‘ਮਹਾਰਾਜ, ਮੈਨੂੰ ਮਾਫ਼ ਕਰੋ ।
  5. ਪਤੀਲਾ (ਇਕ ਬਰਤਨ)-ਪਤੀਲੇ ਵਿਚ ਸਬਜ਼ੀ। ਰਿੱਝ ਰਹੀ ਹੈ ।
  6.  ਫ਼ਰਿਆਦ (ਬੇਨਤੀ, ਪੁਕਾਰ)-ਦੁਖੀ ਲੋਕਾਂ ਨੇ ਮੁੱਖ ਮੰਤਰੀ ਅੱਗੇ ਜਾ ਕੇ ਸਹਾਇਤਾ ਲਈ ਫ਼ਰਿਆਦ ਕੀਤੀ ।
  7. ਕੁੰਦਨ (ਖ਼ਾਲਸ ਸੋਨਾ)-ਗਹਿਣੇ ਭੱਠੀ ਵਿਚ ਗਾਲ ਕੇ ਸੁਨਿਆਰੇ ਨੇ ਸ਼ੁੱਧ ਕੁੰਦਨ ਵੱਖ ਕਰ ਲਿਆ ।
  8. ਐਲਾਨ (ਇਤਲਾਹ, ਢੰਡੋਰਾ, ਘੋਸ਼ਣਾ)-ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਮੰਗਣ ਦਾ ਐਲਾਨ ਕਰ ਦਿੱਤਾ
  9. ਪਾਂਡੀ ਪੰਡ ਚੁੱਕਣ ਵਾਲਾ, ਮਜ਼ਦੂਰ)-ਬੁੱਢੇ ਦੀ ਕਣਕ ਦੀ ਭਾਰੀ ਪੰਡ ਪਾਂਡੀ ਦੇ ਭੇਸ ਵਿਚ ਆਏ ਮਹਾਰਾਜਾ ਰਣਜੀਤ ਸਿੰਘ ਨੇ ਚੁੱਕੀ ।
  10. ਮਿਹਰ (ਕਿਰਪਾ)-ਰੱਬ ਦੀ ਮਿਹਰ ਹੋਵੇ, ਤਾਂ ਕੋਈ ਕਿਸੇ ਦਾ ਕੁੱਝ ਨਹੀਂ ਵਿਗਾੜ ਸਕਦਾ ।
  11. ਉਪਕਾਰ ਸਹਾਇਤਾ, ਦੂਜੇ ਦੀ ਭਲਾਈ ਦਾ ਕੰਮ)-ਸੇਠ ਨੇ ਯਤੀਮ ਬੱਚਿਆਂ ਉੱਤੇ ਉਪਕਾਰ ਕਰਦਿਆਂ ਉਨ੍ਹਾਂ ਨੂੰ ਸਰਦੀ ਤੋਂ ਬਚਾਉਣ ਲਈ ਗਰਮ ਕੋਟੀਆਂ ਦਿੱਤੀਆਂ ।
  12. ਭੇਸ (ਪਹਿਰਾਵਾ)-ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਪਰਜਾ ਦੇ ਦੁੱਖਾਂ ਦੀ ਸੂਹ ਲੈਂਦਾ ਸੀ ।
  13. ਖ਼ਿਮਾ (ਮਾਫ਼ੀ)-ਵਿਦਿਆਰਥੀ ਨੇ ਆਪਣੇ ਅਧਿਆਪਕ ਤੋਂ ਆਪਣੀ ਗ਼ਲਤੀ ਦੀ ਖ਼ਿਮਾ ਮੰਗੀ ।

ਪ੍ਰਸ਼ਨ 9.
ਹੇਠ ਲਿਖੇ ਵਾਕ ਕਿਸ ਨੇ, ਕਿਸ ਨੂੰ ਕਹੇ ?

  1. ‘‘ਓਏ ! ਤੂੰ ਮਹਾਰਾਜ ਦੇ ਢੀਮ ਕਿਉਂ ਮਾਰੀ ਏ ?
  2. ‘ਛੱਡ ਦਿਓ, ਇਸ ਨੂੰ ਕੀ ਗੱਲ ਏ, ਮਾਈ ?
  3. ‘ਦਾਦਾ ਜੀ ! ਇਹ ਕਣਕ ਦੀ ਪੰਡ ਘਰ ਕਿਵੇਂ ਜਾਵਾਂਗੇ ?”
  4. ‘‘ਘਬਰਾ ਨਾ ਬਾਬਾ ! ਇਹ ਤਾਂ ਮੇਰਾ ਫ਼ਰਜ਼ ਬਣਦਾ ਏ ਕਿ ਮੈਂ ਆਪਣੀ ਪਰਜਾ ਦੀ ਸੇਵਾ ਕਰਾਂ ।”

ਉੱਤਰ:

  1. ਇਹ ਵਾਕ ਸਿਪਾਹੀ ਨੇ ਮੁੰਡੇ ਨੂੰ ਕਿਹਾ ।
  2. ਪਹਿਲਾ ਵਾਕ ਮਹਾਰਾਜੇ ਨੇ ਸਿਪਾਹੀ ਨੂੰ ਤੇ ਦੂਜਾ ਪ੍ਰਸ਼ਨਿਕ ਵਾਕ ਮਾਈ ਨੂੰ ਕਿਹਾ ।
  3. ਇਹ ਵਾਕ ਬੱਚੇ ਨੇ ਆਪਣੇ ਬੁੱਢੇ ਦਾਦੇ ਨੂੰ ਕਿਹਾ ।
  4. ਇਹ ਵਾਕ ਮਹਾਰਾਜਾ ਰਣਜੀਤ ਸਿੰਘ ਨੇ · ਬੁੱਢੇ ਨੂੰ ਕਹੇ ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 10.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ
(ੳ) ਉਏ ! ਤੂੰ ਮਹਾਰਾਜ ਦੇ ………… ਕਿਉਂ ਮਾਰੀ ਏ ।’
(ਅ) “ਨਹੀਂ, ਮੈਂ ਇਹ …………. ਮਹਾਰਾਜ ਦੇ ਸਰੀਰ ਨੂੰ ਛੁਹਾਉਣਾ ਏ ।
(ੲ) “ਧੰਨ ! ਮੇਰੇ ਪਾਂਡੀ ………………. ਧੰਨ ਹੋ ! ਤੁਸੀਂ ਧੰਨ ਹੋ ।” ‘
(ਸ) ਇਹ ਤਾਂ ਮੇਰਾ ਫਰਜ਼ ਬਣਦਾ ਏ ਕਿ ਮੈਂ ਆਪਣੀ ……………… ਦੀ ਸੇਵਾ ਕਰਾਂ ।
ਉੱਤਰ:
(ਉ) ਚੀਮ
(ਅ) ਪਤੀਲਾ
(ੲ) ਪਾਤਸ਼ਾਹ
(ਸ) ਪਰਜਾ ।

IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
‘ਸਾਡਾ ਪਾਰਸ ਸਾਡਾ ਪਾਤਸ਼ਾਹ’ ਇਕਾਂਗੀ ਦੇ ਕਿਸੇ ਤਿੰਨ ਪਾਤਰਾਂ ਦੇ ਨਾਂ ਲਿਖੋ ।
ਉੱਤਰ:
ਮਹਾਰਾਜਾ, ਸਿਪਾਹੀ ਤੇ ਬੁੱਢਾ ।

ਪ੍ਰਸ਼ਨ 2.
‘ਇਕਾਂਗੀ’ ਵਿਚ ਮਹਾਰਾਜ ਕੌਣ ਹੈ ?
ਉੱਤਰ:
ਮਹਾਰਾਜਾ ਰਣਜੀਤ ਸਿੰਘ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਕਿਹੋ ਜਿਹਾ ਮਹਾਰਾਜਾ ਸੀ ?
ਉੱਤਰ:
ਪਰਜਾ ਦਾ ਸੇਵਕ ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 4.
‘ਪਾਂਡੀ’ ਦਾ ਕੀ ਅਰਥ ਹੈ ?
ਉੱਤਰ:
ਪੰਡ (ਭਾਰ) ਢੋਣ ਵਾਲਾ ।

V. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
‘ਸਾਡਾ ਪਾਰਸ ਸਾਡਾ ਪਾਤਸ਼ਾਹ ਇਕਾਂਗੀ ਕਿਸ ਦੀ ਰਚਨਾ ਹੈ ?
ਉੱਤਰ:
ਕੇਵਲ ਧਾਲੀਵਾਲ (✓) ।

ਪ੍ਰਸ਼ਨ 2.
ਤੁਹਾਡੀ ਪਾਠ-ਪੁਸਤਕ ਵਿਚ ਕੇਵਲ ਧਾਲੀਵਾਲ ਦੀ ਲਿਖੀ ਹੋਈ ਰਚਨਾ ਕਿਹੜੀ ਹੈ ?
ਜਾਂ
ਤੁਸੀਂ ਆਪਣੀ ਪੰਜਾਬੀ ਦੀ ਪੁਸਤਕ ਵਿਚ ਕਿਹੜਾ ਇਕਾਂਗੀ ਪੜਿਆ ਹੈ ?
ਉੱਤਰ:
ਸਾਡਾ ਪਾਰਸ ਸਾਡਾ ਪਾਤਸ਼ਾਹ (✓) ।

ਪ੍ਰਸ਼ਨ 3.
‘ਸਾਡਾ ਪਾਰਸ ਸਾਡਾ, ਪਾਤਸ਼ਾਹ’ ਇਕਾਂਗੀ ਦੇ ਕਿਸੇ ਇਕ ਪਾਤਰ ਦਾ ਨਾਂ ਲਿਖੋ .
ਉੱਤਰ:
ਮੁੰਡਾ/ਸਿਪਾਹੀ/ਮਹਾਰਾਜ/ਬੁੱਢੀ/ਬੁੱਢਾ/ ਰੁਲਦੂ (✓) ।

ਪ੍ਰਸ਼ਨ 4.
ਮੁੰਡਾ/ਸਿਪਾਹੀ/ਬੱਚਾ/ਬੁੱਢੀ/ਬੁੱਢਾ/ਰੁਲਦੂ ਕਿਸ ਇਕਾਂਗੀ ਦਾ ਪਾਤਰ ਹੈ ?
ਉੱਤਰ:
ਸਾਡਾ ਪਾਰਸ ਸਾਡਾ ਪਾਤਸ਼ਾਹ (✓) ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 5.
‘ਸਾਡਾ ਪਾਰਸ ਸਾਡਾ ਪਾਤਸ਼ਾਹ’ ਇਕਾਂਗੀ ਦਾ ਮੁੱਖ ਪਾਤਰ ਕੌਣ ਹੈ ?
ਉੱਤਰ:
ਮਹਾਰਾਜ (✓) ।

ਪ੍ਰਸ਼ਨ 6.
‘ਸਾਡਾ ਪਾਰਸ ਸਾਡਾ ਪਾਤਸ਼ਾਹ’ ਇਕਾਂਗੀ ਦੀ ਘਟਨਾ ਕਿਹੜੇ ਸ਼ਹਿਰ ਵਿਚ ਵਾਪਰਦੀ ਹੈ ?
ਉੱਤਰ:
ਲਾਹੌਰ (✓) ।

ਪ੍ਰਸ਼ਨ 7.
ਮਹਾਰਾਜ ਦਾ ਅਸਲ ਨਾਂ ਕੀ ਹੈ ?
ਉੱਤਰ:
ਮਹਾਰਾਜਾ ਰਣਜੀਤ ਸਿੰਘ (✓) ।

ਪ੍ਰਸ਼ਨ 8.
‘ਸਾਡਾ ਪਾਰਸ ਸਾਡਾ ਪਾਤਸ਼ਾਹ’ ਇਕਾਂਗੀ ਵਿਚ ਇਕ ਬੱਚੇ ਦਾ ਨਾਂ ਕੀ ਹੈ ?
ਉੱਤਰ:
ਰੁਲਦੂ (✓) ।

ਪ੍ਰਸ਼ਨ 9.
ਇਕਾਂਗੀ ਦੇ ਆਰੰਭ ਵਿਚ ‘ਬੇਰੀ ਨੂੰ ਢੀਮਾਂ ਕੌਣ ਮਾਰ ਰਹੇ ਹਨ ?
ਉੱਤਰ:
ਬੱਚੇ (✓) ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 10.
ਬੱਚੇ ਬੇਰੀ ਨੂੰ ਢੀਮਾਂ ਕਿਉਂ ਮਾਰ ਰਹੇ ਹਨ ?
ਉੱਤਰ:
ਬੇਰ ਝਾੜਨ ਲਈ (✓) ।

ਪ੍ਰਸ਼ਨ 11.
ਇਕ ਢੀਮ ਕਿਸਨੂੰ ਵੱਜਦੀ ਹੈ ?
ਉੱਤਰ:
ਮਹਾਰਾਜ ਨੂੰ (✓) ।

ਪ੍ਰਸ਼ਨ 12.
ਢੀਮ ਮਾਰਨ ਵਾਲੇ ਮੁੰਡੇ ਨੂੰ ਸਿਪਾਹੀ ਫੜ ਕੇ ਕਿਸਦੇ ਅੱਗੇ ਪੇਸ਼ ਕਰਦਾ ਹੈ ?
ਉੱਤਰ:
ਮਹਾਰਾਜ ਅੱਗੇ (✓) ।

ਪ੍ਰਸ਼ਨ 13.
ਮਹਾਰਾਜ ਬੱਚੇ ਨੂੰ ਕੀ ਦੇਣ ਦਾ ਹੁਕਮ ਕਰਦੇ ਹਨ ?
ਉੱਤਰ:
ਪੰਜ ਮੋਹਰਾਂ (✓) ।

ਪ੍ਰਸ਼ਨ 14.
ਬੁੱਢੀ ਦੇ ਹੱਥ ਵਿਚ ਕੀ ਹੈ ?
ਉੱਤਰ:
ਕਾਲਾ ਪਤੀਲਾ (✓) ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 15.
ਸਿਪਾਹੀ ਨੂੰ ਬੁੱਢੀ ਦੇ ਕਾਲੇ ਪਤੀਲੇ ਨਾਲ ਕੀ ਖ਼ਰਾਬ ਹੋਣ ਦਾ ਡਰ ਸੀ ?
ਉੱਤਰ:
ਮਹਾਰਾਜ ਦੇ ਕੱਪੜੇ (✓) ।

ਪ੍ਰਸ਼ਨ 16.
ਬੁੱਢੀ, ਮਹਾਰਾਜ ਦੇ ਸਰੀਰ ਨੂੰ ਕੀ ਸਮਝਦੀ ਸੀ ? ‘
ਉੱਤਰ:
ਪਾਰਸ (✓) ।

ਪ੍ਰਸ਼ਨ 17.
ਬੁੱਢੀ ਨੂੰ ਕਿਹੜੀ ਚੀਜ਼ ਮਹਾਰਾਜੇ ਨਾਲ ਛੁਹਾ ਕੇ ਸੋਨਾ ਬਣਨ ਦਾ ਵਿਸ਼ਵਾਸ ਸੀ ?
ਉੱਤਰ:
ਪਿੱਤਲ ਦਾ ਪਤੀਲਾ (✓) ।

ਪ੍ਰਸ਼ਨ 18.
ਮਹਾਰਾਜਾ ਬੁੱਢੀ ਦਾ ਪਤੀਲਾ ਕਿਸ ਚੀਜ਼ ਨਾਲ ਭਰਨ ਦਾ ਹੁਕਮ ਦਿੰਦੇ ਹਨ ?
ਉੱਤਰ:
ਮੋਹਰਾਂ ਨਾਲ (✓) ।

ਪ੍ਰਸ਼ਨ 19.
ਮਹਾਰਾਜੇ ਅਨੁਸਾਰ ਉਸਨੂੰ ਪਾਰਸ ਕਿਸਨੇ ਬਣਾਇਆ ਸੀ ?
ਉੱਤਰ:
ਪਜਾ ਨੇ (✓) ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 20.
ਮਹਾਰਾਜੇ ਨੇ ਗਰੀਬ-ਗੁਰਬਿਆਂ ਲਈ ਕਿੱਥੋਂ ਕਣਕ ਵੰਡਣ ਦਾ ਐਲਾਨ ਕਰਵਾਇਆ ?
ਉੱਤਰ:
ਮੋਦੀਖ਼ਾਨੇ ਤੋਂ  (✓) ।

ਪ੍ਰਸ਼ਨ 21.
ਬੱਚਾ ਤੇ ਬੁੱਢਾ ਕੀ ਘਸੀਟੀ ਜਾ ਰਹੇ ਸਨ ?
ਉੱਤਰ:
ਕਣਕ ਦੀ ਭਾਰੀ ਪੰਡ ਨੂੰ  (✓) ।

ਪ੍ਰਸ਼ਨ 22.
ਪਾਂਡੀ ਅਸਲ ਵਿਚ ਕੌਣ ਹੈ ?
ਉੱਤਰ:
ਮਹਾਰਾਜਾ ਰਣਜੀਤ ਸਿੰਘ (✓) ।

ਪ੍ਰਸ਼ਨ 23.
ਮਜ਼ਦੂਰੀ ਨਾ ਲੈ ਰਿਹਾ ਪਾਂਡੀ ਕਿਸ ਦੀ ਬਹੁਤ ਮਿਹਤ ਦੱਸਦਾ ਹੈ ?
ਉੱਤਰ:
ਕਲਗੀਆਂ ਵਾਲੇ ਦੀ (✓) ।

ਪ੍ਰਸ਼ਨ 24.
“ਓਏ ! ਤੂੰ ਮਹਾਰਾਜ ਦੇ ਢੀਮ ਮਾਰੀ ਏ ।’ ਇਹ ਸ਼ਬਦ ਕਿਸਨੇ ਕਿਸਨੂੰ ਕਹੇ ?
ਉੱਤਰ:
ਸਿਪਾਹੀ ਨੇ ਮੁੰਡੇ ਨੂੰ  (✓) ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 25.
ਮਹਾਰਾਜਾ ਰਣਜੀਤ ਦੇ ਮਾਤਾ-ਪਿਤਾ ਦਾ ਨਾਂ ਕੀ ਸੀ ? .
ਉੱਤਰ:
ਸ: ਮਹਾਂ ਸਿੰਘ ਤੇ ਸ੍ਰੀਮਤੀ ਰਾਜ ਕੌਰ (✓) ।

ਪ੍ਰਸ਼ਨ 26.
ਮਹਾਰਾਜਾ ਰਣਜੀਤ ਸਿੰਘ ਨੇ ਪਹਿਲੀ ਲੜਾਈ ਕਿੰਨੀ ਉਮਰ ਵਿਚ ਲੜੀ ਸੀ ?
ਉੱਤਰ:
ਦਸ ਗਿਆਰਾਂ ਸਾਲ ਦੀ (✓) ।

ਪ੍ਰਸ਼ਨ 27.
ਸ਼ੇਰੇ ਪੰਜਾਬ ਕਿਸਨੂੰ ਕਿਹਾ ਜਾਂਦਾ ਹੈ ?
ਉੱਤਰ:
ਮਹਾਰਾਜਾ ਰਣਜੀਤ ਸਿੰਘ ਨੂੰ (✓) ।

VI. ਵਿਆਕਰਨ

ਪ੍ਰਸ਼ਨ 1.
‘ਉਤਲੀ’ ਨਾਲ ਹੇਠਲੀ ਦਾ ਸੰਬੰਧ ਹੈ, ਉਸੇ ਤਰ੍ਹਾਂ ‘ਥੋੜ੍ਹੀ’ ਦਾ ਸੰਬੰਧ ਕਿਸ ਨਾਲ ਹੈ ?
(ਉ) ਬਹੁਤੀ
(ਅ) ਵਾਹਵਾ
(ੲ) ਘੱਟ
(ਸ) ਮਾਮੂਲੀ ।
ਉੱਤਰ:
(ੳ) ਬਹੁਤੀ ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 2.
ਹੇਠ ਲਿਖੇ ਵਾਕ ਦੇ ਅੰਤ ਵਿਚ ਕਿਹੜਾ ਵਿਸਰਾਮ ਚਿੰਨ੍ਹ ਲੱਗੇਗਾ ?’
‘‘ਢੀਮ ਤਾਂ ਮਹਾਰਾਜ ਦੇ ਵੱਜੀ ਏ”,
(ਉ) ਡੰਡੀ
(ਅ) ਕਾਮਾ
(ੲ) ਪ੍ਰਸ਼ਨਿਕ ਚਿੰਨ੍ਹ
(ਸ) ਵਿਸਮਿਕ ਚਿੰਨ੍ਹ ।
ਉੱਤਰ:
(ੳ) ਡੰਡੀ ।

ਪ੍ਰਸ਼ਨ 3.
‘ਰੁਆਉਣਾ’ ਸ਼ਬਦ ਦਾ ਜੋ ਸੰਬੰਧ ‘ਹਸਾਉਣਾ’ ਨਾਲ ਹੈ, ਉਸੇ ਤਰ੍ਹਾਂ ‘ਕਾਹਲੋਂ’ ਦਾ ਸੰਬੰਧ ਕਿਸ ਨਾਲ ਹੋਵੇਗਾ ?
(ਉ) ਧੀਰਜ
(ਅ) ਤੇਜ਼ੀ
(ੲ) ਫੁਰਤੀ
(ਸ) ਨਰਮੀ ।
ਉੱਤਰ:
(ਉ) ਧੀਰਜ

ਪ੍ਰਸ਼ਨ 4.
ਕਿਹੜਾ ਸ਼ਬਦ-ਜੋੜ ਸਹੀ ਹੈ ?
(ਉ) ਫੜਾਉਂਦਾ
(ਅ) ਫੜੀਂਦਾ
(ੲ) ਫੜਾਂਦਾ
(ਸ) ਫੜਾਵਦਾ ।
ਉੱਤਰ:
(ੳ) ਫੜਾਉਂਦਾ ।
ਨੋਟ – ਹੇਠ ਲਿਖੇ ਸ਼ਬਦਾਂ ਦੇ ਸ਼ੁੱਧ ਸ਼ਬਦ-ਜੋੜ ਯਾਦ ਕਰੋ–

ਅਸ਼ੁੱਧ – ਸ਼ੁੱਧ
ਥੋਹੜੀ – ਥੋੜੀ
ਜਬਰਦਸਤੀ – ਜ਼ਬਰਦਸਤੀ
ਰੁਔਣਾ – ਰੁਆਉਣਾ
ਬੱਜਦੀ – ਵੱਜਦੀ
ਮੁਹਰਾਂ – ਮੋਹਰਾਂ
ਸਬਾਰੀ – ਸਵਾਰੀ
ਛੂਹੋਣਾ – ਛੁਹਾਉਣਾ
ਛੁਹਾਵੰਗੀ – ਛੁਹਾਵਾਂਗੀ
ਕਨਕ – ਕਣਕ
ਲਿਜਾਵਾਂਗੇ – ਲਿਜਾਵਾਂਗੇ
ਮੁੜਕਾ – ਮੁੜ੍ਹਕਾ
ਬੁੱਡਾ – ਬੁੱਢਾ ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 5.
‘ਨਹੀਂ ਮੈਂ ਮਜ਼ਦੂਰੀ ਨਹੀਂ ਲੈਂਦਾ ।’ ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ਉ) ਮੈਂ
(ਅ) ਮਜ਼ਦੂਰੀ
(ੲ) ਨਹੀਂ ਲੈਂਦਾ
(ਸ) ਨਹੀਂ
ਉੱਤਰ:
(ੳ) ਮੈਂ ।

ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਵਿਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਪਹਿਲਾਂ ਆਵੇਗਾ :
(ਉ) ਬੱਚਾ
(ਅ) ਬੇਰੀ
(ੲ) ਬੁੱਲ
(ਸ) ਬੁੱਢਾ ।
ਉੱਤਰ:
(ੳ) ਬੱਚਾ ।

ਪ੍ਰਸ਼ਨ 7.
‘ਬੇਰੀ ਉੱਤੇ ਸੂਹੇ-ਸੂਹੇ ਬੇਰੇ ਲੱਗੇ ਹੋਏ ਹਨ । ਇਸ ਵਾਕ ਵਿਚ ਪਹਿਲੇ ਸੂਹੇ ਤੋਂ ਬਾਅਦ ਕਿਹੜਾ ਵਿਸਰਾਮ ਚਿੰਨ੍ਹ ਆਵੇਗਾ ?
(ਉ) ( !)
(ਅ) ( – )
(ੲ) ( ? )
(ਸ) (। ) ।
ਉੱਤਰ:
(ਅ) ( – ) ।

ਪ੍ਰਸ਼ਨ 8.
ਕਿਹੜਾ ਵਾਕ ਬਣਤਰ ਪੱਖੋਂ ਸਹੀ ਹੈ ?
(ਉ) ਮੈਂ ਆਪਣੇ ਪਾਰਸ ਪਾਤਸ਼ਾਹ ਨੂੰ ਮਿਲਣਾ ਏ
(ਅ) , ਮੈਂ ਪਾਰਸ ਆਪਣੇ ਪਾਤਸ਼ਾਹ ਨੂੰ ਮਿਲਣਾ ਏ .
(ੲ) ਮੈਂ ਪਾਰਸ ਪਾਤਸ਼ਾਹ ਆਪਣੇ ਨੂੰ ਮਿਲਣਾ ਏ
(ਸ) ਮੈਂ ਆਪਣੇ ਪਾਰਸ ਪਾਤਸ਼ਾਹ ਨੂੰ ਮਿਲਣਾ ਏ ।
ਉੱਤਰ:
(ਸ) ਮੈਂ ਆਪਣੇ ਪਾਰਸ ਪਾਤਸ਼ਾਹ ਨੂੰ ਮਿਲਣਾ ਏ ।

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 9.
ਵਿਰੋਧੀ ਸ਼ਬਦ ਲਿਖੋ :-
ਰੁਆਉਣਾ, ਸਾਣੇ, ਖੁਸ਼ੀ, ਕਾਹਲੀ-ਕਾਹਲੀ, ਭਰਿਆ, ਦੁੱਖ, ਗਰੀਬ !
ਉੱਤਰ:
ਵਿਰੋਧੀ ਸ਼ਬਦ :-
ਰੁਆਉਣਾ : ਹਸਾਉਣਾ
ਸਾਮਣੇ : ਪਿੱਛੇ
ਖ਼ੁਸ਼ੀ : ਗਮੀ
ਕਾਹਲੀ-ਕਾਹਲੀ : ਹੌਲੀ-ਹੌਲੀ
ਭਰਿਆ : ਸੱਖਣਾ
ਦੁੱਖ : ਸੁਖ
माठीप : ਅਮੀਰ ।

ਪ੍ਰਸ਼ਨ 10.
ਹੇਠ ਲਿਖੇ ਸ਼ਬਦਾਂ ਦੇ ਲਿੰਗ ਬਦਲੋ :
ਦਾਦਾ, ਬੱਚਾ, ਮਹਾਰਾਜ, ਮੁੰਡਾ, ਬੁੱਢੀ, ਭਰਾ, ਬਾਬਾ, ਮਰਦ ।
ਉੱਤਰ:
ਦਾਦਾ – ਦਾਦੀ
ਬੱਚਾ – ਬੱਚੀ
ਮਹਾਰਾਜੇ – ਮਹਾਰਾਣੀ
ਮੁੰਡਾ – ਕੁੜੀ
ਬੁੱਢੀ – ਬੁੱਢਾ
ਭਰਾ – ਭੈਣ
ਬਾਬਾ – ਦਾਦੀ
ਮਰਦ – ਔਰਤ ।

ਪ੍ਰਸ਼ਨ 11.
ਹੇਠ ਲਿਖੀਆਂ ਸਤਰਾਂ ਵਿਚ ਢੁੱਕਵੇਂ ਵਿਸਰਾਮ ਚਿੰਨ੍ਹ ਲਾਓ :-

  1. ਢੀਮ ਤਾਂ ਮਹਾਰਾਜ ਦੇ ਵੱਜੀ ਏ’
  2. ਚੱਲ ਤੁਰ ਫਿਰ ਮਹਾਰਾਜ ਦੇ ਸਾਮਣੇ ਪੇਸ਼ ਹੋ
  3. ਹੈਂ ਮੇਰਾ ਪਤੀਲਾ ਮੋਹਰਾਂ ਨਾਲ ਭਰ ਗਿਆ
  4. ਓਏ ਪਾਂਡੀ ਭਰਾਵਾ ਆਪਣੀ ਮਜ਼ਦੂਰੀ ਤਾਂ ਲੈ ਜਾ
  5. ‘‘ਤੁਸੀਂ ਛੱਡੋ ਨਾਂ ਚੋਂ ਕੀ ਲੈਣਾ ਏ

ਉੱਤਰ:

  1. ‘ ‘ਢੀਮ ਤਾਂ ਮਹਾਰਾਜ ਦੇ ਵੱਜੀ ਏ ।’ ‘
  2. ‘ ‘ਚੱਲ ਤੁਰ ਫਿਰ ! ਮਹਾਰਾਜ ਦੇ ਸਾਮਣੇ ਪੇਸ਼ ਹੋ ।’ ‘
  3. ਹੈਂ ! “ਮੇਰਾ ਪਤੀਲਾ ਮੋਹਰਾਂ ਨਾਲ ਭਰ ਗਿਆ ।’ ‘
  4. “ਓਏ ਪਾਂਡੀ ਭਰਾਵਾ ! ਆਪਣੀ ਮਜ਼ਦੂਰੀ ਤਾਂ ਲੈ ਜਾ ‘ ‘
  5. ‘ ‘ਤੁਸੀਂ ਛੱਡੋ, ਨਾਂ ‘ਚੋਂ ਕੀ ਲੈਣਾ ਏ ?”

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਪ੍ਰਸ਼ਨ 12.
ਆਪਣੇ ਸਕੂਲ ਦੇ ਮੁੱਖ ਅਧਿਆਪਕ/ ਅਧਿਆਪਕਾ ਨੂੰ ਆਪਣੇ ਮਾਮੇ ਦੇ ਵਿਆਹ ‘ਤੇ ਜਾਣ ਲਈ ਛੁੱਟੀ ਲੈਣ ਲਈ ਅਰਜ਼ੀ ਲਿਖੋ ।
ਉੱਤਰ:
ਸੇਵਾ ਵਿਖੇ
ਮੁੱਖ ਅਧਿਆਪਕ/ਅਧਿਆਪਕਾ ਜੀ,
ਸਰਕਾਰੀ ਮਿਡਲ ਸਕੂਲ,
ਪਿੰਡ ……………….. ।

ਸ੍ਰੀਮਾਨ/ਸ੍ਰੀਮਤੀ ਜੀ,
ਸਨਿਮਰ ਬੇਨਤੀ ਹੈ ਕਿ ਮੇਰੇ ਨਾਨਕੇ ਦਿੱਲੀ ਵਿਚ ਹਨ ਤੇ ਉੱਥੇ ਮੇਰੇ ਮਾਮੇ ਦਾ ਵਿਆਹ 16 ਅਕਤੂਬਰ, 20…. ਨੂੰ ਹੋਣਾ ਨਿਯਤ ਹੋਇਆ ਹੈ । ਮੈਂ ਆਪਣੇ | ਪਰਿਵਾਰ ਨਾਲ ਉਸ ਵਿਆਹ ਵਿਚ ਸ਼ਾਮਲ ਹੋਣ ਲਈ ਦਿੱਲੀ ਜਾਣਾ ਹੈ । ਇਸ ਕਰਕੇ 15 ਤੋਂ 19 ਅਕਤੂਬਰ ਤੱਕ ਚਾਰ ਦਿਨਾਂ ਦੀ ਛੁੱਟੀ ਦਿੱਤੀ ਜਾਵੇ । ਆਪ ਦੀ ਬਹੁਤੇ ਮਿਹਰਬਾਨੀ ਹੋਵੇਗੀ ।
ਧੰਨਵਾਦ ਸਹਿਤ ।

ਆਪਦਾ ਆਗਿਆਕਾਰੀ,
ਰੋਲ ਨੰ: 48
ਜਮਾਤ-ਪੰਜਵੀਂ (ਏ)

ਮਿਤੀ : 10 ਅਕਤੂਬਰ, 20…

VII. ਸਿਰਜਣਾਤਮਕ ਕਾਰਜ

ਪ੍ਰਸ਼ਨ 1.
ਆਪਣੀ ਸ਼੍ਰੇਣੀ ਵਿਚ ਇਕਾਂਗੀ ਦਾ ਮੰਚਨ ਤੋਂ ਕੀਤਾ ਜਾਵੇ ।
ਉੱਤਰ:
(ਨੋਟ – ਵਿਦਿਆਰਥੀ ਆਪਣੇ ਅਧਿਆਪਕ ਸਾਹਿਬ ਦੀ ਅਗਵਾਈ ਵਿਚ ਇਕਾਂਗੀ ਦਾ ਮੰਚਨ ਤੂ ਕਰਨ ।)

PSEB 5th Class Punjabi Solutions Chapter 16 ਸਾਡਾ ਪਾਰਸ-ਸਾਡਾ ਪਾਤਸ਼ਾਹ

ਔਖੇ ਸ਼ਬਦਾਂ ਦੇ ਅਰਥ

ਪਿੱਠਭੂਮੀ – ਨਾਟਕ ਦੀ ਸਟੇਜ ਦਾ ਪਿਛਲਾ ਪਾਸਾ ।
ਢੀਮ – ਮਿੱਟੀ ਦਾ ਡਲਾ ।
ਰਵਾਉਣ – ਰੁਆਉਣ ।
ਮੋਹਰ – ਅਸ਼ਰਫੀ, ਇਕ ਪੁਰਾਣਾ ਸੋਨੇ ਦਾ ਸਿੱਕਾ ।
ਪਾਰਸ – ਇਕ ਕਲਪਿਤ ਪੱਥਰ, ਜਿਸ ਦੇ ਛੋਹਣ ਨਾਲ ਲੋਹਾ ਆਦਿ ਧਾਤਾਂ ਸੋਨਾ ਬਣ ਜਾਂਦੀਆਂ ਹਨ ।
ਦਰਬਾਰੀ – ਦਰਬਾਰ ਵਿਚ ਕੰਮ ਕਰਨ ਵਾਲਾ ।
ਕੁੰਦਨ – ਸ਼ੁੱਧ ਸੋਨਾ ।
ਭੇਸ – ਪਹਿਰਾਵਾ ।
ਸਾਰ – ਖ਼ਬਰ ।
ਮੋਦੀਖ਼ਾਨਾ – ਰਸਦ-ਖ਼ਾਨਾ, ਜਿੱਥੇ ਅੰਨ ਸੰਭਾਲਿਆ ਹੋਵੇ ।
ਪੈਂਡਾ – ਸਫ਼ਰ, ਰਾਹ ।
ਪਾਤਸ਼ਾਹ ਕਲਗੀਆਂ ਵਾਲਾ – ਸ੍ਰੀ ਗੁਰੂ ਗੋਬਿੰਦ ਸਿੰਘ ਜੀ ।
ਉਪਕਾਰ – ਦੂਜੇ ਦੇ ਭਲੇ ਲਈ ਕੀਤਾ ਕੰਮ ।
ਪਾਂਡੀ – ਪੰਡ (ਭਾਰ) ਢੋਣ ਵਾਲਾ ।
ਖ਼ਿਮਾ – ਮਾਫ਼ ।
ਪਰਜਾ – ਰਾਜੇ ਦੇ ਅਧੀਨ ਲੋਕ ।

Leave a Comment