Punjab State Board PSEB 5th Class Punjabi Book Solutions Chapter 11 ਪੰਛੀਆਂ ਦਾ ਗੀਤ Textbook Exercise Questions and Answers.
PSEB Solutions for Class 5 Punjabi Chapter 11 ਪੰਛੀਆਂ ਦਾ ਗੀਤ
1. ਖ਼ਾਲੀ ਸਥਾਨ ਭਰੋ:-
ਪ੍ਰਸ਼ਨ 1.
ਖ਼ਾਲੀ ਸਥਾਨ ਭਰੋ-
(ਉ) ਕਿਤੇ ……….. ਖੜਾ, ਇੱਕ ਲੱਤ ਭਾਰ ।
(ਅ) ਮੱਲੇ ਕਾਂਵਾਂ ਨੇ ……….
(ਇ) ਕਿਤੇ ਚਿੜੀਆਂ ਦਾ ਝੰਡ, ਚੱਕੀ ਰਾਹਾ ਖਾਵੇ ………..।
(ਸ) ਕਿਤੇ ………….. ਦਾ ਗੀਤ, ਮਿੱਠਾਮਿੱਠਾ ਸੰਗੀਤ ।
(ਹ) ਦੇਖੋ ਕਿੰਨਾ ਸੋਹਣਾ ਲੱਗਦਾ, ਇਹ ……।
ਉੱਤਰ:
(ਉ) ਕਿਤੇ ਬਗਲਾ ਭਗਤ ਖੜਾ, ਇੱਕ ਲੱਤ ਭਾਰ ।
(ਅ)· ਮੱਲੇ ਕਾਂਵਾਂ ਨੇ ਬਨੇਰੇ ॥
(ਇ) ਕਿਤੇ ਚਿੜੀਆਂ ਦਾ ਝੁੰਡ, ਚੱਕੀ ਰਾਹਾ ਖਾਵੇ, ਸੁੰਡ ।
(ਸ) ਕਿਤੇ ਬੁਲਬੁਲਾਂ ਦਾ ਗੀਤ, ਮਿੱਠਾ-ਮਿੱਠਾ ਸੰਗੀਤ ।
(ਹ) ਦੇਖੋ ਕਿੰਨਾ ਸੋਹਣਾ ਲਗਦਾ, ਇਹ ਪੰਛੀ ਸੰਸਾਰ ॥
2. ਮਿਲਾਣ ਕਰੋ-
ਢੁੱਕਵੇਂ ਮਿਲਾਣ ਕਰੋ-
ਉੱਤਰ:
3. ਹੇਠ ਲਿਖੇ ਪੰਜਾਬੀ ਸ਼ਬਦਾਂ ਦੇ ਸਮਾਨਾਰਥੀ ਹਿੰਦੀ ਦੇ ਸ਼ਬਦ ਲਿਖੋ-
ਹੇਠ ਲਿਖੇ ਪੰਜਾਬੀ ਸ਼ਬਦਾਂ ਦੇ ਸਮਾਨਾਰਥੀ ‘ ਹਿੰਦੀ ਦੇ ਸ਼ਬਦ ਲਿਖੋ-
ਗੁਟਕਦੇ, ਉੱਲੂ, ਇੰਤਜ਼ਾਰ, ਬਕ, ਬੇਮਿਸਾਲ, ਕੋਇਲ ।
4. ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ-
ਡਾਰ, ਸ਼ਿੰਗਾਰ, ਝੰਡ, ਬਹਾਰ, ਬੇਮਿਸਾਲ ।
ਉੱਤਰ:
- ਡਾਰ (ਕਤਾਰ)-ਪੰਛੀ ਡਾਰ ਵਿਚ ਉੱਡਦੇ ਹਨ |
- ਸ਼ਿੰਗਾਰ (ਸਜਾਵਟ)-ਬਿਜੜਾਂ ਆਪਣੇ ਆਲ੍ਹਣੇ 1 ਨੂੰ ਸ਼ਿੰਗਾਰ ਰਿਹਾ ਹੈ ।
- ਝੰਡ (ਇਕੱਠ)-ਰੁੱਖਾਂ ਦੇ ਝੁੰਡ ਹੇਠ ਸੰਘਣੀ ਛਾਂ ਹੁੰਦੀ ਹੈ ।
- ਬਹਾਰ (ਬਸੰਤ ਰੁੱਤ)-ਆਈਆ ਬਸੰਤ, ਪਾਲਾ ਉਡੰਤ।
- ਬੇਮਿਸਾਲ (ਜਿਸ ਵਰਗਾ ਕੋਈ ਹੋਰ ਨਾ ਹੋਵੇ)ਫ਼ਤਿਹਗੜ੍ਹ ਸਾਹਿਬ ਦੇ ਜੋੜ-ਮੇਲੇ ਵਿਚ ਬੇਮਿਸਾਲ ਰੌਣਕ ਹੁੰਦੀ ਹੈ ।
ਪ੍ਰਸ਼ਨ 2.
ਸੋਹਣਾ ਕਰ ਕੇ ਲਿਖੋ-
ਪੰਛੀ ਹੁੰਦੇ ਬੇਮਿਸਾਲ, ਰੱਖੋ ਇਨ੍ਹਾਂ ਨੂੰ ਸੰਭਾਲ-
ਉੱਤਰ:
ਵਿਦਿਆਰਥੀ ਆਪੇ ਹੀ ਲਿਖਣ ।
5. ਰਚਨਾਤਮਕ ਕਾਰਜ
ਪ੍ਰਸ਼ਨ 1.
ਆਪਣੇ ਮਨ-ਪਸੰਦ ਪੰਛੀਆਂ ਦੇ ਚਿਤਰ ਆਪਣੀ ਕਾਪੀ ਵਿਚ ਚਿਪਕਾਓ ।
6. ਕਾਵਿ-ਟੋਟਿਆਂ ਦੇ ਸਰਲ ਅਰਥ
(ਉ) ਤੋਤਿਆਂ ਦੀ ਡਾਰ…………. ਰਿਹਾ ਹੈ ਸ਼ਿੰਗਾਰ ।
ਸਰਲ ਅਰਥ-ਔਹ ਤੋਤਿਆਂ ਦੀ ਡਾਰ ਜਾ ਰਹੀ ਹੈ । ਤੋਤਿਆਂ ਦੀ ਇਸ ਡਾਰ ਨੂੰ ਧਿਆਨ ਨਾਲ ਦੇਖੋ । ਇਸ ਤੋਂ ਇਲਾਵਾ ਹੋਰ ਦੇਖੋ, ਕਿਤੇ ਘੁੱਗੀ ਬੋਲ ਰਹੀ ਹੈ ਤੇ ਕਿਤੇ ਗੁਟਾਰ ਨੱਚ ਰਹੀ ਹੈ । ਕਿਸੇ ਪਾਸੇ ਜੰਗਲੀ ਗੋਲੇ ਕਬੂਤਰ ਗੁਟਕੂੰ-ਗੁਟਕੂੰ ਕਰ ਰਹੇ ਹਨ ਤੇ ਕਿਤੇ ਮਮੋਲੇ ਬੋਲ ਰਹੇ ਹਨ । ਇਨ੍ਹਾਂ ਤੋਂ ਇਲਾਵਾ ਕਿਸੇ ਪਾਸੇ ਬਿਜੜਾਂ ਆਪਣੇ ਆਲ੍ਹਣੇ ਨੂੰ ਸ਼ਿੰਗਾਰਦਾ ਦਿਸ ਰਿਹਾ ਹੈ ।
ਔਖੇ ਸ਼ਬਦਾਂ ਦੇ ਅਰਥ-ਡਾਰ-ਪੰਛੀਆਂ ਦਾ ਬਰਾਬਰ-ਬਰਾਬਰ ਕਤਾਰ ਵਿਚ ਜਾਂ ਅੱਗੇ ਪਿੱਛੇ ਜਾਣਾ । ਗੁਟਾਰ-ਛਾਰਕ । ਗੋਲੇ-ਜੰਗਲੀ ਕਬੂਤਰ ਮਮੋਲਾਖੰਜਨ, ਚਿੜੀ ਦੇ ਆਕਾਰ ਦਾ ਇਕ ਪੰਛੀ, ਜੋ ਬਹੁਤ ਚੰਚਲ ਹੁੰਦਾ ਹੈ ।
(ਅ) ਕਿਤੇ ਬਤਕਾਂ ……………. ਖੰਭਾਂ ਨੂੰ ਖਿਲਾਰ ।
ਸਰਲ ਅਰਥ-ਦੇਖੋ, ਕਿਸੇ ਪਾਸੇ ਬਤਖਾਂ ਪਾਣੀ ਵਿਚ ਤਾਰੀਆਂ ਲਾ ਰਹੀਆਂ ਹਨ ਤੇ ਕਿਸੇ ਪਾਸੇ ਕੂੰਜਾਂ ਉਡਾਰੀਆਂ ਮਾਰ ਰਹੀਆਂ ਹਨ । ਕਿਸੇ ਪਾਸੇ ਬਗਲਾ ਪਾਣੀ ਦੇ ਕੰਢੇ ਇਕ ਲੱਤ ਭਾਰ ਖੜ੍ਹਾ ਹੋ ਕੇ ਆਪਣੇ ਭਗਤ ਹੋਣ ਦਾ ਭੁਲੇਖਾ ਪਾ ਰਿਹਾ ਹੈ । ਕਿਸੇ ਪਾਸੇ ਚਿੜੀਆਂ ਦੇ ਝੁਰਮੁਟ ਉੱਡ ਰਹੇ ਹਨ, ਕਿਸੇ ਪਾਸੇ ਚੱਕੀਰਾਹਾ ਸੁੰਡ (ਸੁੰਡੀਆਂ, ਕੀੜੇ) ਖਾ ਰਿਹਾ ਹੈ ਅਤੇ ਕਿਸੇ ਪਾਸੇ ਮੋਰ ਆਪਣੇ ਖੰਭ-ਖਿਲਾਰ ਕੇ ਪੈਲਾਂ ਪਾ ਰਹੇ ਹਨ ।
ਔਖੇ ਸ਼ਬਦਾਂ ਦੇ ਅਰਥ-ਬਤਕਾਂ-ਬੱਤਖਾਂ । ਪੂੰਜਇਕ ਪੰਛੀ ਦਾ ਨਾਂ ਬਗਲਾ-ਇਕ, ਚਿੱਟੇ ਰੰਗ ਦਾ ਪੰਛੀ, ਜੋ ਛੱਪੜਾਂ ਤੇ ਤਲਾਵਾਂ ਦੇ ਕੰਢੇ ਇਕ ਲੱਤ ਭਾਰ ਖੜ੍ਹਾ ਹੋ ਕੇ ਆਪਣੇ ਤਪੱਸਵੀ ਭਗਤ ਹੋਣ ਦਾ ਭੁਲੇਖਾ ਪਾਉਂਦਾ ਹੈ, ਪਰੰਤੂ ਜਦੋਂ ਪਾਣੀ ਵਿਚੋਂ ਕੋਈ ਜਾਨਵਰ ਨਿਕਲਦਾ ਹੈ ਤਾਂ ਇਹ ਇਕ-ਦਮ ਉਸਨੂੰ ਦਬੋਚ ਲੈਂਦਾ ਹੈ । ਝੰਡ-ਇਕੱਠ, ਝੁਰਮੁਟ ਸੁੰਡ-ਸੁੰਡੀਆਂ, ਕੀੜੇ ।
(ਈ ਕਿਤੇ ਬੁਲਬੁਲਾਂ ……………………. ਕਰੇ ਇੰਤਜ਼ਾਰ
ਸਰਲ ਅਰਥ-ਦੇਖੋ, ਕਿਸੇ ਪਾਸਿਓਂ ਬੁਲਬੁਲਾਂ ਵਲੋਂ ਗਾਏ ਜਾ ਰਹੇ ਗੀਤਾਂ ਦਾ ਮਿੱਠਾ-ਮਿੱਠਾ ਸੰਗੀਤ ਸੁਣਾਈ ਦੇ ਰਿਹਾ ਹੈ । ਜਦੋਂ ਬਸੰਤ ਰੁੱਤ ਆਉਂਦੀ ਹੈ, ਤਾਂ ਕਿਸੇ ਪਾਸੇ ਕੋਇਲ ਆਪਣੇ ਗੀਤ ਗਾਉਂਦੀ ਸੁਣਾਈ ਦਿੰਦੀ ਹੈ । ਕਿਸੇ ਪਾਸੇ ਤਿੱਤਰ ਤੇ ਬਟੇਰੇ ਉਡਾਰੀਆਂ ਮਾਰਦੇ ਦਿਖਾਈ ਦਿੰਦੇ ਹਨ ਤੇ ਕਿਸੇ ਪਾਸੇ ਕਾਂ, ਬਨੇਰਿਆਂ ਉੱਤੇ ਬੈਠੇ ਦਿਖਾਈ ਦੇ ਰਹੇ ਹਨ । ਕਿਸੇ ਪਾਸੇ ਬੈਠਾ ਉੱਲੂ ਰਾਤ ਦੀ ਉਡੀਕ ਕਰ ਰਿਹਾ ਪ੍ਰਤੀਤ ਹੁੰਦਾ ਹੈ ।
ਔਖੇ ਸ਼ਬਦਾਂ ਦੇ ਅਰਥ-ਬਹਾਰ-ਬਸੰਤ ਰੁੱਤ । ਮੱਲੇ-ਸਾਂਭੇ । ਇੰਤਜ਼ਾਰ-ਉਡੀਕ ।
(ਸ) ਕਿਤੇ ਉਡਦੇ ਨੇ………………….. ਇਨ੍ਹਾਂ ਦਾ ਸ਼ਿਕਾਰ ।
ਸਰਲ ਅਰਥ-ਦੇਖੋ, ਕਿਸੇ ਪਾਸੇ ਬਾਜ਼ ਉੱਡ ਰਹੇ ਹਨ ਤੇ ਕਿਸੇ ਪਾਸੇ ਅਣਗਿਣਤ ਗਿਰਝਾਂ ਨੇ ਆਪਣਾ ਰਾਜ ਕਾਇਮ ਕੀਤਾ ਜਾਪਦਾ ਹੈ । ਭਿੰਨ-ਭਿੰਨ ਪੰਛੀਆਂ ਦਾ ਇਹ ਸੰਸਾਰ ਕਿੰਨਾ ਸੋਹਣਾ ਪਰਤੀਤ ਹੋ ਰਿਹਾ ਹੈ । ਪੰਛੀ ਹੁੰਦੇ ਹੀ ਬੇਮਿਸਾਲ ਹਨ । ਇਨ੍ਹਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ । ਕਦੇ ਭੁੱਲ ਕੇ ਵੀ ਇਨ੍ਹਾਂ ਦਾ ਸ਼ਿਕਾਰ ਨਹੀਂ ਕਰਨਾ ਚਾਹੀਦਾ ।
ਔਖੇ ਸ਼ਬਦਾਂ ਦੇ ਅਰਥ-ਰਾਜ-ਹਕੂਮਤ, ਸਰਕਾਰ ॥ ਪੰਛੀ-ਸੰਸਾਰ-ਪੰਛੀਆਂ ਦੀ ਦੁਨੀਆ ਬੇਮਿਸਾਲਲਾਸਾਨੀ, ਜਿਸ ਵਰਗਾ ਕੋਈ ਹੋਰ ਨਾ ਹੋਵੇ ।
7. ਬਹੁਵਿਕਲਪੀ ਪ੍ਰਸ਼ਨ
ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ
ਪ੍ਰਸ਼ਨ 1.
‘ਪੰਛੀਆਂ ਦਾ ਗੀਤ ਕਵਿਤਾ ਕਿਸ ਦੀ ਲਿਖੀ ਹੋਈ ਹੈ ?
ਉੱਤਰ:
ਦਰਸ਼ਨ ਸਿੰਘ ਬਨੂੜ (✓) ।
ਪ੍ਰਸ਼ਨ 2.
ਕਿਨ੍ਹਾਂ ਪੰਛੀਆਂ ਦੀ ਡਾਰ ਦਿਖਾਈ ਦੇ ਰਹੀ ਹੈ ?
ਉੱਤਰ:
ਤੋਤਿਆਂ ਦੀ (✓)।
ਪ੍ਰਸ਼ਨ 3.
‘ਪੰਛੀਆਂ ਦਾ ਗੀਤ’ ਕਵਿਤਾ ਵਿਚ ਕਿਹੜਾ ਪੰਛੀ ਬੋਲ ਰਿਹਾ ਹੈ ?
ਉੱਤਰ:
ਘੁੱਗੀ (✓) ।
ਪ੍ਰਸ਼ਨ 4.
‘ਪੰਛੀਆਂ ਦਾ ਗੀਤ ਕਵਿਤਾ ਵਿਚ ਕਿਹੜਾ ਪੰਛੀ ਨੱਚ ਰਿਹਾ ਹੈ ?
ਉੱਤਰ:
ਗੁਟਾਰ (✓) ।
ਪ੍ਰਸ਼ਨ 5.
ਗੁਟਕਦੇ ਗੋਲੇ ਕਿਹੜੇ ਪੰਛੀ ਹਨ ?
ਉੱਤਰ:
ਕਬੂਤਰ (✓) ।
ਪ੍ਰਸ਼ਨ 6.
ਕਿਹੜਾ ਪੰਛੀ ਆਪਣੇ ਆਲ੍ਹਣੇ ਨੂੰ ਸ਼ਿੰਗਾਰ ਰਿਹਾ ਹੈ ?
ਉੱਤਰ:
ਬਿੱਜੜਾ (✓) ।
ਪ੍ਰਸ਼ਨ 7.
ਕਿਹੜੇ ਪੰਛੀ ਉਡਾਰੀ ਲਾ ਰਹੇ ਹਨ ?
ਉੱਤਰ:
ਪੂੰਜਾਂ (✓) ।
ਪ੍ਰਸ਼ਨ 8.
ਕਿਹੜਾ ਪੰਛੀ ਇਕ ਲੱਤ ਭਾਰ ਖੜਾ ਹੈ ?
ਉੱਤਰ:
ਬਗਲਾ (✓) ।
ਪ੍ਰਸ਼ਨ 9.
ਕਿਹੜੇ ਪੰਛੀਆਂ ਦੇ ਝੁੰਡ ਦਿਖਾਈ ਦੇ ਰਹੇ ਹਨ ?
ਉੱਤਰ:
ਚਿੜੀਆਂ ਦੇ ।
ਪ੍ਰਸ਼ਨ 10.
ਚੱਕੀਰਾਹਾ ਕੀ ਖਾ ਰਿਹਾ ਹੈ ?
ਉੱਤਰ:
ਸੁੰਡ , (✓) ।
ਪ੍ਰਸ਼ਨ 11.
ਕਿਹੜਾ ਪੰਛੀ ਖੰਭ ਖਿਲਾਰ ਕੇ ਪੈਲਾਂ ਪਾਉਂਦਾ ਹੈ ?
ਉੱਤਰ:
ਮੋਰ (✓) ।
ਪ੍ਰਸ਼ਨ 12.
ਬੁਲਬੁਲਾਂ ਦੇ ਗੀਤ ਵਿੱਚੋਂ ਕੀ ਸੁਣਾਈ ਦੇ ਰਿਹਾ ਹੈ ?
ਉੱਤਰ:
ਮਿੱਠਾ-ਮਿੱਠਾ ਸੰਗੀਤ ਨਾ ।
ਪ੍ਰਸ਼ਨ 13.
ਬਹਾਰ ਵਿਚ ਕਿਹੜਾ ਪੰਛੀ ਗੀਤ ਗਾਉਂਦਾ ਹੈ ?
ਉੱਤਰ:
ਕੋਇਲ (✓) ।
ਪ੍ਰਸ਼ਨ 14.
ਪੰਛੀਆਂ ਨੂੰ ਬਚਾਉਣ ਲਈ ਕੀ ਕਰਨ ਤੋਂ ਵਰਜਿਆ ਗਿਆ ਹੈ ?
ਉੱਤਰ:
ਸ਼ਿਕਾਰ ਕਰਨ (✓) ।
ਪ੍ਰਸ਼ਨ 15.
ਕਿਤੇ …………….. ਦਾ ਗੀਤ, ਮਿੱਠਾ-ਮਿੱਠਾ ਸੰਗੀਤ । ਇਸ ਵਾਕ ਵਿਚਲੀ ਖ਼ਾਲੀ ਥਾਂ ਲਈ ਕਿਹੜਾ ਸ਼ਬਦ ਢੁੱਕਵਾਂ ਹੈ ?
ਉੱਤਰ:
ਬੁਲਬੁਲਾਂ (✓) ।