Punjab State Board PSEB 7th Class Punjabi Book Solutions Chapter 11 ਭਾਰਤੀ ਫੁੱਟਬਾਲ ਦਾ ਸਿਰਾ : ਉਲੰਪੀਅਨ ਜਰਨੈਲ ਸਿੰਘ Textbook Exercise Questions and Answers.
PSEB Solutions for Class 7 Punjabi Chapter 11 ਭਾਰਤੀ ਫੁੱਟਬਾਲ ਦਾ ਸਿਰਾ : ਉਲੰਪੀਅਨ ਜਰਨੈਲ ਸਿੰਘ
(ਉ) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ
(i) ਜਰਨੈਲ ਸਿੰਘ ਦਾ ਜਨਮ ਕਦੋਂ ਹੋਇਆ ?
(ਉ) 20 ਫ਼ਰਵਰੀ, 1937
(ਅ) 21 ਫ਼ਰਵਰੀ, 1935
(ੲ) 20 ਫ਼ਰਵਰੀ, 1936.
ਉੱਤਰ :
(ੲ) 20 ਫ਼ਰਵਰੀ, 1936. ✓
(ii) ਜਰਨੈਲ ਸਿੰਘ ਦੇ ਪਿਤਾ ਦਾ ਨਾਂ ਕੀ ਸੀ ?
(ਉ) ਸ: ਉਜਾਗਰ ਸਿੰਘ
(ਅ) ‘ਸ: ਮਹਿੰਦਰ ਸਿੰਘ
(ੲ) ਸ: ਗੁਰਬਚਨ ਸਿੰਘ ॥
ਉੱਤਰ :
(ਉ) ਸ: ਉਜਾਗਰ ਸਿੰਘ ✓
(iii) ਜਰਨੈਲ ਸਿੰਘ ਕਦੋਂ ਰੋਮ ਉਲੰਪਿਕ ਵਿਚ ਖੇਡਿਆ ?
(ਉ) 1958
(ਅ) 1960
(ੲ) 1965.
ਉੱਤਰ :
(ਅ) 1960 ✓
(iv) 1966 ਤੋਂ 1967 ਵਿਚ ਜਰਨੈਲ ਸਿੰਘ ਕਿਹੜੀ ਟੀਮ ਦਾ ਕੈਪਟਨ ਰਿਹਾ ?
(ੳ) ਭਾਰਤੀ ਫੁੱਟਬਾਲ ਟੀਮ
(ਅ) ਮੋਹਨ ਬਾਗਾਨ
(ੲ) ਪੰਜਾਬ ਫੁੱਟਬਾਲ ਟੀਮ ॥
ਉੱਤਰ :
(ਅ) ਮੋਹਨ ਬਾਗਾਨ ✓
(v) ਜਰਨੈਲ ਸਿੰਘ ਦਾ ਦੇਹਾਂਤ ਕਦੋਂ ਹੋਇਆ ?
(ਉ) 21 ਅਕਤੂਬਰ, 2000
(ਅ) 12 ਅਕਤੂਬਰ, 2001
(ੲ) 16 ਅਕਤੂਬਰ, 2000.
ਉੱਤਰ :
(ਉ) 21 ਅਕਤੂਬਰ, 2000 ✓
(ਅ) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤੀ ਫੁੱਟਬਾਲ ਦਾ ਸਿਤਾਰਾ ਕੌਣ ਸੀ ?
ਉੱਤਰ :
ਜਰਨੈਲ ਸਿੰਘ ॥
ਪ੍ਰਸ਼ਨ 2.
ਭਾਰਤੀ ਪੰਜਾਬ ਵਿਚ ਜਰਨੈਲ ਸਿੰਘ ਦਾ ਪਿੰਡ ਕਿਹੜਾ ਸੀ ?
ਉੱਤਰ :
ਪਨਾਮ ।
ਪ੍ਰਸ਼ਨ 3.
ਬਚਪਨ ਵਿਚ ਜਰਨੈਲ ਸਿੰਘ ਕਿਸ ਚੀਜ਼ ਨਾਲ ਖੇਡਦਾ ਸੀ ?
ਉੱਤਰ :
ਖਿੱਦੋ ਨਾਲ ।
ਪ੍ਰਸ਼ਨ 4.
ਜਰਨੈਲ ਸਿੰਘ ਦਾ ਪਿਤਾ ਅਕਸਰ ਕੀ ਆਖਦਾ ਸੀ ?
ਉੱਤਰ :
ਉਹ ਆਖਦਾ ਸੀ, “ਪੁੱਤ ਨਿਸ਼ਾਨਾ ਠੀਕ ਰੱਖੀਂ ।”
ਪ੍ਰਸ਼ਨ 5.
ਜਰਨੈਲ ਸਿੰਘ ਮੋਹਨ ਬਾਗਾਨ ਵਲੋਂ ਕਦੋਂ ਖੇਡਿਆ ?
ਉੱਤਰ :
1966-67 ਵਿਚ ।
(ੲ) ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਉਲੰਪੀਅਨ ਜਰਨੈਲ ਸਿੰਘ ਦਾ ਜਨਮ ਕਦੋਂ ਹੋਇਆ । ਉਸ ਦੇ ਮਾਤਾ-ਪਿਤਾ ਅਤੇ ਜਨਮ ਦਾ ਸਥਾਨ ਵੀ ਦੱਸੋ ।
ਉੱਤਰ :
ਉਲੰਪੀਅਨ ਜਰਨੈਲ ਸਿੰਘ ਦਾ ਜਨਮ 20 ਫ਼ਰਵਰੀ, 1936 ਨੂੰ ਹੋਇਆ । ਉਸ ਦੇ ਪਿਤਾ ਦਾ ਨਾਂ ਸ: ਉਜਾਗਰ ਸਿੰਘ ਤੇ ਮਾਤਾ ਦਾ ਨਾਂ ਸ੍ਰੀਮਤੀ ਗੁਰਬਚਨ ਕੌਰ ਸੀ । ਉਸ ਦਾ ਜਨਮ ਸਥਾਨ ਚੱਕ ਨੰ: 272, ਤਹਿਸੀਲ ਅਤੇ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਸੀ ।
ਪ੍ਰਸ਼ਨ 2.
ਉਲੰਪੀਅਨ ਜਰਨੈਲ ਸਿੰਘ ਕਿਹੜੀਆਂ-ਕਿਹੜੀਆਂ ਕਲੱਬਾਂ ਵਲੋਂ ਖੇਡਿਆ ?
ਉੱਤਰ :
ਉਲੰਪੀਅਨ ਜਰਨੈਲ ਸਿੰਘ ਖ਼ਾਲਸਾ ਸਪੋਰਟਿੰਗ ਕਲੱਬ, ਰਾਜਸਥਾਨ ਕਲੱਬ ਤੇ ਮੋਹਨ ਬਾਗਾਨ ਕਲੱਬਾਂ ਵਲੋਂ ਖੇਡਿਆ ।
ਪ੍ਰਸ਼ਨ 3.
ਅੰਤਰਰਾਸ਼ਟਰੀ ਪੱਧਰ ‘ਤੇ ਉਲੰਪੀਅਨ ਜਰਨੈਲ ਸਿੰਘ ਦੀਆਂ ਪ੍ਰਾਪਤੀਆਂ ਬਾਰੇ ਦੱਸੋ ।
ਉੱਤਰ :
1960 ਵਿਚ ਜਰਨੈਲ ਸਿੰਘ ਭਾਰਤੀ ਫੁੱਟਬਾਲ ਟੀਮ ਵਲੋਂ ਰੋਮ ਉਲੰਪਿਕ ਵਿਚ ਖੇਡਿਆ, ਜਿੱਥੇ ਉਹ ਵਰਲਡ ਇਲੈਵਨ ਲਈ ਵੀ ਚੁਣਿਆ ਗਿਆ । ਇਸੇ ਉਲੰਪਿਕ ਵਿਚ ਇਟਲੀ ਦੇ ਲੋਕ ਉਸ ਦੇ ਆਸ਼ਕ ਬਣ ਗਏ । 1962 ਵਿਚ ਜਕਾਰਤਾਂ ਵਿਖੇ ਹੋਈਆਂ ਏਸ਼ੀਅਨ ਖੇਡਾਂ ਵਿਚ ਜਰਨੈਲ ਸਿੰਘ ਨੇ ਸੱਟ ਲੱਗਣ ਦੇ ਬਾਵਜੂਦ ਵਿਰੋਧੀ ਟੀਮਾਂ ਸਿਰ ਗੋਲ ਕੀਤੇ ਅਤੇ ਭਾਰਤ ਲਈ ਸੋਨੇ ਦਾ ਤਮਗਾ ਜਿੱਤਿਆ । 1966-67 ਵਿਚ ਉਹ “ਏਸ਼ੀਅਨ ਆਲ ਸਟਾਰ ਟੀਮ ਦਾ ਕਪਤਾਨ ਬਣਿਆ ।
(ਸ) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ
(ਰੋਮ ਉਲੰਪਿਕ, ਅਰਜੁਨ ਐਵਾਰਡ, ਤਿੰਨ, ਫੁਟਬਾਲ, 1967)
(ੳ) ਉਸ ਨੂੰ ਭਾਰਤ ਸਰਕਾਰ ਵਲੋਂ ……………… ਨਾਲ ਸਨਮਾਨਿਤ ਕੀਤਾ ਗਿਆ ।
(ਅ) ਮੁੱਢ ਤੋਂ ਹੀ ਜਰਨੈਲ ਸਿੰਘ ਵਿਚ ………… ਖੇਡਣ ਦਾ ਅਵੱਲਾ ਸ਼ੌਕ ਸੀ ।
(ੲ) ਜਰਨੈਲ ਸਿੰਘ 1960 ਵਿਚ ਭਾਰਤੀ ਫੁੱਟਬਾਲ ਟੀਮ ਵਲੋਂ ……….. ਖੇਡਿਆ ।
(ਸ) 1958 ਤੋਂ …………. ਤਕ ਜਰਨੈਲ ਸਿੰਘ ਭਾਰਤ ਦੀ ਫੁੱਟਬਾਲ ਟੀਮ ਵਿੱਚ ਖੇਡਿਆ ।
(ਹ) ਜਰਨੈਲ ਸਿੰਘ ਨੇ ………… ਸਾਲ ਭਾਰਤੀ ਫੁੱਟਬਾਲ ਟੀਮ ਦੀ ਕਪਤਾਨੀ ਕੀਤੀ ।
ਉੱਤਰ :
(ੳ) ਉਸ ਨੂੰ ਭਾਰਤ ਸਰਕਾਰ ਵਲੋਂ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ !
(ਅ) ਮੁੱਢ ਤੋਂ ਹੀ ਜਰਨੈਲ ਸਿੰਘ ਵਿਚ ਫੁੱਟਬਾਲ ਖੇਡਣ ਦਾ ਅਵੱਲਾ ਸ਼ੌਕ ਸੀ ।
(ੲ) ਜਰਨੈਲ ਸਿੰਘ 1960 ਵਿਚ ਭਾਰਤੀ ਫੁੱਟਬਾਲ ਟੀਮ ਵਲੋਂ ਰੋਮ ਉਲੰਪਿਕ ਖੇਡਿਆ ।
(ਸ) 1958 ਤੋਂ 1967 ਤਕ ਜਰਨੈਲ ਸਿੰਘ ਭਾਰਤ ਦੀ ਫੁੱਟਬਾਲ ਟੀਮ ਵਿੱਚ ਖੇਡਿਆ ।
(ਹ) ਜਰਨੈਲ ਸਿੰਘ ਨੇ ਤਿੰਨ ਸਾਲ ਭਾਰਤੀ ਫੁੱਟਬਾਲ ਟੀਮ ਦੀ ਕਪਤਾਨੀ ਕੀਤੀ ।
ਪ੍ਰਸ਼ਨ 2.
ਹੇਠ ਲਿਖੇ ਪੰਜਾਬੀ ਸ਼ਬਦਾਂ ਦੇ ਹਿੰਦੀ ਤੇ ਅੰਗਰੇਜ਼ੀ ਸਮਾਨਾਰਥੀ ਲਿਖੋ-
ਖਿਡਾਰੀ, ਅਭਿਆਸ, ਪਰਿਵਾਰ, ਕਪਤਾਨ, ਫੁੱਟਬਾਲ ।
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਖਿਡਾਰੀ – खिलाड़ी – Player
ਅਭਿਆਸ – अभ्यास – Exercise
ਪਰਿਵਾਰ – परिवार – Family
ਕਪਤਾਨ – कप्तान – Captain
ਫੁੱਟਬਾਲ – फुटबाल – Football.
ਪ੍ਰਸ਼ਨ 3.
ਸਹੀ ਵਿਕਲਪ ਚੁਣੋ-
(i) ਸ਼ੁੱਧ ਸ਼ਬਦ ਕਿਹੜਾ ਹੈ ?
(ਉ) ਮੁਹਾਰਿਤ
(ਅ) ਮੁਹਰਤ
(ਈ) ਮੁਹਾਰਤ
(ਸ) ਮੁਹਿਰਤ ।
ਉੱਤਰ :
(ਈ) ਮੁਹਾਰਤ ✓
(ii) ‘ਹਿੰਮਤ’ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ-
(ੳ) ਆਲਸ
(ਅ) ਉੱਦਮ
(ਈ) ਕਪਤਾਨ
(ਸ) ਜਿੱਤ ।
ਉੱਤਰ :
(ਅ) ਉੱਦਮ ✓
(iii) ਵਿਸ਼ੇਸ਼ਣ ਸ਼ਬਦ ਚੁਣੋ
(ਉ) ਫੁੱਟਬਾਲ
(ਅ) ਗੋਲ
(ਈ) ਕਪਤਾਨ
(ਸ) ਮਹਾਨ ।
ਉੱਤਰ :
(ਸ) ਮਹਾਨ । ✓
(ਹ) ਕਿਰਿਆਤਮਕ ਕਾਰਜ
ਪ੍ਰਸ਼ਨ 1.
ਆਪਣੇ ਇਲਾਕੇ ਦੇ ਕਿਸੇ ਪ੍ਰਸਿੱਧ ਖਿਡਾਰੀ ਬਾਰੇ ਦਸ ਸਤਰਾਂ ਲਿਖੋ ।
ਉੱਤਰ :
ਹਰਭਜਨ ਸਿੰਘ ਪੰਜਾਬ ਨਾਲ ਸੰਬੰਧਿਤ ਅੰਤਰਰਾਸ਼ਟਰੀ ਪੱਧਰ ਦਾ ਪ੍ਰਸਿੱਧ ਕ੍ਰਿਕਟ ਖਿਡਾਰੀ ਹੈ । ਉਸ ਦਾ ਜਨਮ 3 ਜੁਲਾਈ, 1980 ਨੂੰ ਸ: ਸਰਦੇਵ ਸਿੰਘ ਪਲਾਹਾ ਦੇ ਘਰ ਜਲੰਧਰ ਵਿਚ ਹੋਇਆ । ਉਸ ਦੇ ਪਿਤਾ ਨੇ ਉਸ ਨੂੰ ਫ਼ਿਕਟ ਵਿਚ ਲਗਨ ਨਾਲ ਹਿੱਸਾ ਲੈਣ ਤੇ ਉੱਚੇ ਪੱਧਰ ਦਾ ਖਿਡਾਰੀ ਬਣਨ ਲਈ ਪ੍ਰੇਰਿਆ । ਉਸ ਨੂੰ ਉਸ ਦੇ ਪਹਿਲੇ ਕੋਚ ਚਰਨਜੀਤ ਸਿੰਘ ਭੁੱਲਰ ਤੋਂ ਬੈਟਸਮੈਨ ਦੀ ਟ੍ਰੇਨਿੰਗ ਪ੍ਰਾਪਤ ਹੋਈ, ਪਰੰਤੂ ਉਸ ਦੀ ਅਚਾਨਕ ਮੌਤ ਮਗਰੋਂ ਉਹ ਸਪਿੰਨ ਬਾਉਲਿੰਗ ਕਰਨ ਲੱਗਾ । ਦਵਿੰਦਰ ਸਿੰਘ ਅਰੋੜਾ ਨੇ ਉਸ ਨੂੰ ਕ੍ਰਿਕਟ ਦਾ ਸਖ਼ਤ ਅਭਿਆਸ ਕਰਾਇਆ । ਉਸ ਨੇ ਇਕ ਕ੍ਰਿਕਟ ਖਿਡਾਰੀ ਦੇ ਰੂਪ ਵਿਚ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ।ਉਹ ਇਕ ਅਜਿਹਾ ਵਿਸ਼ੇਸ਼ ਆਫ ਸਪਿੰਨਰ ਹੈ, ਜਿਸ ਨੇ ਇਕ ਭਾਰਤੀ ਦੇ ਰੂਪ ਵਿਚ ਟੈਸਟ ਕ੍ਰਿਕਟ ਵਿਚ ਪਹਿਲੀ ਵਾਰੀ ਹੈਟਿਕ ਬਣਾਈ । ਉਸ ਨੇ ਇਕ ਕੌਮਾਂਤਰੀ ਖਿਡਾਰੀ ਦੇ ਰੂਪ ਵਿਚ ਆਪਣਾ ਜੀਵਨ 1998 ਵਿਚ ਆਸਟ੍ਰੇਲੀਆ ਦੇ ਖਿਲਾਫ਼ ਮੈਚ ਖੇਡਦਿਆਂ ਆਰੰਭ ਕੀਤਾ । ਉਸ ਦੀ ਹਮਲਾਵਰ ਬਾਊਲਿੰਗ ਦੇਖ ਕੇ ਦਰਸ਼ਕ ਦੰਗ ਰਹਿ ਜਾਂਦੇ ਹਨ । ਉਸ ਦਾ ਘਰ ਜਲੰਧਰ ਵਿਚ ਹੀ ਹੈ । 2015 ਵਿਚ ਉਸ ਦਾ ਵਿਆਹ ਐਕਟ੍ਰੈਸ ਗੀਤਾ ਬਸਰਾ ਨਾਲ ਹੋਇਆ । ਜਲੰਧਰ ਤੇ ਪੰਜਾਬ ਦੇ ਲੋਕ ਉਸ ਉੱਤੇ ਬਹੁਤ ਮਾਣ ਕਰਦੇ ਹਨ ।
ਪ੍ਰਸ਼ਨ 2.
ਆਪਣੀ ਮਨ-ਪਸੰਦ ਖੇਡ ਬਾਰੇ ਸਤਰਾਂ ਲਿਖੋ ।
ਉੱਤਰ :
ਪੰਜਾਬੀ ਕਬੱਡੀ ਮੇਰੀ ਮਨ-ਪਸੰਦ ਖੇਡ ਹੈ । ਇਸਨੂੰ ਪੰਜਾਬੀਆਂ ਦੀ ‘ਮਾਂ ਖੇਡ ਕਿਹਾ ਜਾਂਦਾ ਹੈ । ਇਸ ਵਿਚ ਲਗਪਗ ਸਾਰੀਆਂ ਖੇਡਾਂ ਦਾ ਸੁਮੇਲ ਹੈ । ਇਸ ਵਿਚ ਸਰੀਰਕ ਤਕੜਾਈ, ਦਮ, ਦੌੜ, ਘੋਲ, ਛਾਲਾਂ, ਵੀਣੀ ਫ਼ੜਨਾ, ਧੱਕੇ-ਧੱਫੇ, ਚੁਸਤੀ ਫੁਰਤੀ ਸਭ ਕੁੱਝ ਸ਼ਾਮਿਲ ਹੈ ।
ਇਹ ਇਕ ਟੀਮ-ਖੇਡ ਹੈ । ਇਸ ਵਿਚ ਸੱਤ-ਸੱਤ ਖਿਡਾਰੀਆਂ ਦੀਆਂ ਦੋ ਟੀਮਾਂ ਹੁੰਦੀਆਂ ਹਨ, ਜੋ ਖੇਡ ਦੇ ਮੈਦਾਨ ਦਾ ਅੱਧਾ-ਅੱਧਾ ਹਿੱਸਾ ਵੰਡ ਕੇ ਖੇਡਦੀਆਂ ਹਨ । ਇਸਦੇ ਅੱਧ ਵਿਚਕਾਰ ਇਕ ਕੇਂਦਰੀ ਲਕੀਰ ਹੁੰਦੀ ਹੈ ਤੇ ਉਸ ਦੇ ਵਿਚਕਾਰ ਕੁੱਝ ਥਾਂ ਹੁੰਦੇ ਬਣਾ ਕੇ ਰਾਖਵੀਂ ਰੱਖੀ ਜਾਂਦੀ ਹੈ, ਜੋ ਖਿਡਾਰੀ ਦੇ ਦੂਜੀ ਧਿਰ ਉੱਤੇ ਹਮਲਾ ਕਰਨ ਲਈ ਮਿੱਥੀ ਹੁੰਦੀ ਹੈ । ਇਕ ਟੀਮ ਦਾ ਇਕ ਖਿਡਾਰੀ ਕਬੱਡੀ-ਕਬੱਡੀ ਬੋਲਦਾ ਹੋਇਆ, ਦੂਜੀ ਧਿਰ ਦੇ ਖੇਤਰ ਵਿਚ ਜਾਂਦਾ ਹੈ । ਉਸਨੇ ਦੂਜੀ ਧਿਰ ਦੇ ਕਿਸੇ ਖਿਡਾਰੀ ਨੂੰ ਛੂਹ ਕੇ ਦਮ ਟੁੱਟਣ ਤੋਂ ਪਹਿਲਾਂ ਆਪਣੇ ਪਾਸੇ ਵਲ ਆਉਣਾ ਹੁੰਦਾ ਹੈ । ਦੂਜੀ ਧਿਰ ਦਾ ਛੂਹਿਆ ਜਾਣ ਵਾਲਾ ਖਿਡਾਰੀ ਉਸ ਨੂੰ ਗੁੱਟ ਜਾਂ ਲੱਤਾਂ ਤੋਂ ਫੜ ਕੇ ਜਾਂ ਜੱਫਾ ਮਾਰ ਕੇ ਵਾਪਸ ਜਾਣ ਤੋਂ ਰੋਕਦਾ ਹੈ । ਇਸ ਸਮੇਂ ਧੌਲ-ਧੱਫੇ ਵੱਜਦੇ ਹਨ, ਗੁੱਟ ਤੇ ਲੱਤਾਂ ਫੜਨ ਤੇ ਛੁਡਾਉਣ ਉੱਤੇ ਜ਼ੋਰ ਲਗਦਾ ਹੈ, ਤਕੜਾ ਘੋਲ ਹੁੰਦਾ ਹੈ । ਜੇਕਰ ਹਮਲਾਵਾਰ ਖਿਡਾਰੀ ਦਮ ਟੁੱਟਣ ਤੋਂ ਪਹਿਲਾਂ ਛੁੱਟ ਕੇ ਆਪਣੇ ਪਾਸੇ ਚਲਾ ਜਾਂਦਾ ਹੈ, ਤਾਂ ਨੰਬਰ ਉਸ ਨੂੰ ਮਿਲ ਜਾਂਦਾ ਹੈ, ਪਰ ਜੇਕਰ ਉਸ ਦਾ ਫੜੋ-ਫੜੇ ਦਾ ਦਮ ਟੁੱਟ ਜਾਵੇ, ਤਾਂ ਨੰਬਰ ਫੜਨ ਵਾਲੇ ਖਿਡਾਰੀ ਨੂੰ ਮਿਲਦਾ ਹੈ । ਇਸ ਵਿਚ ਛੱਡਵੀਂ ਕੈਂਚੀ ਮਾਰਨ ਨੂੰ ਫਾਉਲ ਮੰਨਿਆ ਜਾਂਦਾ ਹੈ । ਫੜਿਆ ਜਾਣ ਵਾਲਾ ਖਿਡਾਰੀ ਖੇਡ ਤੋਂ ਬਾਹਰ ਹੋ ਜਾਂਦਾ ਹੈ । ਇਸ ਤਰ੍ਹਾਂ ਜੇਕਰ ਕਿਸੇ ਟੀਮ ਦੇ ਸਾਰੇ ਖਿਡਾਰੀ ਸਮੇਂ ਤੋਂ ਪਹਿਲਾਂ ਆਉਟ ਹੋ ਜਾਣ, ਤਾਂ ਖੇਡ ਖ਼ਤਮ ਹੋ ਜਾਂਦੀ ਹੈ । ਉਂਝ ਇਹ ਮੈਚ 40 ਕੁ ਮਿੰਟ ਚਲਦਾ ਹੈ । ਵੱਧ ਨੰਬਰ ਪ੍ਰਾਪਤ ਕਰਨ ਵਾਲੀ ਟੀਮ ਜੇਤੂ ਸਮਝੀ ਜਾਂਦੀ ਹੈ । ਇਹ ਖੇਡ ਖੇਡ ਕੇ ਜਾਂ ਦੇਖ ਕੇ ਮੈਨੂੰ ਬਹੁਤ ਆਨੰਦ ਆਉਂਦਾ ਹੈ ।
ਪ੍ਰਸ਼ਨ 3.
ਪੰਜ ਖਿਡਾਰੀਆਂ ਦੀਆਂ ਤਸਵੀਰਾਂ ਆਪਣੀ ਕਾਪੀ ਵਿਚ ਚਿਪਕਾਓ ।
ਉੱਤਰ :
ਪ੍ਰਸ਼ਨ 4.
ਹੇਠ ਲਿਖੇ ਪੈਰੇ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ ।
ਦਰਖ਼ਤਾਂ ਵਰਗੀ ਹਲੀਮੀ ਦਾ ਮਾਲਕ ਜਰਨੈਲ ਸਿੰਘ ਭਾਰਤੀ ਫੁੱਟਬਾਲ ਦੇ “ਬੱਬਰ ਸ਼ੇਰ’ ਵਜੋਂ ਜਾਣਿਆ ਜਾਂਦਾ ਸੀ । ਅੰਤਰਰਾਸ਼ਟਰੀ ਪ੍ਰਸਿੱਧੀ ਵਾਲਾ ਜਰਨੈਲ ਫੁੱਟਬਾਲ ਦਾ ਸ਼ਾਹ ਸਵਾਰ ਸੀ ।
ਭਾਰਤੀ ਫੁੱਟਬਾਲ ਦਾ ਸਿਤਾਰਾ : ਉਲੰਪੀਅਨ ਜਰਨੈਲ ਸਿੰਘ Summary
ਭਾਰਤੀ ਫੁੱਟਬਾਲ ਦਾ ਸਿਤਾਰਾ : ਉਲੰਪੀਅਨ ਜਰਨੈਲ ਸਿੰਘ ਪਾਠ ਦਾ ਸੰਖੇਪ
ਜਰਨੈਲ ਸਿੰਘ ਭਾਰਤੀ ਫੁੱਟਬਾਲ ਦੇ “ਬੱਬਰ ਸ਼ੇਰ` ਵਜੋਂ ਜਾਣਿਆ ਜਾਂਦਾ ਸੀ । ਉਸ ਦਾ ਜਨਮ 20 ਫ਼ਰਵਰੀ, 1936 ਨੂੰ ਪਿਤਾ ਸ: ਉਜਾਗਰ ਸਿੰਘ ਤੇ ਮਾਤਾ ਗੁਰਬਚਨ ਕੌਰ ਦੇ ਘਰ ਚੱਕ ਨੰਬਰ 272, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਚ ਹੋਇਆ । ਉਸ ਨੂੰ ਮੁੱਢ ਤੋਂ ਹੀ ਫੁਟਬਾਲ ਖੇਡਣ ਦਾ ਸ਼ੌਕ ਸੀ । ਉਹ ਨਿੱਕਾ ਹੁੰਦਾ ਹੀ ਲੀਰਾਂ ਦੀ ਖਿੱਦੋ ਬਣਾ ਕੇ ਖੇਡਦਾ ਹੁੰਦਾ ਸੀ । ਉਹ ਕਹਿੰਦਾ ਹੁੰਦਾ ਸੀ ਕਿ ਜੇਕਰ ਤੁਸੀਂ ਫੁੱਟਬਾਲ ਖੇਡਣਾ ਸਿੱਖਣਾ ਹੈ, ਤਾਂ ਤੁਸੀਂ ਖਿੱਦੋ ਨਾਲ ਖੇਡਣਾ ਆਰੰਭ ਕਰੋ ।
ਉਸ ਨੇ ਆਪਣੇ ਪਿੰਡ ਵਿਚੋਂ ਚੌਥੀ ਜਮਾਤ ਪਾਸ ਕੀਤੀ ਤੇ ਫਿਰ ਉਹ ਬਾਰ ਖ਼ਾਲਸਾ ਸਕੂਲ, ਚੱਕ ਨੰ: 48 ਵਿਖੇ ਪੰਜਵੀਂ ਜਮਾਤ ਵਿਚ ਦਾਖ਼ਲ ਹੋ ਗਿਆ । ਇੱਥੇ ਉਹ ਆਪਣੇ ਸਾਥੀਆਂ ਨਾਲ ਫੁੱਟਬਾਲ ਖੇਡਦਾ ਰਹਿੰਦਾ । ਦੇਸ਼ ਦੀ ਵੰਡ ਮਗਰੋਂ ਉਸ ਦਾ ਪਰਿਵਾਰ ਭਾਰਤ ਪੁੱਜਾ, ਤਾਂ ਉਹ ਸਰਕਾਰੀ ਹਾਈ ਸਕੂਲ, ਗੜ੍ਹਸ਼ੰਕਰ, ਜ਼ਿਲਾ ਹੁਸ਼ਿਆਰਪੁਰ ਵਿਚ ਪੜ੍ਹਨ ਲੱਗਾ ਤੇ ਇੱਥੋਂ ਅੱਠਵੀਂ ਪਾਸ ਕੀਤੀ । 1951-52 ਵਿਚ ਉਸ ਨੇ 10ਵੀਂ ਸਰਹਾਲ ਮੁੰਡੀ ਤੋਂ ਪਾਸ ਕੀਤੀ । ਫਿਰ ਉਹ ਆਰ. ਕੇ. ਆਰੀਆ ਕਾਲਜ, ਨਵਾਂ ਸ਼ਹਿਰ ਵਿਚ ਦਾਖ਼ਲ ਹੋ ਗਿਆ । ਇਸ ਸਮੇਂ ਤਕ ਉਸ ਨੂੰ ਇਕ ਚੰਗੇ ਫੁੱਟਬਾਲ ਖਿਡਾਰੀ ਦੇ ਤੌਰ ਤੇ ਮਾਨਤਾ ਮਿਲ ਚੁੱਕੀ ਸੀ। ਫੁੱਟਬਾਲ ਦੇ ਇਸ ਹੀਰੇ ਦੀ ਪਰਖ ਸਭ ਤੋਂ ਪਹਿਲਾਂ ਪੀ. ਟੀ. ਆਈ. ਸ: ਹਰਬੰਸ ਸਿੰਘ ਨੇ ਕੀਤੀ । ਫਿਰ ਗੁਰੁ ਗੋਬਿੰਦ ਸਿੰਘ ਕਾਲਜ, ਮਹਿਲਪੁਰ ਦੇ ਡੀ. ਪੀ. ਆਈ. ਸ: ਹਰਦਿਆਲ ਸਿੰਘ ਦੇ ਯਤਨਾਂ ਨਾਲ ਉਹ ਮਹਿਲਪੁਰ ਕਾਲਜ ਵਿਚ ਦਾਖ਼ਲ ਹੋ ਗਿਆ ਤੇ 1954 ਤਕ ਉਨ੍ਹਾਂ ਨੇ ਹੀ ਉਸ ਨੂੰ ਹੋਰ ਤਰਾਸ਼ਿਆ । ਇੱਥੋਂ ਦੇ ਉਸ ਸਮੇਂ ਦੇ ਪ੍ਰਿੰਸੀਪਲ ਸ: ਹਰਭਜਨ ਸਿੰਘ ਆਪ ਫੁੱਟਬਾਲ ਦੇ ਬੇਹੱਦ ਸ਼ੁਕੀਨ ਸਨ ।
1958 ਵਿਚ ਜਰਨੈਲ ਸਿੰਘ ਨੇ ਪੰਜਾਬ ਦੀ ਨਾਮਵਰ ਕਲੱਬ ਖ਼ਾਲਸਾ ਸਪੋਰਟਿਗ ਕਲੱਬ ਦਾ ਸਟਾਪਰ ਬਣ ਕੇ ਦਿੱਲੀ ਦਾ ਡੀ. ਸੀ. ਐੱਮ. ਟੂਰਨਾਮੈਂਟ ਖੇਡਿਆ । ਇਨ੍ਹਾਂ ਦਿਨਾਂ ਵਿਚ ਹੀ ਉਸ ਦੀ ਫੁੱਟਬਾਲ ਮੁਹਾਰਤ ਨੂੰ ਦੇਖ ਕੇ ਰਾਜਸਥਾਨ ਕਲੱਬ ਨੇ ਉਸ ਨਾਲ ਕੁੱਝ ਸਾਲਾਂ ਲਈ ਇਕਰਾਰਨਾਮਾ ਕਰ ਲਿਆ, ਪਰੰਤੂ ਜਰਨੈਲ ਸਿੰਘ ਦਾ ਅਸਲ ਨਿਸ਼ਾਨਾ ਕਲਕੱਤੇ ਦੀ ਨਾਮਵਰ ਕਲੱਬ ਮੋਹਨ ਬਾਗਾਨ ਵੱਲੋਂ ਖੇਡਣ ਦਾ ਸੀ ਅਤੇ ਉਸ ਦਾ ਇਹ ਸੁਪਨਾ 1959 ਈਸਵੀ ਵਿਚ ਪੂਰਾ ਹੋਇਆ। 1960 ਵਿਚ ਜਰਨੈਲ ਸਿੰਘ ਭਾਰਤੀ ਫੁੱਟਬਾਲ ਟੀਮ ਵੱਲੋਂ ਰੋਮ ਉਲੰਪਿਕ ਵਿਚ ਖੇਡਿਆ ਅਤੇ ਇੱਥੇ ਉਹ ਵਰਲਡ ਇਲੈਵਨ ਲਈ ਚੁਣਿਆ ਗਿਆ । 1964 ਵਿਚ ਉਹ ਕਲਕੱਤੇ ਦਾ ਬੈਸਟ ਪਲੇਅਰ ਐਲਾਨਿਆ ਗਿਆ । ਇਸੇ ਸਾਲ ਹੀ ਉਸ ਨੂੰ ਭਾਰਤ ਸਰਕਾਰ ਵਲੋਂ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ । 1966 ਅਤੇ 67 ਵਿਚ ਉਹ ਮੋਹਨ ਬਾਗਾਨ ਦਾ ਕੈਪਟਨ ਰਿਹਾ ਤੇ ਬਹੁਤ ਸਾਰੇ ਟੂਰਨਾਮੈਂਟ ਵਿਚ ਜਿੱਤਾਂ ਪ੍ਰਾਪਤ ਕੀਤੀਆਂ ।
1958 ਤੋਂ 1967 ਤਕ ਜਰਨੈਲ ਸਿੰਘ ਭਾਰਤ ਦੀ ਫੁੱਟਬਾਲ ਟੀਮ ਵਿਚ ਖੇਡਿਆ ॥ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਖੇਡ ਦਾ ਲੋਹਾ ਮਨਵਾਇਆ । 1962 ਵਿਚ ਜਕਾਰਤਾ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਸੱਟ ਲੱਗਣ ਦੇ ਬਾਵਜੂਦ ਉਸਨੇ ਵਿਰੋਧੀਆਂ ਸਿਰ ਕਈ ਗੋਲ ਕਰ ਕੇ ਭਾਰਤ ਲਈ ਸੋਨ ਤਗਮਾ ਜਿੱਤਿਆ । 1965 ਤੋਂ 1967 ਤਕ ਉਸਨੇ ਭਾਰਤੀ ਟੀਮ ਦੀ ਕਪਤਾਨੀ ਕੀਤੀ । 1966-67 ਵਿਚ ਉਸਨੂੰ ਏਸ਼ੀਅਨ ਆਲ ਸਟਾਰ ਟੀਮ ਦਾ ਕਪਤਾਨ ਵੀ ਬਣਾਇਆ ਗਿਆ 1 1962 ਵਿਚ ਉਸ ਦੀ ਖੇਡ-ਕਲਾ ਨੂੰ ਦੇਖ ਕੇ ਪੰਜਾਬ ਦੇ ਖੇਡ ਸੈਕਟਰੀ ਏ. ਐੱਲ. ਫ਼ਲੈਟਰ ਨੇ ਉਸਨੂੰ ਖੇਡ ਮਹਿਕਮੇ ਵਿਚ ਨੌਕਰੀ ਦੁਆ ਦਿੱਤੀ । 1970 ਵਿਚ ਉਸਨੇ ਸੰਤੋਸ਼ ਟਰਾਫੀ ਜਿੱਤ ਕੇ ਇਸ ਨੌਕਰੀ ਦਾ ਮੁੱਲ ਤਾਰਿਆ ਤੇ 1974 ਵਿਚ ਇਸ ਪ੍ਰਾਪਤੀ ਨੂੰ ਦੁਬਾਰਾ ਦੁਹਰਾਇਆ | ਜਰਨੈਲ ਸਿੰਘ ਖੇਡ ਵਿਭਾਗ ਪੰਜਾਬ ਵਿਚ ਸੀਨੀਅਰ ਡਿਪਟੀ ਡਾਇਰੈਕਟਰ ਦੇ ਅਹੁਦਿਆਂ ਉੱਤੇ ਰਿਹਾ ਤੇ 1994 ਵਿਚ ਸੇਵਾ ਮੁਕਤ ਹੋਇਆ ।
ਜਰਨੈਲ ਸਿੰਘ ਇਕ ਖਿਡਾਰੀ ਦੇ ਨਾਲ ਇਕ ਚੰਗਾ ਕਿਸਾਨ ਵੀ ਸੀ । 2000 ਈ: ਵਿਚ ਉਹ ਆਪਣੇ ਸਪੁੱਤਰ ਹਰਸ਼ ਮੋਹਨ ਨੂੰ ਮਿਲਣ ਲਈ ਕੈਨੇਡਾ ਗਿਆ । ਜਿੱਥੇ 13 ਅਕਤੂਬਰ, 2000 ਦੀ ਸ਼ਾਮ ਨੂੰ ਉਹ ਛਾਤੀ ਵਿਚ ਦਰਦ ਹੋਣ ਨਾਲ ਪਰਲੋਕ ਸੁਧਾਰ ਗਿਆ ।
ਜਰਨੈਲ ਸਿੰਘ ਦੀ ਸ਼ਖ਼ਸੀਅਤ ਤੇ ਪ੍ਰਾਪਤੀਆਂ ਨੂੰ ਉਜਾਗਰ ਕਰਨ ਦਾ ਯਤਨ ਗੜ੍ਹਸ਼ੰਕਰ ਇਲਾਕੇ ਦੇ ਖੇਡ-ਪ੍ਰੇਮੀਆਂ ਵਲੋਂ ਸਾਲ 2002 ਵਿਚ ਉਨ੍ਹਾਂ ਦੇ ਨਾਂ ਉੱਤੇ ‘ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ’ ਗੜ੍ਹਸ਼ੰਕਰ ਦਾ ਗਠਨ ਕਰ ਕੇ ਕੀਤਾ । ਇਸ ਸੰਸਥਾ ਵੱਲੋਂ ਜਿੱਥੇ ਹਰ ਸਾਲ ਖ਼ਾਲਸਾ ਕਾਲਜ ਗੜਸ਼ੰਕਰ ਵਿਚ ਰਾਜ-ਪੱਧਰੀ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ ਕਰਕੇ ਉਸਦੀ ਯਾਦ ਨੂੰ ਸਦੀਵੀ ਬਣਾਈ ਰੱਖਣ ਦਾ ਯਤਨ ਕੀਤਾ ਜਾਂਦਾ ਹੈ, ਉੱਥੇ ਇਸ ਰਾਹੀਂ ਨੌਜਵਾਨ ਪੀੜੀ ਨੂੰ ਫੁੱਟਬਾਲ ਖੇਡ ਨਾਲ ਜੋੜਨ ਲਈ ਸ਼ਲਾਘਾਯੋਗ ਉੱਪਰਾਲਾ ਹੋ ਰਿਹਾ ਹੈ ।