PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ?

Punjab State Board PSEB 7th Class Punjabi Book Solutions Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ? Textbook Exercise Questions and Answers.

PSEB Solutions for Class 7 Punjabi Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ?

(ਉ) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ

(i) ਸਾਡੇ ਗੁਣਾਂ ਤੇ ਪੜ੍ਹਾਈ ਦਾ ਪਤਾ ਲਗਦਾ ਹੈ ?
(ਉ) ਸਰਟੀਫ਼ਿਕੇਟਾਂ ਤੋਂ
(ਅ) ਸਾਡੇ ਵਿਹਾਰ ਤੋਂ
(ਇ) ਸਾਡੇ ਦੱਸਣ ਤੋਂ
(ਸ) ਬੂਹੇ ਲੱਗੀ ਤਖ਼ਤੀ ਤੋਂ ।
ਉੱਤਰ :
(ਅ) ਸਾਡੇ ਵਿਹਾਰ ਤੋਂ ✓

(ii) ਕਿਹੜੀ ਗੱਲ ਚੰਗਾ ਵਿਦਿਆਰਥੀ ਨਹੀਂ ਕਰਦਾ ?
(ਉ) ਮਿਹਨਤ
(ਅ) ਹੰਕਾਰ
(ਇ) ਹਿੰਮਤ
(ਸ) ਸਫ਼ਾਈ ।
ਉੱਤਰ :
(ਇ) ਹਿੰਮਤ ✓

PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ?

(iii) ਮੁੱਖ ਅਧਿਆਪਕਾ ਜੀ ਨੇ ਵਿਦਿਆਰਥੀਆਂ ਨੂੰ ਕੀ ਪੜਾਇਆ ?
(ਉ) ਪੰਜਾਬੀ
(ਅ) ਅੰਗਰੇਜ਼ੀ
(ਇ) ਸਾਇੰਸ
(ਸ) ਪ੍ਰਸ਼ਨ ਪੁੱਛੇ ।
ਉੱਤਰ :
(ਸ) ਪ੍ਰਸ਼ਨ ਪੁੱਛੇ । ✓

(ਅ) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਹਿਲਾ ਪੀਰੀਅਡ ਕਿਸ ਵਿਸ਼ੇ ਦਾ ਸੀ ?
ਉੱਤਰ :
ਪੰਜਾਬੀ ਦਾ ।

ਪ੍ਰਸ਼ਨ 2.
ਸਕੂਲ ਦੀ ਮੁੱਖ ਅਧਿਆਪਕਾ ਦਾ ਨਾਂ ਕੀ ਸੀ ?
ਉੱਤਰ :
ਹਰਸ਼ਿੰਦਰ ਕੌਰ ।

ਪ੍ਰਸ਼ਨ 3.
“ਕੀ ਤੁਸੀਂ ਪੜ੍ਹੇ-ਲਿਖੇ ਹੋ ਪਾਠ ਵਿਚ ਕਿਹੜੇ ਦੋ ਰਾਜਿਆਂ ਦਾ ਜ਼ਿਕਰ ਹੈ ?
ਉੱਤਰ :
ਸਮਰਾਟ ਅਕਬਰ ਤੇ ਮਹਾਰਾਜਾ ਰਣਜੀਤ ਸਿੰਘ !

ਪ੍ਰਸ਼ਨ 4.
ਗੁਣਵਾਨ ਇਨਸਾਨ ਦਾ ਕਿੱਥੋਂ ਪਤਾ ਲਗਦਾ ਹੈ ?
ਉੱਤਰ :
ਉਸ ਦੇ ਵਿਹਾਰ ਤੋਂ ।

PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ?

ਪ੍ਰਸ਼ਨ 5.
ਮੁੱਖ ਅਧਿਆਪਕਾ ਜੀ ਨੂੰ ਸਭ ਤੋਂ ਪਹਿਲਾਂ ਕਿਸ ਵਿਦਿਆਰਥੀ ਨੇ ਉੱਤਰ ਦਿੱਤਾ ?
ਉੱਤਰ :
ਮਨੋਹਰ ਨੇ ।

(ਇ) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੰਗੇ ਵਿਦਿਆਰਥੀ ਦੇ ਕੋਈ ਪੰਜ ਗੁਣ ਲਿਖੋ ।
ਉੱਤਰ :
ਚੰਗਾ ਵਿਦਿਆਰਥੀ ਸਫ਼ਾਈ ਦਾ ਧਿਆਨ ਰੱਖਦਾ ਹੈ । ਉਹ ਮਿਹਨਤੀ ਹੁੰਦਾ ਹੈ । ਉਹ ਨਵੇਂ ਤੋਂ ਨਵਾਂ ਗਿਆਨ ਹਾਸਲ ਕਰਦਾ ਰਹਿੰਦਾ ਹੈ । ਉਹ ਸਮੇਂ ਦੀ ਕਦਰ ਕਰਨ ਵਾਲਾ ਹੁੰਦਾ ਹੈ । ਉਸ ਵਿਚ ਸੰਜਮ ਦਾ ਗੁਣ ਵੀ ਹੁੰਦਾ ਹੈ ।

ਪ੍ਰਸ਼ਨ 2.
ਵਿਦਿਆਰਥੀਆਂ ਨੇ ਮੁੱਖ ਅਧਿਆਪਕਾ ਨੂੰ ਕਿਸੇ ਦੇ ਪੜ੍ਹੇ-ਲਿਖੇ ਹੋਣ ਸੰਬੰਧੀ ਕੀ ਉੱਤਰ ਦਿੱਤਾ ?
ਉੱਤਰ :
ਇਸ ਪ੍ਰਸ਼ਨ ਸੰਬੰਧੀ ਉੱਤਰ ਦਿੰਦਿਆਂ ਮਨੋਹਰ ਨੇ ਮੁੱਖ ਅਧਿਆਪਕਾ ਨੂੰ ਕਿਹਾ ਕਿ ਉਹ ਆਪਣੇ ਆਪ ਨੂੰ ਪੜ੍ਹੇ-ਲਿਖੇ ਦੱਸਣ ਲਈ ਅਗਲੇ ਨੂੰ ਆਪਣਾ ਸਰਟੀਫ਼ਿਕੇਟ ਦਿਖਾਉਣਗੇ । ਬਲਬੀਰ ਚੰਦ ਨੇ ਕਿਹਾ ਕਿ ਉਹ ਇਕ ਤਖ਼ਤੀ ਉੱਤੇ ਆਪਣਾ ਨਾਂ ਤੇ ਪੜ੍ਹਾਈ ਬਾਰੇ ਲਿਖ ਕੇ ਬੂਹੇ ਉੱਤੇ ਲਾ ਦੇਣਗੇ । ਚੰਚਲ ਨੇ ਕਿਹਾ ਕਿ ਉਹ ਆਪਣੀ ਜਾਣ-ਪਛਾਣ ਕਰਾਉਂਦਿਆਂ ਅਗਲੇ ਨੂੰ ਆਪਣੀ ਪੜ੍ਹਾਈ ਬਾਰੇ ਦੱਸ ਦੇਣਗੇ । ਗੁਣਵੰਤ ਨੇ ਕਿਹਾ ਕਿ ਉਨ੍ਹਾਂ ਦੇ ਘਰ ਵਾਲੇ ਹੀ ਅਗਲੇ ਨੂੰ ਉਨ੍ਹਾਂ ਦੀ ਪੜ੍ਹਾਈ ਬਾਰੇ ਦੱਸ ਸਕਦੇ ਹਨ ।

ਪ੍ਰਸ਼ਨ 3.
ਹਰੀ ਮੋਹਨ ਦੇ ਪ੍ਰਸ਼ਨ ਦਾ ਮੁੱਖ ਅਧਿਆਪਕਾ ਨੇ ਕੀ ਉੱਤਰ ਦਿੱਤਾ ?
ਉੱਤਰ :
ਮੁੱਖ ਅਧਿਆਪਕਾ ਨੇ ਉੱਤਰ ਦਿੱਤਾ ਕਿ ਸਿੱਖਣ ਲਈ ਸਕੂਲ ਸਚਮੁੱਚ ਹੀ ਬਹੁਤ ਚੰਗੀ ਥਾਂ ਹੈ, ਪਰੰਤੂ ਸਿੱਖਣ ਵਾਲੇ ਹੋਰ ਥਾਂਵਾਂ ਤੋਂ ਵੀ ਸਿੱਖਦੇ ਹਨ । ਅਸੀਂ ਚਾਹੀਏ, ਤਾਂ ਭਾਵੇਂ ਸਾਰੀ ਉਮਰ ਹੀ ਸਿੱਖਦੇ ਰਹੀਏ । ਤੁਸੀਂ ਵੀ ਸਦਾ ਸਿੱਖਦੇ ਰਹਿਣਾ ਹੈ, ਨਹੀਂ ਤਾਂ ਤੁਹਾਡਾ ਗਿਆਨ ਬਾਸੀ ਹੋ ਜਾਵੇਗਾ ।

PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ?

(ਸ) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋਸਫ਼ਾਈ, ਮਿਹਨਤੀ, ਹਿੰਮਤ, ਹਸਮੁੱਖ, ਪੜ੍ਹਾਈ, ਵਿਦਿਆਰਥੀ ।
ਉੱਤਰ :
1. ਸਫ਼ਾਈ (ਗੰਦਗੀ ਤੋਂ ਰਹਿਤ ਹੋਣਾ) – ਸਾਨੂੰ ਆਪਣੇ ਸਰੀਰ ਤੇ ਕੱਪੜਿਆਂ ਤੋਂ ਇਲਾਵਾ ਆਲੇ-ਦੁਆਲੇ ਦੀ ਸਫ਼ਾਈ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ।
2. ਮਿਹਨਤੀ (ਕੰਮ ਵਿਚ ਜੀ ਲਾ ਕੇ ਲੱਗਾ ਰਹਿਣ ਵਾਲਾ) – ਹਰ ਇਕ ਵਿਦਿਆਰਥੀ ਲਈ ਮਿਹਨਤੀ ਹੋਣਾ ਬਹੁਤ ਜ਼ਰੂਰੀ ਹੈ ।
3. ਹਿੰਮਤੀ (ਉਤਸ਼ਾਹ ਵਾਲਾ) – ਹਿੰਮਤੀ ਬੰਦੇ ਸਦਾ ਆਸ਼ਾਵਾਦੀ ਰਹਿੰਦੇ ਹਨ ।
4. ਹਸਮੁੱਖ (ਖ਼ੁਸ਼ ਰਹਿਣ ਵਾਲਾ) – ਹਸਮੁੱਖ ਬੰਦੇ ਨੂੰ ਸਾਰੇ ਪਿਆਰ ਕਰਦੇ ਹਨ ।
5. ਪੜ੍ਹਾਈ (ਵਿੱਦਿਆ) – ਬੱਚੇ ਸਕੂਲ ਵਿਚ ਪੜ੍ਹਾਈ ਕਰਨ ਲਈ ਜਾਂਦੇ ਹਨ ।
6. ਵਿਦਿਆਰਥੀ (ਪੜ੍ਹਾਕੂ) – ਮੈਂ ਸੱਤਵੀਂ ਜਮਾਤ ਦਾ ਵਿਦਿਆਰਥੀ ਹਾਂ ।

ਪ੍ਰਸ਼ਨ 2.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ
ਸ਼ਨ, ਥਾਂਵਾਂ, ਸਿਆਣੇ, ਮਨੁੱਖ, ਹੰਕਾਰ ।
(ਉ) ਤੁਸੀਂ ਤਾਂ ਬੜੇ ………….. ਹੋ ।
(ਅ) ਸਿੱਖਣ ਵਾਲੇ ਹੋਰ ਅਨੇਕਾਂ…………ਤੋਂ ਵੀ ਸਿੱਖਦੇ ਜਾਂਦੇ ਹਨ ।
(ਈ) ਉਹ ਪੜ੍ਹਾਈ ਦਾ …………ਨਹੀਂ ਕਰਦਾ ।
(ਸ) ਬਹੁਤ ਵਧੀਆ………… ਕੀਤਾ ਹੈ, ਤੁਹਾਡੇ ਮਨੀਟਰ ਨੇ ।
(ਹ) ਇਨ੍ਹਾਂ ਗੁਣਾਂ ਵਾਲਾ ਵਿਅਕਤੀ ਚੰਗਾ………… ਅਖਵਾਉਂਦਾ ਹੈ ।
ਉੱਤਰ :
(ੳ) ਤੁਸੀ, ਤਾਂ ਬੜੇ ਸਿਆਣੇ ਹੋ ।
(ਅ) ਸਿੱਖਣ ਵਾਲੇ ਹੋਰ ਅਨੇਕਾਂ ਥਾਂਵਾਂ ਤੋਂ ਵੀ ਸਿੱਖਦੇ ਜਾਂਦੇ ਹਨ ।
(ਈ) ਉਹ ਪੜ੍ਹਾਈ ਦਾ ਹੰਕਾਰ ਨਹੀਂ ਕਰਦਾ ।
(ਸ) ਬਹੁਤ ਵਧੀਆ ਪ੍ਰਸ਼ਨ ਕੀਤਾ ਹੈ, ਤੁਹਾਡੇ ਮਨੀਟਰ ਨੇ ।
(ਹ) ਇਨ੍ਹਾਂ ਗੁਣਾਂ ਵਾਲਾ ਵਿਅਕਤੀ ਚੰਗਾ ਮਨੁੱਖ ਅਖਵਾਉਂਦਾ ਹੈ ।

PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ?

ਪ੍ਰਸ਼ਨ 3.
ਸਹੀ ਮਿਲਾਨ ਕਰੋ-
ਨਾਂਵ – ਹੌਲੀ
ਪੜਨਾਂਵ – ਦੌੜਨਾ
ਵਿਸ਼ੇਸ਼ਣ – ਮਨੋਹਰ
ਕਿਰਿਆ – ਉਹ
ਕਿਰਿਆ ਵਿਸ਼ੇਸ਼ਣ – ਸੋਹਣਾ ।
ਉੱਤਰ :
ਨਾਂਵ – ਮਨੋਹਰ
ਪੜਨਾਂਵ – ਉਹ
ਵਿਸ਼ੇਸ਼ਣ – ਸੋਹਣਾ
ਕਿਰਿਆ – ਦੌੜਨਾ
ਕਿਰਿਆ ਵਿਸ਼ੇਸ਼ਣ – ਹੌਲੀ ।

ਪ੍ਰਸ਼ਨ 4.
ਸਕੂਲ ਤੋਂ ਬਿਨਾਂ ਤੁਸੀਂ ਹੋਰ ਕਿਥੋਂ-ਕਿਥੋਂ ਸਿੱਖਦੇ ਹੋ ?
ਉੱਤਰ :
ਸਕੂਲ ਤੋਂ ਬਿਨਾਂ ਅਸੀਂ ਲਾਇਬਰੇਰੀ, ਖੇਡਾਂ, ਯਾਤਰਾ, ਸਭਾਵਾਂ ਤੇ ਘਰਾਂ ਵਿਚੋਂ ਸਿੱਖਦੇ ਹਾਂ ।

ਪ੍ਰਸ਼ਨ 5.
ਆਪਣੀ ਜਮਾਤ ਦੇ ਪੰਜ ਵਿਦਿਆਰਥੀਆਂ ਦੇ ਦੋ-ਦੋ ਚੰਗੇ ਗੁਣ ਆਪਣੀ ਕਾਪੀ ਵਿਚ ਲਿਖੋ ।
ਉੱਤਰ :
ਨਾਂ – ਗੁਣ
1. ਮਨੋਹਰ – ਮਿਹਨਤੀ, ਸਫ਼ਾਈ ।
2. ਗਗਨਦੀਪ – ਮਿਹਨਤੀ, ਸਮੇਂ ਦਾ ਪਾਬੰਦ ।
3. ਚਰਨਜੀਤ – ਹਸਮੁੱਖ, ਸੰਜਮੀ ।
4. ਮਨਜਿੰਦਰ – ਹਿੰਮਤੀ, ਸਮੇਂ ਦਾ ਪਾਬੰਦ ॥
5. ਕੁਲਪ੍ਰੀਤ – ਮਿਹਨਤੀ, ਸਿਹਤਮੰਦ ।

ਪ੍ਰਸ਼ਨ 6.
ਆਪਣੇ ਚੰਗੇ ਗੁਣ ਆਪਣੀ ਕਾਪੀ ਵਿਚ ਲਿਖੋ ਤੇ ਹੋਰ ਜਿਹੜੇ ਚੰਗੇ ਗੁਣ ਲਿਆਉਣੇ ਚਾਹੁੰਦੇ ਹੋ, ਉਹ ਵੀ ਨੋਟ ਕਰੋ ।
ਉੱਤਰ :
ਮੈਂ ਆਪਣੀ ਜਮਾਤ ਵਿਚ ਇਕ ਮਿਹਨਤੀ ਤੇ ਹੁਸ਼ਿਆਰ ਵਿਦਿਆਰਥੀ ਹਾਂ । ਮੈਂ ਅਧਿਆਪਕਾਂ ਦੀ ਹਰ ਗੱਲ ਨੂੰ ਧਿਆਨ ਨਾਲ ਸੁਣਦਾ ਹਾਂ । ਮੈਂ ਆਪਣਾ ਸਕੂਲ ਦਾ ਕੰਮ ਨੇਮ ਨਾਲ ਕਰਦਾ ਹਾਂ । ਮੈਂ ਹਸਮੁੱਖ ਤੇ ਹਿੰਮਤੀ ਹਾਂ । ਮੈਂ ਆਪਣੇ ਗਿਆਨ ਵਿਚ ਵਾਧਾ ਕਰਦਾ ਰਹਿੰਦਾ ਹਾਂ । ਮੈਨੂੰ ਆਪਣੀਆਂ ਸਿੱਖੀਆਂ ਹੋਈਆਂ ਚੀਜ਼ਾਂ ਦੂਜਿਆਂ ਨੂੰ ਸਿਖਾ ਕੇ ਖ਼ੁਸ਼ੀ ਮਿਲਦੀ ਹੈ । ਮੈਂ ਸੰਜਮੀ ਹਾਂ ਤੇ ਫ਼ਜੂਲ-ਖ਼ਰਚੀ ਨਹੀਂ ਕਰਦਾ । ਮੈਂ ਸਮੇਂ ਦਾ ਪਾਬੰਦ ਹਾਂ ਤੇ ਸਮੇਂ ਨੂੰ ਅਜ਼ਾਈਂ ਨਹੀਂ ਗੁਆਉਂਦਾ । ਮੈਂ ਖੇਡਾਂ ਵਿਚ ਵੀ ਹਿੱਸਾ ਲੈਂਦਾ ਹਾਂ ਜਿਸ ਕਰਕੇ ਮੇਰੀ ਸਿਹਤ ਚੰਗੀ ਹੈ ।

ਮੈਂ ਸਮਝਦਾ ਹਾਂ ਕਿ ਮੈਂ ਘਰਦਿਆਂ ਨਾਲ ਕੰਮ ਵਿਚ ਹੱਥ ਘੱਟ ਵਟਾਉਂਦਾ ਹਾਂ, ਪਰ ਮੈਂ ਅੱਗੋਂ ਇਸ ਵਿਚ ਵੀ ਦਿਲਚਸਪੀ ਲਵਾਂਗਾ ।

PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ?

ਔਖੇ ਸ਼ਬਦਾਂ ਦੇ ਅਰਥ :

ਸੋਚੀਂ ਪੈ ਗਏ-ਸੋਚਣ ਲੱਗ ਪਏ । ਸੁੱਝਦਾ-ਅਹੁਵਦਾ, ਮਨ ਵਿਚ ਆਉਂਦੀ ਗੱਲ । ਵਿਹਾਰ-ਵਰਤੋਂ ਵਿਹਾਰ, ਰਹਿਣ-ਸਹਿਣ । ਸ਼ੋਭਦਾ-ਚੰਗਾ ਲਗਦਾ | ਬੋਲਬਾਣੀ-ਗੱਲ-ਬਾਤ ਹਾਸਲ-ਪ੍ਰਾਪਤ । ਮਾਹਰ-ਨਿਪੁੰਨ । ਚੌਕਸ-ਚੁਕੰਨਾ, ਹੁਸ਼ਿਆਰ ॥ ਹਸਮੁੱਖ-ਹੱਸਦਾ ਦਿਖਾਈ ਦੇਣ ਵਾਲਾ ਸੁਚੀ-ਲਿਸਟ, ਵੇਰਵਾ । ਸਾਉ-ਕੁਲਾ ਬੰਦਾ । ਇਨਸਾਨ, ਵਿਅਕਤੀ-ਬੰਦਾ, ਆਦਮੀ । ਅੱਖਰ ਗਿਆਨ-ਅੱਖਰਾਂ ਨੂੰ ਲਿਖਣ ਤੇ ਉਨ੍ਹਾਂ ਦੇ ਉਚਾਰਨ ਦੀ ਜਾਣਕਾਰੀ । ਕੋਰੇ-ਸੱਖਣੇ, ਖਾਲੀ । ਸਮਰਾਟ-ਬਾਦਸ਼ਾਹ | ਸੋਨੇ ਤੇ ਸੁਹਾਗਾਗੁਣਾਂ ਵਿਚ ਵਾਧਾ ਕਰਨ ਵਾਲੀ ਗੱਲ । ਬਾਸੀ-ਬੇਹਾ | ਪ੍ਰਸੰਨਤਾ-ਖੁਸ਼ੀ । ਕਾਰ-ਵਿਹਾਰਵਰਤੋਂ ਵਿਹਾਰ, ਕੰਮ ਕਰਨ ਦਾ ਤਰੀਕਾ | ਗੁਣਵਾਨ-ਗੁਣਾਂ ਵਾਲਾ ।

ਕੀ ਤੁਸੀਂ ਪੜ੍ਹੇ-ਲਿਖੇ ਹੋ ? Summary

ਕੀ ਤੁਸੀਂ ਪੜ੍ਹੇ-ਲਿਖੇ ਹੋ ? ਪਾਠ ਦਾ ਸਾਰ

ਅੱਜ ਸਾਡੇ ਪੰਜਾਬੀ ਦੇ ਅਧਿਆਪਕ ਸਕੂਲ ਦੇ ਕਿਸੇ ਕੰਮ ਸ਼ਹਿਰ ਗਏ ਹੋਏ ਸਨ, ਇਸ ਕਰਕੇ ਸਾਡਾ ਇਹ ਪੀਰੀਅਡ ਸਾਡੀ ਮੁੱਖ ਅਧਿਆਪਕਾ ਮੈਡਮ ਹਰਸ਼ਿੰਦਰ ਕੌਰ ਲੈ ਰਹੇ ਸਨ । ਉਨ੍ਹਾਂ ਵਿਦਿਆਰਥੀਆਂ ਨੂੰ ਇਹ ਪ੍ਰਸ਼ਨ ਕੀਤਾ ਕਿ ਜਦੋਂ ਉਹ ਪੜ-ਲਿਖ ਜਾਣਗੇ, ਤਾਂ ਲੋਕਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਉਹ ਪੜ੍ਹੇ-ਲਿਖੇ ਹਨ ।

ਸਾਰੇ ਵਿਦਿਆਰਥੀ ਸੋਚਾਂ ਵਿਚ ਪੈ ਗਏ । ਮੈਡਮ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦਾ ਜੋ ਵੀ ਉੱਤਰ ਸੁੱਝਦਾ ਹੈ ਦੇਣ । ਇਹ ਸੁਣ ਕੇ ਮਨੋਹਰ ਨੇ ਕਿਹਾ ਕਿ ਇਸ ਲਈ ਉਹ ਅਗਲੇ ਨੂੰ ਆਪਣਾ ਸਰਟੀਫ਼ਿਕੇਟ ਦਿਖਾਉਣਗੇ । ਬਲਵੀਰ ਚੰਦ ਨੇ ਕਿਹਾ ਕਿ ਉਹ ਇਕ ਤਖ਼ਤੀ ਉੱਤੇ ਆਪਣਾ ਨਾਂ ਤੇ ਜਮਾਤਾਂ ਲਿਖ ਕੇ ਆਪਣੇ ਬੂਹੇ ਦੇ ਬਾਹਰ ਲਾ ਦੇਣਗੇ । ਚੰਚਲ ਨੇ ਕਿਹਾ ਕਿ ਉਹ ਆਪਣੀ ਜਾਣ-ਪਛਾਣ ਕਰਾਉਂਦਿਆਂ ਆਪਣੀ ਪੜ੍ਹਾਈ ਬਾਰੇ ਦੱਸ ਦੇਣਗੇ । ਗੁਣਵੰਤ ਨੇ ਕਿਹਾ ਕਿ ਸਾਡੀ ਪੜ੍ਹਾਈ ਸੰਬੰਧੀ ਸਾਡੇ ਘਰ ਦੇ ਵੀ ਦੱਸ ਸਕਦੇ ਹਨ ।

ਮੁੱਖ ਅਧਿਆਪਕਾ ਨੇ ਸਾਰਿਆਂ ਦੇ ਉੱਤਰ ਸੁਣ ਕੇ ਉਨ੍ਹਾਂ ਦੀ ਪ੍ਰਸੰਸਾ ਕੀਤੀ । ਉਸ ਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਸਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ । ਦੂਜਿਆਂ ਨੂੰ ਆਪਣੀ ਗੱਲ ਦੱਸ ਸਕਣਾ ਵੀ ਪੜੇ-ਲਿਖੇ ਹੋਣ ਦੀ ਨਿਸ਼ਾਨੀ ਹੈ ।

ਫਿਰ ਉਨ੍ਹਾਂ ਦੱਸਿਆ ਕਿ ਸਾਡੀ ਪੜ੍ਹਾਈ ਦਾ ਸਾਡੇ ਵਿਹਾਰ ਤੋਂ ਪਤਾ ਲਗਦਾ ਹੈ । ਸਰਟੀਫ਼ਿਕੇਟ ਹਰ ਵੇਲੇ ਅਸੀਂ ਆਪਣੇ ਨਾਲ ਨਹੀਂ ਰੱਖ ਸਕਦੇ । ਨਾਲ ਹੀ ਬਿਨਾਂ ਪੁੱਛੇ ਕਿਸੇ ਨੂੰ ਆਪਣੀ ਪੜ੍ਹਾਈ ਬਾਰੇ ਦੱਸਣਾ ਸ਼ੋਭਦਾ ਵੀ ਨਹੀਂ । ਸਾਡੇ ਵਿਹਾਰ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਅਸੀਂ ਕਿੰਨੇ ਕੁ ਪੜੇ-ਲਿਖੇ ਹਾਂ ।

ਮੈਡਮ ਨੇ ਕਿਹਾ ਕਿ ਮਿੱਠੀ ਬੋਲ-ਬਾਣੀ, ਦੂਜਿਆਂ ਦੀ ਗੱਲ ਧਿਆਨ ਨਾਲ ਸੁਣਨਾ, ਕੋਈ ਮੁਸ਼ਕਿਲ ਪੈਣ ਤੇ ਨਾ ਘਬਰਾਉਣਾ, ਔਖੇ ਵੇਲੇ ਦੁਜਿਆਂ ਦੇ ਕੰਮ ਆਉਣਾ ਆਦਿ ਗੁਣਾਂ ਦਾ ਸਾਡੇ ਵਿਹਾਰ ਤੋਂ ਹੀ ਪਤਾ ਲਗਦਾ ਹੈ । ਫਿਰ ਮੈਡਮ ਨੇ ਕਿਹਾ ਕਿ ਇਕ ਪੜੇ-ਲਿਖੇ ਬੰਦੇ ਵਿਚ ਕੁੱਝ ਹੋਰ ਗੁਣ ਵੀ ਹੁੰਦੇ ਹਨ । ਹਰ ਇਕ ਵਿਦਿਆਰਥੀ ਇਕ-ਇਕ ਗੁਣ ਬਾਰੇ ਕਾਲੇ ਫੱਟੇ ਉੱਤੇ ਲਿਖੇ ।

PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ?

ਮੈਡਮ ਦੇ ਪੁੱਛਣ ਤੇ ਇਕ ਵਿਦਿਆਰਥੀ ਨੇ ਸਫ਼ਾਈ ਰੱਖਣਾ, ਦੂਜੇ ਨੇ ਮਿਹਨਤੀ ਹੋਣਾ, ਤੀਜੇ ਨੇ ਆਮ ਗਿਆਨ ਦੀ ਵਧੇਰੇ ਜਾਣਕਾਰੀ, ਚੌਥੇ ਨੇ ਨਵਾਂ ਗਿਆਨ ਹਾਸਲ ਕਰਨ, ਪੰਜਵੇਂ ਨੇ ਹਰ ਕੰਮ ਵਿਚ ਨਿਪੁੰਨਤਾ, ਛੇਵੇਂ ਨੇ ਹਿੰਮਤ ਤੇ ਚੌਕਸੀ, ਸੱਤਵੇਂ ਨੇ ਸਿੱਖਿਆ ਵੰਡਣਾ, ਅੱਠਵੇਂ ਨੇ ਹੱਸਮੁਖਤਾ ਤੇ ਨੌਵੇਂ ਨੇ ਪੜ੍ਹਾਈ ਦਾ ਹੰਕਾਰ ਨਾ ਕਰਨ ਨੂੰ ਵਿਹਾਰ ਦਾ ਚੰਗਾ ਗੁਣ ਲਿਖਿਆ । ਇਸ ਤੋਂ ਇਲਾਵਾ ਚੰਗੀ ਸਿਹਤ, ਸੰਜਮ, ਸਮੇਂ ਦੀ ਸਦਵਰਤੋਂ ਤੇ ਸਮੇਂ ਦੀ ਪਾਬੰਦੀ ਨੂੰ ਵੀ ਇਨ੍ਹਾਂ ਗੁਣਾਂ ਵਿਚ ਸ਼ਾਮਲ ਕੀਤਾ ਗਿਆ ।

ਮੁੱਖ ਅਧਿਆਪਕਾ ਨੇ ਕਿਹਾ ਕਿ ਅਜਿਹੇ ਗੁਣਾਂ ਵਾਲੇ ਮਨੁੱਖ ਨੂੰ ਕੋਈ ਸਾਊ, ਕੋਈ ਸਿਆਣਾ ਤੇ ਕੋਈ ਸੱਜਣ ਕਹਿੰਦਾ ਹੈ ਉਸ ਨੇ ਦੱਸਿਆ ਕਿ ਕਈ ਮਨੁੱਖ ਸਕੁਲ ਵਿਚ ਨਹੀਂ ਪੜੇ ਹੁੰਦੇ ਤੇ ਅੱਖਰ ਗਿਆਨ ਤੋਂ ਕੋਰੇ ਹੁੰਦੇ ਹਨ, ਪਰ ਇਸ ਦੇ ਬਾਵਜੂਦ ਗੁਣਾਂ ਦੇ ਗੁਥਲੇ ਹੁੰਦੇ ਹਨ, ਜਿਵੇਂ ਸਮਰਾਟ ਅਕਬਰ ਤੇ ਮਹਾਰਾਜਾ ਰਣਜੀਤ ਸਿੰਘ ਸਨ । | ਹਰੀ ਮੋਹਨ ਦੇ ਪੁੱਛਣ ਉੱਤੇ ਮੈਡਮ ਨੇ ਦੱਸਿਆ ਕਿ ਸਿੱਖਣ ਲਈ ਸਕੁਲ ਸਚਮੁੱਚ ਹੀ ਚੰਗੀ ਥਾਂ ਹੈ, ਪਰ ਸਿੱਖਣ ਵਾਲੇ ਹੋਰਨਾਂ ਥਾਂਵਾਂ ਤੋਂ ਵੀ ਸਿੱਖਦੇ ਹਨ । ਅਸੀਂ ਚਾਹੀਏ, ਤਾਂ ਸਾਰੀ । ਉਮਰ ਸਿੱਖਦੇ ਰਹੀਏ । ਜੇਕਰ ਸਿੱਖਣਾ ਛੱਡ ਦੇਈਏ ਤਾਂ ਸਾਡਾ ਗਿਆਨ ਬੇਹਾ ਹੋ ਜਾਂਦਾ ਹੈ ।

ਮੈਡਮ ਨੇ ਦੇਖਿਆ ਕਿ ਸਾਰੇ ਵਿਦਿਆਰਥੀ ਖ਼ੁਸ਼ ਸਨ । ਉਸ ਨੇ ਕਿਹਾ ਕਿ ਉਹ ਸਚਮੁੱਚ ਦੇ ਵਿਦਿਆਰਥੀ ਹਨ, ਜਿਨ੍ਹਾਂ ਨੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ । ਜੇਕਰ ਉਹ ਇਸੇ ਤਰ੍ਹਾਂ ਪੜ੍ਹਦੇ-ਸਿੱਖਦੇ ਰਹੇ, ਤਾਂ ਉਨ੍ਹਾਂ ਨੂੰ ਹਰ ਕੋਈ ਪੜੇ-ਲਿਖੇ ਕਹੇਗਾ । ਤੁਹਾਨੂੰ ਆਪਣੇ ਸਰਟੀਫ਼ਿਕੇਟ ਦਿਖਾ ਕੇ ਜਾਂ ਮੂੰਹੋਂ ਬੋਲ ਕੇ ਆਪਣੀ ਪੜ੍ਹਾਈ ਬਾਰੇ ਨਹੀਂ ਦੱਸਣਾ ਪਵੇਗਾ, ਸਗੋਂ ਉਹ ਆਪਣੇ ਕਾਰ-ਵਿਹਾਰ ਤੋਂ ਹੀ ਪੜੇ-ਲਿਖੇ ਗੁਣਵਾਨ ਲੱਗਣਗੇ ।

Leave a Comment