Punjab State Board PSEB 11th Class Physical Education Book Solutions ਵਾਲੀਬਾਲ (Volley Ball) Game Rules.
ਵਾਲੀਬਾਲ (Volley Ball) Game Rules – PSEB 11th Class Physical Education
ਯਾਦ ਰੱਖਣ ਵਾਲੀਆਂ ਗੱਲਾਂ
(TIPS TO REMEMBER)
- ਵਾਲੀਬਾਲ ਦੇ ਮੈਦਾਨ ਦੀ ਲੰਬਾਈ ਅਤੇ ਚੌੜਾਈ = 18 × 9 ਮੀਟਰ
- ਨੈੱਟ ਦੀ ਉੱਪਰਲੀ ਪੱਟੀ ਦੀ ਚੌੜਾਈ = 7 ਸੈਂ. ਮੀ.
- ਐਨਟੀਨੇ ਦੀ ਸੰਖਿਆ = 2
- ਐਨਟੀਨੇ ਦੀ ਲੰਬਾਈ = 1.80 ਮੀਟਰ
- ਐਨਟੀਨੇ ਦੀ ਮੋਟਾਈ = 10 ਮਿ. ਮੀਟਰ
- ਪੋਲਾਂ ਦੀ ਸਾਈਡ ਲਾਈਨਾਂ ਤੋਂ ਦੂਰੀ = 1 ਮੀਟਰ
- ਨੈੱਟ ਦੀ ਲੰਬਾਈ ਅਤੇ ਚੌੜਾਈ = 9.50 × 1 ਮੀਟਰ
- ਨੈੱਟ ਦੇ ਖ਼ਾਨਿਆਂ ਦਾ ਆਕਾਰ = 10 ਸੈਂ. ਮੀਟਰ
- ਪੁਰਸ਼ਾਂ ਲਈ ਨੈੱਟ ਦੀ ਉੱਚਾਈ = 2.43 ਮੀਟਰ
- ਔਰਤਾਂ ਲਈ ਨੈੱਟ ਦੀ ਉੱਚਾਈ = 2.24 ਮੀਟਰ
- ਗੇਂਦ ਦਾ ਘੇਰਾ = 65 ਤੋਂ 67 ਸੈਂ. ਮੀ.
- ਗੇਂਦ ਦਾ ਰੰਗ = ਕਈ ਰੰਗਾਂ ਵਾਲਾ
- ਗੇਂਦ ਦਾ ਭਾਰ = 260 ਗ੍ਰਾਮ ਤੋਂ 280 ਗ੍ਰਾਮ
- ਟੀਮ ਵਿਚ ਖਿਡਾਰੀਆਂ ਦੀ ਗਿਣਤੀ = 12 (6 ਖਿਡਾਰੀ + 6 ਬਦਲਵੇਂ )
- ਵਾਲੀਬਾਲ ਦੇ ਮੈਚ ਅਧਿਕਾਰੀ = ਰੈਫਰੀ 2, ਸਕੋਰਰ 1, ਲਾਈਨ 3 ਮੈਨ 2 ਜਾਂ 4
- ਪਿੱਠ ਪਿੱਛੇ ਨੰਬਰਾਂ ਦਾ ਸਾਈਜ਼ = 15 ਸੈਂ. ਮੀ. ਲੰਬਾਈ, 2 ਸੈਂ. ਮੀ. ਚੌੜਾਈ ਅਤੇ 20 ਸੈਂ.ਮੀ. ਉੱਚਾਈ
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਪ੍ਰਸ਼ਨ 1.
ਵਾਲੀਬਾਲ ਦੇ ਮੈਦਾਨ ਦੀ ਲੰਬਾਈ ਅਤੇ ਚੌੜਾਈ ਦੱਸੋ ।
ਉੱਤਰ-
18 × 9 ਮੀਟਰ ।
ਪ੍ਰਸ਼ਨ 2.
ਬਾਲ ਦਾ ਭਾਰ ਦੱਸੋ ।
ਉੱਤਰ-
260 ਗ੍ਰਾਮ ਤੋਂ 280 ਗ੍ਰਾਮ ।
ਪ੍ਰਸ਼ਨ 3.
ਵਾਲੀਬਾਲ ਦੇ ਮੈਚ ਵਿਚ ਕੁੱਲ ਕਿੰਨੇ ਅਧਿਕਾਰੀ ਹੁੰਦੇ ਹਨ ?
ਉੱਤਰ-
ਰੈਫਰੀ = 2, ਸਕੋਰਰ = 1, ਲਾਈਨਮੈਨ = 2.
ਪ੍ਰਸ਼ਨ 4.
ਵਾਲੀਬਾਲ ਖੇਡ ਵਿਚ ਕੋਈ ਚਾਰ ਫਾਊਲ ਦੱਸੋ ।
ਉੱਤਰ-
- ਜਦ ਗੇਮ ਚਲ ਰਹੀ ਹੋਵੇ ਤਾਂ ਖਿਡਾਰੀ ਨੈੱਟ ਨੂੰ ਹੱਥ ਲਾ ਦੇਵੇ, ਅਜਿਹਾ ਕਰਨਾ ਫਾਉਲ ਹੁੰਦਾ ਹੈ ।
- ਇਕ ਹੀ ਖਿਡਾਰੀ ਜਦ ਲਗਾਤਾਰ ਦੋ ਵਾਰ ਹੱਥ ਲਗਾਉਂਦਾ ਹੈ ਤਾਂ ਫਾਉਲ ਹੁੰਦਾ ਹੈ ।
- ਜਦ ਸਰਵਿਸ ਏਰੀਏ ਤੋਂ ਸਰਵਿਸ ਨਾ ਕੀਤੀ ਜਾਵੇ ।
- ਸਰਵਿਸ ਕਰਦੇ ਗਰੁੱਪ ਬਣਾਉਣਾ ਫਾਊਲ ਹੁੰਦਾ ਹੈ ।
ਪ੍ਰਸ਼ਨ 5.
ਵਾਲੀਬਾਲ ਟੀਮ ਵਿਚ ਕੁੱਲ ਕਿੰਨੇ ਖਿਡਾਰੀ ਹੁੰਦੇ ਹਨ ?
ਉੱਤਰ-
12 (6 ਖਿਡਾਰੀ + 6 ਬਦਲਵੇਂ ।
ਪ੍ਰਸ਼ਨ 6.
ਵਾਲੀਬਾਲ ਖੇਡ ਵਿੱਚ ਕਿੰਨੇ ਖਿਡਾਰੀ ਬਦਲੇ ਜਾ ਸਕਦੇ ਹਨ ? ਉੱਤਰ-
6 ਖਿਡਾਰੀ ।
ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਪ੍ਰਸ਼ਨ 1.
ਵਾਲੀਬਾਲ ਦਾ ਇਤਿਹਾਸ ਤੇ ਨਿਯਮ ਲਿਖੋ ।
ਉੱਤਰ-
ਵਾਲੀਬਾਲ ਦਾ ਇਤਿਹਾਸ
(History of Volleyball)
ਵਾਲੀਬਾਲ ਦੀ ਖੋਜ ਸੰਨ 1898 ਵਿਚ ਮਿਸਟਰ ਵਿਲੀਅਮ ਜੀ. ਮਾਰਗਨ ਜੋ YMCA ਵਿਚ ਸਰੀਰਿਕ ਸਿੱਖਿਆ ਦੇ ਨਿਰਦੇਸ਼ਕ ਸਨ, ਨੇ ਕੀਤੀ ਸੀ । ਸਭ ਤੋਂ ਪਹਿਲੇ ਵਾਲੀਬਾਲ ਖੇਡ ਬਾਸਕੇਟ ਬਾਲ ਦੇ ਲੈੱਡਰ ਵਿਚ ਖੇਡੀ ਗਈ । ਸਭ ਤੋਂ ਪਹਿਲਾਂ ਇਹ ਖੇਡ ਦੋ ਟੀਮਾਂ ਵਿਚ ਬੈਟ ਦੀ ਸਹਾਇਤਾ ਨਾਲ ਖੇਡਿਆ ਗਿਆ । ਮਿਸਟਰ ਮਾਰਗਨ ਇਸੇ ਤਰ੍ਹਾਂ ਦੀ ਖੇਡ ਦੀ ਖੋਜ ਕਰਨਾ ਚਾਹੁੰਦੇ ਸਨ, ਜਿਸ ਵਿਚ ਸਰੀਰਿਕ ਯੋਗਤਾ ਦੀ ਜ਼ਿਆਦਾ ਜ਼ਰੂਰਤ ਨਾ ਹੋਵੇ ਅਤੇ ਬੁੱਢੇ ਲੋਕ ਵੀ ਇਸਨੂੰ ਖੇਡ ਸਕਣ ਅਤੇ ਖੇਡ ਕਿਤੇ ਵੀ ਖੇਡੀ ਜਾ ਸਕੇ । ਇਸ ਤਰ੍ਹਾਂ ਵਾਲੀਬਾਲ ਇਹ ਸਾਰੀਆਂ ਸ਼ਰਤਾਂ ਨੂੰ ਪੂਰਿਆਂ ਕਰਦਾ ਸੀ । ਇਸ ਖੇਡ ਦੀ ਸ਼ੁਰੂਆਤ ਵਿਚ ਇਸਦਾ ਨਾਮ ਮੰਟੋਨੈਂਟ ਸੀ । ਡਾਕਟਰ ਟੀ. ਏ. ਹੈਲਰਟੈਂਡ ਜੋ ਸਿਪਰਿੰਗ ਫੀਲਡ ਕਾਲਜ ਵਿਚ ਸੀ ਨੇ ਇਸ ਖੇਡ ਦਾ ਨਾਮ ਮਿਟੋਰੈਂਟ ਤੋਂ ਬਦਲ ਕੇ ਵਾਲੀਬਾਲ ਰੱਖ ਦਿੱਤਾ ਅਤੇ ਇਸ ਖੇਡ ਨੇ ਪੂਰੇ ਯੂ. ਐੱਸ. ਏ. ਵਿਚ ਪ੍ਰਸਿੱਧੀ ਪ੍ਰਾਪਤ ਕੀਤੀ । 1936 ਵਿਚ ਬਰਲਿਨ ਉਲੰਪਿਕ ਵਿਚ ਇਹ ਖੇਡ ਖੇਡੀ ਗਈ । ਵਾਲੀਬਾਲ ਖੇਡ ਪੁਰਖਾਂ, ਮਹਿਲਾਵਾਂ, ਨੌਜਵਾਨਾਂ, ਬਜ਼ੁਰਗਾਂ ਵਿਚ ਇੰਡੋਰ ਅਤੇ ਆਊਟਡੋਰ ਖੇਡੀ ਜਾਂਦੀ ਹੈ । ਭਾਰਤ ਵਿਚ ਵਾਲੀਬਾਲ YMCA ਦੇ ਦੁਆਰਾ ਸ਼ੁਰੂ ਕੀਤੀ ਗਈ । ਭਾਰਤੀ ਵਾਲੀਬਾਲ ਸੰਘ ਦੀ ਸਥਾਪਨਾ ਸੰਨ 1951 ਵਿਚ ਕੀਤੀ ਗਈ । ਸਾਰੇ ਰਾਜ ਇਸ ਸੰਸਥਾ ਨਾਲ ਸੰਬੰਧਿਤ ਸਨ । ਦੁਸਰੇ ਵਿਸ਼ਵ ਯੁੱਧ ਦੇ ਬਾਅਦ 1947 ਵਿਚ ਅੰਤਰਰਾਸ਼ਟਰੀ ਵਾਲੀਬਾਲ ਸੰਘ ਦੀ ਸਥਾਪਨਾ ਹੋਈ । ਸੰਨ 1949 ਵਿਚ ਪਹਿਲੀ ਵਿਸ਼ਵ ਵਾਲੀਬਾਲ ਚੈਂਪੀਅਨਸ਼ਿਪ ਚੈਕੋਸਲੋਵਾਕੀਆ ਵਿਚ ਖੇਡੀ ਗਈ । ਪਹਿਲੀ ਏਸ਼ੀਅਨ ਵਾਲੀਬਾਲ ਚੈਂਪੀਅਨਸ਼ਿਪ 1957 ਵਿਚ ਜਾਪਾਨ ਵਿਚ ਖੇਡੀ ਗਈ, ਜਿਸ ਵਿਚ ਭਾਰਤ ਨੇ ਸੋਨੇ ਦੇ ਤਗਮਾ ਜਿੱਤਿਆ ਸੀ । ਸੰਨ 1952 ਵਿਚ ਮਦਰਾਸ ਵਿਚ ਪਹਿਲਾ ਚੈਂਪੀਅਨਸ਼ਿਪ ਦਾ ਆਯੋਜਨ ਹੋਇਆ ।
ਵਾਲੀਬਾਲ ਦੇ ਨਵੇਂ ਸਾਧਾਰਨ ਨਿਯਮ
(New General Rules of Volleyball)
- ਵਾਲੀਬਾਲ ਦੀ ਖੇਡ ਵਿਚ 12 ਖਿਡਾਰੀ ਭਾਗ ਲੈਂਦੇ ਹਨ, ਜਿਨ੍ਹਾਂ ਵਿਚੋਂ 6 ਖੇਡਦੇ ਹਨ ਅਤੇ 6 ਬਦਲਵੇਂ (Substitutes) ਹੁੰਦੇ ਹਨ ।
- ਭਾਗ ਲੈਣ ਵਾਲੀਆਂ ਦੋ ਟੀਮਾਂ ਵਿਚੋਂ ਹਰੇਕ ਟੀਮ ਵਿਚ ਛੇ-ਛੇ ਖਿਡਾਰੀ ਹੁੰਦੇ ਹਨ ।
- ਇਹ ਖਿਡਾਰੀ ਆਪਣੇ ਕੋਰਟ ਵਿਚ ਖੜ੍ਹੇ ਹੋ ਕੇ ਬਾਲ ਨੂੰ ਨੈੱਟ ਤੋਂ ਪਾਰ ਕਰਦੇ ਹਨ ।
- ਜਿਸ ਟੀਮ ਦੇ ਕੋਰਟ ਵਿਚ ਗੇਂਦ ਡਿੱਗ ਪਵੇ, ਉਸ ਦੇ ਵਿਰੁੱਧ ਪੁਆਇੰਟ ਦਿੱਤਾ ਹੈ । ਇਹ ਪੁਆਇੰਟ ਟੇਬਲ ਟੈਨਿਸ ਖੇਡ ਦੀ ਤਰ੍ਹਾਂ ਹੁੰਦੇ ਹਨ ।
- ਵਾਲੀਬਾਲ ਦੀ ਖੇਡ ਵਿਚ ਕੋਈ ਸਮਾਂ ਨਹੀਂ ਹੁੰਦਾ, ਸਗੋਂ ਬੈਸਟ ਆਫ਼ ਬਰੀ ਜਾਂ ਬੈਸਟ ਆਫ਼ ਫਾਈਵ ਦੀ ਗੇਮ ਲੱਗਦੀ ਹੈ ।
- ਨੈੱਟ ਦੇ ਥੱਲੇ ਹੁਣ ਰੱਸੀ ਨਹੀਂ ਪਾਈ ਜਾਂਦੀ ।
- ਜਿਹੜੀ ਟੀਮ ਟਾਸ ਜਿੱਤਦੀ ਹੈ, ਉਹ ਸਰਵਿਸ ਜਾਂ ਸਾਈਡ ਲੈ ਸਕਦੀ ਹੈ ।
- ਵਾਲੀਬਾਲ ਦੀ ਖੇਡ ਵਿਚ 6 (Six) ਖਿਡਾਰੀ ਬਦਲੇ ਜਾ ਸਕਦੇ ਹਨ ।
- ਜੇਕਰ ਸਰਵਿਸ ਨੈੱਟ ਦੇ ਨਾਲ ਦੀ ਜਾ ਰਹੀ ਹੋਵੇ ਤਾਂ ਵਿਰੋਧੀ ਟੀਮ ਦਾ ਖਿਡਾਰੀ ਉਸ ਨੂੰ ਬਲਾਕ ਕਰ ਸਕਦਾ ਹੈ ।
- ਕੋਈ ਟੀਮ ਜੇਕਰ 15 ਮਿੰਟ ਤਕ ਗਰਾਉਂਡ ਵਿਚ ਨਹੀਂ ਆਉਂਦੀ ਤਾਂ ਉਸ ਨੂੰ ਸਕਰੈਚ ਕੀਤਾ ਜਾਂਦਾ ਹੈ ।
- ਵਾਲੀਬਾਲ ਦੀ ਇਕ ਗੇਮ 25 ਅੰਕਾਂ ਦੀ ਹੁੰਦੀ ਹੈ ।
- ਲਿਬਰਾ ਖਿਡਾਰੀ ਜਦੋਂ ਚਾਹੇ ਬਦਲਿਆ ਜਾ ਸਕਦਾ ਹੈ ਪਰ ਉਹ ਖੇਡ ਵਿਚ ਆਕੂਮਣ ਨਹੀਂ ਕਰ ਸਕਦਾ ।
- ਜੇਕਰ ਬਾਲ ਖਿਡਾਰੀ ਦੇ ਪੈਰ ਜਾਂ ਗੋਡੇ ਨੂੰ ਲੱਗ ਕੇ ਵਿਰੋਧੀ ਟੀਮ ਕੋਲ ਚਲਾ ਜਾਵੇ ਤਾਂ ਇਸ ਨੂੰ ਠੀਕ ਮੰਨਿਆ ਜਾਵੇਗਾ ।
- ਐਨਟੀਨੇ ਦੀ ਲੰਬਾਈ 1.80 ਮੀਟਰ ਹੁੰਦੀ ਹੈ ।
- ਸਰਵਿਸ ਕਰਦੇ ਸਮੇਂ ਜੇਕਰ ਬਾਲ ਨੈੱਟ ਨੂੰ ਛੂਹ ਜਾਵੇ ਅਤੇ ਬਾਲ ਵਿਰੋਧੀ ਪਾਸੇ ਵੱਲ ਚਲੀ ਜਾਵੇ ਤਾਂ ਸਰਵਿਸ ਠੀਕ ਮੰਨੀ ਜਾਵੇਗੀ ।
- ਨਵੇਂ ਨਿਯਮ-ਜੇਕਰ ਕੋਈ ਖਿਡਾਰੀ ਬਾਲ ਤੋਂ ਬਗੈਰ ਨੈੱਟ ਨੂੰ ਛੂਹ ਲਵੇ ਤਾਂ ਫਾਉਲ ਨਹੀਂ ਹੁੰਦਾ ।
- ਬਲਾਕ ਕਰਦੇ ਸਮੇਂ ਖਿਡਾਰੀ ਨੈੱਟ ਦੇ ਹੇਠਲੇ ਹਿੱਸੇ ਨੂੰ ਛੂਹ ਲਵੇ, ਤਾਂ ਫਾਊਲ ਨਹੀਂ ਪਰ ਜੇ ਨੈੱਟ ਦੀ ਉੱਪਰਲੀ
ਪੱਟੀ ਨੂੰ ਛੁਹਦਾ ਹੈ ਤਾਂ ਫਾਉਲ ਹੁੰਦਾ ਹੈ । - ਜੇਕਰ 4 ਨੰਬਰ ਜੋਨ ਤੇ ਬਾਲ ਲਿਫਟ ਕੀਤੀ ਜਾਂਦੀ ਹੈ ਤਾਂ 2 ਨੰਬਰ ਜੋਨ ਵਾਲਾ ਖਿਡਾਰੀ ਡਾਜਿੰਗ ਐਕਸ਼ਨ ਵਿਚ ਨੈੱਟ ਦੀ ਉੱਪਰਲੀ ਪੱਟੀ ਨੂੰ ਛੂਹ ਲਵੇ ਤਾਂ ਕੋਈ ਫਾਉਲ ਨਹੀਂ, ਪਰ ਜੇਕਰ ਨੈੱਟ ਛੂਹਣ ਵਾਲੀ ਜਗਾ ਤੋਂ ਨੈੱਟ ਦੀ ਉੱਚਾਈ ਘੱਟ ਜਾਵੇ ਤਾਂ ਘਟੇ ਹੋਏ ਏਰੀਏ ਵਿਚ ਕੋਈ ਖਿਡਾਰੀ ਸਮੈਸ ਕਰਦਾ ਹੈ ਤਾਂ ਫਾਊਲ ਹੈ ।
- ਜੇਕਰ ਕਿਸੇ ਖਿਡਾਰੀ ਦੀ ਅੱਪਰ ਬਾਡੀ ਸੈਂਟਰ ਲਾਈਨ ਤੋਂ ਦੂਸਰੇ ਗਰਾਊਂਡ ਵਿਚ ਚਲੀ ਜਾਵੇ ਅਤੇ ਵਿਰੋਧੀ ਖਿਡਾਰੀ ਨੂੰ ਡਿਸਟਰਬ ਕਰਦਾ ਹੈ ਤਾਂ ਫਾਉਲ ਹੈ ! ਜੇਕਰ ਡਿਸਟਰਬ ਨਹੀਂ ਕਰਦਾ ਤਾਂ ਫਾਉਲ ਨਹੀਂ ਹੁੰਦਾ ।
- ਲਿਬਰਾ ਖਿਡਾਰੀ ਦੀ ਡਰੈਸ ਬਾਕੀ ਖਿਡਾਰੀਆਂ ਤੋਂ ਵੱਖਰੀ ਹੋਵੇਗੀ ।
ਪ੍ਰਸ਼ਨ 2.
ਵਾਲੀਬਾਲ ਦੇ ਖੇਡ ਦਾ ਮੈਦਾਨ, ਜਾਲ, ਗੱਦ ਅਤੇ ਹਮਲੇ ਦੇ ਖੇਤਰ ਬਾਰੇ ਲਿਖੋ ।
ਉੱਤਰ-
ਵਾਲੀਬਾਲ ਦੇ ਖੇਡ ਦਾ ਮੈਦਾਨ, ਹਮਲੇ ਦਾ ਖੇਤਰ, ਸਰਵਿਸ ਖੇਤਰ ਕੋਰਟ, ਜਾਲ, ਗੇਂਦ, ਖਿਡਾਰੀਆਂ ਅਤੇ ਕੋਚਾਂ ਦਾ ਆਚਰਨ, ਖਿਡਾਰੀਆਂ ਦੀ ਗਿਣਤੀ ਅਤੇ ਬਦਲਵੇਂ ਖਿਡਾਰੀ, ਖਿਡਾਰੀਆਂ ਦੀ ਸਥਿਤੀ, ਅਧਿਕਾਰੀ, ਖੇਡ ਦੇ ਨਿਯਮ ਅਤੇ ਖੇਡ ਵਿਚ ਹੋ ਰਹੇ ਫਾਊਲ|
ਖੇਡ ਦਾ ਮੈਦਾਨ (Playground) – ਵਾਲੀਬਾਲ ਦੇ ਖੇਡ ਦੇ ਮੈਦਾਨ ਦੀ ਲੰਬਾਈ 18 ਮੀਟਰ ਅਤੇ ਚੌੜਾਈ 9 ਮੀਟਰ ਹੋਵੇਗੀ । ਜ਼ਮੀਨ ਤੋਂ 7 ਮੀਟਰ ਦੀ ਉੱਚਾਈ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ | ਮੈਦਾਨ 5 ਸੈਂਟੀਮੀਟਰ ਚੌੜੀਆਂ ਰੇਖਾਵਾਂ ਰਾਹੀਂ ਅੰਕਿਤ ਹੋਵੇਗਾ । ਇਹ ਰੇਖਾਵਾਂ ਸਾਰੀਆਂ ਰੁਕਾਵਟਾਂ ਤੋਂ ਘੱਟ ਤੋਂ ਘੱਟ ਦੋ ਮੀਟਰ ਦੂਰ ਹੋਣਗੀਆਂ । ਜਾਲ ਦੇ ਹੇਠਾਂ ਦੀ ਕੇਂਦਰੀ ਰੇਖਾ ਮੈਦਾਨ ਨੂੰ ਬਰਾਬਰ ਹਿੱਸਿਆਂ ਵਿਚ ਵੰਡਦੀ ਹੋਵੇਗੀ ।
ਹਮਲੇ ਦਾ ਖੇਤਰ (Attack Line) – ਮੈਦਾਨ ਦੇ ਹਰੇਕ ਅੱਧੇ ਹਿੱਸੇ ਵਿਚ ਕੇਂਦਰੀ ਰੇਖਾ ਦੇ ਸਮਾਨਾਂਤਰ 3 ਮੀਟਰ ਦੂਰ, 5 ਸੈਂਟੀਮੀਟਰ ਦੀ ਹਮਲੇ ਦੀ ਰੇਖਾ ਖਿੱਚੀ ਜਾਵੇਗੀ । ਇਸ ਦੀ ਚੌੜਾਈ ਤਿੰਨ ਮੀਟਰ ਵਿਚ ਸ਼ਾਮਲ ਹੋਵੇਗੀ ।
ਵਾਲੀਬਾਲ ਕੋਰਟ (Volleyball’s Court) – ਇਸ ਖੇਡ ਦਾ ਕੋਰਟ 18 × 9 ਮੀਟਰ ਹੋਣਾ ਚਾਹੀਦਾ ਹੈ, ਪਰ 7 ਮੀਟਰ ਤਕ ਦੀ ਉਚਾਈ ਵਿਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ ਹੈ । ਇਹ ਆਇਤਾਕਾਰ ਜਿਹਾ ਹੁੰਦਾ ਹੈ । ਇਸ ਦੀਆਂ ਸੀਮਾ ਰੇਖਾਵਾਂ 5 ਸਮ ਚੌੜੀਆਂ ਹੋਣੀਆਂ ਚਾਹੀਦੀਆਂ ਹਨ । ਇਹ ਰੇਖਾਵਾਂ ਸਾਰੀਆਂ ਰੁਕਾਵਟਾਂ ਤੋਂ ਘੱਟ ਤੋਂ ਘੱਟ ਦੋ ਮੀਟਰ ਦੂਰ ਹੋਣੀਆਂ ਚਾਹੀਦੀਆਂ ਹਨ | ਅੰਤਿਮ ਰੇਖਾ ਦੇ ਪਿੱਛੇ ਅਤੇ ਇਸ ਦੇ ਲੰਬੇ ਰੁੱਖ 15 ਸਮ ਲੰਬੀਆਂ ਅਤੇ 5 ਸਮ ਚੌੜੀਆਂ ਦੋ ਰੇਖਾਵਾਂ ਖਿੱਚੀਆਂ ਜਾਂਦੀਆਂ ਹਨ, ਜਿਸ ਨਾਲ ਹਰੇਕ ਕੋਰਟ ਦਾ ਸਰਵਿਸ ਏਰੀਆ ਅੰਕਿਤ ਹੁੰਦਾ ਹੈ । ਇਕ ਰੇਖਾ ਸੱਜੇ ਪਾਸੇ ਵੱਲ ਸਾਈਡ-ਰੇਖਾ ਦੇ ਨਾਲ ਅਤੇ ਦੂਜੀ ਖੱਬੇ ਪਾਸੇ ਦੀ ਸਾਈਡ-ਰੇਖਾ ਦੇ ਨਾਲ ਖਿੱਚੀ ਜਾਂਦੀ ਹੈ ! ਸਰਵਿਸ ਏਰੀਏ ਦੀ ਘੱਟ ਤੋਂ ਘੱਟ ਗਹਿਰਾਈ ਦਾ ਵਿਸਥਾਰ 2 ਮੀਟਰ ਹੋਵੇਗਾ । ਇਸ ਕੋਰਟ ਨੂੰ ਅੱਧੇ ਵਿਚਕਾਰਲੇ ਹਿੱਸੇ ਵਿਚ ਜਾਲ ਦੇ ਹੇਠਾਂ ਕੇਂਦਰੀ ਰੇਖਾ ਰਾਹੀਂ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ । ਹਰੇਕ ਪਾਸੇ ਵਿਚ ਕੇਂਦਰੀ ਰੇਖਾ ਦੇ ਸਮਾਨਾਂਤਰ 3 ਮੀਟਰ ਦੇ ਫ਼ਰਕ ਤੇ 9 ਮੀਟਰ 5 ਸੈਂਟੀਮੀਟਰ ਦੀ ਇਕ ਰੇਖਾ ਖਿੱਚੀ ਜਾਂਦੀ ਹੈ । ਇਸ ਨੂੰ ਅਟੈਕ ਲਾਈਨ ਕਹਿੰਦੇ ਹਨ ।
ਜਾਲ (Net) – ਜਾਲ ਇਕ ਮੀਟਰ ਚੌੜਾ ਤੇ 9 ਮੀਟਰ ਲੰਬਾ ਹੋਵੇਗਾ । ਇਸ ਦੇ ਛੇਕ 15 ਸੈਂਟੀਮੀਟਰ ਚਕੋਰ ਹੋਣੇ ਚਾਹੀਦੇ ਹਨ । ਜਾਲ ਦੇ ਉੱਪਰਲੇ ਹਿੱਸੇ ਉੱਤੇ 5 ਸੈਂਟੀਮੀਟਰ ਚੌੜਾ ਮੋਟਾ ਕੈਨਵਸ ਦਾ ਫੀਤਾ ਲੱਗਾ ਹੋਣਾ ਚਾਹੀਦਾ ਹੈ, ਜਿਸ ਵਿਚੋਂ ਇਕ ਲਚੀਲਾ ਤਾਰ ਲੰਘ ਸਕੇ । ਇਸ ਨਾਲ ਤਾਰ ਜਾਲ ਖੰਭਿਆਂ ਨਾਲ ਬੰਨਿਆ ਜਾਂਦਾ ਹੈ । ਨੈੱਟ ਦੇ ਥੱਲੇ ਹੁਣ ਰੱਸੀ ਨਹੀਂ ਪਾਈ ਜਾਂਦੀ । ਪੁਰਸ਼ਾਂ ਦੀ ਟੀਮ ਲਈ ਜਾਲ ਦੀ ਉੱਚਾਈ ਕੇਂਦਰ ਵਿਖੇ ਜ਼ਮੀਨ ਤੋਂ 2,43 ਮੀਟਰ ਅਤੇ ਔਰਤਾਂ ਦੀ ਟੀਮ ਲਈ 2.24 ਮੀਟਰ ਹੋਣੀ ਚਾਹੀਦੀ ਹੈ । ਇਕ ਗਤੀਸ਼ੀਲ 5 ਸੈਂਟੀਮੀਟਰ ਚੌੜੀਆਂ ਸਫੇਦ ਪੱਟੀਆਂ ਜਾਲ ਦੇ ਅੰਤਿਮ ਸਿਰਿਆਂ ਉੱਤੇ ਲਗਾਈਆਂ ਜਾਂਦੀਆਂ ਹਨ । ਦੋਵੇਂ ਖੰਭਿਆਂ ਦੇ ਨਿਸ਼ਾਨ ਘੱਟ ਤੋਂ ਘੱਟ 50 ਸੈਂਟੀਮੀਟਰ ਦੂਰ ਹੋਣਗੇ ।
ਗੇਂਦ (Ballਗੇਂਦ ਗੋਲਾਕਾਰ ਅਤੇ ਨਰਮ ਚਮੜੇ ਦੀ ਬਣੀ ਹੋਣੀ ਚਾਹੀਦੀ ਹੈ । ਇਸ ਦੇ ਅੰਦਰ ਰਬੜ ਦਾ ਬਲੈਡਰ ਹੋਵੇ । ਇਸ ਦੀ ਪਰਿਧੀ 66 ਸਮ +1 ਸਮ ਅਤੇ ਭਾਰ 270 ਗ੍ਰਾਮ + 10 ਗ੍ਰਾਮ ਹੋਣਾ ਚਾਹੀਦਾ ਹੈ । ਗੇਂਦ ਵਿਚ ਹਵਾ ਦਾ ਦਾਬ 0.48 ਅਤੇ 0.52 ਕਿਲੋਗ੍ਰਾਮ ਦੇ ਵਿਚਕਾਰ ਹੋਣਾ ਚਾਹੀਦਾ ਹੈ । ਇਸ ਦਾ ਰੰਗ ਇਕੋ ਜਿਹਾ ਹੋਣਾ ਚਾਹੀਦਾ ਹੈ ।
ਪ੍ਰਸ਼ਨ 3.
ਵਾਲੀਬਾਲ ਖੇਡ ਵਿਚ ਖਿਡਾਰੀਆਂ ਅਤੇ ਕੋਚਾਂ ਦੇ ਆਚਰਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਖਿਡਾਰੀਆਂ ਅਤੇ ਕੋਚਾਂ ਦਾ ਆਚਰਨ (Conduct of Players and Coaches)-
(i) ਹਰੇਕ ਖਿਡਾਰੀ ਨੂੰ ਖੇਡ ਦੇ ਨਿਯਮਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ।
(ii) ਖੇਡ ਦੇ ਦੌਰਾਨ ਕੋਈ ਖਿਡਾਰੀ ਆਪਣੇ ਕਪਤਾਨ ਰਾਹੀਂ ਹੀ ਰੈਫ਼ਰੀ ਨਾਲ ਗੱਲਬਾਤ ਕਰ ਸਕਦਾ ਹੈ ।
(iii) ਹੇਠ ਲਿਖੇ ਸਾਰੇ ਜ਼ੁਰਮਾਂ ਲਈ ਦੰਡ ਦਿੱਤਾ ਜਾਵੇਗਾ
(ਉ) ਅਧਿਕਾਰੀਆਂ ਤੋਂ ਉਨ੍ਹਾਂ ਦੇ ਫ਼ੈਸਲਿਆਂ ਦੇ ਵਿਸ਼ੇ ਬਾਰੇ ਘੜੀ-ਮੁੜੀ ਪ੍ਰਸ਼ਨ ਪੁੱਛਣਾ ।
(ਅ) ਅਧਿਕਾਰੀਆਂ ਨਾਲ ਗ਼ਲਤ ਸ਼ਬਦਾਂ ਦੀ ਵਰਤੋਂ ਕਰਨਾ ।
(ੲ) ਅਧਿਕਾਰੀਆਂ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ ਦੇ ਉਦੇਸ਼ ਨਾਲ ਗ਼ਲਤ ਹਰਕਤਾਂ ਕਰਨਾ ।
(ਸ) ਵਿਰੋਧੀ ਖਿਡਾਰੀ ਨੂੰ ਗ਼ਲਤ ਸ਼ਬਦ ਕਹਿਣਾ ਜਾਂ ਉਸ ਨਾਲ ਗ਼ਲਤ ਵਤੀਰਾ ਕਰਨਾ ।
(ਹ) ਮੈਦਾਨ ਦੇ ਬਾਹਰੋਂ ਖਿਡਾਰੀਆਂ ਨੂੰ ਕੋਚਿੰਗ ਦੇਣਾ ।
(ਕ) ਰੈਫ਼ਰੀ ਦੀ ਆਗਿਆ ਬਿਨਾਂ ਮੈਦਾਨ ਤੋਂ ਬਾਹਰ ਜਾਣਾ ।
(ਖ ਗੇਂਦ ਦਾ ਸਪਰਸ਼ ਹੁੰਦੇ ਹੀ, ਵਿਸ਼ੇਸ਼ ਕਰਕੇ ਸਰਵਿਸ ਪ੍ਰਾਪਤ ਕਰਦੇ ਸਮੇਂ ਖਿਡਾਰੀਆਂ ਦਾ ਤਾਲੀ ਵਜਾਉਣਾ ਜਾਂ ਬੋਰ ਪਾਉਣਾ ।
ਮਾਮੂਲੀ ਜੁਰਮ ਲਈ ਸਾਧਾਰਨ ਚੇਤਾਵਨੀ ਜ਼ੁਰਮ ਦੁਹਰਾਏ ਜਾਣ ਉੱਤੇ ਖਿਡਾਰੀ ਨੂੰ ਵਿਅਕਤੀਗਤ ਚੇਤਾਵਨੀ ਮਿਲੇਗੀ । ਇਸ ਨਾਲ ਉਸ ਦੀ ਟੀਮ ਸਰਵਿਸ ਦਾ ਅਧਿਕਾਰ ਜਾਂ ਇਕ ਅੰਕ ਗਵਾਏਗੀ । ਗੰਭੀਰ ਜ਼ੁਰਮ ਦੀ ਦਸ਼ਾ ਵਿਚ ਸਕੋਰ ਸ਼ੀਟ ਉੱਤੇ ਚੇਤਾਵਨੀ ਦਰਜ ਹੋਵੇਗੀ । ਇਸ ਨਾਲ ਇਕ ਅੰਕ ਜਾਂ ਸਰਵਿਸ ਦਾ ਅਧਿਕਾਰ ਖੋਹਿਆ ਜਾਂਦਾ ਹੈ । ਜੇ ਜੁਰਮ ਫਿਰ ਵੀ ਦੁਹਰਾਇਆ ਜਾਂਦਾ ਹੈ, ਤਾਂ ਰੈਫ਼ਰੀ ਖਿਡਾਰੀ ਨੂੰ ਇਕ ਸੈਂਟ ਜਾਂ ਪੂਰੀ ਖੇਡ ਲਈ ਅਯੋਗ ਘੋਸ਼ਿਤ ਕਰ ਸਕਦਾ ਹੈ ।
ਖਿਡਾਰੀ ਦੀ ਪੋਸ਼ਾਕ (Dress of Player)-
ਖਿਡਾਰੀ ਜਰਸੀ, ਪੈਂਟ ਤੇ ਹਲਕੇ ਬੂਟ ਪਾਵੇਗਾ । ਉਹ ਸਿਰ ਉੱਤੇ ਪਗੜੀ, ਟੋਪੀ ਜਾਂ ਹੋਰ ਕਿਸੇ ਤਰ੍ਹਾਂ ਦਾ ਗਹਿਣਾ ਆਦਿ ਨਹੀਂ ਪਾਵੇਗਾ, ਜਿਸ ਨਾਲ ਦੂਜੇ ਖਿਡਾਰੀਆਂ ਨੂੰ ਸੱਟ ਲੱਗਣ ਦੀ ਸੰਭਾਵਨਾ ਹੋਵੇ ।
ਖਿਡਾਰੀਆਂ ਦੀ ਗਿਣਤੀ ਅਤੇ ਬਦਲਵੇਂ ਖਿਡਾਰੀ (Number of Players and Substitutes)
- ਖਿਡਾਰੀਆਂ ਦੀ ਗਿਣਤੀ ਹਰ ਹਾਲਤ ਵਿਚ 6 ਹੀ ਹੋਵੇਗੀ । ਬਦਲਵੇਂ ਖਿਡਾਰੀਆਂ (Substitutes) ਸਮੇਤ ਪੂਰੀ ਟੀਮ ਵਿਚ 12 ਤੋਂ ਵੱਧ ਖਿਡਾਰੀ ਨਹੀਂ ਹੋਣਗੇ ।
- ਬਦਲਵੇਂ ਖਿਡਾਰੀ ਅਤੇ ਕੋਚ ਰੈਫ਼ਰੀ ਦੇ ਸਾਹਮਣੇ ਮੈਦਾਨ ਵਿਚ ਬੈਠਣਗੇ |
- ਖਿਡਾਰੀ ਬਦਲਣ ਲਈ ਟੀਮ ਦਾ ਕਪਤਾਨ ਜਾਂ ਕੋਚ ਰੈਫ਼ਰੀ ਨੂੰ ਬੇਨਤੀ ਕਰ ਸਕਦਾ ਹੈ । ਇਸ ਖੇਡ ਵਿਚ ਵੱਧ ਤੋਂ ਵੱਧ 6 ਖਿਡਾਰੀ ਖੇਡ ਸਕਦੇ ਹਨ | ਮੈਦਾਨ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਬਦਲਵਾਂ ਖਿਡਾਰੀ ਸਕੋਰਰ ਦੇ | ਸਾਹਮਣੇ ਉਸੇ ਪੋਸ਼ਾਕ ਵਿਚ ਜਾਵੇਗਾ ਅਤੇ ਆਗਿਆ ਮਿਲਣ ਤੋਂ ਤੁਰੰਤ ਬਾਅਦ ਆਪਣੀ ਥਾਂ ਗਹਿਣ ਕਰੇਗਾ ।
- ਜਦੋਂ ਹਰੇਕ ਖਿਡਾਰੀ ਪ੍ਰਤੀਸਥਾਪਨ ਦੇ ਰੂਪ ਵਿਚ ਬਦਲਿਆ ਜਾ ਸਕਦਾ ਹੈ, ਤਾਂ ਉਹ ਫਿਰ ਉਸੇ ਸੈਂਟ ਵਿਚ ਦਾਖਲ ਹੋ ਸਕਦਾ ਹੈ ਪਰ ਅਜਿਹਾ ਸਿਰਫ਼ ਇਕ ਵਾਰੀ ਹੀ ਕੀਤਾ ਜਾ ਸਕਦਾ ਹੈ । ਉਸ ਦੇ ਬਾਅਦ ਸਿਰਫ਼ ਉਹੋ ਖਿਡਾਰੀ ਜਿਹੜਾ ਬਾਹਰ ਗਿਆ ਹੋਵੇ, ਉਹੋ ਹੀ ਬਦਲਵੇਂ ਖਿਡਾਰੀ ਦੇ ਰੂਪ ਵਿਚ ਆ ਸਕਦਾ ਹੈ ।
ਖਿਡਾਰੀਆਂ ਦੀ ਸਥਿਤੀ (Position of Players) – ਮੈਦਾਨ ਦੋ ਹਿੱਸਿਆਂ ਵਿਚ ਵੰਡਿਆ ਹੁੰਦਾ ਹੈ । ਦੋਵੇਂ ਪਾਸੇ ਛੇਛੇ ਖਿਡਾਰੀਆਂ ਦੀ ਟੀਮ ਖੇਡਦੀ ਹੈ । ਸਰਵਿਸ ਹੋਣ ਤੋਂ ਬਾਅਦ ਦੋਵੇਂ ਟੀਮਾਂ ਦੇ ਖਿਡਾਰੀ ਆਪਣੇ-ਆਪਣੇ ਖੇਤਰ ਵਿਚ ਖੜੇ ਹੋ ਜਾਂਦੇ ਹਨ । ਉਹ ਦੋਵੇਂ ਲਾਈਨਾਂ ਵਿਚ ਤਿੰਨ-ਤਿੰਨ ਦੀ ਗਿਣਤੀ ਵਿਚ ਖੜੇ ਹੁੰਦੇ ਹਨ । ਇਹ ਕੋਈ ਜ਼ਰੂਰੀ ਨਹੀਂ ਕਿ ਲਾਈਨਾਂ ਸਿੱਧੀਆਂ ਹੋਣ । ਖਿਡਾਰੀ ਦੇ ਸਮਾਨਾਂਤਰ ਸੱਜੇ ਤੋਂ ਖੱਬੇ ਇਸ ਤਰ੍ਹਾਂ ਸਥਾਨ ਹਿਣ ਕਰਦੇ ਹਨ ਕਿ ਸਰਵਿਸ ਕਰਦੇ ਸਮੇਂ 4, 3, 2 ਅਟੈਕ ਲਾਈਨ ਤੋਂ ਅੱਗੇ ਅਤੇ 5, 6, 1ਉਸ ਤੋਂ ਪਿੱਛੇ ਹੁੰਦੇ ਹਨ । ਇਹ ਸਥਿਤੀ ਉਸ ਸਮੇਂ ਤਕ ਰਹਿੰਦੀ ਹੈ, ਜਦ ਤਕ ਇਕ ਟੀਮ ਦੀ ਸਰਵਿਸ ਨਹੀਂ ਬਦਲ ਜਾਂਦੀ । ਸਰਵਿਸ ਤੋਂ ਬਾਅਦ ਖਿਡਾਰੀ ਆਪਣੇ ਖੇਤਰ ਦੇ ਕਿਸੇ ਵੀ ਹਿੱਸੇ ਨੂੰ ਰੋਕ ਸਕਦਾ ਹੈ । ਸਕੋਰ ਸ਼ੀਟ ਵਿਚ ਅੰਕਿਤ ਰੋਟੇਸ਼ਨ ਨੂੰ ਸੈੱਟ ਦੇ ਅੰਤ ਤਕ ਵਰਤੋਂ ਵਿਚ ਲਿਆਉਣਾ ਪਵੇਗਾ । ਰੋਟੇਸ਼ਨ ਵਿਚ ਕਿਸੇ ਕਮੀ ਦਾ ਪਤਾ ਲੱਗਣ ਤੇ ਖੇਡ ਰੋਕ ਦਿੱਤੀ ਜਾਵੇਗੀ ਅਤੇ ਕਮੀ ਨੂੰ ਠੀਕ ਕੀਤਾ ਜਾਂਦਾ ਹੈ । ਗ਼ਲਤੀ ਕਰਨ ਵਾਲੀ ਟੀਮ ਵੱਲੋਂ ਗ਼ਲਤੀ ਕਰਨ ਸਮੇਂ ਜਿਹੜੇ ਪੁਆਇੰਟ ਲਏ ਜਾਂਦੇ ਹਨ, ਉਹ ਰੱਦ ਕਰ ਦਿੱਤੇ ਜਾਂਦੇ ਹਨ । ਵਿਰੋਧੀ ਟੀਮ ਦੇ ਪੁਆਇੰਟ ਉਹੋ ਹੀ ਰਹਿੰਦੇ ਹਨ । ਜੇ ਗਲਤੀ ਦਾ ਠੀਕ ਸਮੇਂ ਤੇ ਪਤਾ ਨਾ ਚੱਲੇ ਤਾਂ ਅਪਰਾਧੀ ਟੀਮ ਠੀਕ ਥਾਂ ਉੱਤੇ ਵਾਪਿਸ ਆ ਜਾਵੇਗੀ ਅਤੇ ਸਥਿਤੀ ਅਨੁਸਾਰ ਸਰਵਿਸ ਜਾਂ ਇਕ ਪੁਆਇੰਟ ਗਵਾਉਣਾ ਪਵੇਗਾ ।
ਵਾਲੀਬਾਲ ਖੇਡ ਵਿਚ ਕੰਮ ਕਰਨ ਵਾਲੇ ਅਧਿਕਾਰੀ (Officials) – ਖੇਡ ਦੇ ਪ੍ਰਬੰਧ ਲਈ ਹੇਠ ਲਿਖੇ ਅਧਿਕਾਰੀ ਨਿਯੁਕਤ ਕੀਤੇ ਜਾਂਦੇ ਹਨ-
- ਰੈਫ਼ਰੀ-ਇਹ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਖਿਡਾਰੀ ਨਿਯਮ ਅਨੁਸਾਰ ਖੇਡ ਰਿਹਾ ਹੈ ਕਿ ਨਹੀਂ | ਇਹ ਖੇਡ ਤੇ ਕੰਟਰੋਲ ਰੱਖਦਾ ਹੈ ਅਤੇ ਉਸ ਦਾ ਨਿਰਣਾ ਅੰਤਿਮ ਹੁੰਦਾ ਹੈ । ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰੇ, ਤਾਂ ਉਸ ਨੂੰ ਰੋਕ ਦਿੰਦਾ ਹੈ ਅਤੇ ਯੋਗ ਦੰਡ ਵੀ ਦੇ ਸਕਦਾ ਹੈ ।
- ਇਕ ਅੰਪਾਇਰ–ਇਹ ਖਿਡਾਰੀਆਂ ਨੂੰ ਬਦਲਾਉਂਦਾ ਹੈ । ਇਸ ਤੋਂ ਉਪਰੰਤ ਰੇਖਾਵਾਂ ਪਾਰ ਕਰਨਾ, ਟਾਈਮ ਆਉਟ ਕਰਨ ਅਤੇ ਰੇਖਾ ਨੂੰ ਛੋਹ ਜਾਣ ਤੇ ਸਿਗਨਲ ਦਿੰਦਾ ਹੈ । ਇਹ ਕਪਤਾਨ ਦੀ ਬੇਨਤੀ ਤੇ ਖਿਡਾਰੀ ਬਦਲਣ ਦੀ ਇਜਾਜ਼ਤ ਦਿੰਦਾ ਹੈ । ਰੈਫ਼ਰੀ ਦੀ ਵੀ ਸਹਾਇਤਾ ਕਰਦਾ ਹੈ । ਖਿਡਾਰੀਆਂ ਨੂੰ ਵਾਰੀ-ਵਾਰੀ ਥਾਂਵਾਂ ਤੇ ਲਿਆਉਂਦਾ ਹੈ ।
- ਇਕ ਸਕੋਰਰ-ਸਕੋਰਰ ਆਪਣੀ ਖੇਡ ਦੇ ਸਮੇਂ ਪਾਸਾ ਬਦਲਣ ਲਈ ਕਹਿੰਦਾ ਹੈ ਅਤੇ ਖਿਡਾਰੀਆਂ ਦੇ ਰੋਟੇਸ਼ਨ ਦਾ ਧਿਆਨ ਰੱਖਦਾ ਹੈ ! ਖੇਡ ਦੇ ਸ਼ੁਰੂ ਹੁੰਦੇ ਸਮੇਂ ਇਹ ਖਿਡਾਰੀਆਂ ਦੇ ਨੰਬਰ ਅਤੇ ਨਾਂ ਨੋਟ ਕਰਦਾ ਹੈ ਅਤੇ ਸਕੋਰਾਂ ਦੀ ਗਿਣਤੀ ਰੱਖਦਾ ਹੈ ।
- ਚਾਰ ਲਾਈਨਮੈਨ-ਦੋਹਾਂ ਟੀਮਾਂ ਦੇ ਲਾਈਨਮੈਨ ਫਾਉਲ ਹੋਣ ਦੇ ਸਮੇਂ ਰੈਫ਼ਰੀ ਨੂੰ ਇਸ਼ਾਰਾ ਕਰਦੇ ਹਨ । ਹਰੇਕ ਟੀਮ ਦੇ ਪਾਸੇ ਦੋ-ਦੋ ਲਾਈਨਮੈਨ ਹੁੰਦੇ ਹਨ, ਜੋ ਬਾਲ ਨੂੰ ਬਾਹਰ ਜਾਂ ਅੰਦਰ ਡਿੱਗਣ ਸਮੇਂ ਦੱਸਦੇ ਹਨ ।
ਪ੍ਰਸ਼ਨ 4.
ਵਾਲੀਵਾਲ ਖੇਡ ਦੇ ਨਿਯਮਾਂ ਬਾਰੇ ਲਿਖੋ । ਉੱਤਰ-ਖੇਡ ਦੇ ਨਿਯਮ (Rules of Play)-
- ਹਰੇਕ ਟੀਮ ਵਿਚ ਖਿਡਾਰੀਆਂ ਦੀ ਸੰਖਿਆ ਲਾਜ਼ਮੀ ਤੌਰ ਤੇ ਛੇ ਹੋਵੇਗੀ । ਬਦਲਵੇਂ ਖਿਡਾਰੀਆਂ ਨੂੰ ਮਿਲਾ ਕੇ ਪੂਰੀ ਟੀਮ ਵਿਚ 12 ਤੋਂ ਜ਼ਿਆਦਾ ਖਿਡਾਰੀ ਨਹੀਂ ਹੋ ਸਕਦੇ ।
- ਸਾਰੇ ਅੰਤਰ-ਰਾਸ਼ਟਰੀ ਮੈਚ ਬੈਸਟ ਆਫ਼ ਫਾਈਵ ਜਾਂ ਬੈਸਟ ਆਫ਼ ਥਰੀ ਸੈੱਟਾਂ ‘ਤੇ ਖੇਡੇ ਜਾਂਦੇ ਹਨ । ਸਾਰੇ ਅੰਤਰ-ਰਾਸ਼ਟਰੀ ਮੈਚਾਂ ਵਿਚ ਪੰਜ ਜਿੱਤਣ ਵਾਲੇ ਸੈਂਟ ਖੇਡੇ ਜਾਂਦੇ ਹਨ
- ਖੇਡ ਦੇ ਸ਼ੁਰੂ ਵਿਚ ਦੋਵੇਂ ਟੀਮਾਂ ਦੇ ਕੈਪਟਨ ਸਰਵਿਸ ਜਾਂ ਕੋਰਟ ਨੂੰ ਚੁਣਨ ਲਈ ਟਾਸ ਕਰਦੇ ਹਨ । ਜਿਹੜੀ ਟੀਮ ਟਾਸ ਜਿੱਤ ਜਾਂਦੀ ਹੈ, ਉਹ ਸਰਵਿਸ ਜਾਂ ਸਾਈਡ ਵਿਚੋਂ ਇਕ ਲਵੇਗੀ ।
- ਹਰੇਕ ਸੈਂਟ ਦੇ ਪਿੱਛੋਂ ਕੋਰਟ ਬਦਲ ਲਈ ਜਾਂਦੀ ਹੈ । ਆਖਰੀ ਸੈਂਟ ਵਿਚ ਜਦ ਕਿਸੇ ਟੀਮ ਨੇ 8 ਪੁਆਇੰਟ ਬਣਾ ਲਏ ਹੋਣ ਤਾਂ ਹਰੇਕ ਬਦਲ ਲਏ ਜਾਂਦੇ ਹਨ ।
- ਛੇ ਖਿਡਾਰੀਆਂ ਤੋਂ ਘੱਟ ਕੋਈ ਵੀ ਟੀਮ ਮੈਚ ਨਹੀਂ ਖੇਡ ਸਕਦੀ ।
ਟਾਈਮ ਆਊਟ (Time Out)
- ਰੈਫ਼ਰੀ ਜਾਂ ਅੰਪਾਇਰ ਸਿਰਫ ਗੇਂਦ ਖ਼ਰਾਬ ਹੋਣ ਉੱਤੇ ਹੀ ਟਾਈਮ ਆਉਟ ਦੇਵੇਗਾ ।
- ਟੀਮ ਦਾ ਕੈਪਟਨ ਜਾਂ ਕੋਚ ਆਰਾਮ ਲਈ ਟਾਈਮ ਆਉਟ ਮੰਗ ਸਕਦਾ ਹੈ ।
- ਟਾਈਮ ਆਊਟ ਦੌਰਾਨ ਖਿਡਾਰੀ ਖੇਤਰ ਛੱਡ ਕੇ ਬਾਹਰ ਜਾ ਸਕਦੇ ਹਨ । ਉਹ ਸਿਰਫ ਆਪਣੇ ਕੋਚ ਤੋਂ ਸਲਾਹ ਲੈ ਸਕਦੇ ਹਨ ।
- ਇਕ ਸੈੱਟ ਤੇ ਇਕ ਟੀਮ ਦੋ ਆਰਾਮ ਟਾਈਮ ਆਊਟ ਲੈ ਸਕਦੀ ਹੈ । ਇਸ ਦਾ ਸਮਾਂ 30 ਸੈਕਿੰਡ ਤੋਂ ਵਧੇਰੇ
ਨਹੀਂ ਹੁੰਦਾ । ਦੋਵੇਂ ਆਰਾਮ ਟਾਈਮ ਆਊਟ ਇਕੱਠੇ ਵੀ ਲਏ ਜਾ ਸਕਦੇ ਹਨ । - ਜੇ ਦੋ ਟਾਈਮ ਆਊਟ ਲੈਣ ਤੋਂ ਬਾਅਦ ਵੀ ਕੋਈ ਟੀਮ ਤੀਜੀ ਵਾਰੀ ਟਾਈਮ ਆਊਟ ਮੰਗਦੀ ਹੈ ਤਾਂ ਰੈਫ਼ਰੀ ਸੰਬੰਧਿਤ | ਟੀਮ ਦੇ ਕਪਤਾਨ ਜਾਂ ਕੋਚ ਨੂੰ ਚਿਤਾਵਨੀ ਦੇਵੇਗਾ । ਜੇ ਉਸ ਤੋਂ ਬਾਅਦ ਵੀ ਟਾਈਮ ਆਉਟ ਮੰਗਿਆ ਜਾਂਦਾ ਹੈ, ਤਾਂ ਸੰਬੰਧਿਤ ਟੀਮ ਨੂੰ ਇਕ ਪੁਆਇੰਟ ਗਵਾਉਣ ਜਾਂ ਸਰਵਿਸ ਗਵਾਉਣੀ ਪੈਂਦੀ ਹੈ ।
- ਆਰਾਮ ਟਾਈਮ ਆਊਟ ਸਮੇਂ ਖਿਡਾਰੀ ਹੀ ਕੋਰਟ ਵਿਚੋਂ ਬਿਨਾਂ ਆਗਿਆ ਬਾਹਰ ਜਾ ਸਕਦੇ ਹਨ ਅਤੇ ਕੋਚ ਕੋਰਟ ਦੇ ਅੰਦਰ ਦਾਖ਼ਲ ਹੋ ਸਕਦਾ ਹੈ । ਕੋਰਟ ਤੋਂ ਬਾਹਰ ਠਹਿਰ ਕੇ ਉਹ ਖਿਡਾਰੀਆਂ ਨਾਲ ਗੱਲ-ਬਾਤ ਕਰ ਸਕਦਾ ਹੈ ।
- ਹਰੇਕ ਸੈੱਟ ਦੇ ਵਿਚਕਾਰ ਵੱਧ ਤੋਂ ਵੱਧ ਤਿੰਨ ਮਿੰਟਾਂ ਦਾ ਆਰਾਮ ਹੁੰਦਾ ਹੈ ।
- ਖਿਡਾਰੀ ਬਦਲਣ ਦੇ ਛੇਤੀ ਪਿੱਛੋਂ ਖੇਡ ਆਰੰਭ ਹੋ ਜਾਂਦੀ ਹੈ ।
- ਕਿਸੇ ਖਿਡਾਰੀ ਦੇ ਜ਼ਖ਼ਮੀ ਹੋ ਜਾਣ ‘ਤੇ 3 ਮਿੰਟ ਦਾ ਟਾਈਮ ਆਊਟ ਦਿੱਤਾ ਜਾਂਦਾ ਹੈ । ਇਹ ਤਦ ਤਕ ਕੀਤਾ ਜਾਂਦਾ ਹੈ, ਜਦ ਖਿਡਾਰੀ ਤਬਦੀਲ ਨਾ ਕੀਤਾ ਜਾ ਸਕੇ
ਖੇਡ ਵਿਚ ਰੁਕਾਵਟਾਂ (Obstacles of Play) – ਜੇ ਕਿਸੇ ਕਾਰਨ ਕਰਕੇ ਖੇਡ ਵਿਚ ਰੁਕਾਵਟ ਪੈ ਜਾਵੇ ਅਤੇ ਮੈਚ ਖ਼ਤਮ ਨਾ ਹੋ ਸਕੇ, ਤਾਂ ਇਸ ਸਮੱਸਿਆ ਦਾ ਹੱਲ ਇਸ ਤਰ੍ਹਾਂ ਕੀਤਾ ਜਾਵੇਗਾ-
- ਖੇਡ ਉਸੇ ਖੇਤਰ ਵਿਚ ਜਾਰੀ ਕੀਤੀ ਜਾਵੇਗੀ ਅਤੇ ਖੇਡ ਦੇ ਰੁਕਣ ਸਮੇਂ ਜਿਹੜੇ ਪੁਆਇੰਟ ਵਗੈਰਾ ਹੋਣਗੇ, ਉਹ ਉਵੇਂ ਹੀ ਰਹਿਣਗੇ ।
- ਜੇ ਖੇਡ ਵਿਚ ਰੁਕਾਵਟ 4 ਘੰਟੇ ਤੋਂ ਵੱਧ ਨਾ ਹੋਵੇ ਤਾਂ ਮੈਚ ਨਿਸ਼ਚਿਤ ਥਾਂ ਉੱਤੇ ਦੁਬਾਰਾ ਖੇਡਿਆ ਜਾਵੇਗਾ ।
- ਮੈਚ ਦੇ ਕਿਸੇ ਹੋਰ ਖੇਤਰ ਜਾਂ ਸਟੇਡੀਅਮ ਵਿਚ ਸ਼ੁਰੂ ਕੀਤੇ ਜਾਣ ਦੀ ਹਾਲਤ ਵਿਚ ਹੋਏ ਖੇਡ ਦੇ ਸੈੱਟ ਨੂੰ ਰੱਦ ਸਮਝਿਆ ਜਾਵੇਗਾ ਪਰ ਖੇਡੇ ਹੋਏ ਸੈੱਟਾਂ ਦੇ ਨਤੀਜੇ ਜਿਉਂ ਦੇ ਤਿਉਂ ਲਾਗੂ ਰਹਿਣਗੇ ।
ਪ੍ਰਸ਼ਨ 5.
ਵਾਲੀਬਾਲ ਖੇਡ ਵਿਚ ਪਾਸ, ਸਰਵਿਸ, ਗੇਂਦ ਨੂੰ ਹਿੱਟ ਮਾਰਨਾ, ਬਲਾਕਿੰਗ, ਜਾਲ ਉੱਤੇ ਖੇਡ ਕੀ ਹਨ ?
ਉੱਤਰ-
ਪਾਸ (Passes)-
- ਅੰਡਰ ਹੈਂਡ ਪਾਸ (Under Hand Pass) – ਇਹ ਤਕਨੀਕ ਅੱਜ-ਕਲ੍ਹ ਬਹੁਤ ਉਪਯੋਗੀ ਮੰਨੀ ਗਈ ਹੈ । ਇਸ | ਪ੍ਰਕਾਰ ਕਠਿਨ ਸਰਵਿਸ ਆਸਾਨੀ ਨਾਲ ਦਿੱਤੀ ਜਾਂਦੀ ਹੈ । ਇਸ ਵਿਚ ਖੱਬੇ ਹੱਥ ਦੀ ਮੁੱਠੀ ਬੰਦ ਕਰ ਦਿੱਤੀ ਜਾਂਦੀ ਹੈ । ਸੱਜੇ ਹੱਥ ਦੀ ਮੁੱਠੀ ‘ਤੇ ਗੇਂਦ ਇਸ ਤਰ੍ਹਾਂ ਰੱਖਿਆ ਜਾਂਦਾ ਹੈ ਕਿ ਅੰਗੂਠੇ ਸਮਾਨਾਂਤਰ ਹੋਣ । ਅੰਡਰ ਹੈੱਡ ਬਾਲ ਤਦ ਲਿਆ ਜਾਂਦਾ ਹੈ, ਜਦ ਬਾਲ ਬਹੁਤ ਨੀਵਾਂ ਹੋਵੇ ।
- ਬੈਕ ਪਾਸ (Back Pass) – ਜਦ ਕਿਸੇ ਵਿਰੋਧੀ ਖਿਡਾਰੀ ਨੂੰ ਧੋਖਾ ਦੇਣਾ ਹੋਵੇ, ਤਾਂ ਬੈਕ ਪਾਸ ਵਰਤੋਂ ਵਿਚ ਲਿਆਉਂਦੇ ਹਨ | ਪਾਸ ਬਣਾਉਣ ਵਾਲਾ ਸਿਰ ਦੇ ਪਿਛਲੇ ਪਾਸੇ ਬਣਾ ਲੈਂਦਾ ਹੈ | ਵਾਲੀ ਮਾਰਨ ਵਾਲਾ ਵਾਲੀ ਮਾਰਦਾ ਹੈ ।
- ਬੈਕ ਰੋਲਿੰਗ ਦੇ ਨਾਲ ਅੰਡਰ ਹੈਂਡ ਬਾਲ (Under Hand Ball with Back Rolling)-ਜਦ ਗੇਂਦ ਨੈੱਟ ਦੇ ਕੋਲ ਹੁੰਦਾ ਹੈ, ਤਦ ਉਂਗਲੀਆਂ ਖੋਲ੍ਹ ਕੇ ਅਤੇ ਨਾਲ ਲਾ ਕੇ ਗੇਂਦ ਨੂੰ ਉਂਗਲੀਆਂ ਖ਼ਤ ਕਰਕੇ ਚੋਟ ਲਗਾਉਣੀ ਚਾਹੀਦੀ ਹੈ ।
- ਸਾਈਡ ਰੋਲਿੰਗ ਦੇ ਨਾਲ ਅੰਡਰ ਹੈਂਡਬਾਲ (Under Hand Ball with Side Rolling)-ਜਦ ਗੇਂਦ ਖਿਡਾਰੀ ਦੇ ਇਕ ਪਾਸੇ ਹੁੰਦਾ ਹੈ, ਜਿਸ ਪਾਸੇ ਗੇਂਦ ਹੁੰਦਾ ਹੈ, ਉਸ ਪਾਸੇ ਹੱਥ ਖੋਲ੍ਹ ਲਿਆ ਜਾਂਦਾ ਹੈ ! ਸਾਈਡ ਰੋਗ ਕਰਕੇ ਗੇਂਦ ਲਿਆ ਜਾਂਦਾ ਹੈ ।
- ਇਕ ਹੱਥ ਨਾਲ ਅੰਡਰ ਹੈਂਡ ਪਾਸ ਬਣਾਉਣਾ (Under Hand Pass with the Hand) – ਇਸ ਢੰਗ ਦੀ ਵਰਤੋਂ ਗੇਂਦ ਨੂੰ ਵਾਪਸ ਮੋੜਨ ਲਈ ਉਦੋਂ ਕਰਦੇ ਹਨ ਜਦ ਉਹ ਖਿਡਾਰੀ ਦੇ ਇਕ ਪਾਸੇ ਹੁੰਦਾ ਹੈ, ਜਿਸ ਪਾਸੇ ਤੋਂ ਗੋਦ ਲੈਣਾ ਹੁੰਦਾ ਹੈ । ਟੰਗ ਨੂੰ ਥੋੜਾ ਜਿਹਾ ਝੁਕਾ ਕੇ ਅਤੇ ਬਾਂਹ ਨੂੰ ਖੋਲ੍ਹ ਕੇ ਮੁੱਠੀ ਬੰਦ ਕਰਕੇ ਗੇਂਦ ਲਿਆ ਜਾਂਦਾ ਹੈ ।
- ਨੈੱਟ ਦੇ ਨਾਲ ਟਕਰਾਇਆ ਹੋਇਆ ਬਾਲ ਲੈਣਾ (Taking the Ball Struck with the Net-ਇਹ ਬਾਲ
ਅਕਸਰ, ਅੰਡਰ ਹੈਂਡ ਨਾਲ ਲੈਂਦੇ ਹਨ, ਨਹੀਂ ਤਾਂ ਆਪਣੇ ਸਾਥੀਆਂ ਵੱਲ ਕੱਢਣਾ ਚਾਹੀਦਾ ਹੈ, ਤਾਂ ਜੋ ਬਹੁਤ ਸਾਵਧਾਨੀ ਨਾਲ ਗੇਂਦ ਪਾਸ ਕੀਤਾ ਜਾ ਸਕੇ।
ਸਰਵਿਸ (Service)
1. ਸਰਵਿਸ ਦਾ ਮਤਲਬ ਹੈ, ਪਿੱਛੇ ਦੇ ਸੱਜੇ ਪਾਸੇ ਦੇ ਖਿਡਾਰੀ ਵਲੋਂ ਗੇਂਦ ਮੈਦਾਨ ਵਿਚ ਸੁੱਟਣਾ । ਉਹ ਆਪਣੀ ਖੁੱਲੀ ਜਾਂ ਬੰਦ ਮੁੱਠੀ ਨਾਲ ਹੱਥ ਨਾਲ ਜਾਂ ਬਾਂਹ ਦੇ ਕਿਸੇ ਹਿੱਸੇ ਨਾਲ ਗੇਂਦ ਨੂੰ ਇਸ ਤਰ੍ਹਾਂ ਮਾਰਦਾ ਹੈ ਕਿ ਉਹ ਜਾਲ ਦੇ ਉੱਪਰੋਂ ਹੁੰਦੀ ਹੋਈ ਵਿਰੋਧੀ ਟੀਮ ਦੇ ਪਾਸੇ ਪਹੁੰਚ ਜਾਵੇ । ਸਰਵਿਸ ਨਿਰਧਾਰਤ ਥਾਂ ਤੋਂ ਹੀ ਕੀਤੀ ਜਾਣੀ ਚਾਹੀਦੀ ਹੈ । ਗੇਂਦ ਨੂੰ ਹੱਥ ਵਿਚ ਫੜ ਕੇ ਮਾਰਨਾ ਮਨ੍ਹਾ ਹੈ | ਸਰਵਿਸ ਕਰਨ ਤੋਂ ਬਾਅਦ ਖਿਡਾਰੀ ਆਪਣੇ ਖੇਤਰ ਵਿਚ ਜਾਂ ਇਸ ਦੀ ਸੀਮਾ ਹੱਦ ਉੱਤੇ ਵੀ ਰਹਿ ਸਕਦਾ ਹੈ ।
ਜੋ ਹਵਾ ਵਿਚ ਉਛਾਲੀ ਹੋਈ ਗੇਂਦ ਬਿਨਾਂ ਕਿਸੇ ਖਿਡਾਰੀ ਵਲੋਂ ਛੂਹੇ ਜ਼ਮੀਨ ਉੱਤੇ ਡਿਗ ਜਾਵੇ ਤਾਂ ਸਰਵਿਸ ਦੁਬਾਰਾ ਕੀਤੀ ਜਾਵੇਗੀ । ਜੇ ਸਰਵਿਸ ਦੀ ਗੇਂਦ ਬਿਨਾਂ ਜਾਲ ਨੂੰ ਛੂਹੇ ਜਾਲ ਦੇ ਉੱਪਰਲੇ ਹਿੱਸੇ ਦੀ ਚੌੜਾਈ ਪ੍ਰਗਟ ਕਰਨ ਵਾਲੇ ਜਾਲ ਉੱਤੇ ਲੱਗੇ ਤੇ ਦੋਵੇਂ ਸਿਰਿਆਂ ਦੇ ਫੀਤਿਆਂ ਵਿਚੋਂ ਨਿਕਲ ਜਾਵੇ ਤਾਂ ਸਰਵਿਸ ਠੀਕ ਮੰਨੀ ਜਾਂਦੀ ਹੈ । ਰੈਫ਼ਰੀ ਦੇ ਵਿਸਲ ਵਜਾਉਂਦੇ ਸਾਰ ਹੀ ਸਰਵਿਸ ਦੁਬਾਰਾ ਕਰਨੀ ਪਵੇਗੀ । ਖਿਡਾਰੀ ਤਦ ਤਕ ਸਰਵਿਸ ਕਰਦਾ ਰਹੇਗਾ ਜਦ ਤਕ ਕਿ ਉਸ ਦੀ ਟੀਮ ਦਾ ਕੋਈ ਖਿਡਾਰੀ ਗ਼ਲਤੀ ਨਹੀਂ ਕਰ ਦਿੰਦਾ ।
2. ਸਰਵਿਸ ਦੀਆਂ ਗ਼ਲਤੀਆਂ (Faults of Service) – ਜੇ ਹੇਠ ਲਿਖੀਆਂ ਵਿਚੋਂ ਕੋਈ ਗ਼ਲਤੀ ਹੁੰਦੀ ਹੈ, ਤਾਂ ਰੈਫ਼ਰੀ ਸਰਵਿਸ ਬਦਲਣ ਲਈ ਵਿਸਲ ਵਜਾਏਗਾ ।
- ਜਦ ਗੇਂਦ ਨਾਲ ਨਾਲ ਛੂਹ ਜਾਵੇ ।
- ਜਦ ਗੇਂਦ ਜਾਲ ਦੇ ਹੇਠੋਂ ਨਿਕਲ ਜਾਵੇ ।
- ਜਦ ਗੇਂਦ ਫੀਤਿਆਂ ਨੂੰ ਛੂਹ ਲਵੇ ਜਾਂ ਪੂਰੀ ਤਰ੍ਹਾਂ ਜਾਲ ਨੂੰ ਪਾਰ ਨਾ ਕਰ ਸਕੇ ।
- ਜਦੋਂ ਗੇਂਦ ਵਿਰੋਧੀ ਟੀਮ ਦੇ ਖੇਤਰ ਵਿਚ ਪਹੁੰਚਣ ਤੋਂ ਪਹਿਲਾਂ ਕਿਸੇ ਖਿਡਾਰੀ ਜਾਂ ਚੀਜ਼ ਨੂੰ ਛੂਹ ਜਾਵੇ ।
- ਜਦ ਗੋਂਦ ਵਿਰੋਧੀ ਟੀਮ ਦੇ ਮੈਦਾਨ ਤੋਂ ਵੀ ਬਾਹਰ ਜਾ ਕੇ ਡਿੱਗੇ ।
- ਜਦੋਂ ਸਰਵਿਸ ਕਰਨ ਸਮੇਂ ਖਿਡਾਰੀ ਦਾ ਪੈਰ ਲਾਈਨ ਉੱਤੇ ਹੋਵੇ ਜਾਂ ਲਾਈਨ ਛੂਹ ਰਿਹਾ ਹੋਵੇ ।
3. ਦੂਜੀ ਅਤੇ ਉਤਰਵਰਤੀ ਸਰਵਿਸ (Second and Later Service)-ਹਰੇਕ ਨਵੇਂ ਸੈੱਟ ਵਿਚ ਉਹੋ ਟੀਮ ਸਰਵਿਸ ਕਰੇਗੀ, ਜਿਸ ਨੇ ਇਸ ਤੋਂ ਪਹਿਲੇ ਸੈੱਟ ਵਿਚ ਸਰਵਿਸ ਨਾ ਕੀਤੀ ਹੋਵੇ ਅਖ਼ੀਰਲੇ ਸੈੱਟ ਵਿਚ ਸਰਵਿਸ ਟਾਸ ਰਾਹੀਂ ਨਿਸ਼ਚਿਤ ਕੀਤੀ ਜਾਂਦੀ ਹੈ ।
4. ਖੇਡ ਵਿਚ ਰੁਕਾਵਟ (Obstacle of Play) – ਜੇ ਰੈਫ਼ਰੀ ਦੇ ਵਿਚਾਰ ਅਨੁਸਾਰ ਕੋਈ ਖਿਡਾਰੀ ਜਾਣ-ਬੁੱਝ ਕੇ ਖੇਡ ਵਿਚ ਰੁਕਾਵਟਾਂ ਪਾਉਂਦਾ ਹੈ, ਤਾਂ ਉਸ ਨੂੰ ਵੰਡ ਦਿੱਤਾ ਜਾਂਦਾ ਹੈ ।
ਸਰਵਿਸ ਦੀ ਤਬਦੀਲੀ (Change in Service) – ਜਦੋਂ ਸਰਵਿਸ ਕਰਨ ਵਾਲੀ ਟੀਮ ਕੋਈ ਗਲਤੀ ਕਰਦੀ ਹੈ, ਤਾਂ ਸਰਵਿਸ ਬਦਲੀ ਜਾਂਦੀ ਹੈ । ਜਦ ਗੇਂਦ ਸਾਈਡ-ਆਉਟ ਹੁੰਦੀ ਹੈ ਤਾਂ ਸਰਵਿਸ ਵਿਚ ਤਬਦੀਲੀ ਹੁੰਦੀ ਹੈ ।
ਗੇਂਦ ਨੂੰ ਹਿੱਟ ਮਾਰਨਾ (Hitting the Bally-
- ਹਰੇਕ ਟੀਮ ਵਿਰੋਧੀ ਟੀਮ ਦੇ ਅੱਧ ਵਿਚ ਗੇਂਦ ਪਹੁੰਚਣ ਲਈ ਤਿੰਨ ਸੰਪਰਕ ਕਰ ਸਕਦੀ ਹੈ ।
- ਗੇਂਦ ਉੱਤੇ ਲੱਕ ਦੇ ਉੱਪਰ ਸਰੀਰ ਦੇ ਕਿਸੇ ਹਿੱਸੇ ਨਾਲ ਵਾਰ ਕੀਤਾ ਜਾ ਸਕਦਾ ਹੈ ।
- ਗੇਂਦ ਲੱਕ ਦੇ ਉੱਪਰ ਦੇ ਕਈ ਅੰਗਾਂ ਨੂੰ ਛੂਹ ਸਕਦੀ ਹੈ । ਪਰ ਛੁਹਣ ਦਾ ਕੰਮ ਇਕ ਸਮੇਂ ਹੋਵੇ ਅਤੇ ਗੇਂਦ ਫੜੀ ਨਾ ਜਾਵੇ ਸਗੋਂ ਜ਼ੋਰ ਦੀ ਉਛਲੇ ।
- ਜੇ ਗੇਂਦ ਖਿਡਾਰੀ ਦੀਆਂ ਬਾਹਾਂ ਜਾਂ ਹੱਥਾਂ ਵਿਚ ਕੁੱਝ ਚਿਰ ਰੁਕ ਜਾਂਦੀ ਹੈ, ਤਾਂ ਉਸ ਨੂੰ ਗੇਂਦ ਪਕੜਨਾ ਮੰਨਿਆ ਜਾਵੇਗਾ । ਗੇਂਦ ਨੂੰ ਉਛਾਲਣਾ, ਰੇਣਾ ਜਾਂ ਘਸੀਟਣਾ ਵੀ ‘ਪਕੜ` ਮੰਨਿਆ ਜਾਵੇਗਾ । ਗੇਂਦ ਤੇ ਹੇਠਲੇ ਪਾਸਿਉਂ ਦੋਵੇਂ ਹੱਥਾਂ ਨਾਲ ਸਪੱਸ਼ਟ ਰੂਪ ਨਾਲ ਵਾਰ ਕਰਨਾ ਨਿਯਮ ਦੇ ਅਨੁਸਾਰ ਹੈ ।
- ਦੋਹਰਾ ਵਾਰ (Blocking)-ਬਲਾਕਿੰਗ ਉਹ ਕਿਰਿਆ ਹੈ, ਜਿਸ ਵਿਚ ਗੇਂਦ ਦੇ ਜਾਲ ਲੰਘਦੇ ਹੀ ਢਿੱਡ ਦੇ
ਉੱਪਰ ਸਰੀਰ ਦੇ ਕਿਸੇ ਹਿੱਸੇ ਰਾਹੀਂ ਤੁਰੰਤ ਵਿਰੋਧੀ ਦੇ ਹਮਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।
ਬਲਾਕਿੰਗ ਸਿਰਫ਼ ਅੱਗੇ ਵਾਲੀ ਲਾਈਨ ਵਿਚ ਖੜ੍ਹੇ ਖਿਡਾਰੀ ਹੀ ਕਰ ਸਕਦੇ ਹਨ । ਪਿਛਲੀ ਲਾਈਨ ਵਿਚ ਖੜ੍ਹੇ ਖਿਡਾਰੀਆਂ ਨੂੰ ਬਲਾਕਿੰਗ ਦੀ ਆਗਿਆ ਨਹੀਂ ਹੁੰਦੀ । ਬਲਾਕਿੰਗ ਦੇ ਬਾਅਦ ਕੋਈ ਵੀ ਬਲਾਕਿੰਗ ਵਿਚ ਹਿੱਸਾ ਲੈਣ ਵਾਲਾ ਖਿਡਾਰੀ ਗੇਂਦ ਪ੍ਰਾਪਤ ਕਰ ਸਕਦਾ ਹੈ ।
ਜਾਲ ਉੱਤੇ ਖੇਡ (Games on Net)-
- ਜਦ ਖੇਡ ਦੇ ਦੌਰਾਨ ਸਰਵਿਸ ਤੋਂ ਇਲਾਵਾ ਗੇਂਦ ਜਾਲ ਨੂੰ ਛੂੰਹਦੀ ਹੋਈ ਜਾਂਦੀ ਹੈ, ਤਾਂ ਇਹ ਠੀਕ ਮੰਨੀ ਜਾਂਦੀ ਹੈ ।
- ਬਾਹਰ ਦੇ ਚਿੰਨ੍ਹਾਂ ਦਰਮਿਆਨ ਜਦ ਗੇਂਦ ਜਾਲ ਨੂੰ ਪਾਰ ਕਰਦੀ ਹੈ, ਤਾਂ ਵੀ ਗੇਂਦ ਚੰਗੀ ਮੰਨੀ ਜਾਂਦੀ ਹੈ ।
- ਜਾਲ ਵਿਚ ਲੱਗੀ ਗੇਂਦ ਖੇਡੀ ਜਾ ਸਕਦੀ ਹੈ । ਜੇ ਟੀਮ ਵੱਲੋਂ ਗੇਂਦ ਤਿੰਨ ਵਾਰੀ ਖੇਡੀ ਗਈ ਹੋਵੇ ਅਤੇ ਗੇਂਦ | ਚੌਥੀ ਵਾਰੀ ਜਾਲ ਨੂੰ ਲੱਗਦੀ ਹੈ ਜਾਂ ਜ਼ਮੀਨ ਉੱਤੇ ਡਿੱਗਦੀ ਹੈ ਤਾਂ ਰੈਫ਼ਰੀ ਨਿਯਮ ਭੰਗ ਲਈ ਸੀਟੀ ਵਜਾਵੇ ।
- ਜੇ ਗੇਂਦ ਜਾਲ ਵਿਚ ਏਨੀ ਜ਼ੋਰ ਦੀ ਵੱਜਦੀ ਹੈ ਕਿ ਜਾਲ ਕਿਸੇ ਵਿਰੋਧੀ ਖਿਡਾਰੀ ਨੂੰ ਛੂਹ ਲਵੇ, ਤਾਂ ਇਸ ਛੋਹ | ਲਈ ਵਿਰੋਧੀ ਖਿਡਾਰੀ ਦੋਸ਼ੀ ਨਹੀਂ ਮੰਨਿਆ ਜਾਵੇਗਾ ।
- ਜੇ ਦੋ ਵਿਰੋਧੀ ਖਿਡਾਰੀ ਇਕੋ ਵੇਲੇ ਜਾਲ ਨੂੰ ਛੂਹਦੇ ਹਨ, ਤਾਂ ਉਸ ਨੂੰ ਦੋਹਰੀ ਗ਼ਲਤੀ ਮੰਨਿਆ ਜਾਵੇਗਾ |
ਜਾਲ ਦੇ ਉੱਪਰੋਂ ਹੱਥ ਪਾਰ ਕਰਨਾ
(Crossing Hand Over Net)
- ਬਲਾਕਿੰਗ ਦੌਰਾਨ ਜਾਲ ਦੇ ਉੱਪਰੋਂ ਹੱਥ ਪਾਰ ਕਰਕੇ ਵਿਰੋਧੀ ਟੀਮ ਦੇ ਖੇਤਰ ਵਿਚ ਗੇਂਦ ਦੀ ਛੂਹ ਕਰਨਾ ਗ਼ਲਤੀ ਨਹੀਂ ਮੰਨੀ ਜਾਵੇਗੀ ਪਰ ਉਸ ਸਮੇਂ ਦੀ ਛੋਹ ਹਮਲੇ ਤੋਂ ਬਾਅਦ ਹੋਈ ਹੋਵੇ ।
- ਹਮਲੇ ਤੋਂ ਬਾਅਦ ਜਾਲ ਉੱਤੇ ਹੱਥ ਲਿਜਾਣਾ ਗ਼ਲਤੀ ਨਹੀਂ ।
- ਬਲਾਕ ਕਰਨ ਵਾਲੇ ਖਿਡਾਰੀ ਦੇ ਗੇਂਦ ਨੂੰ ਹੱਥ ਲਾ ਦੇਂਦੇ ਹਨ, ਤਾਂ ਤਿੰਨ ਵਾਰ ਹੋਰ ਉਹ ਟੀਮ ਗੇਂਦ ਨੂੰ ਹੱਥ ਲਾ ਕੇ ਨੈੱਟ ਤੋਂ ਪਾਰ ਕਰ ਸਕਦੀ ਹੈ ।
ਕੇਂਦਰੀ ਲਾਈਨ ਪਾਰ ਕਰਨਾ (Crossing Centre Line)-
- ਜੇ ਖੇਡ ਦੌਰਾਨ ਕਿਸੇ ਖਿਡਾਰੀ ਦੇ ਸਰੀਰ ਦਾ ਕੋਈ ਹਿੱਸਾ ਵਿਰੋਧੀ ਖੇਤਰ ਵਿਚ ਚਲਾ ਜਾਂਦਾ ਹੈ, ਤਾਂ ਇਹ ਗ਼ਲਤੀ ਹੋਵੇਗੀ ।
- ਜਾਲ ਦੇ ਹੇਠੋਂ ਗੇਂਦ ਪਾਰ ਹੋਣਾ, ਵਿਰੋਧੀ ਖਿਡਾਰੀ ਦਾ ਧਿਆਨ ਖਿੱਚਣ ਬਾਅਦ ਜਾਲ ਦੇ ਹੇਠਾਂ ਦੀ ਜ਼ਮੀਨ ਨੂੰ ਸਰੀਰ ਦੇ ਕਿਸੇ ਹਿੱਸੇ ਰਾਹੀਂ ਪਾਰ ਕਰਨਾ ਗ਼ਲਤੀ ਮੰਨਿਆ ਜਾਵੇਗਾ ।
- ਰੈਫ਼ਰੀ ਦੇ ਵਿਸਲ ਤੋਂ ਪਹਿਲੇ ਵਿਰੋਧੀ ਖੇਤਰ ਵਿਚ ਦਾਖਲ ਹੋਣਾ ਗ਼ਲਤੀ ਮੰਨਿਆ ਜਾਵੇਗਾ ।
ਖੇਡ ਤੋਂ ਬਾਹਰ ਗੇਂਦ (Ball out of Play)-
- ਜੇ ਚਿੰਨ੍ਹਾਂ ਜਾਂ ਫੀਤਿਆਂ ਦੇ ਬਾਹਰ ਗੇਂਦ ਜਾਲ ਨੂੰ ਛੂੰਹਦੀ ਹੈ, ਤਾਂ ਇਹ ਗਲਤੀ ਹੋਵੇਗੀ ।
- ਜੇ ਗੇਂਦ ਜ਼ਮੀਨ ਦੀ ਕਿਸੇ ਚੀਜ਼ ਜਾਂ ਮੈਦਾਨ ਦੇ ਘੇਰੇ ਤੋਂ ਬਾਹਰ ਜ਼ਮੀਨ ਨੂੰ ਛੂਹ ਲੈਂਦੀ ਹੈ, ਤਾਂ ਉਸ ਨੂੰ ਆਊਟ ਮੰਨਿਆ ਜਾਵੇਗਾ । ਹੱਥ ਛੂਹਣ ਵਾਲੀ ਗੇਂਦ ਠੀਕ ਮੰਨੀ ਜਾਵੇਗੀ ।
- ਰੈਫ਼ਰੀ ਦੀ ਵਿਸਲ ਦੇ ਨਾਲ ਖੇਡ ਖ਼ਤਮ ਹੋ ਜਾਵੇਗੀ ਅਤੇ ਗੇਂਦ ਖੇਡ ਤੋਂ ਬਾਹਰ ਮੰਨੀ ਜਾਵੇਗੀ ।
ਖੇਡ ਦਾ ਸਕੋਰ (Score)-
- ਜਦ ਕੋਈ ਟੀਮ ਦੋ ਸੈੱਟਾਂ ਤੋਂ ਅੱਗੇ ਹੁੰਦੀ ਹੈ ਤਾਂ ਉਸ ਨੂੰ ਜੇਤੂ ਘੋਸ਼ਿਤ ਕੀਤਾ ਜਾਂਦਾ ਹੈ । ਇਕ ਸੈੱਟ 25 ਪੁਆਇੰਟਾਂ ਦਾ ਹੁੰਦਾ ਹੈ ।
- ਪੰਜਵੇਂ ਸੈਂਟ (Deciding set) ਦਾ ਸਕੋਰ ਰੈਲੀ ਦੇ ਆਖਿਰ ਵਿਚ ਗਿਣੇ ਜਾਂਦੇ ਹਨ । ਹਰ ਇਕ ਟੀਮ ਜੋ ਗ਼ਲਤੀ
ਕਰਦੀ ਹੈ ਉਸ ਦੀ ਵਿਰੋਧੀ ਟੀਮ ਨੂੰ ਅੰਕ ਮਿਲ ਜਾਂਦੇ ਹਨ । ਇਸ ਸੈੱਟ ਵਿਚ ਅੰਕਾਂ ਦਾ ਫ਼ਰਕ ਦੋ ਜ਼ਰੂਰੀ ਹੈ ਜਾਂ ਤਿੰਨ ਹੋ ਸਕਦਾ ਹੈ । - ਜੇਕਰ ਕੋਈ ਟੀਮ ਬਾਲ ਨੂੰ ਠੀਕ ਢੰਗ ਨਾਲ ਵਿਰੋਧੀ ਕੋਰਟ ਵਿਚ ਨਹੀਂ ਪਹੁੰਚਾ ਸਕਦੀ ਤਾਂ ਪੁਆਇੰਟ ਵਿਰੋਧੀ ਟੀਮ ਨੂੰ ਦੇ ਦਿੱਤਾ ਜਾਂਦਾ ਹੈ ।
ਪ੍ਰਸ਼ਨ 6.
ਵਾਲੀਬਾਲ ਖੇਡ ਦੇ ਫਾਉਲ ਦੱਸੋ । ਉੱਤਰ-ਵਾਲੀਬਾਲ ਖੇਡ ਦੇ ਫਾਊਲ (Fouls in Volley Ball) – ਹੇਠਾਂ ਵਾਲੀਬਾਲ ਦੇ ਫਾਊਲ ਦਿੱਤੇ ਜਾਂਦੇ ਹਨ-
- ਜਦ ਗੇਮ ਚਲ ਰਹੀ ਹੋਵੇ ਤਾਂ ਖਿਡਾਰੀ ਨੈੱਟ ਨੂੰ ਹੱਥ ਲਾ ਦੇਵੇ, ਅਜਿਹਾ ਕਰਨਾ ਫਾਊਲ ਹੁੰਦਾ ਹੈ ।
- ਕੇਂਦਰੀ ਰੇਖਾ ਪਾਰ ਕਰਨਾ ਫਾਊਲ ਹੁੰਦਾ ਹੈ ।
- ਸਰਵਿਸ ਕਰਨ ਤੋਂ ਪਹਿਲਾਂ ਰੇਖਾ ਕੱਟਣਾ ਫਾਉਲ ਹੁੰਦਾ ਹੈ ।
- ਗੋਡਿਆਂ ਤੋਂ ਉੱਪਰ ਇਕ ਟੱਚ ਠੀਕ ਹੁੰਦਾ ਹੈ ।
- ਦ ਲੈਂਦੇ ਸਮੇਂ ਆਵਾਜ਼ ਪੈਦਾ ਹੋਵੇ ।
- ਹੋਲਡਿੰਗ ਫਾਉਲ ਹੁੰਦਾ ਹੈ ।
- ਜੇਕਰ ਤਿੰਨ ਵਾਰ ਛੂਹਣ ਤੋਂ ਵਧੇਰੇ ਵਾਰ ਛੂਹ ਲਿਆ ਜਾਵੇ ਤਾਂ ਫਾਊਲ ਹੁੰਦਾ ਹੈ ।
- ਇਕ ਹੀ ਖਿਡਾਰੀ ਜਦ ਲਗਾਤਾਰ ਦੋ ਵਾਰ ਹੱਥ ਲਗਾਉਂਦਾ ਹੈ ਤਾਂ ਫਾਉਲ ਹੁੰਦਾ ਹੈ ।
- ਸਰਵਿਸ ਦੇ ਸਮੇਂ ਜੇਕਰ ਉਸ ਦਾ ਪਿੱਛਾ ਗ਼ਲਤ ਸਥਿਤੀ ਵਿਚ ਕੀਤਾ ਜਾਵੇ ।
- ਜੇਕਰ ਰੋਟੇਸ਼ਨ ਗ਼ਲਤ ਹੋਵੇ ।
- ਜੇਕਰ ਗੇਂਦ ਸਾਈਡ ਪਾਸ ਕਰ ਦਿੱਤਾ ਜਾਵੇ ।
- ਜੇਕਰ ਬਾਲ ਨੈੱਟ ਦੇ ਥੱਲਿਓਂ ਹੋ ਕੇ ਜਾਵੇ ।
- ਜਦ ਸਰਵਿਸ ਏਰੀਏ ਤੋਂ ਸਰਵਿਸ ਨਾ ਕੀਤਾ ਜਾਵੇ ।
- ਜੇਕਰ ਸਰਵਿਸ ਠੀਕ ਨਾ ਹੋਵੇ ਤਾਂ ਵੀ ਫਾਊਲ ਹੁੰਦਾ ਹੈ ।
- ਜੇਕਰ ਸਰਵਿਸ ਦਾ ਬਾਲ ਆਪਣੀ ਵਲ ਦੇ ਖਿਡਾਰੀ ਨੇ ਪਾਰ ਕਰ ਲਿਆ ਹੋਵੇ ।
- ਸਰਵਿਸ ਕਰਦੇ ਗਰੁੱਪ ਬਣਾਉਣਾ ਫਾਊਲ ਹੁੰਦਾ ਹੈ।
- ਵਿਸਲ ਤੋਂ ਪਹਿਲਾਂ ਸਰਵਿਸ ਕਰਨਾ ਫਾਊਲ ਹੁੰਦਾ ਹੈ । ਜੇਕਰ ਇਹਨਾਂ ਫਾਊਲਾਂ ਵਿਚੋਂ ਕੋਈ ਵੀ ਫਾਊਲ ਹੋ | ਜਾਵੇ, ਤਾਂ ਰੈਫ਼ਰੀ ਸਰਵਿਸ ਬਦਲ ਦਿੰਦਾ ਹੈ । ਉਹ ਕਿਸੇ ਖਿਡਾਰੀ ਨੂੰ ਚੇਤਾਵਨੀ ਦੇ ਸਕਦਾ ਹੈ ਜਾਂ ਉਸ ਨੂੰ ਬਾਹਰ ਕੱਢ ਸਕਦਾ ਹੈ ।
ਨਿਰਣਾ (Decision)-
- ਅਧਿਕਾਰੀਆਂ ਦੇ ਫ਼ੈਸਲੇ ਆਖ਼ਰੀ ਹੁੰਦੇ ਹਨ ।
- ਨਿਯਮਾਂ ਦੀ ਵਿਆਖਿਆ ਸੰਬੰਧੀ ਫ਼ੈਸਲੇ ਉੱਤੇ ਖੇਡ ਰਹੀ ਟੀਮ ਦਾ ਸਿਰਫ਼ ਕੈਪਟਨ ਟੈਸਟ ਕਰ ਸਕਦਾ ਹੈ ।
- ਜੇਕਰ ਰੈਫ਼ਰੀ ਦਾ ਨਿਰਣਾ ਉੱਚਿਤ ਨਾ ਹੋਵੇ, ਤਾਂ ਖੇਡ ਟੈਸਟ ਵਿਚ ਖੇਡੀ ਜਾਂਦੀ ਹੈ ਅਤੇ ਪ੍ਰੋਟੈਸਟ ਅਧਿਕਾਰੀਆਂ ਨੂੰ ਭੇਜ ਦਿੱਤਾ ਜਾਂਦਾ ਹੈ।