Punjab State Board PSEB 9th Class Social Science Book Solutions History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ Textbook Exercise Questions and Answers.
PSEB Solutions for Class 9 Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ
Social Science Guide for Class 9 PSEB ਪਹਿਰਾਵੇ ਦਾ ਸਮਾਜਿਕ ਇਤਿਹਾਸ Textbook Questions and Answers
ਅਭਿਆਸ ਦੇ ਪ੍ਰਸ਼ਨ
I. ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਸੂਤੀ ਕੱਪੜਾ ਕਿਸ ਤੋਂ ਬਣਦਾ ਹੈ ?
(ਉ) ਕਪਾਹ
(ਅ) ਜਾਨਵਰਾਂ ਦੀ ਖੱਲ
(ਈ) ਰੇਸ਼ਮ ਦੇ ਕੀੜੇ
(ਸ) ਉੱਨ ।
ਉੱਤਰ-
(ਉ) ਕਪਾਹ
ਪ੍ਰਸ਼ਨ 2.
ਬਣਾਉਟੀ ਰੇਸ਼ੇ ਦਾ ਵਿਚਾਰ ਸਭ ਤੋਂ ਪਹਿਲਾਂ ਕਿਹੜੇ ਵਿਗਿਆਨੀ ਨੂੰ ਆਇਆ ?
(ੳ) ਮੇਰੀ ਕਿਊਰੀ
(ਅ) ਰਾਬਰਟ ਹੁੱਕ
(ਈ) ਲੂਈਸ ਸੁਬਾਬ
(ਸ) ਲਾਰਡ ਕਰਜ਼ਨ ।
ਉੱਤਰ-
(ਅ) ਰਾਬਰਟ ਹੁੱਕ
ਪ੍ਰਸ਼ਨ 3.
ਕਿਹੜੀ ਸਦੀ ਵਿਚ ਯੂਰਪ ਦੇ ਲੋਕ ਆਪਣੇ ਸਮਾਜਿਕ ਰੁਤਬੇ, ਵਰਗ ਜਾਂ ਲਿੰਗ ਦੇ ਅਨੁਸਾਰ ਕੱਪੜੇ ਪਹਿਨਦੇ ਸਨ ?
(ਉ) 15ਵੀਂ
(ਅ) 16ਵੀਂ
(ਏ) 17ਵੀਂ
(ਸ) 18ਵੀਂ ।
ਉੱਤਰ-
(ਸ) 18ਵੀਂ ।
ਪ੍ਰਸ਼ਨ 4.
ਕਿਹੜੇ ਦੇਸ਼ ਦੇ ਵਪਾਰੀਆਂ ਨੇ ਭਾਰਤ ਦੀ ਛਾਂਟ ਦਾ ਆਯਾਤ ਸ਼ੁਰੂ ਕੀਤਾ ?
(ਉ) ਚੀਨ
(ਅ) ਇੰਗਲੈਂਡ
(ਏ) ਅਮੇਰਿਕਨ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਅ) ਇੰਗਲੈਂਡ
(ਅ) ਖ਼ਾਲੀ ਥਾਂਵਾਂ ਭਰੋ
ਪ੍ਰਸ਼ਨ 1.
ਪੁਰਾਤੱਤਵ ਵਿਗਿਆਨੀਆਂ ਨੂੰ …… ਦੇ ਨਜ਼ਦੀਕ ਹਾਥੀ ਦੰਦ ਦੀਆਂ ਬਣੀਆਂ ਹੋਈਆਂ ਸੂਈਆਂ ਪ੍ਰਾਪਤ ਹੋਈਆਂ ।
ਉੱਤਰ-
ਕੋਸਤੋਨਕੀ (ਰੂਸ),
ਪ੍ਰਸ਼ਨ 2.
ਰੇਸ਼ਮ ਦਾ ਕੀੜਾ ਆਮ ਤੌਰ ‘ਤੇ ………. ਦੇ ਦਰੱਖਤਾਂ ਉੱਤੇ ਪਾਲਿਆ ਜਾਂਦਾ ਹੈ ।
ਉੱਤਰ-
ਸ਼ਹਿਤੂਤ,
ਪ੍ਰਸ਼ਨ 3.
…………… ਕੱਪੜਿਆਂ ਦੇ ਅਵਸ਼ੇਸ਼ ਮਿਸਰ, ਬੇਬੀਲੋਨ, ਸਿੰਧੂ ਘਾਟੀ ਦੀ ਸੱਭਿਅਤਾ ਤੋਂ ਮਿਲੇ ਹਨ ।
ਉੱਤਰ-
ਊਨੀ,
ਪ੍ਰਸ਼ਨ 4.
ਉਦਯੋਗਿਕ ਕ੍ਰਾਂਤੀ ਦਾ ਆਰੰਭ …………… ਮਹਾਂਦੀਪ ਵਿਚ ਹੋਇਆ ਸੀ ।
ਉੱਤਰ-
ਯੂਰਪ,
ਪ੍ਰਸ਼ਨ 5.
ਸਵਦੇਸ਼ੀ ਅੰਦੋਲਨ …………. ਈ: ਵਿਚ ਆਰੰਭ ਹੋਇਆ ।
ਉੱਤਰ-
1905 ॥
(ਈ) ਸਹੀ ਮਿਲਾਨ ਕਰੋ
(ਉ) | (ਅ) |
1. ਬੰਗਾਲ ਦੀ ਵੰਡ | (i) ਰਵਿੰਦਰਨਾਥ ਟੈਗੋਰ |
2. ਰੇਸ਼ਮੀ ਕੱਪੜਾ | (ii) ਚੀਨ |
3. ਰਾਸ਼ਟਰੀ ਗਾਣ | (iii) 1789 ਈ: |
4. ਫ਼ਰਾਂਸੀਸੀ ਕ੍ਰਾਂਤੀ | (iv) ਮਹਾਤਮਾ ਗਾਂਧੀ |
5. ਸਵਦੇਸ਼ੀ ਲਹਿਰ | (v) ਲਾਰਡ ਕਰਜ਼ਨ । |
ਉੱਤਰ-
1. ਬੰਗਾਲ ਦੀ ਵੰਡ | (v) ਲਾਰਡ ਕਰਜ਼ਨ |
2. ਰੇਸ਼ਮੀ ਕੱਪੜਾ | (ii) ਚੀਨ |
3. ਰਾਸ਼ਟਰੀ ਗਾਣ | (i) ਰਵਿੰਦਰਨਾਥ ਟੈਗੋਰ |
4. ਫ਼ਰਾਂਸੀਸੀ ਕ੍ਰਾਂਤੀ | (iii) 1789 ਈ: |
5. ਸਵਦੇਸ਼ੀ ਲਹਿਰ | (iv) ਮਹਾਤਮਾ ਗਾਂਧੀ । |
(ਸ) ਅੰਤਰ ਦੱਸੋ –
1. ਊਨੀ ਕੱਪੜਾ ਅਤੇ ਰੇਸ਼ਮੀ ਕੱਪੜਾ
2. ਸੂਤੀ ਕੱਪੜਾ ਅਤੇ ਬਣਾਉਟੀ ਰੇਸ਼ਿਆਂ ਤੋਂ ਬਣਿਆ ਕੱਪੜਾ ।
ਉੱਤਰ-
1. ਊਨੀ ਕੱਪੜਾ ਅਤੇ ਰੇਸ਼ਮੀ ਕੱਪੜਾ
(i) ਉਨੀ ਕੱਪੜਾ-ਉੱਨ ਅਸਲ ਵਿਚ ਇਕ ਰੇਸ਼ੇਦਾਰ ਪੋਟੀਨ ਹੈ, ਜੋ ਵਿਸ਼ੇਸ਼ ਕਿਸਮ ਦੀ ਚਮੜੀ ਦੀਆਂ ਕੋਸ਼ਿਕਾਵਾਂ ਤੋਂ ਬਣਦੀ ਹੈ । ਉੱਨ ਭੇਡ, ਬੱਕਰੀ, ਤੋਂ ਬਣਦਾ ਹੈ ਅਤੇ ਯਾਕ, ਖਰਗੋਸ਼ ਆਦਿ ਜਾਨਵਰਾਂ ਤੋਂ ਵੀ ਪ੍ਰਾਪਤ ਕੀਤੀ ਜਾਂਦੀ ਹੈ । ਮੈਰੀਨੋ ਨਾਂ ਦੀਆਂ ਭੇਡਾਂ ਦੀ ਉੱਨ ਸਭ ਤੋਂ ਉੱਤਮ ਮੰਨੀ ਜਾਂਦੀ ਹੈ । ਮਿਸਰ, ਬੇਬੀਲੋਨ, ਸਿੰਧੂ ਘਾਟੀ ਦੀ ਸੱਭਿਅਤਾ ਤੋਂ ਉਨੀ ਕੱਪੜੇ ਦੇ ਅਵਸ਼ੇਸ਼ ਮਿਲੇ ਹਨ ।
(ii) ਰੇਸ਼ਮੀ ਕੱਪੜਾ-ਰੇਸ਼ਮੀ ਕੱਪੜਾ ਰੇਸ਼ਮ ਦੇ ਕੀੜਿਆਂ ਤੋਂ ਪ੍ਰਾਪਤ ਰੇਸ਼ਿਆਂ ਤੋਂ ਬਣਦਾ ਹੈ । ਰੇਸ਼ਮ ਦਾ ਕੀੜਾ ਆਪਣੀ ਸੁਰੱਖਿਆ ਲਈ ਆਪਣੇ ਆਲੇ-ਦੁਆਲੇ ਇਕ ਕਵਚ ਤਿਆਰ ਕਰਦਾ ਹੈ । ਇਹ ਕਵਚ ਉਸਦੀ ਲਾਰ ਦਾ ਬਣਿਆ ਹੁੰਦਾ ਹੈ । ਇਸ ਕਵਚ ਤੋਂ ਹੀ ਰੇਸ਼ਮੀ ਧਾਗਾ ਤਿਆਰ ਕੀਤਾ ਜਾਂਦਾ ਹੈ । ਰੇਸ਼ਮ ਦਾ ਕੀੜਾ ਆਮਤੌਰ ‘ਤੇ ਸ਼ਹਿਤੂਤ ਦੇ ਰੁੱਖਾਂ ‘ਤੇ ਪਾਲਿਆ ਜਾਂਦਾ ਹੈ । ਰੇਸ਼ਮੀ ਕੱਪੜਿਆਂ ਦੀ ਤਕਨੀਕ ਸਭ ਤੋਂ ਪਹਿਲਾਂ ਚੀਨ ਵਿਚ ਵਿਕਸਿਤ ਹੋਈ । ਭਾਰਤ ਵਿਚ ਵੀ ਹਜ਼ਾਰਾਂ ਸਾਲਾਂ ਤੋਂ ਰੇਸ਼ਮੀ ਕੱਪੜੇ ਦੀ ਵਰਤੋਂ ਕੀਤੀ ਜਾ ਰਹੀ ਹੈ ।
2. ਸੂਤੀ ਕੱਪੜਾ ਅਤੇ ਬਣਾਉਟੀ ਰੇਸ਼ਿਆਂ ਤੋਂ ਬਣਿਆ ਕੱਪੜਾ –
(i) ਸੂਤੀ ਕੱਪੜਾ-ਸੂਤੀ ਕੱਪੜਾ ਕਪਾਹ ਤੋਂ ਬਣਾਇਆ ਜਾਂਦਾ ਹੈ । ਭਾਰਤ ਵਿਚ ਲੋਕ ਸਦੀਆਂ ਤੋਂ ਸੂਤੀ ਕੱਪੜਾ | ਪਹਿਨਦੇ ਆ ਰਹੇ ਹਨ ਕਪਾਹ ਅਤੇ ਸੂਤੀ ਕੱਪੜਿਆਂ ਦੀ ਵਰਤੋਂ ਦੇ ਇਤਿਹਾਸਕ ਪ੍ਰਮਾਣ ਪ੍ਰਾਚੀਨ ਸੱਭਿਅਤਾਵਾਂ ਵਿਚ ਮਿਲਦੇ ਹਨ । ਸਿੰਧੂ ਘਾਟੀ ਦੀ ਸੱਭਿਅਤਾ ਵਿਚੋਂ ਕਪਾਹ ਅਤੇ ਸੂਤੀ ਕੱਪੜੇ ਦੀ ਵਰਤੋਂ ਬਾਰੇ ਪ੍ਰਮਾਣ ਮਿਲੇ ਹਨ । ਰਿਗਵੇਦ ਦੇ ਮੰਤਰਾਂ ਵਿਚ ਵੀ ਕਪਾਹ ਦੇ ਵਿਸ਼ੇ ਵਿਚ ਚਰਚਾ ਕੀਤੀ ਗਈ ਹੈ ।
(ii) ਬਣਾਉਟੀ ਰੇਸ਼ੇ ਤੋਂ ਬਣੇ ਕੱਪੜੇ-ਬਣਾਉਟੀ ਰੇਸ਼ੇ ਬਣਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਇਕ ਅੰਗਰੇਜ਼ ਵਿਗਿਆਨੀ ਰਾਬਰਟ ਹੁੱਕ ਦੇ ਮਨ ਵਿਚ ਆਇਆ ।
ਇਸਦੇ ਬਾਰੇ ਇਕ ਫ਼ਰਾਂਸੀਸੀ ਵਿਗਿਆਨੀ ਨੇ ਵੀ ਲਿਖਿਆ | ਪਰ 1842 ਈ: ਵਿਚ ਅੰਗਰੇਜ਼ੀ ਵਿਗਿਆਨੀ ਲੁਇਸ ਸੁਬਾਬ ਨੇ ਬਣਾਉਟੀ ਰੇਸ਼ਿਆਂ ਤੋਂ ਕੱਪੜੇ ਤਿਆਰ ਕਰਨ ਦੀ ਇਕ ਮਸ਼ੀਨ ਤਿਆਰ ਕੀਤੀ । ਬਣਾਉਟੀ ਰੇਸ਼ਿਆਂ ਨੂੰ ਤਿਆਰ ਕਰਨ ਲਈ ਸ਼ਹਿਤੂਤ, ਅਲਕੋਹਲ, ਰਬੜ, ਮਨੱਕਾ, ਚਰਬੀ ਅਤੇ ਕੁੱਝ ਹੋਰ ਬਨਸਪਤੀ ਵਰਤੋਂ ਵਿਚ ਲਿਆਂਦੀ ਜਾਂਦੀ ਹੈ । ਨਾਇਲੋਨ, ਪੋਲਿਸਟਰ ਅਤੇ ਰੇਯਾਨ ਮੁੱਖ ਬਨਾਉਂਟੀ ਰੇਸ਼ੇ ਹਨ | ਪੋਲਿਸਟਰ ਅਤੇ ਸੁਤ ਤੋਂ ਬਣਿਆ ਕੱਪੜਾ ਟੈਰੀਕਾਟ ਭਾਰਤ ਵਿਚ ਬਹੁਤ ਵਰਤਿਆ ਜਾਂਦਾ ਹੈ | ਅੱਜ-ਕਲ੍ਹ ਜ਼ਿਆਦਾਤਰ ਲੋਕ ਬਣਾਉਟੀ ਰੇਸ਼ਿਆਂ ਤੋਂ ਬਣੇ ਕੱਪੜਿਆਂ ਦੀ ਵੀ ਵਰਤੋਂ ਕਰਦੇ ਹਨ ।
II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਆਦਿਕਾਲ ਵਿਚ ਮਨੁੱਖ ਸਰੀਰ ਢੱਕਣ ਲਈ ਕਿਸਦੀ ਵਰਤੋਂ ਕਰਦਾ ਸੀ ?
ਉੱਤਰ-
ਆਦਿਕਾਲ ਵਿਚ ਮਨੁੱਖ ਸਰੀਰ ਢੱਕਣ ਲਈ ਪੱਤਿਆਂ, ਰੁੱਖਾਂ ਦੀ ਛਾਲ ਅਤੇ ਜਾਨਵਰਾਂ ਦੀ ਖੱਲ ਦੀ ਵਰਤੋਂ , ਕਰਦਾ ਸੀ ।
ਪ੍ਰਸ਼ਨ 2.
ਕੱਪੜੇ ਕਿੰਨੇ ਤਰ੍ਹਾਂ ਦੇ ਰੇਸ਼ਿਆਂ ਤੋਂ ਬਣਦੇ ਹਨ ?
ਉੱਤਰ-
ਕੱਪੜੇ ਚਾਰ ਕਿਸਮ ਦੇ ਰੇਸ਼ਿਆਂ ਤੋਂ ਬਣਦੇ ਹਨ-ਸਤੀ, ਉਨੀ, ਰੇਸ਼ਮੀ ਅਤੇ ਬਣਾਉਟੀ ।
ਪ੍ਰਸ਼ਨ 3.
ਕਿਸ ਕਿਸਮ ਦੀਆਂ ਭੇਡਾਂ ਦੀ ਉੱਨ ਸਭ ਤੋਂ ਵਧੀਆ ਹੁੰਦੀ ਹੈ ?
ਉੱਤਰ-
ਮੈਰੀਨੋ ।
ਪ੍ਰਸ਼ਨ 4.
ਕਿਸ ਦੇਸ਼ ਦੀਆਂ ਇਸਤਰੀਆਂ ਨੇ ਸਭ ਤੋਂ ਪਹਿਲਾਂ ਪਹਿਰਾਵੇ ਦੀ ਆਜ਼ਾਦੀ ਸੰਬੰਧੀ ਅਵਾਜ਼ ਉਠਾਈ ?
ਉੱਤਰ-
ਫ਼ਰਾਂਸ ।
ਪ੍ਰਸ਼ਨ 5.
ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਇੰਗਲੈਂਡ ਕਿਸ ਦੇਸ਼ ਤੋਂ ਸੂਤੀ ਕੱਪੜੇ ਦਾ ਆਯਾਤ ਕਰਦਾ ਸੀ ?
ਉੱਤਰ-
ਭਾਰਤ ਤੋਂ ।
ਪ੍ਰਸ਼ਨ 6.
ਖਾਦੀ ਲਹਿਰ ਚਲਾਉਣ ਵਾਲੇ ਪ੍ਰਮੁੱਖ ਭਾਰਤੀ ਨੇਤਾ ਦਾ ਨਾਂ ਲਿਖੋ ।
ਉੱਤਰ-
ਮਹਾਤਮਾ ਗਾਂਧੀ ।
ਪ੍ਰਸ਼ਨ 7.
ਨਾਮਧਾਰੀ ਸੰਪਰਦਾਇ ਦੇ ਲੋਕ ਕਿਸ ਰੰਗ ਦੇ ਕੱਪੜੇ ਪਹਿਨਦੇ ਹਨ ?
ਉੱਤਰ-
ਸਫ਼ੈਦ ਰੰਗ ਦੇ ।
III. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮਨੁੱਖ ਨੂੰ ਪਹਿਰਾਵੇ ਦੀ ਜ਼ਰੂਰਤ ਕਿਉਂ ਪਈ ?
ਉੱਤਰ-
ਪਹਿਰਾਵਾ ਵਿਅਕਤੀ ਦੀ ਬੌਧਿਕ, ਮਾਨਸਿਕ ਅਤੇ ਆਰਥਿਕ ਹਾਲਤ ਦਾ ਪ੍ਰਤੀਕ ਹੈ | ਪਹਿਰਾਵੇ ਦੀ ਵਰਤੋਂ ਸਿਰਫ ਤਨ ਢੱਕਣ ਲਈ ਹੀ ਨਹੀਂ ਕੀਤੀ ਜਾਂਦੀ ਬਲਕਿ ਇਸਦੇ ਦੁਆਰਾ ਮਨੁੱਖ ਦੀ ਸੱਭਿਅਤਾ, ਸਮਾਜਿਕ ਪੱਧਰ ਆਦਿ ਦਾ ਪਤਾ ਚਲਦਾ ਹੈ । ਇਸ ਲਈ ਮਨੁੱਖ ਨੂੰ ਪਹਿਰਾਵੇ ਦੀ ਜ਼ਰੂਰਤ ਪਈ ।
ਪ੍ਰਸ਼ਨ 2.
ਰੇਸ਼ਮੀ ਕੱਪੜਾ ਕਿਵੇਂ ਤਿਆਰ ਹੁੰਦਾ ਹੈ ?
ਉੱਤਰ-
ਰੇਸ਼ਮੀ ਕੱਪੜਾ ਰੇਸ਼ਮ ਦੇ ਕੀੜਿਆਂ ਤੋਂ ਪ੍ਰਾਪਤ ਰੇਸ਼ਿਆਂ ਤੋਂ ਬਣਦਾ ਹੈ । ਰੇਸ਼ਮ ਦਾ ਕੀੜਾ ਆਮ ਤੌਰ ‘ਤੇ ਸ਼ਹਿਤੂਤ ਦੇ ਰੁੱਖਾਂ ‘ਤੇ ਪਾਲਿਆ ਜਾਂਦਾ ਹੈ । ਇਹ ਕੀੜਾ ਆਪਣੀ ਸੁਰੱਖਿਆ ਲਈ ਆਪਣੇ ਆਲੇ-ਦੁਆਲੇ ਇਕ ਕਵਚ ਬਣਾ ਲੈਂਦਾ ਹੈ । ਇਹ ਕਵਚ ਉਸਦੀ ਲਾਰ ਦਾ ਬਣਿਆ ਹੁੰਦਾ ਹੈ । ਇਸ ਕਵਚ ਤੋਂ ਹੀ ਰੇਸ਼ਮੀ ਧਾਗਾ ਤਿਆਰ ਕੀਤਾ ਜਾਂਦਾ ਹੈ । ਰੇਸ਼ਮੀ ਕੱਪੜਿਆਂ ਦੀ ਤਕਨੀਕ ਸਭ ਤੋਂ ਪਹਿਲਾਂ ਚੀਨ ਵਿਚ ਵਿਕਸਿਤ ਹੋਈ ।
ਪ੍ਰਸ਼ਨ 3.
ਉਦਯੋਗਿਕ ਕ੍ਰਾਂਤੀ ਦਾ ਮਨੁੱਖ ਦੇ ਪਹਿਰਾਵੇ ਉੱਤੇ ਕੀ ਪ੍ਰਭਾਵ ਪਿਆ ?
ਉੱਤਰ-
18ਵੀਂ-19ਵੀਂ ਸਦੀ ਵਿਚ ਉਦਯੋਗਿਕ ਕ੍ਰਾਂਤੀ ਦੇ ਮਨੁੱਖ ਦੇ ਪਹਿਰਾਵੇ ‘ਤੇ ਹੇਠ ਲਿਖੇ ਪ੍ਰਭਾਵ ਪਏ –
- ਸੂਤੀ ਕੱਪੜੇ ਦਾ ਉਤਪਾਦਨ ਬਹੁਤ ਅਧਿਕ ਵੱਧ ਗਿਆ । ਇਸ ਲਈ ਲੋਕ ਮਸ਼ੀਨਾਂ ਤੋਂ ਬਣੇ ਸੂਤੀ ਕੱਪੜੇ ਪਹਿਨਣ ਲੱਗੇ ।
- ਬਨਾਵਟੀ ਰੇਸ਼ਿਆਂ ਤੋਂ ਕੱਪੜੇ ਬਣਾਉਣ ਦੀ ਤਕਨੀਕ ਵਿਕਸਿਤ ਹੋਣ ਦੇ ਬਾਅਦ ਵੱਡੀ ਸੰਖਿਆ ਵਿਚ ਲੋਕ ਬਨਾਵਟੀ ਰੇਸ਼ਿਆਂ ਤੋਂ ਬਣਾਏ ਗਏ ਕੱਪੜੇ ਪਹਿਨਣ ਲੱਗੇ । ਇਸ ਦਾ ਕਾਰਨ ਇਹ ਸੀ ਕਿ ਇਹ ਕੱਪੜੇ ਬਹੁਤ ਹਲਕੇ ਹੁੰਦੇ ਸਨ ਅਤੇ ਇਨ੍ਹਾਂ ਨੂੰ ਧੋਣਾ ਵੀ ਅਸਾਨ ਸੀ 1 ਪਰਿਣਾਮ-ਸਵਰੂਪ ਭਾਰੀ-ਭਰਕਮ ਕੱਪੜੇ ਹੌਲੀ-ਹੌਲੀ ਅਲੋਪ ਹੋਣ ਲੱਗੇ ।
- ਕੱਪੜੇ ਸਸਤੇ ਹੋ ਗਏ । ਫਲਸਵਰੂਪ ਘੱਟ ਕੱਪੜੇ ਪਹਿਨਣ ਵਾਲੇ ਲੋਕ ਵੀ ਜ਼ਿਆਦਾ ਤੋਂ ਜ਼ਿਆਦਾ ਕੱਪੜਿਆਂ ਦੀ ਵਰਤੋਂ ਕਰਨ ਲੱਗੇ ।
ਪ੍ਰਸ਼ਨ 4.
ਇਸਤਰੀਆਂ ਦੇ ਪਹਿਰਾਵੇ `ਤੇ ਮਹਾਂਯੁੱਧ ਦਾ ਕੀ ਅਸਰ ਪਿਆ ?
ਉੱਤਰ-
ਮਹਾਂਯੁੱਧਾਂ ਦੇ ਪਰਿਣਾਮਸਵਰੂਪ ਇਸਤਰੀਆਂ ਦੇ ਪਹਿਰਾਵੇ ਵਿਚ ਹੇਠ ਲਿਖੇ ਪਰਿਵਰਤਨ ਆਏ –
1. ਗਹਿਣਿਆਂ ਅਤੇ ਵਿਲਾਸਮਈ ਕੱਪੜਿਆਂ ਦਾ ਤਿਆਗ-ਅਨੇਕ ਇਸਤਰੀਆਂ ਨੇ ਗਹਿਣਿਆਂ ਅਤੇ ਵਿਲਾਸਮਈ ਕੱਪੜਿਆਂ ਦਾ ਤਿਆਗ ਕਰ ਦਿੱਤਾ । ਸਿੱਟੇ ਵਜੋਂ ਸਮਾਜਿਕ ਬੰਧਨ ਟੁੱਟ ਗਏ ਅਤੇ ਉੱਚ ਵਰਗ ਦੀਆਂ ਇਸਤਰੀਆਂ | ਹੋਰਨਾਂ ਵਰਗਾਂ ਦੀਆਂ ਇਸਤਰੀਆਂ ਵਾਂਗ ਦਿਖਾਈ ਦੇਣ ਲੱਗੀਆਂ ।
2. ਛੋਟੇ ਕੱਪੜੇ-ਪਹਿਲੇ ਵਿਸ਼ਵ ਯੁੱਧ (1914-1918 ਈ:) ਦੌਰਾਨ ਵਿਹਾਰਿਕ ਲੋੜਾਂ ਕਾਰਨ ਕੱਪੜੇ ਛੋਟੇ ਹੋ ਗਏ । 1917 ਈ: ਤਕ ਬ੍ਰਿਟੇਨ ਵਿਚ ਸੱਤਰ ਹਜ਼ਾਰ ਇਸਤਰੀਆਂ ਗੋਲਾ-ਬਰੂਦ ਦੇ ਕਾਰਖ਼ਾਨਿਆਂ ਵਿਚ ਕੰਮ ਕਰਨ ਲੱਗੀਆਂ ਸਨ । ਕੰਮ ਕਰਨ ਵਾਲੀਆਂ ਇਸਤਰੀਆਂ ਬਲਾਊਜ਼, ਪਤਲੂਨ ਦੇ ਇਲਾਵਾ ਸਕਾਰਫ ਪਹਿਨਦੀਆਂ ਸਨ, ਜਿਸਨੂੰ ਬਾਅਦ ਵਿਚ ਖਾਕੀ ਓਵਰਆਲ ਅਤੇ ਟੋਪੀ ਵਿਚ ਬਦਲ ਦਿੱਤਾ ਗਿਆ | ਸਕਰਟ ਦੀ ਲੰਬਾਈ ਘੱਟ ਹੋ ਗਈ । ਛੇਤੀ ਹੀ ਪੈਂਟ ਪੱਛਮੀ ਇਸਤਰੀਆਂ ਦੀ ਪੋਸ਼ਾਕ ਦਾ ਜ਼ਰੂਰੀ ਅੰਗ ਬਣ ਗਈ, ਜਿਸ ਨਾਲ ਉਨ੍ਹਾਂ ਨੂੰ ਚੱਲਣ ਫਿਰਨ ਵਿਚ ਜ਼ਿਆਦਾ ਅਸਾਨੀ ਹੋ ਗਈ ।
3. ਕੱਪੜਿਆਂ ਦਾ ਰੰਗ ਅਤੇ ਵਾਲਾਂ ਦੇ ਆਕਾਰ ਵਿਚ ਪਰਿਵਰਤਨ-ਭੜਕੀਲੇ ਰੰਗਾਂ ਦੀ ਥਾਂ ਸਾਦਾ ਰੰਗਾਂ ਨੇ ਲੈ ਲਈ । ਅਨੇਕ ਇਸਤਰੀਆਂ ਨੇ ਸਹੂਲਤ ਲਈ ਆਪਣੇ ਵਾਲ ਕਟਵਾ ਲਏ ।
4. ਸਾਦੇ ਕੱਪੜੇ ਅਤੇ ਖੇਡਕੁੱਦ-20ਵੀਂ ਸਦੀ ਦੇ ਆਰੰਭ ਵਿਚ ਬੱਚੇ ਨਵੇਂ ਸਕੂਲਾਂ ਵਿਚ ਸਾਦੇ ਕੱਪੜਿਆਂ ‘ਤੇ ਜ਼ੋਰ ਦੇਣ ਅਤੇ ਹਾਰ-ਸ਼ਿੰਗਾਰ ਨੂੰ ਨਿਰਉਤਸ਼ਾਹਿਤ ਕਰਨ ਲੱਗੇ | ਕਸਰਤ ਅਤੇ ਖੇਡਕੁੱਦ ਲੜਕੀਆਂ ਦੇ ਪਾਠਕ੍ਰਮ ਦਾ ਅੰਗ ਬਣ ਗਏ । ਖੇਡ ਦੇ ਸਮੇਂ ਲੜਕੀਆਂ ਨੂੰ ਅਜਿਹੇ ਕੱਪੜਿਆਂ ਦੀ ਲੋੜ ਸੀ ਜਿਸ ਨਾਲ ਉਨ੍ਹਾਂ ਦੀ ਗਤੀ ਵਿਚ ਰੁਕਾਵਟ ਨਾ ਪਏ । ਜਦੋਂ ਉਹ ਕੰਮ ਤੇ ਜਾਂਦੀਆਂ ਸਨ ਤਾਂ ਉਹ ਆਰਾਮਦੇਹ ਅਤੇ ਸੁਵਿਧਾਜਨਕ ਕੱਪੜੇ ਪਹਿਨਦੀਆਂ ਸਨ ।
ਪ੍ਰਸ਼ਨ 5.
ਸਵਦੇਸ਼ੀ ਅੰਦੋਲਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਸਦੇ ਲਈ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਦਾ ਪ੍ਰਸ਼ਨ ਨੰ: 3 ਦੇਖੋ ।
ਪ੍ਰਸ਼ਨ 6.
ਰਾਸ਼ਟਰੀ ਪੁਸ਼ਾਕ ਤਿਆਰ ਕਰਨ ਸੰਬੰਧੀ ਕੀਤੇ ਗਏ ਯਤਨਾਂ ਦਾ ਵਰਣਨ ਕਰੋ ।
ਉੱਤਰ-
19ਵੀਂ ਸਦੀ ਦੇ ਅੰਤ ਵਿਚ ਰਾਸ਼ਟਰੀਅਤਾ ਦੀ ਭਾਵਨਾ ਜਾਗ੍ਰਿਤ ਹੋਈ । ਰਾਸ਼ਟਰ ਦੀ ਸੰਕੇਤਿਕ ਪਛਾਣ ਲਈ ਰਾਸ਼ਟਰੀ ਪੁਸ਼ਾਕ ‘ਤੇ ਵਿਚਾਰ ਕੀਤਾ ਜਾਣ ਲੱਗਾ | ਭਾਰਤ ਦੇ ਵੱਖ-ਵੱਖ ਵਰਗਾਂ ਵਿਚ ਉੱਚ ਵਰਗ ਵਿਚ ਇਸਤਰੀ-ਪੁਰਸ਼ਾਂ ਨੇ ਆਪ ਹੀ ਕੱਪੜਿਆਂ ਦੇ ਨਵੇਂ-ਨਵੇਂ ਪ੍ਰਯੋਗ ਕਰਨੇ ਆਰੰਭ ਕਰ ਦਿੱਤੇ । 1870 ਈ: ਦੇ ਦਹਾਕੇ ਵਿਚ ਬੰਗਾਲ ਦੇ ਟੈਗੋਰ ਪਰਿਵਾਰ ਨੇ ਭਾਰਤ ਦੇ ਇਸਤਰੀ ਅਤੇ ਪੁਰਸ਼ਾਂ ਦੀ ਰਾਸ਼ਟਰੀ ਪੋਸ਼ਾਕ ਦੇ ਡਿਜ਼ਾਈਨ ਦੀ ਵਰਤੋਂ ਆਰੰਭ ਕੀਤੀ । ਰਵਿੰਦਰਨਾਥ ਟੈਗੋਰ ਨੇ ਸੁਝਾਅ ਦਿੱਤਾ ਕਿ ਭਾਰਤੀ ਅਤੇ ਯੂਰਪੀ ਕੱਪੜਿਆਂ ਨੂੰ ਮਿਲਾਉਣ ਦੀ ਥਾਂ ‘ਤੇ ਹਿੰਦੂ ਅਤੇ ਮੁਸਲਿਮ ਕੱਪੜਿਆਂ ਦੇ ਡਿਜ਼ਾਇਨਾਂ ਨੂੰ ਆਪਸ ਵਿਚ ਮਿਲਾਇਆ ਜਾਏ । ਇਸ ਤਰ੍ਹਾਂ ਬਟਨਾਂ ਵਾਲੇ ਇਕ ਲੰਬੇ ਕੋਟ (ਅਚਕਨ) ਨੂੰ ਭਾਰਤੀ ਪੁਰਸ਼ਾਂ ਲਈ ਆਦਰਸ਼ ਪੋਸ਼ਾਕ ਮੰਨਿਆ ਗਿਆ ।
ਵੱਖ-ਵੱਖ ਖੇਤਰਾਂ ਦੀਆਂ ਪਰੰਪਰਾਵਾਂ ਨੂੰ ਧਿਆਨ ਵਿਚ ਰੱਖ ਕੇ ਵੀ ਇਕ ਵੇਸ਼ਭੂਸ਼ਾ ਤਿਆਰ ਕਰਨ ਦਾ ਯਤਨ ਕੀਤਾ ਗਿਆ । 1870 ਈ: ਦੇ ਦਹਾਕੇ ਦੇ ਅੰਤ ਵਿਚ ਸਤਿੰਦਰ ਨਾਥ ਟੈਗੋਰ ਦੀ ਪਤਨੀ ਗਿਆਨਦਾਨੰਦਿਨੀ ਟੈਗੋਰ ਨੇ ਰਾਸ਼ਟਰੀ ਪੋਸ਼ਾਕ ਤਿਆਰ ਕਰਨ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ । ਉਨ੍ਹਾਂ ਨੇ ਸਾੜ੍ਹੀ ਪਹਿਣਨ ਲਈ ਪਾਰਸੀ ਸਟਾਈਲ ਨੂੰ ਅਪਣਾਇਆ । ਇਸ ਵਿਚ ਸਾੜੀ ਨੂੰ ਖੱਬੇ ਮੋਢੇ ‘ਤੇ ਬੁਚ ਨਾਲ ਪਿਨ ਕੀਤਾ ਜਾਂਦਾ ਸੀ । ਸਾੜੀ ਦੇ ਨਾਲ ਮਿਲਦੇ-ਜੁਲਦੇ ਬਲਾਉਜ਼ ਅਤੇ ਜੁੱਤੇ ਪਹਿਨੇ ਜਾਂਦੇ ਸਨ । ਜਲਦੀ ਹੀ ਇਸਨੂੰ ਬਹਮ ਸਮਾਜ ਦੀਆਂ ਇਸਤਰੀਆਂ ਨੇ ਅਪਣਾ ਲਿਆ ।
ਇਸ ਲਈ ਇਸ ਨੂੰ ਬਾਹਮਿਕਾ ਸਾੜੀ ਦੇ ਨਾਂ ਨਾਲ ਜਾਣਿਆ ਜਾਣ ਲੱਗਾ । ਛੇਤੀ ਹੀ ਇਹ ਸ਼ੈਲੀ ਮਹਾਂਰਾਸ਼ਟਰ ਅਤੇ ਉੱਤਰ ਪ੍ਰਦੇਸ਼ ਦੇ ਬ੍ਰਹਮ ਸਮਾਜੀਆਂ ਅਤੇ ਗੈਰ-ਬ੍ਰਹਮ ਸਮਾਜੀਆਂ ਵਿਚ ਪ੍ਰਚਲਿਤ ਹੋ ਗਈ । ਪਰ ਅਖਿਲ ਭਾਰਤੀ ਸ਼ੈਲੀ ਵਿਕਸਿਤ ਕਰਨ ਦੇ ਇਹ ਯਤਨ ਪੂਰੀ ਤਰ੍ਹਾਂ ਸਫਲ ਨਹੀਂ ਹੋਏ । ਅੱਜ ਵੀ ਗੁਜਰਾਤ, ਕੇਰਲਾ ਅਤੇ ਅਸਾਮ ਦੀਆਂ ਇਸਤਰੀਆਂ ਅਲੱਗ-ਅਲੱਗ ਤਰ੍ਹਾਂ ਨਾਲ ਸਾੜ੍ਹੀਆਂ ਪਹਿਨਦੀਆਂ ਹਨ ।
ਪ੍ਰਸ਼ਨ 7.
ਪੰਜਾਬ ਵਿਚ ਇਸਤਰੀਆਂ ਦੇ ਪਹਿਰਾਵੇ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਪੰਜਾਬ ਅੰਗਰੇਜ਼ੀ ਸ਼ਾਸਨ ਦੇ ਅਧੀਨ (1849 ਈ:) ਸਭ ਤੋਂ ਬਾਅਦ ਵਿਚ ਆਇਆ । ਇਸ ਲਈ ਪੰਜਾਬ ਦੇ ਲੋਕਾਂ ਵਿਸ਼ੇਸ਼ ਕਰ ਇਸਤਰੀਆਂ ਦੇ ਕੱਪੜਿਆਂ ਤੇ ਵਿਦੇਸ਼ੀ ਸੱਭਿਆਚਾਰ ਦਾ ਪ੍ਰਭਾਵ ਬਹੁਤ ਹੀ ਘੱਟ ਦਿਖਾਈ ਦਿੱਤਾ | ਪੰਜਾਬ ਮੁੱਖ ਤੌਰ ‘ਤੇ ਆਪਣੇ ਰਵਾਇਤੀ ਪੇਂਡੂ ਸੱਭਿਆਚਾਰ ਨਾਲ ਜੁੜਿਆ ਰਿਹਾ ਅਤੇ ਇੱਥੋਂ ਦੀਆਂ ਇਸਤਰੀਆਂ ਰਵਾਇਤੀ ਪਹਿਰਾਵੇ ਹੀ ਅਪਣਾਉਂਦੀਆਂ ਰਹੀਆਂ | ਸਲਵਾਰ, ਕੁੜਤਾ ਅਤੇ ਦੁਪੱਟਾ ਹੀ ਪੰਜਾਬੀ ਇਸਤਰੀਆਂ ਦੀ ਪਛਾਣ ਬਣੀ ਰਹੀ ।
ਜ਼ਿਆਦਾਤਰ ਵਿਆਹ ਦੇ ਮੌਕੇ ਤੇ ਉਹ ਰੰਗ-ਬਿਰੰਗੇ ਕੱਪੜੇ ਅਤੇ ਭਾਰੀ ਗਹਿਣੇ ਪਹਿਨਦੀਆਂ ਸਨ । ਲੜਕੀਆਂ ਵਿਆਹ ਦੇ ਮੌਕੇ ‘ਤੇ ਫੁਲਕਾਰੀ ਕੱਢਦੀਆਂ ਸਨ । ਦੁਪੱਟਿਆਂ ਨੂੰ ਗੋਟਾ ਲਾ ਕੇ ਆਕਰਸ਼ਕ ਬਣਾਇਆ ਜਾਂਦਾ ਸੀ । ਸੁਟਾਂ ‘ਤੇ ਕਢਾਈ ਵੀ ਕੀਤੀ ਜਾਂਦੀ ਸੀ । ਸ਼ਹਿਰੀ ਇਸਤਰੀਆਂ ਸਾੜ੍ਹੀ ਅਤੇ ਬਲਾਊਜ਼ ਵੀ ਪਹਿਨਦੀਆਂ ਸਨ | ਸਰਦੀਆਂ ਵਿਚ ਸਵੈਟਰ, ਕੋਟੀ ਅਤੇ ਕੀਵੀ ਪਹਿਣਨ ਦਾ ਰਿਵਾਜ ਸੀ ।
IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕੱਪੜਿਆਂ ਵਿਚ ਵਰਤੇ ਜਾਣ ਵਾਲੇ ਅਲੱਗ-ਅਲੱਗ ਰੇਸ਼ਿਆਂ ਦਾ ਵਰਣਨ ਕਰੋ ।
ਉੱਤਰ-
ਨਵੇਂ-ਨਵੇਂ ਰੇਸ਼ਿਆਂ ਦੀ ਖੋਜ ਕਾਰਨ ਲੋਕ ਵੱਖ-ਵੱਖ ਕਿਸਮ ਦੇ ਰੇਸ਼ਿਆਂ ਤੋਂ ਬਣੇ ਕੱਪੜੇ ਪਹਿਣਨ ਲੱਗੇ । ਮੌਸਮ, ਸਮਾਜਿਕ, ਸੱਭਿਆਚਾਰਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਪ੍ਰਭਾਵਾਂ ਕਾਰਨ ਲੋਕਾਂ ਦੇ ਪਹਿਰਾਵੇ ਵਿਚ ਨਿਰੰਤਰ ਪਰਿਵਰਤਨ ਆਉਂਦਾ ਰਿਹਾ ਹੈ, ਜੋ ਕਿ ਅੱਜ ਵੀ ਜਾਰੀ ਹੈ । ਪਹਿਰਾਵੇ ਦੇ ਇਤਿਹਾਸ ਲਈ ਅਲੱਗ-ਅਲੱਗ ਤਰ੍ਹਾਂ ਦੇ ਰੇਸ਼ਿਆਂ ਬਾਰੇ ਜਾਣਨਾ ਜ਼ਰੂਰੀ ਹੈ । ਇਨ੍ਹਾਂ ਦਾ ਵਰਣਨ ਇਸ ਤਰ੍ਹਾਂ ਹੈ –
1. ਸੂਤੀ ਕੱਪੜਾ-ਸੂਤੀ ਕੱਪੜਾ ਕਪਾਹ ਤੋਂ ਬਣਾਇਆ ਜਾਂਦਾ ਹੈ । ਭਾਰਤ ਵਿਚ ਸਦੀਆਂ ਤੋਂ ਸੂਤੀ ਕੱਪੜਾ ਪਹਿਨਦੇ ਆ ਰਹੇ ਹਨ | ਕਪਾਹ ਅਤੇ ਸੂਤੀ ਕੱਪੜਿਆਂ ਦੀ ਵਰਤੋਂ ਦੇ ਇਤਿਹਾਸਕ ਪ੍ਰਮਾਣ ਪ੍ਰਾਚੀਨ ਸੱਭਿਅਤਾਵਾਂ ਵਿਚ ਵੀ ਮਿਲਦੇ ਹਨ । ਸਿੰਧੂ ਘਾਟੀ ਦੀ ਸੱਭਿਅਤਾ ਵਿਚੋਂ ਵੀ ਕਪਾਹ ਅਤੇ ਸੂਤੀ ਕੱਪੜੇ ਦੀ ਵਰਤੋਂ ਬਾਰੇ ਪ੍ਰਮਾਣ ਮਿਲੇ ਹਨ । ਰਿਗਵੇਦ ਦੇ ਮੰਤਰਾਂ ਵਿਚ ਵੀ ਕਪਾਹ ਦੇ ਵਿਸ਼ੇ ਵਿਚ ਚਰਚਾ ਕੀਤੀ ਗਈ ਹੈ ।
2. ਊਨੀ ਕੱਪੜਾ-ਉੱਨ ਅਸਲ ਵਿਚ ਇਕ ਰੇਸ਼ੇਦਾਰ ਪ੍ਰੋਟੀਨ ਹੈ, ਜੋ ਵਿਸ਼ੇਸ਼ ਤਰ੍ਹਾਂ ਦੀ ਚਮੜੀ ਦੀਆਂ ਕੋਸ਼ਿਕਾਵਾਂ ਤੋਂ ਬਣਦੀ ਹੈ ।ਉੱਨ ਭੇਡ, ਬੱਕਰੀ, ਯਾਕ, ਖਰਗੋਸ਼ ਆਦਿ ਜਾਨਵਰਾਂ ਤੋਂ ਵੀ ਪ੍ਰਾਪਤ ਕੀਤੀ ਜਾਂਦੀ ਹੈ । ਮੈਰੀਨੋ ਨਾਂ ਦੀਆਂ ਭੇਡਾਂ ਦੀ ਉੱਨ ਸਭ ਤੋਂ ਉੱਤਮ ਮੰਨੀ ਜਾਂਦੀ ਹੈ । ਮਿਸਰ, ਬੇਬੀਲੋਨ, ਸਿੰਧੂ ਘਾਟੀ ਦੀ ਸੱਭਿਅਤਾ ਤੋਂ ਊਨੀ ਕੱਪੜੇ ਦੇ ਅਵਸ਼ੇਸ਼ ਮਿਲੇ ਹਨ । ਇਸ ਤੋਂ ਮਾਲੂਮ ਹੁੰਦਾ ਹੈ ਕਿ ਉਸ ਸਮੇਂ ਦੇ ਲੋਕ ਵੀ ਊਨੀ ਕੱਪੜੇ ਪਹਿਨਦੇ ਸਨ ।
3. ਰੇਸ਼ਮੀ ਕੱਪੜਾ-ਰੇਸ਼ਮੀ ਕੱਪੜਾ ਰੇਸ਼ਮ ਦੇ ਕੀੜਿਆਂ ਤੋਂ ਪ੍ਰਾਪਤ ਰੇਸ਼ਿਆਂ ਤੋਂ ਬਣਦਾ ਹੈ । ਸੱਚ ਤਾਂ ਇਹ ਹੈ ਕਿ ਰੇਸ਼ਮ ਦਾ ਕੀੜਾ ਆਪਣੀ ਸੁਰੱਖਿਆ ਲਈ ਆਪਣੇ ਆਲੇ-ਦੁਆਲੇ ਇਕ ਕਵਚ ਤਿਆਰ ਕਰਦਾ ਹੈ । ਇਹ ਕਵਚ ਉਸਦੀ ਲਾਰ ਦਾ ਬਣਿਆ ਹੁੰਦਾ ਹੈ । ਇਸ ਕਵਚ ਤੋਂ ਹੀ ਰੇਸ਼ਮੀ ਧਾਗਾ ਤਿਆਰ ਕੀਤਾ ਜਾਂਦਾ ਹੈ । ਰੇਸ਼ਮ ਦਾ ਕੀੜਾ ਆਮਤੌਰ ‘ਤੇ ਸ਼ਹਿਤੂਤ ਦੇ ਰੁੱਖਾਂ ‘ਤੇ ਪਾਲਿਆ ਜਾਂਦਾ ਹੈ । ਰੇਸ਼ਮੀ ਕੱਪੜਿਆਂ ਦੀ ਤਕਨੀਕ ਸਭ ਤੋਂ ਪਹਿਲਾਂ ਚੀਨ ਵਿਚ ਵਿਕਸਿਤ ਹੋਈ । ਰੇਸ਼ਮੀ ਕੱਪੜੇ ਦੀ ਵਰਤੋਂ ਭਾਰਤ ਵਿਚ ਵੀ ਹਜ਼ਾਰਾਂ ਸਾਲਾਂ ਤੋਂ ਕੀਤੀ ਜਾ ਰਹੀ ਹੈ ।
4. ਬਣਾਉਟੀ ਰੇਸ਼ੇ ਤੋਂ ਬਣਿਆ ਕੱਪੜਾ-ਬਣਾਉਟੀ ਰੇਸ਼ੇ ਬਣਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਇਕ ਅੰਗਰੇਜ਼ ਵਿਗਿਆਨੀ ਰਾਬਰਟ ਹੁੱਕ ਦੇ ਮਨ ਵਿਚ ਆਇਆ । ਇਸਦੇ ਬਾਰੇ ਵਿਚ ਇਕ ਫ਼ਰਾਂਸੀਸੀਂ ਵਿਗਿਆਨੀ ਨੇ ਵੀ ਪਰ 1842 ਈ: ਵਿਚ ਅੰਗਰੇਜ਼ੀ ਵਿਗਿਆਨੀ ਲੁਇਸ ਸੁਬਾਬ ਨੇ ਬਣਾਉਟੀ ਰੇਸ਼ਿਆਂ ਤੋਂ ਕੱਪੜੇ ਤਿਆਰ ਕਰਨ ਦੀ ਇਕ ਮਸ਼ੀਨ ਤਿਆਰ ਕੀਤੀ । ਬਣਾਉਟੀ ਰੇਸ਼ਿਆਂ ਨੂੰ ਤਿਆਰ ਕਰਨ ਲਈ ਸ਼ਹਿਤੂਤ, ਅਲਕੋਹਲ, ਰਬੜ, ਮਨੱਕਾ, ਚਰਬੀ ਅਤੇ ਕੁੱਝ ਹੋਰ ਬਨਸਪਤੀ ਵਰਤੋਂ ਵਿਚ ਲਿਆਈ ਜਾਂਦੀ ਹੈ । ਨਾਇਲੋਨ, ਪੋਲਿਸਟਰ ਅਤੇ ਰੇਯਾਨ ਮੁੱਖ ਬਨਾਉਟੀ ਰੇਸ਼ੇ ਹਨ | ਪੋਲਿਸਟਰ ਅਤੇ ਸੁਤ ਤੋਂ ਬਣਿਆ ਕੱਪੜਾ ‘ਟੈਰੀਕਾਟ’ ਭਾਰਤ ਵਿਚ ਬਹੁਤ ਵਰਤਿਆਂ ਜਾਂਦਾ ਹੈ | ਅੱਜਕਲ੍ਹ ਜ਼ਿਆਦਾਤਰ ਲੋਕ ਬਣਾਉਟੀ ਰੇਸ਼ਿਆਂ ਤੋਂ ਬਣੇ ਕੱਪੜਿਆਂ ਦੀ ਵਰਤੋਂ ਕਰਦੇ ਹਨ ।
ਪ੍ਰਸ਼ਨ 2.
ਉਦਯੋਗਿਕ ਕ੍ਰਾਂਤੀ ਦਾ ਆਮ ਲੋਕਾਂ ਅਤੇ ਇਸਤਰੀਆਂ ਦੇ ਪਹਿਰਾਵੇ ਉੱਤੇ ਕੀ ਅਸਰ ਪਿਆ ?
ਉੱਤਰ-
18ਵੀਂ-19ਵੀਂ ਸਦੀ ਵਿਚ ਉਦਯੋਗਿਕ ਕ੍ਰਾਂਤੀ ਨੇ ਸਮੁੱਚੇ ਵਿਸ਼ਵ ਦੇ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਢਾਂਚੇ ‘ਤੇ ਆਪਣਾ ਪ੍ਰਭਾਵ ਪਾਇਆ | ਇਸ ਨਾਲ ਲੋਕਾਂ ਦੇ ਵਿਚਾਰਾਂ ਅਤੇ ਜੀਵਨ ਸ਼ੈਲੀ ਵਿਚ ਬਦਲਾਅ ਆਇਆ, ਸਿੱਟੇ ਵਜੋਂ ਲੋਕਾਂ ਦੇ ਪਹਿਰਾਵੇ ਵਿਚ ਵੀ ਪਰਿਵਰਤਨ ਆਇਆ । ਕੱਪੜੇ ਦਾ ਉਤਪਾਦਨ ਮਸ਼ੀਨਾਂ ਨਾਲ ਹੋਣ ਦੇ ਕਾਰਨ ਕੱਪੜਾ ਸਸਤਾ ਹੋ ਗਿਆ ਅਤੇ ਉਹ ਬਾਜ਼ਾਰ ਵਿਚ ਵਧੇਰੇ ਮਾਤਰਾ ਵਿਚ ਆ ਗਿਆ | ਇਹ ਮਸ਼ੀਨੀ ਕੱਪੜਾ ਹੋਣ ਦੇ ਕਾਰਨ ਅਲੱਗ-ਅਲੱਗ ਡਿਜ਼ਾਈਨਾਂ ਵਿਚ ਆ ਗਿਆ । ਇਸ ਲਈ ਲੋਕਾਂ ਦੇ ਕੋਲ ਪੋਸ਼ਾਕਾਂ ਦੀ ਗਿਣਤੀ ਵਿਚ ਵਾਧਾ ਹੋ ਗਿਆ । ਸੰਖੇਪ ਵਿਚ ਆਮ ਲੋਕਾਂ ਦੇ ਪਹਿਰਾਵੇ ‘ਤੇ ਉਦਯੋਗਿਕ ਕ੍ਰਾਂਤੀ ਦੇ ਨਿਮਨਲਿਖਿਤ ਪ੍ਰਭਾਵ ਪਏ| ਰੰਗ-ਬਿਰੰਗੇ ਕੱਪੜਿਆਂ ਦਾ ਪ੍ਰਚਲਣ-18ਵੀਂ ਸਦੀ ਵਿਚ ਯੂਰਪ ਦੇ ਲੋਕ ਆਪਣੇ ਸਮਾਜਿਕ ਪੱਧਰ, ਵਰਗ ਜਾਂ ਲਿੰਗ ਦੇ ਮੁਤਾਬਕ ਕੱਪੜੇ ਪਹਿਨਦੇ ਸਨ |
ਪੁਰਸ਼ਾਂ ਅਤੇ ਇਸਤਰੀਆਂ ਦੇ ਪਹਿਰਾਵੇ ਵਿਚ ਬਹੁਤ ਅੰਤਰ ਸੀ । ਇਸਤਰੀਆਂ ਪਹਿਰਾਵੇ ਵਿਚ ਸਕਰਟ ਅਤੇ ਉੱਚੀ ਅੱਡੀ ਵਾਲੇ ਜੁੱਤੇ ਪਹਿਨਦੀਆਂ ਸਨ | ਪੁਰਸ਼ ਪਹਿਰਾਵੇ ਵਿਚ ਨੈਕਟਾਈ ਦੀ ਵਰਤੋਂ ਕਰਦੇ ਸਨ। ਸਮਾਜ ਦੇ ਉੱਚ ਵਰਗ ਦਾ ਪਹਿਰਾਵਾ ਆਮ ਲੋਕਾਂ ਤੋਂ ਅਲੱਗ ਹੁੰਦਾ ਸੀ ਪਰ 1789 ਈ: ਦੀ ਫ਼ਰਾਂਸੀਸੀ ਕ੍ਰਾਂਤੀ ਨੇ ਕੁਲੀਨ ਵਰਗ ਦੇ ਲੋਕਾਂ ਦੇ ਵਿਸ਼ੇਸ਼ ਅਧਿਕਾਰਾਂ ਨੂੰ ਖ਼ਤਮ ਕਰ ਦਿੱਤਾ । ਇਸਦੇ ਸਿੱਟੇ ਵਜੋਂ ਸਾਰੇ ਵਰਗਾਂ ਦੇ ਲੋਕ ਵੀ ਆਪਣੀ ਇੱਛਾ ਦੇ ਅਨੁਸਾਰ ਰੰਗ-ਬਿਰੰਗੇ ਕੱਪੜੇ ਪਹਿਣਨ ਲੱਗੇ । ਫ਼ਰਾਂਸ ਦੇ ਲੋਕ ਸੁਤੰਤਰਤਾ ਦੇ ਪ੍ਰਤੀਕ ਦੇ ਰੂਪ ਵਿਚ ਲਾਲ ਟੋਪੀ ਪਹਿਨਦੇ ਸਨ ।ਇਸ ਤਰ੍ਹਾਂ ਆਮ ਲੋਕਾਂ ਦੁਆਰਾ ਰੰਗ-ਬਿਰੰਗੇ ਕੱਪੜੇ
ਪਹਿਣਨ ਦਾ ਪ੍ਰਚਲਨ ਪੂਰੇ ਵਿਸ਼ਵ ਵਿਚ ਪ੍ਰਸਿੱਧ ਹੋ ਗਿਆ । ਇਸਤਰੀਆਂ ਦੇ ਪਹਿਰਾਵੇ ਵਿਚ ਪਰਿਵਰਤਨ –
- ਵਿਕਟੋਰੀਆ ਦੇ ਸ਼ਾਸਨ ਕਾਲ ਵਿਚ ਪ੍ਰਚਲਿਤ ਪਹਿਰਾਵੇ ਨੇ ਇਸਤਰੀਆਂ ਦੇ ਦਬਾਅ ਵਾਲੀ ਦਿੱਖ ਦਿਖਾਈ ।
- ਫ਼ਰਾਂਸੀਸੀ ਕ੍ਰਾਂਤੀ ਅਤੇ ਫਜ਼ੂਲ ਖ਼ਰਚੀ ਰੋਕਣ ਸੰਬੰਧੀ ਕਾਨੂੰਨਾਂ ਨਾਲ ਪਹਿਰਾਵੇ ਵਿਚ ਕੀਤੇ ਸੁਧਾਰਾਂ ਨੂੰ ਇਸਤਰੀਆਂ ਨੇ ਸਵੀਕਾਰ ਨਹੀਂ ਕੀਤਾ ।
ਸਿੱਟੇ ਵਜੋਂ ਕੁੱਝ ਮਹਿਲਾ ਸੰਗਠਨਾਂ ਨੇ ਪਹਿਰਾਵੇ ਨਾਲ ਸੰਬੰਧੀ ਸੁਧਾਰਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ । 1830 ਈ: ਵਿਚ ਇੰਗਲੈਂਡ ਵਿਚ ਕੁੱਝ ਮਹਿਲਾ ਸੰਸਥਾਵਾਂ ਨੇ ਔਰਤਾਂ ਲਈ ਲੋਕਤੰਤਰੀ ਅਧਿਕਾਰਾਂ ਦੀ ਮੰਗ ਸ਼ੁਰੂ ਕਰ ਦਿੱਤੀ । ਜਿਉਂ ਹੀ ਸਫਰੋਜ਼ ਅੰਦੋਲਨ ਦਾ ਪ੍ਰਸਾਰ ਹੋਇਆ ਤਾਂ ਅਮਰੀਕਾ ਦੀ 13 ਬ੍ਰਿਟਿਸ਼ ਬਸਤੀਆਂ ਵਿਚ ਪਹਿਰਾਵਾ ਸੁਧਾਰ ਅੰਦੋਲਨ ਸ਼ੁਰੂ ਹੋਇਆ । - ਸ ਅਤੇ ਸਾਹਿਤ ਨੇ ਤੰਗ ਕੱਪੜੇ ਪਹਿਣਨ ਕਾਰਨ ਮੁਟਿਆਰਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਬਾਰੇ ਦੱਸਿਆ। ਉਨ੍ਹਾਂ ਦਾ ਮੰਨਣਾ ਸੀ ਕਿ ਤੰਗ ਪਹਿਰਾਵੇ ਨਾਲ ਸਰੀਰ ਦਾ ਵਿਕਾਸ : ਰੀੜ੍ਹ ਦੀ ਹੱਡੀ ਵਿਚ ਵਿਕਾਰ ਅਤੇ ਲਹੁ ਸੰਚਾਰ ਪ੍ਰਭਾਵਿਤ ਹੁੰਦਾ ਹੈ । ਇਸ ਲਈ ਬਹੁਤ ਸਾਰੇ ਮਹਿਲਾ ਸੰਗਠਨਾਂ ਨੇ ਸਰਕਾਰ ਤੋਂ ਲੜਕੀਆਂ ਦੀ ਸਰੀਰਿਕ, ਸਮਾਜਿਕ ਅਤੇ ਆਰਥਿਕ ਹਾਲਤ ਨੂੰ ਬਿਹਤਰ ਬਣਾਉਣ ਲਈ ਪੋਸ਼ਾਕਾਂ ਵਿਚ ਸੁਧਾਰ ਦੀ ਮੰਗ ਕੀਤੀ ।
- ਅਮਰੀਕਾ ਵਿਚ ਵੀ ਕਈ ਮਹਿਲਾ ਸੰਗਠਨਾਂ ਨੇ ਇਸਤਰੀਆਂ ਲਈ ਪਰੰਪਰਿਕ ਪੋਸ਼ਾਕ ਦੀ ਨਿੰਦਾ ਕੀਤੀ । ਕਈ ਮਹਿਲਾ ਸੰਸਥਾਵਾਂ ਨੇ ਲੰਬੇ ਗਾਉਨ ਨਾਲੋਂ ਇਸਤਰੀਆਂ ਲਈ ਸੁਵਿਧਾਜਨਕ ਪਹਿਰਾਵਾ ਪਹਿਣਨ ਦੀ ਮੰਗ ਕੀਤੀ ਕਿਉਂਕਿ ਜੇਕਰ ਇਸਤਰੀਆਂ ਦੀ ਪੋਸ਼ਾਕ ਅਰਾਮਦਾਇਕ ਹੋਵੇਗੀ, ਤਦ ਹੀ ਉਹ ਆਸਾਨੀ ਨਾਲ ਕੰਮ ਕਰ ਸਕਣਗੀਆਂ ।
- 1870 ਈ: ਵਿਚ ਦੋ ਸੰਸਥਾਵਾਂ ‘ਨੈਸ਼ਨਲ ਵੁਮੈਨ ਸਫਰੇਜ਼ ਐਸੋਸੀਏਸ਼ਨ’ ਅਤੇ ‘ਅਮੇਰਿਕਨ ਵੁਮੈਨ ਸਫਰੇਜ਼ ਐਸੋਸੀਏਸ਼ਨ ਨੇ ਮਿਲ ਕੇ ਇਸਤਰੀਆਂ ਦੇ ਪਹਿਰਾਵੇ ਵਿਚ ਸੁਧਾਰ ਕਰਨ ਲਈ ਅੰਦੋਲਨ ਆਰੰਭ ਕੀਤਾ | ਰੂੜੀਵਾਦੀ ਵਿਚਾਰਧਾਰਾ ਦੇ ਲੋਕਾਂ ਕਾਰਨ ਇਹ ਅੰਦੋਲਨ ਅਸਫਲ ਰਿਹਾ 19ਵੀਂ ਸਦੀ ਵਿਚ ਇਸਤਰੀਆਂ ਦੀ ਸੁੰਦਰਤਾ ਅਤੇ ਪਹਿਰਾਵੇ ਸੰਬੰਧੀ ਵਿਚਾਰਾਂ ਦਾ ਪ੍ਰਸਾਰ ਹੋਣਾ ਸ਼ੁਰੂ ਹੋਇਆ, ਸਿੱਟੇ ਵਜੋਂ ਫਿਰ ਵੀ ਇਸਤਰੀਆਂ ਦੀ ਸੁੰਦਰਤਾ, ਅਤੇ ਪਹਿਰਾਵੇ ਦੇ ਨਮੂਨਿਆਂ ਵਿਚ ਪਰਿਵਰਤਨ ਹੋਣਾ ਸ਼ੁਰੂ ਹੋ ਗਿਆ ।
ਏਨਾ ਹੋਣ ਦੇ ਬਾਵਜੂਦ ਪੇਂਡੂ ਸਮਾਜ ਵਿਚ ਪੁਰਸ਼ਾਂ ਅਤੇ ਇਸਤਰੀਆਂ ਦੇ ਪਹਿਰਾਵੇ ਵਿਚ ਕੋਈ ਵਿਸ਼ੇਸ਼ ਅੰਤਰ ਨਹੀਂ ਆਇਆ । ਸਿਰਫ਼ ਮਸ਼ੀਨਾਂ ਤੋਂ ਬਣੇ ਕੱਪੜੇ ਸੁੰਦਰ ਅਤੇ ਸਸਤੇ ਹੋਣ ਦੇ ਕਾਰਨ ਅਧਿਕ ਪ੍ਰਯੋਗ ਕੀਤੇ ਜਾਣ ਲੱਗੇ । ਇਸਦੇ ਇਲਾਵਾ ਭਾਰਤੀ ਪਹਿਰਾਵੇ ਅਤੇ ਪੱਛਮੀ ਪਹਿਰਾਵੇ ਦੇ ਵਿਚ ਟਕਰਾਓ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ | ਪਰੰਤੂ ਜਾਤੀਗਤ ਨਿਯਮਾਂ ਵਿੱਚ ਬੰਣ ਕਰਕੇ ਭਾਰਤੀ ਪੇਂਡੂ ਸਮੁਦਾਇ ਪੱਛਮੀ ਪੁਸ਼ਾਕ-ਸ਼ੈਲੀ ਤੋਂ ਦੂਰ ਰਿਹਾ ।
ਪ੍ਰਸ਼ਨ 3.
ਭਾਰਤ ਵਿਚ ਬਸਤੀਵਾਦੀ ਸ਼ਾਸਨ ਦੌਰਾਨ ਪਹਿਰਾਵੇ ਵਿਚ ਹੋਏ ਪਰਿਵਰਤਨ ਦਾ ਵਰਣਨ ਕਰੋ ।
ਉੱਤਰ-
ਬਸਤੀਵਾਦੀ ਸ਼ਾਸਨ ਦੌਰਾਨ ਜਦੋਂ ਪੱਛਮੀ ਵਸਤਰ ਸ਼ੈਲੀ ਭਾਰਤ ਵਿਚ ਆਈ ਤਾਂ ਅਨੇਕ ਪੁਰਸ਼ਾਂ ਨੇ ਇਨ੍ਹਾਂ ਵਸਤਰਾਂ ਨੂੰ ਅਪਣਾ ਲਿਆ ।
ਇਸਦੇ ਉਲਟ ਇਸਤਰੀਆਂ ਪਰੰਪਰਾਗਤ ਕੱਪੜੇ ਹੀ ਪਹਿਨਦੀਆਂ ਰਹੀਆਂ ਕਾਰਨ –
- ਭਾਰਤ ਦਾ ਪਾਰਸੀ ਸਮੁਦਾਇ ਕਾਫੀ ਅਮੀਰ ਸੀ । ਉਹ ਲੋਕ ਪੱਛਮੀ ਸੱਭਿਆਚਾਰ ਤੋਂ ਵੀ ਪ੍ਰਭਾਵਿਤ ਸਨ । ਇਸ ਲਈ ਸਭ ਤੋਂ ਪਹਿਲਾਂ ਪਾਰਸੀ ਲੋਕਾਂ ਨੇ ਹੀ ਪੱਛਮੀ ਕੱਪੜਿਆਂ ਨੂੰ ਅਪਣਾਇਆ | ਭਲੇਮਾਨਸ ਦਿਖਾਈ ਦੇਣ ਲਈ | ਉਨ੍ਹਾਂ ਨੇ ਬਿਨਾਂ ਕਾਲਰ ਦੇ ਲੰਬੇ ਕੋਟ, ਬੂਟ ਅਤੇ ਛੜੀ ਨੂੰ ਆਪਣੀ ਪੋਸ਼ਾਕ ਦਾ ਅੰਗ ਬਣਾ ਲਿਆ ।
- ਕੁੱਝ ਪੁਰਸ਼ਾਂ ਨੇ ਪੱਛਮੀ ਕੱਪੜਿਆਂ ਨੂੰ ਆਧੁਨਿਕਤਾ ਦਾ ਪ੍ਰਤੀਕ ਸਮਝ ਕੇ ਅਪਣਾਇਆ ।
- ਭਾਰਤ ਦੇ ਜਿਹੜੇ ਲੋਕ ਮਿਸ਼ਨਰੀਆਂ ਦੇ ਪ੍ਰਭਾਵ ਵਿਚ ਆ ਕੇ ਇਸਾਈ ਬਣ ਗਏ ਸਨ, ਉਨ੍ਹਾਂ ਨੇ ਵੀ ਪੱਛਮੀ ਕੱਪੜੇ ਪਹਿਣਨੇ ਸ਼ੁਰੂ ਕਰ ਦਿੱਤੇ ।
- ਕੁੱਝ ਬੰਗਾਲੀ ਬਾਬੂ ਦਫ਼ਤਰਾਂ ਵਿਚ ਪੱਛਮੀ ਕੱਪੜੇ ਪਹਿਨਦੇ ਸਨ ਜਦਕਿ ਘਰ ਵਿਚ ਆ ਕੇ ਆਪਣੀ ਪਰੰਪਰਾਗਤ
ਪੋਸ਼ਾਕ ਧਾਰਨ ਕਰ ਲੈਂਦੇ ਸਨ । ਸਮਾਜ ਵਿਚ ਇਸਤਰੀਆਂ ਦੀ ਹਾਲਤ-ਇਸ ਤੋਂ ਪਤਾ ਚੱਲਦਾ ਹੈ ਕਿ ਸਮਾਜ ਪੁਰਸ਼-ਪ੍ਰਧਾਨ ਸੀ ਜਿਸ ਵਿਚ ਨਾਰੀ ਸੁਤੰਤਰ ਨਹੀਂ ਸੀ । ਉਸਦਾ ਕੰਮ ਘਰ ਦੀ ਚਾਰਦੀਵਾਰੀ ਤਕ ਹੀ ਸੀਮਿਤ ਸੀ । ਉਹ ਨੌਕਰੀ ਪੇਸ਼ਾ ਨਹੀਂ ਸੀ ।
ਪ੍ਰਸ਼ਨ 4.
ਭਾਰਤੀ ਲੋਕਾਂ ਦੇ ਪਹਿਰਾਵੇ ਵਿਚ ਸਵਦੇਸ਼ੀ ਅੰਦੋਲਨ ਦਾ ਕੀ ਪ੍ਰਭਾਵ ਪਿਆ ?
ਉੱਤਰ-
1905 ਈ: ਵਿਚ ਅੰਗਰੇਜ਼ੀ ਸਰਕਾਰ ਨੇ ਬੰਗਾਲ ਦੀ ਵੰਡ ਕਰ ਦਿੱਤੀ । ਇਸਨੂੰ ਬੰਗ-ਭੰਗ ਵੀ ਕਿਹਾ ਜਾਂਦਾ ਹੈ । ਸਵਦੇਸ਼ੀ ਅੰਦੋਲਨ ਬੰਗ-ਭੰਗ ਦੇ ਵਿਰੋਧ ਵਿਚ ਚਲਿਆ | ਬਾਈਕਾਟ ਵੀ ਸਵਦੇਸ਼ੀ ਅੰਦੋਲਨ ਦਾ ਇਕ ਅੰਗ ਸੀ । ਇਹ ਰਾਜਨੀਤਿਕ ਵਿਰੋਧ ਘੱਟ ਪਰ ਕੱਪੜਿਆਂ ਨਾਲ ਜੁੜਿਆ ਵਿਰੋਧ ਜ਼ਿਆਦਾ ਸੀ। ਲੋਕਾਂ ਨੇ ਇੰਗਲੈਂਡ ਤੋਂ ਆਉਣ ਵਾਲੇ ਕੱਪੜੇ ਨੂੰ ਪਹਿਣਨ ਤੋਂ ਇਨਕਾਰ ਕਰ ਦਿੱਤਾ ਅਤੇ ਦੇਸ਼ ਵਿਚ ਬਣੇ ਕੱਪੜੇ ਨੂੰ ਪਹਿਲ ਦਿੱਤੀ । ਗਾਂਧੀ ਜੀ ਦੁਆਰਾ ਪ੍ਰਚਲਿਤ ਖਾਦੀ ਸਵਦੇਸ਼ੀ ਪੁਸ਼ਾਕ ਦੀ ਪਛਾਣ ਬਣ ਗਈ । ਵਿਦੇਸ਼ੀ ਕੱਪੜੇ ਦੀ ਥਾਂ-ਥਾਂ ਹੋਲੀ ਜਲਾਈ ਗਈ ਅਤੇ ਵਿਦੇਸ਼ੀ ਕੱਪੜੇ ਦੀਆਂ ਦੁਕਾਨਾਂ ‘ਤੇ ਧਰਨੇ ਦਿੱਤੇ |
ਅਸਲ ਵਿਚ ਵਿਦੇਸ਼ੀ ਸੱਭਿਆਚਾਰ ਨਾਲ ਜੁੜੀ ਹਰੇਕ ਚੀਜ਼ ਦਾ ਤਿਆਗ ਕਰਕੇ ਸਵਦੇਂਸ਼ੀ ਮਾਲ ਅਪਣਾਇਆ ਗਿਆ । ਇਸ ਅੰਦੋਲਨ ਨੇ ਗਾਮੀਣਾਂ ਨੂੰ ਰੁਜ਼ਗਾਰ ਪ੍ਰਦਾਨ ਕੀਤਾ ਅਤੇ ਉੱਥੋਂ ਦੇ ਕੱਪੜਾ ਉਦਯੋਗ ਵਿਚ ਨਵੀਂ ਜਾਨ ਪਾਈ ॥ ਇਸ ਲਈ ਪੇਂਡੂ ਸਮੁਦਾਇ ਆਪਣੇ ਪਰੰਪਰਾਗਤ ਕੱਪੜੇ-ਸ਼ੈਲੀ ਤੋਂ ਵੀ ਜੁੜਿਆ ਰਿਹਾ | ਬਹੁਤ ਸਾਰੇ ਲੋਕਾਂ ਨੇ ਖਾਦੀ ਨੂੰ ਵੀ ਅਪਣਾਇਆ । ਪਰੰਤੂ ਖਾਦੀ ਬਹੁਤ ਅਧਿਕ ਮਹਿੰਗੀ ਹੋਣ ਦੇ ਕਾਰਨ ਬਹੁਤ ਘੱਟ ਇਸਤਰੀਆਂ ਨੇ ਇਸਨੂੰ ਅਪਣਾਇਆ । ਗ਼ਰੀਬੀ ਦੇ ਕਾਰਨ ਕਈ ਲੰਬੀ ਸਾੜੀ ਦੇ ਲਈ ਮਹਿੰਗੀ ਖਾਦੀ ਨਹੀਂ ਖ਼ਰੀਦ ਪਾਉਂਦੀਆਂ ਸਨ ।
ਪ੍ਰਸ਼ਨ 5.
ਪੰਜਾਬੀ ਲੋਕਾਂ ਦੇ ਪਹਿਰਾਵੇ ਸੰਬੰਧੀ ਆਪਣੇ ਵਿਚਾਰ ਲਿਖੋ ।
ਉੱਤਰ-
ਪੰਜਾਬੀ ਇਸਤਰੀਆਂ ਦਾ ਪਹਿਰਾਵਾ-ਇਸਦੇ ਲਈ ਛੋਟੇ ਉੱਤਰਾਂ ਵਾਲਾ ਪ੍ਰਸ਼ਨ ਨੰ. 7 ਪੜ੍ਹੋ ਮਰਦਾਂ ਦਾ ਪਹਿਰਾਵਾ-ਪੰਜਾਬੀ ਮਰਦਾਂ ਦਾ ਪਹਿਰਾਵਾ ਕੋਈ ਅਪਵਾਦ ਨਹੀਂ ਸੀ । ਉਹ ਵੀ ਵਿਦੇਸ਼ੀ ਪਹਿਰਾਵੇ ਦੇ ਪ੍ਰਭਾਵ ਤੋਂ ਲਗਪਗ ਅਛੂਤੇ ਹੀ ਰਹੇ । ਕਿਉਂਕਿ ਪੰਜਾਬ ਖੇਤੀਬਾੜੀ ਪ੍ਰਧਾਨ ਦੇਸ਼ ਰਿਹਾ ਹੈ ਇਸ ਲਈ ਇੱਥੋਂ ਦੇ ਮਰਦਾਂ ਦਾ ਪਹਿਰਾਵਾ ਪਰੰਪਰਾਗਤ ਕਿਸਾਨਾਂ ਵਰਗਾ ਰਿਹਾ । ਉਹ ਚਾਦਰਾ, ਕੁੜਤਾ ਪਹਿਨਦੇ ਸਨ ਅਤੇ ਸਿਰ ਤੇ ਪੱਗ ਬੰਨ੍ਹਦੇ ਸਨ । ਹੌਲੀਹੌਲੀ ਕੁੜਤੇ-ਚਾਦਰੇ ਦੀ ਥਾਂ ਕੁੜਤੇ-ਪਜ਼ਾਮੇ ਨੇ ਲੈ ਲਈ ।
ਕੁੱਝ ਪੰਜਾਬੀ ਕਿਸਾਨ ਸਿਰ ਤੇ ਪੱਗ ਦੀ ਥਾਂ ਤੇ ਪਰਨਾ (ਸਾਫਾ) ਵੀ ਲਪੇਟ ਲੈਂਦੇ ਸਨ | ਮਰਦ ਮਾਵਾ ਲੱਗੀ ਤੱਰੇਦਾਰ ਪਗੜੀ ਬਹੁਤ ਮਾਣ ਨਾਲ ਬੰਨ੍ਹਦੇ ਸਨ ਅੱਜ ਕੁੱਝ ਮਰਦ ਪਗੜੀ ਦੇ ਹੇਠਾਂ ਫਿਫਟੀ ਵੀ ਬੰਦੇ ਹਨ । ਇਹ ਲੰਬਾਈ ਵਿਚ ਇਕ ਛੋਟੀ ਪਗੜੀ ਹੁੰਦੀ ਹੈ । ਵਿਆਹ-ਸ਼ਾਦੀ ਦੇ ਮੌਕੇ ‘ਤੇ ਲਾਲ, ਗੁਲਾਬੀ ਜਾਂ ਸੰਦੂਰੀ ਰੰਗ ਦੀ ਪਗੜੀ ਬੰਨ੍ਹੀ ਜਾਂਦੀ ਸੀ । ਸੋਗ ਦੇ ਸਮੇਂ ਉਹ ਚਿੱਟੇ ਜਾਂ ਹਲਕੇ ਰੰਗ ਦੀ ਪਗੜੀ ਬੰਦੇ ਸਨ । ਨਿਹੰਗ ਸਿੰਘਾਂ ਅਤੇ ਨਾਮਧਾਰੀ ਸੰਪ੍ਰਦਾਇ ਦੇ ਲੋਕਾਂ ਦਾ ਆਪਣਾ ਅਲੱਗ ਪਹਿਰਾਵਾ ਹੈ । ਉਦਾਹਰਨ ਲਈ ਨਾਮਧਾਰੀ ਸੰਪ੍ਰਦਾਇ ਦੇ ਲੋਕ ਚਿੱਟੇ ਰੰਗ ਦੇ ਕੱਪੜੇ ਪਹਿਨਦੇ ਹਨ । ਹੁਣ ਪੰਜਾਬੀ ਪਹਿਰਾਵੇ ਦਾ ਰੂਪ ਹੋਰ ਵੀ ਬਦਲ ਰਿਹਾ ਹੈ | ਅੱਜ ਪੜੇ-ਲਿਖੇ ਅਤੇ ਨੌਕਰੀ ਪੇਸ਼ਾ ਲੋਕ ਕਮੀਜ਼ ਅਤੇ ਪੈਂਟ ਦੀ ਵਰਤੋਂ ਕਰਨ ਲੱਗੇ ਹਨ | ਮਰਦਾਂ ਦੇ ਸੁੱਤਿਆਂ ਵਿਚ ਵੀ ਵਿਭਿੰਨਤਾ ਆ ਰਹੀ ਹੈ । ਉਹ ਮੁੱਖ ਤੌਰ ‘ਤੇ ਪੰਜਾਬੀ ਜੁੱਤੀ ਅਤੇ ਬੂਟ ਆਦਿ ਪਹਿਨਦੇ ਹਨ ।
PSEB 9th Class Social Science Guide ਪਹਿਰਾਵੇ ਦਾ ਸਮਾਜਿਕ ਇਤਿਹਾਸ Important Questions and Answers
I. ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਮੱਧਕਾਲੀ ਫ਼ਰਾਂਸ ਵਿਚ ਵਸਤਰਾਂ ਦੀ ਵਰਤੋਂ ਦਾ ਆਧਾਰ ਸੀ –
(ਉ) ਲੋਕਾਂ ਦੀ ਆਮਦਨ
(ਆ) ਲੋਕਾਂ ਦੀ ਸਿਹਤ
(ਇ) ਸਮਾਜਿਕ ਪੱਧਰ ।
(ਸ) ਉਪਰੋਕਤ ਸਾਰੇ ।
ਉੱਤਰ –
(ਇ) ਸਮਾਜਿਕ ਪੱਧਰ ।
ਪ੍ਰਸ਼ਨ 2.
ਮੱਧਕਾਲੀ ਫ਼ਰਾਂਸ ਵਿਚ ਨਿਮਨ ਵਰਗ ਲਈ ਜਿਹੜੀ ਚੀਜ਼ ਦੀ ਵਰਤੋਂ ਦੀ ਮਨਾਹੀ ਸੀ –
(ਉ) ਵਿਸ਼ੇਸ਼ ਕੱਪੜੇ
(ਅ) ਨਸ਼ੀਲੇ ਪਦਾਰਥ (ਸ਼ਰਾਬ)
(ਇ) ਵਿਸ਼ੇਸ਼ ਭੋਜਨ
(ਸ) ਉਪਰੋਕਤ ਸਾਰੇ ।
ਉੱਤਰ –
(ਸ) ਉਪਰੋਕਤ ਸਾਰੇ ।
ਪ੍ਰਸ਼ਨ 3.
ਫ਼ਰਾਂਸ ਵਿਚ ਵਸਤਰਾਂ ਦਾ ਜੋ ਰੰਗ ਦੇਸ਼ਭਗਤ ਨਾਗਰਿਕ ਦਾ ਪ੍ਰਤੀਕ ਨਹੀਂ ਸੀ –
(ਉ) ਨੀਲਾ
(ਅ) ਪੀਲਾ
(ੲ) ਸਫ਼ੈਦ
(ਸ) ਲਾਲ ।
ਉੱਤਰ –
(ਅ) ਪੀਲਾ
ਪ੍ਰਸ਼ਨ 4.
ਫ਼ਰਾਂਸ ਵਿਚ ਸੁਤੰਤਰਤਾ ਨੂੰ ਦਰਸਾਉਂਦੀ ਸੀ –
(ਉ) ਲਾਲ ਟੋਪੀ
(ਅ) ਕਾਲੀ ਟੋਪੀ
(ਈ) ਸਫ਼ੈਦ ਪੈਂਟ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ –
(ਉ) ਲਾਲ ਟੋਪੀ
ਪ੍ਰਸ਼ਨ 5.
ਕੱਪੜਿਆਂ ਦੀ ਸਾਦਗੀ ਕਿਹੜੀ ਭਾਵਨਾ ਦੀ ਪ੍ਰਤੀਕ ਸੀ ?
(ੳ) ਸੁਤੰਤਰਤਾ
(ਅ) ਸਮਾਨਤਾ,
(ਈ) ਭਾਈਚਾਰਾ
(ਸ) ਉਪਰੋਕਤ ਸਾਰੇ ।
ਉੱਤਰ –
(ਅ) ਸਮਾਨਤਾ,
ਪ੍ਰਸ਼ਨ 6.
ਫ਼ਰਾਂਸ ਵਿਚ ਸੰਪਚੂਅਰੀ ਕਾਨੂੰਨ ਖ਼ਤਮ ਕੀਤੇ –
(ੳ) ਫ਼ਰਾਂਸੀਸੀ ਕ੍ਰਾਂਤੀ ਨੇ
(ਆ) ਰਾਜਤੰਤਰ ਨੇ
(ਈ) ਸਾਮੰਤਾਂ ਨੇ
(ਸ) ਉਪਰੋਕਤ ਸਾਰੇ ।
ਉੱਤਰ –
(ੳ) ਫ਼ਰਾਂਸੀਸੀ ਕ੍ਰਾਂਤੀ ਨੇ
ਪ੍ਰਸ਼ਨ 7.
ਵਿਕਟੋਰੀਅਨ ਇੰਗਲੈਂਡ ਵਿਚ ਉਸ ਇਸਤਰੀ ਨੂੰ ਆਦਰਸ਼ ਮੰਨਿਆ ਜਾਂਦਾ ਸੀ, ਜੋ –
(ਉ) ਲੰਬੀ ਅਤੇ ਮੋਟੀ ਹੋਵੇ
ਅ) ਛੋਟੇ ਕੱਦ ਦੀ ਅਤੇ ਭਾਰੀ ਹੋਵੇ
(ਈ) ਪੀੜ ਅਤੇ ਕਸ਼ਟ ਸਹਿਣ ਕਰ ਸਕੇ
(ਸ) ਪੂਰੀ ਤਰ੍ਹਾਂ ਕੱਪੜਿਆਂ ਨਾਲ ਢੱਕੀ ਹੋਵੇ ।
ਉੱਤਰ –
(ਈ) ਪੀੜ ਅਤੇ ਕਸ਼ਟ ਸਹਿਣ ਕਰ ਸਕੇ
ਪ੍ਰਸ਼ਨ 8.
ਇੰਗਲੈਂਡ ਵਿਚ ਮਹਿਲਾਵਾਂ ਦੇ ਲੋਕਤੰਤਰਿਕ ਅਧਿਕਾਰਾਂ ਲਈ (ਸਫਰੇਜ਼) ਅੰਦੋਲਨ ਚਲਿਆ –
(ਉ) 1800 ਈ: ਦੇ ਦਹਾਕੇ ਵਿਚ
(ਅ) 1810 ਈ: ਦੇ ਦਹਾਕੇ ਵਿਚ
(ਈ) 1820 ਈ: ਦੇ ਦਹਾਕੇ ਵਿਚ
(ਸ) 1830 ਈ: ਦੇ ਦਹਾਕੇ ਵਿਚ ।
ਉੱਤਰ –
(ਸ) 1830 ਈ: ਦੇ ਦਹਾਕੇ ਵਿਚ ।
ਪ੍ਰਸ਼ਨ 9.
ਇੰਗਲੈਂਡ ਵਿਚ ਵੂਲਨ ਟੋਪੀ ਪਹਿਣਨਾ ਕਾਨੂੰਨਨ ਜ਼ਰੂਰੀ ਕਿਉਂ ਸੀ ?
(ਉ) ਪਵਿੱਤਰ ਦਿਨ੍ਹਾਂ ਦੇ ਮਹੱਤਵ ਲਈ
(ਅ) ਉੱਚ ਵਰਗ ਦੀ ਸ਼ਾਨ ਲਈ
(ਇ) ਫੂਲਨ ਉਦਯੋਗ ਦੀ ਸੁਰੱਖਿਆ ਲਈ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ –
(ਇ) ਫੂਲਨ ਉਦਯੋਗ ਦੀ ਸੁਰੱਖਿਆ ਲਈ
ਪ੍ਰਸ਼ਨ 10.
ਵਿਕਟੋਰੀਆ ਇੰਗਲੈਂਡ ਦੀਆਂ ਇਸਤਰੀਆਂ ਵਿਚ ਜਿਹੜੇ ਗੁਣ ਦਾ ਵਿਕਾਸ ਬਚਪਨ ਤੋਂ ਹੀ ਕਰ ਦਿੱਤਾ ਜਾਂਦਾ ਸੀ
(ਉ) ਨਿਮਰਤਾ
(ਅ) ਕਰਤੱਵ ਦੀ ਪਾਲਣਾ
(ਈ) ਆਗਿਆਕਾਰੀ ਹੋਣਾ
(ਸ) ਉਪਰੋਕਤ ਸਾਰੇ ।
ਉੱਤਰ –
(ਸ) ਉਪਰੋਕਤ ਸਾਰੇ ।
ਪ੍ਰਸ਼ਨ 11.
ਵਿਕਟੋਰੀਅਨ ਇੰਗਲੈਂਡ ਦੇ ਪੁਰਸ਼ਾਂ ਵਿਚ ਹੇਠ ਲਿਖੇ ਗੁਣ ਦੀ ਉਪੇਖਿਆ ਕੀਤੀ ਜਾਂਦੀ ਸੀ –
(ਉ) ਨਿਡਰਤਾ
(ਅ) ਸੁਤੰਤਰਤਾ
(ਇ) ਗੰਭੀਰਤਾ
(ਸ) ਉਪਰੋਕਤ ਸਾਰੇ ।
ਉੱਤਰ –
(ਸ) ਉਪਰੋਕਤ ਸਾਰੇ ।
ਪ੍ਰਸ਼ਨ 12.
ਕੱਪੜਿਆਂ ਨੂੰ ਦਿੱਲੇ-ਢਾਲੇ ਡਿਜ਼ਾਈਨ ਵਿਚ ਬਦਲਣ ਵਾਲੀ ਪਹਿਲੀ ਮਹਿਲਾ ਸ੍ਰੀਮਤੀ ਅਮੇਲੀਆ ਬਲੂਮਰ (Mrs. Amellia Bloomer) ਦਾ ਸੰਬੰਧ ਸੀ –
(ਉ) ਅਮਰੀਕਾ
(ਅ) ਜਾਪਾਨ
(ਈ) ਭਾਰਤ
(ਸ) ਰੂਸ ॥
ਉੱਤਰ –
(ਉ) ਅਮਰੀਕਾ
ਪ੍ਰਸ਼ਨ 13.
1600 ਈ: ਦੇ ਬਾਅਦ ਇੰਗਲੈਂਡ ਦੀਆਂ ਇਸਤਰੀਆਂ ਨੂੰ ਜੋ ਸਸਤਾ ਅਤੇ ਚੰਗਾ ਕੱਪੜਾ ਮਿਲਿਆ ਉਹ ਸੀ –
(ੳ) ਇੰਗਲੈਂਡ ਦੀ ਮਲਮਲ
(ਅ) ਭਾਰਤ ਦੀ ਛਾਂਟ
(ਇ) ਭਾਰਤ ਦੀ ਮਲਮਲ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ –
(ਅ) ਭਾਰਤ ਦੀ ਛਾਂਟ
ਪ੍ਰਸ਼ਨ 14.
ਇੰਗਲੈਂਡ ਤੋਂ ਸੂਤੀ ਕੱਪੜੇ ਦਾ ਨਿਰਯਾਤ ਆਰੰਭ ਹੋਇਆ –
(ਉ) ਉਦਯੋਗਿਕ ਕ੍ਰਾਂਤੀ ਦੇ ਬਾਅਦ
(ਅ) ਦੂਜੇ ਵਿਸ਼ਵ ਯੁੱਧ ਦੇ ਬਾਅਦ
(ਇ) 18ਵੀਂ ਸਦੀ ਵਿਚ .
(ਸ) 17ਵੀਂ ਸਦੀ ਦੇ ਅੰਤ ਵਿਚ ।
ਉੱਤਰ –
(ਉ) ਉਦਯੋਗਿਕ ਕ੍ਰਾਂਤੀ ਦੇ ਬਾਅਦ
ਪ੍ਰਸ਼ਨ 15.
ਸਕਰਟ ਦੇ ਆਕਾਰ ਵਿਚ ਪਰਿਵਰਤਨ ਆਇਆ –
(ਉ) 1915 ਈ: ਵਿਚ
(ਅ) 1947 ਈ: ਵਿਚ
(ਇ) 1917 ਈ: ਵਿਚ
(ਸ) 1942 ਈ: ਵਿਚ ।
ਉੱਤਰ –
(ਉ) 1915 ਈ: ਵਿਚ
ਪ੍ਰਸ਼ਨ 16.
ਭਾਰਤ ਵਿਚ ਪੱਛਮੀ ਕੱਪੜਿਆਂ ਨੂੰ ਅਪਣਾਇਆ ਗਿਆ –
(ਉ) 20ਵੀਂ ਸਦੀ ਵਿਚ
(ਅ) 16ਵੀਂ ਸਦੀ ਵਿਚ
(ਈ) 19ਵੀਂ ਸਦੀ ਵਿਚ
(ਸ) 17ਵੀਂ ਸਦੀ ਵਿਚ ।
ਉੱਤਰ –
(ਈ) 19ਵੀਂ ਸਦੀ ਵਿਚ
ਪ੍ਰਸ਼ਨ 17.
ਭਾਰਤ ਵਿਚ ਪੱਛਮੀ ਵਸਤਰ ਸ਼ੈਲੀ ਨੂੰ ਸਭ ਤੋਂ ਪਹਿਲਾਂ ਆਇਆ
(ਉ) ਮੁਸਲਮਾਨਾਂ ਨੇ
(ਅ) ਪਾਰਸੀਆਂ ਨੇ ।
(ਇ) ਹਿੰਦੂਆਂ ਨੇ
(ਸ) ਈਸਾਈਆਂ ਨੇ ।
ਉੱਤਰ –
(ਅ) ਪਾਰਸੀਆਂ ਨੇ ।
ਪ੍ਰਸ਼ਨ 18.
ਵਿਕਟੋਰੀਅਨ ਇੰਗਲੈਂਡ ਵਿਚ ਲੜਕੀਆਂ ਨੂੰ ਬਚਪਨ ਤੋਂ ਹੀ ਸਖਤ ਫੀਤਿਆਂ ਵਿਚ ਬੰਨ੍ਹੇ ਕੱਪੜਿਆਂ ਅਰਥਾਤ ਸਟੇਜ ਵਿਚ ਕੱਸ ਕੇ ਕਿਉਂ ਬੰਨਿਆ ਜਾਂਦਾ ਸੀ ?
(ੳ) ਕਿਉਂਕਿ ਇਨ੍ਹਾਂ ਕੱਪੜਿਆਂ ਵਿਚ ਲੜਕੀਆਂ ਸੁੰਦਰ ਲਗਦੀਆਂ ਸਨ
(ਅ) ਕਿਉਂਕਿ ਅਜਿਹੇ ਵਸਤਰ ਪਹਿਣਨ ਵਾਲੀਆਂ ਲੜਕੀਆਂ ਫੈਸ਼ਨੇਬਲ ਮੰਨੀਆਂ ਜਾਂਦੀਆਂ ਸਨ ।
(ਇ) ਕਿਉਂਕਿ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਇੱਕ ਆਦਰਸ਼ ਨਾਰੀ ਨੂੰ ਪੀੜਾ ਦੇ ਕਸ਼ਟ ਸਹਿਣ ਕਰਨੇ ਚਾਹੀਦੇ ਹਨ ।
(ਸ) ਕਿਉਂਕਿ ਨਾਰੀ ਆਜ਼ਾਦੀ ਨਾਲ ਘੁੰਮ-ਫਿਰ ਨਾ ਸਕੇ ਅਤੇ ਘਰ ‘ਤੇ ਹੀ ਰਹੇ ।
ਉੱਤਰ –
(ਇ) ਕਿਉਂਕਿ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਇੱਕ ਆਦਰਸ਼ ਨਾਰੀ ਨੂੰ ਪੀੜਾ ਦੇ ਕਸ਼ਟ ਸਹਿਣ ਕਰਨੇ ਚਾਹੀਦੇ ਹਨ ।
ਪ੍ਰਸ਼ਨ 19.
ਖਾਦੀ ਦਾ ਸੰਬੰਧ ਹੇਠ ਲਿਖਿਆਂ ਵਿਚੋਂ ਕਿਸ ਨਾਲ ਹੈ ?
(ੳ) ਭਾਰਤ ਵਿਚ ਬਣਨ ਵਾਲਾ ਸੁਤੀ ਵਸਤਰ
(ਅ) ਭਾਰਤ ਵਿਚ ਬਣੀ ਛਾਂਟ
(ਇ) ਹੱਥ ਨਾਲ ਕੱਤੇ ਸੂਤ ਤੋਂ ਬਣਿਆ ਮੋਟਾ ਕੱਪੜਾ
(ਸ) ਭਾਰਤ ਵਿਚ ਬਣਿਆ ਮਸ਼ੀਨੀ ਕੱਪੜਾ ।
ਉੱਤਰ –
(ਇ) ਹੱਥ ਨਾਲ ਕੱਤੇ ਸੂਤ ਤੋਂ ਬਣਿਆ ਮੋਟਾ ਕੱਪੜਾ
ਪ੍ਰਸ਼ਨ 20.
ਮਹਾਤਮਾ ਗਾਂਧੀ ਨੇ ਹੱਥ ਨਾਲ ਕੱਤੀ ਹੋਈ ਖਾਦੀ ਪਹਿਣਨ ਨੂੰ ਉਤਸ਼ਾਹ ਦਿੱਤਾ, ਕਿਉਂਕਿ- .
(ੳ) ਇਹ ਆਯਾਤ ਕੀਤੇ ਵਸਤਰਾਂ ਤੋਂ ਸਸਤੀ ਸੀ ।
(ਆ) ਇਸ ਨਾਲ ਭਾਰਤੀ ਮਿਲ-ਮਾਲਕਾਂ ਨੂੰ ਲਾਭ ਹੁੰਦਾ ਸੀ ।
(ਇ) ਇਹ ਆਤਮ-ਨਿਰਭਰਤਾ ਦਾ ਲੱਛਣ ਸੀ ।
(ਸ) ਇਹ ਰੇਸ਼ਮ ਦੇ ਕੀੜੇ ਮਾਰਨ ਦੇ ਵਿਰੁੱਧ ਸਨ ।
ਉੱਤਰ –
(ਇ) ਇਹ ਆਤਮ-ਨਿਰਭਰਤਾ ਦਾ ਲੱਛਣ ਸੀ ।
ਪ੍ਰਸ਼ਨ 21.
ਗੋਲਾਬਾਰੂਦ ਦੀਆਂ ਫੈਕਟਰੀਆਂ ਵਿਚ ਕੰਮ ਕਰਨ ਵਾਲੀਆਂ ਇਸਤਰੀਆਂ ਲਈ ਕਿਹੋ ਜਿਹਾ ਕੱਪੜਾ ਪਹਿਨਾ ਵਿਹਾਰਕ ਨਹੀਂ ਸੀ ?
(ੳ) ਓਵਰ ਆਲ ਅਤੇ ਟੋਪੀਆਂ
(ਅ) ਪੈਂਟ ਅਤੇ ਬਲਾਊਜ਼
(ਇ) ਛੋਟੇ ਸਕਰਟ ਅਤੇ ਸਕਾਰਫ਼
(ਸ) ਲਹਿਰਾਉਂਦੇ ਗਾਊਨ ਅਤੇ ਕਾਰਜੈਂਟਸ ।
ਉੱਤਰ –
(ਸ) ਲਹਿਰਾਉਂਦੇ ਗਾਊਨ ਅਤੇ ਕਾਰਜੈਂਟਸ ।
ਪ੍ਰਸ਼ਨ 22.
“ਪਾਦੁਕਾ ਸਨਮਾਨ’ ਨਿਯਮ ਕਿਹੜੇ ਗਵਰਨਰ ਜਨਰਲ ਦੇ ਸਮੇਂ ਵਧੇਰੇ ਸਖ਼ਤ ਹੋਇਆ ?
(ਉ) ਲਾਰਡ ਵੈਲਜ਼ਲੀ
(ਅ) ਲਾਰਡ ਵਿਲੀਅਮ ਬੈਂਟਿੰਕ
(ਇ) ਲਾਰਡ ਡਲਹੌਜੀ
(ਸ) ਲਾਰਡ ਲਿਟਨ
ਉੱਤਰ –
(ਇ) ਲਾਰਡ ਡਲਹੌਜੀ
ਪ੍ਰਸ਼ਨ 23.
ਹਿੰਦੁਸਤਾਨੀਆਂ ਨੂੰ ਮਿਲਣ ‘ਤੇ ਬ੍ਰਿਟਿਸ ਅਫ਼ਸਰ ਕਦੋਂ ਅਪਮਾਨਿਤ ਮਹਿਸੂਸ ਕਰਦੇ ਸਨ ?
(ਉ) ਜਦੋਂ ਹਿੰਦੁਸਤਾਨੀ ਆਪਣਾ ਜੁੱਤਾ ਨਹੀਂ ਉਤਾਰਦੇ ਸਨ ।
(ਅ) ਜਦੋਂ ਹਿੰਦੁਸਤਾਨੀ ਆਪਣੀ ਪੱਗੜੀ ਨਹੀਂ ਉਤਾਰਦੇ ਸਨ
(ਈ) ਜਦੋਂ ਹਿੰਦੁਸਤਾਨੀ ਹੈਟ ਪਹਿਨੇ ਹੁੰਦੇ ਸਨ
(ਸ) ਜਦੋਂ ਹਿੰਦੁਸਤਾਨੀ ਉਨ੍ਹਾਂ ਨੂੰ ਆਪਣਾ ਹੈਟ ਉਤਾਰਨ ਨੂੰ ਕਹਿੰਦੇ ਸਨ ।
ਉੱਤਰ –
(ਅ) ਜਦੋਂ ਹਿੰਦੁਸਤਾਨੀ ਆਪਣੀ ਪੱਗੜੀ ਨਹੀਂ ਉਤਾਰਦੇ ਸਨ
I. ਖ਼ਾਲੀ ਥਾਂਵਾਂ ਭਰੋ
1. ਫ਼ਰਾਂਸ ਵਿਚ ………… ਸੁਤੰਤਰਤਾ ਨੂੰ ਦਰਸਾਉਂਦੀ ਸੀ ।
ਉੱਤਰ-
ਲਾਲ ਟੋਪੀ,
2. ਫ਼ਰਾਂਸ ਵਿਚ ਸੰਪਚੂਅਰੀ ਕਾਨੂੰਨ ਦਾ ਸੰਬੰਧ ………… ਨਾਲ ਹੈ ।
ਉੱਤਰ-
ਪਹਿਰਾਵੇ,
3. ………… ਦੇ ਦਹਾਕੇ ਵਿਚ ਇੰਗਲੈਂਡ ਵਿਚ ਮਹਿਲਾਵਾਂ ਦੇ ਲੋਕਤੰਤਰਿਕ ਅਧਿਕਾਰਾਂ ਲਈ ਸਫਰੇਜ਼ ਅੰਦੋਲਨ ਚੱਲਿਆ ॥
ਉੱਤਰ-
1830,
4. ………… ਕੱਪੜਿਆਂ ਨੂੰ ਢਿੱਲੇ-ਢਾਲੇ ਡਿਜ਼ਾਈਨ ਵਿਚ ਬਦਲਣ ਵਾਲੀ ਪਹਿਲੀ ਅਮਰੀਕੀ ਮਹਿਲਾ ਸੀ ।
ਉੱਤਰ-
ਸ੍ਰੀਮਤੀ ਅਮੇਲੀਆ,
5. ਭਾਰਤ ਵਿਚ ਪੱਛਮੀ ਕੱਪੜਿਆਂ ਨੂੰ ਸਭ ਤੋਂ ਪਹਿਲਾਂ ………… ਸਮੁਦਾਇ ਨੇ ਅਪਣਾਇਆ ।
ਉੱਤਰ-
ਬਲੂਮਰ ।
III. ਸਹੀ ਮਿਲਾਨ ਕਰੋ
(ਉ) | (ਅ) |
1. ਮਹਿਲਾਵਾਂ ਦੇ ਲੋਕਤੰਤਰੀ ਅਧਿਕਾਰ | (i) ਗੋਡਿਆਂ ਤੋਂ ਉੱਪਰ ਪਤੂਲਨ ਪਹਿਣਨ ਵਾਲੇ ਲੋਕ |
2. ਫੂਲਨ ਟੋਪੀ | (ii) ਹੱਥ ਨਾਲ ਕੱਤੇ ਸੂਤ ਤੋਂ ਬਣਿਆ ਮੋਟਾ ਕੱਪੜਾ |
3. ਭਾਰਤ ਦੀ ਛਾਂਟ | (iii) ਸਫਰੇਜ਼ ਅੰਦੋਲਨ |
4. ਖਾਦੀ | (iv) ਇੰਗਲੈਂਡ ਵਿਚ ਵੂਲਨ ਉਦਯੋਗ ਸੁਰੱਖਿਅਣ |
5. ਸੈਨਸ ਕਲੋਟੀਜ਼ | (v) ਸਸਤਾ ਅਤੇ ਚੰਗਾ ਕੱਪੜਾ । |
ਉੱਤਰ –
1. ਮਹਿਲਾਵਾਂ ਦੇ ਲੋਕਤੰਤਰੀ ਅਧਿਕਾਰ | (iii) ਸਫਰੇਜ਼ ਅੰਦੋਲਨ |
2. ਫੂਲਨ ਟੋਪੀ | (iv) ਇੰਗਲੈਂਡ ਵਿਚ ਵੂਲਨ ਉਦਯੋਗ ਸੁਰੱਖਿਅਤ |
3. ਭਾਰਤ ਦੀ ਛਾਂਟ | (v) ਸਸਤਾ ਅਤੇ ਚੰਗਾ ਕੱਪੜਾ । |
4. ਖਾਦੀ | (ii) ਹੱਥ ਨਾਲ ਕੱਤੇ ਸੂਤ ਤੋਂ ਬਣਿਆ ਮੋਟਾ ਕੱਪੜਾ |
5. ਸੈਨਸ ਕਲੋਟੀਜ਼ | (i) ਗੋਡਿਆਂ ਤੋਂ ਉੱਪਰ ਪਤੂਲਨ ਪਹਿਣਨ ਵਾਲੇ ਲੋਕ |
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਇੰਗਲੈਂਡ ਵਿਚ ਕੁੱਝ ਵਿਸ਼ੇਸ਼ ਦਿਨਾਂ ਵਿੱਚ ਊਨੀ ਟੋਪੀ ਪਹਿਣਨਾ ਜ਼ਰੂਰੀ ਕਿਉਂ ਕਰ ਦਿੱਤਾ ਗਿਆ ?
ਉੱਤਰ-
ਆਪਣੇ ਉਨੀ ਉਦਯੋਗ ਦੀ ਸੁਰੱਖਿਆ ਲਈ ।
ਪ੍ਰਸ਼ਨ 2.
ਕੱਪੜਿਆਂ ਸੰਬੰਧੀ ਨਿਯਮ ਦੇ ਖ਼ਤਮ ਹੋਣ ਦੇ ਬਾਅਦ ਵੀ ਯੂਰਪ ਦੇ ਵੱਖ-ਵੱਖ ਵਰਗਾਂ ਵਿਚ ਪਹਿਰਾਵੇ ਸੰਬੰਧੀ ਅੰਤਰ ਖ਼ਤਮ ਕਿਉਂ ਨਹੀਂ ਹੋ ਸਕਿਆ ?
ਉੱਤਰ-
ਗ਼ਰੀਬ ਲੋਕ ਅਮੀਰਾਂ ਵਰਗੇ ਕੱਪੜੇ ਨਹੀਂ ਪਹਿਨ ਸਕਦੇ ਸਨ ।
ਪ੍ਰਸ਼ਨ 3.
ਸੈਨਸ ਕਲੋਟੀਜ਼ ਦਾ ਸ਼ਬਦੀ ਅਰਥ ਕੀ ਹੈ ?
ਉੱਤਰ-
ਗੋਡਿਆਂ ਤੋਂ ਉਪਰ ਰਹਿਣ ਵਾਲੀ ਪਤਲੂਨ ਵਾਲੇ ਲੋਕ ।
ਪ੍ਰਸ਼ਨ 4.
ਵਿਕਟੋਰੀਅਨ ਕਾਲ ਦੀਆਂ ਔਰਤਾਂ ਨੂੰ ਸੁੰਦਰ ਬਣਾਉਣ ਵਿਚ ਕਿਹੜੀ ਗੱਲ ਦੀ ਭੂਮਿਕਾ ਰਹੀ ?
ਉੱਤਰ-
ਉਨ੍ਹਾਂ ਦੇ ਤੰਗ ਪਹਿਰਾਵੇ ਦੀ ।
ਪ੍ਰਸ਼ਨ 5.
ਇੰਗਲੈਂਡ ਵਿਚ ‘ਰੇਸਨਲ ਡੈੱਸ ਸੋਸਾਇਟੀ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1881 ਈ: ਵਿਚ ।
ਪ੍ਰਸ਼ਨ 6.
ਇੱਕ ਅਮਰੀਕੀ ‘ਵਸਤਰ ਸੁਧਾਰਕ ਦਾ ਨਾਂ ਦੱਸੋ ।
ਉੱਤਰ-
ਮਤੀ ਅਮੇਲੀਆ ਬਲੂਮਰ (Mrs. Amellia Bloomer) ।
ਪ੍ਰਸ਼ਨ 7.
ਕਿਹੜੀ ਵਿਸ਼ਵ ਪ੍ਰਸਿੱਧ ਘਟਨਾ ਨੇ ਇਸਤਰੀਆਂ ਦੇ ਕੱਪੜਿਆਂ ਵਿਚ ਮੂਲ ਪਰਿਵਰਤਨ ਲਿਆ ਦਿੱਤਾ ?
ਉੱਤਰ-
ਪਹਿਲੇ ਵਿਸ਼ਵ ਯੁੱਧ ਨੇ ।
ਪ੍ਰਸ਼ਨ 8.
ਭਾਰਤ ਦੇ ਨਾਲ ਵਪਾਰ ਦੇ ਸਿੱਟੇ ਵਜੋਂ ਕਿਹੜਾ ਭਾਰਤੀ ਕੱਪੜਾ ਇੰਗਲੈਂਡ ਦੀਆਂ ਇਸਤਰੀਆਂ ਵਿਚ ਪ੍ਰਸਿੱਧ ਹੋਇਆ ?
ਉੱਤਰ-
ਛਾਂਟ ।
ਪ੍ਰਸ਼ਨ 9.
ਬਨਾਉਟੀ ਧਾਗਿਆਂ ਤੋਂ ਬਣੇ ਕੱਪੜਿਆਂ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
(1) ਧੋਣ ਵਿਚ ਅਸਾਨੀ,
(2) ਸੰਭਾਲ ਕਰਨੀ ਸੌਖੀ ।
ਪ੍ਰਸ਼ਨ 10.
ਭਾਰਤ ਵਿਚ ਪੱਛਮੀ ਕੱਪੜਿਆਂ ਨੂੰ ਸਭ ਤੋਂ ਪਹਿਲਾਂ ਕਿਹੜੇ ਸਮੁਦਾਇ ਨੇ ਅਪਣਾਇਆ ?
ਉੱਤਰ-
ਪਾਰਸੀ ।
ਪ੍ਰਸ਼ਨ 11.
ਵਨਕੋਰ ਵਿਚ ਦਾਸਤਾ ਦਾ ਅੰਤ ਕਦੋਂ ਹੋਇਆ ?
ਉੱਤਰ-
1855 ਈ: ਵਿਚ ।
ਪ੍ਰਸ਼ਨ 12.
ਭਾਰਤ ਵਿਚ ਪਗੜੀ ਕਿਹੜੀ ਗੱਲ ਦੀ ਪ੍ਰਤੀਕ ਮੰਨੀ ਜਾਂਦੀ ਸੀ ?
ਉੱਤਰ-
ਸਨਮਾਨ ਦੀ ।
ਪ੍ਰਸ਼ਨ 13.
ਭਾਰਤ ਵਿਚ ਰਾਸ਼ਟਰੀ ਵਸਤਰ ਦੇ ਰੂਪ ਵਿਚ ਕਿਹੜੇ ਵਸਤਰ ਨੂੰ ਸਭ ਤੋਂ ਚੰਗਾ ਮੰਨਿਆ ਗਿਆ ?
ਉੱਤਰ-
ਅਚਕਨ (ਬਟਨਾਂ ਵਾਲਾ ਇੱਕ ਲੰਬਾ ਕੋਟ)
ਪ੍ਰਸ਼ਨ 14.
ਸਵਦੇਸ਼ੀ ਅੰਦੋਲਨ ਕਿਹੜੀ ਗੱਲ ਦੇ ਵਿਰੋਧ ਵਿਚ ਚਲਿਆ ?
ਉੱਤਰ-
1905 ਈ: ਦੀ ਬੰਗਾਲ-ਵੰਡ ਦੇ ਵਿਰੋਧ ਵਿਚ ।
ਪ੍ਰਸ਼ਨ 15.
ਬੰਗਾਲ ਦੀ ਵੰਡ ਕਿਸਨੇ ਕੀਤੀ ?
ਉੱਤਰ-
ਲਾਰਡ ਕਰਜ਼ਨ ਨੇ ।
ਪ੍ਰਸ਼ਨ 16.
ਸਵਦੇਸ਼ੀ ਅੰਦੋਲਨ ਵਿਚ ਕਿਹੜੀ ਗੱਲ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ?
ਉੱਤਰ-
ਆਪਣੇ ਦੇਸ਼ ਵਿਚ ਬਣੇ ਮਾਲ ਦੀ ਵਰਤੋਂ ‘ਤੇ ।
ਪ੍ਰਸ਼ਨ 17.
ਮਹਾਤਮਾ ਗਾਂਧੀ ਨੇ ਕਿਹੜੀ ਕਿਸਮ ਦੇ ਕੱਪੜੇ ਦੀ ਵਰਤੋਂ ‘ਤੇ ਜ਼ੋਰ ਦਿੱਤਾ ?
ਉੱਤਰ-
ਖਾਦੀ ’ਤੇ ।
ਪ੍ਰਸ਼ਨ 1.
ਫ਼ਰਾਂਸ ਦੇ ਸੰਪਚੂਅਰੀ (Sumptuary) ਕਾਨੂੰਨ ਕੀ ਸਨ ?
ਉੱਤਰ-
ਲਗਭਗ 1294 ਈ: ਤੋਂ ਲੈ ਕੇ 1789 ਈ: ਫ਼ਰਾਂਸੀਸੀ ਕ੍ਰਾਂਤੀ ਤੱਕ ਫ਼ਰਾਂਸ ਦੇ ਲੋਕਾਂ ਨੂੰ ਸੰਪਚੁਅਰੀ ਕਾਨੂੰਨਾਂ ਦਾ ਪਾਲਨ ਕਰਨਾ ਪੈਂਦਾ ਸੀ ।
ਇਨ੍ਹਾਂ ਕਾਨੂੰਨਾਂ ਦੁਆਰਾ ਸਾਧਨ ਦੇ ਨਿਮਨ ਵਰਗ ਦੇ ਵਿਹਾਰ ਨੂੰ ਨਿਯੰਤਰਿਤ ਕਰਨ ਦਾ ਯਤਨ ਕੀਤਾ ਗਿਆ ।
ਇਨ੍ਹਾਂ ਦੇ ਅਨੁਸਾਰ –
- ਨਿਮਨ ਵਰਗ ਦੇ ਲੋਕ ਕੁੱਝ ਵਿਸ਼ੇਸ਼ ਕਿਸਮ ਦੇ ਕੱਪੜਿਆਂ ਅਤੇ ਵਿਸ਼ੇਸ਼ ਕਿਸਮ ਦੇ ਭੋਜਨ ਦੀ ਵਰਤੋਂ ਨਹੀਂ ਕਰ ਸਕਦੇ ਹਨ ।
- ਉਨ੍ਹਾਂ ਲਈ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਮਨਾਹੀ ਸੀ ।
- ਉਨ੍ਹਾਂ ਲਈ ਕੁੱਝ ਵਿਸ਼ੇਸ਼ ਖੇਤਰਾਂ ਵਿਚ ਸ਼ਿਕਾਰ ਕਰਨਾ ਵੀ ਵਰਜਿਤ ਸੀ । ਅਸਲ ਵਿਚ ਇਹ ਕਾਨੂੰਨ ਲੋਕਾਂ ਦੇ ਸਮਾਜਿਕ ਪੱਧਰ ਨੂੰ ਦਰਸਾਉਣ ਲਈ ਬਣਾਏ ਗਏ ਸਨ ।
ਉਦਾਹਰਨ ਲਈ ਅਰਮਾਈਨ (ermine) ਫਰ, ਰੇਸ਼ਮ, ਮਖਮਲ, ਜਰੀ ਵਰਗੀਆਂ ਕੀਮਤੀ ਵਸਤਾਂ ਦੀ ਵਰਤੋਂ ਸਿਰਫ਼ ਰਾਜਵੰਸ਼ ਦੇ ਲੋਕ ਹੀ ਕਰ ਸਕਦੇ ਸਨ | ਹਰ ਵਰਗਾਂ ਦੇ ਲੋਕ ਇਸ ਸਮੱਗਰੀ ਦੀ ਵਰਤੋਂ ਨਹੀਂ ਕਰ ਸਕਦੇ ਹਨ ।
ਪ੍ਰਸ਼ਨ 2.
ਯੂਰਪੀ ਪੋਸ਼ਾਕ ਸੰਹਿਤਾ ਅਤੇ ਭਾਰਤੀ ਪੋਸ਼ਾਕ ਨਿਯਮਾਵਲੀ ਵਿਚਕਾਰ ਕੋਈ ਦੋ ਅੰਤਰ ਦੱਸੋ ।
ਉੱਤਰ –
- ਯੂਰਪੀ ਪ੍ਰੈੱਸ ਕੋਡ (ਪੋਸ਼ਾਕ ਨਿਯਮਾਵਲੀ ਵਿਚ ਤੰਗ ਕੱਪੜਿਆਂ ਨੂੰ ਮਹੱਤਵ ਦਿੱਤਾ ਜਾਂਦਾ ਸੀ ਤਾਂਕਿ ਚੁਸਤੀ ਬਣੀ ਰਹੇ । ਇਸਦੇ ਉਲਟ ਭਾਰਤੀ ਪ੍ਰੈੱਸ ਕੋਡ ਵਿਚ ਢਿੱਲੇ-ਢਾਲੇ ਕੱਪੜਿਆਂ ਦਾ ਵਧੇਰੇ ਮਹੱਤਵ ਸੀ । ਉਦਾਹਰਨ ਲਈ ਯੂਰਪੀ ਲੋਕਾ ਕੱਸੀ ਹੋਈ ਪਤਲੂਨ ਪਹਿਨਦੇ ਸਨ | ਪਰ ਭਾਰਤੀ ਧੋਤੀ ਜਾਂ ਪਜਾਮਾ ਪਹਿਨਦੇ ਸਨ ।
- ਯੂਰਪੀ ਪ੍ਰੈੱਸ ਕੋਡ ਵਿਚ ਇਸਤਰੀਆਂ ਦੇ ਕੱਪੜੇ ਅਜਿਹੇ ਹੁੰਦੇ ਸਨ ਜੋ ਉਨ੍ਹਾਂ ਦੀ ਸਰੀਰਕ ਬਨਾਵਟ ਨੂੰ ਆਕਰਸ਼ਕ ਬਣਾਉਣ। ਉਦਾਹਰਨ ਲਈ ਇੰਗਲੈਂਡ ਦੀਆਂ ਇਸਤਰੀਆਂ ਆਪਣੀ ਕਮਰ ਨੂੰ ਸਿੱਧਾ ਰੱਖਣ ਅਤੇ ਪਤਲਾ ਬਣਾਉਣ ਲਈ ਕਮਰ ’ਤੇ ਇੱਕ ਤੰਗ ਪੇਟੀ ਪਹਿਨਦੀਆਂ ਸਨ । ਇਸਦੇ ਉਲਟ ਭਾਰਤੀ ਇਸਤਰੀਆਂ ਰੰਗ-ਬਿਰੰਗੇ ਕੱਪੜੇ ਪਹਿਨ ਕੇ ਆਪਣੀ ਸੁੰਦਰਤਾ ਨੂੰ ਵਧਾਉਂਦੀਆਂ ਸਨ । ਉਹ ਆਮ ਤੌਰ ‘ਤੇ ਰੰਗਦਾਰ ਸਾੜ੍ਹੀਆਂ ਦੀ ਵਰਤੋਂ ਕਰਦੀਆਂ ਸਨ ।
ਪ੍ਰਸ਼ਨ 3.
1805 ਈ: ਵਿਚ ਅੰਗਰੇਜ਼ ਅਧਿਕਾਰੀ ਬੈਂਜਾਮਿਨ ਹਾਇਨ ਨੇ ਬੰਗਲੌਰ ਵਿਚ ਬਣਨ ਵਾਲੀਆਂ ਚੀਜ਼ਾਂ ਦੀ ਇੱਕ ਸੂਚੀ ਬਣਾਈ ਸੀ, ਜਿਸ ਵਿਚ ਹੇਠ ਲਿਖੇ ਉਤਪਾਦ ਵੀ ਸ਼ਾਮਲ ਸਨ ।
– ਅਲੱਗ-ਅਲੱਗ ਕਿਸਮ ਅਤੇ ਨਾਂ ਵਾਲੇ ਜ਼ਨਾਨਾ ਕੱਪੜੇ
– ਮੋਟੀ ਛਾਂਟ
– ਮਖਮਲੇ
– ਰੇਸ਼ਮੀ ਕੱਪੜੇ
ਦੱਸੋ ਕਿ ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿਚ ਇਨ੍ਹਾਂ ਵਿਚੋਂ ਕਿਹੜੀ-ਕਿਹੜੀ ਕਿਸਮ ਦੇ ਕੱਪੜੇ ਵਰਤੋਂ ਤੋਂ ਬਾਹਰ ਚਲੇ ਗਏ ਹੋਣਗੇ ਅਤੇ ਕਿਉਂ ?
ਉੱਤਰ-
20ਵੀਂ ਸਦੀ ਦੇ ਆਰੰਭ ਵਿਚ ਮਲਮਲ ਦੀ ਵਰਤੋਂ ਬੰਦ ਹੋ ਗਈ ਹੋਵੇਗੀ । ਇਸਦਾ ਕਾਰਨ ਇਹ ਹੈ ਕਿ ਇਸ ਸਮੇਂ ਤੱਕ ਇੰਗਲੈਂਡ ਦੇ ਕਾਰਖਾਨਿਆਂ ਵਿਚ ਬਣਿਆ ਸੂਤੀ ਕੱਪੜਾ ਭਾਰਤ ਦੇ ਬਾਜ਼ਾਰਾਂ ਵਿਚ ਵਿਕਣ ਲੱਗਾ ਸੀ । ਇਹ ਕੱਪੜਾ ਵੇਖਣ ਵਿਚ ਸੁੰਦਰ ਹਲਕਾ ਅਤੇ ਸਸਤਾ ਸੀ । ਇਸ ਲਈ ਭਾਰਤੀਆਂ ਨੇ ਮਲਮਲ ਦੀ ਥਾਂ ‘ਤੇ ਇਸ ਕੱਪੜੇ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ ।
ਪ੍ਰਸ਼ਨ 4.
ਵਿੰਸਟਨ ਚਰਚਿਲ ਨੇ ਕਿਹਾ ਸੀ ਕਿ ਮਹਾਤਮਾ ਗਾਂਧੀ ‘ਰਾਜਦੋਹੀ ਮਿਡਿਲ ਟੈਂਪਲ ਵਕੀਲ ਤੋਂ ਜ਼ਿਆਦਾ ਕੁਝ ਨਹੀਂ ਹਨ ਅਤੇ ਅੱਧਨੰਗੇ ਫ਼ਕੀਰ ਦਾ ਦਿਖਾਵਾ ਕਰ ਰਹੇ ਹਨ । ਚਰਚਿਲ ਨੇ ਇਹ ਕਥਨ ਕਿਉਂ ਆਖਿਆ ਅਤੇ ਇਸ ਨਾਲ ਮਹਾਤਮਾ ਗਾਂਧੀ ਦੀ ਪੋਸ਼ਾਕ ਦੀ ਪ੍ਰਤੀਕਾਤਮਕ ਸ਼ਕਤੀ ਬਾਰੇ ਕੀ ਪਤਾ ਚਲਦਾ ਹੈ ?
ਉੱਤਰ-
ਗਾਂਧੀ ਜੀ ਦੀ ਦਿੱਖ ਇੱਕ ਮਹਾਤਮਾ ਦੇ ਰੂਪ ਵਿਚ ਉੱਭਰ ਰਹੀ ਸੀ । ਉਹ ਭਾਰਤੀਆਂ ਵਿਚ ਵੱਧ ਤੋਂ ਵੱਧ ਪ੍ਰਸਿੱਧ ਹੁੰਦੇ ਜਾ ਰਹੇ ਸਨ । ਸਿੱਟੇ ਵਜੋਂ ਰਾਸ਼ਟਰੀ ਅੰਦੋਲਨ ਦਿਨ ਪ੍ਰਤੀ ਦਿਨ ਜ਼ੋਰ ਫੜਦਾ ਜਾ ਰਿਹਾ ਸੀ । ਵਿੰਸਟਨ ਚਰਚਿਲ ਇਹ ਗੱਲ ਸਹਿਣ ਨਹੀਂ ਕਰ ਪਾ ਰਹੇ ਸਨ ਇਸ ਲਈ ਉਨ੍ਹਾਂ ਨੇ ਉਪਰੋਕਤ ਟਿੱਪਣੀ ਕੀਤੀ । ਪਰੋਕਤ ਚ ਫੜਦਾ ਜਾ ਰਿਹਾ ਸਮਾਂ ਵਿਚ ਵੱਧ ਤੋਂ ਵੱਧ ਮਹਾਤਮਾ ਗਾਂਧੀ ਦੀ ਪੋਸ਼ਾਕ ਪਵਿੱਤਰਤਾ, ਸਾਦਗੀ ਅਤੇ ਗਰੀਬੀ ਦੀ ਪ੍ਰਤੀਕ ਸੀ । ਜ਼ਿਆਦਾਤਰ ਭਾਰਤੀ ਜਨਤਾ ਦੇ ਵੀ ਇਹੀ ਲੱਛਣ ਸਨ । ਇਸ ਲਈ ਅਜਿਹਾ ਲੱਗਦਾ ਸੀ ਜਿਵੇਂ ਮਹਾਤਮਾ ਗਾਂਧੀ ਦੇ ਰੂਪ ਵਿਚ ਪੂਰਾ ਰਾਸ਼ਟਰ ਬ੍ਰਿਟਿਸ਼ ਸਾਮਰਾਜਵਾਦ ਨੂੰ ਚੁਣੌਤੀ ਦੇ ਰਿਹਾ ਹੈ ।
ਪ੍ਰਸ਼ਨ 5.
ਸੰਪਚੂਅਰੀ ਕਾਨੂੰਨਾਂ (Sumptuary Laws) ਦੁਆਰਾ ਪੈਦਾ ਅਸਮਾਨਤਾਵਾਂ ਤੋਂ ਫ਼ਰਾਂਸੀਸੀ ਕ੍ਰਾਂਤੀ ਦਾ ਕੀ ਪ੍ਰਭਾਵ ਪਿਆ ?
ਉੱਤਰ-
ਫ਼ਰਾਂਸੀਸੀ ਕ੍ਰਾਂਤੀ ਨੇ ਸੰਪਚੁਅਰੀ ਕਾਨੂੰਨਾਂ (Sumptuary Laws) ਦੁਆਰਾ ਸਾਰੀਆਂ ਅਸਮਾਨਤਾਵਾਂ ਨੂੰ ਖ਼ਤਮ ਕਰ ਦਿੱਤਾ । ਇਸਦੇ ਬਾਅਦ ਪੁਰਸ਼ ਅਤੇ ਇਸਤਰੀਆਂ ਦੋਨੋਂ ਹੀ ਖੁੱਲੇ ਅਤੇ ਆਰਾਮਦੇਹ ਕੱਪੜੇ ਪਹਿਣਨ ਲੱਗੇ । ਫਰਾਂਸ ਦੇ ਰੰਗ-ਨੀਲਾ, ਸਫ਼ੈਦ ਅਤੇ ਲਾਲ ਪ੍ਰਸਿੱਧ ਹੋ ਗਏ ਕਿਉਂਕਿ ਇਹ ਦੇਸ਼ਭਗਤ ਨਾਗਰਿਕ ਦੇ ਪ੍ਰਤੀਕ ਚਿੰਨ ਸਨ । ਹੋਰ ਰਾਜਨੀਤਿਕ ਪ੍ਰਤੀਕ ਵੀ ਆਪਣੇ ਪਹਿਰਾਵੇ ਦੇ ਅੰਗ ਬਣ ਗਏ । ਇਸ ਵਿਚ ਸੁਤੰਤਰਤਾ ਦੀ ਲਾਲ ਟੋਪੀ, ਲੰਬੀ ਪਤਲੂਨ ਅਤੇ ਟੋਪੀ ‘ਤੇ ਲੱਗਣ ਵਾਲਾ ਕ੍ਰਾਂਤੀ ਦਾ ਬੈਜ (Cocbade) ਸ਼ਾਮਲ ਸਨ | ਕੱਪੜਿਆਂ ਦੀ ਸਾਦਗੀ ਸਮਾਨਤਾ ਦੀ ਭਾਵਨਾ ਨੂੰ ਪ੍ਰਗਟ ਕਰਦੀ ਸੀ ।
ਪ੍ਰਸ਼ਨ 6.
ਵਸਤਰਾਂ ਦੀ ਸ਼ੈਲੀ ਪੁਰਸ਼ਾਂ ਅਤੇ ਇਸਤਰੀਆਂ ਦੇ ਵਿਚਕਾਰ ਅੰਤਰ ‘ਤੇ ਜ਼ੋਰ ਦਿੰਦੀ ਸੀ । ਇਸ ਕਥਨ ਦੀ ਪੁਸ਼ਟੀ ਕਰੋ ।
ਉੱਤਰ-
ਪੁਰਸ਼ਾਂ ਅਤੇ ਇਸਤਰੀਆਂ ਦੇ ਕੱਪੜਿਆਂ ਦੇ ਫੈਸ਼ਨ ਵਿਚ ਅੰਤਰ ਸੀ । ਵਿਕਟੋਰੀਆ ਕਾਲੀਨ ਇਸਤਰੀਆਂ ਨੂੰ ਬਚਪਨ ਤੋਂ ਹੀ ਨਿਮਰ, ਆਗਿਆਕਾਰੀ ਅਤੇ ਕਰਤੱਵ ਪਾਲਕ ਬਣਾਉਣ ਲਈ ਤਿਆਰ ਕੀਤਾ ਜਾਂਦਾ ਸੀ । ਉਸੇ ਨੂੰ ਆਦਰਸ਼ ਮਹਿਲਾ ਮੰਨਿਆ ਜਾਂਦਾ ਸੀ ਜੋ ਕਸ਼ਟ ਅਤੇ ਪੀੜ ਸਹਿਣ ਕਰਨ ਦੀ ਯੋਗਤਾ ਰੱਖਦੀ ਹੋਵੇ । ਪੁਰਸ਼ਾਂ ਤੋਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਗੰਭੀਰ, ਸ਼ਕਤੀਸ਼ਾਲੀ, ਸੁਤੰਤਰ ਅਤੇ ਆਕ੍ਰਮਕ ਹੋਣ ਜਦਕਿ ਇਸਤਰੀਆਂ, ਨਿਮਰ, ਚੰਚਲ, ਨਾਜ਼ੁਕ ਅਤੇ ਆਗਿਆਕਾਰੀ ਹੋਣ |
ਵਸਤਰਾਂ ਦੇ ਮਾਨਕਾਂ ਵਿਚ ਇਨ੍ਹਾਂ ਆਦਰਸ਼ਾਂ ਦੀ ਝਲਕ ਮਿਲਦੀ ਸੀ । ਬਚਪਨ ਤੋਂ ਹੀ ਲੜਕੀਆਂ ਨੂੰ ਤੰਗ ਕੱਪੜੇ ਪਹਿਨਾਏ ਜਾਂਦੇ ਸਨ । ਇਸ ਦਾ ਉਦੇਸ਼ ਉਨ੍ਹਾਂ ਦੇ ਸਰੀਰਕ ਵਿਕਾਸ ਨੂੰ ਨਿਯੰਤਰਿਤ ਕਰਨਾ ਸੀ । ਜਦੋਂ ਲੜਕੀਆਂ ਥੋੜੀਆਂ ਵੱਡੀਆਂ ਹੁੰਦੀਆਂ ਤਾਂ ਉਨ੍ਹਾਂ ਨੂੰ ਤੰਗ ਕਾਰਸੈਂਟਸ (Corsets) ਪਹਿਣਨੇ ਪੈਂਦੇ ਸਨ ।
ਤੰਗ ਕੱਪੜੇ ਪਹਿਨੇ ਪਤਲੀ ਕਮਰ ਵਾਲੀਆਂ ਵਾਲੀਆਂ ਇਸਤਰੀਆਂ ਨੂੰ ਆਕਰਸ਼ਕ ਅਤੇ ਨਿਮਰ ਮੰਨਿਆ ਜਾਂਦਾ ਸੀ । ਇਸ ਤਰ੍ਹਾਂ ਵਿਕਟੋਰੀਆ ਕਾਲੀਨ ਪਹਿਰਾਵੇ ਨੇ ਚੰਚਲ ਅਤੇ ਆਗਿਆਕਾਰੀ ਮਹਿਲਾ ਦੀ ਦਿੱਖ ਉਭਾਰਨ ਵਿਚ ਭੂਮਿਕਾ ਨਿਭਾਈ ।
ਪ੍ਰਸ਼ਨ 7.
ਯੂਰਪ ਦੀਆਂ ਬਹੁਤ ਸਾਰੀਆਂ ਇਸਤਰੀਆਂ ਨਾਰੀਤੱਵ ਦੇ ਆਦਰਸ਼ਾਂ ਵਿਚ ਵਿਸ਼ਵਾਸ ਰੱਖਦੀਆਂ ਸਨ । ਉਦਾਹਰਣ ਦੇ ਕੇ ਸਮਝਾਓ ।
ਉੱਤਰ-
ਇਸ ਵਿਚ ਕੋਈ ਸੰਦੇਹ ਨਹੀਂ ਕਿ ਬਹੁਤ ਸਾਰੀਆਂ ਇਸਤਰੀਆਂ ਨਾਰੀਤੱਵ ਦੇ ਆਦਰਸ਼ਾਂ ਵਿਚ ਵਿਸ਼ਵਾਸ ਰੱਖਦੀਆਂ ਸਨ । ਇਹ ਆਦਰਸ਼ ਉਸ ਹਵਾ ਵਿਚ ਸਨ ਜਿਸ ਵਿਚ ਉਹ ਸਾਹ ਲੈਂਦੀਆਂ ਸਨ, ਉਸ ਸਾਹਿਤ ਵਿਚ ਸਨ ਜੋ ਉਹ ਪੜ੍ਹਦੀਆਂ ਸਨ ਅਤੇ ਉਸ ਸਿੱਖਿਆ ਵਿਚ ਸਨ ਜੋ ਉਹ ਸਕੂਲ ਅਤੇ ਘਰ ਵਿਚ ਹਿਣ ਕਰਦੀਆਂ ਸਨ | ਬਚਪਨ ਤੋਂ ਹੀ ਉਹ ਇਹ ਵਿਸ਼ਵਾਸ ਲੈ ਕੇ ਵੱਡੀਆਂ ਹੁੰਦੀਆਂ ਸਨ ਕਿ ਪਤਲੀ ਕਮਰ ਹੋਣਾ ਨਾਰੀ ਧਰਮ ਹੈ ।ਮਹਿਲਾ ਲਈ ਪੀੜਾ ਸਹਿਣ ਕਰਨਾ ਜ਼ਰੂਰੀ ਸੀ | ਆਕਰਸ਼ਕ ਅਤੇ ਨਾਰੀ ਸੁਲਭ ਲੱਗਣ ਲਈ ਉਹ ਕੋਰਸੈਂਟ (Corset) ਪਹਿਨਦੀਆਂ ਸਨ | ਕੋਰਸੈਂਟ ਉਨ੍ਹਾਂ ਦੇ ਸਰੀਰ ਨੂੰ ਜੋ ਕਸ਼ਟ ਅਤੇ ਪੀੜਾ ਪਹੁੰਚਾਉਂਦਾ ਸੀ, ਉਸਨੂੰ ਉਹ ਸੁਭਾਵਕ ਤੌਰ ਤੇ ਸਹਿਣ ਕਰਦੀਆਂ ਸਨ ।
ਪ੍ਰਸ਼ਨ 8.
ਮਹਿਲਾ ਮੈਗਜ਼ੀਨਾਂ ਦੇ ਅਨੁਸਾਰ ਤੰਗ ਕੱਪੜੇ ਅਤੇ ਬੀਫ (Corsets) ਮਹਿਲਾਵਾਂ ਨੂੰ ਕੀ ਹਾਨੀ ਪਹੁੰਚਾਉਂਦੇ ਸਨ ? ਇਸ ਸੰਬੰਧ ਵਿਚ ਡਾਕਟਰਾਂ ਦਾ ਕੀ ਕਹਿਣਾ ਸੀ ?
ਉੱਤਰ-
ਕਈ ਮਹਿਲਾ ਮੈਗਜ਼ੀਨਾਂ ਨੇ ਮਹਿਲਾਵਾਂ ਨੂੰ ਤੰਗ ਕੱਪੜਿਆਂ ਅਤੇ ਬੀਫ਼ (Corsets) ਤੋਂ ਹੋਣ ਵਾਲੀਆਂ ਹਾਨੀਆਂ ਬਾਰੇ ਲਿਖਿਆ । ਇਹ ਹਾਨੀਆਂ ਹੇਠ ਲਿਖੀਆਂ ਸਨ
- ਤੰਗ ਪੁਸ਼ਾਕ ਅਤੇ ਕੋਰਸੈਂਟਸ (Corsets) ਛੋਟੀਆਂ ਲੜਕੀਆਂ ਨੂੰ ਬੇਢੰਗਾ ਅਤੇ ਰੋਗੀ ਬਣਾਉਂਦੇ ਹਨ ।
- ਅਜਿਹੇ ਵਸਤਰ ਸਰੀਰਕ ਵਿਕਾਸ ਅਤੇ ਲਹੁ ਸੰਚਾਰ ਵਿਚ ਰੁਕਾਵਟ ਪਾਉਂਦੇ ਹਨ ।
- ਅਜਿਹੇ ਕੱਪੜਿਆਂ ਤੋਂ ਮਾਸਪੇਸ਼ੀਆਂ (muscles) ਅਵਿਕਸਿਤ ਰਹਿ ਜਾਂਦੀਆਂ ਹਨ, ਅਤੇ ਰੀੜ੍ਹ ਦੀ ਹੱਡੀ ਵਿਚ ‘ ਝੁਕਾਓ ਆ ਜਾਂਦਾ ਹੈ ।
ਡਾਕਟਰਾਂ ਦਾ ਕਹਿਣਾ ਸੀ ਕਿ ਮਹਿਲਾਵਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਅਤੇ ਆਮ ਤੌਰ ‘ਤੇ ਮੂਰਛਿਤ ਹੋ ਜਾਣ ਦੀ ਸ਼ਿਕਾਇਤ ਰਹਿੰਦੀ ਹੈ । ਉਨ੍ਹਾਂ ਦਾ ਸਰੀਰ ਨਿਢਾਲ ਰਹਿੰਦਾ ਹੈ ।
ਪ੍ਰਸ਼ਨ 9.
ਅਮਰੀਕਾ ਦੇ ਪੂਰਬੀ ਤੱਟ ਤੇ ਵਸੇ ਗੋਰਿਆਂ ਨੇ ਮਹਿਲਾਵਾਂ ਦੀ ਪਰੰਪਰਿਕ ਪੁਸ਼ਾਕ ਦੀ ਕਿਹੜੀਆਂ ਗੱਲਾਂ ਕਾਰਨ ਆਲੋਚਨਾ ਕੀਤੀ ?
ਉੱਤਰ-
ਅਮਰੀਕਾ ਦੇ ਪੂਰਬੀ ਤੱਟ ‘ਤੇ ਵਸੇ ਗੋਰਿਆਂ ਨੇ ਮਹਿਲਾਵਾਂ ਦੀ ਪਰੰਪਰਿਕ ਪੁਸ਼ਾਕ ਦੀ ਕਈ ਗੱਲਾਂ ਕਾਰਨ ਆਲੋਚਨਾ ਕੀਤੀ । ਉਨ੍ਹਾਂ ਦਾ ਕਹਿਣਾ ਸੀ ਕਿ –
- ਲੰਬੀ ਸਕਰਟ ਝਾਤੂ ਦਾ ਕੰਮ ਕਰਦੀ ਹੈ ਅਤੇ ਇਸ ਵਿਚ ਧੂੜ ਅਤੇ ਗੰਦਗੀ ਇਕੱਠੀ ਹੋ ਜਾਂਦੀ ਹੈ, ਇਸ ਨਾਲ ਬਿਮਾਰੀ ਪੈਦਾ ਹੁੰਦੀ ਹੈ ।
- ਇਹ ਸਕਰਟ ਭਾਰੀ ਅਤੇ ਵਿਸ਼ਾਲ ਹੈ । ਇਸਨੂੰ ਸੰਭਾਲਨਾ ਔਖਾ ਹੈ ।
- ਇਹ ਚੱਲਣ ਫਿਰਨ ਵਿਚ ਰੁਕਾਵਟ ਪੈਦਾ ਕਰਦੀ ਹੈ । ਇਸ ਲਈ ਇਹ ਮਹਿਲਾਵਾਂ ਲਈ ਕੰਮ ਕਰਕੇ ਰੋਜ਼ੀ |
ਕਮਾਉਣ ਵਿਚ ਰੁਕਾਵਟ ਹੈ । ਉਨ੍ਹਾਂ ਦਾ ਕਹਿਣਾ ਸੀ ਕਿ ਪਹਿਰਾਵੇ ਵਿਚ ਸੁਧਾਰ ਮਹਿਲਾਵਾਂ ਦੀ ਹਾਲਤ ਵਿਚ ਬਦਲਾਓ ਲਿਆਏਗਾ । ਜੇਕਰ ਕੱਪੜਾ ਆਰਾਮਦੇਹ ਅਤੇ ਸਹੂਲਤ ਵਾਲਾ ਹੋਵੇ ਤਾਂ ਮਹਿਲਾਵਾਂ ਕੰਮ ਕਰ ਸਕਦੀਆਂ ਹਨ, ਆਪਣੀ ਰੋਜ਼ੀ ਕਮਾ ਸਕਦੀਆਂ ਹਨ ਅਤੇ ਸੁਤੰਤਰ ਵੀ ਹੋ ਸਕਦੀਆਂ ਹਨ ।
ਪ੍ਰਸ਼ਨ 10.
ਬਿਟੇਨ ਵਿਚ ਹੋਈ ਉਦਯੋਗਿਕ ਕ੍ਰਾਂਤੀ ਭਾਰਤ ਦੇ ਕੱਪੜਾ ਉਦਯੋਗ ਦੇ ਪਤਨ ਦਾ ਕਾਰਨ ਕਿਵੇਂ ਬਣੀ ?
ਉੱਤਰ-
- ਬ੍ਰਿਟੇਨ ਦੀ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਭਾਰਤ ਦੇ ਹੱਥ ਨਾਲ ਬਣੇ ਸੂਤੀ ਕੱਪੜੇ ਦੀ ਸੰਸਾਰ ਭਰ ਵਿਚ ਜ਼ਬਰਦਸਤ ਮੰਗ ਸੀ ।
- 17ਵੀਂ ਸਦੀ ਵਿਚ ਪੂਰੇ ਵਿਸ਼ਵ ਦੇ ਸੂਤੀ ਕੱਪੜੇ ਦਾ ਇੱਕ ਚੌਥਾਈ ਭਾਗ ਭਾਰਤ ਵਿਚ ਹੀ ਬਣਦਾ ਸੀ ।
- 18ਵੀਂ ਸਦੀ ਵਿਚ ਇਕੱਲੇ ਬੰਗਾਲ ਵਿਚ ਦਸ ਲੱਖ ਬੁਣਕਰ ਸਨ | ਪਰ ਬ੍ਰਿਟੇਨ ਦੀ ਉਦਯੋਗਿਕ ਕ੍ਰਾਂਤੀ ਨੇ ਕਤਾਈ ਅਤੇ ਬੁਣਾਈ ਦਾ ਮਸ਼ੀਨੀਕਰਨ ਕਰ ਦਿੱਤਾ ।
- ਇਸ ਲਈ ਭਾਰਤ ਦੀ ਕਪਾਹ ਕੱਚੇ ਮਾਲ ਦੇ ਰੂਪ ਵਿਚ ਬ੍ਰਿਟੇਨ ਵਿਚ ਜਾਣ ਲੱਗੀ ਅਤੇ ਉੱਥੇ ਬਣਿਆ ਮਸ਼ੀਨੀ ਮਾਲ ਭਾਰਤ ਆਉਣ ਲੱਗਾ |
- ਭਾਰਤ ਵਿਚ ਬਣਿਆ ਕੱਪੜਾ ਇਸਦਾ ਮੁਕਾਬਲਾ ਨਾ ਕਰ · ਸਕਿਆ ਜਿਸ ਨਾਲ ਉਸਦੀ ਮੰਗ ਘਟਣ ਲੱਗੀ ।
- ਸਿੱਟੇ ਵਜੋਂ ਭਾਰਤ ਦੇ ਬੁਣਕਰ ਵੱਡੀ ਗਿਣਤੀ ਵਿਚ ਬੇਰੁਜ਼ਗਾਰ ਹੋ ਗਏ ਅਤੇ ਮੁਰਸ਼ਿਦਾਬਾਦ, ਮੱਛਲੀਪਟਨਮ ਅਤੇ ਸੁਰਤ ਵਰਗੇ ਸੂਤੀ ਕੱਪੜਾ ਕੇਂਦਰਾਂ ਦਾ ਪਤਨ ਹੋ ਗਿਆ ।
ਤੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਮੁੱਚੇ ਰਾਸ਼ਟਰ ਨੂੰ ਖਾਦੀ ਪਹਿਨਾਉਣ ਦਾ ਗਾਂਧੀ ਜੀ ਦਾ ਸੁਪਨਾ ਭਾਰਤੀ ਜਨਤਾ ਦੇ ਸਿਰਫ ਕੁੱਝ ਹਿੱਸਿਆਂ ਤਕ ਹੀ ਸੀਮਿਤ ਕਿਉਂ ਰਿਹਾ ?
ਉੱਤਰ-
ਗਾਂਧੀ ਜੀ ਪੂਰੇ ਦੇਸ਼ ਨੂੰ ਖਾਦੀ ਪਹਿਨਾਉਣਾ ਚਾਹੁੰਦੇ ਸਨ । ਪਰ ਉਨ੍ਹਾਂ ਦਾ ਇਹ ਵਿਚਾਰ ਕੁੱਝ ਹੀ ਵਰਗਾਂ ਤੱਕ ਸੀਮਿਤ ਰਿਹਾ |
ਹੋਰ ਵਰਗਾਂ ਨੂੰ ਖਾਦੀ ਨਾਲ ਕੋਈ ਲਗਾਓ ਨਹੀਂ ਸੀ । ਇਸਦੇ ਮੁੱਖ ਕਾਰਨ ਹੇਠ ਲਿਖੇ ਸਨ –
- ਕਈ ਲੋਕਾਂ ਨੂੰ ਗਾਂਧੀ ਜੀ ਦੇ ਵਾਂਗ ਅਰਧ ਨੰਗੇ ਰਹਿਣਾ ਪਸੰਦ ਨਹੀਂ ਸੀ । ਉਹ ਇਕ ਮਾਤਰ ਲੰਗੋਟ ਪਹਿਣਨਾ ਸੱਭਿਅਤਾ ਦੇ ਵਿਰੁੱਧ ਸਮਝਦੇ ਸਨ । ਉਨ੍ਹਾਂ ਨੂੰ ਇਸ ਵਿਚ ਸ਼ਰਮ ਵੀ ਆਉਂਦੀ ਸੀ ।
- ਖਾਦੀ ਮਹਿੰਗੀ ਸੀ ਅਤੇ ਦੇਸ਼ ਦੇ ਜ਼ਿਆਦਾਤਰ ਲੋਕ ਗ਼ਰੀਬ ਸਨ । ਕੁੱਝ ਇਸਤਰੀਆਂ ਨੌ-ਨੌਂ ਗਜ਼ ਦੀਆਂ ਸਾੜੀਆਂ ਪਹਿਨਦੀਆਂ ਸਨ ।ਉਨ੍ਹਾਂ ਲਈ ਖਾਦੀ ਦੀਆਂ ਸਾੜੀਆਂ ਪਹਿਨ ਸਕਣਾ ਸੰਭਵ ਨਹੀਂ ਸੀ ।
- ਜਿਹੜੇ ਲੋਕ ਪੱਛਮੀ ਕੱਪੜਿਆਂ ਦੇ ਪ੍ਰਤੀ ਆਕਰਸ਼ਿਤ ਹੋਏ ਸਨ, ਉਨ੍ਹਾਂ ਨੇ ਵੀ ਖਾਦੀ ਪਹਿਨਣ ਤੋਂ ਇਨਕਾਰ ਕਰ ਦਿੱਤਾ ।
- ਦੇਸ਼ ਦਾ ਮੁਸਲਿਮ ਸਮੁਦਾਇ ਆਪਣਾ ਪਰੰਪਰਾਗਤ ਪਹਿਰਾਵਾ ਬਦਲਣ ਨੂੰ ਤਿਆਰ ਨਹੀਂ ਸੀ ।
ਪ੍ਰਸ਼ਨ 2.
18ਵੀਂ ਸਦੀ ਵਿਚ ਪੁਸ਼ਾਕ ਸ਼ੈਲੀਆਂ ਅਤੇ ਸਮੱਗਰੀ ਵਿਚ ਆਏ ਬਦਲਾਵਾਂ ਦੇ ਕੀ ਕਾਰਨ ਸਨ ?
ਉੱਤਰ-
18ਵੀਂ ਸਦੀ ਵਿਚ ਪੁਸ਼ਾਕ ਸ਼ੈਲੀਆਂ ਅਤੇ ਉਨ੍ਹਾਂ ਵਿਚ ਵਰਤੀ ਜਾਣ ਵਾਲੀ ਸਮੱਗਰੀ ਵਿਚ ਹੇਠ ਲਿਖੇ ਕਾਰਨਾਂ ਕਰਕੇ ਪਰਿਵਰਤਨ ਆਏ
- ਫ਼ਰਾਂਸੀਸੀ ਕ੍ਰਾਂਤੀ ਨੇ ਸੰਪਚੂਅਰੀ ਕਾਨੂੰਨਾਂ ਨੂੰ ਖ਼ਤਮ ਕਰ ਦਿੱਤਾ ।
- ਰਾਜਤੰਤਰ ਅਤੇ ਸ਼ਾਸਕ ਵਰਗ ਦੇ ਵਿਸ਼ੇਸ਼ ਅਧਿਕਾਰ ਖ਼ਤਮ ਹੋ ਗਏ ।
- ਫ਼ਰਾਂਸ ਦੇ ਰੰਗ-ਲਾਲ, ਨੀਲਾ ਅਤੇ ਚਿੱਟਾ-ਦੇਸ਼ ਭਗਤੀ ਦੇ ਪ੍ਰਤੀਕ ਬਣ ਗਏ ਅਰਥਾਤ ਇਨ੍ਹਾਂ ਰੰਗਾਂ ਦੇ ਕੱਪੜੇ ਪ੍ਰਸਿੱਧ ਹੋਣ ਲੱਗੇ ।
- ਸਮਾਨਤਾ ਨੂੰ ਮਹੱਤਵ ਦੇਣ ਲਈ ਲੋਕ ਸਾਧਾਰਨ ਕੱਪੜੇ ਪਹਿਣਨ ਲੱਗੇ ।
- ਲੋਕਾਂ ਦੀਆਂ ਕੱਪੜਿਆਂ ਪ੍ਰਤੀ ਰੁਚੀਆਂ ਵੱਖ-ਵੱਖ ਸਨ ।
- ਇਸਤਰੀਆਂ ਵਿਚ ਸੁੰਦਰਤਾ ਦੀ ਭਾਵਨਾ ਨੇ ਬਦਲਾਅ ਲਿਆ ਦਿੱਤਾ ।
- ਲੋਕਾਂ ਦੀ ਆਰਥਿਕ ਹਾਲਤ ਨੇ ਵੀ ਕੱਪੜਿਆਂ ਵਿਚ ਅੰਤਰ ਲਿਆ ਦਿੱਤਾ ।
ਪ੍ਰਸ਼ਨ 3.
ਅਮਰੀਕਾ ਵਿਚ 1870 ਈ: ਦੇ ਦਹਾਕੇ ਵਿਚ ਮਹਿਲਾ ਪਹਿਰਾਵੇ ਵਿਚ ਸੁਧਾਰ ਲਈ ਚਲਾਈਆਂ ਗਈਆਂ ਮੁਹਿੰਮਾਂ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
1870 ਈ: ਦੇ ਦਹਾਕੇ ਵਿਚ ਨੈਸ਼ਨਲ ਵੁਮਨ ਸਫ਼ਰੇਜ਼ ਐਸੋਸੀਏਸ਼ਨ (National Women Suffrage Association) ਅਤੇ ਅਮੇਰਿਕਨ ਵੁਮਨ ਸਫ਼ਰੇਜ ਐਸੋਸੀਏਸ਼ਨ (American Suffrage Association) ਨੇ ਮਹਿਲਾ ਪਹਿਰਾਵੇ ਵਿਚ ਸੁਧਾਰ ਦੀ ਮੁਹਿੰਮ ਚਲਾਈ । ਪਹਿਲੇ ਸੰਗਠਨ ਦੀ ਮੁਖੀ ਸਟੇਟਨ (Stanton) ਅਤੇ ਦੂਜੇ ਸੰਗਠਨ ਦੀ ਮੁਖੀ ਲੂਸੀ ਸਟੋਨ (Lucy Stone) ਸਨ । ਉਨ੍ਹਾਂ ਨੇ ਨਾਅਰਾ ਲਾਇਆ ਕਿ ਪਹਿਰਾਵੇ ਨੂੰ ਸੌਖਾ ਅਤੇ ਸਾਦਾ ਬਣਾਓ, ਸਕਰਟ ਦਾ ਆਕਾਰ ਛੋਟਾ ਕਰੋ ਅਤੇ ਕਾਰਜੈਂਟਸ (Corsets) ਦੀ ਵਰਤੋਂ ਬੰਦ ਕਰੋ ।
ਇਸ ਤਰ੍ਹਾਂ ਐਟਲਾਂਟਿਕ ਦੇ ਦੋਨੋਂ ਪਾਸੇ ਪਹਿਰਾਵੇ ਵਿਚ ਵਿਵੇਕਪੂਰਨ ਸੁਧਾਰ ਦੀ ਮੁਹਿੰਮ ਚਲ ਪਈ | ਪਰ ਸੁਧਾਰਕ ਸਮਾਜਿਕ ਮੁੱਲਾਂ ਨੂੰ ਛੇਤੀ ਹੀ ਬਦਲਣ ਵਿਚ ਸਫ਼ਲ ਨਾ ਹੋ ਪਾਏ । ਉਨ੍ਹਾਂ ਨੂੰ ਮਜ਼ਾਕ ਅਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ | ਰੂੜੀਵਾਦੀਆਂ ਨੇ ਹਰ ਸਥਾਨ ‘ਤੇ ਪਰਿਵਰਤਨ ਦਾ ਵਿਰੋਧ ਕੀਤਾ । ਉਨ੍ਹਾਂ ਨੂੰ ਸ਼ਿਕਾਇਤ ਸੀ ਕਿ ਜਿਹੜੀਆਂ ਮਹਿਲਾਵਾਂ ਨੇ ਪਰੰਪਰਿਕ ਪਹਿਰਾਵਾ ਤਿਆਗ ਦਿੱਤਾ ਹੈ, ਉਹ ਸੁੰਦਰ ਨਹੀਂ ਲੱਗਦੀਆਂ | ਉਨ੍ਹਾਂ ਦਾ ਨਾਰੀਤੱਵ ਅਤੇ ਚਿਹਰੇ ਦੀ ਚਮਕ ਖਤਮ ਹੋ ਗਈ ਹੈ । ਨਿਰੰਤਰ ਵਿਅੰਗਪੁਰਨ ਦੋਸ਼ਾਂ ਦਾ ਸਾਹਮਣਾ ਹੋਣ ਦੇ ਕਾਰਨ ਬਹੁਤ ਸਾਰੀਆਂ ਮਹਿਲਾ ਸੁਧਾਰਕਾਂ ਨੇ ਮੁੜ ਪਰੰਪਰਿਕ ਪਹਿਰਾਵੇ ਨੂੰ ਅਪਣਾ ਲਿਆ । | ਕੁੱਝ ਵੀ ਹੋਵੇ 19ਵੀਂ ਸਦੀ ਦੇ ਅੰਤ ਤੱਕ ਬਦਲਾਅ ਸਪੱਸ਼ਟ ਦਿਖਾਈ ਦੇਣ ਲੱਗੇ । ਵੱਖ-ਵੱਖ ਦਬਾਵਾਂ ਦੇ ਕਾਰਨ ਸੁੰਦਰਤਾ ਦੇ ਆਦਰਸ਼ਾਂ ਅਤੇ ਪਹਿਰਾਵੇ ਦੀ ਸ਼ੈਲੀ ਦੋਨਾਂ ਵਿਚ ਬਦਲਾਅ ਆ ਗਿਆ । ਲੋਕ ਉਨ੍ਹਾਂ ਸੁਧਾਰਕਾਂ ਦੇ ਵਿਚਾਰਾਂ ਨੂੰ ਸਵੀਕਾਰ ਕਰਨ ਲੱਗੇ ਜਿਨ੍ਹਾਂ ਦਾ ਉਨ੍ਹਾਂ ਨੇ ਪਹਿਲਾਂ ਮਜ਼ਾਕ ਉਡਾਇਆ ਸੀ । ਨਵੇਂ ਯੁੱਗ ਦੇ ਨਾਲ ਨਵੀਆਂ ਮਾਨਤਾਵਾਂ ਦਾ ਆਰੰਭ ਹੋਇਆ ।
ਪ੍ਰਸ਼ਨ 4.
17ਵੀਂ ਸਦੀ ਤੋਂ 20ਵੀਂ ਸਦੀ ਦੇ ਮੁੱਢਲੇ ਸਾਲਾਂ ਤੱਕ ਬ੍ਰਿਟੇਨ ਵਿਚ ਕੱਪੜਿਆਂ ਵਿਚ ਹੋਣ ਵਾਲੇ ਬਦਲਾਵਾਂ ਦੀ ਜਾਣਕਾਰੀ ਦਿਓ ।
ਉੱਤਰ-
17ਵੀਂ ਸਦੀ ਤੋਂ ਪਹਿਲਾਂ ਬ੍ਰਿਟੇਨ ਦੀਆਂ ਅਤਿ ਸਾਧਾਰਨ ਮਹਿਲਾਵਾਂ ਕੋਲ ਫਲੈਕਸ, ਲਿਲਿਨ ਅਤੇ ਉੱਨ ਦੇ ਬਣੇ ਬਹੁਤ ਹੀ ਘੱਟ ਕੱਪੜੇ ਹੁੰਦੇ ਸਨ । ਇਨ੍ਹਾਂ ਦੀ ਧੁਆਈ ਵੀ ਔਖੀ ਸੀ । ਭਾਰਤੀ ਛਾਂਟ-1600 ਈ: ਦੇ ਬਾਅਦ ਭਾਰਤ ਦੇ ਨਾਲ ਵਪਾਰ ਦੇ ਕਾਰਨ ਭਾਰਤ ਦੀ ਸਸਤੀ, ਸੁੰਦਰ ਅਤੇ ਆਸਾਨ ਰੱਖਰਖਾਓ ਵਾਲੀ ਭਾਰਤੀ ਛਾਂਟ ਇੰਗਲੈਂਡ (ਬ੍ਰਿਟੇਨ) ਪਹੁੰਚਣ ਲੱਗੀ । ਅਨੇਕ ਯੂਰਪੀ ਮਹਿਲਾਵਾਂ ਇਸਨੂੰ ਆਸਾਨੀ ਨਾਲ ਖਰੀਦ ਸਕਦੀਆਂ ਸਨ ਤੇ ਪਹਿਲਾਂ ਤੋਂ ਜ਼ਿਆਦਾ ਕੱਪੜਾ ਜੁਟਾ ਸਕਦੀਆਂ ਸਨ ।
ਉਦਯੋਗਿਕ ਸ਼ਾਂਤੀ ਅਤੇ ਸੂਤੀ ਕੱਪੜਾ-19ਵੀਂ ਸਦੀ ਵਿਚ ਉਦਯੋਗਿਕ ਕ੍ਰਾਂਤੀ ਦੇ ਸਮੇਂ ਵੱਡੇ ਪੱਧਰ ‘ਤੇ ਸੂਤੀ ਕੱਪੜਿਆਂ ਦਾ ਉਤਪਾਦਨ ਹੋਣ ਲੱਗਾ । ਉਹ ਭਾਰਤ ਸਹਿਤ ਵਿਸ਼ਵ ਦੇ ਅਨੇਕ ਭਾਗਾਂ ਨੂੰ ਸੂਤੀ ਕੱਪੜਿਆਂ ਦਾ ਨਿਰਯਾਤ ਵੀ ਕਰਨ ਲੱਗਾ । ਇਸ ਤਰ੍ਹਾਂ ਸੂਤੀ ਕੱਪੜਾ ਬਹੁਤ ਵੱਡੇ ਵਰਗ ਨੂੰ ਆਸਾਨੀ ਨਾਲ ਮੁਹੱਈਆ ਹੋਣ ਲੱਗਾ । 20ਵੀਂ ਸਦੀ ਦੇ ਆਰੰਭ ਤਕ ਬਨਾਉਟੀ ਰੇਸ਼ਿਆਂ ਤੋਂ ਬਣੇ ਕੱਪੜਿਆਂ ਨੇ ਕੱਪੜਿਆਂ ਨੂੰ ਹੋਰ ਜ਼ਿਆਦਾ ਸਸਤਾ ਕਰ ਦਿੱਤਾ । ਇਨ੍ਹਾਂ ਦੀ ਧੁਆਈ ਅਤੇ ਸੰਭਾਲ ਵੀ ਬਹੁਤ ਆਸਾਨ ਸੀ । ਕੱਪੜਿਆਂ ਦੇ ਭਾਰ ਅਤੇ ਲੰਬਾਈ ਵਿਚ ਬਦਲਾਓ-1870 ਈ: ਦੇ ਦਹਾਕੇ ਦੇ ਆਖਰੀ ਸਾਲਾਂ ਵਿਚ ਭਾਰੀ ਕੱਪੜਿਆਂ ਦਾ ਹੌਲੀ-ਹੌਲੀ ਤਿਆਗ ਕਰ ਦਿੱਤਾ ਗਿਆ । ਹੁਣ ਕੱਪੜੇ ਪਹਿਲੇ ਨਾਲੋਂ ਜ਼ਿਆਦਾ ਹਲਕੇ, ਜ਼ਿਆਦਾ ਛੋਟੇ ਅਤੇ ਵਧੇਰੇ ਸਾਦੇ ਹੋ ਗਏ। ਫਿਰ ਵੀ 1914 ਈ: ਤਕ ਕੱਪੜਿਆਂ ਦੀ ਲੰਬਾਈ ਵਿਚ ਕਮੀ ਨਹੀਂ ਆਈ । ਪਰ 1915 ਈ: ਤਕ ਸਕਰਟ ਦੀ ਲੰਬਾਈ ਘੱਟ ਹੋ ਗਈ । ਹੁਣ ਇਹ ਗੋਡਿਆਂ ਤਕ ਪਹੁੰਚ ਗਈ ।
ਪ੍ਰਸ਼ਨ 5.
ਅੰਗਰੇਜ਼ਾਂ ਦੀ ਭਾਰਤੀ ਪਗੜੀ ਅਤੇ ਭਾਰਤੀਆਂ ਦੀ ਅੰਗਰੇਜ਼ਾਂ ਦੇ ਟੋਪ ਪ੍ਰਤੀ ਕੀ ਪ੍ਰਤਿਕਿਰਿਆ ਸੀ ਅਤੇ ਕਿਉਂ ?
ਉੱਤਰ-
ਵੱਖ-ਵੱਖ ਸੱਭਿਆਚਾਰਾਂ ਵਿਚ ਕੁੱਝ ਵਿਸ਼ੇਸ਼ ਵਸਤਰ ਵਿਰੋਧਾਭਾਸ਼ੀ ਸੰਦੇਸ਼ ਦਿੰਦੇ ਹਨ । ਇਸ ਤਰ੍ਹਾਂ ਦੀਆਂ ਘਟਨਾਵਾਂ ਭਰਮ ਅਤੇ ਵਿਰੋਧ ਪੈਦਾ ਕਰਦੀਆਂ ਹਨ । ਬ੍ਰਿਟਿਸ਼ ਭਾਰਤ ਵਿਚ ਵੀ ਵਸਤਰਾਂ ਦਾ ਬਦਲਾਓ ਇਨ੍ਹਾਂ ਵਿਰੋਧਾਂ ਤੋਂ ਹੋ ਕੇ ਨਿਕਲਿਆਂ । ਉਦਾਹਰਨ ਲਈ ਅਸੀਂ ਪਗੜੀ ਅਤੇ ਟੋਪ ਨੂੰ ਲੈਂਦੇ ਹਨ । ਜਦੋਂ ਯੂਰਪੀ ਵਪਾਰੀਆਂ ਨੇ ਭਾਰਤ ਆਉਣਾ ਆਰੰਭ ਕੀਤਾ ਤਾਂ ਉਨ੍ਹਾਂ ਦੀ ਪਛਾਣ ਉਨ੍ਹਾਂ ਦੇ ਟੋਪ ਤੋਂ ਕੀਤੀ ਜਾਣ ਲੱਗੀ ਦੂਜੇ ਪਾਸੇ ਭਾਰਤੀਆਂ ਦੀ ਪਛਾਣ ਉਨ੍ਹਾਂ ਦੀ ਪਗੜੀ ਸੀ । ਇਹ ਦੋਨੋਂ ਪਹਿਰਾਵੇ ਨਾ ਸਿਰਫ਼ ਦੇਖਣ ਵਿਚ ਵੱਖ-ਵੱਖ ਸਨ ਬਲਕਿ ਇਹ ਅਲੱਗ-ਅਲੱਗ ਗੱਲਾਂ ਦੇ ਸੂਚਕ ਵੀ ਸਨ । ਭਾਰਤੀਆਂ ਦੀ ਪਗੜੀ ਸਿਰ ਨੂੰ ਸਿਰਫ ਧੁੱਪ ਤੋਂ ਹੀ ਨਹੀਂ ਬਚਾਉਂਦੀ ਸੀ ਬਲਕਿ ਇਹ ਉਨ੍ਹਾਂ ਦੇ ਆਦਰ-ਸਨਮਾਨ ਦਾ ਚਿੰਨ੍ਹ ਵੀ ਸੀ ।
ਬਹੁਤ ਸਾਰੇ ਭਾਰਤੀ ਆਪਣੀ ਖੇਤਰੀ ਜਾਂ ਰਾਸ਼ਟਰੀ ਪਛਾਣ ਦਰਸਾਉਣ ਲਈ ਜਾਣ-ਬੁੱਝ ਕੇ ਵੀ ਪਗੜੀ ਪਹਿਨਦੇ ਸਨ । ਇਸਦੇ ਉਲਟ ਪੱਛਮੀ ਪਰੰਪਰਾ ਵਿਚ ਟੋਪ ਨੂੰ ਸਮਾਜਿਕ ਦ੍ਰਿਸ਼ਟੀ ਤੋਂ ਉੱਚ ਵਿਅਕਤੀ ਦੇ ਪ੍ਰਤੀ ਸਨਮਾਨ ਦਰਸਾਉਣ ਲਈ ਉਤਾਰਿਆ ਜਾਦਾ ਸੀ । ਇਸ ਪਰੰਪਰਾਵਾਦੀ ਵਿਭਿੰਨਤਾਵਾਂ ਨੇ ਭਰਮ ਦੀ ਹਾਲਤ ਪੈਦਾ ਕਰ ਦਿੱਤੀ । ਜਦੋਂ ਕੋਈ ਭਾਰਤੀ ਕਿਸੇ ਅੰਗਰੇਜ਼ ਅਧਿਕਾਰੀ ਨੂੰ ਮਿਲਣ ਜਾਂਦਾ ਸੀ ਅਤੇ ਆਪਣੀ ਪਗੜੀ ਨਹੀਂ ਉਤਾਰਦਾ ਸੀ ਤਾਂ ਉਹ ਅਧਿਕਾਰੀ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕਰਦਾ ਸੀ ।
ਪ੍ਰਸ਼ਨ 6.
1862 ਈ: ਵਿਚ ‘ਜੁੱਤਾ ਸੱਭਿਆਚਾਰ ਪਾਦੁਕਾ ਸਨਮਾਨ) ਸੰਬੰਧੀ ਮਾਮਲੇ ਦਾ ਵਰਣਨ ਕਰੋ ।
ਉੱਤਰ-
ਭਾਰਤੀਆਂ ਨੂੰ ਅੰਗਰੇਜ਼ੀ ਅਦਾਲਤਾਂ ਵਿਚ ਜੁੱਤਾ ਪਹਿਨ ਕੇ ਜਾਣ ਦੀ ਇਜਾਜ਼ਤ ਨਹੀਂ ਸੀ । 1862 ਈ: ਵਿਚ ਸੂਰਤ ਦੀ ਅਦਾਲਤ ਵਿਚ ਜੁੱਤਾ ਸੱਭਿਆਚਾਰ ਸੰਬੰਧੀ ਇੱਕ ਪ੍ਰਮੁੱਖ ਮਾਮਲਾ ਆਇਆ | ਸੂਰਤ ਦੀ ਫੌਜ਼ਦਾਰੀ ਅਦਾਲਤ ਵਿਚ ਮਨੋਕਜੀ ਕੋਵਾਸਜੀ ਐਂਟੀ (Manockjee Cowasjee Entee) ਨਾਂ ਦੇ ਵਿਅਕਤੀ ਨੇ ਜ਼ਿਲ੍ਹਾ ਜੱਜ ਦੇ ਸਾਹਮਣੇ ਜੁੱਤਾ ਉਤਾਰ ਕਰ ਜਾਣ ਤੋਂ ਮਨ੍ਹਾਂ ਕਰ ਦਿੱਤਾ ਸੀ । ਜੱਜ ਨੇ ਉਨ੍ਹਾਂ ਨੂੰ ਜੁੱਤਾ ਉਤਾਰਨ ਲਈ ਮਜ਼ਬੂਰ ਕੀਤਾ, ਕਿਉਂਕਿ ਵੱਡਿਆਂ ਦਾ ਸਨਮਾਨ ਕਰਨਾ ਭਾਰਤੀਆਂ ਦੀ ਪਰੰਪਰਾ ਸੀ | ਪਰ ਮਨੋਕਜੀ ਆਪਣੀ ਗੱਲ ਤੇ ਡਟੇ ਰਹੇ ।
ਉਨ੍ਹਾਂ ਨੂੰ ਅਦਾਲਤ ਵਿਚ ਜਾਣ ਤੋਂ ਰੋਕ ਦਿੱਤਾ ਗਿਆ ਇਸ ਲਈ ਉਨ੍ਹਾਂ ਨੇ ਵਿਰੋਧ ਵਜੋਂ ਇੱਕ ਪੱਤਰ ਮੁੰਬਈ (ਬੰਬਈ) ਦੇ ਗਵਰਨਰ ਨੂੰ ਲਿਖਿਆ । ਅੰਗਰੇਜ਼ਾਂ ਨੇ ਦਬਾਅ ਦੇ ਕੇ ਕਿਹਾ ਕਿ ਕਿਉਂਕਿ ਭਾਰਤ ਕਿਸੇ ਪਵਿੱਤਰ ਸਥਾਨ ਜਾਂ ਘਰ ਵਿਚ ਸੁੱਤਾ ਉਤਾਰ ਕੇ ਪ੍ਰਵੇਸ਼ ਕਰਦੇ ਹਨ । ਇਸ ਲਈ ਉਹ ਅਦਾਲਤ ਵਿਚ ਵੀ ਜੁੱਤਾ ਉਤਾਰ ਕੇ ਪ੍ਰਵੇਸ਼ ਕਰਨ ।ਇਸਦੇ ਵਿਰੋਧ ਵਿਚ ਭਾਰਤੀਆਂ ਨੇ ਉੱਤਰ ਵਿਚ ਕਿਹਾ ਕਿ ਪਵਿੱਤਰ ਸਥਾਨ ਅਤੇ ਘਰ ਵਿਚ ਜੁੱਤਾ ਉਤਾਰ ਕੇ ਜਾਣ ਕੇ ਪਿੱਛੇ ਦੋ ਵਿਭਿੰਨ ਧਾਰਨਾਵਾਂ ਹਨ । ਪਹਿਲਾਂ ਇਸ ਨਾਲ ਮਿੱਟੀ ਅਤੇ ਗੰਦਗੀ ਦੀ ਸਮੱਸਿਆ ਜੁੜੀ ਹੈ । ਸੜਕ ‘ਤੇ ਚਲਦੇ ਸਮੇਂ ਜੁੱਤਿਆਂ ਨੂੰ ਮਿੱਟੀ ਲੱਗ ਜਾਂਦੀ ਹੈ । ਇਸ ਮਿੱਟੀ ਨੂੰ ਸਫ਼ਾਈ ਵਾਲੇ ਸਥਾਨਾਂ ‘ਤੇ ਨਹੀਂ ਜਾਣ ਦਿੱਤਾ ਜਾ ਸਕਦਾ ਸੀ ।
ਦੂਜੇ, ਉਹ ਚਮੜੇ ਦੇ ਜੁੱਤੇ ਨੂੰ ਅਸ਼ੁੱਧ ਅਤੇ ਉਸਦੇ ਹੇਠਾਂ ਦੀ ਗੰਦਗੀ ਨੂੰ ਪ੍ਰਦੂਸ਼ਣ ਫੈਲਾਉਣ ਵਾਲਾ ਮੰਨਦੇ ਹਨ । ਇਸਦੇ ਇਲਾਵਾ ਅਦਾਲਤ ਵਰਗਾ ਸਰਵਜਨਿਕ ਸਥਾਨ ਆਖਿਰ ਘਰ ਤਾਂ ਨਹੀਂ ਹੈ । ਪਰ ਇਸ ਵਿਵਾਦ ਦਾ ਕੋਈ ਹੱਲ ਨਾ ਨਿਕਲਿਆ | ਅਦਾਲਤ ਵਿਚ ਸੁੱਤਾ ਪਹਿਣਨ ਦੀ ਇਜਾਜ਼ਤ ਮਿਲਣ ਵਿਚ ਬਹੁਤ ਸਾਰੇ ਸਾਲ ਲੱਗ ਗਏ ।
ਪ੍ਰਸ਼ਨ 7.
ਭਾਰਤ ਵਿਚ ਸਵਦੇਸ਼ੀ ਅੰਦੋਲਨ ‘ਤੇ ਇੱਕ ਟਿੱਪਣੀ ਲਿਖੋ ।
ਉੱਤਰ-
ਸਵਦੇਸ਼ੀ ਅੰਦੋਲਨ 1905 ਈ: ਦੇ ਬੰਗ-ਭੰਗ ਦੇ ਵਿਰੋਧ ਵਿਚ ਚਲਿਆ । ਭਲੇ ਹੀ ਇਸਦੇ ਪਿੱਛੇ ਰਾਸ਼ਟਰੀ ਭਾਵਨਾ ਕੰਮ ਕਰ ਰਹੀ ਸੀ ਤਾਂ ਵੀ ਇਸਦੇ ਪਿੱਛੇ ਮੁੱਖ ਤੌਰ ‘ਤੇ ਪਹਿਰਾਵੇ ਦੀ ਹੀ ਰਾਜਨੀਤੀ ਸੀ । ਪਹਿਲਾਂ ਤਾਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਾਕੇ ਤਰ੍ਹਾਂ ਦੇ ਵਿਦੇਸ਼ੀ ਉਤਪਾਦਾਂ ਦਾ ਬਾਈਕਾਟ ਕਰਨ ਅਤੇ ਮਾਚਿਸ ਅਤੇ ਸਿਗਰੇਟ ਵਰਗੀਆਂ ਚੀਜ਼ਾਂ ਨੂੰ ਬਣਾਉਣ ਲਈ ਆਪਣੇ ਉਦਯੋਗ ਲਗਾਉਣ । ਜਨ ਅੰਦੋਲਨ ਵਿਚ ਸ਼ਾਮਿਲ ਲੋਕਾਂ ਨੇ ਸਹੁੰ ਚੁੱਕੀ ਕਿ ਉਹ ਬਸਤੀਵਾਦੀ ਰਾਜ ਦਾ ਅੰਤ ਕਰਕੇ ਹੀ ਸਾਹ ਲੈਣਗੇ । ਖਾਦੀ ਦੀ ਵਰਤੋਂ ਦੇਸ਼ ਭਗਤੀ ਦਾ ਪ੍ਰਤੀਕ ਬਣ ਗਈ ।
ਮਹਿਲਾਵਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਰੇਸ਼ਮੀ ਕੱਪੜੇ ਅਤੇ ਕੱਚ ਦੀਆਂ ਚੂੜੀਆਂ ਸੱਟ ਦੇਣ ਅਤੇ ਸੰਖ ਦੀਆ ਚੂੜੀਆਂ ਪਹਿਣਨ । ਖੱਡੀ ਤੇ ਬਣੇ ਮੋਟੇ ਕੱਪੜੇ ਨੂੰ ਪ੍ਰਸਿੱਧ ਕਰਨ ਲਈ ਗੀਤ ਗਾਏ ਗਏ ਅਤੇ ਕਵਿਤਾਵਾਂ ਰਚੀਆਂ ਗਈਆਂ । ਪਹਿਰਾਵੇ ਵਿਚ ਬਦਲਾਓ ਦੀ ਗੱਲ ਉੱਚ ਵਰਗ ਦੇ ਲੋਕਾਂ ਨੂੰ ਬਹੁਤ ਚੰਗੀ ਲੱਗੀ ਕਿਉਂਕਿ ਸਾਧਨਹੀਣ ਗ਼ਰੀਬਾਂ ਲਈ ਨਵੀਂ ਚੀਜ਼ ਖਰੀਦ ਪਾਉਣਾ ਮੁਸ਼ਕਲ ਸੀ । ਲਗਭਗ ਪੰਦਰਾਂ ਸਾਲ ਦੇ ਬਾਅਦ ਉੱਚ ਵਰਗ ਦੇ ਲੋਕ ਫੇਰ ਤੋਂ ਯੂਰਪੀ ਪੋਸ਼ਾਕ ਪਹਿਣਨ ਲੱਗੇ ਇਸਦਾ ਕਾਰਨ ਇਹ ਸੀ ਕਿ ਭਾਰਤੀ ਬਾਜ਼ਾਰਾਂ ਵਿਚ ਭਰੀਆਂ ਪਈਆਂ ਸਸਤੀਆਂ ਬ੍ਰਿਟਿਸ਼ ਵਸਤਾਂ ਨੂੰ ਚੁਣੌਤੀ ਦੇਣਾ ਲਗਭਗ ਅਸੰਭਵ ਸੀ ।
ਇਨ੍ਹਾਂ ਸੀਮਾਵਾਂ ਦੇ ਬਾਵਜੂਦ ਸਵਦੇਸ਼ੀ ਦੀ ਵਰਤੋਂ ਨੇ ਮਹਾਤਮਾ ਗਾਂਧੀ ਨੂੰ ਇਹ ਸਿੱਖਿਆ ਜ਼ਰੂਰ ਦਿੱਤੀ ਕਿ ਬ੍ਰਿਟਿਸ਼ ਰਾਜ ਦੇ ਵਿਰੁੱਧ ਪ੍ਰਤੀਕਾਤਮਕ ਲੜਾਈ ਵਿਚ ਕੱਪੜੇ ਦੀ, ਕਿੰਨੀ ਮਹੱਤਵਪੂਰਨ ਭੂਮਿਕਾ ਹੋ ਸਕਦੀ ਹੈ ।
ਪ੍ਰਸ਼ਨ 8.
ਵਸਤਰਾਂ ਦੇ ਨਾਲ ਗਾਂਧੀ ਜੀ ਦੇ ਪ੍ਰਯੋਗਾਂ ਦੇ ਬਾਰੇ ਦੱਸੋ ।
ਉੱਤਰ-
ਗਾਂਧੀ ਜੀ ਨੇ ਸਮੇਂ ਦੇ ਨਾਲ-ਨਾਲ ਆਪਣੇ ਪਹਿਰਾਵੇ ਨੂੰ ਵੀ ਬਦਲਿਆ ! ਇੱਕ ਗੁਜਰਾਤੀ ਪਰਿਵਾਰ ਵਿਚ ਜਨਮ ਲੈਣ ਦੇ ਕਾਰਨ ਬਚਪਨ ਵਿਚ ਉਹ ਕਮੀਜ ਦੇ ਨਾਲ ਧੋਤੀ ਜਾਂ ਪਜਾਮਾ ਪਹਿਨਦੇ ਸਨ ਅਤੇ ਕਦੇ-ਕਦੇ ਕੋਰਟ ਵੀ । ਲੰਦਨ ਵਿਚ ਉਨ੍ਹਾਂ ਨੇ ਪੱਛਮੀ ਸੂਟ ਅਪਣਾਇਆ । ਭਾਰਤ ਵਿਚ ਵਾਪਸ ਆਉਣ ਤੇ ਉਨ੍ਹਾਂ ਨੇ ਪੱਛਮੀ ਸੁਟ ਦੇ ਨਾਲ ਪਗੜੀ ਪਹਿਨੀ । ਛੇਤੀ ਹੀ ਗਾਂਧੀ ਜੀ ਨੇ ਸੋਚਿਆ ਕਿ ਸਖ਼ਤ ਰਾਜਨੀਤਿਕ ਦਬਾਅ ਲਈ ਪਹਿਰਾਵੇ ਨੂੰ ਅਨੋਖੇ ਢੰਗ ਨਾਲ ਅਪਣਾਉਣਾ ਉੱਚਿਤ ਹੋਵੇਗਾ ।
1913 ਈ: ਵਿਚ ਡਰਬਨ ਵਿਚ ਗਾਂਧੀ ਜੀ ਨੇ ਸਿਰ ਦੇ ਵਾਲ ਕਟਵਾ ਲਏ ਅਤੇ ਧੋਤੀ ਕੁੜਤਾ ਪਹਿਨ ਕੇ ਭਾਰਤੀ ਕੋਲਾ ਮਜ਼ਦੂਰਾਂ ਦੇ ਨਾਲ ਵਿਰੋਧ ਕਰਨ ਲਈ ਖੜ੍ਹੇ ਹੋ ਗਏ । 1915 ਈ: ਵਿਚ ਭਾਗ ਵਾਪਸੀ ਤੇ ਉਨ੍ਹਾਂ ਨੇ ਕਾਠੀਆਵਾੜੀ ਕਿਸਾਨ ਦਾ ਰੂਪ ਧਾਰਨ ਕਰ ਲਿਆ | ਅਖੀਰ 1921 ਈ: ਵਿਚ ਉਨ੍ਹਾਂ ਨੇ ਆਪਣੇ ਸਰੀਰ ‘ਤੇ ਸਿਰਫ਼ ਇੱਕ ਛੋਟੀ ਜਿਹੀ ਧੋਤੀ ਧਾਰਨ ਕਰ ਲਈ । ਗਾਂਧੀ ਜੀ ਇਨ੍ਹਾਂ ਪਹਿਰਾਵਿਆਂ ਨੂੰ ਜੀਵਨ ਭਰ ਨਹੀਂ ਅਪਣਾਉਣਾ ਚਾਹੁੰਦੇ ਸਨ । ਉਹ ਤਾਂ ਸਿਰਫ ਇੱਕ ਜਾਂ ਦੋ ਮਹੀਨੇ ਲਈ ਹੀ ਕਿਸੇ ਪਹਿਰਾਵੇ ਨੂੰ ਪ੍ਰਯੋਗ ਵਜੋਂ ਅਪਣਾਉਂਦੇ ਸਨ । ਪਰ ਛੇਤੀ ਹੀ ਉਨ੍ਹਾਂ ਨੇ ਆਪਣੇ ਪਹਿਰਾਵੇ ਨੂੰ ਗਰੀਬਾਂ ਦੇ ਪਹਿਰਾਵੇ ਦਾ ਰੂਪ ਦੇ ਦਿੱਤਾ । ਇਸਦੇ ਬਾਅਦ ਉਨ੍ਹਾਂ ਨੇ ਹੋਰ ਪਹਿਰਾਵਿਆਂ ਦਾ ਤਿਆਗ ਕਰ ਦਿੱਤਾ ਅਤੇ ਜੀਵਨ ਭਰ ਇੱਕ ਛੋਟੀ ਜਿਹੀ ਧੋਤੀ ਪਹਿਨੀ ਰੱਖੀ । ਇਸ ਵਸਤਰ ਦੁਆਰਾ ਉਹ ਭਾਰਤ ਦੇ ਸਾਧਾਰਨ ਵਿਅਕਤੀ ਦੀ ਦਿੱਖ ਪੂਰੇ ਵਿਸ਼ਵ ਵਿਚ ਵਿਖਾਉਣ ਵਿਚ ਸਫ਼ਲ ਰਹੇ ਅਤੇ ਭਾਰਤ-ਰਾਸ਼ਟਰ ਦਾ ਪ੍ਰਤੀਕ ਬਣ ਗਏ ।