Punjab State Board PSEB 9th Class Social Science Book Solutions History Chapter 7 ਵਣ ਸਮਾਜ ਅਤੇ ਬਸਤੀਵਾਦ Textbook Exercise Questions and Answers.
PSEB Solutions for Class 9 Social Science History Chapter 7 ਵਣ ਸਮਾਜ ਅਤੇ ਬਸਤੀਵਾਦ
Social Science Guide for Class 9 PSEB ਵਣ ਸਮਾਜ ਅਤੇ ਬਸਤੀਵਾਦ Textbook Questions and Answers
(ੳ) ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਉਦਯੋਗਿਕ ਕ੍ਰਾਂਤੀ ਕਿਸ ਮਹਾਂਦੀਪ ਵਿਚ ਸ਼ੁਰੂ ਹੋਈ ?
(ਉ) ਏਸ਼ੀਆ
(ਆ) ਯੂਰਪ
(ਈ) ਆਸਟਰੇਲੀਆ
(ਸ) ਉੱਤਰੀ ਅਮਰੀਕਾ ।
ਉੱਤਰ-
(ਆ) ਯੂਰਪ
ਪ੍ਰਸ਼ਨ 2.
ਇੰਪੀਰੀਅਲ ਵਣ ਖੋਜ ਸੰਸਥਾ ਕਿੱਥੇ ਹੈ ?
(ਉ) ਦਿੱਲੀ
(ਅ) ਮੁੰਬਈ
(ਈ) ਦੇਹਰਾਦੂਨ
(ਸ) ਅਬੋਹਰ ।
ਉੱਤਰ-
(ਈ) ਦੇਹਰਾਦੂਨ
ਪ੍ਰਸ਼ਨ 3.
ਭਾਰਤ ਦੀ ਆਧੁਨਿਕ ਬਾਗਬਾਨੀ ਦਾ ਮੋਢੀ ਕੌਣ ਮੰਨਿਆ ਜਾਂਦਾ ਹੈ ?
(ੳ) ਲਾਰਡ ਡਲਹੌਜੀ
(ਅ) ਡਾਈਟਿਚ ਬੈਡਿਸ
(ਈ) ਕੈਪਟਨ ਵਾਟਸਨ
(ਸ) ਲਾਰਡ ਹਾਰਡਿੰਗ ।
ਉੱਤਰ-
(ਅ) ਡਾਈਟਿਚ ਬੈਡਿਸ
ਪ੍ਰਸ਼ਨ 4.
ਭਾਰਤ ਵਿੱਚ ਸਮੁੰਦਰੀ ਜਹਾਜ਼ਾਂ ਲਈ ਕਿਹੜੇ ਰੁੱਖ ਦੀ ਲੱਕੜੀ ਸਭ ਤੋਂ ਵਧੀਆ ਮੰਨੀ ਜਾਂਦੀ ਸੀ ?
(ਉ) ਬਬੂਲ (ਕਿੱਕਰ
(ਅ) ਓਕ
(ਈ) ਨਿੰਮ
(ਸ) ਸਾਗਵਾਨ ।
ਉੱਤਰ-
(ਸ) ਸਾਗਵਾਨ ।
ਪ੍ਰਸ਼ਨ 5.
ਮੁੰਡਾ ਅੰਦੋਲਨ ਕਿਹੜੇ ਇਲਾਕੇ ਵਿੱਚ ਹੋਇਆ ?
(ੳ) ਰਾਜਸਥਾਨ
(ਅ) ਛੋਟਾ ਨਾਗਪੁਰ
(ਈ) ਮਦਰਾਸ
(ਸ) ਪੰਜਾਬ ।
ਉੱਤਰ-
(ਅ) ਛੋਟਾ ਨਾਗਪੁਰ
(ਅ) ਖ਼ਾਲੀ ਥਾਂਵਾਂ ਭਰੋ
ਪ੍ਰਸ਼ਨ 1.
………….ਅਤੇ………….. ਮਨੁੱਖ ਲਈ ਮਹੱਤਵਪੂਰਨ ਸਾਧਨ ਹੈ ।
ਉੱਤਰ-
ਵਣ, ਜਲ,
ਪ੍ਰਸ਼ਨ 2.
ਕਲੋਨੀਅਲਇਜ਼ਮ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ……………ਤੋਂ ਬਣਿਆ ਹੈ ।
ਉੱਤਰ-
ਕਾਲੋਨੀਆ,
ਪ੍ਰਸ਼ਨ 3.
ਯੂਰਪ ਵਿਚ…………..ਦੇ ਦਰੱਖਤ ਦੀ ਲੱਕੜੀ ਤੋਂ ਸਮੁੰਦਰੀ ਜਹਾਜ਼ ਬਣਾਏ ਜਾਂਦੇ ਸਨ ।
ਉੱਤਰ-
ਓਕ,
ਪ੍ਰਸ਼ਨ 4.
ਬਿਰਸਾ ਮੁੰਡਾ ਨੂੰ 8 ਅਗਸਤ, 1895 ਈ: ਨੂੰ, …………… ਨਾਂ ਦੇ ਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ।
ਉੱਤਰ-
ਚਲਕਟ,
ਪ੍ਰਸ਼ਨ 5.
……………… ਨੂੰ ਖੇਤੀਬਾੜੀ ਦਾ ਰਵਾਇਤੀ ਢੰਗ ਮੰਨਿਆ ਗਿਆ ।
ਉੱਤਰ-
ਝੂਮ (ਬਦਲਵੀਂ) ।
(ਇ) ਸਹੀ ਮਿਲਾਨ ਕਰੋ
(ਉ) | (ਆ) |
1. ਬਿਰਸਾ ਮੁੰਡਾ | (i) 2006 |
2. ਸਮੁੰਦਰੀ ਜਹਾਜ਼ | (ii) ਬਬੂਲ (ਕਿੱਕਰ) |
3. ਜੰਡ | (iii) ਧਰਤੀ ਬਾਬਾ |
4. ਵਣ ਅਧਿਕਾਰ ਕਾਨੂੰਨ | (iv) ਖੇਜੜੀ |
5. ਨੀਲਗਿਰੀ ਦੀਆਂ ਪਹਾੜੀਆਂ | (v) ਸਾਗਵਾਨ |
ਉੱਤਰ-
1. ਬਿਰਸਾ ਮੁੰਡਾ | (iii) ਧਰਤੀ ਬਾਬਾ |
2. ਸਮੁੰਦਰੀ ਜਹਾਜ਼ | (v) ਸਾਗਵਾਨ |
3. ਜੰਡ | (iv) ਖੇਜੜੀ |
4. ਵਣ ਅਧਿਕਾਰ ਕਾਨੂੰਨ | (i) 2006 |
5. ਨੀਲਗਿਰੀ ਦੀਆਂ ਪਹਾੜੀਆਂ | (ii) ਬਬੂਲ ਕਿੱਕਰ) । |
(ਸ) ਅੰਤਰ ਦੱਸੋ
ਪ੍ਰਸ਼ਨ 1.
ਸੁਰੱਖਿਅਤ ਵਣ ਅਤੇ ਰਾਖਵੇਂ ਵਣ
ਉੱਤਰ-
ਸੁਰੱਖਿਅਤ ਵਣ ਅਤੇ ਰਾਖਵੇਂ ਵਣ –
- ਰੱਖਿਅਤ ਵਣ-ਸੁਰੱਖਿਅਤ ਵਣਾਂ ਵਿੱਚ ਵੀ ਪਸ਼ੂ ਚਰਾਉਣ ਤੇ ਖੇਤੀ ਕਰਨ ‘ਤੇ ਰੋਕ ਸੀ ਪਰ ਇਨ੍ਹਾਂ ਜੰਗਲਾਂ ਦੀ | ਵਰਤੋਂ ਕਰਨ ਤੇ ਸਰਕਾਰ ਨੂੰ ਕਰ ਦੇਣਾ ਪੈਂਦਾ ਸੀ ।
- ਰਾਖਵੇਂ ਵਣ-ਰਾਖਵੇਂ ਵਣ ਲੱਕੜੀ ਦੇ ਵਪਾਰਕ ਉਤਪਾਦਨ ਲਈ ਹੁੰਦੇ ਸਨ । ਇਨ੍ਹਾਂ ਵਣਾਂ ਵਿਚ ਪਸ਼ੂ ਚਰਾਉਣਾ ਅਤੇ ਖੇਤੀ ਕਰਨਾ ਸਖ਼ਤ ਮਨਾ ਸੀ ।
ਪ੍ਰਸ਼ਨ 2.
ਆਧੁਨਿਕ ਬਾਗਬਾਨੀ ਅਤੇ ਕੁਦਰਤੀ ਵਣ ।
ਉੱਤਰ-
ਆਧੁਨਿਕ ਬਾਗਬਾਨੀ ਅਤੇ ਕੁਦਰਤੀ ਵਣ –
- ਆਧੁਨਿਕ ਬਾਗਬਾਨੀ-ਵਣ ਵਿਭਾਗ ਦੇ ਨਿਯੰਤਰਨ ਵਿਚ ਰੁੱਖ ਕੱਟਣ ਦੀ ਉਹ ਪ੍ਰਣਾਲੀ ਜਿਸ ਵਿਚ ਪੁਰਾਣੇ ਰੁੱਖ ਕੱਟੇ ਜਾਂਦੇ ਹਨ ਅਤੇ ਨਵੇਂ ਰੁੱਖ ਉਗਾਏ ਜਾਂਦੇ ਹਨ ।
- ਕੁਦਰਤੀ ਵਣ-ਕਈ ਰੁੱਖ-ਪੌਦੇ ਜਲਵਾਯੂ ਅਤੇ ਮਿੱਟੀ ਦੇ ਉਪਜਾਊਪਣ ਦੇ ਕਾਰਨ ਆਪਣੇ ਆਪ ਉੱਗ ਆਉਂਦੇ ਹਨ । ਫੁੱਲ-ਫੁੱਲ ਕੇ ਇਹ ਵੱਡੇ ਹੋ ਜਾਂਦੇ ਹਨ । ਇਨ੍ਹਾਂ ਨੂੰ ਕੁਦਰਤੀ ਵਣ ਕਹਿੰਦੇ ਹਨ । ਇਨ੍ਹਾਂ ਦੇ ਉੱਗਣ ਵਿਚ ਮਨੁੱਖ ਦਾ ਕੋਈ ਯੋਗਦਾਨ ਨਹੀਂ ਹੁੰਦਾ ।
II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਵਣ ਸਮਾਜ ਤੋਂ ਕੀ ਭਾਵ ਹੈ ?
ਉੱਤਰ-
ਵਣ ਸਮਾਜ ਤੋਂ ਭਾਵ ਲੋਕਾਂ ਦੇ ਉਸ ਸਮੂਹ ਤੋਂ ਜਿਸਦੀ ਆਜੀਵਿਕਾ ਵਣਾਂ ਤੇ ਨਿਰਭਰ ਹੈ ਅਤੇ ਉਹ ਵਣਾਂ ਦੇ ਨੇੜੇ-ਤੇੜੇ ਰਹਿੰਦੇ ਹਨ ।
ਪ੍ਰਸ਼ਨ 2.
ਬਸਤੀਵਾਦ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-ਇਕ ਰਾਸ਼ਟਰ ਜਾਂ ਰਾਜ ਦੁਆਰਾ ਕਿਸੇ ਕਮਜ਼ੋਰ ਦੇਸ਼ ਦੀ ਕੁਦਰਤੀ ਤੇ ਮਨੁੱਖੀ ਸੰਪੱਤੀ ਪ੍ਰਤੱਖ ਜਾਂ ਅਪ੍ਰਤੱਖ ਨਿਯੰਤਰਨ ਅਤੇ ਉਸਦਾ ਆਪਣੇ ਹਿੱਤਾਂ ਲਈ ਵਰਤੋਂ ਬਸਤੀਵਾਦ ਅਖਵਾਉਂਦਾ ਹੈ ।
ਪ੍ਰਸ਼ਨ 3.
ਜੰਗਲਾਂ ਦੀ ਕਟਾਈ ਦੇ ਕੋਈ ਦੋ ਕਾਰਨ ਲਿਖੋ ।
ਉੱਤਰ-
- ਖੇਤੀਬਾੜੀ ਦਾ ਵਿਸਤਾਰ
- ਵਪਾਰਕ ਫ਼ਸਲਾਂ ਦੀ ਖੇਤੀ ॥
ਪ੍ਰਸ਼ਨ 4.
ਭਾਰਤੀ ਸਮੁੰਦਰੀ ਜਹਾਜ਼ ਕਿਸ ਦਰੱਖਤ ਦੀ ਲੱਕੜੀ ਤੋਂ ਬਣਾਏ ਜਾਂਦੇ ਸਨ ?
ਉੱਤਰ-
ਸਾਗਵਾਨ ।
ਪ੍ਰਸ਼ਨ 5.
ਕਿਸ ਪ੍ਰਾਚੀਨ ਭਾਰਤੀ ਰਾਜੇ ਨੇ ਜੀਵ ਹੱਤਿਆ ਤੇ ਪਾਬੰਦੀ ਲਗਾਈ ਸੀ ?
ਉੱਤਰ-
ਸਮਰਾਟ ਅਸ਼ੋਕ ।
ਪ੍ਰਸ਼ਨ 6.
ਨੀਲਗਿਰੀ ਦੀਆਂ ਪਹਾੜੀਆਂ ‘ਤੇ ਕਿਹੜੇ ਰੁੱਖ ਲਾਏ ਗਏ ?
ਉੱਤਰ-
ਬਬੂਲ ।
ਪ੍ਰਸ਼ਨ 7.
ਚਾਰ ਵਪਾਰਕ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਕਪਾਹ, ਪਟਸਨ, ਚਾਹ, ਕਾਫੀ, ਰਬੜ ਆਦਿ ।
ਪ੍ਰਸ਼ਨ 8.
ਬਿਰਸਾ ਮੁੰਡਾ ਨੇ ਕਿਹੜਾ ਨਾਅਰਾ ਦਿੱਤਾ ?
ਉੱਤਰ-
ਅਬੂਆ ਦੇਸ਼ ਵਿਚ ਅਬੂਆ ਰਾਜ ।
ਪ੍ਰਸ਼ਨ 9.
ਜੋਧਪੁਰ ਦੇ ਰਾਜੇ ਨੂੰ ਕਿਸ ਭਾਈਚਾਰੇ ਦੇ ਲੋਕਾਂ ਨੇ ਕੁਰਬਾਨੀ ਦੇ ਕੇ ਰੁੱਖਾਂ ਦੀ ਕਟਾਈ ਤੋਂ ਰੋਕਿਆ ?
ਉੱਤਰ-
ਬਿਸ਼ਨੋਈ ਭਾਈਚਾਰਾ ॥
III. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਉਪਨਿਵੇਸ਼ ਕਿਸਨੂੰ ਕਿਹਾ ਜਾਂਦਾ ਹੈ ? ਉਦਾਹਰਨ ਵੀ ਦਿਓ ।
ਉੱਤਰ-
ਇਕ ਰਾਸ਼ਟਰ ਜਾਂ ਰਾਜ ਦੁਆਰਾ ਕਿਸੇ ਕਮਜ਼ੋਰ ਦੇਸ਼ ਦੀ ਕੁਦਰਤੀ ਅਤੇ ਮਨੁੱਖੀ ਸੰਪੱਤੀ ਤੇ ਪ੍ਰਤੱਖ ਜਾਂ ਅਪ੍ਰਤੱਖ ਨਿਯੰਤਰਨ ਅਤੇ ਉਸਦਾ ਆਪਣੇ ਹਿੱਤਾਂ ਲਈ ਵਰਤੋਂ ਉਪਨਿਵੇਸ਼ ਅਖਵਾਉਂਦਾ ਹੈ । ਸੁਤੰਤਰਤਾ ਤੋਂ ਪਹਿਲਾਂ ਭਾਰਤ ‘ਤੇ ਬ੍ਰਿਟਿਸ਼ ਸਰਕਾਰ ਦਾ ਨਿਯੰਤਰਨ ਇਸਦਾ ਉਦਾਹਰਨ ਹੈ ।
ਪ੍ਰਸ਼ਨ 2.
ਵਣ ਤੇ ਜੀਵਿਕਾ ਵਿਚ ਕੀ ਸੰਬੰਧ ਹੈ ?
ਉੱਤਰ-
ਵਣ ਸਾਡੇ ਜੀਵਨ ਦਾ ਆਧਾਰ ਹਨ । ਵਣਾਂ ਤੋਂ ਸਾਨੂੰ ਫਲ, ਫੁੱਲ, ਜੜੀਆਂ-ਬੂਟੀਆਂ, ਰਬੜ, ਇਮਾਰਤੀ ਲੱਕੜੀ ਅਤੇ ਬਾਲਣ ਦੀ ਲੱਕੜੀ ਆਦਿ ਮਿਲਦੀ ਹੈ ।
ਵਣ ਜੰਗਲੀ ਜੀਵਾਂ ਦਾ ਆਸਰਾ ਸਥਾਨ ਹੈ । ਪਸ਼ੂ ਪਾਲਨ ਤੇ ਨਿਰਵਾਹ ਕਰਨ ਵਾਲੇ ਜ਼ਿਆਦਾਤਰ ਲੋਕ ਵਣਾਂ ਤੇ ਨਿਰਭਰ ਹਨ । ਇਸਦੇ ਇਲਾਵਾ ਵਣ ਵਾਤਾਵਰਨ ਨੂੰ ਸ਼ੁੱਧਤਾ ਪ੍ਰਦਾਨ ਕਰਦੇ ਹਨ | ਵਣ ਵਰਖਾ ਲਿਆਉਣ ਵਿਚ ਵੀ ਸਹਾਇਕ ਹਨ | ਵਰਖਾ ਦੀ ਪੁਨਰਾਵਿਤੀ ਜੰਗਲਾਂ ਵਿਚ ਰਹਿਣ ਵਾਲੇ ਲੋਕਾਂ ਦੀ ਖੇਤੀਬਾੜੀ ਪਸ਼ੂ-ਪਾਲਨ ਆਦਿ ਕੰਮਾਂ ਵਿੱਚ ਸਹਾਇਕ ਹੁੰਦੀ ਹੈ ।
ਪ੍ਰਸ਼ਨ 3.
ਰੇਲਵੇ ਦੇ ਵਿਸਥਾਰ ਲਈ ਜੰਗਲਾਂ ਨੂੰ ਕਿਵੇਂ ਵਰਤਿਆ ਗਿਆ ?
ਉੱਤਰ-
ਬਸਤੀਵਾਦੀ ਸ਼ਾਸਕਾਂ ਨੂੰ ਰੇਲਵੇ ਦੇ ਵਿਸਤਾਰ ਲਈ ਸਲੀਪਰਾਂ ਦੀ ਲੋੜ ਸੀ ਜੋ ਸਖ਼ਤ ਲੱਕੜੀ ਨਾਲ ਬਣਾਏ ਜਾਂਦੇ ਸਨ । ਇਸਦੇ ਇਲਾਵਾ ਭਾਫ਼ ਇੰਜਣਾਂ ਨੂੰ ਚਲਾਉਣ ਲਈ ਈਂਧਨ ਵੀ ਚਾਹੀਦਾ ਸੀ । ਇਸਦੇ ਲਈ ਵੀ ਲੱਕੜੀ ਦੀ ਵਰਤੋਂ ਕੀਤੀ ਜਾਂਦੀ ਸੀ । ਇਸ ਲਈ ਵੱਡੇ ਪੱਧਰ ‘ਤੇ ਜੰਗਲਾਂ ਨੂੰ ਕੱਟਿਆ ਜਾਣ ਲੱਗਾ | 1850 ਈ: ਦੇ ਦਹਾਕੇ ਤੱਕ ਸਿਰਫ ਮਦਰਾਸ ਪੈਜ਼ੀਡੈਂਸੀ ਵਿਚ ਸਲੀਪਰਾਂ ਲਈ ਹਰ ਸਾਲ 35000 ਰੁੱਖ ਕੱਟੇ ਜਾਣ ਲੱਗੇ ਸਨ । ਇਸਦੇ ਲਈ ਲੋਕਾਂ ਨੂੰ ਠੇਕੇ ਦਿੱਤੇ ਜਾਂਦੇ ਸਨ । ਠੇਕੇਦਾਰ ਸਲੀਪਰਾਂ ਦੀ ਸਪਲਾਈ ਲਈ ਰੁੱਖਾਂ ਦੀ ਅੰਨੇਵਾਹ ਕਟਾਈ ਕਰਦੇ ਸਨ । ਸਿੱਟੇ ਵਜੋਂ ਰੇਲ ਮਾਰਗਾਂ ਦੇ ਚਾਰੇ ਪਾਸੇ ਦੇ ਜੰਗਲ ਤੇਜ਼ੀ ਨਾਲ ਖ਼ਤਮ ਹੋਣ ਲੱਗੇ । 1882 ਈ: ਵਿੱਚ ਜਾਵਾਂ ਤੋਂ ਵੀ 2 ਲੱਖ 80 ਹਜ਼ਾਰ ਸਲੀਪਰਾਂ ਦਾ ਆਯਾਤ ਕੀਤਾ ਗਿਆ ।
ਪ੍ਰਸ਼ਨ 4.
1878 ਈ: ਦੇ ਵਣ ਕਾਨੂੰਨ ਦੇ ਅਨੁਸਾਰ ਜੰਗਲਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਬਾਰੇ ਦੱਸੋ ।
ਉੱਤਰ-
1878 ਈ: ਵਿਚ 1865 ਈ: ਦੇ ਵਣ ਕਾਨੂੰਨ ਵਿਚ ਸੋਧ ਕੀਤੀ ਗਈ । ਨਵੀਆਂ ਵਿਵਸਥਾਵਾਂ ਦੇ ਅਨੁਸਾਰ –
- ਵਣਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਰਾਖਵੇਂ, ਸੁਰੱਖਿਅਤ ਅਤੇ ਗ੍ਰਾਮੀਣ ।
- ਸਭ ਤੋਂ ਚੰਗੇ ਵਣਾਂ ਨੂੰ ਰਾਖਵੇਂ ਵਣਾਂ ਕਿਹਾ ਗਿਆ ਪਿੰਡ ਵਾਲੇ ਇਨ੍ਹਾਂ ਵਣਾਂ ਤੋਂ ਆਪਣੇ ਉਪਯੋਗ ਲਈ ਕੁੱਝ ਵੀ ਨਹੀਂ ਲੈ ਸਕਦੇ ਸਨ ।
- ਘਰ ਬਣਾਉਣ ਜਾਂ ਈਂਧਨ ਲਈ ਪਿੰਡ ਵਾਸੀ ਸਿਰਫ ਸੁਰੱਖਿਅਤੇ ਜਾਂ ਗਾਮੀਣ ਵਣਾਂ ਤੋਂ ਹੀ ਲੱਕੜੀ ਲੈ ਸਕਦੇ ਸਨ ।
ਪ੍ਰਸ਼ਨ 5.
ਸਮਕਾਲੀ ਭਾਰਤ ਵਿਚ ਵਣਾਂ ਦੀ ਕੀ ਸਥਿਤੀ ਹੈ ?
ਉੱਤਰ-
ਭਾਰਤ ਰਾਸ਼ਟਰ ਰਿਸ਼ੀਆਂ-ਮੁਨੀਆਂ ਅਤੇ ਭਗਤਾਂ ਦੀ ਧਰਤੀ ਹੈ । ਇਨ੍ਹਾਂ ਦਾ ਵਣਾਂ ਨਾਲ ਡੂੰਘਾ ਸੰਬੰਧ ਰਿਹਾ ਹੈ । ਇਸੇ ਕਾਰਨ ਭਾਰਤ ਵਿਚ ਵਣ ਅਤੇ ਵਣ ਜੀਵਾਂ ਦੀ ਸੁਰੱਖਿਆ ਕਰਨ ਦੀ ਪਰੰਪਰਾ ਰਹੀ ਹੈ । ਪ੍ਰਾਚੀਨ ਭਾਰਤੀ ਸਮਰਾਟ ਅਸ਼ੋਕ ਨੇ ਇਕ ਸ਼ਿਲਾਲੇਖ ਤੇ ਲਿਖਵਾਇਆ ਸੀ । ਉਸਦੇ ਅਨੁਸਾਰ ਜੀਵ-ਜੰਤੂਆਂ ਨੂੰ ਮਾਰਿਆ ਨਹੀਂ ਜਾਏਗਾ । ਤੋਤਾ, ਮੈਨਾ, ਅਰੁਣਾ, ਕਲਹੰਸ, ਨਦੀਮੁਖ, ਸਾਰਸ, ਬਿਨਾਂ ਕੰਡੇ ਵਾਲੀਆਂ ਮੱਛੀਆਂ ਆਦਿ ਜਾਨਵਰ ਜੋ ਉਪਯੋਗੀ ਅਤੇ ਖਾਣ ਯੋਗ ਨਹੀਂ ਸਨ । ਇਸਦੇ ਇਲਾਵਾ ਵਣਾਂ ਨੂੰ ਜਲਾਇਆ ਨਹੀਂ ਜਾਏਗਾ ।
ਪ੍ਰਸ਼ਨ 6.
ਝੂਮ ਪ੍ਰਥਾ (ਝੂਮ ਖੇਤੀਬਾੜੀ ‘ਤੇ ਨੋਟ ਲਿਖੋ ।
ਉੱਤਰ-
ਬਸਤੀਵਾਦ ਤੋਂ ਪਹਿਲਾਂ ਜੰਗਲਾਂ ਵਿਚ ਪਰੰਪਰਿਕ ਖੇਤੀ ਕੀਤੀ ਜਾਂਦੀ ਸੀ । ਇਸਨੂੰ ਝੂਮ ਪ੍ਰਥਾ ਜਾਂ ਝੂਮ ਖੇਤੀ (ਸਥਾਨਾਂਤਰਿਤ ਖੇਤੀ ਕਿਹਾ ਜਾਂਦਾ ਸੀ । ਖੇਤੀਬਾੜੀ ਦੀ ਇਸ ਪ੍ਰਥਾ ਦੇ ਅਨੁਸਾਰ ਜੰਗਲ ਦੇ ਕੁੱਝ ਭਾਗਾਂ ਦੇ ਰੁੱਖਾਂ ਨੂੰ ਕੱਟ ਕੇ ਅੱਗ ਲਾ ਦਿੱਤੀ ਜਾਂਦੀ ਸੀ । ਮਾਨਸੂਨ ਦੇ ਬਾਅਦ ਉਸ ਖੇਤਰ ਵਿੱਚ ਫ਼ਸਲ ਬੀਜੀ ਜਾਂਦੀ ਸੀ, ਜਿਸਨੂੰ ਅਕਤੂਬਰ-ਨਵੰਬਰ ਵਿਚ ਕੱਟ ਲਿਆ ਜਾਂਦਾ ਸੀ । ਦੋ-ਤਿੰਨ ਸਾਲ ਲਗਾਤਾਰ ਇਸੇ ਖੇਤਰ ਵਿਚ ਫ਼ਸਲ ਪੈਦਾ ਕੀਤੀ ਜਾਂਦੀ ਸੀ । ਜਦੋਂ ਇਸਦੀ ਉਪਜਾਊ ਸ਼ਕਤੀ ਘੱਟ ਹੋ ਜਾਂਦੀ ਸੀ, ਤਾਂ ਇਸ ਖੇਤਰ ਵਿੱਚ ਰੁੱਖ ਲਾ ਦਿੱਤੇ ਜਾਂਦੇ ਸਨ ਤਾਂਕਿ ਫਿਰ ਤੋਂ ਜੰਗਲ ਤਿਆਰ ਹੋ ਸਕੇ । ਅਜਿਹੇ ਜੰਗਲ 17-18 ਸਾਲਾਂ ਵਿਚ ਮੁੜ ਤਿਆਰ ਹੋ ਜਾਂਦੇ ਸਨ । ਜੰਗਲ ਵਾਸੀ ਖੇਤੀਬਾੜੀ ਲਈ ਕਿਸੇ ਹੋਰ ਸਥਾਨ ਨੂੰ ਚੁਣ ਲੈਂਦੇ ਸਨ ।
IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਜੰਗਲਾਂ ਦੀ ਕਟਾਈ ਦੇ ਕੀ ਕਾਰਨ ਸਨ ? ਵਰਣਨ ਕਰੋ ।
ਉੱਤਰ-
ਉਦਯੋਗਿਕ ਕ੍ਰਾਂਤੀ ਨਾਲ ਕੱਚੇ ਮਾਲ ਅਤੇ ਖਾਧ ਪਦਾਰਥਾਂ ਦੀ ਮੰਗ ਵੱਧ ਗਈ । ਇਸ ਦੇ ਨਾਲ ਹੀ ਵਿਸ਼ਵ ਵਿਚ ਲੱਕੜੀ ਦੀ ਮੰਗ ਵੀ ਵੱਧ ਗਈ, ਜੰਗਲਾਂ ਦੀ ਕਟਾਈ ਹੋਣ ਲੱਗੀ ਅਤੇ ਹੌਲੀ-ਹੌਲੀ ਲੱਕੜੀ ਘੱਟ ਮਿਲਣ ਲੱਗੀ । ਇਸ ਨਾਲ ਜੰਗਲ ਨਿਵਾਸੀਆਂ ਦਾ ਜੀਵਨ ਅਤੇ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ । ਯੂਰਪੀ ਦੇਸ਼ਾਂ ਦੀ ਅੱਖ ਭਾਰਤ ਸਹਿਤ ਉਨ੍ਹਾਂ ਦੇਸ਼ਾਂ ਤੇ ਟਿਕ ਗਈ ਜੋ ਵਣ-ਸੰਪੱਤੀ ਅਤੇ ਹੋਰ ਕੁਦਰਤੀ ਸਾਧਨਾਂ ਨਾਲ ਸੰਪੰਨ ਸਨ । ਇਸੇ ਉਦੇਸ਼ ਦੀ ਪੂਰਤੀ ਲਈ ਡੱਚਾ, ਪੁਰਤਗਾਲੀਆਂ, ਫ਼ਰਾਂਸੀਸੀਆਂ ਅਤੇ ਅੰਗਰੇਜ਼ਾਂ ਆਦਿ ਨੇ ਜੰਗਲਾਂ ਦੀ ਕਟਾਓ ਆਰੰਭ ਕਰ ਦਿੱਤਾ ।
ਸੰਖੇਪ ਵਿਚ ਬਸਤੀਵਾਦ ਦੇ ਅਧੀਨ ਜੰਗਲਾਂ ਦੀ ਕਟਾਈ ਦੇ ਹੇਠ ਲਿਖੇ ਕਾਰਨ ਸਨ –
1. ਰੇਲਵੇ-ਬਸਤੀਵਾਦੀ ਸ਼ਾਸਕਾਂ ਨੂੰ ਰੇਲਵੇ ਦੇ ਵਿਸਤਾਰ ਲਈ ਸਲੀਪਰਾਂ ਦੀ ਲੋੜ ਸੀ ਜੋ ਸਖ਼ਤ ਲੱਕੜੀ ਨਾਲ ਬਣਾਏ ਜਾਂਦੇ ਸਨ । ਇਸਦੇ ਇਲਾਵਾ ਭਾਫ਼ ਇੰਜਣਾਂ ਨੂੰ ਚਲਾਉਣ ਲਈ ਈਂਧਨ ਵੀ ਚਾਹੀਦਾ ਸੀ । ਇਸਦੇ ਲਈ ਵੀ ਲੱਕੜੀ ਦੀ ਵਰਤੋਂ ਕੀਤੀ ਜਾਂਦੀ ਸੀ । ਇਸ ਲਈ ਵੱਡੇ ਪੱਧਰ ‘ਤੇ ਜੰਗਲਾਂ ਨੂੰ ਕੱਟਿਆ ਜਾਣ ਲੱਗਾ ।
1850 ਈ: ਦੇ ਦਹਾਕੇ ਤਕ ਸਿਰਫ ਮਦਰਾਸ ਪ੍ਰੈਜ਼ੀਡੈਂਸੀ ਵਿਚ ਸਲੀਪਰਾਂ ਲਈ ਹਰ ਸਾਲ 35,000 ਰੁੱਖ ਕੱਟੇ ਜਾਣ ਲੱਗੇ ਸਨ । ਇਸਦੇ ਲਈ ਲੋਕਾਂ ਨੂੰ ਠੇਕੇ ਦਿੱਤੇ ਜਾਂਦੇ ਸਨ । ਠੇਕੇਦਾਰ ਸਲੀਪਰਾਂ ਦੀ ਸਪਲਾਈ ਲਈ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਰਦੇ ਸਨ । ਸਿੱਟੇ ਵਜੋਂ ਰੇਲ ਮਾਰਗਾਂ ਦੇ ਚਾਰੋਂ ਪਾਸੇ ਦੇ ਜੰਗਲ ਤੇਜ਼ੀ ਨਾਲ ਖ਼ਤਮ ਹੋਣ ਲੱਗੇ । 1882 ਈ: ਵਿਚ ਜਾਵਾ ਤੋਂ ਵੀ 2 ਲੱਖ 80 ਹਜ਼ਾਰ ਸਲੀਪਰਾਂ ਦਾ ਆਯਾਤ ਕੀਤਾ ਗਿਆ ।
2. ਜਹਾਜ਼ ਨਿਰਮਾਣ-ਬਸਤੀਵਾਦੀ ਸ਼ਾਸਕਾਂ ਨੂੰ ਆਪਣੀ ਨੌ ਸ਼ਕਤੀ ਵਧਾਉਣ ਲਈ ਜਹਾਜ਼ਾਂ ਦੀ ਲੋੜ ਸੀ । ਇਸਦੇ ਲਈ ਭਾਰੀ ਮਾਤਰਾ ਵਿਚ ਲੱਕੜੀ ਚਾਹੀਦੀ ਸੀ । ਇਸ ਲਈ ਮਜ਼ਬੂਤ ਲੱਕੜੀ ਪ੍ਰਾਪਤ ਕਰਨ ਲਈ ਟੀਕ ਅਤੇ ਸਾਲ ਦੇ ਰੁੱਖ ਲਗਾਏ ਜਾਣ ਲੱਗੇ । ਹੋਰ ਸਾਰੇ ਤਰ੍ਹਾਂ ਦੇ ਰੁੱਖਾਂ ਨੂੰ ਸਾਫ਼ ਕਰ ਦਿੱਤਾ ਗਿਆ । ਛੇਤੀ ਹੀ ਭਾਰਤ ਤੋਂ ਵੱਡੇ ਪੱਧਰ ‘ਤੇ ਲੱਕੜੀ ਇੰਗਲੈਂਡ ਭੇਜੀ ਜਾਣ ਲੱਗੀ ।
3. ਖੇਤੀਬਾੜੀ ਦਾ ਵਿਸਤਾਰ-1600 ਈ: ਵਿੱਚ ਭਾਰਤ ਦਾ ਲਗਪਗ 6 ਭੂ-ਭਾਗ ਖੇਤੀਬਾੜੀ ਦੇ ਅਧੀਨ ਸੀ । ਪਰ ਜਨਸੰਖਿਆ ਵਸਣ ਦੇ ਨਾਲ-ਨਾਲ ਖਾਧ-ਅਨਾਜ ਦੀ ਮੰਗ ਵਧਣ ਲੱਗੀ । ਇਸ ਲਈ ਕਿਸਾਨ ਖੇਤੀਬਾੜੀ ਖੇਤਰ ਦਾ ਵਿਸਤਾਰ ਕਰਨ ਲੱਗੇ । ਇਸਦੇ ਲਈ ਜੰਗਲਾਂ ਨੂੰ ਸਾਫ਼ ਕਰਕੇ ਨਵੇਂ ਖੇਤ ਬਣਾਏ ਜਾਣ ਲੱਗੇ । ਇਸਦੇ ਇਲਾਵਾ ਬ੍ਰਿਟਿਸ਼ ਅਧਿਕਾਰੀ ਆਰੰਭ ਵਿਚ ਇਹ ਸੋਚਦੇ ਸਨ ਕਿ ਜੰਗਲ ਧਰਤੀ ਦੀ ਸ਼ੋਭਾ ਵਿਗਾੜਦੇ ਹਨ । ਇਸ ਲਈ ਇਨ੍ਹਾਂ ਨੂੰ ਕੱਟ ਕੇ ਖੇਤੀਬਾੜੀ ਭੂਮੀ ਦਾ ਵਿਸਤਾਰ ਕੀਤਾ ਜਾਣਾ ਚਾਹੀਦਾ ਹੈ, ਤਾਂਕਿ ਯੂਰਪ ਦੀ ਸ਼ਹਿਰੀ ਜਨਸੰਖਿਆ ਲਈ ਭੋਜਨ ਅਤੇ ਕਾਰਖ਼ਾਨਿਆਂ ਲਈ ਕੱਚਾ ਮਾਲ ਪ੍ਰਾਪਤ ਕੀਤਾ ਜਾ ਸਕੇ । ਖੇਤੀਬਾੜੀ ਦੇ ਵਿਸਤਾਰ ਨਾਲ ਸਰਕਾਰ ਦੀ ਆਮਦਨ ਵੀ ਵਧ ਸਕਦੀ ਸੀ । ਸਿੱਟੇ ਵਜੋਂ 1880 ਈ:-1920 ਈ: ਦੇ ਵਿਚਾਰ 6.7 ਲੱਖ
ਹੈਕਟੇਅਰ ਖੇਤੀ ਖੇਤਰ ਦਾ ਵਿਸਤਾਰ ਹੋਇਆ । ਇਸਦਾ ਸਭ ਤੋਂ ਬੁਰਾ ਪ੍ਰਭਾਵ ਜੰਗਲਾਂ ਤੇ ਹੀ ਪਿਆ ।
4. ਵਪਾਰਕ ਖੇਤੀ-ਵਪਾਰਕ ਖੇਤੀ ਤੋਂ ਭਾਵ ਨਕਦੀ ਫ਼ਸਲਾਂ ਉਗਾਉਣ ਤੋਂ ਹੈ । ਇਨ੍ਹਾਂ ਫ਼ਸਲਾਂ ਵਿੱਚ ਜੁਟ ਪਟਸਨ, ਰੀਨਾ, ਕਣਕ ਅਤੇ ਕਪਾਹ ਆਦਿ ਫ਼ਸਲਾਂ ਸ਼ਾਮਲ ਹਨ । ਇਨ੍ਹਾਂ ਫ਼ਸਲਾਂ ਦੀ ਮੰਗ 19ਵੀਂ ਸਦੀ ਵਿਚ ਵਧੀ । ਇਹ ਫ਼ਸਲਾਂ ਉਗਾਉਣ ਲਈ ਵੀ ਜੰਗਲਾਂ ਦਾ ਵਿਨਾਸ਼ ਕਰਕੇ ਨਵੀਆਂ ਭੂਮੀਆਂ ਪ੍ਰਾਪਤ ਕੀਤੀਆਂ ਗਈਆਂ ।
5. ਚਾਹ-ਕਾਫੀ ਦੇ ਬਾਗਾਨ-ਯੂਰਪ ਵਿਚ ਚਾਹ ਅਤੇ ਕਾਫੀ ਦੀ ਮੰਗ ਵਧਦੀ ਜਾ ਰਹੀ ਸੀ । ਇਸ ਲਈ ਬਸਤੀਵਾਦੀ ਸ਼ਾਸਕਾਂ ਨੇ ਜੰਗਲਾਂ ‘ਤੇ ਨਿਯੰਤਰਨ ਕਾਇਮ ਕਰ ਲਿਆ ਅਤੇ ਜੰਗਲਾਂ ਨੂੰ ਕੱਟ ਕੇ ਵਿਸ਼ਾਲ ਭੂ-ਭਾਗ ਬਾਗਾਨ ਮਾਲਕਾਂ ਨੂੰ ਸਸਤੇ ਮੁੱਲਾਂ ਤੇ ਵੇਚ ਦਿੱਤਾ । ਇਨ੍ਹਾਂ ਭੂ-ਭਾਗਾਂ ਤੇ ਚਾਹ ਅਤੇ ਕਾਫੀ ਦੇ ਬਾਗਾਨ ਲਾਏ ਗਏ ।
6. ਆਦਿਵਾਸੀ ਅਤੇ ਕਿਸਾਨ-ਆਦਿਵਾਸੀ ਅਤੇ ਹੋਰ ਛੋਟੇ-ਛੋਟੇ ਕਿਸਾਨ ਆਪਣੀਆਂ ਝੌਪੜੀਆਂ ਬਣਾਉਣ ਅਤੇ ਈਂਧਨ ਲਈ ਰੁੱਖਾਂ ਨੂੰ ਕੱਟਦੇ ਸਨ । ਉਹ ਕੁੱਝ ਰੁੱਖਾਂ ਦੀਆਂ ਜੜ੍ਹਾਂ ਅਤੇ ਕੰਦਮੂਲ ਆਦਿ ਦੀ ਵਰਤੋਂ ਭੋਜਨ ਦੇ ਤੌਰ ‘ਤੇ ਵੀ ਕਰਦੇ ਸਨ । ਇਸ ਨਾਲ ਵੀ ਜੰਗਲਾਂ ਦਾ ਬਹੁਤ ਜ਼ਿਆਦਾ ਵਿਨਾਸ਼ ਹੋਇਆ ।
ਪ੍ਰਸ਼ਨ 2.
ਬਸਤੀਵਾਦ ਅਧੀਨ ਬਣੇ ਵਣ ਕਾਨੂੰਨਾਂ ਦਾ ਵਣ ਸਮਾਜ ਤੇ ਕੀ ਅਸਰ ਪਿਆ ? ਵਰਣਨ ਕਰੋ ।
ਉੱਤਰ –
1. ਝੂਮ ਖੇਤੀ ਕਰਨ ਵਾਲਿਆਂ ਨੂੰ–ਬਸਤੀਵਾਦੀ ਸ਼ਾਸਕਾਂ ਨੇ ਝੂਮ ਖੇਤੀ ‘ਤੇ ਰੋਕ ਲਾ ਦਿੱਤੀ ਅਤੇ ਇਸ ਤਰ੍ਹਾਂ ਦੀ ਖੇਤੀ ਕਰਨ ਵਾਲੇ ਜਨ-ਸਮੁਦਾਵਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਜ਼ਬਰਦਸਤੀ ਵਿਸਥਾਪਿਤ ਕਰ ਦਿੱਤਾ । ਸਿੱਟੇ ਵਜੋਂ ਕੁੱਝ ਕਿਸਾਨਾਂ ਨੂੰ ਆਪਣਾ ਵਿਵਸਾਇ ਬਦਲਣਾ ਪਿਆ ਅਤੇ ਕੁੱਝ ਨੇ ਇਸਦੇ ਵਿਰੋਧ ਵਿੱਚ ਵਿਦਰੋਹ ਕਰ ਦਿੱਤਾ ।
2. ਘੁਮੱਕੜ ਅਤੇ ਚਰਵਾਹਾ ਸਮੁਦਾਵਾਂ ਨੂੰ-ਵਣ ਪ੍ਰਬੰਧਨ ਦੇ ਨਵੇਂ ਕਾਨੂੰਨ ਬਣਨ ਨਾਲ ਸਥਾਨਕ ਲੋਕਾਂ ਦੁਆਰਾ ਵਣਾਂ ਵਿੱਚ ਪਸ਼ੂ ਚਰਾਉਣ ਅਤੇ ਸ਼ਿਕਾਰ ਕਰਨ ‘ਤੇ ਰੋਕ ਲਾ ਦਿੱਤੀ ਗਈ । ਸਿੱਟੇ ਵਜੋਂ ਕਈ ਘੁਮੱਕੜ ਅਤੇ ਚਰਵਾਹਾ ਸਮੁਦਾਵਾਂ ਦੀ ਰੋਜ਼ੀ ਖੁੱਸ ਗਈ । ਅਜਿਹਾ ਮੁੱਖ ਤੌਰ ‘ਤੇ ਮਦਰਾਸ ਪ੍ਰੈਜ਼ੀਡੈਂਸੀ ਦੇ ਕੋਰਾਵਾ, ਕਰਾਚਾ ਅਤੇ ਯੇਰੂਕੁਲਾ ਸਮੁਦਾਵਾਂ ਨਾਲ ਵਾਪਰਿਆ | ਮਜ਼ਬੂਰ ਹੋ ਕੇ ਉਨ੍ਹਾਂ ਨੂੰ ਕਾਰਖ਼ਾਨਿਆਂ, ਖਾਣਾਂ ਅਤੇ ਬਾਗਾਨਾਂ ਵਿਚ ਕੰਮ ਕਰਨਾ ਪਿਆ | ਅਜਿਹੇ ਕੁੱਝ ਸਮੁਦਾਵਾਂ ਨੂੰ “ਅਪਰਾਧੀ ਕਬੀਲੇ’ ਵੀ ਕਿਹਾ ਜਾਣ ਲੱਗਾ ।
3. ਲੱਕੜੀ ਅਤੇ ਵਣ ਉਤਪਾਦਾਂ ਦਾ ਵਪਾਰ ਕਰਨ ਵਾਲੀਆਂ ਕੰਪਨੀਆਂ ਨੂੰ-ਵਟਾਂ ‘ਤੇ ਵਣ-ਵਿਭਾਗ ਦਾ ਨਿਯੰਤਰਨ ਕਾਇਮ ਹੋ ਜਾਣ ਦੇ ਬਾਅਦ ਵਣ ਉਤਪਾਦਾਂ (ਸਖ਼ਤ ਲੱਕੜੀ, ਰਬੜ ਆਦਿ) ਦੇ ਵਪਾਰ ‘ਤੇ ਜ਼ੋਰ ਮਿਲਿਆ | ਇਸ ਕੰਮ ਲਈ ਕਈ ਵਪਾਰਕ ਕੰਪਨੀਆਂ ਕਾਇਮ ਹੋ ਗਈਆਂ । ਇਹ ਸਥਾਨਕ ਲੋਕਾਂ ਤੋਂ ਮਹੱਤਵਪੂਰਨ ਵਣ ਉਤਪਾਦ ਖਰੀਦ ਕੇ ਉਨ੍ਹਾਂ ਦਾ ਨਿਰਯਾਤ ਕਰਨ ਲੱਗੀਆਂ ਅਤੇ ਭਾਰੀ ਮੁਨਾਫ਼ਾ ਕਮਾਉਣ ਲੱਗੀਆ । ਭਾਰਤ ਵਿਚ ਬ੍ਰਿਟਿਸ਼ ਸਰਕਾਰ ਨੇ ਕੁੱਝ ਵਿਸ਼ੇਸ਼ ਖੇਤਰਾਂ ਵਿਚ ਇਸ ਵਪਾਰ ਦੇ ਅਧਿਕਾਰ ਵੱਡੀਆਂ-ਵੱਡੀਆਂ ਯੂਰਪੀ ਕੰਪਨੀਆਂ ਨੂੰ ਦੇ ਦਿੱਤੇ । ਇਸ ਤਰ੍ਹਾਂ ਵਣ ਉਤਪਾਦਾਂ ਦੇ ਵਪਾਰ ‘ਤੇ ਅੰਗਰੇਜ਼ੀ ਸਰਕਾਰ ਦਾ ਨਿਯੰਤਰਨ ਕਾਇਮ ਹੋ ਗਿਆ ।
4. ਬਾਗਾਨ ਮਾਲਕਾਂ ਨੂੰ-ਟੇਨ ਵਿਚ ਚਾਹ, ਕਾਹਵਾ, ਰਬੜ ਆਦਿ ਦੀ ਬਹੁਤ ਮੰਗ ਸੀ । ਇਸ ਲਈ ਭਾਰਤ ਵਿਚ ਇਨ੍ਹਾਂ ਉਤਪਾਦਾਂ ਦੇ ਵੱਡੇ-ਵੱਡੇ ਬਾਗਾਨ ਲਾਏ ਗਏ । ਇਨ੍ਹਾਂ ਬਾਗਾਨਾਂ ਦੇ ਮਾਲਕ ਮੁੱਖ ਤੌਰ ‘ਤੇ ਅੰਗਰੇਜ਼ ਸਨ । ਉਹ ਮਜ਼ਦੂਰਾਂ ਦਾ ਖੂਬ ਸੋਸ਼ਣ ਕਰਦੇ ਸਨ ਅਤੇ ਇਨ੍ਹਾਂ ਉਤਪਾਦਾਂ ਦੇ ਨਿਰਯਾਤ ਤੋਂ ਖੂਬ ਪੈਸਾ ਕਮਾਉਂਦੇ ਸਨ ।
5. ਸ਼ਿਕਾਰ ਖੇਡਣ ਵਾਲੇ ਰਾਜਿਆਂ ਅਤੇ ਅੰਗਰੇਜ਼ ਅਫ਼ਸਰਾਂ ਨੂੰ-ਨਵੇਂ ਵਣ ਕਾਨੂੰਨਾਂ ਦੁਆਰਾ ਵਣਾਂ ਵਿੱਚ ਸ਼ਿਕਾਰ ਕਰਨ ਤੇ ਰੋਕ ਲਾ ਦਿੱਤੀ ਗਈ ।
ਜੋ ਕੋਈ ਵੀ ਸ਼ਿਕਾਰ ਕਰਦੇ ਫੜਿਆ ਜਾਂਦਾ ਸੀ, ਉਸਨੂੰ ਸਜ਼ਾ ਦਿੱਤੀ ਜਾਂਦੀ ਸੀ । ਹੁਣ ਹਿੰਸਕ ਜਾਨਵਰਾਂ ਦਾ ਸ਼ਿਕਾਰ ਕਰਨਾ ਰਾਜਿਆਂ ਅਤੇ ਰਾਜਕੁਮਾਰਾਂ ਲਈ ਇਕ ਖੇਡ ਬਣ ਗਈ । ਮੁਗ਼ਲਕਾਲ ਦੇ ਕਈ ਚਿੱਤਰਾਂ ਵਿਚ ਸਮਰਾਟਾਂ ਅਤੇ ਰਾਜਕੁਮਾਰਾਂ ਨੂੰ ਸ਼ਿਕਾਰ ਕਰਦੇ ਦਿਖਾਇਆ ਗਿਆ ਹੈ ।
ਬ੍ਰਿਟਿਸ਼ ਕਾਲ ਵਿਚ ਹਿੰਸਕ ਜਾਨਵਰਾਂ ਦਾ ਸ਼ਿਕਾਰ ਵੱਡੇ ਪੱਧਰ ‘ਤੇ ਹੋਣ ਲੱਗਾ । ਇਸਦਾ ਕਾਰਨ ਇਹ ਸੀ ਕਿ ਅੰਗਰੇਜ਼ ਅਫ਼ਸਰ ਹਿੰਸਕ ਜਾਨਵਰਾਂ ਨੂੰ ਮਾਰਨਾ ਸਮਾਜ ਦੇ ਹਿੱਤ ਵਿਚ ਸਮਝਦੇ ਸਨ । ਉਨ੍ਹਾਂ ਦਾ ਮੰਨਣਾ ਸੀ ਕਿ ਇਹ ਜਾਨਵਰ ਖੇਤੀ ਕਰਨ ਵਾਲਿਆਂ ਲਈ ਖ਼ਤਰਾ ਪੈਦਾ ਕਰਦੇ ਹਨ । ਇਸ ਲਈ ਉਹ ਵੱਧ ਤੋਂ ਵੱਧ ਬਾਘਾਂ, ਚੀਤਿਆਂ ਅਤੇ ਬਘਿਆੜਾਂ ਨੂੰ ਮਾਰਨ ਲਈ ਇਨਾਮ ਦਿੰਦੇ ਸਨ ।
ਸਿੱਟੇ 1875-1925 ਈ: ਦੇ ਵਿਚਕਾਰ ਇਨਾਮ ਪਾਉਣ ਲਈ 80 ਹਜ਼ਾਰ ਬਾਘਾਂ, 1 ਲੱਖ 50 ਹਜ਼ਾਰ ਚੀਤਿਆਂ ਅਤੇ 2 ਲੱਖ ਬਘਿਆੜਾਂ ਨੂੰ ਮਾਰ ਦਿੱਤਾ ਗਿਆ ।
ਮਹਾਰਾਜਾ ਸਰਗੁਜਾ ਨੇ ਇਕੱਲੇ 1157 ਬਾਘਾਂ ਅਤੇ 2000 ਚੀਤਿਆਂ ਨੂੰ ਸ਼ਿਕਾਰ ਬਣਾਇਆ । ਜਾਰਜ ਯੂਲ ਨਾਂ ਦੇ ਇਕ ਬ੍ਰਿਟਿਸ਼ ਸ਼ਾਸਕ ਨੇ 400 ਬਾਘਾਂ ਨੂੰ ਮਾਰਿਆ ।
ਪ੍ਰਸ਼ਨ 3.
ਮੁੰਡਾ ਅੰਦੋਲਨ ’ਤੇ ਵਿਸਤ੍ਰਿਤ ਨੋਟ ਲਿਖੋ ।
ਉੱਤਰ-
ਭੂਮੀ, ਜਲ ਅਤੇ ਵਣ ਦੀ ਰੱਖਿਆ ਲਈ ਕੀਤੇ ਗਏ ਅੰਦੋਲਨਾਂ ਵਿਚ ਮੁੰਡਾ ਅੰਦੋਲਨ ਦਾ ਪ੍ਰਮੁੱਖ ਸਥਾਨ ਹੈ । ਇਹ ਅੰਦੋਲਨ ਆਦਿਵਾਸੀ ਨੇਤਾ ਬਿਰਸਾ ਮੁੰਡਾ ਦੀ ਅਗਵਾਈ ਵਿਚ ਚਲਾਇਆ ਗਿਆ |
ਕਾਰਨ-
- ਆਦਿਵਾਸੀ ਜੰਗਲਾਂ ਨੂੰ ਪਿਤਾ ਅਤੇ ਜ਼ਮੀਨ ਨੂੰ ਮਾਤਾ ਦੀ ਤਰ੍ਹਾਂ ਪੂਜਦੇ ਸਨ । ਜੰਗਲਾਂ ਨਾਲ ਸੰਬੰਧਤ ਬਣਾਏ ਗਏ ਕਾਨੂੰਨਾਂ ਨੇ ਉਨ੍ਹਾਂ ਨੂੰ ਇਨ੍ਹਾਂ ਤੋਂ ਦੂਰ ਕਰ ਦਿੱਤਾ ।
- ਡਾ: ਨੋਟਰੇਟ ਨਾਂ ਦੇ ਇਸਾਈ ਪਾਦਰੀ ਨੇ ਮੁੰਡਾ/ਕਬੀਲੇ ਦੇ ਲੋਕਾਂ ਅਤੇ ਨੇਤਾਵਾਂ ਨੂੰ ਇਸਾਈ ਧਰਮ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਲਾਲਚ ਦਿੱਤਾ ਕਿ ਉਨ੍ਹਾਂ ਦੀਆਂ ਜ਼ਮੀਨਾਂ ਉਨ੍ਹਾਂ ਨੂੰ ਵਾਪਸ ਕਰਵਾ ਦਿੱਤੀਆਂ ਜਾਣਗੀਆਂ | ਪਰ ਬਾਅਦ ਵਿਚ ਸਰਕਾਰ ਨੇ ਸਾਫ ਇਨਕਾਰ ਕਰ ਦਿੱਤਾ ।
- ਬਿਰਸਾ ਮੁੰਡਾ ਨੇ ਆਪਣੇ ਵਿਚਾਰਾਂ ਦੁਆਰਾ ਆਦਿਵਾਸੀਆਂ ਨੂੰ ਸੰਗਠਿਤ ਕੀਤਾ । ਸਭ ਤੋਂ ਪਹਿਲਾਂ ਉਸਨੇ ਆਪਣੇ ਅੰਦੋਲਨ ਵਿਚ ਸਮਾਜਿਕ, ਆਰਥਿਕ ਅਤੇ ਸੱਭਿਆਚਾਰ ਪੱਖਾਂ ਨੂੰ ਮਜ਼ਬੂਤ ਬਣਾਇਆ । ਉਸਨੇ ਲੋਕਾਂ ਨੂੰ ਅੰਧ-ਵਿਸ਼ਵਾਸਾਂ ਤੋਂ ਕੱਢ ਕੇ ਸਿੱਖਿਆ ਦੇ ਨਾਲ ਜੁੜਨ ਦਾ ਯਤਨ ਕੀਤਾ ।
ਜਲ-ਜੰਗਲ-ਜ਼ਮੀਨ ਦੀ ਰੱਖਿਆ ਅਤੇ ਉਨ੍ਹਾਂ ਤੇ ਆਦਿਵਾਸੀਆਂ ਦੇ ਅਧਿਕਾਰਾਂ ਦੀ ਗੱਲ ਕਰਕੇ ਉਸਨੇ ਆਰਥਿਕ ਪੱਖ ਤੋਂ ਲੋਕਾਂ ਨੂੰ ਆਪਣੇ ਨਾਲ ਜੋੜ ਲਿਆ ।
ਇਸਦੇ ਇਲਾਵਾ ਉਸਨੇ ਆਪਣੇ ਧਰਮ ਅਤੇ ਸੱਭਿਆਚਾਰ ਦੀ ਰੱਖਿਆ ਦਾ ਨਾਅਰਾ ਦੇ ਕੇ ਆਪਣੇ ਸੱਭਿਆਚਾਰ ਨੂੰ ਬਚਾਉਣ ਦੀ ਗੱਲ ਆਖੀ । ਅੰਦੋਲਨ ਦਾ ਆਰੰਭ ਅਤੇ ਪ੍ਰਗਤੀ-1895 ਈ: ਵਿਚ ਵਣ ਸੰਬੰਧੀ ਬਕਾਏ ਦੀ ਮਾਫੀ ਲਈ ਅੰਦੋਲਨ ਚਲਿਆ ਪਰ ਸਰਕਾਰ ਨੇ ਅੰਦੋਲਨਕਾਰੀਆਂ ਦੀਆਂ ਮੰਗਾਂ ਨੂੰ ਠੁਕਰਾ ਦਿੱਤਾ । ਬਿਰਸਾ ਮੁੰਡਾ ਨੇ “ਅਬੂਆ ਦੇਸ਼ ਵਿਚ ਅਬੂਆ ਰਾਜ’ ਦਾ ਨਾਅਰਾ ਦੇ ਕੇ ਅੰਗਰੇਜ਼ਾਂ ਦੇ ਵਿਰੁੱਧ ਸੰਘਰਸ਼ ਦਾ ਬਿਗਲ ਵਜਾ ਦਿੱਤਾ । 8 ਅਗਸਤ, 1895 ਈ: ਨੂੰ ‘ਚਲਕਟ ਦੇ ਸਥਾਨ ਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਦੋ ਸਾਲ ਲਈ ਜੇਲ ਭੇਜ ਦਿੱਤਾ ।
1897 ਈ: ਵਿਚ ਉਸਦੀ ਰਿਹਾਈ ਦੇ ਬਾਅਦ ਖੇਤਰ ਵਿਚ ਅਕਾਲ ਪਿਆ । ਬਿਰਸਾ ਮੁੰਡਾ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਲੋਕਾਂ ਦੀ ਸੇਵਾ ਕੀਤੀ ਅਤੇ ਆਪਣੇ ਵਿਚਾਰਾਂ ਨਾਲ ਲੋਕਾਂ ਨੂੰ ਜਾਗ੍ਰਿਤ ਕੀਤਾ । ਲੋਕ ਉਸਨੂੰ ਧਰਤੀ ਬਾਬਾ ਦੇ ਤੌਰ ਤੇ ਪੂਜਣ ਲੱਗੇ । ਪਰ ਸਰਕਾਰ ਉਸਦੇ ਵਿਰੁੱਧ ਹੁੰਦੀ ਗਈ । 1897 ਈ: ਵਿਚ ਤਾਂਗਾ ਨਦੀ ਦੇ ਇਲਾਕੇ ਵਿਚ ਵਿਦਰੋਹੀਆਂ ਨੇ ਅੰਗਰੇਜ਼ੀ ਸੈਨਾ ਨੂੰ ਪਿੱਛੇ ਵਲ ਧੱਕ ਦਿੱਤਾ, ਪਰ ਬਾਅਦ ਵਿਚ ਅੰਗਰੇਜ਼ੀ ਸੈਨਾ ਨੇ ਸੈਂਕੜੇ ਆਦਿਵਾਸੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ।
ਬਿਰਸਾ ਮੁੰਡਾ ਦੀ ਗ੍ਰਿਫਤਾਰੀ, ਮੌਤ ਅਤੇ ਅੰਦੋਲਨ ਦਾ ਅੰਤ- 14 ਦਸੰਬਰ, 1899 ਈ: ਨੂੰ ਬਿਰਸਾ ਮੁੰਡਾ ਨੇ ਅੰਗਰੇਜ਼ਾਂ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ ਜੋ ਕਿ ਜਨਵਰੀ, 1900 ਈ: ਵਿਚ ਸਾਰੇ ਖੇਤਰ ਵਿਚ ਫੈਲ ਗਿਆ | ਅੰਗਰੇਜ਼ਾਂ ਨੇ ਬਿਰਸਾ ਮੁੰਡਾ ਦੀ ਗ੍ਰਿਫ਼ਤਾਰੀ ਲਈ ਇਨਾਮ ਦਾ ਐਲਾਨ ਕਰ ਦਿੱਤਾ । ਕੁੱਝ ਸਥਾਨਕ ਲੋਕਾਂ ਨੇ ਲਾਲਚ ਵਸ 3 ਫ਼ਰਵਰੀ, 1900 ਈ: ਨੂੰ ਬਿਰਸਾ ਮੁੰਡਾ ਨੂੰ ਧੋਖੇ ਨਾਲ ਫੜਵਾ ਦਿੱਤਾ । ਉਸਨੂੰ ਰਾਂਚੀ ਜੇਲ ਭੇਜ ਦਿੱਤਾ ਗਿਆ । ਉਸਨੂੰ ਹੌਲੀ-ਹੌਲੀ ਅਸਰ ਕਰਨ ਵਾਲਾ ਜ਼ਹਿਰ ਦਿੱਤਾ, ਜਿਸ ਦੇ ਕਾਰਨ 9 ਜੂਨ, 1900 ਈ: ਨੂੰ ਉਸਦੀ ਮੌਤ ਹੋ ਗਈ । ਪਰ ਉਸਦੀ ਮੌਤ ਦਾ ਕਾਰਨ ਹੈਜ਼ਾ ਦੱਸਿਆ ਗਿਆ ਤਾਂਕਿ ਮੁੰਡਾ ਸਮੁਦਾਇ ਦੇ ਲੋਕ ਭੜਕ ਨਾ ਜਾਣ ।
ਉਸਦੀ ਪਤਨੀ, ਬੱਚਿਆਂ ਅਤੇ ਸਾਥੀਆਂ ਤੇ ਮੁਕੱਦਮੇ ਚਲਾ ਕੇ ਵੱਖ-ਵੱਖ ਤਰ੍ਹਾਂ ਦੇ ਤਸੀਹੇ ਦਿੱਤੇ ਗਏ । ਸੱਚ ਤਾਂ ਇਹ ਹੈ ਕਿ ਬਿਰਸਾ ਮੁੰਡਾ ਨੇ ਆਪਣੇ ਕਬੀਲੇ ਦੇ ਪ੍ਰਤੀ ਆਪਣੀਆਂ ਸੇਵਾਵਾਂ ਦੇ ਕਾਰਨ ਛੋਟੀ ਉਮਰ ਵਿਚ ਹੀ ਆਪਣਾ ਨਾਂ ਅਮਰ ਕਰ ਲਿਆ । ਲੋਕਾਂ ਨੂੰ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗ੍ਰਿਤ ਕਰਕੇ ਅਤੇ ਆਪਣੇ ਧਰਮ ਅਤੇ ਸੱਭਿਆਚਾਰ ਦੀ ਰੱਖਿਆ ਦੇ ਲਈ ਤਿਆਰ ਕਰਨ ਦੇ ਕਾਰਨ ਅੱਜ ਵੀ ਲੋਕ ਬਿਰਸਾ ਮੁੰਡਾ ਨੂੰ ਯਾਦ ਕਰਦੇ ਹਨ ।
PSEB 9th Class Social Science Guide ਵਣ ਸਮਾਜ ਅਤੇ ਬਸਤੀਵਾਦ Important Questions and Answers
I. ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਤੇਂਦੂ ਦੇ ਪੱਤਿਆਂ ਦੀ ਵਰਤੋਂ ਕਿਹੜੇ ਕੰਮ ਵਿਚ ਕੀਤੀ ਜਾਂਦੀ ਹੈ ?
(ਉ) ਬੀੜੀ ਬਣਾਉਣ ਵਿਚ
(ਅ) ਚਮੜਾ ਰੰਗਣ ਵਿਚ
(ਈ) ਚਾਕਲੇਟ ਬਣਾਉਣ ਵਿਚ
(ਸ) ਉਪਰੋਕਤ ਸਾਰੇ ।
ਉੱਤਰ-
(ਉ) ਬੀੜੀ ਬਣਾਉਣ ਵਿਚ
ਪ੍ਰਸ਼ਨ 2.
ਚਾਕਲੇਟ ਵਿਚ ਵਰਤੋਂ ਹੋਣ ਵਾਲਾ ਤੇਲ ਪ੍ਰਾਪਤ ਹੁੰਦਾ ਹੈ –
(ਉ) ਟੀਕ ਦੇ ਬੀਜਾਂ ਤੋਂ
(ਅ) ਟਾਹਲੀ ਦੇ ਬੀਜਾਂ ਤੋਂ
(ਈ) ਸਾਲ ਦੇ ਬੀਜਾਂ ਤੋਂ
(ਸ) ਕਪਾਹ ਦੇ ਬੀਜਾਂ ਤੋਂ |
ਉੱਤਰ-
(ਈ) ਸਾਲ ਦੇ ਬੀਜਾਂ ਤੋਂ
ਪ੍ਰਸ਼ਨ 3.
ਅੱਜ ਭਾਰਤ ਦੀ ਕੁਲ ਭੂਮੀ ਦਾ ਲਗਪਗ ਕਿੰਨਾ ਭਾਗ ਖੇਤੀਬਾੜੀ ਦੇ ਅਧੀਨ ਹੈ ?
(ਉ) ਚੌਥਾ
(ਅ) ਅੱਧਾ
(ਈ) ਇਕ ਤਿਹਾਈ
(ਸ) ਦੋ ਤਿਹਾਈ ॥
ਉੱਤਰ-
(ਅ) ਅੱਧਾ
ਪ੍ਰਸ਼ਨ 4.
ਇਨ੍ਹਾਂ ਵਿਚੋਂ ਵਪਾਰਕ ਜਾਂ ਨਕਦੀ ਫ਼ਸਲ ਕਿਹੜੀ ਹੈ ?
(ਉ) ਜੂਟ
(ਅ) ਕਪਾਹ
(ਈ) ਗੰਨਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।
ਪ੍ਰਸ਼ਨ 5.
ਖੇਤੀਬਾੜੀ ਭੂਮੀ ਦੇ ਵਿਸਤਾਰ ਦਾ ਕੀ ਬੁਰਾ ਸਿੱਟਾ ਹੈ ?
(ਉ) ਜੰਗਲਾਂ ਦਾ ਵਿਨਾਸ਼
(ਅ) ਉਦਯੋਗਾਂ ਨੂੰ ਬੰਦ ਕਰਨਾ
(ਈ) ਕੱਚੇ ਮਾਲ ਦਾ ਵਿਨਾਸ਼
(ਸ) ਉਤਪਾਦਨ ਵਿਚ ਕਮੀ ।
ਉੱਤਰ-
(ਉ) ਜੰਗਲਾਂ ਦਾ ਵਿਨਾਸ਼
ਪ੍ਰਸ਼ਨ 6.
19ਵੀਂ ਸਦੀ ਵਿਚ ਇੰਗਲੈਂਡ ਦੀ ਰਾਇਲ ਨੇਵੀ ਲਈ ਸਮੁੰਦਰੀ ਜਹਾਜ਼ ਨਿਰਮਾਣ ਦੀ ਸਮੱਸਿਆ ਪੈਦਾ ਹੋਣ ਦਾ ਕਾਰਨ ਸੀ –
(ਉ) ਟਾਹਲੀ ਦੇ ਜੰਗਲਾਂ ਵਿਚ ਕਮੀ
(ਅ) ਅਨੇਕ ਜੰਗਲਾਂ ਦੀ ਕਮੀ
(ਈ) ਕਿੱਕਰ ਦੇ ਜੰਗਲਾਂ ਵਿਚ ਕਮੀ
(ਸ) ਉਪਰੋਕਤ ਸਾਰੇ ।
ਉੱਤਰ-
(ਅ) ਅਨੇਕ ਜੰਗਲਾਂ ਦੀ ਕਮੀ
ਪ੍ਰਸ਼ਨ 7.
1850 ਈ: ਦੇ ਦਹਾਕੇ ਵਿਚ ਰੇਲਵੇ ਦੇ ਸਲੀਪਰ ਬਣਾਏ ਜਾਂਦੇ ਸਨ –
(ਉ) ਸੀਮੇਂਟ ਨਾਲ
(ਅ) ਲੋਹੇ ਨਾਲ
(ਈ) ਲੱਕੜੀ ਨਾਲ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਈ) ਲੱਕੜੀ ਨਾਲ
ਪ੍ਰਸ਼ਨ 8.
ਚਾਹ ਅਤੇ ਕਾਫੀ ਦੇ ਬਾਗਾਨ ਲਾਏ ਗਏ –
(ਉ) ਜੰਗਲਾਂ ਨੂੰ ਸਾਫ ਕਰਕੇ
(ਅ) ਵਣ ਲਗਾ ਕੇ
(ਈ) ਕਾਰਖ਼ਾਨੇ ਹਟਾ ਕੇ
(ਸ) ਖਣਨ ਨੂੰ ਬੰਦ ਕਰਕੇ ।
ਉੱਤਰ-
(ਉ) ਜੰਗਲਾਂ ਨੂੰ ਸਾਫ ਕਰਕੇ
ਪ੍ਰਸ਼ਨ 9.
ਅੰਗਰੇਜ਼ਾਂ ਲਈ ਭਾਰਤ ਵਿਚ ਰੇਲਵੇ ਦਾ ਵਿਸਤਾਰ ਕਰਨਾ ਜ਼ਰੂਰੀ ਸੀ
(ੳ) ਆਪਣੇ ਬਸਤੀਵਾਦ ਵਪਾਰ ਲਈ
(ਅ) ਭਾਰਤੀਆਂ ਦੀਆਂ ਸਹੂਲਤਾਂ ਲਈ
(ਈ) ਅੰਗਰੇਜ਼ਾਂ ਦੇ ਉੱਚ-ਅਧਿਕਾਰੀਆਂ ਦੀ ਸਹੂਲਤ ਲਈ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ੳ) ਆਪਣੇ ਬਸਤੀਵਾਦ ਵਪਾਰ ਲਈ
ਪ੍ਰਸ਼ਨ 10.
ਭਾਰਤ ਵਿਚ ਜੰਗਲਾਂ ਦਾ ਪਹਿਲਾ ਇੰਸਪੈਕਟਰ-ਜਨਰਲ ਸੀ –
(ਉ) ਫਰਾਂਸ ਦਾ ਕੈਲਵਿਨ
(ਅ) ਜਰਮਨੀ ਦਾ ਡਾਇਚ ਬੈਂਡਿਸ
(ਈ) ਇੰਗਲੈਂਡ ਦਾ ਕ੍ਰਿਸਫੋਰਟ
(ਸ) ਰੂਸ ਦਾ ਨਿਕੋਲਸ ।
ਉੱਤਰ-
(ਅ) ਜਰਮਨੀ ਦਾ ਡਾਇਚ ਬੈਂਡਿਸ
ਪ੍ਰਸ਼ਨ 11.
ਭਾਰਤੀ ਵਣ ਸੇਵਾ (Indian forest Service) ਦੀ ਸਥਾਪਨਾ ਕਦੋਂ ਹੋਈ ?
(ਉ) 1850 ਈ: ਵਿਚ
(ਅ) 1853 ਈ: ਵਿਚ
(ਈ) 1860 ਈ: ਵਿਚ
(ਸ) 1864 ਈ: ਵਿਚ ।
ਉੱਤਰ-
(ਸ) 1864 ਈ: ਵਿਚ ।
ਪ੍ਰਸ਼ਨ 12.
ਹੇਠ ਲਿਖਿਆਂ ਵਿਚੋਂ ਕਿਹੜੇ ਸਾਲ ਭਾਰਤੀ ਵਣ ਕਾਨੂੰਨ ਬਣਿਆ –
(ਉ) 1860 ਈ: ਵਿਚ
(ਅ) 1864 ਈ: ਵਿਚ
(ਇ) 1865 ਈ: ਵਿਚ
(ਸ) 1868 ਈ: ਵਿਚ
ਉੱਤਰ-
(ਅ) 1864 ਈ: ਵਿਚ
ਪ੍ਰਸ਼ਨ 13.
1906 ਈ: ਵਿਚ ਇੰਪੀਰੀਅਲ ਫਾਰੈਸਟ ਰਿਸਰਚ ਇੰਸਟੀਚਿਊਟ (Imperial Forest Research Institute) ਦੀ ਸਥਾਪਨਾ ਹੋਈ –
(ਉ) ਦੇਹਰਾਦੂਨ ਵਿਚ
(ਅ) ਕੋਲਕਾਤਾ ਵਿਚ
(ਇ) ਦਿੱਲੀ ਵਿਚ
(ਸ) ਮੁੰਬਈ ਵਿਚ ।
ਉੱਤਰ-
(ਉ) ਦੇਹਰਾਦੂਨ ਵਿਚ
ਪ੍ਰਸ਼ਨ 14.
ਦੇਹਰਾਦੂਨ ਦੇ ਇੰਪੀਰੀਅਲ ਫਾਰੈਸਟ ਇੰਸਟੀਚਿਊਟ (ਸਕੂਲ ਵਿਚ ਜਿਹੜੀ ਵਣ ਪ੍ਰਣਾਲੀ ਦਾ ਅਧਿਐਨ ਕਰਾਇਆ ਜਾਂਦਾ ਸੀ, ਉਹ ਸੀ –
(ੳ) ਮੂਲਭੂਤ ਵਣ ਪ੍ਰਣਾਲੀ
(ਅ) ਵਿਗਿਆਨਕ ਵਣ ਪ੍ਰਣਾਲੀ
(ਈ) ਬਾਗਾਨ ਵਣ ਪ੍ਰਣਾਲੀ
(ਸ) ਰਾਖਵੀਂ ਵਣ ਪ੍ਰਣਾਲੀ ।
ਉੱਤਰ-
(ਈ) ਬਾਗਾਨ ਵਣ ਪ੍ਰਣਾਲੀ
ਪ੍ਰਸ਼ਨ 15.
1865 ਈ: ਦੇ ਵਣ ਐਕਟ ਵਿਚ ਸੋਧ ਹੋਈ ?
(ਉ) 1878 ਈ:
(ਅ) 1927 ਈ:
(ਈ) 1878 ਈ: ਅਤੇ 1927 ਈ: . ਦੋਨੋਂ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਈ) 1878 ਈ: ਅਤੇ 1927 ਈ: . ਦੋਨੋਂ
ਪ੍ਰਸ਼ਨ 16.
1878 ਈ: ਦੇ ਵਣ ਐਕਟ ਅਨੁਸਾਰ ਗ੍ਰਾਮੀਣ ਮਕਾਨ ਬਣਾਉਣ ਅਤੇ ਈਂਧਨ ਲਈ ਜਿਹੜੇ ਵਰਗ ਦੇ ਵਣਾਂ ਤੋਂ ਲੱਕੜੀ ਨਹੀਂ ਲੈ ਸਕਦੇ ਸਨ –
(ੳ) ਰਾਖਵੇਂ ਵਣ
(ਅ) ਸੁਰੱਖਿਅਤ ਵਣ
(ਈ) ਗਾਮੀਣ ਵਣ
(ਸ) ਸੁਰੱਖਿਆ ਅਤੇ ਗ੍ਰਾਮੀਣ ਵਣ ।
ਉੱਤਰ-
(ੳ) ਰਾਖਵੇਂ ਵਣ
ਪ੍ਰਸ਼ਨ 17.
ਸਭ ਤੋਂ ਚੰਗੇ ਵਣ ਕੀ ਅਖਵਾਉਂਦੇ ਸਨ ?
(ੳ) ਗ੍ਰਾਮੀਣ ਵਣ
(ਅ) ਰਾਖਵੇਂ ਵਣ
(ਇ) ਦੁਰਗਮ ਵਣ
(ਸ) ਸੁਰੱਖਿਅਤ ਵਣ ।
ਉੱਤਰ-
(ਅ) ਰਾਖਵੇਂ ਵਣ
ਪ੍ਰਸ਼ਨ 18.
ਕੰਡੇਦਾਰ ਛਾਲ ਵਾਲਾ ਰੁੱਖ ਹੈ –
(ੳ) ਸਾਲ
(ਅ) ਟੀਕ
(ਈ) ਸੇਮੂਰ
(ਸ) ਉਪਰੋਕਤ ਸਾਰੇ ।
ਉੱਤਰ-
(ਈ) ਸੇਮੂਰ
ਪ੍ਰਸ਼ਨ 19.
ਬਦਲਵੀਂ ਖੇਤੀ ਦਾ ਇਕ ਹੋਰ ਨਾਂ ਹੈ –
(ਉ) ਝੂਮ ਖੇਤੀ
(ਅ) ਰੋਪਣ ਖੇਤੀ
(ਈ) ਡੂੰਘੀ ਖੇਤੀ
(ਸ) ਮਿਸ਼ਰਿਤ ਖੇਤੀ ।
ਉੱਤਰ-
(ਉ) ਝੂਮ ਖੇਤੀ
ਪ੍ਰਸ਼ਨ 20.
ਬਦਲਵੀਂ ਖੇਤੀ ਵਿਚ ਕਿਸੇ ਖੇਤ ‘ ਤੇ ਵੱਧ ਤੋਂ ਵੱਧ ਕਿੰਨੇ ਸਮੇਂ ਲਈ ਖੇਤੀ ਹੁੰਦੀ ਹੈ ?
(ਉ) 5 ਸਾਲ ਤਕ
(ਆ) 4 ਸਾਲ ਤਕ
(ਈ) 6 ਸਾਲ ਤਕ
(ਸ) 2 ਸਾਲ ਤਕ |
ਉੱਤਰ-
(ਸ) 2 ਸਾਲ ਤਕ |
ਪ੍ਰਸ਼ਨ 21.
ਚਾਹ ਦੇ ਬਾਗਾਨਾਂ ‘ਤੇ ਕੰਮ ਕਰਨ ਵਾਲਾ ਭਾਈਚਾਰਾ ਸੀ –
(ੳ) ਮੇਰੁਕੁਲਾ
(ਅ) ਕੋਰਵਾ
(ਇ) ਸੰਥਾਲ
(ਸ) ਉਪਰੋਕਤ ਸਾਰੇ ।
ਉੱਤਰ-
(ਇ) ਸੰਥਾਲ
ਪ੍ਰਸ਼ਨ 22.
ਸੰਥਾਲ ਪਰਗਨਿਆਂ ਵਿਚ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਵਿਦਰੋਹ ਕਰਨ ਵਾਲੇ ਵਣ ਭਾਈਚਾਰੇ ਦਾ ਨੇਤਾ ਸੀ –
(ਉ) ਬਿਰਸਾ ਮੁੰਡਾ
(ਅ) ਸਿੱਧੂ
(ਇ) ਅਲੂਰੀ ਸੀਤਾ ਰਾਮ ਰਾਜੂ
(ਸ) ਗੁੰਡਾ ਧਰੁਵ ।
ਉੱਤਰ-
(ਅ) ਸਿੱਧੂ
ਪ੍ਰਸ਼ਨ 23.
ਬਿਰਸਾ ਮੁੰਡਾ ਨੇ ਜਿਹੜੇ ਖੇਤਰ ਵਿਚ ਵਣੇ ਭਾਈਚਾਰੇ ਦੇ ਵਿਦਰੋਹ ਦੀ ਅਗਵਾਈ ਕੀਤੀ –
(ਉ) ਤਤਕਾਲੀ ਆਂਧਰਾ ਪ੍ਰਦੇਸ਼
(ਅ) ਕੇਰਲਾ
(ਈ) ਸੰਥਾਲ ਪਰਗਨਾ
(ਸ) ਛੋਟਾ ਨਾਗਪੁਰ ।
ਉੱਤਰ-
(ਸ) ਛੋਟਾ ਨਾਗਪੁਰ ।
ਪ੍ਰਸ਼ਨ 24.
ਬਸਤਰ ਵਿਚ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਵਿਦਰੋਹ ਦਾ ਨੇਤਾ ਕੌਣ ਸੀ ?
(ਉ) ਗੁੰਡਾ ਧਰੁਵ
(ਅ) ਬਿਰਸਾ ਮੁੰਡਾ
(ਇ) ਕਨੂੰ
(ਸ) ਸਿੱਧੂ ।
ਉੱਤਰ-
(ਉ) ਗੁੰਡਾ ਧਰੁਵ
ਪ੍ਰਸ਼ਨ 25.
ਜਾਵਾ ਦਾ ਕਿਹੜਾ ਭਾਈਚਾਰਾ ਜੰਗਲ ਕੱਟਣ ਵਿਚ ਮਾਹਿਰ ਸੀ ?
(ਉ) ਸੰਥਾਲ
(ਅੰ ਡੱਚ
(ਏ) ਕਲਾਂਗ
(ਸ) ਸਾਮਿਨ ।
ਉੱਤਰ-
(ਏ) ਕਲਾਂਗ
II. ਖ਼ਾਲੀ ਥਾਂਵਾਂ ਭਰੋ
ਪ੍ਰਸ਼ਨ 1.
1850 ਈ: ਦੇ ਦਹਾਕੇ ਵਿਚ ਰੇਲਵੇ ………… ਦੇ ਸਲੀਪਰ ਬਣਾਏ ਜਾਂਦੇ ਸਨ ।
ਉੱਤਰ-
ਲੱਕੜੀ,
ਪ੍ਰਸ਼ਨ 2.
ਜਰਮਨੀ ਦਾ ………… ਭਾਰਤ ਵਿਚ ਪਹਿਲਾ ਇੰਸਪੈਕਟਰ ਜਨਰਲ ਸੀ ।
ਉੱਤਰ-
ਡਾਇਣਿਚ ਬੈਡਿਸ,
ਪ੍ਰਸ਼ਨ 3.
ਭਾਰਤੀ ਵਣ ਐਕਟ ………… ਈ: ਵਿਚ ਬਣਿਆ ।
ਉੱਤਰ-
1865 ਈ:,
ਪ੍ਰਸ਼ਨ 4.
1906 ਈ: ਵਿਚ ………… ਵਿਚ ਇੰਪੀਰੀਅਲ ਫਾਰੈਸਟ ਰਿਸਰਚ ਇੰਸਟੀਚਿਊਟ ਦੀ ਸਥਾਪਨਾ ਹੋਈ ।
ਉੱਤਰ-
ਦੇਹਰਾਦੂਨ,
ਪ੍ਰਸ਼ਨ 5.
………… ਵਣ ਸਭ ਤੋਂ ਚੰਗੇ ਵਣ ਅਖਵਾਉਂਦੇ ਹਨ ।
ਉੱਤਰ-
ਰਾਖਵੇਂ ।
III. ਸਹੀ ਮਿਲਾਨ ਕਰੋ –
(ਉ) | (ਅ) |
1. ਤੇਂਦੂ ਦੇ ਪੱਤੇ | (i) ਛੋਟਾ ਨਾਗਪੁਰ |
2. ਭਾਰਤੀ ਵਣ ਐਕਟ | (ii) ਬੀੜੀ ਬਣਾਉਣ |
3. ਇੰਪੀਰੀਅਲ ਫਾਰਸੈਟ ਰਿਸਰਚ ਇੰਸਟੀਚਿਊਟ | (iii) ਸਾਲ ਦੇ ਬੀਜ਼ |
4. ਚਾਕਲੇਟ | (iv) 1865 ਈ: |
5. ਬਿਰਸਾ ਮੁੰਡਾ | (v) 1906 ਈ: |
ਉੱਤਰ-
(ੳ) | (ਅ) |
1. ਤੇਂਦੂ ਦੇ ਪੱਤੇ | (ii) ਬੀੜੀ ਬਣਾਉਣ |
2. ਭਾਰਤੀ ਵਣ ਐਕਟ | (iv) 1865 ਈ: |
3. ਇੰਪੀਰੀਅਲ ਫਾਰਸੈਟ ਰਿਸਰਚ ਇੰਸਟੀਚਿਊਟ | (v) 1906 ਈ: |
4. ਚਾਕਲੇਟ | (iii) ਸਾਲ ਦੇ ਬੀਜ਼ |
5. ਬਿਰਸਾ ਮੁੰਡਾ | (i) ਛੋਟਾ ਨਾਗਪੁਰ |
ਬਹੁਤ ਬਹੁਤ ਟ ਉਤਰਾ ਵਾਲ ਪ੍ਰਸ਼ਨ
ਪ੍ਰਸ਼ਨ 1.
ਵਣ-ਉਮੂਲਨ (Deforestation) ਤੋਂ ਕੀ ਭਾਵ ਹੈ ?
ਉੱਤਰ-
ਵਣਾਂ ਦਾ ਕਟਾਓ ਅਤੇ ਸਫ਼ਾਈ ।
ਪ੍ਰਸ਼ਨ 2.
ਖੇਤੀਬਾੜੀ ਦੇ ਵਿਸਥਾਰ ਦਾ ਮੁੱਖ ਕਾਰਨ ਕੀ ਸੀ ?
ਉੱਤਰ-
ਵਧਦੀ ਹੋਈ ਜਨਸੰਖਿਆ ਦੇ ਲਈ ਭੋਜਨ ਦੀ ਵੱਧਦੀ ਹੋਈ ਮੰਗ ਨੂੰ ਪੂਰਾ ਕਰਨਾ ।
ਪ੍ਰਸ਼ਨ 3.
ਵਣਾਂ ਦੇ ਵਿਨਾਸ਼ ਦਾ ਕੋਈ ਇਕ ਕਾਰਨ ਦੱਸੋ ।
ਉੱਤਰ-
ਖੇਤੀਬਾੜੀ ਦਾ ਵਿਸਤਾਰ ।
ਪ੍ਰਸ਼ਨ 4. ਦੋ ਨਕਦੀ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਜੂਟ ਅਤੇ ਕਪਾਹ ।
ਪ੍ਰਸ਼ਨ 5.
19ਵੀਂ ਸਦੀ ਦੇ ਆਰੰਭ ਵਿਚ ਬਸਤੀਵਾਦੀ ਸ਼ਾਸਕ ਜੰਗਲਾਂ ਦੀ ਸਫ਼ਾਈ ਕਿਉਂ ਚਾਹੁੰਦੇ ਸਨ ? ਕੋਈ ਇਕ ਕਾਰਨ ਦੱਸੋ ।
ਉੱਤਰ-
ਉਹ ਜੰਗਲਾਂ ਨੂੰ ਬੰਜਰ ਅਤੇ ਬਿਖਮ ਸਥਾਨ ਸਮਝਦੇ ਸਨ ।
ਪ੍ਰਸ਼ਨ 6.
ਖੇਤੀਬਾੜੀ ਵਿਚ ਵਿਸਤਾਰ ਕਿਹੜੀ ਗੱਲ ਦਾ ਪ੍ਰਤੀਕ ਮੰਨਿਆ ਜਾਂਦਾ ਹੈ ?
ਉੱਤਰ-
ਪ੍ਰਗਤੀ ਦਾ |
ਪ੍ਰਸ਼ਨ 7.
ਆਰੰਭ ਵਿਚ ਅੰਗਰੇਜ਼ ਸ਼ਾਸਕ ਜੰਗਲਾਂ ਨੂੰ ਸਾਫ਼ ਕਰਕੇ ਖੇਤੀ ਦਾ ਵਿਸਤਾਰ ਕਿਉਂ ਕਰਨਾ ਚਾਹੁੰਦੇ ਸਨ ? ਕੋਈ ਇਕ ਕਾਰਨ ਲਿਖੋ ।
ਉੱਤਰ-
ਰਾਜ ਦੀ ਆਮਦਨ ਵਧਾਉਣ ਲਈ ।
ਪ੍ਰਸ਼ਨ 8.
ਇੰਗਲੈਂਡ ਦੀ ਸਰਕਾਰ ਨੇ ਭਾਰਤ ਵਿਚ ਵਣ ਸੰਸਾਧਨਾਂ ਦਾ ਪਤਾ ਲਾਉਣ ਲਈ ਖੋਜੀ ਦਲ ਕਦੋਂ ਭੇਜੇ ?
ਉੱਤਰ-
1820 ਈ: ਦੇ ਦਹਾਕੇ ਵਿਚ ।
ਪ੍ਰਸ਼ਨ 9.
ਬਸਤੀਵਾਦੀ ਸ਼ਾਸਕਾਂ ਨੂੰ ਕਿਹੜੇ ਦੋ ਉਦੇਸ਼ਾਂ ਦੀ ਪੂਰਤੀ ਲਈ ਵੱਡੇ ਪੱਧਰ ‘ਤੇ ਮਜ਼ਬੂਤ ਲੱਕੜੀ ਦੀ ਜ਼ਰੂਰਤ ਸੀ ?
ਉੱਤਰ-
ਰੇਲਵੇ ਦੇ ਵਿਸਤਾਰ ਅਤੇ ਨੌ-ਸੈਨਾ ਲਈ ਸਮੁੰਦਰੀ ਜਹਾਜ਼ ਬਣਾਉਣ ਲਈ ।
ਪ੍ਰਸ਼ਨ 10.
ਰੇਲਵੇ ਦੇ ਵਿਸਤਾਰ ਦਾ ਜੰਗਲਾਂ ‘ ਤੇ ਕੀ ਪ੍ਰਭਾਵ ਪਿਆ ?
ਉੱਤਰ-
ਵੱਡੇ ਪੱਧਰ ‘ਤੇ ਜੰਗਲਾਂ ਦਾ ਕਟਾਓ ।
ਪ੍ਰਸ਼ਨ 11.
1864 ਈ: ਵਿੱਚ ‘ਭਾਰਤੀ ਵਣ ਸੇਵਾ ਦੀ ਸਥਾਪਨਾ ਕਿਸਨੇ ਕੀਤੀ ?
ਉੱਤਰ-
ਡਾਇਚ ਬੈਂਡਿਸ (Dietrich Brandis) ਨੇ ।
ਪ੍ਰਸ਼ਨ 12.
ਵਿਗਿਆਨਕ ਬਾਗਬਾਨੀ ਤੋਂ ਕੀ ਭਾਵ ਹੈ ?
ਉੱਤਰ-
ਵਣ ਵਿਭਾਗ ਦੇ ਨਿਯੰਤਰਨ ਵਿਚ ਰੁੱਖ (ਵਣ ਕੱਟਣ ਦੀ ਉਹ ਪ੍ਰਣਾਲੀ ਜਿਸ ਵਿਚ ਪੁਰਾਣੇ ਰੁੱਖ ਕੱਟੇ ਜਾਂਦੇ ਹਨ ਅਤੇ ਨਵੇਂ ਰੁੱਖ ਲਾਏ ਜਾਂਦੇ ਹਨ ।
ਪ੍ਰਸ਼ਨ 13.
ਬਾਗਾਨ ਦਾ ਕੀ ਅਰਥ ਹੈ ?
ਉੱਤਰ-
ਸਿੱਧੀਆਂ ਕਤਾਰਾਂ ਵਿਚ ਇਕ ਹੀ ਪ੍ਰਜਾਤੀ ਦੇ ਰੁੱਖ ਉਗਾਉਣਾ ।
ਪ੍ਰਸ਼ਨ 14.
1878 ਈ: ਦੇ ਵਣ ਐਕਟ ਦੁਆਰਾ ਵਣਾਂ ਨੂੰ ਕਿਹੜੇ-ਕਿਹੜੇ ਤਿੰਨ ਵਰਗਾਂ ਵਿਚ ਵੰਡਿਆ ਗਿਆ ?
ਉੱਤਰ-
- ਰਾਖਵੇਂ ਵਣ
- ਸੁਰੱਖਿਅਤ ਵਣ
- ਗ੍ਰਾਮੀਣ ਵਣ ।
ਪ੍ਰਸ਼ਨ 15.
ਕਿਹੜੇ ਵਰਗ ਦੇ ਵਣਾਂ ਤੋਂ ਗਾਮੀਣ ਕੋਈ ਵੀ ਵਣ ਉਤਪਾਦ ਨਹੀਂ ਲੈ ਸਕਦੇ ਸਨ ?
ਉੱਤਰ-
ਰਾਖਵੇਂ ਵਣ ।
ਪ੍ਰਸ਼ਨ 16.
ਮਜ਼ਬੂਤ ਲੱਕੜੀ ਦੇ ਦੋ ਰੁੱਖਾਂ ਦੇ ਨਾਂ ਦੱਸੋ ।
ਉੱਤਰ-
ਟੀਕ ਅਤੇ ਸਾਲ ॥
ਪ੍ਰਸ਼ਨ 17.
ਦੋ ਵਣ ਉਤਪਾਦਾਂ ਦੇ ਨਾਂ ਦੱਸੋ, ਜਿਹੜੇ ਪੋਸ਼ਣ ਗੁਣਾਂ ਨਾਲ ਭਰਪੂਰ ਹੁੰਦੇ ਹਨ । ‘
ਉੱਤਰ-
ਫਲ ਅਤੇ ਕੰਦਮੂਲ ।
ਪ੍ਰਸ਼ਨ 18.
ਜੜੀਆਂ-ਬੂਟੀਆਂ ਕਿਹੜੇ ਕੰਮ ਆਉਂਦੀਆਂ ਹਨ ?
ਉੱਤਰ-
ਔਸ਼ਧੀਆਂ ਬਣਾਉਣ ਦੇ ।
ਪ੍ਰਸ਼ਨ 19.
ਮਹੂਆ ਦੇ ਫਲ ਤੋਂ ਕੀ ਪ੍ਰਾਪਤ ਹੁੰਦਾ ਹੈ ?
ਉੱਤਰ-
ਖਾਣਾ ਪਕਾਉਣ ਅਤੇ ਜਲਾਉਣ ਲਈ ਤੇਲ ।
ਪ੍ਰਸ਼ਨ 20.
ਵਿਸ਼ਵ ਦੇ ਕਿਹੜੇ ਭਾਗਾਂ ਵਿਚ ਬਦਲਵੀਂ ਝੂਮ ਖੇਤੀ ਕੀਤੀ ਜਾਂਦੀ ਹੈ ?
ਉੱਤਰ-
ਏਸ਼ੀਆ ਦੇ ਕੁੱਝ ਭਾਗਾਂ, ਅਫ਼ਰੀਕਾ ਅਤੇ ਦੱਖਣੀ ਅਮਰੀਕਾ ਵਿਚ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਬਸਤੀਵਾਦੀ ਕਾਲ ਵਿਚ ਖੇਤੀਬਾੜੀ ਦੇ ਤੇਜ਼ ਵਿਸਥਾਰੀਕਰਨ ਦੇ ਮੁੱਖ ਕਾਰਨ ਕੀ ਸਨ ?
ਉੱਤਰ-
ਬਸਤੀਵਾਦੀ ਕਾਲ ਵਿਚ ਖੇਤੀਬਾੜੀ ਦੇ ਤੇਜ਼ ਵਿਸਥਾਰੀਕਰਨ ਦੇ ਮੁੱਖ ਕਾਰਨ ਹੇਠ ਲਿਖੇ ਸਨ –
1. 19ਵੀਂ ਸਦੀ ਵਿਚ ਯੂਰਪ ਵਿਚ ਜੂਟ ਪਟਸਨ), ਗੰਨਾ, ਕਪਾਹ, ਕਣਕ ਆਦਿ । ਵਪਾਰਕ ਫ਼ਸਲਾਂ ਦੀ ਮੰਗ ਵੱਧ ਗਈ । ਅਨਾਜ ਸ਼ਹਿਰੀ ਜਨਸੰਖਿਆ ਨੂੰ ਭੋਜਨ ਜੁਟਾਉਣ ਲਈ ਚਾਹੀਦਾ ਸੀ ਅਤੇ ਹੋਰ ਫ਼ਸਲਾਂ ਦੀ ਉਦਯੋਗਾਂ ਵਿਚ ਕੱਚੇ ਮਾਲ ਦੇ ਰੂਪ ਵਿਚ ਵਰਤੋਂ ਕੀਤੀ ਜਾਂਦੀ ਸੀ । ਇਸ ਲਈ ਅੰਗਰੇਜ਼ੀ ਸ਼ਾਸਕਾਂ ਨੇ ਇਹ ਫ਼ਸਲਾਂ ਉਗਾਉਣ | ਲਈ ਖੇਤੀ ਖੇਤਰ ਦਾ ਤੇਜ਼ੀ ਨਾਲ ਵਿਸਥਾਰ ਕੀਤਾ ।
2. 19ਵੀਂ ਸਦੀ ਦੇ ਆਰੰਭਿਕ ਸਾਲਾਂ ਵਿਚ ਅੰਗਰੇਜ਼ ਸ਼ਾਸਕ ਵਣ ਭੂਮੀ ਨੂੰ ਬੰਜਰ ਅਤੇ ਬਿਖਮ ਮੰਨਦੇ ਸਨ । ਉਹ ਇਸਨੂੰ ਉਪਜਾਊ ਬਣਾਉਣ ਲਈ ਵਣ ਸਾਫ਼ ਕਰਕੇ ਭੂਮੀ ਨੂੰ ਖੇਤੀ ਦੇ ਅਧੀਨ ਲਿਆਉਣਾ ਚਾਹੁੰਦੇ ਸਨ ।
3. ਅੰਗਰੇਜ਼ ਸ਼ਾਸਨ ਇਹ ਵੀ ਸੋਚਦੇ ਸਨ ਕਿ ਖੇਤੀ ਦੇ ਵਿਸਥਾਰ ਨਾਲ ਖੇਤੀ ਉਤਪਾਦਨ ਵਿਚ ਵਾਧਾ ਹੋਵੇਗਾ । ਸਿੱਟੇ ਵਜੋਂ ਰਾਜ ਨੂੰ ਵਧੇਰੇ ਲਗਾਨ ਪ੍ਰਾਪਤ ਹੋਵੇਗਾ ਅਤੇ ਰਾਜ ਦੀ ਆਮਦਨ ਵਿਚ ਵਾਧਾ ਹੋਵੇਗਾ । ਇਸ ਲਈ 1880-1920 ਈ: ਦੇ ਵਿਚਕਾਰ ਖੇਤੀ ਖੇਤਰ ਵਿਚ 67 ਲੱਖ ਹੈਕਟੇਅਰ ਦਾ ਵਾਧਾ ਹੋਇਆ ।
ਪ੍ਰਸ਼ਨ 2.
1820 ਈ: ਦੇ ਬਾਅਦ ਭਾਰਤ ਵਿਚ ਜੰਗਲਾਂ ਨੂੰ ਵੱਡੇ ਪੱਧਰ ‘ ਤੇ ਕੱਟਿਆ ਜਾਣ ਲੱਗਾ । ਇਸਦੇ ਲਈ ਕਿਹੜੇ-ਕਿਹੜੇ ਕਾਰਕ ਜ਼ਿੰਮੇਵਾਰ ਸਨ ?
ਉੱਤਰ-
1820 ਈ: ਦੇ ਦਹਾਕੇ ਵਿਚ ਬ੍ਰਿਟਿਸ਼ ਸਰਕਾਰ ਨੂੰ ਮਜ਼ਬੂਤ ਲੱਕੜੀ ਦੀ ਬਹੁਤ ਲੋੜ ਪਈ । ਇਸ ਨੂੰ ਪੂਰਾ ਕਰਨ ਲਈ ਜੰਗਲਾਂ ਨੂੰ ਵੱਡੇ ਪੱਧਰ ‘ਤੇ ਕੱਟਿਆ ਜਾਣ ਲੱਗਾ | ਲੱਕੜੀ ਦੀ ਵੱਧਦੀ ਹੋਈ ਜ਼ਰੂਰਤ ਅਤੇ ਜੰਗਲਾਂ ਦੇ ਕਟਾਓ ਲਈ ਹੇਠ ਲਿਖੇ ਕਾਰਕ ਜ਼ਿੰਮੇਵਾਰ ਸਨ –
1. ਇੰਗਲੈਂਡ ਦੀ ਗਾਇਲ ਨੇਵੀ (ਸ਼ਾਹੀ ਨੌ-ਸੈਨਾ) ਲਈ ਜਹਾਜ਼ ਓਕ ਦੇ ਰੁੱਖਾਂ ਨਾਲ ਬਣਾਏ ਜਾਂਦੇ ਸਨ | ਪਰ ਇੰਗਲੈਂਡ ਦੇ ਓਕ ਜੰਗਲ ਖ਼ਤਮ ਹੁੰਦੇ ਜਾ ਰਹੇ ਹਨ ਅਤੇ ਸਮੁੰਦਰੀ ਜਹਾਜ਼ ਨਿਰਮਾਣ ਵਿਚ ਰੁਕਾਵਟ ਪੈ ਰਹੀ ਸੀ । ਇਸ ਲਈ ਭਾਰਤ ਦੇ ਵਣ ਸੰਸਾਧਨਾਂ ਦਾ ਪਤਾ ਲਗਾਇਆ ਗਿਆ ਅਤੇ ਇੱਥੋਂ ਦੇ ਰੁੱਖ ਕੱਟ ਕੇ ਲੱਕੜੀ ਇੰਗਲੈਂਡ ਭੇਜੀ ਜਾਣ ਲੱਗੀ ।
2. 1850 ਈ: ਦੇ ਦਹਾਕੇ ਵਿਚ ਰੇਲਵੇ ਦਾ ਵਿਸਥਾਰ ਆਰੰਭ ਹੋਇਆ ਇਸ ਨਾਲ ਲੱਕੜੀ ਦੀ ਲੋੜ ਹੋਰ ਜ਼ਿਆਦਾ ਵੱਧ ਗਈ । ਇਸਦਾ ਕਾਰਨ ਇਹ ਸੀ ਕਿ ਰੇਲ ਪਟੜੀਆਂ ਨੂੰ ਸਿੱਧਾ ਰੱਖਣ ਲਈ ਸਿੱਧੇ ਅਤੇ ਮਜ਼ਬਾ ਸਲੀਪਰ ਚਾਹੀਦੇ ਸਨ ਜੋ ਲੱਕੜੀ ਨਾਲ ਬਣਾਏ ਜਾਂਦੇ ਸਨ । ਸਿੱਟੇ ਵਜੋਂ ਜੰਗਲਾਂ ‘ਤੇ ਹੋਰ ਜ਼ਿਆਦਾ ਬੋਝ ਵੱਧ ਗਿਆ । 1850 ਈ: ਦੇ ਦਹਾਕੇ ਤਕ ਸਿਰਫ ਮਦਰਾਸ ਪ੍ਰੈਜ਼ੀਡੈਂਸੀ ਵਿਚ ਸਲੀਪਰਾਂ ਲਈ ਹਰ ਸਾਲ 35,000 ਰੁੱਖ ਕੱਟੇ ਜਾਂਦੇ ਸਨ ।
3. ਅੰਗਰੇਜ਼ੀ ਸਰਕਾਰ ਨੇ ਲੱਕੜੀ ਦੀ ਸਪਲਾਈ ਬਣਾਏ ਰੱਖਣ ਲਈ ਨਿੱਜੀ ਕੰਪਨੀਆਂ ਨੂੰ ਵਣ ਕੱਟਣ ਦੇ ਠੇਕੇ ਦਿੱਤੇ । ਇਨ੍ਹਾਂ ਕੰਪਨੀਆਂ ਨੇ ਰੁੱਖਾਂ ਨੂੰ ਅੰਨ੍ਹੇਵਾਹ ਕੱਟ ਸੁੱਟਿਆ ।
ਪ੍ਰਸ਼ਨ 3.
ਵਿਗਿਆਨਕ ਬਾਗਬਾਨੀ ਦੇ ਤਹਿਤ ਵਣ ਪ੍ਰਬੰਧਨ ਲਈ ਕੀ-ਕੀ ਕਦਮ ਚੁੱਕੇ ਗਏ ?
ਉੱਤਰ-
ਵਿਗਿਆਨਕ ਬਾਗਬਾਨੀ ਦੇ ਤਹਿਤ ਵਣ ਪ੍ਰਬੰਧਨ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਗਏ –
- ਉਨ੍ਹਾਂ ਕੁਦਰਤੀ ਜੰਗਲਾਂ ਨੂੰ ਕੱਟ ਦਿੱਤਾ ਗਿਆ ਜਿਨ੍ਹਾਂ ਵਿਚ ਕਈ ਤਰ੍ਹਾਂ ਦੀਆਂ ਪ੍ਰਜਾਤੀਆਂ ਦੇ ਰੁੱਖ ਪਾਏ ਜਾਂਦੇ ਸਨ ।
- ਕੱਟੇ ਗਏ ਜੰਗਲਾਂ ਦੀ ਥਾਂ ਬਾਗਾਨ ਵਿਵਸਥਾ ਕੀਤੀ ਗਈ । ਇਸਦੇ ਤਹਿਤ ਸਿੱਧੀਆਂ ਕਤਾਰਾਂ ਵਿਚ ਇਕ ਹੀ ਪ੍ਰਜਾਤੀ ਦੇ ਰੁੱਖ ਲਾਏ ਗਏ ।
- ਜੰਗਲਾਤ ਅਧਿਕਾਰੀਆਂ ਨੇ ਜੰਗਲਾਂ ਦਾ ਸਰਵੇਖਣ ਕੀਤਾ ਅਤੇ ਵੱਖ-ਵੱਖ ਤਰ੍ਹਾਂ ਦੇ ਰੁੱਖਾਂ ਦੇ ਅਧੀਨ ਖੇਤਰ ਦਾ ਅਨੁਮਾਨ ਲਾਇਆ । ਉਨ੍ਹਾਂ ਨੇ ਜੰਗਲਾਂ ਦੇ ਉੱਚਿਤ ਪ੍ਰਬੰਧ ਲਈ ਕਾਰਜ ਯੋਜਨਾਵਾਂ ਵੀ ਤਿਆਰ ਕੀਤੀਆਂ ।
- ਯੋਜਨਾ ਦੇ ਅਨੁਸਾਰ ਇਹ ਨਿਸਚਿਤ ਕੀਤਾ ਗਿਆ ਕਿ ਹਰ ਸਾਲ ਕਿੰਨਾ ਵਣ ਖੇਤਰ ਕੱਟਿਆ ਜਾਏ ।ਉਸਦੀ ਥਾਂ ਤੇ ਨਵੇਂ ਰੁੱਖ ਲਾਉਣ ਦੀ ਯੋਜਨਾ ਵੀ ਬਣਾਈ ਗਈ ਤਾਂਕਿ ਕੁੱਝ ਸਾਲਾਂ ਵਿਚ ਨਵੇਂ ਰੁੱਖ ਉੱਗ ਜਾਣ ।
ਪ੍ਰਸ਼ਨ 4.
ਜੰਗਲਾਂ ਦੇ ਬਾਰੇ ਬਸਤੀਵਾਦੀ ਜੰਗਲ ਅਧਿਕਾਰੀਆਂ ਅਤੇ ਗ੍ਰਾਮੀਣਾਂ ਦੇ ਹਿੱਤ ਆਪਸ ਵਿਚ ਟਕਰਾਉਂਦੇ ਸਨ । ਸਪੱਸ਼ਟ ਕਰੋ ।
ਉੱਤਰ-
ਜੰਗਲਾਂ ਦੇ ਸੰਬੰਧ ਵਿਚ ਜੰਗਲਾਤ ਅਧਿਕਾਰੀਆਂ ਅਤੇ ਗ੍ਰਾਮੀਣਾਂ ਦੇ ਹਿੱਤ ਆਪਸ ਵਿਚ ਟਕਰਾਉਂਦੇ ਸਨ । ਗ੍ਰਾਮੀਣਾਂ ਨੂੰ ਜਲਾਊ ਲੱਕੜੀ, ਚਾਰਾ ਅਤੇ ਪੱਤੀਆਂ ਆਦਿ ਦੀ ਲੋੜ ਸੀ । ਇਸ ਲਈ ਉਹ ਅਜਿਹੇ ਜੰਗਲ ਚਾਹੁੰਦੇ ਸਨ ਜਿਨ੍ਹਾਂ ਵਿਚ ਵੱਖ-ਵੱਖ ਪ੍ਰਜਾਤੀਆਂ ਦੀ ਮਿਸ਼ਰਿਤ ਬਨਸਪਤੀ ਹੋਵੇ । ਇਸਦੇ ਉਲਟ ਜੰਗਲਾਤ ਅਧਿਕਾਰੀ ਅਜਿਹੇ ਜੰਗਲਾਂ ਦੇ ਪੱਖ ਵਿਚ ਸਨ ਜਿਹੜੇ ਉਨ੍ਹਾਂ ਦੀ ਸਮੁੰਦਰੀ ਜਹਾਜ਼ ਨਿਰਮਾਣ ਅਤੇ ਰੇਲਵੇ ਦੇ ਪ੍ਰਸਾਰ ਦੀਆਂ ਲੋੜਾਂ ਨੂੰ ਪੂਰਾ ਕਰ ਸਕਣ । ਇਸ ਲਈ ਉਹ ਸਖ਼ਤ ਲੱਕੜੀ ਦੇ ਰੁੱਖ ਲਾਉਣਾ ਚਾਹੁੰਦੇ ਸਨ ਜਿਹੜੇ ਸਿੱਧੇ ਅਤੇ ਉੱਚੇ ਹੋਣ । ਇਸ ਲਈ ਮਿਸ਼ਰਿਤ ਜੰਗਲਾਂ ਦਾ ਸਫ਼ਾਇਆ ਕਰਕੇ ਟੀਕ ਅਤੇ ਸਾਲ ਦੇ ਰੁੱਖ ਲਾਏ ਗਏ ।
ਪ੍ਰਸ਼ਨ 5.
ਜੰਗਲ (ਵਣ ਐਕਟ ਨੇ ਗ੍ਰਾਮੀਣਾਂ ਅਤੇ ਸਥਾਨਕ ਸਮੁਦਾਵਾਂ ਲਈ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਕੀਤੀਆਂ ?
ਉੱਤਰ-
ਜੰਗਲ ਐਕਟ ਨਾਲ ਗਾਮੀਣਾਂ ਨੂੰ ਰੋਜ਼ੀ-ਰੋਟੀ ਦਾ ਸਾਧਨ ਜੰਗਲ ਜਾਂ ਜੰਗਲ ਉਤਪਾਦ ਹੀ ਸਨ | ਪਰ ਜੰਗਲ ਐਕਟ ਦੇ ਬਾਅਦ ਉਨ੍ਹਾਂ ਦੁਆਰਾ ਜੰਗਲਾਂ ਤੋਂ ਲੱਕੜੀ ਕੱਟਣ, ਫਲ ਅਤੇ ਜੋੜਾਂ ਇਕੱਠੀਆਂ ਕਰਨ ਅਤੇ ਜੰਗਲਾਂ ਵਿਚ ਪਸ਼ੂ ਚਰਾਉਣ, ਸ਼ਿਕਾਰ ਅਤੇ ਮੱਛੀ ਫੜਨ ‘ਤੇ ਰੋਕ ਲਾ ਦਿੱਤੀ ਗਈ । ਇਸ ਲਈ ਲੋਕ ਜੰਗਲਾਂ ਤੋਂ ਲੱਕੜਾਂ ਚੋਰੀ ਕਰਨ ਤੇ ਮਜ਼ਬੂਰ ਹੋ ਗਏ । ਜੇਕਰ ਉਹ ਫੜੇ ਜਾਂਦੇ ਸਨ ਤਾਂ ਮੁਕਤ ਹੋਣ ‘ਤੇ ਉਨ੍ਹਾਂ ਨੂੰ ਵਣ-ਰੱਖਿਅਕਾਂ ਨੂੰ ਰਿਸ਼ਵਤ ਦੇਣੀ ਪੈਂਦੀ ਸੀ । ਗ੍ਰਾਮੀਣ ਮਹਿਲਾਵਾਂ ਦੀ ਚਿੰਤਾ ਤਾਂ ਹੋਰ ਵੱਧ ਗਈ । ਆਮ ਤੌਰ ‘ਤੇ ਪੁਲਿਸ ਵਾਲੇ ਅਤੇ ਵਣ ਰੱਖਿਅਕ ਉਨ੍ਹਾਂ ਤੋਂ ਮੁਫ਼ਤ ਭੋਜਨ ਦੀ ਮੰਗ ਕਰਦੇ ਰਹਿੰਦੇ ਸਨ ਅਤੇ ਉਨ੍ਹਾਂ ਨੂੰ ਡਰਾਉਂਦੇ-ਧਮਕਾਉਂਦੇ ਰਹਿੰਦੇ ਸਨ ।
ਪ੍ਰਸ਼ਨ 6.
ਬਦਲਵੀਂ ਖੇਤੀ ਤੇ ਰੋਕ ਕਿਉਂ ਲਾਈ ਗਈ ? ਇਸਦਾ ਸਥਾਨਕ ਸਮੁਦਾਵਾਂ ‘ ਤੇ ਕੀ ਪ੍ਰਭਾਵ ਪਿਆ ?
ਉੱਤਰ-
ਬਦਲਵੀਂ ਖੇਤੀ ਤੇ ਮੁੱਖ ਤੌਰ ਤੇ ਤਿੰਨ ਕਾਰਨਾਂ ਕਰਕੇ ਰੋਕ ਲਾਈ ਗਈ –
- ਯੂਰਪ ਦੇ ਵਣ ਅਧਿਕਾਰੀਆਂ ਦਾ ਵਿਚਾਰ ਸੀ ਕਿ ਇਸ ਤਰ੍ਹਾਂ ਦੀ ਖੇਤੀ ਵਣਾਂ ਲਈ ਹਾਨੀਕਾਰਕ ਹੈ । ਉਨ੍ਹਾਂ ਦਾ ਵਿਚਾਰ ਸੀ ਕਿ ਜਿਹੜੀ ਭੂਮੀ ’ਤੇ ਛੱਡ-ਛੱਡ ਕੇ ਖੇਤੀ ਹੁੰਦੀ ਰਹਿੰਦੀ ਹੈ, ਉੱਥੇ ਇਮਾਰਤੀ ਲੱਕੜੀ ਦੇਣ ਵਾਲੇ ਵਣ ਨਹੀਂ ਉੱਗ ਸਕਦੇ ।
- ਜਦੋਂ ਭੂਮੀ ਨੂੰ ਸਾਫ ਕਰਨ ਲਈ ਕਿਸੇ ਵਣ ਨੂੰ ਜਲਾਇਆ ਜਾਂਦਾ ਸੀ, ਤਾਂ ਨੇੜੇ-ਤੇੜੇ ਹੋਰ ਕੀਮਤੀ ਰੁੱਖਾਂ ਨੂੰ ਅੱਗ ਲੱਗ ਜਾਣ ਦਾ ਡਰ ਬਣਿਆ ਰਹਿੰਦਾ ਸੀ ।
- ਬਦਲਵੀਂ ਖੇਤੀ ਨਾਲ ਸਰਕਾਰ ਲਈ ਕਰਾਂ ਦੀ ਗਿਣਤੀ ਕਰਨਾ ਔਖਾ ਹੋ ਰਿਹਾ ਸੀ । ਪ੍ਰਭਾਵ-ਬਦਲਵੀਂ ਖੇਤੀ ‘ਤੇ ਰੋਕ ਲੱਗਣ ਨਾਲ ਸਥਾਨਕ ਸਮੁਦਾਵਾਂ ਨੂੰ ਜੰਗਲਾਂ ਤੋਂ ਜ਼ਬਰਦਸਤੀ ਬਾਹਰ ਕੱਢ ਦਿੱਤਾ ਗਿਆ । ਕੁੱਝ ਲੋਕਾਂ ਨੂੰ ਆਪਣਾ ਵਿਵਸਾਇ ਬਦਲਣਾ ਪਿਆ ਅਤੇ ਕੁੱਝ ਨੇ ਵਿਦਰੋਹ ਕਰ ਦਿੱਤਾ ।
ਪ੍ਰਸ਼ਨ 7.
1980 ਈ: ਦੇ ਦਹਾਕੇ ਤੋਂ ਵਣ ਵਿਗਿਆਨ ਵਿਚ ਕੀ ਨਵੇਂ ਪਰਿਵਰਤਨ ਆਏ ਹਨ ?
ਉੱਤਰ-
1980 ਈ: ਦੇ ਦਹਾਕੇ ਤੋਂ ਵਣ ਵਿਗਿਆਨ ਦਾ ਰੂਪ ਬਦਲ ਗਿਆ ਹੈ । ਹੁਣ ਸਥਾਨਕ ਲੋਕਾਂ ਨੇ ਜੰਗਲਾਂ ਤੋਂ ਲੱਕੜੀ ਇਕੱਠੀ ਕਰਨ ਦੀ ਥਾਂ ਤੇ ਵਣ ਸੁਰੱਖਿਆ ਨੂੰ ਆਪਣਾ ਟੀਚਾ ਬਣਾ ਲਿਆ ਹੈ । ਸਰਕਾਰ ਵੀ ਜਾਣ ਗਈ ਹੈ ਕਿ ਵਣ ਸੁਰੱਖਿਆ ਲਈ ਇਨ੍ਹਾਂ ਲੋਕਾਂ ਦੀ ਭਾਗੀਦਾਰੀ ਜ਼ਰੂਰੀ ਹੈ । ਭਾਰਤ ਵਿਚ ਮਿਜ਼ੋਰਮ ਤੋਂ ਲੈ ਕੇ ਕੇਰਲ ਤਕ ਦੇ ਸੰਘਣੇ ਜੰਗਲ ਇਸ ਲਈ ਸੁਰੱਖਿਅਤ ਹਨ ਕਿ ਸਥਾਨਕ ਲੋਕ ਇਨ੍ਹਾਂ ਦੀ ਰੱਖਿਆ ਕਰਨਾ ਆਪਣਾ ਪਵਿੱਤਰ ਕਰਤੱਵ ਸਮਝਦੇ ਹਨ | ਕੁੱਝ ਪਿੰਡ ਆਪਣੇ ਜੰਗਲਾਂ ਦੀ ਨਿਗਰਾਨੀ ਆਪ ਕਰਦੇ ਹਨ । ਇਸਦੇ ਲਈ ਹਰੇਕ ਪਰਿਵਾਰ ਵਾਰੀ-ਵਾਰੀ ਨਾਲ ਪਹਿਰਾ ਦਿੰਦਾ ਹੈ । ਇਸ ਲਈ ਇਨ੍ਹਾਂ ਜੰਗਲਾਂ ਵਿੱਚ ਵਣ ਰੱਖਿਅਕਾਂ ਦੀ ਕੋਈ ਭੂਮਿਕਾ ਨਹੀਂ ਰਹੀ । ਹੁਣ ਸਥਾਨਕ ਭਾਈਚਾਰਾ ਅਤੇ ਵਾਤਾਵਰਨ ਵਿਗਿਆਨੀ ਵਣ ਪ੍ਰਬੰਧਨ ਨੂੰ ਕੋਈ ਵੱਖਰਾ ਰੂਪ ਦੇਣ ਬਾਰੇ ਸੋਚ ਰਹੇ ਹਨ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤ ਵਿਚ ਜੰਗਲਾਂ ਦਾ ਪਹਿਲਾ ਇੰਸਪੈਕਟਰ ਜਨਰਲ (ਮਹਾਂਨਿਰਦੇਸ਼ਕ ਡਾਇਰੈਕਟਰ ਜਨਰਲ) ਕੌਣ ਸੀ ? ਜੰਗਲ ਪ੍ਰਬੰਧਨ ਦੇ ਵਿਸ਼ੇ ਵਿਚ ਉਸਦੇ ਕੀ ਵਿਚਾਰ ਸਨ ? ਇਸਦੇ ਲਈ ਉਸਨੇ ਕੀ ਕੀਤਾ ?
ਉੱਤਰ-
ਭਾਰਤ ਵਿਚ ਜੰਗਲਾਂ ਦਾ ਪਹਿਲਾ ਇੰਸਪੈਕਟਰ ਜਨਰਲ ਡਾਇਟਿਚ ਬੈਂਡਿਸ (Dietrich Brandis) ਸੀ ।ਉਹ ਇਕ ਜਰਮਨ ਮਾਹਿਰ ਸੀ ।
ਵਣ ਪ੍ਰਬੰਧਨ ਦੇ ਸੰਬੰਧ ਵਿਚ ਉਸਦੇ ਹੇਠ ਲਿਖੇ ਵਿਚਾਰ ਸਨ
- ਜੰਗਲਾਂ ਦੇ ਪ੍ਰਬੰਧ ਲਈ ਇਕ ਉੱਚਿਤ ਪ੍ਰਣਾਲੀ ਅਪਣਾਉਣੀ ਹੋਵੇਗੀ ਅਤੇ ਲੋਕਾਂ ਨੂੰ ਵਣ-ਸੁਰੱਖਿਆ ਵਿਚ ਸਿੱਖਿਅਤ ਕਰਨਾ ਹੋਵੇਗਾ ।
- ਇਸ ਪ੍ਰਣਾਲੀ ਦੇ ਤਹਿਤ ਕਾਨੂੰਨੀ ਰੋਕਾਂ ਲਗਾਉਣੀਆਂ ਹੋਣਗੀਆਂ ।
- ਵਣ ਸੰਸਾਧਨਾਂ ਦੇ ਸੰਬੰਧ ਵਿਚ ਨਿਯਮ ਬਣਾਉਣੇ ਹੋਣਗੇ ।
- ਜੰਗਲਾਂ ਨੂੰ ਇਮਾਰਤੀ ਲੱਕੜੀ ਦੇ ਉਤਪਾਦਨ ਲਈ ਸੁਰੱਖਿਅਤ ਕਰਨਾ ਹੋਵੇਗਾ । ਇਸ ਉਦੇਸ਼ ਤੋਂ ਜੰਗਲਾਂ ਵਿੱਚ ਰੁੱਖ ਕੱਟਣ ਅਤੇ ਪਸ਼ੂ ਚਰਾਉਣ ਨੂੰ ਸੀਮਿਤ ਕਰਨਾ ਹੋਵੇਗਾ ।
- ਜਿਹੜੇ ਵਿਅਕਤੀ ਨਵੀਂ ਪ੍ਰਣਾਲੀ ਦੀ ਪਰਵਾਹ ਨਾ ਕਰਦੇ ਹੋਏ ਬੈਂਡਿਜ਼ ਨੇ 1864 ਈ: ਵਿਚ ‘ਭਾਰਤੀ ਵਣ ਸੇਵਾ ਦੀ ਸਥਾਪਨਾ ਕੀਤੀ ਅਤੇ 1865 ਈ: ਦੇ ‘ਭਾਰਤੀ ਵਣ ਐਕਟ’ ਪਾਸ ਹੋਣ ਵਿਚ ਸਹਾਇਤਾ ਪੁਚਾਈ 1906 ਈ: ਵਿੱਚ ਦੇਹਰਾਦੂਨ ਵਿਚ “ਦ ਇੰਪੀਰੀਅਲ ਫਾਰੈਸਟ ਇੰਸਟੀਚਿਊਟ’ ਦੀ ਸਥਾਪਨਾ ਕੀਤੀ ਗਈ । ਇੱਥੇ ਵਿਗਿਆਨਕ ਵਣ ਵਿਗਿਆਨ ਦਾ ਅਧਿਐਨ ਕਰਾਇਆ ਜਾਂਦਾ ਸੀ । ਪਰ ਬਾਅਦ ਵਿਚ ਪਤਾ ਚਲਿਆ ਕਿ ਇਸ ਅਧਿਐਨ ਵਿਚ ਵਿਗਿਆਨ ਵਰਗੀ ਕੋਈ ਗੱਲ ਨਹੀਂ ਸੀ ।
ਪ੍ਰਸ਼ਨ 2.
ਵਣ ਦੇਸ਼ਾਂ ਜਾਂ ਵਣਾਂ ਵਿਚ ਰਹਿਣ ਵਾਲੇ ਲੋਕ ਵਣ ਉਤਪਾਦਾਂ ਦੀ ਵੱਖ-ਵੱਖ ਤਰ੍ਹਾਂ ਨਾਲ ਵਰਤੋਂ ਕਿਵੇਂ ਕਰਦੇ ਹਨ ?
ਉੱਤਰ-
ਵਣ ਦੇਸ਼ਾਂ ਵਿਚ ਰਹਿਣ ਵਾਲੇ ਲੋਕ ਕੰਦਮੂਲ, ਫਲ, ਪੱਤੇ ਆਦਿ ਵਣ ਉਤਪਾਦਾਂ ਦੀ ਵੱਖ-ਵੱਖ ਜ਼ਰੂਰਤਾਂ ਲਈ ਵਰਤੋਂ ਕਰਦੇ ਹਨ ।
- ਫਲ ਅਤੇ ਕੰਦ ਬਹੁਤ ਪੋਸ਼ਕ ਖਾਧ ਪਦਾਰਥ ਹਨ, ਵਿਸ਼ੇਸ਼ ਕਰਕੇ ਮਾਨਸੂਨ ਦੌਰਾਨ ਜਦੋਂ ਫ਼ਸਲ ਕੱਟ ਕੇ ਘਰ ਨਾ ·ਆਈ ਹੋਵੇ ।
- ਜੜੀਆਂ-ਬੂਟੀਆਂ ਦੀ ਦਵਾਈਆਂ ਲਈ ਵਰਤੋਂ ਹੁੰਦੀ ਹੈ ।
- ਲੱਕੜੀ ਦੀ ਵਰਤੋਂ ਹਲ ਵਰਗੇ ਖੇਤੀ ਦੇ ਔਜ਼ਾਰ ਬਣਾਉਣ ਵਿਚ ਕੀਤੀ ਜਾਂਦੀ ਹੈ ।
- ਬਾਂਸ ਦੀ ਵਰਤੋਂ ਛੱਤਰੀਆਂ ਅਤੇ ਟੋਕਰੀਆਂ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ ।
- ਸੁੱਕੇ ਹੋਏ ਕੱਦੂ ਦੇ ਖੋਲ ਦੀ ਵਰਤੋਂ ਪਾਣੀ ਦੀ ਬੋਤਲ ਦੇ ਰੂਪ ਵਿਚ ਕੀਤੀ ਜਾ ਸਕਦੀ ਹੈ ।
- ਜੰਗਲਾਂ ਵਿਚ ਲਗਪਗ ਸਭ ਕੁੱਝ ਮੁਹੱਈਆ ਹੈ
- ਪੱਤਿਆਂ ਨੂੰ ਆਪਸ ਵਿਚ ਜੋੜ ਕੇ ‘ਖਾਓ-ਸੁੱਟੋ’ ਕਿਸਮ ਦੇ ਪੱਤਲ ਅਤੇ ਨੇ ਬਣਾਏ ਜਾ ਸਕਦੇ ਹਨ ।
- ਸਿਆਦੀ (Bauhiria Vahili) ਦੀਆਂ ਵੇਲਾਂ ਤੋਂ ਰੱਸੀ ਬਣਾਈ ਜਾ ਸਕਦੀ ਹੈ ।
- ਸੇਮੂਰ (ਸੂਤੀ ਰੇਸ਼ਮ) ਦੀ ਕੰਡੇਦਾਰ ਛਾਲ ’ਤੇ ਸਬਜ਼ੀਆਂ ਛੱਲੀਆਂ ਜਾ ਸਕਦੀਆਂ ਹਨ ।
- ਮਹੂਏ ਦੇ ਰੁੱਖ ਤੋਂ ਖਾਣਾ ਪਕਾਉਣ ਅਤੇ ਰੌਸ਼ਨੀ ਲਈ ਤੇਲ ਕੱਢਿਆ ਜਾ ਸਕਦਾ ਹੈ ।