PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

Punjab State Board PSEB 9th Class Social Science Book Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ Textbook Exercise Questions and Answers.

PSEB Solutions for Class 9 Social Science Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

Social Science Guide for Class 9 PSEB ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ Textbook Questions and Answers

(ਅ) ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਤੋਂ ਇਕ ਵਾਕ ਵਿਚ ਦਿਓ –

ਪ੍ਰਸ਼ਨ 1.
ਪੌਦੇ ……….. ਦੀ …………. ਤੋਂ …………. ਵਿਧੀ ਰਾਹੀਂ ਆਪਣਾ ਭੋਜਨ ਤਿਆਰ ਕਰਦੇ ਹਨ ।
ਉੱਤਰ-
ਸੂਰਜ, ਕਿਰਨਾਂ, ਫੋਟੋਸਿੰਥਸੀਸ,

ਪ੍ਰਸ਼ਨ 2.
ਪੰਜਾਬ ਦਾ …………… ਵਰਗ ਕਿਲੋਮੀਟਰ ਇਲਾਕਾ ਵਣਾਂ ਹੇਠ ਹੈ ਜੋ ……….. ਫੀਸਦੀ ਬਣਦਾ ਹੈ ।
ਉੱਤਰ-
1837, 6.07%, 3058

ਪ੍ਰਸ਼ਨ 3.
……… ਮੰਡਲ ਵਿੱਚ ਬਨਸਪਤੀ ਉਗਦੀ ਹੈ ਤੇ ……… ਦੀ ਕਿਸਮ ………. ਉੱਤੇ ਅਸਰ ਪਾਉਂਦੀ ਹੈ ।
ਉੱਤਰ-
3. ਜੀਵ, ਮਿੱਟੀ, ਬਨਸਪਤੀ ।

ਪ੍ਰਸ਼ਨ 4.
ਧਰਤੀ ਦਾ ਉਹ ਮੰਡਲ ਕਿਹੜਾ ਹੈ ਜਿਸ ਵਿੱਚ ਜੀਵਨ ਹੈ ?
ਉੱਤਰ-
ਧਰਤੀ ਦੇ ਜੀਵਮੰਡਲ ਵਿੱਚ ਜੀਵਨ ਹੁੰਦਾ ਹੈ ।

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 5.
ਪੰਜਾਬ ਦੇ ਕਿਹੜੇ ਜ਼ਿਲੇ ਵਿੱਚ ਸਭ ਤੋਂ ਵੱਧ ਜੰਗਲ ਮਿਲਦੇ ਹਨ ?
ਉੱਤਰ-
ਰੂਪਨਗਰ ।

ਪ੍ਰਸ਼ਨ 6.
ਚਿੰਕਾਰਾ ਕਿਹੜੇ ਜਾਨਵਰ ਦੀ ਇੱਕ ਕਿਸਮ ਹੈ ?
ਉੱਤਰ-
ਚਿੰਕਾਰਾ ਇੱਕ ਛੱਲੇਦਾਰ ਸਿੰਗਾਂ ਵਾਲਾ ਹਿਰਨ ਹੈ ।

ਪ੍ਰਸ਼ਨ 7.
ਬੀੜ ਕੀ ਹੁੰਦੀ ਹੈ ?
ਉੱਤਰ-
ਕਈ ਖੇਤਰਾਂ ਵਿੱਚ ਸੰਘਣੀ ਪ੍ਰਕਾਰ ਦੀ ਬਨਸਪਤੀ ਹੁੰਦੀ ਸੀ ਅਤੇ ਇਸਦੇ ਛੋਟੇ ਵੱਡੇ ਟੁਕੜਿਆਂ ਨੂੰ ਬੀੜ ਕਹਿੰਦੇ ਸਨ ।

ਪ੍ਰਸ਼ਨ 8.
ਉਪ-ਊਸ਼ਣ ਝਾੜੀਦਾਰ ਬਨਸਪਤੀ ਵਿੱਚ ਮਿਲਦੇ ਘਾਹ ਦਾ ਨਾਮ ਲਿਖੋ ।
ਉੱਤਰ-
ਇੱਥੇ ਲੰਬੀ ਕਿਸਮ ਦਾ ਘਾਹ-ਸਰਕੰਡਾ ਮਿਲਦਾ ਹੈ ।

ਪ੍ਰਸ਼ਨ 9.
ਪੰਜਾਬ ਦੇ ਕੁੱਲ ਖੇਤਰਫਲ ਦਾ ਕਿੰਨੇ ਫੀਸਦੀ ਰਕਬਾ ਵਣ ਹੇਠ ਹੈ ?
ਉੱਤਰ-
6.07% ॥

ਪ੍ਰਸ਼ਨ 10.
ਝਾੜੀਆਂ ਤੇ ਕੰਡੇਦਾਰ ਜੰਗਲੀ ਇਲਾਕਿਆਂ ਵਿੱਚ ਕਿਹੜੇ ਜਾਨਵਰ ਮਿਲਦੇ ਹਨ ?
ਉੱਤਰ-
ਇੱਥੇ ਊਠ, ਸ਼ੇਰ, ਬੱਬਰ ਸ਼ੇਰ, ਖਰਗੋਸ਼, ਚੂਹੇ ਆਦਿ ਮਿਲਦੇ ਹਨ ।

(ਈ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿਚ ਦਿਓ –

ਪ੍ਰਸ਼ਨ 1.
ਫਲੋਰਾ ਅਤੇ ਫੋਨਾ ਕੀ ਹਨ ? ਸਪੱਸ਼ਟ ਕਰੋ ।
ਉੱਤਰ-
ਕਿਸੇ ਵਿਸ਼ੇਸ਼ ਖੇਤਰ ਵਿੱਚ ਮਿਲਦੇ ਪੌਦਿਆਂ ਲਈ ਫਲੋਰਾ ਸ਼ਬਦ ਨੂੰ ਪ੍ਰਯੋਗ ਕੀਤਾ ਜਾਂਦਾ ਹੈ । ਉਸ ਖੇਤਰ ਦੇ ਪੌਦੇ ਉਸ ਖੇਤਰ ਦੀ ਜਲਵਾਯੂ, ਮਿੱਟੀ, ਵਰਖਾ ਆਦਿ ਉੱਤੇ ਨਿਰਭਰ ਕਰਦੇ ਹਨ । ਇਸੇ ਤਰੀਕੇ ਨਾਲ ਕਿਸੇ ਖੇਤਰ ਵਿੱਚ ਮਿਲਦੇ ਜਾਨਵਰਾਂ ਦੀਆਂ ਪ੍ਰਜਾਤੀਆਂ ਨੂੰ ਫੋਨਾ ਕਿਹਾ ਜਾਂਦਾ ਹੈ । ਹਰੇਕ ਖੇਤਰ ਵਿੱਚ ਮਿਲਦੇ ਜਾਨਵਰਾਂ ਦੀਆਂ ਪ੍ਰਜਾਤੀਆਂ ਵੀ ਅੱਡ-ਅੱਡ ਹੁੰਦੀਆਂ ਹਨ ।

ਪ੍ਰਸ਼ਨ 2.
ਵਣਾਂ ਦੀ ਰੱਖਿਆ ਕਿਉਂ ਜ਼ਰੂਰੀ ਹੈ, ਲਿਖ ਕੇ ਸਮਝਾਓ ।
ਉੱਤਰ –

  1. ਵਣ ਜਲਵਾਯੂ ‘ਤੇ ਕੰਟਰੋਲ ਰੱਖਦੇ ਹਨ । ਸੰਘਣੇ ਵਣ ਗਰਮੀਆਂ ਵਿਚ ਤਾਪਮਾਨ ਨੂੰ ਵਧਣ ਤੋਂ ਰੋਕਦੇ ਹਨ ਅਤੇ | ਸਰਦੀਆਂ ਵਿਚ ਤਾਪਮਾਨ ਨੂੰ ਵਧਾ ਦਿੰਦੇ ਹਨ ।
  2. ਸੰਘਣੀ ਬਨਸਪਤੀ ਦੀਆਂ ਜੜ੍ਹਾਂ ਵਗਦੇ ਪਾਣੀ ਦੀ ਰਫ਼ਤਾਰ ਨੂੰ ਘੱਟ ਕਰਨ ਵਿਚ ਮੱਦਦ ਕਰਦੀਆਂ ਹਨ । ਇਸ ਨਾਲ ਜੜਾਂ ਦੀ ਕਰੋਪੀ ਘੱਟ ਜਾਂਦੀ ਹੈ । ਦੂਸਰੇ ਜੜ੍ਹਾਂ ਰਾਹੀਂ ਰੋਕਿਆ ਗਿਆ ਪਾਣੀ ਜ਼ਮੀਨ ਅੰਦਰ ਸਮਾ ਜਾਣ ਕਰਕੇ ਇਕ ਤਾਂ ਜਲ ਸਤਰ ਉੱਚਾ ਹੋ ਜਾਂਦਾ ਹੈ ਤੇ ਦੂਸਰੇ ਪਾਸੇ ਧਰਾਤਲ ਤੇ ਪਾਣੀ ਦੀ ਮਾਤਰਾ ਘੱਟ ਜਾਣ ਕਰਕੇ ਪਾਣੀ ਨਦੀਆਂ ਵਿੱਚ ਅਸਾਨੀ ਨਾਲ ਵਹਿੰਦਾ ਰਹਿੰਦਾ ਹੈ ।
  3. ਦਰੱਖ਼ਤਾਂ ਦੀਆਂ ਜੜ੍ਹਾਂ ਮਿੱਟੀ ਦੀ ਜਕੜਨ ਨੂੰ ਮਜ਼ਬੂਤ ਰੱਖਦੀਆਂ ਹਨ ਅਤੇ ਮਿੱਟੀ ਦੇ ਕਟਾਅ ਨੂੰ ਰੋਕਦੀਆਂ ਹਨ ।
  4. ਬਨਸਪਤੀ ਦੇ ਸੁੱਕ ਕੇ ਡਿੱਗਣ ਨਾਲ ਜੀਵਾਂਸ਼ (Humus) ਦੇ ਰੂਪ ਵਿੱਚ ਮਿੱਟੀ ਨੂੰ ਹਰੀ ਖਾਦ ਮਿਲਦੀ ਹੈ ।
  5. ਹਰੀ ਭਰੀ ਬਨਸਪਤੀ ਬਹੁਤ ਹੀ ਮਨਮੋਹਕ ਦ੍ਰਿਸ਼ ਪੇਸ਼ ਕਰਦੀ ਹੈ । ਇਸ ਤੋਂ ਆਕਰਸ਼ਿਤ ਹੋ ਕੇ ਲੋਕ ਸੰਘਣੇ ਵਣ ਖੇਤਰਾਂ ਵਿਚ ਯਾਤਰਾ, ਸ਼ਿਕਾਰ ਅਤੇ ਮਾਨਸਿਕ ਸ਼ਾਂਤੀ ਲਈ ਜਾਂਦੇ ਹਨ । ਕਈਂ ਵਿਦੇਸ਼ੀ ਸੈਲਾਨੀ ਵੀ ਵਣ ਖੇਤਰਾਂ ਵਿਚ ਬਣੇ ਸੈਰਗਾਹ ਕੇਂਦਰ ਤੇ ਆਉਂਦੇ ਹਨ । ਇਸ ਨਾਲ ਸਰਕਾਰ ਨੂੰ ਵਿਦੇਸ਼ੀ ਮੁਦਰਾ ਪ੍ਰਾਪਤ ਹੁੰਦੀ ਹੈ ।
  6. ਸੰਘਣੇ ਵਣ ਅਨੇਕਾਂ ਉਦਯੋਗਾਂ ਦਾ ਆਧਾਰ ਹਨ । ਇਨ੍ਹਾਂ ਵਿੱਚੋਂ ਕਾਗਜ਼, ਦੀਆਸਲਾਈ, ਰੇਸ਼ਮ, ਖੇਡਾਂ ਦਾ ਸਾਮਾਨ, ਪਲਾਈ-ਵੁੱਡ, ਗੂੰਦ, ਬਰੋਜ਼ਾ ਆਦਿ ਮੁੱਖ ਉਦਯੋਗ ਹਨ ।

ਪ੍ਰਸ਼ਨ 3.
ਸਦਾਬਹਾਰ ਵਣਾਂ ਦੀਆਂ ਵਿਸ਼ੇਸ਼ਤਾਵਾਂ ਲਿਖੋ ।
ਉੱਤਰ –

  • ਸਦਾਬਹਾਰ ਵਣਾਂ ਦੇ ਸਾਰੇ ਪੱਤੇ ਇਕੱਠੇ ਨਹੀਂ ਝੜਦੇ ਅਤੇ ਹਮੇਸ਼ਾ ਹਰੇ ਰਹਿੰਦੇ ਹਨ ।
  • ਇਹ ਵਣ ਗਰਮ ਅਤੇ ਤਰ ਭਾਗਾਂ ਵਿੱਚ ਮਿਲਦੇ ਹਨ, ਜਿੱਥੇ ਟੈ00 ਸੈਂਟੀਮੀਟਰ ਤੋਂ ਵੱਧ ਵਰਖਾ ਹੁੰਦੀ ਹੈ ।
  • ਸਦਾਬਹਾਰ ਵਣਾਂ ਦੇ ਦਰੱਖਤ 60 ਮੀਟਰ ਜਾਂ ਇਸ ਤੋਂ ਵੀ ਉੱਚੇ ਜਾ ਸਕਦੇ ਹਨ ।
  • ਇਹ ਵਣ ਸੰਘਣੇ ਹੋਣ ਕਾਰਨ ਇੱਕ ਛੱਤਰ (Canopy) ਬਣਾ ਲੈਂਦੇ ਹਨ, ਜਿੱਥੋਂ ਕਈ ਵਾਰੀ ਤਾਂ ਸੂਰਜ ਦੀਆਂ ਕਿਰਨਾਂ ਜ਼ਮੀਨ ਤੱਕ ਨਹੀਂ ਪਹੁੰਚਦੀਆਂ ।
  • ਦਰੱਖ਼ਤਾਂ ਦੇ ਹੇਠਾਂ ਬਹੁਤ ਸਾਰੇ ਛੋਟੇ-ਛੋਟੇ ਪੌਦੇ ਉੱਗ ਜਾਂਦੇ ਹਨ ਅਤੇ ਆਪਸ ਵਿੱਚ ਉਲਝ ਜਾਂਦੇ ਹਨ ਜਿਸ ਕਾਰਨ ਇਹਨਾਂ ਵਿੱਚੋਂ ਲੰਘਣਾ ਔਖਾ ਹੁੰਦਾ ਹੈ ।

ਪ੍ਰਸ਼ਨ 4.
ਪੰਜਾਬ ਦੀ ਕੁਦਰਤੀ ਬਨਸਪਤੀ ਨਾਲ ਜਾਣ-ਪਛਾਣ ਕਰਵਾਓ ।
ਉੱਤਰ-
ਇਸ ਸਮੇਂ ਪੰਜਾਬ ਦੇ ਕੁੱਲ ਖੇਤਰਫਲ ਦਾ ਸਿਰਫ 6.07% ਹਿੱਸਾ ਹੀ ਜੰਗਲਾਂ ਦੇ ਅਧੀਨ ਹੈ । ਇਸ ਦਾ ਕਾਫ਼ੀ ਵੱਡਾ ਹਿੱਸਾ ਮਨੁੱਖਾਂ ਵੱਲੋਂ ਉਗਾਇਆ ਜਾ ਰਿਹਾ ਹੈ । ਪੰਜਾਬ ਦੀ ਕੁਦਰਤੀ ਬਨਸਪਤੀ ਨੂੰ ਕਈ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ –

  1. ਹਿਮਾਲਿਆ ਪ੍ਰਕਾਰ ਦੀ ਸਿੱਲੀ ਸ਼ੀਤ ਉਸ਼ਣ ਬਨਸਪਤੀ
  2. ਉਪ-ਊਸ਼ਣ ਚੀਲ ਬਨਸਪਤੀ
  3. ਉਪ-ਉਸ਼ਣ ਝਾੜੀਦਾਰ ਪਹਾੜੀ ਬਨਸਪਤੀ
  4. ਊਸ਼ਣ ਖੁਸ਼ਕ ਪੱਤਝੜੀ ਬਨਸਪਤੀ
  5. ਊਸ਼ਣ ਕੰਡੇਦਾਰ ਬਨਸਪਤੀ ।

ਪ੍ਰਸ਼ਨ 5.
ਔਲਾ, ਤੁਲਸੀ ਅਤੇ ਸਿਨਕੋਨਾ ਤੋਂ ਕੀ ਲਾਭ ਹੋ ਸਕਦੇ ਹਨ ? ਲਿਖੋ ।
ਉੱਤਰ –

  • ਔਲਾ ਜਾਂ ਆਂਵਲਾ-ਆਂਵਲਾ ਵਿਟਾਮਿਨ ਸੀ ਨਾਲ ਭਰਿਆ ਹੁੰਦਾ ਹੈ ਅਤੇ ਇਹ ਵਿਅਕਤੀ ਦੀ ਪਾਚਨ ਸ਼ਕਤੀ ਨੂੰ ਸੁਧਾਰਨ ਵਿੱਚ ਮੱਦਦ ਕਰਦਾ ਹੈ | ਆਂਵਲਾ ਕਬਜ਼, ਸ਼ੂਗਰ ਅਤੇ ਖਾਂਸੀ ਨੂੰ ਦੂਰ ਕਰਨ ਵਾਸਤੇ ਵਰਤਿਆ ਜਾਂਦਾ ਹੈ ।
  • ਤੁਲਸੀ-ਜੇਕਰ ਕਿਸੇ ਨੂੰ ਬੁਖਾਰ, ਖਾਂਸੀ ਜਾਂ ਜ਼ੁਕਾਮ ਹੋ ਜਾਵੇ, ਤਾਂ ਤੁਲਸੀ ਬਹੁਤ ਲਾਭਦਾਇਕ ਹੁੰਦੀ ਹੈ ।
  • ਸਿਨਕੋਨਾ-ਸਿਨਕੋਨਾ ਪੌਦੇ ਦੀ ਛਾਲ ਨੂੰ ਕੁਨੀਨ ਬਣਾਉਣ ਲਈ ਪ੍ਰਯੋਗ ਕੀਤਾ ਜਾਂਦਾ ਹੈ ਜੋ ਮਲੇਰੀਆ ਠੀਕ ਕਰਨ ਲਈ ਦਿੱਤਾ ਜਾਂਦਾ ਹੈ ।

(ਸ) ਹੇਠ ਲਿਖੇ ਪ੍ਰਸ਼ਨਾਂ ਦੇ ਵਿਸਤ੍ਰਿਤ ਉੱਤਰ ਦਿਓ –

ਪ੍ਰਸ਼ਨ 1.
ਕੁਦਰਤੀ ਬਨਸਪਤੀ ਮਨੁੱਖੀ ਸਮਾਜ ਦੇ ਫੇਫੜੇ ਹੁੰਦੇ ਹਨ, ਕਿਵੇਂ ?
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੁਦਰਤੀ ਬਨਸਪਤੀ ਮਨੁੱਖੀ ਸਮਾਜ ਦੇ ਫੇਫੜੇ ਹੁੰਦੇ ਹਨ । ਹੇਠਾਂ ਲਿਖੇ ਬਿੰਦੁਆਂ ਤੋਂ ਇਹ ਸਪੱਸ਼ਟ ਹੋ ਜਾਵੇਗਾ –

  1. ਜੰਗਲ ਵੱਡੀ ਮਾਤਰਾ ਵਿੱਚ ਆਕਸੀਜਨ ਛੱਡਦੇ ਹਨ ਅਤੇ ਕਾਰਬਨਡਾਇਆਕਸਾਈਡ ਵਰਤਦੇ ਹਨ । ਇਹ ਆਕਸੀਜਨ ਜਾਨਵਰਾਂ ਅਤੇ ਮਨੁੱਖਾਂ ਨੂੰ ਜੀਵਨ ਦਿੰਦੀ ਹੈ ।
  2. ਜੰਗਲ ਧਰਤੀ ਵਿੱਚ ਮੌਜੂਦ ਪਾਣੀ ਦਾ ਪੱਧਰ ਉੱਚਾ ਕਰਨ ਵਿੱਚ ਬਹੁਤ ਮੱਦਦ ਕਰਦੇ ਹਨ ।
  3. ਜੰਗਲ ਦੇ ਰੁੱਖਾਂ ਵਿੱਚ ਮੌਜੂਦ ਪਾਣੀ ਸੂਰਜ ਦੀ ਗਰਮੀ ਦੇ ਕਾਰਨ ਵਾਸ਼ਪ ਬਣ ਕੇ ਉੱਡਦਾ ਰਹਿੰਦਾ ਹੈ ਜੋ ਹਵਾ ਦੇ ਤਾਪਮਾਨ ਨੂੰ ਘੱਟ ਰੱਖਣ ਵਿੱਚ ਮਦਦ ਕਰਦਾ ਹੈ ।
  4. ਜੰਗਲਾਂ ਵਿੱਚ ਬਹੁਤ ਸਾਰੇ ਜੀਵ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਭੋਜਨ ਅਤੇ ਰਹਿਣ ਵਾਸਤੇ ਜਗਾ ਜੰਗਲਾਂ ਵਿੱਚ ਹੀ ਮਿਲਦੀ ਹੈ ।
  5. ਸਾਡੇ ਵਾਤਾਵਰਨ ਨੂੰ ਸੁੰਦਰ ਅਤੇ ਸਿਹਤਮੰਦ ਬਣਾਉਣ ਵਿੱਚ ਜੰਗਲ ਬਹੁਤ ਸਹਾਈ ਹੁੰਦੇ ਹਨ ।
  6. ਪੌਣਾਂ ਦੀ ਰਫ਼ਤਾਰ ਨੂੰ ਘੱਟ ਕਰਨ, ਅਵਾਜ਼ ਪ੍ਰਦੂਸ਼ਣ ਨੂੰ ਘੱਟ ਕਰਨ ਅਤੇ ਸੂਰਜ ਦੀ ਚਮਕ ਨੂੰ ਘੱਟ ਕਰਨ ਵਿੱਚ ਜੰਗਲ ਬਹੁਤ ਮਦਦ ਕਰਦੇ ਹਨ ।
  7. ਰੁੱਖਾਂ ਦੀਆਂ ਜੜ੍ਹਾਂ ਮਿੱਟੀ ਦੇ ਕਣਾਂ ਨੂੰ ਪਕੜ ਕੇ ਰੱਖਦੀਆਂ ਹਨ ਜਿਸ ਕਾਰਨ ਜੰਗਲ ਤੋਂ ਖੁਰਣ ਤੋਂ ਰੋਕਣ ਵਿੱਚ ਮੱਦਦ ਕਰਦੇ ਹਨ ।
  8. ਵਰਖਾ ਕਰਵਾਉਣ ਵਿੱਚ ਵੀ ਜੰਗਲਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ।
  9. ਜੰਗਲਾਂ ਤੋਂ ਅਸੀਂ ਕਈ ਪ੍ਰਕਾਰ ਦੀ ਲੱਕੜੀ ਪ੍ਰਾਪਤ ਕਰਦੇ ਹਾਂ ।
  10. ਜੰਗਲਾਂ ਦੇ ਕਾਰਨ ਹੀ ਕਈ ਪ੍ਰਕਾਰ ਦੇ ਉਦਯੋਗਾਂ ਦਾ ਵਿਕਾਸ ਹੋਇਆ ਹੈ ।

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 2.
ਕੁਦਰਤੀ ਬਨਸਪਤੀ ਨੂੰ ਕਿਹੜੇ ਭੂਗੋਲਿਕ ਤੱਤ ਪ੍ਰਭਾਵਿਤ ਕਰਦੇ ਹਨ ?
ਉੱਤਰ-
ਅੱਡ-ਅੱਡ ਖੇਤਰਾਂ ਵਿੱਚ ਬਹੁਤ ਸਾਰੀਆਂ ਭੂਗੋਲਿਕ ਭਿੰਨਤਾਵਾਂ ਹੁੰਦੀਆਂ ਹਨ ਜਿਸ ਕਰਕੇ ਉੱਥੇ ਦੀ ਕੁਦਰਤੀ ਬਨਸਪਤੀ ਵੀ ਅੱਡ-ਅੱਡ ਹੁੰਦੀ ਹੈ । ਇਸ ਕਰਕੇ ਕੁਦਰਤੀ ਬਨਸਪਤੀ ਨੂੰ ਕਈ ਭੂਗੋਲਿਕ ਤੱਤ ਪ੍ਰਭਾਵਿਤ ਕਰਦੇ ਹਨ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ –

  1. ਭੂਮੀ ਜਾਂ ਧਰਾਤਲ (Land or Relief)-ਕਿਸੇ ਵੀ ਖੇਤਰ ਦੀ ਭੂਮੀ ਦਾ ਬਨਸਪਤੀ ਉੱਤੇ ਪ੍ਰਤੱਖ ਜਾਂ ਅਪ੍ਰਤੱਖ ਪ੍ਰਭਾਵ ਪੈਂਦਾ ਹੈ । ਮੈਦਾਨਾਂ, ਪਹਾੜਾਂ, ਡੈਲਟਾ ਆਦਿ ਦੀ ਬਨਸਪਤੀ ਇੱਕ ਸਮਾਨ ਨਹੀਂ ਹੋ ਸਕਦੀ । ਭੂਮੀ ਦੇ ਸੁਭਾ ਦਾ ਬਨਸਪਤੀ ਉੱਤੇ ਪ੍ਰਭਾਵ ਪੈਂਦਾ ਹੈ । ਉੱਚੇ ਪਹਾੜਾਂ ਵਿੱਚ ਲੰਮੇ ਰੁੱਖ ਮਿਲਦੇ ਹਨ ਅਤੇ ਮੈਦਾਨਾਂ ਵਿੱਚ ਪੱਤਝੜੀ ਰੁੱਖ ਮਿਲਦੇ ਹਨ ।
  2. ਮਿੱਟੀ (Soil)-ਮਿੱਟੀ ਉੱਤੇ ਹੀ ਬਨਸਪਤੀ ਉੱਗਦੀ ਹੈ – ਅੱਡ-ਅੱਡ ਥਾਂਵਾਂ ਉੱਤੇ ਅੱਡ-ਅੱਡ ਪ੍ਰਕਾਰ ਦੀ ਮਿੱਟੀ ਮਿਲਦੀ ਹੈ ਜਿਹੜੀ ਅੱਡ-ਅੱਡ ਪ੍ਰਕਾਰ ਦੀ ਬਨਸਪਤੀ ਦਾ ਆਧਾਰ ਹੈ । ਜਿਵੇਂ ਕਿ ਮਾਰੂਥਲ ਵਿੱਚ ਰੇਤਲੀ ਮਿੱਟੀ ਮਿਲਦੀ ਹੈ ਜਿਸ ਕਾਰਨ ਉੱਥੇ ਕੰਡੇਦਾਰ ਝਾੜੀਆਂ ਹੀ ਪੈਦਾ ਹੁੰਦੀਆਂ ਹਨ । ਨਦੀਆਂ ਦੇ ਡੈਲਟੇ ਵਿੱਚ ਵਧੀਆਂ ਪ੍ਰਕਾਰ ਦੀ ਬਨਸਪਤੀ ਪਾਈ ਜਾਂਦੀ ਹੈ । ਪਹਾੜਾਂ ਦੀ ਢਲਾਨ ਉੱਤੇ ਮਿੱਟੀ ਦੀ ਪਰਤ ਡੂੰਘੀ ਹੁੰਦੀ ਹੈ ਜਿਸ ਕਾਰਨ ਉੱਥੇ ਲੰਬੇ ਰੁੱਖ ਮਿਲਦੇ ਹਨ ।
  3. ਤਾਪਮਾਨ (Temperature) – ਬਨਸਪਤੀ ਦੀ ਵਿਵਸਥਾ ਅਤੇ ਵਿਸ਼ੇਸ਼ਤਾ ਤਾਪਮਾਨ ਅਤੇ ਹਵਾ ਦੀ ਨਮੀ ਉੱਤੇ ਮੀਟਰ ਦੀ ਉਚਾਈ ਤੋਂ ਉੱਤੇ ਤਾਪਮਾਨ ਵਿੱਚ ਕਮੀ ਬਨਸਪਤੀ ਦੇ ਉੱਗਣ ਅਤੇ ਵੱਧਣ ਨੂੰ ਪ੍ਰਭਾਵਿਤ ਕਰਦੀ ਹੈ । ਇਸ ਕਰਕੇ ਉੱਥੇ ਦੀ ਬਨਸਪਤੀ ਮੈਦਾਨੀ ਖੇਤਰਾਂ ਤੋਂ ਅੱਡ ਹੁੰਦੀ ਹੈ ।
  4. ਸੂਰਜ ਦੀ ਰੋਸ਼ਨੀ (Sunlight) -ਕਿਸੇ ਵੀ ਖੇਤਰ ਵਿੱਚ ਕਿੰਨੀ ਸੂਰਜ ਦੀ ਰੋਸ਼ਨੀ ਆਉਂਦੀ ਹੈ, ਇਸ ਉੱਤੇ ਵੀ ਬਨਸਪਤੀ ਨਿਰਭਰ ਕਰਦੀ ਹੈ । ਕਿਸੇ ਵੀ ਥਾਂ ਉੱਤੇ ਕਿੰਨੀ ਸੂਰਜ ਦੀ ਰੋਸ਼ਨੀ ਆਵੇਗੀ ਇਹ ਉਸਦੇ Latitude ਅਤੇ ਭੂ-ਮੱਧ ਰੇਖਾ ਤੋਂ ਦੂਰੀ, ਸਮੁੰਦਰ ਤਲ ਤੋਂ ਉੱਚਾਈ ਅਤੇ ਰੁੱਤ ਉੱਤੇ ਨਿਰਭਰ ਕਰਦਾ ਹੈ । ਗਰਮੀਆਂ ਵਿੱਚ ਵੱਧ ਰੋਸ਼ਨੀ ਮਿਲਣ ਕਾਰਨ ਰੁੱਖ ਤੇਜ਼ੀ ਨਾਲ ਵੱਧਦੇ ਹਨ ।
  5. ਵਰਖਾ (Rainfall-ਜਿਹੜੇ ਖੇਤਰਾਂ ਵਿੱਚ ਵੱਧ ਵਰਖਾ ਹੁੰਦੀ ਹੈ ਉੱਥੇ ਸਦਾਬਹਾਰ ਜੰਗਲ ਮਿਲਦੇ ਹਨ । ਉਹ ਸੰਘਣੇ ਵੀ ਹੁੰਦੇ ਹਨ, ਪਰੰਤੂ ਜਿੱਥੇ ਘੱਟ ਵਰਖਾ ਹੁੰਦੀ ਹੈ, ਉੱਥੇ ਪਤਝੜੀ ਜੰਗਲ ਮਿਲਦੇ ਹਨ । ਜਿੱਥੇ ਬਹੁਤ ਹੀ ਘੱਟ ਵਰਖਾ ਹੁੰਦੀ ਹੈ, ਜਿਵੇਂ ਕਿ ਮਾਰੂਥਲ ਉੱਥੇ ਜੰਗਲ ਵੀ ਬਹੁਤ ਘੱਟ ਜਾਂ ਨਾ ਦੇ ਬਰਾਬਰ ਹੁੰਦੇ ਹਨ । ਇਸ ਤਰ੍ਹਾਂ ਵਰਖਾ ਦੀ ਮਾਤਰਾ ਉੱਤੇ ਵੀ ਬਨਸਪਤੀ ਦਾ ਪ੍ਰਕਾਰ ਨਿਰਭਰ ਕਰਦਾ ਹੈ ।

ਪ੍ਰਸ਼ਨ 3.
ਭਾਰਤੀ ਜੰਗਲਾਂ ਨੂੰ ਜਲਵਾਯੂ ਦੇ ਆਧਾਰ ‘ਤੇ ਵੰਡੋ ਤੇ ਰੁੱਖਾਂ ਦੇ ਨਾਮ ਵੀ ਲਿਖੋ ।
ਉੱਤਰ-
ਭਾਰਤੀ ਜੰਗਲਾਂ ਨੂੰ ਜਲਵਾਯੂ ਦੇ ਆਧਾਰ ਉੱਤੇ ਕਈ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈਭੂਗੋਲਿਕ ਤੱਤਾਂ ਦੇ ਆਧਾਰ ‘ਤੇ ਭਾਰਤ ਦੀ ਬਨਸਪਤੀ ਨੂੰ ਹੇਠ ਲਿਖੇ ਪੰਜ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ –
1. ਉਸ਼ਣ ਸਦਾਬਹਾਰ ਵਣ (Tropical Evergreen Forests)-ਇਸ ਪ੍ਰਕਾਰ ਦੇ ਵਣ ਮੁੱਖ ਰੂਪ ਨਾਲ ਜ਼ਿਆਦਾ ਵਰਖਾ (200 ਸੈਂਟੀਮੀਟਰ ਤੋਂ ਜ਼ਿਆਦਾ) ਵਾਲੇ ਭਾਗਾਂ ਵਿਚ ਮਿਲਦੇ ਹਨ । ਇਸ ਲਈ ਇਨ੍ਹਾਂ ਨੂੰ ਬਰਸਾਤੀ ਵਣ ਵੀ ਕਹਿੰਦੇ ਹਨ । ਇਹ ਵਣ ਜ਼ਿਆਦਾਤਰ ਪੂਰਬੀ ਹਿਮਾਲਾ ਦੇ ਤਰਾਈ ਪ੍ਰਦੇਸ਼, ਪੱਛਮੀ ਘਾਟ, ਪੱਛਮੀ ਅੰਡੇਮਾਨ, ਅਸਮ, ਬੰਗਾਲ ਅਤੇ ਉੜੀਸਾ ਦੇ ਕੁੱਝ ਭਾਗਾਂ ਵਿਚ ਪਾਏ ਜਾਂਦੇ ਹਨ । ਇਨ੍ਹਾਂ ਵਣਾਂ ਵਿਚ ਪਾਏ ਜਾਣ ਵਾਲੇ ਮੁੱਖ

2. ਊਸ਼ਣ-ਪੱਤਝੜੀ ਜਾਂ ਮਾਨਸੂਨੀ ਵਣ (Tropical Deciduous or Monsoon Forests) ਪੱਤਝੜੀ ਜਾਂ ਮਾਨਸੂਨੀ ਵਣ ਭਾਰਤ ਦੇ ਉਹਨਾਂ ਦੇਸ਼ਾਂ ਵਿਚ ਮਿਲਦੇ ਹਨ ਜਿੱਥੇ 100 ਤੋਂ 200 ਸੈਂਟੀਮੀਟਰ ਤਕ ਸਾਲਾਨਾ ਵਰਖਾ ਹੁੰਦੀ ਹੈ । ਭਾਰਤ ਵਿਚ ਇਹ ਵਣ ਮੁੱਖ ਰੂਪ ਨਾਲ ਹਿਮਾਲਿਆ ਦੇ ਹੇਠਲੇ ਭਾਗ, ਛੋਟਾ ਨਾਗਪੁਰ, ਗੰਗਾ ਦੀ ਘਾਟੀ, ਪੱਛਮੀ ਘਾਟ ਦੀਆਂ ਪੂਰਬੀ ਢਲਾਣਾਂ ਅਤੇ ਤਾਮਿਲਨਾਡੂ ਖੇਤਰ ਵਿਚ ਮਿਲਦੇ ਹਨ । ਇਨ੍ਹਾਂ ਵਣਾਂ ਵਿਚ ਮਿਲਣ ਵਾਲੇ ਮੁੱਖ ਦਰੱਖ਼ਤ ਸਾਗਵਾਨ, ਸਾਲ, ਸ਼ੀਸ਼ਮ, ਅੰਬ, ਚੰਦਨ, ਮਹੂਆ, ਏਬੇਨੀ, ਸ਼ਹਿਤੂਤ, ਅਤੇ ਸੇਮਲ ਹਨ । ਗਰਮੀਆਂ ਵਿਚ ਇਹਨਾਂ ਦਰੱਖਤਾਂ ਦੇ ਪੱਤੇ ਝੜ ਜਾਂਦੇ ਹਨ । ਇਸ ਲਈ ਇਹਨਾਂ ਨੂੰ ਪੱਤਝੜੀ ਵਣ ਵੀ ਕਿਹਾ ਜਾਂਦਾ ਹੈ ।
PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ 1

3. ਝਾੜੀਆਂ ਜਾਂ ਕੰਡੇਦਾਰ ਜੰਗਲ (The Scrubs and Thorny Forests)-ਇਸ ਪ੍ਰਕਾਰ ਦੇ ਵਣ ਉਹਨਾਂ ਖੇਤਰਾਂ ਵਿਚ ਪਾਏ ਜਾਂਦੇ ਹਨ ਜਿੱਥੇ ਸਾਲਾਨਾ ਵਰਖਾ ਦਾ ਮੱਧਮਾਨ 20 ਤੋਂ 60 ਸੈਂਟੀਮੀਟਰ ਤਕ ਹੁੰਦਾ ਹੈ । ਭਾਰਤ ਵਿਚ ਇਹ ਵਣ ਰਾਜਸਥਾਨ, ਪੱਛਮੀ ਹਰਿਆਣਾ, ਦੱਖਣੀ-ਪੱਛਮੀ ਪੰਜਾਬ ਅਤੇ ਗੁਜਰਾਤ ਵਿਚ ਮਿਲਦੇ ਹਨ । ਇਨ੍ਹਾਂ ਵਣਾਂ ਵਿਚ ਰਾਮਬਾਂਸ, ਖੈਰ, ਪਿੱਪਲ, ਕਿੱਕਰ, ਥੋਹਰ ਅਤੇ ਖਜੂਰ ਦੇ ਦਰੱਖ਼ਤ ਮੁੱਖ ਹਨ ।

4. ਜਵਾਰੀ ਵਣ (Tidal Forests)-ਜਵਾਰੀ ਵਣ ਨਦੀਆਂ ਦੇ ਡੈਲਟਿਆਂ ਵਿਚ ਪਾਏ ਜਾਂਦੇ ਹਨ । ਇਥੋਂ ਦੀ ਮਿੱਟੀ ਵੀ ਉਪਜਾਊ ਹੁੰਦੀ ਹੈ ਅਤੇ ਪਾਣੀ ਵੀ ਜ਼ਿਆਦਾ ਮਾਤਰਾ ਵਿਚ ਮਿਲ ਜਾਂਦਾ ਹੈ । ਭਾਰਤ ਵਿਚ ਇਸ ਪ੍ਰਕਾਰ ਦੇ ਵਣ ਮਹਾਂਨਦੀ, ਗੋਦਾਵਰੀ, ਭ੍ਰਿਸ਼ਨਾ, ਕਾਵੇਰੀ ਆਦਿ ਦੇ ਡੈਲਟਾਈ ਦੇਸ਼ਾਂ ਵਿਚ ਮਿਲਦੇ ਹਨ । ਇੱਥੋਂ ਦੀ ਬਨਸਪਤੀ ਨੂੰ ਮੈਂਗਰੋਵ ਜਾਂ ਸੁੰਦਰ ਵਣ ਵੀ ਕਿਹਾ ਜਾਂਦਾ ਹੈ । ਕੁੱਝ ਖੇਤਰਾਂ ਵਿਚ ਤਾੜ, ਕੈਂਸ, ਨਾਰੀਅਲ ਆਦਿ ਦੇ ਦਰੱਖਤ ਮਿਲਦੇ ਹਨ ।

5. ਪਰਬਤੀ ਜੰਗਲ (Mountainous Forests)-ਇਸ ਪ੍ਰਕਾਰ ਦੀ ਬਨਸਪਤੀ ਹਿਮਾਲਿਆ ਦੇ ਪਰਬਤੀ ਖੇਤਰਾਂ ਅਤੇ ਦੱਖਣ ਵਿਚ ਨੀਲਗਿਰੀ ਦੀਆਂ ਪਹਾੜੀਆਂ ‘ਤੇ ਮਿਲਦੀ ਹੈ । ਇਸ ਬਨਸਪਤੀ ਵਿਚ ਵਰਖਾ ਦੀ ਤਰਾ ਅਤੇ ਉੱਚਾਈ ਤੇ ਸਦਾਬਹਾਰ ਵਣ ਮਿਲਦੇ ਹਨ, ਤਾਂ ਜ਼ਿਆਦਾ ਉੱਚਾਈ ‘ਤੇ ਸਿਰਫ਼ ਘਾਹ ਅਤੇ ਕੁੱਝ ਫੁੱਲਦਾਰ ਪੌਦੇ ਹੀ ਮਿਲਦੇ ਹਨ ।

ਪ੍ਰਸ਼ਨ 4.
ਪੰਜਾਬ ਦੀ ਕੁਦਰਤੀ ਬਨਸਪਤੀ ਦੀ ਵੰਡ ਬਾਰੇ ਚਾਨਣਾ ਪਾਓ ।
ਉੱਤਰ-
ਪੰਜਾਬ ਦੇ ਅੱਡ-ਅੱਡ ਭਾਗਾਂ ਵਿੱਚ ਧਰਾਤਲ-ਜਲਵਾਯੂ ਅਤੇ ਮਿੱਟੀ ਦੀ ਕਿਸਮ ਅੱਡ-ਅੱਡ ਹੋਣ ਕਾਰਨ ਇੱਥੇ ਅੱਡ-ਅੱਡ ਪ੍ਰਕਾਰ ਦੀ ਬਨਸਪਤੀ ਮਿਲਦੀ ਹੈ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ –
1. ਹਿਮਾਲਿਆ ਪ੍ਰਕਾਰ ਦੀ ਸਿੱਲੀ ਸ਼ੀਤ-ਊਸ਼ਣ ਬਨਸਪਤੀ (Himalayan Type Moist Temperate Vegetation)-ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੀ ਧਾਰ ਕਲਾਂ ਤਹਿਸੀਲ ਵਿੱਚ ਇਸ ਪ੍ਰਕਾਰ ਦੀ ਬਨਸਪਤੀ ਪਾਈ ਜਾਂਦੀ ਹੈ । ਪੰਜਾਬ ਦੇ ਇਸ ਹਿੱਸੇ ਵਿੱਚ ਵਰਖਾ ਵੀ ਵੱਧ ਹੁੰਦੀ ਹੈ ਅਤੇ ਇਹ ਪੰਜਾਬ ਦੇ ਹੋਰ ਭਾਗਾਂ ਤੋਂ ਉਚਾਈ ਉੱਤੇ ਵੀ ਸਥਿਤ ਹੈ । ਇੱਥੇ ਕਈ ਪ੍ਰਕਾਰ ਦੇ ਰੁੱਖ ਮਿਲ ਜਾਂਦੇ ਹਨ ਜਿਵੇਂ ਕਿ ਘੱਟ ਉਚਾਈ ਵਾਲੇ ਚੀਲ ਦੇ ਰੁੱਖ, ਟਾਹਲੀ, ਸ਼ਹਿਤੂਤ, ਪਹਾੜੀ ਕਿੱਕਰ, ਅੰਬ ਆਦਿ ।

2. ਉਪ-ਊਸ਼ਣ ਚੀਲ ਬਨਸਪਤੀ (Sub-Tropicaine Vegetation)-ਪੰਜਾਬ ਦੇ ਕਈ ਜ਼ਿਲਿਆਂ ਦੀਆਂ ਕਈ ਤਹਿਸੀਲਾਂ ਵਿੱਚ ਇਸ ਪ੍ਰਕਾਰ ਦੀ ਬਨਸਪਤੀ, ਮਿਲਦੀ ਹੈ ਜਿਵੇਂ ਕਿ ਪਠਾਨਕੋਟ ਜ਼ਿਲ੍ਹੇ ਦੀ ਪਠਾਨਕੋਟ ਤਹਿਸੀਲ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਮੁਕੇਰੀਆਂ, ਦਸੂਹਾ ਅਤੇ ਹੁਸ਼ਿਆਰਪੁਰ ਤਹਿਸੀਲਾਂ ।
ਇੱਥੇ ਚੀਲ ਦੇ ਰੁੱਖ ਕਾਫੀ ਘੱਟ ਮਿਲਦੇ ਹਨ ਅਤੇ ਉਹਨਾਂ ਦੀ ਕਿਸਮ ਵੀ ਵਧੀਆ ਨਹੀਂ ਹੁੰਦੀ । ਇੱਥੇ ਟਾਹਲੀ, ਖੈਰ, ਸ਼ਹਿਤੂਤ ਅਤੇ ਹੋਰ ਕਈ ਪ੍ਰਕਾਰ ਦੇ ਰੁੱਖ ਪਾਏ ਜਾਂਦੇ ਹਨ :

3. ਉਪ ਊਸ਼ਣ ਝਾੜੀਦਾਰ ਪਹਾੜੀ ਬਨਸਪਤੀ (Sutropicai Sra 3% Hill Vegetation)-ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਦੇ ਪੂਰਬੀ ਭਾਗਾਂ ਅਤੇ ਪਠਾਨਕੋਟ ਜ਼ਿਲ੍ਹੇ ਦੇ ਬਾਕੀ ਬਚੇ ਭਾਗਾਂ ਵਿੱਚ ਇਸ ਪ੍ਰਕਾਰ ਦੀ ਬਨਸਪਤੀ ਮਿਲਦੀ ਹੈ । ਇਸ ਖੇਤਰ ਵਿੱਚ ਅੱਜ ਤੋਂ ਚਾਰ-ਪੰਜ ਸਦੀਆਂ ਪਹਿਲਾਂ ਕਾਫੀ ਸੰਘਣੇ ਜੰਗਲ ਮਿਲਦੇ ਸਨ, ਪਰ ਬਹੁਤ ਜ਼ਿਆਦਾ ਰੁੱਖਾਂ ਦੀ ਕਟਾਈ, ਜਾਨਵਰਾਂ ਦੇ ਚਰਨ, ਜੰਗਲਾਂ ਦੀ ਅੱਗ ਅਤੇ ਮਿੱਟੀ ਦੇ ਖੁਰਨ ਨਾਲ ਇੱਥੇ ਦੀ ਬਨਸਪਤੀ ਝਾੜੀਦਾਰ ਹੋ ਗਈ ਹੈ । ਇੱਥੇ ਕਈ ਪ੍ਰਕਾਰ ਦੇ ਰੁੱਖ ਮਿਲਦੇ ਹਨ ਜਿਵੇਂ ਕਿ ਟਾਹਲੀ, ਖੈਰ, ਕਿੱਕਰ, ਸ਼ਹਿਤੂਤ, ਡੇਕ, ਨਿੰਮ, ਸਿੰਬਲ, ਬਾਂਸ, ਅਮਲਤਾਰ ਆਦਿ । ਇੱਥੇ ਲੰਬੀ ਕਿਸਮ ਦਾ ਘਾਹ ਵੀ ਉੱਗਦਾ ਹੈ ਜਿਸਨੂੰ ਸਰਕੰਡਾ ਕਹਿੰਦੇ ਹਨ ਜਿਸ ਨੂੰ ਰੱਸੀਆਂ ਅਤੇ ਕਾਗਜ ਬਣਾਉਣ ਲਈ ਪ੍ਰਯੋਗ ਕੀਤਾ ਜਾਂਦਾ ਹੈ ।

4. ਊਸ਼ਣ-ਖੁਸ਼ਕ ਪੱਤਝੜੀ ਬਨਸਪਤੀ (Tropical Dry Deciduous Vegetation)-ਪੰਜਾਬ ਦੇ ਖ਼ੁਸ਼ਕ ਅਤੇ ਗਰਮ ਖੇਤਰਾਂ ਵਿੱਚ ਇਸ ਪ੍ਰਕਾਰ ਦੀ ਬਨਸਪਤੀ ਪਾਈ ਜਾਂਦੀ ਹੈ । ਕੰਡੀ ਇਲਾਕਿਆਂ ਦੇ ਮੈਦਾਨ, ਪੰਜਾਬ ਦੇ ਲਹਿਰਦਾਰ ਅਤੇ ਉੱਚੇ ਨੀਵੇਂ ਮੈਦਾਨ ਅਤੇ ਮੱਧਵਰਤੀ ਮੈਦਾਨਾਂ ਵਿੱਚ ਇਸ ਪ੍ਰਕਾਰ ਦੀ ਬਨਸਪਤੀ ਮਿਲਦੀ ਹੈ । ਕਿਸੇ ਸਮੇਂ ਇੱਥੇ ਵੀ ਸੰਘਣੀ ਬਨਸਪਤੀ ਹੁੰਦੀ ਸੀ । ਅੱਜ ਵੀ ਸੰਘਣੀ ਬਨਸਪਤੀ ਦੇ ਕੁਝ ਛੋਟੇ-ਵੱਡੇ ਟੁੱਕੜੇ ਮਿਲ ਜਾਂਦੇ ਹਨ ਜਿਨ੍ਹਾਂ ਨੂੰ ਬੀੜ, ਝੰਗੀ ਜਾਂ ਝਿੜੀ ਦੇ ਨਾਮ ਨਾਲ ਸੱਦਿਆ ਜਾਂਦਾ ਹੈ । ਐੱਸ. ਏ. ਐੱਸ. ਨਗਰ ਅਤੇ ਪਟਿਆਲੇ ਦੇ ਇਲਾਕਿਆਂ ਵਿੱਚ ਸੰਘਣੇ ਰੁੱਖਾਂ ਵਾਲੇ ਖੇਤਰ ਮਿਲਦੇ ਹਨ ਜਿਨ੍ਹਾਂ ਨੂੰ ਬੀੜ ਕਿਹਾ ਜਾਂਦਾ ਹੈ । ਬੀੜ ਭਾਦਸੋਂ, ਛੱਤਬੀੜ, ਬੀੜ ਭੁਨਰਹੇੜੀ, ਬੀੜ ਮੋਤੀ ਬਾਗ ਆਦਿ ਇਹਨਾਂ ਵਿੱਚ ਪ੍ਰਮੁੱਖ ਹਨ । ਇੱਥੇ ਨਿੰਮ, ਟਾਹਲੀ, ਬੋਹੜ, ਪਿੱਪਲ, ਅੰਬ, ਕਿੱਕਰ, ਨਿੰਬੂ ਆਦਿ ਦੇ ਰੁੱਖ ਮਿਲਦੇ ਹਨ । ਇੱਥੇ ਸਫੈਦਾ ਅਤੇ ਪੋਪੂਲਰ ਦੇ ਪੌਦੇ ਵੀ ਲਗਾਏ ਜਾਂਦੇ ਹਨ ।

5 ਉਸ਼ਣ ਕੰਡੇਦਾਰ ਬਨਸਪਤੀ (Tropical Thorny Vegetation)-ਪੰਜਾਬ ਦੇ ਕਈ ਇਲਾਕੇ ਅਜਿਹੇ ਹਨ ਜਿੱਥੇ ਘੱਟ ਵਰਖਾ ਹੁੰਦੀ ਹੈ ਅਤੇ ਉੱਥੇ ਹੀ ਇਸ ਪ੍ਰਕਾਰ ਦੀ ਬਨਸਪਤੀ ਮਿਲਦੀ ਹੈ | ਬਠਿੰਡਾ, ਮਾਨਸਾ, ਫਾਜ਼ਿਲਕਾ ਦੇ ਕਈ ਭਾਗਾਂ, ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਦੇ ਮੱਧ ਦੱਖਣੀ ਭਾਗਾਂ ਵਿੱਚ ਕੰਡੇਦਾਰ ਬਨਸਪਤੀ ਮਿਲਦੀ ਹੈ । ਇੱਥੋਂ ਦੇ ਕਈ ਖੇਤਰਾਂ ਵਿਚ ਤਾਂ ਬਨਸਪਤੀ ਹੈ ਹੀ ਨਹੀਂ । ਕੰਡੇਦਾਰ ਝਾੜੀਆਂ ਥੋਹਰ (Cactus), ਟਾਹਲੀ, ਜੰਡ, ਕਿੱਕਰ ਆਦਿ ਰੁੱਖ ਇੱਥੇ ਮਿਲਦੇ ਹਨ ।

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 5.
ਜੰਗਲੀ ਜੀਵਨ ਤੇ ਉਸ ਦੀਆਂ ਸੁਰੱਖਿਆ ਵਿਧੀਆਂ ਬਾਰੇ ਵਿਸਥਾਰ ਨਾਲ ਦੱਸੋ ।
ਉੱਤਰ-
ਬਨਸਪਤੀ ਦੀ ਤਰ੍ਹਾਂ ਹੀ ਸਾਡੇ ਦੇਸ਼ ਦੇ ਜੀਵ-ਜੰਤੂਆਂ ਵਿਚ ਵੀ ਬਹੁਤ ਵਿਭਿੰਨਤਾ ਹੈ । ਭਾਰਤ ਵਿਚ ਇਨ੍ਹਾਂ ਦੀਆਂ 56,000 ਜਾਤੀਆਂ ਮਿਲਦੀਆਂ ਹਨ । ਦੇਸ਼ ਦੇ ਤਾਜ਼ੇ ਅਤੇ ਖਾਰੇ ਪਾਣੀ ਵਿਚ 2500 ਜਾਤਾਂ ਦੀਆਂ ਮੱਛੀਆਂ ਮਿਲਦੀਆਂ ਹਨ ।
PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ 2
ਇਸੇ ਤਰ੍ਹਾਂ ਇੱਥੇ ਪੰਛੀਆਂ ਦੀਆਂ ਵੀ 2000 ਜਾਤੀਆਂ ਮਿਲਦੀਆਂ ਹਨ । ਸਾਡੇ ਵਣਾਂ ਵਿਚ ਬਹੁਤ ਸਾਰੇ ਮਹੱਤਵਪੂਰਨ ਪਸ਼ੂਪੰਛੀ ਮਿਲਦੇ ਹਨ, ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਪੰਛੀਆਂ ਅਤੇ ਜਾਨਵਰਾਂ ਦੀਆਂ ਅਨੇਕਾਂ ਜਾਤਾਂ ਸਾਡੇ ਦੇਸ਼ ਵਿਚੋਂ ਲੁਪਤ ਹੋ ਚੁੱਕੀਆਂ ਹਨ । ਇਸ ਲਈ ਜੰਗਲੀ ਜੀਵਾਂ ਦੀ ਰੱਖਿਆ ਕਰਨਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ । ਮਨੁੱਖ ਨੇ ਆਪਣੇ ਨਿੱਜੀ ਲਾਭ ਲਈ ਵਣਾਂ ਨੂੰ ਕੱਟ ਕੇ ਅਤੇ ਜਾਨਵਰਾਂ ਦਾ ਸ਼ਿਕਾਰ ਕਰ ਕੇ ਇਕ ਦੁੱਖ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ । ਅੱਜ ਗੈਂਡਾ, ਚੀਤਾ, ਬਾਂਦਰ, ਸ਼ੇਰ ਅਤੇ ਸਾਰੰਗ ਨਾਂ ਦੇ ਪਸ਼ੂ-ਪੰਛੀ ਬਹੁਤ ਘੱਟ ਗਿਣਤੀ ਵਿਚ ਮਿਲਦੇ ਹਨ । ਇਸ ਲਈ ਹਰੇਕ ਨਾਗਰਿਕ ਦਾ ਇਹ ਕਰਤੱਵ ਹੈ ਕਿ ਉਹ ਜੰਗਲੀ ਜੀਵਾਂ ਦੀ ਰੱਖਿਆ ਕਰੇ ।

ਜੰਗਲੀ ਜੀਵਾਂ ਦੀਆਂ ਸੁਰੱਖਿਆ ਵਿਧੀਆਂ –

  1. ਵੈਸੇ ਤਾਂ ਸਰਕਾਰ ਨੇ ਕਈ ਕੌਮੀ ਪਾਰਕ ਅਤੇ ਜੰਗਲੀ ਜੀਵ ਪਨਾਹਗਾਹਾਂ ਬਣਾਈਆਂ ਹੋਈਆਂ ਹਨ, ਪਰ ਹੋਰ ਕੌਮੀ ਪਾਰਕ ਅਤੇ ਜੰਗਲੀ ਜੀਵ ਪਨਾਹਗਾਹਾਂ ਨੂੰ ਬਣਾਇਆ ਜਾਣਾ ਚਾਹੀਦਾ ਹੈ ।
  2. ਜੰਗਲੀ ਜੀਵਾਂ ਦੇ ਸ਼ਿਕਾਰ ਉੱਤੇ ਕਠੋਰ ਪਾਬੰਦੀ ਲਗਾਉਣੀ ਚਾਹੀਦੀ ਹੈ ਅਤੇ ਇਸ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ।
  3. ਕੌਮੀ ਪਾਰਕਾਂ ਅਤੇ ਜੰਗਲੀ ਜੀਵ ਪਨਾਹਗਾਹਾਂ ਵਿੱਚ ਜੀਵਾਂ ਦੇ ਖਾਣ ਲਈ ਪ੍ਰਬੰਧ ਵਧੀਆ ਹੋਣਾ ਚਾਹੀਦਾ ਹੈ ।
  4. ਜਿਹੜੀਆਂ ਪ੍ਰਜਾਤੀਆਂ ਖ਼ਤਮ ਹੋਣ ਦੇ ਕਿਨਾਰੇ ਪਹੁੰਚ ਗਈਆਂ ਹਨ ਉਨ੍ਹਾਂ ਦੀ ਸਾਂਭ ਅਤੇ ਬਚਾਉਣ ਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ ।
  5. ਜੰਗਲਾਂ ਅਤੇ ਕੌਮੀ ਪਾਰਕਾਂ ਵਿੱਚ ਸ਼ਿਕਾਰੀਆਂ ਅਤੇ ਚਰਵਾਹਿਆਂ ਨੂੰ ਦਾਖ਼ਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ ।
  6. ਪਨਾਹਗਾਹਾਂ ਅਤੇ ਕੌਮੀ ਪਾਰਕਾਂ ਵਿੱਚ ਜੀਵਾਂ ਦੇ ਲਈ ਮੈਡੀਕਲ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ, ਤਾਂ ਕਿ ਕਿਸੇ ਬਿਮਾਰੀ ਫੈਲਣ ਦੀ ਸੂਰਤ ਵਿੱਚ ਇਨ੍ਹਾਂ ਦਾ ਧਿਆਨ ਰੱਖਿਆ ਜਾ ਸਕੇ ।
  7. ਵੱਡੇ ਪੱਧਰ ਉੱਤੇ ਪ੍ਰਬੰਧਕੀ ਫ਼ੈਸਲੇ ਲਏ ਜਾਣੇ ਚਾਹੀਦੇ ਹਨ, ਤਾਂ ਕਿ ਇਹਨਾਂ ਨੂੰ ਬਚਾਉਣ ਦੇ ਫ਼ੈਸਲੇ ਜਲਦੀ ਲਏ ਜਾ ਸਕਣ ।
  8. ਆਮ ਜਨਤਾ ਨੂੰ ਜੰਗਲੀ ਜੀਵਾਂ ਦੀ ਸਾਂਭ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਲਈ ਸੈਮੀਨਾਰ ਕਰਵਾਏ ਜਾਣੇ ਚਾਹੀਦੇ ਹਨ ।

PSEB 9th Class Social Science Guide ਜਲਵਾਯੂ Important Questions and Answers

ਵਸਤੁਨਿਸ਼ਠ ਪ੍ਰਸ਼ਨ
I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਕਿਸੇ ਖੇਤਰ ਵਿਚ ਮੌਜੂਦ ਸਾਰੇ ਪ੍ਰਾਣੀਆਂ ਨੂੰ ………… ਕਿਹਾ ਜਾਂਦਾ ਹੈ ।
(ਉ) ਫੋਨਾ
(ਅ) ਫਲੋਰਾ
(ਈ) ਵਾਯੂਮੰਡਲ
(ਸ) ਜਲ-ਮੰਡਲ
ਉੱਤਰ-
(ਉ) ਫੋਨਾ

ਪ੍ਰਸ਼ਨ 2.
ਭਾਰਤੀ ਜੰਗਲ ਸਰਵੇਖਣ ਵਿਭਾਗ ਦਾ ਹੈੱਡਕੁਆਰਟਰ ਕਿੱਥੇ ਹੈ ?
(ੳ) ਮੰਸੁਰੀ
(ਅ) ਦੇਹਰਾਦੂਨ
(ਈ) ਦਿੱਲੀ
(ਸ) ਨਾਗਪੁਰ ।
ਉੱਤਰ-
(ਅ) ਦੇਹਰਾਦੂਨ

ਪ੍ਰਸ਼ਨ 3.
ਇਹਨਾਂ ਵਿੱਚੋਂ ਕਿਹੜਾ ਤੱਤ ਕੁਦਰਤੀ ਬਨਸਪਤੀ ਵਿੱਚ ਭਿੰਨਤਾ ਲਈ ਜ਼ਿੰਮੇਵਾਰ ਹੈ ?
(ੳ) ਭੂਮੀ
(ਅ) ਮਿੱਟੀ
(ਈ) ਤਾਪਮਾਨ
(ਸ) ਉਪਰੋਕਤ ਸਾਰੇ ।
ਉੱਤਰ-
(ਅ) ਮਿੱਟੀ

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 4.
ਊਸ਼ਣ ਸਦਾਬਹਾਰ ਜੰਗਲਾਂ ਦੇ ਪੱਤੇ ਹਮੇਸ਼ਾ ……. ਰਹਿੰਦੇ ਹਨ ।
(ਉ) ਹਰੇ
(ਅ) ਪੀਲੇ
(ਈ) ਝੜਦੇ
(ਸ) ਲਾਲ ।
ਉੱਤਰ-
(ਸ) ਲਾਲ ।

ਪ੍ਰਸ਼ਨ 5.
ਕਿਹੜੇ ਜੰਗਲਾਂ ਦੇ ਰੁੱਖ 60 ਮੀਟਰ ਜਾਂ ਇਸ ਤੋਂ ਉੱਪਰ ਜਾ ਸਕਦੇ ਹਨ ?
(ਉ) ਊਸ਼ਣ ਪੱਤਝੜੀ ਜੰਗਲ
(ਅ) ਉਸ਼ਣ ਸਦਾਬਹਾਰ ਜੰਗਲ
(ਈ) ਜਵਾਰੀ ਜੰਗਲ
(ਸ) ਕੰਡੇਦਾਰ ਜੰਗਲ ।
ਉੱਤਰ-
(ਅ) ਉਸ਼ਣ ਸਦਾਬਹਾਰ ਜੰਗਲ

ਪ੍ਰਸ਼ਨ 6.
ਇਹਨਾਂ ਵਿਚੋਂ ਕਿਹੜਾ ਰੁੱਖ ਸਾਨੂੰ ਕੌਣਧਾਰੀ ਜੰਗਲਾਂ ਵਿੱਚ ਮਿਲਦਾ ਹੈ ?
(ਉ) ਸਪਰੁਸ
(ਅ) ਚੀਲ
(ਈ) ਫਰ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 7.
ਸੰਘਣੀ ਬਨਸਪਤੀ ਦੇ ਛੋਟੇ ਵੱਡੇ ਟੁਕੜੇ ਨੂੰ ਪੰਜਾਬ ਵਿੱਚ ਕੀ ਕਹਿੰਦੇ ਹਨ ?
(ਉ) ਸੀ
(ਅ) ਝਿੜੀ
(ਇ) ਸੀਤ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 8.
ਪੰਜਾਬ ਦਾ ਕਿੰਨਾ ਇਲਾਕਾ ਕੁਦਰਤੀ ਬਨਸਪਤੀ ਅਧੀਨ ਹੈ ?
(ਉ) 5.65%
(ਅ) 3.65%
(ਇ) 4.65%
(ਸ) 6.65%.
ਉੱਤਰ-
(ਅ) 3.65%

ਪ੍ਰਸ਼ਨ 9.
ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਕੁਦਰਤੀ ਬਨਸਪਤੀ ਹੈ ।
(ਉ) ਬਠਿੰਡਾ
(ਅ) ਪਟਿਆਲਾ
(ਇ) ਰੂਪਨਗਰ
(ਸ) ਫ਼ਰੀਦਕੋਟ ।
ਉੱਤਰ-
(ਅ) ਪਟਿਆਲਾ

ਪ੍ਰਸ਼ਨ 10.
ਪੰਜਾਬ ਦੇ ਜੰਗਲਾਤ ਵਿਭਾਗ ਵਿਚ ਲਗਭਗ ……….. ਮੁਲਾਜ਼ਮ ਕੰਮ ਕਰ ਰਹੇ ਹਨ ।
(ਉ) 5500
(ਅ) 6500
(ਈ) 7500
(ਸ) 8500.
ਉੱਤਰ-
(ਈ) 7500

ਪ੍ਰਸ਼ਨ 11.
ਭਾਰਤ ਦੀ ਧਰਤੀ ਤੇ ਸਭ ਤੋਂ ਵੱਡਾ ਥਣਧਾਰੀ ਪ੍ਰਾਣੀ ਕਿਹੜਾ ਹੈ ?
(ਉ) ਹਾਥੀ
(ਅ) ਗੈਂਡਾ
(ਈ) ਹਿੱਪੋ
(ਸ) ਜਿਰਾਫ਼ ।
ਉੱਤਰ-
(ਉ) ਹਾਥੀ

ਪ੍ਰਸ਼ਨ 12.
……….. ਭਾਰਤ ਦਾ ਕੌਮੀ ਪੰਛੀ ਹੈ ।
(ਉ) ਕਬੂਤਰ
(ਆ) ਮੋਰ
(ਈ) ਕੋਇਲ
(ਸ) ਫਲੈਮਿੰਗੋ ।
ਉੱਤਰ-
(ਆ) ਮੋਰ

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

II. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਭਾਰਤ ਵਿੱਚ …….. ਕੌਮੀ ਪਾਰਕ ਅਤੇ ……….. ਜੰਗਲੀ ਜੀਵ ਪਨਾਹਗਾਹਾਂ ਬਣਾਈਆਂ ਗਈਆਂ ਹਨ ।
ਉੱਤਰ-
103, 544,

ਪ੍ਰਸ਼ਨ 2.
…… ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ।
ਉੱਤਰ-
ਆਂਵਲਾ,

ਪ੍ਰਸ਼ਨ 3.
…………. ਦੀਆਂ ਗੁਠਲੀਆਂ ਸ਼ੂਗਰ ਕੰਟਰੋਲ ਕਰਨ ਲਈ ਵਰਤੀਆਂ ਜਾਂਦੀਆਂ ਹਨ ।
ਉੱਤਰ-
ਜਾਮਣ,

ਪ੍ਰਸ਼ਨ 4.
ਨਿੰਮ ਨੂੰ ਸੰਸਕ੍ਰਿਤ ਵਿਚ …………………….. ਕਿਹਾ ਜਾਂਦਾ ਹੈ ।
ਉੱਤਰ-
ਸਰਵ-ਰੋਗ ਨਿਵਾਰਕ,

ਪ੍ਰਸ਼ਨ 5.
ਧਰਤੀ ਉੱਤੇ ਜੀਵਨ ਚਾਰ ਮੰਡਲਾਂ ਜੀਵ ਮੰਡਲ …… …… ਅਤੇ ਵਾਯੂ ਮੰਡਲ ਕਾਰਨ ਹੀ ਸੰਭਵ ਹੈ ।
ਉੱਤਰ-
ਥਲ ਮੰਡਲ, ਜਲ ਮੰਡਲ,

ਪ੍ਰਸ਼ਨ 6.
ਮਨੁੱਖ ਤੇ ਚਾਰੋਂ ਮੰਡਲਾਂ ਦਾ ਇੱਕ-ਦੂਜੇ ‘ਤੇ ਨਿਰਭਰ ਹੋਣਾ ਹੀ ………. ਕਹਾਉਂਦਾ ਹੈ ।
ਉੱਤਰ-
Ecosystem.

III. ਸਹੀ/ਗਲਤ

ਪ੍ਰਸ਼ਨ 1.
ਜੰਗਲੀ ਜੀਵ ਸੁਰੱਖਿਆ ਕਾਨੂੰਨ 1972 ਵਿੱਚ ਬਣਿਆ ਸੀ ।
ਉੱਤਰ-
(✓)

ਪ੍ਰਸ਼ਨ 2.
ਕਿਸੇ ਖੇਤਰ ਦੀ ਸਾਰੀ ਬਨਸਪਤੀ ਨੂੰ ਫਲੋਰਾ ਕਹਿੰਦੇ ਹਨ ।
ਉੱਤਰ-
(✓)

ਪ੍ਰਸ਼ਨ 3.
ਭਾਰਤ ਦੀ ਕੁਦਰਤੀ ਬਨਸਪਤੀ ਅੱਠ ਸ਼੍ਰੇਣੀਆਂ ਵਿੱਚ ਵੰਡੀ ਜਾਂਦੀ ਹੈ ।
ਉੱਤਰ-
(✗)

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 4.
ਊਸ਼ਣ ਪੱਤਝੜੀ ਬਨਸਪਤੀ ਵਿੱਚ ਰੁੱਖ ਸਾਰਾ ਸਾਲ ਹਰੇ ਨਜ਼ਰ ਆਉਂਦੇ ਹਨ ।
ਉੱਤਰ-
(✗)

ਪ੍ਰਸ਼ਨ 5.
ਭਾਰਤ ਦਾ 21.53% ਹਿੱਸਾ ਹੀ ਜੰਗਲਾਂ ਦੇ ਅਧੀਨ ਹੈ ।
ਉੱਤਰ-
(✓)

ਪ੍ਰਸ਼ਨ 6.
ਜਵਾਰੀ ਜੰਗਲ ਨਮਕੀਨ ਪਾਣੀਆਂ ਵਿੱਚ ਰਹਿ ਸਕਦੇ ਹਨ ।
ਉੱਤਰ-
(✓)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਧਰਤੀ ਦੇ ਚਾਰ ਮੰਡਲ ਕਿਹੜੇ ਹਨ ?
ਉੱਤਰ-
ਥਲਮੰਡਲ, ਵਾਯੂਮੰਡਲ, ਜਲਮੰਡਲ ਅਤੇ ਜੀਵ ਮੰਡਲ ।

ਪ੍ਰਸ਼ਨ 2.
ਜੀਵ ਮੰਡਲ ਕੀ ਹੈ ?
ਉੱਤਰ-
ਜੀਵ ਮੰਡਲ ਧਰਤੀ ਦਾ ਉਹ ਮੰਡਲ ਹੈ ਜਿਸ ਵਿੱਚ ਕਈ ਪ੍ਰਕਾਰ ਦੇ ਜੀਵ ਰਹਿੰਦੇ ਹਨ ।

ਪ੍ਰਸ਼ਨ 3.
ਫੋਨਾ (Fona) ਕੀ ਹੈ ?
ਉੱਤਰ-
ਕਿਸੇ ਵੀ ਖੇਤਰ ਵਿਚ ਕਿਸੇ ਸਮੇਂ ਉੱਤੇ ਰਹਿਣ ਵਾਲੇ ਸਾਰੇ ਪ੍ਰਾਣੀਆਂ ਨੂੰ ਫੋਨਾ ਕਿਹਾ ਜਾਂਦਾ ਹੈ ।

ਪ੍ਰਸ਼ਨ 4.
ਫਲੋਰਾ (Flora) ਕੀ ਹੈ ?
ਉੱਤਰ-
ਕਿਸੇ ਖੇਤਰ ਜਾਂ ਸਮੇਂ ਵਿੱਚ ਮੌਜੂਦ ਸਾਰੀ ਬਨਸਪਤੀ ਨੂੰ ਫਲੋਰਾ ਕਿਹਾ ਜਾਂਦਾ ਹੈ ।

ਪ੍ਰਸ਼ਨ 5.
ਈਕੋ-ਸਿਸਟਮ ਕਿਵੇਂ ਬਣਦੀ ਹੈ ?
ਉੱਤਰ-
ਕਿਸੇ ਖੇਤਰ ਵਿੱਚ ਪ੍ਰਾਣੀਆਂ ਅਤੇ ਪੌਦਿਆਂ ਦੀਆਂ ਇੱਕ-ਦੂਜੇ ਉੱਤੇ ਨਿਰਭਰ ਪ੍ਰਜਾਤੀਆਂ ਈਕੋ-ਸਿਸਟਮ ਦਾ ਨਿਰਮਾਣ ਕਰਦੀਆਂ ਹਨ ।

ਪ੍ਰਸ਼ਨ 6.
ਕੁਦਰਤੀ ਬਨਸਪਤੀ ਕੀ ਹੁੰਦੀ ਹੈ ?
ਉੱਤਰ-
ਉਹ ਬਨਸਪਤੀ ਜਿਹੜੀ ਆਪਣੇ ਆਪ ਬਿਨਾਂ ਕਿਸੇ ਮਨੁੱਖੀ ਪ੍ਰਭਾਵ ਦੇ ਪੈਦਾ ਹੁੰਦੀ ਹੈ, ਉਸਨੂੰ ਕੁਦਰਤੀ ਬਨਸਪਤੀ ਕਹਿੰਦੇ ਹਨ ।

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 7.
ਕੁਦਰਤੀ ਬਨਸਪਤੀ ਕਿਹੜੇ ਤੱਤਾਂ ਉੱਤੇ ਨਿਰਭਰ ਕਰਦੀ ਹੈ ?
ਉੱਤਰ-
ਕੁਦਰਤੀ ਬਨਸਪਤੀ ਭੂਮੀ, ਮਿੱਟੀ, ਤਾਪਮਾਨ, ਸੂਰਜ ਦੀ ਰੌਸ਼ਨੀ ਦੀ ਮਿਆਦ, ਵਰਖਾ ਆਦਿ ਤੱਤਾਂ ਉੱਤੇ ਨਿਰਭਰ ਕਰਦੀ ਹੈ ।

ਪ੍ਰਸ਼ਨ 8.
ਉੱਚੇ ਪਹਾੜਾਂ ਵਿੱਚ ਕਿਹੜੇ ਰੁੱਖ ਉੱਗਦੇ ਹਨ ?
ਉੱਤਰ-
ਉੱਚੇ ਪਹਾੜਾਂ ਵਿਚ ਚੀਲ ਜਾਂ ਸਪਰੁਸ ਦੇ ਰੁੱਖ ਉੱਗਦੇ ਹਨ ।

ਪ੍ਰਸ਼ਨ 9.
ਕਿਹੜੀ ਮਿੱਟੀ ਵਿੱਚ ਬਹੁਤ ਸੰਘਣੀ ਕਿਸਮ ਦੀ ਬਨਸਪਤੀ ਪੈਦਾ ਹੁੰਦੀ ਹੈ ?
ਉੱਤਰ-
ਡੈਲਟਾਈ ਕਿਸਮ ਦੀ ਮਿੱਟੀ ਵਿਚ ਸੰਘਣੀ ਕਿਸਮ ਦੀ ਬਨਸਪਤੀ ਪੈਦਾ ਹੁੰਦੀ ਹੈ ।

ਪ੍ਰਸ਼ਨ 10.
ਪ੍ਰਕਾਸ਼ ਸੰਸ਼ਲੇਸ਼ਣ ਕੀ ਹੁੰਦਾ ਹੈ ?
ਉੱਤਰ-
ਪੌਦਿਆਂ ਨੂੰ ਸੂਰਜ ਦੀ ਰੋਸ਼ਨੀ ਤੋਂ ਭੋਜਨ ਤਿਆਰ ਕਰਨ ਦੀ ਵਿਧੀ ਨੂੰ ਪ੍ਰਕਾਸ਼ ਸੰਸ਼ਲੇਸ਼ਣ ਕਿਹਾ ਜਾਂਦਾ ਹੈ ।

ਪ੍ਰਸ਼ਨ 11.
ਭਾਰਤੀ ਬਨਸਪਤੀ ਨੂੰ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਭਾਰਤੀ ਬਨਸਪਤੀ ਨੂੰ ਪੰਜ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ ।

ਪ੍ਰਸ਼ਨ 12.
ਉਸ਼ਣ ਸਦਾਬਹਾਰ ਜੰਗਲਾਂ ਦੀ ਇੱਕ ਵਿਸ਼ੇਸ਼ਤਾ ਦੱਸੋ ।
ਉੱਤਰ-
ਇੱਥੇ ਰੁੱਖਾਂ ਦੇ ਪੱਤੇ ਇਕੱਠੇ ਨਹੀਂ ਝੜਦੇ ਜਿਸ ਕਾਰਨ ਇਹ ਸਾਰਾ ਸਾਲ ਹਰੇ ਹੀ ਰਹਿੰਦੇ ਹਨ ।

ਪ੍ਰਸ਼ਨ 13.
ਊਸ਼ਣ ਸਦਾਬਹਾਰ ਜੰਗਲ ਕਿਹੜੇ ਖੇਤਰਾਂ ਵਿੱਚ ਮਿਲਦੇ ਹਨ ?
ਉੱਤਰ-
ਜਿਹੜੇ ਭਾਗ ਗਰਮ ਅਤੇ ਤਰ ਹੁੰਦੇ ਹਨ ਅਤੇ ਜਿੱਥੇ ਸਾਲਾਨਾ 200-300 ਸੈਂਟੀਮੀਟਰ ਵਰਖਾ ਹੁੰਦੀ ਹੈ ।

ਪ੍ਰਸ਼ਨ 14.
ਕਿਹੜੇ ਜੰਗਲਾਂ ਨੂੰ ਵਰਖਾ ਜੰਗਲ ਕਿਹਾ ਜਾਂਦਾ ਹੈ ?
ਉੱਤਰ-
ਊਸ਼ਣ ਸਦਾਬਹਾਰ ਜੰਗਲਾਂ ਨੂੰ ਵਰਖਾ ਜੰਗਲ ਕਿਹਾ ਜਾਂਦਾ ਹੈ ।

ਪ੍ਰਸ਼ਨ 15.
ਉਸ਼ਣ ਸਦਾਬਹਾਰ ਜੰਗਲਾਂ ਵਿਚ ਕਿਹੜੇ ਰੁੱਖ ਮਿਲਦੇ ਹਨ ?
ਉੱਤਰ-
ਮਹੋਗਨੀ, ਰੋਜ਼ਵੁੱਡ, ਐਬਸੀ, ਬਾਂਸ ਟਾਹਲੀ, ਰਬੜ, ਸਿਨਕੋਨਾ, ਮੈਗਨੋਲੀਆ ਆਦਿ ।

ਪ੍ਰਸ਼ਨ 16.
ਸਿਨਕੋਨਾ ਰੁੱਖ ਦੀ ਛਾਲ ਕਿਸ ਕੰਮ ਆਉਂਦੀ ਹੈ ?
ਉੱਤਰ-
ਸਿਨਕੋਨਾ ਰੁੱਖ ਦੀ ਛਾਲ ਕੁਨੀਨ ਦੀ ਦਵਾਈ ਬਣਾਉਣ ਦੇ ਕੰਮ ਆਉਂਦੀ ਹੈ ।

ਪ੍ਰਸ਼ਨ 17.
ਉਸ਼ਣ ਸਦਾਬਹਾਰ ਜੰਗਲ ਕਿਹੜੇ ਦੇਸ਼ਾਂ ਵਿਚ ਮਿਲਦੇ ਹਨ ?
ਉੱਤਰ-
ਪੱਛਮੀ ਘਾਟ ਦੀਆਂ ਪੱਛਮੀ ਢਲਾਣਾਂ, ਉੱਤਰ-ਪੂਰਬੀ, ਭਾਰਤ ਦੀਆਂ ਪਹਾੜੀਆਂ, ਤਾਮਿਲਨਾਡੂ ਤੱਟ, ਪੱਛਮੀ ਬੰਗਾਲ ਦੇ ਕੁੱਝ ਹਿੱਸੇ, ਔਡੀਸ਼ਾ, ਅੰਡੇਮਾਨ ਨਿਕੋਬਾਰ, ਲਕਸ਼ਦੀਪ ਆਦਿ ।

ਪ੍ਰਸ਼ਨ 18.
ਊਸ਼ਣ ਪੱਤਝੜੀ ਜੰਗਲ ਕਿੰਨੀ ਵਰਖਾ ਵਾਲੇ ਖੇਤਰਾਂ ਵਿਚ ਪਾਏ ਜਾਂਦੇ ਹਨ ?
ਉੱਤਰ-
70 ਤੋਂ 200 ਸੈਂਟੀਮੀਟਰ ਵਰਖਾ ਵਾਲੇ ਖੇਤਰਾਂ ਵਿਚ ।

ਪ੍ਰਸ਼ਨ 19.
ਊਸ਼ਣ ਪੱਤਝੜੀ ਜੰਗਲਾਂ ਦੀ ਇਕ ਵਿਸ਼ੇਸ਼ਤਾ ਦੱਸੋ !
ਉੱਤਰ-
ਇਹ ਜੰਗਲ ਮੌਸਮ ਦੇ ਹਿਸਾਬ ਨਾਲ ਪੱਤੇ ਝਾੜਦੇ ਹਨ ।

ਪ੍ਰਸ਼ਨ 20.
ਊਸ਼ਣ ਪੱਤਝੜੀ ਜੰਗਲਾਂ ਦੇ ਕਿੰਨੇ ਪ੍ਰਕਾਰ ਹੁੰਦੇ ਹਨ ?
ਉੱਤਰ-
ਦੋ ਪ੍ਰਕਾਰ-ਤਰ ਅਤੇ ਖੁਸ਼ਕ ਪੱਤਝੜੀ ਜੰਗਲ ।

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 21.
ਤਰ ਪੱਤਝੜੀ ਜੰਗਲ ਕਿੰਨੀ ਵਰਖਾ ਵਾਲੇ ਖੇਤਰਾਂ ਵਿਚ ਹੁੰਦੇ ਹਨ ?
ਉੱਤਰ-
100 ਤੋਂ 200 ਸੈਂਟੀਮੀਟਰ ਵਰਖਾ ਵਾਲੇ ਖੇਤਰਾਂ ਵਿਚ ।

ਪ੍ਰਸ਼ਨ 22.
ਤਰ ਪੱਤਝੜੀ ਜੰਗਲ ਕਿੱਥੇ ਮਿਲਦੇ ਹਨ ?
ਉੱਤਰ-
ਉੱਤਰ-ਪੂਰਬੀ ਰਾਜਾਂ ਵਿਚ, ਪੱਛਮੀ ਘਾਟ, ਔਡੀਸ਼ਾ, ਛੱਤੀਸਗੜ੍ਹ ਦੇ ਕੁੱਝ ਭਾਗਾਂ ਵਿਚ ।

ਪ੍ਰਸ਼ਨ 23.
ਤਰ ਪੱਤਝੜੀ ਜੰਗਲਾਂ ਵਿਚ ਕਿਹੜੇ ਰੁੱਖ ਮਿਲਦੇ ਹਨ ?
ਉੱਤਰ-
ਸਾਲ, ਟੀਕ, ਦਿਓਦਾਰ, ਸੰਦਲਵੁੱਡ, ਟਾਹਲੀ, ਖੈਰ ਆਦਿ ।

ਪ੍ਰਸ਼ਨ 24.
ਖੁਸ਼ਕ ਪੱਤਝੜੀ ਜੰਗਲਾਂ ਵਿਚ ਕਿਹੜੇ ਰੁੱਖ ਮਿਲਦੇ ਹਨ ?
ਉੱਤਰ-
ਪਿੱਪਲ, ਟੀਕ, ਨਿੰਮ, ਸਫੈਦਾ, ਸਾਲ ਆਦਿ ।

ਪ੍ਰਸ਼ਨ 25.
ਝਾੜੀਆਂ ਅਤੇ ਕੰਡੇਦਾਰ ਜੰਗਲ ਕਿੱਥੇ ਮਿਲਦੇ ਹਨ ?
ਉੱਤਰ-
ਇਹ ਜੰਗਲ ਉਹਨਾਂ ਖੇਤਰਾਂ ਵਿਚ ਮਿਲਦੇ ਹਨ ਜਿੱਥੇ 70 ਸੈਂਟੀਮੀਟਰ ਤੋਂ ਘੱਟ ਵਰਖਾ ਹੁੰਦੀ ਹੈ ।

ਪ੍ਰਸ਼ਨ 26.
ਝਾੜੀਆਂ ਅਤੇ ਕੰਡੇਦਾਰ ਜੰਗਲ ਕਿਹੜੇ ਰਾਜਾਂ ਵਿਚ ਮਿਲਦੇ ਹਨ ?
ਉੱਤਰ-
ਰਾਜਸਥਾਨ, ਪੰਜਾਬ, ਹਰਿਆਣਾ, ਗੁਜਰਾਤ, ਉੱਤਰ ਪ੍ਰਦੇਸ਼ ਆਦਿ ।

ਪ੍ਰਸ਼ਨ 27.
ਕਿਹੜੀਆਂ ਨਦੀਆਂ ਦੇ ਡੈਲਟਿਆਂ ਵਿਚ ਜਵਾਰੀ ਜੰਗਲ ਹੁੰਦੇ ਹਨ ?
ਉੱਤਰ-
ਗੰਗਾ, ਮਪੁੱਤਰ, ਮਹਾਂਨਦੀ, ਗੋਦਾਵਰੀ, ਭ੍ਰਿਸ਼ਨਾ ਅਤੇ ਕਾਵੇਰੀ ।

ਪ੍ਰਸ਼ਨ 28.
ਸੁੰਦਰਬਨ ਕੀ ਹੈ ?
ਉੱਤਰ-
ਗੰਗਾ ਅਤੇ ਬ੍ਰਹਮਪੁੱਤਰ ਨਦੀਆਂ ਦੇ ਡੈਲਟਾ ਖੇਤਰ ਵਿਚ ਮਿਲਣ ਵਾਲੇ ਜੰਗਲਾਂ ਨੂੰ ਸੁੰਦਰਬਨ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਸੁੰਦਰੀ ਰੁੱਖ ਬਹੁਤ ਮਿਲਦਾ ਹੈ ।

ਪ੍ਰਸ਼ਨ 29.
ਪਰਬਤੀ ਜੰਗਲਾਂ ਵਿਚ ਕਿਹੜੇ ਰੁੱਖ ਮਿਲਦੇ ਹਨ ?
ਉੱਤਰ-
ਚੀਲ, ਸਪਰੂਸ, ਦਿਆਰ, ਫਰ, ਓਕ, ਅਖਰੋਟ ਆਦਿ ।

ਪ੍ਰਸ਼ਨ 30.
ਪਰਬਤੀ ਜੰਗਲਾਂ ਵਿਚ ਕਿਹੜੇ ਜਾਨਵਰ ਮਿਲਦੇ ਹਨ ?
ਉੱਤਰ-
ਹਿਰਨ, ਯਾਕ ਬਰਫ਼ ਵਿਚ ਰਹਿਣ ਵਾਲਾ ਚੀਤਾ, ਬਾਰਾਬਿੰਝਾ, ਭਾਲੂ, ਜੰਗਲੀ ਭੇਡਾਂ, ਬੱਕਰੀਆਂ ਆਦਿ ।

ਪ੍ਰਸ਼ਨ 31.
ਪੰਜਾਬ ਵਿਚ ਕਿਹੜੀਆਂ ਮਿੱਟੀਆਂ ਮਿਲਦੀਆਂ ਹਨ ?
ਉੱਤਰ-
ਜਲੋਢੀ ਮਿੱਟੀ, ਰੇਤਲੀ ਮਿੱਟੀ, ਚੀਕਣੀ ਮਿੱਟੀ, ਦੋਮਟ ਮਿੱਟੀ, ਪਹਾੜੀ ਮਿੱਟੀ ਅਤੇ ਖਾਰੀ ਮਿੱਟੀ ।

ਪ੍ਰਸ਼ਨ 32.
ਅੰਗਰੇਜ਼ਾਂ ਨੇ ਕੁਦਰਤੀ ਬਨਸਪਤੀ ਨੂੰ ਬਚਾਉਣ ਵਾਸਤੇ ਕੀ ਕੀਤਾ ?
ਉੱਤਰ-
ਉਹਨਾਂ ਨੇ ਜੰਗਲਾਂ ਦੀ ਹੱਦਬੰਦੀ ਕੀਤੀ ਅਤੇ ਪਸ਼ੂਆਂ ਦੀ ਚਰਾਈ ਉੱਤੇ ਰੋਕ ਲਾਈ ।

ਪ੍ਰਸ਼ਨ 33.
ਪੰਜਾਬ ਵਿਚ ਕਿਹੜੇ ਪ੍ਰਕਾਰ ਦੀ ਬਨਸਪਤੀ ਮਿਲਦੀ ਹੈ ?
ਉੱਤਰ-
ਹਿਮਾਲਿਆ ਪ੍ਰਕਾਰ ਦੀ ਸਿੱਲੀ ਸ਼ੀਤ-ਊਸ਼ਣ ਬਨਸਪਤੀ, ਉਪ-ਊਸ਼ਣ ਚੀਲ ਬਨਸਪਤੀ, ਉਪ-ਊਸ਼ਣ ਝਾੜੀਦਾਰ ਪਹਾੜੀ ਬਨਸਪਤੀ, ਉਸ਼ਣ ਖ਼ੁਸ਼ਕ ਪੱਤਝੜੀ ਬਨਸਪਤੀ ਅਤੇ ਉਸ਼ਣ ਕੰਡੇਦਾਰ ਬਨਸਪਤੀ ॥

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 34.
ਬੀੜ ਕੀ ਹੁੰਦੀ ਹੈ ?
ਉੱਤਰ-
ਮੈਦਾਨਾਂ ਵਿਚ ਸੰਘਣੀ ਬਨਸਪਤੀ ਦੇ ਕੁੱਝ ਛੋਟੇ-ਵੱਡੇ ਟੁਕੜੇ ਮਿਲਦੇ ਹਨ, ਜਿਨ੍ਹਾਂ ਨੂੰ ਬੀੜ ਕਿਹਾ ਜਾਂਦਾ ਹੈ ।

ਪ੍ਰਸ਼ਨ 35.
ਪੰਜਾਬ ਦਾ ਕਿੰਨਾ ਹਿੱਸਾ ਕੁਦਰਤੀ ਬਨਸਪਤੀ ਅਧੀਨ ਹੈ ?
ਉੱਤਰ-
ਸਿਰਫ਼ 6.07%.

ਪ੍ਰਸ਼ਨ 36.
ਪੰਜਾਬ ਦੇ ਕਿਸ ਜ਼ਿਲ੍ਹੇ ਵਿਚ ਸਭ ਤੋਂ ਵੱਧ ਕੁਦਰਤੀ ਬਨਸਪਤੀ ਹੈ ?
ਉੱਤਰ-
ਰੂਪਨਗਰ ਜ਼ਿਲ੍ਹੇ ਵਿਚ 37.19%.

ਪ੍ਰਸ਼ਨ 37.
ਜੰਗਲਾਂ ਦਾ ਇਕ ਮਹੱਤਵ ਦੱਸੋ ।
ਉੱਤਰ-
ਰੁੱਖ ਕਾਰਬਨ-ਡਾਈਆਕਸਾਈਡ ਲੈ ਕੇ ਆਕਸੀਜਨ ਛੱਡਦੇ ਹਨ, ਜੋ ਮਨੁੱਖਾਂ ਲਈ ਬਹੁਤ ਜ਼ਰੂਰੀ ਹੈ ।

ਪ੍ਰਸ਼ਨ 38.
ਜੰਗਲੀ ਜੀਵਨ ਕੀ ਹੁੰਦਾ ਹੈ ?
ਉੱਤਰ-
ਕੁਦਰਤੀ ਪਨਾਹਾਂ ਅਰਥਾਤ ਜੰਗਲਾਂ ਵਿਚ ਮੌਜੂਦ ਜਾਨਵਰਾਂ, ਪੰਛੀਆਂ ਅਤੇ ਕੀੜੇ-ਮਕੌੜਿਆਂ ਨੂੰ ਜੰਗਲੀ ਜੀਵਨ ਕਿਹਾ ਜਾਂਦਾ ਹੈ ।

ਪ੍ਰਸ਼ਨ 39.
ਸਾਡੇ ਦੇਸ਼ ਵਿਚ ਜਾਨਵਰਾਂ ਦੀਆਂ ਕਿੰਨੀਆਂ ਪ੍ਰਜਾਤੀਆਂ ਰਹਿੰਦੀਆਂ ਹਨ ?
ਉੱਤਰ-
ਸਾਡੇ ਦੇਸ਼ ਵਿਚ ਜਾਨਵਰਾਂ ਦੀਆਂ 89,000 ਪ੍ਰਜਾਤੀਆਂ ਰਹਿੰਦੀਆਂ ਹਨ, ਜੋ ਕਿ ਸੰਸਾਰ ਦੀਆਂ ਜਾਨਵਰਾਂ ਦੀਆਂ ਪ੍ਰਜਾਤੀਆਂ ਦਾ 6.5% ਬਣਦਾ ਹੈ ।

ਪ੍ਰਸ਼ਨ 40.
ਭਾਰਤੀ ਜੰਗਲਾਂ ਵਿਚ ਮਿਲਣ ਵਾਲੇ ਜਾਨਵਰਾਂ ਦੇ ਨਾਮ ਲਿਖੋ ।
ਉੱਤਰ-
ਹਾਥੀ, ਗੈਂਡੇ, ਹਿਰਨ, ਬਾਰਾਮਿੰਝਾ, ਸ਼ੇਰ, ਬਾਂਦਰ, ਲੰਗੂਰ, ਲੂੰਬੜ, ਮਗਰਮੱਛ, ਘੜਿਆਲ, ਕੱਛੂਕੰਮੇ ਆਦਿ ।

ਪ੍ਰਸ਼ਨ 41.
ਕਿਸ ਜਾਨਵਰ ਨੂੰ ਬਰਫ਼ ਦਾ ਬਲਦ ਕਿਹਾ ਜਾਂਦਾ ਹੈ ?
ਉੱਤਰ-
ਯਾਕ ਨੂੰ ।

ਪ੍ਰਸ਼ਨ 42.
ਕਸਤੂਰੀ ਕਿਸ ਜਾਨਵਰ ਤੋਂ ਪ੍ਰਾਪਤ ਹੁੰਦੀ ਹੈ ?
ਉੱਤਰ-
ਕਸਤੂਰੀ ਥੰਮਨ ਨਾਮ ਦੇ ਹਿਰਨ ਤੋਂ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 43.
ਭਾਰਤ ਵਿਚ ਪੰਛੀਆਂ ਦੀਆਂ ਕਿੰਨੀਆਂ ਪ੍ਰਜਾਤੀਆਂ ਰਹਿੰਦੀਆਂ ਹਨ ?
ਉੱਤਰ-
ਲਗਪਗ 2000 ਪ੍ਰਜਾਤੀਆਂ ।

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 44.
ਸਰਦੀਆਂ ਵਿਚ ਭਾਰਤ ਆਉਣ ਵਾਲੇ ਕੁੱਝ ਪ੍ਰਵਾਸੀ ਪੰਛੀਆਂ ਦੇ ਨਾਮ ਲਿਖੋ ।
ਉੱਤਰ-
ਸਾਇਬੇਰੀਆਈ ਸਾਰਸ, ਗਰੇਟਰ ਫਲੈਮਿੰਗੋ, ਸਟਾਲਿੰਗ, ਰੱਫ, ਰੋਜ਼ੀ ਪੈਲੀਕਨ, ਆਮਟੀਲ ਆਦਿ ।

ਪ੍ਰਸ਼ਨ 45.
ਜੰਗਲੀ ਜੀਵਾਂ ਲਈ ਭਾਰਤੀ ਬੋਰਡ ਕਦੋਂ ਅਤੇ ਕਿਉਂ ਸਥਾਪਿਤ ਕੀਤਾ ਗਿਆ ਸੀ ?
ਉੱਤਰ-
1972 ਵਿਚ ਤਾਂ ਕਿ ਲੋਕਾਂ ਨੂੰ ਜੰਗਲੀ ਜੀਵਾਂ ਦੀ ਸੰਭਾਲ ਬਾਰੇ ਜਾਗਿਤ ਕੀਤਾ ਜਾ ਸਕੇ ।

ਪ੍ਰਸ਼ਨ 46.
ਰਾਖਵੇਂ ਜੀਵ-ਮੰਡਲ ਕੀ ਹਨ ?
ਉੱਤਰ-
ਇਹ ਬਹੁ-ਮੰਤਵੀ ਸੁਰੱਖਿਅਤ ਖੇਤਰ ਹਨ ਜਿਨ੍ਹਾਂ ਦਾ ਕੰਮ ਈਕੋ-ਸਿਸਟਮ ਵਿਚ ਵਿਰਸੇ ਦੀ ਅਨੇਕਤਾ ਨੂੰ ਸਾਂਭ ਕੇ ਰੱਖਣਾ ਹੈ ।

ਪ੍ਰਸ਼ਨ 47.
ਬਿਲ ਕਿਉਂ ਵਰਤਿਆ ਜਾਂਦਾ ਹੈ ?
ਉੱਤਰ-
ਬਿਲ ਨੂੰ ਕਬਜ਼ ਅਤੇ ਦਸਤ ਠੀਕ ਕਰਨ ਵਾਸਤੇ ਵਰਤਿਆ ਜਾਂਦਾ ਹੈ ।

ਪ੍ਰਸ਼ਨ 48.
ਸਰਪ ਰੰਧਾ ਨੂੰ ਕਿਉਂ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਖੂਨ ਦੇ ਦੌਰੇ ਵਿਚ ਸੁਧਾਰ ਕਰਨ ਲਈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੀਵ-ਮੰਡਲ ਉੱਤੇ ਇਕ ਨੋਟ ਲਿਖੋ ।
ਉੱਤਰ-
ਧਰਤੀ ਦੇ ਚਾਰ ਮੰਡਲ ਹੁੰਦੇ ਹਨ ਅਤੇ ਉਹਨਾਂ ਵਿਚੋਂ ਜੀਵ-ਮੰਡਲ ਅਜਿਹਾ ਮੰਡਲ ਹੈ ਜਿੱਥੇ ਕਈ ਪ੍ਰਕਾਰ ਦੇ ਜੀਵ ਰਹਿੰਦੇ ਹਨ । ਇਹ ਇਕ ਗੁੰਝਲਦਾਰ ਖੇਤਰ ਹੈ ਜਿਸ ਵਿਚ ਬਾਕੀ ਤਿੰਨ ਮੰਡਲ ਆਪਸ ਵਿਚ ਮਿਲਦੇ ਹਨ, ਕਿਉਂਕਿ ਇਸ ਮੰਡਲ ਵਿਚ ਜੀਵਨ ਮੌਜੂਦ ਹੁੰਦਾ ਹੈ, ਇਸ ਕਰਕੇ ਇਸਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੁੰਦਾ ਹੈ । ਇਸ ਵਿਚ ਬੈਕਟੀਰੀਆ ਵਰਗੇ ਸੂਖ਼ਮ ਜੀਵਾਂ ਤੋਂ ਲੈ ਕੇ ਹਾਥੀ ਵਰਗੇ ਵੱਡੇ ਜੀਵ ਰਹਿੰਦੇ ਹਨ | ਸਾਰੇ ਪ੍ਰਕਾਰ ਦੇ ਜੀਵਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ ਅਤੇ ਉਹ ਹਨ-ਬਨਸਪਤੀ ਜਗਤ ਅਤੇ ਪ੍ਰਾਣੀ ਜਗਤ | ਬਨਸਪਤੀ ਜਗਤ ਨੂੰ ਫਲੋਰਾ ਕਹਿੰਦੇ ਹਨ ਜਿਸ ਵਿਚ ਹਰੇਕ ਪ੍ਰਕਾਰ ਦੀ ਬਨਸਪਤੀ ਆ ਜਾਂਦੀ ਹੈ । ਪ੍ਰਾਣੀ ਜਗਤ ਨੂੰ ਫੋਨਾ ਕਿਹਾ ਜਾਂਦਾ ਹੈ, ਜਿਸ ਵਿਚ ਜੀਵ-ਮੰਡਲ ਵਿਚ ਮੌਜੂਦ ਸਾਰੇ ਪ੍ਰਾਣੀ ਆ ਜਾਂਦੇ ਹਨ ।

ਪ੍ਰਸ਼ਨ 2.
ਕੁਦਰਤੀ ਬਨਸਪਤੀ ਅਲੱਗ-ਅਲੱਗ ਖੇਤਰਾਂ ਵਿਚ ਅਲੱਗ-ਅਲੱਗ ਕਿਉਂ ਹੁੰਦੀ ਹੈ ?
ਉੱਤਰ-
ਕੁਦਰਤੀ ਬਨਸਪਤੀ ਅਲੱਗ-ਅਲੱਗ ਖੇਤਰਾਂ ਵਿਚ ਅਲੱਗ-ਅਲੱਗ ਹੁੰਦੀ ਹੈ ਕਿਉਂਕਿ ਕੁਦਰਤੀ ਬਨਸਪਤੀ ਨੂੰ ਅਲੱਗ-ਅਲੱਗ ਭੂਗੋਲਿਕ ਤੱਤ ਪ੍ਰਭਾਵਿਤ ਕਰਦੇ ਹਨ । ਕਿਸੇ ਸਥਾਨ ਉੱਤੇ ਜਿਸ ਪ੍ਰਕਾਰ ਦੇ ਭੂਗੋਲਿਕ ਤੱਤ ਹੋਣਗੇ, ਉੱਥੇ ਉਸ ਪ੍ਰਕਾਰ ਦੀ ਬਨਸਪਤੀ ਹੀ ਉੱਗੇਗੀ ।

ਕੁਦਰਤੀ ਬਨਸਪਤੀ ਨੂੰ ਕਈ ਤੱਤ ਪ੍ਰਭਾਵਿਤ ਕਰਦੇ ਹਨ , ਜਿਵੇਂ ਕਿ –

  • ਭੂਮੀ (Land).
  • ਮਿੱਟੀ (Soil)
  • ਤਾਪਮਾਨ (Temperature)
  • ਵਰਖਾ (Rainfall)
  • ਸੂਰਜ ਦੀ ਰੋਸ਼ਨੀ ਦੀ ਮਿਆਦ (Duration of Sunlight) ।

ਪ੍ਰਸ਼ਨ 3.
ਊਸ਼ਣ ਸਦਾਬਹਾਰ ਜੰਗਲਾਂ ਦੀਆਂ ਵਿਸ਼ੇਸ਼ਤਾਵਾਂ ਲਿਖੋ ।
ਉੱਤਰ –

  1. ਊਸ਼ਣ ਸਦਾਬਹਾਰ ਜੰਗਲ ਉਸ ਖੇਤਰ ਵਿਚ ਹੁੰਦੇ ਹਨ ਜਿੱਥੇ 200 ਸੈਂਟੀਮੀਟਰ ਤੋਂ ਵੱਧ ਵਰਖਾ ਹੁੰਦੀ ਹੈ ।
  2. ਰੁੱਖਾਂ ਦੇ ਪੱਤੇ ਇਕੱਠੇ ਨਹੀਂ ਝੜਦੇ ਜਿਸ ਕਾਰਨ ਇਹ ਸਾਰਾ ਸਾਲ ਹਰੇ ਰਹਿੰਦੇ ਹਨ ।
  3. ਇਹ ਸੰਘਣੇ ਜੰਗਲ ਗਰਮ ਅਤੇ ਤਰ ਭਾਗਾਂ ਵਿਚ ਮਿਲਦੇ ਹਨ ।
  4. ਇਹਨਾਂ ਜੰਗਲਾਂ ਦੇ ਰੁੱਖ 60 ਮੀਟਰ ਤੋਂ ਵੀ ਉੱਚੇ ਹੋ ਜਾਂਦੇ ਹਨ ਅਤੇ ਸੰਘਣੇ ਹੋਣ ਕਰਕੇ ਇਹ ਇੱਕ ਛੱਤਰ (Canopy) ਬਣਾ ਲੈਂਦੇ ਹਨ । ਇਸ ਕਰਕੇ ਕਈ ਥਾਂਵਾਂ ਉੱਤੇ ਸੂਰਜ ਦੀ ਰੋਸ਼ਨੀ ਜ਼ਮੀਨ ਤੱਕ ਨਹੀਂ ਪਹੁੰਚ ਪਾਉਂਦੀ ।
  5. ਮੋਗਮਨੀ, ਰੋਜ਼ਵੁੱਡ, ਐਬਨੀ, ਬਾਂਸ, ਟਾਹਲੀ, ਸਿਨਕੋਨਾ, ਰਬੜ ਆਦਿ ਇਸ ਖੇਤਰ ਵਿਚ ਮਿਲਣ ਵਾਲੇ ਰੁੱਖ ਹਨ ।
  6. ਇਹ ਪੱਛਮੀ ਘਾਟ ਦੀਆਂ ਪੱਛਮੀ ਢਲਾਣਾਂ, ਉੱਤਰ ਪੂਰਬੀ ਭਾਰਤ ਦੀਆਂ ਪਹਾੜੀਆਂ, ਪੱਛਮੀ ਬੰਗਾਲ ਅਤੇ ਔਡੀਸ਼ਾ ਦੇ ਕੁੱਝ ਭਾਗਾਂ, ਲਕਸ਼ਦੀਪ ਅਤੇ ਅੰਡੇਮਾਨ ਨਿਕੋਬਾਰ ਵਿਚ ਮਿਲਦੇ ਹਨ ।

ਪ੍ਰਸ਼ਨ 4.
ਊਸ਼ਣ ਪੱਤਝੜੀ ਜਾਂ ਮਾਨਸੂਨੀ ਜੰਗਲਾਂ ਦੀਆਂ ਕੁੱਝ ਵਿਸ਼ੇਸ਼ਤਾਵਾਂ ਦੱਸੋ ।
ਉੱਤਰ –

  1. ਉਸ਼ਣ ਪੱਤਝੜੀ ਜੰਗਲ ਉਹਨਾਂ ਖੇਤਰਾਂ ਵਿਚ ਉੱਗਦੇ ਹਨ ਜਿੱਥੇ 70 ਤੋਂ 200 ਸੈਂਟੀਮੀਟਰ ਤਕ ਵਰਖਾ ਹੁੰਦੀ ਹੈ ।
  2. ਇਹਨਾਂ ਜੰਗਲਾਂ ਦੇ ਰੁੱਖਾਂ ਦੇ ਪੱਤੇ ਮੌਸਮ ਦੇ ਅਨੁਸਾਰ ਝੜਦੇ ਹਨ, ਜੋ ਕਿ ਗਰਮੀਆਂ ਵਿਚ ਲਗਪਗ ਛੇ ਤੋਂ ਅੱਠ ਹਫਤਿਆਂ ਵਿਚ ਹੁੰਦਾ ਹੈ ।
  3. ਇਹ ਜੰਗਲ ਦੋ ਪ੍ਰਕਾਰ ਦੇ ਹੁੰਦੇ ਹਨ-ਤਰ ਪੱਤਝੜੀ ਜੰਗਲ (100 ਤੋਂ 200 ਸੈਂਟੀਮੀਟਰ ਵਰਖਾ) ਅਤੇ ਖ਼ੁਸ਼ਕ ਪੱਤਝੜੀ ਜੰਗਲ (70-100 ਸੈਂਟੀਮੀਟਰ ਵਰਖਾ) ।
  4. ਇੱਥੇ ਟੀਕ, ਸੰਦਲਵੁੱਡ, ਸਾਲ, ਟਾਹਲੀ, ਦਿਓਦਾਰ, ਖੈਰ, ਪਿੱਪਲ, ਨਿੰਮ, ਸਾਲ, ਟੀਕ, ਸਫੈਦਾ ਆਦਿ ਰੁੱਖ ਉੱਗਦੇ ਹਨ ।
  5. ਇਹ ਸਦਾਬਹਾਰ ਜੰਗਲਾਂ ਵਾਂਗ ਸੰਘਣੇ ਤਾਂ ਨਹੀਂ ਹੁੰਦੇ, ਪਰ ਫਿਰ ਵੀ ਕਾਫ਼ੀ ਸੰਘਣੇ ਹੁੰਦੇ ਹਨ ।

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 5.
ਪੰਜਾਬ ਵਿਚ ਮਿਲਣ ਵਾਲੀਆਂ ਮਿੱਟੀਆਂ ਦੇ ਨਾਮ ਦੱਸੋ ।
ਉੱਤਰ-
ਪੰਜਾਬ ਦੇ ਅਲੱਗ-ਅਲੱਗ ਖੇਤਰਾਂ ਵਿਚ ਮਿੱਟੀ ਦੀਆਂ ਕਈ ਕਿਸਮਾਂ ਮਿਲਦੀਆਂ ਹਨ ਜਿਨ੍ਹਾਂ ਦੇ ਨਾਮ ਹੇਠ ਲਿਖੇ ਹਨ

  • ਜਲੋਢੀ ਜਾਂ ਦਰਿਆਈ ਮਿੱਟੀ (Alluvial or River Soil)
  • ਰੇਤਲੀ ਮਿੱਟੀ (Sandy Soil)
  • ਚੀਕਣੀ ਮਿੱਟੀ (Clayey Soil)
  • ਦੋਮਟ ਮਿੱਟੀ (Loamy Soil)
  • ਪਹਾੜੀ ਮਿੱਟੀ ਜਾਂ ਕੰਢੀ ਦੀ ਮਿੱਟੀ (Hill Soil or Kandi Soil)
  • ਸੋਡਿਕ ਅਤੇ ਖਾਰੀ ਮਿੱਟੀ (Sodic and Saline Soil) ।

ਪ੍ਰਸ਼ਨ 6.
ਅੰਗਰੇਜ਼ਾਂ ਨੇ ਕੁਦਰਤੀ ਬਨਸਪਤੀ ਨੂੰ ਬਚਾਉਣ ਲਈ ਕਿਹੜੇ ਕਦਮ ਚੁੱਕੇ ?
ਉੱਤਰ-
ਰੁੱਖਾਂ ਦੀ ਲਗਾਤਾਰ ਕਟਾਈ, ਪਸ਼ੂਆਂ ਦੀ ਚਰਾਈ ਅਤੇ ਕਾਨੂੰਨਾਂ ਦੀ ਕਮੀ ਕਾਰਨ ਪੰਜਾਬ ਵਿਚ ਬਨਸਪਤੀ ਦਾ ਖੇਤਰ ਕਾਫੀ ਤੇਜ਼ੀ ਨਾਲ ਘੱਟ ਗਿਆ ਸੀ । ਇਸ ਕਰਕੇ ਅੰਗਰੇਜ਼ਾਂ ਨੇ ਬਨਸਪਤੀ ਨੂੰ ਬਚਾਉਣ ਲਈ ਕੁੱਝ ਕਦਮ ਚੁੱਕੇ ; ਜਿਵੇਂਕਿ

  1. ਜੰਗਲਾਂ ਦੀ ਹੱਦਬੰਦੀ ਕੀਤੀ ਗਈ ਅਤੇ ਜੰਗਲਾਂ ਨੂੰ ਕਈ ਭਾਗਾਂ ਵਿਚ ਵੰਡਿਆ ਗਿਆ
  2. ਜੰਗਲਾਂ ਵਿਚ ਪਸ਼ੂਆਂ ਦੀ ਚਰਾਈ ਉੱਤੇ ਰੋਕ ਲਾਈ ਗਈ ਤਾਂ ਕਿ ਕੁਦਰਤੀ ਬਨਸਪਤੀ ਬਚੀ ਰਹਿ ਸਕੇ ।
  3. ਖੇਤੀਬਾੜੀ ਨੂੰ ਵਧਾਉਣ ਲਈ ਫਾਲਤੂ ਬਨਸਪਤੀ ਨੂੰ ਸਾਫ਼ ਕੀਤਾ ਗਿਆ ਅਤੇ ਜ਼ਮੀਨ ਨੂੰ ਖੇਤੀ ਯੋਗ ਬਣਾਇਆ ਗਿਆ । ਇਸ ਨਾਲ ਵੱਧ ਅਨਾਜ ਪੈਦਾ ਕਰਕੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਗਿਆ ।

ਪ੍ਰਸ਼ਨ 7.
ਭਾਰਤ ਦੇ ਜੰਗਲੀ ਜੀਵਨ ਉੱਤੇ ਇਕ ਨੋਟ ਲਿਖੋ ।
ਉੱਤਰ-
ਜਿਹੜੇ ਜੰਗਲੀ ਜਾਨਵਰ, ਪੰਛੀ ਅਤੇ ਕੀੜੇ-ਮਕੌੜੇ, ਕੁਦਰਤੀ ਰਿਹਾਇਸ਼ਗਾਹ ਅਰਥਾਤ ਜੰਗਲਾਂ ਵਿਚ ਰਹਿੰਦੇ ਹਨ, ਉਹਨਾਂ ਨੂੰ ਜੰਗਲੀ ਜੀਵਨ ਕਿਹਾ ਜਾਂਦਾ ਹੈ । ਭਾਰਤ ਵਿਚ ਕਈ ਪ੍ਰਕਾਰ ਦੇ ਪ੍ਰਾਕ੍ਰਿਤਕ ਹਾਲਾਤਾਂ ਦੇ ਮਿਲਣ ਕਾਰਨ ਅਤੇ ਮਿੱਟੀ ਦੀਆਂ ਕਿਸਮਾਂ ਵਿਚ ਅੰਤਰ ਹੋਣ ਕਾਰਨ ਇੱਥੇ ਕਈ-ਕਈ ਪ੍ਰਕਾਰ ਦੀਆਂ ਕੁਦਰਤੀ ਰਿਹਾਇਸ਼ਗਾਹਾਂ ਮਿਲਦੀਆਂ ਹਨ । ਇਸ ਕਰਕੇ ਇੱਥੇ ਜੰਗਲੀ ਜੀਵਨ ਵੀ ਕਈ ਪ੍ਰਕਾਰ ਦਾ ਮਿਲਦਾ ਹੈ । ਭਾਰਤ ਵਿਚ 89,000 ਤੋਂ ਵੱਧ ਜਾਨਵਰਾਂ ਦੀਆਂ ਪ੍ਰਜਾਤੀਆਂ ਮਿਲਦੀਆਂ ਹਨ ਜੋ ਕਿ ਸੰਸਾਰ ਵਿਚ ਮਿਲਣ ਵਾਲੇ ਜਾਨਵਰਾਂ ਦੀਆਂ ਪ੍ਰਜਾਤੀਆਂ ਦਾ ਲਗਪਗ 6.5% ਬਣਦਾ ਹੈ । ਇਸੇ ਤਰ੍ਹਾਂ ਸਾਡੇ ਦੇਸ਼ ਵਿਚ ਪੰਛੀਆਂ ਦੀਆਂ 2000 ਪ੍ਰਜਾਤੀਆਂ, ਮੱਛੀਆਂ ਦੀਆਂ 2546 ਪ੍ਰਜਾਤੀਆਂ, ਰੀਂਗਣ ਵਾਲੇ ਜੀਵਾਂ ਦੀਆਂ 458 ਪ੍ਰਜਾਤੀਆਂ ਅਤੇ ਕੀੜੇ-ਮਕੌੜਿਆਂ ਦੀਆਂ 60,000 ਤੋਂ ਵੀ ਵੱਧ ਪ੍ਰਜਾਤੀਆਂ ਮਿਲ ਜਾਂਦੀਆਂ ਹਨ ।

ਪ੍ਰਸ਼ਨ 8.
ਭਾਰਤ ਵਿਚ ਸਰਦੀਆਂ ਵਿਚ ਕਿਹੜੇ ਪ੍ਰਵਾਸੀ ਪੰਛੀ ਆਉਂਦੇ ਹਨ ?
ਉੱਤਰ-
ਸਰਦੀਆਂ ਵਿਚ ਕਈ ਹੋਰ ਦੇਸ਼ਾਂ ਤੋਂ ਪ੍ਰਵਾਸੀ ਪੰਛੀ ਸਾਡੇ ਦੇਸ਼ ਵਿਚ ਆਉਂਦੇ ਹਨ ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ –

  • ਗਰੇਟਰ ਫਲੋਗੋ
  • ਸਾਇਬੇਰੀਆਈ ਸਾਰਸ
  • ਕਲੇ ਪੰਖਾਂ ਵਾਲੀ ਸਟਿਲਟ
  • ਆਮ ਗਰੀਨਸਾਰਕ
  • ਰਫਲ
  • ਰੋਜੀ ਪੈਲੀਕਨ
  • ਲਾਂਗਬਿਲਡ ਪਿਪਿਟ
  • ਆਮ ਟੀਲ
  • ਗਡਵਾਲ
  • ਆਮ ਗਰੀਨਸਾਰਕ ।

ਪ੍ਰਸ਼ਨ 9.
ਭਾਰਤ ਵਿਚ ਗਰਮੀਆਂ ਵਿਚ ਆਉਣ ਵਾਲੇ ਪ੍ਰਵਾਸੀ ਪੰਛੀਆਂ ਦੇ ਨਾਮ ਲਿਖੋ ।
ਉੱਤਰ-
ਭਾਰਤ ਵਿਚ ਗਰਮੀਆਂ ਵਿਚ ਕਈ ਪ੍ਰਕਾਰ ਦੇ ਪ੍ਰਵਾਸੀ ਪੰਛੀ ਆਉਂਦੇ ਹਨ, ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ –

  1. ਬਲੂ ਚੀਕਡ ਬੀ ਈਟਰ
  2. ਕੁੰਬ ਡੱਕ
  3. ਕੁੱਕੂ ਕੋਇਲ
  4. ਬਲੁ ਟੇਲਡ ਬੀ ਈਟਰ
  5. ਯੂਰੇਸ਼ੀਅਨ ਗੋਲਫਨ ਉਰੀਐਲ .
  6. ਏਸ਼ਿਅਨ ਕੋਇਲ
  7. ਬਲੈਕ ਕਰਾਉਨਡ ਨਾਈਟ ਹੈਰੋਨ ।

ਪ੍ਰਸ਼ਨ 10.
ਜੰਗਲੀ ਜੀਵਾਂ ਨੂੰ ਬਚਾਉਣ ਲਈ ਸਰਕਾਰੀ ਕੋਸ਼ਿਸ਼ਾਂ ਦਾ ਵਰਣਨ ਕਰੋ ।
ਉੱਤਰ –

  1. 1952 ਵਿਚ ਸਰਕਾਰ ਨੇ ਜੰਗਲੀ ਜੀਵਾਂ ਲਈ ਭਾਰਤੀ ਬੋਰਡ ਦਾ ਗਠਨ ਕੀਤਾ ਜਿਸ ਦਾ ਕੰਮ ਸਰਕਾਰ ਨੂੰ ਜੀਵਾਂ ਦੀ ਸਾਂਭ ਲਈ ਸਲਾਹ ਦੇਣਾ, ਲੋਕਾਂ ਨੂੰ ਜੰਗਲੀ ਜੀਵਾਂ ਦੀ ਸਾਂਭ ਲਈ ਜਾਗ੍ਰਿਤ ਕਰਨਾ ਅਤੇ ਜੰਗਲੀ ਜੀਵ ਪਨਾਹਗਾਹਾਂ ਆਦਿ ਦਾ ਨਿਰਮਾਣ ਕਰਨਾ ਹੈ ।
  2. 1972 ਵਿਚ ਜੰਗਲੀ ਜੀਵ ਸੁਰੱਖਿਆ ਕਾਨੂੰਨ ਬਣਾਇਆ ਗਿਆ, ਤਾਂ ਕਿ ਖ਼ਤਮ ਹੋਣ ਦੇ ਖ਼ਤਰੇ ਦੀ ਕਗਾਰ ਉੱਤੇ ਪਹੁੰਚ ਚੁੱਕੇ ਜੰਗਲੀ ਜੀਵਾਂ ਦੀ ਸੰਭਾਲ ਅਤੇ ਉਹਨਾਂ ਦਾ ਸ਼ਿਕਾਰੀਆਂ ਤੋਂ ਬਚਾਅ ਕੀਤਾ ਜਾ ਸਕੇ ।
  3. ਦੇਸ਼ ਵਿਚ ਕਈ ਰਾਖਵੇਂ ਜੀਵ-ਮੰਡਲ (Biosphere Reserves) ਦਾ ਨਿਰਮਾਣ ਕੀਤਾ ਗਿਆ ਤਾਂ ਕਿ ਜਾਨਵਰਾਂ ਦੀ ਅਨੇਕਤਾ ਨੂੰ ਸਾਂਭ ਕੇ ਰੱਖਿਆ ਜਾ ਸਕੇ । ਹੁਣ ਤੱਕ 18 ਰਾਖਵੇਂ ਜੀਵ-ਮੰਡਲ ਬਣਾਏ ਜਾ ਚੁੱਕੇ ਹਨ ।
  4. ਜੰਗਲੀ ਜੀਵਾਂ ਨੂੰ ਬਚਾਉਣ ਅਤੇ ਉਹਨਾਂ ਦੀ ਸਾਂਭ-ਸੰਭਾਲ ਲਈ ਦੇਸ਼ ਵਿਚ 103 ਕੌਮੀ ਪਾਰਕਾਂ ਅਤੇ 544 ਜੰਗਲੀ ਜੀਵ ਪਨਾਹਗਾਹਾਂ ਦਾ ਨਿਰਮਾਣ ਹੋ ਚੁੱਕਿਆ ਹੈ ਜਿੱਥੇ ਸ਼ਿਕਾਰ ਕਰਨਾ ਗੈਰ-ਕਾਨੂੰਨੀ ਹੈ ।

ਪ੍ਰਸ਼ਨ 11.
ਸਾਡੀ ਕੁਦਰਤੀ ਬਨਸਪਤੀ ਦੇ ਅਸਲ ਵਿਚ ਕੁਦਰਤੀ ਨਾ ਰਹਿਣ ਦੇ ਕੀ ਕਾਰਨ ਹਨ ?
ਉੱਤਰ-
ਸਾਡੀ ਕੁਦਰਤੀ ਬਨਸਪਤੀ ਅਸਲ ਵਿਚ ਕੁਦਰਤੀ ਨਹੀਂ ਰਹੀ । ਇਹ ਸਿਰਫ਼ ਦੇਸ਼ ਦੇ ਕੁੱਝ ਹੀ ਹਿੱਸਿਆਂ ਵਿਚ ਮਿਲਦੀ ਹੈ । ਦੂਜੇ ਹਿੱਸਿਆਂ ਵਿਚ ਇਸ ਦਾ ਬਹੁਤਾ ਭਾਗ ਜਾਂ ਤਾਂ ਬਰਬਾਦ ਹੋ ਗਿਆ ਹੈ ਜਾਂ ਫਿਰ ਬਰਬਾਦ ਹੋ ਰਿਹਾ ਹੈ ।
ਇਸ ਦੇ ਹੇਠ ਲਿਖੇ ਕਾਰਨ ਹਨ –

  • ਤੇਜ਼ੀ ਨਾਲ ਵਧਦੀ ਹੋਈ ਸਾਡੀ ਵਸੋਂ ।
  • ਰਵਾਇਤੀ ਖੇਤੀ ਵਿਕਾਸ ਦਾ ਰਿਵਾਜ ॥
  • ਚਰਾਂਦਾਂ ਦਾ ਵਿਨਾਸ਼ ਅਤੇ ਬਹੁਤ ਜ਼ਿਆਦਾ ਚਰਾਈ ।
  • ਬਾਲਣ ਅਤੇ ਇਮਾਰਤੀ ਲੱਕੜੀ ਲਈ ਵਣਾਂ ਦਾ ਅੰਨ੍ਹੇਵਾਹ ਕਟਾਓ ।
  • ਵਿਦੇਸ਼ੀ ਪੌਦਿਆਂ ਦੀ ਵਧਦੀ ਹੋਈ ਸੰਖਿਆ |

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 12.
ਦੇਸ਼ ਵਿਚ ਜੰਗਲੀ ਖੇਤਰ ਦਾ ਖੇਤਰੀ ਅਤੇ ਰਾਜ ਪੱਧਰ ‘ਤੇ ਮੁੱਲਾਂਕਣ ਕਰੋ ।
ਉੱਤਰ-
ਦੇਸ਼ ਦੇ ਵਿਕਾਸ ਅਤੇ ਵਾਤਾਵਰਨ ਵਿਚ ਸੰਤੁਲਨ ਬਣਾਈ ਰੱਖਣ ਲਈ ਦੇਸ਼ ਦੀ ਘੱਟੋ-ਘੱਟ 33 ਪ੍ਰਤੀਸ਼ਤ ਭੂਮੀ ‘ਤੇ ਜੰਗਲ ਜ਼ਰੂਰ ਹੋਣੇ ਚਾਹੀਦੇ ਹਨ |
ਪਰ ਭਾਰਤ ਦੀ ਸਿਰਫ਼ 22.7 ਪ੍ਰਤੀਸ਼ਤ ਭੂਮੀ ਹੀ ਜੰਗਲਾਂ ਅਧੀਨ ਹੈ । ਰਾਜ ਪੱਧਰ ‘ਤੇ ਇਸ ਦੀ ਵੰਡ ਬਹੁਤ ਹੀ ਅਸਾਨ ਹੈ ਜੋ ਅੱਗੇ ਲਿਖੇ ਵੇਰਵੇ ਤੋਂ ਸਪੱਸ਼ਟ ਹੈ
PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ 3

  1. ਤ੍ਰਿਪੁਰਾ (59.6%), ਹਿਮਾਚਲ ਪ੍ਰਦੇਸ਼ (48.1%), ਅਰੁਣਾਚਲ ਪ੍ਰਦੇਸ਼ (45.8%), ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ (32.9%) ਅਤੇ ਅਸਾਮ (29.3%) ਵਿਚ ਮੁਕਾਬਲਤਨ ਜ਼ਿਆਦਾ ਵਣ ਖੇਤਰ ਹਨ ।
  2. ਪੰਜਾਬ (2.3%), ਰਾਜਸਥਾਨ (3.6%), ਗੁਜਰਾਤ (8.8%), ਹਰਿਆਣਾ (12.1%), ਪੱਛਮੀ ਬੰਗਾਲ (12.5%) ਅਤੇ ਉੱਤਰ ਪ੍ਰਦੇਸ਼ ਜਿਹੇ ਰਾਜਾਂ ਵਿਚ 15% ਤੋਂ ਵੀ ਘੱਟ ਭੂਮੀ ਵਣਾਂ ਹੇਠ ਹੈ ।
  3. ਕੇਂਦਰ ਸ਼ਾਸਿਤ ਦੇਸ਼ਾਂ ਵਿਚ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿਚ ਸਭ ਤੋਂ ਵੱਧ (94.6%) ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿਚ ਸਭ ਤੋਂ ਘੱਟ (2.1%) ਵਣ ਖੇਤਰ ਹਨ ।

ਪ੍ਰਸ਼ਨ 13.
ਪੱਤਝੜੀ ਜਾਂ ਮਾਨਸੂਨੀ ਬਨਸਪਤੀ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਉਹ ਬਨਸਪਤੀ ਜੋ ਗਰਮੀ ਰੁੱਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਧੇਰੇ ਵਾਸ਼ਪੀਕਰਨ ਨੂੰ ਰੋਕਣ ਲਈ ਆਪਣੇ ਪੱਤੇ ਸੁੱਟ ਦਿੰਦੀ ਹੈ, ਪੱਤਝੜੀ ਜਾਂ ਮਾਨਸੂਨੀ ਬਨਸਪਤੀ ਕਹਾਉਂਦੀ ਹੈ । ਬਨਸਪਤੀ ਨੂੰ ਵਰਖਾ ਦੇ ਆਧਾਰ ‘ਤੇ ਸਿੱਲ੍ਹਾ ਅਤੇ ਅਰਧਖ਼ੁਸ਼ਕ ਦੋ ਉਪ-ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ।

  1. ਸਿੱਲ੍ਹੇ ਪੱਤਝੜੀ ਵਣ-ਇਸ ਤਰ੍ਹਾਂ ਦੀ ਬਨਸਪਤੀ ਉਹਨਾਂ ਚਾਰ ਵੱਡੇ ਖੇਤਰਾਂ ਵਿਚ ਮਿਲਦੀ ਹੈ ਜਿੱਥੇ ਸਾਲਾਨਾ ਵਰਖਾ 100 ਤੋਂ 200 ਸੈਂ: ਮੀ: ਤਕ ਹੈ । ਇਹਨਾਂ ਖੇਤਰਾਂ ਵਿਚ ਦਰੱਖ਼ਤ ਘੱਟ ਸੰਘਣੇ ਹੁੰਦੇ ਹਨ, ਪਰ ਇਹਨਾਂ ਦੀ ਲੰਬਾਈ 30 ਮੀਟਰ ਤਕ ਪਹੁੰਚ ਜਾਂਦੀ ਹੈ । ਸਾਲ, ਟਾਹਲੀ, ਸਾਗੇਨ, ਟੀਕ, ਚੰਦਨ, ਜਾਮਣ, ਅਮਲਤਾਸ, ਹਲਦੂ, ਮਹੂਆ, ਸ਼ਾਰਬੂ, ਏਬੋਨੀ, ਸ਼ਹਿਤੂਤ ਇਹਨਾਂ ਵਣਾਂ ਦੇ ਮੁੱਖ ਦਰੱਖ਼ਤ ਹਨ ।
  2. ਖ਼ਸ਼ਕ ਪੱਤਝੜੀ ਬਨਸਪਤੀ-ਇਸ ਤਰ੍ਹਾਂ ਦੀ ਬਨਸਪਤੀ 50 ਤੋਂ 100 ਸੈਂ:ਮੀ: ਤੋਂ ਘੱਟ ਵਰਖਾ ਵਾਲੇ ਖੇਤਰਾਂ ਵਿਚ ਮਿਲਦੀ ਹੈ । ਇਸ ਦੀ ਲੰਬੀ ਪੱਟੀ ਪੰਜਾਬ ਤੋਂ ਸ਼ੁਰੂ ਹੋ ਕੇ ਦੱਖਣੀ ਪਠਾਰ ਦੇ ਮੱਧਵਰਤੀ ਹਿੱਸੇ ਦੇ ਆਸ-ਪਾਸ ਦੇ ਖੇਤਰਾਂ ਤਕ ਫੈਲੀ ਹੋਈ ਹੈ । ਟਾਹਲੀ, ਕਿੱਕਰ, ਫਲਾਹੀ, ਬੋਹੜ, ਹਲਦੂ ਇੱਥੋਂ ਦੇ ਮੁੱਖ ਦਰੱਖ਼ਤ ਹਨ ।

ਪ੍ਰਸ਼ਨ 14.
ਪੂਰਬੀ ਹਿਮਾਲਿਆ ਖੇਤਰਾਂ ਵਿਚ ਕਿਸ ਤਰ੍ਹਾਂ ਦੀ ਬਨਸਪਤੀ ਮਿਲਦੀ ਹੈ ?
ਉੱਤਰ-
ਪੂਰਬੀ ਹਿਮਾਲਾ ਖੇਤਰ ਵਿਚ 4000 ਕਿਸਮ ਦੇ ਫੁੱਲ ਅਤੇ 250 ਕਿਸਮ ਦੀ ਫਰਨ ਮਿਲਦੀ ਹੈ । ਇੱਥੋਂ ਦੀ ਬਨਸਪਤੀ ਤੇ ਉਚਾਈ ਦੇ ਵਧਣ ਨਾਲ ਤਾਪਮਾਨ ਅਤੇ ਵਰਖਾ ਵਿਚ ਆਏ ਅੰਤਰ ਦਾ ਡੂੰਘਾ ਅਸਰ ਪੈਂਦਾ ਹੈ ।

  1. ਇੱਥੇ 1200 ਮੀਟਰ ਦੀ ਉਚਾਈ ਤਕ ਪੱਤਝੜੀ ਬਨਸਪਤੀ ਦੇ ਮਿਸ਼ਰਤ ਦਰੱਖ਼ਤ ਵਧੇਰੇ ਮਿਲਦੇ ਹਨ ।
  2. ਇੱਥੇ 1200 ਤੋਂ ਲੈ ਕੇ 2000 ਮੀਟਰ ਦੀ ਉਚਾਈ ਤਕ ਸੰਘਣੇ ਸਦਾਬਹਾਰ ਵਣ ਮਿਲਦੇ ਹਨ | ਸਾਲ ਅਤੇ ਮੈਂਗਨੋਲੀਆ ਇਹਨਾਂ ਵਣਾਂ ਦੇ ਮੁੱਖ ਦਰੱਖ਼ਤ ਹਨ । ਇਹਨਾਂ ਵਿਚ ਦਾਲਚੀਨੀ, ਅਸੂਰਾ, ਚਨੋਲੀ ਤੇ ਵਿਲੇਨੀਆ ਦੇ ਦਰੱਖ਼ਤ ਵੀ ਮਿਲਦੇ ਹਨ ।
  3. ਇੱਥੇ 2000 ਤੋਂ 2500 ਮੀਟਰ ਦੀ ਉਚਾਈ ਤਕ ਤਾਪਮਾਨ ਘੱਟ ਹੋ ਜਾਣ ਦੇ ਕਾਰਨ ਸ਼ੀਤ-ਉਸ਼ਣ ਪ੍ਰਕਾਰ (Temperate type) ਦੀ ਬਨਸਪਤੀ ਮਿਲਦੀ ਹੈ । ਇਸ ਵਿਚ ਓਕ, ਚੈਸਟਨਟ, ਰੇਲ, ਬਰਚ, ਮੈਪਲ ਅਤੇ ਓਲਢਰ ਜਿਹੇ ਚੌੜੇ ਪੱਤਿਆਂ ਵਾਲੇ ਰੁੱਖ ਮਿਲਦੇ ਹਨ ।

ਪ੍ਰਸ਼ਨ 15.
ਕੁਦਰਤੀ ਬਨਸਪਤੀ ਦੇ ਦੇਸ਼ ਅੰਦਰ ਅੰਧਾ-ਧੁੰਦ ਕਟਾਅ ਦੇ ਕੀ ਸਿੱਟੇ ਨਿਕਲੇ ਹਨ ?
ਉੱਤਰ-
ਕੁਦਰਤੀ ਬਨਸਪਤੀ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ, ਪਰ ਪਿਛਲੇ ਕੁੱਝ ਸਾਲਾਂ ਵਿਚ ਕੁਦਰਤੀ ਬਨਸਪਤੀ ਦੀ ਅੰਧਾ-ਧੁੰਦ ਕਟਾਈ ਕੀਤੀ ਗਈ ਹੈ ।
ਇਸ ਕਟਾਈ ਤੋਂ ਸਾਨੂੰ ਹੇਠ ਲਿਖੀਆਂ ਹਾਨੀਆਂ ਹੋਈਆਂ ਹਨ

  • ਕੁਦਰਤੀ ਬਨਸਪਤੀ ਦੀ ਕਟਾਈ ਨਾਲ ਵਾਤਾਵਰਨ ਦਾ ਸੰਤੁਲਨ ਵਿਗੜ ਗਿਆ ਹੈ ।
  • ਪਹਾੜੀ ਢਲਾਣਾਂ ਅਤੇ ਮੈਦਾਨੀ ਖੇਤਰਾਂ ਦੇ ਬਨਸਪਤੀ ਰਹਿਤ ਹੋਣ ਦੇ ਕਾਰਨ ਹੜ੍ਹ ਅਤੇ ਭੋਂ-ਖੋਰ ਦੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ ।
  • ਪੰਜਾਬ ਦੇ ਉੱਤਰੀ ਭਾਗਾਂ ਵਿਚ ਸ਼ਿਵਾਲਿਕ ਪਰਬਤ ਮਾਲਾ ਦੇ ਹੇਠਲੇ ਹਿੱਸੇ ਵਿਚ ਵਗਣ ਵਾਲੇ ਬਰਸਾਤੀ ਨਾਲਿਆਂ ਦੇ ਖੇਤਰ ਵਿਚ ਵਣ ਕਟਾਅ ਨਾਲ ਭੁਮੀ ਕਟਾਅ ਦੀ ਸਮੱਸਿਆ ਦੇ ਕਾਰਨ ਬੰਜਰ ਜ਼ਮੀਨ ਵਿਚ ਵਾਧਾ ਹੋਇਆ ਹੈ । ਮੈਦਾਨੀ ਖੇਤਰਾਂ ਦਾ ਪਾਣੀ ਦਾ ਪੱਧਰ ਵੀ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਖੇਤੀ ਨੂੰ ਸਿੰਜਾਈ ਦੀ ਸਮੱਸਿਆ ਨਾਲ ਘੁਲਣਾ ਪੈ ਰਿਹਾ ਹੈ ।

ਪ੍ਰਸ਼ਨ 16.
ਮਿੱਟੀ ਦੇ ਕਟਾਅ ਲਈ ਕਿਹੜੇ-ਕਿਹੜੇ ਕਾਰਕ ਜ਼ਿੰਮੇਵਾਰ ਹੁੰਦੇ ਹਨ ?
ਉੱਤਰ-
ਮਿੱਟੀ ਦਾ ਕਟਾਅ ਮੁੱਖ ਤੌਰ ‘ਤੇ ਦੋ ਕਾਰਕਾਂ ਨਾਲ ਹੁੰਦਾ ਹੈ-ਭੌਤਿਕ ਕਿਰਿਆਵਾਂ ਦੁਆਰਾ ਅਤੇ ਮਨੁੱਖੀ ਕਿਰਿਆਵਾਂ ਦੁਆਰਾ ਅਜੋਕੇ ਸਮੇਂ ਵਿਚ ਮਨੁੱਖੀ ਕਿਰਿਆਵਾਂ ਦੁਆਰਾ ਮਿੱਟੀਆਂ ਦੇ ਕਟਾਅ ਦੀ ਪ੍ਰਕਿਰਿਆ ਵੱਧਦੀ ਜਾ ਰਹੀ ਹੈ । ਭੌਤਿਕ ਤੱਤਾਂ ਵਿਚ ਉੱਚਾ ਤਾਪਮਾਨ, ਬਰਫ਼ੀਲੇ ਤੂਫ਼ਾਨ, ਤੇਜ਼ ਹਵਾਵਾਂ, ਮੋਹਲੇਧਾਰ ਵਰਖਾ, ਤਿੱਖੀਆਂ ਢਲਾਣਾਂ ਦੀ ਗਣਨਾ ਹੁੰਦੀ ਹੈ । ਇਹ ਮਿੱਟੀ ਦੇ ਕਟਾਅ ਦੇ ਮੁੱਖ ਕਾਰਕ ਹਨ | ਮਨੁੱਖੀ ਕਿਰਿਆਵਾਂ ਵਿਚ ਜੰਗਲਾਂ ਦੀ ਕਟਾਈ, ਪਸ਼ੂਆਂ ਦੀ ਬੇਰੋਕ-ਟੋਕ ਚਰਾਈ, ਸਥਾਨਾਂਤਰੀ ਖੇਤੀ, ਖੇਤੀ ਦੀ ਦੋਸ਼ਪੂਰਨ ਪੱਧਤੀ, ਖਾਣਾਂ ਦੀ ਖੁਦਾਈ ਆਦਿ ਤੱਤ ਆਉਂਦੇ ਹਨ ।

ਪ੍ਰਸ਼ਨ 17.
ਖੁਸ਼ਕ ਪੱਤਝੜੀ ਬਨਸਪਤੀ ‘ਤੇ ਸੰਖੇਪ ਨੋਟ ਲਿਖੋ । ਉੱਤਰ-ਇਸ ਕਿਸਮ ਦੀ ਬਨਸਪਤੀ 50 ਤੋਂ 100 ਸੈਂ: ਮੀ: ਘੱਟ ਵਰਖਾ ਵਾਲੇ ਖੇਤਰਾਂ ਵਿਚ ਮਿਲਦੀ ਹੈ ।
ਖੇਤਰ-
ਇਸ ਦੀ ਇਕ ਲੰਬੀ ਪੱਟੀ ਪੰਜਾਬ ਤੋਂ ਲੈ ਕੇ ਹਰਿਆਣਾ, ਦੱਖਣ-ਪੱਛਮੀ, ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ, ਕਾਠੀਆਵਾੜ, ਦੱਖਣ ਦੇ ਪਠਾਰ ਦੇ ਮੱਧਵਰਤੀ ਭਾਗ ਦੇ ਆਸ-ਪਾਸ ਦੇ ਖੇਤਰਾਂ ਵਿਚ ਫੈਲੀ ਹੋਈ ਹੈ । ਮੁੱਖ ਰੁੱਖ-ਇਸ ਬਨਸਪਤੀ ਵਿਚ ਟਾਹਲੀ, ਕਿੱਕਰ, ਫਲਾਹੀ, ਬੋਹੜ, ਹਲਦੂ ਵਰਗੇ ਰੁੱਖ ਭਾਰੀ ਮਾਤਰਾ ਵਿਚ ਮਿਲਦੇ ਹਨ । ਇਸ ਵਿਚ ਚੰਦਨ, ਮਹੂਆ, ਸੀਰਸ ਅਤੇ ਸਾਗਵਾਨ ਵਰਗੇ ਕੀਮਤੀ ਰੁੱਖ ਵੀ ਮਿਲਦੇ ਹਨ ।

ਇਹ ਰੁੱਖ ਅਕਸਰ ਗਰਮੀਆਂ ਸ਼ੁਰੂ ਹੁੰਦੇ ਹੀ ਆਪਣੇ ਪੱਤੇ ਸੁੱਟ ਦਿੰਦੇ ਹਨ । ਘਾਹ-ਇਨ੍ਹਾਂ ਖੇਤਰਾਂ ਵਿਚ ਦੂਰ-ਦੁਰ ਕੰਡੇਦਾਰ ਝਾੜੀਆਂ ਅਤੇ ਕਈ ਤਰ੍ਹਾਂ ਦੀ ਘਾਹ ਨਜ਼ਰ ਆਉਂਦੀ ਹੈ, ਜੋ ਕਿ ਘਾਹ ਦੇ ਮੈਦਾਨ ਵਾਂਗ ਦਿੱਸਦੀ ਹੈ । ਇਸ ਘਾਹ ਨੂੰ ਮੁੰਜ, ਕਾਂਸ ਅਤੇ ਸਬਾਈ ਕਿਹਾ ਜਾਂਦਾ ਹੈ ।

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 18.
ਜੰਗਲੀ ਜੀਵਾਂ ਦੀ ਰੱਖਿਆ ਕਰਨਾ ਹਰੇਕ ਨਾਗਰਿਕ ਦਾ ਕਰਤੱਵ ਕਿਉਂ ਹੈ ?
ਉੱਤਰ-
ਸਾਡੇ ਵਣਾਂ ਵਿਚ ਬਹੁਤ ਸਾਰੇ ਮਹੱਤਵਪੂਰਨ ਪਸ਼ੂ-ਪੰਛੀ ਮਿਲਦੇ ਹਨ, ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਪੰਛੀਆਂ ਅਤੇ ਜਾਨਵਰਾਂ ਦੀਆਂ ਅਨੇਕਾਂ ਜਾਤਾਂ ਸਾਡੇ ਦੇਸ਼ ਵਿਚੋਂ ਲੁਪਤ ਹੋ ਚੁੱਕੀਆਂ ਹਨ । ਇਸ ਲਈ ਜੰਗਲੀ ਜੀਵਾਂ ਦੀ ਰੱਖਿਆ ਕਰਨਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ । ਮਨੁੱਖ ਨੇ ਆਪਣੇ ਨਿੱਜੀ ਲਾਭ ਲਈ ਵਣਾਂ ਨੂੰ ਕੱਟ ਕੇ ਅਤੇ ਜਾਨਵਰਾਂ ਦਾ ਸ਼ਿਕਾਰ ਕਰਕੇ ਇਕ ਦੁੱਖ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ । ਅੱਜ ਗੈਂਡਾ, ਚੀਤਾ, ਬਾਂਦਰ, ਸ਼ੇਰ ਅਤੇ ਸਾਰੰਗ ਨਾਂ ਦੇ ਪਸ਼ੂ-ਪੰਛੀ ਬਹੁਤ ਘੱਟ ਗਿਣਤੀ ਵਿਚ ਮਿਲਦੇ ਹਨ । ਇਸ ਲਈ ਹਰੇਕ ਨਾਗਰਿਕ ਦਾ ਇਹ ਕਰਤੱਵ ਹੈ ਕਿ ਉਹ ਜੰਗਲੀ6 ਜੀਵਾਂ ਦੀ ਰੱਖਿਆ ਕਰੇ ।

ਪ੍ਰਸ਼ਨ 19.
ਸਾਡੇ ਜੀਵਨ ਵਿਚ ਪਸ਼ੂਆਂ ਦਾ ਕੀ ਮਹੱਤਵ ਹੈ ?
ਉੱਤਰ-
ਸਾਡੇ ਦੇਸ਼ ਵਿਚ ਵਿਸ਼ਾਲ ਪਸ਼ੂ ਧਨ ਪਾਇਆ ਜਾਂਦਾ ਹੈ, ਜਿਨ੍ਹਾਂ ਨੂੰ ਕਿਸਾਨ ਆਪਣੇ ਖੇਤਾਂ ‘ਤੇ ਪਾਲਦੇ ਹਨ । ਪਸ਼ੂਆਂ ਤੋਂ ਕਿਸਾਨ ਨੂੰ ਗੋਹਾ ਪ੍ਰਾਪਤ ਹੁੰਦਾ ਹੈ ਜੋ ਮਿੱਟੀ ਦੇ ਉਪਜਾਊਪਨ ਨੂੰ ਬਣਾਈ ਰੱਖਣ ਵਿਚ ਉਨ੍ਹਾਂ ਦੀ ਸਹਾਇਤਾ ਕਰਦਾ ਹੈ | ਪਹਿਲਾਂ ਕਿਸਾਨ ਗੋਹੇ ਨੂੰ ਬਾਲਣ ਦੇ ਰੂਪ ਵਿਚ ਵਰਤਦੇ ਸਨ, ਪਰ ਹੁਣ ਪ੍ਰਗਤੀਸ਼ੀਲ ਕਿਸਾਨ ਗੋਹੇ ਦੀ ਬਾਲਣ ਅਤੇ ਖਾਦ ਦੋਹਾਂ ਰੂਪਾਂ ਵਿਚ ਵਰਤੋਂ ਕਰਦੇ ਹਨ । ਖੇਤ ਵਿਚ ਗੋਹੇ ਨੂੰ ਖਾਦ ਦੇ ਰੂਪ ਵਿਚ ਵਰਤੋਂ ਕਰਨ ਤੋਂ ਪਹਿਲਾਂ ਉਹ ਉਸ ਤੋਂ ਗੈਸ ਬਣਾਉਂਦੇ ਹਨ, ਜਿਸ ‘ਤੇ ਉਹ ਖਾਣਾ ਬਣਾਉਂਦੇ ਹਨ ਅਤੇ ਰੌਸ਼ਨੀ ਪ੍ਰਾਪਤ ਕਰਦੇ ਹਨ | ਪਸ਼ੂਆਂ ਦੀਆਂ ਖੱਲਾਂ ਵੱਡੇ ਪੈਮਾਨੇ ‘ਤੇ ਨਿਰਯਾਤ ਕੀਤੀਆਂ ਜਾਂਦੀਆਂ ਹਨ | ਪਸ਼ੂਆਂ ਤੋਂ ਸਾਨੂੰ ਉੱਨ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 20.
ਜੰਗਲੀ ਜੀਵਾਂ ਦੀ ਸੰਭਾਲ ਉੱਤੇ ਸੰਖੇਪ ਟਿੱਪਣੀ ਲਿਖੋ ।
ਉੱਤਰ-
ਜੰਗਲੀ ਜੀਵਾਂ ਦੀ ਸੰਭਾਲ-ਭਾਰਤ ਵਿਚ ਵੱਖ-ਵੱਖ ਤਰ੍ਹਾਂ ਦੇ ਜੰਗਲੀ ਜੀਵ ਮਿਲਦੇ ਹਨ । ਉਨ੍ਹਾਂ ਦੀ ਸਹੀ ਦੇਖਭਾਲ ਨਾ ਹੋਣ ਨਾਲ ਜੀਵਾਂ ਦੀਆਂ ਕਈ ਜਾਤਾਂ ਜਾਂ ਤਾਂ ਖ਼ਤਮ ਹੋ ਗਈਆਂ ਹਨ ਜਾਂ ਖ਼ਤਮ ਹੋਣ ਵਾਲੀਆਂ ਹਨ । ਇਨ੍ਹਾਂ ਜੀਵਾਂ ਦੇ ਮਹੱਤਵ ਨੂੰ ਦੇਖਦੇ ਹੋਏ ਹੁਣ ਇਨ੍ਹਾਂ ਦੀ ਸੁਰੱਖਿਆ ਅਤੇ ਸੰਭਾਲ ਦੇ ਉਪਾਅ ਕੀਤੇ ਜਾ ਰਹੇ ਹਨ । ਨੀਲਗਿਰੀ ਵਿਚ ਭਾਰਤ ਦਾ ਪਹਿਲਾ ਜੀਵ-ਰਾਖਵਾਂ ਖੇਤਰ ਸਥਾਪਿਤ ਕੀਤਾ ਗਿਆ ।

ਇਹ ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਦੇ ਸੀਮਾਵਰਤੀ ਖੇਤਰਾਂ ਵਿਚ ਫੈਲਿਆ ਹੋਇਆ ਹੈ । ਇਸ ਦੀ ਸਥਾਪਨਾ 1986 ਵਿਚ ਕੀਤੀ ਗਈ ਸੀ । ਨੀਲਗਿਰੀ ਤੋਂ ਬਾਅਦ 1988 ਈ: ਵਿਚ ਉੱਤਰਾਖੰਡ ਮੌਜੂਦਾ ਵਿਚ ਨੰਦਾ ਦੇਵੀ ਦਾ ਜੀਵ-ਰਾਖਵਾਂ ਖੇਤਰ ਬਣਾਇਆ ਗਿਆ । ਉਸੇ ਸਾਲ ਮੇਘਾਲਿਆ ਵਿਚ ਤੀਜਾ ਖੇਤਰ ਸਥਾਪਿਤ ਕੀਤਾ ਗਿਆ । ਇਕ ਹੋਰ ਜੀਵ-ਰਾਖਵਾਂ ਖੇਤਰ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿਚ ਸਥਾਪਿਤ ਕੀਤਾ ਗਿਆ ਹੈ । ਇਨ੍ਹਾਂ ਜੀਵ-ਰਾਖਵਾਂ ਖੇਤਰਾਂ ਤੋਂ ਇਲਾਵਾ ਭਾਰਤ ਸਰਕਾਰ ਦੁਆਰਾ ਅਰੁਣਾਚਲ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ, ਗੁਜਰਾਤ ਅਤੇ ਅਸਾਮ ਵਿਚ ਵੀ ਜੀਵ-ਰਾਖਵੇਂ ਖੇਤਰ ਸਥਾਪਿਤ ਕੀਤੇ ਗਏ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ ਦਾ

ਪ੍ਰਸ਼ਨ 1.
ਦੇਸ਼ ਵਿਚ ਊਸ਼ਣ ਸਦਾਬਹਾਰ ਬਨਸਪਤੀ ਤੋਂ ਲੈ ਕੇ ਬਰਫ਼ੀਲੇ ਖੇਤਰਾਂ ਵਾਲੀ ਅਲਪਾਈਨ ਬਨਸਪਤੀ ਤਕ ਦਾ ਮ ਮਿਲਦਾ ਹੈ ।” ਇਸ ਕਥਨ ਦੀ ਵਿਆਖਿਆ ਕਰੋ ।
ਉੱਤਰ-
ਭਾਰਤ ਦੀ ਬਨਸਪਤੀ ਵਿਚ ਵਿਆਪਕ ਵਿਭਿੰਨਤਾ ਵੇਖਣ ਨੂੰ ਮਿਲਦੀ ਹੈ । ਇਸ ਦਾ ਮੁੱਖ ਕਾਰਨ ਹੈ-ਦੇਸ਼ ਵਿਚ ਮਿਲਣ ਵਾਲੀਆਂ ਭਿੰਨ-ਭਿੰਨ ਪ੍ਰਕਾਰ ਦੀਆਂ ਜਲਵਾਯੂ ਦਸ਼ਾਵਾਂ ਅਤੇ ਧਰਾਤਲੀ ਅਸਮਾਨਤਾ । ਸਿਰਫ਼ ਪਰਬਤੀ ਖੇਤਰਾਂ ਵਿਚ ਹੀ ਉਚਾਈ ਦੇ ਨਾਲ-ਨਾਲ ਇਕ ਤੋਂ ਬਾਅਦ ਇਕ ਬਨਸਪਤੀ ਸ਼੍ਰੇਣੀ ਮਿਲਦੀ ਹੈ । ਇੱਥੇ ਉਸ਼ਣ ਸਦਾਬਹਾਰ ਬਨਸਪਤੀ ਤੋਂ ਲੈ ਕੇ ਅਲਪਾਈਨ ਬਨਸਪਤੀ ਤਕ ਵੇਖਣ ਨੂੰ ਮਿਲਦੀ ਹੈ ।

ਹੇਠ ਲਿਖੇ ਵੇਰਵੇ ਤੋਂ ਇਹ ਗੱਲ ਸਪੱਸ਼ਟ ਹੋ ਜਾਏਗੀ –
1. ਸ਼ਿਵਾਲਿਕ ਸ਼੍ਰੇਣੀਆਂ ਦੇ ਵਣ-ਹਿਮਾਲਿਆ ਦੀਆਂ ਸ਼ਿਵਾਲਿਕ ਸ਼੍ਰੇਣੀਆਂ ਵਿਚ ਊਸ਼ਣ ਸਦਾਬਹਾਰ ਸਿੱਲ੍ਹੇ ਪਣਪਾਤੀ ਜੰਗਲ ਮਿਲਦੇ ਹਨ | ਆਰਥਿਕ ਦ੍ਰਿਸ਼ਟੀ ਤੋਂ ਇਨ੍ਹਾਂ ਵਣਾਂ ਦਾ ਸਭ ਤੋਂ ਮਹੱਤਵਪੂਰਨ ਦਰੱਖ਼ਤ ਸਾਲ ਹੈ । ਇੱਥੇ ਬਾਂਸ ਵੀ ਬਹੁਤ ਹੁੰਦਾ ਹੈ ।

2. 1200 ਤੋਂ 200 ਮੀਟਰ ਦੀ ਉਚਾਈ ‘ਤੇ ਮਿਲਣ ਵਾਲੇ ਵਣ-ਸਮੁੰਦਰ ਤਲ ਤੋਂ 1200 ਤੋਂ ਲੈ ਕੇ 2000 ਮੀਟਰ ਤਕ ਦੀ ਉਚਾਈ ‘ਤੇ ਸੰਘਣੇ ਸਦਾਬਹਾਰ ਵਣ ਮਿਲਦੇ ਹਨ । ਇਨ੍ਹਾਂ ਵਣਾਂ ਵਿਚ ਸਦਾ ਹਰੇ ਚੌੜੀ ਪੱਤੀ ਵਾਲੇ ਸਾਲ ਅਤੇ ਚੈਸਟਨਟ ਦੇ ਦਰੱਖ਼ਤ ਸਾਧਾਰਨ ਰੂਪ ਵਿਚ ਮਿਲਦੇ ਹਨ | ਐਸ਼ ਅਤੇ ਬੀਚ ਇਨ੍ਹਾਂ ਵਣਾਂ ਦੇ ਹੋਰ ਦਰੱਖ਼ਤ ਹਨ ।

3. 2000 ਤੋਂ 2500 ਮੀਟਰ ਦੀ ਉਚਾਈ ‘ਤੇ ਮਿਲਣ ਵਾਲੇ ਵਣ-ਸਮੁੰਦਰ ਤਲ ਤੋਂ 2000 ਤੋਂ ਲੈ ਕੇ 2500 ਮੀਟਰ ਦੀ ਉਚਾਈ ਤਕ ਸ਼ੀਤ ਊਸ਼ਣ ਕਟੀਬੰਧ ਦੇ ਸ਼ੰਕੂਧਾਰੀ ਵਣ ਪਾਏ ਜਾਂਦੇ ਹਨ । ਇਨ੍ਹਾਂ ਵਣਾਂ ਵਿਚ ਮੁੱਖ ਰੂਪ ਵਿਚ ਚੀਲ, ਸੀਡਰ, ਸਿਲਵਰ ਫਰ ਅਤੇ ਸਪਰੂਸ ਦੇ ਦਰੱਖ਼ਤ ਮਿਲਦੇ ਹਨ । ਹਿਮਾਲਿਆ ਦੀਆਂ ਅੰਦਰੂਨੀ ਸ਼੍ਰੇਣੀਆਂ ਵਿਚ ਦੇਵਦਾਰ ਦਾ ਦਰੱਖਤ ਚੰਗੀ ਤਰ੍ਹਾਂ ਵਧਦਾ-ਫੁਲਦਾ ਹੈ ।

4. 2500 ਮੀਟਰ ਤੋਂ ਵੱਧ ਉਚਾਈ ‘ਤੇ ਮਿਲਣ ਵਾਲੇ ਵਣ-ਸਮੁੰਦਰ ਤਲ ਤੋਂ 2500 ਮੀਟਰ ਦੀ ਉਚਾਈ ‘ਤੇ ਅਲਪਾਈਨ ਵਣ ਪਾਏ ਜਾਂਦੇ ਹਨ । ਸਿਲਵਰ ਫਰ, ਚੀਲ, ਭੁਰਜ (ਬਰਚ) ਅਤੇ ਜੂਨੀਪਰ ਹਪੁਸ਼ਾ ਵਣਾਂ ਦੇ ਪ੍ਰਮੁੱਖ ਦਰੱਖ਼ਤ ਹਨ । ਇਸ ਤੋਂ ਅਲਪਾਈਨ ਵਣਾਂ ਦਾ ਸਥਾਨ ਝਾੜੀਆਂ, ਗੁਲਮ ਅਤੇ ਘਾਹ ਭੂਮੀਆਂ ਲੈ ਲੈਂਦੀਆਂ ਹਨ । ਦੱਖਣ ਦੇ ਪਹਾੜੀ ਭਾਗਾਂ ਵਿਚ ਵੀ ਪਰਬਤੀ ਬਨਸਪਤੀ ਮਿਲਦੀ ਹੈ । ਇੱਥੋਂ ਦੇ ਪਰਬਤੀ ਖੇਤਰਾਂ ਵਿਚ 200 ਸੈਂਟੀਮੀਟਰ ਤੋਂ ਜ਼ਿਆਦਾ ਵਰਖਾ ਹੁੰਦੀ ਹੈ । ਇਸੇ ਕਾਰਨ ਇੱਥੇ ਚੌੜੇ ਪੱਤੇ ਵਾਲੇ ਸਦਾਬਹਾਰ ਵਣ 1800 ਮੀਟਰ ਦੀ ਉਚਾਈ ‘ਤੇ ਮਿਲ ਜਾਂਦੇ ਹਨ । ਦੱਖਣ ਭਾਗ ਵਿਚ ਇਨ੍ਹਾਂ ਨੂੰ “ਬੋਲਾ ਵਣ ਕਿਹਾ ਜਾਂਦਾ ਹੈ । ਇਨ੍ਹਾਂ ਵਿਚ ਜਾਮਨ, ਮੈਚੀਲਸ, ਮੈਲੀਓਸੋਮਾ, ਮੋਟਿਸ ਆਦਿ ਪ੍ਰਮੁੱਖ ਦਰੱਖ਼ਤ ਆਉਂਦੇ ਹਨ । ਪਰ 1800 ਤੋਂ 3000 ਮੀਟਰ ਦੀ ਉਚਾਈ ਤੇ ਸ਼ੀਤੋਸ਼ਣ ਕੋਣਧਾਰੀ ਬਨਸਪਤੀ ਮਿਲਦੀ ਹੈ । ਇਸ ਵਿਚ ਸਿਲਵਰ, ਫਰ, ਚੀਲ, ਬਰਚ, ਪੀਲਾ ਚੰਪਾ ਜਿਹੇ ਦਰੱਖ਼ਤ ਮਿਲਦੇ ਹਨ । ਇਸ ਤੋਂ ਜ਼ਿਆਦਾ ਉਚਾਈ ‘ਤੇ ਛੋਟੀ-ਛੋਟੀ ਘਾਹ ਮਿਲਦੀ ਹੈ ।

ਪ੍ਰਸ਼ਨ 2.
ਕੁਦਰਤੀ ਬਨਸਪਤੀ (ਵਣਾਂ ਦਾ ਦੇਸ਼ ਨੂੰ ਕੀ ਲਾਭ ਹੈ ?
ਉੱਤਰ-
ਕੁਦਰਤੀ ਬਨਸਪਤੀ ਤੋਂ ਸਾਨੂੰ ਕਈ ਸਿੱਧੇ ਅਤੇ ਅਸਿੱਧੇ ਲਾਭ ਹੁੰਦੇ ਹਨਸਿੱਧੇ ਲਾਭ-ਕੁਦਰਤੀ ਬਨਸਪਤੀ ਤੋਂ ਹੋਣ ਵਾਲੇ ਸਿੱਧੇ ਲਾਭਾਂ ਦਾ ਵਰਣਨ ਇਸ ਪ੍ਰਕਾਰ ਹੈ·

  • ਵਣਾਂ ਤੋਂ ਸਾਨੂੰ ਕਈ ਪ੍ਰਕਾਰ ਦੀ ਲੱਕੜੀ ਪ੍ਰਾਪਤ ਹੁੰਦੀ ਹੈ ਜਿਸ ਦਾ ਪ੍ਰਯੋਗ ਇਮਾਰਤਾਂ, ਫ਼ਰਨੀਚਰ, ਲੱਕੜ ਦਾ ਕੋਲਾ ਆਦਿ ਬਣਾਉਣ ਵਿਚ ਹੁੰਦਾ ਹੈ । ਇਸ ਦਾ ਪ੍ਰਯੋਗ ਬਾਲਣ ਦੇ ਰੂਪ ਵਿਚ ਵੀ ਹੁੰਦਾ ਹੈ ।
  • ਖੈਰ, ਸਿਨਕੋਨਾ, ਕੁਨੀਨ, ਬਹੇੜਾ ਅਤੇ ਆਂਵਲੇ ਤੋਂ ਕਈ ਪ੍ਰਕਾਰ ਦੀਆਂ ਦਵਾਈਆਂ ਤਿਆਰ ਕੀਤੀਆ ਜਾਂਦੀਆਂ ਹਨ ।
  • ਮੈਂਗਰੋਵ, ਕੰਚ, ਗੈਂਬੀਅਰ, ਹਰੜ, ਬਹੇੜਾ, ਆਂਵਲਾ ਅਤੇ ਕਿੱਕਰ ਆਦਿ ਦੇ ਪੱਤੇ, ਛਿਲਕੇ ਤੇ ਫਲਾਂ ਨੂੰ ਸੁਕਾ ਕੇ ਚਮੜਾ ਰੰਗਣ ਦਾ ਪਦਾਰਥ ਤਿਆਰ ਕੀਤਾ ਜਾਂਦਾ ਹੈ ।
  • ਪਾਲਸ਼ ਤੇ ਪਿੱਪਲ ਤੋਂ ਲਾਖ, ਸ਼ਹਿਤੂਤ ਤੋਂ ਰੇਸ਼ਮ, ਚੰਦਨ ਤੋਂ ਤੰਗ ਤੇ ਤੇਲ ਅਤੇ ਸਾਲ ਤੋਂ ਧੂਪ ਤੇ ਬਿਰੋਜ਼ਾ ਤਿਆਰ ਕੀਤਾ ਜਾਂਦਾ ਹੈ ।

ਅਸਿੱਧੇ ਲਾਭ-ਕੁਦਰਤੀ ਬਨਸਪਤੀ ਤੋਂ ਸਾਨੂੰ ਹੇਠ ਲਿਖੇ ਅਸਿੱਧੇ ਲਾਭ ਹੁੰਦੇ ਹਨ –

  1. ਵਣ ਜਲਵਾਯੂ ‘ਤੇ ਕੰਟਰੋਲ ਰੱਖਦੇ ਹਨ । ਸੰਘਣੇ ਵਣ ਗਰਮੀਆਂ ਵਿਚ ਤਾਪਮਾਨ ਨੂੰ ਵਧਣ ਤੋਂ ਰੋਕਦੇ ਹਨ ਅਤੇ ਸਰਦੀਆਂ ਵਿਚ ਤਾਪਮਾਨ ਨੂੰ ਵਧਾ ਦਿੰਦੇ ਹਨ ।
  2. ਸੰਘਣੀ ਬਨਸਪਤੀ ਦੀਆਂ ਜੜਾਂ ਵਗਦੇ ਪਾਣੀ ਦੀ ਰਫ਼ਤਾਰ ਨੂੰ ਘੱਟ ਕਰਨ ਵਿਚ ਮੱਦਦ ਕਰਦੀਆਂ ਹਨ । ਇਸ ਨਾਲ ਹੜਾਂ ਦੀ ਕਰੋਪੀ ਘੱਟ ਜਾਂਦੀ ਹੈ । ਦੂਸਰੇ ਜੜ੍ਹਾਂ ਰਾਹੀਂ ਰੋਕਿਆ ਗਿਆ ਪਾਣੀ ਜ਼ਮੀਨ ਅੰਦਰ ਸਮਾ ਜਾਣ ਕਰਕੇ ਇਕ ਤਾਂ ਜਲ-ਸਤਰ ਉੱਚਾ ਹੋ ਜਾਂਦਾ ਹੈ ਤੇ ਦੂਸਰੇ ਪਾਸੇ ਧਰਾਤਲ ਤੇ ਪਾਣੀ ਦੀ ਮਾਤਰਾ ਘੱਟ ਜਾਣ ਕਰਕੇ ਪਾਣੀ ਨਦੀਆਂ ਵਿਚ ਆਸਾਨੀ ਨਾਲ ਵਹਿੰਦਾ ਰਹਿੰਦਾ ਹੈ ।
  3. ਦਰੱਖਤਾਂ ਦੀਆਂ ਜੜ੍ਹਾਂ ਮਿੱਟੀ ਦੀ ਜਕੜਨ ਨੂੰ ਮਜ਼ਬੂਤ ਰੱਖਦੀਆਂ ਹਨ ਅਤੇ ਮਿੱਟੀ ਦੇ ਕਟਾਅ ਨੂੰ ਰੋਕਦੀਆਂ ਹਨ ।
  4. ਬਨਸਪਤੀ ਦੇ ਸੁੱਕ ਕੇ ਡਿੱਗਣ ਨਾਲ ਜੀਵਾਂਸ਼ (Humus) ਦੇ ਰੂਪ ਵਿਚ ਮਿੱਟੀ ਨੂੰ ਹਰੀ ਖਾਦ ਮਿਲਦੀ ਹੈ ।
  5. ਹਰੀ ਭਰੀ ਬਨਸਪਤੀ ਬਹੁਤ ਹੀ ਮਨਮੋਹਕ ਦ੍ਰਿਸ਼ ਪੇਸ਼ ਕਰਦੀ ਹੈ । ਇਸ ਤੋਂ ਆਕਰਸ਼ਿਤ ਹੋ ਕੇ ਲੋਕ ਸੰਘਣੇ ਵਣ ਖੇਤਰਾਂ ਵਿਚ ਯਾਤਰਾ, ਸ਼ਿਕਾਰ ਅਤੇ ਮਾਨਸਿਕ ਸ਼ਾਂਤੀ ਲਈ ਜਾਂਦੇ ਹਨ । ਕਈ ਵਿਦੇਸ਼ੀ ਸੈਲਾਨੀ ਵੀ ਵਣ ਖੇਤਰਾਂ ਵਿਚ ਬਣੇ ਸੈਰਗਾਹ ਕੇਂਦਰ ‘ਤੇ ਆਉਂਦੇ ਹਨ । ਇਸ ਨਾਲ ਸਰਕਾਰ ਨੂੰ ਵਿਦੇਸ਼ੀ ਮੁਦਰਾ ਪ੍ਰਾਪਤ ਹੁੰਦੀ ਹੈ ।
  6. ਸੰਘਣੇ ਵਣ ਅਨੇਕਾਂ ਉਦਯੋਗਾਂ ਦਾ ਆਧਾਰ ਹਨ । ਇਨ੍ਹਾਂ ਵਿਚੋਂ ਕਾਗ਼ਜ਼, ਦੀਆ-ਸਲਾਈ, ਰੇਸ਼ਮ, ਖੇਡਾਂ ਦਾ ਸਾਮਾਨ, ਪਲਾਈ ਵੱਡ, ਗੂੰਦ, ਬਰੋਜ਼ਾ ਆਦਿ ਮੁੱਖ ਉਦਯੋਗ ਹਨ !

PSEB 9th Class SST Solutions Geography Chapter 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ

ਪ੍ਰਸ਼ਨ 3.
ਭਾਰਤ ਵਿਚ ਮਿਲਣ ਵਾਲੀਆਂ ਮਿੱਟੀਆਂ ਦੀਆਂ ਵੱਖ-ਵੱਖ ਕਿਸਮਾਂ ਦਾ ਵਿਸ਼ੇਸ਼ਤਾਈਆਂ ਸਮੇਤ ਵਰਣਨ ਕਰੋ |
ਉੱਤਰ-
ਭਾਰਤ ਵਿਚ ਕਈ ਪ੍ਰਕਾਰ ਦੀਆਂ ਮਿੱਟੀਆਂ ਮਿਲਦੀਆਂ ਹਨ । ਇਨ੍ਹਾਂ ਦੇ ਗੁਣਾਂ ਦੇ ਆਧਾਰ ‘ਤੇ ਇਨ੍ਹਾਂ ਨੂੰ ਅੱਠ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ –
1. ਜਲੋਢ ਮਿੱਟੀ (Alluvial Soil)-ਭਾਰਤ ਵਿਚ ਜਲੋਢ ਮਿੱਟੀ ਉੱਤਰੀ ਮੈਦਾਨ, ਰਾਜਸਥਾਨ, ਗੁਜਰਾਤ ਅਤੇ ਦੱਖਣ ਦੇ ਤਟੀ ਮੈਦਾਨਾਂ ਵਿਚ ਆਮ ਮਿਲਦੀ ਹੈ ।
ਇਨ੍ਹਾਂ ਬਾਰੀਕ ਕਣਾਂ ਨੂੰ ਜਲੋਢ ਕਹਿੰਦੇ ਹਨ । ਇਸ ਵਿਚ ਰੇਤ, ਗਾਰ ਮਿਲੀ ਹੁੰਦੀ ਹੈ । ਜਲੋਢ ਮਿੱਟੀ ਦੋ ਪ੍ਰਕਾਰ ਦੀ ਹੁੰਦੀ ਹੈ-ਬਾਂਗਰ ਅਤੇ ਖਾਦਰ । ਜਲੋਢ ਮਿੱਟੀਆਂ ਆਮ ਤੌਰ ‘ਤੇ ਸਭ ਤੋਂ ਜ਼ਿਆਦਾ ਉਪਜਾਊ ਹੁੰਦੀਆਂ ਹਨ । ਇਨ੍ਹਾਂ ਮਿੱਟੀਆਂ ਵਿਚ ਪੋਟਾਸ਼, ਫਾਸਫੋਰਿਕ ਐਸਿਡ ਅਤੇ ਚੁਨਾ ਕਾਫ਼ੀ ਮਾਤਰਾ ਵਿਚ ਹੁੰਦਾ ਹੈ । ਪਰ ਇਨ੍ਹਾਂ ਵਿਚ ਨਾਈਟਰੋਜਨ ਅਤੇ ਜੈਵਿਕ ਪਦਾਰਥਾਂ ਦੀ ਕਮੀ ਹੁੰਦੀ ਹੈ ।

2. ਕਾਲੀ ਜਾਂ ਰੇਗੁਰ ਮਿੱਟੀ (Black Soil-ਇਸ ਮਿੱਟੀ ਦਾ ਨਿਰਮਾਣ ਲਾਵੇ ਦੇ ਪ੍ਰਵਾਹ ਤੋਂ ਹੋਇਆ ਹੈ । ਇਹ ਮਿੱਟੀ ਕਪਾਹ ਦੀ ਫ਼ਸਲ ਲਈ ਬਹੁਤ ਲਾਭਦਾਇਕ ਹੈ । ਇਸ ਲਈ ਇਸ ਨੂੰ ਕਪਾਹ ਵਾਲੀ ਮਿੱਟੀ ਕਿਹਾ ਜਾਂਦਾ ਹੈ । ਇਸ ਮਿੱਟੀ ਦਾ ਸਥਾਨਿਕ ਨਾਂ ‘ਰੇਗੁਰ’ ਹੈ । ਇਹ ਦੱਖਣ ਟੈਪ ਦੇਸ਼ ਦੀ ਪ੍ਰਮੁੱਖ ਮਿੱਟੀ ਹੈ । ਇਹ ਪੱਛਮ ਵਿਚ ਮੁੰਬਈ ਤੋਂ ਲੈ ਕੇ ਪੂਰਬ ਵਿਚ ਅਮਰਕੰਟਕ ਪਠਾਰ, ਉੱਤਰ ਵਿੱਚ ਨਾ ਮੱਧ ਪ੍ਰਦੇਸ਼) ਅਤੇ ਦੱਖਣ ਵਿਚ ਬੈਲਗਾਮ ਤਕ ਤਿਭੁਜਾਂ ਆਕਾਰ ਖੇਤਰ ਵਿਚ ਫੈਲੀ ਹੋਈ ਹੈ । ਕਾਲੀ ਮਿੱਟੀ ਨਮੀ ਨੂੰ ਜ਼ਿਆਦਾ ਸਮੇਂ ਤਕ ਧਾਰਨ ਕਰ ਸਕਦੀ ਹੈ । ਇਸ ਮਿੱਟੀ ਵਿਚ ਲੌਹ, ਪੋਟਾਸ਼, ਚੂਨਾ, ਐਲੂਮੀਨੀਅਮ ਅਤੇ ਮੈਗਨੀਸ਼ੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ, ਪਰ ਨਾਈਟ੍ਰੋਜਨ, ਫਾਸਫੋਰਸ ਅਤੇ ਜੀਵਾਂਸ਼ ਦੀ
ਮਾਤਰਾ ਘੱਟ ਹੁੰਦੀ ਹੈ ।

3. ਲਾਲ ਮਿੱਟੀ (Red Soil)-ਇਸ ਮਿੱਟੀ ਦਾ ਲਾਲ ਰੰਗ ਲੋਹੇ ਦੇ ਰਵੇਦਾਰ ਅਤੇ ਪਰਿਵਰਤਿਤ ਚੱਟਾਨਾਂ ਵਿਚ ਬਦਲ ਜਾਣ ਕਾਰਨ ਹੁੰਦਾ ਹੈ । ਇਸ ਦਾ ਵਿਸਥਾਰ ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼, ਔਡੀਸ਼ਾ, ਦੱਖਣੀ ਬਿਹਾਰ, ਝਾਰਖੰਡ, ਪੂਰਬੀ ਮੱਧ ਪ੍ਰਦੇਸ਼, ਛਤੀਸਗੜ੍ਹ ਅਤੇ ਉੱਤਰੀ-ਪੂਰਬੀ ਪਰਬਤੀ ਰਾਜਾਂ ਵਿਚ ਹੈ । ਲਾਲ ਮਿੱਟੀ ਵਿਚ ਨਾਈਟ੍ਰੋਜਨ ਅਤੇ ਚੂਨੇ ਦੀ ਕਮੀ, ਪਰ ਮੈਗਨੀਸ਼ੀਅਮ, ਐਲੂਮੀਨੀਅਮ ਤੇ ਲੋਹੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ ।

4. ਲੈਟਰਾਈਟ ਮਿੱਟੀ (Laterite Soil)-ਇਸ ਮਿੱਟੀ ਵਿਚ ਨਾਈਟ੍ਰੋਜਨ, ਚੂਨਾ ਅਤੇ ਪੋਟਾਸ਼ ਦੀ ਕਮੀ ਹੁੰਦੀ ਹੈ । ਇਸ ਵਿਚ ਲੋਹੇ ਅਤੇ ਐਲੂਮੀਨੀਅਮ ਆਕਸਾਈਡ ਦੀ ਜ਼ਿਆਦਾ ਮਾਤਰਾ ਹੋਣ ਦੇ ਕਾਰਨ ਇਸ ਦਾ ਸੁਭਾਅ ਤੇਜ਼ਾਬੀ ਹੋ ਜਾਂਦਾ ਹੈ । ਇਸ ਦਾ ਵਿਸਥਾਰ ਵਿੰਧੀਆਚਲ, ਸਤਪੁੜਾ ਦੇ ਨਾਲ ਲੱਗਦੇ ਮੱਧ ਪ੍ਰਦੇਸ਼, ਔਡੀਸ਼ਾ, ਪੱਛਮੀ ਬੰਗਾਲ ਦੀਆਂ ਬਸਾਲਟਿਕ ਪਰਬਤੀ ਚੋਟੀਆਂ, ਦੱਖਣੀ ਮਹਾਂਰਾਸ਼ਟਰ ਅਤੇ ਉੱਤਰ-ਪੂਰਬ ਵਿਚ ਸ਼ਿਲਾਂਗ ਦੇ ਪਠਾਰ ਦੇ ਉੱਤਰੀ ਅਤੇ ਪੂਰਬੀ ਭਾਗ ਵਿਚ ਹੈ ।

5. ਮਾਰੂਥਲੀ ਮਿੱਟੀ (Desert Soil)-ਇਸ ਮਿੱਟੀ ਦਾ ਵਿਸਥਾਰ ਪੱਛਮ ਵਿਚ ਸਿੰਧੂ ਨਦੀ ਤੋਂ ਲੈ ਕੇ ਪੂਰਬ ਵਿਚ ਅਰਾਵਲੀ ਪਰਬਤ ਤਕ ਰਾਜਸਥਾਨ, ਦੱਖਣੀ ਪੰਜਾਬ ਤੇ ਦੱਖਣੀ ਹਰਿਆਣਾ ਵਿਚ ਮਿਲਦਾ ਹੈ । ਇਸ ਵਿਚ ਘੁਲਣਸ਼ੀਲ ਨਮਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਪਰ ਇਸ ਮਿੱਟੀ ਵਿਚ ਨਾਈਟਰੋਜਨ ਮੜ ਦੀ ਬਹੁਤ ਘਾਟ ਹੁੰਦੀ ਹੈ । ਇਸ ਵਿਚ 92% ਰੇਤ ਤੇ 8% ਚੀਕਣੀ ਮਿੱਟੀ ਦਾ ਅੰਸ਼ ਹੁੰਦਾ ਹੈ । ਇਸ ਵਿਚ ਸਿੰਜਾਈ ਦੀ ਸਹਾਇਤਾ ਨਾਲ ਬਾਜਰਾ, ਜਵਾਰ, ਕਪਾਹ, ਗੰਨਾ, ਕਣਕ ਅਤੇ ਸਬਜ਼ੀਆਂ ਆਦਿ ਉਗਾਈਆਂ ਜਾ ਰਹੀਆਂ ਹਨ ।

6. ਖਾਰੀ ਤੇ ਤੇਜ਼ਾਬੀ ਮਿੱਟੀ (Saline & Alkaline Soil-ਇਹ ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ ਤੇ ਪੰਜਾਬ ਦੇ ਦੱਖਣੀ ਭਾਗਾਂ ਵਿਚ ਛੋਟੇ-ਛੋਟੇ ਟੁਕੜਿਆਂ ਵਿਚ ਮਿਲਦੀ ਹੈ । ਖਾਰੀਆਂ ਮਿੱਟੀਆਂ ਵਿਚ ਸੋਡੀਅਮ ਭਰਪੂਰ ਮਾਤਰਾ ਵਿਚ ਮਿਲਦਾ ਹੈ, ਤੇਜ਼ਾਬੀ ਮਿੱਟੀ ਵਿਚ ਕੈਲਸ਼ੀਅਮ ਤੇ ਨਾਈਟਰੋਜਨ ਦੀ ਕਮੀ ਹੁੰਦੀ ਹੈ ।
ਇਸ ਨਮਕੀਨ ਮਿੱਟੀ ਨੂੰ ਉੱਤਰ ਪ੍ਰਦੇਸ਼ ਵਿਚ ‘ਔਸੜ’ ਜਾਂ ‘ਰੇਹ”, ਪੰਜਾਬ ਵਿਚ ‘ਕੱਲਰ ਜਾਂ ‘ਥੁੜ’ ਅਤੇ ਹੋਰ ਭਾਗਾਂ ਵਿਚ ‘ਰੱਕੜ’, ‘ਕਾਰਲ’ ਅਤੇ ‘ਛੋਪਾਂ’ ਮਿੱਟੀ ਕਿਹਾ ਜਾਂਦਾ ਹੈ ।

7. ਪੀਟ ਅਤੇ ਦਲਦਲੀ ਮਿੱਟੀ (Peat & Marshy Soils-ਇਸ ਦਾ ਵਿਸਥਾਰ ਸੁੰਦਰ ਵਣ ਦੇ ਡੈਲਟਾ, ਔਡੀਸ਼ਾ ਦੇ ਤਟਵਰਤੀ ਖੇਤਰ, ਤਾਮਿਲਨਾਡੂ ਦੇ ਦੱਖਣ-ਪੂਰਬੀ ਤਟਵਰਤੀ ਭਾਗ, ਮੱਧਵਰਤੀ ਬਿਹਾਰ ਅਤੇ ਉਤਰਾਖੰਡ ਦੇ ਅਲਮੋੜਾ ਵਿਚ ਹੈ । ਇਸ ਦਾ ਰੰਗ ਜੈਵਿਕ ਪਦਾਰਥਾਂ ਦੀ ਅਧਿਕਤਾ ਦੇ ਕਾਰਨ ਕਾਲਾ ਤੇ ਤੇਜ਼ਾਬੀ ਸੁਭਾਅ ਵਾਲਾ ਹੁੰਦਾ ਹੈ । ਜੈਵਿਕ ਪਦਾਰਥਾਂ ਦੀ ਅਧਿਕਤਾ ਦੇ ਕਾਰਨ ਇਹ ਨੀਲੇ ਰੰਗ ਵਾਲੀ ਮਿੱਟੀ ਵੀ ਬਣ ਜਾਂਦੀ ਹੈ ।

8. ਪਰਬਤੀ ਮਿੱਟੀ (Mountain Soils-ਇਸ ਮਿੱਟੀ ਵਿਚ ਰੇਤ, ਪੱਥਰ ਅਤੇ ਬਜਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ । ਇਸ ਵਿਚ ਚੂਨਾ ਘੱਟ ਅਤੇ ਲੋਹੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ । ਇਹ ਚਾਹ ਦੀ ਖੇਤੀ ਲਈ ਬਹੁਤ ਅਨੁਕੂਲ ਹੁੰਦੀ ਹੈ । ਇਸ ਦਾ ਵਿਸਥਾਰ ਅਸਾਮ, ਲੱਦਾਖ, ਲਾਹੌਲ ਸਪੀਤੀ, ਕਿਨੌਰ, ਦਾਰਜੀਲਿੰਗ, ਦੇਹਰਾਦੂਨ, ਅਲਮੋੜਾ, ਗਵਾਲ ਤੇ ਦੱਖਣ ਵਿਚ ਨੀਲਗਿਰੀ ਦੇ ਪਰਬਤੀ ਖੇਤਰ ਵਿਚ ਹੈ ।

ਪ੍ਰਸ਼ਨ 4.
ਭਾਰਤ ਵਿਚ ਮਿਲਦੇ ਜੰਗਲੀ ਜੀਵਾਂ ਦਾ ਵਰਣਨ ਕਰੋ ।
ਉੱਤਰ-
ਬਨਸਪਤੀ ਦੀ ਤਰ੍ਹਾਂ ਹੀ ਸਾਡੇ ਦੇਸ਼ ਦੇ ਜੀਵ-ਜੰਤੂਆਂ ਵਿਚ ਵੀ ਬਹੁਤ ਵਿਭਿੰਨਤਾ ਹੈ । ਭਾਰਤ ਵਿਚ ਇਨ੍ਹਾਂ ਦੀਆਂ 76,000 ਜਾਤੀਆਂ ਮਿਲਦੀਆਂ ਹਨ । ਦੇਸ਼ ਦੇ ਤਾਜ਼ੇ ਅਤੇ ਖਾਰੇ ਪਾਣੀ ਵਿਚ 2500 ਜਾਤਾਂ ਦੀਆਂ ਮੱਛੀਆਂ ਮਿਲਦੀਆਂ ਹਨ । ਇਸੇ ਤਰ੍ਹਾਂ ਇੱਥੇ ਪੰਛੀਆਂ ਦੀਆਂ ਵੀ 2000 ਜਾਤੀਆਂ ਮਿਲਦੀਆਂ ਹਨ । ਮੁੱਖ ਤੌਰ ‘ਤੇ ਭਾਰਤ ਦੇ ਜੰਗਲੀ ਜੀਵਾਂ ਦਾ ਵਰਣਨ ਇਸ ਤਰ੍ਹਾਂ ਹੈ1. ਹਾਥੀ-ਹਾਥੀ ਰਾਜਸੀ ਠਾਠ-ਬਾਠ ਵਾਲਾ ਪਸ਼ੁ ਹੈ । ਇਹ ਗਰਮ ਸਿਲ੍ਹੇ ਵਣਾਂ ਦਾ ਪਸ਼ੁ ਹੈ । ਇਹ ਅਸਮ, ਕੇਰਲਾ ਅਤੇ ਕਰਨਾਟਕ ਦੇ ਜੰਗਲਾਂ ਵਿਚ ਮਿਲਦਾ ਹੈ ।

  • ਇਨ੍ਹਾਂ ਥਾਂਵਾਂ ‘ਤੇ ਭਾਰੀ ਵਰਖਾ ਦੇ ਕਾਰਨ ਬਹੁਤ ਸੰਘਣੇ ਜੰਗਲ ਮਿਲਦੇ ਹਨ ।
  • ਊਠ-ਊਠ ਗਰਮ ਅਤੇ ਖ਼ੁਸ਼ਕ ਮਾਰੂਥਲਾਂ ਵਿਚ ਮਿਲਦਾ ਹੈ ।
  • ਜੰਗਲੀ ਖੋਤਾ-ਜੰਗਲੀ ਖੋਤੇ ਕੱਛ ਦੇ ਰਣ ਵਿਚ ਮਿਲਦੇ ਹਨ ।
  • ਇਕ ਸਿੰਗ ਵਾਲਾ ਗੈਂਡਾ-ਇਕ ਸਿੰਗ ਵਾਲੇ ਗੈਂਡੇ ਅਸਮ ਅਤੇ ਪੱਛਮੀ ਬੰਗਾਲ ਦੇ ਉੱਤਰੀ ਭਾਗਾਂ ਦੇ ਦਲਦਲੀ ਖੇਤਰਾਂ ਵਿਚ ਮਿਲਦੇ ਹਨ ।
  • ਬਾਂਦਰ-ਭਾਰਤ ਵਿਚ ਬਾਂਦਰਾਂ ਦੀਆਂ ਅਨੇਕਾਂ ਜਾਤਾਂ ਮਿਲਦੀਆਂ ਹਨ । ਇਨ੍ਹਾਂ ਵਿਚੋਂ ਲੰਗੂਰ ਆਮ ਮਿਲਦਾ ਹੈ । ਪੂਛ ਵਾਲਾ ਬਾਂਦਰ ਮਕਾਕ) ਬਹੁਤ ਹੀ ਵਚਿੱਤਰ ਜੀਵ ਹੈ । ਇਸ ਦੇ ਮੂੰਹ ਦੇ ਚਾਰੇ ਪਾਸੇ ਵਾਲ ਉੱਗੇ ਹੁੰਦੇ ਹਨ ਜੋ ਇਕ ਪ੍ਰਭਾਮੰਡਲ ਦੀ ਤਰ੍ਹਾਂ ਦਿੱਸਦਾ ਹੈ ।
  • ਹਿਰਨ-ਭਾਰਤ ਵਿਚ ਹਿਰਨਾਂ ਦੀਆਂ ਅਨੇਕਾਂ ਜਾਤਾਂ ਮਿਲਦੀਆਂ ਹਨ । ਇਨ੍ਹਾਂ ਵਿਚ ਚੌਗਾ, ਕਾਲਾ ਹਿਰਨ, ਚਿੰਕਾਰਾ ਅਤੇ ਆਮ ਹਿਰਨ ਮੁੱਖ ਹਨ ।
    ਇੱਥੇ ਹਿਰਨਾਂ ਦੀਆਂ ਕੁੱਝ ਹੋਰ ਵੀ ਜਾਤਾਂ ਮਿਲਦੀਆਂ ਹਨ । ਇਨ੍ਹਾਂ ਵਿਚ ਕਸ਼ਮੀਰੀ ਬਾਰਾਂਸਿੰਗਾਂ, ਦਲਦਲੀ ਹਿਰਨ, ਧੱਬੇਦਾਰ ਹਿਰਨ, ਕਸਤੂਰੀ ਹਿਰਨ ਅਤੇ ਮੁਸ਼ਕ ਹਿਰਨ ਮੁੱਖ ਹਨ ।
  • ਸ਼ਿਕਾਰੀ ਜੰਤੂ-ਸ਼ਿਕਾਰੀ ਜੰਤੂਆਂ ਵਿਚ ਭਾਰਤੀ ਸ਼ੇਰ ਦਾ ਖ਼ਾਸ ਥਾਂ ਹੈ । ਅਫ਼ਰੀਕਾ ਤੋਂ ਇਲਾਵਾ ਇਹ ਸਿਰਫ਼ ਭਾਰਤ ਵਿਚ ਹੀ ਮਿਲਦਾ ਹੈ ।
    ਇਸ ਦਾ ਕੁਦਰਤੀ ਆਵਾਸ ਗੁਜਰਾਤ ਵਿਚ ਸੌਰਾਸ਼ਟਰ ਦੇ ਗਿਰ ਜੰਗਲਾਂ ਵਿਚ ਹੈ । ਹੋਰ ਸ਼ਿਕਾਰੀ ਪਸ਼ੂਆਂ ਵਿਚ ਸ਼ੇਰ, ਚੀਤਾ, ਲੱਮਚਿੱਤਾ (ਕਲਾਊਡਿਡ ਲਿਓਪਾਰਡ ਅਤੇ ਬਰਫ਼ ਦਾ ਚੀਤਾ ਮੁੱਖ ਹਨ ।
  • ਹੋਰ ਜੀਵ-ਜੰਤੂ-ਹਿਮਾਲਾ ਦੀਆਂ ਲੜੀਆਂ ਵਿਚ ਵੀ ਕਈ ਤਰ੍ਹਾਂ ਦੇ ਜੀਵ-ਜੰਤੂ ਰਹਿੰਦੇ ਹਨ । ਇਨ੍ਹਾਂ ਵਿਚ ਜੰਗਲੀ ਭੇਡਾਂ ਅਤੇ ਪਹਾੜੀ ਬੱਕਰੀਆਂ ਖ਼ਾਸ ਤੌਰ ‘ਤੇ ਵਰਣਨ ਯੋਗ ਹਨ । ਭਾਰਤੀ ਜੰਤੂਆਂ ਵਿਚ ਭਾਰਤੀ ਮੋਰ, ਭਾਰਤੀ ਸੰਢਾ ਅਤੇ ਨੀਲ ਗਾਂ ਮੁੱਖ ਹਨ ਭਾਰਤ ਸਰਕਾਰ ਕੁੱਝ ਜਾਤਾਂ ਦੇ ਜੀਵ-ਜੰਤੂਆਂ ਦੀ ਸੰਭਾਲ ਲਈ ਖ਼ਾਸ ਯਤਨ ਕਰ ਰਹੀ ਹੈ ।

Leave a Comment