Punjab State Board PSEB 9th Class Social Science Book Solutions Geography Chapter 3(b) ਪੰਜਾਬ: ਜਲ-ਤੰਤਰ Textbook Exercise Questions and Answers.
PSEB Solutions for Class 9 Social Science Geography Chapter 3(b) ਪੰਜਾਬ : ਜਲ-ਤੰਤਰ
Social Science Guide for Class 9 PSEB ਪੰਜਾਬ : ਜਲ-ਤੰਤਰ Textbook Questions and Answers
(ਅ) ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਤੋਂ ਇਕ ਵਾਕ ਵਿੱਚ ਦਿਓ –
ਪ੍ਰਸ਼ਨ 1.
ਕਿਹੜਾ ਦਰਿਆ ਮਾਨਸਰੋਵਰ ਲਾਗੇ ਰਕਸ਼ਤਾਲ ਝੀਲ ਵਿੱਚੋਂ ਉਪਜਦਾ ਹੈ :
(i) ਘੱਗਰ
(ii) ਬਿਆਸ ,
(iii) ਸਤਲੁਜ
(iv) ਬ੍ਰਹਮਪੁੱਤਰ ।
ਉੱਤਰ-
ਸਤਲੁਜ ।
ਪ੍ਰਸ਼ਨ 2.
ਮੌਜੂਦਾ ਪੰਜਾਬ ਵਿੱਚ ਕੁੱਲ ਕਿੰਨੇ ਦਰਿਆ ਹਨ :
(i) ਤਿੰਨ
(ii) ਚਾਰ
(iii) ਪੰਜ
(iv) ਸੱਤ ।
ਉੱਤਰ-
ਤਿੰਨ ।.
ਪ੍ਰਸ਼ਨ 3.
ਰਣਜੀਤ ਸਾਗਰ ਜਾਂ ਥੀਨ ਡੈਮ ਦਾ ਨਿਰਮਾਣ ਕਿਹੜੇ ਦਰਿਆ ਤੇ ਹੋਇਆ ਹੈ ?
(i) ਬਿਆਸ
(ii) ਰਾਵੀ ,
(iii) ਸਤਲੁਜ
(iv) ਕੋਈ ਵੀ ਨਹੀਂ ।
ਉੱਤਰ-
ਰਾਵੀ ।
ਪ੍ਰਸ਼ਨ 4.
ਭੰਗੀ ਚੋਅ ਤੇ ਬਾਸ਼ਾ ਚੋਅ ਕਿਹੜੇ ਜ਼ਿਲ੍ਹੇ ਵਿੱਚ ਪੈਂਦੇ ਹਨ :
(i) ਫ਼ਿਰੋਜ਼ਪੁਰ
(ii) ਗੁਰਦਾਸਪੁਰ
(iii) ਹੁਸ਼ਿਆਰਪੁਰ
(iv) ਕੋਈ ਵੀ ਨਹੀਂ ।
ਉੱਤਰ-
ਹੁਸ਼ਿਆਰਪੁਰ ।
ਪ੍ਰਸ਼ਨ 5.
ਕਿਹੜਾ ਕਥਨ ਸਹੀ ਹੈ ਤੇ ਕਿਹੜਾ ਗਲਤ –
(i) ਰਾਵੀ, ਬਿਆਸ ਤੇ ਸਤਲੁਜ ਬਾਰਾਂਮਾਰਸੀ ਦਰਿਆ ਹਨ ॥ ()
(ii) ਕਾਲੀ ਵੇਈਂ ਤੇ ਪਾਰਵਤੀ, ਬਿਆਸ ਦੀਆਂ ਸਹਾਇਕ ਨਦੀਆਂ ਹਨ । ()
(iii) ਕੁਦਰਤੀ ਜਲ ਦਾ ਸਭ ਤੋਂ ਸ਼ੁੱਧ ਰੂਪ ਵਰਖਾ ਦਾ ਜਲ ਹੈ । ()
(iv) ਪੰਜਾਬ ਵਿੱਚ 10 ਹੈੱਡਵਰਕਸ ਤੇ 20,786 ਕਿਲੋਮੀਟਰ ਲੰਬੀਆਂ ਨਹਿਰਾਂ ਹਨ , ( )
ਉੱਤਰ-
(i) ਸਹੀ,
(ii) ਸਹੀ,
(iii) ਸਹੀ,
(iv) ਗਲਤ ।
ਪ੍ਰਸ਼ਨ 6.
ਬਿਸਤ ਦੋਆਬ ਵਿਚ ਬਿਸਤ ਤੋਂ ਕੀ ਭਾਵ ਹੈ ?
ਉੱਤਰ-
ਬਿਆਸ ਅਤੇ ਸਤਲੁਜ ਦਰਿਆਵਾਂ ਦੇ ਪਹਿਲੇ ਸ਼ਬਦਾਂ ‘ਬਿ’ ਅਤੇ ‘ਸਤ’ ਨੂੰ ਮਿਲਾ ਕੇ ਬਿਸਤ ਸ਼ਬਦ ਬਣਿਆ ।
ਪ੍ਰਸ਼ਨ 7. ਹਰੀਕੇ ਝੀਲ ਚੋਂ ਰਾਜਸਥਾਨ ਨੂੰ ਪਾਣੀ ਲਿਜਾਂਦੀਆਂ ਨਹਿਰਾਂ ਦੇ ਨਾਂ ਲਿਖੋ ।
ਉੱਤਰ-
ਰਾਜਸਥਾਨ ਫੀਡਰ ਨਹਿਰ ਜਿਸਨੂੰ ਇੰਦਰਾ ਗਾਂਧੀ ਕਮਾਂਡ ਨਹਿਰ ਵੀ ਕਹਿੰਦੇ ਹਨ ।
ਪ੍ਰਸ਼ਨ 8.
ਪੰਜਾਬ ਦੀ ਕਿਹੜੀ ਨਹਿਰ ਹਰਿਆਣਾ ਰਾਜ ਨੂੰ ਜਲ ਪ੍ਰਦਾਨ ਕਰਦੀ ਹੈ ?
ਉੱਤਰ-
ਘੱਗਰ ।
ਪ੍ਰਸ਼ਨ 9.
ਅਪਰ ਬਾਰੀ ਦੋਆਬ ਨਹਿਰ ਦਾ ਸਰੋਤ ਕੀ ਹੈ ?
ਉੱਤਰ-
ਮਾਧੋਪੁਰ ਹੈੱਡਵਰਕਸ ।
ਪ੍ਰਸ਼ਨ 10.
ਪੌਂਗ ਡੈਮ ਦਾ ਨਿਰਮਾਣ ਕਿਹੜੇ ਦਰਿਆ ਉੱਤੇ ਕੀਤਾ ਗਿਆ ਹੈ ?
ਉੱਤਰ-
ਬਿਆਸ ਦਰਿਆ ।
(ਈ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿਚ ਦਿਓ –
ਪ੍ਰਸ਼ਨ 1.
ਬਿਆਸ ਤੇ ਰਾਵੀ ਦੀਆਂ ਸਹਾਇਕ ਨਦੀਆਂ ਦੀ ਸੂਚੀ ਬਣਾਓ ।
ਉੱਤਰ-
ਬਿਆਸ-ਬਿਆਸ ਦੀਆਂ ਸਹਾਇਕ ਨਦੀਆਂ ਹਨ ਸੁਕੰਤਰੀ, ਪਾਰਵਤੀ, ਸੋਹਾਂ, ਉਹਲ ਅਤੇ ਕਾਲੀ ਵੇਈਂ ਬਿਆਸ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਹਨ । ਰਾਵੀ-ਉੱਚ, ਸੱਕੀ ਕਿਰਨ ਨਾਲਾ ਆਦਿ ਰਾਵੀ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਹਨ ।
ਪ੍ਰਸ਼ਨ 2.
ਚੋ ਕੀ ਹੁੰਦੇ ਹਨ ? ਕੋਈ ਚਾਰ ਦੇ ਨਾਮ ਲਿਖੋ ।
ਉੱਤਰ-
ਚੋ ਮੌਸਮੀ ਨਦੀਆਂ ਹੁੰਦੀਆਂ ਹਨ ਜਿਹੜੀਆਂ ਵਰਖਾ ਦੀ ਰੁੱਤ ਵਿੱਚ ਪਾਣੀ ਨਾਲ ਪੂਰੀ ਤਰ੍ਹਾਂ ਭਰ ਜਾਂਦੀਆਂ ਹਨ । ਬਹੁਤ ਸਾਰੀਆਂ ਚੋ ਕਟਾਰਧਾਰ ਅਤੇ ਸੈਲਾਮਿੰਗੀ ਪਹਾੜੀਆਂ ਵਿਚ ਸ਼ੁਰੂ ਹੁੰਦੀਆਂ ਹਨ । ਪੰਜਾਬ ਦੇ ਕੰਡੀ ਖੇਤਰ ਵਿਚ ਬਹੁਤ ਸਾਰੀਆਂ ਮੌਸਮੀ ਚੋਆਂ ਹਨ । ਬਾਣਾ ਚੋ, ਟੋਸਾਂ ਚੋ, ਬਲਾਚੌਰ ਚੋ, ਗੜਸ਼ੰਕਰ ਚੋ, ਨਰਿਆਲਾ ਚੋ, ਮੌਲੀ ਚੋ ਆਦਿ ਕੁਝ ਪ੍ਰਮੁੱਖ ਚੋ ਹਨ ।
ਪ੍ਰਸ਼ਨ 3.
ਪੰਜਾਬ ਦੇ ਵਹਿੰਦੇ ਜਲ ਪ੍ਰਦੂਸ਼ਣ ਤੋਂ ਜਾਣੂ ਕਰਵਾਉ ।
ਉੱਤਰ-
ਜਦੋਂ ਪਾਣੀ ਵਿੱਚ ਗੈਰ ਜ਼ਰੂਰੀ ਚੀਜ਼ਾਂ ਮਿਲਾ ਦਿੱਤੀਆਂ ਜਾਂਦੀਆਂ ਹਨ ਜਿਸ ਨਾਲ ਪਾਣੀ ਪ੍ਰਯੋਗ ਕਰਨ ਲਾਇਕ ਨਹੀਂ ਰਹਿੰਦਾ, ਇਸ ਨੂੰ ਜਲ ਪ੍ਰਦੂਸ਼ਣ ਕਹਿੰਦੇ ਹਨ । ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੀਆਂ ਸਾਰੀਆਂ ਨਦੀਆਂ ਅਤੇ ਨਹਿਰਾਂ ਵਿੱਚ ਬਹੁਤ ਜ਼ਿਆਦਾ ਜਲ ਪ੍ਰਦੂਸ਼ਣ ਹੈ । ਭਾਰਤ ਸਰਕਾਰ ਦੇ ਕਈ ਵਿਭਾਗਾਂ ਅਤੇ ਵਾਤਾਵਰਨ ਮੰਤਰਾਲੇ ਦਾ ਵੀ ਮੰਨਣਾ ਹੈ ਕਿ ਪੰਜਾਬ ਦੀਆਂ ਨਹਿਰਾਂ ਵਿੱਚ ਬਹੁਤ ਜ਼ਿਆਦਾ ਜਲ ਪ੍ਰਦੂਸ਼ਣ ਹੈ ਅਤੇ ਇਹਨਾਂ ਵਿੱਚ ਖਤਰਨਾਕ ਜ਼ਹਿਰ ਭਰ ਗਿਆ ਹੈ ।
ਇਹ ਜ਼ਹਿਰ ਪਾਣੀ ਦੀ ਮੱਦਦ ਨਾਲ ਸਾਡੀ ਭੋਜਨ ਨਾੜੀ ਵਿੱਚ ਪਹੁੰਚ ਰਿਹਾ ਹੈ ਅਤੇ ਲੋਕ ਇਸ ਨਾਲ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ |ਉਦਾਹਰਣ ਦੇ ਲਈ ਬੁੱਢਾ ਨਾਲਾ ਪੂਰੀ ਤਰ੍ਹਾਂ ਤੇਜ਼ਾਬੀ ਹੋ ਚੁੱਕਿਆ ਹੈ । ਸਾਨੂੰ ਸਾਡੀਆਂ ਨਦੀਆਂ ਨੂੰ ਬਚਾਉਣ ਦੀ ਲੋੜ ਹੈ ਤਾਕਿ ਅਸੀਂ ਪਾਣੀ ਦੇ ਨਾਲ-ਨਾਲ ਆਪਣੇ ਜੀਵਨ ਨੂੰ ਬਚਾ ਕੇ ਰੱਖ ਸਕੀਏ ।
(ਸ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਵਿਸਥਾਰਪੂਰਵਕ ਦਿਓ –
ਪ੍ਰਸ਼ਨ 1.
ਸਤਲੁਜ ਦਰਿਆ, ਉਸਦੀਆਂ ਸਹਾਇਕ ਨਦੀਆਂ ਤੇ ਉਸ ਉੱਤੇ ਉਸਾਰੇ ਗਏ ਡੈਮਾਂ ਬਾਰੇ ਜਾਣਕਾਰੀ ਦਿਓ ।
ਉੱਤਰ-
ਸਤਲੁਜ ਦਰਿਆ ਤਿੱਬਤ ਵਿੱਚ 4630 ਮੀਟਰ ਦੀ ਉਚਾਈ ਉੱਤੇ ਮੌਜੂਦ ਮਾਨਸਰੋਵਰ ਝੀਲ ਤੋਂ ਰਕਸ਼ਤਾਲ ਨਾਮਕ ਸਥਾਨ ਤੋਂ ਸ਼ੁਰੂ ਹੁੰਦਾ ਹੈ । ਇਹ ਜਦੋਂ ਹਿਮਾਲਿਆ ਪਰਬਤ ਨੂੰ ਪਾਰ ਕਰ ਰਿਹਾ ਹੁੰਦਾ ਹੈ ਤਾਂ ਡੂੰਘੀਆਂ ਖਾਈਆਂ। ਬਣਾਉਂਦਾ ਹੈ । ਸਤਲੁਜ ਮੈਦਾਨਾਂ ਵਿੱਚ ਭਾਖੜਾ ਵਿਖੇ ਦਾਖਲ ਹੁੰਦਾ ਹੈ ਅਤੇ ਇੱਥੇ ਹੀ ਭਾਖੜਾ ਡੈਮ ਬਣਾਇਆ ਗਿਆ ਹੈ । ਨੰਗਲ ਤੋਂ ਸਤਲੁਜ ਦਰਿਆ ਦੱਖਣ ਦਿਸ਼ਾ ਵੱਲ ਅੱਗੇ ਵੱਧਦਾ ਹੈ ਅਤੇ ਜਦੋਂ ਇਹ ਰੋਪੜ ਪਹੁੰਚਦਾ ਹੈ ਤਾਂ ਇਸ ਵਿੱਚ ਸੂਆਂ, ਸਰਸਾ ਨਦੀਆਂ ਅਤੇ ਮੌਸਮੀ ਚੋਅ ਮਿਲ ਜਾਂਦੇ ਹਨ ।
ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇਹ ਹਰੀਕੇ ਪੱਤਣ ਤੋਂ 60 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਸੁਲੇਮਾਨ ਨਾਮਕ ਸਥਾਨ ਤੋਂ ਪਾਕਿਸਤਾਨ ਵਿੱਚ ਚਲਾ ਜਾਂਦਾ ਹੈ ।
ਸਤਲੁਜ ਦਰਿਆ ਉੱਤੇ ਭਾਖੜਾ ਡੈਮ ਦੇ ਨਾਲ-ਨਾਲ ਕੋਟਲਾ ਡੈਮ ਨਾਥਪਾ ਝਾਖੜੀ ਅਤੇ ਨੰਗਲ ਡੈਮ ਵੀ ਬਣਾਏ ਗਏ ਹਨ । ਸੁਆਂ ਬਿਆਸ ਅਤੇ ਕਾਲੀ ਵੇਈਂ ਸਤਲੁਜ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਹਨ | ਮੱਖੂ ਵਿਖੇ ਗਿੱਦੜ ਪਿੰਡੀ ਤੇ ਚਿੱਟੀ ਵੇਈ ਸਤਲੁਜ ਵਿੱਚ ਮਿਲ ਜਾਂਦੀ ਹੈ । ਸਤਲੁਜ ਦਰਿਆ ਉੱਤੇ ਕਈ ਡੈਮਾਂ ਦੇ ਨਾਲ-ਨਾਲ ਰੋਪੜ ਅਤੇ ਹਰੀਕੇ ਹੈੱਡਵਰਕਸ ਵੀ ਬਣਾਏ ਗਏ ਹਨ ।
ਪ੍ਰਸ਼ਨ 2.
ਪੰਜਾਬ ਦੇ ਨਹਿਰੀ ਪ੍ਰਬੰਧ ਬਾਰੇ ਲਿਖੋ । ਇਸ ਨਾਲ ਖੇਤੀ ਨੂੰ ਕੀ-ਕੀ ਲਾਭ ਹੋਏ ਹਨ ?
ਉੱਤਰ-
ਪੰਜਾਬ ਦੀ ਜ਼ਿਆਦਾਤਰ ਜਨਤਾ ਖੇਤੀ ਜਾਂ ਇਸਦੇ ਨਾਲ ਸੰਬੰਧਿਤ ਕੰਮਾਂ ਵਿਚ ਲੱਗੀ ਹੋਈ ਹੈ ਅਤੇ ਪੰਜਾਬ ਵਿੱਚ ਹੀ 1960 ਦੇ ਦਹਾਕੇ ਵਿੱਚ ਹਰੀ ਕ੍ਰਾਂਤੀ ਦੀ ਸ਼ੁਰੂਆਤ ਹੋਈ । ਹਰੀ ਕ੍ਰਾਂਤੀ ਵਿੱਚ ਸਿੰਚਾਈ ਦੀ ਬਹੁਤ ਵੱਡੀ ਭੂਮਿਕਾ ਸੀ ਕਿਉਂਕਿ ਕਿਸਾਨ ਫ਼ਸਲਾਂ ਦੀ ਸਿੰਚਾਈ ਲਈ ਸਿਰਫ ਵਰਖਾ ਉੱਤੇ ਨਿਰਭਰ ਨਹੀਂ ਰਹਿ ਸਕਦਾ ਸੀ । ਇਸ ਲਈ ਪੰਜਾਬ ਨੇ ਸਮੇਂ-ਸਮੇਂ ਉੱਤੇ ਆਪਣਾ ਨਹਿਰੀ ਪ੍ਰਬੰਧ ਕਾਫੀ ਵਿਕਸਿਤ ਕੀਤਾ । ਪੰਜਾਬ ਵਿੱਚ 1450 ਕਿਲੋਮੀਟਰ ਲੰਬੀਆਂ ਨਹਿਰਾਂ ਅਤੇ 5 ਹੈੱਡ ਵਰਕਸ ਹਨ ।
ਇੱਥੇ 10 ਨਹਿਰਾਂ ਵੀ ਹਨ, ਜਿਨ੍ਹਾਂ ਦੇ ਨਾਮ ਹਨ-ਸਰਹਿੰਦ ਨਹਿਰ, ਅੱਪਰਬਾਰੀ ਦੁਆਬ ਨਹਿਰ, ਬਿਸਤ ਦੁਆਬ ਨਹਿਰ, ਭਾਖੜਾ ਮੇਨ ਲਾਈਨ ਨਹਿਰ, ਫਿਰੋਜ਼ਪੁਰ/ਸਰਹਿੰਦ ਫੀਡਰ ਪ੍ਰਬੰਧ, ਕਸ਼ਮੀਰ ਨਹਿਰ, ਮੱਖੁ ਨਹਿਰ, ਸ਼ਾਹ ਨਹਿਰ, ਰਾਜਸਥਾਨ ਫੀਡਰ ਅਤੇ ਬੀਕਾਨੇਰ ਨਹਿਰ । ਇਹਨਾਂ 10 ਨਹਿਰਾਂ ਵਿਚੋਂ 8 ਨਹਿਰਾਂ ਦਾ ਵਰਣਨ ਇਸ ਪ੍ਰਕਾਰ ਹੈ –
ਨਹਿਰ | ਉਤਪਤੀ ਦਾ ਸਥਾਨ | ਲੰਬਾਈ |
1. ਭਾਖੜਾ ਮੇਨ ਲਾਈਨ | ਨੰਗਲ ਬੈਰਜ | 161.36 ਕਿ.ਮੀ. |
2. ਰਾਜਸਥਾਨ ਫੀਡਰ | ਹਰੀਕੇ ਹੈੱਡਵਰਕਸ (ਤਰਨਤਾਰਨ) | 149.53 ਕਿ.ਮੀ. |
3. ਸਰਹਿੰਦ ਫੀਡਰ II | ਹਰੀਕੇ ਹੈੱਡਵਰਕਸ | 136.53 ਕਿ.ਮੀ. |
4. ਸਰਹਿੰਦ | ਰੋਪੜ ਹੈੱਡਵਰਕਸ | 59.44 ਕਿ.ਮੀ. |
5. ਬਿਸਤ ਦੁਆਬ | ਰੋਪੜ ਹੈੱਡਵਰਕਸ | 43.00 ਕਿ.ਮੀ. |
6. ਅੱਪਰ ਬਾਰੀ ਦੁਆਬ | ਮਾਧੋਪੁਰ ਹੈੱਡਵਰਕਸ | 42.35 ਕਿ.ਮੀ. |
7. ਪੂਰਬੀ ਨਹਿਰ | ਹੁਸੈਨੀਵਾਲਾ ਹੈੱਡਵਰਕਸ | 8.02 ਕਿ.ਮੀ. |
8. ਸ਼ਾਹ ਨਹਿਰ | ਮੁਕੇਰੀਆਂ ਹਾਈਡਲ ਚੈਨਲ | 2.23 ਕਿ.ਮੀ. |
ਖੇਤੀ ਨੂੰ ਲਾਭ-ਇਸ ਨਹਿਰੀ ਪ੍ਰਬੰਧ ਨਾਲ ਪੰਜਾਬ ਦੀ ਖੇਤੀ ਨੂੰ ਬਹੁਤ ਲਾਭ ਹੋਇਆ ਜਿਨਾਂ ਦਾ ਵਰਣਨ ਇਸ ਪ੍ਰਕਾਰ ਹੈ –
- ਇਹਨਾਂ ਨਹਿਰਾਂ ਨਾਲ ਪੰਜਾਬ ਦੀ ਖੇਤੀ ਨੂੰ ਸਾਰਾ ਸਾਲ ਪਾਣੀ ਮਿਲਦਾ ਹੈ ।
- ਸਿੰਚਾਈ ਦੇ ਸਾਧਨ ਵਧਣ ਨਾਲ ਕਿਸਾਨ ਸਾਲ ਵਿੱਚ ਦੋ ਜਾਂ ਵੱਧ ਫਸਲਾਂ ਉਗਾਉਣ ਵਿੱਚ ਸਫਲ ਹੋ ਗਏ ।
- ਵੱਧ ਫਸਲਾਂ ਉਗਾਉਣ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਇਆ ਅਤੇ ਉਹਨਾਂ ਦੀ ਆਮਦਨੀ ਵੱਧ ਗਈ ।
- ਦਰਿਆਵਾਂ ਅਤੇ ਨਹਿਰਾਂ ਉੱਤੇ ਡੈਮ ਬਣਾ ਕੇ ਪਾਣੀ ਨੂੰ ਰੋਕਿਆ ਗਿਆ ਤਾਕਿ ਵਰਖਾ ਨਾਂ ਹੋਣ ਦੀ ਸਥਿਤੀ ਵਿੱਚ ਕਿਸਾਨਾ ਤੱਕ ਪਾਣੀ ਪਹੁੰਚਾਇਆ ਜਾ ਸਕੇ ।
- ਡੈਮਾਂ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ ਜਿਸ ਨਾਲ ਉਦਯੋਗਾਂ ਅਤੇ ਘਰਾਂ ਨੂੰ 24 ਘੰਟੇ ਬਿਜਲੀ ਪ੍ਰਾਪਤ ਹੁੰਦੀ ਹੈ ।
ਪ੍ਰਸ਼ਨ 3.
ਪੰਜਾਬ ਦੇ ਚੋਆਂ ਤੇ ਰੋਆਂ ਉੱਤੇ ਇੱਕ ਵਿਸਤ੍ਰਿਤ ਨੋਟ ਲਿਖੋ ।
ਉੱਤਰ-
ਚੋਆਂ ਛੋਟੀਆਂ-ਛੋਟੀਆਂ ਬਰਸਾਤੀ ਅਤੇ ਮੌਸਮੀ ਨਦੀਆਂ ਹੁੰਦੀਆਂ ਹਨ ਜਿਹੜੀਆਂ ਬਾਰਿਸ਼ ਦੇ ਮੌਸਮ ਵਿੱਚ ਪਾਣੀ ਨਾਲ ਭਰ ਜਾਂਦੀਆਂ ਹੈ । ਪੰਜਾਬ ਵਿੱਚ ਇੱਕ ਕੰਡੀ ਖੇਤਰ ਹੈ ਜਿਸ ਵਿਚ ਬਹੁਤ ਸਾਰੀਆਂ ਚੋਆਂ ਮੌਜੂਦ ਹਨ । ਇਹਨਾਂ ਵਿੱਚੋਂ ਕਈ ਚੋਆਂ ਦਾ ਜਨਮ ਕਟਾਰਧਾਰ ਅਤੇ ਸੈਲਾਮਿੰਗੀ ਪਹਾੜੀਆਂ ਵਿੱਚ ਹੁੰਦਾ ਹੈ ।
ਜਦੋਂ ਵਰਖਾ ਆਉਂਦੀ ਹੈ ਤਾਂ ਇਹਨਾਂ ਚੋਆਂ ਵਿੱਚ ਪਾਣੀ ਭਰ ਜਾਂਦਾ ਹੈ । ਪੰਜਾਬ ਸਰਕਾਰ ਨੇ ਇਹਨਾਂ ਵਿਚੋਂ ਕਈ ਚੋਆਂ ਨੂੰ ਬੰਦ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ ਹੈ।
ਅਤੇ ਇਹਨਾਂ ਵਿੱਚ ਆਉਣ ਵਾਲੇ ਵਰਖਾ ਦੇ ਪਾਣੀ ਨੂੰ ਖੇਤੀ ਜਾਂ ਹੋਰ ਕੰਮਾਂ ਨੂੰ ਕਰਨ ਵਾਸਤੇ ਪ੍ਰਯੋਗ ਕੀਤਾ ਜਾ ਰਿਹਾ ਹੈ । ਹੁਸ਼ਿਆਰਪੁਰ ਜ਼ਿਲ੍ਹੇ ਦੇ ਦੱਖਣ-ਪੱਛਮ ਵਿੱਚ 93 ਚੋਅ ਵਹਿੰਦੇ ਹਨ ਜਿਨਾਂ ਵਿੱਚੋਂ ਬਹੁਤ ਸਾਰੇ ਕਾਲੀ ਵੇਈਂ ਅਤੇ ਚਿੱਟੀ ਵੇਈਂ ਵਿੱਚ ਜਾ ਕੇ ਮਿਲ ਜਾਂਦੇ ਹਨ | ਹੁਸ਼ਿਆਰਪੁਰ ਵਿੱਚ ਬਹੁਤ ਸਾਰੀਆਂ ਚੋਆਂ ਹਨ ਜਿਨ੍ਹਾਂ ਵਿੱਚੋਂ ਕੁਝ ਕਾਫੀ ਪ੍ਰਮੁੱਖ ਹਨ ; ਜਿਵੇਂ ਕਿ ਟੈਸਾਂ ਚੋਅ, ਬਣਾ ਚੋਅ, ਗੜ੍ਹਸ਼ੰਕਰ ਬਲਾਚੌਰ ਚੋਅ, ਮੈਲੀ ਚੋਅ, ਨਰਿਆਲਾ ਚੋਅ, ਨੰਗਲ ਸ਼ਹੀਦਾਂ ਚੋਅ, ਗੋਦਪੁਰ ਚੋਅ, ਦਸੂਹਾ ਚੋਅ ਆਦਿ । ਚੋਆ ਉੱਤੇ ਨਿਯੰਤਰਣ ਪਾਉਣ ਲਈ ਪੰਜਾਬ ਸਰਕਾਰ ਨੇ ਕੰਡੀ ਖੇਤਰ ਵਿਕਾਸ (Kandi Area Development) ਨੂੰ ਵੀ ਸ਼ੁਰੂ ਕੀਤਾ ਹੈ । ਪੰਜਾਬ ਵਿਚ ਕੁਝ ਹੋਰ ਬਰਸਾਤੀ ਨਾਲੇ ਵੀ ਹਨ, ਜਿਵੇਂ ਕਿ ਪਟਿਆਲਾ ਦੀ ਰਾਉ, ਜੈਤਿਆਂ ਦੇਵੀ ਦੀ ਰੋਅ, ਬੁੱਢਾ ਨਾਲਾ ਆਦਿ ।
PSEB 9th Class Social Science Guide ਪੰਜਾਬ: ਜਲ-ਤੰਤਰ Important Questions and Answers
I. ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਪੰਜਾਬ ਕਿਹੜੇ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ?
(ੳ) ਪੰਜ + ਆਬ
(ਅ) ਪੰਜਾ + ਆਹਬ
(ਈ) ਪੰਜ + ਅਹਾਬ
(ਸ) ਪੰ + ਜਾਹਬ ।
ਉੱਤਰ-
(ੳ) ਪੰਜ + ਆਬ
ਪ੍ਰਸ਼ਨ 2.
ਹੁਣ ਪੰਜਾਬ ਵਿਚ ਕਿੰਨੇ ਦਰਿਆ ਹਨ ?
(ਉ) ਦੋ
(ਅ) ਤਿੰਨ
(ਈ) ਚਾਰ
(ਸ) ਪੰਜ ।
ਉੱਤਰ-
(ਅ) ਤਿੰਨ
ਪ੍ਰਸ਼ਨ 3.
ਇਹਨਾਂ ਵਿਚੋਂ ਕਿਹੜਾ ਮੌਸਮੀ ਦਰਿਆ ਹੈ ?
(ਉ) ਘੱਗਰ
(ਅ) ਸ਼ਕੀ ਕਿਨ
(ਇ) ਕਾਲੀ ਵੇਈਂ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।
ਪ੍ਰਸ਼ਨ 4.
ਇਹਨਾਂ ਵਿਚੋਂ ਕਿਹੜਾ ਬਾਰਾਂਮਾਸੀ ਦਰਿਆ ਹੈ ?
(ਉ) ਰਾਵੀ .
(ਅ) ਬਿਆਸ
(ਈ) ਸਤਲੁਜ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।
ਪ੍ਰਸ਼ਨ 5.
ਰਣਜੀਤ ਸਾਗਰ ਡੈਮ ਕਿਸ ਦਰਿਆ ਉੱਤੇ ਬਣਾਇਆ ਗਿਆ ਹੈ ?
(ਓ) ਰਾਵੀ
(ਅ) ਸਤਲੁਜ
(ਇ) ਬਿਆਸ
(ਸ) ਚਨਾਬ ।
ਉੱਤਰ-
(ਓ) ਰਾਵੀ
ਪ੍ਰਸ਼ਨ 6.
ਪੌਂਗ ਡੈਮ ਕਿਸ ਦਰਿਆ ਉੱਤੇ ਬਣਾਇਆ ਗਿਆ ਹੈ ?
(ੳ) ਰਾਵੀ
(ਅ) ਸਤਲੁਜ
(ਇ) ਬਿਆਸ
(ਸ) ਜੇਹਲਮ ।
ਉੱਤਰ-
(ਇ) ਬਿਆਸ
ਪ੍ਰਸ਼ਨ 7.
ਹੁਸ਼ਿਆਰਪੁਰ ਵਿਚ ਕਿੰਨੇ ਚੋਅ ਹਨ ?
(ਉ) 70
(ਅ) 93
(ਇ) 84
(ਸ) 54.
ਉੱਤਰ-
(ਅ) 93
II. ਖ਼ਾਲੀ ਥਾਂਵਾਂ ਭਰੋ
ਪ੍ਰਸ਼ਨ 1.
ਸੰਨ ……………. ਵਿੱਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ।
ਉੱਤਰ-
1947, ਪੰਜਾਬ,
ਪ੍ਰਸ਼ਨ 2.
ਰਾਵੀ, ਬਿਆਸ ਅਤੇ ਸਤਲੁਜ …………….. ਦਰਿਆ ਹਨ ।
ਉੱਤਰ-
ਬਾਰਾਂਮਾਸੀ,
ਪ੍ਰਸ਼ਨ 3.
ਰਣਜੀਤ ਸਾਗਰ ਡੈਮ ਦਾ ਕੰਮ …………….. ਵਿਚ ਪੂਰਾ ਹੋਇਆ ।
ਉੱਤਰ-
2001,
ਪ੍ਰਸ਼ਨ 4.
ਸੁਕੰਤਰੀ …………….. ਦੀ ਪ੍ਰਮੁੱਖ ਸਹਾਇਕ ਨਦੀ ਹੈ ।
ਉੱਤਰ-
ਬਿਆਸ,
ਪ੍ਰਸ਼ਨ 5.
…………… ਕਿਸੇ ਸਮੇਂ ਸਰਸਵਤੀ ਨਦੀ ਦਾ ਹਿੱਸਾ ਸੀ ।
ਉੱਤਰ-
ਘੱਗਰ ।
III. ਸਹੀ/ਗਲਤ
ਪ੍ਰਸ਼ਨ 1.
ਜੇਹਲਮ, ਚਨਾਬ ਅਤੇ ਸਿੰਧ ਪਾਕਿਸਤਾਨ ਵਾਲੇ ਪੰਜਾਬ ਵਿੱਚ ਰਹਿ ਗਏ ।
ਉੱਤਰ-
(✓)
ਪ੍ਰਸ਼ਨ 2.
ਰਾਵੀ ਕੱਕਝ ਮੰਝ ਨਾਮੀ ਸਥਾਨ ਉੱਤੇ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦਾ ਹੈ ।
ਉੱਤਰ-
(✓)
ਪ੍ਰਸ਼ਨ 3.
ਰਣਜੀਤ ਸਾਗਰ ਡੈਮ ਤੋਂ 1600 ਵਾਟ ਬਿਜਲੀ ਪੈਦਾ ਹੁੰਦੀ ਹੈ ।
ਉੱਤਰ-
(✗)
ਪ੍ਰਸ਼ਨ 4.
ਬਿਆਸ ਦਰਿਆ ਉੱਤੇ ਪੌਂਗ ਡੈਮ ਬਣਾਇਆ ਗਿਆ ਹੈ ।
ਉੱਤਰ-
(✓)
ਪ੍ਰਸ਼ਨ 5.
ਰਾਵੀ ਦਰਿਆ ਤੋਂ ਰਾਜਸਥਾਨ ਫੀਡਰ ਨਹਿਰ ਕੱਢੀ ਗਈ ਹੈ । .
ਉੱਤਰ-
(✗)
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੰਜਾਬ ਸ਼ਬਦ ਦਾ ਕੀ ਅਰਥ ਹੈ ?
ਉੱਤਰ-
ਪੰਜਾਬ ਸ਼ਬਦ ਦੋ ਸ਼ਬਦਾਂ ਪੰਜ + ਆਬ’ ਤੋਂ ਮਿਲ ਕੇ ਬਣਿਆ ਹੈ ਜਿਸ ਦਾ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ ।
ਪ੍ਰਸ਼ਨ 2.
1947 ਤੋਂ ਬਾਅਦ ਕਿਹੜੇ ਦਰਿਆ ਪੰਜਾਬ ਵਿੱਚ ਰਹਿ ਗਏ ?
ਉੱਤਰ-
ਸਤਲੁਜ, ਰਾਵੀ ਅਤੇ ਬਿਆਸ |
ਪ੍ਰਸ਼ਨ 3.
1947 ਤੋਂ ਬਾਅਦ ਕਿਹੜੇ ਦਰਿਆ ਪਾਕਿਸਤਾਨ ਵਾਲੇ ਪੰਜਾਬ ਵਿਚ ਚਲੇ ਗਏ ?
ਉੱਤਰ-
ਜੇਹਲਮ, ਚਨਾਬ, ਅਤੇ ਸਿੰਧ ਦਰਿਆ ।
ਪ੍ਰਸ਼ਨ 4.
ਬਾਰਾਂਮਾਸੀ ਦਰਿਆ ਕਿਹੜੇ ਹੁੰਦੇ ਹਨ ?
ਉੱਤਰ-
ਉਹ ਦਰਿਆ ਜਿਹਨਾਂ ਵਿਚ ਸਾਰਾ ਸਾਲ ਪਾਣੀ ਰਹਿੰਦਾ ਹੈ ਉਹਨਾਂ ਨੂੰ ਬਾਰਾਂਮਾਸੀ ਦਰਿਆ ਕਹਿੰਦੇ ਹਨ ।
ਪ੍ਰਸ਼ਨ 5.
ਬਾਰਾਂਮਾਸੀ ਦਰਿਆਵਾਂ ਵਿਚ ਸਾਰਾ ਸਾਲ ਪਾਣੀ ਕਿੱਥੋ ਆਉਂਦਾ ਹੈ ?
ਉੱਤਰ-
ਬਾਰਾਂਮਾਸੀ ਦਰਿਆਵਾਂ ਵਿੱਚ ਪਹਾੜਾਂ ਤੋਂ ਪਿੱਘਲੀ ਬਰਫ਼ ਦਾ ਪਾਣੀ ਸਾਰਾ ਸਾਲ ਆਉਂਦਾ ਰਹਿੰਦਾ ਹੈ ।
ਪ੍ਰਸ਼ਨ 6.
ਪੰਜਾਬ ਦੇ ਕੁੱਝ ਮੌਸਮੀ ਦਰਿਆਵਾਂ ਦੇ ਨਾਮ ਲਿਖੋ ।
ਉੱਤਰ-
ਘੱਗਰ, ਕਾਲੀ ਵੇਈਂ, ਚਿੱਟੀ ਵੇਈਂ, ਚੱਕੀ ਖੱਡ, ਸਵਾਨ ਆਦਿ ।
ਪ੍ਰਸ਼ਨ 7.
ਕਿਸੇ ਦੋ ਅਵਸ਼ੇਸ਼ੀ ਦਰਿਆਵਾਂ ਦੇ ਨਾਮ ਲਿਖੋ ।
ਉੱਤਰ-
ਬੁੱਢਾ ਨਾਲਾ ਅਤੇ ਸੱਕੀ ਕਿਰਨ ।
ਪ੍ਰਸ਼ਨ 8.
ਰਾਵੀ ਦਰਿਆ ਦਾ ਜਨਮ ਕਿੱਥੇ ਹੁੰਦਾ ਹੈ ?
ਉੱਤਰ-
ਰਾਵੀ ਦਰਿਆ ਦਾ ਜਨਮ ਕੁੱਲੂ ਦੀਆਂ ਪਹਾੜੀਆਂ ਵਿੱਚ ਸਥਿਤ ਰੋਹਤਾਂਗ ਦੱਰੇ ਦੇ ਉੱਤਰ ਵਿੱਚ 4116 ਮੀਟਰ ਦੀ ਉੱਚਾਈ ਤੇ ਹੁੰਦਾ ਹੈ ।
ਪ੍ਰਸ਼ਨ 9.
ਰਾਵੀ ਉੱਤੇ ਕਿਹੜਾ ਡੈਮ ਬਣਾਇਆ ਗਿਆ ਹੈ ਅਤੇ ਇਸ ਤੋਂ ਕਿਹੜੀ ਨਹਿਰ ਕੱਢੀ ਗਈ ਹੈ ?
ਉੱਤਰ-
ਰਾਵੀ ਦਰਿਆ ਉੱਤੇ ਰਣਜੀਤ ਸਾਗਰ ਡੈਮ ਬਣਾਇਆ ਗਿਆ ਹੈ ਅਤੇ ਇਸ ਤੋਂ ਅੱਪਰ ਬਾਰੀ ਦੁਆਬ ਨਹਿਰ ਕੱਢੀ ਗਈ ਹੈ ।
ਪ੍ਰਸ਼ਨ 10.
ਰਾਵੀ ਦਰਿਆ ਉੱਤੇ ਕਿਹੜੇ ਹੈੱਡਵਰਕਸ ਬਣਾਏ ਗਏ ਹਨ ?
ਉੱਤਰ-
ਸ਼ਾਹਪੁਰ ਕੰਡੀ ਦੇ ਨੇੜੇ ਧਾਨਾ ਜਾਂ ਬਸੰਤਪੁਰ, ਕਟਾਰਪਾਰ, ਮਾਧੋਪੁਰ ਹੈੱਡਵਰਕਸ ਅਤੇ ਮਾਧੋਪੁਰ ਬਿਆਸ ਲਿੰਕ ਉੱਤੇ ਕਣੂਆਂ ਫੀਡਰ ।
ਪ੍ਰਸ਼ਨ 11.
ਰਣਜੀਤ ਸਾਗਰ ਡੈਮ ਬਾਰੇ ਦੱਸੋ ।
ਉੱਤਰ-
ਇਹ ਰਾਵੀ ਦਰਿਆ ਉੱਤੇ ਬਣਾਇਆ ਡੈਮ ਹੈ ਜਿਸ ਤੋਂ 600 ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ । ਇਹ 1981 ਵਿੱਚ ਮਨਜੂਰ ਹੋਇਆ ਸੀ ਅਤੇ ਮਾਰਚ 2011 ਵਿੱਚ ਇਸ ਦਾ ਕੰਮ ਪੂਰਾ ਹੋਇਆ ਸੀ ।
ਪ੍ਰਸ਼ਨ 12.
ਬਿਆਸ ਦਰਿਆ ਕਿੱਥੋਂ ਨਿਕਲਦਾ ਹੈ ?
ਉੱਤਰ-
ਬਿਆਸ ਦਰਿਆ ਬਿਆਸ ਕੁੰਡ ਤੋਂ ਨਿਕਲਦਾ ਹੈ ਜੋ ਕਿ ਹਿਮਾਚਲ ਪ੍ਰਦੇਸ਼ ਵਿਚ ਰੋਹਤਾਂਗ ਦੱਰੇ ਕੋਲ 4060 ਮੀਟਰ ਦੀ ਉਚਾਈ ਉੱਤੇ ਸਥਿਤ ਹੈ ।
ਪ੍ਰਸ਼ਨ 13.
ਬਿਆਸ ਦਰਿਆ ਉੱਤੇ ਕਿਹੜੇ ਡੈਮ ਬਣਾਏ ਗਏ ਹਨ ?
ਉੱਤਰ-
ਹਿਮਾਚਲ ਪ੍ਰਦੇਸ਼ ਵਿੱਚ ਪੰਡੋਹ ਅਤੇ ਪੰਜਾਬ ਵਿੱਚ ਪੌਂਗ ਡੈਮ ॥
ਪ੍ਰਸ਼ਨ 14.
ਬਿਆਸ ਤੋਂ ਕਿਹੜੀ ਨਹਿਰ ਕੱਢੀ ਗਈ ਹੈ ?
ਉੱਤਰ-
ਬਿਆਸ ਤੋਂ ਰਾਜਸਥਾਨ ਫੀਡਰ ਨਹਿਰ ਕੱਢੀ ਗਈ ਹੈ ਜਿਸ ਨੂੰ ਇੰਦਰਾ ਗਾਂਧੀ ਕਮਾਂਡ ਨਹਿਰ ਦਾ ਨਾਮ ਵੀ ਦਿੱਤਾ ਜਾਂਦਾ ਹੈ ।
ਪ੍ਰਸ਼ਨ 15.
ਬਿਆਸ ਦੀਆਂ ਸਹਾਇਕ ਨਦੀਆਂ ਦੇ ਨਾਮ ਲਿਖੋ ।
ਉੱਤਰ-
ਪਾਰਵਤੀ, ਸੁਕੰਤਰੀ, ਮੌਹਾਂ, ਉਗਮਨ ਅਤੇ ਕਾਲੀ ਵੇਈਂ ।
ਪ੍ਰਸ਼ਨ 16.
ਸਤਲੁਜ ਦਰਿਆ ਕਿੱਥੋਂ ਸ਼ੁਰੂ ਹੁੰਦਾ ਹੈ ?
ਉੱਤਰ-
ਸਤਲੁਜ ਦਰਿਆ ਤਿੱਬਤ ਵਿੱਚ ਮਾਨਸਰੋਵਰ ਝੀਲ ਦੇ ਨੇੜੇ ਸਥਿਤ ਰਕਸ਼ਤਾਲ ਤੋਂ ਸ਼ੁਰੂ ਹੁੰਦਾ ਹੈ ।
ਪ੍ਰਸ਼ਨ 17.
ਸਤਲੁਜ ਦਰਿਆ ਕਿੱਥੇ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦਾ ਹੈ ?
ਉੱਤਰ-
ਸਤਲੁਜ ਦਰਿਆ ਫਿਰੋਜ਼ਪੁਰ ਵਿੱਚ ਸੁਲੇਮਾਨ ਨਾਮਕ ਸਥਾਨ ਤੋਂ ਪਾਕਿਸਤਾਨ ਵਿੱਚ ਪਵੇਸ਼ ਕਰਦਾ ਹੈ ।
ਪ੍ਰਸ਼ਨ 18.
ਸਤਲੁਜ ਦਰਿਆ ਉੱਤੇ ਕਿਹੜੇ ਡੈਮ ਬਣਾਏ ਗਏ ਹਨ ?
ਉੱਤਰ-
ਨਾਬੋਪਾ-ਝਾਖੜੀ, ਨੰਗਲ ਡੈਮ, ਕੋਟਲਾ ਡੈਮ ।
ਪ੍ਰਸ਼ਨ 19.
ਘੱਗਰ ਕਿਸ ਪ੍ਰਕਾਰ ਦੀ ਨਦੀ ਹੈ ?
ਉੱਤਰ-
ਘੱਗਰ ਦੱਖਣੀ ਪੰਜਾਬ ਵਿਚ ਵਹਿਣ ਵਾਲੀ ਇੱਕ ਮੌਸਮੀ ਨਦੀ ਹੈ ।
ਪ੍ਰਸ਼ਨ 20.
ਘੱਗਰ ਕਿਥੋਂ ਨਿਕਲਦੀ ਹੈ ?
ਉੱਤਰ-
ਘੱਗਰ ਨਦੀ ਸਿਰਮੌਰ ਦੀਆਂ ਪਹਾੜੀਆਂ ਵਿੱਚੋਂ ਨਿਕਲਦੀ ਹੈ ।
ਪ੍ਰਸ਼ਨ 21.
ਪੰਜਾਬ ਦੇ ਕਿਸ ਖੇਤਰ ਵਿਚ ਬਹੁਤ ਸਾਰੇ ਚੋ ਹਨ ?
ਉੱਤਰ-
ਪੰਜਾਬ ਦੇ ਕੰਢੀ ਖੇਤਰ ਵਿਚ ਬਹੁਤ ਸਾਰੇ ਚੋ ਹਨ ।
ਪ੍ਰਸ਼ਨ 22.
ਚੋ ਕੀ ਹੁੰਦਾ ਹੈ ?
ਉੱਤਰ-
ਚੋ ਇੱਕ ਛੋਟੀ ਜਿਹੀ ਨਦੀ ਹੁੰਦੀ ਹੈ ਜਿਹੜੀ ਵਰਖਾ ਦੇ ਮੌਸਮ ਵਿਚ ਪਾਣੀ ਨਾਲ ਭਰ ਜਾਂਦੀ ਹੈ ।
ਪ੍ਰਸ਼ਨ 23.
ਪੰਜਾਬ ਦੇ ਕਿਸ ਜ਼ਿਲ੍ਹੇ ਵਿਚ ਬਹੁਤ ਸਾਰੇ ਚੋ ਹਨ ?
ਉੱਤਰ-
ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 93 ਚੋ ਹਨ ।
ਪ੍ਰਸ਼ਨ 24.
ਪੰਜਾਬ ਦੀਆਂ ਨਹਿਰਾਂ ਦੀ ਲੰਬਾਈ ਦੱਸੋ ।
ਉੱਤਰ-
ਪੰਜਾਬੀ ਦੀਆਂ ਨਹਿਰਾਂ ਦੀ ਲੰਬਾਈ 14500 ਕਿਲੋਮੀਟਰ ਹੈ !
ਪ੍ਰਸ਼ਨ 25.
ਪੰਜਾਬ ਦੀ ਸਭ ਤੋਂ ਲੰਬੀ ਨਹਿਰ ਕਿਹੜੀ ਹੈ ?
ਉੱਤਰ-
ਭਾਖੜਾ ਮੇਨ ਲਾਈਨ ਜਿਸ ਦੀ ਲੰਬਾਈ 161.36 ਕਿਲੋਮੀਟਰ ਹੈ ।
ਪ੍ਰਸ਼ਨ 26.
ਕਿਹੜਾ ਦਰਿਆ ਕਿਸੇ ਸਮੇਂ ਸਰਸਵਤੀ ਨਦੀ ਦਾ ਸਹਾਇਕ ਹੁੰਦਾ ਸੀ ?
ਉੱਤਰ-
ਘੱਗਰ ਦਰਿਆ ਕਿਸੇ ਸਮੇਂ ਸਰਸਵਤੀ ਨਦੀ ਦਾ ਸਹਾਇਕ ਹੁੰਦਾ ਸੀ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੰਜਾਬ ਦੇ ਜਲ-ਤੰਤਰ ਬਾਰੇ ਦੱਸੋ ।
ਉੱਤਰ-
ਪੰਜਾਬ ਦੋ ਸ਼ਬਦਾਂ “ਪੰਜ’ ਅਤੇ ‘ਆਬ’ ਤੋਂ ਮਿਲਕੇ ਬਣਿਆ ਹੈ ਜਿਸ ਦਾ ਅਰਥ ਹੈ- ਪੰਜ ਦਰਿਆਵਾਂ ਦੀ ਧਰਤੀ । ਪੰਜਾਬ ਵਿਚ 1947 ਤੋਂ ਪਹਿਲਾਂ ਕਈ ਦਰਿਆ ਹੁੰਦੇ ਸਨ ਪਰ ਦੇਸ਼ ਦੀ ਵੰਡ ਦੇ ਕਾਰਨ ਜੇਹਲਮ, ਚਨਾਬ, ਸਿੰਧ ਅਤੇ ਬਹੁਤ ਸਾਰੀਆਂ ਨਹਿਰਾਂ ਪਾਕਿਸਤਾਨ ਵਿਚ ਚਲੀਆਂ ਗਈਆਂ । ਹੁਣ ਪੰਜਾਬ ਵਿਚ ਸਿਰਫ ਤਿੰਨ ਦਰਿਆ ਰਾਵੀ, ਬਿਆਸ ਅਤੇ ਸਤਲੁਜ ਹੀ ਹਨ । ਇਹ ਤਿੰਨੋਂ ਦਰਿਆ ਬਾਰਾਂਮਾਸੀ ਹਨ ਜਿਨ੍ਹਾਂ ਵਿੱਚ ਪਹਾੜਾਂ ਦੀ ਬਰਫ ਪਿਘਲਣ ਕਾਰਨ ਸਾਰਾ ਸਾਲ ਪਾਣੀ ਰਹਿੰਦਾ ਹੈ । ਇੱਥੇ ਬਹੁਤ ਸਾਰੇ ਮੌਸਮੀ ਦਰਿਆ ਵੀ ਹਨ ਜਿਵੇਂ ਕਿ ਘੱਗਰ, ਉੱਚ, ਕਾਲੀ ਵੇਈਂ, ਚਿੱਟੀ ਵੇਈਂ, ਸਵਾਨ, ਨੂਰਪੁਰ ਬੇਦੀ ਚੋਅ ਆਦਿ । ਇੱਥੇ ਅਵਸ਼ੇਸ਼ੀ ਦਰਿਆ ਜਿਵੇਂ ਕਿ ਬੁੱਢਾ ਨਾਲਾ ਅਤੇ ਸੱਕੀ ਕਿਰਨ ਵੀ ਮਿਲਦੇ ਹਨ ।
ਪ੍ਰਸ਼ਨ 2.
ਰਾਵੀ ਦੀਆਂ ਸਹਾਇਕ ਨਦੀਆਂ ਬਾਰੇ ਦੱਸੋ ।
ਉੱਤਰ-
ਜਦੋਂ ਰਾਵੀ ਦਰਿਆ ਮਾਧੋਪੁਰ ਪਹੁੰਚਦਾ ਹੈ ਤਾਂ ਇਸ ਵਿੱਚ ਕਈ ਖੱਡਾਂ ਜਾਂ ਸਹਾਇਕ ਨਦੀਆਂ ਆ ਕੇ ਮਿਲ ਜਾਂਦੀਆਂ ਹਨ । ਇਹਨਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਉੱਜ ਨਦੀ ਹੈ । ਇਸ ਦੇ ਨਾਲ ਹੀ ਸੱਕੀ ਕਿਰਨ ਨਾਲਾ ਰਾਵੀ ਦੇ ਨਾਲ-ਨਾਲ ਹੀ ਚਲਦਾ ਹੈ ਅਤੇ ਭਾਰਤ ਪਾਕਿਸਤਾਨ ਦੀ ਸਰਹੱਦ ਉੱਤੇ ਇਸ ਵਿਚ ਮਿਲ ਜਾਂਦਾ ਹੈ ।
ਰਾਵੀ ਦਰਿਆ ਉੱਤੇ ਚਾਰ ਹੈੱਡਵਰਕਸ ਵੀ ਬਣਾਏ ਹਨ ਜਿਨ੍ਹਾਂ ਦੇ ਨਾਮ ਹਨ-ਮਾਧੋਪੁਰ ਬਿਆਸ ਲਿੰਕ ਉੱਤੇ ਕਠੂਆ ਫੀਡਰ, ਸ਼ਾਹਪੁਰ ਕੰਡੀ ਦੇ ਨੇੜੇ ਬਾਨਾ ਜਾਂ ਬਸੰਤਪੁਰ, ਮਾਧੋਪੁਰ, ਹੈੱਡਵਰਕਸ ਅਤੇ ਕਟਾਰਧਾਰ ॥
ਪ੍ਰਸ਼ਨ 3.
ਬਿਆਸ ਦਰਿਆ ਦੀਆਂ ਸਹਾਇਕ ਨਦੀਆਂ ਬਾਰੇ ਦੱਸੋ ।
ਉੱਤਰ-
ਸ਼ਕੰਤਰੀ ਉਗਮਨ, ਪਾਰਬਤੀ, ਕਾਲੀ ਵੇਈਂ ਅਤੇ ਮੌਹਾਂ ਬਿਆਸ ਦੀਆਂ ਕੁਝ ਸਹਾਇਕ ਨਦੀਆਂ ਹਨ । ਤਲਵਾੜਾ ਪਹੁੰਚਣ ਉੱਤੇ ਮੌਹਾਂ ਬਿਆਸ ਵਿੱਚ ਮਿਲ ਜਾਂਦੀ ਹੈ | ਹਰੀਕੇ ਦੇ ਨੇੜੇ ਕਾਲੀ ਬੇਈਂ, ਹੁਸ਼ਿਆਰਪੁਰ ਅਤੇ ਕਪੂਰਥਲਾ ਤੋਂ ਹੁੰਦੇ ਹੋਏ ਬਿਆਸ ਵਿੱਚ ਮਿਲ ਜਾਂਦੀ ਹੈ । ਬਿਆਸ ਦਰਿਆ ਉੱਤੇ ਪੌਂਗ ਡੈਮ ਅਤੇ ਪੌਂਡਹ ਡੈਮ ਨੂੰ ਵੀ ਬਣਾਇਆ ਗਿਆ ਹੈ ।
ਪ੍ਰਸ਼ਨ 4.
ਘੱਗਰ ਉੱਤੇ ਇੱਕ ਛੋਟਾ ਨੋਟ ਲਿਖੋ ।
ਉੱਤਰ-
ਪੰਜਾਬ ਵਿੱਚ ਬਹੁਤ ਪਹਿਲਾਂ ਸਰਸਵਤੀ ਨਦੀ ਵਹਿੰਦੀ ਸੀ ਅਤੇ ਘੱਗਰ ਵੀ ਉਸ ਦਾ ਹੀ ਹਿੱਸਾ ਸੀ । ਪਰ ਹੁਣ ਘੱਗਰ ਇੱਕ ਮੌਸਮੀ ਨਦੀ ਹੈ ਜੋ ਦੱਖਣੀ ਪੰਜਾਬ ਵਿੱਚ ਵਗਦੀ ਹੈ । ਇਹ ਸਿਰਮੌਰ ਦੀਆਂ ਪਹਾੜੀਆਂ ਵਿੱਚੋਂ ਨਿਕਲਦੀ ਹੈ । ਮੁਬਾਰਕਪੁਰ ਨਾਮ ਦੀ ਥਾਂ ਉੱਤੇ ਇਹ ਮੈਦਾਨੀ ਇਲਾਕੇ ਵਿਚ ਆ ਜਾਂਦੀ ਹੈ । ਇਸ ਤੋਂ ਬਾਅਦ ਇਹ ਪਟਿਆਲਾ, ਘਨੋਰ ਅਤੇ ਹਰਿਆਣਾ ਦੇ ਇਲਾਕਿਆਂ ਨੂੰ ਪਾਰ ਕਰਦੀ ਹੈ । ਇਸ ਤੋਂ ਬਾਅਦ ਇਹ ਰਾਜਸਥਾਨ ਦੇ ਰੇਗਿਸਤਾਨ ਵਿਚ ਜਾ ਕੇ ਖਤਮ ਹੋ ਜਾਂਦੀ ਹੈ !
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ-ਰਾਵੀ ਦਰਿਆ ਉੱਤੇ ਇੱਕ ਨੋਟ ਲਿਖੋ ।
ਉੱਤਰ-
ਰਾਵੀ ਪੰਜਾਬ ਦਾ ਇੱਕ ਬਾਰਾਂਮਾਸੀ ਦਰਿਆ ਹੈ ਜਿਸ ਵਿੱਚ ਸਾਰਾ ਸਾਲ ਪਾਣੀ ਰਹਿੰਦਾ ਹੈ ਕਿਉਂਕਿ ਪਹਾੜਾਂ ਦੀ ਬਰਫ਼ ਪਿਘਲਣ ਨਾਲ ਇਸ ਵਿਚ ਲਗਾਤਾਰ ਪਾਣੀ ਆਉਂਦਾ ਰਹਿੰਦਾ ਹੈ । ਰਾਵੀ ਦਰਿਆ ਕੁੱਲ ਦੀਆਂ ਪਹਾੜੀਆਂ ਵਿੱਚ ਰੋਹਤਾਂਗ ਦੱਰੇ ਦੇ ਉੱਤਰ ਤੋਂ ਸ਼ੁਰੂ ਹੁੰਦਾ ਹੈ ਜਿਸ ਦੀ ਉੱਚਾਈ 4116 ਮੀਟਰ ਹੈ |
ਰਾਵੀ ਦਰਿਆ ਆਪਣੇ ਸ਼ੁਰੂਆਤੀ ਸਥਾਨ (Place of Origin) ਤੋਂ ਲਗਾਤਾਰ ਵੱਗਦੇ ਹੋਏ ਧੌਲਾਧਾਰ ਅਤੇ ਪੀਰ ਪੰਜਾਲ ਦੀਆਂ ਪਹਾੜੀਆਂ ਨੂੰ ਪਾਰ ਕਰਦਾ ਹੈ ਅਤੇ ਉੱਥੇ ਬਣੀਆਂ ਹੋਈਆਂ ਗਰਤਾਂ (Depresions) ਤੋਂ ਵੱਗਦੇ ਹੋਏ ਚੰਬੇ ਅਤੇ ਡਲਹੌਜੀ ਨੂੰ ਪਾਰ ਕਰਦਾ ਹੈ ।
ਪਠਾਨਕੋਟ ਵਿੱਚ ਇੱਕ ਮਾਧੋਪੁਰ ਨਾਮ ਦੀ ਥਾਂ ਹੈ ਜਿੱਥੇ ਇਹ ਮੈਦਾਨਾਂ ਵਿੱਚ ਪ੍ਰਵੇਸ਼ ਕਰ ਜਾਂਦਾ ਹੈ । ਰਾਵੀ ਉੱਤੇ ਰਣਜੀਤ ਸਾਗਰ ਡੈਮ ਅਤੇ ਥੀਨ ਡੈਮ ਬਣਾਇਆ ਗਿਆ ਹੈ ਅਤੇ ਇਹਨਾਂ ਲਈ ਮਾਧੋਪੁਰ ਹੈੱਡ ਵਰਕਸ ਬਣਾਇਆ ਗਿਆ ਹੈ । ਇੱਥੋਂ ਹੀ ਅਪਰਬਾਰੀ ਦੁਆਬ ਨਹਿਰ ਵੀ ਕੱਢੀ ਗਈ ਹੈ । ਇਸ ਤੋਂ ਬਾਅਦ ਰਾਵੀ ਦਰਿਆ ਪਠਾਨਕੋਟ, ਗੁਰਦਾਸਪੁਰ ਅਤੇ ਅਮਿਤਸਰ ਜ਼ਿਲਿਆਂ ਵਿੱਚੋਂ ਲੰਘਦਾ ਹੈ । ਇੱਥੇ ਇਹ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਨੂੰ ਵੀ ਨਿਰਧਾਰਿਤ ਕਰਦਾ ਹੈ । ਰੱਕੜ ਮੰਝ ਨਾਮ ਦੀ ਥਾਂ ਉੱਤੇ ਇਹ ਪਾਕਿਸਤਾਨ ਵਿਚ ਚਲਾ ਜਾਂਦਾ ਹੈ | ਪਾਕਿਸਤਾਨ ਵਿੱਚ ਇਹ ਸਿਧਾਨੀ ਨਾਮ ਦੀ ਥਾਂ ਉੱਤੇ ਚਨਾਬ ਵਿੱਚ ਮਿਲ ਜਾਂਦਾ ਹੈ । ਉੱਜ ਨਦੀ ਅਤੇ ਸੱਕੀ ਕਿਰਨ ਵਾਲਾ ਰਾਵੀ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਹਨ ।