PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

Punjab State Board PSEB 9th Class Social Science Book Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ Textbook Exercise Questions and Answers.

PSEB Solutions for Class 9 Social Science Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

Social Science Guide for Class 9 PSEB ਲੋਕਤੰਤਰ ਅਤੇ ਚੋਣ ਰਾਜਨੀਤੀ Textbook Questions and Answers

(ੳ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਭਾਰਤ ਵਿਚ ਕੇਂਦਰੀ ਸੰਸਦ ਦੇ ਚੁਣੇ ਹੋਏ ਪ੍ਰਤੀਨਿਧੀ ਨੂੰ ………. ਕਿਹਾ ਜਾਂਦਾ ਹੈ ।
ਉੱਤਰ-
ਐੱਮ.ਪੀ.,

ਪ੍ਰਸ਼ਨ 2.
ਮੁੱਖ ਚੋਣ ਕਮਿਸ਼ਨਰ ਅਤੇ ਉਪ ਚੋਣ ਕਮਿਸ਼ਨਰਾਂ ਦੀ ਨਿਯੁਕਤੀ ……….. ਦੁਆਰਾ ਕੀਤੀ ਜਾਂਦੀ ਹੈ ।
ਉੱਤਰ-
ਰਾਸ਼ਟਰਪਤੀ,

ਪ੍ਰਸ਼ਨ 3.
ਪਹਿਲੀਆਂ ਲੋਕ ਸਭਾ ਚੋਣਾਂ …………. ਨੂੰ ਹੋਈਆਂ ।
ਉੱਤਰ-
1952.

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

(ਅ) ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਲੋਕਾਂ ਦੇ ਪ੍ਰਤੀਨਿਧੀ ..
(1) ਨਿਯੁਕਤ ਕੀਤੇ ਜਾਂਦੇ ਹਨ ।
(2) ਲੋਕਾਂ ਦੁਆਰਾ ਨਿਸਚਿਤ ਸਮੇਂ ਲਈ ਚੁਣੇ ਜਾਂਦੇ ਹਨ ।
(3) ਲੋਕਾਂ ਦੁਆਰਾ ਪੱਕੇ ਤੌਰ ਉੱਤੇ ਚੁਣੇ ਜਾਂਦੇ ਹਨ ।
(4) ਰਾਸ਼ਟਰਪਤੀ ਦੁਆਰਾ ਚੁਣੇ ਜਾਂਦੇ ਹਨ ।
ਉੱਤਰ-

ਪ੍ਰਸ਼ਨ 2.
ਹੇਠਾਂ ਲਿਖਿਆਂ ਵਿਚੋਂ ਕਿਹੜਾ ਲੋਕਤੰਤਰ ਦਾ ਥੰਮ ਨਹੀਂ ਹੈ ?
(1) ਰਾਜਨੀਤਿਕ ਦਲ
(2) ਨਿਰਪੱਖ ਅਤੇ ਸੁਤੰਤਰ ਚੋਣਾਂ
(3) ਗ਼ਰੀਬੀ
(4) ਬਾਲਗ ਮਤਾਧਿਕਾਰ ।
ਉੱਤਰ-

(ਈ) ਠੀਕ/ਗਲਤ ਦੱਸੋ

ਪ੍ਰਸ਼ਨ 1.
ਭਾਰਤ ਵਿਚ ਬਹੁਦਲੀ ਪ੍ਰਣਾਲੀ ਹੈ ।
ਉੱਤਰ-
(✓)

ਪ੍ਰਸ਼ਨ 2.
ਚੋਣ ਕਮਿਸ਼ਨ ਦਾ ਮੁੱਖ ਕੰਮ ਚੋਣਾਂ ਦਾ ਨਿਰਦੇਸ਼ਨ, ਪ੍ਰਬੰਧ ਅਤੇ ਨਿਰੀਖਣ ਕਰਨਾ ਹੈ ।
ਉੱਤਰ-
(✓)

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗਰਾਮ ਪੰਚਾਇਤ ਲਈ ਚੁਣੇ ਗਏ ਪ੍ਰਤੀਨਿਧੀ ਨੂੰ ਕੀ ਕਹਿੰਦੇ ਹਨ ?
ਉੱਤਰ-
ਗਰਾਮ ਪੰਚਾਇਤ ਲਈ ਚੁਣੇ ਗਏ ਪ੍ਰਤੀਨਿਧੀ ਨੂੰ ਪੰਚ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਵਿਧਾਨ ਸਭਾ ਦੇ ਲਈ ਚੁਣੇ ਗਏ ਪ੍ਰਤੀਨਿਧੀ ਨੂੰ ਕੀ ਕਹਿੰਦੇ ਹਨ ?
ਉੱਤਰ-
ਵਿਧਾਨ ਸਭਾ ਦੇ ਲਈ ਚੁਣੇ ਗਏ ਪ੍ਰਤੀਨਿਧੀ ਨੂੰ ਐੱਮ. ਐੱਲ. ਏ. (M.L.A.) ਕਹਿੰਦੇ ਹਨ ।

ਪ੍ਰਸ਼ਨ 3.
ਚੋਣ ਵਿਧੀਆਂ ਦੇ ਨਾਂ ਲਿਖੋ ।
ਉੱਤਰ-
ਪ੍ਰਤੱਖ ਚੋਣਾਂ ਅਤੇ ਅਪ੍ਰਤੱਖ ਚੋਣਾਂ ।

ਪ੍ਰਸ਼ਨ 4.
ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੀ ਚੋਣ ਕਿਹੜੀ ਵਿਧੀ ਰਾਹੀਂ ਕੀਤੀ ਜਾਂਦੀ ਹੈ ?
ਉੱਤਰ-
ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੀ ਚੋਣ ਅਤੁੱਖ ਵਿਧੀ ਨਾਲ ਕੀਤੀ ਜਾਂਦੀ ਹੈ । ਉਹਨਾਂ ਨੂੰ ਜਨਤਾ ਦੇ ਚੁਣੇ ਗਏ ਪ੍ਰਤੀਨਿਧੀਆਂ ਵਲੋਂ ਚੁਣਿਆ ਜਾਂਦਾ ਹੈ |

ਪ੍ਰਸ਼ਨ 5.
ਭਾਰਤ ਵਿਚ ਚੋਣਾਂ ਕਰਵਾਉਣ ਵਾਲੀ ਸੰਸਥਾ ਦਾ ਕੀ ਨਾਂ ਹੈ ?
ਉੱਤਰ-
ਭਾਰਤ ਵਿਚ ਚੋਣਾਂ ਕਰਵਾਉਣ ਵਾਲੀ ਸੰਸਥਾ ਦਾ ਨਾਮ ਚੋਣ ਕਮਿਸ਼ਨ ਹੈ ।

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

ਪ੍ਰਸ਼ਨ 6.
ਭਾਰਤ ਵਿਚ ਚੋਣ ਪ੍ਰਣਾਲੀ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  • ਭਾਰਤ ਵਿਚ ਚੋਣਾਂ ਬਾਲਗ ਮਤਾਧਿਕਾਰ ਦੇ ਆਧਾਰ ਉੱਤੇ ਕਰਵਾਈਆਂ ਜਾਂਦੀਆਂ ਹਨ ।
  • ਇੱਕ ਚੋਣ ਖੇਤਰ ਤੋਂ ਇੱਕ ਹੀ ਉਮੀਦਵਾਰ ਚੁਣਿਆ ਜਾਂਦਾ ਹੈ ।

ਪ੍ਰਸ਼ਨ 7.
ਚੋਣਾਂ ਦੇ ਝਗੜਿਆਂ ਸੰਬੰਧੀ ਉਜਰਦਾਰੀ ਜਾਂ ਯਾਚਿਕਾ ਕਿੱਥੇ ਕੀਤੀ ਜਾ ਸਕਦੀ ਹੈ ?
ਉੱਤਰ-
ਚੋਣਾਂ ਦੇ ਝਗੜਿਆਂ ਦੇ ਸੰਬੰਧ ਵਿਚ ਯਾਚਿਕਾ ਉੱਚ ਅਦਾਲਤ ਵਿਚ ਦਾਇਰ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 8.
ਚੋਣ ਕਮਿਸ਼ਨ ਦੇ ਕੋਈ ਦੋ ਕੰਮ ਦੱਸੋ ।
ਉੱਤਰ-

  • ਚੋਣ ਕਮਿਸ਼ਨ ਵੋਟਰ ਸੂਚੀ ਤਿਆਰ ਕਰਵਾਉਂਦਾ ਹੈ ਅਤੇ ਉਸ ਵਿਚ ਸੰਸ਼ੋਧਨ ਕਰਵਾਉਂਦਾ ਹੈ ।
  • ਚੋਣ ਕਮਿਸ਼ਨ ਵੱਖ-ਵੱਖ ਰਾਜਨੀਤਿਕ ਦਲਾਂ ਨੂੰ ਮਾਨਤਾ ਦਿੰਦਾ ਹੈ ।

ਪ੍ਰਸ਼ਨ 9.
ਪੰਜਾਬ ਵਿਧਾਨ ਸਭਾ ਦੀਆਂ ਕਿੰਨੀਆਂ ਸੀਟਾਂ ਹਨ ?
ਜਾਂ
ਪੰਜਾਬ ਵਿਧਾਨ ਸਭਾ ਲਈ ਕਿੰਨੇ ਚੋਣ ਖੇਤਰ ਹਨ ?
ਉੱਤਰ-
ਪੰਜਾਬ ਵਿਧਾਨ ਸਭਾ ਦੇ 117 ਚੋਣ ਖੇਤਰ ਜਾਂ ਸੀਟਾਂ ਹਨ ।

ਪ੍ਰਸ਼ਨ 10.
ਭਾਰਤ ਵਿਚ ਚੋਣ ਪ੍ਰਕ੍ਰਿਆ ਦਾ ਸੰਚਾਲਨ ਕੌਣ ਕਰਦਾ ਹੈ ?
ਉੱਤਰ-
ਭਾਰਤ ਵਿਚ ਚੋਣ ਪ੍ਰਕ੍ਰਿਆ ਦਾ ਸੰਚਾਲਨ ਚੋਣ ਕਮਿਸ਼ਨ ਕਰਦਾ ਹੈ ।

ਪ੍ਰਸ਼ਨ 11.
ਮੁੱਖ ਚੋਣ ਕਮਿਸ਼ਨਰ ਅਤੇ ਡਿਪਟੀ ਚੋਣ ਕਮਿਸ਼ਨਰ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਇਹਨਾਂ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ ।

ਪ੍ਰਸ਼ਨ 12.
ਮੁੱਖ ਚੋਣ ਕਮਿਸ਼ਨਰ ਅਤੇ ਡਿਪਟੀ ਚੋਣ ਕਮਿਸ਼ਨਰਾਂ ਦੇ ਅਹੁਦੇ ਦੀ ਮਿਆਦ ਕਿੰਨੀ ਹੈ ?
ਉੱਤਰ-
6 ਸਾਲ ਜਾਂ 65 ਸਾਲ ਤੱਕ ਦੀ ਉਮਰ ਤੱਕ ਉਹ ਆਪਣੇ ਪਦ ਉੱਤੇ ਬਣੇ ਰਹਿ ਸਕਦੇ ਹਨ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੋਣਾਂ ਦਾ ਲੋਕਤੰਤਰੀ ਦੇਸ਼ਾਂ ਵਿਚ ਕੀ ਮਹੱਤਵ ਹੈ ?
ਉੱਤਰ-
ਲੋਕਤੰਤਰ ਵਿਚ ਚੋਣਾਂ ਦਾ ਬਹੁਤ ਮਹੱਤਵ ਹੈ । ਚੋਣਾਂ ਦੇ ਨਾਲ ਹੀ ਜਨਤਾਂ ਆਪਣੇ ਪ੍ਰਤੀਨਿਧੀ ਚੁਣਦੀ ਹੈ ਅਤੇ ਉਸ ਦੀ ਮਦਦ ਨਾਲ ਸ਼ਾਸਨ ਵਿਚ ਭਾਗ ਲੈਂਦੀ ਹੈ ਅਤੇ ਸ਼ਾਸਨ ਉੱਤੇ ਆਪਣਾ ਨਿਯੰਤਰਣ ਰੱਖਦੀ ਹੈ । ਚੋਣਾਂ ਦੇ ਕਾਰਨ ਹੀ ਜਨਤਾ ਅਰਥਾਤ ਵੋਟਰਾਂ ਦਾ ਮਹੱਤਵ ਬਣਿਆ ਰਹਿੰਦਾ ਹੈ ਅਤੇ ਜੇਕਰ ਕੋਈ ਮੰਤਰੀ ਜਾਂ
ਪ੍ਰਤੀਨਿਧੀ ਆਪਣਾ ਕੰਮ ਠੀਕ ਤਰੀਕੇ ਨਾਲ ਨਾ ਕਰੇ ਤਾਂ ਵੋਟਰ ਉਸਨੂੰ ਅਗਲੀਆਂ ਚੋਣਾਂ ਵਿਚ ਵੋਟ ਨਾ ਦੇ ਕੇ ਅਸਫਲ ਵੀ ਕਰ ਸਕਦੇ ਹਨ । ਚੋਣਾਂ ਦੇ ਸਮੇਂ ਜਨਤਾ ਨੂੰ ਸਰਕਾਰ ਦੀ ਆਲੋਚਨਾ ਕਰਨ ਦਾ ਵੀ ਮੌਕਾ ਮਿਲਦਾ ਹੈ ਅਤੇ ਉਹ ਆਪਣੀ ਇੱਛਾ ਨਾਲ ਸਰਕਾਰ ਨੂੰ ਬਦਲ ਸਕਦੇ ਹਨ । ਚੋਣਾਂ ਤੋਂ ਹੀ ਜਨਤਾ ਨੂੰ ਰਾਜਨੀਤਿਕ ਸਿੱਖਿਆ ਵੀ ਮਿਲਦੀ ਹੈ ਕਿਉਂਕਿ ਰਾਜਨੀਤਿਕ ਦਲ ਆਪਣੇ ਕੰਮਾਂ ਦਾ ਵੀ ਪ੍ਰਚਾਰ ਕਰਦੇ ਹਨ ।

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

ਪ੍ਰਸ਼ਨ 2.
ਚੋਣ ਪ੍ਰਕ੍ਰਿਆ ਦੇ ਪੜਾਵਾਂ ਦਾ ਫਲੋ ਚਾਰਟ ਬਣਾਉ ।
ਉੱਤਰ-

  • ਚੋਣ ਖੇਤਰਾਂ ਦਾ ਪਰੀਸੀਮਨ (Delimitation)
  • ਚੋਣ ਦੀਆਂ ਮਿਤੀਆਂ ਦੀ ਘੋਸ਼ਣਾ
  • ਨਾਮਜ਼ਦਗੀ ਪੱਤਰ ਭਰਨਾ ।
  • ਨਾਮਜ਼ਦਗੀ ਪੱਤਰ ਵਾਪਸ ਲੈਣਾ ।
  • ਚੋਣ ਅਭਿਆਨ (Campaign) ਚਲਾਉਣਾ ।
  • ਚੋਣ ਪ੍ਰਚਾਰ ਬੰਦ ਕਰਨਾ ।
  • ਚੋਣ ਕਰਵਾਉਣਾਂ ।
  • ਵੋਟਾਂ ਦੀ ਗਿਣਤੀ ।
  • ਨਤੀਜੇ ਘੋਸ਼ਿਤ ਕਰਨਾ :

ਪ੍ਰਸ਼ਨ 3.
ਚੋਣ ਮੁਹਿੰਮ ਤੋਂ ਕੀ ਭਾਵ ਹੈ ?
ਉੱਤਰ-
ਜਦੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਮਿਤੀ ਖ਼ਤਮ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਸਾਰੇ ਉਮੀਦਵਾਰਾਂ ਨੂੰ ਘੱਟ ਤੋਂ ਘੱਟ 20 ਦਿਨ ਚੋਣ ਪ੍ਰਚਾਰ ਦੇ ਲਈ ਦਿੱਤੇ ਜਾਂਦੇ ਹਨ ।ਇਸ ਚੋਣ ਪ੍ਰਚਾਰ ਨੂੰ ਹੀ ਚੋਣ ਮੁਹਿੰਮ ਦਾ ਨਾਮ ਦਿੱਤਾ ਜਾਂਦਾ ਹੈ । ਇਸ ਸਮੇਂ ਦੇ ਦੌਰਾਨ ਚੋਣ ਲੜ ਰਹੇ ਸਾਰੇ ਉਮੀਦਵਾਰ ਆਪਣੇ ਪੱਖ ਵਿਚ ਪ੍ਰਚਾਰ ਕਰਦੇ ਹਨ ਤਾਂਕਿ ਵੱਧ ਤੋਂ ਵੱਧ ਵੋਟਾਂ ਉਹਨਾਂ ਨੂੰ ਮਿਲ ਸਕਣ | ਰਾਜਨੀਤਿਕ ਦਲ ਅਤੇ ਉਮੀਦਵਾਰ ਜਨਤਾ ਨੂੰ ਆਪਣੇ ਪੱਖ ਵਿਚ ਕਰਨ ਲਈ ਘੋਸ਼ਣਾ ਪੱਤਰ ਸਾਹਮਣੇ ਲਿਆਉਂਦੇ ਹਨ ਅਤੇ ਜਨਤਾ ਦੇ ਨਾਲ ਬਹੁਤ ਸਾਰੇ ਵਾਅਦੇ ਵੀ ਕੀਤੇ ਜਾਂਦੇ ਹਨ । ਚੋਣ ਤੋਂ 48 ਘੰਟੇ ਪਹਿਲਾਂ ਇਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ।

ਪ੍ਰਸ਼ਨ 4.
ਪੋਲਿੰਗ ਬੂਥ ‘ਤੇ ਕਬਜ਼ੇ ਤੋਂ ਕੀ ਭਾਵ ਹੈ ?
ਉੱਤਰ-
ਮਤਦਾਨ ਵਾਲੀ ਥਾਂ ਜਾਂ ਕੇਂਦਰ ਨੂੰ ਇੱਕ ਜਾਂ ਇੱਕ ਤੋਂ ਵੱਧ ਵਿਅਕਤੀਆਂ ਵਲੋਂ ਘੇਰਨਾ, ਵੋਟਾਂ ਗਿਣਨ ਵਾਲੇ ਕਰਮਚਾਰੀਆਂ ਤੋਂ ਮਤਪੇਟੀ ਜਾਂ ਮਸ਼ੀਨਾਂ ਖੋਹ ਲੈਣਾ ਜਾਂ ਕੋਈ ਅਜਿਹਾ ਕੰਮ ਜਿਸ ਨਾਲ ਚੋਣਾਂ ਵਿਚ ਕੋਈ ਰੁਕਾਵਟ ਪੈਦਾ ਹੋਵੇ, ਬੂਥ ਕੈਪਚਰਿੰਗ ਜਾਂ ਪੋਲਿੰਗ ਬੂਥ ਉੱਤੇ ਜ਼ਬਰਦਸਤੀ ਅਧਿਕਾਰ ਕਹਾਉਂਦਾ ਹੈ | ਕਾਨੂੰਨ ਦੇ ਅਨੁਸਾਰ ਜੇਕਰ ਕੋਈ ਅਜਿਹਾ ਕਰੇਗਾ ਤਾਂ ਉਸ ਨੂੰ ਘੱਟ ਤੋਂ ਘੱਟ 6 ਮਹੀਨੇ ਦੀ ਸਜ਼ਾ ਅਤੇ ਜੁਰਮਾਨੇ ਦਾ ਪ੍ਰਾਵਧਾਨ ਹੈ ਅਤੇ ਸਜ਼ਾ ਨੂੰ 2 ਸਾਲ ਤੱਕ ਵਧਾਇਆ ਵੀ ਜਾ ਸਕਦਾ ਹੈ । ਪਰ ਜੇਕਰ ਕੋਈ ਸਰਕਾਰੀ ਕਰਮਚਾਰੀ ਅਜਿਹਾ ਕਰਦਾ ਹੈ ਤਾਂ ਉਸ ਨੂੰ ਇੱਕ ਸਾਲ ਦੀ ਕੈਦ ਅਤੇ ਜ਼ੁਰਮਾਨਾ ਹੋਵੇਗਾ ਅਤੇ ਸਜ਼ਾ ਨੂੰ 3 ਸਾਲ ਤੱਕ ਵਧਾਇਆ ਜਾ ਸਕਦਾ ਹੈ ।

ਪ੍ਰਸ਼ਨ 5.
ਰਾਜਨੀਤਿਕ ਦਲਾਂ ਦੀ ਚੋਣਾਂ ਵਿਚ ਕੀ ਭੂਮਿਕਾ ਹੈ ?
ਉੱਤਰ-
ਲੋਕਤੰਤਰ ਨਾਮ ਦੀ ਗੱਡੀ ਵਿਚ ਰਾਜਨੀਤਿਕ ਦਲ ਪਹੀਏ ਦਾ ਕੰਮ ਕਰਦੇ ਹਨ ਜਿਨ੍ਹਾਂ ਦੇ ਬਿਨਾਂ ਚੋਣ ਕਰਵਾਉਣਾ ਮੁਮਕਿਨ ਹੀ ਨਹੀਂ ਹੈ । ਅਸੀ ਰਾਜਨੀਤਿਕ ਦਲਾਂ ਤੋਂ ਬਿਨਾਂ ਲੋਕਤੰਤਰ ਬਾਰੇ ਸੋਚ ਵੀ ਨਹੀਂ ਸਕਦੇ । ਸਾਰੀ ਦੁਨੀਆ ਵਿਚ ਸਰਕਾਰ ਜਿਸ ਮਰਜ਼ੀ ਪ੍ਰਕਾਰ ਦੀ ਹੋਵੇ, ਰਾਜਨੀਤਿਕ ਦਲ ਤਾਂ ਹੁੰਦੇ ਹੀ ਹਨ |
ਚਾਹੇ ਉੱਤਰੀ ਕੋਰੀਆ ਵਰਗੀ ਤਾਨਾਸ਼ਾਹੀ ਹੋਵੇ ਜਾਂ ਭਾਰਤ ਵਰਗਾ ਲੋਕਤੰਤਰ, ਰਾਜਨੀਤਿਕ ਦਲ ਤਾਂ ਹੁੰਦੇ ਹੀ ਹਨ | ਭਾਰਤ ਵਿਚ ਬਹੁਦਲੀ ਵਿਵਸਥਾ ਹੈ । ਭਾਰਤ ਵਿਚ 8 ਰਾਸ਼ਟਰੀ ਦਲ ਅਤੇ 58 ਖੇਤਰੀ ਰਾਜਨੀਤਿਕ ਦਲ ਹਨ । ਜੇਕਰ ਅਸੀਂ ਉਹਨਾਂ ਸਾਰੇ ਰਾਜਨੀਤਿਕ ਦਲਾਂ ਨੂੰ ਮਿਲਾ ਲਈਏ ਜਿਹੜੇ ਚੋਣ ਆਯੋਗ ਕੋਲ ਦਰਜ ਹਨ ਤਾਂ ਇਹ ਸੰਖਿਆ 1700 ਦੇ ਨੇੜੇ ਹੈ ।

ਪ੍ਰਸ਼ਨ 6.
ਭਾਰਤ ਦੇ ਕੋਈ ਚਾਰ ਰਾਸ਼ਟਰੀ ਦਲਾਂ ਦੇ ਨਾਮ ਦੱਸੋ ।
ਉੱਤਰ-

  1. ਭਾਰਤੀ ਰਾਸ਼ਟਰੀ ਕਾਂਗਰਸ ।
  2. ਭਾਰਤੀ ਜਨਤਾ ਪਾਰਟੀ !
  3. ਬਹੁਜਨ ਸਮਾਜ ਪਾਰਟੀ ।
  4. ਕਮਿਊਨਿਸਟ ਪਾਰਟੀ ਆਫ਼ ਇੰਡੀਆ ।

ਪ੍ਰਸ਼ਨ 7.
ਭਾਰਤ ਦੇ ਕੋਈ ਚਾਰ ਖੇਤਰੀ ਦਲਾਂ ਦੇ ਨਾਮ ਲਿਖੋ ।
ਉੱਤਰ-

  • ਸ਼੍ਰੋਮਣੀ ਅਕਾਲੀ ਦਲ (ਪੰਜਾਬ)
  • ਸ਼ਿਵ ਸੈਨਾ (ਮਹਾਂਰਾਸ਼ਟਰ)
  • ਆਮ ਆਦਮੀ ਪਾਰਟੀ ਦਿੱਲੀ ਅਤੇ ਪੰਜਾਬ
  • ਤੇਲਗੂ ਦੇਸ਼ਮ ਪਾਰਟੀ (ਆਂਧਰਾ ਪ੍ਰਦੇਸ਼) ।

ਪ੍ਰਸ਼ਨ 8.
ਮੁੱਖ ਚੋਣ ਕਮਿਸ਼ਨਰ ਨੂੰ ਅਹੁਦੇ ਤੋਂ ਕਿਵੇਂ ਹਟਾਇਆ ਜਾ ਸਕਦਾ ਹੈ ?
ਉੱਤਰ-
ਵੈਸੇ ਤਾਂ ਮੁੱਖ ਚੋਣ ਕਮਿਸ਼ਨਰ ਦਾ ਕਾਰਜਕਾਲ 6 ਸਾਲ ਜਾਂ 65 ਸਾਲ ਦੀ ਉਮਰ, ਜੋ ਵੀ ਪਹਿਲਾ ਹੋ ਜਾਵੇ, ਹੁੰਦਾ ਹੈ ਪਰ ਉਸ ਨੂੰ ਉਸਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਵੀ ਹਟਾਇਆ ਜਾ ਸਕਦਾ ਹੈ । ਜੇਕਰ ਸੰਸਦ ਦੇ ਦੋਵੇਂ ਸਦਨ ਉਸਦੇ ਵਿਰੁੱਧ ਦੋ ਤਿਹਾਈ ਬਹੁਮਤ ਨਾਲ ਦੋਸ਼ ਪ੍ਰਸਤਾਵ ਪਾਸ ਕਰਕੇ ਰਾਸ਼ਟਰਪਤੀ ਦੇ ਕੋਲ ਭੇਜ ਦੇਣ ਤਾਂ ਉਸ ਨੂੰ ਰਾਸ਼ਟਰਪਤੀ ਹਟਾ ਵੀ ਸਕਦਾ ਹੈ ।

IV.ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤੀ ਚੋਣ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤੀ ਚੋਣ ਪ੍ਰਣਾਲੀ ਦੀਆਂ ਹੇਠ ਲਿਖੀਆਂ ਮੁੱਖ ਵਿਸ਼ੇਸ਼ਤਾਵਾਂ ਹਨ-

  • ਬਾਲਗ ਮਤਾਧਿਕਾਰ-ਭਾਰਤੀ ਚੋਣ ਪ੍ਰਣਾਲੀ ਦੀ ਪਹਿਲੀ ਵਿਸ਼ੇਸ਼ਤਾ ਬਾਲਗ ਮਤਾਧਿਕਾਰ ਹੈ | ਭਾਰਤ ਦੇ ਹਰੇਕ ਨਾਗਰਿਕ ਨੂੰ ਜਿਸ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ, ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੈ ।
  • ਸੰਯੁਕਤ ਚੋਣ ਪ੍ਰਣਾਲੀ-ਭਾਰਤੀ ਚੋਣ ਪ੍ਰਣਾਲੀ ਦੀ ਮੁੱਖ ਵਿਸ਼ੇਸ਼ਤਾ ਸੰਯੁਕਤ ਚੋਣ ਪ੍ਰਣਾਲੀ ਹੈ । ਇਸ ਵਿਚ ਹਰੇਕ ਚੋਣ ਖੇਤਰ ਵਿਚ ਇੱਕ ਵੋਟਰ ਸੂਚੀ ਹੈ ਜਿਸ ਵਿਚ ਉਸ ਖੇਤਰ ਦੇ ਸਾਰੇ ਵੋਟਰ ਦਾ ਨਾਮ ਹੁੰਦਾ ਹੈ ਜਿਹੜੇ ਆਪਣਾ ਇੱਕ ਪ੍ਰਤੀਨਿਧੀ ਚੁਣਦੇ ਹਨ ।
  • ਅਨੁਸੂਚਿਤ ਜਾਤੀਆਂ ਅਤੇ ਪਿਛੜੇ ਵਰਗਾਂ ਲਈ ਰਾਖਵਾਂਕਰਨ-ਸੰਯੁਕਤ ਚੋਣ ਪ੍ਰਣਾਲੀ ਹੋਣ ਦੇ ਬਾਵਜੂਦ ਵੀ ਸੰਵਿਧਾਨ ਬਣਾਉਣ ਵਾਲਿਆਂ ਨੇ ਅਨੁਸੂਚਿਤ ਜਾਤਾਂ ਅਤੇ ਪਿਛੜੇ ਵਰਗਾਂ ਦੇ ਲਈ ਕੁਝ ਸੀਟਾਂ ਰਾਖਵੀਆਂ ਰੱਖ ਦਿੱਤੀਆਂ ਹਨ । ਸੰਵਿਧਾਨ ਦੇ ਅਨੁਸਾਰ ਅਨੁਸੂਚਿਤ ਜਾਤਾਂ ਅਤੇ ਪਿਛੜੇ ਵਰਗਾਂ ਦੇ ਲਈ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿਚ ਸੀਟਾਂ ਸੁਰੱਖਿਅਤ ਹਨ ।
  • ਗੁਪਤ ਵੋਟ-ਭਾਰਤ ਵਿੱਚ ਵੋਟਾਂ ਗੁਪਤ ਤਰੀਕੇ ਨਾਲ ਪੈਂਦੀਆਂ ਹਨ ।
  • ਖ ਚੋਣਾਂ-ਭਾਰਤ ਵਿਚ ਲੋਕ ਸਭਾ, ਰਾਜਾਂ ਦੀਆਂ ਵਿਧਾਨ ਸਭਾਵਾਂ, ਨਗਰਪਾਲਿਕਾਵਾਂ, ਪੰਚਾਇਤਾਂ ਆਦਿ ਦੀਆਂ ਚੋਣਾਂ ਜਨਤਾ ਵੱਲੋਂ ਪ੍ਰਤੱਖ ਰੂਪ ਨਾਲ ਹੁੰਦੀਆਂ ਹਨ ।

ਪ੍ਰਸ਼ਨ 2.
ਚੋਣ ਕਮਿਸ਼ਨ ਦੇ ਕੰਮਾਂ ਦਾ ਸੰਖੇਪ ਵਿਚ ਵਰਣਨ ਕਰੋ ।
ਉੱਤਰ-
ਚੋਣ ਆਯੋਗ ਦੇ ਕੰਮਾਂ ਦਾ ਵਰਣਨ ਇਸ ਪ੍ਰਕਾਰ ਹੈ-

  1. ਇਸ ਦਾ ਸਭ ਤੋਂ ਪਹਿਲਾ ਕੰਮ ਹਰੇਕ ਪ੍ਰਕਾਰ ਦੀਆਂ ਚੋਣਾਂ ਦੇ ਲਈ ਵੋਟਰ ਸੂਚੀ ਤਿਆਰ ਕਰਵਾਉਣਾ ਅਤੇ ਜੇਕਰ | ਜ਼ਰੂਰਤ ਹੋਵੇ ਤਾਂ ਉਸ ਵਿਚ ਪਰਿਵਰਤਨ ਕਰਵਾਉਣਾ ਹੁੰਦਾ ਹੈ ।
  2. ਚੋਣਾਂ ਦਾ ਨਿਰਦੇਸ਼ਨ, ਨਿਯੰਤਰਣ ਅਤੇ ਨਿਰੀਖਣ ਵੀ ਇਸਦਾ ਹੀ ਕੰਮ ਹੈ ।
  3. ਚੋਣਾਂ ਦੇ ਲਈ ਸਮਾਂ ਸੂਚੀ ਤਿਆਰ ਕਰਨਾ ਅਤੇ ਚੋਣਾਂ ਕਰਵਾਉਣ ਲਈ ਮਿਤੀਆਂ ਦੀ ਘੋਸ਼ਣਾ ਕਰਨਾ ਵੀ ਇਸਦਾ ਹੀ ਕੰਮ ਹੈ ।
  4. ਚੋਣਾਂ ਨਾਲ ਸੰਬੰਧਿਤ ਨਿਯਮ ਬਣਾਉਣਾ ਅਤੇ ਮਨੋਨੀਤ ਪੱਤਰਾਂ ਦੀ ਸੁਰੱਖਿਆ ਵੀ ਇਸ ਦਾ ਹੀ ਕੰਮ ਹੈ ।
  5. ਰਾਜਨੀਤਿਕ ਦਲਾਂ ਲਈ Code of Conduct (ਚੋਣ ਰਾਬਤਾ) ਵੀ ਇਹ ਹੀ ਲਾਗੂ ਕਰਵਾਉਂਦੇ ਹਨ ।
  6. ਚੋਣ ਨਿਸ਼ਾਨ ਦੇਣਾ ਅਤੇ ਰਾਜਨੀਤਿਕ ਦਲਾਂ ਨੂੰ ਮਾਨਤਾ ਦੇਣਾ ਵੀ ਇਸ ਦਾ ਹੀ ਕੰਮ ਹੈ ।
  7. ਚੋਣਾਂ ਰੱਦ ਕਰਨੀਆਂ, ਕਿਸੇ ਥਾਂ ਉੱਤੇ ਦੁਬਾਰਾ ਚੋਣਾਂ ਕਰਵਾਉਣੀਆਂ ਅਤੇ ਪੋਲਿੰਗ ਬੂਥ ਉੱਤੇ ਕਬਜ਼ੇ ਵਰਗੀਆਂ ਘਟਨਾਵਾਂ ਰੋਕਣ ਦਾ ਕੰਮ ਵੀ ਚੋਣ ਆਯੋਗ ਹੀ ਕਰਦਾ ਹੈ ।
  8. ਨਿਆਪਾਲਿਕਾ ਵਲੋਂ ਚੋਣ ਲੜਨ ਦੇ ਲਈ ਅਯੋਗ ਘੋਸ਼ਿਤ ਵਿਅਕਤੀਆਂ ਦੇ ਲਈ ਕੁਝ ਛੂਟ ਦੇਣਾ ਵੀ ਚੋਣ ਆਯੋਗ ਦਾ ਹੀ ਕੰਮ ਹੈ ।

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

ਪ੍ਰਸ਼ਨ 3.
ਚੋਣ ਪ੍ਰਕ੍ਰਿਆ ਦੇ ਮੁੱਖ ਪੜਾਵਾਂ ਦਾ ਸੰਖੇਪ ਵਿਚ ਵਰਣਨ ਕਰੋ ।
ਉੱਤਰ-
ਭਾਰਤ ਵਿਚ ਚੋਣ ਪ੍ਰਕ੍ਰਿਆ ਦੇ ਹੇਠ ਲਿਖੇ ਪੱਧਰ ਹਨ-

  1. ਚੋਣ ਖੇਤਰ ਨਿਸਚਿਤ ਕਰਨਾ-ਚੋਣ ਪ੍ਰਕ੍ਰਿਆ ਦਾ ਸਭ ਤੋਂ ਪਹਿਲਾ ਕੰਮ ਚੋਣ ਖੇਤਰ ਨਿਸਚਿਤ ਕਰਨਾ ਹੈ । ਲੋਕ ਸਭਾ ਵਿਚ ਜਿੰਨੇ ਮੈਂਬਰ ਚੁਣੇ ਜਾਂਦੇ ਹਨ, ਲਗਭਗ ਬਰਾਬਰ ਜਨਸੰਖਿਆ ਵਾਲੇ ਓਨੇ ਹੀ ਖੇਤਰਾਂ ਵਿਚ ਸਾਰੇ ਭਾਰਤ ਨੂੰ ਵੰਡ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਰਾਜ ਨੂੰ ਬਰਾਬਰ ਜਨਸੰਖਿਆ ਵਾਲੇ ਚੋਣ ਖੇਤਰਾਂ ਵਿਚ ਵੰਡ ਦਿੱਤਾ ਜਾਂਦਾ ਹੈ ਅਤੇ ਹਰੇਕ ਖੇਤਰ ਤੋਂ ਇੱਕ ਮੈਂਬਰ ਚੁਣਿਆ ਜਾਂਦਾ ਹੈ ।
  2. ਵੋਟਰ ਸੂਚੀ-ਵੋਟਰ ਸੂਚੀ ਤਿਆਰ ਕਰਵਾਉਣਾ ਚੋਣ ਪ੍ਰਕ੍ਰਿਆ ਦਾ ਦੂਜਾ ਪੜਾਵ ਹੈ । ਸਭ ਤੋਂ ਪਹਿਲਾਂ ਵੋਟਰਾਂ ਦੀ ਅਸਥਾਈ ਸੂਚੀ ਤਿਆਰ ਕੀਤੀ ਜਾਂਦੀ ਹੈ । ਇਹਨਾਂ ਸੂਚੀਆਂ ਨੂੰ ਕੁਝ ਵਿਸ਼ੇਸ਼ ਥਾਵਾਂ ਉੱਤੇ ਜਨਤਾ ਦੇ ਦੇਖਣ ਲਈ ਰੱਖ ਦਿੱਤਾ ਜਾਂਦਾ ਹੈ । ਜੇਕਰ ਕਿਸੇ ਦਾ ਨਾਮ ਨਹੀਂ ਆਇਆ ਹੈ ਜਾਂ ਗ਼ਲਤ ਲਿਖਿਆ ਗਿਆ ਹੈ ਤਾਂ ਇੱਕ ਨਿਸ਼ਚਿਤ ਮਿਤੀ ਤੱਕ ਉਸ ਵਿਚ ਬਦਲਾਵ ਕੀਤਾ ਜਾ ਸਕਦਾ ਹੈ । ਫਿਰ ਅਸਲੀ ਸੂਚੀ ਤਿਆਰ ਕੀਤੀ ਜਾਂਦੀ ਹੈ ।
  3. ਚੋਣ ਮਿਤੀ ਦੀ ਘੋਸ਼ਣਾ-ਚੋਣ ਕਮਿਸ਼ਨ ਚੋਣ ਦੀ ਮਿਤੀ ਦੀ ਘੋਸ਼ਣਾ ਕਰਦਾ ਹੈ । ਉਹ ਨਾਮਾਂਕਨ ਪੱਤਰ ਭਰਨ ਦੀ ਮਿਤੀ, ਨਾਮ ਵਾਪਸ ਲੈਣ ਦੀ ਮਿਤੀ, ਨਾਮਾਂਕਨ ਪੱਤਰ ਦੀ ਪੜਤਾਲ ਕਰਨ ਦੀ ਮਿਤੀ ਸ਼ਾਮਲ ਹੈ ।
  4. ਉਮੀਦਵਾਰਾਂ ਦਾ ਨਾਮਾਂਕਨ-ਚੋਣ ਕਮਿਸ਼ਨ ਵਲੋਂ ਕੀਤੀ ਗਈ ਚੋਣ ਘੋਸ਼ਣਾ ਤੋਂ ਬਾਅਦ ਰਾਜਨੀਤਿਕ ਦਲਾਂ ਦੇ ਉਮੀਦਵਾਰ ਆਪਣੇ ਨਾਮਾਂਕਨ ਦਾਖਿਲ ਕਰਦੇ ਹਨ । ਇਹਨਾਂ ਤੋਂ ਇਲਾਵਾ ਸੁਤੰਤਰ ਉਮੀਦਵਾਰ ਵੀ ਆਪਣੇ ਨਾਮਾਂਕਨ ਪੇਸ਼ ਕਰਦੇ ਹਨ ।
  5. ਵੋਟਾਂ-ਚੋਣ ਪ੍ਰਚਾਰ ਲਗਭਗ 20 ਦਿਨ ਚਲਦਾ ਹੈ ਉਸ ਤੋਂ ਬਾਅਦ ਨਿਸਚਿਤ ਮਿਤੀ ਨੂੰ ਵੋਟਾਂ ਪੈਂਦੀਆਂ ਹਨ । ਇਸ ਲਈ ਵੋਟ ਕੇਂਦਰ ਬਣਾਏ ਜਾਂਦੇ ਹਨ । ਹਰੇਕ ਕੇਂਦਰ ਵਿਚ ਇੱਕ ਮੁੱਖ ਅਧਿਕਾਰੀ ਅਤੇ ਕੁੱਝ ਹੋਰ ਕਰਮਚਾਰੀ ਹੁੰਦੇ ਹਨ । ਹਰੇਕ ਵੋਟਰ ਮਸ਼ੀਨ ਦੇ ਉੱਪਰ ਲੱਗੇ ਬਟਨ ਦੱਬ ਕੇ ਵੋਟ ਦੇ ਦਿੰਦਾ ਹੈ ।
  6. ਨਤੀਜੇ ਦੀ ਘੋਸ਼ਣਾ-ਵੋਟਾਂ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਹੁੰਦੀ ਹੈ । ਗਿਣਤੀ ਦੇ ਸਮੇਂ ਉਮੀਦਵਾਰ ਅਤੇ ਉਹਨਾਂ ਦੇ ਪ੍ਰਤੀਨਿਧੀ ਅੰਦਰ ਬੈਠੇ ਹੁੰਦੇ ਹਨ । ਜਿਸ ਉਮੀਦਵਾਰ ਨੂੰ ਸਭ ਤੋਂ ਵੱਧ ਵੋਟਾਂ ਮਿਲਦੀਆਂ ਹਨ ਉਸਨੂੰ ਜੇਤੂ ਘੋਸ਼ਿਤ ਕਰ ਦਿੱਤਾ ਜਾਂਦਾ ਹੈ ।

ਪ੍ਰਸ਼ਨ 4.
ਚੋਣਾਂ ਦੇ ਮਹੱਤਵ ਉੱਤੇ ਸੰਖੇਪ ਨੋਟ ਲਿਖੋ ।
ਉੱਤਰ-
ਦੇਖੋ ਪ੍ਰਸ਼ਨ 1 ਛੋਟੇ ਉੱਤਰਾਂ ਵਾਲੇ ਪ੍ਰਸ਼ਨ ।

PSEB 9th Class Social Science Guide ਲੋਕਤੰਤਰ ਅਤੇ ਚੋਣ ਰਾਜਨੀਤੀ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਕਿਸ ਤਰ੍ਹਾਂ ਦਾ ਲੋਕਤੰਤਰ ਮਿਲਦਾ ਹੈ ?
(ਉ) ਪ੍ਰਤੀਨਿਧੀ ਲੋਕਤੰਤਰ
(ਅ) ਪ੍ਰਤੱਖ ਲੋਕਤੰਤਰ
(ਈ) ਰਾਜਤੰਤਰੀ ਲੋਕਤੰਤਰ
(ਸ) ਕੋਈ ਨਹੀਂ ।
ਉੱਤਰ-
(ਉ) ਪ੍ਰਤੀਨਿਧੀ ਲੋਕਤੰਤਰ

ਪ੍ਰਸ਼ਨ 2.
ਭਾਰਤ ਵਿਚ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੇ ਲਈ ਚੋਣਾਂ ਕਿੰਨੇ ਸਾਲਾਂ ਬਾਅਦ ਹੁੰਦੀਆਂ –
(ਉ) 2 ਸਾਲ
(ਅ) 4 ਸਾਲ
(ਈ) 5 ਸਾਲ
(ਸ) 7 ਸਾਲ ।
ਉੱਤਰ-
(ਈ) 5 ਸਾਲ

ਪ੍ਰਸ਼ਨ 3.
ਭਾਰਤ ਵਿਚ ਵੋਟ ਪਾਉਣ ਦੀ ਉਮਰ ਕਿੰਨੀ ਹੈ ?
(ਉ) 15 ਸਾਲ
(ਅ) 18 ਸਾਲ
(ਈ) 20 ਸਾਲ
(ਸ) 25 ਸਾਲ |
ਉੱਤਰ-
(ਅ) 18 ਸਾਲ

ਪ੍ਰਸ਼ਨ 4.
ਚੋਣ ਕਮਿਸ਼ਨ ਦੇ ਕਿੰਨੇ ਮੈਂਬਰ ਹੁੰਦੇ ਹਨ ?
(ਉ) 1
(ਅ) 2
(ਈ) 3
(ਸ). 4.
ਉੱਤਰ-
(ਈ) 3

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

ਪ੍ਰਸ਼ਨ 5.
ਮੁੱਖ ਚੋਣ ਕਮਿਸ਼ਨ ਦੀ ਨਿਯੁਕਤੀ ਕੌਣ ਕਰਦਾ ਹੈ ?
(ੳ) ਰਾਸ਼ਟਰਪਤੀ
(ਅ) ਪ੍ਰਧਾਨ ਮੰਤਰੀ
(ਇ) ਸਪੀਕਰ
(ਸ) ਉਪ-ਰਾਸ਼ਟਰਪਤੀ ॥
ਉੱਤਰ-
(ੳ) ਰਾਸ਼ਟਰਪਤੀ

ਪ੍ਰਸ਼ਨ 6.
ਭਾਰਤ ਵਿਚ ਲੋਕ ਸਭਾ ਦੀਆਂ ਹੁਣ ਤਕ ਕਿੰਨੀਆਂ ਚੋਣਾਂ ਹੋ ਚੁੱਕੀਆਂ ਹਨ ?
(ਉ) 12
(ਅ) 13
(ਇ) 14
(ਸ) 16.
ਉੱਤਰ-
(ਸ) 16.

ਪ੍ਰਸ਼ਨ 7.
ਭਾਰਤ ਵਿਚ ਲੋਕ ਸਭਾ ਦੀਆਂ ਪਹਿਲੀਆਂ ਆਮ ਚੋਣਾਂ ਕਦੋਂ ਹੋਈ ?
(ਉ) 1950
(ਅ) 1951
(ਇ) 1952
(ਸ) 1955
ਉੱਤਰ-
(ਇ) 1952

ਪ੍ਰਸ਼ਨ 8.
ਭਾਰਤ ਵਿਚ ਲੋਕ ਸਭਾ ਦੀਆਂ 16ਵੀ ਚੋਣਾਂ ਕਦੋਂ ਹੋਈਆਂ ?
(ਉ) 2006
(ਅ) 2008
(ਇ) 2007
(ਸ) 2014
ਉੱਤਰ-
(ਸ) 2014

ਪ੍ਰਸ਼ਨ 9.
ਸਭ ਤੋਂ ਪਹਿਲਾਂ ਕਿਸ ਰਾਜ ਨੇ ਵੋਟ ਦੇਣ ਲਈ ਵੋਟਰ ਕਾਰਡ ਦਾ ਪ੍ਰਯੋਗ ਕੀਤਾ ਸੀ ?
(ਉ) ਹਰਿਆਣਾ
(ਅ) ਪੰਜਾਬ
(ਈ) ਉੱਤਰ ਪ੍ਰਦੇਸ਼
(ਸ) ਤਮਿਲਨਾਡੂ ।
ਉੱਤਰ-
(ਉ) ਹਰਿਆਣਾ

II. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਲੋਕਤੰਤਰੀ ਦੇਸ਼ ਵਿਚ ………. ਦਾ ਬਹੁਤ ਮਹੱਤਵ ਹੁੰਦਾ ਹੈ ।
ਉੱਤਰ-
ਚੋਣਾਂ,

ਪ੍ਰਸ਼ਨ 2.
ਮੁੱਖ ਚੋਣ ਕਮਿਸ਼ਨਰ ………. ਸਾਲਾਂ ਦੇ ਲਈ ਨਿਯੁਕਤ ਕੀਤੇ ਜਾਂਦੇ ਹਨ ।
ਉੱਤਰ-
ਛੇ,

ਪ੍ਰਸ਼ਨ 3.
ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ …….. ਸਾਲਾਂ ਤੋਂ ਬਾਅਦ ਹੁੰਦੀਆਂ ਹਨ ।
ਉੱਤਰ-
ਪੰਜ,

ਪ੍ਰਸ਼ਨ 4.
ਦੇਸ਼ ਵਿਚ ………. ਰਾਸ਼ਟਰੀ ਦਲ ਹਨ ।
ਉੱਤਰ-
ਅੱਠ,

ਪ੍ਰਸ਼ਨ 5.
ਨਗਰਪਾਲਿਕਾ ਦੇ ਚੁਣੇ ਹੋਏ ਪ੍ਰਤੀਨਿਧੀ ਨੂੰ ………… ਕਹਿੰਦੇ ਹਨ ।
ਉੱਤਰ-
ਪਾਰਸ਼ਦ (ਐਮ.ਸੀ.),

ਪ੍ਰਸ਼ਨ 6.
ਚੋਣ ਕਮਿਸ਼ਨਰ ਨੂੰ ………… ਨਿਯੁਕਤ ਕਰਦਾ ਹੈ ।
ਉੱਤਰ-
ਰਾਸ਼ਟਰਪਤੀ ।

III. ਸਹੀ/ਗਲਤ

1. ਮੁੱਖ ਚੋਣ ਕਮਿਸ਼ਨਰ ਨੂੰ ਪ੍ਰਧਾਨ ਮੰਤਰੀ ਹਟਾ ਸਕਦੇ ਹਨ ।
ਉੱਤਰ-

2. ਚੋਣ ਕਰਵਾਉਣ ਦਾ ਕੰਮ ਸਰਕਾਰ ਕਰਦੀ ਹੈ ।
ਉੱਤਰ-

3. ਲੋਕ ਸਭਾ ਦੇ ਚੁਣੇ ਹੋਏ ਮੈਂਬਰ ਨੂੰ ਐੱਮ.ਐੱਲ.ਏ. ਕਹਿੰਦੇ ਹਨ ।
ਉੱਤਰ-

4. ਵੋਟਰ ਸੂਚੀ ਵਿਚ ਪਰਿਵਰਤਨ ਦਾ ਕੰਮ ਚੋਣ ਕਮਿਸ਼ਨ ਦਾ ਹੁੰਦਾ ਹੈ ।
ਉੱਤਰ-

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

5. ਚੋਣ ਕਮਿਸ਼ਨ ਰਾਜਨੀਤਿਕ ਦਲਾਂ ਨੂੰ ਮਾਨਤਾ ਦਿੰਦਾ ਹੈ ।
ਉੱਤਰ-

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਕਿਹੜੀ ਸ਼ਾਸਨ ਪ੍ਰਣਾਲੀ 1950 ਵਿਚ ਅਪਣਾਈ ਗਈ ਸੀ ?
ਉੱਤਰ-
ਲੋਕਤੰਤਰੀ ਸ਼ਾਸਨ ਪ੍ਰਣਾਲੀ ।

ਪ੍ਰਸ਼ਨ 2.
ਭਾਰਤ ਵਿਚ ਕਿਹੜੀ ਪ੍ਰਤੀਨਿਧਤੱਵ ਪ੍ਰਣਾਲੀ ਮਿਲਦੀ ਹੈ ?
ਉੱਤਰ-
ਪ੍ਰਦੇਸ਼ਿਕ ਪ੍ਰਤੀਨਿਧਾਂਤਵ ਪ੍ਰਣਾਲੀ ।

ਪ੍ਰਸ਼ਨ 3.
ਭਾਰਤ ਵਿਚ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਕਿੰਨੇ ਸਾਲਾਂ ਬਾਅਦ ਹੁੰਦੀਆਂ ਹਨ ?
ਉੱਤਰ-
ਪੰਜ ਸਾਲ ।

ਪ੍ਰਸ਼ਨ 4.
ਲੋਕ ਸਭਾ ਦੇ ਕਿੰਨੇ ਮੈਂਬਰ ਚੁਣ ਕੇ ਆਉਂਦੇ ਹਨ ?
ਉੱਤਰ-543.

ਪ੍ਰਸ਼ਨ 5.
ਲੋਕਤੰਤਰੀ ਚੋਣਾਂ ਦੀ ਇੱਕ ਸ਼ਰਤ ਲਿਖੋ ।
ਉੱਤਰ-
ਹਰੇਕ ਨਾਗਰਿਕ ਨੂੰ ਇੱਕ ਵੋਟ ਦਾ ਅਧਿਕਾਰ ਪ੍ਰਾਪਤ ਹੈ ਅਤੇ ਹਰੇਕ ਵੋਟ ਦੀ ਕੀਮਤ ਬਰਾਬਰ ਹੈ ।

ਪ੍ਰਸ਼ਨ 6.
ਚੋਣ ਪ੍ਰਤੀਯੋਗਿਤਾ ਦਾ ਇੱਕ ਮਹੱਤਵਪੂਰਨ ਦੋਸ਼ ਲਿਖੋ ।
ਉੱਤਰ-
ਚੋਣ ਖੇਤਰ ਦੇ ਲੋਕਾਂ ਵਿਚ ਗੁੱਟਬੰਦੀ ਦੀ ਭਾਵਨਾ ਪੈਦਾ ਹੋ ਜਾਂਦੀ ਹੈ ।

ਪ੍ਰਸ਼ਨ 7.
ਆਮ ਚੋਣਾਂ ਕਿਸ ਨੂੰ ਕਹਿੰਦੇ ਹਨ ?
ਉੱਤਰ-
ਲੋਕ ਸਭਾ ਦੇ ਨਿਰਧਾਰਿਤ ਸਮੇਂ ਤੋਂ ਬਾਅਦ ਹੋਣ ਵਾਲੀਆਂ ਚੋਣਾਂ ਨੂੰ ਆਮ ਚੋਣਾਂ ਕਹਿੰਦੇ ਹਨ ।

ਪ੍ਰਸ਼ਨ 8.
ਮੱਧਵਰਤੀ ਚੋਣਾਂ ਕਿਸ ਨੂੰ ਕਹਿੰਦੇ ਹਨ ?
ਉੱਤਰ-
ਮੱਧਵਰਤੀ ਚੋਣਾਂ ਉਸ ਚੋਣ ਨੂੰ ਕਹਿੰਦੇ ਹਨ ਜੋ ਚੋਣ ਵਿਧਾਨ ਮੰਡਲ ਦੇ ਨਿਸਚਿਤ ਕਾਰਜਕਾਲ ਦੇ ਖ਼ਤਮ ਹੋਣ ਤੋਂ ਪਹਿਲਾਂ ਕਰਵਾਏ ਜਾਂਦੇ ਹਨ ।

ਪ੍ਰਸ਼ਨ 9.
ਭਾਰਤੀ ਚੋਣ ਪ੍ਰਣਾਲੀ ਦੀ ਇੱਕ ਵਿਸ਼ੇਸ਼ਤਾ ਲਿਖੋ ।
ਉੱਤਰ-
ਭਾਰਤ ਵਿਚ ਸੰਯੁਕਤ ਚੋਣ ਪ੍ਰਣਾਲੀ ਨੂੰ ਅਪਣਾਇਆ ਗਿਆ ਹੈ ।

ਪ੍ਰਸ਼ਨ 10.
ਭਾਰਤ ਵਿਚ ਵੋਟਰ ਕੌਣ ਹੈ ?
ਉੱਤਰ-
ਭਾਰਤ ਵਿਚ ਵੋਟਰ ਉਹ ਹੈ ਜਿਸ ਦੀ ਉਮਰ 18 ਸਾਲ ਤੋਂ ਉੱਪਰ ਹੈ ਅਤੇ ਉਸਦਾ ਨਾਮ ਵੋਟਰ ਸੂਚੀ ਵਿਚ ਦਰਜ ਹੈ ।

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

ਪ੍ਰਸ਼ਨ 11.
ਵੋਟਰ ਸੂਚੀ ਦਾ ਕੀ ਅਰਥ ਹੈ ?
ਉੱਤਰ-
ਜਿਹੜੀ ਸੂਚੀ ਵਿਚ ਵੋਟਰਾਂ ਦੇ ਨਾਮ ਲਿਖੇ ਹੁੰਦੇ ਹਨ ਉਸ ਨੂੰ ਵੋਟਰ ਸੂਚੀ ਕਹਿੰਦੇ ਹਨ ।

ਪ੍ਰਸ਼ਨ 12.
ਕੀ ਚੋਣ ਕਮਿਸ਼ਨ ਕਿਸੇ ਰਾਜਨੀਤਿਕ ਦਲ ਦੀ ਮਾਨਤਾ ਖ਼ਤਮ ਕਰ ਸਕਦਾ ਹੈ ?
ਉੱਤਰ-
ਚੋਣ ਕਮਿਸ਼ਨ ਨੂੰ ਇਹ ਅਧਿਕਾਰ ਪ੍ਰਾਪਤ ਹੈ ਕਿ ਜੇ ਕੋਈ ਰਾਸ਼ਟਰੀ ਜਾਂ ਖੇਤਰੀ ਦਲ ਨਿਰਧਾਰਿਤ ਨਿਯਮਾਂ ਨੂੰ ਪੂਰਾ ਨਹੀਂ ਕਰ ਸਕਦਾ ਤਾਂ ਚੋਣ ਕਮਿਸ਼ਨ ਉਸ ਦੀ ਮਾਨਤਾ ਖ਼ਤਮ ਕਰ ਸਕਦਾ ਹੈ ।

ਪ੍ਰਸ਼ਨ 13.
ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਅਤੇ ਕਿਹੜੇ ਅਨੁਛੇਦ ਵਿਚ ਚੋਣ ਵਿਵਸਥਾ ਦਾ ਵਰਣਨ ਕੀਤਾ ਗਿਆ ਹੈ ?
ਉੱਤਰ-
15ਵੇਂ ਭਾਗ ਅਤੇ 324 ਤੋਂ 329(A) ਅਨੁਛੇਦਾਂ ਵਿਚ ।

ਪ੍ਰਸ਼ਨ 14.
ਚੋਣ ਕਮਿਸ਼ਨ ਦੇ ਕਿੰਨੇ ਮੈਂਬਰ ਹੁੰਦੇ ਹਨ ?
ਉੱਤਰ-
ਤਿੰਨ-ਮੁੱਖ ਚੋਣ ਕਮਿਸ਼ਨਰ ਅਤੇ ਦੋ ਚੋਣ ਕਮਿਸ਼ਨਰ ।

ਪ੍ਰਸ਼ਨ 15.
ਚੋਣ ਕਮਿਸ਼ਨ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਚੋਣ ਕਮਿਸ਼ਨ ਦੀ ਨਿਯੁਕਤੀ ਸੰਵਿਧਾਨ ਅਨੁਸਾਰ ਰਾਸ਼ਟਰਪਤੀ ਕਰਦਾ ਹੈ ।

ਪ੍ਰਸ਼ਨ 16.
ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ ।

ਪ੍ਰਸ਼ਨ 17.
ਚੋਣ ਕਮਿਸ਼ਨ ਦੇ ਮੈਂਬਰਾਂ ਦਾ ਕਾਰਜਕਾਲ ਦੱਸੋ ।
ਉੱਤਰ-
ਇਸ ਦੇ ਮੈਂਬਰ 6 ਸਾਲ ਲਈ ਚੁਣੇ ਜਾਂਦੇ ਹਨ ।

ਪ੍ਰਸ਼ਨ 18.
ਭਾਰਤੀ ਚੋਣ ਕਮਿਸ਼ਨ ਦਾ ਇੱਕ ਕੰਮ ਲਿਖੋ ।
ਉੱਤਰ-
ਚੋਣ ਕਮਿਸ਼ਨ ਦਾ ਮੁੱਖ ਕੰਮ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਕਰਵਾਉਣਾ ਅਤੇ ਉਹਨਾਂ ਦੀ ਵੋਟਰ ਲਿਸਟ ਤਿਆਰ ਕਰਵਾਉਣਾ ਹੈ ।

ਪ੍ਰਸ਼ਨ 19.
ਚੋਣ ਨਿਸ਼ਾਨ ਦਾ ਕੀ ਮਹੱਤਵ ਹੈ ?
ਉੱਤਰ-
ਭਾਰਤ ਦੇ ਜ਼ਿਆਦਾਤਰ ਵੋਟਰ ਅਨਪੜ੍ਹ ਹਨ ਜਿਸ ਕਾਰਨ ਉਹ ਚੋਣ ਨਿਸ਼ਾਨ ਦੇਖ ਕੇ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਦਿੰਦੇ ਹਨ ।

ਪ੍ਰਸ਼ਨ 20.
ਚੋਣ ਯਾਚਿਕਾ ਦਾ ਕੀ ਅਰਥ ਹੈ ?
ਉੱਤਰ-
ਜੇਕਰ ਕੋਈ ਉਮੀਦਵਾਰ ਚੋਣਾਂ ਵਿਚ ਗ਼ਲਤ ਤਰੀਕੇ ਪ੍ਰਯੋਗ ਕਰਦਾ ਹੈ ਤਾਂ ਵਿਰੋਧੀ ਉਮੀਦਵਾਰ ਉੱਚ ਅਦਾਲਤ ਜਾਂ ਸਰਵਉੱਚ ਅਦਾਲਤ ਵਿਚ ਕੇਸ ਕਰਦੇ ਹਨ,
ਜਿਸ ਨੂੰ ਚੋਣ ਯਾਚਿਕਾ ਕਹਿੰਦੇ ਹਨ ।

ਪ੍ਰਸ਼ਨ 21.
ਭਾਰਤ ਵਿਚ ਚੋਣ ਯਾਚਿਕਾ ਦੀ ਸੁਣਵਾਈ ਕੌਣ ਕਰਦਾ ਹੈ ?
ਉੱਤਰ-
ਭਾਰਤ ਵਿਚ ਚੋਣ ਯਾਚਿਕਾ ਦੀ ਸੁਣਵਾਈ ਉੱਚ ਅਦਾਲਤ ਜਾਂ ਸਰਵਉੱਚ ਅਦਾਲਤ ਵਿਚ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 22.
ਭਾਰਤੀ ਚੋਣ ਪ੍ਰਣਾਲੀ ਦਾ ਇੱਕ ਦੋਸ਼ ਲਿਖੋ ।
ਉੱਤਰ-
ਭਾਰਤੀ ਚੋਣਾਂ ਵਿਚ ਸੰਪ੍ਰਦਾਇਕਤਾ ਦਾ ਪ੍ਰਭਾਵ ਹੈ ਇਸ ਨਾਲ ਸਾਡੀ ਪ੍ਰਗਤੀ ਦੇ ਰਸਤੇ ਵਿਚ ਰੁਕਾਵਟ ਆ ਜਾਂਦੀ ਹੈ ।

ਪ੍ਰਸ਼ਨ 23.
ਚੋਣ ਪ੍ਰਣਾਲੀ ਵਿਚ ਸੁਧਾਰ ਦਾ ਇੱਕ ਤਰੀਕਾ ਦੱਸੋ ।
ਉੱਤਰ-
ਚੋਣ ਬੂਥਾਂ ਉੱਤੇ ਕਬਜ਼ਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ।

ਪ੍ਰਸ਼ਨ 24.
ਭਾਰਤ ਵਿਚ ਪਹਿਲੀ ਵਾਰ ਲੋਕ ਸਭਾ ਚੋਣਾਂ ਕਦੋਂ ਹੋਈਆਂ ਸਨ ?
ਉੱਤਰ-
1952 ਵਿਚ ।

ਪ੍ਰਸ਼ਨ 25.
ਭਾਰਤ ਸਰਕਾਰ ਵਲੋਂ ਕੀਤਾ ਇੱਕ ਚੋਣ ਸੁਧਾਰ ਦੱਸੋ ।
ਉੱਤਰ-
61ਵੇਂ ਸੰਵਿਧਾਨਿਕ ਸੰਸ਼ੋਧਨ ਨਾਲ ਵੋਟ ਦੇਣ ਦੀ ਉਮਰ 21 ਸਾਲ ਤੋਂ 18 ਸਾਲ ਕਰ ਦਿੱਤੀ ਗਈ ਸੀ ।

ਪ੍ਰਸ਼ਨ 26.
ਚੋਣ ਪ੍ਰਚਾਰ ਲਈ ਕੀ-ਕੀ ਤਰੀਕੇ ਅਪਣਾਏ ਜਾਂਦੇ ਹਨ ?
ਉੱਤਰ-
ਚੋਣ ਘੋਸ਼ਣਾ ਪੱਤਰ, ਚੋਣ ਸਭਾਵਾਂ, ਜਲੂਸ, ਜਲਸੇ, ਘਰ-ਘਰ ਜਾ ਕੇ ਵੋਟ ਮੰਗਣਾ ਆਦਿ ।

ਪ੍ਰਸ਼ਨ 27.
ਚੋਣਾਂ ਤੋਂ ਕਿੰਨਾ ਸਮਾਂ ਪਹਿਲਾਂ ਚੋਣ ਪ੍ਰਚਾਰ ਬੰਦ ਕਰ ਦਿੱਤਾ ਜਾਂਦਾ ਹੈ ?
ਉੱਤਰ-
48 ਘੰਟੇ ਪਹਿਲਾਂ ।

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

ਪ੍ਰਸ਼ਨ 28.
ਭਾਰਤ ਵਿਚ ਵੋਟ ਪਾਉਣ ਦਾ ਆਧਾਰ ਕੀ ਹੈ ?
ਉੱਤਰ-
ਭਾਰਤ ਵਿਚ ਵੋਟ ਪਾਉਣ ਦਾ ਆਧਾਰ ਉਮਰ ਹੈ ।

ਪ੍ਰਸ਼ਨ 29.
ਭਾਰਤ ਵਿਚ ਚੋਣ ਕਰਵਾਉਣ ਦੀ ਜ਼ਿੰਮੇਵਾਰੀ ਕਿਸ ਦੀ ਹੈ ?
ਉੱਤਰ-
ਇਹ ਜ਼ਿੰਮੇਵਾਰੀ ਚੋਣ ਕਮਿਸ਼ਨ ਦੀ ਹੈ ।

ਪ੍ਰਸ਼ਨ 30.
ਰਾਜਨੀਤਿਕ ਦਲਾਂ ਦੇ ਚੋਣ ਨਿਸ਼ਾਨ ਕੌਣ ਨਿਰਧਾਰਿਤ ਕਰਦਾ ਹੈ ?
ਉੱਤਰ-
ਇਹ ਕੰਮ ਚੋਣ ਕਮਿਸ਼ਨ ਦਾ ਹੈ ।

ਪ੍ਰਸ਼ਨ 31.
ਇੱਕ ਨਾਗਰਿਕ ਇੱਕ ਵੋਟ ਕਿਸ ਦਾ ਪ੍ਰਤੀਕ ਹੈ ?
ਉੱਤਰ-
ਇਹ ਰਾਜਨੀਤਿਕ ਏਕਤਾ ਅਤੇ ਸਮਾਨਤਾ ਦਾ ਪ੍ਰਤੀਕ ਹੈ ।

ਪ੍ਰਸ਼ਨ 32.
ਉਪ ਚੋਣ ਕਿਸ ਨੂੰ ਕਹਿੰਦੇ ਹਨ ?
ਉੱਤਰ-
ਕਿਸੇ ਮੈਂਬਰ ਦੀ ਮੌਤ ਜਾਂ ਅਸਤੀਫ਼ੇ ਤੋਂ ਬਾਅਦ ਖ਼ਾਲੀ ਸੀਟ ਉੱਤੇ ਚੋਣ ਕਰਵਾਉਣ ਨੂੰ ਉਪ ਚੋਣ ਕਹਿੰਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤੀ ਮਤਦਾਤਾ ਦੀਆਂ ਕੋਈ ਤਿੰਨ ਯੋਗਤਾਵਾਂ ਦੱਸੋ ।
ਉੱਤਰ-

  1. ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ ।
  2. ਉਸ ਦੀ ਉਮਰ ਘੱਟ ਤੋਂ ਘੱਟ 18 ਸਾਲ ਹੋਣੀ ਚਾਹੀਦੀ ਹੈ ।
  3. ਉਸ ਦਾ ਨਾਮ ਵੋਟਰ ਲਿਸਟ ਵਿਚ ਹੋਣਾ ਚਾਹੀਦਾ ਹੈ ।

ਪ੍ਰਸ਼ਨ 2.
ਭਾਰਤ ਵਿਚ ਚੋਣ ਪ੍ਰਵਿਤੀ ਬਾਰੇ ਦੱਸੋ ।
ਉੱਤਰ-

  • ਭਾਰਤ ਵਿਚ 16 ਆਮ ਚੋਣਾਂ ਦੇ ਕਾਰਨ ਜਨਤਾ ਵਿਚ ਚੁਨਾਵੀ ਚੇਤਨਾ ਦਾ ਵਿਕਾਸ ਹੋਇਆ ਹੈ ।
  • ਚੋਣਾਂ ਵਿਚ ਵੋਟਰਾਂ ਦੀ ਰੁਚੀ ਵੱਧ ਗਈ ਹੈ ।
  • ਵੋਟਰਾਂ ਨੂੰ ਰਾਜਨੀਤਿਕ ਦਲਾਂ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਬਾਰੇ ਪਤਾ ਚਲਿਆ ਹੈ ।

ਪ੍ਰਸ਼ਨ 3.
ਚੋਣ ਨਿਸ਼ਾਨ ਉੱਤੇ ਇੱਕ ਟਿੱਪਣੀ ਲਿਖੋ ।
ਉੱਤਰ-
ਜਿਹੜੇ ਰਾਜਨੀਤਿਕ ਦਲ ਚੋਣਾਂ ਵਿਚ ਭਾਗ ਲੈਂਦੇ ਹਨ ਉਹਨਾਂ ਨੂੰ ਚੋਣ ਕਮਿਸ਼ਨ ਚੋਣ ਨਿਸ਼ਾਨ ਦਿੰਦਾ ਹੈ । ਚੋਣ ਨਿਸ਼ਾਨ ਰਾਜਨੀਤਿਕ ਦਲ ਦੀ ਪਛਾਣ ਹੁੰਦੀ ਹੈ । ਭਾਰਤ ਦੇ ਜ਼ਿਆਦਾਤਰ ਵੋਟਰ ਪੜ੍ਹੇ ਲਿਖੇ ਨਹੀਂ ਹਨ । ਅਨਪੜ੍ਹ ਵੋਟਰ ਚੋਣ ਨਿਸ਼ਾਨ ਨੂੰ ਪਛਾਣ ਕੇ ਹੀ ਆਪਣੀ ਪਸੰਦ ਦੇ ਰਾਜਨੀਤਿਕ ਦਲ ਜਾਂ ਉਮੀਦਵਾਰਾਂ ਨੂੰ ਵੋਟ ਦਿੰਦੇ ਹਨ ।

ਪ੍ਰਸ਼ਨ 4.
ਚੋਣ ਕਮਿਸ਼ਨ ਦੀ ਸੁਤੰਤਰਤਾ ਭਾਰਤੀ ਪ੍ਰਜਾਤੰਤਰ ਦੀ ਕਾਰਜਸ਼ੀਲਤਾ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਭਾਰਤੀ ਸੰਵਿਧਾਨ ਦੇ ਵਿਚ ਚੋਣਾਂ ਕਰਵਾਉਣ ਦੇ ਲਈ ਇੱਕ ਸੁਤੰਤਰ ਚੋਣ ਕਮਿਸ਼ਨ ਦੀ ਵਿਵਸਥਾ ਕੀਤੀ ਗਈ ਹੈ । ਚੋਣ ਕਮਿਸ਼ਨ ਦੀ ਸੁਤੰਤਰਤਾ ਨੇ ਭਾਰਤੀ ਲੋਕਤੰਤਰ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ । ਚੋਣ ਕਮਿਸ਼ਨ ਦੀ ਸੁਤੰਤਰਤਾ ਨੇ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਅਤੇ ਸਫ਼ਲ ਬਣਾਉਣ ਵਿਚਮਹੱਤਵਪੂਰਨ ਯੋਗਦਾਨ ਦਿੱਤਾ ਹੈ । ਬਿਨਾਂ ਸੁਤੰਤਰਤਾ ਦੇ ਚੋਣ ਕਮਿਸ਼ਨ ਸੁਤੰਤਰ ਅਤੇ ਨਿਰਪੱਖ ਚੋਣਾਂ ਨਹੀਂ ਕਰਵਾ ਸਕਦਾ ਸੀ । ਚੋਣ ਕਮਿਸ਼ਨ ਦੀ ਸੁਤੰਤਰਤਾ ਦੇ ਕਾਰਨ ਹੀ ਲੋਕ ਸਭਾ ਦੀਆਂ 17 ਆਮ ਚੋਣਾਂ ਸੁਤੰਤਰ ਅਤੇ ਨਿਰਪੱਖ ਤਰੀਕੇ ਨਾਲ ਹੋ ਚੁੱਕੀਆਂ ਹਨ । ਸੁਤੰਤਰ ਅਤੇ ਨਿਰਪੱਖ ਚੋਣਾਂ ਦੇ ਕਾਰਨ ਹੀ ਜਨਤਾ ਦੀ ਲੋਕਤੰਤਰ ਦੇ ਪ੍ਰਤੀ ਸ਼ਰਧਾ ਵੱਧੀ ਹੈ ।

ਪ੍ਰਸ਼ਨ 5.
ਭਾਰਤ ਵਿਚ ਚੋਣ ਪ੍ਰਕ੍ਰਿਆ ਵਿਚ ਸੁਧਾਰ ਦੇ ਲਈ ਕਿਸੇ ਦੋ ਸੁਧਾਰਾਂ ਦਾ ਵਰਣਨ ਕਰੋ ।
ਉੱਤਰ-
ਭਾਰਤੀ ਚੋਣ ਪ੍ਰਕ੍ਰਿਆ ਵਿਚ ਹੇਠਾਂ ਲਿਖੇ ਦੋ ਸੁਧਾਰ ਬਹੁਤ ਜ਼ਰੂਰੀ ਹਨ

  1. ਨਿਰਪੱਖਤਾ-ਚੋਣਾਂ ਨਿਰਪੱਖ ਤਰੀਕੇ ਨਾਲ ਹੋਣੀਆਂ ਚਾਹੀਦੀਆਂ ਹਨ । ਸੱਤਾ ਵਿਚ ਮੌਜੂਦ ਦਲ ਨੂੰ ਚੋਣਾਂ ਵਿਚ ਕੋਈ ਰੋਕ ਟੋਕ ਨਹੀਂ ਕਰਨਾ ਚਾਹੀਦਾ ਹੈ ਅਤੇ ਨਾ ਹੀ ਆਪਣੇ ਦਲ ਦੇ ਹਿੱਤ ਵਿਚ ਸਰਕਾਰੀ ਮਸ਼ੀਨਰੀ ਦਾ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ ।
  2. ਚੋਣ ਖ਼ਰਚ-ਸਾਡੇ ਦੇਸ਼ ਵਿਚ ਚੋਣਾਂ ਵਿਚ ਨਿਸ਼ਚਿਤ ਸੀਮਾਂ ਤੋਂ ਵੱਧ ਬਹੁਤ ਜ਼ਿਆਦਾ ਪੈਸਾ ਖ਼ਰਚ ਕੀਤਾ ਜਾਂਦਾ ਹੈ। ਜਿਸਨੂੰ ਕਿਸੇ ਨਾਂ ਕਿਸੇ ਤਰੀਕੇ ਨਾਲ ਰੋਕਿਆ ਜਾਣਾ ਚਾਹੀਦਾ ਹੈ ।

ਪ੍ਰਸ਼ਨ 6.
ਚੋਣ ਦੇ ਰੱਦ ਹੋਣ ਦਾ ਕੀ ਅਰਥ ਹੈ ?
ਉੱਤਰ-
ਚੋਣ ਦੇ ਰੱਦ ਹੋਣ ਦਾ ਅਰਥ ਹੈ ਕਿ ਜੇਕਰ ਚੋਣ ਪ੍ਰਚਾਰ ਦੇ ਦੌਰਾਨ ਕਿਸੇ ਉਮੀਦਵਾਰ ਦੀ ਮੌਤ ਹੋ ਜਾਵੇ ਤਾਂ ਉਸ ਚੋਣ ਖੇਤਰ ਦੀ ਚੋਣ ਨੂੰ ਕੁਝ ਸਮੇਂ ਦੇ ਲਈ ਚੋਣ ਕਮਿਸ਼ਨ ਵਲੋਂ ਰੱਦ ਕਰ ਦਿੱਤਾ ਜਾਂਦਾ ਹੈ । 1992 ਵਿਚ ਜਨ ਪ੍ਰਤੀਨਿਧੀ ਕਾਨੂੰਨ ਵਿਚ ਪਰਿਵਰਤਨ ਕਰਕੇ ਇਹ ਵਿਵਸਥਾ ਕੀਤੀ ਗਈ ਕਿ ਜੇਕਰ ਕਿਸੇ ਸੁਤੰਤਰ ਉਮੀਦਵਾਰ ਦੀ ਮੌਤ ਹੋ ਜਾਵੇ ਤਾਂ ਉਸ ਖੇਤਰ ਦੀ ਚੋਣ ਰੱਦ ਨਹੀਂ ਕੀਤੀ ਜਾਵੇਗੀ ।

ਪ੍ਰਸ਼ਨ 7.
ਭਾਰਤੀ ਚੋਣ ਪ੍ਰਕ੍ਰਿਆ ਦੇ ਕਿਸੇ ਦੋ ਪੱਧਰਾਂ ਦਾ ਵਰਣਨ ਕਰੋ ।
ਉੱਤਰ-
ਭਾਰਤੀ ਚੋਣ ਪ੍ਰਕ੍ਰਿਆ ਦੇ ਦੋ ਹੋਠਾਂ ਲਿਖੇ ਪੱਧਰ ਹਨ-

  • ਚੋਣ ਖੇਤਰ ਨਿਸ਼ਚਿਤ ਕਰਨਾ-ਚੋਣ ਪ੍ਰਬੰਧ ਵਿਚ ਸਭ ਤੋਂ ਪਹਿਲਾ ਕੰਮ ਚੋਣ ਖੇਤਰ ਨੂੰ ਨਿਸਚਿਤ ਕਰਨਾ ਹੈ । ਲੋਕ ਸਭਾ ਵਿਚ ਜਿੰਨੇ ਮੈਂਬਰ ਚੁਣੇ ਜਾਣੇ ਹੋਣ, ਲਗਪਗ ਬਰਾਬਰ ਜਨਸੰਖਿਆ ਵਾਲੇ ਓਨੇ ਹੀ ਖੇਤਰਾਂ ਵਿਚ ਸਾਰੇ ਭਾਰਤ ਨੂੰ ਵੰਡ ਦਿੱਤਾ ਜਾਂਦਾ ਹੈ । ਇਸੇ ਤਰ੍ਹਾਂ ਵਿਧਾਨਸਭਾਵਾਂ ਦੀਆਂ ਚੋਣਾਂ ਵਿਚ ਰਾਜ ਨੂੰ ਬਰਾਬਰ ਜਨਸੰਖਿਆ ਵਾਲੇ ਚੋਣ ਖੇਤਰਾਂ ਵਿਚ ਵੰਡ ਦਿੱਤਾ ਜਾਂਦਾ ਹੈ ਅਤੇ ਹਰੇਕ ਖੇਤਰ ਤੋਂ ਇੱਕ ਉਮੀਦਵਾਰ ਚੁਣਿਆ ਜਾਂਦਾ ਹੈ ।
  • ਚੋਣ ਮਿਤੀ ਦੀ ਘੋਸ਼ਣਾ-ਚੋਣ ਕਮਿਸ਼ਨ ਚੋਣ ਮਿਤੀ ਦੀ ਘੋਸ਼ਣਾ ਕਰਦਾ ਹੈ । ਚੋਣ ਕਮਿਸ਼ਨ ਨਾਮਾਂਕਨ ਪੱਤਰ ਭਰਨ ਦੀ ਮਿਤੀ, ਨਾਮ ਵਾਪਸ ਲੈਣ ਦੀ ਮਿਤੀ, ਉਹਨਾਂ ਦੀ ਜਾਂਚ ਪੜਤਾਲ ਦੀ ਮਿਤੀ ਘੋਸ਼ਿਤ ਕਰਦਾ ਹੈ ।

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਬਾਲਗ ਮਤਾਧਿਕਾਰ ਦੇ ਪੱਖ ਵਿਚ ਕੋਈ ਪੰਜ ਤਰਕ ਦੇਵੋ ।
ਉੱਤਰ –

  1. ਲੋਕਤੰਤਰ ਵਿਚ ਪ੍ਰਭੂਸੱਤਾ ਜਨਤਾ ਦੇ ਕੋਲ ਹੁੰਦੀ ਹੈ । ਇਸ ਲਈ ਸਮਾਨਤਾ ਦੇ ਆਧਾਰ ਉੱਤੇ ਸਾਰਿਆਂ ਨੂੰ ਵੋਟ ਦੇਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ ।
  2. ਕਾਨੂੰਨਾਂ ਦਾ ਪ੍ਰਭਾਵ ਦੇਸ਼ ਦੇ ਸਾਰੇ ਨਾਗਰਿਕਾਂ ਉੱਤੇ ਬਰਾਬਰ ਪੈਂਦਾ ਹੈ । ਇਸ ਲਈ ਵੋਟ ਦੇਣ ਦਾ ਅਧਿਕਾਰ ਸਾਰੇ ਨਾਗਰਿਕਾਂ ਨੂੰ ਹੋਣਾ ਚਾਹੀਦਾ ਹੈ ।
  3. ਵਿਅਕਤੀ ਦੇ ਵਿਕਾਸ ਲਈ ਵੋਟ ਦੇਣ ਦਾ ਅਧਿਕਾਰ ਬਹੁਤ ਜ਼ਰੂਰੀ ਹੈ ।
  4. ਬਾਲਗ ਮਤਾਧਿਕਾਰ ਨਾਲ ਚੁਣੀ ਗਈ ਸਰਕਾਰ ਵੱਧ ਸ਼ਕਤੀਸ਼ਾਲੀ ਹੁੰਦੀ ਹੈ ਕਿਉਂਕਿ ਇਹ ਇੱਕ ਅਜਿਹੀ ਸਰਕਾਰ ਹੁੰਦੀ ਹੈ ਜਿਸ ਨੂੰ ਸੰਵਿਧਾਨ ਵਿਚ ਦਿੱਤੇ ਤਰੀਕੇ ਨਾਲ ਚੁਣਿਆ ਜਾਂਦਾ ਹੈ ।
  5. ਬਾਲਗ ਮਤਾਧਿਕਾਰ ਨਾਲ ਲੋਕਾਂ ਵਿਚ ਰਾਜਨੀਤਿਕ ਚੇਤਨਾ ਪੈਦਾ ਹੁੰਦੀ ਹੈ ਅਤੇ ਉਹਨਾਂ ਨੂੰ ਰਾਜਨੀਤਿਕ ਸਿੱਖਿਆ ਵੀ ਮਿਲਦੀ ਹੈ ।

ਪ੍ਰਸ਼ਨ 2.
ਚੋਣ ਅਭਿਆਨ (Election Campaign) ਦੇ ਤਰੀਕਿਆਂ ਦੀ ਸੰਖੇਪ ਵਿਆਖਿਆ ਕਰੋ ।
ਉੱਤਰ-
ਚੋਣਾਂ ਤੋਂ ਪਹਿਲਾਂ ਰਾਜਨੀਤਿਕ ਦਲ, ਉਮੀਦਵਾਰ, ਮੈਂਬਰ ਚੋਣਾਂ ਦੇ ਕੰਮ ਦੇ ਲਈ ਕਈ ਤਰੀਕੇ ਅਪਣਾਉਂਦੇ ਹਨ ਜਿਨ੍ਹਾਂ ਵਿਚੋਂ ਮਹੱਤਵਪੂਰਨ ਤਰੀਕੇ ਹੇਠਾਂ ਲਿਖੇ ਹਨ –

  • ਚੋਣ ਘੋਸ਼ਣਾ ਪੱਤਰ-ਹਰੇਕ ਪ੍ਰਮੁੱਖ ਦਲ ਅਤੇ ਕਦੇ-ਕਦੇ ਸੁਤੰਤਰ ਉਮੀਦਵਾਰ ਚੋਣਾਂ ਤੋਂ ਪਹਿਲਾਂ ਆਪਣਾ-ਆਪਣਾ ਘੋਸ਼ਣਾ ਪੱਤਰ ਜਾਰੀ ਕਰਦੇ ਹਨ ।
  • ਚੋਣ ਸਭਾ ਅਤੇ ਜਲੁਸ-ਪਾਰਟੀ ਦੇ ਮੈਂਬਰ ਅਤੇ ਉਮੀਦਵਾਰ ਚੋਣ ਅਭਿਆਨ ਦੇ ਵਿਚ ਸਭਾਵਾਂ ਕਰਦੇ ਹਨ ਅਤੇ ਜਲੂਸ ਕੱਢਦੇ ਹਨ ਤੇ ਉਹ ਆਮ ਜਨਤਾ ਨਾਲ ਸਿੱਧਾ ਸੰਪਰਕ ਸਥਾਪਿਤ ਕਰਕੇ ਆਪਣੇ ਉਦੇਸ਼ ਅਤੇ ਨੀਤੀਆਂ ਨੂੰ ਸਪੱਸ਼ਟ ਕਰਦੇ ਹਨ ।
  • ਪੋਸਟਰ-ਚੋਣ ਅਭਿਆਨ ਦੇ ਵਿਚ ਵੱਖ-ਵੱਖ ਆਪਣੇ ਹੱਕ ਵਿਚ ਵੋਟ ਕਰਵਾਉਣ ਲਈ ਪੋਸਟਰ ਛਪਵਾਉਂਦੇ ਹਨ ਅਤੇ ਉਹਨਾਂ ਨੂੰ ਪੂਰੇ ਖੇਤਰ ਵਿਚ ਚਿਪਕਾ ਦਿੰਦੇ ਹਨ ਤਾਂਕਿ ਜਨਤਾ ਨੂੰ ਉਹਨਾਂ ਬਾਰੇ ਪਤਾ ਚਲ ਸਕੇ ।
  • ਝੰਡੇ-ਵੱਖ-ਵੱਖ ਦਲਾਂ ਦੇ ਝੰਡਿਆਂ ਨੂੰ ਘਰਾਂ, ਗੈਰ-ਸਰਕਾਰੀ ਦਫ਼ਤਰਾਂ, ਦੁਕਾਨਾਂ, ਰਿਕਸ਼ਿਆਂ, ਸਕੂਟਰਾਂ, ਟਰੱਕਾਂ ਅਤੇ ਕਾਰਾਂ ਉੱਤੇ ਲਟਕਾ ਕੇ ਚੋਣ ਪ੍ਰਚਾਰ ਕੀਤਾ ਜਾਂਦਾ ਹੈ ।
  • ਲਾਊਡ ਸਪੀਕਰ-ਕਈ ਤਰ੍ਹਾਂ ਦੇ ਵਾਹਨਾਂ ਦੇ ਉੱਪਰ ਲਾਊਡ ਸਪੀਕਰ ਲਾ ਕੇ ਲਗਾਤਾਰ ਸੜਕਾਂ ਅਤੇ ਮੁਹੱਲਿਆਂ ਵਿਚ ਚੁਨਾਵ ਪ੍ਰਚਾਰ ਕੀਤਾ ਜਾਂਦਾ ਹੈ ।

ਪ੍ਰਸ਼ਨ 3.
ਭਾਰਤ ਦੀ ਚੋਣਾਂ ਵਿਚ ਘੱਟ ਪੱਧਰ ਦੇ ਜਨ-ਸਹਿਭਾਗਤਾ ਦੇ ਲਈ ਪੰਜ ਕਾਰਨ ਲਿਖੋ ।
ਉੱਤਰ-
ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ । 2019 ਦੀ 17ਵੀਂ ਲੋਕ ਸਭਾ ਦੀਆਂ ਚੋਣਾਂ ਦੇ ਮੌਕੇ ਉੱਤੇ ਵੋਟਰਾਂ ਦੀ ਸੰਖਿਆ 84 ਕਰੋੜ ਤੋਂ ਵੀ ਵੱਧ ਸੀ ।
ਭਾਰਤ ਵਿਚ ਬਹੁਤ ਸਾਰੇ ਵੋਟਰ ਵੋਟ ਦੇਣ ਹੀ ਨਹੀਂ ਜਾਂਦੇ । ਭਾਰਤ ਵਿਚ ਘੱਟ ਜਨ-ਸਹਿਭਾਗ ਦੇ ਮੁੱਖ ਕਾਰਨ ਹੇਠਾਂ ਲਿਖੇ ਹਨ-

  1. ਅਨਪੜ੍ਹਤਾ-ਭਾਰਤ ਦੀ ਕਾਫ਼ੀ ਸਾਰੀ ਜਨਸੰਖਿਆ ਅਨਪੜ੍ਹ ਹੈ ਅਨਪੜ੍ਹ ਵਿਅਕਤੀ ਵੋਟ ਦੇਣ ਦੇ ਅਧਿਕਾਰ ਦੇ ਮਹੱਤਵ ਨੂੰ ਨਹੀਂ ਸਮਝ ਸਕਦਾ ਅਤੇ ਨਾਂ ਹੀ ਇਹਨਾਂ ਨੂੰ ਵੋਟ ਦੇਣ ਦੇ ਅਧਿਕਾਰ ਨੂੰ ਪ੍ਰਯੋਗ ਕਰਨਾ ਆਉਂਦਾ ਹੈ ।
  2. ਗ਼ਰੀਬੀ-ਗਰੀਬ ਵਿਅਕਤੀ ਚੋਣ ਲੜਨਾ ਤਾਂ ਦੂਰ ਦੀ ਗੱਲ ਹੈ । ਇਸ ਦੇ ਬਾਰੇ ਸੋਚ ਵੀ ਨਹੀਂ ਸਕਦਾ ਹੈ । ਗ਼ਰੀਬ ਵਿਅਕਤੀ ਆਪਣੇ ਵੋਟ ਦੇ ਮਹੱਤਵ ਨੂੰ ਨਹੀਂ ਸਮਝਦਾ ਅਤੇ ਉਹ ਆਪਣੇ ਵੋਟ ਨੂੰ ਵੇਚਣ ਲਈ ਵੀ ਤਿਆਰ ਹੋ ਜਾਂਦਾ ਹੈ ।
  3. ਬੇਕਾਰੀ-ਇਸ ਦਾ ਇੱਕ ਹੋਰ ਕਾਰਨ ਬੇਕਾਰੀ ਜਾਂ ਵਿਅਕਤੀ ਕੋਲ ਕਿਸੇ ਕੰਮ ਦਾ ਨਾ ਹੋਣਾ ਵੀ ਹੈ । ਭਾਰਤ ਵਿਚ | ਕਰੋੜਾਂ ਲੋਕ ਬੇਕਾਰ ਹਨ ਅਤੇ ਅਜਿਹੇ ਵਿਅਕਤੀ ਵੀ ਵੋਟ ਦੇ ਅਧਿਕਾਰ ਦੇ ਮਹੱਤਵ ਨੂੰ ਨਾ ਸਮਝ ਕੇ ਪੈਸੇ ਲਈ ਵੋਟ ਵੇਚ ਵੀ ਦਿੰਦੇ ਹਨ ।
  4. ਪੜ੍ਹੇ ਲਿਖੇ ਲੋਕਾਂ ਦੀ ਰਾਜਨੀਤਿਕ ਉਦਾਸੀਨਤਾ-ਚੋਣਾਂ ਵਿਚ ਜ਼ਿਆਦਾਤਰ ਪੜੇ ਲਿਖੇ ਲੋਕ ਵੀ ਵੋਟ ਦੇਣ ਨਹੀਂ ਜਾਂਦੇ ।
  5. ਚੋਣ ਕੇਂਦਰਾਂ ਦਾ ਦੂਰ ਹੋਣਾ-ਚੋਣ ਕੇਂਦਰ ਕਈ ਵਾਰੀ ਦੂਰ ਹੁੰਦੇ ਹਨ ਜਿਸ ਕਰਕੇ ਵੋਟਰ ਵੋਟ ਦੇਣ ਨਹੀਂ ਜਾਂਦੇ ।

ਪ੍ਰਸ਼ਨ 4.
ਭਾਰਤੀ ਚੋਣ ਕਮਿਸ਼ਨ ਦੀ ਰਚਨਾ ਦਾ ਵਰਣਨ ਕਰੋ ।
ਉੱਤਰ-
ਚੋਣ ਕਮਿਸ਼ਨ ਵਿਚ ਮੁੱਖ ਚੋਣ ਕਮਿਸ਼ਨਰ ਅਤੇ ਕੁਝ ਹੋਰ ਮੈਂਬਰ ਹੋ ਸਕਦੇ ਹਨ । ਇਹਨਾਂ ਦੀ ਸੰਖਿਆ ਰਾਸ਼ਟਰਪਤੀ ਵਲੋਂ ਨਿਸ਼ਚਿਤ ਕੀਤੀ ਜਾਂਦੀ ਹੈ । 1989 ਤੋਂ ਪਹਿਲਾਂ ਚੋਣ ਕਮਿਸ਼ਨ ਦਾ ਇੱਕ ਮੈਂਬਰ ਹੀ ਹੁੰਦਾ ਸੀ । 1989 ਵਿਚ ਕਾਂਗਰਸ ਸਰਕਾਰ ਨੇ ਦੋ ਹੋਰ ਚੋਣ ਕਮਿਸ਼ਨਰ ਨਿਯੁਕਤ ਕੀਤੇ ਪਰ ਰਾਸ਼ਟਰੀ ਮੋਰਚੇ ਦੀ
ਸਰਕਾਰ ਨੇ ਇਸ ਨੂੰ ਬਦਲ ਦਿੱਤਾ । 3 ਅਕਤੂਬਰ 1993 ਨੂੰ ਦੋ ਨਵੇਂ ਚੋਣ ਕਮਿਸ਼ਨਰਾਂ ਐੱਸ.ਐੱਸ.ਗਿੱਲ ਅਤੇ ਜੀ.ਵੀ.ਜੀ, ਕ੍ਰਿਸ਼ਨਾ ਮੂਰਤੀ ਨੂੰ ਨਿਯੁਕਤ
ਕਰਕੇ ਚੋਣ ਕਮਿਸ਼ਨ ਨੂੰ ਤਿੰਨ ਮੈਂਬਰੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਦਸੰਬਰ 1993 ਵਿਚ ਸੰਸਦ ਨੇ ਚੋਣ ਕਮਿਸ਼ਨ ਨੂੰ ਬਹੁ-ਮੈਂਬਰੀ ਬਣਾਉਣ ਸੰਬੰਧੀ ਬਿਲ ਪਾਸ ਕੀਤਾ ਮੁੱਖ ਚੋਣ ਕਮਿਸ਼ਨਰ ਅਤੇ ਦੋ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ ।

ਪ੍ਰਸ਼ਨ 5.
ਭਾਰਤੀ ਚੋਣ ਪ੍ਰਕ੍ਰਿਆ ਦੀਆਂ ਪੰਜ ਕਮਜ਼ੋਰੀਆਂ ਲਿਖੋ ।
ਉੱਤਰ –

  • ਇੱਕ ਮੈਂਬਰੀ ਚੋਣ ਖੇਤਰ-ਭਾਰਤ ਵਿਚ ਇੱਕ ਮੈਂਬਰੀ ਚੋਣ ਖੇਤਰ ਹੈ ਅਤੇ ਇਕ ਥਾਂ ਲਈ ਬਹੁਤ ਸਾਰੇ ਉਮੀਦਵਾਰ ਖੜ੍ਹੇ ਹੋ ਜਾਂਦੇ ਹਨ । ਕਈ ਵਾਰੀ ਬਹੁਤ ਘੱਟ ਵੋਟਾਂ ਲੈ ਕੇ ਵੀ ਉਮੀਦਵਾਰ ਜਿੱਤ ਜਾਂਦਾ ਹੈ ।
  • ਜਾਤ ਅਤੇ ਧਰਮ ਦੇ ਨਾਮ ਉੱਤੇ ਵੋਟ-ਜਾਤੀ ਅਤੇ ਧਰਮ ਦੇ ਨਾਮ ਉੱਤੇ ਖੁੱਲ੍ਹੇ ਰੂਪ ਨਾਲ ਵੋਟ ਮੰਗੇ ਜਾਂਦੇ ਹਨ ਜੋ ਗ਼ਲਤ ਹੈ ।
  • ਵੱਧ ਖ਼ਰਚਾ-ਭਾਰਤ ਵਿਚ ਚੋਣ ਲੜਨ ਦੇ ਲਈ ਬਹੁਤ ਜ਼ਿਆਦਾ ਪੈਸੇ ਖ਼ਰਚ ਹੁੰਦੇ ਹਨ ਜਿਸ ਨੂੰ ਸਾਧਾਰਣ ਵਿਅਕਤੀ ਤਾਂ ਚੋਣ ਲੜਨ ਵਾਸਤੇ ਸੋਚ ਵੀ ਨਹੀਂ ਸਕਦਾ |
  • ਸਰਕਾਰੀ ਮਸ਼ੀਨਰੀ ਦਾ ਗ਼ਲਤ ਇਸਤੇਮਾਲ-ਸੱਤਾ ਵਿਚ ਜਿਹੜਾ ਵੀ ਦਲ ਹੁੰਦਾ ਹੈ ਉਹ ਸਰਕਾਰੀ ਮਸ਼ੀਨਰੀ ਦਾ ਗਲਤ ਇਸਤੇਮਾਲ ਕਰਦਾ ਹੈ । ਇਸ ਨਾਲ ਚੋਣਾਂ ਨਿਰਪੱਖ ਨਹੀਂ ਹੋ ਸਕਦੀਆਂ ।
  • ਜਾਲੀ ਵੋਟਾਂ-ਚੋਣ ਜਿੱਤਣ ਵਾਸਤੇ ਜਾਲੀ ਵੋਟਾਂ ਵੀ ਪਾਈਆਂ ਜਾਂਦੀਆਂ ਹਨ ।

ਪ੍ਰਸ਼ਨ 6.
ਭਾਰਤੀ ਚੋਣ ਵਿਵਸਥਾ ਵਿਚ ਕੋਈ ਪੰਜ ਸੁਧਾਰ ਦੱਸੋ ।
ਉੱਤਰ –

  1. ਨਿਰਪੱਖਤਾ-ਚੋਣਾਂ ਨਿਰਪੱਖ ਤਰੀਕੇ ਨਾਲ ਹੋਣੀਆਂ ਚਾਹੀਦੀਆਂ ਹਨ । ਸੱਤਾਂ ਵਾਲੇ ਦਲ ਨੂੰ ਚੋਣਾਂ ਵਿਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਅਤੇ ਨਾਂ ਹੀ ਸਰਕਾਰੀ ਮਸ਼ੀਨਰੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
  2. ਪੈਸੇ ਦੇ ਪ੍ਰਭਾਵ ਨੂੰ ਘੱਟ ਕਰਨਾ-ਚੋਣਾਂ ਵਾਸਤੇ ਇੱਕ ਪਬਲਿਕ ਫੰਡ ਬਣਾਇਆ ਜਾਣਾ ਚਾਹੀਦਾ ਹੈ ਅਤੇ ‘ ਉਮੀਦਵਾਰਾਂ ਨੂੰ ਪੈਸੇ ਦੀ ਮਦਦ ਦਿੱਤੀ ਜਾਣੀ ਚਾਹੀਦੀ ਹੈ ।
  3. ਅਨੁਪਾਤਿਕ ਚੋਣ ਪ੍ਰਣਾਲੀ-ਆਮ ਤੌਰ ਉੱਤੇ ਸਾਰੇ ਵਿਰੋਧੀ ਦਲ ਵਰਤਮਾਨ ਇੱਕ ਮੈਂਬਰੀ ਚੋਣ ਪ੍ਰਣਾਲੀ ਤੋਂ ਸੰਤੁਸ਼ਟ ਨਹੀਂ ਹਨ ਜਿਸ ਨੂੰ ਬਦਲਿਆ ਜਾਣਾ ਚਾਹੀਦਾ ਹੈ ।
  4. ਵੋਟਰ ਕਾਰਡ-ਸਾਰੀਆਂ ਚੋਣਾਂ ਵਿੱਚ ਜਾਲੀ ਵੋਟਾਂ ਦੇ ਪ੍ਰਭਾਵ ਨੂੰ ਰੋਕਣ ਲਈ ਵੋਟਰ ਕਾਰਡ ਜਾਂ ਪਛਾਣ ਪੱਤਰ ਜਰੂਰੀ ਕੀਤਾ ਜਾਣਾ ਚਾਹੀਦਾ ਹੈ ।
  5. ਸਖ਼ਤ ਸਜ਼ਾ-ਚੋਣ ਕੇਂਦਰ ਉੱਤੇ ਕਬਜ਼ਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ।

Leave a Comment