PSEB 9th Class Agriculture Solutions Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ

Punjab State Board PSEB 9th Class Agriculture Book Solutions Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ Textbook Exercise Questions, and Answers.

PSEB Solutions for Class 9 Agriculture Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ

Agriculture Guide for Class 9 PSEB ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਸੂਰਾਂ ਦੀਆਂ ਮੁੱਖ ਨਸਲਾਂ ਦੇ ਨਾਂ ਲਿਖੋ ।
ਉੱਤਰ-
ਸਫ਼ੈਦ ਯਾਰਕਸ਼ਾਇਰ, ਲੈਂਡਰੋਸ ।

ਪ੍ਰਸ਼ਨ 2.
ਸੁਰੀ ਇੱਕ ਸਾਲ ਵਿੱਚ ਕਿੰਨੇ ਬੱਚੇ ਦਿੰਦੀ ਹੈ ?
ਉੱਤਰ-
ਇੱਕ ਵਾਰ 10-12 ਬੱਚੇ ਦਿੰਦੀ ਹੈ ਅਤੇ ਸਾਲ ਵਿਚ ਦੋ ਵਾਰ ਸੰਦੀ ਹੈ ਅਤੇ ਸਾਲ ਵਿੱਚ 20-24 ਬੱਚੇ ਦਿੰਦੀ ਹੈ ।

ਪ੍ਰਸ਼ਨ 3.
ਸੁਰੀ ਇੱਕ ਸਾਲ ਵਿੱਚ ਕਿੰਨੀ ਵਾਰ ਸੁੰਦੀ ਹੈ ?
ਉੱਤਰ-
ਦੋ ਵਾਰ ।

ਪ੍ਰਸ਼ਨ 4.
ਸੂਰਾਂ ਦੇ ਬੱਚਿਆਂ ਦੀ ਖ਼ੁਰਾਕ ਵਿੱਚ ਕਿੰਨੀ ਪ੍ਰੋਟੀਨ ਹੋਣੀ ਚਾਹੀਦੀ ਹੈ ?
ਉੱਤਰ-
20-22% ਪ੍ਰੋਟੀਨ ।

PSEB 9th Class Agriculture Solutions Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ

ਪ੍ਰਸ਼ਨ 5.
12 ਹਫ਼ਤੇ ਦੇ ਖ਼ਰਗੋਸ਼ ਦਾ ਕਿੰਨਾ ਵਜ਼ਨ ਹੁੰਦਾ ਹੈ ?
ਉੱਤਰ-
2 ਕਿਲੋਗ੍ਰਾਮ ।

ਪ੍ਰਸ਼ਨ 6.
ਬੱਕਰੀ ਦੀਆਂ ਕਿਸਮਾਂ ਦੱਸੋ ।
ਉੱਤਰ-
ਦੇਸੀ ਨਸਲ-ਬੀਟਲ, ਜਮਨਾ ॥ ਵਿਦੇਸ਼ੀ ਨਸਲ-ਨਨ, ਅਲਪਾਈਨ ਅਤੇ ਬੋਅਰ ॥

ਪ੍ਰਸ਼ਨ 7.
ਭੇਡ ਦੀਆਂ ਕਿਸਮਾਂ ਦੱਸੋ ।
ਉੱਤਰ-
ਮੈਰੀਨੋ, ਕੌਰੀਡੇਲ ।

ਪ੍ਰਸ਼ਨ 8.
ਬੀਟਲ ਬੱਕਰੀ ਕਿਹੜੇ ਇਲਾਕੇ ਵਿੱਚ ਮਿਲਦੀ ਹੈ ?
ਉੱਤਰ-
ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ।

ਪ੍ਰਸ਼ਨ 9.
ਜਮਨਾਪਰੀ ਕਿਹੜੇ ਇਲਾਕੇ ਵਿੱਚ ਮਿਲਦੀ ਹੈ ?
ਉੱਤਰ-
ਉੱਤਰ ਪ੍ਰਦੇਸ਼ ਦੇ ਪੱਛਮੀ ਹਿੱਸੇ ਵਿੱਚ ।

ਪ੍ਰਸ਼ਨ 10.
ਮਾਸ ਵਾਲੇ ਛੋਲਿਆਂ ਨੂੰ ਕਦੋਂ ਖੱਸੀ ਕਰਵਾਉਣਾ ਚਾਹੀਦਾ ਹੈ ?
ਉੱਤਰ-
2 ਮਹੀਨੇ ਦੀ ਉਮਰ ਤੱਕ ।

PSEB 9th Class Agriculture Solutions Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਸੁਰਾਂ ਦੀਆਂ ਦੇਸੀ ਅਤੇ ਵਿਦੇਸ਼ੀ ਨਸਲਾਂ ਵਿੱਚ ਫ਼ਰਕ ਦੱਸੋ ।
ਉੱਤਰ-
ਸੂਰਾਂ ਦੀਆਂ ਦੇਸੀ ਨਸਲਾਂ ਦਾ ਸਰੀਰਕ ਵਾਧਾ ਬਹੁਤ ਘੱਟ ਹੁੰਦਾ ਹੈ ਅਤੇ ਦੇਸੀ ਨਸਲਾਂ ਦੇ ਬੱਚਿਆਂ ਦੀ ਪੈਦਾਵਾਰ ਵੀ ਘੱਟ ਹੁੰਦੀ ਹੈ । ਵਿਦੇਸ਼ੀ ਨਸਲਾਂ ਦਾ ਸਰੀਰਕ ਵਾਧਾ ਤੇਜ਼ੀ ਨਾਲ ਹੁੰਦਾ ਹੈ ਅਤੇ ਇਸ ਨਸਲ ਦੇ ਬੱਚਿਆਂ ਦੀ ਪੈਦਾਵਾਰ ਵੀ ਵਧ ਹੈ ।

ਪ੍ਰਸ਼ਨ 2.
ਸੁਰਾਂ ਨੂੰ ਕਿਹੜੀ-ਕਿਹੜੀ ਸਸਤੀ ਖ਼ੁਰਾਕ ਪਾਈ ਜਾ ਸਕਦੀ ਹੈ ?
ਉੱਤਰ-
ਸਬਜ਼ੀ ਮੰਡੀ ਦੀ ਬਚੀ-ਖੁਚੀ ਰਹਿੰਦ-ਖੂੰਹਦ ਅਤੇ ਪੱਤੇ, ਹੋਸਟਲਾਂ, ਹੋਟਲਾਂ ਅਤੇ ਕਨਟੀਨਾਂ ਦੀ ਰਹਿੰਦ-ਖੂੰਹਦ/ਜੂਠ, ਗੰਨੇ ਦੇ ਰਸ ਦੀ ਮੈਲ ਅਤੇ ਲੱਸੀ ਆਦਿ ਸਸਤੇ ਪਦਾਰਥਾਂ ਦੀ ਵਰਤੋਂ ਸੁਰਾਂ ਦੀ ਖ਼ੁਰਾਕ ਲਈ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 3.
ਸੂਰਾਂ ਦੀ ਖੁਰਾਕ ਦੀ ਬਣਤਰ ਦੱਸੋ ।
ਉੱਤਰ-
ਸੁਰਾਂ ਦੇ ਬੱਚਿਆਂ ਨੂੰ ਖ਼ੁਰਾਕ ਵਿਚ 20-22% ਪ੍ਰੋਟੀਨ ਦੇਣਾ ਚਾਹੀਦਾ ਹੈ ਅਤੇ ਰੇਸ਼ੇ ਦੀ ਮਾਤਰਾ 5% ਤੋਂ ਵੱਧ ਨਹੀਂ ਹੋਣੀ ਚਾਹੀਦੀ । ਵਧ ਰਹੇ ਸੂਰਾਂ ਦੀ ਖ਼ੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ 16-18% ਹੋਣੀ ਚਾਹੀਦੀ ਹੈ ਅਤੇ ਵੱਡੇ ਜਾਨਵਰਾਂ ਨੂੰ 2-3 ਕਿਲੋਮ ਹਰਾ ਚਾਰਾ ਵੀ ਦੇਣਾ ਚਾਹੀਦਾ ਹੈ ।

ਪ੍ਰਸ਼ਨ 4.
ਵਧੀਆ ਬੱਕਰੀ ਦੇ ਗੁਣ ਦੱਸੋ !
ਉੱਤਰ-
ਵਧੀਆ ਬੱਕਰੀ ਦੀ ਚੋਣ ਉਸ ਦੇ 120 ਦਿਨਾਂ ਦੇ ਸੂਏ ਦੇ ਦੁੱਧ ਨੂੰ ਦੇਖ ਕੇ ਕੀਤੀ ਜਾਂਦੀ ਹੈ । ਵਧੀਆ ਬੱਕਰੀ ਪਹਿਲੀ ਵਾਰ 2 ਸਾਲ ਦੀ ਉਮਰ ਤਕ ਸੁ ਪੈਣੀ ਚਾਹੀਦੀ ਹੈ । ਬੱਕਰੀ ਦੀ ਵੇਲ ਲੰਬੀ ਹੋਣੀ ਚਾਹੀਦੀ ਹੈ, ਵਧੀਆ ਚਮਕੀਲੇ ਵਾਲਾਂ ਵਾਲੀ ਹੋਣੀ ਚਾਹੀਦੀ ਹੈ ।

ਪ੍ਰਸ਼ਨ 5.
ਖ਼ਰਗੋਸ਼ ਦੀਆਂ ਉੱਨ ਅਤੇ ਮਾਸ ਵਾਲੀਆਂ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਖ਼ਰਗੋਸ਼ ਦੀਆਂ ਮਾਸ ਵਾਲੀਆਂ ਕਿਸਮਾਂ ਹਨ-ਸੋਵੀਅਤ ਚਿੰਚਲਾ, ਨਿਊਜ਼ੀਲੈਂਡ ਵਾਈਟ, ਅ ਜਿਐਂਟ, ਵਾਈਟ ਜਿਐਂਟ । ਖ਼ਰਗੋਸ਼ ਦੀਆਂ ਉੱਨ ਵਾਲੀਆਂ ਕਿਸਮਾਂ ਹਨ-ਰੂਸੀ ਅੰਗੋਰਾ, ਬ੍ਰਿਟਿਸ਼ ਅੰਗੋਰਾ, ਜਰਮਨ ਅੰਗੋਰਾ ।

PSEB 9th Class Agriculture Solutions Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ

ਪ੍ਰਸ਼ਨ 6.
ਖ਼ਰਗੋਸ਼ ਕਿਸ ਤਰ੍ਹਾਂ ਦੇ ਖਾਣੇ ਨੂੰ ਜ਼ਿਆਦਾ ਪਸੰਦ ਕਰਦਾ ਹੈ ?
ਉੱਤਰ-
ਖ਼ਰਗੋਸ਼ ਸ਼ਾਕਾਹਾਰੀ ਜਾਨਵਰ ਹੈ । ਇਸ ਨੂੰ ਨੇਪੀਅਰ ਬਾਜਰਾ, ਪਾਲਕ, ਰਵਾਂਹ, ਲੁਸਣ, ਗਿੰਨੀ ਘਾਹ, ਬਰਸੀਮ, ਹਰੇ ਪੱਤੇ ਅਤੇ ਸਬਜ਼ੀਆਂ ਦੇ ਪੱਤੇ ਸੁਆਦ ਲਗਦੇ ਹਨ ।

ਪ੍ਰਸ਼ਨ 7.
ਖ਼ਰਗੋਸ਼ ਦਾ ਖੁੱਡਾ ਜਾਂ ਡੱਬਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ?
ਉੱਤਰ-
ਖੁੱਡੇ ਜਾਂ ਡੱਬੇ ਲੱਕੜੀ ਦੇ ਬਣਾਏ ਜਾਂਦੇ ਹਨ ਜੋ ਵੱਖ-ਵੱਖ ਆਕਾਰ ਦੇ ਹੋ ਸਕਦੇ ਹਨ । ਪਰ ਇਹਨਾਂ ਵਿਚ ਮਲ ਮੂਤਰ ਦੇ ਨਿਕਾਸ ਅਤੇ ਰੋਸ਼ਨੀ ਦਾ ਢੁੱਕਵਾਂ ਪ੍ਰਬੰਧ ਹੋਣਾ ਚਾਹੀਦਾ ਹੈ ।

ਪ੍ਰਸ਼ਨ 8.
ਖ਼ਰਗੋਸ਼ ਹਰ ਸਾਲ ਕਿੰਨੇ ਸੂਏ ਅਤੇ ਹਰ ਸੂਏ ਵਿਚ ਕਿੰਨੇ ਬੱਚਿਆਂ ਨੂੰ ਜਨਮ ਦਿੰਦਾ ਹੈ ?
ਉੱਤਰ-
ਮਾਦਾ ਖ਼ਰਗੋਸ਼ ਹਰ ਸਾਲ 6-7 ਸੂਏ ਦੇ ਸਕਦੀ ਹੈ | ਹਰ ਸੂਏ ਵਿਚ ਇਹ 57 ਬੱਚਿਆਂ ਨੂੰ ਜਨਮ ਦਿੰਦੀ ਹੈ ।

ਪ੍ਰਸ਼ਨ 9.
ਖ਼ਰਗੋਸ਼ ਦੀਆਂ ਵੱਖ-ਵੱਖ ਨਸਲਾਂ ਦੀ ਉੱਨ ਪੈਦਾਵਾਰ ਬਾਰੇ ਲਿਖੋ ।
ਉੱਤਰ-

ਖ਼ਰਗੋਸ਼ ਦੀ ਕਿਸਮ ਉੱਨ ਦੀ ਮਾਤਰਾ
ਰੂਸੀ ਅੰਗੋਰਾ 215 ਗਰਾਮ
ਬ੍ਰਿਟਿਸ਼ ਅੰਗੋਰਾ 230 ਗਰਾਮ
ਜਰਮਨ ਅੰਗੋਰਾ 590 ਗਰਾਮ

ਪ੍ਰਸ਼ਨ 10.
ਖ਼ਰਗੋਸ਼ਾਂ ਦੀ ਖੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ ਬਾਰੇ ਦੱਸੋ ।
ਉੱਤਰ-
ਦੱਥੋਂ ਹਟੀ ਮਾਦਾ ਦੀ ਖ਼ੁਰਾਕ ਵਿੱਚ 12-15% ਪ੍ਰੋਟੀਨ ਅਤੇ ਦੁੱਧ ਦੇ ਰਹੇ ਜਾਨਵਰ ਦੀ ਖੁਰਾਕ ਵਿੱਚ 16-20% ਪ੍ਰੋਟੀਨ ਤੱਤ ਦੇਣਾ ਚਾਹੀਦਾ ਹੈ ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਸੂਰ ਪਾਲਣ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਕਿਹੜੇ ਨੁਕਤੇ ਹਨ ?
ਉੱਤਰ-
ਸੂਰ ਪਾਲਣ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਹੇਠ ਲਿਖੇ ਨੁਕਤੇ ਹਨ-

  1. ਨਸਲ ਦੀ ਸਹੀ ਚੋਣ ਕਰਨੀ ਚਾਹੀਦੀ ਹੈ ।
  2. ਸੂਰ ਤੇ ਸੂਰੀ ਦੀ ਸਿਹਤ ਵਧੀਆ ਹੋਣੀ ਚਾਹੀਦੀ ਹੈ ।
  3. ਸੁਰ ਤੇ ਸੁਰੀ ਨੂੰ ਰੱਖਣ ਤੇ ਦੇਖਭਾਲ ਦਾ ਸਹੀ ਪ੍ਰਬੰਧ ਹੋਣਾ ਚਾਹੀਦਾ ਹੈ ।
  4. ਸੂਰਾਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਸੰਤੁਲਿਤ ਖੁਰਾਕ ਦੇਣੀ ਚਾਹੀਦੀ ਹੈ ।
  5. ਸੂਰੀ ਦੀ ਸਿਹਤ ਵਧੀਆ ਹੋਵੇ, ਚਮੜੀ ਕਸਵੀਂ ਅਤੇ ਨਰਮ, ਵਾਲ ਵੀ ਨਰਮ, ਅੱਖਾਂ ਚਮਕਦਾਰ, ਲੱਤਾਂ ਮਜ਼ਬੂਤ ਅਤੇ ਘੱਟੋ-ਘੱਟ 12 ਬਣ ਹੋਣੇ ਚਾਹੀਦੇ ਹਨ ।
  6. ਸੂਰੀ ਨੂੰ 8-9 ਮਹੀਨੇ ਦੀ ਉਮਰ ਵਿਚ ਜਦੋਂ ਉਸਦਾ ਭਾਰ 90 ਕਿਲੋਗਰਾਮ ਹੋਵੇ, ਆਸ ਕਰਵਾਉਣੀ ਚਾਹੀਦੀ ਹੈ ।
  7. ਬੱਚਿਆਂ ਤੋਂ ਵਧੇਰੇ ਮਾਸ ਦੀ ਪ੍ਰਾਪਤੀ ਲਈ ਇਹਨਾਂ ਨੂੰ 3-4 ਹਫਤੇ ਦੀ ਉਮਰ ਵਿੱਚ ਖੱਸੀ ਕਰਵਾ ਲੈਣਾ ਚਾਹੀਦਾ ਹੈ ।

ਪ੍ਰਸ਼ਨ 2.
ਸੂਰਾਂ ਦੇ ਵਾੜੇ ਬਾਰੇ ਵਿਸਥਾਰ ਨਾਲ ਲਿਖੋ ।
ਉੱਤਰ-
ਸੂਰਾਂ ਦੇ ਵਾੜੇ ਜ਼ਮੀਨ ਤੋਂ ਉੱਚੇ, ਸਸਤੇ ਅਤੇ ਆਰਾਮਦੇਹ ਹੋਣੇ ਚਾਹੀਦੇ ਹਨ । ਇੱਕ ਵਧ ਰਹੇ ਸੂਰ ਨੂੰ 8 ਵਰਗ ਫੁੱਟ ਅਤੇ ਉੱਥੋਂ ਹਟੀ ਇੱਕ ਸੂਰੀ ਨੂੰ 10-12 ਵਰਗ ਫੁੱਟ ਥਾਂ ਦੀ ਲੋੜ ਹੈ । 20 ਬੱਚੇ ਰੱਖਣ ਲਈ 160 ਵਰਗ ਫੁੱਟ ਥਾਂ ਦੀ ਲੋੜ ਹੈ । ਸੂਰੀਆਂ ਨੂੰ ਇਕੱਠਾ ਰੱਖਣਾ ਹੋਵੇ ਤਾਂ 10 ਤੋਂ ਵੱਧ ਨਹੀਂ ਰੱਖਣੀਆਂ ਚਾਹੀਦੀਆਂ । ਬੱਚਿਆਂ ਵਾਲੀ ਸੂਰੀ ਦੇ ਕਮਰੇ ਵਿੱਚ ਕੰਧ ਤੋਂ ਹਟਵੀਂ ਗਾਰਡ ਰੇਲਿੰਗ ਲਗਾਉਣੀ ਚਾਹੀਦੀ ਹੈ । ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿ ਸੂਰੀ ਦੇ ਹੇਠਾਂ ਬੱਚੇ ਆ ਕੇ ਮਰ ਨਾ ਜਾਣ ! ਰੇਲਿੰਗ ਦੀ ਫਰਸ਼ ਤੋਂ ਉਚਾਈ 1012 ਇੰਚ ਅਤੇ ਇੰਨਾ ਹੀ ਇਸ ਨੂੰ ਕੰਧ ਤੋਂ ਦੂਰ ਵੀ ਰੱਖਣਾ ਚਾਹੀਦਾ ਹੈ ।

PSEB 9th Class Agriculture Solutions Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ

ਪ੍ਰਸ਼ਨ 3.
ਭੇਡਾਂ-ਬੱਕਰੀਆਂ ਦੇ ਵਾੜੇ ਬਾਰੇ ਨੋਟ ਲਿਖੋ ।
ਉੱਤਰ-
ਭੇਡਾਂ-ਬੱਕਰੀਆਂ ਦੇ ਵਾੜੇ ਜਾਂ ਸੈਂਡ ਖੁੱਲ੍ਹੇ ਤੇ ਹਵਾਦਾਰ ਹੋਣੇ ਚਾਹੀਦੇ ਹਨ । ਇਹਨਾਂ ਵਿਚ ਸਿਲਾਬ ਨਹੀਂ ਹੋਣੀ ਚਾਹੀਦੀ । ਵਾੜੇ ਦੀ ਲੰਬਾਈ ਪ੍ਰਬ-ਪੱਛਮ ਦਿਸ਼ਾ ਵੱਲ ਹੋਣੀ ਚਾਹੀਦੀ ਹੈ । ਇੱਕ ਬੱਕਰੀ ਜਾਂ ਭੇਡ ਨੂੰ ਲਗਪਗ 10 ਵਰਗ ਫੁੱਟ ਥਾਂ ਦੀ ਲੋੜ ਹੁੰਦੀ ਹੈ । ਲੇਲੇ ਅਤੇ ਛਲਾਰੂ ਨੂੰ 4 ਵਰਗ ਫੁੱਟ ਥਾਂ ਦੀ ਹੀ ਲੋੜ ਹੁੰਦੀ ਹੈ । ਵਾੜੇ ਦੇ ਆਲੇ-ਦੁਆਲੇ 5-6 ਫੁੱਟ ਉੱਚੀ ਕੰਧ ਕੀਤੀ ਹੋਵੇ ਜਾਂ ਕੰਡਿਆਲੀ ਵਾੜ ਲੱਗੀ ਹੋਣੀ ਚਾਹੀਦੀ ਹੈ । ਇਸ ਨਾਲ ਕੁੱਤੇ ਆਦਿ ਨੁਕਸਾਨ ਨਹੀਂ ਕਰ ਸਕਦੇ । ਵਾੜੇ ਦੇ ਆਲੇ-ਦੁਆਲੇ ਪੱਤਝੜੀ ਰੁੱਖ; ਜਿਵੇਂ- ਤੂਤ, ਪਾਪੂਲਰ, ਧਰੇਕ ਆਦਿ ਲਗਾ ਲੈਣੇ ਚਾਹੀਦੇ ਹਨ ।

ਪ੍ਰਸ਼ਨ 4.
ਖ਼ਰਗੋਸ਼ ਦੀ ਖ਼ੁਰਾਕ ਦੀ ਬਣਤਰ ਬਾਰੇ ਦੱਸੋ ।
ਉੱਤਰ-
ਖ਼ਰਗੋਸ਼ ਨੂੰ ਦਾਲਾਂ, ਫਲੀਦਾਰ ਹਰਾ ਅਤੇ ਸੁੱਕਾ ਚਾਰਾ, ਅਨਾਜ, ਬੰਦਗੋਭੀ, ਗਾਜਰ ਅਤੇ ਰਸੋਈ ਦੀ ਰਹਿੰਦ-ਖੂੰਹਦ ਆਦਿ ਨਾਲ ਪਾਲਿਆ ਜਾ ਸਕਦਾ ਹੈ |ਰਾਸ਼ਨ ਨੂੰ ਦਲ ਕੇ ਜਾਂ ਗੋਲੀਆਂ ਬਣਾ ਕੇ ਖ਼ਰਗੋਸ਼ਾਂ ਨੂੰ ਖ਼ੁਰਾਕ ਦਿੱਤੀ ਜਾ ਸਕਦੀ ਹੈ । ਗੋਲੀਆਂ ਬਣਾ ਕੇ ਖ਼ੁਰਾਕ ਦੇਣ ਨਾਲ ਖ਼ਰਗੋਸ਼ ਦਾ ਸਾਹ ਦੀਆਂ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ ਅਤੇ ਰਾਸ਼ਨ ਦੀ ਬੱਚਤ ਵੀ ਹੁੰਦੀ ਹੈ । ਦੁੱਧ ਤੋਂ ਹਟੀ ਮਾਦਾ ਨੂੰ ਖ਼ੁਰਾਕ ਵਿਚ 12-15% ਪ੍ਰੋਟੀਨ ਦੇਣਾ ਚਾਹੀਦਾ ਹੈ ਤੇ ਦੁੱਧ ਦੇ ਰਹੀ ਮਾਦਾ ਦੀ ਖ਼ੁਰਾਕ ਵਿਚ ਪ੍ਰੋਟੀਨ ਦੀ ਮਾਤਰਾ 16-20% ਹੋਣੀ ਚਾਹੀਦੀ ਹੈ । ਖ਼ਰਗੋਸ਼ ਨੂੰ ਕਣਕ/ਮੱਕੀ ਬਾਜਰਾ, ਚੌਲਾਂ ਦੀ ਪਾਲਸ਼, ਮੀਟ ਮੀਲ, ਧਾਤਾਂ ਦਾ ਮਿਸ਼ਰਣ, ਮੂੰਗਫਲੀ ਦੀ ਖਲ ਅਤੇ ਨਮਕ ਆਦਿ ਵਾਲੀ ਖ਼ੁਰਾਕ ਬਣਾ ਕੇ ਦਿੱਤੀ ਜਾ ਸਕਦੀ ਹੈ । ਖ਼ਰਗੋਸ਼ ਰਵਾਂਹ, ਗਿੰਨੀ ਘਾਹ, ਨੇਪੀਅਰ ਬਾਜਰਾ, ਬਰਸੀਮ, ਲੂਸਣ, ਪਾਲਕ, ਹਰੇ ਪੱਤੇ ਵਾਲੀਆਂ ਸਬਜ਼ੀਆਂ ਆਦਿ ਨੂੰ ਸੁਆਦ ਨਾਲ ਖਾਂਦੇ ਹਨ । ਖ਼ਰਗੋਸ਼ ਆਪਣੇ ਸਰੀਰ ਦੇ ਦਸਵੇਂ ਭਾਗ ਦੇ ਬਰਾਬਰ ਪਾਣੀ ਵੀ ਪੀ ਜਾਂਦੇ ਹਨ । ਇਸ ਲਈ ਪਾਣੀ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ ।

ਪ੍ਰਸ਼ਨ 5.
ਖ਼ਰਗੋਸ਼ ਦੇ ਪਿੰਜਰਿਆਂ ਬਾਰੇ ਜਾਣਕਾਰੀ ਦਿਓ ।
ਉੱਤਰ-
ਖੁੱਡੇ ਜਾਂ ਡੱਬੇ ਲੱਕੜੀ ਦੇ ਬਣਾਏ ਜਾਂਦੇ ਹਨ ਜੋ ਵੱਖ-ਵੱਖ ਆਕਾਰ ਦੇ ਹੋ ਸਕਦੇ ਹਨ । ਪਰ ਇਨ੍ਹਾਂ ਵਿਚ ਮਲ ਮੂਤਰ ਦੇ ਨਿਕਾਲ ਅਤੇ ਰੌਸ਼ਨੀ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ । ਜਦੋਂ ਬੱਚੇ ਦੁੱਧ ਛੱਡ ਦਿੰਦੇ ਹਨ ਤਾਂ ਇਹਨਾਂ ਨੂੰ ਪਿੰਜਰਿਆਂ ਵਿੱਚ ਰੱਖਿਆ ਜਾਂਦਾ ਹੈ । ਪਿੰਜਰੇ ਦਾ ਆਕਾਰ 5 ਫੁੱਟ ਲੰਬਾਈ ਅਤੇ 4 ਫੁੱਟ ਚੌੜਾਈ ਹੁੰਦੀ ਹੈ । ਇਸ ਵਿੱਚ ਲਗਪਗ 20 ਬੱਚੇ ਰੱਖੇ ਜਾਂਦੇ ਹਨ । ਨਰ ਅਤੇ ਮਾਦਾ ਨੂੰ ਵੱਖ-ਵੱਖ ਜਿਸ ਪਿੰਜਰੇ ਵਿੱਚ ਰੱਖਿਆ ਜਾਂਦਾ ਹੈ ਉਸ ਦਾ ਆਕਾਰ 2 ਫੁੱਟ ਲੰਬਾ, 1-2 ਫੁੱਟ ਚੌੜਾ ਅਤੇ 1 ਫੁੱਟ ਉੱਚਾ ਹੋਣਾ ਚਾਹੀਦਾ ਹੈ ।

PSEB 9th Class Agriculture Guide ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ Important Questions and Answers

ਕੁਝ ਹੋਰ ਮਹੱਤਵਪੂਰਨ ਪ੍ਰਸ਼ਨ ,
ਵਸਤੁਨਿਸ਼ਠ ਪ੍ਰਸ਼ਨ ਬਹੁ-ਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਫ਼ੈਦ ਯਾਰਕਸ਼ਾਇਰ ਕਿਸ ਦੀ ਕਿਸਮ ਹੈ ?
(ਉ) ਮੁਰਗੀ ਦੀ
(ਅ) ਸੂਰ ਦੀ
(ਇ) ਗਾਂ ਦੀ
(ਸ). ਭੇਡ ਦੀ ।
ਉੱਤਰ-
(ਅ) ਸੂਰ ਦੀ

ਪ੍ਰਸ਼ਨ 2.
ਬੱਕਰੀ ਦੀ ਨਸਲ ਨਹੀਂ ਹੈ :
(ਉ) ਸਾਨਨ
(ਅ) ਬੋਅਰ
(ਈ) ਬੀਟਲ
(ਸ) ਮੈਰੀਨੋ ।
ਉੱਤਰ-
(ਸ) ਮੈਰੀਨੋ ।

ਪ੍ਰਸ਼ਨ 3.
ਮਾਸ ਵਾਲੇ ਛੋਲਿਆਂ ਨੂੰ ਕਦੋਂ ਖੱਸੀ ਕਰਵਾਉਣਾ ਚਾਹੀਦਾ ਹੈ ?
(ਉ) 2 ਮਹੀਨੇ ਦੀ ਉਮਰ ਤੱਕ
(ਅ) 10 ਮਹੀਨੇ ਦੀ ਉਮਰ ਤੱਕ
(ਈ) 15 ਮਹੀਨੇ ਦੀ ਉਮਰ ਤੱਕ
(ਸ) 20 ਮਹੀਨੇ ਦੀ ਉਮਰ ਤੱਕ ।
ਉੱਤਰ-
(ਉ) 2 ਮਹੀਨੇ ਦੀ ਉਮਰ ਤੱਕ,

PSEB 9th Class Agriculture Solutions Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ

ਪ੍ਰਸ਼ਨ 4.
ਸੁਰੀ ਇਕ ਵਾਰੀ ਵਿਚ ਕਿੰਨੇ ਬੱਚੇ ਪੈਦਾ ਕਰ ਸਕਦੀ ਹੈ ?
(ਉ) 25-30
(ਅ) 10-12
(ਈ) 20-25
(ਸ) 30-40.
ਉੱਤਰ-
(ਅ) 10-12,

ਪ੍ਰਸ਼ਨ 5.
ਖ਼ਰਗੋਸ਼ ਦੀ ਮਾਦਾ ਪਹਿਲੀ ਵਾਰ ਕਿਸ ਉਮਰ ਵਿਚ ਗੱਭਣ ਹੋ ਸਕਦੀ ਹੈ ?
(ਉ) 3-4 ਮਹੀਨੇ
(ਅ) 6-9 ਮਹੀਨੇ
(ਇ) 15-20 ਮਹੀਨੇ
(ਸ) 12-13 ਮਹੀਨੇ ।
ਉੱਤਰ-
(ਅ) 6-9 ਮਹੀਨੇ

ਠੀਕ/ਗਲਤ ਦੱਸੋ :

ਪ੍ਰਸ਼ਨ 1.
ਸੂਰ ਆਪਣੇ ਵੰਸ਼ ਦਾ ਵਾਧਾ ਤੇਜ਼ੀ ਨਾਲ ਕਰਦੇ ਹਨ ਅਤੇ ਘੱਟ ਖੁਰਾਕ ਖਾਂਦੇ ਹਨ ।
ਉੱਤਰ-
ਠੀਕ,

ਪ੍ਰਸ਼ਨ 2.
ਤੰਦਰੁਸਤ ਸੂਰੀ ਪਹਿਲੀ ਵਾਰ 3-4 ਮਹੀਨੇ ਦੀ ਉਮਰ ਵਿਚ ਹੇਹੇ ਵਿਚ ਆਉਂਦੀ ਹੈ ।
ਉੱਤਰ-
ਗਲਤ,

ਪ੍ਰਸ਼ਨ 3.
ਸੂਰਾਂ ਦੇ 160 ਵਰਗ ਫੁੱਟ ਥਾਂ ਵਿਚ 10 ਬੱਚੇ ਰੱਖੇ ਜਾ ਸਕਦੇ ਹਨ ।
ਉੱਤਰ-
ਗਲਤ,

ਪ੍ਰਸ਼ਨ 4.
ਬੱਕਰੀ ਦੀਆਂ ਦੇਸੀ ਨਸਲਾਂ ਹਨ-ਬੀਟਲ, ਜਮਨਾਪਰੀ ।
ਉੱਤਰ-
ਠੀਕ,

ਪ੍ਰਸ਼ਨ 5.
ਭੇਡਾਂ ਦੀਆਂ ਨਸਲਾਂ ਹਨ-ਮੈਰੀਨੋ, ਕੌਰੀਡੇਲ ! ‘
ਉੱਤਰ-
ਠੀਕ ॥

PSEB 9th Class Agriculture Solutions Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ

ਖ਼ਾਲੀ ਥਾਂ ਭਰੋ :

ਪ੍ਰਸ਼ਨ 1.
ਸੂਰੀ ਸਾਲ ਵਿਚ ਦੋ ਵਾਰ ਸੂਅ ਸਕਦੀ ਹੈ ਤੇ ਇੱਕ ਵਾਰੀ ਵਿਚ ………………………. ਬੱਚੇ ਪੈਦਾ ਕਰਦੀ ਹੈ ।
ਉੱਤਰ-
10-12,

ਪ੍ਰਸ਼ਨ 2.
ਬੱਕਰੀ ਅਤੇ ਭੇਡ ਦਾ ਗਰਭਕਾਲ ਦਾ ਸਮਾਂ …………….. ਦਿਨ ਦਾ ਹੈ ।
ਉੱਤਰ-
145-153,

ਪ੍ਰਸ਼ਨ 3.
ਖ਼ਰਗੋਸ਼ ਦੀ ਮਾਦਾ ਪਹਿਲੀ ਵਾਰ …………….. ਮਹੀਨੇ ਦੀ ਉਮਰ ਵਿਚ ਗੱਭਣ ਹੋ ਸਕਦੀ ਹੈ ।
ਉੱਤਰ-
6-9,

ਪ੍ਰਸ਼ਨ 4.
ਸਾਲਾਨਾ ਉੱਨ ਦੀ ਕ੍ਰਮਵਾਰ ਪੈਦਾਵਾਰ ਰੂਸੀ, ਬ੍ਰਿਟਿਸ਼ ਅਤੇ ਜਰਮਨ ਅੰਗੋਰਾ ਤੋਂ 215, 230 ਅਤੇ …………….. ਗ੍ਰਾਮ ਹੈ ।
ਉੱਤਰ-
590,

ਪ੍ਰਸ਼ਨ 5.
ਖ਼ਰਗੋਸ਼ ਦੀ ਉਮਰ ਔਸਤਨ …………….. ਸਾਲ ਹੁੰਦੀ ਹੈ ।
ਉੱਤਰ-
5.

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੁਰਾਂ ਦੀ ਨਸਲ ਸਫ਼ੈਦ ਯਾਰਕਸ਼ਾਇਰ ਦਾ ਕੱਦ ਅਤੇ ਰੰਗ ਦੱਸੋ ।
ਉੱਤਰ-
ਕੱਦ ਦਰਮਿਆਨਾ, ਰੰਗ ਸਫ਼ੈਦ ਹੁੰਦਾ ਹੈ ।

ਪ੍ਰਸ਼ਨ 2.
ਸੁਰਾਂ ਦੀ ਕਿਹੜੀ ਨਸਲ ਉੱਤਰੀ ਭਾਰਤ ਵਿੱਚ ਹਰਮਨ-ਪਿਆਰੀ ਹੈ ?
ਉੱਤਰ-
ਸਫ਼ੈਦ ਯਾਰਕਸ਼ਾਇਰ ।

ਪ੍ਰਸ਼ਨ 3.
ਲੈੱਡਰੇਸ ਸੂਰ ਦਾ ਮੂਲ ਘਰ ਦੱਸੋ ।
ਉੱਤਰ-
ਡੈਨਮਾਰਕ ਦੇਸ਼ ।

ਪ੍ਰਸ਼ਨ 4.
ਤੰਦਰੁਸਤ ਸੂਰੀ ਕਿੰਨੇ ਮਹੀਨੇ ਦੀ ਉਮਰ ਵਿਚ ਪਹਿਲੀ ਵਾਰ ਹੇਹੇ ਵਿਚ ਆਉਂਦੀ ਹੈ ?
ਉੱਤਰ-
5-6 ਮਹੀਨੇ ਵਿੱਚ ।

PSEB 9th Class Agriculture Solutions Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ

ਪ੍ਰਸ਼ਨ 5.
ਵੱਧ ਰਹੇ ਸੂਰਾਂ ਦੀ ਖ਼ੁਰਾਕ ਵਿਚ ਕਿੰਨਾ ਪ੍ਰੋਟੀਨ ਹੋਣਾ ਚਾਹੀਦਾ ਹੈ ?
ਉੱਤਰ-
16-18%.

ਪ੍ਰਸ਼ਨ 6.
ਵੱਧ ਰਹੇ ਸੂਰ ਨੂੰ ਕਿੰਨੀ ਜਗਾ ਦੀ ਲੋੜ ਹੈ ?
ਉੱਤਰ-
8 ਵਰਗ ਫੁੱਟ ।

ਪ੍ਰਸ਼ਨ 7.
ਦੁੱਧੋਂ ਹਟੀ ਸੂਰੀ ਨੂੰ ਕਿੰਨੀ ਜਗਾ ਦੀ ਲੋੜ ਹੈ ?
ਉੱਤਰ-
10-12 ਵਰਗ ਫੁੱਟ ।

ਪ੍ਰਸ਼ਨ 8.
ਸੂਰੀ ਦੇ ਕਮਰੇ ਵਿਚ ਗਾਰਡ ਰੇਲਿੰਗ ਫਰਸ਼ ਤੋਂ ਕਿੰਨੀ ਉੱਚੀ ਹੋਣੀ ਚਾਹੀਦੀ ਹੈ ?
ਉੱਤਰ-
10-12 ਇੰਚ ।

ਪ੍ਰਸ਼ਨ 9.
ਗ਼ਰੀਬ ਦੀ ਗਾਂ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ-
ਬੱਕਰੀ ਨੂੰ ।

ਪ੍ਰਸ਼ਨ 10.
ਬੱਕਰੀ ਦੀਆਂ ਦੇਸੀ ਨਸਲਾਂ ਦੇ ਨਾਂ ਦੱਸੋ ।
ਉੱਤਰ-
ਬੀਟਲ, ਜਮਨਾਪਰੀ ।

ਪ੍ਰਸ਼ਨ 11.
ਬੱਕਰੀ ਦੀ ਚੋਣ ਲਈ ਕਿੰਨੇ ਦਿਨ ਦੇ ਸੂਏ ਦਾ ਦੁੱਧ ਦੇਖਿਆ ਜਾਂਦਾ ਹੈ ?
ਉੱਤਰ-
120 ਦਿਨਾਂ ਦੇ ।

ਪ੍ਰਸ਼ਨ 12.
ਭੇਡ/ਬੱਕਰੀ ਦਾ ਗਰਭਕਾਲ ਦਾ ਸਮਾਂ ਕਿੰਨਾ ਹੁੰਦਾ ਹੈ ?
ਉੱਤਰ-
145-153 ਦਿਨਾਂ ਦਾ ।

PSEB 9th Class Agriculture Solutions Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ

ਪ੍ਰਸ਼ਨ 13.
ਵਾੜੇ ਦੀ ਦਿਸ਼ਾ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ?
ਉੱਤਰ-
ਪੂਰਬ-ਪੱਛਮ ਵਲ ।

ਪ੍ਰਸ਼ਨ 14.
ਬੱਕਰੀ ਜਾਂ ਭੇਡ ਨੂੰ ਕਿੰਨੀ ਜਗਾ ਦੀ ਲੋੜ ਹੁੰਦੀ ਹੈ ?
ਉੱਤਰ-
10 ਵਰਗ ਫੁੱਟ ।

ਪ੍ਰਸ਼ਨ 15.
ਲੇਲੇ ਜਾਂ ਛਲਾਰੂ ਨੂੰ ਕਿੰਨੀ ਜਗ੍ਹਾ ਦੀ ਲੋੜ ਹੈ ?
ਉੱਤਰ-
4 ਵਰਗ ਫੁੱਟ ।

ਪ੍ਰਸ਼ਨ 16.
ਭੇਡ/ਬੱਕਰੀ ਨੂੰ ਦੋ ਸਾਲ ਵਿੱਚ ਕਿੰਨੇ ਸੂਏ ਦੇਣੇ ਚਾਹੀਦੇ ਹਨ ?
ਉੱਤਰ-
3 ਸੂਏ ।

ਪ੍ਰਸ਼ਨ 17.
ਮਾਦਾ ਖ਼ਰਗੋਸ਼ ਸਾਲ ਵਿੱਚ ਕਿੰਨੇ ਸੂਏ ਦਿੰਦਾ ਹੈ ?
ਉੱਤਰ-
6-7 ਸੂਏ ।

ਪ੍ਰਸ਼ਨ 18.
ਖ਼ਰਗੋਸ਼ ਦੀ ਔਸਤ ਉਮਰ ਕਿੰਨੀ ਹੈ ?
ਉੱਤਰ-
5 ਸਾਲ !

ਪ੍ਰਸ਼ਨ 19.
ਖ਼ਰਗੋਸ਼ ਦੀ ਉੱਨ ਵਾਲੀ ਕਿਸਮ ਲਿਖੋ ।
ਉੱਤਰ-
ਰੂ ਅੰਗੋਰਾ, ਜਰਮਨ ਅੰਗੋਰਾ ।

ਪ੍ਰਸ਼ਨ 20.
ਖ਼ਰਗੋਸ਼ ਦੀਆਂ ਮਾਸ ਵਾਲੀਆਂ ਨਸਲਾਂ ਦੱਸੋ ।
ਉੱਤਰ-
ਸੋਵੀਅਤ ਚਿੰਚਲਾ, ਗੇਅ ਜਿਐਂਟ ।

ਪ੍ਰਸ਼ਨ 21.
ਉੱਥੋਂ ਹਟੀ ਮਾਦਾ ਖ਼ਰਗੋਸ਼ ਦੀ ਖ਼ੁਰਾਕ ਵਿੱਚ ਕਿੰਨਾ ਪ੍ਰੋਟੀਨ ਹੋਣਾ ਚਾਹੀਦਾ ਹੈ ।
ਉੱਤਰ-
12-15% ।

ਪ੍ਰਸ਼ਨ 22.
ਦੁੱਧ ਦੇ ਰਹੇ ਮਾਦਾ ਖ਼ਰਗੋਸ਼ ਦੀ ਖ਼ੁਰਾਕ ਵਿੱਚ ਕਿੰਨਾ ਪ੍ਰੋਟੀਨ ਹੋਣਾ ਚਾਹੀਦਾ ਹੈ ?
ਉੱਤਰ-
16-20%

ਪ੍ਰਸ਼ਨ 23.
6 ਹਫ਼ਤੇ ਦਾ ਖ਼ਰਗੋਸ਼ ਰੋਜ਼ਾਨਾ ਕਿੰਨਾ ਹਰਾ ਚਾਰਾ ਅਤੇ ਖੁਰਾਕ ਖਾ ਜਾਂਦਾ ਹੈ ?
ਉੱਤਰ-
100 ਗ੍ਰਾਮ ਹਰਾ ਚਾਰਾ ਅਤੇ 50 ਗ੍ਰਾਮ ਖ਼ੁਰਾਕ ।

ਪ੍ਰਸ਼ਨ 24.
ਖ਼ਰਗੋਸ਼ ਤੋਂ ਪਹਿਲੀ ਵਾਰ ਉੱਨ ਕਿੰਨੀ ਉਮਰ ਵਿਚ ਲਈ ਜਾ ਸਕਦੀ ਹੈ ?
ਉੱਤਰ-
4 ਮਹੀਨੇ ਦੀ ਉਮਰ ਵਿੱਚ ।

ਪ੍ਰਸ਼ਨ 25.
ਇੱਕ ਖ਼ਰਗੋਸ਼ ਤੋਂ ਸਾਲ ਵਿਚ ਕਿੰਨੀ ਉੱਨ ਪ੍ਰਾਪਤ ਹੋ ਜਾਂਦੀ ਹੈ ?
ਉੱਤਰ-
500-700 ਗ੍ਰਾਮ ।

PSEB 9th Class Agriculture Solutions Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੂਰ ਦੀ ਕਿਸਮ ਸਫ਼ੈਦ ਯਾਰਕਸ਼ਾਇਰ ਬਾਰੇ ਦੱਸੋ !
ਉੱਤਰ-
ਇਹ ਸਫ਼ੈਦ ਰੰਗ ਦੀ ਦਰਮਿਆਨੇ ਕੱਦ ਵਾਲੀ ਨਸਲ ਹੈ । ਇਸ ਦੀ ਵੇਲ ਲੰਬੀ ਅਤੇ ਕੰਨ ਖੜ੍ਹਵੇਂ ਹੁੰਦੇ ਹਨ । ਇਸ ਨੂੰ ਪੰਜਾਬ ਵਿੱਚ ਸੌਖਿਆਂ ਪਾਲਿਆ ਜਾ ਸਕਦਾ ਹੈ ।

ਪ੍ਰਸ਼ਨ 2.
ਸੂਰ ਦੀ ਨਸਲ ਲੈਂਡਰੇਸ ਬਾਰੇ ਦੱਸੋ ।
ਉੱਤਰ-
ਇਹ ਵਿਦੇਸ਼ੀ ਨਸਲ ਹੈ । ਇਸ ਦੇ ਕੰਨ ਲਟਕਵੇਂ, ਵੇਲ ਲੰਬੀ ਅਤੇ ਰੰਗ ਚਿੱਟਾ ਹੁੰਦਾ ਹੈ । ਇਸ ਦਾ ਮੂਲ ਡੈਨਮਾਰਕ ਦੇਸ਼ ਹੈ । ਇਸ ਦੇ ਮੀਟ ਵਿੱਚ ਚਰਬੀ ਘੱਟ ਮਾਤਰਾ ਵਿੱਚ ਹੁੰਦੀ ਹੈ ।

ਪ੍ਰਸ਼ਨ 3.
ਸੁਰੀ ਦੇ ਆਸ ਵਿੱਚ ਆਉਣ ਬਾਰੇ ਦੱਸੋ ।
ਉੱਤਰ-
ਸੂਰੀ ਪਹਿਲੀ ਵਾਰ 5-6 ਮਹੀਨੇ ਦੀ ਉਮਰ ਵਿੱਚ ਹੇਹੇ ਵਿਚ ਆ ਜਾਂਦੀ ਹੈ । ਪਰ 90 ਕਿਲੋ ਭਾਰ ਦੀ, 8-9 ਮਹੀਨੇ ਦੀ ਸੂਰੀ ਨੂੰ ਹੀ ਆਸ ਵਿਚ ਲਿਆਉਣਾ ਚਾਹੀਦਾ ਹੈ ।

ਪ੍ਰਸ਼ਨ 4.
ਸੁਰੀ ਕਿਹੋ ਜਿਹੀ ਹੋਣੀ ਚਾਹੀਦੀ ਹੈ ?
ਉੱਤਰ-
ਸੂਰੀ ਦੀ ਸਿਹਤ ਚੰਗੀ ਹੋਣੀ ਚਾਹੀਦੀ ਹੈ | ਚਮੜੀ ਕੱਸੀ ਹੋਈ ਅਤੇ ਨਰਮ, ਵਾਲ ਨਰਮ ਹੋਣੇ ਚਾਹੀਦੇ ਹਨ । ਲੱਤਾਂ ਮਜ਼ਬੂਤ ਹੋਣੀਆਂ ਚਾਹੀਦੀਆਂ ਹਨ ਅਤੇ ਥਣ 12 ਹੋਣੇ ਚਾਹੀਦੇ ਹਨ ।

ਪ੍ਰਸ਼ਨ 5.
ਸੂਰਾਂ ਨੂੰ ਕਿੰਨੀ ਜਗਾ ਦੀ ਲੋੜ ਹੈ ?
ਉੱਤਰ-
ਵੱਧ ਰਹੇ ਸੂਰ ਨੂੰ 8 ਵਰਗ ਫੁੱਟ ਜਗ੍ਹਾ ਦੀ ਲੋੜ ਹੈ ਅਤੇ ਉੱਥੋਂ ਹਟੀ ਸੂਰੀ ਨੂੰ 10-12 ਵਰਗ ਫੁੱਟ ਜਗਾ ਦੀ ਲੋੜ ਹੈ ।

ਪ੍ਰਸ਼ਨ 6.
ਬੱਚਿਆਂ ਵਾਲੀ ਸੁਰੀ ਦੇ ਕਮਰੇ ਵਿਚ ਗਾਰਡ ਰੇਲਿੰਗ ਕਿਉਂ ਲਗਾਈ ਜਾਂਦੀ ਹੈ ?
ਉੱਤਰ-
ਇਸ ਲਈ ਲਗਾਈ ਜਾਂਦੀ ਹੈ ਤਾਂ ਕਿ ਬੱਚੇ ਸੂਰੀ ਹੇਠ ਆ ਕੇ ਮਰ ਨਾ ਜਾਣ ।

ਪ੍ਰਸ਼ਨ 7.
ਬੱਕਰੀ ਦੀ ਨਸਲ ਬੀਟਲ ਬਾਰੇ ਜਾਣਕਾਰੀ ਦਿਓ ।
ਉੱਤਰ-
ਇਹ ਕਾਲੇ ਭੂਰੇ ਰੰਗ ਦੀ ਹੁੰਦੀ ਹੈ ਅਤੇ ਇਸ ਵਿੱਚ ਚਿੱਟੇ ਡੱਬ ਵੀ ਹੁੰਦੇ ਹਨ । ਇਸ ਦੇ ਕੰਨ ਲੰਬੇ, ਲਟਕਵੇਂ, ਟੇਢੇ ਅਤੇ ਚਿਹਰਾ ਉੱਭਰਵਾਂ ਹੁੰਦਾ ਹੈ । ਲੇਵੇ ਦਾ ਆਕਾਰ ਵੱਡਾ ਹੁੰਦਾ ਹੈ ਅਤੇ ਪਹਿਲਾ ਸੁਆ ਡੇਢ ਸਾਲ ਦੀ ਉਮਰ ਤੱਕ ਮਿਲ ਸਕਦਾ ਹੈ । ਇਹ ਨਸਲ ਅੰਮ੍ਰਿਤਸਰ, ਫਿਰੋਜ਼ਪੁਰ, ਤਰਨਤਾਰਨ ਅਤੇ ਗੁਰਦਾਸਪੁਰ ਵਿੱਚ ਪਾਈ ਜਾਂਦੀ ਹੈ ।

ਪ੍ਰਸ਼ਨ 8.
ਜਮਨਾਪਰੀ ਨਸਲ ਦਾ ਵੇਰਵਾ ਦਿਓ ।
ਉੱਤਰ-
ਇਸ ਨਸਲ ਦੀ ਬੱਕਰੀ ਦਾ ਰੰਗ ਚਿੱਟਾ, ਹਲਕਾ ਭੂਰਾ ਅਤੇ ਮੂੰਹ ਅਤੇ ਸਿਰ ਤੇ ਡੱਬ ਹੁੰਦੇ ਹਨ । ਇਸ ਦੇ ਕੰਨ ਲਟਕਵੇਂ, ਮੁੰਦਰੇ ਅਤੇ ਨੱਕ ਉੱਭਰਵਾਂ ਹੁੰਦਾ ਹੈ ਇਸ ਦਾ ਕੱਦ ਲੰਬਾ ਅਤੇ ਲੱਤਾਂ ਵੀ ਲੰਬੀਆਂ ਹੁੰਦੀਆਂ ਹਨ । ਇਹ ਨਸਲ ਦੇਖਣ ਨੂੰ ਸੁਨੱਖੀ ਲਗਦੀ ਹੈ ਅਤੇ ਉੱਤਰ ਪ੍ਰਦੇਸ਼ ਦੇ ਪੱਛਮੀ ਹਿੱਸੇ ਵਿੱਚ ਮਿਲਦੀ ਹੈ ।

ਪ੍ਰਸ਼ਨ 9.
ਖ਼ਰਗੋਸ਼ ਦੀ ਉੱਨ ਉਤਾਰਨ ਬਾਰੇ ਦੱਸੋ ।
ਉੱਤਰ-
ਖ਼ਰਗੋਸ਼ ਤੋਂ 4 ਮਹੀਨੇ ਦੀ ਉਮਰ ਵਿਚ ਪਹਿਲੀ ਵਾਰ ਉਨ ਉਤਾਰੀ ਜਾ ਸਕਦੀ ਹੈ । ਕਟਾਈ ਵੇਲੇ ਉਨ ਘੱਟ ਤੋਂ ਘੱਟ 2 ਇੰਚ ਲੰਬੀ ਹੋਣੀ ਚਾਹੀਦੀ ਹੈ । ਪੂਰੀ ਉੱਨ ਤਾਂ ਖ਼ਰਗੋਸ਼ ਦੇ ਇੱਕ ਸਾਲ ਦਾ ਹੋਣ ਤੇ ਹੀ ਮਿਲਦੀ ਹੈ । ਇੱਕ ਸਾਲ ਵਿੱਚ ਇੱਕ ਖ਼ਰਗੋਸ਼ ਤੋਂ ਲਗਪਗ 500-700 ਗਰਾਮ ਉੱਨ ਮਿਲਦੀ ਹੈ ਤੇ ਹਰ ਸਾਲ ਮਿਲਦੀ ਰਹਿੰਦੀ ਹੈ ।

PSEB 9th Class Agriculture Solutions Chapter 9 ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ

ਪ੍ਰਸ਼ਨ 10.
ਭੇਡਾਂ/ਬੱਕਰੀਆਂ, ਖ਼ਰਗੋਸ਼ਾਂ ਦੇ ਪਾਲਣ ਲਈ ਸਿਖਲਾਈ ਲੈਣ ਬਾਰੇ ਦੱਸੋ ।
ਉੱਤਰ-
ਇਹਨਾਂ ਜਾਨਵਰਾਂ ਦੇ ਪਾਲਣ ਲਈ, ਸਿਖਲਾਈ ਲੈਣ ਲਈ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਗਡਵਾਸੂ ਲੁਧਿਆਣਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬੱਕਰੀ ਦੀਆਂ ਨਸਲਾਂ ਬਾਰੇ ਜਾਣਕਾਰੀ ਦਿਓ ।
ਉੱਤਰ-
ਆਪਣੇ ਆਪ ਉੱਤਰ ਦਿਓ ।

ਪ੍ਰਸ਼ਨ 2.
ਸੂਰਾਂ ਦੀਆਂ ਨਸਲਾਂ ਬਾਰੇ ਜਾਣਕਾਰੀ ਦਿਓ ।
ਉੱਤਰ-
ਆਪਣੇ ਆਪ ਉੱਤਰ ਦਿਓ ।

ਸੂਰ, ਭੇਡਾਂ/ਬੱਕਰੀਆਂ ਅਤੇ ਖ਼ਰਗੋਸ਼ ਪਾਲਣਾ PSEB 9th Class Agriculture Notes

ਪਾਠ ਇੱਕ ਨਜ਼ਰ ਵਿੱਚ

  1. ਸੂਰ ਆਪਣੇ ਵੰਸ਼ ਦਾ ਵਾਧਾ ਤੇਜ਼ੀ ਨਾਲ ਕਰਦੇ ਹਨ ਅਤੇ ਘੱਟ ਖ਼ੁਰਾਕ ਖਾਂਦੇ ਹਨ ।
  2. ਸੁਰਾਂ ਦੀਆਂ ਵਿਦੇਸ਼ੀ ਨਸਲਾਂ ਹਨ-ਸਫ਼ੈਦ ਯਾਰਕਸ਼ਾਇਰ, ਲੈਂਡਰੇਸ ।
  3. ਤੰਦਰੁਸਤ ਸੂਰੀ ਪਹਿਲੀ ਵਾਰ 5-6 ਮਹੀਨੇ ਦੀ ਉਮਰ ਵਿਚ ਹੇਹੇ ਵਿਚ ਆਉਂਦੀ ਹੈ ।
  4. ਸੂਰੀ ਸਾਲ ਵਿਚ ਦੋ ਵਾਰ ਸੁਅ ਸਕਦੀ ਹੈ ਤੇ ਇੱਕ ਵਾਰੀ ਵਿਚ 10-12 ਬੱਚੇ ਪੈਦਾ ਕਰਦੀ ਹੈ ।
  5. ਸੂਰਾਂ ਦੇ 160 ਵਰਗ ਫੁੱਟ ਥਾਂ ਵਿਚ 20 ਬੱਚੇ ਰੱਖੇ ਜਾ ਸਕਦੇ ਹਨ ।
  6. ਬੱਕਰੀ ਦਾ ਦੁੱਧ ਬਿਮਾਰਾਂ ਅਤੇ ਬਜ਼ੁਰਗਾਂ ਲਈ ਬਹੁਤ ਗੁਣਕਾਰੀ ਹੁੰਦਾ ਹੈ ।
  7. ਬੱਕਰੀ ਦੀਆਂ ਦੇਸੀ ਨਸਲਾਂ ਹਨ-ਬੀਟਲ, ਜਮਨਾਪਰੀ ।
  8. ਬੱਕਰੀ ਦੀਆਂ ਵਿਦੇਸ਼ੀ ਨਸਲਾਂ ਹਨ-ਸਾਨਨ ਅਲਪਾਈਨ ਅਤੇ ਬੋਅਰ ।
  9. ਭੇਡਾਂ ਦੀਆਂ ਨਸਲਾਂ ਹਨ-ਮੈਰੀਨੋ, ਕੌਰੀਡੇਲ ।
  10. ਵਧੀਆ ਬੱਕਰੀ ਦੀ ਚੋਣ ਉਸਦੇ 120 ਦਿਨਾਂ ਦੇ ਸੁਏ ਦੇ ਦੁੱਧ ਨੂੰ ਦੇਖ ਕੇ ਕੀਤੀ ਜਾਂਦੀ ਹੈ ।
  11. ਬੱਕਰੀ ਅਤੇ ਭੇਡ ਦਾ ਗਰਭਕਾਲ ਦਾ ਸਮਾਂ 145-153 ਦਿਨ ਦਾ ਹੈ ।
  12. ਬੱਕਰੀ ਜਾਂ ਭੇਡ ਨੂੰ ਲਗਪਗ 10 ਫੁੱਟ ਜਗਾ ਦੀ ਲੋੜ ਹੁੰਦੀ ਹੈ । ਜਦੋਂ ਕਿ ਲੇਲੇ ਜਾਂ ਛਲਾਰੂ ਨੂੰ ਲਗਪਗ 4 ਫੁੱਟ ਜਗ੍ਹਾ ਚਾਹੀਦੀ ਹੈ ।
  13. ਜਿਹੜੇ ਛੇਲੇ ਮਾਸ ਲਈ ਰੱਖੇ ਹੋਣ ਉਹਨਾਂ ਨੂੰ 2 ਮਹੀਨੇ ਦੀ ਉਮਰ ਵਿਚ ਖੱਸੀ ਕਰਵਾ ਲੈਣਾ ਚਾਹੀਦਾ ਹੈ ।
  14. ਖ਼ਰਗੋਸ਼ ਦੀ ਮਾਦਾ ਪਹਿਲੀ ਵਾਰ 6-9 ਮਹੀਨੇ ਦੀ ਉਮਰ ਵਿਚ ਗੱਭਣ ਹੋ ਸਕਦੀ ਹੈ ।
  15. ਖ਼ਰਗੋਸ਼ ਦੀ ਉਮਰ ਔਸਤਨ 5 ਸਾਲ ਹੁੰਦੀ ਹੈ ।
  16. ਖ਼ਰਗੋਸ਼ ਦੀਆਂ ਉੱਨ ਲਈ ਪਾਲੀਆਂ ਜਾਣ ਵਾਲੀਆਂ ਨਸਲਾਂ ਹਨ-ਜਰਮਨ ਅੰਗੋਰਾ, ਬ੍ਰਿਟਿਸ਼ ਅੰਗੋਰਾ, ਰੂਸੀ ਅੰਗੋਰਾ ।
  17. ਖ਼ਰਗੋਸ਼ ਦੀਆਂ ਮਾਸ ਵਾਲੀਆਂ ਕਿਸਮਾਂ ਹਨ-ਗ੍ਰੇਅ ਜਿਐਂਟ, ਸੋਵੀਅਤ ਚਿੰਚਲਾ, ਵਾਈਟ ਜਿਐਂਟ, ਨਿਊਜ਼ੀਲੈਂਡ ਵਾਈਟ ।
  18. ਸਾਲਾਨਾ ਉੱਨ ਦੀ ਕ੍ਰਮਵਾਰ ਪੈਦਾਵਾਰ ਰੂਸੀ, ਬ੍ਰਿਟਿਸ਼ ਅਤੇ ਜਰਮਨ ਅੰਗੋਰਾ ਤੋਂ ਵੀ 215, 230 ਅਤੇ 590 ਗ੍ਰਾਮ ਹੈ ।
  19. 4 ਮਹੀਨੇ ਦੀ ਉਮਰ ਵਿਚ ਖ਼ਰਗੋਸ਼ ਤੋਂ ਪਹਿਲੀ ਵਾਰ ਉੱਨ ਪ੍ਰਾਪਤ ਕੀਤੀ ਜਾ ਸਕਦੀ ਹੈ ।
  20. ਭੇਡਾਂ, ਬੱਕਰੀਆਂ ਜਾਂ ਖ਼ਰਗੋਸ਼ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ ਪਹਿਲਾਂ ਸਿਖਲਾਈ ਲੈ ਲੈਣੀ ਚਾਹੀਦੀ ਹੈ ।

Leave a Comment