Punjab State Board PSEB 8th Class Punjabi Book Solutions Chapter 7 ਸਫਲਤਾਵਾਂ ਅਤੇ ਅਸਫਲਤਾਵਾਂ Textbook Exercise Questions and Answers.
PSEB Solutions for Class 8 Punjabi Chapter 7 ਸਫਲਤਾਵਾਂ ਅਤੇ ਅਸਫਲਤਾਵਾਂ
(i) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮਨੁੱਖ ਦਾ ਜੀਵਨ ਕੀ ਹੈ ?
ਉੱਤਰ :
ਇਕ ਸੰਘਰਸ਼ ।
ਪ੍ਰਸ਼ਨ 2.
ਖੁਸ਼ ਰਹਿਣ ਲਈ ਸਾਨੂੰ ਕੀ ਪ੍ਰਾਪਤ ਕਰਨਾ ਪਵੇਗਾ ?
ਉੱਤਰ :
ਜਿੱਤਾਂ ।
ਪ੍ਰਸ਼ਨ 3.
ਜਦੋਂ ਅਸੀਂ ਅਵੇਸਲੇ ਹੋ ਜਾਂਦੇ ਹਾਂ, ਤਾਂ ਕੀ ਨੁਕਸਾਨ ਹੁੰਦਾ ਹੈ ?
ਉੱਤਰ :
ਅਸੀਂ ਵਧੀਆ ਮੌਕੇ ਹੱਥੋਂ ਗੁਆ ਲੈਂਦੇ ਹਾਂ ।
ਪ੍ਰਸ਼ਨ 4.
ਅਸਫਲਤਾਵਾਂ ਦਾ ਮਨੁੱਖ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ :
ਅਸਫਲਤਾਵਾਂ ਮਨੁੱਖ ਨੂੰ ਨਿਰਾਸ਼ ਕਰ ਕੇ ਉਸ ਦੀ ਸ਼ਕਤੀ ਘਟਾ ਦਿੰਦੀਆਂ ਹਨ ।
ਪ੍ਰਸ਼ਨ 5.
ਸਾਡੀ ਸਫਲਤਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ?
ਉੱਤਰ :
ਸਾਫ਼-ਸੁਥਰੀ, ਜਿਸ ਦੀ ਪ੍ਰਾਪਤੀ ਲਈ ਕਿਸੇ ਦਾ ਹੱਕ ਨਾ ਮਾਰਿਆ ਹੋਵੇ ।
(ii) ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਜਿੱਤਾਂ ਤੇ ਹਾਰਾਂ ਦਾ ਮਨ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ ?
ਉੱਤਰ :
ਜਿੱਤਾਂ ਮਨੁੱਖ ਨੂੰ ਖ਼ੁਸ਼ੀ ਦਿੰਦੀਆਂ ਹਨ, ਪਰ ਹਾਰਾਂ ਨਾਲ ਮਨ ਦੁੱਖ ਨਾਲ ਭਰ ਜਾਂਦਾ ਹੈ । ਹਾਰਾਂ ਮਨੁੱਖੀ ਮਨ ਵਿਚ ਨਿਰਾਸ਼ਤਾ ਵੀ ਪੈਦਾ ਕਰਦੀਆਂ ਹਨ ।
ਪ੍ਰਸ਼ਨ 2.
ਜ਼ਿੰਦਗੀ ਵਿਚ ਨਿਰਾਸ਼ਾ ਤੋਂ ਬਚਣ ਲਈ ਕੀ ਕੁੱਝ ਕਰਨਾ ਚਾਹੀਦਾ ਹੈ ?
ਉੱਤਰ :
ਜ਼ਿੰਦਗੀ ਵਿਚ ਨਿਰਾਸ਼ਾ ਤੋਂ ਬਚਣ ਲਈ ਸਾਨੂੰ ਨਿਰਾਸ਼ਾ ਪੈਦਾ ਕਰਨ ਵਾਲੀਆਂ ਅਸਫਲਤਾਵਾਂ ਤੋਂ ਬਚਣਾ ਚਾਹੀਦਾ ਹੈ । ਸਾਨੂੰ ਜ਼ਿੰਦਗੀ ਵਿਚ ਵਧੀਆ ਮੌਕਿਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਪਕੜਨਾ ਚਾਹੀਦਾ ਹੈ ਤੇ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਮਿਹਨਤ ਕਰਨੀ ਚਾਹੀਦੀ ਹੈ । ਜੇਕਰ ਅਸੀਂ ਵੱਡੇ ਮੌਕੇ ਨਾ ਪਕੜ ਸਕਦੇ ਹੋਈਏ, ਤਾਂ ਸਾਨੂੰ ਨਿੱਕੇ-ਨਿੱਕੇ ਮੌਕਿਆਂ ਦਾ ਲਾਭ ਉਠਾਉਣਾ ਚਾਹੀਦਾ ਹੈ । ਇਸ ਤਰ੍ਹਾਂ ਨਿੱਕੀਆਂ-ਨਿੱਕੀਆਂ ਜਿੱਤਾਂ ਪ੍ਰਾਪਤ ਕਰ ਕੇ ਅਸੀਂ ਨਿਰਾਸ਼ਾ ਤੋਂ ਬਚ ਸਕਦੇ ਹਾਂ ।
ਪ੍ਰਸ਼ਨ 3.
ਕਿਸੇ ਨੂੰ ਧੋਖਾ ਦੇ ਕੇ ਪ੍ਰਾਪਤ ਕੀਤੀ ਸਫਲਤਾ ਤੋਂ ਤੁਸੀਂ ਖ਼ੁਸ਼ੀ ਕਿਉਂ ਨਹੀਂ ਪ੍ਰਾਪਤ ਕਰ ਸਕਦੇ ?
ਉੱਤਰ :
ਕਿਸੇ ਨੂੰ ਧੋਖਾ ਦੇ ਕੇ ਪ੍ਰਾਪਤ ਕੀਤੀ ਜਿੱਤ ਤੋਂ ਸਾਨੂੰ ਇਸ ਕਰਕੇ ਸੱਚੀ ਖੁਸ਼ੀ ਪ੍ਰਾਪਤ ਨਹੀਂ ਹੋ ਸਕਦੀ, ਕਿਉਂਕਿ ਇਹ ਖੁਸ਼ੀ ਬਣਾਵਟੀ ਹੁੰਦੀ ਹੈ । ਇਕ ਡਰ ਸਾਡੇ ਦਿਮਾਗ਼ ਵਿਚ ਬੈਠਾ ਹੁੰਦਾ ਹੈ, ਜੋ ਸਾਨੂੰ ਪੂਰੀ ਤਰ੍ਹਾਂ ਖ਼ੁਸ਼ ਨਹੀਂ ਹੋਣ ਦਿੰਦਾ ।
ਪ੍ਰਸ਼ਨ 4.
ਸਾਡੀ ਸਫਲਤਾ ਕਿਹੋ ਜਿਹੀ ਹੋਣੀ ਚਾਹੀਦੀ ਹੈ ?
ਉੱਤਰ :
ਸਾਡੀ ਸਫਲਤਾ ਸਾਡੇ ਮਿੱਥੇ ਟੀਚੇ ਨੂੰ ਆਪਣੇ ਉੱਦਮ ਨਾਲ ਪ੍ਰਾਪਤ ਕਰ ਕੇ ਮਿਲੀ ਹੋਣੀ ਚਾਹੀਦੀ ਹੈ । ਇਹ ਕਿਸੇ ਨੂੰ ਧੋਖਾ ਦੇ ਕੇ ਜਾਂ ਕਿਸੇ ਦਾ ਹੱਕ ਮਾਰ ਕੇ ਪ੍ਰਾਪਤ ਕੀਤੀ ਨਹੀਂ ਹੋਣੀ ਚਾਹੀਦੀ ।
ਪ੍ਰਸ਼ਨ 5.
‘ਸਫਲਤਾਵਾਂ ਅਤੇ ਅਸਫਲਤਾਵਾਂ ਪਾਠ ਵਿਚੋਂ ਤੁਹਾਨੂੰ ਕੀ ਸੰਦੇਸ਼ ਮਿਲਦਾ ਹੈ ?
ਉੱਤਰ :
ਇਸ ਪਾਠ ਤੋਂ ਸਾਨੂੰ ਇਹ ਸੰਦੇਸ਼ ਮਿਲਦਾ ਹੈ ਕਿ ਜ਼ਿੰਦਗੀ ਵਿਚ ਸਾਨੂੰ ਸਫਲਤਾ ਖ਼ੁਸ਼ੀ ਦਿੰਦੀ ਹੈ । ਸਫਲਤਾ ਦੀ ਪ੍ਰਾਪਤੀ ਲਈ ਸਾਨੂੰ ਵਧੀਆ ਮੌਕਿਆਂ ਦੀ ਸੰਭਾਲ ਕਰ ਕੇ ਉੱਦਮ ਕਰਨਾ ਚਾਹੀਦਾ ਹੈ । ਇਸ ਨਾਲ ਅਸੀਂ ਨਿਰਾਸ਼ ਕਰਨ ਵਾਲੀਆਂ ਅਸਫਲਤਾਵਾਂ ਤੋਂ ਬਚ ਸਕਦੇ ਹਾਂ । ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਫਲਤਾ ਕੇਵਲ ਪ੍ਰਾਰਥਨਾ ਨਾਲ ਪ੍ਰਾਪਤ ਨਹੀਂ ਹੁੰਦੀ, ਸਗੋਂ ਉੱਦਮ ਨਾਲ ਹੁੰਦੀ ਹੈ । ਇਸ ਤੋਂ ਇਲਾਵਾ ਸਾਨੂੰ ਸਫਲਤਾ ਦੀ ਪ੍ਰਾਪਤੀ ਲਈ ਕਿਸੇ ਨੂੰ ਧੋਖਾ ਵੀ ਨਹੀਂ ਦੇਣਾ ਚਾਹੀਦਾ ।
(iii) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1. ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਚੁਣ ਕੇ ਭਰੋ :
(ਸੰਘਰਸ਼, ਸ਼ਕਤੀ, ਵੱਡੀਆਂ, ਆਪੇ, ਹਸ਼ਰ)
(ਉ) ਧੋਖੇ ਨਾਲ ਸਫਲਤਾ ਪ੍ਰਾਪਤ ਕਰਨ ਵਾਲੇ ਦਾ …………. ਵੀ ਮਾੜਾ ਹੁੰਦਾ ਹੈ ।
(ਅ) ਮਨੁੱਖ ਦੀ ਸਾਰੀ ਜ਼ਿੰਦਗੀ ਇੱਕ …………. ਹੈ ।
(ਇ) ਨਿਰਾਸ਼ਾ ਮਨੁੱਖੀ …………. ਘਟਾ ਕੇ ਰੱਖ ਦਿੰਦੀ ਹੈ ।
(ਸ) ਕੱਲ੍ਹ ਅਸੀਂ …………. ਜਿੱਤਾਂ ਵੀ ਪ੍ਰਾਪਤ ਕਰ ਸਕਦੇ ਹਾਂ ।
(ਹ) ਇਹ ਕਦੀ ਨਾ ਸੋਚੋ ਕਿ ਕੰਮ …………. ਹੀ ਹੋ ਜਾਵੇਗਾ ।
ਉੱਤਰ :
(ਉ) ਧੋਖੇ ਨਾਲ ਸਫਲਤਾ ਪ੍ਰਾਪਤ ਕਰਨ ਵਾਲੇ ਦਾ ਹਸ਼ਰ ਵੀ ਮਾੜਾ ਹੁੰਦਾ ਹੈ ।
(ਅ) ਮਨੁੱਖ ਦੀ ਸਾਰੀ ਜ਼ਿੰਦਗੀ ਇੱਕ ਸੰਘਰਸ਼ ਹੈ ।
(ਇ) ਨਿਰਾਸ਼ਾ ਮਨੁੱਖੀ ਸ਼ਕਤੀ ਨੂੰ ਘਟਾ ਕੇ ਰੱਖ ਦਿੰਦੀ ਹੈ ।
(ਸ) ਕਲ੍ਹ ਅਸੀਂ ਵੱਡੀਆਂ ਜਿੱਤਾਂ ਵੀ ਪ੍ਰਾਪਤ ਕਰ ਸਕਦੇ ਹਾਂ ।
(ਹ) ਇਹ ਕਦੀ ਨਾ ਸੋਚੋ ਕਿ ਕੰਮ ਆਪੇ ਹੀ ਹੋ ਜਾਵੇਗਾ ।
ਪ੍ਰਸ਼ਨ 2.
ਵਾਕਾਂ ਵਿੱਚ ਵਰਤੋਂ :
ਨਸੀਬ, ਸ਼ਨਾਖ਼ਤ, ਸਿਲਸਿਲਾ, ਤਰਕੀਬ, ਖ਼ੁਸ਼ਹਾਲ, ਅਣਥੱਕ, ਭੈਅ, ਜ਼ਿਹਨ ।
ਉੱਤਰ :
1. ਨਸੀਬ (ਕਿਸਮਤ) – ਹਿੰਮਤ ਵਾਲੇ ਲੋਕ ਨਸੀਬਾਂ ਉੱਤੇ ਟੇਕ ਨਹੀਂ ਰੱਖਦੇ ।
2. ਸ਼ਨਾਖ਼ਤ (ਪਛਾਣ) – ਪੁਲਿਸ ਨੇ ਕਾਤਲਾਂ ਦੀ ਸ਼ਨਾਖ਼ਤ ਕਰ ਲਈ ਹੈ ।
3. ਸਿਲਸਿਲਾ (ਲੜੀ) – ਸਾਡੇ ਦੇਸ਼ ਵਿਚ ਭ੍ਰਿਸ਼ਟਾਚਾਰ ਦਾ ਸਿਲਸਿਲਾ ਸਹਿਜੇ ਕੀਤੇ ਖ਼ਤਮ ਹੁੰਦਾ ਨਹੀਂ ਦਿਸਦਾ ।
4. ਤਰਕੀਬ (ਤਰੀਕਾ) – ਉੱਦਮੀ ਬੰਦਿਆਂ ਨੂੰ ਆਪਣੇ ਟੀਚੇ ਦੀ ਪ੍ਰਾਪਤੀ ਲਈ ਤਰਕੀਬਾਂ ਸੁੱਝ ਹੀ ਜਾਂਦੀਆਂ ਹਨ ।
5. ਖ਼ੁਸ਼ਹਾਲ (ਖੁਸ਼ੀ ਭਰੀ ਹਾਲਤ) – ਮਿਹਨਤੀ ਲੋਕਾਂ ਦਾ ਜੀਵਨ ਖੁਸ਼ਹਾਲ ਹੁੰਦਾ ਹੈ ।
6. ਅਣਥੱਕ (ਨਾ ਥੱਕਣ ਵਾਲਾ) – ਦੇਸ਼-ਭਗਤਾਂ ਨੇ ਅਜ਼ਾਦੀ ਦੀ ਪ੍ਰਾਪਤੀ ਲਈ ਅਣਥੱਕ ਘੋਲ ਕੀਤਾ ।
7. ਭੈਅ (ਡਰ) – ਮੇਰੇ ਮਨ ਵਿਚ ਕਿਸੇ ਦਾ ਡਰ-ਭੈਅ ਨਹੀਂ ।
8. ਜ਼ਿਹਨ (ਦਿਮਾਗ) – ਇਸ ਪ੍ਰਸ਼ਨ ਦਾ ਹੱਲ ਮੇਰੇ ਜ਼ਿਹਨ ਵਿਚ ਬੈਠ ਗਿਆ ਹੈ ।
ਪ੍ਰਸ਼ਨ 3.
ਵਿਰੋਧੀ ਸ਼ਬਦ ਲਿਖੋ :
ਨਿਰਾਸ਼ਾ, ਸਫ਼ਲਤਾ, ਹਾਰ, ਸਾਫ਼, ਕਾਮਯਾਬ ।
ਉੱਤਰ :
ਵਿਰੋਧੀ ਸ਼ਬਦ
ਨਿਰਾਸ਼ਾ – ਆਸ਼ਾ
ਸਫਲਤਾ – ਅਸਫਲਤਾ
ਹਾਰ – ਜਿੱਤ
ਸਾਫ਼ – ਗੰਦਾ
ਕਾਮਯਾਬ – ਨਾ-ਕਾਮਯਾਬ ।
ਪ੍ਰਸ਼ਨ 4.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਸ਼ਬਦ – ਹਿੰਦੀ – ਅੰਗਰੇਜ਼ੀ
ਜੀਵਨ – ज़िन्दगी – Life
ਜਿੱਤ – …………. – ……………
ਲੋਕ – …………. – ……………
ਆਦਤ – …………. – ……………
ਸਫਲਤਾ – …………. – ……………
ਖ਼ੁਸ਼ – …………. – ……………
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਜੀਵਨ – ज़िन्दगी – Life
ਜਿੱਤ – जीत – Victory
ਲੋਕ – लोग – People
ਆਦਤ – आदत – Habit
ਸਫਲਤਾ – सफलता – Success
ਖ਼ੁਸ਼ – खुश – Happy
ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ :
ਜਿਤ, ਅਵਸੇਲੇ, ਸਿਆਨੇ, ਅਸਫਲਤਾਵਾਂ, ਸਿਲਸੀਲਾ ।
ਉੱਤਰ :
ਅਸ਼ੁੱਧ – मॅप
ਜਿਤ – ਜਿੱਤ
ਅਵਸੇਲੇ – ਅਵੇਸਲੇ
ਸਿਆਨੇ – ਸਿਆਣੇ
ਅਸਫਲਤਾਵਾਂ – ਅਸਫਲਤਾਵਾਂ
ਸਿਲਸੀਲਾ – ਸਿਲਸਿਲਾ ॥
ਪ੍ਰਸ਼ਨ 6.
ਹੇਠ ਲਿਖੇ ਵਾਕ ਸੁੰਦਰ ਲਿਖਾਈ ਕਰ ਕੇ ਲਿਖੋ :
ਇਹ ਕਦੀ ਨਾ ਸੋਚੋ ਕਿ ਕੰਮ ਆਪੇ ਹੋ ਜਾਵੇਗਾ ।
ਉੱਤਰ :
………………………………………………
………………………………………………
ਪ੍ਰਸ਼ਨ-ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :
(ਉ) ਅਸਫਲਤਾਵਾਂ ਮਨੁੱਖ ਨੂੰ ਨਿਰਾਸ਼ ਕਰਦੀਆਂ ਹਨ । (ਨਾਂਵ ਚੁਣੋ)
(ਅ) ਨਿਰਾਸ਼ਾ ਇਕ ਹੋਰ ਨਿਰਾਸ਼ਾ ਨੂੰ ਜਨਮ ਦਿੰਦੀ ਹੈ । (ਵਿਸ਼ੇਸ਼ਣ ਚੁਣੋ)
(ਇ) ਸਾਡੇ ਕੋਲੋਂ ਇਹਨਾਂ ਵਧੀਆ ਮੌਕਿਆਂ ਦੀ ਪਛਾਣ ਨਹੀਂ ਹੁੰਦੀ । (ਪੜਨਾਂਵ ਚੁਣੋ)
(ਸ) ਅਸੀਂ ਉਹਨਾਂ ਨੂੰ ਪਕੜ ਨਹੀਂ ਸਕਦੇ । (ਕਿਰਿਆ ਚੁਣੋ)
ਉੱਤਰ :
(ਉ) ਅਸਫਤਾਵਾਂ, ਮਨੁੱਖ, ਨਿਰਾਸ਼ ।
(ਅ) ਇਕ ਹੋਰ ।
(ਇ) ਸਾਡੇ, ਇਹਨਾਂ ਨੂੰ
(ਸ) ਪਕੜ ਸਕਦੇ ।
ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ
I. ਹੇਠ ਲਿਖੇ ਪੈਰੇ ਸੰਬੰਧੀ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣ ਕੇ ਲਿਖੋ ।
ਇਹ ਜ਼ਿੰਦਗੀ ਇੱਕ ਸੰਘਰਸ਼ ਹੈ, ਇਸ ਲਈ ਸਾਨੂੰ ਕਦੇ ਅਵੇਸਲੇ ਨਹੀਂ ਹੋਣਾ ਚਾਹੀਦਾ । ਜਿੱਥੇ ਕਿਧਰੇ ਵੀ ਅਸੀਂ ਅਵੇਸਲੇ ਹੋ ਜਾਂਦੇ ਹਾਂ, ਵਧੀਆ ਮੌਕੇ ਸਾਡੇ ਹੱਥੋਂ ਨਿਕਲ ਜਾਂਦੇ ਹਨ । ਕਹਿੰਦੇ ਹਨ ਕਿ ਵਧੀਆਂ ਮੌਕੇ ਹਰੇਕ ਨੂੰ ਨਸੀਬ ਹੁੰਦੇ ਹਨ । ਇਹ ਮੌਕੇ ਸਾਡੇ ਅੱਗੇ-ਪਿੱਛੇ ਪਏ ਫਿਰਦੇ ਹਨ ! ਸਾਡੇ ਕੋਲੋਂ ਇਨ੍ਹਾਂ ਵਧੀਆ ਮੌਕਿਆਂ ਦੀ ਸ਼ਨਾਖ਼ਤ ਨਹੀਂ ਹੁੰਦੀ, ਅਸੀਂ ਉਨ੍ਹਾਂ ਨੂੰ ਪਕੜ ਨਹੀਂ ਸਕਦੇ । ਜਿਹੜੇ ਲੋਕੀਂ ਵਧੀਆ ਮੌਕਿਆਂ ਦੀ ਸ਼ਨਾਖ਼ਤ ਵੀ ਕਰ ਲੈਂਦੇ ਹਨ ਅਤੇ ਉਨ੍ਹਾਂ ਉੱਤੇ ਆਪਣੀ ਪਕੜ ਵੀ ਮਜ਼ਬੂਤ ਕਰ ਲੈਂਦੇ ਹਨ, ਉਨ੍ਹਾਂ ਲੋਕਾਂ ਦੇ ਨਾਂ ਕਾਮਯਾਬ ਇਨਸਾਨਾਂ ਦੀ ਸੂਚੀ ਵਿੱਚ ਦਰਜ ਹੋ ਜਾਂਦੇ ਹਨ । ਬਾਕੀ ਅਸੀਂ ਸਾਰੇ ਅਸਫਲ ਲੋਕ ਹਾਂ । ਅਸੀਂ ਮੌਕਿਆਂ ਦੀ ਸ਼ਨਾਖ਼ਤ ਕਰਨ ਦੀ ਕਦੀ ਕੋਸ਼ਿਸ਼ ਹੀ ਨਹੀਂ ਕਰਦੇ । ਅਸੀਂ ਅਵੇਸਲੇ ਹੀ ਰਹਿੰਦੇ ਹਾਂ । ਵਧੀਆ ਮੌਕੇ ਆਉਂਦੇ ਹਨ, ਆ ਕੇ ਚਲੇ ਜਾਂਦੇ ਹਨ, ਪਰ ਸਾਡੇ ਪੱਲੇ ਕੁੱਝ ਨਹੀਂ ਪੈਂਦਾ । ਅਸਫਲਤਾਵਾਂ ਮਨੁੱਖ ਨੂੰ ਨਿਰਾਸ਼ ਕਰਦੀਆਂ ਹਨ । ਇਹ ਨਿਰਾਸ਼ਾ ਮਨੁੱਖੀ ਸ਼ਕਤੀ ਘਟਾ ਕੇ ਰੱਖ ਦਿੰਦੀ ਹੈ । ਬੰਦੇ ਦਾ ਵਿਅਕਤਿੱਤਵ ਹੀ ਖ਼ਰਾਬ ਹੋ ਕੇ ਰਹਿ ਜਾਂਦਾ । ਨਿਰਾਸ਼ਾ ਇੱਕ ਹੋਰ ਨਿਰਾਸ਼ਾ ਨੂੰ ਜਨਮ ਦਿੰਦੀ ਹੈ । ਇਸੇ ਕਰਕੇ ਸਿਆਣੇ ਕਹਿੰਦੇ ਹਨ ਕਿ ਨਿਰਾਸ਼ਾ ਪੈਦਾ ਕਰਨ ਵਾਲੇ ਮੌਕਿਆਂ ਤੋਂ ਬਚਣਾ ਚਾਹੀਦਾ ਹੈ । ਅਸੀਂ ਉਹ ਮੌਕੇ ਪੈਦਾ ਕਰ ਲਈਏ, ਜਿੱਥੇ ਜਿੱਤਾਂ ਹਨ, ਖ਼ੁਸ਼ੀਆਂ ਹਨ । ਨਿੱਕੀ ਜਿਹੀ ਜਿੱਤ ਵੀ ਖ਼ੁਸ਼ੀ ਪ੍ਰਦਾਨ ਕਰਦੀ ਹੈ । ਜੇਕਰ ਅਸੀਂ ਵੱਡੇ ਮੌਕਿਆਂ ਦੀ ਪਕੜ ਨਹੀਂ ਕਰ ਸਕਦੇ, ਤਾਂ ਕੀ ਹੋਇਆ ? ਅਸੀਂ ਨਿੱਕੇ-ਨਿੱਕੇ ਮੌਕਿਆਂ ਦਾ ਲਾਭ ਤਾਂ ਉਠਾ ਹੀ ਸਕਦੇ ਹਾਂ ਤੇ ਨਿੱਕੀ ਜਿਹੀ ਜਿੱਤ ਵੀ ਵੱਡੀ ਜਿੱਤ ਜਿੰਨੀ ਖੁਸ਼ੀ ਦਿੰਦੀ ਹੈ । ਨਿਰਾਸ਼ਾ ਤੋਂ ਬਚਣ ਲਈ ਨਿੱਕੀਆਂ-ਨਿੱਕੀਆਂ ਜਿੱਤਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ । ਅੱਜ ਅਸੀਂ ਨਿੱਕੀਆਂ ਜਿੱਤਾਂ ਪ੍ਰਾਪਤ ਕਰਦੇ ਹਾਂ । ਕੱਲ ਅਸੀਂ ਵੱਡੀਆਂ ਜਿੱਤਾਂ ਵੀ ਪ੍ਰਾਪਤ ਕਰ ਸਕਦੇ ਹਾਂ । ਆਖ਼ਰ ਜਿੱਤਾਂ ਦਾ ਸਿਲਸਿਲਾ ਕਿਸੇ ਨਾ ਕਿਸੇ ਸਿਰਿਓਂ ਤਾਂ ਸ਼ੁਰੂ ਕਰਨਾ ਹੀ ਹੁੰਦਾ ਹੈ ।
ਪ੍ਰਸ਼ਨ 1.
ਇਹ ਪੈਰਾ ਕਿਸ ਪਾਠ ਵਿਚੋਂ ਹੈ ?
(ਉ) ਸਫਲਤਾਵਾਂ ਤੇ ਅਸਫਲਤਾਵਾਂ
(ਅ) ਘਰ ਦਾ ਜਿੰਦਰਾ
(ਈ) ਸਮੇਂ ਸਮੇਂ ਦੀ ਗੱਲ
(ਸ) ਰਾਕ-ਗਾਰਡਨ ਦਾ ਨਿਰਮਾਤਾ-ਨੇਕ ਚੰਦ ।
ਉੱਤਰ :
ਸਫਲਤਾਵਾਂ ਤੇ ਅਸਫਲਤਾਵਾਂ ।
ਪ੍ਰਸ਼ਨ 2.
ਜ਼ਿੰਦਗੀ ਕੀ ਚੀਜ਼ ਹੈ ?
(ੳ) ਮੌਜ-ਮੇਲਾ
(ਅ) ਸੰਘਰਸ਼
(ਈ) ਬਚਪਨ, ਜਵਾਨੀ ਤੇ ਮੌਤ
(ਸ) ਜਗਤ-ਤਮਾਸ਼ਾ ।
ਉੱਤਰ :
ਸੰਘਰਸ਼ ।
ਪ੍ਰਸ਼ਨ 3.
ਅਵੇਸਲੇ ਹੋਣ ਨਾਲ ਸਾਡੇ ਹੱਥੋਂ ਕੀ ਨਿਕਲ ਜਾਂਦਾ ਹੈ ?
(ਉ) ਵਧੀਆ ਮੌਕੇ
(ਅ) ਧਨ-ਦੌਲਤ
(ਈ) ਕਿਸਮਤ
(ਸ) ਦੋਸਤ-ਮਿੱਤਰ ।
ਉੱਤਰ :
ਵਧੀਆ ਮੌਕੇ ॥
ਪ੍ਰਸ਼ਨ 4.
ਜਿਹੜੇ ਲੋਕ ਵਧੀਆ ਮੌਕਿਆਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਉੱਤੇ ਆਪਣੀ ਪਕੜ ਮਜ਼ਬੂਤ ਕਰ ਲੈਂਦੇ ਹਨ, ਉਨ੍ਹਾਂ ਦੇ ਨਾਂ ਕਿਸ ਸੂਚੀ ਵਿਚ ਸ਼ਾਮਿਲ ਹੋ ਜਾਂਦੇ ਹਨ ?
(ਉ) ਨਾਕਾਮਯਾਬ ਇਨਸਾਨਾਂ ਦੀ
(ਅ) ਕਾਮਯਾਬ ਇਨਸਾਨਾਂ ਦੀ
(ਈ) ਨਾਇਕਾਂ ਦੀ
(ਸ) ਖਲਨਾਇਕਾਂ ਦੀ ।
ਉੱਤਰ :
ਕਾਮਯਾਬ ਇਨਸਾਨਾਂ ਦੀ ।
ਪ੍ਰਸ਼ਨ 5.
ਵਧੀਆ ਮੌਕਿਆਂ ਦੀ ਸ਼ਨਾਖ਼ਤ ਕਰਨ ਵਾਲੇ ਲੋਕ ਕਿਹੋ-ਜਿਹੇ ਹੁੰਦੇ ਹਨ ?
(ਉ) ਸਫਲ
(ਅ) ਅਸਫਲ
(ਈ) ਤਕੜੇ
(ਸ) ਕਮਜ਼ੋਰ ।
ਉੱਤਰ :
ਫਲੇ ਨੂੰ
ਪ੍ਰਸ਼ਨ 6.
ਕਿਹੜੀ ਚੀਜ਼ ਮਨੁੱਖ ਨੂੰ ਨਿਰਾਸ਼ ਕਰਦੀ ਹੈ ?
(ੳ) ਸਫਲਤਾਵਾਂ
(ਅ) ਅਸਫਲਤਾਵਾਂ
(ਈ) ਕਿਸਮਤ
(ਸ) ਕੋਸ਼ਿਸ਼ ।
ਉੱਤਰ :
ਅਸਫਲਤਾਵਾਂ ।
ਪ੍ਰਸ਼ਨ 7.
ਮਨੁੱਖ ਸ਼ਕਤੀ ਨੂੰ ਕੌਣ ਘਟਾਉਂਦਾ ਹੈ ?
(ਉ) ਨਿਰਾਸਤਾ
(ਅ) ਆਸਥਾ
(ਇ) ਅਵੇਸਲਾਪਨ
(ਸ) ਚਤੁਰਾਈ ।
ਉੱਤਰ :
ਨਿਰਾਸਤਾ ।
ਪ੍ਰਸ਼ਨ 8.
ਸਿਆਣਿਆਂ ਅਨੁਸਾਰ ਕਿਨ੍ਹਾਂ ਮੌਕਿਆਂ ਤੋਂ ਬਚਣਾ ਚਾਹੀਦਾ ਹੈ ?
(ਉ) ਜੋ ਨਿਰਾਸਤਾ ਪੈਦਾ ਕਰਨ
(ਅ) ਜੋ ਅਵੇਸਲਾਪਨ ਪੈਦਾ ਕਰਨ
(ਇ) ਜੋ ਝਗੜਾ ਪੈਦਾ ਕਰਨ
(ਸ) ਜੋ ਟਕਰਾਓ ਪੈਦਾ ਕਰਨ ।
ਉੱਤਰ :
ਜੋ ਨਿਰਾਸਤਾ ਪੈਦਾ ਕਰਨ ।
ਪ੍ਰਸ਼ਨ 9.
ਨਿਰਾਸ਼ਾ ਕਿਸ ਚੀਜ਼ ਨੂੰ ਜਨਮ ਦਿੰਦੀ ਹੈ ?
(ੳ) ਆਸ ਨੂੰ
ਦਲੇਰੀ ਨੂੰ
ਈ ਇਕ ਹੋਰ ਨਿਰਾਸਤਾ ਨੂੰ
ਬੇਫ਼ਿਕਰੀ ਨੂੰ ।
ਉੱਤਰ :
ਇਕ ਹੋਰ ਨਿਰਾਸਤਾ ਨੂੰ ।
ਪ੍ਰਸ਼ਨ 10.
ਸਾਨੂੰ ਕਿਹੋ ਜਿਹੇ ਮੌਕੇ ਪੈਦਾ ਕਰਨੇ ਚਾਹੀਦੇ ਹਨ ?
(ਉ) ਟਕਰਾਓ ਪੈਦਾ ਕਰਨ ਵਾਲੇ
(ਅ) ਜਿੱਤਾਂ ਤੇ ਖੁਸ਼ੀਆਂ ਪੈਦਾ ਕਰਨ ਵਾਲੇ
( ਕਿਸਮਤ ਬਣਾਉਣ ਵਾਲੇ
(ਸ) ਧਨ-ਦੌਲਤ ਇਕੱਠਾ ਕਰਨ ਵਾਲੇ ।
ਉੱਤਰ :
ਜਿੱਤਾਂ ਤੇ ਖੁਸ਼ੀਆਂ ਪੈਦਾ ਕਰਨ ਵਾਲੇ ।
ਪ੍ਰਸ਼ਨ 11.
ਨਿਰਾਸ਼ਾ ਤੋਂ ਬਚਣ ਲਈ ਸਾਨੂੰ ਕਿਸ ਵਲ ਧਿਆਨ ਦੇਣਾ ਚਾਹੀਦਾ ਹੈ ?
(ੳ) ਨਿੱਕੀਆਂ-ਨਿੱਕੀਆਂ ਜਿੱਤਾਂ ਵਲ
(ਅ) ਵੱਡੀਆਂ-ਵੱਡੀਆਂ ਜਿੱਤਾਂ ਵਲ
(ਈ) ਪੈਸਾ ਇਕੱਠਾ ਕਰਨ ਵਲ
(ਸ) ਕਾਰੋਬਾਰ ਬਚਾਉਣ ਵਲ ।
ਉੱਤਰ :
ਨਿੱਕੀਆਂ-ਨਿੱਕੀਆਂ ਜਿੱਤਾਂ ਵਲ ।
II. ਹੇਠ ਦਿੱਤੇ ਪੈਰੇ ਨੂੰ ਪੜ੍ਹ ਕੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਠੀਕ ਉੱਤਰ ਚੁਣ ਕੇ ਲਿਖੋ ।
ਇਹ ਕਦੀ ਨਾ ਸੋਚੋ ਕਿ ਕੰਮ ਆਪੇ ਹੋ ਜਾਵੇਗਾ । ਕਹਿੰਦੇ ਹਨ, “ਰੱਬ ਵੀ ਉਨ੍ਹਾਂ ਦੀ ਮਦਦ ਕਰਦਾ ਹੈ, ਜੋ ਆਪਣੀ ਮਦਦ ਆਪ ਕਰਦੇ ਹਨ । ਹਰ ਕੰਮ ਕੀਤਿਆਂ ਹੀ ਹੋਣਾ ਹੈ । ਸਿਰਫ਼ ਪ੍ਰਾਰਥਨਾ ਕਰ ਕੇ ਬੈਠੇ ਰਹਿਣਾ ਠੀਕ ਨਹੀਂ ਹੈ । ਪ੍ਰਾਰਥਨਾ ਤੁਹਾਨੂੰ ਹੌਸਲਾ ਦੇ ਸਕਦੀ ਹੈ, ਪਰ ਕੰਮ ਸਿਰੇ ਚਾੜ੍ਹਨ ਲਈ ਉੱਦਮ ਕਰਨਾ ਪੈਂਦਾ ਹੈ ਤੇ ਇਹ ਲਾਜ਼ਮੀ ਵੀ ਹੈ । ਅਸੀਂ ਦੇਖਦੇ ਹਾਂ ਕਿ ਸਾਡੇ ਵਰਗੇ ਮਨੁੱਖਾਂ ਨੇ ਇਸ ਦੁਨੀਆ ਵਿੱਚ ਕੀ ਕੁੱਝ ਬਣਾ ਦਿੱਤਾ ਹੈ । ਇਹ ਉਹ ਲੋਕੀਂ ਹੀ ਸਨ, ਜਿਨ੍ਹਾਂ ਦੇ ਮਨ ਅੰਦਰ ਕੁੱਝ ਕਰ ਦਿਖਾਉਣ ਦੀ ਖ਼ਾਹਸ਼ ਸੀ । ਇਸੇ ਖ਼ਾਹਸ਼ ਨੇ ਹੀ ਉਨ੍ਹਾਂ ਦੀ ਜਿੱਤ ਸਿਰੇ ਲਾ ਦਿੱਤੀ । ਇਹ ਜਿੰਨੀਆਂ ਵੀ ਵਿਗਿਆਨ ਤੇ ਟੈਕਨਾਲੋਜੀ ਦੇ ਖੇਤਰ ਵਿੱਚ ਕਾਢਾਂ ਕੱਢੀਆਂ ਗਈਆਂ ਹਨ ਜਾਂ ਆਵਿਸ਼ਕਾਰ ਕੀਤੇ ਗਏ ਹਨ, ਇਹ ਅਣਥੱਕ ਲੋਕਾਂ ਦੀ ਮਿਹਰਬਾਨੀ ਸਦਕਾ ਹੀ ਹੋਂਦ ਵਿੱਚ ਆਏ ਹਨ । ਸਾਡੀ ਸਫਲਤਾ ਸਾਫ਼-ਸੁਥਰੀ ਹੋਣੀ ਚਾਹੀਦੀ ਹੈ । ਕਿਸੇ ਨੂੰ ਧੋਖਾ ਦੇ ਕੇ, ਉਸ ਦਾ ਹੱਕ ਮਾਰ ਕੇ ਜਦੋਂ ਅਸੀਂ ਕੋਈ ਸਫਲਤਾ ਪ੍ਰਾਪਤ ਕਰਦੇ ਹਾਂ, ਤਾਂ ਸਾਡੀਆਂ ਖ਼ੁਸ਼ੀਆਂ ਬਣਾਉਟੀ ਹੋ ਜਾਂਦੀਆਂ ਹਨ । ਇੱਕ ਡਰ ਤੇ ਭੈ ਸਾਡੇ ਜ਼ਿਹਨ ਵਿੱਚ ਵੜ ਬੈਠਦਾ ਹੈ, ਜੋ ਸਾਨੂੰ ਪੂਰੀ ਤਰ੍ਹਾਂ ਖ਼ੁਸ਼ ਨਹੀਂ ਹੋਣ ਦਿੰਦਾ । ਅਜਿਹੀ ਖੁਸ਼ੀ ਪ੍ਰਾਪਤ ਕਰਨ ਵਾਲਿਆਂ ਦਾ ਹਸ਼ਰ ਵੀ ਮਾੜਾ ਹੀ ਹੁੰਦਾ ਹੈ ।
ਪ੍ਰਸ਼ਨ 1.
ਸਾਨੂੰ ਕੀ ਕਦੀ ਨਹੀਂ ਸੋਚਣਾ ਚਾਹੀਦਾ ?
(ਉ) ਕੰਮ ਨਹੀਂ ਹੁੰਦਾ
(ਅ) ਕੰਮ ਆਪੇ ਹੋ ਜਾਵੇਗਾ
(ਈ) ਕੰਮ ਕਰਾਉਣਾ ਪਵੇਗਾ।
(ਸ) ਕੰਮ ਚਲਦਾ ਰਹਿੰਦਾ ਹੈ ।
ਉੱਤਰ :
ਕੰਮ ਆਪੇ ਹੋ ਜਾਵੇਗਾ ।
ਪ੍ਰਸ਼ਨ 2.
ਜੋ ਆਪਣੀ ਮੱਦਦ ਆਪ ਕਰਦਾ ਹੈ, ਉਸਦੀ ਮੱਦਦ ਕੌਣ ਕਰਦਾ ਹੈ ?
(ਉ) ਹਰ ਕੋਈ
(ਅ) ਕੋਈ ਨਹੀਂ
(ਈ) ਰੱਬ
(ਸ) ਭਰਾ-ਭਾਈ ।
ਉੱਤਰ :
ਰੱਬ ।
ਪ੍ਰਸ਼ਨ 3.
ਕੰਮ ਸਿਰੇ ਚਾੜ੍ਹਨ ਲਈ ਅਸਲ ਵਿਚ ਕੀ ਕਰਨਾ ਪੈਂਦਾ ਹੈ ?
(ੳ) ਪ੍ਰਾਰਥਨਾ
(ਅ) ਉੱਦਮ
(ਈ) ਖ਼ਰਚਾ
(ਸ) ਹੇਰਾ-ਫੇਰੀ ।
ਉੱਤਰ :
ਉੱਦਮ ।
ਪ੍ਰਸ਼ਨ 4.
ਪ੍ਰਾਰਥਨਾ ਤੋਂ ਸਾਨੂੰ ਕੀ ਪ੍ਰਾਪਤ ਹੋ ਸਕਦਾ ਹੈ ?
(ਉ) ਸਫਲਤਾ
(ਅ) ਜਿੱਤ
(ਈ) ਮੰਜ਼ਿਲ
(ਸ) ਹੌਸਲਾ ਉੱਤਰ-ਹੌਸਲਾ !
ਪ੍ਰਸ਼ਨ 5.
ਲੋਕਾਂ ਦੇ ਅੰਦਰ ਕਿਹੜੀ ਖ਼ਾਹਸ਼ ਸੀ ਕਿ ਜਿੱਤ ਸਿਰੇ ਲੱਗ ਗਈ ?
(ਉ) ਪੈਸਾ ਕਮਾਉਣ ਦੀ
(ਅ) ਇਨਾਮ ਪ੍ਰਾਪਤ ਕਰਨ ਦੀ
(ਈ) ਸਭ ਤੋਂ ਵੱਡੇ ਬਣਨ ਦੀ
(ਸ) ਕੁੱਝ ਕਰ ਦਿਖਾਉਣ ਦੀ ।
ਉੱਤਰ :
ਕੁੱਝ ਕਰ ਦਿਖਾਉਣ ਦੀ ।
ਪ੍ਰਸ਼ਨ 6.
ਵਿਗਿਆਨ ਤੇ ਟੈਕਨਾਲੋਜੀ ਦੀਆਂ ਕਾਢਾਂ ਤੇ ਆਵਿਸ਼ਕਾਰ ਕਿਨ੍ਹਾਂ ਲੋਕਾਂ ਦੀ ਮਿਹਰਬਾਨੀ ਸਦਕਾ ਹੋਂਦ ਵਿਚ ਆਏ ਹਨ ?
(ਉ) ਦਿਮਾਗੀ
(ਅ) ਅਣਥੱਕ
(ਈ) ਉਡਾਰੂ
(ਸ) ਪੜ੍ਹਾਕੂ ।
ਉੱਤਰ :
ਅਣਥੱਕ ।
ਪ੍ਰਸ਼ਨ 7.
ਸਾਡੀ ਸਫਲਤਾ ਕਿਹੋ ਜਿਹੀ ਹੋਣੀ ਚਾਹੀਦੀ ਹੈ ?
(ਉ) ਸਾਫ਼-ਸੁਥਰੀ
(ਅ) ਹਰ ਹੀਲੇ ਪ੍ਰਾਪਤ ਕੀਤੀ
(ਈ) ਸਭ ਨੂੰ ਪਛਾੜ ਕੇ ਪ੍ਰਾਪਤ ਕੀਤੀ
(ਸ) ਸਿਫ਼ਾਰਸ਼ਾਂ ਨਾਲ ਪ੍ਰਾਪਤ ਕੀਤੀ ।
ਉੱਤਰ :
ਸਾਫ਼-ਸੁਥਰੀ ।
ਪ੍ਰਸ਼ਨ 8.
ਕਿਸੇ ਦਾ ਹੱਕ ਮਾਰ ਕੇ ਪ੍ਰਾਪਤ ਕੀਤੀ ਸਫਲਤਾ ਕਿਹੋ-ਜਿਹੀ ਹੁੰਦੀ ਹੈ ?
(ਉ) ਸਾਫ਼-ਸੁਥਰੀ
(ਅ) ਬਣਾਉਟੀ
(ਈ) ਘਟੀਆ
(ਸ) ਸੁਚੱਜੀ ।
ਉੱਤਰ :
ਬਣਾਉਟੀ ।
ਪ੍ਰਸ਼ਨ 9.
ਸਾਡੇ ਜ਼ਿਹਨ (ਦਿਮਾਗ) ਵਿਚ ਬੈਠਾ ਭੈ ਸਾਡੇ ਉੱਤੇ ਕੀ ਅਸਰ ਕਰਦਾ ਹੈ ?
(ੳ) ਸਾਨੂੰ ਪੂਰੀ ਤਰ੍ਹਾਂ ਖ਼ੁਸ਼ ਨਹੀਂ ਹੋਣ ਦਿੰਦਾ
(ਅ) ਸਾਨੂੰ ਬਹੁਤ ਖ਼ੁਸ਼ ਕਰਦਾ ਹੈ
(ਈ) ਸਾਡਾ ਹੌਸਲਾ ਵਧਾਉਂਦਾ ਹੈ ।
(ਸ) ਸਾਨੂੰ ਅੱਗੇ ਵਧਣ ਦਿੰਦਾ ਹੈ ।
ਉੱਤਰ :
ਸਾਨੂੰ ਪੂਰੀ ਤਰ੍ਹਾਂ ਖ਼ੁਸ਼ ਨਹੀਂ ਹੋਣ ਦਿੰਦਾ ।
ਪ੍ਰਸ਼ਨ 10.
ਕਿਸੇ ਦਾ ਹੱਕ ਮਾਰ ਕੇ ਪ੍ਰਾਪਤ ਕੀਤੀ ਖ਼ੁਸ਼ੀ ਦਾ ਹਸ਼ਰ ਕਿਹੋ ਜਿਹਾ ਹੁੰਦਾ ਹੈ ?
(ਉ) ਚੰਗਾ
(ਅ) ਮਾੜਾ
(ਈ) ਪ੍ਰਸੰਸਾਜਨਕ
(ਸ) ਹਸਾਉਣਾ ।
ਉੱਤਰ :
ਮਾੜਾ ।
ਔਖੇ ਸ਼ਬਦਾਂ ਦੇ ਅਰਥ :
ਸੰਘਰਸ਼-ਘੋਲ । ਬਦਕਿਸਮਤ-ਜਿਸਦੀ ਕਿਸਮਤ ਚੰਗੀ ਨਾ ਹੋਵੇ । ਅਵੇਸਲੇ-ਬੇਪਰਵਾਹ । ਨਸੀਬ-ਕਿਸਮਤ । ਸ਼ਨਾਖ਼ਤ-ਪਛਾਣ । ਇਨਸਾਨਾਂ-ਮਨੁੱਖਾਂ । ਸੂਚੀਲਿਸਟ, ਲੜੀ । ਦਰਜ਼-ਸ਼ਾਮਿਲ । ਵਿਅਕਤੀਤਵ-ਸ਼ਖ਼ਸੀਅਤ, ਮਨੁੱਖ ਦਾ ਆਪਣਾ ਆਪਾ । ਸਿਲਸਿਲਾ-ਲੜੀ । ਪੱਕੀ ਧਾਰ ਲੈਂਦਾ-ਪੱਕਾ ਇਰਾਦਾ ਕਰ ਲੈਂਦਾ । ਟੀਚਾ-ਨਿਸ਼ਾਨਾ । ਮਿੱਥ-ਨਿਸਚਿਤ, ਮੰਨ ਲੈਂਦਾ । ਖ਼ਾਹਸ਼-ਇੱਛਾ । ਹੰਭਲਾ-ਯਤਨ, ਕੋਸ਼ਿਸ਼ । ਉੱਦਮਯਤਨ । ਆਵਿਸ਼ਕਾਰ-ਕਾਢਾਂ । ਅਣਥੱਕ-ਨਾ ਥੱਕਣ ਵਾਲੇ ਹਰ ਵੇਲੇ ਕੰਮ ਕਰਦੇ ਰਹਿਣ ਵਾਲੇ । ਭੈ-ਡਰ । ਜ਼ਿਹਨ-ਦਿਮਾਗ਼ । ਹਸ਼ਰ-ਨਤੀਜਾ, ਅੰਤ ।
ਸਫਲਤਾਵਾਂ ਅਤੇ ਅਸਫਲਤਾਵਾਂ Summary
ਸਫਲਤਾਵਾਂ ਅਤੇ ਅਸਫਲਤਾਵਾਂ ਪਾਠ ਦਾ ਸਾਰ
ਮਨੁੱਖ ਦਾ ਸਾਰਾ ਜੀਵਨ ਇਕ ਘੋਲ ਹੈ । ਇਸ ਵਿਚ ਉਸਨੂੰ ਜਿੱਤਾਂ ਵੀ ਪ੍ਰਾਪਤ ਹੁੰਦੀਆਂ ਹਨ ਤੇ ਹਾਰਾਂ ਵੀ ਹੁੰਦੀਆਂ ਹਨ । ਨਾ ਕੋਈ ਬੰਦਾ ਹਮੇਸ਼ਾ ਜਿੱਤਦਾ ਰਹਿੰਦਾ ਹੈ ਤੇ ਨਾ ਹੀ ਹਾਰਦਾ । ਜਿੱਤਾਂ-ਹਾਰਾਂ ਮਨੁੱਖ ਵਿਚ ਨਾਲੋ-ਨਾਲ ਚਲਦੀਆਂ ਰਹਿੰਦੀਆਂ ਹਨ ।
ਜਦੋਂ ਅਸੀਂ ਸਫਲ ਹੋ ਜਾਂਦੇ ਹਾਂ, ਤਾਂ ਅਸੀਂ ਖ਼ੁਸ਼ ਹੋ ਜਾਂਦੇ ਹਾਂ, ਪਰੰਤੂ ਅਸਫਲ ਹੋਣ ਨਾਲ ਦੁਖੀ ਹੁੰਦੇ ਹਾਂ । ਹਾਰਾਂ ਸਾਨੂੰ ਦੁੱਖ ਦਿੰਦੀਆਂ ਹਨ ਤੇ ਜਿੱਤਾਂ ਖ਼ੁਸ਼ੀ । ਜਿੱਤਾਂ ਪ੍ਰਾਪਤ ਕਰਨ ਲਈ ਸਾਨੂੰ ਮਿਹਨਤ ਕਰਨੀ ਪੈਂਦੀ ਹੈ ।
ਜ਼ਿੰਦਗੀ ਇਕ ਸੰਘਰਸ਼ ਹੈ । ਇਸ ਕਰਕੇ ਸਾਨੂੰ ਕਦੇ ਵੀ ਅਵੇਸਲੇ ਨਹੀਂ ਹੋਣਾ ਚਾਹੀਦਾ । ਅਵੇਸਲੇ ਹੋਣ ਨਾਲ ਵਧੀਆ ਮੌਕੇ ਸਾਡੇ ਹੱਥਾਂ ਵਿਚੋਂ ਨਿਕਲ ਜਾਂਦੇ ਹਨ । ਕਹਿੰਦੇ ਹਨ ਕਿ : ਵਧੀਆ ਮੌਕੇ ਹਰ ਇਕ ਨੂੰ ਨਸੀਬ ਹੁੰਦੇ ਹਨ, ਪਰੰਤੂ ਅਸੀਂ ਇਨ੍ਹਾਂ ਦੀ ਪਛਾਣ ਨਹੀਂ ਕਰਦੇ । ਜਿਹੜੇ ਲੋਕ ਇਨ੍ਹਾਂ ਦੀ ਪਛਾਣ ਕਰ ਕੇ ਇਨ੍ਹਾਂ ਨੂੰ ਆਪਣੀ ਪਕੜ ਵਿਚ ਲੈ ਲੈਂਦੇ ਹਨ, ਉਨ੍ਹਾਂ ਦੇ ਨਾਂ ਕਾਮਯਾਬ ਲੋਕਾਂ ਦੀ ਸੂਚੀ ਵਿਚ ਸ਼ਾਮਿਲ ਹੋ ਜਾਂਦੇ ਹਨ । ਜਿਹੜੇ ਲੋਕ ਵਧੀਆ ਮੌਕਿਆਂ ਨੂੰ ਪਛਾਣ ਕੇ ਪਕੜਦੇ ਨਹੀਂ, ਉਨ੍ਹਾਂ ਦੇ ਪੱਲੇ ਕੁੱਝ ਨਹੀਂ ਪੈਂਦਾ । ਅਸਫਲਤਾਵਾਂ ਮਨੁੱਖ ਨੂੰ ਨਿਰਾਸ਼ ਕਰ ਦਿੰਦੀਆਂ ਹਨ । ਨਿਰਾਸ਼ਾ ਮਨੁੱਖ ਦੀ ਸ਼ਕਤੀ ਨੂੰ ਘਟਾ ਦਿੰਦੀ ਹੈ ।
ਇਕ ਨਿਰਾਸ਼ਾ ਹੋਰ ਨਿਰਾਸ਼ਾ ਨੂੰ ਜਨਮ ਦਿੰਦੀ ਹੈ । ਇਸ ਕਰਕੇ ਸਿਆਣੇ ਕਹਿੰਦੇ ਹਨ ਕਿ ਸਾਨੂੰ ਨਿਰਾਸ਼ਾ ਤੋਂ ਬਚਣਾ ਚਾਹੀਦਾ ਹੈ । ਸਾਨੂੰ ਉਹ ਮੌਕੇ ਪੈਦਾ ਕਰ ਲੈਣੇ ਚਾਹੀਦੇ ਹਨ, ਜਿਨ੍ਹਾਂ ਤੋਂ ਜਿੱਤਾਂ ਤੇ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ । ਨਿੱਕੀ ਜਿਹੀ ਜਿੱਤ ਵੀ ਖੁਸ਼ੀ ਦਿੰਦੀ ਹੈ । ਜੇਕਰ ਅਸੀਂ ਵੱਡੇ ਮੌਕਿਆਂ ਨੂੰ ਨਹੀਂ ਪਕੜ ਸਕਦੇ, ਤਾਂ ਸਾਨੂੰ ਨਿੱਕੇ ਮੌਕਿਆਂ ਦਾ ਲਾਭ ਉਠਾਉਣਾ ਚਾਹੀਦਾ ਹੈ । ਨਿੱਕੀ ਜਿਹੀ ਜਿੱਤ ਵੀ ਵੱਡੀ ਖ਼ੁਸ਼ੀ ਦਿੰਦੀ ਹੈ । ਇਸ ਨਾਲ ਅਸੀਂ ਨਿਰਾਸ਼ਾ ਤੋਂ ਬਚ ਸਕਦੇ ਹਾਂ । ਜੇਕਰ ਅੱਜ ਅਸੀਂ ਨਿੱਕੀਆਂ ਜਿੱਤਾਂ ਪ੍ਰਾਪਤ ਕਰਾਂਗੇ, ਤਾਂ ਕਲ੍ਹ ਨੂੰ ਅਸੀਂ ਵੱਡੀਆਂ ਜਿੱਤਾਂ ਵੀ ਪ੍ਰਾਪਤ ਕਰ ਸਕਦੇ ਹਾਂ ।
ਜਦੋਂ ਕੋਈ ਜਿੱਤ ਪ੍ਰਾਪਤ ਕਰਨ ਲਈ ਪੱਕੀ ਧਾਰ ਲੈਂਦਾ ਹੈ, ਤਾਂ ਉਸਨੂੰ ਕੋਈ ਨਾ ਕੋਈ ਹੀਲਾ-ਵਸੀਲਾ ਮਿਲ ਹੀ ਜਾਂਦਾ ਹੈ । ਜੇਕਰ ਟੀਚਾ ਮਿੱਥ ਲਿਆ ਜਾਵੇ, ਤਾਂ ਉਸਨੂੰ ਪ੍ਰਾਪਤ ਕਰਨ ਲਈ ਕਈ ਤਰਕੀਬਾਂ ਸੁੱਝ ਪੈਂਦੀਆਂ ਹਨ । ਸਾਨੂੰ ਜਿੱਤਾਂ ਪ੍ਰਾਪਤ ਕਰਨ ਦੀ ਆਦਤ ਹੀ ਬਣਾ ਲੈਣੀ ਚਾਹੀਦੀ ਹੈ । ਜੇਕਰ ਕਦੇ ਹਾਰ ਦਾ ਸਾਹਮਣਾ ਕਰਨਾ ਪੈ ਜਾਵੇ, ਤਾਂ ਸਾਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ । ਹੰਭਲਾ ਮਾਰਨ ਤੇ ਮਿਹਨਤ ਕਰਨ ਨਾਲ ਜਿੱਤ ਪ੍ਰਾਪਤ ਹੋ ਜਾਂਦੀ ਹੈ, ਜਿਸ ਨਾਲ ਤੁਸੀਂ ਆਪ, ਤੁਹਾਡੇ ਪਰਿਵਾਰ ਤੇ ਤੁਹਾਡਾ ਆਲਾ-ਦੁਆਲਾ ਖ਼ੁਸ਼ਹਾਲ ਹੋ ਜਾਂਦਾ ਹੈ ।
ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਰੱਬ ਵੀ ਉਨ੍ਹਾਂ ਦੀ ਮੱਦਦ ਕਰਦਾ ਹੈ, ਜੋ ਆਪਣੀ ਮੱਦਦ ਆਪ ਕਰਦੇ ਹਨ । ਕੋਈ ਕੰਮ ਵੀ ਆਪਣੇ ਆਪ ਨਹੀਂ ਹੁੰਦਾ । ਪ੍ਰਾਰਥਨਾ ਕਰ ਕੇ ਬੈਠੇ ਰਹਿਣਾ ਠੀਕ ਨਹੀਂ । ਪ੍ਰਾਰਥਨਾ ਸਾਨੂੰ ਹੌਸਲਾ ਜ਼ਰੂਰ ਦਿੰਦੀ ਹੈ, ਪਰੰਤੂ ਕੰਮ ਨੂੰ ਸਿਰੇ ਚਾੜ੍ਹਨ ਲਈ ਉੱਦਮ ਕਰਨਾ ਪੈਂਦਾ ਹੈ ।
ਅਸੀਂ ਦੇਖਦੇ ਹਾਂ ਕਿ ਸਾਡੇ ਵਰਗੇ ਮਨੁੱਖਾਂ ਨੇ ਦੁਨੀਆ ਵਿਚ ਕਈ ਕੁੱਝ ਬਣਾ ਦਿੱਤਾ ਹੈ । ਇਹ ਉਹ ਲੋਕ ਹਨ, ਜਿਨ੍ਹਾਂ ਦੇ ਅੰਦਰ ਕੁੱਝ ਕਰ ਕੇ ਦਿਖਾਉਣ ਦੀ ਇੱਛਾ ਸੀ । ਵਿਗਿਆਨ ਤੇ ਟੈਕਨਾਲੋਜੀ ਦੇ ਖੇਤਰ ਵਿਚ ਜਿੰਨੀਆਂ ਕਾਢਾਂ ਕੱਢੀਆਂ ਗਈਆਂ ਹਨ, ਇਹ ਸਭ ਅਣਥੱਕ ਲੋਕਾਂ ਦੀ ਮਿਹਨਤ ਕਰ ਕੇ ਹੀ ਸੰਭਵ ਹੋਈਆਂ ਹਨ ।
ਸਾਡੀ ਸਫਲਤਾ ਸਾਫ਼-ਸੁਥਰੀ ਹੋਣੀ ਚਾਹੀਦੀ ਹੈ । ਜਦੋਂ ਅਸੀਂ ਕਿਸੇ ਦਾ ਹੱਕ ਮਾਰ ਕੇ ਕੋਈ ਸਫਲਤਾ ਪ੍ਰਾਪਤ ਕਰਦੇ ਹਾਂ, ਤਾਂ ਸਾਡੀਆਂ ਖੁਸ਼ੀਆਂ ਬਨਾਵਟੀ ਹੋ ਜਾਂਦੀਆਂ ਹਨ । ਅਜਿਹੀ ਖੁਸ਼ੀ ਪ੍ਰਾਪਤ ਕਰਨ ਵਾਲਿਆਂ ਦਾ ਹਸ਼ਰ ਮਾੜਾ ਹੁੰਦਾ ਹੈ ।