PSEB 8th Class Punjabi Solutions Chapter 24 ਭੂਆ

Punjab State Board PSEB 8th Class Punjabi Book Solutions Chapter 24 ਭੂਆ Textbook Exercise Questions and Answers.

PSEB Solutions for Class 8 Punjabi Chapter 24 ਭੂਆ (1st Language)

Punjabi Guide for Class 8 PSEB ਭੂਆ Textbook Questions and Answers

ਭੂਆ ਪਾਠ-ਅਭਿਆਸ ਦੱਸੋ :

(ੳ) ਲੇਖਕ ਨੂੰ ਤੀਹ-ਪੈਂਤੀ ਵਰ੍ਹੇ ਪਹਿਲਾਂ ਭੂਆ ਦੀਆਂ ਕਿਹੜੀਆਂ ਗੱਲਾਂ ਯਾਦ ਸਨ ?
ਉੱਤਰ :
ਕਹਾਣੀਕਾਰ ਨੂੰ ਯਾਦ ਸੀ ਕਿ ਤੀਹ – ਪੈਂਤੀ ਵਰੇ ਪਹਿਲਾਂ ਜਦੋਂ ਉਹ ਅਜੇ ਨਿੱਕਾ ਹੁੰਦਾ ਸੀ, ਤਾਂ ਭੂਆ ਉਸ ਨੂੰ ਉਂਗਲੀ ਲਾ ਕੇ, ਪਿਆਰ – ਪੁਚਕਾਰ ਕੇ ਸਕੂਲ ਛੱਡਣ ਜਾਂਦੀ ਸੀ ਅਤੇ ਅੱਧੀ ਛੁੱਟੀ ਵੇਲੇ ਉਹ ਉਸ ਲਈ ਮਲਾਈ ਵਾਲੇ ਦੁੱਧ ਦਾ ਕੌਲ ਲੈ ਕੇ ਸਕੂਲ ਆਇਆ ਕਰਦੀ ਸੀ।

(ਅ) ਲੇਖਕ ਭੂਆ ਦੇ ਪਿੰਡ ਕਿਉਂ ਗਿਆ?
ਉੱਤਰ :
ਲੇਖਕ ਭੂਆ ਦੇ ਪਿੰਡ ਇਸ ਕਰਕੇ ਗਿਆ ਸੀ, ਕਿਉਂਕਿ ਭੂਆ ਦਾ ਉਸ ਨਾਲ ਬਚਪਨ ਤੋਂ ਹੀ ਬੜਾ ਪਿਆਰ ਸੀ ਅਤੇ ਹੁਣ ਉਸ ਨੂੰ ਭੂਆ ਨੂੰ ਮਿਲਿਆਂ ਦਸਾਂ ਵਰ੍ਹਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਸੀ। ਨਾਲ ਹੀ ਭੂਆ ਕਹਾਣੀਕਾਰ ਦੇ ਵੱਡੇ – ਵਡੇਰਿਆਂ ਵਿਚੋਂ, ਜਿਹੜੇ ਉਸ ਨੂੰ “ਕਾਕਾ’ ‘ਪੁੱਤਰ” ਆਖ ਕੇ ਬੁਲਾਉਣ ਦਾ ਅਧਿਕਾਰ ਰੱਖਦੇ ਸਨ, ਇੱਕੋ ਇਕ ਬਚੀ ਹੋਈ ਪੁਰਾਣੀ ਬੁੱਢੀ ਸੀ।

PSEB Solutions

(ਈ) ਭੂਆ ਨੇ ਆਪਣੇ ਭਤੀਜੇ ਲਈ ਮੋਹ ਕਿਵੇਂ ਪ੍ਰਗਟ ਕੀਤਾ ?
ਉੱਤਰ :
ਅੰਧਰਾਤੇ ਦੀ ਕਸਰ ਹੋਣ ਕਰਕੇ ਪਹਿਲਾਂ ਤਾਂ ਭੂਆ ਨੇ ਕਹਾਣੀਕਾਰ ਨੂੰ ਪਛਾਣਿਆ ਹੀ ਨਹੀਂ ਸੀ, ਪਰੰਤੂ ਜਦੋਂ ਉਸ ਨੇ ਆਪਣਾ ਨਾਂ ਦੱਸਿਆ, ਤਾਂ ਸਾਰੀ ਦੀ ਸਾਰੀ ਭੂਆ ਉਸ ਦੇ ਦੁਆਲੇ ਲਿਪਟ ਗਈ। ਚੁੰਮ – ਚੁੰਮ ਕੇ ਉਸ ਨੇ ਉਸ ਦਾ ਮੂੰਹ ਗਿੱਲਾ ਕਰ ਛੱਡਿਆ ਤੇ ਖ਼ੁਸ਼ੀ ਵਿਚ ਆਪਣੇ ਪੋਤੇ – ਪੋਤਰੀਆਂ ਨੂੰ ਵਾਜਾਂ ਮਾਰਦੀ ਹੋਈ ਦੱਸਣ ਲੱਗੀ ਕਿ ਉਨ੍ਹਾਂ ਦਾ ਤਾਇਆ ਆਇਆ ਹੈ। ਉਹ ਆਪਣੇ ਦੋਹਾਂ ਹੱਥਾਂ ਨਾਲ ਕਹਾਣੀਕਾਰ ਦੀ ਪਿੱਠ, ਸਿਰ ਤੇ ਮੁੰਹ ਨੂੰ ਪਿਆਰਦੀ ਹੋਈ ਉਸ ਦੇ ਬਾਲ – ਬੱਚਿਆਂ ਦਾ ਹਾਲ – ਚਾਲ ਪੁੱਛਣ ਲੱਗੀ।

ਫਿਰ ਉਸ ਨੇ ਆਪਣੀ ਨੂੰਹ ਨੂੰ ਹੁਕਮ ਦੇ ਕੇ ਕਹਾਣੀਕਾਰ ਦੀ ਨਾਂਹ – ਨੁੱਕਰ ਦੀ ਪਰਵਾਹ ਕੀਤੇ ਬਿਨਾਂ ਉਸ ਨੂੰ ਪਰਾਉਂਠਿਆਂ, ਸੇਵੀਆਂ, ਸ਼ੱਕਰ, ਘਿਓ ਤੇ ਦੁੱਧ ਨਾਲ ਰਜਾਉਣਾ ਚਾਹਿਆ।ਉਹ ਸਮਝਦੀ ਸੀ ਕਿ ਕਹਾਣੀਕਾਰ ਭੁੱਖਾ ਹੈ। ਜਦੋਂ ਕਹਾਣੀ ਦੇ ਅੰਤ ਵਿਚ ਭੁਆ ਨੇ ਦੇਖਿਆ ਕਿ ਉਸ ਦੇ ਭਤੀਜੇ ਲਈ ਦੁੱਧ ਨਹੀਂ ਮਿਲਿਆ, ਤਾਂ ਉਹ ਸ਼ਰਮਿੰਦਗੀ ਤੇ ਰਹਿਮ ਭਰੇ ਭਾਵਾਂ ਨਾਲ ਕਹਾਣੀਕਾਰ ਦੀ ਪਿੱਠ ਉੱਤੇ ਹੱਥ ਫੇਰਦੀ ਹੋਈ ਬੋਲੀ, “ਕਾਕਾ, ਭੁੱਖਾ ਈ ਸਵੇਂਗਾ ਹੁਣ ?

ਹਾਏ ਮਾਂ ਸਦਕੇ ! ਕਿਹਾ ਰਮਾਣ ਪਿਆ ਲੱਗਦਾ ਏ ਮੈਨੂੰ।” ਇਸ ਪ੍ਰਕਾਰ ਕਹਾਣੀਕਾਰ ਦੀ ਭੂਆ ਨੇ ਉਸ ਪ੍ਰਤੀ ਆਪਣਾ ਬੇਹੱਦ ਮੋਹ ਪ੍ਰਗਟ ਕੀਤਾ।

(ਸ) “ਅੱਗੇ ਜਿਠਾਣੀ ਦੇ ਫੁੱਲ ਲੈ ਕੇ ਗਈ ਸੈਂ, ਹੁਣ ਭਾਵੇਂ ਭਤੀਜੇ ਦੇ ਫੁੱਲਾਂ ਦੀ ਵਾਰੀ ਹੈ। ਇਹ ਗੱਲ ਭਤੀਜੇ ਨੇ ਕਿਉਂ ਸੋਚੀ ?
ਉੱਤਰ :
ਕਹਾਣੀਕਾਰ ਨੇ ਜੰਬ ਵਿਚ ਦੁਪਹਿਰ ਦੀ ਰੋਟੀ ਨਾਲ ਆਪਣੀ ਤਬੀਅਤ ਖ਼ਰਾਬ ਹੋਈ ਦੇਖ ਕੇ ਰਾਤੀਂ ਰੋਟੀ ਨਾ ਖਾਣ ਦਾ ਫ਼ੈਸਲਾ ਕੀਤਾ ਸੀ, ਪਰੰਤੂ ਜਦੋਂ ਉਸ ਦੇ ਵਾਰ – ਵਾਰ ਨਾਂਹ ਕਰਨ ਤੇ ਵੀ ਭੂਆ ਦੇ ਹੁਕਮ ਅਨੁਸਾਰ ਉਸ ਦੀ ਨੂੰਹ ਨੇ ਉਸ ਅੱਗੇ ਰੋਟੀ ਦਾ ਥਾਲ ਲਿਆ ਰੱਖਿਆ, ਜਿਸ ਵਿਚ ਘਿਓ ਨਾਲ ਗੰਨੇ ਹੋਏ ਦੋ ਚੱਕੀ ਦੇ ਪੁੜ ਜਿੱਡੇ – ਜਿੱਡੇ ਪਰਾਉਂਠੇ ਪਏ ਸਨ ਤੇ ਇਕ ਪਾਸੇ ਮੋਟੀਆਂ – ਮੋਟੀਆਂ ਸੇਵੀਆਂ ਦਾ ਅੰਬਾਰ ਉੱਸਰਿਆ ਪਿਆ ਸੀ, ਜਿਸ ਉੱਪਰ ਬੁੱਕ ਸਾਰੀ ਸ਼ੱਕਰ ਦੀ ਤਹਿ ਵਿਛੀ ਹੋਈ ਸੀ, ਤਾਂ ਉਸ ਨੂੰ ਆਪਣੇ ਢਿੱਡ ਵਲ ਦੇਖ ਕੇ ਇਹ ਪ੍ਰਤੀਤ ਹੋ ਰਿਹਾ ਸੀ ਕਿ ਇੰਨਾ ਕੁੱਝ ਖਾ ਕੇ ਉਹ ਬਚ ਨਹੀਂ ਸਕੇਗਾ।

ਜਦੋਂ ਕੋਲ ਬੈਠੀ ਭੂਆ ਉਸ ਨੂੰ ਖਾਣ ਲਈ ਵਾਰ – ਵਾਰ ਮਜਬੂਰ ਕਰ ਰਹੀ ਸੀ ਤੇ ਨਾਲ ਹੀ ਗੱਲਾਂ – ਗੱਲਾਂ ਵਿਚ ਦੱਸਣ ਲਗੀ ਕਿ ਉਹ ਆਪਣੇ ਪਤੀ ਨਾਲ ਜਿਠਾਣੀ ਦੇ ਫੁੱਲ ਲੈ ਕੇ ਗੰਗਾ ਗਈ ਸੀ, ਤਾਂ ਇਹ ਸੁਣ ਕੇ ਕਹਾਣੀਕਾਰ ਦੇ ਮਨ ਵਿਚ ਉਪਰੋਕਤ ਖ਼ਿਆਲ ਚੱਕਰ ਲਾ ਰਿਹਾ ਸੀ। ਉਸ ਨੂੰ ਜਾਪਿਆ ਕਿ ਭੂਆ ਜਿੰਨਾ ਖਾਣਾ ਖਾਣ ਲਈ ਉਸ ਨੂੰ ਮਜਬਰ ਕਰ ਰਹੀ ਹੈ, ਇਨੇ ਨਾਲ ਉਹ ਮਰ ਜਾਵੇਗਾ ਅਤੇ ਅੱਗੇ ਤਾਂ ਉਹ ਮਰੀ ਜਿਠਾਣੀ ਦੇ ਫੁੱਲ ਲੈ ਕੇ ਗੰਗਾ ਗਈ ਸੀ, ਪਰ ਹੁਣ ਸ਼ਾਇਦ ਉਸ ਨੂੰ ਬਹੁਤਾ ਖਾਣਾ ਖੁਆ ਕੇ ਮਾਰੇ ਭਤੀਜੇ ਦੇ ਫੁੱਲ ਗੰਗਾ ਜਾਣੇ ਪੈਣ।

(ਹ) ‘ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਈਂ ਛੁੱਟੀ’, ਇਸ ਕਹਾਵਤ ਦਾ ਕੀ ਅਰਥ ਹੈ? ਇਸ ਕਹਾਣੀ ਵਿੱਚ ਇਹ ਕਿਸ ਨੇ ਆਖੀ ਅਤੇ ਕਿਉਂ ?
ਉੱਤਰ :
ਇਸ ਕਹਾਵਤ ਦਾ ਅਰਥ ਇਹ ਹੈ ਕਿ ਇਹ ਚੰਗਾ ਹੋਇਆ ਹੈ ਕਿ ਉਹ ਸਾਧਨ ਹੀ ਖ਼ਤਮ ਹੋ ਗਿਆ ਹੈ, ਜਿਸ ਕਾਰਨ ਕੋਈ ਦੁਖਦਾਈ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਸੀ। ‘ਭੂਆ ਕਹਾਣੀ ਵਿਚ ਇਹ ਕਹਾਵਤ ਕਹਾਣੀਕਾਰ ਨੇ ਆਖੀ ਹੈ। ਗੱਲ ਇਸ ਤਰ੍ਹਾਂ ਹੋਈ ਕਿ ਕਹਾਣੀਕਾਰ ਭੂਆ ਦੇ ਮਜਬੂਰ ਕਰਨ ਤੇ ਬਹੁਤਾ ਖਾ – ਖਾ ਕੇ ਪੇਟ ਦੀ ਤਕਲੀਫ ਕਾਰਨ ਮਰਨਹਾਰਾ ਹੋਇਆ ਪਿਆ ਸੀ, ਪਰੰਤੂ ਭੂਆ ਉਸ ਨੂੰ ਅਜੇ ਵੀ ਦੁੱਧ ਦਾ ਛੰਨਾ ਪੀਣ ਲਈ ਮਜਬੂਰ ਕਰ ਰਹੀ ਸੀ।

ਕਹਾਣੀਕਾਰ ਨੇ ਜ਼ਰਾ ਹੁਸ਼ਿਆਰੀ ਨਾਲ ਦੁੱਧ ਦੇ ਛੰਨੇ ਨੂੰ ਮੰਜੇ ਦੀ ਨੀਂਹ ’ਤੇ ਰੱਖ ਦਿੱਤਾ, ਜੋ ਕਿ ਬਹੁਤੀ ਚੌੜੀ ਨਹੀਂ ਸੀ। ਛੰਨਾ ਡਿਗ ਪਿਆ ਤੇ ਦੁੱਧ ਚੁੰਜੇ ਡੁਲ੍ਹ ਗਿਆ। ਭੂਆ ਨੇ ਆਪਣੀ ਨੂੰਹ ਨੂੰ ਹੋਰ ਦੁੱਧ ਲਿਆਉਣ ਲਈ ਕਿਹਾ। ਜਦੋਂ ਉਸ ਨੂੰ ਪਤਾ ਲੱਗਾ ਕਿ ਘਰ ਦੇ ਦੁੱਧ ਨੂੰ ਜਾਗ ਲੱਗ ਚੁੱਕਾ ਹੈ, ਤਾਂ ਉਸ ਨੇ ਨੂੰਹ ਨੂੰ ਰਾਮੇ ਕਿਆਂ ਦਿਓ ਦੁੱਧ ਲੈਣ ਲਈ ਭੇਜ ਦਿੱਤਾ। ਪਰੰਤੁ ਨੂੰਹ ਉੱਥੋਂ ਖ਼ਾਲੀ ਛੰਨਾ ਲੈ ਕੇ ਮੁੜੀ, ਕਿਉਂਕਿ ਉਨ੍ਹਾਂ ਦੀ ਕੱਟੀ ਦੁੱਧ ਚੁੰਘ ਗਈ ਸੀ।

PSEB Solutions

ਇਸ ’ਤੇ ਭੂਆ ਭਾਵੇਂ ਬਹੁਤ ਔਖੀ ਹੋਈ, ਪਰੰਤੂ ਕਹਾਣੀਕਾਰ ਭੁੰਜੇ ਡੁੱਲ੍ਹੇ ਦੁੱਧ ਨੂੰ ਦੇਖ ਕੇ ਦਿਲ ਵਿਚ ਉਪਰੋਕਤ ਕਹਾਵਤ ਬੋਲ ਰਿਹਾ ਸੀ ਉਸ ਦਾ ਭਾਵ ਇਹ ਸੀ ਕਿ ਚੰਗਾ ਹੋਇਆ ਹੈ ਕਿ ਪਹਿਲਾ ਦੁੱਧ ਡੁੱਲ ਗਿਆ ਹੈ ਤੇ ਹੋਰ ਦੁੱਧ ਕਿਤਿਓਂ ਮਿਲਿਆ ਨਹੀਂ, ਕਿਉਂਕਿ ਹੋਰ ਦੁੱਧ ਪੀ ਕੇ ਉਸ ਨੂੰ ਹੋਰ ਵੀ ਤਕਲੀਫ਼ ਹੋਣੀ ਸੀ, ਜਿਸ ਤੋਂ ਉਹ ਬਚ ਗਿਆ ਸੀ।

(ਕ) ਇਸ ਕਹਾਣੀ ਵਿੱਚ ਲੇਖਕ ਨੂੰ ਖਾਣ-ਪੀਣ ਦੀਆਂ ਚੀਜ਼ਾਂ ਤੋਂ ਏਨਾ ਡਰ ਕਿਉਂ ਲੱਗਦਾ ਹੈ ?
ਉੱਤਰ :
ਇਸ ਦਾ ਕਾਰਨ ਇਹ ਸੀ ਕਿ ਕਹਾਣੀਕਾਰ ਨੇ ਭੂਆ ਦੇ ਘਰ ਜਾਣ ਤੋਂ ਪਹਿਲਾਂ ਆਪਣੇ ਇਕ ਰਿਸ਼ਤੇਦਾਰ ਦੇ ਮੁੰਡੇ ਦੀ ਜੰਝ ਵਿਚ ਦੋ ਰਾਤਾਂ ਤੇ ਤਿੰਨ ਦਿਨ ਕੱਟੇ ਸਨ। ਚਹੁੰ ਡੰਗਾਂ ਵਿਚ ਕੱਚਘਰੜ ਪੂਰੀਆਂ ਤੇ ਹੋਰ ਇਹੋ ਜਿਹਾ ਨਿਕ – ਸੁਕ ਖਾ ਕੇ ਉਸ ਦਾ ਦਿਲ ਭਰ ਗਿਆ ਸੀ। ਸ਼ੁਕਰ – ਸ਼ੁਕਰ ਕਰ ਕੇ ਉਸ ਨੇ ਦੋ ਦਿਨ ਕੱਟੇ। ਤੀਜੇ ਦਿਨ ਉਹ ਜੰਵ ਦੀ ਵਿਦਾਇਗੀ ਵੇਲੇ ਦੀ ਰੋਟੀ ਨਾਲ ਕੁੱਝ ਮਠਿਆਈ ਖਾ ਕੇ ਭੂਆ ਦੇ ਪਿੰਡ ਨੂੰ ਚਲ ਪਿਆ।

ਦੁਪਹਿਰ ਦੀ ਇਸ ਰੋਟੀ ਨਾਲ ਉਸ ਦੀ ਤਬੀਅਤ ਖ਼ਰਾਬ ਹੋ ਗਈ ਸੀ ਤੇ ਉਸ ਨੇ ਫ਼ੈਸਲਾ ਕੀਤਾ ਸੀ ਕਿ ਭੂਆ ਦੇ ਪਿੰਡ ਜਾ ਕੇ ਉਹ ਰਾਤੀਂ ਕੁੱਝ ਨਹੀਂ ਖਾਵੇਗਾ ਪਰੰਤੂ ਜਦੋਂ ਉਹ ਭੂਆ ਦੇ ਪਿੰਡ ਪੁੱਜਾ, ਤਾਂ ਭੂਆ ਨੇ ਉਸ ਦੇ ਵਾਰ – ਵਾਰ ਨਾਂਹ ਕਰਨ ਤੇ ਵੀ ਨੂੰਹ ਨੂੰ ਉਸ ਦੀ ਰੋਟੀ ਦਾ ਹੁਕਮ ਦੇ ਦਿੱਤਾ ਕਹਾਣੀਕਾਰ ਨੂੰ ਅਜੇ ਵੀ ਦੁਪਹਿਰ ਦੀ ਰੋਟੀ ਦੇ ਡਕਾਰ ਆ ਰਹੇ ਸਨ। ਇਸੇ ਕਰਕੇ ਹੀ ਉਸ ਨੂੰ ਭੂਆ ਦੀ ਨੂੰਹ ਦੁਆਰਾ ਆਪਣੇ ਅੱਗੇ ਰੱਖੇ ਵੱਡੇ – ਵੱਡੇ ਪਰਾਉਂਠਿਆਂ, ਸੇਵੀਆਂ ਦੇ ਅੰਬਾਰ ਤੇ ਦੁੱਧ ਤੋਂ ਡਰ ਆਉਂਦਾ ਹੈ।

2. ਔਖੇ ਸ਼ਬਦਾਂ ਦੇ ਅਰਥ :

  • ਸੋਤੇ ਪਏ : ਸੌਣ ਵੇਲੇ
  • ਧੇਤਿਆਂ ਦੀ : ਧੀ ਵਾਲਿਆਂ ਦੀ, ਧੀ ਦੇ ਮਾਪਿਆਂ ਦੀ
  • ਅੰਧਰਾਤਾ : ਇੱਕ ਰੋਗ ਜਿਸ ਵਿੱਚ ਰਾਤ ਨੂੰ ਕੁਝ ਨਹੀਂ ਦਿਸਦਾ
  • ਆਹਰ : ਕੰਮ, ਧੰਦਾ, ਰੁਝੇਵਾਂ
  • ਤਬੀਅਤ ਦਿੱਕ ਹੋ ਗਈ : ਮਨ ਖ਼ਰਾਬ ਹੋ ਗਿਆ
  • ਅੰਬਾਰ : ਢੇਰ
  • ਬਾਬਤ : ਬਾਰੇ, ਸੰਬੰਧ ਵਿੱਚ
  • ਗੁਰਾਹੀ : ਬੁਰਕੀ, ਰੋਟੀ ਦਾ ਟੁਕੜਾ ਜੋ ਇੱਕੋ ਵਾਰੀ ਮੂੰਹ ਵਿੱਚ ਪਾਇਆ ਜਾਵੇ।
  • ਅੰਬਰਸਰ : ਅੰਮ੍ਰਿਤਸਰ
  • ਸਬੱਬ ਨਾਲ : ਸੁਭਾਵਿਕ ਹੀ, ਅਚਾਨਕ ਹੀ
  • ਪੁਆੜੇ : ਝਗੜੇ
  • ਕਮਬਖ਼ਤ : ਬਦਨਸੀਬ, ਭਾਗਹੀਣ
  • ਪਥੱਲਾ ਮਾਰ ਕੇ : ਚੌਕੜੀ ਮਾਰ ਕੇ
  • ਲੱਪ : ਇੱਕ ਹੱਥ ਦਾ ਰੁੱਗ
  • ਕਾਲ-ਰੂਪੀ : ਮੌਤ-ਰੂਪੀ
  • ਖ਼ਲਾਸੀ : ਛੁਟਕਾਰਾ, ਮੁਕਤੀ
  • ਇੰਤਜ਼ਾਮ : ਪ੍ਰਬੰਧ, ਬੰਦੋਬਸਤ
  • ਖੇਚਲ : ਕਸ਼ਟ, ਤਕਲੀਫ਼
  • ਉਤਾਵਲੇ : ਕਾਹਲੇ, ਤੇਜ਼, ਬੇਸਬਰੇ
  • ਤਰਜੀਹ ਦੇਣੀ : ਪਹਿਲ ਦੇਣੀ
  • ਸੰਕੋਚ : ਸੰਗ, ਸ਼ਰਮ, ਝਿਜਕ
  • ਤਾਣ : ਬਲ, ਤਾਕਤ
  • ਨੀਂਹ : ਮੰਜੀ ਦੀ ਬਾਹੀ
  • ਸੰਧਿਆ ਵੇਲੇ : ਸੰਝ , ਤਕਾਲਾਂ ਵੇਲੇ
  • ਘੁਰਕੀ : ਨਰਾਜ਼ਗੀ ਦੀ ਨਜ਼ਰ, ਡਰਾਵਾ, ਧਮਕੀ

PSEB Solutions

3. ਵਾਕਾਂ ਵਿੱਚ ਵਰਤੋਂ :
ਖ਼ਾਹਸ਼, ਭੁੱਖਾ-ਭਾਣਾ, ਸਦਕੇ ਜਾਣਾ, ਜਸ ਖੱਟਣਾ, ਅੱਧ-ਪਚੱਧਾ, ਮੁਹਿੰਮ, ਮੱਛੀ ਵਾਂਗ ਤੜਫਣਾ, ਬਰਦਾਸ਼ਤ ਕਰਨਾ, ਚਿਤਾਵਨੀ, ਜਫ਼ਰ ਜਾਲਣੇ।
ਉੱਤਰ :

  • ਖ਼ਾਹਸ਼ (ਇੱਛਾ) – ਮੇਰੀ ਖ਼ਾਹਸ਼ ਸੀ ਕਿ ਮੈਂ ਪ੍ਰੀਖਿਆ ਯੂਨੀਵਰਸਿਟੀ ਵਿੱਚੋਂ ਫ਼ਸਟ ਰਹਿ ਕੇ ਪਾਸ ਕਰਾਂ।
  • ਭੁੱਖਾ – ਭਾਣਾ ਬਹੁਤ ਦੇਰ ਦਾ ਭੁੱਖਾ) – ਗੁਰਦਾਸ ਨੰਗਲ ਦੀ ਗੜੀ ਵਿਚ ਭੁੱਖਣ – ਭਾਣੇ ਸਿੱਖ ਲੰਮਾ ਸਮਾਂ ਮੁਗ਼ਲ ਫ਼ੌਜ ਨਾਲ ਟੱਕਰਾਂ ਦੇ ਰਹੇ।
  • ਸਦਕੇ ਜਾਣਾ (ਕੁਰਬਾਨ ਜਾਣਾ) – ਮਾਂ ਨੇ ਕਿਹਾ ‘‘ਸਦਕੇ ਜਾਵਾਂ ਇਹੋ ਜਿਹੇ ਪੁੱਤਰ ਤੋਂ, ਜਿਸ ਨੇ ਦੁਨੀਆ ਵਿਚ ਮੇਰਾ ਨਾਂ ਰੌਸ਼ਨ ਕੀਤਾ।
  • ਜੱਸ ਖੱਟਣਾ ਪ੍ਰਸੰਸਾ ਮਿਲਣੀ, ਵਡਿਆਈ ਮਿਲਣੀ – ਆਪਣੇ ਨੇਕ ਕੰਮਾਂ ਨਾਲ ਹੀ ਬੰਦਾ ਦੁਨੀਆ ਵਿਚ ਜੱਸ ਖੱਟਦਾ ਹੈ।
  • ਅੱਧ – ਪਚੱਧਾ ਅੱਧ ਦੇ ਨੇੜੇ – ਤੇੜੇ – ਤੁਸੀਂ ਸਾਰਾ ਕੰਮ ਮੁਕਾ ਦਿਓ, ਐਵੇਂ ਅੱਧ – ਪਚੱਧਾ ਵਿੱਚੇ ਛੱਡ ਕੇ ਨਾ ਜਾਓ।
  • ਮੁਹਿੰਮ (ਲੜਾਈ, ਕਿਸੇ ਖ਼ਾਸ ਮੰਤਵ ਲਈ ਕਾਰਵਾਈ) – ਪੁਲਿਸ ਨੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਜ਼ੋਰਦਾਰ ਮੁਹਿੰਮ ਛੇੜ ਦਿੱਤੀ।
  • ਮੱਛੀ ਵਾਂਗ ਤੜਫਣਾ ਬੁਰੀ ਤਰ੍ਹਾਂ ਤੜਫਣਾ) – ਰੋਗੀ ਪੇਟ ਦਰਦ ਕਾਰਨ ਮੱਛੀ ਵਾਂਗ ਤੜਫ ਰਿਹਾ ਸੀ।
  • ਬਰਦਾਸ਼ਤ ਕਰਨਾ (ਸ਼ਹਿਣਾ) – ਮੈਂ ਕਾਰੋਬਾਰ ਵਿਚ ਇੰਨਾ ਘਾਟਾ ਬਰਦਾਸ਼ਤ ਨਹੀਂ ਕਰ ਸਕਦਾ।
  • ਚਿਤਾਵਨੀ (ਚੇਤੇ ਕਰਾਉਣਾ, ਸਾਵਧਾਨ ਰਹਿਣ ਦੀ ਸੂਚਨਾ) – ਮੈਂ ਕੁਰਾਹੇ ਪਏ ਮੁੰਡੇ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਸ ਨੇ ਆਪਣੀਆਂ ਆਦਤਾਂ ਨਾ ਛੱਡੀਆ, ਤਾਂ ਉਸ ਦਾ ਭਵਿੱਖ ਤਬਾਹ ਹੋ ਜਾਵੇਗਾ।
  • ਜਫ਼ਰ ਜਾਲਣੇ (ਦੁੱਖ ਸਹਿਣੇ) – ਵਿਚਾਰੀ ਵਿਧਵਾ ਨੂੰ ਆਪਣੇ ਪੁੱਤਰਾਂ ਦੀ ਪਾਲਣਾ ਲਈ ਪਤਾ ਨਹੀਂ ਕੀ – ਕੀ ਜਫ਼ਰ ਜਾਲਣੇ ਪਏ।

ਵਿਆਕਰਨ :
ਪਿਛਲੇ ਪਾਠ ਵਿੱਚ ਤੁਸੀਂ ਵਾਕਾਂ ਦੀ ਇੱਕ ਪ੍ਰਕਾਰ ਦੀ ਸ਼੍ਰੇਣੀ-ਵੰਡ ਪੜੀ ਹੈ। ਵਾਕ ਦੀ ਦੂਜੀ

ਪ੍ਰਕਾਰ ਦੀ ਸ਼੍ਰੇਣੀ-ਵੰਡ ਹੇਠਾਂ ਦਿੱਤੇ ਅਨੁਸਾਰ ਹੈ :

  1. ਵਿਸਮੈ-ਵਾਚਕ ਵਾਕ
  2. ਪ੍ਰਸ਼ਨ-ਵਾਚਕ ਵਾਕ
  3. ਨਾਂਹ-ਵਾਚਕ ਵਾਕ
  4. ਹਾਂ-ਵਾਚਕ ਵਾਕ

1. ਵਿਸਮੈ-ਵਾਚਕ ਵਾਕ : ਜਿਸ ਵਾਕ ਵਿੱਚ ਹੈਰਾਨੀ ਜਾਂ ਵਿਸਮੈ ਦਾ ਭਾਵ ਪ੍ਰਗਟ ਕੀਤਾ ਗਿਆ ਹੋਵੇ, ਉਸਨੂੰ ਵਿਸਮੈ-ਵਾਚਕਵਾਕ ਆਖਦੇ ਹਨ।
2. ਪ੍ਰਸ਼ਨ-ਵਾਚਕ ਵਾਕ : ਜਿਸ ਵਾਕ ਵਿੱਚ ਕੋਈ ਸਵਾਲ ਜਾਂ ਪ੍ਰਸ਼ਨ ਪੁੱਛਿਆ ਗਿਆ ਹੋਵੇ, ਉਸ ਨੂੰ ਪ੍ਰਸ਼ਨ-ਵਾਚਕ ਵਾਕ ਕਹਿੰਦੇ ਹਨ।
3. ਨਾਂਹ-ਵਾਚਕ ਵਾਕ : ਜਿਸ ਵਾਕ ਵਿੱਚ ਕਿਰਿਆ ਨਾਂਹ-ਵਾਚਕ ਹੋਵੇ, ਉਸ ਨੂੰ ਨਾਂਹ ਵਾਚਕ ਵਾਕ ਕਹਿੰਦੇ ਹਨ।
4. ਹਾਂ-ਵਾਚਕ ਵਾਕ : ਜਿਸ ਵਾਕ ਵਿੱਚ ਕਿਰਿਆ ਹਾਂ-ਵਾਚਕ, ਸਹਿਮਤੀ ਪ੍ਰਗਟ ਕਰਨ ਜਾਂ ਮੰਨਣ ਦਾ ਭਾਵ ਪ੍ਰਗਟ ਕਰਦੀ ਹੋਵੇ, ਉਸ ਨੂੰ ਹਾਂ-ਵਾਚਕ ਵਾਕ ਕਿਹਾ ਜਾਂਦਾ ਹੈ।

PSEB Solutions

ਵਾਕਾਂ ਦੀ ਸ਼੍ਰੇਣੀ-ਵੰਡ ਅਨੁਸਾਰ ਅੱਗੇ ਦਿੱਤੇ ਵਾਕਾਂ ਦੀਆਂ ਵੰਨਗੀਆਂ ਦੱਸੋ :

(ੳ) ਉਸ ਦੀ ਨੂੰਹ ਭੱਜੀ ਆਈ।
(ਅ) ਸਵਾਰੀ ਦਾ ਕੋਈ ਪ੍ਰਬੰਧ ਨਾ ਹੋ ਸਕਿਆ।
(ੲ) “ਤੇ ਭੂਆ ਜੀ! ਏਨੀਆਂ ਸੇਵੀਂਆਂ ਕੌਣ ਖਾਵੇਗਾ ? ਮੈਂ ਇੱਕ ਵਾਰੀ ਫੇਰ ਕਿਹਾ।
(ਸ) “ਕੁੜੇ ! ਆਈਂ ਨੀ, ਭੱਜ ਕੇ ! ਨੀ ਮੇਰਾ ਸਿੰਘ …….. ਆਇਆ ਈ, ਸੁੱਖ ਨਾਲ।”
(ਹ) ਉਹ ਸ਼ਾਇਦ ਆਪਣੇ ਜੇਠ ਨੂੰ ਏਨੀ ਖੇਚਲ ਨਹੀਂ ਸੀ ਦੇਣਾ ਚਾਹੁੰਦੀ।
(ਕ) ਇੱਕ ਘੁੱਟ, ਦੋ ਘੁੱਟ, ਚਾਰ ਘੱਟ ਪਰ ਕੀ ਏਸ ਤਰ੍ਹਾਂ ਇਹ ਛੱਪੜ ਜਿੱਡਾ ਛੰਨਾ ਮੁੱਕਣ ਵਾਲਾ ਸੀ?
ਉੱਤਰ :
(ਉ) ਹਾਂ – ਵਾਚਕ ਵਾਕ।
(ਅ) ਨਾਂਹ – ਵਾਚਕ ਵਾਕ।
(ਈ) ਪ੍ਰਸ਼ਨਵਾਚਕ ਵਾਕ !
(ਸ) ਵਿਸਮੈਵਾਚਕ ਵਾਕ।
(ਹ) ਨਾਂਹ – ਵਾਚਕ ਵਾਕ
(ਕ) ਪ੍ਰਸ਼ਨਵਾਚਕ ਵਾਕ।

ਤੁਹਾਨੂੰ ਵੀ ਇਸ ਕਹਾਣੀ ਵਿੱਚ ਦੱਸੋ ਵਾਂਗ ਕੋਈ ਮੋਹ-ਭਿੱਜੀ ਘਟਨਾ ਯਾਦ ਹੋਵੇਗੀ, ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।

PSEB Solutions

ਇਸ ਕਹਾਣੀ ਵਿੱਚ ਲੇਖਕ ਨੇ ਬਹੁਤ ਸਾਰੇ ਮੁਹਾਵਰੇ ਅਤੇ ਅਖਾਉਤਾਂ ਵਰਤੀਆਂ ਹਨ। ਇਹਨਾਂ ਦੀ ਸੂਚੀ ਬਣਾਓ।

PSEB 8th Class Punjabi Guide ਭੂਆੜੀ Important Questions and Answers

ਪ੍ਰਸ਼ਨ –
‘ਭੂਆ ਕਹਾਣੀ ਦਾ ਸਾਰ ਲਿਖੋ।
ਉੱਤਰ :
ਕਹਾਣੀਕਾਰ ਇਕ ਰਿਸ਼ਤੇਦਾਰ ਦੀ ਜੰਵ ਵਿਚ ਤਿੰਨ ਦਿਨ ਖਾ – ਪੀ ਕੇ ਭੂਆ ਨੂੰ ਮਿਲਣ ਲਈ ਪੰਜ ਮੀਲ ਪੈਦਲ ਤੁਰ ਕੇ ਉਸ ਦੇ ਪਿੰਡ ਪੁੱਜਾ। ਅੰਧਰਾਤੇ ਦੀ ਕਸਰ ਹੋਣ ਕਰਕੇ ਭੂਆ ਕਹਾਣੀਕਾਰ ਨੂੰ ਪਛਾਣ ਨਾ ਸਕੀ, ਪਰੰਤੂ ਜਦੋਂ ਕਹਾਣੀਕਾਰ ਨੇ ਉਸ ਨੂੰ ਆਪਣਾ ਨਾਂ ਦੱਸਿਆ, ਤਾਂ ਉਸ ਨੇ ਉਸ ਨੂੰ ਬਹੁਤ ਪਿਆਰ ਕੀਤਾ ! ਭੂਆ ਦੇ ਘਰ ਉਸ ਦੇ ਪੋਤੇ, ਪੋਤੀਆਂ ਅਤੇ ਨੂੰਹ ਵੀ ਸੀ।

ਸੁਖ – ਸਾਂਦ ਪੁੱਛਣ ਪਿੱਛੋਂ ਭੂਆ ਨੇ ਨੂੰਹ ਨੂੰ ਕਹਾਣੀਕਾਰ ਲਈ ਰੋਟੀ ਤਿਆਰ ਕਰਨ ਦਾ ਹੁਕਮ ਦਿੱਤਾ ਕਹਾਣੀਕਾਰ, ਜਿਸ ਦੀ ਜੰਝ ਵਿਚ ਦੁਪਹਿਰ ਦੀ ਰੋਟੀ ਖਾਣ ਮਗਰੋਂ ਪਹਿਲਾਂ ਹੀ ਤਬੀਅਤ ਖ਼ਰਾਬ ਸੀ, ਨੇ ਬਥੇਰੀ ਨਾਂਹ – ਨੁੱਕਰ ਕੀਤੀ, ਪਰ ਭੂਆ ਨੇ ਇਕ ਨਾ ਮੰਨੀ ਅਤੇ ਥੋੜੇ ਚਿਰ ਬਾਅਦੇ ਕਹਾਣੀਕਾਰ ਦੇ ਅੱਗੇ ਨੱਕੋ – ਨੱਕ ਪਰੋਸਿਆ ਇਕ ਥਾਲ ਆ ਗਿਆ, ਜਿਸ ਵਿਚ ਘਿਓ ਨਾਲ ਗੁੰਨੇ ਹੋਏ ਚੱਕੀ ਦੇ ਪੁੜ ਜਿੱਡੇ – ਜਿੱਡੇ ਦੋ ਪਰਾਉਂਠੇ ਤੇ ਸੇਵੀਆਂ ਦਾ ਇਕ ਤਕੜਾ ਅੰਬਾਰ ਲੱਗਾ ਹੋਇਆ ਸੀ ਤੇ ਉਸ ਉੱਤੇ ਬੁੱਕ ਸਾਰੀ ਸ਼ਕਰ ਦੀ ਤਹਿ ਵਿਛੀ ਹੋਈ ਸੀ।

ਕਹਾਣੀਕਾਰ ਦੇ ਵਾਰ – ਵਾਰ ਨਾਂਹ ਕਰਨ ‘ਤੇ ਵੀ ਭੂਆ ਉਸ ਨੂੰ ਖਾਣ ਲਈ ਮਜਬੂਰ ਕਰ ਰਹੀ ਸੀ ਤੇ ਨਾਲ ਹੀ ਉਹ ਆਪਣੀ ਅੰਮ੍ਰਿਤਸਰ ਦੀ ਯਾਤਰਾ ਤੇ ਗੰਗਾ ਮਾਈ ਦੇ ਇਸ਼ਨਾਨ ਦੀ ਕਹਾਣੀ ਸੁਣਾ ਰਹੀ ਸੀ।

ਹਾਰ ਕੇ ਕਹਾਣੀਕਾਰ ਨੇ ਖਾਣਾ ਸ਼ੁਰੂ ਕੀਤਾ, ਤਾਂ ਉਸ ਦੀ ਭਰਜਾਈ (ਭੂਆ ਦੀ ਨੂੰਹ ਨੇ ਪੰਘਰੇ ਹੋਏ ਘਿਓ ਦਾ ਇਕ ਕੌਲ ਲਿਆ ਕੇ ਸੇਵੀਆਂ ਉੱਤੇ ਉਲੱਦ ਦਿੱਤਾ ਕਹਾਣੀਕਾਰ ਨੇ ਡੇਢ – ਕ ਪਰਾਉਂਠਾ ਤਾਂ ਤੰਨ – ਤੰਨ ਕੇ ਲੰਘਾ ਲਿਆ, ਪਰ ਸੇਵੀਆਂ ਖਾਣ ਦੀ ਉਸ ਵਿਚ ਹਿੰਮਤ ਨਹੀਂ ਸੀ।

ਇੰਨੇ ਨੂੰ ਉਸ ਦੀ ਭਰਜਾਈ ਉੱਠ ਕੇ ਅੰਦਰ ਗਈ, ਤਾਂ ਉਸ ਨੇ ਸੇਵੀਆਂ ਦਾ ਰੁੱਗ ਭਰ ਕੇ ਕੰਧ ਦੀ ਨੁੱਕਰੇ ਬਣੇ ਤੰਦੂਰ ਵਿਚ ਸੁੱਟਣ ਦਾ ਫ਼ੈਸਲਾ ਕੀਤਾ ਅਜੇ ਉਸ ਨੇ ਰੁੱਗ ਭਰ ਕੇ ਸੇਵੀਆਂ ਚੁੱਕੀਆਂ ਹੀ ਸਨ ਕਿ ਭਰਜਾਈ ਉਸੇ ਵੇਲੇ ਫਿਰ ਆ ਧਮਕੀ ਤੇ ਉਸ ਨੇ ਇਕ ਪਰਾਉਂਠਾ ਹੋਰ ਥਾਲੀ ਵਿਚ ਰੱਖ ਦਿੱਤਾ। ਕਹਾਣੀਕਾਰ ਸੇਵੀਆਂ ਮੁੜ ਥਾਲੀ ਦੇ ਹਵਾਲੇ ਕਰ ਕੇ ਹੱਥ – ਪੈਰ ਛੱਡ ਬੈਠਾ ਅੰਤ ਅੱਧ ਪਚੱਧਾ ਮੁਕਾ ਕੇ ਉਸ ਦਾ ਉਸ ਕਾਲ – ਰੂਪੀ ਥਾਲੀ ਤੋਂ ਛੁਟਕਾਰਾ ਹੋ ਗਿਆ।

ਹੁਣ ਕਹਾਣੀਕਾਰ ਵਿਹੜੇ ਵਿਚ ਵਿਛੇ ਹੋਏ ਬਿਸਤਰੇ ਉੱਤੇ ਜਾ ਡਿਗਿਆ ਉਸ ਦਾ ਪੇਟ ਪਾਟਣ ਵਾਲਾ ਹੋ ਗਿਆ ਸੀ ਅਫ਼ਰੇਵਾਂ ਵਧਦਾ ਜਾ ਰਿਹਾ ਸੀ ਤੇ ਉੱਪਰੋਂ ਆਖਰਾਂ ਦੇ ਵੱਟ ਨਾਲ ਉਸ ਦੀ ਜਾਨ ਨੂੰ ਬਣ ਗਈ ਅੱਧਾ – ਪੌਣਾ ਘੰਟਾ ਮੱਛੀ ਵਾਂਗ ਤੜਫਦਿਆਂ ਬੀਤ ਗਿਆ ਤੇ ਫਿਰ ਉਹ ਉੱਠ ਕੇ ਬੈਠ ਗਿਆ।

ਉਸ ਨੇ ਸੋਚਿਆ ਕਿ ਕੋਈ ਮੁੰਡਾ ਕੁੜੀ ਜਾਗਦਾ ਹੋਵੇ, ਉਹ ਉਸ ਤੋਂ ਥੋੜ੍ਹੀ ਜਿਹੀ ਜਵੈਣ ਮੰਗ ਕੇ ਖਾਵੇ। ਇੰਨੇ ਨੂੰ ਉਸ ਦੀ ਭਰਜਾਈ ਕੰਢਿਆਂ ਤੀਕ ਭਰਿਆ ਦੁੱਧ ਦਾ ਛੰਨਾ ਲੈ ਕੇ ਆ ਗਈ। ਕਹਾਣੀਕਾਰ ਨੂੰ ਇੰਝ ਪ੍ਰਤੀਤ ਹੋਇਆ ਕਿ ਉਸ ਦੀ ਮੌਤ ਵਿਚ ਜਿਹੜੀ ਥੋੜੀ – ਬਹੁਤੀ ਕਸਰ ਰਹਿੰਦੀ ਹੈ, ਉਹ ਉਸ ਨੂੰ ਪੂਰੀ ਕਰਨ ਲਈ ਆਈ ਹੈ। ਉਸ ਨੇ ਬਥੇਰਾ ਇਨਕਾਰ ਕੀਤਾ, ਪਰ ਵਿਅਰਥ ਆਖ਼ਰ ਉਸ ਨੇ ਛੰਨਾ ਫੜ ਕੇ ਮੰਜੇ ਦੀ ਪੈਂਦ ਉੱਤੇ ਟਿਕਾਉਂਦਿਆਂ ਕਿਹਾ ਕਿ ਉਸ ਨੂੰ ਠੰਢਾ ਪੀਣ ਦੀ ਆਦਤ ਹੈ।

PSEB Solutions

ਪਰੰਤੂ ਭਰਜਾਈ ਗੜਵੀ ਲਿਆ ਕੇ ਦੁੱਧ ਨੂੰ ਫੈਂਟ – ਫੈਂਟ ਕੇ ਠੰਢਾ ਕਰਨ ਲੱਗ ਪਈ। ਹੁਣ ਛੰਨਾ ਫਿਰ ਕਹਾਣੀਕਾਰ ਦੇ ਹੱਥ ਵਿਚ ਸੀ। ਇਕ – ਦੋ ਘੁੱਟ ਪੀਤੇ, ਪਰ ਛੰਨਾ ਕਿੱਥੇ ਮੁੱਕੇ ? ਉਸ ਨੇ ਕਿਹਾ ਕਿ ਉਹ ਜ਼ਰਾ ਠਹਿਰ ਕੇ ਪੀਏਗਾ। ਇਹ ਕਹਿ ਕੇ ਉਸ ਨੇ ਛੰਨੇ ਨੂੰ ਮੰਜੇ ਦੀ ਨੀਂਹ ਤੇ ਰੱਖ ਦਿੱਤਾ, ਜੋ ਇੰਨੀ ਚੌੜੀ ਜਿਹੀ ਨਹੀਂ ਸੀ ਕਿ ਛੰਨੇ ਦਾ ਭਾਰ ਸੰਭਾਲ ਸਕਦੀ। ਛੰਨਾ ਥੱਲੇ ਡਿਗ ਪਿਆ ਅਤੇ ਦੁੱਧ ਡੁੱਲ੍ਹ ਗਿਆ। ਜਦੋਂ ਭੂਆ ਨੂੰ ਪਤਾ ਲੱਗਾ ਕਿ ਦੁੱਧ ਡੁੱਲ੍ਹ ਗਿਆ ਹੈ, ਤਾਂ ਉਸ ਨੇ ਨੂੰਹ ਨੂੰ ਹੋਰ ਦੁੱਧ ਲਿਆਉਣ ਲਈ ਕਿਹਾ।

ਜਦੋਂ ਨੂੰਹ ਨੇ ਦੱਸਿਆ ਕਿ ਦੁੱਧ ਨੂੰ ਜਾਗ ਲੱਗ ਚੁੱਕਾ ਹੈ, ਤਾਂ ਭੂਆ ਗੁੱਸੇ ਵਿਚ ਆ ਗਈ ਤੇ ਕਹਿਣ ਲੱਗੀ, “……….. ਸਾਰੇ ਦੁੱਧ ਨੂੰ ਕਾਹਨੂੰ ਜਾਗ ਫੂਕਣੀ ਸੀ। ਮੁੰਡਾ ਵਿਚਾਰਾ ਹੁਣ ਝਾਟਾ ਮੇਰਾ ਪੀਵੇਗਾ। ਸਵੇਰ ਦਾ ਭੁੱਖਣ – ਭਾਣਾ ……………… ਇਹ ਕਹਿੰਦਿਆਂ ਉਸ ਨੇ ਕਹਾਣੀਕਾਰ ਦੇ ਰੋਕਦਿਆਂ – ਰੋਕਦਿਆਂ ਵੀ ਨੂੰਹ ਨੂੰ ਰਾਮੇ ਕਿਆਂ ਦੇ ਘਰੋਂ ਦੁੱਧ ਲੈਣ ਲਈ ਭੇਜ ਦਿੱਤਾ। ਨੂੰਹ ਦੇ ਜਾਣ ਮਗਰੋਂ ਭੂਆ ਨੇ ਕਹਾਣੀਕਾਰ ਨੂੰ ਦੱਸਣਾ ਸ਼ੁਰੂ ਕੀਤਾ ਕਿ ਕਿਸ ਤਰ੍ਹਾਂ ਉਸ ਦੇ ਘਰ ਮੰਨਤਾਂ ਮੰਨ – ਮੰਨ ਕੇ ਉਸ ਦਾ ਜਨਮ ਹੋਇਆ ਸੀ।

ਇੰਨੇ ਨੂੰ ਨੂੰਹ ਨੇ ਆ ਕੇ ਭੂਆ ਨੂੰ ਦੱਸਿਆ ਕਿ ਰਾਮੇ ਕਿਆਂ ਦੀ ਕੱਟੀ ਅੱਜ ਸਾਰਾ ਦੁੱਧ ਚੁੰਘ ਗਈ ਹੈ। ਇਹ ਸੁਣਦਿਆਂ ਸਾਰ ਭੂਆ ਇਕ ਦਮ ਗੁੱਸੇ ਨਾਲ ਭੜਕ ਉੱਠੀ ਤੇ ਬੋਲ – ਕੁਬੋਲ ਬੋਲਣ ਲੱਗੀ। ਉਹ ਸ਼ਰਮਿੰਦਗੀ ਤੇ ਰਹਿਮ ਭਰੇ ਭਾਵਾਂ ਨਾਲ ਕਹਾਣੀਕਾਰ ਦੀ ਪਿੱਠ ਉੱਤੇ ਹੱਥ ਫੇਰਦੀ ਹੋਈ ਕਹਿ ਰਹੀ ਸੀ, ‘ਤੇ ਕਾਕਾ ਭੁੱਖਾ ਈ ਸਵੇਂਗਾ ਹੁਣ ? ਹਾਏ ਮਾਂ ਸਦਕੇ।” ਪਰੰਤੂ ਕਹਾਣੀਕਾਰ ਭੁੰਜੇ ਡੁੱਲ੍ਹੇ ਹੋਏ ਦੁੱਧ ਨੂੰ ਦੇਖ ਕੇ ਦਿਲ ਵਿਚ ਕਹਿ ਰਿਹਾ ਸੀ, “ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜ਼ਾਥੋਂ ਛੁੱਟੀ ”

1. ਵਾਰਤਕ – ਟੁਕੜੀ/ਪੈਰੇ ਦਾ ਬੋਧ

‘ਤੇ ਭੂਆ ਜੀ ! ਇਹ ਏਨੀਆਂ ਸੇਵੀਂਆਂ ਕੌਣ ਖਾਵੇਗਾ ?” ਮੈਂ ਇੱਕ ਵਾਰੀ ਫੇਰ ਕਿਹਾ। ਉਹ ਬੋਲੀ, “ਖਾ ਲੈ, ਬੀਬਾ ਪੁੱਤ ! ਸੇਵੀਆਂ ਦਾ ਕੀ ਏ, ਇਹ ਤਾਂ ਐਵੇਂ – ਮੂੰਹ ਮਿੱਠਾ ਕਰਨ ਲਈ ਨੇ। ਵੇਖੇਂ ਨਾ ਪੁੱਤ, ਏਥੇ ਬਾਹਰ ਥਾਂਵੇਂ ਕੀ ਪਿਆ ਲੱਭਦਾ ਏ ! ਸ਼ਹਿਰਾਂ, ਨਗਰਾਂ ਦੀ ਕੀ ਗੱਲ ਕਰਨਾ ਏਂ, ਉੱਥੇ ਤੇ ਜੋ ਬੱਤੀਆਂ ਦੰਦਾਂ ‘ਚੋਂ ਮੰਗੋ ਮਿਲ ਜਾਂਦਾ ਏ। ਸੱਚ ਕਿਸੇ ਆਖਿਆ ਏ ਅਖੇ ‘ਸ਼ਹਿਰ ਵਸੰਦੇ ਦੇਵਤੇ, ਬਾਹਰ ਵਸੰਦੇ ਪ੍ਰੇਤ ! ਏਥੇ ਤੇ ਵੀਰਾ ਇਹੋ ਦਾਲ ਸਾਗ ਈ ਜੁੜਦਾ ਏ।ਤੇਰਾ ਫੁੱਫੜ ਜਿਉਂਦਾ ਸੀ, ਅਸੀਂ ਇੱਕ ਵਾਰੀ ਅੰਬਰਸਰ ਗਏ।

ਸਦਕੇ ਜਾਈਏ, ਗੁਰੂ ਦੀ ਨਗਰੀ ਤੋਂ ਸਬੱਬ ਨਾਲ ਮਹਾਰਾਜ ਦੇ ਦਰਸ਼ਨ ਹੋ ਗਏ, ਘਰਾਂ ਦੇ ਪੁਆੜਿਆਂ ‘ਚੋਂ ਕਿੱਥੇ ਕਿਸੇ ਦਾ ਨਿਕਾਲ ਹੁੰਦਾ ਏ। ਇੱਕ ਵਾਰੀ ਮੇਰੀ ਜਿਠਾਣੀ ਦੇ ਫੁੱਲ ਗੰਗਾ ਜੀ ਲਿਜਾਣੇ ਸੀ ਤੇ ਮੈਨੂੰ ਆਖਣ ਲੱਗਾ, “ਬੈਂਕਰ ਦੀ ਮਾਂ, ਕਿਹੜਾ ਰੋਜ਼ – ਰੋਜ਼ ਜਾਇਆ ਜਾਂਦਾ ਏ, ਖ਼ਸਮ ਨੂੰ ਖਾਣੀਆਂ ਲੋੜਾਂ ਤੇ ਪੂਰੀਆਂ ਹੁੰਦੀਆਂ ਨਹੀਂ, ਉਹ ਜਾਣੇ, ਤੂੰ ਵੀ ਚਲੀ ਚੱਲ 1” ਤੇ ਮੈਂ ਵੀ ਏਸੇ ਸਬੱਬ ਚਲੀ ਗਈ।

ਦਿਲ ਤੇ ਬਥੇਰਾ ਕਰਦਾ ਏ ਪਈ ਇੱਕ ਵਾਰੀ ਫੇਰ ਗੰਗਾ ਮਾਈ ਦੇ ਇਸ਼ਨਾਨ ਕਰ ਆਵਾਂ……… ਬੈਂਕਰ ਨੂੰ ਕਿੰਨੀ ਵੇਰਾ ਵਾਸਤੇ ਪਾ ਚੁੱਕੀ ਆਂ, ਪਈ ਮੁੰਡਿਆ, ਜਿੱਥੇ ਹੋਰ ਸੈਂਕੜੇ ਖ਼ਰਚਨਾਂ, ਖਾਨਾ ਏਂ, ਇਹ ਵੀ ਜਸ ਖੱਟ ਛੱਡ, ਪਰ ਉਹ ਤੇ ਸੁਣਦਾ ਈ ਨਹੀਂ ਮੇਰੀ ਗੱਲ …………..।

PSEB Solutions

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
(ਉ) ਗੱਗੂ
(ਅ) ਭੂਆ
(ਇ) ਪੇਮੀ ਦੇ ਨਿਆਣੇ
(ਸ) ਹਰਿਆਵਲ ਦੇ ਬੀਜ।
ਉੱਤਰ :
(ਅ) ਭੂਆ।

ਪ੍ਰਸ਼ਨ 2.
ਉਪਰੋਕਤ ਪੈਰਾ ਜਿਸ ਪਾਠ ਵਿਚੋਂ ਲਿਆ ਗਿਆ ਹੈ, ਉਸਦਾ ਲੇਖਕ ਕੌਣ ਹੈ ?
(ਉ) ਦਰਸ਼ਨ ਸਿੰਘ ਆਸ਼ਟ
(ਅ) ਨਾਨਕ ਸਿੰਘ
(ਈ ਗੁਲਜ਼ਾਰ ਸਿੰਘ ਸੰਧੂ
(ਸ) ਗੋਪਾਲ ਸਿੰਘ।
ਉੱਤਰ :
(ਅ) ਨਾਨਕ ਸਿੰਘ।

ਪ੍ਰਸ਼ਨ 3.
ਲੇਖਕ ਕਿਹੜੀ ਚੀਜ਼ ਨਾ ਖਾਣ ਦੀ ਗੱਲ ਕਰ ਰਿਹਾ ਹੈ ?
(ਉ ਸੇਵੀਆਂ
(ਅ) ਚੌਲ
(ਇ) ਪਰੌਠੇ
(ਸ) ਸ਼ੱਕਰ – ਘਿਓ।
ਉੱਤਰ :
(ੳ) ਸੇਵੀਆਂ।

ਪ੍ਰਸ਼ਨ 4.
ਭੂਆ ਅਨੁਸਾਰ ਸੇਵੀਆਂ ਕਿਸ ਲਈ ਖਾਧੀਆਂ ਜਾਂਦੀਆਂ ਹਨ ?
(ਉ) ਢਿੱਡ ਭਰਨ ਲਈ
(ਅ) ਮੂੰਹ ਮਿੱਠਾ ਕਰਨ ਲਈ
(ਇ) ਭੁੱਖ ਮਿਟਾਉਣ ਲਈ
(ਸ) ਭੁੱਖ ਵਧਾਉਣ ਲਈ।
ਉੱਤਰ :
(ਅ) ਮੂੰਹ ਮਿੱਠਾ ਕਰਨ ਲਈ।

ਪ੍ਰਸ਼ਨ 5.
ਭੂਆ ਕਿੱਥੋਂ ਦੇ ਜੀਵਨ ਨੂੰ ਚੰਗਾ ਕਹਿ ਰਹੀ ਸੀ ?
(ਉ) ਪਿੰਡ ਦੇ
(ਅ) ਸ਼ਹਿਰਾਂ ਦੇ
(ਇ) ਸਰਾਵਾਂ ਦੇ
(ਸ) ਘਰਾਂ ਦੇ।
ਉੱਤਰ :
(ਅ) ਸ਼ਹਿਰਾਂ ਦੇ।

PSEB Solutions

ਪ੍ਰਸ਼ਨ 6.
ਅਖਾਣ ਅਨੁਸਾਰ ਪਿੰਡਾਂ ਵਿਚ ਕੌਣ ਵਸਦਾ ਹੈ ?
(ਉ) ਦੇਵਤੇ
(ਅ) ਰਾਕਸ਼
(ਈ) ਵਿਹਲੜ
(ਸ) ਪ੍ਰੇਤ !
ਉੱਤਰ :
(ਸ) ਪ੍ਰੇਤ

ਪ੍ਰਸ਼ਨ 7.
ਪਿੰਡਾਂ ਵਿਚ ਖਾਣ ਲਈ ਕੀ ਮਿਲਦਾ ਹੈ ?
(ਉ) ਡਬਲ ਰੋਟੀ।
(ਅ) ਪੀਜ਼ੇ
(ਇ) ਸੈਂਡਵਿਚ
(ਸ) ਦਾਲ – ਸਾਗ
ਉੱਤਰ :
(ਸ) ਦਾਲ – ਸਾਗ।

ਪ੍ਰਸ਼ਨ 8.
ਭੂਆ ਫੁੱਫੜ ਨਾਲ ਕਿਹੜੀ ਗੁਰੂ ਦੀ ਨਗਰੀ ਗਈ ਸੀ ?
(ਉ) ਅੰਮ੍ਰਿਤਸਰ
(ਅ) ਕਰਤਾਰਪੁਰ
(ਈ) ਖਡੂਰ ਸਾਹਿਬ
(ਸ) ਗੋਇੰਦਵਾਲ ਸਾਹਿਬ !
ਉੱਤਰ :
(ਉ) ਅੰਮ੍ਰਿਤਸਰ।

ਪ੍ਰਸ਼ਨ 9.
ਭੂਆ ਦੇ ਪੁੱਤਰ ਦਾ ਨਾਂ ਕੀ ਸੀ ?
(ਉ) ਸ਼ੰਕਰਸ਼ੰਕਰ
(ਅ) ਚਾਨਣ
(ਇ) ਪ੍ਰਭੂ
(ਸ) ਵੀ ਦਿੱਤਾ।
ਉੱਤਰ :
(ੳ) ਸ਼ੰਕਰ/ਬੈਂਕਰ।

ਪ੍ਰਸ਼ਨ 10.
ਭੂਆ ਜਿਠਾਣੀ ਦੇ ਫੁੱਲ ਲੈ ਕੇ ਕਿੱਥੇ ਗਈ ਸੀ ?
(ਉ) ਗੰਗਾ (ਹਰਦੁਆਰ
(ਅ) ਕੀਰਤਪੁਰ ਸਾਹਿਬ
(ਇ) ਹੋਏ
(ਸ) ਅਲਾਹਾਬਾਦ।
ਉੱਤਰ :
(ਉ) ਗੰਗਾ (ਹਰਦੁਆਰ)।

PSEB Solutions

ਪ੍ਰਸ਼ਨ 11.
ਭੂਆ ਦਾ ਦਿਲ ਕੀ ਕਰਨ ਨੂੰ ਕਰਦਾ ਸੀ ?
(ਉ) ਜਮਨਾ – ਇਸ਼ਨਾਨ
(ਅ) ਗੰਗਾ – ਇਸ਼ਨਾਨ
(ਇ) ਬ੍ਰਹਮ – ਇਸ਼ਨਾਨ
(ਸ) ਸੰਗਮ – ਇਸ਼ਨਾਨ।
ਉੱਤਰ :
(ਅ) ਗੰਗਾ – ਇਸ਼ਨਾਨ।

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਸੇਵੀਆਂ
(ਅ) ਇਸ਼ਨਾਨ
(ਇ) ਸਬੱਬ
(ਸ) ਅੰਬਰਸਰ/ਗੰਗਾ/ਬੈਂਕਰ।
ਉੱਤਰ :
(ਸ) ਅੰਬਰਸਰ/ਗੰਗਾ/ਬੈਂਕਰ।

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਵਸਤੂਵਾਚਕ ਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਗੰਗਾ।
(ਅ) ਇਸ਼ਨਾਨ
(ਇ) ਰੋਜ਼ – ਰੋਜ਼
(ਸ) ਸੇਵੀਆਂ/ ਫੁੱਲਦਾਲ – ਸਾਗ
ਉੱਤਰ :
(ਸ) ਸੇਵੀਆਂ ਫੁੱਲਦਾਲ – ਸਾਗ

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਗੰਗਾ
(ਅ) ਅੰਬਰਸਰ
(ਇ) ਇਸ਼ਨਾਨ
(ਸ) ਇਹ/ਮੈਂ/ਉਹ/ਕੀ/ਕਿਸੇ/ਅਸੀਂ/ਮੇਰੀ/ਮੈਨੂੰ ਤੂੰ।
ਉੱਤਰ :
(ਸ) ਇਹ/ਮੈਂ/ਉਹ/ਕੀ/ਕਿਸੇ/ਅਸੀਂ/ਮੇਰੀ/ਮੈਨੂੰ/ਤੂੰ।

ਪ੍ਰਸ਼ਨ 15.
‘ਜਿਠਾਣੀ ਸ਼ਬਦ ਦਾ ਪੁਲਿੰਗ ਕਿਹੜਾ ਹੈ ?
(ਉ) ਜੂਠ
(ਅ) ਜੇਠ
(ਇ) ਜੇਠਾ
(ਸ) ਜਿੱਠਾ।
ਉੱਤਰ :
(ਆ) ਜੇਠ

PSEB Solutions

ਪ੍ਰਸ਼ਨ 16.
ਉਪਰੋਕਤ ਮੈਰੇ ਵਿਚੋਂ ਦੋ ਉੱਤਮ ਪੁਰਖ ਤੇ ਦੋ ਅਨਯ ਪੁਰਖ ਪੜਨਾਂਵ ਚੁਣੋ
ਉੱਤਰ :
ਉੱਤਮ ਪੁਰਖ – ਮੈਂ, ਅਸੀਂ। ਅਨਯ ਪੁਰਖਇਹ, ਉਹ।

ਪ੍ਰਸ਼ਨ 17.
‘ਮਹਾਰਾਜ / ‘ਪੇਤ/ਇਸ਼ਨਾਨ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਪੁਲਿੰਗ !

ਪ੍ਰਸ਼ਨ 18.
“ਪ੍ਰੇਤ ਦਾ ਇਸਤਰੀ ਲਿੰਗ ਕੀ ਹੋਵੇਗਾ ?
(ੳ) ਖੇਤੀ
(ਅ) ਪ੍ਰੇਤ
(ਇ) ਭੂਤਨੀ
(ਸ) ਭੂਤਾਨੀ।
ਉੱਤਰ :
(ਸ) ਭੂਤਨੀ !

ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਇ) ਜੋੜਨੀ
(ਸ) ਦੋਹਰੇ ਪੁੱਠੇ ਕਾਮੇ
(ਹ) ਵਿਸਮਿਕ ਚਿੰਨ੍ਹ
(ਕਿ) ਪ੍ਰਸ਼ਨਿਕ ਚਿੰਨ੍ਹ
(ਖ) ਛੁੱਟ – ਮਰੋੜੀ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਇ) ਜੋੜਨੀ ( – )
(ਸ) ਦੋਹਰੇ ਪੁੱਠੇ ਕਾਮੇ (” “)
(ਹ) ਵਿਸਮਿਕ ਚਿੰਨ੍ਹ ( ! )
(ਕਿ) ਪ੍ਰਸ਼ਨਿਕ ਚਿੰਨ੍ਹ ( ? )
(ਖ) ਛੁੱਟ – ਮਰੋੜੀ ( ‘ )

PSEB Solutions

ਪ੍ਰਸ਼ਨ 2.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
PSEB 8th Class Punjabi Solutions Chapter 24 ਭੂਆ 1
ਉੱਤਰ :
PSEB 8th Class Punjabi Solutions Chapter 24 ਭੂਆ 2

2.  ਵਿਆਕਰਨ ਤੇ ਰਚਨਾਤਮਕ ਕਾਰਜ

ਪ੍ਰਸ਼ਨ 1.
ਕਾਰਜ ਦੇ ਆਧਾਰ ਤੇ ਵਾਕ ਕਿੰਨੀਆਂ ਕਿਸਮਾਂ ਦੇ ਹੁੰਦੇ ਹਨ ?
ਉੱਤਰ :
ਕਾਰਜ ਦੇ ਆਧਾਰ ਤੇ ਵਾਕ ਚਾਰ ਕਿਸਮਾਂ ਦੇ ਹੁੰਦੇ ਹਨ

  1. ਹਾਂ – ਵਾਚਕ ਵਾਕ
  2. ਨਾਂਹ – ਵਾਚਕ ਵਾਕ
  3. ਪ੍ਰਸ਼ਨਵਾਚਕ ਵਾਕ
  4. ਵਿਸਮੈਵਾਚਕ ਵਾਕ।

1. ਹਾਂ – ਵਾਚਕ ਵਾਕ – ਜਿਸ ਵਾਕ ਵਿਚ ਕਿਰਿਆ ਹਾਂ – ਵਾਚਕ ਅਰਥਾਤ ਸਹਿਮਤੀ ਜਾਂ ਮੰਨਣ ਦਾ ਭਾਵ ਪ੍ਰਗਟ ਕਰਦੀ ਹੋਵੇ, ਉਸ ਨੂੰ ਹਾਂ – ਵਾਚਕ ਵਾਕ ਆਖਦੇ ਹਨ, ਜਿਵੇਂ: ਮੈਂ ਫੁੱਟਬਾਲ ਖੇਡਦਾ ਹਾਂ’।
2. ਨਾਂਹ – ਵਾਚਕ ਵਾਕ – ਜਿਸ ਵਾਕ ਵਿਚ ਕਿਰਿਆ ਨਾਂਹ – ਵਾਚਕ ਅਰਥਾਤ ਅਸਹਿਮਤੀ ਜਾਂ ਨਾ ਮੰਨਣ ਦਾ ਭਾਵ ਪ੍ਰਗਟ ਕਰਦੀ ਹੋਵੇ, ਉਸ ਨੂੰ ਨਾਂਹ – ਵਾਚਕ ਵਾਕ ਕਹਿੰਦੇ ਹਨ; ਜਿਵੇਂ: ਸੁਰਜ ਅਜੇ ਨਹੀਂ ਚੜਿਆ ਤੂੰ
3. ਪ੍ਰਸ਼ਨਵਾਚਕ ਵਾਕ – ਜਿਸ ਵਾਕ ਵਿਚ ਕੋਈ ਪ੍ਰਸ਼ਨ ਜਾਂ ਸਵਾਲ ਪੁੱਛਿਆ ਜਾਵੇ, ਉਸ ਨੂੰ ਪ੍ਰਸ਼ਨਵਾਚਕ ਵਾਕ ਕਹਿੰਦੇ ਹਨ, ਜਿਵੇਂ: ਤੁਹਾਡਾ ਕੀ ਨਾਂ ਹੈ ?
4. ਵਿਸਮੈਵਾਚਕ ਵਾਕ – ਜਿਸ ਵਾਕ ਵਿਚ ਹੈਰਾਨੀ ਦਾ ਪ੍ਰਗਟਾ ਕੀਤਾ ਗਿਆ ਹੋਵੇ, ਉਸ ਨੂੰ ਵਿਸਮੈਵਾਚਕ ਵਾਕ ਕਿਹਾ ਜਾਂਦਾ ਹੈ; ਜਿਵੇਂ – ਹੈਂ ! ਤੂੰ ਫੇਲ੍ਹ ਹੋ ਗਿਆ।

ਪ੍ਰਸ਼ਨ 2.
ਤੁਹਾਨੂੰ ਕੋਈ ਮੋਹ – ਭਿੱਜੀ ਘਟਨਾ ਯਾਦ ਹੋਵੇਗੀ, ਉਸਨੂੰ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਇਕ ਵਾਰੀ ਮੈਂ ਲੁਧਿਆਣੇ ਜਾਣ ਲਈ ਜਲੰਧਰ ਤੋਂ ਬੱਸ ਵਿਚ ਚੜਿਆ। ਉਸ ਵਿਚ ਮੇਰੀ ਭੂਆ ਬੈਠੀ ਸੀ, ਜੋ ਮੈਨੂੰ ਬਹੁਤ ਦੇਰ ਮਗਰੋਂ ਮਿਲੀ ਸੀ। ਮੈਂ ਭੂਆ ਨੂੰ ਲਿਸ਼ਕਦੀਆਂ ਅੱਖਾਂ ਨਾਲ ਆਪਣੇ ਵਲ ਵੇਖਦੀ ਦੇਖਿਆ, ਤਾਂ ਉਹ ਮੁਸਕਰਾ ਪਈ। ਮੈਂ ਉਸਦੇ ਨਾਲ ਜਾ ਬੈਠਾ ਤੇ ਭੂਆ ਨੇ ਮੈਨੂੰ ਇਕ ਬਾਂਹ ਨਾਲ ਕਲਾਵੇ ਵਿਚ ਲੈ ਲਿਆ ਤੇ ਮੈਨੂੰ ਮੇਰਾ, ਮੇਰੀ ਪਤਨੀ ਤੇ ਬੱਚਿਆਂ ਦਾ ਹਾਲ – ਚਾਲ ਪੁੱਛਣ ਲੱਗੀ। ਉਸਨੇ ਉਸੇ ਸਮੇਂ ਆਪਣੇ ਬੈਗ ਵਿਚੋਂ ਪਿੰਨੀਆਂ ਕੱਢੀਆਂ ਤੇ ਮੈਨੂੰ ਇਕ ਪਿੰਨੀ ਖਾਣ ਲਈ ਦਿੱਤੀ ਫਗਵਾੜੇ ਪਹੁੰਚ ਕੇ ਭੂਆ ਨੇ ਕੋਕਾ ਕੋਲਾ ਦੀ ਬੋਤਲ ਲੈ ਕੇ ਫੜਾ ਦਿੱਤੀ ਤੇ ਮੈਨੂੰ ਮੁੜ ਇਕ ਬਾਂਹ ਵਿਚ ਘੁੱਟ ਕੇ ਆਪਣੇ ਨਾਲ ਲਾ ਲਿਆ ਅੱਜ ਮੈਂ ਅਨੁਭਵ ਕਰ ਰਿਹਾ ਸੀ ਕਿ ਮੈਂ ਕਿਸੇ ਮੋਹ ਭਿੱਜੀ ਆਤਮਾ ਨਾਲ ਸਫ਼ਰ ਕਰ ਰਿਹਾ ਹਾਂ।

ਭੂਆ ਮੈਨੂੰ ਮੇਰੇ ਬਚਪਨ ਦੀਆਂ ਗੱਲਾਂ ਤੇ ਸ਼ਰਾਰਤਾਂ ਬਾਰੇ ਦੱਸ ਕੇ ਮੈਨੂੰ ਵੀ ਖ਼ੁਸ਼ ਕਰ ਰਹੀ ਸੀ ਤੇ ਆਪ ਵੀ ਖ਼ੁਸ਼ ਹੋ ਰਹੀ ਸੀ। ਭੂਆ ਨਾਲ ਬੱਸ ਵਿਚ ਕੀਤਾ ਇਹ ਸਫ਼ਰ ਮੈਨੂੰ ਕਦੇ – ਕਦੇ ਯਾਦ ਆਉਂਦਾ ਹੈ ਤੇ ਮੇਰਾ ਮਨ ਖਿੜ ਜਾਂਦਾ ਹੈ।

PSEB Solutions

ਪ੍ਰਸ਼ਨ 4.
‘ਭੂਆ ਕਹਾਣੀ ਵਿਚ ਲੇਖਕ ਨੇ ਬਹੁਤ ਸਾਰੇ ਮੁਹਾਵਰਿਆਂ ਤੇ ਅਖਾਣਾਂ ਦੀ ਵਰਤੋਂ ਕੀਤੀ ਹੈ, ਉਨ੍ਹਾਂ ਦੀ ਇਕ ਸੂਚੀ ਬਣਾਓ।
ਉੱਤਰ :
ਮੁਹਾਵਰੇ – ਦਿਲ ਕਰਨਾ, ਜੁਗ ਬੀਤਣੇ, ਖਹਿੜਾ ਛੁਡਾਉਣਾ, ਘੱਟਾ ਫੱਕਣਾ, ਜਾਨ ਵਿਚ ਜਾਨ ਆਉਣੀ, ਵਾਸਤੇ ਪਾਉਣੇ, ਬੱਤੀਆਂ ਦੰਦਾਂ ’ਚੋਂ ਮੰਗਣਾ, ਜੱਸ ਖੱਟਣਾ, ਉੱਸਲ ਵੱਟੇ ਲੈਣੇ, ਅਕਲ ਕਾਂਦ ’ਚ ਜਾਨ ਆਉਣੀ, ਮੱਛੀ ਵਾਂਗ ਤੜਫਣਾ, ਜਫ਼ਰ ਜਾਲਣੇ, ਅੱਗ ਲੱਗਣੀ, ਕਾਲ ਪੈਣਾ, ਜਾਨ ਵਿਚ ਜਾਨ ਆਉਣੀ, ਸਾਹ ਨਾਲ ਸਾਹ ਨਾ ਰਲਣਾ

ਅਖਾਣਾਂ – ਕੰਧੀ ਉੱਤੇ ਰੁਖੜਾ, ਧੇਤਿਆਂ ਦੀ ਨੱਕ – ਵਢੀ ਹੋਣੀ, ਮੂਸਾ ਮੌਤੋਂ ਭੱਜਿਆ ਅੱਗੇ ਮੌਤ ਖੜੀ, ਸ਼ਹਿਰ ਵਸੰਦੇ ਦੇਵਤੇ ਬਾਹਰ ਵਸਦੇ ਪੇਤ, ਉਖਲੀ ਵਿਚ ਸਿਰ ਦਿੱਤਾ ਚਾਰ ਸੱਟਾਂ ਵੱਧ ਕੀ ਤੇ ਘੱਟ ਕੀ, ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜ਼ਾਥੋਂ ਛੁੱਟੀ।

3. ਔਖੇ ਸ਼ਬਦਾਂ ਦੇ ਅਰਥ

  • ਸੋਤੇ ਪਏ – ਸੌਣ ਵੇਲੇ।
  • ਧੇਤਿਆਂ ਦੀ – ਧੀ ਵਾਲਿਆਂ ਦੀ
  • ਅੰਧਰਾਤਾ – ਅੱਖਾਂ ਦਾ ਰੋਗ, ਜਿਸ ਨਾਲ ਰਾਤ ਵੇਲੇ ਨਹੀਂ ਦਿਸਦਾ
  • ਆਹਰ – ਰੁਝੇਵਾਂ, ਕੰਮ
  • ਤਬੀਅਤ ਦਿੱਕ ਹੋ ਗਈ – ਮਨ ਖ਼ਰਾਬ ਹੋ ਗਿਆ !
  • ਅੰਬਾਰ – ਢੇਰ
  • ਬਾਬਤ – ਬਾਰੇ।
  • ਗਰਾਹੀ – ਬੁਰਕੀ।
  • ਅੰਬਰਸਰ – ਅੰਮ੍ਰਿਤਸਰ।
  • ਸਬੱਬ ਨਾਲ – ਮੌਕੇ ਨਾਲ, ਅਚਾਨਕ
  • ਪੁਆੜੇ – ਝਗੜੇ
  • ਕਮਬਖ਼ਤ – ਬਦਨਸੀਬ।
  • ਪਥੱਲਾ ਮਾਰ ਕੇ – ਚੌਂਕੜੀ ਮਾਰ ਕੇ।
  • ਲੱਖ – ਇੱਕ ਖੁੱਲ੍ਹੇ ਹੱਥ ਉੱਤੇ ਆਉਂਣ ਜੋਗੇ ਦਾਣੇ ਆਦਿ।
  • ਕਾਲ ਰੂਪੀ – ਮੌਤ ਰੂਪੀ
  • ਖ਼ਲਾਸੀ – ਛੁਟਕਾਰਾ
  • ਇੰਤਜ਼ਾਮ – ਪ੍ਰਬੰਧ
  • ਖੇਚਲ – ਤਕਲੀਫ਼ ਉਤਾਵਲੇ ਕਾਹਲੇ।
  • ਤਰਜੀਹ ਦੇਣੀ – ਪਹਿਲ ਦੇਣੀ।
  • ਤਾਣ – ਤਰਕਤ।
  • ਨੀਂਹ – ਮੰਜੇ ਦੀ ਬਾਹੀ।
  • ਸੰਧਿਆ ਵੇਲੇ – ਤਿਰਕਾਲਾਂ ਵੇਲੇ
  • ਘੁਰਕੀ – ਧਮਕੀ।
  • ਸੁਨੱਖਾ – ਸੁੰਦਰ ! PSEB Solutions
  • ਖ਼ਾਨਗਾਹ – ਮਜਾਰ, ਕਬਰ।

Leave a Comment