Punjab State Board PSEB 8th Class Punjabi Book Solutions Chapter 17 ਪੰਜਾਬੀ Textbook Exercise Questions and Answers.
PSEB Solutions for Class 8 Punjabi Chapter 17 ਪੰਜਾਬੀ
(i) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹਜ਼ਾਰਾਂ ਵਿਚ ਖਲੋਤਾ ਕੌਣ ਪਛਾਣਿਆ ਜਾਂਦਾ ਹੈ ?
ਉੱਤਰ :
ਪੰਜਾਬੀ ਨੌਜਵਾਨ ॥
ਪ੍ਰਸ਼ਨ 2.
ਪੰਜਾਬੀਆਂ ਦੇ ਹਾਸੇ ਵਿਚ ਕੀ ਮਚਲਦਾ ਹੈ ?
ਉੱਤਰ :
ਸ਼ੌਕ ਦੇ ਦਰਿਆ ।
ਪ੍ਰਸ਼ਨ 3.
ਪੰਜਾਬੀ ਦੇ ਸੁਭਾਅ ਦਾ ਕੋਈ ਇਕ ਪੱਖ ਲਿਖੋ ।
ਉੱਤਰ :
ਅਣਖੀਲਾ ।
ਪ੍ਰਸ਼ਨ 4.
‘ਗੋਰਾ ਆਦਮੀ’ ਤੋਂ ਕੀ ਭਾਵ ਹੈ ?
ਉੱਤਰ :
ਅੰਗਰੇਜ਼ ।
ਪ੍ਰਸ਼ਨ 5.
ਪੰਜਾਬੀਆਂ ਦੀ ਸਦਾ ਦੀ ਆਦਤ ਕਿਹੋ-ਜਿਹੀ ਰਹੀ ਹੈ ?
ਉੱਤਰ :
ਸਦਾ ਹੱਕ ਵਾਸਤੇ ਲੜਨਾ ਤੇ ਅਣਖ ਨਾਲ ਜਿਊਣਾ ।
(ii) ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੰਜਾਬੀਆਂ ਦੇ ਸੁਭਾਅ ਦੇ ਵਿਲੱਖਣ ਗੁਣ ਕਿਹੜੇ ਹਨ ?
ਉੱਤਰ :
ਅਣਖ਼, ਦ੍ਰਿੜ੍ਹਤਾ, ਮਿਹਨਤ, ਪਿਆਰ ਲਈ ਪਿਘਲਣਾ, ਹੱਕ ਵਾਸਤੇ ਲੜਨਾ, ਅੜ ਖਲੋਣਾ, ਸਿਰੜ ਤੇ ਮਹਿਮਾਨ-ਨਿਵਾਜ਼ੀ ਪੰਜਾਬੀਆਂ ਦੇ ਸੁਭਾ ਦੇ ਵਿਲੱਖਣ ਗੁਣ ਹਨ ।
ਪ੍ਰਸ਼ਨ 2.
ਪੰਜਾਬੀ ਕਵਿਤਾ ਵਿਚ ਕਿਸ-ਕਿਸ ਕਵੀ ਦਾ ਜ਼ਿਕਰ ਆਇਆ ਹੈ ?
ਉੱਤਰ :
ਇਸ ਕਵਿਤਾ ਵਿਚ ਪ੍ਰੋ: ਪੂਰਨ ਸਿੰਘ ਤੇ ਸ਼ਿਵ ਕੁਮਾਰ ਦਾ ਜ਼ਿਕਰ ਆਇਆ ਹੈ ।
ਪ੍ਰਸ਼ਨ 3.
“ਪੰਜਾਬੀ ਮਿਹਨਤੀ ਹੈਂ ਇਹ ਕਿਨ੍ਹਾਂ ਸਤਰਾਂ ਤੋਂ ਪਤਾ ਲੱਗਦਾ ਹੈ ?
ਉੱਤਰ :
(i) ਕਿ ਹਰ ਰੱਬੀ ਖ਼ਜ਼ਾਨੇ ਦੀ, ਜਿਦੇ ਹੱਥ ‘ਚ ਚਾਬੀ ਏ ।
(ii) ਇਹ ਜਿੰਨਾ ਮਿਹਨਤੀ, ਸਿਰੜੀ ਹੈ, ਬੱਸ ਉੱਨਾ ਹੀ ਸਾਦਾ ਏ ।
ਪ੍ਰਸ਼ਨ 4.
ਪਿਆਰ ਵਿਚ ਪੰਜਾਬੀ ਕੀ-ਕੀ ਕਰ ਸਕਦਾ ਹੈ ?
ਉੱਤਰ :
ਪੰਜਾਬੀ ਪਿਆਰ ਵਿਚ ਕੰਨ ਪੜਵਾ ਕੇ ਜੋਗੀ ਬਣ ਸਕਦਾ ਹੈ ।
ਪ੍ਰਸ਼ਨ 5.
ਪੰਜਾਬੀ ਨੌਜਵਾਨ ਬਾਰੇ ਕਵਿਤੀ ਨੇ ਹੋਰ ਕੀ-ਕੀ ਕਿਹਾ ਹੈ ?
ਉੱਤਰ :
ਕਵਿਤੀ ਨੇ ਪੰਜਾਬੀ ਬਾਰੇ ਹੋਰ ਇਹ ਕਿਹਾ ਹੈ ਕਿ ਇਹ ਹਜ਼ਾਰਾਂ ਵਿਚ ਖੜ੍ਹਾ ਦੂਰੋਂ ਹੀ ਪਛਾਣਿਆ ਜਾਂਦਾ ਹੈ । ਇਸ ਦੇ ਚਿਹਰੇ ਦੀ ਰੰਗਤ ਦੇਖ ਕੇ ਮੌਸਮ ਰੰਗ ਬਦਲ ਲੈਂਦੇ ਹਨ ।
(iii) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਤੋਲ-ਤੁਕਾਂਤ ਮਿਲਾਓ :
ਬਗਾਵਤ – …………….
ਕਾਮਯਾਬੀ – …………….
ਸੱਲ ਲੈਂਦਾ – …………….
ਚਾਬੀ – …………….
ਲੇਖੇ – …………….
ਉੱਤਰ :
ਤੋਲ-ਤੁਕਾਂਤ
ਬਗਾਵਤ – ਆਦਤ
ਕਾਮਯਾਬੀ – ਪੰਜਾਬੀ
ਸੱਲ ਲੈਂਦਾ – ਬਦਲ ਲੈਂਦਾ
ਚਾਬੀ – ਪੰਜਾਬੀ
ਲੇਖੇ – ਵੇਖੇ ।
ਪ੍ਰਸ਼ਨ 2.
ਖ਼ਾਲੀ ਥਾਂਵਾਂ ਭਰੋ :
(i) ਜਿਦੇ ਚਿਹਰੇ ਦੀ ਰੰਗਤ ਵੇਖ ਕੇ ………..।
(ii) ………… ‘ਨੇਰੀਆਂ ਵਿਚ ਵਾ ਵਰੋਲਾ ਏ ।
(iii) ਕਦੇ ਵੀ ਤ੍ਰਿਪਤ ਨਾ ਹੁੰਦਾ ………………..।
(iv) ਇਹ ਸ਼ਿਵ ਦੇ ਦਰਦ ਅੰਦਰ ……………….।
(v) …………. ਤਾਂ ਸਾਰੀ ਧਰਤ ਹੱਲ ਜਾਵੇ ।
ਉੱਤਰ :
(i) ਜਿਦੇ ਚਿਹਰੇ ਦੀ ਰੰਗਤ ਵੇਖ ਕੇ ਮੌਸਮ ਬਦਲਦੇ ਨੇ ।
(ii) ਇਹ ਸ਼ਾਂਤੀ ਵਿਚ ਸਮੁੰਦਰ, ਨੇਰੀਆਂ ਵਿਚ ਵਾ-ਵਰੋਲਾ ਏ ।
(iii) ਕਦੇ ਵੀ ਤ੍ਰਿਪਤ ਨਾ ਹੁੰਦਾ ਕਿਸੇ ਵੀ ਕਾਮਯਾਬੀ ਤੋਂ ।
(iv) ਇਹ ਸ਼ਿਵ ਦੇ ਦਰਦ ਅੰਦਰ ਤੜਫਦੇ ਗੀਤਾਂ ਦਾ ਨਾਇਕ ਏ ।
(v) ਜਦੋਂ ਛਿੰਝ ਦੇ ਵਿਚ ਗੱਜੇ, ਤਾਂ ਸਾਰੀ ਧਰਤ ਹੱਲ ਜਾਵੇ ।
ਪ੍ਰਸ਼ਨ 3.
ਵਾਕਾਂ ਵਿਚ ਵਰਤੋਂ :
ਮੌਸਮ, ਕਾਮਯਾਬੀ, ਬਗਾਵਤ, ਕਮਾਈ, ਮਹਿਮਾਨ ॥
ਉੱਤਰ :
1. ਮੌਸਮ (ਰੁੱਤ ਦਾ ਇਕ ਸਮੇਂ ਦਾ ਪ੍ਰਭਾਵ) – ਅੱਜ ਮੌਸਮ ਬੜਾ ਖ਼ਰਾਬ ਹੈ ।
2. ਕਾਮਯਾਬੀ (ਸਫਲਤਾ) – ਮਿਹਨਤ ਕਰਨ ਨਾਲ ਹੀ ਕਾਮਯਾਬੀ ਮਿਲਦੀ ਹੈ ।
3. ਬਗਾਵਤ (ਹੋਣਾ, ਕਾਨੂੰਨ ਨਾ ਮੰਨਣਾ) – ਮਾੜਾ ਰਾਜ-ਪ੍ਰਬੰਧ ਬਗਾਵਤਾਂ ਨੂੰ ਜਨਮ ਦਿੰਦਾ ਹੈ ।
4. ਕਮਾਈ (ਭੱਟੀ) – ਸੁਰਿੰਦਰ ਨੇ ਵਪਾਰ ਵਿਚ ਬੜੀ ਕਮਾਈ ਕੀਤੀ ।
5. ਮਹਿਮਾਨ (ਪ੍ਰਾਹੁਣਾ) – ਸਾਡੇ ਘਰ ਅੱਜ ਮਹਿਮਾਨ ਆਏ ਹੋਏ ਹਨ ।
ਪ੍ਰਸ਼ਨ 4.
ਪੰਜਾਬੀ ਕਵਿਤਾ ਦੀਆਂ ਪੰਜ-ਛੇ ਸਤਰਾਂ ਜ਼ਬਾਨੀ ਲਿਖੋ :
ਉੱਤਰ :
ਕਈ ਸਦੀਆਂ ਤੋਂ ਚਲਦਾ ਆ ਰਿਹੈ, ਚਰਚਾ ਬਹਾਰਾਂ ਵਿਚ ।
ਖਲੋਤਾਂ ਦੂਰ ਤੋਂ ਪਹਿਚਾਣਿਆ ਜਾਂਦੈ, ਹਜ਼ਾਰਾਂ ਵਿਚ ।
ਜਿਦੇ ਚਿਹਰੇ ਦੀ ਰੰਗਤ ਵੇਖ ਕੇ, ਮੌਸਮ ਬਦਲਦੇ ਨੇ ।
ਜਿਦੇ ਹਾਸੇ ‘ਚ ਕਿੰਨੇ ਸ਼ੌਕ ਦੇ, ਦਰਿਆ ਮਚਲਦੇ ਨੇ ।
ਕਿ ਹਰ ਰੱਬੀ ਖ਼ਜਾਨੇ ਦੀ, ਜਿਦੇ ਹੱਥ ’ਚ ਚਾਬੀ ਏ ।
ਮੈਂ ਜਿਸ ਦੀ ਗੱਲ ਕਰਦੀ ਹਾਂ, ਇਹ ਉਹੀ ਪੰਜਾਬੀ ਏ ।
(ਉ) ਕਈਆਂ ਸਦੀਆਂ ਤੋਂ ਚੱਲਦਾ ਆ ਰਿਹੈ, ਚਰਚਾ ਬਹਾਰਾਂ ਵਿੱਚ,
ਖਲੋਤਾ ਦੂਰ ਤੋਂ ਪਹਿਚਾਣਿਆ ਜਾਂਦੈ, ਹਜ਼ਾਰਾਂ ਵਿੱਚ ।
ਜਿਦੇ ਚਿਹਰੇ ਦੀ ਰੰਗਤ ਵੇਖ ਕੇ, ਮੌਸਮ ਬਦਲਦੇ ਨੇ,
ਜਿਦੇ ਹਾਸੇ ‘ਚ ਕਿੰਨੇ ਸ਼ੌਕ ਦੇ, ਦਰਿਆ ਮਚਲਦੇ ਨੇ ।
ਕਿ ਹਰ ਰੱਬੀ ਖ਼ਜ਼ਾਨੇ ਦੀ, ਜਿਦੇ ਹੱਥਾਂ ‘ਚ ਚਾਬੀ ਏ,
ਮੈਂ ਜਿਸ ਦੀ ਗੱਲ ਕਰਦੀ ਆਂ, ਹਾਂ ! ਇਹ ਓਹੀ ਪੰਜਾਬੀ ਏ ।
ਪ੍ਰਸ਼ਨ 1.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(ii) ਇਹ ਕਾਵਿ-ਟੋਟਾ ਕਿਸ ਕਵਿਤਾ ਵਿੱਚੋਂ ਲਿਆ ਗਿਆ ਹੈ ?
(iii) ਇਹ ਕਾਵਿ-ਟੋਟਾ ਕਿਸਦੀ ਰਚਨਾ ਹੈ ?
(iv) ਪੰਜਾਬੀ ਦੂਜਿਆਂ ਤੋਂ ਕਿਵੇਂ ਵੱਖਰਾ ਹੈ ?
(v) ਮੌਸਮ ਕਿਸ ਤਰ੍ਹਾਂ ਬਦਲਦੇ ਹਨ ?
(vi) ਪੰਜਾਬੀ ਦੇ ਹਾਸੇ ਵਿੱਚ ਕੀ ਮਚਲਦਾ ਹੈ ?
(vii) ਕਿਸ ਦੇ ਹੱਥਾਂ ਵਿੱਚ ਰੱਬੀ ਖ਼ਜ਼ਾਨੇ ਦੀ ਚਾਬੀ ਹੈ ?
(vii) ਇਸ ਕਾਵਿ-ਟੋਟੇ ਵਿੱਚ ਕਵਿਤੀ ਕਿਸ ਦੀ ਗੱਲ ਕਰਦੀ ਹੈ ?
ਉੱਤਰ :
(i) ਕਵਿਤੀ ਕਹਿੰਦੀ ਹੈ ਕਿ ਇਸ ਕਵਿਤਾ ਵਿੱਚ ਉਹ ਉਸ ਪੰਜਾਬੀ ਦੀ ਗੱਲ ਕਰਦੀ ਹੈ, ਜਿਸ ਬਾਰੇ ਸਦੀਆਂ ਤੋਂ ਇਹ ਚਰਚਾ ਹੁੰਦੀ ਆਈ ਹੈ ਕਿ ਉਹ ਹਜ਼ਾਰਾਂ ਵਿੱਚ ਵੀ ਖੜ੍ਹਾ ਹੋਵੇ, ਤਾਂ ਦੂਰੋਂ ਹੀ ਪਛਾਣਿਆ ਜਾਂਦਾ ਹੈ । ਇਹ ਉਹ ਨੌਜਵਾਨ ਹੈ, ਜਿਦੇ ਚਿਹਰੇ ਦੇ ਹਾਵ-ਭਾਵ ਦੇਖ ਕੇ ਮੌਸਮ ਬਦਲ ਜਾਂਦੇ ਹਨ, ਜਿਸਦੇ ਹਾਸੇ ਵਿੱਚ ਸ਼ੋਕ ਦੇ ਦਰਿਆ ਮਚਲਦੇ ਹਨ ਅਤੇ ਜਿਸਦੇ ਹੱਥਾਂ ਵਿਚ ਹਰ ਰੱਬੀ ਖ਼ਜਾਨੇ ਦੀ ਚਾਬੀ ਹੈ ।
(ii) ਪੰਜਾਬੀ ।
(iii) ਸੁਰਜੀਤ ਸਖੀ ।
(iv) ਪੰਜਾਬੀ ਇਸ ਕਰਕੇ ਦੂਜਿਆਂ ਤੋਂ ਵੱਖਰਾ ਹੈ ਕਿ ਉਹ ਜੇਕਰ ਹਜ਼ਾਰਾਂ ਵਿੱਚ ਖੜ੍ਹਾ ਹੋਵੇ, ਤਾਂ ਵੀ ਦੂਰੋਂ ਪਛਾਣਿਆ ਜਾ ਸਕਦਾ ਹੈ ।
(v) ਪੰਜਾਬੀ ਨੌਜਵਾਨ ਦੇ ਚਿਹਰੇ ਦੇ ਹਾਵ-ਭਾਵ ਦੇਖ ਕੇ ।
(vi) ਸ਼ੌਕ ਦੇ ਲੱਖਾਂ ਦਰਿਆ ।
(vii) ਪੰਜਾਬੀ ਨੌਜਵਾਨ ਦੇ ।
(viii) ਪੰਜਾਬੀ ਨੌਜਵਾਨ ਦੇ ਵਿਲੱਖਣ ਚਰਿੱਤਰ ਦੀ ।
(ਅ) ਇਹ ਸ਼ਾਂਤੀ ਵਿੱਚ ਸਮੁੰਦਰ, ‘ਨੇਰੀਆਂ ਵਿੱਚ ਵਾ-ਵਰੋਲਾ ਏ,
ਬੜਾ ਜਿੱਦੀ, ਬੜਾ ਅਣਖੀ, ਸਰੀਰੋਂ ਬਹੁਤ ਛੋਹਲਾ ਏ ।
ਕਦੇ ਵੀ ਤ੍ਰਿਪਤ ਨਾ ਹੁੰਦਾ, ਕਿਸੇ ਵੀ ਕਾਮਯਾਬੀ ਤੋਂ,
ਜੋ ਗੋਰਾ ਆਦਮੀ ਡਰਿਆ, ਤਾਂ ਬੱਸ, ਡਰਿਆ ਪੰਜਾਬੀ ਤੋਂ ।
ਪ੍ਰਸ਼ਨ 2.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(ii) ਪੰਜਾਬੀ ਨੌਜਵਾਨ ਸਰੀਰੋਂ ਕਿਹੋ ਜਿਹਾ ਹੈ ?
(iii) ਗੋਰਾ ਆਦਮੀ ਕੌਣ ਸੀ ?
ਉੱਤਰ :
(i) ਪੰਜਾਬੀ ਨੌਜਵਾਨ ਦਾ ਦਿਲ ਸ਼ਾਂਤੀ ਦੇ ਦਿਨਾਂ ਵਿੱਚ ਸਮੁੰਦਰ ਵਰਗਾ ਵਿਸ਼ਾਲ ਤੇ ਬੇਪਰਵਾਹ ਹੈ । ਪਰੰਤੂ ਸੰਕਟ ਦੇ ਸਮੇਂ ਵਿੱਚ ਉਹ ਵਾ-ਵਰੋਲੇ ਵਾਂਗੂ ਬੇਕਾਬੂ ਹੋ ਜਾਂਦਾ ਹੈ । ਉਹ ਕਦੇ ਵੀ ਆਪਣੀ ਪ੍ਰਾਪਤੀ ਤੋਂ ਸੰਤੁਸ਼ਟ ਹੋ ਕੇ ਨਹੀਂ ਬਹਿੰਦਾ, ਸਗੋਂ ਹਮੇਸ਼ਾ ਸੰਘਰਸਸ਼ੀਲ ਰਹਿੰਦਾ ਹੈ । ਉਸਦੇ ਇਸ ਸੰਘਰਸਸ਼ੀਲ ਸੁਭਾ ਕਰਕੇ ਹੀ ਭਾਰਤ ਨੂੰ ਗੁਲਾਮ ਬਣਾ ਕੇ ਰੱਖਣ ਵਾਲਾ ਅੰਗਰੇਜ਼ ਜੇ ਡਰਿਆ ਸੀ, ਤਾਂ ਸਿਰਫ਼ ਉਸੇ ਤੋਂ ਹੀ ਡਰਿਆ ਸੀ ।
(ii) ਛੋਹਲਾ ।
(iii) ਭਾਰਤ ਨੂੰ ਗੁਲਾਮ ਬਣਾ ਕੇ ਰੱਖਣ ਵਾਲਾ ਅੰਗਰੇਜ਼ ।
(ਇ) ਇਹ ਪੂਰਨ ਸਿੰਘ ਦੇ ਮੂੰਹੋਂ ਬੋਲਦੀ, ਕਵਿਤਾ ਦਾ ਨਾਇਕ ਏ,
ਇਹ ਸ਼ਿਵ ਦੇ ਦਰਦ ਅੰਦਰ ਤੜਪਦੇ, ਗੀਤਾਂ ਦਾ ਗਾਇਕ ਏ ।
ਇਹ ਪੁੱਤ ਦੁੱਲੇ ਦਾ, ਇਸ ਦੇ ਖ਼ੂਨ ਅੰਦਰ ਵੀ ਬਗ਼ਾਵਤ ਏ,
ਸਦਾ ਹੱਕ ਵਾਸਤੇ ਲੜਨਾ, ਦੀ ਸਦੀਆਂ ਦੀ ਆਦਤ ਏ ।
ਪ੍ਰਸ਼ਨ 3.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(ii) ਪੂਰਨ ਸਿੰਘ ਤੇ ਸ਼ਿਵ ਕੁਮਾਰ ਕੌਣ ਹਨ ?
(iii) ਪੰਜਾਬੀ ਨੌਜਵਾਨ ਦੇ ਖੂਨ ਵਿੱਚ ਕੀ ਹੈ ?
(iv) ਪੰਜਾਬੀ ਨੌਜਵਾਨ ਦੀ ਸਦੀਆਂ ਦੀ ਪੁਰਾਣੀ ਆਦਤ ਕਿਹੜੀ ਹੈ ?
ਉੱਤਰ :
(i) ਪੰਜਾਬੀ ਨੌਜਵਾਨ ਪ੍ਰੋ: ਪੂਰਨ ਸਿੰਘ ਦੀ ਬੇਪਰਵਾਹੀ ਭਰੀ ਕਵਿਤਾ ਦਾ ਨਾਇਕ ਹੈ ਤੇ ਨਾਲ ਹੀ ਇਹ ਪਿਆਰ ਦੇ ਦਰਦ ਵਿੱਚ ਤੜਫਦੇ ਸ਼ਿਵ ਕੁਮਾਰ ਦੇ ਗੀਤਾਂ ਦਾ ਗਾਇਕ ਵੀ ਹੈ । ਦੁੱਲੇ ਦੇ ਇਸ ਪੁੱਤ ਦੇ ਤਾਂ ਖ਼ੂਨ ਵਿੱਚ ਹੀ ਬਗਾਵਤ ਹੈ ਅਤੇ ਸਦਾ ਹੱਕ ਲਈ ਲੜਨਾ ਇਸਦੀ ਸਦੀਆਂ ਪੁਰਾਣੀ ਆਦਤ ਹੈ ।
(ii) ਪ੍ਰੋ: ਪੂਰਨ ਸਿੰਘ ਤੇ ਸ਼ਿਵ ਕੁਮਾਰ ਪੰਜਾਬੀ ਦੇ ਪ੍ਰਸਿੱਧ ਕਵੀ ਹੋਏ ਹਨ ।
(iii) ਬਗਾਵਤ ।
(iv) ਹੱਕ ਲਈ ਲੜਨਾ ।
(ਸ) ਪੁਰਾਣੀ ਰੀਤ ਏ ਇਸ ਦੀ, ਇਹ ਜਲਦੀ ਰੁੱਸ ਬਹਿੰਦਾ ਏ,
ਇਹ ਮਾਂ ਦਾ ਲਾਡਲਾ, ਕਦ ਭਾਬੀਆਂ ਦੇ ਬੋਲ ਸਹਿੰਦਾ ਏ ।
ਅੜਿੱਕਾ ਲਾ ਬਵੇ ਅੱਗੇ, ਤਾਂ ਰੁਖ਼ ਦਰਿਆ ਬਦਲ ਲੈਂਦੇ,
ਜੇ ਹਾਰੇ ਇਸ਼ਕ ਵਿੱਚ, ਜੋਗੀ ਵਲਾ ਕੇ ਕੰਨ ਸੱਲ ਲੈਂਦੇ ।
ਪ੍ਰਸ਼ਨ 4.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(ii) ‘ਕਦ ਭਾਬੀਆਂ ਦੇ ਬੋਲ ਸਹਿਣ ਤੋਂ ਕੀ ਭਾਵ ਹੈ ?
(iii) ਦਰਿਆ ਕਦੋਂ ਆਪਣਾ ਰੁੱਖ ਬਦਲ ਲੈਂਦੇ ਹਨ ?
(iv) ਕਿਸ ਨੇ ਜੋਗੀ ਬਣ ਕੇ ਕੰਨ ਪੜਵਾਏ ?
ਉੱਤਰ :
(i) ਪੰਜਾਬੀ ਨੌਜਵਾਨ ਦੀ ਇਹ ਪੁਰਾਣੀ ਆਦਤ ਹੈ ਕਿ ਉਹ ਨਿੱਕੀ ਜਿਹੀ ਗੱਲ ਨਾ-ਪਸੰਦ ਆਉਣ ‘ਤੇ ਰੁੱਸ ਕੇ ਬਹਿ ਜਾਂਦਾ ਹੈ । ਇਹ ਮਾਂ ਦਾ ਇੰਨਾ ਲਾਡਲਾ ਹੈ ਕਿ ਕਿਸੇ ਬੰਦੇ ਦਾ ਇਕ ਵੀ ਭੈੜਾ ਬੋਲ ਜਾਂ ਤਾਅਨਾ ਬਰਦਾਸ਼ਤ ਨਹੀਂ ਕਰਦਾ ਤੇ ਫਿਰ ਜਿੱਥੇ ਇਹ ਅੜ ਕੇ ਬਹਿ ਜਾਵੇ, ਤਾਂ ਦਰਿਆ ਵੀ ਆਪਣਾ ਰੁਖ਼ ਬਦਲ ਲੈਂਦੇ ਹਨ । ਇਸਦੇ ਉਲਟ ਜੇਕਰ ਉਸ ਦੇ ਪਿਆਰ ਦੇ ਰਾਹ ਵਿੱਚ ਅੜਿੱਕਾ ਪਵੇ, ਤਾਂ ਉਸਨੂੰ ਸਿਰੇ ਚਾੜ੍ਹਨ ਲਈ ਕੰਨ ਪੜਵਾ ਕੇ ਜੋਗੀ ਬਣ ਜਾਂਦਾ ਹੈ ।
(ii) ਕਿਸੇ ਦੇ ਤਾਅਨੇ ਨੂੰ ਬਰਦਾਸ਼ਤ ਨਾ ਕਰਨਾ ।
(iii) ਜਦੋਂ ਪੰਜਾਬੀ ਨੌਜਵਾਨ ਆਪਣੀ ਪੁਗਾਉਣ ਲਈ ਅੜ ਕੇ ਬੈਠ ਜਾਵੇ ।
(iv) ਰਾਂਝੇ ਨੇ ।
(ਹ) ਜਦੋਂ ਛਿੰਝਾਂ ਦੇ ਵਿੱਚ ਗੱਜੇ ਤਾਂ ਸਾਰੀ ਧਰਤ ਹੱਲ ਜਾਵੇ,
ਤੇ ਤਰਲਾ ਪਿਆਰ ਦਾ ਅੱਖਾਂ ‘ਚ ਤੱਕ, ਪੱਥਰ ਪਿਘਲ ਜਾਵੇ ।
ਇਹ ਸਾਰੀ ਉਮਰ ਦੀ ਕੀਤੀ ਕਮਾਈ, ਲਾ ਦੇਵੇ ਲੇਖੇ,
ਕਦੇ ਮਹਿਮਾਨ ਇਸ ਦੇ ਦਿਲ ’ਚ, ਕੋਈ ਆ ਕੇ ਤਾਂ ਦੇਖੇ ।
ਪ੍ਰਸ਼ਨ 5.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(ii) ਸਾਰੀ ਧਰਤੀ ਕਦੋਂ ਹਿੱਲਦੀ ਹੈ ?
(iii) ਪੰਜਾਬੀ ਨੌਜਵਾਨ ਕਦੋਂ ਪਿਘਲ ਜਾਂਦਾ ਹੈ ?
(iv) ਪੰਜਾਬੀ ਕਦੋਂ ਆਪਣੀ ਸਾਰੀ ਉਮਰ ਦੀ ਕਮਾਈ ਲੇਖੇ ਲਾ ਦਿੰਦਾ ਹੈ ?
ਉੱਤਰ :
(i) ਪੰਜਾਬੀ ਨੌਜਵਾਨ ਜਦੋਂ ਛਿੰਝਾਂ ਵਿੱਚ ਗੱਜਦਾ ਹੈ, ਤਾਂ ਧਰਤੀ ਹਿੱਲ ਜਾਂਦੀ ਹੈ, ਪਰ ਜੇਕਰ ਕਿਸੇ ਦੀਆਂ ਅੱਖਾਂ ਵਿੱਚ ਪਿਆਰ ਦਾ ਤਰਲਾ ਦੇਖੇ, ਤਾਂ ਉਹ ਪੱਥਰ ਵਾਂਗ ਸਖ਼ਤ ਹੁੰਦਾ ਹੋਇਆ ਵੀ ਇਕ ਦਮ ਪਿਘਲ ਜਾਂਦਾ ਹੈ । ਜੇਕਰ ਕੋਈ ਉਸਦੇ ਦਿਲ ਵਿੱਚ ਪਿਆਰ ਦਾ ਮਹਿਮਾਨ ਬਣ ਕੇ ਆਵੇ, ਤਾਂ ਉਹ ਆਪਣੀ ਸਾਰੀ ਉਮਰ ਦੀ ਕਮਾਈ ਕੁਰਬਾਨ ਕਰ ਦਿੰਦਾ ਹੈ ।
(ii) ਜਦੋਂ ਪੰਜਾਬੀ ਨੌਜਵਾਨ ਕਿੰਝ ਵਿੱਚ ਗੱਜਦਾ ਹੈ ।
(iii) ਜਦੋਂ ਉਹ ਕਿਸੇ ਦੀਆਂ ਅੱਖਾਂ ਵਿੱਚ ਪਿਆਰ ਦਾ ਤਰਲਾ ਦੇਖਦਾ ਹੈ ।
(iv) ਜਦੋਂ ਕੋਈ ਉਸਦੇ ਦਿਲ ਵਿੱਚ ਮਹਿਮਾਨ ਬਣ ਕੇ ਆਉਂਦਾ ਹੈ ।
(ਕ) ਇਹ ਜਿੰਨਾ ਮਿਹਨਤੀ, ਸਿਰੜੀ ਹੈ ਬੱਸ, ਓਨਾ ਹੀ ਸਾਦਾ ਏ,
ਇਹ ਜਿੱਥੇ ਡਿਗਿਆ, ਉੱਥੇ ਹੀ ਮੁੜ ਕੇ ਪੈਰ ਧਰਦਾ ਏ ।
ਕਿ ਹਰ ਰੱਬੀ ਖ਼ਜ਼ਾਨੇ ਦੀ, ਜਿਦੇ ਹੱਥਾਂ ‘ਚ ਚਾਬੀ ਏ, .
ਮੈਂ ਜਿਸ ਦੀ ਗੱਲ ਕਰਦੀ ਆਂ, ਹਾਂ ! ਇਹ ਉਹੀ ਪੰਜਾਬੀ ਏ ।
ਪ੍ਰਸ਼ਨ 6.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(i) ਪੰਜਾਬੀ ਨੌਜਵਾਨ ਦੇ ਸਿਰੜ ਦਾ ਕਿੱਥੋਂ ਪਤਾ ਲਗਦਾ ਹੈ ?
(ii) ਪੰਜਾਬੀ ਸਿਰੜੀ ਹੋਣ ਦੇ ਨਾਲ ਹੀ ਹੋਰ ਕੀ ਹੈ ?
(iv) ਪੰਜਾਬੀ ਨੌਜਵਾਨ ਦਾ ਸੁਭਾ ਕਿਹੋ ਜਿਹਾ ਹੈ ?
(v) ਇਹ ਕਵਿਤਾ ਕਿਸ ਦੀ ਲਿਖੀ ਹੈ ?
ਉੱਤਰ :
(i) ਪੰਜਾਬੀ ਨੌਜਵਾਨ ਜਿੰਨਾ ਮਿਹਨਤੀ ਤੇ ਸਿਰੜੀ ਹੈ, ਇਹ ਓਨਾ ਹੀ ਸਾਦਾ ਵੀ ਹੈ । ਇਹ ਜਿੱਥੇ ਇਕ ਵਾਰ ਨਾਕਾਮਯਾਬ ਹੋ ਕੇ ਡਿਗੇ, ਇਹ ਮੁੜ ਦਿੜਤਾ ਨਾਲ ਉੱਥੇ ਪੈਰ ਰੱਖ ਕੇ ਡਟ ਜਾਂਦਾ ਹੈ । ਪੰਜਾਬੀ ਦੇ ਹੱਥਾਂ ਵਿੱਚ ਹਰ ਰੱਬੀ ਖ਼ਜ਼ਾਨੇ ਦੀ ਚਾਬੀ ਹੈ ਤੇ ਕਵਿਤੀ ਇਸੇ ਵਿਲੱਖਣ ਤੇ ਸਿਰੜੀ ਸੁਭਾ ਵਾਲੇ ਪੰਜਾਬੀ ਦੀ ਹੀ ਗੱਲ ਕਰਦੀ ਹੈ ।
(ii) ਪੰਜਾਬੀ ਨੌਜਵਾਨ ਦੇ ਸਿਰੜ ਦਾ ਇੱਥੋਂ ਪਤਾ ਲਗਦਾ ਹੈ ਕਿ ਉਹ ਜਿੱਥੇ ਨਾਕਾਮਯਾਬ ਹੋਵੇ, ਉੱਥੇ ਹੀ ਮੁੜ ਪੈਰ ਧਰ ਕੇ ਸੰਘਰਸ਼ ਆਰੰਭ ਕਰ ਦਿੰਦਾ ਹੈ ।
(iii) ਪੰਜਾਬੀ ਨੌਜਵਾਨ ਸਿਰੜੀ ਹੋਣ ਦੇ ਨਾਲ ਸਾਦਗੀ ਭਰਿਆ ਵੀ ਹੈ ।
(iv) ਪੰਜਾਬੀ ਨੌਜਵਾਨ ਦਾ ਸੁਭਾ ਮਿਹਨਤੀ, ਸਿਰੜੀ, ਸਾਦਗੀ-ਪਸੰਦ, ਪਿਆਰ ਭਰਿਆ ਤੇ ਹਿੰਮਤ ਨਾ ਹਾਰਨ ਵਾਲਾ ਹੈ ।
(v) ਸੁਰਜੀਤ ਸਖੀ ਦੀ ।
ਕਾਵਿ-ਟੋਟਿਆਂ ਦੇ ਸਰਲ ਅਰਥ
(ੳ) ਕਈ ਸਦੀਆਂ ਤੋਂ ਚਲਦਾ ਆ ਰਿਹੈ, ਚਰਚਾ ਬਹਾਰਾਂ ਵਿਚ ।
ਖਲੋਤਾਂ ਦੂਰ ਤੋਂ ਪਹਿਚਾਣਿਆ ਜਾਂਦੈ ; ਹਜ਼ਾਰਾਂ ਵਿਚ ।
ਜਿਦੇ ਚਿਹਰੇ ਦੀ ਰੰਗਤ ਵੇਖ ਕੇ, ਮੌਸਮ ਬਦਲਦੇ ਨੇ ।
ਜਿਦੇ ਹਾਸੇ ‘ਚ ਕਿੰਨੇ ਸ਼ੌਕ ਦੇ, ਦਰਿਆ ਮਚਲਦੇ ਨੇ ।
ਔਖੇ ਸ਼ਬਦਾਂ ਦੇ ਅਰਥ-ਸਦੀਆਂ ਤੋਂ-ਸੈਂਕੜੇ ਸਾਲਾਂ ਤੋਂ ਹੀ ਚਰਚਾ-ਗੱਲ-ਬਾਤ, ਵਿਚਾਰਵਟਾਂਦਰਾ । ਚਿਹਰੇ-ਮੂੰਹ ! ਮਚਲਦੇ-ਮਸਤੀ ਨਾਲ ਚਲਦੇ ।
ਪ੍ਰਸ਼ਨ 1.
(i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਕਿਸਦਾ ਚਰਚਾ ਕਈ ਸਦੀਆਂ ਤੋਂ ਬਹਾਰਾਂ ਵਿਚ ਚਲਦਾ ਆਇਆ ਹੈ ?
(iii) ਕੌਣ ਹਜ਼ਾਰਾਂ ਵਿਚ ਖੜ੍ਹਾ ਦੂਰੋਂ ਹੀ ਪਛਾਣਿਆ ਜਾਂਦਾ ਹੈ ?
(iv) ਮੌਸਮ ਕਿਸ ਤਰ੍ਹਾਂ ਬਦਲਦੇ ਹਨ ?
(v) ਉਸਦੇ ਹਾਸੇ ਵਿਚ ਕੀ ਮਚਲਦਾ ਹੈ ?
ਉੱਤਰ :
(i) ਕਵਿਤੀ ਕਹਿੰਦੀ ਹੈ ਕਿ ਪੰਜਾਬੀ ਨੌਜਵਾਨ ਅਜਿਹਾ ਹੈ, ਜਿਸ ਦੀ ਚਰਚਾ ਸਦੀਆਂ ਤੋਂ ਹੀ ਬਹਾਰਾਂ ਵਿਚ ਚਲਦਾ ਚਲਿਆ ਆ ਰਿਹਾ ਹੈ । ਉਹ ਹਜ਼ਾਰਾਂ ਵਿਚ ਖੜ੍ਹਾ ਦੂਰੋਂ ਹੀ ਵੱਖਰਾ ਪਛਾਣਿਆ ਜਾਂਦਾ ਹੈ । ਉਸ ਦੇ ਚਿਹਰੇ ਦੀ ਰੰਗਤ ਦੇਖ ਕੇ ਮੌਸਮ ਆਪਣੇ ਰੰਗ ਬਦਲ ਲੈਂਦੇ ਹਨ ਤੇ ਉਸ ਦੇ ਹਾਸੇ ਵਿਚ ਬਹੁਤ ਸਾਰੇ ਸ਼ੌਕ ਦੇ ਦਰਿਆ ਮਚਲਦੇ ਦਿਖਾਈ ਦਿੰਦੇ ਹਨ ।
(ii) ਪੰਜਾਬੀ ਨੌਜਵਾਨ ਦਾ ।
(iii) ਪੰਜਾਬੀ ਨੌਜਵਾਨ ।
(iv) ਪੰਜਾਬੀ ਨੌਜਵਾਨ ਦੇ ਚਿਹਰੇ ਦੀ ਰੰਗਤ ਦੇਖ ਕੇ ।
(v) ਬਹੁਤ ਸਾਰੇ ਸ਼ੌਕ ਦੇ ਦਰਿਆ ।
(ਆ) ਕਿ ਹਰ ਰੱਬੀ ਖ਼ਜ਼ਾਨੇ ਦੀ, ਜਿਦੇ ਹੱਥ ’ਚ ਚਾਬੀ ਏ ।
ਮੈਂ ਜਿਸ ਦੀ ਹੱਲ ਕਰਦੀ ਆਂ, ਹਾਂ, ਇਹ ਉਹੀ ਪੰਜਾਬੀ ਏ ।
ਇਹ ਸ਼ਾਂਤੀ ਵਿਚ ਸਮੁੰਦਰ, ਨੇਰੀਆਂ ਵਿਚ ਵਾ-ਵਰੋਲਾ ਏ ।
ਬੜਾ ਔਂਦੀ, ਬੜਾ ਅਣਖੀ, ਸਰੀਰੋਂ ਬਹੁਤਾ ਛੋਹਲਾ ਏ ।
ਔਖੇ ਸ਼ਬਦਾਂ ਦੇ ਅਰਥ-ਵਾ-ਵਰੋਲਾ-ਘੁੰਮਦੀ ਹੋਈ ਹਵਾ, ਚੱਕਰਵਾਤ । ਛੋਹਲਾ-ਫੁਰਤੀਲਾ ।
ਪ੍ਰਸ਼ਨ 2.
(i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਕਵਿਤ੍ਰ ਕਿਸ ਦੀ ਗੱਲ ਕਰਦੀ ਹੈ ?
(iii) ਉਸਦੇ ਹੱਥ ਵਿਚ ਕੀ ਹੈ ?
(iv) ਪੰਜਾਬੀ ਨੌਜਵਾਨ ਸ਼ਾਂਤੀ ਵਿਚ ਕਿਹੋ ਜਿਹਾ ਹੈ ?
(v) ਪੰਜਾਬੀ ਨੌਜਵਾਨ ਮੁਸ਼ਕਿਲ ਵਿਚ ਕਿਹੋ ਜਿਹਾ ਹੁੰਦਾ ਹੈ ?
(vi) ਪੰਜਾਬੀ ਨੌਜਵਾਨ ਦਾ ਸੁਭਾ ਕਿਹੋ ਜਿਹਾ ਹੈ ?
ਉੱਤਰ :
(i) ਕਵਿਤੀ ਕਹਿੰਦੀ ਹੈ ਕਿ ਉਹ ਜਿਸ ਨੌਜਵਾਨ ਦੀ ਗੱਲ ਕਰ ਰਹੀ ਹੈ, ਇਹ ਉਹੋ ਪੰਜਾਬੀ ਹੈ । ਇਸ ਦੇ ਹੱਥ ਵਿਚ ਹਰ ਰੱਬੀ ਖ਼ਜ਼ਾਨੇ ਦੀ ਚਾਬੀ ਹੈ, ਇਹ ਸ਼ਾਂਤੀ ਵਿਚ ਸਮੁੰਦਰ ਵਾਂਗ ਸ਼ਾਂਤ ਹੁੰਦਾ ਹੈ, ਪਰ ਜੰਗ ਵਿਚ ਵਾਵਰੋਲਾ ਬਣ ਜਾਂਦਾ ਹੈ । ਇਸ ਦਾ ਸੁਭਾ ਬਹੁਤ ਹੀ ਜ਼ਿੰਦੀ ਤੇ ਅਣਖੀ ਹੈ ਅਤੇ ਇਹ ਸਰੀਰ ਦਾ ਬਹੁਤ ਫੁਰਤੀਲਾ ਹੈ ।
(ii) ਪੰਜਾਬੀ ਨੌਜਵਾਨ ਦੀ ॥
(iii) ਹਰ ਰੱਬੀ ਖ਼ਜ਼ਾਨੇ ਦੀ ਚਾਬੀ ।
(iv) ਸਮੁੰਦਰ ਵਰਗਾ ।
(v) ਵਾਵਰੋਲੇ ਵਰਗਾ ।
(vi) ਪੰਜਾਬੀ ਨੌਜਵਾਨ, ਜਿਦੀ, ਅਣਖੀ.ਤੇ ਸਰੀਰ ਦਾ ਛੋਹਲਾ ਹੈ ।
(ੲ) ਕਦੇ ਵੀ ਤ੍ਰਿਪਤ ਨਾ ਹੁੰਦਾ, ਕਿਸੇ ਵੀ ਕਾਮਯਾਬੀ ਤੋਂ ।
ਜੇ ਗੋਰਾ ਆਦਮੀ ਡਰਿਆ, ਤਾਂ ਬੱਸ ਡਰਿਆ ਪੰਜਾਬੀ ਤੋਂ ।
ਇਹ ਪੂਰਨ ਸਿੰਘ ਦੇ ਮੂੰਹੋ ਬੋਲਦੀ, ਕਵਿਤਾ ਦਾ ਨਾਇਕ ਏ ।
ਇਹ ਸ਼ਿਵ ਦੇ ਦਰਦ ਅੰਦਰ ਤੜਫਦੇ ਗੀਤਾਂ ਦਾ ਗਾਇਕ ਏ ।
ਔਖੇ ਸ਼ਬਦਾਂ ਦੇ ਅਰਥ-ਤ੍ਰਿਪਤ-ਸੰਤੁਸ਼ਟ । ਗੋਰਾ ਆਦਮੀ-ਅੰਗਰੇਜ਼ । ਪੂਰਨ ਸਿੰਘ, ਸ਼ਿਵ ਕੁਮਾਰ-ਪੰਜਾਬੀ ਦੇ ਕਵੀ । ਨਾਇਕ-ਮੁੱਖ ਪਾਤਰ ।
ਪ੍ਰਸ਼ਨ 3.
(i) ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਪੰਜਾਬੀ ਨੌਜਵਾਨ ਕਿਸ ਗੱਲ ਤੋਂ ਡਿਪਤ ਨਹੀਂ ਹੁੰਦਾ ?
(ii) ਗੋਰਾ ਆਦਮੀ ਕੌਣ ਸੀ ?
(iv) ਇਨ੍ਹਾਂ ਸਤਰਾਂ ਵਿਚ ਕਿਨ੍ਹਾਂ ਪੰਜਾਬੀ ਕਵੀਆਂ ਦੇ ਨਾਂ ਆਏ ਹਨ ?
(v) ਸ਼ਿਵ ਕੁਮਾਰ ਦੇ ਗੀਤ ਕਿਹੋ ਜਿਹੇ ਹਨ ?
ਉੱਤਰ :
(i) ਕਵਿਤੀ ਕਹਿੰਦੀ ਹੈ ਕਿ ਉਹ ਜਿਸ ਨੌਜਵਾਨ ਦੀ ਗੱਲ ਕਰਦੀ ਹੈ, ਇਹ ਉਹੋ ਪੰਜਾਬੀ ਹੈ, ਜਿਹੜਾ ਕਦੇ ਵੀ ਇਕ ਸਫਲਤਾ ਪ੍ਰਾਪਤ ਕਰ ਕੇ ਸੰਤੁਸ਼ਟ ਨਹੀਂ ਹੋ ਜਾਂਦਾ, ਸਗੋਂ ਅੱਗੇ ਹੋਰ ਪ੍ਰਾਪਤੀਆਂ ਕਰਨ ਲਈ ਯਤਨਸ਼ੀਲ ਰਹਿੰਦਾ ਹੈ । ਜੇਕਰ ਭਾਰਤ ਨੂੰ ਗੁਲਾਮ ਬਣਾਉਣ ਵਾਲਾ ਗੋਰਾ ਅੰਗਰੇਜ਼ ਡਰਿਆ ਸੀ, ਤਾਂ ਉਹ ਕੇਵਲ ਪੰਜਾਧੀ ਤੋਂ ਡਰਿਆ ਸੀ । ਪੰਜਾਬੀ ਨੌਜਵਾਨ ਪੂਰਨ ਸਿੰਘ ਦੇ ਮੂੰਹੋਂ ਨਿਕਲੀ ਬੇਪਰਵਾਹੀ ਭਰੀ ਕਵਿਤਾ ਦਾ ਨਾਇਕ ਹੈ ਤੇ ਨਾਲ ਹੀ ਸ਼ਿਵ ਕੁਮਾਰ ਦੇ ਬਿਰਹਾ ਵਿਚ ਤੜਫਦੇ ਗੀਤਾਂ ਦਾ ਗਾਇਕ ਵੀ ਹੈ ।
(ii) ਕਿਸੇ ਵੀ ਕਾਮਯਾਬੀ ਤੋਂ ।
(iii) ਅੰਗਰੇਜ਼, ਜਿਸਨੇ ਭਾਰਤ ਨੂੰ ਗੁਲਾਮ ਬਣਾ ਕੇ ਰੱਖਿਆ ਸੀ ।
(iv) ਪ੍ਰੋ: ਪੂਰਨ ਸਿੰਘ ਅਤੇ ਸ਼ਿਵ ਕੁਮਾਰ ।
(v) ਦਰਦ ਨਾਲ ਭਰੇ ਹੋਏ ।
(ਸ) ਇਹ ਪੁੱਤ ਦੁੱਲੇ ਦਾ, ਇਸ ਦੇ ਖ਼ੂਨ ਅੰਦਰ ਵੀ ਬਗ਼ਾਵਤ ਏ ।
ਸਦਾ ਹੱਕ ਵਾਸਤੇ ਲੜਨਾ, ਇਦੀ ਸਦੀਆਂ ਦੀ ਆਦਤ ਏ ।
ਪੁਰਾਣੀ ਰੀਤ ਏ ਇਸਦੀ, ਇਹ ਜਲਦੀ ਰੁੱਸ ਬਹਿੰਦਾ ਏ ।
ਇਹ ਮਾਂ ਦਾ ਲਾਡਲਾ ਕਦ ਭਾਬੀਆਂ ਦੇ ਬੋਲ ਸਹਿੰਦਾ ਏ ।
ਔਖੇ ਸ਼ਬਦਾਂ ਦੇ ਅਰਥ-ਦੁੱਲੇ ਦਾ-ਦੁੱਲੇ ਭੱਟੀ ਦਾ, ਲੋਕ-ਨਾਇਕ ਦੁੱਲਾ ਭੱਟੀ । ਰੀਤਰਿਵਾਜ, ਆਦਤ ।
ਪ੍ਰਸ਼ਨ 4.
(i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਦੁੱਲੇ ਦਾ ਖੂਨ ਕਿਹੋ ਜਿਹਾ ਸੀ ?
(iii) ਪੰਜਾਬੀ ਦੀ ਸਦੀਆਂ ਦੀ ਆਦਤ ਕੀ ਹੈ ?
(iv) ਇਸਦੀ ਪੁਰਾਣੀ ਰੀਤ ਕੀ ਹੈ ?
(v) ਮਾਂ ਦੇ ਲਾਡਲੇ ਦਾ ਸੁਭਾ ਕਿਹੋ ਜਿਹਾ ਹੈ ?
ਉੱਤਰ :
(i) ਕਵਿਤੀ ਕਹਿੰਦੀ ਹੈ ਕਿ ਉਹ ਜਿਸ ਨੌਜਵਾਨ ਦੀ ਗੱਲ ਕਰਦੀ ਹੈ, ਉਹ ਇਹ ਉਹੋ ਪੰਜਾਬੀ ਹੈ, ਜੋ ਕਿ ਇਸ ਤਰ੍ਹਾਂ ਵਰਤਾਓ ਕਰਦਾ ਹੈ, ਜਿਵੇਂ ਅਣਖੀ ਦੁੱਲੇ ਭੱਟੀ ਦਾ ਪੁੱਤ ਹੋਵੇ । ਇਸਦੇ ਤਾਂ ਖੂਨ ਵਿਚ ਹੀ ਬਗ਼ਾਵਤ ਹੈ । ਸਦਾ ਹੱਕ ਲਈ ਲੜਦੇ ਰਹਿਣਾ ਇਸ ਦੀ ਸਦੀਆਂ ਪੁਰਾਣੀ ਆਦਤ ਹੈ । ਇਸ ਦੀ ਇਹ ਵੀ ਪੁਰਾਣੀ ਆਦਤ ਹੈ, ਕਿ ਛੇਤੀ ਨਾਲ ਨਰਾਜ਼ ਵੀ ਹੋ ਜਾਂਦਾ ਹੈ ਤੇ ਫਿਰ ਇਸਨੂੰ ਮਨਾਉਣਾ ਔਖਾ ਹੁੰਦਾ ਹੈ । ਇਹ ਮਾਂ ਦਾ ਲਾਡਲਾ, ਭਾਬੀਆਂ ਦੇ ਤਾਹਨੇ-ਮਿਹਣੇ ਨਹੀਂ ਜਰਦਾ ਤੇ ਬੇਪਰਵਾਹੀ ਵਿਚ ਵਿਚਰਦਾ ਹੈ ।
(ii) ਬਗ਼ਾਵਤੀ ।
(iii) ਸਦਾ ਹੱਕ ਵਾਸਤੇ ਲੜਨਾ ।
(iv) ਜਲਦੀ ਰੁੱਸ ਬਹਿਣਾ ।
(v) ਕਿਸੇ ਆਪਣੇ ਦਾ ਤਾਅਨਾ ਵੀ ਨਾ ਸਹਾਰਨਾ ।
(ਹ) ਅੜਿੱਕਾ ਲਾ ਬਵੇ ਅੱਗੇ, ਤਾਂ ਰੁੱਖ਼ ਦਰਿਆ ਬਦਲ ਲੈਂਦੇ ।
ਜੇ ਹਾਰੇ ਇਸ਼ਕ ਵਿਚ, ਜੋਗੀ ਵਲਾ ਕੇ ਕੰਨ ਸੱਲ ਲੈਂਦੇ ।
ਜਦੋਂ ਫ਼ੌਜਾਂ ਦੇ ਵਿਚ ਗੱਜੇ, ਤਾਂ ਸਾਰੀ ਧਰਤ ਹੱਲ ਜਾਵੇ ।
ਤੇ ਤਰਲਾ ਪਿਆਰ ਦਾ ਅੱਖਾਂ ’ਚ ਤੱਕ ਕੇ, ਪੱਥਰ ਪਿਘਲ ਜਾਵੇ ।
ਔਖੇ ਸ਼ਬਦਾਂ ਦੇ ਅਰਥ : ਅੜਿੱਕਾ-ਰੋਕ । ਬਵੇ-ਬੈਠੇ । ਰੁਖ਼-ਮੂੰਹ, ਚਿਹਰਾ । ਸੱਲ-ਜ਼ਖ਼ਮ, ਵਿਨੁ । ਛੰਜ-ਘੋਲ । ਹੱਲ-ਹਿੱਲ ।
ਪ੍ਰਸ਼ਨ 5.
(i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਜਦੋਂ ਪੰਜਾਬੀ ਅੜ ਜਾਵੇ, ਤਾਂ ਕੀ ਹੁੰਦਾ ਹੈ ?
(iii) ਪੰਜਾਬੀ ਨੌਜਵਾਨ ਇਸ਼ਕ ਵਿਚ ਹਾਰ ਕੇ ਕੀ ਕਰਦਾ ਹੈ ?
(iv) ਸਾਰੀ ਧਰਤੀ ਕਦੋਂ ਹਿਲਦੀ ਹੈ ?
(v) ਪੰਜਾਬੀ ਨੌਜਵਾਨ ਕਦੋਂ ਪਿਘਲ ਜਾਂਦਾ ਹੈ ?
ਉੱਤਰ :
(i) ਕਵਿਤੀ ਕਹਿੰਦੀ ਹੈ ਕਿ ਉਹ ਜਿਸ ਨੌਜਵਾਨ ਦੀ ਗੱਲ ਕਰਦੀ ਹੈ, ਉਹ ਪੰਜਾਬੀ ਇੰਨਾ ਅੜੀਅਲ ਤੇ ਮਰਜੀ ਦਾ ਮਾਲਕ ਹੈ ਕਿ ਜੇਕਰ ਕਿਤੇ ਅੜ ਕੇ ਖੜ੍ਹਾ ਹੋ ਜਾਵੇ, ਤਾਂ ਦਰਿਆਵਾਂ ਨੂੰ ਵੀ ਆਪਣੇ ਵਹਿਣ ਬਦਲਨੇ ਪੈ ਜਾਂਦੇ ਹਨ । ਜੇਕਰ ਕਿਤੇ ਇਸ਼ਕ ਵਿਚ ਹਾਰ ਹੋ ਜਾਵੇ, ਤਾਂ ਜੋਗੀ ਬਣ ਕੇ ਕੰਨ ਪੜਵਾ ਲੈਂਦੇ ਹਨ । ਜਦੋਂ ਪੰਜਾਬੀ ਨੌਜਵਾਨ ਪਹਿਲਵਾਨੀ ਕਰਦਾ ਹੋਇਆ ਘੋਲ ਕਰਨ ਲਈ ਛਿੰਝ ਦੇ ਅਖਾੜੇ ਵਿਚ ਗੱਜਦਾ ਹੈ, ਤਾਂ ਧਰਤੀ ਵੀ ਹਿੱਲ ਜਾਂਦੀ ਹੈ । ਦੂਜੇ ਪਾਸੇ ਇਹ ਨਰਮ ਵੀ ਬਹੁਤ ਹੈ । ਜੇਕਰ ਇਹ ਕਿਸੇ ਦੀਆਂ ਅੱਖਾਂ ਵਿਚ ਪਿਆਰ ਦਾ ਤਰਲਾ ਦੇਖ ਲਵੇ, ਤਾਂ ਇਹ ਪੱਥਰ ਇਕ-ਦਮ ਪਿਘਲ ਜਾਂਦਾ ਹੈ ।
(ii) ਦਰਿਆ ਆਪਣਾ ਰੁੱਖ਼ ਬਦਲ ਲੈਂਦੇ ਹਨ ।
(iii) ਰਾਂਝੇ ਵਾਂਗ ਕੰਨ ਪੜਵਾ ਕੇ ਜੋਗੀ ਬਣ ਜਾਂਦਾ ਹੈ ।
(iv) ਜਦੋਂ ਪੰਜਾਬੀ ਨੌਜਵਾਨ ਫ਼ੌਜਾਂ ਵਿਚ ਗੱਜਦਾ ਹੈ ।
(v) ਜਦੋਂ ਪੰਜਾਬੀ ਨੌਜਵਾਨ ਕਿਸੇ ਦੀਆਂ ਅੱਖਾਂ ਵਿਚ ਪਿਆਰ ਦਾ ਤਰਲਾ ਤੱਕਦਾ ਹੈ ।
(ਕ) ਇਹ ਸਾਰੀ ਉਮਰ ਦੀ ਕੀਤੀ ਕਮਾਈ ਲਾ ਦੇਵੇ ਲੇਖੇ ।
ਕਦੇ ਮਹਿਮਾਨ ਇਸ ਦੇ ਦਿਲ ’ਚ, ਕੋਈ ਆ ਕੇ ਤਾਂ ਦੇਖੇ ।
ਇਹ ਜਿੰਨਾ ਮਿਹਨਤੀ, ਸਿਰੜੀ ਹੈ ਬੱਸ, ਉਨਾ ਹੀ ਸਾਦਾ ਏ ।
ਇਹ ਜਿੱਥੇ ਡਿਗਿਆ, ਉੱਥੇ ਹੀ ਮੁੜ ਕੇ ਪੈਰ ਧਰਦਾ ਏ ।
ਕਿ ਹਰ ਰੱਬੀ ਖ਼ਜ਼ਾਨੇ ਦੀ, ਜਿਦੇ ਹੱਥਾਂ ‘ਚ ਚਾਬੀ ਏ !
ਮੈਂ ਜਿਸ ਦੀ ਗੱਲ ਕਰਦੀ ਆਂ, ਹਾਂ ! ਇਹ ਉਹੀ ਪੰਜਾਬੀ ਏ ।
ਪ੍ਰਸ਼ਨ 6.
(i) ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਪੰਜਾਬੀ ਨੌਜਵਾਨ ਮਹਿਮਾਨ ਨਾਲ ਕੀ ਸਲੂਕ ਕਰਦਾ ਹੈ ?
(iii) ਪੰਜਾਬੀ ਮੁੜ ਕੇ ਕਿੱਥੇ ਪੈਰ ਧਰਦਾ ਹੈ ?
(iv) ਪੰਜਾਬੀ ਨੌਜਵਾਨ ਦਾ ਸੁਭਾ ਕਿਹੋ ਜਿਹਾ ਹੈ ?
(v) ਇਹ ਕਵਿਤਾ ਕਿਸ ਦੀ ਲਿਖੀ ਹੋਈ ਹੈ ?
ਉੱਤਰ :
(i) ਕਵਿਤੀ ਕਹਿੰਦੀ ਹੈ ਕਿ ਉਹ ਜਿਸ ਪੰਜਾਬੀ ਦੀ ਗੱਲ ਕਰਦੀ ਹੈ, ਉਹ ਦੁਜਿਆਂ ਦੀ ਖ਼ਾਤਰ ਆਪਣੇ ਜੀਵਨ ਦੀ ਸਾਰੀ ਕਮਾਈ ਕੁਰਬਾਨ ਕਰ ਦਿੰਦਾ ਹੈ । ਇਸ ਗੱਲ ਨੂੰ ਕੋਈ ਵੀ ਉਸ ਦੇ ਦਿਲ ਵਿਚ ਮਹਿਮਾਨ ਬਣ ਕੇ ਦੇਖ ਸਕਦਾ ਹੈ । ਇਹ ਜਿੰਨਾ ਮਿਹਨਤੀ ਤੇ ਸਿਰੜੀ ਹੈ, ਉੱਨਾ ਹੀ ਸਾਦਾ ਹੈ । ਜੇਕਰ ਇਹ ਕਿਤੇ ਹਾਰ ਖਾ ਕੇ ਡਿਗ ਪਵੇ, ਤਾਂ ਇਹ ਹਿੰਮਤ ਨਹੀਂ ਹਾਰਦਾ, ਸਗੋਂ ਮੁੜ ਕੇ ਉੱਥੇ ਹੀ ਪੈਰ ਰੱਖ ਕੇ ਮੁੜ ਖੜ੍ਹਾ ਹੋ ਕੇ ਯਤਨ ਸ਼ੁਰੂ ਕਰ ਦਿੰਦਾ ਹੈ । ਇਸ ਮਿਹਨਤੀ ਅਤੇ ਸਿਰੜੀ ਦੇ ਹੱਥ ਹਰ ਰੱਬੀ ਖ਼ਜ਼ਾਨੇ ਦੀ ਚਾਬੀ ਹੈ । ਕਵਿਤੀ ਮੁੜ ਕਹਿੰਦੀ ਹੈ ਕਿ ਉਹ ਜਿਸ ਬਾਰੇ ਇਹ ਗੱਲਾਂ ਕਰ ਰਹੀ ਹੈ, ਉਹ ਪੰਜਾਬੀ ਨੌਜਵਾਨ ਹੀ ਹੈ ।
(ii) ਪੰਜਾਬੀ ਨੌਜਵਾਨ ਮਹਿਮਾਨ ਨਿਵਾਜੀ ਲਈ ਸਾਰੀ ਉਮਰ ਦੀ ਕਮਾਈ ਉਸਦੇ ਲੇਖੇ ਲਾ ਦਿੰਦਾ ਹੈ ।
(iii) ਜਿੱਥੋਂ ਡਿਗਿਆ ਹੋਵੇ ।
(iv) ਪੰਜਾਬੀ ਨੌਜਵਾਨ ਦਾ ਸੁਭਾ ਮਿਹਨਤੀ, ਸਿਰੜੀ, ਸਾਦਗੀ-ਪਸੰਦ ਪਰੰਤੂ ਹਿੰਮਤ ਨਾ ਹਾਰਨ ਵਾਲਾ ਹੈ ।
(v) ਸੁਰਜੀਤ ਸਖੀ ਦੀ ।