Punjab State Board PSEB 8th Class Punjabi Book Solutions Chapter 16 ਉਲੰਪਿਕ ਚੈਂਪੀਅਨ – ਅਭਿਨਵ ਬਿੰਦਰਾ Textbook Exercise Questions and Answers.
PSEB Solutions for Class 8 Punjabi Chapter 16 ਉਲੰਪਿਕ ਚੈਂਪੀਅਨ – ਅਭਿਨਵ ਬਿੰਦਰਾ
(i) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣ ਕੇ ਲਿਖੋ :
(i) ਅਭਿਨਵ ਬਿੰਦਰਾ ਵਿਸ਼ਵ-ਚੈਂਪੀਅਨ ਕਦੋਂ ਬਣੇ ?
(ਉ) 2009
(ਅ) 2011
(ਈ) 2006
(ਸ) 2008.
ਉੱਤਰ :
2008.
(ii) ਉਲੰਪਿਕ ਖੇਡਾਂ ਕਦੋਂ ਸ਼ੁਰੂ ਹੋਈਆਂ ?
(ਉ) 1899
(ਅ 1896
(ਈ) 1905
(ਸ) 1901.
ਉੱਤਰ :
1896
(iii) ਅਭਿਨਵ ਬਿੰਦਰਾ ਦੇ ਬਾਬਾ ਜੀ ਕਿਹੜੀ ਖੇਡ ਖੇਡਦੇ ਰਹੇ ?
(ਉ) ਹਾਕੀ
(ਅ) ਫੁਟਬਾਲ
(ਈ) ਹੈਂਡਬਾਲ
(ਸ) ਵਾਲੀਬਾਲ !
ਉੱਤਰ :
ਹਾਕੀ
(iv) ਅਭਿਨਵ ਬਿੰਦਰਾ ਦੇ ਮਾਤਾ ਜੀ ਕਿਹੜੀ ਖੇਡ ਦੇ ਕੌਮੀ ਖਿਡਾਰਨ ਸਨ ?
(ਉ) ਹਾਕੀ
(ਅ) ਹੈਂਡਬਾਲ
(ਈ) ਬਾਸਕਟਬਾਲ
(ਸ) ਕੋਈ ਨਹੀਂ ।
ਉੱਤਰ :
ਹੈਂਡਬਾਲ
(v) ਅਭਿਨਵ ਬਿੰਦਰਾ ਨੂੰ “ਅਰਜੁਨ ਐਵਾਰਡ’ ਕਦੋਂ ਮਿਲਿਆ ?
(ਉ) 2000
(ਅ) 2011
(ਇ) 2001
(ਸ) 2009.
ਉੱਤਰ :
2000.
(ii) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਅਭਿਨਵ ਬਿੰਦਰਾ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?
ਉੱਤਰ :
28 ਸਤੰਬਰ, 1982 ਨੂੰ ਦੇਹਰਾਦੂਨ ਵਿਖੇ ਹੋਇਆ ।
ਪ੍ਰਸ਼ਨ 2.
ਅਭਿਨਵ ਬਿੰਦਰਾ ਨੂੰ ਭਾਰਤੀ ਫ਼ੌਜ ਵਿੱਚ ਕਿਹੜਾ ਅਹੁਦਾ ਦਿੱਤਾ ਗਿਆ ?
ਉੱਤਰ :
ਟੈਰੀਟੋਰੀਅਲ ਆਰਮੀ ਪੈਰਾਸ਼ੂਟ ਬਟਾਲੀਅਨ ਵਿਚ ਲੈਫਟੀਨੈਂਟ ਕਰਨਲ ਦਾ ਆਨਰੇਰੀ ਅਹੁਦਾ ।
ਪ੍ਰਸ਼ਨ 3.
ਅਭਿਨਵ ਬਿੰਦਰਾ ਦੀ ਨਿਸ਼ਾਨੇਬਾਜ਼ੀ ਦੀ ਸਿਖਲਾਈ ਕਿੱਥੋਂ ਸ਼ੁਰੂ ਹੋਈ ?
ਉੱਤਰ :
ਉਸਦੇ ਪਿਤਾ ਦੁਆਰਾ ਆਪਣੇ ਬਿੰਦਰਾ ਫਾਰਮਜ਼ ਵਿਚ ਬਣਾਈ ਇਨਡੋਰ ਸ਼ੂਟਿੰਗ ਰੇਂਜ਼ ਤੋਂ ।
ਪ੍ਰਸ਼ਨ 4.
ਕਿਸ ਖਿਡਾਰੀ ਦੀ ਮਹਿਮਾ ਸੁਣ ਕੇ ਅਭਿਨਵ ਬਿੰਦਰਾ ਉਤਸ਼ਾਹਿਤ ਹੋਏ ?
ਉੱਤਰ :
ਅਮਰੀਕਾ ਦੇ ਐਥਲੀਟ ਕਾਰਲ ਲੇਵਿਸ ਦੀ ਮਹਿਮਾ ਸੁਣ ਕੇ ।
ਪ੍ਰਸ਼ਨ 5.
ਅਭਿਵਨ ਬਿੰਦਰਾ ਦੀ ਸ਼ੈਜੀਵਨੀ ਦਾ ਕੀ ਨਾਂ ਹੈ ?
ਉੱਤਰ :
ਏ ਸ਼ਾਟ ਐਟ ਹਿਸਟਰੀ ਮਾਈ ਓਬਸੈਸਿਵ ਜਰਨੀ ਟੂ ਓਲੰਪਿਕ ਗੋਲਡ ।
ਪ੍ਰਸ਼ਨ 6.
ਅਭਿਨਵ ਬਿੰਦਰਾ ਦੇ ਪਿਤਾ ਜੀ ਦਾ ਨਾਂ ਦੱਸੋ ।
ਉੱਤਰ :
ਡਾ: ਅਜੀਤ ਸਿੰਘ ਬਿੰਦਰਾ ।
(iii) ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਅਭਿਨਵ ਬਿੰਦਰਾ ਨੂੰ ਕਿਹੜੇ-ਕਿਹੜੇ ਐਵਾਰਡ ਮਿਲੇ ?
ਉੱਤਰ :
ਅਭਿਨਵ ਬਿੰਦਰਾ ਨੂੰ ਭਾਰਤ ਸਰਕਾਰ ਤੋਂ 2000 ਵਿਚ ਅਰਜੁਨ ਐਵਾਰਡ, 2001 ਵਿਚ ਰਾਜੀਵ ਗਾਂਧੀ ਖੇਲ-ਰਤਨ ਤੇ 2009 ਵਿਚ ਪਦਮ ਭੂਸ਼ਨ ਐਵਾਰਡ ਪ੍ਰਾਪਤ ਹੋਏ ਭਾਰਤੀ ਫ਼ੌਜ ਨੇ ਉਸਨੂੰ ਟੈਰੀਟੋਰੀਅਲ ਆਰਮੀ ਪੈਰਾਸ਼ੂਟ ਬਟਾਲੀਅਨ ਵਿਚ ਲੈਫਟੀਨੈਂਟ ਕਰਨਲ ਦਾ ਆਨਰੇਰੀ ਅਹੁਦਾ ਦਿੱਤਾ । ਚੇਨੱਈ ਯੂਨੀਵਰਸਿਟੀ ਨੇ ਉਸਨੂੰ ਡੀ-ਲਿਟ ਦੀ ਆਨਰੇਰੀ ਡਿਗਰੀ ਦਿੱਤੀ । ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਉਸਨੂੰ ਇੱਕ ਕਰੋੜ ਦਿੱਤੇ । ਇਸ ਤੋਂ ਇਲਾਵਾ ਕਈ ਹੋਰ ਸਰਕਾਰਾਂ ਤੇ ਸਨਅੱਤੀ ਘਰਾਣਿਆਂ ਨੇ ਉਸਨੂੰ ਕਰੋੜਾਂ ਰੁਪਏ ਦਿੱਤੇ ।
ਪ੍ਰਸ਼ਨ 2.
ਅਭਿਨਵ ਬਿੰਦਰਾ ਦੇ ਮਾਤਾ ਜੀ ਦਾ ਨਾਂ ਅਤੇ ਪਿਛੋਕੜ ਦੀ ਮਹੱਤਤਾ ਬਾਰੇ ਦੱਸੋ ।
ਉੱਤਰ :
ਅਭਿਨਵ ਬਿੰਦਰਾ ਦੇ ਮਾਤਾ ਕੰਵਲਜੀਤ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਪੰਜਵੀਂ ਪੀੜੀ ਵਿਚੋਂ ਹਨ ।ਉਹ ਆਪ ਕੌਮੀ ਪੱਧਰ ਦੀ ਹੈਂਡਬਾਲ ਦੀ ਖਿਡਾਰਨ ਰਹੀ ਹੈ । ਉਹ ਸਕਲੂ-ਕਾਲਜ ਪੜ੍ਹਦਿਆਂ ਬਾਸਕਟ ਬਾਲ, ਟੇਬਲ ਟੈਨਿਸ ਤੇ ਹਾਕੀ ਦੀਆਂ ਟੀਮਾਂ ਦੀ ਖਿਡਾਰਨ ਰਹੀ ।
ਪ੍ਰਸ਼ਨ 3.
ਅਭਿਨਵ ਬਿੰਦਰਾ ਨੇ ਮੁੱਢਲੀ ਪੜ੍ਹਾਈ ਕਿੱਥੋਂ ਪ੍ਰਾਪਤ ਕੀਤੀ ?
ਉੱਤਰ :
ਅਭਿਨਵ ਬਿੰਦਰਾ ਅੱਠਵੀਂ ਤਕ ਦੁਨ ਸਕੂਲ ਦੇਹਰਾਦੂਨ ਵਿਚ ਪੜੇ ਤੇ ਫਿਰ ਨੌਵੀਂ ਜਮਾਤ ਤੋਂ ਉਹ ਚੰਡੀਗੜ੍ਹ ਦੇ ਸੇਂਟ ਸਟੀਫ਼ਨਜ਼ ਸਕੂਲ ਵਿਚ ਪੜ੍ਹੇ !
ਪ੍ਰਸ਼ਨ 4.
ਸਕੂਲੀ ਪੜ੍ਹਾਈ ਤੋਂ ਬਾਅਦ ਅਭਿਨਵ ਬਿੰਦਰਾ ਨੇ ਕਿਹੜੀਆਂ ਡਿਗਰੀਆਂ ਕਿੱਥੋਂ ਪ੍ਰਾਪਤ ਕੀਤੀਆਂ ?
ਉੱਤਰ :
ਸਕੂਲੀ ਪੜ੍ਹਾਈ ਤੋਂ ਮਗਰੋਂ ਉਹ ਅਭਿਨਵ ਬਿੰਦਰਾ ਨੇ ਬੈਚਲਰ ਆਫ ਬਿਜ਼ਨਿਸ ਐਡਮਨਿਸਟ੍ਰੇਸ਼ਨ ਤੇ ਮਾਸਟਰ ਆਫ਼ ਬਿਜ਼ਨਿਸ ਦੀਆਂ ਡਿਗਰੀਆਂ ਅਮਰੀਕਾ ਦੀ ਯੂਨੀਵਰਸਿਟੀ ਆਫ਼ ਕੋਲੋਰਾਡੋ ਤੋਂ ਪ੍ਰਾਪਤ ਕੀਤੀਆਂ ।
ਪ੍ਰਸ਼ਨ 5.
ਅਭਿਨਵ ਬਿੰਦਰਾ ਦਾ ਨੌਜਵਾਨਾਂ ਲਈ ਕੀ ਸੰਦੇਸ਼ ਹੈ ?
ਉੱਤਰ :
ਅਭਿਨਵ ਬਿੰਦਰਾ ਦਾ ਨੌਜਵਾਨਾਂ ਨੂੰ ਸੰਦੇਸ਼ ਹੈ ਕਿ ਉਹ ਖੂਬ ਪੜ੍ਹਾਈ ਕਰਨ, ਨਸ਼ਿਆਂ ਵਿਚ ਨਾ ਪੈਣ, ਸਗੋਂ ਕਸਰਤਾਂ ਕਰਨ ਤੇ ਖੇਡਾਂ ਖੇਡਣ ਉਹ ਆਪਣੀ ਸਿਹਤ ਨਰੋਈ ਰੱਖ ਕੇ ਖੇਡਾਂ ਦੇ ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ ਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਦੇ ਹਨ ।
(iv) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :
ਵਿਅਕਤੀਗਤ, ਮਹਾਨ, ਨਿਸ਼ਾਨੇਬਾਜ਼, ਮਹਿਮਾ, ਲਗਨ, ਅਭਿਆਸ, ਨਰੋਈ, ਅੰਗ-ਸੰਗ ।
ਉੱਤਰ :
1. ਵਿਅਕਤੀਗਤ (ਨਿਜੀ) – ਅਭਿਨਵ ਬਿੰਦਰਾ ਵਿਅਕਤੀਗਤ ਖੇਡ ਵਿਚ ਉਲੰਪਿਕ ਮੈਡਲ ਜਿੱਤਣ ਵਾਲਾ ਪਹਿਲਾ ਭਾਰਤੀ ਹੈ ।
2. ਮਹਾਨ (ਬਹੁਤ ਵੱਡਾ) – ਭਾਰਤ ਇਕ ਮਹਾਨ ਦੇਸ਼ ਹੈ ।
3. ਨਿਸ਼ਾਨੇਬਾਜ਼ (ਨਿਸ਼ਾਨਾ ਫੁੰਡਣ ਵਾਲਾ) – ਅਭਿਨਵ ਬਿੰਦਰਾ ਨਿਪੁੰਨ ਨਿਸ਼ਾਨੇਬਾਜ਼ ਸਿੱਧ ਹੋਇਆ ।
4. ਮਹਿਮਾ (ਵਡਿਆਈ) – ਓਲੰਪਿਕ ਮੈਡਲ ਜਿੱਤਣ ਵਾਲੇ ਦੀ ਹਰ ਪਾਸੇ ਮਹਿਮਾ ਹੁੰਦੀ ਹੈ ।
5. ਲਗਨ (ਮਨ ਲਾ ਕੇ) – ਜੇਕਰ ਪਾਸ ਹੋਣਾ ਹੈ, ਤਾਂ ਲਗਨ ਨਾਲ ਪੜ੍ਹਾਈ ਕਰੋ ।
6. ਅਭਿਆਸ (ਵਾਰ-ਵਾਰ ਦੁਹਰਾਉਣਾ, ਅਮਲ ਵਿਚ ਲਿਆਉਣਾ) – ਨਿਸ਼ਾਨੇ ਬਾਜ਼ੀ ਵਿਚ ਨਿਪੁੰਨਤਾ ਲਈ ਬਹੁਤ ਅਭਿਆਸ ਦੀ ਲੋੜ ਹੈ ।
7. ਨਰੋਈ (ਅਰੋਗ-ਨੌਜਵਾਨਾਂ ਦਾ ਸਰੀਰ ਆਮ ਕਰਕੇ ਨਰੋਆ ਹੁੰਦਾ ਹੈ ।
8. ਅੰਗ-ਸੰਗ (ਨਾਲ ਰਹਿਣਾ) – ਮਾਤਾ-ਪਿਤਾ ਬੱਚਿਆਂ ਦੇ ਹਮੇਸ਼ਾ ਅੰਗ-ਸੰਗ ਰਹਿੰਦੇ ਹਨ ।
ਪ੍ਰਸ਼ਨ 2.
ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ :
(ਅਭਿਨਵ ਸਪੋਰਟਸ, ਰੋਹਿਤ ਬਿਜਨਾਥ, ਪਦਮ ਭੂਸ਼ਨ, 2004, ਸਿਡਨੀ)
(ਉ) ਅਠਾਰਵੇਂ ਸਾਲ ਵਿੱਚ ਉਸ ਨੇ ………….. ਦੀਆਂ ਉਲੰਪਿਕ ਖੇਡਾਂ ਵਿੱਚ ਹਿੱਸਾ ਲਿਆ ।
(ਅ) ਏਥਨਜ਼ …………… ਦੀਆਂ ਉਲੰਪਿਕ ਖੇਡਾਂ ਵਿੱਚ ਉਸ ਨੇ ਪੁਰਾਣਾ ਰਿਕਾਰਡ ਤੋੜ ਦਿੱਤਾ ।
(ਇ) ਭਾਰਤ ਦੇ ਰਾਸ਼ਟਰਪਤੀ ਨੇ ਉਸਨੂੰ …………… ਪੁਰਸਕਾਰ ਨਾਲ ਨਿਵਾਜਿਆ ।
(ਸ) ਬੱਚਿਆਂ ਅਤੇ ਨੌਜਵਾਨਾਂ ਵਿੱਚ ਖੇਡਾਂ ਦਾ ਸ਼ੌਕ ਪੈਦਾ ਕਰਨ ਤੇ ਲੋੜੀਂਦੀਆਂ ਖੇਡਸਹੂਲਤਾਂ ਦੇਣ ਲਈ …………… ਬਣਾਇਆ ।
(ਹ) ਖੇਡ-ਲੇਖਕ …………… ਨਾਲ ਮਿਲ ਕੇ ਆਪਣੀ ਸ਼ੈਜੀਵਨੀ ਲਿਖੀ ।
ਉੱਤਰ :
(ਉ) ਅਠਾਰਵੇਂ ਸਾਲ ਵਿੱਚ ਉਸ ਨੇ ਸਿਡਨੀ ਦੀਆਂ ਉਲੰਪਿਕ ਖੇਡਾਂ ਵਿੱਚ ਹਿੱਸਾ ਲਿਆ ।
(ਅ) ਏਥਨਜ਼ 2004 ਦੀਆਂ ਉਲੰਪਿਕ ਖੇਡਾਂ ਵਿੱਚ ਉਸ ਨੇ ਪੁਰਾਣਾ ਰਿਕਾਰਡ ਤੋੜ ਦਿੱਤਾ ।
(ਇ) ਭਾਰਤ ਦੇ ਰਾਸ਼ਟਰਪਤੀ ਨੇ ਉਸਨੂੰ ਪਦਮ ਭੂਸ਼ਨ ਪੁਰਸਕਾਰ ਨਾਲ ਨਿਵਾਜਿਆ ॥
(ਸ) ਬੱਚਿਆਂ ਅਤੇ ਨੌਜਵਾਨਾਂ ਵਿੱਚ ਖੇਡਾਂ ਦਾ ਸ਼ੌਕ ਪੈਦਾ ਕਰਨ ਤੇ ਲੁੜੀਂਦੀਆਂ ਖੇਡਸਹੂਲਤਾਂ ਦੇਣ ਲਈ ਅਭਿਨਵ ਸਪੋਰਟਸ ਸਟ ਬਣਾਇਆ ।
(ਹ) ਖੇਡ-ਲੇਖਕ ਰੋਹਿਤ ਬ੍ਰਿਜਨਾਥ ਨਾਲ ਮਿਲ ਕੇ ਆਪਣੀ ਸ਼ੈ-ਜੀਵਨੀ ਲਿਖੀ ।
ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਵਿਅਕਤੀਗਤ – व्यक्तिगत – Personal
ਵਿਸ਼ਵ – ……………… – …………….
ਪੁਰਖੇ – ……………… – …………….
ਨਿਵਾਸ – ……………… – …………….
ਖੁਸ਼ਕਿਸਮਤ – ……………… – …………….
ਸਹੂਲਤ – ……………… – …………….
ਸੈ-ਜੀਵਨੀ – ……………… – …………….
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਵਿਅਕਤੀਗਤ – व्यक्तिगत – Personal
ਵਿਸ਼ਵ – विश्व – World
ਪੁਰਖੇ – पूर्वज – Ancester
ਨਿਵਾਸ – निवास – Residence
ਖ਼ੁਸ਼ਕਿਸਮਤ – भाग्यशाली – Lucky
ਸਹੂਲਤ – सुविधा – Facility
ਸੈ-ਜੀਵਨੀ – स्वयं-जीवनी – Autobiography
ਪ੍ਰਸ਼ਨ-ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :
(ੳ) ਉਸ ਨੂੰ ਦੇਸ਼-ਵਿਦੇਸ਼ ਦੇ ਹੋਰ ਵੀ ਅਨੇਕਾਂ ਮਾਣ-ਸਨਮਾਨ ਮਿਲੇ । (ਨਾਂਵ ਚੁਣੋ)
(ਅ) ਵੇਖਣ ਨੂੰ ਉਹ ਸਧਾਰਨ ਨੌਜਵਾਨ ਲਗਦਾ ਹੈ । (ਵਿਸ਼ੇਸ਼ਣ ਚੁਣੋ)
(ਈ) ਉਹ ਕੁੱਝ ਪ੍ਰਸਿੱਧ ਕੰਪਨੀਆਂ ਦਾ ਅੰਬੈਸਡਰ ਬਣਿਆ । (ਪੜਨਾਂਵ ਚੁਣੋ)
(ਸ) ਡਾ: ਭੱਟਾਚਾਰਜੀ ਤਾਂ ਹਮੇਸ਼ਾਂ ਉਸਦੇ ਅੰਗ-ਸੰਗ ਰਿਹਾ । (ਕਿਰਿਆ ਚੁਣੋ)
ਉੱਤਰ :
(ਉ) ਦੇਸ਼-ਵਿਦੇਸ਼, ਮਾਣ-ਸਨਮਾਨ ।
(ਅ) ਸਧਾਰਨ ।
(ਈ) ਉਹ
(ਸ) ਰਿਹਾ ।
ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ
I. ਹੇਠ ਦਿੱਤੇ ਪੈਰੇ ਨੂੰ ਪੜੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ
ਅਭਿਨਵ ਬਿੰਦਰਾ ਕਿਸੇ ਵਿਅਕਤੀਗਤ ਖੇਤਰ ਵਿੱਚ ਭਾਰਤ ਦਾ ਇੱਕੋ-ਇੱਕ ਉਲੰਪਿਕ ਚੈਂਪੀਅਨ ਹੈ । ਬੀਜਿੰਗ ਉਲੰਪਿਕ- 2008 ਵਿੱਚ ਉਲੰਪਿਕ ਚੈਂਪੀਅਨ ਬਣਨ ਤੋਂ ਪਹਿਲਾਂ ਉਹ 2006 ਵਿੱਚ ਵਿਸ਼ਵ-ਚੈਂਪੀਅਨ ਬਣ ਗਿਆ ਸੀ । ਇਹ ਪਹਿਲੀ ਵਾਰ ਸੀ ਕਿ ਕੋਈ ਭਾਰਤੀ ਨਿਸ਼ਾਨੇਬਾਜ਼ ਵਿਸ਼ਵ-ਚੈਂਪੀਅਨ ਬਣਿਆ । ਕਾਮਨਵੈਲਥ ਖੇਡਾਂ ਦਾ ਉਹ ਚਾਰ ਵਾਰ ਚੈਂਪੀਅਨ ਬਣਿਆ । ਉਸ ਨੇ 2014 ਤੱਕ ਤਿੰਨ ਉਲੰਪਿਕ ਖੇਡਾਂ, ਤਿੰਨ ਏਸ਼ਿਆਈ ਖੇਡਾਂ ਤੇ ਪੰਜ ਕਾਮਨਵੈਲਥ ਖੇਡਾਂ ਵਿੱਚ ਭਾਗ ਲਿਆ ।ਉਲੰਪਿਕ ਖੇਡਾਂ, ਵਿਸ਼ਵ-ਚੈਂਪੀਅਨਸ਼ਿਪ, ਕਾਮਨਵੈਲਥ ਖੇਡਾਂ ਤੇ ਏਸ਼ਿਆਈ ਖੇਡਾਂ ਵਿੱਚੋਂ ਉਸ ਨੇ 6 ਸੋਨੇ, ਤਿੰਨ ਚਾਂਦੀ ਤੇ 3 ਕਾਂਸੀ ਦੇ ਤਗ਼ਮੇ ਜਿੱਤੇ ਹਨ । 1896 ਤੋਂ ਸ਼ੁਰੂ ਹੋਈਆ ਉਲੰਪਿਕ ਖੇਡਾਂ ਵਿੱਚ ਭਾਰਤ ਦੀਆਂ ਹਾਕੀ ਟੀਮਾਂ ਹੀ ਸੋਨ ਤਗ਼ਮੇ ਜਿੱਤੀਆਂ ਸਨ । ਕੋਈ ਇਕੱਲਾ ਖਿਡਾਰੀ ਉਲੰਪਿਕ ਖੇਡਾਂ ਦਾ ਗੋਲਡ ਮੈਡਲ ਨਹੀਂ ਸੀ ਜਿੱਤ ਸਕਿਆ। ਭਾਰਤ ਨੂੰ ਕਿਸੇ ਵਿਅਕਤੀਗਤ ਖੇਡ ਵਿੱਚ ਉਲੰਪਿਕ ਸੋਨ ਤਗ਼ਮਾ ਜਿੱਤਣ ਦਾ ਮਾਣ ਪੰਜਾਬ ਦੇ ਇਸ ਹੋਣਹਾਰ ਖਿਡਾਰੀ ਨੇ ਹੀ ਦਿਵਾਇਆ ਹੈ । ਉਹਦੀਆਂ ਖੇਡ-ਪ੍ਰਾਪਤੀਆਂ ਸਦਕਾ ਭਾਰਤ ਸਰਕਾਰ ਨੇ ਉਸ ਨੂੰ 2000 ਵਿੱਚ ਅਰਜੁਨ ਅਵਾਰਡ, 2001 ਵਿੱਚ ਰਾਜੀਵ ਗਾਂਧੀ ਖੇਲ-ਰਤਨ ਐਵਾਰਡ ਤੇ 2009 ਵਿੱਚ ਪਦਮ ਭੂਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ । 2011 ਵਿੱਚ ਭਾਰਤੀ ਫ਼ੌਜ ਨੇ ਉਸ ਨੂੰ ‘ਟੈਰੀਟੋਰੀਅਲ ਆਰਮੀ ਪੈਰਾਸ਼ੂਟ ਬਟਾਲੀਅਨ ਵਿੱਚ ਲੈਫ਼ਟੀਨੈਂਟ ਕਰਨਲ ਦਾ ਆਨਰੇਰੀ ਅਹੁਦਾ ਦਿੱਤਾ । ਉਸ ਨੂੰ ਦੇਸ਼-ਵਿਦੇਸ਼ ਦੇ ਹੋਰ ਵੀ ਅਨੇਕਾਂ ਮਾਣ-ਸਨਮਾਨ ਮਿਲੇ । ਜ਼ਿਲ੍ਹਾ ਪੱਧਰ ਤੋਂ ਵਿਸ਼ਵ ਪੱਧਰ ਤੱਕ ਉਸ ਦੇ ਜਿੱਤੇ ਤਗਮਿਆਂ ਤੇ ਟਰਾਫੀਆਂ ਦੀ ਗਿਣਤੀ ਸੌ ਤੋਂ ਵੱਧ ਹੈ । ਉਹ ਭਾਰਤ ਦੇ ਕਰੋੜਾਂ ਬੱਚਿਆਂ ਤੇ ਨੌਜਵਾਨਾਂ ਦਾ ਰੋਲ-ਮਾਡਲ (ਆਦਰਸ਼) ਹੈ ।
ਪ੍ਰਸ਼ਨ 1.
ਕਿਸੇ ਇਕੋ ਇਕ ਖੇਤਰ ਵਿਚ ਭਾਰਤ ਦਾ ਉਲੰਪਿਕ ਚੈਂਪੀਅਨ ਕੌਣ ਹੈ ?
(ਉ) ਮਿਲਖਾ ਸਿੰਘ
(ਅ) ਅਭਿਨਵ ਬਿੰਦਰਾ
(ਇ) ਧਿਆਨ ਚੰਦ
(ਸ) ਪ੍ਰਗਟ ਸਿੰਘ ॥
ਉੱਤਰ :
ਅਭਿਨਵ ਬਿੰਦਰਾ ।
ਪ੍ਰਸ਼ਨ 2.
ਅਭਿਨਵ ਬਿੰਦਰਾ ਕਦੋਂ ਉਲੰਪਿਕ ਚੈਂਪੀਅਨ ਬਣਿਆ ?
(ਉ) 2005
(ਅ) 2006
(ਇ) 2007
(ਸ) 2008.
ਉੱਤਰ :
2008.
ਪ੍ਰਸ਼ਨ 3.
ਅਭਿਨਵ ਬਿੰਦਰਾ ਪਹਿਲੀ ਵਾਰ ਕਦੋਂ ਵਿਸ਼ਵ ਚੈਂਪੀਅਨ ਬਣਿਆ ਸੀ ?
(ਉ) 2004
(ਅ) 2005
(ਈ) 2006
(ਸ) 2008.
ਉੱਤਰ :
2006.
ਪ੍ਰਸ਼ਨ 4.
ਅਭਿਨਵ ਬਿੰਦਰਾ ਕਿਨ੍ਹਾਂ ਖੇਡਾਂ ਵਿਚ ਚਾਰ ਵਾਰੀ ਚੈਂਪੀਅਨ ਬਣਿਆ ਸੀ ?
(ਉ) ਏਸ਼ੀਅਨ
(ਅ) ਉਲੰਪਿਕ
(ਈ) ਕਾਮਨਵੈਲਥ
(ਸ) ਯੂਰਪੀਨ ।
ਉੱਤਰ :
ਕਾਮਨਵੈੱਲਬ
ਪ੍ਰਸ਼ਨ 5.
2014 ਤਕ ਅਭਿਨਵ ਬਿੰਦਰਾ ਨੇ ਕਿੰਨੀਆਂ ਉਲੰਪਿਕ ਤੇ ਏਸ਼ੀਅਨ ਖੇਡਾਂ ਵਿਚ ਹਿੱਸਾ ਲਿਆ ?
(ਉ) ਦੋ-ਦੋ
(ਆ) ਤਿੰਨ-ਤਿੰਨ
(ਈ) ਚਾਰ-ਚਾਰ
(ਸ) ਪੰਜ-ਪੰਜ ।
ਉੱਤਰ :
ਤਿੰਨ-ਤਿੰਨ ।
ਪ੍ਰਸ਼ਨ 6.
ਅਭਿਨਵ ਬਿੰਦਰਾ ਨੇ ਸੋਨੇ ਦੇ ਕੁੱਲ ਕਿੰਨੇ ਤਗ਼ਮੇ ਜਿੱਤੇ ?
(ਉ) ਪੰਜ
(ਅ) ਤਿੰਨ
(ਈ) ਦੋ
(ਸ) ਇੱਕ ॥
ਉੱਤਰ :
ਤਿੰਨ ।
ਪ੍ਰਸ਼ਨ 7.
ਅਭਿਨਵ ਬਿੰਦਰਾ ਨੇ ਚਾਂਦੀ ਤੇ ਕਾਂਸੀ ਦੇ ਕੁੱਲ ਕਿੰਨੇ-ਕਿੰਨੇ ਤਗਮੇ ਜਿੱਤੇ ?
(ਉ) ਦੋ-ਦੋ
(ਅ) ਤਿੰਨ-ਤਿੰਨ
(ਈ) ਚਾਰ-ਚਾਰ
(ਸ) ਪੰਜ-ਪੰਜ ।
ਉੱਤਰ :
ਤਿੰਨ-ਤਿੰਨ ।
ਪ੍ਰਸ਼ਨ 8.
ਅਭਿਨਵ ਬਿੰਦਰਾ ਕਿਹੜੇ ਇਲਾਕੇ ਦੇਸ਼ ਦਾ ਖਿਡਾਰੀ ਹੈ ?
(ਉ) ਪੰਜਾਬ
(ਅ) ਹਰਿਆਣਾ
(ਇ) ਦਿੱਲੀ
(ਸ) ਯੂ.ਪੀ ।
ਉੱਤਰ :
ਪੰਜਾਬ ।
ਪ੍ਰਸ਼ਨ 9.
ਅਭਿਨਵ ਬਿੰਦਰਾ ਨੂੰ 2009 ਵਿਚ ਕਿਹੜਾ ਪੁਰਸਕਾਰ ਦਿੱਤਾ ਗਿਆ ਹੈ ?
(ਉ) ਅਰਜੁਨ ਐਵਾਰਡ
(ਅ) ਰਾਜੀਵ ਗਾਂਧੀ ਖੇਲ ਰਤਨ ਐਵਾਰਡ
(ਈ) ਪਦਮ ਭੂਸ਼ਣ ਪੁਰਸਕਾਰ
(ਸ) ਪਦਮ ਸ੍ਰੀ ਪੁਰਸਕਾਰ ।
ਉੱਤਰ :
ਪਦਮ ਭੂਸ਼ਨ ਪੁਰਸਕਾਰ ।
ਪ੍ਰਸ਼ਨ 10.
ਭਾਰਤੀ ਫੌਜ ਨੇ ਅਭਿਨਵ ਬਿੰਦਰਾ ਨੂੰ ਟੈਰੀਟੋਰੀਅਲ ਆਰਮੀ ਪੈਰਾਸ਼ੂਟ ਬਟਾਲੀਅਨ ਵਿਚ ਕਿਹੜਾ ਆਨਰੇਰੀ ਅਹੁਦਾ ਦਿੱਤਾ ?
(ਉ) ਲੈਫਟੀਨੈਂਟ
(ਆ) ਕਰਨਲ
(ਇ) ਲੈਫਟੀਨੈਂਟ ਕਰਨਲ
(ਸ) ਮੇਜਰ ਜਨਰਲ ।
ਉੱਤਰ :
ਲੈਫਟੀਨੈਂਟ ਕਰਨਲ ।
ਪ੍ਰਸ਼ਨ 11.
ਅਭਿਨਵ ਬਿੰਦਰਾ ਭਾਰਤ ਦੇ ਬੱਚਿਆਂ ਤੇ ਨੌਜਵਾਨਾਂ ਲਈ ਕੀ ਹੈ ?
(ੳ) ਰੋਲ-ਮਾਡਲ
(ਅ) ਗੁਰੂ
(ਈ) ਸ਼ਿਸ਼
(ਸ) ਅਫ਼ਸਰ ।
ਉੱਤਰ :
ਰੋਲ-ਮਾਡਲ ।
II. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਪ੍ਰਸ਼ਨਾਂ ਦੇ ਬਹੁ-ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ
ਉਹਦਾ ਜਨਮ ਮਾਤਾ ਕੰਵਲਜੀਤ ਕੌਰ ਬਬਲੀ ਦੀ ਕੁੱਖੋਂ ਪਿਤਾ ਡਾ. ਅਜੀਤ ਸਿੰਘ ਬਿੰਦਰਾ ਦੇ ਘਰ 28 ਸਤੰਬਰ, 1982 ਨੂੰ ਦੇਹਰਾਦੂਨ ਵਿਖੇ ਹੋਇਆ । ਉਸ ਦਾ ਕੱਦ 5 ਫੁੱਟ 8 ਇੰਚ ਹੈ । ਉਹ ਵਧੇਰੇ ਕਰਕੇ ਗੰਭੀਰ ਦਿਸਦਾ ਹੈ ਤੇ ਕਦੇ-ਕਦੇ ਹੀ ਮੁਸਕਰਾਉਂਦਾ ਹੈ । ਵੇਖਣ ਨੂੰ ਉਹ ਸਧਾਰਨ ਨੌਜਵਾਨ ਲਗਦਾ ਹੈ, ਜਿਸ ਵਿੱਚ ਕਿਸੇ ਤਰ੍ਹਾਂ ਦੀ ਫ਼ੌ-ਫਾਂ ਨਹੀਂ । ਉਸ ਦੀ ਮਾਤਾ ਕੰਵਲਜੀਤ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆਂ ਦੀ ਪੰਜਵੀਂ ਪੀੜ੍ਹੀ ਵਿੱਚੋਂ ਹੈ । ਹਰੀ ਸਿੰਘ ਨਲੂਆ ਨੇ ਖ਼ਾਲੀ ਹੱਥਾਂ ਨਾਲ ਸ਼ੇਰ ਦਾ ਸ਼ਿਕਾਰ ਕੀਤਾ ਸੀ, ਉਸ ਦੀ ਛੇਵੀਂ ਪੀੜ੍ਹੀ ਦੇ ਵਾਰਸ ਅਭਿਨਵ ਨੇ ਰਾਈਫ਼ਲ ਦਾ ਉਲੰਪਿਕ ਖੇਡਾਂ ਦਾ ਸੋਨ-ਤਗਮਾ ਫੰਡਿਆ ਹੈ । ਅਭਿਨਵ ਦੀ ਮਾਤਾ ਕੌਮੀ ਪੱਧਰ ਦੀ ਹੈਂਡਬਾਲ-ਖਿਡਾਰਨ ਰਹੀ ਹੈ । ਸਕੂਲ ਤੇ ਕਾਲਜ ਵਿੱਚ ਪੜ੍ਹਦਿਆਂ ਉਹ ਬਾਸਕਟਬਾਲ, ਟੇਬਲ-ਟੈਨਿਸ ਤੇ ਹਾਕੀ ਦੀਆਂ ਟੀਮਾਂ ਦੀ ਕਪਤਾਨ ਰਹੀ । ਉਸ ਦੇ ਪਿਤਾ ਅਜੀਤ ਸਿੰਘ ਬਿੰਦਰਾ ਨੇ ਵੈਟਰਨਰੀ ਸਾਇੰਸ ਦੀ ਡਿਗਰੀ ਕਰ ਕੇ ਡਾਕਟਰੇਟ ਕੀਤੀ ਤੇ ਆਪਣਾ ਵਪਾਰ ਸ਼ੁਰੂ ਕੀਤਾ, ਜਿਸ ਨੂੰ ਬੜੇ ਰੰਗ-ਭਾਗ ਲੱਗੇ ।ਉਨ੍ਹਾਂ ਦੇ ਘਰ ਪਹਿਲਾਂ ਧੀ ਦਿਵਿਆ ਨੇ ਜਨਮ ਲਿਆ, ਜੋ ਵਿਆਹੀ ਜਾ ਚੁੱਕੀ ਹੈ 1994-95 ਤੋਂ ਹੁਣ ਤੱਕ ਉਹ ਆਪਣੀ ਏਅਰ-ਰਾਈਫਲ ਨਾਲ ਉਹ ਵੱਧ ਤੋਂ ਵੱਧ ਸਮਾਂ ਬਿਤਾ ਰਿਹੈ ।
ਪ੍ਰਸ਼ਨ 1.
ਅਭਿਨਵ ਬਿੰਦਰਾ ਦੀ ਮਾਤਾ ਦਾ ਨਾਂ ਕੀ ਹੈ ?
(ਉ) ਕੰਵਲਜੀਤ ਕੌਰ ਬਬਲੀ
(ਅ) ਕਿਰਨਜੀਤ ਕੌਰ
(ਈ) ਕਰਮਜੀਤ ਕੌਰ
(ਸ) ਕਰਨਜੀਤ ਕੌਰ ।
ਉੱਤਰ :
ਕੰਵਲਜੀਤ ਕੌਰ ਬਬਲੀ ।
ਪ੍ਰਸ਼ਨ 2.
ਅਭਿਨਵ ਬਿੰਦਰਾ ਦੇ ਪਿਤਾ ਦਾ ਨਾਂ ਕੀ ਹੈ ?
(ਉ) ਡਾ: ਅੱਜੀਤ ਸਿੰਘ ਬਿੰਦਰਾ
(ਅ) ਡਾ: ਅਮਨਜੀਤ ਸਿੰਘ
(ਈ) ਡਾ: ਅਮਰਜੀਤ ਸਿੰਘ
(ਸ) ਡਾ: ਅਪਾਰ ਜੀਤ ਸਿੰਘ ॥
ਉੱਤਰ :
ਡਾ: ਅਜੀਤ ਸਿੰਘ ਬਿੰਦਰਾ ।
ਪ੍ਰਸ਼ਨ 3.
ਡਾ: ਅਭਿਨਵ ਬਿੰਦਰਾ ਦਾ ਜਨਮ ਕਦੋਂ ਹੋਇਆ ?
(ਉ) 20 ਸਤੰਬਰ, 1982
(ਅ) 25 ਸਤੰਬਰ, 1972
(ਈ) 28 ਸਤੰਬਰ, 1982
(ਸ) 26 ਸਤੰਬਰ, 1992.
ਉੱਤਰ :
28 ਸਤੰਬਰ, 1982.
ਪ੍ਰਸ਼ਨ 4.
ਅਭਿਨਵ ਬਿੰਦਰਾ ਦਾ ਕੱਦ ਕਿੰਨਾ ਹੈ ?
(ਉ) 8 ਫੁੱਟ 4 ਇੰਚ
(ਅ) 5 ਫੁੱਟ 5 ਇੰਚ
(ਈ) 5 ਫੁੱਟ 6 ਇੰਚ
(ਸ) 5 ਫੁੱਟ 8 ਇੰਚ ।
ਉੱਤਰ :
5 ਫੁੱਟ 8 ਇੰਚ ।
ਪ੍ਰਸ਼ਨ 5.
ਮਾਤਾ ਕੰਵਲਜੀਤ ਕੌਰ ਮਹਾਰਾਜਾ ਰਣਜੀਤ ਸਿੰਘ ਦੇ ਕਿਸ ਜਰਨੈਲ ਦੀ ਪੰਜਵੀਂ ਪੀੜ੍ਹੀ ਵਿਚੋਂ ਹੈ ?
(ਉ) ਹਰੀ ਸਿੰਘ ਨਲੂਆ
(ਆ) ਮੇਵਾ ਸਿੰਘ
(ਈ) ਸ਼ਾਮ ਸਿੰਘ
(ਸ) ਤੇਜਾ ਸਿੰਘ ॥
ਉੱਤਰ :
ਹਰੀ ਸਿੰਘ ਨਲੂਆ ।
ਪ੍ਰਸ਼ਨ 6.
ਹਰੀ ਸਿੰਘ ਨਲੂਆ ਨੇ ਖ਼ਾਲੀ ਹੱਥਾਂ ਨਾਲ ਕਿਸ ਦਾ ਸ਼ਿਕਾਰ ਕੀਤਾ ਸੀ ?
(ਉ) ਲੰਬੜ ਦਾ ।
(ਅ) ਸ਼ੇਰ ਦਾ
(ਈ) ਚੀਤੇ ਦਾ ।
(ਸ) ਬਾਘ ਦਾ ।
ਉੱਤਰ :
ਸ਼ੇਰ ਦਾ 1
ਪ੍ਰਸ਼ਨ 7.
ਅਭਿਨਵ ਬਿੰਦਰਾ ਸ: ਹਰੀ ਸਿੰਘ ਨਲੂਆ ਦੀ ਕਿੰਨਵੀਂ ਪੀੜ੍ਹੀ ਵਿਚੋਂ ਹੈ ?
(ਉ) ਪੰਜਵੀਂ
( ਛੇਵੀਂ
(ਈ) ਸੱਤਵੀਂ
(ਸ) ਅੱਠਵੀਂ ।
ਉੱਤਰ :
ਛੇਵੀਂ ।
ਪ੍ਰਸ਼ਨ 8.
ਅਭਿਨਵ ਦੀ ਮਾਤਾ ਕਿਹੜੀ ਖੇਡ ਵਿਚ ਕੌਮੀ ਪੱਧਰ ਦੀ ਖਿਡਾਰਨ ਰਹੀ ਹੈ ?
(ਉ) ਫੁੱਟਬਾਲ
(ਅ) ਹਾਕੀ
(ਈ) ਹੈਂਡਬਾਲ
(ਸ) ਬੈਡਮਿੰਟਨ ।
ਉੱਤਰ :
ਹੈਂਡਬਾਲ ।
ਪ੍ਰਸ਼ਨ 9.
ਅਭਿਨਵ ਬਿੰਦਰਾ ਦੇ ਕਿਸ ਖੇਤਰ ਵਿਚ ਮਾਸਟਰ ਡਿਗਰੀ ਲਈ ਹੈ ?
(ਉ) ਵੈਟਰਨਰੀ ਸਾਇੰਸ
(ਅ) ਕੰਪਿਊਟਰ ਸਾਇੰਸ
(ਈ) ਇਕਨਾਮਿਕਸ
(ਸ) ਜਿਓਗ੍ਰਾਫ਼ੀ ।
ਉੱਤਰ :
ਵੈਟਰਨਰੀ ਸਾਇੰਸ ।
ਪ੍ਰਸ਼ਨ 10.
ਅਭਿਨਵ ਬਿੰਦਰਾ ਦੀ ਵੱਡੀ ਭੈਣ ਦਾ ਨਾਂ ਕੀ ਹੈ ?
(ਉ) ਸ਼ੈਲੀ
(ਅ) ਬਰਖਾ
(ਈ) ਦਿਵਿਆ
(ਸ) ਵਿਦਿਆ ।
ਉੱਤਰ :
ਦਿਵਿਆ ।
III. ਹੇਠ ਲਿਖੇ ਪੈਰੇ ਨੂੰ ਪੜ੍ਹੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣ ਕੇ ਲਿਖੋ
ਪੰਜਾਬ ਸਰਕਾਰ ਨੇ ਉਸਨੂੰ ਖੇਡਾਂ ਦਾ ਸਰਬੋਤਮ ਪੁਰਸਕਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਪਹਿਲਾਂ ਹੀ ਦੇ ਦਿੱਤਾ ਸੀ । ਉਲੰਪਿਕ ਚੈਂਪੀਅਨ ਬਣਨ ਉੱਤੇ ਇੱਕ ਕਰੋੜ ਰੁਪਏ ਦਾ ਵਿਸ਼ੇਸ਼ ਇਨਾਮ ਦਿੱਤਾ । ਕੇਂਦਰ ਸਰਕਾਰ, ਹਰਿਆਣਾ ਤੇ ਹੋਰ ਕਈਆਂ ਸੂਬਿਆਂ ਦੀਆਂ ਸਰਕਾਰਾਂ ਅਤੇ ਸਨਅਤੀ ਘਰਾਣਿਆਂ ਨੇ ਕਰੋੜਾਂ ਰੁਪਏ ਦੇ ਇਨਾਮ ਦਿੱਤੇ ।ਉਹ ਮਾਲਾ-ਮਾਲ ਹੋ ਗਿਆ । ਭਾਰਤ ਦੇ ਰਾਸ਼ਟਰਪਤੀ ਨੇ ਉਸਨੂੰ ਪਦਮ-ਭੂਸ਼ਨ ਪੁਰਸਕਾਰ ਨਾਲ ਨਿਵਾਜਿਆ । ਚੇਨੱਈ ਦੀ ਇੱਕ ਯੂਨੀਵਰਸਿਟੀ ਨੇ ਉਸਨੂੰ ਡੀ. ਲਿਟ. ਦੀ ਆਨਰੇਰੀ ਡਿਗਰੀ ਦਿੱਤੀ । ਪੰਜਾਬ ਦੇ ਰਾਜਪਾਲ ਤੋਂ ਲੈ ਕੇ ਭਾਰਤ ਦੇ ਰਾਸ਼ਟਰਪਤੀ ਤੱਕ ਅਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਤੱਕ ਸਭ ਨੇ ਉਸ ਨੂੰ ਵਧਾਈਆਂ ਦਿੱਤੀਆਂ । ਉਲੰਪਿਕ ਚੈਂਪੀਅਨ ਬਣਨ ਨਾਲ ਉਸ ਦੀ ਚਾਰੇ ਪਾਸੇ ਜੈ-ਜੈਕਾਰ ਹੋ ਗਈ । ਉਹ ਕੁੱਝ ਪ੍ਰਸਿੱਧ ਕੰਪਨੀਆਂ ਦਾ ਅੰਬੈਸਡਰ ਬਣਿਆ । ਹੁਣ ਉਹ ਅਭਿਨਵ ਫ਼ਿਉਰਿਸਟਿਕਸ ਕੰਪਨੀ ਦੇ ਸੀ. ਈ. ਓ. ਹੈ । ਉਸ ਨੇ ਬੱਚਿਆਂ ਤੇ ਨੌਜਵਾਨਾਂ ਵਿੱਚ ਖੇਡਾਂ ਦਾ ਸ਼ੌਕ ਪੈਦਾ ਕਰਨ ਤੇ ਲੋੜੀਂਦੀਆਂ ਖੇਡ-ਸਹੁਲਤਾਂ ਦੇਣ ਲਈ ‘ਅਭਿਨਵ ਸਪੋਰਟਸ ਸਟ’ ਬਣਾਇਆ । ਉਸ ਨੂੰ ਬਾਹਰ ਦੇ ਖਾਣੇ ਨਾਲੋਂ ਮਾਂ ਦਾ ਬਣਾਇਆ ਖਾਣਾ ਵਧੇਰੇ ਪਸੰਦ ਹੈ । ਉਸ ਨੇ ਖੇਡ ਲੇਖਕ ਰੋਹਿਤ ਬਿਜਨਾਥ ਨਾਲ ਮਿਲ ਕੇ ਆਪਣੀ ਸ਼ੈਜੀਵਨੀ ‘ਏ ਸ਼ਾਟ ਐਟ ਹਿਸਟਰੀ : ਮਾਈ ਓਬਸੈਂਸਿਵ ਜਰਨੀ ਨੂ ਉਲੰਪਿਕ ਗੋਲਡ ਲਿਖੀ, ਜੋ ਭਾਰਤ ਦੇ ਖੇਡ-ਮੰਤਰੀ ਨੇ ਅਕਤੂਬਰ, 2011 ਵਿੱਚ ਲੋਕ-ਅਰਪਣ ਕੀਤੀ । ਅਭਿਨਵ ਬਿੰਦਰਾ ਚਾਹੁੰਦਾ ਹੈ ਕਿ ਭਾਰਤ ਦੇ ਬੱਚੇ ਤੇ ਨੌਜੁਆਨ ਖੂਬ ਪੜ੍ਹਾਈ ਕਰਨ, ਨਸ਼ਿਆਂ ਵਿੱਚ ਨਾ ਪੈਣ, ਸਗੋਂ ਕਸਰਤਾਂ ਕਰਨ ਤੇ ਖੇਡਾਂ ਖੇਡਣ । ਇੰਝ ਉਹ ਆਪਣੀ ਸਿਹਤ ਨਰੋਈ ਰੱਖ ਸਕਦੇ ਹਨ ਅਤੇ ਖੇਡਾਂ ਦੇ ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ ਤੇ ਦੇਸ਼ ਦਾ ਨਾਂ ਰੋਸ਼ਨ ਕਰ ਸਕਦੇ ਹਨ ।
ਪ੍ਰਸ਼ਨ 1.
ਪੰਜਾਬ ਸਰਕਾਰ ਨੇ ਅਭਿਨਵ ਬਿੰਦਰਾ ਨੂੰ ਕਿਹੜਾ ਐਵਾਰਡ ਦਿੱਤਾ ?
(ਉ) ਅਰਜੁਨ ਐਵਾਰਡ
(ਅ) ਰਾਜੀਵ ਗਾਂਧੀ ਐਵਾਰਡ
(ਈ) ਮਹਾਰਾਜਾ ਰਣਜੀਤ ਸਿੰਘ ਐਵਾਰਡ
(ਸ) ਸ: ਹਰੀ ਸਿੰਘ ਨਲੂਆ ਐਵਾਰਡ ।
ਉੱਤਰ :
ਮਹਾਰਾਜਾ ਰਣਜੀਤ ਸਿੰਘ ਐਵਾਰਡ ।
ਪ੍ਰਸ਼ਨ 2.
ਪੰਜਾਬ ਸਰਕਾਰ ਨੇ ਅਭਿਨਵ ਬਿੰਦਰਾ ਨੂੰ ਕਿੰਨੀ ਰਕਮ ਵਿਸ਼ੇਸ਼ ਇਨਾਮ ਵਜੋਂ ਦਿੱਤੀ ?
(ਉ) ਦਸ ਲੱਖ
(ਅ) ਪੰਜਾਹ ਲੱਖ
(ਈ) ਇਕ ਕਰੋੜ
(ਸ) ਦੋ ਕਰੋੜ ।
ਉੱਤਰ :
ਇਕ ਕਰੋੜ ।
ਪ੍ਰਸ਼ਨ 3.
ਉਲੰਪਿਕ ਚੈਂਪੀਅਨ ਬਣਨ ‘ਤੇ ਭਾਰਤ ਦੇ ਰਾਸ਼ਟਰਪਤੀ ਨੇ ਅਭਿਨਵ ਬਿੰਦਰਾ ਨੂੰ ਕਿਹੜਾ ਪੁਰਸਕਾਰ ਦਿੱਤਾ ?
(ਉ) ਪਦਮ ਸ੍ਰੀ
(ਅ) ਪਦਮ ਭੂਸ਼ਨ
(ਇ) ਖੇਡ ਰਤਨ
(ਸ) ਭਾਰਤ ਰਤਨ ।
ਉੱਤਰ :
ਪਦਮ ਭੂਸ਼ਨ ।
ਪ੍ਰਸ਼ਨ 4.
ਅਭਿਨਵ ਬਿੰਦਰਾ ਕਈ ਕੰਪਨੀਆਂ ਦਾ ਕੀ ਬਣਿਆ ?
(ਉ) ਡਾਇਰੈਕਟਰ
(ਅ) ਅੰਬੈਸਡਰ
(ਈ) ਪ੍ਰਬੰਧਕ
(ਸ) ਮੁਖਤਾਰ ।
ਉੱਤਰ :
ਅੰਬੈਸਡਰ ॥
ਪ੍ਰਸ਼ਨ 5.
ਅਭਿਨਵ ਬਿੰਦਰਾ ਕਿਹੜੀ ਕੰਪਨੀ ਦਾ ਸੀ. ਈ. ਓ. ਹੈ ?
(ਉ) ਅਭਿਨਵ ਫਿਊਰਿਸਟਿਕ ਕੰਪਨੀ
(ਅ) ਅਭਿਨਵ ਫਿਊਚਰ ਕੰਪਨੀ
(ਇ) ਬਿੰਦਰਾ ਖੇਡ ਕੰਪਨੀ
(ਸ) ਬਿੰਦਰਾ ਸ਼ੂਟਰ ਕੰਪਨੀ ।
ਉੱਤਰ :
ਅਭਿਨਵ ਫਿਊਰਿਸਟਿਕ ਕੰਪਨੀ ।
ਪ੍ਰਸ਼ਨ 6.
ਅਭਿਨਵ ਬਿੰਦਰਾ ਨੇ ਬੱਚਿਆਂ ਤੇ ਨੌਜਵਾਨਾਂ ਵਿੱਚ ਖੇਡਾਂ ਦਾ ਸ਼ੌਕ ਪੈਦਾ ਕਰਨ ਲਈ ਕਿਹੜਾ ਟ ਬਣਾਇਆ ?
(ਉ) ਬਿੰਦਰਾ ਸਪੋਰਟਸ ਸ਼ਟ
(ਅ) ਬੰਬਈ ਸਪੋਰਟਸ ਸ਼ਟ
(ਇ) ਅਭਿਨਵ ਸਪੋਰਟਸ ਸਟ
(ਸ) ਰੋਹਿਤ ਸਪੋਰਟਸ ਸਟ ॥
ਉੱਤਰ :
ਅਭਿਨਵ ਸਪੋਰਟਸ ਸਟ ॥
ਪ੍ਰਸ਼ਨ 7.
ਅਭਿਨਵ ਬਿੰਦਰਾ ਨੇ ਕਿਸ ਨਾਲ ਮਿਲ ਕੇ ਆਪਣੀ ਸ਼ੈ-ਜੀਵਨੀ ਲਿਖੀ ?
(ਉ) ਰੋਹਿਤ ਪਾਣਨਾਥ
(ਅ) ਰੋਹਿਤ ਰਾਮਨਾਥ
(ਇ) ਰੋਹਿਤ ਬਿਜ ਨਾਥ
(ਸ) ਰੋਹਿਤ ਜਗਨਨਾਥ ॥
ਉੱਤਰ :
ਰੋਹਿਤ ਬ੍ਰਿਜ ਨਾਥ ।
ਪ੍ਰਸ਼ਨ 8.
ਅਭਿਨਵ ਬਿੰਦਰਾ ਦੀ ਸੈ-ਜੀਵਨੀ ਕਦੋਂ ਲੋਕ ਅਰਪਣ ਹੋਈ ?
(ਉ) ਅਕਤੂਬਰ, 2009
(ਅ) ਅਕਤੂਬਰ, 2010
(ਇ) ਅਕਤੂਬਰ, 2011
(ਸ) ਅਕਤੂਬਰ, 2012.
ਉੱਤਰ :
ਅਕਤੂਬਰ, 2011.
ਪ੍ਰਸ਼ਨ 9.
ਅਭਿਨਵ ਬਿੰਦਰਾ ਨੌਜਵਾਨਾਂ ਦੀ ਸਿਹਤ ਕਿਹੋ ਜਿਹੀ ਦੇਖਣੀ ਚਾਹੁੰਦਾ ਹੈ ?
(ਉ) ਲਾਸਾਨੀ
(ਅ) ਨਰੋਈ ।
(ਇ) ਦਰਮਿਆਨੀ
(ਸ) ਤਸੱਲੀ ਬਖ਼ਸ਼ ।
ਉੱਤਰ ਨਰੋਈ ॥
ਪ੍ਰਸ਼ਨ 10.
ਅਭਿਨਵ ਬਿੰਦਰਾ ਦੀ ਚਾਰੇ-ਪਾਸੇ ਜੈ-ਜੈਕਾਰ ਕੀ ਬਣਨ ਨਾਲ ਹੋਈ ?
(ਉ) ਉਲੰਪਿਕ ਚੈਂਪੀਅਨ
(ਅ) ਏਸ਼ੀਅਨ ਚੈਂਪੀਅਨ
(ਈ) ਕਾਮਨਵੈਲਥ ਚੈਂਪੀਅਨ
(ਸ) ਭਾਰਤ ਚੈਂਪੀਅਨ ।
ਉੱਤਰ :
ਉਲੰਪਿਕ ਚੈਂਪੀਅਨ ।
ਔਖੇ ਸ਼ਬਦਾਂ ਦੇ ਅਰਥ :
ਵਿਅਕਤੀਗਤ-ਇਕੱਲੇ ਬੰਦੇ ਦੀ । ਵਿਸ਼ਵ-ਚੈਂਪੀਅਨ-ਸੰਸਾਰ ਦੇ ਖਿਡਾਰੀਆਂ ਨੂੰ ਹਰਾਉਣ ਵਾਲਾ । ਕਾਮਨਵੈੱਲਥ-ਕਾਮਨਵੈੱਲਥ ਦੇ ਮੈਂਬਰ ਦੇਸ਼ਾਂ ਦੀਆਂ । ਪੁਰਸਕਾਰ-ਸਨਮਾਨ ਦਾ ਚਿੰਨ੍ਹ । ਗੰਭੀਰ-ਜਿਸਦੇ ਚਿਹਰੇ ਉੱਤੇ ਕੋਈ ਹਾਵ-ਭਾਵ ਨਾ ਹੋਵੇ । ਲੂੰ-ਛਾਂ-ਆਕੜ, ਹੰਕਾਰ । ਫੁਡਿਆ-ਨਿਸ਼ਾਨਾ ਵਿੰਨਿਆ । ਰੰਗ-ਭਾਗ ਲੱਗੇ-ਤਰੱਕੀ ਹੋਈ । ਵਧਿਆ-ਫੁੱਲਿਆ, ਪਸਰਿਆ । ਪੁਰਖਿਆਂ-ਵੱਡੇ-ਵਡੇਰਿਆਂ ਤੋਂ । ਆਲੀਸ਼ਾਨ-ਸ਼ਾਨਦਾਰ । ਨਿਵਾਸ-ਘਰ । ਇਨਡੋਰ-ਅੰਦਰ । ਟਿਊਟਰ-ਅਧਿਆਪਕ, ਸਿੱਖਿਅਕ । ਖ਼ੁਸ਼-ਕਿਸਮਤਚੰਗੀ ਕਿਸਮਤ ਵਾਲਾ । ਅੰਗ-ਸੰਗ-ਨਾਲ-ਨਾਲ । ਮਾਲਾ-ਮਾਲ-ਅਮੀਰ । ਲੋਕ-ਅਰਪਣਲੋਕਾਂ ਨੂੰ ਭੇਂਟ ਕਰਨਾ ।
ਉਲੰਪਿਕ ਚੈਂਪੀਅਨ-ਅਭਿਨਵ ਬਿੰਦਰਾ Summary
ਉਲੰਪਿਕ ਚੈਂਪੀਅਨ-ਅਭਿਨਵ ਬਿੰਦਰਾ ਪਾਠ ਦਾ ਸਾਰ
ਅਭਿਨਵ ਬਿੰਦਰਾ ਕਿਸੇ ਵਿਅਕਤੀਗਤ ਖੇਡ ਵਿਚ ਭਾਰਤ ਦਾ ਇੱਕੋ ਇਕ ਚੈਂਪੀਅਨ ਹੈ । 2008 ਵਿਚ ਉਹ ਉਲੰਪਿਕ ਚੈਂਪੀਅਨ ਬਣਨ ਤੋਂ ਪਹਿਲਾਂ 2006 ਵਿਚ ਵਿਸ਼ਵ ਚੈਂਪੀਅਨ ਬਣ ਚੁੱਕਾ ਸੀ । ਉਹ ਪਹਿਲੀ ਵਾਰ ਸੀ ਕਿ ਭਾਰਤ ਦਾ ਕੋਈ ਨਿਸ਼ਾਨੇਬਾਜ਼ ਵਿਸ਼ਵ ਚੈਂਪੀਅਨ ਬਣਿਆ ਸੀ । ਉਹ ਕਾਮਨਵੈਲਥ ਖੇਡਾਂ ਵਿਚ ਚਾਰ ਵਾਰੀ ਚੈਂਪੀਅਨ ਬਣਿਆ । ਉਸਨੇ 2014 ਤਕ ਤਿੰਨ ਉਲੰਪਿਕ ਖੇਡਾਂ, ਤਿੰਨ ਏਸ਼ੀਅਨ ਖੇਡਾਂ ਤੇ ਪੰਜ ਕਾਮਨਵੈਲਥ ਖੇਡਾਂ ਵਿਚ ਹਿੱਸਾ ਲਿਆ ਤੇ ਛੇ ਸੋਨੇ ਦੇ, ਤਿੰਨ ਚਾਂਦੀ ਦੇ ਤੇ ਤਿੰਨ ਕਾਂਸੀ ਦੇ ਤਮਗੇ ਪ੍ਰਾਪਤ ਕੀਤੇ ।
ਉਸ ਦੀਆਂ ਖੇਡ-ਪ੍ਰਾਪਤੀਆਂ ਬਦਲੇ ਭਾਰਤ ਸਰਕਾਰ ਨੇ 2000 ਵਿਚ ਉਸਨੂੰ ਅਰਜੁਨ ਐਵਾਰਡ, 2001 ਵਿਚ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਤੇ 2009 ਵਿਚ ਪਦਮ ਭੂਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ । 2011 ਵਿੱਚ ਭਾਰਤੀ ਫ਼ੌਜ ਨੇ ਉਸਨੂੰ “ਟੈਰੀਟੋਰੀਅਲ ਆਰਮੀ ਪੈਰਾਸ਼ੂਟ ਬਟਾਲੀਅਨ` ਵਿਚ ਲੈਫ਼ਟੀਨੈਂਟ ਕਰਨਲ ਦਾ ਆਨਰੇਰੀ ਅਹੁਦਾ ਦਿੱਤਾ । ਇਸ ਤੋਂ ਇਲਾਵਾ ਉਸਨੂੰ ਹੋਰ ਵੀ ਬਹੁਤ ਸਾਰੇ ਮਾਣ-ਸਨਮਾਨ ਪ੍ਰਾਪਤ ਹੋਏ । । ਉਸਦਾ ਜ਼ਨਮ 28 ਸਤੰਬਰ, 1982 ਨੂੰ ਪਿਤਾ ਡਾ: ਅਜੀਤ ਸਿੰਘ ਬਿੰਦਰਾ ਦੇ ਘਰ ਮਾਤਾ ਕੰਵਲਜੀਤ ਕੌਰ ਦੀ ਕੁੱਖੋਂ ਦੇਹਰਾਦੂਨ ਵਿਚ ਹੋਇਆ । ਉਸਦਾ ਕੱਦ 5 ਫੁੱਟ 8 ਇੰਚ ਹੈ ਤੇ ਉਹ ਗੰਭੀਰ ਸੁਭਾ ਦਾ ਵਿਅਕਤੀ ਹੈ ।
ਉਸਦੀ ਮਾਤਾ ਕੰਵਲਜੀਤ ਕੌਰ ਮਹਾਰਾਜਾ ਰਣਜੀਤ ਸਿੰਘ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਪੰਜਵੀਂ ਪੀੜ੍ਹੀ ਵਿਚੋਂ ਹੈ । ਉਸਦੀ ਮਾਤਾ ਹੈਂਡਬਾਲ ਦੀ ਕੌਮੀ ਪੱਧਰ ਦੀ ਖਿਡਾਰਨ ਰਹੀ ਹੈ । ਉਸਦੇ ਪਿਤਾ ਨੇ ਵੈਟਰਨਰੀ ਸਾਇੰਸ ਵਿਚ ਡਾਕਟਰੀ ਕੀਤੀ ਤੇ ਆਪਣਾ ਵਪਾਰ ਕਰਦੇ ਹਨ ।
ਅਭਿਨਵ ਦੇ ਬਾਬਾ ਜੀ ਕਰਨਲ ਬੀਰ ਸਿੰਘ, ਮੇਜਰ ਧਿਆਨ ਚੰਦ ਦੀ ਕਪਤਾਨੀ ਵਿਚ ਭਾਰਤੀ ਫ਼ੌਜ ਦੀ ਹਾਕੀ ਦੀ ਟੀਮ ਵਿਚ ਖੇਡਦੇ ਰਹੇ । ਅਭਿਨਵ ਨੇ ਦੇਹਰਾਦੂਨ ਦੇ ਦੁਨ ਸਕੂਲ ਵਿਚ ਪੜ੍ਹਨਾ ਸ਼ੁਰੂ ਕੀਤਾ । ਨੌਵੀਂ ਜਮਾਤ ਵਿਚ ਉਹ ਚੰਡੀਗੜ੍ਹ ਦੇ ਸੇਂਟ ਸਟੀਫ਼ਨਜ਼ ਸਕੂਲ ਵਿਚ ਦਾਖ਼ਲ ਹੋ ਗਿਆ । ਉਨ੍ਹਾਂ ਦੇ ਪਿਤਾ ਜੀ ਨੇ ਛੱਤ-ਬੀੜ ਨੇੜੇ ਜ਼ੀਰਕਪੁਰ ਪਟਿਆਲਾ ਸੜਕ ਉੱਤੇ ਬਿੰਦਰਾ ਫ਼ਾਰਮਜ਼ ਨਾਂ ਦਾ ਨਿਵਾਸ ਬਣਾਇਆ ਹੋਇਆ ਹੈ । 13 ਏਕੜ ਦੇ ਇਸ ਵਿਸ਼ਾਲ ਫ਼ਾਰਮ ਵਿਚ ਪਿਤਾ ਨੇ ਪੁੱਤਰ ਨੂੰ ਨਿਸ਼ਾਨੇਬਾਜ਼ੀ ਦੀ ਟ੍ਰੇਨਿੰਗ ਦੇਣ ਲਈ ਓਲੰਪਿਕ ਪੱਧਰ ਦੀ ਇਨਡੋਰ ਰੇਂਜ ਬਣਵਾਈ ਤੇ ਵਧੀਆ ਕੋਚਿੰਗ ਦਾ ਪ੍ਰਬੰਧ ਕੀਤਾ ।
ਬਚਪਨ ਵਿਚ ਹੀ ਅਭਿਨਵ ਦੇ ਮਨ ਵਿਚ ਅਮਰੀਕਾ ਦੇ ਐਥਲੀਟ ਕਾਰਲ ਲੇਵਿਸ ਦੀਆਂ ਪ੍ਰਾਪਤੀਆਂ ਤੋਂ ਪ੍ਰਭਾਵਿਤ ਹੋ ਕੇ ਓਲੰਪਿਕ ਮੈਡਲ ਜਿੱਤਣ ਦਾ ਚਾਅ ਪੈਦਾ ਹੋ ਗਿਆ । ਉਸਨੂੰ ਤੋਹਫ਼ੇ ਵਜੋਂ ਇਕ ਰਾਈਫ਼ਲ ਮਿਲ ਗਈ ਤੇ ਉਹ ਸ਼ੂਟਿੰਗ ਦਾ ਅਭਿਆਸ ਕਰਨ ਲੱਗਾ । ਉਹ ਲੈਫ਼ਟੀਨੈਂਟ ਕਰਨਲ ਜੇ. ਐੱਸ. ਢਿੱਲੋਂ ਤੋਂ ਸ਼ੂਟਿੰਗ ਦੀ ਕੋਚਿੰਗ ਲੈਣ ਲੱਗਾ ਤੇ ਫਿਰ ਨਾਲ · ਹੀ ਪੀ. ਜੀ. ਆਈ. ਦੇ ਰਿਸਰਚ ਸਕਾਲਰ ਡਾ: ਅਮਿਤ ਭੱਟਾਚਾਰੀ ਵੀ ਉਸਦੇ ਕੋਚ ਬਣ ਗਏ ।
ਅਭਿਨਵ ਦੇ ਮਾਪੇ ਖ਼ੁਸ਼ਹਾਲ ਸਨ ਤੇ ਉਨ੍ਹਾਂ ਉਸਦੀ ਨਿਸ਼ਾਨੇਬਾਜ਼ੀ ਦੀ ਟ੍ਰੇਨਿੰਗ ਉੱਤੇ ਲੱਖਾਂਕਰੋੜਾਂ ਰੁਪਏ ਖ਼ਰਚ ਕੀਤੇ ! ਅਭਿਨਵ ਵਿਚ ਇੰਨੀ ਲਗਨ ਸੀ ਕਿ ਉਹ ਹਰ ਰੋਜ਼ ਬਾਰਾਂ-ਬਾਰਾਂ ਘੰਟੇ ਸ਼ੂਟਿੰਗ ਕਰਦਾ ਰਹਿੰਦਾ । 16 ਸਾਲਾਂ ਦੀ ਉਮਰ ਵਿਚ ਉਹ ਕਾਮਨਵੈਲਥ ਗੇਮਾਂ ਵਿਚ ਭਾਗ ਲੈਣ ਗਿਆ । 18ਵੇਂ ਸਾਲ ਵਿਚ ਉਸਨੇ ਸਿਡਨੀ 2000 ਦੀਆਂ ਉਲੰਪਿਕ ਖੇਡਾਂ ਵਿਚ ਹਿੱਸਾ ਲਿਆ ।
ਉਸਨੇ ਬੈਚਲਰ ਆਫ਼ ਬਿਜ਼ਨਿਸ ਐਡਮਨਿਸਟ੍ਰੇਸ਼ਨ ਤੇ ਮਾਸਟਰ ਆਫ਼ ਬਿਜ਼ਨਿਸ ਦੀਆਂ ਡਿਗਰੀਆਂ ਅਮਰੀਕਾ ਦੀ ਯੂਨੀਵਰਸਿਟੀ ਆਫ਼ ਕੋਲੋਰਾਡੋ ਤੋਂ ਪ੍ਰਾਪਤ ਕੀਤੀਆਂ । 2001 ਵਿਚ ਉਹ ਮਿਊਨਿਖ ਵਿਖੇ 10 ਮੀਟਰ ਏਅਰ ਰਾਈਫ਼ਲ ਨਿਸ਼ਾਨੇਬਾਜ਼ੀ ਵਿਚ 597/600 ਅੰਕ ਲੈ ਕੇ ਨਵੇਂ ਰਿਕਾਰਡ ਨਾਲ ਜੁਨੀਅਰ ਵਰਲਡ ਚੈਂਪੀਅਨ ਬਣਿਆ । 2002 ਵਿਚ ਉਸਨੇ ਯੂਰਪੀ ਸਰਕਟ ਚੈਂਪੀਅਨਸ਼ਿਪਾਂ ਵਿਚੋਂ 7 ਸੋਨੇ ਦੇ, 1 ਕਾਂਸੀ ਦਾ ਤੇ 4 ਚਾਂਦੀ ਦੇ ਤਮਗੇ ਜਿੱਤੇ । ਕਰਨਲ ਢਿੱਲੋਂ ਤੋਂ ਮਗਰੋਂ ਡਾ: ਭੱਟਾਚਾਰੀ, ਲਾਜ਼ਕੋ ਸਜੂਜਕ, ਗੈਬਰੀਲਾ ਬੁਲਮੈਨ ਤੇ ਸੰਨੀ ਥਾਮਸ ਉਸਦੇ ਕੋਚ ਰਹੇ ।
ਏਥਨਜ਼ 2004 ਦੀਆਂ ਉਲੰਪਿਕ ਖੇਡਾਂ ਵਿਚ ਉਸਨੇ ਪੁਰਾਣਾ ਰਿਕਾਰਡ ਤੋੜ ਦਿੱਤਾ, ਪਰ ਕੋਈ ਮੈਡਲ ਨਾ ਜਿੱਤਿਆ । 2005 ਵਿਚ ਉਸਨੇ ਏਸ਼ਿਆਈ ਸ਼ੂਟਿੰਗ ਚੈਂਪੀਅਨਸ਼ਿਪ ਦਾ ਗੋਲਡ ਮੈਡਲ ਤੇ 2006 ਵਿਚ ਜ਼ਗਰੇਬ ਤੋਂ ਵਰਲਡ ਚੈਂਪੀਅਨਸ਼ਿਪ ਦਾ ਗੋਲਡ ਮੈਡਲ ਜਿੱਤਿਆ । 2006 ਵਿਚ ਉਸਦੀ ਰੀੜ੍ਹ ਦੀ ਹੱਡੀ ਵਿਚ ਦਰਦ ਹੋਣ ਲੱਗਾ, ਪਰੰਤੂ ਇਲਾਜ ਤੋਂ ਬਾਅਦ ਮੁੜ ਕਾਇਮ ਹੋ ਗਿਆ । ਬੀਜਿੰਗ 2008 ਉਲੰਪਿਕ ਖੇਡਾਂ ਵਿਚ ਉਸਨੇ 10 ਮੀਟਰ ਏਅਰ ਰਾਈਫ਼ਲ ਸ਼ੂਟਿੰਗ ਮੁਕਾਬਲੇ ਵਿਚ 700.5 ਨਿਸ਼ਾਨੇ ਲਾ ਕੇ ਗੋਲਡ ਮੈਡਲ ਜਿੱਤਿਆ, ਜਿਸ ਨਾਲ ਸਾਰੇ ਭਾਰਤ ਵਿਚ ਖੁਸ਼ੀ ਦੀ ਲਹਿਰ ਦੌੜ ਗਈ ।
ਉਸਦੀਆਂ ਸ਼ਾਨਦਾਰ ਪ੍ਰਾਪਤੀਆਂ ਬਦਲੇ ਪੰਜਾਬ ਸਰਕਾਰ ਉਸਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਪਹਿਲਾਂ ਦੇ ਚੁੱਕੀ ਸੀ, ਪਰੰਤੂ ਉਲੰਪਿਕ ਚੈਂਪੀਅਨ ਬਣਨ ‘ਤੇ ਉਸਨੂੰ ਇਕ ਕਰੋੜ ਰੁਪਏ ਦਾ ਵਿਸ਼ੇਸ਼ ਇਨਾਮ ਦਿੱਤਾ ਗਿਆ । ਇਸ ਤੋਂ ਇਲਾਵਾ ਕੇਂਦਰ ਸਰਕਾਰ, ਹਰਿਆਣਾ ਸਰਕਾਰ, ਕਈਆਂ ਹੋਰਨਾਂ ਪਵੇਸ਼ਿਕ ਸਰਕਾਰਾਂ ਤੇ ਸਨਅਤੀ ਘਰਾਣਿਆਂ ਨੇ ਉਸਨੂੰ ਕਰੋੜਾਂ ਰੁਪਏ ਦੇ ਕੇ ਮਾਲਾ-ਮਾਲ ਕਰ ਦਿੱਤਾ । ਭਾਰਤ ਦੇ ਰਾਸ਼ਟਰਪਤੀ ਨੇ ਉਸਨੂੰ ‘ਪਦਮ ਭੂਸ਼ਨ’ ਪੁਰਸਕਾਰ ਦਿੱਤਾ । ਚੇਨੱਈ ਯੂਨੀਵਰਸਿਟੀ ਨੇ ਉਸਨੂੰ ਡੀ-ਲਿਟ ਦੀ ਆਨਰੇਰੀ ਡਿਗਰੀ ਦਿੱਤੀ ।
ਇਸ ਤੋਂ ਇਲਾਵਾ ਉਹ ਕਈ ਕੰਪਨੀਆਂ ਦਾ ਬਰਾਂਡ ਅੰਬੈਸਡਰ ਬਣਿਆ । ਉਹ ‘ਅਭਿਨਵ ਫਿਉਚਰਿਸਟਿਕ ਕੰਪਨੀ ਦਾ ਸੀ-ਈ-ਓ. ਹੈ । ਉਸਨੇ ਬੱਚਿਆਂ ਤੇ ਨੌਜਵਾਨਾਂ ਵਿਚ ਖੇਡਾਂ ਦਾ ਸ਼ੌਕ ਪੈਦਾ ਕਰਨ ਲਈ ‘ਅਭਿਨਵ ਸਪੋਰਟਸ ਸਟ’ ਬਣਾਇਆ ਹੈ । ਉਸਨੇ ਖੇਡ-ਲੇਖਕ ਰੋਹਿਤ ਬਿਜਨਾਥ ਨਾਲ ਮਿਲ ਕੇ ਆਪਣੀ ਸੈ-ਜੀਵਨੀ ‘ਏ ਸ਼ਾਟ ਐਟ ਹਿਸਟਰੀ ਮਾਈ ਓਬਸੈਸਿਵ ਜਰਨੀ ਨੂ ਓਲੰਪਿਕ ਗੋਲਡ’ ਲਿਖੀ । ਉਹ ਚਾਹੁੰਦਾ ਹੈ ਕਿ ਭਾਰਤ ਦੇ ਬੰਦੇ ਤੇ ਨੌਜਵਾਨ ਖੂਬ ਪੜ੍ਹਾਈ ਕਰਨ, ਨਸ਼ਿਆਂ ਤੋਂ ਦੂਰ ਰਹਿਣ ਅਤੇ ਕਸਰਤ ਤੇ ਖੇਡਾਂ ਵਿਚ ਦਿਲਚਸਪੀ ਲੈਣ ।