PSEB 8th Class Home Science Solutions Chapter 9 ਮੁੱਢਲੀ ਸਹਾਇਤਾ

Punjab State Board PSEB 8th Class Home Science Book Solutions Chapter 9 ਮੁੱਢਲੀ ਸਹਾਇਤਾ Textbook Exercise Questions and Answers.

PSEB Solutions for Class 8 Home Science Chapter 9 ਮੁੱਢਲੀ ਸਹਾਇਤਾ

Home Science Guide for Class 8 PSEB ਮੁੱਢਲੀ ਸਹਾਇਤਾ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਵਸਤੁਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਮੁੱਢਲੀ ਸਹਾਇਤਾ ਕਿਉਂ ਜ਼ਰੂਰੀ ਹੈ ?
ਉੱਤਰ-
ਫੱਟੜ ਦੀ ਤਤਕਾਲ ਥੋੜੀ ਸਹਾਇਤਾ, ਰੋਗ ਨੂੰ ਅਧਿਕ ਗੰਭੀਰ ਹੋਣ ਤੋਂ ਬਚਾਉਣਾ, ਖ਼ੂਨ ਵਗਣ ਤੋਂ ਰੋਕਣਾ, ਅਚਾਨਕ ਬੇਹੋਸ਼ ਹੋਣ ਉੱਤੇ ਬੇਹੋਸ਼ੀ ਦੂਰ ਕਰਨਾ ।

ਪ੍ਰਸ਼ਨ 2.
ਦਾਹ ਕਿੰਨੀ ਪ੍ਰਕਾਰ ਦਾ ਹੁੰਦਾ ਹੈ ?
ਉੱਤਰ-
ਦਾਹ ਦੋ ਪ੍ਰਕਾਰ ਦਾ ਹੁੰਦਾ ਹੈ-

  1. ਸੁੱਕੀ ਦਾਹ
  2. ਤਰਲ ਦਾਹ ॥

ਪ੍ਰਸ਼ਨ 3.
ਜੇ ਕੱਪੜਿਆਂ ਨੂੰ ਅੱਗ ਲੱਗ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ ?
ਉੱਤਰ-
ਵਿਅਕਤੀ ਨੂੰ ਮੋਟੇ ਕੰਬਲ ਆਦਿ ਵਿੱਚ ਲਪੇਟ ਕੇ ਜ਼ਮੀਨ ਤੇ ਲਿਟਾ ਦੇਣਾ ਚਾਹੀਦਾ ਹੈ ਅਤੇ ਰੇੜਨਾ ਚਾਹੀਦਾ ਹੈ ।

ਪ੍ਰਸ਼ਨ 4.
ਡਾਕਟਰ ਦੇ ਆਉਣ ਤੋਂ ਪਹਿਲਾਂ ਦਾਹ ਤੇ ਕੀ ਲਾਉਗੇ ?
ਉੱਤਰ-
ਬਰਨੌਲ ਦੀ ਵਰਤੋਂ ਕਰ ਸਕਦੇ ਹਾਂ ।

ਪ੍ਰਸ਼ਨ 5.
ਆਪਣੇ ਆਪ ਨੂੰ ਲੂ ਤੋਂ ਕਿਵੇਂ ਬਚਾਉਗੇ ?
ਉੱਤਰ-
ਪਾਣੀ ਵਧੇਰੇ ਪੀਣਾ ਚਾਹੀਦਾ ਹੈ, ਕੱਚੇ ਅੰਬ ਨੂੰ ਭੁੰਨ ਕੇ ਰਸ ਪੀਣਾ ਚਾਹੀਦਾ ਹੈ, ਪਿਆਜ਼ ਦੀ ਵਰਤੋਂ, ਸਿੱਧੇ ਧੁੱਪ ਵਿੱਚ ਨਹੀਂ ਜਾਣਾ ਚਾਹੀਦਾ ਆਦਿ ।

ਪ੍ਰਸ਼ਨ 6.
ਲੂ ਵਾਲੇ ਰੋਗੀ ਨੂੰ ਕਿਸ ਤਰ੍ਹਾਂ ਸੰਭਾਲੋਗੇ ?
ਉੱਤਰ-
ਰੋਗੀ ਨੂੰ ਛਾਂ ਵਾਲੀ ਠੰਡੀ ਥਾਂ ‘ਤੇ ਰੱਖੋ ਧੜ ਨੂੰ ਠੰਡੇ ਪਾਣੀ ਵਿੱਚ ਡੁਬਾਉਣਾ ਚਾਹੀਦਾ ਹੈ । ਸਿਰ ‘ਤੇ ਬਰਫ਼ ਦੀ ਥੈਲੀ ਰੱਖਣੀ ਚਾਹੀਦਾ ਹੈ ਕੱਚੇ ਅੰਬ ਦਾ ਰਸ ਦੇਣਾ ਚਾਹੀਦਾ ਹੈ ਆਦਿ ।

ਪ੍ਰਸ਼ਨ 7.
ਲੂ ਕਿਉਂ ਲਗਦੀ ਹੈ ?
ਉੱਤਰ-
ਤੇਜ਼ ਗਰਮੀ ਦੇ ਮੌਸਮ ਵਿਚ ਅਚਾਨਕ ਸੂਰਜ ਦੀਆਂ ਤੇਜ਼ ਕਿਰਨਾਂ ਕਮਜ਼ੋਰ ਆਦਮੀ, ਬੱਚੇ ਜਾਂ ਬੁੱਢੇ ਤੇ ਪੈਂਦੀਆਂ ਹਨ ਤਾਂ ਉਸ ਨੂੰ ਲੂ ਲੱਗ ਸਕਦੀ ਹੈ ।

ਪ੍ਰਸ਼ਨ 8.
ਜ਼ਖ਼ਮ ‘ਤੇ ਕੀ ਲਾਉਣਾ ਠੀਕ ਹੈ ?
ਉੱਤਰ-
ਡੀਟੋਲ, ਸਪਿਰਿਟ ਆਦਿ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 9.
ਕੰਨ ਵਿਚੋਂ ਖੂਨ ਵਗਣ ਦਾ ਕੀ ਕਾਰਨ ਹਨ ?
ਉੱਤਰ-
ਖੋਪੜੀ ਦੀ ਧਰਾਤਲ ਦੀ ਹੱਡੀ ਦੇ ਟੁੱਟਣ ਨਾਲ ਕੰਨ ਵਿਚੋਂ ਖੂਨ ਵਹਿਣ ਲੱਗਦਾ ਹੈ ।

ਪ੍ਰਸ਼ਨ 10.
ਮੁੱਢਲੀ ਸਹਾਇਤਾ ਤੋਂ ਤੁਸੀਂ ਕੀ ਸਮਝਦੇ ਹੋ ?
ਜਾਂ
ਮੁੱਢਲੀ ਸਹਾਇਤਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਮੁੱਢਲੀ ਸਹਾਇਤਾ ਉਹ ਸਹਾਇਤਾ ਹੈ ਜੋ ਡਾਕਟਰ ਦੇ ਆਉਣ ਤੋਂ ਪਹਿਲਾਂ ਜਾਂ ਰੋਗੀ ਨੂੰ ਡਾਕਟਰ ਕੋਲ ਲੈ ਜਾਣ ਤੋਂ ਪਹਿਲਾਂ ਰੋਗ ਦੀ ਪੜਤਾਲ ਕਰਕੇ, ਉਸ ਨੂੰ ਛੇਤੀ ਹੀ ਇਲਾਜ ਦੇ ਰੂਪ ਵਿਚ ਪਹੁੰਚਾਈ ਜਾਵੇ ।

ਪ੍ਰਸ਼ਨ 11.
ਮੁੱਢਲੀ ਸਹਾਇਤਾ ਕਰਨ ਵਾਲਾ ਵਿਅਕਤੀ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਮੁੱਢਲੀ ਸਹਾਇਤਾ ਕਰਨ ਵਾਲਾ ਵਿਅਕਤੀ ਧੀਰਜ ਵਾਲਾ, ਸਹਿਣਸ਼ੀਲ, ਸ਼ਾਂਤ, ਦਇਆਵਾਨ, ਹੁਸ਼ਿਆਰ, ਪੱਕੇ ਇਰਾਦੇ ਵਾਲਾ, ਸਪੱਸ਼ਟਵਾਦੀ, ਸਰੀਰਕ ਅਤੇ ਮਾਨਸਿਕ ਪੱਧਰ ‘ਤੇ ਚੁਸਤ ਹੋਣਾ ਚਾਹੀਦਾ ਹੈ ।

ਪ੍ਰਸ਼ਨ 12.
ਕੀ ਮੁੱਢਲੀ ਸਹਾਇਤਾ ਉਪਰੰਤ ਡਾਕਟਰ ਨੂੰ ਬੁਲਾਉਣਾ ਜ਼ਰੂਰੀ ਹੈ ?
ਉੱਤਰ-
ਮੁੱਢਲੀ ਸਹਾਇਤਾ ਤੋਂ ਬਾਅਦ ਬਾਕੀ ਕੰਮ ਡਾਕਟਰ ਦੇ ਲਈ ਛੱਡ ਦੇਣਾ ਚਾਹੀਦਾ ਹੈ । ਜਿੰਨੀ ਛੇਤੀ ਹੋ ਸਕੇ ਉਸ ਨੂੰ ਡਾਕਟਰ ਦੀ ਸਹਾਇਤਾ ਲੈਣੀ ਚਾਹੀਦੀ ਹੈ ਅਤੇ ਡਾਕਟਰ ਦੇ ਪਹੁੰਚਣ ਤੇ ਉਸ ਬਿਮਾਰ ਦੀ ਪੂਰੀ ਸਥਿਤੀ ਦੱਸ ਦੇਣੀ ਚਾਹੀਦੀ ਹੈ ।

ਪ੍ਰਸ਼ਨ 13.
ਸੁੱਕੇ ਦਾਹ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਅੱਗ ਜਾਂ ਧਾਤੁ ਦਾ ਗਰਮ ਟੁੱਕੜਾ ਸਰੀਰ ਦੇ ਕਿਸੇ ਭਾਗ ਨਾਲ ਛੂਹ ਜਾਵੇ ਜਾਂ ਰਗੜਿਆ ਜਾਵੇ ਜਾਂ ਗਾੜੇ ਤੇਜ਼ਾਬ ਜਾਂ ਖਾਰ ਦੁਆਰਾ ਹੋਇਆ ਜ਼ਖ਼ਮ ਸੁੱਕੀ ਦਾਹ ਕਹਾਉਂਦਾ ਹੈ ।

ਪ੍ਰਸ਼ਨ 14.
ਤਰਲ ਦਾਹ ਕਿਵੇਂ ਹੋ ਜਾਂਦਾ ਹੈ ?
ਉੱਤਰ-
ਭਾਫ, ਗਰਮ ਤੇਲ, ਲੁੱਕ ਜਾਂ ਉਬਲਦੀ ਚਾਹ ਜਾਂ ਅਯੋਗ ਢੰਗ ਨਾਲ ਲਾਈ ਹੋਈ ਪੁਲਟਿਸ ਦੇ ਨਾਲ ਪੈਦਾ ਜ਼ਖ਼ਮ ਨੂੰ ਤਰਲ ਦਾਹ (ਸਾੜ) ਕਿਹਾ ਜਾਂਦਾ ਹੈ ।

ਪ੍ਰਸ਼ਨ 15.
ਡੁੱਬਦੇ ਵਿਅਕਤੀ ਨੂੰ ਬਚਾਉਣ ਲਈ ਇਕ-ਇਕ ਪਲ ਕੀਤੀ ਕਿਉਂ ਹੁੰਦਾ ਹੈ ?
ਉੱਤਰ-
ਡੁੱਬਦੇ ਹੋਏ ਵਿਅਕਤੀ ਨੂੰ ਬਚਾਉਣ ਲਈ ਇਕ-ਇਕ ਪਲ ਕੀਮਤੀ ਹੈ ਕਿਉਂਕਿ ਕਈ ਵਾਰੀ ਡੁੱਬਣ ਨਾਲ ਆਦਮੀ ਮਰਦਾ ਤਾਂ ਨਹੀਂ ਪਰੰਤੂ ਬੇਹੋਸ਼ ਹੋ ਜਾਂਦਾ ਹੈ  ਉੱਲੀ ਕੰਮ ਕਰਨਾ ਬੰਦ ਕਰ ਦਿੰਦੀ ਹੈ ਅਤੇ ਸਾਹ ਰੁਕ ਜਾਂਦਾ ਹੈ । ਇਸ ਸਮੇਂ ਜੇਕਰ ਬਨਾਉਟੀ ਸਾਹ ਦਿੱਤਾ ਜਾਵੇ ਤਾਂ ਜਾਨ ਬਚ ਸਕਦੀ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 16.
ਜ਼ਖ਼ਮ ਕਿੰਨੀ ਤਰ੍ਹਾਂ ਦੇ ਹੁੰਦੇ ਹਨ ? ਵਿਸਥਾਰ ਨਾਲ ਲਿਖੋ ।
ਉੱਤਰ-
ਜ਼ਖ਼ਮ ਕਈ ਤਰ੍ਹਾਂ ਦੇ ਹੁੰਦੇ ਹਨ। ਮੁੱਖ ਪ੍ਰਕਾਰ ਦੇ ਜ਼ਖ਼ਮਾਂ ਨੂੰ ਹੇਠ ਲਿਖੀਆਂ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ

  • ਕੱਟਿਆ ਘਾਉ-ਕਦੀ-ਕਦੀ ਤੇਜ਼ ਚਾਕੂ, ਬਲੇਡ ਜਾਂ ਕੱਚ ਆਦਿ ਦੇ ਕਿਨਾਰੇ ਨਾਲ ਲੱਗ ਕੇ ਖ਼ੂਨ ਵਹਿਣ ਲੱਗਦਾ ਹੈ । ਜੇ ਘਾਉ ਡੂੰਘਾ ਲੱਗ ਜਾਂਦਾ ਹੈ ਤਾਂ ਧਮਣੀਆਂ ਤੇ ਨਾੜੀਆਂ ਵੀ ਕੱਟੀਆਂ ਜਾਂਦੀਆਂ ਹਨ ।
  • ਚਿਥਿਆ ਹੋਇਆ ਘਾਉ-ਇਸ ਪ੍ਰਕਾਰ ਦੇ ਘਾਉ ਆਮ ਤੌਰ ਤੇ ਮਸ਼ੀਨ ਦੇ ਪੁਰਜ਼ਿਆਂ, ਜਾਨਵਰਾਂ ਦੇ ਸਿੰਗਾਂ ਅਤੇ ਪੰਜਿਆਂ ਦੁਆਰਾ ਹੋ ਜਾਂਦੇ ਹਨ । ਜ਼ਖ਼ਮ ਦੇ ਕਿਨਾਰੇ ਫਟੇ ਅਤੇ ਟੇਢੇ-ਮੇਢੇ ਹੋ ਜਾਂਦੇ ਹਨ । ਇਹ ਜ਼ਖ਼ਮ ਜ਼ਿਆਦਾ ਖ਼ਤਰਨਾਕ ਹੁੰਦੇ ਹਨ । ਇਨ੍ਹਾਂ ਦੇ ਜ਼ਹਿਰੀਲੇ ਹੋਣ ਦਾ ਖ਼ਤਰਾ ਰਹਿੰਦਾ ਹੈ । ਜ਼ਖ਼ਮ ਦੇ ਭਰ ਜਾਣ ਤੇ ਵੀ ਸਰੀਰ ਤੇ ਸਥਾਈ ਅਤੇ ਭੱਦੇ ਨਿਸ਼ਾਨ ਪੈ ਜਾਂਦੇ ਹਨ ।
  • ਡੂੰਘਾ ਘਾਉ ਜਾਂ ਸੰਵੇਧਿਤ ਜ਼ਖ਼ਮ-ਇਸ ਪ੍ਰਕਾਰ ਦੇ ਜ਼ਖ਼ਮ ਗੋਲੀ ਲੱਗਣ, ਲੱਕੜੀ ਦੀ ਬਾਂਸ ਚੁੱਭਣ, ਨੁਕੀਲਾ ਹਥਿਆਰ ਲੱਗਣ, ਕੰਡਾ ਚੁੱਭਣ ਆਦਿ ਨਾਲ ਹੋ ਜਾਂਦੇ ਹਨ । ਇਨ੍ਹਾਂ ਜ਼ਖ਼ਮਾਂ ਦਾ ਮੂੰਹ ਉੱਪਰੋਂ ਛੋਟਾ ਹੁੰਦਾ ਹੈ ਅਤੇ ਇਨ੍ਹਾਂ ਦੇ ਬਾਰੇ ਵਿਚ ਸਹੀ ਅੰਦਾਜ਼ਾ ਲਾਉਣਾ ਸੰਭਵ ਨਹੀਂ ਹੁੰਦਾ । ਗੋਲੀ ਲੱਗਣ ਤੇ ਗੋਲੀ ਕੱਢਣ ਦਾ ਕੰਮ ਡਾਕਟਰ ਤੇ ਛੱਡ ਦੇਣਾ ਚਾਹੀਦਾ ਹੈ ।
  • ਕੁਚਲਿਆ ਹੋਇਆ ਜਾਂ ਬਹੁਤ ਛੋਟਾ ਘਾਉ-ਕਿਸੇ ਭਾਰੀ ਵਸਤੂ ਦੇ ਸਰੀਰ ਤੇ ਡਿੱਗਣ ਨਾਲ ਹਥੌੜੇ ਦੀ ਸੱਟ ਉਂਗਲੀ ਤੇ ਪੈ ਜਾਣ ਨਾਲ, ਦਰਵਾਜ਼ੇ ਦੇ ਵਿਚ ਉਂਗਲੀ ਆ ਜਾਣ ਨਾਲ ਜੋ ਜ਼ਖ਼ਮ ਬਣਦਾ ਹੈ ਉਹ ਕੁਚਲਿਆ ਹੋਇਆ ਜਾਂ ਬਹੁਤ ਛੋਟਾ ਜ਼ਖ਼ਮ ਕਹਾਉਂਦਾ ਹੈ ।

ਪ੍ਰਸ਼ਨ 17.
ਜੇ ਨੱਕ ਵਿਚੋਂ ਖੂਨ ਵਗਣ ਲੱਗ ਜਾਵੇ ਤਾਂ ਕੀ ਕਰੋਗੇ ?
ਉੱਤਰ-
ਆਮ ਤੌਰ ਤੇ ਜ਼ਿਆਦਾ ਗਰਮੀ ਹੋਣ ਦੇ ਕਾਰਨ ਨੱਕ ਤੋਂ ਖੂਨ ਵਹਿੰਦਾ ਹੈ । ਇਸ ਨੂੰ ਨਕਸੀਰ ਫੁੱਟਣਾ ਕਹਿੰਦੇ ਹਨ । ਨਕਸੀਰ ਦੇ ਟੁੱਟਣ ਤੇ ਹੇਠ ਲਿਖੇ ਤਰ੍ਹਾਂ ਇਲਾਜ ਕਰਨਾ ਚਾਹੀਦਾ ਹੈ

  1. ਰੋਗੀ ਨੂੰ ਖੁੱਲ੍ਹੀ ਥਾਂ ਤੇ ਖਿੜਕੀ ਦੇ ਸਾਹਮਣੇ ਲੈ ਜਾ ਕੇ ਕੁਰਸੀ ਤੇ ਬਿਠਾਉਣਾ ਚਾਹੀਦਾ ਹੈ ਜਿਸ ਨਾਲ ਸ਼ੁੱਧ ਹਵਾ ਮਿਲ ਸਕੇ ।
  2. ਜੇ ਰੋਗੀ ਬੈਠ ਨਾ ਸਕਦਾ ਹੋਵੇ ਤਾਂ ਉਸ ਦੇ ਮੋਢਿਆਂ ਦੇ ਹੇਠਾਂ ਸਿਰਾਣੇ ਲਾ ਦੇਣੇ ਚਾਹੀਦੇ ਹਨ ।
  3. ਉਸ ਦੇ ਸਿਰ ਨੂੰ ਪਿੱਛੇ ਅਤੇ ਹੱਥਾਂ ਨੂੰ ਉੱਚਾ ਕਰਨਾ ਚਾਹੀਦਾ ਹੈ ।
  4. ਧੌਣ ਅਤੇ ਛਾਤੀ ਦੇ ਆਲੇ-ਦੁਆਲੇ ਦੇ ਕੱਪੜਿਆਂ ਨੂੰ ਢਿੱਲਾ ਕਰ ਦੇਣਾ ਚਾਹੀਦਾ ਹੈ ।
  5. ਨੱਕ ਰਾਹੀਂ ਸਾਹ ਨਾ ਲੈ ਕੇ ਮੂੰਹ ਦੁਆਰਾ ਸਾਹ ਲੈਣ ਲਈ ਕਹਿਣਾ ਚਾਹੀਦਾ ਹੈ ।
  6. ਨੱਕ, ਹੰਸਲੀ ਅਤੇ ਰੀੜ੍ਹ ਦੀ ਹੱਡੀ ਉੱਤੇ ਠੰਢੇ ਪਾਣੀ ਦੀ ਪੱਟੀ ਰੱਖਣੀ ਚਾਹੀਦੀ ਹੈ ਤਾਂ ਜੋ ਖੂਨ ਦਾ ਵਹਿਣਾ ਘੱਟ ਹੋ ਜਾਵੇ ।

PSEB 8th Class Home Science Solutions Chapter 9 ਮੁੱਢਲੀ ਸਹਾਇਤਾ 1

7. ਪੈਰ ਗਰਮ ਰੱਖਣੇ ਚਾਹੀਦੇ ਹਨ | ਅਜਿਹਾ ਕਰਨ ਲਈ ਇਕ ਚਿਮਚੀ ਵਿਚ ਕੋਸਾ ਪਾਣੀ ਲੈ ਕੇ ਰੋਗੀ ਦੇ ਪੈਰਾਂ ਨੂੰ ਉਸ ਵਿਚ ਰੱਖ ਕੇ ਤੌਲੀਏ ਨਾਲ ਢੱਕ ਦੇਣਾ ਚਾਹੀਦਾ ਹੈ । ਇਸ ਨਾਲ ਖੂਨ ਦਾ ਵਹਾਓ ਪੈਰਾਂ ਵੱਲ ਜ਼ਿਆਦਾ ਹੋਵੇਗਾ ।

8. ਖੂਨ ਵਹਿਣਾ ਬੰਦ ਹੋ ਜਾਣ ਤੇ ਵੀ ਰੋਗੀ ਦੀ ਨੱਕ ਜਲਦੀ ਸਾਫ਼ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਉਸ ਨੂੰ ਜ਼ਿਆਦਾ ਹਿਲਣ-ਜੁਲਣ ਦੇਣਾ ਚਾਹੀਦਾ ਹੈ ।

ਪ੍ਰਸ਼ਨ 18.
ਤੁਸੀਂ ਰੋਗੀ ਦੀ ਸਹਾਇਤਾ ਕਿਵੇਂ ਕਰੋਗੇ ?
ਉੱਤਰ-
ਰੋਗੀ ਦੀ ਸਹਾਇਤਾ-ਕੰਨ ਦੀ ਕੰਨਪਟੀ ਤੇ ਥੋੜੀ ਨੂੰ ਰੱਖ ਕੇ ਢਿੱਲੀ ਪੱਟੀ ਬੰਨ ਦੇਣੀ . ਚਾਹੀਦੀ ਹੈ ਅਤੇ ਰੋਗੀ ਦਾ ਸਿਰ ਸੱਟ ਵਾਲੇ ਪਾਸੇ ਝੁਕਾ ਦੇਣਾ ਚਾਹੀਦਾ ਹੈ ।

Home Science Guide for Class 8 PSEB ਮੁੱਢਲੀ ਸਹਾਇਤਾ Important Questions and Answers

ਪ੍ਰਸ਼ਨ 1.
ਦਾਹ ਕਿੰਨੀ ਪ੍ਰਕਾਰ ਦਾ ਹੁੰਦਾ ਹੈ ?
(ੳ) ਇੱਕ
(ਅ) ਦੋ
(ੲ) ਪੰਜ
(ਸ) ਦਸ ।
ਉੱਤਰ-
(ਅ) ਦੋ

ਪ੍ਰਸ਼ਨ 2.
ਕੰਡਾ ਚੁੱਭਣ ਕਾਰਨ ਹੋਇਆ ਜਖ਼ਮ ਕਿਸ ਤਰ੍ਹਾਂ ਦਾ ਹੈ ?
(ਉ) ਕੱਟਿਆ ਜ਼ਖਮ
(ਅ) ਚਿਥਿਆ ਹੋਇਆ
(ੲ) ਡੂੰਘਾ ਜ਼ਖਮ
(ਸ) ਕੁਚਲਿਆ ਹੋਇਆ |
ਉੱਤਰ-
(ੲ) ਡੂੰਘਾ ਜ਼ਖਮ

ਪ੍ਰਸ਼ਨ 3.
ਕੁਚਲਿਆ ਜ਼ਖਮ ਹੈ ?
(ਉ) ਤੇਜ਼ ਚਾਕੂ ਵਾਲਾ
(ਅ) ਮਸ਼ੀਨ ਦੇ ਪੁਰਜ਼ਿਆਂ ਕਾਰਨ
(ਈ) ਬਾਂਸ ਚੁੱਭਣਾ
(ਸ) ਦਰਵਾਜ਼ੇ ਦੇ ਵਿਚ ਉਂਗਲੀ ਆ ਜਾਣਾ ।
ਉੱਤਰ-
(ਸ) ਦਰਵਾਜ਼ੇ ਦੇ ਵਿਚ ਉਂਗਲੀ ਆ ਜਾਣਾ ।

ਪ੍ਰਸ਼ਨ 4.
ਠੀਕ ਤੱਥ ਹੱਲ –
(ੳ) ਸੜੇ ਹੋਏ ਥਾਂ ‘ਤੇ ਬਰਨੌਲ ਲਾਉਣੀ ਚਾਹੀਦੀ ਹੈ ।
(ਅ) ਜ਼ਖਮ ਨੂੰ ਐਂਟੀ ਸੈਪਟਿਕ ਘੋਲ ਨਾਲ ਸਾਫ਼ ਕਰਨਾ ਚਾਹੀਦਾ ਹੈ ।
(ਈ) ਖਾਰ ਨਾਲ ਸੜੇ ਹੋਏ ਅੰਗ ਨੂੰ ਪਾਣੀ ਨਾਲ ਧੋ ਦਿਉ ।
(ਅ) ਸਾਰੇ ਠੀਕ |
ਉੱਤਰ-
(ਅ) ਸਾਰੇ ਠੀਕ |

ਸਹੀ/ਗਲਤ ਦੱਸੋ

1. ਸਰੀਰ ਵਿਚ 6 ਦਬਾਅ ਬਿੰਦੂ ਹੁੰਦੇ ਹਨ ।
ਉੱਤਰ-

2. ਧਮਨੀ ਦੀ ਬਜਾਇ ਸ਼ਿਰਾ ਦਾ ਖੂਨ ਵਗਣਾ ਸਰਲਤਾ ਨਾਲ ਰੋਕਿਆ ਜਾ ਸਕਦਾ ਹੈ ।
ਉੱਤਰ-

3. ਲੁ ਵਾਲੇ ਰੋਗੀ ਦੇ ਸਿਰ ਤੇ ਬਰਫ਼ ਦੀ ਥੈਲੀ ਰੱਖਣੀ ਚਾਹੀਦੀ ਹੈ ।
ਉੱਤਰ-

4. ਲੂ ਲੱਗਣ ਨਾਲ ਰੋਗੀ ਦੀ ਨਬਜ਼ ਤੇਜ਼ ਚਲਦੀ ਹੈ ।
ਉੱਤਰ-

5. ਗਰਮ ਧਾਤੂ ਨਾਲ ਜਲਣ ਤਰਲ ਦਾ ਹੈ |
ਉੱਤਰ-

ਖ਼ਾਲੀ ਥਾਂ ਭਰੋ

1. ਲੂ ਵਾਲੇ ਰੋਗੀ ਨੂੰ ……………… ਸਥਾਨ ਤੇ ਲੈ ਜਾਉ ।
ਉੱਤਰ-
ਠੰਡੇ,

2. ਦਰਵਾਜ਼ੇ ਵਿਚ ਉਂਗਲੀ ਆਉਣ ‘ਤੇ ……… ਜ਼ਖ਼ਮ ਬਣਦਾ ਹੈ ।
ਉੱਤਰ-
ਕੁਚਲਿਆ,

3. ਸਰੀਰ ਵਿਚ ………… ਦਬਾਅ ਬਿੰਦੂ ਹਨ ।
ਉੱਤਰ-
ਛੇ,

4. ਲੂ ਲਗਣ ਤੇ ਸਰੀਰ ਦਾ ਤਾਪਮਾਨ 102° ਤੋਂ …….. ਤਕ ਹੋ ਸਕਦਾ ਹੈ ।
ਉੱਤਰ-
108F.

ਇੱਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਕੰਨ ਵਿਚ ਖੂਨ ਆਉਣ ਦਾ ਕਾਰਨ ਦੱਸੋ ।
ਉੱਤਰ-
ਖੋਪੜੀ ਦੇ ਧਰਾਤਲ ਦੀ ਹੱਡੀ ਟੁੱਟਣਾ ।

ਪ੍ਰਸ਼ਨ 2.
ਲੂ ਤੋਂ ਬਚਣ ਲਈ ਨਮਕ ਦੀ ਮਾਤਰਾ ਘੱਟ ਲੈਣੀ ਚਾਹੀਦੀ ਹੈ ਜਾਂ ਵੱਧ ?
ਉੱਤਰ-
ਸਾਧਾਰਨ ਤੋਂ ਡੇਢ ਗੁਣਾਂ ਵੱਧ ।

ਪ੍ਰਸ਼ਨ 3.
ਜਲੇ ਹੋਏ ਜ਼ਖ਼ਮ ਤੇ ਕਿਸ ਘੋਲ ਨਾਲ ਡਰੇਸਿੰਗ ਕਰਨੀ ਚਾਹੀਦੀ ਹੈ ?
ਉੱਤਰ-
ਸੋਡੇ ਦੇ ਘੋਲ ਨਾਲ ।

ਪ੍ਰਸ਼ਨ 4.
ਸੁੱਕੀ ਜਲਣ ਦਾ ਉਦਾਹਰਨ ਦਿਉ ।
ਉੱਤਰ-
ਗਰਮ ਧਾਤੂ ਨਾਲ ਜਲਣ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪ੍ਰਮੁੱਖ ਘਰੇਲੂ ਦੁਰਘਟਨਾਵਾਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-
ਭਿੱਜੇ ਅਤੇ ਚਿਕਨੇ ਫ਼ਰਸ਼ ਤੋਂ ਤਿਲਕ ਕੇ ਡਿੱਗ ਜਾਣਾ, ਪੌੜੀਆਂ ਤੋਂ ਡਿੱਗ ਪੈਣਾ, ਖੇਡ ਕੁੱਦ ਵਿਚ ਸੱਟ ਲੱਗਣਾ, ਰਸੋਈ ਵਿਚ ਅੱਗ ਲੱਗਣਾ, ਗਰਮ ਪਾਣੀ ਜਾਂ ਦੀਪਕ ਜਾਂ ਕਿਸੇ ਤੇਜ਼ ਗਰਮ ਵਸਤੂ ਨਾਲ ਜਲ ਜਾਣਾ, ਗਰਮ ਪਾਣੀ ਜਾਂ ਚਾਹ ਆਦਿ ਦੇ ਡਿੱਗਣ ਨਾਲ ਸੜ ਜਾਣਾ, ਅੱਗ ਨਾਲ ਝੁਲਸ ਜਾਣਾ, ਭਾਫ਼ ਨਾਲ ਸੜ ਜਾਣਾ, ਦਮ ਘੁੱਟਣਾ, ਕੱਟਣਾ ਜਾਂ ਖਰੋਚ ਪੈਣਾ, ਧੋਖੇ ਨਾਲ ਜ਼ਹਿਰੀਲੀ ਦਵਾਈ ਪੀ ਲੈਣੀ ਆਦਿ ।

ਪ੍ਰਸ਼ਨ 2. ਮੁੱਢਲੀ ਸਹਾਇਤਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਅਚਾਨਕ ਵਾਪਰਨ ਵਾਲੀਆਂ ਦੁਰਘਟਨਾਵਾਂ ਦਾ ਜੋ ਇਲਾਜ ਡਾਕਟਰ ਦੇ ਕੋਲ ਜਾਂ ਹਸਪਤਾਲ ਲੈ ਜਾਣ ਤੋਂ ਪਹਿਲਾਂ ਕੀਤਾ ਜਾਂਦਾ ਹੈ ਉਸ ਨੂੰ ਮੁੱਢਲੀ ਸਹਾਇਤਾ ਕਹਿੰਦੇ ਹਨ |

ਪ੍ਰਸ਼ਨ 3.
ਖੂਨ ਦਾ ਵਗਣਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸੱਟ ਨਾਲ, ਖਰੋਚ ਨਾਲ, ਸੂਈ ਚੁੱਭਣ ਨਾਲ ਜਾਂ ਕਿਸੇ ਤੇਜ਼ ਧਾਰ ਵਾਲੀ ਵਸਤੂ ਦੁਆਰਾ ਧਮਣੀ ਜਾਂ ਸ਼ਿਰਾ ਦੇ ਕੱਟ ਜਾਣ ਨਾਲ ਖ਼ੂਨ ਦੇ ਵਹਿਣ ਨੂੰ ਖ਼ੂਨ ਦਾ ਵਗਣਾ ਕਹਿੰਦੇ ਹਨ ।

ਪ੍ਰਸ਼ਨ 4.
ਖੂਨ ਦਾ ਵਗਣਾ ਕਿੰਨੀ ਪ੍ਰਕਾਰ ਦਾ ਹੁੰਦਾ ਹੈ ?
ਉੱਤਰ-

  1. ਕੋਸ਼ਿਕਾਵਾਂ ਦੇ ਕੱਟੇ ਜਾਣ ਨਾਲ ਖੂਨ ਦਾ ਵਗਣਾ
  2. ਧਮਣੀ ਵਿਚੋਂ ਖੂਨ ਵਗਣਾ
  3. ਸ਼ਿਰਾ ਤੋਂ ਖੂਨ ਵਗਣਾ
  4. ਅੰਦਰੁਨੀ ਖੂਨ ਦਾ ਵਗਣਾ
  5. ਨੱਕ ਰਾਹੀਂ ਖੂਨ ਵਗਣਾ ।

ਪ੍ਰਸ਼ਨ 5.
ਕੰਨ ਵਿਚੋਂ ਖੂਨ ਵਗਣ ਦਾ ਕੀ ਕਾਰਨ ਹੈ ?
ਉੱਤਰ-
ਖੋਪੜੀ ਦੀ ਧਰਾਤਲ ਦੀ ਹੱਡੀ ਦੇ ਟੁੱਟਣ ਨਾਲ ਕੰਨ ਵਿਚੋਂ ਖੂਨ ਵਗਣ ਲੱਗਦਾ ਹੈ ।

ਪ੍ਰਸ਼ਨ 6.
ਕੰਨ ਵਿਚੋਂ ਖੂਨ ਵਗਣ ‘ਤੇ ਤੁਸੀਂ ਕੀ ਇਲਾਜ ਕਰੋਗੇ ?
ਉੱਤਰ-
ਕੰਨ ਦੀ ਕੰਨਪਟੀ ਤੇ ਥੋੜੀ ਨੂੰ ਰੱਖ ਕੇ ਦਿੱਲੀ ਪੱਟੀ ਬੰਨ੍ਹ ਦੇਣੀ ਚਾਹੀਦੀ ਹੈ ਅਤੇ ਰੋਗੀ ਦਾ ਸਿਰ ਸੱਟ ਵਾਲੇ ਪਾਸੇ ਝੁਕਾ ਦੇਣਾ ਚਾਹੀਦਾ ਹੈ ।

ਪ੍ਰਸ਼ਨ 7.
ਦਬਾਅ ਬਿੰਦੁ ਕੀ ਹੁੰਦੇ ਹਨ ?
ਉੱਤਰ-
ਸਰੀਰ ਵਿਚ ਅਜਿਹੇ ਸਥਾਨ ਜਿੱਥੇ ਦਬਾਅ ਪਾ ਕੇ ਖੂਨ ਦਾ ਵਗਣਾ ਰੋਕਿਆ ਜਾ ਸਕਦਾ ਹੈ ।

ਪ੍ਰਸ਼ਨ 8.
ਸਰੀਰ ਵਿਚ ਕਿੰਨੇ ਦਬਾਅ ਬਿੰਦੁ ਪ੍ਰਮੁੱਖ ਹਨ ? ਨਾਂ ਦੱਸੋ ।
ਉੱਤਰ-
ਸਰੀਰ ਵਿਚ 6 ਦਬਾਅ ਬਿੰਦੁ ਮੁੱਖ ਹਨ

  • ਗਲੇ ਦੀ ਨਾਲੀ ਦੀ ਬਗਲ ਵਿਚ,
  • ਕੰਨ ਦੇ ਠੀਕ ਸਾਹਮਣੇ,
  • ਜਬਾੜੇ ਤੋਂ ਕੋਣ ਬਣਾਉਂਦਾ ਹੋਇਆ 2.5 ਸੈਂਟੀਮੀਟਰ ਦੀ ਦੂਰੀ ਤੇ,
  • ਕਾਲਰ ਦੀ ਹੱਡੀ ਦੇ ਅੰਦਰ ਦੇ ਭਾਗ ਦੇ ਪਿੱਛੇ ਵੱਲ,
  • ਬਾਂਹਵਾਂ ਦੇ ਅੰਦਰ ਵੱਲ,
  • ਜਾਂਘ ਵਿਚ ਮੂਤਰ ਵਹਿਣੀ ਦੇ ਨੇੜੇ ।

ਪ੍ਰਸ਼ਨ 9.
ਦਬਾਅ ਬਿੰਦੂਆਂ ਦਾ ਮੁੱਖ ਕੰਮ ਕੀ ਹੈ ?
ਉੱਤਰ-
ਦਬਾਅ ਬਿੰਦੂਆਂ ਤੇ ਉਚਿਤ ਦਬਾਅ ਪਾ ਕੇ ਖੂਨ ਦੇ ਵਹਿਣ ਨੂੰ ਰੋਕ ਕੇ ਰੋਗੀ ਨੂੰ ਇਕ ਵੱਡੇ ਸਦਮੇ ਤੋਂ ਬਚਾਇਆ ਜਾ ਸਕਦਾ ਹੈ ।

ਪ੍ਰਸ਼ਨ 10.
ਨਕਸੀਰ ਦਾ ਟੁੱਟਣਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਤੇਜ਼ ਗਰਮੀ ਨਾਲ ਛਿੱਕ ਮਾਰਨ ਜਾਂ ਸਿੱਧੀ ਸੱਟ ਦੇ ਕਾਰਨ ਨੱਕ ਤੋਂ ਖੂਨ ਵਗਣ ਲੱਗਦਾ ਹੈ ਤਾਂ ਉਸ ਨੂੰ ਨਕਸੀਰ ਫੁੱਟਣਾ ਕਹਿੰਦੇ ਹਨ ।

ਪ੍ਰਸ਼ਨ 11.
ਮੁੱਢਲੇ ਸਹਾਇਕ ਦੇ ਕੀ ਗੁਣ ਹਨ ?
ਉੱਤਰ-

  1. ਸਪੱਸ਼ਟ ਬੋਲਣ ਵਾਲਾ ।
  2. ਧੀਰਜਵਾਨ, ਸਹਿਣਸ਼ੀਲ ਅਤੇ ਸਾਹਸੀ ।
  3. ਮਿੱਠਾ ਬੋਲਣ ਵਾਲਾ ਅਤੇ ਪ੍ਰਸੰਨਚਿਤ ।
  4. ਦੂਰਦਰਸ਼ੀ, ਹੁਸ਼ਿਆਰ ਅਤੇ ਨਿਪੁੰਨ ।
  5. ਤੰਦਰੁਸਤ ।
  6. ਦਿਆਲੂ ਤੇ ਸੇਵਾਭਾਵ ਰੱਖਣ ਵਾਲਾ ।

ਪ੍ਰਸ਼ਨ 12.
ਭਾਪ, ਗਰਮ ਤੇਲ ਜਾਂ ਉਬਲਦੀ ਚਾਹ ਨਾਲ ਪੈਦਾ ਹੋਏ ਦਾਹ ਨੂੰ ਕੀ ਕਹਿੰਦੇ ਹਨ ?
ਉੱਤਰ-
ਤਰਲ ਦਾਹ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੁੱਢਲੀ ਸਹਾਇਤਾ ਤੋਂ ਕੀ ਲਾਭ ਹੈ ?
ਉੱਤਰ-
ਰੋਗੀ ਦੀ ਮੁੱਢਲੀ ਸਹਾਇਤਾ ਕਰਨ ਨਾਲ ਹੇਠ ਲਿਖੇ ਲਾਭ ਹੁੰਦੇ ਹਨ –

  • ਜ਼ਖ਼ਮੀ ਦੀ ਉਸੇ ਵੇਲੇ ਥੋੜ੍ਹੀ ਜਿਹੀ ਸਹਾਇਤਾ ਕਰਨ ਨਾਲ ਉਸ ਦੀ ਜ਼ਿੰਦਗੀ ਬਚ ਸਕਦੀ ਹੈ ।
  • ਮੁੱਢਲੀ ਸਹਾਇਤਾ ਨਾਲ ਰੋਗ ਨੂੰ ਗੰਭੀਰ ਹੋਣ ਤੋਂ ਬਚਾਇਆ ਜਾ ਸਕਦਾ ਹੈ ।
  • ਕਿਸੇ ਵੀ ਕਾਰਨ ਖੂਨ ਦੇ ਵਗਣ ਨੂੰ ਰੋਕਿਆ ਜਾ ਸਕਦਾ ਹੈ ।
  • ਕਿਸੇ ਦੇ ਅਚਾਨਕ ਸੱਟ ਲੱਗਣ ਤੇ ਜਾਂ ਬੇਹੋਸ਼ ਹੋ ਜਾਣ ਤੇ ਬੇਹੋਸ਼ੀ ਦੂਰ ਕਰਨ ਦੇ ਉਪਾਅ ਕੀਤੇ ਜਾ ਸਕਦੇ ਹਨ ।
  • ਥੋੜ੍ਹੀ ਦੇਰ ਲਈ ਅਚਾਨਕ ਪੀੜ ਨੂੰ ਘੱਟ ਕੀਤਾ ਜਾ ਸਕਦਾ ਹੈ !

ਪ੍ਰਸ਼ਨ 2.
ਸੁੱਕੀ ਗਰਮੀ ਨਾਲ ਸੜਨ ਦੇ ਕੀ ਲੱਛਣ ਹੁੰਦੇ ਹਨ ? ਇਸ ਦਾ ਇਲਾਜ ਕਿਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ?
ਉੱਤਰ-
ਅੱਗ, ਗਰਮ ਧਾਤੂ, ਤੇਜ਼ਾਬ, ਖਾਰ, ਬਿਜਲੀ, ਤੇਜ਼ ਘੁੰਮਣ ਵਾਲੇ ਪਹੀਏ ਜਾਂ ਤਾਰ ਦੀ ਰਗੜ ਨਾਲ ਜਲਣ ਨੂੰ ਸੁੱਕੀ ਗਰਮੀ ਨਾਲ ਜਲਣਾ ਕਹਿੰਦੇ ਹਨ ।
ਇਸੇ ਦੇ ਮੁੱਖ ਲੱਛਣ ਹੇਠ ਲਿਖੇ ਹੁੰਦੇ ਹਨ

  1. ਪੀੜ ਜ਼ਿਆਦਾ ਹੁੰਦੀ ਹੈ ।
  2. ਸਦਮਾ ਪਹੁੰਚਦਾ ਹੈ ।
  3. ਚਮੜੀ ਤੇ ਲਾਲੀ ਆ ਜਾਂਦੀ ਹੈ ।

ਇਲਾਜ-

  • ਸਦਮੇ ਨੂੰ ਦੂਰ ਕਰਨ ਲਈ ਜ਼ਖ਼ਮੀ ਨੂੰ ਗਰਮ ਰੱਖਣਾ ਚਾਹੀਦਾ ਹੈ ।
  • ਸਾੜ ਨੂੰ ਘੱਟ ਕਰਨ ਲਈ ਕੋਈ ਵੀ ਠੰਢਕ ਪਹੁੰਚਾਉਣ ਵਾਲਾ ਘੋਲ ਜਿਵੇਂ ਖਾਣ ਦੇ ਸੋਡੇ ਦਾ ਗਾੜ੍ਹਾ ਘੋਲ, ਸੜੀ ਹੋਈ ਥਾਂ ‘ਤੇ ਲਾਉਣਾ ਚਾਹੀਦਾ ਹੈ ।
  • ਸੜੀ ਹੋਈ ਥਾਂ ‘ਤੇ ਬਰਨੌਲ ਨਾਮਕ ਦਵਾਈ ਵੀ ਲਗਾਈ ਜਾ ਸਕਦੀ ਹੈ ।

ਪ੍ਰਸ਼ਨ 3.
ਲੂ ਲੱਗਣ ਦੇ ਕੀ ਲੱਛਣ ਹੁੰਦੇ ਹਨ ?
ਉੱਤਰ-
ਲੂ ਲੱਗਣ ਦੇ ਲੱਛਣ-

  • ਰੋਗੀ ਦੀ ਨਬਜ਼ ਤੇਜ਼ ਚਲਦੀ ਹੈ ।
  • ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ ।
  • ਬੁਖਾਰ 102°F ਤੋਂ 110°F ਤਕ ਹੋ ਸਕਦਾ ਹੈ ।
  • ਬੁਖਾਰ ਵਧਣ ਨਾਲ ਨੱਕ-ਕੰਨ ਵਿਚੋਂ ਖੂਨ ਵਗਣ ਲਗਦਾ ਹੈ ।
  • ਬੇਹੋਸ਼ੀ ਆ ਜਾਂਦੀ ਹੈ ।
  • ਪੁਤਲੀ ਸੁੰਗੜ ਜਾਂਦੀ ਹੈ ।
  • ਸਿਰ ਘੁੰਮਣ ਲਗਦਾ ਹੈ ।
  • ਪਿਆਸ ਲੱਗਣ ਲੱਗਦੀ ਹੈ ।

ਪ੍ਰਸ਼ਨ 4.
ਖੂਨ ਵਗਣ ਨੂੰ ਰੋਕਣ ਦੇ ਉਪਾਅ ਦੱਸੋ।
ਉੱਤਰ-
ਖੂਨ ਵਗਣ ਨੂੰ ਰੋਕਣ ਲਈ ਹੇਠ ਲਿਖੇ ਉਪਾਅ ਹਨ

  1. ਝਰੀਟ, ਸੁਈ ਚੁਭਣ ਜਾਂ ਸਾਧਾਰਨ ਕੋਸ਼ਿਕਾ ਦੇ ਕੱਟ ਜਾਣ ‘ਤੇ ਖ਼ੂਨ ਵਗਣ ਨੂੰ ਰੋਕਣ ਲਈ ਕੱਟੀ ਹੋਈ ਥਾਂ ਨੂੰ ਹੱਥ ਜਾਂ ਅੰਗੂਠੇ ਨਾਲ ਦਬਾ ਦਿੱਤਾ ਜਾਂਦਾ ਹੈ ।
  2. ਜੇਕਰ ਅੰਗੂਠੇ ਜਾਂ ਹੱਥ ਨਾਲ ਖੂਨ ਦਾ ਵਗਣਾ ਬੰਦ ਨਾ ਹੋਵੇ ਤਾਂ ਨੂੰ ਅਤੇ ਕੱਪੜੇ ਦਾ ਪੈਡ ਜਾਂ ਬੋਰਸਿਕ ਲਿੰਟ ਦੇ ਟੁਕੜੇ ਨੂੰ ਜ਼ਖ਼ਮ ਤੇ ਰੱਖ ਕੇ ਪੱਟੀ ਬੰਨਣੀ ਚਾਹੀਦੀ ਹੈ ।ਤਦ ਤਕ ਪੱਟੀ ਨਾ ਖੋਲੀ ਜਾਵੇ ਜਦੋਂ ਤਕ ਖ਼ੂਨ ਵਗਣਾ ਬੰਦ ਨਾ ਹੋ ਜਾਵੇ ।
  3. ਧਮਣੀ ਵਿਚੋਂ ਖੂਨ ਵਗਣ ਦੀ ਹਾਲਤ ਵਿਚ ਪਹਿਲਾਂ ਜ਼ਖ਼ਮੀ ਵਿਅਕਤੀ ਨੂੰ ਲਿਟਾ ਦੇਣਾ ਚਾਹੀਦਾ ਹੈ । ਜਿਸ ਅੰਗ ਦੇ ਵਿਚੋਂ ਖੂਨ ਵਹਿ ਰਿਹਾ ਹੋਵੇ ਉਸ ਨੂੰ ਜਿੱਥੋਂ ਤਕ ਹੋ ਸਕੇ ਦਿਲ ਦੇ ਲੈਵਲ ਤੋਂ ਉੱਪਰ ਉਠਾ ਕੇ ਰੱਖਣਾ ਚਾਹੀਦਾ ਹੈ ।
  4. ਬਰਫ਼ ਦੀ ਥੈਲੀ ਰੱਖਣ ਨਾਲ ਵੀ ਖੂਨ ਵਗਣਾ ਬੰਦ ਹੋ ਜਾਂਦਾ ਹੈ ।
  5. ਸਿਰ ਵਿਚੋਂ ਖੂਨ ਵਗਣ ਤੇ ਸੱਟ ਲੱਗੇ ਹਿੱਸੇ ਨੂੰ ਥੱਲੇ ਵਲ ਝੁਕਾਉਣਾ ਚਾਹੀਦਾ ਹੈ ।
  6. ਜੇਕਰ ਹੱਡੀ ਨਹੀਂ ਟੁੱਟੀ ਹੋਈ ਤਾਂ ਜ਼ਖ਼ਮ ਨੂੰ ਅੰਗੂਠੇ ਜਾਂ ਹਥੇਲੀ ਨਾਲ ਦਬਾ ਕੇ ਵੀ ਖੂਨ ਵਗਣਾ ਬੰਦ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 5.
ਤੇਜ਼ਾਬ ਨਾਲ ਜਲਣ ਤੇ ਮੁੱਢਲੀ ਸਹਾਇਤਾ ਦੱਸੋ ।
ਉੱਤਰ-

  • ਸੜੇ ਹੋਏ ਭਾਗ ਨੂੰ ਦੋ ਚਾਹ ਦੇ ਚਮਚ ਬੇਕਿੰਗ ਸੋਡਾ, ਸੋਡੀਅਮ ਬਾਈਕਾਰਬੋਨੇਟ ਜਾਂ ਸੋਡਾ ਕਾਰਬਨ ਇਕ ਪੁਆਇੰਟ ਗਰਮ ਪਾਣੀ ਘੋਲ ਕੇ ਚੰਗੀ ਤਰ੍ਹਾਂ ਧੋ ਲਓ |
  • ਦੂਸ਼ਿਤ ਕੱਪੜਿਆਂ ਨੂੰ ਸਾਵਧਾਨੀ ਨਾਲ ਉਤਾਰ ਦਿਓ ਅਤੇ ਸੜੇ ਹੋਏ ਜ਼ਖ਼ਮ ਦੇ ਸਾਧਾਰਨ ਨਿਯਮਾਂ ਦਾ ਪਾਲਣ ਕਰੋ ।
  • ਜੇਕਰ ਅੱਖ ਵਿਚ ਤੇਜ਼ਾਬ ਪੈਣ ਦਾ ਸ਼ੱਕ ਹੋਵੇ ਤਾਂ ਉਸ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਪੱਟੀ ਬੰਨ੍ਹ ਦਿਓ ।

ਪ੍ਰਸ਼ਨ 6.
ਖਾਰ ਨਾਲ ਸੜਨ ਤੇ ਕੀ ਮੁੱਢਲਾ ਇਲਾਜ ਕੀਤਾ ਜਾਣਾ ਚਾਹੀਦਾ ਹੈ ?
ਉੱਤਰ-

  1. ਸੜੇ ਹੋਏ ਅੰਗ ਤੇ ਪਿਆ ਖਾਰ ਚੁਨਾ) ਨਰਮ ਬੁਰਸ਼ ਨਾਲ ਚੂਨਾ ਹਟਾ ਦਿਓ ।
  2. ਸੜੇ ਹੋਏ ਅੰਗ ਨੂੰ ਪਾਣੀ ਨਾਲ ਧੋ ਦਿਓ ।
  3. ਸਿਰਕਾ ਜਾਂ ਨਿੰਬੂ ਦੇ ਰਸ ਨੂੰ ਸਮਾਨ ਮਾਤਰਾ ਵਿਚ ਪਾਣੀ ਮਿਲਾ ਕੇ ਹਾਨੀ ਪੁੱਜੇ ਭਾਗ ਨੂੰ ਧੋਵੋ ਇਸ ਨਾਲ ਖਾਰ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ ।
  4. ਦੂਸ਼ਿਤ ਕੱਪੜਿਆਂ ਨੂੰ ਜਲਦੀ ਹਟਾ ਦਿਓ ਅਤੇ ਸੜਨ ਦੇ ਸਾਧਾਰਨ ਨਿਯਮਾਂ ਦਾ ਪਾਲਣ ਕਰੋ ।
  5. ਜੇਕਰ ਅੱਖ ਵਿਚ ਖਾਰ ਪੈਣ ਦਾ ਸ਼ੱਕ ਹੋਵੇ ਤਾਂ ਠੰਢੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ । ਅੱਖਾਂ ਨੂੰ ਨਰਮ ਰੂੰ ਦੀ ਗੱਦੀ ਲਾ ਕੇ ਪੱਟੀ ਬੰਨ੍ਹ ਦਿਓ ਅਤੇ ਡਾਕਟਰ ਨੂੰ ਜਲਦੀ ਵਿਖਾਉਣ ਦਾ ਜਤਨ ਕਰੋ ।

ਪ੍ਰਸ਼ਨ 7.
ਸ਼ਿਰਾ ਦੇ ਖੂਨ ਵਗਣ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ?
ਉੱਤਰ-
ਧਮਨੀ ਦੀ ਬਜਾਇ ਸ਼ਿਰਾ ਦਾ ਖੂਨ ਵਗਣਾ, ਸਰਲਤਾ ਨਾਲ ਰੋਕਿਆ ਜਾ ਸਕਦਾ ਹੈ । ਸ਼ਿਰਾਵਾਂ ਵਿਚੋਂ ਵਗਣ ਵਾਲਾ ਖੂਨ ਅਸ਼ੁੱਧ ਅਤੇ ਨੀਲਾਪਨ ਲਏ ਗੂੜ੍ਹੇ ਰੰਗ ਦਾ ਹੁੰਦਾ ਹੈ । ਸ਼ਿਰਾ ਤੋਂ ਖੂਨ ਲਗਾਤਾਰ ਤੇਜ਼ੀ ਨਾਲ ਇਕ ਬੱਝੀ ਧਾਰ ਦੇ ਨਾਲ ਨਿਕਲਦਾ ਹੈ । ਇਲਾਜ-ਜਿਸ ਅੰਗ ਤੇ ਸੱਟ ਲੱਗੀ ਹੋਵੇ ਉਸ ਨੂੰ ਹੇਠਾਂ ਵਲ ਝੁਕਾ ਦੇਣਾ ਚਾਹੀਦਾ ਹੈ । ਜੇਕਰ ਜ਼ਖ਼ਮ ਗੰਦਾ ਹੋਵੇ ਤਾਂਐਂਟੀਸੈਪਟਿਕ ਘੋਲ ਨਾਲ ਧੋ ਦੇਣਾ ਚਾਹੀਦਾ ਹੈ । ਜੇਕਰ ਹੱਡੀ ਨਾ ਟੁੱਟੀ ਹੋਵੇ ਤਾਂ ਉਂਗਲੀ ਨਾਲ ਜ਼ਖ਼ਮ ਨੂੰ ਜ਼ੋਰ ਨਾਲ ਦਬਾਉਣਾ ਚਾਹੀਦਾ ਹੈ ਅਤੇ ਰੂੰ ਨੂੰ ਇਕ ਮੋਟੇ ਪੈਡ ਤੇ ਰੱਖ ਕੇ ਬੰਨ ਦੇਣਾ ਚਾਹੀਦਾ ਹੈ । ਜ਼ਖ਼ਮ ਦੇ ਥੱਲੇ ਕੱਸ ਕੇ ਪੱਟੀ ਬੰਨ ਦੇਣ ਨਾਲ ਖੂਨ ਦਾ ਵਗਣਾ ਪੂਰੀ ਤਰ੍ਹਾਂ ਨਾਲ ਬੰਦ ਹੋ ਜਾਂਦਾ ਹੈ ।

ਪ੍ਰਸ਼ਨ 8.
ਡੁੱਬਦੇ ਵਿਅਕਤੀ ਨੂੰ ਬਚਾਉਣ ਲਈ ਉਸ ਦੀ ਮੁੱਢਲੀ ਸਹਾਇਤਾ ਕਿਸ ਤਰ੍ਹਾਂ ਕਰੋਗੇ ?
ਉੱਤਰ-
ਡੁੱਬਦੇ ਵਿਅਕਤੀ ਨੂੰ ਪਾਣੀ ਵਿਚੋਂ ਬਾਹਰ ਕੱਢ ਕੇ ਬਚਾਉਣ ਲਈ ਉਸ ਨੂੰ ਉਲਟਾ ਕਰਕੇ ਪੇਟ ਦਬਾ ਕੇ ਵਾਧੂ ਪਾਣੀ ਕੱਢਣਾ ਚਾਹੀਦਾ ਹੈ ਤੇ ਬਣਾਉਟੀ ਸਾਹ ਦੇਣਾ ਚਾਹੀਦਾ ਹੈ । ਜਲਦੀ ਹੀ ਡਾਕਟਰ ਦੀ ਸਹਾਇਤਾ ਲੈਣੀ ਚਾਹੀਦੀ ਹੈ ।

ਪ੍ਰਸ਼ਨ 9.
ਮੁੱਢਲੀ ਸਹਾਇਤਾ ਤੋਂ ਕੀ ਭਾਵ ਹੈ ? ਅਤੇ ਮੁੱਢਲੀ ਸਹਾਇਤਾ ਕਰਨ ਵਾਲਾ ਵਿਅਕਤੀ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚੋਂ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵੱਖ-ਵੱਖ ਪ੍ਰਕਾਰ ਦੇ ਜ਼ਖ਼ਮਾਂ ਦੇ ਇਲਾਜ ਦੱਸੋ ।
ਉੱਤਰ-
1. ਕੱਟੇ ਹੋਏ ਜ਼ਖ਼ਮ ਦਾ ਇਲਾਜ-ਜੇਕਰ ਜ਼ਖ਼ਮ ਘੱਟ ਡੂੰਘਾ ਹੋਵੇ ਤਾਂ ਥੋੜ੍ਹਾ ਜਿਹਾ ਖ਼ੂਨ ਵਗਣ ਦੇਣਾ ਚਾਹੀਦਾ ਹੈ । ਇਸ ਨਾਲ ਕੀਟਾਣੁ ਬਾਹਰ ਨਿਕਲ ਜਾਣਗੇ । ਇਸ ਪ੍ਰਕਾਰ ਦੇ ਜ਼ਖ਼ਮ ਨੂੰ ਐਂਟੀਸੈਪਟਿਕ ਘੋਲ, ਟਿੱਚਰ ਆਇਓਡੀਨ, ਸਪਿਰਟ ਆਦਿ ਨਾਲ ਸਾਫ਼ ਕਰਨਾ ਚਾਹੀਦਾ ਹੈ ਅਤੇ ਜ਼ਖ਼ਮ ਦੇ ਉੱਪਰ ਰ ਰੱਖ ਕੇ ਪੱਟੀ ਬੰਨ ਦੇਣੀ ਚਾਹੀਦੀ ਹੈ । ਸਾਫ਼ ਕਰਦੇ ਸਮੇਂ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਆਲੇ-ਦੁਆਲੇ ਦੀ ਗੰਦਗੀ ਅਤੇ ਪਾਣੀ ਜ਼ਖ਼ਮ ਵਿਚ ਨਾ ਜਾਵੇ । ਜੇ ਖੂਨ ਦਾ ਵਗਣਾ ਜ਼ਿਆਦਾ ਹੋਵੇ ਤਾਂ ਕੱਸ ਕੇ ਪੱਟੀ ਬੰਨ੍ਹ ਦੇਣੀ ਚਾਹੀਦੀ ਹੈ । ਜੇ ਜ਼ਖ਼ਮ ਵੱਡਾ ਹੋਵੇ ਤਾਂ ਡਾਕਟਰ ਦੀ ਸਲਾਹ ਨਾਲ ਟਾਂਕੇ ਲਗਵਾ ਦੇਣੇ ਚਾਹੀਦੇ ਹਨ ।

2. ਫਟੇ ਹੋਏ ਜ਼ਖ਼ਮ ਦਾ ਇਲਾਜ-

  • ਖੂਨ ਦਾ ਵਗਣਾ ਬੰਦ ਕਰਕੇ ਐਂਟੀਸੈਪਟਿਕ ਘੋਲ ਨਾਲ ਸਾਫ਼ ਕਰਨਾ ਚਾਹੀਦਾ ਹੈ ।
  • ਜ਼ਖ਼ਮ ਸਾਫ਼ ਕਰਨ ਦੇ ਬਾਅਦ ਉਸ ਉੱਤੇ ਸਲਫੋਨਾਮਾਈਡ ਪਾਉਡਰ ਚੰਗੀ ਤਰ੍ਹਾਂ ਛਿੜਕ ਕੇ ਡਾਕਟਰੀ ਇਲਾਜ ਕਰਨਾ ਚਾਹੀਦਾ ਹੈ ਅਤੇ ਤੂੰ ਰੱਖ ਕੇ ਬੰਨ੍ਹ ਦੇਣਾ ਚਾਹੀਦੀ ਹੈ ।

3. ਸੰਵੇਧਿਤ ਜ਼ਖ਼ਮ ਦਾ ਇਲਾਜ-ਖੂਨ ਦਾ ਵਗਣਾ ਰੋਕਣ ਤੋਂ ਬਾਅਦ ਜ਼ਖ਼ਮ ਨੂੰ ਐਂਟੀਸੈਪਟਿਕ ਘੋਲ ਨਾਲ ਧੋ ਕੇ ਸਾਫ਼ ਕਰਨਾ ਚਾਹੀਦਾ ਹੈ ਅਤੇ ਫਿਰ ਰੂੰ ਨੂੰ ਮਰਕਿਊਰੀ ਕੋਮ ਜਾਂ ਐਕੂਫਲੈਵਿਨ ਵਿਚ ਭਿਉਂ ਕੇ ਜ਼ਖ਼ਮ ਤੇ ਪੱਟੀ ਬੰਨ੍ਹ ਦੇਣੀ ਚਾਹੀਦੀ ਹੈ । ਜੇਕਰ ਗੋਲੀ ਅੰਦਰ ਰਹਿ ਗਈ ਹੋਵੇ ਤਾਂ ਜ਼ਖ਼ਮੀ ਨੂੰ ਜਲਦੀ ਨਾਲ ਹਸਪਤਾਲ ਲੈ ਜਾਣਾ ਚਾਹੀਦਾ ਹੈ । ਰੋਗੀ ਨੂੰ ਬੇਹੋਸ਼ ਨਹੀਂ ਹੋਣ ਦੇਣਾ ਚਾਹੀਦਾ |

4. ਕੁਚਲੇ ਹੋਏ ਜਾਂ ਕੁਚਲਿਤ ਜ਼ਖ਼ਮ ਦਾ ਇਲਾਜ-ਇਸ ਪ੍ਰਕਾਰ ਦੇ ਜ਼ਖ਼ਮ ਨੂੰ ਐਂਟੀਸੈਪਟਿਕ ਘੋਲ ਨਾਲ ਧੋ ਕੇ ਕੱਪੜੇ ਨੂੰ ਬਰਫ਼ ਦੇ ਪਾਣੀ ਵਿਚ ਗਿੱਲਾ ਕਰਕੇ ਬੰਨ੍ਹ ਦੇਣਾ ਚਾਹੀਦਾ ਹੈ । ਜੇਕਰ ਜ਼ਖ਼ਮੀ ਨੂੰ ਬੇਚੈਨੀ ਹੋਵੇ ਤਾਂ ਠੰਢੇ ਪਾਣੀ ਦੇ ਨਾਲ ਗੁਲੂਕੋਜ਼ ਦੇਣਾ ਚਾਹੀਦਾ ਹੈ ।

ਪ੍ਰਸ਼ਨ 2.
ਫਸਟ ਏਡ ਬਕਸਾ ਕੀ ਹੁੰਦਾ ਹੈ ? ਮੁੱਢਲੀ ਸਹਾਇਤਾ ਲਈ ਲੋੜੀਂਦੀਆਂ ਵਸਤਾਂ ਦੀ ਸੂਚੀ ਬਣਾਓ।
ਉੱਤਰ-
ਮੁੱਢਲੀ ਸਹਾਇਤਾ ਦੇ ਲਈ ਲੋੜੀਂਦੀ ਸਾਮੱਗਰੀ ਨੂੰ ਇਕ ਡੱਬੇ ਵਿਚ ਰੱਖਿਆ ਜਾਂਦਾ ਹੈ ਜਿਸ ਨਾਲ ਉਸ ਦਾ ਉਪਯੋਗ ਐਮਰਜੈਂਸੀ ਦੇ ਸਮੇਂ ਤੁਰੰਤ ਕੀਤਾ ਜਾ ਸਕੇ ਅਤੇ ਸਾਮਾਨ ਦੇ ਲਈ ਇੱਧਰ-ਉੱਧਰ ਨਾ ਭਟਕਣਾ ਪਵੇ । ਇਸ ਡੱਬੇ ਨੂੰ ਫਸਟ ਏਡ ਬਕਸਾ (First Aid Box) ਕਹਿੰਦੇ ਹਨ ।
ਫਸਟ ਏਡ ਬਕਸੇ ਵਿਚ ਮੁੱਢਲੀ ਸਹਾਇਤਾ ਸੰਬੰਧੀ ਹੇਠ ਲਿਖਿਆ ਸਾਮਾਨ ਹੋਣਾ ਚਾਹੀਦਾ ਹੈ-
PSEB 8th Class Home Science Solutions Chapter 9 ਮੁੱਢਲੀ ਸਹਾਇਤਾ 2

  • ਟਿੱਚਰ ਆਇਓਡੀਨ
  • ਟਿੱਚਰ ਬੈਨਜੋਈਨ
  • ਮਰਕਿਊਰੋਕ੍ਰੋਮ ਜਾਂ ਐਫਲੇਵਿਨ
  • ਪੋਟਾਸ਼ੀਅਮ ਪਰਮੈਂਗਨੇਟ (ਲਾਲ ਦਵਾਈ)
  • ਸਪਿਰਿਟ ਅਤੇ ਅਮੋਨੀਆ
  • ਡਿਟੋਲ (ਕਿਰਮ ਨਾਸ਼ਕ ਘੋਲ)
  • ਸੋਡਾ ਬਾਈਕਾਰਬੋਨੇਟ (ਖਾਣ ਦਾ ਮਿੱਠਾ ਸੋਡਾ)
  • ਸੁੰਘਣ ਦਾ ਨਮਕ (ਸਮੈਲਿੰਗ ਸਾਲਟ)
  • ਬਰਨੌਲ
  • ਆਇਓਡੈਕਸ
  • ਦਵਾਈਯੁਕਤ ਪਲਾਸਟਰ (ਐਡਰੈਸਿਵ ਟੇਪ)
  • ਏ. ਪੀ. ਸੀ., ਡਿਸਪਰੀਨ, ਐਨਾਸ਼ੀਨ ਜਾਂ ਨੌਵਲਜੀਨ
  • ਪੱਟੀਆਂ (ਗੋਲ ਤੇ ਤਿਕੋਣੀ)
  • ਗਾਂਜ (ਜਾਲੀ ਵਾਲਾ ਕੱਪੜਾ)
  • ਤੂੰ (ਕਾਟਨ) ਮੇਡੀਕੇਟਿਡ
  • ਖਪਚੀਆਂ
  • ਅੱਖ ਧੋਣ ਦਾ ਗਿਲਾਸ
  • ਅੱਧਾ ਦਰਜਨ ਸੇਫਟੀ ਪਿਨ
  • 2-3 ਝਾਪਰ
  • ਕੁਝ ਲੰਮੀਆਂ ਸੀਖਾਂ ਜੋ ਫੁਰਹਰੀ ਬਣਾਉਣ ਦੇ ਕੰਮ ਆਉਣ
  • ਟੁਰਨੀਕੇਟ
  • ਛੋਟੀ ਕੈਂਚੀ, ਚਾਕੂ ਅਤੇ ਚਿਮਟੀ ।

ਪ੍ਰਸ਼ਨ 3.
ਸੁੱਕੇ ਅਤੇ ਤਰਲ ਦਾਹ ਤੋਂ ਕੀ ਭਾਵ ਹੈ ? ਉਦਾਹਰਣ ਦੇ ਕੇ ਸਪੱਸ਼ਟ ਕਰੋ ।
ਉੱਤਰ-
ਆਪਣੇ ਆਪ ਉੱਤਰ ਦਿਉ ।

ਪ੍ਰਸ਼ਨ 4.
ਲੂ ਕਿਉਂ ਲਗਦੀ ਹੈ ਅਤੇ ਲੂ ਵਾਲੇ ਰੋਗੀ ਦੀ ਮੁੱਢਲੀ ਸਹਾਇਤਾ ਕਿਵੇਂ ਕਰੋਗੇ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 5.
ਮੁੱਢਲੀ ਸਹਾਇਤਾ ਕਿਉਂ ਜ਼ਰੂਰੀ ਹੈ ?
ਉੱਤਰ-
ਦੈਨਿਕ ਜੀਵਨ ਵਿਚ ਛੋਟੀਆਂ ਜਾਂ ਵੱਡੀਆਂ ਦੁਰਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ | ਘਰ ਵਿਚ, ਸੜਕ ‘ਤੇ ਸਫ਼ਰ ਕਰਦੇ ਹੋਏ, ਕਾਰਖ਼ਾਨਿਆਂ ਆਦਿ ਵਿਚ, ਕਿਸੇ ਵੀ ਸਮੇਂ ਕੋਈ ਦੁਰਘਟਨਾ ਹੋ ਸਕਦੀ ਹੈ | ਸੜ ਜਾਣਾ, ਲੂ ਲੱਗਣਾ, ਕਿਸੇ ਕੀੜੇ-ਮਕੌੜੇ ਦਾ ਕੱਟਣਾ, ਗ਼ਲਤੀ ਨਾਲ ਕੋਈ ਜ਼ਹਿਰੀਲੀ ਚੀਜ਼ ਖਾ ਲੈਣਾ, ਬੇਹੋਸ਼ ਹੋ ਜਾਣਾ, ਕਿਸੇ ਅੰਗ ਦਾ ਕੱਟ ਜਾਣਾ ਜਾਂ ਜਲ ਜਾਣਾ ਆਦਿ ਰੋਜ਼ ਦੀਆਂ ਘਟਨਾਵਾਂ ਵਾਪਰ ਸਕਦੀਆਂ ਹਨ | ਅਜਿਹੀ ਹਾਲਤ ਵਿਚ ਡਾਕਟਰ ਨੂੰ ਬੁਲਾਉਣਾ ਜਾਂ ਉਸ ਨੂੰ ਦਿਖਾਉਣਾ ਜ਼ਰੂਰੀ ਹੋ ਜਾਂਦਾ ਹੈ, ਪਰੰਤੂ ਹਰ ਥਾਂ ਅਤੇ ਹਰ ਸਮੇਂ ਡਾਕਟਰ ਦਾ ਮਿਲਣਾ ਸੰਭਵ ਨਹੀਂ ਹੁੰਦਾ | ਕਈ ਵਾਰ ਸਮੇਂ ਤੇ ਸਹਾਇਤਾ ਨਾ ਮਿਲਣ ਕਾਰਨ ਵਿਅਕਤੀ ਦੀ ਹਾਲਤ ਬਹੁਤ ਵਿਗੜ ਜਾਂਦੀ ਹੈ ਅਤੇ ਮੌਤ ਵੀ ਹੋ ਸਕਦੀ ਹੈ । ਇਸ ਲਈ ਦੁਰਘਟਨਾ ਵਾਲੇ ਵਿਅਕਤੀ ਨੂੰ ਗੰਭੀਰ ਹਾਲਤ ਤੋਂ ਬਚਾਉਣ ਲਈ, ਉਸ ਦੀ ਜਾਨ ਬਚਾਉਣ ਲਈ ਕੁੱਝ ਇਲਾਜ ਕਰਨਾ ਪੈਂਦਾ ਹੈ ।

ਪ੍ਰਸ਼ਨ 6.
ਜੇ ਕੱਪੜਿਆਂ ਨੂੰ ਅੱਗ ਲੱਗ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ ?
ਉੱਤਰ-
ਕੱਪੜਿਆਂ ਨੂੰ ਅੱਗ ਲੱਗਣ ਤੇ ਉਪਾਅ

  1. ਜੇਕਰ ਖਾਣਾ ਬਣਾਉਂਦੇ ਸਮੇਂ ਜਾਂ ਕਿਸੇ ਹੋਰ ਕਾਰਨ ਨਾਲ ਕੱਪੜਿਆਂ ਨੂੰ ਅੱਗ ਲੱਗ ਗਈ ਹੋਵੇ ਤਾਂ ਰੋਗੀ ਨੂੰ ਤੁਰੰਤ ਜ਼ਮੀਨ ਤੇ ਲਿਟਾ ਕੇ ਰੇੜ੍ਹਨਾ ਚਾਹੀਦਾ ਹੈ । ਰੋਗੀ ਦੇ ਉੱਪਰ ਇਕ ਕੰਬਲ ਜਾਂ ਓਵਰਕੋਟ ਪਾਉਣਾ ਚਾਹੀਦਾ ਹੈ ਪਰ ਰੋਗੀ ਦਾ ਮੂੰਹ ਖੁੱਲਾ ਰੱਖਣਾ ਚਾਹੀਦਾ ਹੈ ।
  2. ਅੱਗ ਬੁਝਾਉਣ ਲਈ ਸੜੇ ਹੋਏ ਵਿਅਕਤੀ ਤੇ ਕਦੀ ਵੀ ਪਾਣੀ ਨਹੀਂ ਪਾਉਣਾ ਚਾਹੀਦਾ । ਨਹੀਂ ਤਾਂ ਘਾਉ ਹੋਰ ਗੰਭੀਰ ਹੋ ਜਾਂਦੇ ਹਨ ।
  3. ਰੋਗੀ ਦੇ ਕੱਪੜੇ ਤੇ ਬੂਟ ਲਾਹ ਦੇਣੇ ਚਾਹੀਦੇ ਹਨ | ਜੇਕਰ ਨਾ ਉਤਰ ਸਕਣ ਤਾਂ ਉਨ੍ਹਾਂ ਨੂੰ ਕੱਟ ਦੇਣਾ ਚਾਹੀਦਾ ਹੈ ।
  4. ਰੋਗੀ ਨੂੰ ਚੁੱਕ ਕੇ ਕਿਸੇ ਇਕਾਂਤ ਥਾਂ ਤੇ ਲੈ ਜਾ ਕੇ ਲਿਟਾ ਦੇਣਾ ਚਾਹੀਦਾ ਹੈ । ਉਸ ਨੂੰ ਪੀਣ ਲਈ ਗਰਮ ਦੁੱਧ ਜਾਂ ਚਾਹ ਦੇਣੀ ਚਾਹੀਦੀ ਹੈ ।
  5. ਜੇਕਰ ਛਾਲੇ ਪੈ ਗਏ ਹੋਣ ਤਾਂ ਉਨ੍ਹਾਂ ਨੂੰ ਫੇਹਣਾ ਨਹੀਂ ਚਾਹੀਦਾ ।
  6. ਸੜੀ ਹੋਈ ਥਾਂ ਤੇ ਖਾਣ ਦੇ ਸੋਡੇ ਦੇ ਘੋਲ ਨਾਲ ਡੈਸਿੰਗ ਕਰਨੀ ਚਾਹੀਦੀ ਹੈ ।
  7. ਇਕ ਹਿੱਸਾ ਅਲਸੀ ਦੇ ਤੇਲ ਵਿਚ ਇਕ ਭਾਗ ਚੁਨੇ ਦਾ ਪਾਣੀ ਮਿਲਾ ਕੇ ਸਾਫ਼ ਕੱਪੜੇ ਦੇ ਫਾਹੇ ਦੁਆਰਾ ਸੜੇ ਹੋਏ ਭਾਗ ਤੇ ਲਗਾਉਣਾ ਲਾਭਦਾਇਕ ਹੁੰਦਾ ਹੈ।
  8. ਬਰਨੌਲ ਉਪਲੱਬਧ ਹੋਵੇ ਤਾਂ ਸੜੇ ਹੋਏ ਥਾਂ ਤੇ ਹੌਲੀ-ਹੌਲੀ ਲਾਉਣੀ ਚਾਹੀਦੀ ਹੈ ।
  9. ਸੜੀ ਹੋਈ ਥਾਂ ਤੇ ਨਾਰੀਅਲ ਦਾ ਤੇਲ ਮਲਣ ਨਾਲ ਵੀ ਆਰਾਮ ਮਿਲਦਾ ਹੈ ।
  10. ਜੇਕਰ ਜ਼ਿਆਦਾ ਸੜ ਗਿਆ ਹੋਵੇ ਤਾਂ ਸੜੇ ਹੋਏ ਸਥਾਨ ਦੇ ਕੱਪੜੇ ਸਾਵਧਾਨੀ ਨਾਲ ਹਟਾ ਦੇਣੇ ਚਾਹੀਦੇ ਹਨ | ਜੇਕਰ ਕੱਪੜੇ ਚਿਪਕ ਗਏ ਹੋਣ ਤਾਂ ਉਸ ਥਾਂ ਤੇ ਨਾਰੀਅਲ ਦਾ ਤੇਲ ਜਾਂ ਜੈਤੂਨ ਦਾ ਤੇਲ ਲਗਾ ਦੇਣਾ ਚਾਹੀਦਾ ਹੈ ।
  11. ਰੋਗੀ ਨੂੰ ਛੇਤੀ ਤੋਂ ਛੇਤੀ ਡਾਕਟਰ ਦੇ ਕੋਲ ਜਾਂ ਨੇੜੇ ਦੇ ਹਸਪਤਾਲ ਵਿਚ ਲਿਜਾਣਾ ਚਾਹੀਦਾ ਹੈ ।

ਪ੍ਰਸ਼ਨ 7.
ਡਾਕਟਰ ਦੇ ਆਉਣ ਤੋਂ ਪਹਿਲਾਂ ਦਾਹ ਤੇ ਕੀ ਲਾਓਗੇ ?
ਉੱਤਰ-
ਡਾਕਟਰ ਦੇ ਆਉਣ ਤੋਂ ਪਹਿਲਾਂ ਦਾਹ ਵਾਲੇ ਵਿਅਕਤੀ ਦੇ ਛਾਲੇ ਨਹੀਂ ਫੋੜਨੇ ਚਾਹੀਦੇ ਕਿਉਂਕਿ ਇਹ ਬਾਹਰ ਦੇ ਰੋਗਾਣੂਆਂ ਤੋਂ ਘਾਉ ਨੂੰ ਬਚਾਉਂਦੇ ਹਨ ।
ਡਾਕਟਰ ਦੇ ਆਉਣ ਤੋਂ ਪਹਿਲਾਂ ਦਾਹ ਤੇ ਹੇਠ ਲਿਖੇ ਪਦਾਰਥ ਲਾਏ ਜਾ ਸਕਦੇ ਹਨ –

  • ਜੇ ਕੱਪੜਿਆਂ ਦੇ ਜਲਣ ਨਾਲ ਸਰੀਰ ਸੜ ਗਿਆ ਹੈ ਤਾਂ ਦਾਹ ਤੇ ਖਾਣ ਵਾਲੇ ਸੋਡੇ ਦਾ ਘੋਲ, ਇਕ ਭਾਗ ਚੁਨੇ ਦਾ ਪਾਣੀ ਮਿਲਾ ਕੇ, ਜੈਤੂਨ ਜਾਂ ਨਾਰੀਅਲ ਦਾ ਤੇਲ ਜਾਂ ਬਰਨੌਲ ਲਾਇਆ ਜਾ ਸਕਦਾ ਹੈ ।
  • ਜੇ ਸਰੀਰ ਰਸਾਇਣਿਕ ਪਦਾਰਥਾਂ ਨਾਲ ਸੜਿਆ ਹੈ ਤਾਂ ਦਾਹ ਵਾਲੀ ਥਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ । ਜੇ ਸਰੀਰ ਦਾ ਭਾਗ ਤੇਜ਼ਾਬ ਨਾਲ ਸੜਿਆ ਹੈ ਤਾਂ ਉਸ ਤੇ ਅਮੋਨੀਆ ਜਾਂ ਖਾਣ ਵਾਲੇ ਸੋਡੇ ਦਾ ਘੋਲ ਲਾਉਣਾ ਚਾਹੀਦਾ ਹੈ ।
  • ਤੇਜ਼ ਖਾਰ ਨਾਲ ਜਲਣ ਤੇ ਸਿਰਕੇ ਜਾਂ ਨਿੰਬੂ ਦੇ ਰਸ ਵਿਚ ਪਾਣੀ ਮਿਲਾ ਕੇ ਲਾਉਣ ਨਾਲ ਆਰਾਮ ਮਿਲਦਾ ਹੈ ਅਤੇ ਖਾਰ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ । ਕਾਰਬੋਲਿਕ ਐਸਿਡ ਨਾਲ ਜਲੇ ਹੋਏ ਭਾਗ ਤੇ ਅਲਕੋਹਲ ਮਲਣ ਨਾਲ ਆਰਾਮ ਮਿਲਦਾ ਹੈ ।
  • ਵਾਸ਼ਪ ਜਾਂ ਖੁਸ਼ਕ ਤਾਪ ਨਾਲ ਜਲਣ ਤੇ ਜਾਂ ਬਿਜਲੀ ਨਾਲ ਚਾਹ ਲੱਗਣ ਤੇ ਵੀ ਉਹੋ ਇਲਾਜ ਦੇਣਾ ਚਾਹੀਦਾ ਹੈ ਜੋ ਕੱਪੜਿਆਂ ਵਿਚ ਅੱਗ ਲੱਗਣ ਤੇ ਗੰਭੀਰ ਰੂਪ ਨਾਲ ਸੜਨ ਤੇ ਦਿੱਤਾ ਜਾਂਦਾ ਹੈ |

ਪ੍ਰਸ਼ਨ 8.
ਆਪਣੇ ਆਪ ਨੂੰ ਲੂ ਤੋਂ ਕਿਵੇਂ ਬਚਾਉਗੇ ?
ਉੱਤਰ-
ਆਪਣੇ ਆਪ ਨੂੰ ਲੂ ਤੋਂ ਬਚਾਉਣ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ

  1. ਗਰਮੀ ਵਿਚ ਕੰਮ ਕਰਦੇ ਸਮੇਂ ਹਲਕੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ ।
  2. ਗਰਮੀ ਦੇ ਸਥਾਨ ਤੋਂ ਵਾਤਾਨੁਕੂਲਿਤ ਠੰਢੇ ਸਥਾਨ ਵਿਚ ਜਾਂ ਵਾਤਾਨੁਕੂਲਿਤ ਠੰਢੇ ਥਾਂ ਤੋਂ ਗਰਮੀ ਦੇ ਸਥਾਨ ਤੇ ਇੱਕੋ ਵਾਰ ਨਹੀਂ ਆਉਣਾ ਜਾਣਾ ਚਾਹੀਦਾ ।
  3. ਘਰ ਤੋਂ ਖ਼ਾਲੀ ਪੇਟ ਬਾਹਰ ਨਹੀਂ ਜਾਣਾ ਚਾਹੀਦਾ | ਖਾਣਾ ਖਾਂਦੇ ਹੋਏ ਵਿਅਕਤੀ ਨਾਲੋਂ ਖ਼ਾਲੀ ਪੇਟ ਵਾਲੇ ਵਿਅਕਤੀ ਨੂੰ ਲੂ ਜ਼ਿਆਦਾ ਲੱਗਦੀ ਹੈ ।
  4. ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ । ਘਰੋਂ ਜਾਂਦੇ ਸਮੇਂ ਵੀ ਪਾਣੀ ਪੀ ਕੇ ਜਾਣਾ ਚਾਹੀਦਾ ਹੈ ।
  5. ਲੂ ਦੇ ਦਿਨਾਂ ਵਿਚ ਕੱਚੇ ਅੰਬ ਦੇ ਪੀਣ (ਅੰਬ ਨੂੰ ਭੁੰਨ ਕੇ ਬਣਾਏ ਗਏ ਰਸ) ਅਤੇ ਪਿਆਜ਼ ਦੀ ਵਰਤੋਂ ਕਰਨੀ ਚਾਹੀਦੀ ਹੈ |
  6. ਨਮਕ ਦੀ ਮਾਤਰਾ ਵੱਧ ਲੈਣੀ ਚਾਹੀਦੀ ਹੈ ।
  7. ਪੌਸ਼ਟਿਕ ਖ਼ੁਰਾਕ ਲੈਣ ਵਾਲੇ ਨੂੰ ਲੂ ਘੱਟ ਲੱਗਦੀ ਹੈ । ਸ਼ਰਾਬ ਪੀਣ ਵਾਲਿਆਂ, ਚਮੜੀ ਦੇ ਰੋਗੀਆਂ ਨੂੰ ਅਤੇ ਪੌਸ਼ਟਿਕ ਭੋਜਨ ਨਾ ਖਾਣ ਵਾਲਿਆਂ ਨੂੰ ਜਲਦੀ ਲੁ ਲੱਗ ਜਾਂਦੀ ਹੈ ।

ਪ੍ਰਸ਼ਨ 9.
ਲੂ ਵਾਲੇ ਰੋਗੀ ਨੂੰ ਕਿਸ ਤਰ੍ਹਾਂ ਸੰਭਾਲੋਗੇ ?
ਉੱਤਰ-
ਲੂ ਨਾਲ ਪੀੜਿਤ ਵਿਅਕਤੀ ਨੂੰ ਉਸੇ ਵੇਲੇ ਡਾਕਟਰੀ ਸਹਾਇਤਾ ਪਹੁੰਚਾਉਣੀ ਚਾਹੀਦੀ ਹੈ ਨਹੀਂ ਤਾਂ ਤੇਜ਼ ਬੁਖ਼ਾਰ ਨਾਲ ਉਸ ਦੀ ਮੌਤ ਦਾ ਡਰ ਰਹਿੰਦਾ ਹੈ ।
ਲੂ ਲੱਗਣ ਤੇ ਹੇਠ ਲਿਖੀ ਮੁੱਢਲੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ

  • ਰੋਗੀ ਨੂੰ ਸਭ ਤੋਂ ਪਹਿਲਾਂ ਛਾਂ ਵਾਲੀ ਥਾਂ ਜਾਂ ਠੰਢੇ ਸਥਾਨ ਤੇ ਲੈ ਜਾਣਾ ਚਾਹੀਦਾ ਹੈ ।
  • ਜਿੰਨੀ ਛੇਤੀ ਹੋ ਸਕੇ ਉਸ ਦੇ ਦਿਮਾਗ਼ ਨੂੰ ਠੰਢਕ ਪਹੁੰਚਾਉਣੀ ਚਾਹੀਦੀ ਹੈ । ਇਸ ਦੇ ਲਈ ਉਸ ਦੇ ਧੜ ਨੂੰ ਠੰਢੇ ਪਾਣੀ ਵਿਚ ਡੁਬੋਣਾ ਚਾਹੀਦਾ ਹੈ । ਪੂਰੇ ਸਰੀਰ ਨੂੰ ਮਲਮਲ ਕੇ ਠੰਢੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ।
  • ਰੋਗੀ ਦੇ ਸਿਰ ਤੇ ਬਰਫ਼ ਦੀ ਥੈਲੀ ਰੱਖਣੀ ਚਾਹੀਦੀ ਹੈ ।
  • ਬੁਖ਼ਾਰ ਉਤਰਦੇ ਹੀ ਰੋਗੀ ਨੂੰ ਬਿਸਤਰ ਤੇ ਲਿਟਾ ਦੇਣਾ ਚਾਹੀਦਾ ਹੈ । ਜੇ ਬੁਖ਼ਾਰ ਦੁਬਾਰਾ ਤੇਜ਼ ਹੁੰਦਾ ਹੈ ਤਾਂ ਇਹੋ ਇਲਾਜ ਕਰਨਾ ਚਾਹੀਦਾ ਹੈ ।
  • ਰੋਗੀ ਨੂੰ ਕੱਚਾ ਅੰਬ ਭੁੰਨ ਕੇ ਜਾਂ ਉਬਾਲ ਕੇ ਉਸ ਦਾ ਰਸ ਬਣਾ ਕੇ ਦੇਣਾ ਚਾਹੀਦਾ ਹੈ । ਪਿਆਜ਼ ਦਾ ਰਸ ਦੇਣਾ ਵੀ ਲਾਭਦਾਇਕ ਰਹਿੰਦਾ ਹੈ ।
  • ਰੋਗੀ ਦੇ ਹੱਥ ਪੈਰ ਖ਼ਾਸ ਤੌਰ ‘ਤੇ ਹਥੇਲੀਆਂ ਅਤੇ ਤਲੂਏ ਤੇ ਮਹਿੰਦੀ ਜਾਂ ਪਿਆਜ਼ ਪੀਹ ਕੇ ਮਲਣਾ ਚਾਹੀਦਾ ਹੈ ।
  • ਰੋਗੀ ਨੂੰ ਲੱਸੀ ਜਾਂ ਨਿੰਬੂ ਦੇ ਨਾਲ ਨਮਕ ਖੁਆਉਣਾ ਚਾਹੀਦਾ ਹੈ ਕਿਉਂਕਿ ਪਸੀਨੇ ਦੁਆਰਾ ਜ਼ਿਆਦਾ ਮਾਤਰਾ ਵਿਚ ਨਮਕ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ ।
  • ਰੋਗੀ ਨੂੰ ਕੋਈ ਉਤੇਜਕ ਪਦਾਰਥ ਨਹੀਂ ਪਿਲਾਉਣਾ ਚਾਹੀਦਾ ।

ਪ੍ਰਸ਼ਨ 10.
ਲੂ ਕਿਉਂ ਲੱਗਦੀ ਹੈ ?
ਉੱਤਰ-
ਲੂ ਗਰਮ ਦੇਸ਼ਾਂ ਵਿਚ ਵਾਪਰਨ ਵਾਲੀ ਘਟਨਾ ਹੈ । ਤੇਜ਼ ਗਰਮੀ ਦੇ ਮੌਸਮ ਵਿਚ ਅਚਾਨਕ ਸੂਰਜ ਦੀਆਂ ਤੇਜ਼ ਕਿਰਨਾਂ ਕਮਜ਼ੋਰ ਆਦਮੀ, ਬੱਚੇ ਜਾਂ ਬੁੱਢੇ ਤੇ ਪੈਂਦੀਆਂ ਹਨ ਤਾਂ ਉਸ ਨੂੰ ਲੂ ਲੱਗ ਸਕਦੀ ਹੈ । ਮਨੁੱਖ ਕਾਫ਼ੀ ਲੰਬੇ ਸਮੇਂ ਲਈ ਖੁੱਲੀ ਗਰਮੀ ਵਿਚ ਕੰਮ ਕਰੇ ਤਾਂ ਉਸ ਨੂੰ ਲੂ ਲੱਗ ਸਕਦੀ ਹੈ | ਘਰ ਦੇ ਅੰਦਰ ਵੀ ਤੇਜ਼ ਗਰਮੀ ਲੂ ਲੱਗਣ ਦੇ ਸਮਾਨ ਨਤੀਜਾ ਦੇ ਸਕਦੀ ਹੈ । ਲੂ ਲੱਗਣ ਦੀ ਹਾਲਤ ਵਿਚ ਸਰੀਰ ਤਾਪ ਦੇ ਨਿਸ਼ਕਾਸਨ ਦੀ ਸਾਧਾਰਨ ਸ਼ਕਤੀ ਨਸ਼ਟ ਹੋ ਜਾਂਦੀ ਹੈ।

ਪ੍ਰਸ਼ਨ 11.
ਜ਼ਖ਼ਮ ‘ਤੇ ਕੀ ਲਾਉਣਾ ਠੀਕ ਹੈ ?
ਉੱਤਰ-
ਜ਼ਖ਼ਮ ਵਿਚੋਂ ਜੇ ਖੂਨ ਵਗਦਾ ਹੋਵੇ ਤਾਂ ਪਹਿਲਾਂ ਖੂਨ ਬੰਦ ਕਰਨ ਦਾ ਇਲਾਜ ਕਰਨਾ ਚਾਹੀਦਾ ਹੈ । ਜਿਸ ਅੰਗ ਵਿਚੋਂ ਖੂਨ ਵਗਦਾ ਹੋਵੇ ਉਸ ਨੂੰ ਪੋਲਾ ਜਿਹਾ ਫੜ ਕੇ ਦਿਲ ਤੋਂ ਥੋੜਾ ਜਿਹਾ ਉੱਪਰ ਰੱਖੋ ਤਾਂ ਕਿ ਖੂਨ ਦਾ ਬਾਹਰ ਨਿਕਲਣਾ ਰੁਕ ਜਾਵੇ । ਪਰ ਜੇ ਹੱਡੀ ਟੁੱਟੀ ਹੋਵੇ ਤਾਂ ਅਜਿਹਾ ਕਰਨਾ ਠੀਕ ਨਹੀਂ । ਜ਼ਖ਼ਮ ਉੱਤੇ ਸਖ਼ਤ ਕੱਪੜਾ ਰੱਖ ਕੇ ਪੱਟੀ ਬੰਨ੍ਹਣ ਨਾਲ ਵੀ ਖੂਨ ਵਗਣਾ ਰੁਕ ਜਾਂਦਾ ਹੈ । ਜੇ ਜ਼ਖ਼ਮ ਵਿਚ ਕੋਈ ਚੀਜ਼ ਵੱਜੀ ਹੋਵੇ ਜਾਂ ਹੱਡੀ ਦਾ ਟੁਕੜਾ ਹੋਵੇ ਤਾਂ ਜ਼ਖ਼ਮ ਦੇ ਕਿਨਾਰੇ ਤੇ ਦਬਾਉ ਪਾਉਣਾ ਚਾਹੀਦਾ ਹੈ ।

ਖੁੱਲ੍ਹੇ ਜ਼ਖ਼ਮ ਦੀ ਸਭ ਤੋਂ ਪਹਿਲਾਂ ਕਿਸੇ ਕੀਟਾਣੂ ਨਾਸ਼ਕ ਜਾਂ ਐਂਟੀਸੈਪਟਿਕ ਘੋਲ ਜਿਵੇਂ ਡੀਟੋਲ, ਪੋਟਾਸ਼ੀਅਮ ਪਰਮੈਂਗਨੇਟ ਜਾਂ ਸਪਿਰਿਟ ਨਾਲ ਸਾਫ਼ ਕਰਨਾ ਚਾਹੀਦਾ ਹੈ । ਇਸ ਨਾਲ ਜ਼ਖ਼ਮ ਜ਼ਹਿਰੀਲਾ ਹੋਣ ਤੋਂ ਬਚਿਆ ਰਹਿੰਦਾ ਹੈ । ਜ਼ਖ਼ਮ ਤੇ ਮਰਕਿਊਰੀ ਭੀਮ ਜਾਂ ਟਿੱਚਰ ਬੈਂਜੋਈਨ ਲਾਉਣਾ ਚਾਹੀਦਾ ਹੈ । ਜ਼ਖ਼ਮ ‘ਤੇ ਜੇਕਰ ਚਿਰ ਬਣ ਗਿਆ ਹੈ ਤਾਂ ਉਸ ਨੂੰ ਨਹੀਂ ਹਟਾਉਣਾ ਚਾਹੀਦਾ ਕਿਉਂਕਿ ਇਹ ਖੂਨ ਵਗਣ ਤੋਂ ਰੋਕਣ ਦਾ ਕੁਦਰਤੀ ਸਾਧਨ ਹੈ ।

ਪ੍ਰਸ਼ਨ 12.
‘‘ਕੱਟੇ ਜਾਣ ‘ਤੇ ਖੂਨ ਦਾ ਵਗਣਾ’ ਵਿਚ ਮੁੱਢਲੀ ਸਹਾਇਤਾ ਬਾਰੇ ਦੱਸੋ । ਜ਼ਖ਼ਮ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਅਜਿਹੀ ਹਾਲਤ ਵਿਚ ਮੁੱਢਲੀ ਸਹਾਇਤਾ ਦੇਣ ਦਾ ਮਤਲਬ ਹੈ ਕਿ ਖੂਨ ਨੂੰ ਰੋਕਣਾ ਅਤੇ ਖੂਨ ਵਿਚ ਜਰਾਸੀਮ ਨਾ ਦਾਖਲ ਹੋ ਜਾਣ ਇਸ ਤੋਂ ਵੀ ਰੋਕਣਾ । ਡੂੰਘੇ ਜ਼ਖ਼ਮ ਨੂੰ ਸਾਫ਼ ਪਾਣੀ ਨਾਲ ਧੋ ਕੇ ਫਲਾਲੈਨ ਦੇ ਕੱਪੜੇ ਨਾਲ ਸਾਫ਼ ਕਰ ਦਿਉ । ਸਾਧਾਰਨ ਜ਼ਖ਼ਮ ‘ਤੇ ਟਿੱਚਰ ਆਇਉਡੀਨ ਲਗਾਉ । ਜੇ ਦਵਾਈ ਨਾ ਹੋਵੇ ਤਾਂ ਜ਼ਖ਼ਮ ਨੂੰ ਧੋ ਕੇ ਇਸ ‘ਤੇ ਸ਼ਹਿਦ ਲਗਾ ਦਿਉ । ਜ਼ਖ਼ਮਾਂ ਦੀਆਂ ਕਿਸਮਾਂ-ਖੁਦ ਕਰੋ ।

ਮੁੱਢਲੀ ਸਹਾਇਤਾ PSEB 8th Class Home Science Notes

ਸੰਖੇਪ ਜਾਣਕਾਰੀ

  • ਮੁੱਢਲੀ ਸਹਾਇਤਾ ਉਹ ਸਹਾਇਤਾ ਹੈ ਜੋ ਡਾਕਟਰ ਦੇ ਆਉਣ ਤੋਂ ਪਹਿਲਾਂ ਜਾਂ ਰੋਗੀ | ਨੂੰ ਡਾਕਟਰ ਦੇ ਕੋਲ ਲੈ ਜਾਣ ਤੋਂ ਪਹਿਲਾਂ ਰੋਗੀ ਦੇ ਰੋਗ ਦੀ ਪੜਤਾਲ ਕਰਕੇ ਉਸ ! ਨੂੰ ਛੇਤੀ ਹੀ ਇਲਾਜ ਦੇ ਰੂਪ ਵਿਚ ਪਹੁੰਚਾਈ ਜਾਂਦੀ ਹੈ ।
  • ਮੁੱਢਲੀ ਸਹਾਇਤਾ ਕਰਨ ਵਾਲਾ ਵਿਅਕਤੀ ਧੀਰਜ ਵਾਲਾ, ਸਹਿਣਸ਼ੀਲ, ਸ਼ਾਂਤ, ਦਇਆਵਾਨ, ਹੁਸ਼ਿਆਰ, ਪੱਕੇ ਇਰਾਦੇ ਵਾਲਾ, ਸਪੱਸ਼ਟਵਾਦੀ, ਸਰੀਰਕ ਅਤੇ ਮਾਨਸਿਕ , ਪੱਧਰ ਤੇ ਚੁਸਤ ਹੋਣਾ ਚਾਹੀਦਾ ਹੈ ।
  • ਅੱਗ ਜਾਂ ਧਾਤੂ ਦਾ ਗਰਮ ਟੁਕੜਾ ਜੇ ਕਰ ਸਰੀਰ ਦੇ ਕਿਸੇ ਭਾਗ ਨਾਲ ਛੂਹ ਜਾਵੇ ਜਾਂ ਰਗੜਿਆ ਜਾਵੇ ਜਾਂ ਗਾੜੇ ਤੇਜ਼ਾਬ ਜਾਂ ਖ਼ਾਰ ਦੁਆਰਾ ਪੈਦਾ ਹੋਇਆ ਜ਼ਖ਼ਮ ਸੁੱਕੀ ਦਾਹ (ਜਲਣ) ਕਹਾਉਂਦਾ ਹੈ ।
  • ਭਾਫ, ਗਰਮ ਤੇਲ, ਲੁੱਕ ਜਾਂ ਉਬਲਦੀ ਚਾਹ ਜਾਂ ਦੁੱਧ ਜਾਂ ਅਭੋਜ ਢੰਗ ਨਾਲ ਲਾਈ ਗਈ ਪੁਲਟਿਸ ਨਾਲ ਪੈਦਾ ਹੋਏ ਜ਼ਖ਼ਮ ਨੂੰ ਤਰਲ ਦਾਹ ਕਹਿੰਦੇ ਹਨ।
  • ਸੜੀ ਹੋਈ ਥਾਂ ਤੇ ਤੇਲ ਲਾਉਣ ਨਾਲ ਖੂਨ ਵਿਚ ਜ਼ਹਿਰ ਫੈਲਣ ਦਾ ਡਰ ਰਹਿੰਦਾ ਹੈ ।
  • ਸੜੇ ਹੋਏ ਵਿਅਕਤੀ ਨੂੰ ਗਰਮ ਮਿੱਠੀ ਚਾਹ ਵਿਚ ਹਲਦੀ ਪਾ ਕੇ ਰੋਗੀ ਨੂੰ ਦੇਣੀ ਚਾਹੀਦੀ ਹੈ ਤਾਂ ਜੋ ਰੋਗੀ ਨੂੰ ਗਰਮ ਰੱਖਿਆ ਜਾ ਸਕੇ । ਲੂ ਲੱਗਣ ਨਾਲ ਰੋਗੀ ਦੀ ਨਬਜ਼ ਤੇਜ਼ ਚਲਦੀ ਹੈ ।
  • ਗਰਮੀ ਵਿਚ ਕੰਮ ਕਰਨ ਵਾਲੇ ਨੂੰ ਹਲਕੇ ਰੰਗ ਦੇ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ । ਗਰਮੀ ਦੇ ਦਿਨਾਂ ਵਿਚ ਧੁੱਪ ਵਿਚ ਕਾਲੀਆਂ ਐਨਕਾਂ ਤੇ ਛਤਰੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ ।
  • ਲੂ ਜ਼ਿਆਦਾ ਸ਼ਰਾਬ ਪੀਣ ਵਾਲਿਆਂ ਨੂੰ, ਐਗਜ਼ੀਮਾਂ ਦੇ ਰੋਗੀਆਂ ਨੂੰ ਪੌਸ਼ਟਿਕ ਭੋਜਨ | ਨਾ ਖਾਣ ਵਾਲਿਆਂ ਨੂੰ ਛੇਤੀ ਲੱਗਦੀ ਹੈ ।
  • ਸਧਾਰਨ ਕੱਟੇ ਹੋਏ ਜ਼ਖ਼ਮ ਤੇ ਟਿੱਚਰ ਆਇਓਡੀਨ ਲਗਾਉਣੀ ਠੀਕ ਰਹਿੰਦੀ ਹੈ ।
  • ਕਿਸੇ ਵੀ ਤੇਜ਼ ਬਲੇਡ, ਉਸਤਰਾ ਆਦਿ ਦੇ ਲੱਗਣ ਨਾਲ ਹੋਏ ਜ਼ਖ਼ਮ ਨੂੰ, ਕੱਟਿਆ ਘਾਉ ਕਹਿੰਦੇ ਹਨ ।
  • ਮਸ਼ੀਨ ਵਿਚ ਸਰੀਰ ਦੇ ਕਿਸੇ ਅੰਗ ਦਾ ਆ ਜਾਣਾ ਜਾਂ ਕਿਸੇ ਪਸ਼ੂ ਦੇ ਮੂੰਹ ਵਿਚ ਆ ਜਾਣ ਨੂੰ, ਚਿੱਥਿਆ ਘਾਉ ਕਹਿੰਦੇ ਹਨ ।
  • ਕਿਸੇ ਚਾਕੂ, ਤੇਜ਼ ਧਾਰ ਵਾਲੇ ਜਾਂ ਨੁਕੀਲੇ ਹਥਿਆਰ ਨਾਲ ਹੋਏ ਡੂੰਘੇ ਘਾਉ ਜਿਸ ਦਾ ਮੂੰਹ ਉੱਪਰੋਂ ਛੋਟਾ ਹੁੰਦਾ ਹੈ ਪਰ ਜ਼ਖ਼ਮ ਗਹਿਰਾ ਹੁੰਦਾ ਹੈ ਇਸ ਨੂੰ ਡੂੰਘਾ ਜ਼ਖ਼ਮ ਆਖਦੇ ਹਨ ।
  • ਕਿਸੇ ਭਾਰੀ ਚੀਜ਼ ਦੇ ਸਰੀਰ ਉੱਪਰ ਡਿੱਗਣ ਨਾਲ ਜਾਂ ਖੁੰਢੇ ਹਥਿਆਰ ਦਾ ਜ਼ੋਰ ਨਾਲ ਲੱਗਣ ਤੇ ਹੋਣ ਵਾਲਾ ਘਾਉ ਛੋਟਾ ਘਾਉ ਅਖਵਾਉਂਦਾ ਹੈ ।
  • ਨੱਕ ਰਾਹੀਂ ਖੂਨ ਵਗੇ ਤਾਂ ਨੱਕ ਠੰਢਾ ਅਤੇ ਨੱਕ ਨੂੰ ਸਾਫ਼ ਨਹੀਂ ਕਰਨਾ ਚਾਹੀਦਾ ।
  • ਲੂ ਦੇ ਦਿਨਾਂ ਵਿਚ ਪਾਣੀ ਅਤੇ ਨਮਕ ਦਾ ਵੱਧ ਤੋਂ ਵੱਧ ਪ੍ਰਯੋਗ ਕਰਨਾ ਚਾਹੀਦਾ ਹੈ ।
  • ਲੂ ਲੱਗੇ ਹੋਏ ਰੋਗੀ ਨੂੰ ਠੰਢੇ ਅਤੇ ਖੁੱਲ੍ਹੀ ਹਵਾ ਵਿਚ ਲਿਟਾਉਣਾ ਚਾਹੀਦਾ ਹੈ ।

Leave a Comment