PSEB 8th Class Home Science Solutions Chapter 8 ਗਰਮ ਕੱਪੜਿਆਂ ਦੀ ਦੇਖ-ਭਾਲ

Punjab State Board PSEB 8th Class Home Science Book Solutions Chapter 8 ਗਰਮ ਕੱਪੜਿਆਂ ਦੀ ਦੇਖ-ਭਾਲ Textbook Exercise Questions and Answers.

PSEB Solutions for Class 8 Home Science Chapter 8 ਗਰਮ ਕੱਪੜਿਆਂ ਦੀ ਦੇਖ-ਭਾਲ

Home Science Guide for Class 8 PSEB ਗਰਮ ਕੱਪੜਿਆਂ ਦੀ ਦੇਖ-ਭਾਲ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਕੱਪੜੇ ਧੋਣ ਤੋਂ ਪਹਿਲਾਂ ਉਸ ਦੀ ਮੁਰੰਮਤ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
ਨਹੀਂ ਤਾਂ ਉਸ ਦੇ ਹੋਰ ਜ਼ਿਆਦਾ ਫਟਣ ਜਾਂ ਉਧੜਨ ਦਾ ਡਰ ਰਹਿੰਦਾ ਹੈ ।

ਪ੍ਰਸ਼ਨ 2.
ਧੁਆਈ ਉਪਰੰਤ ਉੱਨ ਕਈ ਵਾਰ ਜੁੜ ਜਾਂਦੀ ਹੈ । ਕਿਉਂ ?
ਉੱਤਰ-
ਊਨੀ ਕੱਪੜਿਆਂ ਨੂੰ ਧੋਣ ਸਮੇਂ ਜਦੋਂ ਉਸ ਨੂੰ ਪਾਣੀ ਜਾਂ ਸਾਬਣ ਦੇ ਘੋਲ ਵਿਚ ਹਿਲਾਇਆ ਡੁਲਾਇਆ ਜਾਂਦਾ ਹੈ ਤਾਂ ਉੱਨ ਦੇ ਤੰਤੂਆਂ ਦੇ ਰੇਸ਼ੇ ਆਪਸ ਵਿਚ ਇਕ-ਦੂਸਰੇ ਦੇ ਉੱਪਰ ਚੜ ਜਾਂਦੇ ਹਨ ਜਿਸ ਦੇ ਸਿੱਟੇ ਵਜੋਂ ਉੱਨ ਜੁੜ ਜਾਂਦੀ ਹੈ ।

ਪ੍ਰਸ਼ਨ 3.
ਗਰਮ ਪਾਣੀ ਦਾ ਇਸਤੇਮਾਲ ਕਿਨਾਂ ਕੱਪੜਿਆਂ ਲਈ ਕੀਤਾ ਜਾ ਸਕਦਾ ਹੈ ?
ਉੱਤਰ-
ਸੂਤੀ ਕੱਪੜਿਆਂ ਲਈ ।

ਪ੍ਰਸ਼ਨ 4.
ਸਾਂਭਣ ਤੋਂ ਪਹਿਲਾਂ ਕੱਪੜਿਆਂ ਤੋਂ ਮਾਇਆ ਲਾਉਣੀ ਕਿਉਂ ਜ਼ਰੂਰੀ ਹੈ ?
ਉੱਤਰ-
ਕਈ ਕੀੜੇ ਕੱਪੜਿਆਂ ਤੋਂ ਮਾਇਆ ਖਾਣ ਲਈ ਕੱਪੜੇ ਵਿੱਚ ਛੇਦ ਕਰ ਦਿੰਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 5.
ਕੱਪੜਿਆਂ ਨੂੰ ਸੰਭਾਲ ਕੇ ਰੱਖਣਾ ਕਿਉਂ ਜ਼ਰੂਰੀ ਹੈ ?
ਉੱਤਰ-
ਕੱਪੜਿਆਂ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਨੂੰ ਟਿੱਡੀਆਂ ਆਦਿ ਤੋਂ ਬਚਾਇਆ ਜਾ ਸਕੇ । ਗਰਮੀਆਂ ਦੇ ਮੌਸਮ ਵਿਚ ਗਰਮ ਕੱਪੜਿਆਂ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਗਰਮ ਕੱਪੜਿਆਂ ਵਾਲਾ ਕੀੜਾ ਨਾ ਖਾ ਜਾਵੇ ।

ਪ੍ਰਸ਼ਨ 6.
ਤੁਸੀਂ ਰੇਸ਼ਮੀ ਕੱਪੜਿਆਂ ਨੂੰ ਕਿਵੇਂ ਸੰਭਾਲੋਗੇ ?
ਉੱਤਰ-
ਰੇਸ਼ਮੀ ਕੱਪੜਿਆਂ ਨੂੰ ਸੰਭਾਲਣਾ

  • ਰੋਜ਼ ਪਹਿਨਣ ਵਾਲੇ ਕੱਪੜਿਆਂ ਨੂੰ ਹੈਂਗਰ ਤੇ ਲਟਕਾ ਕੇ ਅਲਮਾਰੀ ਵਿਚ ਰੱਖਣਾ ਚਾਹੀਦਾ ਹੈ ।
  • ਸੂਰਜ ਦੀ ਤੇਜ਼ ਰੌਸ਼ਨੀ ਨਾਲ ਰੰਗ ਫਿੱਕੇ ਪੈ ਜਾਂਦੇ ਹਨ ਇਸ ਲਈ ਇਨ੍ਹਾਂ ਨੂੰ ਤੇਜ਼ ਰੌਸ਼ਨੀ ਵਿਚ ਨਹੀਂ ਰੱਖਣਾ ਚਾਹੀਦਾ ।
  • ਕੱਪੜਿਆਂ ਨੂੰ ਮੈਲੀ ਹਾਲਤ ਵਿਚ ਕਈ ਦਿਨਾਂ ਤਕ ਨਹੀਂ ਰੱਖਣਾ ਚਾਹੀਦਾ । ਹਮੇਸ਼ਾਂ ਕੱਪੜਿਆਂ ਨੂੰ ਸਾਫ਼ ਕਰਕੇ ਸੰਭਾਲਣਾ ਚਾਹੀਦਾ ਹੈ ।
  • ਗਰਮੀਆਂ ਵਿਚ ਜਦੋਂ ਰੇਸ਼ਮੀ ਕੱਪੜੇ ਨਾ ਪਾਉਣੇ ਹੋਣ ਤਾਂ ਉਨ੍ਹਾਂ ਨੂੰ ਕਿਸੇ ਪੁਰਾਣੀ ਚਾਦਰ, ਸੂਤੀ ਧੋਤੀ, ਤੌਲੀਏ ਜਾਂ ਗੁੱਡੀ ਕਾਗਜ਼ ਵਿਚ ਲਪੇਟ ਕੇ ਰੱਖਣਾ ਚਾਹੀਦਾ ਹੈ ।
  • ਸੰਭਾਲ ਕੇ ਰੱਖੇ ਜਾਣ ਵਾਲੇ ਕੱਪੜਿਆਂ ਨੂੰ ਮਾਇਆ ਲਾ ਕੇ ਨਹੀਂ ਰੱਖਣਾ ਚਾਹੀਦਾ ।

ਪ੍ਰਸ਼ਨ 7.
ਊਨੀ ਕੱਪੜਿਆਂ ਨੂੰ ਲਟਕਾਉਣਾ ਕਿਉਂ ਨਹੀਂ ਚਾਹੀਦਾ ?
ਜਾਂ
ਊਨੀ ਕੱਪੜਿਆਂ ਨੂੰ ਲਟਕਾ ਕੇ ਕਿਉਂ ਨਹੀਂ ਸੁਕਾਉਣਾ ਚਾਹੀਦਾ ?
ਉੱਤਰ-
ਉੱਨ ਬਹੁਤ ਪਾਣੀ ਚੂਸਦੀ ਹੈ ਅਤੇ ਭਾਰੀ ਹੋ ਜਾਂਦੀ ਹੈ, ਇਸ ਲਈ ਜੇਕਰ ਕੱਪੜਿਆਂ ਨੂੰ ਲਟਕਾ ਕੇ ਸੁਕਾਇਆ ਜਾਵੇ ਤਾਂ ਉਹ ਹੇਠਾਂ ਲਟਕ ਜਾਂਦੇ ਹਨ ਅਤੇ ਆਕਾਰ ਖ਼ਰਾਬ ਹੋ ਜਾਂਦਾ ਹੈ ।

ਪ੍ਰਸ਼ਨ 8.
ਊਨੀ ਕੱਪੜਿਆਂ ਨੂੰ ਜ਼ਿਆਦਾ ਦੇਰ ਭਿਗੋਣਾ ਕਿਉਂ ਨਹੀਂ ਚਾਹੀਦਾ ?
ਉੱਤਰ-
ਉੱਨ ਦਾ ਤੰਤੂ ਬਹੁਤ ਨਰਮ ਅਤੇ ਮੁਲਾਇਮ ਹੁੰਦਾ ਹੈ । ਇਸ ਦੇ ਉੱਪਰ ਛੋਟੀਆਂਛੋਟੀਆਂ ਤਹਿਆਂ ਹੁੰਦੀਆਂ ਹਨ ਜੋ ਕਿ ਪਾਣੀ, ਗਰਮੀ ਅਤੇ ਖਾਰ ਨਾਲ ਨਰਮ ਹੋ ਜਾਂਦੀਆਂ ਹਨ ਅਤੇ ਇਕ-ਦੂਸਰੇ ਵਿਚ ਫਸ ਜਾਂਦੀਆਂ ਹਨ ਇਸ ਲਈ ਜ਼ਿਆਦਾ ਦੇਰ ਤਕ ਨਹੀਂ ਭਿਗੋਣਾ ਚਾਹੀਦਾ ।

ਪ੍ਰਸ਼ਨ 9.
ਗਰਮ ਕੱਪੜਿਆਂ ਨੂੰ ਧੋਣ ਸਮੇਂ ਗਰਮ ਅਤੇ ਠੰਢੇ ਪਾਣੀ ਵਿਚ ਕਿਉਂ ਨਹੀਂ ਪਾਉਣਾ ਚਾਹੀਦਾ ?
ਉੱਤਰ-
ਕਿਉਂਕਿ ਇਸ ਦੇ ਤੰਤੂ ਆਪਸ ਵਿਚ ਜੁੜ ਜਾਂਦੇ ਹਨ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 10.
ਗਰਮ ਕੱਪੜੇ ਧੋਣ ਸਮੇਂ ਕਿਹੜੀਆਂ ਸਾਵਧਾਨੀਆਂ ਵਰਤੋਗੇ ?
ਉੱਤਰ-
ਗਰਮ ਕੱਪੜੇ ਧੋਣ ਸਮੇਂ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ

  • ਉਨੀ ਕੱਪੜਿਆਂ ਨੂੰ ਧੋਣ ਸਮੇਂ ਰਗੜਨਾ ਅਤੇ ਕੁੱਟਣਾ ਨਹੀਂ ਚਾਹੀਦਾ ।
  • ਊਨੀ ਕੱਪੜਿਆਂ ਨੂੰ ਧੋਣ ਤੋਂ ਪਹਿਲਾਂ ਜ਼ਿਆਦਾ ਦੇਰ ਭਿਉਂ ਕੇ ਨਹੀਂ ਰੱਖਣਾ ਚਾਹੀਦਾ ।
  • ਉਨੀ ਕੱਪੜਿਆਂ ਨੂੰ ਕਦੀ ਵੀ ਉਬਾਲਣਾ ਨਹੀਂ ਚਾਹੀਦਾ ।
  • ਊਨੀ ਕੱਪੜੇ ਧੋਣ ਲਈ ਪਾਣੀ ਕੋਸਾ ਹੋਣਾ ਚਾਹੀਦਾ ਹੈ । ਪਾਣੀ ਦਾ ਤਾਪ ਹਮੇਸ਼ਾ ਇੱਕੋ ਜਿਹਾ ਹੋਣਾ ਚਾਹੀਦਾ ਹੈ ।
  • ਉਨੀ ਕੱਪੜੇ ਧੋਣ ਲਈ ਮਿੱਠੇ ਪਾਣੀ ਦਾ ਹੀ ਪ੍ਰਯੋਗ ਕਰਨਾ ਚਾਹੀਦਾ ਹੈ। ਜ਼ਿਆਦਾ ਖ਼ਾਰ ਵਾਲੇ ਪਾਣੀ ਨਾਲ ਉੱਨ ਸਖ਼ਤ ਹੋ ਜਾਂਦੀ ਹੈ ਤੇ ਸੁੱਕਣ ਤੇ ਪੀਲੀ ਪੈ ਜਾਂਦੀ ਹੈ ।
  • ਉਨੀ ਕੱਪੜੇ ਧੋਣ ਲਈ ਸਾਬਣ ਖ਼ਾਰ ਰਹਿਤ ਹੋਣਾ ਚਾਹੀਦਾ ਹੈ । ਤੇਜ਼ ਖ਼ਾਰ ਦਾ ਉੱਨ ਤੇ ਵਿਨਾਸ਼ਕਾਰੀ ਪ੍ਰਭਾਵ ਪੈਂਦਾ ਹੈ ।
  • ਰੰਗਦਾਰ ਉੱਨ ਦੇ ਕੱਪੜਿਆਂ ਲਈ ਰੀਠਿਆਂ ਦੇ ਘੋਲ ਜਾਂ ਡਿਟਰਜੈਂਟ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
  • ਸਫ਼ੈਦ ਊਨੀ ਕੱਪੜਿਆਂ ਨੂੰ ਧੋਣ ਲਈ ਘਰੇਲੂ ਬਲੀਚਿੰਗ ਘੋਲਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ । ਜੇ ਕਿਸੇ ਬਲੀਚਿੰਗ ਦੀ ਲੋੜ ਮਹਿਸੂਸ ਕੀਤੀ ਜਾਵੇ ਤਾਂ ਹਲਕੇ ਹਾਈਡਰੋਜਨ ਪਰਆਕਸਾਈਡ ਦੀ ਵਰਤੋਂ ਕਰਨੀ ਚਾਹੀਦੀ ਹੈ ।
  • ਕੱਪੜੇ ਨੂੰ ਤਦ ਤਕ ਪਾਣੀ ਵਿਚ ਹੰਗਾਲਣਾ ਚਾਹੀਦਾ ਹੈ ਜਦ ਤਕ ਕਿ ਉਸ ਦਾ ਸਾਬਣ ਜਾਂ ਝੱਗ ਪੂਰੀ ਤਰ੍ਹਾਂ ਨਾ ਨਿਕਲ ਜਾਵੇ ।
  • ਕੱਪੜੇ ਨੂੰ ਪਾਣੀ ਵਿਚੋਂ ਆਖ਼ਰੀ ਵਾਰ ਹੰਗਾਲਣ ਤੋਂ ਪਹਿਲਾਂ ਪਾਣੀ ਵਿਚ ਥੋੜ੍ਹਾ ਜਿਹਾ ਨੀਲ ਪਾ ਦੇਣਾ ਚਾਹੀਦਾ ਹੈ ।
  • ਊਨੀ ਕੱਪੜੇ ਨੂੰ ਨਿਚੋੜਨ ਲਈ ਉਸ ਨੂੰ ਮੋਟੇ ਬੁਰ ਵਾਲੇ ਤੌਲੀਏ ਵਿਚ ਰੱਖ ਕੇ ਹੱਥਾਂ ਨਾਲ ਚਾਰੇ ਪਾਸਿਆਂ ਤੋਂ ਦਬਾਉਣਾ ਚਾਹੀਦਾ ਹੈ ।
  • ਕਾਫ਼ੀ ਮਾਤਰਾ ਵਿਚ ਆਪਣੇ ਅੰਦਰ ਪਾਣੀ ਸੋਖ ਲੈਣ ਕਾਰਨ ਗਿੱਲੇ ਉਨੀ ਕੱਪੜੇ ਭਾਰੇ ਹੋ ਜਾਂਦੇ ਹਨ ।
  • ਊਨੀ ਕੱਪੜੇ ਨੂੰ ਉਲਟਾ ਕਰਕੇ ਮੇਜ਼ ਜਾਂ ਚਾਰਪਾਈ ਤੇ ਛਾਂ ਵਾਲੀ ਥਾਂ ਤੇ ਸੁਕਾਉਣਾ ਚਾਹੀਦਾ ਹੈ ।
  • ਸੁਕਾਉਣ ਤੇ ਕੱਪੜੇ ਨੂੰ ਉਲਟਾ ਕਰਕੇ ਗਿੱਲਾ ਕੱਪੜਾ ਰੱਖ ਕੇ ਪ੍ਰੈੱਸ ਕਰਨਾ ਚਾਹੀਦਾ ਹੈ ।
  • ਊਨੀ ਕੱਪੜਿਆਂ ਨੂੰ ਜ਼ਿਆਦਾ ਮੈਲਾ ਹੋਣ ਤੋਂ ਪਹਿਲਾਂ ਹੀ ਧੋ ਲੈਣਾ ਚਾਹੀਦਾ ਹੈ ।

ਪ੍ਰਸ਼ਨ 11.
ਗਰਮ ਕੱਪੜੇ ਧੋਣ ਤੋਂ ਪਹਿਲਾਂ ਕੀ ਤਿਆਰੀ ਕਰੋਗੇ ?
ਉੱਤਰ-

  1. ਗਰਮ ਕੱਪੜਾ ਜੇਕਰ ਕਿਤੋਂ ਪਾਟਾ ਜਾਂ ਉਧੜਿਆ ਹੋਇਆ ਹੋਵੇ ਤਾਂ ਠੀਕ ਕਰ ਲੈਣਾ ਚਾਹੀਦਾ ਹੈ ਤਾਂ ਜੋ ਧੋਣ ਸਮੇਂ ਛੇਕ ਵੱਡਾ ਨਾ ਹੋ ਜਾਵੇ ।
  2. ਗਰਮ ਕੱਪੜੇ ਦੀ ਬੁਣਾਈ ਬੜੀ ਖੁੱਲ੍ਹੀ ਹੁੰਦੀ ਹੈ ਜਿਸ ਨਾਲ ਉਸ ਵਿਚ ਮਿੱਟੀ ਫਸ ਜਾਂਦੀ ਹੈ । ਇਸ ਲਈ ਧੋਣ ਤੋਂ ਪਹਿਲਾਂ ਕੱਪੜਿਆਂ ਨੂੰ ਚੰਗੀ ਤਰ੍ਹਾਂ ਝਾੜਨਾ ਚਾਹੀਦਾ ਹੈ ।
  3. ਧੁਆਈ ਦੀ ਕਿਰਿਆ ਨੂੰ ਸਫਲ ਬਣਾਉਣ ਲਈ ਗਰਮ ਕੱਪੜਿਆਂ ਤੇ ਸੋਧਕ ਪਦਾਰਥਾਂ ਦੀ ਕੀ ਪ੍ਰਤੀਕਿਰਿਆ ਹੁੰਦੀ ਹੈ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ।
  4. ਗਰਮ ਕੱਪੜਿਆਂ ਵਿਚ ਪ੍ਰਯੋਗ ਕੀਤੇ ਰੇਸ਼ਿਆਂ ਦੇ ਅਨੁਸਾਰ ਅਨੁਕੂਲ ਸੋਧਕ ਪਦਾਰਥਾਂ ਨੂੰ ਹੀ ਚੁਣਨਾ ਅਤੇ ਪ੍ਰਯੋਗ ਕਰਨਾ ਚਾਹੀਦਾ ਹੈ ।
  5. ਗਰਮ ਕੱਪੜਿਆਂ ਤੋਂ ਦਾਗ਼ ਧੱਬੇ ਛੁਡਾਉਣ ਵਾਲੇ ਵਿਭਿੰਨ ਰਸਾਇਣਾਂ ਅਤੇ ਪ੍ਰਤਿਕਾਰਕਾਂ ਆਦਿ ਦੀ ਕੀ ਪ੍ਰਤੀਕਿਰਿਆ ਹੁੰਦੀ ਹੈ । ਇਸ ਦੀ ਜਾਣਕਾਰੀ ਰੱਖਣੀ ਚਾਹੀਦੀ ਹੈ।
  6. ਗਰਮ ਕੱਪੜਿਆਂ ਦੀ ਸਫਲਤਾਪੂਰਵਕ ਧੁਆਈ ਲਈ ਉਨ੍ਹਾਂ ਨੂੰ ਕਿਸ ਵਿਧੀ ਨਾਲ ਧੋਤਾ ਜਾਵੇ ਇਸ ਦੀ ਜਾਣਕਾਰੀ ਜ਼ਰੂਰੀ ਹੈ । ਕੱਪੜੇ ਦੀ ਰਚਨਾ ਅਨੁਸਾਰ ਹੀ ਵਿਧੀ ਦੀ ਵਰਤੋਂ ਕਰਨੀ ਚਾਹੀਦੀ ਹੈ।

PSEB 8th Class Home Science Solutions Chapter 8 ਗਰਮ ਕੱਪੜਿਆਂ ਦੀ ਦੇਖ-ਭਾਲ 1

7. ਸਭ ਪ੍ਰਕਾਰ ਦੇ ਕੱਪੜਿਆਂ ਨੂੰ ਇਕੋ ਵਾਰੀ ਮਿਲਾ ਕੇ ਨਹੀਂ ਧੋਣਾ ਚਾਹੀਦਾ 1 ਕੱਪੜੇ ਦੀ ਕਿਸਮ, ਰਚਨਾ, ਰੰਗ ਆਦਿ ਅਨੁਸਾਰ ਛਾਂਟ ਕੇ ਵੱਖ-ਵੱਖ ਧੋਣਾ ਚਾਹੀਦਾ ਹੈ ।

8. ਘੱਟ ਗੰਦੇ ਕੱਪੜਿਆਂ ਨੂੰ ਜ਼ਿਆਦਾ ਗੰਦੇ ਕੱਪੜਿਆਂ ਦੇ ਨਾਲ ਨਹੀਂ ਹੋਣਾ ਚਾਹੀਦਾ ।

9. ਕੱਪੜਿਆਂ ਨੂੰ ਧੋਣ ਤੋਂ ਪਹਿਲਾਂ ਉਨ੍ਹਾਂ ਦਾ ਨਿਰੀਖਣ ਕਰ ਲੈਣਾ ਚਾਹੀਦਾ ਹੈ । ਜੇ ਕਿਸੇ ਥਾਂ ਤੋਂ ਸਿਲਾਈ ਖੁੱਲ੍ਹ ਗਈ ਹੋਵੇ ਜਾਂ ਛੇਕ ਆਦਿ ਹੋ ਗਿਆ ਹੋਵੇ ਤਾਂ ਪਹਿਲਾਂ ਉਸ ਦੀ ਮੁਰੰਮਤ ਕਰ ਲੈਣੀ ਚਾਹੀਦੀ ਹੈ ।

10. ਕੱਪੜੇ ਤੇ ਜੇਕਰ ਕੋਈ ਦਾਗ਼ ਜਾਂ ਧੱਬਾ ਲੱਗ ਗਿਆ ਹੈ ਤਾਂ ਪਹਿਲਾਂ ਉਸ ਨੂੰ ਦੂਰ ਕਰਨਾ ਚਾਹੀਦਾ ਹੈ ?

11. ਧੋਣ ਤੋਂ ਪਹਿਲਾਂ ਕੱਪੜਿਆਂ ਦੀਆਂ ਜੇਬਾਂ ਵੇਖ ਲੈਣੀਆਂ ਚਾਹੀਦੀਆਂ ਹਨ ਅਤੇ ਜੇ ਉਨ੍ਹਾਂ ਵਿਚ ਕੋਈ ਚੀਜ਼ ਹੈ ਤਾਂ ਉਸ ਨੂੰ ਕੱਢ ਲੈਣਾ ਚਾਹੀਦਾ ਹੈ ।

12. ਧੁਆਈ ਤੋਂ ਪਹਿਲਾਂ ਧੁਆਈ ਲਈ ਲੋੜੀਂਦੇ ਸਮਾਨ ਦਾ ਪਹਿਲਾਂ ਪ੍ਰਬੰਧ ਕਰ ਲੈਣਾ ਚਾਹੀਦਾ ਹੈ । ਇਸ ਵਿਚ ਸਮੇਂ ਦੀ ਬੱਚਤ ਹੁੰਦੀ ਹੈ !

13. ਧੁਆਈ ਵਿਚ ਪ੍ਰਯੋਗ ਆਉਣ ਵਾਲੇ ਤਿਕਾਰਕਾਂ ਨੂੰ ਬੱਚਿਆਂ ਤੋਂ ਦੂਰ ਰੱਖਣਾ ਚਾਹੀਦਾ ਹੈ ।

14. ਧੋਤੇ ਹੋਏ ਕੱਪੜਿਆਂ ਨੂੰ ਸੁਕਾਉਣ ਲਈ ਉੱਚਿਤ ਵਿਧੀ ਦਾ ਪ੍ਰਯੋਗ ਅਤੇ ਪ੍ਰਬੰਧ ਕਰਨਾ ਚਾਹੀਦਾ ਹੈ ।

15. ਧੁਆਈ ਲਈ ਨਰਮ ਪਾਣੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।

16. ਧੋ ਕੇ ਸੁਕਾਏ ਕੱਪੜਿਆਂ ਨੂੰ ਛੇਤੀ ਪ੍ਰੈੱਸ ਕਰ ਦੇਣਾ ਚਾਹੀਦਾ ਹੈ ।

ਪ੍ਰਸ਼ਨ 12.
ਇਕ ਗਰਮ ਸਵੈਟਰ ਨੂੰ ਕਿਵੇਂ ਧੋਵੋਗੇ ਅਤੇ ਪ੍ਰੈੱਸ ਕਰੋਗੇ ?
ਜਾਂ
ਤੁਸੀਂ ਘਰ ਵਿਚ ਊਨੀ ਕੱਪੜੇ ਕਿਵੇਂ ਧੋਵੋਗੇ ਅਤੇ ਪ੍ਰੈੱਸ ਕਰੋਗੇ ?
ਉੱਤਰ-
ਗਰਮ ਸਵੈਟਰ ਵਿਚ ਆਮ ਤੌਰ ‘ਤੇ ਬਟਨ ਲੱਗੇ ਹੁੰਦੇ ਹਨ । ਜੇਕਰ ਕੁੱਝ ਅਜਿਹੇ ਫੈਂਸੀ ਬਟਨ ਹੋਣ ਜਿਨ੍ਹਾਂ ਨੂੰ ਧੋਣ ਨਾਲ ਖ਼ਰਾਬ ਹੋਣ ਦੀ ਸੰਭਾਵਨਾ ਹੋਵੇ ਤਾਂ ਉਤਾਰ ਲੈਣੇ ਚਾਹੀਦੇ ਹਨ । ਜੇਕਰ ਸਵੈਟਰ ਕਿਤੋਂ ਫਟਿਆ ਹੋਵੇ ਤਾਂ ਸੀਅ ਲੈਣਾ ਚਾਹੀਦਾ ਹੈ । ਹੁਣ ਸਵੈਟਰ ਦਾ ਖ਼ਾਕਾ ਤਿਆਰ ਕਰਦੇ ਹਾਂ । ਇਸ ਤੋਂ ਬਾਅਦ ਕੋਸੇ ਪਾਣੀ ਵਿਚ ਲੋੜ ਅਨੁਸਾਰ ਲਕਸ ਦਾ ਚੂਰਾ ਜਾਂ ਰੀਠੇ ਦਾ ਘੋਲ ਮਿਲਾ ਕੇ ਹਲਕੇ ਦਬਾਓ ਦੀ ਵਿਧੀ ਨਾਲ ਧੋ ਲੈਂਦੇ ਹਨ । ਇਸ ਤੋਂ ਬਾਅਦ ਕੋਸੇ ਸਾਫ਼ ਪਾਣੀ ਵਿਚ ਤਦ ਤਕ ਧੋਂਦੇ ਹਨ ਜਦ ਤਕ ਸਾਰਾ ਸਾਬਣ ਨਾ ਨਿਕਲ ਜਾਵੇ ।

ਉਨੀ ਕੱਪੜਿਆਂ ਲਈ ਪਾਣੀ ਦਾ ਤਾਪਮਾਨ ਇੱਕੋ ਜਿਹਾ ਰੱਖਦੇ ਹਨ ਅਤੇ ਉਨੀ ਕੱਪੜਿਆਂ ਨੂੰ ਪਾਣੀ ਵਿਚ ਜ਼ਿਆਦਾ ਦੇਰ ਤਕ ਨਹੀਂ ਕਿਉਂਣਾ ਚਾਹੀਦਾ, ਨਹੀਂ ਤਾਂ ਇਨ੍ਹਾਂ ਦੇ ਸੁੰਗੜਨ ਦਾ ਡਰ ਹੋ ਸਕਦਾ ਹੈ । ਇਸ ਤੋਂ ਬਾਅਦ ਇਕ ਬੁਰ ਵਾਲੇ ਟਰਕਿਸ਼ ਤੌਲੀਏ ਵਿਚ ਰੱਖ ਕੇ ਉਸ ਨੂੰ ਹਲਕੇ ਹੱਥਾਂ ਨਾਲ ਦਬਾ ਕੇ ਪਾਣੀ ਕੱਢ ਲੈਂਦੇ ਹਨ ।ਫਿਰ ਖ਼ਾਕੇ ਤੇ ਰੱਖ ਕੇ ਕਿਸੇ ਸਮਤਲ ਥਾਂ ਤੇ ਛਾਂ ਵਿਚ ਸੁਕਾ ਲੈਂਦੇ ਹਨ !
PSEB 8th Class Home Science Solutions Chapter 8 ਗਰਮ ਕੱਪੜਿਆਂ ਦੀ ਦੇਖ-ਭਾਲ 2
ਖ਼ਾਕਾ ਬਣਾਉਣਾ ਪ੍ਰੈੱਸ ਕਰਨਾ-ਸੁੱਕਣ ਤੋਂ ਬਾਅਦ ਕੱਪੜੇ ਨੂੰ ਉਲਟਾ ਕਰਕੇ ਉਸ ਉੱਤੇ ਗਿੱਲਾ ਕੱਪੜਾ ਰੱਖ ਕੇ ਸ ਕਰਨੀ ਚਾਹੀਦੀ ਹੈ ।

ਪ੍ਰਸ਼ਨ 13.
ਸੂਤੀ ਅਤੇ ਊਨੀ ਕੱਪੜਿਆਂ ਨੂੰ ਸੰਭਾਲਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਤੁਸੀਂ ਸੂਤੀ ਕੱਪੜਿਆਂ ਨੂੰ ਕਿਵੇਂ ਸੰਭਾਲੋਗੇ ?
ਜਾਂ
ਤੁਸੀਂ ਊਨੀ ਕੱਪੜਿਆਂ ਨੂੰ ਕਿਵੇਂ ਸੰਭਾਲੋਗੇ ?
ਉੱਤਰ-
ਸੂਤੀ ਕੱਪੜਿਆਂ ਦੀ ਸੰਭਾਲ ਕਰਦੇ ਸਮੇਂ ਧਿਆਨ ਦੇਣ ਯੋਗ ਗੱਲਾਂ ਹੇਠ ਲਿਖੀਆਂ ਹਨ

  • ਕੱਪੜਿਆਂ ਨੂੰ ਹਮੇਸ਼ਾ ਧੋ ਕੇ ਅਤੇ ਚੰਗੀ ਤਰ੍ਹਾਂ ਸੁਕਾ ਕੇ ਰੱਖਣਾ ਚਾਹੀਦਾ ਹੈ !
  • ਕੱਪੜਿਆਂ ਨੂੰ ਮਾਇਆ (ਕਲਫ ਲਾ ਕੇ ਜ਼ਿਆਦਾ ਦਿਨ ਤਕ ਨਹੀਂ ਰੱਖਣਾ ਚਾਹੀਦਾ ।
  • ਪ੍ਰੈੱਸ ਕਰਨ ਤੋਂ ਬਾਅਦ ਕੱਪੜੇ ਦੀ ਨਮੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਕੇ ਹੀ ਕੱਪੜਿਆਂ ਨੂੰ ਸੰਭਾਲਣਾ ਚਾਹੀਦਾ ਹੈ ।
  • ਨਮੀ ਵਾਲੇ ਕੱਪੜਿਆਂ ਵਿਚ ਉੱਲੀ ਲੱਗ ਜਾਂਦੀ ਹੈ ਜਿਸ ਨਾਲ ਕੱਪੜੇ ਕਮਜ਼ੋਰ ਹੋ ਜਾਂਦੇ ਹਨ ਅਤੇ ਉਨ੍ਹਾਂ ਤੇ ਦਾਗ਼ ਲੱਗ ਜਾਂਦੇ ਹਨ । ਇਸ ਲਈ ਬਰਸਾਤ ਵਿਚ ਕੱਪੜਿਆਂ ਦੀ ਅਲਮਾਰੀ ਜਾਂ ਸੰਦੂਕ ਵਿਚ ਕੱਪੜੇ ਚੰਗੀ ਤਰ੍ਹਾਂ ਬੰਦ ਰੱਖਣੇ ਚਾਹੀਦੇ ਹਨ । ਧੁੱਪ ਨਿਕਲਣ ਤੇ ਉਨ੍ਹਾਂ ਨੂੰ ਧੁੱਪ ਲਗਾਉਣੀ ਚਾਹੀਦੀ ਹੈ।
  • ਕੱਪੜਿਆਂ ਨੂੰ ਨਮੀ ਵਾਲੀ ਥਾਂ ਤੇ ਭੁੱਲ ਕੇ ਵੀ ਨਹੀਂ ਰੱਖਣਾ ਚਾਹੀਦਾ ।

ਉਨੀ ਕੱਪੜਿਆਂ ਦੀ ਸੰਭਾਲ-

  1. ਊਨੀ ਕੱਪੜਿਆਂ ਦੀ ਸੰਭਾਲ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਬੁਰਸ਼ ਨਾਲ ਚੰਗੀ ਤਰ੍ਹਾਂ ਝਾੜ ਲੈਣਾ ਚਾਹੀਦਾ ਹੈ ।
  2. ਜਿਹੜੇ ਕੱਪੜੇ ਗੰਦੇ ਹੋਣ ਉਨ੍ਹਾਂ ਨੂੰ ਧੋ ਕੇ ਜਾਂ ਸੁੱਕੀ ਧੁਆਈ (ਡਰਾਈਕਲੀਨਿੰਗ) ਕਰਾ ਕੇ ਰੱਖਣਾ ਚਾਹੀਦਾ ਹੈ ।
  3. ਊਨੀ ਕੱਪੜਿਆਂ ਨੂੰ ਬਕਸੇ ਜਾਂ ਅਲਮਾਰੀ ਆਦਿ ਵਿਚ ਧੁੱਪ ਜਾਂ ਹਵਾ ਲਵਾਉਂਦੇ ਰਹਿਣਾ ਚਾਹੀਦਾ ਹੈ ।
  4. ਕੱਪੜਿਆਂ ਨੂੰ ਨਮੀ ਦੀ ਹਾਲਤ ਵਿਚ ਜਾਂ ਨਮੀ ਵਾਲੀ ਥਾਂ ਤੇ ਨਹੀਂ ਰੱਖਣਾ ਚਾਹੀਦਾ ।
  5. ਜਦੋਂ ਬਕਸੇ ਵਿਚ ਕੱਪੜੇ ਬੰਦ ਕੀਤੇ ਜਾਣ ਤਾਂ ਉਨ੍ਹਾਂ ਵਿਚ ਨੈਪਥਲੀਨ ਦੀਆਂ ਗੋਲੀਆਂ, ਕਪੂਰ ਜਾਂ ਨਿੰਮ ਦੇ ਸੁੱਕੇ ਪੱਤੇ ਰੱਖ ਕੇ ਚੰਗੀ ਤਰ੍ਹਾਂ ਬੰਦ ਕਰਨਾ ਚਾਹੀਦਾ ਹੈ ।
  6. ਹਰ ਇਕ ਕੱਪੜੇ ਨੂੰ ਅਖ਼ਬਾਰ ਦੇ ਕਾਗਜ਼ ਵਿਚ ਲਪੇਟ ਕੇ ਰੱਖਿਆ ਜਾ ਸਕਦਾ ਹੈ । ਛਪਾਈ ਦੀ ਸਿਆਹੀ ਕਾਰਨ ਕੱਪੜਿਆਂ ਨੂੰ ਕੀੜਾ ਨਹੀਂ ਲੱਗਦਾ।

Home Science Guide for Class 8 PSEB ਗਰਮ ਕੱਪੜਿਆਂ ਦੀ ਦੇਖ-ਭਾਲ Important Questions and Answers

ਪ੍ਰਸ਼ਨ 1.
ਉੱਨ ਦੇ ਤੰਤੂ ਦੇ ਗੁਣ ਹਨ –
(ਉ) ਕੋਮਲ
(ਅ) ਮੁਲਾਇਮ
(ਇ) ਪ੍ਰਾਣੀਜਨ
(ਸ) ਸਾਰੇ ।
ਉੱਤਰ-
(ਸ) ਸਾਰੇ ।

ਪ੍ਰਸ਼ਨ 2.
ਉੱਨ ਦੇ ਰੇਸ਼ਿਆਂ ਦੇ ਦੁਸ਼ਮਣ ਹਨ –
(ਉ) ਨਮੀ
(ਅ ਤਾਪ
(ਇ) ਖ਼ਾਰ ।
(ਸ) ਸਾਰੇ ।
ਉੱਤਰ-
(ਸ) ਸਾਰੇ ।

ਪ੍ਰਸ਼ਨ 3.
ਰੇਸ਼ਮੀ ਕੱਪੜਿਆਂ ਨੂੰ ਕਿਸ ਕਾਗਜ਼ ਵਿਚ ਲਪੇਟ ਕੇ ਰੱਖਿਆ ਜਾਂਦਾ ਹੈ ?
(ਉ) ਗੁੱਡੀ ਕਾਗਜ਼
(ਅ) ਕਿਤਾਬਾਂ ਦੇ ਕਾਗਜ਼
(ਇ) ਦੋਵੇਂ ਠੀਕ
(ਸ) ਦੋਵੇਂ ਗਲਤ ।
ਉੱਤਰ-
(ਉ) ਗੁੱਡੀ ਕਾਗਜ਼

ਪ੍ਰਸ਼ਨ 4.
ਠੀਕ ਤੱਥ ਹੈ –
(ੳ) ਰੇਸ਼ਮ ਦੇ ਕੱਪੜੇ ਕਮਜ਼ੋਰ ਅਤੇ ਮੁਲਾਇਮ ਹੁੰਦੇ ਹਨ ।
(ਅ) ਰੇਆਨ ਦੇ ਕੱਪੜੇ ਨੂੰ ਧੁੱਪ ਵਿਚ ਨਹੀਂ ਸੁਕਾਉਣਾ ਚਾਹੀਦਾ ।
(ਇ) ਸੂਤੀ ਕੱਪੜਿਆਂ ਤੇ ਗਰਮ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਸਹੀ/ਗਲਤ ਦੱਸੋ

1. ਊਨੀ ਕੱਪੜਿਆਂ ਨੂੰ ਲਟਕਾ ਕੇ ਨਹੀਂ ਸੁਕਾਉਣਾ ਚਾਹੀਦਾ ।
ਉੱਤਰ-

2. ਰੇਸ਼ਮ ਦੇ ਸੰਭਾਲ ਕੇ ਰੱਖੇ ਜਾਣ ਵਾਲੇ ਕੱਪੜਿਆਂ ਨੂੰ ਮਾਇਆ ਲਾ ਕੇ ਨਹੀਂ ਰੱਖਣਾ ਚਾਹੀਦਾ ।
ਉੱਤਰ-

3. ਰੇਆਨ ਦੇ ਕੱਪੜਿਆਂ ਲਈ ਡਰਾਈਕਲੀਨਿੰਗ ਦੀ ਧੁਆਈ ਚੰਗੀ ਰਹਿੰਦੀ ਹੈ ।
ਉੱਤਰ-

4. ਊਨੀ ਕੱਪੜਿਆਂ ਨੂੰ ਚੰਗੀ ਤਰ੍ਹਾਂ ਪ੍ਰੈਸ ਕਰਨਾ ਚਾਹੀਦਾ ਹੈ ।
ਉੱਤਰ-

5. ਰੇਸ਼ਮੀ ਕੱਪੜਿਆਂ ਨੂੰ ਧੁੱਪ ਵਿਚ ਸੁਕਾਉਣਾ ਚਾਹੀਦਾ ਹੈ ।
ਉੱਤਰ-

6. ਉਨੀ ਕੱਪੜੇ ਜ਼ਿਆਦਾ ਗਰਮ ਪਾਣੀ, ਖਾਰ, ਰਗੜਨ ਅਤੇ ਮਰੋੜਨ ਨਾਲ ਖਰਾਬ | ਹੋ ਜਾਂਦੇ ਹਨ ।
ਉੱਤਰ-

ਖ਼ਾਲੀ ਥਾਂ ਭਰੋ

1. ਊਨੀ ਕੱਪੜਿਆਂ ਨੂੰ ……………. ਵਿਚ ਨਹੀਂ ਸੁਕਾਉਣਾ ਚਾਹੀਦਾ ।
ਉੱਤਰ-
ਧੁੱਪ,

2. ਉਨੀ ਕੱਪੜਿਆਂ ਨੂੰ ਬੰਦ ਕਰਕੇ ਰੱਖਦੇ ਸਮੇਂ …….. ਦੀਆਂ ਗੋਲੀਆਂ ਪਾ ਦਿਉ ।
ਉੱਤਰ-
ਨੇਪਥਾਲੀਨ,

3. ਊਨੀ ਕੱਪੜਿਆਂ ਨੂੰ ਭਿਗੋ ਕੇ ਰੱਖਣ ਤੇ ………. ਹੋ ਜਾਂਦੇ ਹਨ ।
ਉੱਤਰ-
ਕਮਜ਼ੋਰ,

4. ਨਮੀਯੁਕਤ ਕੱਪੜਿਆਂ ਨੂੰ ਸੰਭਾਲਨ ਤੇ ………….. ਲਗ ਜਾਂਦੀ ਹੈ :
ਉੱਤਰ-
ਉੱਲੀ ।

ਇਕ ਸ਼ਬਦ ਵਿੱਚ ਉੱਤਰ ਦਿਓ

ਪ੍ਰਸ਼ਨ 1.
ਊਨੀ ਕੱਪੜਿਆਂ ਨੂੰ ਧੋਣ ਲਈ ਕਿਹੋ ਜਿਹਾ ਪਾਣੀ ਚਾਹੀਦਾ ਹੈ ?
ਉੱਤਰ-
ਨਰਮ ਪਾਣੀ ॥

ਪ੍ਰਸ਼ਨ 2.
ਊਨੀ ਕੱਪੜਿਆਂ ਨੂੰ ਸੰਭਾਲਦੇ ਸਮੇਂ ਨਿੰਮ ਦੇ ਪੱਤੇ ਅਤੇ ਹੋਰ ਕਿਹੜੇ ਪੱਤ ਰੱਖੇ ਜਾਂਦੇ ਹਨ ?
ਉੱਤਰ-
ਯੂਕਲਿਪਟਸ ।

ਪ੍ਰਸ਼ਨ 3.
ਰੇਸ਼ਮੀ ਕੱਪੜਿਆਂ ਨੂੰ ਕਿਹੋ ਜਿਹੇ ਕਾਗਜ਼ ਵਿਚ ਲਪੇਟ ਕੇ ਰੱਖਿਆ ਜਾਂਦਾ ਹੈ ?
ਉੱਤਰ-
ਗੁੱਡੀ ਕਾਗ਼ਜ਼ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੂਤੀ ਕੱਪੜੇ ਨੂੰ ਧੋਣ ਲਈ ਕੁੱਝ ਦੇਰ ਤਕ ਸਾਬਣ ਦੇ ਪਾਣੀ ਵਿਚ ਭਿਉਂ ਕੇ ਰੱਖਣ ਨਾਲ ਕੀ ਲਾਭ ਹੁੰਦਾ ਹੈ ?
ਉੱਤਰ-
ਕੱਪੜਿਆਂ ਤੇ ਲੱਗਾ ਹੋਇਆ ਘੁਲਣਸ਼ੀਲ ਮੈਲ ਪਾਣੀ ਵਿਚ ਘੁਲ ਜਾਂਦਾ ਹੈ ਅਤੇ ਹੋਰ ਗੰਦਗੀ, ਧੱਬੇ ਆਦਿ ਗਲ ਜਾਂਦੇ ਹਨ ।

ਪ੍ਰਸ਼ਨ 2.
ਰੇਆਨ ਦੇ ਕੱਪੜਿਆਂ ਦੀ ਧੁਆਈ ਕਠਿਨ ਕਿਉਂ ਹੁੰਦੀ ਹੈ ?
ਉੱਤਰ-
ਕਿਉਂਕਿ ਰੇਆਨ ਦੇ ਕੱਪੜੇ ਪਾਣੀ ਦੇ ਸੰਪਰਕ ਨਾਲ ਕਮਜ਼ੋਰ ਹੋ ਜਾਂਦੇ ਹਨ ।

ਪ੍ਰਸ਼ਨ 3.
ਰੇਆਨ ਦੇ ਕੱਪੜਿਆਂ ਲਈ ਕਿਸ ਪ੍ਰਕਾਰ ਦੀ ਧੁਆਈ ਚੰਗੀ ਰਹਿੰਦੀ ਹੈ ?
ਉੱਤਰ-
ਡਰਾਈਕਲੀਨਿੰਗ ।

ਪ੍ਰਸ਼ਨ 4.
ਰੇਆਨ ਦੇ ਕੱਪੜਿਆਂ ਤੇ ਤੇਜ਼ਾਬ ’ਤੇ ਖ਼ਾਰ ਦਾ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਸ਼ਕਤੀਸ਼ਾਲੀ ਤੇਜ਼ਾਬ ਅਤੇ ਖ਼ਾਰ ਦੋਹਾਂ ਨਾਲ ਹੀ ਰੇਆਨ ਦੇ ਕੱਪੜਿਆਂ ਨੂੰ ਹਾਨੀ ਹੁੰਦੀ ਹੈ ।

ਪ੍ਰਸ਼ਨ 5. ਰੇਆਨ ਦੇ ਕੱਪੜਿਆਂ ਨੂੰ ਧੋਣ ਸਮੇਂ ਕਿਹੜੀਆਂ ਗੱਲਾਂ ਦੀ ਮਨਾਹੀ ਹੈ ?
ਉੱਤਰ-
ਕੱਪੜਿਆਂ ਨੂੰ ਪਾਣੀ ਵਿਚ ਫੁਲਾਉਣਾ, ਤਾਪ, ਸ਼ਕਤੀਸ਼ਾਲੀ ਰਸਾਇਣਾਂ ਅਤੇ ਅਲਕੋਹਲ ਦਾ ਪ੍ਰਯੋਗ ।

ਪ੍ਰਸ਼ਨ 6.
ਰੇਆਨ ਦੇ ਕੱਪੜਿਆਂ ਦੀ ਧੁਆਈ ਲਈ ਕਿਹੜੀ ਵਿਧੀ ਠੀਕ ਹੁੰਦੀ ਹੈ ?
ਉੱਤਰ-
ਗੁਣ ਅਤੇ ਨਪੀੜਨ ਦੀ ਵਿਧੀ ।

ਪ੍ਰਸ਼ਨ 7.
ਰੇਆਨ ਦੇ ਕੱਪੜਿਆਂ ਨੂੰ ਕਿੱਥੇ ਸੁਕਾਉਣਾ ਚਾਹੀਦਾ ਹੈ ?
ਉੱਤਰ-
ਛਾਂ ਵਾਲੀ ਥਾਂ ਤੇ ਅਤੇ ਬਿਨਾਂ ਲਟਕਾਏ ਚੌਰਸ ਥਾਂ ‘ਤੇ ॥

ਪ੍ਰਸ਼ਨ 8.
ਰੇਆਨ ਦੇ ਕੱਪੜਿਆਂ ਨੂੰ ਪ੍ਰੈੱਸ ਕਿਸ ਪ੍ਰਕਾਰ ਕਰਨੀ ਚਾਹੀਦੀ ਹੈ ?
ਉੱਤਰ-
ਘੱਟ ਗਰਮ ਸ ਕੱਪੜੇ ਦੇ ਉਲਟੇ ਪਾਸੇ ਕਰਨੀ ਚਾਹੀਦੀ ਹੈ । ਪ੍ਰੈੱਸ ਕਰਦੇ ਸਮੇਂ ਕੱਪੜੇ ਵਿਚ ਹਲਕੀ ਨਮੀ ਹੋਣੀ ਚਾਹੀਦੀ ਹੈ ।

ਪ੍ਰਸ਼ਨ 9.
ਉੱਨ ਦਾ ਤੰਤੂ ਕਿਹੋ ਜਿਹਾ ਹੁੰਦਾ ਹੈ ?
ਉੱਤਰ-
ਕਾਫ਼ੀ ਕੋਮਲ, ਮੁਲਾਇਮ ਅਤੇ ਪਾਣੀਜਨ ।

ਪ੍ਰਸ਼ਨ 10.
ਉੱਨ ਦਾ ਤੰਤੂ ਆਪਸ ਵਿਚ ਕਿਹੜੇ ਕਾਰਨਾਂ ਕਰਕੇ ਜੁੜ ਜਾਂਦਾ ਹੈ ?
ਉੱਤਰ-
ਨਮੀ, ਖ਼ਾਰ, ਦਬਾਅ ਅਤੇ ਗਰਮੀ ਦੇ ਕਾਰਨ ।

ਪ੍ਰਸ਼ਨ 11.
ਉੱਨ ਦੇ ਤੰਤੂਆਂ ਦੀ ਸਤਹਿ ਕਿਹੋ ਜਿਹੀ ਹੁੰਦੀ ਹੈ ?
ਉੱਤਰ-
ਖੁਰਦਰੀ ॥

ਪ੍ਰਸ਼ਨ 12.
ਉੱਨ ਦੇ ਰੇਸ਼ਿਆਂ ਦੀ ਸਤਹਿ ਖੁਰਦਰੀ ਕਿਉਂ ਹੁੰਦੀ ਹੈ ?
ਉੱਤਰ-
ਕਿਉਂਕਿ ਉੱਨ ਦੀ ਸਤਹਿ ਤੇ ਪਰਸਪਰ ਵਿਆਪੀ ਸ਼ਲਕ ਹੁੰਦੇ ਹਨ ।

ਪ੍ਰਸ਼ਨ 13.
ਉੱਨ ਦੇ ਰੇਸ਼ਿਆਂ ਦੀ ਸਤਹਿ ਖੁਰਦਰੀ ਕਿਉਂ ਹੁੰਦੀ ਹੈ ?
ਉੱਤਰ-
ਲਿਸਲਿਸੀ, ਜਿਸ ਨਾਲ ਰੇਸ਼ੇ ਜਦੋਂ ਪਾਣੀ ਦੇ ਸੰਪਰਕ ਵਿਚ ਆਉਂਦੇ ਹਨ ਤਾਂ ਫੁੱਲ ਕੇ ਨਰਮ ਹੋ ਜਾਂਦੇ ਹਨ ।

ਪ੍ਰਸ਼ਨ 14.
ਉੱਨ ਦੇ ਰੇਸ਼ਿਆਂ ਦੇ ਦੁਸ਼ਮਣ ਕੀ ਹਨ ?
ਉੱਤਰ-
ਨਮੀ, ਤਾਪ ਅਤੇ ਖ਼ਾਰ ।

ਪ੍ਰਸ਼ਨ 15.
ਤਾਪ ਦੇ ਅਨਿਸਚਿਤ ਪਰਿਵਰਤਨ ਨਾਲ ਰੇਸ਼ਿਆਂ ‘ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਰੇਸ਼ਿਆਂ ਵਿਚ ਜਮਾਅ ਅਤੇ ਸੁੰਗੜਨ ਹੋ ਜਾਂਦੀ ਹੈ ।

ਪ੍ਰਸ਼ਨ 16.
ਉੱਨ ਦੇ ਕੱਪੜਿਆਂ ਨੂੰ ਕਿਸ ਪ੍ਰਕਾਰ ਦੇ ਸਾਬਣ ਨਾਲ ਧੋਣਾ ਚਾਹੀਦਾ ਹੈ ?
ਉੱਤਰ-
ਕੋਮਲ ਪ੍ਰਕਿਰਤੀ ਦੇ ਸ਼ੁੱਧ ਖ਼ਾਰ ਰਹਿਤ ਸਾਬਣ ਨਾਲ ।

ਪ੍ਰਸ਼ਨ 17.
ਜ਼ਿਆਦਾ ਖ਼ਾਰ ਮਿਲੇ ਪਾਣੀ ਦਾ ਉੱਨ ‘ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਉੱਨ ਸਖ਼ਤ ਹੋ ਜਾਂਦੀ ਹੈ ਅਤੇ ਸੁੱਕਣ ‘ਤੇ ਪੀਲੀ ਪੈ ਜਾਂਦੀ ਹੈ ।

ਪ੍ਰਸ਼ਨ 18.
ਉਨੀ ਕੱਪੜਿਆਂ ਦੀ ਧੁਆਈ ਲਈ ਕਿਸ ਪ੍ਰਕਾਰ ਦੇ ਪਾਣੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ ?
ਉੱਤਰ-
ਮਿੱਠੇ ਪਾਣੀ ਦਾ ।

ਪ੍ਰਸ਼ਨ 19.
ਊਨੀ ਕੱਪੜਿਆਂ ਦੀ ਧੁਆਈ ਵਿਚ ਕਿਹੜੇ ਘੋਲ ਜ਼ਿਆਦਾ ਪ੍ਰਚਲਿਤ ਹਨ ?
ਉੱਤਰ-
ਪੋਟਾਸ਼ੀਅਮ ਪਰਮੈਂਗਨੇਟ, ਸੋਡੀਅਮ ਪਰਆਕਸਾਈਡ ਅਤੇ ਹਾਈਡਰੋਜਨ ਪਰਆਕਸਾਈਡ ਦੇ ਹਲਕੇ ਘੋਲ |

ਪ੍ਰਸ਼ਨ 20.
ਊਨੀ ਕੱਪੜਿਆਂ ਨੂੰ ਫੁਲਾਉਣ ਦੀ ਲੋੜ ਕਿਉਂ ਨਹੀਂ ਹੁੰਦੀ ?
ਉੱਤਰ-
ਕਿਉਂਕਿ ਪਾਣੀ ਵਿਚ ਡੁੱਬਣ ਨਾਲ ਰੇਸ਼ੇ ਕਮਜ਼ੋਰ ਪੈ ਜਾਂਦੇ ਹਨ ।

ਪ੍ਰਸ਼ਨ 21.
ਊਨੀ ਕੱਪੜਿਆਂ ਨੂੰ ਧੋਣ ਸਮੇਂ ਰਗੜਨਾ-ਕੁੱਟਣਾ ਕਿਉਂ ਨਹੀਂ ਚਾਹੀਦਾ ?
ਉੱਤਰ-
ਰਗੜਨ ਨਾਲ ਰੇਸ਼ੇ ਕਮਜ਼ੋਰ ਹੋ ਜਾਂਦੇ ਹਨ ਅਤੇ ਆਪਸ ਵਿਚ ਫਸਣ ਨਾਲ ਜੰਮ ਜਾਂਦੇ ਹਨ ।

ਪ੍ਰਸ਼ਨ 22.
ਕੱਪੜਿਆਂ ਨੂੰ ਪਾਣੀ ਵਿਚੋਂ ਆਖ਼ਰੀ ਵਾਰੀ ਹੰਗਾਲਣ ਤੋਂ ਪਹਿਲਾਂ ਪਾਣੀ ਵਿਚ ਥੋੜ੍ਹਾ ਜਿਹਾ ਨੀਲ ਕਿਉਂ ਪਾ ਦੇਣਾ ਚਾਹੀਦਾ ਹੈ ?
ਉੱਤਰ-
ਜਿਸ ਨਾਲ ਕਿ ਊਨੀ ਕੱਪੜੇ ਵਿਚ ਸਫ਼ੈਦੀ ਤੇ ਚਮਕ ਬਣੀ ਰਹੇ ।

ਪ੍ਰਸ਼ਨ 23.
ਊਨੀ ਕੱਪੜਿਆਂ ਨੂੰ ਧੁੱਪ ਵਿਚ ਕਿਉਂ ਨਹੀਂ ਸੁਕਾਉਣਾ ਚਾਹੀਦਾ ?
ਉੱਤਰ-
ਕਿਉਂਕਿ ਤੇਜ਼ ਧੁੱਪ ਦੇ ਪ੍ਰਕਾਸ਼ ਅਤੇ ਤਾਪ ਨਾਲ ਉੱਨ ਦੀ ਰਚਨਾ ਵਿਗੜ ਜਾਂਦੀ ਹੈ ।

ਪ੍ਰਸ਼ਨ 24.
ਊਨੀ ਕੱਪੜਿਆਂ ਦੀ ਧੁਆਈ ਲਈ ਤਾਪਮਾਨ ਦੇ ਪੱਖੋਂ ਕਿਸ ਪ੍ਰਕਾਰ ਦੇ ਪਾਣੀ ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਊਨੀ ਕੱਪੜਿਆਂ ਦੀ ਧੁਆਈ ਲਈ ਕੋਸੇ ਪਾਣੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
ਧੋਣ ਸਮੇਂ ਪਾਣੀ ਦਾ ਤਾਪਮਾਨ ਕੱਪੜੇ ਨੂੰ ਭਿਉਂਣ ਤੋਂ ਲੈ ਕੇ ਆਖ਼ਰੀ ਵਾਰ ਹੰਗਾਲਣ ਤਕ ਇਕੋ ਜਿਹਾ ਰਹਿਣਾ ਚਾਹੀਦਾ ਹੈ ।

ਪ੍ਰਸ਼ਨ 25.
ਧੋਣ ਤੋਂ ਬਾਅਦ ਊਨੀ ਕੱਪੜਿਆਂ ਨੂੰ ਕਿਸ ਪ੍ਰਕਾਰ ਸੁਕਾਉਣਾ ਚਾਹੀਦਾ ਹੈ ?
ਉੱਤਰ-
ਧੋਣ ਤੋਂ ਪਹਿਲਾਂ ਬਣਾਏ ਗਏ ਖ਼ਾਕੇ ਤੇ ਕੱਪੜਿਆਂ ਨੂੰ ਰੱਖ ਕੇ ਉਸ ਦਾ ਆਕਾਰ ਠੀਕ ਕਰਕੇ ਛਾਂ ਵਿਚ ਉਲਟਾ ਕਰਕੇ, ਸਮਤਲ ਸਥਾਨ ਤੇ ਸੁਕਾਉਣਾ ਚਾਹੀਦਾ ਹੈ ਜਿੱਥੇ ਚਾਰੇ ਪਾਸੇ ਤੋਂ ਕੱਪੜੇ ਨੂੰ ਹਵਾ ਲੱਗ ਸਕੇ ।

ਪ੍ਰਸ਼ਨ 26.
ਊਨੀ ਕੱਪੜੇ ਨੂੰ ਧੋਣ ਤੋਂ ਬਾਅਦ ਹੈਂਗਰ ‘ਤੇ ਲਟਕਾ ਕੇ ਕਿਉਂ ਨਹੀਂ ਸੁਕਾਇਆ ਜਾਂਦਾ ਹੈ ?
ਉੱਤਰ-
ਉੱਨ ਜ਼ਿਆਦਾ ਪਾਣੀ ਚੂਸਦੀ ਹੈ ਅਤੇ ਭਾਰੀ ਹੋ ਜਾਂਦੀ ਹੈ । ਇਸ ਲਈ ਜੇਕਰ ਕੱਪੜੇ ਨੂੰ ਹੈਂਗਰ ਤੇ ਲਟਕਾ ਕੇ ਸੁਕਾਇਆ ਜਾਵੇ ਤਾਂ ਉਹ ਹੇਠਾਂ ਲਟਕ ਜਾਂਦਾ ਹੈ ਅਤੇ ਉਸ ਦਾ ਆਕਾਰ ਖ਼ਰਾਬ ਹੋ ਜਾਂਦਾ ਹੈ ।

ਪ੍ਰਸ਼ਨ 27.
ਊਨੀ ਕੱਪੜਿਆਂ ਉੱਤੇ ਕੀੜਿਆਂ ਦਾ ਅਸਰ ਨਾ ਹੋਵੇ ਇਸ ਲਈ ਕੱਪੜਿਆਂ ਦੇ ਨਾਲ ਬਕਸੇ ਜਾਂ ਅਲਮਾਰੀ ਵਿਚ ਕੀ ਰੱਖਿਆ ਜਾ ਸਕਦਾ ਹੈ ?
ਉੱਤਰ-
ਨੈਪਥਲੀਨ ਦੀਆਂ ਗੋਲੀਆਂ, ਪੈਰਾਡਾਈਕਲੋਰੋ ਬੈਂਜੀਨ ਦਾ ਚੂਰਾ, ਤੰਮਾਕੂ ਦੀ ਪੱਤੀ, ਪੀਸਿਆ ਹੋਇਆ ਲੌਂਗ, ਚੰਦਨ ਦਾ ਬੁਰਾਦਾ, ਫਟਕੜੀ ਦਾ ਚੂਰਾ ਜਾਂ ਨਿੰਮ ਦੀਆਂ ਪੱਤੀਆਂ ਆਦਿ ।

ਪ੍ਰਸ਼ਨ 28.
ਰੇਸ਼ਮ ਦੇ ਕੱਪੜਿਆਂ ਨੂੰ ਰਗੜਨਾ ਕਿਉਂ ਨਹੀਂ ਚਾਹੀਦਾ ?
ਉੱਤਰ-
ਰੇਸ਼ਮ ਦੇ ਕੱਪੜੇ ਕਮਜ਼ੋਰ ਅਤੇ ਮੁਲਾਇਮ ਹੁੰਦੇ ਹਨ । ਇਸ ਲਈ ਗਿੱਲੀ ਜਾ ਚੁੱਕੀ ਹਾਲਤ ਵਿਚ ਰਗੜਨਾ ਜਾਂ ਮਰੋੜਨਾ ਨਹੀਂ ਚਾਹੀਦਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰੇਸ਼ਮ ਦੇ ਕੱਪੜਿਆਂ ਦੀ ਧੁਆਈ ਕਰਦੇ ਸਮੇਂ ਕਿਨ੍ਹਾਂ-ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।
ਉੱਤਰ-
ਰੇਆਨ ਦੇ ਕੱਪੜਿਆਂ ਦੀ ਧੁਆਈ ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।

  • ਰੇਆਨ ਦੇ ਕੱਪੜਿਆਂ ਨੂੰ ਭਿਉਂਣਾ, ਉਬਾਲਣਾ ਜਾਂ ਬਲੀਚ ਨਹੀਂ ਕਰਨਾ ਚਾਹੀਦਾ ।
  • ਸਾਬਣ ਨਰਮ ਪ੍ਰਕਿਰਤੀ ਦਾ ਵਰਤਣਾ ਚਾਹੀਦਾ ਹੈ ।
  • ਕੋਸਾ ਪਾਣੀ ਹੀ ਵਰਤਣਾ ਚਾਹੀਦਾ ਹੈ, ਜ਼ਿਆਦਾ ਗਰਮ ਨਹੀਂ ।
  • ਸਾਬਣ ਦਾ ਜ਼ਿਆਦਾ ਤੋਂ ਜ਼ਿਆਦਾ ਝੱਗ ਬਣਾਉਣਾ ਚਾਹੀਦਾ ਹੈ ਜਿਸ ਨਾਲ ਸਾਬਣ ਪੂਰੀ ਤਰ੍ਹਾਂ ਘੁਲ ਜਾਵੇ ।
  • ਗਿੱਲੀ ਅਵਸਥਾ ਵਿਚ ਰੇਆਨ ਦੇ ਕੱਪੜੇ ਆਪਣੀ ਸ਼ਕਤੀ 50% ਤਕ ਗੁਆ ਦਿੰਦੇ ਹਨ । ਇਸ ਲਈ ਕੱਪੜਿਆਂ ਵਿਚੋਂ ਸਾਬਣ ਦੀ ਝੱਗ ਕੱਢਣ ਲਈ ਉਹਨਾਂ ਨੂੰ ਸਾਵਧਾਨੀ ਨਾਲ ਨਿਚੋੜਨਾ ਚਾਹੀਦਾ ਹੈ ।
  • ਸਾਬਣ ਦੀ ਝੱਗ ਨਿਚੋੜਨ ਤੋਂ ਬਾਅਦ ਕੱਪੜੇ ਨੂੰ ਦੋ ਵਾਰੀ ਕੋਸੇ ਪਾਣੀ ਵਿਚੋਂ ਹੰਗਾਲਣਾ ਚਾਹੀਦਾ ਹੈ ।
  • ਕੱਪੜਿਆਂ ਵਿਚੋਂ ਪਾਣੀ ਨੂੰ ਵੀ ਕੋਮਲਤਾ ਨਾਲ ਨਿਚੋੜ ਦੇ ਕੱਢਣਾ ਚਾਹੀਦਾ ਹੈ । ਕੱਪੜੇ ਨੂੰ ਮਰੋੜ ਕੇ ਨਹੀਂ ਨਿਚੋੜਨਾ ਚਾਹੀਦਾ।
  • ਕੱਪੜੇ ਨੂੰ ਕਿਸੇ ਭਾਰੇ ਤੌਲੀਏ ਵਿਚ ਰੱਖ ਕੇ, ਲਪੇਟ ਦੇ ਹਲਕੇ-ਹਲਕੇ ਦਬਾ ਕੇ ਨਮੀ ਨੂੰ ਸੁਕਾਉਣਾ ਚਾਹੀਦਾ ਹੈ ।
  • ਕੱਪੜੇ ਨੂੰ ਧੁੱਪ ਵਿਚ ਨਹੀਂ ਸੁਕਾਉਣਾ ਚਾਹੀਦਾ ।
  • ਕੱਪੜੇ ਨੂੰ ਲਟਕਾ ਕੇ ਨਹੀਂ ਸੁਕਾਉਣਾ ਚਾਹੀਦਾ |
  • ਕੱਪੜੇ ਨੂੰ ਹਲਕੀ ਨਮੀ ਦੀ ਹਾਲਤ ਵਿਚ ਕੱਪੜੇ ਦੇ ਉਲਟੇ ਪਾਸੇ ਪ੍ਰੈੱਸ ਕਰਨਾ ਚਾਹੀਦਾ ਹੈ ।
  • ਕੱਪੜਿਆਂ ਨੂੰ ਅਲਮਾਰੀ ਵਿਚ ਰੱਖਣ ਅਰਥਾਤ ਤਹਿ ਕਰਕੇ ਰੱਖਣ ਤੋਂ ਪਹਿਲਾਂ ਇਹ ਵੇਖ ਲੈਣਾ ਚਾਹੀਦਾ ਹੈ ਕਿ ਉਸ ਵਿਚੋਂ ਨਮੀ ਪੂਰੀ ਤਰ੍ਹਾਂ ਨਾਲ ਦੂਰ ਹੋ ਗਈ ਹੈ ਜਾਂ ਨਹੀਂ ।

ਪ੍ਰਸ਼ਨ 2.
ਊਨੀ ਕੱਪੜਿਆਂ ਦੀ ਧੁਆਈ ਵਿਚ ਸ਼ੁਰੂ ਤੋਂ ਅੰਤ ਤਕ ਦੀਆਂ ਵੱਖ-ਵੱਖ ਕਿਰਿਆਵਾਂ ਦੀ ਸੂਚੀ ਬਣਾਓ।
ਉੱਤਰ-

  • ਕੱਪੜਿਆਂ ਨੂੰ ਛਾਂਟਣਾ ।
  • ਕੱਪੜਿਆਂ ਨੂੰ ਝਾੜਨਾ ਜਾਂ ਧੂੜ-ਰਹਿਤ ਕਰਨਾ ।
  • ਕੱਪੜਿਆਂ ਵਿਚ ਜੇ ਕੋਈ ਸੁਰਾਖ ਆਦਿ ਹੋਣ ਤਾਂ ਉਸ ਦੀ ਮੁਰੰਮਤ ਕਰਨਾ ।
  • ਕੱਪੜੇ ਦਾ ਖਾਕਾ ਤਿਆਰ ਕਰਨਾ ।
  • ਦਾਗ-ਧੱਬੇ ਛੁਡਾਉਣਾ ।
  • ਸਾਬਣ ਅਤੇ ਪਾਣੀ ਦੀ ਤਿਆਰੀ ।
  • ਧੁਆਈ ਕਰਨਾ ।
  • ਕੱਪੜਿਆਂ ਨੂੰ ਸੁਕਾਉਣਾ ।
  • ਕੱਪੜਿਆਂ ਤੇ ਪ੍ਰੈੱਸ ਕਰਨਾ ।

ਪ੍ਰਸ਼ਨ 3.
ਊਨੀ ਕੱਪੜਿਆਂ ਵਿਚ ਰੰਗ ਤੇ ਚਮਕ ਬਣਾਏ ਰੱਖਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਊਨੀ ਕੱਪੜਿਆਂ ਵਿਚ ਰੰਗ ਅਤੇ ਚਮਕ ਬਣਾਈ ਰੱਖਣ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ –

  1. ਕੱਪੜੇ ਨੂੰ ਜ਼ਿਆਦਾ ਗਰਮ ਪਾਣੀ ਵਿਚ ਨਹੀਂ ਧੋਣਾ ਚਾਹੀਦਾ ।
  2. ਊਨੀ ਕੱਪੜੇ ਨੂੰ ਧੁੱਪ ਵਿਚ ਨਹੀਂ ਸੁਕਾਉਣਾ ਚਾਹੀਦਾ ਹੈ ।
  3. ਜ਼ਿਆਦਾ ਖਾਰੀ ਘੋਲਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।
  4. ਜੇਕਰ ਰੰਗ ਕੱਚਾ ਹੋਵੇ ਅਤੇ ਧੁਆਈ ਵਿਚ ਨਿਕਲਦਾ ਵਿਖਾਈ ਦੇਵੇ ਤਾਂ ਧੁਆਈ ਦੇ ਆਖਰੀ ਪਾਣੀ ਵਿਚ ਥੋੜੀ ਜਿਹੀ ਨਿਬੂ ਦੀ ਖਟਾਈ ਜਾਂ ਸਿਰਕਾ ਮਿਲਾ ਦੇਣਾ ਚਾਹੀਦਾ ਹੈ ।
  5. ਕੱਚੇ ਰੰਗ ਦੇ ਕੱਪੜਿਆਂ ਨੂੰ ਰੀਠੇ ਦੇ ਘੋਲ ਵਿਚ ਧੋਣਾ ਚਾਹੀਦਾ ਹੈ ।

ਪ੍ਰਸ਼ਨ 4.
ਊਨੀ ਕੱਪੜਿਆਂ ਦੀ ਧੁਆਈ ਦੇ ਲਈ ਕਿਸ ਪ੍ਰਕਾਰ ਦਾ ਸਾਬਣ ਵਰਤਣਾ ਚਾਹੀਦਾ ਹੈ ਅਤੇ ਕਿਉਂ ?
ਉੱਤਰ-
ਊਨੀ ਕੱਪੜਿਆਂ ਦੀ ਧੁਆਈ ਲਈ ਨਰਮ ਸਾਬਣ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਜਿਸ ਵਿਚ ਸੋਡਾ ਬਹੁਤ ਘੱਟ ਹੋਵੇ ਜਾਂ ਬਿਲਕੁਲ ਨਾ ਹੋਵੇ । ਸਾਬਣ ਤਰਲ ਰੂਪ ਵਿਚ ਜਾਂ ਚਿਪਸ ਦੇ ਰੂਪ ਵਿਚ ਹੋਵੇ ਜੋ ਪਾਣੀ ਵਿਚ ਇਕੋ ਜਿਹਾ ਘੋਲ ਬਣਾ ਲਵੇ । ਖਾਰ ਵਾਲੇ ਸਾਬਣ ਨਾਲ ਉੱਨ ਦੇ ਤੰਤੁ ਸਖ਼ਤ ਹੋ ਜਾਂਦੇ ਹਨ ਅਤੇ ਸਫੈਦ ਉੱਨ ਵਿਚ ਪੀਲਾਪਨ ਆ ਜਾਂਦਾ ਹੈ । ਰੰਗਦਾਰ ਕੱਪੜਿਆਂ ਦੇ ਲਈ ਰੀਠੇ ਦੇ ਘੋਲ ਦੀ ਵਰਤੋਂ ਕਰਨੀ ਚਾਹੀਦੀ ਹੈ । ਕਿਉਂਕਿ ਇਸ ਦੀ ਵਰਤੋਂ ਨਾਲ ਕੱਪੜੇ ਦਾ ਰੰਗ ਨਹੀਂ ਉੱਤਰਦਾ |

ਪ੍ਰਸ਼ਨ 5.
ਉੱਨ ਕਿਉਂ ਜੁੜ ਜਾਂਦੀ ਹੈ ?
ਉੱਤਰ-
ਉੱਨ ਦਾ ਰੇਸ਼ਾ ਬਹੁਤ ਨਰਮ ਅਤੇ ਮੁਲਾਇਮ ਹੁੰਦਾ ਹੈ । ਇਸ ਦੇ ਉੱਪਰ ਛੋਟੀਆਂਛੋਟੀਆਂ ਤਹਿਆਂ ਹੁੰਦੀਆਂ ਹਨ ਜੋ ਕਿ ਪਾਣੀ, ਗਰਮੀ ਅਤੇ ਖਾਰ ਨਾਲ ਨਰਮ ਹੋ ਜਾਂਦੇ ਹਨ ਅਤੇ ਇਕ-ਦੂਸਰੇ ਨਾਲ ਉਲਝ ਜਾਂਦੇ ਹਨ । ਇਸ ਦਾ ਸਿੱਟਾ ਇਹ ਹੁੰਦਾ ਹੈ ਕਿ ਕੱਪੜਾ ਜੁੜ ਜਾਂਦਾ ਹੈ । ਇਸ ਲਈ ਉੱਨ ਦੀ ਧੁਆਈ ਵਿਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 6.
ਊਨੀ ਕੱਪੜਿਆਂ ਨੂੰ ਸੁੰਗੜਨ ਤੇ ਜੁੜਨ ਤੋਂ ਬਚਾਉਣ ਲਈ ਜ਼ਰੂਰੀ ਚਾਰ ਗੱਲਾਂ ਲਿਖੋ ।
ਉੱਤਰ-

  1. ਕੱਪੜਿਆਂ ਨੂੰ ਰਗੜਨਾ ਨਹੀਂ ਚਾਹੀਦਾ ।
  2. ਪਾਣੀ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਹੈ ।
  3. ਕੱਪੜਿਆਂ ਦੀ ਧੁਆਈ ਵਿਚ ਖਾਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।
  4. ਕੱਪੜਿਆਂ ਨੂੰ ਗਿੱਲੀ ਅਵਸਥਾ ਵਿਚ ਲਟਕਾ ਕੇ ਨਹੀਂ ਸੁਕਾਉਣਾ ਚਾਹੀਦਾ ।

ਪ੍ਰਸ਼ਨ 7.
ਜ਼ਿਆਦਾ ਮੈਲੇ ਊਨੀ ਕੱਪੜਿਆਂ ਨੂੰ ਕਿਵੇਂ ਸਾਫ਼ ਕਰੋਗੇ ?
ਉੱਤਰ-
ਊਨੀ ਕੱਪੜੇ ਨੂੰ ਰੀਠੇ ਦਾ ਘੋਲ ਜਾਂ ਇਜ਼ੀ ਵਾਲੇ ਪਾਣੀ ਵਿਚ ਥੋੜ੍ਹੀ ਦੇਰ ਭਿਉਂ ਦਿਓ | ਉਸ ਨੂੰ ਹੱਥਾਂ ਨਾਲ ਹੌਲੀ-ਹੌਲੀ ਰਗੜੋ । ਜ਼ਿਆਦਾ ਮੈਲੇ ਭਾਗ ਨੂੰ ਹੱਥ ਦੀ ਤਲੀ ਤੇ ਰਗੜ ਕੇ ਥੋੜ੍ਹਾ ਹੋਰ ਸਾਬਣ ਲਾ ਕੇ ਦੂਸਰੇ ਹੱਥ ਨਾਲ ਹੌਲੀ-ਹੌਲੀ ਰਗੜੋ । ਜੇਕਰ ਮੈਲ ਸਾਫ਼ ਨਾ ਹੋਵੇ ਤਾਂ ਉਸ ਭਾਗ ਤੇ ਬੁਰਸ਼ ਦੀ ਵਰਤੋਂ ਕਰੋ | ਜਦੋਂ ਕੱਪੜਾ ਸਾਫ਼ ਹੋ ਜਾਵੇ ਤਾਂ ਫਿਰ ਉਸ ਨੂੰ ਸਮਤਲ ਛਾਂ ਵਾਲੇ ਸਥਾਨ ‘ਤੇ ਸੁਕਾਓ ।
PSEB 8th Class Home Science Solutions Chapter 8 ਗਰਮ ਕੱਪੜਿਆਂ ਦੀ ਦੇਖ-ਭਾਲ 3

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੂਤੀ ਕੱਪੜਿਆਂ ਦੀ ਧੁਆਈ ਕਿਸ ਪ੍ਰਕਾਰ ਕੀਤੀ ਜਾ ਸਕਦੀ ਹੈ ?
ਉੱਤਰ-

  1. ਕੱਪੜੇ ਧੋਣ ਤੋਂ ਪਹਿਲਾਂ ਇਹ ਧਿਆਨ ਨਾਲ ਵੇਖ ਲੈਣਾ ਚਾਹੀਦਾ ਹੈ ਕਿ ਕੱਪੜਾ ਕਿਧਰੋਂ ਫਟਿਆ ਤਾਂ ਨਹੀਂ ਹੈ । ਜੇਕਰ ਫਟਿਆ ਹੈ ਤਾਂ ਉਸ ਨੂੰ ਸਿਉਂਣ ਮਾਰ ਲੈਣੀ ਚਾਹੀਦੀ ਹੈ ।
  2. ਜੇਕਰ ਕੱਪੜਿਆਂ ਵਿਚ ਕਿਸੇ ਤਰ੍ਹਾਂ ਦਾ ਦਾਗ ਲੱਗਾ ਹੋਵੇ ਤਾਂ ਧੋਣ ਤੋਂ ਪਹਿਲਾਂ ਉਤਾਰ ਲੈਣਾ ਚਾਹੀਦਾ ਹੈ । ਇਸ ਤੋਂ ਬਾਅਦ ਸਾਰੇ ਕੱਪੜਿਆਂ ਨੂੰ ਉਨ੍ਹਾਂ ਦੇ ਆਕਾਰ ਤੇ ਕਿਸਮ ਦੇ ਅਨੁਸਾਰ ਉਨ੍ਹਾਂ ਦੇ ਸਮੂਹਾਂ ਵਿਚ ਵਿਭਾਜਿਤ ਕਰ ਲੈਣਾ ਚਾਹੀਦਾ ਹੈ ।
  3. ਰੰਗੀਨ ਅਤੇ ਸਫ਼ੈਦ ਸੂਤੀ ਕੱਪੜਿਆਂ ਨੂੰ ਵੱਖ-ਵੱਖ ਕਰ ਲੈਣਾ ਚਾਹੀਦਾ ਹੈ ।
  4. ਕੱਪੜਿਆਂ ਨੂੰ ਪਹਿਲਾਂ ਪਾਣੀ ਵਿਚ ਭਿਉਂ ਦੇਣਾ ਚਾਹੀਦਾ ਹੈ । ਅਜਿਹਾ ਕਰਨ ਨਾਲ ਕੱਪੜੇ ਦਾ ਘੁਲਣਸ਼ੀਲ ਮੈਲ ਪਾਣੀ ਵਿਚ ਘੁਲ ਜਾਂਦਾ ਹੈ ! ਕੱਪੜਿਆਂ ਦੇ ਹੋਰ ਗੰਦਗੀ ਦੇ ਧੱਬੇ ਆਦਿ ਗਲ੍ਹ ਜਾਂਦੇ ਹਨ ।
  5. ਧੋਣ ਦੇ ਲਈ ਗਰਮ ਪਾਣੀ ਦੀ ਵਰਤੋਂ ਚੰਗੀ ਰਹਿੰਦੀ ਹੈ । ਕੱਪੜੇ ਧੋਣ ਦਾ ਸਾਬਣ, ਰਗੜਨ ਦਾ ਤਖਤਾ ਜਾਂ ਬੁਰਸ਼ ਅਤੇ ਸਟਾਰਚ (ਕਲ ਆਦਿ ਸਾਰੀਆਂ ਚੀਜ਼ਾਂ ਤਿਆਰ ਰੱਖਣੀਆਂ ਚਾਹੀਦੀਆਂ ਹਨ ।
  6. ਕੱਪੜੇ ਦੀ ਕਿਸਮ ਅਨੁਸਾਰ ਧੁਆਈ ਕਰਨੀ ਚਾਹੀਦੀ ਹੈ । ਮਜ਼ਬੂਤ ਕੱਪੜੇ ਜਿਵੇਂ ਚਾਦਰ, ਪੈਂਟ, ਸਲਵਾਰ ਆਦਿ ਗਰਮ ਪਾਣੀ ਵਿਚ ਭਿਉਂ ਕੇ ਸਾਬਣ ਦੀ ਟਿੱਕੀ ਮਲਣੀ ਚਾਹੀਦੀ ਹੈ । ਰਸੋਈ ਘਰ ਦੇ ਝਾੜਨ ਆਦਿ ਗਰਮ ਪਾਣੀ ਵਿਚ ਸਾਬਣ ਪਾ ਕੇ ਭਿਉਂ ਦੇਣਾ ਚਾਹੀਦਾ ਹੈ । ਫਿਰ ਹੱਥ ਨਾਲ ਰਗੜ ਕੇ ਮਲਣਾ ਚਾਹੀਦਾ ਹੈ । ਕਾਲਰ, ਕਫ ਤੇ ਕੋਰ ਦੇ ਹੇਠਾਂ ਦੇ ਮੈਲ ਨੂੰ ਮੁਲਾਇਮ ਬੁਰਛ ਨਾਲ ਰਗੜ ਕੇ ਧੋਣਾ ਚਾਹੀਦਾ ਹੈ ।
  7. ਰੰਗਦਾਰ ਕੱਪੜਿਆਂ ਨੂੰ ਹਮੇਸ਼ਾ ਠੰਢੇ ਪਾਣੀ ਵਿਚ ਭਿਉਂਣਾ ਤੇ ਧੋਣਾ ਚਾਹੀਦਾ ਹੈ । ਜੇਕਰ ਕੱਪੜੇ ਬਹੁਤ ਜ਼ਿਆਦਾ ਗੰਦੇ ਹੋਣ ਤਾਂ ਉਨ੍ਹਾਂ ਨੂੰ ਕੋਸੇ ਪਾਣੀ ਵਿਚ ਭਿਉਂਣਾ ਚਾਹੀਦਾ ਹੈ ।
  8. ਮੁਲਾਇਮ ਕੱਪੜਿਆਂ ਨੂੰ ਜ਼ਿਆਦਾ ਨਹੀਂ ਰਗੜਨਾ ਚਾਹੀਦਾ, ਉਨ੍ਹਾਂ ਨੂੰ ਥੋੜ੍ਹਾ ਜਿਹਾ ਰਗੜ ਕੇ ਨਿਚੋੜ ਕੇ ਧੋਣਾ ਚਾਹੀਦਾ ਹੈ ।
  9. ਕੱਪੜਿਆਂ ਵਿਚੋਂ ਸਾਬਣ ਕੱਢਣ ਦੇ ਲਈ ਉਸ ਨੂੰ ਸਾਫ਼ ਪਾਣੀ ਵਿਚੋਂ ਵਾਰ-ਵਾਰ ਕੱਢਣਾ ਚਾਹੀਦਾ ਹੈ । ਜਦੋਂ ਕੱਪੜਿਆਂ ਵਿਚੋਂ ਸਾਬਣ ਦਾ ਪੂਰਾ ਝੱਗ ਨਿਕਲ ਜਾਵੇ ਅਤੇ ਕੱਪੜਾ ਸਾਫ਼ ਹੋ ਜਾਵੇ ਤਾਂ ਨਿਚੋੜ ਲੈਣਾ ਚਾਹੀਦਾ ਹੈ ।
  10. ਸਫ਼ੈਦ ਕੱਪੜਿਆਂ ਤੇ ਕਲਫ ਲਾਉਂਦੇ ਸਮੇਂ ਕਲਫ ਤੇ ਘੋਲ ਵਿਚ ਥੋੜ੍ਹੀ ਜਿਹੀ ਨੀਲ ਪਾ ਲੈਣੀ ਚਾਹੀਦੀ ਹੈ ਤਾਂ ਜੋ ਕੱਪੜਿਆਂ ਵਿਚੋਂ ਚਮਕ ਆ ਜਾਵੇ, ਫਿਰ ਚੰਗੀ ਤਰ੍ਹਾਂ ਨਿਚੋੜ ਕੇ ਸੁਕਾਉਣੇ ਚਾਹੀਦੇ ਹਨ |
  11. ਪਾਣੀ ਨਿਚੋੜ ਕੇ ਕੱਪੜਿਆਂ ਨੂੰ ਧੁੱਪ ਵਿਚ ਸੁਕਾਉਣਾ ਚਾਹੀਦਾ ਹੈ । ਜੇ ਕੋਈ ਰੰਗਦਾਰ ਕੱਪੜਾ ਹੈ ਤਾਂ ਉਸ ਨੂੰ ਛਾਂ ਵਿਚ ਸੁਕਾਉਣਾ ਚਾਹੀਦਾ ਹੈ ।
  12. ਕੱਪੜਿਆਂ ਨੂੰ ਹਮੇਸ਼ਾ ਉਲਟਾ ਕਰਕੇ ਸੁਕਾਉਣਾ ਚਾਹੀਦਾ ਹੈ ।
  13. ਸੁੱਕੇ ਕੱਪੜੇ ਨੂੰ ਨਮ ਕਰਕੇ ਪ੍ਰੈੱਸ ਕਰ ਲੈਣੀ ਚਾਹੀਦੀ ਹੈ ।

ਪ੍ਰਸ਼ਨ 2.
ਦਾਗ-ਧੱਬੇ ਛੁਡਾਉਂਦੇ ਸਮੇਂ ਕਿਨ੍ਹਾਂ-ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਦਾਗ-ਧੱਬੇ ਕਿਸ ਤਰ੍ਹਾਂ ਛੁਡਾਏ ਜਾਂਦੇ ਹਨ, ਇਹ ਜਾਣਦੇ ਹੋਏ ਵੀ ਦਾਗ ਧੱਬੇ ਛੁਡਾਉਂਦੇ ਸਮੇਂ ਕੁੱਝ ਮਹੱਤਵਪੂਰਨ ਗੱਲਾਂ ਜਾਣ ਲੈਣੀਆਂ ਚਾਹੀਦੀਆਂ ਹਨ ਜੋ ਹੇਠ ਲਿਖੀਆਂ ਹਨ –
ਧੱਬਾ ਛੇਤੀ ਛੁਡਾਉਣਾ ਚਾਹੀਦਾ ਹੈ । ਇਸ ਦੇ ਲਈ ਧੋਬੀ ‘ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਕਿਉਂਕਿ ਤਦ ਤਕ ਦਾਗ-ਧੱਬੇ ਹੋਰ ਜ਼ਿਆਦਾ ਪੱਕੇ ਹੋ ਜਾਂਦੇ ਹਨ ।

  • ਦਾਗ-ਧੱਬੇ ਛੁਡਾਉਣ ਵਿਚ ਰਸਾਇਣਿਕ ਪਦਾਰਥਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ।
  • ਘੋਲ ਨੂੰ ਕੱਪੜੇ ਤੇ ਉਨੀ ਦੇਰ ਤਕ ਹੀ ਰੱਖਣਾ ਚਾਹੀਦਾ ਹੈ ਜਿੰਨੀ ਦੇਰ ਤਕ ਧੱਬਾ ਫਿੱਕਾ ਨਾ ਪੈ ਜਾਵੇ, ਜ਼ਿਆਦਾ ਦੇਰ ਤਕ ਰੱਖਣ ਨਾਲ ਕੱਪੜੇ ਕਮਜ਼ੋਰ ਹੋ ਜਾਂਦੇ ਹਨ ।
  • ਚਿਕਨਾਈ ਨੂੰ ਦੂਰ ਕਰਨ ਤੋਂ ਪਹਿਲਾਂ ਉਸ ਥਾਂ ਦੇ ਥੱਲੇ ਕਿਸੇ ਸੋਖਣ ਵਾਲੇ ਪਦਾਰਥ ਦੀ ਮੋਟੀ ਤਹਿ ਰੱਖਣੀ ਚਾਹੀਦੀ ਹੈ | ਧੱਬੇ ਨੂੰ ਦੂਰ ਕਰਦੇ ਸਮੇਂ ਰਗੜਨ ਲਈ ਸਾਫ਼ ਅਤੇ ਨਰਮ ਪੁਰਾਣੇ ਰੁਮਾਲ ਦੀ ਵਰਤੋਂ ਕੀਤੀ ਜਾ ਸਕਦੀ ਹੈ ।
  • ਧੱਬੇ ਉਤਾਰਨ ਦਾ ਕੰਮ ਖੁੱਲ੍ਹੀ ਹਵਾ ਵਿਚ ਕਰਨਾ ਚਾਹੀਦਾ ਹੈ ਤਾਂ ਜੋ ਧੱਬਾ ਉਤਾਰਨ ਲਈ ਵਰਤੇ ਜਾਣ ਵਾਲੇ ਰਸਾਇਣ ਦੀ ਵਾਸ਼ਪ ਦੇ ਬੁਰੇ ਪ੍ਰਭਾਵ ਤੋਂ ਬਚਿਆ ਜਾ ਸਕੇ ।
  • ਦਾਗ ਕਿਸ ਪ੍ਰਕਾਰ ਦਾ ਹੈ, ਜਦ ਤਕ ਇਸ ਦਾ ਗਿਆਨ ਨਾ ਹੋਵੇ ਤਦ ਤਕ ਗਰਮ ਪਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਗਰਮ ਪਾਣੀ ਵਿਚ ਕਈ ਤਰ੍ਹਾਂ ਦੇ ਧੱਬੇ ਹੋਰ ਪੱਕੇ ਹੋ ਜਾਂਦੇ ਹਨ ।
  • ਰੰਗੀਨ ਕੱਪੜਿਆਂ ਤੋਂ ਇਹ ਧੱਬੇ ਛੁਡਾਉਂਦੇ ਸਮੇਂ ਕੱਪੜੇ ਦੇ ਕੋਨੇ ਨੂੰ ਪਾਣੀ ਵਿਚ ਡੁਬੋ ਕੇ ਵੇਖਣਾ ਚਾਹੀਦਾ ਹੈ ਕਿ ਰੰਗ ਕੱਚਾ ਹੈ ਜਾਂ ਪੱਕਾ ।
  • ਧੱਬਾ ਛੁਡਾਉਣ ਦੀਆਂ ਵਿਧੀਆਂ ਦਾ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਵੱਖ-ਵੱਖ ਵਸਤੂਆਂ ਦਾ ਪ੍ਰਯੋਗ ਵੱਖ-ਵੱਖ ਧੱਬਿਆਂ ਨੂੰ ਛੁਡਾਉਣ ਲਈ ਕੀਤਾ ਜਾਂਦਾ ਹੈ ।
  • ਊਨੀ ਕੱਪੜਿਆਂ ਤੋਂ ਧੱਬੇ ਛੁਡਾਉਂਦੇ ਸਮੇਂ ਨਾ ਤਾਂ ਗਰਮ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਨਾ ਹੀ ਕਲੋਰੀਨ ਵਾਲੇ ਰਸਾਇਣਿਕ ਪਦਾਰਥ ਦਾ ।
  • ਅਲਕੋਹਲ, ਸਪਿਰਟ, ਬੈਨਜੀਨ, ਪੈਟਰੋਲ ਆਦਿ ਨਾਲ ਦਾਗ਼ ਛੁਡਾਉਂਦੇ ਸਮੇਂ ਅੱਗ ਤੋਂ ਬਚਾਅ ਰੱਖਣਾ ਚਾਹੀਦਾ ਹੈ ।

ਪ੍ਰਸ਼ਨ 3.
ਰੇਸ਼ਮੀ ਅਤੇ ਸੂਤੀ ਵਸਤਰਾਂ ਦੀ ਸੰਭਾਲ ਕਿਵੇਂ ਕਰੋਗੇ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 4.
ਰੇਸ਼ਮੀ ਅਤੇ ਊਨੀ ਕੱਪੜਿਆਂ ਨੂੰ ਕਿਵੇਂ ਸੰਭਾਲੋਗੇ ?
ਉੱਤਰ-
ਦੇਖੋ ਉਪਰਲੇ ਪ੍ਰਸ਼ਨਾਂ ਵਿਚ ।

ਪ੍ਰਸ਼ਨ 5.
ਰੇਸ਼ਮੀ ਅਤੇ ਊਨੀ ਕੱਪੜਿਆਂ ਨੂੰ ਕਿਵੇਂ ਸੰਭਾਲੋਗੇ ?
ਉੱਤਰ-
ਦੇਖੋ ਉਪਰਲੇ ਪ੍ਰਸ਼ਨਾਂ ਵਿਚ ।

ਗਰਮ ਕੱਪੜਿਆਂ ਦੀ ਦੇਖ-ਭਾਲ PSEB 8th Class Home Science Notes

ਸੰਖੇਪ ਜਾਣਕਾਰੀ

  • ਉੱਨ ਦਾ ਧਾਗਾ ਜਾਨਵਰਾਂ ਦੇ ਵਾਲਾਂ ਅਤੇ ਪਸ਼ਮ ਤੋਂ ਬਣਦਾ ਹੈ ।
  • ਉੱਨ ਦੇ ਗਿੱਲੇ ਕੱਪੜਿਆਂ ਨੂੰ ਹੈਂਗਰ ਤੇ ਟੰਗ ਕੇ ਨਹੀਂ ਸੁਕਾਉਣਾ ਚਾਹੀਦਾ ।
  • ਉੱਨ ਦੇ ਕੱਪੜੇ ਭਿਉਂਣ ਨਾਲ ਕਮਜ਼ੋਰ ਹੋ ਜਾਂਦੇ ਹਨ । ਇਸ ਲਈ ਇਸ ਨੂੰ ਸਿੱਧਾ ਹੀ ਸਾਬਣ ਵਾਲੇ ਪਾਣੀ ਨਾਲ ਧੋਣਾ ਚਾਹੀਦਾ ਹੈ ।
  • ਊਨੀ ਕੱਪੜਿਆਂ ਨੂੰ ਸਾਬਣ ਵਾਲੇ ਪਾਣੀ ਵਿਚ ਪਾ ਕੇ ਹੱਥਾਂ ਵਿਚ ਦਬਾ ਕੇ ਧੋਣਾ ਚਾਹੀਦਾ ਹੈ ।
  • ਐੱਸ ਕਰਨ ਤੋਂ ਬਾਅਦ ਊਨੀ ਕੱਪੜਿਆਂ ਨੂੰ ਥੋੜ੍ਹੀ ਦੇਰ ਹੈਂਗਰ ਵਿਚ ਪਾ ਕੇ ਲਟਕਾਉਣਾ ਚਾਹੀਦਾ ਹੈ ਤਾਂ ਜੋ ਕੱਪੜਾ ਚੰਗੀ ਤਰ੍ਹਾਂ ਸੁੱਕ ਜਾਵੇ ।
    ਊਨੀ ਕੱਪੜਾ ਤਹਿ ਲੱਗਣ ਤੋਂ ਬਾਅਦ ਪ੍ਰੈੱਸ ਕਰਨ ਦੀ ਲੋੜ ਨਹੀਂ ਹੁੰਦੀ ।
  • ਗਰਮੀਆਂ ਦੇ ਮੌਸਮ ਵਿਚ ਗਰਮ ਕੱਪੜਿਆਂ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਗਰਮ ਕੱਪੜਿਆਂ ਵਾਲਾ ਕੀੜਾ ਨਾ ਖਾ ਜਾਵੇ ।
  • ਗੰਦੇ ਕੱਪੜਿਆਂ ਨੂੰ ਜੋ ਧੋਏ ਜਾ ਸਕਦੇ ਹੋਣ, ਧੋਣਾ ਚਾਹੀਦਾ ਹੈ ਅਤੇ ਦੂਸਰਿਆਂ ਨੂੰ ਝਾਈ-ਕਲੀਨ ਕਰਵਾ ਲੈਣਾ ਚਾਹੀਦਾ ਹੈ ।
  • ਜਦੋਂ ਊਨੀ ਕੱਪੜੇ ਬਕਸੇ ਵਿਚ ਬੰਦ ਕੀਤੇ ਜਾਣ ਤਾਂ ਉਨ੍ਹਾਂ ਵਿਚ ਨਿੰਮ, ਸਫੈਦੇ ਦੇ ਪੱਤੇ ਜਾਂ ਨੈਪਥਲੀਨ ਦੀਆਂ ਗੋਲੀਆਂ ਪਾਉਣੀਆਂ ਚਾਹੀਦੀਆਂ ਹਨ ।
  • ਸੂਤੀ ਕੱਪੜਿਆਂ ਨੂੰ ਧੋਣਾ ਅਤੇ ਸੰਭਾਲ ਕੇ ਰੱਖਣਾ ਸਭ ਤੋਂ ਆਸਾਨ ਹੈ ।
  • ਉੱਲੀ ਕੱਪੜੇ ਨੂੰ ਕਮਜ਼ੋਰ ਕਰ ਦਿੰਦੀ ਹੈ ਅਤੇ ਇਸ ਦੇ ਦਾਗ਼ ਵੀ ਬੜੀ ਮੁਸ਼ਕਿਲ ਨਾਲ ਉਤਰਦੇ ਹਨ । |
  • ਰੇਸ਼ਮੀ ਕੱਪੜਿਆਂ ਦੇ ਸੂਰਜ ਦੀ ਰੌਸ਼ਨੀ ਵਿਚ ਰੰਗ ਖ਼ਰਾਬ ਹੋ ਜਾਂਦੇ ਹਨ। ਇਸ ਲਈ । ਤੇਜ਼ ਧੁੱਪ ਵਿਚ ਨਹੀਂ ਰੱਖਣੇ ਚਾਹੀਦੇ ।

Leave a Comment