Punjab State Board PSEB 8th Class Home Science Book Solutions Chapter 7 ਘਰੇਲੂ ਕੀੜੇ ਤੇ ਜੀਵ-ਜੰਤੂਆਂ ਦੀ ਰੋਕਥਾਮ Textbook Exercise Questions and Answers.
PSEB Solutions for Class 8 Home Science Chapter 7 ਘਰੇਲੂ ਕੀੜੇ ਤੇ ਜੀਵ-ਜੰਤੂਆਂ ਦੀ ਰੋਕਥਾਮ
Home Science Guide for Class 8 PSEB ਘਰੇਲੂ ਕੀੜੇ ਤੇ ਜੀਵ-ਜੰਤੂਆਂ ਦੀ ਰੋਕਥਾਮ Textbook Questions and Answers
ਅਭਿਆਸ ਦੇ ਪ੍ਰਸ਼ਨਾਂ ਦੇ ਉੱਬਰ ਨੂੰ
ਵਸਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਮੱਖੀ ਨਾਲ ਕਿਹੜੇ-ਕਿਹੜੇ ਰੋਗ ਫੈਲਦੇ ਹਨ ?
ਉੱਤਰ-
ਮੱਖੀ ਨਾਲ ਹੈਜ਼ਾ ਰੋਗ ਫੈਲਦਾ ਹੈ ।
ਪ੍ਰਸ਼ਨ 2.
ਚੂਹੇ ਦੇ ਪਿੱਸੂ ਨਾਲ ਕਿਹੜੀ ਬਿਮਾਰੀ ਫੈਲਦੀ ਹੈ ?
ਉੱਤਰ-
ਚੂਹੇ ਦੇ ਪਿੱਸੂ ਨਾਲ ਪਲੇਗ ਦੀ ਬਿਮਾਰੀ ਫੈਲਦੀ ਹੈ ।
ਪ੍ਰਸ਼ਨ 3.
ਮਲੇਰੀਆ ਕਿਸ ਮੱਛਰ ਦੇ ਕੱਟਣ ਨਾਲ ਹੁੰਦਾ ਹੈ ?
ਉੱਤਰ-
ਮਾਦਾ ਐਨਾਫਲੀਜ ਮੱਛਰ ਦੇ ਕੱਟਣ ਨਾਲ ।
ਪ੍ਰਸ਼ਨ 4.
ਮੱਛਰਾਂ ਨੂੰ ਕਿਵੇਂ ਨਸ਼ਟ ਕੀਤਾ ਜਾਂਦਾ ਹੈ ?
ਉੱਤਰ-
ਮੱਛਰਾਂ ਨੂੰ ਡੀ. ਡੀ. ਟੀ. ਨਾਲ ਨਸ਼ਟ ਕੀਤਾ ਜਾਂਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5.
ਕੀੜੇ-ਮਕੌੜੇ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਕੀੜੇ-ਮਕੌੜੇ ਤਿੰਨ ਤਰ੍ਹਾਂ ਦੇ ਹੁੰਦੇ ਹਨ –
- ਖੂਨ ਚੂਸਣ ਵਾਲੇ-ਮੱਛਰ, ਖਟਮਲ ਆਦਿ ।
- ਭੋਜਨ ਨੂੰ ਜ਼ਹਿਰੀਲਾ ਬਣਾਉਣ ਵਾਲੇ-ਮੱਖੀ, ਕੀੜੀ ਆਦਿ ।
- ਘਰ ਦੇ ਸਾਮਾਨ ਨੂੰ ਨੁਕਸਾਨ ਪਹੁੰਚਾਉਣ ਵਾਲੇ-ਕਾਕਰੋਚ, ਸਿਉਂਕ ਆਦਿ ।
ਪ੍ਰਸ਼ਨ 6
ਮੱਖੀ, ਮੱਛਰ ਤੋਂ ਬਚਣ ਲਈ ਕੀ ਕਰੋਗੇ ? ਇਹਨਾਂ ਦਾ ਕੀ ਨੁਕਸਾਨ ਹੈ ?
ਮੱਖੀਆਂ ਨਾਲ ਕਿਹੜਾ ਰੋਗ ਫੈਲਦਾ ਹੈ ? ਇਸ ਦੀ ਰੋਕਥਾਮ ਦੇ ਢੰਗ ਲਿਖੋ ।
ਉੱਤਰ
ਮੱਖੀਆਂ ਤੋਂ ਬਚਣ ਦੇ ਉਪਾਅ –
- ਘਰ ਦੇ ਆਲੇ-ਦੁਆਲੇ ਮੱਖੀਆਂ ਦੇ ਆਂਡੇ ਦੇਣ ਅਤੇ ਮੱਖੀ ਪੈਦਾ ਹੋਣ ਦੇ ਸਥਾਨ ਨਸ਼ਟ ਕਰ ਦੇਣੇ ਚਾਹੀਦੇ ਹਨ ।
- ਗੰਦਗੀ ਵਾਲੇ ਸਥਾਨ ਤੇ ਡੀ.ਡੀ.ਟੀ. ਦੇ ਘੋਲ ਦਾ ਛਿੜਕਾਅ ਕਰਨਾ ਚਾਹੀਦਾ ਹੈ ।
- ਕੂੜੇਦਾਨ ਢੱਕੇ ਹੋਣੇ ਚਾਹੀਦੇ ਹਨ ਅਤੇ ਉਸ ਦੇ ਕੂੜੇ ਦਾ ਨਿਯਮਿਤ ਰੂਪ ਨਾਲ ਨਿਪਟਾਰਾ ਕਰਨਾ ਚਾਹੀਦਾ ਹੈ ।
- ਖਾਣ ਦੀਆਂ ਵਸਤਾਂ ਨੂੰ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ ਹੈ । ਉਹਨਾਂ ਨੂੰ ਤਾਰ ਦੀ ਜਾਲੀ ਜਾਂ ਮਲਮਲ ਦੇ ਕੱਪੜੇ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ ।
- ਦਰਵਾਜ਼ੇ ਤੇ ਖਿੜਕੀਆਂ ਉੱਤੇ ਜਾਲੀ ਲਗਵਾਉਣੀ ਚਾਹੀਦੀ ਹੈ ।
- ਜਦੋਂ ਮੱਖੀਆਂ ਜ਼ਿਆਦਾ ਮਾਤਰਾ ਵਿਚ ਹੋਣ ਤਾਂ ਮੱਖੀਮਾਰ ਕਾਗਜ਼ ਅਤੇ ਮੱਖੀਮਾਰ ਦਵਾਈ ਦਾ ਇਸਤੇਮਾਲ ਕਰਨਾ ਚਾਹੀਦਾ ਹੈ ।
- ਮੱਖੀਆਂ ਦੇ ਆਂਡੇ, ਲਾਰਵਾ ਅਤੇ ਪਿਊਪਾ ਨੂੰ ਨਸ਼ਟ ਕਰਨ ਲਈ ਕ੍ਰਿਸਰੋਲ ਤੂਤੀਆ ਜਾਂ ਸੁਹਾਗੇ ਦੇ ਘੋਲ ਦਾ ਛਿੜਕਾਅ ਕੂੜਾ-ਕਰਕਟ ਵਾਲੇ ਅਤੇ ਹੋਰ ਗੰਦੀਆਂ ਥਾਂਵਾਂ ਤੇ ਕਰਨਾ ਚਾਹੀਦਾ ਹੈ ।
- ਨਾਲੀਆਂ ਵਿਚ ਫਿਨਾਇਲ ਦਾ ਛਿੜਕਾਅ ਕਰਨਾ ਚਾਹੀਦਾ ਹੈ ।
- ਘਰ ਦੀ ਸਫ਼ਾਈ ਦਾ ਧਿਆਨ ਦੇਣਾ ਚਾਹੀਦਾ ਹੈ । ਮੱਖੀਆਂ ਦੇ ਨੁਕਸਾਨ-ਮੱਖੀ ਮਨੁੱਖ ਦੀ ਸਭ ਤੋਂ ਵੱਡੀ ਦੁਸ਼ਮਣ ਹੈ ।
ਇਹ ਅਨੇਕਾਂ ਰੋਗਾਂ ਜਿਵੇਂ ਹੈਜ਼ਾ, ਪੇਚਿਸ, ਤਪਦਿਕ, ਅਤਿਸਾਰ ਆਦਿ ਰੋਗਾਂ ਨੂੰ ਫੈਲਾਉਣ ਦਾ ਕੰਮ ਕਰਦੀ ਹੈ । ਮੱਖੀ ਉਨ੍ਹਾਂ ਗੰਦੇ ਪਦਾਰਥਾਂ ਵਲ ਆਕਰਸ਼ਿਤ ਹੁੰਦੀ ਹੈ ਜਿਨ੍ਹਾਂ ਵਿਚ ਰੋਗਾਂ ਦੇ ਕੀਟਾਣੂ ਜਾਂ ਰੋਗਾਣੂ ਮੌਜੂਦ ਰਹਿੰਦੇ ਹਨ । ਜਦੋਂ ਇਹ ਗੰਦਗੀ ‘ਤੇ ਬੈਠਦੀ ਹੈ ਤਾਂ ਇਸ ਦੇ ਏਦਾਰ ਸਰੀਰ ਅਤੇ ਚਿਪ-ਚਿਪੇ ਪੈਰਾਂ ਵਿਚ ਗੰਦਗੀ ਤੇ ਰੋਗਾਂ ਦੇ ਜੀਵਾਣੁ ਲਗ ਜਾਂਦੇ ਹਨ | ਭੋਜਨ ਅਤੇ ਕੱਟੇ ਹੋਏ ਫਲਾਂ ਆਦਿ ਤੇ ਬੈਠ ਕੇ ਇਹ ਰੋਗਾਂ ਦੇ ਜੀਵਾਣੁਆਂ ਨੂੰ ਉੱਥੇ ਛੱਡ ਜਾਂਦੀ ਹੈ ।
ਇਹਨਾਂ ਰੋਗਾਣੂਆਂ ਵਾਲੇ ਪਦਾਰਥਾਂ ਦੀ ਵਰਤੋਂ ਕਰਨ ਨਾਲ ਸਿਹਤਮੰਦ
ਵਿਅਕਤੀ ਵੀ ਰੋਗ ਦੇ ਸ਼ਿਕਾਰ ਹੋ ਜਾਂਦੇ ਹਨ ।
ਮੱਛਰਾਂ ਤੋਂ ਬਚਣ ਦੇ ਉਪਾਅ –
- ਘਰ ਦੇ ਵਿਹੜੇ ਵਿਚ ਜਾਂ ਆਲੇ-ਦੁਆਲੇ ਪਾਣੀ ਖੜ੍ਹਾ ਨਹੀਂ ਹੋਣਾ ਚਾਹੀਦਾ ਹੈ । ਨਾਲੀਆਂ ਵਿਚ ਮਿੱਟੀ ਦਾ ਤੇਲ ਛਿੜਕ ਕੇ ਮੱਛਰ ਦਾ ਲਾਰਵਾ ਮਾਰ ਦੇਣਾ ਚਾਹੀਦਾ ਹੈ ।
- ਮੱਛਰ ਸ਼ਾਮ ਨੂੰ ਕਾਫ਼ੀ ਚੁਸਤ ਹੁੰਦਾ ਹੈ । ਸੋ ਸ਼ਾਮ ਹੁੰਦਿਆਂ ਹੀ ਦਰਵਾਜ਼ੇ ਖਿੜਕੀਆਂ ਬੰਦ ਕਰ ਦੇਣੇ ਚਾਹੀਦੇ ਹਨ ।
- ਰਾਤ ਨੂੰ ਸੌਣ ਦੇ ਲਈ ਮੱਛਰਦਾਨੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
- ਮੱਛਰ ਮਾਰਨ ਲਈ ਫਿਲਿਟ ਆਦਿ ਦਾ ਛਿੜਕਾਅ ਮੋਟੇ ਪਰਦੇ, ਅਲਮਾਰੀਆਂ ਦੇ ਪਿੱਛੇ ਤੇ ਹਨੇਰੇ ਕੋਨਿਆਂ ਆਦਿ ਵਿਚ ਕਰਨਾ ਚਾਹੀਦਾ ਹੈ ।
- ਰਾਤ ਨੂੰ ਤੰਮਾਕੂ ਜਾਂ ਨਿੰਮ ਦੇ ਪੱਤੇ ਜਾਂ ਮੱਛਰ ਮਾਰ ਅਗਰਬੱਤੀ ਤੇ ਗੰਧਕ ਦਾ ਧੂੰਆਂ ਕਰਨਾ ਚਾਹੀਦਾ ਹੈ ।
- ਆਪਣੇ ਸਰੀਰ ਤੇ ਖੁਸ਼ਬੂ ਵਾਲਾ ਤੇਲ ਛਿੜਕਣਾ ਚਾਹੀਦਾ ਹੈ ਜਾਂ ਓਡੋਮਾਸ ਵਗੈਰਾ ਲਾਉਣੀ ਚਾਹੀਦੀ ਹੈ ।
- ਘਰ ਦੇ ਆਸ-ਪਾਸ ਕੂੜਾ-ਕਰਕਟ ਨਹੀਂ ਹੋਣਾ ਚਾਹੀਦਾ ਹੈ । ਘਰ ਤੇ ਉਸ ਦਾ ਆਲਾਦੁਆਲਾ ਸਾਫ਼ ਰੱਖਣਾ ਚਾਹੀਦਾ ਹੈ ।
ਮੱਛਰਾਂ ਤੋਂ ਹਾਨੀਆਂ-
1. ਮਲੇਰੀਆ-ਮਾਦਾ ਐਨਾਫਲੀਜ਼ ਮੱਛਰ ਦੇ । ਕੱਟਣ ਨਾਲ
2. ਡੇਂਗੂ ਬੁਖਾਰ-ਏਡਿਸ ਏਜੀਪਟੀ ਮੱਛਰ ਦੇ ਕੱਟਣ ਨਾਲ ।
ਘਰੇਲੂ ਕੀੜੇ ਤੇ ਜੀਵ-ਜੰਤੂਆਂ ਦੀ ਰੋਕਥਾਮ
3. ਫਾਈਲੇਰੀਆ-ਮਾਦਾ ਕਿਊਲੈਕਸ ਦੀ ਜਾਤੀ ਦੇ ਕਾਰਨ ।
4. ਪਤੀ ਬੁਖ਼ਾਰ-ਏਡਿਸ ਮੱਛਰ ਦੇ ਕੱਟਣ ਨਾਲ ।
5. ਦਿਮਾਗੀ ਬੁਖ਼ਾਰਕਿਊਲੈਕਸ ਦੀ ਜਾਤੀ ਦੇ ਕਾਰਨ ।
ਪ੍ਰਸ਼ਨ 7.
ਕਾਕਰੋਚ ਨੂੰ ਕਿਵੇਂ ਖ਼ਤਮ ਕਰੋਗੇ ? ਇਹ ਕੀ ਖ਼ਰਾਬ ਕਰਦਾ ਹੈ ?
ਉੱਤਰ-
ਕਾਕਰੋਚ ਇਕ ਹਾਨੀਕਾਰਕ ਘਰੇਲੂ ਕੀਟ ਹੈ ।ਇਹ ਨਮੀ ਵਾਲੀਆਂ ਥਾਂਵਾਂ ਤੇ ਹੁੰਦਾ ਹੈ । ਇਸ ਲਈ ਇਹ ਆਮ ਤੌਰ ਤੇ ਫਲੱਸ਼, ਰਸੋਈ ਘਰ, ਭੰਡਾਰ ਘਰ ਵਿਚ ਜ਼ਿਆਦਾ ਮਿਲਦਾ ਹੈ । ਇਹ ਭੋਜਨ ਅਤੇ ਹੋਰ ਸਾਮਾਨ ਨੂੰ ਖ਼ਰਾਬ ਕਰਦਾ ਹੈ । ਇਹ ਲਗਪਗ ਹਰ ਚੀਜ਼ ਨੂੰ ਖਾ ਜਾਂਦੇ ਹਨ । ਕੂੜਾ, ਪੁਰਾਣੇ ਕਾਗ਼ਜ਼, ਕਿਤਾਬਾਂ, ਚਮੜਾ, ਸਬਜ਼ੀਆਂ ਅਤੇ ਫਲਾਂ ਦੇ ਛਿਲਕੇ ਅਤੇ ਖਾਣ ਦੀਆਂ ਹੋਰ ਵਸਤੂਆਂ ।
ਰੋਕਥਾਮ ਤੇ ਨਸ਼ਟ ਕਰਨ ਦੇ ਉਪਾਅ –
1. ਸਿਲ੍ਹ ਵਾਲੀਆਂ ਥਾਂਵਾਂ ਦੀ ਸਫ਼ਾਈ ਜਲਦੀ-ਜਲਦੀ ਕਰਨੀ ਚਾਹੀਦੀ ਹੈ ।
2. ਰਸੋਈ ਦਾ ਫਰਸ਼ ਬਿਲਕੁਲ ਸਾਫ਼
3. ਰਸੋਈ ਘਰ ਦੀ ਅਤੇ ਮਕਾਨ ਦੀਆਂ ਹੋਰ ਨਾਲੀਆਂ ਵਿਚ ਹਫ਼ਤੇ ਵਿਚ ਘੱਟ ਤੋਂ ਘੱਟ ਇਕ ਵਾਰ ਮਿੱਟੀ ਦਾ ਤੇਲ ਜਾਂ ਹੋਰ ਕੀਟਨਾਸ਼ਕ ਦਵਾਈ ਪਾਉਣੀ ਚਾਹੀਦੀ ਹੈ । ਇਸ ਤੋਂ ਬਾਅਦ ਉਬਲਦਾ ਹੋਇਆ ਪਾਣੀ ਨਾਲੀਆਂ ਵਿਚ ਪਾਉਣਾ ਚਾਹੀਦਾ ਹੈ । ਇਸ ਨਾਲ ਆਂਡੇ ਦੇਣ ਦੇ ਸਥਾਨ ਵੀ ਸਾਫ਼ ਹੋ ਜਾਂਦੇ ਹਨ ।
4. ਤਿਲਚੱਟਿਆਂ ਨੂੰ ਮਾਰਨ ਦੀ ਵਿਸ਼ੇਸ਼ ਮੁਹਿੰਮ ਵਿਚ 10% ਡੀ. ਡੀ. ਟੀ. ਅਤੇ 40% ਗਮੈਕਸੀਨ ਜਾਂ ਪਾਈਰੇਥਰਮ ਦਾ ਛਿੜਕਾਅ ਕਰਨਾ ਚਾਹੀਦਾ ਹੈ ।
5. ਪਾਈਰੇਥਰਮ ਪਾਉਡਰ ਜਲਾਉਣ ਨਾਲ ਇਹ ਬੇਹੋਸ਼ ਹੋ ਜਾਂਦੇ ਹਨ ਅਤੇ ਫਿਰ ਇਹਨਾਂ ਨੂੰ ਝਾਤੂ ਨਾਲ ਮਾਰ ਕੇ ਸੁੱਟ ਦੇਣਾ ਚਾਹੀਦਾ ਹੈ ।
ਪ੍ਰਸ਼ਨ 8.
ਕਿਤਾਬਾਂ ਤੇ ਕੱਪੜੇ ਦੇ ਕੀੜੇ ਦੇ ਕੀ ਨੁਕਸਾਨ ਹਨ ?
ਉੱਤਰ-
ਕਿਤਾਬਾਂ ਅਤੇ ਕੱਪੜਿਆਂ ਨੂੰ ਕੀੜੇ ਤੋਂ ਹੇਠ ਲਿਖੇ ਨੁਕਸਾਨ ਹਨ
- ਇਹ ਕਿਤਾਬਾਂ, ਤਸਵੀਰਾਂ ਅਤੇ ਗਲੀਚੇ ਜੋ ਕਾਫ਼ੀ ਦਿਨਾਂ ਤਕ ਬਕਸੇ ਵਿਚ ਬੰਦ ਰਹਿੰਦੇ ਹਨ, ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ।
- ਇਹ ਕੀੜੇ ਰੇਸ਼ਮ ਦੇ ਕੱਪੜੇ ਅਤੇ ਊਨੀ ਕੱਪੜਿਆਂ ਨੂੰ ਖਾਂਦੇ ਹਨ ।
- ਇਹ ਕੀੜੇ ਜੋ ਉਨੀ ਕੱਪੜਿਆਂ ਵਿਚ ਆਂਡੇ ਦਿੰਦੇ ਹਨ ਉਨ੍ਹਾਂ ਵਿਚੋਂ ਲਾਰਵਾ ਨਿਕਲਦੇ ਹਨ । ਇਹ ਕੱਪੜਿਆਂ ਨੂੰ ਖਾਂਦੇ ਹਨ । ਜਿਨ੍ਹਾਂ ਵਿਚ ਛੇਕ ਹੋ ਜਾਂਦੇ ਹਨ :
ਪ੍ਰਸ਼ਨ 9.
ਕੁੱਝ ਅਜਿਹੇ ਪ੍ਰਤਿਕਾਰਕ ਦੱਸੋ ਜਿਨ੍ਹਾਂ ਨੂੰ ਸਭ ਕੀੜਿਆਂ-ਮਕੌੜਿਆਂ ਲਈ ਵਰਤਿਆ ਜਾ ਸਕੇ ।
ਉੱਤਰ-
ਕੁੱਝ ਮਿਲੇ-ਜੁਲੇ ਪ੍ਰਤਿਕਾਰਕ ਹੇਠ ਲਿਖੇ ਹਨ
- ਨਿੰਬੂ, ਤੰਮਾਕੂ ਤੇ ਤੁਲਸੀ ਦੇ ਪੌਦੇ ।
- ਨਿੰਮ, ਤੰਮਾਕੂ ਆਦਿ ਦੇ ਪੱਤੇ ।
- ਚੀਲ, ਕਾਫੂਰ ਆਦਿ ਦੀ ਲੱਕੜੀ ।
- ਸਫੈਦੇ ਦੀ ਲੱਕੜੀ, ਪੱਤੀਆਂ ਅਤੇ ਤੇਲ ।
- ਨੈਫਥਲੀਨ ਦੀਆਂ ਗੋਲੀਆਂ ।
- ਗੰਧਕ, ਪਾਈਰੇਥਰਮ, ਬੋਰਿਕ ਐਸਿਡ ।
- ਸਾਬਣ ਦਾ ਚੂਰਾ, ਫਟਕੜੀ ਜਾਂ ਕਾਲੀ ਮਿਰਚ ਦਾ ਪਾਊਡਰ ।
ਪ੍ਰਸ਼ਨ 10.
ਖੂਨ ਚੂਸਣ ਵਾਲੇ ਚਾਰ ਘਰੇਲੂ ਕੀੜੇ ਜਾਂ ਜੀਵ ਜੰਤੂਆਂ ਦੇ ਨਾਂ ਦੱਸੋ ।
ਉੱਤਰ-
ਮੱਛਰ, ਖਟਮਲ, ਪਿੱਸੂ, ਸੈਂਡ ਫਲਾਈ ।
ਪ੍ਰਸ਼ਨ 11.
ਪੁਸਤਕਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਕਿਹੜੇ ਹਨ ?
ਉੱਤਰ-
ਪੁਸਤਕਾਂ ਨੂੰ ਹਾਨੀ ਪਹੁੰਚਾਉਣ ਵਾਲੇ ਕੀੜੇ ਕਾਕਰੋਚ, ਦੀਮਕ (ਸਿਉਂਕ) ਅਤੇ ਝੀਗੁਰ ਹਨ !
ਪ੍ਰਸ਼ਨ 12.
ਭੋਜਨ ਵਾਲੀ ਡੋਲੀ ਦੇ ਪਾਏ ਪਾਣੀ ਵਿਚ ਕਿਉਂ ਰੱਖਣੇ ਚਾਹੀਦੇ ਹਨ ?
ਉੱਤਰ-
ਕੀੜੀਆਂ ਤੋਂ ਬਚਣ ਲਈ ਭੋਜਨ ਵਾਲੀ ਜਾਲੀ ਦੇ ਪੈਰ ਪਾਣੀ ਵਿਚ ਰੱਖਣੇ ਚਾਹੀਦੇ ਹਨ ।
ਪ੍ਰਸ਼ਨ 13.
ਸੈਂਡ ਫਲਾਈ ਕਿਹੋ ਜਿਹਾ ਕੀੜਾ ਹੈ ਅਤੇ ਕੀ ਨੁਕਸਾਨ ਪਹੁੰਚਾਉਂਦਾ ਹੈ ?
ਉੱਤਰ-
ਇਹ ਬਹੁਤ ਛੋਟਾ ਕੀੜਾ ਹੈ ਜੋ ਮੱਛਰਦਾਨੀ ਵਿਚ ਵੀ ਪਹੁੰਚ ਜਾਂਦਾ ਹੈ । ਖ਼ਾਸ ਕਰਕੇ ਰਾਤ ਨੂੰ ਗਿੱਟੇ ਅਤੇ ਗੁੱਟ ਤੇ ਕੱਟਦਾ ਹੈ । ਇਸ ਨਾਲ ਬੁਖ਼ਾਰ ਵੀ ਹੋ ਜਾਂਦਾ ਹੈ।
ਪ੍ਰਸ਼ਨ 14.
ਖਟਮਲ ਕਿੱਥੇ ਰਹਿੰਦੇ ਹਨ ? ਇਹਨਾਂ ਦੀ ਰੋਕਥਾਮ ਦੇ ਢੰਗ ਦੱਸੋ ।
ਉੱਤਰ-
ਖਟਮਲ ਗੰਦੇ ਫਰਸ਼, ਦਰੀ ਜਾਂ ਟੁੱਟੇ ਫਰਸ਼ ਦੀਆਂ ਦਰਾੜਾਂ ਅਤੇ ਚਾਰਪਾਈ ਦੇ ਸਿਰਿਆਂ ਵਿਚ ਰਹਿੰਦੇ ਹਨ ।
ਰੋਕਥਾਮ ਦੇ ਢੰਗ-
- ਖਟਮਲ ਨੂੰ ਨਸ਼ਟ ਕਰਨ ਲਈ ਮਿੱਟੀ ਅਤੇ ਤਾਰਪੀਨ ਦਾ ਤੇਲ ਛਿੜਕਣਾ ਚਾਹੀਦਾ ਹੈ ।
- ਫਰਸ਼ ਉੱਤੇ ਉਬਲਦਾ ਪਾਣੀ ਪਾਉਣਾ ਚਾਹੀਦਾ ਹੈ । ਇਸ ਨਾਲ ਖਟਮਲ ਮਰ ਜਾਂਦੇ ਹਨ ।
- ਖਿੜਕੀ ਦੀ ਚੁਗਾਠ ਨੂੰ ਮਿੱਟੀ ਦੇ ਤੇਲ ਨਾਲ ਸਾਫ਼ ਕਰਨਾ ਚਾਹੀਦਾ ਹੈ ।
- ਜਿੱਥੇ ਖਟਮਲ ਹੋਣ ਉੱਥੇ ਗੰਧਕ ਦੀ ਧੂਣੀ ਕਰਨੀ ਚਾਹੀਦੀ ਹੈ ।
ਪ੍ਰਸ਼ਨ 15.
ਮੱਖੀਰ ਕਾਗ਼ਜ਼ ਕਿਵੇਂ ਤਿਆਰ ਕੀਤਾ ਜਾ ਸਕਦਾ ਹੈ ?
ਉੱਤਰ-
ਮੱਖੀਮਾਰ ਕਾਗ਼ਜ਼ ਤਿਆਰ ਕਰਨ ਲਈ ਪੰਜ ਭਾਗ ਅਰੰਡੀ ਦਾ ਤੇਲ ਅਤੇ ਅੱਠ ਭਾਗ ਰੇਜਿਨ ਪਾਉਡਰ ਲੈ ਕੇ ਗਰਮ ਕਰਦੇ ਹਨ ਅਤੇ ਉਸ ਨੂੰ ਸੁੱਕਣ ਤੋਂ ਪਹਿਲਾਂ ਕਾਗ਼ਜ਼ ‘ਤੇ ਲਾਉਂਦੇ ਹਨ । ਇਸ ਤਰਾਂ ਮੱਖੀ ਮਾਰ ਕਾਗਜ਼ ਤਿਆਰ ਹੋ ਜਾਂਦਾ ਹੈ ।
ਪ੍ਰਸ਼ਨ 16.
ਸਿਉਂਕ ਅਤੇ ਝੀਗਰ ਕਿਸ ਚੀਜ਼ ਦਾ ਨੁਕਸਾਨ ਕਰਦੇ ਹਨ ?
ਉੱਤਰ-
ਸਿਉਂਕ ਅਤੇ ਝੱਗਰ ਕਾਗ਼ਜ਼, ਲੱਕੜੀ ਅਤੇ ਕੱਪੜਿਆਂ ਨੂੰ ਨੁਕਸਾਨ ਕਰਦੇ ਹਨ ।
ਨਿਬੰਧਾਤਮਕ ਪ੍ਰਸ਼ਨ
ਪ੍ਰਸ਼ਨ 17.
ਨਿੰਮ, ਤੰਮਾਕੂ ਜਾਂ ਤੁਲਸੀ ਦਾ ਬੂਟਾ ਘਰ ਕਿਉਂ ਲਾਉਣਾ ਚਾਹੀਦਾ ਹੈ ? ਸੱਪ ਅਤੇ ਨੂੰਹਿਆਂ ਤੋਂ ਬਚਣ ਲਈ ਕੀ ਕਰੋਗੇ ?
ਉੱਤਰ-
- ਨਿੰਮ, ਤੰਮਾਕੂ ਤੇ ਤੁਲਸੀ ਦੇ ਪੌਦੇ ਘਰਾਂ ਵਿਚ ਬਦਬੂ ਨਾਸ਼ਕ, ਕੀਟ ਨਾਸ਼ਕ, ਕੀਟ ਤਿਕਾਰਕ ਹੁੰਦੇ ਹਨ ।
- ਨਿੰਮ ਦੀਆਂ ਪੱਤੀਆਂ ਨੂੰ ਅਨਾਜਾਂ ਵਿਚ ਰੱਖ ਕੇ ਅਨਾਜਾਂ ਨੂੰ ਕੀਟਾਂ ਤੋਂ ਸੁਰੱਖਿਅਤ ਰੱਖਿਆ ਜਾਂਦਾ ਹੈ ।
- ਨਿੰਮ ਦੀਆਂ ਪੱਤੀਆਂ ਊਨੀ ਕੱਪੜਿਆਂ ਨੂੰ ਸੁਰੱਖਿਅਤ ਰੱਖਦੀਆਂ ਹਨ ।
- ਤੰਮਾਕੂ ਦੀਆਂ ਪੱਤੀਆਂ ਦਾ ਧੂੰਆਂ ਕੀਟਨਾਸ਼ਕ ਹੁੰਦਾ ਹੈ । ਤੰਮਾਕੂ ਦੀ ਧੂੜ ਤੋਂ ਖਮੀਰਾ ਬਣਾਇਆ ਜਾਂਦਾ ਹੈ ।
- ਜਿਸ ਦੇ ਧੂੰਏਂ ਨਾਲ ਕੀਟ ਮਰ ਜਾਂਦੇ ਹਨ । ਇਸ ਨਾਲ ਇਕ ਕੀਟਨਾਸ਼ਕ ਦਵਾਈ ਨਿਕੋਟਿਨ ਸਲਫੇਟ ਵੀ ਬਣਾਈ ਜਾਂਦੀ ਹੈ ।
- ਤੁਲਸੀ ਦਾ ਪੌਦਾ ਸੱਪ ਦੇ ਕੱਟੇ ਵਿਚ ਜ਼ਹਿਰ ਮਾਰ ਦੇ ਰੂਪ ਵਿਚ ਕੰਮ ਆਉਂਦਾ ਹੈ ।
ਸੱਪ ਤੋਂ ਬਚਣ ਦੇ ਉਪਾਅ –
- ਘਰ ਦੇ ਨੇੜੇ ਦੀਆਂ ਝਾੜੀਆਂ ਕੱਟ ਦੇਣੀਆਂ ਚਾਹੀਦੀਆਂ ਹਨ ।
- ਘਰ ਦੇ ਆਲੇ-ਦੁਆਲੇ ਦੀ ਜ਼ਮੀਨ, ਘਰ ਦੀਆਂ ਦਰਾੜਾਂ ਅਤੇ ਛੇਕਾਂ ਵਿਚ ਫਿਨਾਇਲ ਪਾਉਣੀ ਚਾਹੀਦੀ ਹੈ ।
- ਤੰਮਾਕੂ ਦੇ ਪੱਤੇ ਉਬਾਲ ਕੇ ਛਿੜਕਣਾ ਚਾਹੀਦਾ ਹੈ ।
- ਨਿਊਲਾ ਤੇ ਬਿੱਲੀ ਪਾਲਣ ਨਾਲ ਵੀ ਸੱਪ ਤੋਂ ਬਚਾਅ ਹੁੰਦਾ ਹੈ ।
ਬਿੱਛੂ ਨੂੰਹਾਂ ਤੋਂ ਬਚਣ ਦੇ ਉਪਾਅ –
- ਕੀਟਨਾਸ਼ਕ ਦਵਾਈਆਂ ਦਾ ਇਸਤੇਮਾਲ ਕਰਕੇ ਸਾਰੇ ਕੀਟਾਂ ਨੂੰ ਮਾਰ ਦੇਣਾ ਚਾਹੀਦਾ ਹੈ ।
- ਘਰ ਦੇ ਸਾਰੇ ਖ਼ਾਸ ਕਰਕੇ ਹਨੇਰੇ ਥਾਂਵਾਂ ਨੂੰ ਨਿਯਮਿਤ ਰੂਪ ਨਾਲ ਸਾਫ਼ ਕਰਨਾ ਚਾਹੀਦਾ ਹੈ ।
ਪ੍ਰਸ਼ਨ 18.
ਸੈਂਡ ਫਲਾਈ, ਪਿੱਸੂ, ਖਟਮਲ ਨੂੰ ਮਾਰਨ ਲਈ ਕੀ ਵਰਤੋਗੇ ?
ਉੱਤਰ-
1. ਸੈਂਡ ਫਲਾਈ-ਇਹ ਬਹੁਤ ਛੋਟਾ ਕੀੜਾ ਹੈ । ਇਹ ਮੱਛਰਦਾਨੀ ਵਿਚ ਵੀ ਦਾਖਲ ਹੋ ਜਾਂਦਾ ਹੈ। ਖਾਸ ਕਰ, ਰਾਤ ਨੂੰ ਗੁੱਟ ਤੇ ਅਤੇ ਮੂੰਹ ਤੇ ਲੜਦਾ ਹੈ ।
ਇਸ ਤੋਂ ਬਚਣ ਲਈ ਅੱਗੇ ਲਿਖੇ ਉਪਾਅ ਕਰਨੇ ਚਾਹੀਦੇ ਹਨ –
- ਕੁਰਸੀਆਂ, ਡੈਕਸ, ਮੇਜ਼ ਤੇ ਮੰਜਿਆਂ ਦੇ ਥੱਲੇ ਮੱਛਰਮਾਰ ਤੇਲ ਛਿੜਕਨਾ ਚਾਹੀਦਾ ਹੈ ।
- ਰਾਤ ਨੂੰ ਮੱਛਰਮਾਰ ਧੂਫ ਜਗਾਉਣੀ ਚਾਹੀਦੀ ਹੈ ।
- ਬਹੁਤ ਹੀ ਬਰੀਕ ਮੱਛਰਦਾਨੀ ਵਰਤਣੀ ਚਾਹੀਦੀ ਹੈ ।
- ਘਰ ਦੇ ਅੰਦਰ ਤੇ ਨੇੜੇ ਸਿੱਲ੍ਹੀਆਂ ਥਾਵਾਂ ਤੇ ਫਾਰਮਲੀਨ ਛਿੜਕਣੀ ਚਾਹੀਦੀ ਹੈ ।
2. ਪਿੱਸੂ-ਚੂਹੇ ਦਾ ਪਿੱਸੂ ਪਲੇਗ ਦੀ ਬਿਮਾਰੀ ਫੈਲਾਉਂਦੇ ਹਨ । ਪਿੱਸੂ ਛੋਟਾ ਤੇ ਲਾਲ ਭੂਰਾ ਹੁੰਦਾ ਹੈ । ਇਨ੍ਹਾਂ ਨੂੰ ਮਾਰਨ ਲਈ ਹੇਠ ਲਿਖੇ ਉਪਾਅ ਕਰਨੇ ਚਾਹੀਦੇ ਹਨ –
- ਘਰ ਵਿਚ ਰੱਖੇ ਕੁੱਤੇ ਨੂੰ ਕਾਰਬੋਲਿਕ ਸਾਬਣ ਨਾਲ ਨਹਾਉਣਾ ਚਾਹੀਦਾ ਹੈ ਤੇ ਨਹਾਉਣ ਵੇਲੇ ਪਾਣੀ ਵਿਚ ਕਾਰਬੋਲਿਕ ਐਸਿਡ ਪਾਉਣਾ ਚਾਹੀਦਾ ਹੈ ।
- ਜਿੱਥੇ ਵੀ ਪਿੱਸੂ ਦੀ ਸੰਭਾਵਨਾ ਹੋਵੇ ਮਿੱਟੀ ਦਾ ਤੇਲ ਜਾਂ ਤਾਰਪੀਨ ਦਾ ਤੇਲ ਛਿੜਕਣਾ ਚਾਹੀਦਾ ਹੈ ।
- ਚੂਹਿਆਂ ਦੁਆਰਾ ਵੀ ਪਿੱਸੂ ਫੈਲਦੇ ਹਨ ਇਸ ਲਈ ਪਿੱਸੂ ਨੂੰ ਨਸ਼ਟ ਕਰਨ ਤੋਂ ਪਹਿਲਾਂ ਚੂਹਿਆਂ ਨੂੰ ਨਸ਼ਟ ਕਰਨਾ ਚਾਹੀਦਾ ਹੈ ।
- ਦੀਵਾਰ ਜਾਂ ਫਰਸ਼ ਦੀਆਂ ਦਰਾੜਾਂ ਨੂੰ ਸੀਮਿੰਟ ਨਾਲ ਭਰ ਦੇਣਾ ਚਾਹੀਦਾ ਹੈ ।
- ਭੂਮੀ ਤੇ ਨਮਕ ਜਾਂ ਚੁਨਾ ਛਿੜਕ ਦੇਣਾ ਚਾਹੀਦਾ ਹੈ ।
- ਸੂਰਜ ਦੀਆਂ ਤੇਜ਼ ਕਿਰਨਾਂ ਦੇ ਪ੍ਰਭਾਵ ਨਾਲ ਪਿੱਸੂਆਂ ਦੇ ਲਾਰਵੇ ਮਰ ਜਾਂਦੇ ਹਨ ।
- ਜੀਵਾਣੂ ਨਾਸ਼ਕ ਪਾਊਡਰ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਜਿਸ ਨਾਲ ਪਿੱਸੂਆਂ ਰਾਹੀਂ ਪਲੇਗ ਨਾ ਫੈਲੇ ।
3. ਖਟਮਲ-ਖਟਮਲ ਗੰਦੇ ਫਰਸ਼, ਦਰੀ ਜਾਂ ਟੁੱਟੇ ਫਰਸ਼ ਦੀਆਂ ਦਰਾੜਾਂ ਅਤੇ ਮੰਜਿਆਂ ਦੇ ਸਿਰਿਆਂ ਵਿਚ ਰਹਿੰਦੇ ਹਨ । ਖਟਮਲ ਲਾਲ ਭੂਰੇ ਰੰਗ ਦਾ ਕੀੜਾ ਹੁੰਦਾ ਹੈ । ਇਹ 1/6 ਇੰਚ ਤੋਂ 1/7 ਇੰਚ ਤਕ ਲੰਮਾ ਹੁੰਦਾ ਹੈ ।
ਖਟਮਲ ਮਾਰਨ ਦੇ ਕਾਰਨ –
- ਖਟਮਲ ਨੂੰ ਨਸ਼ਟ ਕਰਨ ਲਈ ਮਿੱਟੀ ਅਤੇ ਤਾਰਪੀਨ ਦਾ ਤੇਲ ਮਿਲਾ ਕੇ ਛਿੜਕਣਾ ਚਾਹੀਦਾ ਹੈ ।
- ਫਰਸ਼ ਤੇ ਉਬਲਦਾ ਪਾਣੀ ਪਾਉਣਾ ਚਾਹੀਦਾ ਹੈ । ਇਸ ਨਾਲ ਵੀ ਖਟਮਲ ਮਰ ਜਾਂਦਾ ਹੈ।
- ਜਿੱਥੇ ਖਟਮਲ ਹੋਣ ਉੱਥੇ ਗੰਧਕ ਦੀ ਧੂਣੀ ਕਰਨੀ ਚਾਹੀਦੀ ਹੈ । ਇਸ ਨਾਲ ਖਟਮਲ ਮਰ ਜਾਂਦਾ
ਪ੍ਰਸ਼ਨ 19.
ਚੂਹੇ ਦੇ ਘਰ ਵਿਚ ਹੋਣ ਨਾਲ ਕੀ ਹਾਨੀ ਹੁੰਦੀ ਹੈ ? ਬਚਾਓ ਦੇ ਉਪਾਅ ਦੱਸੋ ।
ਉੱਤਰ-
ਚੂਹੇ ਘਰ ਦੀ ਖਾਧ-ਸਮੱਗਰੀ ਤੇ ਕੱਪੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ । ਇਹ ਭੰਡਾਰ ਘਰ ਵਿਚ ਜ਼ਿਆਦਾ ਪਲਦੇ ਹਨ । ਚੁਹਿਆਂ ਤੇ ਪਲੇਗ ਦੇ ਕੀਟ ਪਿੱਸੂ ਰਹਿੰਦੇ ਹਨ ਅਤੇ ਚੂਹਿਆਂ ਦੁਆਰਾ ਹੀ ਉਹ ਮਨੁੱਖ ਤਕ ਪੁੱਜਦੇ ਹਨ | ਅਜਿਹੇ ਚੂਹੇ ਜਿਨ੍ਹਾਂ ਵਿਅਕਤੀਆਂ ਨੂੰ ਕੱਟਦੇ ਹਨ ਉਹ ਪਲੇਗ ਦੇ ਰੋਗੀ ਹੋ ਜਾਂਦੇ ਹਨ । ਇਸ ਪ੍ਰਕਾਰ ਚੁਹੇ ਪਿੱਸੂਆਂ ਨੂੰ ਆਸਰਾ ਦੇ ਕੇ ਬਿਮਾਰੀਆਂ ਫੈਲਾਉਂਦੇ ਹਨ ।
ਚੂਹਿਆਂ ਤੋਂ ਬਚਾਅ ਦੇ ਉਪਾਅ –
- ਚੂਹਿਆਂ ਦੀਆਂ ਖੁੱਡਾਂ ਨੂੰ ਕੱਚ ਨਾਲ ਜਾਂ ਸੀਮਿੰਟ ਨਾਲ ਭਰ ਕੇ ਚੰਗੀ ਤਰ੍ਹਾਂ ਬੰਦ ਕਰ ਦੇਣਾ ਚਾਹੀਦਾ ਹੈ ।
- ਚੂਹੇ ਮਾਰਨ ਦੀ ਦਵਾਈ ਆਟੇ ਵਿਚ ਮਿਲਾ ਕੇ ਉਨ੍ਹਾਂ ਦੀਆਂ ਖੁੱਡਾਂ ਦੇ ਕੋਲ ਪਾ ਦੇਣ ਨਾਲ ਚੂਹੇ ਉਸ ਨੂੰ ਖਾ ਕੇ ਮਰ ਜਾਂਦੇ ਹਨ ।
- ਭੰਡਾਰ ਘਰ ਤੇ ਰਸੋਈ ਘਰ ਵਿਚ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਬੰਦ ਪੀਪਿਆਂ ਜਾਂ ਡੱਬਿਆਂ ਵਿਚ ਰੱਖਣਾ ਚਾਹੀਦਾ ਹੈ ।
- ਭੰਡਾਰ ਘਰ ਵਿਚੋਂ ਕੁੱਝ ਵੀ ਸਾਮਾਨ ਕੱਢਣ ਸਮੇਂ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਕੁੱਝ ਵੀ ਜ਼ਮੀਨ ਤੇ ਨਾ ਖਿਲਰੇ ।
- ਸਬਜ਼ੀਆਂ ਅਤੇ ਫਲਾਂ ਨੂੰ ਤਾਰਾਂ ਵਾਲੀ ਟੋਕਰੀ ਵਿਚ ਉੱਚੀ ਥਾਂ ਤੇ ਟੰਗਣਾ ਚਾਹੀਦਾ ਹੈ ।
- ਘਰ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ । ਕੋਈ ਵੀ ਖਾਣ ਦੀ ਚੀਜ਼ ਇੱਧਰ ਉੱਧਰ ਨਹੀਂ ਖਿਲਾਰਨੀ ਚਾਹੀਦੀ ਹੈ ।
- ਇਹਨਾਂ ਨੂੰ ਫੜਨ ਲਈ ਪਿੰਜਰੇ (ਚਹੇਦਾਨੀ) ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
- ਚੂਹਿਆਂ ਨੂੰ ਫੜਨ ਤੇ ਉਹਨਾਂ ਨੂੰ ਆਪਣੇ ਸਥਾਨ ਤੋਂ ਬਹੁਤ ਦੂਰ ਛੱਡ ਕੇ ਆਉਣਾ ਚਾਹੀਦਾ ਹੈ ।
ਪ੍ਰਸ਼ਨ 20.
ਕਿਰਲੀ ਤੇ ਮੱਕੜੀ ਤੋਂ ਛੁਟਕਾਰਾ ਪਾਉਣ ਦੇ ਢੰਗ ਦੱਸੋ ।
ਉੱਤਰ-ਕਿਰਲੀ ਤੋਂ ਛੁਟਕਾਰਾ ਪਾਉਣ ਦੇ ਢੰਗ
- ਘਰ ਦੀਆਂ ਕੰਧਾਂ ਅਤੇ ਛੇਕਾਂ ਵਿਚ ਤੇ ਫ਼ਰਨੀਚਰ ਵਿਚ ਫਲਿੱਟ ਜਾਂ ਡੀ. ਡੀ. ਟੀ. ਛਿੜਕਦੇ ਰਹਿਣਾ ਚਾਹੀਦਾ ਹੈ ਕਿਉਂਕਿ ਅਜਿਹੀਆਂ ਥਾਂਵਾਂ ਤੇ ਇਹ ਆਪਣੀ ਖੁੱਡ ਬਣਾ ਲੈਂਦੀ ਹੈ ।
- ਘਰ ਵਿਚ ਭੋਜਨ ਪਦਾਰਥਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ।
- ਘਰ ਨੂੰ ਸਾਫ਼ ਤੇ ਕੀਟ ਰਹਿਤ ਰੱਖਣਾ ਚਾਹੀਦਾ ਹੈ ਕਿਉਂਕਿ ਕੀਟ ਹੀ ਕਿਰਲੀ ਦਾ ਭੋਜਨ ਹੈ ।
ਮੱਕੜੀ ਤੋਂ ਛੁਟਕਾਰਾ ਪਾਉਣ ਦੇ ਢੰਗ –
- ਘਰ ਨੂੰ ਹਮੇਸ਼ਾ ਸਾਫ਼ ਰੱਖਣਾ ਚਾਹੀਦਾ ਹੈ ।
- ਫਲਿਟ ਅਤੇ ਡੀ. ਡੀ. ਟੀ. ਪਾਊਡਰ ਘਰ ਦੀਆਂ ਕੰਧਾਂ ਤੇ ਛਿੜਕਣਾ ਚਾਹੀਦਾ ਹੈ ।
- ਮੱਕੜੀ ਦੇ ਜਾਲਾਂ ਨੂੰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ ।
ਪ੍ਰਸ਼ਨ 21.
ਕੀੜੇ ਤੇ ਜੀਵ-ਜੰਤੂ ਮਾਰਨ ਲਈ ਕਿਹੜੀਆਂ-ਕਿਹੜੀਆਂ ਕੀਟਾਣੂ-ਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ?
ਉੱਤਰ-
ਕੀੜੇ ਅਤੇ ਜੀਵ-ਜੰਤੂ ਮਾਰਨ ਲਈ ਹੇਠਾਂ ਲਿਖੀਆਂ ਕੀਟਨਾਸ਼ਕ ਦਵਾਈਆਂ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ
- ਚੂਨਾ-ਕੱਚਾ ਅਤੇ ਬੁਝਿਆ ਹੋਇਆ
- ਪੋਟਾਸ਼ੀਅਮ ਪਰਮੈਂਗਨੇਟ (ਲਾਲ ਦਵਾਈ
- ਸਾਬਣ
- ਡੀ. ਡੀ. ਟੀ.
- ਨੀਲਾ ਤੂਤੀਆ (ਕਾਪਰ ਸਲਫੇਟ)
- ਕਾਰਬੋਲਿਕ ਐਸਿਡ-ਕਾਰਬੋਲਿਕ ਸਾਬਣ ਅੜੇ ਘੋਲ ਦੇ ਰੂਪ ਵਿਚ
- ਡੀਟੋਲ
- ਫਾਰਮੇਲਿਨ
- ਲਾਈਸੋਲ
- ਫਿਨਾਈਲ
- ਉਸੋਲ
- ਕਲੋਰੀਨ ਗੈਸ
- ਗੰਧਕ ਦਾ ਧੂੰਆਂ
- ਫਾਰਮੈਲਡੀਹਾਈਡ ਗੈਸ ਦੇ ਰੂਪ ਵਿਚ ।
ਪ੍ਰਸ਼ਨ 22.
ਜੂੰਆਂ ਕਿੱਥੇ ਅਤੇ ਕਿਉਂ ਪੈ ਜਾਂਦੀਆਂ ਹਨ ? ਇਨ੍ਹਾਂ ਦੀ ਰੋਕਥਾਮ ਦੇ ਢੰਗ ਦੱਸੋ ।
ਉੱਤਰ-
ਚੂੰਆਂ ਮਨੁੱਖ ਦੇ ਸਿਰ ਅਤੇ ਸਰੀਰ ਤੇ ਹੋ ਜਾਂਦੀਆਂ ਹਨ । ਸਿਰ ਦੀਆਂ ਜੂੰਆਂ ਸਿਰ ਦੇ ਵਾਲਾਂ ਵਿਚ ਰਹਿੰਦੀਆਂ ਹਨ । ਇਹ ਇੱਥੇ ਆਂਡੇ ਦਿੰਦੀਆਂ ਹਨ, ਜਿਨ੍ਹਾਂ ਨੂੰ ਲਿਖ ਕਹਿੰਦੇ ਹਨ । ਦੂਜੀ ਪ੍ਰਕਾਰ ਦੀਆਂ ਜੂੰਆਂ ਗੰਦੇ ਕੱਪੜਿਆਂ ਤੇ ਸਰੀਰ ਦੀ ਚਮੜੀ ਤੇ ਰਹਿੰਦੀਆਂ ਹਨ । ਜੂਆਂ ਬੜੀ ਆਸਾਨੀ ਨਾਲ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤਕ ਪਹੁੰਚ ਜਾਂਦੀਆਂ ਹਨ । ਜੌਆਂ ਗੰਦੀਆਂ ਹੁੰਦੀਆਂ ਹਨ । ਇਨ੍ਹਾਂ ਨਾਲ ਟਾਈਫਸ ਬੁਖ਼ਾਰ ਅਤੇ ਚਮੜੀ ਦੇ ਰੋਗ ਹੋ ਜਾਂਦੇ ਹਨ ।
ਜੂੰਆਂ ਦੀ ਰੋਕਥਾਮ ਲਈ ਹੇਠ ਲਿਖੇ ਉਪਾਅ ਕੀਤੇ ਜਾ ਸਕਦੇ ਹਨ –
1. ਜੂ ਦੇ ਮਿਲਦੇ ਹੀ ਉਸ ਨੂੰ ਮਾਰ ਦੇਣਾ ਚਾਹੀਦਾ ਹੈ ।
2. ਸਿਰ ਵਿਚ ਜੂੰਆਂ ਹੋਣ ਉੱਤੇ ਬਜ਼ਾਰ ਵਿਚ ਉਪਲੱਬਧ ਨੂੰ ਮਾਰ ਰਸਾਇਣ ਨੂੰ ਲਾ ਕੇ ਕੁੱਝ ਘੰਟਿਆਂ ਦੇ ਬਾਅਦ ਸਿਰ ਧੋ ਲੈਣਾ ਚਾਹੀਦਾ ਹੈ ।
3. ਸਿਰ ਵਿਚ ਜੇਕਰ ਜੂੰਆਂ ਜ਼ਿਆਦਾ ਹੋਣ ਤਾਂ ਵਾਲ ਕਟਵਾ ਦੇਣੇ ਚਾਹੀਦੇ ਹਨ ।
4. ਨਾਰੀਅਲ ਦੇ ਤੇਲ ਵਿਚ ਮੁਸ਼ਕ ਕਪੂਰ ਪਾ ਕੇ ਸਿਰ ਵਿਚ ਮਲਣ ਨਾਲ ਵੀ ਜੂੰਆਂ ਮਰ ਜਾਂਦੀਆਂ ਹਨ ।
5. ਸਰੀਰ ਤੇ ਜੂੰਆਂ ਹੋਣ ਤੇ ਪਾਏ ਹੋਏ ਕੱਪੜਿਆਂ ਨੂੰ ਫ਼ਰਸ਼ ਤੇ ਰੱਖ ਕੇ ਉੱਤੇ ਖ਼ੂਬ ਗਰਮ ਪਾਣੀ ਪਾਉਣਾ ਚਾਹੀਦਾ ਹੈ । ਵਿਅਕਤੀ ਨੂੰ ਗਰਮ ਪਾਣੀ ਤੇ ਸਾਬਣ ਨਾਲ ਮਲ ਮਲ ਕੇ ਨਹਾਉਣਾ ਚਾਹੀਦਾ ਹੈ ।
6. ਮੈਲੇ ਕੱਪੜਿਆਂ ਨੂੰ ਉਬਲਦੇ ਪਾਣੀ ਵਿਚ ਪਾ ਕੇ ਧੋਣਾ ਚਾਹੀਦਾ ਹੈ ।
7. ਬਿਸਤਰੇ ਦੀਆਂ ਚਾਦਰਾਂ ਦੀ ਸਫ਼ਾਈ ਰੱਖਣੀ ਵੀ ਜ਼ਰੂਰੀ ਹੈ ।
Home Science Guide for Class 8 PSEB ਘਰੇਲੂ ਕੀੜੇ ਤੇ ਜੀਵ-ਜੰਤੂਆਂ ਦੀ ਰੋਕਥਾਮ Important Questions and Answers
ਪ੍ਰਸ਼ਨ 1.
ਖੂਨ ਚੂਸਣ ਵਾਲਾ ਕੀੜਾ ਹੈ –
(ੳ) ਮੱਛਰ
(ਅ) ਮੱਖੀ
(ਇ) ਕਾਕਰੋਚ
(ਸ) ਸਿਉਂਕ !
ਉੱਤਰ-
(ੳ) ਮੱਛਰ
ਪ੍ਰਸ਼ਨ 2.
ਪਲੇਗ ਦੀ ਬਿਮਾਰੀ ਫੈਲਦੀ ਹੈ –
(ੳ) ਮੱਛਰ
(ਅ) ਚੂਹਾ
(ਇ) ਕੀੜੀ
(ਸ) ਸਾਰੇ ।
ਉੱਤਰ-
(ਅ) ਚੂਹਾ
ਪ੍ਰਸ਼ਨ 3.
ਘਰ ਦੇ ਸਮਾਨ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੀੜਾ ਹੈ –
(ਉ) ਕੀੜੀ
(ਅ) ਖਟਮ
(ਲ) ਸਿਉਂਕ
(ਸ) ਮੱਛਰ ।
ਉੱਤਰ-
(ਲ) ਸਿਉਂਕ
ਪ੍ਰਸ਼ਨ 4.
……… ਕੱਪੜਿਆਂ ਅਤੇ ਪੁਸਤਕਾਂ ਨੂੰ ਨਸ਼ਟ ਕਰਦੀ ਹੈ ।
(ਉ) ਝੀਗੁਰ
(ਅ) ਮੱਛਰ
(ਇ) ਖਟਮਲ
(ਸ) ਕਾਕਰੋਚ ।
ਉੱਤਰ-
(ਉ) ਝੀਗੁਰ
ਪ੍ਰਸ਼ਨ 5.
ਮੱਖੀ ਤੋਂ ਰੋਗ ਫੈਲਦੇ ਹਨ –
(ਉ) ਹੈਜ਼ਾ ।
(ਅ) ਪੇਚਿਸ
(ਇ) ਤਪਦਿਕ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।
ਪ੍ਰਸ਼ਨ 6.
ਮਲੇਰੀਆ ਦੇ ਇਲਾਜ ਲਈ ਕਿਹੜੀ ਦਵਾਈ ਦੀ ਵਰਤੋਂ ਹੁੰਦੀ ਹੈ ?
(ਉ) ਦਾਲ ਚੀਨੀ
(ਅ) ਕੁਨੀਨ
(ੲ) ਸੌਂਫ
(ਸ) ਅਜਵੈਣ ।
ਉੱਤਰ-
(ਅ) ਕੁਨੀਨ
ਪ੍ਰਸ਼ਨ 7.
ਠੀਕ ਤੱਥ ਹੈ
(ਉ) ਐਨਾਵਲੀਜ਼ ਮੱਛਰ ਕਾਰਨ ਮਲੇਰੀਆ ਹੁੰਦਾ ਹੈ ।
(ਅ) ਮਾਦਾ ਕਿਊਲੈਕਸ ਦੀ ਜਾਤੀ ਕਾਰਨ ਫਾਈਲੇਰੀਆ ਹੁੰਦਾ ਹੈ ।
(ਇ) ਚੂਹੇ ਦੇ ਪਿੱਸੂ ਨਾਲ ਪਲੇਗ ਦੀ ਬਿਮਾਰੀ ਹੁੰਦੀ ਹੈ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।
ਸਹੀ/ਗਲਤ ਦੱਸੋ
1. ਮੱਛਰ ਭੋਜਨ ਨੂੰ ਜ਼ਹਿਰੀਲਾ ਬਣਾਉਂਦੇ ਹਨ ।
ਉੱਤਰ-
✗
2. ਸੈਂਡ ਫਲਾਈ ਛੋਟਾ ਕੀੜਾ ਹੈ ਜੋ ਮੱਛਰਦਾਨੀ ਵਿਚ ਹੀ ਦਾਖਲ ਹੋ ਜਾਂਦਾ ਹੈ ।
ਉੱਤਰ-
✓
3. ਨਿਉਲਾ ਅਤੇ ਬਿੱਲੀ ਪਾਲਣ ਨਾਲ ਸੱਪ ਤੋਂ ਬਚਾਅ ਹੁੰਦਾ ਹੈ ।
ਉੱਤਰ-
✓
4. ਸਿਉਂਕ ਲਾਭਦਾਇਕ ਕੀੜਾ ਹੈ ।
ਉੱਤਰ-
✗
5. ਮਾਦਾ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਮਲੇਰੀਆ ਹੁੰਦਾ ਹੈ ।
ਉੱਤਰ-
✓
6. ਡੇਂਗੂ ਬੁਖਾਰ ਏਡਿਸ ਏਜੇਪਟੀ. ਮੱਛਰ ਕਾਰਨ ਹੁੰਦਾ ਹੈ ।
ਉੱਤਰ-
✓
ਖ਼ਾਲੀ ਥਾਂ ਭਰੋ
1. ਐਫਲੀਜ਼ ਮੱਛਰ ਨਾਲ ………….. ਹੋ ਜਾਂਦਾ ਹੈ ।
ਉੱਤਰ-
ਮਲੇਰੀਆ,
2. ਕੀੜੇ-ਮਕੌੜੇ ਨੂੰ …………. ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ ।
ਉੱਤਰ-
ਤਿੰਨ,
3. ………… ਕੱਪੜਿਆਂ ਅਤੇ ਪੁਸਤਕਾਂ ਨੂੰ ਨਸ਼ਟ ਕਰਦੀ ਹੈ ।
ਉੱਤਰ-
ਝੀਗੁਰ,
4. ਚੂਹੇ ……… ਦੇ ਪਿੱਸੂ ਪੈਦਾ ਕਰਦੇ ਹਨ ।
ਉੱਤਰ-
ਪਲੇਗ,
5. ਖਟਮਲ ਤੋਂ …………. ਬੁਖਾਰ ਹੋ ਜਾਂਦਾ ਹੈ ।
ਉੱਤਰ-
ਕਾਲਾ ।
ਇਕ ਸ਼ਬਦ ਵਿੱਚ ਉੱਤਰ ਦਿਓ
ਪ੍ਰਸ਼ਨ 1.
ਪੋਲੀਓ ਰੋਗ ਕਿਸ ਅਵਸਥਾ ਵਿਚ ਹੁੰਦਾ ਹੈ ?
ਉੱਤਰ-
ਬੱਚਿਆਂ ਵਿਚ 5-7 ਸਾਲ ਦੀ ਉਮਰ ਵਿਚ ।
ਪ੍ਰਸ਼ਨ 2.
ਮਲੇਰੀਆ ਦੇ ਇਲਾਜ ਲਈ ਕਿਸ ਦਵਾਈ ਦਾ ਪ੍ਰਯੋਗ ਕਰਨਾ ਚਾਹੀਦਾ ਹੈ ?
ਉੱਤਰ-
ਕੁਨੀਨ |
ਪ੍ਰਸ਼ਨ 3.
ਮੱਛਰਾਂ ਤੋਂ ਕਿਹੜਾ ਬੁਖ਼ਾਰ ਫੈਲਦਾ ਹੈ ?
ਉੱਤਰ-
ਮਲੇਰੀਆ ।
ਪ੍ਰਸ਼ਨ 4.
ਪਲੇਗ ਦੀ ਬੀਮਾਰੀ ਕਿਸ ਤੋਂ ਫੈਲਦੀ ਹੈ ?
ਉੱਤਰ-
ਚੁਹੇ ਦੇ ਪਿੱਸੂਆਂ ਦੇ ਕੱਟਣ ਨਾਲ ।
ਪ੍ਰਸ਼ਨ 5.
ਮੱਖੀ ਤੋਂ ਕਿਹੜੇ ਰੋਗ ਫੈਲਦੇ ਹਨ ?
ਉੱਤਰ-
ਹੈਜ਼ਾ, ਪੇਚਿਸ, ਤਪਦਿਕ, ਅਤਿਸਾਰ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਚੂਹੇ ਹਾਨੀਕਾਰਕ ਹਨ, ਕਿਵੇਂ ?
ਉੱਤਰ-
ਕਿਉਂਕਿ ਇਸ ਨਾਲ ਰੋਗ ਦੇ ਕੀਟਾਣੂ ਫੈਲਦੇ ਹਨ ।
ਪ੍ਰਸ਼ਨ 2.
ਖਟਮਲ ਨਾਲ ਕਿਹੜੇ-ਕਿਹੜੇ ਰੋਗ ਫੈਲਦੇ ਹਨ ?
ਉੱਤਰ-
ਖਟਮਲ ਨਾਲ ਕਾਲਾ ਬੁਖ਼ਾਰ ਅਤੇ ਚਮੜੀ ਦੇ ਰੋਗ ਫੈਲਦੇ ਹਨ ।
ਪ੍ਰਸ਼ਨ 3.
ਕੀੜਿਆਂ ਦੁਆਰਾ ਫੈਲਣ ਵਾਲੇ ਰੋਗਾਂ ਦੇ ਉਦਾਹਰਨ ਦਿਓ ।
ਉੱਤਰ-
ਮਲੇਰੀਆ, ਡੇਂਗੂ ਬੁਖ਼ਾਰ, ਪਲੇਗ, ਰਿਪਲੇਸਿੰਗ ਬੁਖ਼ਾਰ !
ਪ੍ਰਸ਼ਨ 4.
ਮਲੇਰੀਆ ਦੇ ਮੁੱਖ ਲੱਛਣ ਕੀ ਹਨ ?
ਉੱਤਰ-
ਜੀਅ ਘਬਰਾਉਣਾ, ਸਿਰ ਦਰਦ, ਠੰਢ ਤੇ ਕੰਬਣੀ ਨਾਲ ਬੁਖ਼ਾਰ ਚੜ੍ਹਨਾ ।
ਪ੍ਰਸ਼ਨ 5.
ਪਲੇਗ ਰੋਗ ਕਿਹੜੇ ਕੀਟਾਂ ਦੇ ਕੱਟਣ ਨਾਲ ਹੁੰਦਾ ਹੈ ?
ਉੱਤਰ-
ਪਿੱਸੂਆਂ ਦੇ ਕੱਟਣ ਨਾਲ ।
ਪ੍ਰਸ਼ਨ 6.
ਪਲੇਗ ਦੇ ਮੁੱਖ ਲੱਛਣ ਕੀ ਹਨ ?
ਉੱਤਰ-
105-107°F ਤਕ ਬੁਖ਼ਾਰ, ਕਦੀ-ਕਦੀ ਉਲਟੀਆਂ ਅਤੇ ਦਸਤ ਲੱਗਣਾ, ਬਗਲ (ਕੱਢ) ਅਤੇ ਜਾਂਘ ਵਿਚ ਗਿਲ੍ਹਟੀਆਂ ਨਿਕਲਣਾ ।
ਪ੍ਰਸ਼ਨ 7.
ਡੇਂਗੂ ਬੁਖ਼ਾਰ ਕਿਸ ਮੱਛਰ ਦੇ ਕੱਟਣ ਨਾਲ ਹੁੰਦਾ ਹੈ ?
ਉੱਤਰ-
ਏਡਿਸ ਏਜੀਪਟੀ ।
ਪ੍ਰਸ਼ਨ 8. ਡੇਂਗੂ ਬੁਖ਼ਾਰ ਦੇ ਕੀ ਲੱਛਣ ਹਨ ?
ਉੱਤਰ-
ਬੁਖ਼ਾਰ, ਪਿੱਠ ਅਤੇ ਹੋਰ ਅੰਗਾਂ ਵਿਚ ਪੀੜ, ਭੁੱਖ ਤੇ ਨੀਂਦ ਨਾ ਆਉਣਾ, ਕਮਜ਼ੋਰੀ ॥
ਪ੍ਰਸ਼ਨ 9.
ਰਿਪਲੇਸਿੰਗ ਬੁਖ਼ਾਰ ਕਿਹੜੇ ਕੀਟਾਂ ਦੁਆਰਾ ਹੁੰਦਾ ਹੈ ?
ਉੱਤਰ-
ਨੂੰ ਅਤੇ ਖਟਮਲ ਦੁਆਰਾ ਖੂਨ ਚੂਸਣ ਨਾਲ ।
ਪ੍ਰਸ਼ਨ 10.
ਰਿਪਲੇਸਿੰਗ ਬੁਖ਼ਾਰ ਦੇ ਕੀ ਲੱਛਣ ਹਨ ?
ਉੱਤਰ-
ਬੁਖ਼ਾਰ 104°F ਤਕ, ਸਰੀਰ ਤੇ ਗੁਲਾਬੀ ਰੰਗ ਦੇ ਦਾਣੇ, ਕਦੇ-ਕਦੇ ਉਲਟੀ ਤੇ ਚੱਕਰ !
ਪ੍ਰਸ਼ਨ 11.
ਤਪਦਿਕ ਦੇ ਕੀ ਕਾਰਨ ਹਨ ?
ਉੱਤਰ-
ਬਾਲ ਵਿਆਹ, ਅਪੂਰਨ ਖ਼ੁਰਾਕ, ਕਮਜ਼ੋਰੀ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕੀੜੀਆਂ ਤੋਂ ਕੀ ਨੁਕਸਾਨ ਹੁੰਦਾ ਹੈ ? ਇਨ੍ਹਾਂ ਤੋਂ ਬਚਾਅ ਦੇ ਉਪਾਅ ਲਿਖੋ ।
ਉੱਤਰ-
ਕੀੜੀਆਂ ਮਰੇ ਹੋਏ ਜੀਵ-ਜੰਤੂ ਅਤੇ ਗੰਦਗੀ ਦੀ ਸਫ਼ਾਈ ਕਰਦੀਆਂ ਹਨ | ਪਰ ਇਹ ਕੱਟ ਕੇ ਨੁਕਸਾਨ ਵੀ ਪਹੁੰਚਾਉਂਦੀਆਂ ਹਨ । ਕੀੜੀਆਂ ਜੇਕਰ ਖਾਣੇ ਵਿਚ ਪੈ ਜਾਣ ਤਾਂ ਖਾਣਾ ਦੁਸ਼ਿਤ ਅਤੇ ਥੋੜਾ ਕੌੜਾ ਹੋ ਜਾਂਦਾ ਹੈ ।
ਕੀੜੀਆਂ ਤੋਂ ਬਚਾਅ ਦੇ ਉਪਾਅ –
- ਇਹ ਮਿੱਠੇ ਪਦਾਰਥਾਂ ਤੇ ਛੇਤੀ ਚਦੀਆਂ ਹਨ ਇਸ ਲਈ ਸ਼ਹਿਦ ਤੇ ਮੁਰੱਬੇ ਆਦਿ ਦੀਆਂ ਸ਼ੀਸ਼ੀਆਂ ਨੂੰ ਪਾਣੀ ਵਿਚ ਰੱਖਣਾ ਚਾਹੀਦਾ ਹੈ ।
- ਭੋਜਨ ਵਾਲੀ ਡੋਲੀ (ਅਲਮਾਰੀ) ਦੇ ਪਾਵੇ ਪਾਣੀ ਵਿਚ ਰੱਖਣੇ ਚਾਹੀਦੇ ਹਨ ।
- ਕੀੜੀਆਂ ਦੀਆਂ ਖੁੱਡਾਂ ਵਿਚ ਬੋਰੈਕਸ ਜਾਂ ਹਲਦੀ
ਪ੍ਰਸ਼ਨ 2.
ਮੱਕੜੀ ਤੋਂ ਕੀ ਹਾਨੀ ਹੈ ?
ਉੱਤਰ-
ਮੱਕੜੀ ਗੰਦੀਆਂ ਥਾਂਵਾਂ ਤੇ ਮਿਲਦੀ ਹੈ । ਇਹ ਘਰੇਲੁ ਕੀੜਿਆਂ-ਮਕੌੜਿਆਂ ਨੂੰ ਖਾਂਦੀ ਹੈ । ਜੇ ਇਸ ਦੇ ਮੂੰਹ ਵਿਚੋਂ ਨਿਕਲਣ ਵਾਲਾ ਲਸਲਸਾ ਪਦਾਰਥ ਸਰੀਰ ਦੇ ਕਿਸੇ ਵੀ ਥਾਂ ਤੇ ਪੈ ਜਾਏ ਤਾਂ ਉੱਥੇ ਫਫੋਲੇ (ਧਫੜ) ਪੈ ਜਾਂਦੇ ਹਨ ।
ਪ੍ਰਸ਼ਨ 3.
ਝੀਗੁਰ ਤੋਂ ਬਚਾਅ ਦੇ ਉਪਾਅ ਲਿਖੋ !
ਉੱਤਰ-
ਤ੍ਰੀਗੁਰ ਕਾਗ਼ਜ਼ ਅਤੇ ਸੂਤੀ ਕੱਪੜੇ ਖਾਂਦੇ ਹਨ ਆਮ ਤੌਰ ਤੇ ਇਹ ਦਿਨ ਵਿਚ ਹਨੇਰੇ ਕੋਨਿਆਂ ਵਿਚ ਛਿਪੇ ਰਹਿ ਕੇ ਰਾਤ ਨੂੰ ਬਾਹਰ ਆਉਂਦੇ ਹਨ ।
ਝੀਰਾਂ ਤੋਂ ਬਚਾਅ ਦੇ ਉਪਾਅ ਹੇਠ ਲਿਖੇ ਹਨ
- ਕੱਪੜਿਆਂ ਵਿਚ ਨੈਪਥਲੀਨ ਦੀਆਂ ਗੋਲੀਆਂ ਰੱਖਣੀਆਂ ਚਾਹੀਦੀਆਂ ਹਨ ।
- ਇਨ੍ਹਾਂ ਥਾਂਵਾਂ ਤੇ ਸੁਹਾਗੇ, ਪਾਈਰੇਥਰਮ ਜਾਂ ਗੰਧਕ ਦਾ ਪ੍ਰਯੋਗ ਮਦਦਗਾਰ ਹੁੰਦਾ ਹੈ ।
- ਸਮੇਂ-ਸਮੇਂ ਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਇਸ ਕੀਟ ਨੂੰ ਨਾਸ਼ ਕਰਨ ਵਿਚ ਸਹਾਇਕ ਹੁੰਦਾ ।
- ਇਨ੍ਹਾਂ ਦੀ ਸੰਖਿਆ ਵੱਧ ਜਾਣ ਤੇ ਬੰਦ ਕਮਰੇ ਵਿਚ ਪਾਈਰੇਥਰਮ ਪਾਊਡਰ ਨੂੰ ਸਾੜ ਕੇ ਉਸ ਦੇ ਧੂੰਏਂ ਨਾਲ ਇਨ੍ਹਾਂ ਨੂੰ ਮਾਰਿਆ ਜਾ ਸਕਦਾ ਹੈ ।
- ਇਹਨਾਂ ਦੀ ਰੋਕਥਾਮ ਦਾ ਸਭ ਤੋਂ ਵਧੀਆ ਉਪਾਅ ਘਰਾਂ ਦੀ ਸਫ਼ਾਈ ਕਰਦੇ ਰਹਿਣਾ ਹੈ ।
ਪ੍ਰਸ਼ਨ 4.
ਕੱਪੜਿਆਂ ਦੇ ਕੀੜੇ (ਪਤੰਗੇ) ਦੀ ਰੋਕਥਾਮ ਦੇ ਉਪਾਅ ਦੱਸੋ ।
ਉੱਤਰ-
ਕੱਪੜਿਆਂ ਦੇ ਪਤੰਗਿਆਂ ਦੇ ਲਾਰਵਾ ਗਰਮ ਕੱਪੜਿਆਂ ਅਤੇ ਬੁਣੀਆਂ ਪੁਸ਼ਾਕਾਂ ਨੂੰ ਨਸ਼ਟ ਕਰਦੇ ਹਨ ! ਆਂਡੇ ਜੋ ਊਨੀ ਕੱਪੜਿਆਂ ਵਿਚ ਦਿੱਤੇ ਜਾਂਦੇ ਹਨ, ਉਨ੍ਹਾਂ ਤੋਂ ਲਾਰਵਾ ਨਿਕਲਦੇ ਹਨ । ਇਹ ਕੱਪੜਿਆਂ ਨੂੰ ਖਾਂਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਵਿਚ ਛੇਕ ਹੋ ਜਾਂਦੇ ਹਨ । ਇਨ੍ਹਾਂ | ਦੀ ਰੋਕਥਾਮ ਦੇ ਉਪਾਅ ਅੱਗੇ ਲਿਖੇ ਹਨ
ਘਰੇਲੂ ਕੀੜੇ ਤੇ ਜੀਵ-ਜੰਤੂਆਂ ਦੀ ਰੋਕਥਾਮ
- ਕੱਪੜਿਆਂ ਨੂੰ ਛੇਤੀ-ਛੇਤੀ ਧੁੱਪ ਵਿਖਾਉਂਦੇ ਰਹਿਣ ਨਾਲ ਇਨ੍ਹਾਂ ਦੇ ਲਾਰਵਾ ਮਰ ਜਾਂਦੇ ਹਨ ।
- ਊਨੀ ਕੱਪੜਿਆਂ ਨੂੰ ਅਖ਼ਬਾਰ ਵਿਚ ਲਪੇਟ ਕੇ ਟੀਨ ਦੇ ਹਵਾ ਬੰਦ ਬਕਸੇ ਵਿਚ ਰੱਖਣਾ ਚਾਹੀਦਾ ਹੈ । ਅਖ਼ਬਾਰਾਂ ਦੀ ਛਪਾਈ ਦੀ ਸਿਆਹੀ ਨਾਲ ਇਹ ਪਤੰਗੇ ਦੂਰ ਭੱਜਦੇ ਹਨ ।
- ਕਪੂਰ ਅਤੇ ਨੈਪਥਲੀਨ ਦੀਆਂ ਗੋਲੀਆਂ ਵੀ ਕੱਪੜਿਆਂ ਵਿਚ ਰੱਖਣ ਨਾਲ ਬਚਾਅ ਹੁੰਦਾ ਹੈ ।
ਪ੍ਰਸ਼ਨ 5.
ਦੀਮਕ (ਸਿਉਂਕ) ਦੀ ਰੋਕਥਾਮ ਅਤੇ ਨਸ਼ਟ ਕਰਨ ਦੇ ਉਪਾਅ ਦੱਸੋ ।
ਉੱਤਰ-
ਸਿਉਂਕ ਮਨੁੱਖ ਦੇ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ । ਪਰ ਘਰ ਵਿਚ ਫ਼ਰਨੀਚਰਾਂ, ਛੱਤਾਂ, ਦਰਵਾਜ਼ਿਆਂ ਹੋਰ ਲੱਕੜੀ ਦੇ ਸਾਮਾਨ, ਕਿਤਾਬਾਂ, ਕੱਪੜਿਆਂ ਆਦਿ ਨੂੰ ਨਸ਼ਟ ਕਰ ਦਿੰਦੀ ਹੈ । ਲੱਕੜੀ ਇਨ੍ਹਾਂ ਦਾ ਮੁੱਖ ਭੋਜਨ ਹੈ । ਇਨ੍ਹਾਂ ਤੋਂ ਬਚਾਅ ਲਈ ਹੇਠ ਲਿਖੇ ਉਪਾਅ ਕਰਨੇ ਚਾਹੀਦੇ ਹਨ –
- ਲੱਕੜੀ ਦੇ ਸਾਮਾਨ, ਕਿਤਾਬਾਂ ਆਦਿ ਨੂੰ ਸਿਲ੍ਹ ਤੋਂ ਬਚਾਉਣਾ ਚਾਹੀਦਾ ਹੈ ।
- ਲੱਕੜੀ ਦੀਆਂ ਵਸਤੂਆਂ ਵਿਚ ਜੋ ਦਰਾੜਾਂ ਹੋਣ ਉਨ੍ਹਾਂ ਨੂੰ ਜਾਂ ਤਾਂ ਭਰ ਦੇਣਾ ਚਾਹੀਦਾ ਹੈ ਜਾਂ ਉਨ੍ਹਾਂ ਵਿਚ ਮਿੱਟੀ ਦੇ ਤੇਲ ਦਾ ਛਿੜਕਾਅ ਕਰਨਾ ਚਾਹੀਦਾ ਹੈ ।
- ਜਿਨ੍ਹਾਂ ਵਸਤੂਆਂ ਵਿਚ ਸਿਉਂਕ ਜਲਦੀ ਲਗ ਜਾਂਦੀ ਹੈ ਉਨ੍ਹਾਂ ਨੂੰ ਹਫਤੇ ਵਿਚ ਇਕ ਵਾਰ ਧੁੱਪ ਵਿਚ img ਦੀਮਕ ਰੱਖਣਾ ਚਾਹੀਦਾ ਹੈ ।
- ਸਿਉਂਕ ਦੀ ਸੰਭਾਵਨਾ ਵਾਲੇ ਸਮਾਨ ਤੇ ਡੀ. ਟੀ. ਟੀ. ਛਿੜਕਦੇ ਰਹਿਣਾ ਚਾਹੀਦਾ ਹੈ ।
ਪ੍ਰਸ਼ਨ 6.
ਸਿਲਵਰ ਫਿਸ਼ ਕਿਨ੍ਹਾਂ ਚੀਜ਼ਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ? ਇਸ ਦੀ ਰੋਕਥਾਮ ਦੇ ਉਪਾਅ ਦੱਸੋ ?
ਉੱਤਰ-
ਇਹ ਘਰਾਂ ਵਿਚ ਤਸਵੀਰਾਂ ਦੇ ਫ਼ਰੇਮ ਦੇ ਪਿੱਛੇ ਦੇ ਗੱਤੇ, ਕਿਤਾਬਾਂ ਅਤੇ ਕੱਪੜਿਆਂ ਨੂੰ ਖਾਂਦੀ ਹੈ । ਇਹ ਬਨਾਉਟੀ ਰੇਸ਼ਮ, ਮਾਂਡੀ ਲੱਗੇ ਕੱਪੜੇ, ਕਾਗ਼ਜ਼ ਅਤੇ ਲੁਗਦੀ ਤੇ ਨਿਰਭਰ ਕਰਦੀ ਹੈ ।
ਇਸ ਦੀ ਰੋਕਥਾਮ ਦੇ ਉਪਾਅ ਹੇਠ ਲਿਖੇ ਹਨ –
- ਅਲਮਾਰੀਆਂ, ਦਰਾਜਾਂ ਅਤੇ ਬਕਸਿਆਂ ਨੂੰ ਚੰਗੀ ਤਰ੍ਹਾਂ ਸਾਫ਼ ਰੱਖਣਾ ਚਾਹੀਦਾ ਹੈ ।
- ਕਾਗਜ਼ ਦੇ ਟੁਕੜਿਆਂ ਵਰਗੇ ਅਣਲੋੜੀਂਦੇ ਪਦਾਰਥਾਂ ਨੂੰ ਘਰ ਵਿਚ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ।
- ਕਿਤਾਬਾਂ ਦੀ ਸਮੇਂ-ਸਮੇਂ ਤੇ ਦੇਖ-ਭਾਲ ਕੀਤੀ ਜਾਣੀ ਚਾਹੀਦੀ ਹੈ ।
- ਪਾਈਰੇਥਰਮ ਦਾ ਪਾਊਡਰ ਛਿੜਕਣਾ ਚਾਹੀਦਾ ਹੈ ।
- ਪਾਈਰੇਥਰਮ ਅਤੇ ਗੰਧਕ ਦਾ ਧੂੰਆਂ ਵੀ ਸਿਲਵਰ ਫਿਸ਼ ਦਾ ਨਾਸ਼ ਕਰਦਾ ਹੈ ।
ਪ੍ਰਸ਼ਨ 7.
ਮੱਛਰ ਤੋਂ ਬਚਣ ਦੇ ਉਪਾਅ ਦੱਸੋ !
ਉੱਤਰ-
ਖੁਦ ਉੱਤਰ ਦਿਓ !
ਪ੍ਰਸ਼ਨ 8.
ਕੀੜੇ-ਮਕੌੜਿਆਂ ਨੂੰ ਅਸੀ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡ ਸਕਦੇ ਹਾਂ, ਹਰੇਕ ਦਾ ਉਦਾਹਰਨ ਦਿਉ ।
ਉੱਤਰ-
ਕੀੜੇ-ਮਕੌੜਿਆਂ ਨੂੰ ਅਸੀਂ ਤਿੰਨ ਸ਼੍ਰੇਣੀਆਂ ਵਿਚ ਵੰਡ ਸਕਦੇ ਹਾਂ ।
- ਖੂਨ ਚੂਸਣ ਵਾਲੇ-ਮੱਛਰ
- ਭੋਜਨ ਨੂੰ ਜ਼ਹਿਰੀਲਾ ਬਣਾਉਣ ਵਾਲੇ-ਕੀੜੀ
- ਘਰ ਦੇ ਸਾਮਾਨ ਨੂੰ ਨੁਕਸਾਨ ਪਹੁੰਚਾਉਣ ਵਾਲੇ-ਦੀਮਕ (ਸਿਉਂਕ) ।
ਪ੍ਰਸ਼ਨ 9.
ਪਿੱਸੂ ਅਤੇ ਖਟਮਲ ਨੂੰ ਮਾਰਨ ਲਈ ਕੀ ਕਰੋਗੇ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।
ਪ੍ਰਸ਼ਨ 10.
ਮੱਛਰਾਂ ਤੋਂ ਕੀ ਨੁਕਸਾਨ ਹੈ ? ਇਸਦੀ ਰੋਕਥਾਮ ਤੁਸੀਂ ਕਿਵੇਂ ਕਰੋਗੇ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।
ਪ੍ਰਸ਼ਨ 11.
ਮੱਖੀਆਂ ਤੋਂ ਬਚਣ ਲਈ ਤੁਸੀਂ ਕੀ ਕਰੋਗੇ ਅਤੇ ਇਨ੍ਹਾਂ ਦੇ ਕੀ ਨੁਕਸਾਨ ਹਨ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।
ਪ੍ਰਸ਼ਨ 12.
ਪਿੱਸੂ ਅਤੇ ਖਟਮਲ ਨੂੰ ਮਾਰਨ ਲਈ ਕੀ ਕਰੋਗੇ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।
ਪ੍ਰਸ਼ਨ 13.
ਘਰੇਲੂ ਜੀਵ ਜੰਤੂ ਕਿਹੜੇ-ਕਿਹੜੇ ਹਨ ? ਇਹ ਕੀ ਨੁਕਸਾਨ ਕਰਦੇ ਹਨ ਅਤੇ ਇਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ?
ਉੱਤਰ-
ਆਪ ਉੱਤਰ ਦਿਉ ।
ਘਰੇਲੂ ਕੀੜੇ ਤੇ ਜੀਵ-ਜੰਤੂਆਂ ਦੀ ਰੋਕਥਾਮ PSEB 8th Class Home Science Notes
ਸੰਖੇਪ ਜਾਣਕਾਰੀ
- ਕੀੜੇ-ਮਕੌੜਿਆਂ ਨੂੰ ਅਸੀਂ ਤਿੰਨ ਸ਼੍ਰੇਣੀਆਂ ਵਿਚ ਵੰਡ ਸਕਦੇ ਹਾਂ –
- ਖੂਨ ਚੂਸਣ ਵਾਲੇ,
- ਭੋਜਨ ਨੂੰ ਜ਼ਹਿਰੀਲਾ ਬਣਾਉਣ ਵਾਲੇ,
- ਘਰ ਦੇ ਸਾਮਾਨ ਨੂੰ ਨੁਕਸਾਨ ਪਹੁੰਚਾਉਣ ਵਾਲੇ ।
- ਐਨਾਫਲੀਜ ਜਾਤੀ ਦੇ ਮੱਛਰ ਦੀ ਮਾਦਾ ਦੇ ਕੱਟਣ ਨਾਲ ਮਲੇਰੀਆ ਰੋਗ ਫੈਲਦਾ ਹੈ । ਕਿਊਲੈਕਸ ਜਾਤੀ ਦੇ ਮੱਛਰਾਂ ਦੇ ਕੱਟਣ ਨਾਲ ਵੀ ਰੋਗ ਹੁੰਦਾ ਹੈ ।
- ਮੱਛਰ ਮਾਰਨ ਲਈ ਫਲਿਟ ਦਾ ਛਿੜਕਾਅ ਕਰਨਾ ਚਾਹੀਦਾ ਹੈ ।
- ਜੇਕਰ ਮੱਛਰ ਕੱਟ ਲਵੇ ਅਤੇ ਦਰਦ ਹੋਵੇ ਤਾਂ ਥੋੜਾ ਅਮੋਨੀਆ ਲਾ ਲੈਣਾ ਚਾਹੀਦਾ ਹੈ ।
- ਖਟਮਲ ਗੰਦੇ ਫਰਸ਼, ਦਰੀ ਜਾਂ ਟੁੱਟੇ ਫਰਸ਼ ਦੀਆਂ ਦਰਾੜਾਂ ਅਤੇ ਮੰਜੇ ਦੇ ਸਿਰਿਆਂ ਵਿਚ ਰਹਿੰਦੇ ਹਨ ।
- ਖਟਮਲ ਲਾਲ ਭੂਰੇ ਰੰਗ ਦਾ ਕੀੜਾ ਹੁੰਦਾ ਹੈ । ਚੂਹੇ ਦੇ ਪਿੱਸੂ ਪਲੇਗ ਦੀ ਬਿਮਾਰੀ ਫੈਲਾਉਂਦੇ ਹਨ ।
- ਕਾਕਰੋਚ ਅਤੇ ਤਿਲਚੱਟਾ ਭੋਜਨ ਅਤੇ ਸਾਮਾਨ ਦੋਹਾਂ ਚੀਜ਼ਾਂ ਨੂੰ ਖ਼ਰਾਬ ਕਰਦਾ ਹੈ ।
- ਦੀਮਕ (ਸਿਉਂਕ ਕਾਗਜ਼, ਲੱਕੜੀ ਆਦਿ ਨੂੰ ਨਸ਼ਟ ਕਰਦੀ ਹੈ । ਇਹ ਲੱਕੜੀ ਨੂੰ
- ਅੰਦਰੋਂ ਖਾ ਕੇ ਖੋਖਲਾ ਕਰ ਦਿੰਦੀ ਹੈ ।
- ਝੀਗਰ ਕੱਪੜਿਆਂ ਅਤੇ ਕਿਤਾਬਾਂ ਨੂੰ ਨਸ਼ਟ ਕਰਦੀ ਹੈ ।
- ਕੱਪੜੇ ਦੇ ਕੀੜੇ ਰੇਸ਼ਮ ਦੇ ਕੱਪੜੇ ਅਤੇ ਊਨੀ ਕੱਪੜਿਆਂ ਨੂੰ ਖਾਂਦੇ ਹਨ ।
- ਚੂਹੇ ਪਲੇਗ ਦੇ ਪਿੱਸੂ ਪੈਦਾ ਕਰਦੇ ਹਨ ।
- ਕੋਹੜ ਕਿਰਲੀ ਛੋਟੇ-ਛੋਟੇ ਕੀੜੇ-ਮਕੌੜੇ ਖਾ ਕੇ ਨੁਕਸਾਨ ਦੀ ਬਜਾਏ ਸਾਡੀ ਮਦਦ ਕਰਦੀ ਹੈ ।