Punjab State Board PSEB 8th Class Home Science Book Solutions Chapter 3 ਭੋਜਨ ਦੀ ਸੰਭਾਲ Textbook Exercise Questions and Answers.
PSEB Solutions for Class 8 Home Science Chapter 3 ਭੋਜਨ ਦੀ ਸੰਭਾਲ
Home Science Guide for Class 8 PSEB ਭੋਜਨ ਦੀ ਸੰਭਾਲ Textbook Questions and Answers
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
ਬੈਕਟੀਰੀਆ ਭੋਜਨ ਨੂੰ ਕਿਹੋ ਜਿਹਾ ਬਣਾ ਦਿੰਦਾ ਹੈ ?
ਉੱਤਰ-
ਬੈਕਟੀਰੀਆ ਭੋਜਨ ਨੂੰ ਕੌੜਾ ਅਤੇ ਜ਼ਹਿਰੀਲਾ ਬਣਾ ਦਿੰਦਾ ਹੈ ।
ਪ੍ਰਸ਼ਨ 2.
ਉੱਲੀ ਕਿਹੜੇ ਖਾਣ ਵਾਲੇ ਪਦਾਰਥਾਂ ਨੂੰ ਲੱਗਦੀ ਹੈ ?
ਉੱਤਰ-
ਉੱਲੀ ਨਮੀ ਵਾਲੇ ਪਦਾਰਥਾਂ ਨੂੰ ਲੱਗਦੀ ਹੈ ।
ਪ੍ਰਸ਼ਨ 3.
ਤਾਪ ਵਧਾ ਕੇ ਖਾਧ-ਪਦਾਰਥਾਂ ਨੂੰ ਸੁਰੱਖਿਅਤ ਕਰਨ ਦੀ ਕਿਸੇ ਇਕ ਵਿਧੀ ਦਾ ਨਾਂ ਲਿਖੋ ।
ਉੱਤਰ-
ਪਾਸਚਰੀਕਰਨ ।
ਪ੍ਰਸ਼ਨ 4.
ਮੱਖਣ ਅਤੇ ਘਿਓ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ ?
ਉੱਤਰ-
ਮੱਖਣ, ਘਿਓ ਦੀ ਖਟਾਈ ਦੂਰ ਕਰਕੇ ਠੰਢੀ ਥਾਂ ‘ਤੇ ਰੱਖਣ ਨਾਲ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5.
ਮਾਸ, ਮੱਛੀ, ਸਬਜ਼ੀਆਂ, ਫਲਾਂ ਨੂੰ ਟੋਕਰੀ ਵਿਚ ਪਾ ਕੇ ਜ਼ਮੀਨ ‘ਤੇ ਕਿਉਂ ਨਹੀਂ ਰੱਖਣਾ ਚਾਹੀਦਾ ਹੈ ਅਤੇ ਇਹ ਧੋ ਕੇ ਕਿਉਂ ਵਰਤਣੇ ਚਾਹੀਦੇ ਹਨ ?
ਉੱਤਰ-
ਮਾਸ, ਮੱਛੀ, ਸਬਜ਼ੀਆਂ ਨੂੰ ਫਲਾਂ ਦੀ ਟੋਕਰੀ ਵਿਚ ਪਾ ਕੇ ਜ਼ਮੀਨ ‘ਤੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਰੋਗ ਦੇ ਕੀਟਾਣੂ ਇਨ੍ਹਾਂ ‘ਤੇ ਬਹੁਤ ਛੇਤੀ ਹਮਲਾ ਕਰਦੇ ਹਨ ਅਤੇ ਆਪਣੇ ਪ੍ਰਭਾਵ ਨਾਲ ਇਨ੍ਹਾਂ ਨੂੰ ਹਾਨੀਕਾਰਕ ਬਣਾ ਦਿੰਦੇ ਹਨ । ਇਹਨਾਂ ਨੂੰ ਧੋ ਕੇ ਵਰਤੋਂ ਵਿਚ ਲਿਆਉਣਾ
ਸਾਡੇ ਸਰੀਰ ਵਿਚ ਪਹੁੰਚ ਜਾਂਦੇ ਹਨ ਅਤੇ ਇਸ ਨਾਲ ਹੈਜ਼ਾ, ਟਾਈਫਾਈਡ ਅਤੇ ਪੇਚਿਸ ਵਰਗੀਆਂ ਬਿਮਾਰੀਆਂ ਹੋ ਜਾਂਦੀਆਂ ਹਨ ।
ਪ੍ਰਸ਼ਨ 6.
ਦੁੱਧ ਬਿਮਾਰੀਆਂ ਕਿਵੇਂ ਫੈਲਾਉਂਦਾ ਹੈ ਤੇ ਬਚਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
- ਦੁੱਧ ਨੂੰ ਇਕ ਮਿੰਟ ਤਕ ਉਬਾਲ ਕੇ ਬੈਕਟੀਰੀਆ ਨੂੰ ਮਾਰ ਦੇਣਾ ਚਾਹੀਦਾ ਹੈ ।
- ਉਬਲਣ ਤੋਂ ਬਾਅਦ ਦੁੱਧ ਨੂੰ ਛਾਣ ਲੈਣਾ ਚਾਹੀਦਾ ਹੈ ।
- ਉਬਲਣ ਤੋਂ ਬਾਅਦ ਸੰਘਣੀ ਜਾਲੀ ਜਾਂ ਮਲਮਲ ਦੇ ਕੱਪੜੇ ਨਾਲ ਢੱਕ ਦੇਣਾ ਚਾਹੀਦਾ ਹੈ ਤਾਂ ਜੋ ਮਿੱਟੀ ਜਾਂ ਮੱਖੀ ਤੋਂ ਬਚਾਇਆ ਜਾ ਸਕੇ ।
ਪ੍ਰਸ਼ਨ 7.
ਫਰਿੱਜ਼ ਦੀ ਕੀ ਲੋੜ ਹੈ ?
ਜਾਂ
ਘਰ ਵਿਚ ਫਰਿੱਜ਼ ਦੀ ਕੀ ਲੋੜ ਹੈ ?
ਉੱਤਰ-
- ਇਸ ਵਿਚ ਕੱਚੀ ਤੇ ਪੱਕੀ ਸਬਜ਼ੀ, ਦੁੱਧ, ਦਹੀਂ, ਮੱਖਣ, ਪਨੀਰ, ਆਂਡਾ, ਮਾਸ, ਮੱਛੀ ਤੇ ਫਲਾਂ ਨੂੰ ਸੁਰੱਖਿਅਤ ਰੱਖਦੇ ਹਨ ।
- ਗਰਮੀ ਵਿਚ ਖ਼ਰਾਬ ਹੋਣ ਵਾਲੇ ਪਦਾਰਥ ਇਸ ਵਿਚ ਰੱਖੇ ਜਾਂਦੇ ਹਨ ।
- ਇਸ ਵਿਚ ਖਾਣ ਵਾਲੇ ਪਦਾਰਥ ਠੰਢੇ ਰਹਿੰਦੇ ਹਨ ।
- ਭੋਜਨ ਫਰਿੱਜ਼ ਵਿਚ ਰੱਖਣ ਨਾਲ ਉੱਲੀ ਨਹੀਂ ਲਗਦੀ ।
ਪ੍ਰਸ਼ਨ 8.
ਦੁੱਧ ਨੂੰ ਉਬਾਲਣਾ ਕਿਉਂ ਜ਼ਰੂਰੀ ਹੈ ?
ਉੱਤਰ-
ਦੁੱਧ ਵਿਚ ਬੈਕਟੀਰੀਆ ਛੇਤੀ ਪਲਦੇ ਹਨ, ਇਸ ਲਈ ਦੁੱਧ ਨੂੰ ਉਬਾਲਣਾ ਜ਼ਰੂਰੀ ਹੈ ।
ਪ੍ਰਸ਼ਨ 9.
ਭੋਜਨਾਂ ਦੀ ਨਮੀ ਦੂਰ ਕਰਨ ਨਾਲ ਉਹ ਸੁਰੱਖਿਅਤ ਕਿਉਂ ਹੋ ਜਾਂਦੇ ਹਨ ?
ਉੱਤਰ-
ਨਮੀ ਵਾਲੇ ਭੋਜਨਾਂ ਵਿਚ ਉੱਲੀ ਲੱਗ ਜਾਂਦੀ ਹੈ ਉਸ ਵਿਚ ਖਮੀਰ ਉੱਠ ਪੈਂਦਾ ਹੈ । ਇਸ ਲਈ ਭੋਜਨ ਨੂੰ ਸੁਰੱਖਿਅਤ ਰੱਖਣ ਲਈ ਭੋਜਨ ਦੀ ਨਮੀ ਦੂਰ ਕਰ ਦਿੱਤੀ ਜਾਂਦੀ ਹੈ । ਜਿਸ ਨਾਲ ਭੋਜਨ ਸੁਰੱਖਿਅਤ ਹੋ ਜਾਂਦਾ ਹੈ ।
ਪ੍ਰਸ਼ਨ 10.
ਖਾਧ ਪਦਾਰਥਾਂ ਦੀ ਖੁਸ਼ਬੂ ਤੇਜ਼ ਕਰਨ ਨਾਲ ਉਹ ਸੁਰੱਖਿਅਤ ਕਿਉਂ ਹੋ ਜਾਂਦੇ ਹਨ ?
ਉੱਤਰ-
ਖਾਧ ਪਦਾਰਥਾਂ ਦੀ ਖੁਸ਼ਬੂ ਤੇਜ਼ ਕਰਨ ਲਈ ਉੱਲੀ, ਖਮੀਰ ਅਤੇ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ, ਜਿਸ ਨਾਲ ਖਾਧ ਪਦਾਰਥ ਸੁਰੱਖਿਅਤ ਹੋ ਜਾਂਦੇ ਹਨ ।
ਪ੍ਰਸ਼ਨ 11.
ਘੱਟ ਤਾਪਮਾਨ ਜਾਂ ਫਰਿੱਜ ਵਗੈਰਾ ਦੀ ਵਰਤੋਂ ਨਾਲ ਭੋਜਨ ਪਦਾਰਥ ਸੁਰੱਖਿਅਤ ਕਿਉਂ ਹੋ ਜਾਂਦੇ ਹਨ ?
ਉੱਤਰ-
ਘੱਟ ਤਾਪਮਾਨ ਜਾਂ ਫਰਿੱਜ ਆਦਿ ਦੀ ਵਰਤੋਂ ਨਾਲ ਭੋਜਨ ਵਿਚ ਬੈਕਟੀਰੀਆ ਪੈਦਾ ਨਹੀਂ ਹੁੰਦੇ । ਜਿਸ ਨਾਲ ਭੋਜਨ ਪਦਾਰਥ ਸੁਰੱਖਿਅਤ ਹੋ ਜਾਂਦੇ ਹਨ ।
ਪ੍ਰਸ਼ਨ 12.
ਕੱਚਾ ਦੁੱਧ ਜਲਦੀ ਖ਼ਰਾਬ ਹੋ ਜਾਂਦਾ ਹੈ ਜਦੋਂ ਕਿ ਉਬਾਲਿਆ ਹੋਇਆ ਦੇਰ ਨਾਲ, ਕਿਉਂ ?
ਉੱਤਰ-
ਕੱਚੇ ਦੁੱਧ ਵਿਚ ਬੈਕਟੀਰੀਆ ਛੇਤੀ ਪੈਦਾ ਹੋ ਜਾਂਦਾ ਹੈ ਜਿਸ ਨਾਲ ਦੁੱਧ ਛੇਤੀ ਖ਼ਰਾਬ ਹੋ ਜਾਂਦਾ ਹੈ, ਜਦਕਿ ਉਬਲੇ ਦੁੱਧ ਵਿਚਲੇ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ ਇਸ ਲਈ ਉਹ ਦੇਰ ਨਾਲ ਖ਼ਰਾਬ ਹੁੰਦਾ ਹੈ ।
ਨਿਬੰਧਾਤਮਕ ਪ੍ਰਸ਼ਨ
ਪ੍ਰਸ਼ਨ 13.
ਭੋਜਨ ਖ਼ਰਾਬ ਹੋਣ ਦੇ ਕੀ ਕਾਰਨ ਹਨ ?
ਜਾਂ
ਭੋਜਨ ਖ਼ਰਾਬ ਹੋਣ ਦੇ ਕੋਈ ਤਿੰਨ ਕਾਰਨ ਦੱਸੋ ।
ਉੱਤਰ-
- ਸੂਖ਼ਮ ਜੀਵ-ਜੀਵਾਣੂ, ਉੱਲੀ ਅਤੇ ਖਮੀਰ
- ਅਵਯਵ
- ਭੋਜਨ ਦੇ ਅੰਸ਼ ।
- ਜੀਵਾਣੂ – ਇਹ ਮੀਟ, ਆਂਡੇ, ਮੱਛੀ ਅਤੇ ਦੁੱਧ ਨੂੰ ਖ਼ਰਾਬ ਕਰ ਦਿੰਦੇ ਹਨ ।
- ਉੱਲੀ – ਇਹ ਗਰਮ ਅਤੇ ਨਮੀ ਵਾਲੇ ਮੌਸਮ ਵਿਚ ਮੁਰੱਬੇ ਆਦਿ ਤੇ ਭੂਰੀ ਜਿਹੀ ਗੂੰਦਾਰ ਤਹਿ ਬਣਾ ਦਿੰਦੀ ਹੈ ।
- ਖਮੀਰ – ਇਹ ਸ਼ੱਕਰ ਵਾਲੇ ਪਦਾਰਥਾਂ ਨੂੰ ਖ਼ਰਾਬ ਕਰਦੇ ਹਨ ।
- ਅਵਯਵਸੂਖ਼ਮ ਜੀਵਾਂ ਦੇ ਨਾਲ – ਨਾਲ ਇਹ ਸਬਜ਼ੀਆਂ, ਫਲਾਂ ਅਤੇ ਹੋਰ ਭੋਜਨ ਪਦਾਰਥਾਂ ਨੂੰ ਸਾੜ ਦਿੰਦੇ ਹਨ ।
- ਭੋਜਨ ਦੇ ਅੰਸ਼ – ਕਈ ਹਾਲਤਾਂ ਵਿਚ ਫਲਾਂ ਤੇ ਸਬਜ਼ੀਆਂ ਦੀ ਰਸਾਇਣਿਕ ਰਚਨਾ ਵੀ ਉਨ੍ਹਾਂ ਵਿਚ ਸੜਨ ਦਾ ਕਾਰਨ ਬਣਦੀ ਹੈ ।
ਪ੍ਰਸ਼ਨ 14.
ਭੋਜਨ ਨੂੰ ਠੀਕ ਤਰ੍ਹਾਂ ਸੰਹਿ ਕਰਨ ਦੇ ਘਰੇਲੂ ਤਰੀਕੇ ਦੱਸੋ ।
ਉੱਤਰ-
ਭੋਜਨ ਨੂੰ ਖ਼ਰਾਬ ਹੋਣ ਤੋਂ ਹੇਠ ਲਿਖੇ ਤਰੀਕਿਆਂ ਨਾਲ ਬਚਾਇਆ ਜਾ ਸਕਦਾ ਹੈ-
1. ਦੁੱਧ – ਦੁੱਧ ਵਿਚ ਬੈਕਟੀਰੀਆ ਛੇਤੀ ਪਲਦੇ ਹਨ । ਇਸ ਤਰ੍ਹਾਂ ਪੇਚਿਸ, ਟਾਈਫਾਈਡ ਆਦਿ ਫੈਲਣ ਦਾ ਖ਼ਤਰਾ ਰਹਿੰਦਾ ਹੈ । ਸੋ ਦੁੱਧ ਨੂੰ ਇਕ ਮਿੰਟ ਤਕ ਉਬਾਲ ਕੇ ਬੈਕਟੀਰੀਆ ਮਾਰ ਦੇਣੇ ਚਾਹੀਦੇ ਹਨ । ਉਬਾਲਣ ਤੋਂ ਪਹਿਲਾਂ ਦੁੱਧ ਪੁਣਨਾ ਚਾਹੀਦਾ ਹੈ । ਉਬਾਲਣ ਮਗਰੋਂ ਸੰਘਣੀ ਜਾਲੀ ਜਾਂ ਮਲਮਲ ਦੇ ਕੱਪੜੇ ਨਾਲ ਢੱਕ ਦੇਣਾ ਚਾਹੀਦਾ ਹੈ ਤਾਂ ਕਿ ਮਿੱਟੀ ਜਾਂ ਮੱਖੀ ਤੋਂ ਬਚਾਇਆ ਜਾ ਸਕੇ ।
2. ਮੱਖਣ ਅਤੇ ਘਿਓ – ਮੱਖਣ ਤੇ ਘਿਓ ਵਿਚੋਂ ਖਟਿਆਈ ਕੱਢ ਦੇਣੀ ਚਾਹੀਦੀ ਹੈ ਤੇ ਗਿੱਲੀ ਮਲਮਲ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਠੰਢਾ ਰਹਿ ਕੇ ਸੁਰੱਖਿਅਤ ਰਹਿ ਸਕੇ । ਕੀੜਿਆਂ ਮਕੌੜਿਆਂ ਤੋਂ ਬਚਾਉਣ ਲਈ ਪਾਣੀ ਦੇ ਬਰਤਨ ਵਿਚ ਮੱਖਣ, ਘਿਓ, ਸ਼ਹਿਦ ਨੂੰ ਰੱਖ ਕੇ ਜਾਲੀ ਵਿਚ ਰੱਖਣਾ ਚਾਹੀਦਾ ਹੈ ।
3. ਸਬਜ਼ੀਆਂ ਤੇ ਫਲ – ਅਣਧੋਤੇ ਸਬਜ਼ੀਆਂ ਅਤੇ ਫਲ ਖਾਣ ਨਾਲ ਕਈ ਵਾਰ ਕੀੜੇ ਸਾਡੇ ਅੰਦਰ ਪਹੁੰਚ ਜਾਂਦੇ ਹਨ । ਇਸ ਲਈ ਜੇ ਸਬਜ਼ੀ ਨੂੰ ਕੱਚਾ ਖਾਣਾ ਹੋਵੇ ਜਾਂ ਪੱਤੇਦਾਰ ਸਬਜ਼ੀਆਂ ਨੂੰ ਸਲਾਦ ਦੇ ਰੂਪ ਵਿਚ ਵਰਤਣਾ ਹੋਵੇ ਤਾਂ ਹਮੇਸ਼ਾ ਲਾਲ ਦਵਾਈ ਨਾਲ ਧੋ ਕੇ ਖਾਣਾ ਚਾਹੀਦਾ ਹੈ । ਪਾਣੀ ਖੂਬ ਲੈਣਾ ਚਾਹੀਦਾ ਹੈ । ਜਿਸ ਵਿਚ ਸਬਜ਼ੀ ਚੰਗੀ ਤਰ੍ਹਾਂ ਡੁੱਬ ਜਾਵੇ । ਦੋ ਕਿਲੋ ਪਾਣੀ ਲਈ ਚੁਟਕੀ ਭਰ ਦਵਾਈ ਕਾਫ਼ੀ ਹੁੰਦੀ ਹੈ । ਖ਼ਾਸ ਕਰ ਹੈਜ਼ਾ, ਟਾਈਫਾਈਡ ਤੇ ਪੇਚਿਸ ਦੀਆਂ ਬਿਮਾਰੀਆਂ ਦੀ ਰੁੱਤ ਵਿਚ ਲਾਲ ਦਵਾਈ ਦਾ ਜ਼ਰੂਰ ਪ੍ਰਯੋਗ ਕਰਨਾ ਚਾਹੀਦਾ ਹੈ ।
4. ਅਨਾਜ ਤੇ ਦਾਲਾਂ – ਅਨਾਜ ਨੂੰ ਬੋਰੀ ਜਾਂ ਟੀਨ ਦੇ ਵੱਡੇ ਢੋਲ ਵਿਚ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਬੰਦ ਕਰ ਦੇਣਾ ਚਾਹੀਦਾ ਹੈ | ਕਣਕ ਭਰਦੇ ਸਮੇਂ ਮੇਥੀ ਜਾਂ ਨਿੰਮ ਦੇ ਪੱਤੇ ਸੁਕਾ ਕੇ ਪੀਹ ਕੇ ਵਿਚ ਰਲਾ ਦੇਣੇ ਚਾਹੀਦੇ ਹਨ ਅਤੇ ਬੋਰੀ ਦੇ ਆਲੇ-ਦੁਆਲੇ ਤੁੜੀ ਪਾ ਦੇਣੀ ਚਾਹੀਦੀ ਹੈ । ਜੇ ਕਣਕ ਵਧੇਰੇ ਸਮੇਂ ਲਈ ਰੱਖਣੀ ਹੋਵੇ ਤਾਂ ਡੀ.ਡੀ. ਟੀ. ਨੂੰ ਕੱਪੜੇ ਦੀ ਪੋਟਲੀ ਵਿਚ ਬੰਨ੍ਹ ਕੇ ਕਣਕ ਵਿਚ ਰੱਖਣੀ ਚਾਹੀਦੀ ਹੈ । ਦਾਲਾਂ ਨੂੰ ਸਮੇਂ-ਸਮੇਂ ‘ਤੇ ਧੁੱਪ ਵਿਚ ਸੁਕਾ ਲੈਣਾ ਚਾਹੀਦਾ ਹੈ ।
5. ਮਾਸ ਤੇ ਮੱਛੀ – ਰੋਗਾਂ ਦੇ ਜਰਮ ਮਾਸ ਮੱਛੀ ਤੇ ਬੜੀ ਛੇਤੀ ਹਮਲਾ ਕਰਦੇ ਹਨ ਅਤੇ ਆਪਣੇ ਅਸਰ ਨਾਲ ਇਹਨਾਂ ਨੂੰ ਹਾਨੀਕਾਰਕ ਬਣਾ ਦਿੰਦੇ ਹਨ । ਇਹਨਾਂ ਨੂੰ ਛੋਟੀ ਲਟਕਣ ਵਾਲੀ ਡੋਲੀ ਵਿਚ ਰੱਖ ਕੇ ਜੇ ਠੰਢੀ ਥਾਂ ਰੱਖ ਸਕੋ ਤਾਂ ਬਹੁਤ ਚੰਗਾ ਹੈ ।
ਪ੍ਰਸ਼ਨ 15.
ਭੋਜਨ ਨੂੰ ਸੁਰੱਖਿਅਤ ਰੱਖਣ ਦੇ ਸਿਧਾਂਤਾਂ ਬਾਰੇ ਦੱਸੋ ।
ਜਾਂ
ਭੋਜਨ ਨੂੰ ਸੁਰੱਖਿਅਤ ਰੱਖਣ ਦੇ ਕੋਈ ਤਿੰਨ ਸਿਧਾਂਤਾਂ ਬਾਰੇ ਲਿਖੋ ।
ਉੱਤਰ-
ਭੋਜਨ ਨੂੰ ਸੁਰੱਖਿਅਤ ਰੱਖਣ ਲਈ ਹੇਠ ਲਿਖੇ ਸਿਧਾਂਤ ਹਨ –
(1) ਉੱਲੀ, ਖਮੀਰ ਅਤੇ ਬੈਕਟੀਰੀਆ ਨੂੰ ਰੋਕਣ ਲਈ ਪਦਾਰਥਾਂ ਦੀ ਖੁਸ਼ਬੂ ਤੇਜ਼ ਕਰ ਲੈਣੀ ਚਾਹੀਦੀ ਹੈ । ਇਸ ਲਈ ਅਚਾਰ ਵਿਚ ਮਸਾਲੇ ਪਾਏ ਜਾਂਦੇ ਹਨ । ਤੇਲ, ਸਿਰਕਾ, ਖੰਡ, ਸ਼ੱਕਰ ਅਤੇ ਲੂਣ ਇਸ ਕੰਮ ਦੇ ਲਈ ਇਸਤੇਮਾਲ ਵਿਚ ਲਿਆਂਦੇ ਜਾਂਦੇ ਹਨ ।
(2) ਭੋਜਨ ਨੂੰ ਸੁਰੱਖਿਅਤ ਕਰਨ ਲਈ ਭੋਜਨ ਦੀ ਨਮੀ ਦੂਰ ਕਰਨੀ ਚਾਹੀਦੀ ਹੈ । ਸਬਜ਼ੀਆਂ ਅਤੇ ਫਲ ਚੰਗੀ ਤਰ੍ਹਾਂ ਸੁਕਾ ਕੇ ਹੀ ਇਕੱਠੇ ਕਰਨੇ ਚਾਹੀਦੇ ਹਨ ।
(3) ਬੈਕਟੀਰੀਆ ਉਸ ਭੋਜਨ ਵਿਚ ਹੁੰਦੇ ਹਨ ਜਿਸ ਦਾ ਤਾਪਮਾਨ ਸਰੀਰਕ ਖੂਨ ਦੇ ਤਾਪਮਾਨ ਦੇ ਬਰਾਬਰ ਹੁੰਦਾ ਹੈ । ਇਸ ਲਈ ਭੋਜਨ ਦਾ ਤਾਪਮਾਨ ਵਧਾ ਦੇਣਾ ਚਾਹੀਦਾ ਹੈ ਜਾਂ ਘੱਟ ਕਰ ਦੇਣਾ ਚਾਹੀਦਾ ਹੈ । ਇਸ ਲਈ ਉਬਲਿਆ ਹੋਇਆ ਦੁੱਧ ਕੱਚੇ ਦੁੱਧ ਨਾਲੋਂ ਜ਼ਿਆਦਾ ਸੁਰੱਖਿਅਤ ਰਹਿੰਦਾ ਹੈ । ਜੇਕਰ ਭੋਜਨ ਨੂੰ 0°C ਤਾਪਮਾਨ ਵਿਚ ਰੱਖਿਆ ਜਾਵੇ ਤਾਂ ਬੈਕਟੀਰੀਆ ਵਧਦੇ ਨਹੀਂ ।
PSEB 8th Class Home Science Guide ਭੋਜਨ ਦੀ ਸੰਭਾਲ Important Questions and Answers
ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਕਿਹੜਾ ਤੱਥ ਠੀਕ ਹੈ ?
(ੳ) ਭੋਜਨ ਫਰਿਜ਼ ਵਿਚ ਰੱਖਣ ਨਾਲ ਉੱਲੀ ਨਹੀਂ ਲਗਦੀ ।
(ਅ) ਦੁੱਧ ਉਬਾਲ ਕੇ ਬੈਕਟੀਰੀਆ ਨੂੰ ਮਾਰ ਦੇਣਾ ਚਾਹੀਦਾ ਹੈ ।
(ੲ) ਉੱਲੀ ਨਮੀ ਵਾਲੇ ਪਦਾਰਥ ਨੂੰ ਲਗਦੀ ਹੈ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।
ਪ੍ਰਸ਼ਨ 2.
ਜੀਵਾਣੂ ਭੋਜਨ ਨੂੰ ਕਿਹੋ ਜਿਹਾ ਬਣਾ ਦਿੰਦਾ ਹੈ ?
(ਉ) ਮਿੱਠਾ
(ਅ) ਸਵਾਦ
(ੲ) ਕੌੜਾ ਤੇ ਜ਼ਹਿਰੀਲਾ
(ਸ) ਕੋਈ ਨਹੀਂ ।
ਉੱਤਰ-
(ੲ) ਕੌੜਾ ਤੇ ਜ਼ਹਿਰੀਲਾ
ਪ੍ਰਸ਼ਨ 3.
ਭੋਜਨ ਖਰਾਬ ਕਰਨ ਵਾਲੇ ਜੀਵਾਣੂ ਲਈ ਉੱਚਿਤ ਤਾਪਮਾਨ ਹੈ-
(ਉ) 30-40° C
(ਅ) 0-5°C
(ੲ) 70-80°C
(ਸ) ਕੋਈ ਨਹੀਂ ।
ਉੱਤਰ-
(ਉ) 30-40° C
ਪ੍ਰਸ਼ਨ 4.
ਭੋਜਨ ਪਦਾਰਥਾਂ ਨੂੰ ਸੁਰੱਖਿਅਤ ਰੱਖਣ ਲਈ ਪਦਾਰਥ ਹਨ-
(ਉ) ਨਮਕ
(ਅ) ਖੰਡ
(ੲ) ਸਿਰਕਾ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।
ਪ੍ਰਸ਼ਨ 5.
ਹੇਠ ਲਿਖਿਆਂ ਵਿਚ ਗਲਤ ਤੱਥ ਹੈ-
(ਉ) ਖਮੀਰ ਸ਼ਕਰ ਵਾਲੇ ਪਦਾਰਥਾਂ ਨੂੰ ਖ਼ਰਾਬ ਕਰਦੇ ਹਨ ।
(ਅ) ਕੱਚਾ ਦੁੱਧ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦਾ ।
(ੲ) ਘੱਟ ਤਾਪਮਾਨ ‘ਤੇ ਬੈਕਟੀਰੀਆ ਪੈਦਾ ਨਹੀਂ ਹੁੰਦੇ ।
(ਸ) ਸਾਰੇ ਗ਼ਲਤ ।
ਉੱਤਰ-
(ਅ) ਕੱਚਾ ਦੁੱਧ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦਾ ।
ਸਹੀ/ਗਲਤ ਦੱਸੋ
1. ਦਾਲਾਂ ਨੂੰ ਸਮੇਂ-ਸਮੇਂ ‘ਤੇ ਧੁੱਪ ਵਿਚ ਸੁਕਾ ਲੈਣਾ ਚਾਹੀਦਾ ਹੈ ।
2. ਅਚਾਰ ਵਿਚ ਸਰੋਂ ਦਾ ਤੇਲ ਪਾ ਕੇ ਸੁਰੱਖਿਅਤ ਕੀਤਾ ਜਾਂਦਾ ਹੈ ।
3. ਖਮੀਰ ਸਟਾਰਚ ਵਾਲੇ ਭੋਜਨ ਪਦਾਰਥਾਂ ਨੂੰ ਅਲਕੋਹਲ ਵਿਚ ਅਤੇ ਕਾਰਬਨ ਡਾਈਆਕਸਾਈਡ ਵਿਚ ਬਦਲ ਦਿੰਦਾ ਹੈ ।
4. ਫਰਿਜ਼ ਵਿਚ ਰੱਖ ਕੇ ਭੋਜਨ ਖ਼ਰਾਬ ਹੋ ਜਾਂਦਾ ਹੈ ।
5. ਕਣਕ ਨੂੰ ਸਟੋਰ ਕਰਨ ਸਮੇਂ ਮੇਥੀ ਅਤੇ ਨਿੰਮ ਦੇ ਪੱਤੇ ਵਰਤੇ ਜਾਂਦੇ ਹਨ ।
ਉੱਤਰ-
1. √
2. √
3. √
4. ×
5. √ ।
ਖ਼ਾਲੀ ਥਾਂ ਭਰੋ
1. ਉੱਲੀ ………………………… ਵਾਲੇ ਪਦਾਰਥਾਂ ਨੂੰ ਲੱਗਦੀ ਹੈ ।
2. ਸਬਜ਼ੀਆਂ ਆਦਿ ਨੂੰ ਕੱਚਾ ਖਾਣਾ ਹੋਵੇ ਤਾਂ ……………………… ਦਵਾਈ ਨਾਲ ਧੋ ਲਓ।
3. ਕਣਕ ਵਿਚ ……………………. ਪੱਤੇ ਪਾ ਕੇ ਸਟੋਰ ਕਰੋ ।
4. ਖ਼ਰਾਬ ਅੰਡੇ ਪਾਣੀ ਵਿਚ ……………………… ਹਨ ।
ਉੱਤਰ-
1. ਨਮੀ,
2. ਲਾਲ,
3. ਨਿੰਮ ਦੇ,
4. ਤੈਰਦੇ ਰਹਿੰਦੇ ।
ਇੱਕ ਸ਼ਬਦ ਵਿਚ ਉੱਤਰ ਦਿਓ
ਪ੍ਰਸ਼ਨ 1.
ਭੋਜਨ ਪਦਾਰਥਾਂ ਨੂੰ ਸੁਰੱਖਿਅਤ ਰੱਖਣ ਦਾ ਸਾਧਨ ਦੱਸੋ ।
ਉੱਤਰ-
ਫਰਿਜ਼ ।
ਪ੍ਰਸ਼ਨ 2.
ਕਣਕ ਨੂੰ ਸਟੋਰ ਕਰਦੇ ਸਮੇਂ ਕਿਹੜੇ ਪੱਤੇ ਵਰਤੇ ਜਾਂਦੇ ਹਨ ?
ਉੱਤਰ-
ਮੇਥੀ ਅਤੇ ਨਿੰਮ ਦੇ ।
ਪ੍ਰਸ਼ਨ 3.
ਉੱਲੀ ਕਿਹੜੀਆਂ ਵਸਤੂਆਂ ਨੂੰ ਲਗਦੀ ਹੈ ?
ਉੱਤਰ-
ਨਮੀ ਵਾਲੀ ।
ਪ੍ਰਸ਼ਨ 4.
ਇੱਕ ਕਵਿੰਟਲ ਚਾਵਲ ਨੂੰ ਸਟੋਰ ਕਰਨ ਲਈ ਕਿੰਨੇ ਨਮਕ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਢਾਈ ਕਿਲੋਗਰਾਮ ।
ਪ੍ਰਸ਼ਨ 5.
ਉੱਲੀ ਤੋਂ ਬਚਾਉਣ ਲਈ ਭੋਜਨ ਨੂੰ ਕਿਹੋ ਜਿਹੀ ਥਾਂ ‘ਤੇ ਰੱਖਣਾ ਚਾਹੀਦਾ ਹੈ ?
ਉੱਤਰ-
ਖੁਸ਼ਕ ਥਾਂ ‘ਤੇ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਉੱਲੀ ਅਤੇ ਖਮੀਰ ਭੋਜਨ ਨੂੰ ਕਿਸ ਤਰ੍ਹਾਂ ਖ਼ਰਾਬ ਕਰ ਦਿੰਦੇ ਹਨ ?
ਉੱਤਰ-
ਉੱਲੀ ਗਰਮ ਅਤੇ ਨਮੀ ਵਾਲੇ ਮੌਸਮ ਵਿੱਚ ਮੁਰੱਬੇ ਆਦਿ ਤੇ ਭੂਰੀ ਜਿਹੀ ਬੂੰਦਾਰ ਤਹਿ ਬਣਾ ਦਿੰਦੀ ਹੈ ਅਤੇ ਖਮੀਰ ਸ਼ੱਕਰ ਵਾਲੇ ਪਦਾਰਥਾਂ ਨੂੰ ਖ਼ਰਾਬ ਕਰਦੇ ਹਨ ।
ਪ੍ਰਸ਼ਨ 2.
ਸੁਰੱਖਿਅਤ ਰੱਖਣ ਲਈ ਭੋਜਨ ਨੂੰ ਕਿੱਥੇ ਰੱਖਦੇ ਹਨ ?
ਉੱਤਰ-
ਸੁਰੱਖਿਅਤ ਰੱਖਣ ਲਈ ਭੋਜਨ ਨੂੰ ਠੰਢੀ ਥਾਂ ਜਾਂ ਫਰਿੱਜ਼ ਵਿਚ ਰੱਖਦੇ ਹਨ ।
ਪ੍ਰਸ਼ਨ 3.
ਭੋਜਨ ਖ਼ਰਾਬ ਕਰਨ ਵਾਲੇ ਜੀਵਾਣੂਆਂ ਦੇ ਲਈ ਸਭ ਤੋਂ ਉਪਯੁਕਤ ਤਾਪਮਾਨ ਕਿਹੜਾ ਹੈ ?
ਉੱਤਰ-
30° ਤੋਂ 40° ਤਕ ।
ਪ੍ਰਸ਼ਨ 4.
ਬਿਨਾਂ ਉਬਾਲਿਆ ਦੁੱਧ, ਉਬਾਲੇ ਹੋਏ ਦੁੱਧ ਦੀ ਬਜਾਇ ਛੇਤੀ ਖ਼ਰਾਬ ਕਿਉਂ ਹੋ ਜਾਂਦਾ ਹੈ ?
ਉੱਤਰ-
ਬਿਨਾਂ ਉਬਾਲੇ ਦੁੱਧ ਵਿਚ ਮੌਜੂਦ ਜੀਵਾਣੂ ਤੇਜ਼ੀ ਨਾਲ ਪੈਦਾ ਹੁੰਦੇ ਹਨ ਜਦ ਕਿ ਦੁੱਧ ਨੂੰ ਉਬਾਲਣ ਨਾਲ ਉਸ ਵਿਚ ਮੌਜੂਦ ਜੀਵਾਣੂ ਮਰ ਜਾਂਦੇ ਹਨ ।
ਪ੍ਰਸ਼ਨ 5.
ਜੀਵਾਣੂ ਭੋਜਨ ਨੂੰ ਕਿਹੋ ਜਿਹਾ ਬਣਾ ਦਿੰਦੇ ਹਨ ?
ਉੱਤਰ-
ਜੀਵਾਣੁ ਭੋਜਨ ਨੂੰ ਕੌੜਾ ਅਤੇ ਜ਼ਹਿਰੀਲਾ ਬਣਾ ਦਿੰਦੇ ਹਨ ।
ਪ੍ਰਸ਼ਨ 6.
ਖਮੀਰ ਸਟਾਰਚ ਵਾਲੇ ਭੋਜਨ ਨੂੰ ਕਿਸ ਵਿਚ ਬਦਲ ਦਿੰਦਾ ਹੈ ?
ਉੱਤਰ-
ਖਮੀਰ ਸਟਾਰਚ ਵਾਲੇ ਭੋਜਨ ਨੂੰ ਅਲਕੋਹਲ ਅਤੇ ਕਾਰਬਨ ਡਾਈਆਕਸਾਈਡ ਵਿਚ ਬਦਲ ਦਿੰਦਾ ਹੈ ।
ਪ੍ਰਸ਼ਨ 7.
ਘਰ ਵਿਚ ਪਕਾਏ ਹੋਏ ਭੋਜਨ ਪਦਾਰਥ ਕਿਸ ਪ੍ਰਕਾਰ ਸੁਰੱਖਿਅਤ ਰੱਖੇ ਜਾਂਦੇ ਹਨ ।
ਉੱਤਰ-
ਠੰਢੀ ਜਗਾ, ਫਰਿਜ਼ ਆਦਿ ਵਿਚ ਰੱਖ ਕੇ ।
ਪ੍ਰਸ਼ਨ 8.
ਖਾਧ-ਪਦਾਰਥਾਂ ਦੇ ਸੰਰੱਖਿਅਣ ਲਈ ਸਭ ਤੋਂ ਮਹੱਤਵਪੂਰਨ ਗੱਲ ਕੀ ਹੈ ?
ਉੱਤਰ-
ਜੀਵਾਣੂਆਂ ਦਾ ਵਾਧਾ ਅਤੇ ਐਨਜ਼ਾਈਮਾਂ ਦੀ ਕਿਰਿਆਸ਼ੀਲਤਾ ਨੂੰ ਰੋਕਿਆ ਜਾਏ ।
ਪ੍ਰਸ਼ਨ 9.
ਖਾਧ ਪਦਾਰਥਾਂ ਨੂੰ ਸੁਕਾ ਕੇ ਸੁਰੱਖਿਅਤ ਰੱਖਣ ਦੀਆਂ ਕਿਹੜੀਆਂ-ਕਿਹੜੀਆਂ ਵਿਧੀਆਂ ਹਨ ?
ਉੱਤਰ-
- ਜੀਵਾਣੂਆਂ ਨੂੰ ਦੂਰ ਰੱਖਣਾ
- ਦਬਾਓ ਨਾਲ ਫਿਲਟਰ ਦੁਆਰਾ
- ਕਿਣਵਨ ਦੁਆਰਾ
- ਤਾਪ ਸੰਸਾਧਨ ਦੁਆਰਾ
- ਰਸਾਇਣਾਂ ਦੀ ਵਰਤੋਂ ਕਰਕੇ
- ਸੁਕਾ ਕੇ
- ਕਿਰਨਾਂ ਦੁਆਰਾ
- ਤੀਜੀਵੀਆਂ ਦੁਆਰਾ ।
ਪ੍ਰਸ਼ਨ 10.
ਧੁੱਪ ਵਿਚ ਸੁਕਾ ਕੇ ਸੁਰੱਖਿਅਤ ਰੱਖੇ ਜਾਣ ਵਾਲੇ ਕੁੱਝ ਖਾਧ-ਪਦਾਰਥਾਂ ਦੇ ਨਾਂ ਦੱਸੋ ।
ਉੱਤਰ-
ਆਲ, ਗੋਭੀ, ਮਟਰ, ਮੇਥੀ, ਸ਼ਲਗਮ, ਸਰੋਂ-ਛੋਲਿਆਂ ਦਾ ਸਾਗ ਆਦਿ ।
ਪ੍ਰਸ਼ਨ 11.
ਫਲ ਤੇ ਸਬਜ਼ੀਆਂ ਨੂੰ ਓਵਨ ਵਿਚ ਸੁਕਾਉਣ ਦੇ ਕੀ ਲਾਭ ਹਨ ?
ਉੱਤਰ-
- ਫਲ ਤੇ ਸਬਜ਼ੀਆਂ ਜਲਦੀ ਸੁੱਕਦੀਆਂ ਹਨ ।
- ਮੱਖੀ ਤੇ ਧੂੜ-ਮਿੱਟੀ ਨਾਲ ਦੁਸ਼ਣ ਦਾ ਖ਼ਤਰਾ ਨਹੀਂ ਰਹਿੰਦਾ ਹੈ ।
ਪ੍ਰਸ਼ਨ 12.
ਪਾਸਚਰੀਕਰਨ ਕਿਰਿਆ ਕੀ ਹੈ ?
ਉੱਤਰ-
ਇਸ ਪ੍ਰਕਿਰਿਆ ਵਿਚ ਖਾਧ-ਪਦਾਰਥਾਂ ਨੂੰ ਪਹਿਲਾਂ ਗਰਮ ਕਰਕੇ ਫਿਰ ਠੰਢਾ ਕੀਤਾ ਜਾਂਦਾ ਹੈ ।
ਪ੍ਰਸ਼ਨ 13.
ਪਾਸਚਰੀਕਰਨ ਵਿਧੀ ਕਿਨ੍ਹਾਂ ਖਾਣ ਵਾਲੇ ਪਦਾਰਥਾਂ ਦੀ ਸੰਭਾਲ ਵਿਚ ਪ੍ਰਯੋਗ ਵਿਚ ਲਿਆਂਦੀ ਜਾਂਦੀ ਹੈ ?
ਉੱਤਰ-
ਦੁੱਧ, ਫਲਾਂ ਦੇ ਰਸ, ਸਿਰਕਾ ।
ਪ੍ਰਸ਼ਨ 14.
ਸਟੇਰੀਲਾਈਜ਼ੇਸ਼ਨ ਵਿਧੀ ਕਦੋਂ ਪ੍ਰਯੋਗ ਕਰਦੇ ਹਨ ?
ਉੱਤਰ-
ਜਦੋਂ ਖਾਣ ਵਾਲੇ ਪਦਾਰਥਾਂ ਨੂੰ ਬੋਤਲਾਂ ਜਾਂ ਡੱਬਿਆਂ ਵਿਚ ਸੀਲ ਬੰਦ ਕਰਦੇ ਹਨ ।
ਪ੍ਰਸ਼ਨ 15.
ਸੁਰੱਖਿਅਕ ਪਦਾਰਥ ਕੀ ਹੁੰਦੇ ਹਨ ?
ਉੱਤਰ-
ਇਹ ਪਦਾਰਥ ਕਿਸੇ ਖਾਣ ਵਾਲੇ ਪਦਾਰਥ ਵਿਚ ਮਿਲਾ ਦੇਣ ਨਾਲ ਉਸ ਖਾਣ ਵਾਲੇ ਪਦਾਰਥ ਦੀ ਸੁਰੱਖਿਆ ਕੀਤੀ ਜਾਂਦੀ ਹੈ ।
ਪ੍ਰਸ਼ਨ 16.
ਕੁੱਝ ਘਰੇਲੂ ਸੁਰੱਖਿਅਕ ਪਦਾਰਥਾਂ ਦੇ ਨਾਂ ਦੱਸੋ ।
ਉੱਤਰ-
ਨਮਕ, ਖੰਡ, ਨਿੰਬੂ ਦਾ ਰਸ, ਸਿਰਕਾ, ਵਾਰਟੇਰਿਕ ਐਸਿਡ, ਸਿਟਰਿਕ ਐਸਿਡ, ਮਸਾਲੇ, ਤੇਲ ।
ਪ੍ਰਸ਼ਨ 17.
ਖਾਧ-ਪਦਾਰਥਾਂ ਦੀ ਸੁਰੱਖਿਆ ਵਿਚ ਨਮਕ ਦਾ ਪ੍ਰਯੋਗ ਕਦੋਂ ਕੀਤਾ ਜਾਂਦਾ ਹੈ ?
ਉੱਤਰ-
ਅਚਾਰ, ਚਟਨੀ, ਸਾਂਸ, ਫਲਾਂ ਤੇ ਸਬਜ਼ੀਆਂ ਦੀ ਬੋਤਲਬੰਦੀ ਅਤੇ ਡੱਬਾ ਬੰਦੀ ਸਮੇਂ।
ਪ੍ਰਸ਼ਨ 18.
ਖਾਣ ਵਾਲੇ ਪਦਾਰਥਾਂ ਦੀ ਸੰਭਾਲ ਵਿਚ ਨਮਕ ਕਿਸ ਪ੍ਰਕਾਰ ਸਹਾਇਤਾ ਕਰਦਾ ਹੈ ?
ਉੱਤਰ-
- ਖਾਣ ਵਾਲੇ ਪਦਾਰਥਾਂ ਦੀ ਨਮੀ ਘੱਟ ਕਰਨਾ
- ਖਾਣ ਵਾਲੇ ਪਦਾਰਥਾਂ ਵਿਚ ਵਾਤਾਵਰਨ ਦੀ ਆਕਸੀਜਨ ਨਾ ਮਿਲਣ ਦੇਣਾ,
- ਕਲੋਰਾਈਡ ਆਇਨ ਮਿਲਣ ਵਿਚ ਖਾਣ ਵਾਲੇ ਪਦਾਰਥਾਂ ਦੀ ਸੰਭਾਲ ਵਿਚ ਸਹਾਇਤਾ ਕਰਨਾ
- ਕਿਣਵਾਂ ਦੀ ਕਿਰਿਆਸ਼ੀਲਤਾ ਨੂੰ ਘੱਟ ਕਰਨਾ ।
ਪ੍ਰਸ਼ਨ 19.
ਖੰਡ ਦਾ ਪ੍ਰਯੋਗ ਕਿਹੜੇ ਖਾਧ-ਪਦਾਰਥਾਂ ਦੀ ਸੰਭਾਲ ਲਈ ਕੀਤਾ ਜਾਂਦਾ ਹੈ ?
ਉੱਤਰ-
ਜੈਮ, ਜੈਲੀ, ਮਾਮਲੇਡ, ਮੁਰੱਬਾ, ਕੈਂਡੀ, ਸੁਕੈਸ਼, ਸ਼ਰਬਤ, ਚਟਨੀ ਆਦਿ ।
ਪ੍ਰਸ਼ਨ 20.
ਤੇਲ ਅਚਾਰ ਦੀ ਸੰਭਾਲ ਕਿਸ ਪ੍ਰਕਾਰ ਕਰਦਾ ਹੈ ?
ਉੱਤਰ-
ਤੇਲ ਖਾਣ ਵਾਲੇ ਪਦਾਰਥਾਂ ਦਾ ਆਕਸੀਜਨ ਨਾਲੋਂ ਸੰਪਰਕ ਤੋੜ ਦਿੰਦਾ ਹੈ ਅਤੇ ਇਸ ਪ੍ਰਕਾਰ ਉਸ ਨੂੰ ਖ਼ਰਾਬ ਨਹੀਂ ਹੋਣ ਦਿੰਦਾ ।
ਪ੍ਰਸ਼ਨ 21.
ਪੋਟਾਸ਼ੀਅਮ ਮੈਟਾਬਾਈ ਸਲਫਾਈਡ ਦਾ ਪ੍ਰਯੋਗ ਕਿਹੜੇ ਖਾਣ ਵਾਲੇ ਪਦਾਰਥਾਂ ਦੀ ਸੰਭਾਲ ਲਈ ਕੀਤਾ ਜਾਂਦਾ ਹੈ ?
ਉੱਤਰ-
ਸੰਤਰਾ, ਨਿੰਬੂ, ਲੀਚੀ, ਅਨਾਨਾਸ, ਅੰਬ ਆਦਿ ਹਲਕੇ ਰੰਗ ਵਾਲੇ ਫਲਾਂ ਤੇ ਸਬਜ਼ੀਆਂ ਦੀ ਸੰਭਾਲ ਲਈ ।
ਪ੍ਰਸ਼ਨ 22.
ਅਨਾਜ ਅਤੇ ਦਾਲਾਂ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ ?
ਉੱਤਰ-
ਅਨਾਜ ਨੂੰ ਸੁਕਾ ਕੇ ਬੋਰੀ ਜਾਂ ਟੀਨ ਦੇ ਵੱਡੇ ਢੋਲ ਵਿੱਚ ਪਾ ਕੇ ਚੰਗੀ ਤਰ੍ਹਾਂ ਬੰਦ ਕਰ ਕੇ ਰੱਖਿਆ ਜਾਂਦਾ ਹੈ | ਕਣਕ ਨੂੰ ਸਾਂਭਣ ਲੱਗੇ ਉਸ ਵਿੱਚ ਨਿੰਮ ਜਾਂ ਮੇਥੀ ਦੇ ਸੁੱਕੇ ਪੀਸੇ ਹੋਏ ਪੱਤੇ ਰਲਾ ਦੇਣੇ ਚਾਹੀਦੇ ਹਨ ਜਾਂ ਫਿਰ ਡੀ.ਡੀ.ਟੀ. ਦੀ ਪੋਟਲੀ ਬਣਾ ਕੇ ਵਿੱਚ ਰੱਖੋ ।ਇਕ ਕਿਲੋ ਚੌਲਾਂ ਵਿੱਚ ਢਾਈ ਕਿਲੋ ਲੁਣ ਪੀਸ ਕੇ ਰਲਾ ਦਿਉ । ਦਾਲਾਂ ਨੂੰ ਸਮੇਂ-ਸਮੇਂ ਤੇ ਧੁੱਪ ਲਗਾਉਂਦੇ ਰਹਿਣਾ ਚਾਹੀਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭੋਜਨ ਸੰਭਾਲ ਦੇ ਲਾਭ ਲਿਖੋ ।
ਉੱਤਰ-
ਖਾਣ ਵਾਲੇ ਪਦਾਰਥਾਂ ਦੀ ਸੰਭਾਲ ਦੇ ਮੁੱਖ ਲਾਭ ਹੇਠ ਲਿਖੇ ਹਨ-
- ਖਾਧ-ਪਦਾਰਥਾਂ ਨੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕਦਾ ਹੈ ।
- ਖਾਧ-ਪਦਾਰਥਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤਕ ਅਸਾਨੀ ਨਾਲ ਲਿਜਾਇਆ ਜਾ ਸਕਦਾ ਹੈ।
- ਸੰਕਟ, ਅਕਾਲ ਆਦਿ ਦੇ ਸਮੇਂ ਸੁਰੱਖਿਅਤ ਖਾਧ-ਪਦਾਰਥਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ।
- ਯੁੱਧ, ਪਹਾੜਾਂ ਤੇ ਚੜ੍ਹਨ, ਸਮੁੰਦਰੀ ਯਾਤਰਾ ਵਿਚ ਅਤੇ ਧਰੁਵੀ ਯਾਤਰਾ ਵਿਚ ਸੁਰੱਖਿਅਤ ਭੋਜਨ ਪਦਾਰਥ ਹੀ ਲਾਭਦਾਇਕ ਸਿੱਧ ਹੁੰਦੇ ਹਨ ।
- ਬੇਮੌਸਮੀ ਸਬਜ਼ੀ, ਫਲ ਆਦਿ ਪ੍ਰਾਪਤ ਹੋ ਸਕਦੇ ਹਨ ।
- ਫ਼ਸਲਾਂ ਦਾ ਲੋੜ ਤੋਂ ਵੱਧ ਉਤਪਾਦਨ ਹੋਣ ਤੇ ਉਹਨਾਂ ਨੂੰ ਸੁਰੱਖਿਅਤ ਕਰਕੇ ਸੜਨ ਤੋਂ ਬਚਾਇਆ ਜਾ ਸਕਦਾ ਹੈ ਅਤੇ ਉਹਨਾਂ ਨੂੰ ਦੂਜੇ ਦੇਸ਼ਾਂ ਵਿਚ ਭੇਜਿਆ ਜਾ ਸਕਦਾ ਹੈ ।
- ਸੰਭਾਲ ਨਾਲ ਭੋਜਨ ਪਦਾਰਥ ਦਾ ਅਸਲੀ ਸੁਆਦ ਅਤੇ ਖੁਸ਼ਬੂ ਬਣੀ ਰਹਿੰਦੀ ਹੈ ।
- ਭੋਜਨ ਵਿਚ ਵਿਭਿੰਨਤਾ ਲਿਆਂਦੀ ਜਾ ਸਕਦੀ ਹੈ ।
ਪ੍ਰਸ਼ਨ 2.
ਭੋਜਨ ਦੀ ਸੰਭਾਲ ਦੇ ਉਪਾਅ ਕਿਹੜੇ ਸਿਧਾਂਤਾਂ ‘ਤੇ ਆਧਾਰਿਤ ਹਨ ?
ਉੱਤਰ-
1. ਸੂਖਮ ਜੀਵਾਣੁਆਂ ਦੁਆਰਾ ਹੋਣ ਵਾਲੇ ਵਿਸ਼ਲੇਸ਼ਣ ਨੂੰ ਰੋਕਣਾ ਜਾਂ ਵਿਲੰਬਿਤ ਕਰਨਾ – ਭੋਜਨ ਨੂੰ ਸੁਰੱਖਿਅਤ ਕਰਨ ਲਈ ਸੂਖਮ ਜੀਵਾਂ ਨੂੰ ਨਸ਼ਟ ਕਰਨ ਜਾਂ ਉਹਨਾਂ ਨੂੰ ਕੱਢਣ ਦੇ ਉਪਾਅ ਕਰਨੇ ਪੈਂਦੇ ਹਨ । ਇਸ ਤੋਂ ਇਲਾਵਾ ਜੇਕਰ ਸੁਖਮ ਜੀਵਾਂ ਦਾ ਵਾਧਾ ਸ਼ੁਰੂ ਹੋ ਚੁੱਕਾ ਭੋਜਨ ਦੀ ਸੰਭਾਲ ਹੋਵੇ ਤਾਂ ਇਸ ਨੂੰ ਰੋਕਣਾ ਪੈਂਦਾ ਹੈ । ਅਜਿਹਾ ਜੀਵਾਣੂਆਂ ਨੂੰ ਦੂਰ ਰੱਖ ਕੇ ਜਾਂ ਜੀਵਾਣੂਆਂ ਨੂੰ ਫਿਲਟਰ ਦੁਆਰਾ ਕੱਢ ਕੇ ਕੀਤਾ ਜਾਂਦਾ ਹੈ । ਇਨ੍ਹਾਂ ਦਾ ਵਾਧਾ ਨਮੀ ਸੁਕਾ ਕੇ, ਇਨ੍ਹਾਂ ਦਾ ਹਵਾ ਨਾਲੋਂ ਸੰਪਰਕ ਹਟਾ ਕੇ ਅਤੇ ਰਸਾਇਣਿਕ ਪਦਾਰਥਾਂ ਦੀ ਵਰਤੋਂ ਕਰਕੇ ਰੋਕਿਆ ਜਾ ਸਕਦਾ ਹੈ ।
2. ਭੋਜਨ ਵਿਚ ਸਵੈ-ਵਿਸ਼ਲੇਸ਼ਣ ਨੂੰ ਰੋਕਣਾ ਜਾਂ ਵਿਲੰਬਿਤ ਕਰਨਾ – ਭੋਜਨ ਵਿਚ ਮਿਲਣ ਵਾਲੇ ਪਦਾਰਥ ਨੂੰ ਤਾਪ ਦੁਆਰਾ ਖ਼ਤਮ ਕਰਨ ਜਾਂ ਨਿਸ਼ਕਿਰਿਆ ਕਰਨ ਨਾਲ ਉਸ ਵਿਚ ਹੋਣ ਵਾਲੇ ਸ਼ੈਵਿਸ਼ਲੇਸ਼ਣ ਨੂੰ ਨਸ਼ਟ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 3.
ਮੱਖਣ ਅਤੇ ਘਿਓ ਨੂੰ ਕਿਵੇਂ ਸੰਗਹਿਤ ਕਰੋਗੇ ?
ਉੱਤਰ-
ਮੱਖਣ ਅਤੇ ਘਿਓ ਵਿਚੋਂ ਖਟਿਆਈ ਕੱਢ ਦੇਣੀ ਚਾਹੀਦੀ ਹੈ ਤੇ ਗਿੱਲੀ ਮਲਮਲ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਠੰਡਾ ਰਹਿ ਕੇ ਸੁਰੱਖਿਅਤ ਰਹਿ ਸਕੇ । ਕੀੜਿਆਂ ਮਕੌੜਿਆਂ ਤੋਂ ਬਚਾਉਣ ਲਈ ਪਾਣੀ ਦੇ ਬਰਤਨ ਵਿੱਚ ਮੱਖਣ, ਘਿਓ ਨੂੰ ਰੱਖ ਕੇ ਜਾਲੀ ਵਿੱਚ ਰੱਖਣਾ ਚਾਹੀਦਾ ਹੈ ।
ਪ੍ਰਸ਼ਨ 4.
ਅਵਯਵ ਬਾਰੇ ਦੱਸੋ ।
ਉੱਤਰ-
ਸੂਖਮ ਜੀਵਾਂ ਦੇ ਨਾਲ-ਨਾਲ ਇਹ ਸਬਜ਼ੀਆਂ ਫਲਾਂ ਨੂੰ ਸਾੜ ਦਿੰਦੇ ਹਨ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭੋਜਨ ਨੂੰ ਸੁਰੱਖਿਅਤ ਕਰਨ ਦਾ ਕੀ ਭਾਵ ਹੈ ? ਕਿਹੜੀਆਂ-ਕਿਹੜੀਆਂ ਵਿਧੀਆਂ ਨਾਲ ਭੋਜਨ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ ?
ਉੱਤਰ-
ਬਹੁਤ ਸਾਰੇ ਖਾਣ-ਵਾਲੇ ਪਦਾਰਥ ਜਿਵੇਂ-ਤਾਜ਼ੇ ਫਲ, ਸਬਜ਼ੀਆਂ, ਮੀਟ, ਮੱਛੀ, ਆਂਡਾ ਆਦਿ ਜ਼ਿਆਦਾ ਸਮੇਂ ਤਕ ਸੁਰੱਖਿਅਤ ਨਹੀਂ ਰੱਖੇ ਜਾ ਸਕਦੇ । ਮੌਸਮੀ ਖਾਦ ਪਦਾਰਥ ਮੌਸਮ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਪੈਦਾ ਹੁੰਦੇ ਹਨ ਇਸ ਲਈ ਉਨ੍ਹਾਂ ਨੂੰ ਦੂਜੀਆਂ ਥਾਂਵਾਂ ਤੇ ਪਹੁੰਚਾਉਣਾ ਹੁੰਦਾ ਹੈ । ਇਸ ਪ੍ਰਕਾਰ ਖਾਧ ਪਦਾਰਥਾਂ ਦੀ ਜ਼ਿਆਦਾ ਮਾਤਰਾ ਨੂੰ ਦੇਸ਼ ਦੇ ਵੱਖਵੱਖ ਭਾਗਾਂ ਵਿਚ ਪਹੁੰਚਾਉਣ ਅਤੇ ਠੀਕ ਉਪਯੋਗ ਲਈ ਅਜਿਹੀਆਂ ਵਿਧੀਆਂ ਵਿਚ ਗੁਜ਼ਾਰਿਆ ਜਾਂਦਾ ਹੈ, ਜਿਸ ਨਾਲ ਉਹ ਸੜਨ ਤੋਂ ਬਚੇ ਰਹਿਣ । ਇਸ ਨੂੰ ਭੋਜਨ ਦੀ ਸੰਭਾਲ ਕਹਿੰਦੇ ਹਨ । ਭੋਜਨ ਨੂੰ ਸੁਰੱਖਿਅਤ ਕਰਨ ਦੀ ਲੋੜ ਹੇਠ ਲਿਖੇ ਤਰ੍ਹਾਂ ਦੱਸੀ ਗਈ ਹੈ-
- ਖਾਧ-ਪਦਾਰਥਾਂ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ ।
- ਖਾਧ-ਪਦਾਰਥਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤਕ ਲਿਆਉਣ, ਲੈ ਜਾਣ ਲਈ ਜਿਸ ਨਾਲ ਰਸਤੇ ਵਿਚ ਖ਼ਰਾਬ ਨਾ ਹੋਣ ਅਤੇ ਲਿਆਉਣ ਲੈ ਜਾਣ ਵਿਚ ਔਖਿਆਈ ਨਾ ਹੋਵੇ ।
- ਸੁਰੱਖਿਆ ਦੁਆਰਾ ਖਾਧ ਪਦਾਰਥਾਂ ਦਾ ਸੰਗ੍ਰਹਿ ਕਰਨ ਲਈ ।
- ਵੱਖ-ਵੱਖ ਖਾਧ-ਪਦਾਰਥਾਂ ਨੂੰ ਬਿਨਾਂ ਮੌਸਮ ਦੇ ਅਤੇ ਸਾਰੇ ਸਾਲ ਆਸਾਨ ਉਪਲੱਬਧੀ ਲਈ ।
- ਸਮੇਂ ਅਤੇ ਕਿਰਤ ਦੀ ਬੱਚਤ ਲਈ ।
- ਭੋਜਨ ਦੇ ਰੰਗ, ਰੂਪ, ਸੁਆਦ ਵਿਚ ਭਿੰਨਤਾ ਲਿਆਉਣ ਲਈ ।
- ਆਧੁਨਿਕ ਜੀਵਨ ਦੀਆਂ ਵੱਧਦੀਆਂ ਹੋਈਆਂ ਲੋੜਾਂ ਨੂੰ ਕਿਸੇ ਹੱਦ ਤਕ ਪੂਰਾ ਕਰਨ ਲਈ ਵੀ ਭੋਜਨ ਦੀ ਸੁਰੱਖਿਆ ਜ਼ਰੂਰੀ ਹੁੰਦੀ ਹੈ ।
ਭੋਜਨ ਨੂੰ ਹੇਠ ਲਿਖੀਆਂ ਵਿਧੀਆਂ ਨਾਲ ਸੁਰੱਖਿਅਤ ਰੱਖਿਆ ਜਾ ਸਕਦਾ ਹੈ-
1. ਜੀਵਾਣੂਆਂ ਨੂੰ ਦੂਰ ਰੱਖ ਕੇ – ਭੋਜਨ ਨੂੰ ਖ਼ਰਾਬ ਕਰਨ ਵਾਲੇ ਜੀਵਾਣੂ ਹਵਾ ਵਿਚ ਮੌਜੂਦ ਹੁੰਦੇ ਹਨ । ਇਸ ਲਈ ਜੇਕਰ ਭੋਜਨ ਨੂੰ ਹਵਾ ਤੋਂ ਬਚਾ ਕੇ ਰੱਖਿਆ ਜਾਵੇ ਤਾਂ ਉਹ ਸੁਰੱਖਿਅਤ ਰਹਿੰਦਾ ਹੈ । ਸਭ ਤੋਂ ਪਹਿਲਾਂ ਖਾਧ ਪਦਾਰਥਾਂ ਨੂੰ ਗਰਮ ਕਰਕੇ ਉਸ ਵਿਚ ਮੌਜੂਦ ਜੀਵਾਣੂਆਂ ਨੂੰ ਨਸ਼ਟ ਕਰ ਦਿੰਦੇ ਹਨ । ਫਿਰ ਇਹਨਾਂ ਨੂੰ ਚੌੜੇ ਮੂੰਹ ਦੀਆਂ ਬੋਤਲਾਂ ਜਾਂ ਡੱਬਿਆਂ ਵਿਚ ਭਰ ਕੇ ਪਾਣੀ ਦੇ ਤਸਲੇ ਵਿਚ ਰੱਖ ਕੇ ਗਰਮ ਕਰਦੇ ਹਨ | ਅਜਿਹਾ ਕਰਨ ਨਾਲ ਖਾਧ ਸਮੱਗਰੀ ਵਿਚ ਮੌਜੂਦ ਜਾਂ ਦਾਖ਼ਲ ਹੋਈ ਹਵਾ ਨਿਕਲ ਜਾਂਦੀ ਹੈ |ਹੁਣ ਤੁਰੰਤ ਢੱਕਣ ਨੂੰ ਹਵਾ ਰੋਧਕ ਢੰਗ ਨਾਲ ਬੰਦ ਕਰ ਦਿੰਦੇ ਹਨ । ਬਾਹਰਲੇ ਦੇਸ਼ਾਂ ਵਿਚ ਜ਼ਿਆਦਾਤਰ ਖਾਧ-ਪਦਾਰਥ ਇਸੇ ਤਰ੍ਹਾਂ ਬੰਦ ਡੱਬਿਆਂ ਵਿਚ ਵਿਕਦੇ ਹਨ । ਅਚਾਰ, ਮੁਰੱਬੇ, ਸ਼ਰਬਤ, ਫਲ-ਸਬਜ਼ੀਆਂ, ਮਾਸ, ਮੱਛੀ, ਆਦਿ ਖਾਣ ਦੀਆਂ ਅਨੇਕਾਂ ਵਸਤਾਂ ਇਸ ਵਿਧੀ ਨਾਲ ਸੁਰੱਖਿਅਤ ਰੱਖੀਆਂ ਜਾ ਸਕਦੀਆਂ ਹਨ ।
2. ਦਬਾਅ ਨਾਲ ਫਿਲਟਰ ਦੁਆਰਾ – ਇਸ ਵਿਧੀ ਨਾਲ ਤਰਲ ਭੋਜਨ ਪਦਾਰਥਾਂ ਜਿਵੇਂ-ਫਲਾਂ ਦਾ ਰੇਸ, ਬੀਅਰ, ਸ਼ਰਾਬ ਅਤੇ ਪਾਣੀ ਆਦਿ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ । ਇਨ੍ਹਾਂ ਤਰਲ ਪਦਾਰਥਾਂ ਨੂੰ ਘੱਟ ਜਾਂ ਜ਼ਿਆਦਾ ਦਬਾਅ ਨਾਲ ਜੀਵਾਣੂ ਫਿਲਟਰਾਂ ਵਿਚੋਂ ਫਿਲਟਰ ਕਰ ਲਿਆ ‘ ਜਾਂਦਾ ਹੈ ।
3. ਖਮੀਰੀਕਰਨ ਦੁਆਰਾ – ਜੀਵਾਣੂ ਦੁਆਰਾ ਪੈਦਾ ਕੀਤੇ ਗਏ ਕਾਰਬੋਨਿਕ ਐਸਿਡ ਨਾਲ ਭੋਜਨ ਸੁਰੱਖਿਅਤ ਹੋ ਜਾਂਦਾ ਹੈ । ਸੰਭਾਲ ਵਿਚ ਅਲਕੋਹਲ, ਐਸਿਟਿਕ ਐਸਿਡ ਅਤੇ ਲੈਕਟਿਕ ਐਸਿਡ ਦੁਆਰਾ ਕੀਤਾ ਗਿਆ ਖਮੀਰੀਕਰਨ ਮਹੱਤਵਪੂਰਨ ਹੈ. । ਵਾਈਨ, ਬੀਅਰ, ਫਲਾਂ ਦੇ ਸ਼ਿਰਕੇ ਆਦਿ ਪੀਣ ਵਾਲੇ ਪਦਾਰਥਾਂ ਨੂੰ ਇਸੇ ਵਿਧੀ ਨਾਲ ਤਿਆਰ ਕੀਤਾ ਜਾਂਦਾ ਹੈ । ਇਸ ਪ੍ਰਕਾਰ ਨਾਲ ਸੰਭਾਲ ਖਾਧ ਪਦਾਰਥਾਂ ਨੂੰ ਸਾਵਧਾਨੀ ਨਾਲ ਸੀਲ ਬੰਦ ਕਰਕੇ ਰੱਖਣ ਨਾਲ ਉਨ੍ਹਾਂ ਵਿਚ ਅਣਲੋੜੀਂਦਾ ਖਮੀਰੀਕਰਨ ਨਹੀਂ ਹੋ ਸਕਦਾ ।
4. ਤਾਪ ਸੰਸਾਧਨ ਵਿਧੀ ਦੁਆਰਾ – ਇਸ ਵਿਧੀ ਨਾਲ ਜੀਵਾਣੂਆਂ ਨੂੰ ਨਸ਼ਟ ਕੀਤਾ ਜਾਂਦਾ ਹੈ ।ਇਹ ਵਿਧੀ ਤਿੰਨ ਪ੍ਰਕਾਰ ਨਾਲ ਪ੍ਰਯੋਗ ਕੀਤੀ ਜਾਂਦੀ ਹੈ|
ਪਾਸਚਰੀਕਰਨ – ਇਸ ਵਿਧੀ ਵਿਚ ਭੋਜਨ ਪਦਾਰਥਾਂ ਨੂੰ ਗਰਮ ਕਰਕੇ ਠੰਢਾ ਕੀਤਾ ਜਾਂਦਾ ਹੈ । ਇਸ ਵਿਚ ਜੀਵਾਣੂ ਇਸ ਬਦਲਦੇ ਹੋਏ ਤਾਪ ਨੂੰ ਸਹਿਣ ਨਹੀਂ ਕਰ ਸਕਦੇ ਅਤੇ ਜਲਦੀ ਹੀ ਨਸ਼ਟ ਹੋ ਜਾਂਦੇ ਹਨ । ਇਸ ਵਿਧੀ ਵਿਚ ਜ਼ਿਆਦਾਤਰ ਜੀਵਾਣੂ ਤਾਂ ਨਸ਼ਟ ਹੋ ਜਾਂਦੇ ਹਨ ਫਿਰ ਵੀ ਕੁੱਝ ਰਹਿ ਜਾਂਦੇ ਹਨ । ਇਹ ਵਿਧੀ ਮੁੱਖ ਰੂਪ ਨਾਲ ਦੁੱਧ (Milk) ਲਈ ਵਰਤੀ ਜਾਂਦੀ ਹੈ । ਭੋਜਨ ਪਦਾਰਥਾਂ ਦਾ ਪਾਸਚਰੀਕਰਨ ਹੇਠ ਲਿਖੇ ਉਦੇਸ਼ਾਂ ਨਾਲ ਕੀਤਾ ਜਾਂਦਾ ਹੈ-
- ਦੁੱਧ ਦਾ ਪਾਸਚਰੀਕਰਨ ਕਰਨ ਨਾਲ ਰੋਗ ਪੈਦਾ ਕਰਨ ਵਾਲੇ ਸਾਰੇ ਜੀਵਾਣੂਆਂ ਨੂੰ ਨਸ਼ਟ ਕੀਤਾ ਜਾ ਸਕਦਾ ਹੈ ।
- ਲੈਕਟਿਕ ਐਸਿਡ ਦੀ ਮੌਜੂਦਗੀ ਨਾਲ ਦੁੱਧ ਖੱਟਾ ਹੋ ਜਾਂਦਾ ਹੈ । ਇਸ ਐਸਿਡ ਨੂੰ ਪੈਦਾ ਕਰਨ ਵਾਲੇ ਬਹੁਤ ਸਾਰੇ ਜੀਵਾਣੂ ਦੁੱਧ ਦੇ ਪਾਸਚਰੀਕਰਨ ਨਾਲ ਨਸ਼ਟ ਹੋ ਜਾਂਦੇ ਹਨ । ਇਸ ਨਾਲ ਦੁੱਧ ਖੱਟਾ ਨਹੀਂ ਹੁੰਦਾ ।
- ਇਸ ਕਿਰਿਆ ਦੁਆਰਾ ਸੁਆਦ ਵਿਗਾੜਨ ਵਾਲੇ ਅਤੇ ਬਦਬੂ ਪੈਦਾ ਕਰਨ ਵਾਲੇ ਜੀਵਾਣੂਆਂ ਨੂੰ ਵੀ ਨਸ਼ਟ ਕਰ ਦਿੱਤਾ ਜਾਂਦਾ ਹੈ ।
ਪਾਸਚਰੀਕਰਨ ਦੀਆਂ ਹੇਠ ਲਿਖੀਆਂ ਤਿੰਨ ਵਿਧੀਆਂ ਹਨ-
- ਹੋਲਡਿੰਗ ਵਿਧੀ – ਇਸ ਵਿਧੀ ਵਿਚ ਖਾਧ-ਪਦਾਰਥ ਨੂੰ 62. 67°C ਜਾਂ 145°F ਤੇ 30 ਮਿੰਟ ਤਕ ਰੱਖਣ ਦੇ ਬਾਅਦ ਠੰਢਾ ਹੋਣ ਦਿੱਤਾ ਜਾਂਦਾ ਹੈ ।
- ਫਲੈਸ਼ ਵਿਧੀ – ਇਸ ਵਿਚ ਖਾਧ-ਪਦਾਰਥ ਨੂੰ 71°C ਜਾਂ 161°ਤੇ 15 ਸਕਿੰਟ ਦੇ ਲਈ ਰੱਖ ਕੇ ਇਕ ਦਮ ਠੰਢਾ ਕਰ ਦਿੱਤਾ ਜਾਂਦਾ ਹੈ ।
- ਬਹੁਤ ਜ਼ਿਆਦਾ ਤਾਪ ਦੀ ਵਿਧੀ – ਇਸ ਵਿਧੀ ਵਿਚ ਖਾਧ ਪਦਾਰਥ ਨੂੰ 90°C ਜਾਂ 194°F ਜਾਂ ਇਸ ਤੋਂ ਵੀ ਜ਼ਿਆਦਾ ਤਾਪ ਤੇ ਇਕ ਸਕਿੰਟ ਲਈ ਰੱਖ ਕੇ ਇਕ ਦਮ ਠੰਢਾ ਕੀਤਾ ਜਾਂਦਾ ਹੈ । ਇਹ ਵਿਧੀ ਜ਼ਿਆਦਾ ਸੁਰੱਖਿਅਤ ਹੈ ਅਤੇ ਇਸ ਵਿਚ ਬਹੁਤ ਘੱਟ ਸਮਾਂ ਲੱਗਦਾ
ਹੈ ।
5. ਠੰਢੀ ਥਾਂ ਤੇ ਰੱਖ ਕੇ – ਭੋਜਨ ਨੂੰ ਖਰਾਬ ਕਰਨ ਵਾਲੇ ਜੀਵਾਂ ਦੇ ਵਾਧੇ ਲਈ 30°C ਤੋਂ 40°Cਦਾ ਤਾਪਮਾਨ ਉੱਚਿਤ ਰਹਿੰਦਾ ਹੈ । 30°C ਨਾਲੋਂ ਤਾਪਮਾਨ ਜਿੰਨਾ ਘੱਟ ਹੋਵੇਗਾ ਉਨਾ ਹੀ ਸੁਖਮ ਜੀਵ ਪੈਦਾ ਨਹੀਂ ਹੋ ਸਕਣਗੇ । ਇਸੇ ਪ੍ਰਕਾਰ ਗਰਮੀਆਂ ਦੀ ਬਜਾਏ ਸਰਦੀਆਂ ਵਿਚ ਭੋਜਨ ਜ਼ਿਆਦਾ ਦੇਰ ਤਕ ਸੁਰੱਖਿਅਤ ਰਹਿੰਦਾ ਹੈ ।
ਇਸ ਪ੍ਰਕਾਰ ਖਾਧ ਪਦਾਰਥਾਂ ਨੂੰ ਬਹੁਤ ਘੱਟ ਤਾਪਮਾਨ ‘ਤੇ ਰੱਖ ਕੇ ਉਹਨਾਂ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ | ਘਰ ਵਿਚ ਭੋਜਨ ਨੂੰ ਜਿਵੇਂ ਦੁੱਧ, ਦਹੀਂ, ਸਬਜ਼ੀਆਂ, ਫਲ ਆਦਿ ਨੂੰ ਰੈਫਰੀਜਰੇਟਰ ਵਿਚ ਰੱਖ ਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਆਈਸ ਬਾਂਕਸ ਵੀ ਕੁੱਝ ਸਮੇਂ ਲਈ ਰੈਫਰੀਜਰੇਟਰ ਦੀ ਤਰ੍ਹਾਂ ਕੰਮ ਕਰਦਾ ਹੈ ।
ਵੱਡੀ ਪੱਧਰ ‘ਤੇ ਫਲ ਤੇ ਸਬਜ਼ੀਆਂ ਆਦਿ ਨੂੰ ਜ਼ੀਰੋ ਡਿਗਰੀ ਤਾਪਮਾਨ ਵਿਚ ਕੋਲਡ-ਸਟੋਰ ਵਿਚ ਸੁਰੱਖਿਅਤ ਰੱਖਿਆ ਜਾਂਦਾ ਹੈ ।
6. ਸੁਕਾ ਕੇ-ਜੀਵਾਣੂਆਂ ਤੇ ਹੋਰ ਸੂਖਮ ਜੀਵਾਂ ਨੂੰ ਆਪਣੇ ਵਾਧੇ ਲਈ ਨਮੀ ਦੀ ਲੋੜ ਹੁੰਦੀ ਹੈ । ਨਮੀ ਦੀ ਕਮੀ ਵਿਚ ਇਹ ਪੈਦਾ ਨਹੀਂ ਹੋ ਸਕਦੇ । ਜੇ ਖਾਧ ਪਦਾਰਥਾਂ ਨੂੰ ਸੁਕਾ ਕੇ ਉਹਨਾਂ ਦੀ ਨਮੀ ਖ਼ਤਮ ਕਰ ਦਿੱਤੀ ਜਾਵੇ ਤਾਂ ਉਹਨਾਂ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ | ਘਰਾਂ ਵਿਚ ਮੇਥੀ, ਪੁਦੀਨਾ, ਧਨੀਆ, ਮਟਰ, ਗੋਭੀ, ਸ਼ਲਗਮ, ਪਿਆਜ, ਭਿੰਡੀ, ਲਾਲ ਮਿਰਚ ਆਦਿ ਨੂੰ ਛਾਂ ਵਿਚ ਸੁਕਾ ਕੇ ਜ਼ਿਆਦਾ ਸਮੇਂ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ ।
ਵੱਡੇ ਪੈਮਾਨੇ ਤੇ ਖਾਧ-ਪਦਾਰਥਾਂ ਨੂੰ ਮਸ਼ੀਨਾਂ ਦੁਆਰਾ ਗਰਮ ਹਵਾ ਦੇ ਵਾਤਾਵਰਨ ਵਿਚ ਸੁਕਾਇਆ ਜਾਂਦਾ ਹੈ । ਇਸ ਪ੍ਰਕਾਰ ਸੁਕਾਏ ਗਏ ਖਾਧ-ਪਦਾਰਥ ਧੁੱਪ ਵਿਚ ਸੁਕਾਏ ਗਏ ਖਾਧਪਦਾਰਥਾਂ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਅਤੇ ਜ਼ਿਆਦਾ ਸਮੇਂ ਤਕ ਸੁਰੱਖਿਅਤ ਰਹਿੰਦੇ ਹਨ ।
7. ਜੀਵਾਣੂ ਨਾਸ਼ਕ ਵਸਤਾਂ ਦੇ ਪ੍ਰਯੋਗ ਨਾਲ – ਜੀਵਾਣੂ ਕੁਦਰਤੀ ਪਦਾਰਥਾਂ ਅਤੇ ਘੱਟ ਨਮੀ ਵਾਲੀ ਖਾਧ ਸਮੱਗਰੀ ਵਿਚ ਚੰਗੀ ਤਰ੍ਹਾਂ ਫੈਲਦੇ ਹਨ । ਸ਼ੱਕਰ, ਨਮਕ, ਸਿਰਕਾ, ਰਾਈ, ਤੇਲ ਆਦਿ ਜੀਵਾਣੂਆਂ ਦੇ ਹੜ੍ਹ ਨੂੰ ਰੋਕ ਕੇ ਖਾਧ-ਪਦਾਰਥਾਂ ਨੂੰ ਸੁਰੱਖਿਅਤ ਰੱਖਦੇ ਹਨ । ਇਸੇ ਵਿਧੀ ਨਾਲ ਆਚਾਰ ਨੂੰ ਤੇਲ ਨਾਲ, ਮੁਰੱਬੇ ਨੂੰ ਖੰਡ ਨਾਲ, ਚਟਨੀ ਨੂੰ ਨਮਕ ਨਾਲ, ਮੱਛੀ ਨੂੰ ਧੂੰਆਂ ਦੇ ਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ ।
8.ਰਸਾਇਣਾਂ ਦੀ ਸਹਾਇਤਾ ਨਾਲ – ਪੋਟਾਸ਼ੀਅਮ ਮੈਟਾਬਾਈ ਸਲਫਾਈਟ, ਸੋਡੀਅਮ ਬੈਂਜੋਏਟ, ਸੋਡੀਅਮ ਮੈਟਾਬਾਈ ਸਲਫਾਈਡ, ਟਾਟਰੀ, ਬੋਰਿਕ ਐਸਿਡ, ਸਲਫਰ ਡਾਈਆਕਸਾਈਡ ਆਦਿ ਕਈ ਰਸਾਇਣਕ ਪਦਾਰਥ ਜੀਵਾਣੂਆਂ ਦੀ ਸੰਖਿਆ ਵਾਧੇ ਵਿਚ ਰੁਕਾਵਟ ਪਾਉਂਦੇ ਹਨ । ਇਸ ਵਿਧੀ ਵਿਚ ਖਾਧ ਪਦਾਰਥ, ਜਿਵੇਂ ਮੁਰੱਬੇ, ਚਟਨੀ, ਸ਼ਰਬਤ ਆਦਿ ਦੀਆਂ ਬੋਤਲਾਂ ਜਾਂ ਡੱਬਿਆਂ ਵਿਚ ਬੰਦ ਕਰਨ ਤੋਂ ਪਹਿਲਾਂ ਥੋੜ੍ਹੀ ਮਾਤਰਾ ਵਿਚ ਇਨ੍ਹਾਂ ਵਿਚੋਂ ਕਿਸੇ ਰਸਾਇਣ ਦਾ ਪ੍ਰਯੋਗ ਕੀਤਾ ਜਾਂਦਾ ਹੈ ।
9. ਉਬਾਲ ਕੇ – ਜੀਵਾਣੂ ਉੱਲੀ ਅਤੇ ਖਮੀਰ ਆਦਿ ਭੋਜਨ ਖ਼ਰਾਬ ਕਰਨ ਵਾਲੇ ਤੱਤ ਦਾ ਵਾਧਾ ਵਧੇ ਹੋਏ ਤਾਪਮਾਨ ਤੇ ਰੁਕ ਜਾਂਦਾ ਹੈ । ਇਸ ਲਈ ਖਾਧ ਪਦਾਰਥ ਜਿਵੇਂ ਦੁੱਧ ਨੂੰ ਉਬਾਲ ਕੇ ਜ਼ਿਆਦਾ ਸਮੇਂ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ ।
10. ਕਿਰਨਾਂ ਦੁਆਰਾ – ਖਾਣ ਵਾਲੇ ਪਦਾਰਥਾਂ ਦੀ ਸੰਭਾਲ ਦੀ ਇਸ ਵਿਧੀ ਵਿਚ ਰੇਡੀਓ ਐਕਟਿਵ ਕਿਰਨਾਂ ਦੇ ਪ੍ਰਯੋਗ ਨਾਲ ਸੂਖਮ ਜੀਵਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ । ਇਹਨਾਂ ਕਿਰਨਾਂ ਦੀ ਵੱਖ-ਵੱਖ ਮਾਤਰਾ ਨਾਲ ਸੁਰੱਖਿਅਤ ਖਾਧ-ਪਦਾਰਥਾਂ ਦਾ ਪ੍ਰਯੋਗ ਸਾਡੇ ਸਰੀਰ ਤੇ ਸਿਹਤ ਨੂੰ ਕਿੰਨਾ ਅਤੇ ਕਿਹੋ-ਜਿਹਾ ਵਿਪਰੀਤ ਪ੍ਰਭਾਵ ਪਾ ਸਕਦਾ ਹੈ, ਇਸ ਤੇ ਅਜੇ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾਣੀ ਜ਼ਰੂਰੀ ਹੈ ।
11. ਐਂਟੀਬਾਇਓਟਿਕ ਦਾ ਯੋਗ – ਖਾਧ-ਪਦਾਰਥਾਂ ਦੇ ਪਰਿਰੱਖਿਅਣ ਵਿਚ ਐਂਟੀਬਾਇਓਟਿਕ ਦਾ ਸੀਮਿਤ ਪ੍ਰਯੋਗ ਹੀ ਕੀਤਾ ਜਾਂਦਾ ਹੈ । ਜ਼ਿਆਦਾਤਰ ਅਜਿਹੇ ਐਂਟੀਬਾਇਓਟਿਕਸ ਹੀ ਪ੍ਰਯੋਗ ਕੀਤੇ ਜਾਂਦੇ ਹਨ, ਜੋ ਵਿਸ਼ੇਸ਼ ਹਾਨੀਕਾਰਕ ਨਹੀਂ ਹੁੰਦੇ । ਇਨ੍ਹਾਂ ਦਾ ਪ੍ਰਯੋਗ ਬੜੀ ਸਾਵਧਾਨੀ ਨਾਲ ਕੀਤਾ ਜਾਣਾ ਚਾਹੀਦਾ ਹੈ ।
ਭੋਜਨ ਨੂੰ ਸੁਰੱਖਿਅਤ ਰੱਖਣ ਦੇ ਉਪਾਵਾਂ ਦੇ ਇਲਾਵਾ ਖਾਧ-ਪਦਾਰਥਾਂ ਦੀ ਸੁਰੱਖਿਆ ਲਈ ਅੱਗੇ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।
- ਭੋਜਨ ਬਣਾਉਂਦੇ ਸਮੇਂ ਪੂਰੀ ਸਫ਼ਾਈ ਦਾ ਪਾਲਣ ਕਰਨਾ ਚਾਹੀਦਾ ਹੈ ।
- ਚਮੜੀ ਦੇ ਰੋਗਾਂ ਨਾਲ ਪੀੜਤ ਸੁਆਣੀ ਨੂੰ ਜਿੱਥੋਂ ਤਕ ਹੋ ਸਕੇ ਭੋਜਨ ਨਹੀਂ ਬਣਾਉਣਾ ਚਾਹੀਦਾ ਹੈ ।
- ਪਕਾਏ ਹੋਏ ਭੋਜਨ ਨੂੰ ਚੰਗੀ ਤਰ੍ਹਾਂ ਢੱਕ ਕੇ ਜਾਲੀਦਾਰ ਅਲਮਾਰੀ ਵਿਚ ਰੱਖਣਾ ਚਾਹੀਦਾ ਹੈ ।
- ਅਨਾਜ, ਦਾਲਾਂ ਆਦਿ ਖਾਧ ਪਦਾਰਥਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਚੂਹੇ ਗਿਲਹਿਰੀ ਆਦਿ ਦੇ ਸੰਪਰਕ ਨਾਲ ਭੋਜਨ ਦੁਸ਼ਿਤ ਨਾ ਹੋਵੇ ।
ਪ੍ਰਸ਼ਨ 2.
ਕੀ ਭੋਜਨ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ ?
ਉੱਤਰ-
(1) ਉੱਲੀ, ਖਮੀਰ ਤੇ ਬੈਕਟੀਰੀਆ ਨੂੰ ਰੋਕਣ ਲਈ ਪਦਾਰਥਾਂ ਦੀ ਖੁਸ਼ਬੂ ਤੇਜ਼ ਕਰ ਦੇਣੀ ਚਾਹੀਦੀ ਹੈ । ਇਸ ਲਈ ਆਚਾਰ ਵਿਚ ਮਸਾਲੇ ਪਾਏ ਜਾਂਦੇ ਹਨ । ਤੇਲ, ਸਿਰਕਾ, ਖੰਡ, ਸ਼ੱਕਰ ਤੇ ਲੂਣ ਇਸ ਕੰਮ ਲਈ ਵਰਤੇ ਜਾਂਦੇ ਹਨ । ਇਸ ਤਰ੍ਹਾਂ ਪਦਾਰਥ ਸੁਆਦੀ ਤੇ ਸੁਰੱਖਿਅਤ ਰਹਿੰਦਾ ਹੈ ।
(2) ਨਮੀ ਵਾਲੇ ਪਦਾਰਥਾਂ ਵਿਚ ਉੱਲੀ ਲੱਗ ਜਾਂਦੀ ਹੈ ਜਾਂ ਖਮੀਰ ਉੱਠ ਜਾਂਦਾ ਹੈ । ਇਸ ਲਈ ਭੋਜਨ ਨੂੰ ਸੁਰੱਖਿਅਤ ਕਰਨ ਲਈ ਭੋਜਨ ਦੀ ਨਮੀ ਦੂਰ ਕਰਨੀ ਚਾਹੀਦੀ ਹੈ । ਸਬਜ਼ੀਆਂ ਅਤੇ ਫਲ ਚੰਗੀ ਤਰ੍ਹਾਂ ਸੁਕਾ ਕੇ ਹੀ ਇਕੱਤਰ ਕਰਨੇ ਚਾਹੀਦੇ ਹਨ। ਦਾਲਾਂ ਤੇ ਅਨਾਜ ਨੂੰ ਵੀ ਸਮੇਂ-ਸਮੇਂ ਸਿਰ ਧੁੱਪ ਤੇ ਹਵਾ ਲੁਆ ਲੈਣੀ ਚਾਹੀਦੀ ਹੈ ।
(3) ਬੈਕਟੀਰੀਆ ਉਸ ਭੋਜਨ ਵਿਚ ਹੁੰਦੇ ਹਨ ਜਿਸ ਦਾ ਤਾਪਮਾਨ ਸਰੀਰਕ ਖੂਨ ਦੇ ਤਾਪਮਾਨ ਦੇ ਬਰਾਬਰ ਹੁੰਦਾ ਹੈ । ਇਸ ਲਈ ਭੋਜਨ ਦਾ ਤਾਪਮਾਨ ਵਧਾ ਦੇਣਾ ਚਾਹੀਦਾ ਹੈ ਜਾਂ ਘੱਟ ਕਰ ਦੇਣਾ ਚਾਹੀਦਾ ਹੈ । ਇਸੇ ਲਈ ਉਬਲਿਆ ਦੁੱਧ ਕੱਚੇ ਨਾਲੋਂ ਅਧਿਕ ਦੇਰ ਸੁਰੱਖਿਅਤ ਰਹਿੰਦਾ ਹੈ । ਜੇ ਭੋਜਨ ਨੂੰ 0°C ਤਾਪਮਾਨ ਵਿਚ ਰੱਖਿਆ ਜਾਵੇ ਤਾਂ ਬੈਕਟੀਰੀਆ ਵਧਦੇ ਨਹੀਂ । ਇਸ ਲਈ ਫਰਿੱਜ਼ ਤੇ ਬਰਫ਼ ਸੰਦੂਕ (ਆਈਸ ਬਾਕਸ) ਵਰਤੇ ਜਾਂਦੇ ਹਨ ।