PSEB 8th Class Agriculture Solutions Chapter 8 ਜੈਵਿਕ ਖੇਤੀ

Punjab State Board PSEB 8th Class Agriculture Book Solutions Chapter 8 ਜੈਵਿਕ ਖੇਤੀ Textbook Exercise Questions and Answers.

PSEB Solutions for Class 8 Agriculture Chapter 8 ਜੈਵਿਕ ਖੇਤੀ

Agriculture Guide for Class 8 PSEB ਜੈਵਿਕ ਖੇਤੀ Textbook Questions and Answers

ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਪੁਰਾਣੀ ਕਹਾਵਤ ਅਨੁਸਾਰ ਖੇਤ ਵਿਚ ਕਿਹੜੀ ਚੀਜ਼ ਦੀ ਵਰਤੋਂ ਨੂੰ ਨਹੀਂ ਭੁੱਲਣਾ ਚਾਹੀਦਾ ?
ਉੱਤਰ-
ਕਣਕ, ਕਮਾਦ ਤੇ ਛੱਲੀਆਂ ਬਾਕੀ ਫ਼ਸਲਾਂ ਕੁੱਲ, ਰੂੜੀ ਬਾਝ ਨਾ ਹੁੰਦੀਆਂ, ਵੇਖੀਂ ਨਾ ਜਾਵੀਂ ਭੁੱਲ ।

ਪ੍ਰਸ਼ਨ 2.
ਨੈਸ਼ਨਲ ਸੈਂਟਰ ਫਾਰ ਆਰਗੈਨਿਕ ਫ਼ਾਰਮਿੰਗ ਕਿੱਥੇ ਹੈ ?
ਉੱਤਰ-
ਗਾਜ਼ੀਆਬਾਦ ਵਿਖੇ ।

PSEB 8th Class Agriculture Solutions Chapter 8 ਜੈਵਿਕ ਖੇਤੀ

ਪ੍ਰਸ਼ਨ 3.
ਜੈਵਿਕ ਖੇਤੀ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਨ ?
ਉੱਤਰ-
ਆਰਗੈਨਿਕ ਫ਼ਾਰਮਿੰਗ (Organic Farming)

ਪ੍ਰਸ਼ਨ 4.
ਜੈਵਿਕ ਖੇਤੀ ਵਿੱਚ ਫ਼ਸਲ ਦੀ ਰਹਿੰਦ-ਖੂੰਹਦ ਨੂੰ ਸਾੜਿਆ ਜਾ ਸਕਦਾ ਹੈ ਜਾਂ ਨਹੀਂ ?
ਉੱਤਰ-
ਨਹੀਂ ਸਾੜਿਆ ਜਾ ਸਕਦਾ ।

ਪ੍ਰਸ਼ਨ 5.
ਜੈਵਿਕ ਖੇਤੀ ਵਿੱਚ ਬੀ. ਟੀ. ਫ਼ਸਲਾਂ ਨੂੰ ਲਾਇਆ ਜਾ ਸਕਦਾ ਹੈ ਜਾਂ ਨਹੀਂ ?
ਉੱਤਰ-
ਬੀ. ਟੀ. ਕਿਸਮਾਂ ਦੀ ਮਨਾਹੀ ਹੈ ।

ਪ੍ਰਸ਼ਨ 6.
ਜੈਵਿਕ ਖੇਤੀ ਵਿੱਚ ਕਿਸ ਤਰ੍ਹਾਂ ਦੀਆਂ ਫ਼ਸਲਾਂ ਨੂੰ ਅੰਤਰ ਫ਼ਸਲਾਂ ਵਜੋਂ ਵਰਤਿਆ ਜਾਂਦਾ ਹੈ ?
ਉੱਤਰ-
ਫਲੀਦਾਰ ਫ਼ਸਲਾਂ ਨੂੰ ।

ਪ੍ਰਸ਼ਨ 7.
ਕਿਸੇ ਇੱਕ ਜੈਵਿਕ ਉੱਲੀਨਾਸ਼ਕ ਦਾ ਨਾਂ ਦੱਸੋ ।
ਉੱਤਰ-
ਟਰਾਈਕੋਡਰਮਾ ।

PSEB 8th Class Agriculture Solutions Chapter 8 ਜੈਵਿਕ ਖੇਤੀ

ਪ੍ਰਸ਼ਨ 8.
ਕਿਸੇ ਇੱਕ ਜੈਵਿਕ ਕੀਟਨਾਸ਼ਕ ਦਾ ਨਾਂ ਦੱਸੋ ।
ਉੱਤਰ-
ਬੀ. ਟੀ. ।

ਪ੍ਰਸ਼ਨ 9.
ਜੈਵਿਕ ਖੇਤੀ ਬਾਰੇ ਇੰਟਰਨੈੱਟ ਦੀ ਕਿਸ ਸਾਈਟ ਤੋਂ ਜਾਣਕਾਰੀ ਲਈ ਜਾ ਸਕਦੀ
ਹੈ ?
ਉੱਤਰ-
apeda.gov.in ਸਾਈਟ ਤੋਂ ।

ਪ੍ਰਸ਼ਨ 10.
ਭਾਰਤ ਵਲੋਂ ਜੈਵਿਕ ਮਿਆਰ ਕਿਸ ਸਾਲ ਬਣਾਏ ਗਏ ਸਨ ?
ਉੱਤਰ-
ਸਾਲ 2004 ਵਿਚ ।

(ਅ) ਇਕ-ਦੋ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਕਿਸ ਤਰ੍ਹਾਂ ਦੀਆਂ ਫ਼ਸਲਾਂ ਦੀ ਖੇਤ ਵਿੱਚ ਅਦਲਾ-ਬਦਲੀ ਕਰਨੀ ਜ਼ਰੂਰੀ ਹੁੰਦੀ ਹੈ ?
ਉੱਤਰ-
ਡੂੰਘੀਆਂ ਜੜ੍ਹਾਂ ਅਤੇ ਘੱਟ ਡੂੰਘੀਆਂ ਜੜ੍ਹਾਂ ਵਾਲੀਆਂ ਅਤੇ ਫਲੀਦਾਰ ਅਤੇ ਗ਼ੈਰਫਲੀਦਾਰ ਫ਼ਸਲਾਂ ਦੀ ਅਦਲਾ-ਬਦਲੀ ਕਰਨੀ ਚਾਹੀਦੀ ਹੈ ।

ਪ੍ਰਸ਼ਨ 2.
ਜੈਵਿਕ ਪਦਾਰਥਾਂ ਦੀ ਵਧਦੀ ਮੰਗ ਦੇ ਕੀ ਕਾਰਨ ਹਨ ?
ਉੱਤਰ-
ਆਧੁਨਿਕ ਖੇਤੀ ਦੇ ਵਾਤਾਵਰਣ ਉੱਤੇ ਬੁਰੇ ਪ੍ਰਭਾਵਾਂ ਸੰਬੰਧੀ ਜਾਗਰੂਕਤਾ ਅਤੇ ਲੋਕਾਂ ਦੀ ਖ਼ਰੀਦ ਸ਼ਕਤੀ ਵਿੱਚ ਇਜ਼ਾਫ਼ਾ ਹੋਣ ਕਾਰਨ ਜੈਵਿਕ ਖਾਦ ਪਦਾਰਥਾਂ ਦੀ ਮੰਗ ਵਧੀ ਹੈ ।

ਪ੍ਰਸ਼ਨ 3.
ਕਿਹੜੇ ਦੇਸ਼ ਜੈਵਿਕ ਪਦਾਰਥਾਂ ਦੀ ਮੁੱਖ ਮੰਡੀ ਹਨ ?
ਉੱਤਰ-
ਅਮਰੀਕਾ, ਜਪਾਨ ਅਤੇ ਯੂਰਪੀ ਦੇਸ਼ ਜੈਵਿਕ ਖਾਧ ਪਦਾਰਥਾਂ ਦੀ ਮੁੱਖ ਮੰਡੀ ਹਨ ।

PSEB 8th Class Agriculture Solutions Chapter 8 ਜੈਵਿਕ ਖੇਤੀ

ਪ੍ਰਸ਼ਨ 4.
ਜੈਵਿਕ ਖੇਤੀ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜੈਵਿਕ ਖੇਤੀ ਅਜਿਹੀ ਖੇਤੀ ਹੈ ਜਿਸ ਵਿਚ ਕੁਦਰਤੀ ਸੋਮਿਆਂ ; ਜਿਵੇਂ-ਹਵਾ, ਪਾਣੀ, ਮਿੱਟੀ ਆਦਿ ਨੂੰ ਘੱਟ-ਤੋਂ-ਘੱਟ ਨੁਕਸਾਨ ਪਹੁੰਚਾਏ ਅਤੇ ਰਸਾਇਣਿਕ ਖਾਦਾਂ, ਖੇਤੀ ਜ਼ਹਿਰਾਂ, ਉਲੀਨਾਸ਼ਕਾਂ ਆਦਿ ਦੀ ਵਰਤੋਂ ਕੀਤੇ ਬਿਨਾਂ ਖੇਤੀ ਉਤਪਾਦਨ ਕਰਨਾ ।

ਪ੍ਰਸ਼ਨ 5.
ਜੈਵਿਕ ਮਿਆਰ ਕੀ ਹਨ ?
ਉੱਤਰ-
ਜੈਵਿਕ ਮਿਆਰ ਕਿਸੇ ਖੇਤੀ ਉਤਪਾਦਾਂ ਨੂੰ ਜੈਵਿਕ ਕਹਾਉਣ ਦੇ ਹੱਕਦਾਰ ਬਣਾਉਂਦੇ ਹਨ । ਸਾਡੇ ਦੇਸ਼ ਵਿਚ 2004 ਵਿੱਚ ਇਹ ਤੈਅ ਕੀਤੇ ਗਏ ।

ਪ੍ਰਸ਼ਨ 6.
ਭਾਰਤ ਵਿੱਚ ਜੈਵਿਕ ਖੇਤੀ ਲਈ ਕਿਹੜੇ ਇਲਾਕੇ ਜ਼ਿਆਦਾ ਢੁੱਕਵੇਂ ਹਨ ?
ਉੱਤਰ-
ਅਜਿਹੇ ਇਲਾਕੇ ਜਿਹੜੇ ਕੁਦਰਤੀ ਤੌਰ ਤੇ ਹੀ ਜੈਵਿਕ ਹਨ ਜਾਂ ਉਸ ਦੇ ਬਹੁਤ ਨੇੜੇ ਹਨ, ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ।

ਪ੍ਰਸ਼ਨ 7.
ਕਿਹੜੇ ਜੈਵਿਕ ਉਤਪਾਦਾਂ ਦੀ ਵਿਸ਼ਵ ਮੰਡੀ ਵਿੱਚ ਜ਼ਿਆਦਾ ਮੰਗ ਹੈ ?
ਉੱਤਰ-
ਚਾਹ, ਬਾਸਮਤੀ ਚੌਲ, ਸਬਜ਼ੀਆਂ, ਮਸਾਲੇ, ਫ਼ਲ, ਦਾਲਾਂ ਅਤੇ ਕਪਾਹ ਵਰਗੇ ਜੈਵਿਕ ਉਤਪਾਦਾਂ ਦੀ ਵਿਸ਼ਵ ਮੰਡੀ ਵਿਚ ਬਹੁਤ ਮੰਗ ਹੈ ।

ਪ੍ਰਸ਼ਨ 8.
ਜੈਵਿਕ ਖਾਧ ਪਦਾਰਥਾਂ ਦੀ ਮੰਗ ਕਿਹੜੇ ਦੇਸ਼ਾਂ ਵਿਚ ਵਧੇਰੇ ਹੈ ?
ਉੱਤਰ-
ਜੈਵਿਕ ਖਾਧ ਪਦਾਰਥਾਂ ਦੀ ਅਮਰੀਕਾ, ਜਾਪਾਨ ਅਤੇ ਯੂਰਪੀ ਦੇਸ਼ਾਂ ਵਿਚ ਵਧੇਰੇ ਮੰਗ ਹੈ ।

ਪ੍ਰਸ਼ਨ 9.
ਜੈਵਿਕ ਖੇਤੀ ਵਿਚ ਬੀਜ ਵਰਤਣ ਲਈ ਕਿਹੜੇ ਮਿਆਰ ਹਨ ?
ਉੱਤਰ-
ਬੀਜ ਪਿਛਲੀ ਜੈਵਿਕ ਫ਼ਸਲ ਵਿਚੋਂ ਹੀ ਹੋਣਾ ਚਾਹੀਦਾ ਹੈ, ਪਰ ਜੇ ਇਹ ਬੀਜ ਉਪਲੱਬਧ ਨਾ ਹੋਵੇ ਤਾਂ ਬਿਨਾਂ ਸੋਧਿਆ ਹੋਇਆ ਰਵਾਇਤੀ ਬੀਜ ਸ਼ੁਰੂ ਵਿੱਚ ਵਰਤਿਆ ਜਾ ਸਕਦਾ ਹੈ ।

PSEB 8th Class Agriculture Solutions Chapter 8 ਜੈਵਿਕ ਖੇਤੀ

ਪ੍ਰਸ਼ਨ 10.
ਮੱਕੀ ਵਿੱਚ ਜੈਵਿਕ ਤਰੀਕੇ ਨਾਲ ਨਦੀਨਾਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਮੱਕੀ ਦੀ ਫਸਲ ਦੇ ਨਾਲ ਰਵਾਂਹ ਬੀਜ ਨੂੰ 35-40 ਦਿਨਾਂ ਬਾਅਦ ਕੱਟ ਕੇ ਚਾਰੇ ਦੇ ਰੂਪ ਵਿਚ ਵਰਤਿਆ ਜਾ ਸਕਦਾ ਹੈ । ਇਸ ਤਰ੍ਹਾਂ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਅਤੇ ਹਰਾ ਚਾਰਾ ਵੀ ਮਿਲ ਜਾਂਦਾ ਹੈ ।

(ੲ) ਪੰਜ-ਛੇ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਜੈਵਿਕ ਖੇਤੀ ਦੀ ਕਿਉਂ ਲੋੜ ਪੈ ਰਹੀ ਹੈ ?
ਉੱਤਰ-
ਹਰੀ ਕ੍ਰਾਂਤੀ ਆਉਣ ਨਾਲ ਦੇਸ਼ ਅਨਾਜ ਦੇ ਮਾਮਲੇ ਵਿੱਚ ਆਤਮ ਨਿਰਭਰ ਹੋ ਗਿਆ ਪਰ ਖੇਤੀ ਜ਼ਹਿਰਾਂ, ਰਸਾਇਣਿਕ ਖਾਂਦਾ ਦੀ ਵਧੇਰੇ ਵਰਤੋਂ ਕਾਰਨ ਜ਼ਮੀਨ, ਹਵਾ, ਪਾਣੀ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ । ਕਣਕ-ਝੋਨੇ ਦੀ ਖੇਤੀ ਵਧਣ ਨਾਲ ਰਵਾਇਤੀ ਦਾਲਾਂ, ਤੇਲ ਬੀਜਾਂ ਦੀ ਕਾਸ਼ਤ ਹੇਠ ਰਕਬਾ ਘੱਟ ਗਿਆ ਹੈ । ਕਣਕ-ਝੋਨੇ ਦੇ ਫ਼ਸਲੀ ਚੱਕਰ ਦੇ ਵਿਚ ਫਸ ਕੇ ਅਸੀਂ ਖੇਤੀ ਦੇ ਦੋ ਮੁੱਢਲੇ ਅਸੂਲ-ਡੂੰਘੀਆਂ ਜੜਾਂ ਅਤੇ ਘੱਟ ਡੂੰਘੀਆਂ ਜੜਾਂ ਵਾਲੀਆਂ ਫ਼ਸਲਾਂ ਅਤੇ ਫਲੀਦਾਰ ਅਤੇ ਗੈਰ-ਫਲੀਦਾਰ ਫ਼ਸਲਾਂ ਦੇ ਅਦਲ-ਬਦਲ ਨੂੰ ਭੁਲਾ ਦਿੱਤਾ । ਬੇਲੋੜਾ ਅਤੇ ਬੇਵਕਤਾ ਯੂਰੀਆ ਮੀਂਹ ਦੇ ਪਾਣੀ ਨਾਲ ਘੁਲ ਕੇ ਜ਼ਮੀਨੀ ਪਾਣੀ ਵਿੱਚ ਜਾਣਾ ਸ਼ੁਰੂ ਹੋ ਗਿਆ | ਖੇਤੀ ਜ਼ਹਿਰਾਂ ਦਾ ਅਸਰ ਸਾਡੇ ਖਾਦ ਪਦਾਰਥਾਂ ਵਿਚ ਆਉਣ ਲਗ ਪਿਆ । ਹਰ ਖਾਣ-ਪੀਣ ਵਾਲੀ ਚੀਜ਼ ; ਜਿਵੇਂ-ਦੁੱਧ, ਕਣਕ, ਚੌਲ, ਚਾਰੇ ਆਦਿ ਵਿੱਚ ਜ਼ਹਿਰੀਲੇ ਅੰਸ਼ ਮਿਲਣੇ ਸ਼ੁਰੂ ਹੋ ਗਏ ।

ਸਾਡੀ ਆਧੁਨਿਕ ਖੇਤੀ ਦੇ ਵਾਤਾਵਰਣ ਉੱਤੇ ਬੁਰੇ ਪ੍ਰਭਾਵਾਂ ਸੰਬੰਧੀ ਜਾਗਰੂਕਤਾ ਅਤੇ ਲੋਕਾਂ ਦੀ ਖਰੀਦ ਸ਼ਕਤੀ ਵਧਣ ਕਾਰਨ ਲੋਕਾਂ ਵਲੋਂ ਜੈਵਿਕ ਖਾਦ ਪਦਾਰਥਾਂ ਦੀ ਮੰਗ ਉੱਠੀ ਅਤੇ ਇਸ ਮੰਗ ਨੂੰ ਪੂਰਾ ਕਰਨ ਲਈ ਜੈਵਿਕ ਖੇਤੀ ਦੀ ਲੋੜ ਪੈ ਗਈ ਹੈ ।

ਪ੍ਰਸ਼ਨ 2.
ਜੈਵਿਕ ਖੇਤੀ ਵਿੱਚ ਖੇਤ ਦੀ ਉਪਜਾਊ ਸ਼ਕਤੀ ਨੂੰ ਕਿਵੇਂ ਬਰਕਰਾਰ ਰੱਖਿਆ ਜਾਂਦਾ ਹੈ ?
ਉੱਤਰ-
ਜੈਵਿਕ ਖੇਤੀ ਵਿੱਚ ਵਾਤਾਵਰਣ ਦਾ ਕੁਦਰਤੀ ਸੰਤੁਲਨ ਅਤੇ ਕੁਦਰਤੀ ਸੋਮਿਆਂ ਨੂੰ ਬਰਕਰਾਰ ਰੱਖਦੇ ਹੋਏ ਖੇਤੀ ਕੀਤੀ ਜਾਂਦੀ ਹੈ । ਜੈਵਿਕ ਖੇਤੀ ਵਿੱਚ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਹੇਠ ਲਿਖੇ ਕਾਰਜ ਕੀਤੇ ਜਾਂਦੇ ਹਨ-

  1. ਜੈਵਿਕ ਖੇਤੀ ਵਿੱਚ ਕਿਸੇ ਵੀ ਤਰ੍ਹਾਂ ਦੇ ਖੇਤੀ ਜ਼ਹਿਰ, ਰਸਾਇਣਿਕ ਖ਼ਾਦ, ਕੀਟਨਾਸ਼ਕ ਆਦਿ ਦੀ ਵਰਤੋਂ ਦੀ ਸਖ਼ਤ ਮਨਾਹੀ ਹੈ ।
  2. ਫ਼ਸਲੀ ਚੱਕਰ ਵਿਚ ਜ਼ਮੀਨ ਦੀ ਸਿਹਤ ਲਈ ਫਲੀਦਾਰ ਫ਼ਸਲ ਬੀਜਣੀ ਬਹੁਤ ਜ਼ਰੂਰੀ ਹੈ ।
  3. ਜੈਵਿਕ ਖੇਤੀ ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਕੋਈ ਇਜ਼ਾਜਤ ਨਹੀਂ ਹੈ ।
  4. ਖੇਤੀ ਵਿਚ ਪ੍ਰਦੂਸ਼ਿਤ ਪਾਣੀ ਜਿਵੇਂ ਸੀਵਰੇਜ਼ ਦੇ ਪਾਣੀ ਨਾਲ ਸਿੰਚਾਈ ਨਹੀਂ ਕੀਤੀ ਜਾ ਸਕਦੀ ।
  5. ਕੀੜੇ-ਮਕੌੜੇ ਖ਼ਤਮ ਕਰਨ ਲਈ ਮਿੱਤਰ ਪੰਛੀਆਂ ਅਤੇ ਕੀੜਿਆਂ ਦੀ ਵਰਤੋਂ ਕੀਤੀ ਜਾਂਦੀ ਹੈ ।
  6. ਜੈਵਿਕ ਖੇਤੀ ਵਿੱਚ ਜੈਨੇਟੀਕਲੀ ਬਦਲੀਆਂ ਫ਼ਸਲਾਂ ਜਿਵੇਂ ਕਿ ਬੀ. ਟੀ. ਕਿਸਮਾਂ ਦੀ ਮਨਾਹੀ ਹੈ ।

ਪ੍ਰਸ਼ਨ 3.
ਜੈਵਿਕ ਖੇਤੀ ਵਿੱਚ ਕੀੜਿਆਂ ਅਤੇ ਬੀਮਾਰੀਆਂ ਦਾ ਮੁਕਾਬਲਾ ਕਿਵੇਂ ਕੀਤਾ : ਜਾਂਦਾ ਹੈ ?
ਉੱਤਰ-
ਜੈਵਿਕ ਖੇਤੀ ਵਿੱਚ ਖੇਤੀ ਜ਼ਹਿਰਾਂ ਦੀ ਵਰਤੋਂ ਤੇ ਪੂਰੀ ਤਰ੍ਹਾਂ ਮਨਾਹੀ ਹੈ । ਇਸ ਲਈ ਜੈਵਿਕ ਖੇਤੀ ਵਿੱਚ ਕੀੜਿਆਂ ਅਤੇ ਬੀਮਾਰੀਆਂ ਦਾ ਮੁਕਾਬਲਾ ਕਰਨ ਲਈ ਕੁਦਰਤੀ ਤਰੀਕੇ ਵਰਤੇ ਜਾਂਦੇ ਹਨ । ਕੀੜਿਆਂ ਦੀ ਰੋਕਥਾਮ ਲਈ ਮਿੱਤਰ ਕੀੜਿਆਂ ਅਤੇ ਪੰਛੀਆਂ ਦੀ ਮਦਦ ਲਈ ਜਾਂਦੀ ਹੈ । ਨਿੰਮ ਦੀਆਂ ਨਮੋਲੀਆਂ ਦੇ ਅਰਕ ਜਾਂ ਜੈਵਿਕ ਕੀਟਨਾਸ਼ਕਾਂ (ਬੀ. ਟੀ., ਟਰਾਈਕੋਗਰਾਮਾ) ਆਦਿ ਦੀ ਵਰਤੋਂ ਕੀਤੀ ਜਾਂਦੀ ਹੈ । ਜੈਵਿਕ ਉਲੀਨਾਸ਼ਕ ਜਿਵੇਂ ਕਿ ਟਰਾਈਕੋਡਰਮਾ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ । ਫ਼ਸਲਾਂ ਦੀ ਰਲਵੀਂ ਕਾਸ਼ਤ; ਜਿਵੇਂ ਕਣਕ ਅਤੇ ਛੋਲੇ, ਵੀ ਕੀੜਿਆਂ ਅਤੇ ਬੀਮਾਰੀਆਂ ਦੀ ਰੋਕਥਾਮ ਵਿਚ ਵੀ ਸਹਾਇਕ ਹੁੰਦੀ ਹੈ ।

ਪ੍ਰਸ਼ਨ 4.
ਜੈਵਿਕ ਤਸਦੀਕੀਕਰਨ ਕੀ ਹੈ ਅਤੇ ਇਹ ਕੌਣ ਕਰਦਾ ਹੈ ?
ਉੱਤਰ-
ਜੈਵਿਕ ਖੇਤੀ ਦੇ ਉਤਪਾਦਾਂ ਨੂੰ ਜੇ ਅਸੀਂ ਲੇਬਲ ਕਰਕੇ ਮੰਡੀ ਵਿੱਚ ਵੇਚਣਾ ਹੋਵੇ ਜਾਂ ਬਾਹਰਲੇ ਦੇਸ਼ਾਂ ਵਿਚ ਭੇਜਣਾ ਹੋਵੇ ਤਾਂ ਇਹਨਾਂ ਉਤਪਾਦਾਂ ਦਾ ਤਸਦੀਕੀਕਰਨ ਜ਼ਰੂਰੀ ਹੁੰਦਾ ਹੈ । ਤਸਦੀਕੀਕਰਨ ਵਿੱਚ ਇਹ ਗਾਰੰਟੀ ਦਿੱਤੀ ਜਾਂਦੀ ਹੈ ਕਿ ਜੈਵਿਕ ਉਤਪਾਦਾਂ ਨੂੰ ਜੈਵਿਕ ਮਿਆਰਾਂ ਅਨੁਸਾਰ ਹੀ ਪੈਦਾ ਕੀਤਾ ਗਿਆ ਹੈ ।

ਤਸਦੀਕੀਕਰਨ ਲਈ ਭਾਰਤ ਸਰਕਾਰ ਵਲੋਂ 24 ਏਜੰਸੀਆਂ ਨੂੰ ਮਾਨਤਾ ਦਿੱਤੀ ਗਈ ਹੈ । ਇਹਨਾਂ ਏਜੰਸੀਆਂ ਵਿਚੋਂ ਕਿਸੇ ਇੱਕ ਏਜੰਸੀ ਵਿੱਚ ਕਿਸਾਨ ਨੂੰ ਫ਼ਾਰਮ ਭਰ ਕੇ ਰਜਿਸਟਰ ਕਰਵਾਉਣਾ ਪੈਂਦਾ ਹੈ । ਕੰਪਨੀ ਦੇ ਨਿਰੀਖਕ ਕਿਸਾਨ ਦੇ ਖੇਤਾਂ ਵਿੱਚ ਅਕਸਰ ਨਿਰੀਖਣ ਕਰਦੇ ਰਹਿੰਦੇ ਹਨ ਅਤੇ ਵੇਖਦੇ ਹਨ ਕਿ ਕਿਸਾਨ ਵਲੋਂ ਜੈਵਿਕ ਮਿਆਰਾਂ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾ ਰਿਹਾ ਹੈ ਜਾਂ ਨਹੀਂ । ਇਸ ਨਿਰੀਖਣ ਵਿੱਚ ਪਾਸ ਹੋਣ ਤੇ ਹੀ ਉਪਜ ਨੂੰ ਜੈਵਿਕ ਕਰਾਰ ਦਿੱਤਾ ਜਾਂਦਾ ਹੈ । ਜੈਵਿਕ ਮਿਆਰਾਂ ਬਾਰੇ ਵਧੇਰੇ ਜਾਣਕਾਰੀ ਲੈਣ ਲਈ apeda. gov.in ਸਾਈਟ ਤੋਂ ਲਈ ਜਾ ਸਕਦੀ ਹੈ

ਪ੍ਰਸ਼ਨ 5.
ਜੈਵਿਕ ਖੇਤੀ ਦੇ ਕੀ ਲਾਭ ਹਨ ?
ਉੱਤਰ-
ਜੈਵਿਕ ਖੇਤੀ ਦੇ ਲਾਭ ਹੇਠ ਲਿਖੇ ਅਨੁਸਾਰ ਹਨ-

  1. ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ।
  2. ਖੇਤੀ ਦੇ ਖ਼ਰਚੇ ਘੱਟਦੇ ਹਨ ।
  3. ਜੈਵਿਕ ਖੇਤੀ ਵਿੱਚ ਉਤਪਾਦਾਂ ਦੀ ਵਧੇਰੇ ਕੀਮਤ ਮਿਲਦੀ ਹੈ ।
  4. ਇਹ ਟਿਕਾਊ ਖੇਤੀ ਹੈ ।
  5. ਇਸ ਨਾਲ ਰੋਜ਼ਗਾਰ ਵੱਧਦਾ ਹੈ ।
  6. ਖਾਦ ਪਦਾਰਥਾਂ ਅਤੇ ਵਾਤਾਵਰਣ ਵਿੱਚ ਜ਼ਹਿਰੀਲੇ ਅੰਸ਼ਾਂ ਤੋਂ ਬਚਾਅ ਹੋ ਜਾਂਦਾ ਹੈ ।

PSEB 8th Class Agriculture Solutions Chapter 8 ਜੈਵਿਕ ਖੇਤੀ

PSEB 8th Class Agriculture Guide ਜੈਵਿਕ ਖੇਤੀ Important Questions and Answers

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਜੈਵਿਕ ਖੇਤੀ ਵਿਚ ਗੋਡੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ-
ਹੱਥਾਂ ਨਾਲ, ਵੀਲ ਹੋਅ ਜਾਂ ਟਰੈਕਟਰ ਨਾਲ ।

ਪ੍ਰਸ਼ਨ 2.
ਜੈਵਿਕ ਖੇਤੀ ਵਿਚ ਕਿਹੜੀਆਂ ਫ਼ਸਲਾਂ ਨੂੰ ਅੰਤਰ ਫ਼ਸਲਾਂ ਵਜੋਂ ਬੀਜਿਆ ਜਾਂਦਾ ਹੈ ?
ਉੱਤਰ-
ਫਲੀਦਾਰ ਫ਼ਸਲਾਂ ।

ਪ੍ਰਸ਼ਨ 3.
ਜੈਵਿਕ ਖੇਤੀ ਵਿਚ ਖੁਰਾਕੀ ਤੱਤਾਂ ਲਈ ਕਿਹੜੀਆਂ ਨਾ ਖਾਣ ਯੋਗ ਖ਼ਲਾਂ ਦੀ ਵਰਤੋਂ ਹੁੰਦੀ ਹੈ ?
ਉੱਤਰ-
ਅਰਿੰਡ ਦੀ ਖ਼ਲ ।

ਪ੍ਰਸ਼ਨ 4.
ਜੈਵਿਕ ਉਤਪਾਦਾਂ ਦੇ ਤਸਦੀਕੀਕਰਨ ਲਈ ਭਾਰਤ ਸਰਕਾਰ ਵਲੋਂ ਕਿੰਨੀਆਂ ਏਜੰਸੀਆਂ ਹਨ ?
ਉੱਤਰ-
24.

ਪ੍ਰਸ਼ਨ 5.
ਸਾਨੂੰ ਸਾਲ 2020 ਤੱਕ ਕਿੰਨੇ ਅਨਾਜ ਦੀ ਲੋੜ ਹੈ ?
ਉੱਤਰ-
276 ਮਿਲੀਅਨ ਟਨ ਅਨਾਜ ਦੀ ।

PSEB 8th Class Agriculture Solutions Chapter 8 ਜੈਵਿਕ ਖੇਤੀ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੈਵਿਕ ਖੇਤੀ ਦੇ ਦੋ ਲਾਭ ਦੱਸੋ ।
ਉੱਤਰ-

  1. ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰਹਿਣਾ ਤੇ ਵਧਣਾ ।
  2. ਜੈਵਿਕ ਪੈਦਾਵਾਰ ਤੋਂ ਵਧੇਰੇ ਮੁਨਾਫਾ ।

ਪ੍ਰਸ਼ਨ 2.
ਹਰੀ ਕ੍ਰਾਂਤੀ ਕਾਰਨ ਕਿਹੜੀਆਂ ਫ਼ਸਲਾਂ ਦੀ ਕਾਸ਼ਤ ਘਟੀ ?
ਉੱਤਰ-
ਹਰੀ ਕ੍ਰਾਂਤੀ ਕਾਰਨ ਝੋਨਾ-ਕਣਕ ਦੇ ਫ਼ਸਲੀ ਚੱਕਰ ਵਿਚ ਪੈ ਕੇ ਰਵਾਇਤੀ ਦਾਲਾਂ ਅਤੇ ਤੇਲ ਬੀਜ ਫ਼ਸਲਾਂ ਦੀ ਕਾਸ਼ਤ ਘਟ ਗਈ ਹੈ ।

ਪ੍ਰਸ਼ਨ 3.
ਕਿਹੜੇ ਜੈਵਿਕ ਉਤਪਾਦਾਂ ਦੀ ਵਿਸ਼ਵ ਮੰਡੀ ਵਿਚ ਬਹੁਤ ਮੰਗ ਹੈ ਤੇ ਕਿਹੜੇ ਦੇਸ਼ ਇਹਨਾਂ ਉਤਪਾਦਾਂ ਦੀਆਂ ਵੱਡੀਆਂ ਮੰਡੀਆਂ ਹਨ ?
ਉੱਤਰ-
ਬਾਸਮਤੀ ਚੌਲ, ਸ਼ਬਜ਼ੀਆਂ, ਫ਼ਲ, ਚਾਹ, ਦਾਲਾਂ ਅਤੇ ਕਪਾਹ ਵਰਗੇ ਜੈਵਿਕ ਉਤਪਾਦਾਂ ਦੀ ਅਮਰੀਕਾ, ਜਪਾਨ ਤੇ ਯੂਰਪੀ ਦੇਸ਼ਾਂ ਦੀਆਂ ਮੰਡੀਆਂ ਵਿਚ ਬਹੁਤ ਮੰਗ ਹੈ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਜੈਵਿਕ ਫ਼ਸਲ ਉਤਪਾਦਨ ਤਰੀਕੇ ਬਾਰੇ ਨੋਟ ਲਿਖੋ ।
ਉੱਤਰ-
ਜੈਵਿਕ ਫ਼ਸਲ ਉਤਪਾਦਨ ਵਿਚ ਬੀਜ, ਕਿਸਮਾਂ ਅਤੇ ਬਿਜਾਈ ਦੇ ਤਰੀਕੇ ਆਮ ਖੇਤੀ ਵਰਗੇ ਹੀ ਹਨ । ਜੈਵਿਕ ਫ਼ਸਲ ਉਤਪਾਦਨ ਵਿਚ ਕੀਟਨਾਸ਼ਕ, ਨਦੀਨਨਾਸ਼ਕ ਆਦਿ ਦਵਾਈਆਂ ਦੀ ਵਰਤੋਂ ਦੀ ਮਨਾਹੀ ਹੈ । ਨਦੀਨਾਂ ਦੀ ਰੋਕਥਾਮ ਲਈ ਫ਼ਸਲਾਂ ਦੀ ਅਦਲਾਬਦਲੀ ਵੀ ਕੀਤੀ ਜਾਂਦੀ ਹੈ ਜਾਂ ਹੋਰ ਕਾਸ਼ਤਕਾਰੀ ਢੰਗ ਵਰਤੇ ਜਾਂਦੇ ਹਨ-ਜਿਵੇਂ ਮੱਕੀ ਦੀ ਫ਼ਸਲ ਦੀਆਂ ਕਤਾਰਾਂ ਵਿਚ ਰਵਾਂਹ ਦੀ ਬੀਜਾਈ ਕੀਤੀ ਜਾਂਦੀ ਹੈ ਅਤੇ ਰਵਾਂਹ ਨੂੰ ਹਰੇ ਚਾਰੇ ਦੇ ਰੂਪ ਵਿਚ ਵਰਤਿਆ ਜਾਂਦਾ ਹੈ । ਇਸ ਤਰ੍ਹਾਂ ਮੱਕੀ ਵਿਚ ਨਦੀਨ ਵੀ ਨਹੀਂ ਉਗਦੇ । ਹਲਦੀ ਦੀ ਫ਼ਸਲ ਵਿਚ ਝੋਨੇ ਦੀ ਪਰਾਲੀ ਵਿਛਾ ਕੇ ਨਦੀਨਾਂ ਦੀ ਰੋਕਥਾਮ ਕੀਤੀ ਜਾਂਦੀ ਹੈ । ਫ਼ਲੀਦਾਰ ਫ਼ਸਲਾਂ ਦੀ ਕਾਸ਼ਤ ਧਰਤੀ ਦੀ ਉਪਜਾਊ ਸ਼ਕਤੀ ਬਣਾ ਕੇ ਰੱਖਦੀਆਂ ਹਨ ਅਤੇ ਧਰਤੀ ਵਿੱਚ ਨਾਈਟਰੋਜਨ ਤੱਤ ਦੀ ਘਾਟ ਤੋਂ ਬਚਾਉਂਦੀਆਂ ਹਨ । ਫ਼ਸਲਾਂ ਦੇ ਖੁਰਾਕੀ ਤੱਤਾਂ ਦੀ ਪੂਰਤੀ ਕੰਪੋਸਟ, ਰੂੜੀ ਖਾਦ ਆਦਿ ਦੀ ਵਰਤੋਂ ਹੀ ਕੀਤੀ ਜਾਂਦੀ ਹੈ | ਕੀੜਿਆਂ ਦੀ ਰੋਕਥਾਮ ਲਈ ਮਿੱਤਰ ਕੀੜਿਆਂ ਅਤੇ ਪੰਛੀਆਂ ਦੀ ਵਰਤੋਂ ਕੀਤੀ ਜਾਂਦੀ ਹੈ । ਫ਼ਸਲਾਂ ਦੀ ਰਲਵੀ ਕਾਸ਼ਤ ਵੀ ਕੀੜਿਆਂ ਅਤੇ ਰੋਗਾਂ ਦੀ ਰੋਕਥਾਮ ਵਿਚ ਸਹਾਈ ਹੁੰਦੀ ਹੈ ।

ਵਸਤੁਨਿਸ਼ਠ ਪ੍ਰਸ਼ਨ
ਠੀਕ / ਗ਼ਲਤ

1. ਜੈਵਿਕ ਖੇਤੀ ਵਿੱਚ ਬੀ.ਟੀ. ਫ਼ਸਲਾਂ ਦੀ ਮਨਾਹੀ ਹੈ ।
2. ਜੈਵਿਕ ਖੇਤੀ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ।
3. ਨੈਸ਼ਨਲ ਸੈਂਟਰ ਫਾਰ ਆਰਗੈਨਿਕ ਫਾਰਮਿੰਗ ਗਾਜ਼ੀਆਬਾਦ ਵਿਖੇ ਸਥਿਤ ਹੈ ।
ਉੱਤਰ-
1. √
2. ×
3. √

ਬਹੁਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੈਵਿਕ ਖੇਤੀ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਨ
(ੳ) ਇਨਆਰਗੈਨਿਕ ਫਾਰਮਿੰਗ
(ਅ) ਆਰਗੈਨਿਕ ਫ਼ਾਰਮਿੰਗ
(ੲ) ਨਾਰਮਲ ਫਾਰਮਿੰਗ
(ਸ) ਕੋਈ ਨਹੀਂ ।
ਉੱਤਰ-
(ਅ) ਆਰਗੈਨਿਕ ਫ਼ਾਰਮਿੰਗ

ਪ੍ਰਸ਼ਨ 2.
ਭਾਰਤ ਵੱਲੋਂ ਜੈਵਿਕ ਮਿਆਰ ਕਿਸ ਸਾਲ ਬਣਾਏ ਗਏ-
(ਉ) 2000
(ਅ) 2004
(ੲ) 2008
(ਸ) 2012.
ਉੱਤਰ-
(ਅ) 2004

PSEB 8th Class Agriculture Solutions Chapter 8 ਜੈਵਿਕ ਖੇਤੀ

ਖਾਲੀ ਥਾਂਵਾਂ ਭਰੋ

1. …………………… ਖੇਤੀ ਵਿੱਚ ਬੀ.ਟੀ. ਕਿਸਮਾਂ ਦੀ ਮਨਾਹੀ ਹੈ ।
2. ਸਾਨੂੰ ਸਾਲ 2020 ਤੱਕ …………………… ਮਿਲੀਅਨ ਟਨ ਅਨਾਜ ਦੀ ਲੋੜ ਹੈ।
ਉੱਤਰ-
1. ਜੈਵਿਕ,
2. 276.

ਜੈਵਿਕ ਖੇਤੀ PSEB 8th Class Agriculture Notes

  1. ਜੈਵਿਕ ਖੇਤੀ ਕਰਕੇ ਵਾਤਾਵਰਨ ਦਾ ਕੁਦਰਤੀ ਸੰਤੁਲਨ ਅਤੇ ਕੁਦਰਤੀ ਸੋਮਿਆਂ ਨੂੰ ਬਰਕਰਾਰ ਰੱਖਿਆ ਜਾਂਦਾ ਹੈ ।
  2. ਜੈਵਿਕ ਖੇਤੀ ਵਿਚੋਂ ਰਸਾਇਣਕ ਖਾਦਾਂ, ਨਦੀਨਨਾਸ਼ਕਾਂ, ਉੱਲੀਨਾਸ਼ਕਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ।
  3. ਜੈਵਿਕ ਖੇਤੀ ਵਿਚ ਫ਼ਸਲ ਨੂੰ ਖ਼ੁਰਾਕ ਦੇਣ ਦੀ ਬਜਾਏ ਜ਼ਮੀਨ ਨੂੰ ਉਪਜਾਉ ਬਣਾਉਣ ‘ਤੇ ਜ਼ੋਰ ਦਿੱਤਾ ਜਾਂਦਾ ਹੈ ।
  4. ਜੈਵਿਕ ਖੇਤੀ ਦੇ ਲਾਭ ਇਸ ਤਰ੍ਹਾਂ ਹਨ-ਜ਼ਮੀਨ ਦੀ ਉਪਜਾਊ ਸ਼ਕਤੀ ਦਾ ਵਧਣਾ, ਘੱਟ ਖੇਤੀ ਖ਼ਰਚੇ, ਜੈਵਿਕ ਉਪਜ ਤੋਂ ਵਧੇਰੇ ਆਮਦਨ, ਜ਼ਹਿਰ ਵਾਲੇ ਅੰਸ਼ਾਂ ਤੋਂ ਰਹਿਤ ਖਾਧ ਪਦਾਰਥ ਆਦਿ ।
  5. ਰਸਾਇਣਿਕ ਖਾਦਾਂ ਦੀ ਵਰਤੋਂ, ਖੇਤੀ ਜ਼ਹਿਰਾਂ ਦੀ ਵਰਤੋਂ, ਖੇਤਾਂ ਵਿੱਚ ਪਰਾਲੀ ਨੂੰ ਸਾੜਨਾ ਆਦਿ ਕਿਰਿਆਵਾਂ ਨੇ ਵਾਤਾਵਰਨ ਅਤੇ ਜ਼ਮੀਨ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ।
  6. ਕਣਕ-ਝੋਨੇ ਦੇ ਫ਼ਸਲੀ ਚੱਕਰ ਕਾਰਨ ਰਵਾਇਤੀ ਦਾਲਾਂ ਅਤੇ ਤੇਲ ਬੀਜ ਵਾਲੀਆਂ ਫ਼ਸਲਾਂ ਹੇਠ ਰਕਬਾ ਘੱਟ ਗਿਆ ਹੈ ।
  7. ਚਾਹ, ਬਾਸਮਤੀ ਚੌਲ, ਸਬਜ਼ੀਆਂ, ਫ਼ਲ, ਦਾਲਾਂ, ਕਪਾਹ ਵਰਗੇ ਜੈਵਿਕ ਉਤਪਾਦਾਂ ਦੀ ਵਿਸ਼ਵ ਮੰਡੀ ਵਿੱਚ ਬਹੁਤ ਮੰਗ ਵੱਧੀ ਹੈ ।
  8. ਭਾਰਤ ਸਰਕਾਰ ਵਲੋਂ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਗਾਜ਼ੀਆਬਾਦ ਵਿੱਚ ਇੱਕ ਨੈਸ਼ਨਲ ਸੈਂਟਰ ਫਾਰ ਆਰਗੈਨਿਕ ਫਾਰਮਿੰਗ ਖੋਲ੍ਹਿਆ ਗਿਆ ਹੈ । ਉੱਤਰੀ ਭਾਰਤ ਵਿੱਚ ਇਸ ਦੀ ਸ਼ਾਖਾ ਪੰਚਕੂਲਾ ਵਿਖੇ ਹੈ ।
  9. ਸਾਲ 2004 ਵਿਚ ਆਪਣੇ ਦੇਸ਼ ਵਿੱਚ ਜੈਵਿਕ ਉਤਪਾਦਾਂ ਲਈ ਕੁੱਝ ਮਿਆਰ ਤੈਅ ਕੀਤੇ ਗਏ ਹਨ । ਜਿਨ੍ਹਾਂ ਨੂੰ ਹੋਰ ਮੁਲਕਾਂ ਵਲੋਂ ਵੀ ਮਾਨਤਾ ਮਿਲੀ ਹੈ ।
  10. ਜੈਵਿਕ ਖੇਤੀ ਵਿਚ ਬੀਜ, ਕਿਸਮਾਂ ਅਤੇ ਬਿਜਾਈ ਦੇ ਢੰਗ ਤਰੀਕੇ ਆਮ ਖੇਤੀ ਵਾਂਗ ਹੀ ਹਨ ।
  11. ਫ਼ਸਲਾਂ ਦੇ ਖੁਰਾਕੀ ਤੱਤਾਂ ਦੀ ਪੂਰਤੀ ਲਈ ਰੂੜੀ ਦੀ ਖਾਦ, ਗੰਡੋਆ ਖਾਦ, ਕੰਪੋਸਟ, ਜੈਵਿਕ ਖਾਦਾਂ, ਅਰਿੰਡ ਦੀ ਖਲ ਆਦਿ ਨੂੰ ਵਰਤਿਆ ਜਾਂਦਾ ਹੈ ।
  12. ਜੈਵਿਕ ਖੇਤੀ ਵਿੱਚ ਕੀੜਿਆਂ ਦੀ ਰੋਕਥਾਮ ਲਈ ਮਿੱਤਰ ਕੀੜਿਆਂ ਅਤੇ ਪੰਛੀਆਂ ਦੀ ਮਦਦ ਲਈ ਜਾਂਦੀ ਹੈ ।
  13. ਨਿੰਮ ਦੀਆਂ ਨਮੋਲੀਆਂ ਦੇ ਅਰਕ ਨੂੰ ਜੈਵਿਕ ਕੀਟਨਾਸ਼ਕਾਂ ਵਜੋਂ ਵਰਤਿਆ ਜਾਂਦਾ ਹੈ ।
  14. ਜੈਵਿਕ ਤਸਦੀਕੀਕਰਨ ਵਿਚ ਇਹ ਗਾਰੰਟੀ ਦਿੱਤੀ ਜਾਂਦੀ ਹੈ ਕਿ ਜੈਵਿਕ ਉਤਪਾਦ ਨੂੰ ਜੈਵਿਕ ਮਿਆਰਾਂ ਅਨੁਸਾਰ ਹੀ ਪੈਦਾ ਕੀਤਾ ਗਿਆ ਹੈ ।
  15. ਜੈਵਿਕ ਮਿਆਰਾਂ ਅਤੇ ਤਸਦੀਕੀਕਰਨ ਸੰਬੰਧੀ ਜਾਣਕਾਰੀ ਲਈ ਅਪੀਡਾ ਦੀ ਵੈਬਸਾਈਡ apeda. gov.in ਤੋਂ ਲਈ ਜਾ ਸਕਦੀ ਹੈ ।

Leave a Comment