Punjab State Board PSEB 8th Class Agriculture Book Solutions Chapter 6 ਮਧੂ ਮੱਖੀ ਪਾਲਣ Textbook Exercise Questions and Answers.
PSEB Solutions for Class 8 Agriculture Chapter 6 ਮਧੂ ਮੱਖੀ ਪਾਲਣ
Agriculture Guide for Class 8 PSEB ਮਧੂ ਮੱਖੀ ਪਾਲਣ Textbook Questions and Answers
ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1.
ਸ਼ਹਿਦ ਮੱਖੀ ਦੀਆਂ ਦੋ ਪਾਲਤੂ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਹਿੰਦੁਸਤਾਨੀ ਮੱਖੀ, ਯੂਰਪੀਅਨ ਮੱਖੀ ।
ਪ੍ਰਸ਼ਨ 2.
ਸ਼ਹਿਦ ਮੱਖੀ ਦੀਆਂ ਲੱਤਾਂ ਕਿੰਨੀਆਂ ਹੁੰਦੀਆਂ ਹਨ ?
ਉੱਤਰ-
ਤਿੰਨ ਜੋੜੀਆਂ ਲੱਤਾਂ ।
ਪ੍ਰਸ਼ਨ 3.
ਸ਼ਹਿਦ ਮੱਖੀ ਦੀਆਂ ਦੋ ਜੰਗਲੀ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਝੂਮਣਾ ਅਤੇ ਛੋਟੀ ਮੱਖੀ ।
ਪ੍ਰਸ਼ਨ 4,
ਪੰਜਾਬ ਵਿੱਚ ਸ਼ਹਿਦ ਮੱਖੀ ਪਾਲਣਾ ਸ਼ੁਰੂ ਕਰਨ ਲਈ ਢੁੱਕਵਾਂ ਸਮਾਂ ਕਿਹੜਾ ਹੈ ?
ਉੱਤਰ-
ਫ਼ਰਵਰੀ-ਮਾਰਚ ਅਤੇ ਨਵੰਬਰ ।
ਪ੍ਰਸ਼ਨ 5.
ਨਰ ਮੱਖੀਆਂ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਡਰੋਨ ਮੁੱਖੀ ।
ਪ੍ਰਸ਼ਨ 6.
ਕੀ ਪੰਜਾਬ ਵਿੱਚ ਸ਼ਹਿਦ ਮੱਖੀ ਪਾਲਣ ਸੰਬੰਧੀ ਸਿਖਲਾਈ ਲਈ ਫੀਸ ਦੇਣੀ ਪੈਂਦੀ ਹੈ ?
ਉੱਤਰ-
ਨਹੀਂ ।
ਪ੍ਰਸ਼ਨ 7.
ਵਧੇਰੇ ਮੁਨਾਫ਼ੇ ਲਈ ਕਿੰਨੇ ਛੱਤੇ ਸ਼ਹਿਦ ਮੱਖੀਆਂ ਦੇ ਪ੍ਰਤੀ ਕਟੰਬ ਨਾਲ ਕਿੱਤਾ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ?
ਉੱਤਰ-
ਅੱਠ ਫਰੇਮ ਮੱਖੀ ਨਾਲ ।
ਪ੍ਰਸ਼ਨ 8.
ਸ਼ਹਿਦ ਮੱਖੀਆਂ ਪੱਕੇ ਹੋਏ ਸ਼ਹਿਦ ਨੂੰ ਕਿਸ ਚੀਜ਼ ਨਾਲ ਸੀਲ ਕਰਦੀਆਂ ਹਨ ?
ਉੱਤਰ-
ਮੋਮ ਨਾਲ ।
ਪ੍ਰਸ਼ਨ 9.
ਕਟੁੰਬ ਵਿਚਲੀ ਰਾਣੀ ਮੱਖੀ ਕਿੰਨੀ ਦੇਰ ਬਾਅਦ ਨਵੀਂ ਰਾਣੀ ਨਾਲ ਬਦਲ ਦੇਣੀ ਚਾਹੀਦੀ ਹੈ ?
ਉੱਤਰ-
ਹਰ ਸਾਲ ।
ਪ੍ਰਸ਼ਨ 10.
ਕਾਮਾ ਮੱਖੀਆਂ ਨਰ ਹੁੰਦੀਆਂ ਹਨ ਜਾਂ ਮਾਦਾ ?
ਉੱਤਰ-
ਮਾਦਾ ਮੱਖੀਆਂ ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1.
ਡੂਮਣਾ ਮੱਖੀਆਂ ਆਪਣੇ ਛੱਤੇ ਕਿੱਥੇ ਲਗਾਉਂਦੀਆਂ ਹਨ ?
ਉੱਤਰ-
ਡੁਮਣਾ ਮੁੱਖੀ ਆਪਣੇ ਛੱਤੇ ਪਾਣੀ ਵਾਲੀਆਂ ਟੈਂਕੀਆਂ, ਚੱਟਾਨਾਂ, ਦਰੱਖ਼ਤਾਂ ਦੀਆਂ ਟਾਹਣੀਆਂ, ਉੱਚੀਆਂ ਇਮਾਰਤਾਂ ਦੇ ਬਨੇਰਿਆਂ ਜਾਂ ਪੌੜੀਆਂ ਹੇਠ ਬਣਾਉਂਦੀ ਹੈ ।
ਪ੍ਰਸ਼ਨ 2.
ਨਵੀਂ ਅਤੇ ਪੁਰਾਣੀ ਰਾਣੀ ਮੱਖੀ ਦੀ ਕੀ ਪਛਾਣ ਹੈ ?
ਉੱਤਰ-
ਨਵੀਂ ਰਾਣੀ ਮੱਖੀ ਗਠੀਲੇ ਸਰੀਰ ਵਾਲੀ, ਸੁਨਹਿਰੀ ਭੂਰੇ ਰੰਗ ਦੀ, ਚਮਕੀਲੀ ਅਤੇ ਲੰਬੇ ਪੇਟ ਵਾਲੀ ਹੁੰਦੀ ਹੈ ।
ਪੁਰਾਣੀ ਰਾਣੀ ਮੱਖੀ ਦਾ ਰੰਗ ਗੂੜ੍ਹਾ ਭੂਰਾ ਅਤੇ ਫਿਰ ਕਾਲਾ ਭੂਰਾ ਹੋ ਜਾਂਦਾ ਹੈ ।
ਪ੍ਰਸ਼ਨ 3.
ਸ਼ਹਿਦ ਮੱਖੀ ਪਾਲਣ ਦੀ ਮੁੱਢਲੀ ਸਿਖਲਾਈ ਕਿੱਥੋਂ ਲਈ ਜਾ ਸਕਦੀ ਹੈ ?
ਉੱਤਰ-
ਸ਼ਹਿਦ ਮੱਖੀ ਪਾਲਣ ਦੀ ਸਿਖਲਾਈ ਪੀ.ਏ.ਯੂ. ਲੁਧਿਆਣਾ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਖੇਤੀਬਾੜੀ ਵਿਭਾਗ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 4.
ਗਰਮੀ ਰੁੱਤ ਦੇ ਸ਼ੁਰੂ ਵਿੱਚ ਬਕਸਿਆਂ ਨੂੰ ਧੁੱਪ ਤੋਂ ਛਾਂ ਵਿੱਚ ਕਿਸ ਤਰ੍ਹਾਂ ਲਿਜਾਇਆ ਜਾਂਦਾ ਹੈ ?
ਉੱਤਰ-
ਗਰਮੀ ਤੋਂ ਬਚਾਉਣ ਲਈ ਕਟੁੰਬਾਂ ਨੂੰ ਹਰ ਰੋਜ਼ 2-3 ਫੁੱਟ ਖਿਸਕਾ ਕੇ ਸੰਘਣੀ ਛਾਂ ਹੇਠ ਕਰ ਦੇਣਾ ਚਾਹੀਦਾ ਹੈ ਅਤੇ ਬਕਸਿਆਂ ਨੂੰ ਹਵਾਦਾਰ ਹੋਣਾ ਚਾਹੀਦਾ ਹੈ । ਪਾਣੀ ਦਾ ਵੀ ਉਚਿਤ ਪ੍ਰਬੰਧ ਹੋਣਾ ਚਾਹੀਦਾ ਹੈ ।
ਪ੍ਰਸ਼ਨ 5.
ਸ਼ਹਿਦ ਮੱਖੀ ਫਾਰਮ ਤੇ ਕਟੰਬ ਤੋਂ ਕਟੰਬ ਅਤੇ ਕਤਾਰ ਤੋਂ ਕਤਾਰ ਕਿੰਨਾ ਫ਼ਾਸਲਾ ਹੋਣਾ ਚਾਹੀਦਾ ਹੈ ?
ਉੱਤਰ-
ਕਟੰਬ ਤੋਂ ਕਟੰਬ ਤੱਕ ਦੀ ਦੂਰੀ 6-8 ਫੁੱਟ ਅਤੇ ਕਤਾਰ ਤੋਂ ਕਤਾਰ ਦੀ ਦੂਰੀ 10 ਫੁੱਟ ਹੋਣੀ ਚਾਹੀਦੀ ਹੈ ।
ਪ੍ਰਸ਼ਨ 6.
ਸ਼ਹਿਦ ਮੱਖੀ ਕਟੁੰਬਾਂ ਤੋਂ ਸ਼ਹਿਦ ਤੋਂ ਇਲਾਵਾ ਹੋਰ ਕਿਹੜੇ ਪਦਾਰਥ ਪ੍ਰਾਪਤ ਕੀਤੇ ਜਾ ਸਕਦੇ ਹਨ ?
ਉੱਤਰ-
ਸ਼ਹਿਦ ਮੱਖੀ ਕਟੁੰਬਾਂ ਤੋਂ ਸ਼ਹਿਦ ਤੋਂ ਇਲਾਵਾ ਮੋਮ, ਪੋਲਿਸ, ਪੋਲਨ, ਸ਼ਹਿਦ ਮੱਖੀ ਜ਼ਹਿਰ ਅੜੇ ਰਾਇਲ ਜੈਲੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 7.
ਕੱਚਾ ਸ਼ਹਿਦ ਕਿਉਂ ਨਹੀਂ ਕੱਢਣਾ ਚਾਹੀਦਾ ?
ਉੱਤਰ-
ਕੱਚਾ ਸ਼ਹਿਦ ਜਲਦੀ ਹੀ ਖੱਟਾ ਹੋ ਜਾਂਦਾ ਹੈ ਇਸ ਲਈ ਕੱਚਾ ਸ਼ਹਿਦ ਨਹੀਂ ਕੱਢਣਾ ਚਾਹੀਦਾ ।
ਪ੍ਰਸ਼ਨ 8.
ਸ਼ਹਿਦ ਨੂੰ ਕਿਸ ਤਰ੍ਹਾਂ ਪੁਣ ਸਕਦੇ ਹਾਂ ?
ਉੱਤਰ-
ਸ਼ਹਿਦ ਕੱਢਣ ਤੋਂ ਬਾਅਦ ਇਸ ਉੱਪਰ ਇਕੱਠੀਆਂ ਹੋਈਆਂ ਅਸ਼ੁੱਧੀਆਂ; ਜਿਵੇਂ–ਮੋਮ, ਸ਼ਹਿਦ ਮੱਖੀਆਂ ਅਤੇ ਉਹਨਾਂ ਦੇ ਖੰਬ ਆਦਿ ਨੂੰ ਨਿਤਾਰ ਕੇ ਕੱਢ ਦੇਵੋ । ਸ਼ਹਿਦ ਨੂੰ ਮਲਮਲ ਦੇ ਦੂਹਰੇ ਕੱਪੜੇ ਜਾਂ ਸਟੀਲ ਦੇ ਫਿਲਟਰ ਰਾਹੀਂ ਪੁਣ ਲਿਆ ਜਾਂਦਾ ਹੈ ।
ਪ੍ਰਸ਼ਨ 9.
ਸ਼ਹਿਦ ਮੱਖੀਆਂ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ ਕਿਹੜਾ ਸਮਾਨ ਬਹੁਤ ਜ਼ਰੂਰੀ ਹੈ ?
ਉੱਤਰ-
ਸ਼ਹਿਦ ਮੱਖੀ ਪਾਲਣ ਲਈ ਸ਼ਹਿਦ ਮੱਖੀਆਂ ਤੋਂ ਇਲਾਵਾ, ਸ਼ਹਿਦ ਮੱਖੀਆਂ ਦਾ ਬਕਸਾ, ਫਰੇਮਾਂ ਨੂੰ ਹਿਲਾਉਣ ਲਈ ਪੱਤੀ, ਧੂਆਂ ਦੇਣ ਲਈ ਸਮੋਕਰ, ਮੋਮ ਦੀਆਂ ਬੁਨਿਆਦੀ ਸ਼ੀਟਾਂ ਆਦਿ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 10.
ਸ਼ਹਿਦ ਦੇ ਮੰਡੀਕਰਨ ਬਾਰੇ ਨੋਟ ਲਿਖੋ ।
ਉੱਤਰ-
ਸ਼ਹਿਦ ਦੀ ਖ਼ਰੀਦ ਕਈ ਵਪਾਰੀ ਅਤੇ ਨਿਰਯਾਤਕ ਕਰਦੇ ਹਨ । ਸ਼ਹਿਦ ਮੱਖੀ ਪਾਲਕਾਂ ਦੇ ਸੈਲਫ਼ ਹੈਲਪ ਗਰੁੱਪ (SHG) ਵੀ ਸ਼ਹਿਦ ਦੇ ਮੰਡੀਕਰਨ ਵਿੱਚ ਯੋਗਦਾਨ ਪਾ ਰਹੇ ਹਨ । ਸ਼ਹਿਦ ਨੂੰ ਵੱਖ-ਵੱਖ ਆਕਾਰ ਦੀਆਂ ਆਕਰਸ਼ਿਤ ਬੋਤਲਾਂ ਵਿੱਚ ਭਰ ਕੇ ਵੇਚਣ ਨਾਲ ਵੀ ਮੁਨਾਫ਼ਾ ਕਮਾਇਆ ਜਾ ਸਕਦਾ ਹੈ ।
(ਬ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1.
ਸ਼ਹਿਦ ਮੱਖੀਆਂ ਖ਼ਰੀਦਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
- ਸ਼ਹਿਦ ਮੱਖੀਆਂ ਖਰੀਦਣ ਵੇਲੇ ਢੁਕਵੇਂ ਸਮੇਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ । ਇਹ ਕੰਮ ਸ਼ੁਰੂ ਕਰਨ ਲਈ ਪੰਜਾਬ ਵਿੱਚ ਢੁੱਕਵਾਂ ਸਮਾਂ ਫਰਵਰੀ ਤੋਂ ਮਾਰਚ ਅਤੇ ਨਵੰਬਰ ਦਾ ਹੈ ।
- ਨਵਾਂ ਕਟੁੰਬ, ਅੱਠ ਫਰੇਮ ਮੱਖੀ ਨਾਲ ਸ਼ੁਰੂ ਕਰਨਾ ਚਾਹੀਦਾ ਹੈ । ਇਸ ਨਾਲ ਮੁਨਾਫ਼ਾ ਵੱਧ ਹੁੰਦਾ ਹੈ ।
- ਨਵੇਂ ਖ਼ਰੀਦੇ ਕਟੰਬ ਵਿੱਚ ਨਵੀਂ ਗਰਭਤ ਰਾਣੀ ਮੱਖੀ, ਬੰਦ ਅਤੇ ਖੁੱਲਾ ਬਰਡ, ਸ਼ਹਿਦ ਅਤੇ ਪਰਾਗ ਤਾਂ ਹੋਣੇ ਚਾਹੀਦੇ ਹਨ ਪਰ ਡਰੋਨ ਮੁੱਖੀਆਂ ਅਤੇ ਡਰੋਨ ਬਰੂਡ ਘੱਟ ਤੋਂ ਘੱਟ ਹੀ ਹੋਣੇ ਚਾਹੀਦੇ ਹਨ ।
- ਖ਼ਰੀਦੇ ਹੋਏ ਕਟੁੰਬਾਂ ਦੇ ਗੇਟ ਬੰਦ ਕਰ ਕੇ ਇਹਨਾਂ ਨੂੰ ਹਮੇਸ਼ਾਂ ਦੇਰ ਰਾਤ ਜਾਂ ਤੜਕੇ ਚੁੱਕ ਕੇ ਚੁਣੀ ਹੋਈ ਜਗਾ ਤੇ ਲੈ ਜਾਣਾ ਚਾਹੀਦਾ ਹੈ ।
ਪ੍ਰਸ਼ਨ 2.
ਸ਼ਹਿਦ ਮੱਖੀ ਕਟੁੰਬਾਂ ਵਿੱਚੋਂ ਸ਼ਹਿਦ ਕੱਢਣ ਦੀ ਵਿਧੀ ਦਾ ਵਰਣਨ ਕਰੋ ।
ਉੱਤਰ-
ਪੰਜਾਬ ਵਿਚ ਸ਼ਹਿਦ ਕੱਢਣ ਦੇ ਦੋ ਮੁੱਖ ਸਮੇਂ ਅਪਰੈਲ-ਜੂਨ ਅਤੇ ਨਵੰਬਰ ਹਨ । ਅਪਰੈਲ ਤੋਂ ਜੂਨ ਦੇ ਮਹੀਨਿਆਂ ਵਿਚ ਸ਼ਹਿਦ ਸਫ਼ੈਦੇ ਅਤੇ ਬਰਸੀਮ ਤੋਂ ਅਤੇ ਨਵੰਬਰ ਵਿਚ ਨਰਮੇ, ਅਰਹਰ ਤੇ ਤੋਰੀਏ ਦੇ ਸੋਮਿਆਂ ਤੋਂ ਕੱਢਿਆ ਜਾਂਦਾ ਹੈ । ਸ਼ਹਿਦ ਕੱਢਣ ਦਾ ਸਮਾਂ ਆ ਗਿਆ ਹੈ ਇਸ ਦਾ ਪਤਾ ਤਾਂ ਲੱਗਦਾ ਹੈ ਜਦੋਂ ਫਰੇਮਾਂ ਦੇ ਖ਼ਾਨਿਆਂ ਵਿਚ ਸ਼ਹਿਦ ਨੂੰ ਮੱਖੀਆਂ ਸੀਲ ਬੰਦ ਕਰ ਦਿੰਦੀਆਂ ਹਨ । ਜੇਕਰ ਫਰੇਮ ਦੇ ਲਗਪਗ 75 ਫੀਸਦੀ ਖ਼ਾਨੇ ਸੀਲ ਬੰਦ ਹੋਣ ਤਾਂ ਅਜਿਹੇ ਫਰੇਮਾਂ ਵਿਚੋਂ ਸ਼ਹਿਦ ਕੱਢਿਆ ਜਾ ਸਕਦਾ ਹੈ । ਜੇ ਸ਼ਹਿਦ ਕੱਚਾ ਕੱਢਿਆ ਜਾਵੇ ਤਾਂ ਇਹ ਕੁਝ ਸਮੇਂ ਬਾਅਦ ਖੱਟਾ ਹੋ ਜਾਂਦਾ ਹੈ । ਫਰੇਮ ਕੱਢਣ ਵੇਲੇ ਫਰੇਮ ਨੂੰ ਹੌਲੀ ਜਿਹੇ ਝਟਕਾ ਦੇ ਕੇ ਬੁਰਸ਼ ਨਾਲ ਮੱਖੀਆਂ ਝਾੜ ਦੇਣੀਆਂ ਚਾਹੀਦੀਆਂ ਹਨ । ਇਹ ਕੰਮ ਮੱਖੀਆਂ ਪਾਸੇ ਹਟਾਉਣ ਵਾਲੇ ਰਸਾਇਣਿਕ ਪਦਾਰਥ ਜਾਂ ਪੈਸ਼ਰ ਨਾਲ ਹਵਾ ਮਾਰ ਕੇ ਵੀ ਕੀਤਾ ਜਾ ਸਕਦਾ ਹੈ ।
ਸ਼ਹਿਦ ਵਾਲੇ ਫਰੇਮ ਸ਼ਹਿਦ ਕੱਢਣ ਵਾਲੇ ਕਮਰੇ ਵਿਚ ਰੱਖਣੇ ਚਾਹੀਦੇ ਹਨ ਜਿਸਨੂੰ ਕਿ ਜਾਲੀਦਾਰ ਦਰਵਾਜ਼ਾ ਲੱਗਾ ਹੋਵੇ । ਸ਼ਹਿਦ ਕੱਢਣ ਲਈ ਹੱਥ ਅਤੇ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ । ਫਰੇਮ ਵਿਚੋਂ ਸ਼ਹਿਦ ਕੱਢਣ ਤੋਂ ਪਹਿਲਾਂ ਸੈੱਲਾਂ ਦੀਆਂ ਟੋਪੀਆਂ ਤੋੜਨੀਆਂ । ਜ਼ਰੂਰੀ ਹਨ । ਇਹ ਕੰਮ ਇਕ ਖ਼ਾਸ ਕਿਸਮ ਦੇ ਚਾਕੂ ਨਾਲ ਕੀਤਾ ਜਾਂਦਾ ਹੈ । ਸ਼ਹਿਦ ਕੱਢਣ ਤੋਂ ਪਹਿਲਾਂ ਕੀਤੀ ਲਾਪਰਵਾਹੀ ਮੱਖੀਆਂ ਲਈ ਕਾਫ਼ੀ ਨੁਕਸਾਨਦਾਇਕ ਹੋ ਸਕਦੀ ਹੈ । ਸ਼ਹਿਦ ਕੱਢਣ ਉਪਰੰਤ ਇਹ ਜ਼ਰੂਰੀ ਹੈ ਕਿ ਖ਼ਾਲੀ ਹੋਏ ਫਰੇਮ ਵਾਪਸ ਕਟੰਬ ਨੂੰ ਦਿੱਤੇ ਜਾਣ । ਇਸ ਕਟੁੰਬ ਵਿਚੋਂ ਜਿੰਨੇ ਫਰੇਮ ਕੱਢੇ ਹੋਣ ਉੱਨੇ ਹੀ ਉਸ ਵਿਚ ਜ਼ਰੂਰ ਵਾਪਸ ਕਰ ਦਿਉ ।
ਪ੍ਰਸ਼ਨ 3.
ਸ਼ੁੱਧ ਮਧੂ ਮੋਮ ਪ੍ਰਾਪਤ ਕਰਨ ਦਾ ਤਰੀਕਾ ਕੀ ਹੈ ?
ਉੱਤਰ-
ਸ਼ਹਿਦ ਕੱਢਣ ਸਮੇਂ ਛੱਤੇ ਤੋਂ ਮੋਮ ਉਤਾਰ ਲਈ ਜਾਂਦੀ ਹੈ । ਇਸ ਮੋਮ, ਟੁੱਟੇ ਹੋਏ ਛੱਤੇ, ਪੁਰਾਣੇ ਬੇਕਾਰ ਛੱਤੇ ਜਾਂ ਜੰਗਲੀ ਮੱਖੀ ਦੇ ਛੱਤੇ ਆਦਿ ਨੂੰ ਗਰਮ ਪਾਣੀ ਵਿੱਚ ਪਾ ਕੇ ਕੱਪੜੇ ਵਿਚੋਂ ਪੁਣ ਲਿਆ ਜਾਂਦਾ ਹੈ । ਪੁਣਨ ਸਮੇਂ ਰਹਿੰਦ-ਖੂੰਹਦ ਇਸ ਕੱਪੜੇ ਉੱਪਰ ਰਹਿ ਜਾਵੇਗੀ ਜਦੋਂ ਕਿ ਪਿਘਲੀ ਹੋਈ ਮੋਮ ਅਤੇ ਪਾਣੀ ਕੱਪੜੇ ਹੇਠਾਂ ਰੱਖੇ ਖੁੱਲ੍ਹੇ ਮੂੰਹ ਵਾਲੇ ਬਰਤਨ ਵਿਚ ਆ ਜਾਵੇਗੀ । ਠੰਡੀ ਹੋ ਕੇ ਮੋਮ ਪਾਣੀ ਉੱਪਰ ਟਿੱਕੀ ਦੇ ਰੂਪ ਵਿੱਚ ਇਕੱਠੀ ਹੋ ਜਾਵੇਗੀ ।
ਪ੍ਰਸ਼ਨ 4.
ਸ਼ਹਿਦ ਮੱਖੀ ਪਾਲਣ ਲਈ ਮੌਜੂਦਾ ਸਬਸਿਡੀ ਸਹੂਲਤਾਂ ਕਿਹੜੀਆਂ ਹਨ ?
ਉੱਤਰ-
ਸ਼ਹਿਦ ਮੱਖੀ ਦੇ ਕੰਮ ਨੂੰ ਪ੍ਰਫੁਲਿਤ ਕਰਨ ਲਈ ਸਰਕਾਰ ਵਲੋਂ ਰਾਸ਼ਟਰੀ ਬਾਗਬਾਨੀ ਮਿਸ਼ਨ ਦੇ ਅਧੀਨ ਸਬਸਿਡੀ ਦਿੱਤੀ ਜਾਂਦੀ ਹੈ । ਇਸ ਤੋਂ ਇਲਾਵਾ ਸ਼ਹਿਦ ਕੱਢਣ ਵਾਲੀ ਮਸ਼ੀਨ, ਸੈੱਲ ਟੋਪੀਆਂ ਉਤਾਰਨ ਵਾਲਾ ਚਾਕੂ, ਡਰਿਪ ਟਰੇਅ ਅਤੇ ਸ਼ਹਿਦ ਪਾਉਣ ਲਈ ਫੂਡ ਗਰੇਡ ਪਲਾਸਟਿਕ ਦੀਆਂ ਬਾਲਟੀਆਂ ਤੇ ਵੀ ਸਬਸਿਡੀ ਦਿੱਤੀ ਜਾਂਦੀ ਹੈ ।
ਪ੍ਰਸ਼ਨ 5.
ਸ਼ਹਿਦ ਮੱਖੀ ਪਾਲਣ ਦੀ ਮਹੱਤਤਾ ਬਾਰੇ ਚਾਨਣਾ ਪਾਉ ।
ਉੱਤਰ-
ਸ਼ਹਿਦ ਮੱਖੀ ਪਾਲਣ ਇੱਕ ਲਾਭਕਾਰੀ ਅਤੇ ਮਹੱਤਵਪੂਰਨ ਖੇਤੀ ਸਹਾਇਕ ਕਿੱਤਾ ਹੈ । ਇਸ ਕਿੱਤੇ ਦੁਆਰਾ ਚੰਗੀ ਆਮਦਨ ਹੋ ਸਕਦੀ ਹੈ ਇਸ ਨੂੰ ਕੋਈ ਵੀ ਇਸਤਰੀ, ਪੁਰਸ਼, ਵਿਦਿਆਰਥੀ ਮੁੱਖ ਕਿੱਤੇ ਜਾਂ ਸਹਾਇਕ ਕਿੱਤੇ ਦੇ ਰੂਪ ਵਿੱਚ ਅਪਣਾ ਸਕਦਾ ਹੈ ।
ਇਟਾਲੀਅਨ ਸ਼ਹਿਦ ਮੱਖੀਆਂ ਦੇ ਸਥਾਈ ਮੱਖੀ ਪਾਲਣ ਵਿੱਚ 20 ਕਿਲੋ ਅਤੇ ਹਿਜ਼ਰਤੀ ਮੱਖੀ ਪਾਲਣ ਵਿੱਚ 60 ਕਿਲੋ ਸ਼ਹਿਦ ਪਤੀ ਕਟੰਬ ਮਿਲ ਜਾਂਦਾ ਹੈ । ਸ਼ਹਿਦ ਮੱਖੀਆਂ ਤੋਂ ਸ਼ਹਿਦ ਤੋਂ ਇਲਾਵਾ ਮੋਮ, ਪ੍ਰੋਪਲਿਸ, ਪੋਲਨ, ਸ਼ਹਿਦ ਮੱਖੀ ਜ਼ਹਿਰ ਅਤੇ ਰਾਇਲ ਜੈਲੀ ਵੀ ਪ੍ਰਾਪਤ ਹੁੰਦੀ ਹੈ । ਇਹਨਾਂ ਤੋਂ ਵੀ ਕਮਾਈ ਹੋ ਜਾਂਦੀ ਹੈ । ਵਾਧੂ ਰਾਣੀ ਮੱਖੀਆਂ ਤਿਆਰ ਕਰਕੇ ਅਤੇ ਸ਼ਹਿਦ ਮੱਖੀਆਂ ਦੇ ਕਟੁੰਬ ਵੇਚ ਕੇ ਹੋਰ ਵੀ ਆਮਦਨ ਵਧਾਈ ਜਾ ਸਕਦੀ ਹੈ ।
ਸ਼ਹਿਦ ਮੱਖੀਆਂ ਖੇਤੀ ਵਿੱਚ ਫ਼ਸਲਾਂ, ਫਲਦਾਰ ਬੂਟਿਆਂ ਅਤੇ ਸਬਜ਼ੀਆਂ ਆਦਿ ਦਾ ਪਰਪਰਾਗਣ ਕਰਕੇ ਖੇਤੀ ਉਪਜ ਅਤੇ ਗੁਣਵੱਤਾ ਵਧਾਉਣ ਵਿੱਚ ਬਹੁਤ ਯੋਗਦਾਨ ਪਾਉਂਦੀਆਂ ਹਨ ।
PSEB 8th Class Agriculture Guide ਮਧੂ ਮੱਖੀ ਪਾਲਣ Important Questions and Answers
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੁਰਾਣੇ ਸਮੇਂ ਵਿੱਚ ਭਾਰਤ ਵਿਚ ਕਿਹੜੀ ਮੱਖੀ ਪਾਲੀ ਜਾਂਦੀ ਸੀ ?
ਉੱਤਰ-
ਸਿਰਫ਼ ਹਿੰਦੁਸਤਾਨੀ ਮੱਖੀ ।
ਪ੍ਰਸ਼ਨ 2.
ਪੁਰਾਣੇ ਸਮੇਂ ਵਿਚ ਮਧੂ ਮੱਖੀ ਪਾਲਣ ਭਾਰਤ ਦੇ ਕਿਹੜੇ ਸੂਬਿਆਂ ਤੱਕ ਸੀਮਤ ਸੀ ?
ਉੱਤਰ-
ਪਹਾੜੀ ਅਤੇ ਦੱਖਣੀ ।
ਪ੍ਰਸ਼ਨ 3.
ਇਟਾਲੀਅਨ ਸ਼ਹਿਦ ਮੱਖੀਆਂ ਸਥਾਈ ਮੱਖੀ ਪਾਲਣ ਤੋਂ ਪ੍ਰਤੀ ਕਟੰਬ ਕਿੰਨਾ ਸ਼ਹਿਦ ਮਿਲ ਜਾਂਦਾ ਹੈ ?
ਉੱਤਰ-
20 ਕਿਲੋ ।
ਪ੍ਰਸ਼ਨ 4.
ਇਟਾਲੀਅਨ ਸ਼ਹਿਦ ਮੱਖੀਆਂ ਹਿਜ਼ਰਤੀ ਮੱਖੀ ਪਾਲਣ ਤੋਂ ਪ੍ਰਤੀ ਕਟੰਬ ਕਿੰਨਾ ਸ਼ਹਿਦ ਮਿਲ ਜਾਂਦਾ ਹੈ ?
ਉੱਤਰ-
60 ਕਿਲੋ ।
ਪਸ਼ਨ 5.
ਸ਼ਹਿਦ ਮੱਖੀ ਦੇ ਸਰੀਰ ਦੇ ਕਿਹੜੇ ਤਿੰਨ ਭਾਗ ਹਨ ?
ਉੱਤਰ-
ਸਿਰ, ਛਾਤੀ, ਪੇਟ ।
ਪ੍ਰਸ਼ਨ 6.
ਨਰ ਮੱਖੀਆਂ ਨੂੰ ਕੀ ਕਹਿੰਦੇ ਹਨ ? ਕੀ ਇਹਨਾਂ ਵਿੱਚ ਭੰਗ ਹੁੰਦਾ ਹੈ ?
ਉੱਤਰ-
ਡਰੋਨ ਮੁੱਖੀ, ਇਸ ਵਿਚ ਡੰਗ ਨਹੀਂ ਹੁੰਦਾ ।
ਪ੍ਰਸ਼ਨ 7.
ਕੀ ਰਾਣੀ ਮੱਖੀ ਵਿੱਚ ਡੰਗ ਹੁੰਦਾ ਹੈ ?
ਉੱਤਰ-
ਹੁੰਦਾ ਹੈ ।
ਪ੍ਰਸ਼ਨ 8.
ਰਾਣੀ ਮੱਖੀ ਡੰਗ ਕਦੋਂ ਵਰਤਦੀ ਹੈ ?
ਉੱਤਰ-
ਵਿਰੋਧੀ ਰਾਣੀ ਮੱਖੀ ਨਾਲ ਲੜਾਈ ਸਮੇਂ !
ਪ੍ਰਸ਼ਨ 9.
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਇਟਾਲਵੀ ਮੱਖੀ ਨੂੰ ਪਾਲਣ ਦਾ ਕਾਰਜ ਕਿਸ ਨੇ ਕੀਤਾ ਸੀ ?
ਉੱਤਰ-
ਡਾ: ਅਟਵਾਲ ਜੋ ਪੀ. ਏ. ਯੂ. ਵਿਖੇ ਪ੍ਰੋਫ਼ੈਸਰ ਸਨ ।
ਪ੍ਰਸ਼ਨ 10.
ਮਧੂ ਮੱਖੀਆਂ ਦੀ ਇਕ ਕਲੋਨੀ ਵਿਚ ਕਾਮੇ ਮੱਖੀਆਂ ਦੀ ਗਿਣਤੀ ਕਿੰਨੀ ਹੋ ਸਕਦੀ ਹੈ ?
ਉੱਤਰ-
8,000 ਤੋਂ ਲੈ ਕੇ 80,000 ਤੇ ਕਈ ਵਾਰ ਹੋਰ ਵੀ ਵਧੇਰੇ ।
ਪ੍ਰਸ਼ਨ 11.
ਮਧੂ ਮੱਖੀਆਂ ਦੀ ਸਭ ਤੋਂ ਵੱਡੀ ਅਤੇ ਗੁਸੈਲੀ ਕਿਸਮ ਕਿਹੜੀ ਹੈ ?
ਉੱਤਰ-
ਡੁਮਣਾ ਮੁੱਖੀ ।
ਪ੍ਰਸ਼ਨ 12.
ਹਿੰਦੁਸਤਾਨੀ ਮੱਖੀ ਦਾ ਆਕਾਰ ਕਿੰਨਾ ਕੁ ਹੁੰਦਾ ਹੈ ?
ਉੱਤਰ-
ਦਰਮਿਆਨੇ ਆਕਾਰ ਦੀ ।
ਪ੍ਰਸ਼ਨ 13.
ਅਨਗਰਭਤ ਆਂਡਿਆਂ ਤੋਂ ਕਿਹੜੀਆਂ ਮਧੂ-ਮੱਖੀਆਂ ਪੈਦਾ ਹੁੰਦੀਆਂ ਹਨ ?
ਉੱਤਰ-
ਨਰ ਮੱਖੀਆਂ ।
ਪ੍ਰਸ਼ਨ 14.
ਕਾਮੇ ਮੱਖੀ ਦੀ ਵੱਧ ਤੋਂ ਵੱਧ ਉਮਰ ਕਿੰਨੀ ਹੋ ਸਕਦੀ ਹੈ ?
ਉੱਤਰ-
ਇਕ ਤੋਂ ਡੇਢ ਮਹੀਨਾ ।
ਪ੍ਰਸ਼ਨ 15.
ਸ਼ਹਿਦ ਦੀਆਂ ਮੱਖੀਆਂ ਪਾਲਣ ਲਈ ਸਭ ਤੋਂ ਵਧੀਆ ਮੌਸਮ ਕਿਹੜਾ ਮੰਨਿਆ ਜਾਂਦਾ ਹੈ ?
ਉੱਤਰ-
ਬਸੰਤ (ਫਰਵਰੀ-ਅਪਰੈਲ) ਦਾ ।
ਪ੍ਰਸ਼ਨ 16.
ਸ਼ਹਿਦ ਦੀਆਂ ਮੱਖੀਆਂ ਦੀਆਂ ਮੁੱਖ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਛੋਟੀ ਮੱਖੀ, ਮਣਾ ਮੁੱਖੀ, ਹਿੰਦੁਸਤਾਨੀ ਮੱਖੀ, ਇਟਾਲੀਅਨ ਮੱਖੀ ।
ਪ੍ਰਸ਼ਨ 17.
ਏਪਿਸ ਫਲੋਰੀਆ ਕਿਹੜੀ ਮੱਖੀ ਹੁੰਦੀ ਹੈ ?
ਉੱਤਰ-
ਛੋਟੀ ਮੱਖੀ ।
ਪ੍ਰਸ਼ਨ 18.
ਏਪਿਸ ਮੈਲੀਫਰਾ ਕਿਹੜੀ ਮੱਖੀ ਹੈ ?
ਉੱਤਰ-
ਇਟਾਲੀਅਨ ਮੱਖੀ ।
ਪ੍ਰਸ਼ਨ 19.
ਪੰਜਾਬ ਵਿਚ ਯੂਰਪੀਅਨ ਮੱਖੀ ਦੀ ਕਿਹੜੀ ਕਿਸਮ ਪਾਲੀ ਜਾਂਦੀ ਹੈ ?
ਉੱਤਰ-
ਇਟਾਲੀਅਨ ਮਧੂ ਮੱਖੀ ।
ਪ੍ਰਸ਼ਨ 20.
ਰਾਣੀ ਮੱਖੀ ਦੀ ਉਮਰ ਕਿੰਨੀ ਹੁੰਦੀ ਹੈ ?
ਉੱਤਰ-
2 ਤੋਂ 5 ਸਾਲ ਤਕ ।.
ਪ੍ਰਸ਼ਨ 21.
ਨਰ ਮੱਖੀ ਦਾ ਕੀ ਕੰਮ ਹੈ ?
ਉੱਤਰ-
ਰਾਣੀ ਮੱਖੀ ਨਾਲ ਭੋਗ ਕਰਨਾ ।
ਪ੍ਰਸ਼ਨ 22.
ਗਰਭਤ ਆਂਡਿਆਂ ਵਿਚੋਂ ਕਿਹੜੀਆਂ ਮੱਖੀਆਂ ਪੈਦਾ ਹੁੰਦੀਆਂ ਹਨ ?
ਉੱਤਰ-
ਕਾਮਾ ਮੱਖੀਆਂ ।
ਪ੍ਰਸ਼ਨ 23.
ਬਕਸਿਆਂ ਦਾ ਮੂੰਹ ਕਿਹੜੇ ਪਾਸੇ ਰੱਖਣਾ ਚਾਹੀਦਾ ਹੈ ?
ਉੱਤਰ-
ਚੜ੍ਹਦੇ ਪਾਸੇ ।
ਪ੍ਰਸ਼ਨ 24.
ਸ਼ਹਿਦ ਪੈਦਾ ਕਰਨ ਵਾਲੇ ਸੂਬਿਆਂ ਵਿਚ ਪੰਜਾਬ ਦਾ ਕੀ ਰੁਤਬਾ ਹੈ ?
ਉੱਤਰ-
ਇਹ ਮੋਹਰਲੀਆਂ ਕਤਾਰਾਂ ਵਿਚ ਹੈ ।
ਪ੍ਰਸ਼ਨ 25.
ਮਧੂ ਮੱਖੀਆਂ ਸਾਡੀ ਸਹਾਇਤਾ ਕਿਵੇਂ ਕਰਦੀਆਂ ਹਨ ?
ਉੱਤਰ-
ਫਲਦਾਰ ਬੂਟਿਆਂ ਸਬਜ਼ੀਆਂ ਅਤੇ ਦਰੱਖ਼ਤਾਂ ਦਾ ਪਰ-ਪਰਾਗਣ ਕਰਕੇ ਖੇਤੀ ਉਪਜ ਵਧਾਉਣ ਵਿਚ ਸਹਾਇਤਾ ਕਰਦੀਆਂ ਹਨ ।
ਪ੍ਰਸ਼ਨ 26.
ਮਧੂ ਮੱਖੀ ਦੀਆਂ ਜੰਗਲੀ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਡੁਮਣਾ ਅਤੇ ਛੋਟੀ ਮੱਖੀ ।
ਪ੍ਰਸ਼ਨ 27.
ਮਣਾ ਮੁੱਖੀ ਆਪਣੇ ਛੱਤੇ ਕਿੱਥੇ ਬਣਾਉਂਦੀ ਹੈ ?
ਉੱਤਰ-
ਪੁਰਾਣੀਆਂ ਬਿਲਡਿੰਗਾਂ ਹੇਠ, ਪਾਣੀ ਦੀਆਂ ਉੱਚੀਆਂ ਟੈਂਕੀਆਂ ਹੇਠ ਅਤੇ ਰੁੱਖਾਂ ਦੇ ਵੱਡੇ ਟਾਹਣਿਆਂ ਤੇ ।
ਪ੍ਰਸ਼ਨ 28.
ਛੋਟੀ ਮੱਖੀ ਆਪਣੇ ਛੱਤੇ ਕਿੱਥੇ ਬਣਾਉਂਦੀ ਹੈ ?
ਉੱਤਰ-
ਬਿਲਡਿੰਗਾਂ ਦੇ ਆਲਿਆਂ, ਛਿੱਟੀਆਂ ਦੇ ਢੇਰਾਂ ਜਾਂ ਨੀਵੀਆਂ ਝਾੜੀਆਂ ਵਿਚ ।
ਪ੍ਰਸ਼ਨ 29.
ਪਾਲਤੂ ਮੱਖੀਆਂ ਕਿਹੜੀਆਂ ਹਨ ?
ਉੱਤਰ-
ਹਿੰਦੁਸਤਾਨੀ ਅਤੇ ਇਟਾਲਵੀ ਮੱਖੀ ।
ਪ੍ਰਸ਼ਨ 30.
ਮਧੂ ਮੱਖੀਆਂ ਦੇ ਇਕ ਕਟੁੰਬ ਵਿਚ ਕਿੰਨੀਆਂ ਜਾਤਾਂ ਹੁੰਦੀਆਂ ਹਨ ?
ਉੱਤਰ-
ਤਿੰਨ, ਰਾਣੀ, ਕਾਮੇ ਅਤੇ ਨਰ ਮੱਖੀਆਂ ।
ਪ੍ਰਸ਼ਨ 31.
ਰਾਣੀ ਮੱਖੀ ਕਿਹੋ ਜਿਹੀ ਹੁੰਦੀ ਹੈ ?
ਉੱਤਰ-
ਇਹ ਸਭ ਤੋਂ ਲੰਮੀ, ਹਲਕੇ, ਭੂਰੇ ਰੰਗ ਦੀ ਅਤੇ ਚਮਕਦਾਰ ਹੁੰਦੀ ਹੈ ।
ਪ੍ਰਸ਼ਨ 32.
ਕਾਮਾ ਅਤੇ ਨਰ ਮੱਖੀ ਦੇ ਪੇਟ ਦੀ ਬਣਤਰ ਵਿਚ ਕੀ ਫ਼ਰਕ ਹੈ ?
ਉੱਤਰ-
ਕਾਮਾ ਮੱਖੀ ਦਾ ਪੇਟ ਪਿਛਲੇ ਪਾਸੇ ਤੋਂ ਤਿਕੋਣਾ ਪਰ ਨਰ ਮੱਖੀ ਦਾ ਗੋਲਾਈ ਵਾਲਾ ਹੁੰਦਾ ਹੈ ।
ਪ੍ਰਸ਼ਨ 33.
ਕਿਹੜੀਆਂ ਫ਼ਸਲਾਂ ਮਧੂ ਮੱਖੀਆਂ ਲਈ ਲਾਹੇਵੰਦ ਹਨ ?
ਉੱਤਰ-
ਟਾਹਲੀ, ਖੈਰ, ਲੀਚੀ, ਬੇਰ, ਆੜ, ਕੱਦੂ ਜਾਤੀ ਦੀਆਂ ਫ਼ਸਲਾਂ ਆਦਿ ।
ਪ੍ਰਸ਼ਨ 34.
ਮੱਖੀਆਂ ਪਾਲਣ ਦਾ ਦੂਜਾ ਵਧੀਆ ਮੌਸਮ ਕਿਹੜਾ ਹੈ ?
ਉੱਤਰ-
ਅਕਤੂਬਰ-ਨਵੰਬਰ (ਪਤਝੜ ਰੁੱਤ) ।
ਪ੍ਰਸ਼ਨ 35.
ਕਿਹੜੇ ਮੌਸਮ ਵਿਚ ਮਧੂ ਮੱਖੀਆਂ ਦੇ ਕੰਮ ਕਰਨ ਦੀ ਰਫ਼ਤਾਰ ਵਿਚ ਕਮੀ ਆ ਜਾਂਦੀ ਹੈ ?
ਉੱਤਰ-
ਸਰਦੀ ਰੁੱਤ (ਦਸੰਬਰ ਤੋਂ ਜਨਵਰੀ) ਵਿਚ ।
ਪ੍ਰਸ਼ਨ 36.
ਮਧੂ ਮੱਖੀਆਂ ਦੇ ਨੇੜੇ ਸਾਫ਼ ਪਾਣੀ ਦਾ ਪ੍ਰਬੰਧ ਕਿਉਂ ਹੋਣਾ ਚਾਹੀਦਾ ਹੈ ?
ਉੱਤਰ-
ਮੱਖੀਆਂ ਪਾਣੀ ਦੀ ਵਰਤੋਂ ਛੱਤਾ ਠੰਡਾ ਕਰਨ ਲਈ ਕਰਦੀਆਂ ਹਨ ।
ਪ੍ਰਸ਼ਨ 37.
ਬਕਸੇ ਤੋਂ ਬਕਸੇ ਵਿਚਲੀ ਦੂਰੀ ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ-
10 ਫੁੱਟ ।
ਪ੍ਰਸ਼ਨ 38.
ਪ੍ਰੋਪੋਲਿਸ ਕੀ ਹੁੰਦਾ ਹੈ ?
ਉੱਤਰ-
ਮਧੂ ਗੁੰਦ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਰਾਣੀ ਮੱਖੀ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸ਼ਹਿਦ ਦੀਆਂ ਮੱਖੀਆਂ ਦੀ ਇਕ ਕਟੁੰਬ ਵਿਚ ਇੱਕੋ ਰਾਣੀ ਮੱਖੀ ਹੁੰਦੀ ਹੈ ਅਤੇ ਸਾਰੀ ਕਟੰਬ ਦੀ ਮਾਂ ਹੁੰਦੀ ਹੈ । ਇਹ ਸਭ ਤੋਂ ਲੰਮੀ, ਹਲਕੇ ਭੂਰੇ ਰੰਗ ਦੀ ਅਤੇ ਚਮਕੀਲੀ ਹੁੰਦੀ ਹੈ । ਇਹ ਇੱਕ ਦਿਨ ਵਿੱਚ 1500 ਤੋਂ 2000 ਤੱਕ ਆਂਡੇ ਦੇ ਸਕਦੀ ਹੈ ਕਿਉਂਕਿ ਇਸ ਦਾ ਕੰਮ ਸਿਰਫ਼ ਆਂਡੇ ਦੇਣਾ ਹੀ ਹੈ । ਇਸ ਦੀ ਉਮਰ 2 ਤੋਂ 5 ਸਾਲ ਤੱਕ ਹੁੰਦੀ ਹੈ ।
ਪ੍ਰਸ਼ਨ 2.
ਇਟਾਲੀਅਨ ਮੱਖੀ, ਮਧੂ ਮੱਖੀਆਂ ਦੀਆਂ ਬਾਕੀ ਕਿਸਮਾਂ ਨਾਲੋਂ ਵਧੀਆ ਕਿਉਂ ਹੈ ?
ਉੱਤਰ-
ਇਸ ਦਾ ਸ਼ਹਿਦ ਵਧੇਰੇ ਹੁੰਦਾ ਹੈ ਤੇ ਇਹ ਸਾਊ ਸੁਭਾਅ ਦੀ ਹੁੰਦੀ ਹੈ ।
ਪ੍ਰਸ਼ਨ 3.
ਮੱਖੀ ਫਾਰਮ ਤੇ ਧੁੱਪ-ਛਾਂ ਦੇ ਉੱਚਿਤ ਪ੍ਰਬੰਧ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਸਰਦੀ ਵਿਚ ਧੁੱਪ ਅਤੇ ਗਰਮੀ ਵਿਚ ਛਾਂ ਦਾ ਪ੍ਰਬੰਧ ਕਰਨ ਲਈ ਪਤਝੜ ਵਾਲੇ ਬੂਟੇ ਲਾਉਣੇ ਚਾਹੀਦੇ ਹਨ ।
ਪ੍ਰਸ਼ਨ 4.
ਸ਼ਹਿਦ ਦੀ ਮੱਖੀ ਦੇ ਜੀਵਨ-ਚੱਕਰ ਦੀਆਂ ਚਾਰ ਅਵਸਥਾਵਾਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-
ਆਂਡਾ, ਲਾਰਵਾ (ਸੁੰਡੀ), ਪਿਊਪਾ ਅਤੇ ਪੂਰੀ ਮੱਖੀ ।
ਪ੍ਰਸ਼ਨ 5.
ਰਾਣੀ ਮੱਖੀ ਦੀ ਉਮਰ ਅਤੇ ਇਸ ਨੂੰ ਬਦਲਣ ਬਾਰੇ ਟਿੱਪਣੀ ਕਰੋ ।
ਉੱਤਰ-
ਰਾਣੀ ਮੱਖੀ ਦੀ ਉਮਰ 2 ਤੋਂ 5 ਸਾਲ ਤਕ ਦੀ ਹੁੰਦੀ ਹੈ ਪਰ ਵਧੇਰੇ ਸ਼ਹਿਦ ਪ੍ਰਾਪਤ ਕਰਨ ਲਈ ਹਰ ਸਾਲ ਰਾਣੀ ਮੱਖੀ ਬਦਲ ਦੇਣੀ ਚਾਹੀਦੀ ਹੈ ।
ਪ੍ਰਸ਼ਨ 6.
ਕਾਮਾ ਮੱਖੀ ਦੀ ਉਮਰ ਬਾਰੇ ਟਿੱਪਣੀ ਕਰੋ ।
ਉੱਤਰ-
ਕਾਮਾ ਮੱਖੀ ਦੀ ਉਮਰ ਆਮ ਕਰਕੇ ਇਕ ਤੋਂ ਡੇਢ ਮਹੀਨੇ ਹੁੰਦੀ ਹੈ ਪਰ ਸਰਦੀਆਂ ਵਿਚ ਛੇ ਮਹੀਨੇ ਵੀ ਹੋ ਸਕਦੀ ਹੈ ।
ਪ੍ਰਸ਼ਨ 7.
ਨਰ ਮੱਖੀਆਂ ਦੀ ਸਰੀਰਕ ਬਨਾਵਟ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਹ ਕਾਮੇ ਮੱਖੀਆਂ ਨਾਲੋਂ ਮੋਟੇ ਅਤੇ ਕਾਲੇ ਹੁੰਦੇ ਹਨ । ਇਹਨਾਂ ਦੀਆਂ ਅੱਖਾਂ ਦੋਹਾਂ · ਪਾਸਿਆਂ ਤੋਂ ਸਿਰ ਉੱਪਰ ਵਿਚਕਾਰ ਆ ਕੇ ਜੁੜੀਆਂ ਹੁੰਦੀਆਂ ਹਨ । ਇਸਦਾ ਪੇਟ ਗੋਲਾਈ ਵਿਚ ਹੁੰਦਾ ਹੈ ਤੇ ਇਸ ਉੱਪਰ ਲੂਈਂ ਵੀ ਹੁੰਦੀ ਹੈ ।
ਪ੍ਰਸ਼ਨ 8.
ਸ਼ਹਿਦ ਦੀਆਂ ਮੱਖੀਆਂ ਪਾਲਣ ਲਈ ਕਿਹੜੀਆਂ ਵਸਤਾਂ ਦੀ ਲੋੜ ਪੈਂਦੀ ਹੈ ?
ਉੱਤਰ-
ਸ਼ਹਿਦ ਦੀਆਂ ਮੱਖੀਆਂ ਅਤੇ ਬਕਸੇ, ਘੁੰਮਦੀ ਜਾਲੀ , ਦਸਤਾਨੇ, ਮੱਖੀ ਬੁਰਸ਼, ਧੂੰਆਂ ਜੰਤਰ, ਰਾਣੀ ਲਈ ਜਾਲੀ ਪੜਦਾ, ਰਾਣੀ ਪਿੰਜਰਾ, ਰਾਣੀ ਕੋਸ਼ ਦਾ ਕੱਚ, ਚਾਸਣੀ ਭਾਂਡਾ, ਮੱਖੀਆਂ ਕੱਢ ਯੰਤਰ, ਸ਼ਹਿਦ ਕੱਢਣ ਵਾਲੀ ਮਸ਼ੀਨ, ਟੋਪੀ ਲਾਹੁਣ ਵਾਲਾ ਚਾਕੂ ਆਦਿ ।
ਪ੍ਰਸ਼ਨ 9.
ਸ਼ਹਿਦ ਦਾ ਮਨੁੱਖਤਾ ਲਈ ਕੀ ਮਹੱਤਵ ਹੈ ?
ਉੱਤਰ-
ਸ਼ਹਿਦ ਇਕ ਵਧੀਆ ਭੋਜਨ ਹੈ । ਸਾਨੂੰ ਰੋਜ਼ 50 ਗਰਾਮ ਸ਼ਹਿਦ ਖਾਣਾ ਚਾਹੀਦਾ ਹੈ । ਸ਼ਹਿਦ ਵਿਚ ਮਿੱਠਾ ਖਣਿਜ ਪਦਾਰਥ ਅਤੇ ਵਿਟਾਮਿਨ ਆਦਿ ਹੁੰਦੇ ਹਨ । ਇਸ ਵਿਚ ਕਈ ਐਂਟੀਬਾਓਟਿਕ ਦਵਾਈਆਂ ਵੀ ਹੁੰਦੀਆਂ ਹਨ । ਇਸ ਦੀ ਵਰਤੋਂ ਨਾਲ ਖਾਂਸੀ ਅਤੇ ਬਲਗਮ ਤੋਂ ਰਾਹਤ ਮਿਲਦੀ ਹੈ । ਇਹ ਅੱਖਾਂ ਅਤੇ ਦਿਮਾਗ ਲਈ ਵੀ ਵਧੀਆ ਖੁਰਾਕ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸ਼ਹਿਦ ਦੀਆਂ ਮੱਖੀਆਂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ? ਇਹਨਾਂ ਦੇ ਆਕਾਰ ਅਤੇ ਸੁਭਾਅ ਦੀ ਤੁਲਨਾ ਕਰੋ ।
ਉੱਤਰ-
ਮਧੂ ਮੱਖੀਆਂ ਚਾਰ ਕਿਸਮ ਦੀਆਂ ਹੁੰਦੀਆਂ ਹਨ । ਛੋਟੀ ਮੱਖੀ, ਡੂਮਣਾ ਮੁੱਖੀ, ਹਿੰਦੁਸਤਾਨੀ ਮੱਖੀ, ਇਟੈਲੀਅਨ ਮੱਖੀ ।
ਡੂਮਣਾ ਮੁੱਖੀ ਸਭ ਤੋਂ ਵੱਡੀ ਤੇ ਬਹੁਤ ਗੁਸੈਲੀ ਹੁੰਦੀ ਹੈ । ਛੋਟੀ ਮੱਖੀ ਸਭ ਤੋਂ ਛੋਟੀ ਹੁੰਦੀ ਹੈ । ਡੁਮਣਾ ਤੇ ਛੋਟੀ ਮੱਖੀ ਦੋਵੇਂ ਜੰਗਲੀ ਕਿਸਮਾਂ ਹਨ ।
ਹਿੰਦੁਸਤਾਨੀ ਅਤੇ ਇਟਾਲੀਅਨ ਮੱਖੀਆਂ ਪਾਲਤੂ ਅਤੇ ਦਰਮਿਆਨੇ ਆਕਾਰ ਦੀਆਂ ਹੁੰਦੀਆਂ ਹਨ । ਇਟਾਲੀਅਨ ਮੱਖੀ ਸਭ ਤੋਂ ਵੱਧ ਸਾਊ ਹੁੰਦੀ ਹੈ ।
ਪ੍ਰਸ਼ਨ 2.
ਸ਼ਹਿਦ ਦੀ ਮੱਖੀ ਦੇ ਜੀਵਨ ਚੱਕਰ ਅਤੇ ਕਟੁੰਬ ਦੀ ਜੱਥੇਬੰਦੀ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸ਼ਹਿਦ ਦੀਆਂ ਮੱਖੀਆਂ ਦੇ ਜੀਵਨ ਚੱਕਰ ਦੀਆਂ ਹਾਲਤਾਂ ਹਨ-ਆਂਡਾ, ਲਾਰਵਾ (ਡੀ), ਪਿਊਪਾ ਅਤੇ ਪੂਰੀ ਮੱਖੀ । ਆਂਡੇ ਤੋਂ ਪੂਰੀ ਮੱਖੀ ਬਣਨ ਲਈ ਰਾਣੀ ਮੱਖੀ ਨੂੰ 16, ਕਾਮੇ ਅਤੇ ਨਰ ਨੂੰ 24 ਦਿਨ ਦਾ ਸਮਾਂ ਲਗਦਾ ਹੈ ।
ਸ਼ਹਿਦ ਦੀਆਂ ਮੱਖੀਆਂ ਵੱਖ-ਵੱਖ ਕਟੁੰਬਾਂ ਵਿਚ ਰਹਿੰਦੀਆਂ ਹਨ । ਮੱਖੀਆਂ ਦੇ ਕਟੁੰਬ ਵਿਚ ਤਿੰਨ ਜਾਤਾਂ ਹੁੰਦੀਆਂ ਹਨ । ਰਾਣੀ, ਕਾਮੇ ਅਤੇ ਡਰੋਣ ਨਰ ਮੱਖੀਆਂ । ਰਾਣੀ ਇਕ ਹੁੰਦੀ ਹੈ । ਕਾਮੇ ਹਜ਼ਾਰਾਂ ਦੀ ਗਿਣਤੀ ਵਿਚ ਅਤੇ ਨਰ ਸੈਂਕੜਿਆਂ ਦੀ ਗਿਣਤੀ ਵਿਚ ਹੁੰਦੇ ਹਨ ! ਮੱਖੀਆਂ ਰਲ ਕੇ ਛੱਤਾ ਬਣਾਉਂਦੀਆਂ, ਬੱਚਿਆਂ ਦੇ ਪੂੰਗ ਦੀ ਬੜੀ ਲਗਨ ਤੇ ਮਿਹਨਤ ਨਾਲ ਦੇਖ-ਭਾਲ ਕਰਦੀਆਂ ਅਤੇ ਛੱਤੇ ਦੀ ਭਲਾਈ ਲਈ ਵੰਡ ਕੇ ਕੰਮ ਕਰਦੀਆਂ ਅਤੇ ਆਪਸ ਵਿਚ ਤਾਲਮੇਲ ਅਤੇ ਵੰਡ ਕੇ ਕੰਮ ਕਰਨ ਦੀ ਸਮਰੱਥਾ ਰੱਖਦੀਆਂ ਹਨ ।
ਪ੍ਰਸ਼ਨ 3.
ਇਕ ਕਟੁੰਬ ਵਿਚ ਕਿੰਨੀਆਂ ਕਾਮਾ ਮੱਖੀਆਂ ਹੁੰਦੀਆਂ ਹਨ ? ਇਹਨਾਂ ਦੁਆਰਾ ਕੀਤੇ ਜਾਣ ਵਾਲੇ ਕਾਰਜਾਂ ਦਾ ਵੇਰਵਾ ਦਿਓ ।
ਉੱਤਰ-
ਇਕ ਕਟੁੰਬ ਵਿਚ ਕਿਸਮ ਅਤੇ ਸਮਰੱਥਾ ਅਨੁਸਾਰ 8,000 ਤੋਂ ਲੈ ਕੇ 80,000 ਤਕ ਜਾਂ ਵਧੇਰੇ ਕਾਮਾ ਮੱਖੀਆਂ ਹੋ ਸਕਦੀਆਂ ਹਨ । ਇਹ ਆਂਡੇ ਨਹੀਂ ਦਿੰਦੀਆਂ ਪਰ ਬਾਕੀ ਸਾਰੇ ਕਾਰਜ ਜਿਵੇਂ ਕਿ ਬਕਸੇ ਨੂੰ ਸਾਫ਼-ਸੁਥਰਾ ਰੱਖਣਾ, ਉਮਰ ਅਨੁਸਾਰ ਬਰੂਡ ਪਾਲਣਾ, ਛੱਤੇ ਬਣਾਉਣਾ, ਕੰਮ ਕਰਕੇ ਆਈਆਂ ਮੱਖੀਆਂ ਤੋਂ ਪੋਲਣ ਅਤੇ ਸੈਕਟਰ ਲੈ ਕੇ ਸੈਲਾਂ ਵਿਚ ਭਰਨਾ, ਕਟੰਬ ਦੀ ਰਾਖੀ ਕਰਨਾ, ਵਾਧੂ ਪਾਣੀ ਉਡਾ ਕੇ ਸ਼ਹਿਦ ਵਿਚ ਬਦਲਣਾ, ਰਾਣੀ ਮੱਖੀ ਨੂੰ ਖੁਰਾਕ ਦੇਣਾ ਆਦਿ । ਜਦੋਂ ਕਾਮਾ ਮੱਖੀਆਂ ਤਿੰਨ ਹਫ਼ਤਿਆਂ ਤੋਂ ਬਾਅਦ ਵਧੇਰੇ ਉਮਰ ਦੀਆਂ ਹੋ ਜਾਂਦੀਆਂ ਹਨ ਤਾਂ ਉਹ ਛੱਤੇ ਤੋਂ ਬਾਹਰਲੇ ਕੰਮ ਜਿਵੇਂ ਨੈਕਟਰ, ਪੋਲਣ, ਪਾਣੀ ਆਦਿ ਲਿਆਉਣ ਅਤੇ ਨਵੀਂ ਜਗ੍ਹਾ ਬਣਾਉਣ ਲਈ ਢੁੱਕਵੀਂ ਥਾਂ ਚੁਣਨ ਦਾ ਕੰਮ ਕਰਦੀਆਂ ਹਨ ।
ਪ੍ਰਸ਼ਨ 4.
ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖੋ ।
- ਇਸ ਧੰਦੇ ਬਾਰੇ ਮੁੱਢਲੀ ਲਿਖਤੀ ਅਤੇ ਹੱਥੀਂ ਕੰਮ ਕਰਨ ਦੀ ਜਾਣਕਾਰੀ ਪੀ. ਏ. ਯੂ. ਲੁਧਿਆਣਾ ਤੋਂ ਪ੍ਰਾਪਤ ਕਰੋ ।
- ਮਧੂ ਮੱਖੀਆਂ ਪਾਲਣ ਲਈ ਬਸੰਤ (ਫਰਵਰੀ-ਅਪਰੈਲ ਦਾ ਸਮਾਂ ਢੁੱਕਵਾਂ ਹੁੰਦਾ ਹੈ । ਇਸ ਲਈ ਧੰਦਾ ਇਹਨਾਂ ਦਿਨਾਂ ਵਿਚ ਸ਼ੁਰੂ ਕਰੋ ।
- ਮੱਖੀਆਂ ਪਾਲਣ ਲਈ ਅਜਿਹੀ ਜਗ੍ਹਾ ਦੀ ਚੋਣ ਕਰੋ ਜਿੱਥੇ ਸਾਰਾ ਸਾਲ ਕੋਈ ਨਾ ਕੋਈ ਫੁੱਲ ਮਿਲ ਜਾਂਦੇ ਹੋਣ ।
- ਧੁੱਪ, ਛਾਂ ਦਾ ਸਹੀ ਪ੍ਰਬੰਧ ਕਰਨ ਲਈ ਪਤਝੜ ਵਾਲੇ ਬੂਟੇ ਲਾਉ ।
- ਰਾਣੀ ਮੱਖੀ ਨਵੀਂ ਤੇ ਗਰਭਤ ਹੋਣੀ ਚਾਹੀਦੀ ਹੈ ।
- ਬਕਸਿਆਂ ਦੇ ਨੇੜੇ ਸਾਫ਼ ਪਾਣੀ ਦਾ ਪ੍ਰਬੰਧ ਕਰੋ ।
- ਬਕਸਿਆਂ ਨੂੰ 8-8 ਫੁੱਟਾਂ ਦੀ ਦੂਰੀ ਤੇ ਚੜ੍ਹਦੇ ਪਾਸੇ ਮੂੰਹ ਕਰਕੇ ਰੱਖੋ ।
ਵਸਤੂਨਿਸ਼ਠ ਪ੍ਰਸ਼ਨ
ਠੀਕ / ਗ਼ਲਤ
1. ਕਾਮਾ ਮੱਖੀ ਦਾ ਜੀਵਨ ਚੱਕਰ 21 ਦਿਨ ਦਾ ਹੈ ।
2. ਡੂਮਣਾ ਮੁੱਖੀ ਅਤੇ ਛੋਟੀ ਮੱਖੀ ਜੰਗਲੀ ਕਿਸਮਾਂ ਹਨ ।
3. ਡੂਮਣਾ ਮੁੱਖੀ ਦਾ ਸੁਭਾਅ ਸ਼ਾਂਤ ਹੁੰਦਾ ਹੈ ।
ਉੱਤਰ-
1. √
2. √
3. ×
ਬਹੁਭਾਂਤੀ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮੱਖੀ ਦੀ ਪਾਲਤੂ ਕਿਸਮ ਹੈ-
(ਉ) ਹਿੰਦੁਸਤਾਨੀ
(ਅ) ਡੂਮਣਾ
(ੲ) ਛੋਟੀ
(ਸ) ਕੋਈ ਨਹੀਂ ।
ਉੱਤਰ-
(ਉ) ਹਿੰਦੁਸਤਾਨੀ
ਪ੍ਰਸ਼ਨ 2.
ਡਰੋਨ ਮੁੱਖੀ ਕਿੰਨੇ ਦਿਨਾਂ ਵਿਚ ਜੀਵਨ ਚੱਕਰ ਪੂਰਾ ਕਰਦੀ ਹੈ –
(ਉ) 24
(ਅ) 15
(ੲ) 10
(ਸ) 50.
ਉੱਤਰ-
(ਉ) 24
ਪ੍ਰਸ਼ਨ 3.
ਸ਼ਹਿਦ ਦੀ ਮੱਖੀ ਦੀਆਂ ਕਿਸਮਾਂ ਹਨ-
(ਉ) ਰਾਣੀ ਮੱਖੀ
(ਅ) ਕਾਮਾ ਮੱਖੀ
(ੲ) ਡਰੋਨ ਮੁੱਖੀ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।
ਖਾਲੀ ਥਾਂਵਾਂ ਭਰੋ
1. ਕੱਚਾ ਸ਼ਹਿਦ ਜਲਦੀ ਹੀ …………………………. ਹੋ ਜਾਂਦਾ ਹੈ ।
2. ਸ਼ਹਿਦ ਦੀ ਮੱਖੀ ਦੇ ਸਰੀਰ ਦੇ ……………………. ਭਾਗ ਹਨ ।
3. ਨਰ ਮੱਖੀਆਂ ਨੂੰ ……………………… ਮੱਖੀ ਵੀ ਕਿਹਾ ਜਾਂਦਾ ਹੈ ।
ਉੱਤਰ-
1, ਖੱਟਾ,
2. ਤਿੰਨ,
3. ਡਰੋਨ ।
ਮਧੂ ਮੱਖੀ ਪਾਲਣ PSEB 8th Class Agriculture Notes
- ਭਾਰਤ ਵਿਚ ਪੁਰਾਣੇ ਸਮੇਂ ਤੋਂ ਹੀ ਸ਼ਹਿਦ ਮੱਖੀ ਪਾਲਣ ਦਾ ਕੰਮ ਕੀਤਾ ਜਾ ਰਿਹਾ ਹੈ ।
- ਪੁਰਾਣੇ ਸਮੇਂ ਵਿਚ ਭਾਰਤ ਵਿੱਚ ਹਿੰਦੁਸਤਾਨੀ ਮੱਖੀ ਪਾਲੀ ਜਾਂਦੀ ਸੀ ਜੋ ਸਿਰਫ਼ ਪਹਾੜੀ ਤੇ ਦੱਖਣੀ ਸੂਬਿਆਂ ਤੱਕ ਹੀ ਸੀਮਤ ਸੀ ।
- ਸਾਲ 1965 ਵਿੱਚ ਡਾ: ਅਵਤਾਰ ਸਿੰਘ ਅਟਵਾਲ ਦੀ ਅਗਵਾਈ ਹੇਠ ਪੀ.ਏ.ਯੂ. ਲੁਧਿਆਣਾ ਵਲੋਂ ਇਟਾਲੀਅਨ ਸ਼ਹਿਦ ਮੱਖੀ ਪਾਲਣ ਦਾ ਕੰਮ ਸਫਲਤਾ ਪੂਰਵਕ ਸ਼ੁਰੂ ਕੀਤਾ ਗਿਆ ।
- ਇਟਾਲੀਅਨ ਸ਼ਹਿਦ ਮੱਖੀਆਂ ਦੇ ਸਥਾਈ (Stationary) ਮੱਖੀ ਪਾਲਣ ਵਿਚ 20 ਕਿਲੋ ਅਤੇ ਹਿਜ਼ਰਤੀ (Migratory) ਮੱਖੀ ਪਾਲਣ ਵਿੱਚ 60 ਕਿਲੋ ਸ਼ਹਿਦ ਪ੍ਰਤੀ ਕਟੁੰਬ ਪ੍ਰਾਪਤ ਹੋ ਜਾਂਦਾ ਹੈ ।
- ਸ਼ਹਿਦ ਦੀਆਂ ਮੱਖੀਆਂ ਤੋਂ ਮੋਮ, ਪੋਲਨ, ਪੋਪਲਿਸ, ਸ਼ਹਿਦ ਮੱਖੀ ਜ਼ਹਿਰ ਅਤੇ ਰਾਇਲ ਜੈਲੀ ਆਦਿ ਪਦਾਰਥ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ ।
- ਸ਼ਹਿਦ ਦੀ ਮੱਖੀ ਦੇ ਸਰੀਰ ਦੇ ਤਿੰਨ ਭਾਗ ਹਨ-ਸਿਰ, ਛਾਤੀ ਅਤੇ ਪੇਟ ।
- ਸ਼ਹਿਦ ਦੀਆਂ ਮੱਖੀਆਂ ਚਾਰ ਕਿਸਮਾਂ ਦੀਆਂ ਹਨ-ਡੁਮਣਾ (ਏਪਿਸ ਡੋਰਸੇਟਾ), ਛੋਟੀ ਮੱਖੀ (ਏਪਿਸ ਫਲੋਰੀਆ), ਹਿੰਦੁਸਤਾਨੀ ਮੱਖੀ (ਏਪਿਸ ਸਿਰਾਨਾ ਇੰਡੀਕਾ) ਅਤੇ ਇਟਾਲੀਅਨ ਮੱਖੀ (ਏਪਿਸ ਮੈਲੀਫਰਾ) ।
- ਡੂਮਣਾ ਮੁੱਖੀ ਅਤੇ ਛੋਟੀ ਮੱਖੀ ਜੰਗਲੀ ਕਿਸਮਾਂ ਹਨ ।
- ਹਿੰਦੁਸਤਾਨੀ ਅਤੇ ਯੂਰਪੀਅਨ ਮੱਖੀ ਪਾਲਤੂ ਕਿਸਮਾਂ ਹਨ ।
- ਡੂਮਣਾ ਮੱਖੀ ਦਾ ਸੁਭਾਅ ਗੁਸੈਲ ਹੁੰਦਾ ਹੈ ।
- ਹਿੰਦੁਸਤਾਨੀ ਤੇ ਯੂਰਪੀਅਨ ਮੱਖੀ ਨੂੰ ਬਕਸੇ ਵਿੱਚ ਪਾਲਿਆ ਜਾਂਦਾ ਹੈ ।
- ਸ਼ਹਿਦ ਮੱਖੀ ਦੀਆਂ ਤਿੰਨ ਜਾਤਾਂ ਹੁੰਦੀਆਂ ਹਨ-ਰਾਣੀ ਮੱਖੀ, ਕਾਮਾ ਮੱਖੀ, ਡਰੋਨ ਮੱਖੀ ।
- ਸ਼ਹਿਦ ਮੱਖੀ ਦੇ ਜੀਵਨ ਚੱਕਰ ਦੀਆਂ ਚਾਰ ਅਵਸਥਾਵਾਂ ਹੁੰਦੀਆਂ ਹਨ-ਅੰਡਾ, ਸੁੰਡੀ, ਪਿਊਪਾ, ਮੱਖੀ ।
- ਕਾਮਾ ਮੱਖੀ 21 ਦਿਨ, ਡਰੋਨ ਮੁੱਖੀ 24 ਦਿਨ ਅਤੇ ਰਾਣੀ ਮੱਖੀ 16 ਦਿਨ ਵਿੱਚ ਆਪਣਾ ਜੀਵਨ ਚੱਕਰ ਪੂਰਾ ਕਰਦੀਆਂ ਹਨ ।
- ਕਟੁੰਬ ਵਿੱਚ ਕਾਮਾ ਮੱਖੀਆਂ ਦੀ ਗਿਣਤੀ 8000 ਤੋਂ ਲੈ ਕੇ 80,000 ਤੱਕ ਹੋ ਸਕਦੀ ਹੈ ।
- ਸ਼ਹਿਦ ਮੱਖੀ ਪਾਲਣ ਲਈ ਸ਼ਹਿਦ ਮੱਖੀਆਂ ਤੋਂ ਇਲਾਵਾ, ਸ਼ਹਿਦ ਮੱਖੀਆਂ ਦਾ ਬਕਸਾ, ਫਰੇਮਾਂ ਨੂੰ ਹਿਲਾਉਣ ਲਈ ਪੱਤੀ, ਧੂੰਆਂ ਦੇਣ ਲਈ ਸਮੋਕਰ, ਮੋਮ ਦੀਆਂ । ਬੁਨਿਆਦੀ ਸ਼ੀਟਾਂ ਆਦਿ ਦੀ ਲੋੜ ਹੁੰਦੀ ਹੈ ।
- ਪੰਜਾਬ ਵਿਚ ਸ਼ਹਿਦ ਮੱਖੀ ਪਾਲਣਾ ਸ਼ੁਰੂ ਕਰਨ ਲਈ ਫ਼ਰਵਰੀ-ਮਾਰਚ ਅਤੇ ਨਵੰਬਰ ਦਾ ਸਮਾਂ ਢੁੱਕਵਾਂ ਹੈ ।
- ਸ਼ਹਿਦ ਮੱਖੀਆਂ ਪੱਕੇ ਹੋਏ ਸ਼ਹਿਦ ਨੂੰ ਮੋਮ ਦੀ ਤਹਿ ਨਾਲ ਸੀਲ ਕਰ ਦਿੰਦੀਆਂ ਹਨ ।
- ਕੱਚਾ ਸ਼ਹਿਦ ਨਹੀਂ ਕੱਢਣਾ ਚਾਹੀਦਾ, ਸੀਲ ਕੀਤਾ ਹੋਇਆ ਸ਼ਹਿਦ ਹੀ ਕੱਢਣਾ ਚਾਹੀਦਾ ਹੈ ।
- ਸ਼ਹਿਦ ਮੱਖੀ ਦੇ ਕਿੱਤੇ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਵਲੋਂ ਰਾਸ਼ਟਰੀ ਬਾਗ਼ਬਾਨੀ ਮਿਸ਼ਨ ਅਧੀਨ ਸਬਸਿਡੀ ਦਿੱਤੀ ਜਾ ਰਹੀ ਹੈ ।