PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

Punjab State Board PSEB 8th Class Agriculture Book Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ Textbook Exercise Questions and Answers.

PSEB Solutions for Class 8 Agriculture Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

Agriculture Guide for Class 8 PSEB ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ Textbook Questions and Answers

ਅਭਿਆਸ
(ਓ) ਇਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਪੁਰਾਣੇ ਜ਼ਮਾਨੇ ਵਿੱਚ ਜ਼ਮੀਨ ਦੀ ਪੈਮਾਇਸ਼ ਕਿਸ ਨਾਲ ਕਰਦੇ ਸਨ ?
ਉੱਤਰ-
ਰੱਸੀ ਨਾਲ ।

ਪ੍ਰਸ਼ਨ 2.
ਜ਼ਮੀਨ ਸੰਬੰਧੀ ਸੁਧਾਰਾਂ ਦਾ ਮੋਢੀ ਕਿਸ ਬਾਦਸ਼ਾਹ ਨੂੰ ਕਿਹਾ ਜਾਂਦਾ ਹੈ ?
ਉੱਤਰ-
ਮੁਗ਼ਲ ਬਾਦਸ਼ਾਹ ਅਕਬਰ ।

PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

ਪ੍ਰਸ਼ਨ 3.
ਇੱਕ ਹੈਕਟੇਅਰ ਵਿੱਚ ਕਿੰਨੇ ਏਕੜ ਹੁੰਦੇ ਹਨ ?
ਉੱਤਰ-
2.5 ਏਕੜ ।

ਪ੍ਰਸ਼ਨ 4.
ਇੱਕ ਕਨਾਲ ਵਿੱਚ ਕਿੰਨੇ ਮਰਲੇ ਹੁੰਦੇ ਹਨ ?
ਉੱਤਰ-
20 ਮਰਲੇ ।

ਪ੍ਰਸ਼ਨ. 5.
ਭਾਰਤ ਦੇ ਕਿਹੜੇ-ਕਿਹੜੇ ਸੂਬਿਆਂ ਵਿੱਚ ਮੁਰੱਬਾਬੰਦੀ ਸੁਚੱਜੇ ਢੰਗ ਨਾਲ ਹੋਈ ਹੈ ?
ਉੱਤਰ-
ਪੰਜਾਬ ਅਤੇ ਹਰਿਆਣਾ ।

ਪ੍ਰਸ਼ਨ 6,
ਮੁਰੱਬਾਬੰਦੀ ਕਿਸ ਦਹਾਕੇ ਵਿੱਚ ਸ਼ੁਰੂ ਹੋਈ ਸੀ ?
ਉੱਤਰ-1
950 ਦੇ ਦਹਾਕੇ ਵਿੱਚ ।

ਪ੍ਰਸ਼ਨ 7.
ਜਮਾਂਬੰਦੀ ਫਰਦ ਲੱਭਣ ਲਈ ਕਿਹੜੀ ਸਾਈਟ ਵੇਖਣੀ ਪਵੇਗੀ ?
ਉੱਤਰ-
www.plrs.org.in.

ਪ੍ਰਸ਼ਨ 8.
ਮੁਰੱਬਾਬੰਦੀ ਐਕਟ ਅਨੁਸਾਰ ਜ਼ਮੀਨ ਨੂੰ ਕਿੰਨੇ ਕਿੱਲਿਆਂ ਦੇ ਟੁਕੜਿਆਂ ਵਿੱਚ ਵੰਡਿਆ ਗਿਆ ?
ਉੱਤਰ-
25-25 ਕਿੱਲਿਆਂ ਦੇ ਟੁਕੜਿਆਂ ਵਿਚ ।

PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

ਪ੍ਰਸ਼ਨ 9.
ਹਾੜੀ ਦੀ ਗਿਰਦਾਵਰੀ ਕਿਸ ਸਮੇਂ ਹੁੰਦੀ ਹੈ ?
ਉੱਤਰ-
1 ਮਾਰਚ ਤੋਂ 31 ਮਾਰਚ ।

ਪ੍ਰਸ਼ਨ 10.
ਨਵੀਂ ਜਮਾਂਬੰਦੀ ਕਿੰਨੇ ਸਾਲਾਂ ਬਾਅਦ ਤਿਆਰ ਹੁੰਦੀ ਹੈ ?
ਉੱਤਰ-
ਪਹਿਲਾਂ 4 ਸਾਲ ਬਾਅਦ ਹੁੰਦੀ ਸੀ ਹੁਣ 5 ਸਾਲ ਬਾਅਦ ਹੁੰਦੀ ਹੈ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਝਗੜੇ ਵਾਲੀ ਜ਼ਮੀਨ ਦੀ ਗਿਰਦਾਵਰੀ ਦਰੁਸਤੀ ਕੌਣ ਕਰਦਾ ਹੈ ?
ਉੱਤਰ-
ਝਗੜੇ ਵਾਲੀ ਜ਼ਮੀਨ ਦੀ ਗਿਰਦਾਵਰੀ ਤਹਿਸੀਲਦਾਰ ਦੀ ਕਚਹਿਰੀ ਵਿਚ ਜਾ ਕੇ ਕਰਵਾ ਸਕਦੇ ਹਾਂ ।

ਪ੍ਰਸ਼ਨ 2.
ਜਮਾਂਬੰਦੀ ਕੀ ਹੁੰਦੀ ਹੈ ?
ਉੱਤਰ-
ਜਮਾਂਬੰਦੀ ਫਰਦ ਪੰਜਾਬ ਲੈਂਡ ਰੈਵੀਨਿਊ ਐਕਟ ਵਿਚ ਜ਼ਮੀਨ ਦੀ ਮਾਲਕੀ ਦਾ ਇਕ ਮਹੱਤਵਪੂਰਨ ਦਸਤਾਵੇਜ਼ ਹੈ । ਇਸ ਵਿਚ ਖੇਵਟ ਨੰਬਰ, ਖਤੌਨੀ, ਪਿੰਡ ਦੀ ਪੱਤੀ ਦਾ , ਨਾਮ, ਮਾਲਕ ਦਾ ਨਾਮ ਹਿੱਸੇ ਅਨੁਸਾਰ, ਕਾਬਜ਼ ਕਾਸ਼ਤਕਾਰ ਅਤੇ ਸਿੰਚਾਈ ਦੇ ਸਾਧਨ ਆਦਿ ਦਾ ਵੇਰਵਾ ਦਰਜ ਹੁੰਦਾ ਹੈ ।

ਪ੍ਰਸ਼ਨ 3.
ਇੰਤਕਾਲ ਕੀ ਹੁੰਦਾ ਹੈ ?
ਉੱਤਰ-
ਜ਼ਮੀਨ ਦੇ ਇਕ ਮਾਲਕ ਤੋਂ ਦੂਸਰੇ ਮਾਲਕ ਦੇ ਨਾਮ ਮਾਲਕੀ ਅਧਿਕਾਰ ਤਬਦੀਲ ਕਰਨ ਨੂੰ ਇੰਤਕਾਲ ਕਿਹਾ ਜਾਂਦਾ ਹੈ ।

ਪ੍ਰਸ਼ਨ 4.
ਨਿਸ਼ਾਨਦੇਹੀ ਕਰਨ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ ?
ਉੱਤਰ-
ਲੱਠੇ ਉਪਰ ਬਣਿਆ ਨਕਸ਼ਾ (ਸ਼ਿਜਰਾ) ਤੇ ਜ਼ਰੀਬ ਦੀ ਸਹਾਇਤਾ ਨਾਲ ਪਟਵਾਰੀ ਤੇ ਕਾਨੂੰਗੋ ਖਸਰਾ ਨੰਬਰ ਦੀ ਲੰਬਾਈ-ਚੌੜਾਈ ਨੂੰ ਨਾਪ ਕੇ ਨਿਸ਼ਾਨ ਲਗਾ ਦਿੰਦੇ ਹਨ ।

ਪ੍ਰਸ਼ਨ 5.
ਗੋਸ਼ਵਾਰਾ ਕੀ ਹੁੰਦਾ ਹੈ ?
ਉੱਤਰ-
ਸਾਰੀਆਂ ਫ਼ਸਲਾਂ ਦੇ ਸਾਰਨੀਬੱਧ ਕੁੱਲ ਜੋੜ ਨੂੰ ਗੋਸ਼ਵਾਰਾ ਕਿਹਾ ਜਾਂਦਾ ਹੈ ।

PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

ਪ੍ਰਸ਼ਨ 6.
ਰਹਿਣ ਜਾਂ ਗਹਿਣਾ ਕੀ ਹੁੰਦਾ ਹੈ ?
ਉੱਤਰ-
ਰਹਿਣ ਜਾਂ ਗਹਿਣਾ ਤੋਂ ਭਾਵ ਹੈ ਜਦੋਂ ਕੋਈ ਵੀ ਜ਼ਮੀਨ ਦਾ ਮਾਲਕ ਆਪਣੀ ਜ਼ਮੀਨ ਦੇ ਕਿਸੇ ਟੁਕੜੇ ਨੂੰ ਇਕ ਮਿੱਥੀ ਹੋਈ ਕੀਮਤ ਤੇ ਆਰਜ਼ੀ ਤੌਰ ਤੇ ਕਿਸੇ ਹੋਰ ਵਿਅਕਤੀ ਨੂੰ ਦੇ ਦੇਣੇ | ਅਸਲੀ ਮਾਲਕ ਪੈਸੇ ਵਾਪਿਸ ਕਰਕੇ ਜ਼ਮੀਨ ਮੁੜ ਪ੍ਰਾਪਤ ਕਰ ਸਕਦਾ ਹੈ ।

ਪ੍ਰਸ਼ਨ 7.
ਫ਼ਸਲਾਂ ਦਾ ਖਰਾਬਾ ਕੀ ਹੁੰਦਾ ਹੈ ਅਤੇ ਇਸ ਨੂੰ ਕਿਸ ਤਰ੍ਹਾਂ ਮਾਪਿਆ ਜਾਂਦਾ ਹੈ ?
ਉੱਤਰ-
ਖੇਤਾਂ ਵਿਚ ਬੀਜੀਆਂ ਫ਼ਸਲਾਂ ਦਾ ਹੜਾਂ ਜਾਂ ਟਿੱਡੀ ਦਲ ਦੇ ਹਮਲੇ ਆਦਿ ਵਰਗੀਆਂ ਕੁਦਰਤੀ ਕਰੋਪੀਆਂ ਨਾਲ ਵੱਡੇ ਪੱਧਰ ਤੇ ਖ਼ਰਾਬ ਹੋਣ ਨੂੰ ਖਰਾਬਾ ਕਿਹਾ ਜਾਂਦਾ ਹੈ । ਇਲਾਕੇ ਵਿਚ ਫ਼ਸਲ ਦੀ ਪੈਦਾਵਾਰ ਨੂੰ 100 ਫੀਸਦੀ ਮੰਨ ਕੇ ਖਰਾਬੇ ਦੀ ਔਸਤ ਕੱਢੀ ਜਾਂਦੀ ਹੈ ।

ਪ੍ਰਸ਼ਨ 8.
ਸ਼ਿਜਰਾ ਕੀ ਹੁੰਦਾ ਹੈ ਅਤੇ ਇਸ ਦੇ ਹੋਰ ਕਿਹੜੇ ਨਾਮ ਹਨ ?
ਉੱਤਰ-
ਇਕ ਲੱਠੇ ਦੇ ਕੱਪੜੇ ਤੇ ਪਿੰਡ ਦਾ ਨਕਸ਼ਾ ਬਣਿਆ ਹੁੰਦਾ ਹੈ ਜਿਸ ਤੇ ਪਿੰਡ ਦੀ ਜ਼ਮੀਨ ਦੇ ਸਾਰੇ ਖਸਰੇ ਨੰਬਰ ਉਕਰੇ ਹੁੰਦੇ ਹਨ, ਇਸ ਨੂੰ ਸ਼ਿਜਰਾ ਕਿਹਾ ਜਾਂਦਾ ਹੈ । ਇਸ ਨੂੰ ਕਿਸ਼ਤਵਾਰ, ਪਾਰਚਾ, ਲੱਠਾ ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 9.
ਮੁਰੱਬਾਬੰਦੀ ਕੀ ਹੁੰਦੀ ਹੈ ਅਤੇ ਇਸ ਦਾ ਕੀ ਫਾਇਦਾ ਹੋਇਆ ਹੈ ?
ਉੱਤਰ-
ਕਿਸੇ ਜ਼ਿਮੀਂਦਾਰ ਦੀ ਜ਼ਮੀਨ ਦੇ ਵੱਖ-ਵੱਖ ਖਿਲਰੇ ਹੋਏ ਟੁਕੜਿਆਂ ਨੂੰ ਇਕ ਥਾਂ ਤੇ ਇਕੱਠਾ ਕਰਨ ਨੂੰ ਮੁਰੱਬਾਬੰਦੀ ਜਾਂ ਚੱਕਬੰਦੀ ਕਿਹਾ ਜਾਂਦਾ ਹੈ । ਮੁਰੱਬਾਬੰਦੀ ਕਰਨ ਨਾਲ ਜ਼ਮੀਨ ਨਾਲ ਸੰਬੰਧਿਤ ਹਰ ਕੰਮ ਸੌਖਾ ਹੋ ਜਾਂਦਾ ਹੈ ।

ਪ੍ਰਸ਼ਨ 10.
ਜ਼ਰੀਬ ਕੀ ਹੁੰਦੀ ਹੈ ?
ਉੱਤਰ-
ਇਹ ਲੋਹੇ ਦੀਆਂ ਕੁੜੀਆਂ ਦੀ ਬਣੀ ਹੋਈ ਚੇਨ ਹੁੰਦੀ ਹੈ ਜਿਸ ਨੂੰ ਜ਼ਮੀਨ ਦੀ ਪੈਮਾਇਸ਼ ਲਈ ਵਰਤਿਆ ਜਾਂਦਾ ਹੈ । ਇਹ 55 ਫੁੱਟ ਲੰਬੀ ਹੁੰਦੀ ਹੈ ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

ਪਸ਼ਨ 1.
ਗਿਰਦਾਵਰੀ ਕੀ ਹੁੰਦੀ ਹੈ ਅਤੇ ਕਦੋਂ ਕੀਤੀ ਜਾਂਦੀ ਹੈ ?
ਉੱਤਰ-
ਇਹ ਫ਼ਸਲਾਂ ਦਾ ਸਰਵੇਖਣ ਹੁੰਦਾ ਹੈ । ਇਸ ਨੂੰ ਗਿਰਦਾਵਰੀ ਜਾਂ ਗਰਦੌਰੀ ਕਿਹਾ ਜਾਂਦਾ ਹੈ । ਇਹ ਮੌਕੇ ਤੇ ਕੀਤਾ ਹੋਇਆ ਸਰਵੇਖਣ ਹੈ ਜੋ ਕੀਤੀ ਹੋਈ ਕਾਸ਼ਤ ਨੂੰ ਦਰਸਾਉਂਦਾ ਹੈ । ਗਿਰਦਾਵਰੀ ਸਾਲ ਵਿਚ ਦੋ ਵਾਰ ਕੀਤੀ ਜਾਂਦੀ ਹੈ ।

ਹਾੜੀ ਵਿਚ ਇਕ ਮਾਰਚ ਤੋਂ 31 ਮਾਰਚ ਤੱਕ ਅਤੇ ਸਾਉਣੀ ਵਿਚ ਇਕ ਅਕਤੂਬਰ ਤੋਂ 31 ਅਕਤੂਬਰ ਤੱਕ । ਜੈਦ ਦੀਆਂ ਫ਼ਸਲਾਂ ਲਈ ਹਾੜੀ ਤੇ ਸਾਉਣੀ ਅਤੇ ਸਾਉਣੀ ਤੇ ਹਾੜੀ ਵਿਚਲੀਆਂ ਫ਼ਸਲਾਂ ਵੀ ਦੋ ਵਾਰ ਗਿਰਦਾਵਰੀ ਕੀਤੀ ਜਾਂਦੀ ਹੈ । ਮਈ ਤੋਂ 15 ਮਈ ਅਤੇ 1 ਦਸੰਬਰ ਤੋਂ 15 ਦਸੰਬਰ ਤੱਕ ।

PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

ਪ੍ਰਸ਼ਨ 2.
ਤਕਸੀਮ ਕਿਉਂ ਅਤੇ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਜਦੋਂ ਕਿਸੇ ਜ਼ਮੀਨ ਦੇ ਹਿੱਸੇਦਾਰ ਮਾਲਕ ਦੋ ਜਾਂ ਵੱਧ ਹੋ ਜਾਣ ਤਾਂ ਹਿੱਸੇਦਾਰਾਂ ਦੀ ਸਹਿਮਤੀ (ਰਜ਼ਾਮੰਦੀ) ਨਾਲ ਉਸ ਜ਼ਮੀਨ ਦੀ ਵੰਡ ਕਰਨ ਨੂੰ ਤਕਸੀਮ ਜਾਂ ਵੰਡ ਕਿਹਾ ਜਾਂਦਾ ਹੈ । ਵੰਡ ਤੋਂ ਬਾਅਦ ਹਰ ਹਿੱਸੇਦਾਰ ਆਪਣੀ ਜ਼ਮੀਨ ਦਾ ਖ਼ੁਦ ਮੁਖਤਿਆਰ ਮਾਲਕ ਹੁੰਦਾ ਹੈ ਉਹ ਆਪਣੀ ਮਰਜ਼ੀ ਨਾਲ ਜ਼ਮੀਨ ਨੂੰ ਗਹਿਣੇ ਜਾਂ ਬੈਅ ਜਾਂ ਬੈਂਕ ਤੋਂ ਕਰਜ਼ਾ ਲੈ ਸਕਦਾ ਹੈ ।

ਪ੍ਰਸ਼ਨ 3.
ਜ਼ਮੀਨ/ਤੋਂ ਰੀਕਾਰਡ ਦਾ ਕੰਪਿਊਟਰੀਕਰਨ ਕੀ ਹੈ ?
ਉੱਤਰ-
ਸਰਕਾਰ ਵਲੋਂ ਅੱਜ-ਕੱਲ੍ਹ ਸਾਰੀ ਜ਼ਮੀਨ ਦੇ ਰੀਕਾਰਡ ਦਾ ਕੰਪਿਊਟਰੀਕਰਨ ਕੀਤਾ ਜਾ ਰਿਹਾ ਹੈ ਇਸ ਨਾਲ ਅਸੀਂ ਘਰ ਬੈਠੇ ਹੀ ਜਮਾਂਬੰਦੀ ਅਤੇ ਇੰਤਕਾਲ ਦੇਖ ਸਕਦੇ ਹਾਂ । ਤਸਦੀਕਸ਼ੁਦਾ ਜਮਾਂਬੰਦੀ ਜਾਂ ਇੰਤਕਾਲ ਦਾ ਰੀਕਾਰਡ ਲੈਣ ਲਈ ਨੇੜੇ ਦੀ ਉਪ ਤਹਿਸੀਲ ਵਿਚ ਲੋੜੀਂਦੀ ਫੀਸ ਭਰ ਕੇ ਫੌਰਨ ਹੀ ਜ਼ਮੀਨ ਦਾ ਰੀਕਾਰਡ ਮਿਲ ਜਾਂਦਾ ਹੈ । ਇਸ ਰੀਕਾਰਡ ਨੂੰ www.plrs.org.in ਵੈਬ ਸਾਈਟ ਤੇ ਦੇਖਿਆ ਜਾ ਸਕਦਾ ਹੈ ।

ਪ੍ਰਸ਼ਨ 4.
ਠੇਕਾ ਜਾਂ ਚਕੋਤਾ ਕੀ ਹੁੰਦਾ ਹੈ ?
ਉੱਤਰ-
ਜ਼ਮੀਨ ਦਾ ਮਾਲਕ ਆਪਣੀ ਜ਼ਮੀਨ ਨੂੰ ਕਿਸੇ ਹੋਰ ਵਿਅਕਤੀ ਨੂੰ ਨਿਸ਼ਚਿਤ ਸਮੇਂ ਲਈ, ਜਿਵੇਂ-ਇਕ ਸਾਲ ਜਾਂ ਪੰਜ ਸਾਲ ਲਈ ਵਾਹੁਣ, ਫ਼ਸਲਾਂ ਦੀ ਕਾਸ਼ਤ ਲਈ ਆਪਸ ਵਿਚ ਦੋਵੇਂ ਧਿਰਾਂ ਵੱਲੋਂ ਮਿਥੀ ਧਨ ਰਾਸ਼ੀ ਤੇ ਦੇ ਦਿੰਦਾ ਹੈ ਤਾਂ ਇਸ ਨੂੰ ਠੇਕਾ ਜਾਂ ਚਕੋਤਾ ਕਿਹਾ ਜਾਂਦਾ ਹੈ ।

ਪ੍ਰਸ਼ਨ 5.
ਜ਼ਮੀਨ ਦੀ ਰਜਿਸਟਰੀ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਮਕਾਨ, ਦੁਕਾਨ ਆਦਿ ਜਦੋਂ ਇਕ ਵਿਅਕਤੀ ਵਲੋਂ ਦੂਸਰੇ ਵਿਅਕਤੀ ਨੂੰ ਮਿੱਥੀ ਕੀਮਤ ਤੇ ਵੇਚ ਦਿੱਤੀ ਜਾਂਦੀ ਹੈ ਜਾਂ ਗਹਿਣੇ ਕੀਤੀ ਜਾਂਦੀ ਹੈ ਤਾਂ ਦੋਵੇਂ ਪਾਰਟੀਆਂ ਤਹਿਸੀਲਦਾਰ ਦੇ ਦਫ਼ਤਰ ਵਿਚ ਜਾ ਕੇ ਸੰਬੰਧਿਤ ਧਿਰਾਂ ਦੀ ਸਹਿਮਤੀ ਨਾਲ ਫੋਟੋ ਸਮੇਤ ਰਜਿਸਟਰ ਵਿਚ ਦਰਜ ਕਰਵਾਇਆ ਜਾਂਦਾ ਹੈ ਇਸ ਨੂੰ ਰਜਿਸਟਰੀ ਜਾਂ ਰਜਿਸਟਰਡ ਵਾਕਿਆ ਕਿਹਾ ਜਾਂਦਾ ਹੈ । ਰਜਿਸਟਰੀ ਦੀਆਂ ਵੱਖ-ਵੱਖ ਕਿਸਮਾਂ ਹਨ-ਰਜਿਸਟਰੀ ਬੈਅ, ਗਹਿਣਾ, ਹਿੱਸਾ, ਤਬਦੀਲ ਮਲਕੀਅਤ ਆਦਿ ।

PSEB 8th Class Agriculture Guide ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ Important Questions and Answers

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੁਗਲ ਬਾਦਸ਼ਾਹ ਅਕਬਰ ਦੇ ਰਾਜ ਸਮੇਂ ਜ਼ਮੀਨ ਦੀ ਪੈਮਾਇਸ਼ ਵਿਚ ਕਿਸ ਦਾ ਮੁੱਖ ਯੋਗਦਾਨ ਰਿਹਾ ?
ਉੱਤਰ-
ਟੋਡਰ ਮੱਲ ।

PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

ਪ੍ਰਸ਼ਨ 2.
ਸਾਲ 1580 ਤੋਂ ਪਹਿਲਾਂ ਜ਼ਮੀਨ ਦਾ ਟੈਕਸ (ਮਾਮਲਾ) ਹਕੂਮਤ ਨੂੰ ਕਿਸ ਰੂਪ ਵਿਚ ਦਿੱਤਾ ਜਾਂਦਾ ਸੀ ?
ਉੱਤਰ-
ਫ਼ਸਲ ਦੇ ਰੂਪ ਵਿਚ ।

ਪ੍ਰਸ਼ਨ 3.
ਸਾਲ 1580 ਤੋਂ ਬਾਅਦ ਜ਼ਮੀਨ ਦਾ ਮਾਮਲਾ ਕਿਸ ਰੂਪ ਵਿਚ ਦਿੱਤਾ ਜਾਣ ਲੱਗ ਪਿਆ ?
ਉੱਤਰ-
ਨਕਦ ਅਦਾਇਗੀ ।

ਪ੍ਰਸ਼ਨ 4.
ਜ਼ਰੀਬ ਦੀ ਲੰਬਾਈ ਦੱਸੋ ।
ਉੱਤਰ-
10 ਕਰਮਾਂ ਜਾਂ 55 ਫੁੱਟ ।

ਪ੍ਰਸ਼ਨ 5.
ਮੁਸਤੀਲ ਕੀ ਹੈ ?
ਉੱਤਰ-
ਮੁਰੱਬਾਬੰਦੀ ਵਿਚ ਵੱਡੇ ਟੁਕੜੇ ਨੂੰ ਮੁਰੱਬਾ ਜਾਂ ਮੁਸਤੀਲ ਕਿਹਾ ਜਾਂਦਾ ਹੈ ।

ਪ੍ਰਸ਼ਨ 6.
ਇੰਤਕਾਲ ਦੇ ਕਿੰਨੇ ਖਾਨੇ ਹੁੰਦੇ ਹਨ ?
ਉੱਤਰ-
15 ਕਾਲਮ ਹੁੰਦੇ ਹਨ ।

PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

ਪ੍ਰਸ਼ਨ 7.
ਜਮਾਂਬੰਦੀ ਫਰਦ ਦੇ ਕਿੰਨੇ ਖ਼ਾਨੇ ਹੁੰਦੇ ਹਨ ?
ਉੱਤਰ-
1-12 ਤੱਕ ਨੂੰ

ਪ੍ਰਸ਼ਨ 8.
ਸਾਉਣੀ ਦੀ ਗਿਰਦਾਵਰੀ ਕਦੋਂ ਹੁੰਦੀ ਹੈ ?
ਉੱਤਰ-
1 ਅਕਤੂਬਰ ਤੋਂ 31 ਅਕਤੂਬਰ ਤੱਕ ।

ਪ੍ਰਸ਼ਨ 9.
ਜੈਦ ਫ਼ਸਲਾਂ ਦੀ ਗਿਰਦਾਵਰੀ ਕਦੋਂ ਕੀਤੀ ਜਾਂਦੀ ਹੈ ?
ਉੱਤਰ-
1 ਮਈ ਤੋਂ 15 ਮਈ, 1 ਦਸੰਬਰ ਤੋਂ 15 ਦਸੰਬਰ ।

ਪ੍ਰਸ਼ਨ 10.
ਖਰਾਬੇ ਦੀ ਔਸਤ ਕਿਵੇਂ ਕੱਢੀ ਜਾਂਦੀ ਹੈ ?
ਉੱਤਰ-
ਇਲਾਕੇ ਵਿਚ ਫ਼ਸਲ ਦੀ ਪੈਦਾਵਾਰ ਨੂੰ 100 ਫੀਸਦੀ ਮੰਨ ਕੇ ।

ਪ੍ਰਸ਼ਨ 11.
1 ਫੁੱਟ = ……………………..
ਉੱਤਰ-
12 ਇੰਚ ।

PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

ਪ੍ਰਸ਼ਨ 12. 1 ਗਜ਼ = ………………….
ਉੱਤਰ-
3 ਫੁੱਟ ।

ਪ੍ਰਸ਼ਨ 13. 1 ਫਰਲਾਂਗ = ………………….
ਉੱਤਰ-
220 ਗਜ਼ ॥

ਪ੍ਰਸ਼ਨ 14.
1 ਮੀਲ = ……………………. ਗਜ਼ = ………………….. ਫਰਲਾਂਗ
ਉੱਤਰ-
1760 ਗਜ਼ = 8 ਫਰਲਾਂਗ ।

ਪ੍ਰਸ਼ਨ 15.
1 ਕਰਮ = ……………………. ਇੰਚ = ………………. ਫੁੱਟ ।
ਉੱਤਰ-
66 ਇੰਚ = 5.5 ਫੁੱਟ ।

ਪ੍ਰਸ਼ਨ 16.
1 ਵਰਗ ਕਰਮ = …………….. ਸਰਸਾਹੀ ।
ਉੱਤਰ-
1 ਸਰਸਾਹੀ ।

ਪ੍ਰਸ਼ਨ 17.
1 ਮਰਲਾ = …………….. ਸਰਸਾਹੀਆਂ ।
ਉੱਤਰ-
9.

PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

ਪ੍ਰਸ਼ਨ 18.
1 ਮਰਲਾ = …………….. ਵਰਗ ਫੁੱਟ !
ਉੱਤਰ-
272.

ਪ੍ਰਸ਼ਨ 19.
1 ਮਰਲਾ = …………….. ਵਰਗ ਗਜ਼ ।
ਉੱਤਰ-
30.

ਪ੍ਰਸ਼ਨ 20.
1 ਕਨਾਲ = ……………………….. ਮਰਲੇ ।
ਉੱਤਰ-
20.

ਪ੍ਰਸ਼ਨ 21.
1 ਕਨਾਲ = ………………………. ਬਿਸਵੇ ।
ਉੱਤਰ-
2.

ਪ੍ਰਸ਼ਨ 22.
1 ਕਿੱਲਾ = ………….. ਏਕੜ ।
ਉੱਤਰ-
1. ਪ੍ਰਸ਼ਨ

23. 1 ਕਿੱਲਾ = ……………. ਕਨਾਲ ।
ਉੱਤਰ-
8.

PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

ਪ੍ਰਸ਼ਨ 24.
1 ਕਿੱਲਾ = ………………………. ਮਰਲੇ = …………………….. ਵਰਗ ਫੁੱਟ !
ਉੱਤਰ-
160 ਮਰਲੇ = 220 × 198 ਵਰਗ ਫੁੱਟ ।

ਪ੍ਰਸ਼ਨ 25.
1 ਕਿੱਲਾ = ………………………. ਵਰਗ ਮੀਟਰ ।
ਉੱਤਰ-
4000.

ਪ੍ਰਸ਼ਨ 26.
1 ਬਿਸਵਾ ਖਾਮ = ………………………. ਵਰਗ ਗਜ਼ |
ਉੱਤਰ-
50.

ਪ੍ਰਸ਼ਨ 27.
1 ਮੁਰੱਬਾ = ……………………… ਏਕੜ ।
ਉੱਤਰ-
25.

ਪ੍ਰਸ਼ਨ 28.
1 ਹੈਕਟੇਅਰ = ………………………… ਏਕੜ ।
ਉੱਤਰ-
2.5.

PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

ਪ੍ਰਸ਼ਨ 29.
1 ਹੈਕਟੇਅਰ = …………….. ਵਰਗ ਮੀਟਰ ।
ਉੱਤਰ-
10000.

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਕਬਰ ਦੇ ਸਮੇਂ ਜ਼ਮੀਨ ਦਾ ਮਾਮਲਾ ਕਿਸ ਰੂਪ ਵਿਚ ਦਿੱਤਾ ਜਾਂਦਾ ਸੀ ?
ਉੱਤਰ-
ਪਹਿਲਾਂ ਇਹ ਮਾਮਲਾ ਫ਼ਸਲ ਦੇ ਰੂਪ ਵਿਚ ਦਿੱਤਾ ਜਾਂਦਾ ਸੀ ਤੇ ਸਾਲ 1580 ਤੋਂ ਬਾਅਦ ਮਾਮਲਾ ਨਕਦ ਰੂਪ ਵਿਚ ਦਿੱਤਾ ਜਾਣ ਲਗ ਪਿਆ ।

ਪ੍ਰਸ਼ਨ 2.
ਇੰਤਕਾਲ ਦੀਆਂ ਵੱਖ-ਵੱਖ ਕਿਸਮਾਂ ਦੱਸੋ ।
ਉੱਤਰ-
ਇੰਤਕਾਲ ਦੀਆਂ ਕਿਸਮਾਂ ਹਨ-ਬੈਅ, ਰਹਿਣ, ਤਬਾਦਲਾ, ਤਕਸੀਮ, ਵਿਰਾਸਤ ਆਦਿ ।

ਪ੍ਰਸ਼ਨ 3.
ਇੰਤਕਾਲ ਦਰਜ ਕਰਨ ਦੀ ਕਾਰਵਾਈ ਦੱਸੋ ।
ਉੱਤਰ-
ਪਟਵਾਰੀ ਇੰਤਕਾਲ ਦਰਜ ਕਰਦਾ ਹੈ, ਫੀਲਡ ਕਾਨੂੰਗੋ ਇੰਤਕਾਲ ਨੂੰ ਰੀਕਾਰਡ ਅਨੁਸਾਰ ਚੈੱਕ ਕਰਦਾ ਹੈ, ਫਿਰ ਨਾਇਬ ਜਾਂ ਤਹਿਸੀਲਦਾਰ ਮੌਕੇ ਤੇ ਜਾ ਕੇ ਦੋਨਾਂ ਧਿਰਾਂ ਨੂੰ ਬੁਲਾ ਕੇ, ਨੰਬਰਦਾਰ ਦੀ ਤਸਦੀਕ ਤੇ ਇੰਤਕਾਲ ਮਨਜ਼ੂਰ ਕਰਦਾ ਹੈ ।

ਪ੍ਰਸ਼ਨ 4.
ਜ਼ਮੀਨ ਦੀ ਮਾਲਕੀ ਵਿਚ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਜਮਾਂਬੰਦੀ ਵਿਚ ਦਰਜ ਹੁੰਦੀਆਂ ਹਨ ?
ਉੱਤਰ-
ਜ਼ਮੀਨ ਨੂੰ ਗਹਿਣੇ ਕਰਨਾ, ਬੈਅ ਕਰਨਾ, ਬਰਾਨੀ ਤੋਂ ਨਹਿਰੀ ਹੋਣਾ, ਮਾਮਲੇ ਅਤੇ ਬਟਾਈ ਵਿਚ ਤਬਦੀਲੀ, ਕਾਸ਼ਤਕਾਰਾਂ ਦਾ ਬਦਲਣਾ, ਤਬਾਦਲਾ ਕਰਨਾ ਆਦਿ ।

PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

ਪ੍ਰਸ਼ਨ 5.
ਖਰਾਬਾ ਹੋਣ ਦੇ ਕੀ ਕਾਰਨ ਹਨ ?
ਉੱਤਰ-
ਖਰਾਬਾ ਹੋਣ ਦੇ ਕਈ ਕਾਰਨ ਹੋ ਸਕਦੇ ਹਨ , ਜਿਵੇਂ-ਬਾਰਸ਼ ਦਾ ਪਾਣੀ ਖੜ੍ਹਾ ਹੋਣਾ, ਕੁਦਰਤੀ ਕਰੋਪੀ ਜਾਂ ਆਫ਼ਤੇ, ਜਿਵੇਂ-ਟਿੱਡੀ ਦਲ ਦਾ ਹਮਲਾ ਆਦਿ ।

ਵਸਤੂਨਿਸ਼ਠ ਪ੍ਰਸ਼ਨ
ਠੀਕ / ਗ਼ਲਤ

1. ਜ਼ਰੀਬ ਦੀ ਲੰਬਾਈ 10 ਕਰਮ ਹੁੰਦੀ ਹੈ ।
2. ਜਮਾਂਬੰਦੀ ਫਰਦ ਵਿੱਚ 1-12 ਖਾਨੇ ਹੁੰਦੇ ਹਨ ।
3. 1 ਕਨਾਲ = 40 ਮਰਲੇ ।
ਉੱਤਰ-
1. √
2. √
3. ×

ਬਹੁਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇੱਕ ਕਨਾਲ ਵਿੱਚ ਕਿੰਨੇ ਮਰਲੇ ਹਨ-
(ਉ) 20
(ਅ) 50
(ੲ) 10
(ਸ) 60
ਉੱਤਰ-
(ਉ) 20

ਪ੍ਰਸ਼ਨ 2.
ਜਮਾਂਬੰਦੀ ਫਰਦ ਲੱਭਣ ਲਈ ਸਾਈਟ ਹੈ
(ਉ) www. jamabandi.dk.
(ਅ) www.plrs.org.in
(ੲ) www.plrs.ac.
(ਸ) www.org.plrs.in
ਉੱਤਰ-
(ਅ) www.plrs.org.in

ਪ੍ਰਸ਼ਨ 3.
ਸ਼ਿਜਰਾ ਕਿਸ ਨੂੰ ਕਹਿੰਦੇ ਹਨ ?
(ਉ) ਨਕਸ਼ਾ
(ਅ) ਘਰ
(ੲ) ਸੜਕ
(ਸ) ਸਕੂਲ ।
ਉੱਤਰ-
(ਉ) ਨਕਸ਼ਾ

ਖ਼ਾਲੀ ਥਾਂਵਾਂ ਭਰੋ

1. …………………. ਵਿੱਚ ਵੱਡੇ ਟੁਕੜੇ ਨੂੰ ਮੁਸਤੀਲ ਕਿਹਾ ਜਾਂਦਾ ਹੈ ।
2. …………………….. ਦੀ ਲੰਬਾਈ 55 ਫੁੱਟ ਹੁੰਦੀ ਹੈ ।
3. ਲੱਠੇ ਉੱਪਰ ਬਣੇ ਨਕਸ਼ੇ ਨੂੰ ………………………. ਕਿਹਾ ਜਾਂਦਾ ਹੈ ।
ਉੱਤਰ-
1. ਮੁਰੱਬਾਬੰਦੀ,
2. ਜ਼ਰੀਬ,
3. ਸ਼ਿਜਰਾ ।

PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ PSEB 8th Class Agriculture Notes

  1. ਭਾਰਤ ਵਿੱਚ ਜ਼ਮੀਨ ਦੀ ਪੈਮਾਇਸ਼ ਦਾ ਕੰਮ ਮੁਗ਼ਲ ਬਾਦਸ਼ਾਹ ਅਕਬਰ ਦੇ ਰਾਜ ਵਿਚ ਸ਼ੁਰੂ ਹੋਇਆ ਸੀ ਤੇ ਟੋਡਰ ਮੱਲ ਦਾ ਇਸ ਵਿਚ ਅਹਿਮ ਯੋਗਦਾਨ ਰਿਹਾ ।
  2. ਸਾਲ 1580 ਦੇ ਲਗਪਗ ਬਾਦਸ਼ਾਹ ਅਕਬਰ ਨੇ ਮਾਮਲੇ ਦੀ ਅਦਾਇਗੀ ਨਕਦ ਸ਼ੁਰੂ ਕੀਤੀ ਸੀ ।
  3. ਆਜ਼ਾਦੀ ਤੋਂ ਬਾਅਦ ਜ਼ਮੀਨੀ ਪੈਮਾਇਸ਼ ਵਿਚ ਹੋਰ ਵੀ ਸੁਧਾਰ ਹੋਏ ਅਤੇ 1950-60 ਦੌਰਾਨ ਜ਼ਮੀਨ ਦਾ ਮੁਰੱਬਾਬੰਦੀ ਐਕਟ ਇਕ ਅਹਿਮ ਕੜੀ ਸੀ ।
  4. ਭੋਂ ਦੀ ਪੈਮਾਇਸ਼ ਕਰਨ ਵਾਲੀ ਲੋਹੇ ਦੀਆਂ ਕੁੜੀਆਂ ਦੀ ਚੇਨ ਨੂੰ ਜ਼ਰੀਬ ਕਿਹਾ ਜਾਂਦਾ ਹੈ ।
  5. ਪੰਜਾਬ ਵਿਚ ਜ਼ਮੀਨ ਦੀ ਪੈਮਾਇਸ਼ ਏਕੜ, ਕਨਾਲਾਂ ਜਾਂ ਮਰਲਿਆਂ ਵਿੱਚ ਕੀਤੀ ਜਾਂਦੀ ਹੈ ।
  6. ਜ਼ਰੀਬ ਦੀ ਲੰਬਾਈ 10 ਕਰਮ ਜਾਂ 55 ਫੁੱਟ ਹੁੰਦੀ ਹੈ ।
  7. ਸ਼ਿਜਰਾ, ਲੱਠੇ ਦੇ ਕੱਪੜੇ ਤੇ ਬਣਿਆ ਪਿੰਡ ਦਾ ਨਕਸ਼ਾ ਹੁੰਦਾ ਹੈ ਅਤੇ ਇਸ ਉੱਪਰ ਪਿੰਡ ਦੀ ਜ਼ਮੀਨ ਦੇ ਸਾਰੇ ਨੰਬਰ ਖਸਰੇ ਉਕਰੇ ਹੁੰਦੇ ਹਨ ।
  8. ਪੰਜਾਬ ਮੁਰੱਬਾਬੰਦੀ ਐਕਟ ਅਨੁਸਾਰ ਜ਼ਮੀਨ ਨੂੰ 25-25 ਕਿੱਲਿਆਂ ਦੇ ਵੱਡੇ ਟੁੱਕੜਿਆਂ ਵਿਚ ਵੰਡਿਆ ਗਿਆ ।
  9. ਸਾਰੀਆਂ ਫ਼ਸਲਾਂ ਦੇ ਸਾਰਨੀਬੱਧ ਕੁੱਲ ਜੋੜ ਨੂੰ ਗੋਸ਼ਵਾਰਾ ਕਿਹਾ ਜਾਂਦਾ ਹੈ ।
  10. ਜ਼ਮੀਨ ਦੇ ਇੱਕ ਮਾਲਕ ਤੋਂ ਦੂਸਰੇ ਮਾਲਕ ਦੇ ਨਾਮ ਮਾਲਕੀ ਅਧਿਕਾਰ ਤਬਦੀਲ ਕਰਨ ਨੂੰ ਇੰਤਕਾਲ ਕਿਹਾ ਜਾਂਦਾ ਹੈ ।
  11. ਜ਼ਮਾਂਬੰਦੀ ਫ਼ਰਦ ਪੰਜਾਬ ਲੈਂਡ ਰੈਵੀਨਿਊ ਐਕਟ ਵਿੱਚ ਜ਼ਮੀਨ ਦੀ ਮਾਲਕੀ ਦਾ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ।
  12. ਜ਼ਮਾਂਬੰਦੀ ਪਹਿਲਾਂ ਚਾਰ ਸਾਲ ਬਾਅਦ ਕੀਤੀ ਜਾਂਦੀ ਸੀ ਤੇ ਹੁਣ ਪੰਜ ਸਾਲ ਬਾਅਦ ਕੀਤੀ ਜਾਂਦੀ ਹੈ ।
  13. ਜ਼ਮਾਂਬੰਦੀ ਫ਼ਰਦ ਵਿਚ 1-12 ਖਾਨੇ ਹੁੰਦੇ ਹਨ |
  14. ਗਿਰਦਾਵਰੀ ਜਾਂ ਗਰਦੌਰੀ ਜ਼ਮੀਨ ਜਾਂ ਫ਼ਸਲਾਂ ਦਾ ਸਰਵੇਖਣ ਹੈ ਜੋ ਮੌਕੇ ਤੇ ਕੀਤੀ ਕਾਸ਼ਤ ਨੂੰ ਦਰਸਾਉਂਦਾ ਹੈ ।
  15. ਘਰ ਬੈਠੇ ਜ਼ਮੀਨ ਦਾ ਰਿਕਾਰਡ ਦੇਖਣ ਲਈ www.plrs.org.in ਵੈਬ ਸਾਈਟ ਦੇਖੀ ਜਾ ਸਕਦੀ ਹੈ ।
  16. 1 ਫੁੱਟ = 12 ਇੰਚ, 1 ਗਜ਼ = 3 ਫੁੱਟ
  17. 1 ਮਰਲਾ = 9 ਸਰਸਾਹੀਆਂ = 272 ਵਰਗ ਫੁੱਟ ।
  18. 1 ਕਨਾਲ = 20 ਮਰਲੇ
  19. 1 ਕਿਲਾ ਏਕੜ = 8 ਕਨਾਲ
  20. 1 ਹੈਕਟੇਅਰ = 2.5 ਏਕੜ = 20 ਕਨਾਲ

Leave a Comment