Punjab State Board PSEB 7th Class Social Science Book Solutions Geography Chapter 6 ਮਨੁੱਖੀ ਵਾਤਾਵਰਨ-ਬਸਤੀਆਂ, ਆਵਾਜਾਈ ਅਤੇ ਸੰਚਾਰ Textbook Exercise Questions, and Answers.
PSEB Solutions for Class 7 Social Science Chapter 6 ਮਨੁੱਖੀ ਵਾਤਾਵਰਨ-ਬਸਤੀਆਂ, ਆਵਾਜਾਈ ਅਤੇ ਸੰਚਾਰ
Social Science Guide for Class 7 PSEB ਮਨੁੱਖੀ ਵਾਤਾਵਰਨ-ਬਸਤੀਆਂ, ਆਵਾਜਾਈ ਅਤੇ ਸੰਚਾਰ Textbook Questions, and Answers
(ਉ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇਕ ਸ਼ਬਦਇਕ ਵਾਕ (1-15) ਸ਼ਬਦਾਂ ਵਿਚ ਦਿਓ
ਪ੍ਰਸ਼ਨ 1.
ਖੇਤੀਬਾੜੀ ਮਨੁੱਖੀ ਬਸਤੀਆਂ ਦੇ ਵਿਕਾਸ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਖੇਤੀ ਲਈ ਮਨੁੱਖ ਨੂੰ ਇਕ ਥਾਂ ਟਿਕ ਕੇ ਰਹਿਣਾ ਪੈਂਦਾ ਹੈ ਤਾਂਕਿ ਖੇਤਾਂ ਦੀ ਉੱਚਿਤ ਦੇਖਭਾਲ ਕੀਤੀ ਜਾ ਸਕੇ । ਇਸ ਨਾਲ ਖੇਤਾਂ ਦੇ ਆਲੇ-ਦੁਆਲੇ ਮਨੁੱਖੀ ਬਸਤੀਆਂ ਵਿਕਸਿਤ ਹੋ ਜਾਂਦੀਆਂ ਹਨ ।
ਪ੍ਰਸ਼ਨ 2.
ਪਹਿਲਾਂ ਪਹਿਲ ਮਨੁੱਖ ਨੇ ਕਿੱਥੇ ਰਹਿਣਾ ਸ਼ੁਰੂ ਕੀਤਾ ?
ਉੱਤਰ-
ਪਹਿਲਾਂ ਪਹਿਲ ਮਨੁੱਖ ਉੱਥੇ ਰਹਿਣਾ ਪਸੰਦ ਕਰਦਾ ਸੀ, ਜਿੱਥੇ ਪਾਣੀ ਆਸਾਨੀ ਨਾਲ ਪ੍ਰਾਪਤ ਹੁੰਦਾ ਸੀ । ਪਾਣੀ ਮਨੁੱਖ ਦੀਆਂ ਕਈ ਘਰੇਲੂ ਅਤੇ ਖੇਤੀ ਦੀਆਂ ਲੋੜਾਂ ਪੂਰੀਆਂ ਕਰਦਾ ਸੀ । ਇਸ ਲਈ ਮਨੁੱਖ ਨਦੀ ਘਾਟੀਆਂ ਵਿਚ ਰਹਿਣ ਲੱਗਾ ।
ਪ੍ਰਸ਼ਨ 3.
ਕਿਸੇ ਥਾਂ ਦਾ ਧਰਾਤਲ, ਮਨੁੱਖੀ ਬਸਤੀਆਂ ਦੇ ਵਿਕਾਸ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਪੱਧਰੇ ਧਰਾਤਲ ‘ਤੇ ਮਨੁੱਖੀ ਬਸਤੀਆਂ ਬਣਾਉਣਾ ਆਸਾਨ ਹੈ । ਇੱਥੇ ਖੇਤੀ ਅਤੇ ਰੇਲਾਂ-ਸੜਕਾਂ ਦੀ ਸਹੂਲਤ ਹੁੰਦੀ ਹੈ । ਇਸ ਕਰਕੇ ਵਧੇਰੇ ਨਗਰ ਭਾਰਤ ਵਿਚ ਉੱਤਰੀ ਮੈਦਾਨ ਵਿਚ ਵਸੇ ਹਨ । ਪਰ ਪਰਬਤਾਂ ‘ਤੇ ਉਬੜ-ਖਾਬੜ ਧਰਾਤਲ ਕਾਰਨ ਮਨੁੱਖ ਬਸਤੀਆਂ ਘੱਟ ਮਿਲਦੀਆਂ ਹਨ ।
ਪ੍ਰਸ਼ਨ 4.
ਸੜਕ ਮਾਰਗਾਂ ਦਾ ਕੀ ਮਹੱਤਵ ਹੈ ?
ਉੱਤਰ-
ਸੜਕਾਂ ਤੁਲਨਾਤਮਕ ਪੱਖ ਤੋਂ ਬਣਾਉਣੀਆਂ ਆਸਾਨ ਅਤੇ ਸਸਤੀਆਂ ਹਨ । ਇਹ ਇਕ-ਇਕ ਘਰ ਤੋਂ ਦੂਸਰੇ ਘਰ ਤੱਕ (Door to Door) ਸਾਮਾਨ ਪਹੁੰਚਾਉਂਦੀਆਂ ਹਨ । ਇਕ ਉਬੜ-ਖਾਬੜ ਦੇਸ਼ਾਂ ਵਿਚ ਵੀ ਬਣਾਈਆਂ ਜਾ ਸਕਦੀਆਂ ਹਨ ।
(ਅ) ਹੇਠ ਲਿਖੇ ਹਰੇਕ ਪ੍ਰਸ਼ਨਾਂ ਦੇ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ-
ਪ੍ਰਸ਼ਨ 1.
ਸੰਸਾਰ ਦੇ ਰੇਲ ਮਾਰਗਾਂ ਬਾਰੇ ਜਾਣਕਾਰੀ ਦਿੰਦੇ ਹੋਏ, ਇਨ੍ਹਾਂ ਦੀ ਮਹੱਤਤਾ ਵੀ ਦੱਸੋ |
ਉੱਤਰ-
ਰੇਲ ਮਾਰਗ ਦਾ ਮਹੱਤਵਪੂਰਨ ਪੱਖ ਹੈ । ਇਨ੍ਹਾਂ ਰਾਹੀਂ ਬਹੁਤ ਗਿਣਤੀ ਵਿਚ ਮੁਸਾਫਿਰਾਂ ਅਤੇ ਬਹੁਤ ਜ਼ਿਆਦਾ ਮਾਤਰਾ ਵਿਚ ਸਾਮਾਨ ਦੀ ਢੋਆ-ਢੁਆਈ ਹੁੰਦੀ ਹੈ । ਸਭ ਤੋਂ ਪਹਿਲਾਂ ਕੋਲੇ ਨਾਲ ਚੱਲਣ ਵਾਲੇ ਰੇਲਵੇ ਇੰਜਣ ਹੁੰਦੇ ਸਨ । ਹੁਣ ਬਿਜਲੀ ਅਤੇ ਡੀਜ਼ਲ ਨਾਲ ਚੱਲਣ ਵਾਲੇ ਇੰਜਣ ਹੋਂਦ ਵਿਚ ਆ ਗਏ ਹਨ । ਮੈਟਰੋ ਰੇਲਾਂ-ਬਹੁਤ ਜ਼ਿਆਦਾ ਜਨਸੰਖਿਆ ਦੇ ਕਾਰਨ ਸਥਲ ‘ਤੇ ਵਾਹਨਾਂ ਦੀ ਭੀੜ ਲੱਗੀ ਰਹਿੰਦੀ ਹੈ । ਇਸ ਤੋਂ ਛੁਟਕਾਰਾ ਪਾਉਣ ਲਈ ਭੂਮੀਗਤ ਰੇਲ ਮਾਰਗ ਵਿਛਾਏ ਗਏ ਹਨ । ਇਨ੍ਹਾਂ ਨੂੰ ਮੈਟਰੋ ਰੇਲ ਸੇਵਾਵਾਂ ਆਖਦੇ ਹਨ , ਜਿਵੇਂ ਕਿ ਦਿੱਲੀ ਵਿਚ ਇਹ ਕਾਫ਼ੀ ਪ੍ਰਚੱਲਿਤ ਹੋ ਗਈ ਹੈ । ਸੰਸਾਰ ਦੇ ਪ੍ਰਮੁੱਖ ਰੇਲ ਮਾਰਗ-ਸੰਸਾਰ ਵਿਚ ਯੂਰਪ ਅਤੇ ਉੱਤਰੀ ਅਮਰੀਕਾ ਵਿਚ ਰੇਲ ਮਾਰਗਾਂ ਦਾ ਜਾਲ ਵਿਛਿਆ ਹੋਇਆ ਹੈ । ਹੁਣ ਸਾਰੇ ਮਹਾਂਦੀਪਾਂ ਦੇ ਤੱਟਾਂ ਦੇ ਨਾਲ ਰੇਲ ਮਾਰਗ ਬਣਾਏ ਗਏ ਹਨ । ਰੂਸ (C.I.S.) ਦੇ ਰੇਲ ਮਾਰਗ ਸੇਂਟ ਪੀਟਰਸਬਰਗ ਨੂੰ ਵਲਾਡੀ ਵਾਸਤਕ ਨਾਲ ਜੋੜਦੇ ਹਨ । ਇਸ ਰੇਲਵੇ ਲਾਈਨ ਨੂੰ ਟਾਂਸ ਸਾਇਬੇਰੀਅਨ ਰੇਲਵੇ ਆਖਦੇ ਹਨ । ਇਹ ਸੰਸਾਰ ਦਾ ਸਭ ਤੋਂ ਵੱਡਾ ਰੇਲ ਮਾਰਗ ਹੈ । ਜਾਪਾਨ ਵਿਚ ਰੇਲਾਂ ਦਾ ਬਹੁਤ ਮਹੱਤਵਪੂਰਨ ਸਥਾਨ ਹੈ । ਜਾਪਾਨੀ ਰੇਲਾਂ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਯਾਤਰੂ ਸਫ਼ਰ ਕਰਦੇ ਹਨ । ਚੀਨ, ਜਾਪਾਨ ਅਤੇ ਫ਼ਰਾਂਸ ਵਿਚ ਬਹੁਤ ਤੇਜ਼ ਗਤੀ ਨਾਲ ਚੱਲਣ ਵਾਲੀਆਂ ਰੇਲ ਗੱਡੀਆਂ ਬਣਾਈਆਂ ਗਈਆਂ ਹਨ । ਜਾਪਾਨ ਵਿਚ ਬੁਲਟ ਰੇਲ ਗੱਡੀ 350 ਕਿ.ਮੀ. ਪ੍ਰਤੀ ਘੰਟਾ ਤੋਂ ਵੀ ਵੱਧ ਰਫ਼ਤਾਰ ਨਾਲ ਚੱਲਦੀ ਹੈ ।
ਪ੍ਰਸ਼ਨ 2.
ਸੰਸਾਰ ਦੇ ਪ੍ਰਮੁੱਖ ਜਲ-ਮਾਰਗਾਂ ਦੇ ਨਾਂ ਦੱਸੋ ।
ਉੱਤਰ-
ਜਲ-ਮਾਰਗ ਆਵਾਜਾਈ ਦੇ ਸਭ ਤੋਂ ਸਸਤੇ ਸਾਧਨ ਹਨ । ਇਨ੍ਹਾਂ ਮਾਰਗਾਂ ‘ਤੇ ਸਮੁੰਦਰੀ ਜਹਾਜ਼, ਸਟੀਮਰ, ਕਿਸ਼ਤੀਆਂ ਚਲਾਈਆਂ ਜਾਂਦੀਆਂ ਹਨ । ਸੰਸਾਰ ਦੇ ਪ੍ਰਮੁੱਖ ਸਮੁੰਦਰੀ ਮਾਰਗ ਹੇਠ ਲਿਖੇ ਹਨ –
- ਉੱਤਰੀ ਅੰਧ ਮਹਾਂਸਾਗਰੀ ਮਾਰਗ ।
- ਸ਼ਾਂਤ ਮਹਾਂਸਾਗਰੀ ਮਾਰਗ ।
- ਕੇਪ ਮਾਰਗ ।
- ਸਵੇਜ਼ ਨਹਿਰ ਮਾਰਗ ।
- ਪਨਾਮਾ ਨਹਿਰ ਮਾਰਗ ।’
ਪ੍ਰਸ਼ਨ 3.
ਸੰਸਾਰ ਦੇ ਅੰਦਰੂਨੀ ਜਲ-ਮਾਰਗਾਂ ਦੇ ਨਾਂ ਦੱਸੇ ।
ਉੱਤਰ-
ਦਰਿਆ ਅਤੇ ਝੀਲ ਅੰਦਰੂਨੀ ਜਲ ਮਾਰਗ ਹਨ
- ਭਾਰਤ ਵਿਚ ਗੰਗਾ ਅਤੇ ਬ੍ਰਹਮਪੁੱਤਰ ਦਰਿਆ ਅਤੇ ਕੇਰਲ ਵਿਚ ਸਥਿਤ ਝੀਲਾਂ ਜਲ ਮਾਰਗ ਦਾ ਕੰਮ ਕਰਦੀਆਂ ਹਨ ।
- ਯੂਰਪ ਦਾ ਡੈਨੂਬ ਦਰਿਆ, ਮੱਧ ਅਤੇ ਦੱਖਣ ਯੂਰਪ ਨੂੰ ਕਾਲਾ ਸਾਗਰ ਨਾਲ ਮਿਲਾਉਂਦਾ ਹੈ ।
- ਚੀਨ ਦੀ ਯੰਗਸਟੀ ਕਿਆਂਗ ਨਦੀ, ਦੱਖਣੀ ਅਮਰੀਕਾ ਦਾ ਅਮੇਜ਼ਨ ਦਰਿਆ ।
- ਉੱਤਰੀ ਅਮਰੀਕਾ ਦੀਆਂ ਪੰਜ ਅਜਿਹੀਆਂ ਝੀਲਾਂ ਹਨ ਜਿਹੜੀਆਂ ਜਲ ਆਵਾਜਾਈ ਦੁਆਰਾ ਕੈਨੇਡਾ ਨੂੰ ਯੂ. ਐੱਸ. ਏ. ਨਾਲ ਜੋੜਦੀਆਂ ਹਨ ।
ਪ੍ਰਸ਼ਨ 4.
ਵਾਯੂ-ਮਾਰਗ ਰਾਹੀਂ ਸੰਸਾਰ ਇਕ ਗਲੋਬਲ ਪਿੰਡ ਬਣ ਗਿਆ ਹੈ । ਇਸ ਤੱਥ ਨੂੰ ਉਦਾਹਰਨਾਂ ਦੇ ਕੇ ਸਮਝਾਓ ।
ਉੱਤਰ-
ਵਾਯੂ-ਮਾਰਗ ਸਭ ਤੋਂ ਤੇਜ਼ ਗਤੀ ਵਾਲਾ ਆਵਾਜਾਈ ਦਾ ਸਾਧਨ ਹੈ । ਪਰ ਇਹ ਮਹਿੰਗਾ ਵੀ ਬਹੁਤ ਹੈ । ਅੱਜ ਲਗਪਗ ਸਾਰੇ ਦੇਸ਼ ਵਾਯੂ-ਮਾਰਗਾਂ ਦੁਆਰਾ ਇਕ-ਦੂਜੇ ਨਾਲ ਜੁੜੇ ਹੋਏ ਹਨ । ਇਨ੍ਹਾਂ ਕਰਕੇ ਸੰਸਾਰ ਇਕ ਗਲੋਬਲ ਪਿੰਡ ਬਣ ਗਿਆ ਹੈ | ਅਸਲ ਵਿਚ ਹਵਾਈ ਜਹਾਜ਼ ਰਾਹੀਂ ਸਫ਼ਰ ਕਰਨ ਨਾਲ ਸਮੇਂ ਦੀ ਬਹੁਤ ਬੱਚਤ ਹੁੰਦੀ ਹੈ । ਇਸ ਲਈ ਹਵਾਈ ਯਾਤਰਾ ਬਹੁਤ ਲੋਕਪ੍ਰਿਯ ਹੋ ਗਈ ਹੈਂ । ਸੰਸਾਰ ਦੇ ਕਈ ਦੇਸ਼ਾਂ ਵਿਚ ਵੱਡੇ-ਵੱਡੇ ਹਵਾਈ ਅੱਡੇ ਹਨ । ਇਨ੍ਹਾਂ ਅੱਡਿਆਂ ਵਿਚ ਦਿੱਲੀ, ਲੰਡਨ, ਪੈਰਿਸ, ਮਾਸਕੋ, ਟੋਕੀਓ, ਦੁਬੱਈ ਆਦਿ ਦੇ ਨਾਂ ਲਏ ਜਾ ਸਕਦੇ ਹਨ । ਇਨ੍ਹਾਂ ਅੱਡਿਆਂ ਦੁਆਰਾ ਲਗਪਗ ਪੂਰਾ ਸੰਸਾਰ ਆਪਸ ਵਿਚ ਜੁੜਿਆ ਹੋਇਆ ਹੈ ।
ਪ੍ਰਸ਼ਨ 5.
ਸੰਸਾਰ ਦੇ ਜਲ-ਮਾਰਗਾਂ ਬਾਰੇ ਜਾਣਕਾਰੀ ਦਿਉ ਅਤੇ ਭਾਰਤ ਦੀਆਂ ਮੁੱਖ ਬੰਦਰਗਾਹਾਂ ਦੇ ਨਾਂ ਦੱਸੋ ।
ਉੱਤਰ-
ਸੰਸਾਰ ਦੀਆਂ ਪ੍ਰਮੁੱਖ ਬੰਦਰਗਾਹਾਂ ਸ਼ਿੰਘਾਈ (ਚੀਨ), ਲਾਂਸ ਏਂਜਲਸ (ਯੂ. ਐੱਸ. ਏ.), ਆਕਲੈਂਡ (ਨਿਊਜ਼ੀਲੈਂਡ ਆਦਿ ਹਨ | ਭਾਰਤ ਦੀਆਂ ਪ੍ਰਮੁੱਖ ਬੰਦਰਗਾਹਾਂ, ਕੋਲਕਾਤਾ, ਚੇਨੱਈ (ਮਦਰਾਸ), ਕੋਚੀਨ, ਗੋਆ, ਕਾਂਡਲਾ, ਮੁੰਬਈ ਅਤੇ ਵਿਸ਼ਾਖਾਪਟਨਮ ਹਨ । ਇਹ ਭਾਰਤ ਨੂੰ ਬਾਕੀ ਸੰਸਾਰ ਨਾਲ ਜੋੜਦੀਆਂ ਹਨ ।
ਪ੍ਰਸ਼ਨ 6.
ਸੰਚਾਰ ਦੇ ਸਾਧਨ ਕਿਹੜੇ-ਕਿਹੜੇ ਹਨ ? ਇਨ੍ਹਾਂ ਦੀ ਉੱਨਤੀ ਨਾਲ ਸਾਨੂੰ ਕੀ ਲਾਭ ਹੁੰਦੇ ਹਨ ?
ਉੱਤਰ-
ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਕਰਨ ਵਾਲੇ ਸਾਧਨ ਸੰਚਾਰ ਦੇ ਸਾਧਨ ਅਖਵਾਉਂਦੇ ਹਨ । ਇਨ੍ਹਾਂ ਵਿਚ ਇੰਟਰਨੈੱਟ, ਮੋਬਾਈਲ, ਟੈਲੀਫੋਨ, ਰੇਡੀਓ, ਟੀ.ਵੀ.,
ਅਖ਼ਬਾਰ, ਪੱਤਰਕਾਰਾਂ ਅਤੇ ਪੱਤਰ ਆਦਿ ਸ਼ਾਮਲ ਹਨ । ਲਾਭ-ਸੰਚਾਰ ਦੇ ਸਾਧਨਾਂ ਦਾ ਬਹੁਤ ਜ਼ਿਆਦਾ ਮਹੱਤਵ ਹੈ ।
- ਇਹ ਸਿੱਖਿਆ ਦੇ ਪ੍ਰਸਾਰ ਅਤੇ ਮਨੋਰੰਜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।
- ਇਨ੍ਹਾਂ ਦੇ ਕਾਰਨ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਵਪਾਰ ਨੂੰ ਉਤਸ਼ਾਹ ਮਿਲਦਾ ਹੈ ।
- ਇਨ੍ਹਾਂ ਨਾਲ ਸੱਭਿਆਚਾਰਕ ਆਦਾਨ-ਪ੍ਰਦਾਨ ਵਿਚ ਸਹਾਇਤਾ ਮਿਲਦੀ ਹੈ । ਸੱਚ ਤਾਂ ਇਹ ਹੈ ਕਿ ਸੰਚਾਰ ਦੇ ਸਾਧਨ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਨੂੰ ਆਪਸ ਵਿਚ ਜੋੜਦੇ ਹਨ । ਸਿੱਟੇ ਵਜੋਂ ਵਿਸ਼ਵ ਇਕ ਇਕਾਈ ਬਣ ਗਿਆ ਹੈ ।
ਪ੍ਰਸ਼ਨ 7.
ਸੁਵੇਜ਼ ਨਹਿਰ ਬਾਰੇ ਵਿਸਥਾਰ ਸਹਿਤ ਲਿਖੋ ।
ਉੱਤਰ-
ਸੁਵੇਜ਼ ਨਹਿਰ ਇਕ ਮਹੱਤਵਪੂਰਨ ਅੰਤਰ-ਰਾਸ਼ਟਰੀ ਜਲ ਮਾਰਗ ਹੈ । ਇਹ ਨਹਿਰ ਭੂ-ਮੱਧ ਸਾਗਰ ਰੂਮ ਸਾਗਰ) ਅਤੇ ਲਾਲ ਸਾਗਰ ਨੂੰ ਮਿਲਾਉਂਦੀ ਹੈ । ਇਹ ਮਾਰਗ ਯੂਰਪ ਦੇ ਦੇਸ਼ਾਂ ਨੂੰ ਦੱਖਣੀ ਏਸ਼ੀਆ, ਆਸਟ੍ਰੇਲੀਆ ਅਤੇ ਪੂਰਬੀ ਅਫ਼ਰੀਕੀ ਦੇਸ਼ਾਂ ਨਾਲ ਮਿਲਾਉਂਦਾ ਹੈ ।
(ਈ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 125-130 ਸ਼ਬਦਾਂ ਵਿਚ ਦਿਓ –
ਪ੍ਰਸ਼ਨ 1.
ਬਸਤੀਆਂ ਦੇ ਵਿਕਾਸ ਵਿਚ ਕਿਹੜੇ ਕਾਰਕ ਪ੍ਰਭਾਵ ਪਾਉਂਦੇ ਹਨ ? ਵਿਸਤਾਰ ਸਹਿਤ ਲਿਖੋ ।
ਉੱਤਰ-
ਇਕ ਹੀ ਸਥਾਨ ‘ਤੇ ਬਣੇ ਘਰਾਂ ਦੇ ਸਮੂਹ ਨੂੰ ‘ਬਸਤੀ ਕਹਿੰਦੇ ਹਨ । ਹੇਠਾਂ ਕੁੱਝ ਕਾਰਨ ਹਨ ਜੋ ਲੋਕਾਂ ਨੂੰ ਬਸਤੀਆਂ ਬਣਾਉਣ ਲਈ ਪ੍ਰੇਰਿਤ ਕਰਦੇ ਹਨ
- ਵਸੋਂ ਦਾ ਵਧਣਾ ।
- ਕਿੱਤਿਆਂ ਦਾ ਵਿਕਾਸ ।
- ਨਦੀ ਘਾਟੀਆਂ ਵਿਚ ਖੇਤੀ ।
- ਉਦਯੋਗਿਕ ਵਿਕਾਸ ।
ਬਸਤੀਆਂ ‘ਤੇ ਪ੍ਰਭਾਵ ਪਾਉਣ ਵਾਲੇ ਕਾਰਕ ‘
1. ਪਾਣੀ ਦੀ ਉਪਲੱਬਧਤਾ-ਲੋਕ ਜ਼ਿਆਦਾਤਰ ਉਨ੍ਹਾਂ ਥਾਂਵਾਂ ‘ਤੇ ਰਹਿਣਾ ਪਸੰਦ ਕਰਦੇ ਹਨ ਜਿੱਥੇ ਪਾਣੀ ਸੌਖ ਨਾਲ ਪ੍ਰਾਪਤ ਹੋ ਜਾਂਦਾ ਹੈ । ਇਸ ਕਰਕੇ ਹੀ ਬਹੁਤ ਸਾਰੀਆਂ ਸੱਭਿਅਤਾਵਾਂ ਨੇ ਨਦੀ ਘਾਟੀਆਂ ਨੂੰ ਜਨਮ ਦਿੱਤਾ । ਉਦਾਹਰਨ ਲਈ ਸਿੰਧੂ ਘਾਟੀ ਸੱਭਿਅਤਾ ਦਾ ਵਿਕਾਸ ਸਿੰਧ ਦਰਿਆ ਦੀ ਘਾਟੀ ਵਿਚ ਹੋਇਆ ਸੀ ।
ਉੱਥੇ ਲੋਕਾਂ ਦੇ ਪੱਕੇ/ਕੱਚੇ ਘਰ ਹੋਣ ਦੇ ਪ੍ਰਮਾਣ ਮਿਲੇ ਹਨ ।
2. ਧਰਾਤਲ-ਬਸਤੀਆਂ ਬਣਾਉਣਾ/ਲੋਕਾਂ ਦੇ ਵਸਣ ਲਈ ਧਰਾਤਲ ਦਾ ਖ਼ਾਸ ਮਹੱਤਵ ਹੈ । ਉੱਭੜ-ਖਾਭੜ ਧਰਾਤਲ ਵਿਚ ਮਨੁੱਖੀ ਬਸਤੀਆਂ ਘੱਟ ਹੁੰਦੀਆਂ ਹਨ
- ਕਿਉਂਕਿ ਆਵਾਜਾਈ ਵਿਚ ਰੁਕਾਵਟ ਆਉਂਦੀ ਹੈ ।
- ਖੇਤੀ ਕਰਨੀ ਵੀ ਮੁਸ਼ਕਿਲ ਹੁੰਦੀ ਹੈ ।
- ਘਰ ਬਣਾਉਣੇ ਵੀ ਬੜੇ ਮੁਸ਼ਕਿਲ ਹੁੰਦੇ ਹਨ ।
ਇਸ ਦੇ ਮੁਕਾਬਲੇ ਪੱਧਰੇ ਧਰਾਤਲ ਵਾਲੇ ਖੇਤਰਾਂ ਵਿਚ ਸਹੂਲਤਾਂ ਹਨ-
- ਆਵਾਜਾਈ ਲਈ ਸੜਕਾਂ ਅਤੇ ਰੇਲ-ਲਾਈਨਾਂ ਬਣਾਉਣੀਆਂ ਆਸਾਨ ਹਨ ।
- ਖੇਤੀ ਕਰਨੀ ਆਸਾਨ ਹੁੰਦੀ ਹੈ ।
- ਖੇਤੀ ਉਪਜਾਂ ਨੂੰ ਇਕ ਥਾਂ ਤੋਂ ਦੂਸਰੀ ਥਾਂ ਲੈ ਜਾਣਾ ਵੀ ਸੌਖਾ ਹੈ ।
ਇਸ ਕਰਕੇ ਵੱਡੇ-ਵੱਡੇ ਸ਼ਹਿਰ ਅਤੇ ਮਹਾਂ ਸ਼ਹਿਰ ਪੱਧਰੇ ਧਰਾਤਲ ‘ਤੇ ਹੀ ਵਿਕਸਿਤ ਹੋਏ ਹਨ । ਉਦਾਹਰਨ-ਉੱਤਰੀ ਭਾਰਤ ਦੇ ਮੈਦਾਨ ਵਿਚ ਬਹੁਤ ਉੱਘੇ ਸ਼ਹਿਰ ਵਿਕਸਿਤ ਹੋਏ ਹਨ ।
3. ਕੁਦਰਤੀ ਸੁੰਦਰਤਾ-ਕਈ ਸ਼ਹਿਰ ਕੁਦਰਤੀ ਸੁੰਦਰਤਾ ਕਰਕੇ ਵਿਕਸਿਤ ਹੋਏ ਹਨ । ਇਨ੍ਹਾਂ ਦਾ ਵਿਕਾਸ ਸੈਰ ਸਪਾਟੇ ਪੱਖੋਂ ਹੋਇਆ ਹੈ । ਕਿਉਂਕਿ ਸੈਰ ਸਪਾਟਾ ਅਜੋਕੇ ਸਮੇਂ ਵਿਚ ਇਕ ਪ੍ਰਮੁੱਖ ਉਦਯੋਗ ਬਣ ਗਿਆ ਹੈ ਇਸ ਲਈ ਇਸ ਉਦਯੋਗ ਨੇ ਵੀ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ । ਸਾਰੇ ਸੰਸਾਰ ਤੋਂ ਲੋਕ ਇਨ੍ਹਾਂ ਸਥਾਨਾਂ ਦੀ ਕੁਦਰਤੀ ਸੁੰਦਰਤਾ ਮਾਣਨ ਆਉਂਦੇ ਹਨ । ਉਦਾਹਰਨ-ਕਸ਼ਮੀਰ, ਗੋਆ, ਆਪਣੀ ਕੁਦਰਤੀ ਸੁੰਦਰਤਾ ਕਰਕੇ ਹੀ ਵਿਕਸਿਤ ਹੋਏ ਹਨ ।
4. ਆਵਾਜਾਈ ਅਤੇ ਸੰਚਾਰ ਦੇ ਸਾਧਨ-ਆਵਾਜਾਈ ਅਤੇ ਸੰਚਾਰ ਦੇ ਸਾਧਨ ਵੀ ਕਿਸੇ ਥਾਂ ਨੂੰ ਵਿਕਸਿਤ ਕਰਨ ਵਿਚ ਬੜੀ ਵੱਡੀ ਭੂਮਿਕਾ ਨਿਭਾਉਂਦੇ ਹਨ ।ਆਵਾਜਾਈ ਦੀਆਂ ਚੰਗੀਆਂ ਸਹੂਲਤਾਂ ਦੇ ਕਾਰਨ ਲੋਕਾਂ ਅਤੇ ਵਸਤੂਆਂ ਦੀ ਢੋਆ-ਢੁਆਈ ਸੌਖੀ ਹੋ ਜਾਂਦੀ ਹੈ । ਜਿਸ ਨਾਲ ਆਰਥਿਕ ਅਤੇ ਸਮਾਜਿਕ ਪੱਖ ਤੋਂ ਉੱਨਤੀ ਹੁੰਦੀ ਹੈ ।
ਪ੍ਰਸ਼ਨ 2.
ਜਲ-ਮਾਰਗਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਓ ।
ਉੱਤਰ-
- ਉੱਤਰੀ ਅੰਧ ਮਹਾਂਸਾਗਰ ਮਾਰਗ-ਇਹ ਮਾਰਗ ਸਭ ਤੋਂ ਵੱਧ ਵਰਤੋਂ ਵਿਚ ਆਉਂਦਾ ਹੈ । ਇਹ ਪੱਛਮੀ ਯੂਰਪ ਅਤੇ ਸੰਯੁਕਤ ਰਾਜ ਅਮਰੀਕਾ ਅਤੇ ਕੇਨੈਡਾ ਨੂੰ ਮਿਲਾਉਂਦਾ ਹੈ । ਇਸ ਮਾਰਗ ਰਾਹੀਂ ਸੰਸਾਰ ਦਾ ਸਭ ਤੋਂ ਵੱਧ ਵਪਾਰ ਹੁੰਦਾ ਹੈ ।
- ਸ਼ਾਂਤ ਮਹਾਂਸਾਗਰ ਮਾਰਗ-ਇਹ ਮਾਰਗ ਉੱਤਰ ਅਤੇ ਦੱਖਣੀ ਅਮਰੀਕਾ ਨੂੰ ਏਸ਼ੀਆ ਅਤੇ ਆਸਟਰੇਲੀਆ ਨਾਲ ਮਿਲਾਉਂਦਾ ਹੈ ।
- ਕੇਪ ਮਾਰਗ-ਇਸ ਮਾਰਗ ਦੀ ਖੋਜ ਵਾਸਕੋਡੀਗਾਮਾ ਨੇ ਸੰਨ 1498 ਈ: ਵਿਚ ਕੀਤੀ । ਇਹ ਮਾਰਗ ਪੱਛਮੀ ਯੂਰਪੀ ਦੇਸ਼ਾਂ ਅਤੇ ਅਮਰੀਕਾ ਨੂੰ ਦੱਖਣੀ ਏਸ਼ੀਆ, ਆਸਟਰੇਲੀਆ ਅਤੇ ਨਿਊਜ਼ੀਲੈਂਡ ਨਾਲ ਮਿਲਾਉਂਦਾ ਹੈ । ਸਵੇਜ਼ ਨਹਿਰ ਦੇ ਬਣਨ ਨਾਲ ਇਸ ਦਾ ਮਾਰਗ ਮਹੱਤਵ ਘੱਟ ਗਿਆ ਹੈ ।
- ਸਵੇਜ਼ ਨਹਿਰ ਮਾਰਗ-ਸਵੇਜ਼ ਨਹਿਰ ਭੂ-ਮੱਧ ਸਾਗਰ (ਰੂਮ ਸਾਗਰ) ਅਤੇ ਲਾਲ ਸਾਗਰ ਨੂੰ ਮਿਲਾਉਂਦੀ ਹੈ । ਇਹ ਮਾਰਗ ਯੂਰਪ ਦੇ ਦੇਸ਼ਾਂ ਨੂੰ ਦੱਖਣੀ ਏਸ਼ੀਆ, ਆਸਟਰੇਲੀਆ ਅਤੇ ਪੂਰਬੀ ਅਫ਼ਰੀਕਾ ਦੇ ਦੇਸ਼ਾਂ ਨਾਲ ਜੋੜਦਾ ਹੈ ।
- ਪਨਾਮਾ ਨਹਿਰ-ਇਹ ਨਹਿਰ ਪਨਾਮਾ ਗਣਰਾਜ ਵਿਚੋਂ ਬਣਾਈ ਗਈ ਹੈ । ਇਹ ਨਹਿਰ ਅੰਧ ਮਹਾਂਸਾਗਰ ਅਤੇ ਸ਼ਾਂਤ ਮਹਾਂਸਾਗਰ ਨੂੰ ਮਿਲਾਉਂਦੀ ਹੈ ।
ਇਹ ਨਹਿਰ ਪੱਛਮੀ ਯੂਰਪ ਅਤੇ ਪੂਰਬੀ ਸੰਯੁਕਤ ਰਾਜ ਅਮਰੀਕਾ (ਯੂ.ਐੱਸ.ਏ.) ਨੂੰ ਪੱਛਮੀ ਸੰਯੁਕਤ ਰਾਜ ਅਮਰੀਕਾ ਅਤੇ ਪੂਰਬੀ ਏਸ਼ੀਆ ਨਾਲ ਮਿਲਾਉਂਦੀ ਹੈ ।
ਪ੍ਰਸ਼ਨ 3.
ਮਨੁੱਖੀ ਬਸਤੀਆਂ ਦੇ ਵਿਕਾਸ ਵਿੱਚ ਆਵਾਜਾਈ ਦੇ ਸਾਧਨਾਂ ਨੇ ਕੀ ਯੋਗਦਾਨ ਪਾਇਆ ਹੈ ?
ਉੱਤਰ-
ਆਵਾਜਾਈ ਵਿਚ ਵੀ ਬਹੁਤ ਆਧੁਨਿਕੀਕਰਨ ਆਇਆ ਹੈ । ਪਹਿਲਾਂ ਲੋਕ ਆਵਾਜਾਈ ਅਤੇ ਢੋਆ-ਢੁਆਈ ਲਈ ਪਾਲਤੂ ਪਸ਼ੂਆਂ ਦੀ ਵਰਤੋਂ ਕਰਦੇ ਸਨ ।
ਤਕਨੀਕੀ ਵਿਕਾਸ ਕਾਰਨ ਆਵਾਜਾਈ ਅਤੇ ਢੋਆ-ਢੁਆਈ ਦੀ ਤਕਨੀਕ ਵਿਚ ਵੀ ਬਹੁਤ ਜ਼ਿਆਦਾ ਵਿਕਾਸ ਹੋਇਆ ਹੈ | ਕਈ ਵਾਰ ਦੇਖਿਆ ਗਿਆ ਹੈ ਕਿ ਕਿਸੇ ਜਗ੍ਹਾ ਦੀ ਉਸ ਦੇ ਬਿਲਕੁਲ ਗੁਆਂਢ ਨਾਲੋਂ ਦੂਰ ਜਗਾ ਤੇ ਜ਼ਿਆਦਾ ਮਹੱਤਤਾ ਹੁੰਦੀ ਹੈ । ਜੇਕਰ ਉੱਥੇ ਆਵਾਜਾਈ ਦੇ ਸਾਧਨ ਚੰਗੇ ਹੋਣਗੇ ਤਾਂ ਉਸ ਜਗ੍ਹਾ
‘ਤੇ ਪੈਦਾ ਕੀਤੀ ਜਾਂ ਬਣਾਈ ਵਸਤੂ ਦੂਰ ਸਥਾਨ ‘ਤੇ ਜਿੱਥੇ ਇਸ ਦੀ ਜ਼ਿਆਦਾ ਲੋੜ ਹੈ, ਪਹੁੰਚਾਉਣ ਨਾਲ ਜ਼ਿਆਦਾ ਆਰਥਿਕ ਲਾਭ ਹੋ ਸਕਦਾ ਹੈ । ਇਸ ਤਰ੍ਹਾਂ ਇਹੋ ਜਿਹੇ ਸਥਾਨ ਜਲਦੀ ਹੀ ਸੱਭਿਆਚਾਰਕ ਅਤੇ ਵਪਾਰਕ ਅਦਾਰਿਆਂ ਦਾ ਰੂਪ ਧਾਰਨ ਕਰ ਲੈਂਦੇ ਹਨ । ਇਸ ਤੋਂ ਇਲਾਵਾ, ਜਿਹੜੇ ਸ਼ਹਿਰ ਮੁੱਖ ਸੜਕਾਂ,ਰੇਲ-ਲਾਈਨਾਂ ਅਤੇ ਬੰਦਰਗਾਹਾਂ ਦੇ ਕੰਢਿਆਂ ‘ਤੇ ਸਥਿਤ ਹੁੰਦੇ ਹਨ, ਉਹ ਸੱਭਿਆਚਾਰਕ ਅਤੇ ਵਪਾਰਕ ਅਦਾਰੇ ਵਜੋਂ ਮਸ਼ਹੂਰ ਹੋ ਗਏ ਹਨ ।
ਹੋਰ ਮਹੱਤਵਪੂਰਨ ਪ੍ਰਸ਼ਨ
ਪ੍ਰਸ਼ਨ 1.
ਵਾਤਾਵਰਨ ਤੋਂ ਕੀ ਭਾਵ ਹੈ ?
ਉੱਤਰ-
ਮਨੁੱਖ ਦੇ ਆਲੇ-ਦੁਆਲੇ ਨੂੰ ਵਾਤਾਵਰਨ ਆਖਦੇ ਹਨ ।
ਪ੍ਰਸ਼ਨ 2.
ਮੁੱਢਲੇ ਮਨੁੱਖ ਦੇ ਜੀਵਨ ਵਿਚ ਕਿਵੇਂ ਕ੍ਰਾਂਤੀ ਆਈ ?
ਉੱਤਰ-
ਮਨੁੱਖ ਨੇ ਅੱਗ ਬਾਲਣੀ ਸਿੱਖੀ, ਕੱਪੜੇ ਪਾਉਣੇ ਸਿੱਖੇ ਅਤੇ ਰਹਿਣ ਲਈ ਬਸਤੀ ਬਣਾਈ ॥
ਪ੍ਰਸ਼ਨ 3.
ਨਦੀ ਘਾਟੀਆਂ ਵਿਚ ਖੇਤੀ ਦਾ ਵਿਕਾਸ ਕਿਉਂ ਹੋਇਆ ?
ਉੱਤਰ-
ਉਪਜਾਊ ਦਰਿਆਈ ਮਿੱਟੀ ਦੇ ਕਾਰਨ ।
ਪ੍ਰਸ਼ਨ 4.
Sky scrapers ਤੋਂ ਕੀ ਭਾਵ ਹੈ ?
ਉੱਤਰ-
ਕਈ ਮੰਜ਼ਲੀ ਗਗਨ ਛੁੰਹਦੀਆਂ ਇਮਾਰਤਾਂ ।
ਪ੍ਰਸ਼ਨ 5.
ਵਿਸ਼ਵ ਪਿੰਡ ਤੋਂ ਕੀ ਭਾਵ ਹੈ ?
ਉੱਤਰ-
ਵਿਸ਼ਵ ਵਿਸ਼ਾਲ ਹੁੰਦੇ ਹੋਏ ਵੀ ਤੇਜ਼ ਆਵਾਜਾਈ ਸਾਧਨਾਂ ਕਾਰਨ ਸਿਮਟ ਕੇ ਇਕ ਪਿੰਡ ਰਹਿ ਗਿਆ ਹੈ ।
ਪ੍ਰਸ਼ਨ 6.
ਇਕ ਨਗਰ ਦੱਸੋ ਜਿੱਥੇ ਮੈਟਰੋ ਰੇਲ ਹੈ ।
ਉੱਤਰ-
ਦਿੱਲੀ ।
ਪ੍ਰਸ਼ਨ 7.
ਰੂਸ ਦੇ ਇਕ ਅੰਤਰ-ਮਹਾਂਦੀਪੀ ਰੇਲ ਮਾਰਗ ਦਾ ਨਾਂ ਦੱਸੋ । ‘
ਉੱਤਰ-
ਵਾਂਸ ਸਾਈਬੇਰੀਅਨ ਰੇਲ ਮਾਰਗ ।
ਪ੍ਰਸ਼ਨ 8.
ਟਾਂਸ ਸਾਈਬੇਰੀਆ ਰੇਲ ਮਾਰਗ ਕਿਹੜੇ ਨਗਰਾਂ ਨੂੰ ਜੋੜਦੀ ਹੈ ?
ਉੱਤਰ-
ਪੱਛਮ ਵਿਚ ਸੇਂਟ ਪੀਟਰਸਬਰਗ ਨੂੰ ਪੂਰਬ ਵਿਚ ਵਲਾਡੀਵਾਸਤਕ ਨਾਲ |
ਪ੍ਰਸ਼ਨ 9.
ਸੰਚਾਰ ਦੇ ਦੋ ਨਵੀਨ ਸਾਧਨ ਦੱਸੋ ।
ਉੱਤਰ-
ਇੰਟਰਨੈੱਟ ਅਤੇ ਮੋਬਾਈਲ |
ਪ੍ਰਸ਼ਨ 10.
ਜਲ ਮਾਰਗ ਕਿੱਥੇ-ਕਿੱਥੇ ਮਿਲਦੇ ਹਨ ?
ਉੱਤਰ-
ਮਹਾਂਸਾਗਰ, ਸਾਗਰ, ਨਦੀਆਂ, ਨਹਿਰਾਂ, ਝੀਲਾਂ ਵਿਚ ।
ਪ੍ਰਸ਼ਨ 11.
ਸੰਸਾਰ ਦਾ ਸਭ ਤੋਂ ਵੱਡਾ ਰੇਲ ਮਾਰਗ ਦੱਸੋ ।
ਉੱਤਰ-
ਸ ਸਾਈਬੇਰੀਅਨ ਰੇਲ ਮਾਰਗ ।
ਪ੍ਰਸ਼ਨ 12.
ਯੂਰਪ ਦਾ ਇਕ ਅੰਦਰੂਨੀ ਜਲ ਮਾਰਗ ਦੱਸੋ ।
ਉੱਤਰ-
ਡੈਨੂਬ ਦਰਿਆ ।
ਪ੍ਰਸ਼ਨ 13.
ਉੱਤਰੀ ਅਮਰੀਕਾ ਦਾ ਅੰਦਰੂਨੀ ਜਲ ਮਾਰਗ ਦੱਸੋ ।
ਉੱਤਰ-
ਪੰਜ ਮਹਾਨ ਝੀਲਾਂ ।
ਪ੍ਰਸ਼ਨ 14.
ਭਾਰਤ ਦੋ ਅੰਦਰੂਨੀ ਜਲ ਮਾਰਗ ਦੱਸੋ ।
ਉੱਤਰ-
ਗੰਗਾ ਅਤੇ ਬ੍ਰਹਮ-ਪੁੱਤਰ ।
ਪ੍ਰਸ਼ਨ 15.
ਪਾਈਪ ਲਾਈਨਾਂ ਦੁਆਰਾ ਕਿਹੜੀਆਂ ਦੋ ਵਸਤਾਂ ਭੇਜੀਆਂ ਜਾਂਦੀਆਂ ਹਨ ?
ਉੱਤਰ-
ਗੈਸ ਅਤੇ ਤੇਲ ।
ਪ੍ਰਸ਼ਨ 16.
ਬਿਜਲੀ ਦੂਰ-ਦੂਰ ਤਕ ਕਿਵੇਂ ਪਹੁੰਚਾਈ ਜਾਂਦੀ ਹੈ ?
ਉੱਤਰ-
ਇਲੈੱਕਟਿਕ ਗ੍ਰਡ ਰਾਹੀਂ ।
ਪ੍ਰਸ਼ਨ 17.
ਹਵਾਈ ਜਹਾਜ਼ ਦੀ ਖੋਜ ਕਿਸ ਨੇ ਕੀਤੀ ?
ਉੱਤਰ-
ਅਮਰੀਕਾ ਦੇ ਰਾਈਟ ਬ੍ਰਦਰਜ਼ ਨੇ ॥
ਪ੍ਰਸ਼ਨ 18.
ਭਾਰਤ ਦੇ ਪੂਰਬੀ ਤੱਟ ‘ਤੇ ਦੋ ਬੰਦਰਗਾਹਾਂ ਦੱਸੋ ।
ਉੱਤਰ-
ਕੋਲਕਾਤਾ ਅਤੇ ਚੇਨੱਈ ।
ਪ੍ਰਸ਼ਨ 19.
ਸਵੇਜ਼ ਨਹਿਰ ਕਿਹੜੇ ਦੋ ਸਾਗਰਾਂ ਨੂੰ ਜੋੜਦੀ ਹੈ ?
ਉੱਤਰ-
ਲਾਲ ਸਾਗਰ ਅਤੇ ਭੂ-ਮੱਧ ਸਾਗਰ ।
ਪ੍ਰਸ਼ਨ 20.
ਪ੍ਰਾਚੀਨ ਸੱਭਿਅਤਾਵਾਂ ਦਾ ਵਿਕਾਸ ਨਦੀ ਘਾਟੀਆਂ ਵਿਚ ਕਿਉਂ ਹੋਇਆ ? ਉਦਾਹਰਨ ਦਿਓ ।
ਉੱਤਰ-
ਨਦੀ ਘਾਟੀਆਂ ਤੋਂ ਆਸਾਨੀ ਨਾਲ ਪਾਣੀ ਦੀ ਪ੍ਰਾਪਤੀ ਹੁੰਦੀ ਸੀ ।ਉੱਥੇ ਉਪਜਾਊ ਮਿੱਟੀ ਵਿਚ ਖੇਤੀ ਦਾ ਵਿਕਾਸ ਸੰਭਵ ਸੀ । ਰਹਿਣ ਵਾਸਤੇ ਪੱਧਰੀ ਧਰਤੀ ਪ੍ਰਾਪਤ ਸੀ । ਇਸ ਲਈ ਸ਼ੁਰੂ ਵਿਚ ਸਿੰਧੁ ਘਾਟੀ ਸਭਿਅਤਾ ਅਤੇ ਨੀਲ ਘਾਟੀ ਸਭਿਅਤਾ ਦਾ ਵਿਕਾਸ ਹੋਇਆ ।
ਪ੍ਰਸ਼ਨ 21.
ਮਨੁੱਖੀ ਬਸਤੀਆਂ ਵਿਚ ਕਿਸ ਤਰ੍ਹਾਂ ਦੇ ਬਦਲਾਵ ਆਏ ਹਨ ?
ਉੱਤਰ-
ਘਰਾਂ ਦੇ ਸਮੂਹ ਨੂੰ ਬਸਤੀ ਆਖਦੇ ਹਨ । ਬਸਤੀ ਮਨੁੱਖ ਦਾ ਨਿਵਾਸ ਸਥਾਨ ਹੈ । ਸ਼ੁਰੂ ਵਿਚ ਮਨੁੱਖ ਖ਼ਾਨਾਬਦੋਸ਼ ਜੀਵਨ ਗੁਜ਼ਾਰਦਾ ਸੀ । ਫਿਰ ਉਸਨੇ ਕੱਚੀ ਮਿੱਟੀ ਦੀਆਂ ਕੁੱਲੀਆਂ ਅਤੇ ਪੱਕੀਆਂ ਕੁੱਲੀਆਂ ਅਤੇ ਘਰ ਵਸਾਏ । ਹੁਣ ਮਨੁੱਖ ਕਈ ਮੰਜ਼ਲੀ ਇਮਾਰਤਾਂ ਅਤੇ ਗਗਨ ਛੂੰਹਦੀਆਂ ਇਮਾਰਤਾਂ (Sky Scrapers) ਬਣਾ ਰਿਹਾ ਹੈ ।
ਪ੍ਰਸ਼ਨ 22.
ਆਵਾਜਾਈ ਸਾਧਨਾਂ ਵਾਲੇ ਮਹੱਤਵਪੂਰਨ ਨਗਰ ਕਿਉਂ ਵਪਾਰਕ ਕੇਂਦਰ ਬਣ ਜਾਂਦੇ ਹਨ ?
ਉੱਤਰ-
- ਵਸਤਾਂ ਨੂੰ ਲਿਆਉਣ-ਲੈ ਜਾਣ ਵਿਚ ਆਸਾਨੀ ।
- ਵਸਤਾਂ ਦੀ ਆਵਾਜਾਈ ਨਾਲ ਆਰਥਿਕ ਲਾਭ ॥
- ਸੱਭਿਆਚਾਰਕ ਅਤੇ ਵਪਾਰਕ ਅਦਾਰਿਆਂ ਦਾ ਬਣ ਜਾਣਾ ।
- ਰੇਲਾਂ, ਸੜਕਾਂ ਅਤੇ ਬੰਦਰਗਾਹਾਂ ਦਾ ਵਿਕਾਸ ਹੋਣਾ !
ਪ੍ਰਸ਼ਨ 23.
ਮੈਟਰੋ ਰੇਲਾਂ ਦੀ ਕਿਉਂ ਲੋੜ ਹੈ ?
ਉੱਤਰ-
- ਧਰਤੀ ਦੀ ਉੱਪਰਲੀ ਸਤਹਿ ‘ਤੇ ਭੂਮੀ ਦੀ ਘਾਟ ਕਾਰਨ ਭੂਮੀ ਹੇਠ ਮੈਟਰੋ ਰੇਲਾਂ ਬਣਾਈਆਂ ਗਈਆਂ ਹਨ ।
- ਵੱਧਦੀ ਵਸੋਂ ਕਾਰਨ ਯਾਤਰੀਆਂ ਦੀ ਵੱਧ ਗਿਣਤੀ ਨੂੰ ਸਵਾਰੀ ਦੇਣ ਲਈ ।
- ਆਵਾਜਾਈ ਦੇ ਜਾਮ ਤੋਂ ਬਚਾਅ ਲਈ ।
ਪ੍ਰਸ਼ਨ 24.
ਟਾਂਸ ਸਾਈਬੇਰੀਅਨ ਰੇਲ ਮਾਰਗ ਦੀ ਮਹੱਤਤਾ ਦੱਸੋ ।
ਉੱਤਰ-
ਵਾਂਸ ਸਾਈਬੇਰੀਅਨ ਰੇਲ ਮਾਰਗ ਸੰਸਾਰ ਦਾ ਸਭ ਤੋਂ ਵੱਡਾ ਰੇਲ ਮਾਰਗ ਹੈ । ਇਹ ਇਕ ਅੰਤਰ-ਮਹਾਂਦੀਪੀ ਮਾਰਗ ਹੈ । ਇਹ ਸੇਂਟ ਪੀਟਰਸਬਰਗ ਅਤੇ ਵਲਾਡੀ ਵਾਸਤਕ (ਰੂਸ) ਦੇ ਨਗਰਾਂ ਨੂੰ ਜੋੜਦਾ ਹੈ । ਇਹ ਇਸ ਲੰਬੇ ਮਾਰਗ ਤੇ ਕੋਇਲੇ, ਲੋਹੇ, ਲੱਕੜੀ, ਅਨਾਜ ਦੀ ਆਵਾਜਾਈ ਲਈ ਮਹੱਤਵਪੂਰਨ ਹੈ ।
ਪ੍ਰਸ਼ਨ 25.
ਜਲ ਮਾਰਗਾਂ ਦੇ ਲਾਭ ਦੱਸੋ । ਇਹ ਸਭ ਤੋਂ ਸਸਤਾ ਸਾਧਨ ਕਿਉਂ ਹੈ ?
ਉੱਤਰ-
- ਇਹ ਸਮੁੰਦਰੀ ਯਾਤਰਾਵਾਂ ਲਈ ਚੰਗਾ ਸਾਧਨ ਹੈ ।
- ਇਸ ਨਾਲ ਅੰਤਰਰਾਸ਼ਟਰੀ ਵਪਾਰ ਹੁੰਦਾ ਹੈ ।
- ਇਹ ਸਭ ਤੋਂ ਸਸਤਾ ਆਵਾਜਾਈ ਸਾਧਨ ਹੈ ।
- ਜਲ ਮਾਰਗ ਬਣਾਉਣ ‘ਤੇ ਕੋਈ ਖਰਚ ਨਹੀਂ ਆਉਂਦਾ ।
- ਇਸ ਨਾਲ ਵੱਡੇ ਪੈਮਾਨੇ ਤੇ ਭਾਰੀ ਸਾਮਾਨ ਘੱਟ ਲਾਗਤ ਤੇ ਆਵਾਜਾਈ ਕੀਤਾ ਜਾਂਦਾ ਹੈ ।
ਵਸਤੂਨਿਸ਼ਠ ਪ੍ਰਸ਼ਨ
(ੳ) ਖਾਲੀ ਸਥਾਨ ਭਰੋ
ਪ੍ਰਸ਼ਨ 1.
ਮਨੁੱਖ ਨੇ ਸਭ ਤੋਂ ਪਹਿਲਾਂ ……….. ਵਿੱਚ ਰਹਿਣਾ ਸ਼ੁਰੂ ਕੀਤਾ ।
ਉੱਤਰ-
ਨਦੀ ਘਾਟੀਆਂ,
ਪ੍ਰਸ਼ਨ 2.
ਸਭ ਤੋਂ ਪਹਿਲਾਂ ਰੇਲਵੇ ਇੰਜਣ ………… ਨਾਲ ਚਲਦੇ ਸਨ ।
ਉੱਤਰ-
ਕੋਲੇ,
ਪ੍ਰਸ਼ਨ 3.
………. ਰੇਲਵੇ ਸੰਸਾਰ ਦਾ ਸਭ ਤੋਂ ਵੱਡਾ ਰੇਲਮਾਰਗ ਹੈ ।
ਉੱਤਰ-
ਟ੍ਰਸ ਸਾਇਬੇਰੀਅਨ,
ਪ੍ਰਸ਼ਨ 4.
ਕੇਪ ਮਾਰਗ (ਜਲ ਮਾਰਗ ਦੀ ਖੋਜ ………. ਈ: ਵਿੱਚ ਵਾਸਕੋਡੀਗਾਮਾ ਨੇ ਕੀਤੀ ।
ਉੱਤਰ-
1498.
(ਅ) ਸਹੀ ਵਾਕਾਂ ਤੇ (✓) ਅਤੇ ਗਲਤ ਵਾਕਾਂ ਤੇ (✗) ਦਾ ਨਿਸ਼ਾਨ ਲਗਾਓ –
ਪ੍ਰਸ਼ਨ 1.
ਵੱਡੇ-ਵੱਡੇ ਸ਼ਹਿਰ ਪੱਧਰੇ ਧਰਾਤਲ ਤੇ ਵਸੇ ਹੋਏ ਹਨ ।
ਉੱਤਰ-
(✓)
ਪ੍ਰਸ਼ਨ 2.
ਸਵੇਜ਼ ਨਹਿਰ, ਭੂ-ਮੱਧ ਸਾਗਰ ਰੂਮ ਸਾਗਰ) ਅਤੇ ਲਾਲ ਸਾਗਰ ਨੂੰ ਮਿਲਾਉਂਦੀ ਹੈ ।
ਉੱਤਰ-
(✓)
ਪ੍ਰਸ਼ਨ 3.
ਪਨਾਮਾ ਨਹਿਰ, ਅੰਧ ਮਹਾਂਸਾਗਰ ਤੇ ਹਿੰਦ ਮਹਾਂਸਾਗਰ ਨੂੰ ਆਪਸ ਵਿੱਚ ਮਿਲਾਉਂਦੀ ਹੈ ।
ਉੱਤਰ-
(✗)
ਪ੍ਰਸ਼ਨ 4.
ਪੰਜਾਬ ਵਿੱਚ ਸਥਿਤ ਝੀਲਾਂ ਜਲ ਮਾਰਗ ਦਾ ਕੰਮ ਕਰਦੀਆਂ ਹਨ ।
ਉੱਤਰ-
(✗)
(ਈ) ਸਹੀ ਉੱਤਰ ਚੁਣੋ –
ਪ੍ਰਸ਼ਨ 1.
ਬਸਤੀਆਂ ਵਸਾਉਣ ਵਿਚ ਸਹਾਇਕ ਕਾਰਨ ਨਹੀਂ ਹੈ
(i) ਸਮਤਲ ਧਰਾਤਲ
(ii) ਪਾਣੀ ਦੀ ਸੁਵਿਧਾ
(iii) ਸੰਘਣ ਬਨਸਪਤੀ ਦੀ ਨੇੜਤਾ ।
ਉੱਤਰ-
(iii) ਸੰਘਣ ਬਨਸਪਤੀ ਦੀ ਨੇੜਤਾ ।
ਪ੍ਰਸ਼ਨ 2.
ਅੰਧ ਮਹਾਂਸਾਗਰ ਅਤੇ ਸ਼ਾਂਤ ਮਹਾਂਸਾਗਰ ਨੂੰ ਇਕ ਨਹਿਰ ਆਪਸ ਵਿਚ ਮਿਲਾਉਂਦੀ ਹੈ। ਉਸਦਾ ਨਾਂ ਦੱਸੋ ।
(i) ਪਾਨਾਮਾ ।
(ii) ਸਵੇਜ਼
(iii) ਐੱਸ. ਵਾਈ. ਐੱਲ ।
ਉੱਤਰ-
(i) ਪਾਨਾਮਾ ।
ਪ੍ਰਸ਼ਨ 3.
ਅੱਜ ਅਸੀਂ ਆਕਾਸ਼ ਵਿਚ ਹਵਾਈ ਜਹਾਜ਼ ਉੱਡਦੇ ਦੇਖਦੇ ਹਾਂ। ਕੀ ਤੁਸੀਂ ਦੱਸ ਸਕਦੇ ਹੋ ਕਿ ਸਭ ਤੋਂ ਪਹਿਲਾਂ ਉੱਡਣ ਮਸ਼ੀਨ ਕਿਸਨੇ ਬਣਾਈ ਸੀ ?
(i) ਰਾਂਗ ਬ੍ਰਦਰਜ਼
(ii) ਰਾਈਟ ਬਰਦਰਜ਼
(iii) ਰਾਈਟਰ ਬਰਦਰਜ਼ ।
ਉੱਤਰ-
(ii) ਰਾਈਟ ਬਰਦਰਜ਼ ।