Punjab State Board PSEB 7th Class Social Science Book Solutions Geography Chapter 4 ਮਹਾਂਸਾਗਰ Textbook Exercise Questions, and Answers.
PSEB Solutions for Class 7 Social Science Chapter 4 ਮਹਾਂਸਾਗਰ
Social Science Guide for Class 7 PSEB ਮਹਾਂਸਾਗਰ Textbook Questions, and Answers
(ੳ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇਕ ਸ਼ਬਦ/ਇਕ ਵਾਕ (1-15) ਸ਼ਬਦਾਂ ਵਿਚ ਦਿਓ –
ਪ੍ਰਸ਼ਨ 1.
ਸਾਗਰੀ ਪਾਣੀ ਖਾਰਾ ਕਿਉਂ ਹੈ ?
ਉੱਤਰ-
ਸਾਗਰ ਦੇ ਪਾਣੀ ਵਿਚ ਕਈ ਲੂਣ ਘੁਲੇ ਹੁੰਦੇ ਹਨ । ਇਸੇ ਕਾਰਨ ਸਾਗਰੀ ਪਾਣੀ ਖਾਰਾ ਹੁੰਦਾ ਹੈ ।
ਪ੍ਰਸ਼ਨ 2.
ਨਿਊਫਾਊਂਡਲੈਂਡ ਕੋਲ ਹਰ ਸਮੇਂ ਭਾਰੀ ਧੁੰਦ ਕਿਉਂ ਰਹਿੰਦੀ ਹੈ ?
ਉੱਤਰ-
ਨਿਊਫਾਊਂਡਲੈਂਡ ਕੋਲ ਖਾੜੀ ਦੀ ਗਰਮ ਅਤੇ ਲੈਬਰੇਡਾਰ ਦੀ ਸ਼ੀਤ ਧਾਰਾ ਆਪਸ ਵਿਚ ਮਿਲਦੀਆਂ ਹਨ । ਇਸੇ ਕਾਰਨ ਉੱਥੇ ਹਰ ਸਮੇਂ ਸੰਘਣੀ ਧੁੰਦ ਬਣੀ ਰਹਿੰਦੀ ਹੈ ।
ਪ੍ਰਸ਼ਨ 3.
ਦੱਖਣੀ ਅੰਧ-ਮਹਾਂਸਾਗਰੀ ਚੱਕਰ ਦੀਆਂ ਮੁੱਖ ਧਾਰਾਵਾਂ ਦੇ ਨਾਂ ਦੱਸੋ ।
ਉੱਤਰ-
ਦੱਖਣੀ ਅੰਧ-ਮਹਾਂਸਾਗਰ ਦੀਆਂ ਦੋ ਮੁੱਖ ਧਾਰਾਵਾਂ ਹਨ-ਫਾਕਲੈਂਡ ਦੀ ਧਾਰਾ ਅਤੇ ਵੈਜੁਏਲਾ ਦੀ ਧਾਰਾ ।
ਪ੍ਰਸ਼ਨ 4.
ਖਾੜੀ ਦੀ ਧਾਰਾ ਦੇ ਮਾਰਗ ਦਾ ਵਰਣਨ ਕਰੋ ।
ਉੱਤਰ-
ਖਾੜੀ ਦੀ ਗਰਮ ਧਾਰਾ ਮੈਕਸੀਕੋ ਦੀ ਖਾੜੀ ਤੋਂ ਆਰੰਭ ਹੋ ਕੇ ਨਿਊਫਾਊਂਡਲੈਂਡ ਦੇ ਟਾਪੂਆਂ ਤਕ ਪਹੁੰਚਦੀ ਹੈ ।
ਪ੍ਰਸ਼ਨ 5.
ਉੱਤਰੀ ਸ਼ਾਂਤ ਮਹਾਂਸਾਗਰ ਚੱਕਰ ਦੀਆਂ ਧਾਰਾਵਾਂ ਦੇ ਨਾਂ ਲਿਖੋ ।
ਉੱਤਰ-
- ਉੱਤਰੀ ਭੂ-ਮੱਧ ਰੇਖਾ ਦੀ ਧਾਰਾ
- ਕੁਰੋਸ਼ੀਵੋ ਦੀ ਧਾਰਾ
- ਉੱਤਰੀ ਸ਼ਾਂਤ ਮਹਾਂਸਾਗਰੀ ਧਾਰਾ
- ਕੈਲੇਫੋਰਨੀਆ ਦੀ ਧਾਰਾ ।
ਪ੍ਰਸ਼ਨ 6.
‘ਸੁਨਾਮੀਂ ਤੋਂ ਕੀ ਭਾਵ ਹੈ ?
ਉੱਤਰ-
ਸੁਨਾਮੀ ਇਕ ਜਪਾਨੀ ਸ਼ਬਦ ਹੈ, ਜੋ ਕਿ ਦੋ ਸ਼ਬਦਾਂ TSU (ਅਰਥਾਤ ਕੰਢਾ) ਅਤੇ NAMI (ਅਰਥਾਤ ਪਾਣੀ ਦੀ ਉੱਚੀ ਤੇ ਲੰਮੀ ਛੱਲ) ਦੇ ਸੁਮੇਲ ਨਾਲ ਬਣਿਆ ਹੈ । ਇਸ ਤਰ੍ਹਾਂ ਸੁਨਾਮੀ ਦਾ ਅਰਥ ਹੈ “ਸਮੁੰਦਰ ਦੇ ਕੰਢਿਆਂ ਤੇ ਟਕਰਾਉਣ ਵਾਲੀਆਂ ਲੰਮੀਆਂ ਸਮੁੰਦਰੀ ਛੱਲਾਂ’ ।
(ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ –
ਪ੍ਰਸ਼ਨ 1.
ਵੱਡੇ ਜਵਾਰਭਾਟੇ ਅਤੇ ਛੋਟੇ ਜਵਾਰਭਾਟੇ ਵਿਚ ਕੀ ਅੰਤਰ ਹੈ ? ‘
ਉੱਤਰ-
- ਵੱਡਾ ਜਵਾਰਭਾਟਾ-ਜਦੋਂ ਸਮੁੰਦਰ ਵਿਚ ਪਾਣੀ ਦੀ ਉੱਚਾਈ ਸਭ ਤੋਂ ਵੱਧ ਹੋਵੇ ਤਾਂ ਉਸ ਨੂੰ ਵੱਡਾ ਜਵਾਰਭਾਟਾ ਕਿਹਾ ਜਾਂਦਾ ਹੈ । ਵੱਡਾ ਜਵਾਰਭਾਟਾ ਕੇਵਲ ਮੱਸਿਆ ਜਾਂ ਪੁੰਨਿਆ ਨੂੰ ਹੀ ਆਉਂਦਾ ਹੈ । ਮੱਸਿਆ ਅਤੇ ਪੁੰਨਿਆ ਨੂੰ ਸੂਰਜ, ਚੰਦਰਮਾ ਅਤੇ ਧਰਤੀ ਇੱਕ ਹੀ ਸੇਧ ਵਿਚ ਹੁੰਦੇ ਹਨ ਅਤੇ ਸੂਰਜ ਤੇ ਚੰਦਰਮਾ ਦੋਵੇਂ ਮਿਲ ਕੇ ਸਮੁੰਦਰ ਦੇ ਪਾਣੀ ਨੂੰ ਆਪਣੇ ਵੱਲ ਖਿੱਚਦੇ ਹਨ ।
- ਛੋਟਾ ( ਲਘੂ) ਜਵਾਰਭਾਟਾ-ਛੋਟਾ ਲਘੂ ਜਵਾਰਭਾਟਾ ਚੰਦਰਮਾ ਦੀ ਸੱਤਵੀਂ ਤਾਰੀਖ ਨੂੰ ਆਉਂਦਾ ਹੈ । ਇਹ ਨੀਵਾਂ ਹੁੰਦਾ ਹੈ । ਇਨ੍ਹਾਂ ਤਾਰੀਖਾਂ ਨੂੰ ਸੂਰਜ ਅਤੇ ਚੰਦਰਮਾ ਧਰਤੀ ਨਾਲ 90° ਦਾ ਕੋਣ ਬਣਾਉਂਦੇ ਹਨ ਅਤੇ ਦੋਵੇਂ ਹੀ ਆਪਣੀ ਸ਼ਕਤੀ ਨਾਲ ਪਾਣੀ ਨੂੰ ਆਪਣੇ ਵੱਲ ਖਿੱਚਦੇ ਹਨ ਕਿਉਂਕਿ ਚੰਦਰਮਾ ਪਾਣੀ ਦੇ ਵਧੇਰੇ ਨੇੜੇ ਹੁੰਦਾ ਹੈ, ਇਸ ਲਈ ਪਾਣੀ ਚੰਦਰਮਾ ਵਲ ਹੀ ਉਛਲਦਾ ਹੈ । ਸੂਰਜ ਦਾ ਆਕਰਸ਼ਣ ਦੂਜੀ ਦਿਸ਼ਾ ਵਿਚ ਹੋਣ ਕਾਰਨ ਪਾਣੀ ਦਾ ਉਛਾਲ ਵਧੇਰੇ ਉੱਚਾ ਨਹੀਂ ਹੁੰਦਾ ।
ਪ੍ਰਸ਼ਨ 2.
ਗਰਮ ਧਾਰਾ ਅਤੇ ਠੰਢੀ ਧਾਰਾ ਵਿਚ ਅੰਤਰ ਦੱਸੋ ।
ਉੱਤਰ-
- ਭੂ-ਮੱਧ ਰੇਖਾ ਵਲੋਂ ਜਾਣ ਵਾਲੀਆਂ ਧਾਰਾਵਾਂ ਗਰਮ ਹੁੰਦੀਆਂ ਹਨ ਅਤੇ ਭੂ-ਮੱਧ ਰੇਖਾ ਵੱਲੋਂ ਆਉਣ ਵਾਲੀਆਂ ਧਾਰਾਵਾਂ ਸਦਾ ਠੰਢੀਆਂ ਹੁੰਦੀਆਂ ਹਨ ।
- ਗਰਮ ਜਲ-ਧਾਰਾ ਦਾ ਜਲ ਇੰਨਾ ਗਰਮ ਨਹੀਂ ਹੁੰਦਾ | ਇਸੇ ਤਰ੍ਹਾਂ ਠੰਢੀ ਜਲ-ਧਾਰਾ ਦਾ ਜਲ ਜ਼ਿਆਦਾ ਠੰਢਾ ਨਹੀਂ ਹੁੰਦਾ । ਇਹ ਕੇਵਲ ਆਪਣੇ ਨੇੜੇ ਦੇ ਜਲ ਦੀ ਤੁਲਨਾ ਵਿਚ ਵਧੇਰੇ ਗਰਮ ਜਾਂ ਠੰਢਾ ਲੱਗਦਾ ਹੈ ।
- ਗਰਮ ਜਲ-ਧਾਰਾ ਪਾਣੀ ਦੇ ਉੱਪਰੀ ਭਾਗ ਵਿਚ ਅਤੇ ਠੰਢੀ ਧਾਰਾ ਪਾਣੀ ਦੇ ਹੇਠਾਂ ਪ੍ਰਵਾਹਿਤ ਹੁੰਦੀ ਹੈ ।
ਪ੍ਰਸ਼ਨ 3.
ਹਿੰਦ ਮਹਾਂਸਾਗਰ ਦੀਆਂ ਧਾਰਾਵਾਂ ਇੰਨੀਆਂ ਨਿਸ਼ਚਿਤ ਅਤੇ ਨਿਯਮਿਤ ਕਿਉਂ ਨਹੀਂ ਹਨ ?
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਕਿ ਹਿੰਦ ਮਹਾਂਸਾਗਰ ਵਿਚ ਵਗਣ ਵਾਲੀਆਂ ਧਾਰਾਵਾਂ ਨਿਯਮਿਤ ਅਤੇ ਨਿਸ਼ਚਿਤ ਨਹੀਂ ਹਨ । ਇਸ ਦਾ ਮੁੱਖ ਕਾਰਨ ਹਿੰਦ ਮਹਾਂਸਾਗਰ ਵਿਚ ਚੱਲਣ ਵਾਲੀਆਂ ਮੌਸਮੀ ਪੌਣਾਂ ਹਨ । ਇਹ ਪੌਣਾਂ ਗਰਮੀ ਵਿਚ ਦੱਖਣ ਤੋਂ ਪੱਛਮ ਵੱਲ ਨੂੰ ਅਤੇ ਸਰਦੀ ਵਿਚ ਉੱਤਰ-ਪੂਰਬੀ ਦਿਸ਼ਾ ਵਿਚ ਚੱਲਦੀਆਂ ਹਨ । ਇਸ ਪਰਿਵਰਤਨ ਦੇ ਕਾਰਨ ਸਾਗਰੀ ਧਾਰਾਵਾਂ ਵੀ ਰੁੱਤ ਦੇ ਅਨੁਸਾਰ ਆਪਣੀ ਦਿਸ਼ਾ ਬਦਲ ਲੈਂਦੀਆਂ ਹਨ । ਇਸ ਤਰ੍ਹਾਂ ਸਪੱਸ਼ਟ ਹੈ ਕਿ ਇਹ ਧਾਰਾਵਾਂ ਨਿਸ਼ਚਿਤ ਅਤੇ ਨਿਯਮਿਤ ਨਹੀਂ ਹੋ ਸਕਦੀਆਂ ।
ਪ੍ਰਸ਼ਨ 4.
‘‘ਬਰਤਾਨੀਆ ਦੀਆਂ ਪੱਛਮੀ ਬੰਦਰਗਾਹਾਂ ਸਿਆਲ ਰੁੱਤ ਵਿਚ ਵੀ ਖੁੱਲ੍ਹੀਆਂ ਰਹਿੰਦੀਆਂ ਹਨ ਜਦ ਕਿ ਇਹਨਾਂ ਹੀ ਅਕਸ਼ਾਂਸਾਂ ” ਤੇ ਸਥਿਤ ਉੱਤਰੀ ਅਮਰੀਕਾ ਦੀਆਂ ਪੂਰਬੀ ਬੰਦਰਗਾਹਾਂ ਇਸੇ ਰੁੱਤ ਬਰਫ਼ ਜੰਮਣ ਕਾਰਨ ਬੰਦ ਰਹਿੰਦੀਆਂ ਹਨ ।’ ਕਾਰਨ ਦੱਸੋ ।
ਉੱਤਰ-
ਧਾਰਾਵਾਂ ਕਿਸੇ ਦੇਸ਼ ਦੀ ਜਲਵਾਯੂ ‘ਤੇ ਡੂੰਘਾ ਪ੍ਰਭਾਵ ਪਾਉਂਦੀਆਂ ਹਨ | ਸਰਦੀ ਵਿਚ ਬਰਤਾਨੀਆਂ ਦੇ ਉੱਤਰਪੱਛਮ ਵਿਚ ਸਰਦੀ ਪੈਂਦੀ ਹੈ, ਪਰ ਉੱਤਰੀ ਅੰਧ ਮਹਾਂਸਾਗਰੀ ਧਾਰਾ ਪੱਛਮੀ ਪੌਣ ਦੇ ਪ੍ਰਭਾਵ ਅਧੀਨ ਪੁਰਬ ਦਿਸ਼ਾ ਵੱਲ ਮੁੜ ਜਾਂਦੀ ਹੈ । ਇਹ ਉਸ਼ਣ ਧਾਰਾ ਬਰਤਾਨੀਆਂ ਦੇ ਉੱਤਰ-ਪੱਛਮ ਵਿਚੋਂ ਹੁੰਦੀ ਹੋਈ ਨਾਰਵੇ ਅਤੇ ਸਵੀਡਨ ਦੇ ਠੰਢੇ ਦੇਸ਼ਾਂ ਤਕ ਪਹੁੰਚਦੀ ਹੈ । ਆਪਣੇ ਊਸ਼ਣ ਪ੍ਰਭਾਵ ਦੇ ਕਾਰਨ ਸਰਦੀ ਦੀ ਰੁੱਤ ਵਿਚ ਵੀ ਬਰਤਾਨੀਆਂ ਦੀਆਂ ਪੱਛਮੀ ਬੰਦਰਗਾਹਾਂ ਖੁੱਲੀਆਂ ਰਹਿੰਦੀਆਂ ਹਨ | ਪਰ ਇਸ ਤਰ੍ਹਾਂ ਦੇ ਵਾਤਾਵਰਨ ਨਾਲ ਉੱਤਰੀ ਅਮਰੀਕਾ ਦੀਆਂ ਪੂਰਬੀ ਬੰਦਰਗਾਹਾਂ ਵਿਚ ਬਰਫ਼ ਜੰਮ ਜਾਂਦੀ ਹੈ ਅਤੇ ਇਹ ਬੰਦ ਹੋ ਜਾਂਦੀਆਂ ਹਨ ।
ਪ੍ਰਸ਼ਨ 5.
ਜਵਾਰਭਾਟਾ ਜਹਾਜ਼ਾਂ ਲਈ ਬਹੁਤ ਲਾਭਦਾਇਕ ਸਿੱਧ ਹੁੰਦਾ ਹੈ । ਕਿਵੇਂ ?
ਉੱਤਰ-
- ਜਵਾਰਭਾਟਾ ਦੇ ਕਾਰਨ ਨਦੀਆਂ ਦੇ ਮੁਹਾਣਿਆਂ ਵਿਚੋਂ ਚਿੱਕੜ ਤੇ ਮਿੱਟੀ ਵਹਿੰਦੀ ਰਹਿੰਦੀ ਹੈ । ਸਿੱਟੇ ਵਜੋਂ ਇਨ੍ਹਾਂ ਤੱਟਾਂ ‘ਤੇ ਸਥਿਤ ਬੰਦਰਗਾਹਾਂ ‘ਤੇ ਮਿੱਟੀ ਨਹੀਂ ਜੰਮਦੀ ਅਤੇ ਜਹਾਜ਼ ਦੁਰ ਅੰਦਰ ਤਕ ਆ-ਜਾ ਸਕਦੇ ਹਨ ।
- ਵੱਡੇ ਅਤੇ ਭਾਰੀ ਜਹਾਜ਼ ਦੂਰ ਡੂੰਘੇ ਸਮੁੰਦਰ ਵਿਚ ਖੜੇ ਜਵਾਰਭਾਟਿਆਂ ਦਾ ਇੰਤਜ਼ਾਰ ਕਰਦੇ ਹਨ । ਜਦੋਂ ਪਾਣੀ ਵਿਚ ਚੜਾਅ ਆਉਂਦਾ ਹੈ ਤਾਂ ਜਹਾਜ਼ ਵੀ ਉਨ੍ਹਾਂ ਨਾਲ ਬੰਦਰਗਾਹਾਂ ਤਕ ਪਹੁੰਚ ਜਾਂਦੇ ਹਨ । ਬੰਦਰਗਾਹਾਂ ‘ਤੇ ਮਾਲ ਲਾਹ ਕੇ ਇਹ ਫਿਰ ਜਵਾਰਭਾਟਿਆਂ ਦੀ ਉਡੀਕ ਕਰਦੇ ਹਨ ਤਾਂ ਕਿ ਸਮੁੰਦਰ ਵੱਲ ਆਸਾਨੀ ਨਾਲ ਵਾਪਸ ਜਾਇਆ ਜਾ ਸਕੇ । ਕੋਲਕਾਤਾ ਅਤੇ ਲੰਡਨ ਦੀਆਂ ਬੰਦਰਗਾਹਾਂ ਇਸ ਦੇ ਚੰਗੇ ਉਦਾਹਰਨ ਹਨ ।
ਪ੍ਰਸ਼ਨ 6.
ਵੱਡਾ ਜਵਾਰਭਾਟਾ ਪੁੰਨਿਆ ਅਤੇ ਮੱਸਿਆ ਨੂੰ ਕਿਉਂ ਆਉਂਦਾ ਹੈ ?
ਉੱਤਰ-
ਵੱਡੇ ਜਵਾਰਭਾਟੇ ਦੇ ਸਮੇਂ ਸਾਗਰੀ ਪਾਣੀ ਦਾ ਚੜ੍ਹਾਅ ਜ਼ਿਆਦਾ ਹੁੰਦਾ ਹੈ । ਇਹ ਸਦਾ ਪੁੰਨਿਆ ਅਤੇ ਮੱਸਿਆ ਦੇ ਦਿਨ ਹੀ ਹੁੰਦਾ ਹੈ, ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਦੋਹਾਂ ਤਰੀਕਾਂ ਵਿਚ ਸੂਰਜ, ਚੰਦਰਮਾ ਅਤੇ ਧਰਤੀ ਇੱਕ ਹੀ ਸੇਧ ਵਿਚ ਆ ਜਾਂਦੇ ਹਨ । ਇਸ ਦਿਨ ਸੂਰਜ ਅਤੇ ਚੰਦਰਮਾ ਮਿਲ ਕੇ ਮਹਾਂਸਾਗਰੀ ਪਾਣੀ ਨੂੰ ਆਪਣੇ ਵੱਲ ਖਿੱਚਦੇ ਹਨ । ਇਸ ਦੋਹਰੀ ਖਿੱਚ ਕਾਰਨ ਲਹਿਰਾਂ ਦਾ ਉਛਾਲ ਵੱਧ ਜਾਂਦਾ ਹੈ, ਜਿਸ ਨੂੰ ਵੱਡਾ ਜਵਾਰਭਾਟਾ ਕਹਿੰਦੇ ਹਨ ।
ਪ੍ਰਸ਼ਨ 7.
ਖਾੜੀ ਦੀ ਧਾਰਾ ਯੂਰਪ ਦੀ ਜਲਵਾਯੂ ‘ਤੇ ਕੀ ਪ੍ਰਭਾਵ ਪਾਉਂਦੀ ਹੈ ?
ਉੱਤਰ-
ਖਾੜੀ ਦੀ ਧਾਰਾ ਨੂੰ ਅੰਗਰੇਜ਼ੀ ਵਿਚ ਗਲਫ ਸਟੀਮ ਕਹਿੰਦੇ ਹਨ । ਇਹ ਸੰਸਾਰ ਦੀ ਸਭ ਤੋਂ ਮਹੱਤਵਪੂਰਨ ਗਰਮ ਜਲ-ਧਾਰਾ ਹੈ । ਇਸ ਦੀ ਚੌੜਾਈ ਲਗਪਗ 400 ਕਿਲੋਮੀਟਰ ਤਕ ਹੈ । ਇਸ ਦਾ ਪਾਣੀ 5 ਕਿ: ਮੀ: ਪ੍ਰਤੀ ਘੰਟੇ ਦੀ ਚਾਲ ਨਾਲ ਵਹਿੰਦਾ ਹੈ । ਨਿਊਫਾਊਂਡਲੈਂਡ ਦੇ ਨੇੜੇ ਇਸ ਧਾਰਾ ਵਿਚ ਲੈਬਰੇਡਾਰ ਦੀ ਠੰਢੀ ਧਾਰਾ ਆ ਮਿਲਦੀ ਹੈ । ਫਲਸਰੂਪ ਇੱਥੇ ਸੰਘਣੀ ਧੁੰਦ ਛਾਈ ਰਹਿੰਦੀ ਹੈ । ਇੱਥੇ ਮੱਛੀਆਂ ਵੀ ਬਹੁਤ ਮਾਤਰਾ ਵਿਚ ਮਿਲਦੀਆਂ ਹਨ । ਇਸ ਤੋਂ ਬਾਅਦ ਇਹ ਯੂਰਪ ਵੱਲ ਮੁੜ ਜਾਂਦੀ ਹੈ । ਇਸ ਕਾਰਨ ਉੱਤਰ-ਪੱਛਮੀ ਯੂਰਪ ਵਿਚ ਸਰਦੀਆਂ ਦੀ ਰੁੱਤ ਜ਼ਿਆਦਾ ਠੰਢੀ ਨਹੀਂ ਹੁੰਦੀ । ਇਸ ਤੋਂ ਇਲਾਵਾ ਯੂਰਪ ਦੇ ਤੱਟੀ ਭਾਗਾਂ ਵਿਚ ਵਰਖਾ ਹੁੰਦੀ ਹੈ ।
ਪ੍ਰਸ਼ਨ 8.
ਸਾਰਾਗਾਸੋ ਸਾਗਰ ਕੀ ਹੈ ਤੇ ਇਹ ਕਿਵੇਂ ਬਣਦਾ ਹੈ ?
ਉੱਤਰ-
ਉੱਤਰੀ ਅੰਧ-ਮਹਾਂਸਾਗਰ ਦੀਆਂ ਧਾਰਾਵਾਂ ਭੂ-ਮੱਧ ਰੇਖਾ ਤੋਂ ਆਰੰਭ ਹੋ ਕੇ ਉੱਤਰ ਵੱਲ ਜਾਂਦੀਆਂ ਹਨ । ਜਾਂਦੇ ਹੋਏ ਇਹ ਅਮਰੀਕਾ ਦੇ ਤੱਟ ਦੇ ਨਾਲ-ਨਾਲ ਅੱਗੇ ਵੱਧਦੀਆਂ ਹਨ ਅਤੇ ਮੁੜਦੇ ਸਮੇਂ ਯੂਰਪ ਦੇ ਤੱਟ ਦੇ ਨਾਲ ਹੁੰਦੇ ਹੋਏ ਫੇਰ ਤੋਂ ਭੂ-ਮੱਧ ਰੇਖਾ ਦੀ ਧਾਰਾ ਨਾਲ ਮਿਲ ਕੇ ਚੱਕਰ ਪੂਰਾ ਕਰ ਦਿੰਦੀਆਂ ਹਨ । ਇਸ ਤਰ੍ਹਾਂ ਇਹ ਧਾਰਾ-ਚੱਕਰ ਘੜੀ ਦੀ ਦਿਸ਼ਾ ਵਿਚ ਹੀ ਚੱਲਦਾ ਹੈ । ਮਹਾਂਸਾਗਰਾਂ ਦਾ ਜੋ ਹਿੱਸਾ ਇਸ ਚੱਕਰ ਵਿਚ ਆ ਜਾਂਦਾ ਹੈ, ਉਸ ਨੂੰ ਸਾਰਾਗਾਸੋ ਸਾਗਰ ਕਿਹਾ ਜਾਂਦਾ ਹੈ ।
ਪ੍ਰਸ਼ਨ 9.
ਸਮੁੰਦਰੀ ਲਹਿਰਾਂ ਅਤੇ ਧਾਰਾਵਾਂ ਵਿਚ ਕੀ ਅੰਤਰ ਹੈ ?
ਉੱਤਰ-
- ਸਮੁੰਦਰੀ ਲਹਿਰਾਂ-ਸਾਗਰ ਦਾ ਪਾਣੀ ਸਦਾ ਉੱਚਾ-ਨੀਵਾਂ ਹੁੰਦਾ ਰਹਿੰਦਾ ਹੈ । ਮੌਸਮ ਦੀ ਦਿਸ਼ਾ ਅਨੁਸਾਰ ਕਦੀ ਇਹ ਗਤੀ ਕਦੀ ਤੇਜ਼ ਹੋ ਜਾਂਦੀ ਹੈ ਤੇ ਕਦੀ ਮੰਦੀ ਪੈ ਜਾਂਦੀ ਹੈ । ਇਸ ਨਾਲ ਲਹਿਰਾਂ ਜਾਂ ਤਰੰਗਾਂ ਪੈਦਾ ਹੁੰਦੀਆਂ ਹਨ । ਜਲ-ਕਣ ਹੇਠਾਂ ਉੱਪਰ ਦੌੜਦੇ ਹਨ ਜਿਸ ਨਾਲ ਸਾਗਰ ਵਿਚ ਸਿਲਵੱਟਾਂ ਜਾਂ ਵੱਟ ਪਏ ਨਜ਼ਰ ਆਉਂਦੇ ਹਨ ।
- ਧਾਰਾਵਾਂ-ਜਦੋਂ ਸਾਗ ਜਲ ਕਿਸੇ ਨਿਸ਼ਚਿਤ ਦਿਸ਼ਾ ਵੱਲ ਚੱਲ ਪੈਂਦਾ ਹੈ ਤਾਂ ਉਸ ਨੂੰ ਮਹਾਂਸਾਗਰੀ ਧਾਰਾ ਕਿਹਾ ਜਾਂਦਾ ਹੈ । ਮਹਾਂਸਾਗਰਾਂ ਵਿਚ ਵੀ ਬੜੇ ਨਿਯਮਿਤ ਢੰਗ ਨਾਲ ਪਾਣੀ ਇੱਕ ਥਾਂ ਨੂੰ ਛੱਡ ਕੇ ਕਿਸੇ ਦੂਜੀ ਥਾਂ ਵੱਲ ਚੱਲਦਾ ਰਹਿੰਦਾ ਹੈ । ਆਮ ਤੌਰ ਤੇ ਧਾਰਾ ਦੀ ਗਤੀ ਦੋ ਕਿਲੋਮੀਟਰ ਤੋਂ ਲੈ ਕੇ 10 ਕਿਲੋਮੀਟਰ ਪ੍ਰਤੀ ਘੰਟਾ ਤਕ ਹੁੰਦੀ ਹੈ ।
ਪ੍ਰਸ਼ਨ 10.
ਸੁਨਾਮੀ ਨਾਲ ਸੰਬੰਧਤ ਕਿਸੇ ਸਥਾਨ ਦਾ ਬਿਰਤਾਂਤ ਲਿਖੋ ।
ਉੱਤਰ-
26 ਦਸੰਬਰ, 2004 ਨੂੰ ਹਿੰਦ ਮਹਾਂਸਾਗਰ ਵਿਚ ਜ਼ਬਰਦਸਤ ਸੁਨਾਮੀ ਲਹਿਰਾਂ ਆਈਆਂ । ਇਹ ਸਮੁੰਦਰ ਦੇ ਤਲ ‘ਤੇ 9.0 ਦੇ ਰਿਚਰ ਸਕੇਲ ‘ਤੇ ਆਏ ਭੁਚਾਲ ਦੇ ਕਾਰਨ ਪੈਦਾ ਹੋਈਆਂ । ਇਸ ਭੁਚਾਲ ਦਾ ਅਧਿਕੇਂਦਰ ਇਡੋਨੇਸ਼ੀਆ ਦਾ ਪੱਛਮੀ ਤੱਟ ਸੀ । ਕੁੱਝ ਘੰਟਿਆਂ ਵਿਚ ਹੀ ਇਨ੍ਹਾਂ ਸਮੁੰਦਰੀ ਲਹਿਰਾਂ ਨੇ 11 ਹਿੰਦ ਮਹਾਂਸਾਗਰੀ ਦੇਸ਼ਾਂ ਵਿਚ ਭਾਰੀ ਤਬਾਹੀ ਲਿਆ ਦਿੱਤੀ । ਇਨ੍ਹਾਂ ਕਾਰਨ ਕਿੰਨੇ ਹੀ ਲੋਕ ਵਹਿ ਗਏ ਅਤੇ ਕਿੰਨੇ ਹੀ ਘਰ ਡੁੱਬ ਗਏ । ਇਹਨਾਂ ਕਾਰਨ ਸਮੁੰਦਰੀ ਤੱਟ ‘ਤੇ ਅਫ਼ਰੀਕਾ ਤੋਂ ਲੈ ਕੇ ਥਾਈਲੈਂਡ ਤਕ ਅਨੇਕ ਦੇਸ਼ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ । ਭਾਰਤ ਸਰਕਾਰ ਦੇ ਅਨੁਮਾਨ ਦੇ ਅਨੁਸਾਰ ਲਗਪਗ 5322 ਕਰੋੜ ਦੀ ਜਾਨ-ਮਾਲ ਦੀ ਹਾਨੀ ਹੋਈ । ਭਾਰਤ ਵਿਚ ਸਭ ਤੋਂ ਵੱਧ ਤਬਾਹੀ ਤਾਮਿਲਨਾਡੂ, ਕੇਰਲਾ, ਆਂਧਰਾ ਪ੍ਰਦੇਸ਼ ਅਤੇ ਪਾਂਡੀਚਰੀ ਵਿਚ ਹੋਈ । ਇਸ ਵਿਚ ਦੋ ਲੱਖ ਤੋਂ ਵੱਧ ਲੋਕ ਮਾਰੇ ਗਏ ਅਤੇ ਇਸ ਤੋਂ ਕਈ ਗੁਣਾਂ ਲੋਕ ਬੇਘਰ ਹੋ ਗਏ ।
(ਇ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 125-130 ਸ਼ਬਦਾਂ ਵਿਚ ਦਿਓ –
ਪ੍ਰਸ਼ਨ 1.
ਮਹਾਂਸਾਗਰੀ ਧਾਰਾਵਾਂ ਕਿਉਂ ਚੱਲਦੀਆਂ ਹਨ ? ਇਨ੍ਹਾਂ ਦਾ ਕਿਸੇ ਦੇਸ਼ ਦੀ ਜਲਵਾਯੂ ‘ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਕਿਸੇ ਨਿਸ਼ਚਿਤ ਦਿਸ਼ਾ ਵਿਚ ਵਹਿਣ ਵਾਲੇ ਮਹਾਂਸਾਗਰੀ ਪਾਣੀ ਨੂੰ ਮਹਾਂਸਾਗਰ ਦੀ ਧਾਰਾ ਆਖਦੇ ਹਨ । ਇਹ ਅਸਲ ਵਿਚ ਸਮੁੰਦਰ ਦੇ ਅੰਦਰ ਵਗਣ ਵਾਲੀਆਂ ਗਰਮ ਅਤੇ ਠੰਢੇ ਪਾਣੀ ਦੀਆਂ ਨਦੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਕਿਨਾਰਿਆਂ ਦਾ ਪਾਣੀ ਸਥਿਰ ਹੁੰਦਾ ਹੈ । ਚੱਲਣ ਦੇ ਕਾਰਨ-ਮਹਾਂਸਾਗਰੀ ਧਾਰਾਵਾਂ ਦੇ ਚੱਲਣ ਦੇ ਕਾਰਨ ਹੇਠ ਲਿਖੇ ਹਨ :
- ਪ੍ਰਚੱਲਿਤ ਪੌਣਾਂ-ਪ੍ਰਚੱਲਿਤ ਪੌਣਾਂ ਹਮੇਸ਼ਾਂ ਇੱਕ ਹੀ ਦਿਸ਼ਾ ਵੱਲ ਚੱਲਦੀਆਂ ਰਹਿੰਦੀਆਂ ਹਨ । ਇਹ ਸਮੁੰਦਰੀ ਪਾਣੀ ਨੂੰ ਵੀ ਆਪਣੇ ਨਾਲ ਰੋੜ੍ਹ ਕੇ ਲੈ ਜਾਂਦੀਆਂ ਹਨ । ਇਸ ਤਰ੍ਹਾਂ ਧਾਰਾਵਾਂ ਪੈਦਾ ਹੁੰਦੀਆਂ ਹਨ ।
- ਤਾਪਮਾਨ ਵਿਚ ਅੰਤਰ-ਭੂ-ਮੱਧ ਰੇਖੀ ਦੇਸ਼ਾਂ ਵਿਚ ਤਾਪਮਾਨ ਜ਼ਿਆਦਾ ਹੁੰਦਾ ਹੈ । ਇਸ ਕਾਰਨ ਉੱਥੇ ਸਾਗਰ ਦਾ ਪਾਣੀ ਫੈਲਦਾ ਹੈ ਅਤੇ ਫੈਲ ਕੇ ਧਰੁਵਾਂ ਵੱਲ ਵੱਧਦਾ ਹੈ । ਦੂਜੇ ਪਾਸੇ ਧਰੁਵਾਂ ‘ਤੇ ਤਾਪਮਾਨ ਘੱਟ ਹੁੰਦਾ ਹੈ ਅਤੇ ਉੱਥੋਂ ਦਾ ਪਾਣੀ ਅੰਦਰ ਹੀ ਅੰਦਰ ਭੂ-ਮੱਧ ਰੇਖਾ ਵੱਲ ਵਗਣ ਲੱਗਦਾ ਹੈ । ਇਸ ਤਰ੍ਹਾਂ ਜਲ-ਧਾਰਾਵਾਂ ਦਾ ਜਨਮ ਹੁੰਦਾ ਹੈ ।
- ਲੂਣਾਂ ਵਿਚ ਅੰਤਰ-ਸਮੁੰਦਰ ਦੇ ਪਾਣੀ ਵਿਚ ਕਈ ਤਰ੍ਹਾਂ ਦੇ ਲੂਣ ਘੁਲੇ ਹੁੰਦੇ ਹਨ । ਜਿਸ ਪਾਣੀ ਵਿਚ ਲੂਣ ਵਧੇਰੇ ਹੁੰਦਾ ਹੈ, ਉਹ ਪਾਣੀ ਭਾਰਾ ਹੋ ਕੇ ਥੱਲੇ ਬੈਠ ਜਾਂਦਾ ਹੈ । ਇਸ ਦੀ ਥਾਂ ਲੈਣ ਲਈ ਘੱਟ ਲੂਣ ਵਾਲਾ ਹਲਕਾ ਪਾਣੀ ਇਸ ਪਾਸੇ ਵੱਲ ਵਗਣ ਲੱਗਦਾ ਹੈ । ਇਸ ਤਰ੍ਹਾਂ ਧਾਰਾ ਪੈਦਾ ਹੋ ਜਾਂਦੀ ਹੈ ।
- ਮਹਾਂਦੀਪੀ ਤੱਟਾਂ ਦੀ ਬਣਤਰ-ਜਲ-ਧਾਰਾਵਾਂ ਮਹਾਂਦੀਪਾਂ ਦੇ ਤੱਟਾਂ ਦੇ ਨਾਲ-ਨਾਲ ਵਗਦੀਆਂ ਹਨ । ਇਸ ਲਈ ਮਹਾਂਦੀਪਾਂ ਦੇ ਤੱਟਾਂ ਦੀ ਬਣਤਰ ਧਾਰਾਵਾਂ ਨੂੰ ਨਵੀਂ ਦਿਸ਼ਾ ਦਿੰਦੀ ਹੈ । ਦਿਸ਼ਾ ਬਦਲਣ ਦੇ ਨਾਲ ਹੀ ਇੱਕ ਨਵੀਂ ਧਾਰਾ ਦਾ ਜਨਮ ਹੁੰਦਾ ਹੈ ।
ਪ੍ਰਭਾਵ-
- ਮਹਾਂਸਾਗਰੀ ਧਾਰਾਵਾਂ ਆਪਣੇ ਆਸ-ਪਾਸ ਦੇ ਖੇਤਰਾਂ ਦੇ ਜਲਵਾਯੂ ‘ਤੇ ਡੂੰਘਾ ਪ੍ਰਭਾਵ ਪਾਉਂਦੀਆਂ ਹਨ । ਗਰਮ ਧਾਰਾ ਆਪਣੇ ਨੇੜੇ ਦੇ ਇਲਾਕਿਆਂ ਦੇ ਜਲਵਾਯੂ ਨੂੰ ਗਰਮ ਅਤੇ ਠੰਢੀ ਧਾਰਾ ਠੰਢਾ ਬਣਾ ਦਿੰਦੀ ਹੈ ।
- ਜਿਨ੍ਹਾਂ ਦੇਸ਼ਾਂ ਦੇ ਨੇੜਿਓਂ ਗਰਮ ਧਾਰਾਵਾਂ ਲੰਘਦੀਆਂ ਹਨ, ਉੱਥੇ ਭਾਰੀ ਵਰਖਾ ਹੁੰਦੀ ਹੈ | ਪਰ ਜਿਨ੍ਹਾਂ ਸਥਾਨਾਂ ਦੇ ਨੇੜੇ ਠੰਢੀਆਂ ਧਾਰਾਵਾਂ ਵਗਦੀਆਂ ਹਨ, ਉੱਥੇ ਵਰਖਾ ਘੱਟ ਹੁੰਦੀ ਹੈ ਅਤੇ ਉਹ ਸਥਾਨ ਮਾਰੂਥਲ ਬਣ ਜਾਂਦੇ ਹਨ ।
- ਜਿੱਥੇ ਗਰਮ ਅਤੇ ਠੰਢੇ ਪਾਣੀ ਦੀਆਂ ਧਾਰਾਵਾਂ ਆਪਸ ਵਿਚ ਮਿਲਦੀਆਂ ਹਨ, ਉੱਥੇ ਸੰਘਣੀ ਧੁੰਦ ਛਾ ਜਾਂਦੀ ਹੈ ।
ਪ੍ਰਸ਼ਨ 2.
ਅੰਧ-ਮਹਾਂਸਾਗਰੀ ਧਾਰਾਵਾਂ ਦਾ ਵਰਣਨ ਵਿਸ਼ਵ ਦੇ ਨਕਸ਼ੇ ਤੇ ਬਣਾ ਕੇ ਕਰੋ ।
ਉੱਤਰ-
ਅੰਧ-ਮਹਾਂਸਾਗਰ ਦੀਆਂ ਧਾਰਾਵਾਂ ਦੇ ਦੋ ਨਿਸ਼ਚਿਤ ਚੱਕਰ ਹਨ –
1. ਉੱਤਰੀ ਚੱਕਰ
2. ਦੱਖਣੀ ਚੱਕਰ ।
1. ਉੱਤਰੀ ਚੱਕਰ
1. ਉੱਤਰੀ ਭੂ-ਮੱਧ ਰੇਖੀ ਧਾਰਾ-ਭੂ-ਮੱਧ ਰੇਖਾ ਦੇ ਉੱਤਰ ਵਿਚ ਸਮੁੰਦਰ ਦਾ ਪਾਣੀ ਵਪਾਰਕ ਪੌਣਾਂ ਦੇ ਕਾਰਨ ਪੂਰਬ ਤੋਂ ਪੱਛਮ ਵੱਲ ਵਗਣ ਲੱਗਦਾ ਹੈ । ਇਸ ਧਾਰਾ ਨੂੰ ਉੱਤਰੀ ਭੂ-ਮੱਧ ਰੇਖੀ ਧਾਰਾ ਕਹਿੰਦੇ ਹਨ । ਇਹ ਗਰਮ ਪਾਣੀ ਦੀ ਧਾਰਾ ਹੈ ।
2. ਖਾੜੀ ਦੀ ਧਾਰਾ-ਉੱਤਰੀ ਭੂ-ਮੱਧ ਰੇਖੀ ਧਾਰਾ ਅਫ਼ਰੀਕਾ ਵਲੋਂ ਅਮਰੀਕਾ ਵੱਲ ਵਹਿੰਦੀ ਹੈ । ਜਦੋਂ ਇਹ ਧਾਰਾ ਅਮਰੀਕਾ ਦੇ ਪੂਰਬੀ ਹਿੱਸੇ ਦੇ ਨਾਲ-ਨਾਲ ਉੱਤਰ-ਪੱਛਮ ਵੱਲ ਜਾਂਦੀ ਹੈ ਤਾਂ ਇਸ ਦਾ ਨਾਂ ਖਾੜੀ ਦੀ ਧਾਰਾ ਪੈ ਜਾਂਦਾ ਹੈ। ਅੰਗਰੇਜ਼ੀ ਵਿਚ ਇਸ ਨੂੰ ਗਰਫ਼ ਸਟ੍ਰੀਮ ਕਹਿੰਦੇ ਹਨ । ਇਹ ਧਾਰਾ ਮੈਕਸੀਕੋ ਤੋਂ ਸ਼ੁਰੂ ਹੋ ਕੇ ਨਿਊਫਾਊਂਡਲੈਂਡ ਦੇ ਟਾਪੂਆਂ ਤਕ ਪਹੁੰਚਦੀ ਹੈ ।
3. ਲੈਬਰੇਡਾਰ ਦੀ ਧਾਰਾ-ਇਹ ਠੰਢੀ ਧਾਰਾ ਹੈ । ਇਹ ਉੱਤਰ ਵਲੋਂ ਆ ਕੇ ਨਿਊਫ਼ਾਊਂਡਲੈਂਡ ਦੇ ਟਾਪੂਆਂ ਦੇ ਕੋਲ ਖਾੜੀ ਦੀ ਧਾਰਾ ਵਿਚ ਆ ਮਿਲਦੀ ਹੈ ।
4. ਉੱਤਰੀ ਮਹਾਂਸਾਗਰੀ ਧਾਰਾ-ਨਿਊਫਾਊਂਡਲੈਂਡ ਤੋਂ ਬਾਅਦ ਖਾੜੀ ਦੀ ਧਾਰਾ ਪੱਛਮੀ ਪੌਣਾਂ ਦੇ ਪ੍ਰਭਾਵ ਹੇਠ ਪੁਰਬ ਵੱਲ ਮੁੜ ਜਾਂਦੀ ਹੈ । ਇੱਥੇ ਇਸ ਨੂੰ ਉੱਤਰੀ ਮਹਾਂਸਾਗਰੀ ਧਾਰਾ ਕਹਿੰਦੇ ਹਨ ।
5. ਕਨੇਰੀ ਦੀ ਧਾਰਾ-ਉੱਤਰੀ ਮਹਾਂਸਾਗਰੀ ਧਾਰਾ ਯੂਰਪ ਦੇ ਪੱਛਮੀ ਤੱਟ ਨਾਲ ਟਕਰਾਉਂਦੀ ਹੈ ਜਿਸ ਨਾਲ ਇਸ ਦੇ ਦੋ ਹਿੱਸੇ ਹੋ ਜਾਂਦੇ ਹਨ । ਇਸ ਦਾ ਇੱਕ ਹਿੱਸਾ ਦੱਖਣ ਵੱਲ ਪ੍ਰਵਾਹਿਤ ਹੁੰਦਾ ਹੈ ਜਿਸ ਨੂੰ ਕਨੇਰੀ ਦੀ ਧਾਰਾ ਕਹਿੰਦੇ ਹਨ । ਇਹ ਠੰਢੇ ਪਾਣੀ ਦੀ ਧਾਰਾ ਹੈ । ਇਹ ਧਾਰਾ ਅਖੀਰ ਵਿਚ ਭੂ-ਮੱਧ ਰੇਖਾ ਦੀ ਧਾਰਾ ਵਿਚ ਮਿਲ ਕੇ ਉੱਤਰੀ ਚੱਕਰ ਨੂੰ ਪੂਰਾ ਕਰ ਦਿੰਦੀ ਹੈ ।
2. ਦੱਖਣੀ ਚੱਕਰ
ਇਹ ਚੱਕਰ ਘੜੀ ਦੀ ਉਲਟ ਦਿਸ਼ਾ ਵੱਲ ਚੱਲਦਾ ਹੈ ।
1. ਦੱਖਣੀ ਭੂ-ਮੱਧ ਰੇਖੀ ਧਾਰਾ-ਇਹ ਗਰਮ ਪਾਣੀ ਦੀ ਧਾਰਾ ਹੈ । ਭੂ-ਮੱਧ ਰੇਖਾ ਦੇ ਦੱਖਣ ਵਿਚ ਵਪਾਰਕ ਪੌਣਾਂ ਦੇ ਪ੍ਰਭਾਵ ਕਾਰਨ ਸਮੁੰਦਰ ਦਾ ਪਾਣੀ ਪੁਰਬ ਤੋਂ ਪੱਛਣ ਵੱਲ ਵਗਣ ਲੱਗਦਾ ਹੈ । ਇਸ ਨੂੰ ਦੱਖਣੀ ਭੂ-ਮੱਧ ਰੇਖੀ ਗੁਰਮ ਧਾਰਾ ਕਹਿੰਦੇ ਹਨ ।
2. ਬ੍ਰਾਜ਼ੀਲ ਦੀ ਧਾਰਾ-ਭੂ-ਮੱਧ ਰੇਖਾ ਦੀ ਦੱਖਣੀ ਧਾਰਾ ਜਦੋਂ ਬ੍ਰਾਜ਼ੀਲ ਦੇ ਤੱਟ ਦੇ ਨਾਲ ਟਕਰਾਉਂਦੀ ਹੈ ਤਾਂ ਇਸ ਦੇ ਦੋ ਭਾਗ ਹੋ ਜਾਂਦੇ ਹਨ । ਇਸ ਦਾ ਜੋ ਭਾਗ ਬਾਜ਼ੀਲ ਦੇ ਤੱਟ ਦੇ ਨਾਲ-ਨਾਲ ਦੱਖਣ ਵੱਲ ਵਗਦਾ ਹੈ, ਉਸ ਨੂੰ ਬਾਜ਼ੀਲ ਦੀ ਧਾਰਾ ਕਹਿੰਦੇ ਹਨ ।
3. ਫਾਕਲੈਂਡ ਦੀ ਧਾਰਾ-ਬਾਜ਼ੀਲ ਦੀ ਧਾਰਾ ਵਿਚ ਦੱਖਣ ਵੱਲੋਂ ਠੰਢੇ ਪਾਣੀ ਦੀ ਧਾਰਾ ਆ ਕੇ ਮਿਲ ਜਾਂਦੀ ਹੈ । ਇਸੇ ਧਾਰਾ ਨੂੰ ਫਾਕਲੈਂਡ ਦੀ ਧਾਰਾ ਕਹਿੰਦੇ ਹਨ ।
ਫਿਰ ਇਹ ਧਾਰਾ ਪੱਛਮੀ ਪੌਣਾਂ ਦੇ ਪ੍ਰਭਾਵ ਹੇਠ ਆ ਕੇ ਪੂਰਬ ਵੱਲ ਮੁੜ ਜਾਂਦੀ ਹੈ । ਇਸ ਨੂੰ ਪੱਛਮੀ ਪੌਣਾਂ ਦੀ ਝਾਲ ਕਿਹਾ ਜਾਂਦਾ ਹੈ । ਉੱਤਰੀ ਭੂ-ਮੱਧ ਰੇਖੀ ਧਾਰਾ ਅਤੇ ਦੱਖਣੀ ਭੂ-ਮੱਧ ਰੇਖੀ ਧਾਰਾ ਦੇ ਵਿਚਕਾਰ ਵਿਰੋਧੀ ਭੂ-ਮੱਧ ਰੇਖੀ ਧਾਰਾ ਵਗਣ ਲੱਗਦੀ ਹੈ । ਇਹ ਪੱਛਮ ਤੋਂ ਪੂਰਬ ਵੱਲ ਚੱਲਦੀ ਹੈ ।
4. ਵੇਜੁਏਲਾ ਦੀ ਧਾਰਾ-ਇਹ ਠੰਢੇ ਪਾਣੀ ਦੀ ਧਾਰਾ ਹੈ । ਇਹ ਪੱਛਮੀ ਪੌਣਾਂ ਦੀ ਝਾਲ ਤੋਂ ਪੈਦਾ ਹੁੰਦੀ ਹੈ ।ਇਹ ਦੱਖਣੀ ਅਫ਼ਰੀਕਾ ਦੇ ਪੱਛਮੀ ਤੱਟ ਦੇ ਨਾਲ-ਨਾਲ ਉੱਤਰ ਵੱਲ ਵਗਦੀ ਹੈ ।
ਪ੍ਰਸ਼ਨ 3.
ਸ਼ਾਂਤ ਮਹਾਂਸਾਗਰੀ ਧਾਰਾਵਾਂ ਦਾ ਹਾਲ ਸੰਸਾਰ ਦੇ ਨਕਸ਼ੇ ਤੇ ਬਣਾ ਕੇ ਲਿਖੋ ।
ਉੱਤਰ-
ਸ਼ਾਂਤ ਮਹਾਂਸਾਗਰ ਸੰਸਾਰ ਦਾ ਸਭ ਤੋਂ ਵੱਡਾ ਅਤੇ ਡੂੰਘਾ ਮਹਾਂਸਾਗਰ ਹੈ । ਇਸ ਦੀਆਂ ਧਾਰਾਵਾਂ ਨੂੰ ਹੇਠ ਲਿਖੇ ਦੋ ਮੁੱਖ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-
1. ਉੱਤਰੀ ਚੱਕਰ
2. ਦੱਖਣੀ ਚੱਕਰ ।
1. ਉੱਤਰੀ ਚੱਕਰ 1. ਉੱਤਰੀ ਭੂ-ਮੱਧ ਰੇਖਾ ਦੀ ਧਾਰਾ-ਸ਼ਾਂਤ ਮਹਾਂਸਾਗਰ ਦੇ ਉੱਤਰੀ ਭਾਗ ਵਿਚ ਵਪਾਰਕ ਪੌਣਾਂ ਚੱਲਦੀਆਂ ਹਨ । ਇਹਨਾਂ ਪੌਣਾਂ ਦੇ ਪ੍ਰਭਾਵ ਕਾਰਨ ਮਹਾਂਸਾਗਰ ਵਿਚ ਪੂਰਬ ਤੋਂ ਪੱਛਮ ਵੱਲ ਪਾਣੀ ਦੀ ਇੱਕ ਧਾਰਾ ਵਗਣ ਲੱਗਦੀ ਹੈ । ਇਸ ਧਾਰਾ ਨੂੰ ਉੱਤਰੀ ਭੂ-ਮੱਧ ਰੇਖਾ ਦੀ ਧਾਰਾ ਆਖਦੇ ਹਨ, ਜਿਹੜੀ ਇੱਕ ਗਰਮ ਪਾਣੀ ਦੀ ਧਾਰਾ ਹੈ ।
2. ਕੁਰੋਸ਼ੀਵੋ ਦੀ ਧਾਰਾ-ਉੱਤਰੀ ਭੂ-ਮੱਧ ਰੇਖਾ ਦੀ ਧਾਰਾ ਪੂਰਬੀ ਦੀਪ ਦੇ ਕੋਲ ਪਹੁੰਚ ਕੇ ਉੱਤਰ ਵੱਲ ਵਗਦੀ ਹੈ । ਇੱਥੇ ਇਸ ਦਾ ਨਾਂ ਰੋਸ਼ੀਵੋ ਦੀ ਧਾਰਾ ਹੈ ।
3. ਉੱਤਰੀ ਸ਼ਾਂਤ ਮਹਾਂਸਾਗਰੀ ਧਾਰਾ-ਕੁਰੋਸ਼ੀਵੋ ਦੀ ਧਾਰਾ ਜਦੋਂ ਏਸ਼ੀਆ ਦੇ ਪੂਰਬੀ ਤੱਟਾਂ ਨਾਲ ਟਕਰਾਉਂਦੀ ਹੈ ਤਾਂ ਉੱਤਰ-ਪੂਰਬ ਵੱਲ ਵਗਣ ਲੱਗਦੀ ਹੈ । ਇਸ ਨੂੰ ਉੱਤਰੀ ਸ਼ਾਂਤ ਮਹਾਂਸਾਗਰੀ ਧਾਰਾ ਕਹਿੰਦੇ ਹਨ ।
4. ਕੈਲੇਫੋਰਨੀਆ ਦੀ ਧਾਰਾ-ਉੱਤਰੀ ਸ਼ਾਂਤ ਮਹਾਂਸਾਗਰੀ ਧਾਰਾ ਉੱਤਰੀ ਅਮਰੀਕਾ ਦੇ ਪੱਛਮੀ ਤੱਟ ਨਾਲ ਟਕਰਾਉਂਦੀ ਹੈ । ਇੱਥੇ ਇਸ ਦੇ ਦੋ ਹਿੱਸੇ ਹੋ ਜਾਂਦੇ ਹਨ ।
ਇਸ ਦਾ ਇੱਕ ਹਿੱਸਾ ਅਲਾਸਕਾ ਦੀ ਧਾਰਾ ਅਤੇ ਦੂਜਾ ਭਾਗ ਕੈਲੇਫੋਰਨੀਆ ਦੀ ਧਾਰਾ ਕਹਾਉਂਦੀ ਹੈ ਕਿਉਂਕਿ ਕੈਲੇਫੋਰਨੀਆ ਦੀ ਧਾਰਾ ਧਰੁਵਾਂ ਵਲੋਂ ਆਉਂਦੀ ਹੈ, ਇਸ ਲਈ ਇਹ ਠੰਢੀ ਧਾਰਾ ਹੈ ।
2. ਦੱਖਣੀ ਚੱਕਰ
1. ਭੂ-ਮੱਧ ਰੇਖਾ ਦੀ ਦੱਖਣੀ ਧਾਰਾ-ਭੂ-ਮੱਧ ਰੇਖਾ ਦੇ ਦੱਖਣ ਵਿਚ ਸਮੁੰਦਰ ਦਾ ਪਾਣੀ ਵਪਾਰਕ ਪੌਣਾਂ ਦੇ ਪ੍ਰਭਾਵ ਕਾਰਨ ਪੁਰਬ ਤੋਂ ਪੱਛਮ ਵੱਲ ਵਗਣ ਲੱਗਦਾ ਹੈ । ਇਸ ਨੂੰ ਭੂ-ਮੱਧ ਰੇਖਾ ਦੀ ਦੱਖਣੀ ਧਾਰਾ ਆਖਦੇ ਹਨ ਜਿਹੜੀ ਗਰਮ ਪਾਣੀ ਦੀ ਇੱਕ ਧਾਰਾ ਹੈ । ,
2. ਪੂਰਬੀ ਆਸਟਰੇਲੀਆ ਦੀ ਧਾਰਾ-ਇਹ ਵੀ ਗਰਮ ਜਲ ਦੀ ਧਾਰਾ ਹੈ । ਭੂ-ਮੱਧ ਰੇਖਾ ਦੀ ਦੱਖਣੀ ਧਾਰਾ ਪੂਰਬੀ ਦੀਪ ਸਮੂਹ ਵਿਚ ਪੁੱਜ ਕੇ ਦੱਖਣ ਵਲ ਮੁੜ ਜਾਂਦੀ ਹੈ ਅਤੇ ਆਸਟਰੇਲੀਆ ਦੇ ਪੂਰਬੀ ਤੱਟ ਕੋਲ ਵਗਣ ਲੱਗਦੀ ਹੈ । ਇਸ ਨੂੰ ਪੂਰਬੀ ਆਸਟਰੇਲੀਆ ਦੀ ਧਾਰਾ ਆਖਦੇ ਹਨ ।
3. ਦੱਖਣੀ ਸ਼ਾਂਤ ਮਹਾਂਸਾਗਰ ਦੀ ਧਾਰਾ-ਇਹ ਗਰਮ ਪਾਣੀ ਦੀ ਧਾਰਾ ਹੈ । ਪੂਰਬੀ ਆਸਟਰੇਲੀਆ ਦੀ ਧਾਰਾ ਪੱਛਮੀ ਪੌਣਾਂ ਦੇ ਕਾਰਨ ਪੂਰਬ ਵੱਲ ਵਗਣ ਲੱਗਦੀ ਹੈ । ਦੱਖਣੀ ਅੱਧ ਗੋਲੇ ਵਿਚ ਹੋਣ ਦੇ ਕਾਰਨ ਇਹ ਧਾਰਾ ਪੱਛਮ ਵੱਲ ਮੁੜ ਜਾਂਦੀ ਹੈ । ਇਸ ਨੂੰ ਦੱਖਣੀ ਸ਼ਾਂਤ ਮਹਾਂਸਾਗਰੀ ਧਾਰਾ ਆਖਦੇ ਹਨ ।
4. ਪੀਰੂ ਦੀ ਧਾਰਾ-ਇਹ ਠੰਢੇ ਪਾਣੀ ਦੀ ਧਾਰਾ ਹੈ । ਦੱਖਣੀ ਸ਼ਾਂਤ ਮਹਾਂਸਾਗਰੀ ਧਾਰਾ ਦਾ ਇੱਕ ਭਾਗ ਦੱਖਣੀ ਅਮਰੀਕਾ ਦੇ ਤੱਟ ਨਾਲ ਟਕਰਾਉਂਦਾ ਹੈ ਅਤੇ ਦੱਖਣ ਵੱਲ ਵਗਣ ਲੱਗਦਾ ਹੈ । ਇਸ ਨੂੰ ਪੀਰੁ ਦੀ ਧਾਰਾ ਆਖਦੇ ਹਨ । ਇਹ ਧਾਰਾ ਭੂ-ਮੱਧ ਰੇਖਾ ਦੀ ਧਾਰਾ ਵਿਚ ਮਿਲ ਕੇ ਸ਼ਾਂਤ ਮਹਾਂਸਾਗਰ ਦੀਆਂ ਧਾਰਾਵਾਂ ਦੇ ਚੱਕਰ ਨੂੰ ਪੂਰਾ ਕਰ ਦਿੰਦੀ ਹੈ ।
ਪ੍ਰਸ਼ਨ 4.
ਜਵਾਰਭਾਟਾ ਕਿਵੇਂ ਉਤਪੰਨ ਹੁੰਦਾ ਹੈ ? ਚਿੱਤਰ ਬਣਾ ਕੇ ਸਪੱਸ਼ਟ ਕਰੋ ।
ਉੱਤਰ-
ਸਮੁੰਦਰ ਦਾ ਪਾਣੀ ਦਿਨ ਵਿਚ ਦੋ ਵਾਰ ਤੱਟ ਵੱਲ ਉੱਪਰ ਚੜ੍ਹਦਾ ਹੈ ਅਤੇ ਦੋ ਵਾਰ ਥੱਲੇ ਉੱਤਰਦਾ ਹੈ । ਸਮੁੰਦਰ ਦੇ ਪਾਣੀ ਦੇ ਇਸੇ ਉਤਰਾਅ-ਚੜ੍ਹਾਅ ਨੂੰ ਜਵਾਰਭਾਟਾ ਕਹਿੰਦੇ ਹਨ । ਜਵਾਰਭਾਟਾ ਆਉਣ ਦਾ ਕਾਰਨ-ਜਵਾਰਭਾਟਾ ਸੂਰਜ ਅਤੇ ਚੰਦਰਮਾ ਦੀ ਆਕਰਸ਼ਣ-ਸ਼ਕਤੀ (ਆਪਣੇ ਵੱਲ ਖਿੱਚਣ ਦੀ ਸ਼ਕਤੀ) ਦੇ ਕਾਰਨ ਆਉਂਦਾ ਹੈ । ਉਂਝ ਤਾਂ ਸੂਰਜ ਦੀ ਆਕਰਸ਼ਣ-ਸ਼ਕਤੀ ਚੰਦਰਮਾ ਦੀ ਆਕਰਸ਼ਣ ਸ਼ਕਤੀ ਨਾਲੋਂ ਕਈ ਗੁਣਾ ਵੱਧ ਹੈ, ਪਰ ਚੰਦਰਮਾ ਦੇ ਧਰਤੀ ਦੇ ਵਧੇਰੇ ਨੇੜੇ ਹੋਣ ਦੇ ਕਾਰਨ ਸਮੁੰਦਰੀ ਪਾਣੀ ਤੇ ਇਸ ਦੀ ਆਕਰਸ਼ਣ-ਸ਼ਕਤੀ ਦਾ ਵਧੇਰੇ ਪ੍ਰਭਾਵ ਪੈਂਦਾ ਹੈ । ਇਸ ਲਈ ਚੰਦਰਮਾ ਦੀ ਆਕਰਸ਼ਣ-ਸ਼ਕਤੀ ਨੂੰ ਹੀ ਜਵਾਰਭਾਟਾ ਦੇ ਆਉਣ ਦਾ ਮੁੱਖ ਕਾਰਨ ਮੰਨਿਆ ਜਾ ਸਕਦਾ ਹੈ ।
ਵੱਡਾ ਜਵਾਰਭਾਟਾ-ਵੱਡੇ ਜਵਾਰਭਾਟਾ ਤੋਂ ਭਾਵ ਲਹਿਰਾਂ ਦੇ ਵਧੇਰੇ ਉੱਚੇ ਉੱਠਣ ਤੋਂ ਹੈ । ਅਜਿਹਾ ਚੰਨ ਪਥ ਉਸ ਵੇਲੇ ਹੁੰਦਾ ਹੈ ਜਦੋਂ ਸੂਰਜ ਅਤੇ ਚੰਦਰਮਾ ਮਿਲ ਕੇ ਸਮੁੰਦਰ ਦੇ ਪਾਣੀ ਨੂੰ ਆਪਣੇ ਵੱਲ ਖਿੱਚਦੇ ਹਨ । ਚੰਨ ਵੱਡਾ ਜਵਾਰਭਾਟਾ ਕੇਵਲ ਮੱਸਿਆ ਅਤੇ ਪੁੰਨਿਆ ਨੂੰ ਸੂਰਜ ਹੀ ਆਉਂਦਾ ਹੈ ।
ਇਹਨਾਂ ਦੋਹਾਂ ਦਿਨਾਂ ਨੂੰ ਸੂਰਜ, ਮੱਸਿਆ ਚੰਦਰਮਾ ਅਤੇ ਧਰਤੀ ਇੱਕ ਸਿੱਧੀ ਰੇਖਾ ਵਿਚ ਸਥਿਤ ਹੁੰਦੇ ਹਨ । ਇਸ ਲਈ ਚੰਦਰਮਾ ਅਤੇ ਸੂਰਜ ਮਿਲ ਕੇ ਸਮੁੰਦਰ ਦੇ ਪਾਣੀ ਨੂੰ ਆਪਣੇ ਵੱਲ ਖਿੱਚਦੇ ਹਨ । ਇਸ ਲਈ ਸਮੁੰਦਰ ਦੇ ਪਾਣੀ ਦੀ ਉੱਚਾਈ ਬਾਕੀ ਵੱਡਾ ਜਵਾਰਭਾਟਾ ਦਿਨਾਂ ਦੀ ਉੱਚਾਈ ਦੇ ਮੁਕਾਬਲੇ ਵੱਧ ਹੁੰਦੀ ਹੈ । ਇਸ ਨੂੰ ਵੱਡਾ ਜਵਾਰਭਾਟਾ ਕਹਿੰਦੇ ਹਨ ।
ਛੋਟਾ ਜਵਾਰਭਾਟਾ ਛੋਟਾ ਜਵਾਰਭਾਟਾ-ਚੰਦਰਮਾ ਦੀ 7ਵੀਂ ਅਤੇ 21ਵੀਂ ਤਾਰੀਖ ਨੂੰ ਚੰਦਰਮਾ ਅਤੇ ਸੂਰਜ ਦੋਵੇਂ ਹੀ ਧਰਤੀ ਦੇ ਨਾਲ ਸਮਕੋਣ (909) ਬਣਾਉਂਦੇ ਹਨ । ਇਸ ਲਈ ਦੋਵੇਂ ਹੀ ਸਮੁੰਦਰ ਦੇ ਪਾਣੀ ਨੂੰ ਆਪਣੇ ਵੱਲ ਉਛਾਲਦੇ ਹਨ । ਪਰ ਚੰਦਰਮਾ ਸੂਰਜ ਦੀ ਬਜਾਏ ਧਰਤੀ ਦੇ ਵਧੇਰੇ ਨੇੜੇ ਹੈ, ਇਸ ਲਈ ਸਾਗਰ ਦਾ ਪਾਣੀ ਚੰਦਰਮਾ ਵੱਲ ਹੀ ਉੱਛਲਦਾ ਹੈ । ਪਰ ਪਾਣੀ ਤੇ ਸੂਰਜ ਦੀ ਖਿੱਚ ਦੇ ਕਾਰਨ ਚੰਦਰਮਾ ਦੀ ਖਿੱਚ-ਸ਼ਕਤੀ ਇੰਨੀ ਘੱਟ ਜਾਂਦੀ ਹੈ ਕਿ ਸਾਗਰ ਦਾ ਪਾਣੀ ਇੱਕ ਸਾਧਾਰਨ ਲਹਿਰ ਨਾਲੋਂ ਵੱਧ ਉੱਚਾ ਨਹੀਂ ਉੱਠਦਾ । ਇਸ ਨੂੰ ਛੋਟਾ ਜਵਾਰਭਾਟਾ ਕਹਿੰਦੇ ਹਨ ।
ਪ੍ਰਸ਼ਨ 5.
ਜਲ-ਧਾਰਾਵਾਂ ਕੀ ਹਨ ? ਇਨ੍ਹਾਂ ਦੀ ਉਤਪੱਤੀ ਦੇ ਕੀ ਕਾਰਨ ਹਨ ?
ਉੱਤਰ-
ਸਮੁੰਦਰ ਦੇ ਪਾਣੀ ਦਾ ਉਹ ਭਾਗ ਜੋ ਨਿਸ਼ਚਿਤ ਕੂਮ ਨਾਲ ਇੱਕ ਥਾਂ ਤੋਂ ਦੂਜੀ ਥਾਂ ਵੱਲ ਇੱਕ ਨਿਸ਼ਚਿਤ ਦਿਸ਼ਾ ਵਿਚ ਚੱਲਦਾ ਰਹਿੰਦਾ ਹੈ, ਉਸ ਨੂੰ ਜਲ ਧਾਰਾ ਆਖਦੇ ਹਨ । ਇਹ ਅਸਲ ਵਿੱਚ ਸਮੁੰਦਰ ਦੇ ਅੰਦਰ ਵਗਣ ਵਾਲੀਆਂ ਗਰਮ ਅਤੇ ਠੰਢੇ ਪਾਣੀ ਦੀਆਂ ਨਦੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਕਿਨਾਰੇ ਸਥਿਰ ਪਾਣੀ ਦੇ ਬਣੇ ਹੁੰਦੇ ਹਨ । ਚੱਲਣ ਦੇ ਕਾਰਨ-ਜਲ ਧਾਰਾਵਾਂ ਦੇ ਚੱਲਣ ਦੇ ਕਾਰਨ ਹੇਠ ਲਿਖੇ ਹਨ ।
1. ਪ੍ਰਚਲਿਤ ਪੌਣਾਂ-ਪ੍ਰਚਲਿਤ ਪੌਣਾਂ ਹਮੇਸ਼ਾਂ ਇੱਕ ਹੀ ਦਿਸ਼ਾ ਵੱਲ ਚੱਲਦੀਆਂ ਰਹਿੰਦੀਆਂ ਹਨ । ਇਹ ਸਮੁੰਦਰੀ ਪਾਣੀ ਨੂੰ ਵੀ ਆਪਣੇ ਨਾਲ ਰੋੜ ਕੇ ਲੈ ਜਾਂਦੀਆਂ ਹਨ । ਇਸ ਤਰ੍ਹਾਂ ਧਾਰਾਵਾਂ ਪੈਦਾ ਹੁੰਦੀਆਂ ਹਨ ।
2. ਤਾਪਮਾਨ ਵਿੱਚ ਅੰਤਰ-ਭੂ-ਮੱਧ ਰੇਖੀ ਦੇਸ਼ਾਂ ਵਿਚ ਤਾਪਮਾਨ ਜ਼ਿਆਦਾ ਹੁੰਦਾ ਹੈ । ਇਸ ਕਾਰਨ ਉੱਥੇ ਸਾਗਰ ਦਾ ਪਾਣੀ ਫੈਲਦਾ ਹੈ ਅਤੇ ਧਰੁਵਾਂ ਵੱਲ ਵੱਧਦਾ ਹੈ । ਦੂਜੇ ਪਾਸੇ ਧਰੁਵਾਂ ‘ਤੇ ਤਾਪਮਾਨ ਘੱਟ ਹੁੰਦਾ ਹੈ ਅਤੇ ਉੱਥੋਂ ਦਾ ਪਾਣੀ ਅੰਦਰ ਹੀ ਅੰਦਰ ਭੂ-ਮੱਧ ਰੇਖਾ ਵੱਲ ਵਗਣ ਲੱਗਦਾ ਹੈ । ਇਸ ਤਰ੍ਹਾਂ ਜਲ-ਧਾਰਾਵਾਂ ਦਾ ਜਨਮ ਹੁੰਦਾ ਹੈ ।
3. ਲੂਣਾਂ ਵਿਚ ਅੰਤਰ-ਸਮੁੰਦਰ ਦੇ ਪਾਣੀ ਵਿਚ ਕਈ ਤਰ੍ਹਾਂ ਦੇ ਲੂਣ ਘੁਲੇ ਹੁੰਦੇ ਹਨ । ਜਿਸ ਪਾਣੀ ਵਿੱਚ ਲੂਣ ਵਧੇਰੇ ਹੁੰਦਾ ਹੈ, ਉਹ ਪਾਣੀ ਭਾਰਾ ਹੋ ਕੇ ਥੱਲੇ ਬੈਠ ਜਾਂਦਾ ਹੈ । ਇਸ ਦੀ ਥਾਂ ਲੈਣ ਲਈ ਘੱਟ ਲੂਣ ਵਾਲਾ ਹਲਕਾ ਪਾਣੀ ਇਸ ਪਾਸੇ ਵੱਲ ਵਗਣ ਲੱਗਦਾ ਹੈ । ਇਸ ਤਰ੍ਹਾਂ ਧਾਰਾ ਪੈਦਾ ਹੋ ਜਾਂਦੀ ਹੈ ।
4. ਮਹਾਂਦੀਪਾਂ ਦੇ ਤੱਟਾਂ ਦੀ ਬਣਤਰ-ਜਲ-ਧਾਰਾਵਾਂ ਮਹਾਂਦੀਪਾਂ ਦੇ ਤੱਟਾਂ ਦੇ ਨਾਲ-ਨਾਲ ਵਗਦੀਆਂ ਹਨ । ਇਸ ਲਈ ਮਹਾਂਦੀਪਾਂ ਦੇ ਤੱਟਾਂ ਦੀ ਬਣਤਰ ਧਾਰਾਵਾਂ ਨੂੰ ਨਵੀਂ ਦਿਸ਼ਾ ਦਿੰਦੀ ਹੈ । ਦਿਸ਼ਾ ਬਦਲਣ ਦੇ ਨਾਲ ਹੀ ਇੱਕ ਨਵੀਂ ਧਾਰਾ ਦਾ ਜਨਮ ਹੁੰਦਾ ਹੈ ।
ਹੋਰ ਮਹੱਤਵਪੂਰਨ ਪ੍ਰਸ਼ਨ
ਪ੍ਰਸ਼ਨ 1.
ਮਹਾਂਸਾਗਰ ਕਿਸਨੂੰ ਆਖਦੇ ਹਨ ? ਮਹਾਂਸਾਗਰ ਦੀ ਕੋਈ ਇਕ ਵਿਸ਼ੇਸ਼ਤਾ ਦੱਸੋ ।
ਉੱਤਰ-
ਧਰਾਤਲ ਤੇ ਜਲ ਦੇ ਕੁੱਝ ਵਿਸ਼ਾਲ ਭੰਡਾਰ (ਖੰਡ) ਪਾਏ ਜਾਂਦੇ ਹਨ । ਇਨ੍ਹਾਂ ਵਿਸ਼ਾਲ ਜਲ ਖੰਡਾਂ ਨੂੰ ਮਹਾਂਸਾਗਰ ਕਹਿੰਦੇ ਹਨ । ਇਨ੍ਹਾਂ ਦਾ ਜਲ ਖਾਰਾ ਹੁੰਦਾ ਹੈ ।
ਪ੍ਰਸ਼ਨ 2.
ਜਵਾਰਭਾਟਾ ਕਿਸਨੂੰ ਆਖਦੇ ਹਨ ?
ਉੱਤਰ-
ਸਮੁੰਦਰ ਦਾ ਪਾਣੀ ਦਿਨ ਵਿਚ ਦੋ ਵਾਰ ਤੱਟ ਵਲ ਉੱਪਰ ਚੜ੍ਹਦਾ ਹੈ ਅਤੇ ਹੇਠਾਂ ਉੱਤਰਦਾ ਹੈ। ਸਮੁੰਦਰ ਦੇ ਪਾਣੀ ਦੇ ਇਸ ਉਤਰਾ-ਚੜ੍ਹਾਅ ਨੂੰ ਜਵਾਰਭਾਟਾ ਕਹਿੰਦੇ ਹਨ ।
ਪ੍ਰਸ਼ਨ 3.
ਜਵਾਰਭਾਟਾ ਪੁੰਨਿਆ ਅਤੇ ਮੱਸਿਆ ਨੂੰ ਕਿਉਂ ਆਉਂਦਾ ਹੈ ?
ਉੱਤਰ-
ਪੁੰਨਿਆ ਅਤੇ ਮੱਸਿਆ ਨੂੰ ਚੰਨ ਨਾਲ ਸੂਰਜ ਦਾ ਆਕਰਸ਼ਣ ਵੀ ਮਿਲ ਜਾਂਦਾ ਹੈ । ਇਸ ਦੋਹਰੇ ਆਕਰਸ਼ਣ ਕਾਰਨ ਜਵਾਰਭਾਟਾ ਦੀ ਉੱਚਾਈ ਵੱਧ ਜਾਂਦੀ ਹੈ, ਜਿਸਨੂੰ ਵੱਡਾ ਜਵਾਰਭਾਟਾ ਆਖਦੇ ਹਨ ।
ਪ੍ਰਸ਼ਨ 4.
ਮਹਾਂਸਾਗਰੀ ਜਲ ਦੀਆਂ ਕਿੰਨੀਆਂ ਗਤੀਆਂ ਹਨ ਅਤੇ ਕਿਹੜੀਆਂ-ਕਿਹੜੀਆਂ ?
ਉੱਤਰ-
ਮਹਾਂਸਾਗਰੀ ਜਲ ਦੀਆਂ ਤਿੰਨ ਗਤੀਆਂ ਹਨ । ਇਨ੍ਹਾਂ ਦੇ ਨਾਂ ਹਨ-ਲਹਿਰਾਂ, ਸਾਗਰੀ ਧਾਰਾਵਾਂ ਅਤੇ ਜਵਾਰ ਭਾਟਾ ।
ਪ੍ਰਸ਼ਨ 5.
ਲਹਿਰ ਅਤੇ ਸਾਗਰੀ ਧਾਰਾ ਵਿਚ ਕੋਈ ਇਕ ਅੰਤਰ ਦੱਸੋ ।
ਉੱਤਰ-
ਲਹਿਰ ਵਿਚ ਜਲ ਉੱਚਾ-ਨੀਵਾਂ ਹੁੰਦਾ ਰਹਿੰਦਾ ਹੈ ਪਰ ਇਹ ਗਤੀ ਨਹੀਂ ਕਰਦਾ । ਇਸਦੇ ਉਲਟ ਸਾਗਰੀ ਧਾਰਾ ਵਿਚ ਜਲ ਇਕ ਦਿਸ਼ਾ ਤੋਂ ਦੂਜੀ ਦਿਸ਼ਾ ਵਲ ਗਤੀ ਕਰਦਾ ਰਹਿੰਦਾ ਹੈ ।
ਪ੍ਰਸ਼ਨ 6.
ਸਾਡੀ ਧਰਤੀ ‘ਤੇ ਕਿੰਨੇ ਮਹਾਂਸਾਗਰ ਹਨ ? ਇਨ੍ਹਾਂ ਦੇ ਨਾਂ ਅਤੇ ਮੁੱਖ ਵਿਸ਼ੇਸ਼ਤਾਂ ਦੱਸੋ ।
ਉੱਤਰ-
ਸਾਡੀ ਧਰਤੀ ‘ਤੇ ਪੰਜ ਮਹਾਂਸਾਗਰ ਹਨ, ਇਨ੍ਹਾਂ ਦੇ ਨਾਂ ਹਨ –
- ਸ਼ਾਂਤ ਮਹਾਂਸਾਗਰ
- ਅੰਧ ਮਹਾਂਸਾਗਰ
- ਹਿੰਦ ਮਹਾਂਸਾਗਰ
- ਉੱਤਰੀ ਧਰੁਵ ਹਿਮ (ਆਰਕਟਿਕ) ਮਹਾਂਸਾਗਰ
- ਦੱਖਣੀ ਧਰੁਵ ਹਿਮ ਅੰਟਾਰਕਟਿਕ ਮਹਾਂਸਾਗਰ ।
ਸਾਰੇ ਮਹਾਂਸਾਗਰ ਇਕ-ਦੂਜੇ ਨਾਲ ਜੁੜੇ ਹੋਏ ਹਨ । ਇਨ੍ਹਾਂ ਦਾ ਪਾਣੀ ਇਕ-ਦੂਜੇ ਵਿਚ ਮਿਲਦਾ ਰਹਿੰਦਾ ਹੈ ।
ਪ੍ਰਸ਼ਨ 7.
ਕਿਸੇ ਚਾਰ ਮਹਾਂਸਾਗਰਾਂ ਦਾ ਖੇਤਰਫਲ ਦੱਸੋ ।
ਉੱਤਰ-
ਮਹਾਂਸਾਗਰ ਖੇਤਰਫਲ (ਕਰੋੜ ਵਰਗ ਕਿ. ਮੀ.)
- ਸ਼ਾਂਤ ਮਹਾਂਸਾਗਰ 16.6
- ਅੰਧ ਮਹਾਂਸਾਗਰ 8.2
- ਹਿੰਦ ਮਹਾਂਸਾਗਰ 7.3
- ਉੱਤਰੀ ਧਰੁਵ (ਆਰਕਟਿਕ) ਹਿਮ ਮਹਾਂਸਾਗਰ 1.3.
ਪ੍ਰਸ਼ਨ 8.
ਤਾਜ਼ੇ ਪਾਣੀ ਅਤੇ ਨਮਕੀਨ ਪਾਣੀ ਵਿਚ ਕੀ ਅੰਤਰ ਹੁੰਦਾ ਹੈ ?
ਉੱਤਰ-
ਤਾਜ਼ਾ ਪਾਣੀ-ਵਰਖਾ, ਪਿਘਲਦੀ ਬਰਫ਼, ਨਦੀਆਂ, ਨਹਿਰਾਂ, ਟਿਊਬਵੈੱਲ ਆਦਿ ਦੁਆਰਾ ਲਿਆਂਦਾ ਗਿਆ ਪਾਣੀ ਤਾਜ਼ਾ ਪਾਣੀ ਹੁੰਦਾ ਹੈ । ਨਮਕੀਨ ਪਾਣੀ-ਝੀਲਾਂ, ਬੰਦ ਸਾਗਰਾਂ ਅਤੇ ਖੁੱਲ੍ਹੇ ਮੰਦਰਾਂ ਦਾ ਪਾਣੀ ਨਮਕੀਨ ਹੁੰਦਾ ਹੈ । ਸਭ ਤੋਂ ਵੱਧ ਲਣ ਦੀ ਮਾਤਰਾ ਮਿਤ ਸਾਗਰ ਵਿਚ ਹੈ । ਇਹ ਸਾਗਰ ਸਾਰੇ ਪਾਸਿਉਂ ਥਲ ਨਾਲ ਘਿਰਿਆ ਹੋਇਆ ਹੈ ।
ਪ੍ਰਸ਼ਨ 9.
ਸੰਸਾਰ ਦੀ ਸਭ ਤੋਂ ਮਹੱਤਵਪੂਰਨ ਗਰਮ ਜਲ ਧਾਰਾ ਕਿਹੜੀ ਹੈ ? ਇਹ ਕਿੱਥੇ ਤੋਂ ਕਿੱਥੇ ਤਕ ਚਲਦੀ ਹੈ ?
ਉੱਤਰ-
ਸੰਸਾਰ ਦੀ ਸਭ ਤੋਂ ਮਹੱਤਵਪੂਰਨ ਗਰਮ ਜਲ ਧਾਰਾ ਖਾੜੀ ਦੀ ਧਾਰਾ ਹੈ । ਇਹ ਮੈਕਸੀਕੋ ਦੀ ਖਾੜੀ ਤੋਂ ਸ਼ੁਰੂ ਹੋ ਕੇ ਨਿਊਫਾਊਂਡਲੈਂਡ ਦੇ ਟਾਪੂਆਂ ਤਕ ਪਹੁੰਚਦੀ ਹੈ।
ਪ੍ਰਸ਼ਨ 10.
ਨਾਰਵੇ ਦੇ ਮਛੇਰੇ ਸਮੁੰਦਰ ਵਿਚ ਦੂਰ ਤਕ ਮੱਛੀਆਂ ਫੜਨ ਕਿਉਂ ਚਲੇ ਜਾਂਦੇ ਹਨ ? :
ਉੱਤਰ-
ਨਾਰਵੇ ਦੇ ਨੇੜੇ ਤੋਂ ਹੋ ਕੇ ਉੱਤਰੀ ਮਹਾਂਸਾਗਰੀ ਗਰਮ ਧਾਰਾ ਵਹਿੰਦੀ ਹੈ । ਇਸਦੇ ਗਰਮ ਪ੍ਰਭਾਵ ਦੇ ਸਿੱਟੇ ਵਜੋਂ ਹੀ ਨਾਰਵੇ ਦੇ ਮਛੇਰੇ ਦੂਰ ਤਕ ਮੱਛੀਆਂ ਫੜਨ ਚਲੇ ਜਾਂਦੇ ਹਨ ।
ਪ੍ਰਸ਼ਨ 11.
ਪੱਛਮੀ ਯੂਰਪ ਦੇਸ਼ਾਂ ਦੀਆਂ ਪੱਛਮੀ ਬੰਦਰਗਾਹਾਂ ਸਰਦੀ ਦੀ ਰੁੱਤ ਵਿਚ ਵੀ ਕਿਉਂ ਖੁੱਲ੍ਹੀਆਂ ਰਹਿੰਦੀਆਂ ਹਨ ?
ਉੱਤਰ-
ਉੱਤਰੀ ਮਹਾਂਸਾਗਰੀ ਧਾਰਾ ਦੇ ਗਰਮ ਪ੍ਰਭਾਵ ਕਾਰਨ ਪੱਛਮੀ ਯੂਰਪ ਦੇਸ਼ਾਂ ਦੀਆਂ ਪੱਛਮੀ ਬੰਦਰਗਾਹਾਂ ਸਰਦੀਆਂ ਵਿਚ ਵੀ ਖੁੱਲ੍ਹੀਆਂ ਰਹਿੰਦੀਆਂ ਹਨ ।
ਗਰਮ ਪ੍ਰਭਾਵ ਦੇ ਕਾਰਨ ਇਹ ਜੰਮਦੀਆਂ ਨਹੀਂ ਹਨ ।
ਪ੍ਰਸ਼ਨ 12.
“ਸ਼ੀਤ ਧਾਰਾਵਾਂ ਦੇ ਨਿਕਟਵਰਤੀ ਦੇਸ਼ਾਂ ਵਿਚ ਮਾਰੂਥਲ ਪਾਏ ਜਾਂਦੇ ਹਨ ? ਕਿਉਂ ?
ਉੱਤਰ-
ਜਦੋਂ ਕੋਈ ਪੌਣ ਸ਼ੀਤ ਧਾਰਾ ਦੇ ਉੱਪਰੋਂ ਲੰਘਦੀ ਹੈ ਤਾਂ ਇਹ ਠੰਢੀ ਅਤੇ ਖੁਸ਼ਕ ਹੋ ਜਾਂਦੀ ਹੈ । ਇਸ ਲਈ ਸ਼ੀਤ ਧਾਰਾਵਾਂ ਦੇ ਨਿਕਟਵਰਤੀ ਦੇਸ਼ਾਂ ਵਿਚ ਮਾਰੂਥਲ ਬਣ ਜਾਂਦੇ ਹਨ ।
ਪ੍ਰਸ਼ਨ 13.
ਮਹਾਂਸਾਗਰੀ ਧਾਰਾਵਾਂ ਜਹਾਜ਼ਰਾਨੀ ‘ ਤੇ ਕੀ ਪ੍ਰਭਾਵ ਪਾਉਂਦੀਆਂ ਹਨ ?
ਉੱਤਰ-
ਸਾਗਰੀ ਬੇੜੇ ਆਮ ਤੌਰ ‘ਤੇ ਧਾਰਾਵਾਂ ਦੀ ਦਿਸ਼ਾ ਵਿਚ ਚਲਦੇ ਹਨ । ਇਸ ਨਾਲ ਉਨ੍ਹਾਂ ਦੀ ਗਤੀ ਵੱਧ ਜਾਂਦੀ ਹੈ ਅਤੇ ਈਂਧਨ ਵੀ ਘੱਟ ਲਗਦਾ ਹੈ ।
ਪ੍ਰਸ਼ਨ 14.
ਸਮੁੰਦਰੀ ਧਾਰਾਵਾਂ ਦੇ ਪੈਦਾ ਹੋਣ ਦੇ ਕੋਈ ਦੋ ਕਾਰਨ ਲਿਖੋ ।
ਉੱਤਰ-
ਸਮੁੰਦਰੀ ਧਾਰਾਵਾਂ ਦੇ ਪੈਦਾ ਹੋਣ ਦੇ ਦੋ ਕਾਰਨ ਹਨ
- ਪ੍ਰਚੱਲਿਤ ਪੌਣਾਂ ਮਹਾਂਸਾਗਰਾਂ ਦੇ ਜਲ ਨੂੰ ਆਪਣੀ ਦਿਸ਼ਾ ਵਿਚ ਵਹਾ ਕੇ ਲੈ ਜਾਂਦੀਆਂ ਹਨ ।
- ਮਹਾਂਸਾਗਰਾਂ ਦੇ ਜਲ ਦੇ ਤਾਪਮਾਨ ਵਿਚ ਅੰਤਰ ਕਾਰਨ ਵੀ ਜਲ ਵਿਚ ਗਤੀ ਪੈਦਾ ਹੁੰਦੀ ਹੈ ।
ਪ੍ਰਸ਼ਨ 15.
ਮਹਾਂਸਾਗਰੀ ਧਾਰਾਵਾਂ ਦਾ ਕਿਸੇ ਦੇਸ਼ ਦੀ ਜਲਵਾਯੂ ‘ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
- ਮਹਾਂਸਾਗਰੀ ਧਾਰਾਵਾਂ ਦਾ ਆਪਣੇ ਗੁਆਂਢੀ ਦੇਸ਼ਾਂ ਦੀ ਜਲਵਾਯੂ ਤੇ ਬਹੁਤ ਪ੍ਰਭਾਵ ਪੈਂਦਾ ਹੈ । ਗਰਮ ਧਾਰਾਵਾਂ ਆਪਣੇ ਨਿਕਟਵਰਤੀ ਖੇਤਰਾਂ ਦੇ ਤਾਪਮਾਨ ਨੂੰ ਵਧਾ ਦਿੰਦੀਆਂ ਹਨ । ਦੂਜੇ ਪਾਸੇ, ਠੰਢੀਆਂ ਧਾਰਾਵਾਂ ਆਪਣੇ ਨੇੜਲੇ ਸਥਾਨਾਂ ਨੂੰ ਠੰਢਾ ਬਣਾ ਦਿੰਦੀਆਂ ਹਨ ।
- ਗਰਮ ਧਾਰਾਵਾਂ ਦੇ ਉੱਪਰੋਂ ਲੰਘਣ ਵਾਲੀਆਂ ਪੌਣਾਂ ਨਮੀ ਸੋਖ ਲੈਂਦੀਆਂ ਹਨ ਅਤੇ ਤੱਟੀ ਦੇਸ਼ਾਂ ਵਿਚ ਵਰਖਾ ਕਰਦੀਆਂ ਹਨ |ਪਰ ਸ਼ੀਤ ਧਾਰਾ ਦੇ ਉੱਪਰੋਂ ਲੰਘਣ ਵਾਲੀਆਂ ਪੌਣਾਂ ਠੰਢੀਆਂ ਅਤੇ ਖੁਸ਼ਕ ਹੋ ਜਾਂਦੀਆਂ ਹਨ ।
ਪ੍ਰਸ਼ਨ 16.
ਮਹਾਂਸਾਗਰ ਅਤੇ ਸਾਗਰ ਵਿਚ ਕੀ ਅੰਤਰ ਹੈ ?
ਉੱਤਰ-
ਮਹਾਂਸਾਗਰ ਅਤੇ ਸਾਗਰ ਦੋਨਾਂ ਦਾ ਸੰਬੰਧ ਪ੍ਰਿਥਵੀ ਦੇ ਜਲ ਭਾਗ ਨਾਲ ਹੈ । ਜਲ ਦੇ ਸਭ ਤੋਂ ਵੱਡੇ ਖੰਡ ਮਹਾਂਸਾਗਰ ਅਖਵਾਉਂਦੇ ਹਨ । ਹਰੇਕ ਮਹਾਂਸਾਗਰ ਫਿਰ ਕਈ ਛੋਟੇ-ਛੋਟੇ ਖੰਡਾਂ ਵਿਚ ਵੰਡਿਆ ਹੋਇਆ ਹੈ । ਇਸ ਛੋਟੇ ਖੰਡ ਨੂੰ ਸਾਗਰ ਆਖਦੇ ਹਨ | ਹਰੇਕ ਸਾਗਰ ਕਿਸੇ ਨਾ ਕਿਸੇ ਮਹਾਂਸਾਗਰ ਦਾ ਹੀ ਭਾਗ ਹੁੰਦਾ ਹੈ । ਉਦਾਹਰਨ ਲਈ ਹਿੰਦ ਮਹਾਂਸਾਗਰ ਵਿਚ ਦੋ ਸਾਗਰ ਹਨ-ਅਰਬ ਸਾਗਰ ਅਤੇ ਖਾੜੀ ਬੰਗਾਲ ।
ਪ੍ਰਸ਼ਨ 17.
ਲਹਿਰ ਕਿਸ ਨੂੰ ਕਹਿੰਦੇ ਹਨ ? ਇਸ ਦੀ ਉਤਪੱਤੀ ਕਿਵੇਂ ਹੁੰਦੀ ਹੈ ?
ਉੱਤਰ-
ਸਾਗਰ ਦਾ ਪਾਣੀ ਹਮੇਸ਼ਾਂ ਉੱਚਾ-ਨੀਵਾਂ ਹੁੰਦਾ ਰਹਿੰਦਾ ਹੈ । ਇਸਦੇ ਨਾਲ ਜਲ ਕਣ ਉੱਪਰ-ਥੱਲੇ ਹੁੰਦੇ ਰਹਿੰਦੇ ਹਨ । ਇਸ ਤਰ੍ਹਾਂ ਸਾਗਰ ਦੇ ਜਲ ਵਿਚ ਸਿਲਵੱਟਾਂ ਜਾਂ ਵੱਟ ਪਏ ਹੋਏ ਦਿਖਾਈ ਦਿੰਦੇ ਹਨ । ਇਸ ਨੂੰ ਲਹਿਰ ਕਹਿੰਦੇ ਹਨ । ਲਹਿਰਾਂ ਦਾ ਜਨਮ ਪੌਣ ਦੀ ਗਤੀ ਕਾਰਨ ਹੁੰਦਾ ਹੈ । ਜਦੋਂ ਪੌਣ ਸਮੁੰਦਰ ਦੇ ਉੱਪਰੋਂ ਲੰਘਦੀ ਹੈ ਤਾਂ ਸਮੁੰਦਰ ਦੇ ਪਾਣੀ ਨੂੰ ਹਿਲਾ ਦਿੰਦੀ ਹੈ । ਪਾਣੀ ਦੇ ਹਿੱਲਣ ‘ਤੇ ਲਹਿਰਾਂ ਪੈਦਾ ਹੋ ਜਾਂਦੀਆਂ ਹਨ ।
ਪ੍ਰਸ਼ਨ 18.
ਕੀ ਕਾਰਨ ਹੈ ਕਿ ਉੱਤਰ-ਪੱਛਮੀ ਯੂਰਪ ਵਿਚ ਦੱਖਣੀ ਅਮਰੀਕਾ ਦੇ ਪੱਛਮੀ ਤੱਟ ਨਾਲੋਂ ਵਧੇਰੇ ਵਰਖਾ ਹੁੰਦੀ ਹੈ ?
ਉੱਤਰ-
ਯੂਰਪ ਦੇ ਉੱਤਰ ਪੱਛਮੀ ਤੱਟ ਦੇ ਨਾਲ-ਨਾਲ ਉੱਤਰੀ ਅੰਧ ਮਹਾਂਸਾਗਰ ਦੀ ਗਰਮ ਧਾਰਾ ਵਹਿੰਦੀ ਹੈ । ਗਰਮ ਧਾਰਾ ਆਪਣੇ ਨੇੜਲੇ ਪ੍ਰਦੇਸ਼ਾਂ ਵਿਚ ਵਰਖਾ ਲਿਆਉਣ ਵਿਚ ਸਹਾਇਕ ਹੁੰਦੀ ਹੈ । ਇਸ ਲਈ ਇਸ ਧਾਰਾਂ ਕਾਰਨ ਯੂਰਪ ਦੇ ਇਸ ਭਾਗ ਵਿਚ ਕਾਫ਼ੀ ਵਰਖਾ ਹੁੰਦੀ ਹੈ । ਇਸਦੇ ਉਲਟ ਦੱਖਣੀ ਅਮਰੀਕਾ ਦੇ ਪੱਛਮੀ ਤੱਟ ਦੇ ਨਾਲ ਪੀਰੁ ਦੀ ਧਾਰਾ ਵਹਿੰਦੀ ਹੈ । ਇਸ ਠੰਢੀ ਧਾਰਾ ਕਾਰਨ ਅਮਰੀਕਾ ਦੇ ਪੱਛਮੀ ਤੱਟ ਦੇ ਨੇੜਲੇ ਭਾਗਾਂ ਵਿਚ ਬਹੁਤ ਵਰਖਾ ਹੁੰਦੀ ਹੈ ।
ਪ੍ਰਸ਼ਨ 19.
ਉੱਤਰੀ ਹਿੰਦ ਮਹਾਂਸਾਗਰ ਦੀਆਂ ਧਾਰਾਵਾਂ ਸ਼ੀਤ ਅਤੇ ਗਰਮ ਰੁੱਤਾਂ ਵਿਚ ਇਕ-ਦੂਜੇ ਦੀ ਉਲਟ ਦਿਸ਼ਾ ਵਿਚ ਕਿਉਂ ਵਹਿੰਦੀਆਂ ਹਨ ?
ਉੱਤਰ-
ਧਾਰਾਵਾਂ ਦੀ ਦਿਸ਼ਾ ‘ਤੇ ਸਭ ਤੋਂ ਵੱਧ ਪ੍ਰਭਾਵ ਪ੍ਰਚੱਲਿਤ ਪੌਣਾਂ ਦਾ ਹੁੰਦਾ ਹੈ । ਪੌਣਾਂ ਜਿਹੜੀ ਦਿਸ਼ਾ ਵਿਚ ਲੰਬੇ ਸਮੇਂ ਲਈ ਚਲਦੀਆਂ ਹਨ, ਉਹ ਸਮੁੰਦਰ ਦੇ ਜਲ ਨੂੰ ਵੀ ਉਸੇ ਦਿਸ਼ਾ ਵਿਚ ਵਹਾ ਕੇ ਲੈ ਜਾਂਦੀਆਂ ਹਨ । ਉੱਤਰੀ ਹਿੰਦ ਮਹਾਂਸਾਗਰ ਵਿਚ ਮੌਸਮੀ ਪੌਣਾਂ ਸਰਦ ਅਤੇ ਗਰਮ ਰੁੱਤਾਂ ਵਿਚ ਉਲਟ ਦਿਸ਼ਾ ਵਿਚ ਚਲਦੀਆਂ ਹਨ । ਸਿੱਟੇ ਵਜੋਂ ਇਸ ਸਾਗਰ ਦੀਆਂ ਧਾਰਾਵਾਂ ਵੀ ਉਲਟ ਦਿਸ਼ਾ ਵਿਚ ਵਹਿਣ ਲੱਗਦੀਆਂ ਹਨ ।
ਪ੍ਰਸ਼ਨ 20.
ਛੋਟਾ ਜਵਾਰਭਾਟਾ ਚੰਨ ਦੀ ਸੱਤਵੀਂ ਅਤੇ ਇੱਕੀਵੀਂ ਮਿਤੀ ਨੂੰ ਹੀ ਕਿਉਂ ਆਉਂਦਾ ਹੈ ? ਕਾਰਨ ਦੱਸੋ ।
ਉੱਤਰ-
ਚੰਨ ਦੀ ਸੱਤਵੀਂ ਅਤੇ ਇੱਕੀਵੀਂ ਮਿਤੀ ਨੂੰ ਚੰਨ ਅਤੇ ਸੁਰਜ ਪ੍ਰਿਥਵੀ ਦੇ ਨਾਲ ਸਮਕੋਣ (90) ਬਣਾਉਂਦੇ ਹਨ । ਸਿੱਟੇ ਵਜੋਂ ਚੰਨ ਅਤੇ ਸੂਰਜ ਸਾਗਰ ਦੇ ਜਲ ਨੂੰ ਉਲਟ ਦਿਸ਼ਾਵਾਂ ਵਿਚ ਖਿੱਚਦੇ ਹਨ ਕਿਉਂਕਿ ਚੰਨ ਪਿਥਵੀ ਦੇ ਨੇੜੇ ਹੈ, ਇਸ ਲਈ ਸਾਗਰ ਦਾ ਜਲ ਚੰਨ ਵੱਲ ਉੱਛਲਦਾ ਹੈ । ਪਰ ਇਸ ਉਛਾਲ ਦੀ ਉੱਚਾਈ ਇਕ ਸਾਧਾਰਨ ਲਹਿਰ ਤੋਂ ਵੀ ਘੱਟ ਹੁੰਦੀ ਹੈ । ਇਸੇ ਨੂੰ ਛੋਟਾ ਜਵਾਰਭਾਟਾ ਕਹਿੰਦੇ ਹਨ ।
ਪ੍ਰਸ਼ਨ 21.
ਹਿੰਦ ਮਹਾਂਸਾਗਰ ਦੀਆਂ ਧਾਰਾਵਾਂ ਦਾ ਵਿਸਤਾਰਪੂਰਵਕ ਵਰਣਨ ਕਰੋ । ਇਨ੍ਹਾਂ ਨੂੰ ਨਕਸ਼ੇ ‘ਤੇ ਵੀ ਦਿਖਾਓ ।
ਉੱਤਰ-
ਹਿੰਦ ਮਹਾਂਸਾਗਰ ਦੀਆਂ ਧਾਰਾਵਾਂ ਦਾ ਚੱਕਰ ਇੰਨਾ ਨਿਸ਼ਚਿਤ ਅਤੇ ਨਿਯਮਿਤ ਨਹੀਂ ਹੈ, ਜਿੰਨਾ ਕਿ ਸ਼ਾਂਤ ਮਹਾਂਸਾਗਰ ਦੀਆਂ ਧਾਰਾਵਾਂ ਦਾ । ਇਸਦਾ ਮੁੱਖ ਕਾਰਨ ਇਸ ਮਹਾਂਸਾਗਰ ਦੀਆਂ ਮੌਸਮੀ ਪੌਣਾਂ ਹਨ । ਇਹ ਪੌਣਾਂ ਰੱਤ ਪਰਿਵਰਤਨ ਦੇ ਨਾਲ ਆਪਣੀ ਦਿਸ਼ਾ ਬਦਲ ਦਿੰਦੀਆਂ ਹਨ । ਇਸਦੇ ਨਾਲ-ਨਾਲ ਹਿੰਦ ਮਹਾਂਸਾਗਰ ਦੀਆਂ ਧਾਰਾਵਾਂ ਦੀ ਦਿਸ਼ਾ ਵੀ ਬਦਲਦੀ ਰਹਿੰਦੀ ਹੈ । ਇਨ੍ਹਾਂ ਧਾਰਾਵਾਂ ਨੂੰ ਦੋ ਮੁੱਖ ਭਾਗਾਂ ਵਿਚ ਵੰਡ ਸਕਦੇ ਹਾਂ
1. ਉੱਤਰੀ ਚੱਕਰ
2. ਦੱਖਣੀ ਚੱਕਰ ।
1. ਉੱਤਰੀ ਚੱਕਰ –
1. ਦੱਖਣ-ਪੱਛਮੀ ਮਾਨਸੂਨ ਧਾਰਾ-ਦੱਖਣ-ਪੱਛਮੀ ਮਾਨਸੂਨ ਪੌਣਾਂ ਦੇ ਪ੍ਰਭਾਵ ਦੇ ਕਾਰਨ ਹਿੰਦ ਮਹਾਂਸਾਗਰ ਦਾ ਜਲ ਪੱਛਮ ਤੋਂ ਪੂਰਬ ਵਲ ਵਹਿਣ ਲੱਗਦਾ ਹੈ ।
ਇਸਨੂੰ ਦੱਖਣ-ਪੱਛਮੀ ਮਾਨਸੂਨ ਧਾਰਾ ਕਹਿੰਦੇ ਹਨ ।
2. ਉੱਤਰੀ ਭੂਮੱਧ ਰੇਖਾ ਦੀ ਧਾਰਾ-ਭੂਮੱਧ ਰੇਖਾ ਦੇ ਉੱਤਰ ਵਿਚ ਦੱਖਣ-ਪੱਛਮੀ ਮਾਨਸੂਨ ਧਾਰਾ ਦੀ ਦਿਸ਼ਾ ਪੂਰਬ ਤੋਂ ਪੱਛਮ ਵਲ ਹੁੰਦੀ ਹੈ । ਇਸਨੂੰ ਉੱਤਰੀ ਭੂ-ਮੱਧ ਰੇਖਾ ਦੀ ਧਾਰਾ ਕਹਿੰਦੇ ਹਨ । ਇਹ ਗਰਮ ਪਾਣੀ ਦੀ ਧਾਰਾ ਹੈ ।
3. ਉੱਤਰ-ਪੂਰਬੀ ਮਾਨਸੂਨ ਧਾਰਾ-ਉੱਤਰੀ ਭੂ-ਮੱਧ ਰੇਖਾ ਦੀ ਧਾਰਾ ਦਾ ਜਲ ਭੂਮੱਧ ਰੇਖਾ ਦੇ ਉੱਤਰ ਵਿਚ ਪੂਰਬ ਤੋਂ ਪੱਛਮ ਵਲ ਵੱਧਣ ਲੱਗਦਾ ਹੈ । ਇਸਨੂੰ ਉੱਤਰ-ਪੂਰਬੀ ਮਾਨਸੂਨ ਧਾਰਾ ਆਖਦੇ ਹਨ । ਇਹ ਗਰਮ ਪਾਣੀ ਦੀ ਧਾਰਾ ਹੈ ।
2. ਦੱਖਣੀ ਚੱਕਰ
ਦੱਖਣੀ ਅਰਧ ਗੋਲੇ ਵਿਚ ਧਾਰਾਵਾਂ ਦਾ ਚੱਕਰ ਜ਼ਿਆਦਾਤਰ ਨਿਸ਼ਚਿਤ ਹੈ, ਜਿਸਦਾ ਵਰਣਨ ਇਸ ਤਰ੍ਹਾਂ ਹੈ
1. ਭੂਮੱਧ ਰੇਖਾ ਦੀ ਦੱਖਣੀ ਧਾਰਾ-ਗਰਮ ਜਲ ਦੀ ਧਾਰਾ ਪੌਣਾਂ ਦੇ ਪ੍ਰਭਾਵ ਕਾਰਨ ਭੂਮੱਧ ਰੇਖਾ ਦੇ ਦੱਖਣ ਵਿਚ ਪੂਰਬ ਤੋਂ ਪੱਛਮ ਵੱਲ ਵਹਿੰਦੀ ਹੈ ।
2. ਮੌਜੰਬੀਕ ਦੀ ਧਾਰਾ-ਇਹ ਧਾਰਾ ਭੂ-ਮੱਧ ਰੇਖਾ ਦੀ ਦੱਖਣੀ ਧਾਰਾ ਦਾ ਹੀ ਇਕ ਭਾਗ ਹੈ । ਭੂ-ਮੱਧ ਰੇਖਾ ਦੀ ਦੱਖਣੀ ਧਾਰਾ ਜਦੋਂ ਅਫ਼ਰੀਕਾ ਦੇ ਪੂਰਬੀ ਤੱਟ ਦੇ ਨਾਲ ਟਕਰਾਉਂਦੀ ਹੈ ਤਾਂ ਇਸਦਾ ਪਾਣੀ ਦੱਖਣ ਵੱਲ ਵਹਿਣ ਲੱਗਦਾ ਹੈ । ਇਹ ਪਾਣੀ ਦੱਖਣੀ ਅਫ਼ਰੀਕਾ ਦੇ ਪੂਰਬੀ ਤੱਟ ਦੇ ਕੋਲੋਂ ਲੰਘਦਾ ਹੈ । ਇੱਥੇ ਇਸਨੂੰ ਮੌਜੰਬੀਕ ਦੀ ਧਾਰਾ ਕਹਿੰਦੇ ਹਨ । ਇਹ ਧਾਰਾ ਗਰਮ ਪਾਣੀ ਦੀ ਧਾਰਾ ਹੈ ।
3. ਅਗੁਹਾਸ ਦੀ ਧਾਰਾ-ਮੈਲਾਗਾਸੀ ਟਾਪੂ ਦੇ ਪੂਰਬ ਤੋਂ ਇਕ ਸ਼ਾਖਾ ਦੱਖਣ ਵਲ ਵਹਿੰਦੀ ਹੈ । ਇਸਨੂੰ ਅਗੁਹਾਸ ਦੀ ਧਾਰਾ ਕਹਿੰਦੇ ਹਨ ।
4. ਪੱਛਮੀ ਆਸਟਰੇਲੀਆ ਦੀ ਧਾਰਾ-ਦੱਖਣੀ ਹਿੰਦ ਮਹਾਂਸਾਗਰ ਦੀ ਧਾਰਾ ਆਸਟਰੇਲੀਆ ਦੇ ਦੱਖਣ-ਪੱਛਮੀ ਤੱਟ ਦੇ ਨਾਲ ਟਕਰਾਉਂਦੀ ਹੈ ਅਤੇ ਇਸਦਾ ਇਕ ਭਾਗ ਉੱਤਰ ਵਲ ਮੁੜ ਜਾਂਦਾ ਹੈ ।
ਇਸਨੂੰ ਪੱਛਮੀ ਆਸਟਰੇਲੀਆ ਦੀ ਧਾਰਾ ਕਹਿੰਦੇ ਹਨ । ਇਹ ਠੰਢੀ ਧਾਰਾ ਅੰਤ ਵਿਚ ਉੱਤਰੀ ਭੂਮੱਧ ਰੇਖਾ ਦੀ ਧਾਰਾ ਨਾਲ ਜਾ ਮਿਲਦੀ ਹੈ ।
ਵਸਤੁਨਿਸ਼ਠ ਪ੍ਰਸ਼ਨ
(ੳ) ਖਾਲੀ ਥਾਂਵਾਂ ਭਰੋ
ਪ੍ਰਸ਼ਨ 1.
………… ਸਭ ਤੋਂ ਵੱਡਾ ਅਤੇ ਡੂੰਘਾ ਮਹਾਂਸਾਗਰ ਹੈ ।
ਉੱਤਰ-
ਪ੍ਰਸ਼ਾਂਤ ਮਹਾਂਸਾਗਰ,
ਪ੍ਰਸ਼ਨ 2.
ਸਮੁੰਦਰ ਦੇ ਪਾਣੀ ਦਾ ਸੁਆਦ ……….. ਹੁੰਦਾ ਹੈ ।
ਉੱਤਰ-
ਖਾਰਾ (ਨਮਕੀਨ),
ਪ੍ਰਸ਼ਨ 3.
ਭੂ-ਮੱਧ ਰੇਖਾ ਦੇ ਵੱਲ ਜਾਣ ਵਾਲੀਆਂ ਜਲ ਧਾਰਾਵਾਂ ਸਦਾ ……….. ਹੁੰਦੀਆਂ ਹਨ ।
ਉੱਤਰ-
ਠੰਢੀਆਂ,
ਪ੍ਰਸ਼ਨ 4.
……….. ਜਵਾਰਭਾਟਾ ਹਮੇਸ਼ਾ ਪੂਰਨਮਾਸੀ ਜਾਂ ਮੱਸਿਆ ਦੇ ਦਿਨ ਹੀ ਆਉਂਦਾ ਹੈ ।
ਉੱਤਰ-
ਵੱਡਾ ।
(ਅ) ਸਹੀ ਮਿਲਾਨ ਕਰੋ –
1. ਚੰਦਰਮਾ ਦੀ ਆਕਰਸ਼ਣ ਸ਼ਕਤੀ | (i) ਅੰਧ ਮਹਾਂਸਾਗਰ |
2. ਮੌਜ਼ਮਬੀਕ ਦੀ ਧਾਰਾ, | (ii) ਸਮੁੰਦਰੀ ਧਾਰਾਵਾਂ ਦੀ ਉਤਪੱਤੀ |
3. ਖਾੜੀ ਦੀ ਧਾਰਾ | (iii) ਜਵਾਰਭਾਟਾ ਦੀ ਉਤਪੱਤੀ |
4. ਹਵਾ ਦੀ ਗਤੀ | (iv) ਹਿੰਦ ਮਹਾਂਸਾਗਰ । |
ਉੱਤਰ-
1. ਚੰਦਰਮਾ ਦੀ ਆਕਰਸ਼ਣ ਸ਼ਕਤੀ | (iii) ਜਵਾਰਭਾਟਾ ਦੀ ਉਤਪੱਤੀ |
2. ਮੌਜ਼ਮਬੀਕ ਦੀ ਧਾਰਾ | (iv) ਹਿੰਦ ਮਹਾਂਸਾਗਰ |
3. ਖਾੜੀ ਦੀ ਧਾਰਾ | (i) ਅੰਧ ਮਹਾਂਸਾਗਰ |
4. ਹਵਾ ਦੀ ਗਤੀ | (ii) ਸਮੁੰਦਰੀ ਧਾਰਾਵਾਂ ਦੀ ਉਤਪੱਤੀ । |
(ੲ) ਸਹੀ ਉੱਤਰ ਚੁਣੋ-
ਪ੍ਰਸ਼ਨ 1.
ਧਰਤੀ ‘ਤੇ ਛੋਟੇ-ਵੱਡੇ ਪੰਜ ਮਹਾਂਸਾਗਰ ਹਨ। ਦੱਸੋ ਕਿ ਹੇਠਾਂ ਲਿਖਿਆਂ ਵਿਚੋਂ ਸਭ ਤੋਂ ਛੋਟਾ ਮਹਾਂਸਾਗਰ ਕਿਹੜਾ ਹੈ ?
(i) ਹਿਮ (ਆਰਕਟਿਕ) ਮਹਾਂਸਾਗਰ
(ii) ਅੰਧ ਮਹਾਂਸਾਗਰ
(iii) ਹਿੰਦ ਮਹਾਂਸਾਗਰ ।
ਉੱਤਰ-
(i) ਹਿਮ (ਆਰਕਟਿਕ ਮਹਾਂਸਾਗਰ ।
ਪ੍ਰਸ਼ਨ 2.
ਦਿੱਤੇ ਚਿੱਤਰ ਵਿਚ ਕੀ ਦਰਸਾਇਆ ਗਿਆ ਹੈ ?
(i) ਮਹਾਂਸਾਗਰੀ ਧਾਰਾਵਾਂ ਦੀ ਉਤਪੱਤੀ
(ii) ਜਵਾਰਭਾਟਾ ਦੀ ਉਤਪੱਤੀ ।
(iii) ਧਰਤੀ ‘ਤੇ ਜਲ ਅਤੇ ਥਲ ਦੀ ਵੰਡ ।
ਉੱਤਰ-
(ii) ਧਰਤੀ ‘ਤੇ ਜਲ ਅਤੇ ਥਲ ਦੀ ਵੰਡ ॥
ਪ੍ਰਸ਼ਨ 3.
ਸੰਸਾਰ ਦੀ ਸਭ ਤੋਂ ਮਹੱਤਵਪੂਰਨ ਊਸ਼ਣ ਜਲਧਾਰਾ ਕਿਹੜੀ ਹੈ ? ਥਲ
(i) ਬਾਜ਼ੀਲ ਦੀ ਧਾਰਾ
(ii) ਨਿਊਫਾਊਂਡਲੈਂਡ ਦੀ ਧਾਰਾ
(iii) ਖਾੜੀ ਦੀ ਧਾਰਾ ।
ਉੱਤਰ-
(iii) ਖਾੜੀ ਦੀ ਧਾਰਾ।