Punjab State Board PSEB 7th Class Social Science Book Solutions History Chapter 14 ਕਬੀਲੇ, ਖਾਨਾਬਦੋਸ਼ ਅਤੇ ਸਥਿਰ ਭਾਈਚਾਰੇ Textbook Exercise Questions and Answers.
PSEB Solutions for Class 7 Social Science History Chapter 14 ਕਬੀਲੇ, ਖਾਨਾਬਦੋਸ਼ ਅਤੇ ਸਥਿਰ ਭਾਈਚਾਰੇ
Social Science Guide for Class 7 PSEB ਕਬੀਲੇ, ਖਾਨਾਬਦੋਸ਼ ਅਤੇ ਸਥਿਰ ਭਾਈਚਾਰੇ Textbook Questions, and Answers
(ਉ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਵਿਚ ਉੱਤਰ ਲਿਖੋ
ਪ੍ਰਸ਼ਨ 1.
ਕਬੀਲਿਆਂ ਦੇ ਲੋਕਾਂ ਦਾ ਮੁੱਖ ਕਿੱਤਾ ਕਿਹੜਾ ਸੀ ?
ਉੱਤਰ-
ਕਬੀਲਿਆਂ ਦੇ ਲੋਕਾਂ ਦਾ ਪ੍ਰਮੁੱਖ ਕਿੱਤਾ ਖੇਤੀਬਾੜੀ ਕਰਨਾ ਹੁੰਦਾ ਸੀ ਪਰ ਕੁੱਝ ਕਬੀਲਿਆਂ ਦੇ ਲੋਕ ਸ਼ਿਕਾਰ ਕਰਨਾ, ਸੰਗ੍ਰਾਹਕ ਜਾਂ ਪਸ਼ੂ-ਪਾਲਨ ਦਾ ਕੰਮ ਕਰਨਾ ਵੀ ਪਸੰਦ ਕਰਦੇ ਸਨ ।
ਪ੍ਰਸ਼ਨ 2.
ਖਾਨਾਬਦੋਸ਼ ਤੋਂ ਕੀ ਭਾਵ ਹੈ ?
ਉੱਤਰ-
ਕੁੱਝ ਕਬੀਲਿਆਂ ਦੇ ਲੋਕ ਆਪਣਾ ਜੀਵਨ ਨਿਰਵਾਹ ਕਰਨ ਲਈ ਇਕ ਥਾਂ ਤੋਂ ਦੂਜੀ ਥਾਂ ਤੇ ਘੁੰਮਦੇ-ਫਿਰਦੇ ਰਹਿੰਦੇ ਸਨ । ਇਨ੍ਹਾਂ ਨੂੰ ਖਾਨਾਬਦੋਸ਼ ਕਿਹਾ ਜਾਂਦਾ ਹੈ।
ਪ੍ਰਸ਼ਨ 3.
ਕਬਾਇਲੀ ਸਮਾਜ ਦੇ ਲੋਕ ਕਿੱਥੇ ਰਹਿੰਦੇ ਸਨ ?
ਉੱਤਰ-
ਕਬੀਲੇ ਸਮਾਜ ਦੇ ਲੋਕ ਮੁੱਖ ਤੌਰ ‘ਤੇ ਜੰਗਲਾਂ, ਪਹਾੜਾਂ ਅਤੇ ਰੇਤੀਲੇ ਦੇਸ਼ਾਂ ਵਿਚ ਰਹਿੰਦੇ ਸਨ ।
ਪ੍ਰਸ਼ਨ 4.
ਮੱਧਕਾਲੀਨ ਯੁੱਗ ਵਿਚ ਪੰਜਾਬ ਵਿਚ ਕਿਹੜੇ-ਕਿਹੜੇ ਕਬੀਲੇ ਰਹਿੰਦੇ ਸਨ ?
ਉੱਤਰ-
ਮੱਧਕਾਲੀਨ ਯੁੱਗ ਵਿਚ ਪੰਜਾਬ ਵਿਚ ਖੋਖਰ, ਲੰਗਾਹ, ਅਰਘੁਨ ਅਤੇ ਬਲੂਚ ਆਦਿ ਕਬੀਲੇ ਰਹਿੰਦੇ ਸਨ ।
ਪ੍ਰਸ਼ਨ 5.
ਸੂਫ਼ਾਕਾ ਕੌਣ ਸੀ ?
ਉੱਤਰ-
ਸੂਫ਼ਾਕਾ ਅਹੋਮ ਵੰਸ਼ ਦਾ ਪਹਿਲਾ ਸ਼ਾਸਕ ਸੀ । ਉਸ ਨੇ 1228 ਈ: ਤੋਂ 1268 ਈ: ਤਕ ਸ਼ਾਸਨ ਕੀਤਾ । ਉਸ ਨੇ ਕਈ ਸਥਾਨਿਕ ਸ਼ਾਸਕਾਂ ਨੂੰ ਹਰਾ ਕੇ ਬ੍ਰਹਮਪੁੱਤਰ ਘਾਟੀ ਤਕ ਆਪਣੇ ਰਾਜ ਦਾ ਵਿਸਤਾਰ ਕਰ ਲਿਆ । ਗੁੜਗਾਉਂ ਉਸ ਦੀ ਰਾਜਧਾਨੀ ਸੀ ।
ਪ੍ਰਸ਼ਨ 6.
ਕਿਸ ਇਲਾਕੇ ਨੂੰ ਗੌਡਵਾਨਾ ਕਿਹਾ ਜਾਂਦਾ ਹੈ ?
ਉੱਤਰ-
ਪੱਛਮੀ ਉੜੀਸਾ, ਪੂਰਬੀ ਮਹਾਂਰਾਸ਼ਟਰ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਆਦਿ ਖੇਤਰਾਂ ਨੂੰ ਸਮੂਹਿਕ ਤੌਰ ‘ਤੇ ਗੌਡਵਾਨਾ ਕਿਹਾ ਜਾਂਦਾ ਹੈ । ਇਸ ਖੇਤਰ ਨੂੰ ਗੌਡ ਲੋਕਾਂ ਦੀ ਵਧੇਰੇ ਗਿਣਤੀ ਦੇ ਕਾਰਨ ਇਹ ਨਾਂ ਦਿੱਤਾ ਜਾਂਦਾ ਹੈ ।
(ਅ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ
ਪ੍ਰਸ਼ਨ 1.
……………. ਅਤੇ …………… ਦੋ ਕਬੀਲੇ ਸਨ ।
ਉੱਤਰ-
ਅਹੋਮ, ਨਾਗਾ,
ਪ੍ਰਸ਼ਨ 2.
ਅਹੋਮ ਕਬੀਲੇ ਨੇ ਆਪਣਾ ਰਾਜ ਅਜੋਕੇ ………. ਦੇ ਇਲਾਕਿਆਂ ਵਿਚ ਸਥਾਪਿਤ ਕੀਤਾ ਸੀ ।
ਉੱਤਰ-
ਆਸਾਮ,
ਪ੍ਰਸ਼ਨ 3.
15ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤਕ …………… ਵਿਚ ਖ਼ੁਸ਼ਹਾਲ ਰਾਜ ਸੀ ।
ਉੱਤਰ-
ਗੌਡਵਾਨਾ,
ਪ੍ਰਸ਼ਨ 4.
ਅਹੋਮ ਕਬੀਲੇ ਦੇ ਲੋਕ ਚੀਨ ਦੇ ……….. ਵਰਗ ਨਾਲ ਸੰਬੰਧ ਰੱਖਦੇ ਸਨ ।
ਉੱਤਰ-
ਤਾਈ-ਮੰਗੋਲਿੜ,
ਪ੍ਰਸ਼ਨ 5.
ਰਾਣੀ ਦੁਰਗਾਵਤੀ ਇਕ ਪ੍ਰਸਿੱਧ ………… ਸ਼ਾਸਕ ਸੀ ।
ਉੱਤਰ-
ਗੰਡ ।
ਹੋਰ ਮਹੱਤਵਪੂਰਨ ਪ੍ਰਸ਼ਨ
ਪ੍ਰਸ਼ਨ 1.
ਮੱਧਕਾਲੀਨ ਕਾਲ ਵਿਚ ਉੱਤਰੀ ਭਾਰਤ ਦਾ ਸਮਾਜ ਕਿਸ ਤਰ੍ਹਾਂ ਦਾ ਸੀ ?
ਉੱਤਰ-
ਮੱਧਕਾਲੀਨ ਕਾਲ ਵਿਚ ਉੱਤਰੀ ਭਾਰਤ ਦਾ ਸਮਾਜ ਬਾਹਮਣ, ਕਸ਼ੱਤਰੀ, ਵੈਸ਼, ਸ਼ੂਦਰ ਨਾਂ ਦੀਆਂ ਚਾਰ ਮੁੱਖ ਜਾਤਾਂ ਵਿਚ ਵੰਡਿਆ ਹੋਇਆ ਸੀ । ਇਨ੍ਹਾਂ ਦੀਆਂ ਵੀ ਕਈ ਜਾਤਾਂ ਅਤੇ ਉਪ-ਜਾਤਾਂ ਸਨ । ਸਮਾਜ ਵਿਚ ਕੁਲੀਨ ਵਰਗ ਤੋਂ ਇਲਾਵਾ ਬ੍ਰਾਹਮਣਾਂ, ਕਾਰੀਗਰਾਂ ਅਤੇ ਵਪਾਰੀਆਂ ਦਾ ਵੀ ਬਹੁਤ ਸਤਿਕਾਰ ਕੀਤਾ ਜਾਂਦਾ ਸੀ । ਇਸਤਰੀਆਂ ਨੂੰ ਉੱਚ ਸਿੱਖਿਆ ਦਿੱਤੀ ਜਾਂਦੀ ਸੀ । ਉਨ੍ਹਾਂ ਨੂੰ ਆਪਣਾ ਪਤੀ ਚੁਣਨ ਦਾ ਅਧਿਕਾਰ ਸੀ ।
ਪ੍ਰਸ਼ਨ 2.
ਦਿੱਲੀ ਸਲਤਨਤ ਕਾਲ ਦੀ ਸਮਾਜਿਕ ਹਾਲਤ ਬਾਰੇ ਜਾਣਕਾਰੀ ਦਿਓ ।
ਉੱਤਰ-
ਦਿੱਲੀ ਸਲਤਨਤ ਕਾਲ ਵਿਚ ਭਾਰਤੀ ਸਮਾਜ ਹਿੰਦੂ ਅਤੇ ਮੁਸਲਿਮ ਦੋ ਮੁੱਖ ਵਰਗਾਂ ਵਿਚ ਵੰਡਿਆ ਸੀ
I. ਮੁਸਲਿਮ ਵਰਗ-
- ਸ਼ਾਸਕ ਵਰਗ-ਮੁਸਲਿਮ ਵਰਗ ਮੁੱਖ ਤੌਰ ‘ਤੇ ਸ਼ਾਸਕ ਵਰਗ ਸੀ । ਹੁਣ ਸ਼ਾਸਕ ਵਰਗ ਵਿਚ ਤੁਰਕ ਅਤੇ ਅਫ਼ਗਾਨ ਲੋਕਾਂ ਦੇ ਨਾਲ ਰਾਜਪੁਤ ਲੋਕ ਵੀ ਸ਼ਾਮਲ ਹੋ ਗਏ ਸਨ | ਸਮਾਂ ਬੀਤਣ ਤੇ ਅਰਬ, ਈਰਾਨੀ ਅਤੇ ਮੰਗੋਲ ਜਾਤੀਆਂ ਦੇ ਲੋਕ ਵੀ ਕੁਲੀਨ ਵਰਗ ਵਿਚ ਸ਼ਾਮਲ ਹੋ ਗਏ । ਇਹ ਲੋਕ ਐਸ਼-ਪ੍ਰਸਤੇ ਦਾ ਜੀਵਨ ਬਤੀਤ ਕਰਦੇ ਸਨ ।
- ਦਾਸ-ਉਸ ਸਮੇਂ ਸਮਾਜ ਵਿਚ ਦਾਸਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ । ਉਦਾਹਰਨ ਲਈ ਕੁਤਬਦੀਨ ਐਬਕ, ਇਲਤੁਤਮਿਸ਼ ਅਤੇ ਬਲਬਨ ਸੁਲਤਾਨ ਬਣਨ ਤੋਂ ਪਹਿਲਾਂ ਦਾਸ ਹੀ ਸਨ ।
- ਇਸਤਰੀਆਂ ਦੀ ਦਸ਼ਾ-ਮੁਸਲਿਮ ਸਮਾਜ ਵਿਚ ਇਸਤਰੀਆਂ ਦੀ ਦਸ਼ਾ ਚੰਗੀ ਨਹੀਂ ਸੀ । ਜ਼ਿਆਦਾਤਰ ਇਸਤਰੀਆਂ ਅਨਪੜ੍ਹ ਹੀ ਸਨ । ਉਹ ਪਰਦਾ ਕਰਦੀਆਂ ਸਨ ।
- ਪਹਿਰਾਵਾ, ਭੋਜਨ ਅਤੇ ਮਨੋਰੰਜਨ-ਮੁਸਲਮਾਨ ਲੋਕ ਸੂਤੀ, ਊਨੀ ਅਤੇ ਰੇਸ਼ਮੀ ਕੱਪੜੇ ਪਹਿਨਦੇ ਸਨ । ਇਸਤਰੀਆਂ ਅਤੇ ਪੁਰਸ਼ ਦੋਵੇਂ ਕਈ ਤਰ੍ਹਾਂ ਦੇ ਗਹਿਣਿਆਂ ਦੇ ਸ਼ੌਕੀਨ ਸਨ । ਮੁਸਲਿਮ ਲੋਕ ਮੁੱਖ ਤੌਰ ‘ਤੇ ਚਾਵਲ, ਕਣਕ, ਸਬਜ਼ੀਆਂ, ਘਿਓ ਅਤੇ ਅੰਡੇ ਆਦਿ ਖਾਂਦੇ ਸਨ । ਉਹ ਸ਼ਿਕਾਰ, ਚੌਗਾਨ ਅਤੇ ਕੁਸ਼ਤੀ ਆਦਿ ਨਾਲ ਆਪਣਾ ਮਨੋਰੰਜਨ ਕਰਦੇ ਸਨ ।
II. ਹਿੰਦੂ ਸਮਾਜ-ਸਮਾਜ ਵਿਚ ਹਿੰਦੂ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ । ਪਰ ਉਨ੍ਹਾਂ ਦਾ ਸਤਿਕਾਰ ਨਹੀਂ ਕੀਤਾ ਜਾਂਦਾ ਸੀ । ਉਨ੍ਹਾਂ ਨੂੰ ਇਸਲਾਮ ਧਰਮ ਨੂੰ ਮੰਨਣ ਲਈ ਮਜਬੂਰ ਕੀਤਾ ਜਾਂਦਾ ਸੀ ।
- ਜਾਤੀ ਪ੍ਰਥਾ-ਜਾਤ-ਪ੍ਰਥਾ ਬਹੁਤ ਕਠੋਰ ਸੀ । ਹਿੰਦੂ ਸਮਾਜ ਵੀ ਬਹੁਤ ਸਾਰੀਆਂ ਜਾਤਾਂ ਅਤੇ ਉਪ-ਜਾਤੀਆਂ ਵਿਚ ਵੰਡਿਆ ਹੋਇਆ ਸੀ । ਸਮਾਜ ਵਿਚ ਬ੍ਰਾਹਮਣਾਂ ਦਾ ਸਥਾਨ ਬਹੁਤ ਉੱਚਾ ਸੀ । ਵੈਸ਼ ਆਮਦਨ ਵਿਭਾਗ ਵਿਚ ਬਹੁਤ ਸਾਰੇ ਅਹੁਦਿਆਂ ‘ਤੇ ਨਿਯੁਕਤ ਸਨ । ਸਮਾਜ ਵਿਚ ਕਸ਼ੱਤਰੀਆਂ ਦੀ ਹਾਲਤ ਬਹੁਤ ਹੀ ਤਰਸਯੋਗ ਸੀ ਕਿਉਂਕਿ ਉਹ ਮੁਸਲਮਾਨਾਂ ਕੋਲੋਂ ਹਾਰ ਗਏ ਸਨ । ਉੱਚੀ ਜਾਤੀ ਦੇ ਲੋਕ ਸ਼ੂਦਰਾਂ ਨਾਲ ਨਫ਼ਰਤ ਕਰਦੇ ਸਨ ।
- ਹਿੰਦੂ ਸਮਾਜ ਵਿਚ ਇਸਤਰੀਆਂ ਦੀ ਦਸ਼ਾ ਬਹੁਤ ਹੀ ਖ਼ਰਾਬ ਸੀ । ਉਹ ਜ਼ਿਆਦਾਤਰ ਅਨਪੜ੍ਹ ਸਨ । ਉਹ ਪਤੀ ਦੀ ਮੌਤ ਸਮੇਂ ਪਤੀ ਦੀ ਚਿਖਾ ਵਿਚ ਜਲ ਮਰਦੀਆਂ ਸਨ । ਉਹ ਜੌਹਰ ਦੀ ਰਸਮ ਕਰਦੀਆਂ ਸਨ । ਮੁਸਲਿਮ ਇਸਤਰੀਆਂ ਦੀ ਤਰ੍ਹਾਂ ਉਹ ਪਰਦਾ ਕਰਦੀਆਂ ਸਨ ।
- ਹਿੰਦੂ ਲੋਕ ਸੁਤੀ, ਉਨੀ ਅਤੇ ਰੇਸ਼ਮੀ ਕੱਪੜੇ ਪਾਉਂਦੇ ਸਨ । ਇਸਤਰੀਆਂ ਅਤੇ ਪੁਰਸ਼ ਦੋਵੇਂ ਹੀ ਗਹਿਣਿਆਂ ਦੇ ਬਹੁਤ ਸ਼ੌਕੀਨ ਸਨ । ਉਨ੍ਹਾਂ ਦਾ ਮੁੱਖ ਭੋਜਨ ਕਣਕ, ਚਾਵਲ, ਸਬਜ਼ੀਆਂ, ਘਿਓ ਅਤੇ ਦੁੱਧ ਆਦਿ ਸਨ । ਉਨ੍ਹਾਂ ਨੂੰ ਗਾਉਣ ਅਤੇ ਨੱਚਣ ਦਾ ਬਹੁਤ ਚਾਅ ਸੀ ।
ਪ੍ਰਸ਼ਨ 3.
ਅਹੋਮ ਲੋਕਾਂ ਬਾਰੇ ਜਾਣਕਾਰੀ ਦਿਓ ।
ਉੱਤਰ-
ਅਹੋਮ ਕਬੀਲੇ ਦੇ ਲੋਕਾਂ ਨੇ 13ਵੀਂ ਸਦੀ ਤੋਂ ਲੈ ਕੇ 19ਵੀਂ ਸਦੀ ਤਕ ਵਰਤਮਾਨ ਆਸਾਮ ਉੱਤੇ ਰਾਜ ਕੀਤਾ । ਉਨ੍ਹਾਂ ਦਾ ਸੰਬੰਧ ਚੀਨ ਦੇ ਤਾਈ-ਮੰਗੋਲ ਕਬੀਲੇ ਨਾਲ ਸੀ । ਉਹ 13ਵੀਂ ਸਦੀ ਵਿਚ ਚੀਨ ਤੋਂ ਆਸਾਮ ਆਏ ਸਨ | ਸੁਫ਼ਾਕਾ ਆਸਾਮ ਦਾ ਪਹਿਲਾ ਅਹੋਮ ਸ਼ਾਸਕ ਸੀ । ਉਨ੍ਹਾਂ ਨੇ 1228 ਈ: ਤੋਂ 1268 ਈ: ਤਕ ਰਾਜ ਕੀਤਾ । ਉਸ ਨੇ ਆਪਣੇ ਖੇਤਰ ਦੇ ਅਨੇਕ ਸਥਾਨਿਕ ਸ਼ਾਸਕਾਂ ਨੂੰ ਹਰਾਇਆ | ਇਨ੍ਹਾਂ ਵਿਚ ਕੰਚਾਰੀ, ਮੋਰਨ ਅਤੇ ਨਾਗ ਆਦਿ ਸਥਾਨਿਕ ਰਾਜ ਵੰਸ਼ ਵੀ ਸ਼ਾਮਲ ਸਨ । ਇਸ ਤਰ੍ਹਾਂ ਉਨ੍ਹਾਂ ਨੇ ਬ੍ਰੜ੍ਹਮਪੁੱਤਰ ਘਾਟੀ ਤਕ ਆਪਣੇ ਰਾਜ ਦਾ ਵਿਸਤਾਰ ਕਰ ਲਿਆ | ਅਹੋਮਾਂ ਦੀ ਰਾਜਧਾਨੀ ਗੁੜਗਾਉਂ ਸੀ ! ਅਹੋਮਾਂ ਨੇ ਮੁਗ਼ਲਾਂ ਅਤੇ ਬੰਗਾਲ ਆਦਿ ਵਿਰੁੱਧ ਵੀ ਸੰਘਰਸ਼ ਕੀਤਾ | ਮੁਗ਼ਲਾਂ ਨੇ, ਆਸਾਮ ‘ਤੇ ਅਧਿਕਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ । ਅਖ਼ੀਰ ਵਿਚ ਔਰੰਗਜ਼ੇਬ ਨੇ ਅਹੋਮਾਂ ਦੀ ਰਾਜਧਾਨੀ ਗੁੜਗਾਉਂ ਉੱਤੇ ਜਿੱਤ ਪ੍ਰਾਪਤ ਕਰ ਲਈ ।
ਪਰੰਤੂ ਉਹ ਇਸ ਨੂੰ ਮੁਗ਼ਲ ਸ਼ਾਸਨ ਅਧੀਨ ਨਾ ਰੱਖ ਸਕਿਆ | 18ਵੀਂ ਸਦੀ ਵਿਚ ਅਹੋਮ ਰਾਜ ਦਾ ਪਤਨ ਹੋਣ ਲੱਗਾ | ਲਗਪਗ 1818 ਈ: ਵਿਚ ਬਰਮਾ (ਮਾਯਨਮਾਰ) ਦੇ ਲੋਕਾਂ ਨੇ ਆਸਾਮ ਉੱਤੇ ਹਮਲਾ ਕਰ ਦਿੱਤਾ । ਉਨ੍ਹਾਂ ਨੇ ਅਹੋਮ ਰਾਜਾ ਨੂੰ ਆਸਾਮ ਛੱਡਣ ਲਈ ਮਜਬੂਰ ਕਰ ਦਿੱਤਾ । 1826 ਈ: ਵਿਚ ਅੰਗਰੇਜ਼ ਆਸਾਮ ਵਿਚ ਆ ਗਏ । ਉਨ੍ਹਾਂ ਨੇ ਬਰਮਾ ਮਾਯਨਮਾਰ) ਦੇ ਲੋਕਾਂ ਨੂੰ ਹਰਾ ਕੇ ਉਨ੍ਹਾਂ ਨਾਲ ਯਾਦ ਸੰਧੀ ਕਰ ਲਈ । ਇਸ ਤਰ੍ਹਾਂ ਆਸਾਮ ਉੱਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ ।
ਪ੍ਰਸ਼ਨ 4.
ਗੋਂਡ ਲੋਕਾਂ ਦੇ ਇਤਿਹਾਸ ਬਾਰੇ ਦੱਸੋ ।
ਉੱਤਰ-
ਗੋਂਡ ਕਬੀਲੇ ਦਾ ਸੰਬੰਧ ਮੱਧ ਭਾਰਤ ਨਾਲ ਹੈ । ਇਹ ਪੱਛਮੀ ਉੜੀਸਾ, ਪੂਰਬੀ ਮਹਾਂਰਾਸ਼ਟਰ, ਛੱਤੀਸਗੜ੍ਹ, ਮੱਧ ਪ੍ਰਦੇਸ਼ ਆਦਿ ਪ੍ਰਾਂਤਾਂ ਵਿਚ ਰਹਿੰਦੇ ਸਨ । ਇਹਨਾਂ ਪਾਤਾਂ ਵਿਚ ਗੋਂਡ ਲੋਕਾਂ ਦੀ ਕਾਫ਼ੀ ਗਿਣਤੀ ਹੋਣ ਕਰਕੇ ਇਸ ਇਲਾਕੇ ਨੂੰ ਗੋਂਡਵਾਨਾ ਕਿਹਾ ਜਾਂਦਾ ਹੈ । 15ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤਕ ਗੋਂਡਵਾਨਾ ਖੇਤਰ ਵਿਚ ਕਈ ਰਾਜ ਸਥਾਪਤ ਹੋਏ । ਰਾਣੀ ਦੁਰਗਾਵਤੀ ਇਕ ਪ੍ਰਸਿੱਧ ਗੋਂਡ ਸ਼ਾਸਕਾਂ ਸੀ । ਉਸ ਦਾ ਰਾਜ ਇੱਥੋਂ ਦੇ ਸੁਤੰਤਰ ਰਾਜਾਂ ਵਿਚੋਂ ਇਕ ਸੀ ।ਉਸ ਦੀ ਰਾਜਧਾਨੀ ਜਬਲਪੁਰ ਸੀ ।
ਮੁਗ਼ਲ ਸ਼ਾਸਕ ਅਕਬਰ ਨੇ ਉਸਨੂੰ ਆਪਣੀ ਅਧੀਨਤਾ ਸਵੀਕਾਰ ਕਰਨ ਲਈ ਕਿਹਾ | ਪਰੰਤੂ ਰਾਣੀ ਦੁਰਗਾਵਤੀ ਨੇ ਅਕਬਰ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ । ਸਿੱਟੇ ਵਜੋਂ ਮੁਗ਼ਲਾਂ ਅਤੇ ਰਾਣੀ ਦੁਰਗਾਵਤੀ ਵਿਚਕਾਰ ਇਕ ਭਿਆਨਕ ਯੁੱਧ ਹੋਇਆ । ਇਸ ਯੁੱਧ ਵਿਚ ਰਾਣੀ ਦੁਰਗਾਵਤੀ ਮੁਗ਼ਲਾਂ ਦੇ ਹੱਥੋਂ ਮਾਰੀ ਗਈ । ਗੋਡ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਬਹੁਤ ਘੱਟ ਹੁੰਦੀਆਂ ਹਨ । ਉਨ੍ਹਾਂ ਦੇ ਘਰ ਵੀ ਸਾਧਾਰਨ ਬਨਾਵਟ ਦੇ ਹਨ। ਇਕ ਸਰਵੇਖਣ ਮੁਤਾਬਿਕ ਗੋਡ ਲੋਕ ਗੋਂਡਵਾਨਾ ਖੇਤਰ ਦੇ ਹੋਰ ਲੋਕਾਂ ਨਾਲੋਂ ਬਹੁਤ ਘੱਟ ਪੜ੍ਹੇ-ਲਿਖੇ ਹਨ ।
ਪ੍ਰਸ਼ਨ 5.
800 ਤੋਂ 1200 ਈ: ਤਕ ਦੱਖਣ ਭਾਰਤ ਦੀ ਜਾਤੀ ਪ੍ਰਥਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਮੱਧਕਾਲ ਵਿਚ ਦੱਖਣ ਭਾਰਤ ਵਿਚ ਜਾਤ-ਪ੍ਰਥਾ ਬਹੁਤ ਕਠੋਰ ਹੋ ਗਈ ਸੀ । ਇਸ ਸਮੇਂ ਦੌਰਾਨ ਸਮਾਜ ਚਾਰ ਵਰਗਾਂ ਬਾਹਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰ ਵਿਚ ਵੰਡਿਆ ਹੋਇਆ ਸੀ । ਸਮਾਜ ਵਿਚ ਬ੍ਰਾਹਮਣਾਂ ਦਾ ਸਥਾਨ ਬਹੁਤ ਉੱਚਾ ਸੀ ਕਿਉਂਕਿ ਉਹ ਧਾਰਮਿਕ ਰਸਮਾਂ ਪੂਰੀਆਂ ਕਰਨ ਦਾ ਕੰਮ ਕਰਦੇ ਸਨ । ਵੈਸ਼ ਵਪਾਰ ਕਰਦੇ ਸਨ । ਸਮਾਜ ਵਿਚ ਸ਼ੂਦਰਾਂ ਨਾਲ ਬੁਰਾ ਵਿਹਾਰ ਕੀਤਾ ਜਾਂਦਾ ਸੀ ।
ਪ੍ਰਸ਼ਨ 6.
ਮੁੱਢਲੇ ਮੱਧਕਾਲ (800-1200 ਈ: ) ਵਿਚ ਦੱਖਣ ਭਾਰਤ ਵਿਚ ਇਸਤਰੀਆਂ ਦੀ ਦਸ਼ਾ ਕਿਹੋ ਜਿਹੀ ਸੀ ?
ਉੱਤਰ-
ਮੁੱਢਲੇ ਮੱਧਕਾਲ ਵਿਚ ਦੱਖਣ ਭਾਰਤ ਦੇ ਸਮਾਜ ਵਿਚ ਇਸਤਰੀਆਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ । ਉਨ੍ਹਾਂ ਨੂੰ ਸਿੱਖਿਆ ਵੀ ਦਿੱਤੀ ਜਾਂਦੀ ਸੀ । ਉਹ ਸਮਾਜਿਕ ਅਤੇ ਧਾਰਮਿਕ ਰਸਮਾਂ ਨੂੰ ਪੂਰਾ ਕਰਨ ਵਿਚ ਸਮਾਨ ਰੂਪ ਨਾਲ ਭਾਗ ਲੈਂਦੀਆਂ ਸਨ । ਉਨ੍ਹਾਂ ਨੂੰ ਆਪਣੇ ਵਰ ਦੀ ਚੋਣ ਕਰਨ ਦਾ ਅਧਿਕਾਰ ਸੀ । ਉਨ੍ਹਾਂ ਦਾ ਆਚਰਣ ਬਹੁਤ ਉੱਚਾ ਹੁੰਦਾ ਸੀ । ਉਹ ਜੌਹਰ ਵੀ ਨਿਭਾਉਂਦੀਆਂ ਸਨ, ਜੋ ਉਨ੍ਹਾਂ ਦੇ ਮਾਣ ਅਤੇ ਸ਼ਾਨ ਦਾ ਪ੍ਰਤੀਕ ਸੀ ।
ਪ੍ਰਸ਼ਨ 7.
800 ਤੋਂ 1200 ਈ: ਤਕ ਦੱਖਣੀ ਭਾਰਤ ਦੇ ਲੋਕਾਂ ਦੇ ਸਮਾਜਿਕ ਜੀਵਨ ਦੀਆਂ ਕੋਈ ਤਿੰਨ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
- ਇਸ ਕਾਲ ਵਿਚ ਲੋਕ ਵਿਸ਼ੇਸ਼ ਤੌਰ ‘ਤੇ ਰਾਜਪੂਤ ਬਹੁਤ ਵੀਰ ਅਤੇ ਸਾਹਸੀ ਸਨ ।
- ਆਮ ਤੌਰ ‘ਤੇ ਲੋਕ ਸੰਗੀਤ, ਨਾਚ ਅਤੇ ਸ਼ਤਰੰਜ ਖੇਡ ਕੇ ਆਪਣਾ ਮਨੋਰੰਜਨ ਕਰਦੇ ਸਨ ।
- ਉਹ ਸਾਦਾ ਭੋਜਨ ਖਾਂਦੇ ਸਨ ਅਤੇ ਸਾਦੇ ਕੱਪੜੇ ਪਹਿਨਦੇ ਸਨ ।
ਪ੍ਰਸ਼ਨ 8.
ਭਾਰਤ ਦੇ ਆਦਿਵਾਸੀ ਕਬੀਲਿਆਂ, ਖਾਨਾਬਦੋਸ਼ਾਂ ਅਤੇ ਘੁਮੱਕੜ ਸਮੂਹਾਂ ਦੇ ਜੀਵਨ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਮਨੀਪੁਰ, ਮੇਘਾਲਿਆ, ਮੱਧ ਪ੍ਰਦੇਸ਼, ਨਾਗਾਲੈਂਡ, ਦਾਦਰਾ ਅਤੇ ਨਗਰ ਹਵੇਲੀ ਆਦਿ ਰਾਜਾਂ ਵਿਚ ਆਦਿ ਕਬੀਲੇ, ਖਾਨਾਬਦੋਸ਼ ਅਤੇ ਘੁਮੱਕੜ ਵਰਗ ਦੇ ਲੋਕ ਬਹੁਤ ਗਿਣਤੀ ਵਿਚ ਰਹਿੰਦੇ ਸਨ । ਇਨ੍ਹਾਂ ਵਰਗਾਂ ਵਿਚ ਭੀਲ, ਗੋਂਡਜ਼, ਅਹੋਮ, ਭੂਈ, ਕੋਲੀਮ, ਕੁੱਕੀ ਅਤੇ ਔਰਨਜ਼ ਆਦਿ ਲੋਕ ਸ਼ਾਮਲ ਹਨ । ਇਹ ਆਮ ਤੌਰ ‘ਤੇ ਜੰਗਲਾਂ ਵਿਚ ਰਹਿੰਦੇ ਹਨ । ਖਾਨਾਬਦੋਸ਼ ਲੋਕ ਆਪਣੇ ਪਸ਼ੂਆਂ ਦੇ ਝੁੰਡਾਂ ਸਮੇਤ ਇਕ ਥਾਂ ਤੋਂ ਦੂਜੀ ਥਾਂ ਤੇ ਘੁੰਮਦੇ ਫਿਰਦੇ ਰਹਿੰਦੇ ਹਨ । ਸਰਕਾਰ ਨੇ ਇਨ੍ਹਾਂ ਲੋਕਾਂ ਦੀ ਸਹਾਇਤਾ ਲਈ ਇਨ੍ਹਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਹਨ ।
ਉਦਾਹਰਨ ਲਈ –
- ਕਬਾਇਲੀ ਖੇਤਰਾਂ ਵਿਚ ਕਿੱਤਾ ਸਿਖਲਾਈ ਸੰਸਥਾਵਾਂ ਸ਼ੁਰੂ ਕੀਤੀਆਂ ਗਈਆਂ ਹਨ ।
- ਇਨ੍ਹਾਂ ਨੂੰ ਆਪਣੀ ਆਰਥਿਕ ਹਾਲਤ ਸੁਧਾਰਨ ਲਈ ਘੱਟ ਵਿਆਜ ਦਰ ‘ਤੇ ਬੈਂਕ ਕਰਜ਼ੇ ਦਿੱਤੇ ਜਾਂਦੇ ਹਨ ।
- ਇਨ੍ਹਾਂ ਲੋਕਾਂ ਲਈ ਲਗਪਗ 71/2% ਨੌਕਰੀਆਂ ਰਾਖਵੀਆਂ ਰੱਖੀਆਂ ਜਾਂਦੀਆਂ ਹਨ ।
- ਸਿੱਖਿਆ ਸੰਸਥਾਵਾਂ ਵਿਚ ਵੀ ਇਨ੍ਹਾਂ ਲਈ ਕੁੱਝ ਸੀਟਾਂ ਰਾਖਵੀਆਂ ਰੱਖੀਆਂ ਜਾਂਦੀਆਂ ਹਨ। ਇੱਥੋਂ ਤਕ ਕਿ ਲੋਕ ਸਭਾ ਅਤੇ ਵਿਧਾਨ ਸਭਾ ਦੇ ਖ਼ਾਸ ਚੋਣ ਹਲਕੇ ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਲਈ ਰਾਖਵੇਂ ਹਨ ।
ਪ੍ਰਸ਼ਨ 9.
ਮੁਗ਼ਲ ਕਾਲ ਵਿਚ ਮੁਸਲਿਮ ਸਮਾਜ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
- ਮੁਗ਼ਲ ਕਾਲ ਵਿਚ ਮੁਸਲਿਮ ਸਮਾਜ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਹੋਇਆ ਸੀ-ਉੱਚ ਸ਼੍ਰੇਣੀ, ਮੱਧ ਸ਼੍ਰੇਣੀ ਅਤੇ ਨੀਵੀਂ ਸ਼੍ਰੇਣੀ ।
- ਸਮਾਜ ਵਿਚ ਇਸਤਰੀ ਦੀ ਹਾਲਤ ਚੰਗੀ ਨਹੀਂ ਸੀ । ਉਹ ਅਨਪੜ੍ਹ ਹੁੰਦੀਆਂ ਸਨ ਉਹ ਪਰਦਾ ਕਰਦੀਆਂ ਸਨ ।
- ਮੁਸਲਮਾਨ ਲੋਕ ਮੀਟ, ਹਲਵਾ, ਪੂਰੀ, ਮੱਖਣ, ਫਲ ਅਤੇ ਸਬਜ਼ੀਆਂ ਖਾਂਦੇ ਸਨ । ਉਹ ਸ਼ਰਾਬ ਵੀ ਪੀਂਦੇ ਸਨ ।
- ਆਦਮੀ ਕੁੜਤਾ ਅਤੇ ਪਜਾਮਾ ਪਹਿਨਦੇ ਸਨ ਅਤੇ ਸਿਰ ਤੇ ਪੱਗੜੀ ਬੰਨਦੇ ਸਨ । ਇਸਤਰੀਆਂ ਲੰਬਾ ਬੁਰਕਾ। ਪਹਿਨਦੀਆਂ ਸਨ | ਆਦਮੀ ਅਤੇ ਇਸਤਰੀਆਂ ਦੋਵੇਂ ਗਹਿਣਿਆਂ ਦੇ ਬਹੁਤ ਸ਼ੌਕੀਨ ਸਨ ।
ਪ੍ਰਸ਼ਨ 10.
ਮੁਗ਼ਲ ਕਾਲ ਦੇ ਹਿੰਦੂ ਸਮਾਜ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
- ਮੁਗ਼ਲ ਕਾਲ ਵਿਚ ਹਿੰਦੂ ਸਮਾਜ ਅਨੇਕ ਜਾਤੀਆਂ ਅਤੇ ਉਪ ਜਾਤੀਆਂ ਵਿਚ ਵੰਡਿਆ ਸੀ । ਬ੍ਰਾਹਮਣਾਂ ਨੂੰ ਉੱਚ ਸਥਾਨ ਪ੍ਰਾਪਤ ਸੀ । ਜਾਤੀ ਪ੍ਰਥਾ ਬਹੁਤ ਕਠੋਰ ਸੀ ।
- ਸਮਾਜ ਵਿਚ ਇਸਤਰੀਆਂ ਦੀ ਦਸ਼ਾ ਬਹੁਤ ਹੀ ਤਰਸਯੋਗ ਸੀ । ਲੋਕ ਆਪਣੀਆਂ ਲੜਕੀਆਂ ਨੂੰ ਪੜ੍ਹਾਉਂਦੇ ਨਹੀਂ ਸਨ । ਇਸਤਰੀਆਂ ਪਰਦਾ ਕਰਦੀਆਂ ਸਨ ।
- ਉਸ ਸਮੇਂ ਲੋਕ ਆਮ ਤੌਰ ‘ਤੇ ਸਾਦਾ ਭੋਜਨ ਕਰਦੇ ਸਨ । ਉਹ ਸੂਤੀ, ਊਨੀ ਅਤੇ ਰੇਸ਼ਮੀ ਕੱਪੜੇ ਪਹਿਨਦੇ ਸਨ ।
ਵਸਤੂਨਿਸ਼ਠ ਪ੍ਰਸ਼ਨ
(ਉ) ਸਹੀ ਵਾਕਾਂ ਤੇ (✓) ਅਤੇ ਗ਼ਲਤ ਵਾਕਾਂ ਤੇ (✗) ਦਾ ਨਿਸ਼ਾਨ ਲਗਾਓ
ਪ੍ਰਸ਼ਨ 1.
ਕਬੀਲਾਈ ਸਮਾਜ ਸੇਣੀਆਂ ਜਾਂ ਵਰਗਾਂ ਵਿੱਚ ਨਹੀਂ ਵੰਡਿਆ ਹੋਇਆ ਸੀ ।
ਉੱਤਰ-
(✓)
ਪ੍ਰਸ਼ਨ 2.
ਕਬੀਲੇ ਦੇ ਲੋਕਾਂ ਦਾ ਮੁੱਖ ਕਿੱਤਾ ਵਪਾਰ ਕਰਨਾ ਸੀ ।
ਉੱਤਰ-
(✗)
ਪ੍ਰਸ਼ਨ 3.
ਸੂਫ਼ਾਕਾ ਅਹੋਮ ਵੰਸ਼ ਦਾ ਅੰਤਮ ਸ਼ਾਸਕ ਸੀ ।
ਉੱਤਰ-
(✗)
ਪ੍ਰਸ਼ਨ 4.
ਵਣਜਾਰਾ ਲੋਕ ਪ੍ਰਸਿੱਧ ਵਪਾਰੀ ਖਾਨਾ-ਬਦੋਸ਼ ਸਨ । ‘
ਉੱਤਰ-
(✓)
(ਅ) ਸਹੀ ਮਿਲਾਨ ਕਰੋ –
1. ਗੁੜਗਾਉਂ | (i) ਕੌਲੀ |
2. ਜਬਲਪੁਰ | (ii) ਅਹੋਮ |
3. ਪੰਜਾਬ | (iii) ਗੋਂਡ |
4. ਗੁਜਰਾਤ | (iv) ਖੋਖਰ । |
ਉੱਤਰ-
1. ਗੁੜਗਾਉਂ | (ii) ਅਹੋਮ |
2. ਜਬਲਪੁਰ | (iii) ਗੋਂਡ |
3. ਪੰਜਾਬ | (iv) ਖੋਖਰ |
4. ਗੁਜਰਾਤ | (i) ਕੌਲੀ । |
(ਈ) ਸਹੀ ਉੱਤਰ ਚੁਣੋ
ਪ੍ਰਸ਼ਨ 1.
ਖਾਨਾਬਦੋਸ਼ (ਮੱਧਕਾਲੀਨ ਕਬੀਲੇ ਕੁਲਾਂ ਵਿਚ ਵੰਡੇ ਹੋਏ ਸੀ ? ਇਹ ਕੁਲ ਕੀ ਸਨ ?
(i) ਇਕ ਹੀ ਪੂਰਵਜ ਦੀ ਸੰਤਾਨ
(ii) ਕਈ ਪਰਿਵਾਰਾਂ ਦਾ ਸਮੂਹ
(iii) ਇਹ ਦੋਵੇਂ । ‘
ਉੱਤਰ-
(iii) ਇਹ ਦੋਵੇਂ ।
ਪ੍ਰਸ਼ਨ 2.
ਮੁੰਡਾ ਅਤੇ ਸੰਥਾਲ ਕਬੀਲਿਆਂ ਦਾ ਸੰਬੰਧ ਵਰਤਮਾਨ ਦੇ ਕਿਹੜੇ ਸਥਾਨ ਨਾਲ ਹੈ ?
(i) ਬਿਹਾਰ ਅਤੇ ਝਾਰਖੰਡ
(i) ਜੰਮੂ-ਕਸ਼ਮੀਰ
(ii) ਹਿਮਾਚਲ ਪ੍ਰਦੇਸ਼ ।
ਉੱਤਰ-
(i) ਬਿਹਾਰ ਅਤੇ ਝਾਰਖੰਡ ।
ਪ੍ਰਸ਼ਨ 3.
ਅਹੋਮ ਲੋਕ 13ਵੀਂ ਸ਼ਤਾਬਦੀ ਵਿਚ ਬਾਹਰ ਤੋਂ ਆਸਾਮ ਵਿਚ ਆਏ ਸਨ। ਉਨ੍ਹਾਂ ਦਾ ਸੰਬੰਧ ਕਿਸ ਦੇਸ਼ ਨਾਲ ਸੀ ?
(i) ਜਾਪਾਨ
(ii) ਚੀਨ
(ii) ਮਲਾਇਆ ॥
ਉੱਤਰ-
(ii) ਚੀਨ ।