Punjab State Board PSEB 7th Class Social Science Book Solutions History Chapter 13 ਨਗਰ, ਵਪਾਰੀ ਅਤੇ ਕਾਰੀਗਰ Textbook Exercise Questions and Answers.
PSEB Solutions for Class 7 Social Science History Chapter 13 ਨਗਰ, ਵਪਾਰੀ ਅਤੇ ਕਾਰੀਗਰ
Social Science Guide for Class 7 PSEB ਨਗਰ, ਵਪਾਰੀ ਅਤੇ ਕਾਰੀਗਰ Textbook Questions and Answers
ਅਭਿਆਸ ਦੇ ਪ੍ਰਸ਼ਨ
(ਉ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-
ਪ੍ਰਸ਼ਨ 1.
ਕੋਈ ਚਾਰ ਤੀਰਥ ਸਥਾਨਾਂ ਦੇ ਨਾਂ ਲਿਖੋ ।
ਉੱਤਰ-
ਨਨਕਾਣਾ ਸਾਹਿਬ (ਆਧੁਨਿਕ ਪਾਕਿਸਤਾਨ ਵਿਚ), ਅੰਮ੍ਰਿਤਸਰ, ਕਰੂਕਸ਼ੇਤਰ, ਜਗਨਨਾਥ ਪੁਰੀ ਆਦਿ ਮੁੱਖ ਤੀਰਥ ਸਥਾਨ ਹਨ ।
ਪ੍ਰਸ਼ਨ 2.
ਮੁਗ਼ਲ ਸਾਮਰਾਜ ਦੇ ਕੋਈ ਦੋ ਰਾਜਧਾਨੀ ਨਗਰ ਦੇ ਨਾਂ ਲਿਖੋ ।
ਉੱਤਰ-
ਮੁਗ਼ਲ ਕਾਲ ਦੇ ਦੋ ਮੁੱਖ ਰਾਜਧਾਨੀ ਨਗਰ ਦਿੱਲੀ ਅਤੇ ਆਗਰਾ ਸਨ ।
ਪ੍ਰਸ਼ਨ 3.
ਅੰਮ੍ਰਿਤਸਰ ਸ਼ਹਿਰ ਦੀ ਨੀਂਹ ਕਿਹੜੇ ਗੁਰੂ ਸਹਿਬਾਨ ਨੇ ਤੇ ਕਦੋਂ ਰੱਖੀ ?
ਉੱਤਰ-
ਅੰਮ੍ਰਿਤਸਰ ਸਿੱਖਾਂ ਦਾ ਪ੍ਰਸਿੱਧ ਤੀਰਥ-ਸਥਾਨ ਹੈ । ਇਸ ਦੀ ਨੀਂਹ 1577 ਈ: ਵਿਚ ਸਿੱਖਾਂ ਦੇ ਚੌਥੇ ਗੁਰੂ, ਸ੍ਰੀ ਗੁਰੁ ਰਾਮਦਾਸ ਜੀ ਨੇ ਰੱਖੀ ਸੀ । ਸ਼ੁਰੂ ਵਿਚ ਅੰਮ੍ਰਿਤਸਰ ਦਾ ਨਾਂ ਗੁਰੂ ਰਾਮਦਾਸ ਜਾਂ ਚੱਕ ਗੁਰੂ ਰਾਮਦਾਸਪੁਰਾ ਸੀ। ਸ੍ਰੀ ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰਾ ਵਿਚ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਦੋ ਸਰੋਵਰਾਂ ਦੀ ਖੁਦਾਈ ਦਾ ਕੰਮ ਸ਼ੁਰੂ ਕੀਤਾ ਸੀ । ਪਰੰਤੂ ਉਹਨਾਂ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਕੰਮ ਨੂੰ ਸੰਪੂਰਨ ਕਰਵਾਇਆ । ਮਹੱਤਵ-1604 ਈ: ਵਿਚ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ |
1609 ਈ: ਵਿਚ ਇੱਥੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਸ੍ਰੀ ਅਕਾਲ ਤਖਤ ਦਾ ਨਿਰਮਾਣ ਕਰਵਾਇਆ । ਗੁਰੂ ਜੀ ਇੱਥੇ ਬੈਠ ਕੇ ਗੁਰਸਿੱਖਾਂ ਤੋਂ ਘੋੜੇ ਅਤੇ ਹਥਿਆਰਾਂ ਦੀ ਭੇਟਾ ਸਵੀਕਾਰ ਕਰਦੇ ਸਨ । ਇੱਥੇ ਬੈਠ ਕੇ ਰਾਜਨੀਤਿਕ ਮਾਮਲਿਆਂ ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਂਦਾ ਸੀ । ਅੱਜ ਵੀ ਸਿੱਖ ਧਰਮ ਨਾਲ ਸੰਬੰਧਤ ਧਾਰਮਿਕ ਫੈਸਲੇ ਇੱਥੇ ਹੀ ਕੀਤੇ ਜਾਂਦੇ ਹਨ । 1805 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਗੁੰਬਦਾਂ ਉੱਤੇ ਸੋਨੇ ਦਾ ਪੱਤਰਾ ਲਗਵਾਇਆ ।
ਪ੍ਰਸ਼ਨ 4.
ਸੂਰਤ ਕਿੱਥੇ ਸਥਿਤ ਹੈ ?
ਉੱਤਰ-
ਸੁਰਤ ਇਕ ਪ੍ਰਸਿੱਧ ਬੰਦਰਗਾਹ ਅਤੇ ਵਪਾਰਕ ਨਗਰ ਹੈ । ਇਹ ਗੁਜਰਾਤ ਪ੍ਰਾਂਤ ਵਿਚ ਸਥਿਤ ਹੈ । ਇਹ ਵੱਡੇਵੱਡੇ ਉਦਯੋਗਾਂ ਅਤੇ ਵਪਾਰ ਦਾ ਕੇਂਦਰ ਹੈ । ਸ਼ਿਵਾ ਜੀ ਮਰਾਠਾ ਨੇ ਇਸ ਨੂੰ ਦੋ ਵਾਰੀ ਲੁੱਟਿਆ ਸੀ ਅਤੇ ਉਨ੍ਹਾਂ ਦੇ ਹੱਥ ਬਹੁਤ ਸਾਰੀ ਧਨ-ਦੌਲਤ ਲੱਗੀ ਸੀ । 1512 ਈ: ਵਿਚ ਇਸ ਉੱਤੇ ਪੁਰਤਗਾਲੀਆਂ ਦਾ ਕਬਜ਼ਾ ਹੋ ਗਿਆ ਸੀ 1573 ਈ: ਵਿਚ ਸੂਰਤ ਅਕਬਰ ਦੇ ਅਧਿਕਾਰ ਵਿਚ ਆ ਗਿਆ | ਅਕਬਰ ਦੇ ਅਧੀਨ ਸੂਰਤ ਭਾਰਤ ਦਾ ਪ੍ਰਮੁੱਖ ਵਪਾਰਕ ਨਗਰ ਬਣ ਗਿਆ |
1612 ਈ: ਵਿਚ ਅੰਗਰੇਜ਼ਾਂ ਨੇ ਜਹਾਂਗੀਰ ਤੋਂ ਇੱਥੇ ਵਪਾਰ ਕਰਨ ਦੀਆਂ ਰਿਆਇਤਾਂ ਪ੍ਰਾਪਤ ਕਰ ਲਈਆਂ । ਇੱਥੇ ਪੁਰਤਗਾਲੀਆਂ, ਡੱਚਾਂ ਅਤੇ ਫ਼ਰਾਂਸੀਸੀਆਂ ਨੇ ਆਪਣੇ ਵਪਾਰਕ ਕੇਂਦਰ ਸਥਾਪਤ ਕਰ ਲਏ । 1759 ਈ: ਵਿਚ ਅੰਗਰੇਜ਼ਾਂ ਨੇ ਸੁਰਤ ਦੇ ਕਿਲ੍ਹੇ ਉੱਤੇ ਅਧਿਕਾਰ ਕਰ ਲਿਆ | ਪਰ ਪੂਰੀ ਤਰ੍ਹਾਂ ਸੁਰਤ ਤੇ ਉਨ੍ਹਾਂ ਦਾ ਅਧਿਕਾਰ 1842 ਈ: ਵਿਚ ਹੋਇਆ । ਇੱਥੇ ਸਥਿਤ ਖਵਾਜ਼ਾ ਸਾਹਿਬ ਦੀ ਮਸਜਿਦ ਅਤੇ ਨੌਂ ਸੱਯਦਾਂ ਦੀ ਮਸਜਿਦ ਪ੍ਰਸਿੱਧ ਹਨ । ਇੱਥੋਂ ਦਾ ਸਵਾਮੀ ਨਾਇਰੈਣ ਦਾ ਮੰਦਰ ਅਤੇ ਜੈਨੀਆਂ ਦੇ ਪੁਰਾਣੇ ਮੰਦਰ ਬਹੁਤ ਹੀ ਮਹੱਤਵਪੂਰਨ ਹਨ।
(ਅ) ਹੇਠ ਲਿਖੇ ਖ਼ਾਲੀ ਸਥਾਨ ਭਰੋ
ਪ੍ਰਸ਼ਨ 1.
ਅੰਮ੍ਰਿਤਸਰ ਦੀ ਨੀਂਹ ………… ਦੁਆਰਾ ਰੱਖੀ ਗਈ ਸੀ ।
ਉੱਤਰ-
ਸ੍ਰੀ ਗੁਰੂ ਰਾਮਦਾਸ ਜੀ,
ਪ੍ਰਸ਼ਨ 2.
ਲਾਹੌਰ ………… ਤਕ ਅਕਬਰ ਸਾਮਰਾਜ ਦੀ ਰਾਜਧਾਨੀ ਸੀ ।
ਉੱਤਰ-
ਇਲਤੁਤਮਿਸ਼,
ਪ੍ਰਸ਼ਨ 3.
ਸੂਰਤ ਇਕ ………… ਹੈ ।
ਉੱਤਰ-
ਪ੍ਰਸਿੱਧ ਬੰਦਰਗਾਹ ਅਤੇ ਵਪਾਰਕ ਨਗਰ,
ਪ੍ਰਸ਼ਨ 4.
ਨਨਕਾਣਾ ਸਾਹਿਬ ………… ਵਿਚ ਸਥਿਤ ਹੈ ।
ਉੱਤਰ-
ਪਾਕਿਸਤਾਨ,
ਪ੍ਰਸ਼ਨ 5.
ਭਾਰਤ ਵਿਚ ਬਹੁਤ ਸਾਰੇ ਬੰਦਰਗਾਹ ………… ਹਨ ।
ਉੱਤਰ-
ਨਗਰ ।
(ਈ) ਹੇਠ ਲਿਖੇ ਵਾਕਾਂ ਤੇ ਸਹੀ (✓) ਜਾਂ ਗਲਤ (✗) ਦਾ ਚਿੰਨ੍ਹ ਲਗਾਓ
ਪ੍ਰਸ਼ਨ 1.
ਮੋਹਨਜੋਦੜੋ ਸਿੰਧੂ ਘਾਟੀ ਦੇ ਲੋਕਾਂ ਦਾ ਰਾਜਧਾਨੀ ਨਗਰ ਸੀ ।
ਉੱਤਰ-
(✓)
ਪ੍ਰਸ਼ਨ 2.
1629 ਈ: ਵਿਚ ਸ਼ਾਹਜਹਾਂ ਨੇ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ ।
ਉੱਤਰ-
(✗)
ਪ੍ਰਸ਼ਨ 3.
ਸੂਰਤ ਇਕ ਮਹੱਤਵਪੂਰਨ ਤੀਰਥ ਸਥਾਨ ਸੀ ।
ਉੱਤਰ-
(✗)
ਪ੍ਰਸ਼ਨ 4.
ਫਤਿਹਪੁਰ ਸੀਕਰੀ ਮੁਗ਼ਲਾਂ ਦਾ ਇਕ ਰਾਜਧਾਨੀ ਨਗਰ ਸੀ ।
ਉੱਤਰ-
(✓)
ਪ੍ਰਸ਼ਨ 5.
ਮੱਧਕਾਲੀਨ ਕਾਲ ਵਿਚ ਲਾਹੌਰ ਇਕ ਵਪਾਰਕ ਨਗਰ ਸੀ ।
ਉੱਤਰ-
(✓)
ਹੋਰ ਮਹੱਤਵਪੂਰਨ ਪ੍ਰਸ਼ਨ
ਪ੍ਰਸ਼ਨ 1.
ਉਨ੍ਹਾਂ ਸ੍ਰੋਤਾਂ ਦਾ ਵਰਣਨ ਕਰੋ, ਜਿਹੜੇ ਮੁਗਲ ਕਾਲ ਦੇ ਨਗਰਾਂ ਦੀ ਜਾਣਕਾਰੀ ਦਿੰਦੇ ਹਨ ।
ਉੱਤਰ-
- ਭਾਰਤ ਦੀ ਯਾਤਰਾ ਕਰਨ ਵਾਲੇ ਪੁਰਤਗਾਲੀ ਯਾਤਰੀ ਦੁਰਤ ਬਾਰਬੋਸਾ ਅਤੇ ਇਕ ਅੰਗਰੇਜ਼ੀ ਯਾਤਰੀ ਗਲਫ਼ ਫ਼ੌਜ ਦੇ ਬਿਰਤਾਤਾਂ ਤੋਂ ਸਾਨੂੰ ਉਸ ਕਾਲ ਦੇ ਨਗਰਾਂ ਦੀ ਜਾਣਕਾਰੀ ਮਿਲਦੀ ਹੈ ।
- ਹੋਨਡੀਉ (Hondiu) ਦੁਆਰਾ ਤਿਆਰ ਕੀਤੇ ਗਏ ‘ਮੁਗ਼ਲ ਸਾਮਰਾਜ 1629 ਈ: ਵਿਚ ਦੇ ਨਕਸ਼ੇ ਵਿਚ ਥੱਟਾ, ਲਾਹੌਰ, ਸੂਰਤ ਅਤੇ ਮੁਲਤਾਨ ਆਦਿ ਸਥਾਨ ਦਰਸਾਏ ਗਏ ਹਨ ।
- ਮੁਗਲਾਂ ਦੇ ਭੂਮੀ ਲਗਾਨ ਦੇ ਸਰਕਾਰੀ ਦਸਤਾਵੇਜ਼ਾਂ ਅਤੇ ਭੂਮੀ ਟਾਂ ਤੋਂ ਵੀ ਸਾਨੂੰ ਨਵੇਂ ਅਤੇ ਪੁਰਾਣੇ ਨਗਰਾਂ ਬਾਰੇ ਪਤਾ ਲਗਦਾ ਹੈ ।
ਪ੍ਰਸ਼ਨ 2.
ਮੱਧਕਾਲ ਨਾਲ ਸੰਬੰਧਤ ਹੇਠ ਲਿਖਿਆਂ ਦੀ ਸੂਚੀ ਬਣਾਓ ਹਰੇਕ ਦੇ ਚਾਰ-ਚਾਰ)(ਉ) ਰਾਜਧਾਨੀ ਨਗਰ ਅ ਬੰਦਰਗਾਹ ਨਗਰ ਇ ਵਪਾਰਕ ਨਗਰ ।
ਉੱਤਰ-
(ੳ) ਰਾਜਧਾਨੀ ਨਗਰ-ਲਾਹੌਰ, ਫਤਿਹਪੁਰ ਸੀਕਰੀ, ਦਿੱਲੀ ਅਤੇ ਆਗਰਾ ।
(ਅ) ਬੰਦਰਗਾਹ ਨਗਰ-ਕੋਚੀਨ, ਸੁਰਤ, ਭੜੋਚ ਅਤੇ ਸੋਪਾਰਾ ।
(ੲ) ਵਪਾਰਕ ਨਗਰ-ਦਿੱਲੀ, ਆਗਰਾ, ਸੂਰਤ ਅਤੇ ਅਹਿਮਦਨਗਰ ।
ਪ੍ਰਸ਼ਨ 3.
ਮੁਗ਼ਲ ਕਾਲ ਦੇ ਸ਼ਾਸਨ ਪ੍ਰਬੰਧ ਦੀ ਜਾਣਕਾਰੀ ਦੇ ਦੋ ਸੋਤ ਦੱਸੋ ।
ਉੱਤਰ-
- ਵਿਦੇਸ਼ੀ ਯਾਤਰੀ ਬਰਨੀਅਰ ਦਾ ਬਿਤਾਂਤ ।
- ਵਿਲੀਅਮ ਬਾਫਿਨ ਅਤੇ ਸਰ ਟਾਮਸ ਰੌ ਦੁਆਰਾ ਤਿਆਰ ਕੀਤੇ ਗਏ ਨਕਸ਼ੇ ।
ਪ੍ਰਸ਼ਨ 4.
ਨਗਰਾਂ ਦਾ ਵਿਕਾਸ ਕਿਸ ਤਰ੍ਹਾਂ ਹੋਇਆ ?
ਉੱਤਰ-
ਖੇਤੀ ਦੀ ਖੋਜ ਦੇ ਬਾਅਦ ਆਦਿ ਮਾਨਵ ਆਪਣੇ ਖੇਤਾਂ ਦੇ ਨੇੜੇ ਹੀ ਰਹਿਣ ਲੱਗਾ | ਸਮਾਂ ਬੀਤਣ ‘ਤੇ ਜਦੋਂ ਕਾਫ਼ੀ ਗਿਣਤੀ ਵਿਚ ਲੋਕ ਪਿੰਡਾਂ ਵਿਚ ਰਹਿਣ ਲੱਗੇ ਤਾਂ ਇਨ੍ਹਾਂ ਵਿਚੋਂ ਬਹੁਤ ਸਾਰੇ ਪਿੰਡ ਉੱਨਤੀ ਕਰਕੇ ਸ਼ਹਿਰ ਬਣ ਗਏ । ਇਨ੍ਹਾਂ ਵਿਚੋਂ ਕੁੱਝ ਨਗਰ ਧਾਰਮਿਕ ਵਿਅਕਤੀਆਂ, ਵਪਾਰੀਆਂ, ਕਾਰੀਗਰਾਂ ਅਤੇ ਸ਼ਾਸਕ ਵਰਗ ਦੀਆਂ ਸਰਗਰਮੀਆਂ ਕਾਰਨ ਵਿਕਸਿਤ ਹੋਏ ਸਨ । ਕੁੱਝ ਦਾ ਦਰਬਾਰੀ (ਰਾਜਧਾਨੀ), ਤੀਰਥ ਸਥਾਨਾਂ, ਬੰਦਰਗਾਹ ਨਗਰਾਂ ਅਤੇ ਕੁੱਝ ਦਾ ਵਪਾਰਕ ਨਗਰਾਂ ਦੇ ਰੂਪ ਵਿਚ ਵਿਕਾਸ ਹੋਇਆ ।
ਪ੍ਰਸ਼ਨ 5.
ਪਾਚੀਨ ਕਾਲ ਤੋਂ ਲੈ ਕੇ ਮੁਗਲ ਕਾਲ ਤਕ ਰਾਜਧਾਨੀ ਜਾਂ ਦਰਬਾਰੀ ਨਗਰਾਂ ਦੀ ਜਾਣਕਾਰੀ ਦਿਓ ।
ਉੱਤਰ-
ਪ੍ਰਾਚੀਨ ਕਾਲ
- ਹੜੱਪਾ ਅਤੇ ਮੋਹਨਜੋਦੜੋ ਸਿੰਧੂ ਘਾਟੀ ਲੋਕਾਂ ਦੇ ਰਾਜਧਾਨੀ ਨਗਰ ਸਨ ।
- ਵੈਦਿਕ ਕਾਲ ਵਿਚ ਅਯੁੱਧਿਆ ਅਤੇ ਇੰਦਰਪ੍ਰਸਥ ਰਾਜਧਾਨੀ ਨਗਰ ਸਨ ।
- 600 ਈ: ਪੂਰਵ ਵਿਚ 16 ਮਹਾਜਨਪਦਾਂ ਦੇ ਆਪਣੇ-ਆਪਣੇ ਰਾਜਧਾਨੀ ਨਗਰ ਸਨ । ਉਹਨਾਂ ਵਿਚੋਂ ਕੌਸ਼ਾਂਬੀ, ਪਾਟਲੀਪੁੱਤਰ ਅਤੇ ਵੈਸ਼ਾਲੀ ਪ੍ਰਮੁੱਖ ਸਨ ।
ਰਾਜਪੂਤ ਕਾਲ –
- ਰਾਜਪੂਤ ਸ਼ਾਸਕਾਂ ਅਧੀਨ (800-1200 ਤਕ) ਅਜਮੇਰ, ਕਨੌਜ, ਤ੍ਰਿਪੁਰੀ, ਦਿੱਲੀ, ਆਗਰਾ, ਫਤਿਹਪੁਰ ਸੀਕਰੀ ਆਦਿ ਦਾ ਰਾਜਧਾਨੀ ਨਗਰਾਂ ਵਜੋਂ ਵਿਕਾਸ ਹੋਇਆ ।
- ਦੱਖਣੀ ਭਾਰਤ ਵਿਚ ਕਾਂਚੀ, ਬਦਾਮੀ, ਕਲਿਆਣੀ, ਵੈੱਗੀ, ਦੇਵਗਿਰੀ, ਮਾਨਖੇਤ, ਤੰਜੌਰ ਅਤੇ ਮਦੁਰਾਇ ਆਦਿ ਰਾਜਧਾਨੀ ਨਗਰ ਸਨ ।
ਦਿੱਲੀ ਸਲਤਨਤ ਅਤੇ ਮੁਗਲ ਕਾਲ-
- ਦਿੱਲੀ ਸਲਤਨਤ ਸਮੇਂ ਲਾਹੌਰ ਅਤੇ ਦਿੱਲੀ ਦਾ ਰਾਜਧਾਨੀ ਨਗਰਾਂ ਵਜੋਂ ਵਿਕਾਸ ਹੋਇਆ ।
- ਮੁਗ਼ਲ ਕਾਲ ਸਮੇਂ ਦਿੱਲੀ, ਆਗਰਾ, ਫਤਿਹਪੁਰ ਸੀਕਰੀ ਆਦਿ ਮੁਗ਼ਲਾਂ ਦੇ ਰਾਜਧਾਨੀ ਨਗਰ ਸਨ ।
ਪ੍ਰਸ਼ਨ 6.
ਭਾਰਤ ਵਿਚ ਬਹੁਤ ਸਾਰੇ ਬੰਦਰਗਾਹ ਨਗਰਾਂ ਦਾ ਵਿਕਾਸ ਹੋਇਆ, ਕਿਉਂ ?
ਉੱਤਰ-
ਭਾਰਤ ਦੇ ਤਿੰਨ ਪਾਸੇ ਸਮੁੰਦਰ ਲਗਦੇ ਹਨ । ਇਸੇ ਕਾਰਨ ਭਾਰਤ ਵਿਚ ਬਹੁਤ ਸਾਰੇ ਵਪਾਰਕ ਨਗਰਾਂ ਦਾ ਵਿਕਾਸ ਹੋਇਆ ।
ਪ੍ਰਸ਼ਨ 7.
ਮੱਧਕਾਲੀਨ ਯੁੱਗ ਵਿੱਚ ਭਾਰਤ ਦੀ ਪੂਰਬੀ ਤੱਟ ਦੀਆਂ ਦੋ ਮੁੱਖ ਬੰਦਰਗਾਹਾਂ ਦੇ ਨਾਂ ਦੱਸੋ ।
ਉੱਤਰ-
ਵਿਸ਼ਾਖਾਪਟਨਮ (ਆਧੁਨਿਕ ਆਂਧਰਾ ਪ੍ਰਦੇਸ਼ ਵਿਚ) ਅਤੇ ਤਾਮਰਲਿਪਤੀ ।
ਪ੍ਰਸ਼ਨ 8.
ਭਾਰਤ ਦੇ ਆਰਥਿਕ ਵਿਕਾਸ ਵਿਚ ਵਪਾਰੀਆਂ ਅਤੇ ਕਾਰੀਗਰਾਂ ਦੇ ਯੋਗਦਾਨ ਦੀ ਚਰਚਾ ਕਰੋ ।
ਉੱਤਰ-
ਭਾਰਤ ਦੀ ਆਰਥਿਕ ਸਥਿਤੀ ਵਿਚ ਭਾਰਤੀ ਵਪਾਰੀਆਂ ਅਤੇ ਕਾਰੀਗਰਾਂ ਨੇ ਮਹੱਤਵਪੂਰਨ ਯੋਗਦਾਨ ਦਿੱਤਾ । ਭਾਰਤੀ ਕਾਰੀਗਰ ਕਈ ਕਿਸਮਾਂ ਦਾ ਵਧੀਆ ਮਾਲ ਤਿਆਰ ਕਰਨ ਵਿਚ ਨਿਪੁੰਨ ਸਨ । ਉਹ ਕੱਪੜਾ ਉਦਯੋਗ ਵਿਚ ਵੀ ਬਹੁਤ ਕੁਸ਼ਲ ਸਨ । ਉਹਨਾਂ ਦੁਆਰਾ ਤਿਆਰ ਕੀਤਾ ਗਿਆ ਊਨੀ, ਸੂਤੀ ਅਤੇ ਰੇਸ਼ਮੀ ਕੱਪੜਾ ਸੰਸਾਰ ਭਰ ਵਿਚ ਪ੍ਰਸਿੱਧ ਸੀ ।
ਉਨ੍ਹਾਂ ਦੁਆਰਾ ਬਣਾਇਆ ਗਿਆ ਸਮਾਨ ਬਹੁਤ ਪ੍ਰਸਿੱਧ ਸੀ । ਮੱਧਕਾਲ ਵਿਚ ਵਪਾਰੀਆਂ ਅਤੇ ਕਾਰੀਗਰਾਂ ਦਾ ਯੋਗਦਾਨ-ਮੱਧਕਾਲੀਨ ਯੁਗ ਵਿਚ ਧਾਤਾਂ ਬਣਾਉਣ ਦੀ ਕਲਾ ਦਾ ਵੀ ਬਹੁਤ ਵਿਕਾਸ ਹੋਇਆ । ਲੋਹਾਰ ਅਤੇ ਸੁਨਿਆਰੇ ਵਧੀਆ ਕਿਸਮ ਦਾ ਮਾਲ ਤਿਆਰ ਕਰਦੇ ਸਨ । ਇਸ ਮਾਲ ਨੂੰ ਭਾਰਤ ਦੇ ਵਪਾਰੀਆਂ ਨੇ ਹੋਰ ਦੇਸ਼ਾਂ ਵਿਚ ਭੇਜਿਆ । ਇਸ ਤਰ੍ਹਾਂ ਭਾਰਤੀ ਕਾਰੀਗਰਾਂ ਅਤੇ ਵਪਾਰੀਆਂ ਨੇ ਭਾਰਤ ਨੂੰ ਅਮੀਰ ਅਤੇ ਖ਼ੁਸ਼ਹਾਲ ਬਣਾਉਣ ਵਿਚ ਸਹਾਇਤਾ ਕੀਤੀ । ਭਾਰਤ ਦੇ ਵਪਾਰੀਆਂ ਅਤੇ ਕਾਰੀਗਰਾਂ ਨੇ ਆਪਣੇ-ਆਪਣੇ ਗਿਲਡ (ਸੰਘ) ਸਥਾਪਿਤ ਕਰ ਲਏ । ਇਨ੍ਹਾਂ ਗਿਲਡਾਂ ਨੇ ਅਲੱਗ-ਅਲੱਗ ਪ੍ਰਕਾਰ ਦਾ ਵਧੀਆ ਮਾਲ ਤਿਆਰ ਕਰਨ ਵਿਚ ਕਾਰੀਗਰਾਂ ਅਤੇ ਵਪਾਰੀਆਂ ਦੀ ਮਦਦ ਕੀਤੀ । ਵਿਦੇਸ਼ੀ ਮਾਲ ਇਸ ਮਾਲ ਦਾ ਮੁਕਾਬਲਾ ਨਹੀਂ ਕਰ ਪਾਉਂਦੇ ਸਨ ।
ਪ੍ਰਸ਼ਨ 9.
ਲਾਹੌਰ ਨਗਰ ਦੇ ਇਤਿਹਾਸਿਕ ਮਹੱਤਵ ਬਾਰੇ ਲਿਖੋ ।
ਉੱਤਰ-
ਲਾਹੌਰ ਪਾਕਿਸਤਾਨ ਦਾ ਇਕ ਪ੍ਰਮੁੱਖ ਸ਼ਹਿਰ ਹੈ । ਮੱਧਕਾਲ ਵਿਚ ਇਹ ਭਾਰਤ ਦਾ ਇਕ ਮਹੱਤਵਪੂਰਨ ਨਗਰ ਸੀ । ਭਾਰਤ ਉੱਤੇ ਤੁਰਕਾਂ ਦੇ ਹਮਲੇ ਸਮੇਂ ਇਹ ਹਿੰਦੂਸ਼ਾਹੀ ਵੰਸ਼ ਦੇ ਸ਼ਾਸਕਾਂ ਦੀ ਰਾਜਧਾਨੀ ਸੀ ।ਇਸ ਤੋਂ ਬਾਅਦ ਲਾਹੌਰ ਕੁਤਬਉਦੀਨ ਐਬਕ ਅਤੇ ਇਲਤੁਤਮਿਸ਼ ਦੀ ਰਾਜਧਾਨੀ ਰਿਹਾ । ਇਲਤੁਤਮਿਸ਼ ਨੇ ਬਾਅਦ ਵਿਚ ਦਿੱਲੀ ਨੂੰ ਆਪਣੀ ਰਾਜਧਾਨੀ ਬਣਾ ਲਿਆ।
ਭਾਰਤ ਉੱਤੇ ਬਾਬਰ ਦੇ ਹਮਲੇ ਸਮੇਂ ਦੌਲਤ ਖਾਂ ਲੋਧੀ ਪੰਜਾਬ ਦਾ ਗਵਰਨਰ ਸੀ | ਮੁਗ਼ਲਾਂ ਦੇ ਰਾਜਕਾਲ ਵਿਚ ਲਾਹੌਰ ਪੰਜਾਬ ਦੀ ਰਾਜਧਾਨੀ ਸੀ । 1716 ਈ: ਵਿਚ ਲਾਹੌਰ ਉੱਤੇ ਸਿੱਖਾਂ ਨੇ ਕਬਜ਼ਾ ਕਰ ਲਿਆ | 1799 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਉੱਤੇ ਅਧਿਕਾਰ ਕਰ ਲਿਆ ਅਤੇ ਇਸ ਨੂੰ ਆਪਣੀ ਰਾਜਧਾਨੀ ਬਣਾ ਲਿਆ । 1849 ਈ: ਵਿਚ ਲਾਹੌਰ ਉੱਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ । 1849 ਈ: ਤੋਂ 1947 ਈ: ਤਕ ਲਾਹੌਰ ਪੰਜਾਬ ਰਾਜ ਦੀ ਰਾਜਧਾਨੀ ਰਿਹਾ ਪਰ ਭਾਰਤ ਦੀ ਵੰਡ ਤੋਂ ਬਾਅਦ ਇਹ ਪਾਕਿਸਤਾਨ ਦਾ ਹਿੱਸਾ ਬਣ ਗਿਆ ।
ਵਸਤੁਨਿਸ਼ਠ ਪ੍ਰਸ਼ਨ
(ਉ) ਸਹੀ ਜੋੜੇ ਬਣਾਓ
1. ਸੂਰਤ, ਕੋਚੀਨ | (i) ਰਾਜਧਾਨੀ ਨਗਰ |
2. ਹੜੱਪਾ, ਮੋਹਨਜੋਦੜੋ | (ii) ਤੀਰਥ ਨਗਰ |
3. ਅੰਮ੍ਰਿਤਸਰ, ਕੁਰੂਕਸ਼ੇਤਰ | (iii) ਵਪਾਰਕ ਨਗਰ । |
4. ਅਹਿਮਦਾਬਾਦ, ਅਹਿਮਦਨਗਰ | (iv) ਬੰਦਰਗਾਹ ਨਗਰ । |
ਉੱਤਰ-
1. ਸੁਰਤ, ਕੋਚੀਨ । | (iv) ਬੰਦਰਗਾਹ ਨਗਰ |
2. ਹੜੱਪਾ, ਮੋਹਨਜੋਦੜੋ | (i) ਰਾਜਧਾਨੀ ਨਗਰ, |
3. ਅੰਮ੍ਰਿਤਸਰ, ਕਰੂਕਸ਼ੇਤਰ | (ii) ਤੀਰਥ ਨਗਰ |
4. ਅਹਿਮਦਾਬਾਦ, ਅਹਿਮਦਨਗਰ | (iii) ਵਪਾਰਕ ਨਗਰ । |
(ਅ) ਸਹੀ ਉੱਤਰ ਚੁਣੋ
ਪ੍ਰਸ਼ਨ 1.
ਮੱਧਕਾਲ ਵਿਚ ਕਿਹੜਾ ਨਗਰ ਬੰਦਰਗਾਹ ਨਗਰ ਨਹੀਂ ਸੀ ?
(i) ਕੋਚੀਨ
(ii) ਲਾਹੌਰ
(iii) ਸੂਰਤ ।
ਉੱਤਰ-
(ii) ਲਾਹੌਰ ॥
ਪ੍ਰਸ਼ਨ 2.
ਮੱਧਕਾਲ ਵਿਚ ਵਪਾਰੀਆਂ ਅਤੇ ਕਾਰੀਗਰਾਂ ਦੇ ਸੰਘ ਬਣੇ ਹੋਏ ਸਨ। ਦੱਸੋ ਇਹ ਕੀ ਕਹਾਉਂਦੇ ਸਨ ?
(i) ਗਿਲਡ
(ii) ਗਾਈਡ .
(iii) ਗੋਪੁਰਮ ।
ਉੱਤਰ-
(i) ਗਿਲਡ ।
ਪ੍ਰਸ਼ਨ 3.
ਚਿੱਤਰ ਵਿਚ ਦਿਖਾਇਆ ਗਿਆ ਭਵਨ ਸਿੱਖਾਂ ਦਾ ਪ੍ਰਸਿੱਧ ਤੀਰਥ ਸਥਾਨ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਕਿੱਥੇ ਸਥਿਤ ਹੈ ?
(i) ਕਰੂਕਸ਼ੇਤਰ
(ii) ਅੰਮ੍ਰਿਤਸਰ
(ii) ਜਗਨਨਾਥਪੁਰੀ ।
ਉੱਤਰ-
(ii) ਅੰਮ੍ਰਿਤਸਰ ।