Punjab State Board PSEB 7th Class Science Book Solutions Chapter 3 ਰੇਸ਼ਿਆਂ ਤੋਂ ਕੱਪੜਿਆਂ ਤੱਕ Textbook Exercise Questions and Answers.
PSEB Solutions for Class 7 Science Chapter 3 ਰੇਸ਼ਿਆਂ ਤੋਂ ਕੱਪੜਿਆਂ ਤੱਕ
PSEB 7th Class Science Guide ਰੇਸ਼ਿਆਂ ਤੋਂ ਕੱਪੜਿਆਂ ਤੱਕ Intext Questions and Answers
ਸੋਚੋ ਅਤੇ ਉੱਤਰ ਦਿਉ : (ਪੇਜ 24)
ਪ੍ਰਸ਼ਨ 1.
ਕਿਸੇ ਦੋ ਕੁਦਰਤੀ ਰੇਸ਼ਿਆਂ ਦੇ ਨਾਮ ਦੱਸੋ ਜੋ ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ ।
ਉੱਤਰ-
ਪੌਦਿਆਂ ਤੋਂ ਪ੍ਰਾਪਤ ਹੋਣ ਵਾਲੇ ਕੁਦਰਤੀ ਰੇਸ਼ੇ-
- ਕਪਾਹ,
- ਪਟਸਨ ।
ਪ੍ਰਸ਼ਨ 2.
ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਕਿਸੇ ਦੋ ਕੁਦਰਤੀ ਰੇਸ਼ਿਆਂ ਦੇ ਨਾਮ ਦੱਸੋ ।
ਉੱਤਰ-
ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਕੁਦਰਤੀ ਰੇਸ਼ੇ-
- ਉੱਨ,
- ਰੇਸ਼ਮ ।
ਪ੍ਰਸ਼ਨ 3.
ਕੋਈ ਵੀ ਤਿੰਨ ਜਾਨਵਰਾਂ ਦੇ ਨਾਮ ਦਿਓ ਜੋ ਸਾਨੂੰ ਉੱਨ ਪ੍ਰਦਾਨ ਕਰਦੇ ਹਨ ।
ਉੱਤਰ-
ਜਾਨਵਰ ਜਿਹੜੇ ਉੱਨ ਪ੍ਰਦਾਨ ਕਰਦੇ ਹਨ :
- ਭੇਡ,
- ਯਾਕ,
- ਬੱਕਰੀ ॥
ਪ੍ਰਸ਼ਨ 4.
ਕੁੱਝ ਜਾਨਵਰਾਂ ਦੇ ਵਾਲਾਂ ਦੀ ਜਿੱਤ ਸੰਘਣੀ ਕਿਉਂ ਹੁੰਦੀ ਹੈ ?
ਉੱਤਰ-
ਕੁੱਝ ਜਾਨਵਰਾਂ ਦੇ ਵਾਲਾਂ ਦੀ ਜਿੱਤ ਸੰਘਣੀ ਕਿਉਂ-ਉੱਨ ਦੇਣ ਵਾਲੀਆਂ ਭੇਡਾਂ ਜਿਹੜੀਆਂ ਠੰਢੇ ਖੇਤਰਾਂ ਵਿੱਚ ਪਾਈਆਂ ਜਾਂਦੀਆਂ ਹਨ ਉਹਨਾਂ ਦੇ ਸਰੀਰ ਤੇ ਸੰਘਣੀ ਜੱਤ ਹੁੰਦੀ ਹੈ, ਤਾਂ ਜੋ ਉਹ ਸਰਦੀਆਂ ਵਿੱਚ ਆਪਣੇ ਸਰੀਰ ਨੂੰ ਗਰਮ ਕਰ ਸਕਣ । ਇਹਨਾਂ ਵਾਲਾਂ ਜਿੱਤ ਵਿੱਚ ਬਹੁਤ ਸਾਰੀ ਹਵਾ ਫਸ ਜਾਂਦੀ ਹੈ । ਇਹ ਹਵਾ ਤਾਪ ਦੀ ਕੁਚਾਲਕ ਹੋਣ ਕਾਰਨ ਸਰੀਰ ਦੀ ਗਰਮੀ ਨੂੰ ਬਾਹਰ ਵਾਤਾਵਰਨ ਵਿੱਚ ਸੰਚਾਲਿਤ ਹੋਣ ਤੋਂ ਰੋਕ ਲੈਂਦੀ ਹੈ ਜਿਸ ਕਰਕੇ ਭੇਡ ਦਾ ਸਰੀਰ ਗਰਮ ਰਹਿੰਦਾ ਹੈ ।
ਸੋਚੋ ਅਤੇ ਉੱਤਰ ਦਿਓ : (ਪੇਜ 29)
ਪ੍ਰਸ਼ਨ 1.
ਸਿਲਕ ਦੇ ਧਾਗੇ, ਸੂਤੀ ਧਾਗੇ ਅਤੇ ਉੱਨ ਦੇ ਧਾਗੇ ਦੇ ਜਲਣ ਦੀ ਗੰਧ ਵਿੱਚ ਤੁਸੀਂ ਕੀ ਅੰਤਰ ਪਾਉਂਦੇ ਹੋ ?
ਉੱਤਰ-
ਸਿਲਕ ਦੇ ਧਾਗੇ ਦੇ ਜਲਣ ‘ਤੇ ਮੀਟ ਦੇ ਜਲਣ ਵਰਗੀ ਗੰਧ ਆਉਂਦੀ ਹੈ | ਸੂਤੀ ਧਾਗੇ ਦੇ ਜਲਣ ’ਤੇ ਕਾਗਜ਼ ਦੇ ਜਲਣ ਜਿਹੀ ਗੰਧੀ ਆਉਂਦੀ ਹੈ ਪਰੰਤੂ ਉੱਨ ਦੇ ਜਲਣ ’ਤੇ ਵਾਲਾਂ ਦੇ ਜਲਣ ਜਿਹੀ ਤਿੱਖੀ ਗੰਧ ਉਤਪੰਨ ਹੁੰਦੀ ਹੈ ।
ਪ੍ਰਸ਼ਨ 2.
ਉਪਰੋਕਤ ਪ੍ਰਸ਼ਨ 1 ਦੀ ਗਤੀਵਿਧੀ ਵਿੱਚ ਸਵਾਹ ਦੀ ਕਿਹੜੀ ਕਿਸਮ ਪੈਦਾ ਹੁੰਦੀ ਹੈ ?
ਉੱਤਰ-
ਸੂਤੀ ਧਾਗੇ ਦੇ ਜਲਣ ਉਪਰੰਤ ਬਚੀ ਸਵਾਹ ਹਲਕੀ ਸਲੇਟੀ (grey) ਰੰਗ ਦੀ ਹੁੰਦੀ ਹੈ । ਰੇਸ਼ਮੀ ਧਾਗੇ ਅਤੇ ਉੱਨੀ ਧਾਗੇ ਦੇ ਜੁਲਮ ਤੇ ਕਾਲੇ ਰੰਗ ਦੇ ਖੋਖਲੇ ਮਣਕੇ (bead) ਜਿਹੀ ਸਵਾਹ ਬਣਦੀ ਹੈ।
ਪ੍ਰਸ਼ਨ 3.
ਕੀ ਜਲਦੇ ਹੋਏ ਰੇਸ਼ਮ ਦੇ ਰੇਸ਼ੇ ਦੀ ਗੰਧ ਉਹੀ ਸੀ ਜੋ ਗੰਧ ਜਲਦੇ ਹੋਏ ਉੱਨ ਦੇ ਧਾਗੇ ਦੀ ਸੀ ?
ਉੱਤਰ-
ਨਹੀਂ । ਜਲਦੇ ਹੋਏ ਰੇਸ਼ਮ ਦੇ ਰੇਸ਼ੇ ਦੀ ਗੰਧ ਜਲਦੇ ਹੋਏ ਵਾਲਾਂ ਜਿਹੀ ਹੁੰਦੀ ਹੈ ਜਦਕਿ ਜਲਦੇ ਹੋਏ ਉੱਨ ਦੇ ਧਾਗੇ ਦੀ ਗੰਧ ਧੁੱਖਦੇ ਹੋਏ ਮੀਟ ਦੀ ਗੰਧ ਵਰਗੀ ਹੁੰਦੀ ਹੈ ।
PSEB 7th Class Science Guide ਰੇਸ਼ਿਆਂ ਤੋਂ ਕੱਪੜਿਆਂ ਤੱਕ Textbook Questions and Answers
1. ਖ਼ਾਲੀ ਸਥਾਨ ਭਰੋ-
(i) ਉੱਨ ਭੇਡ, ਬੱਕਰੀ ਅਤੇ ਯਾਕ ਦੇ …………….ਤੋਂ ਪ੍ਰਾਪਤ ਹੁੰਦਾ ਹੈ ।
ਉੱਤਰ-
ਵਾਲਾਂ,
(ii) ਸਰੀਰ ਉੱਤੇ ਲੰਬੇ ਵਾਲ ਜਾਨਵਰਾਂ ਨੂੰ …………… ਤੋਂ ਸੁਰੱਖਿਅਤ ਕਰਦੇ ਹਨ ।
ਉੱਤਰ-
ਸਰਦੀ,
(iii) ਪਸ਼ੂਆਂ ਦੀ ਚਮੜੀ ਤੋਂ ਉੱਨ ਕੱਟਣ ਨੂੰ…………… ਕਹਿੰਦੇ ਹਨ ।
ਉੱਤਰ-
ਕਟਾਈ (ਸ਼ੀਅਰਿੰਗ),
(iv) ਰੇਸ਼ਮ ਦੇ ਕੀੜੇ ਦੇ ਪਾਲਣ ਨੂੰ …………… ਕਿਹਾ ਜਾਂਦਾ ਹੈ ।
ਉੱਤਰ-
ਸੇਰੀ-ਕਲਚਰ,
(v) ਉਬਾਲੇ ਹੋਏ ਕੋਕੂਨਾਂ ਤੋਂ ਤੰਦਾਂ ਨੂੰ ਹਟਾਉਣ ਦੀ ਪ੍ਰਕਿਰਿਆ ਨੂੰ…………… ਕਿਹਾ ਜਾਂਦਾ ਹੈ ।
ਉੱਤਰ-
ਰੀਲਿੰਗ ।
2. ਮਿਲਾਨ ਕਰੋ
ਕਾਲਮ ‘ਉ’ | ਕਾਲਮ ‘ਅ’ |
(i) ਸਕੋਰਿੰਗ | (ਉ) ਰੇਸ਼ਮ ਦੇ ਕੀੜੇ ਦੀ ਖ਼ੁਰਾਕ |
(ii) ਸੇਰੀ-ਕਲਚਰ | (ਅ) ਪੰਜਾਬ ਅਤੇ ਰਾਜਸਥਾਨ ‘ਚ ਪਾਈਆਂ ਜਾਣ ਵਾਲੀਆਂ ਭੇਡਾਂ |
(iii) ਪ੍ਰੋਟੀਨ | (ਇ) ਰੇਸ਼ਮ ਦਾ ਰੇਸ਼ਾ ਇਸ ਤੋਂ ਬਣਿਆ |
(iv) ਸ਼ਹਿਤੂਤ ਦੇ ਪੱਤੇ | (ਸ) ਰੇਸ਼ਮ ਦੇ ਕੀੜੇ ਦੀ ਪਰਵਰਿਸ਼ |
(v) ਲੋਹੀ | (ਹ) ਕੱਟੇ ਗਏ ਉੱਨ ਨੂੰ ਧੋਣਾ । |
ਉੱਤਰ –
ਕਾਲਮ ‘ਉ’ | ਕਾਲਮ ‘ਅ’ |
(i) ਸਕੋਰਿੰਗ | (ਹ) ਕੱਟੇ ਗਏ ਉੱਨ ਨੂੰ ਧੋਣਾ |
(ii) ਸੋਰੀ-ਕਲਚਰ | (ਸ) ਰੇਸ਼ਮ ਦੇ ਕੀੜੇ ਦੀ ਪਰਵਰਿਸ਼ |
(iii) ਪ੍ਰੋਟੀਨ | (ਇ) ਰੇਸ਼ਮ ਦਾ ਰੇਸ਼ਾ ਇਸ ਤੋਂ ਬਣਿਆ |
(iv) ਸ਼ਹਿਤੂਤ ਦੇ ਪੱਤੇ | (ਉ) ਰੇਸ਼ਮ ਦੇ ਕੀੜੇ ਦੀ ਖ਼ੁਰਾਕ |
(v) ਲੋਹੀ | (ਅ) ਪੰਜਾਬ ਅਤੇ ਰਾਜਸਥਾਨ ‘ਚ’ ਪਾਈਆਂ ਜਾਣ ਵਾਲੀਆਂ ਭੇਡਾਂ । |
3. ਠੀਕ ਉੱਤਰ ਚੁਣੋ
(i) ਫਾਈਬਰ, ਜੋ ਕਿ ਜਾਨਵਰ ਦੁਆਰਾ ਨਹੀਂ ਪੈਦਾ ਕੀਤਾ ਗਿਆ ਹੈ
(ਉ) ਅੰਗੋਰਾ ਉੱਨ .
(ਅ) ਉੱਨ
(ਇ) ਜੂਟ
(ਸ) ਰੇਸ਼ਮ ।
ਉੱਤਰ-
(ਇ) ਜੁਟ ।
(ii) ਉੱਨ ਆਮ ਤੌਰ ‘ਤੇ ਪ੍ਰਾਪਤ ਕੀਤੀ ਜਾਂਦੀ ਹੈ
(ਉ) ਭੇਡ
(ਅ) ਬੱਕਰੀ
(ਇ) ਯਾਕ
(ਸ) ਉਪਰੋਕਤ ਸਾਰੇ ।
ਉੱਤਰ-
(ੳ) ਭੇਡ ।
(iii) ਕੱਟੇ ਗਏ ਵਾਲਾਂ ਨੂੰ ਧੋਣਾ
(ਉ) ਸਕੋਰਿੰਗ
(ਅ) ਸੋਰਟਿੰਗ
(ਇ) ਬੀਅਰਿੰਗ
(ਸ) ਡਾਇੰਗ ॥
ਉੱਤਰ-
(ੳ) ਸਕੋਰਿੰਗ ।
(iv) ਉੱਨ ਰਸਾਇਣਿਕ ਤੌਰ ‘ਤੇ ਹੈ
(ਉ) ਚਰਬੀ .
(ਅ) ਪ੍ਰੋਟੀਨ
(ਇ) ਕਾਰਬੋਹਾਈਡੇਂਟਸ
(ਸ) ਇਹਨਾਂ ‘ਚੋਂ ਕੋਈ ਨਹੀਂ ।
ਉੱਤਰ-
(ਅ) ਪ੍ਰੋਟੀਨ ।
(v) ਜਾਨਵਰ ਇਹ ਉੱਨ ਪੈਦਾ ਨਹੀਂ ਕਰਦੇ
(ਉ) ਅਲਪਾਕਾ
(ਅ) ਬੁਲੀ ਕੁੱਤਾ
(ੲ) ਉਠ
(ਸ) ਬੱਕਰੀ ।
ਉੱਤਰ-
(ਅ) ਬੁਲੀ ਕੁੱਤਾ ।
4. ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗਲਤ ਦੱਸੋ-
(i) ਹਵਾ ਤਾਪ ਦੀ ਬੁਰੀ ਚਾਲਕ ਹੈ ਅਤੇ ਲੰਬੇ ਵਾਲਾਂ ਵਿੱਚ ਫਸੀ ਹਵਾ ਸਰੀਰ ਦੀ ਗਰਮੀ ਨੂੰ ਬਾਹਰ ਨਹੀਂ ਜਾਣ ਦਿੰਦੀ ।
ਉੱਤਰ-
ਠੀਕ,
(ii) ਤਿੱਬਤ ਅਤੇ ਲੱਦਾਖ ਵਿੱਚ ਉੱਨ ਯਾਕ ਤੋਂ ਪ੍ਰਾਪਤ ਕੀਤੀ ਜਾਂਦੀ ਹੈ ।
ਉੱਤਰ-
ਠੀਕ,
(iii) ਰੇਸ਼ਮ ਦੇ ਕੀੜੇ ਪਾਲਣ ਨੂੰ ਐਪੀਕਲਚਰ ਕਹਿੰਦੇ ਹਨ ।
ਉੱਤਰ-
ਗ਼ਲਤ,
(iv) ਕੈਟਰਪਿਲਰ ਦੇ ਸਰੀਰ ਦੇ ਦੁਆਲੇ ਖੋਲ ਨੂੰ ਕੋਕੂਨ ਕਿਹਾ ਜਾਂਦਾ ਹੈ ।
ਉੱਤਰ-
ਠੀਕ,
(v) ਕੋਸਾ ਰੇਸ਼ਮ ਅਤੇ ਮੂਗਾ ਰੇਸ਼ਮ ਗੈਰ-ਮਲਬੇਰੀ ਰੁੱਖਾਂ ਦੇ ਪੱਤੇ ਖਾਣ ਵਾਲੇ ਰੇਸ਼ਮ ਦੇ ਕੀੜਿਆਂ ਦੁਆਰਾ ਤਿਆਰ ਕੀਤੇ ਜਾਂਦੇ ਹਨ ।
ਉੱਤਰ-
ਗ਼ਲਤ ॥
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਪੌਦਿਆਂ ਅਤੇ ਰੁੱਖਾਂ ਤੋਂ ਪ੍ਰਾਪਤ ਕਿਸੇ ਦੋ ਰੇਸ਼ਿਆਂ ਦੇ ਨਾਮ ਲਿਖੋ ।
ਉੱਤਰ-
ਪੌਦਿਆਂ ਅਤੇ ਰੁੱਖਾਂ ਤੋਂ ਪ੍ਰਾਪਤ ਰੇਸ਼ੇ :
- ਪਟਸਨ,
- ਕਪਾਹ ।
ਪ੍ਰਸ਼ਨ (ii)
ਸੇਰੀਕਲਚਰ ਕੀ ਹੈ ?
ਉੱਤਰ-
ਸੇਰੀਕਲਚਰਰੇਸ਼ਮ ਪ੍ਰਾਪਤ ਕਰਨ ਲਈ ਰੇਸ਼ਮ ਦੇ ਕੀੜਿਆਂ ਨੂੰ ਪਾਲਣਾ ਸੇਰੀਕਲਚਰ ਅਖਵਾਉਂਦਾ ਹੈ ।
ਪ੍ਰਸ਼ਨ (iii)
ਉੱਨ ਪੈਦਾ ਕਰਨ ਵਾਲੇ ਆਮ ਜਾਨਵਰਾਂ ਦੇ ਨਾਮ ਦੱਸੋ ।
ਉੱਤਰ-
ਉੱਨ ਪੈਦਾ ਕਰਨ ਵਾਲੇ ਜਾਨਵਰਾਂ ਦੇ ਨਾਮ :
- ਯਾਕ,
- ਭੇਡ,
- ਊਠ,
- ਬੱਕਰੀ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (1)
ਅੰਗੋਰਾ ਅਤੇ ਕਸ਼ਮੀਰੀ ਉੱਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਅੰਗੋਰਾ ਉੱਨ ਪਹਾੜੀ ਸਥਾਨਾਂ ਜਿਵੇਂ ਜੰਮੂ ਅਤੇ ਕਸ਼ਮੀਰ ਤੇ ਪਾਈ ਜਾਣ ਵਾਲੀ ਬੱਕਰੀ ਤੋਂ ਪ੍ਰਾਪਤ ਹੁੰਦੀ ਹੈ । ਕਸ਼ਮੀਰੀ ਬੱਕਰੀ ਦੇ ਵਾਲ ਵੀ ਬਹੁਤ ਨਰਮ ਹੁੰਦੇ ਹਨ | ਕਸ਼ਮੀਰੀ ਉੱਨ ਤੋਂ ਪਸ਼ਮੀਨਾ ਸ਼ਾਲ ਬਣੇ ਜਾਂਦੇ ਹਨ ।
ਪ੍ਰਸ਼ਨ (ii)
ਉਹਨਾਂ ਰਾਜਾਂ ਦੇ ਨਾਮ ਲਿਖੋ ਜਿੱਥੇ ਹੇਠ ਦਿੱਤੀਆਂ ਭੇਡਾਂ ਦੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ, ਲੋਹੀ, ਬਖਰਵਾਲ, ਨਾਲੀ, ਮਾਰਵਾੜੀ ।
ਉੱਤਰ
ਭੇਡ ਦੀ ਨਸਲ ਦਾ ਨਾਮ ਰਾਜ ਜਿੱਥੇ ਮਿਲਦੀਆਂ ਹਨ
- ਲੋਹੀ
- ਬਖਰਵਾਲ
- ਨਾਲੀ
- ਮਾਰਵਾੜੀ
ਰਾਜਸਥਾਨ, ਪੰਜਾਬ ਜੰਮੂ, ਕਸ਼ਮੀਰ ਰਾਜਸਥਾਨ, ਹਰਿਆਣਾ, ਪੰਜਾਬ ਗੁਜਰਾਤ
ਪ੍ਰਸ਼ਨ (iii)
ਰੇਸ਼ੇ ਤੋਂ ਉੱਨ ਬਣਨ ਦੀ ਸਾਰੀ ਪ੍ਰਕਿਰਿਆ ਦੇ ਪੜਾਅ ਲਿਖੋ ।
ਉੱਤਰ-
ਰੇਸ਼ੇ ਤੋਂ ਉੱਨ ਬਣਨ ਦੇ ਵੱਖ-ਵੱਖ ਪੜਾਅ –
- ਸ਼ੀਅਰਿੰਗ ਜਾਂ ਕਟਾਈ
- ਸਕੋਰਿੰਗ
- ਸੌਰਟਿੰਗ
- ਕੌਂਬਿੰਗ ਕੰਘੀ ਕਰਨਾ)
- ਡਾਇੰਗ ਜਾਂ ਰੰਗਾਈ ।
- ਸਪਿਨਿੰਗ ਜਾਂ ਬੁਣਾਈ ॥
ਪ੍ਰਸ਼ਨ (iv)
ਕੁੱਝ ਕੁ ਜਾਨਵਰਾਂ ਦੀ ਸੰਘਣੀ ਜੱਤ ਕਿਉਂ ਹੁੰਦੀ ਹੈ ?
ਉੱਤਰ-
ਕੁੱਝ ਕੁ ਜਾਨਵਰਾਂ ਦੀ ਸੰਘਣੀ ਜੱਤ ਕਿਉਂ-ਉੱਨ ਦੇਣ ਵਾਲੀਆਂ ਭੇਡਾਂ ਜਿਹੜੀਆਂ ਠੰਢੇ ਖੇਤਰਾਂ ਵਿੱਚ ਪਾਈਆਂ ਜਾਂਦੀਆਂ ਹਨ, ਉਹਨਾਂ ਦੇ ਸਰੀਰ ‘ਤੇ ਸੰਘਣੀ ਜੱਤ ਹੁੰਦੀ ਹੈ, ਤਾਂ ਜੋ ਉਹ ਸਰਦੀਆਂ ਵਿੱਚ ਆਪਣੇ ਸਰੀਰ ਨੂੰ ਗਰਮ ਕਰ ਸਕਣ । ਇਹਨਾਂ ਵਾਲਾਂ (ਸੱਤ) ਵਿੱਚ ਬਹੁਤ ਸਾਰੀ ਹਵਾ ਫਸ ਜਾਂਦੀ ਹੈ । ਇਹ ਹਵਾ ਤਾਪ ਦੀ ਕੁਚਾਲਕ ਹੋਣ ਕਾਰਨ ਸਰੀਰ ਦੀ ਗਰਮੀ ਨੂੰ ਬਾਹਰ ਵਾਤਾਵਰਨ ਵਿਚ ਸੰਚਾਰਿਤ ਹੋਣ ਤੋਂ ਰੋਕ ਲੈਂਦੀ ਹੈ ਜਿਸ ਕਰਕੇ ਭੇਡ ਦਾ ਸਰੀਰ ਗਰਮ ਰਹਿੰਦਾ ਹੈ ।
ਪ੍ਰਸ਼ਨ (v)
ਰੇਸ਼ਮ ਦਾ ਕੀੜਾ ਕਿਵੇਂ ਪਾਲਿਆ ਜਾਂਦਾ ਹੈ ?
ਉੱਤਰ-
ਰੇਸ਼ਮ ਦੇ ਕੀੜਿਆਂ ਨੂੰ ਪਾਲਣਾ-ਮਾਦਾ ਰੇਸ਼ਮ ਕੀੜਾ ਇਕ ਵਾਰ ਵਿੱਚ ਸੈਂਕੜੇ ਅੰਡੇ ਦਿੰਦੀ ਹੈ । ਇਹਨਾਂ ਅੰਡਿਆਂ ਨੂੰ ਸਾਵਧਾਨੀ ਨਾਲ ਕੱਪੜੇ ਦੀਆਂ ਪੱਟੀਆਂ ਜਾਂ ਕਾਗਜ਼ ਉੱਤੇ ਇਕੱਠਾ ਕਰਕੇ ਸਿਹਤਮੰਦ ਸਥਿਤੀਆਂ, ਉੱਚਿਤ ਤਾਪ ਅਤੇ ਨਮੀ ਦੀਆਂ ਅਨੁਕੂਲ ਪਰਿਸਥਿਤੀਆਂ ਵਿੱਚ ਰੱਖਦੇ ਹਨ | ਅੰਡਿਆਂ ਨੂੰ ਢੁੱਕਵੇਂ ਤਾਪਮਾਨ ਤੱਕ ਗਰਮ ਰੱਖਿਆ ਜਾਂਦਾ ਹੈ, ਜਿਸ ਨਾਲ ਅੰਡਿਆਂ ਵਿੱਚੋਂ ਲਾਰਵਾ ਨਿਕਲ ਆਵੇ । ਲਾਰਵਾ ਜੋ ਕੈਟਰ ਪਿੱਲਰ ਜਾਂ ਰੇਸ਼ਮ ਦਾ ਕੀੜਾ ਅਖਵਾਉਂਦਾ ਹੈ, ਨੂੰ ਸ਼ਹਿਤੂਤ ਦੇ ਪੱਤਿਆਂ ‘ਤੇ ਰੱਖਿਆ ਜਾਂਦਾ ਹੈ ।
ਇਹ ਦਿਨ-ਰਾਤ ਇਹਨਾਂ ਪੱਤਿਆਂ ਨੂੰ ਖਾਂਦੇ ਰਹਿੰਦੇ ਹਨ ਅਤੇ ਸਾਈਜ਼ ਵਿੱਚ ਕਾਫ਼ੀ ਵੱਧ ਜਾਂਦੇ ਹਨ । ਕੀੜਿਆਂ ਨੂੰ ਸ਼ਹਿਤੂਤ ਦੇ ਤਾਜ਼ੇ ਕੱਟੇ ਪੱਤਿਆਂ ਦੇ ਨਾਲ ਬਾਂਸ ਦੀਆਂ ਸਾਫ਼ ਟਰੇਆਂ ਵਿੱਚ ਰੱਖਿਆ ਜਾਂਦਾ ਹੈ । 25-30 ਦਿਨਾਂ ਬਾਅਦ ਕੈਟਰ ਪਿੱਲਰ ਸ਼ਹਿਤੂਤ ਖਾਣਾ ਬੰਦ ਕਰ ਦਿੰਦੇ ਹਨ ਅਤੇ ਕੋਕੂਨ ਬਣਾਉਣ ਲਈ ਉਹ ਬਾਂਸ ਦੇ ਬਣੇ ਚੈਂਬਰਾਂ ਵਿੱਚ ਚਲੇ ਜਾਂਦੇ ਹਨ । ਇਸ ਲਈ ਟਰੇਅ ਵਿੱਚ ਟਾਹਣੀਆਂ ਰੱਖੀਆਂ ਜਾਂਦੀਆਂ ਹਨ, ਜਿਨ੍ਹਾਂ ਨਾਲ ਕੋਕੁਨ ਚਿੰਬੜ ਜਾਂਦੇ ਹਨ । ਕੈਟਰ-ਪਿੱਲਰ ਜਾਂ ਰੇਸ਼ਮ ਦੇ ਕੀੜੇ ਕੋਕੂਨ ਬਣਾਉਂਦੇ ਹਨ ਜਿਸ ਵਿੱਚ ਪਿਊਪਾ ਵਿਕਸਿਤ ਹੁੰਦਾ ਹੈ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਕੋਕੂਨ ਤੋਂ ਰੇਸ਼ਮ ਬਣਨ ਦੀ ਪ੍ਰਕਿਰਿਆ ਵਿੱਚ ਸ਼ਾਮਿਲ ਸਾਰੇ ਕਦਮਾਂ ਦਾ ਵਰਣਨ ਕਰੋ ।
ਉੱਤਰ-
ਕੋਕੂਨ ਤੋਂ ਰੇਸ਼ਮ ਬਣਨ ਦੀ ਪ੍ਰਕਿਰਿਆ-ਕੋਕੂਨ ਵਿਚ ਕੀੜੇ ਦਾ ਲਗਾਤਾਰ ਵਿਕਾਸ ਹੁੰਦਾ ਹੈ । ਰੇਸ਼ਮ ਦੇ ਕੀੜੇ ਦੇ ਕੋਕੂਨ ਤੋਂ ਰੇਸ਼ਮ ਦਾ ਧਾਗਾ ਪ੍ਰਾਪਤ ਕੀਤਾ ਜਾਂਦਾ ਹੈ । ਰੇਸ਼ਮ ਦੇ ਧਾਗੇ ਰੇਸ਼ਮ ਦੇ ਕੱਪੜੇ ਬਣਨ ਲਈ ਵਰਤੇ ਜਾਂਦੇ ਹਨ । ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਨਰਮ ਰੇਸ਼ਮੀ ਧਾਗੇ, ਸਟੀਲ ਦੇ ਧਾਗੇ ਜਿੰਨੇ ਹੀ ਮਜਬੂਤ ਹੁੰਦੇ ਹਨ । ਰੇਸ਼ਮ ਦੇ ਕੀੜੇ ਕਈ ਕਿਸਮ ਦੇ ਹੁੰਦੇ ਹਨ ਜੋ ਇੱਕ-ਦੂਜੇ ਤੋਂ ਵੱਖਰੇ ਦਿਖਾਈ ਦਿੰਦੇ ਹਨ ।
ਇਹਨਾਂ ਤੋਂ ਵੱਖ-ਵੱਖ ਤਰ੍ਹਾਂ ਦੀ ਬਣਤਰ (ਖੁਰਦਰੇ, ਮੁਲਾਇਮ, ਚਮਕਦਾਰ ਆਦਿ) ਰੇਸ਼ਮ ਜਿਵੇਂ ਟੱਸਰ ਰੇਸ਼ਮ, ਮੁਗਾ ਰੇਸ਼ਮ, ਕੌਸਾ ਰੇਸ਼ਮ ਆਦਿ ਅਲੱਗ-ਅਲੱਗ ਕਿਸਮਾਂ ਦੇ ਕੀੜਿਆਂ ਦੇ ਕੋਨਾ ਤੋਂ ਪ੍ਰਾਪਤ ਕੀਤੇ ਜਾਂਦੇ ਹਨ | ਸਭ ਤੋਂ ਆਮ ਰੇਸ਼ਮ ਦਾ ਕੀੜਾ ਸ਼ਹਿਤੂਤ ਰੇਸ਼ਮੀ ਕੀੜਾ ਹੈ । ਇਸ ਕੀੜੇ ਤੋਂ ਪ੍ਰਾਪਤ ਰੇਸ਼ਮ ਬਹੁਤ ਨਰਮ, ਚਮਕਦਾਰ ਅਤੇ ਲਚੀਲਾ ਹੁੰਦਾ ਹੈ । ਇਸ ਨੂੰ ਸੁੰਦਰ ਰੰਗਾਂ ਵਿਚ ਰੰਗਿਆ ਜਾ ਸਕਦਾ ਹੈ । ਸੇਰੀ-ਕਲਚਰ ਜਾਂ ਰੇਸ਼ਮ ਦੇ ਕੀੜੇ ਨੂੰ ਪਾਲਣਾ ਭਾਰਤ ਵਿਚ ਬਹੁਤ ਪੁਰਾਣਾ ਕਿੱਤਾ ਹੈ । ਭਾਰਤ ਵਪਾਰਕ ਪੱਧਰ ਤੇ ਕਾਫ਼ੀ ਰੇਸ਼ਮ ਪੈਦਾ ਕਰਦਾ ਹੈ ।
ਪ੍ਰਸ਼ਨ (ii)
ਰੇਸ਼ਮ ਦੇ ਕੀੜੇ ਦੇ ਜੀਵਨ ਚੱਕਰ ਦਾ ਇੱਕ ਲੇਬਲ ਕੀਤਾ ਚਿੱਤਰ ਬਣਾਓ ਅਤੇ ਵਰਣਨ ਕਰੋ ।
ਉੱਤਰ-
ਰੇਸ਼ਮ ਦੇ ਕੀੜੇ ਦਾ ਜੀਵਨ ਚੱਕਰ-ਰੇਸ਼ਮ ਦੇ ਕੀੜੇ ਦੇ ਜੀਵਨ ਚੱਕਰ ਦਾ ਸਾਰ ਅੱਗੇ ਦਿੱਤੇ ਕਦਮਾਂ (ਸਟੈਂਪਾਂ) ਵਿੱਚ ਵਰਣਨ ਕੀਤਾ ਗਿਆ ਹੈ
ਸਟੈਪ 1. ਮਾਦਾ ਰੇਸ਼ਮ ਦਾ ਕੀੜਾ ਸ਼ਹਿਤੂਤ ਦੇ ਰੁੱਖ ਦੇ ਪੱਤਿਆਂ ਤੇ ਅੰਡੇ ਦਿੰਦੀ ਹੈ ।
ਸਟੈਪ 2. ਅੰਡਿਆਂ ਤੋਂ ਲਾਰਵਾ ਪੈਦਾ ਹੁੰਦਾ ਹੈ ਜੋ ਅਗਲੇ ਦੋ ਹਫ਼ਤਿਆਂ ਵਿੱਚ ਇੱਕ ਕੀੜੇ ਦੇ ਵਰਗੀ ਸੰਰਚਨਾ ਲੈ ਲੈਂਦਾ ਹੈ। ਜਿਸ ਨੂੰ ਕੈਟਰਪਿਲਰ ਜਾਂ ਰੇਸ਼ਮ ਦਾ ਕੀੜਾ ਕਹਿੰਦੇ ਹਨ ।
PSEB Solutions for Class 7 Science ਰੇਸ਼ਿਆਂ ਤੋਂ ਕੱਪੜਿਆਂ ਤੱਕ Important Questions and Answers
1. ਖ਼ਾਲੀ ਥਾਂਵਾਂ ਭਰੋ
(i) ਸਕੋਰਿੰਗ ਤੋਂ ਬਾਅਦ ਵਧੀਆ ਕੁਆਲਟੀ ਵਾਲੇ ਲੰਮੇ ਵਾਲਾਂ ਦੀ ਉੱਨ ਨੂੰ ਅਗਲੇਰੀ ਪ੍ਰਕਿਰਿਆਵਾਂ ਲਈ ਭੇਜਿਆ ਜਾਂਦਾ ਹੈ, ਜਿਸਨੂੰ ……….. ਕਹਿੰਦੇ ਹਨ ।
ਉੱਤਰ-
ਸੰਰਟਿੰਗ,
(ii) ਕੈਟਰਪਿਲਰ ਦੁਆਲੇ ਬਣੇ ਖੋਲ ਨੂੰ …………… ਕਹਿੰਦੇ ਹਨ ।
ਉੱਤਰ-
ਕੋਕੂਨ,
(iii) ਕੋਕੂਨ ਨੂੰ ਭਾਫ਼ ਦੇ ਕੇ ਰੇਸ਼ੇ ਕੱਢਣ ਦੀ ਪ੍ਰਕਿਰਿਆ ਨੂੰ . ……. ਆਖਦੇ ਹਨ ।
ਉੱਤਰ-
ਰੀਲਿੰਗ,
(iv) ਤਿੱਬਤ ਵਿੱਚ ਉੱਨ ………….. ਤੋਂ ਪ੍ਰਾਪਤ ਕੀਤੀ ਜਾਂਦੀ ਹੈ ।
ਉੱਤਰ-
ਯਾਕ ॥
2. ਕਾਲਮ ‘ਉ’ ਵਿੱਚ ਦਿੱਤੇ ਗਏ ਸ਼ਬਦਾਂ ਦਾ ਕਾਲਮ ‘ਅ’ ਵਿੱਚ ਦਿੱਤੇ ਗਏ ਵਾਕਾਂ ਨਾਲ ਮਿਲਾਨ ਕਰੋਕਾਲਮ ‘ਉ’
ਕਾਲਮ ‘ਉ’ | ਕਾਲਮ ‘ਅ’ |
(ਉ) ਸਕੋਰਿੰਗ | (i) ਰੇਸ਼ਮ ਰੇਸ਼ਾ ਪੈਦਾ ਕਰਦਾ ਹੈ । |
(ਅ) ਸ਼ਹਿਤੂਤ ਦੇ ਪੱਤੇ | (ii) ਉੱਨ ਦੇਣ ਵਾਲਾ ਜੰਤੁ |
(ੲ) ਯਾਕ | (iii) ਰੇਸ਼ਮ ਦੇ ਕੀੜੇ ਦਾ ਭੋਜਨ |
(ਸ) ਕੋਕੂਨ | (iv) ਰੀਲਿੰਗ |
(v) ਕੱਟੀ ਗਈ ਉੱਨ ਦੀ ਸਫ਼ਾਈ ॥ |
ਉੱਤਰ-
ਕਾਲਮ ‘ਉ’ | ਕਾਲਮ ‘ਅ’ |
(ਉ) ਸਕੋਰਿੰਗ | (v) ਕੱਟੀ ਗਈ ਉੱਨ ਦੀ ਸਫ਼ਾਈ |
(ਅ) ਸ਼ਹਿਤੂਤ ਦੇ ਪੱਤੇ | (iii) ਰੇਸ਼ਮ ਦੇ ਕੀੜੇ ਦਾ ਭੋਜਨ |
(ਇ) ਯਾਕ । | (ii) ਉੱਨ ਦੇਣ ਵਾਲਾ ਜੰਤੁ |
(ਸ) ਕੋਕੂਨ | (i) ਰੇਸ਼ਮ ਰੇਸ਼ਾ ਪੈਦਾ ਕਰਦਾ ਹੈ । |
3. ਸਹੀ ਵਿਕਲਪ ਚੁਣੋ
(i) ਯਾਕ ਤੋਂ ਸਾਨੂੰ ਪ੍ਰਾਪਤ ਹੁੰਦੀ ਹੈ
(ਉ) ਰੇਸ਼ਮ
(ਅ) ਕਪਾਹ
(ੲ) ਉੱਨ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਉੱਨ ।
(ii) ਪਸ਼ਮੀਨਾ ਸ਼ਾਲ ਬਣਾਉਣ ਲਈ ਉੱਨ ਪ੍ਰਾਪਤ ਹੁੰਦੀ ਹੈ
(ਉ) ਯਾਕ
(ਅ) ਊਠ
(ਇ) ਭੇਡ
(ਸ) ਅੰਗੋਰਾ ਬੱਕਰੀ ॥
ਉੱਤਰ-
(ਸ) ਅੰਗੋਰਾ ਬੱਕਰੀ ।
(iii) ਦੱਖਣ ਅਮਰੀਕਾ ਵਿੱਚ ਉੱਨ ਪ੍ਰਾਪਤ ਕੀਤੀ ਜਾਂਦੀ ਹੈ
(ਉ) ਲਾਮਾ ਅਤੇ ਅੰਗੋਰਾ ਤੋਂ
(ਅ) ਲਾਮਾ ਅਤੇ ਯਾਕ ਤੋਂ
(ਈ) ਭੇਡ ਅਤੇ ਲਾਮਾ ਤੋਂ
(ਸ) ਲਾਮਾ ਅਤੇ ਐਲਪੇਕਾ ਤੋਂ।
ਉੱਤਰ-
(ਸ) ਲਾਮਾ ਅਤੇ ਐਲਪੇਕਾ ਤੋਂ ।
(iv) ਬਾਖਰਵਾਲ ਨਸਲ ਦੀ ਭੇਡ ਪਾਈ ਜਾਂਦੀ ਹੈ
(ਉ) ਪੰਜਾਬ ਵਿੱਚ
(ਅ) ਰਾਜਸਥਾਨ ਵਿੱਚ
(ਈ) ਹਰਿਆਣਾ ਵਿੱਚ
(ਸ) ਜੰਮੂ ਅਤੇ ਕਸ਼ਮੀਰ ਵਿੱਚ ।
ਉੱਤਰ-
(ਸ) ਜੰਮੂ ਅਤੇ ਕਸ਼ਮੀਰ ਵਿੱਚ ।
(v) ਭੇਡ ਦੇ ਵਾਲਾਂ ਨੂੰ ਅਕਸਰ ਕੱਟਿਆ ਜਾਂਦਾ ਹੈ
(ੳ) ਗਰਮੀਆਂ ਵਿੱਚ
(ਅ) ਸਰਦੀਆਂ ਵਿੱਚ
() ਦੋਵੇਂ ਸਰਦੀਆਂ ਅਤੇ ਗਰਮੀਆਂ ਵਿੱਚ
(ਸ) ਨਾ ਘੱਟ ਗਰਮੀ ਵਿੱਚ ਅਤੇ ਨਾ ਘੱਟ ਸਰਦੀ ਵਿੱਚ ।
ਉੱਤਰ-
(ੳ) ਗਰਮੀਆਂ ਵਿੱਚ ।
(vi) ਕੋਕੂਨ ਵਿੱਚੋਂ ਰੇਸ਼ਮ ਕੱਢਣ ਦੀ ਪ੍ਰਕਿਰਿਆ ਹੈ
(ਉ) ਰੇਸ਼ਮ ਕੀਟ ਪਾਲਨ –
(ਅ) ਸ਼ਹਿਤੂਤ ਖੇਤੀ
(ਇ) ਰੀਲਿੰਗ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਰੀਲਿੰਗ ।
(vii) ਲੋਹੀ ਨਸਲ ਦੀ ਭੇਡ ਪਾਈ ਜਾਂਦੀ ਹੈ –
(ਉ) ਪੰਜਾਬ ਅਤੇ ਰਾਜਸਥਾਨ ਵਿੱਚ
(ਅ) ਪੰਜਾਬ ਅਤੇ ਹਿਮਾਚਲ ਵਿੱਚ
(ਇ) ਪੰਜਾਬ ਅਤੇ ਗੁਜਰਾਤ ਵਿੱਚ
(ਸ) ਪੰਜਾਬ ਅਤੇ ਜੰਮੂ ਵਿੱਚ ।
ਉੱਤਰ-
(ਅ) ਪੰਜਾਬ ਅਤੇ ਹਿਮਾਚਲ ਵਿੱਚ ।
4. ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗ਼ਲਤ ਦੱਸੋ-
(i) ਪਸ਼ਮੀਨਾ ਸ਼ਾਲ ਬਣਾਉਣ ਲਈ ਉੱਨ ਲਾਮਾ ਅਤੇ ਐਲਪੇਕਾ ਤੋਂ ਪ੍ਰਾਪਤ ਕੀਤੀ ਜਾਂਦੀ ਹੈ ।
ਉੱਤਰ-
ਠੀਕ,
(ii) ਉੱਨ ਰਸਾਇਣਿਕ ਤੌਰ ਤੇ ਕਾਰਬੋਹਾਈਡੇਟ ਹੈ ।
ਉੱਤਰ-
ਗ਼ਲਤ,
(iii) ਕੋਸਾ ਰੇਸ਼ਮ ਸ਼ਹਿਤੂਤ ਦੇ ਪੱਤੇ ਖਾਣ ਵਾਲੇ ਕੀੜਿਆਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ ।
ਉੱਤਰ-
ਠੀਕ,
(iv) ਗੁਜਰਾਤ ਦੀ ਮਾਰਵਾੜੀ ਭੇਡ ਦੀ ਨਸਲ ਤੋਂ ਪ੍ਰਾਪਤ ਹੋਣ ਵਾਲੀ ਉੱਨ ਬਹੁਤ ਮੁਲਾਇਮ ਹੁੰਦੀ ਹੈ ।
ਉੱਤਰ-
ਗ਼ਲਤ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਜੰਤੂਆਂ ਦੇ ਵਾਲ ਉਹਨਾਂ ਨੂੰ ਕਿਵੇਂ ਗਰਮ ਰੱਖਦੇ ਹਨ ?
ਉੱਤਰ-
ਜੰਤੂਆਂ ਦੇ ਵਾਲਾਂ ਵਿੱਚ ਹਵਾ ਭਰੀ ਹੁੰਦੀ ਹੈ ਜੋ ਕਿ ਤਾਪ ਦੀ ਕੁਚਾਲਕ ਹੈ । ਇਸ ਲਈ ਵਾਲ ਜੰਤੂਆਂ ਨੂੰ ਗਰਮ ਰੱਖਦੇ ਹਨ ।
ਪ੍ਰਸ਼ਨ 2.
ਉੱਨ ਕਿੱਥੋਂ ਮਿਲਦੀ ਹੈ ?
ਉੱਤਰ-
ਜੰਤੂਆਂ ਦੇ ਵਾਲਾਂ ਵਾਲੀ ਚਮੜੀ ਤੋਂ ।
ਪ੍ਰਸ਼ਨ 3.
ਉੱਨ ਦੇਣ ਵਾਲੇ ਜੰਤੂਆਂ ਦੇ ਨਾਂ ਲਿਖੋ ।
ਉੱਤਰ-
ਯਾਕ, ਭੇਡ, ਬੱਕਰੀ, ਲਾਮਾ, ਐਲਪੇਕਾ ।
ਪ੍ਰਸ਼ਨ 4.
ਪਸ਼ਮੀਨਾ ਕੀ ਹੈ ?
ਉੱਤਰ-
ਪਸ਼ਮੀਨਾ ਨਰਮ ਉੱਨ (ਮੁਲਾਇਮ ਹੁੰਦੀ ਹੈ ਜੋ ਕਸ਼ਮੀਰੀ ਬੱਕਰੀ ਤੋਂ ਪ੍ਰਾਪਤ ਹੁੰਦੀ ਹੈ ।
ਪ੍ਰਸ਼ਨ 5.
ਯਾਕ ਉੱਨ ਆਮ ਤੌਰ ‘ਤੇ ਕਿੱਥੇ ਮਿਲਦੀ ਹੈ ?
ਉੱਤਰ-
ਤਿੱਬਤ ਅਤੇ ਲੱਦਾਖ ਵਿੱਚ ।
ਪ੍ਰਸ਼ਨ 6.
ਉੱਨ ਪ੍ਰਾਪਤ ਕਰਨ ਲਈ ਸਭ ਤੋਂ ਸਾਧਾਰਨ ਜੰਤੁ ਕਿਹੜਾ ਹੈ ?
ਉੱਤਰ-
ਭੇਡ ॥
ਪ੍ਰਸ਼ਨ 7.
ਉੱਨ ਦੇ ਧਾਗੇ ਨੂੰ ਕੀ ਕਹਿੰਦੇ ਹਨ ?
ਉੱਤਰ-
ਰੇਸ਼ੇ ।
ਪ੍ਰਸ਼ਨ 8.
ਭੇਡਾਂ ਨੂੰ ਸਰਦੀਆਂ ਵਿੱਚ ਕਿਹੋ-ਜਿਹਾ ਭੋਜਨ ਦਿੱਤਾ ਜਾਂਦਾ ਹੈ ?
ਉੱਤਰ-
ਪੱਤਿਆਂ, ਅਨਾਜ ਅਤੇ ਸੁੱਕਾ ਚਾਰਾ ।
ਪ੍ਰਸ਼ਨ 9.
ਉੱਨ ਦੀ ਕਟਾਈ ਲਈ ਕਿਹੜੀ ਮਸ਼ੀਨ ਵਰਤੋਂ ਵਿੱਚ ਲਿਆਈ ਜਾਂਦੀ ਹੈ ?
ਉੱਤਰ-
ਬਾਰਬਰ (ਨਾਈ) ਦੁਆਰਾ ਵਾਲ ਕੱਟਣ ਵਾਲੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ ।
ਪ੍ਰਸ਼ਨ 10.
ਉੱਨ ਦੀ ਕਟਾਈ ਕਿਸ ਮੌਸਮ ਵਿੱਚ ਕੀਤੀ ਜਾਂਦੀ ਹੈ ?
ਉੱਤਰ-
ਗਰਮੀ ਦੇ ਮੌਸਮ ਵਿੱਚ ।
ਪ੍ਰਸ਼ਨ 11.
ਭੇਡਾਂ ਦੀਆਂ ਭਾਰਤੀ ਨਸਲਾਂ ਦੇ ਨਾਂ ਲਿਖੋ ।
ਉੱਤਰ-
ਲੋਹੀ, ਰਾਮਪੁਰ, ਬੁਸ਼ਾਯਰ, ਨਾਲੀ, ਬਾਖਰਵਾਲ, ਮਾਰਵਾੜੀ, ਪਾਟਨਵਾੜੀ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭੇਡ ਤੋਂ ਉੱਨ ਪ੍ਰਾਪਤੀ ਲਈ ਵਿਭਿੰਨ ਅਵਸਥਾਵਾਂ ਲਿਖੋ ।
ਉੱਤਰ-
ਉੱਨ ਪ੍ਰਾਪਤੀ ਲਈ ਵਿਭਿੰਨ ਅਵਸਥਾਵਾਂ ਪੜਾਅ :
- ਉੱਨ ਦੀ ਕਟਾਈ,
- ਅਭਿਮਾਰਜਨ,
- ਛੰਟਾਈ,
- ਰੰਗਾਈ,
- ਕਤਾਈ,
- ਬੁਣਾਈ ।
ਪ੍ਰਸ਼ਨ 2.
ਭਾਰਤ ਦੇ ਕਿਨ੍ਹਾਂ ਭਾਗਾਂ ਵਿੱਚ ਉੱਨ ਪ੍ਰਾਪਤੀ ਲਈ ਭੇਡਾਂ ਨੂੰ ਪਾਲਿਆ ਜਾਂਦਾ ਹੈ ?
ਉੱਤਰ-
ਕਸ਼ਮੀਰ, ਹਿਮਾਚਲ, ਉੱਤਰਾਖੰਡ, ਅਰੁਣਾਚਲ, ਸਿੱਕਿਮ ਦੀਆਂ ਪਹਾੜੀਆਂ ਵਿੱਚ ਅਤੇ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਦੇ ਮੈਦਾਨਾਂ ਵਿੱਚ ਉੱਨ ਪ੍ਰਾਪਤ ਕਰਨ ਲਈ ਭੇਡਾਂ ਨੂੰ ਪਾਲਿਆ ਜਾਂਦਾ ਹੈ ।
ਪ੍ਰਸ਼ਨ 3.
ਉੱਨ ਦੀ ਕਟਾਈ ਸਮੇਂ ਭੇਡਾਂ ਦਰਦ ਕਿਉਂ ਨਹੀਂ ਮਹਿਸੂਸ ਕਰਦੀਆਂ ਹਨ ?
ਉੱਤਰ-
ਭੇਡ ਦੇ ਵਾਲ ਚਮੜੀ ਦੀ ਉੱਪਰਲੀ ਪਰਤ ‘ਤੇ ਉੱਗਦੇ ਹਨ । ਇਹ ਚਮੜੀ ਦੀ ਪਰਤ ਮਰੇ ਹੋਏ ਸੈੱਲਾਂ ਦੀ ਹੁੰਦੀ ਹੈ । ਇਸ ਲਈ ਵਾਲ ਕੱਟਦੇ ਸਮੇਂ ਭੇਡਾਂ ਦਰਦ ਮਹਿਸੂਸ ਨਹੀਂ ਕਰਦੀਆਂ ।
ਪ੍ਰਸ਼ਨ 4.
ਭੇਡ ਦੀ ਗੂੰਦਾਰ ਚਮੜੀ ਨੂੰ ਕੱਟ ਕੇ ਧੋਇਆ ਕਿਉਂ ਜਾਂਦਾ ਹੈ ?
ਉੱਤਰ-
ਵਾਲਾਂ ਵਿੱਚ ਮੌਜੂਦ ਚਿਕਨਾਈ, ਧੂੜ-ਮਿੱਟੀ ਦੇ ਕਣਾਂ ਨੂੰ ਹਟਾਉਣ ਲਈ ਧੋਇਆ ਜਾਂਦਾ ਹੈ । ਇਸ ਪ੍ਰਕਿਰਿਆ ਨੂੰ ਅਭਿਮਾਰਜਨ ਆਖਦੇ ਹਨ ।
ਪ੍ਰਸ਼ਨ 5.
ਜਦੋਂ ਉੱਨ ਦੇ ਧਾਗੇ ਅਤੇ ਸੰਸ਼ਲਿਸ਼ਟ ਰੇਸ਼ਮ ਨੂੰ ਜਲਾਇਆ ਜਾਂਦਾ ਹੈ ਤਾਂ ਕੀ ਹੁੰਦਾ ਹੈ ?
ਉੱਤਰ-
ਉੱਨ ਦੇ ਧਾਗੇ ਨੂੰ ਜਲਾਉਣ ਤੇ ਨਾ ਕੋਈ ਗੰਧ ਨਿਕਲਦੀ ਹੈ ਨਾ ਹੀ ਕੋਈ ਅਵਸ਼ੇਸ਼ ਬਚਦਾ ਹੈ ਜਦੋਂ ਕਿ ਸੰਸ਼ਲਿਸ਼ਟ ਰੇਸ਼ਮ ਨੂੰ ਜਲਾਉਣ ਤੇ ਤਿੱਖੀ ਬਦਬੂ ਆਉਂਦੀ ਹੈ ਅਤੇ ਫੁੱਲਿਆ ਹੋਇਆ ਅਵਸ਼ੇਸ਼ ਬਚ ਜਾਂਦਾ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਰੇਸ਼ਮ ਪ੍ਰਾਪਤ ਕਰਨ ਦੀ ਪ੍ਰਕਿਰਿਆ ਦਾ ਸੰਖੇਪ ਵਰਣਨ ਕਰੋ ।
ਉੱਤਰ-
ਰੇਸ਼ਮ ਦੇ ਕੀੜਿਆਂ ਤੋਂ ਰੇਸ਼ਮ ਪ੍ਰਾਪਤ ਹੁੰਦੀ ਹੈ । ਰੇਸ਼ਮ ਦੇ ਕੀੜਿਆਂ ਨੂੰ ਪਾਲਿਆ ਜਾਂਦਾ ਹੈ । ਉਹਨਾਂ ਦੇ ਕੋਕੂਨਾਂ ਨੂੰ ਇਕੱਠਾ ਕਰਕੇ ਉਹਨਾਂ ਤੋਂ ਰੇਸ਼ਮ ਦਾ ਧਾਗਾ ਪ੍ਰਾਪਤ ਕੀਤਾ ਜਾਂਦਾ ਹੈ । ਇਸ ਪ੍ਰਕਾਰ ਦੇ ਦੋ ਪੜਾਅ ਹਨ-
1. ਰੇਸ਼ਮ ਦੇ ਕੀੜਿਆਂ ਨੂੰ ਪਾਲਣਾ
2. ਰੇਸ਼ਮ ਦਾ ਸੰਸਾਧਨ ।
1. ਰੇਸ਼ਮ ਦੇ ਕੀੜਿਆਂ ਨੂੰ ਪਾਲਣਾ – ਦਾ ਰੇਸ਼ਮ ਕੀੜਾ ਇਕ ਵਾਰ ਵਿੱਚ ਉਸਦੇ ਅੰਡੇ ਸੈਂਕੜੇ ਅੰਡੇ ਦਿੰਦੀ ਹੈ । ਇਹਨਾਂ ਅੰਡਿਆਂ ਨੂੰ ਸਾਵਧਾਨੀ ਨਾਲ ਕੱਪੜੇ ਦੀਆਂ ਪੱਟੀਆਂ ਜਾਂ ਕਾਗਜ਼ ਉੱਤੇ ਇਕੱਠਾ ਕਰਕੇ ਸਿਹਤਮੰਦ ਸਥਿਤੀਆਂ, ਉੱਚਿਤ ਤਾਪ ਅਤੇ ਨਮੀ ਦੀਆਂ ਅਨੁਕੂਲ ਪਰਿਸਥਿਤੀਆਂ ਵਿੱਚ ਰੱਖਦੇ ਹਨ | ਅੰਡਿਆਂ ਨੂੰ ਢੁੱਕਵੇਂ ਤਾਪਮਾਨ ਤੱਕ ਗਰਮ ਰੱਖਿਆ ਜਾਂਦਾ ਹੈ, ਜਿਸ ਨਾਲ ਅੰਡਿਆਂ ਵਿੱਚੋਂ ਲਾਰਵਾ ਲਾਰਵਾ ਜੋ ਕੈਟਰ ਪਿੱਲਰ ਜਾਂ ਰੇਸ਼ਮ ਦਾ ਕੀੜਾ ਅਖਵਾਉਂਦਾ ਹੈ, ਨੂੰ ਸ਼ਹਿਤੂਤ ਦੇ ਪੱਤਿਆਂ ‘ਤੇ ਰੱਖਿਆ ਜਾਂਦਾ ਹੈ ।
ਇਹ ਦਿਨ ਰਾਤ ਇਹਨਾਂ ਪੱਤਿਆਂ ਨੂੰ ਖਾਂਦੇ ਰਹਿੰਦੇ ਹਨ ਅਤੇ ਸਾਈਜ਼ ਵਿੱਚ ਕਾਫ਼ੀ ਵੱਧ ਜਾਂਦੇ ਹਨ । ਕੀੜਿਆਂ ਨੂੰ ਸ਼ਹਿਤੂਤ ਦੇ ਤਾਜ਼ੇ ਕੱਟੇ ਪੱਤਿਆਂ ਦੇ ਨਾਲ ਬਾਂਸ ਦੀਆਂ ਸਾਫ਼ ਟਰੇਆਂ ਵਿੱਚ ਰੱਖਿਆ ਜਾਂਦਾ ਹੈ । 25-30 ਦਿਨਾਂ ਬਾਅਦ ਕੈਟਰ ਪਿੱਲਰ ਸ਼ਹਿਤੂਤ ਖਾਣਾ ਬੰਦ ਕਰ ਦਿੰਦੇ ਹਨ ਅਤੇ ਕੋਕੂਨ ਬਣਾਉਣ ਲਈ ਉਹ ਬਾਂਸ ਦੇ ਬਣੇ ਚੈਂਬਰਾਂ ਵਿੱਚ ਚਲੇ ਜਾਂਦੇ ਹਨ । ਇਸ ਦੇ ਲਈ ਟਰੇਅ ਵਿੱਚ ਟਾਹਣੀਆਂ ਰੱਖੀਆਂ ਜਾਂਦੀਆਂ ਹਨ, ਜਿਨ੍ਹਾਂ ਨਾਲ ਕੋਕੁਨ ਚਿੰਬੜ ਜਾਂਦੇ ਹਨ । ਕੈਟਰ-ਪਿੱਲਰ ਜਾਂ ਰੇਸ਼ਮ ਦੇ ਕੀੜੇ ਕੋਕੂਨ ਬਣਾਉਂਦੇ ਹਨ ਜਿਸ ਵਿੱਚ ਪਿਊਪਾ ਵਿਕਸਿਤ ਹੁੰਦਾ ਹੈ ।
2. ਰੇਸ਼ਮ ਦਾ ਸੰਸਾਧਨ-ਰੇਸ਼ਮ ਦੇ ਰੇਸ਼ੇ (ਫਾਈਬਰ) ਪ੍ਰਾਪਤ ਕਰਨ ਲਈ ਕੋਕੁਨਾਂ ਦੀ ਵੱਡੀ ਢੇਰੀ ਨੂੰ ਧੁੱਪ ਵਿੱਚ ਰੱਖਿਆ ਜਾਂਦਾ ਹੈ ਜਾਂ ਫਿਰ ਇਸ ਨੂੰ ਪਾਣੀ ਵਿੱਚ ਉਬਾਲਿਆ ਜਾਂਦਾ ਹੈ । ਇਸ ਵਿਧੀ ਵਿੱਚ ਰੇਸ਼ਮ ਦੇ ਫਾਈਬਰ ਅਲੱਗ ਹੋ ਜਾਂਦੇ ਹਨ । ਕੋਕੂਨ ਵਿੱਚੋਂ ਰੇਸ਼ਮ ਕੱਢਣ ਦੀ ਵਿਧੀ ਨੂੰ ਰੀਲਿੰਗ ਆਖਦੇ ਹਨ । ਅੱਜਕਲ੍ਹ ਰੀਲਿੰਗ ਮਸ਼ੀਨਾਂ ਨਾਲ ਵੀ ਕੀਤੀ ਜਾਂਦੀ ਹੈ । ਬੁਣਕਰਾਂ ਦੁਆਰਾ ਇਹਨਾਂ ਰੇਸ਼ਿਆਂ (ਧਾਗਿਆਂ) ਤੋਂ ਕੱਪੜੇ ਬੁਣੇ ਜਾਂਦੇ ਹਨ ।
ਪ੍ਰਸ਼ਨ 2.
ਭੇਡ ਤੋਂ ਉੱਨ ਪ੍ਰਾਪਤੀ ਦੇ ਪ੍ਰਕਰਮ ਦੀ ਸੰਖੇਪ ਵਿੱਚ ਵਿਆਖਿਆ ਕਰੋ ।
ਉੱਤਰ-
ਉੱਨ ਪ੍ਰਾਪਤ ਕਰਨ ਲਈ ਭੇਡਾਂ ਨੂੰ ਪਾਲਿਆ ਜਾਂਦਾ ਹੈ । ਇਹਨਾਂ ਦੀ ਉਦਾਰ ਚਮੜੀ ਕੱਟ ਕੇ ਉੱਨ ਤਿਆਰ ਕੀਤੀ ਜਾਂਦੀ ਹੈ । ਇਸ ਪ੍ਰਕਰਮ ਦੇ ਦੋ ਪੜਾਅ ਹਨ :
(ਉ) ਭੇਡਾਂ ਦਾ ਪਾਲਣਾ ।
(ਅ) ਰੇਸ਼ਿਆਂ ਨੂੰ ਉੱਨ ਵਿੱਚ ਸੰਸਾਧਿਤ ਪ੍ਰੋਸੈਸਿੰਗ) ਕਰਨਾ ।
(ਉ) ਭੇਡਾਂ ਦਾ ਪਾਲਣਾ-ਭਾਰਤ ਦੇ ਕਈ ਭਾਗਾਂ ਵਿੱਚ ਭੇਡਾਂ ਪਾਲੀਆਂ ਜਾਂਦੀਆਂ ਹਨ । ਗਡਰੀਏ ਆਪਣੀਆਂ ਭੇਡਾਂ ਨੂੰ ਖੇਤਾਂ ਵਿੱਚ ਚਰਾਉਣ ਲਈ ਲੈ ਜਾਂਦੇ ਹਨ ਅਤੇ ਉਨ੍ਹਾਂ ਨੂੰ ਹਰੇ ਚਾਰੇ ਤੋਂ ਇਲਾਵਾ ਦਾਲਾਂ, ਮੱਕੀ, ਜਵਾਰ ਅਤੇ ਖਲ ਖੁਆਉਂਦੇ ਹਨ । ਜਦੋਂ ਪਾਲੀ ਹੋਈ ਭੇਡ ਦੇ ਸਰੀਰ ਤੇ ਵਾਲਾਂ ਦੀ ਸੰਘਣੀ ਪਰਤ ਹੁੰਦੀ ਹੈ ਤਾਂ ਉੱਨ ਪ੍ਰਾਪਤ ਕਰਨ ਲਈ ਉਸ ਵੇਲੇ ਵਾਲਾਂ ਨੂੰ ਕੱਟ ਲਿਆ ਜਾਂਦਾ ਹੈ ।
(ਅ) ਰੇਸ਼ਿਆਂ ਨੂੰ ਉੱਨ ਵਿੱਚ ਸੰਸਾਧਿਤ ਪ੍ਰੋਸੈਸਿੰਗ) ਕਰਨਾ-ਸਵੈਟਰ ਬੁਣਨ ਜਾਂ ਸ਼ਾਲ ਬਣਾਉਣ ਦੇ ਲਈ ਵਰਤੀ ਜਾਣ ਵਾਲੀ ਉੱਨ ਇੱਕ ਲੰਮੀ ਪ੍ਰਕਿਰਿਆ ਦੁਆਰਾ ਪ੍ਰਾਪਤ ਹੁੰਦੀ ਹੈ ਜਿਸ ਵਿੱਚ ਹੇਠ ਲਿਖੇ ਸਟੈਂਪ ਸ਼ਾਮਿਲ ਹਨ :
ਸਟੈਂਪ 1. ਭੇਡ ਦੇ ਵਾਲਾਂ ਨੂੰ ਚਮੜੀ ਦੀ ਪਤਲੀ ਪਰਤ ਦੇ ਨਾਲ ਸਰੀਰ ਤੋਂ ਉਤਾਰ ਲਿਆ ਜਾਂਦਾ ਹੈ (ਚਿੱਤਰ a) ਇਹ ਪ੍ਰਕਿਰਿਆ ਉੱਨ ਦੀ ਕਟਾਈ ਅਖਵਾਉਂਦੀ ਹੈ । ਭੇਡ ਦੇ ਵਾਲ ਉਤਾਰਨ ਲਈ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ, ਜਿਹੜੀ ਬਾਰਬਰ ਦੁਆਰਾ ਵਾਲ ਕੱਟਣ ਦੇ ਲਈ ਵਰਤੀ ਜਾਂਦੀ ਹੈ । ਆਮ ਤੌਰ ਤੇ ਵਾਲਾਂ ਨੂੰ ਗਰਮੀ ਦੇ ਮੌਸਮ ਵਿੱਚ ਉਤਾਰਿਆ ਜਾਂਦਾ ਹੈ । ਇਨ੍ਹਾਂ ਰੇਸ਼ਿਆਂ ਨੂੰ ਸੰਸਾਧਿਤ ਕਰਕੇ ਧਾਗਾ ਬਣਾਇਆ ਜਾਂਦਾ ਹੈ ।
ਸਟੈਂਪ 2. ਚਮੜੀ ਤੋਂ ਉਤਾਰੇ ਗਏ ਵਾਲਾਂ ਨੂੰ ਟੈਂਕੀਆਂ ਵਿੱਚ ਪਾ ਕੇ ਧੋਇਆ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦੀ ਚਿਕਨਾਈ, ਧੂੜ ਅਤੇ ਮਿੱਟੀ ਨਿਕਲ ਜਾਵੇ । ਇਹ ਵਿਧੀ ਅਭਿਮਾਰਜਨ ਅਖਵਾਉਂਦੀ ਹੈ | ਅੱਜ-ਕਲ੍ਹ ਇਹ ਕੰਮ ਮਸ਼ੀਨਾਂ ਨਾਲ ਕੀਤਾ। ਜਾਂਦਾ ਹੈ । (ਚਿੱਤਰ b ਅਤੇ ੦..
ਸਟੈਂਪ 3. ਅਭਿਮਾਰਜਨ ਤੋਂ ਬਾਅਦ ਛੰਟਾਈ ਕੀਤੀ ਜਾਂਦੀ ਹੈ । ਰੋਮਿਲ ਅਤੇ ਸੁੰਦਰ ਵਾਲਾਂ ਨੂੰ ਕਾਰਖ਼ਾਨਿਆਂ ਵਿੱਚ ਭੇਜ ਕੇ ਵੱਖ-ਵੱਖ ਗਠਨ ਵਾਲੇ ਵਾਲਾਂ ਨੂੰ ਵੱਖ-ਵੱਖ ਕੀਤਾ ਜਾਂਦਾ ਹੈ ।
ਸਟੈੱਪ 4. ਵਾਲਾਂ ਵਿੱਚੋਂ ਕੋਮਲ ਅਤੇ ਫੁੱਲੇ ਹੋਏ ਰੇਸ਼ਿਆਂ ਨੂੰ ਚੁਣ ਲਿਆ ਜਾਂਦਾ ਹੈ ਜਿਨ੍ਹਾਂ ਨੂੰ ‘ਬਰ ਆਖਦੇ ਹਨ । ਇਸ ਤੋਂ ਬਾਅਦ ਦੁਬਾਰਾ ਰੇਸ਼ਿਆਂ ਨੂੰ ਅਭਿਮਾਰਜਨ ਕਰਕੇ ਸੁਕਾ ਲਿਆ ਜਾਂਦਾ ਹੈ । ਹੁਣ ਇਹ ਉੱਨ ਧਾਗਿਆਂ ਦੇ ਰੂਪ ਵਿਚ ਢੁੱਕਵੀਂ ਹੁੰਦੀ ਹੈ ।
ਸਟੈਂਪ 5. ਹੁਣ ਰੇਸ਼ਿਆਂ ਦੀ ਵੱਖ-ਵੱਖ ਰੰਗ ਵਿੱਚ ਰੰਗਾਈ ਕੀਤੀ ਜਾਂਦੀ ਹੈ । |
ਸਟੈਂਪ 6. ਹੁਣ ਰੇਸ਼ਿਆਂ ਨੂੰ ਸਿੱਧਾ ਕਰਕੇ ਸੁਲਝਾਇਆ ਜਾਂਦਾ ਹੈ ਫਿਰ ਲਪੇਟ ਕੇ ਧਾਗਾ ਬਣਾਇਆ ਜਾਂਦਾ ਹੈ । (ਚਿੱਤਰ d) ਲੰਬੇ ਰੇਸ਼ਿਆਂ ਨੂੰ ਕੱਤ ਕੇ ਸਵੈਟਰਾਂ ਲਈ ਉੱਨ ਅਤੇ ਛੋਟੇ ਰੇਸ਼ਿਆਂ ਨੂੰ ਕੱਤ ਕੇ ਉੱਨੀ ਕੱਪੜੇ ਲਈ ਤਿਆਰ ਕੀਤਾ ਜਾਂਦਾ ਹੈ ।