PSEB 7th Class Science Solutions Chapter 16 ਪਾਣੀ : ਇੱਕ ਅਨਮੋਲ ਸਾਧਨ

Punjab State Board PSEB 7th Class Science Book Solutions Chapter 16 ਪਾਣੀ: ਇੱਕ ਅਨਮੋਲ ਸਾਧਨ Textbook Exercise Questions, and Answers.

PSEB Solutions for Class 7 Science Chapter 16 ਪਾਣੀ: ਇੱਕ ਅਨਮੋਲ ਸਾਧਨ

PSEB 7th Class Science Guide ਪਾਣੀ : ਇੱਕ ਅਨਮੋਲ ਸਾਧਨ Intext Questions and Answers

ਸੋਚੋ ਅਤੇ ਉੱਤਰ ਦਿਓ : (ਪੇਜ 195)

ਪ੍ਰਸ਼ਨ 1.
ਅਜਿਹੀਆਂ ਤਿੰਨ ਗਤੀਵਿਧੀਆਂ ਲਿਖੋ ਜਿਨ੍ਹਾਂ ਦੌਰਾਨ ਸਭ ਤੋਂ ਵੱਧ ਪਾਣੀ ਬਰਬਾਦ ਹੁੰਦਾ ਹੈ ?
ਉੱਤਰ-
ਤਿੰਨ ਗਤੀਵਿਧੀਆਂ ਜਿਨਾਂ ਦੌਰਾਨ ਪਾਣੀ ਦੀ ਬਰਬਾਦੀ ਹੁੰਦੀ ਹੈ

  1. ਪਾਣੀ ਦੇ ਪਾਈਪ ਦਾ ਲੀਕ ਹੋਣਾ ।
  2. ਬਰਤਨਾਂ ਨੂੰ ਵੱਗਦੇ ਪਾਣੀ ਨਾਲ ਧੋਣਾ ।
  3. ਘੱਟ ਕੱਪੜਿਆਂ ਲਈ ਕੱਪੜੇ ਧੋਣ ਵਾਲੀ ਮਸ਼ੀਨ ਦੀ ਵਰਤੋਂ ਕਰਨਾ ।

ਪ੍ਰਸ਼ਨ 2.
ਕੀ ਸਾਨੂੰ ਪਾਣੀ ਦੀ ਬਰਬਾਦੀ ` ਤੇ ਕਾਬੂ ਪਾਉਣਾ ਚਾਹੀਦਾ ਹੈ ? ਜੇਕਰ ਹਾਂ, ਤਾਂ ਕਿਉਂ ?
ਉੱਤਰ-
ਸਾਨੂੰ ਪਾਣੀ ਦੀ ਬਰਬਾਦੀ ‘ਤੇ ਕਾਬੂ ਪਾਉਣਾ ਚਾਹੀਦਾ ਹੈ । ਪਾਣੀ ਦੀ ਵਰਤੋਂ ਘਟਾਉਣ ਨਾਲ ਪਾਣੀ ਨੂੰ ਸਾਫ਼ ਕਰਕੇ ਘਰਾਂ, ਵਪਾਰੀ ਸਥਾਨਾਂ, ਖੇਤੀ ਦੇ ਫਾਰਮਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਪਹੁੰਚਾਉਣ ਲਈ ਉਰਜਾ ਘੱਟ ਲਗਦੀ ਹੈ । ਅਜਿਹਾ ਕਰਨ ਨਾਲ ਪ੍ਰਦੂਸ਼ਣ ਵਿੱਚ ਕਮੀ ਹੁੰਦੀ ਹੈ ਅਤੇ ਈਂਧਣ ਦੀ ਵੀ ਬੱਚਤ ਹੁੰਦੀ ਹੈ । ਇਸ ਨਾਲ ਮਨੋਰੰਜਕ ਕਿਰਿਆਵਾਂ ਲਈ ਵੀ ਪਾਣੀ ਉਪਲੱਬਧ ਹੋ ਜਾਂਦਾ ਹੈ ।

ਸੋਚੋ ਅਤੇ ਉੱਤਰ ਦਿਓ : (ਪੇਜ 196 )

ਪ੍ਰਸ਼ਨ 1.
………. ਅਜਿਹੀ ਕਿਰਿਆ ਹੈ ਜਿਸ ਦੌਰਾਨ ਪਾਣੀ ਤਰਲ ਅਵਸਥਾ ਤੋਂ ਗੈਸ ਅਵਸਥਾ ਵਿੱਚ ਬਦਲਦਾ ਹੈ ।
ਉੱਤਰ-
ਵਾਸ਼ਪੀਕਰਨ ਅਜਿਹੀ ਕਿਰਿਆ ਹੈ ਜਿਸ ਦੌਰਾਨ ਪਾਣੀ ਤਰਲ ਅਵਸਥਾ ਤੋਂ ਗੈਸ ਅਵਸਥਾ ਵਿੱਚ ਬਦਲਦਾ ਹੈ ।

ਪ੍ਰਸ਼ਨ 2.
………. ਅਜਿਹੀ ਕਿਰਿਆ ਹੈ ਜਿਸ ਦੌਰਾਨ ਪਾਣੀ ਗੈਸ ਅਵਸਥਾ ਤੋਂ ਤਰਲ ਅਵਸਥਾ ਵਿੱਚ ਬਦਲਦਾ ਹੈ ।
ਉੱਤਰ-
ਸੰਘਣਨ ਅਜਿਹੀ ਕਿਰਿਆ ਹੈ ਜਿਸ ਦੌਰਾਨ ਪਾਣੀ ਗੈਸ ਅਵਸਥਾ ਤੋਂ ਤਰਲ ਅਵਸਥਾ ਵਿੱਚ ਬਦਲਦਾ ਹੈ ।

PSEB 7th Class Science Solutions Chapter 16 ਪਾਣੀ : ਇੱਕ ਅਨਮੋਲ ਸਾਧਨ

ਸੋਚੋ ਅਤੇ ਉੱਤਰ ਦਿਓ : (ਪੇਜ 197)

ਪ੍ਰਸ਼ਨ 1.
ਕਿਹੜਾ ਬੀਕਰ ਧਰਤੀ ਹੇਠਲੇ ਪਾਣੀ ਨੂੰ ਦਰਸਾਉਂਦਾ ਹੈ ?
ਉੱਤਰ-
ਬੀਕਰ ਵਿੱਚ ਲਿਆ ਗਿਆ ਪਾਣੀ ।

ਪ੍ਰਸ਼ਨ 2.
ਕਿਹੜਾ ਬੀਕਰ ਧਰਤੀ ਦੇ ਤਲ ਤੇ ਮੌਜੂਦ ਸਤਹੀ ਪਾਣੀ ਨੂੰ ਦਰਸਾਉਂਦਾ ਹੈ ?
ਉੱਤਰ-
ਬੀਕਰ ‘ਸ’ ਵਿੱਚ ਲਿਆ ਗਿਆ ਪਾਣੀ ਧਰਤੀ ਦੇ ਤਲ ਤੇ ਸਤਹੀਂ ਪਾਣੀ ਨੂੰ ਦਰਸਾਉਂਦਾ ਹੈ ।

PSEB 7th Class Science Guide ਪਾਣੀ : ਇੱਕ ਅਨਮੋਲ ਸਾਧਨ Textbook Questions and Answers

1. ਖ਼ਾਲੀ ਥਾਂਵਾਂ ਭਰੋ

(i) ਜਿਹੜਾ ਪਾਣੀ ਅਸੀਂ ਪੀਂਦੇ ਹਾਂ ਉਹ ………. ਅਵਸਥਾ ਵਿੱਚ ਹੁੰਦਾ ਹੈ ।
ਉੱਤਰ-
ਤਰਲ,

(ii) ਪਾਣੀ ਦੇ ਮਿੱਟੀ ਵਿੱਚ ਰਿਸ ਕੇ ਜਾਣ ਦੀ ਕਿਰਿਆ ਨੂੰ ………. ਕਹਿੰਦੇ ਹਨ ।
ਉੱਤਰ-
ਇਨਫਿਲਟਰੇਸ਼ਨ,

(iii) ਭੌ-ਜਲ ਦੇ ਉੱਪਰਲੇ ਤਲ ਨੂੰ ………… ਕਹਿੰਦੇ ਹਨ ।
ਉੱਤਰ-
ਅਸੰਤ੍ਰਿਪਤ ਖੇਤਰ,

(iv) ………. ਦਾ ਅਰਥ ਹੈ ਪਾਣੀ ਦੀ ਹਰ ਸੰਭਵ ਵਧੀਆ ਢੰਗ ਨਾਲ ਵਰਤੋਂ ।
ਉੱਤਰ-
ਪ੍ਰਬੰਧਨ,

(v) ਕਿਸਾਨ …………. ਵਰਤ ਕੇ ਪਾਣੀ ਦੀ ਕਿਫਾਇਤੀ ਢੰਗ ਨਾਲ ਵਰਤੋਂ ਕਰ ਸਕਦੇ ਹਨ ।
ਉੱਤਰ-
ਤੁਪਕਾ ਸਿੰਚਾਈ ਪ੍ਰਣਾਲੀ ।

2. ਠੀਕ ਜਾਂ ਗਲਤ ਲਿਖੋ

(i) ਜਲ ਚੱਕਰ ਧਰਤੀ ਉੱਤੇ ਪਾਣੀ ਦੀ ਹੋਂਦ ਨੂੰ ਕਾਇਮ ਰੱਖਣ ਵਿੱਚ ਮਦਦ ਕਰਦਾ ਹੈ ।
ਉੱਤਰ-
ਠੀਕ,

(ii) ਧਰਤੀ ਉੱਤੇ ਮੌਜੂਦ ਕੁੱਲ ਪਾਣੀ ਦਾ ਲਗਭਗ 97% ਪਾਣੀ ਤਾਜ਼ਾ ਹੈ ।
ਉੱਤਰ-
ਗ਼ਲਤ,

(iii) ਪਾਣੀ ਦੀਆਂ ਲੀਕ ਕਰਦੀਆਂ ਪਾਈਪਾਂ ਅਤੇ ਟੂਟੀਆਂ ਦੀ ਛੇਤੀ ਮੁਰੰਮਤ ਕਰਨੀ ਚਾਹੀਦੀ ਹੈ ।
ਉੱਤਰ-
ਠੀਕ,

PSEB 7th Class Science Solutions Chapter 16 ਪਾਣੀ : ਇੱਕ ਅਨਮੋਲ ਸਾਧਨ

(iv) ਅਸੀਂ ਬੜੀ ਤੇਜ਼ੀ ਨਾਲ ਵਿਸ਼ਵ-ਪੱਧਰੀ ਜਲ ਸੰਕਟ ਵੱਲ ਵੱਧ ਰਹੇ ਹਾਂ ।
ਉੱਤਰ-
ਠੀਕ,

(v) ਬੁਰਸ਼ ਕਰਨ ਸਮੇਂ ਟੂਟੀ ਨੂੰ ਲਗਾਤਾਰ ਨਾ ਚਲਾਓ ।
ਉੱਤਰ-
ਠੀਕ ॥

3. ਕਾਲਮ ‘ਉ’ ਅਤੇ ਕਾਲਮ ‘ਅ’ ਦਾ ਮਿਲਾਣ ਕਰੋ

ਕਾਲਮ ‘ਉ’ ਕਾਲਮ ‘ਅ’
(i) ਬਰਫ਼ (ਉ) ਸਮੁੰਦਰ ਅਤੇ ਮਹਾਂਸਾਗਰ
(ii) ਖਾਰਾ ਪਾਣੀ (ਅ) ਨਦੀਆਂ ਅਤੇ ਛੱਪੜ
(iii) ਤਾਜ਼ਾ ਪਾਣੀ (ਇ) ਪਾਣੀ ਦੀ ਗੈਸੀ ਅਵਸਥਾ
(iv) ਜਲ ਵਾਸ਼ਪ (ਸ) ਪਾਣੀ ਦਾ ਸਭ ਤੋਂ ਸ਼ੁੱਧ ਰੂਪ
(v) ਮੀਂਹ ਦਾ ਪਾਣੀ (ਹ) ਪਾਣੀ ਦੀ ਠੋਸ ਅਵਸਥਾ ॥

ਉੱਤਰ

ਕਾਲਮ ‘ਉ’ ਕਾਲਮ ‘ਅ’
(i) ਬਰਫ਼ (ਹ) ਪਾਣੀ ਦੀ ਠੋਸ ਅਵਸਥਾ
(ii) ਖਾਰਾ ਪਾਣੀ (ਉ) ਸਮੁੰਦਰ ਅਤੇ ਮਹਾਂਸਾਗਰ
(iii) ਤਾਜ਼ਾ ਪਾਣੀ (ਸ) ਪਾਣੀ ਦਾ ਸਭ ਤੋਂ ਸ਼ੁੱਧ ਰੂਪ
(iv) ਜਲ ਵਾਸ਼ਪ (ਇ), ਪਾਣੀ ਦੀ ਗੈਸੀ ਅਵਸਥਾ
(v) ਮੀਂਹ ਦਾ ਪਾਣੀ (ਅ) ਨਦੀਆਂ ਅਤੇ ਛੱਪੜ ।

4. ਸਹੀ ਉੱਤਰ ਚੁਣੋ

(i) ਇਨ੍ਹਾਂ ਵਿੱਚੋਂ ਕਿਹੜਾ ਭੌ-ਜਲ ਦੇ ਘਟਣ ਲਈ ਜ਼ਿੰਮੇਵਾਰ ਹੈ ?
(ਉ) ਵੱਧਦੀ ਆਬਾਦੀ
(ਅ) ਵੱਧਦੇ ਉਦਯੋਗ
(ਇ) ਜੰਗਲਾਂ ਦੀ ਕਟਾਈ. .
(ਸ) ਇਹ ਸਾਰੇ ਹੀ ।
ਉੱਤਰ-
(ਸ) ਇਹ ਸਾਰੇ ਹੀ ।

(ii) ਪੰਜਾਬ ਜਲ ਸੰਭਾਲ ਕਾਨੂੰਨ ਇਸ ਸਾਲ ਪਾਸ ਹੋਇਆ
(ਉ) 2009
(ਆ) 2010
(ਇ) 2008
(ਸ) 2015.
ਉੱਤਰ-
(ਉ) 2009.

(iii) ਹਰ ਸਾਲ ਵਿਸ਼ਵ-ਜਲ ਦਿਵਸ ਮਨਾਇਆ ਜਾਂਦਾ ਹੈ
(ਉ) 22 ਅਪ੍ਰੈਲ
(ਆ) 24 ਮਾਰਚ
(ਈ) 22 ਮਾਰਚ .
(ਸ) 22 ਮਈ ॥
ਉੱਤਰ-
(ੲ) 22 ਮਾਰਚ ।

(iv) ਧਰਤੀ ਦੇ ਸਤਹੀ ਪਾਣੀ ਦਾ ਲਗਭਗ ………… ਪਾਣੀ ਸਮੁੰਦਰਾਂ ਅਤੇ ਮਹਾਂਸਾਗਰਾਂ ਵਿੱਚ ਹੈ ।
(ਉ) 75%
(ਅ) 71%
( 81% .
(ਸ) 29% .
ਉੱਤਰ-
(ਅ) 71%.

PSEB 7th Class Science Solutions Chapter 16 ਪਾਣੀ : ਇੱਕ ਅਨਮੋਲ ਸਾਧਨ

(v) ਸਾਨੂੰ ਟੂਟੀਆਂ ਚੱਲਦੀਆਂ ਕਦੋਂ ਨਹੀਂ ਰੱਖਣੀਆਂ ਚਾਹੀਦੀਆਂ ?
(ਉ) ਬੁਰਸ਼ ਕਰਦੇ ਸਮੇਂ ।
(ਅ ਸ਼ੇਵ ਕਰਦੇ ਸਮੇਂ
(ਇ) ਨਹਾਉਂਦੇ ਸਮੇਂ
(ਸ) ਇਹ ਸਾਰੇ ਹੀ ।
ਉੱਤਰ-
(ਸ) ਇਹ ਸਾਰੇ ਹੀ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਭੌ-ਜਲ ਕੀ ਹੁੰਦਾ ਹੈ ?
ਉੱਤਰ-
ਭੌ-ਜਲ-ਇਹ ਧਰਤੀ ਦੀ ਉੱਪਰਲੀ ਪਰਤ ਦੇ ਹੇਠਾਂ ਮਿੱਟੀ ਦੇ ਕਣਾਂ ਵਿੱਚ ਦੀਆਂ ਵਿੱਥਾਂ, ਟੁੱਟੀਆਂ ਚੱਟਾਨਾਂ ਅੰਦਰ ਇਕੱਠਾ ਹੋਇਆ ਪਾਣੀ ਹੈ । ਇਹ ਪਾਣੀ ਆਪਣੇ ਆਪ ਝਰਨੇ ਦੇ ਰੂਪ ਵਿੱਚ ਉੱਪਰ ਧਰਤੀ ‘ਤੇ ਆ ਜਾਂਦਾ ਹੈ । ਇਸ ਪਾਣੀ ਨੂੰ ਟਿਊਬਵੈੱਲ ਰਾਹੀਂ ਧਰਤੀ ਦੀ ਸਤਹਿ ਉੱਪਰ ਲਿਆਇਆ ਜਾ ਸਕਦਾ ਹੈ ।

ਪ੍ਰਸ਼ਨ (ii)
ਸਮੁੰਦਰਾਂ ਅਤੇ ਮਹਾਂਸਾਗਰਾਂ ਦਾ ਪਾਣੀ ਪੀਣ-ਯੋਗ ਕਿਉਂ ਨਹੀਂ ਹੁੰਦਾ ?
ਉੱਤਰ-
ਸਮੁੰਦਰਾਂ ਅਤੇ ਮਹਾਂਸਾਗਰਾਂ ਦਾ ਪਾਣੀ ਪੀਣ ਯੋਗ ਨਹੀਂ ਹੁੰਦਾ ਹੈ ਕਿਉਂਕਿ ਇਸ ਵਿੱਚ ਅਧਿਕ ਮਾਤਰਾ ਵਿੱਚ ਲੂਣ ਘੁਲਿਆ ਹੋਇਆ ਹੁੰਦਾ ਹੈ । ਇੱਕ ਲੀਟਰ ਸਮੁੰਦਰੀ ਪਾਣੀ ਵਿੱਚ 35 ਗ੍ਰਾਮ ਲੂਣ ਘੁਲੇ ਹੁੰਦੇ ਹਨ । ਇਸ ਪਾਣੀ ਨੂੰ ਪੀਣ ਨਾਲ ਨਿਰਜਲੀਕਰਨ, ਗੁਰਦੇ ਫੇਲ੍ਹ, ਬੇਹੋਸ਼ੀ ਅਤੇ ਮੌਤ ਵੀ ਹੋ ਸਕਦੀ ਹੈ ।

ਪ੍ਰਸ਼ਨ (iii)
ਜਲਈ ਚੱਟਾਨੀ ਪਰਤਾਂ ਕੀ ਹੁੰਦੀਆਂ ਹਨ ?
ਉੱਤਰ-
ਜਲਈ ਚੱਟਾਨਾਂ ਪਰਤਾਂ-ਕਈ ਥਾਂਵਾਂ ‘ਤੇ ਵਾਟਰ ਟੇਬਲ ਤੋਂ ਵੀ ਹੇਠਾਂ ਸਖ਼ਤ ਚੱਟਾਨਾਂ ਦੀਆਂ ਪਰਤਾਂ ਹੁੰਦੀਆਂ ਹਨ ਜਿਨ੍ਹਾਂ ਵਿਚਕਾਰ ਭੌ-ਜਲ ਇਕੱਠਾ ਹੁੰਦਾ ਹੈ । ਇਨ੍ਹਾਂ ਚੱਟਾਨਾਂ ਦੀਆਂ ਪਰਤਾਂ ਨੂੰ ਜਲਈ ਚੱਟਾਨੀ ਪਰਤ ਕਹਿੰਦੇ ਹਨ ।

ਪ੍ਰਸ਼ਨ (iv)
ਪਾਣੀ ਦੀਆਂ ਤਿੰਨ ਅਵਸਥਾਵਾਂ ਕਿਹੜੀਆਂ ਹਨ ?
ਉੱਤਰ-
ਪਾਣੀ ਦੀਆਂ ਤਿੰਨ ਅਵਸਥਾਵਾਂ-

  1. ਠੋਸ (ਬਰਫ਼ ਰੂਪ ਵਿੱਚ),
  2. ਤਰਲ (ਸਧਾਰਨ ਪਾਣੀ) ਅਤੇ
  3. ਗੈਸ ਵਾਸ਼ਪਾਂ ਦੇ ਰੂਪ ਵਿੱਚ) ।

ਪ੍ਰਸ਼ਨ (v)
ਭੌ-ਜਲ ਦੀ ਪ੍ਰਤੀਪੂਰਤੀ ਕਿਵੇਂ ਹੁੰਦੀ ਹੈ ?
ਉੱਤਰ-
ਭੌ-ਜਲ ਦੀ ਪ੍ਰਤੀਪੂਰਤੀ-

  • ਮੀਂਹ ਦੇ ਪਾਣੀ ਦੀ ਵਰਤੋਂ ਧਰਤੀ ਹੇਠਲੇ ਭੌ-ਜਲ ਦੀ ਪ੍ਰਤੀਪੂਰਤੀ ਲਈ ਕੀਤੀ ਜਾ ਸਕਦੀ ਹੈ ।
  • ਖੇਤਾਂ ਵਿੱਚ ਕਿਸਾਨ, ਤੁਪਕਾ ਸਿੰਚਾਈ ਪ੍ਰਣਾਲੀ ਰਾਹੀਂ ਪਾਣੀ ਦੀ ਬੱਚਤ ਕਰ ਸਕਦੇ ਹਨ | ਅਜਿਹਾ ਕਰਨ ਨਾਲ ਵੀ ਭੌ-ਜਲ ਪ੍ਰਤੀਪੂਰਤੀ ਹੋ ਸਕਦੀ ਹੈ ।
  • ਪ੍ਰਸ਼ਾਸਨਿਕ ਅਧਿਕਾਰੀ ਜਲ-ਸਪਲਾਈ ਦੀਆਂ ਪਾਈਪਾਂ ਵਿਚੋਂ ਜਲ ਰਿਸਾਵ ਰੋਕ ਨਾਲ ਭੌ-ਜਲ ਪ੍ਰਤੀਪੂਰਤੀ ਹੋ ਸਕਦੀ ਹੈ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਕੁੱਝ ਅਜਿਹੀਆਂ ਮਨੁੱਖੀ-ਗਤੀਵਿਧੀਆਂ ਬਾਰੇ ਲਿਖੋ ਜਿਨ੍ਹਾਂ ਨਾਲ ਪਾਣੀ ਬਰਬਾਦ ਹੁੰਦਾ ਹੈ ?
ਉੱਤਰ-
ਹੇਠਾਂ ਲਿਖੀਆਂ ਕੁੱਝ ਮਨੁੱਖੀ ਗਤੀਵਿਧੀਆਂ ਹਨ ਜਿਨ੍ਹਾਂ ਕਾਰਨ ਬਹੁਤ ਸਾਰਾ ਪਾਣੀ ਬਰਬਾਦ ਹੁੰਦਾ ਹੈ

  • ਵੱਗਦੀ ਟੁਟੀ ਰੱਖ ਕੇ ਦੰਦ ਸਾਫ਼ ਕਰਨ ਲਈ ਬੁਰਸ਼ ਕਰਨਾ ਅਤੇ ਸ਼ੇਵ ਕਰਨਾ ।
  • ਗਰਮੀਆਂ ਦੇ ਮੌਸਮ ਵਿੱਚ ਬਗੀਚੇ ਨੂੰ ਦੁਪਹਿਰ ਸਮੇਂ ਪਾਣੀ ਲਾਉਣਾ । ਜੇਕਰ ਤੜਕੇ 5 ਤੋਂ 7 ਵਜੇ ਵਿਚਕਾਰ ਪਾਣੀ ਲਗਾਇਆ ਜਾਵੇ ਤਾਂ ਪਾਣੀ ਦਾ ਵਾਸ਼ਪੀਕਰਨ ਘੱਟ ਹੋਵੇਗਾ ।
  • ਰਸੋਈ ਦੇ ਬਰਤਨਾਂ ਨੂੰ ਚਲਦੀ ਟੂਟੀ ਹੇਠ ਸਾਫ਼ ਕਰਨ ਨਾਲ ਬਹੁਤ ਪਾਣੀ ਦੀ ਲੋੜ ਪਵੇਗੀ ।
  • ਡਿਸ਼ਵਾਸ਼ਰ ਵਿੱਚ ਭਾਂਡੇ ਧੋਣਾ ਜਦੋਂ ਕਿ ਡਿਸ਼ਵਾਸ਼ਰ ਪੁਰੀ ਭਾਂਡਿਆਂ ਨਾਲ ਨਹੀਂ ਭਰੀ ਹੈ !
  • ਕੱਪੜਿਆਂ ਨੂੰ ਧੋਣਾ ਜਦੋਂ ਕੱਪੜੇ ਧੋਣ ਵਾਲੀ ਮਸ਼ੀਨ ਕੱਪੜਿਆਂ ਨਾਲ ਪੂਰੀ ਭਰੀ ਹੋਈ ਨਹੀਂ ਹੈ ।
  • ਵੱਗਦੇ ਪਾਣੀ ਦੀ ਟੂਟੀ ਹੇਠਾਂ ਬੈਠ ਕੇ ਨਹਾਉਣਾ ਜਾਂ ਫਿਰ ਲੰਮੇ ਸਮੇਂ ਲਈ ਫੁਹਾਰੇ ਥੱਲੇ ਬੈਠ ਕੇ ਨਹਾਉਣਾ ।

PSEB 7th Class Science Solutions Chapter 16 ਪਾਣੀ : ਇੱਕ ਅਨਮੋਲ ਸਾਧਨ

ਪ੍ਰਸ਼ਨ (ii)
ਤੁਸੀਂ ਬਗੀਚੇ ਵਿੱਚ ਪਾਣੀ ਦੀ ਖ਼ਪਤ ਕਿਵੇਂ ਘੱਟ ਕਰੋਗੇ ?
ਉੱਤਰ-
ਬਗੀਚੇ ਵਿੱਚ ਪਾਣੀ ਦੀ ਖ਼ਪਤ ਘੱਟ ਕਰਨਾ-

  1. ਆਪਣੇ ਬਗੀਚੇ ਦੀ ਸਿੰਚਾਈ ਗਰਮੀਆਂ ਦੇ ਮੌਸਮ ਵਿੱਚ ਸਵੇਰੇਸਵੇਰੇ ਜਾਂ ਸ਼ਾਮ ਨੂੰ ਅਰਥਾਤ ਦੁਪਹਿਰ ਤੋਂ ਬਾਅਦ ਕਰਨ ਨਾਲ ਪਾਣੀ ਦੀ ਖ਼ਪਤ ਘੱਟ ਹੋ ਜਾਵੇਗੀ ਕਿਉਂਕਿ ਇਸ ਸਮੇਂ ਪਾਣੀ ਦੇ ਵਾਸ਼ਪ ਘੱਟ ਬਣਨਗੇ ।
  2. ਬਗੀਚੇ ਦੀ ਸਿੰਚਾਈ ਤੁਪਕਾ ਸਿੰਚਾਈ ਪ੍ਰਣਾਲੀ ਜਾਂ ਸਪਿੰਕਲਰ ਨਾਲ ਕਰਾਂਗੇ ਜਿਸ ਤੋਂ ਪਾਣੀ ਓਨਾ ਹੀ ਲਗੇਗਾ ਜਿੰਨੀ ਇਸ ਨੂੰ ਲੋੜ ਹੈ ਅਰਥਾਤ ਪਾਣੀ ਦੀ ਬਰਬਾਦੀ ਵੀ ਨਹੀਂ ਹੋਵੇਗੀ ।

ਪ੍ਰਸ਼ਨ (iii)
ਪਾਣੀ ਸਾਡੇ ਲਈ ਕਿਵੇਂ ਮਹੱਤਵਪੂਰਨ ਹੈ ?
ਉੱਤਰ-
ਪਾਣੀ ਦੀ ਮਹੱਤਤਾ-ਧਰਤੀ ਦੇ ਸਭ ਤੋਂ ਮਹੱਤਵਪੂਰਨ ਸੋਤਾਂ ਵਿੱਚੋਂ ਇੱਕ ਪਾਣੀ ਹੈ । ਸਾਰੇ ਜੀਵਾਂ ਨੂੰ ਜਿਉਂਦੇ ਰਹਿਣ ਲਈ ਪਾਣੀ ਦੀ ਲੋੜ ਹੁੰਦੀ ਹੈ | ਪੀਣ ਤੋਂ ਇਲਾਵਾ ਮਨੁੱਖ ਨੂੰ ਖਾਣਾ ਬਣਾਉਣ ਲਈ, ਨਹਾਉਣ, ਕੱਪੜੇ ਧੋਣ, ਭਾਂਡੇ ਧੋਣ, ਦੰਦ ਸਾਫ਼ ਕਰਨ, ਘਰ ਅਤੇ ਹੋਰ ਥਾਂਵਾਂ ਸਾਫ਼ ਕਰਨ ਅਤੇ ਪੌਦਿਆਂ ਨੂੰ ਪਾਣੀ ਦੇਣ ਵਰਗੇ ਅਨੇਕਾਂ ਕਾਰਜਾਂ ਲਈ ਪਾਣੀ ਦੀ ਲੋੜ ਹੁੰਦੀ ਹੈ । ਪਾਣੀ ਦੀ ਵਰਤੋਂ ਕਰਕੇ ਬਿਜਲੀ ਪੈਦਾ ਕਰਨ ਲਈ, ਖੇਤੀਬਾੜੀ ਕਾਰਜਾਂ ਲਈ, ਉਪਯੋਗਾਂ ਵਿੱਚ ਕਈ ਸਾਮਾਨ ਤਿਆਰ ਕਰਨ ਲਈ, ਤੈਰਾਕੀ ਵਰਗੀਆਂ ਮਨੋਰੰਜਕ ਕਿਰਿਆਵਾਂ ਲਈ ਪਾਣੀ ਦੀ ਲੋੜ ਪੈਂਦੀ ਹੈ ।

ਪ੍ਰਸ਼ਨ (iv)
ਮਨੁੱਖੀ ਵਸੋਂ ਦਾ ਵਾਧਾ ਭੌ-ਜਲ ਦੀ ਘਾਟ ਲਈ ਕਿਵੇਂ ਜ਼ਿੰਮੇਵਾਰ ਹੈ ?
ਉੱਤਰ-
ਮਨੁੱਖੀ ਵਸੋਂ ਦਾ ਵਾਧਾ ਭੌ-ਜਲ ਦੀ ਘਾਟ ਲਈ ਜ਼ਿੰਮੇਵਾਰ-ਮਨੁੱਖੀ ਆਬਾਦੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ । ਜਿਵੇਂ ਆਬਾਦੀ ਵੱਧਦੀ ਹੈ ਉਸ ਦੀਆਂ ਰੋਜ਼ਾਨਾ ਲੋੜਾਂ ਲਈ ਪਾਣੀ ਦੀ ਮੰਗ ਵੀ ਵੱਧਦੀ ਹੈ । ਅਕਸਰ ਧਰਤੀ ਹੇਠਲੇ ਪਾਣੀ ਦੀ ਵਰਤੋਂ ਘਰਾਂ, ਦੁਕਾਨਾਂ, ਦਫ਼ਤਰਾਂ, ਸੜਕਾਂ ਅਤੇ ਰੇਲ ਪਟੜੀਆਂ ਦੇ ਨਿਰਮਾਣ ਅਤੇ ਹੋਰ ਕਈ ਕੰਮਾਂ ਲਈ ਕੀਤੀ ਜਾਂਦੀ ਹੈ । ਅਜਿਹੇ ਨਿਰਮਾਣ ਨਾਲ ਮੀਂਹ ਦੇ ਪਾਣੀ ਦਾ ਧਰਤੀ ਹੇਠਾਂ ਰਿਸ ਕੇ ਜਾਣ ਵਾਲਾ ਖੇਤਰ ਵੀ ਘੱਟ ਜਾਂਦਾ ਹੈ । ਇਸ ਤਰ੍ਹਾਂ ਅਸੀਂ ਧਰਤੀ ਹੇਠਲੇ ਪਾਣੀ ਦੀ ਖ਼ਪਤ ਹੀ ਨਹੀਂ ਕਰ ਰਹੇ ਸਗੋਂ ਧਰਤੀ ਹੇਠਾਂ ਰਿਸਣ ਵਾਲੇ ਪਾਣੀ ਨੂੰ ਵੀ ਘਟਾ ਰਹੇ ਹੁੰਦੇ ਹਾਂ ।

ਜਿਸ ਦਾ ਸਿੱਟਾ ਇਹ ਹੈ ਕਿ ਭੌ-ਜਲ ਪੱਧਰ ਹੇਠਾਂ ਡਿੱਗ ਜਾਂਦਾ ਹੈ ।ਵੱਧਦੀ ਆਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੱਧ ਤੋਂ ਵੱਧ ਉਦਯੋਗ ਸਥਾਪਤ ਕਰਨ ਦੀ ਲੋੜ ਹੁੰਦੀ ਹੈ ਜਿਸ ਤੋਂ ਧਰਤੀ ਹੇਠਲੇ ਪਾਣੀ ਦੀ ਜ਼ਿਆਦਾ ਵਰਤੋਂ ਕਰਦੇ ਹਾਂ ਜਿਸ ਨਾਲ ਭੌ-ਜਲ ਪੱਧਰ ਹੇਠਾਂ ਡਿੱਗਦਾ ਜਾਂਦਾ ਹੈ । ਵੱਧ ਰਹੀ ਆਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਰੁੱਖ ਕੱਟੇ ਜਾਂਦੇ ਹਨ ਜਿਸ ਨਾਲ ਜਲ-ਚੱਕਰ ਵਿਗੜ ਰਿਹਾ ਹੈ । ਇਹੀ ਕਾਰਨ ਹੈ ਕਿ ਧਰਤੀ ਹੇਠਾਂ ਰਿਸ ਕੇ ਜਾਣ ਵਾਲੇ ਪਾਣੀ ਦੀ ਮਾਤਰਾ ਵੀ ਘੱਟ ਰਹੀ ਹੈ ਅਤੇ ਭੌ-ਜਲ ਪੱਧਰ ਵੀ ਹੇਠਾਂ ਡਿੱਗ ਪੈਂਦਾ ਹੈ ।

ਪ੍ਰਸ਼ਨ (v)
ਜੇ ਪੌਦਿਆਂ ਨੂੰ ਕੁੱਝ ਦਿਨ ਪਾਣੀ ਨਾ ਮਿਲੇ ਤਾਂ ਉਹ ਪਹਿਲਾਂ ਮੁਰਝਾਉਂਦੇ ਅਤੇ ਬਾਅਦ ਵਿੱਚ ਸੁੱਕ ਕਿਉਂ ਜਾਂਦੇ ਹਨ ?
ਉੱਤਰ-
ਕਈ ਦਿਨਾਂ ਤੋਂ ਬਾਅਦ ਜਦੋਂ ਵਰਖਾ ਨਹੀਂ ਹੋ ਰਹੀ ਇਕ ਗਰਮ ਦਿਹਾੜੇ ਜਿੰਨਾ ਪੌਦੇ ਨੂੰ ਪਾਣੀ ਮਿਲ ਰਿਹਾ ਹੈ ਉਸ ਤੋਂ ਵੱਧ ਉਸ ਤੋਂ ਵਾਸ਼ਪ ਉਤਸਰਜਨ ਕਾਰਨ ਨੁਕਸਾਨ ਹੋ ਰਿਹਾ ਹੈ । ਪੌਦੇ ਦੇ ਪੱਤਿਆਂ ਦੇ ਸੈੱਲਾਂ ਅਤੇ ਤਣੇ ਦਾ ਨਿਰਜਲੀਕਰਨ ਹੁੰਦਾ ਹੈ, ਜਿਸ ਤੋਂ ਉਹ ਪੌਦਾ ਸਿੱਧਾ ਨਾ ਰਹਿ ਕੇ ਮੁਰਝਾ ਜਾਂਦਾ ਹੈ ਅਤੇ ਕੁੱਝ ਸਮੇਂ ਬਾਅਦ ਵਿੱਚ ਮਰ ਜਾਂਦਾ ਹੈ !

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-ਤੁਸੀਂ ਪਾਣੀ ਦੀ ਸੰਭਾਲ ਲਈ ਕਿਹੜੇ ਕਦਮ ਚੁੱਕੋਗੇ ?
ਉੱਤਰ-
ਪਾਣੀ ਦੀ ਸੰਭਾਲ ਲਈ ਕਦਮ-ਅਸੀਂ ਹੇਠ ਲਿਖੇ ਕਦਮ ਚੁੱਕ ਕੇ ਪਾਣੀ ਦੀ ਬੱਚਤ ਕਰ ਸਕਦੇ ਹਾਂ

  1. ਪਾਈਪਾਂ ਅਤੇ ਟੂਟੀਆਂ ਵਿਚੋਂ ਰਿਸਦੇ ਹੋਏ ਪਾਣੀ ਨੂੰ ਰੋਕ ਕੇ ।
  2. ਦੰਦਾਂ ਨੂੰ ਬੁਰਸ਼ ਕਰਦੇ ਸਮੇਂ ਜਾਂ ਸ਼ੇਵ ਕਰਦੇ ਸਮੇਂ ਪਾਣੀ ਦੀਆਂ ਟੂਟੀਆਂ ਨੂੰ ਬੰਦ ਰੱਖ ਕੇ ।
  3. ਫਰਸ਼ ਨੂੰ ਪਾਣੀ ਨਾਲ ਧੋਣ ਦੀ ਬਜਾਏ ਪੋਚਾ ਲਗਾ ਕੇ ਅਤੇ ਇਸ ਪ੍ਰਕਾਰ ਵਰਤੇ ਗਏ ਪਾਣੀ ਨੂੰ ਪੌਦਿਆਂ ਵਿੱਚ ਪਾਉਣ ਨਾਲ ਜਾਂ ਫਿਰ ਉਸ ਪਾਣੀ ਨੂੰ ਟਾਇਲਟ ਵਿੱਚ ਪਾਉਣ ਨਾਲ ।
  4. ਸਬਜ਼ੀਆਂ ਅਤੇ ਫਲਾਂ ਨੂੰ ਵੱਗਦੀ ਟੂਟੀ ਹੇਠਾਂ ਧੋਣ ਦੀ ਬਜਾਏ ਵੱਡੇ ਬਰਤਨ ਵਿੱਚ ਪਾਣੀ ਪਾ ਕੇ ਧੋਣ ਨਾਲ ਅਤੇ ਬਾਅਦ ਵਿੱਚ ਇਸ ਪਾਣੀ ਨੂੰ ਪੌਦਿਆਂ ਵਿੱਚ ਪਾਉਣ ਨਾਲ ।
  5. ਆਪਣੇ ਵਾਹਨ (ਕਾਰ ਜਾਂ ਸਕੂਟਰ) ਨੂੰ ਵੱਗਦੇ ਪਾਣੀ ਨਾਲ ਨਾ ਧੋਣ ਦੀ ਬਜਾਏ ਬਾਲਟੀ ਵਿੱਚ ਪਾਣੀ ਲੈ ਕੇ ਧੋਣ ਨਾਲ ।
  6. ਮੀਂਹ ਦਾ ਪਾਣੀ ਇਕੱਠਾ ਕਰਕੇ ਉਸਦੀ ਭਿੰਨ ਕਾਰਜਾਂ ਲਈ ਵਰਤੋਂ ਕਰਕੇ ।
  7. ਨਵੇਂ ਪੌਦਿਆਂ ਨੂੰ ਬਰਸਾਤ ਦੇ ਮੌਸਮ (ਰੁੱਤ) ਸਮੇਂ ਲਗਾਉਣ ਨਾਲ ।
  8. ਲੋਕਾਂ ਨੂੰ ਪਾਣੀ ਦੀ ਸੰਭਾਲ ਬਾਰੇ ਜਾਗਰੂਕ ਕਰਕੇ, ਪਾਣੀ ਦੀ ਸੰਭਾਲ ਦੇ ਢੰਗਾਂ ਬਾਰੇ ਦੱਸਣ ਅਤੇ ਉਹਨਾਂ ਨੂੰ ਪਾਣੀ ਪ੍ਰਦੂਸ਼ਿਤ ਨਾ ਕਰਨ ਬਾਰੇ ਸੁਚੇਤ ਕਰ ਕੇ ।

PSEB Solutions for Class 7 Science ਪਾਣੀ : ਇੱਕ ਅਨਮੋਲ ਸਾਧਨ Important Questions and Answers

1. ਖ਼ਾਲੀ ਥਾਂਵਾਂ ਭਰੋ

(i) ਭੂਮੀ ਜਲ ਪ੍ਰਾਪਤ ਕਰਨ ਦੇ ਲਈ ………… ਅਤੇ …………. ਦੀ ਵਰਤੋਂ ਹੁੰਦੀ ਹੈ ।
ਉੱਤਰ-
ਟਿਊਬਵੈੱਲ, ਛਿਣ (ਬੋਰ-ਪਾਈਪ),

(ii) ਪਾਣੀ ਦੀਆਂ ਤਿੰਨ ਅਵਸਥਾਵਾਂ ……….. ਅਤੇ …………….. ਹਨ ।
ਉੱਤਰ-
ਠੋਸ, ਗੈਸ,

(iii) ਧਰਤੀ ਦੀ ਜਲ ਧਾਰਣ ਕਰਨ ਵਾਲੀ ਪਰਤ ……….. ਅਖਵਾਉਂਦੀ ਹੈ ।
ਉੱਤਰ-
ਭੂਮੀ ਜਲ ਪੱਧਰ,

PSEB 7th Class Science Solutions Chapter 16 ਪਾਣੀ : ਇੱਕ ਅਨਮੋਲ ਸਾਧਨ

(iv) ਧਰਤੀ ਅੰਦਰਲੇ ਖ਼ਾਲੀ ਸਥਾਨ ਨੂੰ ਪਾਣੀ ਦੇ ਰਿਸਾਵ ਨੂੰ ……………. ਕਹਿੰਦੇ ਹਨ ।
ਉੱਤਰ-
ਇਨਫਿਲਟਰੇਸ਼ਨ,

(v) ਮਨੁੱਖੀ ਸਰੀਰ ਦਾ …………… ਭਾਗ ਪਾਣੀ ਹੈ ।
ਉੱਤਰ-
70%,

(vi) ਧਰਤੀ ‘ਤੇ ਮੌਜੂਦ ਕੁੱਲ ਪਾਣੀ ਦਾ ਲਗਭਗ .. ………….. ਪ੍ਰਤੀਸ਼ਤ ਪਾਣੀ ਖਾਰਾ ਹੈ ।
ਉੱਤਰ-
97% |

2. ਕਾਲਮ ‘ਉਂ’ ਦੇ ਕਥਨਾਂ ਦਾ ਕਾਲਮ ‘ਅ’ ਦੇ ਕਥਨਾਂ ਨਾਲ ਮਿਲਾਨ ਕਰੋ –

ਕਾਲਮ ‘ਉਂ ਕਾਲਮ ‘ਅ’
(i) ਭੌ-ਜਲ ਪੱਧਰ ਦਾ ਡਿੱਗਣਾ (ੳ) ਖੇਤਾਂ ਵਿੱਚ ਕਿਸਾਨ ਪਾਣੀ ਦੀ ਬੱਚਤ ਕਰ ਸਕਦੇ ਹਨ
(ii) ਧਰਤੀ ‘ਤੇ ਪਾਣੀ ਦੀ ਕੁੱਲ ਮਾਤਰਾ ਕਾਇਮ ਰੱਖਦਾ (ਅ) ਜਲਈ ਚੱਟਾਨੀ ਪਰਤ
(iii) ਤੁਪਕਾ ਸਿੰਚਾਈ ਪ੍ਰਣਾਲੀ (ਇ) ਜਲ-ਚੱਕਰ
(iv) ਵਾਟਰ ਟੇਬਲ ਤੋਂ ਹੇਠਾਂ ਚੱਟਾਨਾਂ ਦੀਆਂ ਪਰਤਾਂ ਵਿਚਕਾਰ ਪਾਣੀ (ਸ) ਵੱਧਦੀ ਆਬਾਦੀ, ਵੱਧਦੇ ਉਦਯੋਗ, ਜੰਗਲਾਂ ਦਾ ਕੱਟਣਾ ।

ਉੱਤਰ-

ਕਾਲਮ ‘ੳ’ ਕਾਲਮ ‘ਅ’
(i) ਭੌ-ਜਲ ਪੱਧਰ ਦਾ ਡਿੱਗਣਾ (ਸ) ਵੱਧਦੀ ਆਬਾਦੀ, ਵੱਧਦੇ ਉਦਯੋਗ, ਜੰਗਲਾਂ ਦਾ ਕੱਟਣਾ
(ii) ਧਰਤੀ ‘ਤੇ ਪਾਣੀ ਦੀ ਕੁੱਲ ਮਾਤਰਾ ਕਾਇਮ ਰੱਖਣਾ (ਈ) ਜਲ-ਚੱਕਰ
(iii) ਤੁਪਕਾ ਸਿੰਚਾਈ ਪ੍ਰਣਾਲੀ (ੳ) ਖੇਤਾਂ ਵਿੱਚ ਕਿਸਾਨ ਪਾਣੀ ਦੀ ਬੱਚਤ ਕਰ ਸਕਦੇ ਹਨ
(iv) ਵਾਟਰ ਟੇਬਲ ਤੋਂ ਹੇਠਾਂ ਚੱਟਾਨਾਂ ਦੀਆਂ ਪਰਤਾਂ ਵਿਚਕਾਰ ਪਾਣੀ (ਅ) ਜਲਈ ਚੱਟਾਨੀ ਪਰਤ |

3. ਸਹੀ ਵਿਕਲਪ ਚੁਣੋ

(i) ਪਾਣੀ ਦੀ ਕੁੱਲ ਮਾਤਰਾ ਕਿੱਥੇ ਸਥਿਰ ਹੁੰਦੀ ਹੈ ?
(ਉ) ਸੰਸਾਰ ਦੀਆਂ ਸਾਰੀਆਂ ਝੀਲਾਂ ਅਤੇ ਨਦੀਆਂ ਵਿੱਚ ਪਾਣੀ ਦੀ ਕੁੱਲ ਮਾਤਰਾ ਨਿਯਤ/ਸਥਿਰ ਰਹਿੰਦੀ ਹੈ ।
(ਅ) ਭੂਮੀ ਹੇਠ ਪਾਣੀ ਦੀ ਕੁੱਲ ਮਾਤਰਾ ਸਥਿਰ ਰਹਿੰਦੀ ਹੈ ।
(ਈ) ਸੰਸਾਰ ਦੇ ਸਮੁੰਦਰਾਂ ਅਤੇ ਮਹਾਂਸਾਗਰਾਂ ਵਿੱਚ ਪਾਣੀ ਦੀ ਕੁੱਲ ਮਾਤਰਾ ਸਥਿਰ ਹੈ ।
(ਸ) ਸੰਸਾਰ ਵਿੱਚ ਪਾਣੀ ਦੀ ਕੁੱਲ ਮਾਤਰਾ ਸਥਿਰ ਹੈ ।
ਉੱਤਰ-
(ਸ) ਸੰਸਾਰ ਵਿੱਚ ਪਾਣੀ ਦੀ ਕੁੱਲ ਮਾਤਰਾ ਸਥਿਰ ਹੈ ।

(ii) ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਕ ਪਾਣੀ ਦੀ ਕਮੀ ਲਈ ਜ਼ਿੰਮੇਵਾਰ ਨਹੀਂ ਹੈ ?
(ਉ) ਉਦਯੋਗੀਕਰਣ ਵਿੱਚ ਵਾਧਾ
(ਅ) ਵਧਦੀ ਜਨਸੰਖਿਆ ।
(ਇ) ਬਹੁਤ ਜ਼ਿਆਦਾ ਵਰਖਾ
(ਸ) ਪਾਣੀ ਦੇ ਸਾਧਨਾਂ ਦਾ ਭੈੜਾ ਪ੍ਰਬੰਧ ।
ਉੱਤਰ-
(ਈ) ਬਹੁਤ ਜ਼ਿਆਦਾ ਵਰਖਾ ।

(iii) ਧਰਤੀ ਦੀ ਸਤਾ ਦਾ ਪ੍ਰਤੀਸ਼ਤ ਭਾਗ ਜਿਹੜਾ ਪਾਣੀ ਨਾਲ ਢੱਕਿਆ ਹੋਇਆ ਹੈ
(ਉ) 20%
(ਅ) 29
(ਈ) 71%
(ਸ) 30%
ਉੱਤਰ-
(ਈ) 71%.

(iv) ਦੁਨੀਆਂ ਦੇ ਕੁੱਲ ਤਾਜ਼ੇ ਪਾਣੀ ਦੀ ਪ੍ਰਤੀਸ਼ਤ ਮਾਤਰਾ ਮਨੁੱਖੀ ਵਰਤੋਂ ਲਈ ਉਪਲੱਬਧ ਹੈ ।
(ਉ) 0.003%
(ਅ) 1%
(ਇ) 71%
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) 1%.

PSEB 7th Class Science Solutions Chapter 16 ਪਾਣੀ : ਇੱਕ ਅਨਮੋਲ ਸਾਧਨ

4. ਹੇਠ ਲਿਖੇ ਕਥਨ ਠੀਕ ਹਨ ਜਾਂ ਗਲਤ –

(i) ਭੁਮੀ ਜਲ ਸੰਸਾਰ ਭਰ ਦੀਆਂ ਨਦੀਆਂ ਅਤੇ ਝੀਲਾਂ ਵਿੱਚ ਮਿਲਣ ਵਾਲੇ ਪਾਣੀ ਤੋਂ ਬਹੁਤ ਜ਼ਿਆਦਾ ਹੈ ।
ਉੱਤਰ-
ਠੀਕ,

(ii) ਪਾਣੀ ਦੀ ਕਮੀ ਦੀ ਸਮੱਸਿਆ ਦਾ ਸਾਹਮਣਾ ਸਿਰਫ਼ ਪੇਂਡੂ ਖੇਤਰਾਂ ਦੇ ਨਿਵਾਸੀ ਕਰਦੇ ਹਨ ।
ਉੱਤਰ-
ਗ਼ਲਤ,

(iii) ਨਦੀਆਂ ਦਾ ਪਾਣੀ ਖੇਤਾਂ ਵਿੱਚ ਸਿੰਚਾਈ ਦਾ ਇਕ ਮਾਤਰ ਸੋਮਾ ਹੈ ।
ਉੱਤਰ-
ਗਲਤ,

(iv) ਵਰਖਾ ਸ਼ੁੱਧ ਪਾਣੀ ਦਾ ਇਕੱਲਾ ਸੋਮਾ ਹੈ ।
ਉੱਤਰ-
ਠੀਕ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੰਸਾਰ ਵਿੱਚ ਜਲ ਕਿਨ੍ਹਾਂ ਥਾਂਵਾਂ ‘ਤੇ ਉਪਲੱਬਧ ਹੈ ?
ਉੱਤਰ-
ਮਹਾਂਸਾਗਰ ਅਤੇ ਸਮੁੰਦਰਾਂ ਵਿੱਚ ।

ਪ੍ਰਸ਼ਨ 2.
ਜਲ ਦੇ ਵਿਭਿੰਨ ਸਰੋਤਾਂ ਦੇ ਨਾਂ ਲਿਖੋ ।
ਉੱਤਰ-

  • ਵਰਖਾ ਜਲ,
  • ਖੂਹ,
  •  ਨਦੀਆਂ,
  • ਤਲਾਅ,
  • ਝੀਲਾਂ,
  • ਸਮੁੰਦਰ,
  • ਮਹਾਂਸਾਗਰ ।

ਪ੍ਰਸ਼ਨ 3.
ਕਿਹੜਾ ਦਿਨ ਸੰਸਾਰ ਜਲ ਦਿਹਾੜੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ?
ਉੱਤਰ-
22 ਮਾਰਚ ਨੂੰ ।

ਪ੍ਰਸ਼ਨ 4.
ਜਲ ਦਿਵਸ ਦੀ ਕੀ ਮਹੱਤਤਾ ਹੈ ?
ਉੱਤਰ-
ਲੋਕਾਂ ਦਾ ਜਲ ਸੁਰੱਖਿਅਣ ਦੀ ਮਹੱਤਤਾ ਵੱਲ ਧਿਆਨ ਆਕਰਸ਼ਿਤ ਕਰਨਾ ।

ਪ੍ਰਸ਼ਨ 5.
ਕੀ ਪਾਣੀ ਹਰੇਕ ਜਗ੍ਹਾ ‘ਤੇ ਉਪਲੱਬਧ ਹੈ ?
ਉੱਤਰ-
ਨਹੀਂ, ਜਲ ਦੀ ਵੰਡ ਸੰਸਾਰ ਵਿੱਚ ਹਰ ਥਾਂ ‘ਤੇ ਇੱਕੋ ਜਿਹੀ ਨਹੀਂ ਹੈ ।

PSEB 7th Class Science Solutions Chapter 16 ਪਾਣੀ : ਇੱਕ ਅਨਮੋਲ ਸਾਧਨ

ਪ੍ਰਸ਼ਨ 6.
ਜਲਵਾਸ਼ਪ ਕੀ ਹੁੰਦੇ ਹਨ ?
ਉੱਤਰ-
ਪਾਣੀ ਦੇ ਗੈਸੀ ਰੂਪ ਨੂੰ ਜਲਵਾਸ਼ਪ ਕਹਿੰਦੇ ਹਨ ।

ਪ੍ਰਸ਼ਨ 7.
ਸ਼ਹਿਰਾਂ ਵਿੱਚ ਪਾਣੀ ਦੀ ਸਪਲਾਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਪਾਈਪ ਦੇ ਵਿਸ਼ੇਸ਼ ਰੂਮ ਵਿੱਚ ਜਾਲ ਵਿਛਾ ਕੇ ।

ਪ੍ਰਸ਼ਨ 8.
ਭੂਮੀ ਜਲ ਸਤਰ ਕੀ ਹੁੰਦਾ ਹੈ ?
ਉੱਤਰ-
ਭੂਮੀ ਹੇਠ ਵਰਖਾ ਦਾ ਪਾਣੀ ਰਿਸਾਅ ਹੋਣ ਕਾਰਨ ਚੱਟਾਨਾਂ ਦੇ ਉੱਪਰ ਅਤੇ ਖ਼ਾਲੀ ਥਾਂਵਾਂ ‘ਤੇ ਇਕੱਠਾ ਹੋ ਜਾਂਦਾ ਹੈ । ਇਸ ਇਕੱਠੇ ਹੋਏ ਪਾਣੀ ਦੀ ਉੱਪਰੀ ਪਰਤ ਨੂੰ ਭੁਮੀ ਜਲ ਸਤਰ ਆਖਦੇ ਹਨ ।

ਪ੍ਰਸ਼ਨ 9.
ਵਣ ਕਟਾਈ ਜਲ ਸਤਰ ਦੇ ਹੇਠਾਂ ਡਿੱਗਣ ਵਿੱਚ ਕਿਵੇਂ ਸਹਾਇਤਾ ਕਰਦਾ ਹੈ ?
ਉੱਤਰ-
ਵਣ ਕਟਾਈ ਕਾਰਨ ਪਾਣੀ ਦੇ ਰਿਸਾਅ ਦਾ ਖੇਤਰ ਘੱਟ ਜਾਂਦਾ ਹੈ ।

ਪ੍ਰਸ਼ਨ 10.
ਕੱਚੀ ਧਰਤੀ ਜਾਂ ਪੱਕੀ ਧਰਤੀ ਸਤਹਿ ਵਿੱਚੋਂ ਪਾਣੀ ਦਾ ਰਿਸਾਅ ਕਿਸ ਵਿੱਚ ਆਸਾਨੀ ਨਾਲ ਹੁੰਦਾ ਹੈ ?
ਉੱਤਰ-
ਕੱਚੀ ਧਰਤੀ ਸਤਹਿ ਵਿੱਚ ।

ਪ੍ਰਸ਼ਨ 11.
ਮਾਰੂਥਲ ਰੇਗਿਸਤਾਨ ਕੀ ਹਨ ?
ਉੱਤਰ-
ਰੇਗਿਸਤਾਨ ਉਹ ਖੇਤਰ ਹੈ ਜਿੱਥੇ ਵਰਖਾ ਘੱਟ ਮਾਤਰਾ ਵਿੱਚ ਹੁੰਦੀ ਹੈ ।

ਪ੍ਰਸ਼ਨ 12.
ਹੜ੍ਹ ਕਿਸ ਕਾਰਨਾਂ ਕਰਕੇ ਆਉਂਦੇ ਹਨ ?
ਉੱਤਰ-
ਜ਼ਿਆਦਾ ਵਰਖਾ ਹੋਣ ਕਾਰਨ ।

ਪ੍ਰਸ਼ਨ 13.
ਜਦੋਂ ਵਰਖਾ ਨਹੀਂ ਹੁੰਦੀ ਤਾਂ ਕੀ ਹੁੰਦਾ ਹੈ ?
ਉੱਤਰ-
ਵਰਖਾ ਨਾ ਹੋਣ ਕਾਰਨ ਸੋਕਾ ਪੈ ਜਾਂਦਾ ਹੈ ।

ਪ੍ਰਸ਼ਨ 14.
ਸ਼ਹਿਰਾਂ ਵਿੱਚ ਕੀਮਤੀ ਪਾਣੀ ਦੇ ਨੁਕਸਾਨ ਨੂੰ ਰੋਕਣ ਵਿੱਚ ਕੌਣ ਜ਼ਿੰਮੇਵਾਰ ਹੈ ?
ਉੱਤਰ-
ਨਾਗਰਿਕ ਆਧਿਕਰਣ ।

ਪ੍ਰਸ਼ਨ 15.
NGO ਦਾ ਪੂਰਾ ਨਾਂ ਕੀ ਹੈ ?
ਉੱਤਰ-
NGO : ਗੈਰ ਸਰਕਾਰੀ ਸੰਗਠਨ (Non Government Organisation) ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੁਦਰਤ ਵਿੱਚ ਪਾਣੀ ਕਿੱਥੇ ਉਪਲੱਬਧ ਹੈ ?
ਉੱਤਰ-
ਧਰਤੀ ‘ਤੇ ਮਿਲਣ ਵਾਲੀਆਂ ਸਾਰੀਆਂ ਵਸਤੂਆਂ ਵਿੱਚੋਂ ਪਾਣੀ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਅਤੇ ਵਿਭਿੰਨ ਖੇਤਰਾਂ ਵਿੱਚ ਉਪਲੱਬਧ ਹੈ । ਇਹ ਪ੍ਰਕਿਰਤੀ ਵਿਚ ਹੇਠ ਲਿਖਿਆਂ ਥਾਂਵਾਂ ‘ਤੇ ਉਪਲੱਬਧ ਹੈ :

  • ਖੂਹਾਂ, ਸਾਗਰਾਂ, ਝੀਲਾਂ, ਨਦੀਆਂ ਆਦਿ ਵਿੱਚ ।
  • ਵਰਖਾ ਜਲ ਅਤੇ ਭੂਮੀ ਜਲ ਦੇ ਰੂਪ ਵਿੱਚ ।
  • ਠੰਡੇ ਖੇਤਰਾਂ ਵਿੱਚ ਬਰਫ਼ ਅਤੇ ਹਿਮ ਦੇ ਰੂਪ ਵਿੱਚ ।
  • ਵਾਯੂਮੰਡਲ ਵਿੱਚ ਜਲ ਵਾਸ਼ਪਾਂ ਦੇ ਰੂਪ ਵਿੱਚ |

PSEB 7th Class Science Solutions Chapter 16 ਪਾਣੀ : ਇੱਕ ਅਨਮੋਲ ਸਾਧਨ

ਪ੍ਰਸ਼ਨ 2.
ਵਰਖਾ ਜਲ ਸੰਹਿਣ ਕੀ ਹੈ ? ਇਸ ਦੀ ਕੀ ਲੋੜ ਹੈ ?
ਉੱਤਰ-
ਵਰਖਾ ਜਲ ਸੰਹਿਣ-ਵਰਖਾ ਦੇ ਪਾਣੀ ਨੂੰ ਵੱਡੇ ਤਲਾਅ ਜਾਂ ਖੁੱਲ੍ਹੇ ਖੇਤਰ ਵਿੱਚ ਇਕੱਠਾ ਕਰਨ ਦੀ ਪ੍ਰਕਿਰਿਆ ਨੂੰ ਵਰਖਾ ਜਲ ਸੰਹਿਣ ਕਹਿੰਦੇ ਹਨ ।
ਜ਼ਰੂਰਤ-

  • ਪਾਣੀ ਦੀ ਉਪਲੱਬਧਤਾ ਵਧਾਉਣ ਲਈ ।
  • ਪਾਣੀ ਦੀ ਘਾਟ ਸਮੇਂ ਇਸ ਪਾਣੀ ਦੀ ਵਰਤੋਂ ਲਈ !

ਪ੍ਰਸ਼ਨ 3.
ਜਲ ਦੇ ਨੁਕਸਾਨ ਲਈ ਜ਼ਿੰਮੇਵਾਰ ਕਿਹੜੇ ਕਾਰਨ ਹਨ ?
ਉੱਤਰ-

  1. ਪਾਣੀ ਲਿਜਾਣ ਵਾਲੀਆਂ ਪਾਈਪਾਂ ਦਾ ਲੀਕ ਕਰਨਾ |
  2. ਲੋੜ ਨਾ ਹੋਣ ਸਮੇਂ ਵੀ ਟੂਟੀਆਂ ਨੂੰ ਬੰਦ ਨਾ ਕਰਨਾ ।

ਪ੍ਰਸ਼ਨ 4.
ਜੇਕਰ ਪੌਦਿਆਂ ਨੂੰ ਕੁੱਝ ਦਿਨ ਪਾਣੀ ਨਾ ਦਿੱਤਾ ਜਾਵੇ ਤਾਂ ਪੌਦਿਆਂ ‘ਤੇ ਕੀ ਪ੍ਰਭਾਵ ਪਵੇਗਾ ?
ਉੱਤਰ-
ਜੇਕਰ ਪੌਦਿਆਂ ਨੂੰ ਕੁੱਝ ਦਿਨਾਂ ਲਈ ਪਾਣੀ ਨਾਲ ਸਿੰਚਾਈ ਨਹੀਂ ਕਰਾਂਗੇ, ਤਾਂ ਪੌਦੇ ਮੁਰਝਾ ਅਤੇ ਸੁੱਕ ਜਾਣਗੇ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚਿੱਤਰ ਦੀ ਸਹਾਇਤਾ ਨਾਲ ਜਲ-ਚੱਕਰ ਪ੍ਰਕਿਰਿਆ ਨੂੰ ਸਮਝਾਓ ।
ਉੱਤਰ-
ਜਲ-ਚੱਕਰ-ਵੱਖ-ਵੱਖ ਕੁਦਰਤੀ ਵਿਧੀਆਂ ਦੁਆਰਾ ਧਰਤੀ ਉੱਤੇ ਪਾਣੀ ਦੀ ਲਗਾਤਾਰ ਉਪਲੱਬਧਤਾ ਬਣੀ ਰਹਿੰਦੀ ਹੈ । ਇਹ ਸਭ ਵਿਧੀਆਂ ਇਕੱਠੇ ਰੂਪ ਵਿੱਚ ਜਲ-ਚੱਕਰ ਦਾ ਨਿਰਮਾਣ ਕਰਦੀਆਂ ਹਨ । ਜਲ-ਚੱਕਰ ਦੌਰਾਨ ਪਾਣੀ ਆਪਣੀਆਂ ਤਿੰਨ ਅਵਸਥਾਵਾਂ-

  • ਠੋਸ
  • ਦਵ ਅਤੇ
  • ਗੈਸ ਵਿੱਚੋਂ ਕਿਸੇ ਅਵਸਥਾ ਵਿੱਚ ਧਰਤੀ ਉੱਤੇ ਮਿਲ ਜਾਂਦਾ ਹੈ ।

ਧਰਤੀ ‘ਤੇ ਉਪਲੱਬਧ ਭੂਮੀ ਜਲ ਸਰੋਤਾਂ-ਸਮੁੰਦਰ, ਤਲਾਅ, ਨਦੀਆਂ, ਝੀਲਾਂ ਆਦਿ ਤੋਂ ਪਾਣੀ ਸੂਰਜ ਤੇ ਤਾਪ ਦੁਆਰਾ ਵਾਸ਼ਪ ਬਣ ਕੇ ਉੱਪਰ ਉੱਠਦਾ ਹੈ ਅਤੇ ਵਾਯੂਮੰਡਲ ਵਿੱਚ ਮੌਜੂਦ | ਰਹਿੰਦਾ ਹੈ । ਇਹ ਜਲ ਵਾਸ਼ਪ ਸੰਘਣਿਤ ਹੋ ਕੇ ਬੱਦਲ ਦਾ ਪਾਣੀ ਬਣਾਉਂਦੇ ਹਨ ਅਤੇ ਧਰਤੀ ਉੱਪਰ ਵਰਖਾ ਰੁਪ ਵਿੱਚ ਡਿੱਗਦੇ ਹਨ । ਠੋਸ ਅਵਸਥਾ ਵਿੱਚ , ਚਿੱਤਰ-ਜਲ-ਚੱਕਰ ਪਾਣੀ ਬਰਫ਼ ਅਤੇ ਹਿਮ ਦੇ ਰੂਪ ਵਿੱਚ ਧਰਤੀ ਦੇ ਧਰੁਵਾਂ ‘ਤੇ ਅਤੇ ਪਹਾੜਾਂ ‘ਤੇ ਗਲੇਸ਼ੀਅਰਾਂ ਦੇ ਰੂਪ ਵਿੱਚ ਹੁੰਦਾ ਹੈ । ਇਹ ਇਕੱਠਿਆਂ ਹੋ ਕੇ ਸਾਰੀ ਪ੍ਰਕਿਰਿਆ ਜਲ-ਚੱਕਰ ਦਾ ਨਿਰਮਾਣ ਕਰਦੀ ਹੈ ।
PSEB 7th Class Science Solutions Chapter 16 ਪਾਣੀ ਇੱਕ ਅਨਮੋਲ ਸਾਧਨ 1

  1. ਭੁਮੀ ਜਲ
  2. ਵਾਸ਼ਪੀਕਰਨ
  3. ਸੰਘਣਨ
  4. ਬੱਦਲ
  5. ਵਾਸ਼ਪ ਉਤਸਰਜਨ
  6. ਵਰਖਾ ॥

ਪ੍ਰਸ਼ਨ 2.
ਭੁਮੀ ਜਲ ਪੱਧਰ ਦੇ ਨੀਵੇਂ ਹੋਣ ਲਈ ਜ਼ਿੰਮੇਵਾਰ ਕਾਰਕਾਂ ਨੂੰ ਸਮਝਾਓ ।
ਉੱਤਰ-
ਭੂਮੀ ਜਲ ਪੱਧਰ ਦੇ ਹੇਠਾਂ ਡਿੱਗਣ ਲਈ ਜ਼ਿੰਮੇਵਾਰ ਕਾਰਕ :

  1. ਜਨਸੰਖਿਆ ਵਿੱਚ ਵਾਧਾ
  2. ਉਦਯੋਗਿਕ ਅਤੇ ਖੇਤੀ ਗਤੀਵਿਧੀਆਂ
  3. ਘੱਟ ਵਰਖਾ
  4. ਜੰਗਲਾਂ ਦਾ ਕੱਟਣਾ
  5. ਪਾਣੀ ਦੇ ਸੋਖਣ ਲਈ ਲੋੜੀਂਦੇ ਖੇਤਰ ਵਿੱਚ ਕਮੀ ਆਦਿ ਕੁੱਝ ਕਾਰਕ ਹਨ ਜੋ ਭੂਮੀ ਪੱਧਰ ਨੂੰ ਨੀਵੇਂ ਕਰਨ ਲਈ ਕੁੱਝ ਕਾਰਕ ਹਨ ।

1. ਜਨਸੰਖਿਆ ਵਿੱਚ ਵਾਧਾ-ਜਨਸੰਖਿਆ ਵਧਣ ਨਾਲ ਇਮਾਰਤਾਂ, ਦੁਕਾਨਾਂ, ਦਫ਼ਤਰਾਂ, ਸੜਕਾਂ ਅਤੇ ਹੋਰ ਕਈ ਸੰਸਥਾਨਾਂ ਦੇ ਨਿਰਮਾਣ ਦੀ ਮੰਗ ਵੱਧ ਜਾਂਦੀ ਹੈ । ਇਸ ਨਾਲ ਖੇਤੀਯੋਗ ਭੂਮੀ ਅਤੇ ਖੇਡਾਂ ਦੇ ਮੈਦਾਨ ਵਰਗੇ ਖੁੱਲ੍ਹੇ ਖੇਤਰਾਂ ਵਿੱਚ ਕਮੀ ਆ ਜਾਂਦੀ ਹੈ । ਇਸ ਕਾਰਨ ਭੂਮੀ ਵਿੱਚ ਵਰਖਾ ਦੇ ਪਾਣੀ ਦੀ ਸੋਖਣ ਦਰ ਘੱਟ ਜਾਂਦੀ ਹੈ । ਇਸ ਕਾਰਨ ਭੁਮੀ ਜਲ ਪੱਧਰ ਦਾ ਲਗਾਤਾਰ ਸੁਖਣਾਉਣ ਹੋ ਰਿਹਾ ਹੈ ।

2. ਵਧਦੇ ਉਦਯੋਗ-ਸਭ ਉਦਯੋਗਾਂ ਦੁਆਰਾ ਪਾਣੀ ਦੀ ਵਰਤੋਂ ਹੋ ਰਹੀ ਹੈ । ਵਰਤੋਂ ਵਿੱਚ ਆਉਣ ਵਾਲੀ ਹਰ ਚੀਜ਼ ਦੇ ਉਤਪਾਦਨ ਵਿੱਚ ਪਾਣੀ ਦੀ ਜ਼ਰੂਰਤ ਹੁੰਦੀ ਹੈ । ਵਧੇਰੇ ਉਦਯੋਗਾਂ ਦੁਆਰਾ ਵਰਤਿਆ ਜਾਣ ਵਾਲਾ ਪਾਣੀ ਭੂਮੀ ਵਿੱਚੋਂ ਕੱਢਿਆ ਜਾਂਦਾ ਹੈ ।

3. ਖੇਤੀ ਕਾਰਜ-ਬਹੁਤ ਸਾਰੇ ਕਿਸਾਨ ਫ਼ਸਲਾਂ ਦੀ ਸਿੰਚਾਈ ਦੇ ਲਈ ਵਰਖਾ ‘ਤੇ ਨਿਰਭਰ ਕਰਦੇ ਹਨ । ਅਨਿਯਮਿਤ ਵਰਖਾਂ ਦੇ ਕਾਰਨ ਪਾਣੀ ਦੀ ਉਪਲੱਬਧਤਾ ਵਿੱਚ ਕਮੀ ਹੋ ਜਾਂਦੀ ਹੈ । ਇਸ ਲਈ ਕਿਸਾਨਾਂ ਨੂੰ ਸਿੰਚਾਈ ਦੇ ਲਈ ਭੁਮੀ ਜਲ ਦੀ ਵਰਤੋਂ ਕਰਨੀ ਪੈਂਦੀ ਹੈ । ਜਨਸੰਖਿਆ ਦੇ ਵਾਧੇ ਕਾਰਨ ਖੇਤੀ ਦੇ ਲਈ ਭੁਮੀ ਜਲ ਦੀ ਵਰਤੋਂ ਦਿਨ-ਪ੍ਰਤੀ-ਦਿਨ ਵਧਦੀ ਜਾ ਰਹੀ ਹੈ । ਇਸ ਦੇ ਨਤੀਜੇ ਵਜੋਂ ਭੂਮੀ ਜਲ ਪੱਧਰ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ ।

PSEB 7th Class Science Solutions Chapter 16 ਪਾਣੀ : ਇੱਕ ਅਨਮੋਲ ਸਾਧਨ

4. ਪਾਣੀ ਦਾ ਮਾੜਾ ਪ੍ਰਬੰਧ-ਪਾਈਪਾਂ ਦੁਆਰਾ ਪਾਣੀ ਦੀ ਸਪਲਾਈ ਕਰਨ ਸਮੇਂ ਸਪਲਾਈ ਪਾਈਪਾਂ ਵਿੱਚ ਰਿਸਾਅ ਹੁੰਦਾ ਰਹਿੰਦਾ ਹੈ ਜਿਸ ਨਾਲ ਕਾਫ਼ੀ ਮਾਤਰਾ ਵਿੱਚ ਪਾਣੀ ਦਾ ਨੁਕਸਾਨ ਹੋ ਜਾਂਦਾ ਹੈ ਅਤੇ ਭੂਮੀ ਜਲ ਪੱਧਰ ਵਿੱਚ ਗਿਰਾਵਟ ਦਾ ਕਾਰਨ ਹੁੰਦਾ ਹੈ | ਮਾੜਾ ਪਾਣੀ ਪ੍ਰਬੰਧ ਜਾਂ ਬਰਬਾਦੀ ਵਿਅਕਤੀਗਤ ਪੱਧਰ ‘ਤੇ ਵੀ ਹੋ ਸਕਦੀ ਹੈ ਜਿਵੇਂ ਲੀਕ ਕਰ ਰਹੀਆਂ ਟੂਟੀਆਂ ਨੂੰ ਠੀਕ ਨਾ ਕਰਵਾਉਣ ਨਾਲ ਵੀ ਪਾਣੀ ਰਿਸਾਅ ਹੁੰਦਾ ਹੈ ।

Leave a Comment