Punjab State Board PSEB 7th Class Science Book Solutions Chapter 15 ਪ੍ਰਕਾਸ਼ Textbook Exercise Questions, and Answers.
PSEB Solutions for Class 7 Science Chapter 15 ਪ੍ਰਕਾਸ਼
PSEB 7th Class Science Guide ਪ੍ਰਕਾਸ਼ Intext Questions and Answers
ਸੋਚੋ ਅਤੇ ਉੱਤਰ ਦਿਓ : (ਪੇਜ 180)
ਪ੍ਰਸ਼ਨ 1.
ਦਰਪਣ ਤੇ ਟਕਰਾਉਣ ਤੋਂ ਬਾਅਦ ਪ੍ਰਕਾਸ਼ ਦੁਆਰਾ ਆਪਣੀ ਦਿਸ਼ਾ ਬਦਲਣ ਦੀ ਕਿਰਿਆ ਨੂੰ …….. ਆਖਦੇ ਹਨ ।
ਉੱਤਰ-
ਪਰਾਵਰਤਨ ।
ਪ੍ਰਸ਼ਨ 2. ਆਪਨ ਕੋਣ, ਪਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ । (ਸਹੀ/ਗਲਤ)
ਉੱਤਰ-
ਸਹੀ ॥
ਸੋਚੋ ਅਤੇ ਉੱਤਰ ਦਿਓ : (ਪੇਜ 183)
ਪ੍ਰਸ਼ਨ 1.
ਦਰਪਣ ਦੇ ਸਾਹਮਣੇ ਰੱਖੀ ਵਸਤੂ ਦੀ ਦਰਪਣ ਤੋਂ ਦੂਰੀ ਅਤੇ ਦਰਪਣ ਦੇ ਪਿੱਛੇ ਪ੍ਰਤੀਬਿੰਬ ਦੀ ਦਰਪਣ ਤੋਂ ਦੂਰੀ …………. ਹੁੰਦੇ ਹਨ ।
ਉੱਤਰ-
ਬਰਾਬਰ
ਪ੍ਰਸ਼ਨ 2.
ਇੱਕ ਗ੍ਰਾਫ਼ ਪੇਪਰ ਦੇ ਵਰਗਾਂ ਦੇ ਆਕਾਰ ਵੱਖ-ਵੱਖ ਹੁੰਦੇ ਹਨ । (ਠੀਕ/ਗਲਤ)
ਉੱਤਰ-
ਗ਼ਲਤ ॥
ਪ੍ਰਸ਼ਨ 3. ਸਮਤਲ ਦਰਪਣ ਨੂੰ ਗ੍ਰਾਫ਼ ਪੇਪਰ ‘ਤੇ ਸਿੱਧਾ ਖੜ੍ਹਾ ਕਰਨਾ ਚਾਹੀਦਾ ਹੈ । (ਠੀਕ/ਗਲਤ)
ਉੱਤਰ-
ਠੀਕ ॥
ਸੋਚੋ ਅਤੇ ਉੱਤਰ ਦਿਓ : (ਪੇਜ 185).
ਪ੍ਰਸ਼ਨ 1.
ਅਵਤਲ ਦਰਪਣ ਦੁਆਰਾ ਦੀਵਾਰ ‘ਤੇ ਬਣਾਇਆ ਸੂਰਜ ਦਾ ਪ੍ਰਤੀਬਿੰਬ ਇੱਕ ………………… ਪ੍ਰਤੀਬਿੰਬ ਹੈ । (ਵਾਸਤਵਿਕ/ਆਭਾਸੀ)
ਉੱਤਰ-
ਵਾਸਤਵਿਕ ।
ਪ੍ਰਸ਼ਨ 2.
ਅਸੀਂ ਇੱਕ ਮੋਮਬੱਤੀ ਦਾ ਪ੍ਰਤੀਬਿੰਬ ਇੱਕ ਸਕਰੀਨ ਤੇ ਪ੍ਰਾਪਤ ਕਰ ਸਕਦੇ ਹਾਂ । (ਸਹੀ/ਗਲਤ)
ਉੱਤਰ-
ਸਹੀ ।
ਸੋਚੋ ਅਤੇ ਉੱਤਰ ਦਿਓ : (ਪੇਜ 186)
ਪ੍ਰਸ਼ਨ 1.
ਜਦੋਂ ਵਸਤੂ ਅਵਤਲ ਦਰਪਣ ਤੋਂ ਬਹੁਤ ਜ਼ਿਆਦਾ ਦੂਰ ਹੋਵੇ ਤਾਂ ਪ੍ਰਤੀਬਿੰਬ ………. ਅਤੇ ……………………. ਹੁੰਦਾ ਹੈ ।
ਉੱਤਰ-
ਵਾਸਤਵਿਕ, ਉਲਟਾ ।
ਪ੍ਰਸ਼ਨ 2.
ਸਕਰੀਨ ‘ਤੇ ਬਣਿਆ ਪ੍ਰਤੀਬਿੰਬ ਵਾਸਤਵਿਕ ਹੁੰਦਾ ਹੈ । (ਠੀਕ/ਗਲਤ)
ਉੱਤਰ-
ਠੀਕ ॥
ਪ੍ਰਸ਼ਨ 3.
ਅਵਤਲ ਦਰਪਣ ਲਈ ਹਮੇਸ਼ਾ ਵਾਸਤਵਿਕ ਪ੍ਰਤੀਬਿੰਬ ਬਣਦਾ ਹੈ । (ਠੀਕ/ਗਲਤ)
ਉੱਤਰ-ਗਲਤ ।
ਸੋਚੋ ਅਤੇ ਉੱਤਰ ਦਿਓ : (ਪੇਜ 188).
ਪ੍ਰਸ਼ਨ 1.
ਕਾਗਜ਼ ਉੱਤੇ ਮਿਲਣ ਵਾਲਾ ਪ੍ਰਕਾਸ਼ ਦਾ ਚਮਕਦਾਰ ਨਿਸ਼ਾਨ ………. ਦਾ ਪ੍ਰਤੀਬਿੰਬ ਹੈ ।
ਉੱਤਰ-
ਸੂਰਜ ।
ਪ੍ਰਸ਼ਨ 2.
ਕਾਗਜ਼ ਉੱਤੇ ਮਿਲਣ ਵਾਲਾ ਪ੍ਰਤੀਬਿੰਬ ਆਭਾਸੀ ਪ੍ਰਤੀਬਿੰਬ ਹੈ । (ਸਹੀ/ਗਲਤ)
ਉੱਤਰ-
ਗਲਤ ॥
ਸੋਚੋ ਅਤੇ ਉੱਤਰ ਦਿਓ : (ਪੇਜ 189)
ਪ੍ਰਸ਼ਨ 1.
ਉੱਤਲ ਲੈਂਜ਼ ਨੂੰ ਵਸਤੂ ਅਤੇ ਸਕਰੀਨ ਵਿਚਕਾਰ ਰੱਖਿਆ ਜਾਂਦਾ ਹੈ । (ਸਹੀ/ਗਲਤ)
ਉੱਤਰ-
ਸਹੀ ॥
ਪ੍ਰਸ਼ਨ 2.
ਉੱਤਲ ਲੈਂਜ਼ ਲਈ ਬਨਣ ਵਾਲਾ ਪ੍ਰਤੀਬਿੰਬ ਹਮੇਸ਼ਾ ਵਾਸਤਵਿਕ ਹੁੰਦਾ ਹੈ । (ਸਹੀ/ਗ਼ਲਤ)
ਉੱਤਰ-
ਗ਼ਲਤ |
ਸੋਚੋ ਅਤੇ ਉੱਤਰ ਦਿਓ : (ਪੇਜ 191)
ਪ੍ਰਸ਼ਨ 1.
ਸਫ਼ੈਦ ਪ੍ਰਕਾਸ਼ ……………. ਰੰਗਾਂ ਦਾ ਬਣਿਆ ਹੁੰਦਾ ਹੈ ।
ਉੱਤਰ-
ਸੱਤ ।
ਪ੍ਰਸ਼ਨ 2.
ਜਦੋਂ ਸੱਤ ਰੰਗਾਂ ਵਾਲੀ ਡਿਸਕ ਨੂੰ ਘੁੰਮਾਇਆ ਜਾਂਦਾ ਹੈ, ਤਾਂ ਇਹ ਲਾਲ ਨਜ਼ਰ ਆਉਂਦੀ ਹੈ ? (ਸਹੀ/ਗਲਤ)
ਉੱਤਰ-
ਗ਼ਲਤ ॥
ਪ੍ਰਸ਼ਨ 3.
ਸੱਤ ਰੰਗਾਂ ਦੇ ਨਾਮ ਲੜੀਵਾਰ ਦੱਸੋ ਜਿਹਨਾਂ ਤੋਂ ਮਿਲ ਕੇ ਸਫ਼ੈਦ ਪ੍ਰਕਾਸ਼ ਬਣਿਆ ਹੈ ?
ਉੱਤਰ-
ਸਫ਼ੈਦ ਪ੍ਰਕਾਸ਼ ਦੇ ਸੱਤ ਰੰਗ-
- ਬੈਂਗਨੀ (Violets),
- ਜਾਮਣੀ (Indigo),
- ਨੀਲਾ (Blue),
- ਹਰਾ (Green),
- ਪੀਲਾ (Yellow),
- ਸੰਤਰੀ (Orange),
- ਲਾਲ (Red) ।
PSEB 7th Class Science Guide ਪ੍ਰਕਾਸ਼ Textbook Questions and Answers
1. ਖ਼ਾਲੀ ਸਥਾਨ ਭਰੋ
(i) ………. ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਦਾ ਅਕਾਰ ਵਸਤੂ ਦੇ ਬਰਾਬਰ ਹੁੰਦਾ ਹੈ ।
ਉੱਤਰ-
ਸਮਤਲ,
(ii) ਸਮਤਲ ਦਰਪਣ ਵਿੱਚ ਵਿਅਕਤੀ ਦਾ ਖੱਬਾ ਹੱਥ ਪ੍ਰਤੀਬਿੰਬ ਦਾ ………. ਹੱਥ ਨਜ਼ਰ ਆਉਂਦਾ ਹੈ ਅਤੇ ………. ਹੱਥ ਪ੍ਰਤੀਬਿੰਬ ਦਾ ਖੱਬਾ ਹੱਥ ਨਜ਼ਰ ਆਉਂਦਾ ਹੈ ।
ਉੱਤਰ-
ਸੱਜਾ, ਸੱਜਾ,
(iii) ਉੱਤਲ ਦਰਪਣ ਲਈ ਹਮੇਸ਼ਾ ………. ਅਤੇ ਆਕਾਰ ਵਿੱਚ ਵਸਤੂ ਤੋਂ ………. ਪ੍ਰਤੀਬਿੰਬ ਪ੍ਰਾਪਤ ਹੋਵੇਗਾ ।
ਉੱਤਰ-
ਸਿੱਧਾ, ਛੋਟਾ,
(iv) ਉੱਤਲ ਲੈਂਜ਼ ਕਿਨਾਰਿਆਂ ਦੀ ਬਜਾਏ ਵਿਚਕਾਰੋਂ ………. ਹੁੰਦਾ ਹੈ । ਅਵਤਲ ਲੈਂਜ਼ ਕਿਨਾਰਿਆਂ ਦੀ ਬਜਾਏ ਵਿਚਕਾਰੋਂ ………. ਹੁੰਦਾ ਹੈ ।
ਉੱਤਰ-
ਮੋਟਾ, ਪਤਲਾ,
(v) ਪ੍ਰਿਜ਼ਮ ਸਫ਼ੈਦ ਪ੍ਰਕਾਸ਼ ਨੂੰ ………. ਰੰਗਾਂ ਵਿੱਚ ਵੱਖ-ਵੱਖ ਕਰ ਦਿੰਦਾ ਹੈ ।
ਉੱਤਰ-
ਸੱਤ ।
2. ਹੇਠ ਲਿਖਿਆਂ ਲਈ ਠੀਕ ਜਾਂ ਗਲਤ ਲਿਖੋ
(i) ਇੱਕ ਲੈਂਜ਼ ਵਿੱਚੋਂ ਪ੍ਰਕਾਸ਼ ਦਾ ਪਰਾਵਰਤਨ ਹੁੰਦਾ ਹੈ ।
ਉੱਤਰ-
ਗ਼ਲਤ,
(ii) ਸਮਤਲ ਦਰਪਣ ਵੱਲ ਆ ਰਹੀ ਪ੍ਰਕਾਸ਼ ਦੀ ਕਿਰਨ ਨੂੰ ਪਰਾਵਰਤਿਤ ਕਿਰਨ ਆਖਦੇ ਹਨ ।
ਉੱਤਰ-
ਗ਼ਲਤ,
(iii) ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਹਮੇਸ਼ਾ ਦਰਪਣ ਦੇ ਸਾਹਮਣੇ ਬਣਦਾ ਹੈ ।
ਉੱਤਰ-
ਗ਼ਲਤ,
(iv) ਇੱਕ ਅਵਤਲ ਦਰਪਣ ਕੱਚ ਦੇ ਖੋਖ਼ਲੇ ਗੋਲੇ ਦਾ ਇੱਕ ਭਾਗ ਹੈ, ਜਿਸਦੀ ਬਾਹਰਲੀ ਉਭਰਵੀਂ ਸੜਾ ਉੱਪਰ ਇੱਕ ਚਮਕੀਲੀ ਚਾਂਦੀ ਰੰਗੀ ਪਰਤ ਹੁੰਦੀ ਹੈ ਅਤੇ ਇਸਦੀ ਅੰਦਰਲੀ ਸਤ੍ਹਾ ਤੋਂ ਪਰਾਵਰਤਨ ਹੁੰਦਾ ਹੈ ।
ਉੱਤਰ-
ਠੀਕ,
(v) ਅਵਤਲ ਲੈਂਜ਼ ਹਮੇਸ਼ਾ ਵਸਤੂ ਦਾ ਸਿੱਧਾ, ਆਭਾਸੀ ਅਤੇ ਵਸਤੂ ਤੋਂ ਛੋਟਾ ਪ੍ਰਤੀਬਿੰਬ ਬਣਾਉਂਦਾ ਹੈ ।
ਉੱਤਰ-
ਠੀਕ ॥
3. ਹੇਠ ਲਿਖੇ ਕਾਲਮਾਂ ਵਿੱਚ ਠੀਕ ਉੱਤਰਾਂ ਦਾ ਮਿਲਾਨ ਕਰੋ-
ਕਾਲਮ ‘ਉਂ’ | ਕਾਲਮ ‘ਅ’ |
(i) ਦੰਦਾਂ ਦੇ ਡਾਕਟਰਾਂ ਦੁਆਰਾ ਵਰਤਿਆ ਜਾਣ ਵਾਲਾ ਦਰਪਣ । | (ੳ) ਐਨਕਾਂ |
(ii) ਪਿੱਛੇ ਦੇਖਣ ਵਾਲਾ ਦਰਪਣ | (ਅ) ਸੂਖ਼ਮਦਰਸ਼ੀ |
(iii) ਵੱਡਦਰਸ਼ੀ ਲੈਂਜ਼ | (ੲ) ਵਾਹਨ |
(iv) ਅਵਤਲ ਲੈਂਜ਼ | (ਸ) ਅਵਤਲ ॥ |
ਉੱਤਰ-
ਕਾਲਮ ‘ਉ’ | ਕਾਲਮ ‘ਅ’ |
(i) ਦੰਦਾਂ ਦੇ ਡਾਕਟਰਾਂ ਦੁਆਰਾ ਵਰਤਿਆ ਜਾਣ ਵਾਲਾ ਦਰਪਣ | (ਸ) ਅਵਤਲ |
(ii) ਪਿੱਛੇ ਦੇਖਣ ਵਾਲਾ ਦਰਪਣ । | (ੲ) ਵਾਹਨ |
(iii) ਵੱਡਦਰਸ਼ੀ ਲੈਂਜ਼ | (ਅ) ਸੂਖ਼ਮਦਰਸ਼ੀ |
(iv) ਅਵਤਲ ਲੈਂਜ਼ | (ਉ) ਐਨਕਾਂ । |
4. ਬਹੁ-ਉੱਤਰਾਂ ਵਾਲੇ ਪ੍ਰਸ਼ਨ
(i) ਇਹਨਾਂ ਵਿੱਚੋਂ ਕਿਹੜਾ ਪ੍ਰਕਾਸ਼ ਦਾ ਚੰਗੀ ਤਰ੍ਹਾਂ ਪਰਾਵਰਤਨ ਨਹੀਂ ਕਰਦਾ ?
(ੳ) ਸਮਤਲ ਦਰਪਣ
(ਅ) ਅਵਤਲ ਦਰਪਣ
(ਈ) ਉੱਤਲ ਦਰਪਣ
(ਸ) ਗੱਤੇ ਦਾ ਟੁਕੜਾ ।
ਉੱਤਰ-
(ਸ) ਗੱਤੇ ਦਾ ਟੁਕੜਾ ।
(ii) ਇਹਨਾਂ ਵਿੱਚੋਂ ਕਿਹੜਾ ਕਾਰਾਂ ਅਤੇ ਹੋਰ ਵਾਹਨਾਂ ਵਿੱਚ ਪਿੱਛੇ ਦੇਖਣ ਵਾਲੇ ਦਰਪਣ ਵਜੋਂ ਵਰਤਿਆ ਜਾਂਦਾ ਹੈ ?
(ਉ) ਅਵਤਲ ਦਰਪਣ
(ਅ) ਉੱਤਲ ਦਰਪਣ
(ਈ) ਉੱਤਲ ਲੈਂਜ਼
(ਸ) ਅਵਤਲ ਲੈਂਜ਼ ।
ਉੱਤਰ-
(ਅ) ਉੱਤਲ ਦਰਪਣ ।
(iii) ਅਵਤਲ ਲੈਂਜ਼ ਹਮੇਸ਼ਾਂ ਵਸਤੂ ਦਾ ਕਿਹੋ ਜਿਹਾ ਪ੍ਰਤੀਬਿੰਬ ਬਣਾਉਂਦਾ ਹੈ ?
(ਉ) ਵਾਸਤਵਿਕ ਅਤੇ ਛੋਟਾ
(ਅ) ਆਭਾਸੀ ਅਤੇ ਵੱਡਾ
(ਈ) ਵਾਸਤਵਿਕ ਅਤੇ ਵੱਡਾ
(ਸ) ਆਭਾਸੀ ਅਤੇ ਛੋਟਾ ।
ਉੱਤਰ-
(ਸ) ਆਭਾਸੀ ਅਤੇ ਛੋਟਾ ।
(iv) ਸਫ਼ੈਦ ਪ੍ਰਕਾਸ਼ ਦੇ ਕਿਸੇ ਪ੍ਰਿਜ਼ਮ ਵਿਚੋਂ ਲੰਘ ਕੇ ਸੱਤ ਰੰਗਾਂ ਵਿੱਚ ਵੱਖ ਹੋਣ ਦੀ ਕਿਰਿਆ ਨੂੰ ਕੀ ਆਖਦੇ ਹਨ ?
(ਉ) ਪ੍ਰਕਾਸ਼ ਦਾ ਪਰਾਵਰਤਨ
(ਅ) ਪ੍ਰਕਾਸ਼ ਦਾ ਅਪਵਰਤਨ
(ਈ) ਪ੍ਰਕਾਸ਼ ਦਾ ਮੁੜਨਾ
(ਸ) ਪ੍ਰਕਾਸ਼ ਦਾ ਵਰਣ-ਵਿਖੇਪਣ ।
ਉੱਤਰ-
(ਸ) ਪ੍ਰਕਾਸ਼ ਦਾ ਵਰਣ-ਵਿਖੇਪਣ ।
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-
ਪ੍ਰਸ਼ਨ (i)
ਸਮਤਲ ਦਰਪਣ ਦੁਆਰਾ ਬਣਾਇਆ ਪ੍ਰਤੀਬਿੰਬ ਵਾਸਤਵਿਕ ਹੁੰਦਾ ਹੈ ਜਾਂ ਆਭਾਸੀ ?
ਉੱਤਰ-
ਸਮਤਲ ਦਰਪਣ ਦੁਆਰਾ ਬਣਾਇਆ ਪ੍ਰਤੀਬਿੰਬ ਆਭਾਸੀ ਹੁੰਦਾ ਹੈ ।
ਪ੍ਰਸ਼ਨ (ii)
ਕਿਹੜਾ ਲੈਂਜ਼ ਵਸਤੂ ਦਾ ਵਾਸਤਵਿਕ ਪ੍ਰਤੀਬਿੰਬ ਬਣਾਉਂਦਾ ਹੈ ?
ਉੱਤਰ-
ਉੱਤਲ ਲੈਂਜ਼ ਵਸਤੂ ਦਾ ਵਾਸਤਵਿਕ ਪ੍ਰਤੀਬਿੰਬ ਬਣਾਉਂਦਾ ਹੈ ।
ਪ੍ਰਸ਼ਨ (iii)
ਉੱਤਲ ਲੈਂਜ਼ ਕਿਹੜੇ ਯੰਤਰ ਵਿੱਚ ਵਰਤਿਆ ਜਾਂਦਾ ਹੈ ?
ਉੱਤਰ-
ਉੱਤਲ ਲੈਂਜ਼ ਸੂਖ਼ਮਦਰਸ਼ੀ ਵਿੱਚ ਵਰਤਿਆ ਜਾਂਦਾ ਹੈ ।
ਪ੍ਰਸ਼ਨ (iv)
ਸਤਰੰਗੀ ਪੀਂਘ ਵਾਲੇ ਸੱਤ ਰੰਗਾਂ ਦੀ ਡਿਸਕ ਨੂੰ ਕੀ ਆਖਦੇ ਹਨ ?
ਉੱਤਰ-
ਸਤਰੰਗੀ ਪੀਂਘ ਵਾਲੇ ਸੱਤ ਰੰਗਾਂ ਦੀ ਡਿਸਕ ਨੂੰ ਨਿਊਟਨ ਡਿਸਕ ਵੀ ਆਖਦੇ ਹਨ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਵਾਸਤਵਿਕ ਅਤੇ ਆਭਾਸੀ ਪ੍ਰਤੀਬਿੰਬ ਵਿੱਚ ਅੰਤਰ ਦੱਸੋ ਅਤੇ ਉਦਾਹਰਣਾਂ ਦਿਉ ।
ਉੱਤਰ-
ਵਾਸਤਵਿਕ ਅਤੇ ਆਭਾਸੀ ਪ੍ਰਤੀਬਿੰਬ ਵਿੱਚ ਅੰਤਰ-
ਵਾਸਤਵਿਕ ਪ੍ਰਤੀਬਿੰਬ | ਆਭਾਸੀ (ਕਾਲਪਨਿਕ) ਪ੍ਰਤੀਬਿੰਬ |
1. ਵਸਤੂ ਤੋਂ ਆ ਰਹੀਆਂ ਪ੍ਰਕਾਸ਼ ਦੀਆਂ ਕਿਰਨਾਂ ਪਰਾਵਰਤਨ ਜਾਂ ਅਪਵਰਤਨ ਤੋਂ ਬਾਅਦ ਅਸਲ ਰੂਪ ਵਿੱਚ ਇੱਕ ਬਿੰਦੁ ’ਤੇ ਮਿਲਦੀਆਂ ਹਨ । | 1. ਵਸਤੂ ਤੋਂ ਆ ਰਹੀਆਂ ਪ੍ਰਕਾਸ਼ ਕਿਰਨਾਂ ਪਰਾਵਰਤਨ ਜਾਂ ਅਪਵਰਤਨ ਤੋਂ ਬਾਅਦ ਅਸਲ ਵਿੱਚ ਇੱਕ ਬਿੰਦੂ ‘ਤੇ ਮਿਲਦੀਆਂ ਨਹੀਂ ਹਨ ਪਰੰਤ ਮਿਲਦੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ । |
2. ਇਹ ਹਮੇਸ਼ਾ ਉਲਟੇ ਬਣਦੇ ਹਨ। | 2. ਇਹ ਹਮੇਸ਼ਾ ਸਿੱਧੇ ਬਣਦੇ ਹਨ । |
3. ਵਾਸਤਵਿਕ ਪ੍ਰਤੀਬਿੰਬ ਨੂੰ ਪਰਦੇ (ਸਕਰੀਨ ‘ਤੇ ਪ੍ਰਾਪਤ ਕੀਤਾ ਜਾ ਸਕਦਾ ਹੈ । | 3. ਆਭਾਸੀ ਪ੍ਰਤੀਬਿੰਬ ਨੂੰ ਪਰਦੇ ‘ਤੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ । |
ਉਦਾਹਰਨ- 1. ਜੇਕਰ ਵਸਤੂ ਅਵਤਲ ਦਰਪਣ ਤੋਂ ਬਹੁਤ ਦੂਰ ਹੈ, ਤਾਂ ਪ੍ਰਤੀਬਿੰਬ ਬਹੁਤ ਛੋਟਾ ਉਲਟਾ ਅਤੇ ਵਾਸਤਵਿਕ ਬਣਦਾ ਹੈ । ਵਸਤੂ ਨੂੰ ਅਵਤਲ ਦਰਪਣ ਦੇ ਨੇੜੇ ਲਿਆਉਣ ‘ਤੇ ਪ੍ਰਤੀਬਿੰਬ ਵੱਡਾ, ਉਲਟਾ ਅਤੇ ਵਾਸਤਵਿਕ ਹੁੰਦਾ ਹੈ । |
ਉਦਾਹਰਨ – 1. ਜੇਕਰ ਵਸਤੂ ਅਵਤਲ ਦਰਪਣ ਦੇ ਫੋਕਸ ਬਿੰਦੂ ਅਤੇ ਦਰੇਪਣ ਦੇ ਵਿਚਕਾਰ ਹੈ, ਤਾਂ ਪ੍ਰਤੀਬਿੰਬ ਵੱਡਾ, ਸਿੱਧਾ ਅਤੇ ਆਭਾਸੀ ਹੁੰਦਾ ਹੈ । ਵਸਤੂ ਦੀ ਹਰੇਕ ਸਥਿਤੀ ਲਈ ਉੱਤਲ ਦਰਪਣ ਵਿੱਚ ਬਣ ਰਿਹਾ ਪ੍ਰਤੀਬਿੰਬ ਆਭਾਸੀ, ਸਿੱਧਾ ਅਤੇ ਛੋਟਾ ਬਣਦਾ ਹੈ । |
ਪ੍ਰਸ਼ਨ (ii)
ਇੱਕ ਵਿਅਕਤੀ ਸਮਤਲ ਦਰਪਣ ਤੋਂ ਦੋ ਮੀਟਰ ਦੂਰੀ ‘ਤੇ ਖੜ੍ਹਾ ਹੈ । ਉਸਦਾ ਪ੍ਰਤੀਬਿੰਬ ਕਿੰਨੀ ਦੂਰੀ ‘ਤੇ ਬਣੇਗਾ ?
(ਉ) ਦਰਪਣ ਤੋਂ
(ਅ) ਵਿਅਕਤੀ ਤੋਂ ।
ਹੱਲ : ਅਸੀਂ ਜਾਣਦੇ ਹਾਂ ਕਿ ਸਮਤਲ ਦਰਪਣ ਵਿੱਚ ਬਣ ਰਿਹਾ ਪ੍ਰਤੀਬਿੰਬ ਦਰਪਣ ਦੇ ਪਿੱਛੇ ਓਨੀ ਹੀ ਦੂਰੀ ‘ਤੇ ਬਣਦਾ ਹੈ। ਜਿੰਨੀ ਦੂਰ ਵਸਤੁ ਦਰਪਣ ਦੇ ਸਾਹਮਣੇ ਹੁੰਦੀ ਹੈ । ਇਸ ਲਈ
(ਉ) ਪ੍ਰਤੀਬਿੰਬ ਦੀ ਵਸਤੁ ਤੋਂ ਦੂਰੀ = ਵਿਅਕਤੀ ਦੀ ਦਰਪਣ ਤੋਂ ਦੂਰੀ
∴ ਪ੍ਰਤੀਬਿੰਬ ਦੀ ਵਿਅਕਤੀ ਤੋਂ ਦੁਰੀ = 2 ਮੀਟਰ ਉੱਤਰ ।
(ਅ) ਪ੍ਰਤੀਬਿੰਬ ਦੀ ਵਿਅਕਤੀ ਤੋਂ ਦੂਰੀ = ਵਿਅਕਤੀ ਦੀ ਸਮਤਲ ਦਰਪਣ ਤੋਂ ਦੂਰੀ + ਪ੍ਰਤੀਬਿੰਬ ਦੀ ਸਮਤਲ ਦਰਪਣ ਤੋਂ ਦੂਰੀ ।
= 2 ਮੀਟਰ + 2 ਮੀਟਰ
∴ ਪ੍ਰਤੀਬਿੰਬ ਦੀ ਵਿਅਕਤੀ ਤੋਂ ਦੂਰੀ = 4 ਮੀਟਰ ਉੱਤਰ
ਪੁਸ਼ਨ (iii)
ਅਵਤਲ ਦਰਪਣ ਦੇ ਦੋ ਉਪਯੋਗ ਲਿਖੋ ।
ਉੱਤਰ-
ਅਵਤਲ ਦਰਪਣ ਦੇ ਉਪਯੋਗ-
- ਅਵਤਲ ਦਰਪਣ ਨੂੰ ਸ਼ੇਵਿੰਗ ਦਰਪਣ ਵਜੋਂ ਵਰਤਿਆ ਜਾਂਦਾ ਹੈ । ਦਾੜੀ ਬਣਾਉਣ ਸਮੇਂ, ਅਵਤਲ ਦਰਪਣ ਵੱਡਾ ਅਤੇ ਸਿੱਧਾ ਪ੍ਰਤੀਬਿੰਬ ਬਣਾਉਂਦਾ ਹੈ ਜਦੋਂ ਦਰਪਣ ਨੂੰ ਚਿਹਰੇ ਦੇ ਨੇੜੇ ਰੱਖਿਆ ਜਾਂਦਾ ਹੈ ।
- ਅਵਤਲ ਦਰਪਣ ਨੂੰ ਵਧੇਰੇ ਕਰਕੇ ਵਾਹਨਾਂ ਦੀ ਅਗਲੀ ਬੱਤੀ (ਹੈੱਡ ਲਾਈਟ) ਵਜੋਂ ਵਰਤਿਆ ਜਾਂਦਾ ਹੈ । ਇੱਥੇ ਬਲਬ ਪ੍ਰਕਾਸ਼ ਸੋਤ ਨੂੰ ਅਵੰਤਲ ਦਰਪਣ ਦੇ ਮੁੱਖ ਫੋਕਸ ‘ਤੇ ਰੱਖਿਆ ਜਾਂਦਾ ਹੈ, ਜਿਸ ਤੋਂ ਪਰਾਵਰਤਨ ਤੋਂ ਬਾਅਦ ਪ੍ਰਕਾਸ਼ ਕਿਰਨਾਂ ਸਮਾਨਾਂਤਰ ਕਿਰਨਾਂ ਦਾ ਪੁੰਜ ਬਣ ਜਾਂਦਾ ਹੈ ।
ਪ੍ਰਸ਼ਨ (iv)
ਉੱਤਲ ਅਤੇ ਅਵਤਲ ਲੈਂਜ਼ ਵਿੱਚ ਦੋ ਅੰਤਰ ਦੱਸੋ ।
ਉੱਤਰ-
ਉੱਤਲ ਲੈਂਜ਼ | ਅਵਤਲ ਲੈਂਜ਼ |
(1) ਇਹ ਵਿਚਕਾਰੋਂ ਮੋਟਾ ਅਤੇ ਕਿਨਾਰਿਆਂ ਤੋਂ ਪਤਲਾ ਹੁੰਦਾ ਹੈ । | (1) ਇਹ ਵਿਚਕਾਰੋਂ ਪਤਲਾ ਅਤੇ ਕਿਨਾਰਿਆਂ ਤੋਂ ਮੋਟਾ ਹੁੰਦਾ ਹੈ । |
(2) ਇਸ ਵਿੱਚ ਵਸਤੂ ਦਾ ਵੱਡਾ ਪ੍ਰਤੀਬਿੰਬ ਬਣਦਾ ਹੈ । | (2) ਇਸ ਵਿੱਚ ਛੋਟਾ ਅਤੇ ਆਭਾਸੀ ਪ੍ਰਤੀਬਿੰਬ ਬਣਦਾ ਹੈ| |
ਪ੍ਰਸ਼ਨ (v)
ਸਫ਼ੈਦ ਪ੍ਰਕਾਸ਼ ਵਿੱਚ ਕਿੰਨੇ ਰੰਗ ਹੁੰਦੇ ਹਨ ? ਉਹਨਾਂ ਦੇ ਨਾਂ ਦੱਸੋ ।
ਉੱਤਰ-
ਸਫ਼ੈਦ ਪ੍ਰਕਾਸ਼ ਵਿੱਚ ਸੱਤ ਰੰਗ ਹੁੰਦੇ ਹਨ । ਇਨ੍ਹਾਂ ਰੰਗਾਂ ਦੇ ਨਾਂ ਹਨ :
- ਬੈਂਗਨੀ (Violet),
- ਜਾਮਣੀ (Indigo),
- ਨੀਲਾ (Blue),
- ਹਰਾ (Green),
- ਪੀਲਾ (Yellow),
- ਸੰਤਰੀ (Orange),
- ਲਾਲ (Red) |
ਪ੍ਰਸ਼ਨ (vi)
ਰਵੀ ਆਪਣਾ ਪ੍ਰਤੀਬਿੰਬ ਸਮਤਲ ਦਰਪਣ ਵਿੱਚ ਦੇਖਦਾ ਹੈ । ਸਮਤਲ ਦਰਪਣ ਅਤੇ ਉਸਦੇ ਪ੍ਰਤੀਬਿੰਬ ਵਿਚਕਾਰ ਦੂਰੀ 6 ਮੀਟਰ ਹੈ । ਜੇ ਉਹ ਦਰਪਣ ਵੱਲ 2 ਮੀਟਰ ਚਲਦਾ ਹੈ ਤਾਂ ਰਵੀ ਅਤੇ ਉਸਦੇ ਪ੍ਰਤੀਬਿੰਬ ਵਿਚਕਾਰ ਕਿੰਨੀ ਦੂਰੀ ਹੋ ਜਾਵੇਗੀ ?
ਹੱਲ : ਦਿੱਤਾ ਹੈ, ਸਮਤਲ ਦਰਪਣ ਅਤੇ ਪ੍ਰਤੀਬਿੰਬ ਵਿਚਕਾਰ ਦੂਰੀ=6 ਮੀਟਰ
ਅਸੀਂ ਜਾਣਦੇ ਹਾਂ, ਵਸਤੂ (ਰਵੀ) ਅਤੇ ਸਮਤਲ ਦੇ ਵਿਚਕਾਰ ਦੀ ਦੂਰੀ = ਸਮਤਲ ਦਰਪਣ ਅਤੇ ਪ੍ਰਤੀਬਿੰਬ ਵਿਚਕਾਰ ਦੁਰੀ
∴ ਰਵੀ ਅਤੇ ਸਮਤਲ ਦੇ ਵਿਚਕਾਰ ਦੀ ਦੂਰੀ = 6 ਮੀਟਰ (ਦਿੱਤਾ ਹੋਇਆ ਹੈ ।
ਹੁਣ ਜਦੋਂ ਰਵੀ 2 ਮੀਟਰ ਦੀ ਦੂਰੀ ਸਮਤਲ ਦਰਪਣ ਵੱਲ ਤੈਅ ਕਰਦਾ ਹੈ, ਤਾਂ ਉਸ ਦੀ ਸਮਤਲ ਦਰਪਣ ਤੋਂ ਦੂਰੀ
(6 – 2) = 4 ਮੀਟਰ ਹੋ ਜਾਂਦੀ ਹੈ । ਇਸ ਲਈ ਉਸ ਦੇ ਪ੍ਰਤੀਬਿੰਬ ਦੀ ਵੀ ਦਰਪਣ ਤੋਂ ਦੂਰੀ 4 ਮੀਟਰ ਹੋ ਜਾਂਦੀ ਹੈ ।
∴ ਰਵੀ ਅਤੇ ਉਸ ਦੇ ਪ੍ਰਤੀਬਿੰਬ ਵਿਚਕਾਰ ਦੀ ਦੂਰੀ = ਰਵੀ ਦੀ ਸਮਤਲ ਤੋਂ ਦੂਰੀ + ਪ੍ਰਤੀਬਿੰਬ ਦੀ ਸਮਤਲ ਦਰਪਣ ਤੋਂ ਦੂਰੀ
= 4 ਮੀਟਰ +4 ਮੀਟਰ
= 8 ਮੀਟਰ ਉੱਤਰ
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਸਮਤਲ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਦੇ ਲੱਛਣਾਂ ਬਾਰੇ ਦੱਸ ਕੇ ਵਿਆਖਿਆ ਕਰੋ ।
ਉੱਤਰ-
ਸਮਤਲ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਦੇ ਲੱਛਣ
- ਜਲਦੀ ਹੋਈ ਮੋਮਬੱਤੀ (ਵਸਤੁ) ਦਾ ਪ੍ਰਤੀਬਿੰਬ ਦਰਪਣ ਦੇ ਪਿੱਛੇ ਦਿਖਾਈ ਦਿੰਦਾ ਹੈ । ਇਸ ਲਈ, ਸਮਤਲ ਦਰਪਣ ਦੁਆਰਾ ਬਣਾਇਆ ਪ੍ਰਤੀਬਿੰਬ ਹਮੇਸ਼ਾ ਦਰਪਣ ਦੇ ਪਿੱਛੇ ਬਣਦਾ ਹੈ ।
- ਅਸੀਂ ਮੋਮਬੱਤੀ ਦਾ ਪ੍ਰਤੀਬਿੰਬ ਦਰਪਣ ਦੇ ਪਿੱਛੇ ਰੱਖੀ ਹੋਈ ਸਰਕੀਨ ਤੋਂ ਪ੍ਰਾਪਤ ਨਹੀਂ ਕਰ ਸਕਦੇ ਕਿਉਂਕਿ ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਆਭਾਸੀ ਹੁੰਦਾ ਹੈ ।
- ਅਸੀਂ ਮੋਮਬੱਤੀ ਨੂੰ ਸਿੱਧੀ ਖੜੀ ਕਰਦੇ ਹਾਂ ਅਤੇ ਪ੍ਰਤੀਬਿੰਬ ਵੀ ਸਿੱਧਾ ਉੱਪਰ ਵੱਲ ਬਣਦਾ ਹੈ । ਇਸ ਤੋਂ ਪਤਾ ਲੱਗਦਾ ਹੈ ਕਿ ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਸਿੱਧਾ ਬਣਦਾ ਹੈ ।
- ਜੇ ਅਸੀਂ ਮੋਮਬੱਤੀ ਅਤੇ ਸਮਤਲ ਦਰਪਣ ਦੁਆਰਾ ਬਣੇ ਉਸਦੇ ਪ੍ਰਤੀਬਿੰਬ ਦੇ ਆਕਾਰ ਦੀ ਤੁਲਨਾ ਕਰਦੇ ਹਾਂ ਤਾਂ ਦੋਵੇਂ ਹੀ ਇੱਕੋ ਜਿਹੇ ਹੁੰਦੇ ਹਨ । ਇਸ ਤੋਂ ਪਤਾ ਲੱਗਦਾ ਹੈ ਕਿ ਸਮਤਲ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਦਾ ਅਕਾਰ ਵਸਤੂ ਦੇ ਆਕਾਰ ਦੇ ਬਰਾਬਰ ਹੁੰਦਾ ਹੈ ।
- ਮੋਮਬੱਤੀ ਅਤੇ ਦਰਪਣ ਦੇ ਵਿਚਕਾਰ ਦੂਰੀ ਮੋਮਬੱਤੀ ਦੇ ਪ੍ਰਤੀਬਿੰਬ ਅਤੇ ਦਰਪਣ ਦੇ ਵਿਚਕਾਰ ਦੂਰੀ ਦੇ ਬਰਾਬਰ ਹੁੰਦੀ ਹੈ ਅਰਥਾਤ ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਦਰਪਣ ਦੇ ਪਿੱਛੇ ਓਨੀ ਦੂਰੀ ‘ਤੇ ਹੀ ਬਣਦਾ ਹੈ, ਜਿੰਨੀ ਦੂਰੀ ‘ਤੇ ਵਸਤੁ ਦਰਪਣ ਦੇ ਸਾਹਮਣੇ ਰੱਖੀ ਹੁੰਦੀ ਹੈ |
- ਸਮਤਲ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਦਾ ਪਾਸੇ ਦਾਅ ਉਲਟਾਅ ਹੋ ਜਾਂਦਾ ਹੈ। ਭਾਵ, ਵਸਤੂ ਦਾ ਖੱਬਾ ਪਾਸਾ ਪ੍ਰਤੀਬਿੰਬ ਦਾ ਸੱਜਾ ਪਾਸਾ ਅਤੇ ਵਸਤੂ ਦਾ ਸੱਜਾ ਪਾਸਾ ਪ੍ਰਤੀਬਿੰਬ ਦਾ ਖੱਬਾ ਪਾਸਾ ਦਿਖਾਈ ਦਿੰਦਾ ਹੈ ।
ਪ੍ਰਸ਼ਨ (ii)
ਪ੍ਰਕਾਸ਼ ਦੇ ਵਰਣ-ਵਿਖੇਪਣ ਤੋਂ ਕੀ ਭਾਵ ਹੈ ? ਪ੍ਰਿਜ਼ਮ ਦੀ ਵਰਤੋਂ ਕਰਕੇ ਵਿਆਖਿਆ ਕਰੋ । ਕਿਹੜਾ ਕੁਦਰਤੀ ਵਰਤਾਰਾ ਪ੍ਰਕਾਸ਼ ਦੇ ਵਰਣ-ਵਿਖੇਪਣ ਨਾਲ ਜੁੜਿਆ ਹੈ ?
ਉੱਤਰ-
ਵਰਣ-ਵਿਖੇਪਣ-ਸਫ਼ੈਦ ਪ੍ਰਕਾਸ਼ ਦੇ ਕਿਸੇ ਪਾਰਦਰਸ਼ੀ ਪਦਾਰਥ (ਕੱਚ ਦੇ ਪਿਜ਼ਮ ਵਿੱਚੋਂ ਲੰਘਣ ਤੋਂ ਬਾਅਦ ਇਸਦਾ ਸੱਤ ਰੰਗਾਂ ਵਿੱਚ ਵੱਖ-ਵੱਖ ਹੋਣ (ਵਿਭਾਜਿਤ) ਦੀ ਪ੍ਰਕਿਰਿਆ ਨੂੰ ਵਰਣ-ਵਿਖੇਪਣ ਆਖਦੇ ਹਨ ।
ਇੱਕ ਸਫ਼ੈਦ ਪ੍ਰਕਾਸ਼ ਕਿਰਨ ਪੁੰਜ ਨੂੰ ਪ੍ਰਿਜ਼ਮ ਵਿੱਚੋਂ ਗੁਜ਼ਾਰੋ ਜਿਵੇਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ । ਪਿਜ਼ਮ ਦੇ ਦੂਜੇ ਪਾਸੇ ਇੱਕ ਸਫ਼ੈਦ ਪਰਦਾ (ਸਕਰੀਨ) ਰੱਖੋ । ਤੁਸੀਂ ਦੇਖੋਗੇ ਕਿ ਸਫ਼ੈਦ ਪ੍ਰਕਾਸ਼ ਸੱਤ ਰੰਗਾਂ ਵਿੱਚ ਵੱਖ-ਵੱਖ ਹੋ ਜਾਵੇਗਾ । ਇਹਨਾਂ ਰੰਗਾਂ ਤੋਂ ਸਕਰੀਨ ਤੇ ਪ੍ਰਾਪਤ ਹੋਈ ਸੱਤ ਸੰਤਰੀ ਰੰਗਾਂ ਦੀ ਇੱਕ ਪੱਟੀ (Band) ਬਣ ਗਈ ਹੈ ਜਿਸਨੂੰ ਸਪੈਕਟ੍ਰਮ ਹਰਾ ਆਖਦੇ ਹਨ । ਸੱਤ ਰੰਗਾਂ ਦੀ ਤਰੰਗ ਲੰਬਾਈ ਵੱਖ-ਵੱਖ ਹੋਣ ਨੀਲਾ । ਕਾਰਨ ਇਹ ਸੱਤ ਰੰਗ ਵੱਖ-ਵੱਖ ਕੋਣਾਂ ਵਿੱਚ ਮੁੜਦੇ ਹਨ ।
ਬੈਂਗਣੀ ਇਹ ਸੱਤ ਰੰਗ ਹਨ-
- ਬੈਂਗਨੀ (Violet),
- ਜਾਮਣੀ ਕੱਚ ਦਾ ਪਿਜ਼ਮ (Indigo),
- ਨੀਲਾ (Blue),
- ਹਰਾ (Green),
- ਪੀਲਾ (Yellow),
- ਸੰਤਰੀ (Orange),
- ਲਾਲ (Red) ।
ਅਸੀਂ ਇਹਨਾਂ ਨਾਂਵਾਂ ਨੂੰ ਇਹਨਾਂ ਦੇ ਪਹਿਲੇ ਅੱਖਰਾਂ ਤੋਂ ਸ਼ਬਦ (VIBYOR) ਨਾਲ ਯਾਦ ਰੱਖ ਸਕਦੇ ਹਾਂ । ਵਰਣ-ਵਿਖੇਪਣ ‘ ਤੇ ਆਧਾਰਿਤ ਕੁਦਰਤੀ ਵਰਤਾਰਾ-ਤੁਸੀਂ ਵਰਖਾ ਤੋਂ ਬਾਅਦ ਆਕਾਸ਼ ਵਿੱਚ ਬਣਦੀ ਸੱਤਰੰਗੀ ਪੀਂਘ ਵੇਖੀ ਹੋਵੇਗੀ । ਇਹ ਸੂਰਜ ਦੇ ਸਫ਼ੈਦ ਪ੍ਰਕਾਸ਼ ਦੀਆਂ ਕਿਰਨਾਂ ਦਾ ਵਾਯੂਮੰਡਲ ਵਿੱਚ ਲਟਕਦੀਆਂ ਪਾਣੀ ਦੀਆਂ ਬੂੰਦਾਂ ਵਿੱਚੋਂ ਹੋਏ ਵਰਣ ਵਿਖੇਪਣ ਦੇ ਕਾਰਣ ਬਣਦੀ ਹੈ । ਇੱਥੇ ਪਾਣੀ ਦੀਆਂ ਬੂੰਦਾਂ ਪ੍ਰਿਜ਼ਮ ਦੀ ਤਰ੍ਹਾਂ ਵਰਤਾਰਾ ਕਰਕੇ ਸਫ਼ੈਦ ਸੂਰਜੀ ਪ੍ਰਕਾਸ਼ ਨੂੰ ਸੱਤ ਰੰਗਾਂ ਵਿੱਚ ਤੋੜ ਦਿੰਦੀਆਂ ਹਨ ।
PSEB Solutions for Class 7 Science ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ Important Questions and Answers
1. ਖ਼ਾਲੀ ਥਾਂਵਾਂ ਭਰੋ
(i) ਪ੍ਰਕਾਸ਼ ………. ਰੇਖਾ ਵਿੱਚ ਚਲਦਾ ਹੈ ।
ਉੱਤਰ-
ਸਿੱਧੀ,
(ii) ਆਪਤਨ ਕੋਣ ਅਤੇ ………. ਆਪਸ ਵਿੱਚ ਹਮੇਸ਼ਾ ਬਰਾਬਰ ਹੁੰਦਾ ਹੈ ।
ਉੱਤਰ-
ਪਰਾਵਰਤਨ ਕੋਣ,
(iii) ਜਿਸ ਪ੍ਰਤੀਬਿੰਬ ਨੂੰ ਪਰਦੇ ਤੇ ਪ੍ਰਾਪਤ ਕੀਤਾ ਜਾ ਸਕੇ, ਉਸਨੂੰ …………. ਪ੍ਰਤੀਬਿੰਬ ਆਖਦੇ ਹਨ ।
ਉੱਤਰ-
ਵਾਸਤਵਿਕ,
(iv) ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ……….. ਅਤੇ ………… ਆਕਾਰ ਵਾਲਾ ਹੁੰਦਾ
ਉੱਤਰ-
ਸਿੱਧਾ, ਬਰਾਬਰ,
(v) ………… ਅਜਿਹਾ ਗੋਲਾਕਾਰ ਦਰਪਣ ਹੁੰਦਾ ਹੈ, ਜਿਸਦੀ ਪਰਾਵਰਤਕ ਸੜਾ ਬਾਹਰ ਵੱਲ ਉਭਰਵੀਂ ਹੁੰਦੀ
ਉੱਤਰ-
ਉੱਤਲ ਦਰਪਣ,
(vi) ………… ਦਰਪਣ ਦੀ ਵਰਤੋਂ ਸਰਚਲਾਈਟ, ਟਾਰਚ, ਕਾਰ ਦੀ ਹੈਡਲਾਈਟ ਵਿੱਚ ਪਰਾਵਰਤਕ ਦੇ ਤੌਰ ਤੇ ਕੀਤੀ ਜਾਂਦੀ ਹੈ ।
ਉੱਤਰ-
ਅਵਤਲ,
(vii) ਉੱਤਲ ਦਰਪਣ ਦੁਆਰਾ ਵਸਤੂ ਦਾ ਪ੍ਰਤੀਬਿੰਬ ਹਮੇਸ਼ਾ ਆਭਾਸੀ, ਸਿੱਧਾ ਅਤੇ ਵਸਤੂ ਤੋਂ ……… ਬਣਦਾ ਹੈ ।
ਉੱਤਰ-
ਛੋਟਾ ।
2. ਕਾਲਮ ‘ੴ’ ਦਾ ਕਾਲਮ “ਅ” ਨਾਲ ਮਿਲਾਨ ਕਰੋ-
ਕਾਲਮ ‘ਉ’ | ਕਾਲਮ “ਅ” |
(i) ਉੱਤਲ ਲੈਂਜ਼ | (ਉ) ਸੱਤਰੰਗੀ ਪੀਂਘ |
(ii) ਵਾਸਤਵਿਕ, ਉਲਟਾ ਅਤੇ ਬਰਾਬਰ ਆਕਾਰ ਦਾ ਪ੍ਰਤੀਬਿੰਬ | (ਅ) ਅਵਤਲ ਦਰਪਣ |
(iii) ਵਰਣ-ਵਿਖੇਪਣ ਪ੍ਰਕਿਰਿਆ | (ੲ) ਵਡਦਰਸ਼ੀ ਲੈਂਜ਼ |
(iv) ਆਭਾਸੀ ਪ੍ਰਤੀਬਿੰਬ | (ਸ) ਉੱਤਲ ਲੈਂਜ਼ |
(v) ਪਰਾਵਰਤਕ ਸੜਾ ਅੰਦਰ ਵੱਲ ਹੁੰਦੀ ਹੈ। | (ਹ) ਪਰਦੇ ‘ਤੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ । |
ਉੱਤਰ –
ਕਾਲਮ ‘ਉ’ | ਕਾਲਮ ‘ਅ’ |
(i) ਉੱਤਲ ਲੈਂਜ਼ | (ੲ) ਵਡਦਰਸ਼ੀ ਲੈਂਜ਼ |
(ii) ਵਾਸਤਵਿਕ, ਉਲਟਾ ਅਤੇ ਬਰਾਬਰ ਆਕਾਰ ਦਾ ਪ੍ਰਤੀਬਿੰਬ | (ਸ) ਉੱਤਲ ਲੈਂਜ਼ |
(iii) ਵਰਣ-ਵਿਖੇਪਣ ਪ੍ਰਕਿਰਿਆ | (ਉ) ਸੱਤਰੰਗੀ ਪੀਂਘ |
(iv) ਆਭਾਸੀ ਪ੍ਰਤੀਬਿੰਬ | (ਹ) ਪਰਦੇ ‘ਤੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ। |
(v) ਪਰਾਵਰਤਕ ਸਤਾ ਅੰਦਰ ਵੱਲ ਹੁੰਦੀ ਹੈ। | (ਅ) ਅਵਤਲ ਦਰਪਣ ॥ |
3. ਸਹੀ ਵਿਕਲਪ ਚੁਣੋ
(i) ਪ੍ਰਕਾਸ਼ ਗਮਨ ਕਰਦਾ ਹੈ
(ਉ) ਸਰਲ ਰੇਖਾ ਵਿੱਚ
(ਅ ਵਕਰ ਰੇਖਾ ਵਿੱਚ
(ਈ) ਵਿਤਾਂ ਵਿੱਚ
(ਸ) ਉਪਰੋਕਤ ਵਿਚੋਂ ਕੋਈ ਵੀ ਨਹੀਂ ।
ਉੱਤਰ-
(ੳ) ਸਰਲ ਰੇਖਾ ਵਿੱਚ ।
(ii) ਸਿੱਧਾ, ਆਭਾਸੀ ਅਤੇ ਵਸਤੂ ਦੇ ਆਕਾਰ ਤੋਂ ਛੋਟਾ ਪ੍ਰਤੀਬਿੰਬ ਬਣਾਉਂਦਾ ਹੈ
(ਉ) ਸਮਤਲ ਦਰਪਣ
(ਅ) ਅਵਤਲ ਦਰਪਣ
(ਇ) ਉੱਤਲ ਦਰਪਣ
(ਸ) ਉੱਤਲ-ਅਵਤਲ ਦਰਪਣ |
ਉੱਤਰ-
(ੲ) ਉੱਤਲ ਦਰਪਣ ।
(iii) ਕਿਸੇ ਵਸਤੂ ਨੂੰ ਦੇਖਣ ਲਈ ਜ਼ਰੂਰੀ ਹੈ-
(ਉ) ਪ੍ਰਕਾਸ਼ ਸੋਮਾ
(ਅ) ਪ੍ਰਕਾਸ਼ ਸੋਮਾ ਅਤੇ ਵਸਤੂ
(ੲ) ਪ੍ਰਕਾਸ਼ ਸੋਮਾ, ਵਸਤੂ ਅਤੇ ਅੱਖ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੲ) ਪ੍ਰਕਾਸ਼ ਸੋਮਾ, ਵਸਤੂ ਅਤੇ ਅੱਖ ॥
(iv) ਪਿਜ਼ਮ ਵਿੱਚੋਂ ਲੰਘਣ ਤੋਂ ਬਾਅਦ ਪ੍ਰਕਾਸ਼ ਵਿਭਾਜਿਤ ਹੋ ਜਾਂਦਾ ਹੈ
(ਉ) ਦੋ ਰੰਗਾਂ ਵਿੱਚ
(ਅ) ਪੰਜ ਰੰਗਾਂ ਵਿੱਚ
(ੲ) ਸੱਤ ਰੰਗਾਂ ਵਿੱਚ
(ਸ) ਛੇ ਰੰਗਾਂ ਵਿੱਚ ।
ਉੱਤਰ-
(ੲ) ਸੱਤ ਰੰਗਾਂ ਵਿੱਚ ।
(v) ਦੰਦਾਂ ਦੇ ਡਾਕਟਰ ਦੰਦਾਂ ਦਾ ਪ੍ਰਤੀਬਿੰਬ ਵੇਖਣ ਲਈ ਵਰਤੋਂ ਕਰਦੇ ਹਨ
(ਉ) ਸਮਤਲ ਦਰਪਣ
(ਅ) ਉੱਤਲ ਦਰਪਣ
(ਇ) ਅਵਤਲ ਦਰਪਣ
(ਸ) ਉਪਰੋਕਤ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਇ) ਅਵਤਲ ਦਰਪਣ ।
(vi) ਵਾਸਤਵਿਕ ਅਤੇ ਆਵਰਧਿਤ ਵੱਡਾ ਪ੍ਰਤੀਬਿੰਬ ਪ੍ਰਾਪਤ ਕਰਨ ਲਈ ਕਿਸ ਦਰਪਣ ਦੀ ਵਰਤੋਂ ਕੀਤੀ ਜਾਂਦੀ ਹੈ ?
(ਉ) ਉੱਤਲ ਦਰਪਣ
(ਅ) ਸਮਤਲ ਦਰਪਣ
(ੲ) ਅਵਤਲ ਦਰਪਣ
(ਸ) ਉੱਤਲ ਅਤੇ ਅਵਤਲ ਦਰਪਣ ਦਾ ਸੰਯੋਜਨ ।
ਉੱਤਰ-
(ੲ) ਅਵਲ ਦਰਪਣ ॥
(vii) ਉੱਤਲ ਦਰਪਣ ਹੁੰਦਾ ਹੈ –
(ਉ) ਵਿਚਕਾਰੋਂ ਮੋਟਾ ਅਤੇ ਕਿਨਾਰਿਆਂ ਤੋਂ ਪਤਲਾ
(ਅ) ਕਿਨਾਰਿਆਂ ਤੋਂ ਮੋਟਾ ਅਤੇ ਵਿਚਕਾਰੋਂ ਮੋਟਾ
(ੲ) ਇਕ ਸਮਾਨ ਮੋਟਾ
(ਸ) ਅਨਿਯਮਿਤ ਰੂਪ ਵਿੱਚ ਮੋਟਾ |
ਉੱਤਰ-
(ੳ) ਵਿਚਕਾਰੋਂ ਮੋਟਾ ਅਤੇ ਕਿਨਾਰਿਆਂ ਤੋਂ ਪਤਲਾ ।
(viii) ਜਦੋਂ ਨਿਊਟਨ ਡਿਸਕ ਨੂੰ ਤੇਜ਼ੀ ਨਾਲ ਘੁਮਾਇਆ ਜਾਂਦਾ ਹੈ ਤਾਂ ਕਿਹੜਾ ਰੰਗ ਦਿਖਾਈ ਦਿੰਦਾ ਹੈ ?
(ਉ) ਕਾਲਾ
(ਅ) ਸਫੈਦ
(ੲ)ਨੀਲਾ
(ਸ) ਪੀਲਾ ।
ਉੱਤਰ-
(ਅ) ਸਫੈਦ ॥
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪ੍ਰਕਾਸ਼ ਦਾ ਇੱਕ ਗੁਣ ਲਿਖੋ ।
ਉੱਤਰ-
ਪ੍ਰਕਾਸ਼ ਹਮੇਸ਼ਾਂ ਸਰਲ ਰੇਖਾ ਦੇ ਅਨੁਦਿਸ਼ ਚਲਦਾ ਹੈ ।
ਪ੍ਰਸ਼ਨ 2.
ਦਰਪਣ ਦੀ ਕਿਹੜੀ ਸਤਹਿ ਕੰਮ ਕਰਦੀ ਹੈ ?
ਉੱਤਰ-
ਕੋਈ ਵੀ ਸਤਹਿ ਜਿਹੜੀ ਚਮਕਦਾਰ ਹੈ ਜਾਂ ਪਾਲਿਸ਼ ਕੀਤੀ ਗਈ ਹੈ ।
ਪ੍ਰਸ਼ਨ 3.
ਜੇਕਰ ਤੁਸੀਂ ਕਿਸੇ ਦਰਪਣ ਦੇ ਸਾਹਮਣੇ ਖੜ੍ਹੇ ਹੋ ਤਾਂ ਤੁਹਾਡੀ ਆਪਣੇ ਦਰਪਣ ਤੋਂ ਦੂਰੀ ਅਤੇ ਤੁਹਾਡੀ ਪ੍ਰਤੀਬਿੰਬ ਦੀ ਦਰਪਣ ਤੋਂ ਦੂਰੀ ਵਿਚਕਾਰ ਕੀ ਸੰਬੰਧ ਹੋਵੇਗਾ ?
ਉੱਤਰ-
ਤੁਹਾਡੀ ਵਸਤੂ ਦੀ) ਦਰਪਣ ਤੋਂ ਦੂਰੀ = ਪ੍ਰਤੀਬਿੰਬ ਦੀ ਦਰਪਣ ਤੋਂ ਦੂਰੀ ।
ਪ੍ਰਸ਼ਨ 4.
ਗੋਲਾਕਾਰ ਦਰਪਣ ਕੀ ਹੁੰਦਾ ਹੈ ?
ਉੱਤਰ-
ਗੋਲਾਕਾਰ ਦਰਪਣ-ਗੋਲਾਕਾਰ ਦਰਪਣ ਕਿਸੇ ਪਾਲਿਸ਼ ਕੀਤੇ ਗਏ ਖੋਖਲੇ ਗੋਲੇ ਦਾ ਭਾਗ ਹੁੰਦਾ ਹੈ । ਗੋਲਾਕਾਰ ਦਰਪਣ ਦੋ ਕਿਸਮ ਦੇ ਹੁੰਦੇ ਹਨ :
(i) ਅਵਤਲ ਦਰਪਣ,
(ii) ਉੱਤਲ ਦਰਪਣ ।
ਪ੍ਰਸ਼ਨ 5.
ਕਿਹੜੇ ਦਰਪਣ ਤੋਂ ਵੱਡਦਰਸ਼ਿਤ ਪ੍ਰਤੀਬਿੰਬ ਪ੍ਰਾਪਤ ਕੀਤਾ ਜਾ ਸਕਦਾ ਹੈ ?
ਉੱਤਰ-
ਅਵਤਲ ਦਰਪਣ ਤੋਂ ।
ਪ੍ਰਸ਼ਨ 6.
ਕਿਸ ਦਰਪਣ ਦਾ ਉਪਯੋਗ ਸਕੂਟਰਾਂ ਅਤੇ ਕਾਰਾਂ ਦੇ ਸਾਈਡ ਦਰਪਣ ਦੇ ਰੂਪ ਵਿੱਚ ਕੀਤਾ ਜਾਂਦਾ ਹੈ ?
ਉੱਤਰ-
ਉੱਤਲ ਦਰਪਣ ਦਾ ।
ਪ੍ਰਸ਼ਨ 7.
ਟਾਰਚ ਅਤੇ ਕਾਰ ਦੀਆਂ ਅਗਲੀਆਂ ਮੁੱਖ ਬੱਤੀਆਂ ਵਿੱਚ ਕਿਹੜਾ ਦਰਪਣ ਵਰਤਿਆ ਜਾਂਦਾ ਹੈ ?
ਉੱਤਰ-
ਅਵਤਲ ਦਰਪਣ ।
ਪ੍ਰਸ਼ਨ 8.
ਕਿਸ ਦਰਪਣ ਦੁਆਰਾ ਪ੍ਰਤੀਬਿੰਬ ਹਮੇਸ਼ਾਂ ਆਭਾਸੀ ਅਤੇ ਛੋਟਾ ਬਣਦਾ ਹੈ ?
ਉੱਤਰ-
ਉੱਤਲ ਦਰਪਣ ਦੁਆਰਾ ।
ਪ੍ਰਸ਼ਨ 9.
ਕਿਹੜਾ ਦਰਪਣ ਛੋਟਾ ਅਤੇ ਵਾਸਤਵਿਕ ਪ੍ਰਤੀਬਿੰਬ ਬਣਾਉਂਦਾ ਹੈ ?
ਉੱਤਰ-
ਅਵਤਲ ਦਰਪਣ ।
ਪ੍ਰਸ਼ਨ 10.
ਉੱਤਲ ਲੈਂਜ਼ ਕੀ ਹੁੰਦਾ ਹੈ ?
ਉੱਤਰ-
ਉੱਤਲ ਲੈਂਜ਼-ਇਹ ਉਹ ਲੈਂਜ਼ ਹੈ ਜਿਹੜਾ ਕਿਨਾਰਿਆਂ ਦੀ ਤੁਲਨਾ ਵਿੱਚ ਵਿਚਕਾਰਲੇ ਭਾਗ ਵਿੱਚ ਮੋਟਾ ਹੁੰਦਾ ਹੈ ।
ਪ੍ਰਸ਼ਨ 11.
ਅਵਤਲ ਲੈਂਜ਼ ਕੀ ਹੈ ?
ਉੱਤਰ-
ਅਵਤਲ ਲੈਂਜ਼-ਉਹ ਲੈੱਨਜ਼ ਜਿਹੜਾ ਕਿਨਾਰਿਆਂ ਦੀ ਤੁਲਨਾ ਵਿੱਚ ਵਿਚਕਾਰਲੇ ਭਾਗ ਵਿੱਚ ਪਤਲਾ ਹੁੰਦਾ ਹੈ | ਅਵਤਲ ਲੈਂਜ਼ ਅਖਵਾਉਂਦਾ ਹੈ ।
ਪ੍ਰਸ਼ਨ 12.
ਪ੍ਰਕਾਸ਼ ਦੇ ਸੱਤ ਘਟਕ ਰੰਗਾਂ ਦੇ ਨਾਂ ਦੱਸੋ ।
ਉੱਤਰ-
ਬੈਂਗਣੀ, ਜਾਮਣੀ, ਨੀਲਾ, ਹਰਾ, ਪੀਲਾ, ਔਰੇਂਜ (ਨਾਰੰਗੀ), ਲਾਲ ।
ਪ੍ਰਸ਼ਨ 13.
ਇੱਕ ਕੁਦਰਤੀ ਪਰਿਘਟਨਾ ਦੱਸੋ ਜਿਸ ਵਿੱਚ ਪ੍ਰਕਾਸ਼ ਦੇ ਸੱਤ ਰੰਗ ਪ੍ਰਦਰਸ਼ਿਤ ਹੁੰਦੇ ਹੋਣ ।
ਉੱਤਰ-
ਵਰਖਾ ਤੋਂ ਬਾਅਦ ਸੱਤਰੰਗੀ ਪੀਂਘ ਦਾ ਦ੍ਰਿਸ਼ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਾਨੂੰ ਉੱਤਲ ਲੈਂਜ਼ ਵਿੱਚੋਂ ਸੂਰਜ ਵੱਲ ਕਿਉਂ ਨਹੀਂ ਦੇਖਣਾ ਚਾਹੀਦਾ ?
ਉੱਤਰ-
ਉੱਤਲ ਲੈਂਜ਼ ਅਭਿਸਾਰੀ ਪ੍ਰਕਿਰਤੀ ਦਾ ਲੈਂਜ਼ ਹੈ । ਇਹ ਸਮਾਨਾਂਤਰ ਕਿਰਣਾਂ ਨੂੰ ਅਭਿਸਾਰਿਤ ਕਰਕੇ ਫੋਕਸ ‘ਤੇ ਇਕੱਠਿਆਂ ਕਰ ਦਿੰਦਾ ਹੈ । ਹੁਣ ਸੂਰਜ ਦੀਆਂ ਕਿਰਣਾਂ ਸਮਾਨਾਂਤਰ ਹੁੰਦੀਆਂ ਹਨ । ਜੇਕਰ ਅਸੀਂ ਉੱਤਲ ਲੈੱਨਜ਼ ਦੁਆਰਾ ਸੂਰਜ ਵੱਲ ਵੇਖਾਂਗੇ ਤਾਂ ਸੂਰਜ ਦੀਆਂ ਕਿਰਣਾਂ ਅਭਿਸਾਰਿਤ ਹੋ ਕੇ ਤਾਪ ਵਧਾ ਦੇਣਗੀਆਂ ਜਿਸ ਤੋਂ ਤਾਪਮਾਨ ਬਹੁਤ ਅਧਿਕ ਹੋ ਜਾਵੇਗਾ ਜਿਸਦੇ ਫਲਸਰੂਪ ਸਾਡੀਆਂ ਅੱਖਾਂ ਨੂੰ ਨੁਕਸਾਨ ਪਹੁੰਚੇਗਾ । ਇਸ ਲਈ ਸਾਨੂੰ ਉੱਤਲ ਲੈਂਜ਼ ਦੁਆਰਾ ਸੂਰਜ ਵੱਲ ਨਹੀਂ ਦੇਖਣਾ ਚਾਹੀਦਾ ।
ਪ੍ਰਸ਼ਨ 2.
ਆਭਾਸੀ ਪ੍ਰਤੀਬਿੰਬ ਕੀ ਹੁੰਦਾ ਹੈ ? ਕੋਈ ਅਜਿਹੀ ਸਥਿਤੀ ਦੱਸੋ ਜਿੱਥੇ ਆਭਾਸੀ ਪ੍ਰਤੀਬਿੰਬ ਬਣਦਾ ਹੋਵੇ ।
ਉੱਤਰ-
ਆਭਾਸੀ ਪ੍ਰਤੀਬਿੰਬ-ਜਿਸ ਪ੍ਰਤੀਬਿੰਬ ਨੂੰ ਪਰਦੇ ਉੱਤੇ ਪ੍ਰਾਪਤ ਨਾ ਕੀਤਾ ਜਾ ਸਕੇ, ਉਸ ਨੂੰ ਆਭਾਸੀ ਪ੍ਰਤੀਬਿੰਬ ਆਖਦੇ ਹਨ । ਸਮਤਲ ਦਰਪਣ-ਇਸ ਵਿੱਚ ਬਣਿਆ ਹੋਇਆ ਪ੍ਰਤੀਬਿੰਬ ਹਮੇਸ਼ਾਂ ਆਭਾਸੀ ਹੁੰਦਾ ਹੈ ।
ਉੱਤਲ ਦਰਪਣ ਵਿੱਚ ਬਣਿਆ ਪ੍ਰਤੀਬਿੰਬ ਹਮੇਸ਼ਾਂ ਆਭਾਸੀ ਹੁੰਦਾ ਹੈ | ਅਵਲ ਦਰਪਣ ਵਿਚ ਪ੍ਰਤੀਬਿੰਬ ਉਦੋਂ ਆਭਾਸੀ ਬਣਦਾ ਹੈ ਜਦੋਂ ਵਸਤੁ ਦਰਪਣ ਦੇ ਕਾਫ਼ੀ ਨੇੜੇ ਰੱਖੀ ਜਾਏ ।
ਪ੍ਰਸ਼ਨ 3.
ਉੱਤਲ ਅਤੇ ਅਵਤਲ ਲੈਂਜ਼ਾਂ ਵਿੱਚ ਦੋ ਅੰਤਰ ਲਿਖੋ ।
ਉੱਤਰ-
ਉੱਤਲ ਅਤੇ ਅਵਤਲ ਲੈਂਜ਼ ਵਿੱਚ ਅੰਤਰ :
ਉੱਤਲ ਲੈਂਜ਼ | ਅਵਤਲ ਲੈਂਜ਼ |
(ii) ਇਸ ਲੈਂਜ਼ ਵਿੱਚ ਆਮ ਤੌਰ ‘ਤੇ ਪ੍ਰਤੀਬਿੰਬ ਲੈਂਜ਼ ਦੇ ਦੂਜੇ ਪਾਸੇ ਬਣਦੇ ਹਨ। | (ii) ਇਸ ਲੈਂਜ਼ ਵਿੱਚ ਪ੍ਰਤੀਬਿੰਬ ਲੈਂਜ਼ ਦੇ ਉਸੇ ਪਾਸੇ ਬਣਦੇ ਹਨ ਜਿਸ ਪਾਸੇ ਵਸਤੂ ਹੁੰਦੀ ਹੈ । |
(iii) ਉੱਤਲ ਲੈਂਜ਼ ਉਸ ਉੱਤੇ ਪੈਣ ਵਾਲੇ ਪ੍ਰਕਾਸ਼ ਨੂੰ ਅਭਿਸਰਿਤ (ਅੰਦਰ ਵੱਲ ਮੋੜਦਾ ਹੈ) ਕਰਦਾ ਹੈ । | (iii) ਅਵਤਲ ਲੈਂਜ਼ ਆਪਤਿਤ ਕਿਰਣਾਂ ਨੂੰ ਅਪਸਰਿਤ (ਬਾਹਰ ਵੱਲ ਮੋੜਦਾ ਹੈ) ਕਰਦਾ ਹੈ। |
ਪ੍ਰਸ਼ਨ 4.
ਉੱਤਲ ਅਤੇ ਅਵਤਲ ਦਰਪਣਾਂ ਦਾ ਇੱਕ ਉਪਯੋਗ ਲਿਖੋ ।
ਉੱਤਰ-
(ੳ) ਉੱਤਲੇ ਦਰਪਣ ਦਾ ਉਪਯੋਗ-ਉੱਤਲ ਦਰਪਣਾਂ ਦਾ ਉਪਯੋਗ ਕਾਰਾਂ ਅਤੇ ਸਕੂਟਰਾਂ ਦੇ ਸਾਈਡ ਦਰਪਣ ਵਜੋਂ ਕੀਤਾ ਜਾਂਦਾ ਹੈ ।
(ਅ) ਅਵਤਲ ਦਰਪਣ ਦਾ ਉਪਯੋਗ-ਅਵਤਲ ਦਰਪਣ ਕਾਰਾਂ, ਸਕੂਟਰਾਂ ਦੀਆਂ ਅਗਲੀਆਂ ਲਾਈਟਾਂ ਦੇ ਪਰਾਵਰਤਕ ਦੇ ਰੂਪ ਵਿੱਚ, ਸਰਚਲਾਈਟਾਂ ਵਿੱਚ ਅਤੇ ਦੰਦਾਂ ਦੇ ਡਾਕਟਰ ਦੁਆਰਾ ਉਪਯੋਗ ਕੀਤਾ ਜਾਂਦਾ ਹੈ ।
ਪ੍ਰਸ਼ਨ 5.
ਕਿਸ ਤਰ੍ਹਾਂ ਦਾ ਦਰਪਣ ਵਾਸਤਵਿਕ ਪ੍ਰਤੀਬਿੰਬ ਬਣਾ ਸਕਦਾ ਹੈ ?
ਉੱਤਰ-
ਅਵਤਲ ਦਰਪਣ ਵਾਸਤਵਿਕ ਪ੍ਰਤੀਬਿੰਬ ਬਣਾ ਸਕਦਾ ਹੈ ।
ਪ੍ਰਸ਼ਨ 6.
ਕਿਸ ਤਰ੍ਹਾਂ ਦਾ ਲੈਂਜ਼ ਹਮੇਸ਼ਾਂ ਆਭਾਸੀ ਪ੍ਰਤੀਬਿੰਬ ਬਣਾਉਂਦਾ ਹੈ ?
ਉੱਤਰ-
ਅਵਤਲ ਲੈਂਜ਼ ਵਸਤੂ ਦੀ ਹਰੇਕ ਸਥਿਤੀ ਲਈ ਆਭਾਸੀ ਪਤੀਬਿੰਬ ਬਣਾਉਂਦਾ ਹੈ ।
ਪ੍ਰਸ਼ਨ 7.
ਵਸਤੂਆਂ ਨੂੰ ਦੇਖਣ ਲਈ ਕਿਹੜੀਆਂ ਲੋੜੀਂਦੀਆਂ ਸ਼ਰਤਾਂ ਹਨ ?
ਉੱਤਰ-
ਵਸਤੂਆਂ ਨੂੰ ਦੇਖਣ ਲਈ ਲੋੜੀਂਦੀਆਂ ਸਰਤਾਂ :ਕਿਸੇ ਵਸਤੂ ਨੂੰ ਦੇਖਣ ਲਈ ਹੇਠ ਲਿਖੀਆਂ ਸ਼ਰਤਾਂ ਦਾ ਪੂਰਾ ਹੋਣਾ ਜ਼ਰੂਰੀ ਹੈ :
(i) ਵਸਤੂ ਨੂੰ ਦੀਪਤ ਕਰਨ ਲਈ ਪ੍ਰਕਾਸ਼ ਸ੍ਰੋਤ
(ii) ਵਸਤੂ ਜਿਸ ਨੂੰ ਦੇਖਣਾ ਚਾਹੁੰਦੇ ਹਾਂ ।
(iii) ਰੋਗ ਮੁਕਤ ਅੱਖ ਜਿਸ ਨਾਲ ਵੇਖਿਆ ਜਾਂਦਾ ਹੈ ।
ਪ੍ਰਸ਼ਨ 8.
ਵਿਭਿੰਨ ਪ੍ਰਕਾਰ ਦੇ ਦਰਪਣਾਂ ਦੇ ਉਪਯੋਗ ਲਿਖੋ ।
ਉੱਤਰ-
ਅਸੀਂ ਕਿਸੇ ਨਾ ਕਿਸੇ ਤਰ੍ਹਾਂ ਰੋਜ਼ਾਨਾ ਜੀਵਨ ਵਿੱਚ ਦਰਪਣਾਂ ਦਾ ਉਪਯੋਗ ਕਰਦੇ ਹਾਂ :
1. ਸਮਤਲ ਦਰਪਣ ਦੇ ਉਪਯੋਗ-
- ਇਸ ਨੂੰ ਆਪਣੇ ਘਰਾਂ ਅਤੇ ਨਾਈ ਦੀ ਦੁਕਾਨ ‘ਤੇ ਆਪਣਾ ਪ੍ਰਤੀਬਿੰਬ ਦੇਖਣ ਲਈ ਵਰਤਿਆ ਜਾਂਦਾ ਹੈ ।
- ਇਸ ਦਾ ਪੈਰੀਸਕੋਪ ਬਣਾਉਣ ਵਿੱਚ ਉਪਯੋਗ ਕੀਤਾ ਜਾਂਦਾ ਹੈ ।
2. ਅਵਲ ਦਰਪਣ ਦੇ ਉਪਯੋਗ-
- ਇਹ ਵਾਹਨਾਂ ਵਿੱਚ ਪਰਾਵਰਤਕ ਵਜੋਂ ਵਰਤਿਆ ਜਾਂਦਾ ਹੈ ।
- ਇਹ ਸ਼ੇਵ ਕਰਨ ਸਮੇਂ ਛੋਟੇ ਵਾਲਾਂ ਨੂੰ ਵੱਡੇ ਰੂਪ ਵਿੱਚ ਦੇਖਣ ਲਈ ਪ੍ਰਯੋਗ ਕੀਤਾ ਜਾਂਦਾ ਹੈ ।
- ਮਰੀਜ਼ਾਂ ਦੇ ਅੱਖ, ਗਲੇ ਅਤੇ ਨੱਕ, ਕੰਨ ਦੀ ਜਾਂਚ ਕਰਨ ਲਈ ਡਾਕਟਰ ਇਸ ਦਰਪਣ ਦਾ ਉਪਯੋਗ ਕਰਦੇ ਹਨ ।
3. ਉੱਤਲ ਦਰਪਣ ਦੇ ਉਪਯੋਗ-ਉੱਤਲ ਦਰਪਣ ਦਾ ਉਪਯੋਗ ਕਾਰਾਂ ਅਤੇ ਹੋਰ ਵਾਹਨਾਂ ਵਿੱਚ ਪਿੱਛੇ ਆ ਰਹੀਆਂ ਗੱਡੀਆਂ ਦਾ ਦ੍ਰਿਸ਼ ਵੇਖਣ ਲਈ ਕੀਤਾ ਜਾਂਦਾ ਹੈ ।
7. ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ-ਇੱਕ ਪ੍ਰਯੋਗ ਦੁਆਰਾ ਸਿੱਧ ਕਰੋ ਕਿ ਸਫ਼ੈਦ ਪ੍ਰਕਾਸ਼ ਸੱਤ ਰੰਗਾਂ ਦਾ ਮਿਸ਼ਰਣ ਹੈ ?
ਉੱਤਰ-
ਪ੍ਰਯੋਗ-ਗੋਲਾਕਾਰ ਗੱਤੇ ਦੀ ਡਿਸਕ ਨਾਲ ਇੱਕ ਛੋਟਾ ਲੱਟੂ ਬਣਾਉ । ਡਿਸਕ ਦੀ ਸਤਹਿ ਉੱਪਰ ਸਫ਼ੈਦ ਪ੍ਰਕਾਸ਼ ਦੇ ਸੱਤਾਂ ਰੰਗਾਂ ਦੇ ਅਨੁਪਾਤ ਅਨੁਰੂਪ ਸੱਤ ਸੈਕਟਰ ਬਣਾ ਕੇ ਉਨ੍ਹਾਂ ਰੰਗਾਂ ਨਾਲ ਪੇਂਟ ਕਰ ਲਉ । ਹੁਣ ਲੱਟੂ ਨੂੰ ਘੁਮਾਉ । ਤੁਹਾਨੂੰ ਇਹ ਡਿਸਕ ਸਫ਼ੈਦ ਰੰਗ ਦੀ ਦਿਖਾਈ ਦੇਵੇਗੀ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਫ਼ੈਦ ਪ੍ਰਕਾਸ਼ ਵਿੱਚ ਸੱਤ ਰੰਗ ਹੁੰਦੇ ਹਨ ।