PSEB 7th Class Science Solutions Chapter 13 ਗਤੀ ਅਤੇ ਸਮਾਂ

Punjab State Board PSEB 7th Class Science Book Solutions Chapter 13 ਗਤੀ ਅਤੇ ਸਮਾਂ Textbook Exercise Questions, and Answers.

PSEB Solutions for Class 7 Science Chapter 13 ਗਤੀ ਅਤੇ ਸਮਾਂ

PSEB 7th Class Science Guide ਗਤੀ ਅਤੇ ਸਮਾਂ Intext Questions and Answers

ਸੋਚੋ ਅਤੇ ਉੱਤਰ ਦਿਓ : (ਪੇਜ 157)

ਪ੍ਰਸ਼ਨ 1.
ਸਧਾਰਨ ਪੈਂਡੂਲਮ ਕੀ ਹੈ ?
ਉੱਤਰ-
ਸਧਾਰਨ ਪੈਂਡੂਲਮ-ਇੱਕ ਧਾਗੇ ਨਾਲ ਬੰਨ੍ਹ ਕੇ ਕਿਸੇ ਸਥਿਰ ਥਾਂ ਤੋਂ ਲਟਕਾਏ ਗਏ ਭਾਰੇ ਪੁੰਜ (ਧਾਤੂ ਦੇ ਗੋਲੇ) ਨੂੰ ਸਧਾਰਨ ਪੈਂਡੂਲਮ ਆਖਦੇ ਹਨ ।

ਪ੍ਰਸ਼ਨ 2.
ਸਧਾਰਨ ਪੈਂਡੂਲਮ ਦੀ ਇੱਧਰ-ਉੱਧਰ ਦੀ ਗਤੀ ਨੂੰ ਕੀ ਆਖਦੇ ਹਨ ?
ਉੱਤਰ-
ਸਧਾਰਨ ਪੈਂਡੂਲਮ ਦੀ ਇੱਧਰ-ਉੱਧਰ ਦੀ ਗਤੀ ਨੂੰ ਡੋਲਨ ਗਤੀ ਆਖਦੇ ਹਨ ।

ਪ੍ਰਸ਼ਨ 3.
ਪੈਂਡੂਲਮ ਦੇ ਇੱਕ ਡੋਲਨ ਲਈ ਲੱਗੇ ਸਮੇਂ ਨੂੰ ………….. ਕਹਿੰਦੇ ਹਨ ।
ਉੱਤਰ-
ਆਵਰਤ ਕਾਲ ॥

PSEB 7th Class Science Solutions Chapter 13 ਗਤੀ ਅਤੇ ਸਮਾਂ

ਪ੍ਰਸ਼ਨ 4.
ਪ੍ਰਤੀ ਇਕਾਈ ਸਮੇਂ ਵਿੱਚ ਕੀਤੀਆਂ ਡੋਲਨਾਂ ਦੀ ਸੰਖਿਆ ਨੂੰ …………. ਕਹਿੰਦੇ ਹਨ ?
ਉੱਤਰ-
ਆਤੀ ।

ਸੋਚੋ ਅਤੇ ਉੱਤਰ ਦਿਓ : (ਪੇਜ 158)

ਪ੍ਰਸ਼ਨ 1.
ਅਸੀਂ ਵਿਰਾਮ ਘੜੀ ਨਾਲ ਕੀ ਮਾਪਦੇ ਹਾਂ ?
ਉੱਤਰ-
ਛੋਟੇ ਸਮਾਂ ਅੰਤਰਾਲ ਨੂੰ ਮਾਪਣ ਲਈ ਵਿਰਾਮ ਘੜੀ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਦੂਰੀ ਨੂੰ ਮਾਪਣ ਦੀ S.I. ਇਕਾਈ ਕੀ ਹੈ ?
ਉੱਤਰ-
ਮੀਟਰ ।

PSEB 7th Class Science Guide ਗਤੀ ਅਤੇ ਸਮਾਂ Textbook Questions and Answers

1. ਖ਼ਾਲੀ ਸਥਾਨ ਭਰੋ-

(i) ਕਿਸੇ ਵਸਤੂ ਦੀ ਸਿੱਧੀ ਰੇਖਾ ਵਿੱਚ ਗਤੀ ਨੂੰ ………. ਗਤੀ ਆਖਦੇ ਹਨ ।
ਉੱਤਰ-
ਸਰਲ ਰੇਖੀ,

(ii) ਇੱਕ ਘੜੀ ਦੀ ਵਰਤੋਂ ………. ਮਾਪਣ ਲਈ ਕੀਤੀ ਜਾਂਦੀ ਹੈ ।
ਉੱਤਰ-
ਸਮਾਂ,

(iii) ਇੱਕ ਸਮਾਨ ਗਤੀ ਲਈ ਤੈਅ ਕੀਤੀ ਦੂਰੀ ਅਤੇ ਲੱਗੇ ਸਮੇਂ ਵਿੱਚ ਬਣਾਇਆ ਗ੍ਰਾਫ਼ ਇੱਕ ………. ਰੇਖਾ ਹੈ ।
ਉੱਤਰ-
ਸਿੱਧੀ,

(iv) ਇੱਕ ਸਧਾਰਨ ਪੈਂਡੂਲਮ ਦੀ ਗਤੀ ਨੂੰ ………. ਗਤੀ ਆਖਦੇ ਹਨ ।
ਉੱਤਰ-
ਡੋਲਨ 1

2. ਹੇਠ ਲਿਖਿਆਂ ਲਈ ਠੀਕ ਜਾਂ ਗਲਤ ਲਿਖੋ

(i) ਪ੍ਰਤੀ ਇਕਾਈ ਸਮੇਂ ਵਿੱਚ ਤੈਅ ਕੀਤੀ ਗਈ ਦੂਰੀ ਨੂੰ ਚਾਲ ਆਖਦੇ ਹਨ ।
ਉੱਤਰ-
ਠੀਕ,

(ii) ਚਾਲ ਦੀ S1 ਇਕਾਈ Km/s ਹੈ ।
ਉੱਤਰ-
ਗ਼ਲਤ,

(iii) ਪੈਂਡੂਲਮ ਦੁਆਰਾ ਇੱਕ ਡੋਲਨ ਲਈ ਲਗਾਏ ਗਏ ਸਮੇਂ ਨੂੰ ਇਸਦਾ ਆਵਰਤ ਕਾਲ ਆਖਦੇ ਹਨ ।
ਉੱਤਰ-
ਠੀਕ,

(iv) ਚੱਲਦੇ ਹੋਏ ਵਾਹਨਾਂ ਦੀ ਗਤੀ ਮਾਪਣ ਲਈ ਵਰਤੇ ਜਾਂਦੇ ਯੰਤਰ ਨੂੰ ਸਪੀਡੋਮੀਟਰ ਆਖਦੇ ਹਨ ।
ਉੱਤਰ-
ਠੀਕ ।

3. ਕਾਲਮ ਮਿਲਾਨ ਕਰੋ –
PSEB 7th Class Science Solutions Chapter 13 ਗਤੀ ਅਤੇ ਸਮਾਂ 1
ਉੱਤਰ
PSEB 7th Class Science Solutions Chapter 13 ਗਤੀ ਅਤੇ ਸਮਾਂ 3

4. ਬਹੁ-ਵਿਕਲਪੀ ਪ੍ਰਸ਼ਨ

(i) ਹੇਠ ਦਿੱਤੇ ਵਿੱਚੋਂ ਕਿਹੜਾ ਦੂਰੀ-ਸਮਾਂ ਗ੍ਰਾਫ਼ ਵਸਤੂ ਦੀ ਵਿਰਾਮ ਅਵਸਥਾ ਨੂੰ ਦਰਸਾਉਂਦਾ ਹੈ ?
PSEB 7th Class Science Solutions Chapter 13 ਗਤੀ ਅਤੇ ਸਮਾਂ 4
ਉੱਤਰ-
(ੲ) ਵਿਰਾਮ ਅਵਸਥਾ ਵਿੱਚ ਦੂਰੀ-ਸਮਾਂ ਗ੍ਰਾਫ਼ X-ਧੁਰੇ (ਸਮਾਂ ਧੁਰੇ) ਦੇ ਸਮਾਨਾਂਤਰ ਇੱਕ ਸਿੱਧੀ ਰੇਖਾ ਹੁੰਦੀ ਹੈ ।

PSEB 7th Class Science Solutions Chapter 13 ਗਤੀ ਅਤੇ ਸਮਾਂ

(ii) ਹੇਠ ਦਿੱਤੇ ਵਿੱਚੋਂ ਕਿਹੜੀ ਸਮੀਕਰਨ ਗਤੀ ਪਤਾ ਕਰਨ ਲਈ ਠੀਕ ਸੰਬੰਧ ਦਰਸਾਉਂਦੀ ਹੈ ?
(ਉ) ਚਾਲ = ਦੂਰੀ x ਸਮਾਂ
(ਆ) ਚਾਲ = ਦੂਰੀ/ਸਮਾਂ
(ਇ) ਚਾਲ = ਸਮਾਂ/ਦੂਰੀ
(ਸ) ਚਾਲ = 1/ਦੂਰੀ x ਸਮਾਂ ।
ਉੱਤਰ-
(ਅ) ਚਾਲ = ਦੂਰੀ/ਸਮਾਂ ।

(iii) ਸਧਾਰਨ ਪੈਂਡੂਲਮ ………….. ਗਤੀ ਦੀ ਉਦਾਹਰਣ ਹੈ ?
PSEB 7th Class Science Solutions Chapter 13 ਗਤੀ ਅਤੇ ਸਮਾਂ 8
(ਉ) ਸਰਲ ਰੇਖੀ ਗਤੀ
(ਅ) ਡੋਲਨ ਗਤੀ
(ਇ) ਆਵਰਤੀ ਗਤੀ
(ਸ) ਚੱਕਰਾਕਾਰ ਗਤੀ ।
ਉੱਤਰ-
(ੲ) ਆਵਰਤੀ ਗਤੀ ।

(iv). ਇਕ ਕਾਰ 40 km/h ਦੀ ਚਾਲ ਨਾਲ 15 ਮਿੰਟ ਲਈ ਚਲਦੀ ਹੈ ਅਤੇ ਅਗਲੇ 15 ਮਿੰਟ ਲਈ ਉਸਦੀ ਚਾਲ 60 km/h ਹੋ ਜਾਂਦੀ ਹੈ | ਕਾਰ ਦੁਆਰਾ ਤੈਅ ਕੀਤੀ ਗਈ ਕੁੱਲ ਦੁਰੀ ਪਤਾ ਕਰੋ ।
(ਉ) 100 km
(ਅ) 25 km
(ਇ) 15 km
(ਸ) 10 km.
ਉੱਤਰ-
(ਅ) 25 km.

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਚਾਲ ਦੀ ਪਰਿਭਾਸ਼ਾ ਲਿਖੋ । ਇਸ ਦੀ S.I. ਇਕਾਈ ਕੀ ਹੈ ?
ਉੱਤਰ-
ਚਾਲ-ਇਕਾਈ ਸਮੇਂ ਵਿੱਚ ਤੈਅ ਕੀਤੀ ਗਈ ਦੂਰੀ ਨੂੰ ਉਸ ਵਸਤੂ ਦੀ ਚਾਲ ਕਹਿੰਦੇ ਹਨ ।
PSEB 7th Class Science Solutions Chapter 13 ਗਤੀ ਅਤੇ ਸਮਾਂ 9
ਇਕਾਈ-ਚਾਲ ਨੂੰ ਮਾਪਣ ਦੀ S.I. ਇਕਾਈ ਮੀਟਰ/ਸਕਿੰਟ (m/s) ਹੈ ।

ਪ੍ਰਸ਼ਨ (ii)
ਪੁਰਾਣੇ ਸਮੇਂ ਵਿੱਚ ਲੋਕ ਸਮਾਂ ਮਾਪਣ ਲਈ ਕਿਹੜੇ ਉਪਕਰਣਾਂ ਦੀ ਵਰਤੋਂ ਕਰਦੇ ਸਨ ?
ਉੱਤਰ-
ਪੁਰਾਣੇ ਸਮੇਂ ਵਿੱਚ ਲੋਕ ਕੁਦਰਤੀ ਘਟਨਾਵਾਂ ਦੁਆਰਾ ਸਮੇਂ ਦਾ ਮਾਪ ਕਰਦੇ ਸਨ । ਸਮਾਂ ਬੀਤਣ ਨਾਲ ਸਮਾਂ ਮਾਪਣ ਲਈ ਕੁੱਝ ਉਪਕਰਣਾਂ ਦੀ ਖੋਜ ਕੀਤੀ ਗਈ । ਉਨ੍ਹਾਂ ਵਿੱਚੋਂ ਕੁੱਝ ਹੇਠਾਂ ਦਿੱਤੇ ਗਏ ਹਨ-

  • ਸੂਰਜੀ ਘੜੀ-ਸੂਰਜ ਦੀ ਸਥਿਤੀ ਵਿੱਚ ਪਰਿਵਰਤਨ ਕਾਰਨ ਪਰਛਾਵੇਂ ਦੀ ਸਥਿਤੀ ਵਿਚ ਪਰਿਵਰਤਨ ਨੂੰ ਸੂਰਜੀ ਘੜੀ ਦੁਆਰਾ ਮਾਪਿਆ ਜਾਂਦਾ ਹੈ ।
  • ਰੇਤ ਘੜੀ-ਇਸ ਘੜੀ ਵਿੱਚ ਰੇਤ ਨੂੰ ਇੱਕ ਬਲਬ ਤੋਂ ਦੂਜੇ ਬਲਬ ਵਿੱਚ ਇੱਕ ਘੰਟੇ ਵੱਗਣੇ ਨੂੰ ਸਮਾਂ ਮਾਪਣ ਲਈ ਵਰਤਿਆ ਜਾਂਦਾ ਹੈ ।
  • ਪਾਣੀ ਘੜੀ-ਇੱਕ ਬਰਤਨ ਤੋਂ ਦੂਜੇ ਬਰਤਨ ਵਿੱਚ ਖ਼ਾਸ ਸਮੇਂ ਵਿੱਚ ਪਾਣੀ ਦੇ ਵੱਗਣ ਨੂੰ ਸਮਾਂ ਮਾਪਣ ਲਈ ਵਰਤਿਆ ਜਾਂਦਾ ਹੈ ।
  • ਪੈਂਡੂਲਮ-ਸਧਾਰਨ ਪੈਂਡੂਲਮ ਹਰੇਕ ਡੋਲਨ ਲਈ ਬਰਾਬਰ ਸਮਾਂ ਲੈਂਦਾ ਹੈ । ਇਸ ਕਾਲ ਸਮੇਂ ਨੂੰ ਆਵਰਤ ਕਾਲ ਕਹਿੰਦੇ ਹਨ । ਇਸ ਲਈ ਪੈਂਡੂਲਮ ਨੂੰ ਸਮਾਂ ਮਾਪਣ ਲਈ ਵਰਤਿਆ ਜਾਂਦਾ ਹੈ ।

ਪ੍ਰਸ਼ਨ (iii)
ਇਹਨਾਂ ਦਾ ਮਾਪ ਪਤਾ ਕਰਨ ਲਈ ਵਰਤੇ ਜਾਂਦੇ ਉਪਕਰਣਾਂ ਦੇ ਨਾਂ ਲਿਖੋ ।
(ਉ) ਚੱਲਦੇ ਵਾਹਨ ਦੀ ਚਾਲ
(ਅ) ਵਾਹਨਾਂ ਦੁਆਰਾ ਤੈਅ ਕੀਤੀ ਦੂਰੀ ।
ਉੱਤਰ-
(ਉ) ਚੱਲਦੇ ਵਾਹਨ ਦੀ ਚਾਲ ਮਾਪਣ ਲਈ ਉਪਕਰਣ-ਸਪੀਡੋਮੀਟਰ ।
(ਅ) ਵਾਹਨਾਂ ਦੁਆਰਾ ਤੈਅ ਕੀਤੀ ਗਈ ਦੁਰੀ ਨੂੰ ਮਾਪਣ ਲਈ ਉਪਕਰਣ-ਓਡੋਮੀਟਰ ।

ਪ੍ਰਸ਼ਨ (iv)
ਗ੍ਰਾਫ਼ ਕੀ ਹੁੰਦਾ ਹੈ ? ਇਸ ਦੀਆਂ ਕਿਸਮਾਂ ਦੇ ਨਾਂ ਲਿਖੋ ।
ਉੱਤਰ-
ਗ੍ਰਾਫ਼-ਗ੍ਰਾਫ਼ ਇੱਕ ਮਾਤਰਾ ਦੀ ਦੂਸਰੀ ਮਾਤਰਾ ਨਾਲ ਤੁਲਨਾ ਨੂੰ ਚਿੱਤਰ ਰੂਪ ਵਿੱਚ ਦਰਸਾਉਂਦਾ ਹੈ । ਇੱਕ ਮਾਤਰਾ ਨੂੰ ਬਦਲਣ ਨਾਲ ਦੂਸਰੀ ਮਾਤਰਾ ਆਪਣੇ ਆਪ ਬਦਲ ਜਾਂਦੀ ਹੈ । ਗ੍ਰਾਫ਼ ਦੀਆਂ ਕਿਸਮਾਂ-ਫ਼ ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਜਿਵੇਂ –

  1. ਰੇਖੀ ਫ਼,
  2. ਛੜ ਗ੍ਰਾਫ਼,
  3. ਪਾਈ ਚਾਰਟ ਜਾਂ ਚੱਕਰ ਗ੍ਰਾਫ਼ ॥

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਮੰਦ ਅਤੇ ਤੇਜ਼ ਗਤੀ ਵਿੱਚ ਅੰਤਰ ਦੱਸੋ । ਇਹਨਾਂ ਦੀਆਂ ਉਦਾਹਰਣਾਂ ਦਿਉ ।
ਉੱਤਰ-
ਮੰਦ ਗਤੀ-ਜੇ ਕੋਈ ਵਸਤੂ ਥੋੜੀ ਦੂਰੀ ਤੈਅ ਕਰਨ ਲਈ ਬਹੁਤ ਲੰਮਾ ਸਮਾਂ ਲਗਾਉਂਦੀ ਹੈ ਤਾਂ ਉਸ ਦੀ ਗਤੀ ਮੰਦ ਗਤੀ ਅਖਵਾਉਂਦੀ ਹੈ । ਉਦਾਹਰਣ-ਕੱਛੂ ਅਤੇ ਘੋਗਾ ਦੀ ਗਤੀ । ਤੇਜ਼ ਗਤੀ-ਜੇ ਕੋਈ ਵਸਤੁ ਉਸੀ ਦੁਰੀ ਨੂੰ ਤੈਅ ਕਰਨ ਲਈ ਘੱਟ ਸਮਾਂ ਲਗਾਉਂਦੀ ਹੈ ਤਾਂ ਉਸ ਦੀ ਗਤੀ ਤੇਜ਼ ਹੁੰਦੀ ਹੈ । ਉਦਾਹਰਣ-ਰੇਸਿੰਗ ਕਾਰ ਅਤੇ ਚੀਤੇ ਦੀ ਗਤੀ ।

ਪ੍ਰਸ਼ਨ (ii)
ਇੱਕ ਸਮਾਨ ਅਤੇ ਅਸਮਾਨ ਗਤੀਆਂ ਵਿੱਚ ਅੰਤਰ ਦੱਸੋ । ਇਹਨਾਂ ਦੀਆਂ ਉਦਾਹਰਣਾਂ ਦਿਉ ।
ਉੱਤਰ-
ਸਮਾਨ ਗਤੀ-ਜੇਕਰ ਕੋਈ ਵਸਤੁ ਬਰਾਬਰ ਸਮੇਂ ਵਿੱਚ ਬਰਾਬਰ ਦੂਰੀ ਤੈਅ ਕਰਦੀ ਹੈ ਭਾਵੇਂ ਕਾਲ ਅੰਤਰ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ, ਤਾਂ ਉਸ ਵਸਤੂ ਦੀ ਗਤੀ ਸਮਾਨ ਗਤੀ ਅਖਵਾਉਂਦੀ ਹੈ ।

ਉਦਾਹਰਣ-ਮੰਨ ਲਓ ਇੱਕ ਬੱਸ 10 km ਦੀ ਦੁਰੀ ਪਹਿਲੇ 15 ਮਿੰਟਾਂ ਵਿੱਚ ਤੈਅ ਕਰਦੀ ਹੈ ਅਤੇ ਅਗਲੇ 15 ਮਿੰਟਾਂ ਵਿੱਚ 10 Km ਦੀ ਦੁਰੀ, ਫਿਰ ਇਸ ਤੋਂ ਅਗਲੇ 15 ਮਿੰਟਾਂ ਵਿੱਚ ਵੀ 10 km ਦੀ ਦੂਰੀ ਤੈਅ ਕਰਦੀ ਹੈ, ਤਾਂ ਉਸ ਬੱਸ ਦੀ ਗਤੀ ਸਮਾਨ ਗਤੀ ਹੋਵੇਗੀ ।

ਅਸਮਾਨ ਗਤੀ-ਜੇਕਰ ਕੋਈ ਵਸਤੂ ਬਰਾਬਰ ਸਮੇਂ ਵਿੱਚ ਬਰਾਬਰ ਦੂਰੀ ਨਾ ਤੈਅ ਕਰੇ ਤਾਂ ਉਸ ਵਸਤੂ ਦੀ ਗਤੀ ਅਸਮਾਨ ਗਤੀ ਅਖਵਾਉਂਦੀ ਹੈ । ਉਦਾਹਰਣ-ਮੰਨ ਲਓ ਇੱਕ ਕਾਰ ਸਿੱਧੀ ਸੜਕ ‘ਤੇ 10 ਮਿੰਟਾਂ ਵਿੱਚ 25 km ਦੀ ਦੂਰੀ ਤੈਅ ਕਰਦੀ ਹੈ ਅਤੇ ਅਗਲੇ 10 ਮਿੰਟਾਂ ਵਿੱਚ 30 km ਅਤੇ ਇਸ ਤੋਂ ਅਗਲੇ 10 ਮਿੰਟਾਂ ਵਿੱਚ 20 km ਦੀ ਤੈਅ ਕਰਦੀ ਹੈ, ਤਾਂ ਉਸ ਕਾਰ ਦੀ ਗਤੀ ਅਸਮਾਨ ਗਤੀ ਹੋਵੇਗੀ ।

PSEB 7th Class Science Solutions Chapter 13 ਗਤੀ ਅਤੇ ਸਮਾਂ

ਪ੍ਰਸ਼ਨ (iii)
ਅਜੈ ਆਪਣੇ ਘਰ ਤੋਂ 600 ਮੀਟਰ ਦੂਰ ਆਪਣੇ ਸਕੂਲ ਜਾਂਦਾ ਹੈ । ਜੇ ਉਸਨੂੰ ਆਪਣੇ ਘਰ ਤੋਂ ਪੈਦਲ ਸਕੂਲ ਤੱਕ ਜਾਣ ਵਿੱਚ 5 ਮਿੰਟ ਲੱਗਦੇ ਹੋਣ, ਤਾਂ ਉਸਦੀ ਚਾਲ ਮੀ./ਸੈਂ. ਵਿੱਚ ਪਤਾ ਕਰੋ ।
ਹੱਲ :
ਅਜੈ ਦੇ ਸਕੂਲ ਦੀ ਘਰ ਤੋਂ ਦੂਰੀ = 600 ਮੀਟਰ
ਸਕੂਲ ਤੋਂ ਘਰ ਦੀ ਦੂਰੀ ਤੈਅ ਕਰਨ ਵਿੱਚ ਲੱਗਿਆ ਸਮਾਂ = 5 ਮਿੰਟ
= 5 x 60 ਸਕਿੰਟ
= 300 ਸਕਿੰਟ
PSEB 7th Class Science Solutions Chapter 13 ਗਤੀ ਅਤੇ ਸਮਾਂ 10
= 2 ਮੀ. /ਸੈਂ. ਉੱਤਰ

ਪ੍ਰਸ਼ਨ (iv)
ਦੋ ਸਟੇਸ਼ਨਾਂ ਵਿਚਕਾਰ 216 ਕਿਲੋਮੀਟਰ ਦੀ ਦੂਰੀ ਹੈ ।20 ਮੀ. /ਸੈਂ. ਦੀ ਚਾਲ ਨਾਲ ਚੱਲ ਰਹੀ ਇੱਕ ਰੇਲਗੱਡੀ ਕਿੰਨੇ ਘੰਟੇ ਵਿੱਚ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੱਕ ਪਹੁੰਚੇਗੀ ?
ਹੱਲ :
ਦੋ ਸਟੇਸ਼ਨਾਂ ਵਿਚਕਾਰ ਦੂਰੀ = 216 ਕਿਲੋਮੀਟਰ
ਰੇਲ ਗੱਡੀ ਦੀ ਚਾਲ = 20 ਮੀ. /ਸੈਂ.
PSEB 7th Class Science Solutions Chapter 13 ਗਤੀ ਅਤੇ ਸਮਾਂ 11
ਦੋ ਸਟੇਸ਼ਨਾਂ ਵਿਚਕਾਰ ਤੈਅ ਕੀਤੀ ਦੂਰੀ ਨੂੰ ਲੱਗਾ ਸਮਾਂ = PSEB 7th Class Science Solutions Chapter 13 ਗਤੀ ਅਤੇ ਸਮਾਂ 12
= \(\frac{216}{72} \)
= 3 ਘੰਟੇ ਉੱਤਰ

ਪ੍ਰਸ਼ਨ (v)
ਇੱਕ ਸਧਾਰਨ ਪੈਂਡੂਲਮ 20 ਸਕਿੰਟ ਵਿੱਚ 50 ਡੋਲਨਾਂ ਪੂਰੀਆਂ ਕਰਦਾ ਹੈ । ਇਸ ਦਾ ਆਵਰਤ ਕਾਲ ਪਤਾ ਕਰੋ ।
ਹੱਲ : ਸਧਾਰਨ ਪੈਂਡੂਲਮ ਦੇ ਡੋਲਨਾਂ ਦੀ ਸੰਖਿਆ = 50
50 ਡੋਲਨਾਂ ਨੂੰ ਪੂਰਾ ਕਰਨ ਲਈ ਲੱਗਾ ਸਮਾਂ = 20 ਸਕਿੰਟ
ਪੈਂਡੂਲਮ ਦਾ ਆਵਰਤ ਕਾਲ = ?
ਅਸੀਂ ਜਾਣਦੇ ਹਾਂ, ਆਵਰਤ ਕਾਲ = (1 ਡੋਲਨ ਨੂੰ ਲੱਗਾ ਸਮਾਂ)
= \(\frac{20}{50}\)
= \(\frac{2}{5}\) ਸਕਿੰਟ
= 0.4 ਸਕਿੰਟ ਉੱਤਰ

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਇੱਕ ਸਧਾਰਨ ਪੈਂਡੂਲਮ ਦਾ ਆਵਰਤ ਕਾਲ ਪਤਾ ਕਰਨ ਦੀ ਵਿਧੀ ਲਿਖੋ ।
ਉੱਤਰ-
ਵਿਧੀ-ਚਿੱਤਰ ਵਿਚ ਦਿਖਾਏ ਅਨੁਸਾਰ ਲਗਭਗ 1 ਮੀਟਰ ਲੰਬੇ ਧਾਗੇ ਨਾਲ ਇੱਕ ਧਾਤੂ ਦੇ ਗੋਲੇ ਨੂੰ ਬੰਨ੍ਹ ਕੇ ਸਧਾਰਨ ਪੈਂਡੂਲਮ ਬਣਾਉ ॥ ਜੇ ਆਸ-ਪਾਸ ਕੋਈ ਪੱਖਾ ਚੱਲ ਰਿਹਾ ਹੈ ਤਾਂ ਉਸ ਨੂੰ ਬੰਦ ਕਰ ਦਿਓ । ਹੁਣ ਪੈਂਡੂਲਮ ਦੇ ਗੋਲੇ ਨੂੰ ਮੱਧ ਸਥਿਤੀ ਤੇ ਵਿਰਾਮ ਅਵਸਥਾ ਵਿੱਚ ਆਉਣ ਦਿਉ । ਮੱਧ ਸਥਿਤੀ ਨੂੰ ਫ਼ਰਸ਼ ‘ਤੇ ਚਾਕ ਨਾਲ ਅੰਕਿਤ ਕਰੋ | ਪੈਂਡੂਲਮ ਦਾ ਆਵਰਤ ਕਾਲ ਮਾਪਣ ਲਈ ਇੱਕ ਵਿਰਾਮ ਘੜੀ ਜਾਂ ਮੋਬਾਈਲ ਜਾਂ ਹੱਥ ਘੜੀ ਲਓ । ਗੋਲੇ ਨੂੰ ਇੱਕ ਪਾਸੇ ਲਿਜਾਉ । ਧਿਆਨ ਰੱਖੋ ਕਿ ਧਾਗਾ ਖਿੱਚਿਆ ਹੋਣਾ ਚਾਹੀਦਾ ਹੈ । ਹੁਣ ਗੋਲੇ ਨੂੰ ਹੌਲੀ ਜਿਹੀ ਛੱਡ ਦਿਉ ।

ਜਦੋਂ ਗੋਲਾ ਅੰਤਿਮ ਸਥਿਤੀ ਤੇ ਹੋਵੇ ਤਾਂ ਵਿਰਾਮ ਘੜੀ ਨੂੰ ਸ਼ੁਰੂ ਕਰ ਦਿਉ । ਡੋਲਨਾਂ ਦੀ ਗਿਣਤੀ ਕਰੋ । ਪੈਂਡੂਲਮ ਦੁਆਰਾ 20 ਡੋਲਨਾਂ ਨੂੰ ਪੂਰਾ ਕਰਨ ਲਈ ਲਿਆ ਗਿਆ ਸਮਾਂ ਨੋਟ ਕਰੋ | ਆਪਣੇ ਨਿਰੀਖਣ ਨੂੰ ਦਿੱਤੀ ਗਈ ਸਾਰਣੀ ਵਿੱਚ ਨੋਟ ਕਰੋ | 20 ਡੋਲਨਾਂ ਲਈ ਲਏ ਗਏ ਸਮੇਂ ਨੂੰ ਡੋਲਨਾਂ ਦੀ ਗਿਣਤੀ (20) ਨਾਲ ਭਾਗ ਕਰੋ ਤਾਂ ਜੋ ਇੱਕ ਡੋਲਨ ਲਈ ਲੱਗਿਆ ਸਮਾਂ ਪਤਾ ਲੱਗ ਜਾਵੇਗਾ | ਪੈਂਡੂਲਮ ਦੁਆਰਾ ਇੱਕ ਡੋਲਨ ਲਈ ਲੱਗੇ ਸਮੇਂ ਨੂੰ ਇਸਦਾ ਆਵਰਤ ਕਾਲ ਆਖਦੇ ਹਨ । ਇਸਨੂੰ ਹਰਟਜ਼ (HZ) ਵਿੱਚ ਮਾਪਿਆ ਜਾਂਦਾ ਹੈ । ਇਸ ਕਿਰਿਆ ਨੂੰ 3-4 ਵਾਰ ਦੁਹਰਾਉ ਅਤੇ ਹੇਠ ਦਿੱਤੀ ਸਾਰਣੀ ਵਿੱਚ ਨੋਟ ਕਰੋ ।
PSEB 7th Class Science Solutions Chapter 13 ਗਤੀ ਅਤੇ ਸਮਾਂ 13
ਤੁਸੀਂ ਦੇਖੋਗੇ ਕਿ ਹਰ ਵਾਰ ਆਵਰਤ ਕਾਲ ਦਾ ਮਾਪ ਲਗਭਗ ਇੱਕੋ ਜਿਹਾ ਹੋਵੇਗਾ ।

ਪ੍ਰਸ਼ਨ (ii)
ਇੱਕ ਕਾਰ ਪਹਿਲੇ ਘੰਟੇ ਵਿੱਚ 60 ਕਿ. ਮੀ., ਦੂਜੇ ਘੰਟੇ ਵਿੱਚ 75 ਕਿ. ਮੀ., ਤੀਜੇ ਘੰਟੇ ਵਿੱਚ 55 ਕਿ. ਮੀ. ਅਤੇ ਚੌਥੇ ਘੰਟੇ ਵਿੱਚ 50 ਕਿ. ਮੀ. ਦੂਰੀ ਤੈਅ ਕਰਦੀ ਹੈ । ਕਾਰ ਦੀ ਗਤੀ ਲਈ ਦੂਰੀ-ਸਮਾਂ ਗ੍ਰਾਫ਼ ਬਣਾਉ ॥
(ੳ) ਪੂਰੇ ਸਫ਼ਰ ਲਈ ਕਾਰ ਦੀ ਚਾਲ ਪਤਾ ਕਰੋ ।
(ਅ) ਪਹਿਲੇ ਘੰਟੇ ਤੋਂ ਤੀਜੇ ਘੰਟੇ ਵਿਚਕਾਰ ਕਾਰ ਦੀ ਚਾਲ ਪਤਾ ਕਰੋ ।
ਹੱਲ :
PSEB 7th Class Science Solutions Chapter 13 ਗਤੀ ਅਤੇ ਸਮਾਂ 14
(ਉ)
ਪੂਰੇ ਸਫ਼ਰ ਵਿੱਚ ਤੈਅ ਕੀਤੀ ਗਈ ਦੂਰੀ = 60 ਕਿ.ਮੀ. +75 ਕਿ.ਮੀ. +55 ਕਿ.ਮੀ. +50 ਕਿ.ਮੀ.
= 240 ਕਿ.ਮੀ. ਕੁੱਲ ਲੱਗਿਆ ਸਮਾਂ = 4 ਘੰਟੇ
PSEB 7th Class Science Solutions Chapter 13 ਗਤੀ ਅਤੇ ਸਮਾਂ 15
= 60 ਕਿ.ਮੀ. /ਘੰਟਾ ਉੱਤਰ

(ਅ) ਪਹਿਲੇ ਘੰਟੇ ਤੋਂ ਲੈ ਕੇ ਤੀਜੇ ਘੰਟੇ ਤੱਕ ਤੈਅ
1 ਕੀਤੀ ਗਈ ਦੁਰੀ = 75 ਕਿ.ਮੀ. + 55 ਕਿ.ਮੀ.
= 130 ਕਿ.ਮੀ.
ਸਮਾਂ = 2 ਘੰਟੇ
ਪਹਿਲੇ ਘੰਟੇ ਤੋਂ ਤੀਜੇ ਘੰਟੇ ਵਿਚਕਾਰ ਕਾਰ ਦੀ ਚਾਲ = PSEB 7th Class Science Solutions Chapter 13 ਗਤੀ ਅਤੇ ਸਮਾਂ 16
= 65 ਕਿ.ਮੀ. /ਘੰਟਾ ਉੱਤਰ

PSEB 7th Class Science Solutions Chapter 13 ਗਤੀ ਅਤੇ ਸਮਾਂ

ਪ੍ਰਸ਼ਨ (iii)
ਚਿੱਤਰ ਵਿੱਚ ਦੋ ਵਾਹਨਾਂ A ਅਤੇ B ਦੀ ਗਤੀ ਲਈ ਦੂਰੀ-ਸਮਾਂ ਗ੍ਰਾਫ ਦਿੱਤਾ ਗਿਆ ਹੈ । ਦੋਹਾਂ ਵਿੱਚੋਂ ਕਿਸਦੀ ਚਾਲ ਜ਼ਿਆਦਾ ਹੈ ।
PSEB 7th Class Science Solutions Chapter 13 ਗਤੀ ਅਤੇ ਸਮਾਂ 17
ਉੱਤਰ-
ਦੋਨੋਂ ਵਾਹਨਾਂ ਦੀ ਦੁਰੀ-ਸਮਾਂ ਗਾਫ਼ ਦੇ ਅਧਿਐਨ ਤੋਂ ਇਹ ਪਤਾ ਚਲਦਾ ਹੈ ਕਿ ਵਾਹਨ A ਲਈ ਦਰੀ ਅਤੇ ਸਮੇਂ ਦਾ ਅਨੁਪਾਤ ਵਾਹਨ B ਦੀ ਤੁਲਨਾ ਵਿੱਚ ਜ਼ਿਆਦਾ ਹੈ, ਇਸ ਲਈ A ਵਾਹਨ ਦੀ ਚਾਲ ਵਾਹਨ B ਦੇ ਮੁਕਾਬਲੇ ਵੱਧ ਹੈ ।

PSEB Solutions for Class 7 Science ਗਤੀ ਅਤੇ ਸਮਾਂ Important Questions and Answers

1. ਖ਼ਾਲੀ ਥਾਂਵਾਂ ਭਰੋ :

(i) ਕਿਸੇ ਵਸਤ ਦੁਆਰਾ ਇਕਾਈ ਸਮੇਂ ਵਿਚ ਤੈਅ ਕੀਤੀ ਗਈ ਦੁਰੀ ਨੂੰ ……………… ਆਖਦੇ ਹਨ ।
ਉੱਤਰ-
ਚਾਲ,

(ii) ਪੈਂਡੂਲਮ ਦੁਆਰਾ ਇੱਕ ਡੋਲਨ ਲਈ ਲੱਗੇ ਸਮੇਂ ਨੂੰ ਇਸ ਦਾ ………….. ਕਹਿੰਦੇ ਹਨ ।
ਉੱਤਰ-
ਆਵਰਤ ਕਾਲ,

(iii) ਵਾਹਨਾਂ ਦੁਆਰਾ ਤੈਅ ਕੀਤੀ ਗਈ ਦੂਰੀ ਮਾਪਣ ਲਈ ਵਰਤੇ ਜਾਣ ਵਾਲੇ ਯੰਤਰ ਨੂੰ ……….. ਕਹਿੰਦੇ ਹਨ ।
ਉੱਤਰ-
ਓਡੋਮੀਟਰ,

(iv) ਚਲਦੇ ਹੋਏ ਵਾਹਨਾਂ ਦੀ ਚਾਲ ਮਾਪਣ ਵਾਲੇ ਯੰਤਰ ਨੂੰ …………….. ਕਹਿੰਦੇ ਹਨ ।
ਉੱਤਰ-
ਸਪੀਡੋਮੀਟਰ,

(v) ਇੱਕ ਸਮਾਨ ਗਤੀ ਲਈ ਤੈਅ ਕੀਤੀ ਗਈ ਦੁਰੀ ਅਤੇ ਲੱਗੇ ਸਮੇਂ ਵਿੱਚ ਬਣਾਇਆ ਗਿਆ ਗਾਫ਼ :……….. ਹੈ ।
ਉੱਤਰ-
ਸਿੱਧੀ ਰੇਖਾ ॥

2. ਕਾਲਮ ‘ੴ’ ਦੇ ਕਥਨਾਂ ਦਾ ਕਾਲਮ “ਅ ਦੇ ਕਥਨਾਂ ਨਾਲ ਮਿਲਾ ਕਰੋ-
PSEB 7th Class Science Solutions Chapter 13 ਗਤੀ ਅਤੇ ਸਮਾਂ 18
ਉੱਤਰ-
PSEB 7th Class Science Solutions Chapter 13 ਗਤੀ ਅਤੇ ਸਮਾਂ 19

3. ਸਹੀ ਵਿਕਲਪ ਦੀ ਚੁਣੋ

(i) ਸਮੇਂ ਦਾ ਮੂਲ ਮਾਤਕ ਹੈ
(ਉ) ਮਿੰਟ
(ਅ) ਘੰਟਾ
(ੲ) ਸੈਕੰਡ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਸੈਕੰਡ ।

(ii) ਰੇਲਗੱਡੀ ਦੀ ਚਾਲ ਦਰਸਾਈ ਜਾਂਦੀ ਹੈ –
(ਉ) m/h
(ਅ) km/h
(ੲ) cm/h
(ਸ) mm/h.
ਉੱਤਰ-
(ਅ) km/h.

(iii) ਚਾਲ ਦਾ S.I. ਮਾਤ੍ਰ ਹੈ
(ਉ) m/s
(ਅ) km/s
(ੲ) cm/s
(ਸ) mm/s.
ਉੱਤਰ-
(ੳ) m/s.

PSEB 7th Class Science Solutions Chapter 13 ਗਤੀ ਅਤੇ ਸਮਾਂ

(iv) ਹੇਠ ਲਿਖਿਆਂ ਵਿੱਚੋਂ ਕਿਹੜਾ ਸੰਬੰਧ ਸਹੀ ਹੈ ?
(ਉ) ਚਾਲ = ਦੂਰੀ x ਸਮਾਂ
PSEB 7th Class Science Solutions Chapter 13 ਗਤੀ ਅਤੇ ਸਮਾਂ 21
PSEB 7th Class Science Solutions Chapter 13 ਗਤੀ ਅਤੇ ਸਮਾਂ 22
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
PSEB 7th Class Science Solutions Chapter 13 ਗਤੀ ਅਤੇ ਸਮਾਂ 23

(v) ਗਤੀ ਜੋ ਇਕ ਸਮਾਨਾਂਤਰ ਸਮੇਂ ਦੇ ਬਾਅਦ ਆਪਣੇ ਆਪ ਨੂੰ ਦੁਹਰਾਉਂਦੀ ਹੈ –
(ਉ) ਦੋਲਨ ਗਤੀ .
(ਅ) ਆਵਰਤੀ ਗਤੀ
(ਇ) ਆਵਰਤ ਗਤੀ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) ਆਵਰਤੀ ਗਤੀ ॥

(vi) ਤੈਅ ਕੀਤੀ ਗਈ ਦੂਰੀ ਨੂੰ ਮਾਪਣ ਵਾਲੀ ਯੁਕਤੀ ਹੈ –
(ਉ) ਚਾਲ ਮਾਪੀ
(ਅ) ਓਡੋਮੀਟਰ ਪਥਮਾਪੀ)
(ਈ) ਲੋਕ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਓਡੋਮੀਟਰ (ਪਥਮਾਪੀ) ।

(vii) ਸਰਲ ਲੋਕ ਦੁਆਰਾ ਇਕ ਦੋਲਨ ਪੂਰਾ ਕਰਨ ਵਿੱਚ ਲੱਗਾ ਸਮਾਂ ਹੈ –
(ੳ) ਆਵਰਤਕਾਲ
(ਅ) ਦੋਲਨ ਗਤੀ
(ੲ) ਸਮਾਂ ਚਾਲ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਆਵਰਤਕਾਲ ।

(viii) ਹੇਠ ਦਿਖਾਏ ਦੂਰੀ ਸਮਾਂ ਗਰਾਫਾਂ ਵਿੱਚੋਂ ਕਿਹੜਾ ਵਸਤੂ ਦੀ ਵਿਰਾਮ ਅਵਸਥਾ ਨੂੰ ਦਰਸਾਉਂਦਾ ਹੈ ?
PSEB 7th Class Science Solutions Chapter 13 ਗਤੀ ਅਤੇ ਸਮਾਂ 24
(ਉ) (a)
(ਅ) (b)
(ਈ) (c)
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) (a).

(ix) ਹੇਠ ਲਿਖਿਆਂ ਵਿੱਚੋਂ ਕਿਹੜਾ ਸੰਬੰਧ ਠੀਕ ਹੈ :
(ਉ) ਚਾਲ = ਦੂਰੀ x ਸਮਾਂ
PSEB 7th Class Science Solutions Chapter 13 ਗਤੀ ਅਤੇ ਸਮਾਂ 25
(ੲ) ਚਾਲ = ਸਮਾਂ/ਦੂਰੀ
PSEB 7th Class Science Solutions Chapter 13 ਗਤੀ ਅਤੇ ਸਮਾਂ 26
ਉੱਤਰ-
PSEB 7th Class Science Solutions Chapter 13 ਗਤੀ ਅਤੇ ਸਮਾਂ 27

(x) ਚਾਲ ਦਾ ਮੂਲ ਮਾਤਕ ਹੈ :
(ਉ) km/min
(ਅ) /m/min.
(ਇ) km/hr.
(ਸ) m/s.
ਉੱਤਰ
(ਸ) m/s.

4. ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਅਤੇ ਕਿਹੜਾ ਕਥਨ ਗ਼ਲਤ ਹੈ ?

(i) ਸਮੇਂ ਦਾ ਮੁਲ ਮਾਤਕ ਸੈਕੰਡ ਹੈ ।
(ii) ਹਰੇਕ ਵਸਤੁ ਇੱਕ ਸਮਾਨ ਚਾਲ ਨਾਲ ਗਤੀ ਕਰਦੀ ਹੈ ।
(iii) ਦੋ ਸ਼ਹਿਰਾਂ ਵਿਚਲੀ ਦੂਰੀ ਕਿਲੋਮੀਟਰਾਂ ਵਿੱਚ ਮਾਪੀ ਜਾਂਦੀ ਹੈ ।
(iv) ਕਿਸੇ ਦਿੱਤੇ ਗਏ ਪੈਂਡੂਲਮ ਦਾ ਆਵਰਤ ਕਾਲ ਇਕਸਮਾਨ ਨਹੀਂ ਹੁੰਦਾ ।
(v) ਰੇਲ ਗੱਡੀ ਦੀ ਚਾਲ m/h ਵਿੱਚ ਦਰਸਾਈ ਜਾਂਦੀ ਹੈ ।
ਉੱਤਰ-
(i) ਸਹੀ,
(ii) ਗ਼ਲਤ,
(iii) ਸਹੀ,
(iv) ਗਲਤ,
(v) ਗ਼ਲਤ ॥

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦੂਰੀ ਤੈਅ ਕਰਨ ਦੀ ਦਰ ਕੀ ਅਖਵਾਉਂਦੀ ਹੈ-ਗਤੀ ਜਾਂ ਚਾਲ ?
ਉੱਤਰ-
ਚਾਲ ।

ਪ੍ਰਸ਼ਨ 2.
ਵਿਸਥਾਪਨ ਦੀ ਦਰ ਨੂੰ ਕੀ ਕਹਿੰਦੇ ਹਨ-ਗਤੀ ਜਾਂ ਚਾਲ ?
ਉੱਤਰ-
ਗਤੀ ।

PSEB 7th Class Science Solutions Chapter 13 ਗਤੀ ਅਤੇ ਸਮਾਂ

ਪ੍ਰਸ਼ਨ 3.
ਸਤ ਚਾਲ ਦਾ ਸੂਤਰ ਕੀ ਹੈ ?
ਉੱਤਰ-
PSEB 7th Class Science Solutions Chapter 13 ਗਤੀ ਅਤੇ ਸਮਾਂ 28

ਪ੍ਰਸ਼ਨ 4.
ਦੋ ਪ੍ਰਕਾਰ ਦੀਆਂ ਗਤੀਆਂ ਕਿਹੜੀਆਂ ਹਨ ?
ਉੱਤਰ-

  • ਇੱਕ ਸਮਾਨ ਗਤੀ
  • ਅਸਮਾਨ ਗਤੀ ।

ਪ੍ਰਸ਼ਨ 5.
ਘੜੀਆਂ ਦੀ ਚਾਲ ਕਿਸ ਗਤੀ ‘ਤੇ ਨਿਰਭਰ ਕਰਦੀ ਹੈ ?
ਉੱਤਰ-
ਤੇਲਨ ਗਤੀ ‘ਤੇ ।

ਪ੍ਰਸ਼ਨ 6.
ਸਮਾਂ ਅੰਤਰਾਲ ਨੂੰ ਮਾਪਣ ਲਈ ਕਿਸ ਯੰਤਰ ਦਾ ਉਪਯੋਗ ਕੀਤਾ ਜਾਂਦਾ ਹੈ ?
ਉੱਤਰ-
ਘੜੀ ਦਾ ।

ਪ੍ਰਸ਼ਨ 7.
ਪੈਂਡੂਲਮ ਦੇ ਧਾਤਵੀ ਗੋਲੇ ਨੂੰ ਕੀ ਕਹਿੰਦੇ ਹਨ ?
ਉੱਤਰ-
ਗੋਲਕ ।

ਪ੍ਰਸ਼ਨ 8. ਸਰਲ ਪੈਂਡੂਲਮ ਦੀ ਗਤੀ ਕਿਸ ਕਿਸਮ ਦੀ ਗਤੀ ਹੈ ?
ਉੱਤਰ-
ਆਵਰਤੀ ਗਤੀ ।

ਪ੍ਰਸ਼ਨ 9.
ਸਮੇਂ ਦਾ ਮੂਲ ਮਾਤ ਕੀ ਹੈ ?
ਉੱਤਰ-
ਸੈਕਿੰਡ ।

ਪ੍ਰਸ਼ਨ 10.
ਸਮੇਂ ਦਾ ਵੱਡਾ ਮਾਤ ਕੀ ਹੈ ?
ਉੱਤਰ-
ਮਿੰਟ ਅਤੇ ਘੰਟਾ ॥

ਪ੍ਰਸ਼ਨ 11.
ਓਡੋਮੀਟਰ ਕੀ ਕੰਮ ਆਉਂਦਾ ਹੈ ?
ਉੱਤਰ-
ਓਡੋਮੀਟਰ-ਇਹ ਇੱਕ ਅਜਿਹੀ ਜੁਗਤ ਹੈ ਜਿਸ ਨਾਲ ਵਾਹਨ ਦੁਆਰਾ ਤੈਅ ਕੀਤੀ ਗਈ ਦੂਰੀ ਮਾਪੀ ਜਾਂਦੀ ਹੈ ।

ਪ੍ਰਸ਼ਨ 12.
ਸਪੀਡੋਮੀਟਰ ਕੀ ਕੰਮ ਕਰਦਾ ਹੈ ?
ਉੱਤਰ-
ਸਪੀਡੋਮੀਟਰ-ਇਸ ਦੁਆਰਾ ਵਾਹਨਾਂ ਦੀ ਚਾਲ (speed) ਮਾਪੀ ਜਾਂਦੀ ਹੈ । ਇਸ ਦੁਆਰਾ ਚਾਲ Kml ਵਿੱਚ ਮਾਪੀ ਜਾਂਦੀ ਹੈ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ ਨਾਲ

ਪ੍ਰਸ਼ਨ 1.
ਡੋਲਨ ਘੜੀਆਂ ਤੋਂ ਪਹਿਲਾਂ ਸਮਾਂ ਅੰਤਰਾਲ ਮਾਪਣ ਦੀ ਜੁਗਤ ਕਿਹੜੀ ਸੀ ?
ਉੱਤਰ-

  • ਧੁੱਪ ਘੜੀ
  • ਜਲ ਘੜੀ
  • ਰੇਤ ਘੜੀ ।

ਪ੍ਰਸ਼ਨ 2.
ਗਾਫ਼ ਬਣਾਉਣ ਲਈ ਪੈਮਾਨੇ ਦੀ ਚੋਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ?
ਉੱਤਰ-
ਗਾਫ਼ ਬਣਾਉਣ ਲਈ ਪੈਮਾਨੇ ਦੀ ਚੋਣ ਸਮੇਂ ਹੇਠ ਲਿਖੀਆਂ ਗੱਲਾਂ ਧਿਆਨ ਦੇਣ ਯੋਗ ਹਨ :

  1. ਹਰੇਕ ਰਾਸ਼ੀ ਦੇ ਅਧਿਕਤਮ ਅਤੇ ਨਿਊਨਤਮ ਮਾਨ ਵਿੱਚ ਅੰਤਰ ।
  2. ਹਰੇਕ ਰਾਸ਼ੀ ਦੇ ਮੱਧਮਾਨ ਦਾ ਅਨੁਮਾਨ ਹੋਣਾ ।
  3. ਗਾਫ਼ ਪੇਪਰ ਦੇ ਵੱਧ ਤੋਂ ਵੱਧ ਭਾਗ ਦਾ ਉਪਯੋਗ ਕਰਨਾ ।

ਪ੍ਰਸ਼ਨ 3.
ਸਰਲ
ਪੈਂਡੂਲਮ ਕੀ ਹੁੰਦਾ ਹੈ ?
ਉੱਤਰ-
ਸਰਲ ਪੈਂਡੂਲਮ-ਧਾਤੂ ਦੇ ਗੋਲੇ ਜਾਂ ਪੱਥਰ ਦੇ ਛੋਟੇ ਜਿਹੇ ਟੁੱਕੜੇ ਨੂੰ ਧਾਗੇ ਦੀ ਸਹਾਇਤਾ ਨਾਲ ਕਿਸੇ ਦ੍ਰਿੜੁ ਬਿੰਦੂ ਤੋਂ ਲਟਕਾਉਣ ਨਾਲ ਸਰਲ ਪੈਂਡੂਲਮ ਅਖਵਾਉਂਦਾ ਹੈ ।

ਪ੍ਰਸ਼ਨ 4.
ਹੇਠ ਲਿਖੀਆਂ ਗਤੀਆਂ ਦਾ ਵਰਗੀਕਰਣ ਸਰਲ ਰੇਖੀ, ਗੋਲਾਕਾਰ ਅਤੇ ਡੋਲਨ ਗਤੀ ਵਿੱਚ ਕਰੋ :
(ਉ) ਦੌੜਦੇ ਸਮੇਂ ਤੁਹਾਡੇ ਹੱਥਾਂ ਦੀ ਗਤੀ
(ਅ) ਸਿੱਧੀ ਸੜਕ ‘ਤੇ ਗੱਡੀ ਨੂੰ ਖਿੱਚਦੇ ਘੋੜੇ ਦੀ ਗਤੀ
(ੲ) ‘‘ਮੈਰੀ ਗੋ ਰਾਉਂਡ’’ ਝੁਲੇ ਵਿੱਚ ਬੱਚੇ ਦੀ ਗਤੀ
(ਸ) ‘ਸੀ ਸਾ’ ਝੁਲੇ ਵਿੱਚ ਬੱਚੇ ਦੀ ਗਤੀ
(ਹ) ਬਿਜਲੀ ਘੰਟੀ ਦੇ ਹਥੋੜੇ ਦੀ ਗਤੀ
(ਕ) ਸਿੱਧੇ ਪੁਲ ‘ਤੇ ਰੇਲਗੱਡੀ ਦੀ ਗਤੀ ।
ਉੱਤਰ-
(ੳ) ਡੋਲਨ ਗਤੀ
(ਅ) ਸਰਲ ਰੇਖੀ ਗਤੀ
(ਈ) ਵਰਤੁਲ ਗਤੀ (ਚੱਕਰਾਕਾਰ ਗਤੀ ਜਾਂ ਗੋਲਾਕਾਰ ਗਤੀ)
(ਸ) ਡੋਲਨ ਗਤੀ
(ਹ) ਡੋਲਨ ਗਤੀ
(ਕ) ਸਰਲ ਰੇਖੀ ਗਤੀ ।

PSEB 7th Class Science Solutions Chapter 13 ਗਤੀ ਅਤੇ ਸਮਾਂ

ਪ੍ਰਸ਼ਨ 5.
ਕੋਈ ਸਰਲ ਪੈਂਡੂਲਮ 20 ਡੋਲਨ ਪੂਰੇ ਕਰਨ ਵਿੱਚ 32 ਸੈਕਿੰਡ ਲੈਂਦਾ ਹੈ । ਪੈਂਡੂਲਮ ਦਾ ਆਵਰਤ ਕਾਲ ਕੀ ਹੈ ?
ਹੱਲ –
ਡੋਲਨਾਂ ਦੀ ਸੰਖਿਆ = 20 ਡੋਲਨ
20 ਡੋਲਨਾਂ ਨੂੰ ਪੂਰੇ ਕਰਨ ਲਈ ਲੱਗਿਆ ਸਮਾਂ = 32 ਸੈਕਿੰਡ
PSEB 7th Class Science Solutions Chapter 13 ਗਤੀ ਅਤੇ ਸਮਾਂ 29
= \(\frac{32}{20}\)
= 1.6 ਸੈਕਿੰਡ ਉੱਤਰ

ਪ੍ਰਸ਼ਨ 6.
ਦੋ ਸਟੇਸ਼ਨਾਂ ਵਿਚਲੀ ਦੂਰੀ 200 km ਹੈ । ਕੋਈ ਰੇਲਗੱਡੀ ਇਸ ਦੂਰੀ ਨੂੰ ਤੈਅ ਕਰਨ ਵਿੱਚ 4 ਘੰਟੇ ਦਾ ਸਮਾਂ ਲੈਂਦੀ ਹੈ । ਰੇਲਗੱਡੀ ਦੀ ਚਾਲੇ ਪਤਾ ਕਰੋ ।
ਹੱਲ –
ਦੋ ਸਟੇਸ਼ਨਾਂ ਵਿਚਲੀ ਦੂਰੀ (S) = 200 km
200 km ਦੀ ਦੂਰੀ ਨੂੰ ਤੈਅ ਕਰਨ ਨੂੰ ਲੱਗਿਆ ਸਮਾਂ (t) = 4h
PSEB 7th Class Science Solutions Chapter 13 ਗਤੀ ਅਤੇ ਸਮਾਂ 30
= \(\frac{200 \mathrm{~km}}{4 \mathrm{~h}}\)
= 50 km/h ਉੱਤਰ

ਪ੍ਰਸ਼ਨ 7.
ਸਲਮਾ ਆਪਣੇ ਘਰ ਤੋਂ ਸਾਈਕਲ ਤੇ ਸਕੂਲ ਪਹੁੰਚਣ ਵਿੱਚ 15 ਮਿੰਟ ਲੈਂਦੀ ਹੈ । ਜੇ ਸਾਈਕਲ ਦੀ ਚਾਲ 2 ms ਹੈ, ਤਾਂ ਘਰ ਤੋਂ ਸਕੂਲ ਦੀ ਦੂਰੀ ਪਤਾ ਕਰੋ ।
ਹੱਲ
ਲੱਗਿਆ ਸਮਾਂ (t) = 15 ਮਿੰਟ
= 15 x 60 ਸੈਕਿੰਡ
= 900 ਸੈਕਿੰਡ
ਸਾਈਕਲ ਦੀ ਚਾਲ (v) = 2 m/s
ਘਰ ਤੋਂ ਸਕੂਲ ਦੀ ਦੂਰੀ (S) = ?

ਤੈਅ ਕੀਤੀ ਗਈ ਦੂਰੀ (S) = ਚਾਲ (v) X ਸਮਾਂ (t)
= 2 x 900
= 1800 m ਮੀਟਰ)
= \(\frac{1800}{1000}\)km
= 1.8 km ਉੱਤਰ

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-ਹੇਠ ਲਿਖਿਆਂ ਨੂੰ ਪਰਿਭਾਸ਼ਿਤ ਕਰੋ :
(i) ਆਵਰਤੀ ਗਤੀ
(ii) ਡੋਲਨ ਗਤੀ
(iii) ਇੱਕ ਡੋਲਨ
(iv) ਆਵਰਤ ਕਾਲ ।
ਉੱਤਰ-
(i) ਆਵਰਤੀ ਗਤੀ-ਉਹ ਗਤੀ ਜੋ ਇੱਕ ਸਮਾਨ ਸਮੇਂ ਅੰਤਰਾਲ ਮਗਰੋਂ ਦੁਹਰਾਉਂਦੀ ਹੈ, ਆਵਰਤ ਗਤੀ ਅਖਵਾਉਂਦੀ ਹੈ ।
(ii) ਡੋਲਨ ਗਤੀ-ਕਿਸੇ ਸਥਿਰ ਮੱਧ ਬਿੰਦੁ ਦੇ ਉੱਪਰ ਵਸਤੂ ਦੀ ਵਾਰ-ਵਾਰ ਦੁਹਰਾਈ ਜਾਣ ਵਾਲੀ ਗਤੀ ਡੋਲਨ ਗਤੀ ਹੁੰਦੀ ਹੈ ।
(iii) ਇੱਕ ਡੋਲਨ-ਵਸਤੁ ਦਾ ਵਾਰ-ਵਾਰ ਆਪਣੀ ਮੱਧ ਸਥਿਤੀ ਦੇ ਸੱਜੇ-ਖੱਬੇ ਜਾਂ ਅੱਗੇ-ਪਿੱਛੇ ਜਾਂ ਫਿਰ ਉੱਪਰ-ਹੇਠਾਂ ਗਤੀ ਕਰਨਾ ਡੋਲਨ ਕਹਾਉਂਦਾ ਹੈ । ਜਦੋਂ ਇਹ ਵਸਤੁ ਮੱਧ ਸਥਿਤੀ ਤੋਂ ਇੱਕ ਚਰਮ ਸੀਮਾਂ ਅਤੇ ਫਿਰ ਉੱਥੋਂ ਦੁਸਰੀ ਚਰਮ-ਸੀਮਾਂ ਅਤੇ ਬਾਅਦ ਵਿੱਚ ਮੱਧ ਸਥਿਤੀ ‘ਤੇ ਗਤੀ ਕਰਦੀ ਹੋਈ ਪਹੁੰਚ ਜਾਂਦੀ ਹੈ ਤਾਂ ਵਸਤੂ ਦੁਆਰਾ ਇੱਕ ਡੋਲਨ ਹੋ ਗਿਆ ਆਖਦੇ ਹਾਂ ।
PSEB 7th Class Science Solutions Chapter 13 ਗਤੀ ਅਤੇ ਸਮਾਂ 31
(iv) ਆਵਰਤ ਕਾਲ- ਸਰਲ ਪੈਂਡੂਲਮ ਨੂੰ ਇੱਕ ਡੋਲਨ ਪੂਰਾ ਕਰਨ ਨੂੰ ਲੱਗਿਆ ਸਮਾਂ ਆਵਰਤ ਕਾਲ ਅਖਵਾਉਂਦਾ ਹੈ ।

Leave a Comment