Punjab State Board PSEB 7th Class Punjabi Book Solutions Punjabi Grammar Sambandhak ਸੰਬੰਧਕ Textbook Exercise Questions and Answers.
PSEB 7th Class Punjabi Grammar ਸੰਬੰਧਕ
ਪ੍ਰਸ਼ਨ 1.
ਸੰਧਕ ਤੋਂ ਕੀ ਭਾਵ ਹੈ ?
ਉੱਤਰ :
ਉੱਹ ਸ਼ਬਦ ਜੋ ਵਾਕ ਦੇ ਨਾਂਵਾਂ ਤੇ ਪੜਨਾਂਵਾਂ ਦਾ ਇਕ-ਦੂਜੇ ਨਾਲ ਤੇ ਹੋਰਨਾਂ ਨਾਲ ਸੰਬੰਧ ਤੋੜਨ, ਉਹ ਸੰਬੰਧਕ ਅਖਵਾਉਂਦੇ ਹਨ , ਜਿਵੇਂ-
(ੳ) ਇਹ ਸੁਰਿੰਦਰ ਦੀ ਪੁਸਤਕ ਹੈ ।
(ਅ) ਰਾਮ ਨੇ ਸ਼ਾਮ ਨੂੰ ਚਪੇੜਾਂ ਨਾਲ ਮਾਰਿਆ ।
ਇਨ੍ਹਾਂ ਵਾਕਾਂ ਵਿਚ ‘ਦੀ’, ‘ਨੇ’, ‘ਨੂੰ’, ‘ਨਾਲ ਸੰਬੰਧਕ ਹਨ । ਇਸ ਪ੍ਰਕਾਰ ਹੀ ਦੇ, ਦਿਆਂ, ਦੀਆਂ, ਤੋਂ, ਕੋਲੋਂ, ਪਾਸੋਂ, ਉੱਤੇ ਆਦਿ ਸੰਬੰਧਕ ਹਨ ।
ਪ੍ਰਸ਼ਨ 2.
ਸੰਬੰਧਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਉੱਤਰ-ਸੰਬੰਧਕ ਤਿੰਨ ਪ੍ਰਕਾਰ ਦੇ ਹੁੰਦੇ ਹਨ
1. ਪੂਰਨ ਸੰਬੰਧਕ :
ਜਿਹੜੇ ਸੰਬੰਧਕ ਇਕੱਲੇ ਹੀ ਵਾਕ ਵਿਚ ਸ਼ਬਦਾਂ ਦਾ ਆਪਸੀ ਸੰਬੰਧ ਜੋੜ ਸਕਣ ਅਤੇ ਉਨ੍ਹਾਂ ਨਾਲ ਹੋਰ ਕੋਈ ਸੰਬੰਧਕ ਨਾ ਲੱਗ ਸਕੇ, ਉਨ੍ਹਾਂ ਨੂੰ ‘ਪੂਰਨ ਸੰਬੰਧਕ’ ਆਖਿਆ ਜਾਂਦਾ ਹੈ , ਜਿਵੇਂ-
(ੳ) ਇਹ ਸੁਰਜੀਤ ਦਾ ਚਾਕੂ ਹੈ ।
(ਅ) ਮੈਂ ਦਲਜੀਤ ਤੋਂ ਰੁਮਾਲ ਲਿਆ ।
ਇਨ੍ਹਾਂ ਵਾਕਾਂ ਵਿਚ ‘ਦਾ, ਤੇ ‘ਤੋਂ ਪੂਰਨ ਸੰਬੰਧਕ ਹਨ । ਇਸੇ ਪ੍ਰਕਾਰ ‘ਦੇ’, ‘ਦੀ, ‘ਦੀਆਂ’, ‘ਨੇ’, ‘ਨੂੰ’, ‘ਤੀਕ’, ‘ਤੋੜੀਂ’, ‘ਤੋਂ, “ਥੋਂ, ਆਦਿ ਪੂਰਨ ਸੰਬੰਧਕ ਹੁੰਦੇ ਹਨ ।
2. ਅਪੂਰਨ ਸੰਬੰਧਕ :
ਜਿਹੜੇ ਸੰਬੰਧਕ ਇਕੱਲੇ ਸ਼ਬਦਾਂ ਦਾ ਸੰਬੰਧ ਨਾ ਜੋੜ ਸਕਣ ਤੇ ਉਨ੍ਹਾਂ ਨਾਲ ਕੋਈ ਪੂਰਨ ਸੰਬੰਧਕ ਲਾਉਣਾ ਪਏ, ਉਹ ‘ਅਪੂਰਨ ਸੰਬੰਧਕ’ ਹੁੰਦੇ ਹਨ , ਜਿਵੇਂ-
(ਉ) ਸਾਡਾ ਘਰ ਤੁਹਾਡੇ ਘਰ ਤੋਂ ਪਰੇ ਹੈ ।
(ਅ) ਰਾਮ ਸ਼ਾਮ ਤੋਂ ਦੂਰ ਖਲੋਤਾ ਹੈ ।
3. ਦੁਬਾਜਰਾ ਸੰਬੰਧਕ :
ਜਦੋਂ ਕੋਈ ਸੰਬੰਧਕ ਕਦੇ ਪੂਰਨ ਬਣ ਜਾਵੇ ਤੇ ਕਦੇ ਅਪੂਰਨ, ਉਸ ਨੂੰ ‘ਦੁਬਾਜਰਾ ਸੰਬੰਧਕ’ ਆਖਿਆ ਜਾਂਦਾ ਹੈ , ਜਿਵੇਂ-
(ਉ) ਪਿਤਾ ਜੀ ਬਗੈਰ ਸਾਡਾ ਕੋਈ ਸਹਾਇਕ ਨਹੀਂ ।
ਪਿਤਾ ਜੀ ਦੇ ਬਗੈਰ ਸਾਡਾ ਕੋਈ ਸਹਾਇਕ ਨਹੀਂ ।
(ਅ) ਉਹ ਕੋਠੇ ਉੱਤੇ ਚੜਿਆ ।
ਉਹ ਕੋਠੇ ਦੇ ਉੱਤੇ ਚੜ੍ਹਿਆ ।
ਜਿਹੜੇ ਸ਼ਬਦ ਨਾਲ ਸੰਬੰਧਕ ਲੱਗਾ ਹੋਵੇ, ਉਸ ਨੂੰ ‘ਸੰਬੰਧੀ ਤੇ ਜਿਸ ਨਾਲ ਸੰਬੰਧ ਜੋੜਿਆ ਜਾਵੇ, ਉਸ ਨੂੰ ‘ਸੰਬੰਧਮਾਨ`, ਕਹਿੰਦੇ ਹਨ, ਜਿਵੇਂ-
(ੳ) ਇਹ ਸ਼ੀਲਾ ਦੀ ਚੁੰਨੀ ਹੈ।
(ਅ) ਕਿਸਾਨ ਖੇਤਾਂ ਨੂੰ ਪਾਣੀ ਦਿੰਦੇ ਹਨ ।
ਇਨ੍ਹਾਂ ਵਾਕਾਂ ਵਿਚ ‘ਸ਼ੀਲਾ’ ਅਤੇ ‘ਖੇਤਾਂ ਸੰਬੰਧੀ ਹਨ । ‘ਚੁੰਨੀਂ ਤੇ ‘ਪਾਣੀ ਸੰਬੰਧਮਾਨ ।
ਪਸ਼ਨ 3.
ਹੇਠ ਲਿਖੇ ਵਾਕਾਂ ਵਿਚੋਂ ਸੰਬੰਧਕ, ਚੁਣੋ ਤੇ ਹੇਠਾਂ ਲਿਖੋ-
(ਉ) ਸਾਡਾ ਘਰ ਬੱਸ ਅੱਡੇ ਦੇ ਨੇੜੇ ਹੈ ।
…………………………..
ਉੱਤਰ :
(ਉ) ਦੇ
(ਅ) ਬਿੱਲੀ ਮੇਜ਼ ਦੇ ਹੇਠਾਂ ਬੈਠੀ ਹੈ ।
…………………………..
ਉੱਤਰ :
(ਅ) ਦੇ ਹੇਠਾਂ
(ਈ) ਕਾਲੂ ਦਾ ਭਰਾ ਬੜਾ ਸੋਹਣਾ ਹੈ।
…………………………..
ਉੱਤਰ :
(ਈ) ਦਾ
(ਸ)ਤੁਹਾਡੀ ਮਾਤਾ ਦੀ ਸਾੜ੍ਹੀ ਪ੍ਰੈੱਸ ਹੋ ਚੁੱਕੀ ਹੈ ।
…………………………..
ਉੱਤਰ :
(ਸ) ਦੀ
(ਹ) ਤੁਹਾਡੇ ਪਿਤਾ ਜੀ ਕਿੱਥੇ ਕੰਮ ਕਰਦੇ ਹਨ ?
…………………………..
ਉੱਤਰ :
(ਹ) ਕਿੱਥੇ
(ਕ) ਰਤਾ ਪਰੇ ਹੋ ਕੇ ਬੈਠੋ ।
…………………………..
ਉੱਤਰ :
(ਕ) ਪਰੇ !