Punjab State Board PSEB 7th Class Punjabi Book Solutions Chapter 8 ਹੋਲੀ ਦਾ ਗੀਤ Textbook Exercise Questions and Answers.
PSEB Solutions for Class 7 Punjabi Chapter 8 ਹੋਲੀ ਦਾ ਗੀਤ
ਪ੍ਰਸ਼ਨ 1.
ਹੋਲੀ ਵਾਲੇ ਦਿਨ ਦੀ ਘੋਲਿਆ ਜਾਂਦਾ ਹੈ ?
ਉੱਤਰ :
ਵੱਖਰੇ-ਵੱਖਰੇ ਰੰਗ ।
ਪ੍ਰਸ਼ਨ 2.
ਹੋਲੀ ਵਾਲੇ ਦਿਨ ਖੇੜੇ-ਖੁਸ਼ੀਆਂ ਕਿਵੇਂ ਵੰਡੇ ਜਾਂਦੇ ਹਨ ?
ਉੱਤਰ :
ਹੋਲੀ ਵਾਲੇ ਦਿਨ ਆਪਸੀ ਪ੍ਰੇਮ-ਪਿਆਰ, ਸਤਿਕਾਰ, ਦੋਸਤੀ ਤੇ ਅਮਨ ਦੇ ਰੰਗਾਂ ਦੀ ਹੋਲੀ ਖੇਡ ਕੇ ਖੁਸ਼ੀਆਂ ਖੇੜੇ ਵੰਡੇ ਜਾਂਦੇ ਹਨ ।
ਪ੍ਰਸ਼ਨ 3.
‘ਇੱਕ ਰੰਗ ਹੋਵੇ ਅਮਨ ਦਾ ਤੋਂ ਕੀ ਭਾਵ ਹੈ ?
ਉੱਤਰ :
ਇਸ ਦਾ ਭਾਵ ਹੈ ਕਿ ਸਾਨੂੰ ਸੰਸਾਰ ਵਿਚ ਅਮਨ ਦੀ ਕਾਮਨਾ ਕਰਨੀ ਚਾਹੀਦੀ ਹੈ ਤੇ ਇਸ ਨੂੰ ਕਾਇਮ ਰੱਖਣ ਲਈ ਹਰ ਯਤਨ ਕਰਨਾ ਚਾਹੀਦਾ ਹੈ ।
ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿੱਚ ਵਰਤੋਂ ਕਰੋ-
ਅਰਸ਼, ਭੇਤ, ਪਿਆਰ, ਜ਼ਿੰਦਗੀ, ਖੇੜੇ, ਸੰਗ ।
ਉੱਤਰ :
1, ਅਰਸ਼ (ਅਸਮਾਨ) – ਸੂਰਜ ਅਰਸ਼ ਵਿਚ ਚਮਕਦਾ ਹੈ ।
2. ਭੇਤ (ਗੁੱਝੀ ਗੱਲ) – ਉਹ ਕਦੇ ਕਿਸੇ ਨੂੰ ਆਪਣੇ ਦਿਲ ਦਾ ਭੇਤ ਨਹੀਂ ਦਿੰਦਾ ।
3. ਪਿਆਰ (ਪ੍ਰੇਮ) – ਸਾਨੂੰ ਸਭ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਹੈ ।
4. ਜ਼ਿੰਦਗੀ (ਜੀਵਨ) – ਮਨੁੱਖ ਨੂੰ ਜ਼ਿੰਦਗੀ ਵਿਚ ਚੰਗੇ ਕੰਮ ਕਰਨੇ ਚਾਹੀਦੇ ਹਨ ।
5. ਖੇੜੇ (ਖ਼ੁਸ਼ੀਆਂ) – ਬਸੰਤ ਰੁੱਤ ਵਿਚ ਚਾਰ-ਚੁਫ਼ੇਰੇ ਖ਼ੁਸ਼ੀਆਂ-ਖੇੜੇ ਭਰ ਜਾਂਦੇ ਹਨ ।
6. ਸੰਗ (ਸਾਥ, ਨਾਲ) – ਪਰਮਾਤਮਾ ਹਮੇਸ਼ਾ ਸਾਡੇ ਅੰਗ-ਸੰਗ ਹੀ ਰਹਿੰਦਾ ਹੈ ।
ਪ੍ਰਸ਼ਨ 5.
ਹੇਠ ਲਿਖੇ ਸ਼ਬਦ ਦੇਵਨਾਗਰੀ ਲਿਪੀ ਵਿਚ ਲਿਖੋ-
ਹੋਲੀ, ਰੰਗ, ਜ਼ਿੰਦਗੀ, ਛਿੜਕੀਏ, ਖ਼ੁਸ਼ੀਆਂ ।
ਉੱਤਰ :
ਪੰਜਾਬੀ – ਦੇਵਨਾਗਰੀ
ਹੋਲੀ – होली
ਰੰਗ – रंग
ਜ਼ਿੰਦਗੀ – ज़िन्दगी
ਛਿੜਕੀਏ – छिड़कें
ਖ਼ੁਸ਼ੀਆਂ – खुशियां
ਪ੍ਰਸ਼ਨ 6.
ਇਕੋ-ਜਿਹੇ ਤੁਕਾਂਤ ਵਾਲੇ ਸ਼ਬਦ-ਜੋੜੇ ਲੱਭੋ-
ਪਿਆਰ – ਸਤਿਕਾਰ
ਘੋਲੀਏ – …………….
ਪ੍ਰੀਤ – …………….
ਅਮਨ – …………….
ਰੰਗ – …………….
ਉੱਤਰ :
ਪਿਆਰ – ਸਤਿਕਾਰ
ਘੋਲੀਏ – ਹੋਲੀਏ
ਪ੍ਰੀਤ – ਪ੍ਰਤੀਤ
ਅਮਨ – ਦਮਨ
ਰੰਗ – ਸੰਗ ।
ਪ੍ਰਸ਼ਨ 7.
ਹੇਠ ਲਿਖੇ ਕਾਵਿ-ਬੰਦ ਵਿਚੋਂ ਨਾਂਵ, ਪੜਨਾਂਵ ਅਤੇ ਕਿਰਿਆ ਸ਼ਬਦ ਚੁਣੋ
(ਕ) ਇਕ ਰੰਗ ਹੋਵੇ ਅਮਨ ਦਾ,
ਜਿਹੜਾ ਵਿਰੋਧੀ ਦਮਨ ਦਾ !
ਜੰਗਾਂ ਨੂੰ ਬਾਹਰ ਕੱਢੀਏ,
ਅਮਨਾਂ ਦੀ ਬੋਲੀ ਬੋਲੀਏ ।
ਹੋਲੀਏ ਨੀ ਹੋਲੀਏ,
ਆ ਰੰਗ ਵੱਖਰੇ ਘੋਲੀਏ ।
ਉੱਤਰ :
ਨਾਂਵ-ਰੰਗ, ਅਮਨ, ਦਮਨ, ਜੰਗਾਂ, ਅਮਨਾਂ, ਬੋਲੀ, ਹੋਲੀਏ । ਪੜਨਾਂਵ-ਜਿਹੜਾ । ਕਿਰਿਆ-ਹੋਵੇ, ਕੱਢੀਏ, ਬੋਲੀਏ, ਘੋਲੀਏ ।
ਪ੍ਰਸ਼ਨ 8.
ਇਸ ਕਵਿਤਾ ਨੂੰ ਯਾਦ ਕਰ ਕੇ ਆਪਣੀ ਜਮਾਤ ਵਿਚ ਗਾਓ ।
ਉੱਤਰ :
ਨੋਟ-ਵਿਦਿਆਰਥੀ ਆਪੇ ਕਰਨ ॥
ਪ੍ਰਸ਼ਨ 9.
“ਅਸੀਂ ਹੋਲੀ ਕਿਵੇਂ ਮਨਾਈਂ ਵਿਸ਼ੇ ਉੱਤੇ ਕੁੱਝ ਸਤਰਾਂ ਲਿਖੋ ।
ਉੱਤਰ :
ਹੋਲੀ ਦੇ ਦਿਨ ਅਸੀਂ ਸਵੇਰੇ ਉੱਠੇ ਤੇ ਹੋਲੀ ਖੇਡਣ ਲਈ ਤਿਆਰ ਹੋ ਗਏ । ਸਭ ਤੋਂ ਪਹਿਲਾਂ ਮੈਂ ਆਪਣੀਆਂ ਭੈਣਾਂ ਤੇ ਭਾਬੀਆਂ ਉੱਤੇ ਰੰਗ ਸੁੱਟਿਆ ਤੇ ਫਿਰ ਉਹ ਰੰਗਾਂ ਦੇ ਲਿਫ਼ਾਫੇ ਚੁੱਕੀ ਮੇਰੇ ਦੁਆਲੇ ਹੋ ਗਈਆਂ ਤੇ ਮੇਰਾ ਸਿਰ-ਮੁੰਹ ਕਈ ਰੰਗਾਂ ਨਾਲ ਭਰ ਦਿੱਤਾ । ਘਰੋਂ ਬਾਹਰ ਨਿਕਲ ਕੇ ਮੈਂ ਇਕ ਰੁੱਸੇ ਹੋਏ ਗੁਆਂਢੀ ਮਿੱਤਰ ਉੱਤੇ ਰੰਗ ਸੁੱਟ ਕੇ ਉਸ ਨਾਲ ਸੁਲਾਹ ਕੀਤੀ । ਫਿਰ ਬਹੁਤ ਸਾਰੇ ਮਿੱਤਰ ਤੇ ਗੁਆਂਢੀ ਇਕੱਠੇ ਹੋ ਗਏ ਤੇ ਗਲੀ ਵਿਚ ਇਕਦੂਜੇ ਉੱਤੇ ਰੰਗੇ ਸੁੱਟਦੇ ਰਹੇ । ਰਾਤ ਨੂੰ ਅਸੀਂ ਹੋਲਿਕਾ ਜਲਾਈ ਤੇ ਸੰਗੀਤ ਸੁਣਿਆ ।
ਪ੍ਰਸ਼ਨ 10.
ਹੋਲੀ ਨੂੰ ਤੁਸੀਂ ਬਜ਼ਾਰੋਂ ਕੀ ਖ਼ਰੀਦਦੇ ਹੋ ?
ਉੱਤਰ :
ਭਿੰਨ-ਭਿੰਨ ਪ੍ਰਕਾਰ ਦੇ ਰੰਗ, ਪਿਚਕਾਰੀਆਂ ਤੇ ਭੁਕਾਨੇ ।
ਕਾਵਿ-ਟੋਟਿਆਂ ਦੇ ਸਰਲ ਅਰਥ
ਪ੍ਰਸ਼ਨ 1.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਉ) ਹੋਲੀਏ ਨੀ ਹੋਲੀਏ ।
ਆ ਰੰਗ ਵੱਖਰੇ ਘੋਲੀਏ ।
ਕਦੀ ਅਰਸ਼ ਤਾਈਂ ਨਾਪੀਏ,
ਕਦੀ ਧਰਤੀਆਂ ਨੂੰ ਤੋਲੀਏ ।
ਹੋਲੀਏ ਨੀ………
ਉੱਤਰ :
ਹੋ ਹੋਲੀਏ, ਮੈਂ ਤੈਨੂੰ ਅਵਾਜ਼ ਮਾਰ ਰਿਹਾ ਹਾਂ । ਆ, ਅਸੀਂ ਆਮ ਨਾਲੋਂ ਵੱਖਰੇ ਰੰਗ ਘੋਲੀਏ । ਇਨ੍ਹਾਂ ਰੰਗਾਂ ਨੂੰ ਛਿੜਕਾਉਂਦੇ ਹੋਏ ਅਸੀਂ ਅਰਸ਼ਾਂ ਤਕ ਪਹੁੰਚ ਜਾਈਏ ਤੇ ਸਭ ਧਰਤੀਆਂ ਨੂੰ ਵੀ ਗਾਹ ਦੇਈਏ ।
ਪ੍ਰਸ਼ਨ 2.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਅ) ਇੱਕ ਰੰਗ ਹੋਵੇ ਪਿਆਰ ਦਾ,
ਸਭਨਾਂ ਤਾਈਂ ਸਤਿਕਾਰ ਦਾ ।
ਹਰ ਇੱਕ ਉੱਪਰ ਛਿੜਕੀਏ,
ਹਰ ਇੱਕ ਉੱਪਰ ਡੋਲ੍ਹੀਏ ।
ਹੋਲੀਏ ਨੀ………… ।
ਉੱਤਰ :
ਹੇ ਹੋਲੀਏ ! ਸਾਡੇ ਘੋਲੇ ਹੋਏ ਇਨ੍ਹਾਂ ਰੰਗਾਂ ਵਿਚ ਇਕ ਰੰਗ ਪਿਆਰ ਤੇ ਸਭਨਾਂ ਲਈ ਸਤਿਕਾਰ ਦਾ ਹੋਣਾ ਚਾਹੀਦਾ ਹੈ । ਫਿਰ ਅਸੀਂ ਇਸ ਨੂੰ ਹਰ ਇਕ ਉੱਪਰ ਛਿੜਕੀਏ ਤੇ ਹਰ ਇਕ ਦੇ ਉੱਪਰ ਡੋਲ੍ਹੀਏ ।
ਪ੍ਰਸ਼ਨ 3.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ੲ) ਇੱਕ ਰੰਗ ਹੋਵੇ ਪ੍ਰੀਤ ਦਾ,
ਵਿਸ਼ਵਾਸ ਦਾ ਪਰਤੀਤ ਦਾ ।
ਹਰ ਕੋਈ ਮਿੱਤਰ ਬਣੇ ।
ਅਸੀਂ ਭੇਤ ਸਾਰੇ ਖੋਲੀਏ
‘ਹੋਲੀਏ ਨੀ….
ਉੱਤਰ :
ਹੇ ਹੋਲੀਏ ! ਸਾਡੇ ਘੋਲੇ ਹੋਏ ਰੰਗਾਂ ਵਿਚੋਂ ਇਕ ਰੰਗ ਪਿਆਰ, ਵਿਸ਼ਵਾਸ ਤੇ ਯਕੀਨ ਦਾ ਹੋਣਾ ਚਾਹੀਦਾ ਹੈ, ਜਿਸ ਨਾਲ ਹਰ ਕੋਈ ਸਾਡਾ ਮਿੱਤਰ ਬਣ ਜਾਵੇ ਤੇ ਅਸੀਂ ਆਪਣੇ ਸਾਰੇ ਭੇਤ ਉਸ ਦੇ ਅੱਗੇ ਖੋਲ੍ਹ ਦੇਈਏ ।
ਪ੍ਰਸ਼ਨ 4.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਸ) ਇਕ ਰੰਗ ਹੋਵੇ ਅਮਨ ਦਾ ।
ਜਿਹੜਾ ਵਿਰੋਧੀ ਦਮਨ ਦਾ,
ਜੰਗਾਂ ਨੂੰ ਬਾਹਰ ਕੱਢੀਏ ।
ਅਮਨਾਂ ਦੀ ਬੋਲੀ ਬੋਲੀਏ ।
ਹੋਲੀਏ ਨੀ….
ਉੱਤਰ :
ਹੇ ਹੋਲੀਏ ! ਸਾਡੇ ਘੋਲੇ ਹੋਏ ਨਵੇਂ ਰੰਗਾਂ ਵਿਚ ਇਕ ਰੰਗ ਅਮਨ ਦਾ ਹੋਣਾ ਚਾਹੀਦਾ ਹੈ, ਜਿਹੜਾ ਕਿ ਨਾਸ਼ ਦਾ ਵਿਰੋਧੀ ਹੁੰਦਾ ਹੈ । ਆ ਇਸ ਰੰਗ ਨਾਲ ਅਸੀਂ ਜੰਗਾਂ ਨੂੰ ਸੰਸਾਰ ਵਿਚੋਂ ਖ਼ਤਮ ਕਰ ਦੇਈਏ ਤੇ ਅਮਨਾਂ ਦੀਆਂ ਗੱਲਾਂ ਕਰੀਏ । ਔਖੇ , ਸ਼ਬਦਾਂ ਦੇ ਅਰਥ-ਦਮਨ-ਨਾਸ਼ ।
ਪ੍ਰਸ਼ਨ 5.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਹ) ਇੱਕ ਦੋਸਤੀ ਦਾ ਰੰਗ ਹੈ ।
ਇਸ ਨਾਲ ਆਪਣਾ ਸੰਗ ਹੈ !
ਆ ਖੇੜੇ ਖ਼ੁਸ਼ੀਆਂ ਵੰਡੀਏ,
ਦਿਲ ਜ਼ਿੰਦਗੀ ਦਾ ਫੋਲੀਏ !
ਹੋਲੀਏ, ਨੀ ਹੋਲੀਏ ।
ਆ ਰੰਗ ਵੱਖਰੇ ਘੋਲੀਏ ॥
ਉੱਤਰ :
ਹੇ ਹੋਲੀਏ ! ਸਾਡੇ ਘੋਲੇ ਹੋਏ ਰੰਗਾਂ ਵਿਚ ਇਕ ਰੰਗ ਦੋਸਤੀ ਦਾ ਹੈ । ਇਸ ਨਾਲ ਸਾਡਾ ਪੱਕਾ ਸਾਥ ਹੈ । ਆ ਅਸੀਂ ਦੋਸਤੀ ਦਾ ਰੰਗ ਛਿੜਕਦੇ ਹੋਏ ਖੁਸ਼ੀਆਂ ‘ਤੇ ਹਾਸੇ ਵੰਡੀਏ ਅਤੇ ਇਸ ਤਰ੍ਹਾਂ ਜ਼ਿੰਦਗੀ ਦਾ ਦਿਲ ਫੋਲਦੇ ਹੋਏ ਉਸਦੀਆਂ ਭਾਵਨਾਵਾਂ ਨੂੰ ਵੱਧ ਤੋਂ ਵੱਧ ਸੰਤੁਸ਼ਟ ਕਰੀਏ । ਹੇ ਹੋਲੀਏ ! ਮੈਂ ਤੈਨੂੰ ਵਾਰ-ਵਾਰ ਪੁਕਾਰ ਰਿਹਾ ਹਾਂ । ਤੂੰ ਆ ਅਸੀਂ ਆਮ ਨਾਲੋਂ ਵੱਖਰੇ ਰੰਗ ਘੋਲੀਏ । ਔਖੇ ਸ਼ਬਦਾਂ ਦੇ ਅਰਥ-ਸੰਗ-ਸਾਥ । ਖੇੜੇ-ਖ਼ੁਸ਼ੀਆਂ ।