PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

Punjab State Board PSEB 7th Class Punjabi Book Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ Textbook Exercise Questions and Answers.

PSEB Solutions for Class 7 Punjabi Chapter 6 ਬਲਦਾਂ ਵਾਲਾ ਪਿਆਰਾ ਸਿੰਘ (1st Language)

Punjabi Guide for Class 7 PSEB ਬਲਦਾਂ ਵਾਲਾ ਪਿਆਰਾ ਸਿੰਘ Textbook Questions and Answers

ਬਲਦਾਂ ਵਾਲਾ ਪਿਆਰਾ ਸਿੰਘ ਪਾਠ-ਅਭਿਆਸ

1. ਦੱਸ :

(ਉਂ) ਪਿਆਰਾ ਸਿੰਘ ਦਾ ਨਿੱਤ-ਨੇਮ ਕੀ ਸੀ ?
ਉੱਤਰ :
ਪਿਆਰਾ ਸਿੰਘ ਹਰ ਰੋਜ਼ ਸਵੇਰੇ ਚਾਰ ਵਜੇ ਗੁਰਦੁਆਰੇ ਵਿੱਚੋਂ ਅਵਾਜ਼ ਆਉਣ ਦੇ ਨਾਲ ਉੱਠ ਪੈਂਦਾ। ਉਹ ਪਹਿਲਾਂ ਪਸ਼ੂਆਂ ਨੂੰ ਪੱਠੇ ਪਾਉਂਦਾ ਤੇ ਫਿਰ ਨਲਕੇ ਤੋਂ ਪਾਣੀ ਕੱਢ ਕੇ ‘ਵਾਹਿਗੁਰੂ – ਵਾਹਿਗੁਰੂ’ ਕਰਦਾ ਇਸ਼ਨਾਨ ਕਰਦਾ। ਫਿਰ ਉਹ ਬਲਦਾਂ ਦੀ ਖੁਰਲੀ ਵਿਚ ਹੱਥ ਮਾਰ ਕੇ ਪੱਠੇ ਇਕੱਠੇ ਕਰਦਾ ਪਸ਼ੂਆਂ ਵਲੋਂ ਵਿਹਲਾ ਹੋ ਕੇ ਉਹ ਲੱਸੀ ਪੀਂਦਾ ਤੇ ਖੇਤਾਂ ਵਿਚ ਜਾਣ ਲਈ ਤਿਆਰ ਹੋ ਜਾਂਦਾ। ਇਹ ਉਸ ਦਾ ਨਿਤਨੇਮ ਸੀ।

(ਆ) ਪਿਆਰਾ ਸਿੰਘ ਹਰ ਰੋਜ਼ ਸਵਖਤੇ ਖੇਤਾਂ ਵਿੱਚ ਜਾ ਕੇ ਕੀ ਕਰਦਾ ਸੀ ?
ਉੱਤਰ :
ਪਿਆਰਾ ਸਿੰਘ ਹਰ ਰੋਜ਼ ਸੁਵਖਤੇ ਰਾਤੀਂ ਬਣਾਈ ਸਕੀਮ ਅਨੁਸਾਰ ਖੇਤਾਂ ਵਿਚ ਜਾ ਕੇ ਆਪਣਾ ਕੰਮ ਆਰੰਭ ਕਰ ਦਿੰਦਾ ਹਲ ਜੋੜਨਾ ਹੋਵੇ ਜਾਂ ਖੂਹ, ਉਹ ਹਾਜ਼ਰੀ ਸਵੇਰੇ ਦੀ ਰੋਟੀ ਖੇਤਾਂ ਵਿਚ ਹੀ ਖਾਂਦਾ ਸੀ।

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

(ਏ) ਪਿਆਰਾ ਸਿੰਘ ਨੇ ਕਿਹੜੇ-ਕਿਹੜੇ ਢੰਗ-ਤਰੀਕੇ ਆਪਣੇ ਬਾਪੂ ਦੀਦਾਰ ਸਿੰਘ ਤੋਂ ਸਿੱਖੇ ਸਨ?
ਉੱਤਰ :
ਪਿਆਰਾ ਸਿੰਘ ਨੇ ਆਪਣੇ ਬਾਪੂ ਤੋਂ ਇਹ ਸਿੱਖਿਆ ਸੀ ਕਿ ਖੇਤਾਂ ਵਿਚ ਕੰਮ ਕਰਨ ਲਈ ਹਰ ਰੋਜ਼ ਸੁਵਖਤੇ ਜਾਣਾ ਚਾਹੀਦਾ ਹੈ। ਖੇਤ ਦੀ ਹਰ ਵੱਟ – ਬੰਨ੍ਹੇ ਉੱਤੇ ਗੇੜਾ ਮਾਰਨਾ ਚਾਹੀਦਾ ਹੈ। ਰੁੱਖਾਂ – ਬੂਟਿਆਂ ਤੇ ਫ਼ਸਲ ਦੇ ਪੱਤਿਆਂ ਨੂੰ ਧਿਆਨ ਨਾਲ ਵੇਖਣਾ ਚਾਹੀਦਾ ਹੈ। ਫ਼ਸਲਾਂ ਦਾ ਧੀਆਂ – ਪੁੱਤਰਾਂ ਤੋਂ ਵੀ ਵੱਧ ਖ਼ਿਆਲ ਰੱਖਣਾ ਚਾਹੀਦਾ ਹੈ। ਉਸ ਨੇ ਆਪਣੇ ਬਾਪੂ ਤੋਂ ਇਹ ਵੀ ਸਿੱਖਿਆ ਸੀ ਕਿ ਹੱਥਾਂ ਨਾਲ ਮਿਹਨਤ ਕਰਨ ਵਾਲਿਆਂ ਨੂੰ ਕਿਸੇ ਚੀਜ਼ ਦੀ ਤੰਗੀ ਨਹੀਂ ਰਹਿੰਦੀ।

(ਸ) ਪਿਆਰਾ ਸਿੰਘ ਨੂੰ ਕਿਸੇ ਵੀ ਚੀਜ਼ ਦੀ ਤੰਗੀ-ਤੁਰਸ਼ੀ ਨਹੀਂ ਸੀ, ਦੱਸੇ ਕਿਵੇਂ ?
ਉੱਤਰ :
ਪਿਆਰਾ ਸਿੰਘ ਇਕ ਮਿਹਨਤੀ ਕਿਸਾਨ ਸੀ। ਉਸ ਦੇ ਘਰ ਦੁੱਧ, ਪੁੱਤ ਤੇ ਧੀ ਸਨ ! ਦੋ ਮੱਝਾਂ, ਇਕ ਗਾਂ ਤੇ ਨਗੌਰੀ ਬਲਦਾਂ ਦੀ ਜੋੜੀ ਨਾਲ ਉਸ ਦਾ ਘਰ ਭਰਿਆ – ਭਰਿਆ ਜਾਪਦਾ ਸੀ। ਇਸ ਤਰ੍ਹਾਂ ਉਸ ਦੇ ਘਰ ਵਿਚ ਤੰਗੀ – ਤੁਰਸ਼ੀ ਨਹੀਂ ਸੀ।

(ਰ) “ਤੂੰ ਵੀ ਖੇਤਾਂ ਵਿੱਚ ਫ਼ਾਰਮੀ ਖਾਦ ਪਾ, ਨਵੇਂ ਬੀਜ ਪਾ ਆਪਾਂ ਵੀ ਟੁੱਕਟਰ ਵਾਲੇ ਬਣੀਏ।’ ਧੰਨ ਕੌਰ ਵੱਲੋਂ ਦਿੱਤੀ ਸਲਾਹ ਪਿਆਰਾ ਸਿੰਘ ਕਿਉਂ ਨਹੀਂ ਸੀ ਮੰਨਣੀ ਚਾਹੁੰਦਾ।
ਉੱਤਰ :
ਪਿਆਰਾ ਸਿੰਘ ਆਪਣੀ ਪਤਨੀ ਧੰਨ ਕੌਰ ਦੀ ਇਹ ਸਲਾਹ ਇਸ ਕਰਕੇ ਨਹੀਂ ਮੰਨਣੀ ਚਾਹੁੰਦਾ, ਕਿਉਂਕਿ ਉਹ ਸਮਝਦਾ ਸੀ ਕਿ ਉਸ ਦੀ ਥੋੜ੍ਹੀ ਖੇਤੀ ਬਲਦਾਂ ਨਾਲ ਚੱਲੀ ਜਾਂਦੀ ਹੈ। ਉਹ ਲੋਕਾਂ ਵਾਂਗ ਅੱਡੀਆਂ ਚੁੱਕ ਕੇ ਫਾਹਾ ਨਹੀਂ ਸੀ ਲੈਣਾ ਚਾਹੁੰਦਾ। ਉਹ ਜਾਣਦਾ ਸੀ ਕਿ ਕਰਜ਼ ਚੁੱਕ ਕੇ ਮਸ਼ੀਨਰੀ ਲੈਣ ਤੇ ਧੀਆਂ – ਪੁੱਤਰਾਂ ਦੇ ਵਿਆਹ ਕਰਨ ਵਾਲਿਆਂ ਦਾ ਕਿੰਨਾ ਬੁਰਾ ਹਾਲ ਹੁੰਦਾ ਹੈ। ਉਹ ਕਹਿੰਦਾ ਸੀ ਕਿ ਜਿੰਨਾ ਚਿਰ ਉਸ ਵਿਚ ਨੈਣ – ਪ੍ਰਾਣ ਹਨ, ਉਹ ਕੁਦਰਤੀ ਢੰਗ ਨਾਲ ਹੀ ਖੇਤੀ ਕਰੇਗਾ।

(ਕ) ਪਿਆਰਾ ਸਿੰਘ ਆਪਣੇ ਦੋਹਾਂ ਬੱਚਿਆਂ ਦਾ ਵਿਆਹ ਕਿਹੋ-ਜਿਹਾ ਕਰਨਾ ਚਾਹੁੰਦਾ ਸੀ ?
ਉੱਤਰ :
ਪਿਆਰਾ ਸਿੰਘ ਆਪਣੇ ਦੋਹਾਂ ਬੱਚਿਆਂ – ਧੀ ਤੇ ਪੁੱਤਰ – ਦੇ ਵਿਆਹ ਸਾਦਾ ਢੰਗ ਨਾਲ ਕਰਨੇ ਚਾਹੁੰਦਾ ਸੀ। ਉਹ ਪੁੱਤਰ ਦੇ ਵਿਆਹ ਉੱਤੇ ਤਾਂ ਕੁੱਝ ਲੈਣਾ ਵੀ ਨਹੀਂ ਸੀ ਚਾਹੁੰਦਾ।

(ਖ) ਪਿੰਡ ਦੇ ਲੋਕ ਪਿਆਰਾ ਸਿੰਘ ਦੇ ਖੇਤ ਦੀ ਫ਼ਸਲ ਅਤੇ ਸਬਜ਼ੀਆਂ ਕਿਉਂ ਖ਼ਰੀਦਦੇ ਸਨ ?
ਉੱਤਰ :
ਕਿਉਂਕਿ ਪਿਆਰਾ ਸਿੰਘ ਆਪਣੀਆਂ ਫ਼ਸਲਾਂ ਤੇ ਸਬਜ਼ੀਆਂ ਉੱਤੇ ਜ਼ਹਿਰੀਲੀਆਂ ਕੀੜੇ – ਮਾਰ ਦਵਾਈਆਂ ਨਹੀਂ ਸੀ ਛਿੜਕਦਾ। ਇਸ ਤੋਂ ਇਲਾਵਾ ਉਹ ਉਨ੍ਹਾਂ ਦੀ ਪਾਲਣਾ ਦੇਸੀ ਰੂੜੀ ਨਾਲ ਕਰਦਾ ਸੀ।

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

(ਗ) ਪਾਣੀ ਦੀ ਘਾਟ ਨੂੰ ਪੂਰਾ ਕਰਨ ਬਾਰੇ ਪਿਆਰਾ ਸਿੰਘ ਦੇ ਕੀ ਵਿਚਾਰ ਸਨ ? ਦੱਸੋ।
ਉੱਤਰ :
ਧਰਤੀ ਹੇਠਲੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਪਿਆਰਾ ਸਿੰਘ ਦਾ ਵਿਚਾਰ ਸੀ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਖੇਤਾਂ ਵਿਚ ਰੁੱਖ – ਬੂਟੇ ਲਾ ਕੇ ਧਰਤੀ ਨੂੰ ਹਰੀ – ਭਰੀ ਬਣਾ ਕੇ ਰੱਖਣ। ਇਸ ਨਾਲ ਮੀਂਹ ਜ਼ਿਆਦਾ ਪੈਣਗੇ ਤੇ ਪਾਣੀ ਦੀ ਘਾਟ ਪੂਰੀ ਹੋ ਜਾਵੇਗੀ।

(ਘ) ਪਿੰਡ ਦਾ ਸਰਪੰਚ ਪਿਆਰਾ ਸਿੰਘ ਲਈ ਕੀ ਸੁਨੇਹਾ ਆਇਆ ਸੀ ?
ਉੱਤਰ :
ਪਿੰਡ ਦਾ ਸਰਪੰਚ ਪਿਆਰਾ ਸਿੰਘ ਲਈ ਇਹ ਸੁਨੇਹਾ ਲੈ ਕੇ ਆਇਆ ਸੀ ਕਿ ਕੱਲ੍ਹ ਨੂੰ ਪਿੰਡ ਵਿਚ ਖੇਤੀ ਮਹਿਕਮੇ ਵਾਲਿਆਂ ਨੇ ਕੁਦਰਤੀ ਖੇਤੀ ਬਾਰੇ ਕਿਸਾਨਾਂ ਨਾਲ ਗੱਲਾਂ ਕਰਨ ਆਉਣਾ ਹੈ ਤੇ ਉਹ ਉਸ ਦੀ ਬਹੁਤ ਤਾਰੀਫ਼ ਕਰਦੇ ਸਨ। ਇਸ ਕਰਕੇ ਉਹ ਕੱਲ ਦਸ ਵਜੇ ਪੰਚਾਇਤ ਘਰ ਪਹੁੰਚ ਜਾਵੇ।

2. ਔਖੇ ਸ਼ਬਦਾਂ ਦੇ ਅਰਥ:

  • ਝਲਾਨੀ : ਮਿੱਟੀ ਆਦਿ ਦੀ ਬਣਾਈ ਹੋਈ ਨੀਵੀਂ ਛੱਤ ਵਾਲੀ ਰਸੋਈ
  • ਨਿੱਤ-ਨੇਮ : ਹਰ ਰੋਜ਼ ਕਰਨ ਵਾਲਾ ਕੰਮ
  • ਮਸ਼ਹੂਰ : ਸਿੱਧ
  • ਵਿੱਢ ਲੈਣਾ : ਸ਼ੁਰੂ ਕਰਨਾ
  • ਨਵੇਂ-ਨਿਰੋਏ : ਤਕੜੇ, ਤੰਦਰੁਸਤ, ਚੰਗੇ-ਭਲੇ
  • ਨਿਆਈਂਆਂ: ਪਿੰਡ ਦੇ ਨੇੜੇ ਦੀ ਜ਼ਮੀਨ
  • ਹਾਜਰੀ : ਸਵੇਰ ਵੇਲੇ ਦੀ ਰੋਟੀ
  • ਖੱਤੀ : ਛੋਟਾ ਖੇਤ
  • ਨੈਣ-ਪਾਣ : ਸਰੀਰ ਦੇ ਅੰਗ, ਜਿੰਦ-ਜਾਨ
  • ਨਦੀਨ : ਖੇਤਾਂ ਵਿੱਚ ਉੱਗੇ ਵਾਧੂ ਪੌਦੇ

3 . ਹੇਠ ਲਿਖੇ ਸ਼ਬਦਾਂ, ਵਾਕਾਂਸ਼ਾਂ ਤੇ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋ :

ਟੁਣ-ਟੁਣਕ, ਦੱਬ ਕੇ ਵਾਹ ਤੇ ਰੱਜ ਕੇ ਖਾਹ, ਅੱਡੀਆਂ ਚੁੱਕ ਕੇ ਫਾਹਾ ਲੈਣਾ, ਧੁਨ ਦਾ ਪੱਕਾ ਹੋਣਾ, ਤਾਰੀਫ਼ ਕਰਨਾ, ਸਵਖਤੇ, ਧਰਤੀ ਤੋਂ ਗਿੱਠ ਉੱਚਾ ਹੋ ਗਿਆ।
ਉੱਤਰ :

  • ਟੁਣਕ – ਟੂਣਕ (ਟੱਲੀਆਂ ਦੇ ਵੱਜਣ ਦੀ ਅਵਾਜ਼) – ਬਲਦਾਂ ਦੇ ਗਲਾਂ ਵਿਚ ਪਈਆਂ ਟੱਲੀਆਂ ਟੁਣਕ – ਟੁਣਕ ਵੱਜ ਰਹੀਆਂ ਸਨ।
  • ਦੱਬ ਕੇ ਵਾਹ ਤੇ ਰੱਜ ਕੇ ਖਾਹ (ਜਿੰਨੀ ਖੇਤਾਂ ਵਿਚ ਮਿਹਨਤ ਕਰੋ, ਓਨੀ ਹੀ ਫ਼ਸਲ ਵਧੇਰੇ ਹੁੰਦੀ ਹੈ) – ਬਜ਼ੁਰਗ ਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਸਿਆਣੇ ਕਹਿੰਦੇ ਹਨ, “ਦੱਬ ਕੇ ਵਾਹ ਤੇ ਰੱਜ ਕੇ ਖਾਹ’ ; ਇਸ ਕਰਕੇ ਉਨ੍ਹਾਂ ਨੂੰ ਖੇਤਾਂ ਵਿਚੋਂ ਭਰਪੂਰ ਫ਼ਸਲ ਲੈਣ ਲਈ ਖੂਬ ਵਾਹੀ ਤੇ ਗੋਡੀ ਕਰਨੀ ਚਾਹੀਦੀ ਹੈ।
  • ਅੱਡੀਆਂ ਚੁੱਕ ਕੇ ਫਾਹਾ ਲੈਣਾ (ਵਿੱਤੋਂ ਬਾਹਰਾ ਕੰਮ ਕਰਨਾ – ਜੇਕਰ ਤੁਹਾਡੇ ਕੋਲ ਬਹੁਤੇ ਪੈਸੇ ਨਹੀਂ, ਤਾਂ ਪੁੱਤਰਾਂ – ਧੀਆਂ ਦੇ ਵਿਆਹ ਸਾਦ – ਮੁਰਾਦੇ ਕਰਨੇ ਚਾਹੀਦੇ ਹਨ ਐਵੇਂ ਅੱਡੀਆਂ ਚੁੱਕ ਕੇ ਫਾਹਾ ਲੈਣ ਦਾ ਕੋਈ ਫ਼ਾਇਦਾ ਨਹੀਂ।
  • ਧੁਨ ਦਾ ਪੱਕਾ ਹੋਣਾ (ਇਰਾਦੇ ਤੋਂ ਨਾ ਥਿੜਕਣ ਵਾਲਾ ਹੋਣਾ) – ਬੰਦੇ ਨੂੰ ਧੁਨ ਦਾ ਪੱਕਾ ਹੋਣਾ ਚਾਹੀਦਾ ਹੈ, ਤਾਂ ਹੀ ਉਹ ਕਿਸੇ ਕੰਮ ਵਿਚ ਸ਼ਾਨਾਂਮੱਤੀ ਸਫਲਤਾ ਪ੍ਰਾਪਤ ਕਰ ਸਕਦਾ ਹੈ।
  • ਤਾਰੀਫ਼ ਕਰਨਾ ਪ੍ਰਸੰਸਾ ਕਰਨਾ) – ਚੰਗਾ ਕੰਮ ਕਰਨ ਵਾਲੇ ਦੀ ਹਰ ਕੋਈ ਤਾਰੀਫ਼ ਕਰਦਾ ਹੈ।
  • ਸੁਵਖਤੇ ਸਵੇਰੇ ਸਮੇਂ ਸਿਰ) – ਸਾਰੇ ਕਾਮੇ ਸਵੇਰੇ ਸੁਵਖਤੇ 8 ਵਜੇ ਕੰਮ ਉੱਤੇ ਪਹੁੰਚ ਜਾਂਦੇ ਹਨ।
  • ਕੰਮ ਵਿੱਢ ਲੈਣਾ ਕੰਮ ਸ਼ੁਰੂ ਕਰ ਲੈਣਾ) – ਜੇਕਰ ਤੇਰੇ ਕੋਲ ਪੈਸੇ ਨਹੀਂ ਸਨ, ਤਾਂ ਤੈਨੂੰ ਮਕਾਨ ਬਣਾਉਣ ਦਾ ਕੰਮ ਵਿੱਢਣਾ ਹੀ ਨਹੀਂ ਸੀ ਚਾਹੀਦਾ
  • ਭਾਸ਼ਨ ਲੈਕਚਰ) – ਨੇਤਾ ਜੀ ਦਾ ਭਾਸ਼ਨ ਬੜਾ ਜੋਸ਼ੀਲਾ ਸੀ।
  • ਨੈਣ – ਪ੍ਰਾਣ (ਜੀਵਨ, ਜਾਨ – ਜਿੰਨਾ ਚਿਰ ਨੈਣ – ਪਾਣ ਕਾਇਮ ਹਨ, ਮੈਂ ਕੰਮ ਕਰਦਾ ਰਹਾਂਗਾ।
  • ਨਿਤਨੇਮ (ਹਰ ਰੋਜ਼ ਦਾ ਕੰਮ – ਹਰ ਰੋਜ਼ ਪਾਠ ਕਰਨਾ ਮੇਰਾ ਨਿਤਨੇਮ ਹੈ।
  • ਨਵੇਂ – ਨਰੋਏ (ਤੰਦਰੁਸਤ – ਭੰਗੜੇ ਵਿਚ ਭਾਗ ਲੈਣ ਵਾਲੇ ਸਾਰੇ ਗੱਭਰੂ ਨਵੇਂ – ਨਰੋਏ ਸਨ।

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

4. ਵਿਆਕਰਨ :

ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਸ਼ਬਦ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰੇ, ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ ਨਵੇਂ-ਨਿਰੋਏ, ਚੰਗੇ, ਸੋਹਣਾ, ਬਾਰੂਵੀਂ ਆਦਿ ਵਿਸ਼ੇਸ਼ਣ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ:

1. ਗੁਣਵਾਚਕ ਵਿਸ਼ੇਸ਼ਣ : ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਸ਼ਬਦ ਦੇ ਨਾਲ ਆ ਕੇ ਉਸ ਦਾ ਗੁਣ – ਔਗੁਣ ਆਦਿ ਪ੍ਰਗਟ ਕਰੇ, ਉਸ ਨੂੰ ਗੁਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ :
(ਉ) ਕੁੜੀ ਦਾ ਮੈਂ ਸਿੱਧਾ-ਸਾਦਾ ਵਿਆਹ ਕਰੂੰ।
(ਅ) ਮੁੰਡਾ ਜਵਾਨ ਹੋ ਗਿਆ।
ਉਪਰੋਕਤ ਵਾਕਾਂ ‘ਚ ਲਕੀਰੇ ਗਏ ਸ਼ਬਦ ਗੁਣਵਾਚਕ ਵਿਸ਼ੇਸ਼ਣ ਹਨ।

2. ਸੰਖਿਆਵਾਚਕ ਵਿਸ਼ੇਸ਼ਣ : ਜਿਹੜਾ ਸ਼ਬਦ ਨਾਂਵ ਜਾਂ ਪੜਨਾਂਵ-ਸ਼ਬਦਾਂ ਦੀ ਗਿਣਤੀ ਦਾ ਗਿਆਨ ਕਰਾਵੇ, ਉਸ ਨੂੰ ਸੰਖਿਆਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ :
(ਉ) ਵਿਹਲੇ ਬੰਦੇ ਨੂੰ ਸੌ ਬਿਮਾਰੀਆਂ ਲੱਗਦੀਆਂ ਹਨ।
(ਅ) ਪਿਆਰਾ ਸਿੰਘ ਕੋਲ ਵੀਹ ਵਿੱਘੇ ਜ਼ਮੀਨ ਸੀ।
ਉਪਰੋਕਤ ਵਾਕਾਂ ਚ ਲਕੀਰੇ ਗਏ ਸ਼ਬਦ ਸੰਖਿਆਵਾਚਕ ਵਿਸ਼ੇਸ਼ਣ ਹਨ।

3. ਪਰਿਮਾਣਵਾਚਕ ਵਿਸ਼ੇਸ਼ਣ : ਜਿਹੜੇ ਸ਼ਬਦਾਂ ਤੋਂ ਨਾਂਵ ਜਾਂ ਪੜਨਾਂਵ ਦੀ ਗਿਣਤੀ, ਮਾਪ ਜਾਂ ਤੇਲ ਦਾ ਗਿਆਨ ਹੋਵੇ, ਉਹਨਾਂ ਨੂੰ ਪਰਿਮਾਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ :
(ੳ) ਆਪਣੀ ਥੋੜੀ ਖੇਤੀ ਅਜੇ ਬਲਦਾਂ ਨਾਲ ਚੱਲੀ ਜਾਂਦੀ ਹੈ।
(ਅ) ਪਿੰਡ ਦੇ ਕਾਫ਼ੀ ਲੋਕ ਪਿਆਰਾ ਸਿੰਘ ਤੋਂ ਬੀਜ ਅਤੇ ਸਬਜ਼ੀਆਂ ਲੈ ਕੇ ਵਰਤਦੇ।
ਉਪਰੋਕਤ ਵਾਕਾਂ ਚ ਲਕੀਰੇ ਗਏ ਸ਼ਬਦ ਪਰਿਮਾਣਵਾਚਕ ਵਿਸ਼ੇਸ਼ਣ ਹਨ।

4 ਨਿਸ਼ਚੇਵਾਚਕ ਵਿਸ਼ੇਸ਼ਣ : ਜਿਹੜਾ ਸ਼ਬਦ ਨਾਂਵ ਜਾਂ ਪੜਨਾਂਵ ਵੱਲ ਨਿਸ਼ਚੇਪੁਰਬਕ ਸੰਕੇਤ ਕਰੋ ਅਤੇ ਉਸ ਨੂੰ ਆਮ ਤੋਂ ਖ਼ਾਸ ਬਣਾਏ, ਉਸ ਨੂੰ ਨਿਸ਼ਚੇਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ :
(ਉ) ਅਹਿ ਫ਼ਸਲ ਕਿੰਨੀ ਚੰਗੀ ਹੈ!
(ਅ) ਅਹੁ ਸਾਡੇ ਬਲੂਦ ਹਨ।
ਉਪਰੋਕਤ ਵਾਕਾਂ ਚ ਲਕੀਰੇ ਗਏ ਸ਼ਬਦ ਨਿਸ਼ਚੇਵਾਚਕ ਵਿਸ਼ੇਸ਼ਣ ਹਨ।

5. ਪੜਨਾਂਵੀ ਵਿਸ਼ੇਸ਼ਣ : ਜਿਹੜਾ ਸ਼ਬਦ ਪੜਨਾਂਵ ਹੋਵੇ ਪਰ ਨਾਂਵ-ਸ਼ਬਦ ਨਾਲ ਲੱਗ ਕੇ ਵਿਸ਼ੇਸ਼ਣ ਦਾ ਕੰਮ ਕਰੇ, ਉਸ ਨੂੰ ਪੜਨਾਂਵੀ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ :
(ੳ) ਜਿਸ ਕਿਸਾਨ ਨੇ ਵੀ ਪਿਆਰਾ ਸਿੰਘ ਤੋਂ ਬੀਜ ਲਿਆ ਸੀ, ਉਹ ਕਾਮਯਾਬ ਹੋ ਗਿਆ।
(ਅ) ਮੇਰੀ ਕਹੀ ਕਿਸ ਕੋਲ ਹੈ ?
ਉਪਰੋਕਤ ਵਾਕਾਂ ਵਿੱਚ ਲਕੀਰੇ ਗਏ ਸ਼ਬਦ ਪੜਨਾਂਵੀਂ ਵਿਸ਼ੇਸ਼ਣ ਹਨ।

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

ਅਧਿਆਪਕ ਲਈ :

ਅਧਿਆਪਕ ਵਿਦਿਆਰਥੀਆਂ ਨੂੰ ਖੇਤੀ ਕਰਨ ਦੇ ਪੁਰਾਤਨ ਅਤੇ ਆਧੁਨਿਕ ਢੰਗਾਂ ਦੇ ਅੰਤਰ ਬਾਰੇ ਜਾਣਕਾਰੀ ਦੇਵੇ।

PSEB 7th Class Punjabi Guide ਬਲਦਾਂ ਵਾਲਾ ਪਿਆਰਾ ਸਿੰਘ Important Questions and Answers

ਪ੍ਰਸ਼ਨ –
“ਬਲਦਾਂ ਵਾਲਾ ਪਿਆਰਾ ਸਿੰਘ ਕਹਾਣੀ ਦਾ ਸਾਰ ਲਿਖੋ।
ਉੱਤਰ :
ਬਲਦਾਂ ਵਾਲਾ ਪਿਆਰਾ ਸਿੰਘ ਹਰ ਰੋਜ਼ ਸਵੇਰੇ ਚਾਰ ਵਜੇ ਗੁਰਦੁਆਰੇ ਵਿੱਚੋਂ ਅਵਾਜ਼ ਆਉਣ ਦੇ ਨਾਲ ਹੀ ਮੰਜੇ ਉੱਤੋਂ ਉੱਠ ਪੈਂਦਾ ਬਲਦਾਂ ਨੂੰ ਪੱਠੇ ਪਾਉਣ ਮਗਰੋਂ ਉਹ ਇਸ਼ਨਾਨ ਕਰਦਾ ਤੇ ਫਿਰ ਆਪਣੀ ਪਤਨੀ ਧੰਨ ਕੌਰ ਤੋਂ ਲੱਸੀ ਦੀ ਗੜਵੀ ਮੰਗਵਾ ਕੇ ਪੀਣ ਮਗਰੋਂ ਉਹ ਖੇਤਾਂ ਨੂੰ ਤੁਰ ਪੈਂਦਾ। ਲੋਕ ਉਸ ਨੂੰ ਬਲਦਾਂ ਵਾਲਾ ਪਿਆਰਾ ਸਿੰਘ ਆਖਦੇ। ਹਰੀ ਕ੍ਰਾਂਤੀ ਵੇਲੇ ਵੀ ਉਹ ਆਪਣੀ ਵੀਹ ਵਿਘੇ ਜ਼ਮੀਨ ਦੀ ਖੇਤੀ ਬਲਦਾਂ ਨਾਲ ਹੀ ਕਰਦਾ ਰਿਹਾ।ਉਹ ਹਰ ਰੋਜ਼ ਰਾਤੀਂ ਬਣਾਈ ਸਕੀਮ ਅਨੁਸਾਰ ਖੇਤਾਂ ਵਿਚ ਜਾ ਕੇ ਕੰਮ ਸ਼ੁਰੂ ਕਰ ਦਿੰਦਾ। ਉਹ ਛਾਹ ਵੇਲਾ ਖੇਤਾਂ ਵਿਚ ਹੀ ਕਰਦਾ। ਨਿਆਈਆਂ ਵਿਚ ਟੋਭੇ ਤੋਂ ਪਾਰ ਖੂਹ ਸਦਕਾ ਉਸ ਦੇ ਖੇਤ ਹਮੇਸ਼ਾ ਹਰੇ – ਭਰੇ ਰਹਿੰਦੇ।

ਉਸ ਨੇ ਖੇਤੀ ਦੇ ਢੰਗ – ਤਰੀਕੇ ਆਪਣੇ ਬਾਪੂ ਦੀਦਾਰ ਸਿੰਘ ਤੋਂ ਸਿੱਖੇ ਸਨ। ਉਸ ਦੇ ਬਾਪੂ ਨੇ ਕਿਹਾ ਸੀ ਕਿ ਉਹ ਹਰ ਰੋਜ਼ ਖੇਤਾਂ ਵਿਚ ਸੁਵਖਤੇ ਜਾਇਆ ਕਰੇ ਤੇ ਖੇਤ ਦੇ ਹਰ ਬੰਨੇ ਉੱਤੇ ਗੇੜਾ ਮਾਰ ਕੇ ਰੁੱਖਾਂ – ਬੂਟਿਆਂ ਤੇ ਫ਼ਸਲਾਂ ਨੂੰ ਧਿਆਨ ਨਾਲ ਵੇਖਿਆ ਕਰੇ। ਫ਼ਸਲਾਂ ਦਾ ਧੀਆਂ – ਪੁੱਤਰਾਂ ਵਾਂਗ ਖ਼ਿਆਲ ਰੱਖਣਾ ਪੈਂਦਾ ਹੈ। ਹੱਥਾਂ ਨਾਲ ਮਿਹਨਤ ਕਰਨ ਵਾਲਿਆਂ ਨੂੰ ਕਿਸੇ ਚੀਜ਼ ਦੀ ਤੰਗੀ ਨਹੀਂ ਆਉਂਦੀ।

ਸਚਮੁੱਚ ਹੀ ਪਿਆਰਾ ਸਿੰਘ ਦੇ ਘਰ ਕਿਸੇ ਚੀਜ਼ ਦੀ ਤੰਗੀ ਨਹੀਂ ਸੀ। ਦੁੱਧ, ਪੁੱਤਰ ਤੇ ਧੀ ਉਸ ਦੇ ਘਰ ਸਨ। ਇਸ ਤੋਂ ਇਲਾਵਾ ਦੋ ਮੱਝਾਂ, ਇੱਕ ਗਾਂ ਤੇ ਨਗੌਰੀ ਬਲਦਾਂ ਦੀ ਜੋੜੀ ਉਸ ਦੇ ਕੋਲ ਸੀ। ਉਹ ਸਵੇਰੇ ਸੁਵਖਤੇ ਖੇਤਾਂ ਵਿਚ ਚਲਾ ਜਾਂਦਾ ਤੇ ਦੁਪਹਿਰ ਦੀ ਰੋਟੀ ਤਕ ਡਟ ਕੇ ਕੰਮ ਕਰਦਾ। ਸੂਰਜ ਦੀ ਟਿੱਕੀ ਚੜ੍ਹਦਿਆਂ ਹੀ ਧੰਨ ਕੌਰ ਉਸ ਲਈ ਛਾਹ – ਵੇਲਾ ਲੈ ਕੇ ਆ ਜਾਂਦੀ ਸੀ ! ਖੂਹ ਉੱਤੇ ਪਿਆਰਾ ਸਿੰਘ ਨੇ ਘਰ – ਪਰਿਵਾਰ ਲਈ ਸਬਜ਼ੀਆਂ ਬੀਜੀਆਂ ਹੋਈਆਂ ਸਨ ! ਛਾਹ ਵੇਲਾ ਖਾ ਕੇ ਪਿਆਰਾ ਸਿੰਘ ਆਪਣੇ ਕੰਮ ਵਿਚ ਲੱਗ ਜਾਂਦਾ, ਪਰੰਤੂ ਧੰਨ ਕੌਰ ਪੱਠੇ ਵੱਢਣ ਲੱਗ ਪੈਂਦੀ ਤੇ ਫਿਰ ਉਹ ਦੁਪਹਿਰ ਦੀ ਰੋਟੀ ਲਈ ਸਬਜ਼ੀ ਤੋੜ ਕੇ ਘਰ ਮੁੜ ਆਉਂਦੀ।

ਪਿੰਡ ਵਿਚ ਟਰੈਕਟਰਾਂ ਤੋਂ ਇਲਾਵਾ ਖੇਤੀ ਦੇ ਕੰਮਾਂ ਲਈ ਹੋਰ ਮਸ਼ੀਨਾਂ ਵੀ ਆ ਗਈਆਂ, ਪਰ ਪਿਆਰਾ ਸਿੰਘ ਨਗੌਰੀ ਬਲਦਾਂ ਦੀ ਜੋੜੀ ਲੈ ਆਇਆ। ਉਹ ‘ਦੱਬ ਕੇ ਵਾਹ ਤੇ ਰੱਜ ਕੇ ਖਾਹ’ ਵਾਲੀ ਖੇਤੀ ਵਿਚ ਯਕੀਨ ਕਰਦਾ ਸੀ। ਇਕ ਵਾਰੀ ਧੰਨ ਕੌਰ ਨੇ ਉਸ ਨੂੰ ਖੇਤਾਂ ਵਿਚ ਫ਼ਾਰਮੀ ਖਾਦ ਪਾਉਣ ਤੇ ਨਵੇਂ ਬੀਜ ਲਿਆਉਣ ਲਈ ਕਿਹਾ, ਤਾਂ ਜੋ ਉਹ ਵੀ ਟਰੈਕਟਰ ਵਾਲੇ ਬਣ ਜਾਣ 1ਉਸ ਦਾ ਮੰਡਾ ਬਾਰਵੀਂ ਵਿਚ ਪੜਦਾ ਸੀ ਤੇ ਕੁੜੀ ਨੇ ਈ.ਟੀ.ਟੀ. ਕਰ ਲਈ ਸੀ।ਉਹ ਸਮਝਦੀ ਸੀ ਕਿ ਉਸ ਦੀ ਕੁੜੀ ਲਈ ਚੰਗਾ ਰਿਸ਼ਤਾ ਟਰੈਕਟਰ ਆਦਿ ਹੋਣ ਨਾਲ ਹੀ ਮਿਲੇਗਾ ! ਪਰ ਪਿਆਰਾ ਸਿੰਘ ਨੇ ਕਿਹਾ ਕਿ ਉਹ ਕੁੜੀ ਦਾ ਵਿਆਹ ਸਾਦਾ ਕਰੇਗਾ ਤੇ ਮੁੰਡੇ ਦੇ ਵਿਆਹ ਉੱਤੇ ਕੁੱਝ ਲਵੇਗਾ ਨਹੀਂ।

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

ਇਸ ਕਰਕੇ ਉਸ ਨੇ ਕੋਈ ਕੰਮ ਵਿੱਤੋਂ ਬਾਹਰਾ ਨਹੀਂ ਕਰਨਾ। ਟਰੈਕਟਰ ਤੇ ਹੋਰ ਮਸ਼ੀਨਾਂ ਲਈ ਕਰਜ਼ਾ ਚੁੱਕਣ ਵਾਲਿਆਂ ਦਾ ਜੋ ਹਾਲ ਹੁੰਦਾ ਹੈ, ਉਹ ਸਭ ਨੂੰ ਪਤਾ ਹੀ ਹੈ। ਧੰਨ ਕੌਰ ਨੇ ਕਿਹਾ ਕਿ ਇਹ ਗੱਲ ਉਸ ਦੇ ਪੁੱਤਰ ਪ੍ਰੀਤਮ ਨੇ ਉਸ ਨੂੰ ਕਹੀ ਸੀ, ਉੱਵ ਉਹ ਆਪ ਤਾਂ ਹੱਥੀਂ ਕੰਮ ਨੂੰ ਵਧੇਰੇ ਪਸੰਦ ਕਰਦੀ ਹੈ। ਪਿਆਰਾ ਸਿੰਘ ਨੇ ਉਸ ਨੂੰ ਕਿਹਾ ਕਿ ਜਿੰਨਾ ਚਿਰ ਉਸ ਦੇ ਨੈਣ – ਪਾਣ ਕੰਮ ਕਰਦੇ ਹਨ, ਉਹ ਕੁਦਰਤੀ ਢੰਗ ਨਾਲ ਹੀ ਖੇਤੀ ਕਰੇਗਾ। ਉਹ ਜਾਣਦੀ ਹੀ ਹੈ ਕਿ ਅੱਧੇ ਪਿੰਡ ਦੇ ਲੋਕ ਖਾਣ ਲਈ ਕਣਕ, ਮੱਕੀ ਤੇ ਮੂੰਗੀ ਉਸ ਤੋਂ ਮੁੱਲ ਲੈਂਦੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਹ ਖੇਤਾਂ ਵਿਚ ਦੇਸੀ ਰੂੜੀ ਹੀ ਪਾਉਂਦੇ ਹਨ ਤੇ ਉਨ੍ਹਾਂ ਉੱਤੇ ਕੋਈ ਦਵਾਈ ਨਹੀਂ ਛਿੜਕਦੇ।

ਉਸ ਨੇ ਦੱਸਿਆ ਕਿ ਉਹ ਤਾਂ ਸਭ ਨੂੰ ਕਹਿੰਦਾ ਹੈ ਕਿ ਉਹ ਦੇਸੀ ਖਾਦ ਨਾਲ ਫ਼ਸਲਾਂ ਤਿਆਰ ਕਰਨ ! ਜੇਕਰ ਵਹਾਈ ਦਾ ਕੰਮ ਸਮੇਂ ਸਿਰ ਹੋ ਜਾਵੇ, ਤਾਂ ਖੇਤਾਂ ਵਿਚ ਨਦੀਨ ਹੁੰਦਾ ਹੀ ਨਹੀਂ। ਜੇਕਰ ਹੋਵੇ ਵੀ ਤਾਂ ਇਕ ਅੱਧੀ ਗੋਡੀ ਕੀਤੀ ਜਾ ਸਕਦੀ ਹੈ। ਪਿਆਰਾ ਸਿੰਘ ਧੁਨ ਦਾ ਪੱਕਾ ਸੀ। ਉਹ ਕਹਿੰਦਾ ਹੁੰਦਾ ਸੀ ਕਿ ਧਰਤੀ ਸਾਡੀ ਮਾਂ ਹੈ, ਇਸ ਦੀ ਜਿੰਨੀ ਸੇਵਾ ਕਰੋ, ਇਹ ਓਨਾ ਹੀ ਫਲ ਦਿੰਦੀ ਹੈ। ਉਹ ਸੂਰਜ ਛਿਪਦਿਆਂ ਹੀ ਬਲਦਾਂ ਨੂੰ ਅਰਾਮ ਕਰਨ ਲਈ ਕੰਮ ਤੋਂ ਵਿਹਲੇ ਕਰ ਦਿੰਦਾ ਸੀ।

ਕਈ ਵਾਰ ਉਹ ਸ਼ਾਮ ਨੂੰ ਆਪਣੇ ਪੁੱਤਰ ਨਾਲ ਖੇਤ ਵਿਚ ਜਾ ਕੇ ਉੱਥੋਂ ਪੱਠਿਆਂ ਦੀਆਂ ਭਰੀਆਂ ਰੇੜ੍ਹੀ ਉੱਤੇ ਲੱਦ ਕੇ ਲੈ ਆਉਂਦਾ। ਫਿਰ ਜਦੋਂ ਪਿਆਰਾ ਸਿੰਘ ਰੋਟੀ ਖਾਣ ਬੈਠਦਾ, ਤਾਂ ਧੰਨ ਕੌਰ ਉਸ ਦੇ ਅੱਗੇ ਰੋਟੀ ਦੀ ਥਾਲੀ ਰੱਖਦੀ ਹੋਈ ਕਹਿੰਦੀ ਕਿ ਸਾਰਾ ਆਂਢ – ਗੁਆਂਢ ਉਨ੍ਹਾਂ ਤੋਂ ਸਬਜ਼ੀਆਂ ਮੰਗ ਕੇ ਲਿਜਾਂਦਾ ਹੈ। ਉਹ ਕਹਿੰਦੇ ਹਨ ਕਿ ਤੁਹਾਡੀਆਂ ਸਬਜ਼ੀਆਂ ਉੱਤੇ ਦਵਾਈ ਨਹੀਂ ਛਿੜਕੀ ਹੁੰਦੀ।

ਇਹ ਸੁਣ ਕੇ ਪ੍ਰੀਤਮ ਕਹਿੰਦਾ ਹੈ ਕਿ ਹੁਣ ਤਾਂ ਸਰਕਾਰ ਵੀ ਪਾਣੀ ਦੇ ਡਿਗਦੇ ਪੱਧਰ ਬਾਰੇ ਸੋਚਣ ਲੱਗ ਪਈ ਹੈ। ਇਹ ਸੁਣ ਕੇ ਪਿਆਰਾ ਸਿੰਘ ਕਹਿੰਦਾ ਹੈ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਰੁੱਖ – ਬੂਟੇ ਲਾ ਕੇ ਧਰਤੀ ਨੂੰ ਹਰੀ – ਭਰੀ ਰੱਖਣ, ਤਾਂ ਪਾਣੀ ਦੀ ਘਾਟ ਰਹੇਗੀ ਹੀ ਨਹੀਂ।

ਇੰਨੇ ਨੂੰ ਉਨ੍ਹਾਂ ਦੇ ਘਰ ਸਰਪੰਚ ਆ ਗਿਆ ਤੇ ਕਹਿਣ ਲੱਗਾ ਕਿ ਕੱਲ੍ਹ ਨੂੰ ਉਨ੍ਹਾਂ ਦੇ ਪਿੰਡ ਵਿਚ ਖੇਤੀ ਮਹਿਕਮੇ ਦੇ ਬੰਦਿਆਂ ਨੇ ਕੁਦਰਤੀ ਖੇਤੀ ਬਾਰੇ ਕਿਸਾਨਾਂ ਨਾਲ ਗੱਲਾਂ ਕਰਨ ਲਈ ਆਉਣਾ ਹੈ। ਉਨਾਂ ਉਸ (ਪਿਆਰਾ ਸਿੰਘ ਬਾਰੇ ਖਾਸ ਤੌਰ ‘ਤੇ ਪੁੱਛਿਆ ਸੀ। ਉਹ ਕੱਲ੍ਹ ਨੂੰ ਦਸ ਵਜੇ ਪੰਚਾਇਤ ਘਰ ਪਹੁੰਚ ਜਾਵੇ। ਨਾਲ ਹੀ ਸਰਪੰਚ ਨੇ ਕਿਹਾ ਕਿ ਉਸ ਨੇ ਖੇਤੀ ਮਹਿਕਮੇ ਵਾਲਿਆਂ ਨੂੰ ਕਹਿ ਦਿੱਤਾ ਸੀ ਕਿ ਉਨ੍ਹਾਂ ਦਾ ਪਿੰਡ ਤਾਂ ਕੁਦਰਤੀ ਖੇਤੀ ਬਾਰੇ ਪਿਆਰਾ ਸਿੰਘ ਤੋਂ ਹੀ ਸਿੱਖ ਲਵੇਗਾ। ਇਹ ਸੁਣ ਕੇ ਪੀਤਮ ਆਪਣੇ ਬਾਪ ਲਈ ਮਾਣ ਨਾਲ ਭਰ ਗਿਆ।

ਪਿਆਰਾ ਸਿੰਘ ਨੇ ਕਿਹਾ ਕਿ ਸਵੇਰੇ ਉੱਠ ਕੇ ਪਹਿਲਾਂ ਉਹ ਖੇਤ ਨੂੰ ਜਾਣਗੇ। ਇਸ ਕਰਕੇ ਉਹ ਛੇਤੀ ਸੌਂ ਜਾਣ। ਥੋੜ੍ਹੀ ਦੇਰ ਮਗਰੋਂ ਉਹ ਆਪਣੇ ਮੰਜੇ ਉੱਤੇ ਬੈਠ ਕੇ ਸੋਚਦਾ ਰਿਹਾ ਤੇ ਫਿਰ ਸੌਂ ਗਿਆ। ਉਸ ਨੂੰ ਜਾਪਦਾ ਸੀ, ਜਿਵੇਂ ਉਹ ਪਿੰਡ ਦੇ ਕਿਸਾਨਾਂ ਨੂੰ ਕੁਦਰਤੀ ਢੰਗ ਨਾਲ ਖੇਤੀ ਕਰਨ ਬਾਰੇ ਭਾਸ਼ਨ ਦੇ ਰਿਹਾ ਹੋਵੇ।

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

  • ਔਖੇ ਸ਼ਬਦਾਂ ਦੇ ਅਰਥ – ਝਲਾਨੀ – ਮਿੱਟੀ ਆਦਿ ਨਾਲ ਬਣਾਈ ਨੀਵੀਂ ਛੱਤ ਵਾਲੀ ਰਸੋਈ।
  • ਨਿੱਤ – ਨੇਮ – ਹਰ ਰੋਜ਼ ਦਾ ਕੰਮ।
  • ਹਰੀ ਕ੍ਰਾਂਤੀ – ਹਰਾ ਇਨਕਲਾਬ ਪੰਜਾਬ ਵਿਚ 20ਵੀਂ ਸਦੀ ਦੇ ਅੰਤਮ ਤਿੰਨ ਦਹਾਕੇ, ਜਿਨ੍ਹਾਂ ਵਿਚ ਇੱਥੇ ਹੋਈਆਂ ਭਰਪੂਰ ਫ਼ਸਲਾਂ ਨੇ ਜਿੱਥੇ ਦੇਸ਼ ਨੂੰ ਅੰਨ ਦੀ ਲੋੜ ਲਈ
  • ਆਤਮ – ਨਿਰਭਰ ਬਣਾ ਦਿੱਤਾ ਤੇ ਨਾਲ ਹੀ ਪੰਜਾਬ ਵਿਚ ਵੀ ਖ਼ੁਸ਼ਹਾਲੀ ਵਰਤਾ ਦਿੱਤੀ।
  • ਨਵੇਂ – ਨਰੋਏ – ਸਿਹਤਮੰਦ ਤੇ ਤਕੜੇ।
  • ਹਾਜ਼ਰੀ – ਛਾਹ ਵੇਲਾ।
  • ਨਿਆਈਆਂ – ਪਿੰਡ ਦੀ ਨੇੜਲੀ ਨੀਵੀਂ ਥਾਂ।
  • ਸੁਵਖਤੇ – ਸਵੇਰੇ – ਸਵੇਰੇ।
  • ਤੰਗੀ – ਤੋੜਾ – ਤੰਗੀ, ਕਮੀ।
  • ਨਗੌਰੀ – ਰਾਜਸਥਾਨ ਦਾ ਇਕ ਇਲਾਕਾ, ਜਿੱਥੋਂ ਦੇ ਬਲਦ ਬਹੁਤ ਪ੍ਰਸਿੱਧ ਹਨ।
  • ਸਾਝਰੇ – ਸਵੇਰੇ – ਸਵੇਰੇ, ਸੁਵਖਤੇ।
  • ਫ਼ਾਰਮੀ ਖਾਦ – ਰਸਾਇਣਿਕ ਖਾਦ।
  • ਅੱਡੀਆਂ ਚੁੱਕ ਕੇ ਫਾਹਾ ਲੈਣਾ – ਵਿੱਤੋਂ ਵਾਹਰਾ ਕੰਮ ਕਰਨਾ।
  • ਨੈਣ – ਪਾਣ – ਜ਼ਿੰਦਗੀ
  • ਨਦੀਨ – ਫ਼ਾਲਤੂ
  • ਘਾਹ – ਬੂਟ।
  • ਧੁਨ ਦਾ ਪੱਕਾ – ਆਪਣੇ ਇਰਾਦੇ ਤੋਂ ਨਾ ਥਿੜਕਣ ਵਾਲਾ
  • ਤਾਰੀਫ਼ – ਪ੍ਰਸੰਸਾ ! ਧਰਤੀ ਤੋਂ ਗਿੱਠ ਉੱਚਾ ਹੋ
  • ਗਿਆ – ਮਾਣ ਨਾਲ ਭਰ ਗਿਆ !

1. ਪਾਠ – ਅਭਿਆਸ ਪ੍ਰਸ਼ਨ – ਉੱਤਰ॥

ਪ੍ਰਸ਼ਨ 11.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ ਤੰਗੀ – ਤੋੜਾ, ਦਵਾਈ, ਖੇਤ, ਫਾਹਾ, ਯਾਦ
(ੳ) ਰੱਜ ਲਓ ਸ਼ੇਰੋ, ਫੇਰ ………………….. ਨੂੰ ਚੱਲਾਂਗੇ।
(ਅ) ਪਿਆਰਾ ਸਿੰਘ ਨੂੰ ਆਪਣੇ ਬਾਪੂ ਦੀਆਂ ਗੱਲਾਂ ਅਜੇ ਵੀ ………………….. ਸਨ।
(ਈ) ਸਚਮੁੱਚ ਪਿਆਰਾ ਸਿੰਘ ਨੂੰ ਕਿਸੇ ਚੀਜ਼ ਦਾ ………………….. ਨਹੀਂ ਸੀ।
(ਸ) ਮੈਂ ਲੋਕਾਂ ਦੀ ਦੇਖਾ – ਦੇਖੀ ਅੱਡੀਆਂ ਚੁੱਕ ਕੇ ………………….. ਨਹੀਂ ਲੈਣਾ
(ਹ) ਕਹਿੰਦੇ ਹਨ, ਥੋਡੀਆਂ ਸਬਜ਼ੀਆਂ ‘ਤੇ ………………….. ਨਹੀਂ ਛਿੜਕੀ ਹੁੰਦੀ।
ਉੱਤਰ :
(ੳ) ਰੱਜ ਲਓ ਸ਼ੇਰੋ, ਫੇਰ ਖੇਤ ਨੂੰ ਚੱਲਾਂਗੇ।
(ਆ) ਪਿਆਰਾ ਸਿੰਘ ਨੂੰ ਆਪਣੇ ਬਾਪੂ ਦੀਆਂ ਗੱਲਾਂ ਅਜੇ ਵੀ ਯਾਦ ਸਨ।
(ਈ) ਸਚਮੁੱਚ ਹੀ ਪਿਆਰਾ ਸਿੰਘ ਨੂੰ ਕਿਸੇ ਚੀਜ਼ ਦਾ ਤੰਗੀ – ਤੋੜਾ ਨਹੀਂ ਸੀ।
(ਸ) ਮੈਂ ਲੋਕਾਂ ਦੀ ਦੇਖਾ – ਦੇਖੀ ਅੱਡੀਆਂ ਚੁੱਕ ਕੇ ਫਾਹਾ ਨਹੀਂ ਲੈਣਾ
(ਹ) ਕਹਿੰਦੇ ਹਨ, ਥੋਡੀਆਂ ਸਬਜ਼ੀਆਂ ‘ਤੇ ਦਵਾਈ ਨਹੀਂ ਛਿੜਕੀ ਹੁੰਦੀ।

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

2. ਵਿਆਕਰਨ

ਪ੍ਰਸ਼ਨ 1.
ਵਿਸ਼ੇਸ਼ਣ ਕੀ ਹੁੰਦਾ ਹੈ ? ਇਸ ਦੀਆਂ ਕਿਸਮਾਂ ਬਾਰੇ ਉਦਾਹਰਨਾਂ ਸਹਿਤ ਚਰਚਾ ਕਰੋ।
ਉੱਤਰ :
ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਸ਼ਬਦ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰੇ, ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ – ਕਾਲਾ, ਗੋਰਾ, ਚਿੱਟਾ, ਪੀਲਾ, ਪਹਿਲਾ, ਦੂਜਾ, ਕਈ, ਕੁੱਝ, ਬਹੁਤੇ ਆਦਿ। ਇਸ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ –

1. ਗੁਣਵਾਚਕ ਵਿਸ਼ੇਸ਼ਣ – ਜਿਹੜਾ ਸ਼ਬਦ ਨਾਂਵ ਸ਼ਬਦ ਦੇ ਗੁਣ, ਔਗੁਣ, ਅਕਾਰ, ਅਵਸਥਾ ਆਦਿ ਦੱਸੇ, ਉਸ ਨੂੰ “ਗੁਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ , ਜਿਵੇਂ
(ਉ) “ਮੁੰਡਾ ਜੁਆਨ ਹੋ ਗਿਆ।
(ਆ) ‘ਕੁੜੀ ਦਾ ਮੈਂ ਸਿੱਧਾ – ਸਾਦਾ ਵਿਆਹ ਕਰੂੰ।
ਇਨ੍ਹਾਂ ਵਾਕਾਂ ਵਿਚ ‘ਜੁਆਨ’ ਤੇ ‘ਸਿੱਧਾ – ਸਾਦਾ” ਸ਼ਬਦ ਗੁਣਵਾਚਕ ਵਿਸ਼ੇਸ਼ਣ ਹਨ।
ਇਸੇ ਪ੍ਰਕਾਰ ਸੋਹਣਾ, ਵੱਡਾ, ਛੋਟਾ, ਕਾਲਾ, ਪੀਲਾ ਸ਼ਬਦ ਗੁਣਵਾਚਕ ਵਿਸ਼ੇਸ਼ਣ ਹਨ।

2. ਸੰਖਿਆਵਾਚਕ ਵਿਸ਼ੇਸ਼ਣ – ਜਿਹੜਾ ਸ਼ਬਦ ਨਾਂਵ ਸ਼ਬਦਾਂ ਦੀ ਗਿਣਤੀ ਦਾ ਪਤਾ ਦੇਵੇ, ਉਸ ਨੂੰ “ਸੰਖਿਆਵਾਚਕ ਵਿਸ਼ੇਸ਼ਣ ਆਖਦੇ ਹਨ , ਜਿਵੇਂ
(ੳ) “ਵਿਹਲੇ ਬੰਦੇ ਨੂੰ ਸੌ ਬਿਮਾਰੀਆਂ ਲਗਦੀਆਂ ਨੇ।
(ਅ) “ਮੈਨੂੰ ਬਾਰਵਾਂ ਸਾਲ ਲੱਗ ਗਿਆ ਹੈ।
ਈ ਪਿਆਰਾ ਸਿੰਘ ਕੋਲ ਵੀਹ ਵਿਘੇ ਜ਼ਮੀਨ ਸੀ।

ਇਨ੍ਹਾਂ ਵਾਕਾਂ ਵਿਚ ‘ਸੌ’, ‘ਬਾਰੁਵਾਂ ਤੇ “ਵੀਹ’ ਸ਼ਬਦ ਸੰਖਿਆਵਾਚਕ ਵਿਸ਼ੇਸ਼ਣ ਹਨ। ਇਸੇ ਪ੍ਰਕਾਰ ਦੋ, ਚਾਰ, ਪੰਜ, ਦਸ, ਪਹਿਲਾ, ਦੂਜਾ, ਪੰਜਵਾਂ, ਦੁੱਗਣਾ ਆਦਿ ਸ਼ਬਦ ਸੰਖਿਆਵਾਚਕ ਵਿਸ਼ੇਸ਼ਣ ਹਨ।

3. ਪਰਿਮਾਣਵਾਚਕ ਵਿਸ਼ੇਸ਼ਣ – ਜਿਹੜਾ ਸ਼ਬਦ ਕਿਸੇ ਚੀਜ਼ ਦੀ ਗਿਣਤੀ, ਮਾਪ ਜਾਂ ਤੋਲ ਦੀ ਮਿਕਦਾਰ ਬਾਰੇ ਦੱਸੇ, ਉਹ ਸ਼ਬਦ ‘ਪਰਿਮਾਣਵਾਚਕ ਵਿਸ਼ੇਸ਼ਣ ਕਹਾਉਂਦਾ ਹੈ; ਜਿਵੇਂ
(ਉ) “ਬਹੁਤ ਸਾਰੀਆਂ ਲੋਕ – ਖੇਡਾਂ ਬਦਲਦੇ ਸਮੇਂ ਦੀ ਧੂੜ ਵਿਚ ਗੁਆਚ ਕੇ ਰਹਿ ਗਈਆਂ।
(ਅ) “ਅਪਰੈਲ ਦਾ ਮਹੀਨਾ ਸੀ, ਕਾਫ਼ੀ ਗਰਮੀ ਪੈਣ ਲੱਗ ਪਈ ਸੀ।
(ਈ) ਆਪਣੀ ਥੋੜੀ ਖੇਤੀ ਅਜੇ ਬਲਦਾਂ ਨਾਲ ਚਲੀ ਜਾਂਦੀ ਹੈ।

ਇਨ੍ਹਾਂ ਵਾਕਾਂ ਵਿਚ ‘ਬਹੁਤ ਸਾਰੀਆਂ’, ‘ਕਾਫ਼ੀ’ ਤੇ ‘ਥੋੜ੍ਹੀ’ ਸ਼ਬਦ ਪਰਿਮਾਣਵਾਚਕ ਵਿਸ਼ੇਸ਼ਣ ਹਨ। ਇਸੇ ਤਰ੍ਹਾਂ ਥੋੜਾ, ਕਾਫ਼ੀ, ਬਥੇਰਾ, ਇੰਨਾ, ਕਿੰਨਾ, ਜਿੰਨਾ ਆਦਿ ਸ਼ਬਦ ਪਰਿਮਾਣਵਾਚਕ ਵਿਸ਼ੇਸ਼ਣ ਹਨ।

4. ਨਿਸਚੇਵਾਚਕ ਵਿਸ਼ੇਸ਼ਣ – – ਜਿਹੜਾ ਸ਼ਬਦ ਕਿਸੇ ਨਾਂਵ ਨਾਲ ਇਸ ਤਰ੍ਹਾਂ ਆਵੇ ਕਿ ਉਸ ਵਲ ਨਿਸਚੇ ਨਾਲ ਸੰਕੇਤ ਕਰਦਾ ਹੋਇਆ ਉਸ ਨੂੰ ਆਮ ਤੋਂ ਖ਼ਾਸ ਬਣਾ ਦੇਵੇ, ਉਸ ਨੂੰ “ਨਿਸਚੇਵਾਚਕ ਵਿਸ਼ੇਸ਼ਣ’ ਕਿਹਾ ਜਾਂਦਾ ਹੈ; ਜਿਵੇਂ
(ਉ) ਅਹਿ ਫ਼ਸਲ ਕਿੰਨੀ ਚੰਗੀ ਹੈ।
(ਅ) “ਅਹੁ ਬਿਲਡਿੰਗ ਹਸਪਤਾਲ ਦੀ ਹੈ।

ਉਪਰੋਕਤ ਵਾਕਾਂ ਵਿਚ “ਅਹਿ’ ਤੇ ‘ਅਹੁ’ ਸ਼ਬਦ ਨਿਸਚੇਵਾਚਕ ਵਿਸ਼ੇਸ਼ਣ ਹਨ।

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

5. ਪੜਨਾਂਵੀਂ ਵਿਸ਼ੇਸ਼ਣ – ਜਿਹੜਾ ਪੜਨਾਂਵ ਵਾਕ ਵਿਚ ਨਾਂਵ ਸ਼ਬਦ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਦੇਵੇ, ਉਸ ਨੂੰ ਪੜਨਾਂਵੀਂ ਵਿਸ਼ੇਸ਼ਣ ਆਖਦੇ ਹਨ; ਜਿਵੇਂ
(ੳ) ‘ਤੁਹਾਡੀ ਲਿਖਾਈ ਬਹੁਤ ਸੋਹਣੀ ਹੈ।
(ਅ) ‘ਜਿਹੜਾ ਵਿਦਿਆਰਥੀ ਮਿਹਨਤ ਕਰੇਗਾ, ਪਾਸ ਹੋ ਜਾਵੇਗਾ।
(ਈ) ਮੇਰੀ ਕਹੀ ਕਿਸ ਕੋਲ ਹੈ ?

ਇਨ੍ਹਾਂ ਵਾਕਾਂ ਵਿਚ ‘ਤੁਹਾਡੀ’, ‘ਜਿਹੜਾ’ ਤੇ ‘ਮੇਰੀ ਸ਼ਬਦ ਪੜਨਾਂਵੀਂ ਵਿਸ਼ੇਸ਼ਣ ਹਨ।

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿੱਚੋਂ ਵਿਸ਼ੇਸ਼ਣ ਚੁਣੋ ਤੇ ਉਨ੍ਹਾਂ ਦੀਆਂ ਕਿਸਮਾਂ ਦੱਸੋ।
(ਉ) ਵਿਹਲੇ ਬੰਦੇ ਨੂੰ ਤਾਂ ਸੌ ਬਿਮਾਰੀਆਂ ਲਗਦੀਆਂ ਹਨ।
(ਆ) ਧਰਤੀ ਤਾਂ ਸਾਡੀ ਮਾਂ ਹੈ।
(ਈ) ਭਾਈ, ਚੰਗੇ ਕੰਮ ਦਾ ਨਤੀਜਾ ਚੰਗਾ ਈ ਹੁੰਦਾ।
(ਸ) ਮੈਂ ਤੇਰੇ ਲਈ ਇਕ ਖ਼ਾਸ ਸੁਨੇਹਾ ਲੈ ਕੇ ਆਇਆ ਹਾਂ।
ਉੱਤਰ :
(ਉ) ਵਿਹਲੇ – ਗੁਣਵਾਚਕ ਵਿਸ਼ੇਸ਼ਣ, ਸੌ – ਸੰਖਿਆਵਾਚਕ ਵਿਸ਼ੇਸ਼ਣ।
(ਅ) ਸਾਡੀ – ਪੜਨਾਂਵੀਂ ਵਿਸ਼ੇਸ਼ਣ।
(ਈ) ਚੰਗੇ, ਚੰਗਾ – ਗੁਣਵਾਚਕ ਵਿਸ਼ੇਸ਼ਣ।
(ਸ) ਇਕ – ਸੰਖਿਆਵਾਚਕ ਵਿਸ਼ੇਸ਼ਣ, ਖ਼ਾਸ – ਗੁਣਵਾਚਕ ਵਿਸ਼ੇਸ਼ਣ।

3. ਪੇਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ
ਪਿੰਡ ਦੇ ਗੁਰਦਵਾਰੇ ਵਿੱਚ ਹਰ ਰੋਜ਼ ਸਵੇਰੇ ਚਾਰ ਵਜੇ ਭਾਈ ਦੀ ਅਵਾਜ਼ ਕੰਨੀਂ ਪੈਂਦਿਆਂ ਹੀ ਪਿਆਰਾ ਸਿੰਘ ਮੰਜੇ ਤੋਂ ਉੱਠ ਖੜ੍ਹਦਾ ਪਹਿਲਾਂ ਉਹ ਪਸ਼ੂਆਂ ਨੂੰ ਪੱਠੇ ਪਾਉਂਦਾ, ਫਿਰ ਨਲਕਾ ਗੇੜ ਕੇ ਪਾਣੀ ਭਰਦਾ ਤੇ “ਵਾਹਿਗੁਰੂ – ਵਾਹਿਗੁਰੂ ਬੋਲਦਾ ਇਸ਼ਨਾਨ ਕਰਨ ਲੱਗ ਜਾਂਦਾ ਇਸ਼ਨਾਨ ਕਰਨ ਤੋਂ ਬਾਅਦ ਉਹ ਬਲਦਾਂ ਦੀ ਖੁਰਲੀ ਵਿੱਚ ਹੱਥ ਮਾਰ ਕੇ ਪੱਠੇ ਇਕੱਠੇ ਕਰਦਾ ਆਖਦਾ, “ਰੱਜ ਲਓ ਸ਼ੇਰੋ, ਫੇਰ ਖੇਤ ਨੂੰ ਚੱਲਾਂਗੇ !’ ਪਸ਼ੂਆਂ ਵਲੋਂ ਵਿਹਲਾ ਹੋ ਕੇ ਉਹ ਝਲਾਨੀ ਕੋਲ ਆ ਕੇ ਧੰਨ ਕੌਰ ਨੂੰ ਅਵਾਜ਼ ਮਾਰਦਾ, “ਧੰਨ ਕੁਰੇ।

ਲੱਸੀ ਰਿੜਕ ਲਈ ਤਾਂ ਗੜਵੀ ਭਰ ਲਿਆ, ਫੇਰ ਮੈਂ ਖੇਤ ਨੂੰ ਜਾਣਾ ‘ ਇਹ ਪਿਆਰਾ ਸਿੰਘ ਦਾ ਨਿੱਤ – ਨੇਮ ਸੀ ਸਾਰੇ ਪਿੰਡ ਵਿੱਚ ਉਹ “ਬਲਦਾਂ ਵਾਲਾ ਪਿਆਰਾ ਸਿੰਘ ਦੇ ਨਾਂ ਨਾਲ ਮਸ਼ਹੂਰ ਸੀ। ਹਰੀ ਕ੍ਰਾਂਤੀ ਵੇਲੇ ਵੀ ਉਹ ਆਪਣੀ ਵੀਹ ਵਿੱਘੇ ਜ਼ਮੀਨ ਦੀ ਖੇਤੀ ਨਗੌਰੀ ਬਲਦਾਂ ਦੀ ਜੋੜੀ ਨਾਲ ਹੀ ਕਰਦਾ ਸੀ ਅੱਜ ਵੀ ਉਸ ਦੇ ਬਲਦ ਨਵੇਂ – ਨਿਰੋਏ ਸਨ ਹਰ ਰੋਜ਼ ਸਵੇਰੇ ਉੱਠ ਕੇ ਉਹ ਰਾਤੀਂ ਬਣਾਈ ਸਕੀਮ ਅਨੁਸਾਰ ਖੇਤਾਂ ਵਿੱਚ ਜਾ ਕੇ ਆਪਣਾ ਕੰਮ ਵਿੱਢ ਲੈਂਦਾ।

ਹਲ ਜੋੜਨਾ ਹੋਵੇ ਭਾਵੇਂ ਖੂਹ, ਉਹ ਹਾਜ਼ਰੀ ਖੇਤ ਵਿੱਚ ਹੀ ਖਾਂਦਾ ਸੀ। ਨਿਆਈਂਆਂ ਵਿੱਚ ਟੋਭੇ ਤੋਂ ਪਾਰ ਖੂਹ ਦੇ ਸਿਰ – ਸਦਕਾ ਉਸ ਦੇ ਖੇਤ ਹਰੇ – ਭਰੇ ਰਹਿੰਦੇ ਸਨ। ਉਸ ਨੇ ਖੇਤੀ ਦੇ ਢੰਗ – ਤਰੀਕੇ ਆਪਣੇ ਬਾਪੂ ਦੀਦਾਰ ਸਿੰਘ ਤੋਂ ਸਿੱਖੇ ਸਨ। ਉਸਦਾ ਮੁੰਡਾ ਪ੍ਰੀਤਮ ਬਾਰੂਵੀਂ ਜਮਾਤ ਵਿਚ ਪੜ੍ਹਦਾ ਸੀ। ਪਾਲੀ ਉਸ ਦੀ ਧੀ ਸੀ।

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

1. ਪਿਆਰਾ ਸਿੰਘ ਸਵੇਰੇ ਕਿੰਨੇ ਵਜੇ ਉੱਠਦਾ ਸੀ ?
(ਉ) ਪੰਜ ਵਜੇ
(ਅ) ਛੇ ਵਜੇ ਦੇ
(ਈ) ਸੱਤ ਵਜੇ
(ਸ) ਚਾਰ ਵਜੇ।
ਉੱਤਰ :
(ਸ) ਚਾਰ ਵਜੇ।

2. ਸਵੇਰੇ – ਸਵੇਰੇ ਗੁਰਦੁਆਰੇ ਵਿੱਚੋਂ ਕਿਸ ਦੀ ਆਵਾਜ਼ ਆਉਂਦੀ ਸੀ ?
(ੳ) ਭਾਈ ਜੀ
(ਅ) ਰਾਗੀ
(ਇ) ਪ੍ਰਚਾਰਕ
(ਸ) ਕਥਾਕਾਰ।
ਉੱਤਰ :
(ੳ) ਭਾਈ ਜੀ

3. ਪਿਆਰਾ ਸਿੰਘ ਸਭ ਤੋਂ ਪਹਿਲਾਂ ਕਿਹੜਾ ਕੰਮ ਕਰਦਾ ਸੀ ?
(ਉ) ਪਸ਼ੂਆਂ ਨੂੰ ਪੱਠੇ ਪਾਉਂਦਾ
(ਅ) ਪਸ਼ੂਆਂ ਨੂੰ ਪਾਣੀ ਪਿਲਾਉਂਦਾ
(ਇ) ਹਲ ਜੋੜਦਾ
(ਸ) ਨਾਸ਼ਤਾ ਕਰਦਾ।
ਉੱਤਰ :
(ਉ) ਪਸ਼ੂਆਂ ਨੂੰ ਪੱਠੇ ਪਾਉਂਦਾ

4. ਪਿਆਰਾ ਸਿੰਘ ਇਸ਼ਨਾਨ ਕਰਦਾ ਹੋਇਆ ਮੂੰਹੋਂ ਕੀ ਬੋਲਦਾ ?
(ਉ) ਵਾਹਿਗੁਰੂ – ਵਾਹਿਗੁਰੂ
(ਆ) ਰਾਮ – ਰਾਮ
(ਇ) ਹਰੇ – ਹਰੇ
(ਸ) ਵਾਹ – ਵਾਹ।
ਉੱਤਰ :
(ਉ) ਵਾਹਿਗੁਰੂ – ਵਾਹਿਗੁਰੂ

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

5. ਪਿਆਰਾ ਸਿੰਘ ਦੀ ਪਤਨੀ ਦਾ ਨਾਂ ਕੀ ਸੀ ?
(ਉ) ਸੰਤ ਕੌਰ
(ਅ) ਬਸੰਤ ਕੌਰ
(ਇ) ਧੰਨ ਕੌਰ
(ਸ) ਕੁਲਵੰਤ ਕੌਰ।
ਉੱਤਰ :
(ਇ) ਧੰਨ ਕੌਰ

6. ‘‘ਰੱਜ ਲਓ ਸ਼ੇਰੋ, ਫੇਰ ਖੇਤ ਨੂੰ ਚਲਾਂਗੇ।’ ਇਹ ਸ਼ਬਦ ਪਿਆਰਾ ਸਿੰਘ ਕਿਨ੍ਹਾਂ ਨੂੰ ਸੰਬੋਧਨ ਕਰ ਕੇ ਆਖਦਾ ਹੈ ?
(ਉ) ਨੌਕਰਾਂ ਨੂੰ
(ਅ) ਮੁੰਡਿਆਂ ਨੂੰ !
(ਈ) ਭਰਾਵਾਂ ਨੂੰ
(ਸ) ਬਲਦਾਂ ਨੂੰ।
ਉੱਤਰ :
(ਸ) ਬਲਦਾਂ ਨੂੰ।

7. ਪਿਆਰਾ ਸਿੰਘ ਖੇਤ ਨੂੰ ਜਾਣ ਤੋਂ ਪਹਿਲਾਂ ਕੀ ਪੈਂਦਾ ਸੀ ?
(ਉ) ਚਾਹ
(ਅ) ਦੁੱਧ
(ਈ) ਲੱਸੀ
(ਸ) ਪਾਣੀ।
ਉੱਤਰ :
(ਈ) ਲੱਸੀ

8. ਪਿਆਰਾ ਸਿੰਘ ਦੇ ਨਾਂ ਨਾਲ ਕਿਹੜੇ ਸ਼ਬਦ ਜੁੜੇ ਹੋਏ ਸਨ ?
(ਉ) ਸ਼ੇਰ – ਬਹਾਦਰ
(ਅ) ਬਲਦਾਂ ਵਾਲਾ
(ਈ) ਟੈਕਟਰ ਵਾਲਾ
(ਸ) ਮੁਰੱਬਿਆਂ ਵਾਲਾ।
ਉੱਤਰ :
(ਅ) ਬਲਦਾਂ ਵਾਲਾ

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

9. ਪਿਆਰਾ ਸਿੰਘ ਕੋਲ ਕਿੰਨੇ ਵਿੱਘੇ ਜ਼ਮੀਨ ਸੀ ?
(ੳ) ਦਸ ਵਿੱਘੇ
(ਅ) ਪੰਦਰਾਂ ਵਿੱਘੇ
(ਈ) ਵੀਹ ਵਿੱਘੇ
(ਸ) ਪੰਝੀ ਵਿੱਘੇ॥
ਉੱਤਰ :
(ਈ) ਵੀਹ ਵਿੱਘੇ

10. ਪਿਆਰਾ ਸਿੰਘ ਕੋਲ ਕਿੰਨੇ ਬਲਦ ਸਨ ?
(ਉ) ਜੋੜੀ ਦੋ
(ਅ) ਤਿੰਨ
(ਇ) ਚਾਰ
(ਸ) ਪੰਜ॥
ਉੱਤਰ :
(ਉ) ਜੋੜੀ ਦੋ

11. ਪਿਆਰਾ ਸਿੰਘ ਦੇ ਪੁੱਤਰ ਦਾ ਨਾਂ ਕੀ ਸੀ ?
(ੳ) ਪ੍ਰੇਮ ਸਿੰਘ
(ਅ) ਪ੍ਰੀਤਮ
(ਈ) ਪ੍ਰਿਤਪਾਲ
(ਸ) ਪੀਤ ਇੰਦਰ।
ਉੱਤਰ :
(ਅ) ਪ੍ਰੀਤਮ

12. ਪਿਆਰਾ ਸਿੰਘ ਦੀਆਂ ਕਿੰਨੀਆਂ ਕੁੜੀਆਂ ਸਨ ?
(ੳ) ਇੱਕ
(ਅ) ਦੋ
(ਈ) ਤਿੰਨ
(ਸ) ਚਾਰ।
ਉੱਤਰ :
(ੳ) ਇੱਕ

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

13. ਪਿਆਰਾ ਸਿੰਘ ਨੇ ਖੇਤੀ ਦੇ ਢੰਗ ਤਰੀਕੇ ਕਿਸ ਤੋਂ ਸਿੱਖ ਸਨ ?
(ਉ) ਦੋਸਤ ਤੋਂ
(ਅ) ਆਪਣੇ ਚਾਚੇ ਤੋਂ
(ਇ) ਪਿਤਾ ਦੀਦਾਰ ਸਿੰਘ ਤੋਂ
(ਸ) ਸਮਾਜ ਤੋਂ।
ਉੱਤਰ :
(ਇ) ਪਿਤਾ ਦੀਦਾਰ ਸਿੰਘ ਤੋਂ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੜਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਪਿੰਡ, ਗੁਰਦੁਆਰੇ, ਅਵਾਜ਼, ਕੰਨੀ, ਜ਼ਮੀਨ।
(ii) ਉਹ, ਮੈਂ, ਉਸ, ਆਪਣਾ।
(iii) ਹਰ, ਮਸ਼ਹੂਰ, ਹਰੀ, ਵੀਹ, ਨਵੇਂ – ਨਿਰੋਏ।
(iv) ਉੱਠ ਖੜਦਾ, ਕਰਨ ਲੱਗ ਜਾਂਦਾ, ਮਾਰਦਾ, ਭਰ ਲਿਆ, ਜਾਣਾ !

ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ।

(i) ‘ਸਵੇਰੇ ਦਾ ਵਿਰੋਧੀ ਸ਼ਬਦ ਕਿਹੜਾ ਹੈ ?
(ਉ) ਸ਼ਾਮੀਂ
(ਅ) ਸਵੇਰੇ
(ਇ) ਸੁਵਖਤੇ
(ਸ) ਸੁਬਾ।
ਉੱਤਰ :
(ਉ) ਸ਼ਾਮੀਂ

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

(ii) “ਉਹ ਹਾਜ਼ਰੀ ਖੇਤ ਵਿਚ ਹੀ ਖਾਂਦਾ।’ ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ਉ) ਹਾਜ਼ਰੀ
(ਅ) ਉਹ
(ਇ) ਖੇਤ
(ਸ) ਖਾਂਦਾ।
ਉੱਤਰ :

(iii) “ਇਹ ਪਿਆਰਾ ਸਿੰਘ ਦਾ ਨਿਤਨੇਮ ਸੀ। ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ਉ) ਇਕ
(ਅ) ਦੋ
(ਇ) ਤਿੰਨ
(ਸ) ਚਾਰ।
ਉੱਤਰ :
(ਅ) ਦੋ

ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ

ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਕੰਨੀ – ਪੈਣਾ
(ii) ਨਿਤ – ਨੇਮ
(ii) ਸ਼ਾਂਤੀ
(iv) ਝਲਾਨੀ
ਉੱਤਰ :
(i) ਕੰਨੀਂ – ਪੈਣਾ – ਸੁਣਾਈ ਦੇਣਾ।
(ii) ਨਿਤ – ਨੇਮ – ਹਰ ਰੋਜ਼ ਕੀਤਾ ਜਾਣ ਵਾਲਾ ਕੰਮ (ਪਾਠ)।
(iii) ਕ੍ਰਾਂਤੀ – ਇਨਕਲਾਬ।
(iv) ਝਲਾਨੀ – ਮਿੱਟੀ ਆਦਿ ਨਾਲ ਬਣੀ ਨੀਵੀਂ ਛੱਤ ਵਾਲੀ ਰਸੋਈ।

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

4. ਰਚਨਾਤਮਕ ਕਾਰ

ਪ੍ਰਸ਼ਨ –
ਖੇਤੀ ਕਰਨ ਦੇ ਪੁਰਾਤਨ ਤੇ ਆਧੁਨਿਕ ਤਰੀਕਿਆਂ ਵਿਚ ਕੀ ਅੰਤਰ ਹੈ ?
ਉੱਤਰ :
ਖੇਤੀ ਕਰਨ ਦੇ ਪੁਰਾਤਨ ਤਰੀਕੇ ਦੇਸੀ ਸਨ ਤੇ ਇਨ੍ਹਾਂ ਵਿਚ ਖੇਤ ਵਾਹੁਣ, ਬੀਜਣ ਤੇ ਉਸ ਨੂੰ ਪਾਲਣ ਲਈ ਪਸ਼ੂਆਂ, ਲੱਕੜੀ ਤੇ ਲੋਹੇ ਦੇ ਹੱਥੀ ਬਣਾਏ ਸੰਦਾਂ (ਹਲ, ਪੰਜਾਲੀ, ਸੁਹਾਗਾਂ, ਤੰਗਲੀ, ਕਹੀ, ਰੰਬਾ ਆਦਿ ਦੇਸੀ ਰੂੜੀ ਤੇ ਬੀਜਾਂ ਦੀ ਵਰਤੋਂ ਕੀਤੀ ਜਾਂਦੀ ਸੀ। ਪਾਣੀ ਵੀ ਖੂਹਾਂ ਤੇ ਢੀਂਗਲੀਆਂ ਨਾਲ ਹੀ ਦਿੱਤਾ ਜਾਂਦਾ ਸੀ। ਇਸ ਤਰੀਕੇ ਨਾਲ ਲੋਕ ਆਪਣੀਆਂ ਬੁਨਿਆਦੀ ਲੋੜਾਂ ਪੂਰਾ ਕਰ ਲੈਂਦੇ ਸਨ ਆਧੁਨਿਕ ਖੇਤੀ ਦਾ ਆਧਾਰ ਵਪਾਰ ਹੈ, ਜਿਸ ਕਰਕੇ ਇਸਦਾ ਮਸ਼ੀਨੀਕਰਨ ਤੇ ਰਸਾਇਣੀਕਰਨ ਹੋ ਗਿਆ ਹੈ, ਜਿਸ ਕਰਕੇ ਅੱਜ ਖੇਤ ਵਾਹੁਣ, ਬੀਜਣ ਤੇ ਫ਼ਸਲ ਪਾਲਣ ਤੇ ਵੱਢਣ ਲਈ ਟਰੈਕਟਰਾਂ, ਟਿਊਬਵੈੱਲਾਂ ਤੇ ਕੰਬਾਈਨਾਂ ਆਦਿ ਮਸ਼ੀਨਾਂ, ਰਸਾਇਣਿਕ ਖਾਦਾਂ ਤੇ ਜ਼ਹਿਰੀਲੀਆਂ ਕੀੜੇਮਾਰ ਦਵਾਈਆਂ ਦੀ ਵਰਤੋਂ ਹੁੰਦੀ ਹੈ। ਅੱਜ – ਕਲ੍ਹ ਬੀਜ ਵੀ ਸੋਧੇ ਹੋਏ ਆ ਰਹੇ ਹਨ ਸਾਡੇ ਦੇਸ਼ ਵਿਚ ਅੱਜ ਕਿਸਾਨੀ ਬਹੁਤਾ ਲਾਹੇਵੰਦ ਧੰਦਾ ਨਹੀਂ ਰਿਹਾ।

Leave a Comment