PSEB 7th Class Punjabi Solutions Chapter 4 ਘੜੇ ਦਾ ਪਾਣੀ

Punjab State Board PSEB 7th Class Punjabi Book Solutions Chapter 4 ਘੜੇ ਦਾ ਪਾਣੀ Textbook Exercise Questions and Answers.

PSEB Solutions for Class 7 Punjabi Chapter 4 ਘੜੇ ਦਾ ਪਾਣੀ (1st Language)

Punjabi Guide for Class 7 PSEB ਘੜੇ ਦਾ ਪਾਣੀ Textbook Questions and Answers

ਘੜੇ ਦਾ ਪਾਣੀ ਪਾਠ-ਅਭਿਆਸ

1. ਦੱਸ :

(ਉ) ਘੜੇ ਦੇ ਹੋਰ ਰੂਪ ਕਿਹੜੇ-ਕਿਹੜੇ ਹਨ ?
ਉੱਤਰ :
ਮੱਟ, ਘੜੀ, ਸੁਰਾਹੀ, ਚਾਟੀ, ਮੱਘਾ, ਝੱਕਰਾ, ਝੱਕਰੀ ਤੇ ਤੌੜੀ ਆਦਿ ਸਾਰੇ ਘੜੇ ਦੇ ਹੋਰ ਰੂਪ ਹਨ ?

(ਅ) ਘੜੇ ਦੀ ਵਰਤੋਂ ਕਿਹੜੇ-ਕਿਹੜੇ ਕੰਮਾਂ ਲਈ ਕੀਤੀ ਜਾਂਦੀ ਹੈ ?
ਉੱਤਰ :
ਘੜੇ ਦੀ ਵਰਤੋਂ ਪਾਣੀ ਨੂੰ ਸੰਭਾਲਣ, ਸਾਜ਼ ਦੇ ਰੂਪ ਵਿਚ ਵਜਾਉਣ, ਪੂਜਾ – ਪਾਠ ਸਮੇਂ ਕੁੰਭ ਦਾ ਜਲ ਸਾਂਭਣ ਤੇ ਮ੍ਰਿਤਕ ਦੀ ਅੰਤਮ ਰਸਮ ਨਿਭਾਉਣ ਲਈ ਕੀਤੀ ਜਾਂਦੀ ਹੈ।

PSEB 7th Class Punjabi Solutions Chapter 4 ਘੜੇ ਦਾ ਪਾਣੀ

(ਈ) ਪੁਰਾਣੇ ਸਮੇਂ ਵਿੱਚ ਪਿਆਸੇ ਰਾਹੀਆਂ ਦੀ ਪਿਆਸ ਬੁਝਾਉਣ ਲਈ ਕੀ ਕੀਤਾ ਜਾਂਦਾ ਸੀ ?
ਉੱਤਰ :
ਪੁਰਾਣੇ ਸਮੇਂ ਵਿਚ ਪਿਆਸੇ ਰਾਹੀਆਂ ਦੀ ਪਿਆਸ ਬੁਝਾਉਣ ਲਈ ਰਾਜੇ – ਮਹਾਰਾਜੇ ਅਤੇ ਪਰਉਪਕਾਰੀ ਲੋਕ ਕਿਸੇ ਛਾਂਦਾਰ ਰੁੱਖ ਜਾਂ ਕਿਸੇ ਕੰਮ – ਸਾਰੁ ਛੱਤ ਛੰਨ) ਹੇਠ ਥਾਂ – ਥਾਂ ਪਿਆਓ ਬਿਠਾਉਂਦੇ ਸਨ। ਉੱਥੇ ਘੜੇ ਅਤੇ ਮੱਟ ਰੇਤੇ ਉੱਤੇ ਰੱਖੇ ਹੁੰਦੇ ਸਨ। ਇਨ੍ਹਾਂ ਘੜਿਆਂ ਦਾ ਠੰਢਾ ਪਾਣੀ ਪੀ ਕੇ ਰਾਹੀਆਂ ਨੂੰ ਇਕ ਵਾਰੀ ਤਾਂ ਸੁਰਤ ਆ ਜਾਂਦੀ ਸੀ।

(ਸ) ਪੁਰਾਣੇ ਸਮਿਆਂ ਵਿੱਚ ਖੁਹਾਂ ਤੋਂ ਪਾਣੀ ਲਿਆਉਣ ਲਈ ਮੁਟਿਆਰਾਂ ਕੀ ਕੁਝ ਕਰਦੀਆਂ ਸਨ ?
ਉੱਤਰ :
ਪਰਾਣੇ ਸਮੇਂ ਵਿਚ ਖੁਹਾਂ ਤੋਂ ਪਾਣੀ ਲਿਆਉਣ ਲਈ ਮਟਿਆਰਾਂ ਘੜਿਆਂ ਦੀ ਵਰਤੋਂ ਕਰਦੀਆਂ ਸਨ।

‘ਵੱਧ ਘੜੇ ਸਿਰਾਂ ਉੱਤੇ ਚੁੱਕਦੀਆਂ ਤੇ ਉਹ ਇਸ ਕੰਮ ਵਿਚ ਇਕ – ਦੂਜੀ ਨਾਲ ਜ਼ਿੰਦ – ਜ਼ਿਦ ਕੇ ਮੁਕਾਬਲੇ ਕਰਦੀਆਂ। ਉਹ ਆਮ ਕਰਕੇ ਦੋ – ਦੋ ਘੜੇ ਸਿਰਾਂ ਉੱਤੇ ਚੁੱਕ ਕੇ ਤੇ ਇਕ ਘੜਾ ਬੱਚੇ ਨੂੰ ਕੁੱਛੜ ਚੁੱਕਣ ਵਾਂਗ ਢਾਕ ਉੱਤੇ ਰੱਖ ਕੇ, ਅਠਖੇਲੀਆਂ ਕਰਦੀਆਂ ਤੁਰਦੀਆਂ ਹਨ। ਵਿਆਹੀਆਂ ਇਸਤਰੀਆਂ ਸੂਫ਼ ਦੇ ਘਗਰੇ ਪਾ ਕੇ ਖੂਹਾਂ ਤੋਂ ਘੜਿਆਂ ਵਿਚ ਪਾਣੀ ਢੋਂਦੀਆਂ।

(ਹ) ਅਜੋਕੇ ਸਮੇਂ ਵਿੱਚ ਘੜਾ ਕਿੰਨਾ ਕੁ ਮਹੱਤਵਪੂਰਨ ਹੈ ?
ਉੱਤਰ :
ਅਜੋਕੇ ਮਾਹੌਲ ਵਿਚ ਘੜਾ ਬਹੁਤਾ ਮਹੱਤਵਪੂਰਨ ਨਹੀਂ ਰਿਹਾ, ਕਿਉਂਕਿ ਪਹਿਲੇ ਸਮੇਂ ਵਿਚ ਘੜਾ ਖੂਹ ਆਦਿ ਤੋਂ ਲਿਆਂਦੇ ਪਾਣੀ ਨੂੰ ਸੰਭਾਲਣ ਲਈ ਵਰਤਿਆ ਜਾਂਦਾ ਸੀ। ਪਰੰਤ ਅੱਜ – ਕਲ ਘਰ – ਘਰ ਨਲਕੇ ਤੇ ਟਟੀਆਂ ਲੱਗਣ ਕਾਰਨ ਤੇ ਫ਼ਰਿਜ਼ ਆਉਣ ਕਾਰਨ ਪਾਣੀ ਘਰ ਵਿਚ ਹਰ ਸਮੇਂ ਮਿਲ ਜਾਂਦਾ ਹੈ, ਇਸ ਕਰਕੇ ਘੜਾ ਬਹੁਤਾ ਮਹੱਤਵਪੂਰਨ ਨਹੀਂ ਰਿਹਾਂ !

(ਕ) ਮਨੁੱਖੀ ਸਰੀਰ ਕਿਹੜੇ ਪੰਜ ਤੱਤਾਂ ਦਾ ਬਣਿਆ ਹੋਇਆ ਹੈ ਤੇ ਇਹ ਤੱਤ ਘੜੇ ਵਿੱਚ ਕਿਵੇਂ ਸਮਾਏ ਹੋਏ ਹਨ ?
ਉੱਤਰ :
ਮਨੁੱਖੀ ਸਰੀਰ ਮਿੱਟੀ, ਪਾਣੀ, ਹਵਾ, ਅਗਨੀ ਤੇ ਅਕਾਸ਼ ਦਾ ਬਣਿਆ ਹੋਇਆ ਹੈ। ਘੜੇ ਵਿਚ ਵੀ ਇਹ ਪੰਜੇ ਤੱਤ ਮੌਜੂਦ ਹਨ। ਮਿੱਟੀ ਨੂੰ ਪਾਣੀ ਵਿਚ ਗੁੰਨ ਕੇ ਖੁੱਲ੍ਹੇ ਅਕਾਸ਼ ਹੇਠ ਚੱਕ ਉੱਤੇ ਹਵਾ ਦੇ ਮਿੱਠੇ ਹਿਲੋਰਿਆਂ ਨਾਲ ਕਾਰੀਗਰ ਬਣਾਉਂਦਾ ਹੈ ਤੇ ਫਿਰ ਉਸ ਨੂੰ ਅਗਨੀ ਵਿਚ ਪਕਾਇਆ ਜਾਂਦਾ ਹੈ।

PSEB 7th Class Punjabi Solutions Chapter 4 ਘੜੇ ਦਾ ਪਾਣੀ

2. ਪੜੋ, ਸਮਝੋ ਤੇ ਲਿਖੋ:

  1. ਰੰਗਾ : ਬੁਰਾ
  2. ਅਸਲੀ : _____________
  3. ਖ਼ੁਸ਼ੀ : _____________
  4. ਸਾਫ਼ : _____________
  5. ਅੰਮ੍ਰਿਤ : _____________
  6. ਠੰਢਾ : _____________
  7. ਮਿੱਠਾ : _____________
  8. ਵਿਆਹੀਆਂ : _____________
  9. ਰਾਤ : _____________
  10. ਸਵੇਰੇ : _____________
  11. ਸਰਦੀ : _____________

ਉੱਤਰ :

  1. ਚੰਗਾ – ਬੁਰਾ
  2. ਅਸਲੀ – ਨਕਲੀ
  3. ਖ਼ੁਸ਼ੀ – ਗ਼ਮੀ
  4. ਸਾਫ਼ – ਗੰਦਾ
  5. ਅੰਮ੍ਰਿਤ – ਜ਼ਹਿਰ
  6. ਠੰਢਾ – ਤੱਤਾ
  7. ਮਿੱਠਾ – ਕੌੜਾ, ਛਿੱਕਾ, ਖੱਟਾ
  8. ਵਿਆਹੀਆਂ – ਕੁਆਰੀਆਂ
  9. ਰਾਤ – ਦਿਨ
  10. ਸਵੇਰੇ – ਤ੍ਰਿਕਾਈਂ
  11. ਸਰਦੀ – ਗਰਮੀ

3. ਔਖੇ ਸ਼ਬਦਾਂ ਦੇ ਅਰਥ :

  • ਵਜੰਤਰੀ : ਸਾਜ਼ ਵਜਾਉਣ ਵਾਲਾ
  • ਅਠਖੇਲੀਆਂ : ਮਸਤੀ
  • ਵਹਿੰਗੀ : ਚੀਜ਼ਾਂ ਰੱਖਣ ਲਈ ਤੱਕੜੀ ਵਰਗੀ ਦੋ ਛਾਬਿਆਂ ਵਾਲੀ ਚੀਜ਼
  • ਚਹਿਲ-ਪਹਿਲ : ਰੌਣਕ
  • ਸ਼ਰੀਕ : ਭਾਈਵਾਲ, ਸਾਥੀ, ਬਰਾਬਰ ਹੱਕ ਰੱਖਦਾ
  • ਤੰਦਰੁਸਤ : ਅਰੋਗ, ਸਿਹਤਮੰਦ
  • ਬਹੁੜਦਾ : ਪਹੁੰਚਦਾ, ਅੱਪੜਦਾ, ਆਉਂਦਾ
  • ਮੰਤਵ : ਉਦੇਸ਼
  • ਲੋਪ ਹੋਣਾ : ਗੁਆਚ ਜਾਣਾ, ਗੁੰਮ ਹੋ ਜਾਣਾ
  • ਗੁਣਕਾਰੀ : ਲਾਭਦਾਇਕ, ਫ਼ਾਇਦੇਮੰਦ, ਉਪਯੋਗੀ

PSEB 7th Class Punjabi Solutions Chapter 4 ਘੜੇ ਦਾ ਪਾਣੀ

4. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :
ਇਤਰਾਜ਼, ਸਮਾਗਮ, ਪਰੰਪਰਾ, ਪਰਉਪਕਾਰੀ, ਅਠਖੇਲੀਆਂ, ਗਾਇਬ, ਕਾਰੀਗਰ, ਚਮਤਕਾਰ, ਖ਼ਰੀਦਾਰ
ਉੱਤਰ :

  • ਇਤਰਾਜ਼ (ਵਿਰੋਧ, ਨਾ – ਮਨਜ਼ੂਰੀ) – ਮੈਨੂੰ ਤੇਰੇ ਰਵੱਈਏ ਵਿਰੁੱਧ ਸਖ਼ਤ ਇਤਰਾਜ਼ ਹੈ। ਤੈਨੂੰ ਵੱਡਿਆਂ ਨਾਲ ਇਸ ਤਰ੍ਹਾਂ ਅਪਮਾਨਜਨਕ ਤਰੀਕੇ ਨਾਲ ਪੇਸ਼ ਨਹੀਂ ਆਉਣਾ ਚਾਹੀਦਾ।
  • ਸਮਾਗਮ (ਜੋੜ – ਮੇਲਾ, ਉਤਸਵ – ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸਕੂਲ ਦੇ ਇਨਾਮ ਵੰਡ ਸਮਾਗਮ ਵਿਚ ਹਿੱਸਾ ਲਿਆ।
  • ਪਰੰਪਰਾ (ਰੀਤ) – ਹਿੰਦੂਆਂ ਵਿਚ ਵਿਆਹ ਸਮੇਂ ਮੁੰਡੇ – ਕੁੜੀ ਨੂੰ ਵੇਦੀ ਨਾਲ ਲਾਵਾਂ ਦੇਣ ਦੀ ਪਰੰਪਰਾ ਬਹੁਤ ਪੁਰਾਣੀ ਹੈ।
  • ਪਰਉਪਕਾਰੀ (ਦੂਜਿਆਂ ਲਈ ਭਲੇ ਦੇ ਕੰਮ ਕਰਨਾ) – ਭਗਤ ਪੂਰਨ ਸਿੰਘ ਜੀ ਇਕ ਪਰਉਪਕਾਰੀ ਗੁਰਸਿੱਖ ਸਨ।
  • ਅਠਖੇਲੀਆਂ (ਮੌਜ ਮਸਤੀ – ਬਹੁਤ ਸਾਰੀਆਂ ਮੁਟਿਆਰਾਂ ਖੂਹਾਂ ਤੋਂ ਸਿਰਾਂ ਉੱਤੇ ਪਾਣੀ ਦੇ ਭਰੇ ਦੋ – ਦੋ ਘੜੇ ਰੱਖ ਕੇ ਅਠਖੇਲੀਆਂ ਕਰਦੀਆਂ ਹੋਈਆਂ ਘਰਾਂ ਨੂੰ ਆਉਂਦੀਆਂ ਸਨ।
  • ਗਾਇਬ (ਛਿਪਿਆ, ਓਹਲੇ – ਦਿਨ ਵੇਲੇ ਸੂਰਜ ਦੀ ਰੋਸ਼ਨੀ ਵਿਚ ਅਸਮਾਨ ਦੇ ਤਾਰੇ ਗਾਇਬ ਹੋ ਜਾਂਦੇ ਹਨ।
  • ਕਾਰੀਗਰ ਹੱਥੀਂ ਕੰਮ ਵਿਚ ਨਿਪੁੰਨ – ਇਹ ਮਸ਼ੀਨ ਕੋਈ ਕਾਰੀਗਰ ਆਦਮੀ ਹੀ ਚਲਾ ਸਕਦਾ ਹੈ।
  • ਚਮਤਕਾਰ ਹੈਰਾਨੀ ਭਰਿਆ ਕੰਮ – ਕੰਪਿਊਟਰ ਦੀ ਕਾਢ ਸਾਇੰਸ ਦਾ ਬਹੁਤ ਵੱਡਾ ਚਮਤਕਾਰ ਹੈ।
  • ਖ਼ਰੀਦਦਾਰ ਖ਼ਰੀਦਣ ਵਾਲਾ) – ਸਬਜ਼ੀ ਮੰਡੀ ਵਿਚ ਖ਼ਰੀਦਦਾਰਾਂ ਦੀ ਭੀੜ ਲੱਗੀ ਹੋਈ ਸੀ।
  • ਗੁਣਕਾਰੀ ਲਾਭਦਾਇਕ) – ਫਲ ਸਿਹਤ ਲਈ ਬਹੁਤ ਗੁਣਕਾਰੀ ਹੁੰਦੇ ਹਨ।
  • ਚਮਤਕਾਰ ਕਰਾਮਾਤ, ਅਣਹੋਣੀ ਘਟਨਾ) – ਸਾਰੇ ਧਾਰਮਿਕ ਮਹਾਪੁਰਖਾਂ ਦੀਆਂ ਜ਼ਿੰਦਗੀਆਂ ਚਮਤਕਾਰਾਂ ਨਾਲ ਭਰੀਆਂ ਹੋਈਆਂ ਹਨ।
  • ਕਲਾਮਈ (ਜਿਸ ਕੰਮ ਵਿਚ ਕਲਾ ਹੋਵੇ) – ਫੁੱਲਾਂ ਦੇ ਗੁਲਦਸਤੇ ਬੜੇ ਕਲਾਮਈ ਢੰਗ ਨਾਲ ਸਜਾਏ ਹੋਏ ਸਨ।

5. ਇਸ ਪਾਠ ਵਿੱਚੋਂ ਵਿਸ਼ੇਸ਼ਣ ਸ਼ਬਦ ਚੁਣ ਕੇ ਸੂਚੀ ਤਿਆਰ ਕਰੋ।
ਵਿਆਕਰਨ: ਕਿਰਿਆ ਦੀ ਦੂਜੀ ਪ੍ਰਕਾਰ ਦੀ ਵੰਡ
ਕਿਰਿਆ ਦੀ ਦੂਜੀ ਪ੍ਰਕਾਰ ਦੀ ਵੰਡ ਅਨੁਸਾਰ ਕਿਰਿਆ-ਸ਼ਬਦ ਤਿੰਨ ਪ੍ਰਕਾਰ ਦੇ ਹੁੰਦੇ ਹਨ:
ਸਧਾਰਨ ਕਿਰਿਆ, ਨਾਰਥਕ ਕਿਰਿਆ, ਦੂਹਰੀ ਨਾਰਥਕ ਕਿਰਿਆ

1. ਸਧਾਰਨ ਕਿਰਿਆ : ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਹੈ, ਉਸ ਕਿਰਿਆ ਨੂੰ ਸਧਾਰਨ ਕਿਰਿਆ ਕਿਹਾ ਜਾਂਦਾ ਹੈ, ਜਿਵੇਂ : ਘੜਿਆਂ ਵਿੱਚ ਰੇਤ ਤੇ ਕੱਚਾ ਕੋਲਾ ਪਾ ਕੇ ਪਾਣੀ ਸਾਫ਼ ਕੀਤਾ ਜਾਂਦਾ ਹੈ। ਇਸ ਵਾਕ ਵਿੱਚ ਲਕੀਰੇ ਗਏ ਸ਼ਬਦ ਸਧਾਰਨ ਕਿਰਿਆ ਹਨ।
2. ਪ੍ਰੇਰਨਾਰਥਕ ਕਿਰਿਆ : ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਨਹੀਂ ਸਗੋਂ ਕਿਰਿਆ ਕਿਸੇ ਹੋਰ ਤੋਂ ਕਰਵਾਈ ਗਈ ਹੈ, ਉਸ ਨੂੰ ਪ੍ਰੇਰਨਾਰਥਕ ਕਿਰਿਆ ਕਹਿੰਦੇ ਹਨ, ਜਿਵੇਂ : ਨਾਭੇ ਦਾ ਰਾਜਾ ਹਰ ਰੋਜ਼ ਮੰਡੀ ਗੋਬਿੰਦਗੜ੍ਹ ਤੋਂ ਪੀਣ ਲਈ ਘੜੇ ਦਾ ਪਾਣੀ ਮੰਗਵਾਉਂਦਾ ਸੀ ਲਕੀਰੇ ਗਏ ਸ਼ਬਦ ਪ੍ਰੇਰਨਾਰਥਕ ਕਿਰਿਆ ਹਨ।
3. ਦਹਰੀ ਪ੍ਰੇਰਨਾਰਥਕ ਕਿਰਿਆ : ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕਰਤਾ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਨਾ ਦੇ ਕੇ ਉਹ ਕਿਸੇ ਤੀਜੇ ਵਿਅਕਤੀ ਕੋਲੋਂ ਕਰਵਾਉਣ ਲਈ ਕਹਿੰਦਾ ਹੈ, ਉਸ ਕਿਰਿਆ ਨੂੰ ਦੂਹਰੀ ਪ੍ਰੇਰਨਾਰਥਕ ਕਿਰਿਆ ਕਹਿੰਦੇ ਹਨ, ਜਿਵੇਂ : ਪੁਰਾਣੇ ਵੇਲਿਆਂ ਵਿੱਚ ਸਰਦੇ-ਪੁੱਜਦੇ ਘਰ ਮਹਿਰਿਆਂ ਤੋਂ ਪਾਣੀ ਭਰਵਾਉਂਦੇ ਸਨ।

ਉਪਰੋਕਤ ਵਾਕ ਵਿੱਚ ਲਕੀਰੇ ਗਏ ਸ਼ਬਦ ਦੂਹਰੀ ਪ੍ਰਨਾਰਥਕ ਕਿਰਿਆ ਦੀ ਉਦਾਹਰਨ ਹਨ।

PSEB 7th Class Punjabi Solutions Chapter 4 ਘੜੇ ਦਾ ਪਾਣੀ

ਬੱਚਿਆਂ ਲਈ :
ਪੀਣ ਵਾਲੇ ਪਾਣੀ ਦੀ ਸਾਂਭ-ਸੰਭਾਲ , ਬੱਚਤ ਅਤੇ ਮਹੱਤਤਾ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਜਾਵੇ।

PSEB 7th Class Punjabi Guide ਪੰਜਾਬ ਦੀ ਲੋਕ-ਗਾਇਕਾ: ਸੁਰਿੰਦਰ ਕੌਰ Important Questions and Answers

ਪ੍ਰਸ਼ਨ –
“ਘੜੇ ਦਾ ਪਾਣੀ ਲੇਖ ਦਾ ਸਾਰ ਲਿਖੋ।
ਉੱਤਰ :
ਘੜੇ ਦਾ ਪਾਣੀ ਕਿਸੇ ਵੇਲੇ ਸਭ ਨੂੰ ਚੰਗਾ ਲਗਦਾ ਸੀ ! ਘੜੇ ਵਾਂਗ ਪਾਣੀ ਨੂੰ ਸਾਂਭਣ ਲਈ ਮੱਟ, ਘੜੀਆਂ, ਸਰਾਹੀਆਂ, ਚਾਟੀ, ਝੱਕਰਾ, ਝੱਕਰੀ ਤੇ ਤੌੜੀ ਆਦਿ ਦੀ ਵਰਤੋਂ ਹੁੰਦੀ ਸੀ।

ਘੜੇ ਦਾ ਅਸਲ ਮੰਤਵ ਪੀਣ ਵਾਲੇ ਪਾਣੀ ਨੂੰ ਸੰਭਾਲਣਾ ਹੁੰਦਾ ਸੀ। ਇਸ ਨੂੰ ਉਂਗਲਾਂ ਵਿਚ ਛੱਲਾ ਪਾ ਕੇ ਸਾਜ਼ ਦੇ ਰੂਪ ਵਿਚ ਵਜਾਇਆ ਵੀ ਜਾਂਦਾ ਹੈ। ਖ਼ੁਸ਼ੀ ਦੇ ਮੌਕਿਆਂ ਉੱਤੇ ਮੁਟਿਆਰਾਂ ਘੜੇ ਦੇ ਤਾਲ ਉੱਤੇ ਗੀਤ ਗਾਉਂਦੀਆਂ ਹਨ ਤੇ ਉਨ੍ਹਾਂ ਦੇ ਬੋਲ ਵਜਦੇ ਘੜੇ ਨਾਲ ਇਕਮਿਕ ਹੋਏ ਪ੍ਰਤੀਤ ਹੁੰਦੇ ਹਨ। ਪੁਰਾਣੇ ਸਮੇਂ ਵਿਚ ਜਦੋਂ ਖੂਹ ਨਹੀਂ ਸਨ ਹੁੰਦੇ, ਤਾਂ ਲੋਕ ਟੋਭਿਆਂ ਅਤੇ ਤਲਾਬਾਂ ਦੇ ਪਾਣੀ ਉੱਤੇ ਹੀ ਗੁਜ਼ਾਰਾ ਕਰਦੇ ਸਨ। ਉਸ ਸਮੇਂ ਘੜਿਆਂ ਨੂੰ ਰੇਤ ਤੇ ਕੱਚਾ ਕੋਲਾ ਪਾ ਕੇ ਪਾਣੀ ਨੂੰ ਸ਼ੁੱਧ ਕਰਨ ਲਈ ਵਰਤਿਆ ਜਾਂਦਾ ਸੀ।

ਪੂਜਾ – ਪਾਠ ਸਮੇਂ ਘੜੇ ਦੇ ਪਾਣੀ ਨੂੰ ਕੁੰਭ ਦਾ ਜਲ ਕਿਹਾ ਜਾਂਦਾ ਹੈ। ਸ਼ਰਧਾਲੂ ਇਸ ਪਵਿੱਤਰ ਜਲ ਨੂੰ ਅੰਮ੍ਰਿਤ ਸਮਝ ਕੇ ਪੀਂਦੇ ਹਨ। ਕੋਈ ਸਮਾਂ ਸੀ, ਜਦੋਂ ਰਾਜੇ, ਮਹਾਰਾਜੇ ਤੇ ਪਰਉਪਕਾਰੀ ਲੋਕ ਪਿਆਸੇ ਰਾਹੀਆਂ ਦੀ ਪਿਆਸ ਬੁਝਾਉਣ ਲਈ ਕਿਸੇ ਛਾਂਦਾਰ ਰੁੱਖ ਜਾਂ ਕਿਸੇ ਕੰਮ – ਸਾਰੁ ਛੱਤ ਹੇਠ ਥਾਂ – ਥਾਂ ਪਿਆਉ ਬਿਠਾ ਦਿੰਦੇ ਸਨ। ਉੱਥੇ ਵੀ ਘੜੇ ਅਤੇ ਮੱਟ ਹੀ ਰੇਤ ਉੱਤੇ ਰੱਖੇ ਹੋਏ ਹੁੰਦੇ ਸਨ। ਨਾਭੇ ਦਾ ਰਾਜਾ ਹਰ ਰੋਜ਼ ਮੰਡੀ ਗੋਬਿੰਦਗੜ੍ਹ ਤੋਂ, ਜੋ ਕਿ 24 ਮੀਲ ਦੂਰ ਸੀ, ਦੋ ਘੜੇ ਪਾਣੀ ਮੰਗਵਾਉਂਦਾ ਹੁੰਦਾ ਸੀ। ਅੱਜ ਵੀ ਲੋਕਾਂ ਦਾ ਵਿਸ਼ਵਾਸ ਹੈ ਕਿ ਮੰਡੀ ਗੋਬਿੰਦਗੜ ਦਾ ਪਾਣੀ ਆਲੇ – ਦੁਆਲੇ ਦੇ ਪਾਣੀਆਂ ਤੋਂ ਵਧੇਰੇ ਮਿੱਠਾ ਤੇ ਪੀਣ ਯੋਗ ਹੈ।

ਪਹਿਲਾਂ ਜਦੋਂ ਘਰਾਂ ਵਿਚ ਨਲਕੇ ਨਹੀਂ ਸਨ ਲੱਗੇ, ਤਾਂ ਖੂਹਾਂ ਤੋਂ ਪਾਣੀ ਲਿਆਉਣ ਲਈ ਘੜਿਆਂ ਦੀ ਵਰਤੋਂ ਹੀ ਹੁੰਦੀ ਸੀ। ਮੁਟਿਆਰਾਂ ਇਕ – ਦੂਜੇ ਨਾਲ ਜ਼ਿਦ – ਜ਼ਿਦ ਕੇ ਵੱਧ ਤੋਂ ਵੱਧ ਪਾਣੀ ਦੇ ਭਰੇ ਘੜੇ ਸਿਰਾਂ ਉੱਤੇ ਚੁੱਕਦੀਆਂ। ਉਹ ਆਮ ਕਰਕੇ ਦੋ – ਦੋ ਘੜੇ ਸਿਰਾਂ ਉੱਤੇ ਰੱਖ ਕੇ ਤੇ ਇਕ ਬੱਚੇ ਨੂੰ ਢਾਕ ਉੱਤੇ ਚੁੱਕ ਕੇ ਅਠਖੇਲੀਆਂ ਕਰਦੀਆਂ ਹੋਈਆਂ ਜਾਂਦੀਆਂ।

PSEB 7th Class Punjabi Solutions Chapter 4 ਘੜੇ ਦਾ ਪਾਣੀ

ਵਿਆਹੀਆਂ ਇਸਤਰੀਆਂ ਸੂਫ਼ ਦੇ ਘਗਰੇ ਪਾ ਕੇ ਖੂਹਾਂ ਤੋਂ ਪਾਣੀ ਢੋਂਦੀਆਂ ਸਨ ਘਰਾਂ ਵਿਚ ਨਲਕੇ ਤੇ ਟੂਟੀਆਂ ਲੱਗਣ ਨਾਲ ਖੁਹਾਂ ਦੀ ਚਹਿਲ – ਪਹਿਲ ਤਾਂ ਬਿਲਕੁਲ ਅਲੋਪ ਹੋ ਗਈ ਹੈ। ਉੱਬ ਘੜੇ ਦਾ ਪਾਣੀ ਪਿੰਡਾਂ ਦੇ ਆਮ ਘਰਾਂ ਵਿਚ ਅਜੇ ਵੀ ਮਿਲਦਾ ਹੈ, ਪਰੰਤੂ ਜਿੱਥੇ ਫ਼ਰਿਜ਼ ਆ ਗਏ ਹਨ, ਉੱਥੇ ਘੜਾ ਨਹੀਂ ਰਿਹਾ। ਸ਼ਹਿਰਾਂ ਵਿਚੋਂ ਤਾਂ ਘੜੇ ਬਿਲਕੁਲ ਹੀ ਗਾਇਬ ਹੋ ਗਏ ਹਨ ਸ਼ਾਇਦ ਹੀ ਕਿਸੇ ਦੇ ਘਰ ਘੜਾ ਹੋਵੇ। ਸ਼ਹਿਰੀਏ ਤਾਂ ਫ਼ਰਿਜ਼ ਦਾ ਪਾਣੀ ਪੀਣ ਵਿਚ ਹੀ ਮਾਣ ਸਮਝਦੇ ਹਨ।

ਫ਼ਰਿਜ਼ ਜਾਂ ਵਾਟਰ ਕੂਲਰ ਘੜੇ ਦਾ ਸ਼ਰੀਕ ਹੈ। ਫ਼ਰਿਜ਼ ਨਾਲੋਂ ਘੜੇ ਦਾ ਪਾਣੀ ਕਈ ਗੱਲਾਂ ਵਿਚ ਲਾਭਦਾਇਕ ਹੈ। ਰਾਤ ਨੂੰ ਭਰੇ ਘੜੇ ਦੇ ਪਾਣੀ ਦੇ ਸਵੇਰੇ ਉੱਠਦਿਆਂ ਹੀ ਦੋ – ਤਿੰਨ ਗਲਾਸ ਪੀਣ ਨਾਲ ਸਰੀਰ ਤੰਦਰੁਸਤ ਰਹਿੰਦਾ ਦਾ ਪਾਣੀ ਹਰ ਰੁੱਤ ਵਿਚ ਪੀਤਾ ਜਾ ਸਕਦਾ ਹੈ। ਕਹਿੰਦੇ ਹਨ ਕਿ ਸਾਡਾ ਸਰੀਰ ਪੰਜ ਤੱਤਾਂ – ਮਿੱਟੀ, ਹਵਾ, ਪਾਣੀ, ਅਗਨੀ ਤੇ ਅਕਾਸ਼ ਦਾ ਬਣਿਆ ਹੋਇਆ ਹੈ ਘੜੇ ਦੇ ਪਾਣੀ ਵਿਚ ਇਹ ਸਾਰੇ ਤੱਤ ਸੁਭਾਵਿਕ ਹੀ ਇਕਮਿਕ ਹੋਏ ਮਿਲਦੇ ਹਨ ਘੜਾ ਮਿੱਟੀ ਨੂੰ ਪਾਣੀ ਵਿਚ ਗੁੰਨ ਕੇ ਖੁੱਲ੍ਹੇ ਅਕਾਸ਼ ਹੇਠ ਚੱਕ ਉੱਤੇ ਹਵਾ ਦੇ ਮਿੱਠੇ ਹਿਲੋਰਿਆਂ ਨਾਲ ਬਣਾਇਆ ਜਾਂਦਾ ਹੈ ਤੇ ਇਸਨੂੰ ਅਗਨੀ ਵਿਚ ਪਕਾਇਆ ਜਾਂਦਾ ਹੈ।

ਘੜਾ ਮਨੁੱਖ ਦੀ ਅੰਤਮ ਯਾਤਰਾ ਸਮੇਂ ਵੀ ਸਾਥ ਨਿਭਾਉਂਦਾ ਹੈ ਘੜਾ ਭੰਨਣਾ ਸਾਡੇ ਸਭਿਆਚਾਰ ਵਿਚ ਅੰਤਮ ਸਮੇਂ ਦੀ ਇਕ ਰਸਮ ਹੈ। ਘੜੇ ਤਾਂ ਅੱਜ ਵੀ ਬਣਾਏ ਜਾਂਦੇ ਹਨ, ਪਰ ਉਨ੍ਹਾਂ ਦਾ ਖ਼ਰੀਦਦਾਰ ਕੋਈ ਵਿਰਲਾ ਹੀ ਹੈ।

  • ਔਖੇ ਸ਼ਬਦਾਂ ਦੇ ਅਰਥ – ਮੰਤਵ – ਉਦੇਸ਼
  • ਇਤਰਾਜ਼ – ਵਿਰੋਧ
  • ਵਜੰਤਰੀ – ਸਾਜ਼ ਵਜਾਉਣ ਵਾਲਾ
  • ਸਮਾਗਮ – ਲੋਕਾਂ ਦਾ ਇਕੱਠ ਕਰ ਕੇ ਖ਼ੁਸ਼ੀ ਜਾਂ ਗ਼ਮੀ ਨੂੰ ਮਨਾਉਣਾ
  • ਤਾਲ – ਸੁਰ।
  • ਟੋਭਿਆਂ – ਡੂੰਘੇ ਛੱਪੜਾਂ।
  • ਕੁੰਭ – ਘੜਾ
  • ਪਾਵਨ – ਪਵਿੱਤਰ।
  • ਪਰੰਪਰਾ – ਲੀਹ, ਰਵਾਇਤ
  • ਪਰਉਪਕਾਰੀ – ਦੂਜਿਆਂ ਦੇ ਭਲੇ ਲਈ ਕੰਮ ਕਰਨ ਵਾਲਾ
  • ਰਾਹੀ – ਰਸਤੇ ਉੱਪਰ ਤੁਰਨ
  • ਵਾਲਾ ਕੰਮ – ਰੂ – ਆਰਜ਼ੀ, ਕੰਮ ਸਾਰਨ ਲਈ।
  • ਪਿਆਊ – ਪਾਣੀ ਪਿਲਾਉਣ ਦੀ ਥਾਂ ਜਾਂ ਬੰਦਾ। ਸੁਰਤ ਆ ਜਾਂਦੀ ਹੈ ਹੋਸ਼ ਆ ਜਾਂਦੀ ਹੈ।
  • ਬਿਦ – ਬਿਦ ਕੇ – ਜ਼ਿਦ – ਜ਼ਿਦ ਕੇ।
  • ਢਾਕ – ਲੱਕ ਦਾ ਇਕ ਪਾਸਾ ਅਠਖੇਲੀਆਂ
  • ਕਰਦੀਆਂ – ਨੱਚਦੀਆਂ ਟੱਪਦੀਆਂ।
  • ਸੂਫ – ਕਾਲੇ ਰੰਗ ਦਾ ਇਕ ਪ੍ਰਕਾਰ ਦਾ ਕੱਪੜਾ
  • ਵਹਿੰਗੀ – ਤੱਕੜੀ ਵਰਗੀ ਚੀਜ਼, ਜਿਸ ਦੇ ਛਾਬਿਆਂ ਵਿਚ ਸਮਾਨ ਰੱਖ ਕੇ ਢੋਇਆ ਜਾਂਦਾ ਹੈ।
  • ਗਾਇਬ ਹੋਣਾ – ਛਿਪ ਜਾਣਾ।
  • ਸ਼ਰੀਕ – ਭਾਈਵਾਲ, ਦੁਸ਼ਮਣ
  • ਉਪਯੋਗੀ – ਲਾਭਦਾਇਕ। ਕਾਰੀਗਰ ਹੁਨਰਮੰਦ ਅੰਤਮ
  • ਯਾਤਰਾ – ਮ੍ਰਿਤਕ ਦੀ ਅੰਤਮ ਰਸਮ
  • ਕਲਾਮਈ – ਹੁਨਰ ਭਰਪੂਰ !
  • ਚਮਤਕਾਰ – ਕਰਾਮਾਤ, ਅਣਹੋਣੀ ਘਟਨਾ॥
  • ਬਹੁੜਦਾ – ਮੱਦਦ ਲਈ ਪਹੁੰਚਦਾ !

PSEB 7th Class Punjabi Solutions Chapter 4 ਘੜੇ ਦਾ ਪਾਣੀ

1. ਪਾਠ – ਅਭਿਆਸ ਪ੍ਰਸ਼ਨ – ਉੱਤਰ

ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ
ਗਾਇਬ, ਸ਼ਰੀਕ, ਘੜੇ, ਕੁੰਭ, ਮੰਤਵ
(ਉ) …………………… ਦਾ ਪਾਣੀ ਕਿਸੇ ਵੇਲੇ ਸਾਰਿਆਂ ਨੂੰ ਚੰਗਾ ਲਗਦਾ ਰਿਹਾ ਹੈ।
(ਆ) ਘੜੇ ਦਾ ਅਸਲੀ …………………… ਤਾਂ ਪੀਣ ਵਾਲੇ ਪਾਣੀ ਨੂੰ ਸੰਭਾਲਣਾ ਹੈ।
(ਈ) ਪੂਜਾ – ਪਾਠ ਸਮੇਂ ਘੜੇ ਦੇ ਪਾਣੀ ਨੂੰ …………………… ਦਾ ਜਲ ਕਹਿੰਦੇ ਹਨ।
(ਸ) ਸ਼ਹਿਰਾਂ ਵਿਚ ਤਾਂ ਘੜੇ ਜਿਵੇਂ …………………… ਹੀ ਹੋ ਗਏ ਹਨ।
(ਹ) ਘੜੇ ਦਾ …………………… ਫ਼ਰਿਜ਼ ਜਾਂ ਵਾਟਰ ਕੁਲਰ ਹੀ ਕਿਹਾ ਜਾ ਸਕਦਾ ਹੈ।
ਉੱਤਰ :
(ੳ) ਘੜੇ ਦਾ ਪਾਣੀ ਕਿਸੇ ਵੇਲੇ ਸਾਰਿਆਂ ਨੂੰ ਚੰਗਾ ਲਗਦਾ ਰਿਹਾ ਹੈ।
(ਅ) ਘੜੇ ਦਾ ਅਸਲੀ ਮੰਤਵ ਤਾਂ ਪੀਣ ਵਾਲੇ ਪਾਣੀ ਨੂੰ ਸੰਭਾਲਣਾ ਹੈ।
(ਈ) ਪੂਜਾ – ਪਾਠ ਸਮੇਂ ਘੜੇ ਦੇ ਪਾਣੀ ਨੂੰ ਕੁੰਭ ਦਾ ਜਲ ਕਹਿੰਦੇ ਹਨ।
(ਸ) ਸ਼ਹਿਰਾਂ ਵਿਚ ਤਾਂ ਘੜੇ ਜਿਵੇਂ ਗਾਇਬ ਹੀ ਹੋ ਗਏ ਹਨ।
(ਹ) ਘੜੇ ਦਾ ਸ਼ਰੀਕ ਫ਼ਰਿਜ਼ ਜਾਂ ਵਾਟਰ ਕੂਲਰ ਹੀ ਕਿਹਾ ਜਾ ਸਕਦਾ ਹੈ।

2. ਵਿਆਕਰਨ

ਪ੍ਰਸ਼ਨ 1.
“ਘੜੇ ਦਾ ਪਾਣੀ ਪਾਠ ਵਿਚੋਂ ਵਿਸ਼ੇਸ਼ਣ ਸ਼ਬਦ ਚੁਣ ਕੇ ਇੱਕ ਸੂਚੀ ਤਿਆਰ ਕਰੋ।
ਉੱਤਰ :
ਚੰਗਾ, ਕਿਹੜੀ, ਅਸਲੀ, ਪਹਿਲੇ, ਸ਼ੁੱਧ, ਕੱਚਾ, ਸਾਫ਼, ਪਾਵਨ, ਪਰਉਪਕਾਰੀ, ਪਿਆਰੇ, ਛਾਂਦਾਰ, ਕੰਮ – ਮਾਰੂ, ਠੰਢਾ, 24, ਬੜਾ ਮਿੱਠਾ, ਪੀਣ ਯੋਗ, ਵੱਧ ਤੋਂ ਵੱਧ, ਦੋ – ਦੋ, ਇਕ, ਸਰਦੇ – ਪੁੱਜਦੇ, ਉਪਯੋਗੀ, ਦੋ – ਤਿੰਨ, ਤੰਦਰੁਸਤ, ਹਲਕਾ ਫੁਲਕਾ, ਹਰ, ਸਾਡਾ, ਪੰਜਾਂ, ਸਾਰੇ, ਖੁੱਲ੍ਹੇ, ਮਿੱਠੇ, ਅੰਤਿਮ, ਆਪਣੀਆਂ ਕਲਾਮਈ, ਸਾਰਾ – ਸਾਰਾ, ਵਿਰਲਾ ਹੀ।

ਪ੍ਰਸ਼ਨ 2.
ਕਿਰਿਆ ਦੀ ਦੂਜੀ ਪ੍ਰਕਾਰ ਦੀ ਵੰਡ ਅਨੁਸਾਰ ਕਿਰਿਆ ਸ਼ਬਦ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਉਦਾਹਰਨਾਂ ਸਹਿਤ ਦੱਸੋ
ਉੱਤਰ :
ਕਿਰਿਆ ਦੀ ਦੂਜੀ ਪ੍ਰਕਾਰ ਦੀ ਵੰਡ ਅਨੁਸਾਰ ਕਿਰਿਆ ਸ਼ਬਦ ਤਿੰਨ ਪ੍ਰਕਾਰ ਦੇ ਹੁੰਦੇ ਹਨ ਸਧਾਰਨ ਕਿਰਿਆ, ਨਾਰਥਕ ਕਿਰਿਆ ਤੇ ਦੂਹਰੀ ਨਾਰਥਕ ਕਿਰਿਆ !
(ਉ) ਸਧਾਰਨ ਕਿਰਿਆ – ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕਿਰਿਆ ਕਰਨ ਵਾਲਾ ਕਰਤਾ ਆਪ ਹੈ, ਉਸ ਨੂੰ ‘ਸਧਾਰਨ ਕਿਰਿਆ” ਕਿਹਾ ਜਾਂਦਾ ਹੈ, ਜਿਵੇਂ –
(i) ਘੜਿਆਂ ਵਿਚ ਰੇਤ ਤੇ ਕੱਚਾ ਕੋਲਾ ਪਾ ਕੇ ਪਾਣੀ ਸਾਫ਼ ਕੀਤਾ ਜਾਂਦਾ ਹੈ।
(ii) ਸ਼ਹਿਰ ਵਿੱਚ ਤਾਂ ਘੜੇ ਗਾਇਬ ਹੀ ਹੋ ਗਏ ਹਨ। ਇਸ ਵਾਕ ਵਿੱਚ ‘ਕੀਤਾ ਜਾਂਦਾ ਹੈ ਤੇ ਹੋ ਗਏ ਹਨ’ ਸਧਾਰਨ ਕਿਰਿਆ ਰੂਪ ਹਨ।

PSEB 7th Class Punjabi Solutions Chapter 4 ਘੜੇ ਦਾ ਪਾਣੀ

(ਅ) ਪ੍ਰੇਰਨਾਰਥਕ ਕਿਰਿਆ – ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕਿਰਿਆ ਕਰਨ ਵਾਲਾ ਕਰਤਾ ਆਪ ਨਹੀਂ, ਸਗੋਂ ਕਿਰਿਆ ਕਿਸੇ ਹੋਰ ਤੋਂ ਕਰਵਾਈ ਗਈ ਹੈ। ਉਸਨੂੰ ਪ੍ਰੇਰਨਾਰਥਕ ਕਿਰਿਆ ਆਖਦੇ ਹਨ, ਜਿਵੇਂ – ਨਾਭੇ ਦਾ ਰਾਜਾ ਹਰ ਰੋਜ਼ ਮੰਡੀ ਗੋਬਿੰਦਗੜ੍ਹ ਤੋਂ ਪੀਣ ਲਈ ਘੜੇ ਦਾ ਪਾਣੀ ਮੰਗਵਾਉਂਦਾ ਸੀ।

ਇਸ ਵਾਕ ਵਿਚ ‘ਮੰਗਵਾਉਂਦਾ ਸੀ’ ਨਾਰਥਕ ਕਿਰਿਆ ਰੂਪ ਹੈ।

(ਈ) ਦੂਹਰੀ ਪ੍ਰੇਰਨਾਰਥਕ ਕਿਰਿਆ – ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕਰਤਾ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਨਾ ਦੇ ਕੇ ਕਿਸੇ ਤੀਜੇ ਵਿਅਕਤੀ ਨੂੰ ਕੰਮ ਕਰਾਉਣ ਲਈ ਕਹਿੰਦਾ ਹੈ, ਤਾਂ ਇਸ ਨੂੰ ਦੂਹਰੀ ‘ਨਾਰਥਕ ਕਿਰਿਆ’ ਕਿਹਾ ਜਾਂਦਾ ਹੈ; ਜਿਵੇਂ –

‘ਪੁਰਾਣੇ ਵੇਲਿਆਂ ਵਿਚ ਸਰਦੇ – ਪੁੱਜਦੇ ਘਰ ਮਹਿਰਿਆਂ ਤੋਂ ਪਾਣੀ ਭਰਵਾਉਂਦੇ ਸਨ। ਇਸ ਵਾਕ ਵਿਚ ‘ਭਰਵਾਉਂਦੇ ਸਨ। ਦੂਹਰੀ ਨਾਰਥਕ ਕਿਰਿਆ ਰੂਪ ਹੈ।

3. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਬਲ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ ਘੜੇ ਦਾ ਪਾਣੀ, ਪੀਣ ਲਈ ਸਾਰਿਆਂ ਨੂੰ ਚੰਗਾ ਲੱਗਦਾ ਰਿਹਾ ਹੈ। ਕਿਹੜੀ ਥਾਂ ਸੀ, ਜਿੱਥੇ ਘੜਾ ਨਾ ਹੋਵੇ ਘੜੇ ਵਾਂਗ ਹੀ ਪੀਣ ਵਾਲੇ ਪਾਣੀ ਨੂੰ ਸਾਂਭਣ ਲਈ ਮੱਟ, ਘੜੀਆਂ ਅਤੇ ਸੁਰਾਹੀਆਂ ਆਦਿ ਹੁੰਦੇ ਹਨ। ਉਂਞ ਚਾਟੀ, ਝੱਕਰਾ, ਝੱਕਰੀ, ਤੌੜੀ ਵੀ ਘੜੇ ਦੇ ਹੀ ਰੂਪ ਹਨ, ਪਰ ਇਹਨਾਂ ਦੀ ਵਰਤੋਂ ਘੜੇ ਨਾਲੋਂ ਵੱਖਰੀ ਹੁੰਦੀ ਹੈ। ਘੜੇ ਦਾ ਅਸਲੀ ਮੰਤਵ ਤਾਂ ਪੀਣ ਵਾਲੇ ਪਾਣੀ ਨੂੰ ਸੰਭਾਲਨਾ ਹੈ।

ਘੜੇ ਨੂੰ ਸਾਜ਼ ਵਜੋਂ ਵੀ ਵਰਤਿਆ ਜਾਂਦਾ ਹੈ।ਉਂਗਲਾਂ ਵਿੱਚ ਛੱਲੇ ਪਾ ਕੇ ਜਦੋਂ ਕੋਈ ਵਜੰਤਰੀ ਘੜਾ ਵਜਾਉਂਦਾ ਹੈ, ਤਾਂ ਇਉਂ ਪ੍ਰਤੀਤ ਹੁੰਦਾ ਹੈ, ਜਿਵੇਂ ਘੜਾ ਗੱਲਾਂ ਕਰ ਰਿਹਾ ਹੋਵੇ। ਘਰਾਂ ਵਿੱਚ ਖੁਸ਼ੀ ਦੇ ਸਮਾਗਮਾਂ ਸਮੇਂ ਮੁਟਿਆਰਾਂ ਘੜੇ ਦੇ ਤਾਲ ‘ਤੇ ਗੀਤ ਗਾਉਂਦੀਆਂ ਹਨ। ਘੜਾ ਵੱਜਦਾ ਹੈ ਤੇ ਬੋਲ ਆਪਮੁਹਾਰੇ ਹੀ ਘੜੇ ਨਾਲ ਇੱਕ – ਮਿੱਕ ਹੁੰਦੇ ਦਿਖਾਈ ਦਿੰਦੇ ਹਨ।

ਘੜਾ ਵੱਜਦਾ, ਘੜੋਲੀ ਵੱਜਦੀ,
ਕਿਤੇ ਗਾਗਰ ਵੱਜਦੀ ਸੁਣ ਮੁੰਡਿਆ।

ਪਹਿਲੇ ਸਮਿਆਂ ਵਿੱਚ ਜਦੋਂ ਖੂਹ ਵੀ ਆਮ ਨਹੀਂ ਸਨ ਹੁੰਦੇ, ਤਾਂ ਲੋਕਾਂ ਨੂੰ ਟੋਭਿਆਂ, ਤਲਾਬਾਂ ਆਦਿ ਦੇ ਪਾਣੀਆਂ ‘ਤੇ ਹੀ ਗੁਜ਼ਾਰਾ ਕਰਨਾ ਪੈਂਦਾ ਸੀ। ਉਸ ਵੇਲੇ ਇਹ ਘੜੇ ਹੀ ਸਨ, ਜਿਨ੍ਹਾਂ ਦੀ ਵਰਤੋਂ ਨਾਲ ਪਾਣੀ ਸ਼ੁੱਧ ਕਰਕੇ ਪੀਣ ਦੇ ਯੋਗ ਬਣਾਇਆ ਜਾਂਦਾ ਸੀ। ਘੜਿਆਂ ਵਿੱਚ ਰੇਤ ਤੇ ਕੱਚਾ ਕੋਲਾ ਪਾ ਕੇ ਵੀ ਪਾਣੀ ਸਾਫ਼ ਕੀਤਾ ਜਾਂਦਾ ਹੈ। ਪੂਜਾ – ਪਾਠ ਸਮੇਂ ਘੜੇ ਦੇ ਪਾਣੀ ਨੂੰ ਲੋਕ ‘ਕੁੰਭ ਦਾ ਜਲ’ ਕਹਿੰਦੇ ਹਨ। ਸ਼ਰਧਾਲੂ ਇਸ ਪਾਵਨ ਜਲ ਨੂੰ ਅੰਮ੍ਰਿਤ ਸਮਝ ਕੇ ਪੀਂਦੇ ਹਨ ਤੇ ਇਹ ਪਰੰਪਰਾ ਅੱਜ ਵੀ ਜਾਰੀ ਹੈ।

1. ਕਿਹੜਾ ਪਾਣੀ ਹਰ ਇਕ ਨੂੰ ਪੀਣਾ ਚੰਗਾ ਲਗਦਾ ਹੈ ?
(ਉ) ਘੜੇ ਦਾ
(ਅ) ਕੂਲਰ ਦਾ।
(ਈ) ਫਰਿੱਜ ਦਾ।
(ਸ) ਨਲਕੇ ਦਾ
ਉੱਤਰ :
(ਉ) ਘੜੇ ਦਾ

PSEB 7th Class Punjabi Solutions Chapter 4 ਘੜੇ ਦਾ ਪਾਣੀ

2. ਪਾਣੀ ਨੂੰ ਸੰਭਾਲਣ ਲਈ ਘੜੇ ਵਾਂਗ ਵਰਤੀ ਜਾਂਦੀ ਹੋਰ ਚੀਜ਼ ਕਿਹੜੀ ਹੈ ?
(ੳ) ਮੱਟ/ਸੁਰਾਹੀ/ਘੜੀ
(ਅ) ਪਤੀਲਾ
(ਈ) ਬਾਲਟੀ
(ਸ) ਜੱਗ।
ਉੱਤਰ :
(ੳ) ਮੱਟ/ਸੁਰਾਹੀ/ਘੜੀ

3. ਘੜੇ ਦਾ ਅਸਲ ਮੰਤਵ ਕਿਸ ਦੀ ਸੰਭਾਲ ਕਰਨਾ ਹੈ ?
(ੳ) ਪਾਣੀ ਦੀ
(ਅ) ਪੀਣ ਵਾਲੇ ਪਾਣੀ ਦੀ
(ਈ) ਨਹਾਉਣ ਵਾਲੇ ਪਾਣੀ ਦੀ
(ਸ) ਧੋਣ ਵਾਲੇ ਪਾਣੀ ਦੀ।
ਉੱਤਰ :
(ਅ) ਪੀਣ ਵਾਲੇ ਪਾਣੀ ਦੀ

4. ਘੜੇ ਨੂੰ ਪਾਣੀ ਦੀ ਸੰਭਾਲ ਤੋਂ ਬਿਨਾਂ ਹੋਰ ਕਿਸ ਕੰਮ ਲਈ ਵਰਤਿਆ ਜਾਂਦਾ ਹੈ ?
(ੳ) ਗਮਲੇ ਵਜੋਂ
(ਅ) ਸਾਜ਼ ਵਜੋਂ
(ਈ) ਦਾਣੇ ਸੰਭਾਲਣ ਲਈ
(ਸ) ਕੱਪੜੇ ਸੰਭਾਲਣ ਲਈ।
ਉੱਤਰ :
(ਅ) ਸਾਜ਼ ਵਜੋਂ

5. ਵਜੰਤਰੀ ਘੜਾ ਕਿਸ ਤਰ੍ਹਾਂ ਵਜਾਉਂਦਾ ਸੀ ?
(ੳ) ਉਂਗਲ ਵਿਚ ਛੱਲਾ ਪਾ ਕੇ
(ਅ) ਠੀਕਰੀ ਫੜ ਕੇ
(ੲ) ਰੋੜਾ ਫੜ ਕੇ
(ਸ) ਚਮਚਾ ਫੜ ਕੇ।
ਉੱਤਰ :
(ੳ) ਉਂਗਲ ਵਿਚ ਛੱਲਾ ਪਾ ਕੇ

PSEB 7th Class Punjabi Solutions Chapter 4 ਘੜੇ ਦਾ ਪਾਣੀ

6. ਵੱਜਦਾ ਘੜਾ ਕਿਸ ਤਰ੍ਹਾਂ ਪ੍ਰਤੀਤ ਹੁੰਦਾ ਸੀ ?
(ਉ) ਗਾਉਂਦਾ
(ਅ) ਗੱਲਾਂ ਕਰਦਾ
(ੲ) ਸੀਟੀਆਂ ਮਾਰਦਾ
(ਸ) ਨੱਚਦਾ।
ਉੱਤਰ :
(ਅ) ਗੱਲਾਂ ਕਰਦਾ

7. ਘਰਾਂ ਵਿਚ ਮੁਟਿਆਰਾਂ ਘੜੇ ਦੀ ਤਾਲ ਉੱਤੇ ਕਦੋਂ ਗੀਤ ਗਾਉਂਦੀਆਂ ਸਨ ?
(ੳ) ਖ਼ੁਸ਼ੀ ਦੇ ਸਮਾਗਮਾਂ ਸਮੇਂ
(ਅ) ਗਮੀ ਦੇ ਸਮਾਗਮਾਂ ਸਮੇਂ
(ੲ) ਤੀਆਂ ਦੇ ਮੌਕੇ
(ਸ) ਹੋਲੀ ਦੇ ਮੌਕੇ॥
ਉੱਤਰ :
(ੳ) ਖ਼ੁਸ਼ੀ ਦੇ ਸਮਾਗਮਾਂ ਸਮੇਂ

8. ਪਹਿਲੇ ਸਮੇਂ ਵਿਚ ਕਿਹੜੀ ਚੀਜ਼ ਆਮ ਨਹੀਂ ਸੀ ?
(ਉ) ਟੋਭੇ
(ਅ ਤਲਾਬ
(ਈ) ਸਰੋਵਰ
(ਸ) ਖੂਹ।
ਉੱਤਰ :
(ਸ) ਖੂਹ।

9. ਘੜੇ ਵਿਚਲੇ ਪਾਣੀ ਨੂੰ ਸ਼ੁੱਧ ਕਰਨ ਲਈ ਕੀ ਪਾਇਆ ਜਾਂਦਾ ਸੀ ?
(ਉ) ਰੇਤ ਜਾਂ ਕੋਲਾ
(ਅ) ਦਵਾਈ
(ਇ) ਕੱਪੜਾ
(ਸ) ਬੂਰਾ।
ਉੱਤਰ :

10. ਪੂਜਾ – ਪਾਠ ਦੇ ਸਮੇਂ ਘੜੇ ਦੇ ਪਾਣੀ ਨੂੰ ਕੀ ਕਿਹਾ ਜਾਂਦਾ ਹੈ ?
(ਉ) ਕੁੰਭ ਦਾ ਜਲ
(ਅ) ਘੜੇ ਦਾ ਜਲ
(ਈ) ਸਾਫ਼ ਜਲ
(ਸ) ਮਿੱਠਾ ਜਲ।
ਉੱਤਰ :
(ਉ) ਕੁੰਭ ਦਾ ਜਲ

PSEB 7th Class Punjabi Solutions Chapter 4 ਘੜੇ ਦਾ ਪਾਣੀ

11. ਕੁੰਭ ਦੇ ਜਲ ਨੂੰ ਸ਼ਰਧਾਲੂ ਕੀ ਸਮਝ ਕੇ ਪੀਂਦੇ ਹਨ ?
(ਉ) ਦਵਾਈ
(ਅ) ਅਕਸੀਰ
(ਈ) ਅੰਮ੍ਰਿਤ
(ਸ) ਸਾਫ਼
ਉੱਤਰ :
(ਈ) ਅੰਮ੍ਰਿਤ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਘੜਾ, ਪਾਣੀ, ਸੁਰਾਹੀਆਂ, ਮੱਟ, ਮੁਟਿਆਰਾਂ।
(ii) ਸਾਰਿਆਂ, ਕਿਹੜੀ, ਇਹਨਾਂ, ਜਿਨ੍ਹਾਂ, ਇਸ॥
(iii) ਅਸਲੀ, ਪਹਿਲੇ, ਆਮ, ਕੱਚਾ, ਸ਼ੁੱਧ।
(iv) ਲਗਦਾ ਰਿਹਾ ਹੈ, ਹੋਵੇ, ਹੁੰਦੀ ਹੈ, ਸੰਭਾਲਨਾ ਹੈ, ਦਿਖਾਈ ਦਿੰਦੇ ਹਨ।

ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ

(i) “ਅਸਲੀਂ ਦਾ ਵਿਰੋਧੀ ਸ਼ਬਦ ਹੈ।
(ਉ) ਅਸਲ
(ਅ) ਨਕਲੀ
(ਈ) ਨਕਲਾਂ
(ਸ) ਨਕਲੀਏ।
ਉੱਤਰ :
(ਅ) ਨਕਲੀ

(ii) ਉਸ ਵੇਲੇ ਇਹ ਘੜੇ ਹੀ ਸਨ, ਜਿਨ੍ਹਾਂ ਦੀ ਵਰਤੋਂ ਨਾਲ ਪਾਣੀ ਸ਼ੁੱਧ ਕਰ ਕੇ ਪੀਣ ਦੇ ਯੋਗ ਬਣਾਇਆ ਜਾਂਦਾ ਸੀਂ। ਇਸ ਵਾਕ ਵਿਚ ਪੜਨਾਂਵ ਸ਼ਬਦ ਕਿਹੜਾ ਹੈ ?
(ੳ) ਉਸ
(ਅ) ਇਹ
(ਈ) ਜਿਨ੍ਹਾਂ
(ਸ) ਪੀਣ।
ਉੱਤਰ :
(ਈ) ਜਿਨ੍ਹਾਂ

PSEB 7th Class Punjabi Solutions Chapter 4 ਘੜੇ ਦਾ ਪਾਣੀ

(iii) “ਉਂ ਚਾਟੀ, ਝੱਕਰੀ, ਤੌੜੀ ਵੀ ਘੜੇ ਦੇ ਹੀ ਰੂਪ ਹਨ ?” ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ਉ) ਦੋ
(ਅ) ਤਿੰਨ
(ਈ) ਚਾਰ
(ਸ) ਛੇ।
ਉੱਤਰ :
(ਸ) ਛੇ।

ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ ਡੰਡੀ ਪੂਰਨ ਵਿਸਰਾਮ

ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਵਜੰਤਰੀ
(ii) ਅੱਠ – ਖੇਲੀਆਂ
(iii) ਬਹੁੜਦਾ
ਉੱਤਰ :
(i) ਵਜੰਤਰੀ – ਸਾਜ਼ ਵਜਾਉਣ ਵਾਲਾ
(ii) ਅੱਠ – ਖੇਲੀਆਂ – ਮੌਜ – ਮਸਤੀ
(iii) ਬਹੁੜਦਾ – ਪਹੁੰਚਦਾ, ਮਿਲਦਾ।

4. ਰਚਨਾਤਮਕ ਕਾਰਜ

ਪ੍ਰਸ਼ਨ –
ਪਾਣੀ ਦੀ ਸਾਂਭ – ਸੰਭਾਲ, ਬੱਚਤ ਅਤੇ ਮਹੱਤਤਾ ਬਾਰੇ ਜਾਣਕਾਰੀ ਦਿਓ।
ਉੱਤਰ :
ਜੀਵਨ ਦੀਆਂ ਤਿੰਨ ਮੁੱਖ ਲੋੜਾਂ – ਹਵਾ, ਪਾਣੀ ਤੇ ਪੌਦੇ – ਬੇਸ਼ੱਕ ਧਰਤੀ ਉੱਪਰ ਬਹੁਤਾਤ ਵਿਚ ਮਿਲਦੇ ਹਨ, ਪਰ ਕ ਨਹੀਂ ਹਨ। ਪਾਣੀ ਤੋਂ ਬਿਨਾਂ ਕੋਈ ਵੀ ਪੌਦਾ ਨਹੀਂ ਹੋ ਸਕਦਾ: ਪੌਦਿਆਂ ਤੋਂ ਬਿਨਾਂ ਕੋਈ ਵੀ ਖੁਰਾਕ ਨਹੀਂ ਹੋ ਸਕਦੀ ਤੇ ਖੁਰਾਕ ਤੋਂ ਬਿਨਾਂ ਜੀਵਨ ਨਹੀਂ ਹੋ ਸਕਦਾ। ਇਸ ਪ੍ਰਕਾਰ ਧਰਤੀ ਉੱਤੇ ਜੀਵਨ ਦੀ ਹੋਂਦ ਲਈ ਪਾਣੀ ਬਹੁਤ ਜ਼ਰੂਰੀ ਹੈ।

ਮਨੁੱਖ ਦੇ ਸਰੀਰ ਦੇ ਭਾਰ ਦਾ ਲਗਪਗ 70% ਪਾਣੀ ਹੁੰਦਾ ਹੈ। ਸਾਡੀ ਰੋਜ਼ਾਨਾ ਖ਼ੁਰਾਕ ਵਿੱਚ ਸ਼ਾਮਲ ਕਣਕ, ਚਾਵਲ, ਮੱਕੀ, ਦਾਲਾਂ, ਸਬਜ਼ੀਆਂ ਤੇ ਮੱਠਾ ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ, ਜਿਹੜੇ ਕਿ ਮਿੱਟੀ ਵਿੱਚੋਂ ਹਜ਼ਾਰਾਂ ਲਿਟਰ ਪਾਣੀ ਵਰਤ ਕੇ ਪਲੇ ਹੁੰਦੇ ਹਨ।

ਧਰਤੀ ਦੇ ਕਈ ਖੇਤਰ ਅਜਿਹੇ ਹਨ, ਜਿੱਥੇ ਪਾਣੀ ਦੀ ਪ੍ਰਾਪਤੀ ਦੀ ਕੋਈ ਸਮੱਸਿਆ ਨਹੀਂ। ਜਿੱਥੇ ਵੀ ਥੋੜ੍ਹੀ ਬਹੁਤ ਵਰਖਾ ਹੁੰਦੀ ਹੈ, ਉੱਥੇ ਜ਼ਮੀਨ ਵਿੱਚ ਆਮ ਕਰਕੇ ਕਾਫ਼ੀ ਪਾਣੀ ਹੁੰਦਾ ਹੈ। ਜਿੱਥੇ ਮਾਰੂਥਲ ਆਦਿ ਵਿੱਚ ਵਰਖਾ ਕਦੀ – ਕਦਾਈਂ ਹੀ ਹੁੰਦੀ ਹੈ, ਉੱਥੇ ਰੁੱਖ ਬਹੁਤ ਘੱਟ ਹੁੰਦੇ ਹਨ ਕਦੀ – ਕਦਾਈਂ ਜਦੋਂ ਉਨ੍ਹਾਂ ਥਾਂਵਾਂ ਉੱਤੇ ਵਰਖਾ ਨਹੀਂ ਹੁੰਦੀ, ਜਿੱਥੇ ਆਮ ਕਰਕੇ ਵਰਖਾ ਦੀ ਕਮੀ ਨਹੀਂ ਹੁੰਦੀ, ਉੱਥੇ ਧਰਤੀ ਖੁਸ਼ਕ ਹੋ ਜਾਂਦੀ ਹੈ ਰੁੱਖ ਸੁੱਕਣ ਲਗਦੇ ਹਨ ਅਤੇ ਜੀਵਾਂ ਲਈ ਖ਼ੁਰਾਕ ਤੇ ਪੀਣ ਦੇ ਪਾਣੀ ਦੀ ਕਮੀ ਆ ਜਾਂਦੀ ਹੈ।

PSEB 7th Class Punjabi Solutions Chapter 4 ਘੜੇ ਦਾ ਪਾਣੀ

ਲੰਮੀਆਂ ਜੜ੍ਹਾਂ ਵਾਲੇ ਦਰੱਖ਼ਤ ਤਾਂ ਧਰਤੀ ਹੇਠਲੇ ਪਾਣੀ ਨੂੰ ਖਿੱਚ ਕੇ ਆਪਣਾ ਬਚਾ ਕਰ ਲੈਂਦੇ ਹਨ, ਪਰੰਤੂ ਛੋਟੇ ਪੌਦੇ, ਪਸ਼ੂ ਤੇ ਪੰਛੀ ਮਰਨੇ ਸ਼ੁਰੂ ਹੋ ਜਾਂਦੇ ਹਨ। ਮਨੁੱਖ ਨੇ ਅਜਿਹੀ ਹਾਲਤ ਦਾ ਟਾਕਰਾ ਕਰਨ ਲਈ ਖੂਹ ਪੁੱਟ ਲਏ ਹਨ ਤੇ ਡੂੰਘੇ ਪੰਪ ਲਾ ਲਏ ਹਨ। ਹੁਣ ਤਾਂ ਮਨੁੱਖ ਨਦੀਆਂ ਦੇ ਪਾਣੀ ਦੀ ਦਿਸ਼ਾ ਵੀ ਬਦਲ ਲੈਂਦਾ ਹੈ ਤੇ ਉਸ ਨੂੰ ਉੱਥੇ ਲੈ ਜਾਂਦਾ ਹੈ, ਜਿੱਥੇ ਉਸ ਨੂੰ ਉਸ ਦੀ ਲੋੜ ਹੁੰਦੀ ਹੈ।

ਪਿਆਸ ਬੁਝਾਉਣ ਤੋਂ ਇਲਾਵਾ ਸਾਨੂੰ ਧੁਆਈ ਤੇ ਸਫ਼ਾਈ ਲਈ ਵੀ ਪਾਣੀ ਦੀ ਲੋੜ ਪੈਂਦੀ ਹੈ। ਸਾਡੀ ਕੋਈ ਵੀ ਫ਼ਸਲ ਪਾਣੀ ਤੋਂ ਬਿਨਾਂ ਨਹੀਂ ਹੋ ਸਕਦੀ। ਇਸ ਤੋਂ ਬਿਨਾਂ ਅਸੀਂ ਕੋਈ ਪਸ਼ੂ ਵੀ ਨਹੀਂ ਪਾਲ ਸਕਦੇ। ਗੱਲ ਕੀ, ਮਨੁੱਖੀ ਜੀਵਨ ਦੀ ਹਰ ਇੱਕ ਚੀਜ਼ ਕਿਸੇ ਨਾ ਕਿਸੇ ਤਰ੍ਹਾਂ ਪਾਣੀ ਨਾਲ ਜੁੜੀ ਹੋਈ ਹੈ। ਇਸੇ ਕਰਕੇ ਭਾਰਤੀ ਸਮਾਜ ਵਿੱਚ ਪਾਣੀ ਨੂੰ ਦੇਵਤਾ ਮੰਨ ਕੇ ਇਸ ਦੀ ਪੂਜਾ ਕੀਤੀ ਜਾਂਦੀ ਹੈ।

Leave a Comment