Punjab State Board PSEB 7th Class Punjabi Book Solutions Chapter 23 ਮਿਲਖੀ ਦਾ ਵਿਆਹ Textbook Exercise Questions and Answers.
PSEB Solutions for Class 7 Punjabi Chapter 23 ਮਿਲਖੀ ਦਾ ਵਿਆਹ (1st Language)
Punjabi Guide for Class 7 PSEB ਮਿਲਖੀ ਦਾ ਵਿਆਹ Textbook Questions and Answers
ਮਿਲਖੀ ਦਾ ਵਿਆਹ ਪਾਠ-ਅਭਿਆਸ
1. ਦੱਸੋ :
(ਉ) ਬਾਂਦਰ ਦੇ ਮਨ ਵਿੱਚ ਕਿਹੜਾ ਫੁਰਨਾ ਫੁਰਿਆ ?
ਉੱਤਰ :
ਬਾਂਦਰ ਦੇ ਮਨ ਵਿਚ ਵਿਆਹ ਕਰਾਉਣ ਦਾ ਫੁਰਨਾ ਫੁਰਿਆ।
(ਅ) ਬਾਂਦਰ ਨੇ ਫੁਰਨੇ ਬਾਰੇ ਪਹਿਲਾਂ ਕਿਹੜਾ ਕੰਮ ਕੀਤਾ ?
ਉੱਤਰ :
ਬਾਂਦਰ ਨੇ ਫੁਰਨੇ ਬਾਰੇ ਪਹਿਲਾਂ ਕੰਮ ਇਹ ਕੀਤਾ ਕਿ ਉਸ ਨੇ ਅਖ਼ਬਾਰ ਵਿਚ ਇਸ ਬਾਰੇ ਇਸ਼ਤਿਹਾਰ ਦਿੱਤਾ।
(ੲ) ਨੱਥੋਂ ਕਿਹੋ-ਜਿਹੇ ਕੱਪੜੇ ਪਾ ਕੇ ਆਈ?
ਉੱਤਰ :
ਨੱਥੋ ਲਾਲ ਕੱਪੜੇ ਪਾ ਕੇ ਆਈ। ਉਸ ਦੇ ਤੇੜ ਲਾਲ ਘੱਗਰਾ ਸੀ ਤੇ ਵਾਲਾਂ ਵਿਚ ਲਾਲ ਪਰਾਂਦੀ ਸੀ।
(ਸ) ਮਿਲਖੀ ਦੀਆਂ ਆਦਤਾਂ ਕਿਹੋ-ਜਿਹੀਆਂ ਸਨ ?
ਉੱਤਰ :
ਮਿਲਖੀ ਨੂੰ ਗੰਦਾ ਰਹਿਣ ਦੀ ਆਦਤ ਸੀ। ਉਹ ਨਾ ਮੂੰਹ ਧੋਂਦਾ ਸੀ ਤੇ ਨਾ ਦਾਤਣ ਕਰਦਾ ਸੀ। ਇਸ ਤੋਂ ਇਲਾਵਾ ਉਹ ਦਾਰੂ ਵੀ ਪੀਂਦਾ ਸੀ ਤੇ ਤੰਬਾਕੂ ਖਾਂਦਾ ਸੀ।
(ਹ) ਮਿਲਖੀ ਦੀਆਂ ਆਦਤਾਂ ਤੋਂ ਤੰਗ ਆ ਕੇ ਨੱਥੇ ਨੇ ਕੀ ਕਿਹਾ ?
ਉੱਤਰ :
ਮਿਲਖੀ ਨੂੰ ਗੰਦਾ ਰਹਿੰਦਾ ਦੇਖ ਕੇ ਨੱਥੇ ਰੱਬ ਨੂੰ ਕੋਸਦੀ ਹੋਈ ਕਹਿ ਰਹੀ ਸੀ ਕਿ ਉਸਨੇ ਉਸ ਨਾਲ ਬੁਰਾ ਕੀਤਾ ਹੈ, ਜਿਸ ਕਰਕੇ ਉਸਨੂੰ ਗੰਦਾ ਰਹਿਣ ਵਾਲਾ ਪਤੀ ਮਿਲਿਆ ਹੈ। ਉਹ ਨਾ ਮੁੰਹ ਧੋਂਦਾ ਤੇ ਨਾ ਦਾਤਣ ਕਰਦਾ ਹੈ। ਉਹ ਸ਼ਰਾਬ ਪੀਂਦਾ ਤੇ ਜ਼ਰਦਾ ਖਾਂਦਾ ਹੈ ਅਤੇ ਉਸ ਪਤਨੀ ਦੀ ਇਕ ਵੀ ਗੱਲ ਨਹੀਂ ਮੰਨਦਾ।
(ਕ) ਮਿਲਖੀ ਨੇ ਨੱਥੇ ਨੂੰ ਕਿਵੇਂ ਮਨਾਇਆ ?
ਉੱਤਰ :
ਮਿਲਖੀ ਨੇ ਨਹਾ – ਧੋ ਕੇ ਸੁਰਮਾ ਪਾਇਆ ਤੇ ਸਜ – ਸਜਾ ਕੇ ਨੱਥੋ ਕੋਲ ਪੁੱਜਾ ਤੇ ਕਹਿਣ ਲੱਗਾ ਕਿ ਹੁਣ ਉਸ ਦੀ ਅਕਲ ਟਿਕਾਣੇ ਆ ਗਈ ਹੈ। ਉਹ ਅੱਗੋਂ ਬਹੁਤ ਸਫ਼ਾਈ ਰੱਖੇਗਾ। ਉਹ ਨਾ ਸਿਗਰਟ ਪੀਵੇਗਾ ਤੇ ਨਾ ਦਾਰੁ।
(ਖ) ਨੱਥੇ ਦੂਜੀ ਵਾਰੀ ਕਿਵੇਂ ਆਈ ?
ਉੱਤਰ :
ਨੱਥੋ ਦੂਜੀ ਵਾਰੀ ਮਿਲਖੀ ਦੁਆਰਾ ਆਪਣੀਆਂ ਆਦਤਾਂ ਸੁਧਾਰਨ ਦਾ ਇਕਰਾਰ ਕਰ ਕੇ ਟਮਟਮ ਵਿਚ ਚੜ੍ਹ ਕੇ ਬੜੇ ਚਾਅ ਨਾਲ ਆਈ।
2. ਹੇਠ ਲਿਖੀਆਂ ਕਾਵਿ-ਤੁਕਾਂ ਪੂਰੀਆਂ ਕਰੋ:
(ੳ) ਮਨ ਵਿੱਚ ਕਰ ਕੇ ਸੋਚ-ਵਿਚਾਰ,
_____________________________
_____________________________
(ਅ) ਨਾਤਾ-ਧੋਤਾ, ਸੁਰਮਾ ਪਾਇਆ,
_____________________________
_____________________________
ਉੱਤਰ :
(ੳ) ਮਨ ਵਿਚ ਕਰ ਕੇ ਸੋਚ – ਵਿਚਾਰ
ਨਾਂ ਕਢਾਇਆ ਵਿਚ ਅਖ਼ਬਾਰ !
(ਅ) ਨਾਤਾ – ਧੋਤਾ ਸੁਰਮਾ ਪਾਇਆ।
ਨੱਥੋ ਅੱਗੇ ਜਾ ਪਟਕਾਇਆ।
3. ਹੇਠ ਲਿਖੀਆਂ ਤੁਕਾਂ ਦਾ ਭਾਵ-ਅਰਥ ਦੱਸੋ :
ਇੱਕ ਸਿਆਣੀ ਨੱਥੋ ਲੱਭੇ,
ਅੱਗੇ-ਪਿੱਛੇ, ਸੱਜੇ ਖੱਬੇ।
ਨਾ ਪੈਸਾ, ਨਾ ਦਾਜ-ਦਹੇਜ,
ਜਾਤ-ਪਾਤ ਤੋਂ ਕਰਾਂ ਗੁਰੇਜ਼।
ਉੱਤਰ :
ਮਿਲਖੀ ਨੇ ਅਖ਼ਬਾਰ ਵਿਚ ਕਢਾਇਆ ਕਿ ਉਸਨੂੰ ਸਿਰਫ਼ ਸਿਆਣੀ ਪਤਨੀ ਚਾਹੀਦੀ ਹੈ, ਭਾਵੇਂ ਉਹ ਕਿਤੋਂ ਦੀ ਵੀ ਹੋਵੇ। ਉਸਨੂੰ ਦਾਜ – ਦਹੇਜ ਦਾ ਕੋਈ ਲਾਲਚ ਨਹੀਂ ਤੇ ਨਾ ਹੀ ਜਾਤ – ਪਾਤ ਦੀ ਵਿਚਾਰ ਹੈ।
4. ਔਖੇ ਸ਼ਬਦਾਂ ਦੇ ਅਰਥ :
- ਫੁਰਨਾ – ਖ਼ਿਆਲ, ਤਜਵੀਜ਼
- ਗੁਰੇਜ਼ – ਪਰਹੇਜ਼, ਟਾਲ ਦੇਣ ਦੀ ਕਿਰਿਆ
- ਗਾਦ – ਟੋਭੇ ਆਦਿ ਦਾ ਚਿੱਕੜ, ਗਾਰਾ
- ਗਿੱਝਿਆ – ਆਦੀ ਹੋ ਜਾਣਾ, ਵਾਦੀ ਪੈਣਾ
- ਗੁਜ਼ਰੇ – ਬੀਤੇ, ਲੰਘ ਗਏ
- ਅਰਜ਼ – ਬੇਨਤੀ, ਅਰਦਾਸ
- ਤਾਹਨੇ – ਮਿਹਣੇ
- ਵਾ – ਹਵਾ
ਵਿਦਿਆਰਥੀਆਂ ਲਈ
ਜੇਕਰ ਤੁਸੀਂ ਜ਼ਿੰਦਗੀ ‘ਚ ਕਦੇ ਇਸ ਤਰ੍ਹਾਂ ਦਾ ਕੋਈ ਖੇਡ-ਤਮਾਸ਼ਾ ਜਾਂ ਸਰਕਸ ਆਦਿ ਵੇਖੀ ਹੈ ਤਾਂ ਆਪਣੇ ਅਨੁਭਵ ਬਾਕੀ ਸਾਥੀਆਂ ਨਾਲ ਸਾਂਝੇ ਕਰੋ।
PSEB 7th Class Punjabi Guide 23 ਮਿਲਖੀ ਦਾ ਵਿਆਹ Important Questions and Answers
1. ਕਾਵਿ – ਟੋਟਿਆਂ ਦੇ ਸਰਲ ਅਰਥ
ਪ੍ਰਸ਼ਨ 1.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ਉ) ਬਾਂਦਰ ਦੇ ਮਨ ਫੁਰਿਆ ਛੁਰਨਾ।
ਬੰਨੁ ਸਿਹਰਾ ਲਾੜਾ ਬਣ ਟੁਰਨਾ।
ਜੇ ਕੋਈ ਨੱਥੋ ਵਿਆਹ ਲਿਆਵਾਂ ਦੇ।
ਚੁੱਲ੍ਹੇ ‘ਤੇ ਨਾ ਹੱਥ ਸੜਾਵਾਂ।
ਮਨ ਵਿਚ ਕਰ ਕੇ ਸੋਚ – ਵਿਚਾਰ
ਨਾਂ ਕਢਾਇਆ ਵਿਚ ਅਖ਼ਬਾਰ।
ਉੱਤਰ :
ਬਾਂਦਰ ਦੇ ਮਨ ਵਿਚ ਫੁਰਨਾ ਫੁਰਿਆ ਕਿ ਉਹ ਵਿਆਹ ਕਰਾਉਣ ਲਈ ਸਿਹਰਾ ਬੰਨ੍ਹ ਕੇ ਲਾੜਾ ਬਣ ਕੇ ਤੁਰੇ। ਇਸ ਤਰ੍ਹਾਂ ਉਹ ਜੇਕਰ ਕੋਈ ਨੱਥੇ ਵਿਆਹ ਲਿਆਵੇਗਾ, ਤਾਂ ਉਸ ਨੂੰ ਚੁੱਲ੍ਹੇ ਉੱਤੇ ਰੋਟੀਆਂ ਪਕਾਉਣ ਲਈ ਹੱਥ ਸੜਾਉਣ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਤਰ੍ਹਾਂ ਮਨ ਵਿਚ ਸੋਚ – ਵਿਚਾਰ ਕਰ ਕੇ ਉਸ ਨੇ ਵਿਆਹ ਕਰਾਉਣ ਲਈ ਅਖ਼ਬਾਰ ਵਿਚ ਆਪਣਾ ਨਾਂ ਕਢਵਾ ਦਿੱਤਾ ਤੇ ਆਪਣੇ ਬਾਰੇ ਵੇਰਵਾ ਦੇ ਦਿੱਤਾ।
ਔਖੇ ਸ਼ਬਦਾਂ ਦੇ ਅਰਥ – ਫੁਰਨਾ – ਅਚਾਨਕ ਨਵਾਂ ਖ਼ਿਆਲ ਆਉਣਾ !
ਪ੍ਰਸ਼ਨ 2.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ਅ) ਮਿਲਖੀ ਨਾਂ ਵਲਾਇਤੋਂ ਆਇਆ।
ਸੂਟ – ਬੂਟ ਤੇ ਹੈਟ ਸਜਾਇਆ।
ਇਕ ਸਿਆਣੀ ਨੱਥੋਂ ਲੱਭੇ।
ਅੱਗੇ, ਪਿੱਛੇ, ਸੱਜੇ, ਖੱਬੇ।
ਨਾ ਪੈਸਾ ਨਾ ਦਾਜ ਦਹੇਜ।
ਜਾਤ – ਪਾਤ ਤੋਂ ਕਰਾਂ ਗੁਰੇਜ।
ਬੱਸ ਨੱਥੋਂ ਚਾਹੀਦੀ ਉਹ,
ਸਰਨਾਵਾਂ ਪੜ੍ਹ ਲੈਂਦੀ ਜੋ।
ਉੱਤਰ :
ਮਿਲਖੀ ਨੇ ਵਿਆਹ ਕਰਾਉਣ ਲਈ ਲਾੜੀ ਲੱਭਣ ਖ਼ਾਤਰ ਅਖ਼ਬਾਰ ਵਿਚ ਆਪਣੇ ਬਾਰੇ ਇਸ਼ਤਿਹਾਰ ਦਿੰਦਿਆਂ ਲਿਖਿਆ ਕਿ ਉਹ ਵਲਾਇਤੋਂ ਆਇਆ।ਉਹ ਖੂਬ ਸੂਟ – ਬੂਟ ਪਾ ਕੇ ਰੱਖਦਾ ਹੈ। ਉਸ ਦੇ ਸਿਰ ਉੱਤੇ ਹੈਟ ਸਜਿਆ ਹੋਇਆ ਹੈ। ਉਹ ਇਧਰ – ਉਧਰ, ਸੱਜੇ – ਖੱਬੇ ਤੇ ਅੱਗੇ – ਪਿੱਛੇ ਜਿਧਰ ਵੀ ਮਿਲ ਜਾਵੇ ਇਕ ਸਿਆਣੀ ਨੱਥੇ ਵਹੁਟੀ ਲੱਭ ਰਿਹਾ ਹੈ। ਰਿਸ਼ਤਾ ਕਰਨ ਲਈ ਨਾ ਉਸਨੂੰ ਕੋਈ ਪੈਸਾ ਚਾਹੀਦਾ ਹੈ ਤੇ ਨਾ ਹੀ ਦਾਜ – ਦਹੇਜ। ਉਹ ਜਾਤ – ਪਾਤ ਤੋਂ ਵੀ ਪੂਰਾ ਪਰਹੇਜ਼ ਕਰਦਾ ਹੈ। ਉਹ ਕਿਸੇ ਵੀ ਜਾਤ – ਪਾਤ ਨਾਲ ਸੰਬੰਧਿਤ ਵਹੁਟੀ ਪ੍ਰਾਪਤ ਕਰਨ ਲਈ ਤਿਆਰ ਹੈ। ਉਸ ਨੂੰ ਕੇਵਲ ਉਹੋ ਵਹੁਟੀ ਚਾਹੀਦੀ। ਜੋ ਸਰਨਾਵੇਂ ਦੇ ਚਾਰ ਅੱਖਰ ਪੜ੍ਹ ਸਕਦੀ ਹੋਵੇ।
ਔਖੇ ਸ਼ਬਦਾਂ ਦੇ ਅਰਥ – ਵਲਾਇਤੋਂ – ਵਿਦੇਸ਼ੋਂ, ਇੰਗਲੈਂਡ ਤੋਂ ਗੁਰੇਜ਼ – ਬਚ ਕੇ ਰਹਿਣਾ।
ਪ੍ਰਸ਼ਨ 3.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ਈ) ਇਧਰੋਂ ਖ਼ਤ ਤੇ ਉਧਰੋਂ ਤਾਰਾਂ।
ਮਿਲਖੀ ਦੇ ਹੋ ਗਏ ਪੌਂ ਬਾਰਾਂ
ਮਿਲਖੀ ਨੱਥੋ ਲੱਭ ਲਿਆਂਦੀ।
ਲਾਲ ਘੱਗਰੀ ਲਾਲ ਪਰਾਂਦੀ।
ਗੱਡੀ ਚੜ੍ਹ ਕੇ ਆਈ ਨੱਥੋ।
ਪੈਰੀਂ ਝਾਂਜਰ ਪਾਈ ਨੱਥੋ।
ਵਾਹ ਬਈ ਨੱਥੋ ! ਵਾਹ ਬਈ ਵਾਹ।
ਸਹੁਰੇ ਘਰ ਦਾ ਕਿੱਡਾ ਚਾਅ।
ਉੱਤਰ :
ਅਖ਼ਬਾਰ ਵਿਚ ਮਿਲਖੀ ਦੀ ਮੰਗ ਬਾਰੇ ਪੜ੍ਹ ਕੇ ਧੀ ਵਾਲਿਆਂ ਦੇ ਇਧਰੋਂ ਖ਼ਤ ਤੇ ਉਧਰੋਂ ਤਾਰਾਂ ਆ ਗਈਆਂ। ਇਸ ਤਰ੍ਹਾਂ ਮਿਲਖੀ ਦਾ ਕੰਮ ਪੂਰਾ ਹੋ ਗਿਆ। ਉਸ ਨੇ ਨੱਥੋ ਲੱਭ ਲਿਆਂਦੀ, ਜਿਸ ਨੇ ਤੇੜ ਲਾਲ ਘੱਗਰੀ ਪਾਈ ਹੋਈ ਸੀ ਤੇ ਉਸ ਦੇ ਵਾਲ ਲਾਲ ਪਰਾਂਦੀ ਪਾ ਕੇ ਸ਼ਿੰਗਾਰੇ ਹੋਏ ਸਨ। ਉਸ ਨੇ ਪੈਰਾਂ ਵਿਚ ਝਾਂਜਰਾਂ ਪਾਈਆਂ ਹੋਈਆਂ ਸਨ। ਇਹ ਗੱਡੀ ਚੜ੍ਹ ਕੇ ਆਈ ਸੀ। ਸਾਰੇ ਉਸਨੂੰ ਦੇਖ ਕੇ ਵਾਹ ! ਭਈ ਵਾਹ ! ਕਰ ਰਹੇ ਸਨ। ਉਸਨੂੰ ਸਹੁਰੇ – ਘਰ ਆਉਣ ਦਾ ਬਹੁਤ ਹੀ ਚਾਅ ਚੜ੍ਹਿਆ ਹੋਇਆ ਸੀ।
ਪ੍ਰਸ਼ਨ 4.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ਸ) ਪਰ ਚੰਦਰੀ ਦੇ ਸੜ ਗਏ ਭਾਗ।
ਮਿਲਖੀ ਤਾਂ ਟੋਭੇ ਦੀ ਗਾਦ।
ਆਖੇ ਇਹ ਕੀ ਕੀਤਾ ਰੱਬਾ।
ਗੰਦਾ – ਰਹਿਣਾ ਮਾਲਕ ਲੱਭਾ।
ਮੂੰਹ ਧੋਂਦਾ ਨਾ ਦਾਤਣ ਕਰਦਾ।
ਪੀਂਦਾ ਦਾਰੂ ਖਾਂ ਜ਼ਰਦਾ।
ਉਹ ਸੀ ਗਿੱਝਿਆ ਗੰਦਾ ਰਹਿਣਾ।
ਵਹੁਟੀ ਦਾ ਕਦ ਮੰਨੇ ਕਹਿਣਾ।
ਉੱਤਰ :
ਨੱਥੇ ਨਾਲ ਵਿਆਹ ਕਰਕੇ ਮਿਲਖੀ ਦਾ ਕੰਮ ਬੇਸ਼ਕ ਹੋ ਗਿਆ, ਪਰ ਨੱਥੋ ਬਦਕਿਸਮਤ ਨੂੰ ਆਪਣੇ ਭਾਗ ਸੜ ਗਏ ਜਾਪਦੇ ਸਨ, ਕਿਉਂਕਿ ਮਿਲਖੀ ਟੋਭੇ ਦਾ ਗੰਦ ਜਾਪਦਾ ਸੀ। ਨੱਥੇ ਨੂੰ ਇਹ ਗੰਦਾ ਮਾਲਕ ਮਿਲਿਆ ਸੀ, ਜੋ ਨਾ ਮੂੰਹ ਹੋਂਦਾ ਸੀ ਅਤੇ ਨਾ ਦਾਤਣ ਕਰਦਾ ਸੀ। ਉਹ ਸ਼ਰਾਬ ਪੀਂਦਾ ਸੀ ਤੇ ਤੰਬਾਕੂ ਖਾਂਦਾ ਸੀ। ਉਹ ਤਾਂ ਗੰਦਾ ਰਹਿਣਾ ਗਿੱਝਿਆ ਹੋਇਆ ਸੀ। ਉਹ ਇਸ ਸੰਬੰਧ ਵਿਚ ਆਪਣੀ ਪਤਨੀ ਦਾ ਕਹਿਣਾ ਨਹੀਂ ਸੀ ਮੰਨਦਾ।
ਔਖੇ ਸ਼ਬਦਾਂ ਦੇ ਅਰਥ – ਸੜ ਗਏ ਭਾਗ – ਕਿਸਮਤ ਮਾਰੀ ਗਈ। ਗਾਦ – ਗਾਰਾ, ਗੰਦ ਦਾਰੂ – ਸ਼ਰਾਬ। ਜ਼ਰਦਾ ਤੰਬਾਕੂ। ਗਿੱਝਿਆ – ਆਦੀ ਸੀ, ਆਦਤ ਪੱਕੀ ਹੋਈ ਸੀ।
ਪ੍ਰਸ਼ਨ 5.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ਹ) ਰੁੱਸ ਕੇ ਟੁਰ ਗਈ ਨੱਥੋ ਪੇਕੇ।
ਕੋਠੇ ਚੜ੍ਹ – ਚੜ੍ਹ ਮਿਲਖੀ ਵੇਖੇ॥
ਚੁੱਲੇ ਅੱਗ ਨਾ, ਘੜੇ ‘ਚ ਪਾਣੀ।
ਤਾਹਨੇ ਦਿੰਦੇ, ਸਾਰੇ ਹਾਣੀ।
ਦਿਨ ਮਹੀਨੇ ਗੁਜ਼ਰੇ ਸਾਲ।
ਮਿਲਖੀ ਤਾਂ ਹਾਲੋਂ ਬੇਹਾਲ।
ਉੱਤਰ :
ਮਿਲਖੀ ਦੀ ਗੰਦੇ ਰਹਿਣ ਦੀ ਆਦਤ ਤੋਂ ਤੰਗ ਆ ਕੇ ਨੱਥੋਂ ਉਸ ਨਾਲ ਰੁੱਸ ਕੇ ਪੇਕੇ ਚਲੀ ਗਈ। ਉਦਾਸ ਹੋਇਆ ਮਿਲਖੀ ਕੋਠੇ ਉੱਤੇ ਚੜ੍ਹ – ਚੜ੍ਹ ਕੇ ਰਾਹ ਦੇਖਦਾ ਸੀ ਕਿ ਉਹ ਕਦੋਂ ਵਾਪਸ ਆਉਂਦੀ ਹੈ। ਹੁਣ ਉਸ ਦੇ ਨਾ ਚੁੱਲ੍ਹੇ ਵਿਚ ਅੱਗ ਬਲਦੀ ਸੀ ਅਤੇ ਨਾ ਘੜੇ ਵਿਚ ਪਾਣੀ ਸੀ। ਉਸ ਦੇ ਸਾਰੇ ਹਾਣੀ ਉਸ ਨੂੰ ਉਸ ਦੀ ਪਤਨੀ ਦੇ ਉਸਨੂੰ ਛੱਡ ਕੇ ਪੇਕੇ ਚਲੀ ਜਾਣ ਕਰਕੇ ਤਾਅਨੇ ਦੇ ਰਹੇ ਸਨ। ਇਸ ਤਰ੍ਹਾਂ ਸਮਾਂ ਬੀਤਦਾ ਗਿਆ। ਦਿਨ, ਮਹੀਨੇ ਤੇ ਸਾਲ ਗੁਜ਼ਰੇ, ੨ ਨੱਥ ਨਾ ਆਈ ਤੇ ਮਿਲਖੀ ਹਾਲੋਂ ਬੇਹਾਲ ਹੋ ਗਿਆ।
ਔਖੇ ਸ਼ਬਦਾਂ ਦੇ ਅਰਥ – ਪੇਕੇ – ਮਾਪਿਆਂ ਦੇ ਘਰ। ਹਾਣੀ – ਸਾਥੀ, ਮਿੱਤਰ। ਗੁਜ਼ਰੇ – ਬੀਤੇ 1 ਹਾਲੋਂ – ਬੇਹਾਲ – ਬੁਰੀ ਹਾਲਤ ਵਿਚ।
ਪ੍ਰਸ਼ਨ 6.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ਕ) ਆਖਰ ਇਕ ਦਿਨ ਮਨ ਬਣਾ,
ਸਹੁਰੇ ਟੁਰਿਆ ਸਜ – ਸਜਾ।
ਨਾਤਾ – ਧੋਤਾ ਸੁਰਮਾ ਪਾਇਆ।
ਨੱਥੋ ਅੱਗੇ ਜਾ ਪਟਕਾਇਆ।
ਹੱਥ ਜੋੜ ਉਸ ਅਰਜ਼ ਗੁਜ਼ਾਰੀ।
ਗੱਲ ਸੁਣ ਮੇਰੀ ਨੱਥੋਂ ਪਿਆਰੀ।
ਉੱਤਰ :
ਆਖ਼ਰ ਇਕ ਦਿਨ ਮਿਲਖੀ ਸਜ ਕੇ ਨੱਥੇ ਨੂੰ ਲੈਣ ਲਈ ਸਹੁਰੇ ਘਰ ਵਲ ਤੁਰ ਪਿਆ। ਉਹ ਚੰਗੀ ਤਰ੍ਹਾਂ ਨਹਾ – ਧੋਤਾ ਤੇ ਅੱਖਾਂ ਅੱਗੇ ਸੁਰਮਾ ਮਟਕਾ ਕੇ ਨੱਥੋ ਅੱਗੇ ਜਾ ਬੈਠਾ। ਉਸ ਨੇ ਹੱਥ ਜੋੜ ਕੇ ਨੱਥੋ, ਅੱਗੇ ਬੇਨਤੀ ਕਰਦਿਆਂ ਕਿਹਾ ਕਿ ਪਿਆਰੀ, ਨੱਥੋ, ਤੂੰ ਮੇਰੀ ਗੱਲ ਸੁਣ।
ਔਖੇ ਸ਼ਬਦਾਂ ਦੇ ਅਰਥ – ਸਜ ਸਜਾ – ਸ਼ਿੰਗਾਰ ਕਰ ਕੇ ਅਰਜ਼ – ਬੇਨਤੀ।
ਪ੍ਰਸ਼ਨ 7.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਕਰੋ
(ਖੇ) ਮੇਰੀ ਅਕਲ ਟਿਕਾਣੇ ਆਈ।
ਡਾਢੀ ਚੰਗੀ ਰਹੇ ਸਫ਼ਾਈ॥
ਨਾ ਸਿਗਰਟ ਨਾ ਦਾਰੂ ਜ਼ਰਦਾ।
ਸਭ ਕਾਸੇ ਤੋਂ ਤੋਬਾ ਕਰਦਾ।
ਉੱਤਰ :
ਮਿਲਖੀ ਨੇ ਰੁੱਸੀ ਨੱਥੋ ਨੂੰ ਮਨਾਉਣ ਲਈ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਸ ਦੀ ਅਕਲ ਹੁਣ ਟਿਕਾਣੇ ਆ ਗਈ ਹੈ। ਉਹ ਅੱਗੋਂ ਬਹੁਤ ਸਫ਼ਾਈ ਰੱਖੇਗਾ ਤੇ ਜਰਾ ਵੀ ਗੰਦਾ ਨਹੀਂ ਰਹੇਗਾ। ਉਹ ਨਾ ਸ਼ਰਾਬ ਪੀਏਗਾ ਤੇ ਨਾ ਹੀ ਸਿਗਰਟ। ਉਹ ਇਨ੍ਹਾਂ ਸਭ ਚੀਜ਼ਾਂ ਤੋਂ ਤੋਬਾ ਕਰਦਾ ਹੈ।
ਔਖੇ ਸ਼ਬਦਾਂ ਦੇ ਅਰਥ – ਅਕਲ ਟਿਕਾਣੇ ਆਉਣੀ – ਸਮਝਦਾਰੀ ਤੋਂ ਕੰਮ ਲੈਣ ਲੱਗਣਾ ਤੋਬਾ ਕਰਦਾ – ਛੱਡ ਦੇਣ ਦੀ ਕਸਮ ਖਾਣੀ।
ਪ੍ਰਸ਼ਨ 8.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ਗ) ਚਲ ਹੁਣ, ਉਠ ਤੁਰ, ਕਰ ਨਾ ਦੇਰ।
ਤੇਰੇ ਬਿਨ ਘਰ ਪਿਆ ਹਨੇਰ।
ਮਨ ਨੱਥੋ ਦੇ ਚੜਿਆ ਚਾਅ।
ਟੁਰ ਪਈ ਨੱਥੋਂ ਵਾਹ ਬਈ ਵਾਹ।
ਮਿਲਖੀ ਟਮਟਮ ਪਿਆ ਚਲਾਵੇ।
ਨੱਥੋ ’ਵਾ ਵਿਚ ਉੱਡਦੀ ਜਾਵੇ।
ਉੱਤਰ :
ਮਿਲਖੀ ਨੇ ਰੁੱਸੀ ਨੱਥੋ ਨੂੰ ਮਨਾਉਣ ਅੱਗੋਂ ਸਾਫ਼ – ਸੁਥਰਾ ਰਹਿਣ ਤੇ ਨਸ਼ੇ ਛੱਡਣ ਦਾ ਇਕਰਾਰ ਕਰਦਿਆਂ ਕਿਹਾ ਕਿ ਉਹ ਹੁਣ ਉੱਠ ਕੇ ਉਸ ਨਾਲ ਤੁਰ ਪਵੇ ਤੇ ਦੇਰ ਨਾ ਕਰੇ।ਉਸ ਤੋਂ ਬਿਨਾਂ ਤਾਂ ਘਰ ਵਿਚ ਕੋਈ ਸੁਆਦ ਦੀ ਗੱ ਨਹੀਂ। ਇਹ ਸੁਣ ਕੇ ਨੱਥੋ ਨੂੰ ਚਾਅ ਚੜ੍ਹ ਗਿਆ। ਉਹ ਮਿਲਖੀ ਨਾਲ ਉੱਠ ਕੇ ਤੁਰ ਪਈ। ਇਹ ਦੇਖ ਕੇ ਜੀਅ ਕਰਦਾ ਸੀ ਕਿ ਨੱਥੋ ਦੀ “ਵਾਹ – ਵਾਹ’ ਕਰੀਏ। ਮਿਲਖੀ ਨੱਥੋ ਨੂੰ ਟਮਟਮ ਵਿਚ ਬਿਠਾ ਕੇ ਤੁਰ ਪਿਆ। ਉਹ ਟਮਟਮ ਚਲਾ ਰਿਹਾ ਸੀ ਤੇ ਨੱਥੇ ਨੂੰ ਇੰਝ ਮਹਿਸੂਸ ਹੋ ਰਿਹਾ ਸੀ, ਜਿਵੇਂ ਉਹ ਹਵਾ ਵਿਚ ਉੱਡਦੀ ਜਾ ਰਹੀ ਹੋਵੇ।
ਔਖੇ ਸ਼ਬਦਾਂ ਦੇ ਅਰਥ – ਪਿਆ ਹਨੇਰ – ਬੇਰੌਣਕੀ ਤੇ ਬੇਸੁਆਦੀ ਛਾ ਗਈ ਹੈ। ਟਮਟਮ – ਟਾਂਗਾ ‘ਵਾ ਵਿਚ ਉਡਦੀ ਜਾਵੇ – ਬਹੁਤ ਤੇਜ਼ ਰਫ਼ਤਾਰ ਨਾਲ ਜਾਣਾ, ਬਹੁਤ ਚਾਅ ਚੜ੍ਹਿਆ ਹੋਣਾ।
2. ਪਾਠ – ਅਭਿਆਸ ਪ੍ਰਸ਼ਨ – ਉੱਤਰ
ਪ੍ਰਸ਼ਨ 1.
“ਮਿਲਖੀ ਦਾ ਵਿਆਹ ਕਵਿਤਾ ਦੀਆਂ ਕੋਈ ਚਾਰ ਸਤਰਾਂ ਜ਼ਬਾਨੀ ਲਿਖੋ।
ਉੱਤਰ :
ਮਿਲਖੀ ਨੇ ਅਖ਼ਬਾਰ ਵਿਚ ਕਢਾਇਆ ਕਿ ਉਸਨੂੰ ਸਿਰਫ਼ ਸਿਆਣੀ ਪਤਨੀ ਚਾਹੀਦੀ ਹੈ, ਭਾਵੇਂ ਉਹ ਕਿਤੋਂ ਦੀ ਵੀ ਹੋਵੇ। ਉਸਨੂੰ ਦਾਜ – ਦਹੇਜ ਦਾ ਕੋਈ ਲਾਲਚ ਨਹੀਂ ਤੇ ਨਾ ਹੀ ਜਾਤ – ਪਾਤ ਦੀ ਵਿਚਾਰ ਹੈ।
3. ਰਚਨਾਤਮਕ ਕਾਰਜ
ਪ੍ਰਸ਼ਨ –
ਅੱਖੀ ਦੇਖੇ ਮਦਾਰੀ ਦੇ ਤਮਾਸ਼ੇ ਦਾ ਹਾਲ ਲਿਖੋ !
ਉੱਤਰ :
‘ਮਦਾਰੀ ਉਸ ਨੂੰ ਕਹਿੰਦੇ ਹਨ, ਜੋ ਲੋਕਾਂ ਦੇ ਦਿਲ – ਪਰਚਾਵੇ ਲਈ ਉਨ੍ਹਾਂ ਨੂੰ ਬਾਂਦਰ ਜਾਂ ਰਿੱਛ ਦਾ ਤਮਾਸ਼ਾ ‘ ਦਿਖਾਉਂਦਾ ਹੈ। ਮਦਾਰੀ ਦੇ ਤਮਾਸ਼ੇ ਦਾ ਸਾਡੇ ਸਭਿਆਚਾਰਕ ਜੀਵਨ ਵਿਚ ਬੜਾ ਮਹੱਤਵ ਹੈ। ਆਮ ਲੋਕਾਂ ਦੇ ਦਿਲ – ਪਰਚਾਵੇ ਦੇ ਸਾਧਨਾਂ ਵਿਚ ਇਸ ਦਾ ਮਹੱਤਵਪੂਰਨ ਸਥਾਨ ਹੈ। ਮਦਾਰੀ ਆਪਣਾ ਤਮਾਸ਼ਾ ਪਿੰਡਾਂ ਤੇ ਸ਼ਹਿਰਾਂ ਦੀਆਂ ਗਲੀਆਂ – ਮੁਹੱਲਿਆਂ ਵਿਚ ਦਿਖਾਉਂਦੇ ਹਨ ਤੇ ਲੋਕਾਂ ਨੂੰ ਆਪਣੇ ਤਮਾਸ਼ੇ ਦੇ ਰਸ ਵਿਚ ਕੀਲ ਕੇ ਰੱਖ ਲੈਂਦੇ ਹਨ। ਇਸ ਤਰ੍ਹਾਂ ਕੁੱਝ ਚਿਰ ਉਨ੍ਹਾਂ ਦਾ ਦਿਲ – ਪਰਚਾਵਾ ਕਰ ਕੇ ਉਹ ਦਰਸ਼ਕਾਂ ਤੋਂ ਪੈਸੇ ਮੰਗਦੇ ਹਨ ਤੇ ਲਗਪਗ ਹਰ ਕੋਈ ਉਨ੍ਹਾਂ ਦੇ ਤਮਾਸ਼ੇ ਤੋਂ ਖ਼ੁਸ਼ ਹੋ ਕੇ ਉਨ੍ਹਾਂ ਨੂੰ ਕੁੱਝ ਨਾ ਕੁੱਝ ਪੈਸੇ ਦਿੰਦਾ ਹੈ।
ਪਿਛਲੇ ਐਤਵਾਰ ਮੈਂ ਆਪਣੇ ਘਰ ਦੀ ਬੈਠਕ ਵਿਚ ਬੈਠਾ ਇਕ ਕਿਤਾਬ ਪੜ੍ਹ ਰਿਹਾ ਸਾਂ ਕਿ ਬਾਹਰ ਗਲੀ ਵਿਚ ਡੁਗਡੁਗੀ ਦੇ ਵੱਜਣ ਦੀ ਅਵਾਜ਼ ਸੁਣਾਈ ਦਿੱਤੀ। ਮੈਂ ਝੱਟਪੱਟ ਬਾਹਰ ਨਿਕਲਿਆ ਤੇ ਦੇਖਿਆ ਕਿ ਇਕ ਮੈਲੇ – ਕੁਚੈਲੇ ਕੱਪੜਿਆਂ ਵਾਲਾ ਆਦਮੀ ਥੈਲਾ ਚੁੱਕੀ ਆ ਰਿਹਾ ਸੀ ਤੇ ਉਸ ਦੇ ਹੱਥ ਵਿਚ ਇਕ ਬਾਂਦਰ ਤੇ ਇਕ ਬਾਂਦਰੀ ਦੀਆਂ ਰੱਸੀਆਂ ਫੜੀਆਂ ਹੋਈਆਂ ਸਨ ਬਾਂਦਰੀ ਦੇ ਲਾਲ ਝੱਗਾ ਪਾਇਆ ਹੋਇਆ ਸੀ ਤੇ ਉਸ ਦੇ ਪੈਰਾਂ ਨਾਲ ਘੁੰਗਰੂ ਬੰਨੇ ਹੋਏ ਸਨ ਮਦਾਰੀ ਦੇ ਹੱਥ ਵਿਚ ਇਕ ਲੰਮਾ ਸੋਟਾ ਵੀ ਸੀ। ਉਸ ਦੇ ਮੋਢੇ ਉੱਪਰ ਇਕ ਖਿਡਾਉਣਾ – ਗੱਡੀ ਵੀ ਰੱਖੀ ਹੋਈ ਸੀ।
ਮਦਾਰੀ ਗਲੀ ਵਿਚ ਸਾਡੇ ਬੂਹੇ ਦੇ ਅੱਗੇ ਆ ਕੇ ਬੈਠ ਗਿਆ। ਉਸ ਨੇ ਮੋਢੇ ਉੱਪਰੋਂ ਥੈਲਾ ਤੇ ਗੱਡੀ ਲਾਹ ਕੇ ਜ਼ਮੀਨ ਤੇ ਰੱਖੀ ਤੇ ਡੁਗਡੁਗੀ ਵਜਾਉਣ ਲੱਗ ਪਿਆ। ਉਸ ਦੀ ਅਵਾਜ਼ ਉੱਤੇ ਬਾਂਦਰੀ ਨੱਚਣ ਲੱਗ ਪਈ। ਦੋ ਚਾਰ ਮਿੰਟਾਂ ਵਿਚ ਬਹੁਤ ਸਾਰੇ ਬੱਚੇ ਤੇ ਗਲੀ ਦੇ ਕੁੱਝ ਆਦਮੀ, ਤੀਵੀਂਆਂ ਉਸ ਦੇ ਦੁਆਲੇ ਜੁੜ ਗਏ। ਬੱਚੇ ਬਾਂਦਰ ਤੇ ਬਾਂਦਰੀ ਨੂੰ ਦੇਖ ਕੇ ਖ਼ੁਸ਼ ਹੋ ਰਹੇ ਸਨ ਮਦਾਰੀ ਨੇ ਆਪਣੀ ਡੁਗਡੁਗੀ ਵਜਾਉਣੀ ਬੰਦ ਕਰ ਕੇ ਬਾਂਦਰ ਨੂੰ ਪੁੱਛਿਆ ਕਿ ਕੀ ਉਸ ਨੇ ਵਹੁਟੀ ਲੈਣ ਜਾਣਾ ਹੈ ? ਬਾਂਦਰ ਨੇ ‘ਹਾਂ ਵਿਚ ਸਿਰ ਹਿਲਾਇਆ। ਬਾਂਦਰ ਸਹੁਰੇ ਜਾਣ ਲਈ ਤਿਆਰ ਹੋਣ ਲੱਗਾ ਉਸ ਨੇ ਹੱਥ ਵਿਚ ਸ਼ੀਸ਼ਾ ਫੜਿਆ ਤੇ ਸਿਰ ਵਿਚ ਕੰਘੀ ਫੇਰੀ। ਮੂੰਹ ਨੂੰ ਸਵਾਰਨ ਮਗਰੋਂ ਉਹ ਗੱਡੀ ਫੜ ਕੇ ਉਸ ਨੂੰ ਰੇੜ੍ਹਦਾ ਹੋਇਆ ਚਲ ਪਿਆ।
ਮਦਾਰੀ ਨੇ ਡੁਗਡੁਗੀ ਵਜਾਈ ਤੇ ਬਾਂਦਰੀ ਨੂੰ ਪੁੱਛਿਆ ਕਿ ਉਹ ਬਾਂਦਰ ਨਾਲ ਸਹੁਰੇ – ਘਰ ਜਾਣ ਲਈ ਤਿਆਰ ਹੈ; ਬਾਂਦਰੀ ਨੇ ‘ਨਾਂਹ’ ਵਿਚ ਸਿਰ ਹਿਲਾਇਆ ਤੇ ਪਿੱਠ ਕਰ ਕੇ ਬੈਠ ਗਈ।
ਮਦਾਰੀ ਨੇ ਬਾਂਦਰੀ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਉਹ ਨਾਂਹ ਨਾ ਕਰੇ ਕਿਉਂਕਿ ਬਾਂਦਰ ਇਕੱਲਾ ਬਹੁਤ ਔਖਾ ਹੈ, ਉਸਦੀ ਰੋਟੀ ਨਹੀਂ ਪੁੱਕਦੀ ਬਾਂਦਰੀ ਨੇ ਫਿਰ ‘ਨਾਂਹ’ ਵਿਚ ਸਿਰ ਹਿਲਾ ਦਿੱਤਾ। ਫਿਰ ਮਦਾਰੀ ਨੇ ਡੁਗਡੁਗੀ ਵਜਾ ਕੇ ਬਾਂਦਰ ਨੂੰ ਦੱਸਿਆ ਕਿ ਬਾਂਦਰੀ ਨਹੀਂ ਮੰਨਦੀ। ਬਾਂਦਰ ਨੇ ਬੜਾ ਗੁੱਸਾ ਪ੍ਰਗਟ ਕੀਤਾ, ਪਰ ਨਾਲ ਹੀ ਬੇਪਰਵਾਹੀ ਵੀ। ਫਿਰ ਮਦਾਰੀ ਨੇ ਬਾਂਦਰੀ ਨੂੰ ਪੁੱਛਿਆ ਕਿ ਉਹ ਕੀ ਚਾਹੁੰਦੀ ਹੈ ? ਮਦਾਰੀ ਨੇ ਆਪ ਹੀ ਕਿਹਾ ਕਿ ਕੀ ਉਹ ਸੁਰਖ਼ੀ, ਪਾਊਡਰ ਤੇ ਲਿਪਸਟਿਕ ਚਾਹੁੰਦੀ ਹੈ ? ਬਾਂਦਰੀ ਨੇ ‘ਹਾਂ ਵਿਚ ਸਿਰ ਹਿਲਾ ਕੇ ਸ਼ਰਮ ਨਾਲ ਮੂੰਹ ਢੱਕ ਲਿਆ। ਸਾਰੇ ਲੋਕ ਇਹ ਰੌਚਕ ਤੇ ਰੁਮਾਂਟਿਕ ਵਾਰਤਾਲਾਪ ਸੁਣ ਕੇ ਖ਼ੁਸ਼ ਵੀ ਹੋ ਰਹੇ ਸਨ ਤੇ ਹੱਸ ਵੀ ਰਹੇ ਸਨ।
ਸਾਰਾ ਤਮਾਸ਼ਾ ਨਾਟਕੀਅਤਾ ਤੇ ਰੌਚਕਤਾ ਨਾਲ ਭਰਪੂਰ ਸੀ। ਹੁਣ ਮਦਾਰੀ ਨੇ ਬਾਂਦਰ ਨੂੰ ਬਾਂਦਰੀ ਦੀਆਂ ਮੰਗਾਂ ਬਾਰੇ ਦੱਸਿਆ ਤੇ ਪੁੱਛਿਆ ਕਿ ਕੀ ਉਹ ਬਾਂਦਰੀ ਲਈ ਮੇਕਅੱਪ ਦਾ ਸਮਾਨ ਲਿਆਇਆ ਹੈ ਬਾਂਦਰ ਨੇ ‘ਨਾਂਹ’ ਵਿਚ ਸਿਰ ਹਿਲਾਇਆ ਮਦਾਰੀ ਨੇ ਪੁੱਛਿਆ ਕਿ ਕੀ ਉਹ ਉਸ ਲਈ ਸਮਾਨ ਲਿਆਉਣ ਲਈ ਤਿਆਰ ਹੈ ? ਬਾਂਦਰ ਨੇ ਰਤਾ ਪਰਵਾਹ ਨਾ ਕੀਤੀ ਤੇ ‘ਨਾਂਹ ਵਿਚ ਸਿਰ ਹਿਲਾ ਦਿੱਤਾ ਮਦਾਰੀ ਨੇ ਡੁਗਡੁਗੀ ਵਜਾਈ॥
ਬਾਂਦਰੀ ਦੇ ਅੜੀਅਲ ਵਤੀਰੇ ਕਾਰਨ ਗੁੱਸੇ ਨਾਲ ਭਰਿਆ ਬਾਂਦਰ ਮਦਾਰੀ ਦਾ ਸੋਟਾ ਚੁੱਕ ਕੇ ਬਾਂਦਰੀ ਨੂੰ ਮਾਰਨ ਦੌੜਿਆ ਬਾਂਦਰੀ ਅੱਗੇ – ਅੱਗੇ ਦੌੜ ਪਈ ਤੇ ਬਾਂਦਰ ਦੀ ਮਾਰ ਤੋਂ ਬਚ ਗਈ। ਮਦਾਰੀ ਨੇ ਫਿਰ ਡੁਗਡੁਗੀ ਵਜਾ ਕੇ ਬਾਂਦਰੀ ਨੂੰ ਪੁੱਛਿਆ ਕਿ ਕੀ ਉਹ ਹੁਣ ਕੁੱਟ ਖਾਵੇਗੀ ਕਿ ਆਪਣੇ ਪਤੀ ਨਾਲ ਜਾਵੇਗੀ ਬਾਂਦਰੀ ਨੇ ਫਿਰ ‘ਨਾਂਹ ਕਰ ਦਿੱਤੀ। ਆਖ਼ਰ ਮਦਾਰੀ ਦੇ ਸਮਝਾਉਣ ਤੇ ਬਾਂਦਰ ਨੇ ਮਦਾਰੀ ਦੀ ਥੈਲੀ ਵਿਚੋਂ ਬਾਂਦਰੀ ਲਈ ਸੁਰਖੀ – ਪਾਊਡਰ ਤੇ ਲਿਪਸਟਿਕ ਕੱਢ ਕੇ ਦਿੱਤੀ।
ਇਹ ਦੇਖ ਕੇ ਬਾਂਦਰੀ ਖੁਸ਼ੀ ਵਿਚ ਨੱਚਣ ਲੱਗ ਪਈ। ਮਦਾਰੀ ਵੀ ਖ਼ੁਸ਼ੀ ਨਾਲ ਡੁਗਡਗੀ ਵਜਾਉਣ ਲੱਗ ਪਿਆ ਬਾਂਦਰ ਗੱਡੀ ਤਿਆਰ ਕਰ ਕੇ ਖੜ੍ਹਾ ਹੋ ਗਿਆ। ਬਾਂਦਰੀ ਘੁੰਡ ਕੱਢ ਕੇ ਉਸ ਵਿਚ ਬੈਠ ਗਈ ਤੇ ਬਾਂਦਰ ਉਸ ਨੂੰ ਲੈ ਕੇ ਤੁਰ ਪਿਆ ਮਦਾਰੀ ਬਾਂਦਰ ਤੇ ਬਾਂਦਰੀ ਤੋਂ ਆਪਣੇ ਲੰਮੇ ਸੋਟੇ ਨਾਲ ਹਰ ਤਰ੍ਹਾਂ ਦਾ ਅਭਿਨੈ ਕਰਾ ਰਿਹਾ ਸੀ। ਇਸੇ ਕਰਕੇ ਕਿਹਾ ਜਾਂਦਾ ਹੈ, “ਸੋਟੇ ਦੇ ਡਰ ਬਾਂਦਰ ਨੱਚੇ !
ਇਸ ਪ੍ਰਕਾਰ ਮਦਾਰੀ ਨੇ ਆਪਣੇ ਤਮਾਸ਼ੇ ਨਾਲ ਹਸਾ – ਹਸਾ ਕੇ ਦਰਸ਼ਕਾਂ ਦੇ ਢਿੱਡੀ ਪੀੜਾਂ ਪਾ ਦਿੱਤੀਆਂ ਤਮਾਸ਼ੇ ਦੀ ਸਮਾਪਤੀ ਮਗਰੋਂ ਮਦਾਰੀ ਨੇ ਆਪਣੀ ਥੈਲੀ ਵਿਚੋਂ ਸਿਲਵਰ ਦਾ ਇਕ ਕੌਲਾ ਕੱਢਿਆ ਤੇ ਬਾਂਦਰ ਦੇ ਹੱਥ ਫੜਾ ਕੇ ਦਰਸ਼ਕਾਂ ਤੋਂ ਪੈਸੇ ਮੰਗਣ ਲਈ ਭੇਜਿਆ ਬਹੁਤੇ ਸਾਰੇ ਦਰਸ਼ਕਾਂ ਨੇ ਇਕ – ਇਕ, ਦੋ – ਦੋ ਦੇ ਸਿੱਕੇ ਉਸਦੇ ਕੌਲੇ ਵਿਚ ਪਾਏ। ਮਦਾਰੀ ਨੇ ਪੈਸੇ ਸੰਭਾਲੇ ਤੇ ਸਾਰਾ ਸਮਾਨ ਇਕੱਠਾ ਕਰ ਕੇ ਅਤੇ ਬਾਂਦਰ ਤੇ ਬਾਂਦਰੀ ਨੂੰ ਨਾਲ ਲੈ ਕੇ ਡੁਗਡੁਗੀ ਵਜਾਉਂਦਾ ਅੱਗੇ ਚਲਾ ਗਿਆ।
ਇਸ ਪ੍ਰਕਾਰ ਮਦਾਰੀ ਦਾ ਤਮਾਸ਼ਾ ਅਤਿਅੰਤ ਦਿਲਚਸਪੀ ਭਰਿਆ ਹੁੰਦਾ ਹੈ। ਇਹ ਸਾਡੇ ਜੀਵਨ ਵਿਚ ਖੁਸ਼ੀ ਤੇ ਹਾਸੇ ਦਾ ਸੰਚਾਰ ਕਰਦਾ ਹੈ। ਇਹ ਸਾਡੇ ਸੱਭਿਆਚਾਰਕ ਜੀਵਨ ਦਾ ਮਹੱਤਵਪੂਰਨ ਅੰਗ ਹੈ। ਬੇਸ਼ੱਕ ਵਰਤਮਾਨ ਕਾਲ ਵਿਚ ਰੇਡੀਓ, ਟੈਲੀਵਿਯਨ, ਸਿਨੇਮਾ, ਵੀ.ਡੀ.ਓ. ਗੇਮਾਂ, ਅਖ਼ਬਾਰਾਂ, ਰਸਾਲਿਆਂ ਤੇ ਦਿਲ – ਪਰਚਾਵੇ ਦੇ ਹੋਰਨਾਂ ਸਾਧਨਾਂ ਦੇ ਵਿਕਾਸ ਨਾਲ ਅਤੇ ਲੋਕਾਂ ਕੋਲ ਵਿਹਲ ਦੀ ਕਮੀ ਆਉਣ ਕਰਕੇ ਲੋਕਾਂ ਦੀ ਮਦਾਰੀ ਦੇ ਤਮਾਸ਼ੇ ਵਿਚ ਰੁਚੀ ਘਟ ਰਹੀ ਹੈ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਸ ਦੇ ਤਮਾਸ਼ੇ ਤੋਂ ਸਾਨੂੰ ਅਤਿਅੰਤ ਖ਼ੁਸ਼ੀ, ਹਾਸਾ ਤੇ ਰਸ ਪ੍ਰਾਪਤ ਹੁੰਦਾ ਹੈ।