Punjab State Board PSEB 7th Class Punjabi Book Solutions Chapter 22 ਵਿਰਾਸਤ-ਏ-ਖ਼ਾਲਸਾ Textbook Exercise Questions and Answers.
PSEB Solutions for Class 7 Punjabi Chapter 22 ਵਿਰਾਸਤ-ਏ-ਖ਼ਾਲਸਾ (1st Language)
Punjabi Guide for Class 7 PSEB ਪੁਲਾੜ – ਪਰੀ : ਸੁਨੀਤਾ ਵਿਲੀਅਮਜ਼ Textbook Questions and Answers
ਵਿਰਾਸਤ-ਏ-ਖ਼ਾਲਸਾ ਪਾਠ-ਅਭਿਆਸ
1. ਦੱਸੋ :
(ਉ) ਵਿਰਾਸਤ-ਏ-ਖ਼ਾਲਸਾ ਕਿੱਥੇ ਬਣਿਆ ਹੋਇਆ ਹੈ ?
ਉੱਤਰ :
ਵਿਰਾਸਤ – ਏ – ਖ਼ਾਲਸਾ ਸ੍ਰੀ ਆਨੰਦਪੁਰ ਸਾਹਿਬ ਵਿਚ ਬਣਿਆ ਹੋਇਆ ਹੈ।
(ਅ) ਵਿਰਾਸਤ-ਏ-ਖ਼ਾਲਸਾ ਦੀ ਸਥਾਪਨਾ ਦਾ ਮੂਲ ਉਦੇਸ਼ ਕੀ ਹੈ ?
ਉੱਤਰ :
ਵਿਰਾਸਤ – ਏ – ਖ਼ਾਲਸਾ ਦਾ ਮੂਲ ਉਦੇਸ਼ ਅਮੀਰ ਸਿੱਖ – ਵਿਰਾਸਤ, ਸਿੱਖ ਗੁਰੂਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਦੀਵੀਂ ਸੰਦੇਸ਼ਾਂ ਨੂੰ ਅਜੋਕੀ ਤੇ ਆਉਣ ਵਾਲੀਆਂ ਪੀੜ੍ਹੀਆਂ ਤਕ ਪੁਚਾਉਣ ਦੇ ਨਾਲ – ਨਾਲ ਪੰਜਾਬੀ ਸਭਿਆਚਾਰ ਦੇ ਵੱਖ – ਵੱਖ ਪਹਿਲੂਆਂ ਦਾ ਚਿਤਰਨ ਕਰਨਾ ਹੈ।
(ੲ) ਵਿਰਾਸਤ-ਏ-ਖ਼ਾਲਸਾ ਦੇ ਪੱਛਮੀ ਤੇ ਪੂਰਬੀ ਹਿੱਸੇ ਦੀਆਂ ਮੁੱਖ ਇਮਾਰਤਾਂ ਦੇ ਨਾਂ ਦੱਸੋ।
ਉੱਤਰ :
ਵਿਰਾਸਤ – ਏ – ਖ਼ਾਲਸਾ ਦੇ ਪੱਛਮੀ ਹਿੱਸੇ ਵਿਚ ਇਹ ਇਮਾਰਤਾਂ ਸ਼ਾਮਲ ਹਨ – ਪੁਸਤਕਾਲਿਆ, ਤਾ ਭਵਨ ਤੇ ਪ੍ਰਦਰਸ਼ਨੀ ਹਾਲ। ਇਸਦੇ ਪੂਰਬੀ ਭਾਗ ਵਿਚ ਹੇਠ ਲਿਖੀਆਂ ਇਮਾਰਤਾਂ ਸ਼ਾਮਲ ਹਨ ਕਿਸ਼ਤੀ ਇਮਾਰਤ, ਢੋਲ ਇਮਾਰਤ, ਪੰਜ ਫੁੱਲ – ਪੱਤੀ ਇਮਾਰਤ ਅਤੇ ਦੂਜ ਦੇ ਚੰਦ ਜਾਂ ਕਲਗੀਨੁਮਾ ਇਮਾਰਤ॥
(ਸ) ਕਿਸ਼ਤੀ-ਇਮਾਰਤ ਵਿੱਚ ਸਥਾਪਿਤ ਪਹਿਲੀ ਗੈਲਰੀ ‘ਚ ਕੀ ਕੁਝ ਵੇਖਣ-ਸੁਣਨ ਨੂੰ ਮਿਲਦਾ ਹੈ
ਉੱਤਰ :
ਕਿਸ਼ਤੀਨੁਮਾ ਇਮਾਰਤ ਦੀ ਪਹਿਲੀ ਗੈਲਰੀ ਦੇ ਵਿਚ ਪੁਰਾਤਨ ਪੰਜਾਬ ਤੋਂ ਲੈ ਕੇ ਆਧੁਨਿਕ ਪੰਜਾਬ ਤਕ ਦੇ ਵਿਕਾਸ ਦੀ ਰੰਗਲੀ ਝਾਕੀ ਵੇਖਣ ਨੂੰ ਮਿਲਦੀ ਹੈ। ਇੱਥੇ ਹਨੇਰੇ ਵਿਚ ਅੰਦਰ ਵੜਦਿਆਂ ਹੀ ਚਿੜੀਆਂ ਦੇ ਬੋਲਣ ਦੀ ਅਵਾਜ਼, ਵੱਖ – ਵੱਖ ਧਾਰਮਿਕ ਅਸਥਾਨ ’ਚੋਂ ਨਿਕਲਦੀਆਂ ਅਵਾਜ਼ਾਂ ਅਤੇ ਸੰਗੀਤਕ ਬੋਲ ਸੁਣਨ ਨੂੰ ਮਿਲਦੇ ਹਨ, ਜੋ ਸਵੇਰ ਹੋਣ ਦਾ ਇਸ਼ਾਰਾ ਕਰਦੇ ਹਨ।
(ਕ) ਢੋਲ-ਇਮਾਰਤ ਵਿੱਚ ਕੀ ਕੁਝ ਸ਼ਾਮਲ ਕੀਤਾ ਗਿਆ ਹੈ ?
ਉੱਤਰ :
ਢੋਲ – ਇਮਾਰਤ, ਜਿਸ ਵਿਚ ਤੀਜੀ ਗੈਲਰੀ ਸਥਾਪਿਤ ਹੈ, ਨੂੰ ‘ਤਾਰਾ – ਮੰਡਲ’ ਵੀ ਕਿਹਾ ਜਾਂਦਾ ਹੈ। ਸਰਬ ਵਿਆਪਕ ਪਰਮਾਤਮਾ ਦੇ ਤੇਜ਼ ਨੂੰ ਉੱਦੇ ਰੂਪ ਵਿਚ 2462 ਜਗਦੇ ਮੋਤੀਨੁਮਾ ਤਾਰਿਆਂ ਦੀ ਮੱਦਦ ਨਾਲ ਰੂਪਮਾਨ ਕੀਤਾ ਗਿਆ ਹੈ। ਇੱਥੇ ਸੁਣਨਯੋਗ ਯੰਤਰਾਂ ਰਾਹੀਂ ਸਿੱਖ ਧਰਮ ਦੀਆਂ ਮੂਲ ਵਿਸ਼ੇਸ਼ਤਾਵਾਂ ਬਾਰੇ ਸੁਣਿਆ ਜਾ ਸਕਦਾ ਹੈ।
(ਖ) ਪੰਜ ਫੁੱਲ-ਪੱਤੀ ਇਮਾਰਤ ਵਿੱਚ ਸਥਾਪਿਤ ਕੀਤੀਆਂ ਗਈਆਂ ਪੰਜ ਗੈਲਰੀਆਂ ‘ਚੋਂ ਕਿਹੜੇ-ਕਿਹੜੇ ਸਿੱਖ ਗੁਰੂ ਸਾਹਿਬਾਨ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ?
ਉੱਤਰ :
ਇਸ ਇਮਾਰਤ ਵਿਚ ਸਥਾਪਿਤ ਗੈਲਰੀਆਂ ਵਿਚੋਂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ, ਰਚਨਾ ਅਤੇ ਕੌਮ ਨੂੰ ਦੇਣ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ।
(ਗ) ਕੀਸੈਂਟ ਅਰਥਾਤ ਦੁਜ ਦੇ ਚੰਦ ਜਾਂ ਕਲਗੀਨੁਮਾ ਇਮਾਰਤ ‘ਚ ਕਿਸੇ ਇੱਕ ਗੈਲਰੀ ਬਾਰੇ ਜਾਣਕਾਰੀ ਦਿਓ।
ਉੱਤਰ :
ਇਸ ਇਮਾਰਤ ਦੀ ਚੌਧਵੀਂ ਗੈਲਰੀ ਦਰਸ਼ਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਦੀਵੀਂ ਸੰਦੇਸ਼ ਤੋਂ ਜਾਣੂ ਕਰਾਉਂਦੀ ਹੈ। ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ – ਸੰਘਰਸ਼, ਵੱਖ – ਵੱਖ ਯੁੱਧਾਂ, ਸਰਬੰਸ ਦੀ ਕੁਰਬਾਨੀ ਤੇ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣ ਵਾਲੇ ਵੇਰਵੇ ਵੱਖ – ਵੱਖ ਢੰਗਾਂ ਨਾਲ ਉਪਲੱਬਧ ਕਰਾਏ ਗਏ।
(ਘ) ਵਿਰਾਸਤ-ਏ-ਖਾਲਸਾ ਵਿੱਚ ਦਰਸ਼ਕਾਂ ਲਈ ਕਿਹੜੇ-ਕਿਹੜੇ ਮਨਾਹੀ ਦੇ ਹੁਕਮ ਹਨ ?
ਉੱਤਰ :
ਵਿਰਾਸਤ – ਏ – ਖ਼ਾਲਸਾ ਵਿਚ ਦਰਸ਼ਕ ਕੈਮਰੇ, ਮੋਬਾਈਲ ਫੋਨ, ਹਥਿਆਰ, ਖਾਧ – ਪਦਾਰਥ, ਥੈਲੇ, ਪਾਲਤੂ ਜਾਨਵਰ, ਸੰਗੀਤਕ ਯੰਤਰ, ਛਤਰੀ ਤੇ ਨਸ਼ੇ ਦੀਆਂ ਚੀਜ਼ਾਂ ਲੈ ਕੇ ਜਾਣ ਦੀ ਮਨਾਹੀ ਹੈ। ਇਸ ਦੇ ਨਾਲ ਹੀ ਦਰਸ਼ਕਾਂ ਨੂੰ ਅੰਦਰ ਜਾ ਕੇ ਤਸਵੀਰਾਂ ਖਿੱਚਣ ਜਾਂ ਮੂਵੀ ਬਣਾਉਣ ਦੀ ਵੀ ਆਗਿਆ ਨਹੀਂ ਤੇ ਨਾ ਹੀ ਦਰਸ਼ਕ ਉੱਥੇ ਸਥਾਪਿਤ ਕਲਾ – ਕ੍ਰਿਤਾਂ ਨੂੰ ਹੱਥ ਲਾ ਸਕਦੇ ਹਨ।
(ਹ) ਵਿਰਾਸਤ-ਏ-ਖ਼ਾਲਸਾ ‘ਚ ਭਵਿਖ ਦੀਆਂ ਗੈਲਰੀਆਂ ‘ਚ ਕੀ ਕੁਝ ਦਰਸਾਏ ਜਾਣ ਦੀ ਤਜਵੀਜ਼ ਹੈ?
ਉੱਤਰ :
ਇਨ੍ਹਾਂ ਭਵਿੱਖ ਦੀਆਂ ਗੈਲਰੀਆਂ ਵਿਚ ਗੁਰੁ ਗੋਬਿੰਦ ਸਿੰਘ ਜੀ ਤੋਂ ਮਗਰੋਂ ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਮਿਸਲਾਂ, ਰਿਆਸਤੀ ਰਾਜ, ਸੁਤੰਤਰਤਾ ਸੰਗਰਾਮ ਲਈ ਅੰਦੋਲਨ ਅਤੇ ਸਭਿਆਚਾਰਕ ਤਬਦੀਲੀਆਂ ਨੂੰ ਦਰਸਾਏ ਜਾਣ ਦੀ ਤਜਵੀਜ਼ ਹੈ।
2. ਔਖੇ ਸ਼ਬਦਾਂ ਦੇ ਅਰਥ:
- ਤੂੰ-ਸ਼ਤਾਬਦੀ : 300 ਸਾਲਾ
- ਸਦੀਵੀ : ਸਦਾ ਰਹਿਣ ਵਾਲਾ, ਚਿਰ-ਸਥਾਈ
- ਮਟਮੈਲਾ : ਮਿੱਟੀ-ਰੰਗਾ
- ਪ੍ਰਾਚੀਨ : ਪੁਰਾਣਾ, ਪੁਰਾਤਨ
- ਪਾਰਕਿੰਗ : ਮੋਟਰ-ਗੱਡੀਆਂ ਖੜ੍ਹੀਆਂ ਕਰਨ ਦੀ ਥਾਂ
- ਨਜ਼ਦੀਕ : ਨੇੜੇ, ਕੋਲ
- ਨਿਰਵਿਘਨ : ਰੁਕਾਵਟ ਤੋਂ ਬਿਨਾਂ, ਲਗਾਤਾਰ
- ਵਿਸਫੋਟਕ : ਧਮਾਕਾਖੇਜ਼
- ਗਠੜੀ-ਘਰ : ਸਮਾਨ ਜਮਾ ਕਰਵਾਉਣ ਦੀ ਥਾਂ
- ਗੈਲਰੀ : ਚਿੱਤਰਸ਼ਾਲਾ, ਕਲਾ-ਕੁਵਨ
- ਸੰਕਲਨ : ਸੰਪਾਦਨ
- ਵਾਸ਼-ਰੂਮ : ਪਖਾਨਾ
- ਇਕੱਤਰੀਕਰਨ : ਇਕੱਠਾ ਕਰਨਾ
- ਇੰਤਜ਼ਾਮ : ਪ੍ਰਬੰਧ
- ਪੁਖ਼ਤਾ : ਠੋਸ, ਨਿੱਗਰ, ਤਸੱਲੀਬਖ਼ਸ਼
- ਮੱਦੇ-ਨਜ਼ਰ : ਧਿਆਨ ‘ਚ ਰੱਖਦਿਆਂ
- ਤਜਵੀਜ਼ : ਯੋਜਨਾ
3. ਵਾਕਾਂ ਚ ਵਰਤੋਂ :
ਤੈ-ਸ਼ਤਾਬਦੀ, ਰੂਪ-ਰੇਖਾ, ਦਿਸ਼ਾ-ਨਿਰਦੇਸ਼, ਫੁੱਲ-ਪੱਤੀ, ਅੰਧ-ਵਿਸ਼ਵਾਸ, ਤਾਰਾ-ਮੰਡਲ, ਕੰਧ-ਚਿੱਤਰ, ਰੱਖ-ਰਖਾਅ, ਸ਼ੈ-ਇੱਛਾ, ਕੋਮਲ-ਕਲਾਵਾਂ
ਉੱਤਰ :
- ਤੂੰ – ਸ਼ਤਾਬਦੀ ਤਿੰਨ ਸੌ ਸਾਲ ਬੀਤਣ ਨਾਲ ਸੰਬੰਧਿਤ) – 13 ਅਪਰੈਲ, 1999 ਨੂੰ ਖ਼ਾਲਸੇ ਦੇ ਜਨਮ ਦੀ ਤੂੰ – ਸ਼ਤਾਬਦੀ ਮਨਾਈ ਗਈ।
- ਰੂਪ – ਰੇਖਾ ਖਾਕਾ, ਨਕਸ਼ਾ) – ਚੰਡੀਗੜ੍ਹ ਦੀ ਰੂਪ – ਰੇਖਾ ਫ਼ਰਾਂਸੀਸੀ ਇਮਾਰਤਸਾਜ਼ ਲੀ – ਕਾਰਬੂਜ਼ੀਆ ਨੇ ਕੀਤੀ।
- ਨਿਰਦੇਸ਼ ਅਗਵਾਈ – ਵਿਰਾਸਤ – ਏ – ਖ਼ਾਲਸਾ ਭਵਨ ਦੀ ਉਸਾਰੀ ਸ੍ਰੀ ਆਨੰਦਪੁਰ ਸਾਹਿਬ ਫਾਉਂਡੇਸ਼ਨ ਦੇ ਦਿਸ਼ਾ – ਨਿਰਦੇਸ਼ ਹੇਠ ਹੋਈ।
- ਫੁੱਲ – ਪੱਤੀ ਇਮਾਰਤ ਦਾ ਨਾਂ – ਵਿਰਾਸਤ – ਏ – ਖ਼ਾਲਸਾ ਵਿਚ ਬਣਾਈ ਗਈ ਪੰਜ ਫੁੱਲ – ਪੱਤੀ ਇਮਾਰਤ ਦਾ ਸੰਬੰਧ ਪਹਿਲੇ ਪੰਜ ਸਿੱਖ ਗੁਰੂ ਸਾਹਿਬਾਨ ਦੇ ਜੀਵਨ ਨਾਲ ਹੈ।
- ਅੰਧ – ਵਿਸ਼ਵਾਸ ਬਿਨਾਂ ਸੋਚੇ – ਸਮਝੇ ਵਿਸ਼ਵਾਸ ਰੱਖਣਾ – ਜੋਤਸ਼ੀਆਂ ਦੀਆਂ ਗੱਲਾਂ ਵਿਚ ਵਿਸ਼ਵਾਸ ਰੱਖਣਾ ਨਿਰਾ ਅੰਧ – ਵਿਸ਼ਵਾਸ ਹੈ।
- ਤਾਰਾ – ਮੰਡਲ ਤਾਰਿਆਂ ਦਾ ਸੰਗ੍ਰਹਿ) – ਸਾਡੇ ਤਾਰਾ – ਮੰਡਲ ਵਿਚ ਨੌ – ਗਹਿ ਸ਼ਾਮਲ ਹਨ।
- ਕੰਧ – ਚਿਤਰ ਕੰਧਾਂ ਉੱਤੇ ਬਣੇ ਰੰਗਦਾਰ ਚਿਤਰ) – ਪੁਰਾਤਨ ਗੁਰਦੁਆਰਿਆਂ ਉੱਤੇ ਬਣੇ ਕੰਧ – ਚਿਤਰਾਂ ਦਾ ਸੰਬੰਧ ਗੁਰੂ ਸਾਹਿਬਾਨ ਦੇ ਜੀਵਨ ਦੀਆਂ ਘਟਨਾਵਾਂ ਨਾਲ ਹੈ।
- ਰੱਖ – ਰਖਾਅ ਸਾਂਭ – ਸੰਭਾਲ – ਸਾਡੀਆਂ ਬਹੁਤ ਸਾਰੀਆਂ ਪੁਰਾਤਨ ਤੇ ਇਤਿਹਾਸਿਕ ਇਮਾਰਤਾਂ ਰੱਖ – ਰਖਾਅ ਦੀ ਕਮੀ ਕਾਰਨ ਢਹਿ – ਢੇਰੀ ਹੋ ਰਹੀਆਂ ਹਨ।
- ਸੈ – ਇੱਛਾ ਨਿੱਜੀ ਮਰਜ਼ੀ) – ਮੈਂ ਆਪਣੀ ਸ਼ੈ – ਇੱਛਾ ਨਾਲ ਹੀ ਇਹ ਨੌਕਰੀ ਛੱਡ ਦਿੱਤੀ।
- ਕੋਮਲ ਕਲਾਵਾਂ (ਸੁਹਜ – ਸਵਾਦ ਦੇਣ ਵਾਲੀਆਂ ਕਿਰਤਾਂ) – ਬੁੱਤਕਾਰੀ ਤੇ ਚਿਤਰਕਾਰੀ ਕੋਮਲ ਕਲਾਵਾਂ ਮੰਨੀਆਂ ਜਾਂਦੀਆਂ ਹਨ।
4. ਖ਼ਾਲੀ ਥਾਂਵਾਂ ਭਰੋ:
(ਉ) ਵਿਰਾਸਤ-ਏ-ਖ਼ਾਲਸਾ ਦੀ ਰੂਪ-ਰੇਖਾ …………… ਨੇ ਤਿਆਰ ਕੀਤੀ।
(ਅ) ਵਿਰਾਸਤ-ਏ-ਖ਼ਾਲਸਾ………….. ਚ ਫੈਲਿਆ ਹੋਇਆਹੈ।
(ਏ) ਵਿਰਾਸਤ-ਏ-ਖ਼ਾਲਸਾ ‘ਚ ਹਰੇਕ ……………. ਛੁੱਟੀ ਹੁੰਦੀ ਹੈ।
(ਸ) ਵਿਰਾਸਤ-ਏ-ਖ਼ਾਲਸਾ ਚ ਪੱਛਮੀ ਹਿੱਸੇ ਦੀਆਂ ਇਮਾਰਤਾਂ ਨੂੰ ……………ਲੰਮਾ ਪੁਲ ਪੂਰਬੀ ਹਿੱਸੇ ਨਾਲ ਜੋੜਦਾ ਹੈ।
(ਹ) ਚੌਧਵੀਂ ਸ਼ੈਲਰੀ ਦਰਸ਼ਕਾਂ ਨੂੰ ……….. ਦੇ ਸਦੀਵੀਂ ਸੰਦੇਸ਼ ਤੋਂ ਜਾਣੂ ਕਰਾਉਂਦੀ ਹੈ।
ਉੱਤਰ :
(ੳ) ਵਿਰਾਸਤ – ਏ – ਖ਼ਾਲਸਾ ਦੀ ਰੂਪ – ਰੇਖਾ ਇਜ਼ਰਾਈਲ ਦੇ ਭਵਨ – ਨਿਰਮਾਣ ਕਲਾ – ਮਾਹਿਰ ਮੇਸ਼ੇ ਸੈਫ਼ਦੀ ਨੇ ਤਿਆਰ ਕੀਤੀ।
(ਅ) ਵਿਰਾਸਤ – ਏ – ਖ਼ਾਲਸਾ 120 ਏਕੜ ‘ਚ ਫੈਲਿਆ ਹੋਇਆ ਹੈ।
(ਈ) ਵਿਰਾਸਤ – ਏ – ਖ਼ਾਲਸਾ ’ਚ ਹਰੇਕ ਰਾਸ਼ਟਰੀ ਛੁੱਟੀ ਹੁੰਦੀ ਹੈ।
(ਸ) ਵਿਰਾਸਤ – ਏ – ਖ਼ਾਲਸਾ ‘ਚ ਪੱਛਮੀ ਹਿੱਸੇ ਦੀਆਂ ਇਮਾਰਤਾਂ ਨੂੰ 165 ਮੀਟਰ ਲੰਮਾ ਪੁਲ ਪੂਰਬੀ ਹਿੱਸੇ ਨਾਲ ਜੋੜਦਾ ਹੈ।
(ਹ) ਚੌਧਵੀਂ ਸ਼ੈਲਰੀ ਦਰਸ਼ਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਦੀਵੀਂ ਸੰਦੇਸ਼ ਤੋਂ ਜਾਣੂ ਕਰਾਉਂਦੀ ਹੈ।
5. ਠੀਕ/ਗ਼ਲਤ ਦੀ ਚੋਣ ਕਰੋ :
(ੳ) ਵਿਰਾਸਤ-ਏ-ਖ਼ਾਲਸਾ ਦਰਸ਼ਕਾਂ ਲਈ ਸਾਰਾ ਸਾਲ ਹੀ ਖੁੱਲ੍ਹਾ ਰਹਿੰਦਾ ਹੈ। (ਠੀਕ/ਗਲਤ)
(ਅ) ਵਿਰਾਸਤ-ਏ-ਖ਼ਾਲਸਾ ਦੀ ਬਿਹਤਰੀ ਤੇ ਤਰੱਕੀ ਲਈ ਆਮ ਲੋਕ ਵੀ ਦਾਨ ਕਰ ਸਕਦੇ ਹਨ। (ਠੀਕ/ਗਲਤ)
(ਈ) ਵਿਰਾਸਤ-ਏ-ਖ਼ਾਲਸਾ ‘ਚ ਦੂਜੇ ਪੜਾਅ ਤਹਿਤ ਬਹੁਤ ਕੁਝ ਨਵਾਂ ਜੋੜਨ ਦੀ ਤਜਵੀਜ਼ ਹੈ। (ਠੀਕ/ਗਲਤ)
ਉੱਤਰ :
(ੳ) ਗ਼ਲਤ,
(ਅ) ਠੀਕ,
(ਈ) ਠੀਕ।
6. ਵਿਆਕਰਨ: ਵਿਸਮਕ ਸ਼ਬਦਾਂ ਦੀ ਦੁਹਰਾਈ :
(ੳ) “ਵਾਹ ! ਵਿਰਾਸਤ-ਏ-ਖ਼ਾਲਸਾ ਕਿੰਨਾ ਸੁੰਦਰ ਹੈ ।”
(ਅ) “ਬੱਲੇ! ਤੂੰ ਸਾਰੇ ਚਿੱਤਰ ਵੇਖ ਲਏ ਨੇ!”
(ੲ) “ਹਾਏ ! ਮੈਂ ਪੌੜੀਆਂ ਚੜ੍ਹਦਾ-ਚੜ੍ਹਦਾ ਥੱਕ ਗਿਆ ਹਾਂ।”
(ਸ) “ਵੇਖੀ ! ਕਿਸੇ ਕਲਾ – ਕ੍ਰਿਤ ਨੂੰ ਹੱਥ ਨਾ ਲਾਵੀਂ।
(ਹ) “ਵੇਖੀਂ! ਕਿਸੇ ਕਲਾ-ਕਿਤ ਨੂੰ ਹੱਥ ਨਾ ਲਾਵੀਂ
ਉੱਤਰ :
(ਉ) ਵਾਹ !
(ਅ) ਬੱਲੇ !
(ਈ) ਹਾਏ !
(ਸ) ਵੇਖੀਂ !
(ਹ) ਬੱਲੇ – ਬੱਲੇ !
ਵਿਦਿਆਰਥੀਆਂ ਲਈ :
ਜੇਕਰ ਕੋਈ ਵਿਦਿਆਰਥੀ ਵਿਰਾਸਤ-ਏ-ਖ਼ਾਲਸਾ ਵੇਖ ਕੇ ਆਇਆ ਹੈ ਤਾਂ ਉਸ ਬਾਰੇ ਆਪਣੇ . ਵਿਚਾਰ ਪ੍ਰਗਟ ਕਰੇ।
ਅਧਿਆਪਕਾਂ ਲਈ :
ਵਿਦਿਆਰਥੀਆਂ ਨੂੰ ਸਮਾਂ ਮਿਲਨ ‘ਤੇ ਸਕੂਲ-ਮੁਖੀ ਤੇ ਮਾਪਿਆਂ ਦੀ ਸਹਿਮਤੀ ਨਾਲ ਵਿਰਾਸਤ-ਏਖ਼ਾਲਸਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿੱਦਿਅਕ ਟੂਰ ਵਿੱਚ ਸ਼ਾਮਲ ਕਰਕੇ ਲਿਜਾਇਆ ਜਾਵੇ।
PSEB 7th Class Punjabi Guide ਵਿਰਾਸਤ-ਏ-ਖ਼ਾਲਸਾ Important Questions and Answers
ਪ੍ਰਸ਼ਨ –
“ਵਿਰਾਸਤ – ਏ – ਖ਼ਾਲਸਾ’ ਲੇਖ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਖ਼ਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਚ ਬਹੁਤ ਸਾਰੇ ਪਵਿੱਤਰ ਦਰਸ਼ਨ ਅਸਥਾਨ ਹਨ ; ਜਿਨ੍ਹਾਂ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਕਿਲ੍ਹਾ ਅਨੰਦਗੜ੍ਹ ਸਾਹਿਬ, ਗੁਰਦੁਆਰਾ ਭੋਰਾ ਸਾਹਿਬ, ਗੁਰਦੁਆਰਾ ਥੜ੍ਹਾ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਬੁੰਗਾ ਸਾਹਿਬ ਅਤੇ ਗੁਰਦੁਆਰਾ ਮੰਜੀ ਸਾਹਿਬ ਪ੍ਰਮੁੱਖ ਹਨ। ਇਨ੍ਹਾਂ ਤੋਂ ਇਲਾਵਾ ਅੱਜ – ਕਲ੍ਹ ਇੱਥੇ ਬਣਾਇਆ ਗਿਆ ਵਿਰਾਸਤ – ਏ – ਖ਼ਾਲਸਾ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕਾਰਨ ਹੈ।
13 ਅਪਰੈਲ, 1999 ਨੂੰ ਖ਼ਾਲਸਾ ਪੰਥ ਦੀ ਤੀਜੀ ਜਨਮ ਸ਼ਤਾਬਦੀ ਦੇ ਮੌਕੇ ਪੰਜਾਬ ਸਰਕਾਰ ਵਲੋਂ ਸ੍ਰੀ ਆਨੰਦਪੁਰ ਸਾਹਿਬ ਵਿਚ ਵਿਰਾਸਤ – ਏ – ਖ਼ਾਲਸਾ ਭਵਨ – ਸਮੂਹ ਦੀ ਉਸਾਰੀ ਕਰਨ ਦਾ ਰਸਮੀ ਐਲਾਨ ਕੀਤਾ ਗਿਆ, ਇਸ ਦੀ ਰੂਪ – ਰੇਖਾ ਇਜ਼ਰਾਈਲ ਦੇ ਭਵਨ – ਨਿਰਮਾਣ – ਕਲਾ ਦੇ ਮਾਹਿਰ ਮੇਸ਼ੇ ਸੈਫ਼ਦੀ ਤੇ ਉਸ ਦੇ ਸਾਥੀਆਂ ਨੇ ਤਿਆਰ ਕੀਤੀ। 25 ਨਵੰਬਰ, 2011 ਨੂੰ ਵਿਰਾਸਤ – ਏ – ਖ਼ਾਲਸਾ ਤਿਆਰ ਹੋਇਆ ਅਤੇ 27 ਨਵੰਬਰ, 2011 ਨੂੰ ਇਹ ਆਮ ਲੋਕਾਂ ਨੂੰ ਸਮਰਪਿਤ ਕੀਤਾ ਗਿਆ।
ਇਸ ਦਾ ਮੂਲ ਉਦੇਸ਼ ਅਮੀਰ ਸਿੱਖ ਵਿਰਾਸਤ, ਸਿੱਖ ਗੁਰੂ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਦੀਵੀਂ ਸੰਦੇਸ਼ਾਂ ਨੂੰ ਆਉਣ ਵਾਲੀਆਂ ਪੀੜੀਆਂ ਤਕ ਪੁਚਾਉਣ ਦੇ ਨਾਲ – ਨਾਲ ਪੰਜਾਬੀ ਸਭਿਆਚਾਰ ਦੇ ਵੱਖ – ਵੱਖ ਪੱਖਾਂ ਦਾ ਚਿਤਰਨ ਕਰਨਾ ਵੀ ਹੈ। ਇਸ ਦੀਆਂ ਇਮਾਰਤਾਂ 120 ਏਕੜ ਵਿਚ ਫੈਲੀਆਂ ਹੋਈਆਂ ਹਨ। ਇਨ੍ਹਾਂ ਦੀ ਉਸਾਰੀ ਨੂੰ 12 ਸਾਲ 7 ਮਹੀਨੇ ਲੱਗੇ ਤੇ ਇਸ ਲਈ ਮਟਮੈਲਾ ਰੇਤਲਾ ਪੱਥਰ ਵਰਤਿਆ ਗਿਆ ਹੈ।
ਵਿਰਾਸਤ – ਏ – ਖ਼ਾਲਸਾ ਵਿਚ ਦਾਖ਼ਲ ਹੋਣ ਲਈ ਕਿਲਾ ਆਨੰਦਪੁਰ ਸਾਹਿਬ ਵਾਲੇ ਪਾਸੇ ਅਤੇ ਭਵਨ ਦੇ ਅੰਦਰ ਪਾਸ ਜਾਰੀ ਕਰਨ ਲਈ ਕਾਊਂਟਰ ਖੋਲ੍ਹੇ ਗਏ ਹਨ ਤੇ ਇਹ ਪਾਸ ਸਵੇਰੇ ਅੱਠ ਵਜੇ ਤੋਂ ਸ਼ਾਮੀ 8 ਵਜੇ ਤਕ ਜਾਰੀ ਕੀਤੇ ਜਾਂਦੇ ਹਨ। ਇਕ ਮੈਂ 10 ਦਰਸ਼ਕ ਕੇਵਲ ਦੋ ਘੰਟਿਆਂ ਲਈ ਅੰਦਰ ਆ ਸਕਦੇ ਹਨ। ਇਸਨੂੰ ਵੇਖਣ ਲਈ 10 ਸੈਲਾਨੀਆਂ ਨੂੰ ਅੰਦਰ ਭੇਜਿਆ ਜਾਂਦਾ ਹੈ, ਤਾਂ ਜੋ ਉਹ ਇਸਨੂੰ ਸਹੀ ਢੰਗ ਨਾਲ ਆਡੀਓ – ਨੈਰੇਟਿਵ ਤਕਨੀਕ ਰਾਹੀਂ ਦੇਖ ਸਕਣ।
ਇਹ ਸਥਾਨ ਕੁੱਝ ਰਾਸ਼ਟਰੀ ਛੁੱਟੀਆਂ ਤੇ ਸੋਮਵਾਰ ਤੋਂ ਇਲਾਵਾ ਬਾਕੀ ਹਰ ਰੋਜ਼ ਖੁੱਲ੍ਹਾ ਰਹਿੰਦਾ ਹੈ। ਇਸ ਵਿਚ ਦੋ ਪਾਸਿਆਂ ਤੋਂ ਦਾਖ਼ਲਾ ਹੁੰਦਾ ਹੈ ਤੇ ਦੋਹੀਂ ਪਾਸੀਂ ਸੁਰੱਖਿਆ ਕਰਮਚਾਰੀ ਦਰਸ਼ਕਾਂ ਦੇ ਸਮਾਨ ਦੀ ਅਸਲੇ ਅਤੇ ਵਿਸਫੋਟਕ ਸਾਮਗਰੀ ਦੇ ਸ਼ੱਕ ਵਿਚ ਪੜਤਾਲ ਕਰ ਕੇ ਅੱਗੇ ਤੋਰਦੇ ਹਨ।
ਵਿਰਾਸਤ – ਏ – ਖਾਲਸਾ ਭਵਨ – ਸਮੂਹ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਪੱਛਮ ਵਲ ਦੇ ਪਹਿਲੇ ਭਾਗ ਵਿਚ ਪੁਸਤਕਾਲਿਆ, 400 ਸੀਟਾਂ ਵਾਲਾ ਸੋਤਾ ਭਵਨ ਅਤੇ 1200 ਵਰਗ ਮੀਟਰ ਪ੍ਰਦਰਸ਼ਨੀ ਹਾਲ ਸ਼ਾਮਲ ਹਨ। ਦੂਜੇ ਭਾਗ ਦੇ 7 ਏਕੜ ਵਿਚ ਪਾਣੀ ਫੈਲਿਆ ਹੋਇਆ ਹੈ। ਇਸਦੇ ਅੰਦਰ ਇਕ ਕੈਫ਼ੇਟੇਰੀਆ ਮੌਜੂਦ ਹਨ। ਭਵਨ ਦੇ ਤੀਸਰੇ ਭਾਗ ਵਿਚ ਕਿਸ਼ਤੀ – ਇਮਾਰਤ, ਢੋਲ – ਇਮਾਰਤ, ਪੰਜ ਫੁੱਲ – ਪੱਤੀ ਇਮਾਰਤ ਅਤੇ ਦੂਜ ਦੇ ਚੰਦ ਜਾਂ ਕਲਗੀ – ਨੁਮਾ ਇਮਾਰਤ ਦੀ ਹਰ ਗੈਲਰੀ ਵੇਖਣ ਯੋਗ ਹੈ।
ਇਸ ਭਵਨ ਦੇ ਪੱਛਮੀ ਹਿੱਸੇ ਨੂੰ ਪੂਰਬੀ ਹਿੱਸੇ ਨਾਲ ਜੋੜਨ ਲਈ 165 ਮੀਟਰ ਲੰਮਾ ਪੁਲ ਹੈ। ਪੂਰਬੀ ਹਿੱਸੇ ਵਿਚ ਜਾਣ ਤੋਂ ਪਹਿਲਾਂ ਦਰਸ਼ਕ ਗਠੜੀ – ਘਰ ਵਿਚ ਆਪਣਾ ਸਮਾਨ ਜਮਾਂ ਕਰਾਉਂਦੇ ਹਨ। ਇੱਥੇ ਵਾਸ਼ਰੂਮ, ਅਗਵਾਈ – ਕੇਂਦਰ ਤੇ ਸਵਾਗਤੀ – ਕੇਂਦਰ ਸਥਾਪਿਤ ਹਨ।ਕਿਸ਼ਤੀ ਇਮਾਰਤ ਦੇ ਬਾਹਰ ਕੰਧ ਉੱਪਰ ਲੱਗੀ ਸਕਰੀਨ ਰਾਹੀਂ ਅੰਦਰਲੀ ਹਰ ਗੈਲਰੀ ਬਾਰੇ ਸੰਖੇਪ ਫ਼ਿਲਮ ਦੇਖੀ ਜਾ ਸਕਦੀ ਹੈ।
ਵਿਰਾਸਤ – ਏ – ਖ਼ਾਲਸਾ ਦੀ ਕਿਸ਼ਤੀ – ਨੁਮਾ ਇਮਾਰਤ ਵਿਚ ਸਥਾਪਿਤ ਪਹਿਲੀ ਗੈਲਰੀ ਵਿਚ ਪੁਰਾਤਨ ਪੰਜਾਬ ਤੋਂ ਲੈ ਕੇ ਆਧੁਨਿਕ ਪੰਜਾਬ ਤਕ ਵਿਕਾਸ ਦੀ ਝਾਕੀ ਦੇਖੀ ਜਾ ਸਕਦੀ ਹੈ। ਇੱਥੇ ਹਨੇਰੇ ਵਿਚ ਅੰਦਰ ਦਾਖ਼ਲ ਹੁੰਦਿਆਂ ਹੀ ਚਿੜੀਆਂ ਦੇ ਬੋਲਣ ਦੀ ਅਵਾਜ਼, ਵੱਖ – ਵੱਖ ਧਾਰਮਿਕ ਅਸਥਾਨਾਂ ਤੋਂ ਨਿਕਲਦੀਆਂ ਅਵਾਜ਼ਾਂ ਅਤੇ ਸੰਗੀਤਕ ਬੋਲ ਸਵੇਰ ਹੋਣ ਦਾ ਇਸ਼ਾਰਾ ਕਰਦੇ ਹਨ।
ਇੱਥੇ ਸੁੰਦਰ ਚਿਤਰਾਂ ਅਤੇ ਪੰਜਾਬੀ ਲੋਕ – ਗੀਤਾਂ ਰਾਹੀਂ ਸਵੇਰ ਤੋਂ ਰਾਤ ਪੈਣ ਤਕ ਪੰਜਾਬੀਆਂ ਦੇ ਰੋਜ਼ਾਨਾ ਜੀਵਨ ਦੀਆਂ ਖੂਬਸੂਰਤ ਝਾਕੀਆਂ ਪੇਸ਼ ਕੀਤੀਆਂ ਗਈਆਂ ਹਨ। ਕਿਸ਼ਤੀਨੁਮਾ ਇਮਾਰਤ ਦੀ ਛੱਤ ਵਲ ਉੱਪਰ ਦੇਖੀਏ, ਤਾਂ ਇਹ ਕੱਚ ਦੀ ਨਜ਼ਰ ਆਉਂਦੀ ਹੈ, ਪਰੰਤੂ ਜਦੋਂ ਹੇਠਾਂ ਦੇਖਦੇ ਹਾਂ, ਤਾਂ ਖੂਹ ਦੀ ਤਰ੍ਹਾਂ ਪਾਣੀ ਨਜ਼ਰ ਆਉਂਦਾ ਹੈ। ਇੱਥੇ ਬਾ – ਫੁਲਕਾਰੀ ਦੇ ਉੱਤਮ ਨਮੂਨੇ ਵੀ ਮੌਜੂਦ ਹਨ।
ਤਿਕੋਣਨੁਮਾ ਸਥਾਨ ‘ਤੇ ਦੂਸਰੀ ਗੈਲਰੀ ਵਿਚ ਦਾਖ਼ਲ ਹੋਣ ਲੱਗਿਆ ਦਰਸ਼ਕਾਂ ਨੂੰ ਇੱਛਾ – ਅਨੁਸਾਰ ਆਡੀਓ – ਗਾਈਡ ਦਿੱਤੇ ਜਾਂਦੇ ਹਨ। ਇਸ ਸੁਣਨਯੋਗ ਯੰਤਰ ਨੂੰ ਲੈ ਕੇ ਦਰਸ਼ਕ ਜਿਸ ਵੀ ਗੈਲਰੀ ਵਿਚ ਜਾਂਦਾ ਹੈ, ਉਸ ਬਾਰੇ ਜਾਣਕਾਰੀ ਆਪਣੇ ਆਪ ਸੁਣਾਈ ਦੇਣ ਲਗਦੀ ਹੈ। ਇਸ ਗੈਲਰੀ ਵਿਚ ਪੰਦਰਵੀਂ ਸਦੀ ਦੇ ਪੰਜਾਬ ਦੇ ਕਈ ਪੱਖਾਂ ਬਾਰੇ ਚਾਨਣਾ ਪਾਇਆ ਗਿਆ ਹੈ, ਜਿਸ ਵਿਚ ਲੋਧੀ ਵੰਸ਼ ਦੇ ਰਾਜ, ਕਰਮ – ਕਾਂਡਾਂ, ਅੰਧ – ਵਿਸ਼ਵਾਸਾਂ, ਜਾਤੀ – ਪ੍ਰਥਾ, ਔਰਤ ਦੀ ਤਰਸਯੋਗ ਸਥਿਤੀ, ਰਾਜਿਆਂ ਦੀ ਐਸ਼ – ਪ੍ਰਸਤੀ ਤੇ ਨੁਕਸਦਾਰ ਕਰ – ਪ੍ਰਣਾਲੀ ਦਾ ਇਤਿਹਾਸਿਕ ਵਰਣਨ ਹੈ ! ਇਸ ਭਵਨ ਦੀ ਢੋਲ – ਇਮਾਰਤ ਵਿਚ ਤੀਸਰੀ ਗੈਲਰੀ ਸਥਾਪਿਤ ਹੈ, ਜਿਸਨੂੰ “ਤਾਰਾ – ਮੰਡਲ` ਵੀ ਕਿਹਾ ਜਾਂਦਾ ਹੈ। ਸਰਬ – ਵਿਆਪਕ ਪਰਮਾਤਮਾ ਦੇ ਤੇਜ਼ ਨੂੰ ੴ ਦੇ ਰੂਪ ਵਿਚ 2462 ਜਗਦੇ ਮੋਤੀਨੁਮਾ ਤਾਰਿਆਂ ਦੀ ਮੱਦਦ ਨਾਲ ਰੂਪਮਾਨ ਕੀਤਾ ਗਿਆ ਹੈ। ਇੱਥੇ ਸੁਣਨਯੋਗ ਯੰਤਰਾਂ ਰਾਹੀਂ ਸਿੱਖ ਧਰਮ ਦੀਆਂ ਮੂਲ ਵਿਸ਼ੇਸ਼ਤਾਵਾਂ ਬਾਰੇ ਸੁਣਿਆ ਜਾ ਸਕਦਾ ਹੈ।
ਭਵਨ ਦੀ ਫੁੱਲ – ਪੱਤੀ ਇਮਾਰਤ ਦੇ ਅੰਦਰ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪੰਜਵੇਂ ਗੁਰੂ ਅਰਜਨ ਦੇਵ ਜੀ ਤਕ ਦੇ ਗੁਰੂ ਸਾਹਿਬਾਨ ਦੇ ਜੀਵਨ, ਰਚਨਾ ਤੇ ਕੌਮ ਨੂੰ ਦੇਣ ਬਾਰੇ ਬਹੁਮੁੱਲੀ ਜਾਣਕਾਰੀ ਕੰਧ – ਚਿਤਰਾਂ ਰਾਹੀਂ ਪੇਸ਼ ਕੀਤੀ ਗਈ ਹੈ। ਇਸ ਇਮਾਰਤ ਦੇ ਪੰਜ ਪੱਤੇ ਜਿੱਥੇ ਪਹਿਲੇ ਪੰਜ ਗੁਰੂਆਂ ਦੇ ਪ੍ਰਤੀਕ ਹਨ, ਉੱਥੇ ਸਿੱਖ ਧਰਮ ਵਿਚ ਪੰਜ ਦੇ ਮਹੱਤਵ ਨੂੰ ਵੀ ਦਰਸਾਉਂਦੇ ਹਨ।
ਪੰਜ ਫੁੱਲ – ਪੱਤੀ ਇਮਾਰਤ ਵਿਚ ਮੌਜੂਦ ਚੌਥੀ ਤੇ ਪੰਜਵੀਂ ਗੈਲਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਭਿੰਨ – ਭਿੰਨ ਪੱਖਾਂ ਨੂੰ ਦਰਸਾਉਂਦੀ ਹੈ। ਛੇਵੀਂ ਗੈਲਰੀ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ, ਸੱਤਵੀ ਗੈਲਰੀ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਦੀਆਂ ਘਟਨਾਵਾਂ ਨੂੰ ਪੇਸ਼ ਕਰਦੀ ਹੈ ਅੱਠਵੀਂ ਗੈਲਰੀ ਵਿਚ ਸ੍ਰੀ ਅੰਮ੍ਰਿਤਸਰ ਤੇ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਹੈ। ਨੌਵੀਂ ਗੈਲਰੀ ਦਾ ਸੰਬੰਧ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਹੈ। ਦਸਵੀਂ, ਗੈਲਰੀ ਦਾ ਸੰਬੰਧ ਸ੍ਰੀ ਗੁਰੂ ਹਰਗੋਬਿੰਦ ਜੀ ਦੁਆਰਾ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕਰਨ ਨਾਲ ਸੰਬੰਧਿਤ ਹੈ।
ਵਿਰਾਸਤ – ਏ – ਖ਼ਾਲਸਾ ਦੀ ਕੀਮੈਂਟ ਅਰਥਾਤ ਦੁਜ ਦੇ ਚੰਦ ਜਾਂ ਕਲਗੀਨੁਮਾ ਇਮਾਰਤ ਵਿਚ ਸਥਾਪਿਤ ਗਿਆਰਵੀਂ ਗੈਲਰੀ ਦਾ ਸੰਬੰਧ ਸ੍ਰੀ ਗੁਰੂ ਹਰਗੋਬਿੰਦ ਜੀ ਦੁਆਰਾ ਕੀਤੀ ਸ੍ਰੀ ਅਕਾਲ ਤਖ਼ਤ ਦੀ ਸਥਾਪਨਾ ਤੇ ਜੰਗਾਂ – ਯੁੱਧਾਂ ਤੋਂ ਇਲਾਵਾ ਗੁਰੂ ਹਰਿ ਰਾਏ ਤੇ ਗੁਰੂ ਹਰਕ੍ਰਿਸ਼ਨ ਜੀ ਦੇ ਜੀਵਨ ਨਾਲ ਹੈ।
ਬਾਰਵੀਂ ਗੈਲਰੀ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਕੁਰਬਾਨੀਆਂ ਤੇ ਜ਼ੁਲਮ ਵਿਰੁੱਧ ਸੰਘਰਸ਼ ਨਾਲ ਸੰਬੰਧਿਤ ਹੈ। 13ਵੀਂ ਗੈਲਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਪੰਥ ਦੀ ਸਾਜਨਾ ਕਰਨ ਨਾਲ ਹੈ।
ਚੌਧਵੀਂ ਗੈਲਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਦੀਵੀਂ ਸੰਦੇਸ਼ ਤੋਂ ਜਾਣੂ ਕਰਾਉਂਦੀ ਹੈ। ਇਸ ਵਿਚ ਗੁਰੂ ਗੋਬਿੰਦ ਸਿੰਘ ਦੇ ਜ਼ਾਲਮਾਂ ਖ਼ਿਲਾਫ਼ ਜੰਗਾਂ – ਯੁਧਾਂ, ਸਰਬੰਸ ਦੀ ਕੁਰਬਾਨੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣ ਦੇ ਵੇਰਵੇ ਉਪਲੱਬਧ ਕਰਾਏ ਜਾਂਦੇ ਹਨ। ਸੁਣਨ ਵਾਲੇ ਯੰਤਰ ਜਮਾਂ ਕਰਾਉਣ ਮਗਰੋਂ ਦਰਸ਼ਕ ਆਖਰੀ ਗੈਲਰੀ ਵਿਚੋਂ ਬਾਹਰ ਆ ਜਾਂਦੇ ਹਨ।
ਸਰਕਾਰ ਵਲੋਂ ਵਿਰਾਸਤ – ਏ – ਖ਼ਾਲਸਾ ਦੀ ਦੇਖ – ਭਾਲ ਤੇ ਸੰਭਾਲ ਲਈ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇੱਥੇ ਇਕ ਦਾਨ ਕੇਂਦਰ ਵੀ ਖੋਲ੍ਹਿਆ ਗਿਆ ਹੈ। ਦੂਰ ਬੈਠੇ ਦਾਨੀ ਸੱਜਣ ਇੰਟਰਨੈਟ ਰਾਹੀਂ ਵੀ ਦਾਨ ਦੇ ਪਾਤਰ ਬਣ ਸਕਦੇ ਹਨ।
ਇੱਥੇ ਸਫ਼ਾਈ ਤੇ ਅਨੁਸ਼ਾਸਨ ਦੀ ਝਲਕ ਵੀ ਨਜ਼ਰ ਆਉਂਦੀ ਹੈ। ਸੁਰੱਖਿਆ ਕਰਮਚਾਰੀ ਵਲੋਂ ਦਰਸ਼ਕਾਂ ਨੂੰ ਲੋੜੀਂਦੀ ਜਾਣਕਾਰੀ ਤੇ ਸਹਾਇਤਾ ਦਿੱਤੀ ਜਾਂਦੀ ਹੈ ਸਰੀਰਕ ਤੌਰ ‘ਤੇ ਅਪਾਹਜ ਦਰਸ਼ਕਾਂ ਲਈ ਸੀਮਿਤ ਤੁਰਨ ਵਾਲੀਆਂ ਕੁਰਸੀਆਂ ਮੌਜੂਦ ਹਨ ਬਜ਼ੁਰਗ ਤੇ ਬਿਮਾਰ ਲਿਫਟ ਦੀ ਮੱਦਦ ਲੈ ਸਕਦੇ ਹਨ। ਭਵਨ ਦੇ ਅੰਦਰ ਗਰਮੀ – ਸਰਦੀ ਦੇ ਅਨੁਕੂਲਣ ਦਾ ਪ੍ਰਬੰਧ ਵੀ ਹੈ।
ਇੱਥੇ ਕੁੱਝ ਮਨਾਹੀਆਂ ਦੇ ਹੁਕਮ ਵੀ ਹਨ। ਕਿਸੇ ਵੀ ਗੈਲਰੀ ਦੇ ਅੰਦਰ ਤਸਵੀਰਾਂ ਖਿੱਚਣ ਅਤੇ ਮੂਵੀ ਬਣਾਉਣ ਦੀ ਮਨਾਹੀ ਹੈ।ਦਰਸ਼ਕ ਕਿਸੇ ਵੀ ਗੈਲਰੀ ਵਿਚ ਕੈਮਰੇ, ਮੋਬਾਈਲ ਫੋਨ, ਹਥਿਆਰ, ਖਾਧ – ਪਦਾਰਥ, ਬੈਲੋ, ਪਾਲਤੂ ਜਾਨਵਰ, ਸੰਗੀਤਕ ਯੰਤਰ, ਛਤਰੀ ਤੇ ਨਸ਼ਾ ਆਦਿ ਲੈ ਕੇ ਨਹੀਂ ਜਾ ਸਕਦੇ। ਇਸ ਤੋਂ ਇਲਾਵਾ ਭਵਨ ਵਿਚ ਕੋਮਲ ਕਲਾਵਾਂ ਨੂੰ ਹੱਥ ਨਾਲ ਛੋਹਣ ਦੀ ਵੀ ਮਨਾਹੀ ਹੈ।
ਇਸ ਭਵਨ ਵਿਚ ਗੁਰੂ ਸਾਹਿਬਾਨ ਨਾਲ ਸੰਬੰਧਿਤ ਧਰਮ, ਇਤਿਹਾਸ ਤੇ ਸਮਾਜ ਦੀ ਪੇਸ਼ਕਾਰੀ ਤੋਂ ਇਲਾਵਾ ਹੁਣ ਤਕ ਦੇ ਪੰਜਾਬੀ ਸਭਿਆਚਾਰ ਦਾ ਵੀ ਸਜੀਵ ਚਿਤਰਨ ਪੇਸ਼ ਕੀਤਾ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਤੋਂ ਮਗਰੋਂ ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਮਿਸਲਾਂ, ਰਿਆਸਤੀ ਰਾਜ, ਸੁਤੰਤਰਤਾ ਸੰਗਰਾਮ ਅਤੇ ਸਭਿਆਚਾਰਕ ਤਬਦੀਲੀਆਂ ਨੂੰ ਹੋਰ ਗੈਲਰੀਆਂ ਰਾਹੀਂ ਪੇਸ਼ ਕਰਨ ਦੀ ਤਜਵੀਜ਼ ਹੈ।
ਔਖੇ ਸ਼ਬਦਾਂ ਦੇ ਅਰਥ – ਤੂੰ – ਸ਼ਤਾਬਦੀ – ਤਿੰਨ ਸੌ ਸਾਲਾਂ ਨਾਲ ਸੰਬੰਧਿਤ। ਇਜ਼ਰਾਈਲ – ਅਰਬ ਵਿਚ ਸਥਾਪਿਤ ਇਕ ਦੇਸ਼ 1 ਤਹਿਤ – ਅਧੀਨ ਵਿਰਾਸਤ – ਵੱਡੇ – ਵਡੇਰਿਆਂ ਨਾਲ ਸੰਬੰਧਿਤ ਸਾਮਗਰੀ ਸਮਰਪਿਤ – ਭੇਟ ਸਦੀਵੀ – ਸਦਾ ਰਹਿਣ ਵਾਲਾ, ਅਮਰ। ਸੰਦੇਸ਼ਾਂ – ਸੁਨੇਹਿਆਂ, ਸਿੱਖਿਆਵਾਂ ਅਜੋਕੀ – ਅੱਜ – ਕੱਲ੍ਹ ਦੀ। ਪਹਿਲੂਆਂ – ਪੱਖ। ਮਟਮੈਲਾ – ਮਿੱਟੀ ਰੰਗਾ। ਨੈਰੇਟਿਵ – ਕਥਾ – ਵਾਰਤਾ ਅਜਾਇਬ – ਘਰ – ਉਹ ਥਾਂ, ਜਿੱਥੇ ਪੁਰਾਤਨ ਵਿਰਾਸਤੀ ਚੀਜ਼ਾਂ ਸੰਭਾਲੀਆਂ ਹੋਣ ਤਰਜ਼ ਨਮੂਨਾ, ਵਰਗਾ ਵੇਸ਼ – ਦਾਖ਼ਲ। ਵਿਸਫੋਟਕ – ਧਮਾਕਾ ਕਰਨ ਵਾਲੀ। ਭਵਨ – ਇਮਾਰਤ। ਸੋਤਾ – ਸੁਣਨ ਵਾਲਾ। ਪ੍ਰਦਰਸ਼ਨੀ – ਨੁਮਾਇਸ਼, ਦਿਖਾਲਾ। ਕਰ – ਪ੍ਰਣਾਲੀ – ਟੈਕਸ – ਵਿਧੀ। ਪ੍ਰਤੀਕ – ਚਿੰਨ੍ਹ ! ਸੰਕਲਨ – ਸੰਪਾਦਨ, ਸੰਧਿ ਕਰਨ। ਉਪਲੱਬਧ – ਮਿਲਣ – ਯੋਗ। ਕੁਸ਼ਲ – ਨਿਪੁੰਨ ਅਪਾਹਜ – ਅੰਗਹੀਣ ਅਨੁਕੂਲ – ਮੁਤਾਬਿਕ ਪੁਖ਼ਤਾ – ਪੱਕਾ ਮੱਦੇ – ਨਜ਼ਰ ਧਿਆਨ ਵਿਚ ਰੱਖ ਕੇ। ਮੂਵੀ – ਫ਼ਿਲਮ ਤਜਵੀਜ਼ – ਸਲਾਹ,
1. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ –
13 ਅਪ੍ਰੈਲ, 1999 ਈਸਵੀ ਨੂੰ ਖ਼ਾਲਸਾ ਪੰਥ ਦੀ ਤੈ – ਸ਼ਤਾਬਦੀ ਦੇ ਮੌਕੇ ‘ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਨੇ ਖਾਲਸਾ ਵਿਰਾਸਤ ਯਾਦਗਾਰ ਭਵਨ ਸਮੂਹ ਬਣਾਉਣ ਦਾ ਰਸਮੀ ਐਲਾਨ ਕੀਤਾ, ਜਿਸ ਨੂੰ ਵਿਰਾਸਤ – ਏ – ਖਾਲਸਾ ਦਾ ਨਾਂ ਦਿੱਤਾ ਗਿਆ। ਵਿਰਾਸਤ – ਏ – ਖਾਲਸਾ ਦੀ ਰੂਪ – ਰੇਖਾ ਇਜ਼ਰਾਈਲ ਦੇ ਭਵਨ – ਨਿਰਮਾਣ ਕਲਾ – ਮਾਹਿਰ ਮੇਸ਼ੇ ਸੈਫ਼ਦੀ ਤੇ ਸਾਥੀਆਂ ਨੇ ਤਿਆਰ ਕੀਤੀ।
12 ਸਾਲ 7 ਮਹੀਨਿਆਂ ਬਾਅਦ ਪਹਿਲੇ ਪੜਾਅ ਤਹਿਤ ਵਿਰਾਸਤ – ਏ – ਖ਼ਾਲਸਾ 25 ਨਵੰਬਰ, 2011 ਈ: ਨੂੰ ਬਣ ਕੇ ਤਿਆਰ ਹੋਇਆ ਅਤੇ 27 ਨਵੰਬਰ, 2011 ਈਸਵੀ ਨੂੰ ਇਹ ਆਮ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ।ਵਿਰਾਸਤ ਏ – ਖ਼ਾਲਸਾ ਦਾ ਮੂਲ ਉਦੇਸ਼ ਅਮੀਰ ਸਿੱਖ ਵਿਰਾਸਤ, ਸਿੱਖ ਗੁਰੂਆਂ ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਦੀਵੀ ਸੰਦੇਸ਼ਾਂ ਨੂੰ ਅਜੋਕੀ ਅਤੇ ਆਉਣ ਵਾਲੀਆਂ ਪੀੜੀਆਂ ਤੱਕ ਪਹੁੰਚਾਉਣ ਦੇ ਨਾਲ – ਨਾਲ ਪੰਜਾਬੀ ਸੱਭਿਆਚਾਰ ਦੇ ਵੱਖ – ਵੱਖ ਪਹਿਲੂਆਂ ਦਾ ਚਿਤਰਨ ਕਰਨਾ ਹੈ।
ਵਿਰਾਸਤ – ਏ – ਖਾਲਸਾ ਦੀਆਂ ਸੁੰਦਰ ਇਮਾਰਤਾਂ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਸਥਿਤ ਹਨ। 120 ਏਕੜ ‘ਚ ਫੈਲੇ ਵਿਰਾਸਤ – ਏ – ਖਾਲਸਾ ਦੀਆਂ ਇਮਾਰਤਾਂ ਸ੍ਰੀ ਆਨੰਦਪੁਰ ਸਾਹਿਬ ਦੀ ਕਿਸੇ ਹੋਰ ਧਾਰਮਿਕ ਜਾਂ ਇਤਿਹਾਸਿਕ ਇਮਾਰਤ ਨਾਲ ਮੇਲ ਨਹੀਂ ਖਾਂਦੀਆਂ। ਇਸ ਦਾ ਮਟਮੈਲਾ ਰੰਗ ਪ੍ਰਾਚੀਨ ਹੋਣ ਦਾ ਭੁਲੇਖਾ ਪਾਉਂਦਾ ਹੈ। ਇਸ ਦੇ ਨਿਰਮਾਣ ਕਾਰਜ ਵਿੱਚ ਰੇਤੀਲਾ ਪੱਥਰ ਵਰਤਿਆ ਗਿਆ ਹੈ।
1. ਖ਼ਾਲਸਾ ਪੰਥ ਦੀ ਤੈ – ਸ਼ਤਾਬਦੀ ਦਾ ਦਿਨ ਕਿਹੜਾ ਸੀ ?
(ਉ) 13 ਅਪ੍ਰੈਲ, 1999
(ਅ) 11 ਅਪ੍ਰੈਲ, 1999
(ਏ) 11 ਅਪ੍ਰੈਲ, 1998
(ਸ) 13 ਅਪ੍ਰੈਲ, 1998.
ਉੱਤਰ :
(ਉ) 13 ਅਪ੍ਰੈਲ, 1999
2. ਵਿਰਾਸਤ – ਏ – ਖਾਲਸਾ ਕਿੱਥੇ ਬਣਿਆ ਹੈ ?
(ਉ) ਅੰਮ੍ਰਿਤਸਰ ਵਿਚ
(ਅ) ਸ੍ਰੀ ਅਨੰਦਪੁਰ ਸਾਹਿਬ ਵਿਖੇ
(ਈ) ਚੰਡੀਗੜ੍ਹ ਵਿਚ
(ਸ) ਪਟਿਆਲੇ ਵਿਚ।
ਉੱਤਰ :
(ਅ) ਸ੍ਰੀ ਅਨੰਦਪੁਰ ਸਾਹਿਬ ਵਿਖੇ
3. ਵਿਰਾਸਤ – ਏ – ਖ਼ਾਲਸਾ ਦੀ ਰੂਪ – ਰੇਖਾ ਇਜ਼ਰਾਈਲ ਦੇ ਕਿਸ ਕਲਾ – ਮਾਹਿਰ ਨੇ ਤਿਆਰ ਕੀਤੀ ?
(ੳ) ਮੇਸ਼ੇ ਸੈਫ਼ਦੀ
(ਅ) ਲੇ ਕਾਰਬੂਜ਼ੀਆ
(ਈ) ਬੈਲੇਸ ਜੋਨਜ਼
(ਸ) ਜਾਨ ਬੈਲੇ।
ਉੱਤਰ :
(ੳ) ਮੇਸ਼ੇ ਸੈਫ਼ਦੀ
4. ਵਿਰਾਸਤ – ਏ – ਖ਼ਾਲਸਾ ਤਿਆਰ ਹੋਣ ਨੂੰ ਕਿੰਨਾ ਸਮਾਂ ਲੱਗਾ ?
(ਉ) 10 ਸਾਲ 6 ਮਹੀਨੇ
(ਅ) 12 ਸਾਲ 7 ਮਹੀਨੇ
(ਈ) 12 ਸਾਲ 6 ਮਹੀਨੇ
(ਸ) 13 ਸਾਲ 13 ਦਿਨ॥
ਉੱਤਰ :
(ਅ) 12 ਸਾਲ 7 ਮਹੀਨੇ
5. ਵਿਰਾਸਤ – ਏ – ਖਾਲਸਾ ਕਦੋਂ ਬਣ ਕੇ ਤਿਆਰ ਹੋਇਆ ?
(ਉ) 22 ਸਤੰਬਰ, 2011
(ਅ) 24 ਸਤੰਬਰ, 2012
(ਈ) 25 ਨਵੰਬਰ, 2011
(ਸ) 26 ਨਵੰਬਰ, 2012.
ਉੱਤਰ :
(ਈ) 25 ਨਵੰਬਰ, 2011
6. ਕਿਸ ਦਿਨ ਵਿਰਾਸਤ – ਏ – ਖਾਲਸਾ ਆਮ ਲੋਕਾਂ ਨੂੰ ਸੌਂਪਿਆ ਗਿਆ ?
(ਉ) 25 ਨਵੰਬਰ, 2011
(ਅ) 26 ਨਵੰਬਰ, 2012
(ਈ) 27 ਨਵੰਬਰ, 2011
(ਸ) 20 ਨਵੰਬਰ, 2013.
ਉੱਤਰ :
(ਈ) 27 ਨਵੰਬਰ, 2011
7. ਵਿਰਾਸਤ – ਏ – ਖ਼ਾਲਸਾ ਦੇ ਉਦੇਸ਼ਾਂ ਵਿੱਚ ਇਕ ਕਿਹੜਾ ਪਹਿਲੂ ਸ਼ਾਮਿਲ ਹੈ ?
(ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਦੀਵੀ ਸੰਦੇਸ਼
(ਅ) ਸਰਬ – ਧਰਮ ਗਿਆਨ
(ਈ) ਸਰਬ – ਧਰਮ ਖੋਜ
(ਸ) ਸਭ ਧਰਮਾਂ ਦਾ ਵਿਕਾਸ ਕਰਨਾ।
ਉੱਤਰ :
(ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਦੀਵੀ ਸੰਦੇਸ਼
8. ਵਿਰਾਸਤ – ਏ – ਖ਼ਾਲਸਾ ਦੀਆਂ ਇਮਾਰਤਾਂ ਕਿਨ੍ਹਾਂ ਪਹਾੜੀਆਂ ਦੀ ਗੋਦ ਵਿਚ ਸਥਿਤ ਹਨ ?
(ਉ) ਕੋਹਨਾਫ਼
(ਅ) ਅਰਾਵਲੀ
(ੲ) ਸ਼ਿਵਾਲਿਕ
(ਸ) ਪੀਰ ਪੰਜਾਲ॥
ਉੱਤਰ :
(ੲ) ਸ਼ਿਵਾਲਿਕ
9. ਵਿਰਾਸਤ – ਏ – ਖਾਲਸਾ ਕਿੰਨੇ ਏਕੜਾਂ ਵਿੱਚ ਫੈਲਿਆ ਹੋਇਆ ਹੈ ?
(ਉ) 130 ਏਕੜ
(ਅ) 120 ਏਕੜ
(ਈ) 110 ਏਕੜ
(ਸ) 90 ਏਕੜ।
ਉੱਤਰ :
(ਅ) 120 ਏਕੜ
10. ਵਿਰਾਸਤ – ਏ – ਖਾਲਸਾ ਦਾ ਮਟਮੈਲਾ ਰੰਗ ਕੀ ਪ੍ਰਭਾਵ ਪਾਉਂਦਾ ਹੈ ?
(ਉ) ਨਵੀਨਤਾ ਦਾ
(ਅ) ਆਧੁਨਿਕਤਾ ਦਾ
(ਈ) ਮੱਧਕਾਲੀਨਤਾ ਦਾ
(ਸ) ਪ੍ਰਾਚੀਨਤਾ ਦਾ।
ਉੱਤਰ :
(ਉ) ਨਵੀਨਤਾ ਦਾ
11. ਵਿਰਾਸਤ – ਏ – ਖਾਲਸਾ ਦੀ ਉਸਾਰੀ ਲਈ ਕਿਹੜਾ ਪੱਥਰ ਵਰਤਿਆ ਗਿਆ ਹੈ ?
(ੳ) ਰੇਤੀਲਾ
(ਅ) ਲਾਲ
(ਈ) ਨਾਈਟ
(ਸ) ਸੰਗਮਰਮਰ।
ਉੱਤਰ :
(ੳ) ਰੇਤੀਲਾ
ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ !
ਉੱਤਰ :
(i) ਅਨੰਦਪੁਰ, ਪੰਜਾਬ, ਭਵਨ, ਮੇਸ਼ੇ ਸੈਫ਼ਦੀ, ਸ਼ਿਵਾਲਿਕ।
(ii) ਜਿਸ, ਇਹ, ਇਸ॥
(iii) 120, ਮੂਲ, ਸੁੰਦਰ, ਸਦੀਵੀ, ਧਾਰਮਿਕ।
(iv) ਕੀਤਾ, ਦਿੱਤਾ ਗਿਆ, ਕਰਨਾ ਹੈ, ਪਾਉਂਦਾ ਹੈ, ਵਰਤਿਆ ਗਿਆ ਹੈ।
ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) “ਇਤਿਹਾਸਿਕ` ਦਾ ਵਿਰੋਧੀ ਸ਼ਬਦ ਕਿਹੜਾ ਹੈ ?
(ੳ) ਸਪਤਾਹਿਕ
(ਅ) ਮਿਥਿਹਾਸਿਕ
(ਈ) ਦੈਨਿਕ
(ਸ) ਉਤਸਾਹਿਤ।
ਉੱਤਰ :
(ਅ) ਮਿਥਿਹਾਸਿਕ
(ii) “ਇਸ ਦੇ ਨਿਰਮਾਣ ਕਾਰਜ ਵਿਚ ਰੇਤੀਲਾ ਪੱਥਰ ਵਰਤਿਆ ਗਿਆ ਹੈ।’ ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ੳ) ਇਸ
(ਅ) ਦੇ
(ਈ) ਵਿਚ
(ਸ) ਕਾਰਜ।
ਉੱਤਰ :
(ੳ) ਇਸ
(ii) ‘ਵਿਰਾਸਤ – ਏ – ਖਾਲਸਾ ਦੀਆਂ ਸੁੰਦਰ ਇਮਾਰਤਾਂ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਸਥਿਤ ਹਨ।’ ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ਉ) ਦੋ
(ਆ) ਤਿੰਨ
(ਈ) ਚਾਰ
(ਸ) ਪੰਜ।
ਉੱਤਰ :
(ਈ) ਚਾਰ
ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ :
ਉੱਤਰ :
ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ –
(i) ਵਿਰਾਸਤ
(ii) ਸ਼ਤਾਬਦੀ
(iii) ਮਾਹਿਰ
(iv) ਸਮਰਪਿਤ
(v) ਤਹਿਤ
(vi) ਅਜੋਕੀ
(vii) ਮਟਮੈਲਾ
ਉੱਤਰ :
(i) ਵਿਰਾਸਤ – ਪਰਖਿਆਂ ਤੋਂ ਮਿਲੀ ਚੀਜ਼
(ii) ਸ਼ਤਾਬਦੀ – ਸੌ ਵਰੇ
(iii) ਮਾਹਿਰ – ਨਿਪੁੰਨ
(iv) ਸਮਰਪਿਤ – डेटा
(v) ਤਹਿਤ – ਅਧੀਨ
(vi) ਅਜੋਕੀ – ਅੱਜ – ਕਲ੍ਹ ਦੀ
(vii) ਮਟਮੈਲਾ – ਮਿੱਟੀ – ਰੰਗਾ॥
ਪ੍ਰਸ਼ਨ 2.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ
ਵਿਰਾਸਤ – ਏ – ਖਾਲਸਾ ਦੇ ਭਵਨ ਸਮੂਹ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਪੱਛਮੀ ਦਿਸ਼ਾ ‘ਚ ਪਹਿਲੇ ਭਾਗ ਤਹਿਤ ਪੁਸਤਕਾਲਾ, 400 ਸੀਟਾਂ ਦੀ ਸਮਰੱਥਾ ਵਾਲਾ ਸੋਤਾ – ਭਵਨ ਅਤੇ 1200 ਵਰਗ ਮੀਟਰ ਦਾ ਪ੍ਰਦਰਸ਼ਨੀ ਹਾਲ ਭਾਗ ਤਹਿਤ 7 ਏਕੜ ਵਿੱਚ ਪਾਣੀ ਫੈਲਿਆ ਹੋਇਆ ਹੈ। ਇਸ ਅੰਦਰ ਮੌਜੂਦ ਕੈਫ਼ੇਟੇਰੀਆ ਚੋਂ ਵੇਖਣ ਵਾਲੇ ਆਪਣੀ ਇੱਛਾ ਅਨੁਸਾਰ ਪੈਸੇ ਖ਼ਰਚ ਕੇ ਖਾਣ – ਪੀਣ ਯੋਗ ਵਸਤਾਂ ਖ਼ਰੀਦ ਸਕਦੇ ਹਨ ਭਵਨ ਦੇ ਤੀਸਰੇ ਹਿੱਸੇ ਵਿੱਚ ਕਿਸ਼ਤੀ – ਇਮਾਰਤ, ਢੋਲ ਇਮਾਰਤ, ਪੰਜ ਫੁੱਲ – ਪੱਤੀ ਇਮਾਰਤ ਅਤੇ ਦੂਜ ਦੇ ਚੰਦ ਜਾਂ ਕਲਗੀਨੁਮਾ ਇਮਾਰਤ, ਦੀ ਹਰ ਇਕ ਗੈਲਰੀ ਵੇਖਣ – ਯੋਗ ਹੈ।
ਵਿਰਾਸਤ – ਏ – ਖਾਲਸਾ ਦੇ ਪੱਛਮੀ ਹਿੱਸੇ ਨੂੰ ਪੂਰਬੀ ਹਿੱਸੇ ਨਾਲ 165 ਮੀਟਰ ਲੰਮਾ ਪੁਲ ਜੋੜਦਾ ਹੈ। ਪੂਰਬੀ ਹਿੱਸੇ ‘ਚ ਦਾਖ਼ਲ ਹੋਣ ਤੋਂ ਪਹਿਲਾਂ ਦਰਸ਼ਕ ਗਠੜੀ ਘਰ ਵਿੱਚ ਸਾਮਾਨ ਜਮਾ ਕਰਵਾਉਂਦੇ ਹਨ।ਇੱਥੇ ਦਰਸ਼ਕਾਂ ਲਈ ਵਾਸ਼ – ਰੂਮ, ਅਗਵਾਈ, ਕੇਂਦਰ ਤੇ ਸਵਾਗਤੀ ਕੇਂਦਰ ਸਥਾਪਿਤ ਕੀਤੇ ਗਏ ਹਨ। ਕਿਸ਼ਤੀ – ਇਮਾਰਤ ਦੇ ਬਾਹਰ ਕੰਧ ਉੱਪਰ ਲੱਗੀ ਸਕਰੀਨ ਦੇ ਰਾਹੀਂ ਅੰਦਰਲੀ ਹਰ ਇੱਕ ਗੈਲਰੀ ਬਾਰੇ ਸੰਖੇਪ ਮਾਤਰ ਫ਼ਿਲਮ ਵੇਖਣ ਨੂੰ ਮਿਲਦੀ ਹੈ।
1. ਵਿਰਾਸਤ – ਏ – ਖ਼ਾਲਸਾ ਭਵਨ ਸਮੂਹ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਹੋਇਆ ਹੈ ?
(ਉ) ਦੋ
(ਅ) ਤਿੰਨ
(ਈ) ਚਾਰ
(ਸ) ਪੰਜ।
ਉੱਤਰ :
(ਅ) ਤਿੰਨ
2. ਸੋਤਾ ਭਵਨ ਵਿਚ ਕਿੰਨੇ ਸ਼੍ਰੋਤਿਆਂ ਦੇ ਬੈਠਣ ਦੀ ਥਾਂ ਹੈ ?
(ੳ) 200
(ਅ) 300
(ਈ) 400
(ਸ) 500.
ਉੱਤਰ :
(ਈ) 400
3. ਪ੍ਰਦਰਸ਼ਨੀ ਹਾਲ ਕਿੰਨੇ ਵਰਗਮੀਟਰ ਵਿਚ ਬਣਿਆ ਹੈ ?
(ਉ) 1100
(ਅ) 1200
(ਈ) 1300
(ਸ) 1400.
ਉੱਤਰ :
(ਅ) 1200
4. ਦੂਜੇ ਭਾਗ ਦੇ 7 ਏਕੜ ਵਿਚ ਕੀ ਫੈਲਿਆ ਹੋਇਆ ਹੈ ?
(ਉ) ਜੰਗਲ
(ਅ ਘਾਹ
(ਇ) ਪਾਣੀ
(ਸ) ਝਾੜੀਆਂ।
ਉੱਤਰ :
(ਇ) ਪਾਣੀ
5. ਖਾਣ – ਪੀਣ ਦੀਆਂ ਵਸਤਾਂ ਖ਼ਰੀਦਣ ਲਈ ਕੀ ਹੈ ?
(ਉ) ਕੈਫ਼ੇਟੇਰੀਆ
(ਅ) ਢਾਬਾ
(ਇ) ਖੋਖਾ
(ਸ) ਕਾਫ਼ੀ ਹਾਊਸ॥
ਉੱਤਰ :
(ਉ) ਕੈਫ਼ੇਟੇਰੀਆ
6. ਕਿਸ਼ਤੀ ਇਮਾਰਤ ਭਵਨ ਦੇ ਕਿਸ ਹਿੱਸੇ ਵਿਚ ਹੈ ?
(ਉ) ਪਹਿਲੇ
(ਆ) ਦੂਜੇ
(ਇ) ਤੀਜੇ
(ਸ) ਚੌਥੇ॥
ਉੱਤਰ :
(ਇ) ਤੀਜੇ
7. ਵਿਰਾਸਤ – ਏ – ਖਾਲਸਾ ਦੇ ਪੱਛਮੀ ਹਿੱਸੇ ਨੂੰ ਪੂਰਬੀ ਹਿੱਸੇ ਨਾਲ ਜੋੜਨ ਲਈ ਕੀ ਹੈ ?
(ਉ) ਪੁਲ
(ਅ) ਗਲੀ ਦੇ
(ਈ) ਖੁੱਲੀ ਸੜਕ
(ਸ) ਸੁਰੰਗ।
ਉੱਤਰ :
(ਉ) ਪੁਲ
8. ਗਠੜੀ ਘਰ ਭਵਨ ਦੇ ਕਿਸ ਹਿੱਸੇ ਵਿਚ ਹੈ ?
(ਉ) ਪੱਛਮੀ
(ਅ) ਪੂਰਬੀ
(ਈ) ਉੱਤਰੀ
(ਸ) ਦੱਖਣੀ।
ਉੱਤਰ :
(ਅ) ਪੂਰਬੀ
9. ਹਰ ਇਕ ਗੈਲਰੀ ਦੀ ਫਿਲਮ ਦੇਖਣ ਲਈ ਕਿਹੜੀ ਇਮਾਰਤ ਦੇ ਬਾਹਰ ਕੰਧ ਉੱਤੇ ਸਕਰੀਨ ਲੱਗੀ ਹੋਈ ਹੈ ?
(ੳ) ਪੰਜ – ਫੁੱਲ ਪੱਤੀ ਇਮਾਰਤ
(ਅ) ਕਿਸ਼ਤੀ ਇਮਾਰਤ
(ਈ) ਢੋਲ ਇਮਾਰਤ
(ਸ) ਕਲਗੀਨੁਮਾ ਇਮਾਰਤ !
ਉੱਤਰ :
(ਅ) ਕਿਸ਼ਤੀ ਇਮਾਰਤ
ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਭਵਨ, ਦਿਸ਼ਾ, ਪੁਸਤਕਾਲਾ, ਕੈਫ਼ੇਟੇਰੀਆ, ਇਮਾਰਤ।
(ii) ਇਸ।
(iii) ਤਿੰਨ, 400, 1200, ਦੂਜੇ, ਤੀਸਰੇ।
(iv) ਵੰਡਿਆ ਗਿਆ ਹੈ, ਹਨ, ਖ਼ਰੀਦ ਸਕਦੇ ਹਨ, ਜੋੜਦਾ ਹੈ, ਮਿਲਦੀ ਹੈ।
ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) “ਪੱਛਮੀਂ ਦਾ ਵਿਰੋਧੀ ਸ਼ਬਦ ਕਿਹੜਾ ਹੈ ?
(ੳ) ਉੱਤਰੀ
(ਅ) ਪੂਰਬੀ
(ਈ) ਦੱਖਣੀ
(ਸ) ਦੱਖਣ – ਪੂਰਬੀ।
ਉੱਤਰ :
(ਅ) ਪੂਰਬੀ
(ii) ‘‘ਇਸ ਦੇ ਅੰਦਰ ਮੌਜੂਦ ਕੈਫੇਟੇਰੀਆ ’ਚੋਂ ਵੇਖਣ ਵਾਲੇ ਆਪਣੀ ਇੱਛਾ ਅਨੁਸਾਰ ਪੈਸੇ ਖ਼ਰਚ ਕੇ ਖਾਣ – ਪੀਣ ਯੋਗ ਵਸਤਾਂ ਖਰੀਦ ਸਕਦੇ ਹਨ ਤਾਂ ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ੳ) ਇਸ
(ਅ) ਦੇ
(ਈ) ਅੰਦਰ
(ਸ) ਹਨ
ਉੱਤਰ :
(ੳ) ਇਸ
(ii) ‘‘ਦੂਜੇ ਭਾਗ ਤਹਿਤ 7 ਏਕੜ ਵਿਚ ਪਾਣੀ ਫੈਲਿਆ ਹੋਇਆ ਹੈ। ‘ ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ਉ) ਦੋ
(ਅ) ਤਿੰਨ
(ਈ) ਚਾਰ
(ਸ) ਪੰਜ !
ਉੱਤਰ :
(ਅ) ਤਿੰਨ
ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ :
ਉੱਤਰ :
ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਪ੍ਰਦਰਸ਼ਨੀ
(ii) ਦਰਸ਼ਕ
(ii) ਸਕਰੀਨ
ਉੱਤਰ :
(i) ਪ੍ਰਦਰਸ਼ਨੀ – ਨੁਮਾਇਸ਼
(ii) ਦਰਸ਼ਕ – ਦੇਖਣ ਵਾਲੇ
(iii) ਸਕਰੀਨ – ਪਰਦਾ।
(v) ਰਚਨਾਤਮਕ ਕਾਰਜ – ਡੰਡੀ
ਪ੍ਰਸ਼ਨ –
“ਵਿਰਾਸਤ – ਏ – ਖਾਲਸਾ ਦੇਖਣ ਪਿੱਛੋਂ ਆਪਣੇ ਪ੍ਰਭਾਵ ਲਿਖੋ।
ਉੱਤਰ :
ਨੋਟ – ਵਿਦਿਆਰਥੀ ਵਿਰਾਸਤ – ਏ – ਖ਼ਾਲਸਾ ਦੇਖਣ ਲਈ ਜਾਣ ਤੇ ਉੱਥੇ ਜਾ ਕੇ ਜੋ ਦੇਖਣ ਤੇ ਅਨੁਭਵ ਕਰਨ, ਉਸ ਬਾਰੇ ਆਪੇ ਹੀ ਲਿਖਣ