Punjab State Board PSEB 7th Class Punjabi Book Solutions Chapter 21 ਨਿੱਕੀਆਂ ਜਿੰਦਾਂ ਵੱਡਾ ਸਾਕਾ Textbook Exercise Questions and Answers.
PSEB Solutions for Class 7 Punjabi Chapter 21 ਨਿੱਕੀਆਂ ਜਿੰਦਾਂ ਵੱਡਾ ਸਾਕਾ
(ਓ) ਵਿਕ ਪ੍ਰਸ਼ਨ
ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ
(i) ਸਿੱਖਾਂ ਦੇ ਪਹਿਲੇ ਗੁਰੂ ਜੀ ਕੌਣ ਸਨ ?
(ਉ) ਗੁਰੂ ਗੋਬਿੰਦ ਸਿੰਘ ਜੀ
(ਅ) ਗੁਰੂ ਨਾਨਕ ਦੇਵ ਜੀ
(ਇ) ਗੁਰੂ ਅਰਜਨ ਦੇਵ ਜੀ ।
ਉੱਤਰ :
(ਅ) ਗੁਰੂ ਨਾਨਕ ਦੇਵ ਜੀ
(ii) ਗੁਰੁ ਗ੍ਰੰਥ ਸਾਹਿਬ ਦੀ ਸੰਪਾਦਨਾ ਕਿਸ ਗੁਰੂ ਸਾਹਿਬ ਨੇ ਕੀਤੀ ?
(ਉ) ਗੁਰੂ ਗੋਬਿੰਦ ਸਿੰਘ ਜੀ
(ਅ) ਗੁਰੂ ਨਾਨਕ ਦੇਵ ਜੀ
(ਇ) ਗੁਰੂ ਅਰਜਨ ਦੇਵ ਜੀ ।
ਉੱਤਰ :
(ਇ) ਗੁਰੂ ਅਰਜਨ ਦੇਵ ਜੀ ।
(iii) ਕਸ਼ਮੀਰੀ ਪੰਡਿਤ ਗੁਰੂ ਤੇਗ਼ ਬਹਾਦਰ ਜੀ ਪਾਸ ਕਿੱਥੇ ਆਏ ?
(ਉ) ਅੰਮ੍ਰਿਤਸਰ ਸਾਹਿਬ
(ਅ) ਪਟਨਾ ਸਾਹਿਬ
(ਇ) ਅਨੰਦਪੁਰ ਸਾਹਿਬ ।
ਉੱਤਰ :
(ਇ) ਅਨੰਦਪੁਰ ਸਾਹਿਬ ।
(iv) ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਅਸਥਾਨ ਦੱਸੋ ।
(ੳ) ਸ੍ਰੀ ਰਕਾਬ ਗੰਜ
(ਅ) ਚਾਂਦਨੀ ਚੌਂਕ
(ਇ) ਆਗਰਾ ।
ਉੱਤਰ :
(ਅ) ਚਾਂਦਨੀ ਚੌਂਕ
(v) ਵਜ਼ੀਰ ਖਾਂ ਕਿੱਥੋਂ ਦਾ ਸੂਬੇਦਾਰ ਸੀ ?
(ਉ) ਫ਼ਤਿਹਗੜ੍ਹ ਸਾਹਿਬ
(ਅ) ਸਰਹਿੰਦ
(ਇ) ਪਟਿਆਲਾ ।
ਉੱਤਰ :
(ਅ) ਸਰਹਿੰਦ
(ਆ) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਿਸ ਮੁਗ਼ਲ ਬਾਦਸ਼ਾਹ ਨੇ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਸੀ ?
ਉੱਤਰ :
ਔਰੰਗਜ਼ੇਬ ਨੇ ।
ਪ੍ਰਸ਼ਨ 2.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਪੰਥ ਦੀ ਵਾਗ-ਡੋਰ ਕਿਸ ਨੇ ਸੰਭਾਲੀ ?
ਉੱਤਰ :
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ।
ਪਸ਼ਨ 3.
ਵੱਡੇ ਸਾਹਿਬਜ਼ਾਦਿਆਂ ਦੇ ਨਾਂ ਲਿਖੋ ।
ਉੱਤਰ :
ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ॥
ਪ੍ਰਸ਼ਨ 4.
ਆਨੰਦਪੁਰ ਸਾਹਿਬ ਦੀ ਧਰਤੀ ‘ਤੇ ਕਿਹੜਾ ਨਗਾਰਾ ਗੁੰਜਦਾ ਸੀ ?
ਉੱਤਰ :
ਰਣਜੀਤ ਨਗਾਰਾ ।
ਪ੍ਰਸ਼ਨ 5.
ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨਾਲ ਕਿਹੜੇ ਰਸੋਈਏ ਨਾਲ ਕਿਸ ਪਿੰਡ ਵਿਖੇ ਰਹੇ ?
ਉੱਤਰ :
ਗੰਗੂ ਰਸੋਈਏ ਨਾਲ ਉਸਦੇ ਪਿੰਡ ਸਹੇੜੀ ।
(ੲ) ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਸ਼ਮੀਰੀ ਪੰਡਿਤ ਗੁਰੂ ਤੇਗ਼ ਬਹਾਦਰ ਜੀ ਕੋਲ ਕਿਉਂ ਗਏ ?
ਉੱਤਰ :
ਕਸ਼ਮੀਰੀ ਪੰਡਿਤ ਗੁਰੂ ਤੇਗ਼ ਬਹਾਦਰ ਜੀ ਕੋਲ ਸਹਾਇਤਾ ਲਈ ਗਏ, ਕਿਉਂਕਿ ਉਨ੍ਹਾਂ ਨੂੰ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ ਜਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਸੀ ।
ਪ੍ਰਸ਼ਨ 2.
ਛੋਟੇ ਸਾਹਿਬਜ਼ਾਦਿਆਂ ਦੇ ਨਾਂ ਤੇ ਉਨ੍ਹਾਂ ਦੇ ਬਚਪਨ ਬਾਰੇ ਦੱਸੋ ।
ਉੱਤਰ :
ਛੋਟੇ ਸਾਹਿਬਜ਼ਾਦਿਆਂ ਦੇ ਨਾਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਸਨ । ਬਚਪਨ ਵਿਚ ਉਨ੍ਹਾਂ ਨੂੰ ਸ਼ਸਤਰ ਵਿੱਦਿਆ ਤਾਂ ਨਹੀਂ ਸੀ ਦਿੱਤੀ ਜਾਂਦੀ ਪਰ ਉਨ੍ਹਾਂ ਨੂੰ ਪੜ੍ਹਨਾ-ਲਿਖਣਾ ਸਿਖਾਉਣ ਦੇ ਨਾਲ ਉਚੇਰਾ ਗਿਆਨ ਵੀ ਦਿੱਤਾ ਜਾਂਦਾ ਸੀ । ਕੇਵਲ 7 ਅਤੇ 9 ਸਾਲਾਂ ਦੇ ਸਨ, ਜਦੋਂ ਉਨ੍ਹਾਂ ਨੂੰ ਸਰਹਿੰਦ ਦੇ ਨਵਾਬ ਨੇ ਨੀਂਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ !
ਪ੍ਰਸ਼ਨ 3.
ਖ਼ਾਲਸਾ ਫ਼ੌਜ ਦੇ ਕੰਮਾਂ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ :
ਖ਼ਾਲਸਾ ਫ਼ੌਜ ਹਰ ਵੇਲੇ ਜੰਗੀ ਤਿਆਰੀ ਲਈ ਮਸ਼ਕਾ ਕਰਦੀ ਰਹਿੰਦੀ ਸੀ । ਉਹ ਘੋੜ-ਸਵਾਰੀ, ਤੀਰ-ਅੰਦਾਜ਼ੀ ਅਤੇ ਸ਼ਸਤਰ ਵਿੱਦਿਆ ਵਿਚ ਮੁਹਾਰਤ ਹਾਸਲ ਕਰ ਰਹੀ ਸੀ । ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਰਣਜੀਤ ਨਗਾਰਾ ਗੰਜਦਾ ਸੀ ।
ਪ੍ਰਸ਼ਨ 4.
ਆਨੰਦਪੁਰ ਸਾਹਿਬ ਦੇ ਕਿਲ੍ਹੇ ਦੀ ਘੇਰਾਬੰਦੀ ਵਿਚ ਖ਼ਾਲਸਾ ਫ਼ੌਜ ਦਾ ਕੀ ਨੁਕਸਾਨ ਹੋਇਆ ?
ਉੱਤਰ :
ਆਨੰਦਪੁਰ ਸਾਹਿਬ ਦੀ ਮੁਗ਼ਲ ਫ਼ੌਜਾਂ ਵਲੋਂ ਘੇਰਾਬੰਦੀ ਕਰਨ ਨਾਲ ਬਾਹਰੋਂ ਰਾਸ਼ਨ ਪਾਣੀ ਜਾਣਾ ਬੰਦ ਹੋ ਗਿਆ । ਫਲਸਰੂਪ ਇਕ ਰਾਤ ਖ਼ਾਲਸਾ ਫ਼ੌਜ ਕਿਲ੍ਹੇ ਨੂੰ ਖ਼ਾਲੀ ਕਰਕੇ ਤੁਰ ਪਈ, ਪਰ ਰਸਤੇ ਵਿਚ ਸਰਸਾ ਨਦੀ ਵਿਚ ਹੜ੍ਹ ਆਇਆ ਹੋਣ ਕਰਕੇ ਤੇ ਪਿੱਛੋਂ ਮੁਗ਼ਲ ਫ਼ੌਜ ਦੁਆਰਾ ਹਮਲਾ ਕੀਤੇ ਜਾਣ ਨਾਲ ਬਹੁਤ ਨੁਕਸਾਨ ਹੋਇਆ ਤੇ ਖ਼ਾਲਸਾ ਫ਼ੌਜ · ਖਿੰਡ-ਪੁੰਡ ਗਈ ।
ਪ੍ਰਸ਼ਨ 5.
ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਕੀ-ਕੀ ਸਥਾਪਿਤ ਕੀਤਾ ਗਿਆ ਹੈ ?
ਉੱਤਰ :
ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਸਰਹਿੰਦ ਵਿਖੇ ਸਕੂਲ, ਕਾਲਜ ਤੇ ਹਸਪਤਾਲ ਸਥਾਪਿਤ ਕੀਤੇ ਗਏ ਹਨ ਤੇ ਇੱਥੇ ਹਰ ਸਾਲ 26, 27 ਤੇ 28 ਦਸੰਬਰ ਨੂੰ ਸ਼ਹੀਦੀ ਜੋੜ-ਮੇਲਾ ਲਗਦਾ ਹੈ ।
(ਸ) ਕੁੱਝ ਹੋਰ ਪ੍ਰਸ਼ਨ ਦੇ
ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ-
ਸਮਕਾਲੀ, ਸ਼ਹੀਦ, ਹਾਹਾਕਾਰ, ਹ ਤ੍ਰਾਹ ਕਰਨਾ, ਈਨ ਮੰਨਣੀ ।
ਉੱਤਰ :
1. ਸਮਕਾਲੀ (ਇੱਕੋ ਸਮੇਂ ਹੋਣ ਵਾਲੇ) – ਕਵੀ ਦਮੋਦਰ ਅਕਬਰ ਦਾ ਸਮਕਾਲੀ ਸੀ ।
2. ਸ਼ਹੀਦ (ਦੇਸ਼, ਕੌਮ ਜਾਂ ਧਰਮ ਲਈ ਨਿਰਸਵਾਰਥ ਜਾਨ ਦੇਣ ਵਾਲਾ) – ਸ: ਭਗਤ ਸਿੰਘ ਅਜ਼ਾਦੀ ਦੀ ਲਹਿਰ ਦਾ ਸਿਰਮੌਰ ਸ਼ਹੀਦ ਹੈ ।
3. ਹਾਹਾਕਾਰ (ਵਿਰਲਾਪ, ਹੈ ਹੈ ਦੀ ਧੁਨੀ) – ਬਾਬਰ ਦੇ ਜ਼ੁਲਮਾਂ ਨੇ ਸਾਰੇ ਦੇਸ਼ ਵਿਚ ਹਾਹਾਕਾਰ ਮਚਾ ਦਿੱਤੀ ।
4. ਤ੍ਰਾਹ ਤ੍ਰਾਹ ਕਰਨਾ (ਬਚਾਉਣ ਲਈ ਪੁਕਾਰਨਾ) – ਹੜ੍ਹ ਦੇ ਮਾਰੇ ਲੋਕ ਤਾਹ ਤ੍ਰਾਹ ਕਰ ਰਹੇ ਸਨ, ਪਰ ਸਰਕਾਰ ਦਿਸਦੀ ਹੀ ਨਹੀਂ ਸੀ ਕਿ ਕਿੱਥੇ ਹੈ ।.
5. ਈਨ ਮੰਨਣੀ (ਅਧੀਨਗੀ ਕਬੂਲ ਕਰਨੀ) – ਰਾਣਾ ਪ੍ਰਤਾਪ ਨੇ ਅਕਬਰ ਦੀ ਈਨ ਨਾ ਮੰਨੀ ।
ਪ੍ਰਸ਼ਨ 2.
ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਚੁਣ ਕੇ ਭਰੋ-
ਫ਼ਰਿਆਦ, ਕੁਰਬਾਨੀ, ਮਹੀਨੇ, ਤਿੱਖੇ, ਠੰਢੇ ਬੁਰਜ
(ਉ) ਗੁਰੂ ਤੇਗ ਬਹਾਦਰ ਜੀ ਨੇ ਚਾਂਦਨੀ ਚੌਕ ਵਿਖੇ . ………. ਦਿੱਤੀ ।
(ਅ) ਕਿਸੇ ਪਾਸੇ ਕੋਈ …………….. ਨਹੀਂ ਸੀ ਸੁਣੀ ਜਾ ਰਹੀ ।
(ਈ) ਦਸੰਬਰ ………………. ਦੇ ਆਖ਼ਰੀ ਦਿਨ ਸਨ ।
(ਸ) ਮਾਤਾ ਗੁਜਰੀ ਜੀ ਨੇ ……………. ਵਿਖੇ ਪ੍ਰਾਣ ਤਿਆਗੇ !
(ਹ) ਸੂਲਾਂ ਜੰਮਦੀਆਂ ਦੇ ਮੂੰਹ …. ……………. ਹੁੰਦੇ ਹਨ ।
ਉੱਤਰ :
(ਉ) ਗੁਰੂ ਤੇਗ਼ ਬਹਾਦਰ ਜੀ ਨੇ ਚਾਂਦਨੀ ਚੌਕ ਵਿਖੇ ਕੁਰਬਾਨੀ ਦਿੱਤੀ ।
(ਅ) ਕਿਸੇ ਪਾਸੇ ਕੋਈ ਫਰਿਆਦ ਨਹੀਂ ਸੀ ਸੁਣੀ ਜਾ ਰਹੀ ।
(ਈ) ਦਸੰਬਰ ਮਹੀਨੇ ਦੇ ਆਖ਼ਰੀ ਦਿਨ ਸਨ ।
(ਸ) ਮਾਤਾ ਗੁਜਰੀ ਜੀ ਨੇ ਠੰਢੇ ਬੁਰਜ ਵਿਖੇ ਪ੍ਰਾਣ ਤਿਆਗੇ ।
(ਹ) ਸੁਲਾਂ ਜੰਮਦੀਆਂ ਦੇ ਮੂੰਹ ਤਿੱਖੇ ਹੁੰਦੇ ਹਨ ।
ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋਆਜ਼ਾਦੀ, ਬੇਨਤੀ, ਗਰੀਬ, ਰਾਤ, ਮਾਤਾ ਜੀ ।
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਅਜ਼ਾਦੀ – स्वतंत्रता – Freedom
ਬੇਨਤੀ – प्रार्थना – Request
ਗਰੀਬ – दरिद्र – Poor
ਰਾਤ – रात – Night
ਮਾਤਾ ਜੀ – ਸਾਰੀ ਜੀ – Mother.
ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ :
ਮਾਹਾਨ : …………..
ਬਾਦਸ਼ਾਹ : …………….
ਗ੍ਰਿਫ਼ਤਾਰ : …………
ਹਾਸਪਤਾਲ : ………….
ਜੋੜ ਮੇਲਾ : …………..
ਉੱਤਰ :
ਅਸ਼ੁੱਧ : ਸ਼ੁੱਧ
ਮਾਹਾਨ : ਮਹਾਨ
ਬਾਦਸ਼ਾਹ : ਬਾਦਸ਼ਾਹ
ਗਿਫ਼ਤਾਰ : ਰਿਫਤਾਰ
ਹਾਸਪਤਾਲ : ਹਸਪਤਾਲ
ਜੋੜ ਮੇਲਾ : ਜੋੜ-ਮੇਲਾ ।
ਪ੍ਰਸ਼ਨ 5.
ਗੁਰੂ ਗੋਬਿੰਦ ਸਿੰਘ ਜੀ ਬਾਰੇ ਇਕ ਲੇਖ ਲਿਖੋ ।
ਉੱਤਰ :
ਨੋਟ-ਪੜੋ ਅਗਲੇ ਸਫ਼ਿਆਂ ਵਿਚ ‘ਲੇਖ-ਰਚਨਾ ਵਾਲਾ ਭਾਗ ।
ਪ੍ਰਸ਼ਨ 6.
ਹੇਠ ਦਿੱਤੇ ਵਾਕਾਂ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ ।
ਪੰਜਾਬ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ । ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਸਮਕਾਲੀ ਬਾਦਸ਼ਾਹ ਬਾਬਰ ਨੂੰ ਜਾਬਰ ਕਿਹਾ ਸੀ ।
ਨਿੱਕੀਆਂ ਜਿੰਦਾਂਵੱਡਾ ਸਾਕਾ Summary
ਨਿੱਕੀਆਂ ਜਿੰਦਾਂਵੱਡਾ ਸਾਕਾ ਪਾਠ ਦਾ ਸਾਰ
ਪੰਜਾਬ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ । ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਕਾਲੀ ਬਾਦਸ਼ਾਹ ਬਾਬਰ ਨੂੰ “ਜਾਬਰ” ਕਿਹਾ । ਜ਼ਬਰ-ਜ਼ੁਲਮ ਦੇ ਖ਼ਿਲਾਫ ਬਾਕੀ ਗੁਰੂ ਸਾਹਿਬਾਨ ਨੇ ਲਗਭਗ 300 ਸਾਲ ਸੰਘਰਸ਼ ਕੀਤਾ । ਗੁਰੂ ਅਰਜਨ ਦੇਵ ਨੂੰ ਇਸ ਕਰਕੇ ਸ਼ਹੀਦ ਕਰ ਦਿੱਤਾ ਗਿਆ, ਕਿਉਂਕਿ ਉਨ੍ਹਾਂ ਨੇ ਮਾਨਵ-ਜਾਤੀ ਦੇ ਕਲਿਆਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਸੀ । ਇਸ ਤੋਂ ਕੁੱਝ ਸਮਾਂ ਮਗਰੋਂ ਔਰੰਗਜ਼ੇਬ ਨੇ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਚਾਰੇ ਪਾਸੇ ਹਾਹਾਕਾਰ ਮਚ ਗਈ । ਨਿਰਾਸ਼ ਹੋ ਕੇ ਕੁੱਝ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਜੀ ਕੋਲ ਆਨੰਦਪੁਰ ਸਾਹਿਬ ਵਿਖੇ ਆਏ । ਉਨ੍ਹਾਂ ਦੀ ਬੇਨਤੀ ਸੁਣ ਕੇ ਗੁਰੂ ਸਾਹਿਬ ਨੇ ਜਬਰੀ ਧਰਮ-ਬਦਲੀ ਦੇ ਖਿਲਾਫ਼ ਦਿੱਲੀ ਜਾ ਕੇ ਆਪਣੀ ਕੁਰਬਾਨੀ ਦਿੱਤੀ ।
ਗੁਰੂ ਤੇਗ਼ ਬਹਾਦਰ ਜੀ ਤੋਂ ਮਗਰੋਂ ਪੰਥ ਦੀ ਅਗਵਾਈ ਗੁਰੁ ਗੋਬਿੰਦ ਸਿੰਘ ਜੀ ਨੇ ਸੰਭਾਲੀ । ਜ਼ੁਲਮ ਤੋਂ ਤੰਗ ਆਏ ਲੋਕ ਗੁਰੂ ਜੀ ਦੀ ਫ਼ੌਜ ਵਿਚ ਭਰਤੀ ਹੋਣ ਲੱਗੇ ।ਆਨੰਦਪੁਰ ਸਾਹਿਬ ਵਿਚ ਬਾਕੀ ਫ਼ੌਜ ਦੇ ਨਾਲ ਹੀ ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ ਨੂੰ ਸ਼ਸ਼ਤਰ ਵਿੱਦਿਆ, ਤੀਰ-ਅੰਦਾਜ਼ੀ ਅਤੇ ਘੋੜ ਸਵਾਰੀ ਦੀ ਸਿੱਖਿਆ ਦਿੱਤੀ ਜਾਣ ਲੱਗੀ । ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਅਜੇ ਬਹੁਤ ਛੋਟੇ ਸਨ ।
ਇਨੀਂ ਦਿਨੀਂ ਖ਼ਾਲਸਾ ਫ਼ੌਜ ਨੇ ਆਪਣੀਆਂ ਮਸ਼ਕਾਂ ਤੇਜ ਕਰ ਦਿੱਤੀਆਂ । ਆਨੰਦਪੁਰ ਸਾਹਿਬ ਵਿਚ ਰਣਜੀਤ ਨਗਾਰਾ ਵੱਜਣ ਲੱਗ ਪਿਆ। ਗੁਰੂ ਜੀ ਕਲਗੀ-ਤੋੜਾ ਸਜਾਉਣ ਲੱਗੇ । ਗੁਰੂ ਜੀ ਕਹਿਣ ਲੱਗੇ, “ਇਸ ਗ਼ਰੀਬ ਸਿਖਨ ਕੋ ਮੈਂ ਦੀਓ ਪਾਤਸ਼ਾਹੀ ‘ ਫਿਰ ਉਹ ਵੀ ਕਹਿੰਦੇ, “ਇਹ ਵੀ ਕਹਿੰਦੇ, ‘ਇਨ ਹੀ ਕੀ ਕਿਰਪਾ ਸੇ ਸਜੇ ਹਮ ਹੈਂ, ਨਹੀਂ ਮੋ-ਸੋ ਗ਼ਰੀਬ ਕਰੋਰ ਪਰੇ।
ਇਹ ਦੇਖ ਕੇ ਬਾਈਧਾਰ ਦੇ ਪਹਾੜੀ ਰਾਜਿਆਂ ਨੇ ਦਿੱਲੀ ਦੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਮੌਕਾ ਸੰਭਾਲਣ ਲਈ ਕਿਹਾ । ਇਸ ‘ਤੇ ਔਰੰਗਜ਼ੇਬ ਦੀ ਸ਼ਾਹੀ ਸੈਨਾ ਨੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ ਤੇ ਪਹਾੜੀ ਰਾਜਿਆਂ ਨੇ ਉਸਦਾ ਸਾਥ ਦਿੱਤਾ ।
ਕਈ ਦਿਨ ਯੁੱਧ ਚਲਦਾ ਰਿਹਾ । ਬਾਹਰੋਂ ਰਾਸ਼ਨ-ਪਾਣੀ ਨਾ ਆਉਂਦਾ ਦੇਖ ਕੇ ਖ਼ਾਲਸਾ ਫ਼ੌਜ ਕਿਲ੍ਹਾ ਖਾਲੀ ਕਰ ਕੇ ਰਾਤ ਦੇ ਹਨੇਰੇ ਵਿਚ ਨਿਕਲ ਤੁਰੀ । ਉਸ ਵੇਲੇ ਮੀਂਹ ਪੈਣ ਕਾਰਨ ਸਰਸਾ ਨਦੀ ਚੜ੍ਹੀ ਹੋਈ ਸੀ । ਜਦੋਂ ਖ਼ਾਲਸਾ ਫ਼ੌਜ ਸਰਸਾ ਪਾਰ ਕਰ ਰਹੀ ਸੀ, ਤਾਂ ਪਿੱਛੋਂ ਮੁਗ਼ਲ ਫ਼ੌਜ ਨੇ ਹਮਲਾ ਕਰ ਦਿੱਤਾ । ਫਲਸਰੂਪ ਸਾਰੀ ਫ਼ੌਜ ਖਿੰਡ-ਪੁੰਡ ਗਈ । ਗੁਰੂ ਜੀ ਦਾ ਪਰਿਵਾਰ ਵਿਛੜ ਗਿਆ । ਵੱਡੇ ਸਾਹਿਬਜ਼ਾਦੇ ਤੇ ਗੁਰੂ ਜੀ 40 ਸਿੰਘਾਂ ਨਾਲ ਚਮਕੌਰ ਦੀ ਗੜੀ ਵਿਚ ਜਾ ਡਟੇ । ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਗੰਗੂ ਰਸੋਈਏ ਨਾਲ ਪਿੰਡ ਸਹੇੜੀ ਚਲੇ ਗਏ, ਜਿੱਥੋਂ ਮਰਿੰਡੇ ਦੇ ਕੋਤਵਾਲ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ।
ਇਨ੍ਹਾਂ ਦਿਨਾਂ ਵਿਚ ਦਸੰਬਰ ਦੀ ਕੜਾਕੇ ਦੀ ਸਰਦੀ ਪੈ ਰਹੀ ਸੀ । ਛੋਟੇ ਸਾਹਿਬਜ਼ਾਦਿਆਂ ਦੀ ਉਮਰ ਕੇਵਲ 9 ਅਤੇ 7 ਸਾਲਾਂ ਦੀ ਸੀ । ਰਾਤ ਉਹ ਭੁੱਖੇ ਭਾਣੇ ਰਹੇ । ਸਵੇਰੇ ਛੋਟੇ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿਚ ਪੇਸ਼ ਕਰਨ ਲਈ ਸਿਪਾਹੀ ਮਾਤਾ ਜੀ ਕੋਲੋਂ ਲੈ ਗਏ । ਕਚਹਿਰੀ ਵਿਚ ਸੂਬੇਦਾਰ ਨੇ ਸਾਹਿਬਜ਼ਾਦਿਆਂ ਨੂੰ ਬਥੇਰੇ ਲਾਲਚ ਦਿੱਤੇ, ਪਰ ਉਹ ਅਡੋਲ ਰਹੇ । ਰਾਤ ਨੂੰ ਉਨ੍ਹਾਂ ਨੂੰ ਫਿਰ ਮਾਤਾ ਜੀ ਕੋਲ ਠੰਢੇ ਬੁਰਜ ਵਿਚ ਬੰਦ ਕਰ ਦਿੱਤਾ । ਇਸ ਰਾਤ ਗੁਰੁ . ਜੀ ਦੇ ਇਕ ਸ਼ਰਧਾਲੂ ਮੋਤੀ ਨਾਲ ਮਹਿਰੇ ਨੇ ਬੜੀ ਜੁਗਤ ਨਾਲ ਮਾਤਾ ਜੀ ਅਤੇ ਬੱਚਿਆਂ ਨੂੰ ਦੁੱਧ ਪਿਲਾਇਆ । ਮਾਤਾ ਜੀ ਨੇ ਬੱਚਿਆਂ ਨੂੰ ਸਮਝਾਇਆ ਕਿ ਜ਼ਾਲਮਾਂ ਦੀ ਈਨ ਨਹੀਂ ਮੰਨਣੀ ।
ਅਖ਼ੀਰ ਤੀਜੇ ਦਿਨ ਫਿਰ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ । ਉਸਨੇ ਉਨ੍ਹਾਂ ਨੂੰ ਡਰਾਇਆ ਕਿ ਜੇਕਰ ਉਨ੍ਹਾਂ ਨੇ ਆਪਣਾ ਧਰਮ ਨਾ ਬਦਲਿਆ, ਤਾਂ ਉਨ੍ਹਾਂ ਨੂੰ ਕਤਲ ਕਰ ਦਿੱਤਾ ਜਾਵੇਗਾ । ਸਾਹਿਬਜ਼ਾਦਿਆਂ ਨੇ ਉਸਦੀ ਈਨ ਨਾ ਮੰਨੀ । ਇਕ ਵਜ਼ੀਰ ਦੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਛੱਡ ਦਿੱਤਾ ਗਿਆ, ਤਾਂ ਉਹ ਫ਼ੌਜ ਤਿਆਰ ਕਰ ਕੇ ਜ਼ੁਲਮ ਨਾਲ ਟੱਕਰ ਲੈਣਗੇ । ਇਹ ਸੁਣ ਕੇ ਦੀਵਾਨ ਸੁੱਚਾ ਨੰਦ ਨੇ ਕਿਹਾ, ‘ਸੂਲਾਂ ਜੰਮਦੀਆਂ ਦੇ ਮੂੰਹ ਤਿੱਖੇ ਹੁੰਦੇ ਹਨ, ਇਸ ਕਰਕੇ ਇਨ੍ਹਾਂ ਨੂੰ ਹੁਣੇ ਹੀ ਖ਼ਤਮ ਕਰ ਦਿੱਤਾ ਜਾਵੇ । ਦੂਜੇ ਪਾਸੇ ਮਲੇਰਕੋਟਲੇ ਦੇ ਨਵਾਬ ਸ਼ੇਰ ਖਾਂ ਨੇ ਵਜ਼ੀਰ ਖਾਂ ਨੂੰ ਸਮਝਾਇਆ ਕਿ ਇਹ ਤਾਂ ਬੱਚੇ ਹਨ । ਇਨ੍ਹਾਂ ਨਾਲ ਸਾਡਾ ਕੀ ਵੈਰ ? ਟੱਕਰ ਲੈਣੀ ਹੈ, ਤਾਂ ਇਨ੍ਹਾਂ ਦੇ ਪਿਤਾ ਨਾਲ ਲਈ ਜਾਵੇ ।
ਅੰਤ ਵਜ਼ੀਰ ਖਾਂ ਨੇ ਔਰੰਗਜ਼ੇਬ ਨੂੰ ਖ਼ੁਸ਼ ਕਰਨ ਲਈ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਵਾ ਦਿੱਤਾ । ਜਦੋਂ ਮਾਤਾ ਗੁਜਰੀ ਜੀ ਨੂੰ ਇਸ ਗੱਲ ਦਾ ਪਤਾ ਲਗਾ ਤਾਂ ਉਨ੍ਹਾਂ ਵੀ ਪ੍ਰਾਣ ਤਿਆਗ ਦਿੱਤੇ । ਇਸ ਸਾਕੇ ਨੂੰ ਸੁਣ ਕੇ ਲੋਕ ਤਾਹ-ਤ੍ਰਾਹ ਕਰ ਉੱਠੇ । ਕੁੱਝ ਸਮੇਂ ਮਗਰੋਂ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਉੱਤੇ ਚੜ੍ਹਾਈ ਕਰਕੇ ਸੂਬੇ ਵਜ਼ੀਰ ਖਾਂ ਨੂੰ ਇਸ ਜੁਲਮ ਦੀ ਸਜ਼ਾ ਦਿੱਤੀ ।
ਅੱਜ ਸਾਹਿਬਜ਼ਾਦਿਆਂ ਦੀ ਯਾਦ ਵਿਚ ਫ਼ਤਹਿਗੜ੍ਹ ਸਾਹਿਬ ਵਿਖੇ ਸਕੂਲ, ਕਾਲਜ ਤੇ ਹਸਪਤਾਲ ਖੁੱਲ੍ਹੇ ਹੋਏ ਹਨ । ਹਰ ਸਾਲ ਇੱਥੇ 26, 27 ਅਤੇ 28 ਦਸੰਬਰ ਨੂੰ ਸ਼ਹੀਦੀ ਜੋੜ-ਮੇਲਾ ਲਗਦਾ ਹੈ ।