PSEB 7th Class Punjabi Solutions Chapter 2 ਮੋਤੀ

Punjab State Board PSEB 7th Class Punjabi Book Solutions Chapter 2 ਮੋਤੀ Textbook Exercise Questions and Answers.

PSEB Solutions for Class 7 Punjabi Chapter 2 ਮੋਤੀ (1st Language)

Punjabi Guide for Class 7 PSEB ਮੋਤੀ Textbook Questions and Answers

ਮੋਤੀ ਪਾਠ-ਅਭਿਆਸ

1. ਦੋਸ:

(ੳ) ਇਸ ਕਹਾਣੀ ਵਿਚਲੇ ਲੜਕੇ ਨੂੰ ਮੋਤੀ ਕਿੱਥੋਂ ਤੇ ਕਿਵੇਂ ਮਿਲਿਆ?
ਉੱਤਰ :
ਇਸ ਕਹਾਣੀ ਵਿਚਲੇ ਲੜਕੇ ਨੂੰ ਮੋਤੀ ਆਪਣੇ ਪਿਤਾ ਜੀ ਦੇ ਇਕ ਬੰਗਾਲੀ ਮਿੱਤਰ ਤੋਂ ਮਿਲਿਆ। ਜਦੋਂ ਲੜਕਾ ਆਪਣੇ ਪਿਤਾ ਜੀ ਨਾਲ ਉਨ੍ਹਾਂ ਦੇ ਉਸ ਮਿੱਤਰ ਦੇ ਘਰ ਗਿਆ ਸੀ, ਤਾਂ ਉੱਥੇ ਉਹ ਉਸ ‘ਮੋਤੀ ਨਾਲ ਕਈ ਚਿਰ ਖੇਡਦਾ ਰਿਹਾ ਸੀ ਤੇ ਤੁਰਨ ਲੱਗਾ ਉਹ ਉਦਾਸ ਹੋ ਗਿਆ। ਜਦੋਂ ਉਸ ਦੇ ਪਿਤਾ ਦੇ ਮਿੱਤਰ ਨੂੰ ਪਤਾ ਲੱਗਾ ਕਿ ਉਹ ਕੁੱਤਾ ਲੈਣਾ ਚਾਹੁੰਦਾ ਹੈ, ਤਾਂ ਉਸ ਨੇ ਉਸ ਦੇ ਪਟੇ ਵਿਚ ਸੰਗਲੀ ਪਾ ਕੇ ਉਹ ਉਸ ਨੂੰ ਫੜਾ ਦਿੱਤਾ। ਇਸ ਪ੍ਰਕਾਰ ਲੜਕੇ ਨੂੰ ਮੋਤੀ ਮਿਲ ਗਿਆ।

(ਅ) ਮੋਤੀ ਹੈਰਾਨ ਕਿਉਂ ਸੀ?
ਉੱਤਰ :
ਮੋਤੀ ਹੈਰਾਨ ਇਸ ਕਰਕੇ ਸੀ ਕਿਉਂਕਿ ਉਸਦੇ ਮਾਲਕ ਨੇ ਉਸ ਨੂੰ ਲੜਕੇ ਨੂੰ ਦੇ ਦਿੱਤਾ ਸੀ। ਮੋਤੀ ਸ਼ਾਇਦ ਇਸ ਕਰਕੇ ਵੀ ਹੈਰਾਨ ਸੀ ਕਿ ਉਸ ਨੇ ਲੜਕੇ ਨਾਲ ਦੋ ਘੜੀਆਂ ਪਿਆਰ ਕੀਤਾ ਹੈ, ਪਰ ਉਹ ਉਮਰ ਭਰ ਲਈ ਕਾਬੂ ਕਰ ਕੇ ਆਪਣੇ ਨਾਲ ਲੈ ਤੁਰਿਆ ਸੀ।

PSEB 7th Class Punjabi Solutions Chapter 2 ਮੋਤੀ

(ੲ) ਮੋਤੀਕਾਰਨ ਲੜਕੇ ਨਾਲ ਸਕੂਲ ਵਿੱਚ ਕਿਹੜੀ ਘਟਨਾ ਵਾਪਰੀ?
ਉੱਤਰ :
ਮੋਤੀ ਆਮ ਕਰਕੇ ਲੇਖਕ ਦੇ ਪਿੱਛੇ – ਪਿੱਛੇ ਦੱਬੇ ਪੈਰੀਂ ਉਸ ਦੀ ਜਮਾਤ ਵਿਚ ਚਲਾ ਜਾਂਦਾ ਸੀ। ਮੁੰਡੇ ਉਸ ਨੂੰ ਬਹੁਤ ਪਿਆਰ ਕਰਦੇ ਸਨ ਤੇ ਉਸ ਨਾਲ ਖੇਡਦੇ ਰਹਿੰਦੇ ਸਨ। ਇਕ ਦਿਨ ਮਾਸਟਰ ਜੀ ਨੇ ਕੁੱਤੇ ਨੂੰ ਦੇਖ ਲਿਆ ਤੇ ਉਹ ਗੁੱਸੇ ਵਿਚ ਆਏ ਡੰਡਾ ਲੈ ਕੇ ਉਸ ਨੂੰ ਮਾਰਨ ਲਈ ਦੌੜੇ ( ਅੱਗੋਂ ਮੋਤੀ ਨੇ ਉਸ ਨੂੰ ਵਧ ਕੇ ਇਕ ਘੁਰਕੀ ਸੁਣਾਈ ਤੇ ਚਿੱਟੇ ਦੰਦ ਦਿਖਾਏ। ਇਸ ਤੋਂ ਮਗਰੋਂ ਉਹ ਕਥਾਕਾਰ ਲੜਕੇ ਦੇ ਬੈਂਚ ਹੇਠ ਵੜ ਗਿਆ, ਜਿਸ ਤੋਂ ਮਾਸਟਰ ਜੀ ਨੂੰ ਪਤਾ ਲੱਗ ਗਿਆ ਕਿ ਕੁੱਤਾ ਉਸ ਦਾ ਹੈ। ਮਾਸਟਰ ਜੀ ਨੇ ਉਸ ਨੂੰ ਤੁਰੰਤ ਕਿਹਾ ਕਿ ਉਹ ਕੁੱਤੇ ਨੂੰ ਘਰ ਛੱਡ ਆਵੇ। ਇਸ ਲਈ ਲੇਖਕ ਨੂੰ ਇਕ ਘੰਟੇ ਦੀ ਛੁੱਟੀ ਮਿਲ ਗਈ ਤੇ ਜਦੋਂ ਉਹ ਵਾਪਸ ਸਕੂਲ ਪਹੁੰਚਾ, ਤਾਂ ਮਾਸਟਰ ਜੀ ਨੇ ਉਸ ਦੇ ਚਪੇੜਾਂ ਮਾਰੀਆਂ।

(ਸ) ਮੋਤੀ ਵਿੱਚ ਕਿਹੜੇ-ਕਿਹੜੇ ਗੁਣ ਸਨ?
ਉੱਤਰ :
ਮੋਤੀ ਵਿਚ ਬਹੁਤ ਸਾਰੇ ਗੁਣ ਸਨ।ਉਹ ਘਰ ਦੀ ਰਾਖੀ ਕਰਦਾ ਸੀ। ਦੂਰ ਸੁੱਟੀ ਚੀਜ਼ ਚੁੱਕ ਲਿਆਉਂਦਾ ਸੀ। ‘ਸਿੱਟ ਡਾਉਨ’ ਕਹਿਣ ਉੱਤੇ ਉਹ ਦੋਵੇਂ ਪੰਜੇ ਚੁੱਕ ਕੇ ਕੰਗਾਰੂ ਵਾਂਗ ਬੈਠ ਜਾਂਦਾ ਸੀ। ਉਹ ਹਨੇਰੀਆਂ ਰਾਤਾਂ ਵਿਚ ਕਈ ਵਾਰੀ ਸੋਟੇ ਨਾਲ ਲਮਕਾਈਆਂ ਦੋ ਨਿੱਕੀਆਂ – ਨਿੱਕੀਆਂ ਲਾਲਟੈਨਾਂ ਚੁੱਕ ਕੇ ਕਹਾਣੀਕਾਰ ਦੇ ਪਿਤਾ ਜੀ ਦੇ ਜੰਗਲੀ ਰਸਤਿਆਂ ਵਿਚ ਚਾਨਣ ਕਰਦਾ ਹੁੰਦਾ ਸੀ। ਉਸ ਦੇ ਪਿਤਾ ਜੀ ਉਸ ਦੀ ਕਦਰ ਉਦੋਂ ਹੋਰ ਵੀ ਬਹੁਤੀ ਕਰਨ ਲੱਗ ਪਏ, ਜਦੋਂ ਉਸ ਨੇ ਉਨ੍ਹਾਂ ਦੇ ਪੈਰਾਂ ਵਿਚ ਗੁੱਛਾ – ਮੁੱਛਾ ਹੋ ਕੇ ਬੈਠੇ ਸੱਪ ਤੋਂ ਉਨ੍ਹਾਂ ਦੀ ਜਾਨ ਬਚਾਈ ਸੀ।

(ਹ) ਲੜਕੇ ਨੂੰ ਮੋਮ ਵੱਲੋਂ ਕਿਹੜੀਆਂ ਚੀਜ਼ਾਂ ਦੇ ਗੱਫੇ ਮਿਲਦੇ ਸਨ ਤੇ ਕਿਉਂ?
ਉੱਤਰ :
ਲੜਕੇ ਅਤੇ ਉਸ ਦੇ ਪਿਤਾ ਦੇ ਮੋਤੀ ਨਾਲ ਪਿਆਰ ਨੂੰ ਦੇਖ ਕੇ ਮੇਮ ਵੀ ਮੋਤੀ ਨੂੰ ਪਿਆਰ ਕਰਨ ਲੱਗੀ ਸੀ। ਛੁੱਟੀ ਵਾਲੇ ਦਿਨ ਉਹ ਆਪਣੇ ਬੰਗਲੇ ਦੇ ਬਰਾਂਡੇ ਵਿਚ ਮੋਤੀ ਦੀ ਉਡੀਕ ਕਰ ਰਹੀ ਹੁੰਦੀ ! ਮੋਤੀ ਪਿੱਛੇ ਲੜਕੇ ਨੂੰ ਆਂਡੇ, ਦੁੱਧ, ਕੇਕ, ਬਿਸਕੁਟ, ਚਾਕਲੇਟ ਅਤੇ ਸੈਂਡਵਿੱਚਾਂ ਦਾ ਗੱਫ਼ਾ ਮਿਲ ਜਾਂਦਾ।

(ਕ) ਮੇਮ ਦੀਆਂ ਕਿਆਰੀਆਂ ਵਿੱਚ ਕਿਹੜੇ-ਕਿਹੜੇ ਫੁੱਲ ਖਿੜੇ ਹੋਏ ਸਨ?
ਉੱਤਰ :
ਮੇਮ ਦੀਆਂ ਕਿਆਰੀਆਂ ਵਿਚ ਗੁਲਾਬ ਤੇ ਟਿਊਲਪ ਦੇ ਫੁੱਲ ਖਿੜੇ ਹੋਏ ਸਨ।

(ਖ) ਦੱਸੋ ਮੌਦਾ ਸੁਭਾਅ ਕਿਹੋ-ਜਿਹਾ ਸੀ?
ਉੱਤਰ :
ਮੋਤੀ ਪਿਸਤੀ ਨਸਲ ਦਾ ਕੁੱਤਾ ਸੀ, ਜੋ ਕੰਨਾਂ ਤੋਂ ਫੜ ਕੇ ਚੁੱਕਿਆ ਵੀ ਨਹੀਂ ਸੀ ਚੂਕਦਾ। ਉਸ ਦੀ ਮਾਂ ਦਾ ਨਾਂ ਪੱਪੀ ਸੀ। ਉਹ ਮਹਿਮਾਨਾਂ ਨਾਲ ਇਕਦਮ ਘੁਲ – ਮਿਲ ਜਾਂਦਾ ਸੀ। ਉਸਦਾ ਕਹਾਣੀਕਾਰ ਦੇ ਲੜਕੇ ਨਾਲ ਬਹੁਤ ਪਿਆਰ ਸੀ ਤੇ ਉਸ ਦੇ ਦੁੱਖ – ਸੁਖ ਨੂੰ ਸਮਝਦਾ ਸੀ ਉਹ ਉਸ ਨਾਲ ਬਹੁਤ ਮੋਹ ਕਰਦਾ ਸੀ। ਉਸ ਵਿਚ ਬਹੁਤ ਸਾਰੇ ਗੁਣ ਸਨ। ਉਹ ਸਿੱਖਿਆ ਹੋਇਆ ਤੇ ਸਿਆਣਾ ਕੁੱਤਾ ਸੀ। ਉਹ ਦੂਰ ਸੁੱਟੀ ਚੀਜ਼ ਨੂੰ ਚੁੱਕ ਲਿਆਉਂਦਾ ਸੀ।

ਉਹ ‘ਸਿੱਟ ਡਾਉਨ ਕਹਿਣ ਉੱਤੇ ਅਗਲੇ ਦੋਵੇਂ ਪੰਜੇ ਚੁੱਕ ਕੇ ਕਗਾਰ ਵਾਂਗ ਬੈਠ ਜਾਂਦਾ ਸੀ। ਹਨੇਰੀਆਂ ਰਾਤਾਂ ਵਿਚ ਕਈ ਵਾਰ ਉਹ ਸੋਟੀ ਨਾਲ ਲਮਕਾਈਆਂ ਦੋ ਨਿੱਕੀਆਂ – ਨਿੱਕੀਆਂ ਲਾਲਟੈਣਾਂ ਨੂੰ ਚੁੱਕ ਕੇ ਲੜਕੇ ਦੇ ਪਿਤਾ ਜੀ ਦੇ ਜੰਗਲੀ ਰਸਤਿਆਂ ਉੱਤੇ ਚਾਨਣ ਕਰਦਾ ਸੀ। ਇਸ ਵਾਰ ਉਸ ਨੇ ਉਸ ਦੇ ਪਿਤਾ ਜੀ ਦੀ ਉਨ੍ਹਾਂ ਦੇ ਪੈਰਾਂ ਵਿਚ ਗੁੱਛਾ – ਮੁੱਛਾ ਹੋ ਕੇ ਬੈਠੇ ਸੱਪ ਤੋਂ ਜਾਨ ਬਚਾਈ ਸੀ। ਉਹ ਬਹੁਤ ਫੁਰਤੀਲਾ ਸੀ। ਉਹ ਮੇਮ ਦੇ ਵੱਡੇ – ਵੱਡੇ ਕੁੱਤਿਆਂ ਨੂੰ ਛੇੜ – ਛੇੜ ਕੇ ਨੱਸਦਾ, ਪਰੰਤੂ ਉਨ੍ਹਾਂ ਨੂੰ ਡਾਹੀ ਨਹੀਂ ਸੀ ਦਿੰਦਾ।

ਉਹ ਆਪਣੇ ਮਾਲਕਾਂ ਤੋਂ ਵਿਛੜ ਕੇ ਨਹੀਂ ਸੀ ਰਹਿ ਸਕਦਾ ਇਸੇ ਕਰਕੇ ਜਦੋਂ ਉਹ ਉਸ ਨੂੰ ਛੱਡ ਕੇ ਸਟੇਸ਼ਨ ਉੱਤੇ ਪਹੁੰਚ ਕੇ ਗੱਡੀ ਚੜ੍ਹ ਗਏ, ਤਾਂ ਉਸ ਨੇ ਉਨ੍ਹਾਂ ਦਾ ਦੂਰ ਤਕ ਪਿੱਛਾ ਕੀਤਾ ਤੇ ਅੰਤ ਇਸੇ ਗ਼ਮ ਵਿਚ ਹੀ ਕਿਧਰੇ ਮਰ – ਖੱਪ ਗਿਆ।

PSEB 7th Class Punjabi Solutions Chapter 2 ਮੋਤੀ

2. ਔਖੇ ਸ਼ਬਦਾਂ ਦੇ ਅਰਥ:

  • ਕਾਊਚ : ਸੋਫ਼ਾ
  • ਬੂਥੀ : ਮੂੰਹ, ਚਿਹਰਾ
  • ਅਰਜ਼ੋਈ : ਬੇਨਤੀ
  • ਭਕੇ : ਡਰ ਕੇ, ਘਬਰਾ ਕੇ
  • ਵਾਕਫ਼ : ਜਾਣਕਾਰ
  • ਮਨਜ਼ੂਰ : ਪ੍ਰਵਾਨ ਕਰਨਾ, ਮੰਨਣਾ
  • ਅਫ਼ਸੋਸਿਆ : ਚਿੰਤਾਤਰ, ਜਿਸ ਨੂੰ ਪਛਤਾਵਾ ਲੱਗਿਆ ਹੋਵੇ।
  • ਆਪਣੇ ਵੰਡੇ ਦਾ : ਆਪਣੇ ਹਿੱਸੇ ਦਾ
  • ਕਰੂੰਡੀਆ : ਸੱਪ ਦੀ ਇੱਕ ਕਿਸਮ
  • ਰੂਲ : ਡੰਡਾ

3. ਕਿਸ ਨੇ ਕਿਸ ਨੂੰ ਕਿਹਾ:

ਕਿਸ ਨੇ – ਕਿਸ ਨੂੰ ਕਿਹਾ
(ਉ) ਤੁਸੀਂ ਫੇਰ ਪੁਰਾਣੀਆਂ ਬਿਮਾਰੀਆਂ
ਖ਼ਰੀਦਣ ਲੱਗ ਪਏ ਹੋਨਾ ਜੀ!”
(ਅ) “ਇਹ ਕੁੱਤਾ ਮੇਰਾ ਹੀ ਹੈ।
ਉੱਤਰ :
(ੳ) ਇਹ ਸ਼ਬਦ ਕਥਾਕਾਰ (ਲੜਕੇ) ਦੀ ਮਾਤਾ ਨੇ ਉਸ ਦੇ ਪਿਤਾ ਜੀ ਨੂੰ ਕਹੇ।
(ਅ) ਇਹ ਸ਼ਬਦ ਕਥਾਕਾਰ ਲੜਕੇ ਨੇ ਆਪਣੇ ਸਕੂਲ ਦੇ ਮਾਸਟਰ ਜੀ ਨੂੰ ਕਹੇ।
(ਈ) ਇਹ ਸ਼ਬਦ ਮਾਤਾ ਜੀ ਨੇ ਕਥਾਕਾਰ (ਲੜਕੇ) ਨੂੰ ਕਹੇ।

ਵਿਆਕਰਨ
ਅਸੀਂ ਵੇਖਦੇ ਹਾਂ ਕਿ ਇਸ ਪਾਠ ਵਿੱਚ ਕਈ ਪੈਰੇ ਹਨ। ਪੈਰੇ ਵਾਕਾਂ ਤੋਂ ਬਣੇ ਹਨ ਅਤੇ ਹਰੇਕ ਵਾਕ ਵੱਖਵੱਖ ਸ਼ਬਦਾਂ ਤੋਂ ਬਣਿਆ ਹੋਇਆ ਹੈ। ਵਿਆਕਰਨ ਅਨੁਸਾਰ ਯੋਗ ਪੱਖੋਂ ਸ਼ਬਦ ਅੱਡ-ਅੱਡ ਪ੍ਰਕਾਰ ਦੇ ਹੁੰਦੇ ਹਨ:

ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ-ਵਿਸ਼ੇਸ਼ਣ , ਸੰਬੰਧਕ , ਯੋਜਕ ਤੇ ਵਿਸਮਕ। ਨਾਂਵ: ਜਿਸ ਸ਼ਬਦ ਰਾਹੀਂ ਕਿਸੇ ਵਸਤੂ, ਵਿਅਕਤੀ, ਥਾਂ, ਭਾਵ ਆਦਿ ਦਾ ਬੋਧ ਹੋਵੇ, ਉਸ ਨੂੰ ਨਾਂਵ ਕਿਹਾ ਜਾਂਦਾ ਹੈ, ਜਿਵੇਂ ਮੋਤੀ, ਮਿੱਤਰ, ਕੰਨ, ਪਰਸ਼ੋਤਮ, ਅਫ਼ਸੋਸ, ਪੰਜਾਬੀ ਆਦਿ।

ਨਾਂਵ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ:

1. ਆਮ ਨਾਂਵਜਾਂ ਜਾਤੀਵਾਚਕ ਨਾਂਵ:- ਕੁੱਤਾ, ਦੋਸਤ, ਸੰਗੀ, ਹੱਥ, ਕੌਡੀ, ਖਿਡੌਣਾ।
2. ਖ਼ਾਸ ਨਾਂਵ ਜਾਂ ਨਿੱਜਵਾਚਕ ਨਾਂਵ:- ਬੰਗਾਲੀ, ਮੋਤੀ, ਹਿੰਦੀ, ਹੁਗਲੀ, ਅਸਾਮ, ਕਲਕੱਤਾ, ਸੁਜਾਨ ਸਿੰਘ।
3. ਇੱਕਠਵਾਚਕ ਨਾਂਵ:- ਜਮਾਤ, ਗੁੱਛਾ, ਸੈਨਾ, ਪਲਟਨ, ਇੱਜੜ, ਫ਼ੌਜ।
4. ਵਸਤੂਵਾਚਕ ਨਾਂਵ:- ਦੁੱਧ, ਪਾਣੀ, ਲੱਕੜ, ਲੋਹਾ, ਮਿੱਟੀ।
5. ਭਾਵਵਾਚਕ ਨਾਂਵ:-ਉਦਾਸੀ, ਮਿਠਾਸ, ਪਿਆਰ , ਖ਼ੁਸ਼ੀ, ਗੁੱਸਾ।
ਉੱਤਰ :
ਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ
1. ਆਮ ਨਾਂਵ ਜਾਂ ਜਾਤੀਵਾਚਕ ਨਾਂਵ – ਆਦਮੀ, ਦੋਸਤ, ਕੌਡੀ, ਕੁੱਤਾ, ਹੱਥ, ਖਿਡੌਣਾ, ਮੁੰਡਾ ਆਦਿ।
2. ਖ਼ਾਸ ਨਾਂਵ ਜਾਂ ਨਿੱਜਵਾਚਕ ਨਾਂਵ – ਹੁਗਲੀ, ਸਤਲੁਜ, ਪਰਸ਼ੋਤਮ, ਪੰਜਾਬ, ਦਿੱਲੀ, ਬੰਗਾਲੀ, ਮੋਤੀ, ਹਿੰਦੀ, ਅਸਾਮ, ਕਲਕੱਤਾ ਆਦਿ।
3. ਇਕੱਠਵਾਚਕ ਨਾਂਵ – ਜਮਾਤ, ਗੁੱਛਾ, ਢੇਰ, ਫ਼ੌਜ, ਕਤਾਰ ਆਦਿ।
4. ਵਸਤੂਵਾਚਕ ਨਾਂਵ – ਪਾਣੀ, ਦੁੱਧ, ਕੱਪੜਾ, ਲੋਹਾ, ਮਿੱਟੀ, ਲੱਕੜ ਆਦਿ।
5. ਭਾਵਵਾਚਕ ਨਾਂਵ – ਖੁਸ਼ੀ, ਗਮੀ, ਮਿਠਾਸ, ਉਦਾਸੀ, ਖ਼ੁਸ਼ੀ, ਪਿਆਰ, ਗੁੱਸਾ, ਦੁੱਖ ਆਦਿ।

PSEB 7th Class Punjabi Solutions Chapter 2 ਮੋਤੀ

ਇਸ ਪਾਠ-ਪੁਸਤਕ ਦੇ ਅਗਲੇ ਪਾਠਾਂ ‘ ਚ ਬਾਕੀ ਸੱਤ ਸ਼ਬਦ-ਰੂਪਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ

ਅਧਿਆਪਕ ਵਿਦਿਆਰਥੀਆਂ ਨੂੰ ਕੁੱਤੇ ਦੀ ਵਫ਼ਾਦਾਰੀ ਅਤੇ ਹੋਰ ਗੁਣਾਂ ਬਾਰੇ ਵਿਚਾਰ ਸਾਂਝੇ ਕਰਨ ਲਈ ਪ੍ਰੇਰਿਤ ਕਰੇ।

PSEB 7th Class Punjabi Guide ਮੋਤੀ Important Questions and Answers

ਪ੍ਰਸ਼ਨ –
“ਮੋਤੀ ਕਹਾਣੀ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਮੋਤੀ ਕਥਾਕਾਰ ਦਾ ਪਿਸਤੀ ਨਸਲ ਦਾ ਪਿਆਰਾ ਕੁੱਤਾ ਸੀ। ਇਕ ਵਾਰੀ ਉਸ ਦੇ ਪਿਤਾ ਜੀ ਆਪਣੇ ਇਕ ਬੰਗਾਲੀ ਮਿੱਤਰ ਪੁਰਸ਼ੋਤਮ ਬਾਬੂ ਨੂੰ ਮਿਲਣ ਗਏ ਸਨ। ਕਥਾਕਾਰ ਵੀ ਉਨ੍ਹਾਂ ਦੇ ਨਾਲ ਸੀ। ਇੱਥੇ ਮੋਤੀ ਕਾਊਚ ਹੇਠਾਂ ਉਸ ਦੇ ਪੈਰਾਂ ਵਿਚ ਬੈਠਾ ਸੀ, ਜਿਸ ਨੂੰ ਦੇਖ ਕੇ ਉਹ ਡਰ ਗਿਆ ਪੁਰਸ਼ੋਤਮ ਨੇ ਉਸ ਨੂੰ ਦੱਸਿਆ ਕਿ ਉਹ ਵੱਢਦਾ ਨਹੀਂ। ਇਸ ਪਿੱਛੋਂ ਉਹ ਉਸ ਨਾਲ ਕਿੰਨਾ ਚਿਰ ਖੇਡਦਾ ਰਿਹਾ। ਤੁਰਨ ਲੱਗਿਆਂ ਕਥਾਕਾਰ ਨੂੰ ਉਦਾਸ ਦੇਖ ਕੇ ਪੁਰਸ਼ੋਤਮ ਨੇ ਉਸ ਦੀ ਉਦਾਸੀ ਦਾ ਕਾਰਨ ਪੁੱਛਿਆ ਤੇ ਉਸ ਨੂੰ ਉਸ ਦੇ ਕੀਤੇ ਇਸ਼ਾਰੇ ਤੋਂ ਪਤਾ ਲੱਗਾ ਕਿ ਉਹ ਇਸ ਨੂੰ ਲਿਜਾਣਾ ਚਾਹੁੰਦਾ ਹੈ। ਉਸ ਨੇ ਕਥਾਕਾਰ ਦੇ ਹੱਥ ਮੋਤੀ ਦੀ ਸੰਗਲੀ ਫੜਾ ਦਿੱਤੀ। ਘਰ ਜਾ ਕੇ ਮੋਤੀ ਕਿੰਨਾ ਚਿਰ ਅਫ਼ਸੋਸਿਆ ਰਿਹਾ।

ਉਹ ਕੁੱਝ ਖਾਂਦਾ – ਪੀਂਦਾ ਨਹੀਂ ਸੀ। ਇਕ ਦਿਨ ਕਥਾਕਾਰ ਦੇ ਪਿਤਾ ਜੀ ਵਲੋਂ ਪਿਆਰ ਕਰਨ ‘ਤੇ ਉਸ ਨੇ ਕੁੱਝ ਦੁੱਧ ਪੀ ਲਿਆ ਤੇ ਫਿਰ ਕਥਾਕਾਰ ਨਾਲ ਖੇਡਣ ਲੱਗ ਪਿਆ। ਹੌਲੀ – ਹੌਲੀ ਉਹ ਘਰ ਵਿਚ ਰਚ – ਮਿਚ ਗਿਆ ? ਜਦੋਂ ਕਦੀ ਉਹ ਕਥਾਕਾਰ ਦੇ ਸਕੂਲ ਜਾਣ ਸਮੇਂ ਖੁੱਲਾ ਹੁੰਦਾ, ਤਾਂ ਉਹ ਦੱਬੇ ਪੈਰੀਂ ਉਸ ਦੇ ਮਗਰ ਤੁਰ ਪੈਂਦਾ ਕਥਾਕਾਰ ਨੂੰ ਜਮਾਤ ਦੇ ਕਮਰੇ ਵਿਚ ਦਾਖ਼ਲ ਹੋਣ ਸਮੇਂ ਹੀ ਉਸ ਦਾ ਪਤਾ ਲਗਦਾ। ਉਸ ਦੇ ਜਮਾਤੀ ਉਸ ਨੂੰ ਵੇਖ ਕੇ ਬੜੇ ਖੁਸ਼ ਹੁੰਦੇ ਤੇ ਉਸ ਨਾਲ ਖੇਡਦੇ ਰਹਿੰਦੇ।

ਇਕ ਦਿਨ ਉਨ੍ਹਾਂ ਦੇ ਮਾਸਟਰ ਜੀ ਨੂੰ ਉਸ ਬਾਰੇ ਪਤਾ ਲਗ ਗਿਆ।ਉਹ ਰੂਲ ਲੈ ਕੇ ਉਸ ਨੂੰ ਮਾਰਨ ਦੌੜੇ, ਪਰੰਤੂ ਅੱਗੋਂ ਮੋਤੀ ਨੇ ਉਨ੍ਹਾਂ ਵਲ ਵਧ ਕੇ ਇਕ ਘੁਰਕੀ ਸੁਣਾਈ ਤੇ ਉਹ ਕਥਾਕਾਰ ਦੇ ਬੈਂਚ ਹੇਠ ਵੜ ਕੇ ਬਹਿ ਗਿਆ ! ਮਾਸਟਰ ਜੀ ਦੇ ਪੁੱਛਣ ਤੇ ਕਥਾਕਾਰ ਨੇ ਦੱਸਿਆ ਕਿ ਕੁੱਤਾ ਉਸ ਦਾ ਹੈ। ਮਾਸਟਰ ਜੀ ਦੇ ਕਹਿਣ ਤੇ ਉਹ ਉਸ ਨੂੰ ਘਰ ਛੱਡਣ ਚਲਾ ਗਿਆ। ਜਦੋਂ ਉਹ ਵਾਪਸ ਪਹੁੰਚਾ ਤਾਂ ਮਾਸਟਰ ਜੀ ਨੇ ਉਸ ਦੇ ਚਪੇੜਾਂ ਮਾਰੀਆਂ ਘਰ ਜਾ ਕੇ ਜਦੋਂ ਉਸ ਨੇ ਉਸ ਵਲ ਉਂਗਲ ਕਰ ਕੇ ਮਾਤਾ ਜੀ ਨੂੰ ਇਹ ਗੱਲ ਦੱਸੀ, ਤਾਂ ਉਹ ਇਸ ਨੂੰ ਸੁਣਦਾ ਰਿਹਾ ਤੇ ਕਥਾਕਾਰ ਕੋਲ ਆ ਕੇ ਲੇਟ ਗਿਆ ਤੇ ਪੂਛ ਹਿਲਾ ਕੇ ਪਛਤਾਵਾ ਕਰਨ ਲੱਗਾ ਇਸ ਤੋਂ ਮਗਰੋਂ ਉਸ ਨੇ ਇੱਕੋ ਵਾਰ ਹੀ ਉਸ ਦੇ ਮਗਰ ਸਕੂਲ ਜਾਣ ਦੀ ਕੋਸ਼ਿਸ਼ ਕੀਤੀ।

ਇਸ ਦਾ ਕਥਾਕਾਰ ਨੂੰ ਉਦੋਂ ਹੀ ਪਤਾ ਲੱਗਾ, ਜਦੋਂ ਉਹ ਅੱਧੀ ਛੁੱਟੀ ਵੇਲੇ ਸਕੂਲੋਂ ਬਾਹਰ ਨਿਕਲਿਆ। ਉਹ ਸਕੂਲ ਦੇ ਬੂਹੇ ਕੋਲ ਉਸ ਦੀ ਉਡੀਕ ਕਰ ਰਿਹਾ ਸੀ। ਕਥਾਕਾਰ ਦੇ ਕਹਿਣ ਉੱਤੇ ਉਹ ਘਰ ਨੂੰ ਦੌੜ ਗਿਆ ਕਥਾਕਾਰ ਨੂੰ ਡਰ ਲੱਗਾ ਰਿਹਾ ਕਿ ਮੋਤੀ ਕਿਧਰੇ ਗੁਆਚ ਨਾ ਜਾਵੇ ਪਰ ਜਦੋਂ ਉਹ ਘਰ ਪੁੱਜਾ, ਤਾਂ ਉਹ ਮੋਤੀ ਨੂੰ ਘਰ ਦੇਖ ਕੇ ਬਹੁਤ ਖ਼ੁਸ਼ ਹੋਇਆ ਮਾਤਾ ਜੀ ਨੇ ਉਸ ਨੂੰ ਦੱਸਿਆ ਕਿ ਉਹ ਘਰ ਵਿਚ ਸਾਰਾ ਦਿਨ ਨੌਕਰਾਣੀ ਰਸੀਆ ਨਾਲ ਖੇਡਦਾ ਰਿਹਾ ਹੈ।

PSEB 7th Class Punjabi Solutions Chapter 2 ਮੋਤੀ

ਕਥਾਕਾਰ ਅਨੁਸਾਰ ਮੋਤੀ ਵਿਚ ਬੜੇ ਗੁਣ ਸਨ ਉਹ ਦੁਰ ਸੁੱਟੀ ਚੀਜ਼ ਨੂੰ ਚੁੱਕ ਲਿਆਉਂਦਾ ਸੀ। ‘ਸਿੱਟ ਡਾਉਨ ਕਹਿਣ ਉੱਤੇ ਅਗਲੇ ਦੋਵੇਂ ਪੰਜੇ ਚੁੱਕ ਕੇ ਕੰਗਾਰੂ ਵਾਂਗ ਬੈਠ ਜਾਂਦਾ ਸੀ ਤੇ ਹਨੇਰੀਆਂ ਰਾਤਾਂ ਵਿਚ ਸੋਟੇ ਨਾਲ ਲਮਕਾਈਆਂ ਦੋ ਨਿੱਕੀਆਂ ਲਾਲਟੈਨਾਂ ਚੁੱਕ ਕੇ ਉਸ ਦੇ ਪਿਤਾ ਜੀ ਦੇ ਜੰਗਲੀ ਰਸਤਿਆਂ ਵਿਚ ਚਾਨਣ ਕਰਦਾ ਸੀ। ਇਕ ਵਾਰੀ ਉਸ ਨੇ ਕਥਾਕਾਰ ਦੇ ਪਿਤਾ ਜੀ ਦੇ ਪੈਰਾਂ ਵਿਚਕਾਰ ਗੁੱਛੀ ਮਾਰ ਕੇ ਬੈਠੇ ਕਰੂੰਡੀਏ ਤੋਂ ਉਨ੍ਹਾਂ ਨੂੰ ਬਚਾਇਆ ਸੀ।

ਮੋਤੀ ਛੁੱਟੀ ਵਾਲੇ ਦਿਨ ਕਥਾਕਾਰ ਨਾਲ ਰਾਜਗੰਜ ਜਾਂਦਾ ਹੁੰਦਾ ਸੀ। ਕਥਾਕਾਰ, ਉਸ ਦੇ ਪਿਤਾ ਜੀ ਤੇ ਮੋਤੀ ਅਗਨਬੋਟ ਵਿਚ ਬੈਠੇ ਸਨ ਜਹਾਜ਼ ਵਿਸਲ ਹੋਵੇ ਤੇ ਜੈਟੀ ਨਾਲੋਂ ਨਿੱਖੜ ਚੁੱਕਾ ਸੀ। ਇਸੇ ਸਮੇਂ ਕਥਾਕਾਰ ਨੇ ਮੋਤੀ ਜੈਟੀ ਉੱਤੇ ਦੇਖ ਕੇ ਚੀਕ – ਚਿਹਾੜਾ ਪਾਇਆ ਉਸ ਦੇ ਪਿਤਾ ਜੀ ਛਾਲ ਮਾਰ ਕੇ ਜੈਟੀ ਉੱਤੇ ਪੁੱਜੇ ਤੇ ਮੋਤੀ ਨੂੰ ਸੰਭਾਲ ਕੇ ਪੰਜ – ਸੱਤ ਫੁੱਟ ਦੂਰ ਜਾ ਚੁੱਕੇ ਛਾਲ ਮਾਰ ਕੇ ਆ ਚੜੇ। ਇਹ ਦੇਖ ਕੇ ਸਾਰੇ ਬੰਗਾਲੀ ਲੋਕ ਹੈਰਾਨ ਰਹਿ ਗਏ। ਇਕ ਮੇਮ ਨੇ ਉਨ੍ਹਾਂ ਦੁਆਰਾ ਕੁੱਤੇ ਪਿੱਛੇ ਲਏ ਐਡੇ ਖ਼ਤਰੇ ਉੱਤੇ ਉਨ੍ਹਾਂ ਦੀ ਬਹਾਦਰੀ ਦੀ ਤਾਰੀਫ਼ ਕੀਤੀ। ਇਹ ਕਥਾਕਾਰ ਦੇ ਪਿਤਾ ਜੀ ਦੇ ਵਾਕਫ਼ ਮਿੱਲ ਮੈਨੇਜਰ ਦੀ ਪਤਨੀ ਸੀ। ਇਸ ਤੋਂ ਮਗਰੋਂ ਉਹ ਮੋਤੀ ਦੀ ਮਿੱਤਰ ਬਣ ਗਈ।

ਉਹ ਛੁੱਟੀ ਵਾਲੇ ਦਿਨ ਅਕਸਰ ਸਟੀਮਰ ਦੇ ਪਹੁੰਚਣ ਉੱਤੇ ਆਪਣੇ ਬੰਗਲੇ ਦੇ ਬਰਾਂਡੇ ਵਿਚ ਮੋਤੀ ਦੀ ਉਡੀਕ ਕਰ ਰਹੀ ਹੁੰਦੀ। ਮੋਤੀ ਦੇ ਬਹਾਨੇ ਕਥਾਕਾਰ ਨੂੰ ਵੀ ਆਂਡੇ, ਦੁੱਧ, ਚਾਕਲੇਟ ਤੇ ਸੈਂਡਵਿਚਾਂ ਦੇ ਤੋਹਫ਼ੇ ਮਿਲ ਜਾਂਦੇ। ਮੇਮ ਕੋਲ ਹੋਰ ਦੋ ਵੱਡੇ ਕੁੱਤੇ ਸਨ। ਮੋਤੀ ਉਨ੍ਹਾਂ ਨਾਲ ਖੇਡਦਾ ਰਹਿੰਦਾ, ਪਰ ਉਨ੍ਹਾਂ ਨੂੰ ਡਾਹੀ ਨਾ ਦਿੰਦਾ ਮੇਮ ਦੇ ਪਿਤਾ ਜੀ ਨੇ ਮੇਮ ਦੇ ਮੰਗਣ ਤੇ ਉਸਨੂੰ ਮੋਤੀ ਨਾ ਦਿੱਤਾ ਤੇ ਕਿਹਾ ਕਿ ਇਹ ਉਸ ਦੇ ਬੱਚੇ ਦਾ ਖਿਡੌਣਾ ਹੈ। ਇਸ ਪਿਛੋਂ ਮੇਮ ਨੇ ਪੈਸੇ ਦੇ ਕੇ ਮੋਤੀ ਪ੍ਰਾਪਤ ਕਰਨਾ ਚਾਹਿਆ, ਪਰ ਉਦੋਂ ਯਾਰ ਰੁਪਇਆਂ ਪਿੱਛੇ ਨਹੀਂ ਸਨ ਵੇਚੇ ਜਾਂਦੇ।

ਇਸ ਪਿੱਛੋਂ ਕਥਾਕਾਰ ਦੇ ਪਿਤਾ ਜੀ ਬਿਮਾਰ ਹੋ ਗਏ ਤੇ ਉਨ੍ਹਾਂ ਪੰਜਾਬ ਜਾਣ ਦੀ ਤਿਆਰੀ ਕਰ ਲਈ।ਨ੍ਹਾਂ ਪਿਤਾ ਜੀ ਨੂੰ ਨੀਮ – ਬੇਹੋਸ਼ੀ ਦੀ ਹਾਲਤ ਵਿਚ ਟੈਕਸੀ ਵਿਚ ਬਿਠਾਇਆ। ਉਸ ਦੇ ਮਾਤਾ ਜੀ ਨੇ ਕਥਾਕਾਰ ਦੀ ਮਰਜ਼ੀ ਦੇ ਉਲਟ ਮੋਤੀ ਨੂੰ ਉੱਥੇ ਛੱਡ ਦਿੱਤਾ ਤੇ ਆਪ ਸਟੇਸ਼ਨ ਵਲ ਚਲ ਪਏ। ਮੋਤੀ ਮਗਰ ਦੌੜਨ ਲੱਗਾ, ਪਰ ਉਹ ਪਿੱਛੇ ਰਹਿ ਗਿਆ ਜਦੋਂ ਉਹ ਗੱਡੀ ਵਿਚ ਆ ਬੈਠੇ ਤੇ ਗੱਡੀ ਤੁਰ ਪਈ, ਤਾਂ ਕਥਾਕਾਰ ਨੂੰ ਮੋਤੀ ਪਲੇਟਫ਼ਾਰਮ ਉੱਤੇ ਦਿਸਿਆ। ਉਸ ਨੇ ਉਸ ਨੂੰ ਅਵਾਜ਼ ਦਿੱਤੀ।

ਉਹ ਅੰਨ੍ਹੇਵਾਹ ਦੌੜਦਾ ਹੋਇਆ ਡੱਬੇ ਨਾਲ ਆ ਮਿਲਿਆ ਤੇ ਝਈਆਂ ਲੈ ਰਿਹਾ ਸੀ। ਕਥਾਕਾਰ ਦੇ ਮਾਤਾ ਜੀ ਰੋ ਰਹੇ ਸਨ। ਉਹ ਗੱਡੀ ਦੀ ਜੰਜੀਰ ਨਹੀਂ ਸਨ ਖਿੱਚ ਰਹੇ, ਕਿਉਂਕਿ ਉਨ੍ਹਾਂ ਨੂੰ ਵਹਿਮ ਸੀ ਕਿ ਸ਼ਾਇਦ ਮੋਤੀ ਕਥਾਕਾਰ ਦੇ ਪਿਤਾ ਜੀ ਦੀ ਬਿਮਾਰੀ ਦਾ ਕਾਰਨ ਹੈ। ਮਗਰੋਂ ਉਨ੍ਹਾਂ ਨੂੰ ਗੁਆਂਢੀਆਂ ਦੀ ਚਿੱਠੀ ਆਈ ਕਿ ਮੋਤੀ ਮਹੀਨਾ ਭਰ ਉਨਾਂ ਦੇ ਛੱਡੇ ਹੋਏ ਮਕਾਨ ਅੱਗੇ ਬੈਠਾ ਰਿਹਾ ਤੇ ਉਹ ਇਕ ਰਾਤ ਬੜਾ ਰੋਇਆ ਸ਼ਾਇਦ ਇਹ ਰਾਤ ਕਥਾਕਾਰ ਦੇ ਪਿਤਾ ਜੀ ਦੇ ਪ੍ਰਾਣ ਤਿਆਗਣ ਦੀ ਰਾਤ ਸੀ। ਇਸ ਤੋਂ ਮਗਰੋਂ ਮੋਤੀ ਕਦੇ ਦਿਖਾਈ ਨਾ ਦਿੱਤਾ।

PSEB 7th Class Punjabi Solutions Chapter 2 ਮੋਤੀ

  • ਔਖੇ ਸ਼ਬਦਾਂ ਦੇ ਅਰਥ – ਪਿਸਤੀ – ਛੋਟੇ ਅਕਾਰ ਦੀ।
  • ਚੂਕਦਾ – ਦੁੱਖ ਮਹਿਸੂਸ ਕਰਦਿਆਂ ਕੁੱਤੇ ਦਾ ਬੋਲਣਾ ਕਾਊਚ ਸੋਫਾ। ਬੂ ‘!
  • ਚੰਪਕ – ਕੁੰਜ – ਚੰਪਕੇ ਫੁੱਲਾਂ ਵਾਲੀ ਥਾਂ ਅਰਜ਼ੋਈ – ਬੇਨਤੀ।
  • ਰੀ ਬੋਲਿਆਂ ਜਾਂ ਹੱਥ ਦੇ ਇਸ਼ਾਰੇ ਨਾਲ ਕਿਸੇ ਨੂੰ ਕੋਈ ਕੰਮ ਤੋਂ ਵਰਜਣਾ ਬੇਮਲੂਮ – ਜਿਸ ਦਾ ਪਤਾ ਨਾ ਲੱਗੇ।
  • ਸਹਿਮ – ਡਰ ਕੇ ਇਕਦਮ ਡਰੇ, ਘਬਰਾਏ।
  • ਮਨ ਮਾਰ ਕੇ – ਮਨ ਦੀ ਇੱਛਾ ਨੂੰ ਦਬਾ ਕੇ !
  • ਵਾਕਫ਼ – ਜਾਣਕਾਰ ਤੋਂ
  • ਮਨਜ਼ੂਰ – ਮੰਨਣਾ, ਪ੍ਰਵਾਨ ਕਰਨਾ।
  • ਵਿਸ਼ਵਾਸੀ – ਯਕੀਨ ਕਰਨ ਵਾਲਾ
  • ਅਫ਼ਸੋਸਿਆ – ਦੁਖੀ ਤੇ ਉਦਾਸ।
  • ਰੋਹਬ – ਅਧੀਨਗੀ ਮੰਨਣ ਵਾਲਾ ਪ੍ਰਭਾਵ॥
  • ਦੱਬੇ ਪੈਰੀਂ – ਬਿਨਾਂ ਅਵਾਜ਼ ਕੀਤੇ ਤੁਰਨਾ।
  • ਗੌਰ – ਧਿਆਨ। ਰੂਲ – ਡੰਡਾ ਆਪਣੇ
  • ਵੰਡੇ ਦਾ – ਆਪਣੇ ਹਿੱਸੇ ਦਾ ਟੱਲੀ ਘੰਟੀ।
  • ਬੂਹਾ ਮਾਰ ਦਿੱਤਾ – ਬੂਹਾ ਬੰਦ ਕਰ ਦਿੱਤਾ
  • ਬੇਖ਼ਿਆਲੀ – ਬੇਧਿਆਨੀ।
  • ਕੰਗਾਰੂ – ਇਕ ਜਾਨਵਰ ਦਾ ਨਾਂ। ਕਹੂੰਡੀਆ ਸੱਪ ਦੀ ਇਕ ਕਿਸਮ !
  • ਗੁੱਛੀ – ਛਾ – ਮੁੱਛਾ ਹੋ ਕੇ ਬੈਠਣਾ।
  • ਟਿਕਾਣੇ ਲਾ ਦੇਣਾ – ਮਾਰ ਦੇਣਾ।
  • ਅਗਨਬੋਟ – ਸਮੁੰਦਰ ਵਿਚ ਇੰਜਣ ਨਾਲ ਚੱਲਣ ਵਾਲੀ ਬੇੜੀ।
  • ਐਂਟੀ – ਬੇੜੀ ਉੱਤੇ
  • ਚੜ੍ਹਨ – ਉਤਰਨ ਲਈ ਬਣਿਆ ਲੱਕੜੀ ਦਾ ਪਲੇਟਫ਼ਾਰਮ॥
  • ਕਾਰਨਾਮਾ – ਔਖਾ ਕੰਮ।
  • ਅਕਸਰ – ਆਮ ਕਰਕੇ
  • ਡਾਹੀ ਨਹੀਂ ਸੀ ਦਿੰਦਾ – ਦੌੜਦਾ ਹੋਇਆ ਕਾਬ ਨਹੀਂ ਸੀ ਆਉਂਦਾ
  • ਹਫ਼ ਜਾਂਦੇ – ਸਾਹੋ – ਸਾਹ ਹੋ ਜਾਂਦੇ, ਥੱਕ ਜਾਂਦੇ।
  • ਮਾਇਆ – ਪੈਸਿਆਂ। ਦਿਨ ਪੁੱਠੇ
  • ਹੋਣੇ – ਬੁਰੇ ਦਿਨ ਆਉਣੇ। ਢੇਰ ਚਿਰ ਪਿੱਛੋਂ ਬਹੁਤ ਦੇਰ ਪਿਛੋ।
  • ਚਾਹ – ਮਰਜ਼ੀ।
  • ਵਤਨ – ਉਹ ਦੇਸ਼ ਜਿੱਥੇ ਬੰਦਾ
  • ਜੰਮਿਆ – ਪਲਿਆ ਹੋਵੇ।
  • ਨਾ – ਮਨਜ਼ੂਰ ਹੋਣਾ – ਗੱਲ ਮੰਨੀ ਨਾ ਜਾਣਾ
  • ਸੂਰਦਾਸ – ਹਿੰਦੀ ਦਾ ਇਕ ਕਵੀ।
  • ਬੁੱਕ – ਰਾਖਵੀਆਂ ਸ਼ੁਦਾਈਆਂ
  • ਵਾਂਗ – ਕਮਲਿਆਂ ਵਾਂਗ
  • ਅੰਨੇ – ਵਾਹ – ਬਿਨਾਂ
  • ਸੋਝੇ – ਸਮਝੇ
  • ਝਈਆਂ ਲੈਣਾ – ਬਹੁਤ ਕਾਹਲੇ ਪੈਣਾ।
  • ਵਹਿਮ – ਭਰਮ
  • ਨੁਕਤਾ – ਬਿੰਦੂ।
  • ਗਾਇਬ ਰਹਿਣਾ – ਛਿਪਿਆ ਰਹਿਣਾ, ਅੱਖਾਂ ਤੋਂ ਓਹਲੇ ਹੋਣਾ।

PSEB 7th Class Punjabi Solutions Chapter 2 ਮੋਤੀ

1. ਪਾਠ – ਅਭਿਆਸ ਪ੍ਰਸ਼ਨ – ਉੱਤਰ

ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਚੁਣ ਕੇ ਭਰੋ (ਗੁੱਛੀ, ਨੱਸ, ਹੋਸ਼, ਡਰ, ਮੂੰਹ, ਤ੍ਰਭਕੇ) (ਉ) ਪਿਤਾ ਜੀ ਦੇ ਦੋਸਤ ਨੇ ਕਿਹਾ, …….. ਨਾ ਬੱਚਾ ! ਇਹ ਵੱਢਦਾ ਨਹੀਂ।”
(ਅ) ਮੈਨੂੰ ਚੇਤਾ ਹੈ, ਮੋਤੀ ਦਾ ਨਾਂ ਸੁਣ ਕੇ ਪਿਤਾ ਜੀ …………. ਸਨ।
(ੲ) ਗੇਂਦ ਨਾਲ ਖੇਡਦੇ ਮੁੰਡਿਆਂ ਦੀ ਗੇਂਦ ਮੂੰਹ ਵਿਚ ਲੈ ਕੇ ਉਹ ……… ਉੱਠਦਾ ਸੀ।
(ਸ) ਦੋਹਾਂ ਬੂਟਾਂ ਦੇ ਵਿਚਕਾਰ ਇਕ ਕਬੂੰਡੀਆਂ ………… ਹੋਇਆ ਬੈਠਾ ਸੀ।
(ਹ) ਮੈਨੂੰ ਪਤਾ ਹੈ ਕਿ ਮੇਮ ਨੇ ……………. ਪਾੜ ਕੇ ਇਕ ਵਾਰੀ ਪਿਤਾ ਜੀ ਤੋਂ ਇਸ ਕੁੱਤੇ ਦੀ ਮੰਗ ਕੀਤੀ ਸੀ। ਕਿ ਪਿਤਾ ਜੀ ……….. ਵਿਚ ਹੁੰਦੇ, ਤਾਂ ਜ਼ਰੂਰ ਉਸ ਨੂੰ ਫੜ ਲਿਆਉਂਦੇ।
ਉੱਤਰ :
(ਉ) ਪਿਤਾ ਜੀ ਦੇ ਦੋਸਤ ਨੇ ਕਿਹਾ, “ਡਰ ਨਾ ਬੱਚਾ ! ਇਹ ਵੱਢਦਾ ਨਹੀਂ।”
(ਅ) ਮੈਨੂੰ ਚੇਤਾ ਹੈ, ਮੋਤੀ ਦਾ ਨਾਂ ਸੁਣ ਕੇ ਪਿਤਾ ਜੀ ਭਕੇ ਸਨ।
(ਈ) ਗੇਂਦ ਨਾਲ ਖੇਡਦੇ ਮੁੰਡਿਆਂ ਦੀ ਗੇਂਦ ਮੂੰਹ ਵਿਚ ਲੈ ਕੇ ਉਹ ਨੱਸ ਉੱਠਦਾ ਸੀ।
(ਸ) ਦੋਹਾਂ ਬੂਟਾਂ ਦੇ ਵਿਚਕਾਰ ਇਕ ਕਰੰਡੀਆਂ ਗੁੱਛੀ ਹੋਇਆ ਬੈਠਾ ਸੀ।
(ਹ) ਮੈਨੂੰ ਪਤਾ ਹੈ ਕਿ ਮੇਮ ਨੇ ਮੂੰਹ ਪਾੜ ਕੇ ਇਕ ਵਾਰੀ ਪਿਤਾ ਜੀ ਤੋਂ ਇਸ ਕੁੱਤੇ ਦੀ ਮੰਗ ਕੀਤੀ ਸੀ।
(ਕ) ਪਿਤਾ ਜੀ ਹੋਸ਼ ਵਿਚ ਹੁੰਦੇ, ਤਾਂ ਜ਼ਰੂਰ ਉਸ ਨੂੰ ਫੜ ਲਿਆਉਂਦੇ।

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ/ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ ਕਰੋ ਬੂਥੀ, ਮਨ ਮਾਰ ਕੇ, ਦੱਬੇ ਪੈਰੀ,. ਕਾਰਨਾਮਾ, ਅਕਸਰ, ਡਾਹੀ ਨਾ ਦੇਣਾ, ਵਤਨ।
ਉੱਤਰ :

  • ਬੂਥੀ ਮੂੰਹ – ਕੁੱਤਾ ਬੂਥੀ ਉੱਪਰ ਨੂੰ ਚੁੱਕ ਕੇ ਅਸਮਾਨ ਵਲ ਦੇਖ ਰਿਹਾ ਸੀ।
  • ਮਨ ਮਾਰ ਕੇ ਮਨ ਦੀਆਂ ਇੱਛਾਵਾਂ ਦਬਾ ਕੇ, ਮਨ ਨੂੰ ਭਟਕਣ ਤੋਂ ਬਚਾ ਕੇ) – ਪੜ੍ਹਾਈ ਮਨ ਮਾਰ ਕੇ ਕਰੋ, ਤਾਂ ਹੀ ਸਫਲਤਾ ਪ੍ਰਾਪਤ ਹੁੰਦੀ ਹੈ।
  • ਦੱਬੇ ਪੈਰੀਂ ਤੁਰਦਿਆਂ ਪੈਰਾਂ ਦੀ ਅਵਾਜ਼ ਪੈਦਾ ਨਾ ਹੋਣ ਦੇਣੀ – ਚੋਰ ਰਾਂਤ ਦੇ ਹਨੇਰੇ ਵਿਚ ਦੱਬੇ ਪੈਰੀਂ ਆਏ, ਤਾਂ ਚੋਰੀ ਕਰਕੇ ਤੁਰਦੇ ਬਣੇ।
  • ਕਾਰਨਾਮਾ ਔਖਾ ਕੰਮ – ਦੇਸ਼ – ਭਗਤਾਂ ਨੇ ਅਣਥੱਕ ਕੁਰਬਾਨੀਆਂ ਕਰ ਕੇ ਦੇਸ਼ ਨੂੰ ਅਜ਼ਾਦ ਕਰਾਉਣ ਦਾ ਕਾਰਨਾਮਾ ਕਰ ਦਿਖਾਇਆ।
  • ਅਕਸਰ ਆਮ ਕਰਕੇ) – ਸਾਵਣ ਦੇ ਮਹੀਨੇ ਪੰਜਾਬ ਵਿਚ ਅਕਸਰ ਮੀਂਹ ਪੈਂਦੇ ਰਹਿੰਦੇ ਹਨ।
  • ਡਾਹੀ ਨਾ ਦੇਣਾ ਕਾਬੂ ਨਾ ਆਉਣਾ) – ਸਿਪਾਹੀ ਨੇ ਚੋਰ ਨੂੰ ਫੜਨ ਲਈ ਉਸ ਪਿੱਛੇ ਬਥੇਰੀ ਦੌੜ ਲਾਈ, ਪਰੰਤੂ ਉਸ ਨੇ ਡਾਹੀ ਨਾ ਦਿੱਤੀ।
  • ਵਤਨ (ਉਹ ਦੇਸ਼ ਜਿੱਥੇ ਕੋਈ ਜੰਮਿਆਂ ਪਲਿਆ ਹੋਵੇ) – ਛੇ ਮਹੀਨੇ ਕੈਨੇਡਾ ਰਹਿਣ ਮਗਰੋਂ ਮੇਰਾ ਦਿਲ ਵਤਨ ਪਰਤਣ ਲਈ ਕਾਹਲਾ ਪੈ ਗਿਆ।

PSEB 7th Class Punjabi Solutions Chapter 2 ਮੋਤੀ

2. ਵਿਆਕਰਨ

ਪ੍ਰਸ਼ਨ 1.
ਵਾਕ ਅਤੇ ਪੈਰੇ ਕਿਨ੍ਹਾਂ ਨਾਲ ਬਣਦੇ ਹਨ ?
ਉੱਤਰ :
ਵਾਕ ਤੇ ਪੈਰੇ ਸ਼ਬਦਾਂ ਨਾਲ ਬਣਦੇ ਹਨ।

ਪ੍ਰਸ਼ਨ 2.
ਸ਼ਬਦ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਸ਼ਬਦ ਅੱਠ ਪ੍ਰਕਾਰ ਦੇ ਹੁੰਦੇ ਹਨ – ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਅਤੇ ਵਿਸਮਿਕ।

ਪ੍ਰਸ਼ਨ 3.
ਨਾਂਵ ਸ਼ਬਦ ਕਿਹੜੇ ਹੁੰਦੇ ਹਨ ?
ਉੱਤਰ :
ਜਿਨ੍ਹਾਂ ਸ਼ਬਦਾਂ ਤੋਂ ਕਿਸੇ ਵਸਤੂ, ਵਿਅਕਤੀ ਜਾਂ ਥਾਂ ਦਾ ਬੋਧ ਹੋਵੇ, ਉਸ ਨੂੰ ਨਾਂਵ ਕਿਹਾ ਜਾਂਦਾ ਹੈ, ਜਿਵੇਂ – ਮੋਤੀ, ਮਿੱਤਰ, ਬੰਗਾਲ, ਕੰਨ, ਨਸਲ, ਪਰਸ਼ੋਤਮ, ਮਾਸਟਰ, ਜਮਾਤ, ਅਫ਼ਸੋਸ, ਪੰਜਾਬੀ, ਰਾਤ, ਖ਼ਿਆਲ ਆਦਿ।

3. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ ਮੋਤੀ ਮੇਰਾ ਨਿੱਕਾ ਜਿਹਾ ਪਿਆਰਾ ਕੁੱਤਾ ਸੀ। ਇਹ ਪਿਸਤੀ ਨਸਲ ‘ਚੋਂ ਸੀ ਤੇ ਕੰਨਾਂ ਤੋਂ ਫੜ ਕੇ ਚੁੱਕਿਆਂ ਵੀ ਨਹੀਂ ਸੀ ਚੁਕਦਾ। ਪਿਤਾ ਜੀ ਨੇ ਮੇਰੇ ਮਗਰ ਪੈਣ ‘ਤੇ ਮੈਨੂੰ ਇਸ ਕੁੱਤੇ ਦੇ ਰੱਖਣ ਦੀ ਆਗਿਆ ਦਿੱਤੀ ਸੀ। ਇੱਕ ਦਿਨ ਪਿਤਾ ਜੀ ਆਪਣੇ ਇੱਕ ਬੰਗਾਲੀ ਮਿੱਤਰ ਨੂੰ ਮਿਲਣ ਗਏ। ਮੈਂ ਵੀ ਨਾਲ ਸਾਂ ਕਾਊਚ ਦੇ ਹੇਠੋਂ ਕੋਈ ਕੂਲੀ – ਕੂਲੀ ਚੀਜ਼ ਮੈਨੂੰ ਛੂਹੀ। ਮੈਂ ਥੱਲੇ ਦੇਖਿਆ ਤੇ ਡਰਿਆ। ਇਹ ਇੱਕ ਕੁੱਤੇ ਦੀ ਬੂਥੀ ਸੀ।

ਪਿਤਾ ਜੀ ਦੇ ਦੋਸਤ ਨੇ ਕਿਹਾ, “ਡਰ ਨਾ, ਬੱਚਾ ! ਇਹ ਵੱਢਦਾ ਨਹੀਂ।” ਕੁੱਤਾ ਬੜਾ ਚਿਰ ਮੇਰੇ ਨਾਲ ਪਿਆਰ ਕਰਦਾ ਰਿਹਾ। ਮੈਂ ਉਸ ਨਾਲ ਚੰਪਕ – ਕੁੰਜ ਵਿੱਚ ਕਿੰਨਾ ਚਿਰ ਖੇਡਦਾ ਰਿਹਾ ਆਉਣ ਲੱਗਿਆਂ ਮੇਰਾ ਚਿਹਰਾ ਉਦਾਸ ਜਿਹਾ ਦੇਖ ਕੇ ਪਿਤਾ ਜੀ ਦੇ ਮਿੱਤਰ ਨੇ ਕਿਹਾ, “ਕੀ ਗੱਲ ਹੈ, ਬੇਟਾ ! ਉਦਾਸ ਕਿਉਂ ਹੈ ?” ਮੈਂ ਉਸ ਵਲ ਬਿਨਾ ਦੇਖਿਆਂ ਤੇ ਬਿਨਾਂ ਉੱਤਰ ਦਿੱਤਿਆਂ ਪਿਤਾ ਜੀ ਵਲ ਬੜੀ ਮਿਠਾਸ ਤੇ ਅਰਜ਼ੋਈ ਭਰੀ ਨਜ਼ਰ ਤੱਕਦਿਆਂ ਉਸ ਆਪਣੇ ਯਾਰ ਕੁੱਤੇ ਵਲ ਇਸ਼ਾਰਾ ਕੀਤਾ।

ਪਿਤਾ ਜੀ ਨੇ ਅੱਖ ਦੀ ਬੇਮਲੁਮ ਘੂਰੀ ਦਿੱਤੀ ਤੇ ਮੈਂ ਸਹਿਮ ਗਿਆ। ਪਿਤਾ ਜੀ ਦੇ ਮਿੱਤਰ ਨੇ ਕਿਹਾ, “ਦੋਸਤ ! ਇੱਕ ਕੁੱਤੇ ਪਿੱਛੇ ਮੈਂ ਆਪਣੇ ਬੇਟੇ ਨੂੰ ਨਰਾਜ਼ ਤੇ ਉਦਾਸ ਨਹੀਂ ਦੇਖਣਾ ਚਾਹੁੰਦਾ।’’ ਮੇਰੇ ਵਲ ਪਿਆਰ ਭਰੀ ਨਜ਼ਰ ਤੱਕ ਕੇ ਉਸ ਕਿਹਾ ‘‘ਬੇਟਾ। ਤੂੰ ਮੋਤੀ ਲੈਣਾ ਹੈ ? ਜਾ, ਲੈ ਜਾ, ਬੀਬਾ ਪੁੱਤਰ।

PSEB 7th Class Punjabi Solutions Chapter 2 ਮੋਤੀ

1. ਕੁੱਤੇ ਦਾ ਨਾਂ ਕੀ ਸੀ?
(ਉ) ਜ਼ੈਕ
(ਆ) ਟਾਈਸਨ
(ਈ) ਟਫ਼ੀ
(ਸ) ਮੋਤੀ।
ਉੱਤਰ :
(ਸ) ਮੋਤੀ।

2. ਮੋਤੀ ਕਿਸ ਨਸਲ ਦਾ ਕੁੱਤਾ ਸੀ ?
(ਉ) ਜਰਮਨ ਸ਼ੈਫਰਡ
(ਅ) ਗੱਦੀ
(ਈ) ਪਿਸਤੀ
(ਸ) ਲੈਬਰੇਡੋਰ।
ਉੱਤਰ :
(ਈ) ਪਿਸਤੀ

3. ਲੇਖਕ ਨੂੰ ਕੁੱਤਾ ਰੱਖਣ ਦੀ ਆਗਿਆ ਕਿਸ ਤੋਂ ਮਿਲੀ ਸੀ ?
(ਉ) ਮਾਤਾ ਜੀ ਤੋਂ
(ਅ) ਪਿਤਾ ਜੀ ਤੋਂ
(ਈ) ਚਾਚਾ ਜੀ ਤੋਂ
(ਸ) ਤਾਇਆ ਜੀ ਤੋਂ।
ਉੱਤਰ :
(ਅ) ਪਿਤਾ ਜੀ ਤੋਂ

4. ਇਕ ਦਿਨ ਲੇਖਕ ਦੇ ਪਿਤਾ ਜੀ ਕਿਸ ਮਿੱਤਰ ਨੂੰ ਮਿਲਣ ਲਈ ਗਏ ਸਨ ?
(ਉ) ਪੰਜਾਬੀ
(ਅ) ਬੰਗਾਲੀ
(ਈ) ਮਰਾਠੀ
(ਸ) ਨੇਪਾਲੀ॥
ਉੱਤਰ :
(ਅ) ਬੰਗਾਲੀ

PSEB 7th Class Punjabi Solutions Chapter 2 ਮੋਤੀ

5. ਕਾਊਚ ਦੇ ਹੇਠਾਂ ਕੁਲੀ – ਕੁਲੀ ਚੀਜ਼ ਕੀ ਸੀ ?
(ੳ) ਸੱਪ
(ਆ) ਕੁੱਤੇ ਦੀ ਬੂਥੀ
(ਈ) ਬਿੱਲੀ ਦੀ ਬੂਥੀ
(ਸ) ਗੁੱਡੀ।
ਉੱਤਰ :
(ਆ) ਕੁੱਤੇ ਦੀ ਬੂਥੀ

6. ਲੇਖਕ ਕੁੱਤੇ ਨਾਲ ਜਿੱਥੇ ਖੇਡਦਾ ਰਿਹਾ ?
(ਉ) ਘਰ
(ਅ) ਹਵੇਲੀ
(ਈ) ਚੰਪਕ ਕੁੰਜ ਵਿਚ
(ਸ) ਹੋਟਲ ਵਿਚ।
ਉੱਤਰ :
(ਈ) ਚੰਪਕ ਕੁੰਜ ਵਿਚ

7. ਵਾਪਸੀ ਵੇਲੇ ਲੇਖਕ ਦਾ ਚਿਹਰਾ ਕਿਹੋ ਜਿਹਾ ਸੀ ?
(ੳ) ਖ਼ੁਸ਼
(ਅ) ਉਦਾਸ
(ਈ) ਡਰਾਉਣਾ
(ਸ) ਨਿਰਾਸ਼ !
ਉੱਤਰ :
(ਅ) ਉਦਾਸ

8. ਲੇਖਕ ਨੇ ਕਿਹੜੇ ਯਾਰ ਵਲ ਇਸ਼ਾਰਾ ਕੀਤਾ ?
(ਉ) ਕੁੱਤੇ ਵਲ
(ਅ) ਬਿੱਲੀ ਵਲ
(ਏ) ਬੱਚੇ ਵਲ
(ਸ) ਬਲੂੰਗੜੇ ਵਲ।
ਉੱਤਰ :
(ਉ) ਕੁੱਤੇ ਵਲ

PSEB 7th Class Punjabi Solutions Chapter 2 ਮੋਤੀ

9. ਪਿਤਾ ਜੀ ਦੇ ਮਿੱਤਰ ਨੇ ਲੇਖਕ ਵਲ ਕਿਸ ਨਜ਼ਰ ਨਾਲ ਦੇਖਿਆ ?
(ੳ) ਗੁੱਸੇ ਭਰੀ
(ਅ) ਨਫ਼ਰਤ ਭਰੀ
(ਈ) ਸ਼ੱਕੀ
(ਸ) ਪਿਆਰ ਭਰੀ।
ਉੱਤਰ :
(ਸ) ਪਿਆਰ ਭਰੀ।

10. ਪਿਤਾ ਜੀ ਦੇ ਮਿੱਤਰ ਨੇ ਲੇਖਕ ਨੂੰ ਕੀ ਲੈ ਜਾਣ ਲਈ ਕਿਹਾ ?
(ਉ) ਬਲੂੰਗੜਾ
(ਅ) ਗੁੱਡੀ
(ਈ) ਕੁੱਤਾ
(ਸ) ਬਿੱਲੀ !
ਉੱਤਰ :
(ਈ) ਕੁੱਤਾ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚਣੇ।
ਉੱਤਰ :
(i) ਮੋਤੀ, ਕੁੱਤਾ, ਕੁੱਤਾ, ਨਸਲ, ਪਿਤਾ ਜੀ, ਮਿੱਤਰ।
(ii) ਮੈਨੂੰ, ਮੈਂ, ਇਹ, ਕੀ, ਉਸ॥
(iii) ਪਿਆਰਾ, ਪਿਸਤੀ, ਬੰਗਾਲੀ, ਉਦਾਸ, ਬੀਬਾ।
(iv) ਚੂਕਦਾ, ਦਿੱਤੀ ਸੀ, ਮਿਲਣ ਗਏ, ਵੱਢਦਾ ਨਹੀਂ, ਕਰਦਾ ਰਿਹਾ।

PSEB 7th Class Punjabi Solutions Chapter 2 ਮੋਤੀ

ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ

(i) “ਉਦਾਸ ਦਾ ਵਿਰੋਧੀ ਸ਼ਬਦ ਲਿਖੋ।
(ਉ) ਨਿਰਾਸ਼
(ਅ) ਖੁਸ਼
(ਈ) ਬੇਆਸ
(ਸ) ਹੁਲਾਸ।
ਉੱਤਰ :
(ਅ) ਖੁਸ਼

(ii) “ਮੈਂ ਸਹਿਮ ਗਿਆਂ ਵਿਚੋਂ ਪੜਨਾਂਵ ਚੁਣੋ।
(ੳ) ਮੈਂ
(ਅ) ਸਹਿਮ
(ਈ) ਗਿਆ
(ਸ) ਕੋਈ ਵੀ ਨਹੀਂ।
ਉੱਤਰ :
(ੳ) ਮੈਂ

(iii) ‘ਕੁੱਤਾ ਕਿੰਨਾ ਚਿਰ ਮੇਰੇ ਨਾਲ ਪਿਆਰ ਕਰਦਾ ਰਿਹਾ , ਵਾਕ ਵਿਚ ਕਿੰਨੇ ਨਾਂਵ ਹਨ ?
(ੳ) ਇਕ
(ਅ) ਦੋ
(ਈ) ਤਿੰਨ
(ਸ) ਚਾਰ।
ਉੱਤਰ :
(ਅ) ਦੋ

PSEB 7th Class Punjabi Solutions Chapter 2 ਮੋਤੀ

ਪ੍ਰਸ਼ਨ 4.
ਔਖੇ ਸ਼ਬਦਾਂ ਦੇ ਅਰਥ ਲਿਖੋ
(i)ਪਿਸਤੀ
(ii) ਚੁਕਦਾ
(iii) ਬੂਥੀ।
(iv) ਅਰਜੋਈ
(v) ਸਹਿਮ
ਉੱਤਰ :
(i) ਪਿਸਤੀ – ਨਿੱਕੀ, ਛੋਟੇ ਅਕਾਰ ਦੀ
(ii) ਚੂਕਦਾ – ਦਰਦ ਨਾਲ ਚੂੰ – ਚੂੰ ਕਰਨਾ
(ii) ਬੂਥੀ। – ਮੂੰਹ
(iv) ਅਰਜੋਈ – ਬੇਨਤੀ
(v) ਸਹਿਮ – ਡਰ।

Leave a Comment