Punjab State Board PSEB 7th Class Punjabi Book Solutions Chapter 18 ਗਿਠਮੁਠੀਆਂ ਵਾਲਾ ਖੂਹ Textbook Exercise Questions and Answers.
PSEB Solutions for Class 7 Punjabi Chapter 18 ਗਿਠਮੁਠੀਆਂ ਵਾਲਾ ਖੂਹ (1st Language)
Punjabi Guide for Class 7 PSEB ਗਿਠਮੁਠੀਆਂ ਵਾਲਾ ਖੂਹ Textbook Questions and Answers
ਗਿਠਮੁਠੀਆਂ ਵਾਲਾ ਖੂਹ ਪਾਠ-ਅਭਿਆਸ
1. ਦੱਸ :
(ੳ) ਪਿੰਡ ਵਾਲਿਆਂ ਨੇ ਪਾਣੀ ਦੀ ਘਾਟ ਪੂਰੀ ਕਰਨ ਲਈ ਕੀ ਫ਼ੈਸਲਾ ਕੀਤਾ ?
ਉੱਤਰ :
ਪਿੰਡ ਵਾਲਿਆਂ ਨੇ ਪਾਣੀ ਦੀ ਘਾਟ ਪੂਰੀ ਕਰਨ ਲਈ ਇਕ ਹੋਰ ਖੂਹ ਪੁੱਟਣ ਦਾ ਫ਼ੈਸਲਾ ਕੀਤਾ।
(ਅ) ਪਿੰਡ ਵਾਲਿਆਂ ਨੇ ਖੂਹ ਕਿਸ ਤਰ੍ਹਾਂ ਬਣਾਇਆ ?
ਉੱਤਰ :
ਪਿੰਡ ਵਾਲਿਆਂ ਨੇ ਫ਼ੈਸਲਾ ਕਰ ਕੇ ਸ਼ਾਮਲਾਟ ਵਿਚ ਖੂਹ ਪੁੱਟਣ ਲਈ ਪਹਿਲਾਂ ਨਿਸ਼ਾਨਦੇਹੀ ਕੀਤੀ ਤੇ ਫਿਰ ਇਕ ਗੋਲ ਦਾਇਰਾ ਬਣਾ ਦਿੱਤਾ। ਕੁੱਝ ਲੋਕ ਕਹੀਆਂ ਫੜ ਕੇ ਗੋਲ – ਦਾਇਰੇ ਦੇ ਅੰਦਰ ਮਿੱਟੀ ਪੁੱਟਣ ਲੱਗ ਪਏ। ਦੂਜੀ ਟੋਲੀ ਟੋਕਰੀਆਂ ਵਿਚ ਮਿੱਟੀ ਪਾ ਕੇ ਦੂਰ – ਦੂਰ ਸੁੱਟਣ ਲੱਗ ਪਈ। ਟੋਆ ਡੂੰਘਾ ਹੁੰਦਾ ਗਿਆ ਪਹਿਲਾਂ ਸੁੱਕੀ ਮਿੱਟੀ ਨਿਕਲੀ ਤੇ ਫਿਰ ਸਿਲੀ ਮਿੱਟੀ ਨਿਕਲਣ ਲੱਗੀ। ਫਿਰ ਕੱਟੀਆਂ – ਤੁਰਸ਼ੀਆਂ ਲੱਕੜੀਆਂ ਲਿਆਂਦੀਆਂ ਗਈਆਂ ਕਾਰੀਗਰਾਂ ਨੇ ਲੱਕੜੀ ਦਾ ਗੋਲਾਕਾਰ ਭਾਰਾ ਚੱਕ ਤਿਆਰ ਕਰ ਦਿੱਤਾ।
ਉਸ ਨੂੰ ਰੱਸੇ ਬੰਨ੍ਹੇ ਗਏ। ਟੋਆ ਹੋਰ ਡੂੰਘਾ ਪੁੱਟਿਆ ਗਿਆ, ਜਦੋਂ ਪਾਣੀ ਸਿੰਮ ਆਇਆ, ਤਾਂ ਉਸ ਵਿਚ ਚੱਕ ਨੂੰ ਕੱਚੀ ਲੱਸੀ ਨਾਲ ਧੋ ਕੇ ਉਤਾਰਿਆ ਗਿਆ। ਉਸ ਨੂੰ ਲੈਵਲ ਵਿਚ ਕਰਕੇ ਉਸ ਉੱਪਰ ਇੱਟਾਂ ਨਾਲ ਹੌਲੀ – ਹੌਲੀ ਗੋਲ ਉਸਾਰੀ ਕੀਤੀ ਗਈ। ਉਸਾਰੀ ਦੇ ਧਰਤੀ ਤੋਂ ਉੱਚੀ ਹੋਣ ਪਿੱਛੋਂ ਉਸ ਉੱਤੇ ਮਿੱਟੀ ਦੀਆਂ ਬੋਰੀਆਂ ਦਾ ਭਾਰ ਰੱਖਿਆ ਗਿਆ ਖੁਹ ਵਿਚੋਂ ਗਾਰ ਕੱਢੀ ਗਈ ਤੇ ਉਸ ਵਿਚ ਪਾਣੀ ਭਰਨ ਲੱਗਾ ਕੰਧ ਦਾ ਪੁਰਾ ਘੇਰਾਂ ਜ਼ਮੀਨ ਵਿਚ ਧੱਸਦਾ ਗਿਆ। ਕੰਧ ਦਾ ਲੋੜੀਦਾ ਹਿੱਸਾ ਹੀ ਬਾਹਰ ਰਹਿਣਾ ਸੀ ਤੇ ਬਾਕੀ ਦੀ ਅੰਦਰ ਧੱਸ ਜਾਣੀ ਸੀ। ਇਸ ਤਰ੍ਹਾਂ ਪਿੰਡ ਵਾਲਿਆਂ ਨੇ ਖੂਹ ਬਣਵਾਇਆ।
(ਏ) ਲੱਕੜ ਦੇ ਬਣੇ ਗੋਲ਼ ਪਹੀਏ ਦਾ ਕੀ ਨਾਂ ਸੀ ? ਉਹ ਕਿਸ ਕੰਮ ਆਉਂਦਾ ਹੈ ?
ਉੱਤਰ :
ਲੱਕੜ ਦੇ ਬਣੇ ਗੋਲ ਪਹੀਏ ਦਾ ਨਾਂ ਚੱਕ ਸੀ। ਖੂਹ ਪੁੱਟਣ ਮਗਰੋਂ ਉਸ ਨੂੰ ਰੱਸਿਆਂ ਨਾਲ ਬੰਨ੍ਹ ਕੇ ਸਭ ਤੋਂ ਪਹਿਲਾਂ ਖੂਹ ਵਿਚ ਉਤਾਰਿਆ ਜਾਂਦਾ ਹੈ ਤੇ ਉਸ ਨੂੰ ਲੈਵਲ ਵਿਚ ਕਰ ਕੇ ਉਸ ਉੱਤੇ ਖੂਹ ਦੀ ਗੋਲ ਦੀਵਾਰ (ਕੋਠੀ) ਉਸਾਰੀ ਜਾਂਦੀ ਹੈ। ਇਸ ਪ੍ਰਕਾਰ ਉਹ ਖੂਹ ਦੀ ਨੀਂਹ ਜਾਂ ਆਧਾਰ ਦਾ ਕੰਮ ਕਰਦਾ ਹੈ।
(ਸ) ਸ਼ਿੱਬੂ ਵਾਗੀ ਨੇ ਖੂਹ ਅੰਦਰ ਝਾਕ ਕੇ ਕੀ ਕਿਹਾ ?
ਉੱਤਰ :
ਸ਼ਿੱਬੂ ਬਾਗੀ ਨੇ ਖੂਹ ਅੰਦਰ ਝਾਕ ਕੇ ਕਿਹਾ, ‘ਭਰਾਵੋ ਅੰਦਰ ਤਾਂ ਵਾਹਵਾ ਨ੍ਹੇਰਾ ਏ। ਮਿੱਟੀ ਧਿਆਨ ਨਾਲ ਪੁੱਟਿਓ। ਇਹੋ ਜਿਹੇ ਖੂਹਾਂ ਵਿਚੋਂ ਕਈ ਵਾਰ ਗਿਠਮੁਠੀਏ ਵੀ ਨਿਕਲ ਆਉਂਦੇ ਹਨ। ਜੇ ਕਿਸੇ ਗਿਠਮੁਠੀਏ ਦੇ ਥਾਂ – ਕੁਥਾਂ ਲੱਗ ਗਈ, ਤਾਂ ਜੀਵ – ਹੱਤਿਆ ਦਾ ਪਾਪ ਲਗੁ॥”
(ਹ) ਗਿਠਮੁਠੀਆ ਕਿਸ ਨੂੰ ਕਹਿੰਦੇ ਹਨ ? ਬਾਬਾ ਲੱਖਾ ਸਿੰਘ ਨੇ ਗਿਠਮੁਠੀਏ ਬਾਰੇ ਕੀ ਦੱਸਿਆ ?
ਉੱਤਰ :
ਕਿਹਾ ਜਾਂਦਾ ਹੈ ਕਿ ਗਿਠਮੁਠੀਏ ਜ਼ਮੀਨ ਦੇ ਹੇਠਾਂ ਰਹਿੰਦੇ ਹਨ ਤੇ ਕਈ ਵਾਰ ਖੂਹ ਪੁੱਟਣ ਸਮੇਂ ਉਹ ਬਾਹਰ ਆ ਜਾਂਦੇ ਹਨ। ਇਹ ਖੜਾ ਇਕ ਗਿੱਠ ਜਿੱਡਾ ਹੁੰਦਾ ਹੈ, ਪਰੰਤੂ ਬੈਠਾ ਮੁੱਠ ਜਿੱਡਾ ਬਾਬਾ ਲੱਖਾ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਪੈਲੀ ਵਾਲਾ ਖੂਹ ਪੁੱਟਿਆ ਗਿਆ ਸੀ, ਤਾਂ ਉਦੋਂ ਉਸ ਖੂਹ ਵਿਚੋਂ ਇਕ ਗਿਠਮੁਠੀਆ ਨਿਕਲਿਆ ਸੀ। ਉਸ ਦੇ ਬਾਪੁ ਨੇ ਇਕ – ਦਮ ਉਸ ਨੂੰ ਦਬੋਚ ਲਿਆ ਪਰ ਉਹ ਬਾਹਰ ਦੀ ਹਵਾ ਵਿਚ ਔਖੇ ਸਾਹ ਲੈਣ ਲੱਗ ਪਿਆ। ਉਸ ਦੇ ਬਾਪੂ ਨੇ ਉਸ ਨੂੰ ਕੱਪੜਿਆਂ ਵਿੱਚ ਲਪੇਟਿਆਂ ਨੂੰ ਦਾ ਤੂੰਬਾ ਭਿਉਂ ਕੇ ਉਸ ਦੇ ਮੂੰਹ ਵਿਚ ਪਾਇਆ, ਪਰ ਉਸਨੇ ਇਕ ਦੋ ਹਿਚਕੀਆਂ ਲਈਆਂ ਤੇ ਮਰ ਗਿਆ।
(ਕ) ਗਿਠਮੁਠੀਆ ਦੇਖਣ ਲਈ ਬੀਰੋ ਦੀ ਜਿਗਿਆਸਾ ਕਿਉਂ ਵਧ ਰਹੀ ਸੀ?
ਉੱਤਰ :
ਜਦੋਂ ਬੀਰੇ ਨੇ ਲੱਖਾ ਸਿੰਘ ਤੇ ਮਿਸਤਰੀ ਮਾਹਣਾ ਸਿੰਘ ਦੇ ਮੂੰਹੋਂ ਗਿਠਮੁਠੀਆ ਦੀਆਂ ਗੱਲਾਂ ਸੁਣੀਆਂ ਤੇ ਮਿਸਤਰੀ ਮਾਹਣਾ ਸਿੰਘ ਨੇ ਕਿਹਾ ਕਿ ਜਿਸ ਖੂਹ ਨੂੰ ਉਹ ਪੁੱਟ ਰਹੇ ਹਨ, ਉਸ ਵਿਚੋਂ ਵੀ ਗਿਠਮੁਠੀਏ ਨਿਕਲਣਗੇ, ਤਾਂ ਬੀਰੇ ਦੀ ਗਿਠਮੁਠੀਏ ਦੇਖਣ ਦੀ ਜਿਗਿਆਸਾ ਵਧ ਗਈ।
(੫) ਸੁੱਚਾ ਸਿੰਘ ਨੇ ਗਿਠਮੁਠੀਆਂ ਬਾਰੇ ਬੀਰੇ ਨੂੰ ਅਸਲ ਸਚਾਈ ਕੀ ਦੱਸੀ ?
ਉੱਤਰ :
ਸੁੱਚਾ ਸਿੰਘ ਨੇ ਬੀਰੇ ਨੂੰ ਦੱਸਿਆ ਕਿ ਗਿਠਮੁਠੀਆ ਨਾਂ ਦਾ ਜੀਵ ਇਕ ਕਲਪਨਾ ਮਾਤਰ ਹੈ। ਇਸ ਦੀ ਹੋਂਦ ਵਿਚ ਕੋਈ ਸਚਾਈ ਨਹੀਂ। ਘੱਟੋ – ਘੱਟ ਗਿਠਮੁਠੀਆਂ ਦੀ ਸਚਾਈ ਬਾਰੇ ਜਾਣਨ ਦੀ ਉਤਸੁਕਤਾ ਕਾਰਨ ਉਸ ਨੂੰ ਇਹ ਤਾਂ ਪਤਾ ਲੱਗ ਗਿਆ ਹੈ ਕਿ ਖੂਹ ਕਿਸ ਤਰ੍ਹਾਂ ਪੁੱਟੇ ਜਾਂਦੇ ਹਨ।
2. ਔਖੇ ਸ਼ਬਦਾਂ ਦੇ ਅਰਥ :
- ਬੁੜ : ਕਮੀ, ਘਾਟ
- ਸ਼ਾਮਲਾਟ : ਪਿੰਡ ਦੀ ਸਾਂਝੀ ਜ਼ਮੀਨ
- ਨਿਸ਼ਾਨਦੇਹੀ – ਹੱਦਬੰਦੀ, ਜ਼ਮੀਨ ਤੇ ਨਿਸ਼ਾਨ ਲਾਉਣ ਦੀ ਪ੍ਰਕਿਰਿਆ
- ਚੱਕ : ਲੱਕੜ ਦਾ ਗੋਲ਼ ਪਹੀਆ ਜਿਸ ਉੱਤੇ ਖੂਹ ਦੀ ਕੰਧ ਉਸਾਰਦੇ ਹਨ।
- ਕਾਮਨਾ : ਇੱਛਿਆ, ਖ਼ਾਹਸ਼
- ਧਰਾਤਲ : ਪੱਧਰ
- ਕਰੰਡੀ : ਕਾਂਡੀ
- ਕਾਰ-ਸੇਵਾ : ਸਰੋਵਰ ਆਦਿ ਵਿੱਚੋਂ ਲੋਕਾਂ ਦੁਆਰਾ ਗਾਰਾ ਜਾਂ ਮਿੱਟੀ ਆਦਿ ਕੱਢਣ ਦਾ ਕੰਮ
- ਦਬੋਚਣਾ : ਫੜ ਲੈਣਾ
- ਬੇਥਵੀਆਂ : ਬਿਨਾਂ ਮਤਲਬ ਤੋਂ, ਫ਼ਜ਼ੂਲ
- ਜਿਗਿਆਸਾ : ਜਾਣਨ ਦੀ ਖ਼ਾਹਸ਼
3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :
ਸ਼ਾਮਲਾਟ, ਕਲਪਨਾ, ਹਾਸਲ ਕਰਨਾ, ਰੱਬ ਨੂੰ ਪਿਆਰਾ ਹੋਣਾ, ਖ਼ਾਨਦਾਨ
ਉੱਤਰ :
- ਸ਼ਾਮਲਾਟ (ਪਿੰਡ ਦੀ ਸਾਂਝੀ ਥਾਂ) – ਪਿੰਡ ਦੇ ਲੋਕਾਂ ਨੇ ਸ਼ਾਮਲਾਟ ਵਿਚ ਖੂਹ ਲਾਉਣ ਦਾ ਫ਼ੈਸਲਾ ਕੀਤਾ।
- ਕਲਪਨਾ (ਜਿਹੜੀ ਗੱਲ ਮਨ ਦੀਆਂ ਸੋਚਾਂ ਵਿਚ ਹੀ ਹੋਵੇ) – ਇਸ ਕਵਿਤਾ ਵਿਚ ਕਲਪਨਾ ਤੇ ਯਥਾਰਥ ਦਾ ਸਮੇਲ ਹੈ।
- ਹਾਸਲ ਕਰਨਾ ਪ੍ਰਾਪਤ ਕਰਨਾ ਬੰਦੇ ਨੂੰ ਹਮੇਸ਼ਾ ਗਿਆਨ ਹਾਸਲ ਕਰਦੇ ਰਹਿਣਾ ਚਾਹੀਦਾ ਹੈ।
- ਰੱਬ ਨੂੰ ਪਿਆਰਾ ਹੋਣਾ ਮਰ ਜਾਣਾ) – ਲੰਮੀ ਬਿਮਾਰੀ ਪਿੱਛੋਂ ਕਲ੍ਹ ਉਹ ਰੱਬ ਨੂੰ ਪਿਆਰਾ ਹੋ ਗਿਆ।
- ਖ਼ਾਨਦਾਨ ਪਰਿਵਾਰ ਦਾ ਪਿਛੋਕੜ) – ਗੁਰਮੀਤ ਚੰਗੇ ਖ਼ਾਨਦਾਨ ਦਾ ਮੁੰਡਾ ਹੈ।
- ਨਿਸ਼ਾਨਦੇਹੀ (ਨਿਸ਼ਾਨ ਲਾਉਣੇ – ਪੰਚਾਇਤ ਨੇ ਸ਼ਾਮਲਾਟ ਵਿਚ ਖੂਹ ਪੁੱਟਣ ਦੀ ਥਾਂ ਦੀ ਨਿਸ਼ਾਨਦੇਹੀ ਕਰ ਦਿੱਤੀ।
- ਕਾਮਨਾ (ਇੱਛਾ – ਪਰਮਾਤਮਾ ਨੇ ਮੇਰੀ ਮਨੋ – ਕਾਮਨਾ ਪੂਰੀ ਕਰ ਦਿੱਤੀ।
- ਬੇਥਵੀਆਂ (ਬੇਸਿਰ – ਪੈਰ ਗੱਲਾਂ – ਮੇਰੇ ਨਾਲ ਉਹ ਗੱਲ ਕਰੋ, ਜਿਸ ਦਾ ਕੋਈ ਸਿਰ – ਪੈਰ ਹੋਵੇ, ਐਵੇਂ ਬੇਥਵੀਆਂ ਨਾ ਮਾਰੋ।
- ਦਬੋਚਣਾ ਤੇਜ਼ੀ ਨਾਲ ਫੜ ਲੈਣਾ) – ਬਾਜ਼ ਨੇ ਉਡਦੀ ਚਿੜੀ ਨੂੰ ਇਕ – ਦਮ ਦਬੋਚ ਲਿਆ।
- ਕਾਰ – ਸੇਵਾ (ਸੇਵਾ – ਭਾਵਨਾ ਨਾਲ ਕੀਤਾ ਕੰਮ – ਕਾਰ – ਸੇਵਕ ਗੁਰਦੁਆਰੇ ਦੀ ਉਸਾਰੀ ਵਿਚ ਜੁੱਟੇ ਹੋਏ ਸਨ।
4. ਹੇਠ ਲਿਖੇ ਸ਼ਬਦ ਕਿਸ ਨੇ , ਕਿਸ ਨੂੰ ਕਹੇ :
(ਉ) “ਓ, ਬਈ ਓ ! ਚਾਹ ਤਿਆਰ ਐ।”
(ਅ) “ਤਾਇਆ ! ਤੂੰ ਵੇਖੇ ਨੇ, ਗਿਠਮੁਠੀਏ ?
(ੲ) “ਸੱਚ ਆਪ ਲੱਭਣਾ ਪੈਂਦੈ ……………………………. ਤੇ ਤੂੰ ਸੱਚ ਲੱਭ ਲਿਆ ਏ।”
ਉੱਤਰ :
(ੳ) ਇਹ ਸ਼ਬਦ ਰੁੱਖਾਂ ਦੇ ਝੁੰਡ ਹੇਠ ਬੈਠੇ ਬੰਦਿਆਂ ਵਿਚੋਂ ਕਿਸੇ ਨੇ ਖੂਹ ਪੁੱਟਣ ਦੇ ਕੰਮ ਵਿਚ ਜੁੱਟੇ ਬੰਦਿਆਂ ਨੂੰ ਕਹੇ।
(ਅ) ਇਹ ਸ਼ਬਦ ਸੁੱਚਾ ਸਿੰਘ ਨੇ ਬਾਬਾ ਕੇਹਰ ਸਿੰਘ ਨੂੰ ਕਹੇ।
(ਇ) ਸ਼ਬਦ ਸੁੱਚਾ ਸਿੰਘ ਨੇ ਬੀਰੇ ਨੂੰ ਕਹੇ।
ਅਧਿਆਪਕ ਵਿਦਿਆਰਥੀਆਂ ਨੂੰ “ਖੂਹ ਦਾ ਦ੍ਰਿਸ਼ ਬਾਰੇ ਦੱਸਣ ਅਤੇ ਇਸ ਬਾਰੇ ਦਸ ਸਤਰਾਂ ਲਿਖਣ ਲਈ ਕਹਿਣ।
PSEB 7th Class Punjabi Guide ਗਿਠਮੁਠੀਆਂ ਵਾਲਾ ਖੂਹ Important Questions and Answers
ਪ੍ਰਸ਼ਨ –
“ਗਿਠਮੁਠੀਆਂ ਵਾਲਾ ਖੂਹ ਕਹਾਣੀ ਦਾ ਸਾਰ ਲਿਖੋ।
ਉੱਤਰ :
ਖਵਾਸਪੁਰ ਨਾਂ ਦੇ ਪਿੰਡ ਵਿਚ ਪਾਣੀ ਦੀ ਥੁੜ੍ਹ ਕਾਰਨ ਪਿੰਡ ਵਾਲਿਆਂ ਨੇ ਸ਼ਾਮਲਾਟ ਵਾਲੀ ਥਾਂ ਉੱਤੇ ਖੂਹ ਪੁੱਟਣ ਦਾ ਫ਼ੈਸਲਾ ਕਰ ਲਿਆ।ਉੱਥੇ ਨਿਸ਼ਾਨਦੇਹੀ ਕਰ ਕੇ ਲੋਕ ਕਹੀਆਂ ਫੜ ਕੇ ਮਿੱਟੀ ਪੁੱਟਣ ਲੱਗ ਪਏ। ਬੰਦੇ ਬਹੁਤੇ ਹੋਣ ਕਰਕੇ ਉਨ੍ਹਾਂ ਪੁਟਾਈ ਕਰਨ ਲਈ ਵਾਰੀਆਂ ਬੰਨ੍ਹ ਲਈਆਂ। ਇਕ ਟੋਲੀ ਮਿੱਟੀ ਪੁੱਟਣ ਲੱਗੀ ਤੇ ਦੂਜੀ ਪਰ੍ਹਾਂ ਦੂਰ ਸੁੱਟਣ ਲੱਗ ਪਈ। ਕੁੱਝ ਲੋਕ ਵਾਰੀ ਦੀ ਉਡੀਕ ਕਰਨ ਲੱਗ ਪਏ। ਹੌਲੀ – ਹੌਲੀ ਟੋਆ ਡੂੰਘਾ ਹੋਣ ਲੱਗਾ ਤੇ ਮਿੱਟੀ ਵਿਚ ਸਿੱਲ੍ਹ ਵੀ ਦਿਖਾਈ ਦੇਣ ਲੱਗੀ।
ਇਕ ਦਿਨ ਪਿੰਡਾਂ ਲੱਕੜਾਂ ਆਈਆਂ ਤੇ ਤਰਖਾਣਾਂ ਨੇ ਉਨ੍ਹਾਂ ਨੂੰ ਜੋੜ ਕੇ ਇਕ ਵੱਡਾ ਸਾਰਾ ਗੋਲਾਕਾਰ ਪਹੀਆ ਬਣਾ ਦਿੱਤਾ। ਇਸ ਦਾ ਨਾਂ ਚੱਕ ਸੀ ਇਸ ਨੂੰ ਰੱਸਿਆਂ ਨਾਲ ਬੰਨ੍ਹ ਕੇ ਖੂਹ ਦੇ ਕੋਲ ਪੁਚਾਇਆ ਗਿਆ ਇਕ ਸਿਆਣੇ ਨੇ ਕਿਹਾ ਕਿ ਜਦੋਂ ਖੂਹ ਵਿਚ ਪਾਣੀ ਸਿੰਮ ਪਵੇ, ਉਦੋਂ ਉਹ ਚੱਕ ਨੂੰ ਖੂਹ ਵਿਚ ਉਤਾਰਨ।
ਸਿੱਧੂ ਵਾਗੀ ਨੇ ਖੁਹ ਅੰਦਰ ਝਾਕ ਕੇ ਕਿਹਾ ਕਿ ਅੰਦਰ ਬਹੁਤ ਹਨੇਰਾ ਹੈ ! ਸਾਰੇ ਮਿੱਟੀ ਧਿਆਨ ਨਾਲ ਪੁੱਟਣ ਕਈ ਵਾਰੀ ਖੂਹਾਂ ਵਿਚੋਂ ਗਿਠਮੁਠੀਏ ਨਿਕਲ ਆਉਂਦੇ ਹਨ। ਜੇਕਰ ਕਿਸੇ ਗਿਠਮੁਠੀਏ ਦੇ ਕਹੀ ਲੱਗ ਗਈ, ਤਾਂ ਐਵੇਂ ਜੀਵ – ਹੱਤਿਆ ਹੋ ਜਾਵੇਗੀ। ਇਸ ਸਮੇਂ ਦੁਪਹਿਰ ਹੋ ਗਈ ਸੀ ਤੇ ਸਾਰੇ ਜਣੇ ਰੁੱਖਾਂ ਦੇ ਝੁੰਡ ਹੇਠ ਬਣੀ ਚਾਹ ਪੀਣ ਚਲੇ ਗਏ। ਉਧਰੋਂ ਬੀਰਾ ਵੀ ਸਕੂਲੋਂ ਛੁੱਟੀ ਹੋਣ ਤੇ ਉੱਥੇ ਪਹੁੰਚ ਗਿਆ। ਉਹ ਗਿਠਮੁਠੀਆ ਨਿਕਲਦਾ ਦੇਖਣਾ ਚਾਹੁੰਦਾ ਸੀ। ਰੁੱਖਾਂ ਹੇਠ ਗਿਠਮੁਠੀਆਂ ਬਾਰੇ ਗੱਲਾਂ ਛਿੜੀਆਂ ਹੋਈਆਂ ਸਨ।
ਸਿੱਧੂ ਨੇ ਦੱਸਿਆ ਕਿ ਗਿਠਮੁਠੀਆ ਇਕ ਗਿੱਠ ਤੇ ਇਕ ਮੁੱਠ ਜਿੰਨਾ ਹੁੰਦਾ ਹੈ। ਇਸੇ ਕਰ ਕੇ ਉਸ ਨੂੰ ਗਿਠਮੁਠੀਆ ਕਹਿੰਦੇ ਹਨ। ਬਾਬਾ ਲੱਖਾ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਪੈਲੀ ਵਾਲਾ ਖੂਹ ਪੁੱਟਿਆ ਗਿਆ ਸੀ, ਤਾਂ ਉਦੋਂ ਖੂਹ ਵਿਚੋਂ ਗਿਠਮੁਠੀਆ ਨਿਕਲਿਆ ਸੀ, ਜਿਸ ਨੂੰ ਉਸ ਦੇ ਬਾਪੂ ਨੇ ਫੜ ਲਿਆ। ਉਹ ਔਖੇ ਸਾਹ ਲੈਣ ਲੱਗਾ। ਪਰੰਤੂ ਉਸ ਦੇ ਬਾਪੂ ਨੇ ਉਸ ਨੂੰ ਕੱਪੜਿਆਂ ਵਿਚ ਲਪੇਟ ਕੇ ਰੂੰ ਦਾ ਤੂੰਬਾ ਦੁੱਧ ਵਿਚ ਭਿਓਂ ਕੇ ਉਸ ਦੇ ਮੂੰਹ ਵਿਚ ਪਾਇਆ। ਉਸ ਨੇ ਦੋ ਹਿਚਕੀਆਂ ਲਈਆਂ ਤੇ ਮਰ ਗਿਆ।
ਸੁੱਚਾ ਸਿੰਘ ਨੂੰ ਇਹ ਗੱਲਾਂ ਬੇਥਵੀਆਂ ਲਗਦੀਆਂ ਸਨ। ਉਸ ਦੇ ਪੁੱਛਣ ਤੇ ਬਾਬਾ ਲੱਖਾ ਸਿੰਘ ਨੇ ਕਿਹਾ ਕਿ ਉਸ ਨੇ ਆਪ ਗਿਠਮੁਠੀਆ ਨਹੀਂ ਦੇਖਿਆ ਬਾਬੇ ਕੇਹਰ ਸਿੰਘ ਨੇ ਵੀ ਗਿਠਮੁਠੀਆ ਨਹੀਂ ਸੀ ਦੇਖਿਆ, ਪਰੰਤੁ ਮਿਸਤਰੀ ਮਾਹਣਾ ਸਿੰਘ ਕਹਿਣ ਲੱਗਾ ਕਿ ਉਨ੍ਹਾਂ ਦੇ ਤਾਂ ਖ਼ਾਨਦਾਨ ਦਾ ਵਾਹੇ ਹੀ ਖੂਹਾਂ ਨਾਲ ਪੈਂਦਾ ਰਿਹਾ ਹੈ। ਉਸ ਦਾ ਬਾਪੂ ਦੱਸਦਾ ਹੁੰਦਾ ਸੀ ਕਿ ਉਸ ਦੇ ਬਾਬੇ ਨੇ ਤਾਂ ਗਿਠਮੁਠੀਆਂ ਨਾਲ ਗੱਲਾਂ ਵੀ ਕੀਤੀਆਂ ਸਨ। ਉਹ ਕਹਿ ਰਿਹਾ ਸੀ ਕਿ ਇਸ ਖੂਹ ਵਿਚੋਂ ਵੀ ਗਿਠਮੁਠੀਏ ਨਿਕਲਣਗੇ।
ਇਸ ਪਿੱਛੋਂ ਸਾਰੇ ਹੀ ਖੂਹ ਵਲ ਆ ਗਏ। ਬੀਰ ਸਿੰਘ ਦੇ ਮਨ ਵਿਚ ਗਿਠਮੁਠੀਆਂ ਬਾਰੇ ਜਾਣਨ ਦੀ ਇੱਛਾ ਹੋਰ ਵੀ ਵਧ ਗਈ। ਸਭ ਨੇ ਰਲ ਕੇ ਚੱਕ ਨੂੰ ਕੱਚੀ ਲੱਸੀ ਨਾਲ ਇਸ਼ਨਾਨ ਕਰਾਇਆ ਤੇ ਉਸ ਨੂੰ ਰੱਸਿਆਂ ਤੋਂ ਫੜ ਕੇ ਹੌਲੀ – ਹੌਲੀ ਖੁਹ ਵਿਚ ਉਤਾਰਦਿਆਂ ਖੂਹ ਦਾ ਪਾਣੀ ਮਿੱਠਾ ਹੋਣ ਦੀ ਕਾਮਨਾ ਕੀਤੀ।
ਮਿਸਤਰੀਆਂ ਨੇ ਖੂਹ ਦੇ ਵਿਚ ਵੜ ਕੇ ਚੱਕ ਦੇ ਹੇਠਾਂ ਇੱਟਾਂ ਰੋੜੇ ਰੱਖ ਕੇ ਉਸ ਦਾ ਲੈਵਲ ਠੀਕ ਕੀਤਾ ਤੇ ਫਿਰ ਉਸ ਉੱਤੇ ਕੋਠੀ ਦੀ ਚਿਣਾਈ ਸ਼ੁਰੂ ਹੋ ਗਈ।
ਬੀਰਾ ਅਗਲੇ ਦਿਨ ਵੀ ਉੱਥੇ ਪਹੁੰਚਿਆ, ਪਰ ਉਸ ਦਿਨ ਵੀ ਖੂਹ ਵਿਚੋਂ ਕੋਈ ਗਿਠਮੁਠੀਆ ਨਹੀਂ ਸੀ ਨਿਕਲਿਆ ! ਮਿਸਤਰੀਆਂ ਨੇ ਚਿਣਾਈ ਦੇ ਕੁੱਝ ਗੇੜ ਦੇਣ ਮਗਰੋਂ ਚਿਣਾਈ ਬੰਦ ਕਰ ਦਿੱਤੀ, ਕਿਉਂਕਿ ਹੋਰ ਚਿਣਾਈ ਕਰਨ ਨਾਲ ਉਸ ਦੇ ਡਿਗਣ ਦਾ ਡਰ ਸੀ।
ਅੰਤ ਕੁੱਝ ਦਿਨਾਂ ਵਿਚ ਚਿਣਾਈ ਪੂਰੀ ਹੋ ਗਈ। ਕਾਰ – ਸੇਵਾ ਵਾਲਿਆਂ ਨੇ ਗਾਰ ਕੱਢ – ਕੱਢ ਕੇ ਖੂਹ ਹੋਰ ਡੂੰਘਾ ਕਰ ਦਿੱਤਾ। ਹੌਲੀ – ਹੌਲੀ ਪਾਣੀ ਖੂਹ ਵਿਚ ਭਰਨਾ ਸ਼ੁਰੂ ਹੋ ਗਿਆ। ਮਿਸਤਰੀਆਂ ਨੇ ਚਿਣਾਈ ਵੇਲੇ ਵਿਚ – ਵਿਚ ਮੋਰੀਆਂ ਵੀ ਰੱਖ ਦਿੱਤੀਆਂ ਸਨ, ਉਨ੍ਹਾਂ ਵਿਚੋਂ ਪਾਣੀ ਸਿੰਮਣ ਲੱਗ ਪਿਆ !
ਖੂਹ ਦੀ ਕੋਠੀ ਦੀ ਚਿਣਾਈ ਉਨ੍ਹਾਂ ਜ਼ਮੀਨ ਤੇ ਤਲ ਤੋਂ ਛੇ – ਸੱਤ ਫੁੱਟ ਉੱਚੀ ਰੱਖੀ ਸੀ। ਉਸ ਦਿਨ ਜਦੋਂ ਬੀਰ੍ਹਾਂ ਉੱਥੇ ਗਿਆ, ਤਾਂ ਕਾਰ – ਸੇਵਾ ਵਾਲਿਆਂ ਨੇ ਉਸ ਕੰਧ ਉੱਤੇ ਮਿੱਟੀ ਦੀਆਂ ਬੋਰੀਆਂ ਭਰ – ਭਰ ਕੇ ਰੱਖ ਦਿੱਤੀਆਂ ਭਾਰ ਨਾਲ ਕੋਠੀ ਜ਼ਮੀਨ ਵਿਚ ਧੱਸਦੀ ਜਾਣੀ ਸੀ ਤੇ ਬੱਸ ਲੋੜੀਂਦੀ ਉਚਾਈ ਤਕ ਹੀ ਉਹ ਧਰਤੀ ਦੇ ਤਲ ਤੋਂ ਉੱਪਰ ਰਹਿਣੀ ਸੀ। ਬੀਰੇ ਨੇ ਇਕ ਜਣੇ ਨੂੰ ਪੁੱਛਿਆ ਕਿ ਕੀ ਅੱਜ ‘ਖੂਹ ਵਿਚੋਂ ਕੋਈ ਗਿਠਮੁਠੀਆਂ ਨਿਕਲਿਆ ਸੀ। ਸੁੱਚਾ ਸਿੰਘ ਨੇ ਕਿਹਾ ਕਿ ਨਹੀਂ। ਬੀਰਾ ਹਰ ਰੋਜ਼ ਉੱਥੇ ਆ ਕੇ ਇਹੋ ਸਵਾਲ ਪੁੱਛਦਾ। ਇਕ ਦਿਨ ਸੁੱਚਾ ਸਿੰਘ ਨੇ ਉਸ ਨੂੰ ਪਰੇ ਲਿਜਾ ਕੇ ਕਿਹਾ ਕਿ ਗਿਠਮੁਠੀਆ ਕੋਈ ਜੀਵ ਨਹੀਂ ਹੁੰਦਾ। ਇਹ ਸਭ ਅਨਪੜ੍ਹਾਂ ਦੀ ਸੋਚ ਹੈ।
ਉਸ ਨੇ ਉਸ ਨੂੰ ਕਿਹਾ ਕਿ ਉਹ ਉਦਾਸ ਨਾ ਹੋਵੇ ਤੇ ਯਾਦ ਰੱਖੋ ਕਿ ਸੱਚ ਆਪ ਲੱਭਣਾ ਪੈਂਦਾ ਹੈ। ਉਸ ਨੇ ਸਮਝਾਇਆ ਕਿ ਉਸ ਨੇ ਇਹ ਆਪ ਹੀ ਜਾਣ ਲਿਆ ਹੈ ਕਿ ਗਿਠਮੁਠੀਆ ਨਾਂ ਦਾ ਜੀਵ ਐਵੇਂ ਕਲਪਨਾ ਮਾਤਰ ਹੈ। ਉਸ ਨੂੰ ਇਹ ਵੀ ਪਤਾ ਲੱਗ ਗਿਆ ਹੈ ਕਿ ਖੂਹ ਕਿਸ ਤਰ੍ਹਾਂ ਬਣਦੇ ਹਨ ? ਇਸ ਤਰ੍ਹਾਂ ਗਿਆਨ ਹਾਸਲ ਕਰਨਾ ਕੋਈ ਨਿੱਕੀ ਜਿਹੀ ਗੱਲ ਨਹੀਂ।
ਔਖੇ ਸ਼ਬਦਾਂ ਦੇ ਅਰਥ – ਸ਼ਾਮਲਾਟ – ਪਿੰਡ ਦੀ ਸਾਂਝੀ ਜ਼ਮੀਨ ਨਿਸ਼ਾਨਦੇਹੀ – ਹੱਦਬੰਦੀ, ਨਿਸ਼ਾਨ ਲਾਉਣਾ। ਸਿਲ ਗਿੱਲਾਪਨ। ਜੀਵ – ਹੱਤਿਆ – ਜੀਵਾਂ ਨੂੰ ਮਾਰਨਾ। ਭੰਡ – ਜਿੱਥੇ ਬਹੁਤੇ ਰੁੱਖ ਇਕੱਠੇ ਹੋਣ। ਗਿਠਮੁਠੀਆ – ਧਰਤੀ ਹੇਠ ਰਹਿੰਦੇ ਕਲਪਿਤ ਬੰਦੇ, ਜਿਨ੍ਹਾਂ ਦੀ ਖੜਿਆਂ ਦੀ ਲੰਬਾਈ ਇਕ ਗਿੱਠ ਤੇ ਬੈਠਿਆਂ ਦੀ ਉਚਾਈ ਇਕ ਮੁੱਠ ਸਮਝੀ ਜਾਂਦੀ ਹੈ। ਚੱਕ ਗੰਡ, ਲੱਕੜ ਦਾ ਗੋਲ ਪਹੀਆ, ਜਿਸ ਦੇ ਆਧਾਰ ‘ਤੇ ਖੂਹ ਦੀ ਕੋਠੀ (ਗੋਲ ਦੀਵਾਰ) ਉਸਾਰੀ ਜਾਂਦੀ ਹੈ। ਜਗਿਆਸਾ ਜਾਣਨ ਦੀ ਇੱਛਾ ! ਕਾਮਨਾ – ਇੱਛਾ – ਧਰਾਤਲ – ਪੱਧਰ 1 ਕਰੰਡੀ – ਕਾਂਡੀ ਕਾਰ – ਸੇਵਾ – ਲੋਕਾਂ ਦੁਆਰਾ ਸੈ – ਇੱਛਾ ਨਾਲ ਕੰਮ ਕਰਨਾ। ਦਬੋਚਣਾ – ਫੜ ਲੈਣਾ ਕਲਪਨਾ – ਕਿਸੇ ਗੱਲ ਦਾ ਸੋਚਾਂ ਵਿਚ ਹੀ ਹੋਣਾ ਬੇਥਵੀਆਂ – ਨਿਰਾਧਾਰ, ਬਿਨਾਂ ਸਿਰ, ਪੈਰ ਤੋਂ।
1. ਪਾਠ – ਅਭਿਆਸ ਪ੍ਰਸ਼ਨ – ਉੱਤਰ
ਪ੍ਰਸ਼ਨ 10.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ – (ਕਾਰ – ਸੇਵਾ, ਕਲਪਨਾ, ਗਿਠਮੁਠੀਆ, ਰੁੱਖਾਂ, ਅੱਖਾਂ, ਚੱਕ)
(ੳ) ਲੱਕੜ ਦੇ ਇਸ ਗੋਲ ਪਹੀਏ ਦਾ ਨਾਂ …………………………………… ਸੀ !
(ਆ) ਮੇਰਾ ਬਾਪੂ ਦੱਸਦਾ ਹੁੰਦਾ ਸੀ ਕਿ ਉਹਦੇ ਬਾਬੇ ਨੇ ਤਾਂ …………………………………… ਨਾਲ ਗੱਲਾਂ ਵੀ ਕੀਤੀਆਂ ਸਨ।
(ਈ) …………………………………… ਵਾਲਿਆਂ ਨੇ ਗਾਰ ਕੱਢ – ਕੱਢ ਕੇ ਖੂਹ ਵੀ ਬਹੁਤ ਡੂੰਘਾ ਕਰ ਦਿੱਤਾ ਸੀ।
(ਸ) …………………………………… ਹੇਠ ਵੀ ਗਿਠਮੁਠੀਆਂ ਦੀਆਂ ਗੱਲਾਂ ਛਿੜੀਆਂ ਹੋਈਆਂ ਸਨ।
(ਹ) ਬੀਰੇ ਨੇ ਉਲਝਣ ਜਿਹੀ ਵਿਚ …………………………………… ਝਮਕੀਆਂ।
(ਕ) ਮੁਠੀਆਂ ਨਾਂ ਦਾ ਜੀਵ ਇਕ …………………………………… ਮਾਤਰ ਹੈ।
ਉੱਤਰ :
(ੳ) ਲੱਕੜ ਦੇ ਇਸ ਗੋਲ ਪਹੀਏ ਦਾ ਨਾਂ ਚੱਕ ਸੀ।
(ਅ) ਮੇਰਾ ਬਾਪੂ ਦੱਸਦਾ ਹੁੰਦਾ ਸੀ ਕਿ ਉਹਦੇ ਬਾਬੇ ਨੇ ਤਾਂ ਗਿਠਮੁਠੀਆਂ ਨਾਲ ਗੱਲਾਂ ਵੀ ਕੀਤੀਆਂ ਸਨ।
(ਈ) ਕਾਰ – ਸੇਵਾ ਵਾਲਿਆਂ ਨੇ ਗਾਰ ਕੱਢ – ਕੱਢ ਕੇ ਖੁਹ ਵੀ ਬਹੁਤ ਡੂੰਘਾ ਕਰ ਦਿੱਤਾ ਸੀ।
(ਸ) ਹੇਠ ਵੀ ਗਿਠਮੁਠੀਆਂ ਦੀਆਂ ਗੱਲਾਂ ਛਿੜੀਆਂ ਹੋਈਆਂ ਸਨ।
(ਹ) ਬੀਰੇ ਨੇ ਉਲਝਣ ਜਿਹੀ ਵਿਚ ਅੱਖਾਂ ਝਮਕੀਆਂ !
(ਕ) ਗਿਠਮੁਠੀਆਂ ਨਾਂ ਦਾ ਜੀਵ ਇਕ ਕਲਪਨਾ ਮਾਤਰ ਹੈ।
2. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ –
ਨਿੱਕੇ ਜਿਹੇ ਉਸ ਪਿੰਡ ਦਾ ਨਾਂ “ਖਵਾਸਪੁਰ’ ਸੀ। ਉੱਥੇ ਪੀਣ ਵਾਲੇ ਪਾਣੀ ਦੀ ਥੁੜ੍ਹ ਸੀ। ਜੇ ਪਿੰਡ ਵਿੱਚ ਇੱਕ ਖੂਹ ਹੋਰ ਹੋਵੇ, ਤਾਂ ਪੀਣ ਵਾਲੇ ਪਾਣੀ ਦੀ ਘਾਟ ਪੂਰੀ ਹੋ ਸਕਦੀ ਸੀ। ਪਿੰਡ ਵਾਲਿਆਂ ਨੇ ਸ਼ਾਮਲਾਟ ਵਿੱਚ ਖੂਹ ਪੁੱਟਣ ਦਾ ਫ਼ੈਸਲਾ ਕਰ ਲਿਆ। ਪਿੰਡ ਦੇ ਸਿਆਣਿਆਂ ਨੇ ਰਲ ਕੇ ਖੂਹ ਲਈ ਥਾਂ ਦੀ ਨਿਸ਼ਾਨਦੇਹੀ ਕੀਤੀ।ਉੱਥੇ ਉਹਨਾਂ ਇੱਕ ਗੋਲ ਦਾਇਰਾ ਬਣਾ ਦਿੱਤਾ। ਕੁਝ ਲੋਕ ਕਹੀਆਂ ਫੜ ਕੇ ਗੋਲਦਾਇਰੇ ਦੇ ਅੰਦਰੋਂ ਮਿੱਟੀ ਪੁਟਣ ਲੱਗ ਪਏ। ਪੱਧਰੀ ਥਾਂ ਨੇ ਹੌਲੀ – ਹੌਲੀ ਟੋਏ ਦਾ ਰੂਪ ਲੈ ਲਿਆ। ਪਹਿਲਾਂ ਪੁੱਟੇ ਜਾ ਰਹੇ ਖੂਹ ਵਿੱਚੋਂ ਸਿਰਫ਼ ਸੁੱਕੀ ਮਿੱਟੀ ਹੀ ਨਿਕਲੀ। ਫੇਰ ਮਿੱਟੀ ਵਿੱਚ ਸਿੱਲ੍ਹ ਵੀ ਦਿਸਣ ਲੱਗ ਪਈ। ਇੱਕ ਦਿਨ ਪਿੰਡਾਂ ਇੱਕ ਗੱਡਾ ਆਇਆ। ਗੱਡੇ ਉੱਤੇ ਕੱਟੀਆਂ – ਤਰਾਸ਼ੀਆਂ ਲੱਕੜਾਂ ਲੱਦੀਆਂ ਹੋਈਆਂ ਸਨ। ਗੱਡੇ ਨਾਲ ਕਾਰੀਗਰ ਵੀ ਆਏ। ਕਾਰੀਗਰਾਂ ਨੇ ਉਹਨਾਂ ਲੱਕੜਾਂ ਨੂੰ ਜੋੜ ਕੇ ਇੱਕ ਵੱਡਾ ਸਾਰਾ ਗੋਲਾਕਾਰ ਪਹੀਆ ਬਣਾ ਦਿੱਤਾ। ਲੱਕੜ ਦੇ ਉਸ ਗੋਲ ਪਹੀਏ ਦਾ ਨਾਂ ਚੱਕ ਸੀ। ਚੱਕ ਬਹੁਤ ਭਾਰਾ ਸੀ। ਉਹਨਾਂ ਚੱਕ ਨੂੰ ਰੱਸਿਆਂ ਨਾਲ ਬੰਨਿਆ ਤੇ ਧੂਹ ਕੇ ਖੂਹ ਤੱਕ ਲੈ ਆਏ। ਇੱਕ ਸਿਆਣੇ ਨੇ ਟੋਕਿਆ, “ਬਈ ਹਾਲੇ ਖੂਹ ਹੋਰ ਡੂੰਘਾ ਪੁੱਟ ਲਓ ਪਾਣੀ ਸਿੰਮ ਆਵੇ ਤਾਂ ਹੀ ਚੱਕ ਖੂਹ ਵਿੱਚ ਉਤਾਰਿਓ। ਸਿੱਬੂ ਵਾਰਗੀ ਨੇ ਖੂਹ ਦੇ ਅੰਦਰ ਝਾਕਿਆ, “ਭਰਾਵੋ, ਅੰਦਰ ਤਾਂ ਵਾਹਵਾ ‘ਨੇਰਾ ਏ। ਮਿੱਟੀ ਧਿਆਨ ਨਾਲ ਪੁੱਟਿਓ। ਇਹੋ – ਜਿਹੇ ਖੂਹਾਂ ਵਿਚੋਂ ਕਈ ਵਾਰ ਗਿਠਮੁਠੀਏ ਨਿਕਲ ਆਉਂਦੇ ਹੁੰਦੇ ਨੇ। ਜੇ ਕਿਸੇ ਗਿਠਮੁਠੀਏ ਦੇ ਥਾਂ – ਕੁਥਾਂ ਕਹੀ ਲੱਗ ਗਈ, ਤਾਂ ਜੀਵ – ਹੱਤਿਆ ਦਾ ਪਾਪ ਲੱਗੂ। ਇਸ ਵੇਲੇ ਦੁਪਹਿਰ ਢਲ ਰਹੀ ਸੀ।
1. ਪਿੰਡ ਦਾ ਨਾਂ ਕੀ ਸੀ ?
(ੳ) ਖਵਾਸਪੁਰ
(ਅ) ਖ਼ਾਨਪੁਰ
(ਈ) ਸ਼ੇਰਪੁਰ
(ਸ) ਮਾਹਲਪੁਰ।
ਉੱਤਰ :
(ੳ) ਖਵਾਸਪੁਰ
2. ਪਿੰਡ ਵਾਲਿਆਂ ਨੂੰ ਪਾਣੀ ਦੀ ਲੋੜ ਪੂਰੀ ਕਰਨ ਲਈ ਕਿਸ ਚੀਜ਼ ਦੀ ਜ਼ਰੂਰਤ ਸੀ ?
(ੳ) ਖੂਹ ਦੀ
(ਅ) ਨਲਕੇ ਦੀ
(ਈ) ਟਿਊਬਵੈੱਲ ਦੀ
(ਸ) ਹਲਟ ਦੀ।
ਉੱਤਰ :
(ੳ) ਖੂਹ ਦੀ
3. ਪਿੰਡ ਵਾਲਿਆਂ ਨੇ ਕਿੱਥੇ ਖੂਹ ਪੁੱਟਣ ਦਾ ਫ਼ੈਸਲਾ ਕੀਤਾ ?
(ੳ) ਫਿਰਨੀ ਕੋਲ
(ਅ) ਸ਼ਾਮਲਾਟ ਵਿੱਚ
(ਇ) ਚੁਰੱਸਤੇ ਕੋਲ
(ਸ) ਖੇਤਾਂ ਵਿੱਚ।
ਉੱਤਰ :
(ਅ) ਸ਼ਾਮਲਾਟ ਵਿੱਚ
4. ਖੂਹ ਦੀ ਨਿਸ਼ਾਨ ਦੇਹੀ ਕਰਦਿਆਂ ਕੀ ਬਣਾਇਆ ਗਿਆ ?
(ਉ) ਗੋਲ ਦਾਇਰਾ
(ਅ) ਨਕਸ਼ਾ
(ਈ) ਖ਼ਾਕਾ।
(ਸ) ਹਿਸਾਬ।
ਉੱਤਰ :
(ਉ) ਗੋਲ ਦਾਇਰਾ
5. ਪੱਧਰੀ ਥਾਂ ਨੇ ਹੌਲੀ – ਹੌਲੀ ਕਿਸ ਚੀਜ਼ ਦਾ ਰੂਪ ਧਾਰਨ ਕਰ ਲਿਆ ?
(ਉ) ਮਕਾਨ ਦਾ
(ਅ) ਚਾਰ – ਦੀਵਾਰੀ ਦਾ
(ਈ) ਟੋਏ ਦਾ।
(ਸ) ਤਲਾਂ ਦਾ।
ਉੱਤਰ :
(ਈ) ਟੋਏ ਦਾ।
6. ਇੱਕ ਦਿਨ ਗੱਡੇ ਤੋਂ ਕੀ ਆਇਆ ?
(ੳ) ਇੱਟਾਂ
(ਅ) ਸੀਮਿੰਟ
(ਏ) ਰੇਤ
(ਸ) ਲੱਕੜਾਂ।
ਉੱਤਰ :
(ਸ) ਲੱਕੜਾਂ
7. ਕਾਰੀਗਰਾਂ ਨੇ ਲੱਕੜਾਂ ਜੋੜ ਕੇ ਕੀ ਬਣਾਇਆ ?
(ਉ) ਦਰਵਾਜ਼ਾ
(ਅ) ਖਿੜਕੀ
(ਈ) ਰੋਸ਼ਨਦਾਨ
(ਸ) ਚੱਕ
ਉੱਤਰ :
(ਸ) ਚੱਕ
8. ਚੱਕ ਕਿਹੋ ਜਿਹਾ ਸੀ ?
(ਉ) ਪਹੀਏ ਵਰਗਾ
(ਅ) ਚੁਗਾਠ ਵਰਗਾ
(ਈ) ਗੱਡੇ ਵਰਗਾ
(ਸ) ਹਲ ਵਰਗਾ।
ਉੱਤਰ :
(ਉ) ਪਹੀਏ ਵਰਗਾ
9. ਸਿਆਣੇ ਨੇ ਚੱਕ ਨੂੰ ਕਿਸ ਵੇਲੇ ਖੂਹ ਵਿਚ ਉਤਾਰਨ ਲਈ ਕਿਹਾ ?
(ਉ) ਜਦੋਂ ਅਜੇ ਸੁੱਕਾ ਹੋਵੇ
(ਅ) ਜਦੋਂ ਪਾਣੀ ਸਿੰਮ ਆਵੇ।
(ਈ) ਜਦੋਂ ਡੂੰਘਾਈ ਕਾਫ਼ੀ ਹੋਵੇ
(ਸ) ਜਦੋਂ ਡੂੰਘਾਈ ਘੱਟ ਹੋਵੇ।
ਉੱਤਰ :
(ਅ) ਜਦੋਂ ਪਾਣੀ ਸਿੰਮ ਆਵੇ।
10. ਕਿਸ ਨੇ ਖੂਹ ਵਿਚ ਝਾਕ ਕੇ ਮਿੱਟੀ ਧਿਆਨ ਨਾਲ ਪੁੱਟਣ ਲਈ ਕਿਹਾ ?
(ਉ) ਸ਼ਿੱਬੂ ਵਾਗੀ ਨੇ।
(ਅ) ਰੇਸ਼ਮ ਆਜੜੀ ਨੇ
(ਈ) ਬਚਨੇ ਦੋਧੀ ਨੇ
(ਸ) ਗੋਲੂ ਦਰਜ਼ੀ ਨੇ।
ਉੱਤਰ :
(ਉ) ਸ਼ਿੱਬੂ ਵਾਗੀ ਨੇ।
11. ਸਿੱਬੂ ਖੂਹ ਵਿੱਚੋਂ ਕਿਸ ਦੇ ਨਿਕਲਣ ਦੀ ਗੱਲ ਕਰਦਾ ਹੈ ?
(ੳ) ਮੱਛੀਆਂ
(ਅ) ਨੌਗੱਜਾ
(ਈ) ਗਿਠਮੁਠੀਆ
(ਸ) ਕੱਛੂ।
ਉੱਤਰ :
(ਈ) ਗਿਠਮੁਠੀਆ
ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਕੋਈ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ !
ਉੱਤਰ :
(i) ਪਿੰਡ, ਖਵਾਸਪੁਰ, ਖੂਹ, ਪਾਣੀ, ਟੋਏ।
(ii) ਉਸ, ਉਹਨਾਂ, ਕਿਸੇ।
(iii) ਨਿੱਕੇ – ਜਿਹੇ, ਇਕ ਹੋਰਕ, ਪੱਧਰੀ, ਸਿਰਫ਼, ਕੱਟੀਆਂ – ਤਰਾਸ਼ੀਆਂ।
(iv) ਕਰ ਲਿਆ, ਪੁੱਟਣ ਲੱਗ ਪਏ, ਦਿਸਣ ਲੱਗ ਪਈ, ਬਣਾ ਦਿੱਤਾ, ਢਲ ਰਹੀ ਸੀ।
ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) ‘ਬੁੜ ਦਾ ਵਿਰੋਧੀ ਸ਼ਬਦ ਚੁਣੋ।
(ਉ) ਥੋੜ੍ਹਾ
(ਅ) ਬਹੁਤਾ।
(ਈ) ਬਹੁਤ
(ਸ) ਬਹੁਤਾਤ।
ਉੱਤਰ :
(ਸ) ਬਹੁਤਾਤ।
(ii) ‘‘ਉਹਨਾਂ ਚੱਕ ਨੂੰ ਰੱਸਿਆਂ ਨਾਲ ਬੰਨ੍ਹਿਆ।’ ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ਉ) ਉਹਨਾਂ
(ਅ) ਚੱਕ
(ਈ) ਨੂੰ
(ਸ) ਨਾਲ।
ਉੱਤਰ :
(ਉ) ਉਹਨਾਂ
(iii) ‘‘ਭਰਾਵੋ ! ਅੰਦਰ ਵਾਹਵਾ ‘ਨੇਰਾ ਏ।’ ਇਸ ਵਾਕ ਵਿਕ ਕਿੰਨੇ ਨਾਂਵ ਹਨ ?
(ਉ) ਦੋ
(ਅ ਤਿੰਨ
(ਈ) ਚਾਰ
(ਸ) ਸਾਰੇ।
ਉੱਤਰ :
(ਉ) ਦੋ
ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ –
ਉੱਤਰ :
ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਬੂੜੇ – ……………………..
(ii) ਸ਼ਾਮਲਾਟ – ……………………..
(iii) ਨਿਸ਼ਾਨਦੇਹੀ – ……………………..
(iv) ਵਾਗੀ – ……………………..
ਉੱਤਰ :
(i) ਥੁੜ – ਕਮੀ
(ii) ਸ਼ਾਮਲਾਟ – ਪਿੰਡ ਦੀ ਸਾਂਝੀ ਥਾਂ
(iii) ਨਿਸ਼ਾਨਦੇਹੀ – ਕੋਈ ਕੰਮ ਕਰਨ ਲਈ ਜ਼ਮੀਨ ਦਾ ਹਿਸਾਬ ਲਾਉਣ ਲਈ ਨਿਸ਼ਾਨ ਲਾਉਣਾ
(iv) ਵਾਗੀ – ਗਊਆਂ ਚਰਾਉਣ ਵਾਲਾ।
3. ਰਚਨਾਤਮਕ ਕਾਰਜ
ਪ੍ਰਸ਼ਨ –
ਖੂਹ ਦਾ ਦ੍ਰਿਸ਼ ਬਿਆਨ ਕਰੋ।
ਉੱਤਰ :
ਅੱਜ ਤੋਂ ਪੰਜਾਹ – ਸੱਠ ਸਾਲ ਪਹਿਲਾਂ ਦੇ ਪੰਜਾਬੀ ਸਭਿਆਚਾਰ ਵਿਚ ਖੂਹਾਂ ਦਾ ਬਹੁਤ ਮਹੱਤਵ ਸੀ। ਖੂਹ ਪਿੰਡ ਦੇ ਵਿਚ ਵੀ ਹੁੰਦੇ ਸਨ ਤੇ ਖੇਤਾਂ ਵਿਚ ਵੀ ਪਿੰਡਾਂ ਵਿਚਲੇ ਖੂਹ ਸਾਂਝੇ ਹੁੰਦੇ ਸਨ ਤੇ ਇਨ੍ਹਾਂ ਤੋਂ ਪੀਣ, ਕੱਪੜੇ ਧੋਣ, ਨਹਾਉਣ ਧੋਣ ਤੇ ਪਸ਼ੂਆਂ ਨੂੰ ਪਿਲਾਉਣ ਤੇ ਨਹਾਉਣ ਲਈ ਪਾਣੀ ਕੱਢਿਆ ਜਾਂਦਾ ਸੀ, ਪਰੰਤੁ ਖੇਤਾਂ ਵਿਚਲੇ ਖੂਹਾਂ ਵਿਚੋਂ ਟਿੰਡਾਂ ਜਾਂ ਢੀਂਗਲੀ ਰਾਹੀਂ ਪਾਣੀ ਕੱਢ ਕੇ ਸਿੰਚਾਈ ਦਾ ਕੰਮ ਲਿਆ ਜਾਂਦਾ ਸੀ।
ਪਿੰਡਾਂ ਵਿਚਲੇ ਖੂਹਾਂ ਉੱਤੇ ਪਾਣੀ ਖਿੱਚਣ ਲਈ ਘਿਰਨੀਆਂ ਵੀ ਲੱਗੀਆਂ ਹੁੰਦੀਆਂ ਸਨ ਤੇ ਡੋਲ ਨਾਲ ਲੱਜ ਬੰਨ ਕੇ ਪਾਣੀ ਕੱਢਿਆ ਜਾਂਦਾ ਸੀ। ਖੁਹਾਂ ਦਾ ਪਾਣੀ ਆਮ ਕਰਕੇ ਠੰਢਾ – ਮਿੱਠਾ ਹੁੰਦਾ ਸੀ। ਖੁਹਾਂ ਉੱਤੋਂ ਆਮ ਕਰਕੇ ਇਸਤਰੀਆਂ ਤੇ ਮੁਟਿਆਰਾਂ ਘੜਿਆਂ ਵਿਚ ਪਾਣੀ ਭਰ ਕੇ ਘਰਾਂ ਨੂੰ ਲਿਜਾਂਦੀਆਂ ਸਨ। ਖੂਹਾਂ ਉੱਤੇ ਪਾਣੀ ਭਰਦੀਆਂ ਮੁਟਿਆਰਾਂ ਦਾ ਦ੍ਰਿਸ਼ ਬੜਾ ਲੁਭਾਉਣਾ ਹੁੰਦਾ ਸੀ।
ਇੱਥੋਂ ਰਾਹ ਜਾਂਦੇ ਰਾਹੀਂ ਵੀ ਬੁੱਕਾਂ ਨਾਲ ਪਾਣੀ ਪੀਂਦੇ ਤੇ ਆਪਣੀ ਪਿਆਸ ਬੁਝਾਉਂਦੇ ਸਨ ਕਈ ਰੱਜੇ – ਪੁੱਜੇ ਘਰਾਂ ਦੇ ਵਿਹੜਿਆਂ ਵਿਚ ਨਿੱਜੀ ਖੂਹ ਵੀ ਹੁੰਦੇ ਸਨ। ਪਿੱਛੋਂ ਨਲਕਿਆਂ, ਟਿਊਬਵੈੱਲਾਂ, ਸਬਮਰਸੀਬਲਾਂ ਤੇ ਕਾਰਪੋਰੇਸ਼ਨਾਂ ਦੀ ਸਪਲਾਈ ਟੈਂਕੀਆਂ ਤੋਂ ਪਾਣੀ ਮਿਲਣ ਨਾਲ ਪਿੰਡਾਂ ਵਿਚੋਂ ਖੁਹ ਅਲੋਪ ਗਏ ਹਨ ਤੇ ਨਾਲ ਹੀ ਪੰਜਾਬੀ ਸਭਿਆਚਾਰ ਦਾ ਇਸ ਨਾਲ ਸੰਬੰਧਿਤ ਅਲੌਕਿਕ ਨਜ਼ਾਰਾ ਵੀ।