Punjab State Board PSEB 7th Class Punjabi Book Solutions Chapter 17 ਰੁੱਖ Textbook Exercise Questions and Answers.
PSEB Solutions for Class 7 Punjabi Chapter 17 ਰੁੱਖ
ਪ੍ਰਸ਼ਨ 1.
ਹੇਠ ਲਿਖੇ ਪ੍ਰਸ਼ਨਾਂ ਦੇ ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਓ
(ਉ) ‘ਰੁੱਖ’ ਕਵਿਤਾ ਦਾ ਕਵੀ ਕੌਣ ਹੈ ?
ਉੱਤਰ :
ਸ਼ਿਵ ਕੁਮਾਰ ਬਟਾਲਵੀ ।
(ਅ) ਪਹਿਲੀਆਂ ਦੋ ਸਤਰਾਂ ਵਿੱਚ ਕਿਸ-ਕਿਸ ਰਿਸ਼ਤੇ ਦਾ ਜ਼ਿਕਰ ਆਇਆ ਹੈ ?
ਉੱਤਰ :
ਪੁੱਤਾਂ, ਮਾਂਵਾਂ, ਨੂੰਹਾਂ, ਧੀਆਂ ਤੇ ਭਰਾਵਾਂ ਦੇ ।
(ਬ) ਕਵਿਤਾ ਅਨੁਸਾਰ ਚੂਰੀ ਕਿਸ ਪੰਛੀ ਨੂੰ ਪਾਈ ਜਾਂਦੀ ਹੈ ?
ਉੱਤਰ :
ਕਾਂ ਨੂੰ ।
(ਸ) ਕਵੀ ਕਿਸ ਜੂਨ ਵਿੱਚ ਆਉਣਾ ਚਾਹੁੰਦਾ ਹੈ ?
ਉੱਤਰ :
ਰੁੱਖ ਦੀ ।
(ਹ) ਕਵੀ ਕਿਨ੍ਹਾਂ ਵਿੱਚ ਗਾਉਣਾ ਚਾਹੁੰਦਾ ਹੈ ?
ਉੱਤਰ :
ਰੁੱਖਾਂ ਵਿਚ ।
ਪ੍ਰਸ਼ਨ 2.
ਖ਼ਾਲੀ ਸਥਾਨ ਭਰੋ-
(ਉ) ਕੁੱਝ ਰੁੱਖ ਮੇਰੀ ……….. ਵਾਂਗਰ,
ਚੂਰੀ ਪਾਵਣ ਕਾਂਵਾਂ
(ਅ) ਕੁੱਝ ਰੁੱਖ ਮੇਰਾ ਦਿਲ ਕਰਦਾ ਏ,
ਚੁੰਮਾਂ ਤੇ ………..।
(ੲ) ਸਾਵੀ ਬੋਲੀ ਸਭ …………
ਦਿਲ ਕਰਦਾ ਲਿਖ ਜਾਵਾਂ ।
(ਸ) ਰੁੱਖ ਤਾਂ ਮੇਰੀ ਮਾਂ ਵਰਗੇ ਨੇ,
ਜਿਉਣ ਰੁੱਖਾਂ ਦੀਆਂ ………..।
ਉੱਤਰ :
(ੳ) ਕੁੱਝ ਰੁੱਖ ਮੇਰੀ ਦਾਦੀ ਵਾਂਗਰ,
ਚੂਰੀ ਪਾਵਣ ਕਾਂਵਾਂ ।
(ਅ) ਕੁੱਝ ਰੁੱਖ ਮੇਰਾ ਦਿਲ ਕਰਦਾ ਏ,
ਚੁੰਮਾਂ ਤੇ ਮਰ ਜਾਵਾਂ ।
(ੲ) ਸਾਵੀ ਬੋਲੀ ਸਭ ਰੁੱਖਾਂ ਦੀ,
ਦਿਲ ਕਰਦਾ ਲਿਖ ਜਾਵਾਂ |
(ਸ) ਰੁੱਖ ਤਾਂ ਮੇਰੀ ਮਾਂ ਵਰਗੇ ਨੇ,
ਜਿਊਣ ਰੁੱਖਾਂ ਦੀਆਂ ਛਾਵਾਂ ।
ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਦੇ ਲਿੰਗ ਬਦਲੋ
(ਉ) ਪੁੱਤ – ………..
(ਅ) ਨੂੰਹਾਂ – ………..
(ਇ) ਦਾਦੀ – ………..
(ਸ) ਮਾਂ – ………..
(ਹ) ਕਾਂ – ………..
ਉੱਤਰ :
ਲਿੰਗ ਬਦਲੀ
(ਉ) ਪੁੱਤ – ਧੀ
(ਅ) ਨੂੰਹਾਂ – ਪੁੱਤਰਾਂ
(ਈ) ਦਾਦੀ – ਦਾਦਾ
(ਸ) ਮਾਂ – ਪਿਓ
(ਹ) ਕਾਂ – ਕਾਉਣੀ ।
ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਰੁੱਖ, ਦੂਰੀ, ਤੇਜ਼, ਜੂਨ, ਛਾਵਾਂ ।
ਉੱਤਰ :
1. ਰੁੱਖ (ਦਰੱਖ਼ਤ) – ਸਾਨੂੰ ਰੁੱਖ ਵੱਢਣੇ ਨਹੀਂ ਚਾਹੀਦੇ।
2. ਚੂਰੀ (ਰੋਟੀ ਚੁਰ ਕੇ ਤੇ ਖੰਡ ਘਿਉ ਮਿਲਾ ਕੇ ਬਣਾਇਆ ਖਾਣਾ) – ਮੇਰੀ ਦਾਦੀ ਕਾਂਵਾਂ ਨੂੰ ਚੂਰੀ ਪਾਉਂਦੀ ਹੈ ।
3. ਤੇਜ਼ (ਤਿੱਖੇ ਦਾ ਉਲਟਭਾਵੀ ਸ਼ਬਦ) – ਇਹ ਚਾਕੂ ਬੜਾ ਤੇਜ਼ ਹੈ ।
4. ਜੂਨ (ਜਨਮ) – ਕਵੀ ਰੁੱਖ ਦੀ ਜੂਨ ਵਿਚ ਆਉਣਾ ਚਾਹੁੰਦਾ ਹੈ ।
5. ਛਾਂਵਾਂ (ਧੁੱਪਾਂ ਦਾ ਉਲਟਭਾਵੀ ਸ਼ਬਦ) – ਅਸੀਂ ਗਰਮੀਆਂ ਵਿਚ ਰੁੱਖਾਂ ਦੀ ਛਾਂਵਾਂ ਹੇਠ ਬੈਠਦੇ ਹਾਂ ।
ਪ੍ਰਸ਼ਨ 5.
ਹੇਠਾਂ ਦਿੱਤੀ ਉਦਾਹਰਨ ਨੂੰ ਵੇਖ ਕੇ ਇੱਕੋ-ਜਿਹੀ ਲੈਅ ਵਾਲੇ ਹੋਰ ਸ਼ਬਦ ਲਿਖੋ
(ਉ) ਟਾਂਵਾਂ : ਕਾਂਵਾਂ
(ਅ ਬਾਬੇ : ……….
(ਇ) ਯਾਰਾਂ : ………
(ਸ) ਬੋਲੀ : ……..
(ਹ) ਮਾਂ : ਛਾਂ
(ਕ) ਦਾਦੀ : ……..
(ਖ) ਗਾਵਾਂ : ………
(ਗ) ਰੁੱਖ : ……
ਉੱਤਰ :
(ੳ) ਟਾਂਵਾਂ : ਕਾਂਵਾਂ
(ਅ) ਬਾਬੇ : ਛਾਬੇ
(ਇ) ਯਾਰਾਂ : ਬਾਰਾਂ
(ਸ) ਬੇਲੀ : ਤੇਲੀ
(ਹ) ਮਾਂ : ਛਾਂ
(ਹ) ਮਾਂ : : ਛਾਂ
(ਕ) ਦਾਦੀ: ਸ਼ਾਦੀ
(ਖ) ਗਾਵਾਂ : ਜਾਵਾਂ
(ਗ) ਰੁੱਖ : ਭੁੱਖ ॥
ਪ੍ਰਸ਼ਨ 6.
ਹੇਠ ਲਿਖੀਆਂ ਸਤਰਾਂ ਵਿੱਚੋਂ ਕਿਰਿਆ-ਸ਼ਬਦ ਚੁਣੋ
(ਉ) ਜੇ ਤੁਸੀਂ ਮੇਰਾ ਗੀਤ ਹੈ ਸੁਣਨਾ
(ਅ) ਤੇਜ਼ ਵਗਣ ਜਦ ’ਵਾਵਾਂ
ਇ ਚੁੰਮਾਂ ਤੇ ਮਰ ਜਾਵਾਂ ।
(ਸ) ਕੁੱਝ ਰੁੱਖ ਜਦ ਵੀ ਰਲ ਕੇ ਝੂਮਣ
(ਹ) ਰੁੱਖ ਦੀ ਜੂਨੇ ਆਵਾਂ !
ਉੱਤਰ :
(ੳ) ਸੁਣਨਾ
(ਅ) ਵਗਣ
(ਈ) ਚੁੰਮਾਂ, ਮਰ ਜਾਵਾਂ
(ਸ) ਡੂੰਮਣ
(ਹ) ਆਵਾਂ !
ਕਾਵਿ-ਟੋਟਿਆਂ ਦੇ ਸਰਲ ਅਰਥ
ਪ੍ਰਸ਼ਨ 1.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਉ) ਕੁੱਝ ਰੁੱਖ ਮੈਨੂੰ, ਪੁੱਤ ਲਗਦੇ ਨੇ,
ਕੁੱਝ ਰੁੱਖ ਲਗਦੇ ਮਾਂਵਾਂ
ਕੁੱਝ ਰੁੱਖ ਨੂੰਹਾਂ ਧੀਆਂ ਲੱਗਦੇ
ਕੁੱਝ ਰੁਖ ਵਾਂਗ ਭਰਾਵਾਂ
ਕੁੱਝ ਰੁੱਖ ਮੇਰੇ ਬਾਬੇ ਵਾਕਣ
ਪੱਤਰ ਟਾਵਾਂ-ਟਾਵਾਂ
ਕੁੱਝ ਰੁੱਖ ਮੇਰੀ ਦਾਦੀ ਵਰਗੇ
ਚੂਰੀ ਪਾਵਣ ਕਾਵਾਂ ।
ਉੱਤਰ :
ਕਵੀ ਕਹਿੰਦਾ ਹੈ ਕਿ ਕੁੱਝ ਰੁੱਖ ਉਸ ਨੂੰ ਆਪਣੇ ਪੁੱਤਾਂ ਵਰਗੇ ਪ੍ਰਤੀਤ ਹੁੰਦੇ ਹਨ ਤੇ ਕੁੱਝ ਮਾਂਵਾਂ ਵਰਗੇ ਪ੍ਰਤੀਤ ਹੁੰਦੇ ਹਨ । ਕੁੱਝ ਰੁੱਖ ਉਸ ਨੂੰ ਨੂੰਹਾਂ, ਧੀਆਂ ਤੇ ਭਰਾਵਾਂ ਵਰਗੇ ਲਗਦੇ ਹਨ । ਕੁੱਝ ਟਾਵੇਂ-ਟਾਵੇਂ ਪੱਤਿਆਂ ਵਾਲੇ ਰੁੱਖ ਉਸ ਨੂੰ ਆਪਣੇ ਬਾਬੇ ਵਰਗੇ ਜਾਪਦੇ ਹਨ ਤੇ ਕੁੱਝ ਕਾਂਵਾਂ ਨੂੰ ਚੂਰੀ ਪਾਉਣ ਵਾਲੀ ਦਾਦੀ ਵਰਗੇ ।
ਔਖੇ ਸ਼ਬਦਾਂ ਦੇ ਅਰਥ : ਵਾਕਣ-ਵਰਗੇ । ਪੱਤਰ-ਪੱਤਾ । ਟਾਂਵਾਂ-ਟਾਂਵਾਂ-ਕੋਈ-ਕੋਈ ॥
ਪ੍ਰਸ਼ਨ 2.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਅ) ਕੁੱਝ ਰੁੱਖ ਯਾਰਾਂ ਵਰਗੇ ਲੱਗਦੇ
ਚੁੰਮਾਂ ਤੇ ਗਲ ਲਾਵਾਂ
ਇਕ ਮੇਰੀ ਮਹਿਬੂਬਾ ਵਾਕਣ
ਮਿੱਠਾ ਅਤੇ ਦੁਖਾਵਾਂ
ਕੁੱਝ ਰੁੱਖ ਮੇਰਾ ਦਿਲ ਕਰਦਾ ਏ
ਮੋਢੇ ਚੁੱਕ ਖਿਡਾਵਾਂ ਕੁੱਝ ਰੁੱਖ ਮੇਰਾ ਦਿਲ ਕਰਦਾ ਏ
ਚੁੰਮਾਂ ਤੇ ਮਰ ਜਾਵਾਂ ।
ਉੱਤਰ :
ਕਵੀ ਕਹਿੰਦਾ ਹੈ ਕਿ ਕੁੱਝ ਰੁੱਖ ਉਸ ਨੂੰ ਆਪਣੇ ਯਾਰਾਂ ਵਰਗੇ ਲੱਗਦੇ ਹਨ, ਜਿਨ੍ਹਾਂ ਨੂੰ ਉਹ ਚੁੰਮਦਾ ਤੇ ਗਲ ਨਾਲ ਲਾਉਂਦਾ ਹੈ । ਇਕ ਰੁੱਖ ਉਸ ਦੀ ਮਹਿਬੂਬਾ ਵਰਗਾ ਮਿੱਠਾ ਪਰ ਦੁੱਖ ਦੇਣ ਵਾਲਾ ਹੈ । ਕੁੱਝ ਰੁੱਖਾਂ ਨੂੰ ਦੇਖ ਕੇ ਉਸ ਦਾ ਦਿਲ ਕਰਦਾ ਹੈ ਕਿ ਉਨ੍ਹਾਂ ਨੂੰ ਮੋਢਿਆਂ ਉੱਪਰ ਚੁੱਕ ਕੇ ਖਿਡਾਵੇ । ਕੁੱਝ ਰੁੱਖ ਅਜਿਹੇ ਹਨ, ਜਿਨ੍ਹਾਂ ਨੂੰ ਦੇਖ ਕੇ ਉਸ ਦਾ ਦਿਲ ਕਰਦਾ ਹੈ ਕਿ ਉਹ ਉਨ੍ਹਾਂ ਨੂੰ ਚੁੰਮੇ ਤੇ ਮਰ ਜਾਵੇ ।
ਔਖੇ ਸ਼ਬਦਾਂ ਦੇ ਅਰਥ : ਮਹਿਬੂਬਾ-ਪ੍ਰੇਮਿਕਾ | ਦੁਖਾਵਾਂ-ਦੁੱਖ ਦੇਣ ਵਾਲਾ ।
ਪ੍ਰਸ਼ਨ 3.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਕਰੋ-
(ਇ) ਕੁੱਝ ਰੁੱਖ ਜਦ ਵੀ ਰਲ ਕੇ ਝੂਮਣ
ਤੇਜ਼ ਵਗਣ ਜਦ ‘ਵਾਵਾਂ’
ਸਾਵੀ ਬੋਲੀ ਸਭ ਰੁੱਖਾਂ ਦੀ
ਦਿਲ ਕਰਦਾ ਲਿਖ ਜਾਵਾਂ
ਮੇਰਾ ਵੀ ਇਹ ਦਿਲ ਕਰਦਾ ਏ
ਰੁੱਖ ਦੀ ਜੂਨੇ ਆਵਾਂ
ਜੇ ਤੁਸਾਂ ਮੇਰਾ ਗੀਤ ਹੈ ਸੁਣਨਾ
ਮੈਂ ਰੁੱਖਾਂ ਵਿਚ ਗਾਵਾਂ
ਰੁੱਖ ਤਾਂ ਮੇਰੀ ਮਾਂ ਵਰਗੇ ਨੇ
ਜੀਉਣ ਰੁੱਖਾਂ ਦੀਆਂ ਛਾਵਾਂ ।
ਉੱਤਰ :
ਕਵੀ ਕਹਿੰਦਾ ਹੈ ਕਿ ਕੁੱਝ ਰੁੱਖ ਅਜਿਹੇ ਹਨ, ਜਦੋਂ ਉਹ ਤੇਜ਼ ਹਵਾਵਾਂ ਦੇ ਵਗਣ ਨਾਲ ਰਲ ਕੇ ਝੂਮਦੇ ਹਨ, ਤਾਂ ਉਸ ਦਾ ਦਿਲ ਕਰਦਾ ਹੈ ਕਿ ਉਨ੍ਹਾਂ ਸਭਨਾਂ ਦੀ ਬੋਲੀ ਨੂੰ ਲਿਖ ਲਵੇ ਉਸ ਦਾ ਆਪਣਾ ਦਿਲ ਕਰਦਾ ਹੈ ਕਿ ਉਹ ਰੁੱਖ ਦੀ ਜੂਨ ਵਿਚ ਪੈ ਜਾਵੇ ਉਹ ਕਹਿੰਦਾ ਹੈ ਕਿ ਜੇਕਰ ਉਹ ਉਸ ਤੋਂ ਕੋਈ ਗੀਤ ਸੁਣਨਾ ਚਾਹੁੰਦੇ ਹਨ, ਤਾਂ ਉਹ ਰੁੱਖਾਂ ਵਿਚ ਗਾ ਰਿਹਾ ਹੈ । ਉੱਥੇ ਆ ਕੇ ਉਸ ਤੋਂ ਗੀਤ ਸੁਣ ਲੈਣ । ਇਹ ਸਾਰੇ ਰੁੱਖ ਉਸ ਦੀ ਮਾਂ ਵਰਗੇ ਹਨ । ਇਨ੍ਹਾਂ ਰੁੱਖਾਂ ਦੀਆਂ ਛਾਵਾਂ ਹਮੇਸ਼ਾਂ ਕਾਇਮ ਰਹਿਣ । ਇਨ੍ਹਾਂ ਤੋਂ ਮਾਂ ਦੇ ਪਿਆਰ ਵਾਲਾ ਰਸ . ਮਿਲਦਾ ਹੈ ।
ਔਖੇ ਸ਼ਬਦਾਂ ਦੇ ਅਰਥ : ਸਾਵੀ-ਹਰੀ ਭਰੀ । ਜੁਨੇ-ਜੂਨ ਵਿਚ, ਜਨਮ ਵਿਚ ।