Punjab State Board PSEB 7th Class Punjabi Book Solutions Chapter 15 ਜੀਅ ਕਰੇ Textbook Exercise Questions and Answers.
PSEB Solutions for Class 7 Punjabi Chapter 15 ਜੀਅ ਕਰੇ (1st Language)
Punjabi Guide for Class 7 PSEB ਜੀਅ ਕਰੇ Textbook Questions and Answers
ਜੀਅ ਕਰੇ ਪਾਠ-ਅਭਿਆਸ
1. ਦੱਸੋ :
(ਉ) ਕਵੀ ਦਾ ਕੀ-ਕੀ ਬਣਨ ਨੂੰ ਜੀਅ ਕਰਦਾ ਹੈ ?
ਉੱਤਰ :
ਕਵੀ ਦਾ ਬਿਰਖ ਬਣਨ ਲਈ ਵੀ ਜੀਅ ਕਰਦਾ ਹੈ ਤੇ ਨਦੀ ਵੀ।
(ਅ) ਕਵੀ ਬਿਰਖ ਬਣ ਕੇ ਕੀ ਕਰਨਾ ਲੋਚਦਾ ਹੈ ?
ਉੱਤਰ :
ਕਵੀ ਬਿਰਖ ਬਣ ਕੇ ਸਭ ਨੂੰ ਠੰਢੀ ਛਾਂ ਦੇਣੀ ਚਾਹੁੰਦਾ ਹੈ। ਉਹ ਆਪਣੇ ਉੱਤੇ ਪੰਛੀਆਂ ਦੇ ਆਲ੍ਹਣੇ ਸਜਾਉਣੇ ਚਾਹੁੰਦਾ ਹੈ। ਉਹ ਸਭ ਨੂੰ ਕੁਦਰਤ ਦਾ ਰਸ ਭਰਿਆ ਗੀਤ ਸੁਣਾਉਣਾ ਚਾਹੁੰਦਾ ਹੈ। ਉਹ ਧਰਤੀ ਵਿਚ ਗੱਡਿਆ ਰਹਿ ਕੇ ਹੜ੍ਹਾਂ ਦੇ ਪਾਣੀਆਂ ਨੂੰ ਰੋਕਣਾ ਤੇ ਬੱਦਲਾਂ ਨੂੰ ਸੱਦ ਕੇ ਮੀਂਹ ਵਰ੍ਹਾਉਣਾ ਚਾਹੁੰਦਾ ਹੈ।
(ਈ) ਕਵੀ ਨਦੀ ਬਣ ਕੇ ਕੀ ਕਰਨਾ ਚਾਹੁੰਦਾ ਹੈ ?
ਉੱਤਰ :
ਕਵੀ ਨਦੀ ਬਣ ਕੇ ਧਰਤੀ, ਪੰਛੀਆਂ ਤੇ ਮਨੁੱਖਾਂ ਦੀ ਹਰ ਸਮੇਂ ਪਿਆਸ ਬੁਝਾਉਣੀ ਚਾਹੁੰਦਾ ਹੈ। ਉਹ ਪਿੰਡਾਂ ਤੇ ਸ਼ਹਿਰਾਂ ਕੋਲੋਂ ਲੰਘ ਕੇ ਉਨ੍ਹਾਂ ਦਾ ਕਣ – ਕਣ ਮਹਿਕਾਉਣਾ ਚਾਹੁੰਦਾ ਹੈ। ਉਹ ਕੱਲਰਾਂ ਤੇ ਬੰਜਰਾਂ ਵਿਚ ਹਰਿਆਵਲ ਅਰਥਾਤ ਫ਼ਸਲਾਂ ਤੇ ਰੁੱਖ ਪੈਦਾ ਕਰਨੇ ਚਾਹੁੰਦਾ ਹੈ।
(ਸ) ਨਦੀਆਂ ਦਾ ਪਾਣੀ ਮਨੁੱਖ ਲਈ ਕਿਵੇਂ ਲਾਭਦਾਇਕ ਹੈ ?
ਉੱਤਰ :
ਨਦੀਆਂ ਦਾ ਪਾਣੀ ਮਨੁੱਖ ਦੀ ਪਿਆਸ ਬੁਝਾਉਂਦਾ ਹੈ। ਇਸ ਨਾਲ ਫ਼ਸਲਾਂ ਤੇ ਫੁੱਲਾਂ – ਫਲਾਂ ਨਾਲ ਲੱਦੇ ਰੁੱਖ ਪੈਦਾ ਹੁੰਦੇ ਹਨ।
2. ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ:
(ਉ) ਕਿਣ-ਮਿਣ ਬਰਸੇ ਮੇਘਲਾ,
(ਅ) ਧਰਤੀ, ਪੰਛੀ ਤੇ ਮਾਨਵ ਦੀ,
(ਈ) ਕੱਲਰਾਂ, ਬੰਜਰਾਂ ਦੀ ਹਿੱਕ ‘ਚੋਂ ਮੈਂ,
ਉੱਤਰ :
(ਉ) ਕਿਣ – ਮਿਣ ਬਸੇ ਮੇਘਲਾ, – ਮੈਂ ਹੋਰ ਹਰਾ ਹੋ ਜਾਵਾਂ।
(ਅ) ਧਰਤੀ, ਪੰਛੀ ਤੇ ਮਾਨਵ ਦੀ, – ਹਰ ਪਲ ਪਿਆਸ ਬੁਝਾਵਾਂ !
(ਇ) ਕੱਲਰਾਂ, ਬੰਜਰਾਂ ਦੀ ਹਿੱਕ ‘ਚੋਂ, – ਹਰਿਆਲੀ ਉਪਜਾਵਾਂ।
3. ਔਖੇ ਸ਼ਬਦਾਂ ਦੇ ਅਰਥ :
- ਬਿਰਖ : ਰੁੱਖ, ਦਰਖ਼ਤ
- ਹਰਿਆਵਲ : ਹਰਿਆਲੀ, ਹਰਾ-ਭਰਾ
- ਕਮਲ : ਨਾਜ਼ਕ, ਨਰਮ, ਮੁਲਾਇਮ
- ਮੇਘਲਾ : ਬੱਦਲ
- ਨੀਰ : ਪਾਣੀ, ਜਲ
- ਗੁਰਾਂਆਂ : ਪਿੰਡ
- ਮਾਨਵ : ਮਨੁੱਖ
- ਬੰਜਰ : ਅਣਉਪਜਾਊ ਧਰਤੀ
4. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :
ਬਿਰਖ, ਹਰਿਆਵਲ, ਆਲ੍ਹਣੇ, ਕੁਦਰਤ, ਕਿਣ-ਮਿਣ, ਪਿਆਸ, ਮਹਿਕਾਉਣਾ
ਉੱਤਰ :
- ਕੁਦਰਤ ਕਿਰਤੀ, ਸਾਰਾ ਆਲਾ – ਦੁਆਲਾ) – ਖੰਡ, ਹਿਮੰਡ, ਮਨੁੱਖ, ਜੀਵ ਤੇ ਬਨਸਪਤੀ ਸਭ ਕੁਦਰਤ ਦੇ ਅੰਗ ਹਨ !
- ਆਲ੍ਹਣਾ ਪੰਛੀ ਦਾ ਤੀਲ੍ਹਿਆਂ ਦਾ ਘਰ) – ਇਸ ਰੁੱਖ ਉੱਤੇ ਬਹੁਤ ਸਾਰੇ ਪੰਛੀਆਂ ਦੇ ਆਲ੍ਹਣੇ ਹਨ।
- ਠੰਢੀਆਂ ਛਾਂਵਾਂ ਠੰਢ ਪਾਉਣ ਵਾਲੀਆਂ ਛਾਂਵਾਂ) – ਗਰਮੀਆਂ ਵਿਚ ਲੋਕ ਰੁੱਖਾਂ ਦੀਆਂ ਠੰਢੀਆਂ ਛਾਵਾਂ ਦਾ ਆਨੰਦ ਮਾਣਦੇ ਹਨ।
- ਰਸ ਭਰਿਆ ਸੁਆਦਲਾ) – ਉਸ ਦਾ ਭਾਸ਼ਨ ਹਾਸ ਰਸ ਭਰਿਆ ਸੀ।
- ਬੇਪਰਵਾਹ ਬੰਧਨਾਂ ਰਹਿਤ – ਬੰਦੇ ਨੂੰ ਆਪਣੀ ਜ਼ਿੰਮੇਵਾਰੀ ਵਲੋਂ ਬੇਪਰਵਾਹ ਨਹੀਂ ਹੋਣਾ ਚਾਹੀਦਾ।
- ਕਣ – ਕਣ (ਕਿਣਕਾ ਕਿਣਕਾ) – ਅੱਜ ਦਾ ਮੀਂਹ ਧਰਤੀ ਦੇ ਕਣ – ਕਣ ਵਿਚ ਰਚ ਗਿਆ।
- ਮਹਿਕਾਉਣਾ ਖ਼ੁਸ਼ਬੂ ਨਾਲ ਭਰਨਾ) – ਫੁੱਲਾਂ ਨੇ ਆਲਾ – ਦੁਆਲਾ ਮਹਿਕਾ ਦਿੱਤਾ ਸੀ।
- ਹਰਿਆਵਲ (ਹਰੀ – ਭਰੀ ਬਨਸਪਤੀ ਦਾ ਵਿਸ਼) – ਬਰਸਾਤਾਂ ਵਿਚ ਚੁਫ਼ੇਰਾ ਹਰਿਆਵਲ ਨਾਲ ਭਰਪੂਰ ਹੁੰਦਾ ਹੈ।
- ਬਿਰਖ ਰੁੱਖ) – ਇਹ ਬਿਰਖ ਹਰਾ – ਭਰਾ ਹੈ।
- ਬੰਜਰ (ਜਿਸ ਧਰਤੀ ਵਿਚ ਕੁੱਝ ਵੀ ਨਾ ਜੰਮੇ) – ਇਸ ਬੰਜਰ ਧਰਤੀ ਵਿਚ ਕੁੱਝ ਵੀ ਪੈਦਾ ਨਹੀਂ ਹੁੰਦਾ।
- ਪਿਆਸ (ਤੇਹ – ਮੈਂ ਪਾਣੀ ਪੀ ਕੇ ਆਪਣੀ ਪਿਆਸ ਬੁਝਾਈ॥
- ਕਿਣ – ਮਿਣ ਬੂੰਦਾ – ਬਾਂਦੀ) – ਕੱਲ੍ਹ ਇੱਥੇ ਹੁਸ਼ਿਆਰਪੁਰ ਵਰਗਾ ਭਰਵਾਂ ਮੀਂਹ ਨਹੀਂ ਪਿਆ, ਬੱਸ ਕਿਣ – ਮਿਣ ਹੀ ਹੁੰਦੀ ਰਹੀ।
5. ਪੜੋ, ਸਮਝੋ ਤੇ ਠੀਕ ਮਿਲਾਣ ਕਰੋ :
- ਬਿਰਖ – ਪਾਣੀ
- ਪੰਛੀ – ਵਰਖਾ
- ਬੱਦਲ – ਆਲ੍ਹਣਾ
- ਨਦੀ – ਛਾਂ
ਉੱਤਰ :
- ਬਿਰਖ – ਛਾਂ
- ਪੰਛੀ – ਆਲ੍ਹਣਾ
- ਬੱਦਲ – ਵਰਖਾ
- ਨਦੀ – ਪਾਣੀ।
ਅਧਿਆਪਕ ਲਈ :
ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਅਤੇ ਰੁੱਖਾਂ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਜਾਵੇ।
ਵਿਦਿਆਰਥੀਆਂ ਲਈ :
ਇੱਕ ਭੂ-ਦ੍ਰਿਸ਼ ਬਣਾਓ ਜਿਸ ਵਿੱਚ ਰੁੱਖ, ਨਦੀ ਅਤੇ ਬੱਦਲ ਦਿਖਾਏ ਗਏ ਹੋਣ। ਇਸ ਵਿੱਚ ਸੋਹਣੇ ਰੰਗ ਵੀ ਭਰੋ।
PSEB 7th Class Punjabi Guide ਜੀਅ ਕਰੇ Important Questions and Answers
1. ਕਾਵਿ – ਟੋਟਿਆਂ ਦੇ ਸਰਲ ਅਰਥ
ਪ੍ਰਸ਼ਨ 1.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਕਰੋ
(ਉ) ਜੀਅ ਕਰੇ
ਮੈਂ ਬਿਰਖ ਬਣਾਂ,
ਸਭ ਨੂੰ ਦੇਵਾਂ ਹਰਿਆਵਲ
ਦੇਵਾਂ ਠੰਢੀਆਂ ਛਾਵਾਂ।
ਪੰਛੀਆਂ ਦੇ ਆਲ੍ਹਣੇ ਸਜਾਵਾਂ।
ਕੁਦਰਤ ਦਾ ਰਸ – ਭਰਿਆ, ਕੋਮਲ,
ਸਭ ਨੂੰ ਗੀਤ ਸੁਣਾਵਾਂ।
ਬੇਪਰਵਾਹੇ ਪਾਣੀ ਰੋਕਾਂ,
ਧਰਤੀ ਦੇ ਸੀਨੇ ਵਿਚ ਰੁਮਕਾਂ,
ਬੱਦਲਾਂ ਨੂੰ ਵਾਜਾਂ ਮਾਰ ਬੁਲਾਵਾਂ।
ਕਿਣਮਿਣ ਵਰਸੇ ਮੇਘਲਾ,
ਮੈਂ ਹੋਰ ਹਰਾ ਹੋ ਜਾਵਾਂ।
ਸਭ ਨੂੰ ਦੇਵਾਂ ਠੰਢੀਆਂ ਛਾਵਾਂ।
ਉੱਤਰ :
ਕਵੀ ਕਹਿੰਦਾ ਹੈ ਕਿ ਮੇਰਾ ਜੀਅ ਕਰਦਾ ਹੈ ਕਿ ਮੈਂ ਰੁੱਖ ਬਣ ਜਾਵਾਂ ਤੇ ਸਭ ਨੂੰ ਹਰਿਆਵਲ ਤੇ ਠੰਢੀਆਂ ਛਾਵਾਂ ਦੇਵਾਂ। ਮੈਂ ਆਪਣੇ ਉੱਤੇ ਪੰਛੀਆਂ ਦੇ ਸੋਹਣੇ ਆਲ੍ਹਣੇ ਸਜਾ ਲਵਾਂ ਤੇ ਸਾਰਿਆਂ ਨੂੰ ਕੁਦਰਤ ਦਾ ਰਸ ਭਰਿਆ ਕੋਮਲ ਗੀਤ ਸੁਣਾਵਾਂ। ਮੈਂ ਧਰਤੀ ਦੇ ਸੀਨੇ ਵਿਚ ਵਿਚਰਦਾ ਹੋਇਆ ਬੇਪਰਵਾਹੀ ਨਾਲ ਆ ਰਹੇ ਪਾਣੀ ਦੇ ਰੋੜਾਂ ਨੂੰ ਰੋਕ ਲਵਾਂ ਤੇ ਆਪਣੀ ਹੋਂਦ ਨਾਲ ਬੱਦਲਾਂ ਨੂੰ ਅਵਾਜ਼ਾਂ ਮਾਰ ਕੇ ਬੁਲਾ ਲਵਾਂ। ਫਲਸਰੂਪ ਕਿਣ – ਮਿਣ ਕਰਦੇ ਹੋਏ ਬੱਦਲ ਵਨ, ਜਿਸ ਨਾਲ ਮੈਂ ਵੀ ਹਰਾ – ਭਰਾ ਰਹਾਂ ਤੇ ਸਭ ਨੂੰ ਠੰਢੀਆਂ ਛਾਵਾਂ ਦਿੰਦਾ ਰਹਾਂ।
ਔਖੇ ਸ਼ਬਦਾਂ ਦੇ ਅਰਥ – ਬੇਪਰਵਾਹੇ ਪਾਣੀ – ਹੜ੍ਹ ! ਰੁਮਕਾਂ – ਰਹਾਂ। ਮੇਘਲਾ – ਬੱਦਲ
ਪ੍ਰਸ਼ਨ 2.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਕਰੋ –
ਅ ਜੀਅ ਕਰੇ…
ਮੈਂ ਨਦੀ ਬਣਾਂ,
ਤੇ ਸਭ ਨੂੰ ਨੀਰ ਪਿਆਵਾਂ।
ਧਰਤੀ, ਪੰਛੀ ਤੇ ਮਾਨਵ ਦੀ,
ਹਰ ਪਲ ਪਿਆਸ ਬੁਝਾਵਾਂ।
ਕਣ – ਕਣ ਨੂੰ ਮਹਿਕਾਵਾਂ
ਸ਼ਹਿਰ, ਗਰਾਂ ਤਕ ਜਾਵਾਂ।
ਮੈਂ ਨਦੀ ਬਣਾਂ,
ਕੱਲਰਾਂ, ਬੰਜਰਾਂ ਦੀ ਹਿੱਕ ’ਚੋਂ ਮੈਂ,
ਹਰਿਆਲੀ ਉਪਜਾਵਾਂ।
ਮੈਂ ਨਦੀ ਬਣਾਂ,
ਤੇ ਜਲ ਦਾ ਗੀਤ ਸੁਣਾਵਾਂ।
ਉੱਤਰ :
ਕਵੀ ਕਹਿੰਦਾ ਹੈ ਕਿ ਮੇਰਾ ਜੀਅ ਕਰਦਾ ਹੈ ਕਿ ਮੈਂ ਨਦੀ ਬਣ ਜਾਵਾਂ। ਮੈਂ ਧਰਤੀ, ਪੰਛੀਆਂ ਤੇ ਮਨੁੱਖਾਂ ਸਭ ਨੂੰ ਪਾਣੀ ਪਿਲਾਉਂਦਾ ਹੋਇਆ ਉਨ੍ਹਾਂ ਦੀ ਪਿਆਸ ਦੂਰ ਕਰਾਂ। ਮੈਂ ਪਿੰਡਾਂ ਤੇ ਸ਼ਹਿਰਾਂ ਵਿਚੋਂ ਹੁੰਦਾ ਹੋਇਆ ਧਰਤੀ ਦੇ ਕਣ ਕਣ ਨੂੰ ਮਹਿਕਾਂ ਨਾਲ ਭਰ ਦਿਆਂ। ਮੇਰਾ ਜੀਅ ਕਰਦਾ ਹੈ ਕਿ ਮੈਂ ਨਦੀ ਬਣ ਕੇ ਕੱਲਰਾਂ ਤੇ ਬੰਜਰਾਂ ਦੀ ਹਿੱਕ ਵਿਚੋਂ ਹਰਿਆਵਲ ਪੈਦਾ ਕਰਾਂ ਤੇ ਸਭ ਨੂੰ ਜਲ ਦਾ ਗੀਤ ਸੁਣਾਵਾਂ।
ਔਖੇ ਸ਼ਬਦਾਂ ਦੇ ਅਰਥ – ਨੀਰ – ਪਾਣੀ ਗਰਾਂ – ਪਿੰਡ ਕੱਲ – ਕੱਲਰੀ ਬੰਜਰ ਧਰਤੀ ! ਬੰਜਰ – ਜਿਸ ਜ਼ਮੀਨ ਉੱਤੇ ਕੁੱਝ ਵੀ ਪੈਦਾ ਨਾ ਹੋਵੇ।
2. ਰਚਨਾਤਮਕ ਕਾਰਜ
ਪ੍ਰਸ਼ਨ –
ਇਕ ਭੂ – ਦ੍ਰਿਸ਼ ਬਣਾਓ, ਜਿਸ ਵਿਚ ਰੁੱਖ, ਨਦੀ ਅਤੇ ਬੱਦਲ ਦਿਖਾਏ ਗਏ ਹੋਣ। ਇਸ ਵਿਚ ਸੋਹਣੇ ਰੰਗ ਭਰੋ।
ਉੱਤਰ :