Punjab State Board PSEB 7th Class Punjabi Book Solutions Chapter 15 ਫ਼ੈਸਲਾ Textbook Exercise Questions and Answers.
PSEB Solutions for Class 7 Punjabi Chapter 15 ਫ਼ੈਸਲਾ
(ਉ) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ-
(i) ਤਿੰਨੇ ਦੋਸਤ ਕਿਹੜਾ ਤਿਉਹਾਰ ਮਨਾਉਣ ਦੀਆਂ ਵਿਉਂਤਾਂ ਬਣਾ ਰਹੇ ਸਨ ?
(ਉ) ਦੁਸਹਿਰੇ ਦੀਆਂ
(ਅ) ਦੀਵਾਲੀ ਦੀਆਂ
(ਇ) ਕ੍ਰਿਸਮਿਸ ਦੀਆਂ ।
ਉੱਤਰ :
(ਅ) ਦੀਵਾਲੀ ਦੀਆਂ ✓
(ii) ਮੈਡਮ ਦੀਵਾਲੀ ਵਾਲੇ ਦਿਨ ਕੀ ਕਰਨ ਆਏ ਸਨ ?
(ਉ) ਸਲਾਹ ਦੇਣ
(ਅ) ਮੂਡ ਖ਼ਰਾਬ ਕਰਨ
(ਇ) ਸਮਝਾਉਣ ਲਈ ।
ਉੱਤਰ :
(ਇ) ਸਮਝਾਉਣ ਲਈ । ✓
(ii) ਸਰਘੀ ਦੀ ਮੰਮੀ ਦੇ ਕਿਹੜੇ ਅੰਗ ‘ਤੇ ਪਟਾਕੇ ਦਾ ਅਸਰ ਹੋਇਆ ?
(ਉ) ਸਰੀਰ ‘ਤੇ
(ਆ) ਲੱਤਾਂ ‘ਤੇ
(ਇ) ਅੱਖਾਂ ‘ਤੇ ।
ਉੱਤਰ :
(ਇ) ਅੱਖਾਂ ‘ਤੇ । ✓
(iv) ਤਿੰਨਾਂ ਦੋਸਤਾਂ ਨੇ ਪਟਾਕੇ ਖ਼ਰੀਦਣ ਲਈ ਲਿਆਂਦੇ ਪੈਸਿਆਂ ਦਾ ਕੀ ਕੀਤਾ ?
(ਉ) ਜੁਗਨੂੰ ਦੀ ਮੰਮੀ ਨੂੰ ਦੇ ਦਿੱਤੇ
(ਅ) ਖ਼ਰਚ ਲਏ
(ਇ) ਸਰਘੀ ਦੀ ਮੰਮੀ ਨੂੰ ਦਿੱਤੇ ।
ਉੱਤਰ :
(ਇ) ਸਰਘੀ ਦੀ ਮੰਮੀ ਨੂੰ ਦਿੱਤੇ । ✓
(ਅ) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਦੋਵੇਂ ਦੋਸਤ ਦੀਵਾਲੀ ਵਾਲੇ ਦਿਨ ਕੀ ਵਿਉਂਤਾਂ ਬਣਾ ਰਹੇ ਸਨ ?
ਉੱਤਰ :
ਦੋਵੇਂ ਦੋਸਤ ਦੀਵਾਲੀ ਵਾਲੇ ਦਿਨ ਵੱਖ-ਵੱਖ ਤਰ੍ਹਾਂ ਦੇ ਪਟਾਕੇ ਖ਼ਰੀਦਣ ਦੀਆਂ ਵਿਉਂਤਾਂ ਬਣਾ ਰਹੇ ਸਨ ।
ਪ੍ਰਸ਼ਨ 2.
ਪੰਜਾਬੀ ਵਾਲੇ ਮੈਡਮ ਜੁਗਨੂੰ ਨੂੰ ਕੀ ਦੱਸਣ ਆਏ ਸਨ ?
ਉੱਤਰ :
ਪੰਜਾਬੀ ਵਾਲੇ ਮੈਡਮ ਜੁਗਨੂੰ ਨੂੰ ਇਹ ਦੱਸਣ ਲਈ ਆਏ ਸਨ ਕਿ ਭਿੰਨ-ਭਿੰਨ ਤਾਂ ਤੋਂ ਨਿਕਲਿਆ ਧੂੰਆਂ ਕਿਸ ਤਰ੍ਹਾਂ ਧਰਤੀ ਉਤਲੀ ਜੀਵਨ ਰੱਖਿਅਕ ਓਜ਼ੋਨ ਪਰਤ ਦਾ ਨਾਸ਼ ਕਰ ਰਿਹਾ ਹੈ ।
ਪ੍ਰਸ਼ਨ 3.
ਜੁਗਨੂੰ ਨੇ ਕਿਸ ਗੱਲ ਦਾ ਡਰ ਪ੍ਰਗਟ ਕੀਤਾ ਸੀ ?
ਉੱਤਰ :
ਜੁਗਨੂੰ ਨੇ ਡਰ ਪ੍ਰਗਟ ਕੀਤਾ ਸੀ ਕਿ ਦਿਵਾਲੀ ਦੇ ਦਿਨ ਚਲਾਏ ਜਾਣ ਵਾਲੇ ਲੱਖਾਂ-ਕਰੋੜਾਂ ਦੇ ਪਟਾਕੇ ਤਾਂ ਉਸਦਾ ਹੋਰ ਨੁਕਸਾਨ ਕਰਨਗੇ ।
ਪ੍ਰਸ਼ਨ 4.
ਅਖ਼ਬਾਰ ਵਿਚ ਕੀ ਲਿਖਿਆ ਹੋਇਆ ਸੀ ?
ਉੱਤਰ :
ਅਖ਼ਬਾਰ ਵਿਚ ਪਟਾਕਿਆਂ ਦੇ ਜ਼ਹਿਰੀਲੇ ਧੂੰਏਂ ਦੇ ਨੁਕਸਾਨਾਂ ਬਾਰੇ ਲਿਖਿਆ ਹੋਇਆ ਸੀ ।
ਪ੍ਰਸ਼ਨ 5.
ਜੁਗਨੂੰ ਨੇ ਸ਼ੈਰੀ ਨੂੰ ਕੀ ਕਿਹਾ ?
ਉੱਤਰ :
ਜੁਗਨੂੰ ਨੇ ਸ਼ੈਰੀ ਨੂੰ ਕਿਹਾ ਕਿ ਉਹ ਪਟਾਕੇ ਨਹੀਂ ਖ਼ਰੀਦੇਗਾ ।
(ੲ) ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਓਜ਼ੋਨ ਪਰਤ ਵਿਚ ਛੇਕ ਹੋਣ ਨਾਲ ਕੀ ਹੋਵੇਗਾ ?
ਉੱਤਰ :
ਓਜ਼ੋਨ ਪਰਤ ਵਿਚ ਛੇਕ ਹੋਣ ਨਾਲ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਧਰਤੀ ਉੱਤੇ ਪਹੁੰਚ ਕੇ ਕੇਵਲ ਫ਼ਸਲਾਂ ਤੇ ਪਸ਼ੂਆਂ-ਪੰਛੀਆਂ ਨੂੰ ਹੀ ਨਹੀਂ, ਸਗੋਂ ਸਮੁੱਚੀ ਮਨੁੱਖ ਜਾਤੀ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਣਗੀਆਂ । ਜੇਕਰ ਇਨ੍ਹਾਂ ਦਾ ਅਸਰ ਹੋਰ ਵਧਦਾ ਗਿਆ, ਤਾਂ ਮਨੁੱਖ ਦੀ ਆਉਣ ਵਾਲੀ ਸੰਤਾਨ ਤੇ ਫ਼ਸਲਾਂ ਵਿਕਸਿਤ ਨਹੀਂ ਹੋ ਸਕਣਗੀਆਂ । ਫਲਸਰੂਪ ਮਨੁੱਖਤਾ ਹੌਲੀ-ਹੌਲੀ ਖ਼ਤਮ ਹੋ ਜਾਵੇਗੀ ।
ਪ੍ਰਸ਼ਨ 2.
ਪਰਾਬੈਂਗਣੀ ਕਿਰਨਾਂ ਦਾ ਮਨੁੱਖੀ ਜੀਵਨ ਉੱਤੇ ਕੀ ਅਸਰ ਪਵੇਗਾ ?
ਉੱਤਰ :
ਪਰਾਬੈਂਗਣੀ ਕਿਰਨਾਂ ਦੇ ਅਸਰ ਨਾਲ ਧਰਤੀ ਉੱਤੇ ਮਨੁੱਖੀ ਜੀਵਨ ਦਾ ਵਿਕਾਸ ਰੁੱਕ ਜਾਵੇਗਾ ਤੇ ਹੌਲੀ-ਹੌਲੀ ਉਸ ਦਾ ਅੰਤ ਹੋ ਜਾਵੇਗਾ ।
ਪ੍ਰਸ਼ਨ 3.
ਤਿੰਨਾਂ ਦੋਸਤਾਂ ਨੇ ਕੀ ਕਰਨ ਦਾ ਫ਼ੈਸਲਾ ਕੀਤਾ ?
ਉੱਤਰ :
ਤਿੰਨਾਂ ਦੋਸਤਾਂ ਨੇ ਫ਼ੈਸਲਾ ਕੀਤਾ ਕਿ ਉਹ ਦੀਵਾਲੀ ਉੱਤੇ ਪਟਾਕੇ ਨਹੀਂ ਖ਼ਰੀਦਣਗੇ । ਫਿਰ ਉਨ੍ਹਾਂ ਇਹ ਵੀ ਫ਼ੈਸਲਾ ਕੀਤਾ ਕਿ ਜਿਨ੍ਹਾਂ ਰੁਪਇਆਂ ਦੇ ਉਨ੍ਹਾਂ ਪਟਾਕੇ ਖ਼ਰੀਦਣੇ ਸਨ, ਉਹ ਸਰਘੀ ਦੀ ਮਾਂ ਦੀਆਂ ਅੱਖਾਂ ਦੇ ਇਲਾਜ ਲਈ ਉਸ ਦੇ ਘਰਦਿਆਂ ਨੂੰ ਦੇ ਦੇਣਗੇ ।
ਪ੍ਰਸ਼ਨ 4.
ਗੁਆਂਢ ਵਿਚੋਂ ਚੀਕਾਂ ਦੀ ਅਵਾਜ਼ ਕਿਉਂ ਆ ਰਹੀ ਸੀ ?
ਉੱਤਰ :
ਇਹ ਚੀਕਾਂ ਜੁਗਨੂੰ ਹੋਰਾਂ ਦੀ ਜਮਾਤਣ ਸਰਘੀ ਦੀ ਮਾਂ ਦੀਆਂ ਸਨ, ਜੋ ਕਿਸੇ ਦੇ ਘਰੋਂ ਸਫ਼ਾਈ ਦਾ ਕੰਮ ਕਰ ਕੇ ਆ ਰਹੀ ਸੀ, ਰਸਤੇ ਵਿਚ ਇਕ ਸ਼ਰਾਰਤੀ ਲੜਕੇ ਦੁਆਰਾ ਇਕ ਵੱਡੇ ਪਟਾਕੇ ਨੂੰ ਅੱਗ ਲਾ ਕੇ ਸੜਕ ਉੱਤੇ ਸੁੱਟੇ ਜਾਣ ਕਾਰਨ ਚੰਗਿਆੜੀਆਂ ਉਸ
(ਸਰਘੀ ਦੀ ਮਾਂ) ਦੀਆਂ ਅੱਖਾਂ ਵਿਚ ਪੈ ਗਈਆਂ ਸਨ | ਫਰਸਰੂਪ ਉਹ ਚੀਕਾਂ ਮਾਰ ਰਹੀ ਸੀ ।
ਪ੍ਰਸ਼ਨ 5.
ਤਿੰਨਾਂ ਦੋਸਤਾਂ ਨੇ ਕੀ ਫ਼ੈਸਲਾ ਕੀਤਾ ਤੇ ਉਹ ਕਿੱਥੇ ਗਏ ?
ਉੱਤਰ :
ਤਿੰਨਾਂ ਦੋਸਤਾਂ ਨੇ ਫ਼ੈਸਲਾ ਕੀਤਾ ਕਿ ਜਿਹੜੇ ਪੈਸੇ ਉਨ੍ਹਾਂ ਕੋਲ ਪਟਾਕੇ ਨਾ ਖ਼ਰੀਦਣ ਕਰ ਕੇ ਬਚੇ ਹਨ, ਉਹ ਉਨ੍ਹਾਂ ਨੂੰ ਸਰਘੀ ਦੀ ਮਾਂ ਦੇ ਇਲਾਜ ਲਈ ਦੇ ਦੇਣਗੇ । ਇਸ ਕਰਕੇ ਉਹ ਤਿੰਨੇ ਪੈਸੇ ਦੇਣ ਲਈ ਹਸਪਤਾਲ ਨੂੰ ਚਲੇ ਗਏ ।
ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ-
ਚਹਿਲ-ਪਹਿਲ, ਵਿਉਂਤ, ਸਵਾਲ, ਕੁਦਰਤ, ਸਪੇਸ, ਫ਼ੈਸਲਾ, ਵਿਕਸਿਤ ।
ਉੱਤਰ :
1. ਚਹਿਲ-ਪਹਿਲ (ਰੌਣਕ) – ਦੀਵਾਲੀ ਕਰਕੇ ਅੱਜ, ਬਜ਼ਾਰ ਵਿਚ ਬੜੀ ਚਹਿਲਪਹਿਲ ਸੀ ।
2. ਵਿਉਂਤ (ਢੰਗ, ਤਰਕੀਬ) – ਪਾਕਿਸਤਾਨ ਹਰ ਵੇਲੇ ਭਾਰਤ ਵਿਚ ਕਿਤੇ ਨਾ ਕਿਤੇ ਸ਼ਰਾਰਤ ਕਰਨ ਦੀਆਂ ਵਿਉਂਤਾਂ ਬਣਾਉਂਦਾ ਹੈ ।
3. ਸਵਾਲ (ਪ੍ਰਸ਼ਨ) – ਮੈਂ ਮੈਡਮ ਦੇ ਸਾਰੇ ਸਵਾਲਾਂ ਦੇ ਠੀਕ ਜਵਾਬ ਦਿੱਤੇ ।
4. ਕੁਦਰਤ (ਕਿਰਤੀ) – ਗੁਰੂ ਨਾਨਕ ਦੇਵ ਜੀ ਦੀ ਬਾਣੀ ਅਨੁਸਾਰ ਕੁਦਰਤ ਦੇ ਪਸਾਰੇ ਦਾ ਕੋਈ ਅੰਤ ਨਹੀਂ ।
5. ਸਪੇਸ (ਪੁਲਾੜ, ਖਲਾਅ) – ਕਲਪਨਾ ਚਾਵਲਾ ਦਾ ਸਪੇਸ ਸ਼ਟਲ ਧਰਤੀ ‘ਤੇ ਪਹੁੰਚਣ ਤੋਂ ਪਹਿਲਾਂ ਹੀ ਤਬਾਹ ਹੋ ਗਿਆ ।
6. ਫ਼ੈਸਲਾ (ਮਤਾ, ਨਿਬੇੜਾ, ਆਪਸੀ ਸਲਾਹ) – ਅਦਾਲਤ ਨੇ ਦੋਹਾਂ ਧਿਰਾਂ ਦੇ ਜ਼ਮੀਨੀ ਝਗੜੇ ਦਾ ਅੱਜ ਫ਼ੈਸਲਾ ਸੁਣਾ ਦਿੱਤਾ ।
7. ਵਿਕਸਿਤ (ਵਧਣਾ-ਫੁਲਣਾ) – ਭਾਰਤ ਅਜੇ ਬਹੁਤਾਂ ਵਿਕਸਿਤ ਦੇਸ਼ ਨਹੀਂ ।
ਪ੍ਰਸ਼ਨ 7.
ਖ਼ਾਲੀ ਥਾਂਵਾਂ ਵਿੱਚ ਢੁੱਕਵੇਂ ਸ਼ਬਦ ਚੁਣ ਕੇ ਭਰੋ-
ਸਪੇਸ, ਵਿਉਂਤਾਂ, ਓਜ਼ੋਨ, ਪਰਾਬੈਂਗਣੀ, ਨੁਕਸਾਨ, ਫ਼ੈਸਲਾ
(ੳ) ਤਿੰਨੇ ਦੋਸਤ ਦੀਵਾਲੀ ਲਈ ਪਟਾਕੇ ਖ਼ਰੀਦਣ ਦੀਆਂ ……… ਬਣਾ ਰਹੇ ਸਨ ।
(ਅ) ਕੁਦਰਤ ਨੇ ਸਾਡੇ ਬਚਾਅ ਲਈ …………. ਵਿਚ ਕੁਦਰਤੀ ਛਤਰੀ ਤਾਣੀ ਹੋਈ । ਹੈ ।
(ਈ) …………. ਦੀ ਪਰਤ ਵਿੱਚ ਪੈ ਰਹੇ ਮੋਘੇ ਹੋਰ ਵੱਡੇ ਹੋ ਜਾਣਗੇ ।
(ਸ) ਇਨ੍ਹਾਂ …………. ਕਿਰਨਾਂ ਦਾ ਅਸਰ ਬਹੁਤ ਮਾਰੂ ਹੋਵੇਗਾ ।
(ਹ) ਅਖ਼ਬਾਰ ਵਿੱਚ ਪਟਾਕਿਆਂ ਦੇ …………. ਬਾਰੇ ਚਿਤਾਵਨੀ ਦਿੱਤੀ ਗਈ ਸੀ ।
(ਕ) ਪਟਾਕਿਆਂ ਦੇ ਪੈਸੇ ਸਰਘੀ ਦੇ ਘਰ ਵਾਲਿਆਂ ਨੂੰ ਦੇਣ ਦਾ …………. ਕੀਤਾ ।
ਉੱਤਰ :
(ਉ) ਤਿੰਨੇ ਦੋਸਤ ਦੀਵਾਲੀ ਲਈ ਪਟਾਕੇ ਖ਼ਰੀਦਣ ਦੀਆਂ ਵਿਉਂਤਾਂ ਬਣਾ ਰਹੇ ਸਨ ।
(ਅ) ਕੁਦਰਤ ਨੇ ਸਾਡੇ ਬਚਾਅ ਲਈ ਸਪੇਸ ਵਿਚ ਕੁਦਰਤੀ ਛਤਰੀ ਤਾਣੀ ਹੋਈ ਹੈ ।
(ਇ) ਓਜ਼ੋਨ ਦੀ ਪਰਤ ਵਿੱਚ ਪੈ ਰਹੇ ਮੋਘੇ ਹੋਰ ਵੱਡੇ ਹੋ ਜਾਣਗੇ ।
(ਸ) ਇਨ੍ਹਾਂ ਪਰਾਬੈਂਗਣੀ ਕਿਰਨਾਂ ਦਾ ਅਸਰ ਬਹੁਤ ਮਾਰੂ ਹੋਵੇਗਾ ।
(ਹ) ਅਖ਼ਬਾਰ ਵਿੱਚ ਪਟਾਕਿਆਂ ਦੇ ਨੁਕਸਾਨ ਬਾਰੇ ਚਿਤਾਵਨੀ ਦਿੱਤੀ ਗਈ ਸੀ ।
(ਕ) ਪਟਾਕਿਆਂ ਦੇ ਪੈਸੇ ਸਰਘੀ ਦੇ ਘਰ ਵਾਲਿਆਂ ਨੂੰ ਦੇਣ ਦਾ ਫ਼ੈਸਲਾ ਕੀਤਾ ।
ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ-
ਸ਼ਬਦ – ਵਿਰੋਧੀ ਸ਼ਬਦ
ਖ਼ਰੀਦਣਾ – …………………
ਨੁਕਸਾਨ – …………………
ਬਾਹਰ – …………………
ਆਉਣਾ – …………………
ਸਵਾਲ – …………………
ਖ਼ਤਰਨਾਕ – …………………
ਉੱਤਰ :
ਸ਼ਬਦ – ਵਿਰੋਧੀ ਸ਼ਬਦ
ਖ਼ਰੀਦਣਾ – ਵੇਚਣਾ
ਨੁਕਸਾਨ – ਫ਼ਾਇਦਾ
ਬਾਹਰ – ਅੰਦਰ
ਆਉਣਾ – ਜਾਣਾ
ਸਵਾਲ – ਜਵਾਬ
ਖ਼ਤਰਨਾਕ – ਫ਼ਾਇਦੇਮੰਦ |
ਪ੍ਰਸ਼ਨ 9.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ-
ਦੋਸਤ, ਦੁਪਹਿਰ, ਕਾਲ-ਵੈੱਲ, ਮੈਡਮ, ਜ਼ਹਿਰੀਲਾ, ਗਰਮ ।
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
1. ਦੋਸਤ – मित्र – Friend
2. ਦੁਪਹਿਰ – दोपहर – Noon
3. ਕਾਲ-ਵੈੱਲ – काल-बेल – Call bell
4. ਮੈਡਮ – मैडम – Madam
5. ਜ਼ਹਿਰੀਲਾ – प्रदूषित – Poisonous
6. ਗਰਮ – गर्म – Hot.
ਪ੍ਰਸ਼ਨ 10.
ਹੇਠ ਲਿਖੇ ਸ਼ਬਦਾਂ ਦੇ ਸਮਾਨਾਰਥਕ ਸ਼ਬਦ ਲਿਖੋ-
ਸ਼ਬਦ – ਸਮਾਨਾਰਥਕ ਸ਼ਬਦ
ਅਧਿਆਪਕ – ਗੁਰੂ, ਉਸਤਾਦ
ਵਿਦਿਆਰਥੀ – …………………
ਬਹਾਦਰ – …………………
ਪੁੱਤਰ – …………………
ਦੋਸਤ – …………………
ਰਵਾਨਾ – …………………
ਉੱਤਰ :
ਸ਼ਬਦ – ਸਮਾਨਾਰਥਕ ਸ਼ਬਦ
ਅਧਿਆਪਕ – ਗੁਰੁ, ਉਸਤਾਦ
ਵਿਦਿਆਰਥੀ – ਪਾੜਾ, ਸ਼ਿਸ਼
ਬਹਾਦਰ – ਦਲੇਰ, ਸੂਰਬੀਰ
ਪੁੱਤਰ – ਬੇਟਾ, ਕਾਕਾ, ਬੱਚਾ
ਦੋਸਤ – ਮਿੱਤਰ, ਬੇਲੀ
ਰਵਾਨਾ – ਜਾਣਾ, ਚਲਣਾ ।
ਪ੍ਰਸ਼ਨ 11.
‘ਦੀਵਾਲੀ’ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ :
ਨੋਟ-ਦੇਖੋ ਅਗਲੇ ਸਫ਼ਿਆਂ ਵਿਚ ਇਸ ਵਿਸ਼ੇ ਸੰਬੰਧੀ ਲਿਖਿਆ ਲੇਖ ॥
ਪ੍ਰਸ਼ਨ 12.
ਹੇਠ ਲਿਖੇ ਵਾਕਾਂ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ
ਸ਼ੈਰੀ ਤੇ ਜੁਗਨੂੰ ਦੋਵੇਂ ਦੋਸਤ ਸਨ । ਦੋਵੇਂ ਕਈ ਦਿਨਾਂ ਤੋਂ ਦੀਵਾਲੀ ਵਾਲੇ ਦਿਨ ਵੱਖ-ਵੱਖ ਤਰ੍ਹਾਂ ਦੇ ਪਟਾਕੇ ਖ਼ਰੀਦਣ ਦੀਆਂ ਵਿਉਂਤਾਂ ਘੜ ਰਹੇ ਸਨ ।
ਔਖੇ ਸ਼ਬਦਾਂ ਦੇ ਅਰਥ :
ਵਿਉਂਤਾਂ ਘੜ ਰਹੇ ਸਨ-ਸਲਾਹਾਂ ਕਰ ਰਹੇ ਸਨ । ਚਹਿਲਪਹਿਲ-ਰੌਣਕ । ਕਾਲ-ਉੱਲ-ਘੰਟੀ । ਰਵਾਨਾ ਹੋ ਗਿਆ-ਚਲਾ ਗਿਆ । ਮੂਡ-ਮਨੋਦਸ਼ਾ, ਮਨ ਦੀ ਹਾਲਤ । ਉਤਸੁਕਤਾ-ਅੱਗੇ ਜਾਣਨ ਦੀ ਇੱਛਾ । ਸਪੇਸ-ਪੁਲਾੜ, ਖਲਾਅ, ਧਰਤੀ ਤੋਂ ਅਸਮਾਨ ਵਲ ਦੀ ਸਾਰੀ ਖ਼ਾਲੀ ਥਾਂ, ਜਿਸ ਵਿਚ ਸੂਰਜ, ਚੰਦ, ਤਾਰੇ ਤੇ ਗਲੈਕਸੀਆਂ ਮੌਜੂਦ ਹਨ । ਚੌਕਾ ਜਿਹਾ ਗਏ-ਘਬਰਾ ਗਏ । ਓਜ਼ੋਨ-ਇਕ ਗੈਸ ਜਿਸਦੀ ਧਰਤੀ ਦੁਆਲੇ 50 ਤੋਂ 100 ਮੀਲ ਦੀ ਉਚਾਈ ਤਕ ਮੋਟੀ ਪਰਤ ਚੜ੍ਹੀ ਹੋਈ ਹੈ । ਪਰਤ-ਤਹਿ । ਪਰਾਲੀਝੋਨੇ ਦੀ ਨਾੜ । ਸੁਰਾਖ਼-ਮੋਰੀ, ਮੋਘਾ । ਪਰਾਬੈਂਗਣੀ-ਸੂਰਜ ਵਿਚੋਂ ਧਰਤੀ ਤਕ ਆਉਣ ਵਾਲੀਆਂ ਖ਼ਤਰਨਾਕ ਕਿਰਨਾਂ । ਸੰਤਾਨ-ਔਲਾਦ । ਵਿਕਸਿਤ-ਵੱਧਣਾ-ਫੁਲਣਾ । ਫ਼ੋਰਨ-ਤਦ ਫਟ, ਉਸੇ ਵੇਲੇ ।
ਫੈਸਲਾ Summary
ਫੈਸਲਾ ਪਾਠ ਦਾ ਸੰਖੇਪ
ਸ਼ੈਰੀ ਅਤੇ ਜੁਗਨੂੰ ਦੋਵੇਂ ਦੋਸਤ ਸਨ । ਉਹ ਕਈ ਦਿਨਾਂ ਤੋਂ ਦੀਵਾਲੀ ਵਾਲੇ ਦਿਨ ਵੱਖ-ਵੱਖ ਤਰ੍ਹਾਂ ਦੇ ਪਟਾਕੇ ਖ਼ਰੀਦਣ ਦੀਆਂ ਸਲਾਹਾਂ ਬਣਾ ਰਹੇ ਸਨ ।
ਦੀਵਾਲੀ ਦੇ ਦਿਨ ਸ਼ੈਰੀ ਜੁਗਨੂੰ ਦੇ ਘਰ ਆਇਆ ਤੇ ਪੁੱਛਣ ਲੱਗਾ ਕਿ ਚਾਰ ਵੱਜਣ ਵਾਲੇ ਹਨ, ਉਨ੍ਹਾਂ ਪਟਾਕੇ ਖ਼ਰੀਦਣ ਕਦੋਂ ਜਾਣਾ ਹੈ ? ਜੁਗਨੂੰ ਨੇ ਕਿਹਾ ਕਿ ਗਗਨ ਦਾ ਫੋਨ ਆਇਆ ਸੀ । ਉਹ ਵੀ ਆਪਣੇ ਨਾਲ ਜਾਵੇਗਾ ਤੇ ਉਹ ਪੰਜ-ਸੱਤ ਮਿੰਟਾਂ ਤਕ ਆ ਰਿਹਾ ਹੈ । ਸ਼ੈਰੀ ਨੂੰ ਪਤਾ ਸੀ ਕਿ ਗਗਨ ਦੇ “ਪੰਜ-ਸੱਤ ਮਿੰਟਾਂ ਦਾ ਕੀ ਮਤਲਬ ਹੁੰਦਾ ਹੈ, ਇਸ ਕਰਕੇ ਉਹ ਸਾਈਕਲ ਉੱਤੇ ਆਪ ਹੀ ਉਸਨੂੰ ਲੈਣ ਲਈ ਚਲਾ ਗਿਆ ।
ਇੰਨੇ ਨੂੰ ਜੁਗਨੂੰ ਦੇ ਘਰ ਉਸ ਦੇ ਪੰਜਾਬੀ ਵਾਲੇ ਮੈਡਮ ਜਤਿੰਦਰ ਕੌਰ ਆ ਗਏ । ਉਨ੍ਹਾਂ ਦੇ ਹੱਥ ਵਿਚ ਅਖ਼ਬਾਰ ਸੀ । ਉਨ੍ਹਾਂ ਉਸ ਨੂੰ ਕਿਹਾ ਕਿ ਉਹ ਉਸ ਨੂੰ ਇਕ ਭਲੇ ਦੀ ਗੱਲ ਕਹਿਣ ਆਈ ਹੈ । ਉਹ ਦੱਸੇ ਕਿ ਉਹ ਪਟਾਕੇ ਖ਼ਰੀਦ ਲਿਆਇਆ ਹੈ ਜਾਂ ਨਹੀਂ । ਜੁਗਨੂੰ ਨੇ ਦੱਸਿਆ ਕਿ ਕੁੱਝ ਦੇਰ ਤਕ ਉਹ, ਸ਼ੈਰੀ ਤੇ ਗਗਨ ਪਟਾਕੇ ਖ਼ਰੀਦਣ ਲਈ ਬਜ਼ਾਰ ਜਾਣਗੇ ।
ਮੈਂਡਮ ਨੇ ਉਸ ਨੂੰ ਦੱਸਿਆ ਕਿ ਕੁਦਰਤ ਨੇ ਸਾਡੇ ਬਚਾਅ ਲਈ ਸਪੇਸ ਵਿਚ ਇਕ ਕੁਦਰਤੀ ਛਤਰੀ ਤਾਣੀ ਹੋਈ ਹੈ । ਜਿਸ ਬਾਰੇ ਉਨ੍ਹਾਂ ਨੂੰ ਉਨ੍ਹਾਂ ਦੇ ਸਾਇੰਸ ਵਾਲੇ ਮਾਸਟਰ ਨੇ ਦੱਸਿਆ ਹੋਵੇਗਾ । ਮੈਡਮ ਨੇ ਦੱਸਿਆ ਕਿ ਇਸ ਨੂੰ ਓਜ਼ੋਨ ਪਰਤ ਕਹਿੰਦੇ ਹਨ । ਫ਼ੈਕਟਰੀਆਂ, ਗੱਡੀਆਂ, ਜਾਂ ਸਾੜੀ ਜਾਂ ਪਰਾਲੀ ਦਾ ਧੂੰਆਂ ਇਸ ਕੁਦਰਤੀ ਛਤਰੀ ਨੂੰ ਬਹੁਤ ਨੁਕਸਾਨ ਪੁਚਾ ਰਿਹਾ ਹੈ, ਜਿਸ ਕਾਰਨ ਇਸ ਵਿਚ ਵੱਡੇ-ਵੱਡੇ ਸੁਰਾਖ਼ ਹੋ ਗਏ ਹਨ । ਇਹ ਸੁਣ ਕੇ ਜੁਗਨੂੰ ਨੂੰ ਸਮਝ ਲੱਗ ਗਈ ਕਿ ਅੱਜ ਦੀਵਾਲੀ ਦੀ ਰਾਤ ਨੂੰ ਚੱਲਣ ਵਾਲੇ ਪਟਾਕੇ ਇਸ ਪਰਤ ਦਾ ਹੋਰ ਵੀ ਨੁਕਸਾਨ ਕਰਨਗੇ ।
ਮੈਡਮ ਨੇ ਉਸ ਨੂੰ ਕਿਹਾ ਕਿ ਉਹ ਉਸਨੂੰ ਇਹੋ ਗੱਲ ਹੀ ਸਮਝਾਉਣ ਆਈ ਸੀ । ਉਸ ਨੇ ਦੱਸਿਆ ਕਿ ਜੇਕਰ ਇਸ ਜ਼ਹਿਰੀਲੇ ਧੂੰਏਂ ਤੋਂ ਅਸੀਂ ਇਸੇ ਤਰ੍ਹਾਂ ਹੀ ਬੇਖ਼ਬਰ ਰਹੇ, ਤਾਂ ਇਹ ਓਜ਼ੋਨ ਵਿਚ ਹੋਏ ਪਰਤ ਦੇ ਮਘੋਰੇ ਹੋਰ ਵੀ ਵੱਡੇ ਹੋ ਜਾਣਗੇ, ਜਿਸ ਦੇ ਸਿੱਟੇ ਵਜੋਂ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਕੇਵਲ ਫ਼ਸਲਾਂ, ਪ੍ਰਕਿਰਤੀ, ਪਸ਼ੂ-ਪੰਛੀਆਂ ਨੂੰ ਹੀ ਨਹੀਂ, ਸਗੋਂ ਮਨੁੱਖ ਜਾਤੀ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਣਗੀਆਂ ਤੇ ਇਨ੍ਹਾਂ ਦੇ ਅਸਰ ਕਾਰਨ ਮਨੁੱਖ ਦੀ ਆਉਣ ਵਾਲੀ ਸੰਤਾਨ ਤੇ ਫ਼ਸਲਾਂ ਵਿਕਸਿਤ ਨਹੀਂ ਹੋ ਸਕਣਗੀਆਂ । ਫਲਸਰੂਪ ਮਨੁੱਖਤਾ ਹੌਲੀ-ਹੌਲੀ ਖ਼ਤਮ ਹੋ ਜਾਵੇਗੀ । ਜੇਕਰ ਅਸੀਂ ਇਸ ਖ਼ਤਰੇ ਨੂੰ ਬਿਲਕੁਲ ਖ਼ਤਮ ਨਹੀਂ ਕਰ ਸਕਦੇ, ਤਾਂ ਸਾਨੂੰ ਮਿਲ-ਜੁਲ ਕੇ ਜਿੰਨਾ ਹੋ ਸਕੇ ਯਤਨ ਕਰਨਾ ਚਾਹੀਦਾ ਹੈ ।
ਮੈਡਮ ਨੇ ਜੁਗਨੂੰ ਨੂੰ ਆਪਣੇ ਹੱਥ ਵਿਚਲੀ ਅਖ਼ਬਾਰ ਦਿੱਤੀ ਤੇ ਕਿਹਾ ਕਿ ਇਸ ਵਿਚ ਪਟਾਕਿਆਂ ਅਤੇ ਜ਼ਹਿਰੀਲੇ ਧੂੰਏਂ ਬਾਰੇ ਲਿਖਿਆ ਹੋਇਆ ਹੈ। ਉਹ ਇਸ ਨੂੰ ਆਪ ਵੀ ਪੜ੍ਹੇ ਅਤੇ ਆਪਣੇ ਦੋਸਤਾਂ ਨੂੰ ਵੀ ਪੜ੍ਹਾਏ ।
ਮੈਡਮ ਦੇ ਜਾਣ ਮਗਰੋਂ ਜੁਗਨੂੰ ਜਿਉਂ-ਜਿਉਂ ਅਖ਼ਬਾਰ ਨੂੰ ਪੜ੍ਹਦਾ ਗਿਆ, ਉਸਦੀਆਂ ਅੱਖਾਂ ਖੁੱਲ੍ਹਦੀਆਂ ਗਈਆਂ । ਹੁਣ ਸ਼ੈਰੀ ਤੇ ਗਗਨ ਆ ਗਏ । ਉਨ੍ਹਾਂ ਜੁਗਨੂੰ ਨੂੰ ਅਖ਼ਬਾਰ ਪੜ੍ਹਨੀ ਛੱਡ ਕੇ ਬਜ਼ਾਰ ਚੱਲਣ ਲਈ ਕਿਹਾ । ਪਰੰਤੂ ਜੁਗਨੂੰ ਨੇ ਕਿਹਾ ਕਿ ਉਹ ਪਟਾਕੇ ਨਹੀਂ ਖ਼ਰੀਦੇਗਾ । ਉਸਦੀ ਗੱਲ ਸੁਣ ਕੇ ਸ਼ੈਰੀ ਤੇ ਗਗਨ ਦੋਵੇਂ ਹੈਰਾਨ ਹੋ ਗਏ । ਜੁਗਨੂੰ ਨੇ ਉਨ੍ਹਾਂ ਨੂੰ ਅਖ਼ਬਾਰ ਵਿਚਲਾ ਲੇਖ ਪੜ੍ਹਨ ਲਈ ਕਿਹਾ । ਲੇਖ ਨੂੰ ਪੜ੍ਹ ਉਨ੍ਹਾਂ ਦੇ ਚਿਹਰੇ ਹੋਰ ਦੇ ਹੋਰ ਹੁੰਦੇ ਗਏ ।
ਜੁਗਨੂੰ ਨੇ ਕਿਹਾ ਕਿ ਉਹ ਪਟਾਕੇ ਨਹੀਂ ਖ਼ਰੀਦੇਗਾ । ਬਾਗਨ ਨੇ ਕਿਹਾ ਕਿ ਜੇਕਰ ਓਜ਼ੋਨ ਦੀ ਪੂਰੀ ਪਰਤ ਹੀ ਧੂੰਏਂ ਨੇ ਗਾਲ ਦਿੱਤੀ, ਤਾਂ ਉਨ੍ਹਾਂ ਕੋਲ ਬਚੇਗਾ ਕੀ । ਸ਼ੈਰੀ ਨੇ ਕਿਹਾ ਕਿ ਦੀਵਾਲੀ ਦੇ ਪਟਾਕਿਆਂ ਦੇ ਇੰਨਾ ਖ਼ਤਰਨਾਕ ਹੋਣ ਬਾਰੇ ਤਾਂ ਉਨ੍ਹਾਂ ਸੋਚਿਆ ਹੀ ਨਹੀਂ ਸੀ ।
ਅਜੇ ਤਿੰਨੇ ਮਿੱਤਰ ਆਪਸ ਵਿਚ ਗੱਲਾਂ ਕਰ ਰਹੇ ਸਨ ਕਿ ਗੁਆਂਢ ਤੋਂ ਚੀਕਾਂ ਦੀ ਅਵਾਜ਼ ਸੁਣਾਈ ਦਿੱਤੀ । ਪਤਾ ਲੱਗਾ ਕਿ ਕਿਸੇ ਦੇ ਘਰ ਦੀ ਸਫ਼ਾਈ ਕਰਨ ਤੋਂ ਮਗਰੋਂ ਜੁਗਨੂੰ ਹੋਰਾਂ ਦੀ ਜਮਾਤਣ ਦੇ ਮੰਮੀ ਘਰ ਆ ਰਹੇ ਸਨ ਕਿ ਕਿਸੇ ਸ਼ਰਾਰਤੀ ਲੜਕੇ ਨੇ ਇਕ ਵੱਡਾ ਪਟਾਕਾ ਅੱਗ ਲਾ ਕੇ ਸੜਕ ਉੱਤੇ ਸੁੱਟ ਦਿੱਤਾ, ਜਿਸਦੀਆਂ ਚੰਗਿਆੜੀਆਂ ਉਸ (ਸਰਘੀ ਦੀ ਮੰਮੀ ਦੀਆਂ ਅੱਖਾਂ ਵਿਚ ਪੈ ਗਈਆਂ । ਇਸ ਤਰ੍ਹਾਂ ਜ਼ਖ਼ਮੀ ਹੋ ਕੇ ਉਹ ਰੋ-ਕੁਰਲਾ ਰਹੇ ਸਨ ਤੇ ਉਨ੍ਹਾਂ ਨੂੰ ਹਸਪਤਾਲ ਪੁਚਾਇਆ ਗਿਆ ।
ਇਹ ਸੁਣ ਕੇ ਤਿੰਨਾਂ ਦੋਸਤਾਂ ਨੇ ਫ਼ੈਸਲਾ ਕੀਤਾ ਕਿ ਉਨ੍ਹਾਂ ਨੇ ਜਿਨ੍ਹਾਂ ਰੁਪਇਆਂ ਦੇ ਪਟਾਕੇ ਖ਼ਰੀਦਣੇ ਹਨ, ਉਹ ਸਰਘੀ ਦੇ ਘਰ ਵਾਲਿਆਂ ਨੂੰ ਦੇ ਦੇਣਗੇ । ਇਹ ਸਲਾਹ ਬਣਾ ਕੇ ਤਿੰਨੇ ਮਿੱਤਰ ਹਸਪਤਾਲ ਵਲ ਰਵਾਨਾ ਹੋ ਗਏ ।