Punjab State Board PSEB 7th Class Punjabi Book Solutions Chapter 12 ਸਮਾਂ ਨਾ ਗੁਆ ਬੋਲੀਆ Textbook Exercise Questions and Answers.
PSEB Solutions for Class 7 Punjabi Chapter 12 ਸਮਾਂ ਨਾ ਗੁਆ ਬੋਲੀਆ
(ਉ) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ
(i) ਕਿਹੜੀ ਚੀਜ਼ ਗੁਆਉਣ ਤੋਂ ਮਨ੍ਹਾ ਕੀਤਾ ਗਿਆ ਹੈ ?
(ਉ) ਸਮਾਂ
(ਅ) ਪੈਨ
(ਈ) ਪੈਸੇ ।
ਉੱਤਰ :
(ਉ) ਸਮਾਂ ✓
(ii) ਕਾਹਦੇ ਦਿਨ ਨੇੜੇ ਆ ਗਏ ਹਨ ?
(ਉ) ਵਿਆਹ ਦੇ
(ਅ) ਨਤੀਜੇ ਦੇ
(ਇ) ਇਮਤਿਹਾਨ ਦੇ ।
ਉੱਤਰ :
(ਇ) ਇਮਤਿਹਾਨ ਦੇ । ✓
(iii) ਕਿਸ ਚੀਜ਼ ਨਾਲ ਆੜੀ ਪਾਉਣ ਲਈ ਕਿਹਾ ਗਿਆ ਹੈ ?’
(ਉ) ਮੁੰਡਿਆਂ ਨਾਲ
(ਅ) ਹਾਣੀਆਂ ਨਾਲ
(ਈ) ਕਿਤਾਬਾਂ ਨਾਲ ।
ਉੱਤਰ :
(ਈ) ਕਿਤਾਬਾਂ ਨਾਲ । ✓
(iv) ਚੰਗੀ ਲਿਖਾਈ ਦਾ ਕੀ ਫਲ ਮਿਲਦਾ ਹੈ ?
(ਉ) ਚੰਗੇ ਨੰਬਰ
(ਅ) ਨੌਕਰੀ
(ਈ) ਪ੍ਰਸੰਸਾ !
ਉੱਤਰ :
(ਉ) ਚੰਗੇ ਨੰਬਰ ✓
(v) ਨਸੀਬ ਕਿਸ ਤਰ੍ਹਾਂ ਬਣਾਏ ਜਾਂਦੇ ਹਨ ?
(ਉ) ਪੈਸਿਆਂ ਨਾਲ
(ਅ) ਕੰਮ ਨਾਲ
(ਈ) ਹਿੰਮਤ ਨਾਲ ।
ਉੱਤਰ :
(ਈ) ਹਿੰਮਤ ਨਾਲ । ✓
(ਅ) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਬੇਲੀ ਕੌਣ ਹੁੰਦੇ ਹਨ ?
ਉੱਤਰ :
ਮਿੱਤਰ ।
ਪ੍ਰਸ਼ਨ 2.
ਕਵੀ ਆਪਣੇ ਦੋਸਤ ਨੂੰ ਕਿਸ ਗੱਲ ਤੋਂ ਵਰਜਦਾ ਹੈ ?
ਉੱਤਰ :
ਅਜਾਈਂ ਸਮਾਂ ਗੁਆਉਣ ਤੋਂ ।
ਪ੍ਰਸ਼ਨ 3.
ਕਵੀ ਵਿਦਿਆਰਥੀ ਨੂੰ ਕੀ ਸਲਾਹ ਦਿੰਦਾ ਹੈ ?
ਉੱਤਰ :
ਸਮਾਂ ਨਾ ਖ਼ਰਾਬ ਕਰਨ ਤੇ ਪੜ੍ਹਾਈ ਲਈ ਮਿਹਨਤ ਕਰਨ ਦੀ ।
ਪ੍ਰਸ਼ਨ 4.
ਕਵੀ ਕਿਹੜੇ ਗੁਣਾਂ ਦੀ ਮਾਲਾ ਪਾਉਣ ਲਈ ਕਹਿੰਦਾ ਹੈ ?
ਉੱਤਰ :
ਚੰਗੇ ਗੁਣਾਂ ਦੀ ।
(ੲ) ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਵੀ ਆਪਣੇ ਦੋਸਤ ਨੂੰ ਕੀ ਸਮਝਾਉਂਦਾ ਹੈ ?
ਉੱਤਰ :
ਕਵੀ ਆਪਣੇ ਦੋਸਤ ਨੂੰ ਫ਼ਜ਼ੂਲ ਗੱਲਾਂ ਛੱਡ ਕੇ ਇਮਤਿਹਾਨ ਦੀ ਤਿਆਰੀ ਲਈ ਮਿਹਨਤ ਕਰਨ ਦੀ ਗੱਲ ਸਮਝਾਉਂਦਾ ਹੈ । ਉਹ ਕਹਿੰਦਾ ਹੈ ਕਿ ਉਹ ਖੇਡਾਂ ਤੇ ਟੀ. ਵੀ. ਦੇਖਣਾ ਛੱਡ ਕੇ ਕਿਤਾਬਾਂ ਨਾਲ ਪਿਆਰ ਪਾਵੇ ।ਉਹ ਮਾਪਿਆਂ ਤੇ ਅਧਿਆਪਕਾਂ ਦਾ ਕਿਹਾ ਮੰਨੇ । ਉਹ ਚੰਗੇ ਗੁਣ ਧਾਰਨ ਕਰੇ, ਉਹ ਚੰਗੇ ਨੰਬਰ ਪ੍ਰਾਪਤ ਕਰਨ ਲਈ ਲਿਖਾਈ ਵੀ ਸੁੰਦਰ ਕਰੇ ।
ਪ੍ਰਸ਼ਨ 2.
ਕਿਹੜੇ ਗੁਣਾਂ ਕਰ ਕੇ ਚੰਗੇ ਨੰਬਰ ਪ੍ਰਾਪਤ ਕੀਤੇ ਜਾ ਸਕਦੇ ਹਨ ?
ਉੱਤਰ :
ਪ੍ਰਸ਼ਨਾਂ ਦੇ ਠੀਕ ਉੱਤਰ ਦੇ ਕੇ ਅਤੇ ਸੁੰਦਰ ਲਿਖਾਈ ਕਰ ਕੇ ਚੰਗੇ ਨੰਬਰ ਪ੍ਰਾਪਤ ਕੀਤੇ ਜਾ ਸਕਦੇ ਹਨ ।
ਪ੍ਰਸ਼ਨ 3.
ਕਿਹੜੀਆਂ ਚੰਗੀਆਂ ਗੱਲਾਂ ਨੂੰ ਪਿਆਰ ਕਰਨਾ ਚਾਹੀਦਾ ਹੈ ?
ਉੱਤਰ :
ਸਮਾਂ ਅਜਾਈਂ ਨਾ ਆਉਣਾ, ਮਿਹਨਤ ਕਰਨੀ, ਕਿਤਾਬਾਂ ਨਾਲ ਪਿਆਰ ਕਰਨਾ, ਹਿੰਮਤ ਧਾਰਨ ਕਰਨੀ ਤੇ ਸੁੰਦਰ ਲਿਖਾਈ ਕਰਨੀ ਚੰਗੀਆਂ ਗੱਲਾਂ ਹਨ । ਵਿਦਿਆਰਥੀ ਨੂੰ ਇਨ੍ਹਾਂ ਨੂੰ ਪਿਆਰ ਕਰਨਾ ਚਾਹੀਦਾ ਹੈ ।
ਪ੍ਰਸ਼ਨ 4.
ਨੰਬਰ ਵਧਾਉਣ ਲਈ ਕਿਹੜੀ ਚੀਜ਼ ਬਹੁਤ ਜ਼ਰੂਰੀ ਹੈ ?
ਉੱਤਰ :
ਨੰਬਰ ਵਧਾਉਣ ਲਈ ਸੁੰਦਰ ਲਿਖਾਈ ਬਹੁਤ ਜ਼ਰੂਰੀ ਹੈ ।
(ਸ) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ-
ਸਮਾਂ, ਜੀਅ, ਆੜੀ, ਹਿੰਮਤ, ਨਸੀਬ, ਗੁਰ ।
ਉੱਤਰ :
1. ਸਮਾਂ (ਵਕਤ, ਟਾਈਮ) – ਸਾਨੂੰ ਸਮੇਂ ਨੂੰ ਅਜਾਈਂ ਨਹੀਂ ਗੁਆਉਣਾ ਚਾਹੀਦਾ ।
2. ਜੀਅ (ਮਨ) – ਭਿਆਨਕ ਦੁਰਘਟਨਾ ਵਿਚ ਮੌਤਾਂ ਨੇ ਮੇਰਾ ਜੀਅ ਖ਼ਰਾਬ ਕਰ ਦਿੱਤਾ ।
3. ਆੜੀ (ਸਾਥੀ, ਬੇਲੀ) – ਅਸੀਂ ਸਾਰੇ ਆੜੀ ਲੁਕਣ-ਮੀਚੀ ਖੇਡ ਰਹੇ ਸਾਂ ।
4. ਹਿੰਮਤ (ਉੱਦਮ) – ਹਿੰਮਤ ਕਰਨ ਵਾਲਾ ਆਦਮੀ ਆਪਣੀ ਕਿਸਮਤ ਬਦਲ ਲੈਂਦਾ ਹੈ ।
5. ਨਸੀਬ (ਕਿਸਮਤ) – ਵਿਚਾਰੀ ਦੇ ਨਸੀਬ ਹੀ ਮਾੜੇ ਸਨ । ਵਿਆਹ ਤੋਂ ਇਕ ਮਹੀਨੇ ਮਗਰੋਂ ਉਸ ਦੇ ਪਤੀ ਦੀ ਮੌਤ ਹੋ ਗਈ । |
6. ਗੁਰ (ਤਰੀਕਾ) – ਪੁਰਾਣੇ ਸਮੇਂ ਵਿਚ ਬੱਚੇ ਕੰਮ ਦੇ ਗੁਰ ਆਪਣੇ ਪੁਰਖਿਆ ਤੋਂ ਹੀ ਸਿੱਖ ਲੈਂਦੇ ਸਨ ।
ਪ੍ਰਸ਼ਨ 2.
ਇਕੋ-ਜਿਹੀਆਂ ਅਵਾਜ਼ਾਂ ਨੂੰ ਪ੍ਰਗਟ ਕਰਦੇ ਹੋਏ ਕੁੱਝ ਸ਼ਬਦ ਲਿਖੋ
ਅਭਿਆਸ – ਆਸ
ਨਾਮ – …………..
ਗੁਆਉਂਦਾ – …………..
ਪਿਆਰ – …………..
ਬੱਚੇ – …………..
ਮੰਨ – …………..
ਉੱਤਰ :
ਅਭਿਆਸ – ਆਸ
ਨਾਮ – ਸ਼ਾਮ
ਗੁਆਉਂਦਾ – ਸਮਝਾਉਂਦਾ
ਪਿਆਰ – ਤਿਆਰ
ਬੱਚੇ – ਸੱਚੇ
ਮੰਨ – ਧੰਨ ।
ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ
(ਕਹਿਣਾ, ਗਲ, ਪਰੀਖਿਆ, ਜੀਅ, ਨਸੀਬ)
(ਉ) ਦਿਨ ……….. ਦੇ ਨੇੜੇ ਗਏ ਆ ਬੇਲੀਆ।
(ਅ) ਟੀ.ਵੀ. ਤੇ ਨਾਟਕਾਂ ਨਾਲ ……….. ਪਰਚਾ ਲਿਆ ।
(ੲ) ਮਾਪੇ, ਅਧਿਆਪਕਾਂ ਦਾ ‘ ……….. ਲੈ ਮੰਨ ਵੇ ।
(ਸ) ਨਾਲ ਹਿੰਮਤਾਂ ……….. ਲੈ ਬਣਾ ਬੇਲੀਆ ।
(ਹ) ਗੁਣਾਂ ਵਾਲੀ ਮਾਲਾ …………. ਪਾ ਬੇਲੀਆ ।
ਉੱਤਰ :
(ਉ) ਦਿਨ ਪਰੀਖਿਆ ਦੇ ਨੇੜੇ ਗਏ ਆ ਬੇਲੀਆ।
(ਅ) ਟੀ.ਵੀ. ਤੇ ਨਾਟਕਾਂ ਨਾਲ ਜੀਅ ਪਰਚਾ ਲਿਆ ।
(ੲ) ਮਾਪੇ, ਅਧਿਆਪਕਾਂ ਦਾ ਕਹਿਣਾ ਲੈ ਮੰਨ ਵੇ ।
(ਸ) ਨਾਲ ਹਿੰਮਤਾਂ ਨਸੀਬ ਲੈ ਬਣਾ ਬੇਲੀਆ 1
(ਹ) ਗੁਣਾਂ ਵਾਲੀ ਮਾਲਾ ਗਲ ਪਾ ਬੇਲੀਆ |
ਪ੍ਰਸ਼ਨ 4.
ਸਰਲ ਅਰਥ ਕਰੋ-
(ਉ) ਮਾਪੇ ਅਧਿਆਪਕ ਦਾ ਕਹਿਣਾ ਲੈ ਮੰਨ ਵੇ,
ਚੰਗੇ ਨੰਬਰਾਂ ਦੇ ਨਾਲ, ਹੋ ਜਾਊ ਧੰਨ ਧੰਨ ਵੇ ।
ਉੱਤਰ :
ਹੇ ਮਿੱਤਰਾ ! ਮਾਪਿਆਂ ਤੇ ਅਧਿਆਪਕਾਂ ਦਾ ਕਿਹਾ ਮੰਨ ਕੇ ਪੜ੍ਹਾਈ ਵਿਚ ਜੁੱਟ ਜਾ । ਜੇਕਰ ਇਮਤਿਹਾਨਾਂ ਵਿਚ ਤੂੰ ਚੰਗੇ ਨੰਬਰ ਪ੍ਰਾਪਤ ਕਰੇਗਾ, ਤਾਂ ਤੇਰੀ ਹਰ ਪਾਸੇ ਬੱਲੇਬੱਲੇ ਹੋ ਜਾਵੇਗੀ ।
(ਅ) ਸਭਨਾਂ ਨੂੰ ਹਿੰਮਤਾਂ ਦੇ, ਗੁਰ ਸਮਝਾਉਂਦਾ ਹੈ ।
ਗੁਣਾਂ ਵਾਲੀ ਮਾਲਾ, ਗਲ ਪਾ ਬੇਲੀਆ ।
ਉੱਤਰ :
ਹੇ ਮਿੱਤਰਾ ! ਉਹ ਸਭ ਨੂੰ ਦੱਸਦਾ ਹੈ ਕਿ ਹਿੰਮਤ ਅਜਿਹਾ ਤਰੀਕਾ ਹੈ, ਜਿਸ ਨਾਲ ਕਿਸਮਤ ਬਦਲੀ ਜਾ ਸਕਦੀ ਹੈ । ਤੈਨੂੰ ਚੰਗੇ ਗੁਣਾਂ ਦੀ ਮਾਲਾ ਗਲ ਪਾ ਕੇ ਚੰਗਾ ਪੁੱਤਰ ਤੇ ਚੰਗਾ ਵਿਦਿਆਰਥੀ ਬਣਨਾ ਚਾਹੀਦਾ ਹੈ ਅਤੇ ਇਮਤਿਹਾਨ ਦੀ ਤਿਆਰੀ ਲਈ ਮਿਹਨਤ ਕਰਨ ਵਿਚ ਜੁੱਟ ਜਾਣਾ ਚਾਹੀਦਾ ਹੈ ।
ਪ੍ਰਸ਼ਨ 5.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ-
ਸਮਾਂ, ਖੇਡ, ਵਿਸ਼ਾ, ਮਾਪੇ, ਅਧਿਆਪਕ, ਮਿੱਤਰ ।
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਸਮਾਂ – समय – Time
ਖੇਡ – खेल – Game
ਵਿਸ਼ਾ – विषय – Subject
ਮਾਪੇ – मायके – Parents
ਅਧਿਆਪਕ – अध्यापक – Teacher
ਮਿੱਤਰ – मित्र – Friends.
ਪ੍ਰਸ਼ਨ 6.
‘ਸਮਾਂ ਨਾ ਗੁਆ ਬੋਲੀਆ’ ਕਵਿਤਾ ਨੂੰ ਜ਼ਬਾਨੀ ਯਾਦ ਕਰੋ ।
ਉੱਤਰ :
ਨੋਟ-ਵਿਦਿਆਰਥੀ ਆਪੇ ਯਾਦ ਕਰਨ ॥
ਕਾਵਿ-ਟੋਟਿਆਂ ਦੇ ਸਰਲ ਅਰਥ
ਪ੍ਰਸ਼ਨ 1.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਉ) ਹੁਣ ਗੱਲੀਂ ਬਾਤੀਂ, ਸਮਾਂ ਨਾ ਗੁਆ ਬੇਲੀਆ,
ਮਿਹਨਤਾਂ ਦਾ ਸਮਾਂ ਗਿਆ, ਆ ਬੇਲੀਆ।
ਖੇਡਾਂ ਅਤੇ ਸੌਣ ਵਿਚ, ਸਮਾਂ ਤੂੰ ਬਿਤਾ ਲਿਆ,
ਟੀ.ਵੀ. ਤੇ ਨਾਟਕਾਂ ਨਾਲ, ਜੀਅ ਪਰਚਾ ਲਿਆ ।
ਹੁਣ ਗੱਲੀਂ ਬਾਤੀ …………..!
ਉੱਤਰ :
ਹੇ ਮਿੱਤਰਾ ! ਹੁਣ ਤੂੰ ਐਵੇਂ ਗੱਲਾਂ-ਬਾਤਾਂ ਵਿਚ ਸਮਾਂ ਨਾ ਗੁਜ਼ਾਰ ਸਗੋਂ ਸਚਮੁੱਚ ਮਿਹਨਤ ਕਰ । ਤੇਰਾ ਇਮਤਿਹਾਨ ਸਿਰ ‘ਤੇ ਹੈ । ਹੁਣ ਮਿਹਨਤ ਕਰਨ ਦਾ ਸਮਾਂ ਆ ਗਿਆ ਹੈ । ਹੁਣ ਤੂੰ ਖੇਡਾਂ ਅਤੇ ਸੌਣ ਵਿਚ ਸਮਾਂ ਨਾ ਗੁਜ਼ਾਰ । ਤੂੰ ਬੀਤੇ ਸਮੇਂ ਵਿਚ ਟੈਲੀਵਿਯਨ ਉੱਤੇ ਨਾਟਕਾਂ ਤੇ ਹੋਰ ਪ੍ਰੋਗਰਾਮਾਂ ਨੂੰ ਦੇਖ-ਦੇਖ ਕੇ ਬਥੇਰਾ ਜੀ ਪਰਚਾ ਲਿਆ ਹੈ । ਹੁਣ ਤੇਰੇ ਕੋਲ ਅਜਿਹੀਆਂ ਫ਼ਜ਼ੂਲ ਗੱਲਾਂ ਵਿਚ ਸਮਾਂ ਖ਼ਰਾਬ ਕਰਨ ਦਾ ਵੇਲਾ ਨਹੀਂ । ਹੁਣ ਤੂੰ ਪੜ੍ਹਾਈ ਲਈ ਮਿਹਨਤ ਕਰ ।
ਔਖੇ ਸ਼ਬਦਾਂ ਦੇ ਅਰਥ-ਬੇਲੀਆ-ਮਿੱਤਰਾ ।
ਪ੍ਰਸ਼ਨ 2.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਅ) ਦਿਨ ਪਰੀਖਿਆ ਦੇ ਨੇੜੇ ਗਏ, ਆ ਬੇਲੀਆ,
ਲਾ ਕੇ ਮਨ ਹਰ ਵਿਸ਼ਾ ਕਰ ਲੈ ਤਿਆਰ,
ਘਰ ਤੇ ਸਕੂਲ ਵਿਚ, ਮਿਲੂ ਤੈਨੂੰ ਪਿਆਰ ॥
ਕਿਤਾਬਾਂ ਨਾਲ ਆੜੀ ਲੈ ਤੂੰ, ਪਾ ਬੇਲੀਆ |
ਹੁਣ ਗੱਲੀਂ ਬਾਤੀਂ …………… !
ਉੱਤਰ :
ਹੇ ਮਿੱਤਰਾ ! ਦੇਖ ਤੇਰੇ ਇਮਤਿਹਾਨ ਦੇ ਦਿਨ ਨੇੜੇ ਆ ਗਏ ਹਨ । ਤੂੰ ਆਪਣੀ ਪੜ੍ਹਾਈ ਦੇ ਹਰ ਵਿਸ਼ੇ ਨੂੰ ਮਨ ਲਾ ਕੇ ਤਿਆਰ ਕਰ ਲੈ । ਇਸ ਨਾਲ ਤੈਨੂੰ ਘਰ ਵਿਚੋਂ ਮਾਪਿਆਂ ਦਾ ਤੇ ਸਕੂਲ ਵਿਚੋਂ ਅਧਿਆਪਕਾਂ ਦਾ ਪਿਆਰ ਮਿਲੇਗਾ । ਤੈਨੂੰ ਹੋਰ ਸਾਰੀਆਂ ਫ਼ਜ਼ੂਲ ਗੱਲਾਂ ਛੱਡ ਕੇ ਸਿਰਫ਼ ਕਿਤਾਬਾਂ ਨਾਲ ਪਿਆਰ ਪਾ ਲੈਣਾ ਚਾਹੀਦਾ ਹੈ । ਹੁਣ ਤੇਰੇ ਕੋਲ ਇਧਰ-ਉਧਰ ਦੀਆਂ ਗੱਲਾਂ ਲਈ ਸਮਾਂ ਨਹੀਂ ਬਚਿਆ ।
ਔਖੇ ਸ਼ਬਦਾਂ ਦੇ ਅਰਥ-ਪਰੀਖਿਆ-ਇਮਤਿਹਾਨ । ਆੜੀ-ਮਿੱਤਰਤਾ ।
ਪ੍ਰਸ਼ਨ 3.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ੲ) ਕਰ ਲੈ ਤੂੰ ਯਾਦ, ਨਾਲੇ ਕਰ ਅਭਿਆਸ ਵੇ,
ਸੁੰਦਰ ਲਿਖਾਈ ਕਰੇ, ਨੰਬਰਾਂ ਦੀ ਆਸ ਵੇ ।
ਹਰ ਵਿਸ਼ੇ ਨੂੰ ਮਨ ‘ਚ ਵਸਾ ਬੇਲੀਆ ।
ਹੁਣ ਗੱਲੀਂ ਬਤੀਂ ………..
ਉੱਤਰ :
ਹੇ ਮਿੱਤਰਾ ! ਤੂੰ ਆਪਣੀ ਪੜ੍ਹਾਈ ਨਾਲ ਸੰਬੰਧਿਤ ਹਰ ਇਕ ਪਾਠ ਨੂੰ ਯਾਦ ਕਰ ਲੈ ਅਤੇ ਨਾਲ ਹੀ ਇਨ੍ਹਾਂ ਨਾਲ ਸੰਬੰਧਿਤ ਅਭਿਆਸ ਦੇ ਪ੍ਰਸ਼ਨ ਵੀ ਮੁੜ ਮੁੜ ਲਿਖ ਕੇ ਯਾਦ ਕਰ ਲੈ । ਜੇਕਰ ਤੂੰ ਚੰਗੇ ਨੰਬਰਾਂ ਦੀ ਆਸ ਕਰਦਾ ਹੈ, ਤਾਂ ਤੈਨੂੰ ਲਿਖਾਈ ਵੀ ਸੁੰਦਰ ਕਰਨੀ ਚਾਹੀਦੀ ਹੈ । ਤੂੰ ਆਪਣੀਆਂ ਪੁਸਤਕਾਂ ਵਿਚਲੇ ਸਾਰੇ ਵਿਸ਼ੇ ਤੇ ਗੱਲਾਂ-ਬਾਤਾਂ ਮਨ ਵਿਚ ਬਿਠਾ ਲੈ ਤੇ ਇਸ ਤਰ੍ਹਾਂ ਇਮਤਿਹਾਨ ਦੀ ਪੂਰੀ ਤਿਆਰੀ ਕਰ ਲੈ ।
ਔਖੇ ਸ਼ਬਦਾਂ ਦੇ ਅਰਥ-ਅਭਿਆਸ-ਲਿਖ ਕੇ ਯਾਦ ਕਰਨਾ, ਜ਼ਬਾਨੀ ਲਿਖਣਾ ।
ਪ੍ਰਸ਼ਨ 4.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਸ) ਮਾਪੇ ਅਧਿਆਪਕਾਂ ਦਾ ਕਹਿਣਾ ਲੈ ਮੰਨ ਵੇ,
ਚੰਗੇ ਨੰਬਰਾਂ ਦੇ ਨਾਲ ਹੋ ਜਾਉ ਧੰਨ ਧੰਨ ਵੇ
ਨਾਲ ਹਿੰਮਤਾਂ ਨਸੀਬ ਲੈ ਬਣਾ ਬੇਲੀਆ ,
ਹੁਣ ਗੱਲੀਂ ਬਾਤੀਂ …………।
ਉੱਤਰ :
ਹੇ ਮਿੱਤਰਾ ! ਹੁਣ ਤੂੰ ਫ਼ਜ਼ੂਲ ਗੱਲਾਂ-ਬਾਤਾਂ ਕਰਨੀਆਂ ਛੱਡ ਅਤੇ ਮਾਪਿਆਂ ਤੇ ਅਧਿਆਪਕਾਂ ਦਾ ਕਿਹਾ ਮੰਨ ਕੇ ਪੜ੍ਹਾਈ ਵਿਚ ਜੁੱਟ ਜਾ । ਜੇਕਰ ਇਮਤਿਹਾਨਾਂ ਵਿਚ ਤੂੰ ਚੰਗੇ ਨੰਬਰ ਪ੍ਰਾਪਤ ਕਰੇਂਗਾ, ਤਾਂ ਤੇਰੀ ਹਰ ਪਾਸੇ ਬੱਲੇ-ਬੱਲੇ ਹੋ ਜਾਵੇਗੀ । ਤੂੰ ਹਿਮੰਤ ਕਰ ਅਤੇ ਮਿਹਨਤ ਕਰ ਕੇ ਆਪਣੀ ਕਿਸਮਤ ਬਣਾ ਲੈ ।
ਔਖੇ ਸ਼ਬਦਾਂ ਦੇ ਅਰਥ-ਧੰਨ-ਧੰਨ-ਬੱਲੇ-ਬੱਲੇ । ਨਸੀਬ-ਕਿਸਮਤ ।
ਪ੍ਰਸ਼ਨ 5.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਹ) ਮਿਹਨਤੀ ਮਨੁੱਖ ਕਦੇ ਸਮਾਂ ਨਾ ਗੁਆਉਂਦਾ ਹੈ। |
ਸਭਨਾਂ ਨੂੰ ਹਿੰਮਤਾਂ ਦੇ, ਗੁਰ ਸਮਝਾਉਂਦਾ ਹੈ ।
ਗੁਣਾਂ ਵਾਲੀ ਮਾਲਾ, ਗਲ ਪਾ ਬੇਲੀਆ।
ਹੁਣ ਗੱਲੀਂ ਬਾਤੀਂ…………।
ਉੱਤਰ :
ਹੇ ਮਿੱਤਰਾ ! ਮਿਹਨਤੀ ਆਦਮੀ ਕਦੇ ਵੀ ਆਪਣਾ ਸਮਾਂ ਨਹੀਂ ਗੁਆਉਂਦਾ । ਉਹ ਸਭ ਨੂੰ ਦੱਸਦਾ ਹੈ ਕਿ ਹਿੰਮਤ ਅਜਿਹਾ ਤਰੀਕਾ ਹੈ, ਜਿਸ ਨਾਲ ਕਿਸਮਤ ਬਦਲੀ ਜਾ ਸਕਦੀ ਹੈ । ਤੈਨੂੰ ਚੰਗੇ ਗੁਣਾਂ ਦੀ ਮਾਲਾ ਗਲ ਪਾ ਕੇ ਚੰਗਾ ਪੁੱਤਰ ਤੇ ਚੰਗਾ ਵਿਦਿਆਰਥੀ ਬਣਨਾ ਚਾਹੀਦਾ ਹੈ ਅਤੇ ਇਮਤਿਹਾਨ ਦੀ ਤਿਆਰੀ ਲਈ ਮਿਹਨਤ ਕਰਨ ਵਿਚ ਜੁੱਟ ਜਾਣਾ ਚਾਹੀਦਾ ਹੈ । ਹੁਣ ਤੈਨੂੰ ਕੇਵਲ ਗੱਲਾਂ ਹੀ ਨਹੀਂ ਕਰਨੀਆਂ ਚਾਹੀਦੀਆਂ, ਸਗੋਂ ਸਚਮੁੱਚ ਮਿਹਨਤ ਕਰਨੀ ਚਾਹੀਦੀ ਹੈ ।