Punjab State Board PSEB 7th Class Punjabi Book Solutions Chapter 1 ਵਣਜਾਰਾ Textbook Exercise Questions and Answers.
PSEB Solutions for Class 7 Punjabi Chapter 1 ਵਣਜਾਰਾ (1st Language)
Punjabi Guide for Class 7 PSEB ਵਣਜਾਰਾ Textbook Questions and Answers
ਵਣਜਾਰਾ ਪਾਠ-ਅਭਿਆਸ
1. ਦੱਸ:
(ਉ) ਵੱਖ-ਵੱਖ ਧਰਮਾਂ ਲਈ ਵਣਜਾਰਾ ਕੀ ਸੰਦੇਸ਼ ਦਿੰਦਾ ਹੈ ?
ਉੱਤਰ :
ਵੱਖ-ਵੱਖ ਧਰਮਾਂ ਲਈ ਵਣਜਾਰਾ ਇੱਕ-ਦੂਜੇ ਨਾਲ ਨਫ਼ਰਤ ਕਰਨੀ ਛੱਡ ਕੇ ਪਿਆਰ ਤੇ ਏਕਤਾ ਨਾਲ ਰਹਿਣ ਦਾ ਸੰਦੇਸ਼ ਦਿੰਦਾ ਹੈ।
(ਅ) ਗੀਤ ਅਨੁਸਾਰ ਨਫ਼ਰਤ ਮਨੁੱਖ ਲਈ ਕਿਵੇਂ ਨੁਕਸਾਨਦਾਇਕ ਹੈ ?
ਉੱਤਰ :
ਗੀਤ ਅਨੁਸਾਰ ਨਫ਼ਰਤ ਮਨੁੱਖ ਨੂੰ ਨਾ ਅਰਾਮ ਨਾਲ ਸੌਣ ਦਿੰਦੀ ਹੈ, ਨਾ ਖੁੱਲ੍ਹ ਕੇ ਹੱਸਣ ਦਿੰਦੀ ਹੈ ਤੇ ਨਾ ਹੀ ਜੀਅ ਭਰ ਕੇ ਰੋਣ ਦਿੰਦੀ ਹੈ। ਇਸ ਤਰ੍ਹਾਂ ਇਹ ਸਾਡੇ ਦੁੱਖਾਂ ਦਾ ਕਾਰਨ ਬਣਦੀ ਹੈ।
(ੲ) ਏਕੇ ਬਾਰੇ ਕਵੀ ਕੀ ਕਹਿੰਦਾ ਹੈ ?
ਉੱਤਰ :
ਕਵੀ ਕਹਿੰਦਾ ਹੈ ਕਿ ਸਾਨੂੰ ਏਕੇ ਨਾਲ ਪਿਆਰ ਕਰਨਾ ਚਾਹੀਦਾ ਹੈ, ਕਿਉਂਕਿ ਏਕੇ ਵਿਚ ਬਹੁਤ ਵੱਡੀ ਤਾਕਤ ਹੁੰਦੀ ਹੈ।
(ਸ) ਇਸ ਗੀਤ ਨੂੰ ਪੜ੍ਹ ਕੇ ਤੁਸੀਂ ਕੀ ਮਹਿਸੂਸ ਕਰਦੇ ਹੋ ?
ਉੱਤਰ :
ਇਸ ਗੀਤ ਨੂੰ ਪੜ੍ਹ ਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਆਲੇ-ਦੁਆਲੇ ਵਿਚ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਤੇ ਈਸਾਈਆਂ ਵਿਚ ਧਰਮ ਦੇ ਆਧਾਰ ‘ਤੇ ਪਈਆਂ ਵੰਡਾਂ ਤੇ ਨਫ਼ਰਤ ਉਨ੍ਹਾਂ ਲਈ ਦੁੱਖਾਂ ਦਾ ਕਾਰਨ ਹੈ, ਇਸ ਕਰਕੇ ਸਾਨੂੰ ਸਭ ਨੂੰ ਆਪਸੀ ਭਾਈਚਾਰਕ ਏਕਤਾ ਕਾਇਮ ਕਰਨੀ ਚਾਹੀਦੀ ਹੈ ਤੇ ਜਾਣ ਲੈਣਾ ਚਾਹੀਦਾ ਹੈ ਕਿ ਏਕੇ ਵਿਚ ਬਹੁਤ ਵੱਡੀ ਤਾਕਤ ਹੁੰਦੀ ਹੈ। ਇਸ ਪ੍ਰਕਾਰ ਸਾਨੂੰ ਆਪਸੀ ਏਕਾ ਪੈਦਾ ਕਰ ਕੇ ਆਪਣੇ ਦੇਸ਼ ਲਈ ਪਿਆਰ ਦਾ ਜ਼ੋਰਦਾਰ ਪ੍ਰਗਟਾਵਾ ਕਰਨਾ ਚਾਹੀਦਾ ਹੈ।
2. ਹੇਠ ਲਿਖੀਆਂ ਸਤਰਾਂ ਦਾ ਕੀ ਭਾਵ ਹੈ ?
ਨਾ ਕੋਈ ਉਚ ਨਾ ਨੀਚ ਪਛਾਣੇ, ਸਭ ਨੂੰ ਆਪਣਾ ਜਾਣੇ,
ਆਪਸ ਵਿੱਚ ਨੇ ਮੂਰਖ ਲੜਦੇ, ਲੜਦੇ ਨਹੀਂ ਸਿਆਣੇ।
ਏਕੇ ਵਿੱਚ ਹੈ ਸ਼ਕਤੀ ਹੁੰਦੀ, ਏਕਾ ਸਾਨੂੰ ਪਿਆਰਾ।
ਉੱਤਰ :
ਸਾਨੂੰ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਦੇਸ਼-ਵਾਸੀਆਂ ਨੂੰ ਆਪਣੇ ਵਿਚੋਂ ਕਿਸੇ ਨੂੰ ਉੱਚਾ ਜਾਂ ਨੀਵਾਂ ਨਹੀਂ ਸਮਝਣਾ ਚਾਹੀਦਾ ਤੇ ਨਾ ਹੀ ਧਰਮਾਂ ਦੇ ਆਧਾਰ ਤੇ ਇਕ-ਦੂਜੇ ਨਾਲ ਲੜਨਾ ਚਾਹੀਦਾ ਹੈ, ਸਗੋਂ ਏਕਤਾ ਨਾਲ ਰਹਿਣਾ ਚਾਹੀਦਾ ਹੈ ਤੇ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਏਕੇ ਵਿਚ ਬਹੁਤ ਤਾਕਤ ਹੁੰਦੀ ਹੈ।
3. ਹੇਠ ਲਿਖੀਆਂ ਕਾਵਿ-ਸਤਰਾਂ ਪੂਰੀਆਂ ਕਰੋ:
(ੳ) ਸੱਜੇ-ਖੱਬੇ ਦੀ ਗੱਲ ਛੱਡੋ; ਸਿੱਧੇ ਰਸਤੇ ਚੱਲੋ,
(ਅ) ਭਾਰਤ ਦੀ ਜੈ ਸਾਰੇ ਬੋਲੋ, ਭਾਰਤ ਸਾਨੂੰ ਪਿਆਰਾ।
ਉੱਤਰ :
(ੳ) ਸੱਜੇ ਖੱਬੇ ਦੀ ਗੱਲ ਛੱਡੋ, ਸਿੱਧੇ ਰਸਤੇ ਚੱਲੋ,
ਸਾਂਝਾ ਰਸਤਾ, ਸਾਂਝੀ ਮੰਜ਼ਲ, ਉਸ ਨੂੰ ਜਾ ਕੇ ਮੱਲੋ।
(ਅ) ਭਾਰਤ ਦੀ ਜੈ ਸਾਰੇ ਬੋਲੋ, ਭਾਰਤ ਸਾਨੂੰ ਪਿਆਰਾ,
ਬਸਤੀ-ਬਸਤੀ, ਜੰਗਲ-ਜੰਗਲ, ਗਾਉਂਦਾ ਹੈ ਵਣਜਾਰਾ॥
4. ਔਖੇ ਸ਼ਬਦਾਂ ਦੇ ਅਰਥ :
- ਵਣਜਾਰਾ : ਸੁਦਾਗਰ,ਵਪਾਰੀ
- ਭਾਈਚਾਰਾ : ਭਰਾਵਾਂ ਵਾਲਾ ਸੰਬੰਧ
- ਇਕਤਾਰਾ : ਇੱਕ ਤਾਰ ਵਾਲਾ ਸਾਜ਼, ਤੂੰਬਾ
- ਮੰਜ਼ਲ : ਪੜਾਅ, ਨਿਸ਼ਾਨਾ
5. ਆਪਣੀ ਸ਼੍ਰੇਣੀ ਦੇ ਵਿਦਿਆਰਥੀਆਂ ਨਾਲ ਮਿਲ ਕੇ ਇਸ ਗੀਤ ਨੂੰ ਗਾਓ।
ਅਧਿਆਪਕ ਵਿਦਿਆਰਥੀਆਂ ਨੂੰ ਹਰ ਇੱਕ ਇਨਸਾਨ ਦਾ ਆਦਰ ਕਰਨ ਲਈ ਪ੍ਰੇਰਿਤ ਕਰੋ । ਅਤੇ ਸਮਝਾਵੇ ਕਿ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ।
PSEB 7th Class Punjabi Guide ਵਣਜਾਰਾ Important Questions and Answers
(i) ਕਾਵਿ-ਟੋਟਿਆਂ ਦੇ ਸਰਲ ਅਰਥ
(ਉ) ਬਸਤੀ-ਬਸਤੀ, ਜੰਗਲ-ਜੰਗਲ, ਗਾਉਂਦਾ ਹੈ ਵਣਜਾਰਾ॥
ਹਿੰਦੂ, ਮੁਸਲਿਮ, ਸਿੱਖ, ਇਸਾਈ, ਸਾਂਝਾ ਭਾਈਚਾਰਾ।
ਘਿਰਨਾ ਸਾਨੂੰ ਵੰਡ ਦੇਂਦੀ ਹੈ ; ਇਸ ਨੂੰ ਦੂਰ ਭਜਾਓ।
ਹਿੰਦੂ, ਮੁਸਲਿਮ, ਸਿੱਖ, ਈਸਾਈ, ਸਾਰੇ ਇਕ ਹੋ ਜਾਓ।
ਮੰਦਰ, ਮਸਜਦ, ਗਿਰਜੇ ਉੱਪਰ, ਲਿਖ ਦਿਓ ਰੱਬ ਦਾ ਦੁਆਰਾ।
ਬਸਤੀ-ਬਸਤੀ ……………………………………….।
ਔਖੇ ਸ਼ਬਦਾਂ ਦੇ ਅਰਥ-ਬਸਤੀ-ਮਨੁੱਖਾਂ ਦੇ ਇਕੱਠੇ ਨੇੜੇ-ਨੇੜੇ ਰਹਿਣ ਦੀ ਥਾਂ; ਜਿਵੇਂ-ਨਗਰ, ਸ਼ਹਿਰ, ਪਿੰਡ। ਵਣਜਾਰਾ-ਵਪਾਰੀ, ਵਪਾਰ ਕਰਨ ਵਾਲਾ, ਚੀਜ਼ਾਂ ਵੇਚਣ ਵਾਲਾ ਭਾਈਚਾਰਾ-ਲੋਕਾਂ ਦਾ ਆਪਸ ਵਿਚ ਭਰਾਵਾਂ ਵਾਂਗ ਜੁੜੇ ਹੋਣਾ।ਘਿਰਨਾ-ਨਫ਼ਰਤ ਮਸਜਦ-ਮੁਸਲਮਾਨਾਂ ਦਾ ਧਰਮ-ਅਸਥਾਨ, ਮਸੀਤ। ਗਿਰਜੇ-ਗਿਰਜਾ, ਇਸਾਈਆਂ ਦਾ ਧਰਮ ਅਸਥਾਨ।
ਪ੍ਰਸ਼ਨ 1.
ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਭਾਈਚਾਰਕ ਏਕਤਾ ਤੇ ਆਪਸੀ ਮੇਲ-ਮਿਲਾਪ ਕਾਇਮ ਕਰਨ ਦਾ ਹੋਕਾ ਦੇਣ ਵਾਲਾ ਵਣਜਾਰਾ ਹਰ ਇਕ ਬਸਤੀ ਤੇ ਹਰ ਇਕ ਜੰਗਲ ਵਿਚ ਘੁੰਮਦਾ ਹੋਇਆ ਇਹ ਗਾ ਰਿਹਾ ਹੈ ਕਿ ਦੇਸ਼ ਦੇ ਸਾਰੇ ਹਿੰਦੂ, ਮੁਸਲਮਾਨ, ਸਿੱਖ ਤੇ ਇਸਾਈ ਇੱਕੋ ਮਨੁੱਖੀ ਭਾਈਚਾਰੇ ਦੇ ਬੰਦੇ ਹਨ। ਸਾਨੂੰ ਆਪਣੇ ਵਿਚੋਂ ਇੱਕ-ਦੂਜੇ ਲਈ ਨਫ਼ਰਤ ਨੂੰ ਦੂਰ ਭਜਾ ਦੇਣਾ ਚਾਹੀਦਾ ਹੈ, ਕਿਉਂਕਿ ਇਹ ਸਾਨੂੰ ਆਪਸ ਵਿਚ ਵੰਡਦੀ ਹੈ। ਸਾਰੇ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਤੇ ਇਸਾਈਆਂ ਨੂੰ ਰਲ ਕੇ ਇਕ ਹੋ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਮੰਦਰਾਂ, ਮਸਜਿਦਾਂ ਅਤੇ ਗਿਰਜਿਆਂ ਉੱਪਰ ਲਿਖ ਦੇਣਾ ਚਾਹੀਦਾ ਹੈ ਕਿ ਸਥਾਨ ਸਭ ਦੇ ਸਾਂਝੇ ਇਕ ਰੱਬ ਦੇ ਘਰ ਹਨ।
(ਅ) ਨਫ਼ਰਤ ਸਾਨੂੰ ਦੁੱਖ ਦਿੰਦੀ ਹੈ, ਰੱਜ ਕੇ ਸੌਣ ਨਾ ਦਿੰਦੀ,
ਖੁੱਲ੍ਹ ਕੇ ਸਾਨੂੰ ਹੱਸਣ ਨਾ ਦਿੰਦੀ, ਜੀਅ ਭਰ ਰੋਣ ਨ ਦੇਂਦੀ।
ਨਗਰ-ਨਗਰ ਵਿਚ, ਗਲੀ-ਗਲੀ ਵਿਚ, ਗੂੰਜ ਰਿਹਾ ਇਕਤਾਰਾ।
ਬਸਤੀ-ਬਸਤੀ …………..’ ਔਖੇ ਸ਼ਬਦਾਂ ਦੇ
ਅਰਥ-ਇਕਤਾਰਾ-ਇਕ ਤਾਰ ਵਾਲਾ ਸਾਜ਼, ਤੂੰਬਾ।
ਪ੍ਰਸ਼ਨ 2.
ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਭਾਈਚਾਰਕ ਏਕਤਾ ਅਤੇ ਆਪਸੀ ਮੇਲ-ਮਿਲਾਪ ਕਾਇਮ ਕਰਨ ਦਾ ਹੋਕਾ ਦੇਣ ਵਾਲਾ ਵਣਜਾਰਾ ਹਰ ਇਕ ਬਸਤੀ ਤੇ ਹਰ ਇਕ ਜੰਗਲ ਵਿਚ ਘੁੰਮਦਾ ਹੋਇਆ ਗਾ ਰਿਹਾ ਹੈ ਕਿ ਸਾਨੂੰ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਨੂੰ ਆਪਸੀ ਨਫ਼ਰਤ ਛੱਡ ਦੇਣੀ ਚਾਹੀਦੀ ਹੈ, ਜੋ ਕਿ ਸਾਨੂੰ ਅਰਾਮ ਦੀ ਨੀਂਦ ਸੌਣ ਨਹੀਂ ਦਿੰਦੀ। ਇਹ ਨਾ ਸਾਨੂੰ ਖੁੱਲ੍ਹ ਕੇ ਹੱਸਣ ਦਿੰਦੀ ਹੈ ਤੇ ਨਾ ਹੀ ਜੀਅ ਭਰ ਕੇ ਰੋਣ ਦਿੰਦੀ ਹੈ। ਪਿਆਰੇ ਵਣਜਾਰੇ ਦੇ ਹੱਥ ਵਿਚ ਫੜਿਆ ਇਕ ਤਾਰਾ ਗੁੰਜਦਾ ਹੋਇਆ ਹਰ ਨਗਰ ਤੇ ਹਰ ਗਲੀ ਵਿਚ ਸਾਰੇ ਲੋਕਾਂ ਨੂੰ ਨਫ਼ਰਤ ਦਾ ਤਿਆਗ ਕਰ ਕੇ ਆਪਸ ਵਿਚ ਮੇਲ-ਮਿਲਾਪ ਤੇ ਏਕਤਾ ਨਾਲ ਰਹਿਣ ਦਾ ਸੁਨੇਹਾ ਦੇ ਰਿਹਾ ਹੈ।
(ਈ) ਨਾ ਕੋਈ ਊਚ ਨਾ ਨੀਚ ਪਛਾਣੇ, ਸਭ ਨੂੰ ਆਪਣਾ ਜਾਣੇ,
ਆਪਸ ਵਿਚ ਨੇ ਮੂਰਖ ਲੜਦੇ, ਲੜਦੇ ਨਹੀਂ ਸਿਆਣੇ।
ਏਕੇ ਵਿਚ ਹੈ ਸ਼ਕਤੀ ਹੁੰਦੀ, ਏਕਾ ਸਾਨੂੰ ਪਿਆਰਾ,
ਬਸਤੀ-ਬਸਤੀ ………………………।
ਔਖੇ ਸ਼ਬਦਾਂ ਦੇ ਅਰਥ-ਜਾਣੇ-ਸਮਝੇ, ਮੰਨੇਂ। ਏਕੇ ਵਿਚ-ਰਲ-ਮਿਲ ਕੇ ਰਹਿਣ ਵਿਚ, ਇਕੱਠ ਵਿਚ। ਸ਼ਕਤੀ-ਤਾਕਤ॥
ਪ੍ਰਸ਼ਨ 3.
ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਭਾਈਚਾਰਕ ਏਕਤਾ ਤੇ ਆਪਸੀ ਪ੍ਰੇਮ-ਪਿਆਰ ਕਾਇਮ ਕਰਨ ਦਾ ਹੋਕਾ ਦੇਣ ਵਾਲਾ ਵਣਜਾਰਾ ਪਿੰਡ-ਪਿੰਡ, ਸ਼ਹਿਰ-ਸ਼ਹਿਰ ਤੇ ਗਲੀ-ਗਲੀ ਵਿਚ ਘੁੰਮਦਾ ਹੋਇਆ ਗਾ ਰਿਹਾ ਹੈ ਕਿ ਸਾਡੇ ਵਿਚੋਂ ਕਿਸੇ ਨੂੰ ਕਿਸੇ ਕਾਰਨ ਉੱਚਾ ਜਾਂ ਨੀਵਾਂ ਨਹੀਂ ਸਮਝਣਾ, ਸਗੋਂ ਹਰ ਇਕ ਨੂੰ ਆਪਣੇ ਬਰਾਬਰ ਸਮਝਣਾ ਚਾਹੀਦਾ ਹੈ। ਉਹ ਕਹਿ ਰਿਹਾ ਹੈ ਕਿ ਆਪਸ ਵਿਚ ਕੇਵਲ ਮੂਰਖ ਲੋਕ ਹੀ ਲੜਦੇ ਹਨ, ਸਿਆਣੇ ਕਦੇ ਨਹੀਂ ਲੜਦੇ। ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਏਕੇ ਵਿਚ ਬਹੁਤ ਤਾਕਤ ਹੁੰਦੀ ਹੈ। ਇਸੇ ਕਰਕੇ ਸਾਨੂੰ ਏਕੇ ਨਾਲ ਹੀ ਪਿਆਰ ਕਰਨਾ ਚਾਹੀਦਾ ਹੈ।
(ਸ) ਸੱਜੇ ਖੱਬੇ ਦੀ ਗੱਲ ਛੱਡੋ, ਸਿੱਧੇ ਰਸਤੇ ਚਲੋ,
ਸਾਂਝਾ ਰਸਤਾ ਸਾਂਝੀ ਮੰਜ਼ਲ, ਉਸ ਨੂੰ ਜਾ ਕੇ ਮੱਲੋ,
ਭਾਰਤ ਦੀ ਜੈ ਸਾਰੇ ਬੋਲੋ, ਭਾਰਤ ਸਾਨੂੰ ਪਿਆਰਾ
ਬਸਤੀ-ਬਸਤੀ, ਜੰਗਲ-ਜੰਗਲ, ਗਾਉਂਦਾ ਹੈ ਵਣਜਾਰਾ।
ਔਖੇ ਸ਼ਬਦਾਂ ਦੇ ਅਰਥ-ਮੰਜ਼ਲ-ਪਹੁੰਚਣ ਦੀ ਥਾਂ, ਨਿਸ਼ਾਨਾ। ਮੱਲੋ-ਕਾਬੂ ਕਰੋ।
ਪ੍ਰਸ਼ਨ 4.
ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਭਾਈਚਾਰਕ ਏਕਤਾ ਤੇ ਆਪਸੀ ਮੇਲ-ਮਿਲਾਪ ਕਾਇਮ ਕਰਨ ਦਾ ਹੋਕਾ ਦੇਣ ਵਾਲਾ ਵਣਜਾਰਾ ਹਰ ਇਕ ਪਿੰਡ ਤੇ ਸ਼ਹਿਰ ਵਿਚ ਘੁੰਮਦਾ ਤੇ ਗਾਉਂਦਾ ਹੋਇਆ ਦੇਸ਼-ਵਾਸੀਆਂ ਨੂੰ ਕਹਿ ਰਿਹਾ ਹੈ ਕਿ ਉਹ ਧਾਰਮਿਕ ਵਿਤਕਰੇ ਪੈਦਾ ਕਰਨ ਵਾਲੇ ਆਪੋ-ਆਪਣੇ ਸੱਜੇ-ਖੱਬੇ ਰਸਤਿਆਂ ਉੱਪਰ ਤੁਰਨਾ ਛੱਡ ਕੇ ਮਨੁੱਖੀ ਏਕਤਾ ਦੇ ਸਿੱਧੇ ਰਸਤੇ ਉੱਤੇ ਤੁਰਨ॥ ਤੁਹਾਨੂੰ ਉਹ ਰਸਤਾ ਹੀ ਫੜਨਾ ਚਾਹੀਦਾ ਹੈ, ਜੋ ਸਾਂਝਾ ਹੋਵੇ ਤੇ ਉਸ ਉੱਤੇ ਤੁਰ ਕੇ ਭਾਈਚਾਰਕ ਏਕਤਾ ਦੀ ਸਾਂਝੀ ਮੰਜ਼ਿਲ ਨੂੰ ਪ੍ਰਾਪਤ ਕੀਤਾ ਜਾ ਸਕੇ। ਇਸ ਰਸਤੇ ਉੱਤੇ ਤੁਰਦਿਆਂ ਸਾਨੂੰ ਸਭ ਨੂੰ ਭਾਰਤ ਮਾਤਾ ਦੀ ਜੈ-ਜੈ ਕਾਰ ਬੋਲਣੀ ਚਾਹੀਦੀ ਹੈ। ਇਸ ਤਰ੍ਹਾਂ ਕਰਦਿਆਂ ਸਾਨੂੰ ਇਹ ਦਰਸਾਉਣਾ ਚਾਹੀਦਾ ਹੈ ਕਿ ਸਾਨੂੰ ਹੋਰ ਕਿਸੇ ਵੀ ਚੀਜ਼ ਨਾਲੋਂ ਆਪਣਾ ਦੇਸ਼ ਭਾਰਤ ਪਿਆਰਾ ਹੈ।
(ii) ਪਾਠ-ਅਭਿਆਸ ਪ੍ਰਸ਼ਨ-ਉੱਤਰ :
ਪ੍ਰਸ਼ਨ 5.
‘ਵਣਜਾਰਾਂ ਕਵਿਤਾ ਦੀਆਂ ਚਾਰ ਸਤਰਾਂ ਜ਼ਬਾਨੀ ਲਿਖੋ।
ਉੱਤਰ :
ਬਸਤੀ-ਬਸਤੀ, ਜੰਗਲ-ਜੰਗਲ; ਗਾਉਂਦਾ ਹੈ ਵਣਜਾਰਾ॥
ਹਿੰਦੂ, ਮੁਸਲਿਮ, ਸਿੱਖ, ਇਸਾਈ; ਸਾਂਝਾ ਭਾਈਚਾਰਾ।
ਘਿਰਨਾ ਸਾਨੂੰ ਵੰਡ ਦੇਂਦੀ ਹੈ, ਇਸ ਨੂੰ ਦੂਰ ਭਜਾਓ। ਹਿੰਦੂ,
ਮੁਸਲਿਮ, ਸਿੱਖ, ਈਸਾਈ; ਸਾਰੇ ਇਕ ਹੋ ਜਾਓ। ਮੰਦਰ,
ਮਸਜਦ, ਗਿਰਜੇ ਉੱਪਰ, ਲਿਖ ਦਿਓ ਰੱਬ ਦਾ ਦੁਆਰਾ॥