PSEB 7th Class Physical Education Solutions Chapter 5 ਯੋਗਾ

Punjab State Board PSEB 7th Class Physical Education Book Solutions Chapter 5 ਯੋਗਾ Textbook Exercise Questions and Answers.

PSEB Solutions for Class 7 Physical Education Chapter 5 ਯੋਗਾ

Physical Education Guide for Class 7 PSEB ਯੋਗਾ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
‘ਯੋਗ` ਸ਼ਬਦ ਤੋਂ ਕੀ ਭਾਵ ਹੈ ?
ਉੱਤਰ-
‘ਯੋਗ ਸ਼ਬਦ ਸੰਸਕ੍ਰਿਤ ਦੇ ‘ਯੂਜ਼’ ਤੋਂ ਬਣਿਆ ਹੈ, ਜਿਸਦਾ ਭਾਵ ਹੈ ‘ਮਿਲਾਉਣਾ । ਸਾਧਾਰਨ ਸ਼ਬਦਾਂ ਵਿਚ ਯੋਗ ਦਾ ਅਰਥ ਵਿਅਕਤੀ ਨੂੰ ਪਰਮਾਤਮਾ ਨਾਲ ਮੇਲ ਕਰਨਾ ਹੈ | ਯੋਗ ਉਹ ਕਸਰਤ ਹੈ ਜਿਹੜੀ ਪ੍ਰਮਾਤਮਾ ਨਾਲ ਮਿਲਣ ਦਾ ਸਾਨੂੰ ਰਸਤਾ ਦਿਖਾਉਂਦੀ ਹੈ, ਉਸ ਨੂੰ ਯੋਗ ਕਹਿੰਦੇ ਹਨ । ਯੋਗ ਦਾ ਉਦੇਸ਼ ਏਕਤਾ, ਮਿਲਾਪ ਅਤੇ ਪੇਮ ਹੈ । ਮਨੁੱਖ ਦਾ ਮਨ ਚੰਚਲ ਹੋਣ ਦੇ ਕਾਰਨ ਇਹ ਹਰ ਸਮੇਂ ਭਟਕਦਾ ਰਹਿੰਦਾ ਹੈ ਜਿਹੜਾ ਕਦੇ ਵੀ ਰੁੱਕ ਨਹੀਂ ਸਕਦਾ | ਅਸੀਂ ਯੋਗ ਦੀ ਮੱਦਦ ਨਾਲ ਮਨ ਨੂੰ ਕੰਟਰੋਲ ਕਰ ਸਕਦੇ ਹਾਂ । ਮਹਾਂਰਿਸ਼ੀ ਪਤੰਜਲੀ ਦੇ ਅਨੁਸਾਰ ਅਲੱਗ-ਅਲੱਗ ਵਿਦਵਾਨਾਂ ਨੇ ਯੋਗ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਹੈ ।

ਪ੍ਰਸ਼ਨ 2.
ਰਿਸ਼ੀ ਪੰਤਾਲੀ ਦੇ ਅਨੁਸਾਰ ਯੋਗ ਕੀ ਹੈ ?
ਉੱਤਰ-
ਰਿਸ਼ੀ ਪੰਤਾਜਲੀ ਦੇ ਅਨੁਸਾਰ, “ਮਨ ਦੀਆਂ ਬਿਰਤੀਆਂ ਨੂੰ ਰੋਕਣਾ ਜਾਂ ਉਨ੍ਹਾਂ ਤੇ ਕੰਟਰੋਲ ਕਰਨਾ ਹੀ ਯੋਗ ਹੈ ।’’ .

ਪ੍ਰਸ਼ਨ 3.
ਯੋਗ ਦੀ ਕੋਈ ਇਕ ਪਰਿਭਾਸ਼ਾ ਲਿਖੋ ।
ਉੱਤਰ-
ਡਾ: ਰਾਧਾ ਕ੍ਰਿਸ਼ਨ ਦੇ ਅਨੁਸਾਰ, “ਯੋਗ ਉਹ ਮਾਰਗ ਹੈ ਜਿਹੜਾ ਵਿਅਕਤੀ ਨੂੰ ਅੰਧਕਾਰ ਤੋਂ ਪ੍ਰਕਾਸ਼ ਵੱਲ ਲੈ ਜਾਂਦਾ ਹੈ । ਸ੍ਰੀ ਰਾਮਚਰਣ ਦੇ ਅਨੁਸਾਰ, “ਯੋਗ ਵਿਅਕਤੀ ਨੂੰ ਤਨ ਤੋਂ ਸਿਹਤਮੰਦ, ਮਨ ਨੂੰ ਸ਼ਾਂਤੀ ਅਤੇ ਆਤਮਾ ਨੂੰ ਚੈਨ ਪ੍ਰਦਾਨ ਕਰਦਾ ਹੈ ।

ਪ੍ਰਸ਼ਨ 4.
ਆਸਣ’ ਸ਼ਬਦ ਤੋਂ ਕੀ ਭਾਵ ਹੈ ?
ਉੱਤਰ-
ਆਸਣ ਪ੍ਰਾਚੀਨ ਯੋਗਿਕ ਅਭਿਆਸ ਹੈ । ਜਿਸ ਵਿਚ ਪ੍ਰਾਣਾਯਾਮ, ਧਿਆਨ ਅਤੇ ਸਮਾਧੀ ਦਾ ਆਧਾਰ ਤਿਆਰ ਹੁੰਦਾ ਹੈ । ਆਸਣ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਸ਼ਬਦ “ਅਸ’ ਤੋਂ ਲਿਆ ਗਿਆ ਹੈ, ਜਿਸਦਾ ਮਤਲਬ ਹੈ ਬੈਠਣ ਦੀ ਕਲਾ । ਰਿਸ਼ੀ ਪੰਤਾਜਲੀ ਦੁਆਰਾ ਯੋਗਾਸਨ ਦਾ ਅਰਥ ਵਿਅਕਤੀ ਦੀ ਉਸ ਸਥਿਤੀ ਤੋਂ ਹੈ ਜਿਸ ਨਾਲ ਉਹ ਜ਼ਿਆਦਾ ਤੋਂ ਜ਼ਿਆਦਾ ਸਮੇਂ ਤਕ ਆਸਾਨੀ ਨਾਲ ਬੈਠ ਸਕੇ ।

PSEB 7th Class Physical Education Solutions Chapter 5 ਯੋਗਾ

ਪ੍ਰਸ਼ਨ 5.
ਆਸਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਵਿਸਥਾਰ ਪੂਰਵਕ ਲਿਖੋ !
ਉੱਤਰ-
ਆਸਣ ਦੀਆਂ ਕਿਸਮਾਂ-ਆਸਣ ਕਈ ਤਰ੍ਹਾਂ ਦੇ ਹੁੰਦੇ ਹਨ । ਯੋਗ ਵਿਚ ਆਸਣ ਬਹੁਤ ਮਹੱਤਵਪੂਰਨ ਹਨ | ਆਸਣ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ –
1. ਇਲਾਜ ਦੇ ਲਈ ਆਸਣ (Corrective Asana)- ਇਨ੍ਹਾਂ ਆਸਣਾਂ ਨਾਲ ਵਿਅਕਤੀ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਪੈਦਾ ਹੁੰਦਾ ਹੈ । ਉਪਚਾਰਕ ਆਸਣਾਂ ਨਾਲ ਸਰੀਰ ਦੀਆਂ ਕਈ ਤਰ੍ਹਾਂ ਦੀਆਂ ਕਰੂਪਤਾਵਾਂ ਨੂੰ ਠੀਕ ਕੀਤਾ ਜਾਂਦਾ ਹੈ । ਇਹ ਆਸਣ ਬੈਠ ਕੇ, ਲੇਟ ਕੇ ਅਤੇ ਖੜੇ ਹੋ ਕੇ ਕੀਤੇ ਜਾਂਦੇ ਹਨ । ਜਿਸ ਤਰ੍ਹਾਂ ਹਲ ਆਸਣ ਅਤੇ ਧਨੁਰ ਆਸਨ ।

2. ਸਾਧਨਾਂ ਦੇ ਲਈ ਆਸਣ (IMeditative Asara) – ਇਸ ਤਰ੍ਹਾਂ ਦੇ ਆਸਣਾਂ ਦਾ ਇਸਤੇਮਾਲ ਧਿਆਨ ਜਾਂ ਸਮਾਧੀ ਦੇ ਲਈ ਕੀਤਾ ਜਾਂਦਾ ਹੈ । ਇਨ੍ਹਾਂ ਆਸਣਾਂ ਵਿਚ ਸਰੀਰ ਨੂੰ ਉਸ ਸਥਿਤੀ ਵਿਚ ਰੱਖਿਆ ਜਾਂਦਾ ਹੈ ਜਿਸ ਵਿਚ ਬੈਠ ਕੇ ਆਪਣਾ ਧਿਆਨ ਕੇਂਦਰਿਤ ਕੀਤਾ ਜਾ ਸਕੇ । ਇਨ੍ਹਾਂ ਆਸਣਾਂ ਵਿਚ ਮਨ ਇਕਾਗਰ ਹੁੰਦਾ ਹੈ । ਉਦਾਹਰਨ ਦੇ ਤੌਰ ‘ਤੇ ਪਦਮ ਆਸਣ ਜਾਂ ਵਜਰ ਆਸਣ |

3. ਆਰਾਮ ਦੇ ਲਈ ਆਸਣ (Relaxative Asana)-ਇਸ ਤਰ੍ਹਾਂ ਦੇ ਆਸਣ ਜ਼ਮੀਨ ਉੱਤੇ ਲੇਟ ਕੇ ਕੀਤੇ ਜਾਂਦੇ ਹਨ । ਜਿਸਦਾ ਉਦੇਸ਼ ਸਰੀਰ ਨੂੰ ਆਰਾਮ ਪਹੁੰਚਾਉਣਾ ਹੁੰਦਾ ਹੈ । ਇਹ ਆਸਨ ਸਰੀਰਿਕ ਅਤੇ ਮਾਨਸਿਕ ਥਕਾਵਟ ਨੂੰ ਦੂਰ ਕਰਨ ਲਈ ਹੁੰਦੇ ਹਨ, ਜਿਸ ਨਾਲ ਸਰੀਰ ਤਰੋਤਾਜ਼ਾ ਹੋ ਜਾਂਦਾ ਹੈ; ਜਿਵੇਂ-ਸ਼ਵ ਆਸਣ ਅਤੇ ਮਕਰ ਆਸਣ ।

ਪ੍ਰਸ਼ਨ 6.
ਯੋਗ ਸਿਰਫ ਇੱਕ ਇਲਾਜ ਦੀ ਵਿਧੀ ਹੈ -ਇਸ ਧਾਰਨਾ ਸੰਬੰਧੀ ਆਪਣੇ ਵਿਚਾਰ ਦੱਸੋ |
ਉੱਤਰ-
ਯੋਗ ਕਰਨ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ । ਇਸ ਲਈ ਕਈ ਲੋਕ ਸੋਚਦੇ ਹਨ ਕਿ ਯੋਗ ਕੇਵਲ ਇਲਾਜ ਦੇ ਲਈ ਹੈ ਅਤੇ ਰੋਗੀਆਂ ਦੇ ਲਈ ਠੀਕ ਹੈ । ਇਹ ਧਾਰਨਾ ਵੀ ਗ਼ਲਤ ਹੈ ਕਿਉਂਕਿ ਕੋਈ ਵੀ ਸਿਹਤਮੰਦ ਮਨੁੱਖ ਯੋਗ ਕਰ ਸਕਦਾ ਹੈ ਅਤੇ ਸਰੀਰ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ ।

PSEB 7th Class Physical Education Solutions Chapter 5 ਯੋਗਾ

PSEB 7th Class Physical Education Guide ਯੋਗਾ Important Questions and Answers

ਪ੍ਰਸ਼ਨ 1.
ਆਸਨ ਦੀਆਂ ਕਿਸਮਾਂ :
(ਉ) ਤਿੰਨ
(ਅ) ਦੋ
(ਇ) ਇੱਕ
(ਸ) ਕੋਈ ਨਹੀਂ ।
ਉੱਤਰ-
(ਉ) ਤਿੰਨ

ਪ੍ਰਸ਼ਨ 2.
ਯੋਗ ਦਾ ਅਰਥ ਕੀ ਹੈ?
(ਉ) ਜੁੜਨਾ
(ਅ) ਜੋੜ
(ਈ) ਆਤਮਾ ਨੂੰ ਪਰਮਾਤਮਾ ਨਾਲ ਜੋੜਨਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 3.
ਆਸਨ ਦੇ ਸਿਧਾਂਤ :
(ੳ) ਆਸਨ ਕਰਨ ਲਈ ਉਮਰ ਅਤੇ ਲਿੰਗ ਦਾ ਧਿਆਨ ਰੱਖਣਾ
(ਅ) ਆਸਨ ਕਰਦੇ ਸਮੇਂ ਜ਼ੋਰ ਨਾ ਲਗਾਉਣਾ ।
(ਇ) ਆਸਨ ਕਰਦੇ ਸਮੇਂ ਸਰੀਰ ਨੂੰ ਹੌਲੀ-ਹੌਲੀ ਮੋੜਨਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 4.
ਯੋਗ ਦੀਆਂ ਗਲਤ ਧਾਰਨਾਵਾਂ :
(ਉ) ਯੋਗ ਕਿਸੇ ਖ਼ਾਸ ਧਰਮ ਨਾਲ ਜੁੜਿਆ ਹੈ।
(ਅ) ਯੋਗ ਕੇਵਲ ਮਨੁੱਖ ਲਈ ਹੈ।
(ਇ) ਯੋਗ ਕੇਵਲ ਬਿਮਾਰਾਂ ਲਈ ਹੈ।
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 5.
ਆਸਨ ਕਰਨ ਦੇ ਸਿਧਾਂਤ :
(ੳ) ਆਸਨ ਕਰਦੇ ਸਮੇਂ ਮਾਸਪੇਸ਼ੀਆਂ ਵਿਚ ਤਨਾਓ ਜ਼ਰੂਰੀ ਹੈ।
(ਅ) ਗਰਭਵਤੀ ਇਸਤਰੀਆਂ ਨੂੰ ਅਤੇ ਦਿਲ ਦੇ ਮਰੀਜ਼ਾਂ ਨੂੰ ਕਠਿਨ ਆਸਨ ਨਹੀਂ ਕਰਨੇ ਚਾਹੀਦੇ
(ਇ) ਆਸਨ ਕੁਦਰਤ ਦੇ ਸਿਧਾਂਤ ਅਨੁਸਾਰ ਕਰਨੇ ਚਾਹੀਦੇ ਹਨ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਯੋਗ ਬਾਰੇ ਵਿਚਾਰ ਆਪਣੇ ਸ਼ਬਦਾਂ ਵਿਚ ਲਿਖੋ ।
ਉੱਤਰ-
ਯੋਗ ਸ਼ਬਦ ਸੰਸਕ੍ਰਿਤ ਸ਼ਬਦ “ਯੁਜ’ ਤੋਂ ਬਣਿਆ ਹੈ, ਜਿਸਦਾ ਅਰਥ ਹੈ ਮਿਲਣਾ, ਮਿਲਾਪ ਅਤੇ ਪ੍ਰੇਮ | ਯੋਗ ਨਾਲ ਵਿਅਕਤੀ ਦਾ ਪਰਮਾਤਮਾ ਨਾਲ ਮੇਲ :

ਪ੍ਰਸ਼ਨ 2.
ਯੋਗ ਦੀ ਕੋਈ ਪਰਿਭਾਸ਼ਾ ਲਿਖੋ ।
ਉੱਤਰ-
ਡਾ: ਰਾਧਾ ਕ੍ਰਿਸ਼ਨ ਦੇ ਅਨੁਸਾਰ, ਯੋਗ ਉਹ ਰਸਤਾ ਹੈ ਜੋ ਵਿਅਕਤੀ ਨੂੰ ਅੰਧਕਾਰ ਤੋਂ ਰੋਸ਼ਨੀ ਵੱਲ ਲੈ ਜਾਂਦਾ ਹੈ ।

ਪ੍ਰਸ਼ਨ 3.
ਯੋਗ ਸੰਬੰਧੀ ਕੋਈ ਇਕ ਗ਼ਲਤ ਧਾਰਨਾ ਲਿਖੋ ।
ਉੱਤਰ-
ਯੋਗ ਕਿਸੇ ਵਿਸ਼ੇਸ਼ ਧਰਮ ਨਾਲ ਸੰਬੰਧਿਤ ਨਹੀਂ ਹੈ ।

PSEB 7th Class Physical Education Solutions Chapter 5 ਯੋਗਾ

ਪ੍ਰਸ਼ਨ 4.
ਆਸਣ ਕੀ ਹਨ ?
ਉੱਤਰ-
ਰਿਸ਼ੀ ਪੰਤਾਜਲੀ ਅਨੁਸਾਰ, ਆਸਣ ਦਾ ਅਰਥ ਵਿਅਕਤੀ ਦੀ ਉਸ ਸਥਿਤੀ ਤੋਂ ਹੈ ਜਿਸ ਵਿਚ ਉਹ ਜ਼ਿਆਦਾ ਤੋਂ ਜ਼ਿਆਦਾ ਸਮੇਂ ਆਸਾਨੀ ਨਾਲ ਬੈਠ ਸਕੇ ।

ਛੋਟੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-ਆਸਣਾਂ ਦੇ ਕੋਈ ਤਿੰਨ ਸਿਧਾਂਤ ਲਿਖੋ ।
ਉੱਤਰ-

  • ਆਸਣ ਕਰਨ ਲਈ ਉਮਰ ਅਤੇ ਲਿੰਗ ਦਾ ਧਿਆਨ ਰੱਖਣਾ ਜ਼ਰੂਰੀ ਹੈ । ਬੱਚਿਆਂ ਨੂੰ ਜ਼ਿਆਦਾ ਕਠਿਨ ਆਸਣ ਨਹੀਂ ਕਰਨੇ ਚਾਹੀਦੇ ਜਿਸ ਨਾਲ ਉਨ੍ਹਾਂ ਦੇ ਸਰੀਰਿਕ ਵਾਧੇ ਤੇ ਅਸਰ ਪਵੇ !
  • ਆਸਣ ਕਰਦੇ ਸਮੇਂ ਜ਼ਿਆਦਾ ਜ਼ੋਰ ਨਹੀਂ ਲਗਾਉਣਾ ਚਾਹੀਦਾ | ਆਸਣ ਕਰਦੇ ਸਮੇਂ ਸਰੀਰ ਸਹਿਜ ਅਤੇ ਆਰਾਮਦਾਇਕ ਸਥਿਤੀ ਵਿਚ ਹੋਣਾ ਚਾਹੀਦਾ ਹੈ ।
  • ਆਸਣ ਦਾ ਅਭਿਆਸ ਕਰਦੇ ਸਮੇਂ ਸਰੀਰ ਨੂੰ ਹੌਲੀ-ਹੌਲੀ ਮੋੜਨਾ ਚਾਹੀਦਾ ਹੈ | ਆਸਣ ਕਰਦੇ ਸਮੇਂ ਇਕਦਮ ਝਟਕਾ ਨਹੀਂ ਦੇਣਾ ਚਾਹੀਦਾ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਯੋਗ ਸੰਬੰਧੀ ਗਲਤ ਧਾਰਨਾਵਾਂ ਬਾਰੇ ਲਿਖੋ ।
ਉੱਤਰ-
1. ਕੀ ਯੋਗ ਇਕ ਖ਼ਾਸ ਧਰਮ ਨਾਲ ਜੁੜਿਆ ਹੈ ? ਭਾਰਤ ਵਿਚ ਯੋਗ ਪ੍ਰਾਚੀਨ ਸਮੇਂ ਤੋਂ ਰਿਸ਼ੀਆਂ-ਮੁਨੀਆਂ ਦੁਆਰਾ ਸ਼ੁਰੂ ਕੀਤਾ ਗਿਆ ਹੈ । ਇਸ ਲਈ ਆਮ ਲੋਕ ਇਸਨੂੰ ਹਿੰਦੂ ਧਰਮ ਨਾਲ ਜੁੜਿਆ ਮੰਨਦੇ ਹਨ ਅਤੇ ਯੋਗ ਕੇਵਲ ਹਿੰਦੁਆਂ ਲਈ ਹੈ, ਇਹ ਧਾਰਨਾ ਬਿਲਕੁਲ ਗਲਤ ਹੈ । ਯੋਗ ਨੂੰ ਕੋਈ ਵੀ ਧਰਮ ਮੰਨਣ ਵਾਲਾ ਅਪਣਾ ਸਕਦਾ ਹੈ, ਕਿਉਂਕਿ ਯੋਗ ਤਾਂ ਇਕ ਕਿਸਮ ਦੀ ਸਰੀਰਿਕ ਕਸਰਤ ਹੈ ਜਿਸ ਦਾ ਕਿਸੇ ਧਰਮ ਨਾਲ ਲੈਣਾ ਦੇਣਾ ਨਹੀਂ ।

2. ਕੀ ਯੋਗ ਕੇਵਲ ਮਨੁੱਖਾਂ ਲਈ ਹੈ ?-ਕੁੱਝ ਲੋਕ ਮੰਨਦੇ ਹਨ ਕਿ ਯੋਗ ਕਰਨ ਵਾਲੇ ਵਿਅਕਤੀ ਨੂੰ ਮੁਸ਼ਕਿਲ ਨਿਯਮਾਂ ਦਾ ਪਾਲਨ ਕਰਨਾ ਪੈਂਦਾ ਹੈ ਅਤੇ ਯੋਗ ਕੇਵਲ ਆਦਮੀ ਹੀ ਕਰ ਸਕਦੇ ਹਨ | ਯੋਗ ਇਸਤਰੀਆਂ ਲਈ ਨਹੀਂ ਹੈ । ਇਹ ਸੱਚਾਈ ਹੈ ਕਿ ਯੋਗ ਦੇ ਲਈ ਕੋਈ ਮੁਸ਼ਕਿਲ ਨਿਯਮ ਨਹੀਂ ਹਨ ਅਤੇ ਯੋਗ ਇਸਤਰੀਆਂ ਦੇ ਲਈ ਵੀ ਓਨਾ ਹੀ ਲਾਭਦਾਇਕ ਹੈ। ਜਿੰਨਾ ਲਾਭਦਾਇਕ ਮਨੁੱਖਾਂ ਲਈ ਹੈ ।

3. ਕੀ ਯੋਗ ਕੇਵਲ ਬੀਮਾਰਾਂ ਲਈ ਹੈ ? ਯੋਗ ਕਰਨ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ । ਇਸ ਲਈ ਕਈ ਲੋਕ ਸੋਚਦੇ ਹਨ ਕਿ ਯੋਗ ਕੇਵਲ ਇਲਾਜ ਦੇ ਲਈ ਹੈ ਅਤੇ ਰੋਗੀਆਂ ਦੇ ਲਈ ਠੀਕ ਹੈ । ਇਹ ਧਾਰਨਾ ਵੀ ਗ਼ਲਤ ਹੈ ਕਿਉਂਕਿ ਕੋਈ ਵੀ ਸਿਹਤਮੰਦ ਮਨੁੱਖ ਯੋਗ ਕਰ ਸਕਦਾ ਹੈ ਅਤੇ ਸਰੀਰ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ ।

4. ਕੀ ਯੋਗ ਸਿਰਫ਼ ਸੰਨਿਆਸੀਆਂ ਦੇ ਲਈ ਹੈ ? ਰਿਸ਼ੀ-ਮੁਨੀ ਪ੍ਰਾਚੀਨ ਸਮੇਂ ਤੋਂ ਯੋਗ ਦਾ ਅਭਿਆਸ ਜੰਗਲਾਂ ਵਿਚ ਰਹਿ ਕੇ ਕਰਦੇ ਸਨ । ਹੁਣ ਵੀ ਕੁੱਝ ਲੋਕ ਸੋਚਦੇ ਹਨ ਯੋਗ ਕਰਨ ਲਈ ਮਨੁੱਖ ਨੂੰ ਘਰ ਛੱਡਣਾ ਪੈਂਦਾ ਹੈ । ਇਕ ਹਿਸਥੀ ਦੇ ਲਈ ਯੋਗ ਕਰਨਾ ਠੀਕ ਨਹੀਂ, ਇਹ ਬਿਲਕੁਲ ਗ਼ਲਤ ਹੈ । ਸੱਚ ਤਾਂ ਇਹ ਹੈ ਕਿ ਯੋਗ ਘਰ ਵਿਚ ਰਹਿ ਕੇ ਵੀ ਕਰ ਸਕਦੇ ਹਾਂ ।

ਪ੍ਰਸ਼ਨ 2.
ਆਸਣਾਂ ਦੇ ਸਿਧਾਂਤ ਵਿਸਤਾਰ ਨਾਲ ਲਿਖੋ ।
ਉੱਤਰ-
ਆਸਣ ਕਰਨ ਵਾਲੇ ਨੂੰ ਕੁੱਝ ਸਿਧਾਂਤਾਂ ਦਾ ਪਾਲਣ ਕਰਨਾ ਪੈਂਦਾ ਹੈ । ਇਨ੍ਹਾਂ ਸਿਧਾਂਤਾਂ ਦਾ ਪਾਲਣ ਕਰਨ ਨਾਲ ਸਾਨੂੰ ਆਸਣਾਂ ਦਾ ਪੂਰਾ ਲਾਭ ਮਿਲ ਸਕਦਾ ਹੈ । ਇਹ ਸਿਧਾਂਤ ਇਸ ਤਰ੍ਹਾਂ ਹਨ

  • ਆਸਣ ਕਰਦੇ ਸਮੇਂ ਮਾਸਪੇਸ਼ੀਆਂ ਵਿਚ ਤਨਾਅ ਪੈਦਾ ਹੋਣਾ ਜ਼ਰੂਰੀ ਹੈ । ਤਨਾਅ ਨਾਲ ਲਚਕ ਪੈਦਾ ਹੁੰਦੀ ਹੈ ।
  • ਆਸਣ ਕਰਦੇ ਸਮੇਂ ਉਮਰ ਅਤੇ ਲਿੰਗ ਦਾ ਧਿਆਨ ਰੱਖਣਾ ਜ਼ਰੂਰੀ ਹੈ । ਬੱਚਿਆਂ ਨੂੰ ਕਰ ਆਸਣ ਨਹੀਂ ਕਰਨੇ ਚਾਹੀਦੇ, ਜਿਸ ਨਾਲ ਉਨ੍ਹਾਂ ਦੇ ਸਰੀਰ ਦਾ ਵਾਧਾ ਰੁਕ ਜਾਵੇ । ਲੜਕਿਆਂ ਨੂੰ ਮਯੂਰ ਆਸਣ ਜ਼ਿਆਦਾ ਸਮੇਂ ਨਹੀਂ ਕਰਨਾ ਚਾਹੀਦਾ ।
  • ਆਸਣ ਕਰਦੇ ਸਮੇਂ ਜ਼ਿਆਦਾ ਜ਼ੋਰ ਨਹੀਂ ਲਾਉਣਾ ਚਾਹੀਦਾ | ਆਸਣ ਕਰਦੇ ਸਮੇਂ ਸਰੀਰ ਸਹਿਜ, ਸਥਿਰ ਅਤੇ ਆਰਾਮਦਾਇਕ ਸਥਿਤੀ ਵਿਚ ਰਹਿਣਾ ਚਾਹੀਦਾ ਹੈ ।
  • ਆਸਣ ਦਾ ਅਭਿਆਸ ਕਰਦੇ ਸਮੇਂ ਸਰੀਰ ਨੂੰ ਹੌਲੀ-ਹੌਲੀ ਮੋੜਨਾ ਚਾਹੀਦਾ ਹੈ | ਆਸਣ ਕਰਦੇ ਸਮੇਂ ਜਰਕ ਜਾਂ ਝਟਕਾ ਨਹੀਂ ਲੱਗਣਾ ਚਾਹੀਦਾ ।
  • ਆਸਣ ਹਮੇਸ਼ਾਂ ਕੁਦਰਤ ਦੇ ਸਿਧਾਂਤ ਅਨੁਸਾਰ ਕਰਨੇ ਹੁੰਦੇ ਹਨ । ਪਹਿਲਾਂ ਆਸਣ ਆਸਾਨ ਕਰਨੇ ਚਾਹੀਦੇ ਹਨ ਉਸਦੇ ਮਗਰੋਂ ਮੁਸ਼ਕਿਲ ਆਸਣਾਂ ਦਾ ਅਭਿਆਸ ਕਰਨਾ ਚਾਹੀਦਾ ਹੈ ।
  • ਗਰਭਵਤੀ ਇਸਤਰੀਆਂ ਨੂੰ ਅਤੇ ਦਿਲ ਦੇ ਰੋਗੀਆਂ ਨੂੰ ਕਠਿਨ ਆਸਣ ਨਹੀਂ ਕਰਨੇ ਚਾਹੀਦੇ ।
  • ਆਸਣ ਕਰਨ ਵਾਲੀ ਜਗ੍ਹਾ ਸਾਫ਼ ਅਤੇ ਸ਼ਾਂਤ ਹੋਣੀ ਚਾਹੀਦੀ ਹੈ । ਸਵੇਰੇ ਦਾ ਸਮਾਂ ਆਸਣ ਕਰਨ ਲਈ ਸਭ ਤੋਂ ਚੰਗਾ ਹੁੰਦਾ ਹੈ ।
  • ਆਸਣ ਖਾਣਾ ਖਾਣ ਤੋਂ ਚਾਰ ਘੰਟੇ ਮਗਰੋਂ ਖਾਲੀ ਪੇਟ ਕਰਨੇ ਚਾਹੀਦੇ ਹਨ ।

Leave a Comment