PSEB 7th Class Physical Education Solutions Chapter 3 ਸਰੀਰਿਕ ਢਾਂਚਾ ਤੇ ਇਸ ਦੀਆਂ ਕਰੂਪੀਆਂ

Punjab State Board PSEB 7th Class Physical Education Book Solutions Chapter 3 ਸਰੀਰਿਕ ਢਾਂਚਾ ਤੇ ਇਸ ਦੀਆਂ ਕਰੂਪੀਆਂ Textbook Exercise Questions and Answers.

PSEB Solutions for Class 7 Physical Education Chapter 3 ਸਰੀਰਿਕ ਢਾਂਚਾ ਤੇ ਇਸ ਦੀਆਂ ਕਰੂਪੀਆਂ

Physical Education Guide for Class 7 PSEB ਸਰੀਰਿਕ ਢਾਂਚਾ ਤੇ ਇਸ ਦੀਆਂ ਕਰੂਪੀਆਂ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਸਰੀਰਿਕ ਢਾਂਚੇ ਤੋਂ ਕੀ ਭਾਵ ਹੈ ? ਸਾਡਾ ਸਰੀਰ ਦੋ ਲੱਤਾਂ ਉੱਪਰ ਕਿਵੇਂ ਸਿੱਧਾ ਖੜ੍ਹਾ ਰਹਿੰਦਾ ਹੈ ?
ਉੱਤਰ-
ਸਰੀਰਿਕ ਢਾਂਚੇ (Posture) ਤੋਂ ਭਾਵ ਸਾਡੇ ਸਰੀਰ ਦੀ ਬਣਤਰ ਹੈ ! ਜੇ ਸਰੀਰ ਦਾ ਢਾਂਚਾ ਵੇਖਣ ਵਿਚ ਸੁੰਦਰ, ਸਿੱਧਾ ਤੇ ਸੁਭਾਵਿਕ ਲੱਗੇ ਅਤੇ ਇਸ ਦਾ ਭਾਰ ਉੱਪਰ ਵਾਲੇ ਅੰਗਾ ਤੋਂ ਹੇਠਲੇ | ਅੰਗਾਂ ਤੇ ਠੀਕ ਤਰ੍ਹਾਂ ਆ ਜਾਵੇ ਤਾਂ ਸਰੀਰਿਕ ਢਾਂਚਾ ਠੀਕ ਹੁੰਦਾ ਹੈ ! ਪਰ ਜੇ ਬੈਠਣ-ਉੱਠਣ, ਸੌਣ ਤੇ ਤੁਰਨ ਤੇ ਭੱਜਣ ਵੇਲੇ ਸਰੀਰ ਟੇਢਾ-ਮੇਢਾ ਤੇ ਦੁਖਦਾਈ ਲੱਗੇ ਤਾਂ ਸਰੀਰਿਕ ਢਾਂਚਾ ਖ਼ਰਾਬ ਹੁੰਦਾ ਹੈ । ਸਾਡੇ ਸਰੀਰ ਦੇ ਅੱਗੇ-ਪਿੱਛੇ ਜ਼ਰੂਰਤ ਅਨੁਸਾਰ ਮਾਸ-ਪੇਸ਼ੀਆਂ ਲੱਗੀਆਂ ਹੋਈਆਂ ਹਨ । ਇਹ ਹੱਡੀਆਂ ਨੂੰ ਆਪਣੇ ਹੀ ਟਿਕਾਣੇ ਤੇ ਥੰਮੀ ਰੱਖਦੀਆਂ ਹਨ | ਪੈਰਾਂ ਦੀਆਂ ਮਾਸਪੇਸ਼ੀਆਂ ਪੈਰਾਂ ਦੀ ਸ਼ਕਲ ਨੂੰ ਠੀਕ ਰੱਖਦੀਆਂ ਹਨ ਅਤੇ ਸਰੀਰ ਨੂੰ ਸਿੱਧਾ ਖੜਾ ਰੱਖਣ ਵਿਚ ਇਕ ਉੱਚਿਤ ਆਧਾਰਨ ਕਰਦੀਆਂ ਹਨ ।

ਲੱਤ ਦੇ ਅਗਲੇ ਅਤੇ ਪਿਛਲੇ ਭਾਗ ਦੀਆਂ ਮਾਸ-ਪੇਸ਼ੀਆਂ ਲੱਤ ਨੂੰ ਪੈਰ ਤੇ ਸਿੱਧਾ ਖੜ੍ਹਾ ਰਹਿਣ ਵਿਚ ਮੱਦਦ ਕਰਦੀਆਂ ਹਨ । ਇਸੇ ਤਰ੍ਹਾਂ ਚੂਲ੍ਹੇ ਦੇ ਆਸ-ਪਾਸ ਦੀਆਂ ਮਾਸ-ਪੇਸ਼ੀਆਂ ਸਰੀਰ ਦੇ ਉਤਲੇ ਭਾਗ ਨੂੰ ਅਤੇ ਸਿਰ ਨੂੰ ਪਿੱਛੇ ਵਲ ਖਿੱਚ ਕੇ ਰੱਖਦੀਆਂ ਹਨ | ਪੇਟ ਅਤੇ ਛਾਤੀ ਦੀਆਂ ਮਾਸਪੇਸ਼ੀਆਂ ਧੜ ਅਤੇ ਸਿਰ ਨੂੰ ਜ਼ਿਆਦਾ ਪਿੱਛੇ ਵਲ ਨਹੀਂ ਜਾਣ ਦਿੰਦੀਆਂ । ਇਸ ਲਈ ਸਾਡਾ ਸਰੀਰਕ ਢਾਂਚਾ ਮਾਸ-ਪੇਸ਼ੀਆਂ ਦੀ ਮੱਦਦ ਨਾਲ ਠੀਕ ਤਰ੍ਹਾਂ ਸਿੱਧਾ ਅਤੇ ਸੁਭਾਵਿਕ ਰੂਪ ਵਿਚ ਰਹਿੰਦਾ ਹੈ ।

ਪ੍ਰਸ਼ਨ 2.
ਵਧੀਆ ਸਰੀਰਿਕ ਢਾਂਚਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸਰੀਰ ਦੇ ਅੰਗਾਂ ਦੀ ਇਕ-ਦੂਸਰੇ ਦੇ ਸੰਬੰਧ ਵਿਚ ਉੱਚਿਤ ਸਥਿਤੀ ਨੂੰ ਵਧੀਆ ਸਰੀਰਿਕ ਢਾਂਚਾ ਕਿਹਾ ਜਾਂਦਾ ਹੈ । ਸਾਹਮਣੇ ਦਿੱਤੇ ਚਿਤਰ ਵਿਚ ਵਧੀਆ ਢਾਂਚਾ ਵਿਖਾਇਆ ਗਿਆ ਹੈ | ਅਜਿਹੇ ਢਾਂਚੇ ਵਿਚ ਸਰੀਰ ਦੇ ਉੱਪਰ ਵਾਲੇ ਅੰਗਾਂ ਦਾ ਭਾਰ ਠੀਕ ਤਰ੍ਹਾਂ ਹੇਠਲੇ ਅੰਗਾਂ ਉੱਤੇ ਪੈ ਰਿਹਾ ਹੈ । ਅਜਿਹਾ ਢਾਂਚਾ ਬੈਠਣ, ਉੱਠਣ, ਸੌਣ, ਪੜ੍ਹਨ ਆਦਿ ਵਿਚ ਆਰਾਮ ਵਾਲਾ ਤੇ ਚੁਸਤ ਰਹਿੰਦਾ ਹੈ ।
PSEB 7th Class Physical Education Solutions Chapter 3 ਸਰੀਰਿਕ ਢਾਂਚਾ ਤੇ ਇਸ ਦੀਆਂ ਕਰੂਪੀਆਂ 1

ਪ੍ਰਸ਼ਨ 3.
ਚੰਗੇ ਸਰੀਰਿਕ ਢਾਂਚੇ ਦੇ ਸਾਨੂੰ ਕੀ ਲਾਭ ਹਨ ?
ਉੱਤਰ-
ਚੰਗਾ ਸਰੀਰਿਕ ਢਾਂਚਾ ਵੇਖਣ ਵਿਚ ਸੋਹਣਾ ਲੱਗਦਾ ਹੈ । ਸਾਨੂੰ ਬੈਠਣ, ਉੱਠਣ, ਨੱਠਣ, ਭੱਜਣ, ਪੜ੍ਹਨ ਆਦਿ ਵਿਚ ਸੌਖ ਤੇ ਚੁਸਤੀ ਮਹਿਸੂਸ ਹੁੰਦੀ ਹੈ । ਚੰਗੇ ਸਰੀਰਿਕ ਢਾਂਚੇ ਨਾਲ ਸਿਹਤ ਚੰਗੀ ਰਹਿੰਦੀ ਹੈ । ਚੰਗੇ ਸਰੀਰਿਕ ਢਾਂਚੇ ਵਿਚ ਦਿਲ, ਫੇਫੜਿਆਂ ਤੇ ਗੁਰਦਿਆਂ ਆਦਿ ਦੇ ਕੰਮ ਵਿਚ ਕੋਈ ਰੁਕਾਵਟ ਨਹੀਂ ਪੈਂਦੀ । ਚੰਗੇ ਢਾਂਚੇ ਦੀਆਂ ਮਾਸ-ਪੇਸ਼ੀਆਂ ਨੂੰ ਘੱਟ ਜ਼ੋਰ ਲਾਉਣਾ ਪੈਂਦਾ ਹੈ ।

PSEB 7th Class Physical Education Solutions Chapter 3 ਸਰੀਰਿਕ ਢਾਂਚਾ ਤੇ ਇਸ ਦੀਆਂ ਕਰੂਪੀਆਂ

ਪ੍ਰਸ਼ਨ 4.
ਸਰੀਰਿਕ ਢਾਂਚਾ ਕਿਵੇਂ ਖਰਾਬ ਹੋ ਜਾਂਦਾ ਹੈ ? ਇਸ ਦੀਆਂ ਵੱਖ-ਵੱਖ ਰੁਪੀਆਂ (deformities) ਦੇ ਨਾਂ ਲਿਖੋ ।
ਉੱਤਰ-
ਜਦੋਂ ਮਾਸ-ਪੇਸ਼ੀਆਂ ਵਿਚ ਆਪਸੀ ਤਾਲਮੇਲ ਅਤੇ ਸੰਤੁਲਨ ਠੀਕ ਨਾ ਰਹੇ, ਤਾਂ ਸਾਡਾ ਸਰੀਰ ਅੱਗੇ ਜਾਂ ਪਿੱਛੇ ਵੱਲ ਝੁਕ ਜਾਂਦਾ ਹੈ । ਮਾਸ-ਪੇਸ਼ੀਆਂ ਦੀ ਕਮਜ਼ੋਰੀ ਦੇ ਕਾਰਨ ਅਤੇ ਫਿਰ ਹੱਡੀਆਂ ਦੇ ਟੇਢ-ਮੇਢੇ ਹੋਣ ਨਾਲ ਸਰੀਰਿਕ ਢਾਂਚੇ ਵਿਚ ਕਈ ਤਰ੍ਹਾਂ ਦੀਆਂ ਕਰੁਪੀਆਂ ਆ ਜਾਂਦੀਆਂ ਹਨ । ਜੇ ਬੱਚਿਆਂ ਦੀਆਂ ਆਦਤਾਂ ਵੱਲ ਖ਼ਾਸ ਧਿਆਨ ਨਾ ਦਿੱਤਾ ਜਾਵੇ ਤਾਂ ਵੀ ਸਰੀਰਿਕ ਢਾਂਚਾ ਖ਼ਰਾਬ ਹੋ ਜਾਂਦਾ ਹੈ । ਵੱਡੀ ਉਮਰ ਵਿਚ ਵੀ ਕਿਸੇ ਖ਼ਾਸ ਆਦਤ ਕਾਰਨ ਸਰੀਰਿਕ ਢਾਂਚਾ ਖ਼ਰਾਬ ਹੋ ਸਕਦਾ ਹੈ । ਬੱਚਿਆਂ ਦੀ ਖੁਰਾਕ ਵੱਲ ਵੀ ਜੇ ਧਿਆਨ ਨਾ ਦਿੱਤਾ ਜਾਵੇ ਤਾਂ ਵੀ ਸਰੀਰਿਕ ਢਾਂਚਾ ਖ਼ਰਾਬ ਹੋ ਜਾਂਦਾ ਹੈ |

ਸਰੀਰਿਕ ਢਾਂਚੇ ਦੀਆਂ ਮੁੱਖ ਕਰੁਪੀਆਂ ਹੇਠ ਲਿਖੀਆਂ ਹਨ –

  • ਕੁੱਬ ਨਿਕਲਣਾ (Kyphosis)
  • ਲੱਕ ਦਾ ਅੱਗੇ ਵੱਲ ਨਿਕਲ ਜਾਣਾ (Lordosis)
  • ਰੀੜ੍ਹ ਦੀ ਹੱਡੀ ਦਾ ਵਿੰਗਾ ਹੋ ਜਾਣਾ (Spinal Curvature)
  • ਕੁੱਬ ਸਹਿਤ ਲੱਕ ਦਾ ਅੱਗੇ ਨਿਕਲਣਾ (Sclerosis)
  • ਗੋਡਿਆਂ ਦਾ ਭਿੜਨਾ (Knee Locking)
  • ਪੈਰਾਂ ਦਾ ਚਪਟਾ ਹੋ ਜਾਣਾ (Flat Foot)
  • ਦੱਬੀ ਹੋਈ ਛਾਤੀ (Depressed Chest)
  • ਕਬੂਤਰ ਵਰਗੀ ਛਾਤੀ (Pigeon Chest)
  • ਚਪਟੀ ਛਾਤੀ (Flat Chest)
  • ਵਿੰਗੀ ਗਰਦਨ (Sliding Neck) ।

ਸਰੀਰ ਦੀਆਂ ਇਨ੍ਹਾਂ ਖ਼ਰਾਬੀਆਂ ਨੂੰ ਦੂਰ ਕਰਨ ਲਈ ਵੱਖ-ਵੱਖ ਕਸਰਤਾਂ ਕਰਨੀਆਂ ਪੈਂਦੀਆਂ ਹਨ ।

ਪ੍ਰਸ਼ਨ 5.
ਸਾਡੀ ਰੀੜ੍ਹ ਦੀ ਹੱਡੀ ਨੂੰ ਕੁੱਬ (Kyphosis) ਕਿਵੇਂ ਪੈ ਜਾਂਦਾ ਹੈ ? ਇਸ ਨੂੰ ਠੀਕ ਕਰਨ ਲਈ ਕਿਹੜੀਆਂ-ਕਿਹੜੀਆਂ ਕਸਰਤਾਂ ਕਰਵਾਉਣੀਆਂ ਚਾਹੀਦੀਆਂ ਹਨ ?
ਉੱਤਰ-
ਜਦੋਂ ਪਿੱਠ ਅਤੇ ਗਰਦਨ ਦੀਆਂ ਮਾਸ-ਪੇਸ਼ੀਆਂ ਢਿੱਲੀਆਂ ਹੋ ਕੇ ਲੰਮੀਆਂ ਹੋ ਜਾਂਦੀਆਂ ਹਨ ਅਤੇ ਛਾਤੀ ਦੀਆਂ ਮਾਸਪੇਸ਼ੀਆਂ ਸੁੰਗੜ ਕੇ ਛੋਟੀਆਂ ਹੋ ਜਾਂਦੀਆਂ ਹਨ ਤਾਂ ਰੀੜ੍ਹ ਦੀ ਹੱਡੀ ਵਿਚ ਕੁੱਬ ਪੈ ਜਾਂਦਾ ਹੈ । ਇਸ ਦਸ਼ਾ ਵਿਚ ਗਰਦਨ ਅੱਗੇ ਵੱਲ ਝੁਕੀ ਹੋਈ ਨਜ਼ਰ ਆਉਂਦੀ ਹੈ । ਰੀੜ੍ਹ ਦੀ ਹੱਡੀ ਪਿੱਛੇ ਵੱਲ ਨਿਕਲ ਜਾਂਦੀ ਹੈ ਅਤੇ ਕੂਲ਼ੇ ਕੁਝ ਅੱਗੇ ਨੂੰ ਘੁੰਮ ਜਾਂਦੇ ਹਨ ।
PSEB 7th Class Physical Education Solutions Chapter 3 ਸਰੀਰਿਕ ਢਾਂਚਾ ਤੇ ਇਸ ਦੀਆਂ ਕਰੂਪੀਆਂ 2
ਕੁੱਬ ਹੇਠ ਲਿਖੇ ਕਾਰਨਾਂ ਕਰਕੇ ਪੈਂਦਾ ਹੈ (Causes of Kyphosis) –

  • ਨਜ਼ ਦਾ ਕਮਜ਼ੋਰ ਹੋਣਾ ਜਾਂ ਉੱਚਾ ਸੁਣਾਈ ਦੇਣਾ
  • ਘੱਟ ਰੌਸ਼ਨੀ ਵਿਚ ਅੱਗੇ ਨੂੰ ਝੁਕ ਕੇ ਪੜ੍ਹਨਾ ।
  • ਬੈਠਣ ਲਈ ਨਿਕੰਮਾ ਅਤੇ ਖ਼ਰਾਬ ਕਿਸਮ ਦਾ ਫ਼ਰਨੀਚਰ ।
  • ਘੱਟ ਕਸਰਤ ਨਾਲ ਮਾਸ-ਪੇਸ਼ੀਆਂ ਦਾ ਕਮਜ਼ੋਰ ਹੋ ਜਾਣਾ ।
  • ਤੰਗ ਅਤੇ ਗਲਤ ਢੰਗ ਦੇ ਕੱਪੜੇ ਪਾਉਣਾ ।
  • ਸਰੀਰ ਦਾ ਤੇਜ਼ੀ ਨਾਲ ਵਧ ਜਾਣਾ ।
  • ਕੁੜੀਆਂ ਦੇ ਜਵਾਨ ਹੋ ਜਾਣ ‘ਤੇ ਸ਼ਰਮਾ ਕੇ ਅੱਗੇ ਨੂੰ ਝੁਕੇ ਰਹਿਣਾ ।
  • ਲੋੜ ਤੋਂ ਵੱਧ ਝੁਕ ਕੇ ਕੰਮ ਕਰਨ ਦੀ ਆਦਤ ਹੋਣਾ ।
  • ਕਈ ਧੰਦਿਆਂ ; ਜਿਵੇਂ, ਤਰਖਾਣ ਦਾ ਆਰਾ ਖਿੱਚਣਾ, ਮਾਲੀ ਦਾ ਕਿਆਰੀਆਂ ਗੁੱਡਣਾ, ਦਫ਼ਤਰਾਂ ਵਿਚ ਫਾਈਲਾਂ ਤੇ ਅੱਖਾਂ ਟਿਕਾਈ ਰੱਖਣੀਆਂ ਤੇ ਦਰਜ਼ੀਆਂ ਦਾ ਕੱਪੜੇ ਸੀਉਣਾ ਆਦਿ ।
  • ਬਿਮਾਰੀ ਜਾਂ ਦੁਰਘਟਨਾ ਦੇ ਕਾਰਨ |

ਕੁੱਬ ਦੂਰ ਕਰਨ ਦੇ ਢੰਗ (Methods to rectify Kyphosis) –
ਦੂਰ ਕਰਨ ਲਈ ਹੇਠ ਲਿਖੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ –

  • ਬੈਠਣ-ਉੱਠਣ ਅਤੇ ਤੁਰਨ ਸਮੇਂ ਠੋਡੀ ਥੋੜੀ ਉੱਪਰ ਵਲ, ਛਾਤੀ ਅੱਗ ਵਲ ਅਤੇ ਸਿਰ ਸਿੱਧਾ ਰੱਖੋ ।
  • ਕੁਰਸੀ ਤੇ ਬੈਠ ਕੇ ਪਿੱਠ ਬੈਕ ਨਾਲ ਲਾ ਕੇ ਤੇ ਸਿਰ ਪਿੱਛੇ ਵਲ ਰੱਖ ਕੇ ਉੱਪਰ ਵਲ ਦੇਖਣਾ । ਹੱਥਾਂ ਨੂੰ ਪਿੱਛੇ ਪਕੜ ਲੈਣਾ ਚਾਹੀਦਾ ਹੈ ।
  • ਪਿੱਠ ਦੇ ਹੇਠਾਂ ਤਕੀਆ ਰੱਖ ਕੇ ਲੇਟਣਾ ।
  • ਕੰਧ ਨਾਲ ਲਾਈ ਪੌੜੀ ਨਾਲ ਲਟਕਣਾ | ਇਸ ਸਮੇਂ ਪੌੜੀ ਵਲ ਪਿੱਠ ਹੋਣੀ ਚਾਹੀਦੀ ਹੈ ।
  • ਪੇਟ ਹੇਠਾਂ ਵੱਲ ਕਰ ਕੇ ਲੇਟਣਾ, ਹੱਥਾਂ ਉੱਤੇ ਭਾਰ ਪਾ ਕੇ ਸਿਰ ਅਤੇ ਧੜ ਦੇ ਅਗਲੇ ਭਾਗ ਨੂੰ ਉੱਪਰ ਵੱਲ ਚੁੱਕਣਾ ।
  • ਹਰ ਰੋਜ਼ ਸਾਹ ਖਿੱਚਣ ਵਾਲੀਆਂ ਕਸਰਤਾਂ ਕਰਨਾ ਜਾਂ ਲੰਮੇ ਸਾਹ ਲੈਣੇ ।
  • ਡੰਡ ਕੱਢਣੇ, ਤੈਰਨਾ ਆਦਿ ਕਸਰਤਾਂ ਕਰਨੀਆਂ ।
  • ਇਕ ਨੁੱਕਰ ਵਿਚ ਖੜ੍ਹੇ ਹੋ ਕੇ ਦੋਹਾਂ ਕੰਧਾਂ ਉੱਤੇ ਇਕ-ਇਕ ਹੱਥ ਲਾ ਕੇ ਸਰੀਰ ਦੇ ਭਾਰ ਨਾਲ ਵਾਰੀ-ਵਾਰੀ ਇਕ ਬਾਂਹ ਨੂੰ ਕੂਹਣੀ ਨਾਲ ਝੁਕਾਉਣਾ ਅਤੇ ਸਿੱਧਾ ਕਰਨਾ ।

PSEB 7th Class Physical Education Solutions Chapter 3 ਸਰੀਰਿਕ ਢਾਂਚਾ ਤੇ ਇਸ ਦੀਆਂ ਕਰੂਪੀਆਂ 3

ਇਹਨਾਂ ਕਸਰਤਾਂ ਤੋਂ ਇਲਾਵਾ ਸਰੀਰਕ ਢਾਂਚੇ ਨੂੰ ਠੀਕ ਰੱਖਣ ਵਾਲੀਆਂ ਸਿਹਤਮੰਦ ਗੱਲਾਂ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ।

PSEB 7th Class Physical Education Solutions Chapter 3 ਸਰੀਰਿਕ ਢਾਂਚਾ ਤੇ ਇਸ ਦੀਆਂ ਕਰੂਪੀਆਂ

ਪ੍ਰਸ਼ਨ 6.
ਸਾਡੇ ਲੱਕ ਦੇ ਜ਼ਿਆਦਾ ਅੱਗੇ ਨਿਕਲ ਜਾਣ ਦੇ ਕਾਰਨ ਦੱਸੋ । ਇਸ ਕਰੂਪੀ ਨੂੰ ਠੀਕ ਕਰਨ ਲਈ ਕੁੱਝ ਕਸਰਤਾਂ ਵੀ ਲਿਖੋ ।
ਉੱਤਰ-
ਕਈ ਵਾਰੀ ਚੁਲ੍ਹੇ ਦੀਆਂ ਮਾਸ-ਪੇਸ਼ੀਆਂ ਛੋਟੀਆਂ ਹੋ ਜਾਂਦੀਆਂ ਹਨ ਅਤੇ ਪੇਟ ਦੀਆਂ ਮਾਸਪੇਸ਼ੀਆਂ ਵਧ ਕੇ ਲੰਮੀਆਂ ਹੋ ਜਾਂਦੀਆਂ ਹਨ । ਰੀੜ੍ਹ ਦੀ ਹੱਡੀ ਦਾ ਹੇਠਲਾ ਮੋੜ ਜ਼ਿਆਦਾ ਅੱਗੇ ਵਲ ਹੋ ਜਾਣ ਨਾਲ ਪੇਟ ਵੀ ਅੱਗੇ ਵਲ ਨਿਕਲ ਜਾਂਦਾ ਹੈ । ਇਸ ਨਾਲ ਸਾਹ ਲੈਣ ਦੀ ਕਿਰਿਆ ਵਿਚ ਕਾਫ਼ੀ ਤਬਦੀਲੀ ਆ ਜਾਂਦੀ ਹੈ ।
ਇਸ ਦੇ ਹੇਠ ਲਿਖੇ ਕਾਰਨ ਹੁੰਦੇ ਹਨ –

  1. ਛੋਟੇ ਬੱਚਿਆਂ ਵਿਚ ਪੇਟ ਅੱਗੇ ਨੂੰ ਕੱਢ ਕੇ ਤੁਰਨ ਦੀ ਆਦਤ ।
  2. ਛੋਟੀ ਉਮਰ ਵਿਚ ਬੱਚਿਆਂ ਨੂੰ ਸੰਤੁਲਿਤ ਭੋਜਨ ਨਾ ਮਿਲਣਾ !
  3. ਜ਼ਰੂਰਤ ਤੋਂ ਵੱਧ ਭੋਜਨ ਖਾਹ ਜਾਣਾ ।
  4. ਔਰਤ ਦਾ ਜ਼ਿਆਦਾ ਬੱਚਿਆਂ ਨੂੰ ਜਨਮ ਦੇਣਾ ।

ਉਪਰੋਕਤ ਕਾਰਨਾਂ ਕਾਰਕੇ ਕਮਰ ਅੱਗੇ ਨਿਕਲ ਜਾਂਦੀ ਹੈ |
PSEB 7th Class Physical Education Solutions Chapter 3 ਸਰੀਰਿਕ ਢਾਂਚਾ ਤੇ ਇਸ ਦੀਆਂ ਕਰੂਪੀਆਂ 4

ਇਸ ਕਰੁਪੀ ਨੂੰ ਦੂਰ ਕਰਨ ਲਈ ਹੇਠ ਲਿਖੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ –

  • ਖੜੇ ਹੋ ਕੇ ਧੜ ਨੂੰ ਅੱਗੇ ਵਲ ਝੁਕਾਉਣਾ ਅਤੇ ਸਿੱਧਾ ਕਰਨਾ |
  • ਪਿੱਠ ਭਾਰ ਲੇਟ ਕੇ ਬੈਠਣਾ ਅਤੇ ਫੇਰ ਲੇਟ ਜਾਣਾ ।
  • ਪਿੱਠ ਭਾਰ ਲੇਟ ਕੇ ਸਰੀਰ ਦੇ ਸਿਰ ਵਾਲੇ ਅਤੇ ਲੱਤਾਂ ਵਾਲੇ ਭਾਗ ਨੂੰ ਵਾਰੀ-ਵਾਰੀ ਉੱਪਰ ਚੁੱਕਣਾ ।
  • ਪਿੱਠ ਭਾਰ ਲੇਟ ਕੇ ਲੱਤਾਂ ਨੂੰ ਹੌਲੀ-ਹੌਲੀ 45 ਤਕ ਉੱਪਰ ਨੂੰ ਚੁੱਕਣਾ ਅਤੇ ਹੇਠਾਂ ਕਰਨਾ
  • ਸਾਵਧਾਨ ਅਵਸਥਾ ਵਿਚ ਖੜੇ ਹੋ ਕੇ ਘੜੀ-ਮੁੜੀ ਪੈਰਾਂ ਨੂੰ ਛੂਹਣਾ |
  • ਸਾਹ-ਕਸਰਤਾਂ ਦਾ ਅਭਿਆਸ ਕਰਨਾ ।
    ਜੇਕਰ ਉੱਪਰ ਲਿਖੀਆਂ ਕਸਰਤਾਂ ਲਗਾਤਾਰ ਕੀਤੀਆਂ ਜਾਣ ਤਾਂ ਬਾਹਰ ਨਿਕਲੀ ਹੋਈ ਕਰ ਠੀਕ ਹੋ ਜਾਂਦੀ ਹੈ ।

ਪ੍ਰਸ਼ਨ 7.
ਸਾਡੇ ਪੈਰ ਚਪਟੇ ਕਿਵੇਂ ਹੋ ਜਾਂਦੇ ਹਨ ? ਚਪਟੇ ਪੈਰ ਦੀ ਪਰਖ ਦੱਸਦੇ ਹੋਏ ਇਸ ਨੂੰ ਠੀਕ ਕਰਨ ਦੀਆਂ ਕਸਰਤਾਂ ਵੀ ਲਿਖੋ ।
ਉੱਤਰ-
ਜਦੋਂ ਪੈਰਾਂ ਦੀਆਂ ਮਾਸ-ਪੇਸ਼ੀਆਂ ਢਿੱਲੀਆਂ ਪੈ ਜਾਂਦੀਆਂ ਹਨ ਤਾਂ ਡਾਟਾਂ ਸਿੱਧੀਆਂ ਹੋ ਜਾਂਦੀਆਂ ਹਨ ਅਤੇ ਪੈਰ ਚਪਟਾ ਹੋ ਜਾਂਦਾ ਹੈ ।
ਇਸ ਤੋਂ ਬਿਨਾਂ ਦੇ ਸਰੀਰ ਜ਼ਿਆਦਾ ਭਾਰਾ ਹੋਵੇ, ਕਸਰਤ ਨਾ ਕੀਤੀ ਜਾਵੇ, ਗ਼ਲਤ ਬਨਾਵਟ ਦੀਆਂ ਜੁੱਤੀਆਂ ਪਾਈਆਂ ਜਾਣ ਤਾਂ ਵੀ ਪੈਰ ਚਪਟੇ ਹੋ ਜਾਂਦੇ ਹਨ ।
ਜੇ ਹਰ ਰੋਜ਼ ਲਗਾਤਾਰ ਕਾਫ਼ੀ ਸਮੇਂ ਤਕ ਖਲੋਣਾ ਪਵੇ ਜਾਂ ਸਰੀਰਿਕ ਢਾਂਚੇ ਸੰਬੰਧੀ ਗਲਤ ਆਦਤਾਂ ਹੋਣ ਤਾਂ ਵੀ ਪੈਰ ਚਪਟੇ ਹੋ ਜਾਂਦੇ ਹਨ ।
PSEB 7th Class Physical Education Solutions Chapter 3 ਸਰੀਰਿਕ ਢਾਂਚਾ ਤੇ ਇਸ ਦੀਆਂ ਕਰੂਪੀਆਂ 5
ਚਪਟੇ ਪੈਰ ਨੂੰ ਠੀਕ ਕਰਨ ਦੀਆਂ ਕਸਰਤਾਂ :-

  1. ਪੰਜਿਆਂ ਦੇ ਭਾਰ ਚਲਣਾ ਤੇ ਭੱਜਣਾ ।
  2. ਪੰਜਿਆਂ ਦੇ ਭਾਰ ਸਾਈਕਲ ਚਲਾਉਣਾ ।
  3. ਡੰਡੇਦਾਰ ਪੌੜੀਆਂ ਉੱਪਰ ਚੜ੍ਹਨਾ ।

PSEB 7th Class Physical Education Solutions Chapter 3 ਸਰੀਰਿਕ ਢਾਂਚਾ ਤੇ ਇਸ ਦੀਆਂ ਕਰੂਪੀਆਂ 6

4.ਪੈਰ ਨੂੰ ਇਕੱਠਾ ਕਰਕੇ ਅੱਡੀ ਤੇ ਉਂਗਲੀਆਂ ਦੇ ਸਹਾਰੇ ਤੁਰਨਾ ।
5. ਨੱਚਣਾ ।
6. ਲੱਕੜੀ ਦੇ ਤਿਕੋਨੇ ਤਖ਼ਤੇ ਦੇ ਢਲਾਨ ਵਾਲੇ ਭਾਗਾਂ ਉੱਪਰ ਪੈਰ ਰੱਖ ਕੇ ਤੁਰਨਾ ।
7. ਪੈਰਾਂ ਦੀਆਂ ਉਂਗਲੀਆਂ ਨਾਲ ਕਿਸੇ ਵਸਤੂ ਨੂੰ ਪਕੜ ਕੇ ਉੱਪਰ ਉਠਾਉਣਾ ।

ਪ੍ਰਸ਼ਨ 8.
ਛਾਤੀ ਦੀਆਂ ਹੱਡੀਆਂ ਵਿਚ ਕਿਹੜੀਆਂ-ਕਿਹੜੀਆਂ ਕਰੂਪੀਆਂ ਆ ਜਾਂਦੀਆਂ ਹਨ ? ਇਹਨਾਂ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ?
ਉੱਤਰ-
ਛਾਤੀ ਦੀਆਂ ਹੱਡੀਆਂ ਵਿਚ ਤਿੰਨ ਪ੍ਰਕਾਰ ਦੀਆਂ ਕਰੂਪੀਆਂ ਆ ਜਾਂਦੀਆਂ ਹਨ, ਇਹਨਾਂ ਦਾ ਹਾਲ ਇਸ ਪ੍ਰਕਾਰ ਹੈ
1. ਦੱਬੀ ਹੋਈ ਛਾਤੀ (Depressed Chest)-ਇਸ ਪ੍ਰਕਾਰ ਦੀ ਛਾਤੀ ਕੁਝ ਅੰਦਰ ਨੂੰ ਦੱਬੀ ਹੋਈ ਹੁੰਦੀ ਹੈ ।
2. ਕਬੂਤਰ ਵਰਗੀ ਛਾਤੀ (Pigeon Chest)-ਇਸ ਪ੍ਰਕਾਰ ਦੀ ਛਾਤੀ ਦੀ ਹੱਡੀ ਉੱਪਰ ਵਲ ਉਭਰੀ ਹੋਈ ਹੁੰਦੀ ਹੈ ।
3. ਚਪਟੀ ਛਾਤੀ (Flat Chest)-ਇਸ ਪ੍ਰਕਾਰ ਦੀ ਛਾਤੀ ਵਿਚ ਪਸਲੀਆਂ ਵਧੇਰੇ ਇਧਰ-ਉਧਰ ਉਭਰਨ ਦੀ ਥਾਂ ਤੇ ਛਾਤੀ ਦੀ ਹੱਡੀ ਦੇ ਲਗਪਗ ਸਮਤਲ ਹੀ ਹੁੰਦੀਆਂ ਹਨ ।

ਛਾਤੀ ਦੀਆਂ ਹੱਡੀਆਂ ਦੀ ਕਰੂਪਤਾ ਦੇ ਕਾਰਨ –

  • ਕਸਰਤ ਦੀ ਕਮੀ ।
  • ਭੋਜਨ ਵਿਚ ਕੈਲਸ਼ੀਅਮ, ਫਾਸਫੋਰਸ ਤੇ ਵਿਟਾਮਿਨ ਡੀ ਦੀ ਕਮੀ ।
  • ਭਿਆਨਕ ਬਿਮਾਰੀਆਂ |
  • ਬਹੁਤਾ ਅੱਗੇ ਵਲ ਝੁਕ ਕੇ ਬੈਠਣਾ, ਖੜ੍ਹੇ ਹੋਣਾ ਜਾਂ ਤੁਰਨਾ ਆਦਿ ।

ਕਸਰਤ-

  • ਡੰਡ ਕੱਢਣਾ ।
  • ਹਰ ਰੋਜ਼ ਸਵਾਸ ਕਿਰਿਆ ਦੀ ਕਸਰਤ ।
  • ਬਾਹਵਾਂ ਤੇ ਧੜ ਦੀਆਂ ਕਿਰਿਆਵਾਂ ਦਾ ਅਭਿਆਸ ਕਰਨਾ ।
  • ਚਾਰਾ ਕੁਤਰਨ ਦੀ ਮਸ਼ੀਨ ਨੂੰ ਹੱਥ ਨਾਲ ਚਲਾ ਕੇ ਚਾਰਾ ਕੁਤਰਨਾ ।
  • ਕਿਸੇ ਚੀਜ਼ ਨਾਲ ਲਟਕ ਕੇ ਡੰਡ ਕੱਢਣਾ !

PSEB 7th Class Physical Education Solutions Chapter 3 ਸਰੀਰਿਕ ਢਾਂਚਾ ਤੇ ਇਸ ਦੀਆਂ ਕਰੂਪੀਆਂ

ਪ੍ਰਸ਼ਨ 9.
ਹੇਠ ਲਿਖੀਆਂ ਕਰੁਪੀਆਂ ਦੇ ਕਾਰਨ ਦੱਸਦੇ ਹੋਏ ਇਹਨਾਂ ਨੂੰ ਠੀਕ ਕਰਨ ਦੀਆਂ ਕਸਰਤਾਂ ਵੀ ਲਿਖੋ –
(ਉ) ਵਿੰਗੀ ਧੌਣ
(ਅ) ਗੋਡੇ ਭਿੜਨਾ
(ਇ) ਚਪਟੀ ਛਾਤੀ ।
ਉੱਤਰ-
(ਉ) ਵਿੰਗੀ ਧੌਣ (Sliding Neck-ਕਈ ਵਾਰੀ ਧੌਣ ਦੇ ਇਕ ਪਾਸੇ ਦੀਆਂ ਮਾਸ-ਪੇਸ਼ੀਆਂ ਢਿੱਲੀਆਂ ਹੋ ਕੇ ਲੰਮੀਆਂ ਹੋ ਜਾਂਦੀਆਂ ਹਨ । ਦੂਸਰੇ ਪਾਸੇ ਮਾਸ-ਪੇਸ਼ੀਆਂ ਸੁੰਗੜ ਜਾਣ ਦੇ ਕਾਰਨ ਛੋਟੀਆਂ ਹੋ ਜਾਂਦੀਆਂ ਹਨ । ਧੌਣ ਇਕ ਪਾਸੇ ਝੁਕੀ ਰਹਿੰਦੀ ਹੈ ।
ਜਿਸ ਕਾਰਨ ਪੰਣ ਵਿੰਗੀ ਹੋ ਜਾਂਦੀ ਹੈ ।

ਕਾਰਨ (Causes) -ਧੌਣ ਟੇਢੀ ਹੋਣ ਦੇ ਹੇਠ ਲਿਖੇ ਮੁੱਖ ਕਾਰਨ ਹੁੰਦੇ ਹਨ –

  • ਬਾਲਾਂ ਨੂੰ ਹਰ ਰੋਜ਼ ਇਕ ਪਾਸੇ ਹੀ ਚੁੱਕਣਾ ਜਾਂ ਇਕ ਪਾਸੇ ਹੀ ਮੋਢੇ ਨਾਲ ਲਗਾਈ ਰੱਖਣਾ ।
  • ਬਾਲ ਨੂੰ ਛੋਟੀ ਉਮਰ ਵਿਚ ਇਕ ਪਾਸੇ ਦੇ ਭਾਰ ਹੀ ਲਿਟਾਈ ਰੱਖਣਾ ।
  • ਪੜ੍ਹਨ ਦਾ ਗ਼ਲਤ ਢੰਗ
  • ਇਕ ਪਾਸੇ ਧੌਣ ਝੁਕਾ ਕੇ ਵੇਖਣ ਦੀ ਆਦਤ ।
  • ਇਕ ਅੱਖ ਦੀ ਨਜ਼ਰ ਦਾ ਕਮਜ਼ੋਰ ਹੋ ਜਾਣਾ ।

ਕਰੂਪੀਆਂ ਠੀਕ ਕਰਨ ਦੇ ਢੰਗ (Methods to rectify Deformities) –

  1. ਸਿੱਧੀ ਧੌਣ ਰੱਖ ਕੇ ਤੁਰਨ ਤੇ ਪੜਣ ਦੀ ਆਦਤ ਪਾਉਣੀ ਚਾਹੀਦੀ ਹੈ ।
  2. ਹਰ ਰੋਜ਼ ਪੌਣ ਦੀ ਕਸਰਤ ਕਰਨੀ ਚਾਹੀਦੀ ਹੈ ।

(ਅ), ਗੋਡੇ ਭਿੜਨਾ (Knee Locking) -ਛੋਟੇ ਬੱਚਿਆਂ ਦੇ ਭੋਜਨ ਵਿਚ ਕੈਲਸ਼ੀਅਮ, ਫਾਸਫੋਰਸ ਅਤੇ ਵਿਟਾਮਿਨ ‘ਡੀ’ ਦੀ ਘਾਟ ਦੇ ਕਾਰਨ ਉਹਨਾਂ ਦੀਆਂ ਹੱਡੀਆਂ ਕਮਜ਼ੋਰ ਹੋ ਕੇ ਵਧ ਜਾਂਦੀਆਂ ਹਨ । ਉਹਨਾਂ ਦੀਆਂ ਲੱਤਾਂ ਸਰੀਰ ਦਾ ਭਾਰ ਨਾ ਸਹਾਰ ਸਕਣ ਦੇ ਕਾਰਨ ਗੋਡਿਆਂ ਤੋਂ ਅੰਦਰ ਵੱਲ ਟੇਢੀਆਂ ਹੋ ਜਾਂਦੀਆਂ ਹਨ । ਇਸ ਕਰਕੇ ਬੱਚਿਆਂ ਦੇ ਗੋਡੇ ਭਿੜਨ ਲੱਗ ਪੈਂਦੇ ਹਨ । ਬੱਚਾ ਸਾਵਧਾਨ ਅਵਸਥਾ ਵਿਚ ਨਹੀਂ ਖੜੋ ਸਕਦਾ । ਅਜਿਹਾ ਬੱਚਾ ਚੰਗੀ ਤਰ੍ਹਾਂ ਨੱਠ-ਭੱਜ ਨਹੀਂ ਸਕਦਾ ।

ਠੀਕ ਕਰਨ ਦੇ ਢੰਗ (Methods to rectify Deformities)-ਇਸ ਨੁਕਸ ਨੂੰ ਦੂਰ ਕਰਨ ਲਈ ਬੱਚੇ ਨੂੰ ਹੇਠ ਲਿਖੀਆਂ ਕਸਰਤਾਂ ਕਰਵਾਉਣੀਆਂ ਚਾਹੀਦੀਆਂ ਹਨ

  • ਬੱਚੇ ਤੋਂ ਸਾਈਕਲ ਚਲਵਾਇਆ ਜਾਵੇ ।
  • ਬੱਚੇ ਤੋਂ ਰੋਜ਼ ਤੈਰਨ ਦੀ ਕਸਰਤ ਕਰਵਾਈ ਜਾਵੇ ।
  • ਬੱਚੇ ਨੂੰ ਲੱਕੜ ਜਾਂ ਸੀਮਿੰਟ ਦੇ ਘੋੜੇ ਤੇ ਰੋਜ਼ ਕੁਝ ਦੇਰ ਬਿਠਾਇਆ ਜਾਵੇ ।

(ੲ) ਚਪਟੀ ਛਾਤੀ (Flat Chest)- ਚਪਟੀ ਛਾਤੀ ਵਿਚ ਪਸਲੀਆਂ ਜ਼ਿਆਦਾ ਆਲੇ-ਦੁਆਲੇ ਉਭਰਨ ਦੀ ਥਾਂ ਛਾਤੀ ਦੀ ਹੱਡੀ ਦੇ ਬਰਾਬਰ ਫੈਲ ਜਾਂਦੀਆਂ ਹਨ ।
ਇਸ ਖ਼ਰਾਬੀ ਨਾਲ ਸਾਹ ਕਿਰਿਆ ਵਿਚ ਰੁਕਾਵਟ ਪੈਂਦੀ ਹੈ ।

ਕਾਰਨ (Causes) -ਚਪਟੀ ਛਾਤੀ ਹੋਣ ਦੇ ਅੱਗੇ ਲਿਖੇ ਕਾਰਨ ਹਨ –

  1. ਭੋਜਨ ਵਿਚ ਕੈਲਸ਼ੀਅਮ, ਫਾਸਫੋਰਸ ਅਤੇ ਵਿਟਾਮਿਨ ‘ਡੀ’ ਦੀ ਘਾਟ ।
  2. ਕਸਰਤ ਨਾ ਕਰਨਾ ।
  3. ਸਰੀਰਿਕ ਢਾਂਚੇ ਦੀਆਂ ਗੰਦੀਆਂ ਆਦਤਾਂ ; ਜਿਵੇਂ, ਜ਼ਿਆਦਾ ਅੱਗੇ ਵੱਲ ਝੁਕ ਕੇ ਬੈਠਣਾ, ਖੜ੍ਹੇ ਹੋਣਾ ਜਾਂ ਤੁਰਨਾ ।
  4. ਖ਼ਤਰਨਾਕ ਬਿਮਾਰੀਆਂ ।

ਕਰੁਪੀਆਂ ਠੀਕ ਕਰਨ ਦੇ ਢੰਗ (Methods to rectify Deformities) –
ਜੇਕਰ ਚਪਟੀ ਛਾਤੀ ਹੋਵੇ ਤਾਂ ਕਰੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ

  • ਹਰ ਰੋਜ਼ ਸਾਹ ਦੀ ਕਸਰਤ ਦਾ ਅਭਿਆਸ ਕਰਨਾ ।
  • ਡੰਡ ਕੱਢਣਾ ।
  • ਪੱਠੇ ਕੁਤਰਨ ਵਾਲੀ ਮਸ਼ੀਨ ਚਲਾਉਣੀ ।
  • ਕਿਸੇ ਚੀਜ਼ ਨਾਲ ਲਮਕ ਕੇ ਡੰਡ ਕੱਢਣੇ |
  • ਬਾਹਾਂ ਅਤੇ ਧੜ ਦੀਆਂ ਫੁਟਕਲ ਕਸਰਤਾਂ ਦਾ ਅਭਿਆਸ ਕਰਨਾ ਆਦਿ ।

ਪ੍ਰਸ਼ਨ 10.
ਸਰੀਰਿਕ ਢਾਂਚੇ ਨੂੰ ਚੰਗਾ ਬਣਾਉਣ ਲਈ ਸਿਹਤਮੰਦ ਆਦਤਾਂ ਦਾ ਵਰਣਨ ਕਰੋ ।
ਉੱਤਰ-
ਸਰੀਰਿਕ ਢਾਂਚੇ ਨੂੰ ਚੰਗਾ ਬਣਾਉਣ ਲਈ ਹੇਠ ਲਿਖੀਆਂ ਚੰਗੀਆਂ ਆਦਤਾਂ ਅਪਣਾਉਣੀਆਂ ਚਾਹੀਦੀਆਂ ਹਨ

  • ਬੱਚਿਆਂ ਨੂੰ ਭੋਜਣ ਵਿਚ ਲੋੜ ਅਨੁਸਾਰ ਕੈਲਸ਼ੀਅਮ, ਫਾਸਫੋਰਸ ਅਤੇ ਵਿਟਾਮਿਨ ‘ਡੀ ਦੇਣਾ ਚਾਹੀਦਾ ਹੈ ।
  • ਹਫ਼ਤੇ ਵਿਚ ਇਕ ਦੋ ਵਾਰੀ ਬੱਚਿਆਂ ਨੂੰ ਨੰਗੇ ਪਿੰਡੇ ਧੁੱਪ ਵਿਚ ਬਿਠਾ ਕੇ ਮਾਲਿਸ਼ ਕਰਨੀ ਚਾਹੀਦੀ ਹੈ ।
  • ਪੜ੍ਹਦੇ ਸਮੇਂ ਚੰਗੀ ਰੌਸ਼ਨੀ ਅਤੇ ਚੰਗਾ ਫ਼ਰਨੀਚਰ ਵਰਤਣਾ ਚਾਹੀਦਾ ਹੈ ।
  • ਕਦੀ-ਕਦੀ ਬੱਚਿਆਂ ਦੀ ਨਜ਼ਰ ਟੈਸਟ ਕਰਵਾਉਣੀ ਚਾਹੀਦੀ ਹੈ ।
  • ਬੱਚਿਆਂ ਨੂੰ ਬੈਠਣ, ਉੱਠਣ, ਖੜ੍ਹੇ ਹੋਣ, ਤੁਰਨ ਅਤੇ ਪੜ੍ਹਣ ਲਈ ਚੰਗੇ ਤਰੀਕੇ ਦੱਸਣੇ ਚਾਹੀਦੇ ਹਨ ।
  • ਜ਼ਿਆਦਾ ਦੇਰ ਪੈਰਾਂ ਭਾਰ ਖੜ੍ਹਾ ਨਹੀਂ ਹੋਣਾ ਚਾਹੀਦਾ |
  • ਹਰ ਰੋਜ਼ ਸਾਹ-ਕਸਰਤਾਂ ਦਾ ਅਭਿਆਸ ਕਰਨਾ ਚਾਹੀਦਾ ਹੈ ।
  • ਜੁੱਤੀਆਂ ਅਤੇ ਘੁਟਵੇਂ ਕੱਪੜੇ ਨਹੀਂ ਪਾਉਣੇ ਚਾਹੀਦੇ |
  • ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ ।
  • ਬੈਠਣ ਲਈ ਚੰਗੇ ਫ਼ਰਨੀਚਰ ਦੀ ਵਰਤੋਂ ਕਰਨੀ ਚਾਹੀਦੀ ਹੈ ।

ਸਰੀਰਕ ਕਿਰਿਆਵਾਂ ਨਾਲ ਸੁਧਾਰਾਤਮਕ ਉਪਾਅ (Physical Activities for Corrective Measures)
ਪਿੱਛੇ ਵਲ ਕੁੱਬ ਨਾਲ ਜੁੜੀਆਂ ਕਸਰਤਾਂ (Exercises Related to Kyphoses) –
(1) ਪਿੱਠ ਦੇ ਬਲ ਲੇਟ ਜਾਓ, ਗੋਡਿਆਂ ਨੂੰ ਉੱਪਰ ਚੁੱਕੋ ਜਿਸ ਨਾਲ ਪੈਰ ਦੇ ਤਲਵੇ ਜ਼ਮੀਨ ‘ਤੇ ਲੱਗੇ ਰਹਿਣ ਫੇਰ ਆਪਣੇ ਹੱਥਾਂ ਨੂੰ ਸਿਰ ਦੇ ਉੱਪਰ ਲੈ ਜਾਓ, ਕੁੱਝ ਸਮਾਂ ਇਸੇ ਅਵਸਥਾ ਵਿਚ ਰਹੋ ਅਤੇ ਹੌਲੀ-ਹੌਲੀ ਪਹਿਲੀ ਪੁਜ਼ੀਸ਼ਨ ਵਿਚ ਆ ਜਾਓ ।

(2) ਛਾਤੀ ਦੇ ਬਲ ਲੇਟ ਜਾਓ, ਆਪਣੇ ਹੱਥਾਂ ਨੂੰ ਆਪਣੇ ਕੁਲੇ (Hips) ਉੱਤੇ ਰੱਖੋ । ਇਸ ਦੇ ਮਗਰੋਂ ਸਿਰ ਅਤੇ ਧੜ ਨੂੰ ਜ਼ਮੀਨ ਤੋਂ ਕੁਝ ਇੰਚ ਉੱਤੇ ਚੁੱਕੋ । ਇਸ ਤਰ੍ਹਾਂ ਕਰਦੇ ਹੋਏ ਬੋਡੀ ਅੰਦਰ ਨੂੰ ਰਹਿਣੀ ਚਾਹੀਦੀ ਹੈ । ਇਸ ਅਵਸਥਾ ਵਿਚ ਕੁਝ ਦੇਰ ਰੁਕਣ ਤੋਂ ਮਗਰੋਂ ਆਪਣੀ ਪਹਿਲੀ ਅਵਸਥਾ ਵਿਚ ਆ ਜਾਓ । ਇਸ ਤਰ੍ਹਾਂ 10 ਵਾਰ ਕਰੋ ।

(3) ਇਕ ਛੜੀ ਲੈ ਕੇ ਆਪਣੇ ਦੋਨੋਂ ਹੱਥਾਂ ਨੂੰ ਖੁੱਲ੍ਹਾ ਰੱਖ ਕੇ ਸਿਰ ਤੋਂ ਉੱਪਰ ਲੈ ਜਾ ਕੇ ਬੈਠ ਜਾਓ । ਧੜ ਅਤੇ ਸਰੀਰ ਸਿੱਧਾ ਰਹਿਣਾ ਚਾਹੀਦਾ ਹੈ । ਇਸ ਦੇ ਪਿੱਛੋਂ ਛੜੀ ਨਾਲ ਦੋਨੋਂ ਹੱਥਾਂ ਨੂੰ ਸਿਰ ਅਤੇ ਮੋਢੇ ਤੋਂ ਪਿੱਛੇ ਲੈ ਜਾਓ ਅਤੇ ਫਿਰ ਉੱਪਰ ਪਾਸੇ ਵਲ ਲੈ ਜਾਓ । ਇਹ ਕਸਰਤ 10-12 ਵਾਰ ਕਰੋ ।

ਰੀੜ੍ਹ ਦੀ ਹੱਡੀ ਦੇ ਅੱਗੇ ਹੋਣ ਦੀਆਂ ਕਸਰਤਾਂ (Exercises Related to Lordosis) –
(1) ਛਾਤੀ ਦੇ ਬਲ ਲੇਟ ਕੇ ਦੋਨੋਂ ਹੱਥ ਪੇਟ ‘ਤੇ ਰੱਖੋ । ਪੇਟ ਨੂੰ ਹੱਥਾਂ ਨਾਲ ਜ਼ੋਰ ਲਾ ਕੇ ਪਿਛਲੇ ਭਾਗ ਨੂੰ ਉੱਤੇ ਚੁੱਕਣ ਦੀ ਕੋਸ਼ਿਸ਼ ਕਰੋ ।

(2) ਗੋਡਿਆਂ ਨੂੰ ਅੱਗੇ ਨੂੰ ਮੋੜੋ ਜਿਸ ਨਾਲ ਕੁਝੇ ਪਿੱਛੇ ਮੁੜ ਜਾਣ | ਕਮਰ ਸਿੱਧੀ ਰੱਖੋ ਤਾਂ ਜੋ ਮੋਢੇ ਪੈਰਾਂ ਦੇ ਪਾਸੇ ਰਹਿਣ ।ਇਸ ਪਿੱਛੋਂ ਹੇਠਾਂ ਨੂੰ ਜਾਓ ਜਦੋਂ ਤਕ ਪੇਟ ਫ਼ਰਸ਼ ਦੇ ਸਮਾਨਅੰਤਰ ਨਾ ਹੋ ਜਾਏ । ਕੁਝ ਦੇਰ ਇਸ ਸਥਿਤੀ ਵਿਚ ਰੁਕ ਕੇ ਪਹਿਲੀ ਸਥਿਤੀ ਵਿਚ ਆ ਜਾਓ ।

(3) ਅੱਗੇ ਨੂੰ ਲੰਮਾ ਮਟਰਾਇਡ ਲਵੋ, ਪਿਛਲੇ ਪੈਰ ਦਾ ਗੋਡਾ ਜ਼ਮੀਨ ਤੇ ਲਗਾਓ, ਅਗਲਾ ਪੈਰ ਗੋਡੇ ਤੋਂ ਅੱਗੇ ਰਹਿਣਾ ਚਾਹੀਦਾ ਹੈ । ਦੋਨੋਂ ਹੱਥ ਅਗਲੇ ਗੋਡੇ ਤੇ ਰੱਖੋ, ਪਿਛਲੀ ਲੱਤ ਕੁਲੇ ਅੱਗੇ ਲੈ ਕੇ ਕੁਲ੍ਹੇ ਨੂੰ ਸਿੱਧਾ ਕਰੋ ।ਇਸ ਅਵਸਥਾ ਵਿਚ ਕੁਝ ਦੇਰ ਰੁਕ ਕੇ ਪਹਿਲੀ ਅਵਸਥਾ ਵਿਚ ਆ ਜਾਓ । ਇਹ ਕਿਰਿਆ ਲੱਤ ਨੂੰ ਬਦਲ ਕੇ ਵੀ ਕਰੋ ।

(4) ਕੁਰਸੀ ‘ਤੇ ਪੈਰ ਚੌੜੇ ਕਰ ਕੇ ਬੈਠ ਜਾਓ ਅਤੇ ਅਗਲੇ ਪਾਸੇ ਝਕੋ ।ਦੋਨੋਂ ਮੋਢੇ ਗੋਡਿਆਂ ਵਿਚ ਲੈ ਜਾਓ । ਹੱਥਾਂ ਨੂੰ ਹੇਠਾਂ ਕੁਰਸੀ ਦੀ ਪਿੱਠ ਤਕ ਲੈ ਜਾਓ, ਕੁਝ ਦੇਰ ਇਸ ਅਵਸਥਾ ਵਿਚ ਰੁਕੋ ।

(5) ਫ਼ਰਸ਼ ਉੱਤੇ ਛਾਤੀ ਦੇ ਬਲ ਲੇਟ ਜਾਓ । ਆਪਣੇ ਦੋਵੇਂ ਹੱਥ ਮੋਢਿਆਂ ਦੀ ਚੌੜਾਈ ਅਨੁਸਾਰ ਲੈ ਕੇ ਹਥੇਲੀਆਂ ਨੂੰ ਫ਼ਰਸ਼ ਤੇ ਰੱਖੋ | ਧੜ ਨੂੰ ਫ਼ਰਸ਼ ‘ਤੇ ਰੱਖਦੇ ਹੋਏ ਸਰੀਰ ਨੂੰ ਉੱਪਰ ਚੁੱਕੋ । ਕੁਝ ਦੇਰ ਇਸ ਤਰ੍ਹਾਂ ਰੁਕੋ ।

(6) ਗੋਡੇ ਖੋਲ ਕੇ ਬੈਠ ਜਾਓ, ਦੋਨੋਂ ਪੈਰ ਮਿਲੇ ਹੋਣ ਅਤੇ ਹੱਥ ਬਰਾਬਰ ਰੱਖੋ । ਇਸ ਪਿੱਛੋਂ ਅੱਗੇ ਨੂੰ ਝੁਕ ਕੇ ਉਂਗਲੀਆਂ ਨਾਲ ਪੈਰਾਂ ਦੇ ਅੰਗੂਠਿਆਂ ਨੂੰ ਫੜੋ । ਇਸ ਅਵਸਥਾ ਵਿਚ ਕੁੱਝ ਦੇਰ ਰੁਕੋ ।

ਰੀੜ੍ਹ ਦੀ ਹੱਡੀ ਦੇ ਇਕ ਪਾਸੇ ਝੁਕਣ ਦੀਆਂ ਕਸਰਤਾਂ (Exercises Related Sclerosis) –

  • ਛਾਤੀ ਦੇ ਬਲ ਲੇਟ ਕੇ ਸੱਜੇ ਹੱਥ ਨੂੰ ਉੱਪਰ ਚੁੱਕੋ ਅਤੇ ਖੱਬੇ ਹੱਥ ਨੂੰ ਬਰਾਬਰ ਰੱਖੋ ।ਇਸ ਮਗਰੋਂ ਸੱਜੇ ਹੱਥ ਨੂੰ ਸਿਰ ਦੇ ਉੱਪਰ ਦੀ ਖੱਬੇ ਪਾਸੇ ਲੈ ਜਾਉ ਅਤੇ ਖੱਬੇ ਹੱਥ ਨਾਲ ਉਸ ਨੂੰ ਦਬਾਓ ਤੇ ਖੱਬੇ ਕੁਲੇ ਨੂੰ ਥੋੜਾ ਉੱਪਰ ਕਰੋ ।
  • ਪੈਰਾਂ ਵਿਚ ਕੁੱਝ ਇੰਚ ਦੂਰੀ ਰੱਖ ਕੇ ਸਿੱਧੇ ਖੜ੍ਹੇ ਹੋ ਜਾਉ । ਉਸ ਦੇ ਮਗਰੋਂ ਖੱਬੀ ਅੱਡੀ ਨੂੰ ਉੱਪਰ ਚੁੱਕੋ । ਸੱਜੀ ਬਾਂਹ ਨੂੰ ਸਿਰ ਦੇ ਉੱਪਰ ਤੋਂ ਖੱਬੇ ਪਾਸੇ ਲੈ ਜਾਓ । ਖੱਬੇ ਹੱਥ ਨਾਲ ਖੱਬੇ ਪਾਸੇ ਪਸਲੀਆਂ (Ribs) ਨੂੰ ਦਬਾਉ ।
  • ਪੈਰ ਖੋਲ੍ਹ ਕੇ ਸਿੱਧੇ ਖੜ੍ਹੇ ਹੋ ਜਾਉ । ਖੱਬੇ ਹੱਥ ਦੀਆਂ ਉਂਗਲੀਆਂ ਨੂੰ ਖੱਬੇ ਮੋਢੇ ਤੇ ਰੱਖੋ ਅਤੇ ਸਰੀਰ ਦੇ ਉੱਪਰਲੇ ਭਾਗ ਨੂੰ ਸੱਜੇ ਪਾਸੇ ਝੁਕਾਓ ਅਤੇ ਰੀੜ ਦੀ ਹੱਡੀ ਦਾ ਕਰਵ (C) ਦੀ ਸਥਿਤੀ ਦੇ ਵਿਰੋਧ ਹੋ ਜਾਵੇ । ਇਸ ਕਿਰਿਆ ਨੂੰ ਕੁਝ ਦੇਰ ਲਈ ਦੋਹਰਾਓ।

PSEB 7th Class Physical Education Solutions Chapter 3 ਸਰੀਰਿਕ ਢਾਂਚਾ ਤੇ ਇਸ ਦੀਆਂ ਕਰੂਪੀਆਂ

PSEB 7th Class Physical Education Guide ਸਰੀਰਿਕ ਢਾਂਚਾ ਤੇ ਇਸ ਦੀਆਂ ਕਰੂਪੀਆਂ Important Questions and Answers

ਪ੍ਰਸ਼ਨ 1.
ਚੰਗੇ ਸਰੀਰਿਕ ਢਾਚੇ ਦੇ ਲਾਭ ਹਨ :
(ਉ) ਢਾਂਚਾ ਸੋਹਣਾ ਲੱਗਦਾ ਹੈ।
(ਅ) ਭੱਜਣ, ਨੱਠਣ ਵਿਚ ਚੁਸਤੀ-ਫੁਰਤੀ ਰਹਿੰਦੀ ਹੈ
(ੲ) ਸਿਹਤ ਚੰਗੀ ਰਹਿੰਦੀ ਹੈ।
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 2.
ਸਰੀਰਿਕ ਢਾਂਚੇ ਦੇ ਨੁਕਸ :
(ਉ) ਕੁੱਬ ਨਿਕਲਣਾ
(ਅ) ਲੱਕ ਅੱਗੇ ਵਲ ਨਿਕਲਣਾ
(ਈ) ਰੀੜ੍ਹ ਦੀ ਹੱਡੀ ਦਾ ਵਿੰਗਾ ਹੋਣਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 3.
ਕੁੱਬ ਪੈਣ ਦੇ ਕਾਰਨ :
(ਉ) ਨਜ਼ਰ ਦਾ ਕਮਜ਼ੋਰ ਹੋਣਾ
(ਅ) ਉੱਚਾ ਸੁਣਨਾ
(ਈ) ਘੱਟ ਰੌਸ਼ਨੀ ਵਿੱਚ ਅੱਗੇ ਨੂੰ ਝੁਕ ਕੇ ਪੜ੍ਹਨਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 4.
ਕੁੱਬ ਦੂਰ ਕਰਨ ਦਾ ਢੰਗ :
(ਉ) ਬੈਠਣ, ਤੁਰਨ ਸਮੇਂ ਠੋਡੀ ਥੋੜੀ ਉੱਪਰ ਨੂੰ ਰੱਖਣਾ
(ਅ) ਪਿੱਠ ਦੇ ਹੇਠਾਂ ਤਕੀਆ ਰੱਖ ਕੇ ਲੇਟਣਾ
(ਈ) ਕੰਧ ਨਾਲ ਲਾਈ ਪੌੜੀ ਨਾਲ ਲਟਕਣਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 5.
ਲੱਕ ਦੇ ਜ਼ਿਆਦਾ ਅੱਗੇ ਨਿਕਲ ਜਾਣ ਦਾ ਕਾਰਨ :
(ਉ) ਬੱਚਿਆਂ ਵਿਚ ਪੇਟ ਅੱਗੇ ਨੂੰ ਕੱਢ ਕੇ ਤੁਰਨਾ
(ਅ) ਜ਼ਰੂਰਤ ਤੋਂ ਵੱਧ ਭੋਜਨ ਖਾਣਾ
(ੲ) ਔਰਤ ਦਾ ਵੱਧ ਬੱਚਿਆਂ ਨੂੰ ਜਨਮ ਦੇਣਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

PSEB 7th Class Physical Education Solutions Chapter 3 ਸਰੀਰਿਕ ਢਾਂਚਾ ਤੇ ਇਸ ਦੀਆਂ ਕਰੂਪੀਆਂ

ਪ੍ਰਸ਼ਨ 6.
ਲੱਕ ਨੂੰ ਠੀਕ ਕਰਨ ਦੇ ਢੰਗ :
(ਉ) ਖੜੇ ਹੋ ਕੇ ਧੜ ਨੂੰ ਅੱਗੇ ਵਲ ਝੁਕਾਉਣਾ
(ਅ) ਪਿੱਠ ਭਾਰ ਲੇਟ ਕੇ ਬੈਠਣਾ ।
(ਇ) ਸਾਵਧਾਨ ਅਵਸਥਾ ਵਿਚ ਖੜੇ ਹੋ ਕੇ ਘੜੀ-ਮੁੜੀ ਪੈਰਾਂ ਨੂੰ ਛੂਹਣਾ ਸਿ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 7.
ਚਪਟੇ ਪੈਰ ਠੀਕ ਕਰਨ ਦੀਆਂ ਕਸਰਤਾਂ :
(ੳ) ਪੰਜਿਆਂ ਦੇ ਭਾਰ ਚਲਣਾ ਅਤੇ ਭੱਜਣਾ
(ਆ) ਪੰਜਿਆਂ ਦੇ ਭਾਰ ਸਾਈਕਲ ਚਲਾਉਣਾ
(ਈ) ਡੰਡੇਦਾਰ ਪੌੜੀਆਂ ਉੱਪਰ ਚੜ੍ਹਨਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਨੁੱਖ ਨੇ ਦੋਹਾਂ ਲੱਤਾਂ ਤੇ ਖੜ੍ਹਾ ਹੋਣ ਦਾ ਇਹ ਢਾਂਚਾ ਕਿੰਨੇ ਸਮੇਂ ਵਿਚ ਅਪਣਾਇਆ ?
ਉੱਤਰ-
ਲੱਖਾਂ ਸਾਲਾਂ ਵਿਚ ।

ਪ੍ਰਸ਼ਨ 2.
ਹੱਡੀਆਂ ਦੇ ਅੱਗੇ-ਪਿੱਛੇ ਜ਼ਰੂਰਤ ਅਨੁਸਾਰ ਕੀ ਲੱਗਾ ਹੁੰਦਾ ਹੈ ?
ਉੱਤਰ-
ਮਾਸਪੇਸ਼ੀਆਂ ।

ਪ੍ਰਸ਼ਨ 3.
ਜੇ ਮਾਸਪੇਸ਼ੀਆਂ ਵਿਚ ਆਪਸੀ ਤਾਲਮੇਲ ਅਤੇ ਸੰਤੁਲਨ ਠੀਕ ਨਾ ਰਹੇ ਤਾਂ ਕੀ ਹੁੰਦਾ ਹੈ ?
ਉੱਤਰ-
ਸਰੀਰ ਝੁਕ ਜਾਂਦਾ ਹੈ ।

ਪ੍ਰਸ਼ਨ 4.
ਸਿੱਧਾ ਸਰੀਰ ਵੇਖਣ ਵਿਚ ਕਿਹੋ ਜਿਹਾ ਲੱਗਦਾ ਹੈ ?
ਉੱਤਰ-
ਸੁੰਦਰ ।

ਪ੍ਰਸ਼ਨ 5.
ਸਰੀਰਿਕ ਢਾਂਚਾ ਕਿੰਨੀ ਉਮਰ ਤੱਕ ਚੰਗਾ ਜਾਂ ਖ਼ਰਾਬ ਹੋ ਸਕਦਾ ਹੈ ?
ਉੱਤਰ-
20 ਸਾਲ ਤੱਕ ।

ਪ੍ਰਸ਼ਨ 6.
ਸਰੀਰ ਨੂੰ ਠੀਕ ਰੱਖਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਕਸਰਤ ।

ਪ੍ਰਸ਼ਨ 7.
ਕਿਹੋ ਜਿਹੇ ਪੈਰ ਸਰੀਰ ਦੇ ਭਾਰ ਨੂੰ ਚੰਗੀ ਤਰ੍ਹਾਂ ਨਹੀਂ ਸਹਾਰ ਸਕਦੇ ?
ਉੱਤਰ-
ਚਪਟੇ ਪੈਰ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਰੀਰਿਕ ਢਾਂਚੇ ਦੀ ਪਰਿਭਾਸ਼ਾ ਲਿਖੋ ।
ਉੱਤਰ-
ਸਰੀਰਿਕ ਢਾਂਚੇ ਦੀ ਪਰਿਭਾਸ਼ਾ ਬਾਰੇ ਵਿਦਵਾਨਾਂ ਦੀ ਕੋਈ ਇਕ ਰਾਇ ਨਹੀਂ ਹੈ । ਜੇਕਰ ਸਰੀਰ ਦਾ ਪਿੰਜਰ ਦੇਖਣ ਵਿਚ ਸੁੰਦਰ, ਸਿੱਧਾ ਤੇ ਸੁਚੱਜਾ ਲੱਗੇ ਅਤੇ ਇਸ ਦਾ ਭਾਰ ਉੱਪਰਲੇ ਅੰਗਾਂ ਤੋਂ ਹੇਠਲੇ ਅੰਗਾਂ ਉੱਪਰ ਠੀਕ ਤਰ੍ਹਾਂ ਆਵੇ ਤਾਂ ਕਿਹਾ ਜਾ ਸਕਦਾ ਹੈ ਕਿ ਸਰੀਰਕ ਢਾਂਚਾ ਬਿਲਕੁਲ ਠੀਕ ਹੈ । ਇਸ ਤਰ੍ਹਾਂ ਦੇ ਸਰੀਰਿਕ ਢਾਂਚੇ ਦੀ ਚੰਗੀ ਜਾਂ ਮਾੜੀ ਸਥਿਤੀ ਨੂੰ ਕਿਸੇ ਕੰਮ ਅਨੁਸਾਰ ਹੀ ਦੱਸਿਆ ਜਾ ਸਕਦਾ ਹੈ ।

PSEB 7th Class Physical Education Solutions Chapter 3 ਸਰੀਰਿਕ ਢਾਂਚਾ ਤੇ ਇਸ ਦੀਆਂ ਕਰੂਪੀਆਂ

ਪ੍ਰਸ਼ਨ 2.
ਛਾਤੀ ਦੀਆਂ ਹੱਡੀਆਂ ਵਿਚ ਕਿਹੜੀਆਂ ਕਰੁਪੀਆਂ ਆ ਜਾਂਦੀਆਂ ਹਨ ?
ਉੱਤਰ-
ਛਾਤੀ ਦੀਆਂ ਹੱਡੀਆਂ ਵਿਚ ਹੇਠ ਲਿਖੀਆਂ ਕਰੁਪੀਆਂ ਆ ਜਾਂਦੀਆਂ ਹਨ –

  1. ਦੱਬੀ ਹੋਈ ਛਾਤੀ |
  2. ਕਬੂਤਰ ਵਰਗੀ ਛਾਤੀ ।
  3. ਚਪਟੀ ਛਾਤੀ ।

Leave a Comment